ਜਿਥੇ ਈਸ਼ਰ ਦੱਖਣ ਦਿਸ਼ਾ ਸਿਰ ਰਖਾਏ। ਇਹ ਸੁਹਾਵੇ ਮੰਦਰ, ਜਿਥੇ ਲਹਿੰਦੇ ਮੁਖ ਰਖਾਏ। ਇਹ ਸੁਹਾਵੇ ਮੰਦਰ, ਜਿਥੇ ਪ੍ਰਭ ਜੋਤ ਜਗਾਏ। ਇਹ ਸੁਹਾਵੇ ਮੰਦਰ, ਜਿਥੇ ਪ੍ਰਭ ਸਵਰਨ ਦੀ ਦੇਹ ਛੁਡਾਏ। ਇਹ ਸੁਹਾਵੇ ਮੰਦਰ, ਜਿਥੇ ਪ੍ਰਭ ਬੈਠਾ ਆਏ। ਇਹ ਸੁਹਾਵੇ ਮੰਦਰ, ਜਿਥੇ ਸਤਿਜੁਗ ਰਾਹ ਬਣਾਏ। ਇਹ ਸੁਹਾਵੇ ਮੰਦਰ, ਜਿਥੇ ਗਣ ਗੰਧਰਬ ਸੀਸ ਝੁਕਾਏ। ਇਹ ਸੁਹਾਵੇ ਮੰਦਰ, ਜਿਥੇ ਸਤਿਜੁਗ ਸਤਿ ਧਾਮ ਅਖਵਾਏ। ਇਹ ਸੁਹਾਵੇ ਮੰਦਰ, ਜਿਥੇ ਮਹਾਰਾਜ ਸ਼ੇਰ ਸਿੰਘ ਭਗਤ ਵਡਿਆਏ। ਐਸੀ ਭਗਤ ਦੇਉ ਵਡਿਆਈ, ਝੂਠੀ ਦੇਹ ਦੀ ਪ੍ਰੀਤ ਤਜਾਈ। ਧਾਮ ਬੈਕੁੰਠ ਰਿਹਾ ਸਮਾਈ। ਈਸ਼ਰ ਜੋਤ ਪ੍ਰਭ ਖਿੱਚ ਵਖਾਈ। ਜੇਠ ਸੱਤ ਪ੍ਰਭ ਬਣਤ ਬਣਾਈ। ਈਸ਼ਰ ਦੋ ਹਜ਼ਾਰ ਛੇ ਬਿਕ੍ਰਮੀ ਸਤਿਜੁਗ ਸਤਿ ਬਣਾਈ । ਤਜ ਦੇਹ ਸਵਰਨ ਪਰਮਗਤ ਪਾਈ। ਪਰਗਟ ਗੁਣ ਨਿਧਾਨ ਇਹ ਬੂਝ ਬੁਝਾਈ। ਛੱਡ ਜਗਤ ਪ੍ਰੀਤ, ਸਚ ਘਰ ਬੈਠਾ ਜਾਈ। ਉਪਜੇ ਪ੍ਰਭ ਜੋਤ, ਪ੍ਰਭ ਜੋਤ ਲਏ ਮਿਲਾਈ। ਦੂਸਰ ਨਾਹੀਂ ਕੋਏ, ਏਕ ਪ੍ਰਭ ਥਿਰ ਰਹਾਈ। ਸਤਿਜੁਗ ਦਿਤਾ ਮਾਣ, ਭਗਤ ਨੇ ਪਦਵੀ ਪਾਈ। ਬੈਠਾ ਹੋ ਦਰਬਾਨ ਧ੍ਰੂ ਪਰੇ ਹਟਾਈ। ਮੁੱਕਾ ਆਵਣ ਜਾਵਣ, ਖੜ੍ਹਾ ਦਰ ਸੀਸ ਝੁਕਾਈ। ਗੁਰ ਪੂਰੇ ਹੋ ਮਿਹਰਵਾਨ ਦਰਗਾਹ ਸਚ ਵਖਾਈ। ਸਿੱਖ ਉਧਾਰਨ ਆਪ ਪ੍ਰਭ ਇਹ ਖੇਲ ਰਚਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿਜੁਗ ਜੋਤ ਜਗਾਈ। ਸਤਿਜੁਗ ਸਤਿ ਸਤਿ ਸਤਿ ਗੁਰ ਵਰਤਾਵੇ। ਗੁਰ ਪ੍ਰਸਾਦਿ ਸਿੱਖ ਦਰਸ਼ਨ ਪਾਵੇ। ਦੇ ਕੇ ਸੋਹੰ ਗਿਆਨ ਕਲਜੁਗ ਜੀਵ ਤਰਾਵੇ । ਮਹਾਰਾਜ ਸ਼ੇਰ ਸਿੰਘ ਸਦ ਮਿਹਰਵਾਨ ਭਗਤਨ ਦੀ ਪੈਜ ਰਖਾਵੇ। ਗੁਣ ਨਿਧਾਨ ਇਹ ਕਰਮ ਕਮਾਏ। ਕਲਜੁਗ ਆਣ ਭਗਤ ਤਰਾਏ। ਵਿਛੜਿਆਂ ਨੂੰ ਮੇਲ ਗੁਰ ਚਰਨ ਲਗਾਏ। ਦੇਵੇ ਸੁਰਤ ਧਿਆਨ, ਅਨਹਦ ਸ਼ਬਦ ਵਜਾਏ। ਪਾਵੇ ਭਗਤ ਧਿਆਨ, ਮਹਾਰਾਜ ਸ਼ੇਰ ਸਿੰਘ ਘਰ ਮਾਹਿ ਪਾਵੇ। ਭਗਤ ਵਛਲ ਅਨਾਥ ਪ੍ਰਭ ਨਾਥ। ਸਰਬ ਜੀਵ ਸਦਾ ਹੈ ਸਾਥ। ਜੀਵ ਵਿਨਾਸੀ ਪ੍ਰਭ ਅਬਿਨਾਸ਼। ਮਹਾਰਾਜ ਸ਼ੇਰ ਸਿੰਘ ਕਰ ਭਗਤ ਪਰਕਾਸ਼ । ਭਗਤ ਉਧਾਰਨ ਆਪ ਪ੍ਰਭ ਆਇਆ। ਜੋਤ ਸਰੂਪ ਵਿਚ ਦੇਹ ਸਮਾਇਆ। ਕਲੂ ਕਾਲ ਜਿਸ ਆਣ ਖਪਾਇਆ। ਸਤਿਜੁਗ ਸਾਚਾ ਰਾਹ ਬਤਾਇਆ। ਗੁਰਸਿਖਾਂ ਗੁਰ ਗਿਆਨ ਦਵਾਇਆ। ਸੋਹੰ ਸ਼ਬਦ ਜਹਾਜ਼ ਬਣਾਇਆ। ਚਾੜ੍ਹ ਪਾਲ ਸਿੰਘ ਬੈਕੁੰਠ ਪੁਚਾਇਆ। ਸਵਰਨ ਸਿੰਘ ਸਚ ਰਾਹ ਸਿਧਾਇਆ । ਗੁਰ ਧਾਮ ਜਿਸ ਆਸਣ ਲਾਇਆ । ਇੰਦਲੋਕ ਸ਼ਿਵਲੋਕ ਜਿਸ ਬ੍ਰਹਮਲੋਕ ਤਜਾਇਆ। ਭਗਤ ਦੇ ਵਡਿਆਈ ਪ੍ਰਭ ਦਰ ਅੱਗੇ ਬਹਾਇਆ। ਧੰਨ ਜਣੇਂਦੀ ਮਾਈ, ਜਿਨ ਪੂਤ ਸਵਰਨ ਇਹ ਜਾਇਆ। ਜਗਤ ਮਿਲੇ ਵਧਾਈ, ਪਿਤਾ ਘਰ ਪੂਤ ਕਵਲ ਲਗਾਇਆ। ਮਹਾਰਾਜ ਸ਼ੇਰ ਸਿੰਘ ਸਦਾ ਸੁਖਦਾਈ, ਕਲਜੁਗ ਆ ਭਗਤ ਵਡਿਆਇਆ। ਐਸੀ ਪ੍ਰਭ ਨੇ ਖੇਲ ਰਚਾਈ, ਉਲਟੀ ਜਗਤ ਤੇ ਪਾਈ ਮਾਇਆ। ਗਿਆਨ ਵਿਹੁਣੇ ਸਾਰ ਨਾ ਜਾਨਣ, ਮੁਖੋਂ ਬੋਲਣ ਇਸ ਘਰ ਵਿਚ ਛਾਇਆ। ਬੈਠਾ ਆਪ ਗੋਸਾਈਂ, ਸੱਚਾ ਸਵਰਨ ਜਿਸ ਗੋਦ ਬਹਾਇਆ। ਨਾ ਪ੍ਰਭ ਡੋਲੇ ਨਾ ਕਿਸੇ ਡੁਲਾਵੇ, ਭਗਤ ਆਪਣਾ ਜਗਤ ਵਡਿਆਇਆ। ਗੁਰਮੁਖ ਨਾਮ ਉਧਾਰ, ਸੋਹੰ ਸ਼ਬਦ ਸੁਣਾਇਆ। ਬਾਣੀ ਬੋਹਥ ਸਤਿਗੁਰ ਪੂਰਾ ਘਰ ਚੇਤ ਸਿੰਘ ਡੇਰਾ ਲਾਇਆ। ਮੈਂ ਹਾਂ ਪਰੀ ਪੂਰਨ ਪਰਮੇਸ਼ਵਰ, ਦੇ ਦੁਹਾਈ ਪੱਲਾ ਫਿਰਾਇਆ ।
G01L42. ੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
- Post category:Written Harbani Granth 01
