G01L42. ੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਬਿਨ ਗੁਰ ਕੋਈ ਨਾ ਕਲਜੁਗ ਸੋਝੀ ਪਾਏ। ਬਿਨ ਗੁਰ ਕੋਈ ਨਾ ਰਸਨਾ ਹਰਿ ਗੁਣ ਗਾਏ। ਬਿਨ ਗੁਰ ਕੋਈ ਨਾ ਗੁਰ ਕਾ ਸ਼ਬਦ ਅਲਾਏ। ਬਿਨ ਗੁਰ ਕੋਈ ਨਾ ਮੰਗਲਾਚਾਰ ਕਰਾਏ। ਬਿਨ ਗੁਰ ਕੋਈ ਨਾ ਕਲਜੁਗ ਪਾਰ ਲੰਘਾਏ। ਮਹਾਰਾਜ ਸ਼ੇਰ ਸਿੰਘ ਸਿਰ ਦੇ ਕੇ ਹੱਥ, ਸਿੱਖਾਂ ਦੀ ਲਾਜ ਰਖਾਏ। ਗੁਰਸਿਖਾਂ ਮਨ ਚਾਉ ਘਨੇਰਾ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਇਆ। ਗੁਰਸਿਖਾਂ ਮਨ ਚਾਉ ਘਨੇਰਾ, ਹਰਿ ਹਰਿ ਹਰਿ ਜੀ ਹਰ ਥਾਂ ਸਮਾਇਆ। ਗੁਰਸਿਖਾਂ ਮਨ ਚਾਉ ਘਨੇਰਾ, ਜੋਤ ਨਿਰੰਜਣ ਪ੍ਰਗਟ ਰਘੁਰਾਇਆ । ਗੁਰਸਿਖਾਂ ਮਨ ਚਾਉ ਘਨੇਰਾ, ਕਲ ਦਰਸ਼ਨ ਨਿਹਕਲੰਕ ਪਾਇਆ। ਗੁਰਸਿਖਾਂ ਮਨ ਚਾਉ ਘਨੇਰਾ, ਸਤਿਜੁਗ ਮਿਹਰਵਾਨ ਤ੍ਰੇਤਾ ਰਾਮ ਨਬੇਰਾ। ਗੁਰਸਿਖਾਂ ਮਨ ਚਾਉ ਘਨੇਰਾ, ਦੁਆਪਰ ਕ੍ਰਿਸ਼ਨ ਮੁਰਾਰ ਕੱਟੇ ਅਗਿਆਨ ਅੰਧੇਰਾ। ਗੁਰਸਿਖਾਂ ਮਨ ਚਾਉ ਘਨੇਰਾ, ਪਰਗਟੀ ਜੋਤ ਅਪਾਰ ਮਹਾਰਾਜ ਸ਼ੇਰ ਸਿੰਘ ਸਤਿਗੁਰ ਮੇਰਾ। ਗੁਰਸਿਖਾਂ ਮਨ ਚਾਉ ਘਨੇਰਾ, ਪੰਜ ਜੇਠ ਗੁਰਪੁਰਬ ਮਨਾਈ। ਗੁਰਸਿਖਾਂ ਮਨ ਚਾਉ ਘਨੇਰਾ, ਗੁਰ ਦਰਸ਼ਨ ਮਨ ਤ੍ਰਿਪਤ ਕਰਾਈ। ਗੁਰਸਿਖਾਂ ਮਨ ਚਾਉ ਘਨੇਰਾ, ਤ੍ਰੈਲੋਕੀ ਨਾਥ ਨਰਾਇਣ ਦਰਸਾਈਏ। ਗੁਰਸਿਖਾਂ ਮਨ ਚਾਉ ਘਨੇਰਾ, ਕਲਜੁਗ ਪਾਪ ਕਰਮ ਗਵਾਈਏ। ਗੁਰਸਿਖਾਂ ਮਨ ਚਾਉ ਘਨੇਰਾ, ਸਤਿਗੁਰ ਪੂਰਾ ਵਿਚ ਬਹਾਈਏ । ਗੁਰਸਿਖਾਂ ਮਨ ਚਾਉ ਘਨੇਰਾ, ਕਲਜੁਗ ਵਿਚੋਂ ਆਪ ਤਰ ਜਾਈਏ। ਗੁਰਸਿਖਾਂ ਮਨ ਚਾਉ ਘਨੇਰਾ, ਝੂਠੀ ਜਗਤ ਪ੍ਰੀਤ ਨਿਹੁੰ ਚਰਨਾਂ ਸੰਗ ਲਾਈਏ। ਗੁਰਸਿਖਾਂ ਮਨ ਚਾਉ ਘਨੇਰਾ, ਮਹਾਰਾਜ ਸ਼ੇਰ ਸਿੰਘ ਘਰ ਮਾਹਿ ਪਾਈਏ। ਗੁਰਸਿਖਾਂ ਮਨ ਵੱਜੀ ਵਧਾਈ, ਪਰਗਟ ਜੋਤ ਹੋਇਆ ਉਜਿਆਰਾ। ਗੁਰਸਿਖਾਂ ਮਨ ਵੱਜੀ ਵਧਾਈ, ਜੋਤ ਨਿਰੰਜਣ ਜਗਤ ਉਤਾਰਾ। ਗੁਰਸਿਖਾਂ ਮਨ ਵੱਜੀ ਵਧਾਈ, ਪਾਰਬ੍ਰਹਮ ਪ੍ਰਭ ਭਏ ਦਰਸਾਰਾ। ਗੁਰਸਿਖਾਂ ਮਨ ਵੱਜੀ ਵਧਾਈ, ਕਲਜੁਗ ਵਿਚ ਗੁਰੂ ਉਧਾਰਾ। ਗੁਰਸਿਖਾਂ ਮਨ ਵੱਜੀ ਵਧਾਈ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਾ। ਗੁਰਸਿਖਾਂ ਮਨ ਵੱਜੀ ਵਧਾਈ, ਗੁਰਮੁਖ ਨਾਉਂ ਗੁਰ ਜਗਤ ਉਜਿਆਰਾ। ਗੁਰਸਿਖਾਂ ਮਨ ਹੋਈ ਵਧਾਈ, ਗੁਰ ਪ੍ਰੀਤ ਗੁਰਚਰਨ ਦਵਾਰਾ । ਗੁਰਸਿਖਾਂ ਮਨ ਹੋਈ ਵਧਾਈ, ਲੰਘਾਵੇ ਪਾਰ ਆਪ ਕਰਤਾਰਾ। ਗੁਰਸਿਖਾਂ ਮਨ ਹੋਈ ਵਧਾਈ, ਜੋਤ ਜਗਾਈ ਅਪਰ ਅਪਾਰਾ। ਗੁਰਸਿਖਾਂ ਮਨ ਹੋਈ ਵਧਾਈ, ਹੋਵੇ ਸ਼ਬਦ ਗਿਆਨ ਜਾਵੇ ਧੁੰਧੂਕਾਰਾ। ਗੁਰਸਿਖਾਂ ਮਨ ਹੋਈ ਵਧਾਈ, ਗੁਰ ਪੂਰਾ ਲਏ ਪਛਾਣ ਜਿਸ ਕੀਆ ਪਸਾਰਾ । ਗੁਰਸਿਖਾਂ ਮਨ ਹੋਈ ਵਧਾਈ,