ਕਲਜੁਗ ਹੋ ਨਿਹਕਲੰਕ ਆਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਬਾਲਕ ਦੇਹ ਜੋਤ ਜਗਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਦੇਹ ਸਚ ਸੁੱਚ ਦੀਪਕ ਪਰਗਾਸਿਆ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਵਿਚ ਦੇਹ ਈਸ਼ਰ ਨਿਵਾਸਿਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪ੍ਰਗਟੀ ਜੋਤ ਅਪਾਰ ਹੋਵੇ ਜਗਤ ਧਰਵਾਸਿਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸੱਚਾ ਹੋਵੇ ਦਰਬਾਰ ਸਚ ਗੁਰ ਪਰਗਾਸਿਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਅੱਜ ਸੁਹਾਵੀ ਰਾਤ ਦੇਵੇ ਦਾਨ ਅਪਾਰ ਜਾਏ ਨਾ ਕੋਏ ਨਿਰਾਸਿਆ। ਕਲਜੁਗ ਦੇਵੇ ਤਾਰ ਜਿਨ ਆਹਾਰ ਸ਼ਰਾਬ ਨਾ ਮਾਸਿਆ। ਗੁਰਸਿਖ ਵਿਚ ਸੰਸਾਰ, ਜਿਉਂ ਕੰਚਨ ਪਰਗਾਸਿਆ। ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰ, ਭਗਤਨ ਦਾਸਿਆ । ਉਪਜੀ ਜੋਤ ਅਪਾਰ। ਜੋਤ ਨਿਰੰਜਣ ਜਗਤ ਚਮਕਾਰ। ਵਿਚ ਸ੍ਰਿਸ਼ਟ ਨਾ ਹੋਵੇ ਵਿਚਾਰ। ਕਲਜੁਗ ਆਏ ਨਿਹਕਲੰਕ ਅਵਤਾਰ। ਵਿਚ ਦੁਆਪਰ ਕ੍ਰਿਸ਼ਨ ਮੁਰਾਰ। ਸੁੱਤਾ ਪਰਭਾਸ ਵਿਚ ਗੋਡੇ ਚਰਨ ਪਸਾਰ। ਕ੍ਰਿਸ਼ਨ ਜੋਤ ਸ਼ੇਰ ਸਿੰਘ ਅਵਤਾਰ। ਜਿਥੇ ਮਾਰੇ ਬੱਧਕ ਬਾਣ। ਕਲਜੁਗ ਵਿਚ ਮੇਰੀ ਪਛਾਣ। ਚਰਨ ਖੱਬਾ ਸਚ ਨਿਸ਼ਾਨ। ਗਿੱਟੇ ਉਪਰ ਤੀਰ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਪਰਗਟੇ ਵਿਸ਼ਨੂੰ ਭਗਵਾਨ। ਈਸ਼ਰ ਜੋਤ ਵਿਚ ਦੇਹ ਜਗਾ ਕੇ। ਆਪ ਬੈਠਾ ਮੁਖ ਛੁਪਾ ਕੇ। ਬਾਲ ਅਵਸਥਾ ਖੇਲ ਰਚਾ ਕੇ। ਦੇਵੇ ਦਰਸ ਭਗਤਨ ਘਰ ਜਾ ਕੇ। ਆਪਣਾ ਆਪ ਪ੍ਰਭ ਆਪ ਰਖਾ ਕੇ। ਮਨੀ ਸਿੰਘ ਨੂੰ ਦਰਸ ਦਿਖਾ ਕੇ। ਜੋਤ ਸਰੂਪ ਬ੍ਰਹਮ ਗਿਆਨ ਦਿਵਾ ਕੇ। ਮਹਾਰਾਜ ਸ਼ੇਰ ਸਿੰਘ ਸਚ ਰੂਪ ਵਟਾ ਕੇ। ਦਰਸ ਦਿਖਾਇਆ ਆਪ ਪ੍ਰਭ ਠਾਕਰ, ਮਨੀ ਸਿੰਘ ਨੂੰ ਘਰ ਜਾ ਕਰ। ਵੇਖੀ ਦੇਹ ਨਿਰਮਲ ਕਰਮ ਨੇ ਉਜਾਗਰ। ਦਿਤਾ ਦਰਸ ਭਗਤ ਸੁਖ ਸਾਗਰ। ਹੋਏ ਅਨੰਦ ਬੈਠਾ ਇਕਾਗਰ। ਮਹਾਰਾਜ ਸ਼ੇਰ ਸਿੰਘ ਜਗਤ ਉਜਾਗਰ। ਦਰਸ਼ਨ ਦੇਖ ਮਨ ਬਿਗਸਾਏ। ਬਿਨ ਦੇਖੇ ਫਿਰ ਠੰਡ ਨਾ ਪਾਏ। ਦਿਨ ਰਾਤ ਰਿਹਾ ਬਿਲਲਾਏ। ਦਿਉ ਦਰਸ ਕਾਇਆ ਸ਼ਾਂਤ ਹੋ ਜਾਏ। ਗੁਰ ਦਰਸ਼ਨ ਕੋ ਮੇਰੇ ਨੈਣ ਤਰਸਾਏ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ। ਸਰਨ ਪੜੇ ਦੀ ਲਾਜ ਰਖਾਏ ਦਿਨ ਰਾਤ ਬੈਠਾ ਹਰਿ ਜਸ ਗਾਏ। ਐਸਾ ਗਿਆਨ ਸ਼ਬਦ ਗੁਰ ਦੀਆ। ਦਿਤਾ ਜੋਤ ਆਧਾਰ ਹੋਇਆ ਨਿਰਮਲ ਜੀਆ। ਫਲ ਪਾਇਆ ਸ਼ਬਦ ਅਪਾਰ, ਬੀਜ ਪੂਰਬਲਾ ਬੀਆ। ਦਿਤਾ ਆਪ ਆਧਾਰ, ਸਤਿਗੁਰ ਕਰ ਕੇ ਹੀਆ। ਪੂਰੀ ਹੋਈ ਵਿਚਾਰ, ਜੋਤ ਜਗਾਈ ਜੀਆ। ਮਹਾਰਾਜ ਸ਼ੇਰ ਸਿੰਘ ਕਰਮ ਵਿਚਾਰ,
G01L42. ੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
- Post category:Written Harbani Granth 01
