G01L42. ੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਸਤਿਗੁਰ ਦਰਸ਼ਨ ਦੀਆ। ਪ੍ਰਭ ਦਰਸ਼ਨ ਦਰਸਾ, ਸਦ ਪਿਆਸ ਮਿਟਾਈ। ਪ੍ਰਭ ਦਰਸ਼ਨ ਦਰਸਾ, ਮਨ ਦੀ ਬਿਆਧ ਗਵਾਈ । ਪ੍ਰਭ ਦਰਸ਼ਨ ਪਾ ਬਿਗਸਾ ਸਰਬ ਚਿੰਤ ਮਿਟਾਈ। ਪ੍ਰਭ ਦਰਸ਼ਨ ਪਾ, ਮਨ ਦੀ ਧੀਰ ਧਰਾਈ। ਪ੍ਰਭ ਦਰਸ਼ਨ ਪਾ, ਸਚ ਸ਼ਬਦ ਦੀ ਸੋਝੀ ਪਾਈ। ਪ੍ਰਭ ਦਰਸ਼ਨ ਪਾ, ਦੂਈ ਦਵੈਤ ਮਿਟਾਈ। ਪ੍ਰਭ ਦਰਸ਼ਨ ਪਾ, ਜਨਮ ਜਨਮ ਦੀ ਸੋਝੀ ਪਾਈ। ਪ੍ਰਭ ਦਰਸ਼ਨ ਪਾ, ਸਾਧ ਸੰਗਤ ਵਿਚ ਰਿਹਾ ਪ੍ਰਭ ਜਸ ਗਾਈ। ਪ੍ਰਭ ਦਰਸ਼ਨ ਪਾ, ਮਹਾਰਾਜ ਸ਼ੇਰ ਸਿੰਘ ਰਿਹਾ ਚਿੱਤ ਸਮਾਈ । ਸ਼ਬਦ ਰੂਪ ਗੁਰ ਦਰਸ਼ਨ ਦੇ ਕੇ, ਸੰਤ ਤਾਈਂ ਗਿਆਨ ਦਿਵਾਇਆ । ਸ਼ਬਦ ਰੂਪ ਗੁਰ ਦਰਸ਼ਨ ਦੇ ਕੇ, ਜਾਮਾ ਆਪਣਾ ਸਭ ਦਿਖਾਇਆ। ਜੋਤ ਰੂਪ ਪ੍ਰਭ ਦਰਸ਼ਨ ਦੇ ਕੇ, ਕਲਜੁਗ ਮਾਇਆ ਅਗਨ ਜਲਾਇਆ। ਸ਼ਬਦ ਰੂਪ ਪ੍ਰਭ ਦਰਸ਼ਨ ਦੇ ਕੇ, ਮਨੀ ਸਿੰਘ ਦਾ ਸੰਸਾ ਲਾਹਿਆ। ਸ਼ਬਦ ਰੂਪ ਪ੍ਰਭ ਦਰਸ਼ਨ ਦੇ ਕੇ, ਮਹਾਰਾਜ ਸ਼ੇਰ ਸਿੰਘ ਆਪਣਾ ਤੇਜ ਵਖਾਇਆ । ਕਲਜੁਗ ਕਰਮ ਪ੍ਰਭ ਆਪ ਵਿਚਾਰਿਆ। ਕਰਨਹਾਰ ਜਾਮਾ ਘਨਕਪੁਰੀ ਵਿਚ ਧਾਰਿਆ। ਦੇ ਕੇ ਸ਼ਬਦ ਵਿਚਾਰ ਪ੍ਰਭ ਆਪਣਾ ਆਪ ਚਿਤਾਰਿਆ । ਮਨੀ ਸਿੰਘ ਨੂੰ ਦੇਵਾਂ ਤਾਰ ਦੇ ਕੇ ਦਰਸ ਅਪਾਰਿਆ। ਦੇ ਕੇ ਸ਼ਬਦ ਗਿਆਨ ਸੰਤਨ ਦੀ ਪੈਜ ਸਵਾਰਿਆ। ਮਹਾਰਾਜ ਸ਼ੇਰ ਸਿੰਘ ਪਰਗਟ ਅਵਤਾਰ ਕਲਜੁਗ ਕਰਮ ਵਿਚਾਰਿਆ। ਐਸਾ ਕਰਮ ਕਲੂ ਵਿਚ ਹੋਇਆ। ਝੂਠੇ ਧੰਦੇ ਜਗਤ ਹੈ ਮੋਹਿਆ। ਸਤਿਗੁਰ ਭੁੱਲਾ ਸ੍ਰਿਸ਼ਟ ਹੈ ਸੋਇਆ। ਮਹਾਰਾਜ ਸ਼ੇਰ ਸਿੰਘ ਜਗਤ ਜੋਤ ਬਿਲੋਆ। ਮਨੀ ਸਿੰਘ ਪ੍ਰਭ ਦਰਸ ਦਿਖਾਏ। ਕਰਨ ਕਾਰ ਕਲੂ ਹਰਿ ਜੀ ਆਏ। ਪਰਗਟ ਆਪ ਨਰਾਇਣ ਕਲਜੁਗ ਜੋਤ ਜਗਾਏ। ਭਗਤ ਲੋਕ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਕਾਲ ਕਰਾਏ। ਕਲਜੁਗ ਜੋਤ ਪ੍ਰਭ ਧਾਰੇ। ਜਿਸ ਕੋ ਸਦਾ ਸਦਾ ਸਦਾ ਨਿਮਸਕਾਰੇ। ਆਪਣਾ ਸ਼ਬਦ ਰਸਨਾ ਸੋਹੰ ਉਚਾਰੇ। ਬਾਲ ਅਵਸਥਾ ਦਰਸ ਦੇਵੇ ਵਾਂਗ ਕ੍ਰਿਸ਼ਨ ਮੁਰਾਰੇ। ਭਗਤਨ ਦੇਵੇ ਤਾਰ,