Granth 11 Likhat 056: 13 Magh 2018 Bikarmi Gurmukh Singh de Greh Pind Shon Jila Gurdaspur

੧੩ ਮਾਘ ੨੦੧੮ ਬਿਕਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਸ਼ੋਨ ਜ਼ਿਲਾ ਗੁਰਦਾਸਪੁਰ

ਸਚਖੰਡ ਖੇਲ ਮਹਾਨ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਤਖ਼ਤ ਨਿਵਾਸੀ ਸ਼ਾਹ ਸੁਲਤਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਧੁਰ ਫ਼ਰਮਾਣਾ ਹੁਕਮਰਾਨ, ਏਕਾ ਏਕ ਜਣਾਇੰਦਾ। ਪੰਚਮ ਉਠੋ ਨੌਜਵਾਨ, ਏਕਾ ਰੰਗ ਵਖਾਇੰਦਾ। ਚਰਨ ਕਵਲ ਕਰੋ ਧਿਆਨ, ਸ਼ਰਨ ਸ਼ਰਨਾਈ ਇਕ ਸਮਝਾਇੰਦਾ। ਵਿਸ਼ਨੂੰ ਲੇਖਾ ਚੁੱਕੇ ਆਣ, ਭਗਵਨ ਆਪਣੀ ਝੋਲੀ ਪਾਇੰਦਾ। ਬ੍ਰਹਮੇ ਅੰਤਮ ਆਏ ਹਾਨ, ਵੇਲਾ ਵਕਤ ਚੁਕਾਇੰਦਾ। ਸ਼ੰਕਰ ਮੁਕੇ ਜਗਤ ਸ਼ਾਨ, ਹਰਿ ਸਾਚਾ ਆਪ ਮਿਟਾਇੰਦਾ। ਸੁਰਪਤ ਇੰਦ ਹੋਏ ਵੈਰਾਨ, ਥਿਰ ਕੋਇ ਰਹਿਣ ਨਾ ਪਾਇੰਦਾ। ਧਰੂ ਅੰਤ ਕਰੇ ਕਲਿਆਣ, ਪ੍ਰਭ ਅੱਗੇ ਸੀਸ ਝੁਕਾਇੰਦਾ। ਬਲ ਬਾਵਨ ਖੇਲ ਖੇਲ ਮਹਾਨ, ਬਲ ਆਪਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਕਾਰ ਕਮਾਇੰਦਾ। ਸਚਖੰਡ ਬੈਠ ਸ੍ਰੀ ਭਗਵਾਨ, ਆਪਣੀ ਖੇਲ ਕਰਾਈਆ। ਮੁਰਸ਼ਦ ਮੁਰੀਦ ਦੇਵਾਂ ਬਾਨ, ਸ਼ਹਿਨਸ਼ਾਹ ਬੇਪਰਵਾਹੀਆ। ਸਚ ਸੰਦੇਸ਼ ਇਕ ਫ਼ਰਮਾਣ, ਏਕਾ ਵਾਰ ਸੁਣਾਈਆ। ਆਦਿ ਜੁਗਾਦੀ ਸਚ ਨਿਸ਼ਾਨ, ਸਾਚਾ ਹੱਥ ਰਖਾਈਆ। ਪੰਚਾਂ ਦੇਵੇ ਏਕਾ ਦਾਨ, ਏਕਾ ਵਸਤ ਝੋਲੀ ਪਾਈਆ। ਏਕਾ ਸ਼ਬਦ ਇਕ ਕਾਨ, ਏਕਾ ਘਰ ਵਖਾਈਆ। ਏਕਾ ਇਸ਼ਟ ਸ੍ਰੀ ਭਗਵਾਨ, ਏਕਾ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਈਆ। ਸਚਖੰਡ ਸਚ ਮਹੱਲਾ, ਹਰਿ ਸਾਚਾ ਸਚ ਸੁਹਾਇੰਦਾ। ਨਿਰਗੁਣ ਨਿਰਵੈਰ ਇਕ ਇਕੱਲਾ, ਪੁਰਖ ਅਬਿਨਾਸ਼ੀ ਸੋਭਾ ਪਾਇੰਦਾ। ਜੋਤੀ ਜੋਤ ਆਪੇ ਰਲਾ, ਨੂਰ ਨੁਰਾਨਾ ਡਗਮਗਾਇੰਦਾ। ਪੰਚਮ ਫੜੇ ਆਪਣਾ ਪੱਲਾ, ਪੰਚਮ ਮੋਹ ਵਧਾਇੰਦਾ। ਪੰਚਮ ਅੰਦਰ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਆਪਣੀ ਖੇਲ ਕਰਾਇੰਦਾ। ਸਚਖੰਡ ਨਿਵਾਸੀ ਏਕੰਕਾਰਾ, ਅਕਲ ਕਲਾ ਵਡਿਆਈਆ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਈਆ। ਹੁਕਮੀ ਹੁਕਮ ਹੁਕਮ ਵਰਤਾਰਾ, ਆਪ ਆਪਣਾ ਹੁਕਮ ਸਮਝਾਈਆ। ਪੰਚਮ ਦੇਵੇ ਇਕ ਸਹਾਰਾ, ਏਕਾ ਓਟ ਜਣਾਈਆ। ਏਕਾ ਮੰਦਰ ਉਚ ਮਨਾਰਾ, ਮਹੱਲ ਅਟੱਲ ਵਡਿਆਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਨੂਰ ਨੁਰਾਨਾ ਕਰ ਰੁਸ਼ਨਾਈਆ। ਕਮਲਾਪਾਤੀ ਖੇਲ ਅਪਾਰਾ, ਅਪਰੰਪਰ ਧਾਰ ਚਲਾਈਆ। ਵੇਖੇ ਵਿਗਸੇ ਵੇਖਣਹਾਰਾ, ਆਪ ਆਪਣਾ ਭਾਉ ਚੁਕਾਈਆ। ਰਾਗੀ ਨਾਦੀ ਵਸੇ ਬਾਹਿਰਾ, ਬੇਅੰਤ ਵਡੀ ਵਡਿਆਈਆ। ਬੋਧ ਅਗਾਧੀ ਖੇਲ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਸਾਚਾ ਦੁਆਰਾ, ਧੁਰ ਦਰਬਾਰੀ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰਾ, ਨਿਰਗੁਣ ਆਸਣ ਲਾਇੰਦਾ। ਹਰਿ ਪੁਰਖ ਨਿਰੰਜਣ ਆਪੇ ਜਾਣੇ ਆਪਣੀ ਕਾਰਾ, ਕਰਨੀ ਕਿਰਤ ਆਪ ਕਮਾਇੰਦਾ। ਏਕੰਕਾਰਾ ਕਰ ਪਸਾਰਾ, ਆਪਣੀ ਧਾਰਾ ਆਪ ਚਲਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜਾ, ਗ੍ਰਹਿ ਮੰਦਰ ਸੋਭਾ ਪਾਇੰਦਾ। ਸ੍ਰੀ ਭਗਵਾਨ ਸਤਿ ਹੁਲਾਰਾ, ਸਤਿ ਸਤਿਵਾਦੀ ਆਪ ਹਲਾਇੰਦਾ। ਪਾਰਬ੍ਰਹਮ ਕਰੇ ਖੇਲ ਅਪਰ ਅਪਾਰਾ, ਆਪਣਾ ਰਾਹ ਆਪ ਚਲਾਇੰਦਾ। ਪੰਚਮ ਮੇਲਾ ਏਕਾ ਵਾਰਾ, ਏਕਾ ਮਾਣ ਰਖਾਇੰਦਾ। ਗੁਰਮੁਖ ਦੇਵੇ ਸਚ ਦੁਆਰਾ, ਸਚ ਮਹੱਲ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਚ ਘਰ, ਸਚ ਘਰ ਸਚਖੰਡ ਦੁਆਰ ਆਪ ਸੁਹਾਇੰਦਾ। ਸਚਖੰਡ ਦੁਆਰਾ ਦੀਪਕ ਜੋਤ, ਏਕਾ ਏਕ ਜਗਾਈਆ। ਆਪੇ ਵਸਿਆ ਸਾਚੇ ਕੋਟ, ਸਾਚੇ ਬੰਕ ਵਡਿਆਈਆ। ਆਪੇ ਪੰਜਾਂ ਦੇਵੇ ਓਟ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਗੁਣ ਆਪ ਸਮਝਾਈਆ। ਸਾਚਾ ਗੁਣ ਹਰਿ ਨਿਰੰਕਾਰ, ਆਪਣਾ ਆਪ ਜਣਾਇੰਦਾ। ਪਹਿਲਾ ਲੇਖਾ ਮੁੱਕੇ ਸਰਬ ਸੰਸਾਰ, ਬਾਕੀ ਕੋਇ ਰਹਿਣ ਨਾ ਪਾਇੰਦਾ। ਜੁਗ ਚੌਕੜੀ ਬੀਤੇ ਕਾਲ, ਕੋਟੀ ਕੋਟ ਰੂਪ ਵਟਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਵੇਸ ਵਟਾਇੰਦਾ। ਬੋਧ ਅਗਾਧ ਬੋਲ ਜੈਕਾਰ, ਸ਼ਬਦੀ ਨਾਦ ਵਜਾਇੰਦਾ। ਆਤਮ ਪਰਮਾਤਮ ਦਏ ਅਧਾਰ, ਜੀਵ ਜੰਤ ਸਮਝਾਇੰਦਾ। ਰਾਤੀ ਰੁੱਤੀ ਥਿਤੀ ਵਾਰ, ਬਰਸ ਮਾਸ ਰੁੱਤ ਸੁਹਾਇੰਦਾ। ਕਾਗਦ ਕਲਮ ਕਰ ਪਿਆਰ, ਲਿਖ ਲਿਖ ਲੇਖ ਜਣਾਇੰਦਾ। ਕਾਇਆ ਬਸਤਰ ਤਨ ਸ਼ਿੰਗਾਰ, ਸਰਗੁਣ ਰੰਗ ਚੜ੍ਹਾਇੰਦਾ। ਸਰ ਸਰੋਵਰ ਤੱਟ ਤੀਰਥ ਕਿਨਾਰ, ਜਲ ਥਲ ਮਹੀਅਲ ਡੇਰਾ ਲਾਇੰਦਾ। ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਰਿਖ ਮੁਨ ਆਪ ਭੁਆਇੰਦਾ। ਸਮੁੰਦ ਸਾਗਰ ਡੂੰਘੀ ਗਾਰ, ਗਹਿਰ ਗੰਭੀਰ ਖੇਲ ਕਰਾਇੰਦਾ। ਏਕਾ ਸ਼ਬਦ ਨਾਦ ਧੁਨਕਾਰ, ਆਦਿ ਜੁਗਾਦੀ ਆਪ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਭਰ ਭੰਡਾਰ, ਤ੍ਰੈਗੁਣ ਮੇਲਾ ਜੋੜ ਜੁੜਾਇੰਦਾ। ਪੰਜ ਤੱਤ ਤੱਤ ਅਖਾੜ, ਆਪ ਆਪਣਾ ਨਾਚ ਨਚਾਇੰਦਾ। ਮਨ ਮਤ ਬੁਧ ਦਏ ਅਧਾਰ, ਨਿਰਗੁਣ ਸਰਗੁਣ ਝੋਲੀ ਪਾਇੰਦਾ। ਅੰਡਜ ਜੇਰਜ ਉਤਭੁਜ ਸੇਤਜ ਕਰ ਤਿਆਰ, ਖਾਣੀ ਬਾਣੀ ਨਾਲ ਮਿਲਾਇੰਦਾ। ਪਰਾ ਪਸੰਤੀ ਮਧਮ ਬੈਖ਼ਰੀ ਧਾਰ, ਵਰਨ ਵਰਨੀ ਝੋਲੀ ਪਾਇੰਦਾ। ਖੇਲੇ ਖੇਲ ਅਗੰਮ ਅਪਾਰ, ਏਕਾ ਅੱਖਰ ਆਪ ਧਰਾਇੰਦਾ। ਬ੍ਰਹਮਾ ਵੇਤਾ ਕਰ ਤਿਆਰ, ਚਾਰੇ ਵੇਦ ਮੁਖ ਸਾਲਾਹਿੰਦਾ। ਸ਼ਾਸਤਰ ਸਿਮਰਤ ਕਰ ਤਿਆਰ, ਵੇਦ ਪੁਰਾਨਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਸਭ ਸਮਝਾਇੰਦਾ। ਪਿਛਲਾ ਲੇਖਾ ਦੇਵੇ ਦੱਸ, ਪੰਚਮ ਮਾਣ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੈਂਡਾ ਮੁਕਿਆ ਨੱਸ ਨੱਸ, ਪਾਂਧੀ ਆਪਣਾ ਪੰਧ ਮੁਕਾਈਆ। ਕਰ ਪ੍ਰਕਾਸ਼ ਥੱਕੇ ਰਵ ਸਸ, ਜਗਤ ਅੰਧੇਰ ਨਾ ਕੋਇ ਗਵਾਈਆ। ਗੁਰ ਅਵਤਾਰ ਗਏ ਥੱਕ ਥੱਕ, ਲੋਕਮਾਤ ਕਰ ਪੜ੍ਹਾਈਆ। ਪੀਰ ਪੈਗ਼ੰਬਰ ਖੋਲ੍ਹ ਹੱਟ, ਜਗਤ ਵਣਜ ਗਏ ਕਰਾਈਆ। ਅੰਤਮ ਸਭ ਦਾ ਲੇਖਾ ਪਿਆ ਖ਼ਾਤ, ਖ਼ਾਤਾ ਕੋਇ ਨਾ ਫੇਰ ਵਖਾਈਆ। ਕਲਜੁਗ ਆਈ ਅੰਧੇਰੀ ਰਾਤ, ਨੂਰ ਨੂਰ ਨਾ ਕੋਇ ਰੁਸ਼ਨਾਈਆ। ਲੱਖ ਚੁਰਾਸੀ ਲੱਭੇ ਨਾ ਕੋਇ ਵਾਟ, ਨੌਂ ਖੰਡ ਪ੍ਰਿਥਮੀ ਦਏ ਦੁਹਾਈਆ। ਸੱਤਾਂ ਦੀਪਾਂ ਤੁੱਟਾ ਨਾਤ, ਨਾਤਾ ਬਿਧਾਤਾ ਨਾ ਕੋਇ ਜੁੜਾਈਆ। ਨਾ ਕੋਈ ਪਿਤਾ ਨਾ ਕੋਈ ਮਾਤ, ਸਾਚਾ ਪੂਤ ਨਾ ਗੋਦ ਸੁਹਾਈਆ। ਸ੍ਰਿਸ਼ਟ ਸਬਾਈ ਲੁੱਟੀ ਜ਼ਾਤ ਪਾਤ, ਆਤਮ ਬ੍ਰਹਮ ਨਾ ਕੋਇ ਵਖਾਈਆ। ਈਸ਼ ਜੀਵ ਕਰਨ ਘਾਤ, ਹੱਥ ਛੁਰੀ ਜਗਤ ਕਸਾਈਆ। ਚਾਰੋਂ ਕੁੰਟ ਪੜ੍ਹ ਪੜ੍ਹ ਗਾਥ, ਰਸਨਾ ਜਿਹਵਾ ਕਰੀ ਹਲਕਾਈਆ। ਹਰਿ ਜੂ ਦਿਸੇ ਕਿਸੇ ਨਾ ਸਾਥ, ਬੈਠਾ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜਾਂ ਖੇਲ ਰਿਹਾ ਖਲਾਈਆ। ਪੰਜੇ ਨੈਣ ਖੋਲ੍ਹੋ ਲਓ ਤੱਕ, ਹਰਿ ਜੂ ਆਖ ਸੁਣਾਇਆ। ਲੱਖ ਚੁਰਾਸੀ ਭਾਂਡਾ ਸਖ, ਹਰਿ ਕਾ ਨਾਮ ਨਾ ਕੋਇ ਵਖਾਇਆ। ਮਨ ਸੁਆਨ ਰਿਹਾ ਲਕ, ਜੂਠ ਝੂਠ ਮੁਖ ਧਰਾਇਆ। ਕਾਇਆ ਅੰਦਰ ਰੱਖਿਆ ਢਕ, ਦਿਸ ਕਿਸੇ ਨਾ ਆਇਆ। ਕੂੜੀ ਕਿਰਿਆ ਵਿਕਿਆ ਹੱਟ, ਸਾਚਾ ਵਣਜ ਨਾ ਕੋਇ ਕਰਾਇਆ। ਮਾਇਆ ਮਮਤਾ ਲੱਗਾ ਫਟ, ਦਵੈਤੀ ਪਰਦਾ ਨਾ ਕੋਇ ਉਠਾਇਆ। ਕਰ ਕਰ ਖੇਲ ਬਾਜੀਗਰ ਨਟ, ਕਲਜੁਗ ਆਪਣਾ ਸਵਾਂਗ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਏਕਾ ਰਾਹ ਜਣਾਇਆ। ਪੰਚਮ ਏਕਾ ਰਾਹ ਜਣਾਇੰਦਾ, ਕਰ ਕਿਰਪਾ ਗੁਣ ਨਿਧਾਨ। ਚਾਰ ਜੁਗ ਦੀ ਕੀਤੀ ਆਪ ਵਖਾਇੰਦਾ, ਲੋਕਮਾਤ ਵੇਖ ਮਾਰ ਧਿਆਨ। ਚਾਰ ਯਾਰੀ ਪੰਧ ਮੁਕਾਇੰਦਾ, ਚਾਰੋਂ ਕੁੰਟ ਆਏ ਹਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਫ਼ਰਮਾਣ। ਧੁਰ ਫ਼ਰਮਾਣਾ ਸਤਿ ਸੰਦੇਸ਼ਾ, ਹਰਿ ਸਤਿਗੁਰ ਆਪ ਜਣਾਇੰਦਾ। ਇਕੋ ਭੂਪ ਇਕ ਨਰੇਸ਼ਾ, ਰਾਜ ਰਾਜਾਨ ਇਕ ਅਖਵਾਇੰਦਾ। ਇਕੋ ਠਾਕਰ ਇਕ ਆਦੇਸ਼ਾ, ਏਕਾ ਨਿਉਂ ਨਿਉਂ ਸੀਸ ਝੁਕਾਇੰਦਾ। ਏਕਾ ਨੂਰ ਏਕਾ ਵੇਸਾ, ਏਕਾ ਘਰ ਸੁਹਾਇੰਦਾ। ਏਕਾ ਲੇਖ ਏਕਾ ਲੇਖਾ, ਲਿਖਣਹਾਰ ਇਕ ਹੋ ਜਾਇੰਦਾ। ਏਕਾ ਕਰਨੀ ਏਕਾ ਪੇਸ਼ਾ, ਏਕਾ ਕਿਰਤ ਕਮਾਇੰਦਾ। ਏਕਾ ਵਸੇ ਸਾਚੇ ਦੇਸ਼ਾ, ਘਰ ਸਾਚਾ ਆਪ ਸੁਹਾਇੰਦਾ। ਏਕਾ ਉਪਜਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਸਾਚੇ ਧੰਦੇ ਲਾਇੰਦਾ। ਏਕਾ ਪਾਏ ਭਰਮ ਭੁਲੇਖਾ, ਵਲ ਛਲ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗੁਣ ਆਪ ਸਮਝਾਇੰਦਾ । ਏਕਾ ਏਕ ਏਕੰਕਾਰ, ਏਕਾ ਹੱਥ ਵਡਿਆਈਆ। ਏਕਾ ਕਰੇ ਸਰਬ ਪਸਾਰ, ਵੇਖੇ ਚਾਈਂ ਚਾਈਂਆ। ਏਕਾ ਸ਼ਬਦ ਨਾਦ ਧੁਨਕਾਰ, ਏਕਾ ਰਾਗ ਰਾਗ ਅਲਾਈਆ । ਏਕਾ ਅੰਮ੍ਰਿਤ ਠੰਡਾ ਠਾਰ, ਸਰ ਸਰੋਵਰ ਇਕ ਸਮਾਈਆ। ਏਕਾ ਗੁਰ ਪੀਰ ਅਵਤਾਰ, ਪੀਰ ਪੈਗ਼ੰਬਰ ਇਕ ਵਡਿਆਈਆ। ਏਕਾ ਖਾਣੀ ਬਾਣੀ ਪਾਵੇ ਸਾਰ, ਏਕਾ ਕਰੇ ਸਚ ਪੜ੍ਹਾਈਆ। ਏਕਾ ਅਵਣੀ ਗਵਣੀ ਫਿਰੇ ਅਗੰਮ ਅਪਾਰ, ਤ੍ਰੈਭਵਣ ਧਨੀ ਵੇਸ ਵਟਾਈਆ। ਏਕਾ ਵਸੇ ਮਹੱਲ ਅਟਾਰ, ਸਾਚੇ ਮੰਦਰ ਸੋਭਾ ਪਾਈਆ। ਏਕਾ ਖੇਲ ਕਰੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਸਮਝਾਈਆ। ਏਕਾ ਲੇਖਾ ਲਿਖਣਹਾਰਾ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਰੂਪ ਧਰੇ ਨਿਆਰਾ, ਭੇਵ ਕੋਇ ਨਾ ਪਾਇਆ। ਨਿਰਗੁਣ ਸਰਗੁਣ ਦਏ ਆਧਾਰਾ, ਸਾਚੀ ਸਿਖਿਆ ਇਕ ਸਮਝਾਇਆ। ਨਾਮ ਵਸਤ ਸਤਿ ਭੰਡਾਰਾ, ਪੁਰਖ ਅਕਾਲ ਆਪ ਵਰਤਾਇਆ। ਗੁਰ ਗੁਰ ਰੂਪ ਸੇਵਾਦਾਰਾ, ਬਣ ਸੇਵਕ ਸੇਵ ਕਮਾਇਆ। ਭਗਤ ਖੁਲ੍ਹਾਏ ਬੰਦ ਕਿਵਾੜਾ, ਆਪ ਆਪਣਾ ਪਰਦਾ ਲਾਹਿਆ। ਸੰਤਨ ਦੇਵੇ ਇਕ ਸਹਾਰਾ, ਸਿਰ ਆਪਣਾ ਹੱਥ ਟਿਕਾਇਆ। ਗੁਰਮੁਖ ਦੇਵੇ ਸਤਿ ਦੀਦਾਰਾ, ਨੇਤਰ ਲੋਚਣ ਨੈਣ ਜਣਾਇਆ। ਗੁਰਸਿਖ ਕਰੇ ਪਨਿਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਜਣਾਇਆ। ਪੂਰਬ ਲੇਖਾ ਜੁਗ ਚਾਰ, ਕੋਟਨ ਕੋਟ ਜੁਗ ਚੌਕੜੀ ਬੀਤ ਬਿਤਾਈਆ। ਨਾਨਕ ਨਿਰਗੁਣ ਪਾਵੇ ਸਾਰ, ਛੱਤੀ ਛੱਤੀ ਭੇਵ ਖੁਲ੍ਹਾਈਆ। ਛੱਤੀ ਲੇਖਾ ਧੰਦੂਕਾਰ, ਛੱਤੀ ਛੱਤੀ ਆਪਣੀ ਗੋਦ ਸੁਹਾਈਆ। ਛੱਤੀ ਰਾਗ ਦਏ ਆਧਾਰ, ਏਕਾ ਦੂਆ ਕਰ ਪਿਆਰ, ਬਹੱਤਰ ਨਾੜ ਵੱਜੇ ਸਿਤਾਰ, ਤਨ ਮਾਟੀ ਭੇਵ ਚੁਕਾਈਆ। ਏਕਾ ਜੋਤ ਨੂਰ ਉਜਿਆਰ, ਘਰ ਮੰਦਰ ਸੋਹੇ ਬੰਕ ਦੁਆਰ, ਗ੍ਰਹਿ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖੇ ਵਿਚ ਸਮਾਈਆ। ਪੂਰਬ ਲੇਖਾ ਜਾਏ ਲੱਗ, ਹਰਿ ਸਾਚਾ ਆਪ ਲਗਾਇੰਦਾ। ਕਰੇ ਖੇਲ ਸੂਰਾ ਸਰਬੱਗ, ਨਿਰਗੁਣ ਆਪਣੀ ਜੋਤ ਜਗਾਇੰਦਾ। ਕਲਜੁਗ ਲੋਕਮਾਤ ਵਿਚੋਂ ਦੇਵੇ ਕੱਢ, ਏਕਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜਾਂ ਦੇਵੇ ਏਕਾ ਵਰ, ਏਕਾ ਸ਼ਬਦ ਸੁਣਾਇੰਦਾ। ਪੰਜੇ ਉਠ ਹੋਏ ਪਰਧਾਨ, ਆਪਣਾ ਬਲ ਰਖਾਇਆ। ਕਿਰਪਾ ਕਰ ਸ੍ਰੀ ਭਗਵਾਨ, ਏਕਾ ਤੇਰੀ ਓਟ ਰਖਾਇਆ। ਕਵਣ ਬਿਧ ਮੇਟੇਂ ਕੂੜ ਨਿਸ਼ਾਨ, ਲੋਕਮਾਤ ਕਰੇਂ ਸਫ਼ਾਇਆ। ਕਵਣ ਬਿਧ ਦੇਵੇਂ ਇਕ ਗਿਆਨ, ਲੱਖ ਚੁਰਾਸੀ ਦਏਂ ਪੜ੍ਹਾਇਆ। ਕਵਣ ਵਖਾਏਂ ਸਚ ਮਕਾਨ, ਘਰ ਮੰਦਰ ਸੋਭਾ ਪਾਇਆ। ਕਵਣ ਨੂਰ ਦਰਸਾਏਂ ਮਿਹਰਵਾਨ, ਨੂਰ ਨੁਰਾਨਾ ਕਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਇਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਕਲਜੁਗ ਅੰਤ ਖੇਲ ਕਰਾਂ ਮਹਾਨ, ਵੇਦ ਕਤੇਬ ਭੇਵ ਨਾ ਆਇੰਦਾ। ਲੇਖਾ ਜਾਣੇ ਨਾ ਕੋਇ ਗਿਆਨ, ਸੂਝ ਬੂਝ ਨਾ ਕੋਇ ਰਖਾਇੰਦਾ। ਅੰਤਰ ਵੇਖੇ ਨਾ ਕੋਇ ਮਾਰ ਧਿਆਨ, ਆਪ ਆਪਣਾ ਪਰਦਾ ਪਾਇੰਦਾ। ਪ੍ਰਗਟ ਹੋਵਾਂ ਵਿਚ ਜਹਾਨ, ਨਿਰਗੁਣ ਨੂਰ ਨੂਰ ਧਰਾਇੰਦਾ। ਨਿਹਕਲੰਕ ਬਣ ਬਲੀ ਬਲਵਾਨ, ਆਪਣਾ ਬਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਹਰਿ ਜੂ ਦੱਸੇ, ਸਾਚੀ ਖ਼ੁਸ਼ੀ ਮਨਾਈਆ। ਪੰਜਾਂ ਨਾਲ ਬਹਿ ਬਹਿ ਹੱਸੇ, ਵੱਜੇ ਨਾਮ ਵਧਾਈਆ। ਤੀਰ ਨਿਰਾਲਾ ਏਕਾ ਕਸੇ, ਤਿੱਖੀ ਧਾਰ ਬਣਾਈਆ। ਗੁਰਮੁਖ ਲੱਖ ਚੁਰਾਸੀ ਵਿਚੋਂ ਕੱਢੇ ਫਸੇ, ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਪੰਜੇ ਉਠ ਕਰਨ ਅਰਦਾਸ, ਦੋਏ ਜੋੜ ਸੀਸ ਝੁਕਾਇਆ। ਆਪਣਾ ਭੇਵ ਦੱਸ ਖਾਸ, ਭੇਵ ਅਭੇਦਾ ਪਰਦਾ ਲਾਹਿਆ। ਕਿਸ ਬਿਧ ਸਾਨੂੰ ਸੱਦਿਆ ਪਾਸ, ਆਪਣਾ ਹੁਕਮ ਮਨਾਇਆ। ਪੰਜ ਤੱਤ ਕਾਇਆ ਚੋਲਾ ਕਰ ਕੇ ਆਏ ਨਾਸ, ਨਾਤਾ ਮੋਹ ਤੁੜਾਇਆ। ਤੇਰਾ ਮਿਲਿਆ ਸਤਿ ਪ੍ਰਕਾਸ਼, ਜੋਤੀ ਜੋਤ ਸਮਾਇਆ। ਅਸੀਂ ਬਹਿ ਗਏ ਬਣ ਕੇ ਦਾਸ, ਦਰ ਤੇਰੇ ਸੀਸ ਝੁਕਾਇਆ। ਤੇਰਾ ਮੰਡਲ ਵੇਖੀ ਰਾਸ, ਗੋਪੀ ਕਾਹਨ ਨਚਾਇਆ। ਤੂੰ ਸਾਡੀ ਕਰੀਂ ਪੂਰੀ ਆਸ, ਜਗਤ ਤ੍ਰਿਸ਼ਨਾ ਭੁੱਖ ਮਿਟਾਇਆ। ਚਰਨਾਂ ਹੇਠਾਂ ਦਿਤਾ ਪ੍ਰਿਥਮੀ ਆਕਾਸ਼, ਉਪਰ ਸਾਡਾ ਡੇਰਾ ਲਾਇਆ। ਤੇਰੀ ਮਹਿਮਾ ਪੁਰਖ ਅਬਿਨਾਸ਼, ਹਉਂ ਕਥ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਕਿਸ ਬਿਧ ਮੇਲਾ ਮੇਲ ਮਿਲਾਇਆ। ਮੇਲ ਮਿਲਾਇਆ ਕਵਣ ਧਾਰ, ਹਰਿ ਜੂ ਦੇ ਬਤਾਈਆ। ਸਤਿਜੁਗ ਤ੍ਰੇਤਾ ਦੁਆਪਰ ਸੇਵਾ ਕਰ ਕਰ ਆਏ ਗੁਰ ਅਵਤਾਰ, ਲੋਕਮਾਤ ਫੇਰਾ ਪਾਈਆ। ਪੀਰ ਪੈਗ਼ੰਬਰ ਤੈਨੂੰ ਕਹਿੰਦੇ ਰਹੇ ਸੱਚਾ ਯਾਰ, ਪਰਵਰਦਿਗਾਰ ਮੇਰਾ ਖ਼ੁਦਾਈਆ। ਐਨਲਹੱਕ ਸੁੱਤਾ ਪੈਰ ਪਸਾਰ, ਮੁਕਾਮੇ ਹੱਕ ਸੱਚਾ ਸ਼ਹਿਨਸ਼ਾਹੀਆ। ਸਾਨੂੰ ਤੇਰੇ ਤੇ ਪਿਆ ਸ਼ੱਕ, ਸਾਡਾ ਪਰਦਾ ਦੇ ਚੁਕਾਈਆ। ਕਿਸ ਬਿਧ ਆਏੇ ਤੇਰੇ ਹੱਟ, ਕਵਣ ਵਣਜ ਦਿਤਾ ਕਰਾਈਆ। ਸਾਨੂੰ ਪਿਛਲਾ ਲੇਖਾ ਭੁੱਲਿਆ ਝੱਟ, ਇਕ ਤੇਰਾ ਦਰਸ਼ਨ ਪਾਈਆ। ਸਰਨ ਸਰਨਾਈ ਗਏ ਢੱਠ, ਸਚਖੰਡ ਵੱਜੀ ਵਧਾਈਆ। ਤੇਰਾ ਨੂਰ ਲਟ ਲਟ, ਜੋਤੀ ਜੋਤ ਡਗਮਗਾਈਆ। ਤੇਰਾ ਨਾਮ ਅਗੰਮੀ ਸੱਟ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਪੰਚਮ ਢਹਿ ਪਏ ਸ਼ਰਨਾਈਆ। ਪੁਰਖ ਅਬਿਨਾਸ਼ੀ ਦੱਸੇ ਹਾਲ, ਪਿਛਲਾ ਭੇਵ ਖੁਲ੍ਹਾਇੰਦਾ। ਗੁਰਮੁਖ ਸੱਚਾ ਇਕੋ ਪਾਲ, ਪਾਲ ਪਲੋਸ ਆਪਣੀ ਸੇਵ ਲਗਾਇੰਦਾ। ਤੇਗ਼ ਹੇਠ ਘਾਲੀ ਘਾਲ, ਬਹਾਦਰ ਰੂਪ ਵਟਾਇੰਦਾ। ਅੰਤਮ ਰੱਖ ਕੇ ਗਿਆ ਇਕ ਸਵਾਲ, ਏਕਾ ਓਟ ਤਕਾਇੰਦਾ। ਮੇਰਾ ਕਿਛ ਨਹੀਂ ਤੇਰਾ ਪੁੱਤ ਗੋਬਿੰਦ ਲਾਲ, ਤੇਰੀ ਝੋਲੀ ਪਾਇੰਦਾ। ਤੂੰ ਏਥੇ ਓਥੇ ਰਾਖਾ ਪੁਰਖ ਅਕਾਲ, ਤੇਰੀ ਓਟ ਤਕਾਇੰਦਾ। ਤੂੰ ਮੇਰਾ ਕਰਨਾ ਹੱਲ ਸਵਾਲ, ਕੀਤੀ ਘਾਲ ਲੇਖੇ ਪਾਇੰਦਾ। ਇਸ ਬਿਧ ਹੋਇਆ ਮਾਤ ਦਲਾਲ, ਕਲਜੁਗ ਅੰਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਖੋਲ੍ਹੇ ਭੇਵ ਆਪ ਕਰਤਾਰਾ, ਆਪਣੀ ਮਹਿਮਾ ਆਪ ਜਣਾਈਆ। ਗੋਬਿੰਦ ਸੁਤ ਸੁਤ ਦੁਲਾਰਾ, ਗੋਦੀ ਗੋਦ ਵਡਿਆਈਆ। ਸੇਵਕ ਸੇਵਾ ਕਰੇ ਤਿਆਰਾ, ਚਾਕਰ ਚਾਕਰੀ ਇਕ ਸਮਝਾਈਆ। ਪੁਰਖ ਅਕਾਲ ਇਕ ਸਹਾਰਾ, ਏਕਾ ਓਟ ਤਕਾਈਆ। ਦੋਏ ਜੋੜ ਕਰੇ ਨਿਮਸਕਾਰਾ, ਚਰਨ ਸਰਨ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹੂ ਮਿਝ ਬਣਾਇਆ ਇੱਟਾਂ ਗਾਰਾ, ਬਾਲੀ ਬਾਲੇ ਭੇਟ ਚੜ੍ਹਾਈਆ। ਦੋਏ ਬਾਲੇ ਦੋਏ ਲਾਲ, ਦੋ ਜਹਾਨਾਂ ਖੇਲ ਕਰਾਇੰਦਾ। ਏਥੇ ਓਥੇ ਸੱਚੀ ਧਰਮਸਾਲ, ਹਰਿ ਸਾਚਾ ਆਪ ਬਣਾਇੰਦਾ। ਪਹਿਲੀ ਵਾਰੀ ਗੱਡ ਕੇ ਗਿਆ ਨਿਸ਼ਾਨ, ਦੂਜੀ ਵਾਰ ਆਪ ਝੁਲਾਇੰਦਾ। ਪ੍ਰਗਟ ਹੋ ਕੇ ਦਿਤਾ ਦਾਨ, ਦਾਤਾ ਦਾਨੀ ਝੋਲੀ ਪਾਇੰਦਾ। ਆਪਣੇ ਦਰ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਸਾਢੇ ਤਿੰਨ ਹੱਥ ਮੰਦਰ ਮਕਾਨ, ਕਲਜੁਗ ਸੀਆਂ ਵੰਡ ਵੰਡਾਇੰਦਾ। ਨੌਂ ਦੁਆਰੇ ਇਕ ਨਿਸ਼ਾਨ, ਲੱਖ ਚੁਰਾਸੀ ਜੀਵ ਜੰਤ ਸਮਝਾਇੰਦਾ। ਪਿਛਲਾ ਲੇਖਾ ਚੁੱਕੇ ਆਣ, ਵਿਸ਼ਨ ਬ੍ਰਹਮਾ ਸ਼ਿਵ ਉਠਾਇੰਦਾ। ਸੁਰਪਤ ਰਾਜਾ ਇੰਦ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਬਾਲੀ ਬਾਲੇ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਗਹਿ ਸਾਚੀ ਆਪ ਸੁਹਾਇੰਦਾ। ਦਰਗਹਿ ਸਾਚੀ ਹਰਿ ਕਾ ਜ਼ੋਰ, ਜ਼ੋਰਾਵਰ ਦਏ ਵਡਿਆਈਆ। ਆਪਣੀ ਹੱਥੀਂ ਆਪੇ ਤੋਰ, ਆਪੇ ਲਏ ਮਿਲਾਈਆ। ਆਪੇ ਫੜਨਹਾਰਾ ਡੋਰ, ਆਕਾਸ਼ ਆਕਾਸ਼ ਆਪ ਉਡਾਈਆ। ਆਪੇ ਵੇਖੇ ਅੰਧ ਘੋਰ, ਕਲਜੁਗ ਅੰਤਮ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਜਣਾਈਆ। ਪੂਰਬ ਲੇਖਾ ਦੱਸੇ ਮੀਤ, ਹਰਿ ਆਪਣੀ ਦਇਆ ਕਮਾਇੰਦਾ। ਜ਼ੋਰਾਵਰ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਗੋਬਿੰਦ ਗਾਏ ਇਕੋ ਗੀਤ, ਪੁਰਖ ਅਕਾਲ ਮਨਾਇੰਦਾ। ਨਾਤਾ ਤੁਟਾ ਮੰਦਰ ਮਸੀਤ, ਘਰ ਸਾਚੇ ਸੋਭਾ ਪਾਇੰਦਾ। ਸਿੰਘ ਸਵਰਨ ਚਲਾਈ ਰੀਤ, ਸੋਨਾ ਰੁਪਾ ਨਾ ਰੰਗ ਰੰਗਾਇੰਦਾ। µ ਹੋਣਾ ਅੰਤਮ ਸੀਤ, ਹਰਿ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਆਪ ਸਮਝਾਇੰਦਾ। ਪਿਛਲਾ ਲੇਖਾ ਦੱਸੇ ਅਹਿਵਾਲ, ਹਵਾਲਾ ਆਪਣਾ ਆਪ ਜਣਾਈਆ। ਬਲ ਬਾਵਣ ਖੇਲ ਨਿਆਰ, ਸਾਚੀ ਵੰਡ ਵੰਡਾਈਆ। ਏਥੇ ਓਥੇ ਕਰੇ ਧਿਆਨ, ਵੇਖਣਹਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਦਏ ਚੁਕਾਈਆ। ਬਲ ਬਾਵਨ ਪੂਰਬ ਲੇਖਾ, ਹਰਿ ਸਾਚਾ ਸਚ ਜਣਾਇੰਦਾ। ਕਰੇ ਖੇਲ ਨਰ ਨਰੇਸ਼ਾ, ਆਪਣਾ ਹੁਕਮ ਵਰਤਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮੇਟੀ ਰੇਖਾ, ਕਲਜੁਗ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਸਭ ਦਾ ਆਪ ਮੁਕਾਇੰਦਾ। ਕਲਜੁਗ ਅੰਤਮ ਹਰਿ ਜੂ ਲਹਿਣਾ, ਹਰਿਜਨ ਆਪ ਚੁਕਾਈਆ। ਬਲ ਤੇਰਾ ਦੇਵੇ ਦੇਣਾ, ਦੇਵਣਹਾਰ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬਲ ਦੇਣਾ ਤੇਰਾ ਏਕਾ ਮੰਤ, ਹਰਿ ਮੰਤਰ ਆਪ ਪੜ੍ਹਾਇਆ। ਤੇਰਾ ਲਹਿਣਾ ਚੁਕਿਆ ਪਿਛਲਾ ਜੀਵ ਜੰਤ, ਜੰਤ ਜੀਵ ਨਾ ਵੰਡ ਵੰਡਾਇਆ। ਹਰਿ ਜੂ ਮੇਲਾ ਹੋਇਆ ਅੰਤ, ਅੰਤ ਲਏ ਮਿਲਾਇਆ। ਆਪਣੀ ਮਹਿਮਾ ਜਾਣੇ ਅਗਣਤ, ਬੇਅੰਤ ਕਰੇ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਤੇਰੇ ਦਰ, ਸੰਗਤ ਪੰਗਤ ਰੂਪ ਵਟਾਇਆ। ਸੰਗਤ ਵਿਚ ਏਕਾ ਮਾਣ, ਹਰਿ ਜੂ ਹਰਿ ਰਖਾਇਆ। ਪੰਗਤ ਬਿਠਾਈ ਪਿਛਲਾ ਲੇਖਾ ਜਾਣ, ਕੀਤਾ ਦਾਨ ਝੋਲੀ ਪਾਇਆ। ਅੰਤਮ ਦਰ ਕਰ ਪਰਵਾਨ, ਪੰਚਮ ਨਾਲ ਮਿਲਾਇਆ। ਕਰੇ ਖੇਲ ਸ੍ਰੀ ਭਗਵਾਨ, ਸਿਰ ਆਪਣਾ ਹੱਥ ਟਿਕਾਇਆ। ਸਚਖੰਡ ਸਚ ਨਿਸ਼ਾਨ, ਸਤਿ ਸਤਿਵਾਦੀ ਇਕ ਝੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਪੰਜੇ ਸੁਣੋ ਛੋਟੇ ਬਾਲ, ਹਰਿ ਸਾਚਾ ਸਚ ਜਣਾਈਆ। ਤੁਹਾਡੇ ਪਿਛੇ ਘਾਲਣ ਘਾਲ, ਆਪਣੀ ਸੇਵ ਕਮਾਈਆ। ਪਹਿਲੋਂ ਕਰਿਆ ਹੱਲ ਸਵਾਲ, ਲੇਖਾ ਲਿਖਿਆ ਬਿਨ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਈਆ। ਆਪਣਾ ਭੇਵ ਹਰਿ ਨਿਰੰਕਾਰਾ, ਏਕਾ ਇਕ ਜਣਾਇੰਦਾ। ਛੱਤੀ ਜੁਗ ਦਾ ਸਚ ਵਿਹਾਰਾ, ਛੱਤੀ ਛੱਤੀ ਵੰਡ ਵੰਡਾਇੰਦਾ। ਬਲ ਤੇਰਾ ਬਲ ਦੁਆਰਾ, ਬਲ ਬਾਵਨ ਆਪ ਸੁਹਾਇੰਦਾ। ਲੋਕਮਾਤ ਕਰ ਉਜਿਆਰਾ, ਚਾਰ ਵਰਨ ਵਖਾਇੰਦਾ। ਚਾਰ ਕੁੰਟ ਇਕ ਨਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਆਪ ਵਜਾਇੰਦਾ। ਪੰਚਮ ਦੇਵੇ ਸਚ ਨਿਸ਼ਾਨੀ, ਸ਼ਹਿਨਸ਼ਾਹ ਵਡੀ ਵਡਿਆਈਆ। ਨਿਰਗੁਣ ਜੋਤ ਨੂਰ ਨੁਰਾਨੀ, ਲੋਕਮਾਤ ਕਰੇ ਰੁਸ਼ਨਾਈਆ। ਭਗਤ ਦੁਆਰਾ ਇਕ ਲਾਸਾਨੀ, ਲਾਸ਼ਰੀਕ ਆਪ ਬਣਾਈਆ। ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਸਰਗੁਣ ਰੂਪ ਵਟਾਈਆ । ਪੁਰਖ ਅਗੰਮੜਾ ਆਪੇ ਜਾਣੇ ਆਪਣੀ ਬਾਣੀ, ਪਿਛਲੀ ਕਰੇ ਨਾ ਕੋਇ ਪੜ੍ਹਾਈਆ। ਕਲਜੁਗ ਅੰਤਮ ਚੁੱਕੇ ਝੂਠੀ ਕਾਣੀ, ਦੂਜੀ ਕਾਣ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਸਮਝਾਈਆ। ਇਸ ਬਿਧ ਹੋਇਆ ਸਚਖੰਡ ਮੇਲਾ, ਹਰਿ ਜੂ ਆਖ ਸੁਣਾਇਆ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੋਬਿੰਦ ਲਿਖਿਆ ਪੂਰ ਕਰਾਇਆ। ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਜਣਾਇਆ। ਸਾਹਿਬ ਸੁਲਤਾਨ ਸੱਜਣ ਸੁਹੇਲਾ, ਪੁਰਖ ਅਬਿਨਾਸ਼ੀ ਬੇਪਰਵਾਹਿਆ। ਵਸਣਹਾਰਾ ਧਾਮ ਨਵੇਲਾ, ਸਚਖੰਡ ਸਾਚੇ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਰਮ ਆਪ ਕਰਾਇਆ। ਨਿਹਕਰਮੀ ਕਰਿਆ ਕਰਮ ਅਪਾਰਾ, ਕਰਮ ਕਾਂਡ ਨਾ ਕੋਇ ਜਣਾਈਆ। ਪੰਚਮ ਵਖਾਏ ਇਕ ਮੁਨਾਰਾ, ਲੋਕਮਾਤ ਸੁਹਾਈਆ। ਬਹੱਤਰਾਂ ਦੇਵੇ ਇਕ ਸਹਾਰਾ, ਏਕਾ ਓਟ ਜਣਾਈਆ। ਕਲਜੁਗ ਅੰਤਮ ਪਾਰ ਕਿਨਾਰਾ, ਪਾਰਬ੍ਰਹਮ ਪ੍ਰਭ ਆਪ ਕਰਾਈਆ। ਫੜ ਕੇ ਸੁੱਟੇ ਡੂੰਘੀ ਗਾਰਾ, ਨਾ ਕੋਈ ਸਕੇ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਿਰਿਆ ਆਪ ਜਣਾਈਆ। ਸਾਚੀ ਕਿਰਿਆ ਕਰੇ ਕਰਤਾਰ, ਕੁਦਰਤ ਕਾਦਰ ਖੇਲ ਖਲਾਇੰਦਾ। ਲਹਿਣਾ ਦੇਣਾ ਚੁੱਕੇ ਜੁਗ ਚਾਰ, ਚਾਰੇ ਖਾਣੀ ਝੋਲੀ ਪਾਇੰਦਾ। ਸਤਿਜੁਗ ਸਚ ਕਰੇ ਵਿਹਾਰ, ਸਤਿ ਸਤਿਵਾਦੀ ਦਇਆ ਕਮਾਇੰਦਾ। ਸਚਖੰਡ ਨਿਵਾਸੀ ਸਚਖੰਡ ਦੁਆਰੇ ਹੋ ਤਿਆਰ, ਸਚ ਸਲਾਹ ਜਣਾਇੰਦਾ। ਪੰਚਮ ਰਹਿਣਾ ਖ਼ਬਰਦਾਰ, ਬੇਖ਼ਬਰ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਜਾਂ ਮਾਣ ਰਖਾਇੰਦਾ। ਪੰਜੇ ਆਏ ਸਾਚੇ ਦਰ, ਹਰਿ ਸਾਚੇ ਆਪ ਬੁਲਾਇਆ। ਸਰਨ ਸਰਨਾਈ ਮਿਲਿਆ ਘਰ, ਘਰ ਮੰਦਰ ਡੇਰਾ ਲਾਇਆ। ਨਿਰਭੌ ਚੁਕਾਇਆ ਦੂਜਾ ਡਰ, ਭੈ ਅਵਰ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਜਣਾਇਆ। ਆਪਣਾ ਭੇਵ ਦੱਸੇ ਸ੍ਰੀ ਭਗਵਾਨ, ਮਹਿਮਾ ਆਪ ਸੁਣਾਈਆ। ਪਹਿਲੀ ਚੇਤ ਦਿਵਸ ਮਹਾਨ, ਕਰੇ ਖੇਲ ਬੇਪਰਵਾਹੀਆ। ਨਾਨਕ ਮੰਗਿਆ ਪੰਜਾਂ ਦਾਨ, ਦਰਗਹਿ ਸਾਚੀ ਮਿਲੀ ਵਡਿਆਈਆ। ਪੁਰਖ ਅਬਿਨਾਸ਼ੀ ਦੇਵਣਹਾਰ ਸ੍ਰੀ ਭਗਵਾਨ, ਆਸਾ ਵੰਤ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੇਲਾ ਸਹਿਜ ਸੁਭਾਈਆ। ਪੰਚਮ ਮੇਲਾ ਜੁੜਿਆ ਜੋੜ, ਸੋ ਪੁਰਖ ਨਿਰੰਜਣ ਆਪ ਜੁੜਾਇਆ। ਹਰਿ ਪੁਰਖ ਨਿਰੰਜਣ ਵੇਖੇ ਦੌੜ, ਆਪਣਾ ਪੰਧ ਮੁਕਾਇਆ। ਏਕੰਕਾਰਾ ਕਰੇ ਗੌਰ, ਨਜ਼ਰ ਨਜ਼ਰ ਨਾਲ ਮਿਲਾਇਆ। ਆਦਿ ਨਿਰੰਜਣ ਕਰੇ ਚੌਰ, ਬਣ ਸੇਵਕ ਸੇਵ ਕਮਾਇਆ। ਅਬਿਨਾਸ਼ੀ ਕਰਤਾ ਕਹੇ ਮੈਂ ਕੱਢਿਆ ਜੌਹਰ, ਲੱਖ ਚੁਰਾਸੀ ਵਿਚੋਂ ਪੰਚਮ ਮੁਖ ਰਖਾਇਆ। ਸ੍ਰੀ ਭਗਵਾਨ ਕਹੇ ਮੈਂ ਚਾੜ੍ਹ ਕੇ ਆਂਦੇ ਘੋੜ, ਏਕਾ ਘੋੜਾ ਆਪ ਉਠਾਇਆ। ਪਾਰਬ੍ਰਹਮ ਕਹੇ ਮੈਂ ਲਾਇਆ ਪੌੜ, ਉਚਾ ਡੰਡਾ ਇਕ ਵਖਾਇਆ। ਪੰਚਮ ਕਹਿਣ ਤੂੰਹੀ ਤੂੰ ਗਿਆ ਬੌਹੜ, ਮਿਲੀ ਤੇਰੀ ਸਰਨ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮਾਣ ਦੁਆਇਆ। ਦਰ ਘਰ ਸਾਚੇ ਦਿਤਾ ਮਾਣ, ਹਰਿ ਜੂ ਆਖ ਸੁਣਾਇੰਦਾ। ਨਾਨਕ ਨਿਰਗੁਣ ਕਰੇ ਪਰਵਾਨ, ਪਹਿਲੀ ਚੇਤ ਵੰਡ ਵੰਡਾਇੰਦਾ। ਤੁਹਾਡਾ ਹਾਲ ਪੁੱਛੇ ਆਣ, ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਸੁਹਾਇੰਦਾ। ਪਹਿਲੀ ਚੇਤ ਨਾਨਕ ਮੇਲਾ, ਨਿਰਗੁਣ ਨਿਰਗੁਣ ਦਏ ਕਰਾਈਆ। ਪੰਚਮ ਸੋਹੇ ਸਾਚਾ ਵੇਲਾ, ਵਾਹ ਵਾ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਬਣ ਵਿਚੋਲਾ, ਦੋ ਜਹਾਨਾਂ ਫੇਰਾ ਪਾਈਆ। ਨਾਨਕ ਗਾਇਆ ਸੋਹੰ ਢੋਲਾ, ਗੁਰਮੁਖ ਜੈ ਜੈਕਾਰ ਨਾਲ ਰਲਾਈਆ। ਵਿਸ਼ਨੂੰ ਭਗਵਾਨ ਚੁਕਾਇਆ ਉਹਲਾ, ਪਰਦਾ ਪਰਦਾ ਦਏ ਉਠਾਈਆ। ਹੋਇਆ ਇਕਰਾਰ ਪੂਰਾ ਕੌਲਾ, ਕੀਤਾ ਕੌਲ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੇਲਾ ਸਹਿਜ ਸੁਭਾਈਆ। ਪੰਚਮ ਮਿਲਣਾ ਨਾਨਕ ਧਾਰ, ਹਰਿ ਸਾਚਾ ਆਪ ਮਿਲਾਈਆ। ਪੰਚ ਪਰਵਾਨ ਪੰਚ ਪਰਧਾਨ ਪੰਚੇ ਪਾਵੇ ਦਰਗਹਿ ਮਾਣ, ਪੰਚਾਂ ਕਾ ਗੁਰ ਏਕ ਧਿਆਨ, ਧਿਆਨ ਵਿਚ ਰਲਾਈਆ । ਪੰਜਾਂ ਨੇਤਰ ਪੇਖ ਸ੍ਰੀ ਭਗਵਾਨ, ਆਪਣੀ ਖ਼ੁਸ਼ੀ ਵਖਾਈਆ। ਉਠੋ ਖੋਲ੍ਹੋ ਇਕ ਦੁਕਾਨ, ਏਕਾ ਹੁਕਮ ਜਣਾਈਆ। ਸਤਿਜੁਗ ਬਣੇ ਸਤਿ ਵਿਧਾਨ, ਸਾਚੀ ਸਿਖਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਦੁਆਰ ਵਿਧਾਨ ਬਣਾਵਣਾ, ਹਰਿ ਆਪਣੀ ਕਿਰਪਾ ਧਾਰ। ਪੰਜਾਂ ਮਾਣ ਦਵਾਵਣਾ , ਤਖ਼ਤ ਨਿਵਾਸੀ ਸੱਚੀ ਸਰਕਾਰ। ਗੋਬਿੰਦ ਸੂਰਾ ਨਾਲ ਰਲਾਵਣਾ, ਆਪ ਆਪਣਾ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਪੰਚ ਹੋ ਪਰਵਾਨ, ਪਰਮ ਪੁਰਖ ਸੀਸ ਝੁਕਾਈਆ। ਅਸੀਂ ਵੇਖਣਾ ਆਪਣਾ ਰਾਜ ਰਾਜਾਨ, ਕਵਣ ਹੁਕਮ ਰਿਹਾ ਸੁਣਾਈਆ। ਨਿਰਗੁਣ ਨੂਰ ਹੋ ਪਰਧਾਨ, ਆਪਣਾ ਦਰਸ ਦਏ ਕਰਾਈਆ। ਜੋਧਾ ਸੂਰਬੀਰ ਬਲਵਾਨ, ਪੰਚਮ ਮੁਖ ਸੀਸ ਤਾਜ ਟਿਕਾਈਆ। ਏਕਾ ਤਖ਼ਤ ਬਹੇ ਰਾਜ ਰਾਜਾਨ, ਦੂਜੀ ਸੇਜ ਨਾ ਕੋਇ ਸੁਹਾਈਆ। ਆਦਿ ਜੁਗਾਦੀ ਸੱਚਾ ਕਾਹਨ, ਪਾਰਬ੍ਰਹਮ ਵਡੀ ਵਡਿਆਈਆ। ਪਹਿਲੀ ਚੇਤ ਦੇਵੇ ਧੁਰ ਫ਼ਰਮਾਣ, ਜੋ ਕਰਨਾ ਸੋ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਆਪ ਚੁਕਾਈਆ। ਪਿਛਲਾ ਲੇਖਾ ਚੁੱਕਣਾ, ਰਹੇ ਨਾ ਵਿਚ ਸੰਸਾਰ। ਸਤਿਜੁਗ ਸਾਚਾ ਉਠਣਾ, ਪੁਰਖ ਅਬਿਨਾਸ਼ੀ ਲਏ ਉਠਾਲ। ਸਾਹਿਬ ਦਿਆਲ ਏਕਾ ਤੁਠਣਾ, ਦੇਵੇ ਨਾਮ ਸੱਚਾ ਧੰਨ ਮਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਕਰਾਉਣਾ, ਮਹਿਮਾ ਅਕੱਥ ਕਥੀ ਨਾ ਜਾਈਆ। ਸਤਿਜੁਗ ਸਾਚਾ ਮਾਰਗ ਲਾਉਣਾ, ਸਚ ਸੁਚ ਕਰੇ ਪੜ੍ਹਾਈਆ। ਪੰਚਮ ਏਕਾ ਮਾਣ ਦਿਵਾਉਣਾ, ਪੰਚਮ ਸਿਫ਼ਤ ਸਾਲਾਹੀਆ। ਪੰਚਮ ਏਕਾ ਘਰ ਬਹਾਉਣਾ, ਏਕਾ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਈਆ। ਸਾਚਾ ਰਾਹ ਚਲਾਏ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਸਤਿਜੁਗ ਉਪਜੇ ਵਿਚ ਸੰਸਾਰ, ਸੰਸਾ ਰੋਗ ਰਹੇ ਨਾ ਰਾਈਆ। ਭਗਵਨ ਮੇਲਾ ਭਗਤ ਦੁਆਰ, ਘਰ ਸਾਚਾ ਸੋਭਾ ਪਾਈਆ। ਏਕਾ ਅੱਖਰ ਬੋਲ ਜੈਕਾਰ, ਜੈ ਜੈਕਾਰਾ ਦਏ ਸੁਣਾਈਆ। ਚਾਰ ਵਰਨ ਆਧਾਰ, ਚਾਰ ਕੁੰਟ ਵੇਖ ਵਖਾਈਆ। ਚਾਰ ਅੱਖਰ ਉਤਰੇ ਪਾਰ, ਆਤਮ ਪਰਮਾਤਮ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੋਹੰ ਏਕਾ ਨਾਮ ਸੁਣਾਈਆ। ਸੋਹੰ ਸੱਚਾ ਹਰਿ ਕਾ ਨਾਮ, ਆਤਮ ਪਰਮਾਤਮ ਧਾਰ ਵਖਾਇੰਦਾ। ਆਦਿ ਜੁਗਾਦੀ ਸਾਚਾ ਕਾਮ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਪੀਰ ਪੈਗ਼ੰਬਰ ਦੇ ਪੈਗ਼ਾਮ, ਏਕਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਮੇਲਾ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਚੇਲਾ ਏਕਾ ਘਰ ਬਹਾਇੰਦਾ। ਟੂਣਾ ਜਾਦੂ ਨਾ ਸਕੇ ਪੋਹ, ਜਿਸ ਜਨ ਸਤਿਗੁਰ ਦਇਆ ਕਮਾਈਆ। ਕਾਗ਼ਜ਼ ਕਲਮ ਸ਼ਾਹੀ ਲਿਖਣ ਵਾਲੇ ਸਾਰੇ ਰਹੇ ਰੋ, ਨੇਤਰ ਨੈਣਾਂ ਨੀਰ ਵਹਾਈਆ। ਅੰਦਰ ਬਾਹਰ ਦੁਰਮਤ ਮੈਲ ਦੇਵੇ ਧੋ, ਗੁਰ ਪੂਰੇ ਹੱਥ ਵਡਿਆਈਆ। ਜੋ ਜਨ ਜਪੇ ਜਾਪ ਸੋਹੰ ਸੋ, ਤਿਸ ਘਰ ਟੂਣਾ ਜਾਦੂ ਚਲੇ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਿੰਨ ਖ਼ਬੀਸ਼ ਭੂਤ ਪ੍ਰੇਤ ਹਾਕਨ ਡਾਕਨ ਸਿਰ ਮੁੰਡਵਾਇੰਦਾ। ਨਾ ਘਰ ਨਾ ਬਾਹਰ ਖੇਤ, ਪਸ਼ੂ ਪੰਛੀ ਬੰਧਨ ਪਾਇੰਦਾ। ਜੋ ਜਨ ਹਰਿ ਸੰਗਤ ਹਰਿ ਕਰੇ ਹੇਤ, ਤਿਸ ਗ੍ਰਹਿ ਕੋਇ ਨਾ ਫੇਰਾ ਪਾਇੰਦਾ। ਸਦਾ ਰੁੱਤ ਰਹੇ ਬਸੰਤੀ ਚੇਤ, ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਬਾਕੀ ਕੁਛ ਥੋੜਾ ਜਿਹਾ ਰੱਖੇ ਭੇਤ, ਆਪਣਾ ਲੇਖਾ ਆਪਣੇ ਹੱਥ ਵਖਾਇੰਦਾ।