G01L42. ੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਗੁਰ ਸਾਚੇ ਇਹ ਕਰਮ ਕਮਾਇਆ। ਬਿਨ ਥੰਮਾਂ ਗਗਨ ਰਹਾਇਆ । ਅੰਡਜ ਜੇਰਜ ਉਤਭੁਜ ਸੇਤਜ ਇਨ੍ਹਾਂ ਵਿਚੋਂ ਸਿੱਖ ਕਢਾਇਆ। ਈਸ਼ਰ ਬ੍ਰਹਮ ਸਰੂਪ ਸਿੱਖ ਵਿਚ ਜੋਤ ਸਮਾਇਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ ਸਭ ਦਾ ਮਾਣ ਗਵਾਇਆ। ਸੋਹੰ ਦੇ ਗਿਆਨ ਆਪਣਾ ਨਾਮ ਜਪਾਇਆ। ਜੇਠ ਪੰਚਮ ਦਿਨ ਵਡਭਾਗੀ, ਜਿਨ ਮਹਾਰਾਜ ਸ਼ੇਰ ਸਿੰਘ ਜੋਤ ਜਗਾਇਆ। ਜੋਤ ਜਗਾਈ ਪ੍ਰਭ ਨਿਰਾਲਮ। ਭੇਤ ਨਾ ਪਾਵੇ ਸਾਰੀ ਆਲਮ। ਪਰਗਟ ਭਇਆ ਜਗਤ ਬਾਲਮ। ਮਹਾਰਾਜ ਸ਼ੇਰ ਸਿੰਘ ਭਗਤ ਗ਼ਾਲਮ। ਜਨਮ ਧਾਰ ਲਏ ਅਵਤਾਰ। ਕਰਮ ਵਿਚਾਰ ਗੁਰਸਿਖਾਂ ਤਾਰਿਆ। ਸਦ ਬਲਹਾਰ ਭਗਤ ਉਧਾਰ, ਕਰ ਨਿਮਸਕਾਰ ਕਲਜੁਗ ਨਿਹਕਲੰਕ ਅਖਵਾ ਲਿਆ । ਮਨ ਸ਼ਬਦ ਵਿਚਾਰ, ਗੁਰ ਪਾਰ ਉਤਾਰ, ਪਰਗਟ ਮੁਕੰਦ ਮੁਰਾਰ, ਕਲਜੁਗ ਜਾਮਾ ਧਾਰਿਆ। ਪਰਗਟ ਨਰ ਅਵਤਾਰ, ਕਰ ਦਰਸ ਅਪਾਰ, ਹੋਵੇ ਭਵਜਲ ਪਾਰ, ਮਹਾਰਾਜ ਸ਼ੇਰ ਸਿੰਘ ਜਿਨ ਰਿਦੇ ਚਿਤਾਰਿਆ। ਬਿਨ ਗੁਰ ਕਿਸੇ ਨਾ ਮਿਲੇ ਵਡਿਆਈ, ਬਿਨ ਗੁਰ ਕਿਸੇ ਨਾ ਸੋਝੀ ਪਾਈ। ਬਿਨ ਗੁਰ ਜੋਤ ਨਾ ਕਿਸੇ ਜਗਾਈ। ਬਿਨ ਗੁਰ ਅਗਿਆਨ ਅੰਧੇਰ ਨਾ ਵਿਚੋਂ ਜਾਈ। ਬਿਨ ਗੁਰ ਦੇਹ ਦੀਪਕ ਵਿਚ ਨਾ ਜੋਤ ਜਗਾਈ। ਬਿਨ ਗੁਰ ਸੋਝੀ ਕਿਨੇ ਨਾ ਪਾਈ। ਬਿਨ ਗੁਰ ਮਿਲੇ ਨਾ ਨਾਮ ਵਡਿਆਈ । ਬਿਨ ਗੁਰ ਭੁਲੀ ਫਿਰੇ ਲੋਕਾਈ। ਬਿਨ ਗੁਰ ਝੂਠੇ ਧੰਦੇ ਜਨਮ ਗਵਾਈ। ਬਿਨ ਗੁਰ ਮਾਇਆ ਮਮਤਾ ਵਿਚ ਸ੍ਰਿਸ਼ਟ ਰਹਾਈ। ਬਿਨ ਗੁਰ ਕੋਈ ਨਾ ਪਾਰ ਲੰਘਾਈ। ਬਿਨ ਗੁਰ ਜਨਮ ਜਨਮ ਦੁੱਖ ਪਾਈ। ਬਿਨ ਗੁਰ ਕੋਈ ਨਾ ਚਰਨ ਲਗਾਈ। ਬਿਨ ਗੁਰ ਭਵਜਲ ਨਾ ਪਾਰ ਤਰਾਏ। ਬਿਨ ਗੁਰ ਕੋਈ ਨਾ ਦੁਖੀਆਂ ਦੇ ਦੁੱਖ ਗਵਾਏ। ਬਿਨ ਗੁਰ ਕੋਈ ਨਾ ਹਉਮੇ ਦੀ ਮੈਲ ਗਵਾਏ। ਬਿਨ ਗੁਰ ਕੋਈ ਨਾ ਸਿੱਖ ਦੀ ਪੈਜ ਰਖਾਏ। ਬਿਨ ਗੁਰ ਕੋਈ ਨਾ ਕਲਜੁਗ ਆਣ ਤਰਾਏ। ਬਿਨ ਗੁਰ ਕੋਈ ਨਾ ਆਣ ਭੇਤ ਖੁਲ੍ਹਾਏ। ਬਿਨ ਗੁਰ ਕੋਈ ਨਾ ਜੋਤ ਜਗਾਏ। ਬਿਨ ਗੁਰ ਕੋਈ ਨਾ ਸਚ ਮਾਰਗ ਪਾਏ। ਬਿਨ ਗੁਰ ਕੋਈ ਨਾ ਗਿਆਨ ਨਾਮ ਦਿਵਾਏ। ਬਿਨ ਗੁਰ ਕੋਈ ਨਾ ਸੋਝੀ ਪਾਏ। ਬਿਨ ਗੁਰ ਕੋਏ ਨਾ ਗੁਰ ਗਿਆਨ ਗੋਝ ਬਤਾਏ। ਬਿਨ ਗੁਰ ਕੋਏ ਨਾ ਵਿਚੋਂ ਪ੍ਰਭ ਦਰਸਾਏ। ਬਿਨ ਗੁਰ ਕੋਈ ਨਾ ਜੀਵ ਦਾ ਭੇਤ ਖੁਲ੍ਹਾਏ। ਬਿਨ ਗੁਰ ਕੋਏ ਨਾ ਸਿੱਖ ਕੋ ਮਾਣ ਦਿਵਾਏ। ਬਿਨ ਗੁਰ ਕੋਈ ਨਾ ਭਾਣਾ ਸਚ ਵਰਤਾਏ। ਬਿਨ ਗੁਰ ਕੋਈ ਨਾ ਜੀਵ ਦੀ ਬਣਤ ਬਣਾਏ। ਬਿਨ ਗੁਰ ਕੋਈ ਨਾ ਭੁੱਲਿਆਂ ਲੈ ਤਰਾਏ। ਬਿਨ ਗੁਰ ਕੋਈ ਨਾ ਜੀਵ ਦੀ ਪੈਜ ਰਖਾਏ। ਬਿਨ ਗੁਰ ਕੋਈ ਨਾ ਅਗਿਆਨ ਅੰਧੇਰ ਗਵਾਏ। ਬਿਨ ਗੁਰ ਕੋਈ ਨਾ ਸੰਸਾ ਰੋਗ ਗਵਾਏ। ਬਿਨ ਗੁਰ ਕੋਈ ਨਾ ਭਾਂਡਾ ਭਰਮ ਭੰਨਾਏ। ਬਿਨ ਗੁਰ ਕੋਈ ਨਾ ਆਪਣੀ ਜੋਤ ਜਗਾਏ। ਬਿਨ ਗੁਰ ਕੋਈ ਨਾ ਪੰਜਵੀਂ ਜੇਠ ਮਨਾਏ। ਬਿਨ ਗੁਰ ਕੋਏ ਨਾ ਆਪਣੀ ਜੋਤ ਆਪਣੇ ਵਿਚ ਸਮਾਏ। ਬਿਨ ਗੁਰ ਕੋਈ ਨਾ ਸਿੱਖ ਕੋ ਮਾਣ ਦਿਵਾਏ। ਬਿਨ ਗੁਰ ਕੋਈ ਨਾ ਭਰਮ ਚੁਕਾਏ।