੧੩ ਭਾਦਰੋਂ ੨੦੧੨ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਪਿੰਡ ਰਾਮਪੁਰ ਜ਼ਿਲਾ ਅੰਮ੍ਰਿਤਸਰ
ਸਤਿ ਪੁਰਖ ਨਿਰੰਜਣ ਏਕ, ਸਰਬ ਸੁਖਦਾਇਆ। ਸਰਬ ਘਟਾ ਘਟ ਰਿਹਾ ਵੇਖ, ਦਿਸ ਕਿਸੇ ਨਾ ਆਇਆ। ਸ੍ਰਿਸ਼ਟ ਸਬਾਈ ਲਿਖੇ ਲੇਖ, ਲੇਖ ਲੇਖਾ ਨਾ ਕਿਸੇ ਜਣਾਇਆ। ਜੋਤੀ ਧਰ ਧਰ ਜਾਮਾ ਭੇਖ, ਲੋਕਮਾਤੀ ਫੇਰਾ ਪਾਇਆ। ਨਾ ਕੋਈ ਜਾਣੇ ਨਰ ਨਰੇਸ਼, ਸ਼ਿਵ ਗਣੇਸ਼ ਸਾਰ ਨਾ ਰਾਇਆ। ਬ੍ਰਹਮ ਵਿਸ਼ਨ ਦਰ ਦਰਵੇਸ਼, ਖੁਲ੍ਹੜੇ ਕੇਸ ਹੋਏ ਹਲਕਾਇਆ। ਕਰੋੜ ਤੇਤੀਸਾ ਰਿਹਾ ਵੇਖ, ਕਰੇ ਖੇਲ ਹਰਿ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਜੋਤ ਨਿਰੰਜਣ ਵੇਸ ਕਰ, ਆਪ ਆਪਣੇ ਰੰਗ ਸਮਾਇਆ। ਆਦਿ ਪੁਰਖ ਅਨਾਦ ਜੁਗਾ ਜੁਗੰਤਰਾ। ਕਰੇ ਖੇਲ ਵਿਚ ਬ੍ਰਹਿਮਾਦ, ਸਭ ਘਟ ਜਾਣੇ ਅੰਤਰਾ। ਸ੍ਰਿਸ਼ਟ ਸਬਾਈ ਮਾਧਵ ਮਾਧ, ਕਲਜੁਗ ਲਾਏ ਇਕ ਬਸੰਤਰਾ। ਹਰਿ ਭਗਤਨ ਦੇਵੇ ਸਾਚੀ ਦਾਤ, ਅਜਪਾ ਜਾਪ ਸੋਹੰ ਗੁਰ ਮੰਤਰਾ। ਸੰਤ ਸੁਹੇਲੇ ਸਾਚੇ ਲਾਧ, ਆਪ ਬਣਾਏ ਸਾਚੀ ਬਣਤਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਵੇਖੇ ਖੇਲ ਇਕ ਇਕੰਤਰਾ। ਗੁਣਵੰਤ ਗੁਣ ਨਿਧਾਨ ਨਰ ਨਿਰੰਕਾਰਿਆ। ਲੱਖ ਚੁਰਾਸੀ ਕਰੇ ਪਛਾਣ, ਕਲਜੁਗ ਤੇਰੀ ਅੰਤਮ ਵਾਰਿਆ। ਗਿਆਨੀ ਧਿਆਨੀ ਹੋਏ ਹੈਰਾਨ, ਪੰਡਤ ਪਾਂਧੇ ਵਿਚ ਜਹਾਨ, ਮੁੱਲਾਂ ਕਾਜ਼ੀ ਸ਼ੇਖ਼ ਨਾਦਾਨ, ਹਰਿ ਹਰਿ ਵਸੇ ਭੇਵ ਨਿਆਰਿਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਰਸਨਾ ਗਾਇਣ ਅੰਜੀਲ ਕੁਰਾਨ, ਖਾਣੀ ਬਾਣੀ ਹੋਏ ਹੈਰਾਨਿਆ। ਪਰਗਟ ਹੋਏ ਹਰਿ ਬਲਵਾਨ, ਜੋਤੀ ਜਾਮਾ ਖੇਲ ਮਹਾਨ, ਸ਼ਬਦ ਰਖੇ ਤੀਰ ਕਮਾਨ, ਚਿੱਲ੍ਹਾ ਚਾੜ੍ਹੇ ਦੋ ਜਹਾਨਿਆ। ਵੇਖ ਵਖਾਣੇ ਸ਼ਾਹ ਸੁਲਤਾਨ ਰਾਜ ਰਾਜਾਨ ਜੀਵ ਅੰਞਾਣ ਬੇਈਮਾਨ ਭਰਮ ਸ਼ੈਤਾਨ, ਚਲੇ ਚਲਾਏ ਆਪਣੇ ਭਾਣਿਆ। ਜੋਧਾ ਸੂਰਾ ਨੌਜਵਾਨ ਸਰਬ ਕਲਾ ਕਲ ਆਪੇ ਪੂਰਾ, ਭਗਤ ਜਨਾਂ ਕਲ ਕਰੇ ਪਛਾਨ। ਦੇਵੇ ਸ਼ਬਦ ਨਾਮ ਤਨ ਸਾਚੀ ਤੂਰਾ, ਇਕ ਬਿਠਾਏ ਸ਼ਬਦ ਬਿਬਾਣ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਆਪੇ ਜਾਣੇ ਆਪਣੀ ਆਣ। ਏਕਾ ਏਕ ਏਕ ਅਸਥੂਲਿਆ। ਸ੍ਰਿਸ਼ਟ ਸਬਾਈ ਸਾਚੀ ਟੇਕ, ਮਨਮੁਖਾਂ ਆਤਮ ਭੂਲਿਆ। ਗੁਰਮੁਖਾਂ ਕਰੇ ਬੁਧ ਬਿਬੇਕ, ਅੰਦਰੇ ਅੰਦਰ ਰਿਹਾ ਵੇਖ, ਸ਼ਬਦ ਸਰੂਪੀ ਲਿਖੇ ਲੇਖ, ਸਾਚਾ ਕੰਤ ਹਰਿ ਕੰਤੂਹਲਿਆ। ਸਾਚਾ ਮਸਤਕ ਏਕਾ ਰੇਖ, ਲੱਖ ਚੁਰਾਸੀ ਭਰਮ ਭੁਲੇਖਿਆ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਏਕਾ ਏਕ ਦਵਾਰ ਹਰਿ ਨਿਰੰਕਾਰਿਆ। ਦੂਜੀ ਸ਼ਬਦ ਰਖੇ ਟੇਕ ਸਰਬ ਸੰਸਾਰਿਆ। ਪਵਣ ਸਵਾਸ ਘਟ ਘਟ ਵਾਸ, ਸ਼ਾਹੋ ਸ਼ਾਬਾਸ ਤਨ ਨਾ ਲਾਏ ਸੇਕ, ਸ਼ਬਦ ਘੋੜੇ ਹੋ ਅਸਵਾਰਿਆ। ਚੌਥੇ ਦਰ ਸਾਚੀ ਰੇਖ, ਸੰਤ ਸੁਹੇਲੇ ਰਹੇ ਵੇਖ, ਲੋਇਣ ਤੀਜੇ ਨੇਤਰ ਵੇਖ, ਬੰਦ ਕੁਆੜੀ ਕਵਣ ਖੁਲ੍ਹਾ ਰਿਹਾ। ਕਵਣ ਜੋਤੀ ਜਾਮਾ ਧਾਰੀ ਭੇਖ, ਕਵਣ ਰਾਮਾ ਸਦ ਵਸੇਖ, ਕਵਣ ਕਾਮਾ ਏਕੰਕਾਰਿਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਵੇਖ ਹਰਿ, ਕਰੇ ਖੇਲ ਅਪਰ ਅਪਾਰਿਆ। ਕਲਜੁਗ ਕਾਲਾ ਰੰਗ ਕਾਲ ਵਟਾਇਆ। ਨਾ ਕੋਈ ਦੀਸੇ ਸਾਚਾ ਸੰਗ, ਲੱਖ ਚੁਰਾਸੀ ਭਰਮ ਭੁਲਾਇਆ। ਮਾਇਆ ਰਾਣੀ ਕੀਨੇ ਨੰਗ, ਆਤਮ ਹੋਏ ਸਰਬ ਹਲਕਾਇਆ। ਮਨਮੁਖਾਂ ਮਾਨਸ ਦੇਹੀ ਹੋਈ ਭੰਗ, ਨਰ ਹਰਿ ਹਰਿ ਨਰ ਨਾ ਰਸਨਾ ਗਾਇਆ। ਝੂਠੇ ਵਹਿਣ ਵਹੇ ਗੰਗ, ਅੰਮ੍ਰਿਤ ਧਾਰ ਨਾ ਕੋਈ ਵਹਾਇਆ। ਪੰਜਾਂ ਚੋਰਾਂ ਅੱਠੇ ਪਹਿਰ ਰਹੇ ਜੰਗ, ਹੋਏ ਵਿਚੋਲਾ ਨਾ ਕਿਸੇ ਛੁਡਾਇਆ। ਮਦਿਰਾ ਮਾਸ ਲਾਇਆ ਗੰਦ, ਬੱਤੀ ਦੰਦ ਧਾਰ ਵਹਾਇਆ। ਗੁਰਮੁਖ ਵਿਰਲਾ ਚੜ੍ਹਿਆ ਸਾਚਾ ਚੰਦ, ਮਿਲਿਆ ਮੇਲ ਪੁਰਖ ਅਬਿਨਾਸ਼ੀ ਲੱਖ ਚੁਰਾਸੀ ਕਟੇ ਫੰਦ, ਧਰਮ ਰਾਏ ਨੇੜ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਰੇਖ ਵੇਖ ਹਰਿ, ਆਪ ਆਪਣੇ ਵਿਚ ਸਮਾਇਆ। ਆਪ ਉਪਾਏ ਆਪ ਆਪ ਉਪਾਇਆ। ਆਪੇ ਜਾਣਾ ਆਪਣਾ ਜਾਪ, ਭੇਵ ਕਿਸੇ ਨਾ ਆਇਆ। ਪਵਣੀ ਸ਼ਬਦੀ ਵਡ ਪਰਤਾਪ, ਜੋਤੀ ਜਾਮਾ ਭੇਖ ਵਟਾਇਆ। ਨਾ ਕੋਈ ਜਾਣੇ ਸਤਿ ਪੁਰਖ ਨਿਰੰਜਣ, ਕਵਣ ਦਵਾਰੇ ਵੇਖ ਪੁੰਨ ਪਾਪ, ਤੀਨੋ ਤਾਪ ਜਗਤ ਹਲਕਾਇਆ। ਸ੍ਰਿਸ਼ਟ ਸਬਾਈ ਮਾਈ ਬਾਪ, ਪਿਤਾ ਪੂਤ ਏਕਾ ਧਾਗਾ ਏਕਾ ਸੂਤ, ਕਵਣ ਕੂਟ ਰਿਹਾ ਝੂਟ, ਕਵਣ ਦਿਸ਼ਾ ਪਾਏ ਹਿਸਾ, ਦਹਿ ਦਿਸ਼ਾ ਸ਼ਬਦ ਸਰੂਪੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਕਾਲੀ ਧਾਰ ਰਿਹਾ ਵਹਾਇਆ। ਕਲਜੁਗ ਕਾਲੀ ਧਾਰ ਵਿਚ ਸੰਸਾਰਿਆ। ਜੀਵ ਜੰਤ ਹੋਣੇ ਖੁਆਰ, ਆਤਮ ਭਰੇ ਸਰਬ ਹੰਕਾਰਿਆ। ਨਾ ਕੋਈ ਜਾਣੇ ਮੀਤ ਮੁਰਾਰ, ਏਕਾ ਭੁਲਿਆ ਦਰ ਦਵਾਰਿਆ। ਚਾਰੋਂ ਕੁੰਟ ਚਾਰ ਦਿਵਾਰ ਮਨਮੁਖ ਰੋਂਦੇ ਧਾਹਾਂ ਮਾਰ, ਬੰਦ ਕਿਵਾੜੀ ਤਨ ਮੰਦਰ ਵਾੜੀ ਸਾਚਾ ਆਪ ਸੁਹਾ ਰਿਹਾ। ਲੱਗੀ ਅੱਗ ਬਹੱਤਰ ਨਾੜੀ, ਜੋਤੀ ਜੋਤ ਸਰੂਪ ਹਰਿ, ਏਕਾ ਜੋਤੀ ਅਗਨੀ ਆਹੂਤੀ ਆਪਣੀ ਆਪ ਕਰਾ ਰਿਹਾ। ਰਸਨਾ ਸ਼ਬਦ ਲੈਣਾ ਬੋਲ। ਆਤਮ ਪੜਦਾ ਲੈਣਾ ਖੋਲ੍ਹ। ਕਵਣ ਦਵਾਰੇ ਧੁਨੀ ਨਾਦ ਅਨਾਹਦ ਵੱਜੇ ਸਾਚਾ ਢੋਲ। ਕਵਣ ਜਣਾਏ ਅਗਾਧ ਬੋਧ, ਸ਼ਬਦ ਸਰੂਪੀ ਵਸੇ ਕੋਲ। ਕਵਣ ਦਵਾਰੇ ਮਿਲੇ ਹਰਿ ਸੂਰਾ ਦਾਤਾ ਜੋਧਨ ਜੋਧ, ਅਠੇ ਪਹਿਰ ਕਰੇ ਚੋਲ੍ਹ। ਜੋਤੀ ਜੋਤ ਸਰੂਪ ਹਰਿ, ਏਕਾ ਪੁਛੇ ਸਾਚੇ ਘਰ, ਕਵਣ ਦਸਤ ਗੁਰਸਿਖ ਤੇਰੇ ਕੋਲ। ਗੁਰਸਿਖ ਉਠ ਕਰ ਧਿਆਨ। ਆਤਮ ਦਰ ਵੇਖ ਵਿਚਾਰ, ਰਸਨਾ ਮੁਖ ਕਰ ਬਿਆਨ। ਅਜਪਾ ਜਾਪ ਕਿਹੜਾ ਸੁਖ, ਦੇਵੇ ਸਾਚਾ ਬ੍ਰਹਮ ਗਿਆਨ। ਮਾਤ ਗਰਭ ਨਾ ਹੋਏ ਉਲਟਾ ਰੁਖ਼, ਲੱਖ ਚੁਰਾਸੀ ਫੰਦ ਕਟਾਨ। ਉਜਲ ਹੋਏ ਮਾਤ ਕੁੱਖ, ਮਿਲੇ ਮੇਲ ਨਰ ਹਰਿ ਸ੍ਰੀ ਭਗਵਾਨ। ਗੁਰਮੁਖ ਸਾਚੇ ਸੰਤ ਸੁਹੇਲੇ, ਅੰਦਰੇ ਅੰਦਰ ਸਾਚੇ ਮੇਲੇ, ਆਤਮ ਜੋਤੀ ਸ਼ਬਦ ਧਿਆਨ। ਕਵਣ ਦਵਾਰ ਸ਼ਬਦ ਸੁਣਾਈਆ। ਕਵਣ ਦਵਾਰ ਮੇਲ ਰਘੁਰਾਈਆ। ਕਵਣ ਦਵਾਰ ਢੋਲ ਮਰਦੰਗ ਰਿਹਾ ਵਜਾਈਆ। ਕਵਣ ਦਵਾਰ ਕਰ ਪਿਆਰ, ਸਿੰਙੀ ਨਾਦ ਹਰਿ ਰਿਹਾ ਸੁਣਾਈਆ। ਕਵਣ ਦਵਾਰੇ ਦੇਵੇ ਅੰਮ੍ਰਿਤ ਧਾਰਾ, ਮੇਘ ਰਿਹਾ ਬਰਸਾਈਆ। ਕਵਣ ਦਵਾਰੇ ਜੋਤ ਅਕਾਰ, ਆਤਮ ਦੀਪਕ ਰਿਹਾ ਜਗਾਈਆ। ਕਵਣ ਦਵਾਰੇ ਕੰਤ ਭਤਾਰ, ਆਤਮ ਸੇਜਾ ਰਿਹਾ ਵਿਛਾਈਆ। ਫੂਲਨ ਸੇਜਾ ਕਰ ਤਿਆਰ, ਗੁਰਮੁਖ ਸਾਚੇ ਰਿਹਾ ਬਹਾਈਆ। ਗੁਰਮੁਖ ਸਾਚੇ ਖੋਲ੍ਹ ਕੁਆੜ, ਤੱਤੀ ਵਾ ਨੇੜ ਨਾ ਆਈਆ। ਪਰ੍ਹੇ ਹਟਾਏ ਪੰਚਮ ਧਾੜ, ਬਹੱਤਰ ਨਾੜ ਹੋਏ ਰੁਸ਼ਨਾਈਆ। ਆਪੇ ਫਿਰੇ ਪਿਛੇ ਅਗਾੜ, ਪਹਿਰੇਦਾਰ ਹਰਿ ਅਖਵਾਈਆ। ਸ਼ਬਦ ਘੋੜੇ ਪ੍ਰਭ ਸਾਚਾ ਚਾੜ੍ਹ, ਵਾਗ ਆਪਣੇ ਹੱਥ ਰਖਾਈਆ। ਸਾਚੇ ਘੋੜੇ ਕਰ ਅਸਵਾਰ, ਗੁਰਮੁਖ ਸਾਚੇ ਕਿਹੜੀ ਕੂਟੇ ਹਰਿ ਲੈ ਜਾਈਆ। ਪਵਣ ਉਡੇ ਇਕ ਉਡਾਰ, ਸ਼ਬਦ ਵਸੇ ਸਾਚੀ ਧਾਰ, ਜੋਤੀ ਨੂਰ ਇਕ ਉਜਿਆਰ, ਸਿਧਾ ਰਾਹ ਕਵਣ ਵਖਾਈਆ। ਦਸਮ ਦਵਾਰੀ ਭੇਵ ਅਪਾਰ, ਸਾਚੇ ਘਰ ਕਰ ਪਿਆਰ, ਸਾਚੀ ਨਾਰੀ ਕੰਤ ਭਤਾਰ, ਕਵਣ ਸੇਜਾ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਏਕਾ ਪੁਛੇ ਸਚ ਘਰ, ਕਵਣ ਦਵਾਰੇ ਹਰਿ ਨਿਰੰਕਾਰੇ, ਮਿਲੇ ਮੇਲ ਸੱਚੀ ਸਰਕਾਰੇ, ਆਵਣ ਜਾਵਣ ਪਤਤ ਪਾਵਨ, ਆਪ ਫੜਾਏ ਆਪਣਾ ਦਾਮਨ, ਦਿਸ ਕਿਸੇ ਨਾ ਆਈਆ। ਰਸਨਾ ਕੁੰਡਾ ਦੇਣਾ ਖੋਲ੍ਹ। ਪੰਚਮ ਸ਼ਬਦ ਸਾਚਾ ਬੋਲ। ਪੰਜਾਂ ਤੱਤਾਂ ਤੱਤ ਵਿਰੋਲ। ਚੇਤਨ ਸਤ੍ਹਾ ਵਸੇ ਕੋਲ। ਬੁਧ ਮਤ ਦੇ ਸਮਝਾਵੇ ਮਤਾ। ਮਨ ਪੰਖੇਰੂ ਕਰੇ ਚੋਲ੍ਹ। ਬਹੱਤਰ ਨਾੜੀ ਉਬਲੇ ਰਤਾ, ਨਾਮ ਮਰਦੰਗਾ ਵਜੇ ਢੋਲ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ, ਕਵਣ ਦਵਾਰੇ ਤੁਲੇ ਸਾਚਾ ਤੋਲ। ਆਤਮ ਜੋਤੀ ਸ਼ਬਦ ਗਿਆਨ। ਗੁਰਮੁਖ ਸਾਚੇ ਨੌਜਵਾਨ। ਕਾਇਆ ਮਾਟੀ ਭਾਂਡੇ ਕਾਚੇ, ਅੰਦਰ ਮੰਦਰ ਖੇਲ ਮਹਾਨ। ਜੋਤ ਨਿਰੰਜਣ ਸਾਚੋ ਸਾਚੇ, ਕੌਸਤਕ ਮਨੀਆਂ ਤਿਲਕ ਲਗਾਨ। ਪੰਚਮ ਦੂਤ ਦਰ ਝੂਠੇ ਨਾਚੇ, ਅਠੇ ਪਹਿਰ ਬੇਈਮਾਨ। ਗੁਰਮੁਖ ਵਿਰਲਾ ਹਰਿ ਹਿਰਦੇ ਆਤਮ ਵਾਚੇ, ਮਿਲੇ ਨਾਮ ਪਦ ਨਿਰ ਨਿਰਬਾਣ। ਜੋਤੀ ਜੋਤ ਸਰੂਪ ਹਰਿ, ਏਕਾ ਪੁਛੇ ਸਚ ਘਰ, ਸਚ ਦਵਾਰੇ ਕਵਣ ਨਿਸ਼ਾਨ ਕਵਣ ਪਹਿਚਾਨ। ਸਚ ਘਰ ਕਵਣ ਪਲਾ। ਨਾ ਜਨਮੇ ਨਾ ਜਾਏ ਮਰ, ਵਸੇ ਨਿਹਚਲ ਧਾਮ ਅਚੱਲਾ। ਏਕਾ ਮਿਲੇ ਸਚ ਦਰ, ਦੋ ਜਹਾਨੀ ਖੇਲ ਖੇਲਾ। ਜੋਤੀ ਜੋਤ ਸਰੂਪ ਹਰਿ, ਏਕਾ ਪੁਛੇ ਸਚ ਘਰ, ਸ਼ਬਦ ਪਰਛਾਵਾਂ ਕਿਹੜੀ ਕੂਟੇ ਪਹਿਲੀ ਵਾਰ ਢਲਾ। ਹਰਿ ਸ਼ਬਦ ਅਪਾਰ ਗੁਰ ਅਧਾਰਿਆ। ਗੁਰ ਸ਼ਬਦ ਅਧਾਰ ਵਿਚ ਸੰਸਾਰਿਆ। ਵਿਚ ਸੰਸਾਰ ਪਾਵੇ ਸਾਰ, ਜੋਤ ਨਿਰੰਕਾਰਿਆ। ਜੋਤ ਸਰੂਪੀ ਖੇਲ ਅਪਾਰ, ਲੱਖ ਚੁਰਾਸੀ ਵਿਚ ਸਮਾ ਰਿਹਾ। ਲੱਖ ਚੁਰਾਸੀ ਕਰਮ ਵਿਚਾਰ, ਲਹਿਣਾ ਦੇਣਾ ਮਾਤ ਚੁਕਾ ਰਿਹਾ। ਲਹਿਣਾ ਦੇਣਾ ਜੀਵ ਗਵਾਰ, ਧਰਮ ਰਾਏ ਹੱਥ ਫੜਾ ਰਿਹਾ। ਧਰਮ ਰਾਏ ਕਰਮ ਵਿਚਾਰ, ਚਿਤਰ ਗੁਪਤ ਸੰਗ ਰਲਾ ਰਿਹਾ। ਵਰਭੰਡੀ ਰੱਖੇ ਏਕਾ ਧਾਰ, ਲਹਿਣੇਦਾਰ ਸਰਬ ਬਣਾ ਰਿਹਾ। ਲਹਿਣਾ ਦੇਣਾ ਆਪਣਾ ਕਰਜ ਉਤਾਰ, ਲੋਕਮਾਤ ਜੋ ਚੜ੍ਹਾ ਰਿਹਾ। ਵੇਲੇ ਅੰਤਮ ਆਈ ਹਾਰ, ਸਾਚਾ ਸ਼ਬਦ ਨਾ ਕਿਸੇ ਪੜ੍ਹਾ ਲਿਆ। ਚਾਰੋਂ ਕੁੰਟ ਹਾਹਾਕਾਰ, ਮਾਤ ਪਿਤ ਭਾਈ ਭੈਣ ਨਾ ਕਿਸੇ ਛੁਡਾ ਲਿਆ। ਅੰਤਮ ਰੋਂਦੇ ਧਾਹਾਂ ਮਾਰ, ਧਰਮ ਰਾਏ ਸੁਣ ਪੁਕਾਰ, ਨਾ ਹੋਏ ਕੋਈ ਸਹਾਰ, ਮਾਨਸ ਦੇਹੀ ਜਨਮ ਗਵਾ ਰਿਹਾ। ਗੁਰਮੁਖ ਸਾਚੇ ਉਤਰੇ ਪਾਰ, ਏਕਾ ਕੀਆ ਚਰਨ ਪਿਆਰ, ਗੁਰ ਪੂਰੇ ਰਾਹ ਵਖਾ ਰਿਹਾ। ਗੁਰ ਮੰਤਰ ਸ਼ਬਦ ਅਪਾਰ, ਉਤਰੇ ਪਾਰ ਨਾਰੀ ਨਾਰ, ਬਿਰਧ ਬਾਲ ਜਵਾਨ ਏਕਾ ਰਾਹ ਵਖਾ ਰਿਹਾ। ਆਪੇ ਰਿਹਾ ਪੈਜ ਸਵਾਰ, ਗੁਰਮੁਖ ਸਾਚੇ ਸੰਤ ਦੁਲਾਰ, ਸ਼ਬਦ ਸੁਨੇਹੜਾ ਇਕ ਸੁਣਾ ਰਿਹਾ। ਦੋ ਜਹਾਨਾਂ ਮੀਤ ਮੁਰਾਰ, ਹੱਥੀਂ ਬੰਨ੍ਹੇ ਸ਼ਬਦ ਗਾਨਾ, ਅੰਤਮ ਵਾਰ ਸਾਚੀ ਡੋਲੀ ਵਿਚ ਬਹਾ ਰਿਹਾ। ਆਪ ਲੈ ਜਾਏ ਸਚ ਦਵਾਰ, ਦਰ ਘਰ ਸਾਚੇ ਖੋਲ੍ਹੇ ਬੰਦ ਕਿਵਾੜ, ਦਰਗਾਹ ਸਾਚੀ ਸਾਚੇ ਧਾਮ ਹਰਿ ਸੁਹਾ ਰਿਹਾ। ਦਰ ਘਰ ਸਾਚੇ ਦੇਵੇ ਵਾੜ, ਗੁਰਮੁਖ ਸਾਚੇ ਸਾਚੇ ਲਾੜ, ਅੰਤਮ ਅੰਤ ਜੋਤੀ ਮੇਲ ਮਿਲਾ ਰਿਹਾ। ਮਨਮੁਖ ਭੁੱਲੇ ਜੀਵ ਗਵਾਰ, ਗੁਰਮੁਖ ਸਾਚੇ ਉਤਰੇ ਪਾਰ, ਦੋਵੇਂ ਧਾਰ ਵਿਚ ਸੰਸਾਰ ਆਪੇ ਆਪ ਚਲਾ ਰਿਹਾ। ਗੁਰਮੁਖ ਗੂੜ੍ਹਾ ਰੰਗ ਹਰਿ ਚੜ੍ਹਾਇਆ। ਪ੍ਰਭ ਮੰਗੀ ਸਾਚੀ ਮੰਗ, ਲੜ ਫੜਾਇਆ। ਕਲਜੁਗ ਮਾਇਆ ਕੱਟੀ ਭੁੱਖ ਨੰਗ, ਨਾਮ ਮਰਦੰਗ ਇਕ ਵਜਾਇਆ। ਨੌਂ ਦਵਾਰੇ ਜਾਏ ਲੰਘ, ਗੁਰ ਪੂਰੇ ਰਾਹ ਵਖਾਇਆ। ਆਪੇ ਚਾੜ੍ਹੇ ਆਪਣਾ ਰੰਗ, ਦੂਸਰ ਕਿਸੇ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਇਕ ਸੁਹੇਲਾ ਜਗਤ ਇਕੇਲਾ, ਅੱਠੇ ਪਹਿਰ ਨਜ਼ਰੀ ਆਇਆ। ਅੱਠੇ ਪਹਿਰ ਪਹਿਰੇਦਾਰ। ਗੁਰਮੁਖ ਸਾਚੇ ਸੰਤ ਦੁਲਾਰ। ਆਪ ਚੁੱਕਾਏ ਦਇਆ ਕਮਾਏ, ਮੁਖ ਚੁਆਏ ਅੰਮ੍ਰਿਤ ਧਾਰ। ਉਲਟੀ ਨਾਭੀ ਨੀਰ ਵਹਾਏ, ਮਾਇਆ ਦੱਬੀ ਭਾਰਾ ਲਾਹੇ, ਪਰਗਟ ਜੋਤ ਨਰ ਹਰਿ ਪੋਹ ਛੱਬੀ ਪਰਕਾਸ਼ ਇਕ ਕਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਉਠਾਏ। ਉਠ ਉਠ ਜਾਗ ਗੁਰਮੁਖ ਵਣਜਾਰਿਆ। ਤਨ ਕਾਇਆ ਲੱਗੇ ਭਾਗ, ਕਰ ਸਾਚਾ ਵਣਜ ਵਪਾਰਿਆ। ਤਨ ਮੰਦਰ ਸੁਣ ਸਾਚਾ ਰਾਗ, ਛੱਤੀ ਰਾਗਾਂ ਵਸੇ ਬਾਹਰਿਆ। ਆਤਮ ਜੋਤੀ ਇਕ ਚਿਰਾਗ, ਮੇਟ ਮਿਟਾਏ ਅੰਧ ਅੰਧਿਆਰਿਆ। ਗੁਰ ਪੂਰੇ ਚਰਨੀ ਲਾਗ, ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਦੇਵੇ ਪਾੜਿਆ। ਦੁਰਮਤ ਮੈਲ ਧੋਵੇ ਦਾਗ, ਪੰਜਾਂ ਚੋਰਾਂ ਰਿਹਾ ਤਾੜਿਆ। ਹੱਥ ਪਕੜੇ ਆਪਣੇ ਵਾਗ, ਸ਼ਬਦ ਘੋੜੇ ਸਾਚੇ ਚਾੜ੍ਹਿਆ। ਨੌਂ ਅਠਾਰਾਂ ਡਸਨੀ ਨਾਗ, ਸ਼ਬਦ ਡੰਡੇ ਆਪੇ ਝਾੜਿਆ। ਆਪੇ ਹੰਸ ਬਣਾਏ ਕਾਗ, ਸਤਿ ਸਰੋਵਰ ਅੰਦਰ ਵਾੜਿਆ। ਮਿਲੇ ਮੇਲ ਕੰਤ ਸੁਹਾਗ, ਵੇਖੇ ਸੱਚਾ ਘਰ ਧੁਰ ਦਰਬਾਰ ਧਰਮ ਅਖਾੜਿਆ। ਏਕਾ ਹਰਿ ਦਰਬਾਰ, ਦਰ ਦਰਵਾਜਿਆ। ਗੁਰਮੁਖ ਸਾਚੇ ਕਰ ਤਿਆਰ, ਵੇਖ ਵਖਾਣੇ ਰਾਜਨ ਰਾਜਿਆ। ਅੰਮ੍ਰਿਤ ਬਰਖੇ ਠੰਡੀ ਧਾਰ, ਆਪਣਾ ਸਾਜਨ ਆਪੇ ਸਾਜਿਆ। ਨੌਂ ਦਵਾਰੇ ਬੰਦ ਕਿਵਾੜ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਵੇਖ, ਦਰ ਘਰ ਸਾਚੇ ਰੱਖੇ ਲਾਜਿਆ। ਦਰ ਘਰ ਸਾਚਾ ਇਕ ਸੁਹਾਇਆ। ਜੀਓ ਪਿੰਡ ਜੀਵ ਭਾਂਡਾ ਕਾਚਾ, ਲਾੜੀ ਮੌਤ ਭੰਨ ਵਖਾਇਆ। ਮਾਟੀ ਪੁਤਲਾ ਦਰ ਦਰ ਨਾਚਾ, ਭੇਵ ਨਾ ਜਾਣੇ ਰਾਇਆ। ਪੁਰਖ ਅਬਿਨਾਸ਼ੀ ਸਾਚੋ ਸਾਚਾ, ਦਿਸ ਕਿਸੇ ਨਾ ਆਇਆ। ਗੁਰਮੁਖ ਵਿਰਲੇ ਹਿਰਦੇ ਵਾਚਾ, ਬ੍ਰਹਮ ਪਾਰਬ੍ਰਹਮ ਏਕਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਦੇਵੇ ਵਰ, ਕਾਇਆ ਮੰਦਰ ਸਾਚੇ ਅੰਦਰ ਡੂੰਘੀ ਕੰਦਰ ਏਕਾ ਏਕ ਕਰੇ ਰੁਸ਼ਨਾਇਆ। ਕਾਇਆ ਮੰਦਰ ਡੂੰਘੀ ਗਾਰ। ਔਖੀ ਘਾਟੀ ਗੁਰਮੁਖ ਸਾਚੇ ਕਰ ਵਿਚਾਰ। ਅੰਮ੍ਰਿਤ ਰਸ ਨਿੱਝਰ ਚਾਟੀ, ਪਵਣ ਉਨੰਜਾ ਛਤਰ ਝੁਲਾਰ। ਮਿਲੇ ਨਾਮ ਸਾਚੀ ਹਾਟੀ, ਚੌਦਾਂ ਹਟਾਂ ਕਰ ਵਿਚਾਰ। ਚੌਦਾਂ ਲੋਕ ਖੋਲ੍ਹ ਕਪਾਟੀ, ਨੌਂ ਦਵਾਰੇ ਵਸੇ ਬਾਹਰ। ਏਕਾ ਤੀਰਥ ਸਾਚਾ ਤਾਟੀ, ਅੰਮ੍ਰਿਤ ਭਰਿਆ ਰਹੇ ਭੰਡਾਰ। ਕਵਲ ਨਾਭੀ ਅਨ ਬਾਟੀ, ਝਿਰਨਾ ਝਿਰੇ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਵੇਖ ਹਰਿ, ਦੁਰਮਤ ਮੈਲ ਰਿਹਾ ਕਾਟੀ। ਦੁਰਮਤ ਮੈਲ ਕੱਟ ਤਨ ਸਵਾਰਿਆ। ਦੂਈ ਦਵੈਤੀ ਮੇਟੇ ਫਟ, ਦੇਵੇ ਇਕ ਸ਼ਬਦ ਸਹਾਰਿਆ। ਕਰੇ ਵਾਸ ਘਟ ਘਟ ਜੋਤੀ ਜਗੇ ਲਟ ਲਟ, ਗੁਰਮੁਖ ਲਾਹਾ ਲੈਣਾ ਖਟ, ਆਏ ਦਰ ਸੱਚੇ ਦਰਬਾਰਿਆ। ਸ਼ਬਦ ਲਪੇਟੇ ਸਾਚੇ ਪੱਟ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਗੁਰਮੁਖ ਸਾਚੇ ਜਾਇਣ ਤਰ, ਮਿਲੇ ਨਾਮ ਸ਼ਬਦ ਵਡ ਭੰਡਾਰਿਆ। ਸ਼ਬਦ ਨਾਮ ਅਤੋਲ ਜਗਤ ਤੁਲਾਇਆ। ਗੁਰਮੁਖ ਅੰਦਰ ਰਿਹਾ ਬੋਲ, ਦਿਸ ਕਿਸੇ ਨਾ ਆਇਆ। ਸਾਚੇ ਪੜਦੇ ਰਿਹਾ ਖੋਲ੍ਹ, ਰਾਗ ਰਾਗਨੀ ਨਾ ਕਿਸੇ ਅਲਾਇਆ। ਸੱਚੇ ਦਵਾਰੇ ਵੱਜੇ ਢੋਲ, ਇਕ ਸੁਰੰਗ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਵੇਖ ਦਰ, ਸਾਚੀ ਰੰਗਣ ਰਿਹਾ ਚੜ੍ਹਾਇਆ। ਸਾਚਾ ਰੰਗ ਚਲੂਲ ਤਨ ਚੜ੍ਹਾਇੰਦਾ। ਹਰਿਜਨ ਨਾ ਜਾਏ ਭੂਲ, ਦਰ ਸਮਝਾਇੰਦਾ। ਆਪ ਚੁਕਾਏ ਅਗਲਾ ਪਿਛਲਾ ਮੂਲ, ਕੰਤ ਕੰਤੂਹਲ ਮੇਲ ਮਿਲਾਇੰਦਾ। ਦੇਵੇ ਨਾਮ ਸ਼ਬਦ ਤ੍ਰਿਸੂਲ, ਤ੍ਰੈਗੁਣ ਮਾਇਆ ਪਰੇ ਹਟਾਇੰਦਾ। ਪੁਰਖ ਅਬਿਨਾਸ਼ੀ ਦੂਲੋ ਦੂਲ੍ਹ, ਪੰਚ ਪੰਚਾਇਣੀ ਮਾਰ ਮਿਟਾਇੰਦਾ। ਗੁਰਮੁਖ ਉਪਜਾਏ ਮਾਤ ਕਵਲ ਫੂਲ, ਧਰਤ ਮਾਤ ਉਪਰ ਟਿਕਾਇੰਦਾ। ਸ਼ਬਦ ਪੰਘੂੜਾ ਲੈਣਾ ਝੂਲ, ਪ੍ਰਭ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਵੇਖ ਦਰ, ਪੂਰਨ ਇਛਿਆ ਮਾਤ ਕਰਾਇੰਦਾ। ਪੂਰਨ ਇਛਿਆ ਆਤਮ ਸ਼ਾਂਤ, ਸੋਹੰ ਪਾਏ ਸਾਚੀ ਭਿਛਿਆ। ਅੰਮ੍ਰਿਤ ਦੇਵੇ ਬੂੰਦ ਸਵਾਂਤ, ਏਕਾ ਅੱਖਰ ਜਗਤ ਵੱਖਰ ਗੁਰਮੁਖ ਸਾਚੇ ਸਿਖਿਆ। ਬੈਠਾ ਰਹੇ ਇਕ ਇਕਾਂਤ, ਮਿਲੇ ਮੇਲ ਧੁਰ ਦਰਗਾਹੀ ਲਿਖਿਆ। ਦਰਸ ਦਿਖਾਏ ਦਇਆ ਕਮਾਏ ਮੇਟ ਮਿਟਾਏ ਅੰਧੇਰੀ ਰਾਤ, ਤਨ ਮਨ ਲਾਹੇ ਝੂਠੀ ਵਿਖਿਆ। ਨਾ ਕੋਈ ਜਾਣੇ ਲਿਖੀ ਰੇਖਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਵੇਖ ਹਰਿ, ਆਪ ਮਿਟਾਏ ਤ੍ਰਿਸ਼ਨਾ ਤ੍ਰਿਖਿਆ। ਤ੍ਰਿਸ਼ਨਾ ਤ੍ਰਿਖ ਆਤਮ ਦੂਰ। ਪੁਰਖ ਅਬਿਨਾਸ਼ੀ ਹਾਜ਼ਰ ਹਜ਼ੂਰ। ਆਤਮ ਜੋਤੀ ਸਾਚਾ ਨੂਰ। ਸ਼ਬਦ ਵਜਾਏ ਸਾਚੀ ਤੂਰ। ਅਨਹਦ ਬਾਣੀ ਅਨਾਹਦ ਸੂਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਵੇਖ ਦਰ, ਏਕਾ ਦੇਵੇ ਨਾਮ ਵਰ, ਸਰਬ ਕਲਾ ਆਪੇ ਭਰਪੂਰ। ਸਰਬ ਕਲਾ ਭਰਪੂਰ ਹਰਿ ਸਮਰਥਿਆ। ਗੁਰਮੁਖ ਆਸਾ ਮਨਸਾ ਪੂਰ, ਸਿਰ ਰੱਖੇ ਦੇ ਕਰ ਹੱਥਿਆ। ਬੇਮੁਖਾਂ ਦਰ ਦਿਸੇ ਦੂਰ, ਕਲਜੁਗ ਮਾਇਆ ਮਥਨ ਮਥਿਆ। ਗੁਰਮੁਖ ਸਾਚੇ ਆਤਮ ਜੋਤੀ ਏਕਾ ਨੂਰ, ਸ਼ਬਦ ਚਾੜ੍ਹੇ ਸਾਚੇ ਰਥਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਕਥਨੀ ਮਾਤ ਕਿਸੇ ਨਾ ਕਥਿਆ। ਦੇਵੇ ਦਰਸ ਅਨੂਪ, ਹਰਿ ਰਘੁਰਾਇਆ। ਸਵੱਛ ਸਰੂਪੀ ਵਡਾ ਭੂਪ, ਸਦ ਹਿਰਦੇ ਰਹੇ ਸਮਾਇਆ। ਨਾ ਕੋਈ ਰੰਗ ਨਾ ਕੋਈ ਰੂਪ, ਜੋਤੀ ਨੂਰ ਇਕ ਸਵਾਇਆ। ਕਰੇ ਪਰਕਾਸ਼ ਅੰਧ ਕੂਪ, ਗੁਰਮੁਖ ਸਾਚੇ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਸਾਚਾ ਨਾਤਾ, ਇਕ ਬੰਧਾਏ ਪੁਰਖ ਬਿਧਾਤਾ, ਉਤਮ ਰੱਖੇ ਮਾਤ ਜ਼ਾਤਾ, ਗੁਰਮੁਖ ਨਾਮ ਸਾਚੇ ਰੰਗ ਰੰਗਾਇਆ। ਹੋਏ ਦਰਸ ਆਤਮ ਪਰਕਾਸ਼, ਅੰਮ੍ਰਿਤ ਮੇਘ ਦੇਵੇ ਬਰਸ, ਸ਼ਬਦ ਰਸਨ ਸਵਾਸ ਸਵਾਸ। ਸੱਜਣ ਸੁਹੇਲਾ ਕਰੇ ਤਰਸ। ਕਲਜੁਗ ਮਾਇਆ ਬੰਦ ਖਲਾਸ। ਆਪ ਮਿਟਾਏ ਤ੍ਰਿਸ਼ਾ ਹਰਸ, ਆਤਮ ਨਿੱਜ ਘਰ ਰੱਖੇ ਵਾਸ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਦਰਸ ਦਿਖਾਏ, ਕਾਇਆ ਜੰਗਲ ਜੂਹ ਉਜਾੜ ਵਡੀ ਵਡ ਪਰਭਾਸ। ਜੰਗਲ ਜੂਹ ਉਜਾੜ ਪਹਾੜ ਕਾਇਆ ਟਿਲਿਆ। ਆਪੇ ਵੇਖੇ ਬਹੱਤਰ ਨਾੜ, ਸ਼ਬਦ ਚੜ੍ਹਾਏ ਤੀਰ ਸਚਾ ਚਿਲਿਆ। ਪਰੇ ਹਟਾਏ ਪੰਚਮ ਧਾੜ, ਤੋੜੇ ਗੜ੍ਹ ਕੋਟ ਵਡ ਕਿਲ੍ਹਿਆ। ਦਰ ਘਰ ਸਾਚੇ ਦੇਵੇ ਵਾੜ, ਪੁਰਖ ਅਬਿਨਾਸ਼ੀ ਸਾਚਾ ਮੇਲ ਮਿਲਿਆ। ਪ੍ਰਭ ਪਕੜੇ ਹੱਥ ਆਪਣੇ ਨੱਥ, ਦਹਿ ਦਿਸ਼ਾ ਰਿਹਾ ਫਿਰਾਇਆ। ਪੰਜਾਂ ਚੋਰਾਂ ਰਿਹਾ ਮਥ, ਸੋਹੰ ਖੰਡਾ ਹੱਥ ਉਠਾਇਆ। ਸਗਲ ਵਸੂਰੇ ਜਾਇਣ ਲੱਥ, ਦਰ ਦਵਾਰੇ ਜਿਸ ਜਨ ਦਰਸ਼ਨ ਪਾਇਆ। ਅੰਤਮ ਸੀਆਂ ਸਾਢੇ ਤਿੰਨ ਹੱਥ, ਕਲਜੁਗ ਅੰਤਮ ਰਿਹਾ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਆਪ ਆਪਣਾ ਮੇਲ ਮਿਲਾਇਆ। ਹਰਿ ਸ਼ਬਦ ਅਪਾਰ, ਗੁਰ ਉਧਾਰਿਆ। ਗੁਰ ਪੂਰਾ ਪਾਵੇ ਸਾਰ, ਕਰਮ ਵਿਚਾਰਿਆ। ਜਨਮ ਕਰਮ ਹੱਥ ਦਾਤਾਰ, ਪੰਜਾਂ ਤੱਤਾਂ ਆਪ ਉਪਾ ਰਿਹਾ। ਪੰਜਾਂ ਤੱਤਾਂ ਕਰ ਪਿਆਰ, ਹੱਡ ਮਾਸ ਨਾੜੀ ਜੋੜ ਜੁੜਾ ਰਿਹਾ। ਜੋਤ ਸਰੂਪੀ ਕਰ ਅਕਾਰ, ਸ਼ਬਦ ਸਰੂਪ ਵਿਚ ਸਮਾ ਰਿਹਾ। ਪਵਣ ਸਰੂਪੀ ਦੇਵੇ ਧਾਰ, ਵਾਜਾ ਪਵਣ ਇਕ ਵਜਾ ਰਿਹਾ। ਆਪੇ ਵਸੇ ਅੰਦਰ ਬਾਹਰ, ਦਿਸ ਕਿਸੇ ਨਾ ਆ ਰਿਹਾ। ਗੁਰ ਪੂਰਾ ਕਰ ਤਿਆਰ, ਸੁਫਲੀ ਕੁੱਖ ਮਾਤ ਕਰਾ ਰਿਹਾ। ਕਿਰਪਾ ਕਰ ਸੱਚੀ ਸਰਕਾਰ, ਗਰਭਵਾਸ ਫੰਦ ਕਟਾ ਰਿਹਾ। ਨੂਰੀ ਜੋਤ ਕਰ ਅਕਾਰ, ਮਾਨਸ ਦੇਹੀ ਆਪ ਸੁਹਾ ਰਿਹਾ। ਉਤਪਤ ਹੋਏ ਵਿਚ ਸੰਸਾਰ, ਲੋਕਮਾਤ ਨਾਮ ਰੱਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਪੂਰੇ ਬਣਤ ਬਣਾ ਰਿਹਾ। ਹਰਿ ਸ਼ਬਦ ਅਧਾਰ ਗੁਰ ਜਣਾਈਆ। ਗੁਰ ਪੂਰਾ ਕਰੇ ਵਿਚਾਰ, ਹਰਿ ਸੱਚੀ ਸਰਨਾਈਆ। ਹਰਿ ਸਾਚਾ ਦੇਵੇ ਤਾਰ, ਅੱਠੇ ਪਹਿਰ ਸ਼ਬਦ ਜਣਾਈਆ। ਗੁਰ ਪੂਰਾ ਚਰਨ ਦਵਾਰ ਦਿਵਸ ਰੈਣ ਸੇਵ ਕਮਾਈਆ। ਹਰਿ ਹਰਿ ਪਾਵੇ ਸਾਚੀ ਸਾਰ, ਸਿਰ ਹੱਥ ਸਮਰਥ ਟਿਕਾਈਆ। ਗੁਰ ਪੂਰਾ ਬਣੇ ਭਿਖਾਰ, ਮੰਗੇ ਮੰਗ ਭਿਛਿਆ ਇਛਿਆ ਪੂਰ ਕਰਾਈਆ। ਵਡ ਦਾਤਾ ਹਰਿ ਸੂਰਾ ਸਰਬੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਪੂਰੇ ਗੋਦ ਉਠਾਈਆ। ਹਰਿ ਸ਼ਬਦ ਅਪਾਰ, ਗੁਰ ਖ਼ਜ਼ਾਨਿਆ। ਗੁਰ ਪੂਰਾ ਬਣੇ ਵਰਤਾਰ, ਦੇਵਣਹਾਰ ਵਿਚ ਜਹਾਨਿਆ। ਭਰੇ ਅਤੁਟ ਹਰਿ ਭੰਡਾਰ, ਆਦਿ ਅੰਤ ਬੀਨਾ ਦਾਨਿਆ। ਹਰਿ ਗੁਰ ਗੁਰ ਹਰਿ ਏਕਾ ਸੱਚੀ ਧਾਰ, ਆਪੇ ਜਾਣੇ ਜਾਣੀ ਜਾਣਿਆ। ਗੁਰਮੁਖ ਸਾਚੇ ਕਰ ਪਿਆਰ, ਅੰਮ੍ਰਿਤ ਆਤਮ ਦੇਵੇ ਧਾਰ, ਸ਼ਬਦ ਖੰਡਾ ਤਨ ਸ਼ਿੰਗਾਰ, ਪ੍ਰਭ ਸਾਚਾ ਮਾਤ ਕਰਾਨਿਆ। ਪੰਚਾਂ ਚੋਰਾਂ ਕਰੇ ਖ਼ਬਰਦਾਰ, ਨੇੜ ਨਾ ਆਏ ਝੂਠੀ ਧਾੜ, ਵਡੀ ਵਡ ਕਰੇ ਕੁਰਬਾਨਿਆ। ਤਿੱਖੀ ਰੱਖੇ ਤੇਜ ਕਟਾਰ, ਬਜਰ ਕਪਾਟੀ ਆਰ ਪਾਰ, ਔਖੀ ਘਾਟੀ ਇਕ ਚੜ੍ਹਾਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਨੂਰ ਇਕ ਕਰ, ਗੁਰਮੁਖ ਸਾਚੀ ਜੋਤ ਜਗਾਨਿਆ। ਹਰਿ ਸ਼ਬਦ ਜਨ ਟੇਕ, ਵਿਚ ਜਹਾਨਿਆ। ਗੁਰ ਸ਼ਬਦ ਕਰੇ ਬੁਧ ਬਿਬੇਕ, ਆਤਮ ਉਪਜੇ ਬ੍ਰਹਮ ਗਿਆਨਿਆ। ਹਰਿ ਸ਼ਬਦ ਏਕਾ ਏਕ ਗੁਰ ਗੁਰ ਗੁਰਮੁਖ ਆਵੇ ਜਾਵੇ ਦੇਵੇ ਹਰਿ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤੀ ਜੋਤ ਧਰ, ਦੇਵੇ ਦਾਨ ਵਡ ਵਡ ਦਾਨਿਆ। ਦਾਨੀ ਦੁਨੀਆਦਾਰ ਆਪ ਅਖਵਾਇੰਦਾ। ਏਕਾ ਜੋਤ ਭਗਤ ਭਗਵਾਨੀ, ਭਗਵਾਨ ਲੋਆਂ ਪੁਰੀਆਂ ਵਿਚ ਸਮਾਇੰਦਾ। ਜੁਗੋ ਜੁਗ ਅੰਤ ਨਿਸ਼ਾਨੀ, ਭੇਖਾਧਰੀ ਭੇਖ ਵਟਾਇੰਦਾ। ਸ਼ਬਦ ਰੱਖੇ ਤੀਰ ਕਾਨੀ, ਆਪਣੀ ਹੱਥੀਂ ਆਪ ਚਲਾਇੰਦਾ। ਲੱਖ ਚੁਰਾਸੀ ਪੁਣੀ ਛਾਣੀ, ਆਪੇ ਵੇਖੇ ਬ੍ਰਹਮ ਗਿਆਨੀ ਚਰਨ ਧਿਆਨੀ, ਗੁਰਮੁਖ ਸੋਏ ਆਪ ਜਗਾਇੰਦਾ। ਅੰਮ੍ਰਿਤ ਆਤਮ ਦੇਵੇ ਪਾਣੀ, ਏਕਾ ਅੱਖਰ ਸਾਚੀ ਬਾਣੀ, ਜਗਤ ਵਖਰ ਆਪ ਕਰਾਇੰਦਾ। ਜੋਤੀ ਤੇਜ਼ ਕੋਟਨ ਭਾਨੀ, ਚਰਨ ਧੂੜ ਸੱਚਾ ਇਸ਼ਨਾਨ, ਮਸਤਕ ਟਿੱਕਾ ਆਪ ਲਗਾਇੰਦਾ। ਦਰਗਾਹ ਸਾਚੀ ਸਾਚੀ ਬਾਣੀ, ਦਿਸੇ ਸ਼ਬਦ ਇਕ ਨਿਸ਼ਾਨੀ, ਦੂਸਰ ਵਸਤ ਨਾ ਕੋਇ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤੀ ਜੋਤ ਧਰ, ਗੁਰ ਗੁਰਮੁਖ ਸਾਚਾ ਮੰਤਰ ਨਾਮ ਜਪਾਇੰਦਾ। ਗੁਰ ਮੰਤਰ ਨਾਮ ਬਿਬਾਣ ਇਕ ਰਖਾਇਆ। ਸਰਬ ਜੀਆਂ ਬਿਧ ਜਾਣੇ ਅੰਤਰ, ਦਿਸ ਕਿਸੇ ਨਾ ਆਇਆ। ਕਰੇ ਖੇਲ ਜੁਗਾ ਜੁਗੰਤਰ, ਭਾਣਾ ਆਪਣੇ ਹੱਥ ਰਖਾਇਆ। ਆਪ ਬਣਾਏ ਸਾਚੀ ਬਣਤਰ, ਸਾਚਾ ਧਰਮ ਰਿਹਾ ਚਲਾਇਆ। ਲੋਆਂ ਪੁਰੀਆਂ ਵੇਖ ਗਗਨੰਤਰ, ਸਾਚੀ ਰਚਨਾ ਰਿਹਾ ਰਚਾਇਆ। ਦੀਪਕ ਜੋਤੀ ਇਕ ਬਸੰਤਰ, ਘਟ ਮੰਦਰ ਰਿਹਾ ਲਗਾਇਆ। ਹਰਿਜਨ ਤੋੜੇ ਆਤਮ ਵੱਜਾ ਜੰਦਰ, ਸ਼ਬਦ ਡੰਡਾ ਹੱਥ ਰਖਾਇਆ। ਪਕੜ ਉਠਾਏ ਪੰਜ ਚੋਰ ਸੁੱਤੇ ਡੂੰਘੀ ਕੰਦਰ, ਭੈ ਭਿਆਨਕ ਅਚਨ ਅਚਾਨਕ ਰੂਪ ਅਗੰਮਾ ਪਰਗਟ ਹੋਏ ਦਰਸ ਦਿਖਾਇਆ। ਨਾ ਕਦੇ ਮਰੇ ਨਾ ਕਦੇ ਜੰਮਾ, ਮਾਤ ਪਿਤ ਨਾ ਕਦੇ ਗੋਦ ਉਠਾਇਆ। ਆਪੇ ਵਸੇ ਗਗਨ ਪਤਾਲੀ ਥੰਮ੍ਹਾਂ, ਇੰਦ ਇੰਦਰਾਸਣ ਸਿੰਘ ਸਿੰਘਾਸਣ ਮੁਨੀ ਮੁਨੀਸ਼ਰ ਜੋਗ ਜੁਗੀਸ਼ਰ ਰਿਖੀ ਰਿਖੀਸ਼ਰ ਸ਼ਿਵ ਸ਼ੰਕਰ ਅੰਕਰ ਕੰਕਰ ਮਰਦੰਗ ਰਿਹਾ ਵਜਾਇਆ। ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਨੂਰ ਕਰ, ਸਰਬ ਕਲਾ ਭਰਪੂਰ ਹਰਿ, ਲੇਖਾ ਲੇਖ ਸਚ ਦਰ, ਨੌਂ ਦਵਾਰੇ ਭੇਵ ਚੁਕਾਇਆ। ਨੌਂ ਦਵਾਰੇ ਖੋਲ੍ਹ ਦਵਾਰ, ਅਚਰਜ ਖੇਲ ਵਰਤਾਈਆ। ਦਸਵੇਂ ਵਜੇ ਸੱਚਾ ਢੋਲ, ਦਿਸ ਕਿਸੇ ਨਾ ਆਈਆ। ਗੁਰਮੁਖਾਂ ਆਤਮ ਪੜਦੇ ਰਿਹਾ ਖੋਲ੍ਹ, ਆਪੇ ਕੁੰਢਾ ਲਾਹੀਆ। ਕਲਜੁਗ ਪੂਰੇ ਤੋਲ ਰਿਹਾ ਤੋਲ, ਛੋਟਾ ਮੁੰਡਾ ਅੱਗੇ ਲਾਈਆ। ਲੱਖ ਚੁਰਾਸੀ ਜੂਠੇ ਝੂਠੇ ਫੋਲਨ ਰਿਹਾ ਫੋਲ, ਸੋਹੰ ਖੰਡਾ ਹੱਥ ਰਖਾਈਆ। ਗੁਰਮੁਖ ਸਾਚੇ ਲਏ ਵਿਰੋਲ, ਨਾਮ ਮਧਾਣਾ ਰਿਹਾ ਚਲਾਈਆ। ਸਚ ਵਸਤ ਜਨ ਤੇਰੇ ਕੋਲ, ਸਾਚਾ ਹੱਟ ਰਿਹਾ ਖੁਲ੍ਹਾਈਆ। ਜੋਤ ਸਰੂਪੀ ਰਿਹਾ ਮੌਲ, ਸਚ ਸਮਗਰੀ ਇਕ ਰਖਾਈਆ। ਕਰੇ ਖੇਲ ਉਪਰ ਧਵਲ, ਧਰਤ ਖ਼ੁਸ਼ੀ ਮਨਾਈਆ। ਗੁਰਮੁਖ ਸਾਚੇ ਫੂਲ ਕਵਲ, ਸਾਚੇ ਬੂਟੇ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਨੂਰ ਆਪਣਾ ਭੇਖ ਰਿਹਾ ਵਟਾਈਆ। ਹਰਿ ਸ਼ਬਦ ਅਪਾਰ ਵਿਚ ਬ੍ਰਹਿਮਾਦਿਆ। ਗੁਰ ਸ਼ਬਦ ਸਾਚੀ ਧਾਰ, ਦੇਵੇ ਆਦਿ ਜੁਗਾਦਿਆ। ਮਿਲੇ ਮੇਲ ਮਾਧਵ ਮਾਧ, ਦਰ ਦਵਾਰਾ ਏਕਾ ਲਾਧ, ਰਸਨਾ ਰਸ ਰਿਹਾ ਅਰਾਧ, ਸਾਚੇ ਦਰ ਇਕ ਸਵਾਦ, ਸ਼ਬਦ ਵੱਜੇ ਸੱਚਾ ਨਾਦਿਆ। ਚਲੇ ਸ਼ਬਦ ਬੋਧ ਅਗਾਧ, ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਨੂਰ ਕਰ, ਗੁਰਮੁਖ ਸਾਚੇ ਸੰਤ ਲਿਆਏ ਦਰ, ਦਇਆ ਕਮਾਏ ਆਤਮ ਜੋਤੀ ਸ਼ਬਦ ਡੋਰੀ ਅੰਦਰੇ ਅੰਦਰ ਬਾਂਧਿਆ। ਅੰਦਰੇ ਅੰਦਰ ਬੰਨ੍ਹ, ਡੋਰੀ ਪਾਈਆ। ਗੁਰਮੁਖ ਆਤਮ ਜਾਏ ਮੰਨ, ਝੂਠਾ ਜਨ ਹਰਿ ਕਢਾਈਆ। ਭਾਗ ਲੱਗੇ ਕਾਇਆ ਤਨ, ਹਰਿ ਸ਼ਬਦ ਇਕ ਜਣਾਈਆ। ਭਾਂਡਾ ਭਰਮ ਭਉ ਦੇਵੇ ਭੰਨ, ਸੋਹੰ ਸ਼ਬਦ ਮਿਲੇ ਵਡਿਆਈਆ। ਦੇਵੇ ਨਾਮ ਸੱਚਾ ਧਨ, ਚੋਰ ਯਾਰ ਲੁੱਟ ਕੋਈ ਨਾ ਜਾਈਆ। ਸ਼ਬਦ ਸੁਣਾਏ ਸੱਚਾ ਕੰਨ, ਛੱਤੀ ਰਾਗਾਂ ਬੰਦ ਕਰਾਈਆ। ਧਰਮ ਰਾਏ ਨਾ ਦੇਵੇ ਡੰਨ, ਲੱਖ ਚੁਰਾਸੀ ਭੇਵ ਮਿਟਾਈਆ। ਪੁਰਖ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ, ਨਿਤ ਨਵਿਤਾ ਹੋਏ ਸਹਾਈਆ। ਗੁਰਮੁਖ ਸਾਚਾ ਰਸਨਾ ਕਹੇ ਧਨ ਧਨ, ਗੁਰ ਗੋਬਿੰਦੇ ਮੇਲ ਮਿਲਾਈਆ। ਆਪ ਵਸਾਏ ਸਾਚੇ ਘਰ, ਨਾ ਕੋਈ ਛੱਪਰੀ ਨਾ ਕੋਈ ਛੰਨ, ਸ਼ਬਦ ਮਹੱਲ ਇਕ ਅਟੱਲ ਰਖਾਈਆ। ਜਗੇ ਜੋਤ ਘੜੀ ਘੜੀ ਪਲ ਪਲ, ਗੁਰਮੁਖ ਸਾਚੇ ਜਾਏ ਬਲ, ਦੀਪਕ ਜੋਤੀ ਡਗਮਗਾਈਆ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ ਜਲ ਥਲ, ਸਰਬ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਨੂਰ ਕਰ, ਅਕਲ ਕਲਾ ਭਰਪੂਰ ਏਕਾ ਬਖ਼ਸ਼ੇ ਚਰਨ ਸਰਨਾਈਆ। ਅਕਲ ਕਲਾ ਭਰਪੂਰ, ਹਰਿ ਵਰਤੰਤਿਆ। ਬੇਮੁਖਾਂ ਦਿਸੇ ਦੂਰ, ਪੂਰਨ ਭਗਵੰਤਿਆ। ਗੁਰਮੁਖਾਂ ਹਾਜ਼ਰ ਹਜ਼ੂਰ, ਸਾਜਨ ਸਾਚੇ ਸੰਤਿਆ। ਹਉਮੇ ਦੁਖੜਾ ਕਰੇ ਦੂਰ, ਦੇਵੇ ਮਾਣ ਵਿਚ ਜੀਵ ਜੰਤਿਆ। ਦੀਪਕ ਜੋਤ ਜਗੇ ਕੋਹਤੂਰ, ਕਾਇਆ ਚੜ੍ਹੇ ਰੰਗਣ ਰੰਗ ਬਸੰਤਿਆ। ਸ਼ਬਦ ਸਾਚਾ ਸਤਿ ਸਰੂਰ, ਸੁਣੇ ਸੁਣਾਏ ਹਰਿ ਬੇਨੰਤਿਆ। ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਨੂਰ ਕਰ, ਸਾਚੇ ਧਾਮ ਹਰਿ ਜੂ ਵਸੰਤਿਆ। ਹਰਿ ਵਸੰਦੜੋ ਸਚ ਧਾਮ, ਗੁਰ ਗੋਬਿੰਦ ਵਡ ਨਾਉਂ। ਸਦ ਬਖ਼ਸ਼ਿੰਦੜੋ ਪੂਰਨ ਕਾਮ, ਨਿੰਦ ਚਿੰਦ ਨਾ ਜਾਣੇ ਠਾਉਂ। ਗੁਣੀ ਗਹਿੰਦੜੋ ਨਾਮ ਦਾਮ, ਦੇਵੇ ਸਚ ਸਵਾਓ। ਜੋਤੀ ਜੋਤ ਸਰੂਪ ਹਰਿ, ਜਗਤ ਜੋਤੀ ਨੂਰ ਕਰ, ਚਲੇ ਚਲਾਏ ਆਪਣੇ ਭਾਓ। ਪੱਲੇ ਬੰਨ੍ਹ ਗੰਢ ਨਾਮ ਅਪਾਰਿਆ। ਦੂਜੇ ਦਰ ਨਾ ਦੇਣੀ ਵੰਡ, ਨਾ ਆਏ ਪਾਸਾ ਹਾਰਿਆ। ਦਰ ਘਰ ਸਾਚੇ ਜਾਏ ਪਾਈਂ ਡੰਡ, ਗੁਰਮੁਖ ਪਿਆਰਿਆ। ਸਿਰ ਉਠਾਈਂ ਨਾ ਦੂਜੀ ਪੰਡ, ਅੰਤਮ ਲੱਗੇ ਡੰਡਾ ਭਾਰਿਆ। ਨੰਗੀ ਹੋਏ ਨਾ ਮਾਤ ਕੰਡ, ਦੂਜੇ ਦਰ ਨਾ ਨਿਮਸਕਾਰਿਆ। ਬਾਲ ਜੁਵਾਨੀ ਗਈ ਹੰਢ, ਵੇਲਾ ਅੰਤਮ ਨੇੜੇ ਆ ਰਿਹਾ। ਤਨ ਆਪਣੇ ਰੱਖੀ ਠੰਡ, ਨਿਹਕਲੰਕ ਚਰਨ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਦੇ ਮਤ ਆਪ ਸਮਝਾ ਰਿਹਾ। ਨਾ ਕੋਈ ਪਿਤਾ ਨਾ ਕੋਈ ਪੂਤ। ਗੁਰਮੁਖ ਪਰੋਏ ਏਕਾ ਧਾਗੇ ਸਾਚੇ ਸੂਤ। ਦੂਜੇ ਦਰ ਨਾ ਦੀਸੇ ਕੋਇ, ਉਠ ਉਠ ਵੇਖੇ ਚਾਰੇ ਕੂਟ। ਦੁਰਮਤ ਮੈਲ ਜਨ ਜਨਣੀ ਆਪੇ ਧੋਏ, ਆਪ ਆਪਣਾ ਜਾਏ ਛੂਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਹਲੂਣਾ, ਗੁਰਮੁਖ ਸਾਚਾ ਲੇਵੇ ਝੂਟ, ਏਕਾ ਗੁਰ ਇਕ ਸਰਕਾਰ। ਚਰਨ ਪ੍ਰੀਤੀ ਜਾਏ ਜੁੜ, ਮਿਲੇ ਵਰ ਦਰ ਦਵਾਰ। ਮਾਨਸ ਦੇਹੀ ਨਾ ਜਾਏ ਰੁੜ੍ਹ, ਪਵਣ ਪਾਣੀ ਹੋਏ ਅਧਾਰ। ਸਾਚਾ ਨਾਉਂ ਨਾ ਜਾਏ ਥੁੜ, ਮੰਗੀ ਮੰਗ ਬਣ ਭਿਖਾਰ। ਭਰਮ ਭੁਲੇਖੇ ਨਾ ਜਾਏ ਰੁੜ੍ਹ, ਜੋਤੀ ਜੋਤ ਸਰੂਪ ਹਰਿ, ਏਕਾ ਦਸੇ ਸਚ ਵਿਹਾਰ। ਮਨ ਸਿਮਰਤ ਤਨ ਵੇਦ ਪੁਰਾਨ। ਗੁਰ ਅੰਮ੍ਰਿਤ ਵਡ ਬਾਣੀ ਬਾਣ। ਦਰ ਦਵਾਰ ਨਰ ਨਿਰੰਕਾਰ, ਇਕ ਵਿਚਾਰ ਧੁਰ ਦੀ ਬਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਰੇ ਪਛਾਣ। ਆਤਮ ਆਈ ਦਰ ਦਵਾਰ। ਰੋ ਰੋ ਕਰੇ ਇਕ ਪੁਕਾਰ। ਪੁਰਖ ਅਬਿਨਾਸ਼ੀ ਕਿਰਪਾ ਕਰ, ਇਕ ਵਖਾ ਸਚ ਘਰ, ਨਾਤਾ ਤੁੱਟੇ ਪੰਚਮ ਯਾਰ। ਏਥੇ ਓਥੇ ਚੁੱਕੇ ਡਰ, ਏਕਾ ਵਸੀਏ ਸਾਚੇ ਘਰ, ਅੰਮ੍ਰਿਤ ਮਿਲੇ ਠੰਡਾ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਅੰਤ ਖੋਲ੍ਹ ਬੰਦ ਕਿਵਾੜ। ਦਰ ਨਿਮਾਣੀ ਕੂਕ ਕੂਕ ਪੁਕਾਰਿਆ। ਮਾਇਆ ਰਾਣੀ ਚੁਕੇ ਚੂਕ, ਮਿਲੇ ਮੇਲ ਕੰਤ ਅਪਾਰਿਆ। ਤਨ ਜੂਠਾ ਝੂਠਾ ਜਾਏ ਸੂਕ, ਜੋਤੀ ਜਗੇ ਅਗੰਮ ਅਪਾਰਿਆ। ਲੋਕ ਮਾਤੀ ਮਿਟੇ ਰੂਪ, ਸਤਿ ਸਰੂਪ ਜੋਤ ਅਪਾਰਿਆ। ਮੇਲਾ ਮਿਲੇ ਸ਼ਾਹੋ ਭੂਪ, ਏਕਾ ਮੰਗੀਏ ਮੰਗ ਹਰਿ ਦਵਾਰਿਆ। ਲੇਖਾ ਲਿਖੇ ਅੰਧ ਕੂਪ, ਜੋਤੀ ਜੋਤ ਸਰੂਪ ਹਰਿ, ਦੀਪਕ ਜੋਤੀ ਕਰ ਉਜਿਆਰਿਆ। ਦੀਪਕ ਜੋਤੀ ਕਾਇਆ ਮੰਦਰ ਦਿਸੇ ਸਾਚੇ ਥਾਲ। ਵਰਨ ਗੋਤੀ ਮਿਟੇ ਕੰਦਰ, ਚਰਨ ਪ੍ਰੀਤੀ ਨਿਭੇ ਨਾਲ। ਮਾਇਆ ਤੁੱਟੇ ਵੱਜਾ ਜੰਦਰ, ਆਤਮ ਮਾਰੇ ਇਕ ਉਛਾਲ। ਦਸਮ ਦਵਾਰੀ ਦਿਸੇ ਮੰਦਰ, ਲਾਲ ਅਨਮੁਲੜਾ ਮਿਲੇ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਦਰ ਦਵਾਰਾ ਸੱਚੀ ਧਰਮਸਾਲ। ਧਰਮਸਾਲ ਹਰਿ ਦਵਾਰ। ਹਰਿ ਦਵਾਰ ਕਾਇਆ ਮਝਾਰ। ਕਾਇਆ ਮਝਾਰ ਸ਼ਬਦ ਅਪਾਰ। ਸ਼ਬਦ ਅਪਾਰ ਜੋਤ ਅਧਾਰ। ਜੋਤ ਅਧਾਰ ਏਕੰਕਾਰ। ਏਕੰਕਾਰ ਆਪ ਪਸਾਰ। ਆਪ ਪਸਾਰ ਸਰਬ ਵਰਤਾਰ। ਸਰਬ ਵਰਤਾਰ ਸ਼ਬਦ ਜੈ ਜੈਕਾਰ। ਜੈ ਜੈਕਾਰ ਪਵਣ ਅਸਵਾਰ। ਪਵਣ ਅਸਵਾਰ ਜੋਤੀ ਜੋਤ ਸਰੂਪ ਹਰਿ, ਆਪੇ ਅੰਦਰ ਜੋਤ ਧਰ। ਸਾਚਾ ਸਚ ਕਰ ਅਕਾਰ। ਪਵਣ ਰੂਪ ਸ਼ਬਦ ਉਡਾਰ। ਸ਼ਬਦ ਭੂਪ ਹਰਿ ਦਾਤਾਰ। ਸਤਿ ਸਰੂਪ ਨਰ ਨਿਰੰਕਾਰ। ਰੂਪ ਰੰਗ ਅੰਗ ਸੰਗ ਸਦਾ ਸਦਾ ਵੇਖ ਵਿਚਾਰ। ਸ਼ਬਦ ਘੋੜੇ ਕਸ ਤੰਗ, ਨਾਮ ਫੜੇ ਹੱਥ ਮਰਦੰਗ, ਦੋ ਜਹਾਨਾਂ ਇਕ ਉਡਾਰ। ਨਿਤ ਨਵਿਤਾ ਕਰੇ ਜੰਗ, ਪੰਜਾਂ ਚੋਰਾਂ ਕਰੇ ਭੰਗ, ਅੰਦਰੇ ਅੰਦਰ ਮਾਰੇ ਮਾਰ। ਵਡ ਦਾਤਾ ਸੂਰਾ ਸਰਬੰਗ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਸੁਹੇਲੇ ਆਪ ਮਿਲਾਏ ਆਪਣੀ ਕਿਰਪਾ ਧਾਰ। ਆਪਣੀ ਕਿਰਪਾ ਧਾਰ ਆਪ ਮਿਲਾਇਆ। ਪੂਰਬ ਕਰਮ ਵਿਚਾਰ, ਜੋਤ ਜਗਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਨਾਤਾ ਬਿਧਾਤਾ ਆਪਣਾ ਆਪ ਜੁੜਾਇਆ। ਏਕਾ ਦਸੇ ਸਾਚੀ ਕਾਰ, ਬੈਠਾ ਰਹੇ ਇਕ ਇਕਾਂਤ, ਦਿਸ ਕਿਸੇ ਨਾ ਆਇਆ। ਸੋਹੰ ਸ਼ਬਦ ਅਪਰ ਅਪਾਰ, ਅੰਮ੍ਰਿਤ ਦੇਵੇ ਬੂੰਦ ਸੁਵਾਂਤ, ਠੰਡੀ ਧਾਰ ਵਹਾਇਆ। ਆਪੇ ਪਿਤਾ ਆਪੇ ਮਾਤਾ, ਵਰਨ ਗੋਤ ਇਕ ਪਛਾਤਾ, ਸਾਚਾ ਰਾਹ ਰਿਹਾ ਵਖਾਇਆ। ਕਰੇ ਖੇਲ ਬਹੁ ਬਹੁ ਭਾਂਤਾ, ਕਲਜੁਗ ਮੇਟੇ ਅੰਧੇਰੀ ਰਾਤਾ, ਜੋਤ ਨਿਰੰਜਣ ਕਰ ਪਰਕਾਸ਼, ਲੋਕਮਾਤ ਮਾਰ ਝਾਤ ਆਪਣਾ ਆਪ ਕਰਾਇਆ। ਲੋਕਮਾਤ ਮਾਰੀ ਝਾਕੀ। ਗੁਰਮੁਖਾਂ ਦੇਵਣ ਆਇਆ ਬਾਕੀ। ਆਤਮ ਖੋਲ੍ਹੇ ਏਕਾ ਤਾਕੀ। ਅੰਮ੍ਰਿਤ ਭਰਿਆ ਇਕ ਪਿਆਲਾ, ਦਰ ਦਵਾਰੇ ਬਣਿਆ ਸਾਕੀ। ਪਰਗਟ ਹੋਏ ਦੀਨ ਦਿਆਲਾ, ਨਾ ਕੋਈ ਜਾਣੇ ਬੰਦ ਤਾਕੀ। ਅੱਠੇ ਪਹਿਰ ਸਦ ਰਖਵਾਲਾ, ਦਿਵਸ ਰੈਣ ਕਰੇ ਰਾਖੀ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਜੋਤ ਧਰ, ਕੋਈ ਰਹਿਣ ਨਾ ਦੇਵੇ ਮਾਤ ਆਕੀ। ਨਾ ਕੋਈ ਦੀਸੇ ਸ਼ਾਹ ਸੁਲਤਾਨ। ਵੇਖ ਵਖਾਣੇ ਨੌਂ ਖੰਡ ਪ੍ਰਿਥਮੀ ਆਕਾਸ਼ ਵਿਚ ਜਹਾਨ। ਦੀਪ ਸਤ ਹੋਏ ਹੈਰਾਨ, ਪ੍ਰਭ ਅਬਿਨਾਸ਼ੀ ਕਰੇ ਧਿਆਨ। ਬ੍ਰਹਮੇ ਮਿੱਟਦੀ ਜਾਏ ਦੁਕਾਨ। ਸ਼ਿਵ ਸ਼ੰਕਰ ਰਿਹਾ ਕਰ ਪਛਾਨ। ਇੰਦ ਇੰਦਰਾਸਣ ਕਰੋੜ ਤੇਤੀਸਾ ਆਪ ਕਰਾਏ ਜਾਣ ਪਛਾਣ। ਬੱਤੀ ਦੰਦ ਗਾਏ ਰਾਗ ਛਤੀਸਾ, ਨਾ ਕੋਈ ਜਾਣੇ ਚਤੁਰ ਸੁਜਾਨ। ਕੁਰਾਨ ਅੰਜ਼ੀਲ ਪੜ੍ਹਨ ਹਦੀਸਾ, ਵੇਦ ਪੁਰਾਨਾਂ ਵਗੀ ਬਾਨ। ਕਰੇ ਖੇਲ ਬੀਸ ਇਕੀਸਾ, ਛਤਰ ਝੁੱਲੇ ਇਕ ਜਹਾਨ। ਮੇਟ ਮਿਟਾਏ ਮੂਸਾ ਈਸਾ, ਖਾਣੀ ਬਾਣੀ ਹੋਏ ਹੈਰਾਨ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖਾਂ ਦੇਵੇ ਆਤਮ ਬ੍ਰਹਮ ਗਿਆਨ। ਬ੍ਰਹਮ ਗਿਆਨ ਬ੍ਰਹਮ ਜੋਤ ਬ੍ਰਹਮ ਪਛਾਣਿਆ। ਆਪ ਆਪਣੀ ਲੱਭੀ ਗੋਤ, ਗੁਰਮੁਖ ਸਾਚਾ ਰਾਹ ਵਖਾਨਿਆ। ਬੰਦ ਕੁਆੜੀ ਖੁਲ੍ਹੇ ਸੋਤ, ਉਪਜੇ ਧੁਨ ਧੁਨੀ ਧੁਨਕਾਨਿਆ। ਸੁਰਤੀ ਸੁਰਤ ਮਨ ਲਿਆ ਮੋਹਤ, ਮਿਲਿਆ ਨਾਮ ਸ੍ਰੀ ਭਗਵਾਨਿਆ। ਮਿਲੇ ਮੇਲ ਨਿਰੰਜਣ ਜੋਤ, ਦੀਪਕ ਜਗੇ ਦੋੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਅੱਖਰ ਜਗਤ ਵੱਖਰ, ਗੁਰਮੁਖਾਂ ਦੇਵੇ ਦਾਨ ਸੱਚਾ ਦਾਨਿਆ। ਦੇਵੇ ਦਾਨ ਦਾਨ ਨਿਧਾਨ। ਹੱਥ ਨਾ ਆਵੇ ਪਵਣ ਪਾਣੀ ਮਸਾਣ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ। ਪੰਡਤ ਪਾਂਧੇ ਥੱਕੇ ਮਾਂਦੇ ਆਤਮ ਆਂਧੇ, ਮਿਲਿਆ ਮੇਲ ਨਾ ਹਰਿ ਭਗਵਾਨ। ਮਾਇਆ ਬਾਂਧੇ ਭਰਮ ਭੁਲਾਂਦੇ, ਆਉਂਦੇ ਜਾਂਦੇ ਉਠਦੇ ਵੇਖਣ ਕਰ ਧਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਮੇਲ ਮਿਲਾਵਾ ਆਪੇ ਜਾਪੇ ਕਰੇ ਆਣ।