Granth 11 Likhat 045: 10 Magh 2018 Bikarmi Charan Singh de Greh Nava Pind Jila Gurdaspur

੧੦ ਮਾਘ ੨੦੧੮ ਬਿਕਰਮੀ ਚਰਨ ਸਿੰਘ ਦੇ ਗ੍ਰਹਿ ਨਵਾਂ ਪਿੰਡ ਜ਼ਿਲਾ ਗੁਰਦਾਸਪੁਰ

ਹਰਿ ਕਿਰਪਾ ਗ੍ਰਹਿ ਮਿਲੇ ਅਨੰਦ, ਸਾਚਾ ਸੁਖ ਉਪਜਾਈਆ। ਸੁਖੀ ਕਰਾਏ ਬੰਦ ਬੰਦ, ਬੰਧਨ ਤੋੜ ਜਗਤ ਲੋਕਾਈਆ। ਲੇਖਾ ਚੁੱਕਿਆ ਬੱਤੀ ਦੰਦ, ਹਰਿ ਹਰਿ ਨਾਉਂ ਧਿਆਈਆ। ਸਦਾ ਸਦਾ ਸਦ ਰੱਖੇ ਠੰਡ, ਅਗਨੀ ਤੱਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਚਰਨ ਛੁਹਾਈਆ। ਚਰਨ ਕਵਲ ਸਾਚੇ ਗ੍ਰਹਿ, ਘਰ ਮੰਦਰ ਆਪ ਸੁਹਾਇਆ। ਹਰਿਜਨ ਹਰਿ ਕਾ ਭਾਣਾ ਸਹੇ, ਇਸ਼ਟ ਦੇਵ ਗੁਰ ਇਕ ਮਨਾਇਆ। ਦੋ ਜਹਾਨ ਸ਼ਕਤੀ ਸਦ ਰਹੇ, ਘੱਲਾ ਦੁੱਖ ਗਵਾਇਆ। ਚਰਨ ਦੁਆਰੇ ਧਾਮ ਅਵੱਲੜੇ ਬਹਿ, ਬਹਿ ਭੌ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਇਆ। ਹਰਿਜਨ ਰੰਗ ਏਕਾ ਵਾਰ, ਲੋਕਮਾਤ ਰੰਗਾਈਆ। ਜਨਮ ਜਨਮ ਜਨਮ ਦਏ ਸੁਧਾਰ, ਮਰਨ ਮਰਨ ਮਰਨ ਫੰਦ ਕਟਾਈਆ। ਸ਼ਰਨ ਸ਼ਰਨ ਸ਼ਰਨ ਇਕ ਦੁਆਰ, ਚਰਨ ਚਰਨ ਚਰਨ ਕਵਲ ਸ਼ਰਨਾਈਆ। ਬਿਰਧ ਬਾਲ ਜਵਾਨ ਉਤਰੇ ਪਾਰ, ਲੇਖੇ ਲੱਗੇ ਜਨਣੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੁਖ ਘਰ ਆਤਮ ਆਪ ਉਪਜਾਈਆ।