Granth 11 Likhat 128: 8 Chet 2019 Bikarmi Narain Singh de Greh Pind Kang Jila Amritsar

੮ ਚੇਤ ੨੦੧੯ ਬਿਕ੍ਰਮੀ ਨਰੈਣ ਸਿੰਘ ਦੇ ਗ੍ਰਹਿ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਆਦਿ ਅੰਤ। ਸਤਿਗੁਰ ਸੱਚਾ ਜਾਣੀਏ, ਨਾਮ ਦ੍ਰਿੜਾਏ ਮਣੀਆ ਮੰਤ। ਸਤਿਗੁਰ ਸੱਚਾ ਜਾਣੀਏ, ਸ਼ਬਦ ਮਿਲਾਵਾ ਨਾਰੀ ਕੰਤ। ਸਤਿਗੁਰ ਸੱਚਾ ਜਾਣੀਏ, ਗੜ੍ਹ ਤੋੜੇ ਹਉਮੇ ਹੰਗਤ। ਸਤਿਗੁਰ ਸੱਚਾ ਜਾਣੀਏ, ਨਾਤਾ ਤੋੜੇ ਭੁੱਖ ਨੰਗਤ। ਸਤਿਗੁਰ ਸੱਚਾ ਜਾਣੀਏ, ਗਿਆਨ ਬੋਧ ਦੇਵੇ ਆਤਮ ਪੰਡਤ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਕਰੇ ਖੰਡਤ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਬਣਾਏ ਬਣਤ। ਸਤਿਗੁਰ ਸੱਚਾ ਜਾਣੀਏ, ਜੋਧਾ ਸੂਰਬੀਰ ਬਲਵਾਨਾ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਗਾਏ ਸ਼ਬਦ ਤਰਾਨਾ। ਸਤਿਗੁਰ ਸੱਚਾ ਜਾਣੀਏ, ਦੋ ਜਹਾਨਾਂ ਮਾਰੇ ਇਕ ਨਿਸ਼ਾਨਾ। ਸਤਿਗੁਰ ਸੱਚਾ ਜਾਣੀਏ, ਲੇਖਾ ਜਾਣੇ ਵਿਸ਼ਨੂੰ ਭਗਵਾਨਾ। ਸਤਿਗੁਰ ਸੱਚਾ ਜਾਣੀਏ, ਸੋ ਪੁਰਖ ਨਿਰੰਜਣ ਗੁਣ ਨਿਧਾਨਾ। ਸਤਿਗੁਰ ਸੱਚਾ ਜਾਣੀਏ, ਹੰ ਬ੍ਰਹਮ ਦੇਵੇ ਮਾਣਾ। ਸਤਿਗੁਰ ਸੱਚਾ ਜਾਣੀਏ, ਘਰ ਵਿਚ ਘਰ ਵਖਾਏ ਸਚ ਮਕਾਨਾ। ਸਤਿਗੁਰ ਸੱਚਾ ਜਾਣੀਏ, ਅਨਹਦ ਰਾਗ ਸਣਾਏ ਤਰਾਨਾ। ਸਤਿਗੁਰ ਸੱਚਾ ਜਾਣੀਏ, ਅੰਮ੍ਰਿਤ ਆਤਮ ਦੇਵੇ ਪੀਣਾ ਖਾਣਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਜਹਾਨਾਂ। ਸਤਿਗੁਰ ਸੱਚਾ ਜਾਣੀਏ, ਦੋ ਜਹਾਨਾਂ ਵਾਲੀ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦਿ ਚਲੇ ਚਾਲ ਨਿਰਾਲੀ। ਸਤਿਗੁਰ ਸੱਚਾ ਜਾਣੀਏ, ਏਕਾ ਨੂਰ ਏਕਾ ਜੋਤ ਪੁਰਖ ਅਕਾਲੀ। ਸਤਿਗੁਰ ਸੱਚਾ ਜਾਣੀਏ, ਜਨ ਭਗਤਾਂ ਕਰੇ ਸਚ ਦਲਾਲੀ। ਸਤਿਗੁਰ ਸੱਚਾ ਜਾਣੀਏ, ਜਗਤ ਅੰਧੇਰਾ ਮੇਟੇ ਰੈਣ ਕਾਲੀ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸ਼ਾਹ ਸੁਲਤਾਨੀ। ਸਤਿਗੁਰ ਸੱਚਾ ਜਾਣੀਏ, ਅਲਖ ਅਗੋਚਰ ਅਗੰਮ ਅਥਾਹ। ਸਤਿਗੁਰ ਸੱਚਾ ਜਾਣੀਏ, ਜੁਗਾ ਜੁਗੰਤਰ ਬੇਪਰਵਾਹ। ਸਤਿਗੁਰ ਸੱਚਾ ਜਾਣੀਏ, ਏਕਾ ਮੰਤਰ ਨਾਮ ਦਏ ਦ੍ਰਿੜਾ। ਸਤਿਗੁਰ ਸੱਚਾ ਜਾਣੀਏ, ਬਿਨ ਰਸਨਾ ਜਿਹਵਾ ਦਏ ਪੜ੍ਹਾ। ਸਤਿਗੁਰ ਸੱਚਾ ਜਾਣੀਏ, ਕਾਇਆ ਮੰਦਰ ਅੰਦਰ ਨਿਰਗੁਣ ਨੂਰ ਕਰੇ ਰੁਸ਼ਨਾ। ਸਤਿਗੁਰ ਸੱਚਾ ਜਾਣੀਏ, ਆਤਮ ਤਾਕੀ ਬਜਰ ਕਪਾਟੀ ਦਏ ਤੁੜਾ। ਸਤਿਗੁਰ ਸੱਚਾ ਜਾਣੀਏ, ਆਤਮ ਸੇਜਾ ਸਚ ਸਿੰਘਾਸਣ ਦਏ ਸੁਹਾ। ਸਤਿਗੁਰ ਸੱਚਾ ਜਾਣੀਏ, ਆਤਮ ਪਰਮਾਤਮ ਮੇਲਾ ਲਏ ਮਿਲਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹ। ਸਤਿਗੁਰ ਸੱਚਾ ਜਾਣੇ ਕੋਇ, ਭੇਵ ਕਿਸੇ ਨਾ ਆਇੰਦਾ। ਸਤਿਗੁਰ ਸੱਚਾ ਦੋ ਜਹਾਨਾਂ ਦੇਵੇ ਢੋਏ, ਨਾਮ ਢੋਆ ਇਕ ਵਖਾਇੰਦਾ। ਸਤਿਗੁਰ ਸੱਚਾ ਪਰਕਾਸ਼ ਕਰੇ ਤ੍ਰੈ ਤ੍ਰੈ ਲੋਏ, ਨਿਰਗੁਣ ਨੂਰ ਨੂਰ ਪਰਗਟਾਇੰਦਾ। ਸਤਿਗੁਰ ਸੱਚਾ ਆਪੇ ਜੇਹਾ ਆਪੇ ਹੋਏ, ਦੂਸਰ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਇਕ ਕਰਾਇੰਦਾ। ਸਾਚਾ ਖੇਲ ਹਰਿ ਹਰਿ ਸਤਿਗੁਰ, ਸਤਿ ਸਤਿਵਾਦੀ ਆਪ ਕਰਾਈਆ। ਜੁਗਾਂ ਜੁਗੰਤਰ ਵੇਸ ਕਰ ਕਰ, ਕਰਤਾ ਪੁਰਖ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਰ ਅੰਤਰ ਆਪੇ ਵੜ ਵੜ, ਲੱਖ ਚੁਰਾਸੀ ਵੇਖ ਵਖਾਈਆ। ਪੰਜ ਤੱਤ ਕਾਇਆ ਸਾਚੇ ਮੰਦਰ ਆਪੇ ਖੜ ਖੜ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਬੋਧ ਅਗਾਧਾ ਨਿਸ਼ਅੱਖਰ ਵਿਦਿਆ ਆਪੇ ਪੜ੍ਹ ਪੜ੍ਹ, ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜ਼ੀਲ ਕੁਰਾਨ ਆਪੇ ਲਏ ਸੁਣਾਈਆ। ਨਿਰਭੌ ਚੁਕਾ ਭੈ ਡਰ ਡਰ, ਭਿਆਨਕ ਰੂਪ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਏਕਾ ਮਾਹੀਆ। ਸਤਿਗੁਰ ਸੱਚਾ ਏਕਾ ਮਾਹੀ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਵੇਸ ਨੂਰ ਇਲਾਹੀ, ਇਕ ਇਕੱਲਾ ਵੇਸ ਵਟਾਇਆ। ਗੁਰ ਅਵਤਾਰਾਂ ਦਏ ਸਲਾਹੀ, ਪੀਰ ਪੈਗ਼ੰਬਰ ਆਪ ਪੜ੍ਹਾਇਆ। ਭਗਤ ਭਗਵੰਤ ਪਕੜੇ ਬਾਂਹੀ, ਸਾਚੇ ਸੰਤਾਂ ਲਏ ਜਗਾਇਆ। ਗੁਰਮੁਖਾਂ ਦੇਵੇ ਆਪਣਾ ਥਾਈਂ, ਥਾਂਨ ਥਨੰਤਰ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਨਾਉਂ ਰਖਾਇਆ। ਸਤਿਗੁਰ ਸੱਚਾ ਏਕੰਕਾਰਾ, ਏਕਾ ਏਕ ਵਡੀ ਵਡਿਆਈਆ। ਜੁਗਾ ਜੁਗੰਤਰ ਖੇਲ ਨਿਆਰਾ, ਜੁਗ ਕਰਤਾ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵੇਖਣਹਾਰਾ, ਨਿਰਗੁਣ ਸਰਗੁਣ ਰੂਪ ਵਟਾਈਆ। ਸਚ ਸੁਨੇਹੜਾ ਦੇਦਾਂ ਰਿਹਾ ਵਾਰੋ ਵਾਰਾ, ਪੁਰਖ ਅਬਿਨਾਸ਼ੀ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸਤਿਗੁਰ ਮੀਤਾ, ਏਕਾ ਰੰਗ ਸਮਾਇੰਦਾ। ਆਦਿ ਜੁਗਾਦਿ ਜਾਣੇ ਰੀਤਾ, ਜੁਗ ਜੁਗ ਵੇਸ ਵਟਾਇੰਦਾ। ਮਿਠਾ ਕਰੇ ਕੌੜਾ ਰੀਠਾ, ਅੰਮ੍ਰਿਤ ਏਕਾ ਰਸ ਭਰਾਇੰਦਾ। ਸਦਾ ਸੁਹੇਲਾ ਇਕ ਅਕੇਲਾ, ਬੈਠਾ ਰਹੇ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਕਰਤਾਰਾ, ਕਰਨਹਾਰ ਇਕ ਅਖਵਾਇੰਦਾ। ਗੁਰ ਗੁਰ ਰੂਪ ਅਪਰ ਅਪਾਰਾ, ਸ਼ਬਦੀ ਸ਼ਬਦ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰਾ, ਸਰਗੁਣ ਨਿਰਗੁਣ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਆਪਣਾ ਖੇਲ ਪੁਰਖ ਸਮਰਥ, ਸਤਿ ਸਤਿਵਾਦੀ ਆਪ ਜਣਾਈਆ। ਜੁਗਾ ਜੁਗੰਤਰ ਮਹਿਮਾ ਅਕੱਥ, ਅਕੱਥ ਕਥਾ ਆਪ ਸੁਣਾਈਆ। ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਜਨ ਭਗਤਾਂ ਕਰੇ ਪੂਰੀ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਪਵਣ ਸਵਾਸ, ਸੋਹੰ ਹੰਸਾ ਏਕਾ ਜਾਪ ਜਪਾਈਆ। ਹੰ ਬ੍ਰਹਮ ਕਰ ਪਰਕਾਸ਼, ਪਰਕਾਸ਼ ਪਰਕਾਸ਼ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਈਆ। ਸਾਚਾ ਖੇਲ ਕਰਨੇ ਯੋਗ, ਹਰਿ ਕਰਤਾ ਆਪ ਕਰਾਇੰਦਾ। ਆਦਿ ਜੁਗਾਦੀ ਧੁਰ ਸੰਜੋਗ, ਧੁਰ ਦਰਬਾਰੀ ਆਪ ਮਿਲਾਇੰਦਾ। ਕੱਟਣਹਾਰਾ ਹਉਮੇ ਰੋਗ, ਮਾਇਆ ਮਮਤਾ ਮੋਹ ਚੁਕਾਇੰਦਾ। ਇਕ ਚੁਗਾਏ ਸਾਚੀ ਚੋਗ, ਰਸਨਾ ਜਿਵਹਾ ਰਸ ਚਖਾਇੰਦਾ। ਇਕ ਕਰਾਏ ਸਾਚਾ ਭੋਗ, ਆਤਮ ਪਰਮਾਤਮ ਏਕਾ ਸੇਜ ਹੰਢਾਇੰਦਾ। ਇਕ ਸੁਣਾਏ ਸਚ ਸਲੋਕ, ਵਿਸ਼ਨ ਬ੍ਰਹਮਾ ਸ਼ਿਵ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਢੋਲਾ ਆਪੇ ਗਾਇੰਦਾ। ਸਾਚਾ ਢੋਲਾ ਆਪੇ ਬੋਲ, ਆਪਣਾ ਨਾਉਂ ਲਏ ਪਰਗਟਾਈਆ। ਆਪਣੇ ਕੰਡੇ ਆਪਣੇ ਤੋਲ, ਤੋਲਣਹਾਰਾ ਵੇਖ ਵਖਾਈਆ। ਸਚਖੰਡ ਦੁਆਰੇ ਰੱਖੇ ਆਪਣੇ ਕੋਲ, ਵਸਤ ਅਮੋਲਕ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਦਇਆ ਕਮਾਈਆ। ਸਤਿਗੁਰ ਸੱਚਾ ਏਕੰਕਾਰ, ਅਕਲ ਕਲ ਵਰਤਾਇੰਦਾ। ਨਿਰਗੁਣ ਨਾਨਕ ਕਰ ਤਿਆਰ, ਸਰਗੁਣ ਨਾਨਕ ਮੇਲ ਮਿਲਾਇੰਦਾ। ਸਾਚਾ ਢੋਲਾ ਬੋਲ ਜੈਕਾਰ, ਜੈ ਜੈਕਾਰ ਇਕ ਸੁਣਾਇੰਦਾ। ਸਚਖੰਡ ਸੁਹਾਏ ਬੰਕ ਦੁਆਰ, ਬੰਕ ਦੁਆਰੀ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸੱਚੀ ਸਰਕਾਰ, ਸੀਸ ਜਗਦੀਸ ਤਾਜ਼ ਸੁਹਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਏਕਾ ਨਾਮ ਸਤਿ ਅਧਾਰ, ਸਤਿਨਾਮ ਆਪ ਪੜ੍ਹਾਇੰਦਾ। ਮਿਤ ਗਤ ਜਾਣੇ ਸੰਸਾਰ, ਗਤ ਮਿਤ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣੀ ਬੂਝ ਬੁਝਾਇੰਦਾ। ਸਤਿਗੁਰ ਬੂਝੇ ਬੂਝਣਹਾਰਾ, ਭੇਵ ਅਭੇਦਾ ਆਪ ਖੁਲ੍ਹਾਈਆ। ਨਾਨਕ ਨਿਰਗੁਣ ਬਣ ਵਣਜਾਰਾ, ਸਰਗੁਣ ਸਾਚਾ ਹੱਟ ਚਲਾਈਆ। ਵਸਤ ਅਮੋਲਕ ਏਕਾ ਥਾਰਾ, ਥਿਰ ਘਰ ਵਾਸੀ ਝੋਲੀ ਪਾਈਆ। ਸ਼ਬਦੀ ਸ਼ਬਦ ਸ਼ਬਦ ਨਗਾਰਾ, ਸਤਿ ਅਨਾਦੀ ਨਾਦ ਵਜਾਈਆ। ਗ੍ਰਹਿ ਮੰਦਰ ਅੰਦਰ ਸਾਚੀ ਸਖ਼ੀਆਂ ਮੰਗਲਚਾਰਾ, ਗੀਤ ਗੋਬਿੰਦ ਇਕ ਅਲਾਈਆ। ਦੋ ਜਹਾਨਾਂ ਇਕੋ ਅਖਾੜਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਾਨਕ ਸਤਿਗੁਰ ਸੱਚਾ ਏਕਾ ਪਾਈਆ। ਨਾਨਕ ਨਿਰਗੁਣ ਸਤਿਗੁਰ ਸੱਚਾ ਪਾਇਆ, ਪੁਰਖ ਅਬਿਨਾਸ਼ੀ ਏਕੰਕਾਰ। ਮਹੱਲ ਅਟੱਲ ਡੇਰਾ ਲਾਇਆ, ਸਚਖੰਡ ਵਸੇ ਵਸਣਹਾਰ। ਸਾਚਾ ਖੇੜਾ ਰਿਹਾ ਵਸਾਇਆ, ਉਜੜ ਨਾ ਜਾਏ ਦੂਜੀ ਵਾਰ। ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾਇਆ, ਹੁਕਮ ਹੁਕਮ ਕਰੇ ਵਰਤਾਰ। ਧੁਰ ਫ਼ਰਮਾਣਾ ਇਕ ਜਣਾਇਆ, ਸ਼ਬਦ ਅਗੰਮੀ ਬੋਲ ਜੈਕਾਰ। ਜੈ ਜੈਕਾਰਾ ਰਾਗ ਅਲਾਇਆ, ਨਾ ਕੋਈ ਤੰਦ ਨਾ ਸਿਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਖੇਲ ਕਰੇ ਕਰਤਾਰ। ਸਤਿਗੁਰ ਸੱਚਾ ਜੋਤੀ ਜਾਤਾ, ਜੋਤੀ ਜੋਤ ਜੋਤ ਸਮਾਇੰਦਾ। ਆਦਿ ਜੁਗਾਦੀ ਜਾਣੇ ਗਾਥਾ, ਜੁਗ ਜੁਗ ਵਿਦਿਆ ਆਪ ਪੜ੍ਹਾਇੰਦਾ। ਗੁਰ ਪੀਰ ਅਵਤਾਰ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਕੋਟਨ ਕੋਟ ਪਰਗਟਾ ਤ੍ਰੈਲੋਕੀ ਨਾਥਾ, ਕੋਟਨ ਕੋਟ ਰਾਮ ਸੇਵਾ ਲਾਇੰਦਾ। ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਗਾਇਣ ਗਾਥਾ, ਕੋਟਨ ਕੋਟ ਸੀਸ ਝੁਕਾਇੰਦਾ। ਕੋਟਨ ਕੋਟ ਵੇਦ ਪੁਰਾਨ ਸ਼ਾਸਤਰ ਸਿਮਰਤ ਗਾਇਣ ਬਹੁ ਬਿਧ ਭਾਂਤਾ, ਭੇਵ ਅਭੇਦ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਆਪਣਾ ਰੂਪ ਵਟਾਇੰਦਾ। ਸਤਿਗੁਰ ਸਾਚਾ ਸਾਚਾ ਰੂਪ, ਅਨਭਵ ਆਪ ਵਟਾਈਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਨਿਰਗੁਣ ਉਪਰ ਨਿਰਗੁਣ ਤੁਠ, ਨਿਰਗੁਣ ਆਪਣੀ ਦਇਆ ਕਮਾਈਆ। ਆਪਣੇ ਅੰਤਰ ਆਪੇ ਉਠ, ਆਪਣਾ ਬਲ ਪਰਗਟਾਈਆ। ਆਪੇ ਮਾਤਾ ਪਿਤਾ ਬਣੇ ਸੁਤ, ਜਨ ਜਨਣੀ ਆਪ ਅਖਵਾਈਆ। ਆਪ ਸੁਹਾਏ ਆਪਣੀ ਰੁੱਤ, ਜੋਤੀ ਜੋਤ ਜੋਤ ਰੁਸ਼ਨਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਵੇਸ ਵਟਾਈਆ। ਸਤਿਗੁਰ ਸੱਚਾ ਪੁਰਖ ਅਕਾਲ, ਅਕਲ ਕਲਾ ਅਖਵਾਇੰਦਾ। ਸਚਖੰਡ ਵਸੇ ਦੀਨ ਦਿਆਲ, ਦੀਨਨ ਆਪਣੀ ਦਇਆ ਕਮਾਇੰਦਾ। ਇਕ ਵਸਾ ਸੱਚੀ ਧਰਮਸਾਲ, ਧਰਮ ਦੁਆਰਾ ਇਕ ਬਣਾਇੰਦਾ । ਥਿਰ ਘਰ ਸਾਚੇ ਸ਼ਬਦੀ ਸ਼ਬਦ ਆਪ ਬਹਾਲ, ਸਚ ਮਹੱਲਾ ਆਪ ਵਸਾਇੰਦਾ। ਆਦਿ ਜੁਗਾਦਿ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਇੰਦਾ। ਆਪਣੀ ਘਾਲਣਾ ਆਪੇ ਘਾਲ, ਬਣ ਸੇਵਕ ਸੇਵ ਕਮਾਇੰਦਾ। ਆਪ ਉਪਾਏ ਆਪਣਾ ਲਾਲ, ਗੋਬਿੰਦ ਨਾਉਂ ਧਰਾਇੰਦਾ। ਏਕਾ ਮਾਰਗ ਦੱਸੇ ਸੁਖਾਲ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਜਗਤ ਦਲਾਲੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਏਕਾ ਰਾਹ ਚਲਾਇੰਦਾ। ਸਤਿਗੁਰ ਸੱਚਾ ਏਕਾ ਰਾਹ, ਆਦਿ ਪੁਰਖ ਚਲਾਈਆ। ਨਾਨਕ ਨਿਰਗੁਣ ਮੇਲਾ ਸਹਿਜ ਸੁਭਾ, ਸੋ ਪੁਰਖ ਨਿਰੰਜਣ ਕਰੇ ਕੁੜਮਾਈਆ। ਹਰਿ ਪੁਰਖ ਨਿਰੰਜਣ ਸਗਨ ਮਨਾ, ਏਕੰਕਾਰਾ ਰੰਗ ਚੜ੍ਹਾਈਆ। ਆਦਿ ਨਿਰੰਜਣ ਜੋਤ ਜਗਾ, ਅਬਿਨਾਸ਼ੀ ਕਰਤਾ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਸੀਸ ਛਤਰ ਝੁਲਾ, ਪਾਰਬ੍ਰਹਮ ਪ੍ਰਭ ਵੇਖੇ ਚਾਈਂ ਚਾਈਂਆ। ਏਕਾ ਅੱਖਰ ਦਏ ਪੜ੍ਹਾ, ਏਕਾ ਨਾਮ ਨਾਮ ਜਣਾਈਆ। ਏਕਾ ਮਾਰਗ ਦੇਵੇ ਲਾ, ਲੱਖ ਚੁਰਾਸੀ ਬੰਧਨ ਪਾਈਆ। ਆਤਮ ਪਰਮਾਤਮ ਦਏ ਸਮਝਾ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਵਰਨ ਬਰਨ ਦਏ ਮਿਟਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸਿਫ਼ਤ ਸਲਾਹੀਆ। ਸਿਫ਼ਤ ਸਲਾਹੀ ਸਤਿਗੁਰ ਮੀਤਾ, ਮਿੱਤਰ ਪਿਆਰਾ ਦਇਆ ਕਮਾਇੰਦਾ। ਕਰੇ ਖੇਲ ਇਕ ਅਨਡਿਠਾ, ਪੁਰਖ ਅਕਾਲ ਆਪ ਕਰਾਇੰਦਾ। ਕਲਜੁਗ ਅੰਤਮ ਜਾਣੇ ਰੀਤਾ, ਸਾਚੀ ਰੀਤੀ ਆਪ ਬਣਾਇੰਦਾ। ਆਦਿ ਜੁਗਾਦੀ ਪੱਤਤ ਪੁਨੀਤਾ, ਪਤਿਤ ਪਾਪੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਸਤਿਗੁਰ ਗੁਰ ਗੁਰ ਆਪ ਸਮਝਾਇੰਦਾ। ਸਤਿਗੁਰ ਦੇਵੇ ਸੱਚੀ ਦਾਤ, ਗੁਰ ਗੁਰ ਝੋਲੀ ਪਾਈਆ। ਗੁਰ ਗੁਰ ਬੰਨ੍ਹੇ ਆਪਣਾ ਨਾਤ, ਸਤਿਗੁਰ ਮੇਲਾ ਸਹਿਜ ਸੁਭਾਈਆ। ਸਤਿਗੁਰ ਬੈਠਾ ਰਹੇ ਇਕ ਇਕਾਂਤ, ਗੁਰ ਗੁਰ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚੀ ਵਸਤ ਗੁਰ ਗੁਰ ਝੋਲੀ ਆਪ ਭਰਾਈਆ। ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਆਪ ਅਖਵਾਇੰਦਾ। ਖੇਲੇ ਖੇਲ ਪੁਰਖ ਅਕਾਲ, ਭੇਵ ਕੋਇ ਨਾ ਪਾਇੰਦਾ। ਗੋਬਿੰਦ ਉਠਾਏ ਆਪਣਾ ਲਾਲ, ਲਾਲਣ ਆਪਣਾ ਰੰਗ ਚੜ੍ਹਾਇੰਦਾ। ਚਾਰ ਵਰਨਾਂ ਕਰ ਦਲਾਲ, ਸਚ ਦਲਾਲੀ ਇਕ ਸਮਝਾਇੰਦਾ। ਗ਼ਰੀਬ ਨਿਮਾਣਿਆਂ ਕਰੇ ਪ੍ਰਿਤਪਾਲ, ਫੜ ਬਾਂਹੋਂ ਗਲੇ ਲਗਾਇੰਦਾ। ਅੰਮ੍ਰਿਤ ਆਤਮ ਜਾਮ ਪਿਆਲ, ਦੁਰਮਤ ਮੈਲ ਧੁਵਾਇੰਦਾ। ਸਾਚਾ ਮਾਰਗ ਇਕ ਵਖਾਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਬਹਾਇੰਦਾ। ਏਕਾ ਵਸਤ ਸੱਚੀ ਧੰਨ ਮਾਲ, ਸਚ ਖ਼ਜ਼ੀਨਾ ਆਪ ਲੁਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਦੇਵੇ ਵਰ, ਗੁਰ ਗੁਰ ਝੋਲੀ ਆਪ ਭਰਾਇੰਦਾ। ਗੁਰ ਗੁਰ ਝੋਲੀ ਭਰੇ ਆਪ, ਆਪਣੀ ਦਇਆ ਕਮਾਈਆ। ਗੋਬਿੰਦ ਬਣ ਪਿਤਾ ਬਾਪ, ਪੁਰਖ ਅਕਾਲ ਨਾਉਂ ਰਖਾਈਆ। ਗੋਬਿੰਦ ਜਣਾਏ ਵਡ ਪਰਤਾਪ, ਗੁਰਮੁਖ ਗੁਰ ਗੁਰ ਗੋਦ ਬਹਾਈਆ । ਗੁਰਸਿਖ ਬਣਾਏ ਸੱਜਣ ਸਾਕ, ਮਾਤ ਪਿਤ ਪਿਤਾ ਪੂਤ ਭੇਟ ਚੜ੍ਹਾਈਆ। ਸਤਿ ਸਤਿਵਾਦੀ ਖੋਲ੍ਹ ਹਾਟ, ਸਾਚਾ ਲਾਹਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਦੇਵੇ ਸਾਚਾ ਵਰ, ਗੁਰ ਗੁਰ ਆਪਣੀ ਗੰਢ ਪੁਵਾਈਆ। ਸਤਿਗੁਰ ਗੁਰ ਏਕਾ ਗੰਢ, ਹਰਿ ਜੂ ਹਰਿ ਹਰਿ ਆਪ ਰਖਾਇੰਦਾ । ਗੁਰ ਗੁਰ ਆਪਣੀ ਦਾਤ ਦੇਵੇ ਵੰਡ, ਗੁਰਸਿਖਾਂ ਝੋਲੀ ਪਾਇੰਦਾ। ਗੁਰਸਿਖ ਨੰਗੀ ਨਾ ਹੋਵੇ ਕੰਢ, ਸਿਰ ਆਪਣਾ ਹੱਥ ਟਿਕਾਇੰਦਾ। ਆਪਣੇ ਹੱਥ ਫੜ ਤੀਰ ਕਮੰਦ ਚਿੱਲਾ ਏਕਾ ਨਾਮ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਗੁਰ ਗੁਰ ਆਪਣੀ ਖੇਲ ਖਿਲਾਇੰਦਾ। ਲਹਿਣਾ ਦੇਣਾ ਗੁਰਸਿਖ, ਗੁਰ ਗੋਬਿੰਦ ਧਾਰ ਚਲਾਈਆ। ਪੁਰਖ ਅਕਾਲ ਦਿਤੀ ਭਿਖ, ਗੁਰਸਿਖਾਂ ਆਪ ਵਰਤਾਈਆ। ਆਪਣੀ ਹੱਥੀਂ ਲੇਖਾ ਲਿਖ, ਗੁਰਮੁਖਾਂ ਦੇਵੇ ਮਾਣ ਵਡਿਆਈਆ। ਤੇਰਾ ਮੇਰਾ ਇਕੋ ਹਿਸ, ਸਾਚੀ ਵੰਡਣ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦੇਵੇ ਸਾਚਾ ਵਰ, ਗੁਰਸਿਖ ਆਪਣੇ ਰੰਗ ਰੰਗਾਈਆ। ਗੋਬਿੰਦ ਸੂਰਾ ਗੁਰਸਿਖ ਦੇਣਾ, ਦੇਵਣਹਾਰ ਆਪ ਹੋ ਜਾਇੰਦਾ। ਸਰਬ ਕਲਾ ਕਲ ਭਰਪੂਰਾ, ਆਪਣੀ ਕਲ ਆਪ ਵਰਤਾਇੰਦਾ। ਲੇਖਾ ਜਾਣੇ ਨੇੜ ਦੂਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਨਾਤਾ ਤੋੜ ਕੂੜੋ ਕੂੜਾ, ਸਚ ਸੁੱਚ ਇਕ ਸਮਝਾਇੰਦਾ। ਕਰੇ ਖੇਲ ਜ਼ਾਹਰ ਜ਼ਹੂਰਾ, ਪੜਦਾ ਉਹਲਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਦੇਵੇ ਏਕਾ ਵਰ, ਗੁਰਸਿਖ ਆਪਣਾ ਰੂਪ ਬਣਾਇੰਦਾ। ਗੁਰਸਿਖ ਤੇਰਾ ਮੇਰਾ ਰੰਗ, ਗੋਬਿੰਦ ਗੁਰ ਗੁਰ ਆਪ ਜਣਾਈਆ। ਤੇਰੀ ਸੇਜ ਮੇਰਾ ਪਲੰਘ, ਤੇਰਾ ਪਿਆਰ ਮੇਰਾ ਪ੍ਰੇਮ ਹੰਢਾਈਆ। ਮੇਰਾ ਗੀਤ ਤੇਰਾ ਛੰਦ, ਤੇਰਾ ਛੰਦ ਜਗਤ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਦੇਵੇ ਮਾਣ ਵਡਿਆਈਆ। ਗੁਰਸਿਖ ਦੇਵੇ ਗੋਬਿੰਦ ਮਾਣ, ਆਪਣਾ ਮਾਣ ਗਵਾਇੰਦਾ। ਭਿਛਿਆ ਮੰਗੇ ਬਣ ਬਾਲ ਅਞਾਣ, ਅੱਗੇ ਝੋਲੀ ਡਾਹਿੰਦਾ। ਪੰਚਮ ਉਤੋਂ ਹੋ ਕੁਰਬਾਨ, ਪੰਚਮ ਆਪਣੀ ਭੇਟ ਕਰਾਇੰਦਾ। ਪੰਚਮ ਦੇ ਇਕ ਨਿਸ਼ਾਨ, ਪੰਚਮ ਏਕਾ ਰੰਗ ਵਖਾਇੰਦਾ। ਪੰਚਮ ਪੰਚ ਕਰ ਪਰਧਾਨ, ਪੰਚਾਂ ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਇੰਦਾ। ਗੋਬਿੰਦ ਗੁਰਸਿਖ ਦੇਵੇ ਦਾਨਾ, ਆਪਣੀ ਦਇਆ ਕਮਾਈਆ। ਭਾਗ ਲਗਾਏ ਗੜ੍ਹੀ ਚਮਕੌਰ ਕੱਚ ਮਕਾਨਾ, ਕਾਚੀ ਗਗਰੀ ਸੋਭਾ ਪਾਈਆ। ਗੁਰਸਿਖ ਸੱਚਾ ਇਕ ਪਹਿਚਾਨਾ, ਸਿੰਘ ਸੰਗਤ ਮਾਣ ਵਡਿਆਈਆ। ਆਪਣਾ ਬਦਲਿਆਂ ਆਪੇ ਜਾਮਾ, ਆਪਣਾ ਬਾਣਾ ਆਪ ਪਲਟਾਈਆ। ਕਰੇ ਖੇਲ ਗੁਣ ਨਿਧਾਨਾ, ਭੇਵ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਸੇਵਾ ਗੁਰਸਿਖਾਂ ਸੇਵ ਕਮਾਈਆ। ਗੋਬਿੰਦ ਸੰਗਤ ਸਿੰਘ ਦੇ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਸੀਸ ਨਾਲ ਜਗਦੀਸ ਵਟਾਈ, ਛਤਰ ਸੀਸ ਸੀਸ ਝੁਲਾਇੰਦਾ। ਮਿਲਿਆ ਮਾਣ ਜੱਟ ਛੀਬੇਂ ਨਾਈ, ਕਲਗੀ ਤੋੜਾ ਆਪ ਸਜਾਇੰਦਾ। ਧੰਨ ਗੁਰਸਿਖ ਤੇਰੀ ਵਡਿਆਈ, ਤੁਧ ਬਿਨ ਮੇਰਾ ਸੰਗ ਨਾ ਕੋਇ ਨਿਭਾਇੰਦਾ। ਪੁਰਖ ਅਕਾਲ ਤੇਰਾ ਹੋਏ ਸਹਾਈ, ਜੋ ਤੇਰੀ ਮੇਰੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਿੰਘ ਸੰਗਤ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਇਆ। ਗਲ ਵਿਚ ਪੱਲੂ ਚਰਨੀਂ ਡਿਗਾ ਆ, ਸਿਰ ਚਰਨਾਂ ਉਪਰ ਟਿਕਾਇਆ। ਮੇਰੀ ਪਕੜ ਸਤਿਗੁਰ ਸੱਚੇ ਬਾਂਹ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਮੈਂ ਆਪਣੇ ਕੇਸਾਂ ਤੇਰੇ ਚਰਨਾਂ ਚਵਰ ਲਵਾਂ ਝੁਲਾ, ਬਣ ਸੇਵਕ ਸੇਵ ਕਮਾਇਆ। ਤੇਰਾ ਤਾਜ਼ ਆਪਣੇ ਸੀਸ ਨਾ ਸਕਾ ਉਠਾ, ਨਿਉਂ ਨਿਉਂ ਸਯਦਾ ਸੀਸ ਝੁਕਾਇਆ। ਮੇਰੇ ਪਿਛਲੇ ਬਖ਼ਸ਼ੇ ਗੁਨਾਹ, ਮੇਰਾ ਨੈਣ ਤੇਰੇ ਅੱਗੇ ਸ਼ਰਮਾਇਆ। ਮੈਂ ਮੰਗਾਂ ਤੇਰੇ ਚਰਨ ਪਨਾਹ, ਤੇਰਾ ਰੂਪ ਕਿਸ ਬਿਧ ਲਵਾਂ ਵਟਾਇਆ। ਗੋਬਿੰਦ ਬੋਲੇ ਸਹਿਜ ਸੁਭਾ, ਧੁਰ ਫ਼ਰਮਾਣਾ ਇਕ ਸੁਣਾਇਆ। ਪੁਰਖ ਅਕਾਲ ਪਿਛੋਂ ਰਿਹਾ ਜਣਾ, ਗੁਰਸਿਖਾਂ ਦੇ ਮਾਣ ਵਡਿਆਇਆ। ਗੁਰਸਿਖਾਂ ਬਿਨਾਂ ਗੁਰੂ ਕੰਮ ਕਿਸੇ ਨਾ ਆਇਆ, ਨਿਰਗੁਣ ਸਰਗੁਣ ਰਸਨਾ ਜਿਹਵਾ ਕੋਇ ਨਾ ਗਾਇਆ। ਸੁਰ ਨਾਲ ਸੁਰ ਲੈਣਾ ਵਟਾ, ਪਟਕਾ ਸੀਸ ਸੀਸ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਮਾਰਗ ਲੈਣਾ ਲਾ, ਹਰਿ ਕਾ ਮਾਰਗ ਦਿਸ ਕਿਸੇ ਨਾ ਆਇਆ। ਗੋਬਿੰਦ ਕਹੇ ਮੰਨ ਲੈ ਕਹਿਣਾ, ਸੰਗਤ ਸਿੰਘ ਸਮਝਾਈਆ। ਪੰਜ ਤੱਤ ਗੁਰੂ ਕੋਈ ਮਾਤ ਨਾ ਰਹਿਣਾ, ਕਲਜੁਗ ਅੰਤ ਕਰੇ ਸਫ਼ਾਈਆ। ਪੁਰਖ ਅਕਾਲ ਵੇਖਣਾ ਨੈਣਾਂ, ਨੇਤਰ ਲੋਚਣ ਦਰਸਨ ਪਾਈਆ। ਆਦਿ ਜੁਗਾਦਿ ਜਿਸ ਨੇ ਸਾਚੇ ਤਖ਼ਤ ਬਹਿਣਾ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੀਤੀ ਤੈਨੂੰ ਰਿਹਾ ਸਮਝਾਈਆ। ਸਾਚੀ ਰੀਤੀ ਦੱਸੇ ਦਿਆਲ, ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਖੇਲ ਕਰੇ ਕਮਾਲ, ਹਰਿ ਕਰਤਾ ਵੇਸ ਵਟਾਇੰਦਾ। ਗੁਰਸਿਖ ਉਠਾਏ ਸਾਚੇ ਲਾਲ, ਲਾਲਣ ਆਪਣਾ ਰੰਗ ਚੜ੍ਹਾਇੰਦਾ। ਗੁਰਸਿਖ ਕਾਇਆ ਬਣਾਏ ਸੱਚੀ ਧਰਮਸਾਲ, ਘਰ ਮੰਦਰ ਡੇਰਾ ਲਾਇੰਦਾ। ਗੁਰਸਿਖ ਅੰਦਰ ਵੱਜੇ ਅਨਾਦੀ ਤਾਲ, ਅਨਹਦ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਆਪਣਾ ਭੇਵ ਜਣਾਇੰਦਾ। ਸੰਗਤ ਸਿੰਘ ਕਲਜੁਗ ਵੇਲਾ ਅੰਤਮ ਔਣਾ, ਗੁਰ ਸਤਿਗੁਰ ਆਪ ਸਮਝਾਈਆ। ਪੁਰਖ ਅਕਾਲ ਫੇਰਾ ਪੌਣਾ, ਤੇਰਾ ਮੇਰਾ ਜੋੜ ਜੁੜਾਈਆ। ਨਿਰਗੁਣ ਦੀਵਾ ਇਕ ਜਗੌਣਾ, ਲੱਖ ਚੁਰਾਸੀ ਕਰੇ ਰੁਸ਼ਨਾਈਆ। ਮੇਰਾ ਦੁਆਰ ਜਿਸ ਸੁਹੌਣਾ, ਸੋ ਸਾਹਿਬ ਸੱਚਾ ਮਾਹੀਆ। ਤੇਰਾ ਲਹਿਣਾ ਦੇਣਾ ਜਿਸ ਮੁਕੌਣਾ, ਨਿਰਗੁਣ ਦਾਤਾ ਪੁਰਖ ਬਿਧਾਤਾ ਏਕੰਕਾਰ ਆਪਣਾ ਬਲ ਰਖਾਈਆ। ਸਾਚਾ ਸੀਸ ਜਗਦੀਸ ਸੁਹੌਣਾ, ਸੋਭਾਵੰਤ ਖ਼ੁਸ਼ੀ ਮਨਾਈਆ। ਧੁਰਦਰਗਾਹੀ ਸੱਚਾ ਤਾਜ਼ ਲੋਕਮਾਤ ਫੇਰ ਬਣੌਣਾ, ਪੰਚਮ ਪੰਚ ਪੰਚ ਵਡਿਆਈਆ। ਤੇਰਾ ਮੇਰਾ ਕਰਜ਼ਾ ਆਪ ਮੁਕੌਣਾ, ਮੁਕਾਵਣਹਾਰ ਇਕ ਅਖਵਾਈਆ। ਤੇਰੇ ਹੱਥੀਂ ਮੇਰੇ ਸੀਸ ਬੰਧੌਣਾ, ਮੇਰਾ ਸੀਸ ਜਗਦੀਸ ਦਏ ਵਡਿਆਈਆ। ਤੇਰਾ ਨੈਣ ਇਕ ਖੁਲੌਣਾ, ਨਰ ਨਰਾਇਣ ਮੇਲ ਮਿਲਾਈਆ। ਕਲਜੁਗ ਜੀਵ ਭੇਵ ਕਿਸੇ ਨਾ ਪੌਣਾ, ਭਰਮੇ ਭੁੱਲੀ ਸਰਬ ਲੋਕਾਈਆ। ਗੁਰਮੁਖ ਵਿਰਲੇ ਗੀਤ ਗੋਬਿੰਦ ਏਕਾ ਗੌਣਾ, ਵਾਹਵਾ ਵੱਜਦੀ ਰਹੇ ਵਧਾਈਆ। ਗੁਰ ਚੇਲਾ ਗੁਰ ਰੂਪ ਵਟੌਣਾ, ਚੇਲਾ ਗੁਰ ਆਪ ਅਖਵਾਈਆ। ਸੋਹੰ ਢੋਲਾ ਏਕਾ ਗੌਣਾ, ਬ੍ਰਹਮ ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਪੁਰਖ ਅਕਾਲ ਖੇਲ ਖਲੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਚਾਰ ਜੁਗ ਦਾ ਪੰਧ ਮੁਕੌਣਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਗੋਦ ਬਹਾਈਆ। ਸਚ ਸੰਦੇਸਾ ਇਕ ਸੁਣੌਣਾ, ਦੋ ਜਹਾਨਾਂ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕੌਣਾ, ਜੋ ਘੜਿਆ ਭੰਨ ਵਖਾਈਆ। ਵਰਨ ਬਰਨ ਮੇਟ ਮਿਟੌਣਾ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਘਰ ਬਹਾਈਆ। ਪੁਰਖ ਅਕਾਲ ਦੀਨ ਦਿਆਲ ਲੱਖ ਚੁਰਾਸੀ ਰਸਨਾ ਜਿਹਵਾ ਗੌਣਾ, ਦੂਸਰ ਹੋਰ ਨਾ ਕੋਇ ਪੜ੍ਹਾਈਆ। ਸਾਚੇ ਤਖ਼ਤ ਪੁਰਖ ਨਿਰੰਜਣ ਡੇਰਾ ਲੌਣਾ, ਗੋਬਿੰਦ ਹੁਕਮੀ ਹੁਕਮ ਹੁਕਮ ਜਣਾਈਆ। ਨਾਮ ਖੰਡਾ ਚੰਡ ਪਰਚੰਡਾ ਖੜਗ ਇਕ ਚਮਕੌਣਾ, ਚਾਰ ਕੁੰਟ ਕੁੰਟ ਰੁਸ਼ਨਾਈਆ। ਗੜ੍ਹ ਹੰਕਾਰੀ ਸਭ ਦਾ ਢੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਸਿਖਾਂ ਦੇਵੇ ਮਾਣ ਵਡਿਆਈਆ। ਗੁਰਸਿਖ ਤੇਰੇ ਸਿਰ ਦਾ ਤਾਜ, ਸਤਿਗੁਰ ਸੱਚਾ ਆਪ ਅਖਵਾਇੰਦਾ। ਜੁਗ ਜੁਗ ਰੱਖੇ ਤੇਰੀ ਲਾਜ, ਲਾਜਾਵੰਤ ਆਪ ਹੋ ਆਇੰਦਾ। ਕਲਜੁਗ ਸਤਿਜੁਗ ਰਚੇ ਕਾਜ, ਰਚ ਰਚ ਕਾਜ ਵੇਖ ਵਖਾਇੰਦਾ। ਪਰਗਟ ਹੋਵੇ ਦੇਸ ਮਾਝ, ਸੰਬਲ ਨਗਰ ਡੇਰਾ ਲਾਇੰਦਾ। ਆਤਮ ਪਰਮਾਤਮ ਰੱਖੇ ਸਾਂਝ, ਬ੍ਰਹਮ ਪਾਰਬ੍ਰਹਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਭੇਵ ਚੁਕਾਇੰਦਾ। ਸਤਿਗੁਰ ਪੂਰਾ ਚੁਕਾਏ ਭੇਵ, ਭੇਦ ਕੋਇ ਰਹਿਣ ਨਾ ਪਾਈਆ। ਲੇਖਾ ਚੁੱਕੇ ਚਾਰ ਵੇਦ, ਸ਼ਾਸਤਰ ਸਿਮਰਤ ਪੁਰਾਨ ਨਾ ਕੋਇ ਪੜ੍ਹਾਈਆ। ਕਰੇ ਖੇਲ ਅਛੱਲ ਅਛੇਦ, ਅਛੱਲ ਛਲ ਧਾਰੀ ਹੱਥ ਕਿਸੇ ਨਾ ਆਈਆ। ਬ੍ਰਹਿਮੰਡ ਖੰਡ ਦੋ ਜਹਾਨ ਸ੍ਰੀ ਭਗਵਾਨ ਖੇਡੇ ਖੇਡ, ਬਣ ਖਿਡਾਰੀ ਆਪਣੀ ਹੱਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਕਰਤਾ ਕਰਤਾ ਜੁਗ ਆਪ ਉਲਟਾਈਆ।