੧੬ ਕੱਤਕ ੨੦੧੫ ਬਿਕ੍ਰਮੀ ਰਾਸ਼ਟਰ ਪਤੀ ਰਾਜਿੰਦਰ ਪ੍ਰਸ਼ਾਦਿ ਪਰਥਾਏ ਰਾਮੇਸ਼ਵਰ ਸ਼ਬਦ ਲਿਖਾਏ
ਮੁਕੰਦ ਮਨੋਹਰ ਲਖ਼ਮੀ ਨਰਾਇਣ, ਹਰਿ ਹਰਿ ਜੋਤ ਜਗਾਈਆ। ਵਾਲੀ ਹਿੰਦ ਖੋਲ੍ਹ ਨੈਣ, ਰੈਣ ਅੰਧੇਰੀ ਛਾਈਆ। ਪਾਰਬ੍ਰਹਮ ਖੇਲੇ ਖੇਲ ਸਾਚਾ ਸੱਜਣ ਸੈਣ, ਸਾਖਯਾਤ ਰੂਪ ਵਟਾਈਆ। ਕਲਜੁਗ ਅੰਤਮ ਚੁਕਾਏ ਲਹਿਣ ਦੇਣ, ਲੋਕਮਾਤ ਰਹਿਣ ਨਾ ਪਾਈਆ। ਗੰਗਾ ਗੋਦਾਵਰੀ ਵੇਖੇ ਤ੍ਰਬੈਨ, ਸੁਰਸਤੀ ਚਰਨਾਂ ਵਿਚ ਟਿਕਾਈਆ। ਅਯੁਧਿਆ ਕਾਂਸ਼ੀ ਪੈਣ ਵੈਣ, ਪੁਰੀ ਜਗਨ ਨਾ ਕੋਈ ਸਹਾਈਆ। ਰਾਮੇਸ਼ਵਰ ਚੁਕਿਆ ਲਹਿਣ ਦੇਣ, ਰਾਮ ਰਾਮ ਹੱਥ ਵਡਿਆਈਆ। ਸ੍ਰਿਸ਼ਟ ਸਬਾਈ ਲੇਖਾ ਮੰਗੇ ਲਾੜੀ ਮੌਤ ਡੈਣ, ਝੋਲੀ ਆਪਣੀ ਅੱਗੇ ਡਾਹੀਆ। ਰਾਜ ਮੰਤਰੀ ਸਾਰੇ ਕਹਿਣ, ਸਰਬ ਰੱਖਿਆ ਨਾ ਕੋਈ ਕਰਾਈਆ। ਅੰਤਮ ਵਹਿਣਾ ਝੂਠਾ ਵਹਿਣ, ਨਾ ਸਕੇ ਕੋਈ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇ ਮਤ ਰਿਹਾ ਸਮਝਾਈਆ। ਜੀਵ ਨਿਧਾਨ ਉਠ ਬਲਧਾਰ, ਹਰਿ ਸਾਚੇ ਜੋਤ ਜਗਾਈਆ। ਨਿਹਕਲੰਕ ਲਏ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਪਾਵੇ ਸਾਰ, ਲੋਆਂ ਪੁਰੀਆਂ ਫੋਲ ਫੁਲਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰ, ਗਣਪਤ ਗਣੇਸ਼ ਆਪ ਉਠਾਈਆ। ਤੀਰਥ ਤੱਟਾਂ ਪਾਰ ਕਿਨਾਰ, ਅਠਸਠਾਂ ਫੋਲ ਫੁਲਾਈਆ। ਚੌਦਾਂ ਹੱਟਾਂ ਵਣਜ ਵਪਾਰ, ਲੋਕ ਪ੍ਰਲੋਕ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਦਰਾਂ ਪੰਦਰਾਂ ਰਿਹਾ ਸੁਣਾਈਆ। ਸੰਮਤ ਪੰਦਰਾਂ ਪੰਦਰਾਂ ਕੱਤਕ, ਕਰਨੀ ਕਰਮ ਕਮਾਇਆ। ਸ਼ਬਦ ਸਰੂਪੀ ਚੜ੍ਹਿਆ ਕਟਕ, ਨਾ ਕੋਈ ਵੇਖੇ ਵੇਖ ਵਖਾਇਆ। ਸ੍ਰਿਸ਼ਟ ਸਬਾਈ ਨਾ ਸਕੇ ਅਟਕ, ਨਾ ਕੋਈ ਰੋਕੇ ਰੋਕ ਰੁਕਾਇਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਸਾਰੇ ਰਹੇ ਲਟਕ, ਨਾ ਕੋਈ ਧੀਰ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਖੰਡਾ ਰਿਹਾ ਉਠਾਇਆ। ਸ਼ਬਦ ਖੰਡਾ ਹਰਿ ਬਲਵਾਨ, ਆਪਣੇ ਹੱਥ ਉਠਾਇੰਦਾ। ਵੇਖ ਵਖਾਏ ਜ਼ਿਮੀਂ ਅਸਮਾਨ, ਪਾਰਬ੍ਰਹਮ ਭੇਵ ਨਾ ਪਾਇੰਦਾ। ਲੇਖ ਚੁਕਾਏ ਅੰਜੀਲ ਕੁਰਾਨ, ਵੇਦ ਪੁਰਾਨ ਫੋਲ ਫੁਲਾਇੰਦਾ। ਪੰਡਤ ਪਾਂਧੇ ਸਰਬ ਪਛਤਾਨ, ਵੇਲਾ ਗਿਆ ਹੱਥ ਨਾ ਆਇੰਦਾ। ਜਗਤ ਵਿਦਿਆ ਹੋਈ ਨਾਦਾਨ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਪ੍ਰਗਟ ਹੋਇਆ ਸ਼ਾਹ ਸੁਲਤਾਨ, ਸਚ ਸਿੰਘਾਸਣ ਇਕ ਵਖਾਇੰਦਾ। ਦਿੱਲੀ ਤਖ਼ਤ ਰਾਜ ਰਾਜਾਨ, ਰਾਜ ਭੂਪ ਆਪ ਉਠਾਇੰਦਾ। ਅੰਤਮ ਛੱਡਣਾ ਪਏ ਮਕਾਨ, ਸੀਸ ਤਾਜ ਨਾ ਕੋਈ ਟਿਕਾਇੰਦਾ। ਨਿਰਗੁਣ ਜੋਤ ਜਗੇ ਮਹਾਨ, ਭਗਤ ਭਗਵੰਤ ਲੇਖ ਲਖਾਇੰਦਾ। ਖੇਲੇ ਖੇਲ ਰਮੀਆ ਰਾਮ, ਰਾਮ ਰਾਮਾ ਨਾਉਂ ਧਰਾਇੰਦਾ। ਕਾਹਨਾ ਕ੍ਰਿਸ਼ਨਾ ਨੌਜਵਾਨ, ਰਥ ਰਥਵਾਹੀ ਆਪ ਹੋ ਜਾਇੰਦਾ। ਕਲਜੁਗ ਅੰਤਮ ਮਾਰ ਧਿਆਨ, ਨਿਹਕਲੰਕ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਅੰਤਰ ਕੱਢੇ ਸ਼ੰਕ, ਭਰਮ ਭੁਲੇਖਾ ਦੂਰ ਕਰਾਇੰਦਾ। ਭਰਮ ਭੁਲੇਖਾ ਜਗਤ ਸ਼ਾਹ, ਹਰਿ ਹਰਿ ਆਪ ਚੁਕਾਇੰਦਾ। ਅੰਤਮ ਵੇਲੇ ਕਵਨ ਮਲਾਹ, ਕਵਣ ਬੰਨੇ ਲਾਇੰਦਾ। ਜਗਤ ਸਿਆਸਤ ਝੂਠ ਸਲਾਹ, ਸਾਚਾ ਮਾਰਗ ਨਾ ਕੋਈ ਵਖਾਇੰਦਾ। ਬਿਨ ਹਰਿ ਪਕੜੇ ਨਾ ਕੋਈ ਬਾਂਹ, ਨਾ ਕੋਈ ਤੋੜ ਨਿਭਾਇੰਦਾ। ਮਹੱਲ ਅਟੱਲ ਉਡਣੇ ਅੰਤਮ ਕਾਂ, ਸੀਸ ਛੱਤਰ ਨਾ ਕੋਈ ਝੁਲਾਇੰਦਾ। ਬਿਨ ਹਰਿ ਚਰਨ ਨਾ ਕੋਈ ਥਾਂ, ਨਿਹਕਲੰਕ ਸ਼ਬਦ ਸਮਝਾਇੰਦਾ। ਸੰਬਲ ਨਗਰੀ ਸਚ ਗਿਰਾਂ, ਸਾਢੇ ਤਿੰਨ ਹੱਥ, ਪਰਦਾ ਤੇਰਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਸੰਬਲ ਨਗਰੀ ਸ਼ਬਦ ਸਿੰਘਾਸਣ, ਹਰਿ ਹਰਿ ਜੋਤ ਜਗਾਈਆ। ਪਾਰਬ੍ਰਹਮ ਬੈਠਾ ਪੁਰਖ ਅਬਿਨਾਸ਼ਣ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼ਨ, ਲੋਆਂ ਪੁਰੀਆਂ ਫੇਰਾ ਪਾਈਆ। ਲੱਖ ਚੁਰਾਸੀ ਕਰਿਆ ਵਾਸਨ, ਸ਼ਾਹ ਸੁਲਤਾਨਾ ਰਿਹਾ ਉਠਾਈਆ। ਸ਼ਾਹ ਭਵੀਖ਼ਣ ਅੰਤਮ ਲਹਿਣਾ ਦੇਣਾ ਚੁੱਕਣਾ ਦਸ ਦਸ ਮਾਸਨ, ਪੰਜ ਤਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਗਤ ਮਿਤ ਆਪੇ ਰਿਹਾ ਜਣਾਈਆ। ਸੰਬਲ ਨਗਰੀ ਜੋਤ ਪ੍ਰਕਾਸ਼ਣ, ਹਰਿ ਹਰਿ ਆਪ ਕਰਾਈਆ। ਆਪੇ ਹੋਇਆ ਦਾਸੀ ਦਾਸਨ, ਜਨ ਭਗਤਾਂ ਮੇਲ ਮਿਲਾਈਆ। ਤ੍ਰੇਤੇ ਜੁਗ ਲੱਗੀ ਪਿਆਸਨ, ਕਲਜੁਗ ਅੰਤਮ ਦਏ ਬੁਝਾਈਆ। ਰਾਮੇਸ਼ਵਰਮ ਲਿਖਿਆ ਸ਼ਾਹੋ ਸ਼ਾਬਾਸ਼ਨ, ਦਿਲੀ ਤਖ਼ਤ ਸੁਹਾਈਆ। ਵੀਹ ਸੌ ਬੀਸ ਕਿਸੇ ਹੱਥ ਨਾ ਆਏ ਆਪਣਾ ਗਰਾਸਨ, ਆਪਣੀ ਤ੍ਰਿਖਾ ਨਾ ਕੋਈ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਚਰਨ ਧਰਵਾਸ, ਜੋ ਜਨ ਆਏ ਸ਼ਰਨਾਈਆ । ਹਰਿ ਸਰਨਾਈ ਸਚ ਟਿਕਾਨਾ, ਹਰਿ ਹਰਿ ਆਪ ਜਣਾਇੰਦਾ। ਰਾਸ਼ਟਰਪਤ ਪਤ ਨਾ ਬਣ ਅਞਾਣਾ, ਵੇਲਾ ਵਕਤ ਨਾ ਹੱਥ ਗਵਾਈਆ। ਕੋਈ ਨਾ ਰਹਿਣਾ ਰਾਜਾ ਰਾਣਾ, ਸ਼ਾਹ ਸੁਲਤਾਨ ਨਾ ਕੋਈ ਅਖਵਾਈਆ। ਪਾਰਬ੍ਰਹਮ ਪੁਰਖ ਭਗਵਾਨਾ, ਸੀਸ ਜਗਦੀਸ਼ ਇਕ ਟਿਕਾਈਆ। ਦਿੱਲੀ ਤਖ਼ਤ ਹੋ ਮਿਹਰਵਾਨਾ, ਬੀਸ ਬੀਸੇ ਵਡ ਵਡਿਆਈਆ। ਪੰਦਰਾਂ ਕੱਤਕ ਖੇਲ ਮਹਾਨਾ, ਨੌਂ ਖੰਡ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਿਖਿਆ ਸਾਚੇ ਦਰ, ਦਰ ਦਵਾਰਾ ਵੇਖ ਵਖਾਈਆ। ਲੰਕਾ ਗੜ੍ਹ ਜਗਤ ਹੰਕਾਰ, ਕਾਮ ਕਰੋਧ ਹਲਕਾਇਆ। ਰਾਮ ਰਾਮਾ ਰੂਪ ਅਪਾਰ, ਨੇਤਰ ਨੈਣਾਂ ਦਿਸ ਨਾ ਆਇਆ। ਜੂਠੇ ਝੂਠੇ ਹੋਏ ਸਿਕਦਾਰ, ਸਚ ਸਿਕਦਾਰ ਨਾ ਕੋਈ ਕਰਾਇਆ। ਅੰਤਮ ਕਲਜੁਗ ਪੈਣੀ ਮਾਰ, ਮਾਰਨਹਾਰਾ ਆਪ ਹਰਿ ਆਇਆ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇਆ। ਸੋਹੰ ਡੰਕਾ ਵੱਜੇ ਸਰਬ ਸੰਸਾਰ, ਸ੍ਰਿਸ਼ਟ ਸਬਾਈ ਦਏ ਸੁਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੰਮਤ ਸੋਲਾਂ ਸੋਲਾਂ ਧਾਰ ਸੋਲਾਂ ਸੋਲਾਂ ਵੇਖ ਵਖਾਇਆ। ਸੰਮਤ ਸੋਲਾਂ ਰੱਖਣਾ ਯਾਦ, ਹਰਿ ਸਾਚੇ ਸਚ ਵਡਿਆਈਆ। ਰਾਜ ਮੰਤਰੀ ਨਾ ਸੁਣੇ ਕੋਈ ਫਰਿਯਾਦ, ਸਗਲਾ ਸੰਗ ਨਾ ਕੋਈ ਨਿਭਾਈਆ। ਏਕਾ ਧੁਨੀ ਏਕਾ ਵੱਜੇ ਨਾਦ, ਸ੍ਰਿਸ਼ਟ ਸਬਾਈ ਦਏ ਉਠਾਈਆ। ਖੇਲੇ ਖੇਲ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਈਆ। ਕਲਜੁਗ ਕੂੜੀ ਦੇਵੇ ਦਾਦ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਬਲ ਨਗਰੀ ਸ਼ਬਦ ਸਿੰਘਾਸਣ ਪੁਰਖ ਅਬਿਨਾਸ਼ਣ, ਬੈਠਾ ਡੇਰਾ ਲਾਈਆ।
