Granth 11 Likhat 039: 7 Magh 2018 Bikarmi Dadva

੭ ਮਾਘ ੨੦੧੮ ਬਿਕਰਮੀ ਡਡਵਾਂ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਨਿਰਗੁਣ ਨਿਰਵੈਰ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਿਹਰਵਾਨ, ਅਜੂਨੀ ਰਹਿਤ ਸੱਚਾ ਸ਼ਹਿਨਸ਼ਾਹੀਆ। ਏਕੰਕਾਰਾ ਵਡ ਬਲਵਾਨ, ਮੂਰਤ ਅਕਾਲ ਭੇਵ ਨਾ ਰਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਸਤਿ ਸਰੂਪੀ ਨੌਜਵਾਨ, ਬਿਰਧ ਬਾਲ ਨਾ ਰੂਪ ਧਰਾਈਆ। ਸ੍ਰੀ ਭਗਵਾਨ ਸਚ ਨਿਸ਼ਾਨ, ਸਤਿ ਸਤਿਵਾਦੀ ਇਕ ਉਠਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਨੂਰ ਪ੍ਰਗਟਾਈਆ। ਨਿਰਗੁਣ ਨੂਰ ਪੁਰਖ ਅਕਾਲਾ, ਆਦਿ ਆਦਿ ਵਡੀ ਵਡਿਆਈਆ। ਜੋਤੀ ਜੋਤ ਨੂਰ ਨਿਰਾਲਾ, ਨਿਰਾਕਾਰ ਕਰੇ ਸਚ ਰੁਸ਼ਨਾਈਆ। ਵਸਣਹਾਰਾ ਧਾਮ ਨਿਰਾਲਾ, ਸਚਖੰਡ ਸਾਚੇ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਆਪਣਾ ਖੇਲ ਆਪੇ ਕਰ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਆਪ ਵਸਾਏ ਆਪਣਾ ਘਰ, ਹਰਿ ਪੁਰਖ ਨਿਰੰਜਣ ਸੇਵ ਕਮਾਇੰਦਾ। ਆਪਣਾ ਨੂਰ ਆਪੇ ਧਰ, ਏਕੰਕਾਰਾ ਰੰਗ ਰੰਗਾਇੰਦਾ। ਆਪਣੇ ਦੀਪਕ ਆਪੇ ਬਲ, ਆਦਿ ਨਿਰੰਜਣ ਡਗਮਗਾਇੰਦਾ । ਆਪਣਾ ਪੱਲੂ ਆਪੇ ਫੜ, ਅਬਿਨਾਸ਼ੀ ਕਰਤਾ ਸੰਗ ਨਿਭਾਇੰਦਾ। ਆਪਣੇ ਮੰਦਰ ਆਪੇ ਖੜ, ਸ੍ਰੀ ਭਗਵਾਨ ਰੂਪ ਧਰਾਇੰਦਾ। ਏਕਾ ਸੁਹਾਏ ਸਾਚਾ ਗੜ੍ਹ, ਪਾਰਬ੍ਰਹਮ ਪ੍ਰਭ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੇ ਰੰਗ ਸਮਾਇੰਦਾ। ਨਿਰਗੁਣ ਨਿਰਾਕਾਰ ਅਟੱਲ ਮਹੱਲ, ਏਕਾ ਏਕ ਸੁਹਾਈਆ। ਕਰੇ ਖੇਲ ਆਪ ਅਬਚਲ, ਮਹਿਮਾ ਅਕੱਥ ਕਥੀ ਨਾ ਜਾਈਆ। ਆਪਣੀ ਧਾਰਾ ਆਪੇ ਰਲ, ਧਾਰ ਧਾਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਧਰਾਈਆ। ਨਿਰਗੁਣ ਰੂਪ ਆਪੇ ਰੱਖ, ਨਿਰਾਕਾਰ ਖੇਲ ਖਲਾਇੰਦਾ। ਸਤਿ ਸਰੂਪੀ ਹੋ ਪ੍ਰਤੱਖ, ਆਪਣਾ ਪਰਦਾ ਆਪ ਚੁਕਾਇੰਦਾ। ਆਦਿ ਜੁਗਾਦਿ ਅਲੱਖਨਾ ਅਲੱਖ, ਅਲੱਖ ਅਗੋਚਰ ਖੇਲ ਕਰਾਇੰਦਾ। ਸਰਬ ਕਲ ਆਪੇ ਸਮਰਥ, ਆਪਣਾ ਬਲ ਆਪ ਵਖਾਇੰਦਾ। ਸਚਖੰਡ ਦੁਆਰੇ ਆਪੇ ਵਸ, ਸਚ ਸਿੰਘਾਸਣ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸਚਖੰਡ ਦੁਆਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਕਰੇ ਖੇਲ ਸ੍ਰੀ ਭਗਵੰਤ, ਬੇਅੰਤ ਵਡ ਵਡਿਆਈਆ। ਆਪਣੀ ਮਹਿਮਾ ਆਪੇ ਜਾਣੇ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਆਪੇ ਆਦਿ ਆਪੇ ਅੰਤ, ਮਧ ਆਪਣੀ ਧਾਰ ਆਪ ਵਖਾਈਆ। ਆਪੇ ਨਾਰ ਆਪੇ ਕੰਤ, ਆਪੇ ਸਾਚੀ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ ਪੁਰਖ ਅਬਿਨਾਸ਼ਾ ਆਪ ਕਰਾਈਆ। ਸਚਖੰਡ ਮਹੱਲਾ ਉਚ ਅਟਾਰੀ, ਹਰਿ ਸਾਚਾ ਆਪ ਬਣਾਇੰਦਾ। ਨਿਰਗੁਣ ਦੀਆ ਬਾਤੀ ਕਰ ਉਜਿਆਰੀ, ਨੂਰ ਨੁਰਾਨਾ ਡਗਮਗਾਇੰਦਾ। ਛੱਪਰ ਛੰਨ ਨਾ ਕੋਇ ਚਾਰ ਦੀਵਾਰੀ, ਬਾਢੀ ਬਣਤ ਨਾ ਕੋਇ ਬਣਾਇੰਦਾ। ਆਪਣਾ ਖੇਲ ਅਪਰ ਅਪਾਰੀ, ਅਪਰੰਪਰ ਆਪਣਾ ਰੂਪ ਧਰਾਇੰਦਾ। ਆਪੇ ਦਾਤਾ ਬਣ ਭਿਖਾਰੀ, ਦਰ ਦਰਵੇਸ਼ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਵਡਿਆਇੰਦਾ। ਸਚਖੰਡ ਦੁਆਰੇ ਖੇਲ ਅਪਾਰ, ਹਰਿ ਸਾਚਾ ਆਪ ਕਰਾਈਆ। ਸ਼ਾਹੋ ਭੂਪ ਬਣ ਸਿਕਦਾਰ, ਤਖ਼ਤ ਨਿਵਾਸੀ ਸੋਭਾ ਪਾਈਆ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਿਰਿਆ ਆਪ ਕਮਾਈਆ। ਸਾਚੀ ਕਿਰਿਆ ਕਰਨੇਹਾਰਾ, ਕਰਤਾ ਪੁਰਖ ਨਾਉਂ ਧਰਾਇੰਦਾ। ਸਾਚੇ ਮੰਦਰ ਕਰ ਪਸਾਰਾ, ਗ੍ਰਹਿ ਆਪਣਾ ਰੰਗ ਰੰਗਾਇੰਦਾ। ਨਿਰਮਲ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਇੰਦਾ। ਸਚਖੰਡ ਦੁਆਰਾ ਸਾਚਾ ਰੰਗ, ਸੋ ਪੁਰਖ ਨਿਰੰਜਣ ਆਪ ਰੰਗਾਈਆ। ਆਪ ਸੁਹਾਏ ਸੇਜ ਪਲੰਘ, ਪਾਵਾ ਚੂਲ ਨਾ ਕੋਇ ਰਖਾਈਆ। ਉਪਰ ਬੈਠ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਹੁਕਮ ਚਲਾਈਆ। ਆਪਣਾ ਬੇੜਾ ਆਪੇ ਬੰਨ੍ਹ, ਆਪੇ ਵੇਖੇ ਚਾਈਂ ਚਾਈਂਆ। ਕਰੇ ਖੇਲ ਸ੍ਰੀ ਭਗਵਨ, ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਾਚਾ ਆਪ ਵਸਾਈਆ। ਸਚਖੰਡ ਸਾਚਾ ਗਿਆ ਵਸ, ਹਰਿ ਜੂ ਆਪ ਵਸਾਇਆ। ਆਪੇ ਜਾਣੇ ਆਪਣਾ ਰਸ, ਰਸ ਰਸ ਆਪ ਉਪਾਇਆ। ਆਪੇ ਵੇਖੇ ਨੱਸ ਨੱਸ, ਦਿਸ਼ਾ ਕੁੰਟ ਵੰਡ ਨਾ ਕੋਇ ਵੰਡਾਇਆ। ਆਪੇ ਕਰੇ ਸਤਿ ਪ੍ਰਕਾਸ਼, ਅਸਤਿ ਨਜ਼ਰ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਕਰ ਤਿਆਰ, ਕਰੇ ਖੇਲ ਅਪਰ ਅਪਾਰ, ਆਪਣੀ ਧਾਰਾ ਆਪ ਜਣਾਇੰਦਾ। ਸਚਖੰਡ ਦੁਆਰ ਅਵੱਲੜਾ, ਸੋ ਪੁਰਖ ਨਿਰੰਜਣ ਆਪ ਉਪਾਈਆ। ਹਰਿ ਪੁਰਖ ਨਿਰੰਜਣ ਇਕ ਇਕੱਲੜਾ, ਨਿਰਗੁਣ ਬੈਠਾ ਆਸਣ ਲਾਈਆ। ਏਕੰਕਾਰ ਕਰੇ ਖੇਲ ਅਗੰਮ ਅਗੰਮੜਾ, ਅਗੰਮੜੀ ਕਾਰ ਕਮਾਈਆ। ਆਦਿ ਨਿਰੰਜਣ ਆਪੇ ਬਲੜਾ, ਜੋਤੀ ਜੋਤ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਸਾਚਾ ਫ਼ਰਮਾਣ ਏਕਾ ਘਲੜਾ, ਧੁਰ ਫ਼ਰਮਾਣਾ ਆਪ ਸਮਝਾਈਆ । ਅਬਿਨਾਸ਼ੀ ਕਰਤਾ ਫੜ ਫੜ ਪਲੜਾ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਆਪਣਾ ਵੇਸ ਵਟਾਈਆ। ਹਰਿ ਕਾ ਭੇਖ ਅਪਾਰ, ਹਰਿ ਹਰਿ ਆਪ ਕਰਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਰਾਜਨ ਰਾਜ ਵੇਸ ਵਟਾਇੰਦਾ। ਤਖ਼ਤ ਨਿਵਾਸੀ ਬਣ ਸਾਕਾਰ, ਨਿਰਾਕਾਰ ਖੇਲ ਕਰਾਇੰਦਾ। ਜੋਤੀ ਜਾਤਾ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਸਚਖੰਡ ਮਹੱਲੇ ਸਚ ਦਰਬਾਰ, ਧੁਰ ਦਰਬਾਰੀ ਆਪ ਲਗਾਇੰਦਾ। ਸੇਵਕ ਸੇਵਾਦਾਰ ਬਣ ਚੋਬਦਾਰ, ਦਰ ਦਰਵੇਸ਼ ਸੀਸ ਝੁਕਾਇੰਦਾ। ਆਪੇ ਜੋੜ ਜੋੜ ਕਰੇ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਆਪੇ ਦੇਵੇ ਦੇਵਣਹਾਰ, ਵਸਤ ਅਮੋਲਕ ਆਪ ਵਰਤਾਇੰਦਾ। ਕਰੇ ਖੇਲ ਅਪਰ ਅਪਾਰ, ਆਪਣੀ ਰਚਨਾ ਆਪ ਰਚਾਇੰਦਾ। ਰਚ ਰਚ ਵੇਖੇ ਵੇਖਣਹਾਰ, ਦੂਸਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਸਾਇੰਦਾ। ਸਚਖੰਡ ਦੁਆਰਾ ਅਪਰ ਅਪਾਰ, ਹਰਿ ਸਾਚਾ ਆਪ ਉਪਾਈਆ। ਨਾ ਕੋਈ ਦੀਸੇ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਨਾ ਕੋਈ ਰਵ ਸਸ ਉਜਿਆਰ, ਸੂਰਜ ਚੰਨ ਨਾ ਕੋਇ ਰੁਸ਼ਨਾਈਆ। ਮੰਡਲ ਮੰਡਪ ਨਾ ਕੋਇ ਅਧਾਰ, ਲੋਆਂ ਪੁਰੀਆਂ ਨਾ ਵੰਡ ਵੰਡਾਈਆ। ਨਾ ਕੋਈ ਸ਼ਬਦ ਨਾਦ ਧੁਨਕਾਰ, ਰਾਗੀ ਰਾਗ ਨਾ ਕੋਇ ਸੁਣਾਈਆ। ਨਾ ਕੋਈ ਗੁਰੂ ਪੀਰ ਅਵਤਾਰ, ਸਾਧ ਸੰਤ ਨਜ਼ਰ ਨਾ ਆਈਆ। ਨਾ ਕੋਈ ਵਿਸ਼ਨ ਬ੍ਰਹਮਾ ਸ਼ਿਵ ਕਰੇ ਪੁਕਾਰ, ਚਾਰ ਵੇਦ ਨਾ ਕੋਇ ਪੜ੍ਹਾਈਆ। ਨਾ ਕੋਈ ਤ੍ਰੈਗੁਣ ਮਾਇਆ ਵੇਖੇ ਭੰਡਾਰ, ਰਜੋ ਤਮੋ ਸਤੋ ਨਾ ਖੇਲ ਕਰਾਈਆ। ਨਾ ਕੋਈ ਪੰਜ ਤੱਤ ਕਾਇਆ ਦਿਸੇ ਆਕਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਕੋਇ ਨਾ ਪਾਈਆ। ਨਾ ਕੋਈ ਹੱਡ ਮਾਸ ਨਾੜੀ ਬੂੰਦ ਰਕਤ ਕਰੇ ਪਿਆਰ, ਨਾਰੀ ਕੰਤ ਨਾ ਕੋਇ ਬਣਾਈਆ। ਨਾ ਕੋਈ ਜਲ ਥਲ ਜੰਗਲ ਜੂਹ ਉਜਾੜ ਪਹਾੜ, ਸਮੁੰਦ ਸਾਗਰ ਨਾ ਕੋਇ ਉਪਾਈਆ। ਨਾ ਕੋਈ ਲੱਖ ਚੁਰਾਸੀ ਘਾੜਨ ਘੜੇ ਬਣ ਠਠਿਆਰ, ਉਤਭੁਜ ਸੇਤਜ ਜੇਰਜ ਅੰਡ ਵੰਡ ਨਾ ਕੋਇ ਵੰਡਾਈਆ। ਨਾ ਕੋਈ ਤੀਰਥ ਤੱਟ ਕਿਨਾਰ, ਸਰੋਵਰ ਸਰ ਨਾ ਕੋਇ ਸੁਹਾਈਆ। ਨਾ ਕੋਈ ਸ਼ਾਸਤਰ ਸਿਮਰਤ ਕਰੇ ਪੁਕਾਰ, ਗੀਤਾ ਗਿਆਨ ਨਾ ਕੋਇ ਸੁਣਾਈਆ। ਅੰਜੀਲ ਕੁਰਾਨ ਨਾ ਕੋਇ ਵਿਚਾਰ, ਤੀਸ ਬਤੀਸਾ ਨਾ ਕੋਇ ਗਾਈਆ। ਨਾ ਕੋਈ ਖਾਣੀ ਬਾਣੀ ਦਏ ਅਧਾਰ, ਬਾਣ ਨਿਰਾਲਾ ਤੀਰ ਨਾ ਕੋਇ ਲਗਾਈਆ। ਇਕ ਇਕੱਲਾ ਏਕੰਕਾਰ, ਨਿਰਗੁਣ ਆਪਣਾ ਆਸਣ ਲਾਈਆ। ਕਰਤਾ ਪੁਰਖ ਕਰਨੇਹਾਰ, ਆਪਣੀ ਖੇਲ ਆਪ ਕਰਾਈਆ। ਸਚਖੰਡ ਸੋਹੇ ਬੰਕ ਦੁਆਰ, ਬੰਕ ਦੁਆਰੀ ਆਪ ਸੁਹਾਈਆ। ਰਾਉ ਰੰਕ ਨਾ ਕੋਇ ਸਿਕਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਆਪ ਬਣਾਈਆ। ਸਚ ਦੁਆਰਾ ਗਿਆ ਬਣ, ਹਰਿ ਜੂ ਆਪ ਬਣਾਇਆ। ਨਾ ਕੋਈ ਜਨਨੀ ਨਾ ਕੋਈ ਜਨ, ਮਾਤ ਪਿਤ ਨਾ ਕੋਇ ਅਖਵਾਇਆ। ਕਰੇ ਖੇਲ ਸ੍ਰੀ ਭਗਵਨ, ਆਪਣੀ ਰਚਨਾ ਆਪ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਸੁਹਾਇਆ। ਸਚਖੰਡ ਦੁਆਰਾ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਸੁਹਾਈਆ। ਨਿਰਗੁਣ ਬਣਾਏ ਸਾਚੀ ਬਣਤ, ਨਿਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਕਾਇਆ ਨਾ ਜਾਣੇ ਆਦਿ ਅੰਤ, ਬੇਅੰਤ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਚੜ੍ਹ, ਆਪਣਾ ਖੇਲ ਆਪ ਵਰਤਾਈਆ। ਸਚਖੰਡ ਦੁਆਰੇ ਹਰਿ ਜੂ ਵੜਿਆ, ਸਤਿ ਆਪਣਾ ਆਸਣ ਲਾਈਆ। ਆਪਣਾ ਘਾੜਨ ਆਪੇ ਘੜਿਆ, ਘੜ ਘੜ ਆਪਣੀ ਬਣਤ ਬਣਾਈਆ। ਆਪ ਸੁਹਾਏ ਆਪਣਾ ਦਰਿਆ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਆਪਣਾ ਨੂਰ ਆਪੇ ਵਰਿਆ, ਨਾਰ ਕੰਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਪ੍ਰਗਟਾਈਆ। ਆਪਣੀ ਇਛਿਆ ਆਪੇ ਆਸਾ, ਆਸਾਵੰਤ ਆਪ ਅਖਵਾਇੰਦਾ। ਆਪੇ ਚਰਨ ਆਪ ਭਰਵਾਸਾ, ਸੀਸ ਆਪਣਾ ਹੱਥ ਟਿਕਾਇੰਦਾ। ਆਪੇ ਖੇਲ ਆਪ ਤਮਾਸ਼ਾ, ਖੇਲਣਹਾਰ ਆਪ ਹੋ ਜਾਇੰਦਾ। ਆਪੇ ਮੰਡਲ ਆਪੇ ਰਾਸਾ, ਆਪੇ ਗੋਪੀ ਕਾਹਨ ਨਚਾਇੰਦਾ। ਆਪੇ ਸਚਖੰਡ ਦੁਆਰੇ ਕਰ ਕਰ ਵਾਸਾ, ਸਚਖੰਡ ਨਿਵਾਸੀ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਾਕਾਰ ਨਿਰਵੈਰ ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਰੂਪ ਰੰਗ ਨਾ ਕੋਇ ਰੇਖ, ਵੱਡਾ ਹਰਿ ਵਡ ਵਡਿਆਈਆ। ਸਚਖੰਡ ਦੁਆਰੇ ਵਸੇ ਸਾਚੇ ਦੇਸ, ਮਹੱਲ ਅਟੱਲ ਕਰ ਰੁਸ਼ਨਾਈਆ। ਆਦਿ ਆਦਿ ਨਾ ਲਿਖਿਆ ਕਿਸੇ ਲੇਖ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪ ਵਰਤਾਈਆ। ਆਪੇ ਦਾਤਾ ਬਣ ਭਿਖਾਰੀ, ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਦਾਨੀ ਦੇਵਣਹਾਰੀ, ਵਸਤ ਅਮੋਲਕ ਝੋਲੀ ਪਾਇੰਦਾ। ਆਪੇ ਵੇਖੇ ਵਿਗਸੇ ਕਰੇ ਵਿਚਾਰੀ, ਵੇਖਣਹਾਰਾ ਭੇਵ ਖੁਲ੍ਹਾਇੰਦਾ। ਆਪੇ ਮਹੱਲ ਅਟੱਲ ਸੁਹਾਏ ਮਨਾਰੀ, ਉਚ ਅਟੱਲ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਿਛਿਆ ਆਪ ਵਰਤਾਇੰਦਾ। ਸਾਚੀ ਭਿਛਿਆ ਸਾਚੀ ਦਾਤ, ਹਰਿ ਪੁਰਖ ਨਿਰੰਜਣ ਆਪ ਵਰਤਾਈਆ। ਆਦਿ ਆਦਿ ਇਕ ਇਕਾਂਤ, ਆਪਣੀ ਕਲ ਵਰਤਾਈਆ। ਆਪਣਾ ਬੰਧੇ ਆਪੇ ਨਾਤ, ਨਾਤਾ ਨਿਰਗੁਣ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਹੁਕਮ ਵਰਤਾਈਆ। ਹੁਕਮੀ ਹੁਕਮ ਧੁਰ ਫ਼ਰਮਾਣ, ਸਚਖੰਡ ਨਿਵਾਸੀ ਆਪ ਜਣਾਇੰਦਾ। ਨਾਰ ਕੰਤ ਕਰ ਪਰਵਾਨ, ਸਾਚੀ ਸੇਜਾ ਆਪ ਸੁਹਾਇੰਦਾ। ਨਿਰਗੁਣ ਨਿਰਗੁਣ ਕਰ ਪਰਧਾਨ, ਨਿਰਗੁਣ ਆਪਣੇ ਰੰਗ ਰੰਗਾਇੰਦਾ। ਨਿਰਗੁਣ ਮਾਤ ਪਿਤ ਬਣ ਪੂਤ ਬਾਲ ਨਿਧਾਨ, ਬਾਲੀ ਬਾਲਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਖੇਲ ਕਰਾਇੰਦਾ। ਨਿਰਗੁਣ ਪਿਤਾ ਨਿਰਗੁਣ ਮਾਈ, ਨਿਰਗੁਣ ਪੂਤ ਸਪੂਤਾ ਜਾਇਆ। ਨਿਰਗੁਣ ਦਾਇਆ ਨਿਰਗੁਣ ਦਾਈ, ਹਰਿ ਆਪਣਾ ਖੇਲ ਕਰਾਇਆ। ਨਿਰਗੁਣ ਗ੍ਰਹਿ ਵੱਜੇ ਵਧਾਈ, ਨਿਰਗੁਣ ਨਿਰਗੁਣ ਰਿਹਾ ਸੁਣਾਇਆ। ਨਿਰਗੁਣ ਵੇਖੇ ਚਾਈਂ ਚਾਈਂ, ਦਰ ਆਪਣੇ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਵਡਿਆਇਆ। ਨਿਰਗੁਣ ਉਪਜਿਆ ਪੂਤ ਸਪੂਤਾ ਛੋਟਾ ਬਾਲਾ, ਹਰਿ ਸਾਚਾ ਸਚ ਉਪਾਈਆ। ਕਰੇ ਖੇਲ ਆਪ ਨਿਰਾਲਾ, ਪੁਰਖ ਅਕਾਲਾ ਬੇਪਰਵਾਹੀਆ। ਸਚਖੰਡ ਵਸਾਏ ਸੱਚੀ ਧਰਮਸਾਲਾ, ਦਰਗਹਿ ਸਾਚੀ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵੇ ਮਾਣ ਮਾਣ ਸਹਿਜ ਸੁਖਦਾਈਆ। ਛੋਟਾ ਬਾਲਾ ਕਰ ਤਿਆਰ, ਹਰਿ ਜੂ ਖੇਲ ਕਰਾਇਆ। ਜੋਤੀ ਅੰਦਰੋਂ ਸਾਚੀ ਧਾਰ, ਸ਼ਬਦੀ ਰੂਪ ਵਟਾਇਆ। ਏਕਾ ਘਰ ਕਰੇ ਪਿਆਰ, ਏਕਾ ਆਪਣੀ ਗੋਦ ਸੁਹਾਇਆ। ਏਕਾ ਵਸਤ ਦੇਵੇ ਦਾਤਾਰ, ਦਾਤਾ ਦਾਨੀ ਆਪ ਵਰਤਾਇਆ। ਏਕਾ ਬਖ਼ਸ਼ੇ ਚਰਨ ਆਧਾਰ, ਚਰਨ ਚਰਨੋਦਕ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇਆ। ਸਾਚੇ ਸੁਤ ਜਾਣਾ ਉਠ, ਨਿਰਗੁਣ ਆਖ ਸੁਣਾਇਆ। ਸਾਹਿਬ ਦਿਆਲ ਗਿਆ ਤੁਠ, ਰਹਿਮਤ ਰਹੀਮ ਕਮਾਇਆ। ਅੰਮ੍ਰਿਤ ਚਰਨਾਮਿਤ ਏਕਾ ਘੁੱਟ, ਚਰਨ ਚਰਨ ਨਾਲ ਰਗੜਾਇਆ। ਸਚਖੰਡ ਨਿਵਾਸੀ ਆਪਣੇ ਅੰਤਰ ਗਿਆ ਫੁੱਟ, ਤੇਰਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਇਆ। ਸੁਤ ਸ਼ਬਦ ਮੰਗੇ ਦਾਨ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਬੇਅੰਤ ਤੇਰੀ ਵਡਿਆਈਆ। ਹਉਂ ਬਾਲਾ ਬਾਲ ਨਾਦਾਨ, ਦਰ ਬੈਠਾ ਸੀਸ ਝੁਕਾਈਆ। ਤੂੰ ਸਚਖੰਡ ਵਸੇ ਸਚ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਕਵਣ ਧਾਮ ਮੋਹੇ ਦਏ ਬਹਾਈਆ। ਪੁਰਖ ਅਬਿਨਾਸ਼ੀ ਸੂਰਬੀਰ ਮਹਾਂਬਲੀ ਅਖਵਾਇੰਦਾ। ਛੋਟੇ ਬਾਲੇ ਦੇਵੇ ਧੀਰ, ਧੀਰਜ ਆਪਣੀ ਆਪ ਧਰਾਇੰਦਾ। ਮੈਂ ਚੋਟੀ ਚੜ੍ਹ ਬੈਠਾ ਅਖ਼ੀਰ, ਮੇਰਾ ਅੰਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਆਪ ਸਮਝਾਇੰਦਾ। ਸ਼ਬਦ ਸੁਤ ਕਰ ਧਿਆਨ, ਹਰਿ ਹਰਿ ਆਖ ਸੁਣਾਇਆ। ਤੇਰਾ ਬਣਾਵਾਂ ਇਕ ਮਕਾਨ, ਥਿਰ ਘਰ ਨਾਉਂ ਰਖਾਇਆ। ਅੰਦਰ ਵੜਨਾ ਚਤੁਰ ਸੁਜਾਨ, ਤੇਰੀ ਮਹਿਮਾ ਗਣਤ ਨਾ ਰਾਇਆ। ਤੇਰਾ ਮੇਲਾ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦਏ ਸੁਹਾਇਆ। ਥਿਰ ਘਰ ਬਣੇ ਤੇਰਾ ਦੁਆਰਾ, ਸੋ ਪੁਰਖ ਨਿਰੰਜਣ ਆਪ ਬਣਾਈਆ। ਘਰ ਵਿਚ ਘਰ ਕਰ ਤਿਆਰਾ, ਗ੍ਰਹਿ ਵੇਖੇ ਚਾਈਂ ਚਾਈਂਆ। ਨਿਰਮਲ ਦੀਆ ਕਰ ਉਜਿਆਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਵੇਖੇ ਵਿਗਸੇ ਵੇਖਣਹਾਰਾ, ਨੇਤਰ ਨੈਣ ਨੈਣ ਖੁਲ੍ਹਾਈਆ। ਚਰਨ ਕਵਲ ਸਚ ਸਹਾਰਾ, ਆਦਿ ਜੁਗਾਦਿ ਸਮਝਾਈਆ। ਤੇਰਾ ਰੂਪ ਅਪਰ ਅਪਾਰਾ, ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਾਰ ਰਿਹਾ ਸਮਝਾਈਆ। ਏਕਾ ਵਾਰ ਸੁਣ ਲਾ ਬਾਤ, ਹਰਿ ਜੂ ਆਖ ਸੁਣਾਇਆ। ਥਿਰ ਘਰ ਦਿਤੀ ਸਾਚੀ ਦਾਤ, ਸਾਚੀ ਵੰਡ ਵੰਡਾਇਆ। ਤੇਰਾ ਲੇਖਾ ਆਦਿ ਜੁਗਾਦਿ, ਜੁਗ ਜੁਗ ਆਪ ਜਣਾਇਆ। ਤੇਰੇ ਅੰਤਰ ਮੇਰਾ ਖਾਤ, ਸਚ ਭੰਡਾਰਾ ਇਕ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਸਮਝਾਇਆ। ਸਾਚੇ ਸੁਤ ਹੋ ਤਿਆਰ, ਨਿਰਗੁਣ ਆਖ ਸੁਣਾਇਆ। ਮੇਰਾ ਤੇਰਾ ਇਕ ਵਿਹਾਰ, ਬਿਵਹਾਰੀ ਆਪ ਵਖਾਈਆ। ਤੇਰੀ ਸੇਜਾ ਕੰਤ ਭਤਾਰ, ਨਰ ਨਰਾਇਣ ਵੇਖ ਵਖਾਈਆ। ਤੇਰੀ ਖੋਲ੍ਹਾਂ ਆਪ ਕਿਵਾੜ, ਬੰਦ ਤਾਕੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਈਆ। ਸਾਚਾ ਹੁਕਮ ਧੁਰ ਫ਼ਰਮਾਣ, ਹਰਿ ਹਰਿ ਆਖ ਸੁਣਾਇਆ। ਸੁਤ ਦੁਲਾਰੇ ਬਲ ਬਲਵਾਨ, ਪ੍ਰਭ ਸਾਚਾ ਹੋਏ ਸਹਾਇਆ। ਨਿਰਗੁਣ ਖੋਲ੍ਹੇ ਇਕ ਦੁਕਾਨ, ਸਾਚਾ ਹੱਟ ਜਣਾਇਆ। ਕਿਰਪਾ ਕਰੇ ਸ੍ਰੀ ਭਗਵਾਨ, ਆਪਣਾ ਪਰਦਾ ਲਾਹਿਆ। ਤੇਰੇ ਅੰਦਰ ਨੂਰ ਮਹਾਨ, ਆਪਣਾ ਜਲਵਾ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇਆ। ਸਾਚੀ ਕਰਨੀ ਕਰੇ ਕਰਤਾਰ, ਆਪਣਾ ਰੰਗ ਵਖਾਈਆ। ਤੇਰੇ ਅੰਤਰ ਆਪਣੀ ਧਾਰ, ਧਾਰ ਧਾਰ ਵਿਚੋਂ ਪ੍ਰਗਟਾਈਆ। ਆਪੇ ਵਿਸ਼ਵ ਕਰ ਤਿਆਰ, ਵਿਸ਼ਨੂੰ ਨਾਉਂ ਰਖਾਈਆ। ਆਪੇ ਅੰਮ੍ਰਿਤ ਭਰ ਭੰਡਾਰ, ਕਵਲ ਕਵਲਾ ਰੂਪ ਵਟਾਈਆ। ਆਪੇ ਖਿੜੇ ਸੱਚੀ ਗੁਲਜ਼ਾਰ, ਪੱਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਰਿਹਾ ਸਮਝਾਈਆ। ਸਾਚੇ ਸੁਤ ਸਾਚੀ ਵਾਗ, ਪ੍ਰਭ ਤੇਰੇ ਹੱਥ ਫੜਾਇੰਦਾ। ਤੇਰਾ ਰੂਪ ਇਕ ਚਿਰਾਗ, ਵਿਸ਼ਨੂੰ ਹਰਿ ਪ੍ਰਗਟਾਇੰਦਾ। ਵਿਸ਼ਨੂੰ ਅੰਤਰ ਆਪੇ ਜਾਗ, ਪਾਰਬ੍ਰਹਮ ਪ੍ਰਭ ਵੰਡ ਵੰਡਾਇੰਦਾ। ਬ੍ਰਹਮ ਮੇਲਾ ਕੰਤ ਸੁਹਾਗ, ਕੰਤ ਕੰਤੂਹਲ ਖੇਲ ਕਰਾਇੰਦਾ। ਆਪਣੀ ਰਚਨਾ ਰਚ ਰਚ ਆਦਿ, ਹਰਿ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵੇਖੇ ਆਪੇ ਖੜ, ਸਚਖੰਡ ਦੁਆਰਾ ਆਪ ਸੁਹਾਇੰਦਾ। ਥਿਰ ਘਰ ਦੁਆਰਾ ਆਪੇ ਖੋਲ੍ਹ, ਹਰਿ ਸਾਚੇ ਸਚ ਜਣਾਈਆ। ਆਪਣੇ ਕੰਡੇ ਤੋਲੇ ਤੋਲ, ਤੋਲਣਹਾਰ ਇਕ ਅਖਵਾਈਆ। ਆਪਣੇ ਅੰਤਰ ਆਪੇ ਮੌਲ, ਮੌਲਾ ਆਪਣਾ ਰੂਪ ਵਟਾਈਆ। ਆਪੇ ਭਰੇ ਨਾਭ ਕਵਲ, ਕਵਲ ਨਾਭ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਦੁਆਰੇ ਮਾਣ ਦਵਾਈਆ। ਥਿਰ ਦੁਆਰੇ ਤੇਰਾ ਮਾਣ, ਚਰਨ ਕਵਲ ਸ਼ਰਨਾਈਆ। ਉਪਰ ਬੈਠ ਸ੍ਰੀ ਭਗਵਾਨ, ਗ੍ਰਹਿ ਵੇਖੇ ਚਾਈਂ ਚਾਈਂਆ। ਵਿਸ਼ਨ ਬ੍ਰਹਮਾ ਕਰ ਪਰਵਾਨ, ਧੂਆਂਧਾਰ ਰਿਹਾ ਸਮਾਈਆ। ਆਪੇ ਸ਼ੰਕਰ ਦੇਵੇ ਦਾਨ, ਸ਼ਰਅ ਆਪਣੀ ਆਪ ਸਮਝਾਈਆ। ਤਿੰਨੇ ਚੇਲੇ ਕਰ ਪਰਵਾਨ, ਜੋਤੀ ਮਾਤਾ ਨਾਲ ਪ੍ਰਨਾਈਆ। ਜੋਤੀ ਮਾਤਾ ਖੇਲ ਮਹਾਨ, ਸਾਚਾ ਸਚ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਾਰਬ੍ਰਹਮ ਬੇਅੰਤ ਵਡਿਆਈਆ। ਸਾਚੇ ਸੁੱਤ ਸੁਤ ਦੁਲਾਰੇ, ਹਰਿ ਜੂ ਆਖ ਸੁਣਾਇਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਦੁਲਾਰੇ, ਦੋਏ ਦੋਏ ਰੂਪ ਆਪ ਵਟਾਇਆ। ਤਿੰਨਾਂ ਲੇਖਾ ਜਾਣੇ ਜਾਨਣਹਾਰੇ, ਦਰ ਸਾਚੇ ਮੰਗ ਮੰਗਾਇਆ। ਹੁਕਮੀ ਹੁਕਮ ਵਰਤੇ ਵਰਤਾਰੇ, ਧੁਰ ਫ਼ਰਮਾਣਾ ਆਪ ਸੁਣਾਇਆ। ਉਠੋ ਉਠ ਉਠ ਬਲ ਧਾਰੇ, ਬਲ ਆਪਣਾ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਖੇਲ ਖਲਾ, ਭੇਵ ਅਭੇਦ ਛੁਪਾਇੰਦਾ। ਤ੍ਰੈ ਤ੍ਰੈ ਬੈਠੇ ਸੀਸ ਝੁਕਾ, ਸ਼ਬਦੀ ਵੰਡ ਵੰਡਾਇੰਦਾ। ਏਕਾ ਗੁਣ ਆਪਣਾ ਵਰਤਾ, ਗੁਣ ਦਾਤਾ ਦਇਆ ਕਮਾਇੰਦਾ। ਏਕਾ ਭਿਛਿਆ ਰਿਹਾ ਪਾ, ਭਿਖਕ ਝੋਲੀ ਆਪ ਭਰਾਇੰਦਾ। ਆਪਣੀ ਸਿਖਿਆ ਰਿਹਾ ਸਮਝਾ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸੇਵਾ ਰਿਹਾ ਲਗਾ, ਸੇਵਕ ਸੇਵ ਸਚ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰੇ ਆਪ ਲਾਇੰਦਾ। ਸਾਚੀ ਕਾਰ ਕਰੇ ਕਰਤਾਰ, ਏਕਾ ਵਾਰ ਸਮਝਾਈਆ। ਖੇਲੇ ਖੇਲ ਅਗੰਮ ਅਪਾਰ, ਅਗੰਮੜੀ ਧਾਰ ਚਲਾਈਆ। ਨਿਰਗੁਣ ਨਿਰਗੁਣ ਇਕ ਵਿਹਾਰ, ਬਿਵਹਾਰੀ ਆਪ ਸਮਝਾਈਆ। ਸੁਤ ਦੁਲਾਰਾ ਵਡ ਬਲਕਾਰ, ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਭਿਖਾਰ, ਬੈਠੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦਰ ਤੇਰੇ ਮੰਗ ਮੰਗਾਈਆ। ਏਕਾ ਦੇ ਦੇ ਵਸਤ ਅਪਾਰ, ਅਤੋਟ ਅਤੁਟ ਰਖਾਈਆ। ਤੇਰਾ ਨੇਤਰ ਦਰਸ ਦੀਦਾਰ, ਆਦਿ ਜੁਗਾਦਿ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਗੁਣ ਰਿਹਾ ਸਮਝਾਈਆ। ਆਪਣਾ ਗੁਣ ਹਰਿ ਜੂ ਦੱਸ, ਆਪਣੀ ਦਇਆ ਕਮਾਇੰਦਾ। ਨਿਰਗੁਣ ਅੰਦਰ ਨਿਰਗੁਣ ਜਾਏ ਵਸ, ਨਿਰਗੁਣ ਆਪਣੀ ਕਾਰ ਕਮਾਇੰਦਾ। ਨਿਰਗੁਣ ਦੇਵੇ ਆਪਣਾ ਰਸ, ਰਸਕ ਰਸਕ ਏਕਾ ਰਸ ਮੁਖ ਚੁਆਇੰਦਾ। ਨਿਰਗੁਣ ਅੰਦਰ ਨਿਰਗੁਣ ਫਸ, ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਸਾਚਾ ਕੰਮ, ਹਰਿ ਜੂ ਆਖ ਸੁਣਾਇੰਦਾ। ਕਰੇ ਖੇਲ ਪੁਰਖ ਅਗੰਮ, ਅਗੰਮੜੀ ਖੇਲ ਵਖਾਇੰਦਾ। ਨਾ ਮਰੇ ਨਾ ਪਏ ਜੰਮ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਨਾ ਕੋਈ ਪਵਣ ਸਵਾਸੀ ਦਮ, ਰਸਨਾ ਜਿਹਵਾ ਨਾ ਕੋਇ ਹਲਾਇੰਦਾ। ਨਾ ਕੋਇ ਹਰਖ਼ ਸੋਗ ਨਾ ਗ਼ਮ, ਚਿੰਤਾ ਦੁੱਖ ਨਾ ਕੋਇ ਲਗਾਇੰਦਾ। ਨਿਸ਼ਾਨ ਤੇਰੇ ਦੇਵੇ ਹੱਥ, ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੱਸੇ ਸਾਚਾ ਰਾਹ, ਸਾਚੀ ਸਿਖਿਆ ਇਕ ਸਿਖਾਇੰਦਾ। ਸਾਚੀ ਸਿਖਿਆ ਸਾਚਾ ਰਾਹ, ਸਤਿ ਸਤਿਵਾਦੀ ਆਪ ਜਣਾਈਆ। ਤਿੰਨਾਂ ਵਿਚੋਲਾ ਇਕ ਮਲਾਹ, ਏਕਾ ਹਰਿ ਅਖਵਾਈਆ। ਸ਼ਬਦੀ ਸ਼ਬਦ ਦਏ ਸਲਾਹ, ਨਿਰਗੁਣ ਨਿਰਗੁਣ ਕਰ ਪੜ੍ਹਾਈਆ। ਆਦਿ ਪਕੜੇ ਆਪੇ ਬਾਂਹ, ਅੰਤ ਹੋਏ ਸਹਾਈਆ। ਰਥ ਰਥਵਾਹੀ ਸੇਵ ਕਮਾ, ਸਾਚਾ ਰਥ ਆਪ ਚਲਾਈਆ। ਮਹਿਮਾ ਅਕਥ ਦਏ ਸੁਣਾ, ਨਿਸ਼ਅੱਖਰ ਕਰ ਪੜ੍ਹਾਈਆ। ਸਮਰਥ ਆਪਣਾ ਨਾਉਂ ਧਰਾ, ਧੁਰ ਦੀ ਬਾਣੀ ਆਪ ਜਣਾਈਆ। ਅਲੱਖਣਾ ਅਲੱਖ ਇਕ ਅਲੱਖ ਜਗਾ, ਏਕਾ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਆਦਿ ਪੁਰਖ ਆਪ ਕਰਾਇਆ। ਸਚ ਸਿੰਘਾਸਣ ਬੈਠ ਸਚ ਮਹੱਲਾ, ਸਚਖੰਡ ਦੁਆਰ ਉਪਾਇਆ। ਵਿਸ਼ਨ ਬ੍ਰਹਮਾ ਸ਼ਿਵ ਅੰਤਰ ਆਪੇ ਰਲਾ, ਨੂਰ ਨੁਰਾਨਾ ਡਗਮਗਾਇਆ। ਨਿਰਵੈਰ ਫੜਾਇਆ ਆਪਣਾ ਪੱਲਾ, ਆਪੇ ਆਪਣੀ ਗੰਢ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇਆ। ਸਾਚਾ ਖੇਲ ਹਰਿ ਕਰੌਣਾ, ਹਰਿ ਕਰਤਾ ਆਪ ਜਣਾਇੰਦਾ। ਸ਼ਬਦੀ ਤੇਰਾ ਬਲ ਵਖੌਣਾ, ਬਲ ਆਪਣਾ ਨਾਲ ਮਿਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗੌਣਾ, ਸਾਚੀ ਸੇਵਾ ਇਕ ਸਮਝਾਇੰਦਾ। ਲੱਖ ਚੁਰਾਸੀ ਘਾੜਨ ਘੜਤ ਘੜੌਣਾ, ਘੜ ਘੜ ਭਾਂਡੇ ਵੇਖ ਵਖਾਇੰਦਾ। ਆਪਣੀ ਰੰਗਣ ਆਪ ਰੰਗੌਣਾ, ਰੰਗ ਰੰਗੀਲਾ ਰੰਗ ਜਣਾਇੰਦਾ। ਘਰ ਘਰ ਨਾਦ ਮਰਦੰਗ ਵਜੌਣਾ, ਅਨਾਦੀ ਨਾਦ ਆਪ ਸੁਣਾਇੰਦਾ। ਘਰ ਘਰ ਦੀਪਕ ਜੋਤ ਜਗੌਣਾ, ਜੋਤ ਨਿਰੰਜਣ ਵੰਡ ਵੰਡਾਇੰਦਾ। ਘਰ ਘਰ ਅੰਮ੍ਰਿਤ ਜਾਮ ਪਿਆਉਣਾ, ਨਿਝਰ ਝਿਰਨਾ ਆਪ ਝਿਰਾਇੰਦਾ। ਘਰ ਘਰ ਆਪਣਾ ਡੇਰਾ ਲਾਉਣਾ, ਆਤਮ ਪਰਮਾਤਮ ਖੇਲ ਕਰਾਇੰਦਾ। ਘਰ ਘਰ ਈਸ਼ ਜੀਵ ਮਿਲੌਣਾ, ਜਗਦੀਸ਼ ਰੂਪ ਵਟਾਇੰਦਾ। ਘਰ ਘਰ ਆਪਣਾ ਪਰਦਾ ਪਾਉਣਾ, ਮੁਖ ਨਕ਼ਾਬ ਟਿਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸਮਝੌਣਾ, ਸਾਚੀ ਸਿਖਿਆ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੋਏ ਜੋੜ ਪ੍ਰਭ ਅੱਗੇ ਸੀਸ ਝੁਕਾਈਆ। ਤੁਧ ਬਿਨ ਦਿਸੇ ਅੰਧ ਘੋਰ, ਨੂਰ ਨਜ਼ਰ ਕੋਇ ਨਾ ਆਈਆ। ਸਾਹਿਬ ਸੁਲਤਾਨ ਹੱਥ ਤੇਰੇ ਡੋਰ, ਜਿਉਂ ਭਾਵੇ ਤਿਉਂ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਸ ਬਿਧ ਤੇਰੀ ਸੇਵ ਕਮਾਈਆ। ਕਵਣ ਬਿਧ ਪ੍ਰਭ ਤੇਰੀ ਸੇਵ, ਹਉਂ ਬਾਲਕ ਆਪ ਕਮਾਈਆ। ਤੂੰ ਦਾਤਾ ਦਾਨੀ ਅਲਖ ਭੇਵ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਤੂੰ ਆਦਿ ਜੁਗਾਦਿ ਸਦਾ ਨੇਹਕੇਵ, ਨਿਹਚਲ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੀ ਵਸਤ ਝੋਲੀ ਪਾਈਆ। ਸਾਚੀ ਵਸਤ ਦੇ ਦੇ ਦਾਨ, ਏਕਾ ਮੰਗ ਮੰਗਾਈਆ। ਤੇਰੀ ਸੇਵਾ ਕਰੀਏ ਮਹਾਨ, ਚਰਨ ਕਵਲ ਸੱਚੀ ਸ਼ਰਨਾਈਆ। ਤੂ ਰਹਿਣਾ ਨਿਗਹਬਾਨ, ਇਕ ਤੇਰੀ ਓਟ ਰਖਾਈਆ। ਲੱਖ ਚੁਰਾਸੀ ਤੇਰਾ ਨਿਸ਼ਾਨ ਏਕਾ ਬੂਟਾ ਦਏ ਲਗਾਈਆ। ਤੂੰ ਹੋਣਾ ਸੱਚਾ ਬਾਗਬਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਝੋਲੀ ਪਾਈਆ। ਏਕਾ ਵਸਤ ਦੇਵੇ ਦਾਤ, ਆਪਣੀ ਦਇਆ ਕਮਾਇੰਦਾ। ਤਿਨ੍ਹਾਂ ਵਿਚੋਲਾ ਕਮਲਾਪਾਤ, ਘਰ ਸਾਚੇ ਸੋਭਾ ਪਾਇੰਦਾ। ਤ੍ਰੈ ਤ੍ਰੈ ਲੇਖਾ ਇਕ ਇਕਾਂਤ, ਏਕਾ ਵਾਰ ਚੁਕਾਇੰਦਾ। ਤ੍ਰੈਗੁਣ ਮਾਇਆ ਖੇਲ ਤਮਾਸ਼, ਸਾਚੀ ਖੇਲ ਵਖਾਇੰਦਾ। ਰਜੋ ਤਮੋ ਸਤੋ ਕਰ ਪ੍ਰਕਾਸ਼, ਸਤਿ ਆਪਣਾ ਰੰਗ ਚੜ੍ਹਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਤੇਰੇ ਵਸੇ ਪਾਸ, ਏਕਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਤ੍ਰੈਗੁਣ ਮਾਇਆ ਹਰਿ ਉਪਾ, ਏਕਾ ਵੰਡ ਵੰਡਾਈਆ। ਤਿੰਨਾਂ ਝੋਲੀ ਦਏ ਭਰਾ, ਅਤੋਟ ਅਤੁਟ ਰਖਾਈਆ। ਨਾਤਾ ਜੋੜੇ ਸਹਿਜ ਸੁਭਾ, ਨਾ ਕੋਈ ਤੋੜੇ ਤੋੜ ਤੁੜਾਈਆ। ਏਕਾ ਰੰਗ ਦਏ ਰੰਗਾ, ਦੂਜੀ ਵਾਰ ਉਤਰ ਨਾ ਜਾਈਆ। ਨਿਰਗੁਣ ਪੱਲਾ ਦਏ ਫੜਾ, ਨਿਰਗੁਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਵਖਾਈਆ। ਤ੍ਰੈਗੁਣ ਮਾਇਆ ਝੋਲੀ ਪਾ, ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਸਾਚਾ ਬੇੜਾ ਆਪ ਉਠਾਇੰਦਾ। ਸਾਚੀ ਘਾੜਤ ਲੈਣੀ ਘੜਾ, ਬਣ ਠਠਿਆਰ ਸੇਵ ਕਮਾਇੰਦਾ। ਤਿੰਨੇ ਬੈਠੇ ਸੀਸ ਝੁਕਾ, ਤੇਰਾ ਅੰਤ ਕੋਇ ਨਾ ਪਾਇੰਦਾ। ਖਾਲੀ ਹੱਥ ਰਹੇ ਵਖਾ, ਭੰਡਾਰਾ ਨਜ਼ਰ ਕੋਇ ਨਾ ਆਇੰਦਾ। ਆਪਣਾ ਭੇਵ ਦੇ ਜਣਾ, ਅਭੇਤ ਤੇਰਾ ਭੇਵ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਸੀਸ ਝੁਕਾਇੰਦਾ। ਦਰ ਦੁਆਰੇ ਝੁਕਿਆ ਸੀਸ, ਸੀਸ ਸੀਸ ਨਿਵਾਈਆ। ਕਰੇ ਖੇਲ ਹਰਿ ਜਗਦੀਸ਼, ਜਗਦੀਸ਼ਰ ਵਡ ਵਡਿਆਈਆ। ਤ੍ਰੈਗੁਣ ਮਾਇਆ ਪੀਸਣ ਪੀਸ, ਸਾਚੀ ਘਾਲ ਘਾਲ ਕਮਾਈਆ। ਏਕਾ ਨਾਮ ਇਕ ਹਦੀਸ, ਏਕਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਜਣਾਈਆ। ਸਾਚਾ ਖੇਲ ਪੁਰਖ ਕਰਤਾਰ, ਆਪਣਾ ਆਪ ਜਣਾਇੰਦਾ। ਉਠੋ ਤਿੰਨੇ ਲਓ ਬਲ ਧਾਰ, ਬਲਧਾਰੀ ਆਪ ਉਠਾਇੰਦਾ। ਸਾਚਾ ਵਣਜ ਵਣਜ ਵਪਾਰ, ਹੱਟ ਹਟਵਾਣਾ ਆਪ ਕਰਾਇੰਦਾ। ਪੰਚਮ ਮੇਲਾ ਅਪਰ ਅਪਾਰ, ਸਾਚਾ ਨਾਤਾ ਜੋੜ ਜੁੜਾਇੰਦਾ। ਨਿਰਗੁਣ ਰੂਪ ਕਰ ਤਿਆਰ, ਸਰਗੁਣ ਆਪਣਾ ਵੇਖ ਵਖਾਇੰਦਾ। ਵੰਡੇ ਵੰਡ ਵੰਡਣਹਾਰ, ਸਾਚੀ ਵੰਡ ਆਪ ਕਰਾਇੰਦਾ। ਮਨ ਮਤ ਬੁਧ ਕਰ ਪਸਾਰ, ਇਛਿਆ ਭਿਛਿਆ ਝੋਲੀ ਪਾਇੰਦਾ। ਤ੍ਰੈਗੁਣ ਮੇਲਾ ਏਕਾ ਵਾਰ, ਤ੍ਰੈਗੁਣ ਅਤੀਤਾ ਆਪ ਕਰਾਇੰਦਾ। ਮਾਇਆ ਰਚ ਆਪ ਕਰਤਾਰ, ਕੁਦਰਤ ਕਾਦਰ ਖੇਲ ਖਲਾਇੰਦਾ। ਮੁਕਾਮੇ ਹੱਕ ਸਾਂਝਾ ਯਾਰ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮਾ ਸ਼ਿਵ ਫੜ ਸਾਚੇ ਧੰਦੇ ਆਪੇ ਲਾਇੰਦਾ। ਸਾਚੇ ਧੰਦੇ ਗਏ ਲੱਗ, ਹਰਿ ਜੂ ਆਪ ਲਗਾਇਆ। ਕਰੇ ਖੇਲ ਸੂਰਾ ਸਰਬੱਗ, ਆਪਣਾ ਹੁਕਮ ਸੁਣਾਇਆ। ਏਕਾ ਨਾਦ ਗਿਆ ਵੱਜ, ਨਿਰਾਕਾਰ ਆਪ ਵਜਾਇਆ। ਏਕਾ ਵੇਖੇ ਸਾਚੀ ਹੱਦ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਇਆ। ਆਪਣੇ ਵਿਚੋਂ ਆਪਾ ਕੱਢ, ਆਪੇ ਖੇਲ ਕਰਾਇਆ। ਲੱਖ ਚੁਰਾਸੀ ਨਿਸ਼ਾਨਾ ਗੱਡ, ਤੀਰ ਨਿਰਾਲਾ ਇਕ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਬੇਪਰਵਾਹਿਆ। ਲੱਖ ਚੁਰਾਸੀ ਘਾੜਨ ਘੜਨਾ, ਹਰਿ ਜੂ ਆਖ ਸੁਣਾਇੰਦਾ। ਨਿਰਗੁਣ ਰੂਪ ਸਰਗੁਣ ਧਰਨਾ, ਧਰਨੀ ਧਰਤ ਧਵਲ ਵਡਿਆਇੰਦਾ। ਪੁਰੀਆਂ ਲੋਆਂ ਆਪੇ ਵੜਨਾ, ਵਿਸ਼ਨ ਬ੍ਰਹਮਾ ਸ਼ਿਵ ਖੇਲ ਕਰਾਇੰਦਾ। ਰਵ ਸਸ ਕਿਰਨੀ ਕਿਰਨ ਪ੍ਰਕਾਸ਼ ਕਰਨਾ, ਪ੍ਰਕਾਸ਼ ਪ੍ਰਕਾਸ਼ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਕਾਦਰ ਕਰਤਾ ਕਰੀਮ ਬੇਐਬ ਪਰਵਰਦਿਗਾਰ, ਬੇਅੰਤ ਤੇਰੀ ਵਡਿਆਈਆ। ਸਾਚੇ ਧੰਦੇ ਲਾਇਆ ਕਾਰ, ਸੇਵਕ ਬਣ ਬਣ ਸੇਵ ਕਮਾਈਆ। ਲੱਖ ਚੁਰਾਸੀ ਭਾਂਡਾ ਘੜੇ ਬਣ ਠਠਿਆਰ, ਤ੍ਰੈਗੁਣ ਮਾਟੀ ਪੋਚ ਪੁਚਾਈਆ। ਨਿਰਗੁਣ ਸਰਗੁਣ ਵੇਖ ਵਿਚਾਰ, ਨਿਰਾਕਾਰ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਅੰਤ ਅੰਤ ਆਦਿ, ਕਵਣ ਰੂਪ ਧਰਾਈਆ। ਆਦਿ ਰੂਪ ਅਪਰ ਅਪਾਰ, ਹਰਿ ਹਰਿ ਆਖ ਸੁਣਾਇਆ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਡੇਰਾ ਲਾਇਆ। ਨਿਰਗੁਣ ਬ੍ਰਹਮ ਬ੍ਰਹਮ ਪਸਾਰ, ਪਾਰਬ੍ਰਹਮ ਵੰਡ ਵੰਡਾਇਆ। ਤ੍ਰੈਗੁਣ ਮਾਇਆ ਭਰ ਭੰਡਾਰ, ਰਚਤ ਰਚਤ ਰਚਾਇਆ। ਈਸ਼ ਜੀਵ ਹੋ ਉਜਿਆਰ, ਜਗਦੀਸ਼ ਖੇਲ ਕਰਾਇਆ। ਵਿਸ਼ਨੂੰ ਬਣੇ ਸਚ ਵਰਤਾਰ, ਘਰ ਘਰ ਰਿਜ਼ਕ ਸਬਾਇਆ। ਬ੍ਰਹਮਾ ਬ੍ਰਹਮ ਰੂਪ ਆਧਾਰ, ਪਾਰਬ੍ਰਹਮ ਸ਼ਰਨਾਇਆ। ਸ਼ੰਕਰ ਲਹਿਣਾ ਦਏ ਉਤਾਰ, ਜੋ ਘੜਿਆ ਭੰਨ ਵਖਾਇਆ। ਸ਼ਬਦ ਵਿਚੋਲਾ ਵਿਚ ਸੰਸਾਰ, ਜੁਗ ਜੁਗ ਮੇਲਾ ਮੇਲ ਮਿਲਾਇਆ। ਕਰਾ ਖੇਲ ਨਿਰਗੁਣ ਸਰਗੁਣ ਧਾਰ, ਸਰਗੁਣ ਆਪਣੀ ਗੰਢ ਪੁਵਾਇਆ। ਪੰਜ ਤੱਤ ਕਾਇਆ ਕਰ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਇਆ। ਪੰਜ ਤੱਤ ਵੇਖਾਂ ਕਾਇਆ ਗੜ੍ਹ, ਹਰਿ ਜੂ ਆਖ ਸੁਣਾਇਆ। ਘਟ ਘਟ ਅੰਦਰ ਆਪੇ ਵੜ, ਆਪਣਾ ਡੇਰਾ ਲਾਇਆ। ਡੂੰਘੀ ਭਵਰੀ ਆਪੇ ਵੜ, ਬੈਠਾ ਮੁਖ ਛੁਪਾਇਆ। ਨੌਂ ਦੁਆਰੇ ਜਗਤ ਘਰ, ਜਗਤ ਤ੍ਰਿਸ਼ਨਾ ਵਿਚ ਮਿਲਾਇਆ। ਸੁਖਮਨ ਟੇਢੀ ਬੰਕ ਅੰਦਰ ਧਰ, ਅੰਧ ਅੰਧੇਰ ਵਖਾਇਆ। ਈੜਾ ਪਿੰਗਲ ਰਹੇ ਲੜ, ਸਾਚਾ ਬੰਧਨ ਪਾਇਆ। ਆਤਮ ਸਰੋਵਰ ਆਪੇ ਭਰ, ਕਵਲ ਨਾਭ ਉਲਟਾਇਆ। ਜੋਤ ਨਿਰੰਜਣ ਅੰਦਰ ਧਰ, ਦੀਪ ਆਪ ਛੁਪਾਇਆ। ਅਨਹਦ ਨਾਦ ਵੱਜੇ ਧੁੰਨ, ਰਾਗੀ ਰਾਗ ਅਲਾਇਆ। ਪੰਚਮ ਮੇਲਾ ਏਕਾ ਗੁਣ, ਗੁਣਵਾਦੀ ਆਪ ਰਖਾਇਆ । ਲੱਖ ਚੁਰਾਸੀ ਵਿਚੋਂ ਚੁਣ, ਪੰਜ ਤੱਤ ਮਾਣਸ ਦਏ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤ੍ਰੈ ਤ੍ਰੈ ਮੇਲਾ ਇਕ ਸਮਝਾਇਆ। ਤ੍ਰੈ ਤ੍ਰੈ ਮੇਲਾ ਸਾਚਾ ਬੰਧਨ, ਲੱਖ ਚੁਰਾਸੀ ਬੰਧਨ ਪਾਈਆ। ਨਿਰਗੁਣ ਤਾਗਾ ਨਿਰਗੁਣ ਤੰਦਨ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਨਿਰਗੁਣ ਕੱਟਣਹਾਰਾ ਫੰਦਨ, ਨਿਰਗੁਣ ਨਾਮ ਕਟਾਰ ਹੱਥ ਰਖਾਈਆ। ਨਿਰਗੁਣ ਵਸਣਹਾਰ ਬ੍ਰਹਿਮੰਡਨ, ਬ੍ਰਹਿਮੰਡ ਖੰਡ ਡੇਰਾ ਲਾਈਆ। ਨਿਰਗੁਣ ਦੇਵੇ ਇਕ ਅਨੰਦਨ, ਨਿਜਾਨੰਦ ਕਰੇ ਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਾਇਆ ਵਿਚ ਮਿਲਾਈਆ। ਸਾਚੀ ਮਾਇਆ ਮਾਇਆ ਸੱਚ, ਹਰਿ ਸਾਚੇ ਸਚ ਵਰਤਾਇਆ। ਕਾਇਆ ਮਾਟੀ ਭਾਂਡਾ ਕੱਚ, ਕੰਚਨ ਰੂਪ ਵਟਾਇਆ। ਮਨ ਮਨੂਆ ਅੰਤਰ ਰਿਹਾ ਨੱਚ, ਨਟੂਆ ਨਟ ਸਵਾਂਗ ਵਖਾਇਆ। ਪੰਚ ਵਿਕਾਰਾ ਰਿਹਾ ਹੱਸ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਧਨ ਆਪੇ ਪਾਇਆ। ਸਾਚਾ ਬੰਧਨ ਤੇਰਾ ਮਨਜ਼ੂਰ, ਤ੍ਰੈ ਤ੍ਰੈ ਆਖ ਸੁਣਾਈਆ। ਤੇਰਾ ਹੁਕਮ ਮੰਨਿਆ ਜ਼ਰੂਰ, ਜ਼ਰੂਰਤ ਤੇਰੀ ਪੂਰ ਕਰਾਈਆ। ਤੂੰ ਸਾਹਿਬ ਹਾਜ਼ਰ ਹਜ਼ੂਰ, ਹਰਿ ਵੱਡਾ ਵੱਡ ਵਡਿਆਈਆ। ਨਿਰਗੁਣ ਜੋਤ ਤੇਰਾ ਨੂਰ, ਨੂਰ ਨੁਰਾਨਾ ਡਗਮਗਾਈਆ। ਤੂੰ ਸਰਬ ਕਲਾ ਭਰਪੂਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਲਏਂ ਮਿਲਾਈਆ। ਕਵਣ ਵੇਲਾ ਲਏਂ ਮੇਲ, ਪ੍ਰਭ ਏਕਾ ਦਇਆ ਕਮਾਈਆ। ਕਵਣ ਵਕਤ ਹੋਏਂ ਸੱਜਣ ਸੁਹੇਲ, ਸਦਾ ਸਦਾ ਸੁਖਦਾਈਆ। ਕਵਣ ਦਰ ਸੁਹਾਏਂ ਗੁਰੂ ਗੁਰ ਚੇਲ, ਗੁਰ ਚੇਲਾ ਰੰਗ ਰੰਗਾਈਆ। ਕਵਣ ਮੰਦਰ ਕਰੇ ਪ੍ਰਕਾਸ਼ ਬਿਨ ਬਾਤੀ ਤੇਲ, ਜੋਤੀ ਜੋਤ ਡਗਮਗਾਈਆ। ਕਵਣ ਧਾਮ ਵਸੇਂ ਨਵੇਲ, ਇਕ ਇਕੱਲਾ ਆਸਣ ਲਾਈਆ। ਆਪਣਾ ਦੱਸ ਅਚਰਜ ਖੇਲ, ਤੇਰਾ ਭੇਵ ਨਾ ਜਾਣਿਆ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਬਿਧ ਮੇਲਾ ਲਏਂ ਮਿਲਾਈਆ। ਮੇਰਾ ਮੇਲਾ ਵਿਚ ਸੰਸਾਰ, ਨਿਰਗੁਣ ਆਖ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਦੋ ਜਹਾਨਾਂ ਹੋ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਿਆਂ ਆਧਾਰ, ਜੇਰਜ ਅੰਡਾਂ ਜੋਤ ਜਗਾਇੰਦਾ। ਉਤਭੁਜ ਸੇਤਜ ਕਰਾਂ ਪਿਆਰ, ਜੂਨੀ ਜੂਨ ਆਪ ਭੁਵਾਇੰਦਾ। ਲੱਖ ਚੁਰਾਸੀ ਬਣ ਵਰਤਾਰ, ਵਸਤ ਅਮੋਲਕ ਨਾਮ ਵਰਤਾਇੰਦਾ। ਲੋਕਮਾਤ ਆਵਾਂ ਵਾਰੋ ਵਾਰ, ਜੁਗ ਜੁਗ ਵੇਸ ਵਟਾਇੰਦਾ। ਨਿਰਗੁਣ ਸਰਗੁਣ ਕਰ ਆਕਾਰ, ਗੁਰ ਅਵਤਾਰ ਖੇਲ ਕਰਾਇੰਦਾ। ਪਾਰਬ੍ਰਹਮ ਬ੍ਰਹਮ ਵੇਖ ਵਿਚਾਰ, ਬ੍ਰਹਮ ਵੇਤਾ ਸੋਭਾ ਪਾਇੰਦਾ। ਏਕਾ ਨਾਦ ਸ਼ਬਦ ਧੁਨਕਾਰ, ਧੁਨ ਆਤਮਕ ਆਪ ਸੁਣਾਇੰਦਾ। ਨਿਰਮਲ ਜੋਤੀ ਜੋਤ ਉਜਿਆਰ, ਜੋਤੀ ਨੂਰ ਡਗਮਗਾਇੰਦਾ । ਸਾਚੇ ਭਗਤਾਂ ਕਰਾਂ ਪਿਆਰ, ਪ੍ਰੇਮ ਬੰਧਨ ਏਕਾ ਪਾਇੰਦਾ। ਸਾਚੇ ਸੰਤਾਂ ਲਵਾਂ ਉਠਾਲ, ਆਪ ਆਪਣਾ ਪਰਦਾ ਲਾਹਿੰਦਾ। ਗੁਰਮੁਖ ਸਾਚੇ ਕਰਾਂ ਨਿਹਾਲ, ਨੇਤਰ ਨੈਣ ਨੈਣ ਦਰਸਾਇੰਦਾ। ਗੁਰਸਿਖ ਸਾਚੇ ਚਰਨ ਬਹਾਲ, ਚਰਨ ਚਰਨੋਦਕ ਮੁਖ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਨਿਰਗੁਣ ਬਣ ਬਣ ਸਰਗੁਣ ਔਣਾ, ਹਰਿ ਜੂ ਆਖ ਸੁਣਾਈਆ। ਆਪਣਾ ਨਾਮ ਆਪ ਪ੍ਰਗਟੌਣਾ, ਕੋਟਨ ਕੋਟ ਰੂਪ ਵਖਾਈਆ। ਜੁਗ ਚੌਕੜੀ ਸੇਵਾ ਲਾਉਣਾ, ਸਾਚੀ ਸੇਵ ਆਪ ਸਮਝਾਈਆ। ਨੌਂ ਨੌਂ ਲੇਖਾ ਆਪ ਮੁਕੌਣਾ, ਚਾਰ ਚਾਰ ਵੰਡ ਵੰਡਾਈਆ। ਏਕਾ ਚੌਕਾ ਬੰਧਨ ਪੌਣਾ, ਇਕ ਇਕੱਲਾ ਸੱਚਾ ਮਾਹੀਆ। ਚੌਥੇ ਪਦ ਰੰਗ ਵਖੌਣਾ, ਆਪ ਆਪਣੇ ਦਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਰਿਹਾ ਉਠਾਈਆ। ਆਪਣਾ ਪਰਦਾ ਆਪੇ ਖੋਲ੍ਹ, ਹਰਿ ਜੂ ਦਇਆ ਕਮਾਇੰਦਾ। ਦੂਜੇ ਸ੍ਰਿਸ਼ਟੀ ਤੋਲਾਂ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਤੀਜੇ ਗਿਆਨ ਨੇਤਰ ਦੇਵਾਂ ਖੋਲ੍ਹ, ਅਨੁਭਵ ਪ੍ਰਕਾਸ਼ ਕਰਾਇੰਦਾ। ਚੌਥੇ ਚੌਥੇ ਪਦ ਜਾਵਾਂ ਮੌਲ, ਮੌਲਾ ਆਪਣਾ ਨਾਮ ਰਖਾਇੰਦਾ। ਪੰਚਮ ਪੂਰਾ ਕਰਾਂ ਕੌਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਜਣਾਇੰਦਾ। ਸਾਚਾ ਕੌਲ ਕਰਾਂ ਇਕਰਾਰ, ਪੁਰਖ ਅਬਿਨਾਸ਼ੀ ਆਪ ਜਣਾਈਆ। ਖੇਲਾਂ ਖੇਲ ਅਪਰ ਅਪਾਰ, ਜੁਗ ਚੌਕੜੀ ਬੰਧਨ ਪਾਈਆ। ਵਿਸ਼ਨੂੰ ਤੇਰਾ ਭੰਡਾਰ, ਅਤੋਟ ਅਤੁਟ ਰਖਾਈਆ। ਬ੍ਰਹਮੇ ਤੇਰਾ ਬ੍ਰਹਮ ਪਸਾਰ, ਚਾਰ ਵੇਦ ਕਰਾਂ ਪੜ੍ਹਾਈਆ। ਚਾਰੇ ਜੁਗ ਵਿਚ ਸੰਸਾਰ, ਧਰਨੀ ਧਰਤ ਧਵਲ ਸੁਹਾਈਆ। ਚਾਰੇ ਕੁੰਟ ਕਰ ਉਜਿਆਰ, ਚਾਰ ਵਰਨਾਂ ਬੰਧਨ ਪਾਈਆ। ਚਾਰੇ ਖਾਣੀ ਬਣ ਵਰਤਾਰ, ਚਾਰੇ ਬਾਣੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦਏ ਸਮਝਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਥਿਰ ਕੋਇ ਰਹਿਣ ਨਾ ਪਾਈਆ। ਨਵ ਨੌਂ ਲੇਖਾ ਅਪਰ ਅਪਾਰ, ਚਾਰ ਚਾਰ ਵੱਜੇ ਵਧਾਈਆ। ਗੁਰ ਅਵਤਾਰ ਬਣ ਬਣ ਸੇਵਾਦਾਰ, ਲੋਕਮਾਤ ਸੇਵ ਕਮਾਈਆ। ਖਾਣੀ ਬਾਣੀ ਕਰ ਤਿਆਰ, ਗਿਆਨ ਗਿਆਨ ਨਾਲ ਮਿਲਾਈਆ। ਉਚੀ ਕੂਕ ਕੂਕ ਪੁਕਾਰ, ਬੇਅੰਤ ਬੇਅੰਤ ਬੇਅੰਤ ਕਹਿ ਸੁਣਾਈਆ। ਪੀਰ ਪੈਗ਼ੰਬਰ ਮਦਦਗਾਰ, ਲੇਖਾ ਮੁਕੇ ਨਾ ਜਗਤ ਲੋਕਾਈਆ। ਮੁਲਾਂ ਸ਼ੇਖ਼ ਜਾਇਣ ਹਾਰ, ਮੁਸਾਇਕ ਮਿਲੇ ਨਾ ਕੋਇ ਵਡਿਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਉਤਰੇ ਪਾਰ, ਬ੍ਰਹਮੇ ਤੇਰਾ ਮਨਵੰਤਰ ਵੇਖ ਵਖਾਈਆ। ਸੂਰਜ ਚੰਨ ਸ਼ਰਮਸਾਰ, ਰਵ ਸਸ ਮੁਖ ਸ਼ਰਮਾਈਆ। ਲੋਆਂ ਪੁਰੀਆਂ ਹਾਹਾਕਾਰ, ਗਣ ਗੰਧਰਬ ਰਹੇ ਕੁਰਲਾਈਆ। ਕਰੋੜ ਤਤੀਸਾ ਕਰੇ ਗਿਰਿਆਜ਼ਾਰ, ਸੁਰਪਤ ਇੰਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ ਆਪਣੀ ਖੇਲ ਆਪਣੇ ਹੱਥ ਰਖਾਈਆ। ਜੁਗ ਚੌਕੜੀ ਜਾਏ ਬੀਤ, ਹਰਿ ਗੇੜਾ ਗੇੜ ਦਿਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲੇ ਰੀਤ, ਵਰਨ ਬਰਨ ਖੇਲ ਕਰਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਰਖੇ ਨੀਤ, ਨੀਤੀਵਾਨ ਘਰ ਘਰ ਡੇਰਾ ਲਾਇੰਦਾ। ਘਰ ਘਰ ਨਾਤਾ ਜੋੜੇ ਗੁਰ ਦਰ ਮੰਦਰ ਮਸਜਿਦ ਮਸੀਤ, ਸ਼ਿਵਦੁਆਲੇ ਮੱਠ ਬਣਾਇੰਦਾ। ਨਿਰਗੁਣ ਸਭ ਤੋਂ ਬੈਠਾ ਰਹੇ ਅਤੀਤ, ਦਿਸ ਕਿਸੇ ਨਾ ਆਇੰਦਾ। ਕੋਈ ਕਹੇ ਤ੍ਰੈਗੁਣ ਅੰਦਰ ਹੋਇਆ ਭੀਤ, ਭੀਤਰ ਅੰਦਰ ਆਪਣਾ ਮੁਖ ਛੁਪਾਇੰਦਾ। ਕੋਈ ਉਚੀ ਕੂਕ ਕੂਕ ਸੁਣਾਏ ਗੀਤ, ਰਸਨਾ ਜਿਹਵਾ ਨਾਲ ਮਿਲਾਇੰਦਾ। ਹਰਿ ਕਾ ਖੇਲ ਸਦਾ ਅਨਡੀਠ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਦੇਵੇ ਵਰ, ਆਪਣਾ ਮੇਲਾ ਆਪ ਜਣਾਇੰਦਾ। ਅੰਤਮ ਮੇਲਾ ਏਕਾ ਵਾਰ, ਏਕਾ ਘਰ ਕਰਾਈਆ। ਨੌਂ ਸੌ ਚੁਰਾਨਵੇ ਚੌਕੜੀ ਉਤਰੇ ਪਾਰ, ਜੁਗ ਜੁਗ ਗੇੜਾ ਗੇੜ ਮੁਕਾਈਆ। ਬ੍ਰਹਮਾ ਵੇਤਾ ਲਿਖ ਲਿਖ ਥੱਕੇ ਵੇਦ ਚਾਰ, ਚਾਰੋਂ ਜੁਗ ਵੰਡ ਵੰਡਾਈਆ। ਸ਼ਾਸਤਰ ਸਿਮਰਤ ਕਰਨ ਵਿਚਾਰ, ਹਰਿ ਵਿਚਾਰ ਵਿਚ ਕਿਸੇ ਨਾ ਆਈਆ। ਵੇਦ ਵਿਆਸਾ ਬਣ ਲਿਖਾਰ, ਪੁਰਾਨ ਅਠਾਰਾਂ ਦਏ ਸਮਝਾਈਆ। ਅੱਖਰ ਅੱਖਰ ਲੱਖ ਚਾਰ, ਸਤਾਰਾਂ ਹਜ਼ਾਰ ਗਣਤ ਗਣਤ ਨਾਲ ਮਿਲਾਈਆ। ਗੀਤਾ ਗਿਆਨ ਅਧਾਰ, ਅਠਾਰਾਂ ਭਾਗ ਵੇਖੇ ਚਾਈਂ ਚਾਈਂਆ। ਅੰਜੀਲ ਕੁਰਾਨ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਬਾਣੀ ਖਾਣੀ ਕਰੇ ਖ਼ਬਰਦਾਰ, ਆਲਸ ਨਿੰਦਰਾ ਦਏ ਮਿਟਾਈਆ। ਗੁਰ ਅਵਤਾਰ ਗਏ ਹਾਰ, ਹਰਿ ਕਾ ਅੰਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਆਪਣਾ ਭੇਵ ਦੱਸੇ ਰਾਹ, ਰਹਿਬਰ ਹਰਿ ਅਖਵਾਇੰਦਾ। ਚਾਰ ਜੁਗ ਦੀ ਇਕ ਸਲਾਹ, ਸਾਚੀ ਚੌਕੜ ਬੰਧ ਬੰਧਾਇੰਦਾ। ਤੇਈ ਅਵਤਾਰ ਲਏ ਪ੍ਰਗਟਾ, ਪਰਮ ਪੁਰਖ ਪ੍ਰਭ ਸੇਵ ਕਰਾਇੰਦਾ। ਅਠਾਰਾਂ ਭਗਤ ਦਏ ਜਣਾ, ਜਨ ਜਨਨੀ ਮਾਣ ਧਰਾਇੰਦਾ। ਗੁਰ ਦਸ ਜੋਤ ਜਗਾ, ਜਾਗਰਤ ਜੋਤ ਡਗਮਗਾਇੰਦਾ। ਈਸਾ ਮੂਸਾ ਕਰ ਰੁਸ਼ਨਾ, ਸੰਗ ਮੁਹੰਮਦ ਖੇਲ ਖਲਾਇੰਦਾ। ਅੰਤਮ ਸਭ ਮੰਗ ਕੇ ਗਏ ਪਨਾਹ, ਤੁਧ ਬਿਨ ਥਾਂ ਅਵਰ ਨਾ ਕੋਇ ਵਖਾਇੰਦਾ। ਮੁਕਾਮੇ ਹੱਕ ਵਸੇ ਇਕ ਖ਼ੁਦਾ, ਖ਼ਾਲਕ ਖ਼ਲਕਤ ਸੋਭਾ ਪਾਇੰਦਾ। ਆਪਣੀ ਰਹਿਮਤ ਰਹੀਮ ਰਹਿਮਾਨ ਦਏ ਕਮਾ, ਈਮਾਨ ਨਜ਼ਰ ਕੋਇ ਨਾ ਆਇੰਦਾ। ਸਹੀ ਸਲਾਮਤ ਬੇਪਰਵਾਹ, ਸਾਚੇ ਤਖਤ ਸੋਭਾ ਪਾਇੰਦਾ। ਨਾਨਕ ਨਿਰਗੁਣ ਗੁਣ ਰਿਹਾ ਗਾ, ਨਿਰੰਕਾਰਾ ਏਕਾ ਨਜ਼ਰੀ ਆਇੰਦਾ। ਗੋਬਿੰਦ ਸਾਚੀ ਓਟ ਤਕਾ, ਪੁਰਖ ਅਕਾਲ ਮਨਾਇੰਦਾ। ਕੋਟਨ ਕੋਟ ਜੀਵ ਜੰਤ ਸ਼ਾਸਤਰ ਸਿਮਰਤ ਵੇਦ ਥੱਕੇ ਪੜ੍ਹਾ, ਪੜ੍ਹ ਪੜ੍ਹ ਪੰਧ ਨਾ ਕੋਇ ਮੁਕਾਇੰਦਾ। ਕੋਟਨ ਕੋਟ ਹਵਨੀ ਹਵਨ ਰਹੇ ਕਰਾ, ਧੂਪ ਦੀਪ ਨਾਲ ਮਿਲਾਇੰਦਾ। ਕੋਟਨ ਕੋਟ ਡੂੰਘੀ ਕੰਦਰ ਬੈਠੇ ਡੇਰਾ ਲਾ, ਨੇਤਰ ਨੈਣ ਨਾਂ ਕੋਇ ਖੁਲ੍ਹਾਇੰਦਾ। ਕੋਟਨ ਕੋਟ ਅਠਸਠ ਤੀਰਥ ਫੇਰਾ ਰਹੇ ਪਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸੰਗ ਨਾ ਕੋਇ ਨਿਭਾਇੰਦਾ। ਕੋਟਨ ਕੋਟ ਚੀਰ ਰੰਗ ਬੈਠੇ ਚੜ੍ਹਾ, ਸਾਚਾ ਰੰਗ ਨਾ ਕੋਇ ਚੜ੍ਹਾਇੰਦਾ। ਕੋਟਨ ਕੋਟ ਦਰ ਦਰਵੇਸ਼ ਫੇਰੀ ਪਾ, ਸਾਚੀ ਅਲਖ ਨਾ ਕੋਇ ਸੁਣਾਇੰਦਾ। ਕੋਟਨ ਕੋਟ ਤ੍ਰੈਗੁਣ ਮਾਇਆ ਕੋਲੋਂ ਪੱਲੂ ਰਹੇ ਛੁਡਾ, ਫੜਿਆ ਲੜ ਛੁਟ ਨਾ ਜਾਇੰਦਾ। ਕੋਟਨ ਕੋਟ ਬ੍ਰਹਮ ਧਿਆਨ ਰਹੇ ਲਗਾ, ਬ੍ਰਹਮ ਜੋਤ ਨਾ ਕੋਇ ਜਗਾਇੰਦਾ। ਕੋਟਨ ਕੋਟ ਪਾਰਬ੍ਰਹਮ ਗਏ ਮੁਕਾ, ਪਾਰਬ੍ਰਹਮ ਜਨਮ ਮਰਨ ਵਿਚ ਨਾ ਆਇੰਦਾ। ਕੋਟਨ ਕੋਟ ਆਪਣੀ ਅਵਸਥਾ, ਬ੍ਰਹਮ ਨਾਲ ਗਏ ਮਿਲਾ, ਬ੍ਰਹਮ ਬ੍ਰਹਮ ਜਗਤ ਵਡਿਆਇੰਦਾ। ਕੋਟਨ ਕੋਟ ਹੰ ਹੰ ਗਏ ਸਮਾ, ਆਪਾ ਚੀਨ ਪਰਦਾ ਕੋਇ ਨਾ ਲਾਹਿੰਦਾ। ਕੋਟਨ ਕੋਟ ਨਾਬੀਨੇ ਬਣ ਬਣ ਆਪਣਾ ਆਪ ਗਏ ਭੁਲਾ, ਭੁੱਲੇ ਮਾਰਗ ਨਾ ਕੋਇ ਲਗਾਇੰਦਾ। ਕੋਟਨ ਕੋਟ ਸਾਚੇ ਹੁਜਰੇ ਚੜ੍ਹ ਚੜ੍ਹ ਗਏ ਬਾਂਗ ਸੁਣਾ, ਆਲਮੀਨ ਦਿਸ ਕਿਸੇ ਨਾ ਆਇੰਦਾ। ਕੋਟਨ ਕੋਟ ਮਕਤਬ ਪੜ੍ਹ ਅਲਫ਼ ਯੇ ਗਏ ਜਣਾ, ਨੁਕਤਾ ਨੂਨ ਨਾ ਕੋਇ ਗਵਾਇੰਦਾ। ਕੋਟਨ ਕੋਟ ਪੈਂਤੀ ਅੱਖਰੀਂ ਘਾੜਤ ਗਏ ਘੜਾ, ਬਾਵਨ ਅੱਖਰ ਲੇਖ ਨਾ ਕੋਇ ਵਖਾਇੰਦਾ। ਕੋਟਨ ਕੋਟ ਤ੍ਰੈਗੁਣ ਮਾਇਆ ਪ੍ਰਕਿਰਤੀ ਵਿਚ ਰਲੀ ਰਹੇ ਵਖਾ, ਪ੍ਰਕਿਰਤੀ ਮਾਇਆ ਵੰਡ ਨਾ ਕੋਇ ਕਰਾਇੰਦਾ। ਕੋਟਨ ਕੋਟ ਸੰਸਕਿਰਤੀ ਸਲੋਕ ਰਹੇ ਸੁਣਾ, ਆਤਮ ਸੋਹਲਾ ਰਾਗ ਨਾ ਕੋਇ ਜਣਾਇੰਦਾ। ਕੋਟਨ ਕੋਟ ਸੁਰਤੀ ਧਿਆਨ ਰਹੇ ਲਗਾ, ਹਰਿ ਜੂ ਧਿਆਨ ਵਿਚ ਨਾ ਆਇੰਦਾ। ਕੋਟਨ ਕੋਟ ਕਿਰਤੀ ਕਿਰਤ ਰਹੇ ਕਮਾ, ਕਿਰਿਆ ਕਰਮ ਕਾਂਡ ਬੰਧਨ ਨਾ ਕੋਇ ਤੁੜਾਇੰਦਾ। ਕੋਟਨ ਕੋਟ ਸੁਰਤੀ ਸ਼ਬਦ ਰਹੇ ਮਿਲਾ, ਸ਼ਬਦ ਸੁਰਤ ਘਰ ਨਾ ਕੋਇ ਬਹਾਇੰਦਾ। ਕੋਟਨ ਕੋਟ ਕਿੰਗਰੀ ਮਰਦੰਗ ਰਹੇ ਵਜਾ, ਸਾਚਾ ਸਾਰੰਗਾ ਹੱਥ ਨਾ ਕੋਇ ਉਠਾਇੰਦਾ। ਕੋਟਨ ਕੋਟ ਅਨੰਦ ਮੰਗਲ ਰਹੇ ਗਾ, ਆਪਣਾ ਅਨੰਦ ਕਿਸੇ ਨਾ ਆਇੰਦਾ। ਕੋਟਨ ਕੋਟ ਸਲੋਕ ਛੰਦ ਪੜ੍ਹ ਪੜ੍ਹ ਰਹੇ ਸੁਣਾ, ਆਪਣਾ ਪਰਦਾ ਨਾ ਕੋਇ ਚੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪ੍ਰਭ ਰਿਹਾ ਜਣਾ, ਏਕਾ ਹੁਕਮ ਸੁਣਾਇੰਦਾ। ਕਲਜੁਗ ਅੰਤਮ ਜਾਵੇ ਆ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਗਵਾਇੰਦਾ। ਪ੍ਰਗਟ ਹੋਏ ਆਪ ਖ਼ੁਦਾ, ਅਮਾਮ ਅਮਾਮਾ ਖੇਲ ਕਰਾਇੰਦਾ। ਨਬੀ ਰਸੂਲਾਂ ਲਏ ਉਠਾ, ਸਾਚਾ ਕਲਮਾ ਕਲਾਮ ਪੜ੍ਹਾਇੰਦਾ। ਨੂਰ ਇਲਾਹੀ ਜਲਵਾ ਦਏ ਵਖਾ, ਜਾਅਲੀ ਕੰਮ ਨਾ ਕੋਇ ਕਰਾਇੰਦਾ। ਏਕਾ ਅੱਲਾ ਰਾਣੀ ਬਖ਼ਸ਼ੇ ਸਰਬ ਗੁਨਾਹ, ਪਾਕੀ ਪਾਕ ਦਇਆ ਕਮਾਇੰਦਾ। ਨਿਰਗੁਣ ਹੋ ਕੇ ਫੇਰਾ ਆਏ ਪਾ, ਸਰਗੁਣ ਆਪ ਜਗਾਇੰਦਾ। ਸਚ ਸੁਹੇਲਾ ਸੋਹਲਾ ਗਾ, ਢੋਲਾ ਆਪਣਾ ਨਾਮ ਵਡਿਆਇੰਦਾ। ਤੋਲਾ ਬਣੇ ਬਣ ਮਲਾਹ, ਸਾਚਾ ਕੰਡਾ ਹੱਥ ਰਖਾਇੰਦਾ। ਪਰਦਾ ਉਹਲਾ ਦਏ ਚੁਕਾ, ਦੂਈ ਦਵੈਤ ਮੇਟ ਮਿਟਾਇੰਦਾ। ਏਕਾ ਬ੍ਰਹਮ ਦਏ ਦਰਸਾ, ਈਸ਼ ਜੀਵ ਮੇਲ ਮਿਲਾਇੰਦਾ। ਜਨ ਭਗਤਾਂ ਉਪਰ ਤਰਸ ਕਮਾ, ਮੁਰਸ਼ਦ ਮੁਰੀਦ ਮੇਲ ਮਿਲਾਇੰਦਾ। ਜਨਮ ਜਨਮ ਦੀ ਹਰਸ ਦਏ ਮਿਟਾ, ਪੂਰਬ ਲੇਖਾ ਆਪ ਚੁਕਾਇੰਦਾ। ਦਰ ਆਇਆਂ ਬਖ਼ਸ਼ੇ ਸਰਬ ਗੁਨਾਹ, ਤਕਸੀਰ ਤਦਬੀਰ ਆਪ ਬਦਲਾਇੰਦਾ। ਆਪਣੀ ਗੋਦੀ ਲਏ ਬਹਾ, ਪਿਤਾ ਮਾਤ ਆਪ ਹੋ ਜਾਇੰਦਾ। ਜਗਤ ਨਾਤਾ ਦਏ ਤੁੜਾ, ਭਾਈ ਭੈਣ ਸਾਕ ਸੱਜਣ ਮਾਤ ਪਿਤ ਨਾਰੀ ਕੰਤ ਸੰਗ ਨਾ ਕੋਇ ਰਖਾਇੰਦਾ। ਹਰਿਜਨ ਸਾਜਣ ਲਏ ਮਿਲਾ, ਸਾਚੇ ਸੰਤਾਂ ਸੰਗ ਰਖਾਇੰਦਾ। ਗ਼ਰੀਬ ਨਿਵਾਜ਼ਨ ਦਇਆ ਕਮਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਲੱਖ ਚੁਰਾਸੀ ਫੰਦ ਕਟਾ, ਏਕਾ ਨਾਮ ਬੰਧਨ ਪਾਇੰਦਾ। ਰਾਏ ਧਰਮ ਨਾ ਦਏ ਸਜ਼ਾ, ਚਿਤਰ ਗੁਪਤ ਨਾ ਹਿਸਾਬ ਵਖਾਇੰਦਾ। ਲਾੜੀ ਮੌਤ ਨਾ ਲਏ ਪਰਨਾ, ਜੂਨੀ ਜੂਨ ਨਾ ਕੋਇ ਭੁਵਾਇੰਦਾ। ਸਚ ਬਬਾਣੇ ਲਏ ਬਹਾ, ਸ਼ਬਦੀ ਸ਼ਬਦ ਉਡਾਇੰਦਾ। ਲੋਆਂ ਪੁਰੀਆਂ ਪਾਰ ਕਰਾ, ਬ੍ਰਹਿਮੰਡ ਖੰਡ ਪੰਧ ਮੁਕਾਇੰਦਾ। ਥਿਰ ਘਰ ਸਾਚਾ ਆਪ ਖੁਲ੍ਹਾ, ਦਰ ਦਰਬਾਰੇ ਸੋਭਾ ਪਾਇੰਦਾ। ਗੁਰਸਿਖ ਸਾਚੇ ਦਏ ਟਿਕਾ, ਆਪ ਆਪਣੀ ਖ਼ੁਸ਼ੀ ਮਨਾਇੰਦਾ। ਪਿਛਲਾ ਲੇਖਾ ਸਰਬ ਚੁਕਾ, ਅਗਲਾ ਮਾਰਗ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਕਲ ਆਪ ਵਰਤਾਇੰਦਾ। ਆਪਣੀ ਕਲ ਵਰਤੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਹੱਕ ਹਕ਼ੀਕ਼ਤ ਪਾਵੇ ਸਾਰ, ਲਾਸ਼ਰੀਕ ਇਕ ਖ਼ੁਦਾਈਆ। ਵਿਸ਼ਵ ਵੇਖੇ ਸਰਬ ਸੰਸਾਰ, ਵਾਸਤਕ ਆਪਣਾ ਰੂਪ ਧਰਾਈਆ। ਨਮੋ ਸਤੋ ਬੋਲ ਜੈਕਾਰ, ਬ੍ਰਹਮ ਮਤ ਇਕ ਪੜ੍ਹਾਈਆ। ਤੱਤਵ ਤੱਤ ਪਾਰ ਕਿਨਾਰ, ਏਕਾ ਰੱਤ ਰੰਗ ਰੰਗਾਈਆ। ਏਕਾ ਇਸ਼ਟ ਦੇਵ ਗੁਰ ਅਪਰ ਅਪਾਰ, ਏਕਾ ਸੀਸ ਜਗਦੀਸ਼ ਝੁਕਾਈਆ। ਏਕਾ ਨਾਦ ਸ਼ਬਦ ਧੁਨਕਾਰ, ਏਕਾ ਰਾਗ ਅਲਾਈਆ। ਏਕਾ ਮੰਦਰ ਇਕ ਦੁਆਰ, ਏਕਾ ਘਰ ਦਏ ਵਸਾਈਆ। ਏਕਾ ਤੀਰਥ ਤੱਟ ਕਿਨਾਰ, ਇਕ ਸਰੋਵਰ ਦਏ ਨੁਹਾਈਆ। ਏਕਾ ਭਗਤ ਭਗਵੰਤ ਕਰੇ ਪਿਆਰ, ਏਕਾ ਸਾਚੇ ਸੰਤਾਂ ਲਏ ਮਿਲਾਈਆ। ਏਕਾ ਗੁਰਮੁਖਾਂ ਦੇਵੇ ਰੰਗ ਚਾੜ੍ਹ, ਏਕਾ ਗੁਰਸਿਖ ਵੇਖੇ ਚਾਈਂ ਚਾਈਂਆ। ਏਕਾ ਕਰੇ ਪ੍ਰਕਾਸ਼ ਬਹੱਤਰ ਨਾੜ, ਅੰਧ ਅੰਧੇਰ ਮਿਟਾਈਆ। ਏਕਾ ਮੇਟੇ ਪੰਚਮ ਧਾੜ, ਪੰਜ ਦਸ ਕਰੇ ਕੁੜਮਾਈਆ। ਏਕਾ ਪੰਜੀ ਮਾਰੇ ਮਾਰ, ਪਰਪੰਚ ਦਏ ਖਪਾਈਆ। ਏਕਾ ਦੱਸੇ ਸਾਚੀ ਕਾਰ, ਹਰਿ ਨਾਮੇ ਨਾਮ ਰਸਾਈਆ। ਸੋਹੰ ਸ਼ਬਦ ਸਚ ਜੈਕਾਰ, ਆਤਮ ਪਰਮਾਤਮ, ਬੰਧਨ ਪਾਈਆ। ਬ੍ਰਹਮ ਪਾਰਬ੍ਰਹਮ ਦਏ ਅਧਾਰ, ਬ੍ਰਹਮ ਮੇਲਾ ਸਹਿਜ ਸੁਭਾਈਆ। ਈਸ਼ ਜੀਵ ਇਕ ਘਰ ਬਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਵਾਹਵਾ ਪਾਇਆ ਕੰਤ ਭਤਾਰ, ਪ੍ਰਭ ਮਿਲਿਆ ਏਕਾ ਮਾਹੀਆ। ਕਲਜੁਗ ਅੰਤਮ ਖੇਲ ਅਪਾਰ, ਖ਼ਾਲਕ ਖ਼ਲਕ ਵੇਖ ਵਖਾਈਆ। ਨਿਹਕਲੰਕ ਮਹਾਂਬਲੀ ਅਵਤਾਰ, ਬਲ ਆਪਣਾ ਆਪ ਪ੍ਰਗਟਾਈਆ। ਸੰਬਲ ਵਸੇ ਧਾਮ ਨਿਆਰ, ਮਹੱਲ ਅਟੱਲ ਕਰੇ ਰੁਸ਼ਨਾਈਆ। ਉਚੇ ਟਿੱਲੇ ਪਰਬਤ ਚੜ੍ਹੇ ਪਹਾੜ, ਚੋਟੀ ਆਪਣਾ ਰੰਗ ਰੰਗਾਈਆ। ਨਾਦ ਸ਼ਬਦ ਧੁਨ ਸੱਚੀ ਧੁਨਕਾਰ, ਰਾਗੀ ਸਾਚਾ ਰਾਗ ਸੁਣਾਈਆ। ਦੋ ਜਹਾਨਾਂ ਕਰੇ ਖ਼ਬਰਦਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਨਿਰਗੁਣ ਵਸੇ ਠਾਂਡੇ ਦਰਬਾਰ, ਸਰਗੁਣ ਲੋਕਮਾਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਓਮ ਸਤਿ ਨਮੋ ਸਤਿ ਨਾਮ ਸਤਿ ਬਿਨ ਤੱਤ ਬ੍ਰਹਮ ਮਤ, ਮਿਤ ਗਤ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਏਕਾ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਸਰਗੁਣ ਖੇਲ ਵਖਾਈਆ। ਅੜੌਣੀ ਵਿਚ ਕਦੇ ਨਾ ਅੜਿਆ, ਪਾਰਬ੍ਰਹਮ ਵਡੀ ਵਡਿਆਈਆ। ਘਰ ਘਰ ਅੰਦਰ ਆਪੇ ਚੜ੍ਹਿਆ, ਆਪਣਾ ਪੌੜਾ ਆਪ ਲਗਾਈਆ। ਜਗਤ ਵਿਦਿਆ ਕਿਸੇ ਨਾ ਫੜਿਆ, ਭੱਜ ਭੱਜ ਥੱਕੀ ਸਰਬ ਲੋਕਾਈਆ। ਲੁਕਿਆ ਰਹੇ ਕਿਲਾ ਗੜਿਆ, ਕਾਇਆ ਬੰਕ ਮੁਖ ਛੁਪਾਈਆ। ਨਿਰਭੈ ਹੋਏ ਕਦੇ ਨਾ ਡਰਿਆ, ਭੈ ਸੀਸ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਅੜੌਣੀ ਲੱਖ ਚੁਰਾਸੀ ਰਿਹਾ ਵਖਾਈਆ। ਲੱਖ ਚੁਰਾਸੀ ਅੜੌਣੀ ਗਈ ਅੜ, ਹਰਿ ਜੂ ਆਪ ਅੜਾਇੰਦਾ। ਆਪਣੇ ਮੰਦਰ ਨਾ ਸਕਣ ਚੜ੍ਹ, ਡੰਡਾ ਹੱਥ ਕਿਸੇ ਨਾ ਆਇੰਦਾ। ਸੁਖਮਨ ਅੰਦਰ ਬੈਠੇ ਵੜ, ਡੂੰਘੀ ਗਾਰ ਪਾਰ ਨਾ ਕੋਇ ਕਰਾਇੰਦਾ। ਨਾਤਾ ਜੁੜਿਆ ਸੀਸ ਧੜ, ਨਿਰਗੁਣ ਰੂਪ ਨਾ ਕੋਇ ਸਮਝਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਰਹੇ ਪੜ੍ਹ, ਰਸਨਾ ਜਿਹਵਾ ਸਰਬ ਹਲਾਇੰਦਾ। ਗੁਰ ਕਾ ਗਿਆਨ ਜੋ ਜਨ ਲਏ ਵਰ, ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਤ ਦੇਵੇ ਸਾਚਾ ਵਰ, ਹਰਿ ਕੰਤ ਆਪ ਮਿਲਾਇੰਦਾ। ਆਓ ਸਾਧੋ ਉਠੋ ਜਾਗੋ, ਹਰਿ ਜਾਗਰਤ ਜੋਤ ਜਗਾਈਆ। ਆਓ ਦਰ ਬਣੋ ਹੰਸ ਕਾਗੋ, ਕਾਗੋਂ ਹੰਸ ਉਡਾਈਆ। ਆਪਣਾ ਦੀਪ ਜਗਾਓ ਚਿਰਾਗੋ, ਜੋਤੀ ਨੂਰ ਕਰੇ ਰੁਸ਼ਨਾਈਆ। ਆਪਣਾ ਪ੍ਰੀਤਮ ਆਪਣਾ ਮਾਹੀ ਆਪਣਾ ਕੰਤ ਆਪਣੇ ਵਿਚੋਂ ਲਾਧੋ, ਘਰ ਬੈਠਾ ਮੁਖ ਛੁਪਾਈਆ। ਜਿਸ ਨੂੰ ਗੌਂਦੇ ਪ੍ਰਭ ਮੇਰਾ ਮਾਧੋ, ਮਧੁਰ ਧੁਨ ਨਾਲ ਰਲਾਈਆ। ਉਸ ਸਾਹਿਬ ਨੂੰ ਆਪਣੇ ਵਿਚੋਂ ਕਾਢੋ, ਮਿਲ ਸਤਿਗੁਰ ਸੱਚੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਾਂ ਸੰਗ ਸਦਾ ਸਮਾਈਆ। ਆਓ ਸੰਤੋ ਜਾਓ ਜਾਗ, ਹਰਿ ਸਾਚਾ ਸਚ ਜਗਾਇੰਦਾ। ਆਤਮ ਅੰਤਰ ਇਕ ਵੈਰਾਗ, ਏਕਾ ਵਾਰ ਲਗਾਇੰਦਾ। ਦੁਰਮਤ ਮੈਲ ਧੋਵੋ ਦਾਗ, ਹਰਿ ਸਾਚਾ ਆਪ ਧੁਵਾਇੰਦਾ। ਏਥੇ ਓਥੇ ਦੋ ਜਹਾਨਾਂ ਪਕੜੇ ਵਾਗ, ਸਿਰ ਆਪਣਾ ਹੱਥ ਟਿਕਾਇੰਦਾ। ਚਰਨ ਧੂੜੀ ਸਾਚਾ ਮਾਘ, ਮਜਨ ਆਪ ਕਰਾਇੰਦਾ। ਰਾਤੀਂ ਸੁਤਿਆਂ ਅੰਦਰ ਵੜ ਵੜ ਮਾਰੇ ਵਾਜ, ਅਨਹਦ ਨਾਦੀ ਨਾਦ ਵਜਾਇੰਦਾ। ਜਿਸ ਦੇ ਪਿਛੇ ਘਾਲਣ ਰਹੇ ਘਾਲ, ਮਹਾਂਕਾਲ ਦੀਨ ਦਿਆਲ ਗੁਰਮੁਖ ਲਾਲ ਆਪ ਤਰਾਇੰਦਾ। ਆਓ ਵੇਖੋ ਕਾਇਆ ਮੰਦਰ ਸੱਚੀ ਧਰਮਸਾਲ, ਸਤਿਗੁਰ ਪੂਰਾ ਆਸਣ ਲਾਇੰਦਾ। ਕਰੋ ਦਰਸ ਹੋ ਨਿਹਾਲ, ਨਿਹਚਲ ਧਾਮ ਆਪ ਬਹਾਇੰਦਾ। ਦੋ ਜਹਾਨ ਕਰੇ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਇੰਦਾ। ਅੰਮ੍ਰਿਤ ਜਾਮ ਦਏ ਪਿਆਲ, ਉਲਟਾ ਕਵਲ ਆਪ ਕਰਾਇੰਦਾ। ਦੀਪਕ ਵੇਖੋ ਆਪਣੇ ਥਾਲ, ਜੋਤੀ ਜੋਤ ਡਗਮਗਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਗੋਬਿੰਦ ਆਪਣਾ ਵੇਸ ਵਟਾਇੰਦਾ। ਗੁਰਸਿਖ ਵੇਖੇ ਸਾਚੇ ਲਾਲ, ਲਾਲ ਲਾਲਨ ਰੰਗ ਰੰਗਾਇੰਦਾ। ਤੇਰੇ ਨੇੜ ਨਾ ਆਏ ਕਾਲ ਮਹਾਂਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਸਾਚਾ ਸੰਗ ਰਖਾਇੰਦਾ। ਸੋ ਚੀਨੇ ਜਿਸ ਵਖਾਏ ਚਿੰਨ, ਆਪਣੀ ਦਇਆ ਕਮਾਈਆ। ਕਰੇ ਖੇਲ ਪ੍ਰਭੂ ਭਿੰਨ ਭਿੰਨ, ਭਿੰਨੜੀ ਰੈਣ ਨਾਲ ਰਲਾਈਆ। ਕੋਟਨ ਕੋਟਾਂ ਵਿਚੋਂ ਤੇਈ ਅਠਾਰਾਂ ਦਸ ਲਏ ਗਿਣ, ਜਿਸ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਜਿਸ ਚੀਨਿਆਂ ਤਿਸ ਪਾਇਆ ਮਾਣ, ਘਰ ਸਾਚੇ ਵੱਜੀ ਵਧਾਈਆ। ਕਥਨੀ ਕਥ ਕਥ ਗਾਇਆ ਗਾਣ, ਰਸਨਾ ਜਿਹਵਾ ਜਗਤ ਸੁਣਾਈਆ। ਮੇਰਾ ਸਾਹਿਬ ਸ੍ਰੀ ਭਗਵਾਨ, ਨਿਰਗੁਣ ਦਾਤਾ ਬੇਪਰਵਾਹੀਆ। ਸਚਖੰਡ ਵਸੇ ਸਚ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਓਥੇ ਝੁੱਲੇ ਇਕ ਨਿਸ਼ਾਨ, ਨਿਸ਼ਾਨੇ ਵਿਚ ਕਦੇ ਨਾ ਆਈਆ। ਸਦਾ ਸੁਹੇਲਾ ਨਿਗਹਬਾਨ, ਨਿਗਹ ਮਿਹਰ ਇਕ ਉਠਾਈਆ। ਜਿਸ ਜਨ ਦੇਵੇ ਆਪਣਾ ਨਾਮ ਦਾਨ, ਸੋ ਚੀਨ ਚੀਨ ਚੀਨ ਸੁਖ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਬਿਨ ਲਿਖਿਆਂ ਪੜ੍ਹਿਆਂ ਦਏ ਜਣਾਈਆ। ਹਰਿ ਕਾ ਨਾਮ ਨਾ ਕਿਸੇ ਲਿਖਿਆ ਨਾ ਕਿਸੇ ਪੜ੍ਹਿਆ, ਲਿਖਤ ਵਿਚ ਕਿਸੇ ਨਾ ਆਇੰਦਾ। ਜੁਗ ਜੁਗ ਜਨ ਭਗਤਾਂ ਅੰਦਰ ਆਪੇ ਧਰਿਆ, ਪੋਥੀ ਖੋਲ੍ਹ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਏਕਾ ਵਾਰ, ਏਕਾ ਘਰ ਟਿਕਾਇੰਦਾ। ਜਿਸ ਅੰਦਰ ਨਾਮ ਦੇਵੇ ਰੱਖ, ਦੇਵੇ ਮਾਣ ਵਡਿਆਈਆ। ਨਿਰਗੁਣ ਰੂਪ ਹੋ ਪ੍ਰਤੱਖ, ਸਰਗੁਣ ਕਰੇ ਜਣਾਈਆ। ਲੱਖ ਚੁਰਾਸੀ ਵਿਚੋਂ ਰੱਖ, ਆਪ ਆਪਣੇ ਮੇਲ ਮਿਲਾਈਆ। ਸਾਚਾ ਮਾਰਗ ਦੇਵੇ ਦੱਸ, ਏਕਾ ਰਾਹ ਚਲਾਈਆ। ਆਵੇ ਜਾਵੇ ਨੱਸ ਨੱਸ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਬੂਝ ਬੁਝਾਈਆ। ਜਗਤ ਮਨਵੰਤਰ ਕੋਟਨ ਕਾਲ, ਬੇਹਾਲੀ ਬੇਹਾਲ ਹਾਲ ਗਵਾਈਆ। ਹਰਿ ਕਾ ਹੱਲ ਨਾ ਹੋਇਆ ਕਿਸੇ ਕੋਲੋਂ ਸਵਾਲ, ਕੋਟਨ ਕੋਟ ਸਵਾਲੀ ਗਏ ਫੇਰਾ ਪਾਈਆ। ਜੁਗ ਚੌਕੜੀ ਗੁਰ ਅਵਤਾਰ ਕਰਦੇ ਗਏ ਭਾਲ, ਸੇਵਕ ਬਣ ਬਣ ਸੇਵ ਕਮਾਈਆ। ਵਰਨ ਬਰਨ ਬਣ ਦਲਾਲ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਵੰਡਾਈਆ। ਪੁਰਖ ਅਬਿਨਾਸ਼ੀ ਸਭ ਤੋਂ ਵਸੇ ਨਿਰਾਲ, ਨਿਰਾਕਾਰ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੁਗ ਜੁਗਤ ਆਪਣੇ ਹੱਥ ਰਖਾਈਆ।