੨੪ ਚੇਤ ੨੦੧੯ ਬਿਕਰਮੀ ਜਰਨੈਲ ਸਿੰਘ ਦੇ ਗ੍ਰਹਿ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ
ਨਵ ਨੌਂ ਚਾਰ ਖੇਲ ਮਹਾਨ, ਸੋ ਪੁਰਖ ਨਿਰੰਜਣ ਆਪਣਾ ਖੇਲ ਕਰਾਈਆ। ਤਖ਼ਤ ਨਿਵਾਸੀ ਵਡ ਮਿਹਰਵਾਨ, ਧੁਰ ਫ਼ਰਮਾਣਾ ਹੁਕਮ ਵਰਤਾਈਆ। ਬੋਧ ਅਗਾਧਾ ਇਕ ਗਿਆਨ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਸ਼ਬਦੀ ਸ਼ਬਦ ਕਰ ਬਲਵਾਨ, ਸਿਰ ਆਪਣਾ ਹੱਥ ਟਿਕਾਈਆ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਆਪਣੀ ਧਾਰ ਵਖਾਈਆ। ਨਿਰਗੁਣ ਸਰਗੁਣ ਕਰ ਨਿਸ਼ਾਨ, ਰੂਪ ਅਨੂਪ ਆਪ ਵਟਾਈਆ। ਸਚ ਸੰਦੇਸ਼ਾ ਧੁਰ ਫ਼ਰਮਾਣ, ਸਤਿ ਸਤਿਵਾਦੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਖੇਲ ਕਰਾਈਆ। ਨਵ ਨੌਂ ਚਾਰ ਖੇਲ ਪੁਰਖ ਸਮਰਥ, ਸਤਿ ਸਤਿਵਾਦੀ ਆਪ ਕਰਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਸਾਚਾ ਮਾਰਗ ਦੱਸ, ਸਾਚਾ ਰਾਹ ਆਪ ਵਖਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਘਟ ਘਟ ਅੰਤਰ ਆਪੇ ਵਸ, ਨਿਰਗੁਣ ਨੂਰ ਨੂਰ ਡਗਮਗਾਇੰਦਾ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਕਰ ਕਰ ਵਸ, ਹੁਕਮੇ ਹੁਕਮ ਆਪ ਚਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਪੰਧ ਮੁਕਾਏ ਨੱਸ ਨੱਸ, ਬਣ ਪਾਂਧੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਜਣਾਇੰਦਾ। ਸਾਚੀ ਖੇਲ ਹਰਿ ਨਿਰੰਕਾਰ, ਆਦਿ ਜੁਗਾਦਿ ਕਰਾਈਆ। ਧੁਰ ਫ਼ਰਮਾਣਾ ਬੋਲ ਜੈਕਾਰ, ਜੈ ਜੈਕਾਰ ਆਪੇ ਗਾਈਆ। ਨਿਰਗੁਣ ਸਰਗੁਣ ਦਏ ਆਧਾਰ, ਲੱਖ ਚੁਰਾਸੀ ਬੰਧਨ ਪਾਈਆ। ਆਪਣੀ ਇਛਿਆ ਕਰ ਵਿਚਾਰ, ਸਾਚੀ ਭਿਛਿਆ ਆਪ ਵਰਤਾਈਆ। ਨਾਉਂ ਨਿਰੰਕਾਰਾ ਕਰ ਉਜਿਆਰ, ਸਾਚਾ ਸੋਹਲਾ ਢੋਲਾ ਆਪੇ ਗਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਰੂਪ ਵਟਾਈਆ। ਮਹੱਲ ਅਟੱਲ ਉਚ ਮਨਾਰ, ਦਰ ਘਰ ਸਾਚਾ ਆਪ ਵਖਾਈਆ। ਬੋਧ ਅਗਾਧੀ ਸ਼ਬਦ ਧੁਨਕਾਰ, ਅਗੰਮੀ ਨਾਦ ਆਪ ਵਜਾਈਆ। ਵੇਖੇ ਵਿਗਸੇ ਵੇਖਣਹਾਰ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਤਖ਼ਤ ਨਿਵਾਸੀ ਸ਼ਾਹ ਸਿਕਦਾਰ, ਸ਼ਾਹੋ ਭੂਪ ਰਾਜਨ ਰਾਜ, ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਚਲਾਈਆ। ਸਾਚੀ ਧਾਰਾ ਕਰਤਾ ਪੁਰਖ, ਕਰ ਕਰਨੀ ਆਪ ਚਲਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁੱਖ ਨਾ ਕੋਇ ਰਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਕਰੇ ਪਰਖ, ਵਡ ਪਾਰਖੂ ਵੇਸ ਵਟਾਇੰਦਾ। ਦੀਨ ਦਿਆਲ ਠਾਕਰ ਸੁਆਮੀ ਬੋਧ ਅਗਾਧਾ ਸ਼ਬਦ ਅਨਾਦਾ ਆਪ ਬੁਝਾਏ ਆਪਣੀ ਹਰਸ, ਆਸਾ ਤ੍ਰਿਸ਼ਨਾ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰ ਕਰਤਾਰ, ਅਚਰਜ ਆਪਣਾ ਖੇਲ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਤ੍ਰੈ ਤ੍ਰੈ ਏਕਾ ਗੰਢ ਪੁਵਾਈਆ। ਪੰਚਮ ਪੰਚਮ ਕਰ ਪਿਆਰ, ਨਾਤਾ ਬਿਧਾਤਾ ਜੋੜ ਜੁੜਾਈਆ। ਨਿਰਗੁਣ ਸਰਗੁਣ ਦੇ ਆਧਾਰ, ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਪਾਵੇ ਸਾਰ, ਪਰਮ ਪੁਰਖ ਵਡੀ ਵਡਿਆਈਆ। ਨਾਮ ਨਿਧਾਨਾ ਇਕ ਜੈਕਾਰ, ਬਿਨ ਰਸਨਾ ਜਿਹਵਾ ਗਾਈਆ। ਮਰਦ ਮਰਦਾਨਾ ਸਾਚੇ ਤਖ਼ਤ ਬਹੇ ਸੱਚੀ ਸਰਕਾਰ, ਧੁਰ ਫ਼ਰਮਾਣਾ ਇਕ ਜਣਾਈਆ। ਆਪਣੀ ਸੇਵਾ ਕਰੇ ਬਣ ਬਣ ਸੇਵਾਦਾਰ, ਗੁਰ ਗੁਰ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਈਆ। ਸਾਚਾ ਖੇਲ ਪੁਰਖ ਅਕਾਲਾ, ਅਕਲ ਕਲ ਆਪ ਕਰਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਦਰਗਹਿ ਸਾਚੀ ਸੋਭਾ ਪਾਇੰਦਾ। ਨਿਰਗੁਣ ਸਰਗੁਣ ਕਰੇ ਖੇਲ ਨਿਰਾਲਾ, ਨਿਰਾਕਾਰ ਨਿਰਵੈਰ ਅਜੂਨੀ ਰਹਿਤ ਦਿਸ ਕਿਸੇ ਨਾ ਆਇੰਦਾ। ਗੁਰ ਅਵਤਾਰ ਨਾਮ ਅਪਾਰ ਇਕ ਵਖਾਏ ਸਾਚੀ ਮਾਲਾ, ਮਣਕਾ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਹਰਿ ਹਰਿ ਮੀਤਾ, ਏਕਾ ਏਕ ਚਲਾਈਆ। ਬੋਧ ਅਗਾਧੀ ਨਾਮ ਅਨਡੀਠਾ, ਲੋਕਮਾਤ ਮਾਤ ਪਰਗਟਾਈਆ। ਖਾਣੀ ਬਾਣੀ ਚਲਾਏ ਰੀਤਾ, ਨੀਤੀਵਾਨ ਵਡ ਵਡਿਆਈਆ। ਵਸਣਹਾਰਾ ਧਾਮ ਅਨਡੀਠਾ, ਲੋਕਮਾਤ ਵੇਖ ਵਖਾਈਆ। ਗੁਰ ਅਵਤਾਰ ਅੰਮ੍ਰਿਤ ਧਾਰਾ ਦੇਵੇ ਠਾਂਡਾ ਸੀਤਾ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਹਰਿ ਨਿਰੰਕਾਰ, ਆਦਿ ਪੁਰਖ ਆਪ ਲਗਾਇੰਦਾ। ਲੱਖ ਚੁਰਾਸੀ ਕਰ ਤਿਆਰ, ਖਾਣੀ ਬਾਣੀ ਆਪਣਾ ਹੁਕਮ ਵਰਤਾਇੰਦਾ। ਸੇਵਾ ਲਾ ਗੁਰ ਅਵਤਾਰ, ਸਾਚੀ ਸਿਖਿਆ ਇਕ ਸਮਝਾਇੰਦਾ। ਕਾਇਆ ਤਤ ਦੇ ਆਧਾਰ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਧੁਰ ਦੀ ਬਾਣੀ ਧੁਰ ਦੀ ਧਾਰ, ਸ਼ਬਦ ਅਨਾਦੀ ਬੋਲ ਜੈਕਾਰ, ਬ੍ਰਹਮ ਬ੍ਰਹਿਮਾਦ ਆਪ ਸੁਣਾਇੰਦਾ। ਦੀਆ ਬਾਤੀ ਕਮਲਾਪਾਤੀ ਖੋਲ੍ਹ ਤਾਕੀ ਸਾਚੀ ਹਾਟੀ ਕਰ ਉਜਿਆਰ, ਅੰਧ ਅੰਧੇਰਾ ਆਪ ਗਵਾਇੰਦਾ। ਬਣ ਸਾਕੀ ਲੇਖਾ ਜਣਾਏ ਖ਼ਾਕਨ ਖ਼ਾਕੀ, ਪਾਕਨ ਪਾਕੀ ਸਾਚਾ ਜਾਮ, ਅੰਮ੍ਰਿਤ ਰਸ ਆਪ ਚਖਾਇੰਦਾ। ਸਰਬ ਗੁਣਵੰਤਾ ਪੂਰਨ ਭਗਵੰਤਾ ਕਰੇ ਖੇਲ ਬੇਅੰਤ ਬੇਅੰਤਾ ਇਕ ਪਰਗਟਾਏ ਆਪਣਾ ਨਾਮ, ਨਾਮ ਅਨਾਮੀ ਆਪ ਵਡਿਆਇੰਦਾ। ਦਾਤਾ ਦਾਨੀ ਸ੍ਰੀ ਭਗਵਾਨ ਲੇਖਾ ਜਾਣੇ ਦੋ ਜਹਾਨ, ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸ਼ਾ ਨਰ ਨਰੇਸ਼ਾ ਏਕਾ ਏਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਇੰਦਾ। ਸਾਚਾ ਖੇਲ ਏਕੰਕਾਰ, ਆਪਣਾ ਆਪ ਆਪ ਜਣਾਈਆ। ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਬੰਧਨ ਪਾਈਆ। ਪੰਚਮ ਤਤ ਤਤ ਅਖਾੜ, ਪੰਚਮ ਖੇਲ ਕਰੇ ਅਪਾਰ, ਪੰਚਮ ਨਾਦ ਸ਼ਬਦ ਧੁਨਕਾਰ, ਪੰਚਮ ਸੁਹਾਏ ਮਹੱਲ ਅਟੱਲ ਮਨਾਰ, ਪੰਚਾਂ ਮੇਲੇ ਏਕਾ ਵਾਰ, ਸਾਚਾ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਪੁਰਖ ਅਬਿਨਾਸ਼, ਇਕ ਇਕੱਲਾ ਆਪ ਚਲਾਈਆ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼, ਵਸਣਹਾਰਾ ਸਚਖੰਡ ਮਹੱਲਾ, ਦਰਗਹਿ ਸਾਚੀ ਬੈਠਾ ਆਸਣ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਸ੍ਰੀ ਭਗਵੰਤ ਫੜਾਏ ਪੱਲਾ, ਨਾਮ ਡੋਰੀ ਇਕ ਵਖਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਕਰੇ ਖੇਲ ਅਛਲ ਅਛੱਲਾ, ਜੁਗ ਕਰਤਾ ਵੇਸ ਅਨੇਕਾ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਹੁਕਮੀ ਹੁਕਮ ਕਰ ਵਰਤਾਰ, ਧੁਰ ਫ਼ਰਮਾਣਾ ਆਪ ਜਣਾਈਆ। ਧੁਰ ਫ਼ਰਮਾਣਾ ਹਰਿ ਸੰਦੇਸ਼ਾ, ਸਤਿ ਸਤਿਵਾਦੀ ਆਪ ਜਣਾਇੰਦਾ। ਪਾਰਬ੍ਰਹਮ ਪ੍ਰਭ ਨਰ ਨਰੇਸ਼ਾ, ਆਪਣਾ ਹੁਕਮ ਵਰਤਾਇੰਦਾ। ਵਸਣਹਾਰਾ ਸਾਚੇ ਦੇਸਾ, ਦੇਸ ਦਸੰਤਰ ਖੇਲ ਕਰਾਇੰਦਾ। ਨਿਰਗੁਣ ਸਰਗੁਣ ਕਰ ਕਰ ਵੇਸਾ, ਗੁਰ ਗੁਰ ਰੂਪ ਵਟਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਜਾਣੇ ਪੇਸ਼ਾ, ਭੇਵ ਅਭੇਦਾ ਅਛਲ ਅਛੇਦਾ ਆਪਣਾ ਪਰਦਾ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਵਰਤਾਇੰਦਾ। ਧੁਰ ਫ਼ਰਮਾਣਾ ਏਕਾ ਵਾਰ, ਏਕਾ ਏਕ ਜਣਾਈਆ। ਜੁਗ ਚੌਕੜੀ ਵਿਚ ਸੰਸਾਰ, ਇਕ ਇਕ ਵੇਖ ਵਖਾਈਆ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਕਮਾਈਆ। ਹੁਕਮੇ ਅੰਦਰ ਭਗਤ ਭਗਵੰਤ ਕਰਨ ਨਿਮਸਕਾਰ, ਦੋਏ ਦੋਏ ਜੋੜ ਸੀਸ ਝੁਕਾਈਆ। ਹੁਕਮੇ ਅੰਦਰ ਸੰਤ ਸਾਜਣ ਮੰਗਣ ਬਣ ਭਿਖ਼ਾਰ, ਖ਼ਾਲੀ ਝੋਲੀ ਸਰਬ ਵਖਾਈਆ। ਹੁਕਮੇ ਅੰਦਰ ਗੁਰਮੁਖ ਕਰੇ ਦਰਸ ਦੀਦਾਰ, ਜਗਤ ਤ੍ਰਿਸ਼ਨਾ ਹਰਸ ਮਿਟਾਈਆ। ਹੁਕਮੇ ਅੰਦਰ ਗੁਰਸਿਖ ਖੋਲ੍ਹੇ ਬੰਦ ਕਿਵਾੜ, ਬੰਦ ਤਾਕੀ ਆਪੇ ਲਾਹੀਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰ, ਨੂਰ ਨੂਰ ਨੂਰ ਪਰਗਟਾਈਆ। ਹੁਕਮੇ ਅੰਦਰ ਵੇਦ ਚਾਰ, ਹੁਕਮੇ ਅੰਦਰ ਸ਼ਾਸਤਰ ਸਿਮਰਤ ਕਰੇ ਪਿਆਰ, ਹੁਕਮੇ ਅੰਦਰ ਆਪਣਾ ਭੇਵ ਆਪ ਖੁਲ੍ਹਾਈਆ। ਹੁਕਮੇ ਅੰਦਰ ਗੁਰ ਅਵਤਾਰ, ਹੁਕਮੇ ਅੰਦਰ ਪੀਰ ਪੈਗ਼ੰਬਰ ਕੱਢਣ ਵਗਾਰ, ਬਣ ਵਗਾਰੀ ਫੇਰਾ ਪਾਈਆ। ਹੁਕਮੇ ਅੰਦਰ ਅੰਜੀਲ ਕੁਰਾਨ, ਹੁਕਮੇ ਅੰਦਰ ਬੋਧ ਗਿਆਨ, ਹੁਕਮੇ ਅੰਦਰ ਨਾਮ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਜਣਾਈਆ। ਹੁਕਮੇ ਅੰਦਰ ਗੋਬਿੰਦ ਮੇਲਾ ਵਿਚ ਜਹਾਨ, ਕਰੇ ਖੇਲ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਈਆ। ਸਾਚਾ ਖੇਲ ਅਪਰ ਅਪਾਰਾ, ਸੋ ਪੁਰਖ ਨਿਰੰਜਣ ਆਪ ਵਰਤਾਇੰਦਾ। ਜੁਗ ਚੌਕੜੀ ਕਰ ਪਸਾਰਾ, ਨਿਤ ਨਵਿਤ ਵੇਖ ਵਖਾਇੰਦਾ। ਗੁਰੂ ਅਵਤਾਰ ਭਗਤ ਭਗਵੰਤ ਦੇਂਦਾ ਰਿਹਾ ਸਹਾਰਾ, ਸਮਰਥ ਪੁਰਖ ਚਰਨ ਧਿਆਨ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕੋਟਨ ਰੂਪ ਅਨੂਪ ਵਟਾਇੰਦਾ। ਜੁਗ ਜੁਗ ਖੇਲ ਪੁਰਖ ਅਗੰਮ , ਅਗੰਮੜਾ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੇੜਾ ਬੰਨ੍ਹ, ਲੋਕਮਾਤ ਪਾਰ ਕਰਾਇੰਦਾ। ਗੁਰ ਅਵਤਾਰ ਬਣ ਬਣ ਜਨਨੀ ਜਨ, ਗੋਦੀ ਗੋਦ ਸੁਹਾਇੰਦਾ। ਲੇਖਾ ਜਾਣ ਪੰਜ ਤਤ ਤਨ, ਤਨ ਮੰਦਰ ਡੇਰਾ ਲਾਇੰਦਾ। ਵਸਤ ਅਮੋਲਕ ਏਕਾ ਧਨ, ਨਾਮ ਨਿਧਾਨਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਜਣਾਇੰਦਾ। ਸਾਚੀ ਸੇਵਾ ਚਾਰ ਜੁਗ, ਜੁਗ ਕਰਤਾ ਆਪ ਜਣਾਈਆ। ਕਰਦਾ ਰਿਹਾ ਖੇਲ ਲੁਕ ਲੁਕ, ਜ਼ਾਹਰ ਜ਼ਹੂਰ ਨਜ਼ਰ ਕਿਸੇ ਨਾ ਆਈਆ। ਗੁਰਮੁਖ ਵਿਰਲੇ ਗੋਦੀ ਚੁੱਕ, ਬਿਨ ਡਿਠਿਆਂ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਬੰਧਨ ਪਾਈਆ। ਜੁਗ ਚੌਕੜੀ ਗਏ ਬੀਤ, ਹਰਿ ਸਤਿਗੁਰ ਆਪ ਬਿਤਾਈਆ। ਆਪ ਬੈਠਾ ਰਿਹਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਜੁਗ ਜੁਗ ਚਲੌਂਦਾ ਰਿਹਾ ਰੀਤ, ਪੀਰ ਪੈਗ਼ੰਬਰ ਗੁਰ ਅਵਤਾਰ ਮਾਤ ਪਰਗਟਾਈਆ। ਲੱਖ ਚੁਰਾਸੀ ਪਰਖਦਾ ਰਿਹਾ ਨੀਤ, ਨੀਤੀਵਾਨ ਆਪ ਹੋ ਜਾਈਆ। ਭਗਤਾਂ ਦੱਸਦਾ ਰਿਹਾ ਸਚ ਪ੍ਰੀਤ, ਪ੍ਰੇਮ ਫੰਦਨ ਏਕਾ ਪਾਈਆ। ਠਗੌਰੀ ਕਰਦਾ ਰਿਹਾ ਮੰਦਰ ਮੱਠ ਸ਼ਿਵਦੁਆਲਾ ਮਸੀਤ, ਚਾਰ ਦੀਵਾਰ ਬੰਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਰੀਤੀ ਆਪ ਚਲਾਈਆ। ਜਗਤ ਰੀਤੀ ਵਿਚ ਸੰਸਾਰ, ਜੁਗ ਕਰਤਾ ਆਪ ਚਲਾਇੰਦਾ। ਕੋਟਨ ਕੋਟ ਨਾਉਂ ਕਰ ਉਜਿਆਰ, ਰਸਨਾ ਜਿਹਵਾ ਜਗਤ ਸੁਣਾਇੰਦਾ। ਕੋਟਨ ਕੋਟ ਇਸ਼ਟ ਅਪਾਰ, ਅਪਰੰਪਰ ਭੇਵ ਰਖਾਇੰਦਾ। ਕੋਟਨ ਕੋਟ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਆਪਣਾ ਭੇਵ ਰੱਖੇ ਹੱਥ, ਭੇਵ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਦੇਵੇ ਮੱਥ, ਮਥਣਹਾਰਾ ਇਕ ਅਖਵਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਸੁਣੌਂਦਾ ਰਿਹਾ ਗਾਥ, ਆਪਣਾ ਅੱਖਰ ਕਰ ਪੜ੍ਹਾਈਆ। ਨਿਰਗੁਣ ਸਰਗੁਣ ਨਿਤ ਨਵਿਤ ਕਰ ਕਰ ਹਿੱਤ ਦੇਂਦਾ ਰਿਹਾ ਸਾਥ, ਲੋਕਮਾਤ ਸੰਗ ਨਿਭਾਈਆ। ਜੁਗ ਚੌਕੜੀ ਵੰਡਣ ਵੰਡਦਾ ਰਿਹਾ ਜ਼ਾਤ ਪਾਤ, ਵਰਨ ਗੋਤ ਖੇਲ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਖਦਾ ਰਿਹਾ ਕਲਮ ਦਵਾਤ, ਲਿਖ ਲਿਖ ਲੇਖਾ ਜਗਤ ਧਰਾਈਆ। ਪੁਰਖ ਅਬਿਨਾਸ਼ੀ ਦੂਰ ਦੁਰਾਡਾ ਤਖ਼ਤ ਨਿਵਾਸੀ ਵੇਂਹਦਾ ਰਿਹਾ ਮਾਰ ਝਾਤ, ਆਪਣੀ ਝਾਕੀ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਆਪ ਚਲਾਈਆ। ਸਾਚਾ ਰਾਹ ਆਦਿ ਜੁਗਾਦਿ, ਹਰਿ ਕਰਤਾ ਆਪ ਚਲਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡ ਵੱਜੇ ਨਾਦ, ਤੁਰਯਾ ਰਾਗ ਆਪ ਅਲਾਇੰਦਾ। ਆਪੇ ਹੋਏ ਰਹੇ ਵਿਸਮਾਦ, ਬਿਸਮਿਲ ਆਪਣੀ ਧਾਰ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਲੱਖ ਚੁਰਾਸੀ ਵੇਖਣਹਾਰਾ ਖੇਲ ਤਮਾਸ਼, ਤ੍ਰੈਗੁਣ ਅਤੀਤਾ ਠਾਂਡਾ ਸੀਤਾ, ਸਾਚੇ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਪਾਰ ਕਰਾਇੰਦਾ। ਜੁਗ ਚੌਕੜੀ ਜਾਏ ਲੰਘ, ਥਿਰ ਕੋਇ ਰਹਿਣ ਨਾ ਪਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚਖੰਡ ਸੁੱਤਾ ਰਹੇ ਸਚ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਨਾਉਂ ਨਿਰੰਕਾਰਾ ਵੱਜਦਾ ਰਹੇ ਮਰਦੰਗ, ਆਦਿ ਜੁਗਾਦਿ ਕਰੇ ਸ਼ਨਵਾਈਆ। ਗ੍ਰਹਿ ਮੰਦਰ ਅੰਦਰ ਇਕ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਗੀਤ ਸੁਹਾਗੀ ਸਾਚਾ ਛੰਦ, ਜੁਗ ਜੁਗ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਸਾਚੀ ਸੇਵਾ ਲਾਈਆ। ਸਾਚੀ ਸੇਵਾ ਡੂੰਘਾ ਖਾਤ, ਭੇਵ ਕੋਇ ਨਾ ਪਾਇੰਦਾ। ਦੋ ਜਹਾਨਾਂ ਵੇਖਣ ਮਾਰ ਝਾਤ, ਹਰਿ ਕਾ ਅੰਤ ਨਜ਼ਰ ਕਿਸੇ ਨਾ ਆਇੰਦਾ। ਬਣ ਭਿਖਾਰੀ ਮੰਗਦੇ ਰਹੇ ਦਾਤ, ਦਾਤਾ ਦਾਨੀ ਝੋਲੀ ਆਪ ਭਰਾਇੰਦਾ। ਹੁਕਮੇ ਅੰਦਰ ਗਾ ਗਾ ਗਏ ਗਾਥ, ਆਪਣਾ ਰਾਗ ਨਾ ਕੋਇ ਸੁਣਾਇੰਦਾ। ਨਿਉਂ ਨਿਉਂ ਟੇਕਦੇ ਗਏ ਮਾਥ, ਸਯਦਾ ਸੀਸ ਸਰਬ ਝੁਕਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰੱਖ ਕੇ ਗਏ ਆਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਨਵ ਨੌਂ ਚਾਰ ਰੱਖੀ ਆਸ, ਗੁਰ ਅਵਤਾਰ ਧਿਆਨ ਲਗਾਈਆ। ਪਾਰਬ੍ਰਹਮ ਪ੍ਰਭ ਤੇਰੇ ਮਿਲਣ ਦੀ ਇਕ ਪਿਆਸ, ਦੂਜੀ ਤ੍ਰਿਸ਼ਨਾ ਨਾ ਕੋਇ ਰਖਾਈਆ। ਤੇਰਾ ਖੇਲ ਪੁਰਖ ਅਬਿਨਾਸ਼, ਭੇਵ ਕੋਇ ਨਾ ਪਾਈਆ। ਬਣ ਬਰਦੇ ਤੇਰੇ ਦਾਸ, ਤੇਰੀ ਸੇਵਾ ਮਾਤ ਕਮਾਈਆ। ਅੰਤਮ ਇਕੋ ਇਕ ਅਰਦਾਸ, ਦੋਏ ਜੋੜ ਪਏ ਸਰਨਾਈਆ। ਅਸੀਂ ਪਰਗਟੇ ਤੇਰੀ ਸ਼ਾਖ਼, ਪਤ ਡਾਲ੍ਹੀ ਮਾਤ ਮਹਿਕਾਈਆ। ਤੂੰ ਅੰਤਮ ਬਣਨਾ ਰਾਖ, ਰਾਖੀ ਤੇਰੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਰਿਹਾ ਸਮਝਾਈਆ। ਆਦਿ ਪੁਰਖ ਏਕਾ ਬਾਤ, ਬਿਨ ਅੱਖਰ ਆਪ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰੱਖਣਾ ਯਾਦ, ਨਾਉਂ ਨਿਰੰਕਾਰਾ ਆਪ ਸਮਝਾਇੰਦਾ। ਦਿਵਸ ਰੈਣ ਗੌਣੀ ਗਾਥ, ਸਾਚਾ ਹੁਕਮ ਆਪ ਵਰਤਾਇੰਦਾ। ਕਰੇ ਖੇਲ ਬੌਹ ਬਿਧ ਭਾਂਤ, ਅਨਭਵ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸਮਝਾਇੰਦਾ। ਧੁਰ ਫ਼ਰਮਾਣਾ ਏਕੰਕਾਰ, ਏਕਾ ਏਕ ਜਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਸਭ ਮੰਗਦੇ ਰਹਿਣ ਬਣ ਭਿਖਾਰ, ਭਿਖਕ ਆਪਣੀ ਦਇਆ ਆਪ ਕਮਾਈਆ। ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਕੰਦਰ ਜੰਗਲ ਜੂਹ ਫਿਰਦੇ ਰਹਿਣ ਉਜਾੜ ਪਹਾੜ, ਦਰ ਦਰ ਫੇਰਾ ਪਾਈਆ। ਅੰਦਰ ਵੜ ਵੜ ਕੱਢਦੇ ਰਹਿਣ ਹਾੜ, ਮਸਤਕ ਟਿੱਕਾ ਧੂੜੀ ਲਾ ਲਾ ਛਾਹੀਆ। ਨਿਉਂ ਨਿਉਂ ਕਰਦੇ ਰਹਿਣ ਨਿਮਸਕਾਰ, ਨੇਤਰ ਨੈਣ ਨੈਣ ਸ਼ਰਮਾਈਆ। ਉਚੀ ਕੂਕ ਕੂਕ ਕਰਦੇ ਰਹਿਣ ਪੁਕਾਰ, ਪ੍ਰਭ ਮਿਲੇ ਸੱਚਾ ਮਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰਮੁਖ ਵਿਰਲੇ ਲਏ ਉਭਾਰ, ਅੱਠ ਦਸ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਗੇੜਾ ਆਪ ਰਖਾਈਆ। ਨਵ ਨੌਂ ਚਾਰ ਸਾਚਾ ਗੇੜਾ, ਹਰਿ ਹਰਿ ਆਪ ਚਲਾਇੰਦਾ। ਖਾਣੀ ਬਾਣੀ ਵੇਦ ਪੁਰਾਨੀ ਰੱਖੇ ਝੇੜਾ, ਵਰਨ ਬਰਨ ਵੰਡ ਵੰਡਾਇੰਦਾ। ਅੰਤਮ ਕਰੇ ਹੱਕ ਨਬੇੜਾ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਹਰਿ ਕਾ ਹੁਕਮ ਮੇਟੇ ਕਿਹੜਾ, ਮੇਟਣਹਾਰ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪਣਾ ਖੇਲ ਸ੍ਰੀ ਭਗਵਾਨ, ਕਲਜੁਗ ਅੰਤ ਜਣਾਈਆ। ਗੁਰ ਅਵਤਾਰ ਆਪਣਾ ਦਿਓ ਸਰਬ ਬਿਆਨ, ਨਾਮ ਬਿਆਨਾ ਇਕ ਰਖਾਈਆ। ਜਿਸ ਦਾ ਰੱਖਦੇ ਆਏ ਧਿਆਨ, ਨਿਜ ਆਤਮ ਧਿਆਨ ਲਗਾਈਆ। ਜਿਸ ਨੂੰ ਮੰਨਦੇ ਆਏ ਭਗਵਾਨ, ਨਿਰਗੁਣ ਸਚਖੰਡ ਵਸੇ ਸਾਚਾ ਮਾਹੀਆ। ਜਿਸ ਦੇ ਉਤੇ ਰੱਖਦੇ ਆਏ ਈਮਾਨ, ਕਲਮਾ ਕਾਇਨਾਤ ਪੜ੍ਹਾਈਆ। ਜਿਸ ਨੂੰ ਸਯਦਾ ਸੀਸ ਕਰਦੇ ਰਹੇ ਸਲਾਮ, ਸਹੀ ਸਲਾਮਤ ਫੇਰਾ ਪਾਈਆ। ਜਿਸ ਨੂੰ ਮੰਨਦੇ ਰਹੇ ਵਡ ਅਮਾਮ, ਸੋ ਪਰਵਰਦਿਗਾਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਸਾਚਾ ਲੇਖਾ ਹਰਿ ਭਗਵੰਤ, ਆਪਣਾ ਆਪ ਜਣਾਇੰਦਾ। ਕਲਜੁਗ ਵੇਲਾ ਆਏ ਅੰਤ, ਨਿਰਗੁਣ ਵੇਸ ਵਟਾਇੰਦਾ। ਲੱਖ ਚੁਰਾਸੀ ਵੇਖੇ ਜੀਵ ਜੰਤ, ਬਚਿਆ ਕੋਇ ਰਹਿਣ ਨਾ ਪਾਇੰਦਾ। ਗੁਰਮੁਖ ਉਠਾਏ ਸਾਚੇ ਸੰਤ, ਸਤਿ ਸਤਿਵਾਦੀ ਦਇਆ ਕਮਾਇੰਦਾ। ਸੁਰਤੀ ਸ਼ਬਦੀ ਮੇਲਾ ਨਾਰੀ ਕੰਤ, ਕਰ ਕਿਰਪਾ ਆਪ ਕਰਾਇੰਦਾ। ਦੀਨ ਦਿਆਲ ਠਾਕਰ ਸਵਾਮੀ ਆਪ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਵੇਖ ਵਖਾਇੰਦਾ। ਏਕਾ ਨਾਮ ਜਣਾਏ ਸਾਚਾ ਮੰਤ, ਮੰਤਰ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਹਰਿ ਸਤਿਗੁਰ ਆਪ ਜਣਾਈਆ। ਗੁਰ ਅਵਤਾਰਾਂ ਪੰਧ ਮੁਕੌਣਾ, ਪੀਰ ਪੈਗ਼ੰਬਰ ਲਹਿਣਾ ਝੋਲੀ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਖੇਲ ਆਪ ਰਚੌਣਾ, ਰਚ ਰਚ ਵੇਖੇ ਸੱਚਾ ਮਾਹੀਆ। ਸਾਚਾ ਮਾਰਗ ਆਪੇ ਲੌਣਾ, ਭੇਵ ਕੋਇ ਨਾ ਪਾਈਆ। ਜਨ ਭਗਤਾਂ ਨਾਮ ਆਪੇ ਗੌਣਾ, ਭਗਵਨ ਭਗਤ ਮੁਖ ਸਾਲਾਹੀਆ। ਦਰ ਦਰ ਘਰ ਘਰ ਫੇਰਾ ਪੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਰਾਹ ਆਪ ਚਲਾਈਆ। ਕਲਜੁਗ ਅੰਤਮ ਸੱਚਾ ਰਾਹ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਗੁਰ ਪੀਰ ਅਵਤਾਰ ਨਾਲ ਰਖਾਏ ਗਵਾਹ, ਬਿਆਨ ਕਲਮਬੰਦ ਕਰਾਇੰਦਾ। ਅੰਤਮ ਕੋਈ ਨਾ ਕਰੇ ਨਾ, ਲੇਖਾ ਸਭ ਦਾ ਆਪਣੇ ਹੱਥ ਰਖਾਇੰਦਾ। ਵੇਖ ਵਖਾਏ ਥਾਉਂ ਥਾਂ, ਥਾਨ ਥਨੰਤਰ ਡੇਰਾ ਲਾਇੰਦਾ। ਕਰੇ ਖੇਲ ਬੇਪਰਵਾਹ, ਭੇਵ ਅਭੇਦ ਆਪ ਖੁਲ੍ਹਾਇੰਦਾ। ਗੁਰਮੁਖ ਸਾਚੇ ਲਏ ਜਗਾ, ਜਾਗਰਤ ਜੋਤ ਇਕ ਜਗਾਇੰਦਾ। ਜਨਮ ਜਨਮ ਦੇ ਬਖ਼ਸ਼ ਗੁਨਾਹ, ਦੁਰਮਤ ਮੈਲ ਆਪ ਧੁਵਾਇੰਦਾ। ਆਪਣੀ ਗੋਦੀ ਲਏ ਬਹਾ, ਸਿਰ ਆਪਣਾ ਹੱਥ ਰਖਾਇੰਦਾ। ਬੋਧ ਅਗਾਧੀ ਸ਼ਬਦ ਜਣਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਰਖਾਇੰਦਾ। ਸਾਚੀ ਰੀਤੀ ਚਲਾਏ ਜਗ, ਜਗ ਜੀਵਣ ਦਾਤਾ ਦਇਆ ਕਮਾਈਆ। ਪਰਗਟ ਹੋ ਸੂਰਾ ਸਰਬੱਗ, ਬਲ ਆਪਣਾ ਆਪ ਰਖਾਈਆ। ਇਕ ਬਣਾਏ ਸਾਚੀ ਯਦ, ਵਿਸ਼ਵ ਆਪਣਾ ਰੂਪ ਵਖਾਈਆ। ਕਲ ਕਲੇਸ਼ ਪਾਰ ਕਿਨਾਰਾ ਹੱਦ, ਹਦੂਦ ਅਰਬਾ ਆਪਣਾ ਆਪ ਵਖਾਈਆ। ਇਕ ਵਜਾਏ ਅਗੰਮੀ ਨੱਦ, ਅਨਹਦ ਰਾਗੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤ ਕੰਤ ਭਗਵੰਤ ਏਕਾ ਘਰ ਵਸਾਈਆ। ਵਸੇ ਘਰ ਸ੍ਰੀ ਭਗਵਾਨ, ਨਿਰਗੁਣ ਨਿਰਗੁਣ ਰੂਪ ਵਟਾਇੰਦਾ। ਲੋਕਮਾਤ ਹੋ ਪਰਧਾਨ, ਦੋ ਜਹਾਨਾਂ ਵੇਖ ਵਖਾਇੰਦਾ। ਗੁਰ ਅਵਤਾਰਾਂ ਲਏ ਬਿਆਨ, ਪਰਚਾ ਆਪਣੇ ਹੱਥ ਰਖਾਇੰਦਾ। ਭਗਤ ਭਗਵੰਤ ਸਚ ਨਿਸ਼ਾਨ, ਲੋਕਮਾਤ ਝੁਲਾਇੰਦਾ। ਭਗਤਾਂ ਪਿਛੇ ਆਪਣਾ ਆਪ ਤਜਿਆ ਵਿਚ ਜਹਾਨ, ਨਿਰਗੁਣ ਹੋ ਕੇ ਸਰਗੁਣ ਅੰਦਰ ਡੇਰਾ ਲਾਇੰਦਾ। ਜੀਵ ਜੰਤ ਨਾ ਸਕੇ ਕੋਇ ਪਹਿਚਾਨ, ਨੇਤਰ ਨਜ਼ਰ ਕਿਸੇ ਨਾ ਆਇੰਦਾ । ਸਾਚਾ ਨਾਉਂ ਇਕ ਵਖਾਣ, ਜੋਗ ਅਭਿਆਸ ਪੰਧ ਮੁਕਾਇੰਦਾ। ਤੀਰਥ ਤੱਟ ਨਾ ਕੋਇ ਅਸ਼ਨਾਨ, ਅਠਸਠ ਰਾਹ ਨਾ ਕੋਇ ਤਕਾਇੰਦਾ। ਕਿਰਪਾਨਿਧ ਕਿਰਪਾ ਕਰੇ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਧੁਰ ਦੀ ਬਾਣੀ ਧੁਰ ਫ਼ਰਮਾਣ, ਧੁਰ ਸੰਦੇਸ਼ਾ ਇਕ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਹਰਿ ਜੂ ਕੀ ਖੇਲ ਵਰਤਾਇੰਦਾ। ਭਗਤ ਸੁਣਨ ਲਾ ਲਾ ਕਾਨ, ਕਵਣ ਨਾਮ ਹਰਿ ਦ੍ਰਿੜਾਇੰਦਾ। ਗੁਰ ਅਵਤਾਰ ਖ਼ੁਸ਼ੀ ਮਨਾਣ, ਪੁਰਖ ਅਬਿਨਾਸ਼ੀ ਆਪਣਾ ਖੇਲ ਕਰਾਇੰਦਾ। ਏਕਾ ਨਾਉਂ ਦੱਸ ਵਿਚ ਜਹਾਨ, ਦੋ ਜਹਾਨਾਂ ਰਾਹ ਵਖਾਇੰਦਾ। ਆਤਮ ਪਰਮਾਤਮ ਦੇਵੇ ਮਾਣ, ਨਿਮਾਣਿਆਂ ਗਲੇ ਲਗਾਇੰਦਾ। ਬ੍ਰਹਮ ਪਾਰਬ੍ਰਹਮ ਕਰੇ ਕਲਿਆਣ, ਸਿਰ ਆਪਣਾ ਹੱਥ ਟਿਕਾਇੰਦਾ। ਈਸ਼ ਜੀਵ ਦੇਵੇ ਦਾਨ, ਜਗਦੀਸ਼ ਝੋਲੀ ਪਾਇੰਦਾ। ਸੁਰਤੀ ਸ਼ਬਦੀ ਮੇਲਾ ਗੋਪੀ ਕਾਹਨ, ਘਰ ਮੰਡਲ ਰਾਸ ਰਚਾਇੰਦਾ। ਆਤਮ ਸੇਜਾ ਕਰ ਪਰਵਾਨ, ਸੇਜ ਸੁਹੰਜਣੀ ਸੋਭਾ ਪਾਇੰਦਾ। ਸਤਿਗੁਰ ਰੂਪ ਸਦਾ ਬਲਵਾਨ, ਬਿਰਧ ਬਾਲ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਏਕਾ ਘਰ, ਗ੍ਰਹਿ ਮੰਦਰ ਆਪ ਕਰਾਈਆ। ਗੁਰਮੁਖ ਮੇਲਾ ਨਾਰੀ ਨਰ, ਨਰ ਨਰਾਇਣ ਵੇਖ ਵਖਾਈਆ। ਸੰਤ ਸੁਹੇਲੇ ਆਪੇ ਫੜ, ਆਪਣਾ ਬੰਧਨ ਪਾਈਆ। ਗੁਰਮੁਖ ਸੇਜਾ ਆਪੇ ਚੜ੍ਹ, ਆਪਣੀ ਖ਼ੁਸ਼ੀ ਮਨਾਈਆ। ਨਾ ਕੋਇ ਸੀਸ ਨਾ ਕੋਈ ਧੜ, ਪੰਜ ਤਤ ਨਾ ਕੋਇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਬੈਠੇ ਰਹਿਣ ਦਰ, ਦਰ ਬੈਠੇ ਸੀਸ ਝੁਕਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਰਹੇ ਡਰ, ਸੀਸ ਸਕੇ ਨਾ ਕੋਇ ਉਠਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ ਕਲਜੁਗ ਅੰਤਮ ਵੇਸ ਕਰ, ਨਿਹਕਲੰਕਾ ਨਾਉਂ ਰਖਾਈਆ। ਭਗਤ ਭਗਵਾਨ ਦੇਵੇ ਸਾਚਾ ਵਰ, ਬਿਨ ਮੰਗਿਆਂ ਝੋਲੀ ਪਾਈਆ। ਨਿਰਭੌ ਚੁਕਾਏ ਜਗਤ ਡਰ, ਭਿਆਨਕ ਰੂਪ ਨਾ ਕੋਇ ਵਖਾਈਆ। ਦਰਸ ਦਿਖਾਏ ਅੱਗੇ ਖੜ, ਸਵਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਮ ਜਗਤ ਜੁਗ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਂਹਦਾ ਰਿਹਾ ਲੁਕ ਲੁਕ, ਆਪਣਾ ਮੁਖ ਨਾ ਕਿਸੇ ਵਖਾਇੰਦਾ। ਕਲਜੁਗ ਅੰਤਮ ਨਰ ਨਰੇਸ਼ ਸ਼ੇਰ ਹੋ ਕੇ ਰਿਹਾ ਬੁੱਕ, ਏਕਾ ਭਬਕ ਨਾਮ ਲਗਾਇੰਦਾ। ਨਿਰਗੁਣ ਧਾਰੋਂ ਨਿਰਗੁਣ ਪਿਆ ਉਠ, ਮਾਤ ਪਿਤ ਨਾ ਕੋਇ ਬਣਾਇੰਦਾ। ਆਪੇ ਚੜ੍ਹ ਕੇ ਬੈਠਾ ਸਾਚੀ ਚੋਟ, ਕਿਨਾਰਾ ਨਜ਼ਰ ਕਿਸੇ ਨਾ ਆਇੰਦਾ। ਸਚਖੰਡ ਬਣਾਏ ਕਿਲਾ ਕੋਟ, ਸੰਬਲ ਆਪਣਾ ਡੇਰਾ ਲਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਏਕ ਜਣਾਇੰਦਾ । ਸਾਚਾ ਮਾਰਗ ਚਾਰ ਵਰਨ, ਹਰਿ ਜੂ ਹਰਿ ਹਰਿ ਆਪ ਜਣਾਈਆ। ਨੇਤਰ ਖੁਲ੍ਹੇ ਹਰਨ ਫਰਨ, ਪੁਰਖ ਅਬਿਨਾਸ਼ੀ ਵੇਖੇ ਚਾਈਂ ਚਾਈਂਆ। ਸਤਿਗੁਰ ਪੂਰਾ ਤਾਰਨਹਾਰਾ ਗੁਰਸਿਖ ਤਰਨੀ ਤਰਨ, ਜਗਤ ਕਿਨਾਰਾ ਪਾਰ ਕਰਾਈਆ। ਸਚਖੰਡ ਦੁਆਰੇ ਸਾਚੇ ਵੜਨ, ਬਹਿ ਬਹਿ ਆਪਣੀ ਖ਼ੁਸ਼ੀ ਮਨਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਖਰ ਏਕੋ ਪੜ੍ਹਨ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ, ਵੇਖਣ ਚਾਈਂ ਚਾਈਂਆ। ਜੋਤ ਲਲਾਟੀ ਮਸਤਕ ਟਿੱਕਾ ਕੌਸਤਕ ਮਣੀਆਂ ਆਪੇ ਜੜਨ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਨਾਉਂ ਇਕ ਸਮਝਾਈਆ। ਸਾਚਾ ਨਾਉਂ ਆਤਮ ਪਰਮਾਤਮ, ਪਰਮ ਪੁਰਖ ਆਪ ਜਣਾਇੰਦਾ। ਲੇਖਾ ਜਾਣੇ ਜ਼ਾਹਰ ਬਾਤਨ, ਗੁਪਤ ਆਪਣਾ ਰੰਗ ਰੰਗਾਇੰਦਾ। ਭੇਵ ਖੁਲ੍ਹਾਏ ਪ੍ਰਿਥਮੀ ਆਕਾਸ਼ਨ, ਗਗਨ ਪਾਤਾਲਾਂ ਡੇਰਾ ਲਾਇੰਦਾ। ਲਹਿਣਾ ਦੇਣਾ ਜਾਣੇ ਪਵਣ ਸਵਾਸਣ, ਪਵਣ ਪਵਣਾਂ ਵਿਚ ਸਮਾਇੰਦਾ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਬਣਿਆ ਦਾਸੀ ਦਾਸਨ, ਬਣ ਸੇਵਕ ਸੇਵ ਕਮਾਇੰਦਾ। ਗੁਰਮੁਖਾਂ ਪੂਰੀ ਕਰੇ ਆਸਣ, ਆਪਣੀ ਆਸਾ ਆਪੇ ਪੂਰ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਇਕੱਲਾ ਪੁਰਖ ਅਬਿਨਾਸ਼ਣ, ਜਨਮ ਮਰਨ ਮਰਨ ਜਨਮ ਵਿਚ ਕਦੇ ਨਾ ਆਇੰਦਾ।
