੩੦ ਅਸੂ ੨੦੧੮ ਬਿਕ੍ਰਮੀ ਨਰਾਇਣ ਸਿੰਘ ਦੇ ਗ੍ਰਹਿ ਪਿੰਡ ਗੁਮਾਨ ਪੁਰ ਜ਼ਿਲਾ ਅੰਮ੍ਰਿਤਸਰ
ਆਦਿ ਪੁਰਖ ਅਗੰਮ ਅਪਾਰਾ, ਅਗੰਮ ਅਗੰਮੜੀ ਧਾਰ ਚਲਾਇੰਦਾ। ਸਚਖੰਡ ਵਸੇ ਧਾਮ ਨਾਮ ਨਿਆਰਾ, ਇਕ ਅਕੱਲਾ ਆਸਣ ਲਾਇੰਦਾ। ਸੋ ਪੁਰਖ ਨਿਰੰਜਣ ਆਪੇ ਜਾਣੇ ਆਪਣੀ ਕਾਰਾ, ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਦਏ ਸਹਾਰਾ, ਸ੍ਰੀ ਭਗਵਾਨ ਦਇਆ ਕਮਾਇੰਦਾ। ਪਾਰਬ੍ਰਹਮ ਪ੍ਰਭ ਵੇਖਣਹਾਰਾ, ਰੂਪ ਅਨੂਪ ਆਪ ਵਟਾਇੰਦਾ। ਥਿਰ ਘਰ ਸਾਚਾ ਖੋਲ੍ਹ ਕਿਵਾੜਾ, ਆਪਣਾ ਬੰਧਨ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ। ਆਪਣੇ ਰੰਗ ਵਸੇ ਨਿਰੰਕਾਰਾ, ਆਦਿ ਜੁਗਾਦਿ ਵਡੀ ਵਡਿਆਈਆ। ਅਲਖ ਅਗੋਚਰ ਅਗੰਮ ਅਪਾਰਾ, ਬੈਐਬ ਬੇਪਰਵਾਹੀਆ। ਆਪੇ ਬਣੇ ਨਿਰਗੁਣ ਧਾਰਾ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਨਿਰਗੁਣ ਕੰਤ ਨਿਰਗੁਣ ਨਾਰਾ, ਨਿਰਗੁਣ ਸਾਚਾ ਸੰਗ ਨਿਭਾਈਆ। ਨਿਰਗੁਣ ਪਿਤਾ ਪੂਤ ਬਣ ਸੁਤ ਦੁਲਾਰਾ, ਦਾਈ ਦਾਇਆ ਨਿਰਗੁਣ ਸੇਵ ਕਮਾਈਆ। ਸਚਖੰਡ ਸੁਹਾਏ ਇਕ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਵਡੀ ਵਡਿਆਈਆ। ਸ਼ਬਦ ਅਨਾਦਿ ਧੁਰ ਫ਼ਰਮਾਨਾ, ਅਨਾਦੀ ਨਾਦ ਆਪ ਜਣਾਈਆ। ਨਿਰਗੁਣ ਨਿਰਗੁਣ ਕਰ ਪਸਾਰਾ, ਨਿਰਗੁਣ ਵੇਖੇ ਚਾਈਂ ਚਾਈਂਆ। ਸੁਤ ਦੁਲਾਰਾ ਕਰ ਤਿਆਰਾ, ਸ਼ਬਦੀ ਸ਼ਬਦ ਨਾਉਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਈਆ। ਸੁਤ ਦੁਲਾਰਾ ਥਿਰ ਘਰ ਵਾਸਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਪੂਰੀ ਕਰੇ ਆਸਾ, ਵਸਤ ਅਮੋਲਕ ਝੋਲੀ ਪਾਇੰਦਾ। ਏਕੰਕਾਰਾ ਦਏ ਭਰਵਾਸਾ, ਸਿਰ ਆਪਣਾ ਹੱਥ ਰਖਾਇੰਦਾ। ਆਦਿ ਨਿਰੰਜਣ ਕਰ ਪਰਕਾਸ਼ਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨਿਜ ਘਰ ਕਰ ਕਰ ਵਾਸਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਸ੍ਰੀ ਭਗਵਾਨ ਸ਼ਾਹੋ ਸਬਾਸ਼ਾ, ਸ਼ਾਹ ਪਾਤਸ਼ਾਹ ਰਾਜ ਰਾਜਾਨਾ ਹੁਕਮ ਚਲਾਇੰਦਾ। ਪਾਰਬ੍ਰਹਮ ਪ੍ਰਭ ਵੇਖਣਹਾਰ ਤਮਾਸ਼ਾ, ਆਪਣੇ ਮੰਡਲ ਆਪਣੀ ਰਾਸ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਵੇਖੇ ਵੜ, ਸੁਤ ਦੁਲਾਰਾ ਦਏ ਹੁਲਾਰਾ ਖੇਲ ਤਮਾਸ਼ਾ ਆਪਣੀ ਖੇਲ ਖਲਾਇੰਦਾ। ਏਕੰਕਾਰਾ ਪੁਰਖ ਸਮਰਥ, ਆਪਣੀ ਦਇਆ ਆਪ ਕਮਾਈਆ। ਆਪਣਾ ਸੁਤ ਕਰ ਪਰਗਟ, ਥਿਰ ਘਰ ਸਾਚੇ ਦਏ ਬਹਾਈਆ। ਨਾ ਕੋਈ ਛੱਪਰ ਛੰਨ ਵਸੇ ਛੱਤ, ਚਾਰ ਦਿਵਾਰ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਦਾਤ ਸੋ ਪੁਰਖ ਨਿਰੰਜਣ ਝੋਲੀ ਪਾਈਆ। ਸੁਤ ਦੁਲਾਰਾ ਤੇਰਾ ਪਿਤਾ ਮਾਤ, ਪੁਰਖ ਅਕਾਲ ਇਕ ਜਣਾਇੰਦਾ। ਆਦਿ ਜੁਗਾਦਿ ਪੁਛੇ ਤੇਰੀ ਵਾਤ, ਤੇਰਾ ਸੰਗ ਨਿਭਾਇੰਦਾ। ਤੇਰੇ ਅੰਦਰ ਵੇਖੇ ਮਾਰ ਝਾਤ, ਆਪਣਾ ਪਰਦਾ ਆਪ ਉਠਾਇੰਦਾ। ਵਸਣਹਾਰਾ ਇਕ ਇਕਾਂਤ, ਮਹੱਲ ਅਟਲ ਆਪ ਸੁਹਾਇੰਦਾ। ਸਾਚੀ ਬਖਸੀ ਇਕੋ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਤੇਰਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਤ੍ਰੈਗੁਣ ਮਾਇਆ ਸਾਥ, ਸਗਲਾ ਸੰਗ ਨਿਭਾਇੰਦਾ। ਪੰਜ ਤਤ ਕਰ ਪ੍ਰਕਾਸ਼, ਨਿਰਗੁਣ ਸਰਗੁਣ ਖੇਲ ਕਰਾਇੰਦਾ। ਬ੍ਰਹਿਮੰਡ ਖੰਡ ਵੇਖੇ ਖੇਲ ਤਮਾਸ਼, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਨਾਮ ਸਮਝਾਇੰਦਾ। ਰਵ ਸਸ ਕਰ ਦਾਸ, ਹੁਕਮੀ ਹੁਕਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰਚਨਾ ਆਪ ਰਚਾਇੰਦਾ। ਸਾਚੀ ਰਚਨਾ ਰਚਨਹਾਰਾ, ਇਕੋ ਇਕ ਅਖਵਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰਾ, ਸ਼ਬਦੀ ਬੰਧਨ ਪਾਇੰਦਾ। ਸ਼ਬਦੀ ਗੁਰ ਸ਼ਬਦੀ ਅਵਤਾਰਾ, ਸ਼ਬਦੀ ਢੋਲਾ ਗਾਇੰਦਾ । ਸ਼ਬਦੀ ਮੰਦਰ ਸ਼ਬਦ ਮੁਨਾਰਾ, ਸ਼ਬਦ ਆਪਣਾ ਆਸਣ ਲਾਇੰਦਾ। ਸ਼ਬਦ ਨਾਦਿ ਸ਼ਬਦ ਧੁਨਕਾਰਾ, ਸ਼ਬਦ ਜੈ ਜੈਕਾਰ ਕਰਾਇੰਦਾ। ਸ਼ਬਦ ਸੁਣੇ ਸ਼ਬਦ ਸੁਣਨੇਹਾਰਾ, ਸ਼ਬਦ ਸ਼ਬਦੀ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਸੁਤ ਆਪ ਪਰਗਟਾਇੰਦਾ। ਸਾਚਾ ਸੁਤ ਸ਼ਬਦ ਬਲਵਾਨ, ਹਰਿ ਸਾਚੇ ਸਚ ਸਮਝਾਇਆ। ਆਪ ਵਸਾਇਆ ਸਚ ਮਕਾਨ, ਥਿਰ ਘਰ ਸਾਚਾ ਨਾਉਂ ਧਰਾਇਆ। ਸਚਖੰਡ ਵਸਿਆ ਸ੍ਰੀ ਭਗਵਾਨ, ਏਕਾ ਹੁਕਮ ਸੁਣਾਇਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਏਕਾ ਵਸਤ ਝੋਲੀ ਪਾਇਆ। ਸਚ ਸੰਦੇਸ਼ਾ ਧੁਰ ਫ਼ਰਮਾਨ, ਏਕਾ ਹੁਕਮ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਅਛੱਲ ਅਛੇਦ ਰੂਪ ਰੰਗ ਨਾ ਕੋਈ ਰਖਾਇਆ। ਰੂਪ ਰੰਗ ਨਾ ਕੋਇ ਰੇਖ, ਪਾਰਬ੍ਰਹਮ ਵਡੀ ਵਡਿਆਈਆ। ਸਚਖੰਡ ਨਿਵਾਸੀ ਆਪੇ ਰਿਹਾ ਵੇਖ, ਆਪ ਆਪਣਾ ਪਰਦਾ ਲਾਹਿਆ। ਆਪੇ ਵਸੇ ਆਪਣੇ ਦੇਸ, ਦੇਸ ਦਸੰਤਰ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਆਪਣੀ ਸਾਚੀ ਭਿਛਿਆ ਆਪਣੀ ਝੋਲੀ ਆਪ ਭਰਾਇਆ। ਸਾਚੀ ਭਿਛਿਆ ਹਰਿ ਵਰਤਾ, ਪਾਰਬ੍ਰਹਮ ਖ਼ੁਸ਼ੀ ਮਨਾਇੰਦਾ। ਸੁਤ ਦੁਲਾਰਾ ਵੇਖੇ ਰਾਹ, ਏਕਾ ਵਸਤ ਵਖਾਇੰਦਾ। ਏਕਾ ਰੰਗ ਲਏ ਰੰਗਾ, ਵਾਹ ਵਾਹ ਰੰਗ ਚੜ੍ਹਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਸਾਚਾ ਮਾਰਗ ਇਕ ਵਖਾਇੰਦਾ। ਸ਼ਬਦੀ ਸ਼ਬਦ ਸ਼ਬਦ ਸਲਾਹ, ਸਿਫ਼ਤ ਸਲਾਹੀ ਆਪਣੀ ਸਲਾਹ ਆਪ ਜਣਾਇੰਦਾ। ਇਕ ਜਪਾਏ ਆਪਣਾ ਨਾਂ, ਨਿਸ਼ਅੱਖਰ ਆਪ ਪੜ੍ਹਾਇੰਦਾ। ਸਿਰ ਰੱਖੇ ਠੰਡੀ ਛਾਂ, ਸਦਾ ਸੁਹੇਲਾ ਦਇਆ ਕਮਾਇੰਦਾ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਸਾਚਾ ਹਰਿ, ਦਰ ਸਾਚਾ ਆਪ ਖੁਲਾਇੰਦਾ। ਦਰ ਘਰ ਸਾਚਾ ਜਾਏ ਖੁਲ੍ਹ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ। ਸੁਤ ਦੁਲਾਰਾ ਉਪਜਾਏ ਆਪਣੀ ਕੁਲ, ਕੁਲਵੰਤ ਬੇਪਰਵਾਹੀਆ। ਸ਼ਬਦ ਭੰਡਾਰ ਵਡ ਅਨਮੁਲ, ਕਰਤਾ ਕ਼ੀਮਤ ਕੋਈ ਨਾ ਲਾਈਆ। ਆਪੇ ਫੁਲ ਫੁਲਵਾੜੀ ਲਾਏ ਫੁੱਲ, ਬ੍ਰਹਮਾ ਵਿਸ਼ਨ ਸ਼ਿਵ ਲਏ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਸਮਝਾਈਆ। ਸਾਚਾ ਮਾਰਗ ਹਰਿ ਜੂ ਦੱਸ, ਆਪਣਾ ਭੇਵ ਖੁਲ੍ਹਾਇੰਦਾ। ਵਿਸ਼ਨੂੰ ਅੰਦਰ ਆਪੇ ਵਸ, ਆਪਣਾ ਨੂਰ ਧਰਾਇੰਦਾ। ਆਪਣੀ ਜੋਤ ਕਰ ਪਰਕਾਸ਼, ਨੂਰ ਨੁਰਾਨਾ ਡਗਮਗਾਇੰਦਾ। ਆਪੇ ਕਰੇ ਪੂਰੀ ਆਸ, ਏਕਾ ਅੰਮ੍ਰਿਤ ਮੁਖ ਚੁਆਇੰਦਾ। ਆਪੇ ਹੋਏ ਦਾਸੀ ਦਾਸ, ਬ੍ਰਹਮ ਪਾਰਬ੍ਰਹਮ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸ਼ਬਦ ਸੇਵਾ ਇਕ ਲਗਾਇੰਦਾ। ਸਾਚੀ ਸੇਵਾ ਸ੍ਰੀ ਭਗਵਾਨ, ਸੁਤ ਦੁਲਾਰੇ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਾਲ ਨਾਦਾਨ, ਬਾਲੀ ਬੁਧ ਵਖਾਈਆ। ਏਕਾ ਦੇਵੇ ਧੁਰ ਫ਼ਰਮਾਨ, ਨਾਉਂ ਨਿਰੰਕਾਰਾ ਕਰੇ ਪੜ੍ਹਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਚਰਨ ਸਰਨ ਸੱਚੀ ਸਰਨਾਈਆ। ਭੁਲ ਨਾ ਜਾਣਾ ਬਣ ਨਾਦਾਨ, ਏਕਾ ਗੁਣ ਰਿਹਾ ਵਖਾਈਆ। ਮੇਰਾ ਹੁਕਮ ਤੇਰਾ ਫ਼ਰਮਾਨ, ਸੀਸ ਜਗਦੀਸ ਰਿਹਾ ਝੁਕਾਈਆ। ਕਰਾਂ ਖੇਲ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰੀ ਵਸਤ ਤੇਰੀ ਝੋਲੀ ਪਾਈਆ। ਏਕਾ ਅੰਮ੍ਰਿਤ ਦੇਵਾਂ ਪੀਣ ਖਾਣ, ਤ੍ਰਿਸ਼ਨਾ ਭੁੱਖ ਨਾ ਕੋਈ ਰਖਾਈਆ। ਏਕਾ ਨਾਦ ਸ਼ਬਦ ਧੁੰਨਕਾਨ, ਅਨਾਦੀ ਨਾਦ ਵਜਾਈਆ। ਏਕਾ ਘਰ ਮੇਰਾ ਮਕਾਨ, ਸਚਖੰਡ ਦਵਾਰਾ ਸੋਭਾ ਪਾਈਆ। ਦਰ ਦਵਾਰੇ ਕਰ ਪਰਵਾਨ, ਤੇਰੀ ਇਛਿਆ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸੁਤ ਰਿਹਾ ਸਮਝਾਈਆ। ਸੁਤ ਦੁਲਾਰੇ ਉਠ ਬਲ ਧਾਰ, ਹਰਿ ਸਾਚਾ ਸਚ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ, ਪੁਰਖ ਅਬਿਨਾਸ਼ੀ ਮੇਲ ਮਿਲਾਇੰਦਾ। ਏਕਾ ਦੇਣਾ ਸਚ ਭੰਡਾਰ, ਵਿਸ਼ਨੂੰ ਅੱਗੇ ਝੋਲੀ ਡਾਹਿੰਦਾ। ਬ੍ਰਹਮਾ ਢਹਿ ਢਹਿ ਕਰੇ ਪੁਕਾਰ, ਪ੍ਰਭ ਅਗੇ ਸੀਸ ਝੁਕਾਇੰਦਾ। ਸ਼ੰਕਰ ਖੁਲੜੇ ਕੇਸ ਰਿਹਾ ਵਖਾਲ, ਤਨ ਭਿਬੂਤੀ ਖ਼ਾਕ ਰਮਾਇੰਦਾ। ਕਰ ਕਿਰਪਾ ਗੁਣ ਨਿਧਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉ ਭਿਖਕ ਮੰਗ ਮੰਗਾਇੰਦਾ। ਭਿਖਕ ਮੰਗੇ ਮੰਗ, ਆਦਿ ਪੁਰਖ ਅੱਗੇ ਆਪਣੀ ਝੋਲੀ ਡਾਹੀਆ। ਏਕਾ ਚਾੜ੍ਹਨਾ ਸਾਚਾ ਰੰਗ, ਉਤਰ ਕਦੇ ਨਾ ਜਾਈਆ। ਸਦਾ ਵਸਣਾ ਸਾਡੇ ਸੰਗ, ਵਿਛੜ ਕਦੇ ਨਾ ਜਾਈਆ। ਇਕ ਵਜੌਣਾ ਨਾਮ ਮਰਦੰਗ, ਆਦਿ ਜੁਗਾਦਿ ਸ਼ਨਵਾਈਆ। ਏਕਾ ਦੇਣਾ ਪਰਮਾਨੰਦ, ਅਨੰਦ ਤੇਰੀ ਵਡਿਆਈਆ। ਸਾਡੀ ਨੰਗੀ ਨਾ ਹੋਵੇ ਕੰਡ, ਸਿਰ ਸਮਰਥ ਹੱਥ ਟਿਕਾਈਆ। ਤੇਰਾ ਹੁਕਮ ਸਾਡਾ ਪੰਧ, ਹਉਂ ਪਾਂਧੀ ਬਣੇ ਰਾਹੀਆ। ਤੂੰ ਦੱਸਣਾ ਸਾਚਾ ਧੰਦ, ਕਵਣ ਧੰਦੇ ਦੇਣਾ ਲਗਾਈਆ। ਅੰਤਮ ਵਸਣਾ ਸਾਡੀ ਹੱਦ, ਪਾਰ ਕਿਨਾਰਾ ਨਾ ਕੋਈ ਰਖਾਈਆ। ਤੇਰੀ ਖੇਲ ਹੋਏ ਵਿਚ ਬ੍ਰਹਿਮੰਡ, ਬ੍ਰਹਿਮਾਦਿ ਤੇਰੀ ਵਡਿਆਈਆ। ਤੂੰ ਪਰਗਟ ਹੋਇਆ ਆਦਿ, ਜੁਗਾਦਿ ਤੇਰੀ ਸ਼ਹਿਨਸ਼ਾਹੀਆ। ਤੂੰ ਸੱਜਣ ਸੱਚਾ ਸਾਕ, ਤੂੰ ਬਣਿਆ ਸੱਚਾ ਮਾਹੀਆ। ਏਕਾ ਦੇਣੀ ਸਾਚੀ ਦਾਤ, ਅਭੁਲ ਭੁਲ ਕਦੇ ਨਾ ਜਾਈਆ। ਹਉ ਗਾਵਾਂ ਤੇਰੀ ਗਾਥ, ਗੁਣ ਇਕੋ ਇਕ ਵਖਾਈਆ। ਅੰਤ ਨਿਭੌਣਾ ਸਗਲਾ ਸਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖ਼ਾਲੀ ਝੋਲੀ ਦਏ ਭਰਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਵਿਸ਼ਨੂੰ ਬ੍ਰਹਮਾ ਸ਼ਿਵ ਸਮਝਾਇੰਦਾ। ਆਦਿ ਜੁਗਾਦਿ ਹੋਵਾਂ ਸਹਾ, ਸਿਰ ਆਪਣਾ ਹੱਥ ਰਖਾਇੰਦਾ। ਸਾਚਾ ਮਾਰਗ ਦਿਆਂ ਜਣਾ, ਪਰਦਾ ਆਪ ਉਠਾਇੰਦਾ। ਆਪਣਾ ਸੁਤ ਦੇਵਾਂ ਨਾਲ ਮਿਲਾ, ਮੇਲ ਮਿਲਾਵਾ ਆਪ ਕਰਾਇੰਦਾ। ਸ਼ਬਦੀ ਸ਼ਬਦ ਲਿਆ ਪਰਗਟਾ, ਦੋ ਜਹਾਨਾਂ ਹੁਕਮ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਪਕੜੀ ਬਾਂਹ, ਤੇਰਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਧੁਰ ਫ਼ਰਮਾਨਾ ਸ੍ਰੀ ਭਗਵਾਨਾ, ਏਕਾ ਏਕ ਜਣਾਈਆ। ਸ਼ਾਹੋ ਭੂਪ ਬਣ ਸਾਚਾ ਰਾਣਾ, ਸ਼ਾਹ ਪਾਤਸ਼ਾਹ ਕਰੇ ਸੱਚੀ ਸ਼ਹਿਨਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਮਨਾਏ ਭਾਣਾ, ਸਦ ਭਾਣੇ ਹਰਿ ਰਖਾਈਆ। ਸ਼ਬਦੀ ਸ਼ਬਦ ਅਨਾਦ ਗੌਣਾ ਗਾਣਾ, ਤਾਰ ਸਤਾਰ ਨਾ ਕੋਈ ਹਿਲਾਈਆ। ਪੂਤ ਸਪੂਤ ਹੋਏ ਪਰਧਾਨਾ, ਸਾਚਾ ਮਾਰਗ ਦਏ ਵਖਾਈਆ। ਵਿਸ਼ਨੂੰ ਦੇਵੇ ਆਪਣਾ ਦਾਨਾ, ਵਸਤ ਅਮੋਲਕ ਝੋਲੀ ਪਾਈਆ। ਬ੍ਰਹਮਾ ਤੇਰਾ ਬ੍ਰਹਮ ਵਖਾਨਾ, ਪਾਰਬ੍ਰਹਮ ਵਡੀ ਵਡਿਆਈਆ। ਸ਼ੰਕਰ ਤੇਰਾ ਸਤਿ ਨਿਸ਼ਾਨਾ, ਏਕਾ ਵਾਰ ਵਖਾਈਆ। ਬਣ ਵਿਚੋਲਾ ਸ੍ਰੀ ਭਗਵਾਨਾ, ਸ਼ਬਦੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸਮਝਾਈਆ । ਸਾਚਾ ਹੁਕਮ ਸ੍ਰੀ ਭਗਵਾਨਾ, ਭੇਵ ਅਭੇਦ ਜਣਾਇੰਦਾ। ਤਿੰਨਾਂ ਦੇਵੇ ਇਕ ਗਿਆਨਾ, ਲੋਆਂ ਪੁਰੀਆਂ ਵੰਡ ਵੰਡਾਇੰਦਾ। ਤ੍ਰੈਗੁਣ ਮਾਇਆ ਨਾਲ ਮਿਲੌਣਾ, ਪੰਚਮ ਖੇਲ ਖਿਲਾਇੰਦਾ। ਲੱਖ ਚੁਰਾਸੀ ਘਾੜਨ ਆਪ ਘੜੌਨਾ, ਸਾਚੀ ਸੇਵਾ ਸੇਵ ਕਮਾਇੰਦਾ। ਏਕਾ ਰਾਗ ਆਪ ਉਪਜੌਣਾ, ਬ੍ਰਹਿਮੰਡ ਖੰਡ ਆਪ ਸੁਣਾਇੰਦਾ। ਚਾਰੇ ਕੁੰਟ ਵੇਖ ਵਖੌਣਾ, ਆਪ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸਮਝਾਇੰਦਾ। ਸਾਚਾ ਸ਼ਬਦ ਸਾਚੀ ਧਾਰ, ਬ੍ਰਹਮੇ ਵਿਸ਼ਨ ਸ਼ਿਵ ਕਰੇ ਪੜ੍ਹਾਈਆ। ਲੱਖ ਚੁਰਾਸੀ ਕਰ ਪਰਧਾਨ, ਘਾੜਤ ਘੜਤ ਲਏ ਘੜਾਈਆ। ਕਰੇ ਖੇਲ ਹੋ ਮਿਹਰਵਾਨ, ਆਪ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਖੇਲੇ ਖੇਲ ਜੀਵ ਜਹਾਨ, ਆਤਮ ਬ੍ਰਹਮ ਕਰ ਕੁੜਮਾਈਆ। ਨੌਂ ਦਵਾਰੇ ਖੋਲ੍ਹ ਦੁਕਾਨ ਹੱਟੋ ਹੱਟ ਵਖਾਈਆ। ਮਨ ਮਤ ਬੁਧ ਕਰ ਪਰਵਾਨ, ਨਿਰਗੁਣ ਵੰਡ ਵੰਡਾਈਆ। ਘਰ ਵਿਚ ਘਰ ਸੋਹੇ ਮਕਾਨ, ਸਚ ਦਵਾਰਾ ਸੋਭਾ ਪਾਈਆ। ਘਰ ਵਿਚ ਨਾਦ ਸ਼ਬਦ ਧੁੰਨਕਾਨ, ਗ੍ਰਹਿ ਗ੍ਰਹਿ ਆਪਣਾ ਰਾਗ ਸੁਣਾਈਆ। ਘਰ ਘਰ ਅੰਮ੍ਰਿਤ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਈਆ। ਘਰ ਘਰ ਦੀਪਕ ਜੋਤ ਜਗੇ ਮਹਾਨ, ਜੋਤ ਨਿਰੰਜਣ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੁਰਖ ਅਬਿਨਾਸ਼ੀ ਆਪ ਸੁਣਾਈਆ। ਸਾਚੀ ਖੇਲ ਜੋਤੀ ਸ਼ਬਦੀ ਧਾਰ, ਹਰਿ ਸਾਚਾ ਸਚ ਕਰਾਇੰਦਾ। ਲੱਖ ਚੁਰਾਸੀ ਕਰ ਤਿਆਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਆਤਮ ਬ੍ਰਹਮ ਕਰ ਪਸਾਰ, ਪਾਰਬ੍ਰਹਮ ਰੰਗ ਰੰਗਾਇੰਦਾ। ਈਸ਼ ਜੀਵ ਦਏ ਅਧਾਰ, ਜਗਦੀਸ਼ ਦਇਆ ਕਮਾਇੰਦਾ। ਨੌਂ ਦਵਾਰੇ ਖੋਲ ਕਿਵਾੜ, ਜਗਤ ਤ੍ਰਿਸ਼ਨਾ ਮੇਲ ਮਿਲਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਕਰਾਏ ਪਿਆਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਘਟ ਘਟ ਅੰਦਰ ਸ਼ਬਦ ਧਾਰ, ਸਤਿ ਪੁਰਖ ਨਿਰੰਜਣ ਆਪ ਟਿਕਾਈਆ। ਸਰ ਸਰੋਵਰ ਅੰਦਰ ਅੰਮ੍ਰਿਤ ਭੰਡਾਰ, ਨਿਰਵੈਰ ਪੁਰਖ ਆਪ ਰਖਾਈਆ। ਘਰ ਘਰ ਅੰਦਰ ਜੋਤ ਉਜਿਆਰ, ਨਿਰਗੁਣ ਬੈਠਾ ਮੁਖ ਛੁਪਾਈਆ। ਘਰ ਘਰ ਅੰਦਰ ਮੰਦਰ ਮੁਨਾਰ, ਸਚ ਦਵਾਰਾ ਰਿਹਾ ਬਣਾਈਆ। ਘਰ ਘਰ ਵਸੇ ਮੀਤ ਮੁਰਾਰ, ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਮਿਲਣ ਦੀ ਆਪੇ ਬਿਧ ਲੋਕਮਾਤ ਸਮਝਾਈਆ। ਲੋਕਮਾਤ ਹਰਿ ਖੇਲ ਅਪਾਰਾ, ਆਦਿ ਪੁਰਖ ਅਖਵਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸਾਚਾ ਹੁਕਮ ਜਣਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਰੂਪ ਅਨੂਪ ਵਟਾਇੰਦਾ। ਘਰ ਘਰ ਅੰਦਰ ਦਏ ਸਹਾਰਾ, ਏਕਾ ਰੰਗ ਰੰਗਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰਾ, ਘਟ ਮੰਦਰ ਆਪ ਵਜਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਅੰਮ੍ਰਿਤ ਸਿੰਚ ਠੰਡਾ ਠਾਰਾ, ਸਚ ਪਿਆਲਾ ਜਾਮ ਪਿਆਇੰਦਾ। ਆਪਣਾ ਨਾਉਂ ਰੱਖ ਗੁਰ ਅਵਤਾਰਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਹਰਿ ਕਰਤਾਰ, ਕ਼ੁਦਰਤ ਕ਼ਾਦਰ ਆਪ ਲਗਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਜੀਵ ਜੰਤ ਲਏ ਪੜ੍ਹਾਈਆ । ਲੱਖ ਚੁਰਾਸੀ ਪਾਵੇ ਸਾਰ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਫੋਲ ਫੁਲਾਈਆ। ਚਾਰੇ ਬਾਣੀ ਕਰੇ ਪੁਕਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਚਾਰੇ ਵੇਦਾਂ ਦਏ ਅਧਾਰ, ਬ੍ਰਹਮ ਵੇਤਾ ਆਪ ਜਣਾਈਆ। ਆਪੇ ਵਸੇ ਸਭ ਤੋਂ ਬਾਹਰ, ਲੇਖਾ ਲਿਖ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਨਿਰਗੁਣ ਸਰਗੁਣ ਜਾਮਾ ਪਾ, ਵਰਭੰਡੀ ਖੇਲ ਕਰਾਇੰਦਾ। ਭਗਤ ਭਗਵੰਤ ਲਏ ਉਠਾ, ਆਪ ਆਪਣੀ ਬੂਝ ਬੁਝਾਇੰਦਾ। ਨਿਜ ਘਰ ਆਤਮ ਦਰਸ ਦਏ ਵਖਾ, ਪਰਮਾਤਮ ਮੇਲ ਮਿਲਾਇੰਦਾ। ਝੂਠ ਵਿਕਾਰਾ ਦਏ ਰੁੜ੍ਹਾ, ਸਾਚਾ ਮਾਰਗ ਇਕ ਵਖਾਇੰਦਾ। ਮਮਤਾ ਮੋਹ ਦਏ ਚੁਕਾ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਆਪਣੇ ਅੰਗ ਲਏ ਲਗਾ, ਸਾਚੀ ਗੋਦ ਆਪ ਬਹਾਇੰਦਾ। ਨੌਂ ਦਵਾਰੇ ਨਾਤਾ ਦਏ ਤੁੜਾ, ਆਪਣਾ ਮੇਲ ਮਿਲਾਇੰਦਾ। ਸੁਖਮਨ ਟੇਡੀ ਬੰਕ ਪਾਰ ਕਰਾ, ਈੜਾ ਪਿੰਗਲ ਡੇਰਾ ਡਾਹਿੰਦਾ। ਅੱਗੋਂ ਮਿਲੇ ਬਣ ਮਲਾਹ, ਸਤਿਗੁਰ ਪੂਰਾ ਨਾਉਂ ਰਖਾਇੰਦਾ। ਸ਼ਬਦੀ ਪੱਲੂ ਦਏ ਫੜਾ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਸੁਰਤੀ ਸਾਚੇ ਘੋੜੇ ਲਏ ਚੜ੍ਹਾ, ਨਾਮ ਘੋੜਾ ਇਕ ਦੁੜਾਇੰਦਾ। ਬਜਰ ਕਪਾਟੀ ਕੁੰਡਾ ਲਾਹ, ਸਾਚੇ ਮੰਦਰ ਰਾਹ ਵਖਾਇੰਦਾ। ਅਨਹਦ ਢੋਲਾ ਆਪੇ ਗਾ, ਪਿਛਲਾ ਮੋਹ ਮਿਟਾਇੰਦਾ। ਅੰਮ੍ਰਿਤ ਜਾਮ ਇਕ ਪਿਆ, ਕਾਗ ਹੰਸ ਬਣਾਇੰਦਾ। ਆਪਣਾ ਦਰਸਨ ਆਪੇ ਦਏ ਕਰਾ, ਤੀਜਾ ਨੇਤਰ ਆਪ ਖੁਲ੍ਹਾਇੰਦਾ। ਆਤਮ ਸੇਜਾ ਦਏ ਵਿਛਾ, ਸਚ ਸੁਹੰਜਣੀ ਸੇਜ ਹੰਢਾਇੰਦਾ। ਬ੍ਰਹਮ ਪਾਰਬ੍ਰਹਮ ਲਏ ਮਿਲਾ, ਮੇਲ ਮਿਲਾਵਾ ਆਪ ਕਰਾਇੰਦਾ। ਨਾਰੀ ਕੰਤ ਰੂਪ ਵਟਾ, ਨਰ ਨਰਾਇਣ ਖ਼ੁਸ਼ੀ ਮਨਾਇੰਦਾ। ਸਾਚਾ ਮਾਰਗ ਆਪੇ ਲਾ, ਸ਼ਬਦੀ ਸ਼ਬਦ ਆਪ ਸਮਝਾਇੰਦਾ। ਆਪੇ ਵੇਖੇ ਥਾਉਂ ਥਾਂ, ਘਰ ਘਰ ਫੇਰਾ ਪਾਇੰਦਾ। ਸੱਜਣ ਸਹੇਲਾ ਬਣ ਬਣ ਪਕੜੇ ਬਾਂਹ, ਸਾਚਾ ਸੰਗ ਨਿਭਾਇੰਦਾ। ਏਥੇ ਓਥੇ ਦੋ ਜਹਾਨਾਂ ਸਿਰ ਰੱਖੇ ਠੰਡੀ ਛਾਂ, ਅਗਨੀ ਤਤ ਨਾ ਕੋਈ ਜਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਸੁਰਤੀ ਸ਼ਬਦੀ ਸਾਚਾ ਮੇਲਾ, ਸਤਿਗੁਰ ਪੂਰਾ ਆਪ ਕਰਾਈਆ। ਏਕਾ ਘਰ ਵਸਾਏ ਗੁਰੂ ਗੁਰ ਚੇਲਾ, ਗੁਰ ਚੇਲਾ ਰੂਪ ਵਟਾਈਆ। ਭਗਤ ਭਗਵੰਤ ਸੱਜਣ ਸਹੇਲਾ, ਘਰ ਘਰ ਵਿਚ ਲਏ ਕਰਾਈਆ। ਰਾਏ ਧਰਮ ਦੀ ਕੱਟੇ ਜੇਲਾ, ਵੇਲੇ ਅੰਤ ਨਾ ਦਏ ਸਜ਼ਾਈਆ। ਹਰਿਜਨ ਵਸਾਏ ਧਾਮ ਨਵੇਲਾ, ਸਚਖੰਡ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤੱਤ ਜਣਾਈਆ। ਸਾਚਾ ਤੱਤ ਬ੍ਰਹਮ ਮਤ, ਪਾਰਬ੍ਰਹਮ ਜਣਾਇੰਦਾ। ਬ੍ਰਹਮੇ ਤੇਰਾ ਬ੍ਰਹਮ ਤੇਰੇ ਵਸ, ਤੇਰੇ ਮਾਰਗ ਲਾਇੰਦਾ। ਵਿਸ਼ਨੂੰ ਸਭ ਦੀ ਪੂਰੀ ਕਰਨੀ ਆਸ, ਘਰ ਘਰ ਰਿਜ਼ਕ ਪੁਚਾਇੰਦਾ। ਸ਼ੰਕਰ ਅੰਤ ਕਰੇ ਵਿਨਾਸ, ਜੋ ਘੜਿਆ ਭੰਨ ਵਖਾਇੰਦਾ। ਪੁਰਖ ਅਬਿਨਾਸ਼ੀ ਵੇਖੇ ਖੇਲ ਤਮਾਸ਼, ਸਚਖੰਡ ਦਵਾਰੇ ਸੋਭਾ ਪਾਇੰਦਾ। ਧਰਤ ਧਵਲ ਪ੍ਰਿਥਮੀ ਅਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਸਮਝਾਇੰਦਾ। ਸਾਚੀ ਧਾਰਾ ਹਰਿ ਜੂ ਬੰਨ੍ਹ, ਹਰਿ ਸਾਚਾ ਮਾਰਗ ਲਾਇਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੇ ਹੁਕਮ ਚਲਾਇਆ। ਹੁਕਮੇ ਅੰਦਰ ਸੂਰਜ ਚੰਨ, ਆਦਿ ਜੁਗਾਦਿ ਭਵਾਇਆ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਭਾਣਾ ਰਹੇ ਮੰਨ, ਦਰ ਦਰ ਬੈਠੇ ਸੀਸ ਝੁਕਾਇਆ। ਗੁਰ ਅਵਤਾਰ ਬੇੜਾ ਬੰਨ੍ਹ, ਖੇਵਟ ਖੇਟਾ ਲੋਕਮਾਤ ਰਾਹ ਚਲਾਇਆ। ਜਨਨੀ ਜਣੇ ਸਾਚਾ ਜਨ, ਧੰਨ ਧੰਨ ਜਣੇਂਦੀ ਮਾਇਆ, ਸਾਚਾ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚੇ ਹਰਿ, ਲੋਕਮਾਤ ਰਾਹ ਚਲਾਇਆ। ਲੋਕਮਾਤ ਹਰਿਜਨ ਧਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸੇਵਕ ਸਾਚੀ ਸੇਵ ਕਮਾਇੰਦਾ। ਕਵਣ ਵੇਲਾ ਕਰੇ ਪਿਆਰ, ਵਿਛੜੇ ਮੇਲ ਮਿਲਾਇੰਦਾ। ਕਵਣ ਵੇਲਾ ਦਏ ਅਧਾਰ, ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਵਿਛੋੜਾ ਮੋਹੇ ਨਾ ਭਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਤਿੰਨਾਂ ਕਰੇ ਜਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕੀਤੀ ਖੇਲ ਮਹਾਨ, ਲੱਖ ਚੁਰਾਸੀ ਮੇਲ ਮਿਲਾਈਆ। ਗੁਰ ਅਵਤਾਰ ਜੁਗ ਜੁਗ ਖੇਲ ਵੇਖਣ ਆਣ, ਰੂਪ ਅਨੂਪ ਵਟਾਈਆ। ਭਗਤ ਭਗਵੰਤ ਕਰੇ ਪਰਧਾਨ, ਲੋਕਮਾਤ ਮਾਤ ਮਾਤ ਰੁਸ਼ਨਾਈਆ। ਸੰਤ ਉਠਾਏ ਚਤੁਰ ਸੁਜਾਨ, ਆਤਮ ਪਰਮਾਤਮ ਵੇਖ ਵਖਾਈਆ। ਗੁਰਮੁਖਾਂ ਵਖਾਏ ਇਕ ਨਿਸ਼ਾਨ, ਸਚ ਨਿਸ਼ਾਨਾ ਆਪ ਝੁਲਾਈਆ। ਗੁਰਸਿਖਾਂ ਦੇਵੇ ਚਰਨ ਧਿਆਨ, ਹਰਿ ਚਰਨ ਸੱਚੀ ਸਰਨਾਈਆ। ਜੁਗ ਚੌਕੜੀ ਖੇਲ ਮਹਾਨ, ਕੋਟਨ ਕੋਟ ਕਾਲ ਬਿਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਆਪ ਸੁਣਾਈਆ। ਧੁਰ ਸੰਦੇਸ਼ਾ ਸ੍ਰੀ ਭਗਵੰਤ, ਆਦਿ ਪੁਰਖ ਜਣਾਇਆ। ਜੁਗ ਜੁਗ ਮੇਰੀ ਮਹਿਮਾ ਅਗਣਤ, ਜਸ ਵੇਦ ਪੁਰਾਨੀ ਗਾਇਆ। ਕੋਟਨ ਕੋਟ ਸੇਵਾ ਲੱਗਣ ਸਾਧ ਸੰਤ, ਪਾਰਬ੍ਰਹਮ ਪ੍ਰਭ ਦਏ ਲਗਾਇਆ। ਗੁਰ ਅਵਤਾਰ ਕਹਿਣ ਬੇਅੰਤ ਬੇਅੰਤ ਬੇਅੰਤ, ਮੇਰਾ ਭੇਵ ਕਿਸੇ ਨਾ ਆਇਆ। ਮੈਂ ਵਸਾਂ ਲੱਖ ਚੁਰਾਸੀ ਜੀਵ ਜੰਤ, ਨਿਰਗੁਣ ਸਰਗੁਣ ਆਪਣਾ ਰੂਪ ਵਟਾਇਆ। ਆਦਿ ਜੁਗਾਦਿ ਮੇਰਾ ਇਕੋ ਮੰਤ, ਮੰਤਰ ਸੱਚਾ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਗੁਣ ਰਿਹਾ ਸਮਝਾਇਆ। ਹਰਿ ਕਾ ਗੁਣ ਵੱਡਾ ਵਡ, ਭੇਵ ਕੋਇ ਨਾ ਪਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤੇ ਕਰ ਕਿਰਪਾ ਦਵਾਰੇ ਲੈਣਾ ਸਦ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਜੁਗ ਚੌਕੜੀ ਆਪਣਾ ਭਾਰ ਜਾਇਣ ਲਦ, ਥਿਰ ਕੋਈ ਰਹਿਣ ਨਾ ਪਾਇੰਦਾ। ਤੇਰੀ ਕੋਈ ਨਾ ਜਾਣੇ ਹਦ, ਤੇਰਾ ਕਿਨਾਰਾ ਨਜ਼ਰ ਕਿਸੇ ਨਾ ਆਇੰਦਾ। ਨੌਂ ਸੌ ਚੁਰਾਨਵੇ ਚੌਕੜੀ ਤੈਥੋਂ ਰੱਖੇ ਅੱਡ, ਸਿਰ ਤੇਰਾ ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਜੁਗ ਜੁਗ ਮੁੱਕੇ ਪੰਧ, ਪਾਂਧੀ ਆਪਣਾ ਪੰਧ ਮੁਕਾਇੰਦਾ। ਤੇਰੇ ਹਿਰਦੇ ਤੇਰਾ ਬੋਲਨ ਛੰਦ, ਗੁਰ ਅਵਤਾਰ ਸੇਵ ਲਗਾਇੰਦਾ। ਤੇਰਾ ਨਾਉਂ ਵੱਜੇ ਨਦ, ਹਰਿ ਪੁਰਖ ਨਿਰੰਜਣ ਆਪ ਸੁਣਾਇੰਦਾ। ਤੂੰ ਸਚਖੰਡ ਦਵਾਰੇ ਰਹਿਣਾ ਸਜ, ਥਿਰ ਘਰ ਤੇਰਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਏ ਸਾਚਾ ਵਰ, ਕਵਣ ਵੇਲਾ ਪੰਧ ਮੁਕਾਇੰਦਾ। ਕਵਣ ਵੇਲਾ ਮੁੱਕਾ ਪੰਧ, ਸੋ ਪੁਰਖ ਨਿਰੰਜਣ ਆਪ ਜਣਾਇਆ। ਨੌਂ ਨੌਂ ਚਾਰ ਟੁੱਟੀ ਗੰਢ, ਏਕਾ ਪੱਲੂ ਹੱਥ ਫੜਾਇਆ। ਗੁਰ ਅਵਤਾਰ ਵੰਡਨ ਵੰਡ, ਲੋਕਮਾਤ ਰਾਹ ਚਲਾਇਆ। ਧਰਨੀ ਹੋਏ ਖੰਡ ਖੰਡ, ਲੱਖ ਚੁਰਾਸੀ ਬਚੇ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਗੁਣ ਲਏ ਵਖਾਇਆ। ਸਾਚਾ ਗੁਣ ਸ੍ਰੀ ਭਗਵਾਨ, ਆਪਣਾ ਆਪ ਜਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਖੇਲ ਵਿਚ ਜਹਾਨ, ਕੋਟਨ ਕੋਟ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦਵਾਪਰ ਖੁਲ੍ਹਦੀ ਰਹੇ ਦੁਕਾਨ, ਜਗਤ ਵਣਜਾਰਾ ਇਕ ਬਣਾਈਆ। ਚੌਦਾਂ ਲੋਕ ਹੋਣ ਪਰਧਾਨ, ਚੌਦਾਂ ਹੱਟ ਵੱਜੇ ਵਧਾਈਆ। ਕਲਜੁਗ ਅੰਤਮ ਖੇਲ ਮਹਾਨ, ਮਿਹਰਵਾਨ ਆਪਣੀ ਦਇਆ ਕਮਾਈਆ। ਈਸਾ ਮੂਸਾ ਦੇਵੇ ਦਾਨ, ਨੂਰ ਨੁਰਾਨਾ ਝੋਲੀ ਪਾਈਆ। ਇਕ ਵਖਾਏ ਹਕ ਮਕਾਨ, ਲਾਸ਼ਰੀਕ ਆਪ ਜਣਾਈਆ। ਮਹਿਬਾਨ ਬੀਦੋ ਬੀ ਖੈਰ ਯਾ ਅੱਲਾ ਹੋਏ ਸਦਾ ਮਿਹਰਵਾਨ, ਰਹਿਮਤ ਰਹੀਮ ਆਪ ਕਮਾਈਆ। ਆਪੇ ਜਾਣੇ ਆਪਣਾ ਸਚ ਕਲਾਮ, ਕਲਮਾ ਕਾਇਨਾਤ ਪੜ੍ਹਾਈਆ। ਆਪੇ ਜਾਣੇ ਇਸ਼ਟ ਈਮਾਨ, ਆਪੇ ਦ੍ਰਿਸ਼ਟ ਵਿਚ ਸਮਾਈਆ। ਆਪੇ ਪੜ੍ਹੇ ਅੰਜੀਲ ਕ਼ੁਰਾਨ, ਹਦੀਸ ਜਗਦੀਸ ਆਪ ਸੁਣਾਈਆ। ਆਪੇ ਲੇਖਾ ਜਾਣੇ ਸ਼ਾਹ ਸੁਲਤਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਪੇ ਦੇਵੇ ਸ਼ਬਦ ਦਾਨ, ਚਾਰ ਯਾਰੀ ਨਾਲ ਮਿਲਾਈਆ। ਆਪੇ ਅੱਲਾ ਰਾਣੀ ਕਰੇ ਪਰਵਾਨ, ਕੁਆਰ ਕੰਨਿਆ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਪਰਦਾ ਆਪ ਚੁਕਾਈਆ। ਆਪਣਾ ਪਰਦਾ ਦੇਵੇ ਚੁੱਕ, ਹਰਿ ਸਾਚਾ ਸਚ ਜਣਾਇੰਦਾ। ਆਦਿ ਜੁਗਾਦਿ ਜੋ ਰਹੇ ਲੁਕ, ਆਪਣਾ ਪਰਦਾ ਆਪ ਉਠਾਇੰਦਾ। ਨਿਰਗੁਣ ਸਰਗੁਣ ਕਰੇ ਉਜਲ ਮੁਖ, ਲੋਕਮਾਤ ਸਾਲਾਹਿੰਦਾ। ਧਰਤ ਮਾਤ ਦੀ ਸੁਫਲ ਕਰੇ ਕੁੱਖ, ਜਨ ਜਨਨੀ ਆਪ ਸੁਹਾਇੰਦਾ। ਨਾ ਕੋਈ ਕਾਇਆ ਨਾ ਕੋਈ ਬੁਤ, ਪੰਜ ਤੱਤ ਨਾ ਕੋਈ ਰਖਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਚਿਤ ਵਿਤ ਠਗੋਰੀ ਕੋਈ ਨਾ ਪਾਇੰਦਾ। ਮਾਤ ਸੁਹਾਏ ਆਪਣੀ ਰੁੱਤ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਸੂਰਬੀਰ ਬਲਵਾਨ ਉਠਾਏ ਸ਼ਬਦੀ ਸੁਤ, ਦੋ ਜਹਾਨਾਂ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਵੇਲਾ ਆਪਣਾ ਹੱਥ ਰਖਾਇੰਦਾ। ਸਾਚਾ ਵੇਲਾ ਰੱਖੇ ਹੱਥ, ਚਾਰ ਜੁਗ ਭੇਵ ਨਾ ਆਇਆ। ਬੇਅੰਤ ਬੇਅੰਤ ਕਹਿ ਕਹਿ ਗਏ ਦੱਸ, ਉਚੀ ਕੂਕ ਕੂਕ ਸੁਣਾਇਆ। ਗੁਰ ਅਵਤਾਰ ਜੋੜ ਜੋੜ ਹੱਥ, ਨਿਉਂ ਨਿਉਂ ਗਏ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਸਭ ਦਾ ਚਲੌਣਾ ਏਕਾ ਰਥ, ਬਣ ਰਥਵਾਹੀ ਸੇਵ ਕਮਾਇਆ। ਦੇਵਣਹਾਰਾ ਨਾਮ ਵੱਥ, ਵਸਤ ਅਮੋਲਕ ਆਪ ਵਰਤਾਇਆ। ਕੋਈ ਕਹੇ ਮੌਲਾ ਕੋਏ ਰਾਮ ਰਿਹਾ ਦੱਸ, ਕੋਈ ਕ੍ਰਿਸ਼ਨ ਇਸ਼ਟ ਜਣਾਇਆ। ਕੋਈ ਕਹੇ ਵਸੇ ਉਪਰ ਅਸਮਾਨਾਂ ਸੱਤ, ਕੋਈ ਪਾਤਾਲਾਂ ਹੇਠ ਰਿਹਾ ਦਬਾਇਆ। ਨਾਨਕ ਕਹੇ ਵਸੇ ਘਟ ਘਟ, ਸੋ ਪੁਰਖ ਨਿਰੰਜਣ ਹਰਿ ਰਘੁਰਾਇਆ। ਗੋਬਿੰਦ ਆਖੇ ਰੱਖੇ ਮੇਰੀ ਪਤ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹਿਆ। ਮੈਂ ਏਕਾ ਓਟ ਰਿਹਾ ਤੱਕ, ਪੁਰਖ ਅਕਾਲ ਮਨਾਇਆ। ਜੁਗ ਚੌਕੜੀ ਗਏ ਥੱਕ, ਗੁਰ ਗੁਰ ਆਪਣੀ ਸੇਵ ਕਮਾਇਆ। ਅੰਤ ਨਿਬੇੜਾ ਨਾ ਹੋਇਆ ਹੱਕ, ਹਕ ਅੰਤ ਨਾ ਕੋਈ ਜਣਾਇਆ। ਦਵੈਤੀ ਮੇਟੇ ਨਾ ਕੋਈ ਫਟ, ਏਕਾ ਰੰਗ ਨਾ ਕੋਈ ਰੰਗਾਇਆ। ਚਾਰ ਵਰਨ ਲੇਖਾ ਹਟ, ਬਰਨ ਅਠਾਰਾਂ ਵੰਡ ਵੰਡਾਇਆ। ਫਿਰ ਫਿਰ ਥੱਕੇ ਤੀਰਥ ਅਠਸਠ, ਦੁਰਮਤ ਮੈਲ ਨਾ ਕੋਈ ਧੁਆਇਆ। ਬਿਨ ਸਥਰ ਯਾਰ ਖੇੜਾ ਦਿਸੇ ਭੱਠ, ਗੋਬਿੰਦ ਗੀਤ ਏਕਾ ਗਾਇਆ। ਜੁਗਾ ਜੁਗੰਤਰ ਵੇਖੇ ਨੱਠ ਨੱਠ, ਵੇਸ ਅਨੇਕ ਰੂਪ ਵਟਾਇਆ। ਕਲਜੁਗ ਅੰਤਮ ਸਾਚਾ ਮਾਰਗ ਰਿਹਾ ਦੱਸ, ਜੀਵ ਜੰਤ ਜੰਤ ਸਮਝਾਇਆ। ਨਿਹਕਲੰਕ ਹੋਏ ਪਰਗਟ, ਜੋਤੀ ਜਾਮਾ ਭੇਖ ਵਟਾਇਆ। ਵੇਦ ਵਿਆਸਾ ਗਿਆ ਰਟ, ਇਕ ਧਿਆਨ ਲਗਾਇਆ। ਨਾਨਕ ਨਿਰਗੁਣ ਮੇਲੇ ਫਟ, ਏਕਾ ਪੱਟੀ ਨਾਮ ਬੰਧਾਇਆ। ਗੋਬਿੰਦ ਅੰਮ੍ਰਿਤ ਰਸ ਲਿਆ ਚਟ, ਰਸ ਰਸੀਆ ਮੁਖ ਸੁਹਾਇਆ। ਕਲਜੁਗ ਅੰਤਮ ਆਏ ਪੁਰਖ ਸਮਰਥ, ਸਭ ਦਾ ਲਹਿਣਾ ਦਏ ਚੁਕਾਇਆ। ਚਾਰ ਕੁੰਟ ਨਾਮ ਪਾਏ ਨੱਥ, ਸ਼ਬਦ ਡੋਰੀ ਇਕ ਉਠਾਇਆ। ਭਗਤ ਭਗਵੰਤ ਕਰੇ ਅਕੱਠ, ਆਪ ਆਪਣਾ ਮੇਲ ਮਿਲਾਇਆ। ਲੱਖ ਚੁਰਾਸੀ ਦਰ ਦਵਾਰਿਉਂ ਦੇਵੇ ਧੱਕ, ਏਕਾ ਧੱਕਾ ਲਾਇਆ। ਨੌਂ ਖੰਡ ਪ੍ਰਿਥਮੀ ਕਰੇ ਢਕ, ਸਾਚਾ ਖੰਡਾ ਨਾਮ ਚਮਕਾਇਆ। ਸ਼ਾਹ ਸੁਲਤਾਨਾ ਲੱਥੇ ਪਤ, ਸੀਸ ਤਾਜ ਨਾ ਕੋਈ ਟਿਕਾਇਆ। ਨੌਂ ਨੌਂ ਦੇਵੇ ਮਥ, ਸਤਿ ਸਤਿ ਕਰੇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਣ ਆਪ ਜਣਾਇਆ। ਸਾਚਾ ਗੁਣ ਹਰਿ ਜਣਾਏ, ਭੇਵ ਅਭੇਦ ਖੁਲ੍ਹਾਈਆ। ਕਲਜੁਗ ਵੇਲਾ ਅੰਤਮ ਆਏ, ਨੌਂ ਨੌ ਚਾਰ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਵੇਸ ਵਟਾਏ, ਜੋਤੀ ਜੋਤ ਡਗਮਗਾਈਆ। ਨਿਹਕਲੰਕ ਨਾਉਂ ਰਖਾਏ, ਨਾ ਕੋਈ ਪਿਤਾ ਨਾ ਕੋਈ ਮਾਈਆ। ਨਾਮ ਡੰਕਾ ਇਕ ਵਜਾਏ, ਦੋ ਜਹਾਨਾਂ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਜਗਾਏ, ਸੋਇਆ ਕੋਇ ਰਹਿਣ ਨਾ ਪਾਈਆ। ਵਿਸ਼ਨੂੰ ਤੇਰੀ ਧਾਰ ਆਪਣੇ ਵਿਚ ਲੁਕਾਏ, ਲੋਕਮਾਤ ਵੱਜੇ ਵਧਾਈਆ। ਬ੍ਰਹਮੇ ਤੇਰਾ ਪੰਧ ਮੁਕਾਏ, ਜੋਤੀ ਜੋਤ ਜੋਤ ਸਮਾਈਆ। ਸ਼ੰਕਰ ਤੇਰਾ ਲਹਿਣਾ ਦੇਣਾ ਦਏ ਚੁਕਾਏ, ਬਾਸ਼ਕ ਤਸ਼ਕਾ ਗਲੋਂ ਲਾਹੀਆ। ਕ੍ਰੋੜ ਤੇਤੀਸਾ ਡੇਰਾ ਢਾਹੇ, ਸੁਰਪਤ ਰਾਜਾ ਇੰਦ ਨੇਤਰ ਨੈਣਾਂ ਨੀਰ ਵਹਾਈਆ। ਗਣ ਗੰਧਰਬ ਸਰਬ ਕੁਰਲਾਏ, ਵੇਲਾ ਗਿਆ ਹੱਥ ਨਾ ਆਈਆ। ਲੱਖ ਚੁਰਾਸੀ ਕਰੇ ਹਾਏ ਹਾਏ, ਧੀਰਜ ਧੀਰ ਨਾ ਕੋਈ ਧਰਾਈਆ। ਗੁਰ ਪੀਰ ਅਵਤਾਰ ਨਾ ਕੋਈ ਸਹਾਏ, ਅੰਤ ਪੱਲੂ ਗਏ ਛੁਡਾਈਆ। ਪਤਿ ਪਰਮੇਸ਼ਵਰ ਸਚ ਦਰਬਾਰਾ ਇਕ ਲਗਾਏ, ਸਚਖੰਡ ਸੋਭਾ ਪਾਈਆ। ਸਾਚੇ ਸੰਤ ਭਗਤ ਲਏ ਜਗਾਏ, ਸਚ ਹਲੂਣਾ ਏਕਾ ਲਾਈਆ। ਏਕਾ ਹੁਕਮ ਇਕ ਵਰਤਾਏ, ਏਕਾ ਏਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਜਣਾਈਆ। ਸਾਚਾ ਭਾਣਾ ਹੱਥ ਕਰਤਾਰ, ਵਿਸ਼ਨ ਬ੍ਰਹਮਾ ਸ਼ਿਵ ਜਣਾਇਆ। ਕਲਜੁਗ ਅੰਤਮ ਕਰੇ ਖੇਲ ਅਪਾਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਸੰਬਲ ਨਗਰੀ ਧਾਮ ਨਿਆਰ, ਗੋਬਿੰਦ ਰੰਗ ਰੰਗਾਇਆ । ਗੋਬਿੰਦ ਚੇਲਾ ਕਰ ਪਰਵਾਨ, ਸੱਜਣ ਸਹੇਲਾ ਦਏ ਸਲਾਹਿਆ। ਇਕ ਅਕੇਲਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇਆ। ਕਰੇ ਖੇਲ ਸ੍ਰੀ ਭਗਵਾਨ, ਖ਼ਾਲਕ ਖ਼ਲਕ ਵੇਖ ਵਖਾਇਆ। ਚੰਡ ਪਰਚੰਡ ਖਿਚ ਮਹਾਨ, ਦੋ ਜਹਾਨਾਂ ਦਏ ਜਣਾਇਆ। ਅੰਤਮ ਸਭ ਦਾ ਲਹਿਣਾ ਚੁੱਕੇ ਵਿਚ ਜਹਾਨ, ਦੇਣਾ ਕੋਈ ਰਹੇ ਨਾ ਰਾਇਆ। ਪੀਰ ਮੁਲਾ ਸ਼ੇਖ਼ ਸਰਬ ਕੁਰਲਾਣ, ਊਚੀ ਕੂਕ ਕੂਕ ਦੇਣ ਦੁਹਾਇਆ। ਨਾਤਾ ਤੁਟੇ ਜ਼ਿਮੀਂ ਅਸਮਾਨ, ਲੋਕ ਪਰਲੋਕ ਦਏ ਦੁਹਾਇਆ। ਨਾਤਾ ਤੁਟਾ ਅੰਜੀਲ ਕ਼ੁਰਾਨ, ਕਾਇਆ ਕੁਰਾ ਫੋਲ ਫੁਲਾਇਆ। ਮੁਕਾਮੇ ਹੱਕ ਵਸੇ ਸ੍ਰੀ ਭਗਵਾਨ, ਆਦਿ ਜੁਗਾਦੀ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਖੇਲ ਆਪ ਵਖਾਇਆ। ਸਾਚਾ ਖੇਲ ਕਰੇ ਖ਼ਲਕ, ਖ਼ਾਲਕ ਖ਼ਲਕ ਆਪਣਾ ਰੂਪ ਵਟਾਈਆ। ਨਾਤਾ ਤੋੜੇ ਜ਼ਿਮੀਂ ਫ਼ਲਕ, ਅਰਸ਼ ਕੁਰਸ਼ ਆਪੇ ਵੇਖ ਵਖਾਈਆ। ਆਪੇ ਦੇਵੇ ਆਪਣੀ ਝਲਕ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਆਪ ਆਪਣਾ ਰੂਪ ਧਰਾਇੰਦਾ। ਅਮਾਮ ਅਮਾਮਾ ਸਿਰ ਆਪ ਅਖਵੌਣਾ, ਸ਼ਾਹ ਨਵਾਬ ਆਪ ਹੋ ਜਾਇੰਦਾ। ਸਚ ਦਮਾਮਾ ਇਕ ਵਜੌਣਾ, ਸਾਚੀ ਧਾਰ ਆਪ ਸੁਣਾਇੰਦਾ। ਸਚ ਈਮਾਨ ਇਕ ਵਖੌਣਾ, ਸ਼ਰਅ ਸ਼ਰੀਯਤ ਡੇਰਾ ਢਾਹਿੰਦਾ। ਕਾਇਆ ਖੇੜਾ ਪਰਦਾ ਲੌਹਣਾ, ਮੱਕਾ ਆਪਣਾ ਹੱਜ ਕਰਾਇੰਦਾ। ਦੋ ਦੋ ਆਬਾ ਮੇਲ ਮਿਲੌਣਾ, ਆਬ ਹਯਾਤ ਆਪ ਪਿਆਇੰਦਾ। ਚੌਦਾਂ ਤਬਕਾਂ ਵੇਖ ਵਖੌਣਾ, ਚੌਧਵੀਂ ਸਦੀ ਚੰਦ ਚੜ੍ਹਾਇੰਦਾ। ਸਦ ਆਪਣੇ ਦਰ ਬਹੌਣਾ, ਚਾਰ ਯਾਰੀ ਦਰ ਦੁਰਕਾਇੰਦਾ। ਅੰਤਮ ਆਪਣਾ ਪਰਦਾ ਲੌਹਣਾ, ਮੁਖ ਨਕ਼ਾਬ ਨਾ ਕੋਈ ਰਖਾਇੰਦਾ। ਧੁਰ ਫ਼ਰਮਾਨਾ ਇਕ ਸੁਣੌਣਾ, ਅਭੁਲ ਭੁਲ ਕਦੇ ਨਾ ਜਾਇੰਦਾ। ਕਲਜੁਗ ਤੇਰਾ ਕੂੜ ਕੁੜਿਆਰਾ ਪੰਧ ਮੁਕੌਣਾ, ਅੰਤਮ ਡੇਰਾ ਢਾਹਿੰਦਾ। ਵਿਸ਼ਨੂੰ ਤੇਰਾ ਵਕ਼ਤ ਸੁਹੌਣਾ, ਬ੍ਰਹਮੇ ਤੇਰਾ ਬ੍ਰਹਮ ਫੇਰ ਪਰਗਟਾਇੰਦਾ। ਸਾਚੀ ਬਣਤ ਆਪ ਬਣੌਣਾ, ਸਰਬੰਸ ਆਪਣੇ ਰੰਗ ਵਖਾਇੰਦਾ। ਪਿਛਲਾ ਲੇਖਾ ਆਪ ਚੁਕੌਣਾ, ਅੱਗੇ ਆਪਣਾ ਰਾਹ ਜਣਾਇੰਦਾ। ਚਾਰ ਵੇਦ ਨਜ਼ਰ ਨਾ ਔਣਾ, ਪੁਰਾਨ ਅਠਾਰਾਂ ਨਾ ਕੋਈ ਸੁਣਾਇੰਦਾ। ਗੀਤਾ ਗਿਆਨ ਨਾ ਕਿਸੇ ਸਮਝੌਣਾ, ਸ਼ਾਸਤਰ ਸਿਮਰਤ ਮੁਖ ਛੁਪਾਇੰਦਾ। ਅੰਜੀਲ ਕ਼ੁਰਾਨਾਂ ਡੇਰਾ ਢੌਹਣਾ, ਮਸਲਾ ਹਲ ਆਪ ਕਰਾਇੰਦਾ। ਖਾਣੀ ਬਾਣੀ ਪੰਧ ਮੁਕੌਣਾ, ਦੋ ਜਹਾਨਾਂ ਪਾਰ ਕਰਾਇੰਦਾ। ਧਰਮ ਰਾਏ ਦਾ ਦਰ ਖੁਲ੍ਹੌਣਾ, ਏਕਾ ਹੁਕਮ ਸੁਣਾਇੰਦਾ। ਚਿਤਰ ਗੁਪਤ ਹਿਸਾਬ ਵਖੌਣਾ, ਲਿਖ ਲਿਖ ਲੇਖਾ ਸਰਬ ਮੁਕਾਇੰਦਾ। ਨੇਤਰ ਨੈਣਾਂ ਕਜਲਾ ਪੌਣਾ, ਸਵਾਂਗੀ ਸਾਚਾ ਸਾਂਗ ਵਰਤਾਇੰਦਾ। ਨੌਂ ਖੰਡ ਪ੍ਰਿਥਮੀ ਏਕਾ ਵਾਰ ਏਕਾ ਰਾਹ ਵਖੌਣਾ, ਲੱਖ ਚੁਰਾਸੀ ਨਾਲ ਪਰਨਾਇੰਦਾ। ਸਾਚੇ ਸੰਤਾਂ ਆਪ ਜਗੌਣਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਰਾਤੀਂ ਸੁਤਿਆਂ ਆਪ ਉਠੌਣਾ, ਦਰ ਦਰ ਘਰ ਘਰ ਸੇਵ ਕਮਾਇੰਦਾ। ਸਵਛ ਸਰੂਪੀ ਰੂਪ ਵਟੌਣਾ, ਆਪ ਆਪਣਾ ਮੇਲ ਮਿਲਾਇੰਦਾ। ਗੁਰਮੁਖ ਬਾਲ ਅੰਞਾਣੇ ਗੋਦ ਬਹੌਣਾ, ਪਿਤਾ ਪੂਤ ਲਾਡ ਲਡਾਇੰਦਾ। ਨਾਮ ਮਰਦੰਗ ਸੂਰੇ ਸਰਬੰਗ ਇਕ ਵਜੌਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਲੱਖ ਚੁਰਾਸੀ ਵੰਡ ਵੰਡੌਣਾ, ਅਨਹਦ ਨਾਦੀ ਨਾਦ ਵਜਾਇੰਦਾ। ਸ਼ਾਹ ਸੁਲਤਾਨਾਂ ਖ਼ਾਕ ਮਿਲੌਣਾ, ਖ਼ਾਕੀ ਖ਼ਾਕ ਆਪ ਮਿਲਾਇੰਦਾ। ਏਕਾ ਹੁਕਮ ਇਕ ਫ਼ਰਮਾਨਾ, ਸ੍ਰੀ ਭਗਵਾਨਾ ਆਪ ਜਨੌਣਾ, ਦੂਸਰ ਸੰਗ ਨਾ ਕੋਈ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪੰਧ ਮੁਕਾਇੰਦਾ। ਵਿਸ਼ਨੂੰ ਤੇਰਾ ਪੰਧ ਮੁਕਾਉਣਾ, ਅੰਤ ਰਹਿਣ ਨਾ ਪਾਈਆ। ਬ੍ਰਹਮੇ ਤੇਰਾ ਬ੍ਰਹਮ ਜਪਾਉਣਾ, ਪਾਰਬ੍ਰਹਮ ਬੇਪਰਵਾਹੀਆ। ਸ਼ੰਕਰ ਤੇਰਾ ਸ਼ੰਕਾ ਲਾਹੁਣਾ, ਅੰਤ ਕਲਜੁਗ ਨਾ ਕੋਇ ਰਖਾਈਆ। ਸਤਿਜੁਗ ਸਾਚਾ ਮਾਰਗ ਲਾਉਣਾ, ਸਚ ਸੁੱਚ ਕਰੇ ਜਣਾਈਆ। ਬ੍ਰਹਮੇ ਤੇਰਾ ਧਾਮ ਸੁਹਾਉਣਾ, ਗੁਰਮੁਖ ਸਾਚੇ ਦਏ ਵਡਿਆਈਆ। ਸ਼ੰਕਰ ਤੇਰਾ ਨਾਤਾ ਤੋੜ ਤੁੜਾਉਣਾ, ਗੁਰਸਿਖ ਸੱਜਨ ਦਏ ਬਣਾਈਆ। ਇੰਦਰ ਇੰਦਰਾਸਨ ਆਪ ਤਜਾਉਣਾ, ਛੋਟਾ ਬਾਲਾ ਦਏ ਸੁਣਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾਉਣਾ, ਮਾਤ ਆਪਣਾ ਸੁਤ ਜਣਾਈਆ। ਕਲਜੁਗ ਅੰਤਮ ਵੇਲਾ ਆਉੋਣਾ, ਨਿਹਕਲੰਕ ਗੋਬਿੰਦ ਗਿਆ ਲਿਖਾਈਆ। ਊਚੀ ਕੂਕ ਕੂਕ ਸੁਨਾਉਣਾ, ਮੇਰੀ ਅਜ਼ਮਤ ਮੇਰਾ ਬੇੜਾ ਰੁੜ੍ਹਾਈਆ। ਈਸਾ ਰਾਹ ਤੱਕੇ ਸ੍ਰੀ ਭਗਵਾਨਾ, ਮੇਰਾ ਖ਼ੁਦਾਵੰਦ ਆਏ ਵਾਲੀ ਦੋ ਜਹਾਨਾਂ, ਮੇਰੇ ਪਿਛੇ ਰਹਿਬਰ ਬਣੇ ਸੱਚਾ ਮਾਹੀਆ। ਵੇਦ ਵਿਆਸ ਦੇ ਗਿਆ ਪਰਵਾਨਾ, ਪਰਗਟ ਹੋਏ ਬ੍ਰਾਹਮਣ ਗੌੜਾ ਉਚੇ ਟਿੱਲੇ ਪਰਬਤ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ, ਬੇਐਬ ਨਾਮ ਖ਼ੁਦਾਈਆ। ਕਲਜੁਗ ਅੰਤਮ ਆਇਆ ਜਗ, ਹਰਿ ਜਾਗਰਤ ਜੋਤ ਜਗਾਇਆ। ਗੋਬਿੰਦ ਮੇਲ ਸੂਰਾ ਸਰਬੱਗ, ਸਮਰਥ ਰੰਗ ਰੰਗਾਇਆ। ਕਰੇ ਕਰਾਏ ਪਾਰ ਹੱਦ, ਹੱਦ ਹਦੂਦ ਵੇਖ ਵਖਾਇਆ। ਭਗਤ ਭਗਵੰਤ ਜਣਾਏ ਯਦ, ਸਾਚਾ ਬੰਸ ਲਏ ਪਰਗਟਾਇਆ। ਲੱਖ ਚੁਰਾਸੀ ਵਿਚੋਂ ਕਰੇ ਅੱਡ, ਆਪ ਆਪਣਾ ਬੰਧਨ ਪਾਇਆ। ਬਾਲੀ ਬਾਲਾ ਲਡਾਏ ਲੱਡ, ਸਿਰ ਆਪਣਾ ਹੱਥ ਟਿਕਾਇਆ। ਪੰਚ ਵਿਕਾਰਾ ਦੇਵੇ ਕੱਢ, ਮਾਇਆ ਮਮਤਾ ਮੋਹ ਮਿਟਾਇਆ। ਦਰ ਦਵਾਰੇ ਲਏ ਸੱਦ, ਸ਼ਬਦੀ ਹੁਕਮ ਸੁਣਾਇਆ। ਨਾਮ ਪਿਆਏ ਸਾਚੀ ਮਦਿ, ਏਕਾ ਰਸ ਚਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਦਏ ਖੁਲ੍ਹਾਇਆ। ਭੇਵ ਖੁਲ੍ਹਾਏ ਸਦਾ ਗੁਰਸਿਖ, ਗੁਰ ਪੂਰੇ ਵਡ ਵਡਿਆਈਆ। ਆਪਣਾ ਲੇਖਾ ਆਪਣੀ ਹੱਥੀਂ ਦੇਵੇ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਚੀ ਪਾਏ ਨਾਮ ਭਿੱਖ, ਭਿਛਿਆ ਮੰਗਨ ਦਰ ਕਿਸੇ ਨਾ ਜਾਈਆ। ਜਨਮ ਜਨਮ ਦੀ ਲਾਹੇ ਵਿਖ, ਜਿਸ ਸਿਰ ਆਪਣਾ ਹੱਥ ਟਿਕਾਈਆ। ਆਸਾ ਤ੍ਰਿਸ਼ਨਾ ਮਿਟੇ ਤ੍ਰਿਖ, ਤ੍ਰੈਗੁਣ ਬੰਧਨ ਦਏ ਕਟਾਈਆ। ਨਿਜ ਨੇਤਰ ਲਏ ਪੇਖ, ਦੋਏ ਲੋਚਨ ਮੂੰਧ ਵਖਾਈਆ। ਮੇਰਾ ਰੂਪ ਨਾ ਮੁਛ ਦਾੜ੍ਹੀ ਨਾ ਦਿਸੇ ਕੇਸ ਨਾ ਕੋਇ ਮੂੰਡ ਮੁੰਡਾਈਆ। ਮੇਲ ਮਿਲਾਵਾ ਸ੍ਰੀ ਦਸਮੇਸ, ਗੋਬਿੰਦ ਵੱਜੇ ਨਾਮ ਵਧਾਈਆ। ਲਹਿਣਾ ਦੇਣਾ ਚੁੱਕੇ ਰਿਖੀ ਕੇਸ਼, ਗੋਵਰਧਨ ਧਾਰੀ ਖੇਲ ਖਿਲਾਈਆ। ਰਾਮ ਰਾਮਾ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਆਦਿ ਗੁਰ ਅਵਤਾਰ ਕਰਨ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਤਿਸ ਅੱਗੇ ਚਲੇ ਨਾ ਕੋਈ ਪੇਸ਼, ਪੁਰਖ ਅਬਿਨਾਸ਼ੀ ਆਇਆ ਚਲ ਸੱਚਾ ਮਾਹੀਆ। ਭਾਗ ਲਗਾਇਆ ਮਾਝੇ ਦੇਸ, ਸੰਬਲ ਨਗਰ ਦਏ ਵਡਿਆਈਆ। ਵਿਸ਼ਨੂੰ ਬਹਿੰਦੇ ਬਾਸ਼ਕ ਸੇਜ, ਸਾਂਗੋ ਪਾਂਗ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭੇਵ ਆਪਣਾ ਦਏ ਮੁਕਾਇਆ। ਸਭ ਦਾ ਲਹਿਣਾ ਜਾਣਾ ਮੁੱਕ, ਸਤਿਗੁਰ ਪੂਰਾ ਆਪ ਮੁਕਾਇੰਦਾ। ਹਰਿਆ ਬੂਟਾ ਜਾਣਾ ਸੁੱਕ, ਅੰਮ੍ਰਿਤ ਸਿੰਚ ਹਰਾ ਨਾ ਕੋਇ ਕਰਾਇੰਦਾ। ਗੁਰ ਅਵਤਾਰ ਬੈਠੇ ਲੁਕ, ਦਰਸ ਕੋਇ ਨਾ ਪਾਇੰਦਾ। ਵਰਣ ਬਰਨ ਨਾ ਲੱਥੀ ਭੁੱਖ, ਤ੍ਰਿਸ਼ਨਾ ਜਗਤ ਨਾ ਕੋਈ ਬੁਝਾਇੰਦਾ। ਸਫਲ ਨਾ ਹੋਏ ਮਾਤ ਕੁੱਖ, ਹਰਿ ਕਾ ਦਰਸ ਕੋਇ ਨਾ ਪਾਇੰਦਾ। ਮਰ ਮਰ ਜੰਮੇ ਮੁੜ ਮੁੜ ਆਵੇ ਮਾਤ ਕੁੱਖ, ਗਰਭ ਦਿਵਸ ਰੈਣ ਨਾ ਕੋਇ ਕਟਾਇੰਦਾ। ਅਜੂਨੀ ਜੂਨ ਉਲਟਾ ਰੁਖ, ਅਜੂਨੀ ਰਹਿਤ ਨਾ ਦਯਾ ਕਮਾਇੰਦਾ। ਦੇਵੇ ਸੁਨੇਹੜਾ ਅਬਿਨਾਸ਼ੀ ਅਚੁਤ, ਲੱਖ ਚੁਰਾਸੀ ਆਪ ਭਵਾਇੰਦਾ। ਗੁਰਮੁਖ ਵਿਰਲੇ ਸੋਹੇ ਰੁੱਤ, ਜਿਸ ਜਨ ਆਪਣਾ ਦਰਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਆਪ ਸਮਝਾਇੰਦਾ। ਸਾਚਾ ਮਾਰਗ ਸਤਿਗੁਰ ਚਰਨ, ਸਤਿ ਪੁਰਖ ਨਿਰੰਜਣ ਦਏ ਵਡਿਆਈਆ। ਗੁਰਸਿਖ ਖੁਲ੍ਹੇ ਹਰਨ ਫਰਨ, ਸੁਰਤ ਸ਼ਬਦ ਮੇਲ ਮਿਲਾਈਆ। ਕਿਰਪਾ ਕਰੇ ਹਰਿ ਕਰਨੀ ਕਰਨ, ਕਰਤਾ ਪੁਰਖ ਸੱਚਾ ਸ਼ਹਿਨਸ਼ਾਹੀਆ। ਭੈ ਚੁਕਾਏ ਮਰਨੀ ਮਰਨ, ਭਿਆਨਕ ਅਵਰ ਨਾ ਕੋਇ ਵਖਾਈਆ। ਇਕ ਜਣਾਏ ਸਾਚੀ ਸਰਨ, ਪਾਰਬ੍ਰਹਮ ਸੱਚੀ ਸਰਨਾਈਆ। ਗੁਰਮੁਖ ਵਿਰਲੇ ਅੰਤਮ ਤਰਨ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੁਰਤ ਸ਼ਬਦ ਸਾਚਾ ਮੇਲਾ, ਆਪ ਜਣਾਏ ਸੱਜਣ ਸੁਹੇਲਾ, ਡੋਰੀ ਬੰਧਨ ਏਕਾ ਪਾਈਆ। ਸੁਰਤੀ ਚੜ੍ਹੇ ਆਪਣੇ ਘਾਟ, ਸਤਿਗੁਰ ਪੂਰਾ ਆਪ ਚੜ੍ਹਾਇੰਦਾ। ਡੂੰਘੀ ਕੰਦਰ ਮੁੱਕੇ ਵਾਟ, ਝੂਠਾ ਪੰਧ ਮੁਕਾਇੰਦਾ। ਤਨ ਅੰਧੇਰੀ ਮੇਟੇ ਰਾਤ, ਜੋਤੀ ਚੰਨ ਚੜ੍ਹਾਇੰਦਾ। ਗੀਤ ਸੁਣਾਏ ਸਾਚੀ ਗਾਥ, ਛੱਤੀ ਰਾਗ ਭੇਵ ਨਾ ਆਇੰਦਾ। ਮੇਲ ਮਿਲਾਏ ਕਮਲਾਪਾਤ, ਨਾਰੀ ਕੰਤ ਰੂਪ ਸੁਹਾਇੰਦਾ। ਅੱਠੇ ਪਹਿਰ ਰੱਖੇ ਪਰਭਾਤ, ਦਿਵਸ ਰੈਣ ਨਾ ਵੰਡ ਵੰਡਾਇੰਦਾ। ਚਰਨ ਕਵਲ ਬੰਧਾਏ ਨਾਤ, ਨਾ ਕੋਇ ਤੋੜੇ ਤੋੜ ਤੁੜਾਇੰਦਾ। ਗੁਰਮੁਖ ਤੇਰੀ ਉਤਮ ਜ਼ਾਤ, ਜ਼ਾਤ ਅਜ਼ਾਤੀ ਮੇਟ ਮਿਟਾਇੰਦਾ। ਸਾਹਿਬ ਸਤਿਗੁਰ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤੀ ਸ਼ਬਦੀ ਸਾਚਾ ਮੇਲ, ਦੀਪ ਜਗਾਏ ਬਿਨ ਬਾਤੀ ਤੇਲ, ਨੂਰ ਨੁਰਾਨਾ ਡਗਮਗਾਇੰਦਾ। ਸੁਰਤ ਦਵਾਰੇ ਜਾਏ ਚੜ੍ਹ, ਸਤਿਗੁਰ ਪੂਰਾ ਆਪ ਚੜ੍ਹਾਈਆ। ਆਪਣੇ ਘਰ ਜਾਏ ਵੜ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਸ਼ਬਦੀ ਪੱਲੂ ਲਏ ਫੜ, ਢਹਿ ਢਹਿ ਪਏ ਸਰਨਾਈਆ। ਤੂੰ ਸਾਹਿਬ ਦਾਤਾ ਦਾਤਾਰ, ਬਣ ਤੇਰੀ ਨਾਰ, ਬਣ ਦੁਹਾਗਣ ਤੇਰਾ ਅਧਵਿਚਕਾਰ, ਮੇਰੀ ਸਾਰ ਕਿਸੇ ਨਾ ਪਾਈਆ। ਹੋਈ ਦੁਹਾਗਣ ਦੁਰਮਤ ਮੈਲ ਨਾ ਧੋਇਆ ਦਾਗ਼ਨ, ਖੁਲੜੇ ਕੇਸ ਫਿਰਾਈ ਹਰਿ ਦੇਸ ਤੇਰਾ ਰਾਹ ਨਾ ਕੋਇ ਜਣਾਈਆ। ਧੰਨ ਭਾਗ ਮੈਂ ਹੋਈ ਸੁਹਾਗਨ, ਮਿਲਿਆ ਮੇਲ ਪੁਰਖ ਅਬਿਨਾਸ਼ਨ, ਘਰ ਸਾਚੇ ਵੱਜੀ ਵਧਾਈਆ। ਮੇਰੀ ਪੂਰੀ ਹੋਈ ਆਸਨ, ਮੇਰੇ ਲੇਖੇ ਲੱਗੇ ਪਵਣ ਸਵਾਸਨ, ਪਵਣ ਉਨੰਜਾ ਰਹੀ ਸ਼ਰਮਾਈਆ। ਮੇਰਾ ਲਹਿਣਾ ਦੇਣਾ ਚੁੱਕਿਆ ਪ੍ਰਿਥਮੀ ਅਕਾਸ਼ਨ, ਮਿਲੀ ਸਚ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਏਕਾ ਰਾਹ ਵਖਾਈਆ। ਹਰਿਜਨ ਸਾਚੇ ਜਾਣਾ ਜਾਗ, ਸੋ ਪੁਰਖ ਨਿਰੰਜਣ ਆਪ ਜਣਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਲਾਇਆ ਭਾਗ, ਅਜੂਨੀ ਰਹਿਤ ਡਗਮਗਾਇੰਦਾ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਵਸਣਹਾਰਾ ਬਿਨ ਮੰਦਰ ਮਸੀਤਾ ਇਕ ਉਪਜਾਏ ਆਪਣਾ ਵੈਰਾਗ, ਵੈਰਾਗੀ ਆਪਣਾ ਨਾਉਂ ਧਰਾਈਆ। ਕੰਤ ਕੰਤੂਹਲ ਦਰ ਘਰ ਸਾਚੇ ਲੈਣਾ ਲਾਧ, ਵਡ ਭਾਗ ਖ਼ੁਸ਼ੀ ਮਨਾਈਆ। ਘਰ ਦੀਪਕ ਜੋਤ ਜਗਾਏ ਚਰਾਗ਼, ਨਾਮ ਦੇਵੇ ਸਾਚੀ ਦਾਤ, ਦਾਤਾ ਦਾਨੀ ਝੋਲੀ ਪਾਈਆ। ਸੁਰਤੀ ਮਿਲੇ ਕੰਤ ਸੁਹਾਗ, ਦੁਰਮਤ ਮੈਲ ਧੋਵੇ ਦਾਗ਼, ਜਨਮ ਜਨਮ ਦੀ ਲਾਹੇ ਲੱਗੀ ਸ਼ਾਹੀਆ। ਰਾਤੀਂ ਸੁਤਿਆਂ ਮਾਰੇ ਆਵਾਜ਼, ਕਿਰਪਾ ਕਰੇ ਗ਼ਰੀਬ ਨਿਵਾਜ਼, ਗਰੀਬ ਨਿਮਾਣੇ ਗਲੇ ਲਗਾਈਆ। ਸਤਿਜੁਗ ਚਲਾਉਣਾ ਅੰਤ ਜਹਾਜ, ਸਤਿ ਪੁਰਖ ਨਿਰੰਜਣ ਰਚਿਆ ਕਾਜ, ਭਾਗ ਲੱਗਾ ਦੇਸ ਮਾਝ, ਗੋਬਿੰਦ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤ ਸ਼ਬਦ ਲਏ ਮਿਲਾਈਆ। ਸ਼ਬਦ ਆਇਆ ਸੁਰਤ ਦਵਾਰ, ਆਪਣੀ ਲਏ ਅੰਗੜਾਈਆ। ਫੜ ਬਾਹੋਂ ਸੁੱਤੀ ਲਏ ਉਠਾਲ, ਆਲਸ ਨਿੰਦਰਾ ਦਏ ਮੁਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਏਕਾ ਡੋਰੀ ਬੰਧਨ ਪਾਈਆ। ਜਿਸ ਦੀ ਆਦਿ ਜੁਗਾਦਿ ਜੁਗਾ ਜੁਗੰਤਰ ਕਰਦੀ ਰਹੀ ਭਾਲ, ਸੋ ਚਲ ਕੇ ਆਇਆ ਮਾਹੀਆ। ਜਿਸ ਨੂੰ ਗੁਰ ਅਵਤਾਰ ਬਣਾਉਂਦੇ ਰਹੇ ਦਲਾਲ, ਸੋ ਸਚ ਦਲਾਲੀ ਰਿਹਾ ਕਮਾਈਆ। ਸਦਾ ਸਦਾ ਸਦ ਕਰੇ ਪ੍ਰਿਤਪਾਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੁਣੇ ਮਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਗੁਰਸਿਖ ਨੇੜ ਨਾ ਆਏ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਲਾੜੀ ਮੌਤ ਨਾ ਲਏ ਪਰਨਾਈਆ। ਮਹਾਕਾਲ ਅੱਗੇ ਕਰੇ ਸਵਾਲ, ਬਣ ਸਵਾਲੀ ਝੋਲੀ ਡਾਹੀਆ। ਗੁਰਸਿਖ ਗੁਰਮੁਖ ਹਰਿਜਨ ਹਰਿ ਭਗਤ ਜਿਸ ਵਸੇ ਧਰਮਸਾਲ, ਸੋ ਦਵਾਰਾ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸੁਰਤੀ ਸ਼ਬਦ ਬੰਨ੍ਹੇ ਡੋਰ, ਪਾਰਬ੍ਰਹਮ ਪਤਿਪਰਮੇਸ਼ਵਰ ਚੜ੍ਹ ਕੇ ਆਇਆ ਆਪਣੇ ਘੋੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਿਹਾ ਦੌੜ, ਲੱਖ ਚੁਰਾਸੀ ਵੇਖੇ ਪਰਖੇ ਰੀਠਾ ਮਿਠਾ ਕੌੜ, ਗੁਰਮੁਖ ਮਨਮੁਖ ਮਨਮੁਖ ਗੁਰਮੁਖ ਦੋਵੇਂ ਰਾਹ ਚਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਹੋ ਮਿਹਰਵਾਨ, ਭਗਤਾਂ ਦੇਵੇ ਭਗਤੀ ਦਾਨਾ, ਭਗਤਨ ਅੰਤਰ ਸਤਿ ਨਿਸ਼ਾਨਾ, ਗੁਰਮੁਖਾਂ ਅੰਦਰ ਬੋਧ ਗਿਆਨਾ, ਗੁਰਸਿਖਾਂ ਬਖ਼ਸ਼ੇ ਚਰਨ ਧੂੜ ਅਸ਼ਨਾਨਾ, ਸਰ ਸਰੋਵਰ ਤੀਰਥ ਤਟ ਜਗਤ ਕਿਨਾਰਾ ਨਾ ਕੋਇ ਵਖਾਈਆ।
