G01L42. ੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਮਨੀ ਸਿੰਘ ਨੂੰ ਪਾਰ ਉਤਾਰੇ। ਦੇ ਕੇ ਜੋਤ ਆਧਾਰ, ਆਪਣਾ ਦਰਸ ਦਿਖਾ ਰੇ। ਕਲਜੁਗ ਜਾਮਾ ਧਾਰ ਪਰਗਟੇ ਮਹਾਰਾਜ ਸ਼ੇਰ ਸਿੰਘ ਨਰ ਅਵਤਾਰੇ। ਨਰ ਅਵਤਾਰ ਆਪ ਪ੍ਰਭ ਆਇਆ। ਕਲੂ ਕਾਲ ਜਿਸ ਆਣ ਕਰਾਇਆ। ਆਪਣਾ ਨਾਉਂ ਜੀਵ ਜੰਤ ਜਪਾਇਆ। ਸ਼ਬਦ ਸੋਹੰ ਮੁਖ ਰਖਾਇਆ। ਬਾਕੀ ਸਭਨ ਦਾ ਅੰਤ ਕਰਾਇਆ। ਸਰਬਤ ਤੀਰਥਾਂ ਮਾਣ ਗਵਾਇਆ। ਸਰਬ ਧਾਮ ਪ੍ਰਭ ਜੋਤ ਖਿਚਾਇਆ । ਸਰਬ ਧਾਮ ਮਿਹਰਵਾਨ ਅਖਵਾਇਆ। ਸਰਬ ਜਾਪ ਪ੍ਰਭ ਭਸਮ ਕਰਾਇਆ। ਸੋਹੰ ਸ਼ਬਦ ਗੁਰ ਗਿਆਨ ਦਿਵਾਇਆ। ਓਅੰ ਭਏ ਆਪ ਸੋਹੰ ਸ਼ਬਦ ਸੁਣਾਇਆ। ਗਵਾਇਆ ਸਭ ਦਾ ਮਾਣ, ਜਗਤ ਗੁਰ ਚਰਨ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਅੱਗੇ ਨਾ ਸੀਸ ਝੁਕਾਇਆ। ਦੇ ਕੇ ਬ੍ਰਹਮ ਗਿਆਨ ਮਨੀ ਸਿੰਘ ਦਰਸ ਦਿਖਾਇਆ। ਦੀਆ ਦਰਸ ਆਪ ਗੁਰ ਪੂਰੇ। ਵਾਜੇ ਦਰ ਤੇ ਅਨਹਦ ਤੂਰੇ। ਸਰਬ ਸਰੂਪ ਰਿਹਾ ਭਰਪੂਰੇ। ਮਨੀ ਸਿੰਘ ਜੋਤ ਜਗਾਈ ਵਾਂਗ ਕੋਹਤੂਰੇ। ਨੈਣੀ ਪੇਖੋ ਮਹਾਰਾਜ ਸ਼ੇਰ ਸਿੰਘ ਸਦਾ ਹਜ਼ੂਰੇ। ਸੋਹੰ ਸ਼ਬਦ ਸਦਾ ਭਰਪੂਰੇ। ਐਸਾ ਦਰਸ ਗਿਆਨ ਗੁਰ ਤੋਂ ਪਾਇਆ। ਮਨ ਨਾ ਧਰੇ ਧੀਰ ਕਰਨ ਦਰਸ ਸੰਤ ਉਠ ਧਾਹਿਆ। ਸਿੱਖ ਸੰਗਤ ਨਾਲੇ ਪਾਇਆ। ਘਨਕਪੁਰੀ ਨੂੰ ਚਲ ਕੇ ਆਇਆ। ਮਨ ਮੇਂ ਚਾਓ ਗੁਰ ਦਰਸ਼ਨ ਪਾਈਏ, ਬਾਹਰ ਆ ਕੇ ਡੇਰਾ ਲਾਇਆ। ਉਹ ਸੁਹਾਇਆ ਥਾਨ, ਜਿਥੇ ਸੰਤ ਮਨ ਇਹ ਚਾਉ ਸੁਹਾਇਆ। ਐਸੀ ਬਣਤ ਪ੍ਰਭ ਆਪ ਬਣਾਈ, ਗੁਰ ਘਰ ਬੈਠ ਦਰਸ਼ਨ ਪਾਇਆ। ਮਨ ਦੀ ਇੱਛਾ ਹੋਈ ਪੂਰ, ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਮਨੀ ਸਿੰਘ ਘਰ ਸਾਚਾ ਪਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਸਰਬ ਕਲਾ ਏਕ ਰੰਗ ਰਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਜੋਤ ਨਿਰੰਜਣ ਜਗਤ ਵਰਸਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਸਾਧ ਸੰਤ ਮਨ ਤ੍ਰਿਪਤ ਕਰਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਗਿਆਨ ਜੋਤ ਪ੍ਰਭ ਜੋਤ ਜਗਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਮਨੀ ਸਿੰਘ ਗੁਰ ਨਜ਼ਰੀ ਆਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਜਿਨ ਵਿਚੋਂ ਮੋਹ ਚੁਕਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਭਗਤ ਜਨਾਂ ਅੰਧ ਵਿਸ਼ਵਾਸ਼ ਤਜਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਅਨਹਦ ਸ਼ਬਦ ਮਨ ਵਜਾਇਆ। ਪਾਰਬ੍ਰਹਮ ਗੁਰ ਦਰਸਨ ਪਾਇਆ, ਕੋਟ ਜਨਮ ਦੇ ਪਾਪ ਖਿਨ ਮਹਿ ਲਾਹਿਆ। ਪਾਰਬ੍ਰਹਮ ਗੁਰ ਦਰਸਨ ਪਾਇਆ,