ਗੁਰਬਾਣੀ ਵਿਚ ਨਾਮ ਲਿਖਵਾਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਜੁਗੋ ਜੁਗ ਅਟੱਲ ਰਹਿ ਜਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਗੁਰਸਿਖਾਂ ਵਿਟਹੁ ਕੁਰਬਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਕਲਜੁਗ ਵਿਚ ਲੀਆ ਗੁਰ ਪਛਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਮਿਲ ਸੰਗਤ ਜੋ ਹਰਿ ਜਸ ਗਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਜੋਤ ਸਰੂਪ ਪ੍ਰਭ ਜੋਤ ਜਗਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਦੇਵੇ ਦਾਤ ਅਪਾਰ ਮਨ ਮੇਂ ਉਪਜੇ ਸ਼ਬਦ ਗਿਆਨ। ਭਗਤ ਜਨਾਂ ਪ੍ਰਭ ਦੇਵੇ ਮਾਣ, ਕੋਏ ਨਾ ਜਾਵੇ ਨਿਰਾਸ ਗੁਰ ਚਰਨ ਲਾਏ ਧਿਆਨ। ਭਗਤ ਜਨਾਂ ਪ੍ਰਭ ਦੇਵੇ ਮਾਣ, ਮਹਾਰਾਜ ਸ਼ੇਰ ਸਿੰਘ ਬਣੇ ਬਬਾਣ। ਭਗਤ ਜਨਾਂ ਜਾਈਏ ਕੁਰਬਾਨ, ਜਿਨ ਕੀ ਮਹਿੰਮਾ ਪ੍ਰਭ ਆਪ ਗਣਾਏ। ਭਗਤ ਜਨਾਂ ਜਾਈਏ ਕੁਰਬਾਨ, ਧ੍ਰੂ ਪ੍ਰਹਿਲਾਦ ਪ੍ਰਭ ਸੰਗ ਸਮਾਏ। ਭਗਤ ਜਨਾਂ ਜਾਈਏ ਕੁਰਬਾਨ, ਭਗਤ ਅੰਬਰੀਕ ਪਾਰ ਲੰਘਾਏ। ਭਗਤ ਜਨਾਂ ਜਾਈਏ ਕੁਰਬਾਨ, ਜਨਮ ਦਰੋਪਤੀ ਮਾਣ ਦਿਵਾਏ। ਭਗਤ ਜਨਾਂ ਜਾਈਏ ਕੁਰਬਾਨ, ਬਿਦਰ ਸੁਦਾਮੇ ਦਰਸ ਦਿਖਾਏ । ਭਗਤ ਜਨਾਂ ਜਾਈਏ ਕੁਰਬਾਨ, ਘਰ ਜਿਨ੍ਹਾਂ ਦੇ ਈਸ਼ਰ ਆਏ। ਭਗਤ ਜਨਾਂ ਜਾਈਏ ਕੁਰਬਾਨ, ਜੈਦੇਉ ਨਾਮਾ ਚਰਨ ਲਗਾਏ। ਭਗਤ ਜਨਾਂ ਜਾਈਏ ਕੁਰਬਾਨ, ਤਰਲੋਚਣ ਨਾ ਦੁੱਖ ਉਠਾਏ । ਭਗਤ ਜਨਾਂ ਜਾਈਏ ਕੁਰਬਾਨ, ਬੇਣੀ ਸੈਣ ਪ੍ਰਭ ਭੇਸ ਵਟਾਏ। ਭਗਤ ਜਨਾਂ ਜਾਈਏ ਕੁਰਬਾਨ, ਈਸ਼ਰ ਜਿਨ੍ਹਾਂ ਦੇ ਦਰ ਤੇ ਆਏ । ਭਗਤ ਜਨਾਂ ਜਾਈਏ ਕੁਰਬਾਨ, ਗਨਕਾ ਅਜਾਮਲ ਪੂਤਨਾ ਸਭ ਜੋਤ ਮਿਲਾਏ। ਭਗਤ ਜਨਾਂ ਜਾਈਏ ਕੁਰਬਾਨ, ਕਬੀਰ ਤਾਈਂ ਸਚਖੰਡ ਵਖਾਏ। ਭਗਤ ਜਨਾਂ ਜਾਈਏ ਕੁਰਬਾਨ, ਨਾਮਦੇਉ ਰਵਿਦਾਸ ਤਰਾਏ। ਭਗਤ ਜਨਾਂ ਜਾਈਏ ਕੁਰਬਾਨ, ਬੱਧਕ ਤੀਰ ਕ੍ਰਿਸ਼ਨ ਚਰਨ ਲਗਾਏ। ਭਗਤ ਜਨਾਂ ਜਾਈਏ ਕੁਰਬਾਨ, ਜਿਥੇ ਈਸ਼ਰ ਦਰਸ ਦਿਖਾਏ। ਭਗਤ ਜਨਾਂ ਜਾਈਏ ਕੁਰਬਾਨ, ਜੁਗੋ ਜੁਗ ਪ੍ਰਭ ਦਰਸ ਦਿਖਾਏ। ਭਗਤ ਜਨਾਂ ਜਾਈਏ ਕੁਰਬਾਨ, ਜੋਤ ਸਦਾ ਪ੍ਰਭ ਸੰਗ ਸਮਾਏ। ਭਗਤ ਜਨਾਂ ਜਾਈਏ ਕੁਰਬਾਨ, ਕਲਜੁਗ ਭਏ ਅਵਤਾਰ ਸ਼ੇਰ ਸਿੰਘ ਨਾਮ ਰਖਾਏ। ਗੁਰਸਿਖਾਂ ਦਿਤਾ ਤਾਰ, ਜਿਨ੍ਹਾਂ ਚਰਨ ਲਗਾਏ। ਬੇਮੁਖਾਂ ਦਿਤੀ ਹਾਰ, ਜਿਨ੍ਹਾਂ ਮੁਖ ਭਵਾਏ। ਉਪਜੇ ਭਗਤ ਅਪਾਰ, ਜਿਨਾਂ ਗੁਰ ਨਾਮ ਲਿਖਾਏ। ਇਹ ਸੁਹਾਵੇ ਮੰਦਰ, ਜਿਥੇ ਗੁਰ ਚਰਨ ਟਿਕਾਏ। ਇਹ ਸੁਹਾਵੇ ਮੰਦਰ, ਜਿਥੇ ਗੁਰ ਧਾਮ ਰਚਾਏ। ਇਹ ਸੁਹਾਵੇ ਮੰਦਰ, ਜਿਥੇ ਸਚਖੰਡ ਬਣ ਜਾਏ। ਇਹ ਸੁਹਾਵੇ ਮੰਦਰ, ਜਿਥੇ ਕਲਸੀਆਂ ਨੂੰ ਮਾਣ ਦਿਵਾਏ। ਇਹ ਸੁਹਾਵੇ ਮੰਦਰ, ਨਾਮ ਚੇਤ ਸਿੰਘ ਜੁਗ ਚਾਰ ਰਹਿ ਜਾਏ। ਇਹ ਸੁਹਾਵੇ ਮੰਦਰ, ਜਿਥੇ ਪ੍ਰਭ ਸੁਖ ਆਸਣ ਲਾਏ। ਇਹ ਸੁਹਾਵੇ ਮੰਦਰ, ਜਿਥੇ ਪ੍ਰਭ ਚਰਨ ਭਾਰ ਰਖਾਏ। ਇਹ ਸੁਹਾਵੇ ਮੰਦਰ,
G01L42. ੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
- Post category:Written Harbani Granth 01
