੩ ਮਾਘ ੨੦੧੧ ਬਿਕ੍ਰਮੀ ਹਰਨਾਮ ਸਿੰਘ ਦੇ ਗ੍ਰਹਿ ਪਿੰਡ ਪੰਡੋਰੀ ਜ਼ਿਲਾ ਅੰਮ੍ਰਿਤਸਰ
ਹਰਿ ਸ਼ਬਦ ਅਟੱਲ ਗੁਰਮੁਖ ਵਿਰਲੇ ਜਾਣਿਆ। ਹਰਿ ਸ਼ਬਦ ਅਮੋਘ, ਕਿਸੇ ਹੱਥ ਨਾ ਆਏ ਰਾਜੇ ਰਾਣਿਆ। ਹਰਿ ਸ਼ਬਦ ਅਮੋਘ, ਗੁਰਮੁਖ ਸਾਚੇ ਦਰ ਘਰ ਸਾਚੇ ਏਕਾ ਏਕ ਵਖਾਣਿਆ। ਹਰਿ ਦਰਸ ਅਮੋਘ, ਜੋਤੀ ਦੇਵੇ ਨਾਮ, ਜੋਤੀ ਜੋਤ ਸਰੂਪ ਹਰਿ, ਆਪੇ ਆਪਣੇ ਚਲੇ ਭਾਣਿਆ। ਹਰਿ ਦਰਸ ਅਮੋਘ, ਗੁਰ ਦਰ ਦਵਾਰਿਆ। ਹਉਮੇ ਕਟੇ ਮਾਇਆ ਰੋਗ, ਦੇਵੇ ਨਾਮ ਅਟੱਲ ਅਪਾਰਿਆ। ਮਿਲਾਏ ਮੇਲ ਧੁਰ ਸੰਜੋਗ, ਸਾਚਾ ਦੀਪਕ ਜੋਤ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਗੁਰਮੁਖ ਸਾਚੇ ਬਣਤ ਬਣਾ ਰਿਹਾ। ਹਰਿ ਦਰਸ ਅਮੋਘ, ਜਗਤ ਵਣਜਾਰੜਾ। ਹਰਿ ਦਰਸ ਅਮੋਘ, ਹਰਿ ਵਸੇ ਧਾਮ ਨਿਆਰੜਾ। ਹਰਿ ਦਰਸ ਅਮੋਘ, ਗੁਰਮੁਖਾਂ ਪੂਰ ਕਰਾਏ ਕਾਮ, ਮਿਲੇ ਮੀਤ ਮੁਰਾਰੜਾ। ਹਰਿ ਦਰਸ ਅਮੋਘ, ਕੋਈ ਨਾ ਮੰਗੇ ਦਾਮ, ਚਰਨ ਪ੍ਰੀਤੀ ਸਾਚੀ ਨੀਤੀ ਏਕਾ ਰਾਹ ਅਪਾਰੜਾ। ਹਰਿ ਦਰਸ ਅਮੋਘ, ਮਾਨਸ ਦੇਹੀ ਜਾਏ ਜੀਤੀ, ਮਿਲਿਆ ਕੰਤ ਸੁਹਾਗੜਾ। ਹਰਿ ਦਰਸ ਅਮੋਘ, ਜੋਤੀ ਜੋਤ ਸਰੂਪ ਹਰਿ, ਏਕਾ ਰੰਗਣ ਨਾਮ ਰੰਗਾਏ ਲਾਲ ਗੁਲਾਲੜਾ। ਕਾਇਆ ਰੰਗਣ ਰੰਗ ਗੁਲਾਲ। ਗੁਰਮੁਖ ਦਰ ਏਕਾ ਮੰਗਣ, ਆਤਮ ਜੋਤੀ ਸਾਚਾ ਲਾਲ। ਆਪੇ ਕਟੇ ਭੁੱਖ ਨੰਗਣ, ਸਾਚੀ ਦੇਵੇ ਵਸਤ ਸੰਭਾਲ। ਆਪ ਸੁਹਾਏ ਆਪਣੇ ਅੰਗਣ, ਦੋ ਜਹਾਨੀ ਕਰੇ ਪ੍ਰਿਤਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਚੱਲੇ ਚਾਲ। ਹਰਿ ਦਰਸ ਅਮੋਘ, ਜਗਤ ਦੀਵਾਨਿਆ। ਆਤਮ ਰਸ ਸੱਚਾ ਜੋਗ, ਸੁਖ ਸਹਿਜੇ ਸਹਿਜ ਸਮਾਨਿਆ। ਮਿਲੇ ਮੇਲ ਲਿਖਿਆ ਧੁਰ ਸੰਜੋਗ, ਨਰ ਹਰਿ ਸ੍ਰੀ ਭਗਵਾਨਿਆ। ਆਤਮ ਕਟੇ ਹਉਮੇ ਰੋਗ, ਸ਼ਬਦ ਮਾਰੇ ਤੀਰ ਨਿਸ਼ਾਨਿਆ। ਨੇੜ ਨਾ ਆਏ ਪੰਚਮ ਤੱਤਾਂ ਕਾਮ ਕਰੋਧ, ਪ੍ਰਭ ਆਤਮ ਦੇਵੇ ਸੋਧ, ਸਾਚਾ ਸ਼ਬਦ ਬ੍ਰਹਮ ਗਿਆਨਿਆ। ਹਰਿ ਹਰਿ ਸ਼ਬਦ ਵਡ ਜੋਧਨ ਜੋਧ, ਵਡ ਸੂਰਾ ਸੂਰਬੀਰ ਬਲਵਾਨਿਆ। ਧੁਰ ਫ਼ਰਮਾਣਾ ਸ੍ਰੀ ਭਗਵਾਨਾ ਏਕਾ ਸ਼ਬਦ ਅਗਾਧ ਬੋਧ, ਲੋਕਮਾਤ ਸੱਚਾ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਆਪੇ ਜਾਣਿਆ। ਆਪੇ ਜਾਣੇ ਆਪਣਾ ਆਪ ਹਰਿ ਨਿਰੰਕਾਰਿਆ। ਏਕਾ ਸ਼ਬਦ ਜਪਾਏ ਸਾਚਾ ਜਾਪ, ਲੋਕਮਾਤੀ ਮਾਰ ਝਾਤੀ ਕਲਜੁਗ ਅੰਤਮ ਵਾਰਿਆ। ਗੁਰਮੁਖਾਂ ਮਾਰੇ ਤੀਨੋ ਤਾਪ, ਸ਼ਬਦ ਕਟਾਰ ਹੱਥ ਉਠਾ ਰਿਹਾ। ਚਾਰ ਕੁੰਟ ਚਾਰ ਵਰਨ ਰਿਹਾ ਕਾਂਪ, ਨਾ ਦੇਵੇ ਕੋਈ ਸਹਾਰਿਆ। ਕਲਜੁਗ ਕਾਲਾ ਵਧਿਆ ਪਾਪ, ਘਰ ਘਰ ਦਰ ਦਰ ਹਾਹਾਕਾਰਿਆ। ਨਾ ਕੋਈ ਮਾਈ ਨਾ ਕੋਈ ਬਾਪ, ਭੈਣ ਭਾਈਆਂ ਨਾਤਾ ਤੁੱਟਾ ਭਾਈ ਭਾਈ ਹੰਕਾਰਿਆ। ਨਾ ਕੋਈ ਦਿਸੇ ਸਾਕ ਸੱਜਣ ਸੈਣ, ਚਾਰ ਕੁੰਟ ਚਾਰ ਚੁਫੇਰੇ ਏਕਾ ਧੂੰਆਂ ਧੁੰਦੂਕਾਰਿਆ। ਹਰਿ ਨਰ ਸਾਚਾ ਰਸਨ ਕਹਿ ਨਾ ਸਕੇ ਕਹਿਣ, ਕਾਇਆ ਤਨ ਮਨ ਹੰਕਾਰਿਆ। ਗੁਰਮੁਖ ਵਿਰਲੇ ਲਾਹਾ ਸਾਚਾ ਲੈਣ, ਸੋਹਣ ਹਰਿ ਸਾਚੇ ਬੰਕ ਦਵਾਰਿਆ। ਦਰਸ਼ਨ ਪਾਇਣ ਤੀਜੇ ਨੈਣ, ਹਰਿ ਖੋਲ੍ਹੇ ਬੰਦ ਕਿਵਾੜਿਆ। ਬੇਮੁਖ ਡੋਬੇ ਵਹਿੰਦੇ ਵਹਿਣ, ਕਲਜੁਗ ਮਾਇਆ ਤੱਤੀ ਹਾੜਿਆ। ਕਲਜੁਗ ਅੰਧੇਰੀ ਰੈਣ, ਜੋਤੀ ਜੋਤ ਸਰੂਪ ਹਰਿ, ਸਾਚਾ ਸ਼ਬਦ ਏਕਾ ਚੰਦ ਲੋਕਮਾਤ ਕਲ ਚਾੜ੍ਹਿਆ। ਸਾਚਾ ਚੰਦ ਭਏ ਪ੍ਰਕਾਸ਼। ਗੁਰਮੁਖਾਂ ਖ਼ੁਸ਼ੀ ਕਰਾਏ ਬੰਦ ਬੰਦ, ਮੇਲ ਮਿਲਾਏ ਪੁਰਖ ਅਬਿਨਾਸ਼। ਹਰਿ ਹਰਿ ਸਾਜਨ ਰਸਨਾ ਗਾਏ ਬੱਤੀ ਦੰਦ, ਕਰੇ ਕਰਾਏ ਬੰਦ ਖ਼ੁਲਾਸ। ਕਲਜੁਗ ਜੀਵ ਆਤਮ ਅੰਧ, ਅੱਠੇ ਪਹਿਰ ਰਹਿਣ ਉਦਾਸ। ਸ਼ਬਦ ਸੁਹਾਗੀ ਗੀਤ ਸੋਹੰ ਸੱਚਾ ਛੰਦ, ਰਸਨਾ ਗਾਇਣ ਸਵਾਸ ਸਵਾਸ। ਆਪ ਉਪਜਾਏ ਪਰਮਾਨੰਦ, ਹਉਮੇ ਰੋਗ ਜਾਏ ਵਿਨਾਸ। ਮਾਇਆ ਪੜਦਾ ਢਾਹੇ ਕੰਧ, ਕਾਇਆ ਮੰਡਲ ਇਕ ਵਖਾਸੇ ਸਾਚੀ ਰਾਸ। ਮਦਿਰਾ ਮਾਸ ਜਨ ਤਜਾਏ ਗੰਦ, ਸਦਾ ਸੁਹੇਲਾ ਦਰਸ ਦਿਖਾਏ, ਸਦ ਵਸੇ ਆਸ ਪਾਸ। ਜੋਤੀ ਜੋਤ ਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਸ਼ਾਹੋ ਸ਼ਬਾਸ਼। ਵਡ ਦਾਤਾ ਸ਼ਾਹ ਸੁਲਤਾਨ ਪੁਰਖ ਸੁਜਾਨਿਆ। ਵਡ ਦਾਤਾ ਬੇਪ੍ਰਵਾਹ ਹਰਿ ਭਗਵਾਨ, ਚਲੇ ਚਲਾਏ ਆਪਣੇ ਭਾਣਿਆ। ਧੁਰਦਰਗਾਹੀ ਸਚ ਮਲਾਹ, ਗੁਣ ਨਿਧਾਨ ਨਾ ਕੋਈ ਜਾਣੇ ਜੀਵ ਨਾਦਾਨਿਆ। ਸਦਾ ਸੁਹੇਲਾ ਪਕੜੇ ਬਾਂਹ, ਹਰਿ ਮਿਹਰਵਾਨ ਗੁਰਮੁਖ ਵਿਰਲੇ ਮਾਤ ਪਛਾਣਿਆ। ਆਦਿ ਅੰਤੀ ਠੰਡੀ ਛਾਂ, ਚਤੁਰ ਸੁਜਾਨ ਗੁਰਮੁਖ ਸਾਚੇ ਰੰਗ ਸਾਚਾ ਮਾਣਿਆ। ਦਰਗਹਿ ਸਾਚੀ ਸਾਚਾ ਥਾਂ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਦੁਲਾਰੇ, ਆਪ ਬਹਾਏ ਸਚ ਅਸਥਾਨਿਆ। ਸਾਚਾ ਧਾਮ ਹਰਿ ਅਸਥੂਲ। ਕੰਤ ਵਸੇਰਾ ਏਕ ਗੁਰਮੁਖ ਨਾ ਜਾਣਾ ਭੂਲ। ਜੀਵ ਜੰਤ ਸਾਧ ਸੰਤ ਏਕਾ ਏਕ ਰਖਾਏ ਟੇਕ, ਸ਼ਬਦ ਤੀਰ ਸ਼ਬਦ ਤ੍ਰਿਸੂਲ। ਆਪੇ ਮਾਰੇ ਚਾਰੇ ਵਾਰੇ ਪੰਚਮ ਕਰੇ ਬੁਧ ਬਿਬੇਕ, ਨਰ ਹਰਿ ਸਾਚਾ ਕੰਤ ਕੰਤੂਲ। ਜੋਤੀ ਜੋਤ ਸਰੂਪ ਹਰਿ, ਅਲੱਖ ਅਲੱਖਣਾ ਸਤਿ ਸੁਹੇਲਾ ਏਕਾ ਏਕ। ਜਗਤ ਨਿਧਾਨ ਗੁਣਵੰਤ, ਮਿਲੇ ਮੇਲ ਕੰਤ ਭਤਾਰ। ਚਤੁਰ ਸੁਜਾਨਾ ਹਰਿ ਭਗਵੰਤ, ਪੂਰਬ ਕਰਮ ਰਿਹਾ ਵਿਚਾਰ। ਵਡ ਧਨ ਮਾਲਾ ਹਰਿ ਪਤਿਵੰਤ, ਆਤਮ ਭਰੇ ਸਰਬ ਭੰਡਾਰ। ਸਖਾ ਸਖਾਈ ਸਤਿ ਸਤਿਵੰਤ, ਆਪ ਆਪਣੀ ਕਿਰਪਾ ਧਾਰ। ਸਾਚਾ ਮੇਲਾ ਏਕਾ ਕੰਤ, ਗੁਰਮੁਖ ਸੁਹਾਗਣ ਸਾਚੀ ਨਾਰ। ਜਗਤ ਵਡਿਆਈ ਜੀਵ ਜੰਤ, ਆਤਮ ਦੁੱਖ ਨਿਵਾਰ। ਕਿਸੇ ਹੱਥ ਨਾ ਆਏ ਭੇਖਾਧਾਰੀ ਸੰਤ, ਦਹਿ ਦਿਸ਼ ਫਿਰਨ ਹੋਇਣ ਖਵਾਰ। ਹਰਿ ਆਪ ਬਣਾਏ ਸਾਚੀ ਬਣਤ, ਗੁਰਮੁਖ ਨਿਮਾਣੇ ਪੈਜ ਸਵਾਰ। ਸਗਲ ਮਿਟਾਏ ਆਤਮ ਚਿੰਤ, ਸਾਚਾ ਦੇਵੇ ਨਾਮ ਅਧਾਰ। ਜਗਤ ਸੁਹੇਲਾ ਮਹਿੰਮਾ ਅਗਣਤ, ਰਸਨਾ ਕੋਈ ਨਾ ਸਕੇ ਉਚਾਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਦਵਾਰਾ ਇਕ ਸੁਹਾਏ, ਚਰਨ ਛੁਹਾਏ ਬੰਕ ਦਵਾਰ। ਗੁਰਮੁਖ ਆਤਮ ਹਰਿ ਦਰ ਪੁਕਾਰੇ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਮਿਲੇ ਮੇਲ ਕੰਤ ਭਤਾਰੇ। ਏਕਾ ਨਾਮ ਸਾਚਾ ਦਰ, ਅੰਮ੍ਰਿਤ ਭੰਡਾਰਾ ਸਾਚਾ ਸਰ, ਆਤਮ ਖੁਲ੍ਹੇ ਬੰਦ ਕਿਵਾੜੇ। ਲੱਖ ਚੁਰਾਸੀ ਚੁਕੇ ਡਰ, ਪੰਚਮ ਨੇੜ ਨਾ ਆਏ ਧਾੜੇ। ਦਰ ਘਰ ਸਾਚੇ ਜਾਇਣ ਵੜ, ਪੁਰਖ ਅਬਿਨਾਸ਼ੀ ਫੜਿਆ ਲੜ, ਸ਼ਬਦ ਘੋੜੇ ਸਾਚੇ ਚਾੜ੍ਹੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਾਚੇ ਮੰਦਰ ਸ਼ਬਦ ਸਰੂਪੀ ਗਿਆ ਵੜ। ਸ਼ਬਦ ਸਰੂਪੀ ਸਚ ਤਰਾਨਾ। ਰਾਗ ਨਾਦ ਨਾ ਕਿਸੇ ਵਖਾਨਾ। ਰਸਨਾ ਸਾਧ ਨਾ ਕਿਸੇ ਪਛਾਨਾ। ਧੁਰਦਰਗਾਹੀ ਸਾਚੀ ਦਾਤ, ਸਚ ਵਸਤ ਸਚ ਘਰ ਟਿਕਾਣਾ। ਗੁਰਮੁਖ ਵਿਰਲਾ ਲਏ ਲਾਧ, ਲੋਕਮਾਤ ਮਿਲੇ ਮੇਲ ਭਗਵਾਨਾ। ਸ਼ਬਦ ਤੂਰਤ ਸਾਚਾ ਨਾਦ, ਅਕਾਲ ਮੂਰਤ ਏਕਾ ਰੰਗ ਵਖਾਨਾ। ਸਤਿ ਸਰੂਪੀ ਸਾਚੀ ਸੂਰਤ, ਆਤਮ ਜੋਤੀ ਨੂਰ ਨੁਰਾਨਾ। ਬੇਮੁਖਾਂ ਸਦ ਵਸੇ ਦੂਰਤ, ਗੁਰਮੁਖਾਂ ਹਰਿ ਵਿਚ ਸਮਾਣਾ। ਲੱਖ ਚੁਰਾਸੀ ਰਹੀ ਝੂਰਤ, ਦਿਸ ਨਾ ਆਏ ਗੁਣ ਨਿਧਾਨਾ। ਗੁਰਮੁਖਾਂ ਆਸਾ ਮਨਸਾ ਪੂਰਤ, ਦਰਸ ਦਿਖਾਏ ਦਇਆ ਕਮਾਏ ਪ੍ਰਭ ਅਬਿਨਾਸ਼ੀ ਵਡ ਮਿਹਰਬਾਨਾ। ਨੂਰ ਨੁਰਾਨੀ ਸਾਚੀ ਸੂਰਤ, ਵਲੀਆ ਛਲੀਆ ਖੇਲ ਮਹਾਨਾ। ਸ੍ਰਿਸ਼ਟ ਸਬਾਈ ਕੂੜੋ ਕੂੜਤ, ਇਕ ਅਟੱਲ ਸਚ ਮਹੱਲ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਦੁਲਾਰੇ, ਚਰਨ ਪ੍ਰੀਤੀ ਇਕ ਬੰਧਾਨਾ। ਨਿਭੇ ਚਰਨ ਪ੍ਰੀਤ ਭਗਤ ਭਗਵਾਨਿਆ। ਸਾਚੀ ਪਰਖੇ ਨੀਤ ਵਿਚ ਜਹਾਨਿਆ। ਮਾਨਸ ਦੇਹੀ ਸਦਾ ਅਤੀਤ, ਏਕਾ ਸ਼ਬਦ ਸੁਹਾਗੀ ਗੀਤ, ਹਰਿ ਸਾਚਾ ਰਸਨ ਵਖਾਨਿਆ। ਲੱਖ ਚੁਰਾਸੀ ਜਾਣਾ ਜੀਤ, ਕਾਇਆ ਮੰਦਰ ਢਹੇ ਮਸੀਤ, ਅੰਤਮ ਛਡਣਾ ਵਿਚ ਜਹਾਨਿਆ। ਏਕਾ ਹਰਿ ਹਰਿ ਰਾਖੋ ਚੀਤ, ਅੱਠੇ ਪਹਿਰ ਨਾਮ ਵਸਤ ਸਚ ਦਸਤ, ਰੱਖੇ ਰੰਗ ਮਸਤਾਨਿਆ। ਕਾਇਆ ਚੋਲਾ ਝੂਠਾ ਬਸਤ, ਅੰਤਮ ਛੱਡਣਾ ਵਿਚ ਜਹਾਨਿਆ। ਕੋਈ ਨਾ ਚੱਲੇ ਸੰਗ ਅਸਤ, ਕਲਜੁਗ ਭੁੱਲੇ ਜੀਵ ਨਾਦਾਨਿਆ। ਗੁਰਮੁਖ ਸਾਚਾ ਸਦਾ ਮਸਤ, ਅੱਠੇ ਪਹਿਰ ਦਿਵਸ ਰੈਣ ਗੁਰ ਚਰਨ ਧਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਊ ਗਰੀਬ ਨਿਮਾਣੇ ਦਰ ਘਰ ਸਾਚੇ ਦੇਵੇ ਆਪੇ ਮਾਣਿਆ।