Granth 09 Likhat 171: 17 Bhadro 2017 Bikarmi Subedar Ram Singh de Greh Gawal Toli Makan No 386 Ferozepur Chhauni

੧੭ ਭਾਦਰੋਂ ੨੦੧੭ ਬਿਕ੍ਰਮੀ ਸੂਬੇਦਾਰ ਰਾਮ ਸਿੰਘ ਦੇ ਗ੍ਰਹਿ ਗਵਾਲ ਟੋਲੀ ਮਕਾਨ ਨੰ੦ ੩੮੬ ਫਿਰੋਜ਼ ਪੁਰ ਛਾਉਣੀ

ਸੋ ਪੁਰਖ ਨਿਰੰਜਣ ਗੁਣ ਨਿਧਾਨ, ਹਰਿ ਵਡ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਵਾਲੀ ਦੋ ਜਹਾਨ, ਅਗੰਮ ਅਗੰਮੜਾ ਖੇਲ ਕਰਾਈਆ। ਏਕੰਕਾਰਾ ਰਖਾਏ ਸਚ ਨਿਸ਼ਾਨ, ਦਰ ਘਰ ਸਾਚੇ ਆਪ ਝੁਲਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜੋਤ ਡਗਮਗਾਈਆ। ਅਬਿਨਾਸ਼ੀ ਕਰਤਾ ਆਪ ਸੁਹਾਏ ਸਚ ਮਕਾਨ, ਸਚਖੰਡ ਦਵਾਰਾ ਸੋਭਾ ਪਾਈਆ। ਸ੍ਰੀ ਭਗਵਾਨ ਵਡ ਦਾਨਾ ਦਾਨੀ ਦਾਨ, ਦੇਵਣਹਾਰ ਇਕ ਅਖਵਾਈਆ। ਪਾਰਬ੍ਰਹਮ ਸੁਣੇ ਸੁਣਾਏ ਧੁਰ ਫ਼ਰਮਾਣ, ਹੁਕਮੀ ਹੁਕਮ ਆਪ ਜਣਾਈਆ। ਕਰੇ ਖੇਲ ਹੋਏ ਨਿਗਹਬਾਨ, ਨਿਰਵੈਰ ਆਪਣਾ ਬਲ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਇਕ ਵਡਿਆਈਆ। ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਤਖ਼ਤ ਤਾਜ ਆਪ ਸੁਹਾਇੰਦਾ। ਸਚਖੰਡ ਦਵਾਰ ਵਸੇ ਸਚ ਮਕਾਨਾ, ਦਰਗਹਿ ਸਾਚੀ ਆਸਣ ਲਾਇੰਦਾ। ਰੂਪ ਰੰਗ ਨਾ ਰੇਖ ਕੋਈ ਵਖਾਨਾ, ਅਨਭਵ ਪਰਕਾਸ਼ ਆਪ ਕਰਾਇੰਦਾ। ਹੁਕਮੀ ਹੁਕਮ ਸੁਣਾਏ ਸਚ ਤਰਾਨਾ, ਧੁਰ ਤਰਾਨਾ ਆਪ ਜਣਾਇੰਦਾ। ਏਕਾ ਰਾਗ ਏਕਾ ਗਾਣਾ, ਰਾਗ ਅਨਾਦੀ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਉਪਾਇੰਦਾ। ਦਰ ਘਰ ਸਾਚਾ ਆਪ ਉਪਾਇਆ, ਆਪੇ ਆਪਣਾ ਆਸਣ ਲਾਈਆ। ਇਕ ਇਕੱਲਾ ਖੇਲ ਖਿਲਾਇਆ, ਖੇਲਣਹਾਰ ਦਿਸ ਨਾ ਆਈਆ। ਨਿਰਗੁਣ ਆਪਣਾ ਨਾਉਂ ਧਰਾਇਆ, ਨਾ ਮਰੇ ਨਾ ਜਾਈਆ। ਥਿਰ ਦਰਬਾਰ ਆਪ ਖੁਲ੍ਹਾਇਆ, ਮਹੱਲ ਅਟੱਲ ਅਚੱਲ ਸੋਭਾ ਪਾਈਆ। ਕਮਲਾਪਾਤੀ ਦੀਪਕ ਇਕ ਰਿਹਾ ਜਗਾਇਆ, ਤੇਲ ਬਾਤੀ ਨਾ ਕੋਈ ਰਖਾਈਆ। ਸਾਚੀ ਹਾਟੀ ਇਕ ਖੁਲ੍ਹਾਇਆ, ਵਸਤ ਅਮੋਲਕ ਇਕ ਵਰਤਾਈਆ। ਸਰਬ ਕਲਾ ਸਮਰਥ ਆਪ ਅਖਵਾਇਆ, ਅਕਲ ਕਲ ਹਰਿ ਰਘਰਾਈਆ। ਆਪਣੀ ਖਾਣੀ ਆਪਣਾ ਭੰਡਾਰਾ ਆਪ ਵਖਾਇਆ, ਆਪੇ ਮੰਦਰ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਡੇਰਾ ਲਾਈਆ। ਹਰਿ ਮੰਦਰ ਹਰਿ ਸੁਹਾਵਨਾ, ਪਾਰਬ੍ਰਹਮ ਬੇਅੰਤ। ਆਪਣੀ ਕੀਮਤ ਕਰਤਾ ਆਪੇ ਪਾਵਨਾ ਆਦਿ ਜੁਗਾਦਿ ਮਹਿਮਾ ਅਗਣਤ। ਆਪਣਾ ਥਾਨ ਆਪ ਸੁਹਾਵਨਾ, ਆਪੇ ਹੋਏ ਸੋਭਾਵੰਤ। ਆਪਣਾ ਰੂਪ ਆਪ ਪਰਗਟਾਵਨਾ, ਆਪੇ ਖੇਲੇ ਖੇਲ ਨਾਰੀ ਕੰਤ। ਆਪੇ ਸਾਚੀ ਸੇਜ ਹੰਢਾਵਨਾ, ਆਪੇ ਚਾੜ੍ਹੇ ਰੰਗ ਬਸੰਤ। ਆਪੇ ਸਗਲਾ ਸੰਗ ਨਿਭਾਵਨਾ, ਆਪੇ ਲੇਖਾ ਜਾਣੇ ਆਦਿ ਅੰਤ। ਆਪੇ ਜੁਗ ਜੁਗ ਰੂਪ ਧਰਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਸਾਏ ਸਾਚਾ ਘਰ, ਦਰ ਘਰ ਸਾਚਾ ਇਕ ਸੁਹੰਤ। ਦਰ ਘਰ ਸਾਚਾ ਹਰਿ ਸੁਹਾਇੰਦਾ, ਸੋਭਾਵੰਤ ਗਹਿਰ ਗੰਭੀਰ। ਸਤਿ ਪੁਰਖ ਸਤਿ ਸਤਿਵਾਦੀ ਆਪਣਾ ਆਸਣ ਲਾਇੰਦਾ, ਆਦਿ ਜੁਗਾਦੀ ਠਾਂਡਾ ਸੀਰ। ਤਤਵ ਤਤ ਨਾ ਕੋਈ ਵਖਾਇੰਦਾ, ਨਾ ਕੋਈ ਬਸਤਰ ਪਹਿਨੇ ਚੀਰ। ਨਿਰਗੁਣ ਜੋਤ ਇਕ ਜਗਾਇੰਦਾ, ਚੋਟੀ ਚੜ੍ਹਿਆ ਇਕ ਅਖ਼ੀਰ। ਸ਼ਬਦ ਨਾਦ ਧੁਨ ਅਲਾਇੰਦਾ ਤੁਰੀਆ ਰਾਗ ਸੁਣਾਏ ਪੀਰਨ ਪੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪੇ ਖੋਲ੍ਹ, ਪੁਰਖ ਅਗੰਮਾ ਆਪੇ ਬੋਲ, ਆਦਿ ਜੁਗਾਦਿ ਨਾ ਜਾਏ ਡੋਲ, ਅਡੁਲ ਆਪਣਾ ਨਾਉਂ ਧਰਾਇੰਦਾ। ਸਚਖੰਡ ਦਵਾਰਾ ਖੋਲ੍ਹਿਆ, ਕਰ ਕਿਰਪਾ ਗੁਣ ਨਿਧਾਨ। ਨਿਰਗੁਣ ਅੰਦਰ ਵੜ ਵੜ ਬੋਲਿਆ, ਜੋਧਾ ਸੂਰਬੀਰ ਬਲੀ ਬਲਵਾਨ। ਆਪੇ ਬਣਿਆ ਸਾਚਾ ਤੋਲਿਆ, ਤੋਲਣਹਾਰ ਦੋ ਜਹਾਨ। ਆਪੇ ਬਣੇ ਸਚ ਵਿਚੋਲਿਆ, ਨਿਰਗੁਣ ਨਿਰਗੁਣ ਹੋ ਪਰਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸੋਭਾਵੰਤ, ਆਪ ਸੁਹਾਏ ਹਰਿ ਹਰਿ ਕੰਤ, ਦੂਸਰ ਅਵਰ ਨਾ ਕੋਈ ਜਣਾਈਆ। ਸਚਖੰਡ ਦਵਾਰ ਸੁਹਾਇੰਦਾ, ਪਾਰਬ੍ਰਹਮ ਪ੍ਰਭ ਬੇਪਰਵਾਹ। ਨਿਰਗੁਣ ਆਪਣਾ ਆਸਣ ਲਾਇੰਦਾ, ਦੀਪਕ ਜੋਤੀ ਜੋਤ ਜਗਾ। ਨੂਰੋ ਨੂਰ ਡਗਮਗਾਇੰਦਾ, ਨਿਰਵੈਰ ਖੇਲ ਰਿਹਾ ਖਿਲਾ। ਅਕਾਲ ਮੂਰਤ ਆਪ ਪਰਗਟਾਇੰਦਾ, ਰੂਪ ਰੇਖ ਨਾ ਰਿਹਾ ਜਣਾ। ਸਾਚੇ ਤਖ਼ਤ ਚਰਨ ਟਿਕਾਇੰਦਾ, ਸ਼ਾਹੋ ਭੂਪ ਬਣੇ ਸੱਚਾ ਪਾਤਸ਼ਾਹ। ਸਤਿ ਪੁਰਖ ਨਿਰੰਜਣ ਸਾਚੀ ਕਾਰ ਕਮਾਇੰਦਾ, ਅਲੱਖ ਅਗੋਚਰ ਅਗੰਮ ਅਥਾਹ। ਸਚ ਨਿਸ਼ਾਨਾ ਆਪ ਝੁਲਾਇੰਦਾ, ਅਗੰਮ ਅਗੰਮੜਾ ਆਪਣੇ ਹੱਥ ਟਿਕਾ। ਆਪਣੀ ਵੰਡਣ ਆਪ ਵੰਡਾਇੰਦਾ, ਆਪੇ ਕਰੇ ਸਚ ਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ। ਬੇਪਰਵਾਹ ਹਰਿ ਨਿਰੰਕਾਰਾ, ਨਿਰਵੈਰ ਆਪਣਾ ਖੇਲ ਖਿਲਾਇੰਦਾ। ਸਾਚੇ ਤਖ਼ਤ ਬੈਠਾ ਸੱਚੀ ਸਰਕਾਰਾ, ਤਖ਼ਤ ਤਾਜ ਆਪ ਸੁਹਾਇੰਦਾ। ਰਚਿਆ ਕਾਜ ਪਰਵਰਦਿਗਾਰਾ, ਨੂਰ ਅਲਾਹੀ ਨੂਰ ਸਮਾਇੰਦਾ। ਮੁਕਾਮੇ ਹਕ ਹਕ ਕਰੇ ਪਿਆਰਾ, ਲਾਸ਼ਰੀਕ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਆਪ ਵਡਿਆਇੰਦਾ। ਥਿਰ ਘਰ ਵਡਾ ਵਡ ਵਡਿਆਏ, ਮਹਿਮਾ ਅਕਥ ਕਥੀ ਨਾ ਜਾਈਆ। ਸੋ ਪੁਰਖ ਨਿਰੰਜਣ ਆਸਣ ਲਾਏ, ਹਰਿ ਪੁਰਖ ਨਿਰੰਜਣ ਸੋਭਾ ਪਾਈਆ। ਏਕੰਕਾਰਾ ਵੇਖ ਵਖਾਏ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਸ੍ਰੀ ਭਗਵਾਨਾ ਪਰਦਾ ਲਾਹੇ, ਅਬਿਨਾਸ਼ੀ ਕਰਤਾ ਦਇਆ ਕਮਾਈਆ। ਪਾਰਬ੍ਰਹਮ ਪ੍ਰਭ ਪਏ ਸਰਨਾਏ, ਆਪਣਾ ਸੀਸ ਜਗਦੀਸ ਆਪ ਝੁਕਾਈਆ। ਰੂਪ ਰੰਗ ਨਾ ਕੋਈ ਵਖਾਏ, ਰੇਖ ਭੇਖ ਨਾ ਕੋਈ ਵਟਾਈਆ। ਸਚਖੰਡ ਦਵਾਰਾ ਇਕ ਸੁਹਾਏ, ਛੱਪਰ ਛੰਨ ਨਾ ਕੋਈ ਬਣਾਈਆ। ਦੀਵਾ ਬਾਤੀ ਇਕ ਜਗਾਏ, ਕੰਤ ਕੰਤੂਲ ਡਗਮਗਾਈਆ। ਸਾਚੀ ਹਾਟੀ ਇਕ ਖੁਲ੍ਹਾਏ, ਵਣਜ ਵਣਜਾਰਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰਾ, ਕਰੇ ਖੇਲ ਅਗੰਮ ਅਪਾਰਾ, ਨਿਰਗੁਣ ਨਿਰਵੈਰ ਉਪਜਾਏ ਸਾਚੀ ਧਾਰਾ, ਧਾਰ ਧਾਰ ਵਿਚ ਸਮਾਈਆ। ਆਪਣੀ ਧਾਰ ਸਮਾਲੀਅਨ, ਪਾਰਬ੍ਰਹਮ ਬੇਅੰਤ। ਆਪੇ ਖੇਲੇ ਖੇਲ ਨਰਾਇਣ, ਸ੍ਰੀ ਭਗਵਾਨ ਸਾਹਿਬ ਗੁਣਵੰਤ। ਆਪੇ ਜੋਤ ਜਗਾਏ ਇਕ ਅਕਾਲੀਅਨ, ਅਬਿਨਾਸ਼ੀ ਕਰਤਾ ਮਹਿਮਾ ਅਗਣਤ। ਆਪਣਾ ਦੀਪ ਪਰਗਟਾਏ ਇਕ ਜਵਾਲੀਅਨ, ਆਦਿ ਨਿਰੰਜਣ ਸਾਚਾ ਕੰਤ। ਆਪੇ ਸਾਚਾ ਧਾਮ ਸੁਹਾਲੀਅਨ, ਏਕਾ ਏਕੰਕਾਰਾ ਆਦਿ ਅੰਤ। ਆਪੇ ਲੇਖਾ ਜਾਣੇ ਦੋ ਜਹਾਨੀਅਨ, ਹਰਿ ਪੁਰਖ ਨਿਰੰਜਣ ਸਰਬ ਗੁਣਵੰਤ। ਆਪੇ ਦਰਗਹਿ ਸਾਚੀ ਧਾਮ ਸੁਹਾਲੀਅਨ, ਸੋ ਪੁਰਖ ਨਿਰੰਜਣ ਆਦਿ ਅੰਤ। ਸਤਿ ਪੁਰਖ ਨਿਰੰਜਣ ਆਪਣੀ ਆਪ ਕਰੇ ਪ੍ਰਿਤਪਾਲੀਅਨ, ਆਪੇ ਕਰੇ ਆਪਣੀ ਮੰਤ। ਸੋ ਪੁਰਖ ਨਿਰੰਜਣ ਦਰ ਸੁਹਾਵਨਾ, ਦੀਨਾ ਨਾਥ ਵੱਡੀ ਵਡਿਆਈਆ। ਸਚਖੰਡ ਦਵਾਰਾ ਸੋਭਾ ਪਾਵਨਾ, ਸੋ ਪੁਰਖ ਨਿਰੰਜਣ ਜੋਤ ਜਗਾਈਆ। ਥਿਰ ਘਰ ਸਾਚਾ ਏਕਾ ਰੰਗ ਰੰਗਾਵਨਾ, ਹਰਿ ਪੁਰਖ ਨਿਰੰਜਣ ਸੇਵ ਕਮਾਈਆ। ਏਕੰਕਾਰਾ ਨਾਦ ਅਨਾਦੀ ਇਕ ਵਜਾਵਨਾ, ਤੁਰੀਆ ਰਾਗ ਆਪ ਸੁਣਾਈਆ। ਆਦਿ ਨਿਰੰਜਣ ਡਗਮਗਾਵਨਾ, ਸੂਰਜ ਚੰਨ ਨਾ ਕੋਈ ਚੜ੍ਹਾਈਆ। ਅਬਿਨਾਸ਼ੀ ਕਰਤਾ ਰੂਪ ਵਟਾਵਨਾ, ਨਿਰਭੌ ਆਪਣਾ ਨਾਉਂ ਧਰਾਈਆ। ਸ੍ਰੀ ਭਗਵਾਨ ਸੰਗ ਨਿਭਾਵਨਾ, ਨਾ ਮਰੇ ਨਾ ਜਾਈਆ। ਪਾਰਬ੍ਰਹਮ ਪ੍ਰਭ ਆਪਣਾ ਖੇਲ ਖਿਲਾਵਨਾ, ਮਾਤ ਪਿਤ ਨਾ ਕੋਈ ਭੈਣ ਭਾਈਆ। ਇਕ ਇਕੱਲਾ ਵਸੇ ਸਚ ਮਹੱਲਾ ਉਚ ਅਟੱਲਾ ਆਪ ਸੁਹਾਵਨਾ, ਆਪੇ ਬੈਠਾ ਸੇਜ ਵਿਛਾਈਆ। ਸ਼ਾਹ ਪਾਤਸ਼ਾਹ ਬੇਪਰਵਾਹ ਆਪ ਅਖਵਾਵਨਾ, ਸ਼ਹਿਨਸ਼ਾਹ ਕਰੇ ਸੱਚੀ ਪਾਤਸ਼ਾਹੀਆ। ਨਿਰਗੁਣ ਰੂਪ ਮਲਾਹ ਆਪ ਬਣਾਵਨਾ, ਸਤਿ ਪੁਰਖ ਸਹਿਜ ਸੁਖਦਾਈਆ। ਆਪਣੀ ਦਿਸ਼ਾ ਆਪਣੀ ਕੂਟ ਵੇਖ ਵਖਾਵਨਾ, ਚਾਰ ਕੁੰਟ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਸੁਹੰਜਣਾ, ਜੋਤ ਜਗਾਏ ਆਦਿ ਨਿਰੰਜਣਾ, ਆਦਿ ਪੁਰਖ ਵੱਡੀ ਵਡਿਆਈਆ। ਆਦਿ ਪੁਰਖ ਨਾਦ ਅਨਾਦ, ਏਕਾ ਰੰਗ ਸਮਾਇੰਦਾ। ਖੇਲੇ ਖੇਲ ਆਦਿ ਜੁਗਾਦਿ, ਜੁਗ ਜੁਗ ਵੇਸ ਧਰਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਆਪਣਾ ਸੀਸ ਸੁਹਾਇੰਦਾ। ਸ਼ਬਦ ਜਣਾਈ ਬੋਧ ਅਗਾਧ, ਥਿਰ ਘਰ ਸਾਚੇ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਆਪ ਵਡਿਆਇੰਦਾ। ਸਚਖੰਡ ਦਵਾਰਾ ਖੇਲ ਅਪਾਰਾ, ਪਰਮ ਪੁਰਖ ਆਪ ਕਰਾਈਆ। ਨਿਰਗੁਣ ਦੀਆ ਕਰ ਉਜਿਆਰਾ, ਕਮਲਾਪਾਤੀ ਜੋਤ ਜਗਾਈਆ। ਰਵ ਸਸ ਨਾ ਕੋਈ ਸਤਾਰਾ, ਮੰਡਲ ਮੰਡਪ ਨਾ ਕੋਈ ਰੁਸ਼ਨਾਈਆ। ਗਗਨ ਗਗਨੰਤਰ ਨਾ ਕੋਈ ਅਖਾੜਾ, ਲੋਆਂ ਪੁਰੀਆਂ ਰਚਨ ਰਚਾਈਆ। ਵਿਸ਼ਨੂੰ ਸੇਜ ਨਾ ਸਾਂਗੋ ਪਾਂਗ ਕੋਈ ਹੁਲਾਰ, ਸਹੰਸਰ ਮੁਖ ਬਾਸ਼ਕ ਰਸਨਾ ਕੋਈ ਨਾ ਗਾਈਆ। ਬ੍ਰਹਮ ਬ੍ਰਹਮ ਨਾ ਕਰੇ ਪਸਾਰਾ, ਚਾਰ ਵੇਦ ਨਾ ਕੋਈ ਪੜ੍ਹਾਈਆ। ਸ਼ੰਕਰ ਹੱਥ ਤ੍ਰਸ਼ੂਲ ਨਾ ਫੜੇ ਕਟਾਰਾ, ਬਾਸ਼ਕ ਤਸ਼ਕਾ ਨਾ ਗਲ ਲਟਕਾਈਆ। ਕ੍ਰੋੜ ਤੇਤੀਸਾ ਨਾ ਕੋਈ ਅਖਾੜਾ, ਸੁਰਪਤ ਰਾਜਾ ਇੰਦ ਨਾ ਸੋਭਾ ਪਾਈਆ। ਗਣ ਗੰਧਰਬ ਨਾ ਗਾਏ ਵਾਰਾ, ਕਿੰਨਰ ਯਛਪ ਨਾ ਨਾਚ ਨਚਾਈਆ। ਜ਼ਿਮੀ ਅਸਮਾਨ ਨਾ ਕੋਈ ਅਧਾਰਾ, ਧਰਤ ਧਵਲ ਨਾ ਕੋਇ ਉਪਾਈਆ। ਜਲ ਬਿੰਬ ਨਾ ਕੋਇ ਅਧਾਰਾ, ਸਮੁੰਦ ਸਾਗਰ ਨਾ ਕੋਇ ਵਖਾਈਆ। ਤ੍ਰੈਗੁਣ ਮਾਇਆ ਨਾ ਕੋਇ ਭੰਡਾਰਾ, ਲੋਕਮਾਤ ਨਾ ਕੋਇ ਵਰਤਾਈਆ। ਪੰਜ ਤਤ ਨਾ ਕੋਈ ਉਜਿਆਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਜੋੜ ਨਾ ਕੋਈ ਜੁੜਾਈਆ। ਨਾ ਕੋਈ ਮਾਤ ਪੁਤ ਸੁਤ ਦੁਲਾਰਾ, ਭੈਣ ਭਾਈ ਸਾਕ ਸੈਣ ਨਾ ਕੋਈ ਅਖਵਾਈਆ। ਨਾ ਕੋਈ ਸ਼ਾਹ ਸੁਲਤਾਨ ਦਿਸੇ ਦਾਰਾ, ਰਾਜ ਰਾਜਾਨ ਨਾ ਕੋਈ ਬਣਾਈਆ। ਸੀਸ ਤਾਜ ਨਾ ਕੋਈ ਦਸਤਾਰਾ, ਹੁਕਮੀ ਹੁਕਮ ਨਾ ਕੋਈ ਵਰਤਾਈਆ। ਗੁਰ ਪੀਰ ਨਾ ਕੋਈ ਅਵਤਾਰਾ, ਕੰਚਨ ਗੜ੍ਹ ਨਾ ਕੋਈ ਵਖਾਈਆ। ਰਸਨਾ ਜਿਹਵਾ ਨਾ ਕੋਈ ਹੁਲਾਰਾ, ਬੱਤੀ ਦੰਦ ਨਾ ਕੋਈ ਹਿਲਾਈਆ। ਮਨ ਮਤ ਬੁਧ ਨਾ ਕੋਈ ਦਵਾਰਾ, ਨਿਰਗੁਣ ਵੰਡ ਨਾ ਕੋਈ ਵੰਡਾਈਆ। ਲੱਖ ਚੁਰਾਸੀ ਨਾ ਕੋਇ ਪਸਾਰਾ, ਉਤਭੁਜ ਸੇਤਜ ਜੇਰਜ ਅੰਡ ਨਾ ਰੂਪ ਪਰਗਟਾਈਆ। ਚਾਰ ਖਾਣੀ ਨਾ ਕੋਇ ਹੁਲਾਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਅਖਵਾਈਆ। ਚਾਰ ਬਾਣੀ ਨਾ ਕੋਇ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਉਚੀ ਕੂਕ ਨਾ ਕੋਇ ਸੁਣਾਈਆ। ਚਾਰ ਜੁਗ ਨਾ ਕੋਇ ਅਖਾੜਾ, ਸ਼ਸਤਰ ਬਸਤਰ ਨਾ ਕੋਇ ਸੁਹਾਈਆ। ਤੀਰ ਤਲਵਾਰ ਤੁਫ਼ੰਗ ਨਾ ਰੱਖੇ ਕੋਇ ਤਿਖੀ ਧਾਰਾ, ਚੰਡ ਪਰਚੰਡ ਨਾ ਕੋਇ ਚਮਕਾਈਆ। ਚਤਰਭੁਜ ਨਾ ਕੋਇ ਨਿਰਾਕਾਰਾ, ਆਦਿ ਸ਼ਕਤ ਨਾ ਰੂਪ ਵਟਾਈਆ। ਅਸ਼ਟਭੁਜ ਨਾ ਕਰੇ ਪੁਕਾਰਾ, ਸਿੰਘ ਅਸਵਾਰ ਨਾ ਕੋਇ ਬਣਾਈਆ। ਰਾਮ ਕ੍ਰਿਸ਼ਨ ਨਾ ਕੋਈ ਅਵਤਾਰਾ, ਜਨਕ ਸਪੁਤਰੀ ਨਾ ਕੋਇ ਵਿਆਹੀਆ। ਸਖ਼ੀਆ ਮੰਗਲਚਾਰ ਨਾ ਕੋਇ ਸੰਸਾਰਾ, ਮੁਕੰਦ ਮਨੋਹਰ ਰੂਪ ਨਾ ਕੋਇH ਵਟਾਈਆ। ਈਸਾ ਮੂਸਾ ਨਾ ਕੋਇ ਹੁਲਾਰਾ, ਕਾਲਾ ਸੂਸਾ ਨਾ ਕੋਇ ਰੰਗਾਈਆ। ਨਾਨਕ ਗੋਬਿੰਦ ਨਾ ਕਰੇ ਕੋਇ ਪੁਕਾਰਾ, ਪੁਰਖ ਅਕਾਲ ਕੂਕ ਕੂਕ ਨਾ ਕੋਇ ਸੁਣਾਈਆ। ਆਦਿ ਜੁਗਾਦੀ ਇਕ ਇਕੱਲਾ ਏਕੰਕਾਰਾ, ਸਚਖੰਡ ਦਵਾਰੇ ਬੈਠਾ ਸੋਭਾ ਪਾਈਆ। ਆਪੇ ਪਾਏ ਆਪਣੀ ਸਾਰਾ, ਦੂਜਾ ਸੰਗ ਨਾ ਕੋਇ ਵਖਾਈਆ। ਤੀਜਾ ਖੋਲ੍ਹੇ ਨਾ ਕੋਇ ਕਿਵਾੜਾ, ਚੌਥੇ ਪਦ ਨਾ ਕੋਇ ਬਹਾਈਆ। ਪੰਚਮ ਮਿਲੇ ਨਾ ਮੀਤ ਮੁਰਾਰਾ, ਛੇਵੇਂ ਘਰ ਨਾ ਦਏ ਸਲਾਹੀਆ। ਸਤਵੇਂ ਸਤਿ ਸਤਿਵਾਦੀ ਨਾ ਕਰੇ ਕੋਇ ਪੁਕਾਰਾ, ਅਠ ਤਤ ਨਾ ਰੰਗ ਰੰਗਾਈਆ। ਨੌਂ ਦਰ ਨਾ ਹੋਏ ਖ਼ਵਾਰਾ, ਲੱਖ ਚੁਰਾਸੀ ਜੀਵ ਵਾਸਨਾ ਨਾ ਵਿਚ ਭਰਾਈਆ। ਆਤਮ ਅੰਤਰ ਨਾ ਕਰੇ ਕੋਈ ਵਿਚਾਰਾ, ਬ੍ਰਹਮ ਰੂਪ ਨਾ ਕੋਈ ਪਰਗਟਾਈਆ। ਅਨਹਦ ਸ਼ਬਦ ਨਾ ਕੋਇ ਧੁਨਕਾਰਾ, ਧੁਨ ਆਤਮਕ ਨਾ ਕੋਇ ਸੁਣਾਈਆ। ਅੰਮ੍ਰਿਤ ਜਾਮ ਨਾ ਠੰਡਾ ਠਾਰਾ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਸੁਖ਼ਮਨ ਟੇਢੀ ਨਾ ਦਿਸੇ ਗਾਰਾ, ਈੜਾ ਪਿੰਗਲ ਨਾ ਬੈਠਾ ਤਾੜੀ ਲਾਈਆ। ਮੇਰੂ ਡੰਡ ਨਾ ਕਰੇ ਪੁਕਾਰਾ, ਹੱਡ ਮਾਸ ਨਾੜੀ ਰਤ ਨਾ ਕੋਈ ਮੇਲਾ ਮੇਲ ਮਿਲਾਈਆ । ਬੂੰਦ ਰਕਤ ਨਾ ਕੋਇ ਆਧਾਰਾ, ਨਾਰੀ ਕੰਤ ਨਾ ਸੰਗ ਰਖਾਈਆ। ਪਿਤਾ ਪੂਤ ਨਾ ਕੋਇ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਇਕੱਲਾ ਆਪੇ ਵਸੇ ਸਚ ਮਹੱਲਾ, ਸਚਖੰਡ ਦਵਾਰੇ ਜੋਤ ਜਗਾਈਆ। ਜੋਤ ਉਜਾਲਾ ਹਰਿ ਗੋਪਾਲਾ, ਗੋਬਿੰਦ ਆਪਣਾ ਨਾਉਂ ਧਰਾਇੰਦਾ। ਦੀਨਾ ਨਾਥ ਦੀਨ ਦਿਆਲਾ, ਆਪਣਾ ਖੇਲ ਕਰੇ ਨਿਰਾਲਾ, ਨਿਰਗੁਣ ਧਾਰਾ ਆਪ ਚਲਾਇੰਦਾ। ਆਪੇ ਪਤ ਆਪੇ ਡਾਲ੍ਹਾ, ਆਪ ਫੁਲ ਫੁਲਵਾੜੀ ਵੇਖੇ ਦੋ ਜਹਾਨਾ, ਦੋ ਜਹਾਨਾਂ ਵਾਲੀ ਆਪ ਅਖਵਾਇੰਦਾ। ਆਪੇ ਵਸੇ ਸਚਖੰਡ ਸੱਚੀ ਧਰਮਸਾਲਾ, ਆਪੇ ਸ਼ਾਹ ਆਪੇ ਕੰਗਾਲਾ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਭੇਵ ਖੁਲਾਇੰਦਾ। ਸਚਖੰਡ ਦਵਾਰਾ ਭੇਵ ਖੁਲੌਣਾ, ਪੁਰਖ ਅਗੰਮੜਾ ਅਗੰਮੜੀ ਕਾਰ ਕਰਾਈਆ। ਸਤਿ ਸਤਿਵਾਦੀ ਆਪਣਾ ਰੰਗ ਆਪ ਰੰਗੌਣਾ, ਰੰਗ ਰੰਗੀਲਾ ਏਕਾ ਮਾਹੀਆ। ਚਾਰੋਂ ਕੁੰਟ ਬੰਦ ਕਰੌਣਾ, ਉਤਰ ਪੂਰਬ ਪੱਛਮ ਦੱਖਣ ਦਿਸ਼ਾ ਨਾ ਕੋਇ ਗਣਾਈਆ। ਚਾਰ ਦੀਵਾਰ ਨਾ ਕੋਇ ਬਣੌਣਾ, ਉਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਨਾ ਕੋਇ ਟਿਕੌਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਇਕ ਇਕਾਂਤ਼ੀ ਆਪਣਾ ਆਸਣ ਲੌਣਾ, ਆਪਣੇ ਹੱਥ ਰੱਖੇ ਵਡਿਆਈਆ । ਤਖ਼ਤ ਤਾਜ ਪ੍ਰਭ ਆਪ ਸੁਹੌਣਾ, ਆਪਣੀ ਬਣਤ ਆਪ ਬਣਾਈਆ। ਸਾਚਾ ਘਾੜਨ ਘੜ ਆਪ ਆਪਣਾ ਵੇਖ ਵਖੌਣਾ, ਨੇਤਰ ਲੋਚਣ ਨੈਣ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡਣ ਆਪ ਵੰਡਾਈਆ। ਸਾਚੇ ਤਖ਼ਤ ਬੈਠ ਭਗਵਾਨ, ਆਪਣੀ ਵੰਡ ਵੰਡਾਇੰਦਾ। ਸੁਤੇ ਪਰਕਾਸ਼ ਜੋਤ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਸਤਿ ਪੁਰਖ ਨਿਰੰਜਣ ਵੇਖੇ ਮਾਰ ਧਿਆਨ, ਆਪਣੀ ਰਚਨਾ ਆਪ ਰਚਾਇੰਦਾ। ਆਪਣਾ ਰੰਗ ਰੂਪ ਮਹਾਨ, ਮਿਹਰਵਾਨ ਆਪ ਵਟਾਇੰਦਾ। ਲਾਲ ਗੁਲਾਲਾ ਖੇਲੇ ਕਰ ਧਿਆਨ, ਕੰਚਨ ਆਪਣਾ ਮੇਲ ਮਿਲਾਇੰਦਾ। ਸੂਹਾ ਰੰਗ ਕਰੇ ਪਰਧਾਨ, ਚਿੱਟੀ ਧਾਰ ਧਾਰ ਬੰਨ੍ਹਾਇੰਦਾ। ਪੀਲਾ ਰੰਗ ਇਕ ਨਿਸ਼ਾਨ, ਨੀਲੀ ਧਾਰੋਂ ਧਾਰ ਕਰਾਇੰਦਾ। ਕਾਲਾ ਅਕਲ ਕਲਾ ਭਗਵਾਨ, ਨਿਰਗੁਣ ਆਪਣੀ ਖੇਲ ਖਿਲਾਇੰਦਾ। ਸੱਤਾਂ ਮੇਲਾ ਸਚ ਜਹਾਨ, ਦਰਗਹਿ ਸਾਚੀ ਆਪ ਸੁਹਾਇੰਦਾ। ਸੱਤ ਰੰਗ ਨਿਸ਼ਾਨਾ ਗੁਣ ਨਿਧਾਨ, ਸਚਖੰਡ ਦਵਾਰੇ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਆਸਣ ਸੋਭਾ ਪਾਇੰਦਾ। ਭੂਪਨ ਭੂਪ ਵਡ ਵਡ ਰਾਜਾ, ਪਾਰਬ੍ਰਹਮ ਇਕ ਅਖਵਾਇੰਦਾ। ਸਤਿ ਸਰੂਪ ਰਚਿਆ ਕਾਜਾ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਸ਼ਬਦ ਅਗੰਮੀ ਮਾਰੇ ਵਾਜਾ, ਦਰ ਦਰਬਾਨ ਆਪ ਅਖਵਾਇੰਦਾ। ਆਪੇ ਆਪਣਾ ਸਾਜਣ ਸਾਜਾ, ਆਪੇ ਹੁਕਮ ਚਲਾਇੰਦਾ। ਆਪੇ ਅੰਦਰ ਬਾਹਰ ਫਿਰੇ ਭਾਜਾ, ਗੁਪਤ ਜ਼ਾਹਰ ਖੇਲ ਖਿਲਾਇੰਦਾ। ਆਪੇ ਸ਼ਾਹ ਆਪੇ ਨਵਾਬਾ, ਆਪੇ ਰੱਯਤ ਰੂਪ ਵਟਾਇੰਦਾ। ਆਪੇ ਅਸਵ ਆਪੇ ਆਸਣ ਆਪੇ ਚਰਨ ਟਿਕਾਏ ਵਿਚ ਰਕਾਬਾ, ਸ਼ਾਹਅਸਵਾਰ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਹਰਿ ਕਰਤਾਰ, ਆਪਣਾ ਆਪ ਸੁਣਾਈਆ। ਪੰਚਮ ਮੁਖ ਤਾਜ ਕਰਨਾ ਤਿਆਰ, ਦਰਗਹਿ ਸਾਚੀ ਘਾੜਤ ਆਪ ਘੜਾਈਆ। ਚਾਰੇ ਮੁਖ ਚਾਰ ਦੀਵਾਰ, ਚਾਰੋਂ ਕੁੰਟ ਬੰਦ ਕਰਾਈਆ। ਪੰਜਵਾਂ ਮੁਖ ਆਪ ਕਰਤਾਰ, ਨਿਰਗੁਣ ਆਪਣਾ ਲਏ ਖੁਲ੍ਹਾਈਆ। ਤਖ਼ਤ ਨਿਵਾਸੀ ਬਣ ਸਿਕਦਾਰ, ਸੋ ਪੁਰਖ ਨਿਰੰਜਣ ਕਰੇ ਸਚ ਸੱਚੀ ਸ਼ਹਿਨਸ਼ਾਹੀਆ। ਚਾਰੋਂ ਕੁੰਟ ਦਏ ਹੁਲਾਰ, ਚਾਰੇ ਮੁਖ ਮੁਖ ਸਾਲਾਹੀਆ। ਚਾਰੇ ਅੰਦਰ ਕਰ ਪਿਆਰ, ਸਾਚਾ ਮੰਦਰ ਵੇਖ ਵਖਾਈਆ। ਸੋ ਪੁਰਖ ਨਿਰੰਜਣ ਖੇਲ ਨਿਆਰ, ਆਪਣੀ ਕਲ ਆਪ ਵਰਤਾਈਆ। ਆਪਣੀ ਵੰਡ ਵੰਡੇ ਅਪਰ ਅਪਾਰ, ਵੰਡਣਹਾਰਾ ਦਿਸ ਨਾ ਆਈਆ। ਨਿਰਾਕਾਰ ਰੂਪ ਕਰੇ ਸਾਕਾਰ, ਨਿਰਗੁਣ ਸਰਗੁਣ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਲਾਈਆ। ਖੇਲ ਖਲਾਏ ਹਰਿ ਭਗਵੰਤ, ਆਪਣਾ ਰੂਪ ਆਪ ਪਰਗਟਾਇੰਦਾ। ਆਪਣੀ ਮਹਿਮਾ ਜਾਣੇ ਆਦਿ ਅੰਤ, ਦੂਸਰ ਭੇਵ ਕੋਇ ਨਾ ਪਾਇੰਦਾ। ਦਰਗਹਿ ਸਾਚੀ ਧਾਮ ਸੁਹੰਤਾ ਇਕ ਬਸੰਤ, ਸੋਭਾਵੰਤ ਚਰਨ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੁਖ ਆਪ ਸਾਲਾਹਿੰਦਾ। ਪੰਚਮ ਮੁਖ ਬਣਤ ਬਣਾਏ, ਸਤਿਗੁਰ ਪੂਰਾ ਬੇਪਰਵਾਹਿਆ। ਚਾਰੇ ਮੁਖ ਆਪ ਲਗਾਏ, ਚਾਰੇ ਬਾਣੀ ਰਾਗ ਅਲਾਇਆ। ਚਾਰੇ ਵੇਦਾਂ ਦਏ ਲਿਖਾਏ, ਬ੍ਰਹਮ ਪਾਰਬ੍ਰਹਮ ਪੜ੍ਹਾਇਆ। ਚਾਰੇ ਜੁਗ ਵੰਡ ਵੰਡਾਏ, ਚਾਰ ਵਰਨ ਰਹੇ ਸਰਨਾਇਆ। ਚਾਰ ਯਾਰੀ ਮੂਲ ਚੁਕਾਏ, ਲੇਖਾ ਮਾਤ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੁਖ ਤਾਜ ਆਪ ਬਣਾਇਆ। ਪੰਚਮ ਮੁਖ ਘੜਿਆ ਘਾੜ, ਪੁਰਖ ਅਬਿਨਾਸ਼ੀ ਸੇਵ ਕਮਾਇੰਦਾ। ਸਾਚੇ ਤਖ਼ਤ ਸੋਹੇ ਸਾਚਾ ਲਾੜ, ਦਰਗਹਿ ਸਾਚੀ ਸੋਭਾ ਪਾਇੰਦਾ। ਸੇਵਕ ਸੇਵਾ ਕਰੇ ਆਪ ਕਰਤਾਰ, ਦਰ ਦਰਵੇਸ਼ ਦਰਬਾਨ ਅਖਵਾਇੰਦਾ। ਭੂਪ ਸ਼ਾਹ ਬਣੇ ਨਰੇਸ਼, ਨਿਰਵੈਰ ਆਪਣਾ ਨਾਉਂ ਰਖਾਇੰਦਾ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਸੀਸ ਜਗਦੀਸ ਨਾ ਮੂੰਡ ਮੁੰਡਾਇੰਦਾ। ਇਕ ਇਕੱਲੜਾ ਕਰੇ ਅਵੱਲੜਾ ਵੇਸ, ਵੇਸ ਅਨੇਕਾ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਧਾਮ ਸੁਹਾਇੰਦਾ। ਪੰਚਮ ਮੁਖ ਕਰ ਤਿਆਰ, ਹਰਿ ਸਤਿਗੁਰ ਹੱਥ ਉਠਾਇੰਦਾ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਆਪਣੇ ਅੰਦਰ ਆਪੇ ਆਇੰਦਾ। ਆਪੇ ਤਖ਼ਤ ਬੈਠ ਸੱਚੀ ਸਰਕਾਰ, ਆਪ ਆਪਣਾ ਹੁਕਮ ਚਲਾਇੰਦਾ। ਆਪੇ ਦੋਏ ਜੋੜ ਕਰੇ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਆਪੇ ਆਪਣੀ ਪੈਜ ਲਏ ਸੁਆਰ, ਸਾਚਾ ਮੁਕਟ ਸੀਸ ਟਿਕਾਇੰਦਾ। ਖੜਗ ਖੰਡਾ ਨਾ ਕੋਇ ਕਟਾਰ, ਤੀਰ ਕਮਾਨ ਨਾ ਹੱਥ ਉਠਾਇੰਦਾ। ਜੋਧਾ ਸੂਰਬੀਰ ਨਾ ਕੋਇ ਨਾਲ ਬਲਕਾਰ, ਸਗਲਾ ਸੰਗ ਨਾ ਕੋਇ ਰਖਾਇੰਦਾ। ਇਕ ਇਕੱਲਾ ਕਰ ਪਸਾਰ, ਸਚਖੰਡ ਦਵਾਰੇ ਵੇਖ ਵਖਾਇੰਦਾ। ਸੋਹੇ ਤਾਜ ਸੱਚੀ ਸਰਕਾਰ, ਨਿਰਗੁਣ ਸਾਚਾ ਆਪ ਸੁਹਾਇੰਦਾ। ਪੰਚਮ ਮੁਖ ਅਪਰ ਅਪਾਰ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਹੁਕਮੀ ਹੁਕਮ ਕਰੇ ਵਰਤਾਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਵਿਸ਼ਵ ਰੂਪ ਕਰ ਤਿਆਰ, ਵਿਸ਼ਨ ਜੋਤ ਆਪ ਜਗਾਇੰਦਾ। ਆਪੇ ਕਵਲਾ ਅੰਮ੍ਰਿਤ ਭਰ ਭੰਡਾਰ, ਫੁਲ ਨਾਭੀ ਆਪ ਖਲਾਇੰਦਾ। ਆਪੇ ਅੰਦਰੋਂ ਆਏ ਬਾਹਰ, ਆਪੇ ਭਵਰਾ ਗੂੰਜ ਗੁੰਜਾਇੰਦਾ। ਆਪੇ ਪਾਰਬ੍ਰਹਮ ਬ੍ਰਹਮ ਹੋ ਤਿਆਰ, ਈਸ਼ ਜੀਵ ਆਪਣੀ ਵੰਡ ਵੰਡਾਇੰਦਾ। ਆਪੇ ਪਰਮਾਤਮ ਆਤਮ ਖੇਲ ਨਿਆਰ, ਲੋਕਮਾਤ ਵੇਖ ਵਖਾਇੰਦਾ। ਆਪੇ ਸ਼ੰਕਰ ਸੁੰਨ ਅਗੰਮੀ ਧੂਆਂਧਾਰ, ਆਪਣਾ ਇਸ਼ਟ ਆਪ ਜਣਾਇੰਦਾ। ਆਪੇ ਤਿੰਨਾਂ ਮੇਲਾ ਕਰੇ ਕਰਤਾਰ, ਆਪੇ ਆਪਣਾ ਮੁਖ ਛੁਪਾਇੰਦਾ। ਆਪੇ ਬਣ ਭੰਡਾਰੀ ਭੰਡਾਰ, ਸਾਚੀ ਵਸਤ ਆਪ ਉਪਾਇੰਦਾ। ਤ੍ਰੈਗੁਣ ਮਾਇਆ ਕਰ ਪਿਆਰ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾਇੰਦਾ। ਲੱਖ ਚੁਰਾਸੀ ਤਨ ਸ਼ੰਗਾਰ, ਕਾਇਆ ਗੜ੍ਹ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਖ਼ਤ ਤਾਜ ਸੁਹਾਇੰਦਾ। ਤਖ਼ਤ ਤਾਜ ਸੁਹਾਇੰਦਾ, ਹਰਿ ਸਤਿਗੁਰ ਦੀਨ ਦਿਆਲ। ਦਰਗਹਿ ਸਾਚੀ ਸੋਭਾ ਪਾਇੰਦਾ, ਨਿਰਗੁਣ ਜੋਤ ਪੁਰਖ ਅਕਾਲ। ਆਪਣਾ ਬਲ ਆਪ ਵਖਾਇੰਦਾ, ਆਦਿ ਜੁਗਾਦਿ ਕਰੇ ਪ੍ਰਿਤਪਾਲ। ਆਪਣੇ ਸੀਸ ਆਪ ਸੁਹਾਇੰਦਾ, ਜਗਦੀਸ਼ ਚਲੇ ਅਵੱਲੜੀ ਚਾਲ। ਸਾਚਾ ਤਾਜ ਆਪ ਟਿਕਾਇੰਦਾ, ਪਾਰਬ੍ਰਹਮ ਪ੍ਰਭ ਘਾਲਣ ਘਾਲ। ਕਾਲ ਮਹਾਂਕਾਲ ਦਰ ਦੁਰਕਾਇੰਦਾ, ਬੈਠ ਸਚਖੰਡ ਸੱਚੀ ਧਰਮਸਾਲ। ਆਪਣਾ ਨਾਉਂ ਆਪ ਧਰਾਇੰਦਾ, ਨਾਉਂ ਨਿਰੰਕਾਰਾ ਹੱਕ ਹਲਾਲ। ਇਕ ਜੈਕਾਰਾ ਬੋਲ ਸੁਣਾਇੰਦਾ, ਸੋ ਪੁਰਖ ਨਿਰੰਜਣ ਹੋ ਉਜਿਆਰ। ਪਹਿਲਾ ਮੁਖੜਾ ਆਪਣਾ ਆਪ ਖੁਲ੍ਹਾਇੰਦਾ, ਇਕ ਲਲਕਾਰਾ ਦੇਵੇ ਮਾਰ। ਬ੍ਰਹਮ ਰੂਪ ਅਨੂਪ ਪਰਗਟਾਇੰਦਾ, ਆਪੇ ਬਣੇ ਸਚ ਦਲਾਲ। ਬ੍ਰਹਮਾ ਵਿਸ਼ਨ ਮੇਲ ਮਿਲਾਇੰਦਾ, ਸ਼ੰਕਰ ਉਠਾਏ ਸਾਚਾ ਲਾਲ। ਤਿੰਨਾਂ ਆਪਣਾ ਰੂਪ ਜਣਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੀਸ ਤਾਜ ਧਰ, ਦਰਗਹਿ ਸਾਚੀ ਆਪ ਸੁਹਾਇੰਦਾ। ਬ੍ਰਹਮੇ ਵਿਸ਼ਨ ਸ਼ਿਵ ਹਰਿ ਦਰਸ ਦਖਾਇਆ, ਪੰਚਮ ਤਾਜ ਸੀਸ ਹਰਿ ਰੱਖ। ਨਿਰਗੁਣ ਆਪਣਾ ਰੂਪ ਪਰਗਟਾਇਆ, ਥਿਰ ਘਰ ਸਾਚੇ ਹੋ ਪਰਤੱਖ। ਅਨਭਵ ਆਪਣਾ ਪਰਕਾਸ਼ ਜਣਾਇਆ, ਆਪ ਆਪਣਾ ਕਰ ਕਰ ਵੱਖ। ਸ੍ਵੈ ਸ਼ਕਤੀ ਆਪ ਪਰਗਟਾਇਆ, ਆਦਿ ਸ਼ਕਤ ਅਲੱਖਣਾ ਅਲੱਖ। ਚਤਰਭੁਜ ਰੂਪ ਵਟਾਇਆ, ਆਪਣਾ ਮਾਰਗ ਆਪੇ ਦੱਸ। ਆਪਣਾ ਗੋਝ ਖੁਲ੍ਹਾਇਆ, ਤੀਰ ਨਿਰਾਲਾ ਮਾਰੇ ਕਸ। ਵਿਸ਼ਨ ਨਿਉਂ ਨਿਉਂ ਸੀਸ ਝੁਕਾਇਆ, ਮਾਨਣਹਾਰਾ ਏਕਾ ਰਸ। ਬ੍ਰਹਮਾ ਨੇਤਰ ਨੀਰ ਵਹਾਇਆ, ਤੇਰਾ ਵਿਛੋੜਾ ਅੰਧੇਰੀ ਰੈਣ ਮਸ। ਸ਼ੰਕਰ ਖੁਲ੍ਹੜੇ ਕੇਸ ਵਖਾਇਆ, ਤੇਰਾ ਦਰ ਨਾ ਮਿਲੇ ਨੱਸ ਨੱਸ। ਤੂੰ ਦਾਤਾ ਬੇਪਰਵਾਹਿਆ, ਹਉਂ ਸੇਵਕ ਤੇਰੇ ਚਰਨ ਰਹੇ ਝੱਸ। ਸਾਚੀ ਭਿਛਿਆ ਝੋਲੀ ਪਾਇਆ, ਸਾਡੀ ਪੂਰੀ ਕਰ ਆਸ। ਦਰ ਭਿਖਾਰੀ ਬਣਕੇ ਮੰਗਣ ਆਇਆ, ਸਤਿਗੁਰ ਪੂਰੇ ਸ਼ਾਹੋ ਸ਼ਾਬਾਸ। ਤੇਰੀ ਮੰਡਲ ਰਾਸ ਵੇਖ ਵਖਾਇਆ, ਨਾ ਕੋਈ ਪ੍ਰਿਥਮੀ ਨਾ ਕੋਈ ਅਕਾਸ਼। ਸੂਰਜ ਚੰਨ ਨਾ ਕੋਈ ਚੜ੍ਹਾਇਆ, ਨਾ ਕੋਈ ਜੰਗਲ ਨਾ ਕੋਈ ਪਰਭਾਸ। ਇਕ ਇਕੱਲਾ ਡੇਰਾ ਲਾਇਆ, ਸਚਖੰਡ ਦਵਾਰੇ ਖੇਲ ਤਮਾਸ਼। ਤੇਰੇ ਸੀਸ ਤਾਜ ਸੁਹਾਇਆ, ਆਦਿ ਜੁਗਾਦਿ ਨਾ ਹੋਏ ਵਿਨਾਸ। ਏਕਾ ਤੇਰਾ ਦਰਸਨ ਪਾਇਆ, ਦੂਜੀ ਵਸਤ ਨਾ ਕੋਈ ਪਾਸ। ਰੁਤ ਰੁਤੜੀ ਨਾ ਕੋਈ ਵਖਾਇਆ, ਘੜੀ ਪਲ ਬਰਸ ਨਾ ਮਾਸ। ਦਿਵਸ ਰੈਣ ਵੰਡ ਵੰਡਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਸੇਵਕ ਚਾਕਰ ਦਾਸੀ ਦਾਸ। ਸਤਿਗੁਰ ਪੂਰਾ ਦਇਆ ਕਮਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਕਰੇ ਪਿਆਰ। ਏਕਾ ਏਕ ਹੁਕਮੀ ਹੁਕਮ ਸੁਣਾਇੰਦਾ, ਹਰਿ ਭਾਣਾ ਵਰਤੇ ਵਿਚ ਸੰਸਾਰ। ਤ੍ਰੈਗੁਣ ਤੇਰੀ ਝੋਲੀ ਪਾਇੰਦਾ, ਰਜੋ ਤਮੋ ਸਤੋ ਕਰ ਸ਼ੰਗਾਰ। ਲੱਖ ਚੁਰਾਸੀ ਭਾਂਡੇ ਆਪ ਘੜਾਇੰਦਾ, ਪੰਜ ਤਤ ਵਸਤੂ ਦੇਵੇ ਡਾਰ। ਪੰਜ ਦਸ ਏਕਾ ਰੰਗ ਰੰਗਾਇੰਦਾ, ਪੰਜ ਪੰਜ ਕਰੇ ਜੈਕਾਰ। ਪੰਜ ਤਿੰਨ ਮੇਲਾ ਮੇਲ ਮਿਲਾਇੰਦਾ, ਮਨ ਮਤ ਬੁਧ ਦਏ ਅਧਾਰ। ਨੌਂ ਦਵਾਰੇ ਖੋਲ੍ਹ ਖੁਲਾਇੰਦਾ, ਆਸਾ ਤ੍ਰਿਸ਼ਨਾ ਭਰੇ ਭੰਡਾਰ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਰਲਾਇੰਦਾ, ਝੂਠ ਜੂਠ ਕਰ ਪਸਾਰ। ਮਾਇਆ ਮਮਤਾ ਝੋਲੀ ਪਾਇੰਦਾ, ਹਉਮੇ ਹੰਗਤਾ ਗੜ੍ਹ ਹੰਕਾਰ। ਭੁੱਖਾ ਨੰਗਾ ਆਪ ਫਿਰਾਇੰਦਾ, ਮਨ ਮਨੂਆ ਕਰ ਖਵਾਰ। ਘਰ ਘਰ ਵਿਚ ਆਪ ਸੁਹਾਇੰਦਾ, ਬਾਢੀ ਬਣ ਸੱਚੀ ਸਰਕਾਰ। ਸਾਚੇ ਤਖ਼ਤ ਆਸਣ ਲਾਇੰਦਾ, ਨਿਰਗੁਣ ਜੋਤ ਕਰ ਉਜਿਆਰ। ਬ੍ਰਹਮ ਆਪਣਾ ਰੂਪ ਪਰਗਟਾਇੰਦਾ, ਬ੍ਰਹਮੇ ਤੇਰੀ ਪਾਵੇ ਸਾਰ। ਵਿਸ਼ਨੂੰ ਘਰ ਘਰ ਰਿਜ਼ਕ ਪੁਚਾਇੰਦਾ, ਦੇਵਣਹਾਰ ਆਪ ਕਰਤਾਰ। ਸ਼ੰਕਰ ਜੋ ਘੜਿਆ ਭੰਨ ਵਖਾਇੰਦਾ, ਮਾਰਨਹਾਰਾ ਡਾਹਡੀ ਮਾਰ। ਤਿੰਨਾਂ ਵਿਚੋਲਾ ਖੇਲ ਖਿਲਾਇੰਦਾ, ਬੋਲੇ ਸ਼ਬਦ ਨਾਮ ਜੈਕਾਰ। ਧੁਰ ਦਾ ਤੋਲਾ ਆਪ ਹੋ ਜਾਇੰਦਾ, ਸਾਚਾ ਕੰਡਾ ਕਰ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਰਤੇ ਸਚ ਵਰਤਾਰ। ਸਤਿਗੁਰ ਭਾਣਾ ਹਰਿ ਸਮਝਾਇੰਦਾ, ਕਰ ਕਿਰਪਾ ਗੁਣ ਨਿਧਾਨ। ਵਿਸ਼ਨੂੰ ਤੇਰੀ ਸੇਵਾ ਲਾਇੰਦਾ, ਲੋਕਮਾਤ ਕਰ ਪਰਧਾਨ। ਬ੍ਰਹਮੇ ਤੇਰੀ ਵੰਡ ਵੰਡਾਇੰਦਾ, ਬ੍ਰਹਮ ਰੂਪ ਸ੍ਰੀ ਭਗਵਾਨ। ਸ਼ੰਕਰ ਹੱਥ ਤ੍ਰਸ਼ੂਲ ਰਖਾਇੰਦਾ, ਅੱਠੇ ਪਹਿਰ ਨਿਗਾਹਬਾਨ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਝੋਲੀ ਪਾਇੰਦਾ, ਏਕਾ ਚੌਕੜਾ ਜਗਤ ਨਿਸ਼ਾਨ। ਗੁਰ ਪੀਰ ਅਵਤਾਰ ਤੇਰੀ ਗੋਦ ਬਹਾਇੰਦਾ, ਲੈ ਕੇ ਆਵਣ ਧੁਰ ਫ਼ਰਮਾਣ। ਸਾਚੇ ਸੰਤਾ ਕੰਤ ਮਿਲਾਇੰਦਾ, ਇਕ ਇਕੱਲਾ ਨੌਜਵਾਨ। ਭਗਤਾਂ ਭਗਤੀ ਇਕ ਦ੍ਰਿੜਾਇੰਦਾ, ਆਤਮ ਭਿਛਿਆ ਦੇਵੇ ਦਾਨ। ਗੁਰਮੁਖ ਸਾਚੇ ਆਪ ਜਗਾਇੰਦਾ, ਆਲਸ ਨਿੰਦਰਾ ਨਾਤਾ ਤੋੜ ਜਗਤ ਜਹਾਨ। ਗੁਰਸਿਖ ਸੱਜਣ ਵੇਖ ਵਖਾਇੰਦਾ, ਨਿਰਗੁਣ ਸਰਗੁਣ ਹੋ ਪਰਧਾਨ। ਜੁਗ ਜੁਗ ਆਪਣਾ ਰੂਪ ਧਰਾਇੰਦਾ, ਕਰੇ ਖੇਲ ਵਾਲੀ ਦੋ ਜਹਾਨ। ਨੌਂ ਨੌਂ ਚਾਰ ਗੇੜਾ ਆਪਣੇ ਹੱਥ ਰਖਾਇੰਦਾ, ਚਾਰ ਵੇਦ ਨਾ ਕਰਨ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਦੇਵੇ ਧੁਰ ਫ਼ਰਮਾਣ। ਧੁਰ ਫ਼ਰਮਾਣਾ ਹਰਿ ਜਣਾਇੰਦਾ, ਪੁਰਖ ਅਬਿਨਾਸ਼ੀ ਬੋਲ ਜੈਕਾਰ। ਵਿਸ਼ਨ ਤੇਰਾ ਬੰਸ ਸੁਹਾਇੰਦਾ, ਬੰਸ ਬੰਸਾ ਕਰ ਤਿਆਰ। ਬ੍ਰਹਮਾ ਤੇਰੀ ਬ੍ਰਹਮ ਬਿੰਦ ਉਪਜਾਇੰਦਾ, ਨਾਦੀ ਸੁੱਤ ਕਰ ਸ਼ੰਗਾਰ। ਸ਼ੰਕਰ ਤੇਰਾ ਬਲ ਵਖਾਇੰਦਾ, ਬਲ ਧਾਰੇ ਆਪ ਕਰਤਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਖੇਲ ਖਿਲਾਇੰਦਾ, ਲੇਖਾ ਜਾਣੇ ਤ੍ਰਿਤਾਲੀ ਲੱਖ ਬੀਸ ਹਜ਼ਾਰ। ਬਾਵਨ ਰੂਪ ਆਪ ਪਰਗਟਾਇੰਦਾ, ਲੋਕਮਾਤ ਲਏ ਅਵਤਾਰ। ਰਾਮ ਰਾਮਾ ਆਪ ਅਖਵਾਇੰਦਾ, ਦੁਸ਼ਟ ਹੰਕਾਰੀ ਕਰੇ ਖਵਾਰ। ਕਾਹਨਾ ਕ੍ਰਿਸ਼ਨਾ ਕੰਸਾ ਕੇਸਾ ਪਕੜ ਆਪ ਗਿਰਾਇੰਦਾ, ਨਾਤਾ ਤੋੜ ਜੀਵ ਗਵਾਰ। ਈਸਾ ਮੂਸਾ ਡੰਕ ਵਜਾਇੰਦਾ, ਬੀਸ ਬੀਸਾ ਕੂਕ ਕਰੇ ਪੁਕਾਰ। ਨਾਨਕ ਨਿਰਗੁਣ ਮੇਲ ਮਿਲਾਇੰਦਾ, ਨਿਰਗੁਣ ਇਸ਼ਟ ਪੁਰਖ ਅਕਾਲ। ਗੋਬਿੰਦ ਸੂਰਾ ਸੂਰਬੀਰ ਨਾਉਂ ਧਰਾਇੰਦਾ, ਜਗਤ ਜਹਾਨਾ ਬਣ ਦਲਾਲ। ਕਲਜੁਗ ਵੇਲਾ ਅੰਤਮ ਆਇੰਦਾ, ਸ੍ਰਿਸ਼ਟ ਸਬਾਈ ਖਾਏ ਕਾਲ। ਚਾਰ ਕੁੰਟ ਅੰਧੇਰਾ ਛਾਇੰਦਾ, ਨਾ ਕੋਈ ਕਰੇ ਪ੍ਰਿਤਪਾਲ। ਨਾਰੀ ਨਾਰ ਵਿਭਚਾਰ ਕਮਾਇੰਦਾ, ਸੰਤ ਕੰਤ ਨਾ ਕੋਈ ਪਿਆਰ। ਆਤਮ ਸੇਜਾ ਨਾ ਕੋਈ ਹੰਢਾਇੰਦਾ, ਘਰ ਘਰ ਕਾਮ ਕ੍ਰੋਧ ਵੜਿਆ ਚੰਡਾਲ। ਜੋਤੀ ਦੀਪਕ ਨਾ ਕੋਈ ਜਗਾਇੰਦਾ, ਕਾਇਆ ਸੇਜਾ ਵਸੇ ਧਰਮਸਾਲ। ਘਰ ਸ਼ਬਦ ਨਾ ਕੋਈ ਅਲਾਇੰਦਾ, ਗੀਤ ਗੋਬਿੰਦ ਨਾ ਗਾਏ ਸੁਖ਼ਾਲ। ਅੰਮ੍ਰਿਤ ਜਾਮ ਨਾ ਕੋਈ ਪਿਆਇੰਦਾ, ਅਠਸਠ ਤੀਰਥ ਰਹੇ ਨੁਹਾਲ। ਕਾਇਆ ਮਾਟੀ ਪੋਚ ਨਾ ਕੋਈ ਪੁਚਾਇੰਦਾ, ਚਿਕੜ ਭਰਿਆ ਜੀਵ ਜਹਾਨ। ਸਾਧ ਸੰਤ ਨਾ ਕੋਈ ਬਚਾਇੰਦਾ, ਝੂਠੀ ਰਸਨਾ ਕਰਨ ਗਿਆਨ। ਆਤਮ ਰਾਮ ਨਾ ਕੋਈ ਦਿਸਾਇੰਦਾ, ਬਿਰਹੋਂ ਮਾਰੇ ਨਾ ਕੋਈ ਬਾਣ। ਨਾਮ ਬੰਸਰੀ ਨਾ ਕੋਈ ਵਜਾਇੰਦਾ, ਨਜ਼ਰ ਆਏ ਨਾ ਸਾਚਾ ਕਾਹਨ। ਘਨਈਆ ਰਾਸ ਨਾ ਕੋਈ ਨਚਾਇੰਦਾ, ਸਖ਼ੀਆਂ ਜੰਗਲ ਮਿਲੇ ਨਾ ਆਣ। ਕਲਜੁਗ ਪਰਭਾਸ ਅੰਤਮ ਡੇਰਾ ਢਾਇੰਦਾ, ਮਥਰਾ ਗੋਕਲ ਨਾ ਕੋਈ ਨਿਸ਼ਾਨ। ਖਾਣੀ ਬਾਣੀ ਸਰਬ ਅਲਾਇੰਦਾ, ਪਾਏ ਪਦ ਨਾ ਕੋਈ ਨਿਰਬਾਨ। ਨਾਮ ਸਤਿ ਨਾ ਕੋਈ ਗਾਇੰਦਾ, ਕਲਜੁਗ ਕਾਗ ਵਿਸ਼ਟਾ ਮੁਖ ਰਖਾਨ। ਆਤਮ ਬ੍ਰਹਮ ਨਾ ਕੋਈ ਜਣਾਇੰਦਾ, ਮਿਲੇ ਮੇਲ ਨਾ ਸ੍ਰੀ ਭਗਵਾਨ। ਸਾਚੇ ਮੰਦਰ ਹਰਿ ਕਾ ਦਰਸ ਕੋਈ ਨਾ ਪਾਇੰਦਾ, ਭਰਮੇ ਭੁੱਲੇ ਜੀਵ ਨਿਧਾਨ। ਬਜਰ ਕਪਾਟੀ ਤੋੜ ਨਾ ਕੋਈ ਚੜ੍ਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਆਪਣੀ ਦੱਸੇ ਇਕ ਪਛਾਣ। ਬ੍ਰਹਮੇ ਵਿਸ਼ਨ ਸ਼ਿਵ ਦਏ ਦਿਲਾਸਾ, ਸਤਿਗੁਰ ਦਇਆ ਕਮਾਈਆ। ਨੌਂ ਨੌਂ ਚਾਰ ਖੇਲ ਤਮਾਸ਼ਾ, ਤ੍ਰੈਗੁਣ ਵੰਡਣ ਵੰਡ ਵੰਡਾਈਆ। ਗਗਨ ਗਗਨੰਤਰ ਪਾਵੇ ਰਾਸਾ, ਅਕਾਸ਼ ਪਰਕਾਸ਼ ਰੂਪ ਵਟਾਈਆ। ਅੰਤਮ ਪੂਰੀ ਕਰੇ ਆਸਾ, ਜਗਤ ਨਿਰਾਸ ਨਾ ਕੋਈ ਬਣਾਈਆ। ਪੰਜ ਤਤ ਵੇਖੇ ਕਾਇਆ ਕਾਸਾ, ਕਵਣ ਖੱਪਰੀ ਹੱਥ ਉਠਾਈਆ। ਤੋਲ ਤੋਲਣਹਾਰਾ ਤੋਲਾ ਮਾਸਾ, ਰਤੀ ਰਤ ਆਪ ਤੁਲਾਈਆ। ਲੇਖਾ ਜਾਣੇ ਪਵਣ ਸਵਾਸਾ, ਸਾਸ ਗਿਰਾਸ ਆਪਣੇ ਵਿਚ ਟਿਕਾਈਆ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਅਬਿਨਾਸ਼ੀ ਕਰਤਾ ਆਪਣਾ ਨਾਉਂ ਧਰਾਈਆ। ਅੰਤਮ ਕਰੇ ਬੰਦ ਖੁਲਾਸਾ, ਬੰਦੀ ਤੋੜੇ ਬੰਧਨ ਰਹੇ ਨਾ ਫਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨਾਂ ਵਿਚੋਲਾ ਆਪੇ ਬਣ, ਆਪਣਾ ਲੇਖਾ ਦਏ ਸਮਝਾਇਆ। ਲੇਖਾ ਹਰਿ ਸਮਝਾਇਆ, ਕਰ ਕਿਰਪਾ ਗੁਣ ਨਿਧਾਨ। ਵੇਲਾ ਅੰਤਮ ਦਏ ਸੁਹਾਇਆ, ਲੋਕਮਾਤ ਹੋ ਪਰਧਾਨ। ਲਹਿਣਾ ਦੇਣਾ ਦਏ ਚੁਕਾਇਆ, ਮੂਲ ਰਹੇ ਨਾ ਕੋਈ ਨਿਸ਼ਾਨ। ਅੰਤ ਕੰਤ ਲਏ ਗਲ ਲਾਇਆ, ਨਾਰ ਸੁਹਾਗਣ ਕਰ ਪਛਾਣ। ਵਿਸ਼ਨੂੰ ਤੇਰਾ ਜੋੜ ਜੁੜਾਇਆ, ਨਾਤਾ ਜੋੜੇ ਆਪ ਭਗਵਾਨ। ਬ੍ਰਹਮੇ ਤੇਰਾ ਰੂਪ ਵਖਾਇਆ, ਹੰ ਬ੍ਰਹਮ ਇਕ ਨਿਸ਼ਾਨ। ਸ਼ੰਕਰ ਤੇਰਾ ਤਖ਼ਤ ਸੁਹਾਇਆ, ਤੇਰਾ ਲੇਖਾ ਚੁਕਾਵੇ ਆਣ। ਕ੍ਰੋੜ ਤੇਤੀਸਾ ਰਹਿਣ ਨਾ ਪਾਇਆ, ਸੁਰਪਤ ਰਾਜਾ ਇੰਦ ਮੰਗੇ ਚਰਨ ਧਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੱਸੇ ਸਚ ਨਿਸ਼ਾਨ। ਸਚ ਨਿਸ਼ਾਨਾ ਹਰਿ ਸਮਝਾਏ, ਤਿੰਨਾਂ ਏਕਾ ਮਤ ਜਣਾਈਆ। ਨੌ ਨੌ ਚਾਰ ਗੇੜਾ ਆਪ ਦਵਾਏ, ਦੇਵਣਹਾਰ ਦਿਸ ਨਾ ਆਈਆ। ਗੁਰ ਪੀਰ ਅਵਤਾਰ ਸਾਧ ਸੰਤ ਸੇਵਾ ਲਾਏ, ਜੁਗ ਜੁਗ ਆਪਣੀ ਕਾਰ ਕਰਾਈਆ। ਕਰਮ ਧਰਮ ਜਰਮ ਆਪਣੇ ਲੇਖੇ ਲਾਏ, ਵਰਨ ਬਰਨ ਵੰਡ ਵੰਡਾਈਆ। ਸਾਚੀ ਸਰਨ ਇਕ ਰਘਰਾਏ, ਏਕਾ ਇਸ਼ਟ ਦੇਵ ਅਲੱਖ ਅਭੇਵ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਦਏ ਵਖਾਈਆ। ਕਲਜੁਗ ਵੇਲਾ ਅੰਤਮ ਔਣਾ, ਪੁਰਖ ਅਬਿਨਾਸ਼ੀ ਖੇਲ ਖਲਾਵਣਾ। ਨਿਰਗੁਣ ਨਿਰਵੈਰ ਨਰ ਹਰਿ ਜਾਮਾ ਪੌਣਾ, ਜੋਤੀ ਜੋਤ ਦੀਪ ਜਗਾਵਣਾ। ਮਾਤ ਪਿਤ ਨਾ ਕੋਇ ਬਣੌਣਾ, ਗੋਦੀ ਗੋਦ ਨਾ ਕੋਇ ਸੁਹਾਵਨਾ। ਪੰਜ ਤਤ ਨਾ ਕੋਇ ਰਖੌਣਾ, ਦਸ ਦਸ ਮਾਸ ਨਾ ਗਰਭ ਤਪਾਵਣਾ। ਅੰਨ ਜਲ ਨਾ ਪਾਨ ਕਰੌਣਾ, ਆਸਾ ਤ੍ਰਿਸ਼ਨਾ ਨਾ ਕੋਇ ਪਰਗਟਾਵਣਾ। ਨਾਰੀ ਕੰਤ ਨਾ ਕੋਇ ਹੰਢੌਣਾ, ਪੁਤਰ ਧੀਆਂ ਨਾ ਕੋਈ ਵਖਾਵਣਾ। ਰੰਗ ਬਸੰਤ ਨਾ ਕੋਇ ਚੜ੍ਹੌਣਾ, ਜੋਤੀ ਰੰਗ ਨਾ ਕੋਇ ਚਮਕਾਵਣਾ। ਗੋਲੀ ਬਣ ਨਾ ਸੇਵ ਕਮੌਣਾ, ਦਰ ਦਰ ਫੇਰੀ ਕੋਈ ਨਾ ਪਾਵਣਾ। ਏਕਾ ਆਪਣਾ ਨਾਮ ਧਰਾਉਣਾ, ਸਾਚਾ ਡੰਕ ਆਪ ਵਜਾਵਣਾ। ਕਲ ਕਾਤੀ ਕੂੜ ਕੁੜਿਆਰਾ ਮੇਟ ਮਿਟੌਣਾ, ਸਾਚਾ ਮਾਰਗ ਇਕ ਵਖਾਵਣਾ। ਨਿਹਕਲੰਕਾ ਨਾਉਂ ਧਰੌਣਾ, ਸ਼ਾਹੋ ਭੂਪ ਆਪ ਹੋ ਜਾਵਣਾ। ਆਪਣਾ ਪੜਦਾ ਆਪੇ ਲੌਹਣਾ, ਮੁਖ ਨਕਾਬ ਨਾ ਕੋਈ ਪਾਵਣਾ। ਦੋ ਜਹਾਨਾ ਜਹਾਜ ਆਪ ਚਲੌਣਾ, ਏਕਾ ਚੱਪੂ ਨਾਮ ਰਖਾਵਣਾ, ਰਾਜ ਰਾਜਾਨਾ ਸ਼ਾਹ ਸੁਲਤਾਨਾ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਈ ਟਿਕਾਵਣਾ। ਲੱਖ ਚੁਰਾਸੀ ਬੰਦਰ ਘਰ ਘਰ ਨਚੌਣਾ, ਕਲਜੁਗ ਡੌਰੂ ਹੱਥ ਰਖਾਵਣਾ। ਗੁਰਮੁਖ ਵਿਰਲੇ ਦਰਸ ਦਿਖੌਣਾ, ਪੂਰਬ ਜਨਮਾਂ ਵੇਖ ਵਖਾਵਣਾ। ਵਿਸ਼ਨੂੰ ਤੇਰਾ ਨਾਉਂ ਪਰਗਟਾਉਣਾ, ਤੇਰੀ ਸੇਵਾ ਇਕ ਜਣਾਵਣਾ। ਕਾਇਆ ਚੋਲਾ ਤੇਰਾ ਨਾਉਂ ਧਰਾਉਣਾ, ਸ਼ਬਦ ਅਨਮੋਲਾ ਵਿਚ ਸਮਾਵਣਾ। ਬ੍ਰਹਮ ਭੋਲਾ ਫੜ ਉਠੌਣਾ, ਪਾਰਬ੍ਰਹਮ ਵੇਖ ਵਖਾਵਣਾ। ਸ਼ੰਕਰ ਅੰਗੜਾਈ ਲੈ ਲੈ ਔਣਾ, ਵੇਲਾ ਅੰਤ ਆਪ ਸਮਝਾਵਣਾ। ਤਿੰਨਾਂ ਏਕਾ ਹੁਕਮ ਸੁਣੌਣਾ, ਅਭੁੱਲ ਗੁਰ ਆਪ ਅਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸ਼ਬਦ ਆਪ ਸੁਣਾਵਣਾ। ਬ੍ਰਹਮ ਵਿਸ਼ਨ ਸ਼ਿਵ ਕਰ ਨਿਮਸਕਾਰ, ਦੋਏ ਜੋੜ ਪਏ ਸਰਨਾਈਆ। ਕਵਣ ਵੇਲਾ ਵਕਤ ਸੋਹੇ ਵਿਚ ਸੰਸਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਕਵਣ ਰੂਪ ਵਰਤੇ ਵਰਤਾਏ  ਏਕੰਕਾਰ, ਲੱਖ ਚੁਰਾਸੀ ਵੇਖ ਵਖਾਈਆ। ਕਵਣ ਜੋਤ ਜਗੇ ਨਿਰੰਕਾਰ, ਨਿਰਗੁਣ ਨਿਰਵੈਰ ਆਪਣਾ ਨਾਉਂ ਧਰਾਈਆ। ਕਵਣ ਹਉਂ ਕਰੇ ਪਿਆਰ, ਤੇਰਾ ਮੇਰਾ ਰਹਿਣ ਨਾ ਪਾਈਆ। ਕਵਣ ਵਿਸ਼ਨੂੰ ਵਿਸ਼ਵ ਮਿਲੇ ਦਾਤਾਰ, ਵਾਸਤਕ ਆਪਣਾ ਰੂਪ ਦਰਸਾਈਆ। ਕਵਣ ਪਾਰਬ੍ਰਹਮ ਬ੍ਰਹਮ ਕਰੇ ਆਪਣੀ ਕਾਰ, ਸਾਚੀ ਨਾਰੀ ਕੰਤ ਪਰਨਾਈਆ। ਕਵਣ ਰੂਪ ਕਰੇ ਸ਼ੰਗਾਰ, ਕਵਣ ਨੈਣ ਨੈਣ ਕਵਣ ਮਟਕਾਈਆ। ਕਵਣ ਰੂਪ ਕਰੇ ਪਿਆਰ, ਆਪਣੀਆਂ ਭੁਜਾਂ ਆਪ ਉਠਾਈਆ। ਕਵਣ ਸ਼ੰਕਰ ਦਏ ਹੁਲਾਰ, ਸਹਿੰਸਾ ਸਾਗਰ ਦਏ ਮੁਕਾਈਆ। ਕਵਣ ਕਾਇਆ ਗਾਗਰ ਮਾਰੇ ਮਾਰ, ਹੱਥ ਤ੍ਰਿਸ਼ੂਲ ਇਕ ਵਖਾਈਆ। ਕਵਣ ਨਿਰਮਲ ਕਰਮ ਕਰੇ ਉਜਾਗਰ ਬੇੜਾ ਜਾਏ ਤਾਰ, ਵੰਝ ਮੁਹਾਨਾ ਕਵਣ ਲਗਾਈਆ। ਕਵਣ ਕੂਟੇ ਪਰਗਟ ਹੋਏ ਆਪ ਨਿਰੰਕਾਰ, ਕਵਣ ਖੇੜਾ ਦਏ ਵਸਾਈਆ। ਕਵਣ ਬਿਧ ਤੇਰਾ ਦਰਸਨ ਕਰੀਏ ਆਣ, ਲੋਕਮਾਤ ਮਿਲੇ ਵਡਿਆਈਆ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨ, ਏਕਾ ਹੁਕਮ ਰਿਹਾ ਸਮਝਾਈਆ। ਪਰਗਟ ਹੋ ਵਿਚ ਜਹਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਰਗੁਣ ਵੇਖੇ ਮਾਰ ਧਿਆਨ, ਘਟ ਘਟ ਆਪਣੀ ਸੇਜ ਸੁਹਾਈਆ। ਪੰਚਮ ਮੁਖ ਤਾਜ ਮਹਾਨ, ਪਾਰਬ੍ਰਹਮ ਪ੍ਰਭ ਆਪਣੇ ਸੀਸ ਟਿਕਾਈਆ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਵਿਚੋਲਾ ਬਣੇ ਆਣ, ਏਕਾ ਸ਼ਬਦ ਸੁਨੇਹੜਾ ਦਏ ਘਲਾਈਆ। ਗੁਰਮੁਖ ਸਾਚੇ ਕਰ ਪਰਧਾਨ, ਤੇਰੀ ਪੁਰੀ ਵੇਖ ਵਖਾਈਆ। ਸਿੰਘ ਪਾਲਾ ਨੌਂਜਵਾਨ, ਨਾ ਮਰੇ ਨਾ ਜਾਈਆ। ਬ੍ਰਹਮੇ ਦੇਵੇ ਇਕ ਗਿਆਨ, ਸੋ ਪੁਰਖ ਨਿਰੰਜਣ ਰਿਹਾ ਪੜ੍ਹਾਈਆ। ਕਿਰਪਾ ਕਰੇ ਗੁਣ ਨਿਧਾਨ, ਛੋਟੇ ਬਾਲੇ ਬਾਲ ਵਡਿਆਈਆ। ਸ਼ੰਕਰ ਤੇਰਾ ਰੱਖੇ ਮਾਣ, ਅੰਤਮ ਆਪਣੇ ਰੰਗ ਰੰਗਾਈਆ। ਸੁਰਪਤ ਰਾਜਾ ਇੰਦ ਹੋਏ ਹੈਰਾਨ, ਮਿਟਦੀ ਜਾਏ ਅੰਤਮ ਸ਼ਾਹੀਆ। ਬਾਲ ਨਿਧਾਨ ਲੈ ਕੇ ਆਇਆ ਧੁਰ ਫ਼ਰਮਾਣ, ਕੱਢ ਪਰਵਾਨਾ ਰਿਹਾ ਵਖਾਈਆ। ਉਪਰ ਲਿਖਿਆ ਨਾਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਆਂ ਪੁਰੀਆਂ ਰਿਹਾ ਉਲਟਾਈਆ। ਗੁਰ ਪੀਰ ਅਵਤਾਰ ਮੰਗਦੇ ਦਰ ਦਰਬਾਨ, ਦੇਵਣਹਾਰ ਇਕ ਅਖਵਾਈਆ। ਲੇਖਾ ਜਾਣੇ ਸੀਤਾ ਰਾਮ, ਰਾਧਾ ਕ੍ਰਿਸ਼ਨ ਮੇਲ ਮਿਲਾਈਆ। ਨਾਨਕ ਗੋਬਿੰਦ ਕਰ ਪਰਵਾਨ, ਨਮੋ ਨਮੋ ਰਹੇ ਸੁਣਾਈਆ। ਰਾਮ ਰੂਪ ਸ੍ਰੀ ਭਗਵਾਨ, ਏਕੰਕਾਰਾ ਆਪ ਅਖਵਾਈਆ। ਇਕ ਇਕ ਵਰਤੇ ਸਰਬ ਸੰਸਾਰ, ਵਾਰਤਾ ਆਪਣੀ ਆਪੇ ਗਾਈਆ। ਬ੍ਰਹਮੇ ਵਿਸ਼ਨ ਸ਼ਿਵ ਤੇਰਾ ਰੱਖੇ ਮਾਣ, ਕੀਤਾ ਕੌਲ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਲੋਕਮਾਤ ਵੇਖੇ ਮਾਰ ਝਾਤ, ਲੱਖ ਚੁਰਾਸੀ ਭੁੱਲ ਰਹੇ ਨਾ ਰਾਈਆ। ਲੱਖ ਚੁਰਾਸੀ ਵੇਖਣਹਾਰਾ, ਸਤਿਗੁਰ ਆਪਣਾ ਨਾਉਂ ਧਰਾਇੰਦਾ। ਗੁਰ ਗੁਰ ਰੂਪ ਪਰਗਟਾਏ ਵਿਚ ਸੰਸਾਰਾ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਭਗਤਨ ਵਖਾਏ ਸਚ ਦਰਬਾਰਾ, ਭਾਓ ਭਗਤ ਪੂਰ ਕਰਾਇੰਦਾ। ਸੰਤਨ ਦੇਵੇ ਨਾਮ ਅਧਾਰਾ, ਨਾਮ ਰਸ ਅਨਡਿਠਾ ਇਕ ਚਖਾਇੰਦਾ। ਗੁਰਸਿਖਾਂ ਬਣਾਏ ਚਰਨ ਭਿਖਾਰਾ, ਧੂੜੀ ਟਿੱਕਾ ਮਸਤਕ ਲਾਇੰਦਾ। ਗੁਰਸਿਖ ਗਾਇਣ ਵਾਰੋ ਵਾਰਾ, ਅਜਪਾ ਜਾਪ ਆਪ ਕਰਾਇੰਦਾ। ਅੰਦਰੇ ਅੰਦਰ ਖੇਲ ਨਿਆਰਾ, ਨਿਰਗੁਣ ਸਰਗੁਣ ਆਪ ਖਲਾਇੰਦਾ। ਪੰਜ ਤਤ ਤਨ ਕਰ ਖ਼ਵਾਰਾ, ਮਨ ਮਤ ਬੁਧ ਦਰ ਦੁਰਕਾਇੰਦਾ। ਬੁਧ ਬਿਬੇਕੀ ਦਏ ਹੁਲਾਰਾ, ਨੇਤਰ ਪੇਖੀ ਪੇਖ ਪੇਖ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਜੁਗ ਜੁਗ ਜਗਤ ਵਿਛੜਿਆਂ ਮਿਲਣਹਾਰ ਕਰਤਾਰ। ਮਿਠਾ ਕਰੇ ਕੌੜਾ ਰੀਠੜਿਆ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਕਰੇ ਪਵਿਤ ਪਤਿਤ ਪਾਪੀ ਪੁਨੀਤੜਿਆ, ਪਤਿਤ ਪਾਵਨ ਆਪ ਗਿਰਧਾਰ। ਆਦਿ ਜੁਗਾਦੀ ਠੰਡਾ ਸੀਤੜਿਆ, ਕਲਜੁਗ ਅਗਨੀ ਦੇਵੇ ਠਾਰ। ਗੁਰਸਿਖ ਕਾਇਆ ਅੰਦਰ ਵਖਾਏ ਸ਼ਿਵਦਵਾਲਾ ਮੰਦਰ ਮਠ ਨਾ ਕੋਇ ਮਸੀਤੜਿਆ, ਨਾ ਕੋਈ ਲਾਏ ਇਟਾਂ ਗਾਰ। ਛੰਦ ਗਾਏ ਸੁਹਾਗੀ ਗੀਤੜਿਆ, ਦਿਵਸ ਰੈਣ ਇਕ ਧੁਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪੈਜ ਦਏ ਸਵਾਰ। ਹਰਿਜਨ ਪੈਜ ਸਵਾਰਦਾ, ਨਿਰਗੁਣ ਸਰਗੁਣ ਕਰ ਪਿਆਰ। ਲੱਖ ਚੁਰਾਸੀ ਗੇੜ ਨਿਵਾਰਦਾ, ਰਾਏ ਧਰਮ ਨਾ ਕਰੇ ਖ਼ਵਾਰ। ਚਿਤਰ ਗੁਪਤ ਨਾ ਹਿਸਾਬ ਵਿਖਾਲਦਾ, ਦਰ ਦਰਵਾਰਿਉਂ ਕੱਢੇ ਬਾਹਰ। ਸਤਿਗੁਰ ਪੂਰਾ ਸਾਰ ਸਮਾਲਦਾ, ਆਦਿ ਜੁਗਾਦੀ ਸਾਚੀ ਕਾਰ। ਲੇਖਾ ਜਾਣੇ ਸ਼ਾਹ ਕੰਗਾਲ ਦਾ, ਊਚ ਨੀਚ ਨਾ ਕੋਈ ਵਿਚਾਰ। ਗ਼ਰੀਬ ਨਿਮਾਣਿਆਂ ਪਾਰ ਉਤਾਰਦਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬੰਨ੍ਹੇ ਧਾਰ। ਕਰੇ ਖੇਲ ਸੱਚੀ ਸਰਕਾਰ ਦਾ, ਸਾਚੇ ਤਖ਼ਤ ਬੈਠ ਕਰੇ ਸਾਚੀ ਕਾਰ। ਜੁਗ ਜੁਗ ਗੇੜਾ ਗੇੜ ਆਪ ਨਿਵਾਰਦਾ, ਸਤਿਜੁਗ ਤ੍ਰੇਤਾ ਦੁਆਪਰ ਕਰਿਆ ਪਾਰ। ਕਲਜੁਗ ਤੋੜੇ ਕਿਲਾ ਗੜ੍ਹ ਹੰਕਾਰ ਦਾ, ਨਿਹਕਲੰਕਾ ਲਏ ਅਵਤਾਰ। ਲੱਖ ਚੁਰਾਸੀ ਪੁਣ ਛਾਣਦਾ, ਗੁਰਮੁਖ ਸਾਚੇ ਲਏ ਨਿਕਾਲ। ਇਕ ਮਧਾਣਾ ਦੀਨ ਦਿਆਲ ਦਾ, ਛਾਛ ਵਿਰੋਲੇ ਦੋ ਜਹਾਨ। ਗੁਰਸਿਖ ਸੁਰਤ ਸਵਾਣੀ ਸ਼ਬਦ ਹਾਣੀ ਰੰਗ ਮਾਣਦਾ, ਮਿਲਿਆ ਮੇਲ ਸ੍ਰੀ ਭਗਵਾਨ। ਘਰ ਸੋਹਿਆ ਗੋਪੀ ਕਾਹਨ ਦਾ, ਮੰਡਲ ਰਾਸ ਰਚਾਏ ਆਣ। ਵਿਛੋੜਾ ਤੋੜੇ ਸੀਤਾ ਰਾਮ ਦਾ, ਰਾਵਣ ਤੋੜ ਝੂਠਾ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਮੇਲੇ ਆਣ। ਭਗਤ ਮਿਲਾਵਾ ਸਚ ਘਰ, ਦਰ ਦਰ ਸਤਿਗੁਰ ਦਇਆ ਕਮਾਇੰਦਾ। ਸੰਤ ਸਾਜਣ ਲਏ ਫੜ, ਘਰ ਮੰਦਰ ਆਪ ਸੁਹਾਇੰਦਾ। ਗੁਰਮੁਖ ਲਗਾਏ ਆਪਣੇ ਲੜ, ਏਕਾ ਪੱਲੂ ਹੱਥ ਉਠਾਇੰਦਾ। ਗੁਰਸਿਖ ਏਕਾ ਅੱਖਰ ਜਾਏ ਪੜ੍ਹ, ਗੁਰ ਗੁਰ ਸੂਰਾ ਆਪ ਪੜ੍ਹਾਇੰਦਾ। ਸਾਚੇ ਪੌੜੇ ਜਾਏ ਚੜ੍ਹ, ਅਧਵਿਚਕਾਰ ਨਾ ਕੋਈ ਅਟਕਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਗੁਰਸਿਖ ਤੇਰੇ ਚਰਨ ਰਹੇ ਫੜ, ਸਮਰਥ ਸਿਰ ਹੱਥ ਆਪ ਟਿਕਾਇੰਦਾ। ਕਲਜੁਗ ਅੰਤਮ ਮਿਲਿਆ ਵਰ, ਲੋਕਮਾਤ ਮੇਲ ਮਿਲਾਇੰਦਾ। ਧਰਨੀ ਧਰਤ ਧਵਲ ਉਪਰ ਆਪਣਾ ਆਪ ਧਰ, ਧਰਤ ਧਵਲ ਆਪ ਸੁਹਾਇੰਦਾ। ਕਰਤਾ ਪੁਰਖ ਆਪਣੀ ਕਰਨੀ ਕਰ, ਕਲਜੁਗ ਕਿਰਿਆ ਮੇਟ ਮਿਟਾਇੰਦਾ। ਗੁਰਸਿਖ ਬੂਟਾ ਹੋਇਆ ਹਰ, ਅੰਮ੍ਰਿਤ ਆਤਮ ਸਿੰਚ ਹਰਾ ਕਰਾਇੰਦਾ। ਫੁਲ ਫੁਲਵਾੜੀ ਲਾਏ ਪਤ ਡਾਲ੍ਹ, ਫੁਲ ਗੁੰਚਾ ਆਪ ਖਿਲਾਇੰਦਾ। ਭਵਰਾ ਭਵਰੀ ਅੰਦਰ ਵੜ, ਡੂੰਘੀ ਕਵਰੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਿਸ ਜਨ ਫੜਾਏ ਆਪਣਾ ਲੜ, ਦੋ ਜਹਾਨਾਂ ਪਾਰ ਉਤਾਰਦਾ। ਦੋ ਜਹਾਨਾ ਪਾਰ ਕਰੌਣਾ, ਲੱਖ ਚੁਰਾਸੀ ਰਹਿਣ ਨਾ ਪਾਈਆ। ਜਿਸ ਜਨ ਨੇਤਰ ਲੋਚਣ ਦਰਸ ਪੌਣਾ, ਰਾਏ ਧਰਮ ਨਾ ਦਏ ਸਜਾਈਆ। ਸਾਧ ਸੰਗਤ ਵਿਚ ਬਹਿਕੇ ਜਿਸ ਰਸਨਾ ਗੌਣਾ, ਜਨਮ ਮਰਨ ਵਿਚ ਨਾ ਆਈਆ। ਗੁਰਸਿਖ ਅਵਣ ਗਵਣ ਕਿਸੇ ਨਾ ਪੌਣਾ, ਤ੍ਰੈ ਭਵਣ ਤੇਰੇ ਚਰਨਾਂ ਹੇਠ ਦਬਾਈਆ। ਕਲਜੁਗ ਅੰਤਮ ਦੇ ਬਾਂਹ ਸਰਹਾਣੇ ਸੌਣਾ, ਸਤਿਗੁਰ ਪੂਰਾ ਹੋਏ ਸਹਾਈਆ। ਪੂਜਾ ਪਾਠ ਇਕ ਰਖੌਣਾ, ਤੀਰਥ ਤਟ ਇਕ ਨੁਹੌਣਾ, ਚੌਦਾਂ ਹੱਟ ਇਕ ਖੁਲ੍ਹੌਣਾ, ਸ਼ਬਦ ਸੁਤ ਇਕ ਮਲੌਣਾ, ਦਵੈਤੀ ਫਟ ਇਕ ਮਿਟੌਣਾ, ਨਾਮ ਸ਼ਬਦ ਪਟ ਪਹਿਨੌਣਾ, ਸੋਹੰ ਸ਼ਬਦ ਵੱਡੀ ਵਡਿਆਈਆ। ਦੁਰਮਤ ਮੈਲ ਕੱਟ ਨਿਰਮਲ ਜਾਮ ਪਿਔਣਾ, ਰਾਤੀ ਸੁਤਿਆ ਉਠ ਉਠ ਦਰਸ ਦਿਖੌਣਾ, ਗੁਰਸਿਖ ਬਾਲ ਅੰਞਾਣਾ ਆਪਣੀ ਗੋਦ ਬਹੌਣਾ, ਕਲਜੁਗ ਫੜ ਫੜ ਕਾਗ ਹੰਸ ਮਾਣਕ ਮੋਤੀ ਚੋਗ ਚੁਗੌਣਾ, ਆਪਣੀ ਸੇਵਾ ਆਪ ਕਮਾਈਆ। ਜੁਗ ਜੁਗ ਦਾ ਵਿਛੋੜਾ ਪੰਧ ਕਟੌਣਾ, ਜਗਤ ਵਿਜੋਗ ਦਿਸ ਨਾ ਔਣਾ, ਹਉਮੇ ਰੋਗ ਨਾ ਕਿਸੇ ਮਿਟੌਣਾ, ਤਿੰਨਾਂ ਲੋਕਾਂ ਪਾਰ ਬਹੌਣਾ, ਏਕਾ ਰੂਪ ਅਨੂਪ ਸਤਿ ਸਰੂਪ ਆਪਣਾ ਦਰਸ ਦਿਖੌਣਾ, ਸਵਛ ਸਰੂਪੀ ਰੂਪ ਦਰਸਾਈਆ। ਗੁਰਸਿਖ ਸਾਚੇ ਮਾਣ ਰਖੌਣਾ, ਉਣੰਜਾ ਪਵਣ ਚਵਰ ਝੁਲੌਣਾ, ਛਿਆਨਵੇ ਕਰੋੜ ਮੇਘ ਮਾਲਾ ਉਪਰ ਬਰਸੌਣਾ, ਕ੍ਰੋੜ ਤੇਤੀਸਾ ਦਰ ਦੁਆਰੇ ਆਏ ਨਿਉਂ ਨਿਉਂ ਸੀਸ ਝੁਕਾਉਣਾ, ਸਮਰਥ ਪੁਰਖ ਮਹਿਮਾ ਅਕਥ ਆਪਣੇ ਹੱਥ ਰੱਖੀ ਵਡਿਆਈਆ । ਹਰਿ ਸੰਗਤ ਤੇਰਾ ਰਥ ਆਪ ਚਲੌਣਾ, ਜਗਤ ਵਿਕਾਰਾ ਮਥ ਬਾਹਰ ਕਢੌਣਾ, ਅੰਮ੍ਰਿਤ ਧਾਰਾ ਇਕ ਵਖਾਈਆ। ਸਗਲ ਵਿਸੂਰਾ ਜਾਏ ਲੱਥ ਜਿਸ ਜਨ ਆਏ ਦਰਸਨ ਪੌਣਾ, ਮਨ ਕਾ ਬੰਕ ਹੰਕਾਰੀ ਜਾਏ ਢੱਠ, ਕਿਲਾ ਕੋਟ ਆਪ ਤੁੜੌਣਾ, ਹਰਿ ਮੰਦਰ ਦਏ ਸੁਹਾਈਆ। ਲਟ ਲਟ ਦੀਪ ਜੋਤ ਜਗੌਣਾ, ਘਟ ਘਟ ਸੁਹੰਜਣੀ ਸੇਜ ਵਛੌਣਾ, ਬ੍ਰਹਮ ਪਾਰਬ੍ਰਹਮ ਮੇਲ ਮਿਲੌਣਾ, ਅੰਤ ਜੋਤੀ ਜੋਤ ਸਮਾਈਆ। ਦਰਗਹਿ ਸਾਚੀ ਆਪ ਬਹੌਣਾ, ਸਚਖੰਡ ਦਵਾਰ ਭਾਗ ਲਗੌਣਾ, ਥਿਰ ਘਰ ਵਾਸੀ ਵੇਖ ਵਖੌਣਾ, ਦੂਸਰ ਵੇਖਣਹਾਰਾ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰਾ ਉਚਾ ਘਰ, ਦੂਸਰ ਕੋਇ ਨਾ ਸਕੇ ਵੜ, ਜੀਵ ਜੰਤ ਰਹੇ ਰਾਹ ਤਕਾਈਆ। ਰਾਹ ਤੱਕਣ ਜੀਵ ਜੰਤ, ਕਲਜੁਗ ਸਾਧ ਸੰਤ ਕੁਰਲਾਇਆ। ਕਿਸੇ ਨਾ ਮਿਲਿਆ ਹਰਿ ਹਰਿ ਕੰਤ, ਨਾਰ ਦੁਹਾਗਣ ਦਏ ਦੁਹਾਇਆ। ਨਾਉਂ ਨਾ ਜਪਿਆ ਮਣੀਆਂ ਮੰਤ, ਮਨ ਕਾ ਮਨਕਾ ਨਾ ਕੋਇ ਭਵਾਇਆ। ਮਿਲ ਮਿਲ ਬੈਠੇ ਜਗਤ ਸੰਗਤ, ਹਰਿ ਸੰਗਤ ਰੰਗ ਨਾ ਕੋਇ ਚੜ੍ਹਾਇਆ। ਗਾ ਗਾ ਥੱਕੇ ਨਾਨਕ ਅੰਗਦ, ਅੰਗੀਕਾਰ ਨਾ ਕੋਇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਹਰਿਜਨ ਸਾਚੇ ਲਏ ਮਿਲਾਇਆ। ਮੇਲਣਹਾਰ ਗੋਬਿੰਦ ਗੋਪਾਲ, ਠਾਕਰ ਅਬਿਨਾਸ਼ੀ ਕਰਤਾਰਾ। ਆਦਿ ਜੁਗਾਦਿ ਕਰੇ ਪ੍ਰਿਤਪਾਲ ਹੋਏ ਰਖਵਾਲ, ਏਥੇ ਓਥੇ ਬਣ ਸਹਾਰਾ। ਸ਼ਬਦ ਸਰੂਪੀ ਹੋਏ ਦਲਾਲ ਅਵੱਲੜੀ ਚਾਲ, ਜੁਗਾਂ ਜੁਗੰਤਰ ਜਾਣੇ ਪਾਰ ਕਿਨਾਰਾ। ਜੋ ਜਨ ਘਾਲਣ ਰਹੇ ਘਾਲ, ਦੇਵੇ ਨਾਮ ਵਸਤ ਧਨ ਮਾਲਾ। ਸੇਵਾ ਕਰੇ ਜੋਤ ਅਕਾਲ, ਗੁਰਸਿਖ ਤੇਰਾ ਭਾਰ ਉਠਾਏ ਆਪਣੇ ਸੀਸ ਖਾਰਾ। ਨੇੜ ਨਾ ਆਏ ਕਾਲ ਮਹਾਂਕਾਲ, ਸਤਿਗੁਰ ਪੂਰਾ ਵੇਲੇ ਅੰਤ ਕਰੇ ਸੰਭਾਲ, ਗੁਰਸਿਖ ਆਏ ਤੇਰੇ ਚਲ ਦਵਾਰਾ। ਲਾੜੀ ਮੌਤ ਨਾ ਪਾਏ ਧੁਮਾਲ, ਰੰਗ ਮਹਿੰਦੀ ਨਾ ਲਾਏ ਲਾਲ, ਸੀਸ ਮੀਂਢੀ ਨਾ ਗੁੰਦੇ ਵਾਲ, ਨੈਣ ਕੱਜਲ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਅੰਤਮ ਲਏ ਵਰ, ਸ਼ਬਦ ਅਗੰਮੀ ਘੋੜੇ ਚੜ੍ਹ, ਨਾ ਕੋਈ ਸੀਸ ਨਾ ਕੋਈ ਧੜ, ਦਰਸ ਦਿਖਾਏ ਅੱਗੇ ਖੜ, ਕਿਰਪਾ ਨਿਧ ਗੁਣ ਨਿਧਾਨ, ਦੀਨਨ ਦੀਨ ਲਏ ਤਰਾਈਆ। ਦੀਨ ਦਿਆਲ ਸਰਬ ਪ੍ਰਿਤਪਾਲਕ, ਪਲ ਪਲ fਛੰਨ fਛੰਨ ਵੇਖ ਵਖਾਇੰਦਾ। ਮਿਹਰਵਾਨ ਮਹਿਬਾਂ ਵੇਖੇ ਖ਼ਾਲਕ, ਖ਼ਲਕ ਖ਼ਲਕ ਖ਼ਾਲਕ ਵੇਖ ਵਖਾਇੰਦਾ। ਇਕ ਸੁਣਾਏ ਆਪ ਅਜਾਂ, ਸਚ ਮਹਿਰਾਬ ਅਹਿਬਾਬ ਕੂਕ ਸੁਣਾਇੰਦਾ। ਅੰਤਮ ਕਲ ਸ਼ਾਹ ਨਵਾਬ, ਅਮਾਮ ਅਮਾਮਾਂ ਸਿਰ ਰੱਖੇ ਖ਼ਿਤਾਬ, ਸ਼ਾਹ ਸ਼ਹਾਨਾ ਆਪ ਹੋ ਜਾਇੰਦਾ। ਲੈ ਕੇ ਆਇਆ ਆਬੇਹਯਾਤ, ਦੋ ਦੋ ਆਬਾ ਮੇਲ ਮਿਲਾਇੰਦਾ। ਲੇਖਾ ਚੁਕਾਏ ਮੱਕਾ ਕਾਅਬਾ, ਕਾਇਆ ਕਾਅਬਾ ਆਪ ਸੁਹਾਇੰਦਾ। ਮੁਰਸ਼ਦ ਮੁਰੀਦ ਨਾ ਦੇਵੇ ਕੋਇ ਅਜ਼ਾਬਾ, ਅਜ਼ਮਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਬਹਾਏ ਏਕਾ ਦਰ, ਊਚ ਨੀਚ ਰਾਓ ਰੰਕ ਚੁੱਕੇ ਡਰ, ਰਾਜ ਰਾਜਾਨ ਸ਼ਾਹ ਸੁਲਤਾਨ ਏਕਾl ਹੁਕਮ ਸੁਣਾਇੰਦਾ। ਗੁਰਸਿਖ ਗੁਰਮੁਖ ਹਰਿਜਨ ਹਰਿ ਸੰਤ ਹਰਿ ਭਗਤ ਭਗਵੰਤ ਮੇਲਾ ਏਕਾ ਘਰ, ਦਰ ਘਰ ਨਰ ਹਰਿ ਸਾਚਾ ਇਕ ਸੁਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮ ਪਾਰਬ੍ਰਹਮ ਆਪ ਆਪਣੇ ਵਿਚ ਟਿਕਾਇੰਦਾ।