ਗੁਰਸਿਖ ਲੰਘੇ ਪਾਪ ਹਾਰਾ। ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਚਬਾਈ ਦਾੜ੍ਹਾ। ਐਸਾ ਪ੍ਰਭ ਭਏ ਬਲਵੰਤ। ਸਰਬ ਧਾਮ ਕੀਤੇ ਭਸਮੰਤ । ਬੈਠ ਅਡੋਲ ਆਪ ਨਿਰੰਤ। ਸਰਬ ਸ੍ਰਿਸ਼ਟ ਕਰ ਈਸ਼ਰ ਕੰਤ। ਦੇਵੇ ਉਧਾਰ ਜੋਤ ਪ੍ਰਭ ਜੰਤ। ਹੰਕਾਰੀ ਸਰਬ ਕੀਏ ਭਸਮੰਤ । ਤਾਰੇ ਸਿੱਖ ਜਿਨ੍ਹਾਂ ਗੁਰ ਮਨ ਤਨ ਸੰਤ। ਪ੍ਰਭ ਅਬਿਨਸ਼ੀ ਆਪ ਭਗਤਨ ਭਗਵੰਤ। ਕਲਜੁਗ ਜਾਮਾ ਸਚ ਲਿਖੰਤ । ਨਿਹਕਲੰਕ ਪਰਗਟ ਭਗਵੰਤ। ਮਹਾਰਾਜ ਸ਼ੇਰ ਸਿੰਘ ਗਰਬ ਨਿਵੰਤ। ਪ੍ਰਭ ਗਰਬ ਨਿਵਾਰੇ ਹੰਕਾਰੀ ਮਾਰੇ ਪਤਤ ਉਧਾਰੇ ਜਿਨ ਸੇਵ ਕਮਾ ਲਿਆ। ਡੁੱਬਦੇ ਤਾਰੇ ਵਿਚ ਸੰਸਾਰੇ, ਸੇਵਕ ਸਿੱਖ ਗੁਰ ਤਾਰੇ ਜਿਨ ਗੁਰ ਚਰਨ ਲਗਾ ਲਿਆ। ਭਗਤ ਉਧਾਰੇ ਦੁਸ਼ਟ ਸੰਘਾਰੇ, ਰਾਣੇ ਮਹਾਰਾਣੇ ਤਖ਼ਤੋਂ ਉਤਾਰੇ ਜਿਨ੍ਹਾਂ ਗੁਰ ਤੋਂ ਮੁਖ ਭਵਾ ਲਿਆ। ਕਰਮ ਵਿਚਾਰੇ ਬੈਠ ਨਿਰਾਧਾਰੇ, ਸਰਬ ਸੂਖ ਗੁਰ ਦਰਬਾਰੇ ਜਿਨ੍ਹਾਂ ਸੀਸ ਝੁਕਾ ਲਿਆ। ਕਲਜੁਗ ਅਵਤਾਰੇ ਅਪਰਾਧੀ ਤਾਰੇ, ਸੋਹੰ ਨਾਮ ਉਧਾਰੇ ਮੰਤਰ ਨਾਮ ਦ੍ਰਿੜਾ ਲਿਆ। ਪ੍ਰਭ ਸਦ ਬਲਹਾਰੇ ਜਗਤ ਉਧਾਰੇ ਦਰ ਸਿੱਖ ਅਪਾਰੇ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾ ਲਿਆ। ਧੰਨ ਗੁਰਸਿਖ ਜਿਨ ਦਰਸ਼ਨ ਕਰਿਆ। ਧੰਨ ਗੁਰਸਿਖ ਜਿਨ ਮਨ ਤਨ ਹਰਿਆ। ਧੰਨ ਗੁਰਸਿਖ ਜਿਨ ਰਸਨਾ ਨਾਮ ਉਚਰਿਆ। ਧੰਨ ਗੁਰਸਿਖ ਜਿਨ ਮੋਹਣ ਮਾਧਵ ਨਦਰੀ ਪਰਿਆ। ਧੰਨ ਗੁਰਸਿਖ ਜਿਨ ਹਰਿ ਪ੍ਰਭ ਕਿਰਪਾ ਕਰਿਆ। ਧੰਨ ਗੁਰਸਿਖ ਜਿਨ੍ਹਾਂ ਘਰ ਗੁਰ ਆਸਾ ਵਰਿਆ। ਧੰਨ ਗੁਰਸਿਖ ਜਿਥੇ ਪ੍ਰਭ ਦੁੱਖ ਦਲਿਦਰ ਹਰਿਆ। ਧੰਨ ਗੁਰਸਿਖ ਜਿਨ ਮਹਾਰਾਜ ਸ਼ੇਰ ਸਿੰਘ ਸਰਨੀ ਪਰਿਆ। ਸਰਨ ਪੜੇ ਜੋ ਸਤਿਗੁਰ ਕੇਰੀ। ਜੇਠ ਪੰਚਮ ਪ੍ਰਭ ਕਰੇ ਨਾ ਦੇਰੀ। ਦੀਨਾਂ ਨਾਥ ਦੁੱਖ ਭੰਜਨ ਢੇਰੀ। ਸਰਬ ਸਮਰਥ ਜੋਤ ਆ ਮੇਰੀ। ਮਹਾਰਾਜ ਸ਼ੇਰ ਸਿੰਘ ਵਿਚ ਕਲ ਹਨੇਰੀ। ਸੋਹੰ ਸ਼ਬਦ ਆ ਦੇਵੇ ਦਾਤ ਵਡੇਰੀ। ਨਾਮ ਪਦਾਰਥ ਗੁਰ ਦਰ ਤੋਂ ਪਾਈਏ। ਨਾਮ ਪਦਾਰਥ ਗੁਰ ਚਰਨ ਲਗਾਈਏ। ਜੀਅ ਕਾ ਰਥ ਸਦ ਹਰਿ ਗੁਣ ਗਾਈਏ। ਸਰਬ ਸੂਖ ਸਾਰਥ ਹਰਿ ਦਰਸ਼ਨ ਪਾਈਏ । ਮਹਾਰਾਜ ਸ਼ੇਰ ਸਿੰਘ ਸਮਰਥ ਆਪਣੀ ਬਣਤ ਬਣਾਈਏ। ਪੰਚਮ ਜੇਠ ਕਲ ਧਾਰੀ। ਨਿਰੰਜਣ ਜੋਤ ਆਕਾਸ਼ੋਂ ਉਤਾਰੀ। ਜੋਤ ਜਗਤ ਚਮਤਕਾਰੀ। ਕੋਈ ਨਾ ਜਾਣੇ ਪ੍ਰਭ ਖੇਲ ਅਪਾਰੀ। ਕਲਜੁਗ ਤਾਰੇ ਜੀਵ ਨਿਰੰਕਾਰੀ। ਗੁਰਸਿਖਾਂ ਮਨ ਪ੍ਰਭ ਦਰਸ ਖ਼ੁਮਾਰੀ। ਦੇਵੇ ਦਰਸ ਪ੍ਰਭ ਜੋਤ ਆਧਾਰੀ । ਐਸੇ ਗੁਰ ਕੋ ਸਦ ਬਲਹਾਰੀ। ਸੋਹੰ ਸ਼ਬਦ ਗੁਰ ਗਿਆਨ ਚਿਤਾਰੀ। ਮਹਾਰਾਜ ਸ਼ੇਰ ਸਿੰਘ ਪਰਗਟ ਨਿਰੰਕਾਰੀ। ਨਿਰੰਕਾਰ ਨਰਾਇਣ ਗੁਰ ਆਇਆ। ਪੰਚਮ ਜੇਠ ਦਿਨ ਸੁਹਾਇਆ। ਗੁਰਮੁਖਾਂ ਮਿਲ ਗੁਰ ਨਾਮ ਧਿਆਇਆ। ਬੇਮੁਖਾਂ ਸੌਂ ਕੇ ਵਕ਼ਤ ਲੰਘਾਇਆ। ਹਾਹਾਕਾਰ ਕਰਕੇ ਸ਼ੋਰ ਮਚਾਇਆ। ਗੁਰ ਕਾ ਸ਼ਬਦ ਨਾ ਮਨ ਵਸਾਇਆ। ਝੂਠੀ ਦੇਹ ਹੰਕਾਰ ਸਮਾਇਆ। ਪ੍ਰਭ ਦਾ ਭੇਤ ਨਾ ਕਿਸੇ ਪਾਇਆ। ਮੈਂ ਮਮਤਾ ਵਿਚ ਜਨਮ ਗਵਾਇਆ। ਕਲਜੁਗ ਐਸੀ ਪਾਈ ਮਾਇਆ। ਮਨੂਆ ਲੋਭੀ ਫਿਰਤ ਤਿਸਾਇਆ। ਮਾਇਆਧਾਰੀ ਕਲਜੁਗ ਅਖਵਾਇਆ । ਈਸ਼ਰ ਨਾਮ ਦਿਲੋਂ ਭੁਲਾਇਆ। ਆਪਣਾ ਆਪ ਆਪ ਆਪ ਪਰਗਟਾਇਆ।
G01L42. ੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
- Post category:Written Harbani Granth 01
