੨੮ ਅਸੂ ੨੦੧੮ ਬਿਕ੍ਰਮੀ ਸਰਿੰਦਰ ਸਿੰਘ ਦੇ ਗ੍ਰਹਿ ਪਿੰਡ ਭੁੱਲਰ ਜ਼ਿਲਾ ਅੰਮ੍ਰਿਤਸਰ ਤਹਿਸੀਲ ਅਜਨਾਲਾ
ਤਖ਼ਤ ਨਿਵਾਸੀ ਸਾਚੇ ਤਖ਼ਤ ਬਹਿਣਾ, ਸਚਖੰਡ ਵੱਜੇ ਵਧਾਈਆ। ਥਿਰ ਘਰ ਵਾਸੀ ਮੰਨਿਆ ਕਹਿਣਾ, ਨਿਉਂ ਨਿਉਂ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਭਾਣਾ ਸਹਿਣਾ, ਸਦ ਭਾਣਾ ਇਕ ਵਖਾਈਆ। ਲੱਖ ਚੁਰਾਸੀ ਵੇਖੇ ਨੈਣਾਂ, ਨਿਰਗੁਣ ਸਰਗੁਣ ਫੋਲ ਫੋਲਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਚੁੱਕੇ ਲਹਿਣਾ ਦੇਣਾ, ਅੰਤਮ ਅੰਤ ਝੋਲੀ ਪਾਈਆ। ਜੂਠ ਝੂਠ ਝੂਠੇ ਵਹਿਣ ਵਹਿਣਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚੇ ਤਖ਼ਤ ਸੋਹੇ ਭਗਵਾਨਾ, ਨੂਰ ਨੁਰਾਨਾ ਡਗਮਗਾਇੰਦਾ। ਥਿਰ ਘਰ ਬੋਲੇ ਨਾਦ ਤਰਾਨਾ, ਸ਼ਬਦੀ ਸ਼ਬਦ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਰਵਾਨਾ, ਨਿਉਂ ਨਿਉਂ ਸੀਸ ਜਗਦੀਸ ਝੁਕਾਇੰਦਾ। ਲੱਖ ਚੁਰਾਸੀ ਦੇਵੇ ਦਾਨਾ, ਏਕਾ ਵਸਤ ਵਰਤਾਇੰਦਾ। ਨਾਦ ਅਨਾਦੀ ਧੁਰ ਫ਼ਰਮਾਨਾ, ਧੁਰ ਦੀ ਬਾਣੀ ਆਪ ਸੁਣਾਇੰਦਾ। ਆਤਮ ਪਰਮਾਤਮ ਮੇਲ ਮਹਾਨਾ, ਪਾਰਬ੍ਰਹਮ ਬ੍ਰਹਮ ਪਰਗਟਾਇੰਦਾ। ਈਸ਼ ਜੀਵ ਬੰਨ੍ਹੇ ਗਾਨਾ, ਜਗਦੀਸ ਸੇਵ ਕਮਾਇੰਦਾ। ਇਕ ਵਖਾਏ ਹਰਿ ਮਕਾਨਾ, ਸਾਚਾ ਮੰਦਰ ਆਪ ਸੁਹਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਰਖਾਇੰਦਾ। ਪਾਵੇ ਸਾਰ ਦੋ ਜਹਾਨਾਂ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਸ਼ਾਹ ਪਾਤਸ਼ਾਹ ਰਾਜ ਰਾਜਾਨਾ, ਭੂਪਤ ਭੂਪ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਸਾਚੇ ਤਖ਼ਤ ਬਹੇ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਚਖੰਡ ਝੁਲਾਏ ਸਚ ਨਿਸ਼ਾਨ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਦਰ ਦਰਵੇਸ਼ ਬਣ ਦਰਬਾਨ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਹੁਕਮੀ ਹੁਕਮ ਧੁਰ ਫ਼ਰਮਾਨ, ਸਚ ਸੰਦੇਸ਼ਾ ਦਏ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਧਿਆਨ, ਨੇਤਰ ਨੈਣ ਨੈਣ ਉਠਾਈਆ। ਲੱਖ ਚੁਰਾਸੀ ਕਰ ਪਰਵਾਨ, ਲੋਕਮਾਤ ਖੇਲ ਖਿਲਾਈਆ। ਮਨ ਮਤ ਬੁਧ ਕਰ ਪਰਧਾਨ, ਤਤਵ ਤਤ ਇਕ ਸਮਝਾਈਆ। ਕਾਇਆ ਮੰਦਰ ਵੇਖ ਮਕਾਨ, ਸਚ ਸਿੰਘਾਸਣ ਦਏ ਵਡਿਆਈਆ। ਕਰੇ ਖੇਲ ਨੌਜਵਾਨ, ਬਿਰਧ ਬਾਲ ਨਾ ਰੂਪ ਧਰਾਈਆ। ਆਦਿ ਜੁਗਾਦੀ ਏਕਾ ਕਾਹਨ, ਸਾਚੇ ਮੰਡਲ ਰਾਸ ਰਚਾਈਆ। ਘਟ ਘਟ ਜੋਤੀ ਜਗੇ ਆਣ, ਦੀਪਕ ਦੀਆ ਨਾ ਕੋਈ ਵਖਾਈਆ। ਰਾਗ ਅਨਾਦ ਸ਼ਬਦ ਧੁੰਨਕਾਨ, ਗ੍ਰਹਿ ਮੰਦਰ ਆਪ ਵਜਾਈਆ। ਕਰੇ ਖੇਲ ਹੋ ਮਿਹਰਵਾਨ, ਦਇਆਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤਖ਼ਤ ਬਹਿ ਹਰਿ ਰਾਜਨ ਰਾਜਾ, ਰਾਜ ਜੋਗ ਆਪ ਕਮਾਇੰਦਾ। ਆਪੇ ਆਪਣਾ ਰਚ ਰਚ ਕਾਜਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸ਼ਬਦ ਅਗੰਮੀ ਰੱਖੇ ਤਾਜਾ, ਅਸਵ ਘੋੜਾ ਆਪ ਦੁੜਾਇੰਦਾ। ਦੋ ਜਹਾਨਾਂ ਫਿਰੇ ਭਾਜਾ, ਲੋਕਮਾਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਆਪ ਸੁਹਾਇੰਦਾ। ਸਾਚੇ ਤਖ਼ਤ ਆਪੇ ਚੜ੍ਹ, ਘਰ ਸਾਚਾ ਆਪ ਸੁਹਾਇੰਦਾ। ਕਰੇ ਖੇਲ ਨਰਾਇਣ ਨਰ, ਨਰ ਨਰਾਇਣ ਧਾਰ ਬੰਧਾਇੰਦਾ। ਜੋਤੀ ਜਾਤਾ ਦੇਵੇ ਵਰ, ਪੁਰਖ ਬਿਧਾਤਾ ਝੋਲੀ ਪਾਇੰਦਾ। ਦਰ ਦਵਾਰੇ ਆਪੇ ਖੜ, ਸਚ ਮਹੱਲਾ ਆਪ ਸੁਹਾਇੰਦਾ। ਸਚਖੰਡ ਬਣਾਏ ਏਕਾ ਗੜ, ਚਾਰ ਦੀਵਾਰ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਖੋਲ੍ਹੇ ਨਿਰੰਕਾਰ, ਆਦਿ ਪੁਰਖ ਵਡੀ ਵਡਿਆਈਆ। ਸਚਖੰਡ ਵਸੇ ਧਾਮ ਨਿਆਰ, ਥਿਰ ਘਰ ਸਾਚੇ ਬਣਤ ਬਣਾਈਆ। ਸੁੰਨ ਅਗੰਮੀ ਖੇਲ ਨਿਆਰ, ਨਿਰਾਕਾਰ ਆਪ ਵਖਾਈਆ । ਸ਼ਬਦੀ ਸ਼ਬਦ ਕਰ ਪਿਆਰ, ਸੁਤ ਦੁਲਾਰਾ ਲਏ ਸਮਝਾਈਆ। ਵਿਸ਼ਵ ਵਿਸ਼ਨੂੰ ਲਏ ਉਠਾਲ, ਆਪ ਆਪਣਾ ਰੰਗ ਰੰਗਾਈਆ। ਅੰਮ੍ਰਿਤ ਆਤਮ ਇਕ ਪਿਆਲ, ਕਵਲ ਨਾਭੀ ਖੇਲ ਖਿਲਾਈਆ। ਬ੍ਰਹਮੇ ਕਰ ਸਦਾ ਪ੍ਰਿਤਪਾਲ, ਪਾਰਬ੍ਰਹਮ ਵਡੀ ਵਡਿਆਈਆ। ਸ਼ੰਕਰ ਵੇਖੇ ਆਪਣਾ ਲਾਲ, ਆਪ ਆਪਣੀ ਗੋਦ ਸੁਹਾਈਆ। ਤਿੰਨਾਂ ਵਿਚੋਲਾ ਬਣ ਦਲਾਲ, ਆਪ ਆਪਣੀ ਬੂਝ ਬੁਝਾਈਆ। ਚਰਨ ਕਵਲ ਵਖਾਏ ਸੱਚੀ ਧਰਮਸਾਲ, ਸਚ ਦਵਾਰਾ ਲਏ ਪਰਗਟਾਈਆ। ਏਕਾ ਅੱਗੇ ਰੱਖੇ ਸਵਾਲ, ਆਪਣਾ ਨਾਉਂ ਨਾਉਂ ਸਮਝਾਈਆ। ਏਕਾ ਵਸਤ ਦਏ ਧਨ ਮਾਲ, ਸਚ ਖ਼ਜ਼ਾਨਾ ਆਪ ਵਰਤਾਈਆ। ਏਕਾ ਪ੍ਰੀਤ ਨਿਭਾਏ ਨਾਲ, ਮਹਾਕਾਲ ਵਡੀ ਵਡਿਆਈਆ। ਏਕਾ ਫਲ ਲਗਾਏ ਡਾਲ੍ਹ, ਪੱਤ ਡਾਲ੍ਹੀ ਆਪ ਮਹਿਕਾਈਆ। ਆਦਿ ਪੁਰਖ ਆਪਣੀ ਘਾਲ ਆਪੇ ਘਾਲ, ਆਪਣਾ ਰੂਪ ਅਨੂਪ ਸਮਝਾਈਆ। ਤ੍ਰੈਗੁਣ ਦੇਵੇ ਇਕ ਦਾਨ, ਪੰਚਮ ਮੇਲਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਆਪ ਵਰਤਾਈਆ। ਸਚਖੰਡ ਬਹੇ ਸਾਚੇ ਤਖ਼ਤ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਆਦਿ ਜੁਗਾਦੀ ਇਕ ਮਲਾਹ, ਜੁਗ ਜੁਗ ਵੇਸ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਸਚ ਸਲਾਹ, ਸਾਚੀ ਸਿਖਿਆ ਇਕ ਰਖਾਇੰਦਾ। ਨਿਸ਼ਅੱਖਰ ਨਾਉਂ ਦਏ ਪੜ੍ਹਾ, ਲੇਖਾ ਲਿਖਤ ਵਿਚ ਨਾ ਆਇੰਦਾ। ਨਿਰਗੁਣ ਨਿਰਗੁਣ ਪਕੜੇ ਬਾਂਹ, ਆਪਣਾ ਮੇਲਾ ਆਪ ਮਿਲਾਇੰਦਾ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਸਮਰਥ ਆਪਣਾ ਹੱਥ ਆਪ ਉਠਾਇੰਦਾ। ਇਕ ਵਖਾਏ ਸਾਚਾ ਥਾਂ, ਥਿਰ ਦਰਬਾਰਾ ਸੋਭਾ ਪਾਇੰਦਾ। ਆਪੇ ਬਣੇ ਪਿਤਾ ਮਾਂ, ਦਾਈ ਦਾਇਆ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਵਸਤ ਅਮੋਲਕ ਆਪ ਵਰਤਾਇੰਦਾ। ਵਸਤ ਅਮੋਲਕ ਸਾਚੀ ਦਾਤ, ਪੁਰਖ ਅਬਿਨਾਸ਼ੀ ਆਪ ਵਰਤਾਈਆ। ਕਰੇ ਖੇਲ ਬਹੁ ਬਿਧ ਭਾਂਤ, ਭੇਵ ਅਭੇਦਾ ਭੇਵ ਖੁਲ੍ਹਾਈਆ। ਚਰਨ ਕਵਲ ਵਿਖਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਬੈਠਾ ਰਹੇ ਆਪ ਇਕਾਂਤ, ਇਕ ਅਕੱਲਾ ਸਾਚਾ ਮਾਹੀਆ। ਆਪੇ ਖੋਲ੍ਹੇ ਬੰਦ ਤਾਕ, ਆਪਣਾ ਪਰਦਾ ਆਪ ਚੁਕਾਈਆ। ਆਪ ਵਖਾਏ ਸਾਚਾ ਹਾਟ, ਹੱਟ ਹਟਵਾਨਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਈਆ। ਸਾਚੇ ਤਖ਼ਤ ਹਰਿ ਜੂ ਚੜ੍ਹਿਆ, ਸਚਖੰਡ ਵੱਜੇ ਵਧਾਈਆ। ਆਪਣੇ ਮੰਦਰ ਆਪੇ ਵੜਿਆ, ਨਜ਼ਰ ਕਿਸੇ ਨਾ ਆਈਆ। ਆਪਣਾ ਪੱਲੂ ਆਪੇ ਫੜਿਆ, ਆਪਣਾ ਸੰਗ ਨਿਭਾਈਆ। ਨਿਰਭੈ ਹੋਏ ਕਦੇ ਨਾ ਡਰਿਆ, ਭੈ ਅਵਰ ਨਾ ਕੋਈ ਜਣਾਈਆ। ਆਪਣਾ ਕਾਰਜ ਆਪੇ ਕਰਿਆ, ਆਪੇ ਵੇਖੇ ਚਾਈਂ ਚਾਈਆ। ਆਪਣਾ ਆਪ ਆਪੇ ਵਰਿਆ, ਨਾਰੀ ਕੰਤ ਰੂਪ ਵਟਾਈਆ। ਆਪਣੇ ਦਵਾਰੇ ਆਪ ਖੜ੍ਹਿਆ, ਦਰ ਦਰਵੇਸ਼ ਵੇਸ ਵਟਾਈਆ। ਆਪਣਾ ਘਾੜਨ ਆਪੇ ਘੜਿਆ, ਨਾ ਮਰੇ ਨਾ ਜਾਈਆ। ਆਪਣੀ ਵਿਦਿਆ ਆਪੇ ਪੜ੍ਹਿਆ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਅਗਨੀ ਹਵਨ ਕਦੇ ਨਾ ਸੜਿਆ, ਮੜ੍ਹੀ ਗੋਰ ਨਾ ਕੋਇ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਵਖਾਈਆ। ਸਾਚੇ ਤਖ਼ਤ ਬੈਠਾ ਆਦਿ ਨਿਰੰਜਣ, ਆਪਣੀ ਦਇਆ ਆਪ ਕਮਾਇੰਦਾ। ਜੁਗਾ ਜੁਗੰਤਰ ਦੀਨਾਂ ਨਾਥ ਬਣੇ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਜਨ ਭਗਤਾਂ ਦੇਵੇ ਨਾਮ ਅੰਜਨ, ਅਗਿਆਨ ਅੰਧੇਰ ਮਿਟਾਇੰਦਾ। ਏਥੇ ਓਥੇ ਬਣੇ ਸੱਜਣ, ਸਗਲਾ ਸੰਗ ਆਪ ਨਿਭਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਧੁਆਇੰਦਾ। ਆਪੇ ਹੋਏ ਪਰਦੇ ਕਜਨ, ਨਾਮ ਦੋਸ਼ਾਲਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਆਪ ਸੁਹਾਇੰਦਾ। ਸਾਚੇ ਤਖ਼ਤ ਵਡ ਸਿਕਦਾਰਾ, ਹੁਕਮੀ ਹੁਕਮ ਆਪ ਜਣਾਇੰਦਾ। ਜੁਗਾ ਜੁਗੰਤਰ ਖੇਲ ਅਪਾਰਾ, ਅਪਰੰਪਰ ਆਪ ਕਰਾਇੰਦਾ। ਲੱਖ ਚੁਰਾਸੀ ਕਰ ਉਜਿਆਰਾ, ਅੰਡਜ ਜੇਰਜ ਉਤਭੁਜ ਸੇਤਜ ਖੇਲ ਖਿਲਾਇੰਦਾ। ਚਾਰੇ ਬਾਣੀ ਬੋਲ ਜੈਕਾਰਾ, ਪਰਾ ਬਸੰਤੀ ਮਧਮ ਬੈਖਰੀ ਆਪੇ ਗਾਇੰਦਾ। ਚਾਰੇ ਵੇਦਾਂ ਬਣ ਲਿਖਾਰਾ, ਬ੍ਰਹਮ ਮਤ ਆਪ ਪੜ੍ਹਾਇੰਦਾ। ਅਬਿਨਾਸ਼ੀ ਅਚੁਤ ਜਾਣੇ ਆਪਣੀ ਕਾਰਾ, ਕਰਨੀ ਕਰਤਾ ਆਪ ਕਮਾਇੰਦਾ। ਜੁਗ ਚੌਕੜੀ ਵੇਖੇ ਵਾਰੋ ਵਾਰਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਸੇਵਾ ਲਾਏ ਗੁਰ ਅਵਤਾਰਾ, ਹੁਕਮੀ ਹੁਕਮ ਸਮਝਾਇੰਦਾ। ਆਪੇ ਖੇਲ ਕਰੇ ਕਰਤਾਰਾ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਮੁਕਾਮੇ ਹੱਕ ਇਕ ਜੈਕਾਰਾ, ਸਾਚਾ ਨਾਅਰਾ ਆਪ ਲਗਾਇੰਦਾ। ਲਾਸ਼ਰੀਕ ਪਰਵਰਦਿਗਾਰਾ, ਨੂਰ ਨੁਰਾਨਾ ਡਗਮਗਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣਾ ਕਰਦਾ ਰਿਹਾ ਵਿਹਾਰਾ, ਜਗਤ ਵਿਹਾਰੀ ਆਪ ਅਖਵਾਇੰਦਾ। ਲੇਖਾ ਜਾਣੇ ਗੁਰ ਅਵਤਾਰਾ, ਭਗਤ ਅਠਾਰਾਂ ਮੇਲ ਮਿਲਾਇੰਦਾ। ਦਸ ਗੁਰੂ ਦਏ ਸਹਾਰਾ, ਘਰ ਘਰ ਵਿਚ ਸੋਭਾ ਪਾਇੰਦਾ। ਏਕਾ ਮੰਤਰ ਨਾਮ ਕਰ ਪਿਆਰਾ, ਚਾਰ ਵਰਨ ਆਪ ਪੜ੍ਹਾਇੰਦਾ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਆਧਾਰਾ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਊਚ ਨੀਚ ਨਾ ਕੋਈ ਵਿਚਾਰਾ, ਰਾਓ ਰੰਕ ਨਾ ਕੋਈ ਵਡਿਆਇੰਦਾ। ਦੋ ਜਹਾਨਾਂ ਲਗਾਏ ਨਾਮ ਅਖਾੜਾ, ਲੋਆਂ ਪੁਰੀਆਂ ਨਾਚ ਨਚਾਇੰਦਾ। ਪੰਚਮ ਨਾਦ ਸ਼ਬਦ ਧੁੰਨਕਾਰਾ, ਤ੍ਰੈਗੁਣ ਆਪਣਾ ਨਾਮ ਸੁਣਾਇੰਦਾ। ਮੰਦਰ ਮਸੀਤ ਸਾਚਾ ਗੁਰਦਵਾਰਾ, ਬ੍ਰਹਮ ਕਾਇਆ ਅੰਦਰ ਆਪ ਵਖਾਇੰਦਾ। ਅੰਮ੍ਰਿਤ ਭਰਿਆ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਆਤਮ ਬ੍ਰਹਮ ਕਰ ਪਿਆਰਾ, ਪਾਰਬ੍ਰਹਮ ਮੇਲ ਮਿਲਾਇੰਦਾ। ਹਰਿਜਨ ਸਾਚੇ ਲਏ ਉਭਾਰਾ, ਆਪ ਆਪਣੀ ਬੂਝ ਬੁਝਾਇੰਦਾ। ਲੇਖਾ ਜਾਣੇ ਲਿਖਣਹਾਰਾ, ਲਿਖ ਲਿਖ ਲੇਖ ਆਪ ਮੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਰ ਮੰਗਦੇ ਰਹਿਣ ਭਿਖਾਰਾ, ਜੁਗ ਜੁਗ ਵਸਤ ਅਮੋਲਕ ਝੋਲੀ ਪਾਇੰਦਾ। ਗੁਰ ਅਵਤਾਰ ਕੱਟ ਕੱਟ ਜਾਣ ਵਗਾਰਾ, ਹੁਕਮੀ ਹੁਕਮ ਆਪ ਫਿਰਾਇੰਦਾ। ਭਗਤਾਂ ਦੇਵੇ ਇਕ ਪਿਆਰਾ, ਸਿਰ ਆਪਣਾ ਹੱਥ ਟਿਕਾਇੰਦਾ। ਸੰਤਾਂ ਦੇਵੇ ਨਾਮ ਪਿਆਰਾ, ਨਾਮ ਨਾਮਾ ਝੋਲੀ ਪਾਇੰਦਾ। ਗੁਰਮੁਖਾਂ ਵੇਖੇ ਇਕੋ ਵਾਰਾ, ਗੁਰਮੁਖ ਆਪਣੀ ਗੋਦ ਬਹਾਇੰਦਾ। ਗੁਰਸਿਖਾਂ ਕਰੇ ਪਾਰ ਕਿਨਾਰਾ, ਅਧਵਿਚਕਾਰ ਨਾ ਕੋਈ ਰੁੜ੍ਹਾਇੰਦਾ। ਚਾਰ ਜੁਗ ਜੁਗ ਕਰਤਾ ਕਰਦਾ ਆਇਆ ਆਪਣੀ ਕਾਰਾ, ਕਰਨੀ ਕਰਤਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਆਪ ਵਟਾਇੰਦਾ। ਵੇਸ ਵਟਾਏ ਇਕ ਅਕੱਲਾ, ਅਗੰਮ ਅਥਾਹ ਵਡੀ ਵਡਿਆਈਆ । ਸਚਖੰਡ ਵਸਾਏ ਸਚ ਮਹੱਲਾ, ਸਚ ਸਿੰਘਾਸਣ ਸੋਭਾ ਪਾਈਆ। ਕਲਜੁਗ ਅੰਤਮ ਸਚ ਸੰਦੇਸ਼ ਏਕਾ ਘੱਲਾ, ਨਾਨਕ ਗੋਬਿੰਦ ਗਿਆ ਸੁਣਾਈਆ। ਪੁਰਖ ਅਕਾਲ ਫੜਿਆ ਪੱਲਾ, ਛੁੱਟ ਕਦੇ ਨਾ ਜਾਈਆ। ਜੋਤੀ ਸ਼ਬਦੀ ਆਪੇ ਰਲਾ, ਰੂਪ ਰੰਗ ਨਾ ਕੋਇ ਵਖਾਈਆ। ਆਪਣੇ ਦੀਪਕ ਆਪੇ ਬਲਾ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਲੱਖ ਚੁਰਾਸੀ ਭੁਲਾਇਆ ਕਰ ਕਰ ਵਲ ਛਲਾ, ਗਿਆਨ ਧਿਆਨ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰੇ ਆਪੇ ਚੜ੍ਹ, ਸਚ ਦਰਬਾਰਾ ਇਕ ਲਗਾਈਆ। ਸਚ ਦਰਬਾਰ ਹਰਿ ਲਗੌਣਾ, ਕਲਜੁਗ ਅੰਤਮ ਦਏ ਦੁਹਾਈਆ। ਪੰਜ ਤੱਤ ਕਾਇਆ ਖੇੜਾ ਵੇਖ ਵਖੌਣਾ, ਲੱਖ ਚੁਰਾਸੀ ਫੋਲ ਫੁਲਾਈਆ। ਮਨਮਤ ਤੇਰਾ ਪਰਦਾ ਲੌਹਣਾ, ਦੂਈ ਦਵੈਤ ਮੇਟ ਮਿਟਾਈਆ। ਜੂਠ ਝੂਠ ਤੇਰਾ ਡੇਰਾ ਢੌਹਣਾ, ਖ਼ਾਕੀ ਖ਼ਾਕ ਮਿਲਾਈਆ। ਹਉਮੇ ਹੰਗਤਾ ਗੜ੍ਹ ਤੁੜੌਣਾ, ਮਾਇਆ ਮਮਤਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਵੇਖੇ ਚਾਈਂ ਚਾਈਂਆ। ਸਚਖੰਡ ਦਵਾਰੇ ਚੜ੍ਹਿਆ ਚਾ, ਪ੍ਰਭ ਸਾਚਾ ਖ਼ੁਸ਼ੀ ਮਨਾਇੰਦਾ। ਸਚ ਦਰਬਾਰ ਲਏ ਲਗਾ, ਪਹਿਲੀ ਚੇਤਰ ਰਾਹ ਤਕਾਇੰਦਾ। ਗੁਰ ਅਵਤਾਰ ਲਏ ਦਰ ਬਹਾ, ਗੋਬਿੰਦ ਸੂਰਾ ਆਪ ਉਠਾਇੰਦਾ। ਸ਼ਬਦੀ ਸ਼ਬਦ ਦੇਣੀ ਸਚ ਸਲਾਹ, ਸਲਾਹਕਾਰ ਆਪ ਹੋ ਜਾਇੰਦਾ। ਉਠੋ ਵੇਖੋ ਮਾਰ ਧਿਆਨ, ਚਾਰ ਕੁੰਟਾਂ ਰਾਹ ਵਖਾਇੰਦਾ। ਰਾਮ ਕ੍ਰਿਸ਼ਨ ਈਸਾ ਮੂਸਾ ਜਲਵਾ ਨੂਰ ਗਏ ਭੁਲਾ, ਨੂਰ ਨੁਰਾਨਾ ਰੰਗ ਨਾ ਕੋਇ ਚੜ੍ਹਾਇੰਦਾ। ਨਾਮ ਸਤਿ ਮਿਲੇ ਨਾ ਕੋਈ ਥਾਂ, ਚਾਰੋਂ ਕੁੰਟ ਫੇਰਾ ਪਾਇੰਦਾ। ਫ਼ਤਿਹ ਡੰਕਾ ਨਾ ਸਕੇ ਕੋਈ ਵਜਾ, ਵਾਹ ਵਾ ਗੁਰੂ ਨਾ ਕੋਈ ਮਿਲਾਇੰਦਾ। ਵਰਨਾਂ ਬਰਨਾਂ ਪਿਆ ਫਾਹ, ਲੋਕਮਾਤ ਨਾ ਕੋਈ ਤੁੜਾਇੰਦਾ। ਪੁਰਖ ਅਕਾਲ ਭੁੱਲਿਆ ਨਾਂ, ਪਤ ਪਰਮੇਸ਼ਵਰ ਨਾ ਕੋਈ ਗਾਇੰਦਾ। ਜਗਤ ਜੁਗ ਆਪਣਾ ਰਾਹ ਗਿਆ ਭੁਲਾ, ਜਾਗਰਤ ਜੋਤ ਨਾ ਕੋਈ ਜਗਾਇੰਦਾ। ਵਿਭਚਾਰ ਕਰਨ ਗੁਨਾਹ, ਪਿਤਾ ਪੂਤ ਨਾ ਸੋਭਾ ਪਾਇੰਦਾ। ਤੀਰਥ ਤਟ ਨਾਰੀ ਪੁਰਸ਼ ਨੰਗੇ ਰਹੇ ਨਹਾ, ਦੁਰਮਤ ਮੈਲ ਨਾ ਕੋਈ ਧੁਆਇੰਦਾ। ਉਚੀ ਕੂਕ ਪੰਡਤ ਪਾਂਧੇ ਰਹੇ ਸੁਣਾ, ਆਤਮ ਗਿਆਨ ਨਾ ਕੋਇ ਦ੍ਰਿੜਾਇੰਦਾ। ਵਾਹਦ ਲਾਸ਼ਰੀਕ ਕਹਿਣ ਖ਼ੁਦਾ, ਖ਼ੁਦੀ ਮਾਣ ਨਾ ਕੋਇ ਮਿਟਾਇੰਦਾ। ਸ਼ਰੀਯਤ ਨਾਮ ਰਹੇ ਪੜ੍ਹਾ, ਨਾਮ ਸਤਿ ਨਜ਼ਰ ਕਿਸੇ ਨਾ ਆਇੰਦਾ। ਬ੍ਰਹਮ ਮਤ ਨਾ ਮਿਲਿਆ ਰਾਹ, ਗੁਰਮਤ ਨਾ ਕੋਈ ਵਖਾਇੰਦਾ। ਕਲਜੁਗ ਜੀਵ ਹੰਸ ਹੋਏ ਕਾਂ, ਕਾਗ ਹੰਸ ਨਾ ਰੂਪ ਵਟਾਇੰਦਾ। ਵੇਖਣਹਾਰਾ, ਵੇਖੇ ਸੱਚਾ ਸ਼ਹਿਨਸ਼ਾਹ, ਸਚਖੰਡ ਵਾਸੀ ਭੁਲ ਨਾ ਜਾਇੰਦਾ। ਗੁਰ ਅਵਤਾਰ ਬਖ਼ਸ਼ੇ ਜਿਸ ਗੁਨਾਹ, ਤਿਸ ਬੇੜਾ ਪਾਰ ਕਰਾਇੰਦਾ। ਕਲਜੁਗ ਅੰਤਮ ਪਕੜੇ ਬਾਂਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰੇ ਆਪੇ ਚੜ੍ਹ, ਤਖ਼ਤ ਨਿਵਾਸੀ ਸਾਚਾ ਤਖ਼ਤ ਸੁਹਾਇੰਦਾ। ਤਖ਼ਤ ਸੁਹਾਏ ਆਦਿ ਅੰਤ, ਆਦਿ ਪੁਰਖ ਅਬਿਨਾਸ਼ਾ। ਨਾਮ ਜਪਾਏ ਸਾਚਾ ਮੰਤ, ਲੋਕਮਾਤ ਦਏ ਭਰਵਾਸਾ। ਹਰਿਜਨ ਮੇਲਾ ਨਾਰੀ ਕੰਤ, ਸੇਵਕ ਸੇਵਾ ਕਰੇ ਬਣ ਬਣ ਦਾਸੀ ਦਾਸਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਕਿਸੇ ਹੱਟ ਨਾ ਵਿਕਾਏ ਤੋਲਾ ਮਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਖੇਲ ਤਮਾਸ਼ਾ। ਖੇਲ ਤਮਾਸ਼ਾ ਵੇਖੇ ਕਾਹਨ, ਨਿਰਗੁਣ ਹੱਥ ਵਡੀ ਵਡਿਆਈਆ। ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਰੂਪ ਧਰਾਈਆ। ਕਲਜੁਗ ਅੰਤਮ ਹੋ ਪਰਧਾਨ, ਜਗਤ ਪਰਧਾਨਗੀ ਰਿਹਾ ਵਖਾਈਆ। ਸਚ ਉਠਾਏ ਇਕ ਨਿਸ਼ਾਨ, ਨੌਂ ਖੰਡ ਪ੍ਰਿਥਮੀ ਨਿਸ਼ਾਨਾ ਦਏ ਲਗਾਈਆ। ਦੋ ਜਹਾਨਾਂ ਪਾਏ ਏਕਾ ਆਣ, ਦੂਸਰ ਆਣ ਨਾ ਕੋਇ ਰਖਾਈਆ। ਵਰਨ ਬਰਨ ਏਕਾ ਗਾਣ, ਏਕਾ ਕਰੇ ਸਚ ਪੜ੍ਹਾਈਆ। ਏਕਾ ਨਰ ਨਰਾਇਣ ਪਰਗਟ ਹੋਵੇ ਆਣ, ਨਿਹਕਲੰਕ ਨਾਉਂ ਰਖਾਈਆ। ਏਕਾ ਰਾਗ ਇਕ ਤਰਾਨ, ਤੁਰੀਆ ਨਾਦ ਆਪ ਵਜਾਈਆ। ਏਕਾ ਤੀਰ ਏਕਾ ਬਾਣ, ਏਕਾ ਚਿਲੇ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਬੰਧਨ ਆਪੇ ਪਾਈਆ। ਕਲਜੁਗ ਅੰਤਮ ਬੰਧਨ ਪੌਣਾ, ਹਰਿ ਸਾਚਾ ਸਚ ਸਮਝਾਇੰਦਾ। ਜੂਠਾ ਝੂਠਾ ਮੋਹ ਚੁਕੌਣਾ, ਮਾਇਆ ਮਮਤਾ ਪਰਦਾ ਲਾਹਿੰਦਾ। ਸਾਚਾ ਮਾਰਗ ਏਕਾ ਲੌਣਾ, ਚਾਰ ਵਰਨ ਰੰਗ ਰੰਗਾਇੰਦਾ। ਜ਼ਾਤਾਂ ਪਾਤਾਂ ਡੇਰਾ ਢੌਹਣਾ, ਦੀਨ ਮਜ਼੍ਹਬ ਨਾ ਕੋਈ ਰਖਾਇੰਦਾ। ਆਤਮ ਪਰਦਾ ਆਪੇ ਲੌਹਣਾ, ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ। ਸਾਚਾ ਮਾਰਗ ਹਰਿ ਜੂ ਦੱਸ, ਜਨ ਭਗਤਾਂ ਕਰੇ ਪੜ੍ਹਾਈਆ। ਹਿਰਦੇ ਅੰਦਰ ਆਪੇ ਵਸ, ਆਪ ਆਪਣਾ ਮੇਲ ਮਿਲਾਈਆ। ਨਿਝਰ ਝਿਰਨਾ ਦੇਵੇ ਰਸ, ਅੰਮ੍ਰਿਤ ਰਸ ਛੁਹਾਈਆ। ਦਰਸ ਦਿਖਾਏ ਹੱਸ ਹੱਸ, ਸਵਛ ਸਰੂਪੀ ਰੂਪ ਵਟਾਈਆ। ਲੋਕਮਾਤ ਆਏ ਨੱਸ ਨੱਸ, ਆਪ ਆਪਣਾ ਪੰਧ ਮੁਕਾਈਆ। ਜਨ ਭਗਤਾਂ ਦਵਾਰੇ ਜਾਏ ਢੱਠ, ਮਾਣ ਤਾਣ ਨਾ ਕੋਈ ਵਡਿਆਈਆ। ਸਰਬ ਕਲਾ ਆਪੇ ਸਮਰਥ, ਸਮਰਥ ਪੁਰਖ ਸੱਚਾ ਸ਼ਹਿਨਸ਼ਾਹੀਆ। ਜੁਗਾ ਜੁਗੰਤਰ ਚਲਾਏ ਰਥ, ਰਥ ਰਥਵਾਹੀ ਸੇਵ ਕਮਾਈਆ। ਕਲਜੁਗ ਅੰਤਮ ਹੋ ਪਰਗਟ, ਨਿਹਕਲੰਕਾ ਨਾਉਂ ਰਖਾਈਆ। ਲਹਿਣਾ ਦੇਣਾ ਚੁਕਾਏ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਤਬਕਾਂ ਪੰਧ ਮੁਕਾਈਆ। ਕਰੇ ਖੇਲ ਬਾਜੀਗਰ ਨਟ, ਸਵਾਂਗੀ ਆਪਣਾ ਸਾਂਗ ਰਚਾਈਆ। ਪੰਧ ਮੁਕਾਏ ਤੀਰਥ ਅਠਸਠ, ਲੇਖਾ ਆਪਣੀ ਝੋਲੀ ਪਾਈਆ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਭਵਾਈਆ। ਲਹਿਣਾ ਦੇਣਾ ਦੇਵੇ ਹੱਥੋ ਹੱਥ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਜਨ ਭਗਤਾਂ ਕਰੇ ਇਕ ਇਕੱਠ, ਸਤਿ ਦਵਾਰਾ ਆਪ ਸਹਾਈਆ। ਆਪੇ ਦੇਵੇ ਸਾਚਾ ਹਠ, ਸਤਿ ਸੰਤੋਖ ਧੀਰ ਬੰਧਾਈਆ। ਮੇਲ ਮਿਲਾਏ ਕਮਲਾਪਤ, ਕਵਲ ਨੈਣ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸਾਚਾ ਆਪ ਪਰਗਟੌਣਾ, ਸ਼ਬਦੀ ਸ਼ਬਦ ਆਪ ਪਰਗਟਾਇੰਦਾ। ਪੂਰਬ ਲਹਿਣਾ ਦੇਣਾ ਝੋਲੀ ਪੌਣਾ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਕਲਜੁਗ ਭੇਖ ਪਖੰਡਾ ਦੂਰ ਕਰੌਣਾ, ਅੰਧ ਅੰਧੇਰ ਆਪ ਗਵਾਇੰਦਾ। ਸੋਹੰ ਸੁਹਾਗੀ ਛੰਦ ਆਪੇ ਗੌਣਾ, ਵਿਸ਼ਨ ਬ੍ਰਹਮਾ ਸ਼ਿਵ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਸਲਾਹਿੰਦਾ। ਹਰਿਜਨ ਵਡਿਆਈ ਵੱਡੀ ਵਡ, ਵੱਡਾ ਆਪ ਸਲਾਹਿੰਦਾ। ਜਿਸ ਜਨ ਲਡਾਏ ਆਪਣਾ ਲਡ, ਤਿਸ ਆਪਣਾ ਬੰਧਨ ਪਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਮਾਤ ਗਰਭ ਫੰਦ ਤੁੜਾਇੰਦਾ। ਸਚ ਦਵਾਰੇ ਸਦ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤਾਂ ਪੂਰੀ ਕਰੇ ਆਸ, ਨਿਤ਼ ਨਵਿਤ ਖੇਲ ਕਰਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਸਮੁੰਦ ਸਾਗਰ ਡੂੰਘੀ ਕੰਦਰ ਫੋਲ ਫੁਲਾਇੰਦਾ। ਨਿਰਗੁਣ ਜੋਤ ਕਰੇ ਪਰਕਾਸ਼, ਅੰਧ ਅੰਧੇਰ ਗਵਾਇੰਦਾ। ਲੇਖੇ ਲਾਏ ਪਵਣ ਸਵਾਸ, ਜਿਹਵਾ ਆਪਣਾ ਗੁਣ ਸਮਝਾਇੰਦਾ। ਹਰਿਜਨ ਹੋਏ ਨਾ ਅੰਤ ਨਿਰਾਸ, ਕੀਤੀ ਘਾਲ ਲੇਖੇ ਪਾਇੰਦਾ। ਤੋੜਨਹਾਰਾ ਜਮ ਕਾ ਫਾਸ, ਜਮ ਦੰਡ ਨਾ ਕੋਇ ਲਗਾਇੰਦਾ। ਭਗਤ ਭਗਵੰਤ ਸਦ ਰੱਖੇ ਪਾਸ, ਆਪਣਾ ਘਰ ਆਪ ਸੁਹਾਇੰਦਾ। ਕਰੇ ਖੇਲ ਸ਼ਾਹੋ ਸ਼ਾਬਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਪਰਗਟਾਇੰਦਾ। ਹਰਿਜਨ ਪਰਗਟੇ ਹਰਿ ਹਰਿ ਧਾਰ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਹਰਿ ਪੁਰਖ ਨਿਰੰਜਣ ਕਰੇ ਪਿਆਰ, ਏਕੰਕਾਰਾ ਗੋਦ ਸੁਹਾਈਆ। ਆਦਿ ਨਿਰੰਜਣ ਕਰ ਉਜਿਆਰ, ਜੋਤ ਨਿਰੰਜਣ ਦਏ ਜਗਾਈਆ। ਅਬਿਨਾਸ਼ੀ ਕਰਤਾ ਧਾਮ ਵਖਾਏ ਠਾਂਡਾ ਦਰਬਾਰਾ, ਅਗਨੀ ਤਤ ਨਾ ਕੋਈ ਜਲਾਈਆ। ਸ੍ਰੀ ਭਗਵਾਨ ਕਰੇ ਸੰਭਾਲ, ਦਿਵਸ ਰੈਣ ਸੇਵ ਕਮਾਈਆ। ਪਾਰਬ੍ਰਹਮ ਬ੍ਰਹਮ ਆਪੇ ਭਾਲ, ਆਪੇ ਮੇਲਾ ਲਏ ਮਿਲਾਈਆ। ਅੰਤਮ ਨਾਤਾ ਤੁੱਟੇ ਕਾਲ ਮਹਾਕਾਲ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸੱਜਣ ਹਰਿ ਮਿਲੌਣਾ, ਮਿਲ ਸਖ਼ੀਆਂ ਮੰਗਲ ਗਾਇਆ। ਦਵਾਰ ਬੰਕ ਆਪ ਸੁਹੌਣਾ, ਘਰ ਵੱਜਦੀ ਰਹੇ ਵਧਾਇਆ। ਕੰਤ ਭਗਵੰਤ ਏਕਾ ਪੌਣਾ, ਪਰਮ ਪੁਰਖ ਵਡ ਵਡਿਆਇਆ। ਸੰਤ ਸਤਿਗੁਰ ਸੰਗ ਨਿਭੌਣਾ, ਵਿਛੜ ਕਦੇ ਨਾ ਜਾਇਆ। ਸਤਿਜੁਗ ਦਵਾਰਾ ਇਕ ਬਹੌਣਾ, ਕਲਜੁਗ ਅੰਤਮ ਵੰਡ ਵੰਡਾਇਆ। ਛੱਤੀ ਜੁਗ ਦੇ ਸਲਾਹਿਆ ਸਾਢੇ ਤਿੰਨ ਤਿੰਨ ਹੱਥ ਏਕਾ ਆਸਣ ਲੌਣਾ, ਰਵਦਾਸ ਚਮਿਆਰਾ ਗਿਆ ਲਿਖਾਇਆ। ਕਲਜੁਗ ਮੁਨਾਰ ਇਕ ਬਣੌਣਾ, ਚਵੀਂ ਹੱਥ ਪੁਰਖ ਸਮਰਥ ਲਏ ਪਰਗਟਾਇਆ। ਪੂਜਾ ਪਾਠ ਇਕ ਕਰੌਣਾ, ਇਸ਼ਟ ਦੇਵ ਇਕ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰ ਅਵਤਾਰਾਂ ਆਪਣੇ ਦਰ ਬਹਾਇਆ। ਗੁਰ ਅਵਤਾਰ ਸੱਦੇ ਦਰ, ਸੰਮਤ ਸੰਮਤੀ ਖੇਲ ਖਿਲਾਇੰਦਾ। ਲੋਕਮਾਤ ਜੋ ਦਿਤਾ ਵਰ, ਕਵਣ ਪੂਰ ਕਰਾਇੰਦਾ। ਉਠੋ ਵੇਖੋ ਆਪਣਾ ਘਰ, ਨੇਤਰ ਨੈਣਾਂ ਆਪ ਜਣਾਇੰਦਾ। ਪੱਲੂ ਕੋਈ ਨਾ ਰਿਹਾ ਫੜ, ਖ਼ਾਲੀ ਹੱਥ ਸਰਬ ਫਿਰਾਇੰਦਾ। ਸਾਚੇ ਮੰਦਰ ਨਾ ਕੋਈ ਜਾਏ ਚੜ੍ਹ, ਆਪਣਾ ਕੁੰਡਾ ਨਾ ਕੋਈ ਲਾਹਿੰਦਾ। ਸਾਧ ਸੰਤ ਅਧਵਿਚਕਾਰ ਬੈਠੇ ਅੜ, ਪਾਰ ਕਿਨਾਰਾ ਨਾ ਕੋਈ ਕਰਾਇੰਦਾ। ਮਾਤ ਅਗਨੀ ਰਹੇ ਸੜ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਰਬ ਸਤਾਇੰਦਾ। ਜਿਸ ਦੀ ਲਾਈ ਲੋਕਮਾਤ ਜੜ੍ਹ, ਬੂਟਾ ਸਭ ਨੂੰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕਾ ਹੁਕਮ ਸੁਣਾਇੰਦਾ। ਗੁਰ ਅਵਤਾਰ ਮਾਰੋ ਧਿਆਨ, ਜਨ ਭਗਤਾਂ ਨਾਲ ਰਲਾਈਆ। ਲੋਕਮਾਤ ਜੋ ਦੇ ਕੇ ਆਏ ਗਿਆਨ, ਅੰਤਮ ਭੁੱਲੀ ਸਰਬ ਲੋਕਾਈਆ। ਕਲਜੁਗ ਕੂੜ ਹੋਇਆ ਪਰਧਾਨ, ਚਾਰੋਂ ਕੁੰਟ ਡੰਕਾ ਲਾਈਆ। ਨਾਲ ਰਲਿਆ ਪੰਜ ਸ਼ੈਤਾਨ, ਘਰ ਘਰ ਵਿਚ ਫੇਰਾ ਪਾਈਆ। ਜ਼ਾਤ ਅਜ਼ਾਤੀ ਹੋਏ ਬੇਈਮਾਨ, ਸ਼ਰਅ ਸ਼ਰੀਅਤ ਨਾ ਕੋਈ ਵਡਿਆਈਆ। ਸਿਦਕ ਸਬੂਰੀ ਨਾ ਕੋਈ ਈਮਾਨ, ਇਬਨੁਲ ਵਕ਼ਤ ਨਾ ਕੋਈ ਸਹਾਈਆ। ਨੌਂ ਖੰਡ ਪ੍ਰਿਥਮੀ ਕੋਟਨ ਕੋਟ ਗੁਰੂ ਬਣ ਬਣ ਖੋਲ੍ਹੀ ਬੈਠੇ ਦੁਕਾਨ, ਹਰਿ ਕਾ ਨਾਮ ਹੱਥ ਨਾ ਕਿਸੇ ਵਖਾਈਆ। ਪੁਰਖ ਅਬਿਨਾਸ਼ੀ ਏਕਾ ਵਾਰ ਵੇਖੇ ਮਾਰ ਧਿਆਨ, ਅਭੁਲ ਭੁਲ ਕਦੇ ਨਾ ਜਾਈਆ। ਆਪਣੇ ਆਪਣੇ ਲਓ ਪਛਾਣ, ਵੇਲਾ ਗਿਆ ਹੱਥ ਨਾ ਆਈਆ। ਸੰਮਤ ਵੀਹ ਸੌ ਉਨੀ ਚੜ੍ਹੇ ਵਿਚ ਜਹਾਨ, ਪ੍ਰਭ ਲੇਖਾ ਦਏ ਚੁਕਾਈਆ। ਏਕਾ ਸਭ ਨੂੰ ਮੰਨਣੀ ਪਏ ਆਣ, ਏਕਾ ਇਸ਼ਟ ਦੇਵ ਮਨਾਈਆ। ਵਿਸ਼ਨੂੰ ਬ੍ਰਹਮਾ ਸ਼ਿਵ ਕਰ ਪਰਵਾਨ, ਨਿਉਂ ਨਿਉਂ ਸੀਸ ਜਗਦੀਸ ਝੁਕਾਈਆ। ਤੇਰਾ ਹੁਕਮ ਸ਼ਾਹ ਸੁਲਤਾਨ, ਅਟਲ ਅਟਲ ਅਟਲ ਤੇਰੀ ਵਡਿਆਈਆ। ਭੁੱਲ ਨਾ ਜਾਈਏ ਬਣ ਨਾਦਾਨ, ਤੇਰੀ ਏਕ ਓਟ ਤਕਾਈਆ। ਚਰਨ ਦਵਾਰੇ ਦੇਣਾ ਮਾਣ, ਚਰਨ ਸਰਨ ਸੱਚੀ ਸਰਨਾਈਆ। ਹਉਂ ਭਿਖਕ ਮੰਗਾਂ ਦਾਨ, ਇਛਿਆ ਭਿਛਿਆ ਝੋਲੀ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦੇਣਾ ਸਮਝਾਈਆ। ਸਾਚੀ ਭਿਛਿਆ ਭਗਤਨ ਹੱਥ, ਵਿਸ਼ਨ ਬ੍ਰਹਮੇ ਸ਼ਿਵ ਹਰਿ ਜਣਾਇੰਦਾ। ਛੱਬੀ ਪੋਹ ਦਵਾਏ ਹੱਥੋ ਹੱਥ, ਹੱਥ ਨਾਲ ਹੱਥ ਮਿਲਾਇੰਦਾ। ਸ਼ਬਦ ਸਰੂਪੀ ਕਰੇ ਅਕੱਠ, ਘਰ ਸਾਚੇ ਆਪ ਸਦਾਇੰਦਾ। ਇਕ ਦੂਜੇ ਦਾ ਨਾਮ ਆਪੇ ਦੇਵੇ ਦੱਸ, ਬਣ ਵਿਚੋਲਾ ਮੁਲਾਕਾਤ ਆਪ ਕਰਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦੀ ਪੂਰੀ ਆਸ, ਛੱਤੀ ਜੁਗ ਮੂਲ ਚੁਕਾਇੰਦਾ। ਆਪੇ ਭਰੇ ਆਪਣਾ ਖਾਤ, ਖਾਤਾ ਆਪਣਾ ਫੇਰ ਖੁਲਾਇੰਦਾ। ਚਾਰ ਜੁਗ ਦੀ ਮੁੱਕੇ ਗਾਥ, ਪਿਛਲਾ ਲੇਖਾ ਬੰਦ ਕਰਾਇੰਦਾ। ਅੱਗੇ ਦੇਵੇ ਆਪਣਾ ਸਾਥ, ਸਾਚਾ ਮਾਰਗ ਆਪੇ ਲਾਇੰਦਾ। ਬਹੱਤਰ ਭਗਤ ਉਤਾਰੇ ਆਪਣੇ ਘਾਟ, ਬਹੱਤਰ ਦੇਸਾਂ ਆਪ ਸਮਝਾਇੰਦਾ। ਕਲਜੁਗ ਮੁੱਕੇ ਅੰਤਮ ਵਾਟ, ਪਾਂਧੀ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਖੜ, ਨੂਰ ਨੁਰਾਨਾ ਦਰਸ ਕਰਾਇੰਦਾ। ਨੂਰ ਨੁਰਾਨਾ ਦੇਵੇ ਦਰਸ, ਜੋਤੀ ਜੋਤ ਜੋਤ ਰੁਸ਼ਨਾਈਆ। ਜਨ ਭਗਤਾਂ ਮੇਟੇ ਝੂਠੀ ਹਰਸ, ਹਉਮੇ ਹੋਰ ਨਾ ਕੋਈ ਵਧਾਈਆ। ਅੰਮ੍ਰਿਤ ਮੇਘ ਏਕਾ ਬਰਸ, ਸਾਂਤਕ ਸਤਿ ਸਤਿ ਦਏ ਕਰਾਈਆ। ਲੇਖਾ ਚੁਕਾਏ ਅਰਸ਼ ਫ਼ਰਸ਼, ਕਾਇਆ ਕੁਰਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਭਗਤ ਭਗਵੰਤ ਦਏ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵਣ ਜੁਗਤ ਜਗ ਦੇਵੇ ਦਾਨ, ਜੋਤੀ ਜਾਤਾ ਪੁਰਖ ਬਿਧਾਤਾ ਇਕ ਇਕੱਲਾ ਇਕ ਇਕਾਂਤਾ ਅਕਲ ਕਲ ਅਛਲ ਛਲ ਆਪਣਾ ਖੇਲ ਕਰਾਈਆ। ਕਲਜੁਗ ਅੰਤਮ ਥੱਕਾ ਮਾਂਦਾ, ਨੇਤਰ ਨੈਣਾਂ ਨੀਰ ਵਹਾਇੰਦਾ। ਉਠ ਉਠ ਬਹਿ ਬਹਿ ਰਾਹ ਤਕਾਂਦਾ, ਕਵਣ ਦਵਾਰੇ ਹਰਿ ਜੂ ਆਇੰਦਾ। ਰਸਨਾ ਜਿਹਵਾ ਏਕਾ ਗੌਦਾ, ਆਪਣੀ ਭੁਲ ਬਖ਼ਸ਼ਾਇੰਦਾ। ਜਨ ਭਗਤਾਂ ਬੋਲ ਬੋਲ ਸੁਣਾਂਦਾ, ਗੀਤ ਗੋਬਿੰਦ ਇਕ ਅਲਾਇੰਦਾ। ਮੇਰਾ ਅੰਤਮ ਤੁਟਾ ਨਾਤਾ, ਬਿਧਾਤਾ ਜੋੜ ਨਾ ਕੋਈ ਜੁੜਾਇੰਦਾ। ਵੇਖੋ ਮੇਰਾ ਖ਼ਾਲੀ ਖਾਤਾ, ਹਿਸਾਬ ਨਜ਼ਰ ਕੋਈ ਨਾ ਆਇੰਦਾ। ਨਾ ਕੋਈ ਦਿਸੇ ਪਿਤਾ ਮਾਤਾ, ਸੀਸ ਹੱਥ ਨਾ ਕੋਈ ਰਖਾਇੰਦਾ। ਨਾ ਕੋਈ ਗਾਏ ਪੂਜਾ ਪਾਠਾ, ਗਿਆਨ ਧਿਆਨ ਨਾ ਕੋਈ ਦਰਸਾਇੰਦਾ। ਨਾ ਕੋਈ ਸਰੋਵਰ ਤੀਰਥ ਤਾਟਾ, ਸਰ ਅੰਮ੍ਰਿਤ ਨਾ ਕੋਈ ਨੁਹਾਇੰਦਾ। ਖ਼ਾਲੀ ਦਿਸੇ ਭਰਿਆ ਬਾਟਾ, ਗੋਬਿੰਦ ਜਾਮ ਨਾ ਕੋਇ ਪਿਆਇੰਦਾ। ਧਰਤ ਧਵਲ ਖੁੱਲ੍ਹਾ ਝਾਟਾ, ਮੇਂਢੀ ਸੀਸ ਨਾ ਕੋਈ ਗੁੰਦਾਇੰਦਾ। ਨਾ ਕੋਈ ਮੇਟੇ ਝਗੜਾ ਜ਼ਾਤਾ ਪਾਤਾ, ਵਰਨ ਬਰਨ ਨਾ ਕੋਈ ਸਮਝਾਇੰਦਾ। ਨਜ਼ਰ ਨਾ ਆਏ ਪੁਰਖ ਸਮਰਾਥਾ, ਚਾਰੋਂ ਕੂਟ ਵੇਖ ਵਖਾਇੰਦਾ। ਜੁਗ ਜੁਗ ਲੇਖਾ ਤ੍ਰਿਲੋਕੀ ਨਾਥਾ, ਮੁਕੰਦ ਮਨੋਹਰ ਲਖ਼ਮੀ ਨਰਾਇਣ ਮੁਕਟ ਬੈਣ ਨਾ ਨਜ਼ਰੀ ਆਇੰਦਾ । ਹੋਇਆ ਅੰਧੇਰਾ ਦੀਪ ਸਾਤਾ, ਨੌ ਖੰਡ ਦੀਪ ਨਾ ਕੋਈ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਭਿਖਕ ਮੰਗ ਮੰਗਾਇੰਦਾ। ਨੇਤਰ ਰੋਵੇ ਮਾਰੇ ਧਾਹ, ਆਪਣੀ ਕੂਕ ਸੁਣਾਈਆ। ਮੇਰਾ ਵੇਲਾ ਅੰਤਮ ਗਿਆ ਆ, ਨਾ ਸਕੇ ਕੋਈ ਬਚਾਈਆ। ਜਿਸ ਬੂਟਾ ਦਿਤਾ ਲਾ, ਸੋ ਜੜ੍ਹ ਰਿਹਾ ਉਖੜਾਈਆ। ਜਿਸ ਵਸਤ ਝੋਲੀ ਦਿਤੀ ਪਾ, ਸੋ ਆਪਣੀ ਹੱਥੀਂ ਬਾਹਰ ਕਢਾਈਆ। ਜਿਸ ਰੱਖਿਆ ਮੇਰਾ ਨਾਂ, ਸੋ ਮੇਰਾ ਨਾਉਂ ਦਏ ਕਟਾਈਆ। ਮੈਂ ਜਾਂਵਾ ਕੇਹੜੇ ਥਾਂ, ਅੰਤਰ ਨਜ਼ਰ ਨਾ ਕੋਈ ਰਖਾਈਆ। ਬਿਨ ਹਰਿ ਨਾਮੇ ਹੋਇਆ ਕਾਂ, ਬੁਧੀ ਕਾਗ ਵਾਂਗ ਕੁਰਲਾਈਆ। ਸਿਰ ਦੇਵੇ ਕੋਈ ਨਾ ਠੰਡੀ ਛਾਂ, ਸਮਰਥ ਪੁਰਖ ਬੈਠਾ ਮੁਖ ਭਵਾਈਆ। ਨਾ ਕੋਈ ਮਿਲੇ ਭੈਣ ਭਰਾ, ਸਾਕ ਸੈਣ ਸੈਣ ਨਾ ਕੋਈ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਕਰ ਗਏ ਨਾਂਹ, ਦਸਤਗੀਰ ਦਾਮਨ ਨਾ ਕੋਈ ਫੜਾਈਆ। ਅਜ਼ਮਤ ਦੇਵੇ ਇਕ ਸਲਾਹ, ਗ਼ਫ਼ਲਤ ਮੇਰੀ ਕੰਮ ਕਿਸੇ ਨਾ ਆਈਆ। ਕਰਿਆ ਖੇਲ ਬੇਪਰਵਾਹ, ਬੇਪਰਵਾਹ ਧਾਰ ਚਲਾਈਆ। ਸ਼ਬਦ ਸ਼ਬਦੀ ਡੰਕ ਵਜਾ, ਮੇਰਾ ਡੰਕਾ ਬੰਦ ਕਰਾਈਆ। ਤਖ਼ਤ ਤਾਜ ਦਏ ਮਿਟਾ, ਤਖ਼ਤ ਨਿਵਾਸੀ ਹੁਕਮ ਸੁਣਾਈਆ। ਵਸਦੇ ਖੇੜੇ ਦੇਵੇ ਢਾਹ, ਕੱਲਰ ਕੰਧ ਰਹਿਣ ਨਾ ਪਾਈਆ । ਜਲ ਥਲ ਵੇਖੇ ਅਸਗਾਹ, ਡੂੰਘੀ ਕੰਦਰ ਫੋਲ ਫੁਲਾਈਆ। ਜੰਗਲ ਜੂਹ ਉਜਾੜ ਪਹਾੜ ਫੇਰਾ ਪਾ, ਉਚੇ ਟਿੱਲੇ ਪਰਬਤ ਫਿਰੇ ਚਾਈਂ ਚਾਈਆ। ਲੱਖ ਚੁਰਾਸੀ ਆਤਮ ਪਰਦਾ ਆਪੇ ਲਾਹ, ਲਿਖ ਲਿਖ ਲੇਖਾ ਦਏ ਮੁਕਾਈਆ। ਚਿਤਰ ਗੁਪਤ ਦਰ ਬਹਾ, ਹੁਕਮੀ ਹੁਕਮ ਮਨਾਈਆ। ਰਾਏ ਧਰਮ ਲਏ ਉਠਾ, ਏਕਾ ਡੰਡਾ ਲਾਈਆ। ਲਾੜੀ ਮੌਤ ਦਏ ਸੁਣਾ, ਲੱਖ ਚੁਰਾਸੀ ਤੇਰੀ ਝੋਲੀ ਪਾਈਆ। ਜੋ ਘੜਿਆ ਭੰਨ ਦਏ ਵਖਾ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਤੇਰਾ ਸੱਥਰ ਦਏ ਵਿਛਾ, ਸਗਲਾ ਸੰਗ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਈ ਵਡਿਆਈਆ। ਕਲਜੁਗ ਕੂੜ ਕੁੜਿਆਰਾ ਰਿਹਾ ਕੂਕ, ਚਾਰ ਕੁੰਟ ਹਲਕਾਇਆ। ਮੇਰੀ ਅੰਤਮ ਚੁੱਕੇ ਚੂਕ, ਵੇਲੇ ਅੰਤ ਨਾ ਕੋਈ ਸਹਾਇਆ। ਤ੍ਰੈਗੁਣ ਮਾਇਆ ਰਹੀ ਫੂਕ, ਪੰਜ ਤਤ ਜਲਾਇਆ। ਮੇਰੀ ਮਿਟੇ ਨਾ ਤ੍ਰਿਸ਼ਨਾ ਭੂਖ, ਆਸਾ ਤ੍ਰਿਸ਼ਨਾ ਨਾ ਪੂਰ ਕਰਾਇਆ। ਮੈਂ ਦਰ ਦਰ ਘਰ ਘਰ ਮੰਦਰ ਮਸਜਿਦ ਮਠ ਸ਼ਿਵਦਵਾਲੇ ਧੁਖਾਇਆ ਧੂਪ, ਜਗਤ ਸੁਗੰਧੀ ਏਕਾ ਪਾਇਆ। ਕੂੜ ਕੁੜਿਆਰਾ ਘਰ ਘਰ ਵਖਾਇਆ ਰੂਪ, ਅਨੂਪ ਦਰਸ ਨਾ ਕਿਸੇ ਪਾਇਆ। ਮੈਂ ਸਤਿਗੁਰ ਸਾਹਿਬ ਦਾ ਲਾਡਲਾ ਪੂਤ, ਛੋਟਾ ਬਾਲਾ ਨਾਉਂ ਰਖਾਇਆ। ਮੇਰਾ ਡੰਕਾ ਵੱਜਿਆ ਚਾਰ ਕੂਟ, ਸ਼ਾਹ ਸੁਲਤਾਨ ਬਚਿਆ ਕੋਈ ਰਹਿਣ ਨਾ ਪਾਇਆ। ਮੈਂ ਏਕਾ ਵੇਖਿਆ ਤਾਣਾ ਪੇਟਾ ਸੂਤ, ਆਪਣੀ ਹੱਥੀਂ ਗੰਢ ਦਵਾਇਆ। ਕਲਜੁਗ ਅੰਤਮ ਸਾਧ ਸੰਤ ਮੈਂ ਕੀਤੇ ਪੂਤ ਕਪੂਤ, ਪਿਤਾ ਪੂਤ ਨਾ ਕੋਈ ਮਿਲਾਇਆ। ਝੂਠੀ ਖ਼ਾਕ ਰਮਾ ਹੋਏ ਅਵਧੂਤ, ਅਵਗਤ ਆਵਣ ਜਾਵਣ ਗੇੜ ਬਣਾਇਆ। ਵੇਲੇ ਅੰਤਮ ਰਾਏ ਧਰਮ ਮਾਰੇ ਜੂਤ, ਜਿਨ ਹਰਿ ਹਰਿ ਨਾਮ ਭੁਲਾਇਆ। ਲੱਖ ਚੁਰਾਸੀ ਜਾਮਾ ਪ੍ਰੇਤ ਭੂਤ, ਭਵ ਸਾਗਰ ਪਾਰ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਕਲਜੁਗ ਉਠ ਉਠ ਤੱਕੇ ਰਾਹ, ਨੇਤਰ ਨੈਣ ਨੈਣ ਉਠਾਈਆ। ਵੇਲੇ ਅੰਤਮ ਬਣੇ ਹਰਿ ਮਲਾਹ, ਬੇੜਾ ਪਾਰ ਕਰਾਈਆ। ਗੁਰ ਗੋਬਿੰਦ ਦੇਵੇ ਸਚ ਸਲਾਹ, ਸਲਾਹਗੀਰ ਇਕ ਹੋ ਜਾਈਆ। ਜਗਤ ਵਿਛੋੜਾ ਦਏ ਕਟਾ, ਮੇਲ ਮਿਲਾਏ ਸਹਿਜ ਸੁਭਾਈਆ। ਮੇਰਾ ਖੇੜਾ ਰਿਹਾ ਢਾਹ, ਬਾਲੇ ਨੀਹਾਂ ਹੇਠ ਦਬਾਈਆ। ਮੇਰੀ ਜੜ੍ਹ ਰਿਹਾ ਉਖੜਾ, ਅੰਤ ਸ਼ਬਦ ਹਲੂਣਾ ਲਾਈਆ। ਮੈਂ ਗਲ ਵਿਚ ਪੱਲੂ ਪਾ, ਦੋਵੇਂ ਜੋੜ ਪਵਾਂ ਸਰਨਾਈਆ। ਮੇਰਾ ਕਰ ਅੰਤ ਬਚਾ, ਨਿਥਾਵਿਆਂ ਥਾਂਵ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਰਾ ਫੰਦ ਦਏ ਕਟਾਈਆ। ਕਲਜੁਗ ਉਠ ਉਠ ਬਲ ਧਾਰੇ, ਬਲ ਆਪਣਾ ਆਪ ਜਣਾਈਆ। ਮੇਰਾ ਤੁੱਟਾ ਮਾਣ ਹੰਕਾਰੇ, ਹੰਗਤਾ ਗੜ੍ਹ ਨਜ਼ਰ ਨਾ ਆਈਆ। ਮੈਂ ਭੁੱਲਿਆ ਭੁਲਾਇਆ ਸਰਬ ਸੰਸਾਰੇ, ਅਭੁਲ ਤੇਰੀ ਵਡਿਆਈਆ। ਮੈਂ ਸ਼ਾਹ ਸੁਲਤਾਨਾ ਦਰ ਦਰ ਘਰ ਘਰ ਸਰਬ ਉਜਾੜੇ, ਸੀਸ ਤਾਜ ਨਾ ਕੋਈ ਟਿਕਾਈਆ। ਧਰਨੀ ਧਰਤ ਧਵਲ ਮੇਰੇ ਅੱਗੇ ਕੱਢੇ ਹਾੜੇ, ਨੇਤਰ ਨੈਣਾਂ ਨੀਰ ਵਹਾਈਆ। ਚੋਰ ਯਾਰ ਮੇਰੀ ਛਾਤੀ ਰਹੇ ਲਤਾੜੇ, ਸਾਚਾ ਸੀਰ ਮੁਖ ਨਾ ਕੋਈ ਰਖਾਈਆ। ਆ ਮਿਲ ਗੋਬਿੰਦ ਮੇਰੇ ਪਿਆਰੇ, ਰਾਹ ਤੱਕੇ ਤੇਰਾ ਰਾਹੀਆ। ਤੇਰਾ ਰੂਪ ਪੰਜ ਪਿਆਰੇ, ਪੰਚਮ ਤੇਰਾ ਰੰਗ ਸਮਾਈਆ। ਚਾਰ ਜੁਗ ਗੁਰ ਅਵਤਾਰ ਦੇ ਦੇ ਗਏ ਲਾਰੇ, ਅੰਤ ਏਕਾ ਓਟ ਤਕਾਈਆ। ਤੇਰੇ ਭਗਤ ਰਹੇ ਕੁਆਰੇ, ਤੁਧ ਬਿਨ ਅੰਤ ਨਾ ਕੋਈ ਪਰਨਾਈਆ। ਆ ਵੇਖ ਮਿਤਰ ਪਿਆਰੇ, ਤੇਰਾ ਸੱਥਰ ਰਹੇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਣ ਅਵਗੁਣ ਨਾ ਕੋਈ ਜਣਾਈਆ। ਕਲਜੁਗ ਉਠ ਕਰੇ ਨਿਮਸਕਾਰ, ਦੋਏ ਦੋਏ ਨਿਮਸਕਾਰਿਆ। ਤੂੰ ਸਾਹਿਬ ਬੇਐਬ ਪਰਵਰਦਿਗਾਰ, ਵਸਣਹਾਰਾ ਧਾਮ ਨਿਆਰਿਆ। ਤੂੰ ਮੇਲ ਮਿਲਾਇਆ ਚਾਰ ਯਾਰ, ਲੋਕਮਾਤ ਕਰ ਸ਼ੰਗਾਰਿਆ। ਕਰਿਆ ਮੁਹੰਮਦ ਇਕ ਪਿਆਰ, ਦਰ ਦਰ ਘਰ ਘਰ ਆਪਣਾ ਖੇਲ ਨਿਆਰਿਆ। ਏਕਾ ਮੰਗੀ ਮੰਗ ਭਿਖਾਰ, ਚੌਦਾਂ ਤਬਕਾਂ ਦਏ ਹੁਲਾਰਿਆ। ਸਦੀ ਚੌਧਵੀਂ ਤੇਰੀ ਧਾਰ, ਤੇਰੀ ਧਾਰਾ ਨਾਲ ਮਿਲਾ ਰਿਹਾ। ਕਲ ਆਈ ਅੰਤਮ ਵਾਰ, ਕਲ ਲੇਖਾ ਸਰਬ ਚੁਕਾ ਲਿਆ। ਲਹਿਣਾ ਦੇਣਾ ਦੇਣਾ ਲਹਿਣਾ ਕ਼ਰਜ਼ ਉਤਾਰ, ਹੌਲਾ ਭਾਰ ਇਕ ਉਠਾ ਲਿਆ। ਦਰ ਮੰਗ ਸਚ ਦਰਬਾਰ, ਦਰ ਦਰਵੇਸ਼ ਸੀਸ ਝੁਕਾ ਲਿਆ। ਤੇਰੇ ਭਗਤ ਕਰਨ ਪੁਕਾਰ, ਭੇਵ ਕਿਸੇ ਨਾ ਆ ਰਿਹਾ। ਪਰਗਟ ਹੋ ਵਿਚ ਸੰਸਾਰ, ਗੁਰ ਅਵਤਾਰ ਰਾਹ ਤਕਾ ਰਿਹਾ। ਵਰਨ ਬਰਨ ਰੋਵਣ ਜ਼ਾਰੋ ਜ਼ਾਰ, ਜ਼ਾਤ ਪਾਤ ਮੁਖ ਸ਼ਰਮਾ ਰਿਹਾ। ਮੰਦਰ ਮਸਜਿਦ ਮਠ ਸ਼ਿਵਦਵਾਲਾ ਹਾਹਾਕਾਰ, ਗੁਰੂਦਵਾਰੇ ਗੁਰੂ ਨਜ਼ਰ ਕੋਈ ਨਾ ਆ ਰਿਹਾ। ਪੁਰਖ ਅਕਾਲ ਕਰ ਵਿਚਾਰ, ਤੇਰਾ ਨੈਣ ਨੈਣਾਂ ਵਿਚ ਸਮਾ ਰਿਹਾ। ਜਾਮਾ ਲੈ ਅੰਤਮ ਵਾਰ, ਦੋਏ ਜੋੜ ਵਾਸਤਾ ਪਾ ਰਿਹਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣਾ ਹੁਕਮ ਆਪ ਜਣਾ ਰਿਹਾ। ਮੈਂ ਆਵਾਂ ਆਪਣੀ ਧਾਰ, ਪਿਤਾ ਪੂਤ ਨਾ ਕੋਈ ਵਖਾ ਲਿਆ। ਸ਼ਬਦੀ ਸ਼ਬਦ ਬੋਲ ਜੈਕਾਰ, ਸਾਚਾ ਸੋਹਲਾ ਆਪੇ ਗਾ ਲਿਆ। ਜੋਤੀ ਜੋਤ ਜੋਤ ਉਜਿਆਰ, ਜੋਤੀ ਜਾਤਾ ਵਖਾ ਲਿਆ। ਨਾਉਂ ਰੱਖ ਨਿਹਕਲੰਕ ਨਰਾਇਣ ਨਰ ਅਵਤਾਰ, ਕਲਜੁਗ ਦਵਾਰਾ ਇਕ ਸੁਹਾ ਲਿਆ। ਗੁਰ ਚੇਲਾ ਸੋਹੇ ਇਕ ਦਵਾਰ, ਗੁਰ ਗੋਬਿੰਦ ਮੇਲ ਮਿਲਾ ਲਿਆ। ਕਲਜੁਗ ਤੇਰਾ ਤੋੜੇ ਬੰਧਨ ਵਿਚ ਸੰਸਾਰ, ਜਗਤ ਜੰਜਾਲਾ ਆਪ ਮਿਟਾ ਰਿਹਾ। ਸਾਚੀ ਰੀਤੀ ਕਰੇ ਅਪਾਰ, ਪਾਰਬ੍ਰਹਮ ਬ੍ਰਹਮ ਵੇਖ ਵਖਾ ਰਿਹਾ। ਏਕਾ ਨਾਮ ਸ਼ਬਦ ਧੁਨਕਾਰ, ਧੁਨ ਆਤਮਕ ਆਪ ਸੁਣਾ ਰਿਹਾ। ਨੌਂ ਖੰਡ ਪ੍ਰਿਥਮੀ ਸਤ ਦੀਪ ਬ੍ਰਹਿਮੰਡ ਖੰਡ ਜੇਰਜ ਅੰਡ ਸੁਣੇ ਆਪ ਪੁਕਾਰ, ਘਟ ਘਟ ਆਪਣਾ ਆਸਣ ਲਾ ਰਿਹਾ। ਭਗਤ ਭਗਵੰਤ ਲਏ ਉਠਾਲ, ਕਰਿਆ ਖੇਲ ਦੀਨ ਦਿਆਲ, ਦੀਨਨ ਆਪਣੇ ਗਲੇ ਲਗਾ ਰਿਹਾ। ਇਕ ਵਖਾਏ ਸੱਚੀ ਧਰਮਸਾਲ, ਜਿਸ ਦੇ ਨੇੜ ਨਾ ਆਏ ਕਾਲ, ਮਹਾਕਾਲ ਸੀਸ ਝੁਕਾ ਲਿਆ। ਪਹਿਰੇਦਾਰ ਬਣੇ ਆਪ ਪ੍ਰਿਤਪਾਲ, ਗੁਰਮੁਖ ਲਏ ਵਿਚ ਬਹਾਈਆ। ਸਾਚੀ ਸੇਵਾ ਕਰੇ ਸੇਵਕ ਬਣ ਗੋਪਾਲ, ਆਪਣੀ ਸੇਵ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਹੁਕਮੀ ਹੁਕਮੀਯਤ ਆਪ ਜਣਾ ਰਿਹਾ। ਸਾਚਾ ਹੁਕਮ ਧੁਰ ਫ਼ਰਮਾਨਾ, ਸ਼ਬਦ ਸੰਦੇਸ਼ਾ ਇਕ ਜਣਾਈਆ। ਪਰਗਟ ਹੋਏ ਸ੍ਰੀ ਭਗਵਾਨਾ, ਨਿਰਵੈਰ ਪੁਰਖ ਵਡੀ ਵਡਿਆਈਆ। ਜਨ ਭਗਤ ਬੰਨ੍ਹੇ ਹੱਥੀਂ ਗਾਨਾ, ਨਾਮ ਤੰਦ ਹੱਥ ਉਠਾਈਆ। ਆਤਮ ਅੰਤਰ ਦੇਵੇ ਬ੍ਰਹਮ ਗਿਆਨਾ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਟਿਕਾਨਾ, ਸਰਨਗਤ ਇਕ ਸਮਝਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣਾ, ਸਿਰ ਆਪਣਾ ਹੱਥ ਟਿਕਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਖ਼ਾਕੀ ਖ਼ਾਕ ਖ਼ਾਕ ਵਖਾਈਆ। ਚਾਰ ਖਾਣੀ ਦੱਸੇ ਇਕੋ ਗਾਣਾ, ਸੋਹੰ ਕਰੇ ਸਚ ਪੜ੍ਹਾਈਆ। ਘਰ ਬੈਠਿਆਂ ਸਤਿਗੁਰ ਪਾਣਾ, ਦੂਜਾ ਦਰ ਨਾ ਵੇਖਣ ਪਾਈਆ। ਬਿਨ ਸੰਤਾਂ ਨਜ਼ਰ ਨਾ ਆਏ ਕਿਸੇ ਟਿਕਾਣਾ, ਭੁੱਲੀ ਭਰਮ ਸਰਬ ਲੋਕਾਈਆ। ਗੁਰੁਮਖ ਵਿਰਲਾ ਚਤੁਰ ਸੁਘੜ ਸਿਆਨਾ, ਜਿਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਿਲੇ ਚਾਈਂ ਚਾਈਂਆ।
