੨੩ ਚੇਤ ੨੦੧੬ ਬਿਕ੍ਰਮੀ ਇੰਦਰ ਸਿੰਘ ਦੇ ਘਰ ਪਿੰਡ ਬੰਡਾਲਾ
ਹਰਿ ਸਤਿਗੁਰ ਸੱਚਾ ਇਕ ਅਕਾਲ, ਰੂਪ ਰੰਗ ਨਾ ਕੋਇ ਜਣਾਈਆ। ਪੁਰਖ ਅਬਿਨਾਸ਼ੀ ਅਵੱਲੜੀ ਚਾਲ, ਪਾਰਬ੍ਰਹਮ ਭੇਵ ਕੋਇ ਨਾ ਪਾਈਆ। ਖੇਲੇ ਖੇਲ ਦੀਨ ਦਿਆਲ, ਹਰਿ ਠਾਕਰ ਵਡ ਵਡਿਆਈਆ। ਆਦਿ ਸ਼ਕਤ ਨੂਰ ਜਮਾਲ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਸਤਿ ਪੁਰਖ ਨਿਰੰਜਣ ਹਰਿ ਬਿਧਾਤਾ, ਪਰਮ ਪੁਰਖ ਸੁਲਤਾਨਿਆ। ਬੈਠਾ ਰਹੇ ਇਕ ਇਕਾਂਤਾ, ਅਕਲ ਕਲਾ ਅਖਵਾਨਿਆ। ਆਪੇ ਆਪਣਾ ਜਾਣੇ ਨਾਤਾ, ਜੋਤੀ ਨੂਰ ਸ੍ਰੀ ਭਗਵਾਨਿਆ। ਆਪੇ ਆਪਣੀ ਪੁੱਛੇ ਵਾਤਾ, ਆਪੇ ਦੇਵਣਹਾਰਾ ਦਰਗਹਿ ਮਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਆਪ ਕਰੇ ਪਛਾਨਿਆ। ਠਾਕਰ ਕਰਤਾ ਹਰਿ ਹਰਿ ਮੀਤਾ, ਏਕਾ ਏਕਉਂਕਾਰਿਆ। ਆਦਿ ਜੁਗਾਦੀ ਇਕ ਅਤੀਤਾ, ਸਤਿ ਸਰੂਪ ਸਮਾ ਰਿਹਾ। ਆਪੇ ਠੰਡਾ ਆਪੇ ਸੀਤਾ, ਤੱਤਵ ਤੱਤ ਨਾ ਕੋਇ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਵਾਲਾ ਆਪ ਉਪਾ ਰਿਹਾ। ਜੋਤ ਜਵਾਲਾ ਹਰਿ ਹਰਿ ਧਾਰ, ਆਪਣੀ ਆਪ ਉਪਾਇੰਦਾ। ਦੀਪਕ ਬਾਤੀ ਇਕ ਉਜਿਆਰ, ਕਮਲਾਪਾਤੀ ਆਪ ਟਿਕਾਇੰਦਾ। ਆਪੇ ਵੇਖੇ ਮਾਰੇ ਝਾਕੀ, ਆਪਣਾ ਦਰ ਆਪ ਸੁਹਾਇੰਦਾ। ਆਪੇ ਜਾਣੇ ਆਪਣਾ ਲਹਿਣਾ ਦੇਣਾ ਬਾਕੀ, ਦੂਸਰ ਕੋਇ ਨਾ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਕਰ ਪਸਾਰਾ, ਨਰ ਨਿਰੰਕਾਰਾ ਖੇਲ ਖਿਲਾਇੰਦਾ। ਨਰ ਨਿਰੰਕਾਰਾ ਖੇਲ ਆਦਿ ਨਿਰੰਜਣ ਹਰਿ ਕਰਾਈਆ। ਆਪੇ ਕਰ ਕਰ ਆਪਣਾ ਮੇਲ, ਮੇਲ ਮਿਲਾਵਾ ਆਪ ਵਖਾਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲ, ਸਤਿਗੁਰ ਪੂਰਾ ਨਾਉਂ ਧਰਾਈਆ। ਸਦਾ ਸੁਹੇਲਾ ਵਸਿਆ ਰੰਗ ਨਵੇਲ, ਘਰ ਬੰਕ ਇਕ ਵਖਾਈਆ। ਨਾ ਕੋਈ ਗੁਰੂ ਨਾ ਕੋਈ ਚੇਲ, ਨਿਉਂ ਨਿਉਂ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ ਏਕਾ ਨੂਰ ਡਗਮਗਾਈਆ। ਨਿਰਗੁਣ ਧਾਰ ਪੁਰਖ ਅਗੰਮੜਾ, ਅਗੰਮੜੀ ਕਾਰ ਕਰਾਇੰਦਾ। ਅਲੱਖ ਨਿਰੰਜਣ ਖੇਲ ਖਿਲੰਦੜਾ, ਖੇਲਣਹਾਰਾ ਦਿਸ ਨਾ ਆਇੰਦਾ। ਸਚਖੰਡ ਦਵਾਰਾ ਇਕ ਸੁਹੰਦੜਾ, ਨਿਰਗੁਣ ਜੋਤ ਇਕ ਜਗਾਇੰਦਾ । ਸਚ ਸਿੰਘਾਸਣ ਇਕ ਵਛੰਦੜਾ, ਪੁਰਖ ਅਬਿਨਾਸ਼ ਡੇਰਾ ਲਾਇੰਦਾ। ਪਾਰਬ੍ਰਹਮ ਪ੍ਰਭ ਵੇਸ ਵਟੰਦੜਾ, ਵੇਸ ਅਨੇਕਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਿਜ ਘਰ ਆਪਣਾ ਆਪ ਸੁਹਾਇੰਦਾ। ਨਿਜ ਘਰ ਆਸਣ ਪੁਰਖ ਅਬਿਨਾਸ਼ਨ, ਆਪਣਾ ਆਪ ਲਗਾਈਆ। ਨਾ ਕੋਈ ਪ੍ਰਿਥਮੀ ਨਾ ਅਕਾਸ਼ਨ, ਗਗਨ ਮੰਡਲ ਨਾ ਕੋਇ ਵਖਾਈਆ। ਨਾ ਕੋਈ ਮੰਡਲ ਨਾ ਕੋਈ ਰਾਸਨ, ਰਵ ਸਸ ਨਾ ਕੋਇ ਚਮਕਾਈਆ। ਜੋਤੀ ਨੂਰ ਇਕ ਪਰਕਾਸ਼ਨ, ਪਰਕਾਸ਼ ਪਰਕਾਸ਼ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤ ਕਰੇ ਰੁਸ਼ਨਾਈਆ। ਹਰਿ ਜੋਤ ਹਰਿ ਆਪ ਉਪਾ, ਆਪਣਾ ਰੂਪ ਵਟਾਇੰਦਾ। ਆਦਿ ਨਿਰੰਜਣ ਨਾਉਂ ਧਰਾ, ਆਪਣਾ ਦਰ ਸੁਹਾਇੰਦਾ। ਭਗਵਨ ਰੂਪ ਵੇਸ ਕਰਾ, ਵੇਸ ਅਵੱਲਾ ਆਪ ਵਖਾਇੰਦਾ। ਇਕ ਅਕੱਲਾ ਜੋਤ ਜਗਾ, ਨਿਹਚਲ ਧਾਮ ਅਟੱਲਾ ਆਪ ਸੁਹਾਇੰਦਾ । ਦਾਤਾ ਦਾਨੀ ਬੇਪਰਵਾਹ, ਪਰਵਰਦਿਗਾਰ ਆਪ ਅਖਵਾਇੰਦਾ। ਆਪੇ ਆਪਣਾ ਬਣੇ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਦੇਵਣਹਾਰਾ ਸਚ ਸਲਾਹ, ਸਾਚੀ ਸਿਫ਼ਤ ਸਲਾਹਿੰਦਾ। ਲੇਖਾ ਕੋਈ ਜਾਣੇ ਨਾ, ਵੇਦ ਕਤੇਬ ਦਿਸ ਨਾ ਆਇੰਦਾ। ਕਰਨਹਾਰਾ ਸਚ ਨਿਆਂ, ਪਾਰਬ੍ਰਹਮ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਸ਼ਬਦ ਅਗੰਮੀ ਇਕ ਉਪਾ, ਲੋਆਂ ਪੁਰੀਆਂ ਬਣਤ ਬਣਾਇੰਦਾ। ਕੋਟਨ ਕੋਟ ਬ੍ਰਹਿਮੰਡ ਖੰਡ ਆਪ ਉਪਾ, ਸ਼ਬਦ ਡੋਰੀ ਆਪ ਬੰਧਾਇੰਦਾ। ਲੱਖ ਚੁਰਾਸੀ ਜੀਵ ਜੰਤ ਤ੍ਰੈਗੁਣ ਮਾਇਆ ਪੰਜ ਤੱਤ ਸੁਹਾ, ਮਨ ਮਤ ਬੁਧ ਨਿਰਗੁਣ ਧਾਰ ਆਪ ਰਖਾਇੰਦਾ। ਘਰ ਵਿਚ ਘਰ ਘਰ ਰਖਾ, ਘਰ ਸਾਚਾ ਸ਼ਾਹੋ ਆਸਣ ਲਾਇੰਦਾ। ਦੀਵਾ ਬਾਤੀ ਇਕ ਜਗਾ, ਜੋਤ ਨਿਰੰਜਣ ਸੇਵ ਕਮਾਇੰਦਾ। ਕਮਲਾਪਾਤੀ ਸਹਿਜ ਸੁਭਾ, ਆਪ ਆਪਣਾ ਬੋਲ ਅਲਾਇੰਦਾ। ਧੁਨ ਅਨਾਦੀ ਏਕਾ ਗਾ, ਸ਼ਬਦ ਜੈਕਾਰਾ ਇਕ ਸੁਣਾਇੰਦਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਆਦਿ ਜੁਗਾਦੀ ਵੇਸ ਵਟਾ, ਜੁਗ ਜੁਗ ਨਾਉਂ ਧਰਾਇੰਦਾ । ਜੁਗਾ ਜੁਗੰਤਰ ਫੇਰੀ ਪਾ, ਆਪਣੀ ਕਲ ਵਰਤਾਇੰਦਾ। ਸੰਤ ਸੁਹੇਲੇ ਆਪ ਜਗਾ, ਜਾਗਰਤ ਜੋਤ ਇਕ ਵਖਾਇੰਦਾ। ਗੁਰ ਗੁਰ ਚੇਲੇ ਮੇਲ ਮਿਲਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਮਨਮੁਖ ਗੂੜ੍ਹੀ ਨੀਂਦ ਸਵਾ, ਮਾਇਆ ਪੜਦਾ ਆਪੇ ਪਾਇੰਦਾ। ਚੌਦਾਂ ਲੋਕਾਂ ਵੇਖ ਵਖਾ, ਆਪ ਆਪਣਾ ਰਾਗ ਸੁਣਾਇੰਦਾ। ਘਟ ਘਟ ਅੰਤਰ ਦਏ ਜਣਾ, ਪੂਰਨ ਬ੍ਰਹਮ ਧਰਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਬੇਅੰਤ ਬੇਅੰਤ ਬੇਅੰਤ ਆਪ ਅਖਵਾਇੰਦਾ। ਸਾਧ ਸੰਤ ਰਹੇ ਗਾ, ਸਾਚੀ ਸੇਵਾ ਆਪ ਲਗਾਇੰਦਾ। ਅੰਤਮ ਬਣੇ ਆਪ ਮਲਾਹ, ਨਾਮ ਚੱਪੂ ਏਕਾ ਲਾਇੰਦਾ। ਨਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਆਪ ਸੁਹਾਇੰਦਾ। ਪਕੜਨਹਾਰਾ ਸਾਚੀ ਬਾਂਹ, ਸਾਚਾ ਅਦਲ ਕਮਾਇੰਦਾ। ਵੇਖੇ ਨਗਰ ਖੇੜਾ ਸਚ ਗਰਾਂ, ਕਾਇਆ ਮੰਦਰ ਫੋਲ ਫੋਲਾਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਵਖਾਇੰਦਾ। ਇਕ ਜਪਾਏ ਸਾਚਾ ਨਾ, ਹਰੀ ਹਰਿ ਹਰਿ ਰਸਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਸੇਵਕ ਸੇਵਾ ਸਾਚੀ ਲਾਇੰਦਾ। ਸੇਵਕ ਸੇਵਾ ਸੇਵਾਦਾਰ, ਸੇਵਾ ਰਹੇ ਕਮਾਈਆ। ਕਰਨੀ ਕਰਤਾ ਕਰਤਾ ਪੁਰਖ ਕਰੇ ਖ਼ਬਰਦਾਰ, ਨਾਮ ਖੰਡਾ ਇਕ ਚਮਕਾਈਆ। ਦੋ ਜਹਾਨਾਂ ਪਾਵੇ ਸਾਰ, ਬ੍ਰਹਿਮੰਡਾਂ ਖੋਜ ਖੋਜਾਈਆ। ਉਤਭੁਜ ਸੇਤਜ ਆਪ ਤਰਾਈਆ। ਜੁਗਾ ਜੁਗੰਤਰ ਆਪਣੀ ਕਾਰ, ਆਪੇ ਰਿਹਾ ਕਮਾਈਆ। ਲੱਖ ਚੁਰਾਸੀ ਸਾਂਝਾ ਯਾਰ, ਸਤਿਗੁਰ ਪੂਰਾ ਵਡ ਵਡਿਆਈਆ। ਸ਼ਬਦ ਗੁਰ ਸ਼ਬਦ ਅਵਤਾਰ, ਸਾਧ ਸੰਤ ਸ਼ਬਦ ਸਮਾਈਆ। ਸ਼ਬਦ ਸਤਿ ਸ਼ਬਦ ਤੱਤ ਸ਼ਬਦ ਰਤ ਸ਼ਬਦ ਮਤ ਸ਼ਬਦ ਹੋਵੇ ਪਹਿਰੇਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਸ਼ਬਦ ਜੋਗ ਸ਼ਬਦ ਭੋਗ ਸ਼ਬਦ ਚੋਗ ਸ਼ਬਦ ਸਿਕਦਾਰ, ਸ਼ਾਹ ਸੁਲਤਾਨ ਸ਼ਬਦ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਕਰ ਪਿਆਰ, ਹਰਿ ਨਿਰੰਕਾਰ ਆਪਣੀ ਆਪੇ ਵੇਖ ਵਖਾਈਆ। ਨਿਰਗੁਣ ਧਾਰ ਜੋਤ ਅਕਾਲਾ, ਆਪਣੀ ਆਪ ਚਲਾਇੰਦਾ। ਜੁਗਾਂ ਜੁਗੰਤ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਰਖਾਇੰਦਾ। ਸ਼ਬਦ ਗੁਰ ਬਣ ਦਲਾਲਾ, ਲੋਕਮਾਤ ਫੇਰਾ ਪਾਇੰਦਾ। ਮੇਲ ਮਿਲਾਏ ਕਾਲ ਮਹਾਂਕਾਲਾ, ਦੀਨ ਦਿਆਲਾ ਦਇਆ ਕਮਾਇੰਦਾ। ਜਨ ਭਗਤਾਂ ਤੋੜੇ ਜਗਤ ਜੰਜਾਲਾ, ਸਿਰ ਆਪਣਾ ਹੱਥ ਰਖਾਇੰਦਾ। ਇਕ ਵਖਾਏ ਧਰਮ ਸੱਚੀ ਧਰਮਸਾਲਾ, ਏਕਾ ਹੱਟ ਖੁਲ੍ਹਾਇੰਦਾ। ਏਕਾ ਅੰਮ੍ਰਿਤ ਫਲ ਲਗਾਏ ਕਾਇਆ ਡਾਲ੍ਹਾ, ਆਤਮ ਮੇਵਾ ਇਕ ਖੁਵਾਇੰਦਾ। ਏਕਾ ਚਲੇ ਨਾਲ ਨਾਲਾ, ਹਰਿ ਸਗਲਾ ਸੰਗ ਨਿਭਾਇੰਦਾ। ਏਕਾ ਪਾਏ ਨਾਮ ਸ਼ਬਦ ਗਲ ਸਾਚੀ ਮਾਲਾ, ਤਨ ਸ਼ੰਗਾਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਹਰਿ ਕਰਨੇਹਾਰਾ, ਆਦਿ ਜੁਗਾਦੀ ਇਕ ਅਵਤਾਰਾ, ਏਕਾ ਗੁਰ ਅਖਵਾਇੰਦਾ। ਏਕਾ ਗੁਰ ਇਕ ਅਵਤਾਰਾ, ਏਕਾ ਰੂਪ ਵਟਾਈਆ। ਏਕਾ ਸ਼ਬਦ ਇਕ ਭੰਡਾਰਾ, ਏਕਾ ਏਕ ਵਰਤਾਈਆ। ਏਕਾ ਨਾਮ ਇਕ ਜੈਕਾਰਾ, ਏਕਾ ਅਲਖ ਜਗਾਈਆ। ਏਕਾ ਬੰਕ ਇਕ ਦਵਾਰਾ, ਏਕਾ ਰਿਹਾ ਸੁਹਾਈਆ। ਏਕਾ ਮੀਤ ਇਕ ਮੁਰਾਰਾ, ਏਕਾ ਮੇਲ ਮਿਲਾਈਆ। ਏਕਾ ਵਰਨ ਗੋਤ ਏਕਾ ਕਰੇ ਉਜਿਆਰਾ, ਪਸਰ ਪਸਾਰਾ ਇਕ ਕਰਾਈਆ। ਏਕਾ ਖੜਗ ਇਕ ਕਟਾਰਾ, ਏਕਾ ਖੰਡਾ ਨਾਮ ਚਮਕਾਈਆ। ਏਕਾ ਚਿੱਲਾ ਤੀਰ ਕਮਾਨ ਤੋੜੇ ਗੜ੍ਹ ਹੰਕਾਰਾ, ਏਕਾ ਬਾਣ ਵਖਾਈਆ। ਏਕਾ ਢਹਿ ਢਹਿ ਪਏ ਚਰਨ ਦਵਾਰਾ, ਏਕਾ ਨਿਉਂ ਨਿਉਂ ਸੀਸ ਝੁਕਾਈਆ। ਏਕਾ ਏਕ ਹੋਏ ਸਾਂਝਾ ਯਾਰਾ, ਏਕਾ ਖ਼ਾਲਕ ਖ਼ਲਕ ਵਿਚ ਸਮਾਈਆ। ਏਕਾ ਨੂਰ ਇਲਾਹੀ ਪਰਵਰਦਿਗਾਰਾ, ਬੇਐਬ ਇਕ ਅਖਵਾਈਆ। ਏਕਾ ਰਾਮ ਨਾਮ ਸਤਿ ਵਰਤਾਰਾ, ਸਤਿ ਸਰੂਪ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਏਕਾ ਹਰਿ, ਗੁਣ ਅਵਗੁਣ ਨਾ ਕੋਇ ਜਣਾਈਆ। ਗੁਣ ਅਵਗੁਣ ਨਾ ਹਰਿ ਜਣਾਏ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਵੇਸ ਵਟਾਏ, ਰੂਪ ਅਨੂਪ ਦਰਸਾਇੰਦਾ। ਗੁਰਮੁਖ ਸਾਜਣ ਆਪ ਮਿਲਾਏ, ਆਪ ਆਪਣੀ ਬੂਝ ਬੁਝਾਇੰਦਾ। ਕਲਜੁਗ ਅੰਤਮ ਫੇਰਾ ਪਾਏ, ਨਿਹਕਲੰਕਾ ਨਾਉਂ ਰਖਾਇੰਦਾ। ਹੇਰਾ ਫੇਰਾ ਸਰਬ ਚੁਕਾਏ, ਓਹਲਾ ਪੜਦਾ ਨਾ ਕੋਇ ਜਣਾਇੰਦਾ। ਭਰਮਾਂ ਢੇਰਾ ਆਪੇ ਢਾਏ, ਦੂਈ ਦਵੈਤੀ ਕੰਧ ਮਿਟਾਇੰਦਾ। ਸੰਝ ਸਵੇਰਾ ਇਕ ਵਖਾਏ, ਦਿਵਸ ਰੈਣ ਨਾ ਲੇਖ ਲਿਖਾਇੰਦਾ। ਗੁਰੂ ਗੁਰ ਚੇਰਾ ਏਕਾ ਧਾਮ ਸੁਹਾਏ, ਚੇਲਾ ਗੁਰ ਰੂਪ ਸਮਾਇੰਦਾ। ਨਾਨਕ ਗੋਬਿੰਦ ਖੇਲਾ ਆਪ ਖਲਾਏ, ਖੇਲਣਹਾਰ ਭੇਵ ਨਾ ਆਇੰਦਾ। ਸਾਚੀ ਨਗਰੀ ਸਾਚਾ ਧਾਮ ਸਾਚਾ ਡੇਰਾ ਆਪੇ ਲਾਏ, ਸਾਚਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਇੰਦਾ। ਨਿਹਕਲੰਕ ਨਾਉਂ ਰੱਖ, ਹਰਿ ਆਪਣੀ ਵੰਡ ਵੰਡਾਈਆ। ਜੋਤ ਸਰੂਪੀ ਹੋ ਪਰਤੱਖ, ਸ਼ਬਦੀ ਡੰਕ ਵਜਾਈਆ। ਵੇਖ ਵਖਾਏ ਚੁਰਾਸੀ ਲੱਖ, ਲੱਖ ਲਖੀਨਾ ਬੇਪਰਵਾਹੀਆ। ਸੰਤ ਸੁਹੇਲੇ ਗੁਰਮੁਖ ਸਾਜਣ ਲਏ ਰੱਖ, ਆਪ ਆਪਣੀ ਦਇਆ ਕਮਾਈਆ। ਮਨਮੁਖਾਂ ਨੱਕ ਪਾਏ ਨੱਥ, ਚਾਰੋਂ ਕੁੰਟ ਫਿਰਾਈਆ। ਜੂਠ ਝੂਠ ਕਰੇ ਸੱਥ, ਸੱਥਰ ਧਰਤ ਧਵਲ ਵਛਾਈਆ। ਕਲਜੁਗ ਅੰਤਮ ਕਿਸੇ ਨਾ ਦਿਸੇ ਕੋਇ ਹੱਠ, ਧੀਰਜ ਜਤ ਨਾ ਕੋਇ ਵਖਾਈਆ। ਜਾਣੇ ਭੇਵ ਪੂਜਾ ਪਾਠ, ਗਾਇਤਰੀ ਮੰਤਰ ਵੇਖ ਵਖਾਈਆ। ਵੇਦ ਪੁਰਾਨਾਂ ਵੇਖੇ ਹੱਟ, ਅੰਜੀਲ ਕੁਰਾਨਾਂ ਫੋਲ ਫੋਲਾਈਆ। ਸ਼ਾਸਤਰ ਸਿਮਰਤ ਆਪਣੀ ਕੀਮਤ ਕੋਇ ਨਾ ਸਕੇ ਵੱਟ, ਜੀਵ ਜੰਤ ਕੀਮਤ ਨਾ ਕੋਇ ਚੁਕਾਈਆ। ਭੇਵ ਖੁਲ੍ਹਾਏ ਅਠਸਠ, ਸਰ ਸਰੋਵਰ ਫੇਰਾ ਪਾਈਆ। ਗੰਗਾ ਗੋਦਾਵਰੀ ਰਹੀ ਨੱਠ, ਸੁਰਸਤੀ ਨਾਲ ਰਲਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਅਕੱਠ, ਸੁਰਪਤ ਇੰਦ ਲਏ ਅੰਗੜਾਈਆ। ਤ੍ਰੈਗੁਣ ਮਾਇਆ ਹੋਈ ਭੱਠ, ਨੇਤਰ ਰੋ ਰੋ ਦਏ ਦੁਹਾਈਆ। ਪੰਚ ਵਿਕਾਰਾ ਬੁਰਜ ਰਿਹਾ ਢੱਠ, ਕਲਰ ਕੰਧ ਰਹਿਣ ਨਾ ਪਾਈਆ। ਕਲਜੁਗ ਉਲਟੀ ਗੇੜਨ ਆਇਆ ਲੱਠ, ਪਾਰਬ੍ਰਹਮ ਗੁਰ ਵਡ ਵੱਡੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਬੂਝ ਬੁਝਾਈਆ। ਏਕਾ ਅੱਖਰ ਹਰਿ ਪੜ੍ਹੌਣਾ, ਸਚ ਸਾਚੀ ਕਰੇ ਪੜ੍ਹਾਈਆ। ਦੂਈ ਦਵੈਤੀ ਪੜਦਾ ਲੌਹਣਾ, ਦੋ ਦੋ ਲੋਚਨ ਵੇਖ ਵਖਾਈਆ। ਤੀਜਾ ਨੇਤਰ ਆਪ ਖੁਲ੍ਹੌਣਾ, ਨੈਣ ਨੈਨਣ ਰਹੇ ਸ਼ਰਮਾਈਆ। ਚੌਥੇ ਪਦ ਮੇਲ ਮਿਲੌਣਾ, ਘਰ ਚੌਥੇ ਵੱਜੇ ਵਧਾਈਆ। ਪੰਚਮ ਮੀਤਾ ਨਜ਼ਰੀ ਔਣਾ, ਪੰਚ ਸ਼ਬਦ ਸ਼ਨਵਾਈਆ। ਛੇ ਛੇ ਘਰ ਰੰਗ ਰੰਗੌਣਾ, ਛੱਪਰ ਛੰਨ ਛੁਹਾਈਆ। ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦਿ ਏਕਾ ਨਜ਼ਰੀ ਔਣਾ, ਆਦਿ ਜੁਗਾਦਿ ਵੱਡੀ ਵਡਿਆਈਆ। ਅੱਠਾਂ ਤੱਤਾਂ ਨਾਦ ਇਕ ਵਜੌਣਾ, ਸਾਰ ਸ਼ਬਦ ਸੁਣਾਈਆ। ਨੌ ਦਰ ਨਵ ਖੰਡ ਲੇਖਾ ਆਪ ਚੁਕੌਣਾ, ਲੋਕਮਾਤ ਵੱਜੀ ਵਧਾਈਆ। ਦਸ ਦਸਮੇਸ਼ ਨਰ ਨਰੇਸ਼ ਵਡ ਮਰਗੇਸ਼ ਆਪ ਆਪਣਾ ਲੇਖ ਮੁਕੌਣਾ, ਮੇਲ ਮਿਲਾਵਾ ਸਹਿਜ ਸੁਭਾਈਆ। ਦਸਮ ਦਵਾਰੀ ਜੋਤ ਨਿਰੰਕਾਰੀ ਦੀਪਕ ਜੋਤ ਇਕ ਜਗੌਣਾ, ਅੰਧ ਅੰਧੇਰ ਮਿਟਾਈਆ। ਇਕ ਅਕੱਲਾ ਸਚ ਮਹੱਲਾ ਆਪ ਵਸੌਣਾ, ਦਰਗਹਿ ਸਾਚੀ ਸਚ ਸੁਹਾਈਆ। ਜਲਾਂ ਥਲਾਂ ਡੇਰਾ ਲੌਣਾ, ਮਹੀਅਲ ਰੂਪ ਵਟਾਈਆ। ਕਲਜੁਗ ਅੰਤਮ ਖੇਲ ਖਿਲੌਣਾ, ਭੇਵ ਕੋਇ ਨਾ ਪਾਈਆ। ਸ਼ਾਹ ਸੁਲਤਾਨਾ ਰਾਜ ਰਾਜਾਨਾ ਖ਼ਾਕ ਮਿਲੌਣਾ, ਗੜ੍ਹ ਹੰਕਾਰੀ ਤੋੜ ਤੁੜਾਈਆ। ਊਚਾਂ ਨੀਚਾਂ ਨੀਚਾਂ ਊਚਾਂ ਏਕਾ ਰੰਗ ਰੰਗੌਣਾ, ਜ਼ਾਤ ਪਾਤ ਨਾ ਕੋਇ ਬਣਾਈਆ। ਸੂਚੋ ਸੂਚਾ ਏਕਾ ਸ਼ਬਦ ਉਪਜੌਣਾ, ਬ੍ਰਹਮ ਬ੍ਰਹਮ ਕਰੇ ਕੁੜਮਾਈਆ। ਸ਼ੱਤਰੀ ਬ੍ਰਹਿਮਣ ਵੈਸ਼ ਨਾ ਕਿਸੇ ਅਖਵੌਣਾ, ਨਾ ਸ਼ੂਦਰ ਮੁਖ ਭਵਾਈਆ। ਹਿੰਦੂ ਮੁਸਲਮ ਸਿਖ ਈਸਾਈ ਤੇਰਾ ਵਕ਼ਤ ਚੁਕੌਣਾ, ਤੇਰਾ ਰੂਪ ਆਪ ਹੋ ਜਾਈਆ। ਕਾਇਨਾਤ ਕਲਮਾ ਇਕ ਪੜ੍ਹੌਣਾ, ਆਬ ਹਯਾਤ ਮੁਖ ਚਵਾਈਆ। ਰਾਮ ਨਾਮ ਜਾਮ ਇਕ ਵਖੌਣਾ, ਏਕਾ ਕ੍ਰਿਸ਼ਨਾ ਮੁਖ ਸਲਾਹੀਆ। ਸਤਿ ਨਾਮ ਜੈਕਾਰਾ ਆਪੇ ਲੌਣਾ, ਆਪੇ ਕਰੇ ਪੜ੍ਹਾਈਆ। ਨਾਨਕ ਸਾਚਾ ਦਰ ਸੁਹੌਣਾ, ਨੇਤਰ ਲੋਚਣ ਦਰਸ ਵਖਾਈਆ। ਗੋਬਿੰਦ ਡੰਕਾ ਇਕ ਵਜੌਣਾ, ਵਾਹ ਵਾ ਫ਼ਤਹਿ ਗੁਰੂ ਵਡਿਆਈਆ। ਪੰਚਮ ਮੇਲਾ ਮੇਲ ਮਿਲੌਣਾ, ਸ਼ਬਦ ਬਾਜ਼ ਇਕ ਉਡਾਈਆ। ਨਾਮ ਤੋੜਾ ਜਗਦੀਸ ਸੀਸ ਟਿਕੌਣਾ, ਸਾਚੀ ਕਲਗ਼ੀ ਕਰ ਰੁਸ਼ਨਾਈਆ। ਆਪਣਾ ਅਸਵ ਦਰ ਦਰਵਾਜਿਉਂ ਬਾਹਰ ਕਰੌਣਾ, ਉਤਰ ਪੂਰਬ ਪੱਛਮ ਦੱਖਣ ਚਾਰੇ ਕੁੰਟ ਫੇਰਾ ਪਾਈਆ। ਸ਼ਾਹ ਅਸਵਾਰ ਉਪਰ ਆਸਣ ਲੌਣਾ, ਸੋਲਾਂ ਕਲੀਆਂ ਹੇਠ ਵਿਛਾਈਆ। ਨੀਲਾ ਨੀਲੀ ਧਾਰੋਂ ਪਾਰ ਕਰੌਣਾ, ਵਾਗ ਆਪਣੇ ਹੱਥ ਉਠਾਈਆ। ਪਹਿਲੋਂ ਆਪਣਾ ਲੇਖ ਮੁਕੌਣਾ, ਦੂਜਾ ਰਾਹ ਚਲਾਈਆ। ਚੌਦਾਂ ਲੋਕ ਚੌਦਾਂ ਤਬਕ ਵੀਹ ਸਦ ਚੌਦਾਂ ਤੇਰਾ ਰੰਗ ਰੰਗੌਣਾ, ਪੰਚਮ ਜੇਠ ਰੁੱਤ ਸੁਹਾਈਆ। ਵੀਹ ਸਦ ਪੰਦਰਾਂ ਭੇਵ ਖੁਲ੍ਹੌਣਾ, ਆਪਣਾ ਤਖ਼ਤ ਆਪੇ ਦਏ ਉਲਟਾਈਆ। ਜਗਤ ਸਿੰਘਾਸਣ ਖ਼ਾਕ ਰਲੌਣਾ, ਪੰਚਮ ਜੇਠ ਖੇਲ ਖਿਲਾਈਆ। ਪਾਰਬ੍ਰਹਮ ਤੇਰਾ ਭੇਵ ਕਿਸੇ ਨਾ ਪੌਣਾ, ਵੇਦ ਕਤੇਬ ਨਾ ਕੋਇ ਜਣਾਈਆ। ਸੰਮਤ ਸੋਲਾਂ ਪੰਚਮ ਜੇਠ ਆਪ ਸੁਹੌਣਾ, ਨੀਲੇ ਵਾਲਾ ਫੇਰੀ ਪਾਈਆ। ਪੰਥ ਪੰਥੀ ਪਕੜ ਉਠੌਣਾ, ਦੇ ਮਤ ਰਿਹਾ ਸਮਝਾਈਆ। ਅੰਜੀਲ ਕੁਰਾਨਾ ਏਕਾ ਰਾਹ ਵਖੌਣਾ, ਏਕਾ ਕਰੇ ਪੜ੍ਹਾਈਆ। ਪੰਡਤ ਪਾਂਧਾ ਆਪ ਜਗੌਣਾ, ਜੋਤ ਲਲਾਟੀ ਵੇਖ ਵਖਾਈਆ। ਨਾਮ ਖੰਡਾ ਇਕ ਚਮਕੌਣਾ, ਤਿਖੀ ਧਾਰ ਕਰਾਈਆ। ਬ੍ਰਹਿਮੰਡਾਂ ਖੰਡਾ ਫੇਰਾ ਪੌਣਾ, ਧਰਤ ਧਵਲ ਵਡਿਆਈਆ। ਗੁਰਮੁਖ ਸਾਚੇ ਆਪ ਜਗੌਣਾ, ਆਪ ਆਪਣੀ ਸੇਵ ਕਮਾਈਆ। ਫੜ ਫੜ ਬਾਂਹੋਂ ਗਲੇ ਲਗੌਣਾ, ਦੂਰ ਦੁਰਾਡਾ ਪੰਧ ਮੁਕਾਈਆ। ਮਨਮੁਖ ਜੀਵਾਂ ਦਰ ਦੁਰਕੌਣਾ, ਰਾਏ ਧਰਮ ਦਏ ਸਜ਼ਾਈਆ। ਲੱਖ ਚੁਰਾਸੀ ਆਪ ਭਵੌਣਾ, ਆਪਣੇ ਗੇੜੇ ਰਿਹਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਨੂਰ ਆਕਾਰ, ਹਰਿ ਸਾਚੇ ਸਚ ਕਰਾਇਆ। ਗੁਰਸਿਖਾਂ ਕਰੇ ਮਾਤ ਪਿਆਰ, ਆਪ ਆਪਣਾ ਮੇਲ ਮਿਲਾਇਆ। ਉਤਮ ਜ਼ਾਤ ਵਿਚ ਸੰਸਾਰ, ਵਰਨ ਬਰਨ ਨਾ ਕੋਇ ਰਖਾਇਆ। ਕਮਲਾਪਾਤੀ ਮੀਤ ਮੁਰਾਰ, ਨਾਰੀ ਕੰਤਾ ਵੇਖ ਵਖਾਇਆ। ਰੁੱਤ ਬਸੰਤਾ ਖਿੜੀ ਗੁਲਜ਼ਾਰ, ਪੱਤ ਡਾਲ੍ਹੀ ਮਹਿਕ ਮਹਿਕਾਇਆ। ਜੋਤ ਅਕਾਲੀ ਸਾਚੀ ਮਾਲਨ ਵੇਖਣਹਾਰ, ਨੇਤਰ ਨੈਣਾਂ ਆਪ ਖੁਲ੍ਹਾਇਆ। ਜਗਤ ਦਲਾਲੀ ਕਰੇ ਬਣ ਵਣਜਾਰ, ਨਾਮ ਵਣਜਾਰਨ ਭੇਵ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰੀ ਹਰਿ ਆਪ ਅਖਵਾਇਆ। ਹਰੀ ਹਰਿ ਹਰਿ ਗੋਬਿੰਦਾ, ਸਤਿਗੁਰ ਪੁਰਖ ਅਖਵਾਇੰਦਾ। ਜਨ ਭਗਤਾਂ ਮੇਟੇ ਸਗਲੀ ਚਿੰਦਾ, ਭਵ ਸਾਗਰ ਪਾਰ ਕਰਾਇੰਦਾ। ਗੁਣੀ ਗਹੀਰ ਗਹਿਰ ਗੰਭੀਰ ਸਾਗਰ ਸਿੰਧਾ, ਸਾਖਯਾਤ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਪੰਚਮ ਮੁਖ ਵਖਾਇੰਦਾ। ਪੰਚਮ ਜੇਠਾ ਸ਼ਬਦ ਜੈਕਾਰਾ, ਆਪਣਾ ਆਪੇ ਲਾਈਆ। ਆਪਣੇ ਅਸਵ ਹੋ ਅਸਵਾਰਾ, ਬੈਕੁੰਠ ਨਿਵਾਸੀ ਫੇਰਾ ਪਾਈਆ। ਚਾਲ ਅਵੱਲੜੀ ਅਵੱਲੜੀ ਕਾਰਾ, ਜਗ ਧਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪੇ ਕਰ, ਕਰਮ ਧਰਮ ਜਰਮ ਵੇਖ ਵਖਾਈਆ। ਜਨਮ ਕਰਮ ਪ੍ਰਭ ਹੱਥ, ਆਪਣੇ ਹੱਥ ਰੱਖੀ ਵਡਿਆਈਆ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਬੇਪਰਵਾਹੀਆ। ਹਰਿਜਨ ਨਿਭਾਏ ਸਗਲਾ ਸਾਥ, ਸਾਚਾ ਸੰਗ ਵਖਾਈਆ। ਨਾਮ ਜਣਾਈ ਸ਼ਬਦ ਅਕੱਥ, ਸੋਹੰ ਕਰੇ ਪੜ੍ਹਾਈਆ। ਕੂੜ ਕੁੜਿਆਰਾ ਕਲਜੁਗ ਦੇਵੇ ਮੱਥ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਜੋ ਦੀਸੇ ਸੋ ਜਾਏ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਹਰਿ ਕਾ ਨਾਮ ਸਾਚਾ ਪੂਜਾ ਪਾਠ, ਅੰਤਰ ਆਤਮ ਇਕ ਲਿਵ ਲਾਈਆ। ਸਾਚਾ ਵਣਜ ਸਾਚੇ ਹਾਟ, ਸਾਚਾ ਤੋਲਾ ਤੋਲ ਤੁਲਾਈਆ। ਗੁਰਸਿਖ ਵਿਰਲਾ ਲਾਹਾ ਲਏ ਖਾਟ, ਸੁੱਤੀ ਸਰਬ ਲੋਕਾਈਆ। ਖੇਲੇ ਖੇਲ ਨਟੂਆ ਨਾਟ, ਸਵਾਂਗੀ ਸਵਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਦਰ, ਦਰ ਦਰਵੇਸ਼ ਨਰ ਨਰੇਸ਼ ਰਿਖੀ ਕੇਸ਼ ਗੋਵਰਧਨ, ਧਾਰ ਇਕ ਅਕੱਲਾ ਏਕਉਂਕਾਰ, ਸਰਬ ਜੀਆਂ ਦਾ ਸਾਂਝਾ ਯਾਰ, ਸੱਜਣ ਸਾਜਣ ਮੀਤ ਆਪ ਅਖਵਾਈਆ। ਹਰਿ ਸੱਜਣ ਮੀਤ ਮੁਰਾਰੜਾ, ਸਤਿ ਸਤਿਵਾਦ ਜਣਾਏ। ਝੂਠਾ ਸੱਥਰ ਚੁੱਕੇ ਕਲਜੁਗ ਯਾਰੜਾ, ਸਤਿਗੁਰ ਸਾਚਾ ਸ਼ਬਦ ਮਲਾਏ। ਧਾਮ ਵਖਾਏ ਇਕ ਨਿਆਰੜਾ, ਨਾ ਕੋਈ ਬਾਢੀ ਬਣਤ ਬਣਾਏ। ਨਾਮ ਪਿਆਏ ਸਚ ਪਿਆਲੜਾ, ਅੰਮ੍ਰਿਤ ਜਾਮ ਭਰਾਏ। ਰਾਹ ਦੱਸੇ ਇਕ ਸੁਖਾਲੜਾ, ਸਤਿਜੁਗ ਸਾਚਾ ਮਾਰਗ ਲਾਏ। ਸੋਹੰ ਸ਼ਬਦ ਮਾਤ ਦਲਾਲੜਾ, ਚਾਰ ਵਰਨਾਂ ਪਾਰ ਕਰਾਏ। ਤੋੜਨਹਾਰਾ ਜਗਤ ਜੰਜਾਲੜਾ, ਲੱਖ ਚੁਰਾਸੀ ਗੇੜ ਕਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਰੋਜ਼ੀ ਰਿਜ਼ਕ ਰਹੀਮ ਆਪ ਅਖਵਾਏ। ਰਾਮ ਰਹੀਮ ਰਹਿਮਾਨ, ਨੂਰੋ ਨੂਰ ਇਲਾਹੀਆ। ਸ਼ਰਅ ਸ਼ਰੀਅਤ ਇਕ ਈਮਾਨ, ਏਕਾ ਰੰਗ ਰੰਗਾਈਆ। ਇਕ ਹਦੀਸ ਇਕ ਕੁਰਾਨ, ਇਕ ਕਰੇ ਪੜ੍ਹਾਈਆ। ਇਕ ਅਬਲੀਸ ਹੋਏ ਸ਼ੈਤਾਨ, ਯਾ ਬਲੀਸ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਕਰਾਈਆ। ਰਾਮ ਨਾਮ ਏਕਾ ਗੁਣ, ਏਕਾ ਗੁਰ ਵਡਿਆਈਆ। ਸਰਬ ਪੁਕਾਰ ਰਿਹਾ ਸੁਣ, ਭੁੱਲ ਰਹੇ ਨਾ ਰਾਈਆ। ਲੱਖ ਚੁਰਾਸੀ ਵਿਚੋਂ ਚੁਣ, ਗੁਰਮੁਖ ਸੱਜਣ ਲਏ ਤਰਾਈਆ। ਸ੍ਰਿਸ਼ਟ ਸਬਾਈ ਛਾਣ ਪੁਣ, ਨਾਮ ਨਿਧਾਨਾ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਛਾਣ ਪੁਣ ਸਰਬ ਸੰਸਾਰ, ਲੱਖ ਚੁਰਾਸੀ ਵੇਖ ਵਖਾਇਆ। ਹਰਿਜਨ ਤੇਰਾ ਦਰ ਦਰਬਾਰ, ਸਤਿਗੁਰ ਸਾਚੇ ਏਕਾ ਪਾਇਆ। ਬ੍ਰਹਮਾ ਸ਼ਿਵ ਰਹੇ ਵਿਚਾਰ, ਨੇਤਰ ਨੈਣ ਆਪ ਵਟਾਇਆ। ਲੋਕਮਾਤ ਕਵਣ ਕੂਟ ਹੋਇਆ ਉਜਿਆਰ, ਨਿਹਕਲੰਕ ਜਾਮਾ ਪਾਇਆ। ਫੜਿਆ ਖੜਗ ਖੰਡਾ ਤੇਜ਼ ਕਟਾਰ, ਨਾਮ ਪਰਚੰਡਾ ਰਿਹਾ ਚਮਕਾਇਆ। ਪਾਏ ਵੰਡਾਂ ਅਪਰ ਅਪਾਰ, ਬ੍ਰਹਿਮੰਡਾਂ ਖੋਜ ਖੋਜਾਇਆ। ਭੇਖ ਪਖੰਡਾ ਦਏ ਨਵਾਰ, ਕੂੜੀ ਕਿਰਿਆ ਮੇਟ ਮਿਟਾਇਆ। ਨਾ ਕੋਈ ਦਿਸੇ ਨਾਰ ਰੰਡ ਵਿਭਚਾਰ, ਨਾਰ ਦੁਹਾਗਣ ਕੋਇ ਰਹਿਣ ਨਾ ਪਾਇਆ। ਸ਼ਬਦ ਸੁਹਾਗਣ ਕੰਤ ਭਤਾਰ, ਦਰ ਘਰ ਸਾਚਾ ਇਕ ਰਖਾਇਆ। ਗੁਰਮੁਖਾਂ ਕਰੇ ਆਪ ਪਿਆਰ, ਆਤਮ ਸੇਜਾ ਮੇਲ ਮਿਲਾਇਆ। ਦੇਵਣਹਾਰਾ ਨਾਮ ਅਤੁਟ ਭੰਡਾਰ, ਨਿਖੁਟ ਕਦੇ ਨਾ ਜਾਇਆ। ਕਲ ਕਲਕੀ ਹਰਿ ਲੈ ਅਵਤਾਰ, ਕਲਗੀ ਧਰ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਹੋ ਉਜਿਆਰ ਸਚ ਸਿੰਘਾਸਣ ਆਸਣ ਲਾਇਆ।
