ਡੁੱਬਦੇ ਲਏ ਤਾਰ ਜਿਨ੍ਹਾਂ ਗੁਰ ਚਰਨੀਂ ਲਾਇਆ। ਪਾਰਬ੍ਰਹਮ ਗੁਰ ਦਰਸਨ ਪਾਇਆ, ਹੋਇਆ ਜਗਤ ਅਧਾਰ ਜਿਨ੍ਹਾਂ ਸਿਰ ਹੱਥ ਟਿਕਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਹੋਏ ਪੁਰਖ ਸੁਜਾਨ ਜਿਨ੍ਹਾਂ ਗੁਰ ਨਾਮ ਧਿਆਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਭਗਤ ਵਛਲ ਕਿਰਪਾਲ ਜਿਨ੍ਹਾਂ ਹਰਿ ਮੰਗਲ ਗਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਹੋਏ ਜੋਤ ਸਮਾਨ ਅੰਤ ਸੰਗ ਜੋਤ ਮਿਲਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਆਪ ਏਕ ਸਰਬ ਏਕ ਰੰਗ ਸਮਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਕਲਜੁਗ ਆਈ ਹਾਰ ਸਤਿਜੁਗ ਨਜ਼ਰੀ ਆਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਕਰ ਕੇ ਕਰਮ ਵਿਚਾਰ ਸੋਹੰ ਨਾਮ ਦਿਵਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਮਨੋ ਜਾਏ ਵਿਕਾਰ ਹਉਮੇ ਰੋਗ ਗਵਾਇਆ । ਪਾਰਬ੍ਰਹਮ ਗੁਰ ਦਰਸ ਦਿਖਾਇਆ, ਸਤਿਜੁਗ ਪਾਰ ਉਤਾਰ ਜਿਨ੍ਹਾਂ ਦਰਸ ਦਿਖਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ ਮਹਾਰਾਜ ਸ਼ੇਰ ਸਿੰਘ ਆਪ ਅਵਤਾਰ ਭਗਤਨ ਰਾਹ ਬਤਾਇਆ। ਜੇਠ ਪੰਚਮ ਪ੍ਰਭ ਜਗ ਆਇਆ, ਗੁਰਸਿਖਾਂ ਮਨ ਵੱਜੀ ਵਧਾਈ । ਜੇਠ ਪੰਚਮ ਪ੍ਰਭ ਜੋਤ ਜਗਾਇਆ, ਅਗਿਆਨ ਅੰਧੇਰ ਨਸ਼ਟ ਹੋ ਜਾਈ। ਪੰਚਮ ਜੇਠ ਪ੍ਰਭ ਜੋਤ ਧਰਾਇਆ, ਘਨਕਪੁਰੀ ਗੁਰ ਭਾਗ ਲਗਾਇਆ । ਜੇਠ ਪੰਚਮ ਪ੍ਰਭ ਦੇਹ ਧਾਰੇ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਜੇਠ ਪੰਚਮ ਹੋਵੇ ਵਡਭਾਗੀ, ਮਿਲ ਸਖੀਆਂ ਮੰਗਲ ਗਾਇਆ। ਜੇਠ ਪੰਚਮ ਦਿਨ ਵਡਭਾਗੀ, ਗੁਣ ਨਿਧਾਨ ਘਰ ਦਰਸ ਦਰਸਾਇਆ। ਜੇਠ ਪੰਚਮ ਹੋਵੇ ਵਡਭਾਗੀ, ਗੁਰਮੁਖਾਂ ਘਰ ਪਰਮੇਸ਼ਵਰ ਪਾਇਆ। ਜੇਠ ਪੰਚਮ ਹੋਵੇ ਵਡਭਾਗੀ, ਪਰਗਟ ਭਏ ਨਿਰੰਕਾਰ ਜਗਤ ਤੇ ਪਾਈ ਮਾਇਆ। ਜੇਠ ਪੰਚਮ ਹੋਵੇ ਵਡਭਾਗੀ, ਸਦ ਮਿਹਰਵਾਨ ਆਪਣਾ ਆਪ ਉਪਾਇਆ। ਜੇਠ ਪੰਚਮ ਹੋਵੇ ਵਡਭਾਗੀ, ਰਾਮ ਰਮਈਆ ਪ੍ਰਭ ਬਣਤ ਬਣਾਇਆ । ਜੇਠ ਪੰਚਮ ਹੋਵੇ ਵਡਭਾਗੀ, ਕ੍ਰਿਸ਼ਨ ਘਨਈਆ ਦੇਹ ਪਲਟਾਇਆ। ਜੇਠ ਪੰਚਮ ਹੋਵੇ ਵਡਭਾਗੀ, ਮਹਾਰਾਜ ਸ਼ੇਰ ਸਿੰਘ ਜਨਮ ਉਪਾਇਆ। ਜੇਠ ਪੰਚਮ ਹੋਵੇ ਵਡਭਾਗੀ, ਨਿਹਕਲੰਕ ਅਵਤਾਰ ਪਰਗਟਾਇਆ। ਪੰਚਮ ਜੇਠ ਹੋਵੇ ਵਡਭਾਗੀ, ਕਲਜੁਗ ਜਨਮ ਪ੍ਰਭ ਪਾਇਆ। ਪੰਚਮ ਜੇਠ ਹੋਵੇ ਵਡਭਾਗੀ, ਈਸ਼ਰ ਜੋਤ ਜਗਤ ਜਲਾਇਆ। ਪੰਚਮ ਜੇਠ ਹੋਵੇ ਵਡਭਾਗੀ, ਜਾਮਾ ਧਾਰ ਨਰ ਸਿੰਘ ਪ੍ਰਭ ਆਇਆ। ਪੰਚਮ ਜੇਠ ਹੋਵੇ ਵਡਭਾਗੀ, ਦੇਵੀ ਦੇਵਤੇ ਹਰਿ ਹਰਿ ਮੰਗਲ ਗਾਇਆ। ਪੰਚਮ ਜੇਠ ਹੋਵੇ ਵਡਭਾਗੀ, ਮਨ ਤਨ ਸੀਤਲ ਭਗਤ ਕਰਾਇਆ। ਪੰਚਮ ਜੇਠ ਹੋਵੇ ਵਡਭਾਗੀ, ਜੋਤ ਲੜਿੰਦੇ ਪ੍ਰਭ ਗੁਰ ਦਰਸ ਦਿਖਾਇਆ। ਪੰਚਮ ਜੇਠ ਹੋਵੇ ਵਡਭਾਗੀ, ਮਹਾਰਾਜ ਸ਼ੇਰ ਸਿੰਘ ਜਨਮ ਉਪਾਇਆ । ਕਲਜੁਗ ਆਪ ਪ੍ਰਭ ਜਾਮਾ ਧਾਰਿਆ। ਪਰਗਟ ਭਏ ਪ੍ਰਭ ਨਰ ਅਵਤਾਰਿਆ। ਸ੍ਰਿਸ਼ਟ ਸਾਜ ਜਿਸ ਪਸਰ ਪਸਾਰਿਆ। ਸਰਬ ਜੀਵ ਦਿਤੀ ਜੋਤ ਅਧਾਰਿਆ। ਗੁਰ ਐਸੇ ਕੋ ਸਦ ਬਲਹਾਰਿਆ। ਕਰ ਕਿਰਪਾ ਜਿਸ ਪਾਰ ਉਤਾਰਿਆ। ਮਹਾਰਾਜ ਸ਼ੇਰ ਸਿੰਘ ਸਦ ਨਿਮਸਕਾਰਿਆ। ਸੋਹੰ ਸ਼ਬਦ ਗੁਰ ਗਿਆਨ ਚਿਤਾਰਿਆ। ਕਲਜੁਗ ਪਰਗਟੀ ਪ੍ਰਭ ਜੋਤ ਅਪਾਰਾ। ਸਰਬ ਨਿਰੰਤਰ ਅਪਰੰਪਰ ਪਾਰਾ। ਭਰਤੰਬਰ ਜਗਤ ਉਧਾਰਾ। ਛਿਨ ਭੰਗਰ ਗਰਬ ਨਿਵਾਰਾ। ਜੇਠ ਪੰਚਮ ਧੰਨ ਦਿਹਾੜਾ।
G01L42. ੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
- Post category:Written Harbani Granth 01
