੧੮ ਮੱਘਰ ੨੦੧੩ ਬਿਕ੍ਰਮੀ ਕੁਰੂਕੁਸ਼ੇਤਰ
ਹਰਿ ਸ਼ਬਦ ਤ੍ਰੈਲੋਕੀ ਨਾਥ, ਜੁਗ ਜੁਗ ਬਣਤ ਬਣਾਇੰਦਾ। ਜੁਗ ਜੁਗ ਨਿਭਾਏ ਆਪਣਾ ਸਾਥ, ਸਤਿਜੁਗ ਦੁਆਪਰ ਤ੍ਰੇਤਾ ਵੇਖ ਵਖਾਇੰਦਾ। ਰਾਮ ਰਮਈਆ ਆਪ ਰਘੁਨਾਥ, ਰਾਵਣ ਲੰਕਾ ਗੜ੍ਹ ਹੰਕਾਰ ਆਪ ਤੁੜਾਇੰਦਾ। ਕਾਹਨ ਘਨਈਆ ਕ੍ਰਿਸ਼ਨ ਮੁਰਾਰ, ਦੁਆਪਰ ਅੰਤ ਰੇਖ ਮਿਟਾਇੰਦਾ। ਇਕ ਵਹਾਈ ਮਾਤ ਨਈਆ, ਅਠਾਰਾਂ ਅਖਸ਼ੂਹਣੀ ਨਾਮ ਰਖਾਇੰਦਾ। ਇਕ ਅਖਸ਼ੂਹਣੀ ਭੇਵ ਖੁਲ੍ਹਈਆ, ਲੱਖ ਚੁਰਾਸੀ ਗਣਤ ਗਿਣਾਇੰਦਾ। ਪੰਚਮ ਰਾਜਾ ਪੰਚਮ ਤਾਜਾ ਪੰਚਮ ਰੱਖੇ ਆਪੇ ਲਾਜਾ, ਪੰਚਮ ਮੋਰ ਮੁਕਟ ਸੁਹਾਇੰਦਾ। ਆਪ ਰਚਾਇਆ ਆਪਣਾ ਕਾਜਾ, ਨਾ ਕੋਈ ਜਾਣੇ ਰਾਜਨ ਰਾਜਾ, ਜੀਵ ਹੰਕਾਰੀ ਕਰ ਵਿਚਾਰੀ ਅੰਤਮ ਅੰਤ ਮਿਟਾਇੰਦਾ। ਮਹਾਂਸਾਰਥੀ ਪਾਵੇ ਸਾਰੀ, ਰਥ ਰਥਵਾਹੀ ਆਪ ਮੁਰਾਰੀ, ਅਰਜਨ ਰੀਤਾ ਨਾਮ ਗੀਤਾ ਪਤਤ ਪੁਨੀਤਾ ਏਕਾ ਏਕ ਸੁਣਾਇੰਦਾ। ਚਰਨ ਕਵਲ ਰਖਾਏ ਇਕ ਪ੍ਰੀਤਾ, ਸ੍ਰਿਸ਼ਟ ਸਬਾਈ ਆਪੇ ਜੀਤਾ, ਤੀਰ ਕਮਾਨ ਆਪ ਉਠਾਇੰਦਾ। ਵੇਖ ਵਖਾਣੇ ਹਸਤ ਕੀਟਾ, ਨਾ ਕੋਈ ਜਾਣੇ ਕੌੜਾ ਮੀਠ, ਰੂਪ ਵਰਾਟੀ ਇਕ ਅਨਡੀਠਾ ਆਪਣਾ ਆਪ ਵਖਾਇੰਦਾ। ਜੀਵ ਜੰਤ ਹਰਿ ਪੀਸਨ ਪੀਠਾ, ਪਰਗਟ ਹੋਏ ਹਰਿ ਬੀਠਲ ਬੀਠਾ, ਮੋਹਣ ਮਾਧਵ ਨਾਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਆਪਣੀ ਜੋਤ ਧਰ, ਲੱਖ ਚੁਰਾਸੀ ਆਪ ਉਪਾਏ ਆਪੇ ਮੇਟ ਮਿਟਾਇੰਦਾ। ਦੁਆਪਰ ਦੋਆ ਧਾਰ, ਦੋਵੇਂ ਰੰਗ ਵਖਾਇੰਦਾ। ਆਪੇ ਹੋਏ ਕ੍ਰਿਸ਼ਨ ਮੁਰਾਰ, ਨਾਮ ਬੰਸਰੀ ਇਕ ਵਜਾਇੰਦਾ। ਗੋਪੀ ਕਾਹਨਾ ਤਨ ਸ਼ਿੰਗਾਰੀ, ਬੈਨ ਮੁਕਟ ਸਾਚੇ ਕੁੰਡਲ ਮੂੰਡ ਵਖਾਇੰਦਾ। ਨਾਦ ਤਰਾਨਾ ਇਕ ਅਪਾਰ, ਜਨ ਭਗਤਾਂ ਆਤਮ ਅੰਦਰ ਇਕ ਵਖਾਇੰਦਾ। ਸਚ ਨਿਸ਼ਾਨਾ ਮਾਰੇ ਮਾਰ, ਤਤ ਸਤਿ ਵਿਚ ਸਮਾਇੰਦਾ। ਦੋਹਾਂ ਮੇਲਾ ਇਕ ਦਵਾਰ, ਦੋਵੇਂ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਕਰ ਅਕਾਰ, ਜਗਤ ਰੀਤੀ ਏਕਾ ਏਕ ਵਖਾਇੰਦਾ। ਜਗਤ ਰੀਤੀ ਰਾਜਨ ਰਾਜ, ਆਪਣੀ ਆਪ ਚਲਾਈਆ। ਕੌਰੋ ਬਖ਼ਸ਼ੇ ਤਾਮਸ ਤਾਮ, ਤਾਮਸ ਤ੍ਰਿਸ਼ਨਾ ਅੱਗ ਵਧਾਈਆ। ਪੰਚ ਜਣਾਏ ਸਵਾਸ ਸਵਾਸ, ਆਪਣਾ ਨਾਮ ਜਪਾਈਆ। ਅੱਠੇ ਪਹਿਰ ਰਹੇ ਪਾਸ, ਵਿਛੜ ਕਦੇ ਨਾ ਜਾਈਆ। ਸਦਾ ਸੁਹੇਲਾ ਪ੍ਰਿਥਮੀ ਆਕਾਸ਼, ਦਰਬਾਸ਼ਾ ਮਾਣ ਗਵਾਈਆ। ਨਿਰਧਨ ਹਰਿ ਪੂਰ ਕਰਾਏ ਆਸ, ਸਰਧਨ ਰੂਪ ਸਮਾਈਆ। ਆਪੇ ਪਾਵੇ ਸਾਚੀ ਰਾਸ, ਨਟ ਨਟੂਆ ਨਾਮ ਰਖਾਈਆ। ਭਗਤ ਸੁਹੇਲਾ ਹੋਇਆ ਦਾਸ, ਬਿਪਰ ਸੁਦਾਮਾ ਗਲੇ ਲਗਾਈਆ। ਦਰੋਪਦ ਮੇਲਾ ਸਰਬ ਗੁਣਤਾਸ, ਹਰਿ ਅੰਗੀ ਅੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪ ਉਪਾਏ, ਆਪੇ ਦਏ ਮਿਟਾਈਆ। ਜੁਗ ਦੁਆਪਰ ਅੰਤ ਕਰ, ਯੁਜਰ ਦਏ ਦੁਹਾਈਆ। ਵੇਦ ਅਥਰਬਣ ਮਾਤ ਧਰ, ਕਲਜੁਗ ਕਰੇ ਕੁੜਮਾਈਆ। ਆਪ ਆਪਣੀ ਖੇਲ ਕਰ, ਬੈਠਾ ਕਲਾ ਛੁਪਾਈਆ। ਜੀਵ ਜੰਤ ਰਾਏ ਧਰਮ ਦੀ ਜੇਲ੍ਹ ਧਰ, ਕੁੰਡਾ ਬੈਠਾ ਲਾਈਆ। ਪੰਚਮ ਪੰਚਾਂ ਮੇਲ ਕਰ, ਰਾਜ ਯੁਧਿਸ਼ਟਰ ਯੋਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਬਚਨ ਅਲਾਈਆ। ਭਗਤ ਯੁਧਿਸ਼ਟਰ ਹਰਿ ਦਵਾਰ, ਦੋਏ ਜੋੜ ਕਰੇ ਨਿਮਸਕਾਰਿਆ। ਅੰਤਮ ਮੇਲਾ ਕਵਣ ਦਵਾਰ, ਦਰ ਘਰ ਸਾਚੇ ਆਪ ਪੁਕਾਰਿਆ। ਖੇਲੇ ਖੇਲ ਵਿਚ ਸੰਸਾਰ, ਹਰਿ ਕਾਹਨਾ ਕ੍ਰਿਸ਼ਨ ਮੁਰਾਰਿਆ। ਭਗਤ ਸੁਹੇਲਾ ਦੂਜੀ ਵਾਰ, ਆਏ ਵਿਚ ਸੰਸਾਰਿਆ। ਕਲਜੁਗ ਵੇਲਾ ਵਕਤ ਵਿਚਾਰ, ਨਿਹਕਲੰਕ ਲਏ ਅਵਤਾਰਿਆ। ਸ਼ਬਦ ਖੰਡਾ ਤੇਜ ਕਟਾਰ, ਮਾਰੀ ਜਾਏ ਵਾਰੋ ਵਾਰਿਆ। ਨਾ ਕੋਈ ਜਾਣੇ ਆਰ ਪਾਰ, ਸਾਗਰ ਡੂੰਘਾ ਵਡ ਸੰਸਾਰਿਆ। ਤਿੱਖੀ ਆਪਣੀ ਧਾਰ, ਨਾ ਕੋਈ ਸਕੇ ਮਾਤ ਸਹਾਰਿਆ। ਬ੍ਰਹਮਾ ਸ਼ਿਵ ਦੇਵਤ ਸੁਰ ਰਹੇ ਵਿਚਾਰ, ਦੇਵੀ ਦੇਵਾ ਦੇਵ ਮਨਾ ਰਿਹਾ। ਲੱਖ ਚੁਰਾਸੀ ਵੇਖੇ ਚੜ੍ਹ ਚੜ੍ਹ ਸ਼ਬਦ ਘੋੜਾ, ਚਿੱਟਾ ਅਸਵ ਇਕ ਦੁੜਾ ਰਿਹਾ। ਪੂਤ ਸਪੂਤਾ ਬ੍ਰਹਿਮਣ ਗੌੜਾ, ਆਪ ਆਪਣਾ ਰੂਪ ਵਟਾ ਰਿਹਾ। ਧੁਰਦਰਗਾਹੀ ਆਇਆ ਦੌੜਾ, ਸ਼ਾਹੋ ਭੂਪ ਆਪ ਅਖਵਾ ਰਿਹਾ। ਕੋਈ ਨਾ ਜਾਣੇ ਲੰਮਾ ਚੌੜਾ, ਏਕਾ ਪੌੜਾ ਮਾਤ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਯੁਧਿਸ਼ਟਰ ਏਕਾ ਵਰ, ਰਸਨਾ ਕਥਨੀ ਸ਼ਬਦ ਗਿਆਨ ਚਰਨ ਧਿਆਨ ਵਖਾ ਰਿਹਾ। ਯੋਗ ਯੁਧਿਸ਼ਟਰ ਚਰਨ ਧਿਆਨਾ, ਆਪਣਾ ਆਪ ਬੰਧਾਇੰਦਾ। ਪੰਚਮ ਦੇਵੇ ਪੰਚ ਨਿਸ਼ਾਨਾ, ਪੰਚਮ ਵੇਖ ਵਖਾਇੰਦਾ। ਮਿਲੇ ਮੇਲ ਵਾਲੀ ਦੋ ਜਹਾਨਾਂ, ਆਪਣੇ ਅੰਕ ਲਿਖਾਇੰਦਾ। ਪੰਚਮ ਤਤ ਨਾ ਕੋਈ ਜਾਣੇ ਜੀਵ ਜੰਤ ਬਣ ਜੋਤੀ ਨੂਰ ਹਰਿ ਸਮਾਇੰਦਾ। ਜੋਤ ਸਰੂਪੀ ਕ੍ਰਿਸ਼ਨਾ ਕਾਹਨਾ, ਆਪਣੀ ਜੋਤ ਜਗਾਇੰਦਾ। ਨੌ ਖੰਡ ਪ੍ਰਿਥਮੀ ਹੋਏ ਸੁੰਞ ਮਸਾਣਾ, ਸੱਤਾਂ ਦੀਪਾਂ ਦੀਪਕ ਨਾ ਕੋਈ ਜਗਾਇੰਦਾ। ਪਾਰਬ੍ਰਹਮ ਬ੍ਰਹਮ ਗੁਣ ਨਿਧਾਨਾ, ਧਰਮ ਝੁਲਾਏ ਇਕ ਨਿਸ਼ਾਨਾ, ਸਾਚੀ ਰੰਗਣ ਰੰਗ ਚੜ੍ਹਾਇੰਦਾ। ਨਾ ਕੋਈ ਜਾਣੇ ਖਾਣਾ ਪੀਣ ਭੇਵ ਨਾ ਪਾਏ ਬੀਨਾ ਦਾਨਾ, ਹਵਨ ਪਵਨ ਨਾਮ ਅਹੂਤੀ ਸਚ ਸਮਗਰੀ ਨਾ ਕੋਈ ਰਖਾਇੰਦਾ। ਕਾਇਆ ਰਮਾਏ ਨਾ ਸਚ ਭਬੂਤੀ, ਜੀਵ ਜੰਤ ਹੋਏ ਅਧਭੂਤੀ, ਮਾਇਆ ਮਮਤਾ ਤਨ ਮਨ ਝੂਠੀ, ਤ੍ਰਿਸ਼ਨਾ ਤ੍ਰਿਪਤ ਨਾ ਕੋਈ ਕਰਾਇੰਦਾ। ਹੰਕਾਰੀ ਵਿਕਾਰੀ ਫੜੀ ਠੂਠੀ, ਬ੍ਰਹਮ ਵਿਦਿਆ ਗਈ ਰੂਠੀ, ਜਗਤ ਵਿਦਿਆ ਗੁਣ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਯੁਧਿਸ਼ਟਰ ਸਾਚਾ ਵਰ, ਆਪਣਾ ਆਪ ਦਵਾਇੰਦਾ। ਸਚ ਯੁਧਿਸ਼ਟਰ ਸਾਚਾ ਤਾਜ, ਆਪਣੇ ਸੀਸ ਟਿਕਾਈਆ। ਪਾਰਬ੍ਰਹਮ ਕਲ ਕਰੇ ਕਾਜ, ਸ਼ਬਦ ਸਰੂਪੀ ਮਾਰੇ ਆਵਾਜ਼, ਸੋਹੰ ਬਾਜ ਉਡਾਈਆ। ਪਰਗਟ ਹੋਏ ਦੇਸ ਮਾਝ, ਜਨ ਭਗਤਾਂ ਅੰਤਮ ਰੱਖੇ ਲਾਜ, ਜੁਗ ਜੁਗ ਜੋਤ ਜਗਾਈਆ। ਚਾਰੋਂ ਕੁੰਟ ਪੈਣੀ ਭਾਜ, ਨਾ ਕੋਈ ਰਾਜ ਰਾਜਾਨ ਸ਼ਾਹ ਸੁਲਤਾਨ ਕਰੇ ਕਰਾਏ ਆਪਣਾ ਕਾਜ, ਦਰ ਦਵਾਰ ਨਾ ਬੰਕ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਵੇਖੇ ਜਗਤ ਖੇਤਰ, ਖੇਲੇ ਖੇਲ ਮਹੀਨਾ ਚੇਤਰ, ਚੌਦਸ ਚੌਦਸ ਚੌਦਾਂ ਰੰਗ ਵਟਾਈਆ। ਨਰ ਅਵਤਾਰੀ ਨਰ ਨਿਰੰਕਾਰ, ਜੁਗ ਜੁਗ ਜੋਤ ਜਗਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਸਾਚੇ ਤਨ ਆਪ ਸਜਾਇੰਦਾ। ਲੋਆਂ ਪੁਰੀਆਂ ਮਾਰੇ ਮਾਰ, ਨੌ ਖੰਡ ਪ੍ਰਿਥਮੀ ਆਪ ਹਿਲਾਇੰਦਾ। ਸਾਧ ਸੰਤ ਨਾ ਪਾਵੇ ਸਾਰ, ਜੀਵ ਜੰਤ ਸਰਬ ਕੁਰਲਾਇੰਦਾ। ਪੂਰਨ ਭਗਵੰਤ ਹਰਿ ਜੋਤ ਅਧਾਰ, ਜੋਤੀ ਸਭ ਦੇ ਅੰਦਰ ਟਿਕਾਇੰਦਾ। ਜਨ ਭਗਤਾਂ ਮੇਲਾ ਕੰਤ ਭਤਾਰ, ਨਰ ਨਾਰੀ ਰੂਪ ਵਟਾਇੰਦਾ। ਆਪੇ ਹੋਏ ਦਵਾਰ ਪਾਲ, ਦਰ ਦਵਾਰਕਾ ਨਾਉਂ ਰਖਾਇੰਦਾ। ਚਰਨ ਛੁਹਾਏ ਪਹਿਲੀ ਵਾਰ, ਸ੍ਰਿਸ਼ਟ ਸਬਾਈ ਮਾਰੇ ਮਾਰ, ਨਾ ਕੋਈ ਜਾਣੇ ਜੰਤ ਗਵਾਰ, ਭੇਵ ਅਭੇਦਾ ਅਛਲ ਅਛੇਦਾ, ਹੱਥ ਨਾ ਆਏ ਚਾਰੇ ਵੇਦਾ, ਜਗਤ ਕਿਤੇਬਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਸਰੂਪੀ ਏਕਾ ਘਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਆਪ ਰਖਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਹਰਿ ਸਾਚੇ ਜੋਤ ਜਗਾਈਆ। ਕੁਰੂਕੁਸ਼ੇਤਰ ਸਿੰਮਤ ਵਿਚਾਰੀ, ਕਾਹਨਾ ਕ੍ਰਿਸ਼ਨਾ ਮੇਲ ਮਿਲਾਈਆ। ਅਰਜਨ ਜੋਧਾ ਹਰਿ ਸ਼ਬਦ ਖੰਡਾ ਖੰਡਾ ਬਲਕਾਰੀ, ਆਪਣੀ ਦੇਵੇ ਆਪ ਵਡਿਆਈਆ। ਰਥ ਰਥਵਾਹੀ ਨਰ ਨਿਰੰਕਾਰੀ, ਰਥ ਪੂਰਨ ਇਕ ਬਣਾਈਆ। ਉਪਰ ਰਿਹਾ ਕਰ ਸਵਾਰੀ, ਦਿਸ ਕਿਸੇ ਨਾ ਆਈਆ। ਇਕ ਗੀਤਾ ਅਠਾਰਾਂ ਧਿਆਏ ਲੇਖ ਲਿਖਾਰੀ, ਗਿਆਨ ਗੋਝ ਭੇਵ ਲਿਖਾਈਆ। ਕਲਜੁਗ ਤੇਰੀ ਅੰਤਮ ਵਾਰੀ, ਭਉ ਚੁਕਾਏ ਏਕਾ ਦੂਜ, ਏਕਾ ਰਚਨ ਰਿਹਾ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣ ਆਇਆ ਸਚ ਦਰ, ਰਾਏ ਧਰਮ ਰਿਹਾ ਪੁਕਾਰੀਆ। ਰਾਏ ਧਰਮ ਸੁਣ ਪੁਕਾਰ, ਪ੍ਰਭ ਆਪਣੀ ਕਲ ਕਲ ਧਾਰਿਆ। ਸੰਮਤ ਤੇਰਾਂ ਤੇਰੀ ਧਾਰ, ਆਈ ਅੰਤਮ ਵਾਰਿਆ। ਵੇਖ ਵਖਾਣੇ ਵਿਚ ਸੰਸਾਰ, ਚਾਰੋਂ ਕੁੰਟ ਚਾਰ ਦਿਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਅਪਰ ਅਪਾਰਿਆ। ਰਥ ਰਥਵਾਹੀ ਆਪ ਹਰਿ, ਕਾਇਆ ਰਥ ਚਲਾਇੰਦਾ। ਸ਼ਬਦ ਘੋੜਾ ਅੱਗੇ ਧਰ, ਸਾਚਾ ਜੋੜ ਜੁੜਾਇੰਦਾ। ਸ੍ਰਿਸ਼ਟ ਸਬਾਈ ਰਿਹਾ ਲੜ, ਰਸਨਾ ਤੀਰ ਨਿਰਾਲਾ ਇਕ ਚਲਾਇੰਦਾ। ਅਗੰਮ ਅਗੰਮਾ ਧਾਮ ਅਗੰਮੇ ਖੜ੍ਹ, ਆਪਣਾ ਵਾਰ ਕਰਾਇੰਦਾ। ਸ੍ਰਿਸ਼ਟ ਸਬਾਈ ਤੋੜੇ ਕਿਲ੍ਹਾ ਹੰਕਾਰੀ ਗੜ੍ਹ, ਦਿਸ ਕਿਸੇ ਨਾ ਆਇੰਦਾ। ਲੱਗੀ ਰਹਿਣ ਨਾ ਦੇਵੇ ਜੜ੍ਹ, ਤੀਰਥ ਤਟ ਨਾ ਕੋਈ ਵਖਾਇੰਦਾ। ਆਪ ਆਪਣਾ ਘਾੜਨ ਘੜ, ਘਟ ਘਟ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰ ਸਰੋਵਰ ਤਟ ਕਿਨਾਰ ਨਾ ਕੋਈ ਮਾਤ ਦਿਸਾਇੰਦਾ। ਚਰਨ ਛੁਹਾਏ ਹਰਿ ਨਿਰੰਕਾਰੀ, ਆਪਣੀ ਦਇਆ ਕਮਾਈਆ। ਤੀਰਥ ਤਟ ਹੋਏ ਖੁਆਰੀ, ਨਾ ਕੋਈ ਮਾਤ ਸਹਾਈਆ। ਕਲਜੁਗ ਅੰਤਮ ਮਾਰੇ ਮਾਰੀ, ਮਾਰਨਹਾਰਾ ਆਪ ਅਖਵਾਈਆ। ਆਪੇ ਕਰਨ ਆਇਆ ਕਾਰੀ, ਕਾਰਜ ਆਪਣੇ ਹੱਥ ਰਖਾਈਆ। ਪੰਜ ਸਿਖ ਨਾਲ ਇਕ ਲਿਖਾਰੀ, ਅਚਰਜ ਲੀਲਾ ਆਪ ਰਚਾਈਆ। ਜੋਤ ਜਗਾਈ ਇਕ ਨਿਰੰਕਾਰੀ, ਆਸ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਲੇਖ ਲਿਖਾਏ ਦਇਆ ਕਮਾਏ, ਨੌ ਖੰਡ ਪ੍ਰਿਥਮੀ ਆਪ ਹਿਲਾਏ, ਦੇਵੇ ਲੋਕਮਾਤ ਇਕ ਹੁਲਾਰੀਆ। ਕੁਰੂਕੁਸ਼ੇਤਰ ਚਰਨ ਛੁਹਾਇਆ, ਲੋਕਮਾਤ ਹੁਲਾਰਾ। ਸ੍ਰਿਸ਼ਟ ਸਬਾਈ ਖੇਤਰ ਇਕ ਬਣਾਇਆ, ਚਾਰੋਂ ਕੁੰਟ ਧੁੰਦੂਕਾਰਾ। ਨੇਤਰ ਨੈਣ ਕਿਸੇ ਦਿਸ ਨਾ ਆਇਆ, ਪਰਗਟ ਹੋਇਆ ਹਰਿ ਗਿਰਧਾਰਾ। ਸਾਕ ਸੱਜਣ ਸੈਣ ਕੋਈ ਦਿਸ ਨਾ ਆਇਆ, ਗੋਬਿੰਦ ਕਾਇਆ ਮੀਤ ਮੁਰਾਰਾ। ਗੁਰਸਿਖਾਂ ਹਿੱਸਾ ਇਕ ਵੰਡਾਇਆ, ਸੋਹਣ ਚਰਨ ਦਵਾਰਾ। ਆਤਮ ਵਿਸਾ ਰਿਹਾ ਲੁਹਾਇਆ, ਚਰਨ ਵਖਾਏ ਇਕ ਸਰੋਵਰ ਇਕ ਦਵਾਰਾ। ਤ੍ਰਿਸ਼ਨਾ ਭੁੱਖਾ ਰਿਹਾ ਮਿਟਾਇਆ, ਰੂਪ ਅਨੂਪਾ ਹਰਿ ਗਿਰਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕ੍ਰਿਸ਼ਨ ਕ੍ਰਿਸ਼ਨਾ ਅਰਜਨ ਅਰਜਨਾ ਏਕਾ ਰੂਪ ਅਪਾਰਾ। ਧਾਮ ਸੁਭਾਗਾ ਹਰਿ ਚਰਨ ਲਾਗਾ, ਦੋ ਜੁਗ ਹੋਏ ਕੁੜਮਾਈਆ। ਜਨ ਭਗਤਾਂ ਧੋਵੇ ਦਰ ਦਰ ਘਰ ਘਰ ਦਾਗਾ, ਸੰਮਤ ਚੌਦਾਂ ਦਇਆ ਕਮਾਈਆ। ਮਨਮੁਖਾਂ ਆਤਮ ਲਾਏ ਆਗਾ, ਅਗਨ ਬਾਣ ਇਕ ਚਲਾਈਆ। ਆਪੇ ਸੋਇਆ ਆਪੇ ਜਾਗਾ, ਆਪ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਾਮ ਭੂਮਿਕਾ ਗੁਰ ਚਰਨ ਅਸਥਾਨ ਆਪੇ ਦਏ ਸੁਹਾਈਆ।