Granth 11 Likhat 048: 11 Magh 2018 Bikarmi Boorh Singh Vajir Pura Jila Gurdaspur

੧੧ ਮਾਘ ੨੦੧੮ ਬਿਕਰਮੀ ਬੂੜ ਸਿੰਘ ਵਜੀਰ ਪੁਰਾ ਜ਼ਿਲਾ ਗੁਰਦਾਸਪੁਰ

ਏਕਾ ਓਟ ਹਰਿ ਨਿਰੰਕਾਰ, ਨਿਰਗੁਣ ਸਰਗੁਣ ਹੋਏ ਸਹਾਈਆ। ਜੁਗ ਜੁਗ ਲਏ ਮਾਤ ਅਵਤਾਰ, ਰੂਪ ਅਨੂਪ ਆਪ ਵਟਾਈਆ। ਭਗਤ ਭਗਵੰਤ ਬਣੇ ਮੀਤ ਮੁਰਾਰ, ਆਪ ਆਪਣਾ ਭੇਵ ਚੁਕਾਈਆ। ਸੰਤਨ ਦੇਵੇ ਦਰਸ ਦੀਦਾਰ, ਨੇਤਰ ਲੋਚਣ ਨੈਣ ਖੁਲ੍ਹਾਈਆ। ਗੁਰਮੁਖ ਸਾਚੇ ਲਏ ਉਠਾਲ, ਗੁਰ ਗੁਰ ਆਪਣੀ ਬੂਝ ਬੁਝਾਈਆ। ਗੁਰਸਿਖ ਵੇਖੇ ਸਾਚੇ ਲਾਲ, ਲੱਖ ਚੁਰਾਸੀ ਫੋਲ ਫੁਲਾਈਆ। ਏਕਾ ਦੇਵੇ ਨਾਮ ਧੰਨ ਮਾਲ, ਸਾਚੀ ਵਸਤ ਆਪ ਵਰਤਾਈਆ। ਅੰਤਕਾਲ ਨਾ ਖਾਏ ਕਾਲ, ਕੂੜੀ ਕਿਰਿਆ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਓਟ ਸਮਝਾਈਆ। ਏਕਾ ਓਟ ਪੁਰਖ ਅਕਾਲ, ਆਦਿ ਜੁਗਾਦਿ ਦਇਆ ਕਮਾਇੰਦਾ। ਜਨ ਭਗਤਾਂ ਘਾਲਣ ਆਪੇ ਘਾਲ, ਘਾਲੀ ਘਾਲ ਲੇਖੇ ਪਾਇੰਦਾ। ਏਥੇ ਓਥੇ ਹਲ ਕਰੇ ਸਵਾਲ, ਬਣ ਸਾਲਸ ਸੇਵ ਕਮਾਇੰਦਾ। ਜੁਗ ਜੁਗ ਕਰਾਂ ਅਵੱਲੜੀ ਚਾਲ, ਚਾਲ ਨਿਰਾਲੀ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਹਰਿ ਸਮਝਾਇੰਦਾ। ਏਕਾ ਓਟ ਗੁਰ ਅਵਤਾਰ, ਸੋ ਪੁਰਖ ਨਿਰੰਜਣ ਇਕ ਰਖਾਈਆ। ਦਰ ਦਰ ਮੰਗਦੇ ਗਏ ਬਣ ਭਿਖਾਰ, ਪ੍ਰਭ ਅੱਗੇ ਝੋਲੀ ਡਾਹੀਆ। ਤੂੰ ਕਰਤਾ ਕਾਦਰ ਕਰਨੇਹਾਰ, ਬੇਅੰਤ ਤੇਰੀ ਵਡਿਆਈਆ। ਸਾਚਾ ਸਈਆ ਸਿਰਜਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਹਰਿ ਜਣਾਈਆ। ਏਕਾ ਓਟ ਪੁਰਖ ਸਮਰਥ, ਭਗਤ ਭਗਵਾਨ ਧਿਆਨ ਲਗਾਇੰਦਾ। ਏਕਾ ਦੇਵੇ ਨਾਮ ਵਥ, ਵਸਤ ਅਮੋਲਕ ਝੋਲੀ ਪਾਇੰਦਾ। ਕਰੇ ਕਰਾਏ ਪੂਜਾ ਪਾਠ, ਸਾਚਾ ਮੰਤਰ ਅੰਤ ਦ੍ਰਿੜਾਇੰਦਾ। ਇਕ ਨੁਹਾਏ ਸਾਚੇ ਤਾਟ, ਤੀਰਥ ਸਰੋਵਰ ਆਪ ਵਖਾਇੰਦਾ। ਇਕ ਉਤਾਰੇ ਪਾਰ ਘਾਟ, ਸਚ ਕਿਨਾਰਾ ਆਪ ਬਣਾਇੰਦਾ। ਏਕਾ ਮੇਟੇ ਅੰਧੇਰੀ ਰਾਤ, ਨਿਰਗੁਣ ਨੂਰ ਜੋਤ ਜਗਾਇੰਦਾ। ਏਕਾ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਵੇਖ ਵਖਾਇੰਦਾ। ਏਕਾ ਬਣੇ ਪਿਤਾ ਮਾਤ, ਗੁਰਮੁਖ ਆਪਣੀ ਗੋਦ ਬਹਾਇੰਦਾ। ਆਪਣਾ ਦਰਸ ਵਖਾਏ ਇਕ ਇਕਾਂਤ, ਸਚਖੰਡ ਦੁਆਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਓਟ ਜਣਾਇੰਦਾ । ਏਕਾ ਓਟ ਪੁਰਖ ਅਗੰਮ, ਦੂਸਰ ਅਵਰ ਨਾ ਕੋਇ ਵਡਿਆਈਆ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਦੁੱਖ ਨਾ ਕੋਇ ਜਣਾਈਆ। ਲੇਖਾ ਜਾਣੇ ਪਵਣ ਸਵਾਸ ਦਮ, ਦਮ ਦਮਾਂ ਵਿਚ ਸਮਾਈਆ। ਨਿਹਕਰਮੀ ਕਰੇ ਆਪਣਾ ਕੰਮ, ਕਰਮ ਕਾਂਡ ਨਾ ਕੋਇ ਵਡਿਆਈਆ। ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਖੇਵਟ ਖੇਟ ਸੇਵ ਕਮਾਈਆ। ਏਕਾ ਰਾਗ ਸੁਣਾਏ ਕੰਨ, ਨਾਦ ਅਨਾਦੀ ਆਪ ਵਜਾਈਆ। ਭਾਗ ਲਗਾਏ ਪੰਜ ਤੱਤ ਕਾਇਆ ਮਾਟੀ ਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਆਪ ਸਮਝਾਈਆ। ਏਕਾ ਓਟ ਇਕੋ ਆਸ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜਨਮ ਜਨਮ ਦੀ ਮੇਟੇ ਪਿਆਸ, ਹਰਿ ਪੁਰਖ ਨਿਰੰਜਣ ਦਇਆ ਕਮਾਇੰਦਾ। ਪੰਚ ਵਿਕਾਰਾ ਹੋਵੇ ਨਾਸ, ਏਕੰਕਾਰਾ ਦਇਆ ਕਮਾਇੰਦਾ। ਨਿਰਗੁਣ ਨੂਰ ਹੋਏ ਪਰਕਾਸ਼, ਆਦਿ ਨਿਰੰਜਣ ਜੋਤ ਜਗਾਇੰਦਾ । ਅਬਿਨਾਸ਼ੀ ਕਰਤਾ ਹੋਏ ਦਾਸ, ਬਣ ਸੇਵਕ ਸੇਵ ਕਮਾਇੰਦਾ। ਸ੍ਰੀ ਭਗਵਾਨ ਰਚਾਏ ਰਾਸ, ਮੰਡਲ ਮੰਡਪ ਆਪ ਸੁਹਾਇੰਦਾ। ਪਾਰਬ੍ਰਹਮ ਸਰਬ ਗੁਣਤਾਸ, ਗੁਣਵੰਤਾ ਖੇਲ ਕਰਾਇੰਦਾ। ਜਨ ਭਗਤਾਂ ਸਦਾ ਵਸੇ ਪਾਸ, ਸਾਚਾ ਸੰਗ ਨਿਭਾਇੰਦਾ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਅਪ ਤੇਜ ਵਾਏ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਹਰਿ ਆਪਣੀ ਆਪ ਜਣਾਇੰਦਾ। ਇਕੋ ਓਟ ਇਕੋ ਮਤ, ਏਕਾ ਏਕ ਵਡਿਆਈਆ। ਏਕੋ ਕਰੇ ਸੱਚਾ ਹਿੱਤ, ਹਰਿਜਨ ਸਾਚੇ ਲਏ ਤਰਾਈਆ। ਏਕਾ ਜਾਣੇ ਗਤ ਮਿਤ, ਮਿਤ ਗਤ ਆਪਣੇ ਹੱਥ ਰਖਾਈਆ। ਏਕਾ ਆਵੇ ਜਾਵੇ ਨਿਤ ਨਵਿਤ, ਜੁਗ ਜੁਗ ਵੇਸ ਵਟਾਈਆ। ਨਾ ਕੋਈ ਵਾਰ ਨਾ ਕੋਈ ਥਿਤ, ਘੜੀ ਪਲ ਨਾ ਵੰਡ ਵੰਡਾਈਆ। ਕਰੇ ਖੇਲ ਆਪ ਅਨਡਿਠ, ਲਿਖਣ ਪੜ੍ਹਨ ਵਿਚ ਨਾ ਆਈਆ। ਲੱਖ ਚੁਰਸੀ ਸੁੱਤਾ ਦੇ ਕਰ ਪਿੱਠ, ਆਪਣਾ ਮੁਖ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਹਰਿ ਸ਼ਰਨ ਸ਼ਰਨਾਈਆ। ਏਕਾ ਓਟ ਹਰਿ ਸ਼ਰਨ, ਹਰਿਜਨ ਆਪ ਜਣਾਇੰਦਾ। ਏਕਾ ਖੋਲ੍ਹੇ ਹਰਨ ਫਰਨ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਏਕਾ ਦਾਤਾ ਤਰਨੀ ਤਰਨ, ਤਾਰਨਹਾਰ ਆਪ ਹੋ ਜਾਇੰਦਾ। ਏਕਾ ਗੁਰ ਵਰਨੀ ਵਰਨ, ਵਰਨ ਗੋਤ ਨਾ ਕੋਇ ਰਖਾਇੰਦਾ। ਏਕਾ ਨਾਤਾ ਤੋੜ ਅਠਾਰਾਂ ਬਰਨ, ਬਰਨ ਆਤਮਕ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਏਕਾ ਘਰ ਵਖਾਇੰਦਾ। ਏਕਾ ਓਟ ਦੀਨਨ ਦੀਨ, ਦਇਆਨਿਧ ਜਣਾਈਆ। ਏਕਾ ਸਾਹਿਬ ਵਡ ਪਰਬੀਨ, ਪਾਰਬ੍ਰਹਮ ਬੇਪਰਵਾਹੀਆ। ਏਕਾ ਨਾਉਂ ਹਰਿ ਹਰਿ ਚੀਨ, ਚਿੰਤਾ ਦੁੱਖ ਰਹੇ ਨਾ ਰਾਈਆ। ਏਕਾ ਰੰਗ ਚੜ੍ਹਾਏ ਭੀਨ, ਉਤਰ ਕਦੇ ਨਾ ਜਾਈਆ। ਗੁਰਮੁਖ ਮੇਲਾ ਜਿਉਂ ਜਲ ਮੀਨ, ਘਰ ਘਰ ਵਿਚ ਖ਼ੁਸ਼ੀ ਰਖਾਈਆ। ਨਾਤਾ ਤੋੜ ਲੋਕ ਤੀਨ, ਤ੍ਰੈਗੁਣ ਮਾਇਆ ਦਏ ਤਜਾਈਆ। ਇਕੋ ਸਾਹਿਬ ਹੋਏ ਅਧੀਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਓਟ ਤਕਾਈਆ। ਇਕੋ ਓਟ ਹਰਿ ਦਾਤਾਰ, ਹਰਿਜਨ ਹਰਿ ਹਰਿ ਆਪ ਜਣਾਇੰਦਾ। ਜੁਗ ਚੌਕੜੀ ਵੇਖੇ ਚਾਰ, ਕੋਟਨ ਕੋਟ ਕਾਲ ਬੀਤਾਇੰਦਾ। ਨਵ ਨੌਂ ਉਤਰੇ ਆਪਣੇ ਘਾਟ, ਪਾਰ ਕਿਨਾਰਾ ਨਾ ਕੋਇ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਾ ਗਾ ਗਏ ਗਾਥ, ਹਰਿ ਕਾ ਅੰਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਆਪ ਰਖਾਇੰਦਾ। ਏਕਾ ਓਟ ਇਕ ਸੁਲਤਾਨ, ਸ਼ਹਿਨਸ਼ਾਹ ਇਕ ਵਡਿਆਈਆ। ਏਕਾ ਹੁਕਮ ਕਰ ਹੁਕਮਰਾਨ, ਆਪਣਾ ਹੁਕਮੀ ਹੁਕਮ ਭੁਵਾਇਆ। ਏਕਾ ਭੂਪਤ ਰਾਜ ਰਾਜਾਨ, ਸ਼ਾਹ ਸਿਕਦਾਰ ਇਕ ਅਖਵਾਇੰਦਾ। ਏਕਾ ਜੁਗ ਜੁਗ ਖੇਲੇ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਏਕਾ ਪਰਗਟ ਹੋਏ ਨੌਜਵਾਨ, ਬਲ ਆਪਣਾ ਆਪ ਧਰਾਈਆ। ਏਕਾ ਡੰਕ ਵਜਾਏ ਸ੍ਰੀ ਭਗਵਾਨ, ਦੂਜਾ ਸੰਗ ਨਾ ਕੋਇ ਰਖਾਈਆ। ਏਕਾ ਨਾਮ ਕਰ ਪਰਧਾਨ, ਨੌਂ ਖੰਡ ਪ੍ਰਿਥਮੀ ਕਰੇ ਪੜ੍ਹਾਈਆ। ਏਕਾ ਦੇਵੇ ਸਤਿ ਗਿਆਨ, ਸੱਤ ਦੀਪ ਆਪ ਸਮਝਾਈਆ। ਏਕਾ ਦੇਵੇ ਸਾਚਾ ਮਾਣ, ਵਿਸ਼ਨ ਬ੍ਰਹਮਾ ਸ਼ਿਵ ਸਰਨਾਈਆ। ਏਕਾ ਗੁਰਮੁਖ ਮੇਟੇ ਆਣ, ਗੁਰ ਗੁਰ ਰੂਪ ਵਟਾਈਆ। ਏਕਾ ਨਾਦ ਸ਼ਬਦ ਧੁਨਕਾਨ, ਘਟ ਮੰਦਰ ਆਪ ਵਜਾਈਆ। ਏਕਾ ਪਰਮ ਪੁਰਖ ਸੁਲਤਾਨ, ਪੀਤ ਪੀਤੰਬਰ ਸੀਸ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਓਟ ਜਣਾਈਆ। ਗੁਰ ਅਵਤਾਰ ਏਕਾ ਓਟ, ਹਰਿ ਤੇਰੀ ਅੰਸ ਰਖਾਈਆ। ਤੇਰਾ ਨਾਉਂ ਨਗਾਰਾ ਚੋਟ, ਲੋਕਮਾਤ ਸੁਣਾਈਆ। ਜਗਤ ਵਾਸ਼ਨਾ ਕੱਢੇ ਖੋਟ, ਸਾਚਾ ਮਾਰਗ ਲਾਈਆ। ਨਾਮ ਸਤਿ ਸਤਿ ਅਤੋਟ, ਜੁਗ ਜੁਗ ਸੇਵ ਕਮਾਈਆ। ਲਿਖ ਲਿਖ ਥੱਕੇ ਵਾਰਤਾ ਪੋਥ, ਤੇਰਾ ਲੇਖ ਨਾ ਕੋਇ ਮੁਕਾਈਆ। ਤੇਰਾ ਭੇਵ ਅਭੇਵ ਗੋਝ, ਭੇਤ ਕਿਸੇ ਨਾ ਆਈਆ। ਤੂੰ ਕਿਸੇ ਨਾ ਆਵੇਂ ਵਿਚ ਸੋਚ, ਸੋਚੀ ਸੋਚ ਨਾ ਕੋਇ ਸਮਝਾਈਆ। ਤੇਰੇ ਦਰਸ਼ਨ ਨੂੰ ਗੁਰ ਅਵਤਾਰ ਰਹੇ ਲੋਚ, ਨੇਤਰ ਨੈਣ ਨੈਣ ਉਠਾਈਆ। ਤੂੰ ਸਦ ਮਾਨਣੀ ਆਪਣੀ ਮੌਜ, ਬੇਅੰਤ ਮੇਰੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਓਟ ਇਕ ਵਖਾਈਆ। ਇਕੋ ਓਟ ਇਕੋ ਨੈਣ, ਨੈਣ ਨੈਣ ਨੈਣ ਬਿਗਸਾਈਆ। ਪੁਰਖ ਅਬਿਨਾਸ਼ੀ ਸਾਰੇ ਕਹਿਣ, ਸਿਫ਼ਤੀ ਸਿਫ਼ਤ ਸਾਲਾਹੀਆ। ਜੁਗ ਜੁਗ ਚੁਕਾਏ ਲੈਣ ਦੇਣ, ਰੂਪ ਅਨੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਓਟ ਆਪ ਵਖਾਈਆ। ਮੇਰੀ ਓਟ ਗਏ ਰੱਖ, ਹਰਿ ਸਤਿਗੁਰ ਆਪ ਜਣਾਇੰਦਾ। ਕਲਜੁਗ ਅੰਤ ਹੋਏ ਪਰਤੱਖ, ਨਿਰਗੁਣ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਮਾਰਗ ਦੇਵੇ ਦੱਸ, ਆਪਣੀ ਬੂਝ ਬੁਝਾਇੰਦਾ। ਮੇਲ ਮਿਲਾਵਾ ਹੱਸ ਹੱਸ, ਘਰ ਘਰ ਵਿਚ ਖੋਜ ਖੁਜਾਇੰਦਾ। ਪੰਧ ਮੁਕਾਏ ਨੱਸ ਨੱਸ, ਦੂਰ ਦੁਰਾਡਾ ਨੇੜੇ ਆਇੰਦਾ। ਵਸਣਹਾਰਾ ਘਟ ਘਟ, ਆਪਣਾ ਪਰਦਾ ਲਾਹਿੰਦਾ। ਦੂਈ ਦਵੈਤ ਮੇਟ ਫੱਟ, ਏਕਾ ਪੱਟੀ ਨਾਮ ਬੰਧਾਇੰਦਾ । ਅੰਮ੍ਰਿਤ ਆਤਮ ਸਾਚਾ ਚਟ, ਆਪਣਾ ਰਸ ਚਖਾਇੰਦਾ। ਦੁਰਮਤ ਮੈਲ ਆਪੇ ਕੱਟ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਆਪ ਜਣਾਇੰਦਾ। ਏਕਾ ਓਟ ਰੱਖੀ ਯਾਦ, ਯਾਦ ਯਾਦ ਯਾਦ ਵਿਚ ਮਿਲਾਈਆ। ਕਲਜੁਗ ਅੰਤ ਸੁਣੇ ਫ਼ਰਿਆਦ, ਲਹਿਣਾ ਦੇਣਾ ਸਰਬ ਚੁਕਾਈਆ । ਭਗਤ ਭਗਵੰਤ ਲਏ ਕਾਢ, ਲੱਖ ਚੁਰਾਸੀ ਵਿਚੋਂ ਰਖਾਈਆ। ਏਕਾ ਦੇਵੇ ਨਾਮ ਦਾਦ, ਸੋਹੰ ਅੱਖਰ ਕਰੇ ਪੜ੍ਹਾਈਆ। ਮੇਲ ਮਿਲਾਵਾ ਮੋਹਨ ਮਾਧਵ ਮਾਧ, ਆਪਣੀ ਧੁਨ ਸੁਣਾਈਆ। ਕਰੇ ਕਰਾਏ ਸਾਚਾ ਲਾਡ, ਪਿਤਾ ਪੂਤ ਬਾਲ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਓਟ ਦਏ ਸ਼ਰਨਾਈਆ । ਏਕਾ ਓਟ ਸ਼ਰਨ ਸ਼ਰਨਾ, ਹਰਿ ਸਤਿਗੁਰ ਆਪ ਜਣਾਇੰਦਾ। ਮਰਨਾ ਡਰਨਾ ਦਏ ਚੁਕਾ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਸਾਚੀ ਸਰਨਾ ਦਏ ਬਹਾ, ਹਰਿ ਚਰਨ ਕਵਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੱਖੀ ਓਟ ਆਪੇ ਪੂਰ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਿਰਮਲ ਜੋਤ, ਜੋਤੀ ਜੋਤ ਡਗਮਗਾਇੰਦਾ।