੯ ਚੇਤ ੨੦੧੯ ਬਿਕ੍ਰਮੀ ਕੁੰਦਨ ਸਿੰਘ ਦੇ ਗ੍ਰਹਿ ਮਾਲ ਚੱਕ ਜ਼ਿਲਾ ਅੰਮ੍ਰਿਤਸਰ
ਅਲਖ ਅਗੋਚਰ ਅਗੰਮ ਅਪਰ, ਬੇਅੰਤ ਵਡ ਵਡਿਆਈਆ। ਅਸੁੱਤੇ ਪਰਕਾਸ਼ ਆਪੇ ਕਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸਚਖੰਡ ਦੁਆਰੇ ਆਪੇ ਵੜ, ਦਰ ਘਰ ਸਾਚਾ ਆਪ ਸੁਹਾਈਆ। ਜੋਤੀ ਜਾਤਾ ਨੂਰ ਉਜਾਲਾ ਏਕਾ ਕਰ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਭੇਵ ਖੁਲ੍ਹਾਏ ਏਕੰਕਾਰਾ, ਅਕਲ ਕਲਾ ਵਡਿਆਈਆ। ਸਤਿ ਪੁਰਖ ਨਿਰੰਜਣ ਖੇਲ ਨਿਆਰਾ, ਸੋ ਪੁਰਖ ਨਿਰੰਜਣ ਭੇਵ ਚੁਕਾਈਆ। ਹਰਿ ਪੁਰਖ ਨਿਰੰਜਣ ਨਿਰਾਕਾਰਾ, ਨਿਰਗੁਣ ਨਿਰਵੈਰ ਨਜ਼ਰ ਨਾ ਆਈਆ। ਏਕੰਕਾਰਾ ਕਰ ਪਸਾਰਾ, ਜੋਤੀ ਧਾਰਾ ਧਾਰ ਪਰਗਟਾਈਆ। ਆਦਿ ਨਿਰੰਜਣ ਨੂਰੋ ਨੂਰ ਖੇਲ ਨਿਆਰਾ, ਜੋਤੀ ਜਾਤਾ ਇਕ ਅਖਵਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਆਸਣ ਲਾਈਆ। ਸ੍ਰੀ ਭਗਵਾਨ ਸਚ ਹੁਲਾਰਾ, ਸਤਿ ਸਤਿਵਾਦੀ ਆਪ ਜਣਾਈਆ। ਪਾਰਬ੍ਰਹਮ ਸੇਵਾਦਾਰਾ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਜਣਾਈਆ। ਸੋ ਪੁਰਖ ਨਿਰੰਜਣ ਖੇਲ ਅਵੱਲਾ, ਏਕਾ ਏਕ ਕਰਾਇੰਦਾ। ਆਦਿ ਜੁਗਾਦੀ ਵਸਣਹਾਰਾ ਨਿਹਚਲ ਧਾਮ ਅਟੱਲਾ, ਅਨਭਵ ਆਪਣੀ ਧਾਰ ਚਲਾਇੰਦਾ। ਜੋਤੀ ਨੂਰ ਆਪੇ ਰੱਲਾ, ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਧੁਰ ਫ਼ਰਮਾਣਾ ਏਕਾ ਘੱਲਾ, ਨਰ ਨਰੇਸ਼ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਕਰਤਾਰਾ, ਬੇਅੰਤ ਵਡ ਵਡਿਆਈਆ। ਨਿਰਗੁਣ ਨਿਰਗੁਣ ਹੋ ਉਜਿਆਰਾ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਨਾਰੀ ਕੰਤ ਭਤਾਰਾ, ਨਿਰਗੁਣ ਸਾਚੀ ਸੇਜ ਹੰਢਾਈਆ। ਨਿਰਗੁਣ ਵੇਖੇ ਵਿਗਸੇ ਵੇਖਣਹਾਰਾ, ਨਿਰਗੁਣ ਆਪਣੇ ਘਰ ਸੋਭਾ ਪਾਈਆ। ਨਿਰਗੁਣ ਦਾਈ ਦਾਇਆ ਬਣੇ ਅਗੰਮ ਅਪਾਰਾ, ਬਣ ਸੇਵਕ ਸੇਵ ਕਮਾਈਆ। ਨਿਰਗੁਣ ਜਨਨੀ ਜਨ ਬਣਾਏ ਸੁਤ ਦੁਲਾਰਾ, ਗੋਦੀ ਗੋਦ ਗੋਦ ਸੁਹਾਈਆ। ਵਸਣਹਾਰਾ ਧਾਮ ਨਿਆਰਾ, ਸਚਖੰਡ ਬੈਠਾ ਸੱਚਾ ਮਾਹੀਆ। ਦੀਆ ਬਾਤੀ ਨਾ ਕੋਇ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਛੱਪਰ ਛੰਨ ਨਾ ਚਾਰ ਦੀਵਾਰਾ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਮੰਡਲ ਮੰਡਪ ਨਾ ਕੋਇ ਅਖਾੜਾ, ਲੋਆਂ ਪੁਰੀਆਂ ਨਾ ਰਚਨ ਰਚਾਈਆ। ਜੰਗਲ ਜੂਹ ਨਾ ਉਜਾੜ ਪਹਾੜਾ, ਸਮੁੰਦ ਸਾਗਰ ਨਾ ਕੋਇ ਰਖਾਈਆ। ਇਕ ਇਕੱਲਾ ਏਕੰਕਾਰਾ, ਸਚਖੰਡ ਸਾਚੇ ਆਸਣ ਲਾਈਆ। ਆਪਣਾ ਦੱਸੇ ਸਚ ਪਸਾਰਾ, ਆਪਣੀ ਇਛਿਆ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਕਰੇ ਖੇਲ ਬੇਪਰਵਾਹ, ਭੇਵ ਅਭੇਦ ਜਣਾਇੰਦਾ। ਸਾਚੇ ਤਖ਼ਤ ਸੋਭਾ ਪਾ, ਤਖ਼ਤ ਨਿਵਾਸੀ ਹੁਕਮ ਵਰਤਾਇੰਦਾ। ਭੂਪਤ ਭੂਪ ਰਾਜ ਰਾਜਾਨ ਸ਼ਹਿਨਸ਼ਾਹ, ਆਪਣਾ ਭੇਵ ਚੁਕਾਇੰਦਾ। ਧੁਰ ਫ਼ਰਮਾਣਾ ਹੁਕਮ ਸੁਣਾ, ਹੁਕਮੀ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਆਪਣਾ ਪੜਦਾ ਆਪੇ ਚੁੱਕ, ਨਿਰਗੁਣ ਨਿਰਗੁਣ ਦਇਆ ਕਮਾਈਆ। ਨਿਰਗੁਣ ਅੰਦਰ ਨਿਰਗੁਣ ਉਠ, ਨਿਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਭੰਡਾਰ ਨਿਰਗੁਣ ਦੇਵੇ ਅਤੁਟ, ਨਿਰਗੁਣ ਆਪਣਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਸਚਖੰਡ ਵਸੇ ਸਚ ਦੁਆਰਾ, ਸੋਭਾਵੰਤ ਸੋਭਾ ਪਾਇੰਦਾ। ਏਕਾ ਸੁਤ ਜਣੇ ਦੁਲਾਰਾ, ਬਾਲੀ ਬਾਲਾ ਗੋਦ ਸੁਹਾਇੰਦਾ। ਏਕਾ ਮੰਦਰ ਕਰ ਤਿਆਰਾ, ਥਿਰ ਘਰ ਸਾਚਾ ਆਪ ਵਡਿਆਇੰਦਾ। ਸ਼ਬਦੀ ਸ਼ਬਦ ਕਰ ਪਸਾਰਾ, ਸਾਚੇ ਧਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸਾਚੇ ਸੁਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਸੁਹਾਏ ਆਪਣੀ ਰੁੱਤ, ਏਕੰਕਾਰਾ ਵੇਖੇ ਚਾਈਂ ਚਾਈਂਆ। ਆਦਿ ਨਿਰੰਜਣ ਸਚਖੰਡ ਨਿਵਾਸੀ ਆਪੇ ਉਠ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਠਾਕਰ ਸੁਆਮੀ ਆਪੇ ਤੁਠ, ਨਿਹਕਰਮੀ ਕਰਮ ਕਮਾਈਆ। ਸ੍ਰੀ ਭਗਵਾਨ ਇਕ ਜਣਾਏ ਆਪਣੀ ਓਟ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਪਾਰਬ੍ਰਹਮ ਵਖਾਏ ਕਿਲਾ ਕੋਟ, ਥਿਰ ਘਰ ਸਾਚੇ ਆਪ ਬਹਾਈਆ। ਮੇਲ ਮਿਲਾਵਾ ਨਿਰਮਲ ਜੋਤ, ਪੁਰਖ ਅਕਾਲ ਅਕਾਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਕਰਤਾਰ, ਆਪਣੀ ਦਇਆ ਕਮਾਇੰਦਾ। ਨਿਰਗੁਣ ਨਿਰਗੁਣ ਕਰੇ ਵਿਹਾਰ, ਸ਼ਬਦੀ ਸ਼ਬਦ ਬਣਤ ਬਣਾਇੰਦਾ। ਸ਼ਬਦੀ ਸ਼ਬਦ ਸਚ ਸਲਾਹਕਾਰ, ਸਤਿਗੁਰ ਹਰਿ ਹਰਿ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਸਚ ਸੰਦੇਸਾ, ਆਦਿ ਪੁਰਖ ਜਣਾਈਆ। ਸ਼ਾਹੋ ਭੂਪ ਨਰ ਨਰੇਸ਼ਾ, ਏਕੰਕਾਰ ਵਡੀ ਵਡਿਆਈਆ। ਸ਼ਬਦੀ ਤੇਰਾ ਵਿਸ਼ਨ ਬ੍ਰਹਮਾ ਸ਼ਿਵ ਲੇਖਾ, ਲਿਖ ਲਿਖ ਲੇਖਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਵੰਡ ਵੰਡਾਈਆ। ਨਿਰਗੁਣ ਦਾਤਾ ਵੱਡਾ ਦਾਨੀ, ਆਪਣੀ ਦਇਆ ਕਮਾਇੰਦਾ। ਸਚਖੰਡ ਜੋਤ ਨੁਰਾਨੀ, ਨੂਰ ਨੂਰਾਨਾ ਡਗਮਗਾਇੰਦਾ। ਥਿਰ ਘਰ ਗਾਏ ਆਪਣੀ ਬਾਣੀ, ਬੋਧ ਅਗਾਧ ਰਾਗ ਅਲਾਇੰਦਾ। ਸਾਚੀ ਵਸਤ ਵਸਤ ਮਹਾਨੀ, ਸਤਿ ਸਤਿਵਾਦੀ ਝੋਲੀ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗੁਣ ਨਿਧਾਨੀ, ਤੇਰਾ ਬੰਸ ਸੁਹਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨੀ, ਸਾਚਾ ਬੰਧਨ ਪਾਇੰਦਾ। ਪੰਜ ਤੱਤ ਖੇਲ ਮਹਾਨੀ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਆਪ ਕਰਾਇੰਦਾ। ਏਕਾ ਦੇਵੇ ਧੁਰ ਫ਼ਰਮਾਨੀ, ਸਚ ਸੰਦੇਸਾ ਆਪ ਸੁਣਾਇੰਦਾ। ਆਦਿ ਜੁਗਾਦਿ ਅਕੱਥ ਕਹਾਣੀ, ਬਿਨ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਾਕਾਰ ਹੁਕਮ ਵਰਤਾਇੰਦਾ। ਨਿਰਾਕਾਰ ਹਰਿ ਨਿਰੰਕਾਰਾ, ਹੁਕਮੀ ਹੁਕਮ ਆਪ ਜਣਾਈਆ। ਸ਼ਬਦੀ ਸ਼ਬਦ ਕਰ ਪਸਾਰਾ, ਭੇਦ ਅਭੇਦ ਖੁਲ੍ਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਤੇਰਾ ਅਖਾੜਾ, ਮੰਡਲ ਮੰਡਪ ਦਏ ਵਡਿਆਈਆ। ਰਵ ਸਸ ਤੇਰੀ ਕਿਰਨ ਕਿਰਨ ਉਜਿਆਰਾ, ਇਕ ਇਕ ਇਕ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਸ਼ਬਦੀ ਹਰਿ ਸ਼ਬਦ ਗਿਆਨਾ, ਸ਼ਬਦ ਸ਼ਬਦ ਜਣਾਇੰਦਾ। ਸ਼ਬਦੀ ਮੰਦਰ ਸ਼ਬਦੀ ਮਕਾਨਾ, ਹਰਿ ਸ਼ਬਦੀ ਆਪ ਵਸਾਇੰਦਾ। ਸ਼ਬਦੀ ਰਾਗ ਸ਼ਬਦ ਤਰਾਨਾ, ਹਰਿ ਸ਼ਬਦੀ ਆਪੇ ਗਾਇੰਦਾ। ਸ਼ਬਦੀ ਹੁਕਮ ਸ਼ਬਦ ਫ਼ਰਮਾਣਾ, ਹਰਿ ਸ਼ਬਦੀ ਸੀਸ ਝੁਕਾਇੰਦਾ। ਸ਼ਬਦੀ ਵਿਸ਼ਨ ਸ਼ਬਦੀ ਬ੍ਰਹਮ ਨਿਸ਼ਾਨਾ, ਸ਼ਬਦ ਸ਼ੰਕਰ ਧਾਰ ਬੰਨ੍ਹਾਇੰਦਾ। ਸ਼ਬਦੀ ਤ੍ਰੈਗੁਣ ਬੰਨ੍ਹੇ ਗਾਨਾ, ਏਕਾ ਤੰਦ ਵਖਾਇੰਦਾ। ਸ਼ਬਦੀ ਪੰਜ ਤੱਤ ਵਖਾਏ ਨਿਸ਼ਾਨਾ, ਨਿਸ਼ਾਨਾ ਆਪਣਾ ਆਪ ਪਰਗਟਾਇੰਦਾ। ਸ਼ਬਦੀ ਮਹੱਲ ਅਟੱਲ ਇਕ ਮਕਾਨਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਘਾੜਤ ਆਪ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਾਕਾਰ ਅਜੂਨੀ ਰਹਿਤ ਪੁਰਖ ਅਕਾਲ ਅਕਲ ਕਲ ਆਪਣੀ ਖੇਲ ਖਿਲਾਇੰਦਾ। ਸ਼ਬਦੀ ਸ਼ਬਦ ਤੇਰਾ ਪਸਾਰਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਸ਼ਬਦੀ ਸ਼ਬਦ ਤੇਰਾ ਅਕਾਰਾ, ਹਰਿ ਪੁਰਖ ਨਿਰੰਜਣ ਆਪ ਸਮਝਾਈਆ। ਸ਼ਬਦੀ ਸ਼ਬਦ ਤੇਰਾ ਅਖਾੜਾ, ਏਕੰਕਾਰਾ ਵੇਖ ਵਖਾਈਆ। ਸ਼ਬਦੀ ਸ਼ਬਦ ਸੱਚਾ ਲਾੜਾ, ਆਦਿ ਨਿਰੰਜਣ ਸੋਭਾ ਪਾਈਆ। ਸ਼ਬਦੀ ਸ਼ਬਦ ਨੂਰ ਚਮਤਕਾਰਾ, ਅਬਿਨਾਸ਼ੀ ਕਰਤਾ ਨੂਰ ਰੁਸ਼ਨਾਈਆ। ਸ਼ਬਦੀ ਸ਼ਬਦ ਸ੍ਰੀ ਭਗਵਾਨ ਦਏ ਹੁਲਾਰਾ, ਸਾਚਾ ਝੂਲਾ ਆਪ ਝੁਲਾਈਆ। ਸ਼ਬਦੀ ਸ਼ਬਦ ਪਾਰਬ੍ਰਹਮ ਨਿਉਂ ਨਿਉਂ ਕਰੇ ਨਿਮਸਕਾਰਾ, ਦਰ ਸਾਚੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸੱਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕਾ ਵਾਰ ਸੁਣਾਈਆ। ਸਚ ਸੰਦੇਸਾ ਹਰਿ ਹਰਿ ਰਾਣਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਨਾ, ਸ਼ਬਦੀ ਬੰਧਨ ਏਕਾ ਪਾਇੰਦਾ। ਤ੍ਰੈਗੁਣ ਤ੍ਰੈ ਕਰ ਪਰਧਾਨਾ, ਰਜੋ ਤਮੋ ਸਤੋ ਜੋੜ ਜੁੜਾਇੰਦਾ। ਪੰਚਮ ਬਣਾਏ ਇਕ ਮਕਾਨਾ, ਸੇਵਕ ਬਣ ਬਣ ਸੇਵ ਕਮਾਇੰਦਾ। ਸਤਿ ਸਤਿਵਾਦੀ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਸ਼ਬਦੀ ਧਾਰ, ਸਤਿਗੁਰ ਪੂਰਾ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਸੇਵਾਦਾਰ, ਸਾਚੀ ਸੇਵਾ ਇਕ ਲਗਾਈਆ। ਆਪੇ ਬਣੇ ਸੱਚਾ ਠਠਿਆਰ, ਘੜ ਭਾਂਡੇ ਵੇਖ ਵਖਾਈਆ। ਲੱਖ ਚੁਰਾਸੀ ਕਰ ਤਿਆਰ, ਤਿੰਨ ਪੰਜ ਮੇਲਾ ਸਹਿਜ ਸੁਭਾਈਆ। ਪੰਜ ਦੱਸ ਹੋ ਉਜਿਆਰ, ਅਠ ਤਿੰਨ ਵੱਜੇ ਵਧਾਈਆ। ਨੌਂ ਦਰ ਵੇਖੇ ਵੇਖਣਹਾਰ, ਆਸਾ ਜਗਤ ਨਾਲ ਮਿਲਾਈਆ। ਕਾਇਆ ਮੰਦਰ ਕਰ ਤਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਹਉਮੇ ਹੰਗਤਾ ਵਿਚ ਵਸਾਈਆ। ਸ਼ਬਦੀ ਸ਼ਬਦ ਖੇਲ ਨਿਆਰ, ਗੁਰ ਸ਼ਬਦੀ ਆਪ ਸਮਝਾਈਆ। ਘਰ ਵਿਚ ਘਰ ਕਰ ਤਿਆਰ, ਚਾਰ ਦੀਵਾਰ ਨਾ ਕੋਇ ਵਖਾਈਆ। ਡੂੰਘੀ ਕੰਦਰ ਪਾਵੇ ਸਾਰ, ਕਾਇਆ ਭਵਰੀ ਸੋਭਾ ਪਾਈਆ। ਸੁਖਮਨ ਟੇਢੀ ਕਰ ਤਿਆਰ, ਬੰਕ ਬੰਕ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਦੇਵੇ ਮੱਤ, ਸ਼ਬਦੀ ਸੁਤ ਦਇਆ ਕਮਾਇੰਦਾ। ਤਿੰਨਾਂ ਲੇਖਾ ਪੰਜ ਤੱਤ, ਤੱਤਵ ਤੱਤ ਨਾਲ ਮਿਲਾਇੰਦਾ। ਪੁਰਖ ਅਬਿਨਾਸ਼ੀ ਮਹਿਮਾ ਅਕੱਥ, ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਆਪਣਾ ਮਾਰਗ ਰਿਹਾ ਦੱਸ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇੰਦਾ। ਸਰਗੁਣ ਅੰਦਰ ਨਿਰਗੁਣ ਜਾਏ ਵਸ, ਮਹੱਲ ਅਟੱਲ ਆਪ ਸੁਹਾਇੰਦਾ। ਨਿਰਗੁਣ ਜੋਤ ਕਰੇ ਪਰਕਾਸ਼, ਆਦਿ ਨਿਰੰਜਣ ਜੋਤ ਨਿਰੰਜਨ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਹਰਿ ਮਾਰਗ ਦੱਸ, ਏਕਾ ਬੂਝ ਬੁਝਾਈਆ। ਲੱਖ ਚੁਰਾਸੀ ਮੇਰਾ ਪਰਕਾਸ਼, ਰੂਪ ਨਜ਼ਰ ਕੋਇ ਨਾ ਆਈਆ। ਸਰਗੁਣ ਅੰਦਰ ਨਿਰਗੁਣ ਦਾਸ, ਬਣ ਸੇਵਕ ਸੇਵ ਕਮਾਈਆ। ਅੰਤਰ ਅੰਤਰ ਭੋਗ ਬਿਲਾਸ, ਆਤਮ ਸੇਜਾ ਇਕ ਸੁਹਾਈਆ। ਸਾਚੇ ਮੰਡਲ ਸਾਚੀ ਰਾਸ, ਬਣ ਗੋਪੀ ਕਾਹਨ ਨਚਾਈਆ। ਮੇਰਾ ਮੇਲਾ ਸੁਰਤੀ ਸ਼ਬਦੀ ਰਾਸ, ਬਣ ਬਣ ਚੇਲਾ ਗੁਰ ਗੁਰ ਆਪਣਾ ਰੰਗ ਵਖਾਈਆ। ਆਦਿ ਜੁਗਾਦਿ ਨਾ ਹੋਏ ਵਿਨਾਸ, ਖੇਲੇ ਖੇਲ ਪ੍ਰਿਥਮੀ ਅਕਾਸ਼, ਸਚਖੰਡ ਨਿਵਾਸੀ ਸ਼ਾਹੋ ਸ਼ਬਾਸ਼, ਨਿਰਗੁਣ ਨਿਰਗੁਣ ਆਪਣੀ ਵੰਡ ਵੰਡਾਈਆ। ਨਿਰਗੁਣ ਦਾਤਾ ਨਿਰਗੁਣ ਭੰਡਾਰੀ, ਨਿਰਗੁਣ ਦਇਆਵਾਨ ਅਖਵਾਇੰਦਾ। ਨਿਰਗੁਣ ਨੂਰ ਜੋਤ ਨਿਰੰਕਾਰੀ, ਨਿਰਗੁਣ ਇਸ਼ਟ ਗੁਰਦੇਵ ਰੂਪ ਵਟਾਇੰਦਾ। ਨਿਰਗੁਣ ਸਰਗੁਣ ਅੰਦਰ ਜੋਤੀ ਜਾਤਾ ਕਰੇ ਖੇਲ ਨਿਆਰੀ, ਆਪਣਾ ਰੂਪ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਆਪਣਾ ਮੇਲ ਮਿਲਾਇੰਦਾ। ਨਿਰਗੁਣ ਵੰਡ ਨਿਰੰਕਾਰ, ਪਾਰਬ੍ਰਹਮ ਪ੍ਰਭ ਆਪ ਕਰਾਈਆ। ਆਦਿ ਪੁਰਖ ਆਦਿ ਜਾਣੇ ਆਪਣਾ ਸਚ ਵਿਹਾਰ, ਦੂਸਰ ਭੇਵ ਕੋਇ ਨਾ ਰਾਈਆ। ਸ਼ਬਦੀ ਸ਼ਬਦ ਇਕ ਬਲਕਾਰ, ਜੋਧਾ ਸੂਰਬੀਰ ਬਲ ਆਪਣਾ ਆਪ ਧਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਅਤੀਤਾ ਤ੍ਰੈ ਤ੍ਰੈ ਬੰਧਨ ਪਾਈਆ। ਘਾੜਨ ਘੜ ਬਣ ਠਠਿਆਰ, ਲੱਖ ਚੁਰਾਸੀ ਵੇਖੇ ਚਾਈਂ ਚਾਈਂਆ। ਘਰ ਵਿਚ ਘਰ ਖੇਲ ਅਪਾਰ, ਗ੍ਰਹਿ ਮੰਦਰ ਆਪ ਕਰਾਈਆ। ਘਰ ਸਰੋਵਰ ਠੰਡਾ ਠਾਰ, ਅੰਮ੍ਰਿਤ ਨੀਰ ਆਪ ਭਰਾਈਆ। ਘਰ ਨਾਦ ਸ਼ਬਦ ਧੁੰਨਕਾਰ, ਅਨਹਦ ਨਾਦੀ ਨਾਦ ਵਜਾਈਆ। ਘਰ ਜੋਤ ਨਿਰੰਜਣ ਕਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਘਰ ਆਤਮ ਸੇਜਾ ਪਸਰ ਪਸਾਰ, ਬ੍ਰਹਮ ਪਾਰਬ੍ਰਹਮ ਵਡਿਆਈਆ। ਘਰ ਆਤਮ ਪਰਮਾਤਮ ਕਰੇ ਪਿਆਰ, ਨਿਰਗੁਣ ਖੇਲ ਕਰੇ ਚਾਈਂ ਚਾਈਂਆ। ਘਰ ਈਸ਼ ਜੀਵ ਅਧਾਰ, ਜਗਦੀਸ ਵੇਖ ਵਖਾਈਆ। ਨਿਰਗੁਣ ਵਸੇ ਸਚਖੰਡ ਸੱਚੇ ਦਰਬਾਰ, ਸਚ ਸਿੰਘਾਸਣ ਆਸਣ ਲਾਈਆ। ਆਪਣੀ ਇਛਿਆ ਲੱਖ ਚੁਰਾਸੀ ਕਰ ਤਿਆਰ, ਸਾਚੀ ਭਿਛਿਆ ਆਪਣੀ ਝੋਲੀ ਆਪੇ ਪਾਈਆ। ਨਿਰਗੁਣ ਸਰਗੁਣ ਅੰਦਰ ਵਾੜ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਡੂੰਘੀ ਕੰਦਰ ਸੁੱਤਾ ਪੈਰ ਪਸਾਰ, ਬੇਅੰਤ ਬੇਪਰਵਾਹੀਆ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ, ਤਿਸ ਆਪਣੀ ਬੂਝ ਬੁਝਾਈਆ। ਬਿਨ ਪੇਖਤ ਬਿਨ ਨੇਤਰ ਵੇਖਤ ਕੋਈ ਨਾ ਕਰੇ ਵਿਚਾਰ, ਵਿਚਾਰ ਵਿਚ ਕਦੇ ਨਾ ਆਈਆ। ਘਟ ਘਟ ਅੰਦਰ ਕਰ ਪਸਾਰ, ਰਮੱਯਾ ਰਾਮ ਰੂਪ ਆਪ ਹੋ ਜਾਈਆ। ਅਗਲਾ ਲੇਖਾ ਆਪਣੇ ਹੱਥ ਰੱਖੇ ਕਰਤਾਰ, ਲੱਖ ਚੁਰਾਸੀ ਜੂਨ ਅਜੂਨ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਕਰ ਤਿਆਰ, ਚਾਰੇ ਖਾਣੀ ਬੰਧਨ ਪਾਈਆ। ਚਾਰੇ ਬਾਣੀ ਨਾਦ ਧੁੰਨਕਾਰ, ਪਰਾ ਪਸੰਤੀ ਮਧਮ ਬੈਖਰੀ ਆਪ ਸੁਣਾਈਆ। ਨਿਰਗੁਣ ਸਰਗੁਣ ਪਾਵੇ ਸਾਰ, ਗੁਰ ਸ਼ਬਦੀ ਰੂਪ ਵਟਾਈਆ। ਪੰਜ ਤੱਤ ਦਏ ਅਧਾਰ, ਆਤਮ ਪਰਮਾਤਮ ਮੇਲ ਮਿਲਾਈਆ। ਜੁਗ ਰੀਤੀ ਚਲਾਏ ਵਿਚ ਸੰਸਾਰ, ਗੁਰ ਅਵਤਾਰ ਆਪ ਪਰਗਟਾਈਆ। ਆਪਣੀ ਮਹਿਮਾ ਆਪੇ ਦਏ ਵਖਾਲ, ਸਿਰ ਆਪਣਾ ਹੱਥ ਟਿਕਾਈਆ। ਆਪਣਾ ਅੱਖਰ ਆਪੇ ਦਏ ਸਿਖਾਲ, ਬਿਨ ਪੜ੍ਹਿਆਂ ਕਰੇ ਪੜ੍ਹਾਈਆ। ਸਾਚੇ ਭਗਤਾਂ ਦੇਵੇ ਆਪ ਜ਼ਮਾਲ, ਨੂਰੀ ਜਲਵਾ ਆਪ ਵਖਾਈਆ। ਸਾਚੇ ਸੰਤਾਂ ਬਣ ਦਲਾਲ, ਸਚ ਦਲਾਲੀ ਇਕ ਕਮਾਈਆ। ਸਾਚੇ ਗੁਰਮੁਖਾਂ ਚਲੇ ਨਾਲ ਨਾਲ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਸੰਗ ਨਿਭਾਈਆ। ਨਾਨਕ ਸਤਿਗੁਰ ਸਚਖੰਡ ਵਿਖਾਈ ਇਕ ਧਰਮਸਾਲ, ਸਚਖੰਡ ਵਸੇ ਸੱਚਾ ਮਾਹੀਆ। ਬਣ ਦਾਤਾ ਦਾਨੀ ਗ੍ਰਹਿ ਗ੍ਰਹਿ ਘਟ ਘਟ ਜੀਵ ਜੰਤ ਸਾਧ ਸੰਤ ਲੱਖ ਚੁਰਾਸੀ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਹਰ ਘਟ ਵਸਿਆ ਦੀਨ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁੁਰ ਸਤਿਗੁਰ ਬੂਝ ਬੁਝਾਈਆ। ਸਤਿਗੁਰ ਹੋਏ ਮਿਹਰਵਾਨ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਗੁਰ ਗੁਰ ਦੇਵੇ ਇਕ ਧਿਆਨ, ਏਕਾ ਘਰ ਵਖਾਈਆ। ਗੁਰ ਗੁਰ ਬੋਲੇ ਧੁਰ ਫ਼ਰਮਾਣ, ਸ਼ਬਦੀ ਸ਼ਬਦ ਢੋਲਾ ਗਾਈਆ। ਕਲਮ ਸ਼ਾਹੀ ਵਖਾਏ ਨਿਸ਼ਾਨ, ਅੱਖਰ ਅੱਖਰ ਨਾਲ ਮਿਲਾਈਆ। ਰਸਨਾ ਜਿਹਵਾ ਕਰੇ ਕਲਾਮ, ਕਲਮਾ ਨਬੀ ਆਪ ਸਮਝਾਈਆ। ਧੁਰ ਸੰਦੇਸਾ ਸਚ ਪੈਗ਼ਾਮ, ਲੋਕਮਾਤ ਮਾਤ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਦਰ ਅੱਗੇ ਕਰਨ ਸਲਾਮ, ਸਹੀ ਸਲਾਮਤ ਏਕਾ ਨਜ਼ਰੀ ਆਈਆ। ਘਟ ਘਟ ਅੰਦਰ ਕਰੇ ਬਿਸਰਾਮ, ਬਿਸਤਰ ਸੇਜ ਇਕ ਸੁਹਾਈਆ। ਸਚਖੰਡ ਵਸੇ ਆਪ ਭਗਵਾਨ, ਸਾਚੇ ਮੰਦਰ ਡੇਰਾ ਲਾਈਆ। ਆਦਿ ਜੁਗਾਦੀ ਇਕ ਨਿਸ਼ਾਨ, ਦੋ ਜਹਾਨਾ ਆਪ ਝੁਲਾਈਆ। ਜੁਗਾ ਜੁਗੰਤਰ ਧੁਰ ਫ਼ਰਮਾਣ, ਗੁਰ ਗੁਰ ਬਾਣੀ ਆਪ ਪੜ੍ਹਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਦੇ ਦੇ ਗਏ ਬਿਆਨ, ਲੇਖਾ ਲਿਖ ਲਿਖ ਜੀਵ ਜੰਤ ਸਮਝਾਈਆ। ਆਦਿ ਜੁਗਾਦੀ ਇਕ ਨਿਗਹਬਾਨ, ਨਾ ਮਰੇ ਨਾ ਜਾਈਆ। ਬਿਨ ਕਿਰਪਾ ਨਾ ਸਕੇ ਕੋਈ ਪਛਾਣ, ਜਗਤ ਨੇਤਰ ਕੰਮ ਕਿਸੇ ਨਾ ਆਈਆ। ਗੋਬਿੰਦ ਸਿੰਘ ਸੂਰਾ ਬੋਲ ਜੈਕਾਰਾ ਸੁਣਾਏ ਬਲਵਾਨ, ਪੁਰਖ ਅਕਾਲ ਇਕ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਘਰ ਘਰ ਅੰਦਰ ਵਖਾਏ ਆਪਣੀ ਧਰਮਸਾਲ, ਸਚ ਦੁਆਰੇ ਬੈਠਾ ਆਸਣ ਲਾਈਆ। ਨਿਤ ਨਵਿਤ ਕਰ ਕਰ ਹਿਤ, ਮਾਤ ਪਿਤ ਨਾ ਕੋਈ ਜਾਣੇ ਵਾਰ ਥਿਤ, ਜਨ ਭਗਤਾਂ ਸਾਚੇ ਸੰਤਾਂ ਆਪਣੀ ਬੂਝ ਬੁਝਾਈਆ। ਸਚਖੰਡ ਵਸੇ ਧਾਮ ਅਨਡਿਠ, ਆਪਣਾ ਆਸਣ ਆਪ ਸੁਹਾਈਆ। ਬਿਨ ਨਾਨਕ ਕਬੀਰ ਦਰ ਜਾ ਕੇ ਕੋਈ ਨਾ ਸਕੇ ਵੇਖ, ਅਧਵਿਚਕਾਰੇ ਸਾਰੇ ਬੈਠੇ ਡੇਰਾ ਲਾਈਆ। ਪੁਰਖ ਅਕਾਲਾ ਦੀਨ ਦਿਆਲਾ ਲੋਕਮਾਤ ਗੁਰ ਗੋਬਿੰਦ ਨਾਲ ਕਰਿਆ ਹੇਤ, ਪੂਤ ਸਪੂਤਾ ਦਏ ਵਡਿਆਈਆ। ਵਸਣਹਾਰਾ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਬਿਨ ਸਤਿਗੁਰ ਪੂਰੇ ਗੁਰੂ ਪਾਏ ਨਾ ਕੋਈ ਭੇਤ, ਪੜ੍ਹਿਆਂ ਸੁਣਿਆਂ ਹੱਥ ਕਿਸੇ ਨਾ ਆਈਆ। ਸਦਾ ਸੁਆਮੀ ਇਕ ਨੇਹਕਾਮੀ ਲੱਖ ਚੁਰਾਸੀ ਰੱਖੇ ਆਪਣੀ ਛਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਰਮਿਆ ਆਪੇ ਰਾਮ, ਘਟ ਘਟ ਜਪਾਏ ਆਪਣਾ ਨਾਮ, ਘਟ ਘਟ ਪਿਆਏ ਏਕਾ ਜਾਮ, ਅੰਮ੍ਰਿਤ ਆਤਮ ਰਸ ਚਖਾਈਆ। ਸਰਬ ਵਿਆਪੀ ਹਰਿ ਭਗਵੰਤ, ਆਦਿ ਜੁਗਾਦਿ ਸਮਾਇੰਦਾ। ਸਰਬ ਜੀਆਂ ਦਾ ਸਾਚਾ ਕੰਤ, ਨਰ ਨਰਾਇਣ ਇਕ ਅਖਵਾਇੰਦਾ। ਸਰਬ ਜੀਆਂ ਬਣਾਏ ਬਣਤ, ਘੜਨ ਭੰਨੜਹਾਰ ਭੇਵ ਨਾ ਆਇੰਦਾ। ਸਰਬ ਜੀਆਂ ਦਾ ਮਣੀਆਂ ਮੰਤ, ਆਪਣਾ ਨਾਉਂ ਪੜ੍ਹਾਇੰਦਾ। ਸਰਬ ਜੀਆਂ ਦਾ ਇਕ ਭਗਵੰਤ, ਘਰ ਘਰ ਸੇਜ ਹੰਢਾਇੰਦਾ। ਸਰਬ ਜੀਆਂ ਦਾ ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਟ ਘਟ ਆਪਣਾ ਆਸਣ ਲਾਇੰਦਾ। ਘਟ ਘਟ ਆਸਣ ਏਕੰਕਾਰ, ਆਤਮ ਸੇਜ ਸੁਹਾਈਆ। ਆਤਮ ਪਰਮਾਤਮ ਅੱਗੇ ਕਰੇ ਪੁਕਾਰ, ਦੋਏ ਦੋਏ ਜੋੜ ਸੀਸ ਝੁਕਾਈਆ। ਤੇਰਾ ਖੇਲ ਅਗੰਮ ਅਪਾਰ, ਅਲੱਖ ਅਗੋਚਰ ਤੇਰੀ ਵਡਿਆਈਆ। ਤੂੰ ਵਸੇ ਧਾਮ ਨਿਆਰ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਬੈਠਾ ਚੜ੍ਹ, ਸਰਗੁਣ ਅੰਦਰ ਆਪੇ ਵੜ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਈਆ। ਪੰਜ ਤੱਤ ਤਨ ਕਾਇਆ ਨਾਤਾ, ਸੋ ਪੁਰਖ ਨਿਰੰਜਣ ਖੇਲ ਕਰਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬਣਾਏ ਸਾਥਾ, ਤ੍ਰੈਗੁਣ ਬੰਧਨ ਬੰਧ ਬੰਧਾਈਆ। ਪਾਰਬ੍ਰਹਮ ਬ੍ਰਹਮ ਕਰ ਕਰ ਵਾਸਾ, ਈਸ਼ ਜੀਵ ਵਡਿਆਈਆ। ਜੁਗ ਚੌਕੜੀ ਵੇਖੇ ਖੇਲ ਤਮਾਸ਼ਾ, ਨਿਰਗੁਣ ਦਾਤਾ ਬੇਪਰਵਾਹੀਆ। ਆਪਣੀ ਇਛਿਆ ਆਪੇ ਕਰੇ ਪੂਰੀ ਆਸਾ, ਆਸਾਵੰਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਵੇਖੇ ਚਾਈਂ ਚਾਈਂਆ। ਪੰਜ ਤੱਤ ਮੇਲਾ ਹਰਿ ਨਿਰੰਕਾਰ, ਸਰਗੁਣ ਨਿਰਗੁਣ ਦਇਆ ਕਮਾਇੰਦਾ। ਪੰਜ ਤੱਤ ਅੰਦਰ ਸਤਿਗੁਰ ਧਾਰ, ਗੁਰ ਗੁਰ ਸ਼ਬਦ ਅਲਾਇੰਦਾ। ਪੰਜ ਤੱਤ ਅੰਦਰ ਜੋਤ ਨਿਰੰਕਾਰ, ਜੋਤੀ ਜੋਤ ਡਗਮਗਾਇੰਦਾ। ਪੰਜ ਤੱਤ ਅੰਦਰ ਅੰਮ੍ਰਿਤ ਠੰਡਾ ਠਾਰ, ਸਚ ਸਰੋਵਰ ਇਕ ਭਰਾਇੰਦਾ। ਪੰਜ ਤੱਤ ਅੰਦਰ ਸੂਰਜ ਚੰਦ ਕਰਨ ਨਿਮਸਕਾਰ, ਮੰਡਲ ਮੰਡਪ ਸੀਸ ਝੁਕਾਇੰਦਾ। ਪੰਜ ਤੱਤ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਚਰਨ ਧੂੜੀ ਮੰਗਣ ਛਾਰ, ਸੀਸ ਜਗਦੀਸ ਰਾਹ ਤਕਾਇੰਦਾ। ਪੰਜ ਤੱਤ ਅੰਦਰ ਸਚ ਗੁਫ਼ਤਾਰ, ਗੁਫ਼ਤ ਸ਼ਨੀਦ ਆਪ ਸਮਝਾਇੰਦਾ। ਪੰਜ ਤੱਤ ਗੁਰ ਅਵਤਾਰ, ਪੀਰ ਪੈਗ਼ੰਬਰ ਰੂਪ ਵਟਾਇੰਦਾ। ਪੰਜ ਤੱਤ ਅੰਦਰ ਧੁਰ ਫ਼ਰਮਾਣ, ਧੁਰ ਫ਼ਰਮਾਣਾ ਆਪ ਸੁਣਾਇੰਦਾ । ਪੰਜ ਤੱਤ ਅੰਦਰ ਨਾਮ ਗਿਆਨ, ਸਚ ਗਿਆਨਾ ਇਕ ਦ੍ਰਿੜਾਇੰਦਾ। ਪੰਜ ਤੱਤ ਅੰਦਰ ਖੇਲ ਮਹਾਨ, ਖ਼ਾਲਕ ਖ਼ਲਕ ਆਪ ਖਲਾਇੰਦਾ। ਪੰਜ ਤੱਤ ਅੰਦਰ ਚਾਰ ਜੁਗ ਦੀ ਵੇਖੇ ਆਣ, ਚਾਰੇ ਖਾਣੀ ਚਾਰੇ ਬਾਣੀ ਬਾਣ ਲਗਾਇੰਦਾ। ਪੰਜ ਤੱਤ ਅੰਦਰ ਹਰਿ ਕਾ ਮਕਾਨ, ਨਾਨਕ ਨਿਰਗੁਣ ਸਿਫ਼ਤ ਸਲਾਹਿੰਦਾ। ਪੰਜ ਤੱਤ ਅੰਦਰ ਨਾਨਕ ਅੰਗਦ ਦੇਵੇ ਦਾਨ, ਆਪਣੀ ਭਿਛਿਆ ਝੋਲੀ ਪਾਇੰਦਾ। ਪੰਜ ਤੱਤ ਅੰਦਰ ਅਮਰਦਾਸ ਕਰਾਏ ਇਸ਼ਨਾਨ, ਅਮਰਾਪਦ ਇਕ ਵਖਾਇੰਦਾ। ਪੰਜ ਤੱਤ ਅੰਦਰ ਰਾਮ ਦਾਸ ਕਰੇ ਧਿਆਨ, ਵਡ ਧਿਆਨੀ ਮੇਲ ਮਿਲਾਇੰਦਾ। ਪੰਜ ਤੱਤ ਅੰਦਰ ਗੁਰੂ ਅਰਜਨ ਧੁਰ ਬਾਣੀ ਲਾਏ ਬਾਣ, ਪੁਰਖ ਅਬਿਨਾਸ਼ੀ ਏਕਾ ਪਾਇੰਦਾ। ਪੰਜ ਤੱਤ ਅੰਦਰ ਗੁਰੂ ਗ੍ਰੰਥ ਗੁਰਦੇਵ ਬਣਾਇਆ ਵਿਚ ਜਹਾਨ, ਚਾਰ ਵਰਨ ਅਠਾਰਾਂ ਬਰਨ ਜੀਵ ਜੰਤ ਸਰਬ ਸਮਝਾਇੰਦਾ। ਪੰਜ ਤੱਤ ਅੰਦਰ ਤੀਰ ਕਮਾਨ, ਹਰਿ ਗੋਬਿੰਦ ਖੰਡਾ ਖੜਗ ਹੱਥ ਉਠਾਇੰਦਾ। ਪੰਜ ਤੱਤ ਅੰਦਰ ਹਰਿਰਾਏ ਦਏ ਬਿਆਨ, ਲਿਖ ਲਿਖ ਲੇਖ ਸਰਬ ਸਮਝਾਇੰਦਾ। ਪੰਜ ਤੱਤ ਅੰਦਰ ਹਰਿ ਕ੍ਰਿਸ਼ਨਾ ਛੋਟੇ ਬਾਲੇ ਦਏ ਗਿਆਨ, ਗੂੰਗਿਆਂ ਗਿਆਨ ਆਪ ਸਮਝਾਇੰਦਾ। ਪੰਜ ਤੱਤ ਅੰਦਰ ਗੁਰ ਤੇਗ ਬਹਾਦਰ ਝੁਲਾਇਆ ਸਚ ਨਿਸ਼ਾਨ, ਪੰਜ ਤੱਤ ਆਪਣਾ ਭੇਟ ਚੜ੍ਹਾਇੰਦਾ। ਪੰਜ ਤੱਤ ਅੰਦਰ ਗੋਬਿੰਦ ਸੂਰਾ ਪਰਗਟਿਆ ਆਪ ਬਲਵਾਨ, ਪੁਰਖ ਅਕਾਲ ਆਪਣਾ ਸੁਤ ਬਣਾਇੰਦਾ। ਪੰਜ ਤੱਤ ਅੰਦਰ ਪੰਜ ਪਿਆਰੇ ਕਰ ਪਰਵਾਨ, ਧੁਰ ਫ਼ਰਮਾਣਾ ਹੱਥ ਫੜਾਇੰਦਾ। ਪੰਜ ਤੱਤ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਪੁਰਖ ਅਬਿਨਾਸ਼ੀ ਅੱਗੇ ਝੋਲੀ ਡਾਹਿੰਦਾ। ਪੰਜ ਤੱਤ ਅੰਦਰ ਨਾਨਕ ਗੋਬਿੰਦ ਦੇ ਦੇ ਗਿਆ ਗਿਆਨ, ਅੱਖਰ ਅੱਖਰ ਜਗਤ ਸਮਝਾਇੰਦਾ। ਪੰਜ ਤੱਤ ਅੰਦਰ ਸੂਰਬੀਰ ਸੁਲਤਾਨ ਦੱਸ ਕੇ ਗਿਆ ਨਿਸ਼ਾਨ, ਸਚ ਨਿਸ਼ਾਨਾ ਇਕ ਲਗਾਇੰਦਾ। ਪੰਜ ਤੱਤ ਸੰਬਲ ਘਰ ਬਣੇ ਮਕਾਨ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਪੰਜ ਤੱਤ ਨਿਰਗੁਣ ਵੇਸ ਕਰੇ ਸ੍ਰੀ ਭਗਵਾਨ, ਪੰਜ ਤੱਤ ਆਪਣੇ ਉਪਰ ਪੜਦਾ ਪਾਇੰਦਾ। ਪੰਜ ਤੱਤ ਅੰਦਰ ਗੋਬਿੰਦ ਖੰਡਾ ਚਮਕੇ ਦੋ ਜਹਾਨ, ਨਾਮ ਖੰਡਾ ਇਕ ਉਠਾਇੰਦਾ। ਪੰਜ ਤੱਤ ਅੰਦਰ ਧੁਰ ਫ਼ਰਮਾਣ, ਪੁਰਖ ਅਬਿਨਾਸ਼ੀ ਜੁਗ ਜੁਗ ਆਪ ਸੁਣਾਇੰਦਾ। ਬਿਨਾਂ ਪੰਜ ਤੱਤ ਹਰਿ ਜੂ ਕਿਸੇ ਨਾ ਦੱਸੇ ਆਪਣਾ ਨਾਮ, ਆਪਣੀ ਇਛਿਆ ਖਾਤਰ ਪੰਜ ਤੱਤ ਆਪਣਾ ਡੇਰਾ ਲਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਭੇਵ ਕੋਇ ਨਾ ਪਾਇੰਦਾ। ਜਿਸ ਕਾਇਆ ਅੰਦਰ ਵਸੇ ਆਪ ਮਿਹਰਵਾਨ, ਤਿਸ ਉਪਰ ਮਿਹਰ ਨਜ਼ਰ ਆਪ ਟਿਕਾਇੰਦਾ। ਜੇ ਕੋਈ ਆ ਕੇ ਮੱਥਾ ਟੇਕੇ ਉਹਨੂੰ ਨਜ਼ਰੀ ਆਏ ਵਿਸ਼ਨੂੰ ਭਗਵਾਨ, ਪੂਰਨ ਸਿੰਘ ਪੰਜ ਤੱਤ ਕੰਮ ਕਿਸੇ ਨਾ ਆਇੰਦਾ। ਇਹ ਝੂਠੀ ਮਾਟੀ ਖੇਲ ਜਹਾਨ, ਜਗਤ ਖੇੜਾ ਆਪ ਵਸਾਇੰਦਾ। ਜਿਸ ਨੇ ਮਿਲਣਾ ਸਤਿਗੁਰ ਪੂਰੇ ਜਾਣੀ ਜਾਣ, ਤਿਸ ਆਪਣੀ ਬੂਝ ਬੁਝਾਇੰਦਾ। ਰਾਤੀ ਸੁੱਤਿਆਂ ਗੁਰਸਿਖਾਂ ਅੱਗੇ ਖਲੋਵੇ ਆਣ, ਗੋਬਿੰਦ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਭਰਮ ਭੁਲੇਖੇ ਵਿਚ ਆਪ ਭੁੱਲ ਗਿਆ ਭਗਵਾਨ, ਆਪਣਾ ਜੋਤੀ ਜਾਮਾ ਪਾਇੰਦਾ। ਜਗਤ ਨੇਤਰ ਦਿਸੇ ਨਾ ਸ਼ਾਹ ਸੁਲਤਾਨ, ਆਤਮ ਪਰਮਾਤਮ ਨੇਤਰ ਖੇਤਰ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਦਿ ਜੁਗਾਦਿ ਸਦਾ ਸਦ ਸਮਾਇੰਦਾ।
