Granth 11 Likhat 130: 9 Chet 2019 Bikarmi Massa Singh de Greh Naurangabad Jila Amritsar

੯ ਚੇਤ ੨੦੧੯ ਬਿਕ੍ਰਮੀ ਮੱਸਾ ਸਿੰਘ ਦੇ ਗ੍ਰਹਿ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਣ ਕਰੇ ਖੇਲ ਅਪਾਰਾ, ਅਭੇਵ ਭੇਦ ਆਪ ਜਣਾਇੰਦਾ। ਸਚਖੰਡ ਸਾਚੇ ਵਸੇ ਆਪ ਨਿਰੰਕਾਰਾ, ਨਿਰਗੁਣ ਨਿਰਵੈਰ ਨਿਰਾਕਾਰ ਆਸਣ ਲਾਇੰਦਾ। ਸਾਚੇ ਤਖ਼ਤ ਬਹੇ ਸੱਚੀ ਸਰਕਾਰਾ, ਪੁਰਖ ਅਕਾਲ ਦੀਨ ਦਿਆਲ ਅਜੂਨੀ ਰਹਿਤ ਡਗਮਗਾਇੰਦਾ। ਹੁਕਮੀ ਹੁਕਮ ਕਰੇ ਵਰਤਾਰਾ, ਧੁਰ ਫ਼ਰਮਾਣਾ ਸ੍ਰੀ ਭਗਵਾਨ ਆਪ ਸੁਣਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਸ਼ਹਿਨਸ਼ਾਹ ਆਪਣੀ ਕਲ ਆਪ ਧਰਾਇੰਦਾ। ਆਪਣੀ ਇਛਿਆ ਕਰੇ ਖੇਲ ਮਹਾਨਾ, ਸਾਚੀ ਭਿਛਿਆ ਆਪ ਪਰਗਟਾਇੰਦਾ। ਨਿਰਗੁਣ ਦਾਤਾ ਨਿਰਗੁਣ ਦੇਵਣਹਾਰਾ ਦਾਨਾ, ਨਿਰਗੁਣ ਭਿਖਕ ਖਾਲੀ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਅਲੱਖ ਅਗੋਚਰ ਆਪ ਕਰਾਈਆ। ਸੂਰਬੀਰ ਬਣ ਬਲਵਾਨ, ਬਲ ਆਪਣਾ ਆਪ ਜਣਾਈਆ। ਹੁਕਮੀ ਹੁਕਮ ਬਣ ਹੁਕਮਰਾਨ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਥਿਰ ਘਰ ਸਾਚਾ ਖੋਲ੍ਹ ਮਕਾਨ, ਅੰਦਰ ਮੰਦਰ ਕੁੰਡਾ ਲਾਹੀਆ। ਸ਼ਬਦੀ ਸ਼ਬਦ ਨੌਜਵਾਨ, ਹਰਿ ਨਿਰੰਕਾਰ ਆਪ ਜਗਾਈਆ। ਦੇਵਣਹਾਰਾ ਹਰਿ ਹਰਿ ਮਾਣ, ਸਿਰ ਆਪਣਾ ਹੱਥ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਸਚ ਸੰਦੇਸਾ ਇਕ ਸੁਣਾਈਆ। ਨਿਰਗੁਣ ਨਿਰਗੁਣ ਦੇਵੇ ਗਿਆਨ, ਬਿਨ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਈਆ। ਆਪਣੀ ਕਲ ਆਪੇ ਰੱਖ, ਅਕਲ ਕਲ ਖੇਲ ਕਰਾਇੰਦਾ। ਸਚਖੰਡ ਨਿਵਾਸੀ ਹੋ ਪਰਤੱਖ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਸ਼ਬਦ ਦੁਲਾਰਾ ਕਰ ਕਰ ਵਸ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਮਾਰਗ ਦੱਸ, ਸਾਚੇ ਮਾਰਗ ਆਪੇ ਲਾਇੰਦਾ। ਕਰੇ ਖੇਲ ਪੁਰਖ ਸਮਰਥ, ਭੇਵ ਕੋਇ ਨਾ ਪਾਇੰਦਾ। ਬੋਧ ਅਗਾਧੀ ਮਹਿਮਾ ਅਕਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਸ੍ਰੀ ਭਗਵਾਨ, ਨਿਰਗੁਣ ਦਾਤਾ ਆਪ ਖੁਲ੍ਹਾਈਆ। ਧੁਰ ਦਰਗਾਹੀ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਸਚਖੰਡ ਦੁਆਰੇ ਏਕਾ ਆਣ, ਥਿਰ ਘਰ ਆਪਣਾ ਹੁਕਮ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਬਖ਼ਸ਼ੇ ਚਰਨ ਧਿਆਨ, ਸਾਚੀ ਸਰਨ ਸਰਨ ਸਰਨਾਈਆ। ਸਾਚਾ ਨਾਤਾ ਜੋੜ ਸ੍ਰੀ ਭਗਵਾਨ, ਭਗਵਨ ਆਪਣੀ ਬੂਝ ਬੁਝਾਈਆ। ਵਸਤ ਅਮੋਲਕ ਇਕ ਮਹਾਨ, ਦਾਤਾ ਦਾਨੀ ਝੋਲੀ ਪਾਈਆ। ਸਚ ਭੰਡਾਰਾ ਪੀਣ ਖਾਣ, ਵਿਸ਼ਨੂੰ ਆਪਣਾ ਰੰਗ ਵਖਾਈਆ। ਪਾਰਬ੍ਰਹਮ ਬ੍ਰਹਮ ਹੋ ਪਰਧਾਨ, ਬ੍ਰਹਮ ਆਪਣਾ ਰੂਪ ਵਟਾਈਆ। ਧੂੰਆਂਧਾਰ ਵੇਖ ਸੁੰਞ ਮਸਾਣ, ਸ਼ੰਕਰ ਕੰਕਰ ਆਪਣਾ ਨਾਦ ਸੁਣਾਈਆ। ਲੇਖਾ ਜਾਣੇ ਹਰਿ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਸੁਣਾਈਆ। ਧੁਰ ਫ਼ਰਮਾਣਾ ਸਚ ਸੰਦੇਸਾ, ਸ੍ਰੀ ਭਗਵਾਨ ਆਪ ਸੁਣਾਇੰਦਾ। ਤਖ਼ਤ ਨਿਵਾਸੀ ਇਕ ਨਰੇਸ਼ਾ, ਨਰ ਨਰਾਇਣ ਬਲ ਪਰਗਟਾਇੰਦਾ। ਆਪਣਾ ਧਾਰੇ ਆਪੇ ਭੇਖਾ, ਭੇਖਾਧਾਰੀ ਨਜ਼ਰ ਕਿਸੇ ਨਾ ਆਇੰਦਾ। ਆਪੇ ਬਦਲੇ ਆਪਣੀ ਰੇਖਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਦਿ ਜੁਗਾਦੀ ਇਕ ਆਦੇਸਾ, ਏਕਾ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਹੁਕਮੇ ਅੰਦਰ ਖੇਲ ਅਪਾਰਾ, ਪੁਰਖ ਅਗੰਮੜਾ ਆਪ ਕਰਾਈਆ। ਹੁਕਮੇ ਅੰਦਰ ਜੋਤ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਹੁਕਮੇ ਅੰਦਰ ਸ਼ਬਦੀ ਧਾਰਾ, ਸ਼ਬਦੀ ਸ਼ਬਦ ਪਰਗਟਾਈਆ। ਹੁਕਮੇ ਅੰਦਰ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਅਖਾੜਾ, ਹੁਕਮੇ ਅੰਦਰ ਰਵ ਸਸ ਕਰੇ ਰੁਸ਼ਨਾਈਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਪਾਏ ਸਾਰਾ, ਹੁਕਮੇ ਅੰਦਰ ਆਪਣਾ ਪੜਦਾ ਲਾਹੀਆ। ਹੁਕਮੇ ਅੰਦਰ ਤ੍ਰੈਗੁਣ ਮਾਇਆ ਬਣ ਵਰਤਾਰਾ, ਰਜੋ ਤਮੋ ਸਤੋ ਸੰਗ ਮਿਲਾਈਆ। ਹੁਕਮੇ ਅੰਦਰ ਪੰਜ ਤੱਤ ਖੇਲੇ ਖੇਲ ਨਿਆਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬੰਧਨ ਪਾਈਆ। ਹੁਕਮੇ ਅੰਦਰ ਨਿਰਗੁਣ ਸਰਗੁਣ ਕਰੇ ਪਸਾਰਾ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਹੁਕਮੇ ਅੰਦਰ ਧੁਰ ਫ਼ਰਮਾਣਾ, ਧੁਰ ਦਰਬਾਰੀ ਆਪ ਸੁਣਾਈਆ। ਹੁਕਮੇ ਅੰਦਰ ਅਨਹਦ ਗਾਣਾ, ਘਰ ਘਰ ਆਪਣਾ ਰਾਗ ਅਲਾਈਆ। ਹੁਕਮੇ ਅੰਦਰ ਦੀਪਕ ਦੀਪ ਮਹਾਨਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਹੁਕਮੇ ਅੰਦਰ ਪੀਣਾ ਖਾਣਾ, ਰਸਨਾ ਜੇਹਵਾ ਰਸ ਚਖਾਈਆ। ਹੁਕਮੇ ਅੰਦਰ ਇਕ ਰਖਾਏ ਚਰਨ ਧਿਆਨਾ, ਆਤਮ ਪਰਮਾਤਮ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਹੁਕਮੇ ਅੰਦਰ ਨਰ ਨਰਾਇਣ, ਆਪਣੀ ਦਇਆ ਕਮਾਇੰਦਾ। ਹੁਕਮੇ ਅੰਦਰ ਮੰਨੇ ਕਹਿਣ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਅੰਦਰ ਬਹਿਣ, ਬਹਿ ਬਹਿ ਆਪਣੀ ਖ਼ੁਸ਼ੀ ਮਨਾਇੰਦਾ। ਹੁਕਮੇ ਅੰਦਰ ਖੋਲ੍ਹੇ ਨੈਣ, ਨੇਤਰ ਗਿਆਨ ਇਕ ਦ੍ਰਿੜਾਇੰਦਾ। ਹੁਕਮੇ ਅੰਦਰ ਚੁਕਾਏ ਲਹਿਣਾ ਦੇਣ, ਪਿਛਲਾ ਮੂਲ ਨਾ ਕੋਇ ਰਖਾਇੰਦਾ। ਹੁਕਮੇ ਅੰਦਰ ਲੱਖ ਚੁਰਾਸੀ ਸਾਕ ਸੱਜਣ ਸੈਣ, ਜਗਤ ਬੰਧਨ ਆਪੇ ਪਾਇੰਦਾ। ਹੁਕਮੇ ਅੰਦਰ ਮਾਤ ਪਿਤ ਭਾਈ ਭੈਣ, ਪਿਤਾ ਪੂਤ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਜਣਾਇੰਦਾ। ਹੁਕਮੇ ਅੰਦਰ ਹਰਿ ਜੂ ਰਾਗ, ਅਨਰਾਗੀ ਆਪ ਅਲਾਈਆ। ਹੁਕਮੇ ਅੰਦਰ ਸਚ ਵੈਰਾਗ, ਬਣ ਵੈਰਾਗੀ ਆਪ ਉਪਜਾਈਆ। ਹੁਕਮੇ ਅੰਦਰ ਨੇਤਰ ਜਾਗ, ਕਵਲ ਨੈਣ ਨੈਣ ਖੁਲ੍ਹਾਈਆ। ਹੁਕਮੇ ਅੰਦਰ ਕੰਤ ਸੁਹਾਗ, ਨਿਰਗੁਣ ਸਰਗੁਣ ਨਾਰ ਕੰਤ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਮਨਾਈਆ। ਹੁਕਮੇ ਅੰਦਰ ਗੁਰ ਗੁਰ ਧਾਰ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਹੁਕਮੇ ਅੰਦਰ ਵਿਸ਼ਨ ਭੰਡਾਰ, ਵਿਸ਼ਵ ਆਪਣੀ ਵਸਤ ਵਰਤਾਇੰਦਾ। ਹੁਕਮੇ ਅੰਦਰ ਨਾਦ ਧੁੰਨਕਾਰ, ਬ੍ਰਹਮਾ ਵੇਤਾ ਪਾਰਬ੍ਰਹਮ ਪੜ੍ਹਾਇੰਦਾ। ਹੁਕਮੇ ਅੰਦਰ ਲੇਖਾ ਚਾਰ, ਚਾਰ ਵੇਦ ਮੁਖ ਸਲਾਹਿੰਦਾ। ਹੁਕਮੇ ਅੰਦਰ ਤੇਜ ਕਟਾਰ, ਤ੍ਰੈ ਤ੍ਰੈ ਮੁਖੀ ਤ੍ਰਿਸੂਲ ਸ਼ੰਕਰ ਹੱਥ ਫੜਾਇੰਦਾ। ਹੁਕਮੇ ਅੰਦਰ ਬਾਸ਼ਕ ਤਸ਼ਕਾ ਕਰ ਸ਼ਿੰਗਾਰ, ਕੰਠ ਮਾਲਾ ਆਪ ਬਣਾਇੰਦਾ। ਹੁਕਮੇ ਅੰਦਰ ਸਾਂਗੋ ਪਾਂਗ ਬੈਠ ਸੱਚੀ ਸਰਕਾਰ, ਨਿਰਗੁਣ ਆਪਣਾ ਆਸਣ ਲਾਇੰਦਾ। ਹੁਕਮੇ ਅੰਦਰ ਤ੍ਰੈਗੁਣ ਮਾਇਆ ਤੱਤ ਵਿਚਾਰ, ਪੰਜ ਤੱਤ ਮੇਲਾ ਮੇਲ ਮਿਲਾਇੰਦਾ। ਹੁਕਮੇ ਅੰਦਰ ਲੱਖ ਚੁਰਾਸੀ ਕਰ ਅਖਾੜ, ਘਰ ਘਰ ਆਪਣਾ ਨਾਚ ਨਚਾਇੰਦਾ। ਹੁਕਮੇ ਅੰਦਰ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਜੋੜ ਜੁੜਾਇੰਦਾ। ਹੁਕਮੇ ਅੰਦਰ ਘਰ ਵਿਚ ਘਰ ਕਰ ਤਿਆਰ, ਆਤਮ ਪਰਮਾਤਮ ਸੋਭਾ ਪਾਇੰਦਾ। ਹੁਕਮੇ ਅੰਦਰ ਜੋਤ ਉਜਿਆਰ, ਘਰ ਘਰ ਦੀਪਕ ਆਪ ਜਗਾਇੰਦਾ। ਹੁਕਮੇ ਅੰਦਰ ਸ਼ਬਦ ਨਾਦ ਧੁੰਨਕਾਰ, ਅਨਹਦ ਰਾਗੀ ਰਾਗ ਸੁਣਾਇੰਦਾ। ਹੁਕਮੇ ਅੰਦਰ ਆਤਮ ਅੰਮ੍ਰਿਤ ਠੰਡਾ ਠਾਰ, ਘਰ ਸਰੋਵਰ ਆਪ ਨੁਹਾਇੰਦਾ । ਹੁਕਮੇ ਅੰਦਰ ਧੂੰਆਂਧਾਰ, ਹੁਕਮੇ ਅੰਦਰ ਰਵ ਸਸ ਆਪ ਚਮਕਾਇੰਦਾ। ਹੁਕਮੇ ਅੰਦਰ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਡੇਰਾ ਲਾਇੰਦਾ। ਹੁਕਮੇ ਅੰਦਰ ਸਮੁੰਦ ਸਾਗਰ ਡੂੰਘੀ ਗਾਰ, ਜਲ ਥਲ ਮਹੀਅਲ ਆਪਣਾ ਖੇਲ ਕਰਾਇੰਦਾ। ਹੁਕਮੇ ਅੰਦਰ ਨਿਰਗੁਣ ਸਰਗੁਣ ਕਰ ਪਸਾਰ, ਵਡ ਸੰਸਾਰੀ ਆਪਣਾ ਸੰਗ ਰਖਾਇੰਦਾ। ਹੁਕਮੇ ਅੰਦਰ ਵੰਡੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਉਂ ਪਰਗਟਾਇੰਦਾ। ਹੁਕਮੇ ਅੰਦਰ ਚਾਰ ਬਾਣੀ ਬਣ ਵਣਜਾਰ, ਪਰਾ ਪਸੰਤੀ ਮਧਮ ਬੈਖਰੀ ਸਾਚੇ ਹੱਟ ਰਖਾਇੰਦਾ। ਹੁਕਮੇ ਅੰਦਰ ਚਾਰ ਵਰਨ ਦੇ ਅਧਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰੰਗ ਵਖਾਇੰਦਾ। ਹੁਕਮੇ ਅੰਦਰ ਚਾਰ ਕੁੰਟ ਹੋਵੇ ਉਜਿਆਰ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਇੰਦਾ। ਹੁਕਮੇ ਅੰਦਰ ਗੁਰ ਗੁਰ ਲੈ ਅਵਤਾਰ, ਹਰਿ ਸਤਿਗੁਰ ਦਇਆ ਕਮਾਇੰਦਾ। ਹੁਕਮੇ ਅੰਦਰ ਜੁਗ ਚੌਕੜੀ ਕਰ ਪਸਾਰ, ਹੁਕਮੇ ਅੰਦਰ ਡੇਰਾ ਢਾਹਿੰਦਾ। ਹੁਕਮੇ ਅੰਦਰ ਘਾੜਨ ਘੜੇ ਬਣ ਠਠਿਆਰ, ਹੁਕਮੇ ਅੰਦਰ ਭੰਨ ਵਖਾਇੰਦਾ। ਹੁਕਮੇ ਅੰਦਰ ਰਾਗ ਨਾਦ ਜੈਕਾਰ, ਹੁਕਮੇ ਅੰਦਰ ਸੁੰਨ ਸਮਾਧ ਸਮਾਇੰਦਾ। ਹੁਕਮੇ ਅੰਦਰ ਬੋਧ ਅਗਾਧ ਜੈਕਾਰ, ਹੁਕਮੇ ਅੰਦਰ ਆਤਮ ਅੰਤਰ ਇਕ ਲਿਵ ਲਾਇੰਦਾ। ਹੁਕਮੇ ਅੰਦਰ ਕਰੇ ਗੁਫ਼ਤਾਰ, ਹੁਕਮੇ ਅੰਦਰ ਕੂਕ ਕੂਕ ਸੁਣਾਇੰਦਾ। ਹੁਕਮੇ ਅੰਦਰ ਸ਼ਾਸਤਰ ਸਿਮਰਤ ਵੇਦ ਦਏ ਅਧਾਰ, ਹੁਕਮੇ ਅੰਦਰ ਗੀਤਾ ਗਿਆਨ ਆਪ ਦ੍ਰਿੜਾਇੰਦਾ। ਹੁਕਮੇ ਅੰਦਰ ਅੰਜ਼ੀਲ ਕੁਰਾਨਾਂ ਕਰ ਤਿਆਰ, ਕਲਮਾ ਨਬੀ ਆਪ ਸਿਖਾਇੰਦਾ। ਹੁਕਮੇ ਅੰਦਰ ਪੀਰ ਪੈਗ਼ੰਬਰ ਮੁੱਲਾਂ ਸ਼ੇਖ਼ ਮੁਸਾਇਕ ਪਾਏ ਸਾਰ, ਹੁਕਮੇ ਅੰਦਰ ਦਸਤਗੀਰ ਆਪਣਾ ਬੰਧਨ ਪਾਇੰਦਾ । ਹੁਕਮੇ ਅੰਦਰ ਸਤਿਨਾਮ ਕਰ ਉਜਿਆਰ, ਨਾਮ ਸਤਿ ਸਤਿ ਸਮਝਾਇੰਦਾ। ਹੁਕਮੇ ਅੰਦਰ ਵਾਹਿਗੁਰੂ ਫਤਹਿ ਬੋਲ ਜੈਕਾਰ, ਜੈ ਜੈ ਜੈਕਾਰ ਨਾਅਰਾ ਲਾਇੰਦਾ। ਹੁਕਮੇ ਅੰਦਰ ਤੇਈ ਅਵਤਾਰ, ਜੁਗ ਜੁਗ ਲੋਕਮਾਤ ਵੇਸ ਵਟਾਇੰਦਾ। ਹੁਕਮੇ ਅੰਦਰ ਅਠਾਰਾਂ ਭਗਤ ਕਰ ਸ਼ਿੰਗਾਰ, ਪੰਜ ਤੱਤ ਕਾਇਆ ਚੋਲੀ ਰੰਗ ਚੜ੍ਹਾਇੰਦਾ। ਹੁਕਮੇ ਅੰਦਰ ਈਸਾ ਮੂਸਾ ਕਰਿਆ ਖ਼ਬਰਦਾਰ, ਬੇਖ਼ਬਰ ਆਪ ਜਗਾਇੰਦਾ। ਹੁਕਮੇ ਅੰਦਰ ਲੇਖਾ ਜਾਣੇ ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਪੜਦਾ ਆਪ ਉਠਾਇੰਦਾ। ਹੁਕਮੇ ਅੰਦਰ ਨਾਨਕ ਗੁਰ ਗੋਬਿੰਦ ਏਕਾ ਜੋਤੀ ਜਾਣੇ ਦਸ ਅਵਤਾਰ, ਪਿਤਾ ਪੂਤ ਗੋਦ ਸੁਹਾਇੰਦਾ। ਹੁਕਮੇ ਅੰਦਰ ਖਾਣੀ ਬਾਣੀ ਕਰ ਪਸਾਰ, ਜਗਤ ਰਾਣੀ ਆਪ ਵਡਿਆਇੰਦਾ। ਹੁਕਮੇ ਅੰਦਰ ਅਠਸਠ ਤੀਰਥ ਠੰਡਾ ਪਾਣੀ ਵੇਖੇ ਵੇਖਣਹਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੇ ਰੰਗ ਰੰਗਾਇੰਦਾ। ਹੁਕਮੇ ਅੰਦਰ ਸਚ ਵਰਤਾਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹੁਕਮੇ ਅੰਦਰ ਸਚ ਵਿਹਾਰ, ਹਰਿ ਪੁਰਖ ਨਿਰੰਜਣ ਖੇਲ ਕਰਾਇੰਦਾ। ਹੁਕਮੇ ਅੰਦਰ ਸਚ ਆਧਾਰ, ਏਕੰਕਾਰਾ ਆਪ ਜਣਾਇੰਦਾ। ਹੁਕਮੇ ਅੰਦਰ ਸਚ ਉਜਿਆਰ, ਆਦਿ ਨਿਰੰਜਣ ਆਪ ਕਰਾਇੰਦਾ। ਹੁਕਮੇ ਅੰਦਰ ਸਚ ਅਖਾੜ, ਪੁਰਖ ਅਬਿਨਾਸ਼ੀ ਆਪ ਲਗਾਇੰਦਾ। ਹੁਕਮੇ ਅੰਦਰ ਸਾਚਾ ਨਾਦ, ਸ੍ਰੀ ਭਗਵਾਨ ਆਪ ਸੁਹਾਇੰਦਾ। ਹੁਕਮੇ ਅੰਦਰ ਬ੍ਰਹਮ ਬ੍ਰਹਿਮਾਦ ਅਪਾਰ, ਬ੍ਰਹਮ ਪ੍ਰਭ ਵੰਡ ਵੰਡਾਇੰਦਾ। ਹੁਕਮੇ ਅੰਦਰ ਕਰੇ ਲਾਡ, ਭਗਤ ਭਗਵੰਤ ਗੋਦ ਬਹਾਇੰਦਾ। ਹੁਕਮੇ ਅੰਦਰ ਲੱਖ ਚੁਰਾਸੀ ਵਿਚੋਂ ਕਾਢ, ਆਪ ਆਪਣੇ ਘਰ ਵਸਾਇੰਦਾ। ਹੁਕਮੇ ਅੰਦਰ ਸਚ ਨਿਸ਼ਾਨਾ ਦੇਵੇ ਗਾਡ, ਜੁਗ ਚੌਕੜੀ ਆਪ ਝੁਲਾਇੰਦਾ। ਹੁਕਮੇ ਅੰਦਰ ਖੇਲ ਕਰਾਏ ਮੋਹਣ ਮਾਧਵ ਮਾਧ, ਮੁਕੰਦ ਮਨੋਹਰ ਲੱਖਮੀ ਨਰਾਇਣ ਨੈਣ ਆਪਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜਗੰਤਰ ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਧੁਰ ਫ਼ਰਮਾਣਾ ਏਕੋ ਏਕ, ਇਕ ਇਕੱਲਾ ਆਪ ਜਣਾਈਆ। ਆਦਿ ਜੁਗਾਦੀ ਸਾਚੀ ਟੇਕ, ਦੋ ਜਹਾਨਾਂ ਆਪ ਰਖਾਈਆ। ਜੁਗ ਚੌਕੜੀ ਆਪੇ ਵੇਖ, ਨਿਰਗੁਣ ਸਰਗੁਣ ਰੂਪ ਵਟਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪੇ ਜਾਣੇ ਆਪਣਾ ਲੇਖ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਵਸਣਹਾਰਾ ਸਚਖੰਡ ਸਾਚੇ ਦੇਸ, ਘਟ ਘਟ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸਮਝਾਈਆ। ਸਾਚਾ ਹੁਕਮ ਧੁਰ ਫ਼ਰਮਾਣਾ, ਧੁਰ ਦਰਬਾਰੀ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮੰਨਣਾ ਪਏ ਭਾਣਾ, ਹਰਿ ਭਾਣੇ ਸਦ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦੁਆਰ ਮੰਗਦੇ ਰਹੇ ਦਾਨਾ, ਦਾਤਾ ਦਾਨੀ ਵਸਤ ਅਮੋਲਕ ਝੋਲੀ ਪਾਇੰਦਾ। ਸਚ ਸੰਦੇਸ ਨਰ ਨਰੇਸ਼ ਬੋਧ ਅਗਾਧ ਦੇਦਾਂ ਰਿਹਾ ਤਰਾਨਾ, ਤ੍ਰੈਗੁਣ ਅਤੀਤਾ ਠਾਂਡਾ ਸੀਤ ਆਪ ਸੁਣਾਇੰਦਾ। ਪੁਰਖ ਅਗੰਮਾ ਮਰਦ ਮਰਦਾਨਾ ਸ੍ਰੀ ਭਗਵਾਨਾ, ਨੌਜਵਾਨਾ ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸੋਭਾ ਪਾਇੰਦਾ। ਕਰੇ ਖੇਲ ਸਾਚਾ ਕਾਹਨਾ, ਨੂਰੋ ਨੂਰ ਨੂਰ ਨੁਰਾਨਾ, ਆਦਿ ਜੁਗਾਦੀ ਇਕ ਤਰਾਨਾ, ਤ੍ਰੈਭਵਣ ਧਨੀ ਆਪ ਸੁਹਾਇੰਦਾ। ਖੇਲੇ ਖੇਲ ਦੋ ਜਹਾਨਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਵੇਖ ਵਖਾਨਾ, ਧਰਤ ਧਵਲ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਜੁਗ ਚੌਕੜੀ ਆਪ ਭੁਵਾਇੰਦਾ। ਹੁਕਮੇ ਅੰਦਰ ਹਰਿ ਜੂ ਗੇੜਾ, ਨਰ ਨਰਾਇਣ ਆਪ ਰਖਾਈਆ। ਹੁਕਮੇ ਅੰਦਰ ਬੰਨ੍ਹੇ ਬੇੜਾ, ਬਣ ਖੇਵਟ ਸੇਵ ਕਮਾਈਆ। ਹੁਕਮੇ ਅੰਦਰ ਮੁਕਾਏ ਝੇੜਾ, ਜੋ ਘੜਿਆ ਭੰਨ ਵਖਾਈਆ। ਹੁਕਮੇ ਅੰਦਰ ਕਰੇ ਖੁਲ੍ਹਾ ਵੇਹੜਾ, ਖ਼ਾਲਕ ਖ਼ਲਕ ਵੇਖੇ ਖ਼ੁਦਾਈਆ। ਹੁਕਮੇ ਅੰਦਰ ਏਕਾ ਰੰਗ ਵਖਾਏ ਸੰਝ ਸਵੇਰਾ, ਰੈਣ ਦਿਵਸ ਨਾ ਕੋਇ ਵਡਿਆਈਆ। ਹੁਕਮੇ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਢਾਹਿਆ ਢੇਰਾ, ਕਲਜੁਗ ਅੰਤਮ ਵੇਖ ਵਖਾਈਆ। ਹੁਕਮੇ ਅੰਦਰ ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੱਖ ਚੁਰਾਸੀ ਛੇੜੇ ਛੇੜਾ, ਪੰਜ ਤੱਤ ਆਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਗੁਰ ਸਮਝਾਈਆ। ਸਾਚਾ ਹੁਕਮ ਸਤਿਗੁਰ ਧੁਰ, ਧੁਰ ਦਰਬਾਰੀ ਆਪ ਜਣਾਇੰਦਾ। ਲੇਖਾ ਚੁੱਕੇ ਦੇਵਤ ਸੁਰ, ਸੁਰਪਤ ਨਜ਼ਰ ਕੋਇ ਨਾ ਆਇੰਦਾ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ ਏਕਾ ਚੜ੍ਹਿਆ ਸਾਚੇ ਘੌੜ, ਅਸਵ ਆਪਣਾ ਆਪ ਦੁੜਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲਾ ਦੀਨ ਦਿਆਲਾ ਦੋ ਜਹਾਨਾਂ ਜਨ ਭਗਤਾਂ ਆਪੇ ਜਾਏ ਬਹੁੜ, ਬਣ ਪਾਂਧੀ ਪੰਧ ਮੁਕਾਇੰਦਾ। ਹੁਕਮੇ ਅੰਦਰ ਲੱਖ ਚੁਰਾਸੀ ਜੀਵ ਜੰਤ ਵੇਖੇ ਮਿੱਠਾ ਕੌੜਾ, ਕੌੜਾ ਰੀਠਾ ਭੰਨ ਵਖਾਇੰਦਾ । ਹੁਕਮੇ ਅੰਦਰ ਏਥੇ ਓਥੇ ਰਿਹਾ ਦੌੜ, ਦੌੜਨਹਾਰਾ ਦਿਸ ਨਾ ਆਇੰਦਾ। ਹੁਕਮੇ ਅੰਦਰ ਦਰਗਹਿ ਸਾਚੀ ਸਚਖੰਡ ਦੁਆਰੇ ਲਾਏ ਏਕਾ ਪੌੜ, ਨਾਮ ਡੰਡਾ ਹੱਥ ਫੜਾਇੰਦਾ । ਹੁਕਮੇ ਅੰਦਰ ਲੱਖ ਚੁਰਾਸੀ ਅੱਗੇ ਪਿਛੇ ਦੇਵੇ ਤੋਰ, ਥਿਰ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਹੁਕਮੇ ਅੰਦਰ ਰਾਗ ਗੀਤ, ਗੀਤ ਗੋਬਿੰਦ ਆਪ ਜਣਾਈਆ। ਹੁਕਮੇ ਅੰਦਰ ਜੁਗ ਜੁਗ ਰੀਤ, ਜੁਗ ਕਰਤਾ ਆਪ ਚਲਾਈਆ। ਹੁਕਮੇ ਅੰਦਰ ਹਸਤ ਕੀਟ, ਨਿਰਧਨ ਸਰਧਨ ਰੰਗ ਵਖਾਈਆ। ਹੁਕਮੇ ਅੰਦਰ ਪਤਿਤ ਪੁਨੀਤ, ਪਾਪੀ ਆਪ ਤਰਾਈਆ। ਹੁਕਮੇ ਅੰਦਰ ਸਾਜਣ ਮੀਤ, ਬਣ ਸੇਵਕ ਸੇਵ ਕਮਾਈਆ। ਹੁਕਮੇ ਅੰਦਰ ਮੰਦਰ ਮਸੀਤ, ਸ਼ਿਵਦਵਾਲੇ ਮੱਠ ਰੰਗ ਵਖਾਈਆ। ਹੁਕਮੇ ਅੰਦਰ ਲਾਏ ਪ੍ਰੀਤ, ਪ੍ਰੀਤਮ ਪਿਆਰਾ ਵੇਸ ਵਟਾਈਆ। ਹੁਕਮੇ ਅੰਦਰ ਠਾਂਡਾ ਸੀਤ, ਅਗਨੀ ਤੱਤ ਤੱਤ ਬੁਝਾਈਆ। ਹੁਕਮੇ ਅੰਦਰ ਆਪ ਅਨਡੀਠ, ਅਨਡਿਠੜੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਆਪ ਸੁਣਾਈਆ। ਏਕਾ ਹੁਕਮ ਹਰਿ ਹਰਿ, ਹਰਿ ਜੂ ਆਪ ਸੁਣਾਇੰਦਾ। ਏਕਾ ਹੁਕਮ ਦਰ ਦਰਵੇਸ ਦੇਵੇ ਦਰ ਦਰ, ਦਰ ਦਰ ਆਪਣੀ ਅਲਖ ਜਗਾਇੰਦਾ। ਏਕਾ ਹੁਕਮ ਲੱਖ ਚੁਰਾਸੀ ਵੇਖੇ ਫੜ ਫੜ, ਘਰ ਘਰ ਆਪਣਾ ਫੇਰਾ ਪਾਇੰਦਾ। ਏਕਾ ਹੁਕਮ ਗ੍ਰਹਿ ਮੰਦਰ ਵੇਖੇ ਚੜ੍ਹ ਚੜ੍ਹ, ਮਹੱਲ ਅਟੱਲ ਸੋਭਾ ਪਾਇੰਦਾ। ਏਕਾ ਹੁਕਮ ਆਪਣੀ ਵਿਦਿਆ ਆਪੇ ਪੜ੍ਹ ਪੜ੍ਹ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਏਕਾ ਹੁਕਮ ਸਚਖੰਡ ਦੁਆਰੇ ਖੜ ਖੜ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਏਕਾ ਹੁਕਮ ਲੱਖ ਚੁਰਾਸੀ ਲਾਏ ਜੜ੍ਹ ਜੜ੍ਹ, ਬੂਟਾ ਲੋਕਮਾਤ ਲਹਿਰਾਇੰਦਾ। ਏਕਾ ਹੁਕਮ ਲੇਖਾ ਜਾਣੇ ਨਾਰੀ ਨਰ ਨਰ, ਨਰਾਇਣ ਭੇਵ ਚੁਕਾਇੰਦਾ। ਤ੍ਰੈਗੁਣ ਮਾਇਆ ਪੰਜ ਤੱਤ ਅਗਨੀ ਜਾਏ ਸੜ ਸੜ, ਅੰਮ੍ਰਿਤ ਸੀਤਲ ਧਾਰ ਵਹਾਇੰਦਾ। ਏਕਾ ਹੁਕਮ ਸੀਸ ਜਗਦੀਸ ਤਾਜ ਧਰ ਧਰ, ਸਾਚੇ ਤਖ਼ਤ ਸੋਭਾ ਪਾਇੰਦਾ। ਏਕਾ ਹੁਕਮ ਨਿਰਭੌ ਚੁਕਾਏ ਭੈ ਡਰ ਡਰ, ਭਿਆਨਕ ਰੂਪ ਨਜ਼ਰ ਨਾ ਆਇੰਦਾ। ਏਕਾ ਹੁਕਮ ਆਵੇ ਜਾਵੇ ਜੰਮੇ ਮਰ ਮਰ, ਜਨਮ ਮਰਨ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ। ਜੁਗ ਜੁਗ ਹੁਕਮ ਸ੍ਰੀ ਭਗਵੰਤ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਲੱਖ ਚੁਰਾਸੀ ਬਣਾਏ ਬਣਤ, ਘੜ ਭਾਂਡੇ ਵੇਖ ਵਖਾਈਆ। ਲੇਖਾ ਜਾਣੇ ਆਦਿ ਅੰਤ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਨਾ ਰਖਾਈਆ। ਆਪਣਾ ਨਾਉਂ ਜਣਾਏ ਸਾਚਾ ਮੰਤ, ਗੁਰ ਅਵਤਾਰ ਕਰ ਪੜ੍ਹਾਈਆ। ਘਰ ਮੇਲਾ ਘਰ ਚੇਲਾ ਘਰ ਗੁਰੂ ਘਰ ਵੇਖੇ ਨਾਰ ਕੰਤ, ਸਚ ਸੁਹਾਗ ਇਕ ਹੰਢਾਈਆ। ਹੁਕਮੇ ਅੰਦਰ ਰੰਗ ਚੜ੍ਹਾਏ ਆਪ ਬਸੰਤ, ਉਤਰ ਕਦੇ ਨਾ ਜਾਈਆ। ਹੁਕਮੇ ਅੰਦਰ ਬੋਧ ਗਿਆਨਾ ਹੋਵੇ ਪੰਡਤ, ਜੀਉ ਪਿੰਡ ਕਰੇ ਰੁਸ਼ਨਾਈਆ। ਹੁਕਮੇ ਅੰਦਰ ਹੋਏ ਖੰਡਤ, ਖੰਡਾ ਖੜਗ ਖੜਗ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਆਪਣਾ ਹੁਕਮ ਆਪ ਮਨਾਈਆ। ਧੁਰ ਫ਼ਰਮਾਣਾ ਸਾਰੇ ਰਹੇ ਮੰਨ, ਪ੍ਰਭ ਅੱਗੇ ਸੀਸ ਝੁਕਾਇਆ। ਪੁਰਖ ਅਕਾਲ ਧੰਨ ਧੰਨ, ਸੱਚਾ ਢੋਲਾ ਗਾਇਆ। ਆਦਿ ਜੁਗਾਦੀ ਜਨਨੀ ਜਨ, ਧੰਨ ਧੰਨ ਜਣੇਂਦੀ ਮਾਇਆ। ਜੁਗਾ ਜੁਗੰਤਰ ਬੇੜਾ ਬੰਨ੍ਹ, ਲੱਖ ਚੁਰਾਸੀ ਮਾਤ ਵਖਾਇਆ। ਏਕਾ ਰਾਗ ਸੁਣਾਏ ਕੰਨ, ਬਿਨਾਂ ਤੰਦੀ ਤੰਦ ਸਿਤਾਰ ਵਜਾਇਆ। ਏਕਾ ਨੂਰ ਸੂਰਜ ਚੰਨ, ਕਿਰਨ ਕਿਰਨ ਕਿਰਨ ਚਮਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਸਰਬ ਮਨਾਈਆ। ਹੁਕਮੇ ਅੰਦਰ ਹਰਿ ਜੂ ਰੱਖ, ਜੁਗ ਜੁਗ ਕਰੇ ਪੜ੍ਹਾਈਆ। ਸਤਿਗੁਰ ਸ਼ਬਦ ਕਰ ਪਰਤੱਖ, ਪੰਜ ਤੱਤ ਗਿਆਨ ਦ੍ਰਿੜਾਈਆ। ਨਿਰਗੁਣ ਅੰਦਰ ਜੋਤ ਰੱਖ, ਅੰਧ ਅੰਧੇਰਾ ਦਏ ਗਵਾਈਆ। ਆਤਮ ਕਰੇ ਆਪਣੇ ਵਸ, ਪਰਮਾਤਮ ਬੰਧਨ ਪਾਈਆ। ਬ੍ਰਹਮ ਪਾਰਬ੍ਰਹਮ ਅੰਦਰ ਜਾਏ ਫਸ, ਚਾਰੋਂ ਕੁੰਟ ਘੇਰਾ ਰਿਹਾ ਵਖਾਈਆ। ਸਾਚਾ ਮਾਰਗ ਆਪੇ ਦੱਸ, ਲੋਕਮਾਤ ਮਾਤ ਜਣਾਈਆ। ਦੀਨ ਦਿਆਲ ਠਾਕਰ ਸੁਆਮੀ ਭਗਤ ਭਗਵਾਨ ਗਾਏ ਜਸ, ਜਸ ਆਪ ਸੁਣਾਈਆ। ਤ੍ਰੈਗੁਣ ਮਾਇਆ ਨਾ ਸਕੇ ਡੱਸ, ਪੰਜ ਤੱਤ ਨਾ ਕੋਇ ਲੜਾਈਆ। ਮਨ ਵਾਸਨਾ ਕਰੇ ਵਸ, ਮਤ ਬੁਧ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਰੱਖੇ ਸਰਬ ਲੋਕਾਈਆ। ਹੁਕਮੇ ਅੰਦਰ ਬੈਠਾ ਲੁਕ, ਆਪਣਾ ਮੁਖ ਛੁਪਾਇੰਦਾ। ਹੁਕਮੇ ਅੰਦਰ ਬੈਠਾ ਛੁਪ, ਨਜ਼ਰ ਕਿਸੇ ਨਾ ਆਇੰਦਾ। ਹੁਕਮੇ ਅੰਦਰ ਵੇਖੇ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਹੁਕਮੇ ਅੰਦਰ ਖੇਲ ਕਰੇ ਅਬਿਨਾਸ਼ੀ ਅਚੁੱਤ, ਚੇਤਨ ਆਪਣੀ ਧਾਰ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਆਪੇ ਪਿਆ ਉਠ, ਆਪਣਾ ਰੂਪ ਆਪ ਪਰਗਟਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਭੇਜਦਾ ਰਿਹਾ ਆਪਣੇ ਸੁਤ, ਸਤਿ ਸਤਿਵਾਦੀ ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਆਪ ਸੁਹਾਏ ਆਪਣੀ ਰੁੱਤ, ਨਿਰਗੁਣ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਆਪਣਾ ਹੁਕਮ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤ ਹੁਕਮ ਵਰਤੇ ਹਰਿ ਨਿਰੰਕਾਰ, ਸਚ ਸੰਦੇਸਾ ਆਪ ਸੁਣਾਈਆ। ਨਿਰਗੁਣ ਨਿਰਗੁਣ ਲੈ ਅਵਤਾਰ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਬਦੀ ਸ਼ਬਦ ਗੁਰ ਪਸਾਰ, ਗੁਰ ਕਰਤਾ ਖੇਲ ਕਰਾਈਆ। ਲਹਿਣਾ ਦੇਣਾ ਪੂਰਬ ਸਭ ਦਾ ਦਏ ਨਿਵਾਰ, ਬਾਕੀ ਕੋਇ ਨਜ਼ਰ ਨਾ ਆਈਆ। ਕਰੇ ਖੇਲ ਏਕਾ ਵਾਰ, ਏਕੰਕਾਰਾ ਵਡ ਵਡਿਆਈਆ। ਬਿਨ ਮਾਤ ਪਿਤ ਪਰਗਟ ਹੋਇਆ ਵਿਚ ਸੰਸਾਰ, ਸਾਕ ਸੱਜਣ ਸੈਣ ਨਾ ਕੋਇ ਰਖਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸਾਚਾ ਹੁਕਮ ਕਰੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਸਚਖੰਡ ਨਿਵਾਸਾ ਖੇਲ ਤਮਾਸ਼ਾ ਪੁਰਖ ਅਬਿਨਾਸ਼ਾ ਆਪੇ ਵੇਖੇ ਵੇਖਣਹਾਰ, ਦੂਜਾ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਮੁਕਾਮੇ ਹੱਕ ਹੱਕ ਕਰਾਇੰਦਾ। ਆਦਿ ਜੁਗਾਦੀ ਵਸਣਹਾਰਾ ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਇਕ ਸੁਹਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਬਿਸਮਲ ਆਪਣੀ ਧਾਰ ਵਖਾਇੰਦਾ। ਸਚ ਸੰਦੇਸ ਧੁਰ ਫ਼ਰਮਾਣਾ ਆਲਮੀਨ ਬੇਐਬ ਖ਼ੁਦਾ ਏਕਾ ਘੱਲਾ, ਮਹਿਬਾਨ ਬੀਦੋ ਆਪਣਾ ਹੁਕਮ ਵਰਤਾਇੰਦਾ। ਨਿਰਗੁਣ ਸਰਗੁਣ ਫੜਾਏ ਪੱਲਾ, ਲੇਖਾ ਜਾਣੇ ਇਲਾਹੀ ਅੱਲਾ, ਹੱਕ ਹੱਕ ਆਪਣਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਸਾਚਾ ਰਾਣਾ ਸ੍ਰੀ ਭਗਵਾਨਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਦੇਵੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸ਼ਬਦੀ ਸੁਤ ਸੁਤ ਬਲਵਾਨ, ਸੂਰਬੀਰ ਨਾਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਹੁਕਮੀ ਹੁਕਮ ਆਪ ਸੁਣਾਈਆ। ਤ੍ਰੈਗੁਣ ਮਾਇਆ ਪੰਜ ਤੱਤ ਹੋਇਆ ਕੰਗਾਲ, ਜਗਤ ਕੰਗਾਲੀ ਝੋਲੀ ਪਾਈਆ। ਗੁਰ ਅਵਤਾਰ ਕਰੋ ਸੰਭਾਲ, ਪੀਰ ਪੈਗ਼ੰਬਰ ਨਾਲ ਮਿਲਾਈਆ। ਮੁਰੀਦ ਮੁਰਸ਼ਦ ਗੁਰੂ ਗੁਰਸਿਖ ਚੇਲੇ ਲਉ ਸੰਭਾਲ, ਜੋ ਬੈਠੇ ਹਰਿ ਹਰਿ ਧਿਆਨ ਲਗਾਈਆ। ਨੇਤਰ ਨੈਣ ਹਰਿ ਜੂ ਹਰਿ ਹਰਿ ਸਭ ਨੂੰ ਲਏ ਵਖਾਲ, ਨੌਂ ਖੰਡ ਪ੍ਰਿਥਮੀ ਏਕਾ ਵਾਰ ਫਿਰਾਈਆ। ਜੀਵ ਜੰਤ ਕਲਜੁਗ ਮਾਇਆ ਝੂਠੀ ਛਾਇਆ ਕਰੇ ਬੇਹਾਲ, ਬਹਿਬਲ ਰੋਵੇ ਸਰਬ ਲੋਕਾਈਆ। ਨਾ ਕੋਈ ਸੁਣੇ ਮੁਰੀਦਾਂ ਹਾਲ, ਘਰ ਘਰ ਵੱਜੇ ਝੂਠਾ ਤਾਲ, ਮਾਇਆ ਮਮਤਾ ਹਉਮੇ ਹੰਗਤਾ ਨਾਚ ਰਹੀ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਆਪ ਜਗਾਈਆ। ਹੁਕਮੇ ਅੰਦਰ ਗਏ ਜਾਗ, ਹਰਿ ਜਾਗਰਤ ਆਪ ਜਗਾਇੰਦਾ। ਚਾਰ ਜੁਗ ਫੜਾਈ ਤੁਹਾਡੇ ਹੱਥ ਵਾਗ, ਰਾਸਾਂ ਏਕਾ ਏਕ ਵਖਾਇੰਦਾ। ਨੇਤਰ ਖੋਲ੍ਹੇ ਰਸਨਾ ਬੋਲੋ ਚਾਰ ਵਰਨ ਲੱਗਾ ਦਾਗ਼, ਦੁਰਮਤ ਮੈਲ ਨਾ ਕੋਇ ਧੁਵਾਇੰਦਾ। ਘਟ ਘਟ ਅੰਦਰ ਦੀਪਕ ਜੋਤੀ ਬੁਝਿਆ ਚਿਰਾਗ, ਨੇਤਰ ਗਿਆਨ ਨਾ ਕੋਇ ਖੁਲ੍ਹਾਇੰਦਾ। ਮਨਮੁਖਤਾ ਜੀਵ ਹੰਸ ਬਣਾਇਆ ਕਾਗ, ਜੂਠਾ ਝੂਠਾ ਵਿਸ਼ਟਾ ਮੁਖ ਰਖਾਇੰਦਾ। ਕਿਸੇ ਨਾ ਮਿਲਿਆ ਹਰਿ ਸੁਹਾਗ, ਕੰਤ ਕੰਤੂਹਲ ਨਾ ਕੋਇ ਹੰਢਾਇੰਦਾ। ਕਲਜੁਗ ਅੰਤ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰਸਨਾ ਜਿਹਵਾ ਗਾਇਣ ਗਾਥ, ਆਤਮ ਅੰਤਰ ਨਾ ਕੋਇ ਵਸਾਇੰਦਾ। ਸ੍ਰਿਸ਼ਟੀ ਭੁੱਲੀ ਜ਼ਾਤ ਪਾਤ, ਬ੍ਰਹਮ ਨਜ਼ਰ ਕਿਸੇ ਨਾ ਆਇੰਦਾ। ਵਰਨ ਅਠਾਰਾਂ ਡੁੱਬੇ ਡੂੰਘੇ ਖਾਤ, ਫੜ ਬਾਹੋਂ ਬਾਹਰ ਨਾ ਕੋਇ ਕਢਾਇੰਦਾ। ਸਰਗੁਣ ਨਾਲ ਜੁੜਿਆ ਨਾਤ, ਨਿਰਗੁਣ ਇਸ਼ਟ ਨਾ ਕੋਇ ਮਨਾਇੰਦਾ। ਆਪਣੀ ਨੇਤਰੀਂ ਵੇਖੋ ਕਿਸ ਨਾਲ ਦੇਵਾਂ ਸਾਥ, ਸਗਲਾ ਸੰਗ ਕਵਣ ਨਿਭਾਇੰਦਾ। ਕਲਜੁਗ ਅੰਤਮ ਆਇਆ ਘਾਟ, ਹਰਿ ਜੂ ਬੇੜਾ ਆਪ ਰੁੜ੍ਹਾਇੰਦਾ। ਜੂਠਾ ਝੂਠਾ ਚੋਲਾ ਜਾਣਾ ਪਾਟ, ਕਾਇਆ ਕਫ਼ਨੀ ਨਾ ਕੋਇ ਹੰਢਾਇੰਦਾ। ਪੀਰ ਪੈਗ਼ੰਬਰ ਵੇਖੋ ਆਪਣੀ ਜ਼ਮਾਤ, ਅਲਫ਼ ਯੇ ਕਵਣ ਪੜ੍ਹਾਇੰਦਾ। ਗੁਰ ਅਵਤਾਰ ਲੱਭੋ ਸਾਥ, ਗੁਰਮੁਖ ਬਣ ਸੰਗ ਕਵਣ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹੁਕਮੇ ਅੰਦਰ ਲੋਕਮਾਤ ਪੁਰਖ ਅਬਿਨਾਸ਼ੀ ਖੋਲ੍ਹ ਤਾਕ, ਝਾਤੀ ਏਕਾ ਵਾਰ ਪੁਵਾਇੰਦਾ। ਸਾਰੇ ਮਾਰਨ ਨੇਤਰ ਝਾਕੀ, ਝਲਕ ਆਪਣੀ ਨਾ ਕਿਸੇ ਦਿਖਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਝੂਠੀ ਰੈਣ ਅੰਧੇਰਾ ਪਾਈਆ। ਸਾਚਾ ਮਿਲੇ ਨਾ ਕੋਇ ਸਾਕੀ, ਮਦਿਰਾ ਜਾਮ ਪੀਵੇ ਸਰਬ ਲੋਕਾਈਆ। ਆਤਮ ਚਾੜ੍ਹੇ ਨਾ ਕੋਈ ਘਾਟੀ, ਨੌਂ ਦੁਆਰੇ ਰੋਵਣ ਮਾਰਨ ਧਾਹੀਆ। ਰਾਏ ਧਰਮ ਮੰਗੇ ਬਾਕੀ, ਚਿੱਤਰ ਗੁਪਤ ਹਿਸਾਬ ਵਖਾਈਆ। ਲਾੜੀ ਮੌਤ ਲੱਭੇ ਸਾਥੀ, ਲੱਖ ਚੁਰਾਸੀ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਲੋਕਮਾਤ, ਆਪਣਾ ਮੁੱਖ ਛੁਪਾਇਆ। ਜੁਗ ਜੁਗ ਦੱਸ ਕੇ ਆਏ ਸਾਚੀ ਗਾਥ, ਅੱਖਰ ਅੱਖਰ ਜਗਤ ਪੜ੍ਹਾਇਆ। ਅੰਤ ਨਾ ਕੋਇ ਸੁਹੇਲਾ ਬਿਨ ਪੁਰਖ ਸਮਰਾਥ, ਸਗਲਾ ਸੰਗ ਨਾ ਕੋਇ ਨਿਭਾਇਆ। ਗੁਰ ਕਾ ਸ਼ਬਦ ਨਾ ਰੱਖਿਆ ਕਿਸੇ ਯਾਦ, ਮਨਮਤ ਆਪਣਾ ਰਾਹ ਚਲਾਇਆ। ਵੇਲੇ ਅੰਤ ਨਾ ਪੁਛੇ ਕੋਈ ਵਾਤ, ਗੁੁਰ ਅਵਤਾਰ ਬੈਠੇ ਮੁਖ ਭੁਵਾਇਆ। ਪੁਰਖ ਅਬਿਨਾਸ਼ੀ ਲੱਖ ਚੁਰਾਸੀ ਤੇਰੀ ਦਾਤ, ਤੇਰੀ ਵੰਡ ਵੰਡਾਇਆ। ਲੋਕਮਾਤ ਕੱਟ ਕੇ ਆਏ ਵਾਟ, ਤੇਰਾ ਨਾਉਂ ਸੁਣਾਇਆ। ਨਾਨਕ ਕਹੇ ਮੈਂ ਲੇਖਾ ਚੁੱਕਿਆ ਜਾਤ ਪਾਤ, ਊਚ ਨੀਚ ਨਾ ਕੋਇ ਵਖਾਇਆ। ਗੋਬਿੰਦ ਕਹੇ ਮੈਂ ਗ਼ਰੀਬ ਨਿਮਾਣਿਆਂ ਬਣਾਇਆ ਸੱਜਣ ਸਾਕ, ਝੀਵਰ ਛੀਂਬੇ ਨਾਈ ਗੋਦ ਬਹਾਇਆ। ਕਲਜੁਗ ਜੀਵ ਭੁੱਲੇ ਭਵਿਖਤ ਵਾਕ, ਪੁਰਖ ਅਕਾਲ ਨਾ ਕਿਸੇ ਮਨਾਇਆ। ਮਾਇਆ ਮਮਤਾ ਵਿਕੇ ਵਾਟ, ਕਰਤਾ ਕੀਮਤ ਕੋਇ ਨਾ ਪਾਇਆ। ਅੰਤਮ ਡੂੰਘੇ ਸੁੱਟੇ ਖਾਤ, ਲੱਖ ਚੁਰਾਸੀ ਗੇੜ ਦੁਵਾਇਆ। ਜਨ ਭਗਤਾਂ ਪੁਛੇ ਆਪੇ ਵਾਤ, ਕਰ ਕਿਰਪਾ ਮੇਲ ਮਿਲਾਇਆ। ਸ਼ਬਦ ਅਗੰਮੀ ਦੇਵੇ ਦਾਤ, ਆਪਣਾ ਹੁਕਮ ਆਪ ਸੁਣਾਇਆ। ਮਨਮਤ ਰਹੇ ਨਾ ਨਾਰ ਕਮਜ਼ਾਤ, ਚਾਰੇ ਵਰਨਾਂ ਡੇਰਾ ਢਾਹਿਆ। ਆਤਮ ਪਰਮਾਤਮ ਸਗਲਾ ਸਾਥ, ਊਚ ਨੀਚ ਨਾ ਕੋਇ ਰਖਾਇਆ। ਸਾਰੇ ਮਿਲ ਮਿਲ ਗਾਓ ਏਕਾ ਗਾਥ, ਸੋਹੰ ਅੱਖਰ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਆਪਣਾ ਹੁਕਮ ਆਪ ਵਡਿਆਇਆ। ਹੁਕਮੇ ਅੰਦਰ ਚੁੱਕੇ ਲਹਿਣਾ, ਲਹਿਣੇਦਾਰ ਨਜ਼ਰ ਕੋਇ ਨਾ ਆਈਆ। ਹੁਕਮੇ ਅੰਦਰ ਵਹਿਣ ਵਹਿਣਾ, ਰੋੜ੍ਹੇ ਸਰਬ ਲੋਕਾਈਆ। ਹੁਕਮੇ ਅੰਦਰ ਬ੍ਰਹਮਾ ਵਿਸ਼ਨ ਸ਼ਿਵ ਮੰਨਣਾ ਕਹਿਣਾ, ਮੰਨ ਮੰਨ ਸ਼ੁਕਰ ਮਨਾਈਆ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰਾਂ ਵਖਾਏ ਆਪਣੇ ਨੈਣਾਂ, ਕਲਜੁਗ ਵੇਲਾ ਅੰਤਮ ਆਈਆ। ਹੁਕਮੇ ਅੰਦਰ ਭਾਣਾ ਸਹਿਣਾ ਪੈਣਾ, ਨਾ ਕੋਈ ਸਕੇ ਸਿਰ ਉਠਾਈਆ। ਹੁਕਮੇ ਅੰਦਰ ਰਾਜਾ ਰਾਣਾ ਕੋਈ ਨਾ ਰਹਿਣਾ, ਸੀਸ ਤਾਜ ਨਾ ਕੋਇ ਟਿਕਾਈਆ। ਹੁਕਮੇ ਅੰਦਰ ਸੂਰਬੀਰ ਬਲਕਾਰੀ ਢੈਣਾ, ਬਲ ਆਪਣਾ ਨਾ ਕੋਇ ਧਰਾਈਆ। ਹੁਕਮੇ ਅੰਦਰ ਜੀਵ ਜੰਤ ਲਾੜੀ ਮੌਤ ਖਾਏ ਡੈਣਾਂ, ਘਰ ਘਰ ਆਪਣਾ ਫੇਰਾ ਪਾਈਆ। ਹੁਕਮੇ ਅੰਦਰ ਗੁਰਮੁਖ ਮਿਲੇ ਸਤਿਗੁਰ ਚਰਨੀ ਬਹਿਣਾ, ਹਰਿ ਸਤਿਗੁਰ ਦੇਵੇ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪਣੇ ਹੱਥ ਰਖਾਈਆ। ਆਪਣਾ ਹੁਕਮ ਰੱਖੇ ਹੱਥ, ਭੇਵ ਨਾ ਕਿਸੇ ਜਣਾਇੰਦਾ। ਗੁਰ ਅਵਤਾਰ ਗਾ ਗਾ ਗਏ ਗਾਥ, ਗਾਥਾ ਗਾ ਗਾ ਅੰਤ ਨਾ ਕੋਇ ਕਰਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਧਾਰ ਰਖਾਇੰਦਾ। ਕਲਜੁਗ ਅੰਤਮ ਖੇਲ ਤਮਾਸ਼, ਬਣ ਨਟੂਆ ਨਾਚ ਨਚਾਇੰਦਾ । ਜਨ ਭਗਤਾਂ ਹੋਏ ਦਾਸੀ ਦਾਸ, ਭਗਵਨ ਸੇਵਕ ਸੇਵ ਕਮਾਇੰਦਾ। ਲੇਖਾ ਜਾਣ ਪ੍ਰਿਥਮੀ ਅਕਾਸ਼, ਗ੍ਰਹਿ ਮੰਦਰ ਅੰਦਰ ਖੋਜ ਖੋਜਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਪੂਰਬ ਲਹਿਣਾ ਝੋਲੀ ਪਾਇੰਦਾ। ਕਰਮ ਕਰਮ ਦੀ ਬੁਝੇ ਪਿਆਸ, ਨਿਹਕਰਮੀ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਮਿਲਾਇੰਦਾ। ਹਰਿਜਨ ਮੇਲਾ ਇਕੋ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਹਰਿਜਨ ਵੇਖੇ ਇਕੋ ਘਰ, ਘਰ ਬੰਕ ਦਏ ਵਡਿਆਈਆ। ਹਰਿਜਨ ਸੱਜਣ ਲਏ ਵਰ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਹਰਿਜਨ ਚੁਕਾਏ ਭੈ ਡਰ, ਭੌ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਚਾਈਂ ਚਾਈਂਆ। ਹਰਿਜਨ ਮੇਲਾ ਹਰਿ ਹਰਿ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਆਤਮ ਸੇਜਾ ਇਕ ਪਲੰਘ, ਬਸਨ ਬਨਵਾਰੀ ਆਪ ਹੰਢਾਇੰਦਾ। ਸ਼ਬਦ ਅਗੰਮੀ ਇਕ ਤਰੰਗ, ਤ੍ਰੈਗੁਣ ਅਤੀਤਾ ਆਪ ਉਡਾਇੰਦਾ। ਸਤਿ ਸਤਿਵਾਦੀ ਇਕ ਕਮੰਦ, ਚਿੱਲਾ ਗੋਸ਼ੇ ਆਪ ਚੜ੍ਹਾਇੰਦਾ। ਨਰ ਨਿਰੰਕਾਰਾ ਏਕਾ ਛੰਦ, ਸੋ ਪੁਰਖ ਨਿਰੰਜਣ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਪਰਮਾਨੰਦ, ਪਰਮ ਪੁਰਖ ਮੇਲ ਮਿਲਾਇੰਦਾ। ਪਰਮ ਪੁਰਖ ਮੇਲ ਮਿਲੰਨਾ, ਭੇਵ ਕੋਇ ਨਾ ਪਾਈਆ। ਸਾਚਾ ਘਰ ਇਕ ਵਸੰਨਾ, ਵਸਨੀਕ ਹੋਏ ਸੱਚਾ ਸ਼ਹਿਨਸ਼ਾਹੀਆ। ਏਕਾ ਰਾਗ ਸੁਣਾਏ ਕੰਨਾ, ਗੀਤ ਗੋਬਿੰਦ ਅਲਾਈਆ। ਪੰਚ ਵਿਕਾਰਾ ਦੇਵੇ ਡੰਨਾ, ਡੰਕਾ ਏਕਾ ਨਾਮ ਵਜਾਈਆ। ਕਰ ਵਸੇਰਾ ਬਿਨ ਛੱਪਰ ਛੰਨਾ, ਮਹੱਲ ਅਟੱਲ ਇਕ ਬਹਾਈਆ। ਨਜ਼ਰੀ ਆਏ ਸ੍ਰੀ ਭਗਵੰਨਾ, ਜੋਤੀ ਜੋਤ ਜੋਤ ਰੁਸ਼ਨਾਈਆ। ਆਪਣਾ ਹੁਕਮ ਹਰਿ ਜੂ ਆਪੇ ਮੰਨਾ, ਮੰਨ ਮੰਨ ਆਪਣਾ ਸੀਸ ਝੁਕਾਈਆ। ਸਾਚਾ ਹੁਕਮ ਦੇਵੇ ਜੱਟ ਧੰਨਾ, ਗ਼ਰੀਬ ਨਿਮਾਣਿਆਂ ਨਾਲ ਮਿਲਾਈਆ। ਕਲਜੁਗ ਅੰਤਮ ਬਣ ਕੇ ਜੱਟ ਜਾਤ ਪਾਤ ਦਾ ਮੇਟਣਾ ਬੰਨਾ, ਨਾਮ ਹੱਲ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਦੋ ਜਹਾਨ, ਕਲਜੁਗ ਅੰਤ ਅੰਤ ਆਪਣਾ ਹੁਕਮ ਆਪ ਵਰਤਾਈਆ।