੧੫ ਮਾਘ ੨੦੧੮ ਬਿਕ੍ਰਮੀ ਧਿਰਤਾ ਸਿੰਘ ਦੇ ਗ੍ਰਹਿ ਕਲਾਨੌਰ ਜ਼ਿਲਾ ਗੁਰਦਾਸਪੁਰ
ਆਦਿ ਜੁਗਾਦਿ ਸ੍ਰੀ ਭਗਵਾਨ, ਹਰੀ ਹਰਿ ਆਪਣਾ ਖੇਲ ਕਰਾਇੰਦਾ। ਵਿਸ਼ਨੂੰ ਵਿਸ਼ਵ ਦੇਵੇ ਦਾਨ, ਵਸਤ ਅਮੋਲਕ ਇਕ ਵਰਤਾਇੰਦਾ। ਬ੍ਰਹਮਾ ਬ੍ਰਹਮ ਕਰ ਪਰਧਾਨ, ਪਾਰਬ੍ਰਹਮ ਪ੍ਰਭ ਵੰਡ ਵੰਡਾਇੰਦਾ। ਸ਼ੰਕਰ ਦੇਵੇ ਇਕ ਗਿਆਨ, ਸਾਖਾਯਾਤ ਰੂਪ ਦਰਸਾਇੰਦਾ। ਸ਼ਸਤਰ ਅਸ਼ਤਰ ਇਕ ਮਹਾਨ, ਤ੍ਰੈ ਤ੍ਰੈ ਮੂਲ ਵਖਾਇੰਦਾ। ਸ਼ਾਹ ਪਾਤਸ਼ਾਹ ਇਕ ਹੁਕਮਰਾਨ, ਸ਼ਹਿਨਸ਼ਾਹ ਹਰਿ ਖੇਲ ਖਲਾਇੰਦਾ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਵਿਸ਼ਨੂੰ ਦੇਵੇ ਹਰਿ ਹਰਿ ਦਾਤ, ਦਾਤਾ ਦਾਨੀ ਦਇਆ ਕਮਾਈਆ। ਬ੍ਰਹਮੇ ਤੇਰਾ ਬ੍ਰਹਮ ਖਾਤ, ਏਕਾ ਘਰ ਵਖਾਈਆ। ਸ਼ੰਕਰ ਲੇਖਾ ਭੋਲੇ ਨਾਥ, ਭੋਲੇ ਭਾਉ ਸਮਝਾਈਆ। ਤਿੰਨਾਂ ਲੇਖਾ ਤ੍ਰਲੋਕੀ ਨਾਥ, ਤ੍ਰੈ ਤ੍ਰੈ ਬੰਧਨ ਪਾਈਆ। ਖੇਲੇ ਖੇਲ ਖੇਲ ਤਮਾਸ਼, ਪੰਚਮ ਏਕਾ ਰੰਗ ਚੜ੍ਹਾਈਆ। ਲੱਖ ਚੁਰਾਸੀ ਕਰ ਕਰ ਵਾਸ, ਘਟ ਘਟ ਸੋਭਾ ਪਾਈਆ। ਲੇਖਾ ਜਾਣ ਪ੍ਰਿਥਮੀ ਆਕਾਸ਼, ਰਵ ਸਸ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਚਲਾਈਆ। ਸਾਚੀ ਧਾਰ ਵਿਸ਼ਨ ਅੰਗ, ਹਰਿ ਸੱਚਾ ਸਚ ਜਣਾਇੰਦਾ। ਬ੍ਰਹਮਾ ਬ੍ਰਹਮ ਸੇਜ ਪਲੰਘ, ਸੋ ਪੁਰਖ ਨਿਰੰਜਣ ਆਪ ਹੰਢਾਇੰਦਾ। ਸ਼ੰਕਰ ਵਜਾਏ ਇਕ ਮਰਦੰਗ, ਜੋ ਘੜਿਆ ਭੰਨ ਵਖਾਇੰਦਾ। ਕਰੇ ਖੇਲ ਸੂਰਾ ਸਰਬੰਗ, ਆਦਿ ਅੰਤ ਭੇਵ ਕੋਇ ਨਾ ਪਾਇੰਦਾ। ਕੋਟਨ ਕੋਟ ਜੁਗ ਚੌਕੜੀ ਗਏ ਲੰਘ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਸਾਚੀ ਧਾਰ, ਵਿਸ਼ਨ ਵਿਸ਼ਵ ਆਪ ਚਲਾਈਆ। ਬ੍ਰਹਮਾ ਬ੍ਰਹਮ ਕਰ ਪਸਾਰ, ਅੰਸ ਬੰਸ ਸੋਭਾ ਪਾਈਆ। ਸ਼ੰਕਰ ਲੇਖਾ ਧੂੰਆਂਧਾਰ, ਸੁੰਨ ਸਮਾਧ ਰਖਾਈਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਸਾਚੀ ਰੀਤਾ ਵਿਚ ਸੰਸਾਰ, ਜੀਵ ਜੰਤ ਵਡਿਆਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਕਰ ਤਿਆਰ, ਚਾਰੇ ਬਾਣੀ ਕਰੇ ਪੜ੍ਹਾਈਆ। ਚਾਰ ਜੁਗ ਬਣ ਪਨਿਹਾਰ, ਸੇਵਕ ਸਾਚੀ ਸੇਵ ਕਮਾਈਆ। ਅੱਖਰ ਅੱਖਰ ਕਰ ਤਿਆਰ, ਵੇਦ ਵੇਦ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਬਣਤ ਆਪ ਬਣਾਈਆ। ਸਾਚੀ ਬਣਤ ਸ੍ਰੀ ਭਗਵਾਨ, ਇਕ ਅਕੱਲਾ ਆਪ ਬਣਾਇੰਦਾ। ਤ੍ਰੈ ਤ੍ਰੈ ਦੇਵੇ ਏਕਾ ਦਾਨ, ਏਕਾ ਵੰਡ ਵੰਡਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਘਟ ਘਟ ਆਸਣ ਲਾਇੰਦਾ। ਆਤਮ ਅੰਤਰ ਇਕ ਮਹਿਮਾਨ, ਈਸ਼ ਜੀਵ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਆਪਣੇ ਰੰਗ ਆਪੇ ਰਾਤਾ, ਰੰਗ ਰਤੜਾ ਬੇਪਰਵਾਹੀਆ। ਆਪੇ ਖੇਲੇ ਖੇਲ ਤਮਾਸ਼ਾ, ਨਿਰਗੁਣ ਸਰਗੁਣ ਰੂਪ ਵਟਾਈਆ। ਆਪੇ ਕਰੇ ਪੂਰੀ ਆਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਖੁਲ੍ਹਾਈਆ। ਸਾਚਾ ਭੇਵ ਹਰਿ ਹਰਿ ਖੋਲ੍ਹ, ਆਪਣਾ ਪਰਦਾ ਲਾਹਿੰਦਾ। ਨਿਰਗੁਣ ਸਰਗੁਣ ਤੋਲੇ ਤੋਲ, ਤੋਲਣਹਾਰਾ ਵੇਸ ਵਟਾਇੰਦਾ। ਸ਼ਬਦ ਅਗੰਮੀ ਏਕਾ ਬੋਲ, ਅਨਾਦੀ ਨਾਦ ਸੁਣਾਇੰਦਾ। ਸਚ ਵਸਤ ਹਰਿ ਰੱਖੇ ਕੋਲ, ਗੁਰ ਅਵਤਾਰਾਂ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਧਨ ਆਪੇ ਪਾਇੰਦਾ। ਸਾਚਾ ਬੰਧਨ ਜੁਗ ਚਾਰ, ਚਾਰ ਚਾਰ ਵੰਡ ਵੰਡਾਈਆ। ਗੁਰ ਪੀਰ ਖੇਲ ਕਰਤਾਰ, ਨੂਰ ਨੂਰ ਨੂਰ ਦਰਸਾਈਆ। ਪੀਰ ਪੈਗ਼ੰਬਰ ਕਰ ਤਿਆਰ, ਲੱਖ ਚੁਰਾਸੀ ਕਰੇ ਪੜ੍ਹਾਈਆ। ਭਗਤ ਭਗਵੰਤ ਲਏ ਉਠਾਲ, ਆਪਣੀ ਬੂਝ ਬੁਝਾਈਆ। ਸੰਤਾਂ ਦੇਵੇ ਨਾਮ ਦਲਾਲ, ਜਗਤ ਵਿਚੋਲਾ ਇਕ ਵਖਾਈਆ। ਗੁਰਮੁਖਾਂ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਗੁਰਸਿਖ ਵੇਖੇ ਸਾਚੇ ਲਾਲ, ਪੂਤ ਸਪੂਤੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਜੁਗੋ ਜੁਗ, ਹਰਿ ਕਰਤਾ ਆਪ ਕਰਾਇੰਦਾ। ਕਲਜੁਗ ਔਧ ਗਈ ਪੁੱਗ, ਨਵ ਨੌਂ ਚਾਰ ਪੰਧ ਮੁਕਾਇੰਦਾ। ਨਿਰਗੁਣ ਰੂਪ ਸਰਗੁਣ ਅੰਦਰ ਜੋ ਰਿਹਾ ਲੁਕ, ਆਪਣਾ ਪਰਦਾ ਆਪ ਉਠਾਇੰਦਾ। ਜੋਤ ਉਜਾਲਾ ਹਰਿ ਗੋਪਾਲਾ ਸ਼ੇਰ ਹੋ ਕੇ ਰਿਹਾ ਬੁੱਕ, ਏਕਾ ਭੱਬਕ ਲਗਾਇੰਦਾ। ਦੋ ਜਹਾਨ ਰਖਾਏ ਓਟ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਇੰਦਾ। ਲੱਖ ਚੁਰਾਸੀ ਕਾਇਆ ਵੇਖੇ ਕਿਲਾ ਕੋਟ, ਗੜ੍ਹ ਮੰਦਰ ਫੇਰਾ ਪਾਇੰਦਾ। ਜਨ ਭਗਤਾਂ ਕੱਢੇ ਝੂਠੀ ਵਾਸਨਾ ਖੋਟ, ਮੰਤਰ ਅੰਤਰ ਗਿਆਨ ਇਕ ਦ੍ਰਿੜਾਇੰਦਾ। ਨਾਮ ਭੰਡਾਰਾ ਦਏ ਅਤੋਟ, ਅਤੁਲ ਆਪ ਵਰਤਾਇੰਦਾ। ਮੇਲ ਮਿਲਾਵਾ ਨਿਰਮਲ ਜੋਤ, ਚਤਰਭੁਜ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਚਲੇ ਜਗ, ਹਰਿ ਜਾਗਰਤ ਜੋਤ ਜਗਾਇੰਦਾ। ਕਰੇ ਖੇਲ ਸੂਰਾ ਸਰਬੱਗ, ਪੁਰਖ ਅਕਾਲ ਵੇਸ ਵਟਾਇੰਦਾ। ਕੂੜ ਕੁੜਿਆਰਾ ਮਾਤ ਕੱਢ, ਸਚ ਸੁਚ ਆਪ ਵਰਤਾਇੰਦਾ। ਚਾਰ ਵਰਨ ਪਿਆਏ ਨਾਮ ਮਦਿ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਵੇਖੇ ਯਦ, ਬੰਸ ਸਰਬੰਸਾ ਫੋਲ ਫੁਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਪਾਰ ਹੱਦ, ਛੱਤੀ ਛੱਤੀ ਵੰਡ ਆਪ ਕਰਾਇੰਦਾ। ਸਤਿਜੁਗ ਸਚ ਨਿਸ਼ਾਨਾ ਦੇਵੇ ਗੱਡ, ਦੋ ਜਹਾਨਾਂ ਆਪ ਝੁਲਾਇੰਦਾ। ਭਗਤ ਭਗਵੰਤ ਆਪੇ ਸੱਦ, ਦਰ ਸਾਚੇ ਮੇਲ ਮਿਲਾਇੰਦਾ। ਅਨਹਦ ਵਜਾਏ ਸਾਚਾ ਨਦ, ਧੁੰਨ ਆਤਮਕ ਰਾਗ ਅਲਾਇੰਦਾ। ਸਚ ਨਗਾਰਾ ਜਾਏ ਵੱਜ, ਸਤਿ ਸਤਿਵਾਦੀ ਆਪ ਸੁਣਾਇੰਦਾ। ਲੱਖ ਚੁਰਾਸੀ ਆਪਣਾ ਭਾਰ ਜਾਏ ਲਦ, ਅੱਗੇ ਹੋ ਨਾ ਕੋਇ ਛੁਡਾਇੰਦਾ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਕਾਮ ਕਰੋਧ ਲੋਭ ਮੋਹ ਹੰਕਾਰ ਅੰਦਰ ਡੇਰਾ ਲਾਇੰਦਾ। ਮਨ ਵਾਸਨਾ ਕੋਈ ਕਰ ਨਾ ਸਕੇ ਬਧ, ਜਗਤ ਕਸਾਈ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਇੰਦਾ। ਸਾਚਾ ਮਾਰਗ ਲੱਗੇ ਰਾਹ, ਸੋ ਪੁਰਖ ਨਿਰੰਜਣ ਆਪ ਲਗਾਈਆ। ਨਿਰਗੁਣ ਸਰਗੁਣ ਬਣੇ ਮਲਾਹ, ਸਾਚਾ ਬੇੜਾ ਆਪ ਚਲਾਈਆ। ਸ਼ਬਦ ਅਗੰਮੀ ਦਏ ਸਲਾਹ, ਏਕੰਕਾਰ ਕਰੇ ਪੜ੍ਹਾਈਆ। ਆਦਿ ਨਿਰੰਜਣ ਡਗਮਗਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਸਤਿ ਸਤਿਵਾਦੀ ਵੇਸ ਵਟਾ, ਸਤਿ ਪੁਰਖ ਨਿਰੰਜਣ ਰੂਪ ਵਟਾਈਆ। ਨਿਹਕਲੰਕਾ ਨਾਉਂ ਰਖਾ, ਏਕਾ ਡੰਕਾ ਰਾਗ ਅਲਾਈਆ। ਰਾਉ ਰੰਕਾਂ ਦਏ ਜਗਾ, ਸੋਇਆ ਕੋਇ ਰਹਿਣ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾ, ਵੇਲਾ ਅੰਤ ਦਏ ਸਮਝਾਈਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਰੋਵੇ ਮਾਰੇ ਧਾਹ, ਜੁਗ ਚੌਕੜੀ ਬੀਤੇ ਕਾਲ, ਕਾਲ ਸਭ ਨੂੰ ਅੰਤਮ ਖਾਈਆ। ਏਕਾ ਰਹੇ ਦੀਨ ਦਿਆਲ, ਦੁਨੀ ਨਜ਼ਰ ਕੋਇ ਨਾ ਆਈਆ। ਜੁਗ ਜੁਗ ਚਲੇ ਅਵੱਲੜੀ ਚਾਲ, ਵੇਦ ਕਤੇਬ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ ਸਾਚਾ ਪੰਥ ਆਪ ਚਲਾਈਆ। ਸਾਚਾ ਪੰਥ ਚਾਰ ਵਰਨ, ਊਚ ਨੀਚ ਨਾ ਕੋਇ ਵਖਾਇੰਦਾ। ਏਕਾ ਪੁਰਖ ਏਕਾ ਸਰਨ, ਏਕਾ ਨਾਰ ਰੂਪ ਸਮਝਾਇੰਦਾ। ਏਕਾ ਨਾਉਂ ਹਰਿ ਕਾ ਬੰਧਨ, ਦੂਜੀ ਵਿਦਿਆ ਨਾ ਕੋਇ ਪੜ੍ਹਾਇੰਦਾ। ਏਕਾ ਮੰਦਰ ਸਾਰੇ ਵੜ੍ਹਨ, ਮੰਦਰ ਮਸਜਿਦ ਗੁਰਦੁਆਰ ਏਕਾ ਰੰਗ ਚੜ੍ਹਾਇੰਦਾ। ਏਕਾ ਭੌ ਏਕਾ ਡਰਨ, ਏਕਾ ਭੈ ਵਖਾਇੰਦਾ। ਏਕਾ ਦਾਤਾ ਖੋਲ੍ਹੇ ਹਰਨ ਫਰਨ, ਨੇਤਰ ਲੋਚਣ ਨੈਣ ਆਪ ਖੁਲ੍ਹਾਇੰਦਾ। ਏਕਾ ਨਾਤਾ ਤੋੜੇ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਇੰਦਾ। ਏਕਾ ਹੋਏ ਘਾੜਨ ਘੜਨ, ਭੰਨਣਹਾਰ ਇਕ ਹੋ ਜਾਇੰਦਾ। ਏਕਾ ਹੋਏ ਚੋਟੀ ਚੜ੍ਹਨ, ਘਟ ਘਟ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਵਖਾਇੰਦਾ। ਸਾਚਾ ਰਾਹ ਹਰਿ ਸੰਸਾਰ, ਸਤਿ ਸਤਿਵਾਦੀ ਆਪ ਲਗਾਈਆ। ਸਤਿਜੁਗ ਸਾਚੇ ਦਏ ਅਧਾਰ, ਸਾਚਾ ਸੁਤ ਮਾਤ ਪ੍ਰਗਟਾਈਆ। ਧਰਤ ਮਾਤ ਦੀ ਗੋਦ ਬਿਠਾਲ, ਸਿਰ ਆਪਣਾ ਹੱਥ ਰਖਾਈਆ। ਭਗਤਨ ਨਾਤਾ ਨਾਲ ਨਾਲ, ਸਗਲਾ ਸੰਗ ਨਿਭਾਈਆ। ਕਰੇ ਖੇਲ ਪੁਰਖ ਕਰਤਾਰ, ਕੁਦਰਤ ਵੇਖੇ ਚਾਈਂ ਚਾਈਂਆ। ਪ੍ਰਗਟ ਹੋ ਨਿਹਕਲੰਕ ਨਰ ਅਵਤਾਰ, ਨਰਾਇਣ ਆਪਣਾ ਵੇਸ ਧਰਾਈਆ। ਚਤੁਰਭੁਜ ਖੇਲ ਨਿਆਰ, ਆਦਿ ਭਵਾਨੀ ਵੇਸ ਵਟਾਈਆ। ਅਸ਼ਟਭੁਜ ਦਰ ਦਰਬਾਰ, ਬਣ ਸੇਵਕ ਸੇਵ ਕਮਾਈਆ। ਜੋਤੀ ਜਾਤਾ ਪੁਰਖ ਬਿਧਾਤਾ ਇਕ ਇਕੱਲਾ ਏਕੰਕਾਰ, ਅਨਕ ਕਲ ਆਪਣੀ ਕਾਰ ਕਰਾਈਆ। ਕਲਜੁਗ ਮੇਟੇ ਅੰਧੇਰੀ ਰਾਤਾ, ਸਤਿਜੁਗ ਸੁਣਾਏ ਸਾਚੀ ਗਾਥਾ, ਕਰੇ ਖੇਲ ਪੁਰਖ ਸਮਰਾਥਾ, ਅੱਖਰ ਵੱਖਰ ਨਾਮ ਪੜ੍ਹਾਈਆ। ਏਕਾ ਤੀਰਥ ਏਕਾ ਤਾਟਾ, ਏਕਾ ਪੂਜਾ ਏਕਾ ਪਾਠਾ, ਏਕਾ ਇਸ਼ਟ ਦੇਵ ਮਨਾਈਆ। ਏਕਾ ਬੰਧਨ ਏਕਾ ਨਾਤਾ, ਏਕਾ ਅੰਮ੍ਰਿਤ ਏਕਾ ਬਾਟਾ, ਨਿਝਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਈਆ। ਸਾਚਾ ਰਾਹ ਪੁਰਖ ਸੁਲਤਾਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਦੀਨਨ ਆਪਣੀ ਦਇਆ ਕਮਾਇੰਦਾ। ਏਕੰਕਾਰਾ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਡ ਬਲਵਾਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਦੋ ਜਹਾਨ ਆਪ ਝੁਲਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਰਵਾਨ, ਆਪਣਾ ਲੇਖਾ ਆਪ ਚੁਕਾਇੰਦਾ। ਖੇਲੇ ਖੇਲ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਕਾਗਦ ਕਲਮ ਹੋਏ ਹੈਰਾਨ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਦੋਏ ਜੋੜ ਸੀਸ ਝੁਕਾਇੰਦਾ। ਗੁਰ ਅਵਤਾਰ ਮੰਗਣ ਦਾਨ, ਪ੍ਰਭ ਅੱਗੇ ਝੋਲੀ ਸਰਬ ਡਾਹਿੰਦਾ। ਪੀਰ ਪੈਗ਼ੰਬਰ ਚਰਨ ਕਵਲ ਕਰਨ ਧਿਆਨ, ਨੇਤਰ ਨੈਣ ਨੈਣ ਉਠਾਇੰਦਾ। ਈਸਾ ਮੂਸਾ ਕਰਨ ਸਲਾਮ, ਮੁਹੰਮਦ ਸਯਦਾ ਸੀਸ ਝੁਕਾਇੰਦਾ। ਆਦਿ ਜੁਗਾਦੀ ਇਕ ਮਿਹਰਵਾਨ, ਜੁਗ ਜੁਗ ਖੇਲ ਕਰਾਇੰਦਾ। ਕਲਜੁਗ ਮਿਟੇ ਕੂੜ ਨਿਸ਼ਾਨ, ਕੂੜੀ ਕਿਰਿਆ ਨਾ ਕੋਇ ਵਖਾਇੰਦਾ। ਸਤਿਜੁਗ ਸਾਚਾ ਹੋਏ ਪਰਧਾਨ, ਨਾਮ ਪਰਧਾਨਗੀ ਨਾਲ ਲਿਆਇੰਦਾ। ਚਾਰ ਵਰਨਾਂ ਦੇਵੇ ਇਕ ਗਿਆਨ, ਬਰਨ ਅਠਾਰਾਂ ਆਪ ਸਮਝਾਇੰਦਾ। ਨਾਤਾ ਤੋੜ ਝੂਠ ਜਹਾਨ, ਸਚ ਸੁਚ ਇਕ ਸਮਝਾਇੰਦਾ। ਘਰ ਘਰ ਮੇਲਾ ਗੋਪੀ ਕਾਹਨ, ਸੁਰਤੀ ਸ਼ਬਦ ਰੰਗ ਵਖਾਇੰਦਾ। ਘਰ ਘਰ ਲੇਖਾ ਸੀਤਾ ਰਾਮ, ਰਾਮ ਰਾਮਾ ਰੂਪ ਧਰਾਇੰਦਾ। ਘਰ ਘਰ ਈਸਾ ਮੂਸਾ ਦਏ ਪੈਗ਼ਾਮ, ਹੱਕ ਹੱਕ ਹੱਕ ਜਣਾਇੰਦਾ। ਦਰ ਦਰ ਮੁਹੰਮਦ ਪਕੜੇ ਦਾਮਨ ਦਾਮ, ਦਾਮਨਗੀਰ ਫੇਰਾ ਪਾਇੰਦਾ। ਗ੍ਰਹਿ ਗ੍ਰਹਿ ਨਾਨਕ ਨਿਰਗੁਣ ਜਣਾਏ ਸਤਿਨਾਮ, ਨਾਮ ਨਾਮ ਵਡਿਆਇੰਦਾ। ਮੰਦਰ ਮੰਦਰ ਗ੍ਰਹਿ ਗ੍ਰਹਿ ਘਰ ਘਰ ਕਾਇਆ ਬੰਕ ਚੜ੍ਹ ਚੜ੍ਹ ਗੋਬਿੰਦ ਵੇਖੇ ਸਾਚਾ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਅੰਤਮ ਪੰਜ ਤੱਤ ਕਾਇਆ ਖਾਏ ਕਾਲ, ਥਿਰ ਕੋਇ ਰਹਿਣ ਨਾ ਪਾਇੰਦਾ। ਗੁਰਮੁਖ ਗੁਰਸਿਖ ਚਰਨ ਪ੍ਰੀਤੀ ਹਰਿ ਹਰਿ ਨਿਭੇ ਨਾਲ, ਸੰਤ ਭਗਤ ਭਗਵੰਤ ਆਪਣੀ ਗੋਦ ਬਹਾਇੰਦਾ। ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਅਗੰਮ ਅਥਾਹ, ਹਰਿ ਸੱਜਣ ਆਪ ਲਗਾਈਆ। ਭਗਤ ਭਗਵੰਤ ਲਏ ਉਠਾ, ਸਾਚੇ ਸੰਤਾਂ ਲਏ ਮਿਲਾਈਆ। ਗੁਰਮੁਖ ਰਾਗ ਦਏ ਅਲਾ, ਅਨਾਦੀ ਨਾਦ ਸੁਣਾਈਆ। ਗੁਰਸਿਖ ਸੱਜਣ ਮੇਲ ਮਿਲਾ, ਜਨਮ ਜਨਮ ਦਾ ਪੰਧ ਮੁਕਾਈਆ। ਦਰ ਦਰਵਾਜ਼ਾ ਇਕ ਖੁਲ੍ਹਾ, ਦੂਈ ਦਵੈਤੀ ਪਰਦਾ ਲਾਹੀਆ। ਗਰੀਬ ਨਿਵਾਜ਼ਾ ਦਇਆ ਕਮਾ, ਮਿਹਰ ਨਜ਼ਰ ਇਕ ਰਖਾਈਆ। ਅਨਹਦ ਵਾਜਾ ਨਾਦ ਵਜਾ, ਆਪਣੀ ਕਰੇ ਪੜ੍ਹਾਈਆ। ਦਿਵਸ ਰੈਣ ਫਿਰੇ ਭਾਜਾ, ਹਰਿਜਨ ਵੇਖੇ ਚਾਈਂ ਚਾਈਂਆ। ਕਲਜੁਗ ਅੰਤਮ ਰਚਿਆ ਕਾਜਾ, ਲੱਖ ਚੁਰਾਸੀ ਬੰਧਨ ਪਾਈਆ। ਖੇਲੇ ਖੇਲ ਦੇਸ ਮਾਝਾ, ਸੰਬਲ ਏਕਾ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇੜਾ ਦੇਵੇ ਢਾਹੀਆ। ਕਲਜੁਗ ਖੇੜਾ ਜਾਏ ਢੱਠ, ਹਰਿ ਸਾਚਾ ਆਪੇ ਢਾਹਿੰਦਾ। ਅੰਤਮ ਗੇੜੇ ਉਲਟੀ ਲੱਠ, ਗੇੜਾ ਗੇੜੇ ਵਿਚ ਫਿਰਾਇੰਦਾ। ਨਾਤਾ ਤੋੜ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪੰਧ ਮੁਕਾਇੰਦਾ। ਵਸਣਹਾਰ ਘਟ ਘਟ, ਨਿਰਗੁਣ ਉਜਾਲਾ ਨੂਰ ਦਰਸਾਇੰਦਾ। ਸ਼ਬਦ ਅਗੰਮੀ ਏਕਾ ਸੱਟ, ਤਾਲ ਤਲਵਾੜਾ ਇਕ ਵਜਾਇੰਦਾ। ਜਨ ਭਗਤਾਂ ਮਾਰਗ ਜਾਏ ਦੱਸ, ਦੂਸਰ ਦਿਸ ਕਿਸੇ ਨਾ ਆਇੰਦਾ। ਮੇਲ ਮਿਲਾਵਾ ਹੱਸ ਹੱਸ, ਰਾਤੀਂ ਸੁਤਿਆਂ ਗੋਦ ਬਹਾਇੰਦਾ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇੰਦਾ। ਹਰਿਜਨ ਮੇਲਾ ਆਪ ਪ੍ਰਭ, ਪ੍ਰਭ ਠਾਕਰ ਆਪ ਕਰਾਈਆ। ਲੱਖ ਚੁਰਾਸੀ ਵਿਚੋਂ ਲੱਭ, ਗੁਰਮੁਖ ਸਾਚੇ ਲਏ ਜਗਾਈਆ। ਦਰ ਦੁਆਰੇ ਸਾਚੇ ਸੱਦ, ਸਦਾ ਇਕ ਸੁਣਾਈਆ। ਲੱਖ ਚੁਰਾਸੀ ਮੁੱਕੀ ਹੱਦ, ਅੱਗੇ ਪੰਧ ਨਾ ਕੋਇ ਵਖਾਈਆ। ਵਿਸ਼ਨੂੰ ਕਹੇ ਮੇਰੀ ਯਦ, ਬ੍ਰਹਮਾ ਆਪਣਾ ਬੰਸ ਵਡਿਆਈਆ। ਸ਼ੰਕਰ ਕਹੇ ਪੰਜ ਤੱਤ ਚੋਲਾ ਦਿਆਂ ਵੱਢ, ਜੋ ਘੜਿਆ ਭੰਨ ਵਖਾਈਆ। ਪੁਰਖ ਅਕਾਲ ਮਹਿਮਾ ਅਕੱਥ, ਕਥਨੀ ਕਥ ਨਾ ਕੋਇ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਤਿੰਨੇ ਕਹਿਣ ਸਾਡਾ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਕਲਜੁਗ ਅੰਤਮ ਆਇਆ ਨੱਸ, ਲੋਕਮਾਤ ਵੇਸ ਵਟਾਈਆ। ਏਥੇ ਓਥੇ ਦੋ ਜਹਾਨ ਕਿਸੇ ਨਾ ਚਲੇ ਕੋਈ ਵਸ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਜਿਸ ਭਾਵੇ ਤਿਸ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਦਰਸ ਦਖਾਏ ਹੋ ਪ੍ਰਤੱਖ, ਨੂਰ ਨੁਰਾਨਾ ਡਗਮਗਾਈਆ। ਹਰਿ ਭਗਤ ਲੱਖ ਚੁਰਾਸੀ ਵਿਚੋਂ ਕਰੇ ਵੱਖ, ਆਪਣਾ ਬੰਧਨ ਪਾਈਆ। ਜੁਗ ਜੁਗ ਭਗਤਾਂ ਕਰੇ ਪੱਖ, ਸਾਚੇ ਸੰਤਾਂ ਵੰਡ ਵੰਡਾਈਆ। ਮੇਲ ਮਿਲਾਏ ਨੱਠ ਨੱਠ, ਬਣ ਪਾਂਧੀ ਪੰਧ ਮੁਕਾਈਆ। ਅੰਮ੍ਰਿਤ ਆਤਮ ਸਤਿ ਸਰੋਵਰ ਦੇਵੇ ਝੱਟ, ਸਾਚੀ ਮਦਿ ਆਪ ਪਿਆਈਆ। ਦੁਰਮਤ ਮੈਲ ਦੇਵੇ ਕੱਟ, ਪਤਿਤ ਪਾਪੀ ਲਏ ਤਰਾਈਆ। ਦੂਈ ਦਵੈਤੀ ਮੇਟੇ ਫੱਟ, ਹਉਂਮੇ ਹੰਗਤਾ ਗੜ੍ਹ ਤੁੜਾਈਆ। ਲੇਖੇ ਲਾਏ ਕਾਇਆ ਰੱਤ, ਰੱਤੀ ਰਤ ਰੱਤ ਸੁਹਾਈਆ। ਏਕਾ ਦੇਵੇ ਬ੍ਰਹਮ ਮਤ, ਪਾਰਬ੍ਰਹਮ ਕਰੇ ਪੜ੍ਹਾਈਆ। ਸੋਹੰ ਸ਼ਬਦ ਸਾਚੀ ਗਾਥ, ਚਾਰ ਵਰਨ ਜੈ ਜੈਕਾਰ ਕਰਾਈਆ। ਸਤਿਜੁਗ ਮਿਲੇ ਸਾਚੀ ਦਾਤ, ਕਲਜੁਗ ਅੰਤ ਰਹਿਣ ਨਾ ਪਾਈਆ। ਕਰੇ ਖੇਲ ਪੁਰਖ ਸਮਰਾਥ, ਵਿਸ਼ਨੂੰ ਭਗਵਾਨ ਇਕ ਵਡਿਆਈਆ। ਗੁਰ ਅਵਤਾਰਾਂ ਦੇਵੇ ਦਾਤ, ਨਾਮ ਅਨਮੁਲਾ ਝੋਲੀ ਪਾਈਆ। ਲੱਖ ਚੁਰਾਸੀ ਭੁੱਲੀ ਨਾਰ ਕਮਜ਼ਾਤ, ਹਰਿ ਕੰਤ ਨਜ਼ਰ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਿਸੇ ਅੰਧੇਰੀ ਰਾਤ, ਸੂਰਜ ਚੰਦ ਬੈਠੇ ਮੁਖ ਸ਼ਰਮਾਈਆ। ਕਲਜੁਗ ਅੰਤਮ ਤੇਰੀ ਵਾਟ, ਲੇਖਾ ਲੇਖਾ ਝੋਲੀ ਪਾਈਆ। ਤੂੰ ਸੌਣਾ ਆਪਣੀ ਖਾਟ, ਪੁਰਖ ਅਬਿਨਾਸ਼ੀ ਦਏ ਸੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਏਕਾ ਰਾਹ ਚਲਾਈਆ। ਏਕਾ ਰਾਹ ਪਾਰਬ੍ਰਹਮ, ਪਤਿਪਰਮੇਸ਼ਵਰ ਆਪ ਚਲਾਇੰਦਾ। ਏਕਾ ਰੂਪ ਦਰਸਾਏ ਬ੍ਰਹਮ, ਬ੍ਰਹਮ ਆਪਣਾ ਰੰਗ ਰੰਗਾਇੰਦਾ। ਏਕਾ ਗੋਤ ਏਕਾ ਵਰਨ, ਅਵਰਨ ਖੇਲ ਨਾ ਕੋਇ ਕਰਾਇੰਦਾ । ਏਕਾ ਗੁਰ ਏਕਾ ਸਰਨ, ਇਸ਼ਟ ਏਕਾ ਨਜ਼ਰੀ ਆਇੰਦਾ। ਏਕਾ ਖੋਲ੍ਹੇ ਹਰਨ ਫਰਨ, ਨੇਤਰ ਨੈਣ ਇਕ ਦਰਸਾਇੰਦਾ। ਏਕਾ ਤੋੜੇ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਇੰਦਾ। ਗੁਰਮੁਖ ਸੱਜਣ ਸੰਤ ਸੁਹੇਲੇ ਗੁਰੂ ਗੁਰ ਚੇਲੇ ਦਰਗਹਿ ਸਾਚੀ ਏਕਾ ਘਰ ਵੜਨ, ਥਿਰ ਘਰ ਸਾਚਾ ਆਪ ਬਣਾਇੰਦਾ। ਪੌੜੀ ਪੌੜੀ ਆਪੇ ਚੜ੍ਹਨ, ਸਾਚਾ ਡੰਡਾ ਨਾਮ ਲਗਾਇੰਦਾ। ਗੁਰਮੁਖ ਗੁਰਸਿਖ ਹਰਿ ਜੂ ਅੰਤਮ ਆਇਆ ਫੜਨ, ਬਾਹੋਂ ਪਕੜ ਗੋਦ ਬਹਾਇੰਦਾ। ਕਰੇ ਖੇਲ ਕਰਨੀ ਕਰਨ, ਕਰਤਾ ਪੁਰਖ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਕਰਤਾ ਪੁਰਖ ਕਰਨੇ ਜੋਗ, ਹਰਿਜਨ ਕੀਮਤ ਆਪੇ ਪਾਈਆ । ਮੇਲ ਮਿਲਾਵਾ ਧੁਰ ਸੰਜੋਗ, ਪੂਰਬ ਲਹਿਣਾ ਦਏ ਚੁਕਾਈਆ। ਹਉਮੇ ਹੰਗਤਾ ਕੱਢੇ ਰੋਗ, ਮਾਇਆ ਮਮਤਾ ਦਏ ਖਪਾਈਆ। ਨਾਤਾ ਤੋੜ ਚੌਦਾਂ ਲੋਕ, ਏਕਾ ਬਖ਼ਸ਼ੇ ਸ਼ਰਨ ਸ਼ਰਨਾਈਆ। ਤਨ ਨਗਾਰੇ ਲੱਗੇ ਚੋਟ, ਘਰ ਨਾਦੀ ਨਾਦ ਸੁਣਾਈਆ। ਮੇਲ ਮਿਲਾਵਾ ਨਿਰਮਲ ਜੋਤ, ਜੋਤ ਨਿਰੰਜਣ ਸੇਵ ਕਮਾਈਆ। ਗ੍ਰਹਿ ਮੰਦਰ ਵੇਖੇ ਕਿਲਾ ਕੋਟ, ਘਰ ਘਰ ਵਿਚ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਮਾਣ ਵਡਿਆਈਆ। ਗੁਰਮੁਖ ਵਡਿਆਈ ਦੇਵੇ ਮਾਣ, ਨਿਮਾਣਿਆਂ ਗਲੇ ਲਗਾਇੰਦਾ। ਏਕਾ ਰਾਗ ਸੁਣਾਏ ਕਾਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਏਕਾ ਰੂਪ ਸ੍ਰੀ ਭਗਵਾਨ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਏਕਾ ਨਜ਼ਰੀ ਆਏ ਕਾਹਨ, ਏਕਾ ਮੰਡਲ ਰਾਸ ਰਚਾਇੰਦਾ। ਏਕਾ ਵੇਖੇ ਸੱਚਾ ਰਾਮ, ਸਤਿ ਸਤਿਵਾਦੀ ਸੋਭਾ ਪਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਬੰਕ ਬੰਕ ਵਡਿਆਇੰਦਾ। ਏਕਾ ਭੂਪਤ ਰਾਜ ਰਾਜਾਨ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ। ਏਕਾ ਹੁਕਮ ਇਕ ਹੁਕਮਰਾਨ, ਧੁਰ ਫ਼ਰਮਾਣਾ ਇਕ ਸੁਣਾਇੰਦਾ । ਏਕਾ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨ, ਨਾਮ ਨਿਧਾਨਾ ਇਕ ਪੜ੍ਹਾਇੰਦਾ। ਏਕਾ ਲੱਖ ਚੁਰਾਸੀ ਕਰ ਪਰਧਾਨ, ਤ੍ਰੈਗੁਣ ਮਾਇਆ ਰੰਗ ਰੰਗਾਇੰਦਾ। ਏਕਾ ਪੰਚਮ ਤੱਤ ਕਰੇ ਨਿਸ਼ਾਨ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੰਡ ਵੰਡਾਇੰਦਾ। ਏਕਾ ਪੰਚਮ ਨਾਦ ਸੁਣਾਏ ਕਾਨ, ਰਾਗੀ ਰਾਗ ਆਪ ਅਲਾਇੰਦਾ। ਏਕਾ ਨੌਂ ਦੁਆਰੇ ਖੋਲ੍ਹ ਦੁਕਾਨ, ਜਗਤ ਵਾਸਨਾ ਵਿਚ ਭਰਾਇੰਦਾ। ਏਕਾ ਸੁਖਮਨ ਟੇਢੀ ਬੰਕ ਖੇਲ ਕਰੇ ਮਹਾਨ, ਏਕਾ ਈੜਾ ਪਿੰਗਲ ਆਪ ਸੁਹਾਇੰਦਾ। ਏਕਾ ਅੰਮ੍ਰਿਤ ਆਤਮ ਸਰ ਸਰੋਵਰ ਦੇਵੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮੁਕਾਇੰਦਾ। ਏਕਾ ਬਜ਼ਰ ਕਪਾਟੀ ਤੋੜੇ ਗੁਣ ਨਿਧਾਨ, ਆਪਣਾ ਪਰਦਾ ਆਪ ਚੁਕਾਇੰਦਾ। ਏਕਾ ਨਜ਼ਰੀ ਆਏ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਏਕਾ ਸੇਜਾ ਕਰ ਪਰਵਾਨ, ਸਾਚੀ ਸੇਜਾ ਸੋਭਾ ਪਾਇੰਦਾ। ਏਕਾ ਬ੍ਰਹਮ ਮੇਲੇ ਆਣ, ਪਾਰਬ੍ਰਹਮ ਆਪਣੇ ਰੰਗ ਰੰਗਾਇੰਦਾ। ਏਕਾ ਮੰਦਰ ਇਕ ਮਕਾਨ, ਕਾਇਆ ਅੰਦਰ ਆਪ ਵਡਿਆਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਚਤੁਰਭੁਜ ਭੇਵ ਖੁਲ੍ਹਾਏ ਗੁਝ, ਨੀਕਨ ਨੀਕਾ ਠਾਂਡਾ ਸੀਤਾ ਪਤਿਤ ਪੁਨੀਤਾ, ਸਾਚੀ ਰੀਤਾ ਆਪ ਚਲਾਇੰਦਾ। ਧਾਮ ਵਖਾਏ ਇਕ ਅਨਡੀਠਾ, ਮਿੱਠਾ ਕਰੇ ਕੌੜਾ ਰੀਠਾ, ਏਕਾ ਰਾਗ ਸੁਣਾਏ ਮਾਣ ਰਖਾਏ ਅਠਾਰਾਂ ਧਿਆਏ ਗੀਤਾ, ਗਿਆਨ ਧਿਆਨ ਅਨੁਭਵ ਦ੍ਰਿਸ਼ਟ ਲੇਖਾ ਜਾਣੇ ਰਾਮਾ ਵਸ਼ਿਸ਼ਟ, ਵਿਸ਼ੇਸ਼ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇੰਦਾ। ਮੇਲਣ ਕੋ ਦਰ ਇਕੋ ਗੁਰ, ਆਦਿ ਜੁਗਾਦਿ ਸਮਾਇਆ। ਲੇਖਾ ਜਾਣੇ ਧੁਰਦਰਗਾਹੀ ਧੁਰ, ਸਚਖੰਡ ਨਿਵਾਸੀ ਫੇਰਾ ਪਾਇਆ। ਸ਼ਬਦ ਅਗੰਮੀ ਚੜ੍ਹੇ ਘੋੜ, ਦੋ ਜਹਾਨਾਂ ਆਪ ਫਿਰਾਇਆ। ਨਿਰਗੁਣ ਸਰਗੁਣ ਜਾਏ ਬੌਹੁੜ, ਆਪਣਾ ਪੰਧ ਮੁਕਾਇਆ। ਸਤਿਗੁਰ ਪੂਰੇ ਨੂੰ ਗੁਰਸਿਖਾਂ ਦੀ ਸਦਾ ਲੋੜ, ਬਿਨ ਭਗਤਾਂ ਭਗਵਾਨ ਕੰਮ ਕਿਸੇ ਨਾ ਆਇਆ। ਜਨਮ ਜਨਮ ਦੀ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਇਕ ਬਰਸਾਇਆ। ਜਗਤ ਵਿਕਾਰਾ ਦੇਵੇ ਹੌੜ, ਨਾਮ ਖੰਡਾ ਇਕ ਚਮਕਾਇਆ । ਚਰਨ ਪ੍ਰੀਤੀ ਦੇਵੇ ਜੋੜ, ਨਾਤਾ ਬਿਧਾਤਾ ਆਪ ਬੰਧਾਇਆ। ਕਰੇ ਪ੍ਰਕਾਸ਼ ਅੰਧ ਘੋਰ, ਅਗਿਆਨ ਅੰਧੇਰ ਚੁਕਾਇਆ। ਸੁਰਤੀ ਸ਼ਬਦ ਬੰਨੇ ਡੋਰ, ਅਕਾਸ਼ ਆਕਾਸ਼ ਫੇਰਾ ਪਾਇਆ। ਆਪਣੇ ਸੰਗ ਲਏ ਤੋਰ, ਸਾਚਾ ਬੰਧਨ ਪਾਇਆ। ਨਾਤਾ ਤੁਟੇ ਮੋਰ ਤੋਰ, ਮੈਂ ਤੂੰ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇਆ। ਉਠ ਜਾਗ ਗੁਰਮੁਖ ਮੀਤ, ਮਿੱਤਰ ਪਿਆਰਾ ਆਪ ਜਗਾਇੰਦਾ। ਸਤਿਗੁਰ ਕਾਇਆ ਕਰੇ ਠੰਡੀ ਸੀਤ, ਅਗਨ ਮੇਘ ਨਾ ਕੋਇ ਦਰਸਾਇੰਦਾ। ਸਤਿ ਸਤਿਵਾਦੀ ਵਖਾਏ ਸਾਚੀ ਰੀਤ, ਸਾਚਾ ਮਾਰਗ ਆਪੇ ਲਾਇੰਦਾ। ਗੋਬਿੰਦ ਗੌਣਾ ਗੀਤ, ਦੂਜਾ ਰਾਗ ਨਾ ਕੋਇ ਅਲਾਇੰਦਾ । ਸਾਹਿਬ ਸੁਲਤਾਨ ਵਸੇ ਚੀਤ, ਚਿਤ ਵਿਤ ਠਗੋਰੀ ਕੋਇ ਨਾ ਪਾਇੰਦਾ। ਅੰਦਰ ਸੁੱਤਾ ਜੋ ਦੇ ਕਰ ਪੀਠ, ਆਪਣੀ ਕਰਵਟ ਫੇਰ ਬਦਲਾਇੰਦਾ । ਧਾਮ ਵਖਾਏ ਇਕ ਅਨਡੀਠ, ਅਨਡਿਠੜਾ ਰੰਗ ਚੜ੍ਹਾਇੰਦਾ। ਤਖ਼ਤ ਨਿਵਾਸੀ ਸੀਸ ਸੁਹਾਏ ਪੀਤੰਬਰ ਪੀਤ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਕੂੜੀ ਕਿਰਿਆ ਮੇਟ ਮਿਟਾਇੰਦਾ। ਕੂੜੀ ਕਿਰਿਆ ਜਾਏ ਛੁਟ, ਜੂਠ ਝੂਠ ਰਹਿਣ ਨਾ ਪਾਈਆ । ਸਚ ਸੁੱਚ ਪਏ ਉਠ, ਸਤਿਗੁਰ ਪੂਰਾ ਆਪ ਉਠਾਈਆ। ਜਨ ਭਗਤਾਂ ਉਪਰ ਆਪੇ ਤੁਠ, ਆਪਣਾ ਰਾਹ ਵਖਾਈਆ। ਅੰਮ੍ਰਿਤ ਜਾਮ ਪਿਆਏ ਘੁਟ, ਤ੍ਰਿਸ਼ਨਾ ਭੁੱਖ ਮਿਟਾਈਆ। ਨਾਤਾ ਤੋੜ ਵਰਨ ਗੋਤ, ਏਕਾ ਬ੍ਰਹਮ ਸਮਝਾਈਆ। ਪੁਰਖ ਅਕਾਲ ਇਕੋ ਓਟ, ਦੂਸਰ ਸੀਸ ਨਾ ਕਿਸੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਮੇਟੇ ਕੂੜੀ ਸ਼ਾਹੀਆ।
