੨੮ ਅਸੂ ੨੦੧੮ ਬਿਕ੍ਰਮੀ ਗੁਰਦਿਤ ਸਿੰਘ ਦੇ ਗ੍ਰਹਿ ਪਿੰਡ ਮਾਨਾਂ ਵਾਲਾ ਜ਼ਿਲਾ ਅੰਮ੍ਰਿਤਸਰ
ਸ਼ਬਦ ਨਿਸ਼ਾਨਾ ਕਰੇ ਪੁਕਾਰ, ਪ੍ਰਭ ਅਗੇ ਸੀਸ ਝੁਕਾਈਆ। ਕਰ ਕਿਰਪਾ ਮੇਰੇ ਸ਼ਾਹ ਸਿਕਦਾਰ, ਤੇਰੇ ਹੱਥ ਵਡਿਆਈਆ। ਜੁਗ ਚੌਕੜੀ ਤੇਰਾ ਖੇਲ ਅਪਾਰ, ਵੇਦ ਪੁਰਾਨ ਰਹੇ ਜਸ ਗਾਈਆ। ਤੂੰ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਹੁਕਮੀ ਹੁਕਮ ਤੇਰਾ ਵਰਤਾਰ, ਹੁਕਮੇ ਅੰਦਰ ਖੇਲ ਖਿਲਾਈਆ। ਹੁਕਮੇ ਅੰਦਰ ਗੁਰ ਅਵਤਾਰ, ਹੁਕਮੇ ਅੰਦਰ ਬੂਝ ਬੁਝਾਈਆ। ਹੁਕਮੇ ਅੰਦਰ ਜੁਗ ਜੁਗ ਹੋ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਈਆ। ਹੁਕਮੇ ਅੰਦਰ ਵੇਖੇ ਅੰਤ ਕਿਨਾਰ, ਸਤਿਜੁਗ ਤ੍ਰੇਤਾ ਦਵਾਪਰ ਪੰਧ ਮੁਕਾਈਆ। ਹੁਕਮੇ ਅੰਦਰ ਨਾਦ ਸ਼ਬਦ ਧੁੰਨਕਾਰ, ਹੁਕਮੇ ਅੰਦਰ ਰਾਗ ਅਲਾਈਆ। ਹੁਕਮੇ ਅੰਦਰ ਬ੍ਰਹਿਮੰਡ ਖੰਡ ਪਸਾਰ, ਹੁਕਮੇ ਅੰਦਰ ਜੇਰਜ ਅੰਡ ਵੱਜੇ ਵਧਾਈਆ। ਹੁਕਮੇ ਅੰਦਰ ਮੇਲ ਮਿਲਾਵਾ ਪੁਰਖ ਨਾਰ, ਹੁਕਮੇ ਅੰਦਰ ਲੱਖ ਚੁਰਾਸੀ ਆਪੇ ਜਾਈਆ। ਹੁਕਮੇ ਅੰਦਰ ਤੀਰਥ ਤਟ ਕਿਨਾਰ, ਹੁਕਮੇ ਅੰਦਰ ਜਲਧਾਰਾ ਸੇਵ ਕਮਾਈਆ। ਹੁਕਮੇ ਅੰਦਰ ਮੰਦਰ ਮਸਜਿਦ ਮਠ ਗੁਰੂਦਵਾਰ, ਹੁਕਮੇ ਅੰਦਰ ਰੰਗ ਰੰਗਾਈਆ। ਹੁਕਮੇ ਅੰਦਰ ਭਰੇ ਸਰਬ ਭੰਡਾਰ, ਬਣ ਦਾਤਾ ਬੇਪਰਵਾਹੀਆ। ਹੁਕਮੇ ਅੰਦਰ ਵਰਤੇ ਸਚ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਹੁਕਮੇ ਅੰਦਰ ਆਈ ਅੰਤਮ ਵਾਰ, ਕਲਜੁਗ ਕੂਕ ਕੂਕ ਕੁਰਲਾਈਆ। ਹੁਕਮੇ ਅੰਦਰ ਰਾਹ ਤੱਕੇ ਮੁਰਾਰ, ਦਿਵਸ ਰੈਣ ਨੈਣ ਉਠਾਈਆ। ਹੁਕਮੇ ਅੰਦਰ ਮਦੀਨੇ ਮੱਕੇ ਫਿਰੇ ਪਰਵਰਦਿਗਾਰ, ਹੁਕਮੇ ਅੰਦਰ ਕਾਇਆ ਕਾਅਬਾ ਸਾਚਾ ਹੁਜਰਾ ਦਏ ਸੁਹਾਈਆ। ਹੁਕਮੇ ਅੰਦਰ ਨਾਮ ਸਤਿ ਬੋਲ ਜੈਕਾਰ, ਹੁਕਮੇ ਅੰਦਰ ਵਾਹਿਗੁਰੂ ਫ਼ਤਿਹ ਗਜਾਈਆ। ਹੁਕਮੇ ਅੰਦਰ ਵਰਨ ਬਰਨ ਕਰ ਪਿਆਰ, ਹੁਕਮੇ ਅੰਦਰ ਜ਼ਾਤ ਪਾਤ ਵੰਡ ਵੰਡਾਈਆ। ਹੁਕਮੇ ਅੰਦਰ ਨਿਰਗੁਣ ਸਰਗੁਣ ਲੈ ਅਵਤਾਰ, ਭਗਤ ਭਗਵੰਤ ਲਏ ਤਰਾਈਆ। ਹੁਕਮੇ ਅੰਦਰ ਸਚ ਪ੍ਰੀਤੀ ਨਿਭਾਏ ਨਾਲ, ਲੱਗੀ ਪ੍ਰੀਤ ਤੁਟ ਨਾ ਜਾਈਆ। ਹੁਕਮੇ ਅੰਦਰ ਕਰੇ ਪ੍ਰਿਤਪਾਲ, ਸੇਵਕ ਸਾਚੀ ਸੇਵ ਕਮਾਈਆ। ਹੁਕਮੇ ਅੰਦਰ ਗਗਨ ਮੰਡਲ ਦੀਪਕ ਵੇਖੇ ਥਾਲ, ਸਾਚੇ ਮੰਦਰ ਆਪ ਸੁਹਾਈਆ। ਹੁਕਮੇ ਅੰਦਰ ਸ਼ਾਹ ਕੰਗਾਲ, ਹੁਕਮੇ ਅੰਦਰ ਦਰ ਦਰ ਘਰ ਘਰ ਫੇਰਾ ਪਾਈਆ। ਹੁਕਮੇ ਅੰਦਰ ਕਰੇ ਸਵਾਲ, ਬਣ ਸਵਾਲੀ ਅਲਖ ਜਗਾਈਆ। ਹੁਕਮੇ ਅੰਦਰ ਕਾਲ ਮਹਾਕਾਲ, ਲੱਖ ਚੁਰਾਸੀ ਫੜ ਫੜ ਖਾਈਆ। ਹੁਕਮੇ ਅੰਦਰ ਰਾਏ ਧਰਮ ਆਪਣੇ ਦਰ ਲਿਆ ਬਹਾਲ, ਚਿਤਰ ਗੁਪਤ ਲਿਖ ਲਿਖ ਲੇਖ ਵਖਾਈਆ। ਹੁਕਮੇ ਅੰਦਰ ਪੱਤ ਰਹਿਣ ਨਾ ਦੇਵੇ ਕਿਸੇ ਡਾਲ੍ਹ, ਹੁਕਮੇ ਅੰਦਰ ਫੁਲ ਫਲਵਾੜੀ ਆਪ ਮਹਿਕਾਈਆ। ਹੁਕਮੇ ਅੰਦਰ ਕਲਜੁਗ ਕਰੇ ਖੇਲ ਨਿਆਰ, ਤੇਰੇ ਹੱਥ ਵਡੀ ਵਡਿਆਈਆ। ਹੁਕਮੇ ਅੰਦਰ ਮੇਲ ਮਿਲਾਵਾ ਸਿੰਘ ਪਾਲ, ਦਰ ਘਰ ਸਾਚੇ ਸੋਭਾ ਪਾਈਆ। ਹੁਕਮੇ ਅੰਦਰ ਮਾਣ ਦਵਾਏ ਛੋਟੇ ਬਾਲ, ਸਿਰ ਆਪਣਾ ਹੱਥ ਟਿਕਾਈਆ। ਹੁਕਮੇ ਅੰਦਰ ਨੌਂ ਦਵਾਰੇ ਖੋਲ੍ਹ ਕਿਵਾੜ, ਜਗਤ ਸੰਦੇਸ਼ਾ ਰਿਹਾ ਸੁਣਾਈਆ। ਹੁਕਮੇ ਅੰਦਰ ਸਾਢੇ ਤਿੰਨ ਹੱਥ ਮੁਨਾਰ, ਜਗਤ ਮੁਨਾਰਾ ਦੇਵੇ ਡਾਹੀਆ। ਹੁਕਮੇ ਅੰਦਰ ਭਗਤ ਭਗਵੰਤ ਕਰ ਤਿਆਰ, ਭਗਤਨ ਸਾਚੀ ਬੂਝ ਬੁਝਾਈਆ। ਹੁਕਮੇ ਅੰਦਰ ਸਚ ਨਿਸ਼ਾਨਾ ਉਚੀ ਕੂਕ ਕੂਕ ਕਰੇ ਪੁਕਾਰ, ਨੇਤਰ ਨੈਣਾਂ ਰੋ ਰੋ ਨੀਰ ਵਹਾਈਆ। ਮੇਰਾ ਬਣ ਮਦਦਗਾਰ, ਏਕਾ ਮੰਗ ਮੰਗਾਈਆ। ਹੁਕਮੇ ਅੰਦਰ ਕਰ ਆਪਣਾ ਖੇਲ ਨਿਆਰ, ਤੇਰਾ ਹੁਕਮ ਮੇਰੇ ਸ਼ਹਿਨਸ਼ਾਹੀਆ। ਹੁਕਮੇ ਅੰਦਰ ਤੇਰਾ ਰੰਗ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਹੁਕਮੇ ਅੰਦਰ ਤੇਰਾ ਰੰਗ, ਹੁਕਮੇ ਆਪ ਚੜ੍ਹਾਇੰਦਾ। ਹੁਕਮੇ ਅੰਦਰ ਤੇਰਾ ਸੰਗ, ਸਗਲਾ ਸੰਗ ਆਪ ਵਖਾਇੰਦਾ। ਹੁਕਮੇ ਅੰਦਰ ਤੇਰਾ ਅਨੰਦ, ਅਨੰਦ ਅਨੰਦ ਵਿਚ ਪਰਗਟਾਇੰਦਾ। ਹੁਕਮੇ ਅੰਦਰ ਸੂਰਜ ਚੰਦ, ਕੋਹ ਕਰੋੜੀ ਆਪ ਭਵਾਇੰਦਾ। ਹੁਕਮੇ ਅੰਦਰ ਜੁਗ ਚੌਕੜੀ ਮੇਟੇ ਪੰਧ, ਗੇੜਾ ਗੇੜੇ ਵਿਚ ਭਵਾਇੰਦਾ। ਹੁਕਮ ਅੰਦਰ ਗੀਤ ਸੁਹਾਗੀ ਗਾਏ ਛੰਦ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ । ਹੁਕਮੇ ਅੰਦਰ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਆਪਣੀ ਗੰਢ ਪਵਾਇੰਦਾ। ਹੁਕਮੇ ਅੰਦਰ ਪਾਵੇ ਠੰਡ, ਸੀਤਲ ਧਾਰਾ ਇਕ ਚੁਆਇੰਦਾ। ਹੁਕਮੇ ਅੰਦਰ ਨਾਤਾ ਤੋੜ ਰੰਡ, ਆਤਮ ਪਰਮਾਤਮ ਏਕਾ ਘਰ ਬਹਾਇੰਦਾ। ਹੁਕਮੇ ਅੰਦਰ ਢਾਵੇ ਝੂਠੀ ਕੰਧ, ਦੂਈ ਦਵੈਤੀ ਨਾ ਕੋਈ ਰਖਾਇੰਦਾ। ਹੁਕਮੇ ਅੰਦਰ ਰੱਖਿਆ ਬੰਦ, ਬੰਦ ਦਵਾਰਾ ਨਾ ਕੋਇ ਖੁਲਾਇੰਦਾ। ਹੁਕਮੇ ਅੰਦਰ ਭਗਤ ਭਗਵੰਤ ਜਨ ਗਾ ਗਾ ਗਏ ਬੱਤੀ ਦੰਦ, ਰਸਨਾ ਜਿਹਵਾ ਸਰਬ ਹਿਲਾਇੰਦਾ। ਤੂੰ ਕਿਉਂ ਸੁਤਾ ਦੇ ਕਰ ਕੰਡ, ਆਪਣੀ ਕਰਵਟ ਨਾ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵਸੌਣਾ ਆਪਣਾ ਘਰ, ਸਚ ਦਵਾਰ ਜਗ ਜਣਾਇੰਦਾ। ਹੁਕਮੇ ਅੰਦਰ ਸਚ ਦਵਾਰ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਭਗਤ ਭਗਵੰਤ ਦਏ ਸਹਾਰ, ਭੇਵ ਅਭੇਵ ਜਣਾਇੰਦਾ। ਹੁਕਮੇ ਅੰਦਰ ਬਣ ਬਣ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਹੁਕਮੇ ਅੰਦਰ ਸਾਚੀ ਸੇਜਾ ਆਤਮ ਖਾਟ ਪਾਵੇ ਸਾਰ, ਸਚ ਸਿੰਘਾਸਣ ਆਸਣ ਲਾਇੰਦਾ। ਹੁਕਮੇ ਅੰਦਰ ਹੁਕਮ ਵਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਨਿਸ਼ਾਨੇ ਇਹ ਸਮਝਾਇੰਦਾ। ਸਚ ਨਿਸ਼ਾਨੇ ਮੇਰੇ ਸੰਗੀ, ਪ੍ਰਭ ਸੱਜਣ ਦਇਆ ਕਮਾਈਆ। ਦੇਵਾਂ ਵਸਤ ਇਕ ਅਣਮੰਗੀ, ਅਮੋਲਕ ਝੋਲੀ ਪਾਈਆ। ਤੇਰੀ ਕੰਡ ਨਾ ਹੋਵੇ ਨੰਗੀ, ਹਰਿਜਨ ਤੇਰੇ ਨਾਲ ਮਿਲਾਈਆ। ਵਰਭੰਡ ਨਾ ਪਾਏ ਕੋਈ ਭੰਡੀ, ਭੰਡੀ ਸਭ ਦੀ ਦਿਆਂ ਕਰਾਈਆ। ਇਕ ਚਲਾਵਾਂ ਸਾਚੀ ਡੰਡੀ, ਰਹਿਬਰ ਬਣਾਂ ਬੇਪਰਵਾਹੀਆ। ਭੇਵ ਖੁਲ੍ਹਾਵਾਂ ਜੇਰਜ ਅੰਡੀ, ਉਤਭੁਜ ਸੇਤਜ ਸੋਭਾ ਪਾਈਆ। ਜਗਤ ਵਾਸਨਾ ਕੱਢਾਂ ਗੰਦੀ, ਕੂੜੀ ਕਿਰਿਆ ਕਰ ਸਫ਼ਾਈਆ। ਕਲਜੁਗ ਔਂਧ ਅੰਤਮ ਹੰਢੀ, ਲਹਿਣਾ ਦੇਣਾ ਦਿਆਂ ਚੁਕਾਈਆ। ਏਕਾ ਪਾਠ ਏਕਾ ਛੰਦੀ, ਗੀਤ ਗੋਬਿੰਦ ਰਿਹਾ ਅਲਾਈਆ। ਨਾ ਕੋਈ ਪੁਜਾਵੇ ਪਿੰਡੀ, ਦੇਵਤ ਮੰਗ ਨਾ ਕੋਇ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨੇ ਰਿਹਾ ਸਮਝਾਈਆ। ਸਚ ਨਿਸ਼ਾਨਾ ਸੁਣ ਫ਼ਰਯਾਦ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਤੇਰਾ ਮੇਲਾ ਆਦਿ ਜੁਗਾਦਿ, ਜੁਗ ਜੁਗ ਸੰਗ ਨਿਭਾਇੰਦਾ। ਭਗਤਾਂ ਦੇਵਾਂ ਭਗਤੀ ਦਾਦ, ਨਾਮ ਭੰਡਾਰਾ ਆਪ ਵਰਤਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਤੇਰਾ ਮੇਲ ਮਿਲਾਇੰਦਾ। ਪਿਤਾ ਪੂਤ ਲਡਾਏ ਲਾਡ, ਸਾਚੀ ਗੋਦ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਰੱਖੇ ਹੱਥ ਨਿਰੰਕਾਰਾ, ਹਰਿਜਨ ਸਾਚੇ ਸਚ ਪਰਗਟਾਈਆ। ਤੇਰਾ ਦਰ ਸੁਹਾਏ ਸੱਚਾ ਦਵਾਰਾ, ਧੁਰ ਦਰਬਾਰਾ ਨਾਉਂ ਰਖਾਈਆ। ਭਗਤ ਭਗਵੰਤ ਕਰ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਇਕ ਵਖਾਏ ਠਾਕਰ ਦਵਾਰਾ, ਹਰਿ ਠਾਕਰ ਠੋਕਰ ਲਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਈ ਮੁਕਾਈਆ। ਆਪਣੀ ਕਿਰਪਾ ਕਰੇ ਅਗੰਮ ਅਪਾਰਾ, ਕਿਰਪਾ ਨਿਧ ਸੱਚਾ ਸ਼ਹਿਨਸ਼ਾਹੀਆ। ਜਨਮ ਕਰਮ ਧਰਮ ਆਪੇ ਜਾਣੇ ਜਾਨਣਹਾਰਾ, ਪੂਰਬ ਪੂਰਬ ਲੇਖਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸੰਗ ਇਕ ਵਖਾਈਆ। ਤੇਰਾ ਸੰਗ ਵਿਚ ਸੰਸਾਰ, ਵਡ ਸੰਸਾਰੀ ਆਪ ਕਰਾਇੰਦਾ। ਤੇਰਾ ਮਰਦੰਗ ਨਾਮ ਨਗਾਰ, ਨਿਰਾਕਾਰ ਆਪ ਵਜਾਇੰਦਾ। ਤੇਰਾ ਹੁਕਮ ਸਚ ਵਰਤਾਰ, ਚਾਰ ਕੁੰਟ ਸੁਣਾਇੰਦਾ। ਤੇਰਾ ਭਗਤ ਨਾਮ ਭੰਡਾਰ, ਭਗਤੀ ਦਾਨ ਝੋਲੀ ਪਾਇੰਦਾ। ਦਰ ਕਰੇ ਅਕੱਠੇ ਏਕਾ ਵਾਰ, ਗੁਣ ਅਵਗੁਣ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਮੇਲ ਮਿਲਾਇੰਦਾ। ਤੇਰਾ ਮੇਲਾ ਹਰਿ ਮਿਲੌਣਾ, ਸ਼ਬਦ ਵਿਚੋਲਾ ਦਏ ਸਲਾਹੀਆ। ਭਗਤ ਦਵਾਰਾ ਇਕ ਖਲ੍ਹੌਣਾ, ਬਹੱਤਰ ਨਾੜ ਖ਼ੁਸ਼ੀ ਮਨਾਈਆ। ਸਾਤਾ ਦੂਆ ਦੂਆ ਸਾਤਾ, ਕਵਲ ਕਵਲਾ ਅੰਮ੍ਰਿਤ ਝਿਰਨਾ ਆਪ ਝਿਰੌਣਾ, ਨਿਝਰ ਝਿਰਨਾ ਆਪ ਝਿਰਾਈਆ। ਅਵਲ ਅੱਲਾ ਨੂਰ ਦਿਸੌਣਾ, ਕ਼ੁਦਰਤ ਵੇਖੇ ਚਾਈਂ ਚਾਈਆ। ਸਚ ਮਹਿਰਾਬੇ ਆਪੇ ਆਸਣ ਲੌਣਾ, ਬਾਂਗ ਹਦੀਸ ਇਕ ਅਲਾਈਆ। ਪੀਰ ਪੈਗ਼ੰਬਰ ਦਸਤਗੀਰ ਦਰ ਮੰਗੌਣਾ, ਏਕਾ ਕਲਮਾ ਕਰੇ ਪੜ੍ਹਾਈਆ। ਜੁਗ ਚੌਕੜੀ ਲੇਖਾ ਲਿਖ ਲਿਖ ਹੱਥ ਫੜੌਣਾ, ਹੱਥ ਰੱਖੇ ਕ਼ਲਮ ਸ਼ਾਹੀਆ। ਹਰਿਜਨ ਸਾਚੇ ਤੇਰੇ ਸੰਗ ਰਲੌਣਾ, ਸਖ਼ੀ ਸਰਵਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਦਵਾਰਾ ਕਰ ਪਰਵਾਨ, ਸਤਿਜੁਗ ਵਖਾਏ ਇਕ ਨਿਸ਼ਾਨ, ਜਗਤ ਨਿਸ਼ਾਨਾ ਨਜ਼ਰ ਕੋਇ ਨਾ ਆਈਆ।
