੭ ਜੇਠ ੨੦੧੦ ਬਿਕ੍ਰਮੀ ਪਿੰਡ ਜੇਠੂਵਾਲ ਜੀਵਣ ਸਿੰਘ ਦੇ ਗ੍ਰਹਿ ਜ਼ਿਲਾ ਅੰਮ੍ਰਿਤਸਰ
ਲਿਖੀ ਲਿਖਤ ਹਰਿ ਆਪ ਮਿਟਾਏ। ਸਾਚਾ ਲੇਖ ਫੇਰ ਲਿਖਾਏ। ਝੂਠਾ ਭੇਖ ਰਹੇ ਨਾ ਰਾਏੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਆਪਣੇ ਭਾਏ। ਆਪਣੇ ਭਾਣੇ ਆਪ ਚਲਾਵਣਾ। ਗੁਰਮੁਖ ਭੁੱਲਿਆਂ ਰਾਹੇ ਪਾਵਣਾ। ਵਿਚ ਸੰਸਾਰ ਫਲੇ ਫੁਲਿਆ, ਪ੍ਰਭ ਅਬਿਨਾਸ਼ੀ ਰਸਨਾ ਗਾਵਣਾ। ਚਰਨ ਪ੍ਰੀਤੀ ਘੋਲ ਘੁਲਿਆ, ਆਤਮ ਰਸ ਹਰਿ ਸਚ ਦਵਾਣਾ। ਸਚ ਭੰਡਾਰਾ ਪ੍ਰਭ ਦਾ ਖੁਲ੍ਹਿਆ, ਦਰ ਮੰਗਿਆ ਦਾਨ ਪ੍ਰਭ ਸਾਚੇ ਝੋਲੀ ਪਾਵਣਾ। ਆਦਿ ਬਿਆਧ ਮਿਟਾਈ। ਆਤਮ ਸਾਧ ਦਇਆ ਕਮਾਈ। ਵਿਚ ਵਿਰੋਧ ਰਹੇ ਨਾ ਰਾਈ। ਏਕੋ ਏਕ ਪਾਇਆ ਹਰਿ ਰਘੁਰਾਈ। ਸਾਚੀ ਦੇਵੇ ਨਾਮ ਵਡਿਆਈ। ਪ੍ਰਭ ਅਬਿਨਾਸ਼ੀ ਮਾਧਵ ਮਾਧ ਹੋਏ ਆਪ ਸਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖੀ ਲਿਖਤ ਦੇਵੇ ਮਿਟਾਈ। ਲਿਖਿਆ ਲੇਖ ਧੁਰਦਰਗਾਹੀ। ਪ੍ਰਭ ਸਾਚੇ ਆਪੇ ਆਪ ਦਏ ਮਿਟਾਈ। ਸਾਚਾ ਲੇਖਾ ਘਰ ਸਾਚੇ ਆਪ ਦਏ ਲਿਖਾਈ। ਗੁਰਮੁਖ ਸਾਚੇ ਆਪ ਤਰਾਏ ਫੜ ਕੇ ਦੋਵੇਂ ਬਾਹੀਂ। ਫੜੇ ਦੋਵੇਂ ਬਾਹੀਂ, ਕਲਜੁਗ ਜੀਵ ਭੁੱਲਿਆ ਪ੍ਰਭ ਸਾਚਾ ਪਾਏ ਰਾਹੀ। ਪੂਰੇ ਤੋਲ ਜੋ ਜਨ ਤੁਲਿਆ, ਦੇਵੇ ਵਡਿਆਈ ਸਭਨੀ ਥਾਈਂ। ਹਰਿ ਦਵਾਰਾ ਸਦਾ ਰਹੇ ਖੁੱਲਿਆ, ਗੁਰਮੁਖ ਸਾਚੇ ਝੋਲੀ ਭਰ ਘਰ ਲੈ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਨਾ ਭੁੱੁਲਿਆ, ਪ੍ਰਭ ਸਾਚਾ ਹੋਏ ਸਹਾਈ। ਭੁਲਣਾ ਭੁਲਾਣਾ, ਰੁੱਲਣਾ ਰੁਲਾਣਾ, ਕੁਲਣਾ ਗਾਵਣਾ, ਦਰ ਘਰ ਸਾਚੇ ਗੁਰਮੁਖ ਸਾਚੇ ਭੁੱਲ ਬਖ਼ਸ਼ਾਣਾ। ਆਤਮ ਕਾਇਆ ਭਾਂਡੇ ਕਾਚੇ, ਪ੍ਰਭ ਸਾਚੀ ਵਸਤ ਟਿਕਾਣਾ। ਹਰਿ ਹਿਰਦੇ ਜਨ ਸਾਚਾ ਵਾਚੇ, ਪ੍ਰਭ ਸਾਚੀ ਲਿਖਤ ਲੇਖ ਕਰਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਵਕਤ ਸੁਹਾਣਾ। ਵਕਤ ਸੁਹਾਵਾ ਆਪੇ ਕੀਆ। ਸੋਹੰ ਬੀਜ ਸਾਚਾ ਬੀਆ। ਆਤਮ ਜੋਤ ਜਗਾਇਆ ਸਾਚਾ ਦੀਆ। ਗੁਰਸਿਖ ਤੇਰੀ ਆਤਮ ਜੋਤ ਜਗਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਮਲ ਕਰਾਏ ਤੇਰਾ ਜੀਆ। ਨਿਰਮਲ ਜੀਆ ਨਿਰਮਲ ਬੁੱਧ। ਆਪ ਕਰਾਏ ਗੁਰਮੁਖ ਕਾਰਜ ਸਿਧ। ਆਪ ਬਣਾਏ ਆਪਣੀ ਬਿਧ। ਤਨ ਮਨ ਦਰ ਘਰ ਸਾਚੇ ਆਪ ਉਪਜਾਏ ਘਰ ਨਵ ਨਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪਣੀ ਬਿਧ। ਨਵ ਨਿਧ ਹਰਿ ਆਪ ਉਪਜਾਵੇ। ਦੁੱਖ ਭੁੱਖ ਹਰਿ ਰੋਗ ਗਵਾਵੇ। ਸਾਚਾ ਸੁਖ ਹਰਿ ਘਰ ਉਪਜਾਵੇ। ਉਜਲ ਮੁਖ ਜਗਤ ਰਹਿ ਜਾਵੇ। ਗੁਰ ਚਰਨੀ ਜੋ ਜਨ ਸੀਸ ਝੁਕਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਦਿਵਸ ਰੈਣ ਸਦ ਰਸਨਾ ਗਾਵੇ। ਰਸਨਾ ਗਾਵਣਾ ਦੁੱਖ ਮਿਟਾਵਣਾ, ਭੁੱਖ ਗਵਾਵਣਾ, ਸੁਖ ਉਪਜਾਵਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਤਰ ਪੇਖ ਆਤਮ ਸ਼ਾਂਤ ਕਰਾਵਣਾ। ਨੇਤਰ ਪੇਖ ਦੀਨ ਦਿਆਲਾ। ਭਗਤ ਵਛਲ ਹਰਿ ਹਰਿ ਕਿਰਪਾਲਾ। ਗੁਰਸਿਖਾਂ ਦੇਵੇ ਆਪੇ ਬਾਲਾ। ਚਰਨ ਪ੍ਰੀਤੀ ਲਗਾਣ ਘਾਲਾ। ਸੁੱਕੇ ਫੂਲ ਲਗਾਏ ਡਾਲਾ। ਆਪੇ ਬਣੇ ਗੁਰਸਿਖ ਤੇਰਾ ਗੁਰ ਦਲਾਲਾ। ਸੋਹੰ ਦੇਵੇ ਆਤਮ ਸਾਚੀ ਮਾਲਾ। ਗਲੋਂ ਕੱਟੇ ਪ੍ਰਭ ਸਾਚਾ ਜਗਤ ਜੰਜਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਕਦੇ ਨਾ ਕੰਗਾਲਾ। ਆਪ ਜੰਜਾਲਾ ਦੇਵੇ ਕੱਟ। ਸੋਹੰ ਤਨ ਪਹਿਨਾਏ ਸਾਚਾ ਪਟ। ਹਉਮੇ ਮੈਲ ਪ੍ਰਭ ਸਾਚਾ ਆਤਮ ਦੇਵੇ ਕੱਟ। ਏਕਾ ਆਤਮ ਨੀਰ ਵਹਾਏ, ਏਕਾ ਤੀਰਥ ਏਕਾ ਤੱਟ। ਪ੍ਰਭ ਅਬਿਨਾਸ਼ੀ ਜੋਤ ਜਗਾਏ ਵਸੇ ਘਟ ਘਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਪਹਿਨਾਏ ਸਾਚਾ ਪਟ। ਭੁੱਖ ਦੁੱਖ ਗਿਆ ਰੋਗ। ਆਪ ਮਿਟਾਏ ਚਿੰਤਾ ਸੋਗ। ਦੇਵੇ ਦਰਸ ਹਰਿ ਅਮੋਘ। ਏਕਾ ਸੋਹੰ ਬਖ਼ਸ਼ੇ ਸਾਚਾ ਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਆਪਣ ਚੋਜ। ਚੋਜਨ ਚੋਜੀ ਖੋਜਨ ਖੋਜੀ। ਆਪੇ ਦੇਵੇ ਪ੍ਰਭ ਸਾਚਾ ਰੋਜੀ। ਪ੍ਰਗਟੇ ਜੋਤ ਹਰਿ ਹਰਿ ਹਰਿ ਚਤੁਰ ਭੋਜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਰਖਾਏ ਆਪਣੇ ਮੌਜੀ। ਮੌਜ ਮੇਲਾ ਵਕਤ ਸੁਹੇਲਾ। ਸਚ ਖੇਲ ਪ੍ਰਭ ਸਾਚੇ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਇਆ ਆਪਣਾ ਮੇਲਾ। ਮੇਲ ਮਿਲਾਵਾ ਆਪਣਾ ਕਰ। ਦੁੱਖ ਦਰਦ ਹਰਿ ਜਾਏ ਹਰ। ਜਨਮ ਕਰਮ ਦੋਏ ਸੁਫਲ ਕਰ। ਗੁਰਸਿਖ ਸਾਚੇ ਤੇਰੀ ਸਰਨੀ ਜਾਇਣ ਪੜ। ਚਰਨ ਧੂੜੀ ਮਿਲੇ ਮਜੂਰੀ। ਪ੍ਰਭ ਅਬਿਨਾਸ਼ੀ ਸਦਾ ਹਜ਼ੂਰੀ । ਗੁਰਮੁਖ ਸਾਚੇ ਆਤਮ ਨੂਰੋ ਨੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਸਰਬ ਕਲਾ ਭਰਪੂਰੀ। ਭਰਪੂਰਾ ਵਡ ਸੂਰਾ। ਸਦ ਵਸੇ ਨੇੜਨਾ ਨਾ ਜਾਣੋ ਦੂਰਾ। ਜੋਤ ਸਰੂਪੀ ਹਾਜ਼ਰ ਹਜ਼ੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਨਾਮ ਸ਼ਬਦ ਸਰੂਰਾ। ਸ਼ਬਦ ਨਾਮ ਲੇਖਾ ਲਿਖ। ਦੂਈ ਦਵੈਤ ਉਤਾਰੇ ਤ੍ਰਿਖ। ਸਾਚੀ ਦੇਵੇ ਨਾਮ ਭਿੱਖ। ਕਾਇਆ ਲੋਭ ਨਾ ਰਹੇ ਵਿੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ ਸਤਿਜੁਗ ਹੋਵੇ ਪੂਰਨ ਸਿੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਓ। ਨਿਜ਼ਾਨੰਦ ਨਿਜ ਘਰ ਮੇਂ ਪਾਓ। ਪਰਮਾਨੰਦ ਦੇ ਵਿਚ ਸਮਾਓ। ਬੰਦ ਬੰਦ ਵਿਚ ਜੋਤ ਜਗਾਓ। ਆਤਮ ਕੰਧ ਪਰੇ ਹਟਾਓ। ਸੋਹੰ ਛੰਦ ਆਪ ਸੁਣੋ ਅਵਰ ਸੁਣਾਓ। ਮਦਿਰਾ ਮਾਸ ਰਸਨਾ ਲਾਵਣਾ ਗੰਦ, ਪ੍ਰਭ ਅਬਿਨਾਸ਼ੀ ਦੇ ਸਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਬੇਪਰਵਾਹੋ। ਮਦਿਰਾ ਮਾਸੀ ਆਤਮ ਅੰਧੇ। ਬੱਤੀ ਦੰਦੇ ਕਰਾਏ ਗੰਦੇ। ਆਤਮ ਦਰ ਦਰਵਾਜੇ ਵੱਜੇ ਜੰਦੇ। ਆਤਮ ਹੋਇਆ ਅੰਧੇਰ ਜਿਉਂ ਮੱਸਿਆ ਚੰਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਦੇ ਸਜ਼ਾਏ ਸੋਹੰ ਰੰਦੇ ਰੰਦੇ। ਸੋਹੰ ਰੰਦੇ ਆਪ ਰੰਗਾਵਣਾ। ਹੱਡ ਮਾਸ ਹਰਿ ਆਪ ਵਡ ਵਡ ਖੱਡ ਪਾਵਣਾ। ਅਠਾਈ ਕੁੰਡ ਵਿਚ ਫਿਰਾਵਣਾ। ਧਰਮ ਰਾਏ ਦੇ ਹੱਥ ਫੜਾਵਣਾ। ਤਤੀਆਂ ਤਵੀਆਂ ਉਤੇ ਬਹਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਨਸ਼ਟ ਕਰਾਵਣਾ। ਧਰਮ ਰਾਏ ਦਰ ਸਚ ਪੁਕਾਰੇ। ਖ਼ਾਲੀ ਭਰ ਹਰਿ ਮੇਰੇ ਭੰਡਾਰੇ। ਕਲਜੁਗ ਜੀਵ ਹੋਏ ਬੇਮੁਖ ਸਾਰੇ। ਅੰਧ ਅੰਧਿਆਰ ਵਰਤਿਆ ਵਿਚ ਸੰਸਾਰੇ। ਠੱਗ ਚੋਰ ਯਾਰ ਲੁੱਟਣ ਘਰ ਬਾਹਰੇ। ਝੂਠੀ ਹੋਈ ਮਾਤ ਸਰਕਾਰੇ। ਡਾਕੇ ਵੱਜਣ ਦਿਨ ਦਿਹਾੜੇ। ਨਿਹਕਲੰਕ ਆਇਆ ਕਲ ਜਾਮਾ ਧਾਰ, ਘਰ ਘਰ ਪੈਣ ਪਵਾੜੇ। ਪ੍ਰਭ ਸਾਚਾ ਦਇਆ ਕਮਾਏ। ਗੁਰਸਿਖਾਂ ਨਾਮ ਜਪਾਏ। ਜਗਤ ਭੰਵਰ ਚੋਂ ਬਾਹਰ ਕਢਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਧਰਮ ਦੀ ਜੈ ਜੈ ਜੈਕਾਰ ਕਰਾਏ। ਸਚ ਧਰਮ ਸਚ ਜੈਕਾਰਾ। ਸਚ ਸਚ ਕਰੇ ਜਗਤ ਵਿਹਾਰਾ। ਚਾਰ ਵਰਨ ਇਕ ਰਖਾਏ ਸਚ ਦਵਾਰਾ। ਊਚ ਨੀਚ ਨਾ ਪ੍ਰਭ ਵਿਚਾਰਾ। ਸੂਚੋ ਸੂਚ ਆਪ ਗਿਰਧਾਰਾ। ਚਾਰ ਕੁੰਟ ਦਰ ਆਏ ਸਾਚੇ ਗੁਰਚਰਨ ਕਰੇ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁੱਚ ਕਰੇ ਵਰਤਾਰਾ। ਸਚ ਸੁੱਚ ਤੇਰਾ ਵਰਤਾਰ। ਸਚ ਸੁੱਚ ਤੇਰਾ ਅਧਾਰ। ਸਚ ਸੁੱਚ ਤੇਰਾ ਹਰਿ ਸਿਕਦਾਰ। ਸਚ ਸੁੱਚ ਤੇਰੀ ਸਾਚੀ ਧਾਰ। ਸਚ ਸੁੱਚ ਵਰਤਾਵੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਲਾਏ ਪਾਰ। ਸਚ ਸੁੱਚ ਸਤਿ ਸੰਤੋਖ। ਸਚ ਸੁੱਚ ਗੁਰਸਿਖਾਂ ਦੇਵੇ ਮੋਖ। ਸਚ ਸੁੱਚ ਆਤਮ ਨਿਵਾਰੇ ਸਭ ਦੋਖ। ਸਚ ਸੁੱਚ ਆਪ ਗਵਾਏ ਤ੍ਰਿਸ਼ਨਾ ਭੋਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰਾਏ ਉਜਲ ਮੁਖ। ਉਜਲ ਮੁਖ ਗੁਰਸਿਖ ਤੇਰਾ। ਪ੍ਰਭ ਅਬਿਨਾਸ਼ੀ ਆਪ ਕਰਾਏ ਨਬੇੜਾ। ਆਪ ਕਟਾਏ ਤੇਰਾ ਲੱਖ ਚੁਰਾਸੀ ਗੇੜਾ। ਆਵਣ ਜਾਵਣ ਜਾਵਣ ਆਵਣ, ਆਪ ਮੁਕਾਏ ਝੇੜਾ। ਪ੍ਰਭ ਅਬਿਨਾਸ਼ੀ ਪਤਿਤ ਪਾਵਣ, ਬੰਨ੍ਹ ਵਖਾਏ ਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਪਾਰ ਲੰਘਾਏ ਕਿਹੜਾ। ਗੁਰਮੁਖਾਂ ਹਰਿ ਕਰਮ ਵਿਚਾਰਿਆ। ਜਨਮ ਮਰਨ ਹਰਿ ਆਪ ਸਵਾਰਿਆ। ਸਾਚਾ ਧਰਮ ਸਾਚਾ ਵਰਨ ਵਿਚ ਸਾਚੀ ਜੋਤ ਜਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਮੇਲ ਮਿਲਾ ਰਿਹਾ । ਮਿਲਿਆ ਮੇਲ ਸਚ ਕਰਤਾਰਾ। ਚੜ੍ਹੇ ਰੰਗ ਅਪਰ ਅਪਾਰਾ। ਨਾ ਆਵੇ ਭੁੱਖ ਨੰਗ, ਸੋਹੰ ਦੇਵੇ ਸ਼ਬਦ ਭੰਡਾਰਾ। ਜੋ ਦਰ ਮੰਗੇ ਸਾਚੀ ਮੰਗ, ਦੇਵਣਹਾਰ ਹਰਿ ਦਾਤਾਰਾ। ਹੋਏ ਸਹਾਈ ਸਦਾ ਅੰਗ ਸੰਗ, ਦਿਵਸ ਰੈਣ ਹੋਏ ਰਖਵਾਰਾ। ਆਪ ਚੜ੍ਹਾਏ ਅੰਮ੍ਰਿਤ ਸਾਚੀ ਕੰਗ, ਆਤਮ ਚਲੇ ਸਚ ਫੁਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣੇ ਆਪ ਵਰਤਾਰਾ। ਅੰਮ੍ਰਿਤ ਮੇਘ ਆਪ ਬਰਸਾਏ। ਗੁਰਮੁਖ ਸਾਚੇ ਆਪ ਤਰਾਏ। ਵਿਚ ਦੇਸ ਮਾਝੇ ਜੋਤ ਜਗੀ ਹਰਿ ਰਾਏ। ਅਨਹਦ ਸ਼ਬਦ ਅਨਾਹਦ ਵਾਜੇ ਦਿਵਸ ਰੈਣ ਹਰਿ ਰਿਹਾ ਵਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਗੁਰਮੁਖ ਸਾਚੇ ਵਿਚ ਸਮਾਏ। ਗੁਰਮੁਖ ਸਾਚੇ ਪ੍ਰਭ ਡੇਰਾ ਲਾਇਆ। ਆਪ ਆਪਣਾ ਭੇਵ ਰਖਾਇਆ। ਵਡ ਵਡ ਦੇਵੀ ਦੇਵ ਸਰਬ ਭੁਲਾਇਆ। ਗੁਰਮੁਖ ਸਾਚੀ ਸੇਵ ਆਪ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਮੇਵ ਮੁਖ ਲਗਾਇਆ। ਪੂਰਨ ਜੋਤ ਪੂਰਨ ਪ੍ਰਕਾਸ਼। ਅਗਿਆਨ ਅੰਧੇਰਾ ਜਾਏ ਵਿਨਾਸ। ਦੁੱਖਾਂ ਡੇਰਾ ਹੋਇਆ ਨਾਸ। ਪ੍ਰਭ ਅਬਿਨਾਸ਼ੀ ਪਾਇਆ ਫੇਰਾ, ਗੁਰਸਿਖਾਂ ਹੋਇਆ ਦਾਸ। ਆਪ ਚੁਕਾਏ ਤੇਰਾ ਮੇਰਾ, ਗੁਰਸਿਖਾਂ ਸੋਹੰ ਜਪਾਏ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸ। ਰਾਜ ਦਵਾਰਾ ਹਰਿ ਭਗਵੰਤ। ਗੁਰਮੁਖ ਸਾਚੇ ਮੰਗਣ ਸੰਤ। ਆਪ ਬਣਾਏ ਸਾਚੀ ਬਣਤ। ਦੇਵੇ ਵਡਿਆਈ ਵਿਚ ਜੀਵ ਜੰਤ। ਪ੍ਰਭ ਸਾਚੇ ਦੀ ਮਹਿੰਮਾ ਬੜੀ ਅਗਣਤ। ਸੋਹੰ ਦੇਵੇ ਸਾਚਾ ਮੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਸਾਚਾ ਕੰਤ। ਸ੍ਰਿਸ਼ਟ ਸਬਾਈ ਏਕਾ ਕੰਤਾ। ਲੱਖ ਚੁਰਾਸੀ ਵਿਚ ਰਹੰਤਾ। ਬੰਦ ਖਲਾਸੀ ਆਪ ਕਰੰਤਾ। ਸਰਬ ਘਟ ਵਾਸੀ ਆਪ ਅਖਵੰਤਾ। ਘਨਕਪੁਰੀ ਵਿਚ ਜੋਤ ਜਗੰਤਾ। ਏਕਾ ਜੋਤ ਮਾਤ ਪ੍ਰਕਾਸ਼ੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤਾ। ਆਦਿ ਅੰਤ ਅੰਤ ਆਦਿ ਪ੍ਰਭ ਅਬਿਨਾਸ਼ੀ ਸਾਚਾ ਅਰਾਧ। ਦਿਵਸ ਰੈਣ ਸਦ ਰਖਣਾ ਯਾਦ। ਸੋਹੰ ਸ਼ਬਦ ਵਜਾਏ ਸਾਚਾ ਧੁਨ ਨਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਏਕਾ ਜੋਤ ਆਦਿ ਜੁਗਾਦਿ। ਜੁਗਾ ਜੁਗੰਤਰ ਆਪੇ ਦੇਵੇ ਆਪਣਾ ਮੰਤਰ, ਜਨ ਭਗਤਾ ਬਣਾਏ ਸਾਚੀ ਬਣਤਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੀ ਜਾਣੇ ਘਟ ਘਟ ਅੰਤਰ। ਆਦਿ ਜੁਗਾਦਿ ਜੁਗਾ ਜੁਗੀਸ਼ਰ। ਸਰਬ ਜੀਆਂ ਦਾ ਏਕਾ ਈਸ਼ਰ। ਗੁਰਮੁਖ ਸਾਚੇ ਆਪ ਉਠਾਏ ਚਰਨ ਲਗਾਏ, ਸੌ ਜਨਮ ਰਹੇ ਤਪੀਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਏਕਾ ਜਗਦੀਸ਼ਰ। ਜਗਦੀਸ਼ ਪੀਤ ਪਤੰਬਰ। ਆਪ ਕਰਾਏ ਆਪਣਾ ਅਡੰਬਰ। ਗੁਰਸਿਖਾਂ ਸੰਗ ਪੰਚਮ ਜੇਠ ਆਪਣਾ ਆਪ ਰਚਾਏ ਸਵੰਬਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਵਿਸ਼ਨੂੰ ਵਿਸ਼ੰਬਰ। ਵਿਸ਼ਨੂੰ ਵਿਸ਼ਨੂੰ ਵਿਸ਼ਨੂੰ ਭਗਵਾਨ। ਬ੍ਰਹਮਾ ਬੈਠ ਚਾਰ ਮੁਖ ਕਰੇ ਵਿਖਿਆਨ। ਸ਼ਿਵ ਸ਼ੰਕਰ ਲਾਏ ਬੈਠ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਬਲੀ ਬਲਵਾਨ। ਸ਼ਿਵ ਸ਼ੰਕਰ ਹਰਿ ਧਿਆਨ ਲਗਾਇਆ। ਜਟਾ ਜੂਟ ਸੀਸ ਰਖਾਇਆ। ਬਾਸ਼ਕ ਤਸ਼ਕ ਗਲ ਲਟਕਾਇਆ। ਹਜ਼ਾਰ ਅਠਾਸੀ ਬਰਸ ਹਰਿ ਰਸਨ ਧਿਆਇਆ। ਪ੍ਰਗਟ ਹੋਏ ਹਰਿ ਜੋਤ ਜੋਤ ਸਰੂਪ ਆਪਣਾ ਦਰਸ ਦਿਖਾਇਆ। ਅਠਾਸੀ ਹਜ਼ਾਰ ਬਰਸ ਕੀਆ ਹਰਿ ਤਪੀਸ਼ਰ। ਮਿਲਿਆ ਫਿਰ ਹਰਿ ਸਾਚਾ ਜਗਦੀਸ਼ਰ। ਪ੍ਰਭ ਅਬਿਨਾਸ਼ੀ ਜੋਤ ਸਰੂਪ ਸਰਬ ਜੀਆਂ ਦਾ ਏਕਾ ਈਸ਼ਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਧਿਆਨ ਮੁਨੀ ਰਖੀਸ਼ਰ। ਹਰਿ ਸਾਚਾ ਨਹੀਂ ਭੁਲਾਵਣਾ। ਦਿਵਸ ਰੈਣ ਰਸਨਾ ਗਾਵਣਾ। ਆਪਣਾ ਮੂਲ ਨਹੀਂ ਗਵਾਵਣਾ। ਮਦਿਰਾ ਮਾਸ ਰਸਨ ਨਾ ਲਾਵਣਾ। ਕਾਇਆ ਕੋਟ ਸੁਫਲ ਕਰਾਵਣਾ। ਪ੍ਰਭ ਸਾਚਾ ਰਿਦੇ ਵਸਾਵਣਾ। ਸੋਹੰ ਸਾਚਾ ਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਭਰਪੂਰ ਸ਼ਬਦ ਕਰਾਵਣਾ। ਪੂਰਨ ਆਸਾ ਦੇਵੇ ਕਰ। ਜੋ ਦਰ ਮੰਗੇ ਆਏ ਸਾਚੇ ਘਰ। ਮਿਲੇ ਨਾਮ ਵਸਤ ਪ੍ਰਭ ਸਾਚਾ ਕਿਰਪਾ ਦੇਵੇ ਕਰ। ਨਾਮ ਖੁਮਾਰੀ ਰਹਿਣਾ ਮਸਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਲੀ ਭੰਡਾਰੇ ਦਏ ਭਰ। ਦਰ ਮੰਗਣ ਆਇਆ ਮੰਗਤਾ। ਪ੍ਰਭ ਤੋੜੇ ਰੋਗ ਹੰਗਤਾ। ਆਪ ਰਲਾਏ ਵਿਚ ਸੰਗਤਾ। ਨਾਮ ਸਾਚੇ ਸਚ ਰੰਗਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਦਰ ਤੇਰੇ ਮੰਗਤਾ। ਮੰਗਿਆ ਵਰ ਹਰਿ ਸਾਚੇ ਮੰਦਰ। ਪ੍ਰਭ ਮਮਤਾ ਰੋਗ ਮਿਟਾਏ ਤਨ ਕਾਇਆ ਅੰਦਰ। ਹਰਿ ਸਾਚੀ ਜੋਤ ਜਗਾਏ ਆਪ ਤੁੜਾਏ ਮਨ ਕਾ ਜੰਦਰ। ਸਾਚੀ ਜੋਤ ਹੋਏ ਰੁਸ਼ਨਾਏ, ਮਿਟਾਏ ਅੰਧੇਰ ਕਾਇਆ ਅੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਵੱਛ ਸਰੂਪੀ ਦਰਸ ਦਿਖਾਏ ਪ੍ਰਗਟ ਹੋਏ ਆਤਮ ਅੰਦਰ। ਸਵੱਛ ਸਰੂਪੀ ਸਵੱਛ ਸਰੂਪਾ। ਪ੍ਰਭ ਅਬਿਨਾਸ਼ੀ ਵਡ ਵਡ ਭੂਪਾ। ਹਰਿ ਹਿਰਦੇ ਸਦ ਰੱਖੇ ਵਾਸ, ਨਾ ਜਾਣੇ ਕੋਈ ਰੰਗ ਰੂਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਕਰੇ ਪ੍ਰਕਾਸ਼ ਦੇਹੀ ਅੰਧ ਕੂਪਾ ਅੰਧ ਕੂਪ ਜੋਤ ਪ੍ਰਕਾਸ਼ਿਆ। ਅਗਿਆਨ ਅੰਧੇਰ ਸਰਬ ਵਿਨਾਸਿਆ। ਨਾ ਲਾਈ ਦੇਰ ਹਰਿ ਅਬਿਨਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਜੋ ਜਨ ਹੋਏ ਦਾਸਨ ਦਾਸਿਆ। ਦਾਸਨ ਦਾਸ ਦਾਸ ਦਸੀਤਾ। ਸਾਚਾ ਮਾਣ ਚਰਨ ਪ੍ਰੀਤਾ। ਸੋਹੰ ਮਾਣ ਅਠਾਰਾਂ ਧਿਆਏ ਗੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਦਰ ਅਟੱਲ ਰਖਾਏ ਚੀਤਾ। ਨਿਰਮਲ ਦੇਹਾ ਨਿਰਮਲ ਚਿੱਤ। ਪ੍ਰਭ ਅਬਿਨਾਸ਼ੀ ਕਰ ਸਾਚਾ ਹਿੱਤ। ਆਪ ਬਣਾਏ ਆਪਣਾ ਮਿਤ। ਗੁਰਮੁਖ ਤੇਰਾ ਬਣੇ ਮਾਤ ਪਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨ ਉਚਾਰ, ਮਾਨਸ ਜਨਮ ਜਾਓ ਕਲ ਜਿੱਤ। ਮਾਨਸ ਜਨਮ ਜਿਤ ਕਲ ਜਾਵਣਾ। ਸਾਚਾ ਹਿਤ ਹਰਿ ਅਖਵਾਵਣਾ। ਆਤਮ ਸਿੰਚ ਸੋਹੰ ਸਾਚਾ ਬੀਜ ਬਿਜਾਵਣਾ। ਉਠ ਸਵੇਰੇ ਨਿਤ, ਪ੍ਰਭ ਅਬਿਨਾਸ਼ੀ ਰਸਨਾ ਗਾਵਣਾ। ਵੇਲਾ ਜਾਏ ਬੀਤ ਫੇਰ ਹੱਥ ਨਾ ਆਵਣਾ। ਆਪ ਚਲਾਏ ਆਪਣੀ ਰੀਤ, ਸਤਿਜੁਗ ਸਾਚਾ ਮਾਰਗ ਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਕੜੇ ਦਾਮਨਾ। ਦਾਮਨ ਪਕੜੇ ਧੁਰ ਦਰਗਾਹ। ਸਾਚੇ ਧਾਮ ਹਰਿ ਦਏ ਬਹਾ। ਓਥੇ ਲੇਖਾ ਮੰਗੇ ਕੋਈ ਨਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਮੇਲ ਦਏ ਮਿਲਾ। ਮਨ ਤਨ ਸੀਤਲ ਸ਼ਬਦ ਧਾਰ। ਕਾਇਆ ਕਲਜੁਗ ਹੋਈ ਸੀਤਲੀ, ਸੋਹੰ ਸੁਹਾਗਾ ਉਪਰ ਡਾਰ। ਸਤਿਗੁਰ ਰਾਖੋ ਚੀਤਲੀ, ਦੇਵਣਹਾਰ ਇਕ ਦਾਤਾਰ। ਆਪ ਚਲਾਏ ਸਾਚੀ ਰੀਤਲੀ, ਪ੍ਰਭ ਪੂਰਨ ਅਵਤਾਰ। ਹਰਿ ਰਾਖੋ ਸਾਚੀ ਮੀਤਲੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਨਾਮ ਅਧਾਰ। ਕਾਇਆ ਤਾਕੀ ਚਾਰ ਦਵਾਰੀ। ਪੰਜੇ ਬੈਠੇ ਬਣ ਹੰਕਾਰੀ। ਸਿਰ ਅੱਠਾਂ ਰੱਖੇ ਆਪ ਸਵਾਰੀ। ਨਾਵੇਂ ਲੱਠਾਂ ਰਿਹਾ ਭਵਾਈ। ਦਸਮੇਂ ਗੰਢ ਆਪ ਖੁਲ੍ਹਾਈ। ਆਤਮ ਭੱਠਾ ਆਪੇ ਚਾੜ੍ਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੀ। ਕਾਇਆ ਕੂੜ ਕੂੜ ਕੁੜਿਆਰੀ। ਝੂਠੀ ਦੇਹ ਜੀਵ ਤਨ ਸ਼ਿੰਗਾਰੀ। ਅੰਤਮ ਬਾਜੀ ਜਾਏ ਹਾਰੀ। ਝੂਠੀ ਕਾਇਆ ਸਾਜੀ ਮਹੱਲ ਅਟਾਰੀ। ਵਿਚ ਬੱਧਾ ਸਾਚਾ ਤਾਜੀ, ਸੋਹੰ ਸ਼ਬਦ ਕਰ ਅਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਤੇਰੀ ਪੈਜ ਸਵਾਰੀ। ਕਾਇਆ ਕਪੜਾ ਕੂੜ ਹੰਢਾਵਣਾ। ਤੀਰਥ ਛੱਪੜ ਝੂਠਾ ਨ੍ਹਾਵਣਾ। ਨਾ ਕੋਈ ਸਕੇ ਅਪੜ, ਪ੍ਰਭ ਅਬਿਨਾਸ਼ੀ ਹੱਥ ਨਾ ਆਵਣਾ। ਮਾਇਆ ਰੂਪੀ ਦਿਤਾ ਕੱਪੜ, ਭਰਮ ਭੁਲੇਖਾ ਡਾਹਡਾ ਪਾਵਣਾ। ਆਪ ਕਰਾਏ ਪਾਪੀ ਪੱਪੜ, ਵਿਸ਼ੇ ਵਿਕਾਰਾਂ ਵਿਚ ਰੁਲਾਵਣਾ। ਸੋਹੰ ਸ਼ਬਦ ਮਾਰੇ ਥੱਪੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਾਰਗ ਪਾਵਣਾ। ਕਾਇਆ ਕੰਚਨ ਕਾਚੀ ਵੰਗ। ਹਰਿ ਕਾ ਸਾਚਾ ਨਾਮ ਚਾੜ੍ਹੇ ਸਾਚਾ ਰੰਗ। ਝੂਠਾ ਤਨ ਝੂਠਾ ਮਨ ਝੂਠਾ ਧਨ, ਦਰਸ ਦਾਨ ਸਦ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅੰਗ ਸੰਗ। ਕਾਇਆ ਕਿਲਾ ਕੋਟ ਗੜ੍ਹ। ਪ੍ਰਭ ਅਬਿਨਾਸ਼ੀ ਬੈਠਾ ਅੰਦਰ ਵੜ। ਦਿਸ ਕਿਸੇ ਨਾ ਆਇਆ ਪ੍ਰਭ ਸਾਚੇ ਵੱਟੀ ਦੜ। ਗੁਰਮੁਖਾਂ ਆਪ ਜਗਾਇਆ, ਆਪ ਲਗਾਈ ਸਾਚੀ ਜੜ੍ਹ। ਬੇਮੁਖਾਂ ਪ੍ਰਭ ਆਪ ਰੁੜਾਇਆ, ਕੋਈ ਨਾ ਅੱਗੇ ਰਹੇ ਖੜ। ਵਹਿੰਦੇ ਵਹਿਣ ਜਗਤ ਵਿਹਾਇਆ, ਪ੍ਰਭ ਅਬਿਨਾਸ਼ੀ ਛੱਡਿਆ ਲੜ। ਗੁਰਮੁਖ ਸਾਚਾ ਆਣ ਤਰਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਗਿਆ ਚੜ੍ਹ। ਕਾਇਆ ਹਸਤ ਅਸਤ ਅਸਵਾਰਾ। ਸਾਚਾ ਵਸਤ ਸ਼ਬਦ ਅਪਾਰਾ। ਫੜਿਆ ਦਸਤ ਸੋਹੰ ਕਟਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰਾ। ਕਾਇਆ ਕੂੜ ਕੁਟੰਬਾ। ਝੂਠੀ ਜਗਤ ਗੁਲਜ਼ਾਰ ਦਿਸੇ ਚੰਬਾ। ਸੋਹੰ ਸ਼ਬਦ ਕਮਾਵੋ ਰਸਨਾ ਗਾਵੋ, ਪ੍ਰਭ ਆਪ ਉਡਾਏ ਬਿਨ ਖੰਭਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾ। ਕਾਇਆ ਕੂੜ ਕੂੜ ਕੁੜਿਆਰੀ। ਪ੍ਰਭ ਅਬਿਨਾਸ਼ੀ ਕਰੇ ਖਵਾਰੀ। ਝੂਠੀ ਮਾਇਆ ਦੇ ਵਿਚ ਰੁਲੀ, ਬਾਜੀ ਆਪਣੀ ਅੰਤਮ ਹਾਰੀ। ਜਗਤ ਅੰਧੇਰੀ ਝੂਠੀ ਝੁੱਲੀ, ਪੱਤ ਨਾ ਲੱਗੇ ਰਹਿਣ ਆਪਣੀ ਡਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਸਿਕਦਾਰੀ। ਕਾਇਆ ਮਰਦੰਗ ਵੱਜਣ ਢੋਲ ਨਗਾਰੇ। ਹੋਏ ਰੁਸ਼ਨਾਈ ਵਸੇ ਅੰਗ ਸੰਗ, ਸਾਚੀ ਸ਼ਬਦ ਹੋਏ ਧੁਨਕਾਰੇ। ਏਕਾ ਚਾੜ੍ਹੇ ਸਾਚਾ ਰੰਗ, ਸਾਚਾ ਦਿਸੇ ਹਰਿ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਟਿਕਾਏ ਤੇਰੇ ਕਾਇਆ ਮਹੱਲ ਮੁਨਾਰੇ। ਕਾਇਆ ਕੋਠੀ ਮਹੱਲ ਮੁਨਾਰਾ। ਪ੍ਰਭ ਅਬਿਨਾਸ਼ੀ ਦਿਵਸ ਰੈਣ ਰਸਨ ਉਚਾਰਾ। ਸਰਬ ਘਟ ਵਾਸੀ ਆਪੇ ਵਿਚ ਕਰੇ ਪਸਾਰਾ। ਘਨਕਪੁਰ ਵਾਸੀ ਨਿਰਮਲ ਜੋਤ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਸਵਾਂ ਆਪ ਖੁਲਾਰਾ। ਦਵਾਰ ਦਸਵਾਂ ਆਪ ਖੁਲ੍ਹਾਏ। ਆਤਮ ਤਾਲਾ ਆਪੇ ਲਾਹੇ। ਦੀਪਕ ਜੋਤੀ ਬਾਲ ਕਰੇ ਰੁਸ਼ਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਈਂ ਹੋਏ ਸਹਾਏ। ਦੀਪਕ ਜੋਤ ਆਪ ਜਗਾਈ। ਗੁਰਸਿਖਾਂ ਦੇਵੇ ਹਰਿ ਵਡਿਆਈ। ਸੋਹੰ ਵਸਤ ਹਰਿ ਝੋਲੀ ਪਾਈ। ਸਚ ਦਾਤ ਸਚ ਵਸਤ ਹਰਿ ਹੱਥ ਫੜਾਈ। ਬਿਨ ਕਲਮ ਦਵਾਤ, ਹਰਿ ਲਿਖਤ ਲਿਖਾਈ। ਵਿਚ ਅੰਦਰ ਮਾਰ ਝਾਤ, ਹਰਿ ਬੈਠਾ ਜੋਤ ਜਗਾਈ। ਆਪੇ ਪੁੱਛੇ ਤੇਰੀ ਵਾਤ, ਜੀਵ ਭੁੱਲ ਨਾ ਜਾਈ। ਕਲਜੁਗ ਮਿਟਾਏ ਅੰਧੇਰੀ ਰਾਤ, ਸੋਹੰ ਜੋਤ ਕਰੇ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈ। ਮਿਲਿਆ ਕੰਤ ਸਚ ਸੁਖ ਭਾਗੀ। ਚਰਨ ਪ੍ਰੀਤੀ ਸਾਚੀ ਲਾਗੀ। ਹਰਿ ਹਰਿ ਹਰਿ ਸਾਚਾ ਆਤਮ ਧੋਏ ਪਾਪਾਂ ਦਾਗੀ। ਘਰ ਹਰਿ ਦਰ ਸਾਚਾ ਉਪਜਾਵੇ ਸ਼ਬਦ ਧੁਨ ਅਨਰਾਗੀ। ਹਰਿ ਸਰ ਤਰ ਦਰਸ ਕਰ ਆਇਆ ਦਿਨ ਵਡ ਵਡਭਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ, ਭਵ ਜਲ ਬੇੜਾ ਪਾਰ ਕਰਾਏ, ਨਗਰ ਖੇੜਾ ਆਪ ਵਸਾਏ, ਗੁਰਮੁਖਾਂ ਬਣੇ ਆਪ ਵਾਗੀ। ਨਗਰ ਖੇੜਾ ਖੁਲ੍ਹਾ ਵਿਹੜਾ। ਪ੍ਰਭ ਅਬਿਨਾਸ਼ੀ ਆਪ ਬੰਨ੍ਹੇ ਬੇੜਾ। ਦਰ ਘਰ ਸਾਚੇ ਹਰਿ ਸਾਚਾ ਸੁਣੇ ਝੇੜਾ। ਬਿਨ ਗੁਰ ਪੂਰੇ ਅੰਤ ਪਾਰ ਲੰਘਾਏ ਕਿਹੜਾ। ਪਿਛਾ ਰਿਹਾ ਦੂਰ ਅਗੇ ਆਇਆ ਨੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮੁਕਾਏ ਕਲਜੁਗ ਝੇੜਾ। ਕਲਜੁਗ ਝੇੜਾ ਆਪ ਮੁਕਾਉਣਾ। ਬੇਮੁਖਾਂ ਬੇੜਾ ਆਪ ਡੁਬਾਉਣਾ। ਗੁਰਸਿਖਾਂ ਹਰਿ ਪਾਰ ਕਰਾਉਣਾ। ਸੋਹੰ ਨਈਆ ਆਪ ਚੜ੍ਹਾਉਣਾ। ਮਾਤ ਪਿਤ ਹਰਿ ਆਪ ਅਖਵਾਉਣਾ। ਆਪੇ ਪੁੱਛੇ ਵਾਤ, ਦਿਵਸ ਰੈਣ ਰਸਨਾ ਗਾਉਣਾ। ਸੋਹੰ ਦੇਵੇ ਸਾਚੀ ਦਾਤ, ਸਚ ਨਾਮ ਹਰਿ ਝੋਲੀ ਪਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਉਣਾ। ਸਰਨ ਲਗਾਏ ਹਰਿ ਕਾ ਰੂਪ। ਖਿਚ ਲਿਆਏ ਵਡ ਵਡ ਭੂਪ। ਜੋਤ ਪ੍ਰਗਟਾਏ ਬਿਨ ਰੰਗ ਰੂਪ। ਮਹਿੰਮਾ ਕਰੇ ਜਗਤ ਅਨੂਪ। ਹੋਵੇ ਪ੍ਰਕਾਸ਼ ਵਿਚ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਮਾਤ ਪ੍ਰਗਟਾਏ ਗੁਰਸਿਖਾਂ ਦਿਸੇ ਸਤਿ ਸਰੂਪ। ਸਤਿ ਸਰੂਪਿਆ, ਰੰਗ ਅਨੂਪਿਆ, ਵਡ ਸ਼ਾਹੋ ਵਡ ਵਡ ਭੂਪਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਕਰੇ ਪ੍ਰਕਾਸ਼ ਅੰਧ ਅੰਧੇਰ ਮਿਟਾਏ ਝੂਠੀ ਸ੍ਰਿਸ਼ਟ ਮਾਤ ਅੰਧ ਕੂਪਿਆ। ਅੰਧ ਅੰਧੇਰਾ ਆਪ ਮਿਟਾਉਣਾ। ਸਚ ਵਿਹਾਰ ਆਪ ਕਰਾਉਣਾ। ਸਾਚੀ ਕਾਰੇ ਸ੍ਰਿਸ਼ਟ ਲਗਾਉਣਾ। ਸਾਚੀ ਧਾਰੇ ਸ਼ਬਦ ਚਲਾਉਣਾ। ਸਾਚੀ ਮਾਰੇ ਬੇਮੁਖਾਂ ਕਰਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਰ ਨਾਰੇ, ਦਰ ਆਏ ਜਿਸ ਦਰਸ਼ਨ ਪਾਉਣਾ। ਨਰ ਨਾਰੀ ਜੋ ਆਇਣ ਦਰ। ਕਰ ਦਰਸ ਜਾਇਣ ਤਰ। ਖ਼ਾਲੀ ਭੰਡਾਰੇ ਪ੍ਰਭ ਸਾਚਾ ਦੇਵੇ ਭਰ। ਕਲਜੁਗ ਲੱਗੇ ਦੁਖੜੇ ਹਰਿ ਹਰੇ ਦੇਵੇ ਕਰ। ਉਜਲ ਹੋਏ ਮੁਖੜੇ, ਪ੍ਰਭ ਚਰਨੀ ਗਏ ਤਰ। ਤਨ ਲੱਥੇ ਸਭ ਦੁੱਖੜੇ, ਜਮ ਕਾ ਲੱਥਾ ਡਰ। ਜੋ ਜਨ ਆਏ ਦਰ ਤੇ ਭੁੱਖੜੇ। ਪ੍ਰਭ ਦੇਵੇ ਸਾਚਾ ਵਰ। ਮਾਤ ਸੁਫਲ ਕਰਾਏ ਕੁੱਖੜੇ, ਜਿਸ ਰਸਨਾ ਲਿਆ ਉਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਨੁਹਾਏ ਤੀਰਥ ਸਾਚੇ ਸਰ। ਸਚ ਸਰੋਵਰ ਸਾਚਾ ਜਾਣ। ਅੰਤਰ ਆਤਮ ਕਰ ਇਸ਼ਨਾਨ। ਸੋਹੰ ਮੰਤਰ ਜਪ ਮਿਲੇ ਭਗਵਾਨ। ਬੈਠਾ ਰਹੇ ਸਦ ਇਕੰਤਰ, ਏਕਾ ਲਗਨ ਹਰਿ ਚਰਨ ਧਿਆਨ। ਆਪ ਬਣਾਏ ਤੇਰੀ ਬਣਤਰ, ਦੇਵੇ ਦਰਸ ਹਰਿ ਦਇਆਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਚੁਕਾਏ ਜਮ ਕੀ ਕਾਨ। ਜਮ ਜਮਦੂਤ ਨਾ ਆਵਣ ਨੇੜੇ। ਹਰਿ ਸਾਚਾ ਜਿਸ ਵਸੇ ਖੇੜੇ। ਆਪ ਮਿਟਾਏ ਚੁਰਾਸੀ ਗੇੜੇ। ਸਾਚੇ ਸ਼ਬਦ ਬੰਧਾਏ ਬੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਸਚ ਨਬੇੜੇ। ਭਗਤ ਭੰਡਾਰਾ ਆਪ ਚਲਾਇਆ। ਗੁਰਮੁਖ ਸਾਚੇ ਸੇਵਾ ਲਾਇਆ। ਅੰਨ ਦਾਨ ਜਿਸ ਜਨ ਕਰਾਇਆ। ਤਨ ਮਨ ਹਰਿ ਹਰਾ ਕਰਾਇਆ। ਸਾਚਾ ਧੰਨ ਹਰਿ ਝੋਲੀ ਪਾਇਆ। ਆਤਮ ਜਨ ਸਰਬ ਕਢਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਤੁਟ ਭੰਡਾਰਾ ਆਪ ਰਖਾਇਆ। ਗੁਰ ਸੰਗਤ ਸੇਵਾ ਕਰੀ ਵਿਚਾਰ। ਮਾਨਸ ਜਨਮ ਲਿਆ ਸੁਧਾਰ। ਪੰਚਮ ਜੇਠ ਪ੍ਰਭ ਸਾਚੀ ਦੱਸੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਾਏ ਤਾਰ। ਸੇਵਕ ਸੇਵਾ ਕਰੀ ਪਿਆਰੀ। ਸਾਚਾ ਨਾਮ ਮਿਲੇ ਨਾਮ ਖੁਮਾਰੀ। ਸ਼ਾਹੋ ਸ਼ਬਦ ਸਚ ਅਟਾਰੀ। ਜਿਥੇ ਵਸੇ ਹਰਿ ਮੁਰਾਰੀ। ਓਥੇ ਹੋਏ ਨਾ ਰੈਣ ਅੰਧਿਆਰੀ। ਏਕਾ ਜੋਤ ਜਗੇ ਨਿਰੰਕਾਰੀ। ਬੈਠਾ ਅਡੋਲ ਆਪ ਗਿਰਧਾਰੀ। ਝਿਲਮਿਲ ਝਿਲਮਿਲ ਹੋਇਆ ਵੇਖੋ ਰੰਗ ਰੰਗੀ ਕਰਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਸੱਚਾ ਦਰਬਾਰੀ। ਸਚਖੰਡ ਸਚ ਅਰਦਾਸਾ। ਤੀਨ ਲੋਕ ਹਰਿ ਰੱਖੇ ਵਾਸਾ। ਖੰਡ ਬ੍ਰਹਿਮੰਡ ਵਿਚ ਵਰਭੰਡ ਜੀਵ ਜੰਤ ਦੇਹ ਵਿਚ ਨਿਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਬੰਦ ਖੁਲਾਸਾ। ਸੇਵਾ ਘਾਲੀ ਪ੍ਰਭ ਸਾਚਾ ਬਣੇ ਆਪੇ ਪਾਲੀ। ਗੁਰਸਿਖਾਂ ਕਰੇ ਦਿਵਸ ਰੈਣ ਸੁਖਾਲੀ। ਆਤਮ ਜੋਤੀ ਆਪ ਜਗਾਏ ਜਿਉਂ ਕੱਤਕ ਵਿਚ ਦੀਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਵਾਲੀ। ਆਤਮ ਜੋਤੀ ਆਪੇ ਬਾਲੇ। ਗੁਰ ਸੰਗਤ ਦਰ ਸੇਵਾ ਘਾਲੇ। ਚਰਨ ਪ੍ਰੀਤੀ ਨਿਭੇ ਨਾਲੇ। ਆਪਣੀ ਗੋਦ ਆਪ ਉਠਾਲੇ। ਆਪਣਾ ਬਿਰਦ ਪ੍ਰਭ ਸਾਚਾ ਆਪ ਸੰਭਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਦ ਵਸੇ ਨਾਲੇ। ਸੇਵਕ ਸੇਵਾ ਕਰਮ ਕਮਾਇਆ। ਸਾਚਾ ਧਰਮ ਜਗਤ ਰਖਾਇਆ। ਮਾਨਸ ਜਨਮ ਸੁਫਲ ਕਰਾਇਆ। ਪੰਜ ਜੇਠ ਦਿਵਸ ਮਨਾਇਆ। ਧੰਨ ਧੰਨ ਧੰਨ ਗੁਰਸਿਖ ਜਿਸ ਆਏ ਦਰਸ਼ਨ ਪਾਇਆ। ਉਜਲ ਹੋਏ ਮੁੱਖ, ਧਰਮ ਰਾਏ ਨਾ ਦਏ ਸਜਾਇਆ। ਸਭ ਉਤਾਰੇ f਼ਤ੍ਰਸ਼ਨਾ ਭੁੱਖ, ਸੋਹੰ ਸਾਚਾ ਵਾਸ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਆਸ ਆਪ ਕਰਾਇਆ। ਗੁਰ ਸੰਗਤ ਦਰ ਸੇਵਾ ਕੀਨੀ। ਕਲਜੁਗ ਰੈਣ ਬਣਾਈ ਸਾਚੀ ਭੀਨੀ। ਧੰਨ ਧੰਨ ਧੰਨ ਗੁਰਸਿਖ ਤੇਰਾ ਮੁਖੜਾ, ਪ੍ਰਭ ਅਬਿਨਾਸ਼ੀ ਰਸਨਾ ਚੀਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਤ ਦਰ ਸਾਚੇ ਦੀਨੀ। ਦੇਵੇ ਦਾਤ ਦਇਆ ਹਰਿ ਦਾਨ। ਮੰਗਿਆ ਇਕ ਦਾਤਾ ਭਗਵਾਨ। ਅੰਤਮ ਅੰਤ ਆਪ ਮੁਕਾਏ ਜਮ ਕੀ ਕਾਨ। ਡੰਨ ਨਾ ਲੱਗੇ ਵਿਚ ਜਹਾਨ। ਗੁਰਸਿਖਾਂ ਸੇਵਾ ਪ੍ਰਭ ਲਾਈ ਲੇਖੇ, ਸ੍ਰਿਸ਼ਟ ਸਬਾਈ ਪਈ ਵੇਖੇ, ਪੰਚਮ ਜੇਠ ਵਾਲੀ ਦੋ ਜਹਾਨ। ਗੁਰਸਿਖ ਪ੍ਰਭ ਲਾਏ ਲੇਖੇ। ਪ੍ਰਭ ਦਰ ਆਏ ਦਰਸ ਨੇਤਰ ਪੇਖੇ। ਅਗਿਆਨ ਅੰਧੇਰ ਮਿਟਾਏ ਭਰਮ ਭੁਲੇਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਲਾਇਆ ਲੇਖੇ। ਭਰਮ ਭੁਲੇਖਾ ਦੇਵੇ ਕੱਢ। ਕਰੇ ਸੁਖਾਲੇ ਕਾਇਆ ਹੱਡ। ਪ੍ਰਭ ਅਬਿਨਾਸ਼ੀ ਬਾਹੋਂ ਪਕੜ ਬਾਹਰ ਦੇਵੇ ਕੱਢ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਪ੍ਰਗਟਾਈ। ਸਾਚਾ ਲੜ ਨਾ ਦੇਣਾ ਛੱਡ। ਸਾਚਾ ਲੜ ਨਾ ਛੱਡਣਾ। ਆਪਣਾ ਕੀਆ ਆਪੇ ਵੱਢਣਾ। ਸਾਚੋ ਸਾਚਾ ਸਚ ਪ੍ਰਭ ਸੋਹੰ ਵਿਚ ਮਾਤ ਦੇ ਗੱਢਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਦਾਨ ਨਾਮ ਗੁਰਮੁਖਾਂ ਵੰਡਣਾ। ਵੰਡ ਵੰਡਾਇਆ ਸਾਚਾ ਨਾਮ। ਆਤਮ ਠੰਡਾ ਕਰਾਇਆ ਪੂਰਨ ਹੋਏ ਕਾਮ। ਸੋਹੰ ਸਾਚੀ ਗੰਢ ਪੱਲੇ ਬੰਧਾਇਆ, ਘਰ ਸਾਚੇ ਆਇਆ ਸ਼ਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕੀਆ ਕਾਮ। ਪੂਰਨ ਕਾਮਾ, ਪੂਰਨ ਰਾਮਾ, ਪੂਰਨ ਸ਼ਾਮਾ। ਜੋਤ ਸਰੂਪੀ ਪਹਰਿਆ ਬਾਣਾ। ਸੋਹੰ ਦੇਵੇ ਵਾਲੀ ਦੋ ਜਹਾਨਾਂ। ਸਤਿਜੁਗ ਸਾਚਾ ਇਕ ਨਿਸ਼ਾਨਾ। ਗੁਰਸਿਖਾਂ ਹੱਥ ਬੱਧਾ ਗਾਨਾ। ਜੋਤੀ ਜੋਤ ਕਰੇ ਪ੍ਰਕਾਸ਼ ਕੋਟਨ ਕੋਟ ਭਾਨਾ। ਕਦੇ ਨਾ ਹੋਏ ਕਲਜੁਗ ਨਾਸ, ਜਿਸ ਜਨ ਰਸਨਾ ਗਾਣਾ। ਮਿਲਿਆ ਹਰਿ ਪੁਰਖ ਅਬਿਨਾਸ਼ੀ, ਜੋਤ ਸਰੂਪੀ ਮੇਲ ਮਿਲਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਸਚਖੰਡ ਨਿਵਾਸ ਰਖਾਣਾ। ਹਰਿ ਹਰਿ ਹਰਿ ਦਰ ਮੰਗਲ ਗਾਇਆ। ਪ੍ਰਭ ਅਬਿਨਾਸ਼ੀ ਸਾਚਾ ਪਾਇਆ। ਜੋ ਜਨ ਹੋਏ ਦਾਸਨ ਦਾਸੀ, ਪ੍ਰਭ ਸਾਚਾ ਦਇਆ ਕਮਾਇਆ। ਪ੍ਰਗਟ ਜੋਤ ਘਨਕਪੁਰ ਵਾਸੀ, ਆਪਣਾ ਦਰਸ ਦਿਖਾਇਆ। ਰੂਪ ਰੰਗ ਨਾ ਰੇਖ ਰਖਾਸੀ, ਜੋਤ ਸਰੂਪੀ ਗੁਰਸਿਖ ਸਮਾਇਆ। ਸ਼ਬਦ ਸਰੂਪੀ ਵੇਖ ਵਖਾਸੀ, ਆਤਮ ਸਾਚੀ ਬੂਝ ਬੁਝਾਇਆ। ਗੁਰਮੁਖ ਸਾਚਾ ਪ੍ਰਭ ਦਰ ਪਾਸੀ, ਸਾਚਾ ਲਹਿਣਾ ਲੈਣ ਜੋ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਆਪ ਚੁਕਾਇਆ। ਸਾਧ ਸੰਗਤ ਸਦ ਸਦ ਸਦ ਵਧਾਈ। ਪੰਚਮ ਜੇਠ ਹਰਿ ਦਰ ਤੇ ਆਈ। ਅਸਟਮ ਨੂੰ ਹਰਿ ਵਿਦਾ ਕਰਾਈ। ਹਉਮੇ ਮਮਤਾ ਰੋਗ ਗਵਾਈ। ਤ੍ਰਿਖਾ ਤ੍ਰਿਸ਼ਨਾ ਆਪ ਬੁਝਾਈ। ਕਾਹਨਾ ਕ੍ਰਿਸ਼ਨਾ ਜੋਤ ਪ੍ਰਗਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਵਿਦਾ ਕਰਾਈ। ਗੁਰ ਸੰਗਤ ਜਾਏ ਆਪਣੇ ਘਰ। ਪ੍ਰਭ ਅਬਿਨਾਸ਼ੀ ਦੇਵੇ ਸਾਚਾ ਵਰ। ਕਰ ਦਰਸ ਕਲ ਜਾਓ ਤਰ। ਜੋ ਦਰ ਆਏ ਨਾਰੀ ਨਰ। ਬਿਰਧਾਂ ਬਾਲਾਂ ਮਿਲਿਆ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਇਕ ਦਿਸਾਏ ਸਾਚਾ ਸਰ। ਸਾਚਾ ਤੀਰਥ ਚਰਨੀ ਨਹਾਵਣਾ। ਚਰਨ ਧੂੜ ਲੈ ਮਸਤਕ ਲਾਵਣਾ। ਸੋਹੰ ਸਾਚਾ ਰਸਨਾ ਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਜਾਏ ਨਾ ਮਨੋਂ ਭੁਲਾਵਣਾ। ਘਰ ਘਰ ਝੂਠੇ ਧੰਦੇ। ਪੂਰੇ ਤੋਲ ਤੁਲਣਾ, ਆਤਮ ਅੰਧੇ। ਕਲਜੁਗ ਮਾਇਆ ਵਿਚ ਨਾ ਰੁਲਣਾ, ਨਾ ਹੋਇਣ ਭਾਗ ਮੰਦੇ। ਸਚ ਦਵਾਰ ਪ੍ਰਭ ਦਾ ਖੁਲ੍ਹਣਾ, ਰਹਿਣ ਨਾ ਦੇਵੇ ਪਾਪੀ ਗੰਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਰਨ ਲਗਾਏ ਆਪ ਬਣਾਏ ਸਾਚੇ ਬੰਦੇ। ਬੰਦੀ ਤੋੜ ਤੋੜੇ ਅਭਿਮਾਨਾ। ਆਪ ਦਿਸਾਏ ਸਚ ਟਿਕਾਣਾ। ਜਿਥੇ ਵਸੇ ਆਪ ਭਗਵਾਨਾ। ਜੋਤ ਸਰੂਪੀ ਇਕ ਅਸਥਾਨਾ। ਦਿਵਸ ਰੈਣ ਇਕ ਰੰਗ ਰੰਗਾਣਾ। ਗੁਰਮੁਖ ਸਾਚੇ ਲਹਿਣਾ ਲੈਣ, ਹਰਿ ਚਰਨ ਪ੍ਰੀਤੀ ਸੇਵ ਕਮਾਣਾ। ਦਰਸ ਪੇਖੇ ਹਰਿ ਸਾਚੇ ਨੈਣ, ਪ੍ਰਭ ਅਬਿਨਾਸ਼ੀ ਭੁੱਲ ਨਾ ਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਸਨਾ ਗਾਣਾ। ਭਰਮ ਭੁਲੇਖਾ ਵਿਚ ਨਾ ਭੁਲਣਾ। ਕਲਜੁਗ ਮਾਇਆ ਵਿਚ ਨਾ ਰੁਲਣਾ। ਕਲਜੁਗ ਅੰਧੇਰ ਏਕਾ ਝੁਲਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਬਖ਼ਸ਼ੇ ਜੋ ਦਰ ਆਏ ਬਖ਼ਸ਼ਾਏ ਭੁੱਲਣਾ। ਭੁੱਲਿਆ ਰੁੱਲਿਆ ਆਏ ਦਰ। ਪ੍ਰਭ ਅਬਿਨਾਸ਼ੀ ਪਕੜੇ ਲੜ। ਦਰ ਦਵਾਰੇ ਅੱਗੇ ਖੜ। ਕਿਲ੍ਹਾ ਕੋਟ ਤੋੜੇ ਤੇਰਾ ਹੰਕਾਰੀ ਗੜ੍ਹ। ਕਰੇ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਕੀ ਪੌੜੀ ਜਾਏ ਚੜ੍ਹ। ਹਰਿ ਕੀ ਪੌੜੀ ਸਚ ਅਸਥਾਨਾ। ਏਕਾ ਘਰ ਏਕਾ ਟਿਕਾਨਾ। ਏਕਾ ਦਰ ਇਕ ਭਗਵਾਨਾ। ਏਕਾ ਸਰ ਇਕ ਇਸ਼ਨਾਨਾ। ਏਕਾ ਦਰ ਏਕਾ ਦਾਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਮੇਲ ਮਿਲਾਣਾ। ਧੀਰਜ ਸਤਿ ਸੰਤੋਖ ਗਿਆਨ। ਪ੍ਰਭ ਅਬਿਨਾਸ਼ੀ ਸਾਚਾ ਮਾਨ। ਕਲਜੁਗ ਭੁਲਿਆ ਜੀਵ ਨਿਧਾਨ। ਵੇਲੇ ਅੰਤ ਨਾ ਬਣੀ ਬਾਲ ਅੰਞਾਣ। ਸ਼ਬਦ ਸਰੂਪੀ ਵੱਜੇ ਬਾਣ। ਬੇਮੁਖਾਂ ਪ੍ਰਭ ਦੇਵੇ ਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਥੇ ਵਸੇ ਸਾਚਾ ਕਾਹਨ। ਕਾਹਨ ਘਨਈਆ ਨੈਣ ਮੁਧਾਰਾ। ਸਾਚੀ ਜੋਤ ਸਚ ਪਸਾਰਾ। ਇਕ ਰੰਗ ਰੂਪ ਏਕੰਕਾਰਾ। ਸਤਿ ਸਰੂਪ ਸਚ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੰਗ ਅਨੂਪ ਅਪਰ ਅਪਾਰਾ। ਅਪਰ ਅਪਾਰ ਅੰਤਰ ਜਾਨਤ। ਗੁਰਮੁਖ ਸਾਚੇ ਹਰਿ ਸਾਚਾ ਮਾਨਤ। ਵੇਲੇ ਅੰਤ ਪ੍ਰਭ ਸਾਚਾ ਕਰੇ ਪਛਾਨਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਆਪਣੀ ਆਨਤ। ਆਪ ਰਖਾਏ ਆਪਣੀ ਆਨਾ। ਸਚ ਸੁੱਚ ਦਾ ਮੀਂਹ ਬਰਸਾਨਾ। ਜੂਠ ਝੂਠ ਸਭ ਨਸ਼ਟ ਕਰਾਣਾ। ਰੰਗ ਅਨੂਠ ਇਕ ਚੜ੍ਹਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗਾਣਾ। ਏਕਾ ਏਕ ਏਕਾ ਟੇਕ। ਏਕਾ ਬੁੱਧ ਕਰੇ ਬਬੇਕ। ਏਕਾ ਕਲਜੁਗ ਮਾਇਆ ਨਾ ਲਾਗੇ ਸੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਨੇਤਰ ਪੇਖ। ਮਾਇਆ ਅਗਨ ਨਾ ਲਾਗੇ ਤਨ। ਦੁੱਖੀਆ ਹੋਏ ਨਾ ਆਤਮ ਮਨ। ਧਰਮ ਰਾਏ ਨਾ ਲਾਏ ਡੰਨ। ਬੇਮੁਖ ਜੀਵ ਆਤਮ ਹੋਈ ਅੰਨ੍ਹ। ਝੂਠ ਭਾਂਡੇ ਪ੍ਰਭ ਸਾਚਾ ਦੇਵੇ ਭੰਨ। ਗੁਰਸਿਖਾਂ ਬੇੜਾ ਦੇਵੇ ਬੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਬਣਾਏ ਸਾਚੇ ਜਨ। ਜਨ ਬਣਾਇਆ, ਤਨ ਵਸਾਇਆ, ਮਨ ਮਨਾਇਆ, ਧੀਰ ਧਰਾਇਆ। ਸੋਹੰ ਸਾਚਾ ਤੀਰ ਚਲਾਇਆ। ਅੰਮ੍ਰਿਤ ਸਾਚਾ ਸੀਰ ਪਿਆਇਆ। ਹਉਮੇ ਵਿਚੋਂ ਪੀੜ ਕਢਾਇਆ। ਵਡ ਵਡ ਸੂਰਬੀਰ ਆਪ ਅਖਵਾਇਆ। ਗੁਰਮੁਖਾਂ ਦੇਵੇ ਧੀਰ, ਏਕਾ ਧਿਆਨ ਚਰਨ ਲਗਾਇਆ। ਕਲਜੁਗ ਅੰਤਮ ਨਾ ਲੱਥਣ ਚੀਰ, ਪ੍ਰਭ ਅਬਿਨਾਸ਼ੀ ਹੋਏ ਸਹਾਇਆ। ਆਪੇ ਕੱਟੇ ਗੁਰਮੁਖ ਤੇਰੀ ਭੀੜ। ਆਪ ਆਪਣਾ ਸਿਰ ਹੱਥ ਟਿਕਾਇਆ। ਸੋਹੰ ਬੱਧੀ ਸਾਚੀ ਬੀੜ, ਸਤਿਜੁਗ ਬੇੜਾ ਆਪ ਚਲਾਇਆ। ਬੇਮੁਖਾਂ ਹਰਿ ਜਾਏ ਪੀੜ, ਸਤਿਜੁਗ ਸਾਚੇ ਦਿਸ ਨਾ ਆਇਆ। ਕਿਆ ਹਸਤ ਕਿਆ ਕੀੜ, ਸ੍ਰਿਸ਼ਟ ਸਬਾਈ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਸਰੂਪੀ ਜਾਮਾ ਪਾਇਆ। ਜਾਮਾ ਪਾਏ, ਜਗਤ ਜਗਾਏ, ਸ਼ਬਦ ਚਲਾਏ, ਵਕਤ ਸੁਹਾਏ, ਭਗਤ ਉਠਾਏ, ਦਰਸ ਦਿਖਾਏ, ਤ੍ਰਿਖਾ ਬੁਝਾਏ, ਸਾਚਾ ਨਾਮ ਭਿਛਿਆ ਪਾਏ। ਆਤਮ ਵਿਖਾ ਸਰਬ ਲੁਹਾਏ। ਆਤਮ ਤ੍ਰਿਸ਼ਨਾ ਆਪ ਬੁਝਾਏ। ਨੇਤਰ ਪੇਖ ਦੁੱਖ ਰੋਗ ਮਿਟਾਏ। ਵੇਖਾ ਵੇਖ ਕੋਈ ਭੁੱਲ ਨਾ ਜਾਏ। ਕਲਜੁਗ ਮਾਇਆ ਵਿਚ ਕੋਈ ਰੁਲ ਨਾ ਜਾਏ। ਅੰਮ੍ਰਿਤ ਆਤਮ ਹਰਿ ਸਾਚਾ ਦੇਵੇ ਡੁੱਲ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰੇ ਤੋਲ ਤੁਲਾਏ। ਪੂਰੇ ਤੋਲ ਸਾਚਾ ਕੰਡਾ। ਆਪ ਤੁਲਾਏ ਖੰਡ ਬ੍ਰਹਿਮੰਡ ਸਰਬ ਵਰਭੰਡਾ। ਆਪਣੇ ਹੱਥ ਉਠਾਏ ਸੋਹੰ ਸਾਚਾ ਡੰਡਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦੇਵੀ ਦੇਵ ਵਡ ਚੰਡ ਪ੍ਰਚੰਡਾ। ਸਾਚਾ ਤੋਲਾ ਏਕਾ ਧਾਰਨ। ਹਰਿ ਅਬਿਨਾਸ਼ੀ ਭਗਤ ਉਧਾਰਨ। ਘਨਕਪੁਰ ਵਾਸੀ ਪਾਵੇ ਸਾਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਬਣਾਏ ਆਪ ਸੱਚੀ ਸਰਕਾਰਨ। ਸਤਿਜੁਗ ਬਣੇ ਸੱਚੀ ਸਰਕਾਰਾ। ਆਪੇ ਦੱਸੇ ਸਚ ਵਿਹਾਰਾ। ਸਚ ਸੁੱਚ ਦਰ ਕਰੇ ਵਪਾਰਾ। ਕਰਮ ਧਰਮ ਦਾ ਇਕ ਜੈਕਾਰਾ। ਸਿਦਕੀ ਸਰਦਾਰ ਊਚ ਅਪਾਰਾ। ਸਾਚੇ ਤਖ਼ਤ ਬੈਠੇ ਆਪ ਹੋਏ ਸਿਕਦਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਆਪਣੇ ਛਤਰ ਝੁਲਾਰਾ। ਸਚ ਸੁੱਚ ਕਰੇ ਸਿਕਦਾਰ। ਕੂੜ ਕੜਾਵੇ ਦੇਵੇ ਮਾਰ। ਅਗਨ ਕੁੰਡ ਵਿਚ ਦੇਵੇ ਡਾਰ। ਸ਼ਬਦ ਖੰਡਾ ਉਠਾਵੇ ਦੋ ਧਾਰ। ਪ੍ਰਭ ਸਾਚਾ ਜੋ ਜਨ ਸਰਨੀ ਲਾਗੇ, ਅੰਤਮ ਅੰਤ ਉਤਰੇ ਪਾਰ। ਬੇਮੁਖ ਦਰ ਤੇ ਜਾਇਣ ਭਾਗੇ, ਪ੍ਰਭ ਸਾਚਾ ਕਰੇ ਖਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੰਚਮ ਪੰਚਾਇਤ ਕਰੇ ਸਰਕਾਰ। ਚਰਨ ਮਜਨ ਰਾਮ ਮੁਰਾਰੀ। ਕਿਰਪਾ ਕਰੇ ਆਪ ਗਿਰਧਾਰੀ। ਗੁਰ ਸੰਗਤ ਦਰ ਆਏ ਤਾਰੀ। ਦੇਵੇ ਨਾਮ ਰੰਗਤ ਸ਼ਬਦ ਖੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕ ਅਧਾਰੀ। ਸਰਬ ਜੀਆਂ ਹਰਿ ਸਾਚਾ ਗਾਇਆ। ਪ੍ਰਗਟ ਹੋ ਹਰਿ ਦਰਸ ਦਿਖਾਇਆ। ਗੁਰਸਿਖ ਸੇਵਾ ਲੇਖੇ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰ ਘਰ ਸਾਚੇ ਭੋਗ ਲਗਾਇਆ। ਲੱਗੇ ਭੋਗ ਭਗਤ ਦਵਾਰ। ਆਤਮ ਖੋਲ੍ਹੇ ਤਨ ਕਵਾੜ। ਬੇਮੁਖਾਂ ਕਾਇਆ ਹੋਈ ਉਜਾੜ। ਕਲਜੁਗ ਝੂਠੇ ਲੱਗੇ ਰਹਿਣ ਝਾੜ। ਗੁਰਮੁਖਾਂ ਸੋਹੰ ਸ਼ਬਦ ਕਰਾਏ ਸਾਚੀ ਵਾੜ। ਸ਼ਬਦ ਮਾਰ ਪ੍ਰਭ ਸਾਚਾ ਦੇਵੇ ਝਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਗੁਰਸਿਖ ਸਾਚੇ ਲਾੜ। ਲਾਏ ਭੋਗ ਭਗਤ ਅਧਾਰੀ। ਦਰ ਘਰ ਆਏ ਪੈਜ ਸਵਾਰੀ। ਕਾਹਨਾ ਕ੍ਰਿਸ਼ਨਾ ਹਰਿ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਅੱਠੇ ਪਹਿਰ ਚਿੱਟੇ ਅਸਵ ਅਸਵਾਰੀ। ਸ਼ਬਦ ਅਧਾਰਾ ਅਸਵ ਅਸਵਾਰਾ। ਜੋਤ ਅਕਾਰਾ ਵਿਚ ਸੰਸਾਰਾ। ਤੀਨ ਲੋਕ ਕਰੇ ਚਰਨ ਪਨਿਹਾਰਾ। ਮਾਤ ਪਤਾਲ ਅਕਾਸ਼ ਏਕਾ ਰੰਗ ਰੰਗੇ ਕਰਤਾਰਾ। ਗੁਰਮੁਖਾਂ ਸੋਹੰ ਦੇਵੇ ਸ਼ਬਦ ਅਧਾਰਾ। ਬੇਮੁਖਾਂ ਪ੍ਰਭ ਸਾਚਾ ਕਰੇ ਨਾਸ ਗੁਰਮੁਖਾਂ ਆਤਮ ਨਾਮ ਭਰੇ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਸਿਖਾਂ ਆਪ ਬਣੇ ਵਰਤਾਰਾ। ਭੋਗ ਲਗਾਇਆ ਹਰਿ ਹਰਿ ਭਗਵੰਤ। ਗੁਰਸਿਖਾਂ ਚੋਗ ਚੁਗਾਏ, ਆਪ ਬਣਾਏ ਸਾਚੀ ਬਣ਼ਤ। ਆਪ ਆਪਣੀ ਜੋਤ ਜਗਾਏ, ਬੇਮੁਖ ਭੁੱਲੇ ਸਰਬ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਹਰਿ ਸਾਚਾ ਕੰਤ। ਭੋਗ ਭਗਤ ਘਰ ਲੱਗੇ। ਆਤਮ ਜੋਤੀ ਸਾਚੀ ਜਗੇ। ਸ਼ਬਦ ਅੰਧੇਰੀ ਏਕਾ ਵਗੇ। ਸ੍ਰਿਸ਼ਟ ਸਬਾਈ ਦਗੇ। ਗੁਰਮੁਖ ਸਾਚੇ ਪ੍ਰਭ ਚਰਨੀ ਲੱਗੇ। ਬੈਕੁੰਠ ਨਿਵਾਸੀ ਲਾਏ ਅੱਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸੀਸ ਨਿਵਾਏ ਪੱਗੇ। ਕਰ ਕਿਰਪਾ ਹਰਿ ਮੇਲ ਮਿਲਾਇਆ। ਰੰਗ ਰੰਗੀਲਾ ਮਾਧਵ ਪਾਇਆ। ਜਿਉਂ ਜਾਦਵ ਵਿਚ ਕ੍ਰਿਸ਼ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਜਾਮਾ ਧਾਰੇ ਹਰਿ ਹਰਿ ਗੋਬਿੰਦਾ। ਆਪ ਮਿਟਾਏ ਸਗਲੀ ਚਿੰਦਾ। ਬੇਮੁਖ ਦੇ ਸਜਾਏ, ਦਰ ਘਰ ਸਾਚੇ ਆਏ ਕਰਨ ਜੋ ਨਿੰਦਾ। ਗੁਰਸਿਖਾਂ ਮਾਣ ਦਵਾਏ, ਆਪ ਮਿਟਾਏ ਸਾਚੀ ਚਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਮਰਗਿੰਦਾ। ਵਡ ਮਰਗਿੰਦਾ ਦਰਸ ਦਿਖੰਦਾ, ਵਕਤ ਸੁਹੰਦਾ, ਭਗਤ ਤਰੰਦਾ, ਮਾਨਸ ਜਨਮ ਸੁਫਲ ਕਰੰਦਾ, ਸੋਹੰ ਸ਼ਬਦ ਹਰਿ ਹਰਿ ਚਲੰਦਾ। ਦਰ ਘਰ ਸਾਚੇ ਰਹਿਣ ਨਾ ਪਾਏ, ਮਦਿਰਾ ਮਾਸੀ ਗੰਦਾ। ਆਪੇ ਦੇ ਸਜਾਏ, ਧਰਮ ਰਾਏ ਨੇ ਪਾਇਆ ਫੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਭੁਲਾਏ ਆਤਮ ਹੋਏ ਅੰਧਾ। ਆਤਮ ਅੰਧਾ ਅੰਧ ਅੰਧਿਆਰਾ। ਕੂੜਾ ਹੋਏ ਸਰਬ ਪਸਾਰਾ। ਮਾਨਸ ਜਨਮ ਆਪਣਾ ਹਾਰਾ। ਭੁੱਲਿਆ ਹਰਿ ਸਾਚਾ ਕਰਤਾਰਾ। ਅੰਮ੍ਰਿਤ ਡੁੱਲਿਆ ਸਚ ਭਤਾਰਾ। ਕਲਜੁਗ ਮਾਇਆ ਦੇ ਵਿਚ ਰੁਲਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਪਾਏ ਤੇਰੀ ਸਾਰਾ। ਸਰਨ ਤੇਰੀ ਜਾਣੇ ਕੋਇ। ਦੋ ਜਹਾਨੀ ਬੈਠ ਰੋਏ। ਪਾਪਾਂ ਮੈਲ ਕਵਣ ਧੋਏ। ਜਮ ਜਮਦੂਤ ਸੀਖਾ ਵਿਚ ਨੈਣ ਪਰੋਏ। ਸੰਗੀ ਸਾਥੀ ਹੋਇ ਨਾ ਕੋਇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਹਾਈ ਆਪੇ ਹੋਏ। ਬੇਮੁਖ ਝੂਠਾ ਜਗਤ ਵਿਹਾਰਾ। ਗੁਰਮੁਖ ਸਾਚੇ ਏਕਾ ਸਾਚਾ ਗੁਰ ਦਰਬਾਰਾ। ਆਓ ਦਰ ਕਲ ਜਾਓ ਤਰ ਚਰਨ ਕਰ ਨਿਮਸਕਾਰਾ। ਆਵਣ ਜਾਵਣ ਚੁੱਕੇ ਡਰ, ਹਰਿ ਦੇਵੇ ਚਰਨ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ ਅਧਾਰਾ। ਨਾਮ ਅਧਾਰੀ, ਸਤਿਜੁਗ ਤਾਰੀ, ਕਰੇ ਆਤਮਕਾਰੀ, ਜਾਵੇ ਤਾਰੀ, ਆਏ ਦਰਬਾਰੀ, ਆਤਮ ਦੇਵੇ ਨਾਮ ਖ਼ੁਮਾਰੀ। ਭਵ ਸਾਗਰ ਤੋਂ ਪਾਰ ਉਤਾਰੀ। ਕਾਇਆ ਗਾਗਰ ਜੋਤ ਅਪਾਰੀ। ਚਿੱਟੀ ਚਾਦਰ ਸ਼ਬਦ ਪਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਾਏ ਆਪੇ ਸਾਰੀ। ਚਿੱਟੀ ਚਾਦਰ ਚੰਦ ਚੰਦਰਾਇਣ। ਚੰਦ ਚੰਦਰਮਾ ਵੇਖੇ ਨੈਣ। ਤੀਜੀ ਰਲੇ ਨਾਲ ਭਿੰਨੜੀ ਰੈਣ। ਪੰਚਮ ਜੇਠ ਮਿਲ ਤਿੰਨੇ ਬਹਿਣ। ਆਪ ਬਣਾਏ ਭਾਈ ਭੈਣ। ਸਾਚਾ ਲਾਹਾ ਆਪੇ ਲੈਣ। ਗੁਰਮੁਖ ਸਾਚੇ ਸੰਤ ਜਨ ਪ੍ਰਭ ਅਬਿਨਾਸ਼ੀ ਰਸਨਾ ਕਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਘਰ ਘਰ ਪਵਾਏ ਵੈਣ। ਚੰਦ ਚੰਦਰਮਾ ਸੀਤਲ ਧਾਰੀ। ਰਥ ਰਥਵਾਹੀ ਸਚ ਅਸਵਾਰੀ। ਭਵ ਸਾਗਰ ਵਿਚੋਂ ਜਾਏ ਤਾਰੀ। ਵੇਲੇ ਅੰਤ ਨਾ ਆਏ ਹਾਰੀ। ਕਿਰਪਾ ਕਰੇ ਆਪ ਬਨਵਾਰੀ। ਸਤਿਜੁਗ ਸਾਚੇ ਫੇਰ ਦੇਵੇ ਸਿਕਦਾਰੀ। ਸੀਤਲ ਸੀਤਲਾ ਹੋਵੇ ਭਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗਿਆ ਇਕ ਸੱਚਾ ਦਰਬਾਰੀ। ਸੂਰਜ ਤਪ ਅਗਰ ਅਘਾਏ। ਕਲਜੁਗ ਪਾਪ ਰਿਹਾ ਤਪਾਏ। ਪ੍ਰਭ ਸਾਚੇ ਦੀ ਆਏ ਸਰਨਾਏ। ਕਰੇ ਬੇਨੰਤੀ ਸੁਣੋ ਹਰਿ ਰਾਏ। ਜੂਠ ਝੂਠ ਦਾ ਨਸ਼ਟ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਆਪਣਾ ਖੇਲ ਆਪ ਵਰਤਾਏ। ਸੂਰ ਸੂਰੀਆ ਭਾਨਣ ਭਾਣਾ। ਮੰਗੇ ਦਰ ਏਕਾ ਦਾਨਾ। ਕਲਜੁਗ ਜੀਵ ਪਾਪੀ ਹਰ, ਭੁੱਲਿਆ ਜਿਨ੍ਹਾਂ ਹਰਿ ਭਗਵਾਨਾ। ਧਰਮ ਮਾਤ ਵਿਚ ਆਵੇ ਡਰ, ਜੋਤੀ ਜੋਤ ਹਰਿ ਆਪ ਲਗਾਣਾ। ਦਰ ਦਵਾਰੇ ਆਏ ਖੜ, ਕਿਰਪਾ ਕਰੇ ਹਰਿ ਆਪ ਭਗਵਾਨਾ। ਸੂਰਾ ਸੂਰੀਆ ਸੁਣੇ ਪੁਕਾਰ। ਆਪੇ ਲਏ ਥੱਲੇ ਉਤਾਰ। ਅਗਨ ਜੋਤ ਲਏ ਸਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰੇ ਆਪ ਵਿਹਾਰ। ਚੰਦ ਸਿਤਾਰੇ ਸਰਬ ਪੁਕਾਰੇ। ਵੇਖਣ ਜਾਇਣ ਸਰਬ ਦਵਾਰੇ। ਦਿਵਸ ਰੈਣ ਰੈਣ ਦਿਵਸ ਬੇਮੁਖ ਰਹੇ ਝੱਖ ਮਾਰੇ। ਝੂਠੇ ਬੰਦੇ ਪਾਪੀ ਗੰਦੇ ਮਾਇਆ ਧਾਰੀ, ਗਰੀਬਾਂ ਕਰਨ ਖਵਾਰੀ, ਮਹਾਰਾਜ ਸ਼ੇਰ ਸਿੰਘ ਸੁਣੇ ਪੁਕਾਰਾ, ਹਰਿ ਦਾਤਾਰਾ, ਜਾਮਾ ਧਾਰਾ, ਜੋਤ ਸਰੂਪੀ ਕੀਆ ਅਕਾਰਾ। ਸੋਹੰ ਫੜਿਆ ਸ਼ਬਦ ਕਟਾਰਾ। ਚੌਥੇ ਜੁਗ ਆਈ ਹਾਰਾ। ਨਾ ਕੋਈ ਦਿਸੇ ਸ਼ਾਹਦਾਰਾ। ਏਕਾ ਦਿਸੇ ਸਾਚਾ ਹਰਿ ਅਸਵ ਅਸਵਾਰਾ। ਜੋਤ ਸਰੂਪੀ ਸ਼ਬਦ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰੰਜਣ ਨਰ ਨਰਾਇਣ ਨਰ ਅਵਤਾਰਾ। ਤੀਨਾਂ ਲੋਕਾਂ ਸੁਣੇ ਪੁਕਾਰੀ। ਬ੍ਰਹਮਾ ਵਿਸ਼ਨ ਖੜੇ ਦਰਬਾਰੀ। ਦਿਵਸ ਰੈਣ ਕਰਨ ਚਰਨ ਨਿਮਸਕਾਰੀ। ਪ੍ਰਭ ਅਬਿਨਾਸ਼ੀ ਧਰਮ ਮਾਤ ਹੋਈ ਬੜੀ ਖਵਾਰੀ। ਕਲਜੁਗ ਜੀਵ ਆਪਣਾ ਮੂਲ ਗਏ ਹਾਰੀ। ਭਾਈ ਭੈਣਾਂ ਬਣੇ ਵਪਾਰੀ। ਪੈਸਾ ਮੰਗਣ ਕਰਨ ਖ਼ਵਾਰੀ। ਪ੍ਰਭ ਅਬਿਨਾਸ਼ੀ ਗਲੋਂ ਕੱਟ ਜਗਤ ਬਿਮਾਰੀ। ਤੱਟ ਤੀਰਥ ਨਾ ਰਹੇ ਸਹਾਰੀ। ਬੇਮੁਖ ਕਲਜੁਗ ਜੀਵ ਜਿਨ੍ਹਾਂ ਹੱਥ ਮਿਲੀ ਸਿਕਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਪੰਚਮ ਜੇਠ ਆਪਣੇ ਫੜੇ ਹੱਥ ਕਟਾਰੀ। ਸਾਚਾ ਖੰਡਾ ਆਪ ਉਠਾਵਣਾ। ਬੇਮੁਖਾਂ ਨਸ਼ਟ ਕਰਾਵਣਾ। ਧਰਮ ਰਾਏ ਦੇ ਦਰ ਪੁਠੇ ਟੰਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਅੰਗੂਠੇ ਦਰ ਸਾਚੇ ਲਗਾਵਣਾ। ਦਰ ਘਰ ਸਾਚੇ ਲਾਏ ਅੰਗੂਠਾ। ਆਤਮ ਰੰਗ ਚੜ੍ਹਾਏ ਇਕ ਅਨੂਠਾ। ਪੰਚਮ ਜੇਠ ਜੋਤ ਜਗਾ ਹਰਿ ਸਾਚਾ ਤੂਠਾ। ਆਪ ਆਪਣੇ ਹੱਥ ਰਖਾਏ, ਇਕ ਬਣਾਏ ਮੁਠਾ। ਗੁਰਮੁਖ ਸਾਚੇ ਆਪ ਮਨਾਏ, ਜੋ ਦਰ ਆਏ ਰੁੱਠਾ। ਬੇਮੁਖ ਆਪ ਜਲਾਏ ਜਿਉਂ ਅਗਨ ਲਗਾਏ ਭੁੱਠਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੁਕਿਆ ਰਹਿਣ ਨਾ ਦੇਵੇ ਵਿਚ ਗੁਠਾ। ਮਦਨ ਮੂਰਤੀ ਇਕ ਗੋਪਾਲ। ਦੇਵਣਹਾਰ ਹਰਿ ਇਕ ਸਾਚਾ ਭਾਲ। ਝੂਠਾ ਵਣਜ ਮਾਤ ਨਾ ਕਰਨਾ, ਏਕਾ ਬਣਾਏ ਸਾਚਾ ਲਾਲ। ਸਚ ਵਸਤ ਹਰਿ ਏਕਾ ਦੇਵੇ, ਗੁਰਸਿਖ ਘਰ ਰੱਖਣੀ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਸਹਾਈ ਆਪੇ ਵਸੇ ਤੇਰੇ ਨਾਲ। ਸਤਿ ਪ੍ਰਸਾਦ ਲਾਵਣਾ ਮੁਖ। ਪ੍ਰਭ ਦਰ ਗਵਾਵਣਾ ਕਾਇਆ ਦੁੱਖ। ਘਰ ਸਚ ਵਸਾਵਣਾ, ਏਕਾ ਆਤਮ ਸੁਖ। ਭਰਮ ਭੁਲੇਖਾ ਸਾਰਾ ਲਾਹਵਣਾ, ਭੁੱਲ ਨਾ ਜਾਣਾ ਕਿਸੇ ਮਨੁੱਖ। ਪ੍ਰਭ ਅਬਿਨਾਸ਼ੀ ਸਾਚਾ ਗਾਵਣਾ, ਉਜਲ ਕਰਾਏ ਮੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰ ਘਰ ਹਰਿ ਸਾਚਾ ਪਾਇਆ। ਪੰਚਮ ਜੇਠ ਸੁਖਣਾ ਸੁੱਖ। ਸੁੱਖਣਾ ਸੁੱਖੀ ਸੰਗਤ ਸਾਰੀ। ਪੰਚਮ ਜੇਠ ਕਰੀ ਤਿਆਰੀ। ਕਰੀ ਬੇਨੰਤੀ ਸੰਗਤ ਸਾਰੀ। ਸੁਣੇ ਆਪ ਹਰਿ ਅਵਤਾਰੀ। ਪੰਚਮ ਜੇਠ ਪ੍ਰਭ ਸਾਚੇ ਮਾਤ ਜੋਤ ਉਤਾਰੀ। ਗੁਰਸਿਖਾਂ ਜਾਏ ਜਨਮ ਸਵਾਰੀ। ਭਰਮ ਭੁਲੇਖੇ ਦਏ ਨਿਵਾਰੀ। ਜੋ ਜਨ ਆਏ ਸਚ ਦਰਬਾਰੀ। ਕੋਈ ਨਾ ਰਹੇ ਖੜਾ ਦਰ ਅੱਗੇ ਹੰਕਾਰੀ। ਸ਼ਬਦ ਸਰੂਪੀ ਆਪ ਉਠਾਏ ਖੰਡਾ ਦੋ ਧਾਰੀ। ਆਓ ਉਠੋ ਨੇਤਰ ਪੇਖੋ ਚਿੰਤਾ ਕਰੋ ਨਾ ਕੋਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਣੇ ਭੇਖਾਧਾਰੀ। ਭੇਖਾਧਾਰੀ ਨਾ ਲੈਣਾ ਜਾਣ। ਪ੍ਰਭ ਅਬਿਨਾਸ਼ੀ ਕਰੋ ਪਛਾਣ। ਭੁੱਲ ਨਾ ਜਾਣਾ ਜੀਵ ਅੰਞਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ। ਆਤਮ ਹੋਵੇ ਜਿਸ ਹੰਕਾਰਾ। ਉਠੇ ਆਵੇ ਚਲ ਦਵਾਰਾ। ਭਾਂਡਾ ਭਰਮ ਪ੍ਰਭ ਦਏ ਨਿਵਾਰਾ। ਬੂਝ ਬੁਝਾਏ ਆਪ ਗਿਰਧਾਰਾ। ਗੁਰਸਿਖ ਵਸੇ ਚੌਥੇ ਪਦ, ਪ੍ਰਭ ਲਏ ਸੱਦ, ਬੇਮੁਖ ਹੋਏ ਰੱਦ, ਗੁਰਮੁਖ ਸਾਚੇ ਜਾਓ ਗਦ ਗਦ, ਆਪ ਬਹਾਏ ਚਰਨ ਦਵਾਰਾ। ਸੋਹੰ ਪਿਲਾਏ ਸਾਚੀ ਮਦਿ, ਦਿਵਸ ਰੈਣ ਰਹੇ ਖੁਮਾਰਾ। ਏਕਾ ਵੱਜੇ ਸਾਚਾ ਨਦ, ਸਾਚੀ ਧੁਨ ਕਰੇ ਧੁਨਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਅੰਧ ਅਧਿਆਰਾ। ਅੰਧ ਅੰਧਿਆਰਾ ਆਪੇ ਮੇਟੇ। ਗੁਰ ਸੰਗਤ ਹਰਿ ਸ਼ਬਦ ਪੇਟੇ। ਆਪ ਬਣਾਏ ਆਪਣੇ ਬੇਟੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਵਟ ਖੇਟੇ। ਗੁਰ ਸਾਚਾ ਆਤਮ ਮਾਨਾ। ਜੋਤ ਸਰੂਪੀ ਪਵਨ ਸਮਾਨਾ। ਤੀਨ ਲੋਕ ਹਰਿ ਬੂਝ ਬੁਝਾਨਾ। ਸਾਚਾ ਮੇਘ ਸਵਣ ਵਰਸਾਨਾ। ਆਤਮ ਧੁਨ ਸਰਬ ਵਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਸਿਖਾਂ ਸਾਚਾ ਲੇਖ ਲਿਖਾਣਾ। ਗੁਰਸਿਖਾਂ ਸੇਵਾ ਸਾਚੀ ਕੀਤੀ। ਆਪੇ ਦੇਵੇ ਚਰਨ ਪ੍ਰੀਤੀ। ਪ੍ਰਭ ਅਬਿਨਾਸ਼ੀ ਪਰਖੇ ਨੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦੇ ਵਡਿਆਈ, ਸਦਾ ਰਹੇ ਜਗ ਜੀਤੀ। ਸਦਾ ਜਗ ਜੀਵਣਾ, ਅੰਮ੍ਰਿਤ ਪੀਵਣਾ। ਸੋਹੰ ਬੀਜ ਸਾਚਾ ਬੀਜਣਾ। ਤਨ ਪਾਟਾ ਆਵੇ ਘਾਟਾ, ਸੋਹੰ ਧਾਗਾ ਲੈ ਕੇ ਸੀਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਰਸਨਾ ਚਾਟਾ, ਸਦਾ ਸਦਾ ਜਗ ਜੀਵਣਾ। ਸਾਚਾ ਹੱਟ ਸੱਚਾ ਪਸਾਰੀ। ਸਾਚੀ ਵਸਤ ਰੱਖੇ ਅਪਾਰੀ। ਸੌਦਾ ਲੈਣਾ ਵਾਰੋ ਵਾਰੀ। ਜੋ ਜਨ ਆਏ ਚਲ ਦਰਬਾਰੀ। ਪ੍ਰਭ ਬੈਠਾ ਵਡ ਭੰਡਾਰੀ। ਗੁਰਸਿਖ ਮੰਗਣ ਚਰਨ ਦਵਾਰੀ। ਪ੍ਰਭ ਦੇਵਣਹਾਰ ਦਾਤਾਰੀ। ਗੁਰਸਿਖਾਂ ਜਾਏ ਪੈਜ ਸਵਾਰੀ। ਜੋ ਦਰ ਆਏ ਬਿਰਧ ਬਾਲ ਨਰ ਨਾਰੀ। ਕਾਮ ਕਰੋਧ ਦਏ ਨਿਵਾਰ, ਆਤਮ ਦੇਵੇ ਸ਼ਬਦ ਖੁਮਾਰੀ। ਪੁੱਤ ਦੁੱਧ ਦੇ ਭਰੇ ਭੰਡਾਰ, ਦਰ ਆਏ ਜੋ ਭਿਖਾਰੀ। ਗੁਰਸਿਖ ਨਾ ਹੋਏ ਕਲ ਖਵਾਰ, ਮੰਗਿਆ ਇਕ ਸੱਚਾ ਦਰਬਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਉਂ ਲੈਣਾ ਖੱਟ, ਮਾਨਸ ਜਨਮ ਨਾ ਆਣਾ ਦੂਜੀ ਵਾਰੀ। ਸਾਚੀ ਹੱਟ ਹਰਿ ਆਪ ਲਗਾਈ। ਏਕਾ ਵਸਤਰ ਨਾਮ ਪਹਿਨਾਈ। ਸ਼ਬਦ ਸ਼ਸਤਰ ਹਰਿ ਹੱਥ ਫੜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਹੋਏ ਆਪ ਸਹਾਈ। ਦਰ ਘਰ ਗੁਰ ਸਾਚਾ ਹੱਟ। ਸਾਚਾ ਤੀਰਥ ਸਾਚਾ ਤੱਟ। ਕਲਜੁਗ ਝੂਠੀ ਖੇਲ ਜਿਉਂ ਬਾਜ਼ੀਗਰ ਨਟ। ਕਲਜੁਗ ਪ੍ਰਭ ਭੰਨਿਆ ਤੇਰਾ ਕਾਇਆ ਮੱਟ। ਸੋਹੰ ਸਾਚਾ ਸ਼ਬਦ ਹਰਿ ਚਰਨ ਲਾਗ, ਦਿਵਸ ਰੈਣ ਸਦ ਰਸਨਾ ਰਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮੇਲ ਮਿਲਾਏ ਤੇਰੀ ਦੂਈ ਦਵੈਤ ਫਟ। ਸਚ ਪ੍ਰਭ ਦਾ ਬਣ ਸੁਦਾਗਰ। ਨਿਰਮਲ ਕਰਮ ਹੋਏ ਉਜਾਗਰ। ਪ੍ਰਭ ਪਾਰ ਕਰਾਏ ਗੁਰਮੁਖ ਸਿੰਘ ਸਿੱਖ ਭਵ ਸਾਗਰ। ਆਪ ਕਰਾਏ ਦਰ ਆਇਆਂ ਆਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਗੁਰਸਿਖਾਂ ਉਪਰ ਆਪ ਰਖਾਏ ਚਿੱਟੀ ਚਾਦਰ। ਸੱਚਾ ਸੌਦਾ ਵੇਖ ਵਿਚਾਰ। ਪ੍ਰਭ ਅਬਿਨਾਸ਼ੀ ਹਰਿ ਕਰਤਾਰ। ਭਰਮ ਭੁਲੇਖੇ ਦੇਵੇ ਸਰਬ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਦੇਵੇ ਗੇੜ ਨਿਵਾਰ। ਪ੍ਰਭ ਅਬਿਨਾਸ਼ੀ ਚਰਨ ਪਨਿਹਾਰਾ। ਆਪੇ ਖੋਲ੍ਹੇ ਦਸਮ ਦਵਾਰਾ। ਉਪਜੇ ਧੁਨ ਸੱਚੀ ਧੁਨਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਆਪਣਾ ਰੰਗ ਦਿਖਾਏ ਅਪਾਰਾ। ਗੁਰ ਸੰਗਤ ਤੇਰਾ ਪ੍ਰੇਮੀ ਤੀਰ। ਸਿੰਘ ਸਿੰਘਾਸਣ ਦੇਵੇ ਚੀਰ। ਵਿਸ਼ਨੂੰ ਵੰਸੀ ਪਾਏ ਵਹੀਰ। ਕੋਟਨ ਕੋਟ ਜੋ ਜਨ ਆਏ ਚੀਰ। ਗੁਰਮੁਖਾਂ ਆਤਮ ਪ੍ਰੇਮ ਕਰ, ਆਪ ਵਹਾਏ ਨੇਤਰ ਨੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹ ਸਚ ਪਿਲਾਇਆ ਆਤਮ ਸੀਰ। ਨੇਤਰ ਨੇਤਰ ਨੀਰ ਨਿਰਾਲਾ। ਪੀਰ ਫ਼ਕੀਰ ਨਾ ਕਿਸੇ ਸੰਭਾਲਾ। ਦਸਤਗੀਰ ਨਾ ਹੋਏ ਰਖਵਾਲਾ। ਸਾਚਾ ਮਾਹੀ ਆਪ ਗੋਪਾਲਾ। ਕਲ ਪਏ ਦੁਹਾਈ ਆਪ ਹੋਏ ਰਖਵਾਲਾ। ਝੂਠੀ ਮਿਟਾਏ ਸ਼ਾਹੀ, ਤੋੜੇ ਸਰਬ ਜ਼ੰਜਾਲਾ। ਗੁਰਸਿਖਾਂ ਫੜੇ ਬਾਹੀਂ, ਗੁਰਸਿਖਾਂ ਕਰੇ ਪ੍ਰਿਤਪਾਲਾ। ਆਪ ਬਹਾਏ ਸਾਚੇ ਥਾਏਂ, ਸਾਚੇ ਘਰ ਆਪ ਰਖਵਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਪ੍ਰੀਤਮ ਗੁਸਿੱਖਾਂ ਕਰੇ ਪ੍ਰਿਤਪਾਲਾ। ਪ੍ਰੀਤ ਪ੍ਰੀਤਮ ਗਈ ਲੱਗ। ਦੂਈ ਦਵੈਤ ਨਾ ਰਹੀ ਅੱਗ। ਕੂੜਾ ਨਾਤਾ ਤੁਟਾ ਤਗ। ਆਤਮ ਜੋਤੀ ਜਾਏ ਜਗ। ਸਚ ਸ਼ਬਦ ਸਿਰ ਧਰੇ ਪੱਗ। ਦੇਵੇ ਵਡਿਆਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਸਰਬੱਗ। ਪੱਗ ਪਗੜੀ ਸਿਰ ਬੱਧਾ ਸਿਹਰਾ। ਦੂਈ ਦਵੈਤ ਢਾਇਆ ਡੇਰਾ। ਗੁਰਸਿਖ ਬਣਾਇਆ ਆਪਣਾ ਚੇਰਾ। ਪੰਚਮ ਜੇਠ ਨਾ ਲਾਇਆ ਡੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਇਆ ਆਵਣ ਜਾਵਣ ਗੇੜਾ। ਆਵਣ ਜਾਵਣ ਆਪ ਮਿਟਾਇਆ। ਰਾਜਸ ਤਾਮਸ ਮਗਰੋਂ ਲਾਹਿਆ। ਸਾਂਤਕ ਰੂਪ ਹਰਿ ਸਾਂਤਕ ਸਤਿ ਸਤਿ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਠੰਡ ਵਰਤਾਇਆ। ਘਰ ਸਾਚਾ ਠੰਡਾ ਦਰਬਾਰਾ। ਅੰਮ੍ਰਿਤ ਚਲੇ ਇਕ ਫੁਹਾਰਾ। ਸਾਚੀ ਬਰਖੇ ਏਕਾ ਧਾਰਾ। ਗੁਰਮੁਖ ਵਿਰਲਾ ਨੁਹਾਏ ਕਰੇ ਚਰਨ ਨਿਮਸਕਾਰਾ। ਦਰ ਘਰ ਸਾਚੇ ਪਾਵੇ ਜੋ ਮੰਗੇ ਹਰਿ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰਾ। ਜਨਮ ਮਰਨ ਅਜੇ ਨਾ ਜਾਣਿਆ। ਕਲਜੁਗ ਭੁੱਲੇ ਜੀਵ ਨਿਧਾਣਿਆਂ। ਕਲਜੁਗ ਮਾਇਆ ਅਗਨ ਲੱਗੀ ਵਿਚ ਸ਼ੈਤਾਨਿਆਂ। ਐਵੇਂ ਫੁੱਲਿਆ ਫਿਰੇ ਮਸਤਾਨਿਆਂ। ਸਚਾ ਰਾਹ ਹੱਥ ਨਾ ਆਇਆ, ਬੇਮੁੱਖ ਕੀ ਕਰੇ ਦਾਨਿਆ। ਸਾਚਾ ਨਾਮ ਨਾ ਰਸਨਾ ਗਾਇਆ, ਕਿਥੋਂ ਮਿਲੇ ਹਰਿ ਭਗਵਾਨਿਆਂ। ਭਰਮ ਭੁਲੇਖਾ ਝੂਠਾ ਲੇਖਾ, ਪ੍ਰਭ ਅਬਿਨਾਸ਼ੀ ਅਜੇ ਨਾ ਦੇਖਾ, ਕਿਥੋਂ ਮੰਗੇ ਸਾਚਾ ਲੇਖਾ, ਕਵਣ ਮਿਟਾਏ ਤੇਰੀ ਪਿਛਲੀ ਲਿਖੀ ਰੇਖਾ , ਮਾਇਆ ਧਾਰੀ ਅੰਧ ਅੰਧਿਆਰੀ। ਪਾਪਾਂ ਹੋਈ ਜੀਵ ਹੈਂਸਿਆਰੀ। ਜੂਠੀ ਝੂਠੀ ਜੀਵ ਅਟਾਰੀ। ਪ੍ਰਭ ਅਬਿਨਾਸ਼ੀ ਨਾ ਮਨੋਂ ਵਸਾਰੀ। ਹਰਿ ਕਾ ਨਾਮ ਸਚ ਸਵਾਰੀ। ਸ਼ਬਦ ਸਰੂਪੀ ਵੇਖ ਅਟਾਰੀ। ਜਿਥੇ ਦਿਸੇ ਹਰਿ ਮੁਰਾਰੀ। ਜਨਮ ਮਰਨ ਹਰਿ ਗੇੜ ਨਿਵਾਰੀ। ਜੋਤ ਸਰੂਪੀ ਮੇਲ ਮਿਲਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਸਾਚਾ ਸ਼ਬਦ ਦੇਵੇ ਅਸਵਾਰੀ। ਸਾਚਾ ਸ਼ਬਦ ਪ੍ਰਭ ਵਖਾਣ। ਕਲਜੁਗ ਜੀਵ ਨਾ ਭੁੱਲ ਨਿਧਾਨ। ਮਾਇਆ ਵਿਚ ਨਾ ਰੁਲੀਂ ਬਣ ਅੰਤ ਨਾਦਾਨ। ਅੰਮ੍ਰਿਤ ਆਤਮ ਨਾ ਜੀਵ ਡੋਹਲੀਂ, ਜੋਤੀ ਜੋਤ ਸਰੂਪ ਹਰਿ, ਗੁਰਸਿਖਾਂ ਮੇਲ ਮਿਲਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਦੋ ਜਹਾਨ। ਨਾਮ ਨਿਧਾਨਾ ਹਰਿ ਦਰ ਪਾਓ। ਆਤਮ ਝੂਠਾ ਤਾਕ ਖੁਲ੍ਹਾਓ। ਕਲਜੁਗ ਜੀਵ ਹੰਸ ਕਾਗ ਬਣ ਜਾਓ। ਆਤਮ ਧੋ ਹੰਗਤਾ ਦਾਗ, ਸੋਹੰ ਸਾਚਾ ਰਸਨਾ ਗਾਓ। ਪ੍ਰਭ ਅਬਿਨਾਸ਼ੀ ਪਕੜੇ ਵਾਗ, ਜਨਮ ਮਰਨ ਵਿਚ ਫੇਰ ਨਾ ਆਓ। ਗੁਰਸਿਖ ਸੋਇਆ ਜਾਏ ਜਾਗ, ਲੱਖ ਚੁਰਾਸੀ ਜੂਨ ਕਟਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦਰਸ਼ਨ ਪਾਓ। ਕਿਆ ਵੇਖੇ ਕਿਆ ਕਰੇ ਵਿਚਾਰਾ। ਸਾਚੇ ਪ੍ਰਭ ਨਾ ਜਾਣੇ ਸਾਰਾ। ਸਾਚੀ ਧੁਨ ਸੱਚੀ ਸਰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਗੇੜ ਨਿਵਾਰਾ। ਅੰਮ੍ਰਿਤ ਮੇਘ ਆਪ ਬਰਸਾਏ। ਆਤਮ ਤ੍ਰਿਖਾ ਸਰਬ ਮਿਟਾਏ। ਬੇਮੁਖ ਆਤਮ ਅਗਨ ਲਗਾਏ। ਦਰ ਦਰ ਫਿਰਨ ਹਲਕਾਏ, ਕੋਇ ਨਾ ਪਾਏ ਸਾਚੀ ਥਾਂਏ, ਜਿਥੇ ਵਸੇ ਹਰਿ ਰਘੁਰਾਏ। ਗੁਰਸਿਖ ਸਾਚਾ ਸੇਵ ਕਮਾਏ। ਪ੍ਰਗਟ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਮੇਘ ਬਰਸਾਏ। ਅੰਮ੍ਰਿਤ ਪੀਣਾ ਅੰਮ੍ਰਿਤ ਧਾਰ। ਮਾਨਸ ਜਨਮ ਲੈਣਾ ਸਵਾਰ। ਭੁੱਲਿਆਂ ਰੁੱਲਿਆਂ ਪ੍ਰਭ ਦੇਵੇ ਤਾਰ। ਪੂਰਬ ਕਰਮ ਲਏ ਵਿਚਾਰ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਪਾਏ ਸਾਰ। ਆਤਮ ਰਸ ਹਰਿ ਸਾਚਾ ਗਾਵਣਾ। ਆਤਮ ਜੋਤੀ ਦੀਪ ਜਗਾਵਣਾ। ਅੰਧ ਅੰਧਿਆਰ ਸਰਬ ਮਿਟਾਵਣਾ। ਏਕਾ ਅਕਾਰ ਜੋਤ ਕਰਾਵਣਾ। ਸੋਹੰ ਧਾਰ ਹਰਿ ਇਕ ਰਖਾਵਣਾ। ਵਕਤ ਵਿਚਾਰ ਪ੍ਰਭ ਸਾਚੇ ਸਾਚਾ ਮਾਰਗ ਲਾਵਣਾ। ਚਾਰ ਵਰਨ ਆਵੇ ਇਕ ਦਵਾਰ, ਏਕਾ ਡੰਕ ਵਜਾਵਣਾ। ਰਾਓ ਉਮਰਾਓ ਕਰ ਖ਼ਵਾਰ, ਰਾਜਾ ਰਾਣਾ ਤਖ਼ਤੋਂ ਲਾਹਵਣਾ। ਆਪ ਸੁਹਾਏ ਥਾਨ ਬੰਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਵਿਚ ਮਾਤ ਜਾਮਾ ਪਾਵਣਾ। ਪੰਚਮ ਜੇਠ ਖ਼ੁਸ਼ੀ ਮਨਾਏ। ਗੁਰ ਸੰਗਤ ਹਰਿ ਵਿਦਾ ਕਰਾਏ। ਸੋਹੰ ਦਾਤ ਭਿਛਿਆ ਪਾਏ। ਸਤਿ ਕਰਾਮਾਤ ਇਕ ਕਰਾਏ। ਇਕ ਜਮਾਤ ਹਰਿ ਆਪ ਪੜ੍ਹਾਏ। ਆਪੇ ਪੁੱਛੇ ਵਾਤ, ਅੰਤਮ ਅੰਤ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ। ਉਠੇ ਸੰਗਤ ਕਰੇ ਤਿਆਰੀ। ਪ੍ਰਭ ਚਰਨ ਜਾਓ ਬਲਿਹਾਰੀ। ਮਾਨਸ ਜਨਮ ਹਰਿ ਜਾਏ ਸਵਾਰੀ। ਜੋ ਜਨ ਕਰੇ ਨਿਮਸਕਾਰੀ। ਦਰ ਘਰ ਸਾਚੇ ਦੇਵੇ ਸੱਚੀ ਸਰਦਾਰੀ। ਜਿਥੇ ਵਸੇ ਹਰਿ ਆਪ ਮੁਰਾਰੀ। ਰਾਮ ਰਮਈਆ ਨਰ ਅਵਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਕਲ ਭੇਖਾਧਾਰੀ। ਭੇਖ ਧਰ ਦਇਆ ਕਮਾਏ। ਪੰਚਮ ਜੇਠ ਸੋਹੰ ਸ਼ਬਦ ਮੁਖ ਲਗਾਏ ਮੇਵਾ। ਪੰਚਮ ਜੇਠ ਹਰਿ ਜੋਤ ਪ੍ਰਗਟਾਏ, ਪ੍ਰਭ ਅਬਿਨਾਸ਼ੀ ਅਲਖ ਅਭੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਰਥੀ ਜਾਏ ਨਾ ਤੇਰੀ ਸੇਵਾ ਘਾਲੀ। ਗੁਰ ਦਰਬਾਰ ਗੁਰਮੁਖਾਂ ਜਾਏ ਹਰਿ ਤਾਰ। ਦੇਵੇ ਦਰਸ ਅਗੰਮ ਅਪਾਰ। ਮਿਟਾਏ ਹਰਸ ਆਤਮ ਤ੍ਰਿਸ਼ਨਾ ਭੁੱਖ ਨਿਵਾਰ। ਕਾਹਨਾ ਕ੍ਰਿਸ਼ਨਾ ਸਾਚੀ ਜੋਤ ਅਕਾਰ। ਬ੍ਰਹਮਾ ਵਿਸ਼ਨ ਖੜੇ ਰਹਿਣ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ। ਨਰ ਅਵਤਾਰ ਜਾਮਾ ਧਾਰਿਆ। ਗੁਰਮੁਖ ਸਾਚੇ ਵਿਚ ਸਮਾ ਰਿਹਾ। ਬਿਨ ਰੰਗ ਰੂਪੀ ਦਿਸ ਨਾ ਆ ਰਿਹਾ। ਭਰਮ ਭੁਲੇਖੇ ਸ੍ਰਿਸ਼ਟ ਭੁਲਾ ਰਿਹਾ। ਗੁਰਮੁਖ ਸਾਚੇ ਆਪਣੇ ਲੇਖੇ ਲਾ ਰਿਹਾ। ਵਿਚ ਮਾਤ ਪ੍ਰਗਟ ਆਪੇ ਵੇਖੇ ਜੋ ਜਨ ਸੋਹੰ ਰਸਨਾ ਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰਗ ਸਤਿਜੁਗ ਸਾਚਾ ਲਾ ਰਿਹਾ। ਜੋਤ ਸਰੂਪੀ ਜਾਮਾ ਪਾਏ। ਸਤਿਜੁਗ ਸਾਚਾ ਮਾਰਗ ਲਾਏ। ਕਲਜੁਗ ਝੂਠਾ ਭੇਖ ਮਿਟਾਏ। ਗੁਰਮੁਖ ਸਾਚੇ ਸੰਤ ਜਨ ਪ੍ਰਭ ਸਾਚਾ ਸਰਨ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਇਕ ਕਰਾਏ। ਚਾਰ ਵਰਨ ਇਕ ਦਵਾਰਾ। ਚਾਰ ਵਰਨ ਇਕ ਘਰ ਬਾਹਰਾ। ਚਾਰ ਵਰਨ ਏਕਾ ਸਰਨ ਨਿਹਕਲੰਕ ਨਰਾਇਣ ਨਰ ਅਵਤਾਰਾ। ਚਾਰ ਵਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਦੇਵਣਹਾਰਾ। ਚਾਰ ਵਰਨ ਇਕ ਸੰਗ। ਪ੍ਰਭ ਅਬਿਨਾਸ਼ੀ ਚਾੜ੍ਹੇ ਸਾਚਾ ਰੰਗ। ਆਪ ਮਿਟਾਏ ਆਤਮ ਭੁੱਖ ਨੰਗ। ਜੋਤ ਸਰੂਪੀ ਸ਼ਬਦ ਅਸਵਾਰੀ ਕਾਇਆ ਘੋੜਾ ਕਸੇ ਤੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਵਡ ਸੂਰਾ ਸਰਬੰਗ। ਵਡ ਸੂਰਾ ਸੂਰਬੀਰ। ਕਿਆ ਕੋਈ ਜਾਣੇ ਵਡ ਪੀਰਨ ਪੀਰ। ਭੁੱਲੇ ਵਿਚ ਮਾਤ ਔਲੀਏ ਦਸਤਗੀਰ। ਕਲਜੁਗ ਅੰਤਮ ਆਪ ਤੁੜਾਏ ਪਾਪਾਂ ਬੱਧੀ ਜੰਜ਼ੀਰ। ਸੋਹੰ ਖੰਡਾ ਹੱਥ ਉਠਾਏ ਚਾਰ ਕੁੰਟ ਕਰਾਏ ਵਹੀਰ। ਬੇਮੁਖਾਂ ਹਰਿ ਦਿਸ ਨਾ ਆਏ, ਨਾ ਕੋਈ ਦੇਵੇ ਧੀਰ। ਘਰ ਘਰ ਰੋਵਣ ਨਾਰੀਆਂ ਰੰਡਾਂ, ਵਹਿੰਦੇ ਰਹਿਣ ਨੇਤਰ ਨੀਰ। ਕਲਜੁਗ ਤੇਰਾ ਅੰਤਮ ਅੰਤ ਕਰਾਏ ਅਖੀਰ। ਵਹਿੰਦੇ ਵਹਿਣ ਜਾਇਣ ਸ਼ਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਵਡ ਪੀਰਨ ਪੀਰ। ਮਾਤ ਜੋਤ ਪ੍ਰਗਟਾਏ। ਆਪਣਾ ਭੇਵ ਆਪ ਖੁਲ੍ਹਾਏ। ਸੋਹੰ ਸਾਚਾ ਸ਼ਬਦ ਚਲਾਏ। ਸਤਿਜੁਗ ਸਾਚਾ ਮਾਰਗ ਲਾਏ। ਜੂਠ ਝੂਠ ਹਰਿ ਨਸ਼ਟ ਕਰਾਏ। ਰੰਗ ਅਨੂਠ ਆਪ ਚੜ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਇਕ ਕਰਾਏ। ਸਚ ਭਗਵਾਨਣਾ, ਪ੍ਰਭ ਸਾਚਾ ਮਾਨਣਾ। ਭਰਮ ਭੁਲੇਖਾ ਸਰਬ ਨਿਕਾਲਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਵਿਚ ਮਾਤ ਜੋਤ ਪ੍ਰਗਟਾਨਣਾ। ਮਾਤਲੋਕ ਵੱਜਾ ਡੰਕ। ਇਕ ਕਰਾਏ ਰਾਓ ਰੰਕ। ਆਪ ਮਿਟਾਏ ਆਤਮ ਸ਼ੰਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਜੋਤ ਜਗਾਏ ਆਤਮ ਲਾਏ ਸਾਚੀ ਤਨਕ।