੨੭ ਅਸੂ ੨੦੧੮ ਬਿਕ੍ਰਮੀ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਛੀਨੇ ਜਸਤਰ ਵਾਲ ਜ਼ਿਲਾ ਅੰਮ੍ਰਿਤਸਰ
ਸ਼ਾਹ ਪਾਤਸ਼ਾਹ ਹਰਿ ਨਿਰੰਕਾਰ, ਨਿਰਗੁਣ ਆਦਿ ਜੁਗਾਦਿ ਸਮਾਇੰਦਾ। ਭੂਪਤ ਭੂਪ ਬਣ ਸਿਕਦਾਰ, ਨਿਰਵੈਰ ਆਪਣਾ ਹੁਕਮ ਚਲਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਆਇੰਦਾ। ਆਦਿ ਪੁਰਖ ਹੋ ਤਿਆਰ, ਆਪਣੀ ਧਾਰਾ ਆਪ ਪਰਗਟਾਇੰਦਾ। ਸੋ ਪੁਰਖ ਨਿਰੰਜਣ ਖ਼ਬਰਦਾਰ, ਰੂਪ ਅਨੂਪ ਆਪ ਵਟਾਇੰਦਾ। ਹਰਿ ਪੁਰਖ ਨਿਰੰਜਣ ਪਾਵੇ ਸਾਰ, ਅਕਲ ਕਲ ਆਪਣੀ ਕਾਰ ਕਮਾਇੰਦਾ। ਏਕੰਕਾਰਾ ਵਸੇ ਧਾਮ ਨਿਆਰ, ਅਨਭਵ ਪਰਕਾਸ਼ ਕਰਾਇੰਦਾ। ਆਦਿ ਨਿਰੰਜਣ ਜੋਤੀ ਧਾਰ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਬੇਐਬ ਪਰਵਰਦਿਗਾਰ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣੀ ਕਾਰ, ਕਰਨੀ ਕਰਤਾ ਆਪ ਕਮਾਇੰਦਾ। ਪਾਰਬ੍ਰਹਮ ਆਪ ਆਪਣਾ ਕਰ ਪਸਾਰ, ਹਰਿ ਆਪੇ ਵੇਖ ਵਖਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਧੁਰ ਫ਼ਰਮਾਨਾ ਇਕ ਜੈਕਾਰ, ਨਾਦ ਅਨਾਦੀ ਨਾਦ ਵਜਾਇੰਦਾ। ਥਿਰ ਘਰ ਖੋਲ੍ਹੇ ਆਪ ਕਿਵਾੜ, ਚਰਨ ਕਵਲ ਆਪ ਟਿਕਾਇੰਦਾ। ਆਪੇ ਕਰੇ ਆਪਣਾ ਸਚ ਪਿਆਰ, ਪੀਆ ਪ੍ਰੀਤਮ ਆਪ ਹੋ ਜਾਇੰਦਾ। ਨਾਰੀ ਕੰਤ ਖੇਲ ਨਿਆਰ, ਅਪਰੰਪਰ ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਕਰਾਇੰਦਾ। ਖੇਲਣਹਾਰਾ ਇਕ ਇਕੱਲਾ, ਏਕਾ ਘਰ ਸੋਭਾ ਪਾਇੰਦਾ। ਵਸਣਹਾਰਾ ਸਚ ਮਹੱਲਾ, ਸਚਖੰਡ ਦਵਾਰੇ ਆਸਣ ਲਾਇੰਦਾ। ਆਪਣੀ ਜੋਤ ਆਪੇ ਰੱਲਾ, ਜੋਤੀ ਜਾਤਾ ਡਗਮਗਾਇੰਦਾ। ਆਪਣਾ ਫੜੇ ਆਪੇ ਪੱਲਾ, ਆਪਣਾ ਸੰਗ ਆਪ ਨਿਭਾਇੰਦਾ। ਆਪਣਾ ਆਸਣ ਆਪੇ ਮੱਲਾ, ਹਰਿ ਆਪੇ ਵੇਖ ਵਖਾਇੰਦਾ। ਆਪਣਾ ਸੰਦੇਸ਼ ਨਰ ਨਰੇਸ਼ ਆਪੇ ਘੱਲਾ, ਹੁਕਮੀ ਹੁਕਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਆਦਿ ਪੁਰਖ ਸੋਭਾ ਪਾਇੰਦਾ। ਆਦਿ ਪੁਰਖ ਪੁਰਖ ਅਪਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਆਪ ਸੁਹਾਏ ਸਚ ਦਵਾਰਾ, ਸਚਖੰਡ ਨਿਵਾਸੀ ਸੋਭਾ ਪਾਈਆ। ਮਹੱਲ ਅਟਲ ਉਚ ਮੁਨਾਰਾ, ਨਿਹਚਲ ਧਾਮ ਦਏ ਵਡਿਆਈਆ। ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਕਮਲਾਪਾਤੀ ਖੇਲ ਨਿਆਰਾ, ਕਵਲ ਨੈਣ ਆਪ ਕਰਾਈਆ। ਹੁਕਮੀ ਹੁਕਮ ਸਚ ਵਰਤਾਰਾ, ਸ਼ਾਹ ਪਾਤਸ਼ਾਹ ਆਪ ਸੁਣਾਈਆ। ਸਾਚੇ ਤਖ਼ਤ ਬੈਠ ਸਾਚੀ ਸਰਕਾਰਾ, ਸੀਸ ਜਗਦੀਸ਼ ਤਾਜ ਸੁਹਾਈਆ । ਆਪੇ ਨਿਉਂ ਨਿਉਂ ਕਰੇ ਨਿਮਸਕਾਰਾ, ਦਰ ਦਰਵੇਸ਼ ਸੇਵ ਕਮਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰਾ, ਹਰਿ ਪੁਰਖ ਨਿਰੰਜਣ ਰੰਗ ਰੰਗਾਈਆ। ਏਕੰਕਾਰ ਕਰੇ ਸਚ ਵਿਹਾਰਾ, ਆਦਿ ਨਿਰੰਜਣ ਜੋਤੀ ਧਾਰਾ, ਰੂਪ ਅਨੂਪ ਆਪ ਵਖਾਈਆ। ਅਬਿਨਾਸ਼ੀ ਕਰਤਾ ਪਾਵੇ ਸਾਰਾ, ਸ੍ਰੀ ਭਗਵਾਨ ਕਰੇ ਖੇਲ ਨਿਆਰਾ, ਪਾਰਬ੍ਰਹਮ ਵਡੀ ਵਡਿਆਈਆ। ਸਚਖੰਡ ਵੇਖੇ ਆਪ ਅਖਾੜਾ, ਥਿਰ ਘਰ ਸੋਹੇ ਸਾਚਾ ਲਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪਣੇ ਹੱਥ ਰਖਾਈਆ। ਆਪਣਾ ਭੇਵ ਹਰਿ ਨਿਰੰਕਾਰ, ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਖੇਲ ਅਪਾਰ, ਖੇਲਣਹਾਰਾ ਆਪ ਖਿਲਾਇੰਦਾ। ਦਾਈ ਦਾਇਆ ਬਣ ਅਗੰਮ ਅਪਾਰ, ਸਾਚੀ ਸੇਵਾ ਆਪ ਕਮਾਇੰਦਾ। ਜਨਨੀ ਜਨ ਜਣੇ ਸੁਤ ਦੁਲਾਰ, ਸ਼ਬਦੀ ਸ਼ਬਦ ਨਾਉਂ ਧਰਾਇੰਦਾ। ਥਿਰ ਘਰ ਸਾਚੇ ਦਏ ਬਹਾਲ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਵਸੇ ਨਾਲ ਨਾਲ, ਵਿਛੜ ਕਦੇ ਨਾ ਜਾਇੰਦਾ। ਸਚਖੰਡ ਨਿਵਾਸੀ ਬਣ ਦਲਾਲ, ਸਾਚਾ ਰੰਗ ਆਪ ਰੰਗਾਇੰਦਾ। ਆਪਣੀ ਕਿਰਪਾ ਰੂਪ ਪਰਗਟਾਏ ਮਹਾਕਾਲ, ਭੇਵ ਅਭੇਦ ਆਪ ਖੁਲ੍ਹਾਇੰਦਾ। ਲੇਖਾ ਜਾਣੇ ਸਚ ਸੱਚੀ ਧਰਮਸਾਲ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਜੋਤੀ ਦੀਪਕ ਏਕਾ ਬਾਲ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਖੇਲ ਆਪ ਖਿਲਾਇੰਦਾ। ਖੇਲ ਕਰੇ ਪੁਰਖ ਸਮਰਥ, ਸਮਰਥ ਹੱਥ ਵਡੀ ਵਡਿਆਈਆ। ਥਿਰ ਘਰ ਦੇਵੇ ਸਾਚੀ ਵਥ, ਸ਼ਬਦ ਸ਼ਬਦੀ ਝੋਲੀ ਪਾਈਆ। ਨਿਰਵੈਰ ਚਲਾਏ ਆਪਣਾ ਰਥ, ਨਿਰਾਕਾਰ ਬੇਪਰਵਾਹੀਆ। ਅਗੰਮ ਅਗੰਮੜੀ ਸੁਣਾਏ ਗਾਥ, ਲਿਖਣ ਪੜ੍ਹਣ ਵਿਚ ਨਾ ਆਈਆ। ਨਿਰਾਕਾਰ ਨਿਰਾਕਾਰ ਨਿਰਾਕਾਰ ਨਿਭਾਏ ਸਾਥ, ਸਗਲਾ ਸੰਗ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਆਦਿ ਪੁਰਖ ਬੇਪਰਵਾਹੀਆ। ਆਦਿ ਪੁਰਖ ਬੇਪਰਵਾਹ, ਆਪਣਾ ਖੇਲ ਆਪ ਕਰਾਇੰਦਾ। ਥਿਰ ਘਰ ਸਾਚਾ ਆਪ ਸੁਹਾ, ਸੁਤ ਦੁਲਾਰਾ ਆਪ ਬਹਾਇੰਦਾ। ਆਪੇ ਮਾਰਗ ਦੇਵੇ ਪਾ, ਸਾਚਾ ਰਾਹ ਆਪ ਜਣਾਇੰਦਾ। ਹੁਕਮੀ ਹੁਕਮ ਦਏ ਜਣਾ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਆਪਣਾ ਬੰਧਨ ਆਪੇ ਪਾ, ਏਕਾ ਗੰਢ ਦਿਵਾਇੰਦਾ। ਸਚਖੰਡ ਦਵਾਰਾ ਖੇਲ ਕਰਾ, ਥਿਰ ਘਰ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵਸੇ ਏਕਾ ਨਰ, ਨਰ ਨਰਾਇਣ ਧਾਰ ਆਪ ਪਰਗਟਾਇੰਦਾ। ਥਿਰ ਘਰ ਵਾਸਾ ਸ਼ਬਦ ਦੁਲਾਰ, ਹਰਿ ਸਾਚਾ ਆਪ ਰਖਾਈਆ। ਸਚਖੰਡ ਵਸੇ ਆਪ ਨਿਰੰਕਾਰ, ਨਿਰਗੁਣ ਬੈਠਾ ਆਸਣ ਲਾਈਆ। ਇਕ ਜਣਾਏ ਸਾਚੀ ਕਾਰ, ਕਰਤਾ ਪੁਰਖ ਬੇਪਰਵਾਹੀਆ। ਪੂਤ ਸਪੂਤ ਬਣੇ ਦੁਲਾਰ, ਪਰਵਰਦਿਗਾਰ ਇਕ ਜਣਾਈਆ। ਤੇਰਾ ਰੰਗ ਮੇਰੀ ਧਾਰ, ਮੇਰੀ ਧਾਰ ਤੇਰੇ ਵਿਚ ਸਮਾਈਆ। ਮੇਰਾ ਹੁਕਮ ਸਚ ਫ਼ਰਮਾਨ, ਸਾਚੇ ਸੁਤ ਸੁਣਨਾ ਕਰ ਧਿਆਨ, ਸੁਣਾਵਨਹਾਰਾ ਆਪ ਜਣਾਈਆ। ਮੇਰਾ ਨਾਉਂ ਇਕ ਗਿਆਨ, ਆਦਿ ਜੁਗਾਦਿ ਬੇਪਹਿਚਾਨ, ਲੇਖਾ ਲਿਖਤ ਵਿਚ ਨਾ ਆਈਆ। ਤੇਰਾ ਵਸੇ ਥਿਰ ਘਰ ਮਕਾਨ, ਸਚਖੰਡ ਵਸੇ ਸ੍ਰੀ ਭਗਵਾਨ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਨਿਸ਼ਅੱਖਰ ਕਰੇ ਪੜ੍ਹਾਈਆ। ਨਿਸ਼ਅੱਖਰ ਸ਼ਬਦੀ ਦਾਤ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਪੇ ਬੈਠਾ ਰਹੇ ਇਕਾਂਤ, ਇਕ ਇਕੱਲਾ ਖੇਲ ਖਿਲਾਇੰਦਾ। ਆਪੇ ਪਿਤਾ ਆਪੇ ਮਾਤ, ਸੁਤ ਦੁਲਾਰਾ ਗੋਦ ਸੁਹਾਇੰਦਾ। ਆਪੇ ਪੁੱਛਣਹਾਰਾ ਵਾਤ, ਸੀਸ ਜਗਦੀਸ ਹੱਥ ਰਖਾਇੰਦਾ। ਆਪੇ ਖੋਲ੍ਹੇ ਬੰਦ ਤਾਕ, ਬੰਦ ਕਿਵਾੜਾ ਆਪ ਖੁਲ੍ਹਾਇੰਦਾ। ਥਿਰ ਘਰ ਵਖਾਏ ਏਕਾ ਹਾਟ, ਥਿਰ ਘਰ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਹਰਿ ਕਰਤਾਰਾ, ਆਪਣਾ ਆਪ ਜਣਾਈਆ। ਸਾਚੇ ਸੁਤ ਹੋ ਖ਼ਬਰਦਾਰਾ, ਪੁਰਖ ਅਬਿਨਾਸ਼ੀ ਰਿਹਾ ਉਠਾਈਆ। ਤੇਰੀ ਸੇਵਾ ਲਾਏ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਤੇਰਾ ਰੂਪ ਸਾਚੀ ਧਾਰਾ, ਧਾਰ ਧਾਰ ਵਿਚੋਂ ਪਰਗਟਾਈਆ। ਤੇਰੇ ਅੰਦਰ ਖੇਲ ਨਿਆਰਾ, ਨਿਰਾਕਾਰਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਹੱਥ ਵਡਿਆਈ ਆਪਣੇ ਰੱਖ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਕਰੇ ਖੇਲ ਆਪ ਸਮਰਥ, ਆਪਣਾ ਰੰਗ ਆਪ ਰੰਗਾਇੰਦਾ। ਬੀਜ ਬੀਜੇ ਸਾਚੇ ਵਤ, ਆਪਣੀ ਸੇਵਾ ਆਪ ਕਮਾਇੰਦਾ। ਆਪ ਬੰਧਾਏ ਆਪਣਾ ਨਤ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸ਼ਬਦ ਸੁਤ ਹਰਿ ਪਰਗਟਾਇੰਦਾ। ਹਰਿ ਸ਼ਬਦ ਅੰਦਰ ਵਿਸ਼ਵ ਧਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਨਿਰਗੁਣ ਪਰਗਟ ਹੋ ਨਿਰਾਕਾਰ, ਆਪਣਾ ਖੇਲ ਖਿਲਾਈਆ। ਸਾਚਾ ਪਲੰਘ ਸੇਜਾ ਸਾਚੀ ਕਰ ਤਿਆਰ, ਸਚ ਸਿੰਘਾਸਣ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸ਼ਬਦ ਆਪ ਸਲਾਹੀਆ। ਸਚ ਸਲਾਹ ਦੇਵਣਹਾਰਾ, ਏਕਾ ਹੁਕਮ ਸੁਣਾਇੰਦਾ। ਪਾਰਬ੍ਰਹਮ ਨਿਰਗੁਣ ਧਾਰਾ, ਨਿਰਵੈਰ ਵੇਖ ਵਖਾਇੰਦਾ। ਵਿਸ਼ਨ ਵਿਸ਼ਵ ਕਰ ਉਜਿਆਰਾ, ਆਪਣੇ ਰੰਗ ਰੰਗਾਇੰਦਾ। ਲੇਖਾ ਜਾਣੇ ਅੰਦਰ ਬਾਹਰ ਗੁਪਤ ਜ਼ਾਹਰਾ, ਆਪਣਾ ਦਰ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਹਰਿ ਹਰਿ ਖੋਲ੍ਹ, ਏਕਾ ਏਕ ਕਰੇ ਜਣਾਈਆ। ਨਾਉਂ ਨਿਰੰਕਾਰਾ ਆਪੇ ਬੋਲ, ਆਪਣਾ ਨਾਉਂ ਦਏ ਜਣਾਈਆ। ਸਤਿ ਸਤਿਵਾਦੀ ਤੋਲੇ ਤੋਲ, ਏਕਾ ਤੋਲ ਦਏ ਵਖਾਈਆ। ਵਸਤ ਅਗੰਮੀ ਦਏ ਅਡੋਲ, ਅਡੁਲ ਬੇਪਰਵਾਹੀਆ। ਸ਼ਬਦੀ ਸੁਤ ਕਰੇ ਚੋਲ੍ਹ, ਪਿਤਾ ਪੂਤ ਬਣ ਮਾਈਆ। ਅੰਤਰ ਅੰਤਰ ਜਾਏ ਮੌਲ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਵਿਸ਼ਨੂੰ ਅੰਦਰ ਧਰੇ ਕੌਲ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਲੇਖਾ ਜਣਾਏ ਹਰਿ ਕਰਤਾਰਾ, ਆਪਣੀ ਖੇਲ ਖਿਲਾਇੰਦਾ। ਵਿਸ਼ਨੂੰ ਨੂਰ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦੀ ਸ਼ਬਦ ਸ਼ਬਦ ਪਸਾਰਾ, ਨੇਤਰ ਨੈਣ ਨਾ ਕੋਇ ਰਖਾਇੰਦਾ। ਅਲਖ ਅਗੰਮ ਹੋ ਤਿਆਰਾ, ਆਪਣੀ ਧਾਰਾ ਆਪ ਜਣਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਏਕੰਕਾਰਾ ਆਪ ਜਣਾਈਆ। ਸ਼ਾਹ ਪਾਤਸ਼ਾਹ ਬਣ ਬਣ ਰਾਣਾ, ਸਾਚੇ ਤਖ਼ਤ ਸੋਭਾ ਪਾਈਆ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣੀ ਧਾਰ ਬੰਧਾਈਆ। ਵਿਸ਼ਨੂੰ ਸੁਣ ਲੈ ਕਰ ਧਿਆਨਾ, ਏਕਾ ਵਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਈਆ। ਆਪਣਾ ਪਰਦਾ ਹਰਿ ਹਰਿ ਚੁਕਾ, ਆਪਣਾ ਭੇਵ ਖੁਲ੍ਹਾਇੰਦਾ। ਜਲਵਾ ਜਲਾਲ ਨੂਰ ਪਰਗਟਾ, ਨੂਰ ਨੁਰਾਨਾ ਡਗਮਗਾਇੰਦਾ। ਵਿਸ਼ਨੂੰ ਸੀਸ ਜਾਏ ਝੁਕ, ਸੀਸ ਜਗਦੀਸ ਅਗੇ ਟਿਕਾਇੰਦਾ। ਤੇਰੀ ਧਾਰ ਗਿਆ ਫੁਟ, ਮਾਤ ਪਿਤ ਨਾ ਕੋਇ ਰਖਾਇੰਦਾ। ਆਦਿ ਜੁਗਾਦਿ ਤੇਰੀ ਓਟ, ਏਕਾ ਰਾਹ ਤਕਾਇੰਦਾ। ਤੇਰਾ ਮੰਦਰ ਮੇਰਾ ਕੋਟ, ਚਰਨ ਦਵਾਰ ਸੋਭਾ ਪਾਇੰਦਾ। ਤੇਰਾ ਨੂਰ ਮੇਰੀ ਜੋਤ, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪੇ ਲਾਹਿੰਦਾ। ਹਰਿ ਹਰਿ ਪਰਦਾ ਗਿਆ ਲਥ, ਪਾਰਬ੍ਰਹਮ ਆਪ ਲੁਹਾਈਆ। ਦਰਸ ਦਿਖਾਏ ਹੋ ਪਰਗਟ, ਨਿਰਗੁਣ ਨੂਰ ਡਗਮਗਾਈਆ। ਵਿਸ਼ਨੂੰ ਚਰਨ ਦਵਾਰੇ ਗਿਆ ਢੱਠ, ਨਿਉਂ ਨਿਉਂ ਸੀਸ ਝੁਕਾਈਆ। ਏਕਾ ਦੇਣੀ ਸਾਚੀ ਵਥ, ਮੰਗਾਂ ਸ਼ਰਨ ਸੱਚੀ ਸਰਨਾਈਆ। ਸਗਲ ਵਿਸੂਰੇ ਜਾਇਣ ਲਥ, ਪ੍ਰਭ ਤੇਰਾ ਦਰਸ਼ਨ ਪਾਈਆ। ਤੇਰੀ ਮਹਿਮਾ ਇਕ ਅਕਥ, ਆਦਿ ਜੁਗਾਦਿ ਸਦਾ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਪਿਆ ਸਰਨਾਈਆ। ਦੇਵਣਹਾਰਾ ਵਰ ਦਾਤਾਰਾ, ਦਇਆ ਆਪਣੀ ਆਪ ਕਮਾਇੰਦਾ। ਸਾਚੀ ਵਸਤ ਹਰਿ ਅਪਰ ਅਪਾਰਾ, ਪਾਰਬ੍ਰਹਮ ਆਪ ਵਰਤਾਇੰਦਾ। ਬ੍ਰਹਮਾ ਤੇਰਾ ਬ੍ਰਹਮ ਪਸਾਰਾ, ਤੇਰੀ ਕਵਲ ਧਰਾਇੰਦਾ। ਤੇਰਾ ਨੂਰ ਕਰ ਉਜਿਆਰਾ, ਨੂਰੋ ਨੂਰ ਨੂਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਕਾ ਖੇਲ, ਭੇਵ ਅਭੇਦ ਆਪ ਜਣਾਈਆ। ਨਿਰਗੁਣ ਨਿਰਗੁਣ ਕਰਿਆ ਮੇਲ, ਨਾ ਕੋਈ ਪਿਤਾ ਨਾ ਕੋਈ ਮਾਈਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲ, ਆਪੇ ਬਣੇ ਦਾਇਆ ਦਾਈਆ। ਆਪੇ ਗੁਰੂ ਆਪੇ ਚੇਲ, ਆਪੇ ਭਿਛਿਆ ਇਛਿਆ ਸਮਝਾਈਆ। ਆਪੇ ਵਸੇ ਰੰਗ ਨਵੇਲ, ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਨਾ ਕੋਈ ਵਕ਼ਤ ਨਾ ਕੋਈ ਵੇਲ, ਥਿਤ ਵਾਰ ਨਾ ਕੋਇ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨੂੰ ਏਕਾ ਗੁਣ ਜਣਾਈਆ। ਵਿਸ਼ਨੂੰ ਸੁਣ ਕਰ ਧਿਆਨ, ਹਰਿ ਸਾਚਾ ਸਚ ਸੁਣਾਇੰਦਾ। ਭੁਲ ਨਾ ਜਾਣਾ ਬਣ ਨਾਦਾਨ, ਪੁਰਖ ਅਬਿਨਾਸ਼ੀ ਏਕਾ ਵਾਰ ਜਣਾਇੰਦਾ। ਆਦਿ ਜੁਗਾਦੀ ਮੇਰਾ ਖੇਲ ਮਹਾਨ, ਭੇਵ ਕੋਇ ਨਾ ਪਾਇੰਦਾ। ਮੇਰਾ ਝੁਲਦਾ ਰਹੇ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਚਖੰਡ ਮੇਰਾ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਨਾ ਕੋਈ ਦਰ ਕਿਸੇ ਦਰਬਾਨ, ਦਰਵੇਸ਼ ਨਜ਼ਰ ਕੋਇ ਨਾ ਆਇੰਦਾ। ਆਦਿ ਜੁਗਾਦੀ ਏਕਾ ਕਾਹਨ, ਇਕ ਇਕੱਲਾ ਹਰਿ ਅਖਵਾਇੰਦਾ। ਦੇਂਦਾ ਰਹੇ ਧੁਰ ਫ਼ਰਮਾਨ, ਆਪ ਆਪਣਾ ਨਾਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਏਕਾ ਰਾਹ ਵਖਾਇੰਦਾ। ਸਾਚਾ ਰਾਹ ਸ੍ਰੀ ਭਗਵਾਨ, ਆਦਿ ਪੁਰਖ ਜਣਾਈਆ। ਵਿਸ਼ਨੂੰ ਤੇਰਾ ਏਕਾ ਦਾਨ, ਏਕਾ ਵਸਤ ਵਖਾਈਆ। ਬ੍ਰਹਮਾ ਬ੍ਰਹਮ ਕਰੇ ਪਰਵਾਨ, ਪਾਰਬ੍ਰਹਮ ਬੰਸ ਸੁਹਾਈਆ। ਸ਼ੰਕਰ ਮੇਲਾ ਕਰੇ ਆਣ, ਸੁੰਨ ਅਗੰਮ ਵਡਿਆਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਝੋਲੀ ਦਏ ਭਰਾਈਆ। ਪੰਚ ਤੱਤ ਕਰ ਕਲਿਆਣ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸੁਣਾਈਆ। ਵਿਸ਼ਨੂੰ ਤੇਰਾ ਸਚ ਭੰਡਾਰਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਇੰਦਾ। ਤ੍ਰੈਗੁਣ ਮਾਇਆ ਦੇ ਸਹਾਰਾ, ਪੰਜ ਤਤ ਖੇਲ ਖਿਲਾਇੰਦਾ। ਲੱਖ ਚੁਰਾਸੀ ਬਣ ਵਣਜਾਰਾ, ਘੜ ਘੜ ਭਾਂਡੇ ਆਪ ਘੜਾਇੰਦਾ। ਏਕਾ ਵਸਤ ਦਏ ਹਰਿ ਥਾਰਾ, ਅਤੋਟ ਅਤੁਟ ਰਖਾਇੰਦਾ। ਨਿਖੁਟ ਨਾ ਜਾਏ ਵਿਚ ਸੰਸਾਰਾ, ਲੋਕਮਾਤ ਰਾਹ ਚਲਾਇੰਦਾ। ਮੇਰਾ ਨਾਉਂ ਤੇਰਾ ਜੈਕਾਰਾ, ਸਾਚੀ ਬਾਣੀ ਆਪ ਸਮਝਾਇੰਦਾ। ਪਰਾ ਪਸੰਤੀ ਮਧਮ ਬੈਖਰੀ ਗਾਏ ਵਾਰੋ ਵਾਰਾ, ਚਾਰੇ ਬ੍ਰਹਮਾ ਮੁਖ ਸਾਲਾਹਿੰਦਾ। ਚਾਰੇ ਵੇਦਾਂ ਲਾਏ ਅਖਾੜਾ, ਤ੍ਰੈਗੁਣ ਅਤੀਤਾ ਆਪ ਨਚਾਇੰਦਾ। ਪੰਚਮ ਤੱਤ ਬਣਾਏ ਲਾੜਾ, ਸੀਸ ਜਗਦੀਸ ਆਪ ਗੁੰਦਾਇੰਦਾ। ਕਰੇ ਖੇਲ ਅਗੰਮ ਅਪਾਰਾ, ਨਿਰਗੁਣ ਸਰਗੁਣ ਧਾਰ ਬੰਧਾਇੰਦਾ। ਮਨ ਮਤ ਬੁਧ ਦਏ ਹੁਲਾਰਾ, ਨਟੂਆ ਆਪਣਾ ਸਾਂਗ ਵਰਤਾਇੰਦਾ। ਜੁਗ ਚੌਕੜੀ ਬਣ ਲਿਖਾਰਾ, ਜੁਗ ਜੁਗ ਆਪਣੀ ਖੇਲ ਵਖਾਇੰਦਾ। ਸੇਵ ਲਗਾਏ ਗੁਰ ਅਵਤਾਰਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਭਗਤ ਭਗਵੰਤ ਦਏ ਸਹਾਰਾ, ਅੰਤਰ ਆਤਮ ਬ੍ਰਹਮ ਗਿਆਨ ਦ੍ਰਿੜਾਇੰਦਾ। ਸੰਤਨ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਤੋੜ ਤੁੜਾਇੰਦਾ। ਗੁਰਮੁਖਾਂ ਦੇ ਨਾਮ ਆਧਾਰਾ, ਨਿਰਧਨ ਸਰਧਨ ਏਕਾ ਵਸਤ ਝੋਲੀ ਪਾਇੰਦਾ। ਗੁਰਸਿਖਾਂ ਕਰੇ ਸਚ ਪਿਆਰਾ, ਆਪ ਆਪਣਾ ਮੇਲ ਮਿਲਾਇੰਦਾ । ਨਿਰਗੁਣ ਜੋਤ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਸੂਰਜ ਚੰਨ ਨਾ ਕੋਇ ਸਤਾਰਾ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਏਕਾ ਸ਼ਬਦ ਨਾਦ ਧੁਨਕਾਰਾ, ਅਨਹਦ ਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਆਪ ਜਣਾਇੰਦਾ। ਵਿਸ਼ਨੂੰ ਸੁਣਿਆ ਧੁਰ ਫ਼ਰਮਾਨ, ਪ੍ਰਭ ਅਗੇ ਸੀਸ ਝੁਕਾਈਆ। ਤੂੰ ਆਦਿ ਜੁਗਾਦਿ ਸਦਾ ਮਿਹਰਵਾਨ, ਬੇਅੰਤ ਤੇਰੀ ਵਡਿਆਈਆ। ਹਉਂ ਸੇਵਕ ਬਾਲ ਨਾਦਾਨ, ਜੁਗ ਜੁਗ ਸੇਵ ਕਮਾਈਆ। ਲੱਖ ਚੁਰਾਸੀ ਕਰਾਂ ਪਰਵਾਨ, ਜੋ ਮੇਰੀ ਝੋਲੀ ਪਾਈਆ। ਦਰ ਦਰ ਸੇਵਾ ਕਰਾਂ ਆਣ, ਬਣ ਦਰਵੇਸ਼ ਸੇਵ ਕਮਾਈਆ। ਤੇਰੇ ਭਗਤਾਂ ਲਵਾਂ ਪਛਾਣ, ਜੋ ਤੇਰਾ ਨਾਉਂ ਧਿਆਈਆ। ਤੇਰੇ ਨਾਉਂ ਵਿਟਹੁ ਕੁਰਬਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕਤ, ਕਵਣ ਵਾਰ ਕਵਣ ਥਿਤ, ਕਵਣ ਜੁਗ ਕਰੇ ਹਿਤ, ਆਪਣਾ ਮੇਲ ਲਏ ਮਿਲਾਈਆ। ਆਪਣਾ ਵੇਲਾ ਹਰਿ ਜੂ ਦੱਸ, ਕਵਣ ਵੇਲਾ ਮੇਲ ਹੱਸ ਹੱਸ, ਨੈਣ ਨੈਣਾਂ ਨਾਲ ਮਿਲਾਇੰਦਾ। ਕਵਣ ਅੰਮ੍ਰਿਤ ਦੇਵੇ ਰਸ, ਰਸ ਏਕਾ ਮੁਖ ਚੁਆਇੰਦਾ। ਹਉਂ ਹੋਵਾਂ ਤੇਰੇ ਵਸ, ਤੁਧ ਬਿਨ ਅਵਰ ਨਾ ਕੋਇ ਰਖਾਇੰਦਾ। ਮੇਰੀ ਪੂਰੀ ਕਰਨੀ ਆਸ, ਮੈਂ ਏਕਾ ਰਾਹ ਤਕਾਇੰਦਾ। ਕਦ ਵਸਾਂ ਤੇਰੇ ਪਾਸ, ਤੇਰਾ ਵਿਛੋੜਾ ਝੱਲਿਆ ਨਾ ਜਾਇੰਦਾ। ਤੇਰਾ ਖੇਲ ਵੇਖ ਤਮਾਸ਼, ਤੇਰੀ ਧਾਰ ਚਲਾਇੰਦਾ। ਤੇਰਾ ਰੰਗ ਵੇਖਾਂ ਲੱਖ ਚੁਰਾਸੀ ਜੋਤ ਪਰਕਾਸ਼, ਘਟ ਘਟ ਅੰਦਰ ਤੇਰਾ ਰੂਪ ਨਜ਼ਰੀ ਆਇੰਦਾ। ਕਵਣ ਵੇਲਾ ਕਰੇ ਬੰਦ ਖ਼ੁਲਾਸ, ਕੀਤੀ ਘਾਲ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਭਿਖਕ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਹੁਕਮ ਦਏ ਸੁਣਾਈਆ। ਵਿਸ਼ਨੂੰ ਸੇਵਾ ਦਿਤੀ ਲਾ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰਿਹਾ ਸਮਝਾਈਆ । ਇਸ ਵਿਚੋਂ ਘਟੇ ਨਾ ਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਕੋਟਨ ਕੋਟ ਜੁਗ ਚੌਕੜੀ ਜਾਣ ਵਿਹਾ, ਲੋਕਮਾਤ ਫੇਰਾ ਪਾਈਆ। ਕੋਟਨ ਕੋਟਨ ਗੁਰ ਅਵਤਾਰ ਜਾਵਣ ਸੇਵ ਕਮਾ, ਸਰਗੁਣ ਪੰਜ ਤੱਤ ਚੋਲਾ ਜਗਤ ਹੰਢਾਈਆ। ਕੋਟਨ ਕੋਟ ਭਗਤ ਭਗਵੰਤ ਗਾਵਣ ਜਾ, ਦਿਵਸ ਰੈਣ ਧਿਆਨ ਲਗਾਈਆ। ਕੋਟਨ ਕੋਟ ਸੰਤ ਮੰਗਣ ਸਾਚਾ ਥਾਂ, ਖ਼ਾਲੀ ਝੋਲੀ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਸਤ ਰਿਹਾ ਵਰਤਾਈਆ। ਸਾਚੀ ਵਸਤ ਹਰਿ ਕਰਤਾਰਾ, ਕਰਤਾ ਪੁਰਖ ਆਪ ਵਰਤਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਨਿਰਗੁਣ ਸਰਗੁਣ ਵਰਤੇ ਜਗਤ ਵਿਹਾਰਾ, ਪੁਰਖ ਅਬਿਨਾਸ਼ੀ ਆਪ ਵਰਤਾਇੰਦਾ। ਸੇਵਾ ਲਗਾਏ ਗੁਰੂ ਅਵਤਾਰਾ, ਜੁਗ ਜੁਗ ਹੁਕਮ ਜਣਾਇੰਦਾ। ਨਾਮ ਵਸਤ ਭਰ ਭੰਡਾਰਾ, ਲੋਕਮਾਤ ਘਲਾਇੰਦਾ। ਜੋ ਆਏ ਸੋ ਗਾਏ ਹਰਿ ਨਿਰੰਕਾਰਾ, ਪੁਰਖ ਅਕਾਲ ਓਟ ਤਕਾਇੰਦਾ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਪੌਣ ਛੁਟਕਾਰਾ, ਅੰਤ ਹੱਥ ਕਿਸੇ ਨਾ ਆਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਉਤਰੇ ਪਾਰ ਕਿਨਾਰਾ, ਥਿਰ ਕੋਏ ਰਹਿਣ ਨਾ ਪਾਇੰਦਾ। ਵਿਸ਼ਨੂੰ ਤੈਨੂੰ ਦਏ ਸਹਾਰਾ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਲੋਕਮਾਤ ਲਏ ਅਵਤਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵੇਲਾ ਵਕ਼ਤ ਆਪਣੇ ਹੱਥ ਰਖਾਇੰਦਾ। ਵਿਸ਼ਨੂੰ ਵੇਲਾ ਅੰਤਮ ਔਣਾ, ਹਰਿ ਸਾਚਾ ਸਚ ਜਣਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਜੋਤੀ ਜਾਮਾ ਭੇਖ ਵਟੌਣਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਤੇਈ ਅਵਤਾਰਾਂ ਲਹਿਣਾ ਦੇਣਾ ਚੁਕੌਣਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖ ਵਖਾਇੰਦਾ। ਭਗਤ ਭਗਵੰਤ ਲੇਖੇ ਪੌਣਾ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਸਾਚੇ ਸੰਤ ਦਰ ਬਹੌਣਾ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਪੀਰ ਪੈਗ਼ੰਬਰ ਔਲੀਆ ਮੁਲਾ ਸ਼ੇਖ਼ ਆਪਣੇ ਰੰਗ ਰੰਗੌਣਾ, ਦਸਤਗੀਰ ਆਪਣਾ ਬੰਧਨ ਪਾਇੰਦਾ। ਦਸ ਗੁਰ ਗੁਰ ਭੇਵ ਚੁਕੌਣਾ, ਸ਼ਬਦੀ ਸ਼ਬਦ ਸ਼ਬਦ ਅਲਾਇੰਦਾ। ਜੁਗ਼ ਚੌਕੜੀ ਪੰਧ ਮੁਕੌਣਾ, ਵੇਦ ਕਤੇਬ ਸ਼ਾਸਤਰ ਸਿਮਰਤ ਆਪਣੇ ਹੱਥ ਰਖਾਇੰਦਾ। ਅੰਜੀਲ ਕ਼ੁਰਾਨਾ ਆਪੇ ਗੌਣਾ, ਗੀਤਾ ਗਿਆਨ ਆਪ ਦ੍ਰਿੜਾਇੰਦਾ। ਖਾਣੀ ਬਾਣੀ ਆਪ ਸੁਣੌਣਾ, ਆਪਣਾ ਨਾਦ ਆਪ ਅਲਾਇੰਦਾ। ਤੀਰਥ ਤਟ ਆਪ ਬਣੌਣਾ, ਸਰ ਸਰੋਵਰ ਆਪ ਸੁਹਾਇੰਦਾ। ਉਚੇ ਟਿੱਲੇ ਪਰਬਤ ਚੜ੍ਹ ਚੜ੍ਹ ਆਸਣ ਲੌਣਾ, ਸਮੁੰਦ ਸਾਗਰ ਵੇਖ ਵਖਾਇੰਦਾ। ਘਟ ਘਟ ਅੰਦਰ ਜੋਤ ਜਗੌਣਾ, ਨੂਰ ਨੁਰਾਨਾ ਡਗਮਗਾਇੰਦਾ। ਗ੍ਰਹਿ ਗ੍ਰਹਿ ਅੰਦਰ ਧਾਮ ਸੁਹੌਣਾ, ਸਾਚਾ ਮੰਦਰ ਆਪ ਬਣਾਇੰਦਾ। ਨਿਝਰ ਝਿਰਨਾ ਨਿਜ ਘਰ ਚਵੌਣਾ, ਅੰਮ੍ਰਿਤ ਰਸ ਚਖਾਇੰਦਾ। ਗੁਰਮੁਖ ਵਿਰਲੇ ਭੇਵ ਖੁਲ੍ਹੌਣਾ, ਜਿਸ ਆਪਣਾ ਦਰਸ ਕਰਾਇੰਦਾ। ਕਲਜੁਗ ਵੇਲਾ ਅੰਤਮ ਔਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਲਿਖਿਆ ਲੇਖ ਹਰਿ ਪੂਰ ਕਰੌਣਾ, ਵੇਦ ਵਿਆਸ ਭੁਲ ਨਾ ਜਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ, ਆਪਣਾ ਨਾਉਂ ਧਰੌਣਾ, ਜ਼ਾਤ ਪਾਤ ਨਾ ਕੋਇ ਜਣਾਇੰਦਾ। ਈਸਾ ਆਸ ਝੋਲੀ ਪੌਣਾ, ਨੂਰ ਨੁਰਾਨਾ ਡਗਮਗਾਇੰਦਾ। ਮੁਹੰਮਦ ਪੰਧ ਆਪ ਮੁਕੌਣਾ, ਚੌਦਸ ਚੌਦਾਂ ਵੇਖ ਵਖਾਇੰਦਾ। ਨਾਨਕ ਗੋਬਿੰਦ ਆਸ ਪੂਰ ਕਰੌਣਾ, ਪੂਰੀ ਆਸ ਆਪਣੇ ਹੱਥ ਰਖਾਇੰਦਾ। ਨਿਹਕਲੰਕਾ ਨਾਉਂ ਰਖੌਣਾ, ਮਾਤ ਪਿਤ ਨਾ ਕੋਇ ਬਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠੌਣਾ, ਵਿਸ਼ਨੂੰ ਪੱਲਾ ਤੇਰਾ ਆਪਣੇ ਨਾਲ ਬੰਧਾਇੰਦਾ। ਚਾਰ ਜੁਗ ਦਾ ਲਹਿਣਾ ਦੇਣਾ ਮੂਲ ਚੁਕੌਣਾ, ਛੱਤੀ ਛੱਤੀ ਖੇਲ ਖਿਲਾਇੰਦਾ। ਭਗਤ ਭਗਵੰਤ ਆਪ ਪਰਗਟੌੌਣਾ, ਭਗਤੀ ਆਪਣੀ ਆਪ ਦ੍ਰਿੜਾਇੰਦਾ। ਮੰਦਰ ਮਸਜਿਦ ਸ਼ਿਵਦਵਾਲਾ ਗੁਰਸਿਖ ਕਾਇਆ ਘਰ ਬਣੌਣਾ, ਚਾਰ ਦੀਵਾਰ ਨਾ ਕੋਇ ਜਣਾਇੰਦਾ। ਅਨਹਦ ਢੋਲਾ ਏਕਾ ਗੌਣਾ, ਨਾਦ ਅਨਾਦੀ ਆਪ ਸੁਣਾਇੰਦਾ। ਉਚੀ ਕੂਕ ਨਾ ਰੌਲਾ ਪੌਣਾ, ਅਜੱਪਾ ਜਾਪ ਆਪ ਕਰਾਇੰਦਾ। ਆਪਣਾ ਪਰਦਾ ਆਪੇ ਲੌਹਣਾ, ਦੂਈ ਦਵੈਤ ਨਾ ਕੋਇ ਰਖਾਇੰਦਾ। ਜਨ ਭਗਤਾਂ ਅੰਦਰ ਨਿਰਗੁਣ ਜੋਤ ਆਪ ਜਗੌਣਾ, ਤੇਲ ਬਾਤੀ ਨਾ ਕੋਇ ਪਾਇੰਦਾ। ਕਾਇਆ ਖੇੜਾ ਲੇਖੇ ਲੌਣਾ, ਆਪ ਆਪਣੇ ਰੰਗ ਰੰਗਾਇੰਦਾ। ਘਰ ਵਿਚ ਘਰ ਆਪ ਵਸੌਣਾ, ਅੰਦਰ ਮੰਦਰ ਸੋਭਾ ਪਾਇੰਦਾ। ਵਿਸ਼ਨੂੰ ਤੇਰੀ ਵਿਸ਼ਵ ਧਾਰ ਚਲੌਣਾ, ਚਾਰ ਵਰਨ ਨਾ ਕੋਇ ਰਖਾਇੰਦਾ। ਜ਼ਾਤ ਪਾਤ ਸਭ ਮੇਟ ਮਿਟੌਣਾ, ਮਜ਼੍ਹਬ ਦੀਨ ਨਾ ਕੋਇ ਬਣਾਇੰਦਾ। ਆਤਮ ਬ੍ਰਹਮ ਸਰਬ ਦਰਸੌਣਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਵੇਲਾ ਵਕ਼ਤ ਆਪਣੇ ਹੱਥ ਰਖੌਣਾ, ਸ਼ਾਸਤਰ ਸਿਮਰਤ ਭੇਵ ਨਾ ਆਇੰਦਾ। ਚਾਰ ਵੇਦਾਂ ਅੰਤ ਕਰੌਣਾ, ਅੰਜੀਲ ਕ਼ੁਰਾਨਾਂ ਮੂਲ ਚੁਕਾਇੰਦਾ। ਗੁਰ ਅਵਤਾਰਾਂ ਨਿਉਂ ਨਿਉਂ ਸੀਸ ਝੁਕਾਉਣਾ, ਸਚਖੰਡ ਪੁਰਖ ਅਬਿਨਾਸ਼ੀ ਆਪਣਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਲੋਕਮਾਤ ਮਾਰ ਝਾਤ, ਲੱਖ ਚੁਰਾਸੀ ਆਪਣੀ ਧਾਰ ਬੰਧਾਇੰਦਾ। ਸਾਚੀ ਧਾਰ ਪੁਰਖ ਅਗੰਮ, ਆਪਣੀ ਆਪ ਬੰਧਾਈਆ। ਨਿਹਕਰਮੀ ਕਰੇ ਆਪਣਾ ਕੰਮ, ਕਰਮ ਗੁਣ ਨਾ ਕੋਇ ਵਡਿਆਈਆ। ਜੋ ਘੜਿਆ ਸੋ ਦੇਵੇ ਭੰਨ, ਤ੍ਰੈਗੁਣ ਬੈਠੀ ਨੀਰ ਵਹਾਈਆ। ਪੰਜ ਤਤ ਦੇਵਣਹਾਰਾ ਡੰਨ, ਨਾਮ ਖੰਡਾ ਇਕ ਚਮਕਾਈਆ। ਹਰਿਜਨ ਵੇਖੇ ਸਾਚੇ ਚੰਨ, ਲੱਖ ਚੁਰਾਸੀ ਵਿਚੋਂ ਲਏ ਪਰਗਟਾਈਆ। ਏਕਾ ਦੇਵੇ ਨਾਮ ਧਨ, ਧਨ ਖ਼ਜਾਨਾ ਇਕ ਵਖਾਈਆ। ਏਕਾ ਰਾਗ ਸੁਣਾਏ ਕੰਨ, ਦੂਜੇ ਘਰ ਗੁਰਸਿਖ ਪੜ੍ਹਨ ਨਾ ਜਾਈਆ। ਮਨ ਮਨੂਆ ਦੇਵੇ ਬੰਨ੍ਹ, ਮਨ ਮਨਸਾ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਵਿਸ਼ਨੂੰ ਤੇਰਾ ਮੇਲ ਮਿਲੌਣਾ, ਕਲਜੁਗ ਅੰਤਮ ਹਰਿ ਜਣਾਇੰਦਾ। ਨਿਹਕਲੰਕੀ ਜਾਮਾ ਪੌਣਾ, ਨਿਰਗੁਣ ਖੇਲ ਖਿਲਾਇੰਦਾ। ਗੋਬਿੰਦ ਸੂਰਾ ਇਕ ਉਠੌਣਾ, ਪੂਤ ਸਪੂਤਾ ਨਾਉਂ ਧਰਾਇੰਦਾ। ਰਾਮ ਰੂਪ ਹਰਿ ਨਜ਼ਰੀ ਔਣਾ, ਘਟ ਘਟ ਰਮਿਆ ਰਾਮ ਵਖਾਇੰਦਾ। ਕਾਹਨਾ ਕ੍ਰਿਸ਼ਨਾ ਖੇਲ ਖਿਲੌਣਾ, ਲੱਖ ਚੁਰਾਸੀ ਗੋਪੀ ਆਪ ਨਚਾਇੰਦਾ। ਈਸਾ ਮੂਸਾ ਰੰਗ ਚੜ੍ਹੌਣਾ, ਕਾਲਾ ਸੂਸਾ ਤਨ ਛੁਹਾਇੰਦਾ। ਮੁਕਾਮੇ ਹਕ ਡੇਰਾ ਲੌਣਾ, ਹਕ ਹਕ਼ੀਕ਼ਤ ਫੋਲ ਫੁਲਾਇੰਦਾ। ਲਾਸ਼ਰੀਕ ਇਕ ਅਖਵੌਣਾ, ਵਾਹਦ ਆਪਣੀ ਕਾਰ ਕਮਾਇੰਦਾ। ਆਲਮੀਨ ਫੇਰਾ ਪੌਣਾ, ਨੂਰ ਨੁਰਾਨਾ ਨੂਰ ਧਰਾਇੰਦਾ। ਬਿਸਮਲ ਹੋ ਹਰਿ ਘਟ ਅੰਦਰ ਡੇਰਾ ਲੌਣਾ, ਹੂ ਹੂ ਆਪਣਾ ਨਾਅਰਾ ਲਾਇੰਦਾ। ਏਕਾ ਕਲਮਾ ਨਬੀ ਪੜ੍ਹੌਣਾ, ਆਲਮ ਉਲਮਾ ਆਪ ਜਣਾਇੰਦਾ। ਤਾਲਬ ਤੁਲਬਾ ਆਪ ਸਿਖੌਣਾ, ਤਲਬ ਅਵਰ ਨਾ ਕੋਇ ਜਣਾਇੰਦਾ। ਸਚਖੰਡ ਦਵਾਰਾ ਇਕ ਸੁਹੌਣਾ, ਸਚਖੰਡ ਸਾਚੇ ਆਸਣ ਲਾਇੰਦਾ। ਨਿਰਗੁਣ ਸਰਗੁਣ ਰੂਪ ਵਟੌਣਾ, ਪੰਜ ਤੱਤ ਕਾਇਆ ਮੇਲ ਮਿਲਾਇੰਦਾ। ਨਾਨਕ ਨਾਨਕ ਨਾਨਕ ਨਾਮ ਰਖੌਣਾ, ਤ੍ਰੈਗੁਣ ਨਾਨਕ ਡੰਨ ਲਗਾਇੰਦਾ। ਗੋਬਿੰਦ ਗੋਬਿੰਦ ਗੜ੍ਹ ਸੁਹੌਣਾ, ਗੋਬਿੰਦ ਆਪਣਾ ਸੁਤ ਬਣਾਇੰਦਾ। ਚਾਰ ਵਰਨ ਦਾ ਡੇਰਾ ਢੌਣਾ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਵਖਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਚੌਦਾਂ ਵਿਦਿਆ ਏਕਾ ਡੋਰ ਬੰਧੌਣਾ, ਚੌਦਾਂ ਲੋਕ ਫੋਲ ਫੁਲਾਇੰਦਾ। ਚੌਦਾਂ ਤਬਕਾਂ ਕੁੰਡਾ ਲੌਹਣਾ, ਆਪ ਆਪਣਾ ਹੁਕਮ ਸੁਣਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਲੱਖ ਚੁਰਾਸੀ ਏਕਾ ਇਸ਼ਟ ਨਜ਼ਰੀ ਔਣਾ, ਦੂਜਾ ਇਸ਼ਟ ਨਾ ਕੋਇ ਜਣਾਇੰਦਾ। ਚਤੁਰਭੁਜ ਰੂਪ ਧਰੌਣਾ, ਆਦਿ ਸ਼ਕਤ ਨਾਉਂ ਰਖੌਣਾ, ਸ਼ਕਤੀ ਆਪਣੇ ਰੰਗ ਰੰਗਾਇੰਦਾ। ਸਾਚੀ ਭਗਤੀ ਮਾਰਗ ਲੌਣਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਵਿਸ਼ਨੂੰ ਤੇਰੀ ਗੰਢ ਪਵੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਦਿ ਅੰਤ ਸ੍ਰੀ ਭਗਵੰਤ, ਆਪਣੇ ਹੱਥ ਰਖਾਇੰਦਾ। ਆਪਣੇ ਹੱਥ ਰੱਖੇ ਡੋਰ, ਗੁਰ ਅਵਤਾਰ ਭੇਵ ਨਾ ਆਇਆ। ਜੁਗ ਜੁਗ ਮਾਤਲੋਕ ਦੇਵੇ ਤੋਰ, ਧੁਰ ਫਰਮਾਨਾ ਹੁਕਮ ਸੁਣਾਇਆ। ਜੋ ਆਇਆ ਸੋ ਚਲਿਆ ਕਰ ਕਰ ਓਟ, ਏਕਾ ਓਟ ਪੁਰਖ ਅਕਾਲ ਤਕਾਇਆ। ਅੰਤਮ ਮਿਲਿਆ ਨਿਰਗੁਣ ਜੋਤ, ਜੋਤੀ ਜੋਤ ਜੋਤ ਸਮਾਇਆ। ਕਾਇਆ ਛਡਿਆ ਜਗਤ ਕੋਟ, ਥਿਰ ਘਰ ਸਾਚੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਵੇਖੇ ਹਰਿ ਭਗਵੰਤ, ਵੇਖਣਹਾਰ ਵਡੀ ਵਡਿਆਈਆ। ਵੇਸ ਵਟਾਏ ਜੁਗਾ ਜੁਗੰਤ, ਜੁਗ ਕਰਤਾ ਸੱਚਾ ਸ਼ਹਿਨਸ਼ਾਹੀਆ। ਹਰਿਜਨ ਵੇਖੇ ਸਾਚੇ ਸੰਤ, ਬੇਪਰਵਾਹ ਬੇਪਰਵਾਹੀਆ। ਆਪੇ ਜਣਾਏ ਆਪਣਾ ਮੰਤ, ਆਤਮ ਪਰਮਾਤਮ ਇਕ ਪੜ੍ਹਾਈਆ। ਮੇਲ ਮਿਲਾਵਾ ਨਾਰੀ ਕੰਤ, ਸਚ ਸੁਹੰਜਣੀ ਸੇਜ ਸੁਹਾਈਆ। ਗੁਰਮੁਖ ਉਠਾਏ ਵਿਚੋਂ ਲੱਖ ਚੁਰਾਸੀ ਜੰਤ, ਜੀਵ ਜਾਣੇ ਨਾ ਕੋਇ ਵਡਿਆਈਆ। ਗੜ੍ਹ ਤੋੜੇ ਹਉਮੇ ਹੰਗਤ, ਨਿਵਣ ਸੁ ਅੱਖਰ ਇਕ ਸਮਝਾਈਆ । ਆਪ ਬਣਾਏ ਸਾਚੀ ਬਣਤ, ਅੰਤਮ ਬੇੜਾ ਬੰਨ੍ਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਸਦਾ ਹੋਏ ਸਹਾਏ, ਨਿਰਗੁਣ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਲਹਿਣਾ ਦੇਣਾ ਦਏ ਚੁਕਾਏ, ਪੂਰਬ ਲੇਖਾ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਵਿਛੜੇ ਲਏ ਮਿਲਾਏ, ਆਪਣਾ ਮੇਲਾ ਆਪ ਕਰਾਇੰਦਾ। ਗੁਰ ਚੇਲਾ ਏਕਾ ਧਾਮ ਬਹਾਏ, ਚੇਲਾ ਗੁਰ ਆਪ ਅਖਵਾਇੰਦਾ। ਸੱਜਣ ਸੁਹੇਲਾ ਸੇਵ ਕਮਾਏ, ਸੋ ਪੁਰਖ ਨਿਰੰਜਣ ਨਜ਼ਰ ਕਿਸੇ ਨਾ ਆਇੰਦਾ। ਆਪਣਾ ਵੇਲਾ ਆਪਣੇ ਹੱਥ ਰਖਾਏ, ਥਿਤ ਵਾਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਆਪ ਜਗਾਇੰਦਾ। ਹਰਿਜਨ ਸਾਚੇ ਜਾਣਾ ਜਾਗ, ਹਰਿ ਸ਼ਬਦੀ ਆਪ ਜਣਾਈਆ। ਕਾਇਆ ਮੰਦਰ ਅੰਦਰ ਜਗੇ ਚਿਰਾਗ਼, ਬਿਨ ਤੇਲ ਬਾਤੀ ਆਪ ਜਗਾਈਆ । ਦੁਰਮਤ ਮੈਲ ਧੋਵੇ ਦਾਗ਼, ਅੰਮ੍ਰਿਤ ਮੇਘ ਇਕ ਬਰਸਾਈਆ। ਫੜ ਫੜ ਹੰਸ ਬਣਾਏ ਕਾਗ, ਸੋਹੰ ਹੰਸਾ ਚੋਗ ਚੁਗਾਈਆ। ਅੰਤਰ ਉਪਜੇ ਇਕ ਵੈਰਾਗ, ਬਾਹਰ ਨਜ਼ਰ ਕਿਸੇ ਨਾ ਆਈਆ। ਜਿਸ ਸਤਿਗੁਰ ਸੱਜਣ ਗਿਆ ਲਾਧ, ਸੋ ਸਗਲਾ ਸੰਗ ਤਜਾਈਆ। ਘਰ ਮੇਲ ਮਿਲਾਵਾ ਮੋਹਣ ਮਾਧਵ ਮਾਧ, ਲਖਮੀ ਨਰਾਇਣ ਦਰਸ ਦਿਖਾਈਆ। ਲੱਖ ਚੁਰਾਸੀ ਵਿਚੋਂ ਲਏ ਕਾਢ, ਤ੍ਰੈਗੁਣ ਮਾਇਆ ਲਹਿਣਾ ਦਏ ਚੁਕਾਈਆ। ਏਥੇ ਉਥੇ ਰੱਖੇ ਦੇ ਕਰ ਹਾਥ, ਸਮਰਥ ਹੱਥ ਵਡੀ ਵਡਿਆਈਆ। ਲਹਿਣਾ ਦੇਣਾ ਚੁੱਕੇ ਪੂਜਾ ਪਾਠ, ਜਿਸ ਮਿਲੇ ਸੱਚਾ ਮਾਹੀਆ। ਨਹਾਵਣ ਜਾਏ ਨਾ ਤੀਰਥ ਆਠ ਸਾਠ, ਜਿਸ ਜਨ ਅੰਤਰ ਆਤਮ ਅਸ਼ਨਾਨ ਕਰਾਈਆ। ਦੂਸਰ ਦਰ ਸੁਣਨ ਨਾ ਜਾਏ ਪਾਠ, ਜਿਸ ਜਨ ਅੰਦਰੇ ਅੰਦਰ ਰਿਹਾ ਸੁਣਾਈਆ। ਦੂਜੇ ਅਗੇ ਨਾ ਡਾਹੇ ਹਾਥ, ਜਿਸ ਸਤਿਗੁਰ ਪੂਰਾ ਝੋਲੀ ਨਾਮ ਭਰਾਈਆ। ਨਾ ਕੋਈ ਪੁਛੇ ਜਾਤ ਪਾਤ, ਊਚ ਨੀਚ ਵਰਨ ਗੋਤ ਨਾ ਕੋਇ ਰਖਾਈਆ। ਜਗਤ ਅੰਧੇਰੀ ਮੇਟੇ ਰਾਤ, ਘਰ ਜੋਤ ਕਰੇ ਰੁਸ਼ਨਾਈਆ। ਚਰਨ ਕਵਲ ਬੰਧਾਏ ਨਾਤ, ਸਤਿਗੁਰ ਪੂਰਾ ਸੋ ਅਖਵਾਈਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਵੇਖ ਵਖਾਈਆ। ਅੰਤ ਉਤਾਰੇ ਆਪਣੇ ਘਾਟ, ਸ਼ੌਹ ਦਰਯਾ ਨਾ ਕੋਇ ਰੁੜ੍ਹਾਈਆ। ਜਨਮ ਜਨਮ ਦੀ ਮੁੱਕੇ ਵਾਟ, ਜਿਸ ਜਨ ਆਪਣਾ ਦਰਸ ਦਿਖਾਈਆ। ਸਾਹਿਬ ਦਿਆਲ ਠਾਕਰ ਕਮਲਾਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਤਾਰਨਹਾਰਾ ਇਕੋ ਗੁਰ, ਹਰਿ ਸ਼ਬਦੀ ਗੁਰ ਅਖਵਾਇੰਦਾ। ਆਦਿ ਜੁਗਾਦਿ ਆਵੇ ਜਾਵੇ ਧਾਮ ਧੁਰ, ਧੁਰ ਧਾਮ ਆਪਣਾ ਆਸਣ ਲਾਇੰਦਾ। ਏਕਾ ਰਾਗ ਏਕਾ ਤਾਲ ਏਕਾ ਸੁਰ, ਨਾਦ ਅਨਾਦੀ ਆਪ ਵਜਾਇੰਦਾ। ਏਕਾ ਅਸਵ ਏਕਾ ਘੁੜ, ਸ਼ਾਹ ਅਸਵਾਰ ਇਕ ਹੋ ਜਾਇੰਦਾ। ਜੁਗਾ ਜੁਗੰਤਰ ਏਕਾ ਜਾਏ ਬੌਹੜ, ਰੂਪ ਅਨੂਪ ਆਪ ਵਟਾਇੰਦਾ। ਦੋ ਜਹਾਨਾਂ ਲਾਏ ਪੌੜ, ਨਾਮ ਖੰਡਾ ਹੱਥ ਰਖਾਇੰਦਾ। ਜਨਮ ਜਨਮ ਦੀ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਰਸ ਵੇਖੇ ਮਿੱਠਾ ਕੌੜ, ਲੱਖ ਚੁਰਾਸੀ ਫੋਲ ਫੁਲਾਇੰਦਾ। ਵੇਖਣਹਾਰਾ ਕਰ ਕਰ ਗ਼ੌਰ, ਬੇਨਜ਼ੀਰ ਆਪਣੀ ਨਜ਼ਰ ਨਾ ਕਦੇ ਬਦਲਾਇੰਦਾ। ਜਿਸ ਜਨ ਸਤਿਗੁਰ ਸੱਜਣ ਜਾਏ ਬੌਹੜ, ਉਚੀ ਸ਼ੋਰ ਨਾ ਕਦੇ ਮਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਿਰਲੇ ਆਪਣੇ ਸੰਗ ਲਏ ਜੋੜ, ਟੁੱਟੀ ਗੰਢ ਆਪ ਵਖਾਇੰਦਾ। ਟੁੱਟੀ ਗੰਢਣਹਾਰ ਗੋਪਾਲਾ, ਆਦਿ ਜੁਗਾਦਿ ਦਇਆ ਕਮਾਈਆ। ਭਗਤ ਭਗਵੰਤ ਵੇਖੇ ਸਾਚੇ ਲਾਲਾ, ਲਾਲ ਅਨਮੁਲੜੇ ਆਪ ਉਠਾਈਆ। ਪਾਵੇ ਸਾਰ ਕਾਇਆ ਮੰਦਰ ਸੱਚੀ ਧਰਮਸਾਲਾ, ਨੌਂ ਦਵਾਰੇ ਪਾਰ ਕਰਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਲਹਿਣਾ ਦੇਣਾ ਚੁੱਕੇ ਕਾਲ ਮਹਾਕਾਲਾ, ਕਾਲ ਗਰਾਸ ਨਾ ਅੰਤ ਖਾਈਆ। ਏਕਾ ਦੱਸੇ ਰਾਹ ਸੁਖਾਲਾ, ਸੁਖ ਸਾਗਰ ਆਪ ਸਮਾਈਆ। ਸਰਬ ਜੀਆਂ ਕਰੇ ਪ੍ਰਿਤਪਾਲਾ, ਸਤਿਗੁਰ ਸੱਚਾ ਸਦਾ ਸਹਾਈਆ। ਫਲ ਲਾਏ ਕਾਇਆ ਡਾਲ੍ਹਾ, ਪੱਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਲਏ ਮਿਲਾਈਆ। ਭਗਤ ਭਗਵੰਤ ਆਪ ਮਿਲੌਣਾ, ਆਪਣੀ ਦਇਆ ਕਮਾਇੰਦਾ। ਸਵਛ ਸਰੂਪੀ ਦਰਸ ਦਿਖੌਣਾ, ਦੂਈ ਦਵੈਤੀ ਪਰਦਾ ਲਾਹਿੰਦਾ। ਜੋਤੀ ਨੂਰ ਡਗਮਗੌਣਾ, ਨੂਰ ਨੁਰਾਨਾ ਆਪ ਅਖਵਾਇੰਦਾ। ਹਰਿ ਕਾ ਮੰਦਰ ਇਕ ਵਖੌਣਾ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਸੂਰਜ ਚੰਦ ਨਾ ਕੋਇ ਚੜ੍ਹੌਣਾ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਮਿਲਾਇੰਦਾ। ਮੇਲ ਮਿਲਾਵਾ ਹਰਿ ਹਰਿ ਧਾਰ, ਜੋਤੀ ਜੋਤ ਮੇਲ ਮਿਲਾਇੰਦਾ। ਲੱਖ ਚੁਰਾਸੀ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਹੁਕਮੀ ਹੁਕਮ ਆਪ ਵਰਤਾਇੰਦਾ। ਕਰੋੜ ਤੇਤੀਸਾ ਲਏ ਬਹਾਲ, ਸੁਰਪਤ ਰਾਜਾ ਇੰਦ ਨਾਲ ਮਿਲਾਇੰਦਾ। ਕਰੇ ਖੇਲ ਦੀਨ ਦਿਆਲ, ਦੀਨਨ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਹੋਇਆ ਬੇਹਾਲ, ਨੇਤਰ ਨੈਣਾਂ ਨੀਰ ਵਹਾਇੰਦਾ। ਮੁਹੰਮਦ ਸੰਗ ਨਾ ਨਿਭਿਆ ਨਾਲ, ਅੱਲਾ ਰਾਣੀ ਮੁਖ ਸ਼ਰਮਾਇੰਦਾ। ਅੰਤਮ ਸਭ ਦੇ ਸਿਰ ਤੇ ਕੂਕੇ ਕਾਲ, ਸਿਰ ਹੱਥ ਨਾ ਕੋਇ ਰਖਾਇੰਦਾ। ਇਕ ਦੂਜੇ ਦੀ ਕਰਨ ਭਾਲ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਸਾਚੀ ਵਸਤ ਨਾ ਦਿਸੇ ਧਨ ਮਾਲ, ਨਾਮ ਧਨ ਨਾ ਕੋਇ ਰਖਾਇੰਦਾ। ਆਪਣਾ ਆਪ ਗਏ ਗਾਲ, ਕਰਤਾ ਕ਼ੀਮਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਵਿਸ਼ਨੂੰ ਪੱਲਾ ਲਏ ਫੜ, ਆਪਣਾ ਬੰਧਨ ਪਾਇੰਦਾ। ਹਰਿ ਵੇਖਣਹਾਰਾ ਨੌਂ ਖੰਡ ਮਹੱਲਾ, ਮੰਡਲ ਮੰਡਪ ਵੇਖ ਵਖਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਨਿਰਗੁਣ ਨੂਰ ਡਗਮਗਾਈਆ। ਏਕਾ ਵਾਰ ਬੋਲੇ ਹੱਲਾ, ਸਫ਼ਾ ਸਭ ਦੀ ਦਏ ਉਠਾਈਆ। ਗੁਰਮੁਖਾਂ ਅੰਦਰ ਆਪੇ ਰਲਾ, ਜੋਤੀ ਜੋਤ ਕਰ ਰੁਸ਼ਨਾਈਆ। ਲੇਖਾ ਜਾਣੇ ਰਾਣੀ ਅੱਲਾ, ਹੂ ਹੂ ਨਾਅਰਾ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਈਆ। ਸਮਝਣਹਾਰਾ ਜਾਏ ਸਮਝ, ਹਰਿ ਸਾਚਾ ਸ਼ਬਦ ਸਮਝਾਇੰਦਾ। ਹਰਿ ਕਾ ਨਾਉਂ ਸਾਚੀ ਰਮਜ਼, ਲੇਖਾ ਲਿਖਤ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਾ ਕੋਈ ਰਾਗ ਨਾ ਕੋਇ ਤਰਜ਼, ਆਪਣਾ ਗੀਤ ਆਪ ਅਲਾਇੰਦਾ। ਵਿਸ਼ਨੂੰ ਭੰਡਾਰਾ ਦੇਵੇ ਦਾਤ, ਹਰਿ ਸਾਚਾ ਆਪ ਵਰਤਾਇੰਦਾ। ਅੰਤਮ ਵੇਖ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਗ੍ਰੰਥੀ ਪੰਥੀ ਭੁੱਲੇ ਸਾਚੀ ਗਾਥ, ਅੰਤਮ ਨਿਭੇ ਨਾ ਕੋਇ ਸਾਥ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਕਿਸੇ ਨਜ਼ਰ ਨਾ ਆਏ ਤ੍ਰਿਲੋਕੀ ਨਾਥ, ਕੋਟਨ ਕੋਟ ਟੱਲ ਖੜਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਵਿਸ਼ਨੂੰ ਤੇਰਾ ਨਿਭਾਏ ਸੰਗ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਕਲਜੁਗ ਨੱਚੇ ਬਣ ਮਲੰਗ, ਚਾਰੋਂ ਕੁੰਟ ਫੇਰਾ ਪਾਈਆ। ਲੱਖ ਚੁਰਾਸੀ ਨਾਰ ਦੁਹਾਗਣ ਹੋਈ ਰੰਡ, ਸਾਚਾ ਕੰਤ ਨਾ ਕੋਇ ਹੰਢਾਈਆ। ਘਰ ਘਰ ਅੰਦਰ ਗ੍ਰਹਿ ਗ੍ਰਹਿ ਹੋਇਆ ਘਮੰਡ, ਮਨ ਮਤ ਕਰੇ ਲੜਾਈਆ। ਗੁਰਮਤ ਨਾ ਗਾਏ ਕੋਇ ਸੁਹਾਗੀ ਛੰਦ, ਭਰਮੇ ਭੁੱਲੀ ਸਰਬ ਲੋਕਾਈਆ। ਕਿਸੇ ਨਾ ਆਏ ਪਰਮਾਨੰਦ, ਨਿਜਾਨੰਦ ਗਏ ਗਵਾਈਆ। ਉਪਰ ਚੜ੍ਹਿਆ ਵੇਖਣ ਚੰਦ, ਘਰ ਚੰਦ ਨਾ ਕੋਇ ਚੜ੍ਹਾਈਆ। ਰਸਨਾ ਲਾਇਆ ਮਦਿਰਾ ਮਾਸ ਗੰਦ, ਹਰਿ ਕਾ ਨਾਉਂ ਨਾ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਤੇਰਾ ਲੇਖਾ ਦਏ ਮੁਕਾਈਆ। ਕਲਜੁਗ ਤੇਰਾ ਲੇਖਾ ਫੋਲੇ, ਹਰਿ ਸਾਚਾ ਵੇਖ ਵਖਾਈਆ। ਸਰਗੁਣ ਅੰਦਰ ਨਿਰਗੁਣ ਬੋਲੇ, ਨਿਰਾਕਾਰ ਧਾਰ ਚਲਾਈਆ। ਨਿਰਗੁਣ ਵਸੇ ਸਰਗੁਣ ਓਹਲੇ, ਬਿਨ ਨਿਜ ਨੇਤਰ ਨਜ਼ਰ ਨਾ ਆਈਆ। ਪਹਿਲਾਂ ਆਪਣਾ ਪਰਦਾ ਖੋਲੇ, ਫਿਰ ਸਤਿਗੁਰ ਵੇਖਣ ਪਾਈਆ। ਬੋਲਣਹਾਰਾ ਕਦੇ ਨਾ ਡੋਲੇ, ਅਡੁਲ ਸੱਚਾ ਸ਼ਹਿਨਸ਼ਾਹੀਆ। ਜਿਸ ਜਨ ਦਵਾਰਾ ਆਪਣਾ ਖੋਲ੍ਹੇ, ਸੋ ਜਨ ਵੇਖਣ ਪਾਈਆ। ਜਿਸ ਦੇ ਗੌਂਦੇ ਰਹੇ ਢੋਲੇ, ਸੋ ਚਲ ਕੇ ਆਇਆ ਮਾਹੀਆ। ਚਾਰ ਜੁਗ ਦਾ ਤੋਲ ਤੋਲੇ, ਨਾਮ ਖੰਡਾ ਹੱਥ ਉਠਾਈਆ। ਗੁਰਮੁਖ ਮਨਮੁਖ ਦੋਵੇਂ ਫੋਲੇ, ਲੁਕਿਆ ਕੋਇ ਰਹਿਣ ਨਾ ਪਾਈਆ। ਕਲਜੁਗ ਜੀਵ ਜਗਤ ਵਰੋਲੇ, ਨਾਮ ਮਧਾਣਾ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੋਲਣਹਾਰਾ ਰਿਹਾ ਸਮਝਾਈਆ। ਸਰਗੁਣ ਅੰਦਰ ਨਿਰਗੁਣ ਲੁਕ, ਲੁਕਵੀਂ ਖੇਲ ਖਿਲਾਈਆ। ਜਿਸ ਜਨ ਪਰਦਾ ਦਏ ਚੁੱਕ, ਤਿਸ ਜਨ ਨਜ਼ਰੀ ਆਈਆ। ਅੰਦਰੇ ਅੰਦਰ ਪਏ ਉਠ, ਆਪਣਾ ਦਰਸ ਦਿਖਾਈਆ। ਸਰਗੁਣ ਉਤੇ ਨਿਰਗੁਣ ਗਿਆ ਤੁਠ, ਨਿਰਗੁਣ ਸਰਗੁਣ ਰੰਗ ਰੰਗਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਨਜ਼ਰ ਕਿਸੇ ਨਾ ਆਈਆ। ਗੁਰਮੁਖ ਜਾਣੇ ਸਾਚਾ ਸੁਤ, ਜਿਸ ਜਨ ਆਪਣੀ ਬੂਝ ਬੁਝਾਈਆ। ਬਾਹਰੋਂ ਦਿਸੇ ਪੰਜ ਤਤ ਕਾਇਆ ਬੁੱਤ, ਅੰਦਰ ਪਾਰਬ੍ਰਹਮ ਪਤਿ ਪਰਮੇਸ਼ਵਰ ਆਪਣਾ ਆਸਣ ਲਾਈਆ। ਪਾਰਬ੍ਰਹਮ ਬ੍ਰਹਮ ਸੁਹਾਈ ਰੁੱਤ, ਫੁਲ ਫਲਵਾੜੀ ਆਪ ਮਹਿਕਾਈਆ। ਜਿਸ ਨੇ ਸਵਾਲ ਕੀਤਾ ਉਠ, ਤਿਸ ਜਨ ਆਪ ਸਮਝਾਈਆ। ਨਿਰਗੁਣ ਸਰਗੁਣ ਸਾਧ ਸੰਗਤ, ਗੁਰਮੁਖ ਮੇਲ ਮਿਲਾਈਆ। ਅੰਦਰ ਚੜ੍ਹੇ ਨਾਮ ਰੰਗਤ, ਬਾਹਰ ਕਾਇਆ ਮਾਟੀ ਖ਼ਾਕ ਦਸਾਈਆ। ਅੱਧੇ ਬੈਠੇ ਨਾਮ ਮੰਗਤ, ਅੱਧੇ ਬੈਠੇ ਖੇਲ ਖਿਲਾਈਆ। ਜਿਸ ਜਨ ਪ੍ਰਭ ਮਿਲਣ ਦੀ ਬਣੇ ਬਣਤ, ਤਿਸ ਮੇਲੇ ਸੱਚਾ ਸ਼ਹਿਨਸ਼ਾਹੀਆ। ਸਰਗੁਣ ਬੈਠੀ ਸਾਧ ਸੰਗਤ, ਨਿਰਗੁਣ ਅੰਦਰੇ ਅੰਦਰ ਖੇਲ ਖਿਲਾਈਆ। ਸਰਗੁਣ ਦਿਸੇ ਪੰਜ ਤੱਤ ਚੋਲਾ, ਜੋ ਜਨ ਦਵਾਰੇ ਨਜ਼ਰੀ ਆਇੰਦਾ। ਨਿਰਗੁਣ ਅੰਤਰ ਰੱਖਿਆ ਓਹਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਆਪਣਾ ਆਪ ਜੀਵ ਨਾ ਜਾਣੇ ਮੇਰੇ ਅੰਦਰ ਕਵਣ ਬੋਲਾ, ਕਵਣ ਕੂਟੇ ਆਸਣ ਲਾਇੰਦਾ। ਕਵਣ ਮਾਂ ਪਿਉ ਭੈਣ ਭਰਾ ਸਾਕ ਸੱਜਣ ਗਾਏ ਢੋਲਾ, ਰਸਨਾ ਜਿਹਵਾ ਕਵਣ ਹਿਲਾਇੰਦਾ। ਕਵਣ ਕਵਣ ਜੂਠ ਝੂਠ ਪਾਵਨ ਰੌਲਾ, ਕਵਣ ਸਚ ਸੁੱਚ ਜਣਾਇੰਦਾ। ਕਵਣ ਚਲਾਏ ਉਪਰ ਧੌਲਾ, ਕਵਣ ਕੂਟੋ ਕੂਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਕਰ, ਸੰਗਤ ਅੰਦਰ ਹਰਿ ਜੂ ਵੜ, ਆਸਣ ਸਿੰਘਾਸਣ ਸੋਭਾ ਪਾਇੰਦਾ। ਸਰਗੁਣ ਸੰਗਤ ਹਰਿ ਹਰਿ ਜੋਤ, ਨਿਰਵੈਰ ਨਿਰਵੈਰ ਨਿਰਵੈਰ ਆਪ ਅਖਵਾਈਆ। ਕਾਇਆ ਬਣਿਆ ਕਿਲਾ ਕੋਟ, ਅੰਦਰ ਲੁਕਿਆ ਬੇਪਰਵਾਹੀਆ। ਜਿਸ ਜਨ ਕੱਢੇ ਹਉਮੇ ਖੋਟ, ਤਿਸ ਆਪਣਾ ਆਪ ਬੁਝਾਈਆ। ਘਰ ਤਨ ਨਗਾਰੇ ਲਗਾਏ ਚੋਟ, ਏਕਾ ਡੰਕਾ ਨਾਮ ਵਜਾਈਆ। ਅੰਦਰ ਜਗਾਏ ਨਿਰਮਲ ਜੋਤ, ਅੰਦਰ ਵਸਣਹਾਰਾ ਫੇਰ ਨਜ਼ਰੀ ਆਈਆ। ਝਗੜਨ ਵਾਲੇ ਬਹੁਤ, ਨਾਮ ਪਕੜਨ ਵਾਲਾ ਵਿਰਲਾ ਗੁਰਮੁਖ ਗੁਰਸਿਖ ਮਿਲੇ ਸੱਚੇ ਮਾਹੀਆ। ਬਾਹਰੋਂ ਦਿਸਦੇ ਹਿਲਦੇ ਹੋਠ, ਅੰਦਰ ਹਲੌਣ ਵਾਲਾ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਗਤ ਦੇਵੇ ਮਾਣ ਵਡਿਆਈਆ। ਅੱਧੇ ਰੱਖਣ ਸਤਿਗੁਰ ਆਸ, ਦਿਵਸ ਰੈਣ ਧਿਆਈਆ। ਅੱਧੇ ਹੋਏ ਮਨ ਕੇ ਦਾਸ, ਮਨ ਵਾਸਨਾ ਫਿਰੇ ਭਜਾਈਆ। ਅੱਧੇ ਜਪਣ ਰਸਨ ਸਵਾਸ ਸਵਾਸ, ਅੱਧੇ ਗਾਲੀਆਂ ਰਹੇ ਕਢਾਈਆ। ਅੱਧਿਆਂ ਕਰਕੇ ਜਾਣੀ ਆਪਣੀ ਬੰਦ ਖ਼ੁਲਾਸ, ਅੱਧੇ ਖ਼ਾਲੀ ਹੱਥ ਭੁਆਈਆ। ਅੱਧਿਆਂ ਵਸੇ ਸਦਾ ਪਾਸ, ਅੱਧੇ ਨਿਰਾਸ ਰੋਵਣ ਮਾਰਨ ਧਾਹੀਂਆ। ਸਤਿਗੁਰ ਨਜ਼ਰ ਨਾ ਆਏ ਪ੍ਰਿਥਮੀ ਆਕਾਸ਼, ਜੋ ਜਨ ਬੈਠੇ ਮੁਖ ਭੁਆਈਆ। ਤਿਨ੍ਹਾਂ ਸਤਿਗੁਰ ਵਸੇ ਪਾਸ, ਜੋ ਹਰਿ ਸਤਿਗੁਰ ਨਿਉਂ ਨਿਉਂ ਸੀਸ ਝੁਕਾਈਆ। ਏਥੇ ਓਥੇ ਕਰੇ ਬੰਦ ਖ਼ੁਲਾਸ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਮੰਗਣਹਾਰੀ ਸਰਬ ਲੋਕਾਈਆ। ਅੱਧੇ ਮੰਗਣ ਸ਼ਬਦ ਘਨਘੋਰ, ਪ੍ਰਭ ਅੱਗੇ ਝੋਲੀ ਡਾਹੀਆ। ਅੱਧੇ ਰਾਤੀਂ ਉਠ ਉਠ ਫਿਰਦੇ ਚੋਰ, ਲੁੱਟ ਲੁੱਟ ਜੀਵਾਂ ਰਹੇ ਸਤਾਈਆ। ਅੱਧੇ ਚੜ੍ਹਦੇ ਨਾਮ ਘੋੜ, ਸੋਲਾਂ ਕਲੀਆਂ ਆਸਣ ਪਾਈਆ। ਅੱਧੇ ਆਪਣਾ ਆਪ ਰਹੇ ਰੋੜ੍ਹ, ਵਿਸ਼ੇ ਵਿਕਾਰਾ ਵਕ਼ਤ ਗਵਾਈਆ। ਸਤਿਗੁਰ ਪੂਰੇ ਦੀ ਸਦਾ ਲੋੜ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਨਿਰਗੁਣ ਸਰਗੁਣ ਤੇਰੀ ਆਪਣੇ ਹੱਥ ਰੱਖੀ ਡੋਰ, ਜਿਧਰ ਚਾਹੇ ਰਿਹਾ ਭੁਆਈਆ। ਗੁਰ ਅਵਤਾਰਾਂ ਆਪਣੇ ਹੁਕਮੇ ਦੇਵੇ ਤੋਰ, ਅੰਤਮ ਆਪਣੇ ਵਿਚ ਲਏ ਮਿਲਾਈਆ। ਬਿਨ ਬੂਝੇ ਜੀਵ ਪਾਵੇ ਸ਼ੋਰ, ਸਮਝ ਸਮਝ ਵਿਚ ਨਾ ਆਈਆ। ਅੱਧੇ ਮੰਗਦੇ ਕੁਛ ਹੋਰ, ਅਧੇ ਮੰਗਦੇ ਕੁਛ ਹੋਰ, ਦੇਵਣਹਾਰੇ ਘਰ ਕੋਈ ਨਾ ਥੋੜ, ਜੋ ਮੰਗੇ ਸੋ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖ ਮਨਮੁਖ ਮਨਮੁੁਖ ਗੁਰਮੁਖ ਦੋਵੇਂ ਰਾਹ ਚਲਾਈਆ। ਨਿਰਗੁਣ ਸੁਣੇ ਨਿਰਗੁਣ ਸੁਣਾਏ, ਸਰਗੁਣ ਨਿਰਗੁਣ ਆਪਣੀ ਧਾਰ ਰਖਾਇੰਦਾ। ਨਿਰਗੁਣ ਬੋਲੇ ਨਿਰਗੁਣ ਗਾਏ, ਨਿਰਗੁਣ ਆਪਣੀ ਝੋਲੀ ਪਾਇੰਦਾ। ਨਿਰਗੁਣ ਬਹਿ ਬਹਿ ਖ਼ੁਸ਼ੀ ਮਨਾਏ, ਨਿਰਗੁਣ ਆਪਣੇ ਰੰਗ ਸਮਾਇੰਦਾ। ਸਰਗੁਣ ਚੋਲਾ ਪਰਦਾ ਪਾਏ, ਕਾਇਆ ਮਾਟੀ ਹੱਟ ਵਖਾਇੰਦਾ। ਬਿਨ ਨਿਰਗੁਣ ਸਰਗੁਣ ਰਹਿਣ ਨਾ ਪਾਏ, ਖ਼ਾਕੀ ਖ਼ਾਕ ਖ਼ਾਕ ਵਖਾਇੰਦਾ। ਸਰਗੁਣ ਅੰਦਰੋਂ ਨਿਰਗੁਣ ਆਪਣਾ ਬਾਹਰ ਕਢਾਏ, ਪਵਣ ਸਵਾਸ ਨਾ ਕੋਇ ਚਲਾਇੰਦਾ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਸਭ ਕਰੇ ਹਾਏ ਹਾਏ, ਸਰਗੁਣ ਅੰਦਰ ਨਿਰਗੁਣ ਨਜ਼ਰ ਨਾ ਆਇੰਦਾ। ਬਿਨ ਨਿਰਗੁਣ ਸਰਗੁਣ ਕਿਸੇ ਨਾ ਥਾਏ, ਸਰਗੁਣ ਨਿਰਗੁਣ ਬਿਨਾ ਨਾ ਸੋਭਾ ਪਾਇੰਦਾ। ਜਿਸ ਸਰਗੁਣ ਅੰਦਰ ਨਿਰਗੁਣ ਡੇਰਾ ਲਾਏ, ਸੋ ਸਰਗੁਣ ਲੋਕਮਾਤ ਬੂਝ ਬੁਝਾਇੰਦਾ। ਗੁਰੂ ਗਰੰਥ ਅੰਦਰ ਸ਼਼ਬਦੀ ਧਾਰ, ਨਾਨਕ ਨਾਮ ਸਾਲਾਹੀਆ। ਨਿਸ਼ਅੱਖਰ ਅੱਖਰ ਕਰ ਪਿਆਰ, ਅਗੰਮੜਾ ਰੂਪ ਵਟਾਈਆ। ਤ੍ਰੈਗੁਣ ਮਾਇਆ ਕਰ ਆਧਾਰ, ਪੰਚਮ ਹੋਏ ਸਹਾਈਆ। ਪੈਂਤੀਸ ਅੱਖਰ ਖੋਲ੍ਹ ਕਿਵਾੜ, ਤਿੰਨ ਪੰਜ ਕਰੇ ਕੁੜਮਾਈਆ। ਨਿਰਗੁਣ ਸਰਗੁਣ ਖੋਲ ਕਿਵਾੜ, ਆਪਣਾ ਗੁਣ ਜਣਾਈਆ। ਭਗਤ ਭਗਵੰਤ ਦਏ ਆਧਾਰ, ਭਗਵੰਤ ਰਹੇ ਜਸ ਗਾਈਆ। ਜਿਸ ਮਿਲਿਆ ਗੁਰ ਕਰਤਾਰ, ਸੋ ਹਰਿ ਜਸ ਰਿਹਾ ਸੁਣਾਈਆ। ਨਾਨਕ ਅੰਗਦ ਕਰ ਪਿਆਰ, ਸ਼ਬਦ ਗੁਰ ਵਡਿਆਈਆ। ਜੋਤ ਨੂਰ ਦੇ ਆਧਾਰ, ਅਗਿਆਨ ਅੰਧੇਰ ਚੁਕਾਈਆ। ਅੰਗਦ ਆਪਣਾ ਖੋਲ੍ਹ ਕਿਵਾੜ, ਏਕਾ ਨੈਣ ਉਠਾਈਆ। ਅਮਰ ਦਾਸ ਕਰ ਪਿਆਰ, ਅੰਮ੍ਰਿਤ ਸਰੋਵਰ ਨਹਾਈਆ। ਅੰਮ੍ਰਿਤ ਸਰੋਵਰ ਅਪਰ ਅਪਾਰ, ਕਾਇਆ ਮੰਦਰ ਅੰਦਰ ਆਪ ਨੁਹਾਈਆ। ਤਨ ਮਨ ਕਰਿਆ ਠੰਡਾ ਠਾਰ, ਅਗਨੀ ਅੱਗ ਬੁਝਾਈਆ। ਬੂੰਦ ਸਵਾਂਤੀ ਅਪਰ ਅਪਾਰ, ਨਿਝਰ ਝਿਰਨਾ ਇਕ ਝਿਰਾਈਆ। ਪਾਇਆ ਗੁਰ ਏਕਾ ਵਾਰ, ਗੁਰ ਕ਼ੀਮਤ ਕਹਿਣ ਨਾ ਜਾਈਆ। ਗੁਰ ਮਿਲਾਇਆ ਏਕੰਕਾਰ, ਨਿਰਾਕਾਰ ਸਹਿਜ ਸੁਖਦਾਈਆ। ਅਮਰ ਦਾਸ ਦੇ ਆਧਾਰ, ਰਾਮ ਦਾਸ ਦਏ ਵਡਿਆਈਆ। ਰਾਮ ਦਾਸ ਕਾਇਆ ਮੰਦਰ ਅੰਦਰ ਹਰਿ ਮੰਦਰ ਦਏ ਵਖਾਲ, ਉੱਤਰ ਪੂਰਬ ਪੱਛਮ ਦੱਖਣ ਆਪ ਫਿਰਾਈਆ। ਨਿਰਗੁਣ ਜੋਤੀ ਜੋਤੀ ਜੁਮਾਲ, ਘਰ ਘਰ ਵਿਚ ਕਰੀ ਰੁਸ਼ਨਾਈਆ। ਅੰਦਰੇ ਅੰਦਰ ਵੱਜੇ ਤਾਲ, ਨਾਦ ਅਨਾਦ ਧੁਨ ਅਲਾਈਆ। ਨਾਮ ਨਿਧਾਨਾ ਗਾਏ ਬੇਮਿਸਾਲ, ਲਿਖਣ ਪੜ੍ਹਨ ਵਿਚ ਨਾ ਆਈਆ। ਸਚ ਦਵਾਰਾ ਲਿਆ ਭਾਲ, ਸਤਿਗੁਰ ਪੂਰੇ ਦਇਆ ਕਮਾਈਆ। ਰਾਮਦਾਸ ਦਾ ਹੱਲ ਹੋਇਆ ਸਵਾਲ, ਅੰਕੜਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਕਾਇਆ ਮੰਦਰ ਸ਼ਬਦ ਨਾਦ, ਰਾਮ ਦਾਸ ਵੱਜੀ ਵਧਾਈਆ। ਘਰ ਘਰ ਵਿਚ ਵੇਖਿਆ ਬ੍ਰਹਮ ਬ੍ਰਹਿਮਾਦਿ, ਪਾਰਬ੍ਰਹਮ ਪ੍ਰਭ ਨਜ਼ਰੀ ਆਈਆ। ਬਿਨ ਰਸਨਾ ਜਿਹਵਾ ਖਾਧਾ ਸਵਾਦ, ਰਸਨਾ ਰਸ ਨਾ ਕੋਇ ਚਖਾਈਆ। ਹਰਿ ਕਾ ਨਾਉਂ ਬੋਧ ਅਗਾਧ, ਗੁਰ ਕਿਰਪਾ ਆਪ ਕਮਾਈਆ। ਅਰਜਨ ਏਕਾ ਲਿਆ ਲਾਧ, ਸੁਤ ਦੁਲਾਰੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਸ਼ਬਦ ਦੇਹ ਤ੍ਰੈ ਮੇਲਾ ਸਹਿਜ ਮਿਲਾਈਆ। ਪੰਜ ਤੱਤ ਕਾਇਆ ਦੇਹ, ਅਰਜਨ ਗੁਰ ਹੰਢਾਇੰਦਾ। ਸ਼ਬਦੀ ਲੱਗਾ ਸਾਚਾ ਨੇਹ, ਗੁਰੂ ਰਾਮ ਦਾਸ ਲਗਾਇੰਦਾ। ਜੋਤੀ ਜਾਤਾ ਬਰਖ਼ੇ ਮੇਂਹ, ਅੰਮ੍ਰਿਤ ਮੇਘ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਧਾਰ ਚਲਾਇੰਦਾ। ਗੁਰ ਅਰਜਣ ਸ਼ਬਦ ਬਾਣ, ਹਰਿ ਸ਼ਬਦੀ ਸ਼ਬਦ ਲਗਾਇਆ। ਲੇਖਾ ਜਾਣੇ ਧੁਰ ਫ਼ਰਮਾਨ, ਅਗੰਮ ਅਗੰਮੜਾ ਗਾਇਆ। ਨਾਨਕ ਅੰਗਦ ਅਮਰ ਰਾਮਦਾਸ ਮਿਲਿਆ ਆਣ, ਏਕਾ ਘਰ ਵਸਾਇਆ। ਚੌਥੇ ਪਦ ਹੋਇਆ ਪਰਵਾਨ, ਘਰ ਚੌਥਾ ਏਕਾ ਪਾਇਆ। ਪੰਚਮ ਮੇਲ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਇਆ। ਭਗਤ ਭਗਵੰਤ ਵੇਖੇ ਆਣ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਦੇਵੇ ਸਚ ਸੰਦੇਸ਼ਾ ਵਾਲੀ ਦੋ ਜਹਾਨ, ਲੋਕਮਾਤ ਆਪ ਸੁਣਾਇਆ। ਚਾਰ ਵਰਨਾਂ ਇਕ ਗਿਆਨ, ਗੁਰ ਮੰਤਰ ਨਾਮ ਦ੍ਰਿੜਾਇਆ। ਹਿੰਦੂ ਮੁਸਲਿਮ ਨਾ ਕੋਇ ਈਮਾਨ, ਸ਼ਰਅ ਸ਼ਰੀਅਤ ਨਾ ਕੋਇ ਬਣਾਇਆ। ਕਾਇਆ ਮੰਦਰ ਵਖਾਇਆ ਸਚ ਮਕਾਨ, ਜਨ ਭਗਤਾਂ ਨਾਲ ਮਿਲਾਇਆ। ਇਕ ਇਕੱਲਾ ਜਗਤ ਬਬਾਣ, ਪੁਰਖ ਅਬਿਨਾਸ਼ੀ ਰਿਹਾ ਉਡਾਇਆ। ਆਓ ਭਗਤੋਂ ਚੜ੍ਹੋ ਆਣ, ਉਚੀ ਕੂਕ ਕੂਕ ਸੁਣਾਇਆ। ਭੁਲ ਨਾ ਜਾਏ ਕੋਈ ਬਣ ਨਾਦਾਨ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਕਰਾਇਆ। ਸਤਿਗੁਰ ਪੂਰਾ ਹਰਿ ਕਾ ਸ਼ਬਦ ਸਦਾ ਮਿਹਰਵਾਨ, ਪੰਜ ਤੱਤ ਖੇੜਾ ਦਏ ਵਸਾਇਆ। ਆਪੇ ਵਸੇ ਨਾਲ ਭਗਵਾਨ, ਸਾਚੇ ਮੰਦਰ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਆਪਣੀ ਵੰਡ ਵੰਡਾਇਆ। ਦੇਹ ਜੋਤ ਕੀਤੀ ਅੱਡ, ਪਾਰਬ੍ਰਹਮ ਦਇਆ ਕਮਾਈਆ। ਪੰਜ ਤੱਤ ਅੰਦਰੋਂ ਸ਼ਬਦ ਕੱਢ, ਕ਼ਾਗ਼ਜ ਕ਼ਲਮ ਲਿਖੀ ਸ਼ਾਹੀਆ। ਭਗਤਾਂ ਦਿਤੀ ਏਕਾ ਮਤ, ਬ੍ਰਹਮ ਮਤ ਗਿਆ ਸਮਝਾਈਆ। ਉਤਮ ਰੱਖਿਆ ਹਰਿ ਕਾ ਤੱਤ, ਰੂਪ ਰੰਗ ਨਾ ਕੋਇ ਰਖਾਈਆ। ਗਾ ਗਾ ਸੁਣਾਇਆ ਹਰਿ ਜੂ ਜਸ, ਰਸਨਾ ਜਿਹਵਾ ਏਕਾ ਗੁਣ ਸੁਣਾਈਆ। ਪੂਰੀ ਕਰੇ ਸਭ ਦੀ ਆਸ, ਜੋ ਚਲੇ ਪ੍ਰਭ ਰਜ਼ਾਈਆ। ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਗੁਰ ਕਾ ਸ਼ਬਦ ਦਾਸੀ ਦਾਸ, ਸੇਵਕ ਸੇਵਾ ਸੇਵ ਕਮਾਈਆ। ਨਾਨਕ ਅਰਜਨ ਹਰਿ ਗੁਣ ਗਾਇਆ। ਕੋਈ ਨਾ ਜਾਏ ਨਿਰਾਸ, ਜੋ ਜਨ ਅੱਗੇ ਝੋਲੀ ਡਾਹਿਆ। ਸਤਿਗੁਰ ਸਦਾ ਵਸੇ ਪਾਸ, ਨਾ ਮਰੇ ਨਾ ਜਾਇਆ। ਪੰਚਮ ਸ਼ਬਦ ਕਰ ਪਰਕਾਸ਼, ਗੁਰ ਅਰਜਨ ਅੰਕ ਮੁਕਾਇਆ। ਨੌਂ ਦਵਾਰੇ ਕਰ ਤਮਾਸ਼, ਨਾਵਾਂ ਗੁਰ ਖੇਲ ਕਰਾਇਆ। ਅੰਤਮ ਸਭ ਦਾ ਲੇਖੇ ਵੇਖੇ ਸਵਾਸ, ਬਿਨ ਹਰਿ ਲੇਖਾ ਕੋਇ ਨਾ ਪਾਇਆ। ਦਸਵੇਂ ਘਰ ਕਰ ਪਰਕਾਸ਼, ਗੋਬਿੰਦ ਸੂਰਾ ਹਰਿ ਉਠਾਇਆ। ਅੰਤਮ ਕਰਿਆ ਖੇਲ ਤਮਾਸ਼, ਜਗਤ ਨਦੇੜ ਦਏ ਵਸਾਇਆ। ਗੋਦਾਵਰੀ ਪੂਰੀ ਕੀਤੀ ਆਸ, ਚਰਨ ਕਵਲ ਛੁਹਾਇਆ। ਏਕਾ ਸਾਤਾ ਛੀਕਾ ਪਾਂਜਾ ਕਰ ਪਰਕਾਸ਼, ਪਰਮ ਪੁਰਖ ਰਾਹ ਤਕਾਇਆ। ਗੁਰ ਕਾ ਸ਼ਬਦ ਨਾ ਹੋਏ ਵਿਨਾਸ, ਏਕਾ ਵਾਕ ਮੁਖ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਗੁਰ ਪਰਗਟਾਇਆ। ਗੁਰੂ ਗ੍ਰੰਥ ਗੋਬਿੰਦ ਸੰਦੇਸ਼, ਗੁਰਮੁਖਾਂ ਕਰੇ ਪੜ੍ਹਾਈਆ। ਤਿਸ ਸਾਹਿਬ ਕੋ ਕਰੋ ਆਦੇਸ, ਜੋ ਘਟ ਘਟ ਰਿਹਾ ਸਮਾਈਆ। ਸੋ ਸਾਹਿਬ ਨਾਨਕ ਲਿਆ ਵੇਖ, ਅੰਗਦ ਅਮਰਦਾਸ ਗਿਆ ਵਖਾਈਆ। ਤਿਸ ਦਾ ਮੁੱਛ ਦਾੜ੍ਹੀ ਨਾ ਕੋਈ ਕੇਸ, ਰਾਮ ਦਾਸ ਰਿਹਾ ਸਾਲਾਹੀਆ। ਗੁਰ ਅਰਜਣ ਲਿਖਿਆ ਲੇਖ, ਗੁਰ ਬਾਣੀ ਰੂਪ ਪਰਗਟਾਈਆ। ਜਿਸ ਦਾ ਨਾ ਕੋਈ ਰੂਪ ਨਾ ਕੋਈ ਭੇਖ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਆਦਿ ਜੁਗਾਦਿ ਨੇਤਨ ਨੇਤ, ਨੇਰਨ ਨੇਰ ਨੇਰ ਅਖਵਾਈਆ। ਗੁਰ ਸ਼ਬਦ ਖੋਜੋ ਕਾਇਆ ਖੇਤ, ਅੱਠੇ ਪਹਿਰ ਕਰੇ ਸ਼ਨਵਾਈਆ। ਅਰਜਨ ਸੀਸ ਪਵਾਈ ਤੱਤੀ ਰੇਤ, ਗੁਰਸਿਖਾਂ ਸਾਂਤਕ ਸਤਿ ਗਿਆ ਵਰਤਾਈਆ। ਜੋ ਜਨ ਸਤਿਗੁਰ ਕਰੇ ਹੇਤ, ਤਿਸ ਗੁਰੂ ਗ੍ਰੰਥ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਬਾਣੀ ਦਿਤਾ ਸ਼ਬਦ ਗਿਆਨ, ਗੁਰੂ ਗ੍ਰੰਥ ਵੇਖਣਾ ਮਾਰ ਧਿਆਨ, ਤ੍ਰੈਗੁਣ ਪੰਜ ਤੱਤ ਕਰੇ ਪਰਵਾਨ, ਦੇਹ ਰੂਪ ਦਏ ਵਡਿਆਈਆ। ਬਿਨ ਦੇਹ ਨਾ ਗੁਰ ਕੀ ਧਾਰ, ਗੁਰ ਸਤਿਗੁਰ ਆਪ ਜਣਾਇੰਦਾ। ਬਿਨ ਦੇਹ ਨਾ ਗੁਰ ਕਾ ਸ਼ੰਗਾਰ, ਗੁਰ ਰੰਗ ਨਾ ਕੋਇ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗ੍ਰੰਥ ਗੁਰ ਗਿਆਨ ਜਣਾਇੰਦਾ। ਸਾਚਾ ਘਰ ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਰਖਾਇਆ। ਗੁਰੂ ਗ੍ਰੰਥ ਮੰਨਣਾ ਗੁਰਦੇਵ, ਗੁਰ ਮਹਿਮਾ ਲੇਖ ਲਿਖਾਇਆ। ਸਤਿਗੁਰ ਸਾਚੇ ਦੀ ਸਾਚੀ ਸੇਵ, ਧੁਰ ਫ਼ਰਮਾਨਾ ਰਿਹਾ ਜਣਾਇਆ। ਆਤਮ ਪਰਮਾਤਮ ਮਿਲੇ ਮੇਵ, ਸਾਚਾ ਰਸ ਇਕ ਖੁਆਇਆ। ਹੋਏ ਸਹਾਈ ਅਲਖ ਅਭੇਵ, ਅਲਖ ਅਗੋਚਰ ਬੇਪਰਵਾਹਿਆ। ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਧੁਰ ਫ਼ਰਮਾਨਾ, ਪੁਰਖ ਅਬਿਨਾਸ਼ੀ ਦੇਵੇ ਰਾਣਾ, ਗੁਰ ਗੁਰ ਗਾਇਆ ਸਾਚਾ ਗਾਣਾ, ਲੱਖ ਚੁਰਾਸੀ ਜੀਵ ਸਮਝਾਇਆ। ਗੁਣ ਗਾਇਆ ਪੁਰਖ ਸਮਰਥ, ਗੁਰੂ ਗ੍ਰੰਥ ਜਗਤ ਵਡਿਆਈਆ। ਜਗਤ ਵਿਕਾਰੇ ਪਾਵੇ ਨੱਥ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਮਿਟਾਈਆ। ਆਸਾ ਤ੍ਰਿਸ਼ਨਾ ਦਏ ਮਥ, ਮਾਇਆ ਮਮਤਾ ਨਾਲ ਰਲਾਈਆ। ਨਾਮ ਚੜ੍ਹਾਏ ਸਾਚੇ ਰਥ, ਜੋ ਜਨ ਚੜ੍ਹੇ ਚਾਈਂ ਚਾਈਆ। ਸਾਚਾ ਮਾਰਗ ਦੇਵੇ ਦੱਸ, ਫੜ ਮਾਰਗ ਦੇਵੇ ਪਾਈਆ। ਮੁਖ ਮੋੜ ਜੋ ਜਾਏ ਨੱਸ, ਤਿਸ ਧੱਕਾ ਦੇਵੇ ਲਾਈਆ। ਬਿਰਹੋਂ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਗੁਰ ਕਾ ਸ਼ਬਦ ਜਨ ਹਿਰਦੇ ਜਾਏ ਵਸ, ਸੋ ਖੋਜਤ ਖੋਜਤ ਪਾਈਆ। ਭਾਈ ਖੋਜੋ ਕਰੋ ਨਾ ਬਸ, ਪ੍ਰਭ ਆਵੇ ਵਾਹੋ ਦਾਹੀਆ। ਜੁਗ ਜੁਗ ਭਗਤ ਦਵਾਰੇ ਰਿਹਾ ਨੱਸ, ਗੁਰੂ ਗ੍ਰੰਥ ਰਿਹਾ ਸਮਝਾਈਆ। ਧਰੂ ਪ੍ਰਹਿਲਾਦ ਪੂਰੀ ਕਰੀ ਆਸ, ਨਿਰਾਸਾ ਕੋਈ ਨਜ਼ਰ ਨਾ ਆਈਆ। ਆਦਿ ਜੁਗਾਦਿ ਜੁਗਾ ਜੁਗੰਤਰ ਬੰਦ ਖ਼ੁਲਾਸ, ਬੰਦੀ ਛੋੜ ਬੇਪਰਵਾਹੀਆ। ਅਮਰੀਕ ਬੱਧਕ ਗਨਕਾ ਤਾਰੀ ਬਿਦਰ ਸੁਦਾਮੇ ਵਸਿਆ ਪਾਸ, ਕਬੀਰ ਜੁਲਾਹੇ ਦਏ ਵਡਿਆਈਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਕੋਟਨ ਕੋਟ ਬ੍ਰਹਿਮੰਡ ਪਾਰ ਕਰਾਈਆ। ਰਵਦਾਸ ਚੁਮਿਆਰਾ ਨਾ ਹੋਇਆ ਨਾਸ, ਕਸੀਰਾ ਕੰਗਣ ਆਪ ਬਣਾਈਆ। ਸੈਣ ਹੋਇਆ ਦਾਸੀ ਦਾਸ, ਬਣ ਬਣ ਸੇਵਕ ਸੇਵ ਕਮਾਈਆ। ਜਨਕ ਦਿਤੀ ਸਾਚੀ ਰਾਸ, ਨਾਮ ਅਨਮੁਲ ਇਕ ਵਰਤਾਈਆ। ਪੂਤਨਾ ਕਰ ਇਕ ਪਰਕਾਸ਼, ਅੰਤਮ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਕਾਇਆ ਅੰਦਰ ਵੇਖੇ ਵੜ, ਗੁਰ ਕਾ ਸ਼ਬਦ ਰਿਹਾ ਜਗਾਈਆ। ਕਾਇਆ ਅੰਦਰ ਗੁਰਮੁਖ ਵੜ, ਗੁਰੂ ਗ੍ਰੰਥ ਸਮਝਾਇਆ। ਸੁਰਤ ਸ਼ਬਦ ਲਏ ਫੜ, ਸ਼ਬਦ ਸੁਰਤੀ ਮੇਲ ਮਿਲਾਇਆ। ਬਜਰ ਕਪਾਟੀ ਤੁਟੇ ਗੜ੍ਹ, ਅਗਿਆਨ ਅੰਧੇਰ ਚੁਕਾਇਆ। ਅੰਮ੍ਰਿਤ ਝਿਰਨਾ ਝਿਰੇ ਝਰ, ਨਿਝਰ ਮੁਖ ਖੁਲ੍ਹਾਇਆ। ਆਤਮ ਬ੍ਰਹਮ ਮਿਲੇ ਵਰ, ਪਾਰਬ੍ਰਹਮ ਮਿਲਾਇਆ। ਸਾਚੀ ਸੇਜਾ ਬਹਿਣਾ ਚੜ੍ਹ, ਸਚ ਸਿੰਘਾਸਣ ਸੋਭਾ ਪਾਇਆ। ਸਤਿਗੁਰ ਪੂਰਾ ਦਰਸ ਦਿਖਾਏ ਅੱਗੇ ਖੜ, ਨਿਰਗੁਣ ਨਿਰਗੁਣ ਮੇਲ ਮਿਲਾਇਆ। ਨਾਨਕ ਅੱਖਰ ਜੋ ਜਨ ਜਾਏ ਪੜ੍ਹ, ਤਿਸ ਗੁਰੂ ਗ੍ਰੰਥ ਹੋਏ ਸਹਾਇਆ। ਜੋ ਜਨ ਜਗਤ ਅਗਨ ਰਹੇ ਸੜ, ਤਿਸ ਗੁਰ ਨਾ ਕਰੇ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪੇ ਜਾਣੇ ਸਾਚੀ ਧਾਰਾ।
