੯ ਜੇਠ ੨੦੧੦ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ
ਰਾਗ ਜੋਗ ਸ਼ਬਦ ਘਨਘੋਰਾ। ਮਾਝੇ ਦੇਸ ਫਿਰੇ ਢੰਡੋਰਾ। ਅੱਗਾ ਨੇੜੇ ਆਇਆ, ਵਕਤ ਰਹਿ ਗਿਆ ਥੋੜਾ। ਪ੍ਰਭ ਸਾਚਾ ਦੁੱਖ ਦਰਦ ਰੋਗ ਗਵਾ ਰਿਹਾ, ਜੋ ਦਰ ਆਏ ਚਲ ਕੇ ਕੋੜਾ। ਗੁਰਮੁਖਾਂ ਮਾਣ ਦਵਾ ਰਿਹਾ, ਸੋਹੰ ਦੇਵੇ ਨਾਮ ਧੁਰਦਰਗਾਹੀ ਘੋੜਾ। ਹਰਿ ਆਪਣਾ ਖੇਲ ਆਪ ਵਰਤਾ ਰਿਹਾ, ਪੈਰੀਂ ਪਾਉਣ ਨਾ ਦੇਵੇ ਕਿਸੇ ਜੋੜਾ। ਆਪਣੇ ਭਾਣੇ ਵਿਚ ਚਲਾ ਰਿਹਾ, ਆਪੇ ਕਰੇ ਤੋੜ ਵਿਛੋੜਾ। ਹਰਿ ਜੋਤੀ ਖੇਲ ਖਿਲਾ ਰਿਹਾ, ਨਾ ਸਕੇ ਕੋਈ ਮੋੜਾ। ਗੁਰਮੁਖ ਸਾਚਾ ਚਰਨ ਲਗਾ ਰਿਹਾ, ਪ੍ਰਭ ਸਾਚੇ ਦੀ ਸਾਚੀ ਲੋੜਾ। ਘਰ ਸਾਚੇ ਆਪ ਬਹਾ ਰਿਹਾ, ਸਾਚੀ ਦਰਗਹਿ ਕੋਈ ਨਾ ਅਟਕੇ ਰੋੜਾ। ਸਾਚਾ ਸੋਹੰ ਨਾਮ ਜਪਾ ਰਿਹਾ, ਹਉਮੇ ਮਮਤਾ ਭੰਨਿਆ ਫੋੜਾ। ਪ੍ਰਭ ਸਾਚੇ ਰੰਗ ਰੰਗਾ ਲਿਆ, ਲੱਗੀ ਪ੍ਰੀਤ ਨਿਭਾਏ ਤੋੜਾ। ਦਰ ਘਰ ਸਾਚਾ ਗੁਰਸਿਖ ਪਾ ਲਿਆ, ਨਾ ਹੋਏ ਕਦੇ ਵਿਛੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਚਰਨੀ ਸੀਸ ਨਿਵਾ ਲਿਆ, ਕਿਸੇ ਵਸਤ ਨਾ ਆਵੇ ਤੋੜਾ। ਏਥੇ ਓਥੇ ਨਾ ਨਿਖੁੱਟੇ। ਪ੍ਰਭ ਅਬਿਨਾਸ਼ੀ ਸਦ ਭੰਡਾਰ ਅਤੁੱਟੇ। ਬੇਮੁਖਾਂ ਹਰਿ ਸਾਚਾ ਕਲ ਜੜ੍ਹ ਵਿਚ ਮਾਤ ਦੇ ਪੁੱਟੇ। ਗੁਰਮੁਖ ਸਾਚੇ ਸੰਤ ਜਨ ਸੋਹੰ ਲਾਹਾ ਲੈਣ ਲੁਟੇ। ਅੰਮ੍ਰਿਤ ਸਾਚਾ ਆਪ ਪਿਆਏ ਪੀ ਅੰਮ੍ਰਿਤ ਧਾਰ ਹੋ ਪਹਿਲੇ ਘੁੱਟੇ। ਆਤਮ ਸਾਚਾ ਸੀਰ ਵਹਾਏ, ਦੂਈ ਦਵੈਤ ਪਰਦਾ ਤੁੱਟੇ। ਹਉਮੇ ਦੀਰਘ ਰੋਗ ਗਵਾਏ, ਪੰਜਾਂ ਚੋਰਾਂ ਫੜ ਸਾਚਾ ਕੁੱਟੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਸਰਨਾਈ ਮਿਲੇ ਵਡਿਆਈ ਤਤੀ ਵਾਹ ਨਾ ਲਾਗੇ ਸ਼ਬਦ ਭੰਡਾਰੇ ਵਡ ਅਤੁੱਟੇ। ਖਾਣੀ ਬਾਣੀ ਕਵਣ ਵਿਚਾਰੇ। ਆਤਮ ਲੋਭੀ ਵਡ ਹੰਕਾਰੇ। ਨਾ ਮਿਲਿਆ ਸਾਚਾ ਧੋਬੀ, ਜੋ ਪਾਪਾਂ ਮੈਲ ਉਤਾਰੇ। ਏਕਾ ਏਕ ਹਰਿ ਏਕਾ ਸਾਚਾ ਨਾਮ ਵਰਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰਾਇਣ ਨਰ, ਚਾਰ ਕੁੰਟ ਚਾਰ ਵਰਨ ਏਕਾ ਸ਼ਬਦ ਚਲਾਏ ਵਿਚ ਸੰਸਾਰੇ। ਸ਼ਬਦ ਬਾਣ ਹਰਿ ਆਪ ਚਲਾਇਆ। ਤੀਨ ਲੋਕ ਦੇ ਵਿਚ ਫਿਰਾਇਆ। ਪਵਣ ਸਰੂਪ ਸਰਬ ਜਣਾਇਆ। ਬਿਨ ਰੰਗ ਰੂਪੀ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ ਆਪ ਆਪਣਾ ਰਾਹ ਛੁਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਚਲਾਇਆ। ਸਚ ਬਾਣੀ ਨਾ ਸ਼ਬਦ ਵਖਾਣਿਆਂ। ਕਲਜੁਗ ਭੁੱਲਾ ਜੀਵ ਅੰਞਾਣਿਆਂ। ਗੁਰ ਅਰਜਨ ਭੇਵ ਨਾ ਪਾਣਿਆਂ। ਆਪਣਾ ਕੀਆ ਆਪ ਵਖਾਣਿਆਂ। ਮਨਮੁਖ ਮੂੜ੍ਹ ਆਤਮ ਗੰਦੇ, ਲੱਗੇ ਝੂਠੇ ਧੰਦੇ, ਬਣ ਬੈਠੇ ਵਡ ਵਡ ਬਾਣੀਆਂ। ਮਾਇਆਧਾਰੀ ਕਰਨ ਖੁਆਰੀ ਆਤਮ ਹੰਕਾਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਪ੍ਰਗਟਾਏ, ਸੋਹੰ ਸਾਚਾ ਡੰਕ ਵਜਾਏ, ਬੇਮੁਖ ਜਾਇਣ ਜੜ੍ਹ ਪੁਟਾਏ ਜੋ ਲੱਗੀ ਦਿਸੇ ਵਿਚ ਪਤਾਲਿਆ। ਢੋਲ ਢਮਕਾ ਝੂਠਾ ਵੱਜੇ। ਕੂੜ ਕੁੜਿਆਰਾ ਕੌਣ ਪਰਦੇ ਕੱਜੇ। ਝੂਠਾ ਦਿਸੇ ਸਰਬ ਪਸਾਰਾ, ਆਤਮ ਅੰਧਿਆਰਾ ਸਿਰ ਬੱਧਾ ਪਾਪਾਂ ਛੱਜੇ। ਦਰ ਸਾਚਾ ਪਾਇਆ ਹਰਿ ਅਬਿਨਾਸ਼ੀ ਜਿਸ ਸ਼ਬਦ ਸੁਣਾਇਆ, ਕੋਈ ਠਹਿਰ ਨਾ ਪਾਇਆ, ਵਾਹੋ ਦਾਹੀ ਜਾਇਣ ਭੱਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ, ਸਿੰਘ ਸਿੰਘਾਸਣ ਡੇਰਾ ਲਾਈ, ਭੇਵ ਖੁਲ੍ਹਾਏ ਭਰਮ ਚੁਕਾਏ, ਆਪਣਾ ਪਹਿਨਾਏ ਸ਼ਬਦ ਸਾਚਾ ਝੱਗੇ। ਸ਼ਬਦ ਬਾਣੀ ਗੁਰ ਆਪ ਉਚਾਰਦਾ। ਬਿਨ ਗੁਰ ਪੂਰੇ ਕੋਇ ਨਾ ਲੇਖ ਲਿਖਾਰਦਾ। ਆਦਿ ਜੁਗਾਦਿ ਜੁਗੋ ਜੁਗ ਬੇਮੁਖਾਂ ਪਾਸਾ ਆਵੇ ਹਾਰਦਾ। ਜੋਤੀ ਜੋਤ ਸਰੂਪ ਹਰਿ ਜਨ ਭਗਤਾਂ ਕਾਜ ਸਵਾਰਦਾ। ਸ਼ਬਦ ਬਾਣ ਗੁਰ ਆਪ ਚਲਾਏ। ਬੇਮੁਖਾਂ ਤਨ ਅਗਨ ਲਗਾਏ। ਗੁਰਮੁਖਾਂ ਹਰਿ ਮਗਨ ਰਖਾਏ। ਆਤਮ ਹੰਕਾਰੀ ਨਾਮ ਨੰਗਨ ਰਖਾਵੇ, ਗੁਰਮੁਖ ਸਾਚਾ ਪੂਰਨ ਬ੍ਰਹਮ ਵਿਚਾਰੇ ਪ੍ਰਭ ਸਾਚਾ ਤੇਰੇ ਵਿਚ ਸਮਾਵੇ। ਸਾਚੀ ਜੋਤ ਕਰੇ ਅਕਾਰੀ, ਅਗਿਆਨ ਅੰਧੇਰ ਸਰਬ ਮਿਟਾਏ। ਏਕਾ ਜੋਤ ਏਕਾ ਸ਼ਬਦ ਅਧਾਰੀ, ਦੂਈ ਦਵੈਤ ਆਪ ਮਿਟਾਵੇ। ਏਕਾ ਸ਼ਰਅ ਇਕ ਸ਼ਰਾਇਤ, ਊਚ ਨੀਚ ਨਾ ਸਚ ਦਰਬਾਰੀ। ਏਕਾ ਹਰਿ ਅਬਿਨਾਸ਼ੀ ਕਰੇ ਹਮਾਇਤ, ਰਾਓ ਰੰਕ ਸਰਬ ਇਕ ਵਡ ਸਿਕਦਾਰੀ। ਸ੍ਰਿਸ਼ਟ ਸਬਾਈ ਏਕਾ ਨਾਇਕ, ਆਵੇ ਜਾਵੇ ਵਾਰੋ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਕਲਜੁਗ ਵਰਤੇ ਖੇਲ ਨਿਆਰੀ। ਜੋਤ ਸਰੂਪ ਕਲ ਖੇਲ ਨਿਆਰਾ। ਵੇਖ ਵੇਖ ਕਲ ਭੁੱਲਾ ਸਰਬ ਸੰਸਾਰਾ। ਜੀਵ ਜੰਤ ਨਾ ਹਰਿ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਵਿਚ ਮਾਤ ਲਿਆ ਅਵਤਾਰਾ। ਜੋਤ ਸਰੂਪੀ ਜਾਮਾ ਧਾਰਿਆ। ਸਾਚਾ ਲੇਖ ਆਪ ਲਿਖਾ ਰਿਹਾ। ਬੇਮੁਖਾਂ ਵੇਖ ਵਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਸਰਬ ਗਵਾ ਰਿਹਾ। ਮਾਲੀ ਖੋਜੇ ਖੋਜ ਵਿਚਾਰੇ। ਮਾਇਆ ਬੋਝੇ ਭਰੇ ਭਾਰੇ। ਦਰਸ ਨਾ ਪਾਏ ਪ੍ਰੀਤਮ ਸਾਚੇ ਚੋਜੇ, ਭੁੱਲੇ ਰਹੇ ਸਰਬ ਗਵਾਰੇ। ਅੰਤਮ ਹੋਏ ਕਾਇਆ ਕੋਝੇ, ਨਾ ਬਣਿਆ ਕੋਇ ਸਹਾਰੇ। ਦਰ ਘਰ ਸਾਚਾ ਮੂਲ ਨਾ ਸੂਝੇ, ਅਜੇ ਨਾ ਖੁੱਲੇ ਆਤਮ ਦਰ ਦਵਾਰੇ। ਗੁਰਮੁਖ ਵਿਰਲਾ ਪ੍ਰਭ ਚਰਨ ਪ੍ਰੀਤੀ ਝੂਜੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਦੇਵੇ ਦਰਸ ਅਗੰਮ ਅਪਾਰੇ। ਆਤਮ ਬੂਝ ਬੂਝ ਵਿਚਾਰੋ। ਨਰਾਇਣ ਨਰ ਇਕ ਕਰਤਾਰੋ। ਦਿਵਸ ਰੈਣ ਇਕ ਨਾਮ ਚਿਤਾਰੋ। ਓਅੰ ਸੋਹੰ ਚਲੇ ਵਿਚ ਸੰਸਾਰੋ। ਆਪ ਬਣਾਏ ਸਾਚੀ ਧਾਰੋ। ਕਲਜੁਗ ਜੀਵ ਕੀ ਕਰੇ ਵਿਚਾਰੋ। ਆਪਣਾ ਆਪ ਭੁੱਲੇ, ਕਲਜੁਗ ਜੀਵ ਮੂਰਖ ਮੁਗਧ ਗਵਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਨਿਹਕਲੰਕ ਨਰਾਇਣ ਨਰ ਅਵਤਾਰੋ। ਅਗਾਧ ਬੋਧ ਸ਼ਬਦ ਹਰਿ ਗਾਥਾ। ਗੁਰਮੁਖ ਵਿਰਲਾ ਹਰਿ ਚਾੜ੍ਹੇ ਸਾਚਾ ਰਾਥਾ। ਬੇਮੁੱਖ ਦਰ ਰਹਿਣ ਨਾ ਪਾਇਣ, ਹਰਿ ਨਾ ਟਿਕਾਏ ਮਾਥਾ। ਵੇਲੇ ਅੰਤ ਦੇ ਸਜਾਏ, ਆਪੇ ਪਾਏ ਨੱਕੀਂ ਨਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਕ ਭਵਿਖਤ ਰਿਹਾ ਲਿਖਾਏ, ਪ੍ਰਭ ਦੀ ਮਹਿੰਮਾ ਅਕਥਨਾ ਅਕਾਥਾ। ਵਾਕ ਭਵਿਖਤ ਹਰਿ ਆਪ ਲਿਖਾਵਣਾ। ਕਲਜੁਗ ਝੂਠਾ ਭੇਖ ਮਿਟਾਵਣਾ। ਗੁਰਮੁਖਾਂ ਹਰਿ ਚਰਨੀ ਸੀਸ ਝੁਕਾਵਣਾ। ਹੰਕਾਰ ਹੰਕਾਰੀਆਂ ਦੁਸ਼ਟ ਦੁਰਾਚਾਰੀਆਂ ਕਰੇ ਖੁਆਰੀਆਂ ਪ੍ਰਭ ਦਰ ਦਰ ਘਰ ਘਰ ਆਪ ਭਵਾਵਣਾ। ਬੇੜੇ ਡੋਬੇ ਵਿਚ ਮੰਞਧਾਰੀਆਂ, ਨਾ ਕਿਸੇ ਪਾਰ ਕਰਾਵਣਾ। ਏਕਾ ਵੱਡਾ ਹਰਿ ਸੰਸਾਰੀਆਂ, ਹਿਸਾਬ ਕਿਸੇ ਨਾ ਆਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਜਗਤ ਚਲਾਵਣਾ। ਸਾਚਾ ਰਾਹ ਜਗਤ ਚਲਾਵਣਾ। ਸਾਚਾ ਥਾਂ ਆਪ ਸੁਹਾਵਣਾ। ਸਾਚਾ ਨਾਮ ਇਕ ਜਪਾਵਣਾ। ਸਾਚਾ ਕਾਮ ਆਪ ਕਰਾਵਣਾ। ਲਿਖਿਆ ਲੇਖ ਨਾ ਕਿਸੇ ਮਿਟਾਵਣਾ। ਸਤਿਜੁਗ ਸਾਚਾ ਮਾਤ ਲਗਾਵਣਾ। ਕਲਜੁਗ ਭਾਂਡਾ ਕਾਚਾ ਭੰਨ ਵਖਾਵਣਾ। ਬੇਮੁਖ ਦਰ ਤੇ ਆਏ ਨਾਚਾ, ਹਰਿ ਸਾਚਾ ਭੇਵ ਨਾ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੰਡਾ ਹਰਿ ਆਪ ਉਠਾਵਣਾ। ਸ਼ਬਦ ਡੰਡਾ ਸਿਰ ਜਾਏ ਲੱਗ। ਆਪੇ ਤੁੱਟੇ ਕਾਇਆ ਤਗ। ਮਾਨਸ ਜਨਮ ਮਿਲਿਆ ਬਣਿਆ ਹੰਸ ਕਗ। ਝੂਠਾ ਮੁਖ ਵਾਦ ਵਿਵਾਦ ਵਖਾਣੇ, ਦੇਵੇ ਮਾਣ ਵਿਚ ਜਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਉਤਾਰੇ ਜੋ ਜਨ ਚਰਨੀ ਜਾਇਣ ਲੱਗ। ਸਚ ਨਗਰ ਹਰਿ ਦਾਸ ਹੈ। ਏਕਾ ਜੋਤ ਸੱਚੀ ਪ੍ਰਕਾਸ਼ ਹੈ। ਪ੍ਰਭ ਅਬਿਨਾਸ਼ ਪੁਰਖ ਅਬਿਨਾਸ਼ ਹੈ। ਨਾ ਹੋਇਆ ਬੇਮੁਖਾਂ ਦਾਸ ਹੈ। ਗੁਰਮੁਖਾਂ ਸਦ ਵਸਿਆ ਪਾਸ ਹੈ। ਪੂਰਨ ਕਰਾਏ ਆਸ, ਜੋ ਜਨ ਤਜਾਏ ਮਦਿਰ ਮਾਸ ਹੈ। ਸਾਚਾ ਸ਼ਬਦ ਰਸਨਾ ਗਾਏ ਸਵਾਸ ਸਵਾਸ ਹੈ। ਸਾਚੇ ਦਰ ਨਾ ਹੋਏ ਕੋਇ ਨਿਰਾਸ ਹੈ। ਮਾਨਸ ਜਨਮ ਹੋਏ ਰਾਸ ਹੈ। ਝੂਠੀ ਮਾਇਆ ਕਰੇ ਨਾਸ ਹੈ। ਏਕਾ ਜੋਤ ਏਕਾ ਗੋਤ, ਤੀਨ ਲੋਕ ਵਿਚ ਵਾਸ ਹੈ। ਖੰਡ ਬ੍ਰਹਿਮੰਡ ਵਰਭੰਡ ਪ੍ਰਭ ਸਾਚੇ ਦੇ ਦਾਸ ਹੈ। ਲੱਖ ਚੁਰਾਸੀ ਕਰ ਕਰ ਹੇਰਾ ਫੇਰਾ, ਆਪ ਕਰਾਏ ਨਾਸ ਹੈ। ਬੇਮੁਖਾਂ ਅੰਤ ਕਰਾਏ ਨਬੇੜਾ, ਜੋ ਰਹੇ ਝੂਠਾ ਝੱਖ ਮਾਰ ਹੈ। ਨਾ ਕੋਈ ਦਿਸੇ ਨਗਰ ਖੇੜਾ, ਜਿਥੇ ਹਰਿ ਮਿਲਣ ਦੀ ਨਾ ਆਸ ਹੈ। ਆਪੇ ਜਿਸ ਥੰਮਿਆ ਗਗਨ ਅਕਾਸ਼ ਹੈ। ਧਰਤ ਮਾਤ ਤੇਰਾ ਖੁੱਲ੍ਹਾ ਵਿਹੜਾ, ਦੂਜਾ ਕੋਇ ਨਾ ਤੇਰੇ ਪਾਸ ਹੈ। ਪ੍ਰਭ ਅਬਿਨਾਸ਼ੀ ਤੁਧ ਬਿਨ ਪਾਰ ਲੰਘਾਵੇ ਕਿਹੜਾ, ਬੇਮੁਖਾਂ ਅੰਤਮ ਕਰਨਾ ਨਾਸ ਹੈ। ਗੁਰਮੁਖਾਂ ਬੰਨ੍ਹ ਵਖਾਵੇ ਬੇੜਾ, ਸਾਚਾ ਦੇਵੇ ਸ਼ਬਦ ਬਾਣੀ ਅਕਾਸ਼ ਹੈ। ਆਪ ਕਟਾਏ ਲੱਖ ਚੁਰਾਸੀ ਗੇੜਾ, ਜਨ ਹੋਇਆ ਦਾਸਨ ਦਾਸ ਹੈ। ਜੋਤੀ ਜੋਤ ਸਰੂਪ ਹਰਿ, ਆਦਿ ਜੁਗਾਦਿ ਏਕਾ ਸਾਚੀ ਜੋਤ ਕਰੇ ਪ੍ਰਕਾਸ਼ ਹੈ। ਸਾਚੀ ਜੋਤ ਹਰਿ ਪ੍ਰਕਾਸ਼ੇ। ਅਗਿਆਨ ਅੰਧੇਰ ਸਰਬ ਵਿਨਾਸੇ। ਸਰਬ ਘਟਾਂ ਘਟ ਰੱਖੇ ਵਾਸੇ। ਤਨ ਮੰਦਰ ਹਰਿ ਵਸੇ ਅੰਦਰ। ਜੋਤ ਜਗਾਏ ਤੇਰੀ ਕਾਇਆ ਅੰਧੇਰ ਕੰਦਰ। ਆਪ ਤੁੜਾਏ ਤੇਰੀ ਜੰਦਰ। ਕਲਜੁਗ ਭੁੱਲਾ ਕਿਉਂ ਜੀਵ ਬੰਦਰ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਤੇਰੀ ਆਤਮ ਅੰਦਰ। ਆਤਮ ਵੇਖ ਦਰ ਦਵਾਰਾ। ਜਿਥੇ ਵਸੇ ਹਰਿ ਗਿਰਧਾਰਾ। ਵੇਖੇ ਵਿਗਸੇ ਕਰੇ ਵਿਚਾਰਾ। ਰੂਪ ਰੰਗ ਨਾ ਕੋਈ ਪਾਵੇ ਸਾਰਾ। ਸਾਚਾ ਸੰਗ ਨਿਭਾਵੇ ਗੁਰਸਿਖ ਤੇਰਾ ਹੋਏ ਪਿਆਰਾ। ਜੋਤੀ ਜੋਤ ਸਰੂਪ ਹਰਿ, ਨਿਜ ਘਰ ਸਾਚੇ ਵਸੇ, ਹਰਿ ਪੂਰਨ ਬੂਝ ਬੁਝਾਰਾ। ਨਿਜ ਘਰ ਵਾਸੀ ਆਸਣ ਲਾਇਆ। ਜੋਤ ਸਰੂਪੀ ਦੀਪ ਜਗਾਇਆ। ਦਿਵਸ ਰੈਣ ਇਕ ਕਰਾਇਆ। ਏਕਾ ਸ਼ਬਦ ਮਨ ਵਸਾਇਆ। ਮਾਇਆ ਪਰਦਾ ਆਪੇ ਲਾਹਿਆ। ਬੇਮੁਖਾਂ ਹਰਿ ਆਪ ਭੁਲਾਇਆ। ਗੁਰਮੁਖਾਂ ਹਰਿ ਜਾਗ ਲਗਾਇਆ। ਆਤਮ ਧੋ ਦਾਗ ਵਖਾਇਆ। ਸੋਹੰ ਸਾਚਾ ਰਾਗ ਸੁਣਾਇਆ। ਦਰ ਘਰ ਸਾਚਾ ਆਪ ਖੁਲ੍ਹਾਇਆ। ਦਵਾਰ ਦਸਮ ਦੀ ਬੂਝ ਬੁਝਾਇਆ। ਏਕਾ ਏਕੰਕਾਰ ਏਕਾ ਧੁਨ ਸੁੰਨ ਸਮਾਧੀ ਆਪ ਤੁੜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਗੁਰਮੁਖ ਸਾਚਾ ਏਕਾ ਰੰਗ ਰੰਗਾਇਆ। ਏਕਾ ਰੰਗ ਆਪ ਰੰਗਾਏ। ਗੁਰਮੁਖਾਂ ਅੰਗ ਸੰਗ ਨਿਭਾਏ। ਮਾਨਸ ਜਨਮ ਨਾ ਭੰਗ ਕਰਾਏ। ਅੰਗ ਅੰਗ ਦੇ ਵਿਚ ਸਮਾਏ। ਦਰਸ ਦਾਨ ਦਰ ਲਿਆ ਮੰਗ, ਸਾਚੀ ਭਿਛਿਆ ਪ੍ਰਭ ਸਾਚਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਹਰਿ ਆਪਣਾ ਆਪ ਬਿਰਦ ਰਖਾਏ। ਕਾਇਆ ਕੋਟ ਕਿਲਾ ਅਟਾਰੀ। ਵਸੇ ਵਿਚ ਹਰਿ ਮੁਰਾਰੀ। ਸੁਖ ਆਸਣ ਬੈਠਾ ਆਪ ਨਿਰਾਧਾਰੀ। ਸਾਚੀ ਜੋਤ ਹਰਿ ਨਿਰੰਕਾਰੀ। ਪੂਰਬ ਕਰਮ ਹਰਿ ਰਿਹਾ ਵਿਚਾਰੀ। ਚਿੱਤਰ ਗੁਪਤ ਅੱਠੇ ਪਹਿਰ ਲੇਖਾ ਲਿਖੇ ਲਿਖਾਰੀ। ਬੇਮੁਖ ਝੂਠੇ ਧੰਦੇ ਲੱਗੇ ਆਤਮ ਹੋਈ ਹੰਕਾਰੀ। ਆਤਮ ਗੰਦੇ ਆਪ ਉਠਾਏ ਮਦਿਰਾ ਮਾਸੀ ਹੋਏ ਖੁਆਰੀ। ਆਤਮ ਅੰਧੇ ਆਪ ਰਖਾਏ, ਗੁਰ ਅਰਜਨ ਬਾਣੀ ਮਨੋਂ ਵਸਾਰੀ। ਜੋਤੀ ਜੋਤ ਸਰੂਪ ਪ੍ਰਗਟ ਨਿਹਕਲੰਕ ਬੇਮੁਖਾਂ ਕਰੇ ਆਪ ਖਵਾਰੀ। ਹਰਿ ਗਾਇਆ ਮਨ ਭਏ ਅਨੰਦਾ। ਪ੍ਰਭ ਅਬਿਨਾਸ਼ੀ ਸਦ ਬਖ਼ਸ਼ਿੰਦਾ। ਪਰਮ ਪੁਰਖ ਪਰਮੇਸ਼ਵਰ ਵਡ ਦਾਤਾ ਸੁਰਪਤ ਰਾਜੇ ਇੰਦਾ। ਦੂਈ ਦੁਸ਼ਟ ਆਪ ਮਿਟਾਏ ਜੋ ਦਰ ਆਏ ਕਰਨ ਨਿੰਦਾ। ਗੁਰਮੁਖ ਸਾਚੇ ਆਪ ਤਰਾਏ, ਦਰਗਹਿ ਸਾਚੀ ਆਪ ਬਹਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਗੁਣੀ ਗਹਿੰਦਾ। ਗੁਰਸਿਖ ਤੇਰੀ ਘਾਲ ਨਿਰਾਲੀ। ਪ੍ਰਭ ਅਬਿਨਾਸ਼ੀ ਪ੍ਰੀਤ ਕਮਾ ਲੀ। ਕਾਇਆ ਸੀਤਲ ਆਪ ਰਖਾ ਲੀ। ਬਣਿਆ ਮੀਤ ਹਰਿ ਬਨਵਾਲੀ। ਰਖਣਾ ਚੀਤ ਘਨਕਪੁਰ ਵਾਲੀ। ਮਾਨਸ ਜਨਮ ਜਾਣਾ ਜਗ ਜੀਤ, ਕਦੇ ਨਾ ਹੋਏ ਭੰਡਾਰਾ ਖਾਲੀ। ਹਰਿ ਕਾਇਆ ਕੀਨੀ ਸੀਤ, ਅੰਮ੍ਰਿਤ ਦੇਵੇ ਧਾਰ ਨਿਰਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣਿਆ ਆਪੇ ਵਾਲੀ। ਪਤਿਪਰਮੇਸ਼ਵਰ ਪਿਤ ਤੁਮਾਰਾ। ਦਰ ਘਰ ਆਏ ਕਾਜ ਸਵਾਰਾ। ਰਾਜ ਤਖ਼ਤ ਸਚ ਨਿਸ਼ਾਨ ਗੁਰ ਚਰਨ ਦਵਾਰਾ। ਏਕਾ ਰੱਖੋ ਚਰਨ ਧਿਆਨ, ਦੇਵੇ ਦਰਸ ਅਗੰਮ ਅਪਾਰਾ। ਪਾਰਬ੍ਰਹਮ ਪੂਰਨ ਭਗਵਾਨ, ਸਾਚਾ ਦੇਵੇ ਨਾਮ ਅਧਾਰਾ। ਭਗਤ ਭਗਵਾਨ ਏਕਾ ਜਾਣ, ਮਿਲਿਆ ਹਰਿ ਸਾਚਾ ਗਿਰਧਾਰਾ। ਆਵਣ ਜਾਵਣ ਸਰਬ ਮਿਟ ਜਾਣ, ਜਨਮ ਨਾ ਪਾਏ ਦੂਜੀ ਵਾਰਾ। ਏਕਾ ਰਾਖੋ ਚਰਨ ਧਿਆਨ, ਕਲਜੁਗ ਭੁੱਲਿਆ ਸਰਬ ਸੰਸਾਰ। ਹਰਿ ਸਾਚਾ ਵਾਲੀ ਦੋ ਜਹਾਨ, ਸਰਬ ਜੀਆਂ ਦਾ ਇਕ ਦਾਤਾਰਾ। ਦਰ ਆਏ ਸਰਬ ਤਰ ਜਾਣ, ਚਰਨ ਪ੍ਰੀਤ ਕਰਨ ਨਿਮਸਕਾਰਾ। ਆਤਮ ਵੱਜੇ ਸਾਚਾ ਬਾਣ, ਸੋਹੰ ਖੋਲ੍ਹੇ ਸ਼ਬਦ ਕੁਆੜਾ। ਆਪ ਰਖਾਵੇ ਗੁਰਸਿਖ ਤੇਰੀ ਸ਼ਾਨ, ਬਹਾਵੇ ਵਿਚ ਸਚ ਦਰਬਾਰਾ। ਆਪੇ ਦੇਵੇ ਸਾਚਾ ਮਾਣ, ਪੂਰਨ ਕਰਮ ਹਰਿ ਵਿਚਾਰਾ। ਏਕਾ ਓਟ ਸੱਚੀ ਭਗਵਾਨ, ਦੂਸਰ ਦਿਸੇ ਝੂਠ ਪਸਾਰਾ। ਸਰਬ ਜੀਆਂ ਹਰਿ ਜਾਣੀ ਜਾਣ, ਕਿਆ ਕੋਈ ਰੱਖੇ ਭੇਵ ਜੀਵ ਗਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਪਿਆਰਾ। ਤਨ ਦੁੱਖ ਜੋ ਲੱਗੇ ਰੋਗ। ਆਪ ਮਿਟਾਏ ਚਿੰਤਾ ਸੋਗ। ਸਾਚਾ ਨਾਮ ਲੈਣਾ ਜੋਗ। ਰਸਨਾ ਰਸ ਹਰਿ ਕਾ ਨਾਮ ਲੈਣਾ ਭੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਕਰਮ ਵਿਜੋਗ। ਨੇਤਰ ਨੀਰ ਦੁਖੀਆ ਰੋਏ। ਬੁਝੀ ਜੋਤ ਨਾ ਦੇਵੇ ਕੋਇ। ਸਾਚੀ ਜੋਤ ਨਾ ਕੋਇ ਬਲੋਏ। ਪੁੱਤਰ ਧੀਆਂ ਭੈਣ ਸ਼ਰਾ ਸਹਾਈ ਹੋਏ ਨਾ ਕੋਇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ ਜੋ ਜਨ ਦੋਏ ਜੋੜ ਅੱਗੇ ਖਲੋਏ। ਕਿਰਪਾ ਕਰ ਹਰਿ ਉਧਾਰੇ। ਸਰਬ ਦੁੱਖਾ ਹਰਿ ਆਪ ਨਿਵਾਰੇ। ਸਾਚਾ ਸੁਖ ਦੇਵੇ ਨਾਮ ਅਧਾਰੇ। ਉਤਰੇ ਦੁੱਖ ਮਿਟੇ ਭੁੱਖ, ਦਰਸ ਪਾਇਆ ਹਰਿ ਗਿਰਧਾਰੇ। ਏਕਾ ਮਿਲਿਆ ਸਾਚਾ ਸੁਖ, ਪ੍ਰਭ ਚਰਨ ਕਵਲਾਰੇ। ਉਜਲ ਹੋਇਆ ਗੁਰਸਿਖ ਮੁਖ, ਉਪਰ ਸਾਰੀ ਧਵਲਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਾ ਕੋਈ ਜਾਣੇ ਕਮਲਾਰੇ। ਸਚ ਪ੍ਰੀਤੀ ਸਾਚਾ ਮਾਹੀ। ਕਲਜੁਗ ਭੁਲਿਆਂ ਪਾਵੇ ਰਾਹ। ਆਪ ਕਟਾਵੇ ਜਮ ਕੀ ਫਾਹੀ। ਸਾਚੀ ਨਈਆ ਦੇ ਚੜ੍ਹਾਈ। ਸੋਹੰ ਵਿਚ ਮਾਤ ਟਿਕਾਈ। ਆਪਣਾ ਬਣੇ ਆਪ ਰਥਵਾਹੀ। ਵੰਞ ਮੁਹਾਣਾ ਇਕ ਲਗਾਈ। ਸੰਸਾਰ ਸਾਗਰ ਗੁਰ ਪਾਰ ਕਰਾਈ। ਅੰਮ੍ਰਿਤ ਗਾਗਰ ਦੇ ਟਿਕਾਈ। ਕਰਮ ਉਜਾਗਰ ਗੁਰਸਿਖ ਬਣਾਈ। ਸਾਚਾ ਬਣਿਆ ਦਰ ਸੁਦਾਗਰ, ਨਾਮ ਵਸਤ ਜਨ ਵਣਜ ਕਰਾਈ। ਆਤਮ ਜੋਤੀ ਰਹੇ ਇਕਾਗਰ, ਏਕਾ ਸੇਵ ਚਰਨ ਕਮਾਈ। ਆਪੇ ਦੇਵੇ ਸ਼ਬਦ ਚਿੱਟੀ ਚਾਦਰ, ਵੇਲੇ ਅੰਤ ਲਏ ਗੋਦ ਉਠਾਈ। ਸੇਵ ਕਮਾਈ ਬਣ ਵਡ ਸੂਰਬੀਰ ਬਹਾਦਰ, ਬਾਕੀ ਲੇਖਾ ਰਹੇ ਨਾ ਕਾਈ। ਪਿਛਲਾ ਲੇਖਾ ਗਿਆ ਮੁੱਕ, ਆਇਆ ਚਲ ਪ੍ਰਭ ਸਾਚੇ ਦੀ ਸਚ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਲਏ ਜੋਤ ਮਿਲਾਈ। ਜਗਨ ਨਾਥ ਹਰਿ ਜੋਤ ਮਿਲਾਏ। ਗਗਨ ਨਾਥ ਵਿਚ ਗਗਨ ਟਿਕਾਏ। ਮਗਨ ਨਾਥ ਆਤਮ ਮਗਨ ਗੁਰਸਿਖ ਰਖਾਏ। ਰੰਗਨ ਨਾਥ ਆਪਣਾ ਰੰਗ ਨਾਮ ਚੜ੍ਹਾਏ। ਸਗਨ ਨਾਥ ਵੇਖ ਆਪਣੇ ਸੰਗ ਰਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਜੋਤੀ ਮੇਲ ਮਿਲਾਏ। ਮਾਤਲੋਕ ਦਾ ਮੁਕਿਆ ਦਾਨਾ। ਸਾਚਾ ਦਾਨਾ ਜਿਥੇ ਵਸਿਆ ਹਰਿ ਭਗਵਾਨਾ। ਏਕਾ ਸਾਚਾ ਸਚ ਟਿਕਾਣਾ। ਗੁਰਸਿਖਾਂ ਸਾਚੀ ਸੰਗਤ ਰਲ ਜਾਣਾ। ਬੇਮੁਖਾਂ ਸਾਚੇ ਦਰ ਤੋਂ ਉਠ ਉਠ ਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਇਆ ਕਮਾਏ ਆਪ ਮਿਟਾਏ ਆਣਾ ਜਾਣਾ। ਆਵਣ ਜਾਣ ਆਪ ਕਟਾਏ। ਛੁੱਟੇ ਦੇਹ ਜੋਤ ਮਿਲਾਏ। ਝੂਠਾ ਕਾਇਆ ਭਾਂਡਾ ਭੰਨਿਆ, ਅੰਤਮ ਅੰਤ ਮਿਟ ਜਾਏ। ਪ੍ਰਭ ਅਬਿਨਾਸ਼ੀ ਰਾਹ ਸਾਚਾ ਦੱਸਿਆ। ਸੋਹੰ ਸ਼ਬਦ ਪਾਰ ਲੰਘਾਏ। ਪ੍ਰਭ ਸਾਚੇ ਦਾ ਸਾਚਾ ਸ਼ਬਦ ਵੇਲੇ ਅੰਤ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਹੋਏ ਸਹਾਏ। ਖੋਜੋ ਰਾਮ ਦੇਵੇ ਸਚ ਨਾਮ। ਸਾਚਾ ਨਾਮ ਪੂਰ ਕਰਾਏ ਕਾਮ, ਨਾ ਹੋਏ ਖਾਮ। ਨਾ ਹੋਏ ਖਾਮ, ਅੱਗੇ ਮੰਗੇ ਨਾ ਕੋਈ ਦਾਮ। ਹਰਿਆ ਹੋਵੇ ਸੁੱਕਾ ਚਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮ। ਸੋਹੰ ਦੇਵੇ ਨਾਮ ਹਰਿ ਨਿਧਾਨਾ। ਧੁਰਦਰਗਾਹੀ ਸਾਚਾ ਸਚ ਖ਼ਜ਼ਾਨਾ। ਗੁਰਮੁਖ ਸਾਚੇ ਖਾ ਖਰਚ ਨਿਖੁੱਟ ਕਦੇ ਨਾ ਜਾਣਾ। ਆਪੇ ਖੋਲ੍ਹੇ ਤੇਰੀ ਸੁਰਤ, ਚਰਨ ਪ੍ਰੀਤੀ ਨਾਤਾ ਤੁੱਟ ਨਾ ਜਾਣਾ। ਏਕਾ ਜੋਤ ਅਕਾਲ ਮੂਰਤ ਜਨ ਭਗਤਾਂ ਹਰਿ ਵਿਚ ਸਮਾਨਾ। ਏਕਾ ਸ਼ਬਦ ਉਪਜਾਵੇ ਸਾਚੀ ਤੂਰਤ, ਏਕਾ ਦੇਵੇ ਚਰਨ ਧਿਆਨਾ। ਬੇਮੁਖ ਦਰ ਤੇ ਰਹਿਣ ਝੂਰਤ, ਨਾ ਮਿਲਿਆ ਕੋਈ ਟਿਕਾਣਾ। ਦਰ ਘਰ ਸਾਚੇ ਰਹੇ ਦੂਰਤ, ਮਦਿਰਾ ਮਾਸ ਮੁਖ ਰਖਾਣਾ। ਆਤਮ ਉਪਜੇ ਨਾ ਸਾਚਾ ਨੂਰਤ, ਦੀਪਕ ਜੋਤੀ ਹਰਿ ਬੁਝਾਣਾ। ਗੁਰਮੁਖ ਸਾਚੇ ਹਰਿ ਸਰਬ ਗੁਣਾਂ ਭਰਪੂਰਤ, ਆਪੇ ਦੇਵੇ ਨਾਮ ਧਨ ਮਾਲ ਖ਼ਜ਼ਾਨਾ। ਗੁਰਮੁਖ ਸਾਚੇ ਤੇਰੇ ਦਰ ਰਖਾਏ ਸਾਚੀ ਮੂਰਤ, ਜਗਤ ਰਵੇ ਨਾਮ ਨਿਸ਼ਾਨਾ। ਬੇਮੁਖਾਂ ਹਰਿ ਸਦ ਹੀ ਦੂਰਤ, ਆਪੇ ਮੇਟੇ ਮੇਟ ਮਿਟਾਨਾ। ਰਸਨ ਬੋਲ ਜੋ ਬੋਲਣ ਕੂੜਤ, ਵਿਸ਼ਟਾ ਮੁਖ ਹਰਿ ਆਪ ਰਖਾਨਾ। ਆਪੇ ਪਾਏ ਆਤਮ ਜੂੜਤ, ਧਰਮ ਰਾਏ ਦੇ ਦਰ ਟਿਕਾਨਾ। ਗੁਰਮੁਖ ਸਾਚੇ ਕਦੇ ਨਾ ਝੂਰਤ, ਮਿਲਿਆ ਮੇਲ ਹਰਿ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਕਲਜੁਗ ਵਿਚ ਮਾਤ ਪਛਾਨਾ। ਸਾਚਾ ਨਾਮ ਜਗਤ ਢੰਡੋਰਾ। ਕਲਜੁਗ ਅੰਧੇਰ ਹੋਇਆ ਅੰਧ ਘੋਰਾ। ਦਿਵਸ ਰੈਣ ਧੰਨ ਸਾਚਾ ਲੁਟਣ ਚੋਰਾ। ਸ੍ਰਿਸ਼ਟ ਸਬਾਈ ਹੋਈ ਫੱਫੇ ਕੁੱਟਣ, ਪ੍ਰਭ ਅਬਿਨਾਸ਼ੀ ਭੁਲਿਆ ਮੋਰਾ। ਮਦਿਰਾ ਮਾਸੀ ਝੂਠੇ ਬੁੱਲੇ ਲੁਟਣ, ਵੇਲੇ ਅੰਤ ਨਾ ਹੋਵੇ ਛੁਟਕਾਰਾ। ਗੁਰਮੁਖ ਸਾਚੇ ਅੰਮ੍ਰਿਤ ਬੂੰਦ ਆਤਮ ਸੁਟਣ, ਆਤਮ ਜੋਤ ਹੋਏ ਉਜਿਆਰਾ। ਅੰਤਕਾਲ ਜਮ ਲੇਖੇ ਤੋਂ ਛੁੱਟਣ, ਹੋਏ ਸਹਾਈ ਆਪ ਨਿਰੰਕਾਰਾ। ਸ਼ਬਦ ਪੰਘੂੜਾ ਸਾਚਾ ਝੂਟਣ, ਦੇਵੇ ਨਾਮ ਇਕ ਹੁਲਾਰਾ। ਆਪ ਲਗਾਏ ਸਾਚੇ ਬੂਟਣ, ਗੁਰਮੁਖਾਂ ਹਰਿ ਆਪ ਵਡਿਆਰਾ। ਪੈਣ ਨਾ ਦੇਵੇ ਕਿਸੇ ਫੁੱਟਣ, ਇਕ ਘਰ ਹੋਏ ਦੋ ਫਾੜਾ। ਚਰਨੀ ਨਾਤਾ ਨਾ ਦੇਵੇ ਟੂਟਣ, ਪੂਰਾ ਗੁਰ ਸੱਚਾ ਕਰਤਾਰਾ। ਆਪ ਪਹਿਨਾਏ ਤਨ ਸੋਹੰ ਸਾਚਾ ਸੂਟਣ, ਸਿਰ ਰੱਖੇ ਹੱਥ ਆਪ ਗਿਰਧਾਰਾ। ਸਾਚਾ ਲਹਿਣਾ ਗੁਰਸਿਖ ਪ੍ਰਭ ਦਰ ਲੁੱਟਣ, ਸਾਚਾ ਦੇਵੇ ਨਾਮ ਖੁਮਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਿਹਕਲੰਕ ਬਲ ਬਲਕਾਰੀ। ਗੁਰਮੁਖਾਂ ਜਾਏ ਪੈਜ ਸਵਾਰੀ। ਬੇਮੁਖ ਜੀਵ ਰਹੇ ਕਲ ਝੱਖ ਮਾਰੀ। ਆਪਣਾ ਮੂਲ ਜਾਇਣ ਹਾਰੀ। ਜੂਏ ਬਾਜੀ ਆਪਣੀ ਹਾਰੀ। ਭੁੱਲਿਆ ਇਕ ਸੱਚਾ ਅਵਤਾਰੀ। ਸ੍ਰਿਸ਼ਟ ਸਬਾਈ ਵਿਚ ਪਸਾਰੀ। ਆਵੇ ਜਾਵੇ ਵਾਰੋ ਵਾਰੀ। ਕਲਜੁਗ ਖੇਲ ਕਰੇ ਨਿਆਰੀ। ਹੰਸਾ ਰਾਮਾ ਹੋਏ ਅਵਤਾਰੀ। ਕਾਹਨਾ ਕ੍ਰਿਸ਼ਨਾ ਨੈਣ ਮੁਧਾਰੀ। ਗੁਰੂ ਨਾਨਕ ਗੋਬਿੰਦ ਉਡਾਰੀ। ਸਚ ਧਾਮ ਇਕ ਜੋਤ ਅਪਾਰੀ। ਅੰਤਮ ਅੰਤ ਪ੍ਰਗਟ ਜੋਤ, ਨਿਹਕਲੰਕ ਵਿਚ ਮਾਤ ਲਏ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰਤੇ ਖੇਲ ਅਪਰ ਅਪਾਰੀ। ਵਰਤੇ ਖੇਲ ਅਪਰ ਅਪਾਰਾ। ਆਪੇ ਜਾਣੇ ਆਪਣੀ ਸਾਰਾ। ਮਾਇਆਧਾਰੀ ਭੁੱਲੇ ਜੀਵ ਗਵਾਰਾ। ਪ੍ਰਭ ਅਬਿਨਾਸ਼ੀ ਸਾਚਾ ਮਨੋਂ ਵਿਸਾਰਾ। ਗਿਆਨੀ ਧਿਆਨੀ ਵਡ ਇਸ਼ਨਾਨੀ, ਮਦਿਰਾ ਮਾਸ ਕਰਨ ਅਹਾਰਾ। ਸਾਚੀ ਭੁੱਲੀ ਇਕ ਨਿਸ਼ਾਨੀ, ਸਾਚਾ ਨਾਮ ਨਾ ਕਿਹਾ ਅਪਾਰਾ। ਅੰਤਮ ਲੱਗੇ ਦੁੱਖਾਂ ਕਾਨੀ, ਕਾਇਆ ਰੋਗ ਲੱਗੇ ਭਾਰਾ। ਗੁਰਮੁਖ ਸਾਚੇ ਤੇਰਾ ਸਾਚਾ ਬਾਨੀ, ਆਪੇ ਹੋਏ ਆਪ ਰਖਵਾਰਾ। ਏਕਾ ਦੇਵੇ ਸੋਹੰ ਨਾਮ ਨਿਧਾਨੀ, ਦਿਵਸ ਰੈਣ ਸਦ ਰਸਨ ਉਚਾਰਾ। ਚਰਨ ਨਿਮਸਕਾਰ ਵੱਡੀ ਕੁਰਬਾਨੀ, ਸਾਚਾ ਸ਼ਬਦ ਖੰਡਾ ਦੋ ਧਾਰਾ। ਗੁਰਮੁਖ ਸਾਚੇ ਸਚ ਕਰ ਮਾਨੀ, ਕਰੇ ਕਰਾਏ ਹਰਿ ਵਡ ਸਿਕਦਾਰਾ। ਤੁਟੇ ਮਾਣ ਸਰਬ ਅਭਿਮਾਨੀ, ਬੈਠੇ ਬਣ ਵਡ ਹੰਕਾਰਾ। ਨਾ ਕੋਈ ਬੂਝੇ ਬੂਝਣ ਸ਼ਬਦ ਗਿਆਨੀ, ਆਤਮ ਅੰਧੇ ਹੋਏ ਖਵਾਰਾ। ਕਿਤੇ ਨਾ ਲੱਭੇ ਧਰਮ ਨਿਸ਼ਾਨੀ, ਆਤਮ ਲੋਭੀ ਹੋਏ ਗਵਾਰਾ। ਝੂਠੇ ਜੂਠੇ ਮੁਖ ਜੂਠੇ ਪੜ੍ਹਣ ਬਾਣੀ, ਗੁਰ ਅਰਜਨ ਮਨੋਂ ਵਸਾਰਾ। ਗੁਰ ਗੋਬਿੰਦ ਜੋ ਸਾਚਾ ਬਾਨੀ, ਚਾਰ ਵਰਨ ਦਾ ਇਕ ਪਿਆਰਾ। ਏਕਾ ਰੰਗ ਆਪ ਰੰਗਾਇਆ , ਏਕਾ ਰਾਹ ਚਲਾਇਆ ਨਿਆਰਾ। ਪੰਚਮ ਆਪ ਪ੍ਰਧਾਨ ਬਣਾਇਆ, ਅੱਗੇ ਕਰੇ ਆਪ ਨਿਮਸਕਾਰਾ। ਕਲਜੁਗ ਅੰਤਮ ਪੰਚਮ ਝੂਠੇ ਧੰਦੇ ਲਾਇਆ, ਝੂਠਾ ਕਰਨ ਵਪਾਰਾ। ਆਤਮ ਲੋਭੀ ਹੋਈ ਹੰਕਾਰੀ, ਲੁਟ ਲੁਟ ਖਾਇਣ ਗੁਰਦਵਾਰਾ। ਪ੍ਰਭ ਅਬਿਨਾਸ਼ੀ ਜੋਤ ਸਰੂਪ ਬੈਠਾ ਵੇਖੇ ਵਿਚ ਸੱਚੇ ਦਰਬਾਰਾ। ਪ੍ਰਗਟ ਜੋਤ ਨਿਹਕਲੰਕ ਪੰਚਮ ਜੇਠ ਵਿਚ ਮਾਤ ਲਏ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਪਾਏ ਆਪੇ ਸਾਰਾ। ਸ੍ਰਿਸ਼ਟ ਸਬਾਈ ਲਏ ਸੋਧ। ਭੇਵ ਚੁਕਾਏ ਜੋ ਜਨ ਬੈਠੇ ਆਤਮ ਬੋਧ। ਦਿਵਸ ਰੈਣ ਜੋ ਦਗੇ ਕਮਾਇਣ, ਦੂਰੋਂ ਦਿਸਣ ਆਤਮ ਸੋਧ। ਚੋਰ ਯਾਰ ਠੱਗ ਬਣ ਜਾਇਣ, ਆਤਮ ਵਸੇ ਕਾਮ ਕਰੋਧ। ਗੁਰਮੁਖ ਤੇਰਾ ਅਜੇ ਨਾ ਖੁਲ੍ਹਿਆ ਤੀਜਾ ਨੈਣਾ ਬਣ ਬੈਠਾ ਵਡ ਜੋਧਨ ਜੋਧ। ਸਾਚਾ ਲਹਿਣਾ ਪ੍ਰਭ ਦਰ ਲੈਣ, ਜੋ ਆਤਮ ਲੈਣ ਸੋਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਲਿਖਾਏ ਅਗਾਧ ਬੋਧ।