੧੪ ਫੱਗਣ ੨੦੧੮ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਭੂਪਾਲ
ਸਤਿਗੁਰ ਪੂਰਾ ਸਦਾ ਮਿਹਰਵਾਨ, ਜੁਗ ਜੁਗ ਦੀਨਨ ਦਇਆ ਕਮਾਇੰਦਾ। ਆਦਿ ਜੁਗਾਦਿ ਸ੍ਰੀ ਭਗਵਾਨ, ਅਨਭਵ ਆਪਣੀ ਖੇਲ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਰਜੋ ਤਮੋ ਸਤੋ ਵੰਡ ਵੰਡਾਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਕਰ ਪਰਵਾਨ, ਵਸਤ ਅਮੋਲਕ ਝੋਲੀ ਪਾਇੰਦਾ। ਈਸ਼ ਜੀਵ ਖੇਲ ਮਹਾਨ, ਜਗਦੀਸ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਹਰਿ ਕਰਤਾਰ, ਕਰਤਾ ਆਪ ਕਰਾਈਆ। ਅਲੱਖ ਅਗੋਚਰ ਅਗੰਮ ਅਪਾਰ, ਅਗੰਮੜੀ ਧਾਰ ਆਪ ਚਲਾਈਆ। ਸਚਖੰਡ ਨਿਵਾਸੀ ਹੋ ਤਿਆਰ, ਥਿਰ ਘਰ ਆਪਣਾ ਭੇਵ ਚੁਕਾਈਆ। ਸ਼ਬਦੀ ਸ਼ਬਦ ਦਏ ਅਧਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਬਣਤ ਬਣਾਈਆ। ਹੁਕਮੀ ਹੁਕਮ ਹੁਕਮ ਵਰਤਾਰ, ਧੁਰ ਫ਼ਰਮਾਣਾ ਆਪ ਜਣਾਈਆ। ਦਾਈ ਦਾਇਆ ਬਣ ਅਗੰਮ ਅਪਾਰ, ਨਿਰਗੁਣ ਸੇਵ ਕਮਾਈਆ। ਪੁਰਖ ਅਕਾਲ ਹੋ ਤਿਆਰ, ਅਜੂਨੀ ਰਹਿਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਸਮਾਈਆ। ਆਪਣੇ ਰੰਗ ਹਰਿ ਜੂ ਰਾਤਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸਚਖੰਡ ਨਿਵਾਸੀ ਖੇਲੇ ਖੇਲ ਖੇਲ ਤਮਾਸ਼ਾ, ਖੇਲਣਹਾਰਾ ਦਿਸ ਨਾ ਆਇੰਦਾ। ਮੰਡਲ ਮੰਡਪ ਪਾਵੇ ਰਾਸਾ, ਨੂਰ ਨੁਰਾਨਾ ਜੋਤੀ ਜੋਤ ਡਗਮਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕ ਦਲਾਸਾ, ਧੁਰ ਫ਼ਰਮਾਣਾ ਹਰਿ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਸਾਚੀ ਖੇਲ ਪੁਰਖ ਅਕਾਲ, ਅਨਭਵ ਆਪਣੀ ਧਾਰ ਚਲਾਈਆ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜਾਤਾ ਵਡ ਬਲਵਾਨ, ਪੁਰਖ ਬਿਧਾਤਾ ਵੇਸ ਵਟਾਈਆ। ਪਾਰਬ੍ਰਹਮ ਬ੍ਰਹਮ ਨਿਸ਼ਾਨ, ਸਤਿ ਸਤਿਵਾਦੀ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਸਾਚਾ ਮਾਰਗ ਸ੍ਰੀ ਭਗਵਾਨ, ਆਦਿ ਪੁਰਖ ਆਪ ਲਗਾਇੰਦਾ । ਘਰ ਮਾਚੇ ਮੇਲਾ ਖੇਲ ਮਹਾਨ, ਖ਼ਾਲਕ ਖ਼ਲਕ ਵੇਸ ਵਟਾਇੰਦਾ। ਸਚਖੰਡ ਨਿਵਾਸੀ ਨੂਰ ਮਹਾਨ, ਮੁਕਾਮੇ ਹੱਕ ਡਗਮਗਾਇੰਦਾ। ਲੇਖਾ ਜਾਣੇ ਜੀਵ ਜਹਾਨ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਆਤਮ ਬ੍ਰਹਮ ਕਰ ਪਰਧਾਨ, ਬ੍ਰਹਮ ਆਪਣੀ ਅੰਸ ਬਣਾਇੰਦਾ। ਪੰਜ ਤੱਤ ਕਾਇਆ ਦੇਵੇ ਦਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਹਰਿ ਅਵੱਲਾ, ਆਦਿ ਪੁਰਖ ਆਪ ਚੁਕਾਈਆ। ਨਰ ਨਰਾਇਣ ਇਕ ਇਕੱਲਾ, ਨਰ ਨਰੇਸ਼ ਵੇਸ ਵਟਾਈਆ । ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪ ਫੜਾਇਆ ਆਪਣਾ ਪੱਲਾ, ਸ਼ਬਦੀ ਡੋਰ ਡੋਰ ਬੰਧਾਈਆ। ਵਸਣਹਾਰਾ ਸਚ ਮਹੱਲਾ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਦੀਪਕ ਜੋਤ ਜੋਤ ਨਿਰੰਜਣ ਆਪੇ ਬੱਲਾ, ਘਟ ਘਟ ਆਪ ਕਰੇ ਰੁਸ਼ਨਾਈਆ। ਸ਼ਬਦ ਸੰਦੇਸ਼ ਏਕਾ ਘੱਲਾ, ਅਨਹਦ ਨਾਦੀ ਨਾਦ ਵਜਾਈਆ। ਸਰਗੁਣ ਅੰਦਰ ਨਿਰਗੁਣ ਰੱਲਾ, ਆਪ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਲੱਖ ਚੁਰਾਸੀ ਖੇਲ ਖਲਾਈਆ। ਲੱਖ ਚੁਰਾਸੀ ਖੇਲ ਅਪਾਰ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਜੇਰਜ ਅੰਡ ਕਰ ਤਿਆਰ, ਉਤਭੁਜ ਸੇਤਜ ਵੰਡ ਵੰਡਾਇੰਦਾ। ਚਾਰੇ ਖਾਣੀ ਪਾਵੇ ਸਾਰ, ਚਾਰੇ ਬਾਣੀ ਆਪ ਪੜ੍ਹਾਇੰਦਾ। ਪਰਾ ਪਸੰਤੀ ਖੋਲ੍ਹ ਕਿਵਾੜ, ਮਧਮ ਬੈਖਰੀ ਆਪੇ ਗਾਇੰਦਾ। ਚਾਰੇ ਕੁੰਟਾਂ ਹੋ ਉਜਿਆਰ, ਦਹਿ ਦਿਸ਼ਾ ਡੰਕ ਵਜਾਇੰਦਾ। ਚਾਰੇ ਵੇਦਾਂ ਕਰ ਪਸਾਰ, ਚਾਰ ਯੁਗ ਵੰਡ ਵੰਡਾਇੰਦਾ। ਚਾਰ ਵਰਨਾਂ ਦੇ ਅਧਾਰ, ਏਕਾ ਅੱਖਰ ਵੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੀਵਣ ਜੀਵ ਆਪ ਉਪਾਇੰਦਾ। ਜੀਵਣ ਜੀਵ ਆਪ ਉਪਾ, ਹਰਿ ਅਚਰਜ ਖੇਲ ਕਰਾਈਆ। ਪਾਰਬ੍ਰਹਮ ਬ੍ਰਹਮ ਵੰਡ ਵੰਡਾ, ਤ੍ਰੈਗੁਣ ਮਾਇਆ ਜੋੜ ਜੁੜਾਈਆ। ਪੰਜ ਤੱਤ ਘਾੜਨ ਲਏ ਘੜਾ, ਰਕਤ ਬੂੰਦ ਸੋਭਾ ਪਾਈਆ। ਮਨ ਮਤ ਬੁਧ ਦਏ ਵਸਾ, ਘਰ ਬੰਕ ਲਏ ਸੁਹਾਈਆ। ਘਰ ਵਿਚ ਘਰ ਲਏ ਪਰਗਟਾ, ਕਾਇਆ ਮੰਦਰ ਦਏ ਵਡਿਆਈਆ। ਮੰਦਰ ਅੰਦਰ ਦੀਪ ਜਗਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੰਧ ਅੰਧੇਰਾ ਦਏ ਮਿਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਪੁਰਖ ਅਗੰਮ, ਆਦਿ ਅੰਤ ਆਪ ਕਰਾਇੰਦਾ। ਜੁਗਾ ਜੁਗੰਤਰ ਜਾਣੇ ਕੰਮ, ਜੁਗ ਕਰਤਾ ਵੇਸ ਵਟਾਇੰਦਾ। ਲੇਖਾ ਜਾਣੇ ਪਵਣ ਸਵਾਸ ਦਮ, ਪਵਣ ਪਵਣਾਂ ਵਿਚ ਸਮਾਇੰਦਾ। ਆਪੇ ਘੜੇ ਆਪੇ ਲਏ ਭੰਨ, ਘੜਨ ਭੰਨਣਹਾਰ ਆਪ ਅਖਵਾਇੰਦਾ । ਆਪੇ ਦੇਵਣਹਾਰਾ ਦਾਨ, ਆਪੇ ਖਾਲੀ ਹੱਥ ਫਿਰਾਇੰਦਾ। ਆਪੇ ਵੇਖਣਹਾਰਾ ਮਾਰ ਧਿਆਨ, ਆਪੇ ਆਪਣਾ ਮੁਖ ਛੁਪਾਇੰਦਾ। ਆਪੇ ਹੋਏ ਜਾਣੀ ਜਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚੀ ਰਚਨਾ ਆਪ ਰਚਾਇੰਦਾ। ਸਾਚੀ ਰਚਨਾ ਹਰਿ ਜੂ ਰਚ, ਰਚ ਰਚ ਵੇਖ ਵਖਾਈਆ। ਨਿਰਗੁਣ ਅੰਦਰ ਵੜ ਵੜ ਸੱਚ, ਸਚ ਸਚ ਸਮਝਾਈਆ। ਕਾਇਆ ਮਾਟੀ ਭਾਂਡਾ ਕੱਚ, ਝੂਠੀ ਗਗਰੀ ਵੇਖ ਵਖਾਈਆ। ਤ੍ਰੈਗੁਣ ਲਾਏ ਏਕਾ ਆਂਚ, ਅਗਨੀ ਅੱਗ ਜਲਾਈਆ। ਪੰਜ ਤੱਤ ਤੱਤ ਬਣਾਏ ਸਾਂਝ, ਆਤਮ ਪਰਮਾਤਮ ਜੋੜ ਜੁੜਾਈਆ। ਨਾਰ ਪੁਰਖ ਪੁਰਖ ਨਾਰ ਕੋਇ ਨਾ ਦਿਸੇ ਬਾਂਝ, ਜਿਸ ਸਤਿਗੁਰ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਭੇਵ ਚੁਕਾਏ ਹਰਿ ਭਗਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਆਦਿ ਜੁਗਾਦਿ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਲੇਖਾ ਜਾਣੇ ਸਾਚੇ ਸੰਤ, ਸਤਿਗੁਰ ਆਪਣਾ ਰੂਪ ਧਰਾਈਆ। ਮਾਣਸ ਜਨਮ ਬਣਾਏ ਬਣਤ, ਘੜ ਭਾਂਡਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਈਆ। ਜੁਗ ਜੁਗ ਖੇਲ ਅਵੱਲੜਾ, ਕਰਨਹਾਰ ਕਰਤਾਰ। ਨਿਰਗੁਣ ਸਰਗੁਣ ਫੜਾਏ ਪੱਲੜਾ, ਦੋ ਜਹਾਨਾਂ ਪਾਵੇ ਸਾਰ। ਸਚ ਸਿੰਘਾਸਣ ਏਕਾ ਮਲੜਾ, ਆਤਮ ਸੇਜਾ ਕਰ ਵਿਚਾਰ। ਸਚ ਸੰਦੇਸ ਏਕਾ ਘੱਲੜਾ, ਅਨਹਦ ਸ਼ਬਦ ਸੱਚੀ ਧੁੰਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਕਰੇ ਅਪਾਰ। ਜੁਗ ਜੁਗ ਖੇਲ ਕਰੇ ਅਪਾਰਾ, ਅਪਰੰਪਰ ਵਡ ਵਡਿਆਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਵੇਸ ਵਟਾਈਆ। ਨਾਮ ਸ਼ਬਦ ਸਚ ਭੰਡਾਰਾ, ਪੁਰਖ ਅਕਾਲ ਇਕ ਵਰਤਾਈਆ। ਜੀਵਾਂ ਜੰਤਾਂ ਦੇ ਸਹਾਰਾ, ਸਾਧਾਂ ਸੰਤਾਂ ਲਏ ਤਰਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਸਿਰ ਆਪਣਾ ਹੱਥ ਟਿਕਾਈਆ। ਜੁਗ ਚੌਕੜੀ ਕਰੇ ਪਾਰ ਕਿਨਾਰਾ, ਸਤਿਜੁਗ ਤ੍ਰੇਤਾ ਦੁਆਪਰ ਰਹਿਣ ਨਾ ਪਾਈਆ। ਲੇਖਾ ਜਾਣੇ ਗੁਰ ਅਵਤਾਰਾ, ਗੁਰ ਗੁਰ ਸ਼ਬਦ ਕਰੇ ਪੜ੍ਹਾਈਆ। ਪੀਰ ਪੈਗ਼ੰਬਰ ਖੇਲ ਨਿਆਰਾ, ਦਸਤਗੀਰ ਵੇਖ ਵਖਾਈਆ। ਮੁਕਾਮੇ ਹੱਕ ਏਕਾ ਨਾਅਰਾ, ਹੱਕ ਹਕ਼ੀਕ਼ਤ ਦਏ ਜਣਾਈਆ। ਲਾਸ਼ਰੀਕ ਪਰਵਰਦਿਗਾਰਾ, ਬੇਐਬ ਨਾਉਂ ਖ਼ੁਦਾਈਆ। ਖ਼ਾਲਕ ਖ਼ਲਕ ਵੇਖੇ ਵੇਖਣਹਾਰਾ, ਮਖਲੂਕ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਆਪ ਚਲਾਏ ਸਾਚਾ ਮੰਤਰ, ਨਮੋ ਸਤਿ ਤੱਤ ਸਤਿ ਸਤਿ ਪੜ੍ਹਾਈਆ। ਸਤਿ ਸਤਿ ਹਰਿ ਕਾ ਨਾਉਂ, ਹਰਿ ਹਰਿ ਆਪ ਪਰਗਟਾਇੰਦਾ। ਆਪ ਵਖਾਏ ਹਰ ਘਟ ਥਾਉਂ, ਘਟ ਘਟ ਆਪਣਾ ਡੇਰਾ ਲਾਇੰਦਾ। ਜਨ ਭਗਤਾਂ ਬਣੇ ਪਿਤਾ ਮਾਉਂ, ਬਾਲ ਅਞਾਣੇ ਗੋਦ ਬਹਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਥਾਨ ਥਨੰਤਰ ਇਕ ਸੁਹਾਇੰਦਾ। ਪਕੜਨਹਾਰਾ ਆਪੇ ਬਾਂਹੋਂ, ਫੜ ਫੜ ਆਪਣੇ ਗਲੇ ਲਗਾਇੰਦਾ। ਕਰੇ ਕਰਾਏ ਸਚ ਨਿਆਉਂ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਏਕਾ ਹੱਥ ਰਖਾਇੰਦਾ। ਦੇਵੇ ਵਰ ਆਪ ਨਿਰੰਕਾਰ, ਨਿਰਗੁਣ ਵਡ ਵਡੀ ਵਡਿਆਈਆ। ਡੁੱਬਦੇ ਪਾਥਰ ਲਏ ਤਾਰ, ਪਾਹਨ ਆਪਣਾ ਚਰਨ ਛੁਹਾਈਆ। ਸੰਸਾਰ ਸਾਗਰ ਵੇਖੇ ਆਣ, ਡੂੰਘੀ ਗਾਗਰ ਭੇਵ ਚੁਕਾਈਆ। ਜੋ ਜਨ ਬਣੇ ਦਰ ਸੌਦਾਗਰ, ਸਾਚਾ ਵਣਜ ਵਣਜਾਰਾ ਇਕ ਵਖਾਈਆ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਮੈਲ ਧੁਵਾਈਆ। ਦਰ ਆਇਆਂ ਦਰ ਦੇਵੇ ਆਦਰ, ਦਰਦੀ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪਣੇ ਹੱਥ ਰਖਾਈਆ। ਸਾਚੀ ਵਸਤ ਰੱਖੇ ਹੱਥ, ਹਰਿ ਵੱਡਾ ਬੇਪਰਵਾਹਿਆ। ਜੁਗ ਜੁਗ ਖੇਲ ਕਰੇ ਸਮਰਥ, ਨਿਰਗੁਣ ਸਰਗੁਣ ਵੇਸ ਵਟਾਇਆ। ਲੱਖ ਚੁਰਾਸੀ ਪਾਏ ਨੱਥ, ਜੀਵ ਜੰਤ ਰਿਹਾ ਫਿਰਾਇਆ। ਨਿਰਧਨ ਨਿਰਧਨ ਪੂਰੀ ਕਰੇ ਆਸ, ਆਸਾਵੰਤ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਵਖਾਇਆ। ਸਾਚੀ ਵਸਤ ਸਾਚੀ ਦਾਤ, ਸੋ ਸਤਿਗੁਰ ਆਪ ਵਰਤਾਈਆ। ਲੋਕਮਾਤ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਪਿਤਾ ਪੂਤ ਏਕਾ ਸਾਕ, ਮਾਤਾ ਕੁੱਖ ਕੁੱਖ ਸੁਹਾਈਆ। ਸੁਕਲਾ ਕਿਸ਼ਨਾ ਮਿਟੇ ਅੰਧੇਰੀ ਰਾਤ, ਏਕਾ ਨੂਰ ਨੂਰ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਈਆ। ਸਾਚੀ ਵਸਤ ਝੋਲੀ ਪਾ, ਸਿਰ ਆਪਣਾ ਹੱਥ ਟਿਕਾਈਆ। ਬਾਲਕ ਜਨਮੇ ਘਰ ਵਿਚ ਆ, ਘਰ ਆਪਣਾ ਰੰਗ ਰੰਗਾਈਆ। ਮਾਤ ਪਿਤ ਪਿਤਾ ਮਾਤ ਖ਼ੁਸ਼ੀ ਲਏ ਮਨਾ, ਦਰ ਮੰਗਲ ਸਾਚਾ ਗਾਈਆ। ਨਾਤਾ ਬਿਧਾਤਾ ਜਗਤ ਜੁਗ ਲਏ ਬੰਧਾ, ਜੀਵਣ ਜੁਗਤ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਾਲਕ ਖ਼ਾਲਕ ਕਰ ਕਿਰਪਾ ਝੋਲੀ ਪਾਈਆ। ਮਨ ਮਤ ਨਾਰ ਜਗਤ ਕਮਜ਼ਾਤ, ਕਲਜੁਗ ਘਰ ਘਰ ਕਰੇ ਲੜਾਈਆ। ਭੈਣ ਭਾਈ ਸਾਕ ਸੱਜਣ ਕੋਈ ਨਾ ਦੇਵੇ ਸਾਥ, ਸਗਲਾ ਸੰਗ ਸਰਬ ਤਜਾਈਆ। ਸਾਂਤ ਨਾ ਆਵੇ ਦਿਵਸ ਰਾਤ, ਘੜੀ ਪਲ ਨਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਰਖਾਈਆ। ਮਨ ਮਤ ਮਤ ਹੋਏ ਦੂਰ, ਗੁਰਮੁਖ ਘਰ ਰਹਿਣ ਨਾ ਪਾਈਆ। ਪੰਜ ਤੱਤ ਕਾਇਆ ਤਨ ਨਾ ਤਪੇ ਤੰਦੂਰ, ਸਾਂਤਕ ਸਤਿ ਸਤਿ ਵਰਤਾਈਆ। ਅੰਮ੍ਰਿਤ ਮੇਘ ਬਰਸੇ ਇਕ ਜ਼ਰੂਰ, ਝਿਰਨਾ ਨਿਝਰ ਦਏ ਝਿਰਾਈਆ। ਪਿਛਲੇ ਬਖ਼ਸ਼ੇ ਸਰਬ ਕਸੂਰ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਇਕ ਦੂਜੇ ਨੂੰ ਕੋਈ ਨਾ ਸਕੇ ਘੂਰ, ਪਰੇਮ ਪਰੇਮ ਨਾਲ ਮਿਲਾਈਆ। ਆਤਮ ਕੋਲੋਂ ਆਤਮ ਕਦੇ ਨਾ ਹੋਵੇ ਦੂਰ, ਪਰਮਾਤਮਾ ਮੇਲਾ ਕਰੇ ਸਹਿਜ ਸੁਭਾਈਆ। ਜਗਤ ਵਿਕਾਰਾ ਕਰੇ ਚੂਰੋ ਚੂਰ, ਨਾਮ ਖੰਡਾਂ ਇਕ ਚਮਕਾਈਆ। ਸਤੋ ਗੁਣ ਕਰੇ ਭਰਪੂਰ, ਤਾਮਸ ਤ੍ਰਿਸਨਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਮੇਲਾ ਦਏ ਮਿਲਾਈਆ। ਘਰ ਵਿਚ ਮੇਲਾ ਦਏ ਮਿਲਾ, ਮਿਲ ਮਿਲ ਖ਼ੁਸ਼ੀ ਜਣਾਇੰਦਾ। ਦੁਖ ਦਰਦ ਦਰਦ ਦਏ ਕਢਾ, ਸੁਖ ਸੁਖ ਨਾਲ ਮਿਲਾਇੰਦਾ। ਇਕ ਦੂਜੇ ਨੂੰ ਹੱਥ ਨਾਲ ਹੱਥ ਦਏ ਫੜਾ, ਸਮਰਥ ਅੰਦਰੇ ਅੰਦਰ ਬੰਧਨ ਪਾਇੰਦਾ। ਮਨ ਹੰਕਾਰੀ ਦੇਵੇ ਢਾਹ, ਮਨ ਕਾ ਮਣਕਾ ਆਪ ਫਿਰਾਇੰਦਾ। ਸਾਚੇ ਮਾਰਗ ਦੇਵੇ ਲਾ, ਗੁਰਮਤ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸੋਭਾਵੰਤ ਸੁਹਾਇੰਦਾ। ਬਿਨ ਦਵਾਈਉਂ ਕਰੇ ਇਲਾਜ, ਗੁਰ ਸਤਿਗੁਰ ਹੱਥ ਵਡਿਆਈਆ। ਦੁਖੀਆਂ ਦਰਦੀਆਂ ਪੂਰਾ ਕਰੇ ਕਾਜ, ਕਰ ਕਿਰਪਾ ਦਇਆ ਕਮਾਈਆ। ਜਿਸ ਤਨ ਪੰਜ ਤੱਤ ਲਿਆ ਸਾਜ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਰਜੋ ਤਮੋ ਸਤੋ ਬੰਧਨ ਪਾਈਆ। ਜੋ ਅੰਦਰ ਵੜ ਚਲਾਏ ਜਹਾਜ਼, ਬਣ ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਗ ਸੋਗ ਚਿੰਤਾ ਦੁੱਖ ਆਪਣੇ ਹੱਥ ਰਖਾਈਆ। ਚਿੰਤਾ ਦੁਖ ਰੋਗ ਪੂਰਬ ਕਰਮ, ਕਰਮ ਕਰਮਾਂ ਨਾਲ ਬੰਧਾਇੰਦਾ । ਲੇਖਾ ਜਾਣੇ ਮਾਨਸ ਜਨਮ, ਜਨਮ ਜਨਮ ਫੋਲ ਫੁਲਾਇੰਦਾ। ਜਿਸ ਜਨ ਬਖ਼ਸ਼ੇ ਆਪਣੀ ਸਰਨ, ਸਿਰ ਆਪਣਾ ਹੱਥ ਰਖਾਇੰਦਾ। ਤਿਸ ਨਾਤਾ ਤੋੜੇ ਜਨਮ ਮਰਨ, ਮਰਨ ਜਨਮ ਪੰਧ ਮੁਕਾਇੰਦਾ। ਕਿਰਪਾ ਕਰੇ ਕਰਨੀ ਕਰਨ, ਕਰਤਾ ਪੁਰਖ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਾਚੀ ਦਵਾ ਹਰਿ ਕਾ ਨਾਉਂ, ਹਰਿ ਹਰਿ ਆਪ ਪਿਆਈਆ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ, ਤੱਤੀ ਵਾ ਨਾ ਲਾਗੇ ਰਾਈਆ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਾਇਆ ਵੇਖ ਵਖਾਈਆ। ਪੰਜ ਤੱਤ ਕਾਇਆ ਵੇਖੇ ਅਗਨੀ ਅੱਗ, ਹੱਡ ਮਾਸ ਨਾੜੀ ਤਨ ਜਲਾਇਆ। ਦਿਵਸ ਰੈਣ ਜੀਵਤ ਜੀਅ ਦੁਖੀਆ ਜਗ, ਜੀਵਣ ਮੁਕਤ ਨਾ ਕੋਇ ਕਰਾਇਆ। ਨਾੜੀ ਨਾੜੀ ਗਏ ਬੱਝ, ਬਹੱਤਰ ਤੰਦੀ ਤੰਦ ਰਖਾਇਆ। ਤਿੰਨ ਸੌ ਸੱਠ ਹਾਡੀ ਵਿਚੋਂ ਕੋਈ ਨਾ ਸਕੇ ਕੱਢ, ਧਨੰਤਰ ਬੈਠਾ ਮੁਖ ਛੁਪਾਇਆ। ਜਿਸ ਜਨ ਕਿਰਪਾ ਕਰੇ ਪੁਰਖ ਸਮਰਥ, ਦੁੱਖ ਦਰਦ ਰਹੇ ਨਾ ਰਾਇਆ। ਸਾਚਾ ਮਾਰਗ ਦੇਵੇ ਦੱਸ, ਏਕਾ ਅੱਖਰ ਜਾਪ ਪੜ੍ਹਾਇਆ। ਸੋ ਪੁਰਖ ਨਿਰੰਜਣ ਹੋਏ ਵਸ, ਹੰ ਮੇਲਾ ਸਹਿਜ ਸੁਭਾਇਆ। ਜਗਤ ਦਲਿੱਦਰ ਜਾਏ ਨੱਸ, ਸੁਖ ਸਹਿਜੇ ਸਹਿਜ ਘਰ ਆਇਆ। ਹਿਰਦੇ ਅੰਦਰ ਸਤਿਗੁਰ ਪੂਰਾ ਜਾਏ ਵਸ, ਦਿਵਸ ਰੈਣ ਰੈਣ ਦਿਵਸ ਬਿਨ ਨੇਤਰ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਖ ਦਾਰੂ ਇਕ ਸਮਝਾਇਆ। ਦੁਖ ਦਾਰੂ ਵੇਖੇ ਦਰਦ, ਵੇਖਣਹਾਰਾ ਆਪ ਹੋ ਆਈਆ। ਕਦੇ ਤੱਤੀ ਕਾਇਆ ਕਦੇ ਸਰਦ, ਭੇਵ ਕੋਇ ਨਾ ਪਾਈਆ। ਨੇਤਰ ਨੈਣ ਹੋਣ ਜ਼ਰਦ, ਦੁੱਖ ਦੁੱਖ ਵਿਚ ਛੁਪਾਈਆ। ਨਾ ਰੋਗ ਨਾਰੀ ਨਾ ਕੋਈ ਮਰਦ, ਮਰਦ ਨਾਰੀ ਦਿਸ ਕਿਸੇ ਨਾ ਆਈਆ। ਪਾਰਬ੍ਰਹਮ ਸਤਿਗੁਰ ਪੂਰਾ ਸ਼ਬਦ ਸਰੂਪੀ ਇਕੋ ਫੇਰੇ ਕਰਦ, ਨਾੜੀ ਨਾੜੀ ਸਾਫ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਦਵਾ ਦਇਆ ਕਮਾਈਆ। ਬਿਨ ਦਵਾ ਆਇਆ ਤਬੀਬ, ਵੇਖੇ ਵੇਖਣਹਾਰਾ। ਵੇਖਣਹਾਰਾ ਹੋ ਕਰੀਬ, ਨੇਤਰ ਨੈਣ ਨੈਣ ਉਘਾੜਾ। ਪਿਛਲਾ ਅਗਲਾ ਅਗਲਾ ਪਿਛਲਾ ਬਖ਼ਸ਼ੇ ਆਪ ਨਸੀਬ, ਨਿਸਬਤ ਨਿਸਬਤ ਆਪਣੇ ਹੱਥ ਰਖੇ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅੰਮ੍ਰਿਤ ਆਤਮ ਦੇਵੇ ਠੰਡਾ ਠਾਰਾ। ਘਟ ਘਟ ਅੰਦਰ ਹਰਿ ਕਾ ਗਿਆਨ, ਹਰੀ ਹਰਿ ਆਦਿ ਜੁਗਾਦਿ ਰਖਾਇੰਦਾ। ਬਿਨ ਸਤਿਗੁਰ ਪੂਰੇ ਮਿਲੇ ਨਾ ਕਿਸੇ ਨਿਸ਼ਾਨ, ਜੀਵ ਜੰਤ ਸਰਬ ਕੁਰਲਾਇੰਦਾ। ਗੁਰ ਸਤਿਗੁਰ ਪੂਰਾ ਹੋਏ ਮਿਹਰਵਾਨ, ਨੌਂ ਦੁਵਾਰੇ ਖੋਜ ਖੁਜਾਇੰਦਾ। ਸੁਖਮਨ ਟੇਢੀ ਬੰਕ ਵੇਖੇ ਮਾਰ ਧਿਆਨ, ਆਪ ਆਪਣਾ ਭੇਵ ਚੁਕਾਇੰਦਾ। ਈੜਾ ਪਿੰਗਲ ਹੋਏ ਹੈਰਾਨ, ਨੇਤਰ ਨੈਣ ਨਾ ਕੋਇ ਉਠਾਇੰਦਾ। ਨਾਤਾ ਤੁਟੇ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਆਸਾ ਤ੍ਰਿਸਨਾ ਹਉਮੇ ਹੰਗਤਾ ਜੂਠ ਝੂਠ ਮੁੱਕੇ ਦੁਕਾਨ, ਮਾਇਆ ਮਮਤਾ ਹੱਟ ਨਾ ਕੋਇ ਵਿਕਾਇੰਦਾ। ਅੰਮ੍ਰਿਤ ਆਤਮ ਨਿਝਰ ਝਿਰਨਾ ਝਿਰਾਏ ਸ੍ਰੀ ਭਗਵਾਨ, ਰਸ ਰਸਕ ਇਕ ਵਖਾਇੰਦਾ। ਦੀਪਕ ਜੋਤੀ ਦੇਵੇ ਬਾਲ, ਅਗਿਆਨ, ਅੰਧੇਰ ਮਿਟਾਇੰਦਾ। ਅਨਹਦ ਸ਼ਬਦ ਸੁਣਾਏ ਜਸ ਧੁਨਕਾਨ, ਧੁਨ ਆਤਮ ਰਾਗ ਅਲਾਇੰਦਾ। ਬਜਰ ਕਪਾਟੀ ਤੋੜੇ ਆਣ, ਨਾਮ ਖੰਡਾ ਹੱਥ ਉਠਾਇੰਦਾ। ਘਰ ਵਿਚ ਘਰ ਵਖਾਏ ਮਕਾਨ, ਚਾਰ ਦੀਵਾਰੀ ਨਾ ਕੋਇ ਬਣਾਇੰਦਾ। ਨਿਰਮਲ ਜੋਤ ਜਗੇ ਮਹਾਨ, ਜੋਤ ਨਿਰੰਜਣ ਡਗਮਗਾਇੰਦਾ। ਆਤਮ ਸੇਜਾ ਹੋ ਪਰਧਾਨ, ਸਚ ਸਿੰਘਾਸਣ ਆਸਣ ਲਾਇੰਦਾ। ਸੁਰਤੀ ਸ਼ਬਦੀ ਦਏ ਗਿਆਨ, ਮੂਰਤ ਅਕਾਲ ਵੇਖ ਵਖਾਇੰਦਾ। ਨਾਤਾ ਤੋੜ ਦੋ ਜਹਾਨ, ਆਪ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਿਆਨ ਪਰਕਾਸ਼ ਇਕ ਕਰਾਇੰਦਾ। ਗਿਆਨ ਪਰਕਾਸ਼ ਹੋਵੇ ਭਾਨ, ਸੂਰਜ ਚੰਦ ਮੁੱਖ ਸ਼ਰਮਾਈਆ । ਏਕਾ ਰਾਗ ਸੁਣਾਏ ਕਾਨ, ਛੱਤੀ ਰਾਗ ਭੇਵ ਚੁਕਾਈਆ। ਇਕ ਵਖਾਏ ਮੰਦਰ ਮਕਾਨ, ਘਰ ਘਰ ਵਿਚ ਪੜਦਾ ਲਾਹੀਆ। ਏਕਾ ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਤ੍ਰਿਸਨਾ ਭੁੱਖ ਗਵਾਈਆ। ਏਕਾ ਈਸ਼ ਜੀਵ ਹੋਏ ਬਲਵਾਨ, ਈਸ਼ ਜੀਵ ਲਏ ਮਿਲਾਈਆ। ਏਕਾ ਪਾਰਬ੍ਰਹਮ ਬ੍ਰਹਮ ਵੇਖੇ ਆਣ, ਬੇਅੰਤ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗਿਆਨ ਇਕ ਜਣਾਈਆ। ਸਚ ਗਿਆਨ ਸਤਿਗੁਰ ਚਰਨ, ਏਕਾ ਓਟ ਸਰਨਾਈਆ। ਨੇਤਰ ਖੁਲ੍ਹੇ ਹਰਨ ਫਰਨ, ਦੋਏ ਲੋਚਨ ਬੰਦ ਕਰਾਈਆ। ਨਾਤਾ ਤੁਟੇ ਵਰਨ ਬਰਨ, ਜ਼ਾਤ ਪਾਤ ਰਹਿਣ ਨਾ ਪਾਈਆ। ਪੁਰਖ ਅਕਾਲ ਇਕੋ ਸਰਨ, ਦੂਜੀ ਓਟ ਨਾ ਕੋਇ ਜਣਾਈਆ। ਕਿਰਪਾ ਕਰੇ ਕਰਨੀ ਕਰਨ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗਿਆਨ ਇਕ ਵਖਾਈਆ। ਸਚ ਗਿਆਨ ਨਿਸ਼ਅੱਖਰ, ਲਿਖਣ ਪੜ੍ਹਣ ਵਿਚ ਨਾ ਆਇਆ। ਪੁਰਖ ਅਬਿਨਾਸ਼ੀ ਉਹਲੇ ਰੱਖਿਆ ਬਜਰ ਕਪਾਟੀ ਪੱਥਰ, ਦਿਸ ਕਿਸੇ ਨਾ ਆਇਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵਿਰੋਲਣ ਅੱਥਰ, ਨੇਤਰ ਨੈਣਾਂ ਨੀਰ ਵਹਾਇਆ। ਗੁਰਮੁਖ ਵਿਰਲਾ ਚੋਟੀ ਚੜ੍ਹੇ ਸਿਖਰ, ਜਿਸ ਸਤਿਗੁਰ ਪੂਰਾ ਦਏ ਚੜ੍ਹਾਇਆ। ਅੱਗੇ ਹਰਿ ਜੂ ਮਿਲੇ ਮਿੱਤਰ, ਮਿੱਤਰ ਪਿਆਰਾ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗਿਆਨ ਇਕ ਵਖਾਇਆ। ਸਾਚਾ ਗਿਆਨ ਸਤਿਗੁਰ ਚਰਨ ਧੂੜ, ਟਿੱਕਾ ਮਸਤਕ ਇਕ ਜਣਾਇਆ। ਚਤੁਰ ਸੁਘੜ ਸਿਆਣ ਕਰੇ ਮੂਰਖ ਮੁਗਧ ਮੂੜ੍ਹ, ਮੂੜ੍ਹੇ ਆਪਣੇ ਧੰਦੇ ਲਾਈਆ। ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹ, ਉਤਰ ਕਦੇ ਨਾ ਜਾਈਆ। ਆਤਮ ਪਰਮਾਤਮ ਜੋਤੀ ਨੂਰ, ਨੂਰ ਨੁਰਾਨਾ ਦਏ ਦਰਸਾਈਆ। ਦਰਸ ਦਿਖਾਏ ਹਾਜ਼ਰ ਹਜ਼ੂਰ, ਹਾਜ਼ਰ ਹਜ਼ੂਰ ਫੇਰਾ ਪਾਈਆ। ਅੱਠੇ ਪਹਿਰ ਦਿਵਸ ਰੈਣ ਬਖ਼ਸ਼ੇ ਨਾਮ ਸਰੂਰ, ਚਿੰਤਾ ਦੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗਿਆਨ ਇਕ ਚਮਕਾਈਆ। ਸਚ ਗਿਆਨ ਸਚ ਪਰਕਾਸ਼, ਹਰਿ ਪਰਕਾਸ਼ ਆਪ ਵਖਾਇੰਦਾ। ਜੁਗ ਜੁਗ ਜਨ ਭਗਤਾਂ ਹੋਏ ਦਾਸ, ਬਣ ਸੇਵਕ ਸੇਵ ਕਮਾਇੰਦਾ। ਪ੍ਰਭ ਮਿਲਣ ਦੀ ਜੋ ਜਨ ਰੱਖੇ ਆਸ, ਤਿਸ ਆਪਣਾ ਮੇਲ ਕਰਾਇੰਦਾ। ਨਾਤਾ ਤੋੜ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਡੇਰਾ ਢਾਹਿੰਦਾ। ਗੁਰਸਿਖ ਤੇਰਾ ਵੇਖਣਹਾਰਾ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਇੰਦਾ। ਹਰਿਜਨ ਕਦੇ ਨਾ ਹੋਏ ਨਿਰਾਸ, ਜੋ ਇਕੋ ਓਟ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਿਆਨ ਗਿਆਨ ਗਿਆਨ ਚਮਕਾਇੰਦਾ। ਹਰਿ ਕਾ ਗਿਆਨ ਹਰਿ ਕਾ ਰੂਪ, ਹਰਿ ਵਿਚ ਰਿਹਾ ਸਮਾਈਆ। ਹਰਿ ਜੂ ਵਸੇ ਚਾਰੇ ਕੂਟ, ਦਹਿ ਦਿਸ਼ਾ ਫੇਰਾ ਪਾਈਆ। ਨਾਤਾ ਤੋੜੇ ਜੂਠ ਝੂਠ, ਤਿਸ ਗੁਰਮੁਖ ਮਿਲੇ ਵਡਿਆਈਆ। ਪ੍ਰਭ ਵੇਖੇ ਆ ਆ ਸਾਚਾ ਪੂਤ, ਪੂਤ ਸਪੂਤਾ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਿਆਨ ਪਰਕਾਸ਼ ਇਕ ਕਰਾਈਆ। ਗਿਆਨ ਪਰਕਾਸ਼ ਹੋਏ ਨੇਤਰ ਅੰਧ, ਅਗਿਆਨ ਅੰਧੇਰ ਚੁਕਾਇੰਦਾ। ਸੁਰਤੀ ਮੁਕਾਏ ਆਪਣਾ ਪੰਧ, ਸ਼ਬਦੀ ਮੇਲ ਮਿਲਾਇੰਦਾ। ਨਾਤਾ ਤੁਟੇ ਬੱਤੀ ਦੰਦ, ਅਜਪਾ ਜਾਪ ਆਪ ਕਰਾਇੰਦਾ। ਲੇਖਾ ਚੁਕੇ ਜੇਰਜ ਅੰਡ, ਜੋਤੀ ਜੋਤ ਜੋਤ ਮਿਲਾਇੰਦਾ। ਆਤਮ ਅੰਤਰ ਇਕ ਅਨੰਦ, ਪਰਮਾਨੰਦ ਵਖਾਇੰਦਾ। ਰਸਨਾ ਤਜੇ ਮਦਿਰਾ ਮਾਸ ਗੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਇਕੋ ਨਾਤਾ, ਵਰਨ ਗੋਤ ਨਾ ਕੋਇ ਪਛਾਤਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਹਰਿ ਕਾ ਗਿਆਨ ਨਾ ਕੋਇ ਰੂਪ ਰੰਗ ਨਜ਼ਰ ਕੋਇ ਨਾ ਆਈਆ। ਗੁਰਮੁਖ ਮੇਲਾ ਆਤਮ ਸੇਜ ਪਲੰਘ, ਘਰ ਸਾਚੇ ਵੱਜੇ ਵਧਾਈਆ। ਦਿਵਸ ਰੈਣ ਇਕ ਅਨੰਦ, ਅਨੰਦ ਮੰਗਲ ਏਕਾ ਗਾਈਆ। ਗੀਤ ਗੋਬਿੰਦ ਸਾਚਾ ਛੰਦ, ਸਾਚਾ ਸੋਹਲਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗਿਆਨ ਇਕ ਦ੍ਰਿੜਾਈਆ। ਸਚ ਗਿਆਨ ਨਾਮ ਸਤਿ, ਸਤਿ ਸਤਿ ਸਮਝਾਇਆ। ਘਰ ਵਿਚ ਉਪਜੇ ਬ੍ਰਹਮ ਮਤ, ਮਨ ਮਤ ਰਹੇ ਨਾ ਰਾਇਆ। ਸਤਿ ਸੰਤੋਖ ਧੀਰਜ ਜਤ, ਸਤਿ ਸਤਿਵਾਦੀ ਆਪ ਬੰਧਾਇਆ। ਏਥੇ ਓਥੇ ਰੱਖੇ ਪਤ, ਸਿਰ ਆਪਣਾ ਹੱਥ ਟਿਕਾਇਆ। ਪੰਚ ਵਿਕਾਰਾ ਪਾਏ ਨੱਥ, ਏਕਾ ਡੋਰੀ ਹੱਥ ਰਖਾਇਆ। ਸਰਬ ਜੀਆਂ ਜਾਣੇ ਮਿਤ ਗਤ, ਹਰਿਜਨ ਵੇਖੇ ਥਾਉਂ ਥਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗਿਆਨ ਇਕ ਸਮਝਾਇਆ। ਸਚ ਗਿਆਨ ਚਰਨ ਕਵਲ, ਹਰਿ ਸਰਨ ਸੱਚੀ ਸਰਨਾਈਆ। ਮਿਲੇ ਵਡਿਆਈ ਉਪਰ ਧਵਲ, ਅੱਗੇ ਲੇਖਾ ਰਹੇ ਨਾ ਰਾਈਆ। ਉਲਟਾ ਹੋਏ ਨਾਭ ਕਵਲ, ਕਵਲਾ ਕਵਲ ਭੁਵਾਈਆ। ਨਿਰਗੁਣ ਸਰਗੁਣ ਅੰਦਰ ਜਾਏ ਮਵਲ, ਆਪ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਅੰਦਰ ਗਿਆਨ ਦਏ ਪਰਗਟਾਈਆ। ਕਾਇਆ ਅੰਦਰ ਗਿਆਨ ਭੰਡਾਰਾ, ਹਰਿ ਸਤਿਗੁਰ ਆਪ ਰਖਾਇਆ। ਗੁਰਮੁਖ ਵਿਰਲਾ ਬਣੇ ਵਣਜਾਰਾ, ਆਪਣਾ ਹੱਟ ਲਏ ਖੁਲ੍ਹਾਇਆ। ਸ੍ਰਿਸ਼ਟੀ ਰੋਵੇ ਜ਼ਾਰੋ ਜ਼ਾਰਾ, ਨਾਮ ਅਨਮੁਲੜਾ ਹੱਥ ਕਿਸੇ ਨਾ ਆਇਆ। ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਚੜ੍ਹ ਚੜ੍ਹ ਵੇਖਣ ਡੂੰਘੀਆਂ ਗਾਰਾ, ਦਹਿ ਦਿਸ਼ਾ ਫੇਰਾ ਪਾਇਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਮੰਗੇ ਇਕ ਸਹਾਰਾ, ਪ੍ਰਭ ਚਰਨ ਧਿਆਨ ਲਗਾਇਆ। ਨਾਨਕ ਗੋਬਿੰਦ ਵੇਖੇ ਵਿਗਸੇ ਵੇਖਣਹਾਰਾ, ਅਭੁੱਲ ਭੁੱਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਵਿਚ ਵਖਾਏ ਨਾਮ ਖਜ਼ਾਨਾ, ਦੂਈ ਦਵੈਤੀ ਪੜਦਾ ਲਾਹਿਆ। ਦੂਈ ਦਵੈਤੀ ਪੜਦਾ ਜਾਏ ਲੱਥ, ਮਾਇਆ ਮਮਤਾ ਰਹਿਣ ਨਾ ਪਾਈਆ। ਅੰਤਰ ਮਿਲੇ ਪੁਰਖ ਸਮਰਥ, ਨਿਰੰਤਰ ਬੈਠਾ ਆਸਣ ਲਾਈਆ। ਸਾਚਾ ਮਾਰਗ ਆਪੇ ਦੱਸ, ਆਪਣੇ ਰਾਹ ਚਲਾਈਆ। ਮੇਲ ਮਿਲਾਵਾ ਹੱਸ ਹੱਸ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਭਗਤ ਭਗਵਾਨ ਇਕ ਦੂਜੇ ਦਾ ਗਾਵਣ ਜਸ, ਘਰ ਏਕਾ ਬੈਠੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਿਆਨ ਧਿਆਨ ਏਕਾ ਨਾਮ ਦ੍ਰਿੜਾਈਆ। ਸ਼ਰੀਰਕ ਰੋਗ ਮਿਟੇ ਦੁੱਖ, ਦੁਖੀ ਜੀਵ ਨਾ ਕੋਇ ਕੁਰਲਾਇਆ। ਪੰਜ ਤੱਤ ਕਾਇਆ ਮਿਲੇ ਸੁਖ, ਸੁਖ ਸਾਗਰ ਰੂਪ ਵਟਾਇਆ। ਸੁਫਲ ਕਰੇ ਮਾਤ ਕੁੱਖ, ਜਨ ਜਨਨੀ ਲੇਖੇ ਲਾਇਆ। ਉਜਲ ਹੋਏ ਜਗਤ ਮੁਖ, ਜਿਸ ਨੇਤਰ ਸਤਿਗੁਰ ਦਰਸਨ ਪਾਇਆ। ਮਾਤ ਗਰਭ ਨਾ ਉਲਟਾ ਰੁੱਖ, ਲੱਖ ਚੁਰਾਸੀ ਫੰਦ ਕਟਾਇਆ। ਲੇਖੇ ਲੱਗਾ ਜਨਮ ਮਨੁੱਖ, ਜਨਮ ਮਰਨ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾਏ ਜੋ ਬੈਠਾ ਅੰਦਰ ਲੁਕ, ਸਵੱਛ ਸਰੂਪੀ ਸ਼ਾਹੋ ਭੂਪੀ ਆਪਣਾ ਰੂਪ ਵਟਾਇਆ। ਪੂਰਬ ਜਨਮ ਮਿਲਿਆ ਲਹਿਣਾ, ਸਤਿਗੁਰ ਨਿੰਦਿਆ ਮੁੱਖ ਰਖਾਈਆ। ਗੁਰੂ ਅਮਰਦਾਸ ਨਾ ਮੰਨਿਆ ਕਹਿਣਾ, ਬੈਠਾ ਮੁਖ ਭੁਵਾਈਆ। ਜਗਤ ਭਾਣਾ ਸਹਿਣਾ ਪੈਣਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਅੱਗੇ ਸਚਖੰਡ ਦੁਆਰੇ ਗੁਰ ਕੀ ਚਰਨੀ ਬਹਿਣਾ, ਰਾਮ ਦਾਸ ਹੋਏ ਸਹਾਈਆ। ਮਰਨ ਤੋਂ ਪਹਿਲੋਂ ਤਿੰਨ ਦਿਨ ਦਰਸਨ ਦੇਵੇ ਤੇਰੇ ਨੈਣਾਂ, ਗੁਰੂ ਅਮਰਦਾਸ ਅਮਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦੇਣਾ ਲਹਿਣਾ ਆਦਿ ਜੁਗਾਦਿ ਜੁਗਾਂ ਜੁਗੰਤਰ ਵੇਖੇ ਵਿਗਸੇ ਬੇਪਰਵਾਹੀਆ। ਚਰਨ ਕਵਲ ਸਚ ਪ੍ਰੀਤ, ਗੁਰਸਿਖ ਸਿਖ ਵਡਿਆਈਆ। ਆਦਿ ਜੁਗਾਦੀ ਸਤਿਗੁਰ ਰੀਤ, ਹਰਿ ਹਰਿ ਜਣਾਈਆ। ਕਾਇਆ ਕਰੇ ਪਤਿਤ ਪੁਨੀਤ, ਪਤਿਤ ਪਾਪੀ ਲਏ ਤਰਾਈਆ। ਧਾਮ ਵਖਾਏ ਇਕ ਅਨਡੀਠ, ਬੰਕ ਦੁਆਰਾ ਆਪ ਖੁਲ੍ਹਾਈਆ। ਆਤਮ ਪਰਮਾਤਮ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਜਲਾਈਆ। ਵੇਖਣਹਾਰਾ ਸਦ ਅਤੀਤ, ਨਿਤ ਨਵਿਤ ਵੇਸ ਵਟਾਈਆ। ਕਲਜੁਗ ਅੰਤਮ ਰਿਹਾ ਬੀਤ, ਜੁਗ ਚੌਕੜੀ ਮੁੱਖ ਭੁਆਈਆ। ਪੁਰਖ ਅਕਾਲ ਇਕ ਅਤੀਤ, ਤਖ਼ਤ ਨਿਵਾਸੀ ਸ਼ਾਹੋ ਸ਼ਬਾਸੀ ਸਚ ਮਹੱਲੇ ਉਚ ਅਟੱਲੇ ਆਪਣਾ ਆਸਣ ਲਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਇਕ ਪ੍ਰੀਤ, ਪ੍ਰੀਤੀਵਾਨ ਹਰਿ ਭਗਵਾਨ ਜੁਗ ਜੁਗ ਆਪਣਾ ਬੰਧਨ ਪਾਈਆ। ਸਚ ਪ੍ਰੀਤੀ ਸਾਚਾ ਮੇਲਾ, ਨਿਰਗੁਣ ਸਰਗੁਣ ਆਪ ਕਰਾਇੰਦਾ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਵੇਖ ਵਖਾਇੰਦਾ। ਵਸਣਹਾਰਾ ਧਾਮ ਨਿਵੇਲਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਆਦਿ ਜੁਗਾਦੀ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਧਨ ਇਕ ਰਖਾਇੰਦਾ। ਕੂੜਾ ਬੰਧਨ ਜਾਏ ਉਠ, ਬਲ ਬਲੀਆ ਬਲ ਜਣਾਇੰਦਾ। ਦੀਨ ਦਿਆਲ ਜਾਏ ਤੁਠ, ਅੰਤ ਦਇਆ ਕਮਾਇੰਦਾ। ਅੰਮ੍ਰਿਤ ਪੀਣਾ ਇਕੋ ਘੁੱਟ, ਰੋਗ ਸੋਗ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਦੇਹੀ ਦੁਖ ਲੱਥੇ ਸਰੀਰ, ਅੰਗ ਅੰਗ ਮਿਲੇ ਵਡਿਆਈਆ। ਮਨ ਚਿੰਦਿਆ ਦੇਵੇ ਧੀਰ, ਧੀਰਜ ਧੀਰ ਇਕ ਰਖਾਈਆ। ਹੱਡੀ ਹੱਡ ਕੱਢੇ ਪੀੜ, ਨਾੜ ਨਾੜ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁੱਖ ਦਰਦ ਕੱਟ ਜ਼ੰਜੀਰ, ਜਰਾ ਜਰਾ ਹੋਏ ਸਹਾਈਆ। ਸੋ ਪੁਰਖ ਨਿਰੰਜਣ ਬੇਪਰਵਾਹ, ਬੇਅੰਤ ਵਡੀ ਵਡਿਆਈਆ। ਹਰਿ ਪੁਰਖ ਨਿਰੰਜਣ ਸ਼ਹਿਨਸ਼ਾਹ, ਸਾਚੇ ਤਖ਼ਤ ਸੋਭਾ ਪਾਈਆ। ਏਕੰਕਾਰਾ ਅਗੰਮ ਅਥਾਹ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਆਦਿ ਨਿਰੰਜਣ ਨੂਰ ਰੁਸ਼ਨਾ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਸਾਚੇ ਥਾਂ, ਮਹੱਲ ਅਟੱਲ ਸੋਭਾ ਪਾਈਆ। ਸ੍ਰੀ ਭਗਵਾਨ ਹੁਕਮੀ ਹੁਕਮ ਰਿਹਾ ਵਰਤਾ, ਧੁਰ ਫ਼ਰਮਾਣਾ ਆਪ ਜਣਾਈਆ। ਪਾਰਬ੍ਰਹਮ ਪ੍ਰਭ ਵੇਸ ਵਟਾ, ਆਪਣੀ ਅਲਖ ਆਪ ਜਗਾਈਆ। ਸਚਖੰਡ ਦੁਆਰੇ ਡੇਰਾ ਲਾ, ਥਿਰ ਘਰ ਆਪਣੀ ਰਚਨ ਰਚਾਈਆ। ਥਿਰ ਘਰ ਸ਼ਬਦੀ ਸੁਤ ਬਹਾ, ਦੇਵੇ ਮਾਣ ਵਡਿਆਈਆ। ਸਾਚੇ ਸੁਤ ਸੇਵਾ ਲਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਈਆ। ਕਰੇ ਖੇਲ ਬੇਪਰਵਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ। ਬ੍ਰਹਿਮੰਡ ਖੰਡ ਆਪ ਉਪਾ, ਭੇਵ ਅਭੇਦ ਖੁਲ੍ਹਾਇੰਦਾ। ਵਿਸ਼ਨੂੰ ਵਿਸ਼ਵ ਰੂਪ ਧਰਾ, ਬ੍ਰਹਮਾ ਪਾਰਬ੍ਰਹਮ ਪਰਗਟਾਇੰਦਾ। ਕਵਲ ਕਵਲਾ ਕਵਲ ਖੁਲਾ, ਰਸ ਰਸੀਆ ਰਸ ਚੁਆਇੰਦਾ। ਸੁੰਨ ਅਗੰਮੀ ਆਪ ਸਮਾ, ਧੂੰਆਂਧਾਰ ਵੇਖ ਵਖਾਇੰਦਾ। ਸ਼ੰਕਰ ਮੇਲਾ ਸਹਿਜ ਸੁਭਾ, ਸਗਲਾ ਸੰਗ ਰਖਾਇੰਦਾ। ਨਿਰਗੁਣ ਨਿਰਾਕਾਰ ਬੇਪਰਵਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਪੁਰਖ ਅਕਾਲ ਆਪ ਜਣਾਈਆ। ਤਖ਼ਤ ਨਿਵਾਸੀ ਸ੍ਰੀ ਭਗਵਾਨਾ, ਗੇੜਾ ਗੇੜੇ ਵਿਚ ਰਖਾਈਆ। ਭੂਪਤ ਭੂਪ ਰਾਜ ਰਾਜਾਨਾ, ਬੇਅੰਤ ਵਡ ਵਡਆਈਆ। ਵਸਣਹਾਰਾ ਸਚ ਮਕਾਨਾ, ਸਚਖੰਡ ਸਾਚੇ ਸੋਭਾ ਪਾਈਆ। ਜੁਗਾ ਜੁਗੰਤਰ ਹੋ ਪਰਧਾਨਾ, ਲੋਕਮਾਤ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਨਾ, ਜੁਗ ਚੌਕੜੀ ਗੇੜਾ ਇਕ ਰਖਾਈਆ। ਨਵ ਨੌਂ ਚਾਰ ਖੇਲ ਮਹਾਨਾ, ਮਿਹਰਵਾਨਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਸਰਗੁਣ ਵੇਖੇ ਆ, ਆਦਿ ਜੁਗਾਦਿ ਰੂਪ ਧਰਾਇੰਦਾ। ਗੁਰ ਅਵਤਾਰ ਨਾਉਂ ਰਖਾ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਸ਼ਬਦੀ ਸ਼ਬਦ ਡੰਕ ਵਜਾ, ਜੀਵ ਜੰਤ ਆਪ ਉਠਾਇੰਦਾ। ਰਾਗੀ ਰਾਗ ਨਾਦ ਅਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਜੁਗ ਜੁਗ ਖੇਲ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣਾ ਰੂਪ ਧਰਾਈਆ। ਵੇਖੇ ਵਿਗਸੇ ਵੇਖਣਹਾਰਾ, ਜੁਗਾ ਜੁਗੰਤਰ ਵੇਸ ਵਟਾਈਆ। ਕਲਜੁਗ ਅੰਤਮ ਹੋ ਤਿਆਰਾ, ਨਿਰਵੈਰ ਨੂਰ ਕਰੇ ਰੁਸ਼ਨਾਈਆ। ਅਗੰਮ ਅਗੋਚਰ ਵਸਣਹਾਰਾ ਠਾਂਡੇ ਦਰਬਾਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਬਲ ਆਪ ਰਖਾਈਆ। ਆਪਣਾ ਬਲ ਰੱਖੇ ਭਗਵਾਨ, ਦੂਜਾ ਸੰਗ ਨਾ ਕੋਇ ਰਖਾਇੰਦਾ। ਨਿਰਗੁਣ ਨਿਰਗੁਣ ਹੋ ਪਰਧਾਨ, ਨਿਰਵੈਰ ਖੇਲ ਕਰਾਇੰਦਾ। ਸਚਖੰਡ ਵੇਖ ਮਕਾਨ, ਲੋਕਮਾਤ ਆਸਣ ਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਪਹਿਚਾਨ, ਆਪ ਆਪਣੀ ਬੂਝ ਬੁਝਾਇੰਦਾ। ਗੁਰ ਅਵਤਾਰਾਂ ਧੁਰ ਫ਼ਰਮਾਣ, ਸਚ ਸੰਦੇਸਾ ਇਕ ਸੁਣਾਇੰਦਾ। ਪੀਰ ਪੈਗ਼ੰਬਰ ਦੇਵੇ ਈਮਾਨ, ਆਲਮੀਨ ਰੂਪ ਵਟਾਇੰਦਾ। ਦਸਤਗੀਰ ਸਚ ਕਲਾਮ, ਕਲਮਾ ਨਬੀ ਆਪ ਪੜ੍ਹਾਇੰਦਾ। ਰਸੂਲ ਰਸੂਲਾਂ ਬਣ ਅਮਾਮ, ਉਮਤ ਆਪਣਾ ਰੰਗ ਵਖਾਇੰਦਾ। ਨਿਰਗੁਣ ਵੇਖ ਪਦ ਨਿਰਬਾਣ, ਨਾਨਕ ਮੇਲਾ ਆਪ ਕਰਾਇੰਦਾ। ਪੰਜ ਤੱਤ ਤੱਤ ਨਿਸ਼ਾਨ, ਜਗਤ ਨਿਸ਼ਾਨਾ ਇਕ ਰਖਾਇੰਦਾ। ਅੰਤਰ ਵਸ ਸ੍ਰੀ ਭਗਵਾਨ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਚਾਰ ਵਰਨ ਇਕ ਗਿਆਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਇੰਦਾ। ਰਾਓ ਰੰਕ ਰਾਜ ਰਾਜਾਨ ਇਕ ਮਕਾਨ, ਊਚ ਨੀਚ ਨਾ ਕੋਇ ਰਖਾਇੰਦਾ। ਸਤਿਨਾਮ ਸਾਚਾ ਦਾਨ, ਬਣ ਬਣ ਦਾਨੀ ਆਪ ਵਰਤਾਇੰਦਾ। ਅੰਤਮ ਦੇ ਕੇ ਗਿਆ ਧੁਰ ਫ਼ਰਮਾਣ, ਸਚ ਸੰਦੇਸਾ ਇਕ ਸੁਣਾਇੰਦਾ। ਅੰਤਮ ਕਲ ਨਿਹਕਲੰਕ ਆਵੇ ਬਲੀ ਬਲਵਾਨ, ਬਲ ਆਪਣਾ ਆਪ ਜਣਾਇੰਦਾ। ਜੂਠਾ ਝੂਠਾ ਮੇਟ ਨਿਸ਼ਾਨ, ਸਤਿ ਸਤਿਵਾਦੀ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਹਰਿ ਕਰਤਾਰਾ, ਆਦਿ ਜੁਗਾਦਿ ਕਰਾਈਆ। ਏਕਾ ਜੋਤੀ ਦਸ ਅਵਤਾਰਾ, ਏਕਾ ਨੂਰ ਨੂਰ ਰੁਸ਼ਨਾਈਆ। ਏਕਾ ਪੁਰਖ ਏਕਾ ਨਾਰਾ, ਪੂਤ ਸਪੂਤਾ ਏਕਾ ਜਾਈਆ। ਗੋਬਿੰਦ ਬਣਿਆ ਸੁਤ ਦੁਲਾਰਾ, ਪੁਰਖ ਅਕਾਲ ਖ਼ੁਸ਼ੀ ਮਨਾਈਆ । ਮਾਤਾ ਗੁਜਰੀ ਦਏ ਸਹਾਰਾ, ਤੇਗ ਬਹਾਦਰ ਵਡ ਵਡਿਆਈਆ। ਨੂਰੀ ਸ਼ਬਦ ਨੂਰ ਉਜਿਆਰਾ, ਰਕਤ ਬੂੰਦ ਨਾ ਬੰਧਨ ਪਾਈਆ। ਲੋਕਮਾਤ ਵੇਖ ਅਖਾੜਾ, ਮਹਾਂਬਲੀ ਫੇਰਾ ਪਾਈਆ। ਦੁਸ਼ਟ ਦਮਨ ਬਣ ਵਣਜਾਰਾ, ਸਾਚਾ ਵਣਜ ਇਕ ਕਰਾਈਆ। ਹੇਮ ਕੁੰਟ ਠਾਂਡੀ ਧਾਰਾ, ਸੀਤਲ ਧਾਰ ਇਕ ਵਹਾਈਆ। ਜੀਵ ਜੰਤਾਂ ਕਰ ਪਿਆਰਾ, ਅੰਮ੍ਰਿਤ ਮੇਘ ਗਿਆ ਬਰਸਾਈਆ। ਪੰਚਮ ਮੇਲ ਮੇਲ ਸੰਸਾਰਾ, ਪੰਚਮ ਦੇਵੇ ਮਾਣ ਵਡਿਆਈਆ। ਬੰਸ ਸਰਬੰਸ ਆਪੇ ਵਾਰਾ, ਆਪ ਆਪਣੀ ਖ਼ੁਸ਼ੀ ਮਨਾਈਆ। ਆਪੇ ਸੱਥਰ ਸੁੱਤਾ ਸਾਚੇ ਯਾਰਾ, ਸੂਲਾਂ ਸੇਜ ਆਪ ਹੰਢਾਈਆ। ਆਪ ਮੰਗੇ ਮੰਗ ਦੋਏ ਜੋੜ ਕਰੇ ਨਿਮਸਕਾਰਾ, ਪੁਰਖ ਅਕਾਲ ਤੇਰੀ ਸਰਨਾਈਆ। ਆਦਿ ਜੁਗਾਦਿ ਇਕ ਅਵਤਾਰਾ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਕਲ ਕਲਕੀ ਆਏ ਅਵਤਾਰਾ, ਸੰਬਲ ਨਗਰੀ ਡੇਰਾ ਲਾਈਆ। ਸ਼ਬਦੀ ਸ਼ਬਦ ਬਣੇ ਵਣਜਾਰਾ, ਸ਼ਬਦ ਗੁਰ ਇਕ ਪਰਗਟਾਈਆ। ਰਾਗਾਂ ਨਾਦਾਂ ਵਸੇ ਬਾਹਰਾ, ਤਾਲ ਤਲਵਾੜਾ ਨਾ ਕੋਇ ਰਖਾਈਆ। ਬੋਧ ਅਗਾਧ ਇਕ ਜੈਕਾਰਾ, ਜੈ ਜੈਕਾਰ ਆਪ ਸੁਣਾਈਆ। ਨਾਤਾ ਤੋੜੇ ਦੋ ਜਹਾਨ ਜੀਵ ਜੰਤ ਗਵਾਰਾ, ਸਾਧ ਸੰਤ ਵੇਖੇ ਥਾਉਂ ਥਾਈਂਆ। ਕਲਜੁਗ ਮੇਟੇ ਕੂੜ ਕੁੜਿਆਰਾ, ਅੰਧ ਅੰਧੇਰਾ ਦਏ ਗਵਾਈਆ। ਕਰੇ ਖੇਲ ਅਪਰ ਅਪਾਰਾ, ਆਪ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਵੇਲਾ ਅੰਤਮ ਔਣਾ, ਗੁਰ ਗੋਬਿੰਦ ਇਕ ਜਣਾਇੰਦਾ। ਸਿੰਘ ਰੂਪ ਹਰਿ ਵਟੌਣਾ, ਭੇਵ ਕੋਇ ਨਾ ਪਾਇੰਦਾ। ਨਾਮ ਖੰਡਾ ਇਕ ਚਮਕੌਣਾ, ਦੋ ਜਹਾਨਾਂ ਆਪ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਅੰਤ ਕਰੌਣਾ, ਥਿਰ ਕੋਇ ਰਹਿਣ ਨਾ ਪਾਇੰਦਾ। ਕਰੋੜ ਤੇਤੀਸਾ ਪੰਧ ਮੁਕੌਣਾ, ਸੁਰਪਤ ਇੰਦ ਡੇਰਾ ਢਾਹਿੰਦਾ। ਗੁਰਮੁਖ ਸਾਚੇ ਮਾਣ ਦਵੌਣਾ, ਗੁਰ ਗੋਬਿੰਦ ਗੋਦ ਸੁਹਾਇੰਦਾ। ਸਾਚਾ ਮਾਰਗ ਏਕਾ ਲੌਣਾ, ਚਾਰ ਵਰਨਾਂ ਗਲੇ ਲਗਾਇੰਦਾ। ਕਲਜੁਗ ਜੜ ਆਪ ਉਖੜਾਉਣਾ, ਬਾਲੇ ਨੀਹਾਂ ਹੇਠ ਦਬਾਇੰਦਾ। ਸਾਚਾ ਮੰਦਰ ਇਕ ਸੁਹੌਣਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਏਕਾ ਰੰਗ ਰੰਗੌਣਾ, ਦੂਜਾ ਵੇਸ ਨਾ ਕੋਇ ਵਟਾਇੰਦਾ। ਮੰਦਰ ਮਸਜਦ ਸ਼ਿਵਦਵਾਲਾ ਮੱਠ ਏਕਾ ਘਰ ਵਖੌਣਾ, ਗੁਰਦੁਆਰ ਬਣਤ ਬਣਾਇੰਦਾ। ਪੁਰਖ ਅਕਾਲ ਸਭ ਨੇ ਗਾਉਣਾ, ਇਕ ਅਕਾਲ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਭੇਵ ਅਭੇਦਾ ਦੇਵੇ ਖੋਲ੍ਹ, ਕਲਜੁਗ ਅੰਤ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਤੋਲੇ ਸਾਚਾ ਤੋਲ, ਨਾਮ ਕੰਡਾ ਹੱਥ ਉਠਾਈਆ। ਲੱਖ ਚੁਰਾਸੀ ਜੀਵ ਜੰਤ ਵੇਖੇ ਘੋਲ, ਤ੍ਰੈਭਵਣ ਧਨੀ ਕਰੇ ਲੜਾਈਆ। ਬੈਠਾ ਰਹੇ ਆਪ ਅਡੋਲ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਵੇਲਾ ਅੰਤਮ ਆਇਆ, ਅੰਤ ਅੰਤ ਵਖਾਈਆ। ਨਿਰਗੁਣ ਨਿਰਗੁਣ ਵੇਸ ਵਟਾਇਆ, ਭੇਵ ਕੋਇ ਨਾ ਪਾਈਆ। ਗੁਰਮੁਖ ਵਿਰਲੇ ਲਏ ਜਗਾਇਆ, ਜਿਸ ਆਪਣੀ ਬੂਝ ਬੁਝਾਈਆ। ਨੇਤਰ ਨੈਣ ਇਕ ਖੁਲ੍ਹਾਇਆ, ਦੋਏ ਲੋਚਨ ਬੰਦ ਕਰਾਈਆ। ਅੰਦਰ ਵੜ ਵੜ ਦਰਸ ਕਰਾਇਆ, ਬੰਦ ਤਾਕੀ ਕੁੰਡਾ ਲਾਹੀਆ। ਰਾਤੀ ਸੁੱਤਿਆਂ ਲਏ ਜਗਾਇਆ, ਬਣ ਸੇਵਕ ਸੇਵ ਕਮਾਈਆ। ਲਹਿਣਾ ਦੇਣਾ ਬਾਕੀ ਦਏ ਚੁਕਾਇਆ, ਪੂਰਬ ਲੇਖਾ ਰਿਹਾ ਮੁਕਾਈਆ। ਨੇਤਰ ਨਾਮ ਗਹਿਣਾ ਦੇਵੇ ਪਾਇਆ, ਤਨ ਸ਼ਿੰਗਾਰ ਇਕ ਵਖਾਈਆ। ਥਿਰ ਘਰ ਸਾਚੇ ਬਹਿਣਾ ਦਏ ਸਮਝਾਇਆ, ਗੁਰ ਚਰਨ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਬੂਝ ਬੁਝਾਈਆ। ਹਰਿਜਨ ਬੂਝੇ ਗੁਰ ਵਿਚਾਰ, ਗੁਰ ਸ਼ਬਦੀ ਆਪ ਸਮਝਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਕਿਰਤ ਕਰਮ ਵਿਛੜੇ ਮੇਲ ਮਿਲਾਇੰਦਾ। ਰਾਤੀ ਰੁੱਤੀ ਥਿਤੀ ਨਾ ਕੋਈ ਜਾਣੇ ਵਾਰ, ਘੜੀ ਪਲ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਦਾਤਾ ਪੁਰਖ ਬਿਧਾਤਾ ਹਰਿਜਨ ਤੇਰੀ ਉਤਮ ਜਾਤਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਉਤਮ ਜ਼ਾਤ ਆਤਮ ਬ੍ਰਹਮ, ਪਾਰਬ੍ਰਹਮ ਸਰਨਾਈਆ। ਨਿਹਕਰਮੀ ਜਾਣੇ ਸਾਚਾ ਕਰਮ, ਕਰਮ ਕਾਂਡ ਨਾ ਕੋਇ ਰਖਾਈਆ। ਨਾਤਾ ਤੁੱਟੇ ਚਾਰ ਵਰਨ, ਬਰਨ ਅਠਾਰਾਂ ਰਹਿਣ ਨਾ ਪਾਈਆ। ਜਿਸ ਜਨ ਹਰਿ ਜੂ ਮਿਲੀ ਸਾਚੀ ਸਰਨ, ਤਿਸ ਮਾਨਸ ਜਨਮ ਹਾਰ ਕਦੇ ਨਾ ਆਈਆ। ਨਿਰਭੌ ਚੁਕਾਏ ਭੈ ਡਰਨ, ਭਿਆਨਕ ਰੂਪ ਨਾ ਕੋਇ ਰਖਾਈਆ। ਨੇਤਰ ਖੋਲ੍ਹੇ ਹਰਨ ਫਰਨ, ਨਿਰਗੁਣ ਨਿਰਗੁਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਹਿਜ ਸੁਭਾਈਆ। ਸਹਿਜ ਸੁਭਾਉ ਮਿਲੇ ਗੋਬਿੰਦ, ਭਗਤ ਵਛਲ ਦਇਆ ਕਮਾਇੰਦਾ। ਜਨਮ ਜਨਮ ਦੀ ਮੇਟੇ ਚਿੰਦ, ਜਿਸ ਜਨ ਆਪਣਾ ਦਰਸ ਕਰਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਖੇਲ ਕਰਾਇੰਦਾ। ਜੀਵ ਜੰਤ ਕਿਆ ਕੋਈ ਕਰੇ ਨਿੰਦ, ਨਿੰਦਕ ਨਿੰਦਿਆ ਮੁੱਖ ਰਖਾਇੰਦਾ। ਗੁਰਸਿਖ ਗੁਰਸਿਖ ਆਦਿ ਜੁਗਾਦਿ ਅਨਾਦੀ ਬਿੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਮੇਲਾ ਸਾਧ ਸੰਗਤ, ਹਰਿ ਸੰਗਤ ਮਾਣ ਵਡਿਆਈਆ। ਇਕੋ ਨਾਮ ਚੜ੍ਹੇ ਰੰਗਤ, ਦੂਜੀ ਵਾਰ ਉਤਰ ਨਾ ਜਾਈਆ। ਗੁਰਮੁਖ ਸੱਚਾ ਕਿਸੇ ਦੁਵਾਰੇ ਕਦੇ ਨਾ ਹੋਏ ਮੰਗਤ, ਜਿਸ ਗੋਬਿੰਦ ਮਿਲਿਆ ਸੱਚਾ ਮਾਹੀਆ। ਜਿਸ ਨਾਨਕ ਅੰਗੀਕਾਰ ਕਰਿਆ ਆਪਣੇ ਅੰਗਤ, ਅੰਗ ਅੰਗ ਖ਼ੁਸ਼ੀ ਮਨਾਈਆ। ਮਾਨਸ ਜਨਮ ਨਾ ਹੋਏ ਭੰਗਤ, ਗੁਰ ਸ਼ਬਦ ਵਿਚੌਲਾ ਲਏ ਬਚਾਈਆ। ਨਾਤਾ ਤੋੜੇ ਜੇਰਜ ਅੰਡਜ, ਉਤਭੁਜ ਸੇਤਜ ਰਹਿਣ ਨਾ ਪਾਈਆ। ਹਰਿ ਕਾ ਭੇਵ ਕਿਆ ਕੋਈ ਜਾਣੇ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਈਆ। ਨਿਰਗੁਣ ਨਿਰਵੈਰ ਨਿਰਾਕਾਰ ਸਦਾ ਅਖੰਡਤ, ਅਖੰਡ ਰੂਪ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਗਤ ਰਿਹਾ ਸਮਾਈਆ। ਸਾਧ ਸੰਗਤ ਸਮਾਏ ਸਤਿਗੁਰ, ਸੋ ਪੁਰਖ ਵਡੀ ਵਡਿਆਈਆ। ਲੇਖਾ ਜਾਣੇ ਲਿਖਿਆ ਧੁਰ, ਧੁਰ ਮਸਤਕ ਵੇਖ ਵਖਾਈਆ। ਬਿਨ ਸੱਦਿਆਂ ਘਰ ਵਿਚ ਜਾਏ ਬਹੁੜ, ਦਇਆਵਾਨ ਦਇਆ ਕਮਾਈਆ। ਜਨਮ ਜਨਮ ਦੀ ਬੁਝਾਏ ਔੜ, ਅੰਮ੍ਰਿਤ ਮੇਘ ਇਕ ਬਰਸਾਈਆ। ਕਾਇਆ ਰੀਠਾ ਮਿੱਠਾ ਕਰੇ ਕੌੜ, ਕੜਵਾ ਰੂਪ ਰਹਿਣ ਨਾ ਪਾਈਆ। ਪੰਧ ਮੁਕਾਏ ਦੌੜ ਦੌੜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਜਿਸ ਨੂੰ ਕਹਿੰਦੇ ਬ੍ਰਹਿਮਣ ਗੌੜ, ਉਚੇ ਟਿੱਲੇ ਪਰਬਤ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਮਾਣ ਮਾਣ ਵਡਿਆਈਆ। ਹਰਿ ਸੰਗਤ ਤੇਰਾ ਇਕੋ ਨੈਣ, ਨੇਤਰ ਨੈਣ ਨੈਣ ਵਡਿਆਈਆ। ਗੁਰਮਤ ਨਾਤਾ ਭਾਈ ਭੈਣ, ਅੱਖ ਅੱਖ ਨਾ ਕੋਇ ਉਠਾਈਆ। ਅੰਤਮ ਸਭ ਨੂੰ ਖਾਏ ਲਾੜੀ ਮੌਤ ਡੈਣ, ਬਿਨ ਸਤਿਗੁਰ ਪੂਰੇ ਨਾ ਕੋਇ ਛੁਡਾਈਆ । ਲੱਖ ਚੁਰਾਸੀ ਵਹੇ ਵਹਿੰਦੇ ਵਹਿਣ, ਗੁਰਮੁਖ ਵਿਰਲੇ ਗੁਰ ਗੁਰ ਓਟ ਤਕਾਈਆ। ਰਸਨਾ ਜਿਹਵਾ ਸਾਰੇ ਕਹਿਣ, ਹਿਰਦੇ ਹਰਿ ਨਾ ਕੋਇ ਵਸਾਈਆ। ਗੁਰਮੁਖ ਵਿਰਲੇ ਭਾਣਾ ਸਹਿਣ, ਦੋਏ ਜੋੜ ਜੋੜ ਪਏ ਸਰਨਾਈਆ। ਸਾਧ ਸੰਗਤ ਆਦਿ ਜੁਗਾਦਿ ਲਹਿਣ ਦੇਣ, ਦੇਣਾ ਲਹਿਣਾ ਏਕਾ ਘਰ ਵੰਡ ਵੰਡਾਈਆ। ਸਾਧ ਸੰਗਤ ਤੇਰਾ ਸਾਚਾ ਨਾਤਾ, ਵਰਨ ਬਰਨ ਨਾ ਕੋਇ ਰਖਾਇੰਦਾ। ਕਰੇ ਕਰਾਏ ਪੁਰਖ ਬਿਧਾਤਾ, ਪੁਰਖ ਪਰਖੋਤਮ ਸੇਵ ਕਮਾਇੰਦਾ। ਇਕੋ ਰਾਮ ਇਕੋ ਕ੍ਰਿਸ਼ਨ ਏਕਾ ਨਾਨਕ ਗੋਬਿੰਦ ਗਾਏ ਗਾਥਾ, ਏਕਾ ਈਸਾ ਮੂਸਾ ਮੁਹੰਮਦ ਆਪ ਪੜ੍ਹਾਇੰਦਾ। ਜੁਗਾ ਜੁਗੰਤਰ ਚਲਾਏ ਰਾਥਾ, ਬਣ ਰਥਵਾਹੀ ਸੇਵ ਕਮਾਇੰਦਾ। ਸਰਬ ਜੀਆਂ ਇਕੋ ਦਾਤਾ, ਘਰ ਘਰ ਰਿਜ਼ਕ ਪੁਚਾਇੰਦਾ। ਲੱਖ ਚੁਰਾਸੀ ਪਿਤਾ ਮਾਤਾ, ਜੀਵ ਜੰਤ ਗੋਦ ਬਹਾਇੰਦਾ। ਹਰਿ ਸੰਗਤ ਹਰਿ ਜੂ ਤੇਰਾ ਸੱਜਣ ਸਾਕਾ, ਸਗਲਾ ਸੰਗ ਆਪ ਨਿਭਾਇੰਦਾ। ਰਾਤੀ ਸੁੱਤਿਆਂ ਕਾਇਆ ਮੰਦਰ ਅੰਦਰ ਖੋਲ੍ਹੇ ਤਾਕਾ, ਖੋਲ੍ਹ ਤਾਕੀ ਆਪਣਾ ਦਰਸ ਵਖਾਇੰਦਾ। ਜਨਮ ਜਨਮ ਦੇ ਵਿਛੜਿਆਂ ਪੁਛੇ ਵਾਤਾ, ਭੇਵ ਅਭੇਦ ਆਪਣਾ ਪੜਦਾ ਲਾਹਿੰਦਾ। ਕਲਜੁਗ ਅੰਤ ਮਿਟੇ ਅੰਧੇਰੀ ਰਾਤਾ, ਜਿਸ ਜਨ ਹਰਿ ਜੂ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹਰਿ ਸੰਗਤ ਅੰਦਰ ਡੇਰਾ ਲਾਇੰਦਾ। ਹਰਿ ਸੰਗਤ ਅੰਦਰ ਜਾਏ ਵੜ, ਹਰਿ ਵੱਡਾ ਵਡ ਵਡਿਆਈਆ। ਬਿਨ ਪੌੜੀ ਡੰਡੇ ਜਾਏ ਚੜ੍ਹ, ਔਂਦਾ ਜਾਂਦਾ ਦਿਸ ਨਾ ਆਈਆ । ਡੂੰਘੀ ਭਵਰੀ ਕਾਇਆ ਕਵਰੀ ਪਾਰ ਕਰ, ਆਤਮ ਸੇਜਾ ਸੋਭਾ ਪਾਈਆ। ਨਿਰਮਲ ਨੂਰ ਜੋਤ ਇਕੋ ਧਰ, ਅਗਿਆਨ ਅੰਧੇਰ ਦਏ ਮਿਟਾਈਆ। ਸੁਰਤੀ ਸ਼ਬਦ ਲਏ ਵਰ, ਸ਼ਬਦ ਸੁਰਤ ਹੋਏ ਕੁੜਮਾਈਆ। ਏਕਾ ਸੇਜੇ ਬਹਿਣ ਚੜ੍ਹ, ਵਜਦੀ ਰਹੇ ਵਧਾਈਆ। ਆਪੇ ਪੁਰਖ ਆਪੇ ਨਾਰੀ ਨਰ, ਨਾਰ ਕੰਤ ਆਪ ਹੋ ਜਾਈਆ। ਆਪੇ ਵਸੇ ਸਾਚੇ ਘਰ, ਗੁਰਮੁਖ ਤੇਰਾ ਘਰ ਆਪ ਵਖਾਈਆ। ਮੰਗਲ ਸਿੰਘ ਨਾਲ ਸਿੰਘ ਇੰਦਰ ਜਾਏ ਰਲ, ਅੱਠੇ ਪਹਿਰ ਏਕਾ ਰੰਗ ਰੰਗਾਈਆ। ਕਾਇਆ ਅੰਦਰ ਚਲਾਵੇ ਹਲ, ਬਣ ਹਾਲੀ ਸੇਵ ਕਮਾਈਆ। ਅੰਮ੍ਰਿਤ ਆਤਮ ਲਾਵੇ ਫਲ, ਬੂਟਾ ਦਿਸ ਕਿਸੇ ਨਾ ਆਈਆ। ਸਾਹਿਬ ਸਤਿਗੁਰ ਜਿਸ ਹੋਏ ਵਲ, ਤਿਸ ਦੁੱਖ ਪੋਹ ਨਾ ਸਕੇ ਰਾਈਆ। ਕਲਜੁਗ ਮਾਇਆ ਝੂਠੀ ਰਹੀ ਛਲ, ਲੱਖ ਚੁਰਾਸੀ ਡੇਰਾ ਰਹੀ ਢਾਹੀਆ। ਗੁਰਸਿਖ ਕਦੇ ਨਾ ਜਾਏ ਹੱਲ, ਜਿਸ ਸਤਿਗੁਰ ਗੋਬਿੰਦ ਮਿਲਿਆ ਚਾਈਂ ਚਾਈਂਆ । ਇਕ ਦੂਜੇ ਅੰਦਰ ਜਾਇਣ ਰਲ, ਗੁਰ ਚੇਲਾ ਏਕਾ ਘਰ ਸੋਭਾ ਪਾਈਆ। ਹਰਿ ਸੰਗਤ ਮੇਲਾ ਘੜੀ ਘੜੀ ਪਲ ਪਲ, ਪਲ ਘੜੀ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨਮ ਕਰਮ ਧਰਮ ਵਰਨ ਬਰਨ ਸਰਨ ਸਰਨਾਈ ਇਕ ਰਖਾਈਆ।
