Granth 03 Likhat 004: 7 Jeth 2010 Bikarmi Pind Jethuwal Mata Bishan Kaur de Greh

੭ ਜੇਠ ੨੦੧੦ ਬਿਕ੍ਰਮੀ ਪਿੰਡ ਜੇਠੂਵਾਲ ਮਾਤਾ ਬਿਸ਼ਨ ਕੌਰ ਦੇ ਗ੍ਰਹਿ
ਸਪਤਮ ਜੇਠ ਪੁਰਖ ਪ੍ਰਭ ਦੀਨਾ। ਪ੍ਰਭ ਅਬਿਨਾਸ਼ੀ ਦਾਨਾ ਬੀਨਾ। ਸਾਚਾ ਨਾਮ ਰਸ ਪ੍ਰਭ ਦਰ ਪੀਨਾ। ਸ਼ਾਂਤ ਕਰਾਏ ਗੁਰਸਿਖ ਸੀਨਾ। ਅੰਮ੍ਰਿਤ ਮੇਘ ਹਰਿ ਬਰਸਾਏ, ਜਿਸ ਜਨ ਰਸਨਾ ਚੀਨਾ। ਸਾਚੇ ਘਰ ਦੇ ਵਸਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਜਿਹਾ ਕੀਨਾ। ਸਚ ਘਰ ਹਰਿ ਸਦ ਵਸੰਦਾ। ਗੁਰਸਿਖ ਬਣਾਏ ਸਾਚਾ ਬੰਦਾ। ਕਲਜੁਗ ਵੇਖ ਜੂਠਾ ਝੂਠਾ ਧੰਦਾ। ਮਦਿਰਾ ਮਾਸੀ ਦਰ ਨਾ ਆਏ, ਧੁਰਦਰਗਾਹੀ ਹੋਇਆ ਗੰਦਾ। ਗੁਰਮੁਖ ਸਾਚੇ ਹਰਿ ਆਪ ਤਰਾਏ, ਸੋਹੰ ਤੀਰ ਚਲਾਏ, ਤੁੜਾਏ ਆਤਮ ਜਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਸਦ ਬਖ਼ਸ਼ਿੰਦਾ। ਬਖ਼ਸ਼ਣਹਾਰ ਬਖ਼ਸ਼ਣਜੋਗ। ਗੁਰਸਿਖ ਆਤਮ ਨਾ ਹੋਏ ਵਿਯੋਗ। ਕਦੇ ਨਾ ਹੋਏ ਚਿੰਤਾ ਸੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕੱਟੇ ਹਉਮੇ ਰੋਗ। ਹਉਮੇ ਰੋਗ ਦੇਵੇ ਨਿਵਾਰ। ਸੋਹੰ ਦੇਵੇ ਸਾਚੀ ਧਾਰ। ਅੰਮ੍ਰਿਤ ਝਿਰਨਾ ਝਿਰੇ ਅਪਾਰ। ਆਤਮ ਖਿੜੇ ਗੁਰਸਿਖ ਤੇਰੇ ਗੁਲਜ਼ਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਵੇਖ ਕਰਤਾਰ। ਸਾਚਾ ਰੰਗ ਪ੍ਰਭ ਸਾਚੇ ਕੀਨਾ। ਆਪ ਉਠਾਏ ਰੂਸਾ ਚੀਨਾ। ਆਪ ਮਿਟਾਏ ਮੁਹੰਮਦੀ ਦੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਵਡ ਸੂਰਬੀਨਾ। ਆਪਣਾ ਰੰਗ ਆਪ ਵਰਤਾ ਕੇ। ਗੁਰਮੁਖ ਤਾਕੀ ਆਤਮ ਆਪ ਖੁਲ੍ਹਾ ਕੇ। ਏਕਾ ਟਾਂਕ ਸ਼ਬਦ ਰਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਜੋਤ ਪ੍ਰਗਟਾ ਕੇ। ਪ੍ਰਗਟੇ ਜੋਤ ਜਗਤ ਅੰਧੇਰਾ। ਪ੍ਰਭ ਅਬਿਨਾਸ਼ੀ ਪਾਇਆ ਫੇਰਾ। ਗੁਰਸਿਖ ਬਣਾਏ ਆਪਣਾ ਚੇਰਾ। ਬੇਮੁਖ ਖਪਾਏ ਨਾ ਲਾਏ ਦੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਢਾਹਿਆ ਢੇਰਾ। ਕਲਜੁਗ ਢਾਇਆ ਗਿਆ ਢੱਠ। ਅਗਨ ਜੋਤ ਪ੍ਰਭ ਲਗਾਏ, ਸ੍ਰਿਸ਼ਟ ਸਬਾਈ ਬਣਾਏ ਭੱਠ। ਛਿੰਨ ਭੰਗਰ ਇਹ ਖੇਲ ਵਰਤਾਏ, ਉਲਟੀ ਗੇੜੇ ਕਲਜੁਗ ਲੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਤਮ ਰੱਖੇ ਹੱਠ। ਹੱਠ ਹਠੀਲਾ ਛੈਲ ਛਬੀਲਾ। ਅਗਨ ਜੋਤ ਲਗਾਏ ਤੀਲਾ। ਆਪ ਉਠਾਏ ਚਾਰ ਤਰਫ ਦੁੜਾਏ ਰਹਿਣ ਨਾ ਪਾਏ ਮੈਕਾਈਲ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ, ਗੁਰਮੁਖ ਚਰਨ ਮਿਲਣ ਦਾ ਕਰ ਲਓ ਹੀਲਾ। ਆਤਮ ਉਦਮ ਆਪਣੇ ਧਾਰੋ। ਪ੍ਰਭ ਅਬਿਨਾਸ਼ੀ ਚਰਨ ਨਿਮਸਕਾਰੋ। ਕਲਜੁਗ ਨਾ ਸੌਣਾ ਪੈਰ ਪਸਾਰੋ। ਪ੍ਰਭ ਅਬਿਨਾਸ਼ੀ ਦੇਵੇ ਸੋਹੰ ਸਾਚੀ ਧਾਰੋ। ਵਕਤ ਚੁਕਾਏ ਪ੍ਰਭ ਸਾਚਾ ਚਾਰ ਯਾਰੋ। ਪੰਚਮ ਜੇਠ ਪੰਚਮ ਪ੍ਰਧਾਨ ਪੰਚਮ ਬਣੇ ਸਾਚੀ ਸਰਕਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਬਣਾਈ ਸਾਚੀ ਧਾਰੋ। ਪੰਚਾਂ ਹੁਕਮ ਇਕ ਫ਼ਰਮਾਣ। ਪੰਚਮ ਰਾਜ ਤਖ਼ਤ ਸੁਲਤਾਨ। ਪੰਚਮ ਸ਼ਬਦ ਜਗਤ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਵਿਚ ਮਾਤ ਆਪ ਕਰੇ ਪ੍ਰਧਾਨ। ਪੰਚਮ ਪੰਚਮ ਪੰਚਮ ਹੱਥ ਰਾਜ। ਏਕਾ ਰੱਖੇ ਸਿਰ ਆਪਣੇ ਪ੍ਰਭ ਤਾਜ। ਗੁਰਸਿਖਾਂ ਪ੍ਰਭ ਸਾਚਾ ਆਪੇ ਰੱਖੇ ਲਾਜ। ਪ੍ਰਗਟ ਵਿਚ ਮਾਤ ਆਪ ਸਵਾਰੇ ਕਾਜ। ਸੋਹੰ ਸ਼ਬਦ ਆਪ ਉਡਾਏ, ਚਾਰ ਕੁੰਟ ਸਾਚਾ ਬਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੰਜ ਪੰਚਾਇਤ ਬਣਾਏ ਰਾਜ। ਪੰਚਮ ਦੇਵੇ ਹਰਿ ਸਰਦਾਰੀ। ਪੰਚਮ ਹੋਵੇ ਮਾਤ ਸਿਕਦਾਰੀ। ਪੰਚਮ ਪੰਚਮ ਵਰਤੇ ਵਿਚ ਸੰਸਾਰੀ। ਪੰਚਮ ਜੇਠ ਨਿਹਕਲੰਕ ਮਾਤ ਜੋਤ ਪ੍ਰਗਟਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭਨਾਂ ਜੀਆਂ ਕਰੇ ਆਪ ਅਕਾਰੀ। ਪੰਚਮ ਦੇਵੇ ਪ੍ਰਭ ਸਾਚਾ ਗੁਣ। ਸ੍ਰਿਸ਼ਟ ਸਬਾਈ ਵਿਚੋਂ ਚੁਣ। ਆਪ ਉਪਜਾਏ ਸ਼ਬਦ ਧੁਨ। ਗੁਰਮੁਖ ਸਾਚੇ ਸੰਤ ਜਨ ਦਰ ਘਰ ਸਾਚੇ ਲਏ ਸੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਆਪ ਸਮਾਣੇ, ਕਿਆ ਕੋਈ ਜਾਣੇ ਤੇਰੇ ਗੁਣ। ਆਪਣੇ ਰੰਗ ਆਪ ਸਮਾਇਆ। ਭੇਖਾਧਾਰੀ ਭੇਖ ਵਟਾਇਆ। ਲੇਖਾ ਲਿਖਿਆ ਸਚ ਭਗਵਾਨ ਨਾ ਕਿਸੇ ਵਖਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਹਿਰੇ ਆਪਣੇ ਬਾਣਿਆ। ਆਪਣਾ ਬਾਣਾ ਆਪੇ ਪਾਇਆ। ਝੂਠੀ ਕਾਇਆ ਦੇਹ ਤਜਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਖੇਲ ਰਚਾਇਆ। ਅਚਰਜ ਖੇਲ ਮਾਤ ਕਰ, ਗੁਰਮੁਖ ਸਾਚੇ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਰੰਗ ਰੂਪੀ ਨਜ਼ਰ ਕਿਸੇ ਨਾ ਆਇਆ। ਰੂਪ ਰੰਗ ਨਾ ਕੋਇ ਵੇਖੇ। ਪ੍ਰਭ ਅਬਿਨਾਸ਼ੀ ਧਾਰੇ ਭੇਖੇ। ਗੁਰਸਿਖ ਲਗਾਏ ਸਾਚੇ ਲੇਖੇ। ਦਰ ਘਰ ਆਏ ਸਾਚੇ ਪ੍ਰਭ ਸਾਚਾ ਨੇਤਰ ਪੇਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕੱਢੇ ਭਰਮ ਭੁਲੇਖੇ। ਤੁਟੇ ਮਾਣ ਮਰਦ ਮਰਦਾਨ। ਚਰਨ ਧੂੜ ਗੁਰਸਿਖ ਕਰ ਇਸ਼ਨਾਨ। ਆਤਮ ਵੱਜੇ ਸ਼ਬਦ ਸੱਚਾ ਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੱਖ ਚਰਨ ਧਿਆਨ। ਚਰਨ ਧਿਆਨ ਰਾਖੋ ਚੀਤਾ। ਪ੍ਰਭ ਅਬਿਨਾਸ਼ੀ ਸਾਚਾ ਮੀਤਾ। ਨਾਮ ਨਿਧਾਨ ਪ੍ਰਭ ਦਰ ਪੀਤਾ। ਚਤੁਰ ਸੁਜਾਨ ਪ੍ਰਭ ਸਾਚੇ ਕੀਤਾ। ਵੱਡੇ ਬਲੀ ਬਲਵਾਨ ਮਿਲ ਸਾਚੀ ਰੀਤਾ। ਵਾਲੀ ਦੋ ਜਹਾਨ ਸ੍ਰਿਸ਼ਟ ਸਬਾਈ ਪਰਖੇ ਨੀਤਾ। ਗੁਰ ਚਰਨ ਜਾਓ ਸਦ ਕੁਰਬਾਨ, ਮਾਨਸ ਜਨਮ ਜਾਓ ਜਗ ਜੀਤਾ। ਪ੍ਰਭ ਅਬਿਨਾਸ਼ੀ ਹੋਏ ਮਿਹਰਵਾਨ, ਆਪ ਚਲਾਏ ਆਪਣੀ ਰੀਤਾ। ਗੁਰਮੁਖ ਸਾਚੇ ਸਤਿ ਕਰ ਮਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚੀ ਚਰਨ ਪ੍ਰੀਤਾ। ਚਰਨ ਪ੍ਰੀਤੀ ਚਰਨ ਧੂੜ। ਚਤੁਰ ਸੁਜਾਨ ਬਣਾਏ ਜੋ ਦਰ ਆਏ ਮੂੜ੍ਹ। ਸੋਹੰ ਸਾਚਾ ਨਾਮ ਜਪਾਏ, ਆਤਮ ਰੰਗਤ ਚਾੜ੍ਹੇ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਸਿਖ ਲਗਾਏ ਚਰਨ ਧੂੜ। ਚਰਨ ਧੂੜ ਲਾਏ ਮੁਖ। ਸੁਫਲ ਕਰਾਏ ਮਾਤ ਕੁੱਖ। ਕੋਈ ਨਾ ਰਹੇ ਕਾਇਆ ਦੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਦੇਵੇ ਸਾਚਾ ਸੁਖ। ਸਾਚੀ ਸਿਖਿਆ ਉਜਲ ਮੁਖੀਆ। ਲੱਥੀ ਭੁਖੀਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਦਰ ਆਇਆ ਤੇਰੇ ਦੁੱਖੀਆ। ਦੁੱਖ ਦਲਿਦਰ ਪ੍ਰਭ ਦੇਵੇ ਕੱਢ। ਕਰੇ ਸੁਖਾਲੇ ਬੇਮੁੱਖਾਂ ਹੱਡ। ਕਲਜੁਗ ਡਿਗਣ ਅੰਧੇਰੀ ਖੱਡ। ਚਰਨ ਪ੍ਰੀਤੀ ਦੇਵਣ ਛੱਡ। ਆਪਣਾ ਕੀਆ ਲੈਣ ਵੱਢ। ਬਾਹੋਂ ਪਕੜ ਪ੍ਰਭ ਸਾਚਾ ਬਾਹਰ ਦੇਵੇ ਕੱਢ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਪ ਲਡਾਏ ਆਪਣਾ ਲਡ। ਗੁਰ ਗੋਬਿੰਦ ਇਕ ਦਰਬਾਰੀ। ਸਾਚਾ ਤਖ਼ਤ ਸੱਚੀ ਸਿਕਦਾਰੀ। ਗੁਰ ਸੰਗਤ ਪ੍ਰਭ ਸਾਚਾ ਜਾਏ ਤਾਰੀ। ਦਰ ਘਰ ਸਾਚੇ ਆਵਣ ਵਾਰੋ ਵਾਰੀ। ਗੁਰ ਗੋਬਿੰਦ ਦੋਏ ਬੈਠ ਕਰਨ ਚਰਨ ਨਿਮਸਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੀਸ ਸਾਚਾ ਛਤਰ ਝੁਲਾਰੀ। ਗੁਰ ਸੰਗਤ ਹਰਿ ਮਾਣ ਦਵਈਆ। ਸਤਿਜੁਗ ਚੜ੍ਹਾਏ ਸਾਚੀ ਨਈਆ। ਆਪੇ ਆਪ ਬਣੇ ਰਖਵਈਆ। ਧਰਤ ਮਾਤ ਬਣਾਏ ਸਾਚੀ ਮਈਆ। ਚਾਰ ਵਰਨ ਕਰਾਏ ਭੈਣਾਂ ਭਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖ ਲਿਖਈਆ। ਗੁਰ ਸੰਗਤ ਮਨ ਧਰੇ ਧੀਰ। ਆਤਮ ਕੱਢੇ ਪ੍ਰਭ ਸਾਚਾ ਪੀੜ। ਅੰਤਮ ਅੰਤ ਨਾ ਲੱਥਣ ਚੀਰ। ਸੋਹੰ ਸਾਚਾ ਅੰਮ੍ਰਿਤ ਆਤਮ ਦੇਵੇ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਂਤ ਕਰਾਏ ਸਰੀਰ। ਸ਼ਾਂਤ ਸਰੀਰਾ ਟੁੱਟੇ ਜੰਜ਼ੀਰਾ, ਪ੍ਰਭ ਆਪਣਾ ਆਪ ਉਠਾਇਆ ਬੀੜਾ। ਹਰਿ ਭਜਨ ਹਰਿ ਹੋਏ ਸਹਾਈ। ਹਰਿ ਭਜਨ ਹਰਿ ਦੇਵੇ ਵਡਿਆਈ। ਹਰਿ ਭਜਨ ਗੁਰਮੁਖ ਦਾਤ ਪ੍ਰਭ ਦਰ ਤੇ ਪਾਈ। ਹਰਿ ਭਜਨ ਵਡ ਕਰਾਮਾਤ, ਆਤਮ ਤ੍ਰਿਖਾ ਦੇ ਬੁਝਾਈ। ਹਰਿ ਭਜਨ ਇਕ ਰਖਾਏ ਨਾਤ, ਆਤਮ ਜੋਤੀ ਆਪ ਜਗਾਈ। ਹਰਿ ਭਜਨ ਗੁਰਸਿਖਾਂ ਮਿਟਾਏ ਅੰਧੇਰੀ ਰਾਤ, ਦਿਵਸ ਰੈਣ ਰਹੇ ਰਸਨਾ ਗਾਈ। ਹਰਿ ਭਜਨ ਅੰਤਮ ਪੁੱਛੇ ਗੁਰਸਿਖਾਂ ਬਾਤ, ਵੇਲੇ ਅੰਤ ਹੋਏ ਸਹਾਈ। ਹਰਿ ਭਜਨ ਅੰਦਰ ਵੇਖ ਮਾਰ ਝਾਤ, ਸਚ ਵਸਤ ਤੇਰੇ ਘਰ ਟਿਕਾਈ। ਹਰਿ ਭਜਨ ਮਿਟਾਏ ਜ਼ਾਤ ਪਾਤ, ਭਰਮ ਭੁਲੇਖਾ ਰਹੇ ਨਾ ਰਾਈ। ਹਰਿ ਭਜਨ ਦੇਵੇ ਦਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਤ ਆਪ ਰਘੁਰਾਈ। ਹਰਿ ਭਜਨ ਕਲ ਸਾਚਾ ਜੋਗ। ਹਰਿ ਭਜਨ ਰਸ ਸਾਚਾ ਭੋਗ। ਹਰਿ ਭਜਨ ਗੁਰਮੁਖਾਂ ਮੇਟੇ ਸਰਬ ਵਿਯੋਗ। ਹਰਿ ਭਜਨ ਰਸਨਾ ਜਪ ਮਿਟਾਏ ਹਉਮੇ ਰੋਗ। ਹਰਿ ਭਜਨ ਸੋਹੰ ਸ਼ਬਦ ਚੁਗਾਏ ਚੋਗ। ਹਰਿ ਭਜਨ ਹਰਿ ਦੇਵੇ ਦਰਸ ਅਮੋਘ। ਹਰਿ ਭਜਨ ਹਰਿ ਆਪ ਮਿਟਾਏ ਚਿੰਤਾ ਸੋਗ। ਹਰਿ ਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਧੋਗ। ਹਰਿ ਭਜਨ ਆਤਮ ਉਜਿਆਰੀ। ਹਰਿ ਭਜਨ ਦੇਵੇ ਗਿਰਧਾਰੀ। ਹਰਿ ਭਜਨ ਗੁਰਮੁਖ ਸਾਚੇ ਦੁਰਮਤ ਉਤਾਰੀ। ਹਰਿ ਭਜਨ ਹਰਿ ਦੇਵੇੇ ਦਾਤ ਸ਼ਬਦ ਭੰਡਾਰੀ। ਹਰਿ ਭਜਨ ਸਾਚਾ ਰਾਜ ਸੱਚੀ ਸਿਕਦਾਰੀ। ਹਰਿ ਭਜਨ ਚਰਨ ਲਗਾਏ ਸੱਚਾ ਦਰਬਾਰੀ। ਹਰਿ ਚਰਨ ਫਿਰਨ ਆਏ ਵਡ ਹੰਕਾਰੀ। ਹਰਿ ਚਰਨ ਗੁਰਸਿਖ ਸਾਚੇ ਆਤਮ ਧਾਰੀ। ਹਰਿ ਚਰਨ ਆਤਮ ਜੋਤ ਜਗਾਏ ਅਗੰਮ ਅਪਾਰੀ। ਹਰਿ ਭਜਨ ਪ੍ਰਗਟ ਹੋਏ ਆਪ ਨਿਰੰਕਾਰੀ। ਹਰਿ ਚਰਨ ਵੇਖੇ ਵਿਗਸੇ ਕਰੇ ਵਿਚਾਰੀ। ਹਰਿ ਭਜਨ ਕਾਇਆ ਕੋਟ ਕਿਲਾ ਉਸਾਰੀ। ਹਰਿ ਭਜਨ ਸੋਹੰ ਦੇਵੇ ਸਚ ਅਟਾਰੀ। ਹਰਿ ਭਜਨ ਵਿਚ ਮਾਤ ਨਾ ਹੋਏ ਖਵਾਰੀ। ਹਰਿ ਭਜਨ ਸਾਚੇ ਧਾਮ ਆਪ ਬਹਾਏ ਬਨਵਾਰੀ। ਹਰਿ ਭਜਨ ਏਕਾ ਰੰਗ ਰੰਗੇ ਅਪਾਰੀ। ਹਰਿ ਭਜਨ ਗੁਰਮੁਖ ਖੁਲ੍ਹਾਏ ਦਸਮ ਦਵਾਰੀ। ਹਰਿ ਭਜਨ ਏਕਾ ਜੋਤ ਪ੍ਰਭ ਇਕ ਉਧਾਰੀ। ਹਰਿ ਭਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਮੁਖਾਂ ਨਾਮ ਅਪਾਰੀ। ਹਰਿ ਭਜਨ ਹਰਿ ਕਾ ਧਿਆਨ। ਹੋਏ ਮੇਲ ਭਗਤ ਭਗਵਾਨ। ਹਰਿ ਭਜਨ ਚਰਨ ਧੂੜ ਇਸ਼ਨਾਨ। ਹਰਿ ਭਜਨ ਆਤਮ ਸਹਿੰਸੇ ਸਰਬ ਮਿਟ ਜਾਣ। ਹਰਿ ਭਜਨ ਏਕਾ ਸ਼ਬਦ ਉਪਜਾਵੇ ਕਾਨ। ਹਰਿ ਭਜਨ ਸਾਚੀ ਧੁਨ ਦੇਵੇ ਮਹਾਨ। ਹਰਿ ਭਜਨ ਆਤਮ ਮਾਰੇ ਸਾਚਾ ਬਾਣ। ਹਰਿ ਭਜਨ ਸਾਚਾ ਦੇਵੇ ਸ਼ਬਦ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਾਚਾ ਦਾਨ। ਹਰਿ ਭਜਨ ਵਡ ਰਾਜਨ ਰਾਜ। ਹਰਿ ਭਜਨ ਪ੍ਰਭ ਸੋਹੰ ਬੰਨ੍ਹਾਏ ਗੁਰਸਿਖਾਂ ਸਿਰ ਤਾਜ। ਹਰਿ ਭਜਨ ਆਪ ਲਗਾਏ ਘਰ ਦਸਵੇਂ ਸਾਚੀ ਆਵਾਜ਼। ਹਰਿ ਭਜਨ ਗੁਰਸਿਖ ਚੜ੍ਹਾਏ ਸਾਚੇ ਜਹਾਜ। ਹਰਿ ਭਜਨ ਸ਼ਬਦ ਸਰੂਪੀ ਉਡਾਵੇ ਬਾਜ। ਹਰਿ ਭਜਨ ਗੁਰਸਿਖ ਸਵਾਰੇ ਆਪੇ ਕਾਜ। ਹਰਿ ਭਜਨ ਆਪ ਮਿਟਾਏ ਜਗਤ ਤ੍ਰਿਸ਼ਨਾ ਤ੍ਰਿਖਾ ਡਾਂਜ। ਹਰਿ ਭਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਚਰਨ ਰਖਾਏ ਸਾਚੀ ਸਾਂਝ। ਹਰਿ ਭਜਨ ਸਚ ਧਨ ਮਾਲ। ਰਸਨਾ ਜਪ ਨਾ ਹੋਏ ਕੰਗਾਲ। ਹਰਿ ਭਜਨ ਆਤਮ ਹੋਏ ਲਾਲੋ ਲਾਲ। ਹਰਿ ਭਜਨ ਸਾਚਾ ਦੀਪਕ ਜੋਤ ਜਗੇ ਮਿਸਾਲ। ਹਰਿ ਭਜਨ ਸਚ ਸ਼ਬਦ ਸੁਰਤ ਸੰਭਾਲ। ਹਰਿ ਭਜਨ ਭੱਜਣ ਨਾ ਮਾਨਸ ਜਵਾਨੀ ਡਾਲ। ਹਰਿ ਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਨਿਭੇ ਨਾਲ। ਹਰਿ ਭਜਨ ਹਰਿ ਹਰਿ ਦਾ ਵਾਸ। ਹਰਿ ਭਜਨ ਆਪ ਦਵਾਏ ਗੁਰਸਿਖਾਂ ਸਵਾਸ ਸਵਾਸ। ਹਰਿ ਭਜਨ ਮਾਤ ਗਰਭ ਹੋਏ ਸਹਾਈ, ਆਤਮ ਰੱਖੇ ਵਾਸ। ਹਰਿ ਭਜਨ ਮਾਇਆ ਮਮਤਾ ਕਰੇ ਨਾਸ। ਹਰਿ ਭਜਨ ਸ਼ਬਦ ਉਡਾਰੀ ਆਪ ਲਗਾਏ ਮਾਤ ਪਤਾਲ ਅਕਾਸ਼। ਹਰਿ ਭਜਨ ਗੁਰਮੁਖ ਕਰਾਏ ਸਚ ਘਰ ਵਾਸ। ਹਰਿ ਭਜਨ ਗੁਰਮੁਖਾਂ ਕਰੇ ਬੰਦ ਖਲਾਸ। ਹਰਿ ਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਹੋਏ ਚਰਨ ਦਾਸ। ਹਰਿ ਭਜਨ ਸ਼ਬਦ ਘਨਘੋਰ। ਹਰਿ ਭਜਨ ਹਰਿ ਸ਼ਬਦ ਚੁਕਾਏ ਮੋਰ ਤੋਰ। ਹਰਿ ਭਜਨ ਗੁਰਸਿਖ ਉਡਾਏ ਪਤ਼ੰਗ ਡੋਰ। ਹਰਿ ਭਜਨ ਹਰਿ ਦਿਵਸ ਰੈਣ ਰਖਾਏ, ਸਾਚੀ ਅਨਹਦ ਸਾਚੀ ਧੁਨ ਉਪਜਾਏ, ਸੁਨ ਮੁਨ ਆਪ ਖੁਲ੍ਹਾਏ, ਪੈਂਦੀ ਰਹੇ ਸਦਾ ਘਨਘੋਰ। ਹਰਿ ਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹੇ ਪੰਜੇ ਚੋਰ। ਪੰਜੇ ਚੋਰ ਵਸਣ ਤਨ। ਹਰਿ ਭਜਨ ਨਾ ਲੱਗਣ ਦੇਵੇ ਆਤਮ ਸੰਨ੍ਹ। ਹਰਿ ਭਜਨ ਪ੍ਰਭ ਅਬਿਨਾਸ਼ੀ ਆਪ ਸੁਣਾਏ ਕੰਨ। ਹਰਿ ਭਜਨ ਲੱਗਣ ਦੇਵੇ ਨਾ ਝੂਠਾ ਡੰਨ। ਹਰਿ ਭਜਨ ਅੰਤਮ ਬੇੜਾ ਦੇਵੇ ਬੰਨ੍ਹ। ਹਰਿ ਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰਾਏ ਧੰਨ ਧੰਨ। ਹਰਿ ਭਜਨ ਸ਼ਬਦ ਇਸ਼ਾਰਾ। ਹਰਿ ਭਜਨ ਆਪ ਖੁਲ੍ਹਾਏ ਦਸਮ ਦਵਾਰਾ। ਆਪ ਵਖਾਏ ਪਾਰ ਕਿਨਾਰਾ। ਆਪ ਕਰਾਏ ਜੋਤ ਅਕਾਰਾ। ਆਪ ਆਪਣਾ ਕੀਆ ਪਸਾਰਾ। ਸਚ ਸ਼ਬਦ ਸੱਚੀ ਧੁਨਕਾਰਾ। ਅਨਹਦ ਵੱਜੇ ਪਵਣ ਹੁਲਾਰਾ। ਆਵਣ ਗਵਣ ਬੂਝ ਬੁਝਾਰਾ। ਅੰਮ੍ਰਿਤ ਮੇਘ ਬਰਸੇ ਸਵਣ, ਉਲਟ ਕਵਲ ਚਲੇ ਫੁਹਾਰਾ। ਗੁਰਮੁਖ ਆਤਮ ਹੋਈ ਬਵਲ, ਪ੍ਰਭ ਅਬਿਨਾਸ਼ੀ ਪਾਵੇ ਸਾਰਾ। ਹੋਏ ਪ੍ਰਕਾਸ਼ ਉਪਰ ਧਵਲ, ਪੰਚਮ ਜੇਠ ਕੀਆ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਮਾਣ ਦਵਾਏ, ਸਾਚੀ ਭਿਛਿਆ ਝੋਲੀ ਪਾਏ, ਮੰਗਿਆ ਜਿਸ ਦਵਾਰ। ਮੰਗੇ ਦਾਨ ਦੇਵੇ ਦੀਨਾ ਨਾਥ। ਹੋਏ ਸਹਾਈ ਨਿਭਾਏ ਸਗਲਾ ਸਾਥ। ਸਾਚੇ ਲੇਖ ਲਿਖਾਏ ਮਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟੇ ਜੋਤ ਆਪ ਪੰਚਮ ਜੇਠ ਤ੍ਰੈਲੋਕੀ ਨਾਥ। ਗੁਰ ਚਰਨ ਜਿਸ ਜਨ ਮੰਗਣਾ। ਮਦਿਰਾ ਮਾਸ ਰਸਨਾ ਤੱਜਣਾ। ਪੀ ਅੰਮ੍ਰਿਤ ਦਰ ਤੇ ਰੱਜਣਾ। ਪ੍ਰਭ ਸਾਚੇ ਪਰਦਾ ਕੱਜਣਾ। ਕਾਇਆ ਝੂਠਾ ਭਾਂਡਾ ਅੰਤਕਾਲ ਕਲ ਭੱਜਣਾ। ਗੁਰ ਚਰਨ ਧੂੜ ਦਰ ਸਾਚੇ ਸਾਚਾ ਮਜਨਾ। ਸੋਹੰ ਸ਼ਬਦ ਨਗਾਰਾ ਚਾਰ ਕੁੰਟ ਵਜਣਾ। ਅੰਮ੍ਰਿਤ ਆਤਮ ਝਿਰਨਾ ਝਿਰੇ ਅਪਾਰਾ, ਦੇਵੇ ਦਾਤ ਹਰਿ ਸਾਚਾ ਸਾਕ ਸੈਣ ਸੱਜਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਵੇਲਾ ਗਿਆ ਫੇਰ ਨਾ ਲੱਜਣਾ। ਗੁਰਮੁਖ ਗੁਰ ਹੁਕਮ ਕਮਾਵੇ। ਪ੍ਰਭ ਅਬਿਨਾਸ਼ੀ ਸੰਗ ਰਹਾਵੇ। ਸਾਚੀ ਵਸਤੂ ਵਿਚ ਟਿਕਾਵੇ। ਅੰਮ੍ਰਿਤ ਸਾਚਾ ਮੁਖ ਚਵਾਵੇ। ਸੋਹੰ ਸ਼ਬਦ ਦੇਵੇ ਆਤਮ ਧੀਰਜ ਟੁੱਟ ਨਾ ਜਾਏ। ਵਿਚੋਂ ਕੱਢ ਹਉਮੇ ਪੀੜ, ਮਾਨਸ ਜਨਮ ਨਿਖੁਟ ਨਾ ਜਾਵੇ। ਬਜ਼ਰ ਕਪਾਟੀ ਦੇਵੇ ਚੀਰ, ਆਤਮ ਜਿੰਦਾ ਆਪ ਤੁੜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਸਾਚੀ ਕਿਰਪਾ ਆਪ ਕਰਾਵੇ। ਮਦਿਰਾ ਮਾਸ ਗੁਰਸਿਖ ਤਿਆਗੀ। ਆਤਮ ਰਹੇ ਸਦਾ ਵੈਰਾਗੀ। ਏਕਾ ਪ੍ਰੀਤ ਚਰਨ ਗੁਰ ਲਾਗੀ। ਕਲ ਹੋਇਆ ਵਡ ਵਡ ਭਾਗੀ। ਪ੍ਰਭ ਸਾਚਾ ਧੋਏ ਆਤਮ ਦਾਗੀ। ਆਪ ਬਣੇ ਸਤਿਜੁਗ ਸਾਚਾ ਵਾਗੀ। ਸੋਹੰ ਸ਼ਬਦ ਵਜਾਏ ਧੁਨ ਸਾਚਾ ਰਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਗੁਰਮੁਖ ਸਾਚੇ ਚਰਨ ਲਾਗੀ। ਮਦਿਰਾ ਮਾਸ ਰਸਨ ਨਾ ਲਾਵਣਾ। ਪ੍ਰਭ ਅਬਿਨਾਸ਼ੀ ਸਾਚਾ ਪਾਵਣਾ। ਭਰਮ ਭੁਲੇਖਾ ਸਰਬ ਮਿਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਆਪ ਸੁਣਾਵਣਾ। ਸਚ ਸ਼ਬਦ ਹਰਿ ਆਪ ਜਣਾਏ। ਸੋਹੰ ਸਾਚਾ ਰਸਨਾ ਗਾਏ। ਸ਼ਬਦ ਤਮਾਚਾ ਆਪ ਲਗਾਏ। ਆਪੇ ਢਾਲੇ ਸਾਚੇ ਢਾਂਚੇ, ਨਾਮ ਕੁਠਾਲੀ ਆਪੇ ਪਾਏ। ਸਚ ਸਚ ਪ੍ਰਭ ਦੇ ਸੁਹਾਗਾ, ਕੰਚਨ ਰੂਪ ਚੜ੍ਹਾਏ। ਪ੍ਰਭ ਚਰਨ ਜੋ ਜਨ ਲਾਗਾ, ਪ੍ਰਗਟ ਜੋਤ ਦਰਸ ਦਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦੇਵੇ ਅੰਤ ਸਜਾਏ। ਪ੍ਰਭ ਚਰਨ ਸੇਵ ਜਨ ਕਮਾਏ। ਸਾਚਾ ਜੋੜ ਆਪ ਜੁੜਾਏ। ਲੱਗੀ ਪ੍ਰੀਤੀ ਤੋੜ ਨਿਭਾਏ। ਹਰਿਜਨ ਕੀਤੀ ਨਾ ਕੋਈ ਮੋੜੇ ਨਾ ਮੋੜ ਮੁੜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜ ਆਪ ਚੜ੍ਹਾਏ। ਪੂਰਬ ਕਰਮ ਹਰਿ ਵਿਚਾਰ। ਫੂਲਣ ਬਖ਼ਸ਼ੇ ਮਾਲਾ ਹਾਰ। ਉਲਟੀ ਨਾਭੀ ਵਗੇ ਅੰਮ੍ਰਿਤ ਧਾਰ। ਪ੍ਰਭ ਅਬਿਨਾਸ਼ੀ ਜੋਤ ਸਾਚੀ ਲੱਭੀ, ਨਿਰਮਲ ਜੋਤ ਕਰੇ ਅਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਦਏ ਸਵਾਰ। ਫੂਲ ਫੂਲੇ ਵਿਚ ਸੰਸਾਰ। ਪੂਰੇ ਤੋਲ ਤੁਲਣਾ ਲਹਿਣਾ ਲੈਣਾ ਹਾਰ। ਪ੍ਰਭ ਅਬਿਨਾਸ਼ੀ ਵਡ ਅਨਮੁਲਣਾ, ਨਾ ਲੈਣਾ ਮਨੋਂ ਵਿਸਾਰ। ਸੋਹੰ ਪੰਘੂੜਾ ਸਾਚਾ ਝੂਲਣਾ, ਪ੍ਰਭ ਦੇਵੇ ਸ਼ਬਦ ਅਧਾਰ। ਹਰਿ ਪਾਇਆ ਕੰਤ ਕੰਤੂਲਣਾ, ਸੁਣ ਲੱਥਾ ਪਾਪਾਂ ਭਾਰ। ਵਡ ਵਡ ਸ਼ਾਹੋ ਵਡ ਵਡ ਦੂਲੋ, ਕਿਰਪਾ ਕਰੀ ਹਰਿ ਅਪਰ ਅਪਾਰ। ਆਪ ਬੰਧਾਏ ਸਾਚਾ ਰੂਲੋ, ਸੋਹੰ ਰੱਖੇ ਸਾਚੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਾਏ ਤਾਰ। ਆਤਮ ਫੁਲ ਖਿੜੇ ਗੁਲਜ਼ਾਰ। ਅੰਮ੍ਰਿਤ ਝਿਰਨਾ ਝਿਰੇ ਅਪਾਰ। ਕਿਰਨਾ ਕਿਰੇ ਜੋਤ ਅਪਾਰ। ਹਰਨਾ ਫਰਨਾ ਹਰਿ ਖੁਲ੍ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਵਿਚਾਰ। ਹਾਰੋ ਹਾਰ ਆਪ ਕਰ। ਸਾਚੀ ਧਾਰ ਮਾਤ ਧਰ। ਨਾਰੀ ਨਾਰੀ ਏਕ ਕਰ। ਸ਼ਬਦ ਹੁਲਾਰਾ ਦੇਵੇ ਹਰਿ। ਪਵਣ ਮਸਾਣੀ ਚੁੱਕੇ ਡਰ। ਸਚ ਦਰਬਾਰਾ ਲੈਣਾ ਵਰ। ਏਕਾ ਪੁਰਖ ਅਪਾਰਾ ਚਰਨੀ ਲਾਗ ਜਾਣਾ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ। ਫੂਲ ਫੂਲਾਂ ਫੁੱਲ। ਪੂਰੇ ਤੋਲ ਜਾਣਾ ਤੁੱਲ। ਆਤਮ ਪ੍ਰੀਤੀ ਪ੍ਰਭ ਚਰਨ ਕਵਲ, ਅੰਮ੍ਰਿਤ ਆਤਮ ਨਾ ਜਾਏ ਡੁੱਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰਿਖਾ ਅਗਨ ਬੁਝਾਏ ਕਾਇਆ ਝੂਠੀ ਕੁਲ। ਅਗਨ ਤ੍ਰਿਸ਼ਨਾ ਦਏ ਨਿਵਾਰ। ਸਾਚਾ ਸ਼ਬਦ ਦੇਵੇ ਅਧਾਰ। ਰਸਨਾ ਗਾਏ ਜਾਏ ਹਰਿ ਕੇ ਦਵਾਰ। ਅਮਰਾ ਪਦ ਪਾਏ ਆਪ ਵਸਾਏ ਹਰਿ ਸਾਚਾ ਘਰ ਬਾਹਰ। ਆਪੇ ਆਪ ਸਦ ਲੈ ਜਾਏ, ਵੇਲੇ ਅੰਤ ਹੋਏ ਸਹਾਰ। ਸੋਹੰ ਸਾਚਾ ਨਾਦ ਵਜਾਏ, ਸ਼ਬਦ ਧੁਨ ਉਪਜੇ ਧੁਨਕਾਰ। ਗੁਰਮੁਖ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਲੰਘਾਏ ਪਾਰ। ਸਾਚਾ ਫੂਲ ਸੋਹੰ ਹਾਰਾ। ਮਿਲਿਆ ਹਰਿ ਸਾਚੇ ਦਾ ਸਚ ਦਵਾਰਾ। ਆਤਮ ਭਰਿਆ ਜਿਸ ਭੰਡਾਰਾ। ਸ਼ਬਦ ਸਰੂਪੀ ਮੇਲ ਮਿਲਾਰਾ। ਅਚਰਜ ਖੇਲ ਕਰੇ ਕਰਤਾਰਾ। ਬਿਨ ਬਾਤੀ ਬਿਨ ਤੇਲ ਕਰੇ ਉਜਿਆਰਾ। ਆਪੇ ਸੱਜਣ ਸੁਹੇਲ ਬਣੇ ਸੰਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸੀਸ ਬੰਧਾਏ ਸੋਹੰ ਸਚ ਦਸਤਾਰਾ। ਸੋਹੰ ਬਖ਼ਸ਼ੇ ਸਾਚਾ ਤਾਜ। ਆਪੇ ਰੱਖੇ ਗੁਰਸਿਖ ਲਾਜ। ਕਾਇਆ ਕੋਟ ਦੇਵੇ ਸੁਖ ਰਾਜ। ਲਾਏ ਸ਼ਬਦ ਚੋਟ ਪੰਜੇ ਜਾਇਣ ਭਾਗ। ਆਤਮ ਕੱਢੇ ਝੂਠਾ ਖੋਟ, ਏਕਾ ਉਪਜੇ ਸਾਚਾ ਰਾਗ। ਬੇਮੁੱਖ ਆਲ੍ਹਣਿਉਂ ਡਿਗੇ ਬੋਟ, ਮਾੜੇ ਹੋਏ ਭਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਧੋਵੇ ਦਾਗ। ਫੂਲ ਕਿਆਰੀ ਸਚ ਫੁਲਵਾੜੀ। ਆਪੇ ਕਰੇ ਪ੍ਰਭ ਸਾਚਾ ਕਾਰੀ। ਸੋਹੰ ਦੇਵੇ ਮਾਤ ਸਰਦਾਰੀ। ਆਪ ਮਿਟਾਏ ਕਾਇਆ ਰਾਤ ਅੰਧਿਆਰੀ। ਏਕਾ ਧਰੇ ਪ੍ਰਭ ਸਾਚਾ ਜੋਤ, ਦਰ ਆਇਆਂ ਕਾਜ ਸਰੇ। ਜੋ ਜਨ ਸਰਨੀ ਪਰੇ। ਜਨਮ ਮਰਨ ਨਾ ਆਵੇ ਡਰੇ। ਸਾਚੀ ਤਰਨੀ ਗੁਰਸਿਖ ਤਰੇ। ਜੋ ਜਨ ਆਏ ਸੱਚੇ ਦਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਆਸਾ ਸਭ ਕਰੇ। ਪੂਰਨ ਆਸਾ ਆਸਾ ਹਾਰੀ। ਪੂਰਾ ਗੁਰ ਗੁਰਸਿਖਾਂ ਜਾਏ ਤਾਰੀ। ਪੂਰਾ ਗੁਰ ਸਾਚਾ ਸ਼ਬਦ ਬਣੇ ਖਿਲਾੜੀ। ਪੂਰਾ ਗੁਰ ਗੁਰਸਿਖ ਲਗਾਏ ਸੱਚੀ ਫੁਲਵਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਵਾਰੇ ਪਿਛਾ ਅਗਾੜੀ। ਫੂਲ ਫੁਲਿਆ, ਪ੍ਰਭ ਅਬਿਨਾਸ਼ੀ ਸਦਾ ਅਟਲਿਆ। ਗੁਰਮੁਖ ਸਾਚਾ ਰਹੇ ਨਾ ਇਕਲਿਆ। ਸੋਹੰ ਸ਼ਬਦ ਅੱਠੇ ਪਹਿਰ ਰਹੇ ਤੇਰੇ ਸੰਗ ਰਲਿਆ। ਆਤਮ ਦਰ ਦਰਵਾਜਾ ਸਾਚਾ ਮੱਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਓ ਸਦ ਸਦ ਬਲਿਆ। ਫੂਲ ਵਾਸ਼ਨਾ ਜੋਤ ਪ੍ਰਕਾਸ਼ਨਾ। ਹਰਿ ਹੰਕਾਰ ਵਿਨਾਸਨਾ। ਹੋਏ ਦਾਸ ਦਾਸਨਾ। ਚਲਾਏ ਸ਼ਬਦ ਸਵਾਸ ਸਵਾਸਨਾ। ਆਪ ਕਰਾਏ ਸਾਚਾ ਵਾਸਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਮਾਤ ਪਤਾਲ ਅਕਾਸ਼ਨਾ। ਹਰਿ ਘਰ ਸਾਚਾ ਆਸਾ ਵਰਿਆ। ਸਤਮ ਜੇਠ ਦਿਵਸ ਭਾਗੀ ਭਰਿਆ। ਗੁਰ ਸੰਗਤ ਮਿਲ ਗੁਰਸਿਖ ਤਰਿਆ। ਦਰ ਚਾੜ੍ਹੇ ਨਾਮ ਰੰਗਤ, ਜੋ ਦਰ ਦਵਾਰੇ ਆਏ ਖੜਿਆ। ਹੋਏ ਸਹਾਈ ਜਿਉਂ ਨਾਨਕ ਅੰਗਦ, ਸਾਚੀ ਜੋਤ ਪ੍ਰਭ ਸਾਚਾ ਦੇਵੇ ਧਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਵਡ ਬ੍ਰਹਿਮਾਦੀ ਸਰਬ ਜੀਆਂ ਦਾ ਆਸਾ ਵਰਿਆ। ਆਵਣਾ ਜਾਵਣਾ ਖੇਲ ਵਖਾਣਾ। ਲੇਖ ਲਿਖਾਵਣਾ ਸੋਹੰ ਸਾਚੀ ਮੇਖ ਲਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਗਾਵਣਾ। ਰਸਨਾ ਗਾਓ ਆਤਮ ਰਹਿਰਾਸ। ਖਾਲੀ ਜਾਏ ਨਾ ਕੋਈ ਸਵਾਸ। ਦਿਵਸ ਰੈਣ ਹਰਿ ਸਦੇ ਵਸੇ ਪਾਸ। ਪ੍ਰਭ ਅਬਿਨਾਸ਼ੀ ਸਰਬ ਗੁਣਤਾਸ। ਜਨ ਭਗਤਾਂ ਹਿਰਦੇ ਰੱਖੇ ਵਾਸ। ਆਤਮ ਸਾਚੀ ਜੋਤ ਕਰੇ ਪ੍ਰਕਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸ਼ਬਦ ਧਰਵਾਸ। ਸ਼ਬਦ ਧੀਰਜ ਦੇਵੇ ਧਰਵਾਸਾ। ਗੁਰਸਿਖਾਂ ਪੂਰਨ ਕਰੇ ਆਸਾ। ਆਪੇ ਦੇਵੇ ਨਾਮ ਭਰਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਕਲ ਦੁੱਖੜਾ ਨਾਸਾ। ਦੁਖਾਂ ਰੋਗਾਂ ਢੇਰੀ ਢਾਹੇ। ਉਜੜੇ ਹੋਏ ਫੇਰ ਵਸਾਏ। ਪ੍ਰਭ ਦਰ ਆਏ ਜੋ ਬਿਲਲਾਏ। ਦੁਖੀਏ ਭੁਖੀਏ ਗਲੇ ਲਗਾਏ। ਆਤਮ ਸੁਖੀਏ ਆਪ ਕਰਾਏ। ਮਾਤ ਕੁਖੀਏ ਸੁਫਲ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ। ਰਸਨਾ ਗਾਓ ਹਰਿ ਗੁਣਵੰਤ। ਪ੍ਰਭ ਅਬਿਨਾਸ਼ੀ ਪੂਰਨ ਭਗਵੰਤ। ਦੇਵੇ ਵਡਿਆਈ ਆਪ ਬਣਾਏ ਸਾਚੇ ਸੰਤ। ਹੋਏ ਸਹਾਏ ਸਰਬ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕਾ ਜੋਤ ਸੋਹੰ ਦੇਵੇ ਸਾਚਾ ਮੰਤ। ਸੋਹੰ ਸਾਚਾ ਮੰਤ ਸਚ ਦਰਬਾਰਿਆ। ਗੁਰਮੁਖ ਸਾਚੇ ਦਰ ਤੇ ਪਾਇਆ। ਸਾਚਾ ਨ੍ਹਾਵਣ ਤੀਰਥ ਨਹਾਇਆ। ਸਾਚਾ ਸੀਰਥ ਪ੍ਰਭ ਮੁੱਖ ਚਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਸਾਚਾ ਮਾਰਗ ਲਾਇਆ। ਸਾਚਾ ਮਾਰਗ ਆਪ ਲਗਾਏ। ਜੂਠ ਝੂਠ ਪ੍ਰਭ ਨਸ਼ਟ ਕਰਾਏ। ਊਚ ਨੀਚ ਦਾ ਭੇਖ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਏ। ਆਪ ਉਠਾਏ ਗੁਰਸਿਖ ਸੋਇਆ। ਸੋਹੰ ਬੀਜ ਸਾਚਾ ਬੋਇਆ। ਪਾਪਾਂ ਮੈਲ ਦੇਵੇ ਧੋਇਆ। ਹਰਿ ਬਿਨ ਅਵਰ ਨਾ ਦੀਸੇ ਕੋਇਆ। ਬੇਮੁਖ ਜੀਵ ਕਲਜੁਗ ਰੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦਰਸ ਦਿਖਾਏ ਪੰਚਮ ਜੇਠ ਪ੍ਰਗਟ ਹੋਇਆ। ਪ੍ਰਗਟੇ ਜੋਤ ਪੰਚਮ ਜੇਠ। ਗੁਰਸਿਖ ਰਖਾਏ ਆਪਣੀ ਸਾਇਆ ਹੇਠ। ਸਰਨ ਲਗਾਏ ਵਡ ਵਡ ਸੇਠ। ਕਲਜੁਗ ਜੀਵ ਬਣਾਏ ਕੌੜੇ ਰੇਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਦੇਵੇ ਵਡਿਆਈ, ਸਤਿਜੁਗ ਸਾਚੀ ਨੀਂਹ ਰਖਾਈ, ਜੋਤ ਵਿਚ ਮਾਤ ਹਰਿ ਆਈ। ਨਿਹਕਲੰਕ ਨਾਉਂ ਰਖਾਈ ਪੰਚਮ ਜੇਠ। ਪੰਚਮ ਜੇਠ ਸੇਠ ਸਿਠਾਣਿਆਂ। ਤੋੜੇ ਮਾਣ ਸਰਬ ਮਹਾਂਰਾਣਿਆਂ। ਬੇਮੁੱਖ ਭੁੰਨੇ ਜਿਉਂ ਭਠਿਆਲੇ ਦਾਣਿਆਂ। ਸੋਹੰ ਚਲਾਏ ਸਾਚਾ ਬਾਣਿਆਂ। ਸਾਚਾ ਹੁਕਮ ਧੁਰਦਰਗਾਹੀ ਸਚ ਕਰੇ ਫੁਰਮਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਗਲ ਲਗਾਏ ਬਾਲ ਅੰਞਾਣਿਆਂ। ਸਾਚਾ ਸ਼ਬਦ ਸੱਚਾ ਸੁਲਤਾਨ। ਸੋਹੰ ਪਹਿਨੇ ਤੀਰ ਕਮਾਨ। ਧੀਰਜ ਫੜੇ ਹੱਥ ਕਿਰਪਾਨ। ਗੁਰਮੁਖਾਂ ਦੇਵੇ ਸਾਚਾ ਦਾਨ। ਸਾਚੇ ਤਖ਼ਤ ਬੈਠਾ ਵਡ ਰਾਜਾ ਰਾਜਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਆਤਮ ਸਿੰਘਾਸਣ ਰਿਹਾ ਮਾਣ। ਆਤਮ ਸਿੰਘਾਸਣ ਸਾਚਾ ਸ਼ਾਹੋ। ਡੇਰਾ ਲਾਇਆ ਬੇਪਰਵਾਹੋ। ਦਿਸ ਨਾ ਆਇਆ ਅਗੰਮ ਅਥਾਹੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਦ ਰੱਖ ਮਿਲਣ ਦਾ ਚਾਓ। ਪ੍ਰਭ ਮਿਲਣ ਦਾ ਰਾਖੋ ਚਾਅ। ਆਪ ਬਹਾਵੇ ਸਾਚੇ ਥਾਂ। ਆਵਣ ਜਾਵਣ ਗੇੜ ਮੁਕਾ। ਪਤਤ ਪਾਵਣ ਦਇਆ ਕਮਾ। ਭਗਤ ਭਗਵਾਨ ਦੇਵੇ ਮੇਲ ਮਿਲਾ। ਜੋਤੀ ਜੋਤ ਹਰਿ ਜੋਤੀ ਖੇਲ ਕਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਗੁਰਸਿਖ ਬਹਾਏ ਸਾਚੇ ਥਾਂ। ਸਚਖੰਡ ਹਰਿ ਕਾ ਦਵਾਰ। ਝਿਲਮਿਲ ਝਿਲਮਿਲ ਹੋਏ ਝਿਲਕਾਰ। ਬਾਲੂ ਬਿਮਲ ਜਿਉਂ ਚਮਤਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਏਕਾ ਜੋਤ ਕਰੇ ਅਕਾਰ। ਏਕਾ ਜੋਤ ਇਕ ਅਕਾਰ। ਏਕਾ ਰੰਗ ਇਕ ਪਸਾਰ। ਗੁਰ ਨਾਨਕ ਜਾਏ ਹਰਿ ਦਰਬਾਰ। ਦਰ ਘਰ ਸਾਚੇ ਕਰੇ ਨਿਮਸਕਾਰ। ਆਤਮ ਭਰੇ ਹਰਿ ਭੰਡਾਰ। ਦੇਵੇ ਸ਼ਬਦ ਜੋਤ ਅਧਾਰ। ਸਤਿ ਨਾਮ ਮੰਤਰ ਅਪਾਰ। ਸ੍ਰਿਸ਼ਟ ਸਬਾਈ ਲਾਏ ਪਾਰ। ਚਾਰ ਕੁੰਟ ਕਰਾਏ ਸਚ ਵਿਹਾਰ। ਬੇਮੁਖ ਨਸ਼ਟ ਕਰਾਏ ਦੁਸ਼ਟ ਦੁਰਾਚਾਰ। ਜੋਤੀ ਜੋਤ ਸਰੂਪ ਹਰਿ ਆਪੇ ਕਰੇ ਆਪਣਾ ਵਰਤਾਰ। ਸਚ ਦਵਾਰਾ ਨਾਨਕ ਮੰਗਿਆ। ਜੋਤ ਸਰੂਪੀ ਸਾਚੇ ਰੰਗਿਆ। ਹੋਏ ਸਹਾਈ ਸਦਾ ਅੰਗ ਸੰਗਿਆ। ਸ਼ਬਦ ਅਸਵ ਅਸਵਾਰ ਕਸਾਏ ਤੰਗਿਆ। ਜੋਤੀ ਜੋਤ ਸਰੂਪ ਹਰਿ, ਵਰ ਦੇਵੇ ਜੋ ਦਰ ਸਾਚੇ ਮੰਗਿਆ। ਸਾਚਾ ਨਾਮ ਜਗਤ ਸੁਣਾਇਆ। ਸਚ ਜਾਪ ਦਾ ਨਾਮ ਜਪਾਇਆ। ਹਉਮੇ ਸਾਰਾ ਤਾਪ ਗਵਾਇਆ। ਬੇਮੁਖਾਂ ਅੰਤਮ ਆਪ ਭੁਲਾਇਆ। ਨਿਹਕਲੰਕ ਕਲ ਜਾਮਾ ਪਾਇਆ। ਬੇਮੁਖਾਂ ਦੇਵੇ ਅੰਤ ਸਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਨਾਮ ਅਖਵਾਇਆ। ਨਰਾਇਣ ਨਰ ਤੇਰੀ ਸਿਕਦਾਰੀ। ਤੀਨ ਲੋਕ ਤੇਰੇ ਚਰਨ ਪਨਿਹਾਰੀ। ਸਾਚਾ ਸ਼ਬਦ ਤੇਰਾ ਲਸ਼ਕਰ ਭਾਰੀ, ਸ੍ਰਿਸ਼ਟ ਸਬਾਈ ਆਪ ਚਬਾਏ ਆਪਣੀ ਦਾਹੜੀ। ਚਾਰ ਕੁੰਟ ਕਰਾਏ ਉਜਾੜ ਉਜਾੜੀ। ਏਕਾ ਜੋਤ ਅਗਨ ਲਗਾਏ ਜੰਗਲ ਜੂਹ ਪਹਾੜੀ। ਗੁਰਮੁਖ ਸਾਚੇ ਮਗਨ ਰਖਾਏ, ਗੁਰ ਚਰਨ ਲੱਗੇ ਆਤਮ ਤਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਵਿਚ ਬਹੱਤਰ ਨਾੜੀ। ਨਾੜੀ ਨਾੜੀ ਹਰਿ ਕਾ ਵਾਸ। ਸਾਚੀ ਜੋਤ ਕਰੇ ਪ੍ਰਕਾਸ਼। ਜੋ ਜਨ ਹੋਏ ਹਰਿ ਕਾ ਦਾਸ। ਪ੍ਰਭ ਅਬਿਨਾਸ਼ੀ ਆਤਮ ਰੱਖੇ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਪਾਏ ਸਵਾਸ ਸਵਾਸ। ਸਵਾਸ ਸਵਾਸ ਸ਼ਬਦ ਚਲਾਵੇ। ਦੀਪਕ ਜੋਤ ਆਪ ਜਗਾਵੇ। ਮਾਣਕ ਮੋਤੀ ਗੁਰਸਿਖ ਬਣਾਵੇ। ਦੁਰਮਤ ਮੈਲ ਧੋਤੀ ਹਰਿ ਦਰਸ਼ਨ ਪਾਵੇ। ਆਪ ਜਗਾਵੇ ਆਤਮ ਸੋਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਦਇਆ ਕਮਾਵੇ। ਆਤਮ ਸੋਤੀ ਆਪ ਜਗਾਵੇ। ਕਾਗੋਂ ਹੰਸ ਆਪ ਬਣਾਏ। ਸਾਚੀ ਚੋਗ ਨਾਮ ਚੁਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਭਾਏ ਸੰਗ ਦਇਆ ਕਮਾਏ। ਪ੍ਰਭ ਅਬਿਨਾਸ਼ੀ ਰੱਖ ਸਨਮੁੱਖ। ਆਤਮ ਤ੍ਰਿਸ਼ਨਾ ਉਤਰੇ ਭੁੱਖ। ਆਤਮ ਲੱਗੇ ਨਾ ਝੂਠਾ ਦੁੱਖ। ਮਾਤ ਗਰਭ ਨਾ ਹੋਵੇ ਉਲਟਾ ਰੁਖ। ਸੁਫਲ ਕਰਾਏ ਮਾਤ ਕੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦਰਸ਼ਨ ਪਾਓ, ਆਪ ਨਿਵਾਰੇ ਭੁਖਿਆਂ ਭੁੱਖ। ਤ੍ਰਿਸ਼ਨਾ ਭੁੱਖ ਨਿਵਾਰ। ਸੋਹੰ ਦੇਵੇ ਤਨ ਸ਼ਿੰਗਾਰ। ਆਤਮ ਦੇਵੇ ਬੰਨ੍ਹ, ਨਾ ਜਾਵੇ ਦਹਿ ਦਿਸ਼ ਧਾਰ। ਪ੍ਰਭ ਸ਼ਬਦ ਸੁਣਾਵੇ ਕੰਨ, ਸੋਹੰ ਸਾਚੀ ਗੁੰਜਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਧਾਰ। ਧੰਨ ਧੰਨ ਧਨਈਆ। ਨਈਆ ਆਪ ਚੜ੍ਹਾਏ ਸੋਹੰ ਚੱਪੂ ਸ਼ਬਦ ਲਗਈਆ। ਭਵ ਜਲ ਬੇੜਾ ਪਾਰ ਕਰਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਦਵਈਆ। ਸਾਚਾ ਨਾਮ ਸ਼ਬਦ ਅਪਾਰਾ। ਉਤਰੇ ਪਾਰ ਨਾਰੀ ਨਾਰਾ। ਬਿਰਧਾਂ ਬਾਲਾਂ ਪ੍ਰਭ ਪਾਵੇ ਸਾਰਾ। ਜੋ ਜਨ ਆਏ ਦਰ ਦਵਾਰਾ। ਸੋਹੰ ਨਾਮ ਰਸਨਾ ਉਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਗਿਰਧਾਰਾ। ਗਿਰਵਰ ਗਿਰਧਾਰਾ ਦੇਵਣਹਾਰ ਦਾਤਾਰਾ। ਸਰਬ ਜੀਆਂ ਦੀ ਪਾਵੇ ਸਾਰਾ। ਪੂਰਨ ਜੋਤ ਸਚ ਕਰੇ ਵਿਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਲਿਆ ਅਵਤਾਰਾ। ਪੰਚਮ ਜੇਠ ਮਾਤਮ ਮਾਤੀ। ਪ੍ਰਗਟੇ ਜੋਤ ਹਰਿ ਪ੍ਰਭਾਤੀ। ਗੁਰਸਿਖਾਂ ਦੇਵੇ ਆਤਮ ਬੂੰਦ ਸਵਾਂਤੀ। ਬੇਮੁਖਾਂ ਆਤਮ ਲਾਏ ਕਾਤੀ। ਦੇਵੇ ਦਰਸ ਹਰਿ ਸੁਤਿਆਂ ਰਾਤੀ। ਗੁਰਮੁਖ ਪੜ੍ਹਾਏ ਇਕ ਜਮਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਮਿਲਿਆ ਕਮਲਾਪਾਤੀ। ਕਵਲ ਪੱਤ ਰੱਖੇ ਜੱਤ, ਦੇਵੇ ਮਤ ਸਾਚਾ ਤਤ, ਸੋਹੰ ਬੀਜੋ ਸਚ ਵਤ। ਨਿਰਮਲ ਦੇਹ ਨਾ ਲੱਗੇ ਰੱਤ। ਸਾਚਾ ਨਾਮ ਰਸਨਾ ਚਰਖੇ ਲੈਣਾ ਕੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਰੱਖੇ ਆਪੇ ਪਤ। ਪਤਿਪਰਮੇਸ਼ਵਰ ਸਰਬ ਪ੍ਰਧਾਨ। ਗੁਰਸਿਖ ਬਣਾਏ ਚਤੁਰ ਸੁਜਾਨ। ਸੋਹੰ ਦੇਵੇ ਸਾਚਾ ਨਾਮ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਵਡ ਬਲੀ ਬਲਵਾਨ।

Leave a Reply

This site uses Akismet to reduce spam. Learn how your comment data is processed.