Granth 02 Likhat 019: 1 Magh 2009 Bikarmi Prem Singh de Greh Pind Bugge Zila Amritsar

ਪਹਿਲੀ ਮਾਘ ੨੦੦੯ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ
ਸੰਤ ਜਨਾਂ ਘਰ ਸਾਚਾ ਪਾਇਆ। ਸੰਤ ਜਨਾਂ ਹਰਿ ਰਿਦੇ ਵਸਾਇਆ। ਸੰਤ ਜਨਾਂ ਭਾਂਡਾ ਭਰਮ ਭਉ ਗਵਾਇਆ। ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਇਆ। ਸੰਤ ਜਨਾਂ ਹਰਿ ਰਸਨਾ ਗਾਇਆ। ਸੰਤ ਜਨਾਂ ਥਿਰ ਘਰ ਵਾਸੀ ਥਿਰ ਘਰ ਮੇਂ ਪਾਇਆ। ਸੰਤ ਜਨਾਂ ਰਿਧ ਸਿਧ ਹੋਏ ਦਾਸੀ, ਪ੍ਰਭ ਅਬਿਨਾਸ਼ੀ ਸਿਰ ਹੱਥ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਆਪ ਆਪਣੀ ਸੇਵਾ ਲਾਇਆ। ਸੰਤ ਜਨਾਂ ਹਰਿ ਹਿਰਦੇ ਵਸਿਆ। ਖੋਲ੍ਹ ਕਪਾਟ ਰਾਹ ਸਾਚਾ ਦੱਸਿਆ। ਨਾ ਆਵੇ ਘਾਟ ਜਗੇ ਜੋਤ ਵਿਚ ਲਲਾਟ, ਹੋਏ ਪਰਕਾਸ਼ ਕੋਟ ਰਵ ਸੱਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਸਾਚੀ ਦਰਗਹਿ ਜਾਏ ਵਸਿਆ। ਸੰਤ ਜਨਾਂ ਹਰਿ ਕਾਜ ਸਵਾਰੇ। ਆਪੇ ਆਵੇ ਚਲ ਦਵਾਰੇ। ਏਕਾ ਜੋਤ ਕਰੇ ਅਕਾਰੇ। ਜੋਤ ਸਰੂਪ ਨਿਹਕਲੰਕ ਨਰਾਇਣ ਨਰ ਅਵਤਾਰੇ। ਆਏ ਘਰ ਖਾਲੀ ਭਰੇ ਭੰਡਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਜਨਾਂ ਦੁੱਤਰ ਤਾਰੇ। ਸੰਤ ਜਨ ਪ੍ਰਭ ਸਾਚੇ ਚੁਣ। ਆਪ ਉਪਜਾਏ ਸ਼ਬਦ ਧੁਨ। ਆਪ ਖੁਲ੍ਹਾਏ ਆਤਮ ਸੁੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਤੇਰੇ ਗੁਣ। ਗੁਣਵੰਤ ਗੁਣ ਵਿਚਾਰੇ। ਪਾਰਬ੍ਰਹਮ ਅਪਰ ਅਪਾਰੇ। ਕਲਜੁਗ ਭੇਖ ਸਰਬ ਸੰਸਾਰੇ। ਮਾਇਆ ਅਗਨ ਕਾਇਆ ਚੁਲ੍ਹਿਆ, ਆਪ ਚਲਾਏ ਬਹੱਤਰ ਨਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤਕਾਲ ਬੇਮੁਖ ਜੀਵ ਅਗਨ ਜੋਤ ਵਿਚ ਸਾੜੇ। ਸੰਤ ਜਨਾਂ ਹਰਿ ਮਾਣ ਦਵਾਏ। ਪੂਰਨ ਕਾਮ ਆਪ ਕਰਾਏ। ਏਕਾ ਸੋਹੰ ਸਾਚਾ ਨਾਮ ਜਪਾਏ। ਦੋਅੰ ਦੋਆ ਭੇਵ ਮਿਟਾਏ। ਅਠਾਰਾਂ ਬਰਨ ਸਰਨ ਲਗਾਏ। ਚਾਰ ਵਰਨ ਰਹਿਣ ਨਾ ਪਾਏ। ਏਕਾ ਏਕੰਕਾਰ ਆਪਣੀ ਸਰਨ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ। ਸੰਤ ਜਨਾਂ ਹਰਿ ਰਸ ਮਾਣਿਆ। ਪ੍ਰਭ ਅਬਿਨਾਸ਼ੀ ਸਾਚਾ ਜਾਣਿਆ। ਪੂਰਨ ਬ੍ਰਹਮ ਆਪ ਪਛਾਣਿਆ। ਸਚ ਕਰਮ ਆਤਮ ਤੁੱਟਾ ਅਭਿਮਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਰਗਹਿ ਸਾਚਾ ਦੇਵੇ ਮਾਣਿਆ। ਦਰਗਹਿ ਸਾਚੀ ਸੰਤ ਪਰਵਾਨ। ਸਾਚੇ ਸੰਤ ਇਕ ਰੰਗ ਸਮਾਨ। ਆਵਣ ਜਾਵਣ ਚੁੱਕੇ ਕਾਨ। ਲੱਖ ਚੁਰਾਸੀ ਮਿਟੇ, ਨਾ ਜਾਏ ਮੜ੍ਹੀ ਮਸਾਨ। ਏਕਾ ਇਕ ਹੋ ਜਾਏ ਜੋਤ ਮਿਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸੰਤ ਜਨਾਂ ਹਰਿ ਸੁਣ ਪੁਕਾਰ। ਮਾਤਲੋਕ ਲਏ ਅਵਤਾਰ। ਪੁਰੀ ਘਨਕ ਸੁੱਤਾ ਪੈਰ ਪਸਾਰ। ਸ੍ਰਿਸ਼ਟ ਸਬਾਈ ਅੰਧ ਅੰਧਿਆਰ। ਗੁਰਮੁਖ ਵਿਰਲਾ ਪਾਵੇ ਸਾਰ। ਜਿਸ ਜਨ ਦੇਵੇ ਚਰਨ ਪਿਆਰ। ਹਰਨ ਫਰਨ ਦਏ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ। ਸੰਤ ਜਨਾਂ ਹਰਿ ਮਾਣ ਦਵਾਇਆ। ਆਪ ਆਪਣਾ ਤਾਣ ਰਖਾਇਆ। ਏਕਾ ਬਾਣ ਸ਼ਬਦ ਲਗਾਇਆ। ਹੋਏ ਪਰਵਾਨ ਜਿਸ ਰਸਨਾ ਗਾਇਆ। ਛੁੱਟਾ ਆਵਣ ਜਾਣ ਲੱਖ ਚੁਰਾਸੀ ਗੇੜ ਚੁਕਾਇਆ। ਆਪ ਬਿਠਾਏ ਵਿਚ ਬਬਾਣ, ਵੇਲੇ ਅੰਤ ਹੋਏ ਸਹਾਇਆ। ਸਰਬ ਘਟਾਂ ਘਟ ਜਾਣੀ ਜਾਣ, ਭੇਵ ਕਿਸੇ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ। ਸੰਤ ਜਨਾ ਹਰਿ ਰੰਗ ਰਾਤੇ। ਆਪੇ ਮੇਲ ਮਿਲਾਇਆ, ਪ੍ਰਭ ਅਬਿਨਾਸ਼ੀ ਪੁਰਖ ਬਿਧਾਤੇ। ਗੁਰ ਗੁਰ ਗੁਰਸਿਖ ਗੁਰ ਸੰਗਤ ਗੁਰ ਚਰਨ ਸਾਚੇ ਨਾਤੇ। ਸੋਹੰ ਸਾਚਾ ਨਾਉਂ ਜੀਵ ਜਪ ਦਿਵਸ ਰਾਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਪੇ ਖੜਾ ਰਹੇ ਸਰਹਾਣੇ ਤੇਰੇ ਸੁੱਤਿਆਂ ਰਾਤੇ। ਸੰਤ ਜਨਾਂ ਹਰਿ ਦੇ ਵਡਿਆਈ। ਦਰ ਘਰ ਸਾਚੇ ਮਾਣ ਰਖਾਈ। ਕਲਜੁਗ ਜੀਵ ਭਾਂਡੇ ਕਾਚੇ, ਵੇਲੇ ਅੰਤ ਕਲ ਦੇ ਭੰਨਾਈ। ਗੁਰਸਿਖ ਸਾਚੇ ਸਚ ਦਰ ਵਾਚੇ, ਸਚ ਘਰ ਦੇ ਬਹਾਈ। ਬੇਮੁਖ ਦਰ ਆਏ ਨਾਚੇ, ਕੋਈ ਨਾ ਦੇਵੇ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਾਚੋ ਸਾਚੇ, ਆਪਣੇ ਭਾਣੇ ਸਦ ਰਹਾਈ। ਸੰਤ ਹਰਿ ਹਰਿ ਸੰਤ ਦੋਏ ਏਕਾ। ਜਨ ਸੰਤਾਂ ਕਰੇ ਬੁੱਧ ਬਿਬੇਕਾ। ਏਕਾ ਦੇਵੇ ਚਰਨ ਟੇਕਾ। ਕਲਜੁਗ ਮਾਇਆ ਨਾ ਲਾਗੇ ਸੇਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਰੰਗ ਰੰਗਾਏ ਏਕਾ। ਗੁਰਮੁਖਾਂ ਗੁਣ ਵਿਚਾਰਦਾ। ਕਰ ਕਿਰਪਾ ਪਾਰ ਉਤਾਰਦਾ। ਦੁਖ ਰੋਗ ਸਰਬ ਨਿਵਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੁੜ੍ਹਦੇ ਬੇੜੇ ਕਲਜੁਗ ਪਾਰ ਉਤਾਰਦਾ। ਗੁਰਮੁਖਾਂ ਹਰਿ ਨਾਮ ਦਵਾਏ। ਬੇਮੁਖਾਂ ਦਰ ਦਰ ਫਿਰਾਏ। ਗੁਰਮੁਖਾਂ ਪ੍ਰਭ ਦਰਸ ਦਿਖਾਏ। ਬੇਮੁਖਾਂ ਪ੍ਰਭ ਭਿੱਖ ਨਾ ਪਾਏ। ਗੁਰਮੁਖਾਂ ਆਤਮ ਇੱਛਾ ਪੂਰ ਕਰਾਏ। ਬੇਮੁਖਾਂ ਵਾਂਗ ਰਿਛਾਂ ਘਰ ਘਰ ਨਚਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਵਿਚ ਸਦ ਸਮਾਏ। ਘਰ ਘਰ ਹੋਏ ਹਾਹਾਕਾਰੀ। ਕਲਜੁਗ ਹੋਈ ਰੈਣ ਅੰਧ ਅੰਧਿਆਰੀ। ਕਲਜੁਗ ਕਾਲ ਆਪਣੇ ਹੱਥ ਫੜੀ ਕਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਖੰਡਾ ਦੋ ਧਾਰੀ। ਖੰਡਾ ਦੋ ਧਾਰਾ। ਸਚ ਸ਼ਬਦ ਕਰਤਾਰਾ, ਬੇਮੁਖਾਂ ਕਰੇ ਖੁਆਰਾ, ਗੁਰਸਿਖਾਂ ਪਾਰ ਉਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਤਿ ਦਵਾਰਾ। ਸਤਿ ਦਵਾਰਾ ਸਤਿ ਕਰ ਜਾਣ। ਪ੍ਰਭ ਅਬਿਨਾਸ਼ੀ ਗੁਰਸਿਖ ਪਛਾਣ। ਮਾਤ ਜੋਤ ਪਰਗਟਾਈ ਵਡ ਦਾਤੇ ਗੁਣ ਗੁਣੀ ਨਿਧਾਨ। ਕਲਜੁਗ ਵੇਲਾ ਅੰਤ ਜੀਵ ਨਾ ਭੁਲ ਅੰਞਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੋਹੰ ਸ਼ਬਦ ਰਸਨਾ ਆਪ ਚਲਾਏ ਬਾਣ। ਰਸਨਾ ਬਾਣ ਆਪ ਚਲਾਇਆ। ਤ੍ਰੈਲੋਕੀ ਨਾਥ ਵਿਚ ਮਾਤ ਦੇ ਆਇਆ। ਗੁਰਸਿਖਾਂ ਸਗਲਾ ਸਾਥ ਪ੍ਰਭ ਆਪੇ ਆਪ ਰਖਾਇਆ। ਆਪ ਚਲਾਵੇ ਸਾਚੀ ਗਾਥ, ਸੋਹੰ ਸਾਚਾ ਸਤਿਜੁਗ ਮੁਖ ਰਖਾਇਆ। ਆਪ ਵਰਤਾਏ ਦੋਏ ਹਾਥ, ਗੁਰਸਿਖਾਂ ਝੋਲੀ ਦੇ ਭਰਾਇਆ। ਸਾਚੇ ਲੇਖ ਲਿਖਾਏ ਮਾਥ, ਜੋ ਜਨ ਸਰਨਾਈ ਆਇਆ। ਆਪੇ ਰੱਖੇ ਦੇ ਕਰ ਹਾਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸਰਨ ਲਗਾਇਆ। ਗੁਰਸਿਖ ਰੰਗ ਪ੍ਰਭ ਦਰ ਮਾਣੇ। ਸਾਚਾ ਘਰ ਗੁਰਸਿਖ ਪਛਾਣੇ। ਜਿਥੇ ਵਸੇ ਆਪ ਭਗਵਾਨੇ। ਏਕਾ ਜੋਤ ਪਰਕਾਸ਼ ਕੋਟ ਰਵ ਸੱਸੇ, ਗੁਰਮੁਖ ਵਿਰਲਾ ਜਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰ ਸਾਚਾ ਘਰ, ਕੋਈ ਵਿਰਲਾ ਗੁਰਮੁਖ ਜਾਣੇ। ਸਾਚਾ ਦਰ ਸਾਚਾ ਘਰ ਵਸਿਆ ਹਰਿ ਕਿਰਪਾ ਕਰ ਗੁਰਮੁਖਾਂ ਦੁਖੜੇ ਜਾਏ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਖੁਲ੍ਹਾਏ ਸਾਚਾ ਸਰ। ਸਾਚਾ ਅੰਮ੍ਰਿਤ ਭਰਿਆ। ਪ੍ਰਭ ਅਬਿਨਾਸ਼ੀ ਗੁਰਸਿਖ ਤੇਰੀ ਆਤਮ ਧਰਿਆ। ਗੁਰਸਿਖ ਗੁਰ ਦਰ ਆਏ, ਵਿਚ ਆਤਮ ਸਾਗਰ ਤਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪ ਆਪਣੇ ਜਿਹਾ ਕਰਿਆ। ਅੰਮ੍ਰਿਤ ਆਤਮ ਆਪ ਪਿਆਏ। ਆਤਮ ਤ੍ਰਿਸ਼ਨਾ ਅਗਨ ਬੁਝਾਏ। ਕਾਹਨਾ ਕ੍ਰਿਸ਼ਨਾ ਵਿਚ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲ੍ਹਾਏ। ਆਪ ਆਪਣਾ ਭੇਵ ਖੁਲ੍ਹਾ ਕੇ। ਜੋਤ ਸਰੂਪੀ ਦਰਸ ਦਿਖਾ ਕੇ। ਆਤਮ ਸਾਚਾ ਦੀਪ ਜਗਾ ਕੇ। ਜਗੇ ਜੋਤ ਹੋਏ ਰੁਸ਼ਨਾਏ। ਸਵਛ ਸਰੂਪੀ ਦਰਸ ਦਿਖਾਏ। ਬਿਨ ਰੰਗ ਰੂਪੀ ਕੋਈ ਭੇਵ ਨਾ ਪਾਏ। ਵਡ ਵਡ ਪ੍ਰਭ ਭੂਪਨ ਭੂਪੇ ਗੁਰਸਿਖ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਅੰਧ ਕੂਪੇ ਜੋਤ ਜਗਾਏ। ਅੰਧ ਕੂਪ ਕਾਇਆ ਅੰਧਿਆਰ। ਕੋਈ ਨਾ ਪਾਵੇ ਸਾਚੀ ਸਾਰ। ਕਲਜੁਗ ਭੁੱਲਾ ਸਰਬ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਜਾਏ ਤਾਰ। ਗੁਰਸਿਖ ਤਾਰਿਆ ਜਨਮ ਸਵਾਰਿਆ। ਕਿਰਪਾ ਕਰ ਗਿਰਧਾਰਿਆ। ਲੱਖ ਚੁਰਾਸੀ ਗੇੜ ਨਿਵਾਰਿਆ। ਮਾਨਸ ਜਨਮ ਆਪ ਸਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਚਰਨ ਨਿਮਸਕਾਰਿਆ। ਚਰਨ ਦਵਾਰਾ, ਸਚ ਘਰ ਬਾਹਰਾ। ਵਿਰਲਾ ਵਸੇ ਗੁਰਮੁਖ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਅਗੰਮ ਅਪਾਰਾ। ਅਗੰਮ ਅਪਾਰ, ਕਰਮ ਵਿਚਾਰ, ਪਾਵੇ ਸਾਰ, ਕਰੇ ਵਿਚਾਰ, ਜਾਏ ਤਰ, ਨਾ ਆਏ ਹਾਰ, ਗੁਰਮੁਖ ਆਏ ਸਚ ਦਰ ਦਰਬਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤ੍ਰਿਖਾ ਜਾਏ ਨਿਵਾਰ। ਗੁਰ ਚਰਨ ਸਚ ਦਵਾਰ। ਗੁਰ ਚਰਨ ਪਾਵੇ ਸਾਰ। ਗੁਰ ਚਰਨ ਗੁਰਸਿਖ ਉਧਰੇ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਾਏ ਤਾਰ। ਜਿਸ ਜਨ ਦੇਵੇ ਸੋ ਜਨ ਲੇਵੇ ਆਪ ਲਗਾਏ ਆਤਮ ਫਲ ਸੋਹੰ ਸਾਚੇ ਮੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਲਖ ਅਭੇਵੇ। ਸੋਹੰ ਏਕ ਅਕਾਰ ਕਰ। ਕਲ ਜੋਤ ਸਰੂਪੀ ਆਪਣਾ ਸਚ ਵਿਹਾਰ ਕਰ। ਪੰਚਮ ਜੇਠ ਜੋਤ ਮਾਤ ਧਰ। ਗੁਰ ਚਰਨ ਬਣਾਏ ਏਕਾ ਸਾਚਾ ਸਰ। ਆਪ ਖੁਲ੍ਹਾਏ ਦਰ ਆਏ, ਗੁਰਸਿਖਾਂ ਦਸਮ ਦਵਾਰ। ਏਕਾ ਇਕ ਦਿਸ ਆਏ, ਨਰਾਇਣ ਨਰ ਅਵਤਾਰ ਹਰਿ। ਆਵੇ ਜਾਵੇ ਵਾਰੋ ਵਾਰਾ। ਜੋਤ ਸਰੂਪੀ ਖੇਲ ਅਪਾਰਾ। ਆਪੇ ਕਰੇ ਸਚ ਵਿਹਾਰਾ। ਜੁਗੋ ਜੁਗ ਮਾਤਲੋਕ ਲਏ ਅਵਤਾਰਾ। ਜਨ ਭਗਤ ਆਇਣ ਚਰਨ ਦਵਾਰਾ। ਨਾਮ ਰੰਗਤ ਆਪੇ ਦੇ ਆਪੇ ਦੇਵੇ ਸ਼ਬਦ ਭੰਡਾਰਾ। ਸਾਚੀ ਸੰਗਤ ਆਪ ਬਣਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਸਾਚੇ ਦੀ ਸਾਚੀ ਕਾਰਾ। ਇਕ ਆਕਾਰਾ ਜੋਤ ਰਖਾਵੇ। ਸਾਚੀ ਧਾਰਾ ਜਗਤ ਚਲਾਵੇ। ਨਿਹਕਲੰਕ ਕਲ ਜਾਮਾ ਪਾਵੇ। ਸੋਹੰ ਸਾਚਾ ਡੰਕ ਵਜਾਵੇ। ਰਾਓ ਰੰਕ ਇਕ ਕਰਾਵੇ। ਊਚ ਨੀਚ ਕੋਈ ਰਹਿਣ ਨਾ ਪਾਵੇ। ਆਤਮ ਉਪਜੇ ਬ੍ਰਹਮ ਗਿਆਨ, ਸੋਹੰ ਜਨ ਜੋ ਰਸਨਾ ਗਾਵੇ। ਸਚ ਸ਼ਬਦ ਹਰਿ ਇਕ ਧਿਆਨ, ਕਲਜੁਗ ਅਗਨ ਨੇੜ ਨਾ ਆਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਵੇ। ਸੋਹੰ ਲਗਾਈ ਆਤਮ ਸਾਚੀ ਜਾਗ। ਕਲਜੁਗ ਜੀਵ ਉਠ ਸੋਇਆ ਜਾਗ। ਆਪ ਆਪਣਾ ਧੋ ਪਾਪਾਂ ਦਾਗ਼। ਕਲ ਗੂੜ੍ਹੀ ਨੀਂਦ ਸੋਇਆ, ਆਤਮ ਤ੍ਰਿਸਨਾ ਨਾ ਬੁੱਝੀ ਆਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਹੰਸ ਨਾ ਬਣ ਕਾਗ। ਗੁਰਸਿਖ ਗੁਰ ਸਦ ਲੋੜੇ। ਆਪੇ ਤੋੜ ਵਿਛੋੜੇ ਜੋੜੇ। ਗੁਰਮੁਖ ਸਾਚਾ ਗੁਰ ਦਰਸ ਸਦ ਲੋੜੇ। ਆਪ ਚੜ੍ਹਾਏ ਸੋਹੰ ਘੋੜੇ। ਵਰ ਪਾਏ ਜਿਹਾ ਜਨ ਲੋੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਲੋੜੇ। ਰੈਣ ਭਿੰਨੜੀ ਹਰਿ ਵਕ਼ਤ ਸੁਹਾਇਆ। ਰੈਣ ਭਿੰਨੜੀ ਹਰਿ ਹਰਿ ਹਰਿ ਰਸਨਾ ਗਾਇਆ। ਰੈਣ ਭਿੰਨੜੀ ਵਰ ਘਰ ਸਾਚਾ ਪਾਇਆ। ਰੈਣ ਭਿੰਨੜੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਇਆ। ਰੈਣ ਭਿੰਨੜੀ ਵਕ਼ਤ ਵਿਚਾਰੇ। ਜੋਤ ਸਰੂਪੀ ਮਾਤਲੋਕ ਲਏ ਅਵਤਾਰੇ। ਰੈਣ ਭਿੰਨੜੀ ਗੁਰਸਿਖ ਨਾ ਜਾਏ ਗੁਰ ਚਰਨ ਹਾਰੇ। ਰੈਣ ਭਿੰਨੜੀ ਅੰਮ੍ਰਿਤ ਮੇਘ ਆਪ ਵਰਖਾਏ ਕਰ ਕਿਰਪਾ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਜਨਮ ਮਰਨ ਸਵਾਰੇ। ਰੈਣ ਭਿੰਨੜੀ ਵਕ਼ਤ ਸੁਹੰਜਣਾ। ਜੋਤ ਜਗਾਵੇ ਪ੍ਰਭ ਨਿਰੰਜਣਾ। ਗੁਰਮੁਖਾਂ ਕਰਾਏ ਚਰਨ ਧੂੜ ਸਾਚਾ ਮਜਣਾ। ਦੁਖ ਭੈ ਭੰਜਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਾਕ ਸੈਣ ਸੱਜਣਾ। ਸੱਜਣ ਸਖਾਈ ਸਾਚਾ ਮੀਤ। ਗੁਰਮੁਖ ਰਾਖੋ ਸਦ ਹੀ ਚੀਤ। ਆਪੇ ਪਰਖੇ ਸਾਚੀ ਨੀਤ। ਮਾਨਸ ਜਨਮ ਜਾਓ ਜਗ ਜੀਤ। ਗੁਰ ਚਰਨ ਪ੍ਰੀਤੀ ਸਾਚੀ ਰੀਤ। ਕਰ ਦਰਸ ਹਰਿ ਹੋਏ ਕਾਇਆ ਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਆਤਮ ਅਤੀਤ। ਆਤਮ ਕਰ ਆਪੇ ਅਤੀਤੀ। ਜਨ ਭਗਤਾਂ ਪਰਖੇ ਆਪੇ ਨੀਤੀ। ਪੂਰਬ ਲਹਿਣਾ ਆਪ ਦਵਾਏ, ਪ੍ਰਭ ਅਬਿਨਾਸ਼ੀ ਪਤਤ ਪੁਨੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਦਰ ਆਏ ਲਏ ਭੁਲ ਬਖ਼ਸ਼ਾਏ, ਪਿਛਲੀ ਭੁਲ ਜੋ ਕੀਤੀ। ਭੁੱਲਿਆਂ ਰੁੱਲਿਆਂ ਦਰ ਸਾਚਾ ਖੁੱਲ੍ਹਿਆ। ਜਗਾਏ ਜੋਤ ਪ੍ਰਭ ਵਡ ਅਨਮੁਲਿਆ। ਵੇਲੇ ਅੰਤਮ ਅੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਸ਼ਬਦ ਅੰਧੇਰ ਜਗਤ ਵਿਚ ਝੁੱਲਿਆ। ਸ਼ਬਦ ਅੰਧੇਰੀ ਜਾਏ ਝੁੱਲ। ਸ੍ਰਿਸ਼ਟ ਸਬਾਈ ਜਾਏ ਰੁਲ। ਉਲਟੀ ਨਾਭੀ ਅੰਮ੍ਰਿਤ ਜਾਏ ਡੁੱਲ। ਬੇਮੁਖ ਕਲਜੁਗ ਜੀਵ ਗਏ ਹੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਜੋ ਦਰ ਆਏ ਬਖ਼ਸ਼ਾਏ ਆਪਣੀ ਭੁੱਲ। ਅੰਤਮ ਅੰਤ ਕਲ ਹੋਏ ਅਖ਼ੀਰ। ਸ੍ਰਿਸ਼ਟ ਸਬਾਈ ਕਰੇ ਵਹੀਰ। ਨਾ ਕੋਈ ਦੀਸੇ ਪੀਰ ਫ਼ਕੀਰ। ਬੇਮੁਖਾਂ ਲੱਥੇ ਚੀਰ। ਕਲਜੁਗ ਜੀਵ ਬੇਮੁਖ ਕੁੱਤੇ, ਬਿਰਧਾਂ ਬਾਲ ਅੰਞਾਣਿਆਂ ਹੱਥ ਨਾ ਆਵੇ ਨੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਟ ਮਿਟਾਏ ਜੋਤ ਜਗਾਏ ਰਹਿਣ ਨਾ ਪਾਏ ਅਠਸਠ ਨੀਰ। ਅੰਤਮ ਅੰਤ ਕਲਜੁਗ ਆਏ। ਗੁਰਮੁਖ ਵਿਰਲਾ ਸੰਤ ਪ੍ਰਭ ਅਬਿਨਾਸ਼ੀ ਰਸਨਾ ਗਾਏ। ਜਿਸ ਮਿਲਿਆ ਹਰਿ ਸਾਚਾ ਕੰਤ, ਵੇਲੇ ਅੰਤ ਲਏ ਛੁਡਾਏ। ਜਿਸ ਬਣਾਈ ਸਾਚੀ ਬਣਤ ਕਲਜੁਗ ਜੀਵ ਗਏ ਭੁਲਾਏ। ਪ੍ਰਭ ਦੀ ਮਹਿੰਮਾ ਬੜੀ ਅਗਣਤ, ਮਾਇਆ ਰੂਪੀ ਪੜਦਾ ਪਾਏ। ਕਿਆ ਕੋਈ ਜਾਣੇ ਜੀਵ ਜੰਤ, ਆਪ ਆਪਣਾ ਲਿਆ ਛੁਪਾਏ। ਗੁਰਮੁਖ ਵਿਰਲਾ ਜਾਣੇ ਸੰਤ, ਆਤਮ ਜੋਤ ਸਰੂਪੀ ਦੀਪਕ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਨ ਲੋਕ ਕਰੇ ਰੁਸ਼ਨਾਏ। ਕਲਜੁਗ ਤੇਰਾ ਆਇਆ ਅੰਤ। ਗੁਰਮੁਖ ਵਿਰਲਾ ਜਾਣੇ ਸਾਚਾ ਸੰਤ। ਮਾਇਆ ਪਾਈ ਪ੍ਰਭ ਕਲਜੁਗ ਬੇਅੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਮਹਿੰਮਾ ਸਦਾ ਅਗਣਤ। ਚੌਥੇ ਜੁਗ ਆਈ ਵਾਰ। ਵੇਲੇ ਅੰਤ ਹੋਏ ਖੁਆਰ। ਕਰਮ ਧਰਮ ਦੋਏ ਗਏ ਹਾਰ। ਮਾਨਸ ਜਨਮ ਜੀਵ ਵਿਚਾਰ। ਵੇਲਾ ਅੰਤ ਨਾ ਜਾਏ ਹਾਰ। ਹੰਸ ਕਿਉਂ ਰਲਿਓ ਕਾਗਾਂ ਡਾਰ। ਆਪੇ ਆਪ ਸੜਿਆ ਕਲਜੁਗ ਝੜ੍ਹਿਆ ਅਗਨ ਅੰਗਿਆਰ। ਪ੍ਰਭ ਅਬਿਨਾਸ਼ੀ ਵਲੀਆ ਛਲੀਆਂ, ਮਾਤਲੋਕ ਜੋਤ ਸਰੂਪੀ ਆਇਆ ਜਾਮਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ। ਸੋਹੰ ਬਾਲੜਾ ਵਡ ਲਾਡੜਾ। ਲਾਲ ਗੁਲਾਲੜਾ ਸਤਿਗੁਰ ਸਾਚੇ ਗੁਰਸਿਖ ਪਾਲੜਾ। ਸੋਹੰ ਸਾਚਾ ਫਲ ਲਗਾਏ ਸੁੱਕੇ ਡਾਲੜਾ। ਅੰਤਮ ਕਾਲ ਨਾ ਖਾਏ, ਪ੍ਰਭ ਹੋਏ ਆਪ ਰਖਵਾਲੜਾ। ਜਨਮ ਮਰਨ ਗੇੜ ਕਟਾਏ, ਆਪੇ ਹੋਏ ਗੁਰਸਿੱਖ ਗੋਦ ਉਠਾਲੜਾ। ਆਪ ਆਪਣੀ ਸਰਨ ਲਗਾਏ, ਦੀਪਕ ਜੋਤ ਆਪੇ ਬਾਲੜਾ। ਮਾਹਣਾ ਸਿੰਘ ਤੇਰੀ ਬਿੰਦ ਆਪ ਤਰਾਏ, ਆਪੇ ਹੋਏ ਸਦ ਰਖਵਾਲੜਾ। ਸਤਿਗੁਰ ਮਨੀ ਸਿੰਘ ਭੁਲ ਨਾ ਜਾਏ, ਜਿਸ ਆਤਮ ਵਾਸ ਗਵਾਇਆ ਕਾਲੜਾ। ਵੇਲੇ ਅੰਤ ਰੁਲ ਨਾ ਜਾਏ, ਹਰਿ ਦੇਵੇ ਸਵਾਸ ਸੁਖਾਲੜਾ। ਸਾਚੀ ਦਰਗਹਿ ਫਲ ਲਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਵਡ ਵਡ ਮਾਲੜਾ। ਆਪੇ ਵਾਲੀ ਆਪੇ ਪਾਲੀ। ਆਪੇ ਕਰੇ ਗੁਰਸਿਖ ਰਖਵਾਲੀ। ਗੁਰਸਿਖ ਸਾਚੇ ਪ੍ਰਭ ਬਣਿਆ ਤੇਰਾ ਪਾਲੀ। ਜੋਤ ਸਰੂਪੀ ਭੇਖ ਕਲਜੁਗ ਖੇਲ ਨਿਰਾਲੀ। ਜੋਤ ਸਰੂਪੀ ਪ੍ਰਭ ਨੇਤਰ ਪੇਖ, ਆਤਮ ਚੜ੍ਹੇ ਸਾਚੀ ਲਾਲੀ। ਆਪ ਲਿਖਾਏ ਸਾਚੀ ਰੇਖ ਦੋ ਜਹਾਨਾਂ ਵਾਲੀ। ਕਲਜੁਗ ਲਗਾਏ ਅੰਤਮ ਮੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਪੂਰ ਕਰਾ ਲੀ। ਆਪ ਲਗਾਏ ਆਤਮ ਮੇਖ। ਸੋਹੰ ਸ਼ਬਦ ਗੁਰਸਿਖ ਵੇਖ। ਕੋਈ ਨਾ ਜਾਣੇ ਪੀਰ ਫ਼ਕੀਰ ਔਲੀਆ ਸ਼ੇਖ਼। ਕਲਜੁਗ ਜੀਵ ਰਹੇ ਵੇਖਾ ਵੇਖੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦਾ ਗੁਰਮੁਖ ਸਾਚੇ ਨੇਤਰ ਪੇਖ। ਨੇਤਰ ਪੇਖਣਾ। ਦਰ ਘਰ ਸਾਚੇ ਵੇਖਣਾ। ਆਪ ਲਿਖਾਏ ਸਾਚੀ ਲੇਖਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪ ਮਿਟਾਏ ਬਿਧਨਾ ਲਿਖੀ ਲੇਖਣਾ। ਗੁਰਸਿਖ ਲਿਖਾਏ ਸਾਚਾ ਲੇਖ। ਗੁਰਸਿਖ ਸਾਚਾ ਲੇਖ ਲਿਖਾਇਆ। ਸਤਿਗੁਰ ਮਨੀ ਸਿੰਘ ਸਾਚਾ ਸ਼ਬਦ ਜਣਾਇਆ। ਨਿਹਕਲੰਕ ਨਰਾਇਣ ਨਰ, ਬਾਂਹੋਂ ਪਕੜ ਸਾਚੀ ਸਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਾਰਨ ਤਰਨ ਆਪ ਅਖਵਾਇਆ। ਸੰਤ ਮਨੀ ਸਿੰਘ ਕਰ ਵਿਚਾਰ। ਗੁਰ ਸਾਚਾ ਦੀਆ ਤਾਰ। ਆਪ ਦਿਖਾਏ ਦਿਸਾਏ ਰਹਾਏ ਸਾਚੇ ਸਚ ਦਰ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਪਿਆਰ। ਸੰਤ ਮਨੀ ਸਿੰਘ ਸਾਚੀ ਸੀਖਿਆ। ਗੁਰਮੁਖ ਮੰਗੇ ਸਾਚਾ ਦਰ ਸੋਹੰ ਸਾਚਾ ਨਾਮ ਭੀਖਿਆ। ਪ੍ਰਭ ਦੇਵੇ ਵਰ ਸਾਚਾ ਹਰਿ ਧੁਰ ਦਰਗਾਹੋਂ ਲੀਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਮ ਅੰਤ ਆਪੇ ਆਪ ਕਰੇ ਗੁਰਸਿਖ ਤੇਰੀ ਪ੍ਰੀਖਿਆ। ਸਤਿਗੁਰ ਮਨੀ ਸਿੰਘ ਸਤਿ ਕਰ ਮੰਨਣਾ। ਆਪਣਾ ਬੇੜਾ ਆਪੇ ਬੰਨ੍ਹਣਾ। ਗੁਰਮੁਖ ਸਾਚਾ ਕਲਜੁਗ ਅੰਦਰ ਜਿਉਂ ਪਰਭਾਸ ਚੰਦਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤੋੜੇ ਤੇਰੇ ਫੰਦਨਾ। ਸੰਤ ਮਨੀ ਸਿੰਘ ਸਤਿ ਕਮਾਈ। ਦਿਵਸ ਰੈਣ ਰੈਣ ਦਿਵਸ ਪ੍ਰਭ ਰਸਨਾ ਗਾਈ। ਨਾ ਮਿਲੇ ਬਹਿਣ, ਪ੍ਰਭ ਅਬਿਨਾਸ਼ੀ ਜੋਤ ਜਗਾਈ। ਛੱਡੇ ਸਾਕ ਸੱਜਣ ਸੈਣ, ਏਕਾ ਆਇਆ ਨਿਹਕਲੰਕ ਤੇਰੀ ਸਰਨਾਈ। ਕਲਜੁਗ ਮਾਇਆ ਖਾਏ ਡੈਣ, ਭਾਈਆਂ ਤਾਈਂ ਭਾਈ। ਕਲਜੁਗ ਜੀਵ ਵਹੇ ਵਹਿੰਦੇ ਵਹਿਣ, ਆਪ ਆਪਣੀ ਪਤਿ ਗਵਾਈ। ਗੁਰਮੁਖ ਸਾਚੇ ਸਾਚਾ ਲਹਿਣਾ ਲੈਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਆਏ ਤੇਰੀ ਸਰਨਾਈ। ਸੰਤ ਮਨੀ ਸਿੰਘ ਸਤਿ ਧਿਆਨ। ਆਤਮ ਉਪਜੇ ਬ੍ਰਹਮ ਗਿਆਨ। ਦੇਵੇ ਦਰਸ ਵਡ ਦਾਤਾ ਗੁਣਵੰਤ ਗੁਣ ਗੁਣੀ ਨਿਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਦਰਸ਼ਨ ਪਾਇਆ। ਮਾਤਲੋਕ ਵਿਚ ਰਾਹ ਦਿਸਾਇਆ। ਆਪ ਆਪਣਾ ਭੇਵ ਖੁਲ੍ਹਾਇਆ। ਜੋਤ ਸਰੂਪੀ ਦਰਸ਼ਨ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਇਆ। ਸਾਚੀ ਜੋਤ ਹੋਏ ਉਜਿਆਰੇ। ਤੀਨ ਲੋਕ ਇਕ ਅਕਾਰੇ। ਖੰਡ ਬ੍ਰਹਿਮੰਡ ਵਰਭੰਡ ਜੈ ਜੈ ਜੈਕਾਰੇ। ਕਲਜੁਗ ਜੀਵ ਤੇਰੀ ਆਤਮ ਰੰਡ ਨਾ ਮਿਲਿਆ ਕੰਤ ਪਿਆਰੇ। ਪੰਚਾਂ ਦਿਤੀ ਏਕਾ ਗੰਢ, ਦੂਜਾ ਵਸਿਆ ਵਿਚ ਹੰਕਾਰੇ। ਵੇਲੇ ਅੰਤ ਹੋਏ ਖੰਡ ਖੰਡ, ਸੋਹੰ ਸ਼ਬਦ ਚਲੇ ਖੰਡਾ ਦੋ ਧਾਰੇ। ਸਾਧ ਸੰਗਤ ਨਾਮ ਸਾਚਾ ਵੰਡ, ਕਰ ਕਿਰਪਾ ਕਲ ਪਾਰ ਉਤਾਰੇ। ਸਾਚੀ ਚੋਗ ਚੁਗੀ ਵਰਭੰਡ, ਕਲਜੁਗ ਜੀਵ ਸੁੱਤੇ ਪੈਰ ਪਸਾਰੇ। ਆਪੇ ਵਸੇ ਵਿਚ ਨਵ ਖੰਡ, ਜੋਤ ਸਰੂਪੀ ਪ੍ਰਭ ਗਿਰਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰੇ। ਅੰਮ੍ਰਿਤ ਮੇਘ ਹਰਿ ਆਪ ਵਰਸਾਏ। ਗੁਰ ਚਰਨ ਬੈਠ ਗੁਰ ਸੰਗਤ ਨਹਾਏ। ਪਾਪਾਂ ਮੈਲ ਦੁਰਮਤ ਆਪ ਧੁਵਾਏ। ਰੋਗ ਸੋਗ ਚਿੰਤਾ ਕਰਮ ਵਿਯੋਗ ਪ੍ਰਭ ਆਪ ਮਿਟਾਏ। ਸਾਧ ਸੰਗਤ ਰਸ ਸਾਚਾ ਭੋਗ, ਅੰਮ੍ਰਿਤ ਸਾਚਾ ਮੁਖ ਚੁਆਏ। ਦੇਵੇ ਵਡਿਆਈ ਵਿਚ ਤੀਨ ਲੋਕ, ਮਾਤ ਕੁੱਖ ਸੁਫਲ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਿੰਚ ਆਤਮ ਤ੍ਰਿਖਾ ਭੁੱਖ ਮਿਟਾਏ। ਭੁੱਖ ਮਿਟਾਈ ਸੁਖ ਉਪਜਾਈ ਉਜਲ ਮੁਖ ਕਰਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਦਇਆ ਕਮਾਈ। ਪਹਿਲੀ ਮਾਘ ਭਾਗਾਂ ਭਰਿਆ। ਕਰ ਦਰਸ ਗੁਰਸਿਖ ਤਰਿਆ। ਪ੍ਰਭ ਅਬਿਨਾਸ਼ੀ ਆਦਿ ਜੁਗਾਦਿ ਸਦ ਆਸਾ ਵਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਵਡ ਧਰਨੀ ਧਰਿਆ। ਸਾਚੀ ਜੋਤ ਸਚ ਧਰਵਾਸੇ। ਜੋਤ ਸਰੂਪੀ ਰੱਖੇ ਵਾਸੇ। ਏਕਾ ਜੋਤ ਜਗਾਈ ਪ੍ਰਭ ਪੁਰਖ ਅਬਿਨਾਸ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਆਦਿ ਜੁਗਾਦਿ ਤੇਰਾ ਦਾਸਨ ਦਾਸੇ। ਪਹਿਲੀ ਮਾਘ ਭਰਮ ਗਵਾਏ। ਗੁਰਮੁਖ ਸਾਚੇ ਕਰਮ ਲਿਖਾਏ। ਜਨਮ ਜਨਮ ਦੀ ਮੈਲ ਗਵਾਏ। ਸਚ ਧਰਮ ਦੀ ਜੋਤ ਜਗਾਏ। ਪੂਰਨ ਕਰਮ ਆਪ ਕਰਾਏ। ਸਚ ਸਰਨ ਇਕ ਰਖਾਏ। ਹਰਨ ਫਰਨ ਆਪ ਖੁਲ੍ਹਾਏ। ਗੁਰਮੁਖ ਸਾਚੇ ਆਪ ਤਰਾਏ। ਨਿਹਕਲੰਕ ਫੇਰ ਅਖਵਾਏ। ਚਾਰ ਕੁੰਟ ਜੈ ਜੈ ਜੈਕਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ। ਚਾਰ ਕੁੰਟ ਹੋਏ ਜੈ ਜੈਕਾਰਾ। ਨਿਹਕਲੰਕ ਲਿਆ ਅਵਤਾਰਾ। ਜੋਤ ਸਰੂਪੀ ਖੇਲ ਅਪਾਰਾ। ਭੇਵ ਨਾ ਪਾਏ ਜੀਵ ਮੂਰਖ ਮੁਗਧ ਗਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਖੁਲ੍ਹਾਏ ਦਸਮ ਦਵਾਰਾ। ਸਚ ਸ਼ਾਹ ਸਚ ਰਾਹ ਆਪਣਾ ਆਪ ਦਿਖਾਏ। ਜੋਤ ਸਰੂਪੀ ਪ੍ਰਭ ਅਥਾਹ, ਜੋਤੀ ਜੋਤ ਡਗਮਗਾਏ। ਗੁਰਮੁਖਾਂ ਪਕੜ ਆਪੇ ਬਾਂਹ, ਸਵਛ ਸਰੂਪੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਭੇਵ ਗੂਝ ਖੁਲ੍ਹਾਏ। ਆਪਣਾ ਭੇਵ ਆਪ ਦਿਖਾਏ। ਗੁਰਮੁਖਾਂ ਸੋਹੰ ਨਾਮ ਜਪਾਏ। ਸਾਧ ਸੰਗਤ ਹਿਰਦੇ ਮੇਖ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਚੁਕਾਏ। ਗੁਰਮੁਖਾਂ ਹਰਿ ਮਾਣ ਦਵਾਣਾ। ਦਿਵਸ ਰੈਣ ਰੈਣ ਦਿਵਸ ਇਕ ਰੰਗ ਰੰਗਾਣਾ। ਗੁਰਮੁਖ ਸਾਚੇ ਸਾਚਾ ਲਹਿਣਾ ਲੈਣ, ਬੇਮੁਖਾਂ ਸੌਂ ਕੇ ਵਕ਼ਤ ਲੰਘਾਣਾ। ਸਾਧ ਸੰਗਤ ਸੋਹੰ ਸਾਚਾ ਗਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਆਤਮ ਤਨ ਪਹਿਨਾਣਾ। ਸੋਹੰ ਗਹਿਣਾ ਤਨ ਪਹਿਨਾਏ। ਤੀਜੇ ਨੈਣਾਂ ਖੋਲ੍ਹ ਵਖਾਏ। ਗੁਰਸਿਖ ਸਾਚੇ ਸਦ ਤੇਰੇ ਵਿਚ ਰਹਿਣਾ, ਪ੍ਰਭ ਆਪਣਾ ਭੇਵ ਖੁਲ੍ਹਾਏ। ਪ੍ਰਭ ਅਬਿਨਾਸ਼ੀ ਸਦ ਹੈ ਦੇਣਾ, ਗੁਰਮੁਖ ਸਾਚਾ ਆਪਣੀ ਝੋਲੀ ਆਪ ਭਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਕਹਿਣਾ, ਕਲਜੁਗ ਜੀਵ ਭੁਲ ਨਾ ਜਾਏ। ਸਾਚਾ ਕਹਿਣਾ ਭਾਣਾ ਸਹਿਣਾ ਲਹਿਣਾ ਲੈਣਾ ਸ੍ਰਿਸ਼ਟ ਸਬਾਈ ਵਹੇ ਵਹਿੰਦੇ ਵਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਵੇਖੇ ਪ੍ਰਭ ਵਖਾਏ ਨੈਣਾਂ, ਨਿਹਕਲੰਕ ਨਰ ਅਵਤਾਰ ਸਾਧ ਸੰਗਤ ਸਦ ਤੇਰੀ ਆਤਮ ਅੰਦਰ ਰਹਿਣਾ। ਕਾਇਆ ਮੰਦਰ ਸਚ ਨਿਵਾਸਾ। ਜਗਾਏ ਜੋਤ ਪ੍ਰਭ ਅਬਿਨਾਸ਼ਾ। ਖੁਲ੍ਹਾਏ ਸੋੋਤ ਸਤਿ ਬ੍ਰਹਮ ਪਰਕਾਸ਼ਾ। ਦੁਰਮਤ ਮੈਲ ਧੋਤ ਮਾਨਸ ਜਨਮ ਕਰਾਏ ਰਾਸਾ। ਸ੍ਰਿਸ਼ਟ ਸਬਾਈ ਏਕਾ ਗੋਤ, ਆਪ ਕਰਾਏ ਚਰਨ ਦਾਸਾ। ਲੱਖ ਚੁਰਾਸੀ ਏਕਾ ਜੋਤ, ਊਚ ਨੀਚ ਪ੍ਰਭ ਜੋਤ ਪਰਕਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਸਵਾਸ ਸਵਾਸਾ। ਰਸਨਾ ਜਪ ਜੀਵ ਸਵਾਸ ਸਵਾਸਾ ਸੋਹੰ ਸ਼ਬਦ ਸਾਚਾ ਜਾਪਾ। ਆਪੇ ਮਾਰੇ ਹਉਮੇ ਤਾਪਾ। ਆਪੇ ਉਤਾਰੇ ਆਤਮ ਪਾਪਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਦੇਵੇ ਜਾਪਾ। ਸੋਹੰ ਸ਼ਬਦ ਜਗਤ ਚਲਾਇਆ। ਪ੍ਰਭ ਅਬਿਨਾਸ਼ੀ ਮਾਤ ਧਰਾਇਆ। ਸਰਬ ਘਟ ਵਾਸੀ ਦਇਆ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਮਾਣ ਦਵਾਇਆ। ਸੋਹੰ ਗਾਵਣਾ ਸੁਖ ਉਪਜਾਵਣਾ। ਮੁਖ ਸੁਹਾਵਣਾ, ਕਾਇਆ ਸੁੱਕਾ ਰੁੱਖ ਹਰਾ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਸਨਾ ਗਾਵਣਾ। ਸੋਹੰ ਤੇਰੀ ਸਾਚੀ ਕਾਰ। ਗੁਰਮੁਖ ਵਿਰਲਾ ਪਾਵੇ ਸਾਰ। ਜਿਸ ਜਨ ਕਿਰਪਾ ਕਰੇ ਅਪਾਰ। ਅੰਮ੍ਰਿਤ ਮੁਖ ਚੁਆਏ ਆਪ ਖੁਲ੍ਹਾਏ ਬੰਦ ਕਿਵਾੜ। ਦੀਪਕ ਸਾਚੀ ਜੋਤ ਜਗਾਏ, ਆਪ ਖੁਲ੍ਹਾਏ ਦਸਮ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ। ਆਪਣੀ ਸਾਰ ਆਪ ਸਮਾਲੇ। ਪ੍ਰਭ ਅਬਿਨਾਸ਼ੀ ਖੇਲ ਨਿਰਾਲੇ। ਗੁਰਮੁਖ ਸਾਚੇ ਅੰਞਾਣੇ ਬਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਦੇਵੇ ਜਾਮ ਮੇਲ ਮਿਲਾਏ ਕਲ ਕਰ ਖੇਲ ਨਿਰਾਲੇ। ਅੰਮ੍ਰਿਤ ਵੇਲਾ ਸਾਚਾ ਰਸ। ਸਚ ਕਰਮ ਪ੍ਰਭ ਜਾਏ ਦੱਸ। ਜੋਤ ਸਰੂਪੀ ਹਿਰਦੇ ਵਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਕ਼ਤ ਸੁਹਾਏ। ਸਾਧ ਸੰਗਤ ਆਤਮ ਜੋਤ ਕਰੇ, ਪਰਕਾਸ਼ ਕੋਟ, ਰਵ ਸਸ। ਵੇਲਾ ਅੰਤਮ ਆਪ ਸੁਹਾਵਣਾ। ਜੋਤ ਸਰੂਪੀ ਕਰਮ ਕਮਾਵਣਾ। ਵਿਚ ਅੰਧ ਕੂਪੀ ਜੋਤ ਜਗਾਵਣਾ। ਸਤਿ ਸਰੂਪੀ ਸਤਿ ਵਰਤਾਵਣਾ। ਬਿਨ ਰੰਗ ਰੂਪੀ ਭੇਖ ਵਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰਮ ਕਮਾਵਣਾ। ਜਾਮਾ ਧਾਰ ਲਏ ਅਵਤਾਰ। ਅਚਰਜ ਖੇਲ ਕਰੇ ਕਰਤਾਰ। ਵੇਖੇ ਵਿਗਸੇ ਕਰੇ ਵਿਚਾਰ। ਬੂਝਣ ਬੂਝੇ ਸਚ ਵਿਹਾਰ। ਏਕਾ ਕਰੇ ਜਗਤ ਵਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਚਲਾਏ ਸਾਚੀ ਕਾਰ। ਏਕਾ ਕੀਆ ਇਕ ਅਕਾਰ ਜੋਤ ਸਰੂਪੀ ਖੇਲ ਅਪਾਰ। ਸਤਿ ਸਰੂਪੀ ਪ੍ਰਭ ਕਲ ਅਵਤਾਰ। ਬਿਨ ਰੰਗ ਰੂਪੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਰੰਜਣ ਤੀਨ ਲੋਕ ਕਰੇ ਆਕਾਰ। ਏਕਾ ਜੋਤ ਆਪ ਜਗਾਏ। ਜੁਗੋ ਜੁਗ ਪ੍ਰਭ ਜਾਮਾ ਪਾਏ। ਭਗਤਨ ਹਿਤ ਨਿਤ ਨਵਿਤ ਇਹ ਖੇਲ ਰਚਾਏ। ਵਾਕ ਭਵਿਖਤ ਆਪ ਲਿਖਾਏ। ਲਿਖੀ ਲਿਖਤ ਨਾ ਕੋਇ ਮਿਟਾਏ। ਸਾਚੀ ਲਿਖਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੋ ਦੀਸੇ ਸੁਕਦੇ ਰੁੱਖ, ਗੁਰਸਿਖ ਸਾਚੇ ਪ੍ਰਭ ਅੰਮ੍ਰਿਤ ਫਲ ਬਣਾਏ। ਜੁਗੋ ਜੁਗ ਅਵਤਾਰ ਧਰ। ਆਪਣਾ ਭੇਖ ਆਪੇ ਕਰ। ਗੁਰਮੁਖ ਸਾਚੇ ਵੇਖ, ਆਪ ਬਹਾਏ ਆਪਣੇ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਵਸਾਏ ਸਾਚੇ ਘਰ। ਜੁਗ ਜੁਗ ਜੁਗਾ ਜੁਗ ਜਾਮਾ ਧਾਰ। ਜਨ ਭਗਤਾਂ ਪਾਏ ਆਪੇ ਸਾਰ। ਆਪੇ ਦੇਵੇ ਨਾਮ ਅਧਾਰ। ਸ਼ਬਦ ਸਰੂਪੀ ਦੇਵੇ ਸਾਚੀ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪਣਾ ਕਰੇ ਪਸਾਰ। ਆਪ ਆਪਣਾ ਕੀਆ ਪਸਾਰਾ। ਜੋਤ ਸਰੂਪੀ ਲਿਆ ਅਵਤਾਰਾ। ਪੁਰੀ ਘਨਕ ਹਰਿ ਕਾ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਲਿਆ ਅਵਤਾਰਾ। ਪੁਰੀ ਘਨਕ ਪ੍ਰਭ ਭਾਗ ਲਗਾਏ। ਏਕਾ ਸਾਚੀ ਜੋਤ ਜਗਾਏ। ਬਰਨ ਗੋਤ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਧਾਮ ਸੁਹਾਏ। ਆਪ ਸੁਹਾਏ ਆਪਣਾ ਧਾਮਾ। ਜੋਤ ਜਗਾਏ ਰਮਈਆ ਰਾਮਾ। ਵਕ਼ਤ ਸੁਹਾਏ ਘਨਈਆ ਸ਼ਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਪਹਰਿਆ ਜਾਮਾ। ਨਿਹਕਲੰਕ ਕਲ ਜਾਮਾ ਧਾਰ। ਅਥਰਬਣ ਵੇਦ ਲਿਆ ਵਿਚਾਰ। ਅੱਲਾ ਅਲਾਹੂ ਨੂਰ ਅੰਤਮ ਕਰੇ ਖੁਆਰ। ਆਤਮ ਤੋੜੇ ਸਰਬ ਹੰਕਾਰ। ਸੋਹੰ ਸ਼ਬਦ ਮਾਰੇ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ। ਆਪਣੀ ਸਾਰ ਆਪੇ ਜਾਣੇ। ਜਨਮ ਕਰਮ ਸਰਬ ਪਛਾਣੇ। ਸ੍ਰਿਸ਼ਟ ਸਬਾਈ ਆਪ ਰਖਾਏ ਆਵਣ ਜਾਣੇ। ਗੁਰਮੁਖ ਸਾਚੇ ਆਪ ਤਰਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਤੋੜੇ ਸਰਬ ਅਭਿਮਾਨੇ। ਵਿਸ਼ਨੂੰ ਭਗਵਾਨਾ ਤੋੜੇ ਅਭਿਮਾਨਾ। ਸੋਹੰ ਤੀਰ ਚੜ੍ਹਾਏ ਰਸਨਾ ਖਿਚ ਕਮਾਨਾ। ਚਾਰ ਕੁੰਟ ਬਹੀਰ ਕਰਾਏ, ਵਡ ਬਲੀ ਬਲਵਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪੇ ਵਰਤੇ ਆਪਣਾ ਭਾਣਾ। ਆਪਣਾ ਭਾਣਾ ਆਪ ਵਰਤਾ ਕੇ। ਰਾਜਾ ਰਾਣਾ ਤਖ਼ਤੋਂ ਲਾਹ ਕੇ। ਸੁਘੜ ਸਿਆਣਾ ਆਪ ਅਖਵਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਜਾਏ ਨਾਮ ਜਪਾ ਕੇ। ਆਪ ਆਪਣਾ ਨਾਮ ਜਪਾਏ। ਸਾਚਾ ਨਾਮ ਜਗਤ ਟਿਕਾਏ। ਕਲਜੁਗ ਭੇਖ ਸਰਬ ਮਿਟਾਏ। ਜੂਠ ਝੂਠ ਰਹਿਣ ਨ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਅਨੂਠ ਆਤਮ ਸਰਬ ਚੜ੍ਹਾਏ। ਆਤਮ ਰੰਗ ਆਪ ਚੜ੍ਹਾਣਾ। ਸਾਚਾ ਸੰਗ ਆਪ ਰਖਾਣਾ। ਕੱਟ ਭੁੱਖ ਨੰਗ, ਸੋਹੰ ਸਾਚਾ ਜਾਪ ਰਿਦੇ ਵਸਾਣਾ। ਮਾਨਸ ਜਨਮ ਨਾ ਹੋਏ ਭੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨਾ ਗਾਣਾ। ਦਿਵਸ ਰੈਣ ਸਦ ਰਸਨਾ ਗਾਓ। ਪ੍ਰਭ ਅਬਿਨਾਸ਼ੀ ਨਿਜ ਘਰ ਮੇਂ ਪਾਓ। ਆਪ ਆਪਣੀ ਚਿੰਤ ਮਿਟਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਆਤਮ ਤ੍ਰਿਖਾ ਅਗਨ ਬੁਝਾਓ। ਆਤਮ ਤ੍ਰਿਖਾ ਅਗਨ ਬੁਝਾ ਕੇ। ਜੋਤ ਸਰੂਪੀ ਦਰਸ਼ਨ ਪਾ ਕੇ। ਆਤਮ ਜਿੰਦਾ ਆਪਣਾ ਆਪ ਤੁੜਾ ਕੇ। ਸੋਹੰ ਚਾਬੀ ਨਾਮ ਲਗਾ ਕੇ। ਵਡ ਪਰਤਾਪੀ ਬੈਠਾ ਹਰਿ ਜੋਤ ਜਗਾ ਕੇ। ਕੋਟਨ ਕੋਟ ਉਧਰਨ ਪਾਪੀ, ਨਿਹਕਲੰਕ ਤੇਰਾ ਦਰਸ਼ਨ ਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਈ, ਗੁਰਸਿਖ ਤਰਾਏ ਆਪਣੀ ਸਰਨ ਲਗਾ ਕੇ। ਮਾਤਲੋਕ ਪ੍ਰਭ ਜਾਮਾ ਧਰਿਆ। ਅਚਰਜ ਖੇਲ ਪਾਰਬ੍ਰਹਮ ਕਲ ਕਰਿਆ। ਬੇਮੁਖ ਜੀਵ ਨਾ ਆਵੇ ਦਰ ਡਰਿਆ। ਗੁਰਸਿਖ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਰਨੀ ਪੜਿਆ। ਸਰਨ ਲਗ ਜਾਵਣਾ। ਜਨਮ ਸੁਹਾਵਣਾ। ਦੁਖ ਰੋਗ ਮਿਟਾਵਣਾ। ਸੋਹੰ ਸਾਚਾ ਜੋਗ, ਪ੍ਰਭ ਦਰ ਤੇ ਪਾਵਣਾ। ਦਰਸ ਅਮੋਘ ਪ੍ਰਭ ਆਪ ਦਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚੀ ਜੋਤ ਜਗਾਵਣਾ। ਜਗੇ ਜੋਤ ਆਤਮ ਉਜਿਆਰੀ। ਏਕਾ ਦਿਸੇ ਨਰ ਅਵਤਾਰੀ। ਗੁਰਮੁਖ ਹਿਰਦੇ ਵਿਚ ਵਿਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਖੇਲ ਨਿਆਰੀ। ਖੇਲ ਨਿਆਰਾ ਜੋਤ ਪਸਾਰਾ। ਕਲ ਅਵਤਾਰਾ ਸ਼ਬਦ ਅਖਾਰਾ। ਦੇਵੇ ਗਿਰਧਾਰਾ ਗੁਰਮੁਖ ਪਾਵੇ ਦਰ ਦਰਬਾਰਾ। ਆਪ ਵਸਾਵੇ ਸਚ ਘਰ ਬਾਹਰਾ। ਜੋਤ ਜਗਾਵੇ ਏਕਾ ਦੀਸੇ ਆਪ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਰੰਗ ਅਨੂਪ ਏਕਾ ਏਕੰਕਾਰਾ। ਰੰਗ ਏਕ ਅੰਗ ਏਕ ਸੰਗ ਏਕ। ਸੋਹੰ ਨਾਮ ਗੁਰਮੁਖ ਮੰਗ ਏਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਚਰਨ ਟੇਕ। ਚਰਨ ਟੇਕ ਆਪੇ ਦੇ। ਆਪੇ ਵਰਸੇ ਆਤਮ ਅੰਮ੍ਰਿਤ ਮੇਂਹ। ਬੇਮੁਖਾਂ ਦਰ ਕਰਾਏ ਅੰਤਮ ਥੇਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਗੁਰਸਿਖਾਂ ਰਖਾਏ ਚਰਨ ਨੇਂਹ। ਗੁਰਮੁਖ ਗੁਰ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਗੁਰਮੁਖ ਸਾਚੇ ਦੇਵੇ ਵਡਿਆਈ ਵਿਚ ਸੰਸਾਰਿਆ। ਗੁਰਮੁਖ ਸਾਚੇ ਰੰਗ ਰੰਗੇ ਆਪ ਕਰਤਾਰਿਆ। ਜਿਸ ਜਨ ਕਿਰਪਾ ਕਰੇ ਆਪ ਗਿਰਧਾਰਿਆ। ਸੰਸਾ ਰੋਗ ਸਰਬ ਮਿਟਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਰਾਗ ਆਤਮ ਧੁਨ ਉਪਜਾ ਰਿਹਾ। ਆਤਮ ਧੁਨ ਆਪ ਉਪਜਾਏ। ਵਡ ਰਿਖ ਮੁਨ ਆਪ ਅਖਵਾਏ। ਗੁਰਸਿਖ ਤੇਰੀ ਆਤਮ ਤ੍ਰਿਖ ਆਪ ਬੁਝਾਏ। ਗੁਰ ਦਰ ਲੱਥੇ ਭੁੱਖ, ਮਦਿਰਾ ਮਾਸ ਰਸਨ ਤਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਜਗਾਏ। ਮਦਿਰਾ ਮਾਸ ਰਸਨ ਤਜਾਵਣਾ। ਸਵਾਸ ਸਵਾਸ ਸੋਹੰ ਗਾਵਣਾ। ਪੂਰਨ ਆਸ ਪ੍ਰਭ ਕਰਾਵਣਾ। ਗੁਰਮੁਖ ਉਧਾਰੇ ਜਿਉਂ ਬਲਧਾਰ ਰੂਪ ਬਾਵਨਾ। ਜੇ ਕੋਈ ਵੇਖੇ ਵੇਖ ਵਖਾਏ। ਸਾਚਾ ਹਾਟ ਪ੍ਰਭ ਮਾਤ ਖੁਲ੍ਹਾਵਣਾ। ਕਿਸੇ ਨਾ ਆਵੇ ਘਾਟ, ਸੋਹੰ ਦਾਤ ਪ੍ਰਭ ਝੋਲੀ ਪਾਵਣਾ। ਮਿਲੇ ਵਡਿਆਈ ਵਿਚ ਲੋਕਮਾਤ, ਜਿਸ ਜਨ ਰਸਨਾ ਗਾਵਣਾ। ਨਾ ਹੋਏ ਅੰਧੇਰੀ ਰਾਤ, ਜੋਤ ਸਰੂਪੀ ਪ੍ਰਭ ਡਗਮਗਾਵਣਾ। ਗੁਰਸਿਖ ਬੈਠ ਇਕਾਂਤ, ਹਰਿ ਹਿਰਦੇ ਵਿਚ ਧਿਆਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਨਿਹਕਲੰਕ ਜੋਤ ਸਰੂਪੀ ਦਰਸ ਦਿਖਾਵਣਾ। ਆਪ ਆਪਣਾ ਦਰਸ ਦਿਖਾ ਕੇ। ਭਰਮ ਭੁਲੇਖਾ ਸਰਬ ਚੁਕਾ ਕੇ। ਪਿਛਲਾ ਲੇਖਾ ਆਪ ਮੁਕਾ ਕੇ। ਮਸਤਕ ਲੇਖਾ ਸਚ ਲਿਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਮਾਰਗ ਲਾ ਕੇ। ਆਪ ਆਪਣਾ ਮਾਰਗ ਲਾਏ। ਸੋਹੰ ਸਾਚਾ ਨਾਮ ਜਪਾਏ। ਸੋਹੰ ਦੋਅੰ ਓਅੰ ਇਕ ਕਰਾਏ। ਦੂਈ ਦਵੈਤ ਸਰਬ ਮਿਟਾਏ। ਆਪ ਆਪਣੀ ਬੂਝ ਬੁਝਾਏ। ਚਾਰ ਵਰਨ ਇਕ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਉਂ ਜਗਤ ਚਲਾਏ। ਸਾਚਾ ਨਾਮ ਜਗਤ ਚਲਾਇਆ। ਸ਼ਾਮ ਵੇਦ ਮਾਣ ਗਵਾਇਆ। ਰਿਗ ਵੇਦ ਰਹਿਣ ਨਾ ਪਾਇਆ। ਯੁਜਰ ਵੇਦ ਅੰਤ ਕਰਾਇਆ। ਵੇਦ ਅਥਰਬਣ ਆਪ ਮਿਟਾਇਆ। ਅੱਲਾ ਅਲਾਹੀ ਨੂਰ ਗਵਾਇਆ। ਅਚਰਜ ਖੇਲ ਪ੍ਰਭ ਬਣਾਇਆ। ਈਸਾ ਮੂਸਾ ਮੁਹੰਮਦੀ ਇਕ ਭੇਖ ਵਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਆਪ ਆਪਣਾ ਡੰਕ ਵਜਾਇਆ। ਆਪ ਮਿਟਾਏ ਵੇਦ ਪੁਰਾਨਾ। ਆਪ ਮਿਟਾਏ ਅੰਜੀਲ ਕੁਰਾਨਾਂ। ਆਪ ਮਿਟਾਏ ਸ਼ਾਹ ਸੁਲਤਾਨਾਂ। ਆਪ ਮਿਟਾਏ ਵਡ ਵਡ ਹੰਕਾਰੀਆਂ ਆਤਮ ਤੋੜ ਅਭਿਮਾਨਾ। ਆਪ ਮਿਟਾਏ ਵਡ ਰਾਜ ਰਾਜਾਨਾ। ਆਪ ਮਿਟਾਏ ਝੂਠੇ ਸ਼ਾਮ ਜੋ ਬਣ ਬੈਠੇ ਗੋਪੀਆਂ ਕਾਹਨਾ। ਆਪ ਮਿਟਾਏ ਭੇਖਾ ਧਾਰੀ ਝੂਠਾ ਪਹਰਿਆ ਜਿਨ੍ਹਾਂ ਜਾਮਾ। ਆਪੇ ਲੇਖ ਲਿਖਾਰੀ ਵਾਲੀ ਦੋ ਜਹਾਨਾਂ। ਆਪੇ ਵਡ ਸੰਸਾਰੀ, ਤੀਨ ਲੋਕ ਵਿਚ ਇਕ ਰੰਗ ਸਮਾਨਾ। ਆਪੇ ਹੋਏ ਵਡ ਸਿਕਦਾਰੀ, ਸ੍ਰਿਸ਼ਟ ਸਬਾਈ ਚਰਨ ਲਗਾਣਾ। ਨਾ ਕੋਈ ਦੀਸੇ ਵੰਡ ਵਿਹਾਰੀ, ਸੋਹੰ ਸ਼ਬਦ ਆਪ ਚਲਾਣਾ। ਗੁਰਮੁਖਾਂ ਦੇਵੇ ਨਾਮ ਖੁਮਾਰੀ, ਰਸਨਾ ਜਪੇ ਨਾਮ ਭਗਵਾਨਾ। ਸੋਹੰ ਸ਼ਬਦ ਦੇਵੇ ਉਡਾਰੀ, ਜੋਤ ਸਰੂਪੀ ਮੇਲ ਮਿਲਾਨਾ। ਜੋ ਜਨ ਆਏ ਨਾਮ ਭਿਖਾਰੀ, ਸੋਹੰ ਦੇਵੇ ਸਾਚਾ ਦਾਨਾ। ਬੇਮੁਖਾਂ ਮਤ ਗਈ ਮਾਰੀ, ਭੁੱਲਿਆ ਹਰਿ ਵਿਸ਼ਨੂੰ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਸਦ ਸਮਾਣਾ। ਆਪ ਆਪਣੇ ਰੰਗ ਸਮਾਇਆ। ਸ੍ਰਿਸ਼ਟ ਸਬਾਈ ਪਾਈ ਮਾਇਆ। ਝੂਠੇ ਵਹਿਣ ਜਗਤ ਵਿਹਾਇਆ। ਵੇਲੇ ਅੰਤ ਨਾ ਕੋਈ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦੇਵੇ ਆਪ ਸਜ਼ਾਇਆ। ਬੇਮੁਖਾਂ ਪ੍ਰਭ ਦੇ ਸਜ਼ਾਏ। ਗੁਰਮੁਖਾਂ ਪ੍ਰਭ ਪਾਰ ਕਰਾਏ। ਬੇਮੁਖਾਂ ਗੁਰ ਦਰ ਦੁਰਕਾਏ। ਗੁਰਸਿਖਾਂ ਘਰ ਸਚ ਬਹਾਏ। ਬੇਮੁਖ ਕੋਈ ਥਾਏਂ ਨਾ ਪਾਏ। ਗੁਰਸਿਖ ਸਦ ਰਸਨਾ ਗਾਏ। ਸਰਨ ਰਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰਸ ਦਾਨ ਮੰਗੇ, ਸੋਹੰ ਭਿਛਿਆ ਪ੍ਰਭ ਸਾਚੀ ਪਾਏ। ਨਾਮ ਸਚ ਮੰਗਿਆ, ਆਤਮ ਰੰਗਿਆ, ਨਾ ਦਰ ਸੰਗਿਆ, ਆਤਮ ਵਹਾਏ ਸਾਚੀ ਗੰਗਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚਾ ਸਾਚਾ ਦਰਸ ਦਾਨ ਗੁਰਸਿਖ ਮੰਗਿਆ। ਸਾਚੀ ਮੰਗ ਚਾੜ੍ਹੇ ਰੰਗ। ਵਸੇ ਅੰਗ ਸਦਾ ਸੰਗ। ਮਾਨਸ ਜਨਮ ਨਾ ਹੋਏ ਭੰਗ। ਆਤਮ ਅੰਮ੍ਰਿਤ ਨੀਰ ਚਲਾਏ ਗੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅੰਗ ਸੰਗ। ਅੰਗ ਸੰਗ ਸਗਲਾ ਸਾਥਾ। ਪ੍ਰਭ ਅਬਿਨਾਸ਼ੀ ਤ੍ਰੈਲੋਕੀ ਨਾਥਾ। ਸੋਹੰ ਸ਼ਬਦ ਚਲਾਏ ਸਾਚੀ ਗਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਾਥਾ। ਸਰਬ ਕਲਾ ਆਪੇ ਸਮਰਥ। ਸ੍ਰਿਸ਼ਟ ਸਬਾਈ ਪਾਏ ਨੱਥ। ਗੁਰਸਿਖ ਚੜ੍ਹਾਏ ਸੋਹੰ ਸਾਚੇ ਰਥ। ਬੇਮੁਖਾਂ ਧਰਮ ਰਾਏ ਪਾਏ ਨੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਪਾਰ ਉਤਾਰੇ ਆਪੇ ਰੱਖੇ ਸਿਰ ਤੇ ਹੱਥ। ਆਪਣਾ ਹੱਥ ਸਿਰ ਟਿਕਾਇਆ। ਦਰ ਘਰ ਸਾਚੇ ਮਾਣ ਦਵਾਇਆ। ਆਵਣ ਜਾਣ ਆਪ ਕਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਮਾਣ ਦਵਾਇਆ। ਦਰਗਹਿ ਸਾਚੀ ਸਾਚਾ ਘਰ। ਜੋਤ ਸਰੂਪੀ ਵਸੇ ਹਰਿ। ਏਕਾ ਸਾਚਾ ਦਿਸੇ ਦਰ। ਕੋਟਨ ਕੋਟ ਖੜੇ ਦਰ। ਆਪੇ ਦੇਵੇ ਸਰਬ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਖੜੇ ਰਹਿਣ ਕੋਟ ਦਵਾਰੇ। ਵੱਜੇ ਚੋਟ ਸ਼ਬਦ ਧੁਨਕਾਰੇ। ਕੱਢੇ ਖੋਟ ਜਨਮ ਸਵਾਰੇ। ਕਲਜੁਗ ਜੀਵ ਆਲ੍ਹਣਿਓ ਡਿਗੇ ਬੋਟ, ਨਾ ਕੋਈ ਪਾਏ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਖਪਾਏ ਕਰ ਕਰ ਵਡ ਦੁਖਿਆਰੇ। ਕਲਜੁਗ ਜੀਵ ਹੋਇਣ ਦੁਖਿਆਰ। ਕੋਈ ਨਾ ਪਾਵੇ ਸਾਰ। ਆਪਣਾ ਕਰਮ ਗਏ ਹਾਰ। ਮਾਨਸ ਜਨਮ ਹੋਇਆ ਖੁਆਰ। ਮਦਿਰਾ ਮਾਸ ਕਲ ਆਹਾਰ। ਸਵਾਸ ਸਵਾਸ ਨਾ ਜਪਿਆ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮਾਰੇ ਕਰ ਖੁਆਰ। ਕਰੇ ਖੁਆਰੀ ਵਡ ਸੰਸਾਰੀ। ਸ੍ਰਿਸ਼ਟ ਸਬਾਈ ਹੋਏ ਭਿਖਾਰੀ। ਘਰ ਘਰ ਮੰਗਣ ਨਰ ਨਾਰੀ। ਦੁਖ ਰੋਗ ਲੱਗੀ ਭੁੱਖ ਬਿਮਾਰੀ। ਜੀਵ ਜੰਤ ਸਭ ਬਿਲਲਾਇਣ, ਚਾਰ ਕੁੰਟ ਹੋਏ ਹਾਹਾਕਾਰੀ। ਜੋ ਜਨ ਪ੍ਰਭ ਅਬਿਨਾਸ਼ੀ ਰਸਨਾ ਗਾਇਣ, ਆਤਮ ਰਹੇ ਸਦ ਖੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚਾ ਪਾਇਣ, ਦੇਵੇ ਦਰਸ ਆਪ ਬਨਵਾਰੀ। ਘਰ ਘਰ ਦਰ ਦਰ ਹਾਹਾਕਾਰ। ਕਲਜੁਗ ਹੋਏ ਅੰਧ ਅੰਧਿਆਰ। ਦੁਖੀਏ ਜੀਵ ਕਰਨ ਪੁਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਮਾਰੇ ਮਾਰ। ਚਾਰ ਕੁੰਟ ਹਾਹਾਕਾਰ। ਰੋਇਣ ਸਰਬ ਨਾਰੀ ਨਾਰ। ਭੈਣਾਂ ਛੱਡਣ ਭਾਈ, ਕਿਸੇ ਨਾ ਹੋਏ ਕੋਈ ਸਹਾਰ। ਮਾਤਾ ਛੱਡਣ ਪੂਤ ਕੋਈ ਨਾ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰਤੇ ਖੇਲ ਅਪਰ ਅਪਾਰ। ਕਲਜੁਗ ਜੀਵ ਦੁਖ ਅੰਤ ਭਰ। ਨਿੰਦਕ ਦੁਸ਼ਟ ਜਨਮ ਗਏ ਹਰ। ਦਰ ਦਰ ਘਰ ਘਰ ਆਵੇ ਡਰ। ਆਪਣਾ ਕੀਆ ਲੈਣ ਭਰ। ਕੱਚੇ ਫਲ ਜਾਇਣ ਝੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਫੜੇ ਆਪੇ ਲੜ। ਸ੍ਰਿਸ਼ਟ ਸਬਾਈ ਵਰਤੇ ਕਹਿਰ। ਸ੍ਰਿਸ਼ਟ ਸਬਾਈ ਹੋਏ ਗਹਿਰ। ਸ੍ਰਿਸ਼ਟ ਸਬਾਈ ਆਪੇ ਵਗਾਏ ਏਕਾ ਨਹਿਰ। ਸ੍ਰਿਸ਼ਟ ਸਬਾਈ ਆਪ ਤਪਾਏ, ਆਪ ਲਗਾਈ ਜੇਠ ਦੁਪਹਿਰ। ਸ੍ਰਿਸ਼ਟ ਸਬਾਈ ਆਪ ਲਿਆਈ ਘੇਰ। ਸ੍ਰਿਸ਼ਟ ਸਬਾਈ ਆਪ ਮਿਟਾਈ, ਆਪ ਕਰਨੀ ਹੇਰ ਫੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਜੋਤ ਪਰਗਟਾਏ ਨਾ ਲਾਏ ਦੇਰ। ਜੋਤ ਪਰਗਟਾਏ ਸ੍ਰਿਸ਼ਟ ਉਲਟਾਏ। ਤ੍ਰੈਭਵਨ ਹਿਲਾਏ, ਆਵਾ ਗਵਣ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਪਵਣ ਆਪ ਚਲਾਏ। ਚਲੇ ਪਵਣ ਜਗਤ ਹੁਲਾਰਾ। ਕਲਜੁਗ ਜੀਵ ਹੋਏ ਖੁਆਰਾ। ਛਿਨ ਭੰਗਰ ਆਰਾ ਪਾਰਾ। ਝੂਠੇ ਮੰਦਰ ਨਾ ਦੀਸੇ ਮਹਿਲ ਮੁਨਾਰਾ। ਬੇਮੁਖ ਜੀਵ ਫਿਰਨ ਜਿਉਂ ਬੰਦਰ, ਨਾ ਦੀਸੇ ਕੋਈ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਦਰਸ ਅਪਾਰਾ। ਸਚ ਪਵਣ ਆਪ ਚਲਾਏ। ਪਵਣ ਪਾਣੀ ਇਕ ਹੋ ਜਾਏ। ਖਾਣੀ ਬਾਣੀ ਸਰਬ ਮਿਟ ਜਾਏ। ਚੋਜ ਵਡਾਣੀ ਖੇਲ ਰਚਾਏ। ਵਡ ਵਡ ਅਭਿਮਾਨੀ ਮਾਣ ਗਵਾਏ। ਸ਼ਬਦ ਗਿਆਨੀ ਆਪ ਹੋ ਜਾਏ। ਸੋਹੰ ਕਾਨੀ ਆਪ ਲਗਾਏ। ਆਪੇ ਬਾਨੀ ਆਪ ਮਿਟਾਏ। ਆਪ ਜਾਣੀ ਜਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਏ। ਏਕਾ ਪਵਣ ਏਕਾ ਰਾਸ। ਏਕਾ ਪਵਣ ਸਰਬ ਸਵਾਸ। ਏਕਾ ਪਵਣ ਹੋ ਜਾਏ ਵਿਨਾਸ। ਏਕਾ ਪਵਣ ਸਦ ਵਸੇ ਗੁਰ ਚਰਨ ਪਾਸ। ਏਕਾ ਪਵਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਪ ਸਵਾਸ ਸਵਾਸ। ਸਵਾਸ ਸਵਾਸ ਪਵਣ ਚਲਾਏ। ਸੋਹੰ ਸਾਚਾ ਨਾਮ ਜਪਾਏ। ਅਜੱਪਾ ਜਾਪ ਆਪ ਕਰਾਏ। ਇਕ ਘੜੀ ਸਵਾਸ ਤਿੰਨ ਸੌ ਸੱਠ ਚਲਾਏ। ਸਾਚਾ ਨਾਮ ਵਿਚ ਲੇਖ ਆਪ ਲਿਖਾਏ। ਗੁਰਮੁਖ ਸਾਚੇ ਵੇਖ ਦਇਆ ਕਮਾਏ। ਸਾਚਾ ਕਲ ਪ੍ਰਭ ਦਾ ਭੇਖ ਕੋਈ ਭੁਲ ਨਾ ਜਾਏ। ਕਲਜੁਗ ਜੀਵ ਰਹੇ ਵੇਖਾ, ਵੇਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਅਭੁੱਲ ਆਪ ਅਖਵਾਏ। ਨਾ ਭੁੱਲੇ ਨਾ ਕੋਈ ਭੁਲਾਵੇ। ਕਲਜੁਗ ਜੀਵ ਬੰਨ੍ਹੇ ਝੂਠੇ ਦਾਅਵੇ। ਆਪ ਉਪਾਵੇ ਆਪੇ ਖਾਵੇ। ਆਪੇ ਖੇਲੇ ਖੇਲ ਖਿਲਾਵੇ। ਆਪੇ ਮੇਲ ਹੋਏ ਹਰਿ ਨਾਮ ਜਪਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲ੍ਹਾਵੇ। ਆਪ ਆਪਣਾ ਭੇਵ ਖ਼ੁਲ੍ਹਾਵੇ। ਸਚ ਸੁੱਚ ਪ੍ਰਭ ਵਰਤਾਏ। ਸਾਚਾ ਧਰਮ ਸਾਚਾ ਕਰਮ ਸਾਚਾ ਜਨਮ ਮਾਤ ਧਰਾਏ। ਗੁਰਮੁਖ ਸਾਚੇ ਆਪ ਉਪਾਏ। ਆਪ ਆਪਣੀ ਸੇਵਾ ਲਾਏ। ਸਾਧ ਸੰਗਤ ਸੰਗ ਰਲਾਏ। ਨਾਮ ਰੰਗਤ ਆਪ ਚੜ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਰਸਨਾ ਗਾਏ। ਰਸਨਾ ਗਾਓ ਗਹਿਰ ਗੰਭੀਰ। ਤਨ ਮਨ ਹਰਿਆ ਸ਼ਾਂਤ ਸਰੀਰ। ਹਰਿ ਮਿਲਿਆ ਵਡ ਪੀਰਨ ਪੀਰ। ਆਪੇ ਦੇਵੇ ਆਤਮ ਧੀਰ। ਗਲੋਂ ਕੱਟੇ ਜਗਤ ਜ਼ੰਜੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਮੁਖ ਚੁਆਏ ਸਾਚਾ ਸੀਰ। ਅੰਮ੍ਰਿਤ ਮੁਖ ਆਪ ਚੁਆਏ। ਆਪ ਆਪਣੇ ਰੰਗ ਸਮਾਏ। ਸਤਿ ਸੰਗਤ ਗੁਰ ਸੰਗ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗਣ ਮੰਗਤ ਦੇਵਣਹਾਰ ਇਕ ਰਘੁਰਾਏ। ਇਕ ਰਘੁਰਾਤਾ, ਇਕ ਦਾਤਾ, ਇਕ ਗਿਆਤਾ, ਇਕ ਪਿਤ ਮਾਤਾ, ਏਕਾ ਦੀਸੇ ਪੁਰਖ ਬਿਧਾਤਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਕਲਜੁਗ ਪਛਾਤਾ। ਗੁਰਮੁਖ ਵਿਰਲਾ ਜਾਣੇ ਕੋਇ। ਕਲਜੁਗ ਜੀਵ ਰਹੇ ਸੋਏ। ਗੁਰਮੁਖ ਸਾਚੇ ਸੋਹੰ ਧਾਗੇ ਲਏ ਪਰੋਏ। ਆਪ ਉਪਜਾਏ ਸਾਚੇ ਰਾਗੇ, ਦੂਸਰ ਜਾਣੇ ਨਾ ਕੋਇ। ਕਿਰਪਾ ਕਰੇ ਪ੍ਰਭ ਪਹਿਲੀ ਮਾਘੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਜਗਾਏ ਸੋਏ। ਗੁਰਸਿਖ ਸੋਇਆ ਆਪ ਜਗਾਇਆ। ਆਪ ਆਪਣੀ ਸਰਨ ਲਗਾਇਆ। ਸਚ ਸਰਨ ਇਕ ਰਘੁਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਖ ਵਟਾਇਆ। ਆਪਣਾ ਭੇਖ ਆਪ ਵਟਾ ਕੇ। ਸ੍ਰਿਸ਼ਟ ਸਬਾਈ ਆਪ ਭੁਲਾ ਕੇ। ਮਾਇਆ ਰੂਪੀ ਪੜਦਾ ਪਾ ਕੇ। ਅਗਨ ਜੋਤ ਵਿਚ ਆਪ ਸੜਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਮਿਟਾਏ ਆਪ ਖਪਾਏ ਦੋ ਧੜ ਕਰਾ ਕੇ। ਸ੍ਰਿਸ਼ਟ ਸਬਾਈ ਹੋਏ ਦੋ ਧੜ। ਏਕਾ ਕਾਂਗ ਆਏ ਚੜ੍ਹ। ਬੇਮੁਖ ਜੀਵ ਜਾਇਣ ਹੜ੍ਹ। ਕੋਈ ਨਾ ਦਿਸੇ ਕਿਲ੍ਹਾ ਗੜ੍ਹ। ਨਾ ਕੋਈ ਬੈਠੇ ਅੰਦਰ ਬਾਹਰ ਆਪੇ ਮਾਰੇ ਫੜ ਫੜ। ਚਾਰੋਂ ਤਰਫ ਹੋਏ ਕੜ ਕੜ। ਆਪੇ ਭੰਨੇ ਜਿਹੜੇ ਬਣਾਏ ਘੜ ਘੜ। ਆਪੇ ਡੰਨੇ ਜਿਨ੍ਹਾਂ ਛੱਡਿਆ ਸਾਚਾ ਲੜ। ਆਤਮ ਅੰਨ੍ਹੇ ਧਰਮ ਰਾਏ ਅੱਗੇ ਲਾਏ ਫੜ। ਗੁਰਮੁਖਾਂ ਬੇੜਾ ਆਪੇ ਬੰਨ੍ਹੇ, ਸ਼ਬਦ ਸਰੂਪੀ ਘੋੜੀ ਚੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਰ ਲੰਘਾਏ, ਸਾਚੇ ਧਾਮ ਆਪ ਬਹਾਏ, ਪੂਰਨ ਕਾਮ ਆਪ ਕਰਾਏ, ਸਾਚਾ ਨਾਮ ਆਪ ਜਪਾਏ, ਸਾਚਾ ਜਾਮ ਅੰਮ੍ਰਿਤ ਪਿਆਏ, ਕਰੇ ਰੁਸ਼ਨਾਏ ਵਿਚ ਬਹੱਤਰ ਨਾੜ। ਕਲਜੁਗ ਜੀਵ ਕਿਸਮਤ ਮਾੜੀ। ਕਲਜੁਗ ਹੱਥ ਫੜਾਈ ਆਪਣੀ ਦਾਹੜੀ। ਪਾਈ ਨੱਥ ਖੜਾ ਅਗਾੜੀ। ਕੋਈ ਨਾ ਜਾਏ ਸਾਥ ਖੜੀ ਮੌਤ ਲਾੜੀ। ਪ੍ਰਭ ਦੀ ਮਹਿੰਮਾ ਬੜੀ ਅਕਥ, ਆਪ ਚਬਾਏ ਆਪਣੀ ਦਾੜ੍ਹੀਂ। ਗੁਰਮੁਖ ਚੜ੍ਹਾਏ ਸਾਚੇ ਰਥ। ਹੋਏ ਸਹਾਈ ਜੰਗਲ ਜੂਹ ਪਹਾੜੀਂ। ਸੋਹੰ ਦੇਵੇ ਸਾਚੀ ਵੱਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਵਿਚ ਮਾਤ ਸੱਚੀ ਫੁਲਵਾੜੀ। ਸਚ ਫੁਲਵਾੜੀ ਸਾਚਾ ਮਾਲੀ। ਕਰੇ ਖੇਲ ਆਪ ਨਿਰਾਲੀ। ਜੋਤ ਸਰੂਪੀ ਦੀਪਕ ਬਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ਼ਾਂ ਰਖਾਏ ਆਤਮ ਘਟਾ ਕਾਲੀ। ਕਾਲੀ ਘਟਾ ਹੋਏ ਘਨਘੋਰ। ਕਲਜੁਗ ਝੂਠਾ ਕਰੇ ਸ਼ੋਰ। ਪ੍ਰਭ ਹੱਥ ਆਤਮ ਅੰਦਰ ਤੁਹਾਡੀ ਡੋਰ। ਪ੍ਰਭ ਅਬਿਨਾਸ਼ੀ ਤੇਰੀ ਸਾਚੀ ਲੋੜ। ਸ਼ਬਦੇ ਅੰਦਰ ਰੱਖੇ ਜੋੜ। ਸ਼ਬਦੇ ਅੰਦਰ ਨਿਭਾਏ ਤੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਸਾਚੇ ਦੀ ਸਾਚੀ ਲੋੜ। ਘਟਾ ਕਾਲੀ ਜਗਤ ਅੰਧੇਰ। ਕਲਜੁਗ ਜੀਵ ਫਲ ਟੁੱਟੇ ਡਾਲ੍ਹੀ, ਪ੍ਰਭ ਚਾੜ੍ਹੇ ਏਕਾ ਵੇਰ। ਜਲ ਥਲ ਥਲ ਜਲ ਏਕਾ ਘੜੀ ਏਕਾ ਪਲ ਵੇਲਾ ਜਾਏ ਨਾ ਟਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਪਾਰ ਉਤਾਰੇ ਕਰਕੇ ਆਪਣੀ ਮਿਹਰ। ਝੱਖੜ ਝਾਗੀ ਵਗੇ ਜਗ। ਸ੍ਰਿਸ਼ਟ ਸਬਾਈ ਲੱਗੇ ਅੱਗ। ਕਲਜੁਗ ਜੀਵ ਫਿਰਨ ਜਿਉਂ ਸੁੰਞੇ ਘਰ ਕਗ। ਅਗਨ ਜੋਤ ਜੋਤ ਅਗਨ ਜਾਏ ਲਗ। ਆਪੇ ਪਕੜ ਪਛਾੜੇ ਪ੍ਰਭ ਪਕੜ ਸ਼ਾਹਰਗ। ਬੇਮੁਖਾਂ ਦਿਨ ਆਏ ਮਾੜੇ, ਕਲਜੁਗ ਅੰਧੇਰੀ ਜਾਏ ਵਗ। ਮੌਤ ਘੋੜੀ ਚਾੜ੍ਹੇ ਲਾੜੇ, ਸੋਹੰ ਪਹਨਾਇਆ ਆਤਮ ਤਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਕਲਜੁਗ ਜੀਵ ਅੱਗੇ ਧਰਮ ਰਾਏ ਲਗਾਇਆ ਵਗ। ਕਲਜੁਗ ਜੀਵ ਹੋਏ ਅਵਾਰਾ। ਪਾਪਾਂ ਰਹੇ ਤਨ ਅਫਾਰਾ। ਦੇਹੀ ਦੁਖ ਲੱਗਾ ਭਾਰਾ। ਸਾਚਾ ਸੁਖ ਹਰਿ ਨਾਮ ਵਸਾਰਾ। ਆਤਮ ਤ੍ਰਿਸਨਾ ਨਾ ਉਤਰੀ ਭੁੱਖ, ਬੇਮੁਖ ਸਦਾ ਰਹੇ ਝੱਖ ਮਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਪਾਵੇ ਜੋ ਜਨ ਕਰੇ ਚਰਨ ਨਿਮਸਕਾਰਾ। ਨਿਮਸਕਾਰ ਪੂਰੇ ਗੁਰ। ਮਿਲਿਆ ਹਰਿ ਲਿਖਿਆ ਧੁਰ। ਗੁਰਸਿਖ ਗੁਰ ਚਰਨ ਗਏ ਜੁੜ। ਏਕਾ ਸ਼ਬਦ ਏਕਾ ਸੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਇਆ ਗੁਰਸਿਖ ਲਿਖਿਆ ਧੁਰ। ਮੇਲ ਮਿਲਾਇਆ ਖੇਲ ਖਲਾਇਆ। ਬਿਨ ਬਾਤੀ ਬਿਨ ਤੇਲ ਦੀਪਕ ਜੋਤ ਜਗਾਇਆ। ਪਾਰਬ੍ਰਹਮ ਅਚਰਜ ਖੇਲ ਆਪਣਾ ਭੇਦ ਆਪ ਛੁਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੱਜਣ ਸੁਹੇਲ ਆਪੇ ਹੋਏ ਸਹਾਇਆ। ਆਪੇ ਹੋਏ ਸਹਾਈ ਦੇਵੇ ਵਡਿਆਈ। ਪੂਰਨ ਬੂਝ ਬੁਝਾਈ। ਏਕ ਦੂਜ ਮਿਟਾਈ। ਭੁੱਲਿਆਂ ਸਚ ਮਾਰਗ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਘਰ ਵਸੇ ਰਘੁਰਾਈ। ਸਚ ਘਰ ਸਚ ਟਿਕਾਣਾ। ਜਗੇ ਜੋਤ ਇਕ ਮਹਾਨਾ। ਨਾ ਕੋਈ ਦੀਸੇ ਰਾਜਾ ਰਾਣਾ। ਆਪ ਭੁਲਾਇਆ ਜਗਤ ਰੁਲਾਇਆ ਭਰਮ ਭੁਲੇਖਾ ਸਰਬ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਸਚ ਟਿਕਾਣਾ। ਸਚ ਟਿਕਾਣਾ ਥਿਰ ਘਰ। ਜਿਥੇ ਵਸੇ ਸਾਚਾ ਹਰਿ। ਖੁਲ੍ਹੇ ਰਹਿਣ ਸਦਾ ਦਰ। ਸਦਾ ਰਹੇ ਭੰਡਾਰੇ ਭਰ। ਸ੍ਰਿਸ਼ਟ ਸਬਾਈ ਦੇਵੇ ਵਰ। ਜੋ ਜਨ ਮੰਗੇ ਆਏ ਦਰ। ਆਪਣੀ ਕਿਰਪਾ ਦੇਵੇ ਕਰ। ਆਪ ਖੁਲ੍ਹਾਏ ਆਤਮ ਦਰ। ਜੋ ਜਨ ਮੰਗੇ ਸਾਚੇ ਘਰ। ਆਪਣੀ ਕਿਰਪਾ ਕਰੇ ਹਰਿ। ਜੋਤ ਜਗਾਏ ਅੰਦਰ ਵੜ। ਹੋ ਜਾਏ ਰੁਸ਼ਨਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਿਖਾਏ ਸਾਚਾ ਘਰ। ਸਚ ਘਰ ਸਚ ਦਵਾਰਾ। ਸਚ ਘਰ ਸਚ ਪਸਾਰਾ। ਸਚ ਘਰ ਸਚ ਵਰਤਾਰਾ। ਸਚ ਘਰ ਸਚ ਦਰਬਾਰਾ। ਸਚ ਘਰ ਸਚ ਭੰਡਾਰਾ। ਸਾਚਾ ਹਰਿ ਆਪ ਵਰਤਾਰਾ। ਗੁਰਮੁਖ ਆਏ ਦਰ ਦੇਵੇ ਵਰ, ਨਾ ਦਿਸੇ ਪਾਸਾ ਹਾਰਾ। ਰਸਨਾ ਜਪ ਜਾਏ ਤਰ, ਝੂਠਾ ਜਗਤ ਸਰਬ ਵਿਹਾਰਾ। ਭਰਮ ਭਉ ਨਾ ਆਵੇ ਡਰ, ਜਿਸ ਮਿਲਿਆ ਹਰਿ ਪੁਰਖ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮੰਗ ਆਤਮ ਰੰਗੋ ਸਾਚਾ ਦਰ ਦਰਬਾਰਾ। ਸਚ ਦਰਬਾਰ ਆਪ ਲਗਾਇਆ। ਪਹਿਲੀ ਮਾਘ ਦਇਆ ਕਮਾਇਆ। ਕਾਗ ਹੰਸ ਗੁਰਸਿਖ ਬਣਾਇਆ। ਰਾਜ ਹੰਸ ਆਪੇ ਆਪ ਅਖਵਾਇਆ। ਸਾਚਾ ਬੰਸ ਗੁਰ ਸੰਗਤ ਆਪ ਬਣਾਇਆ। ਪੂਰ ਕਰਾਏ ਆਸਾ ਮਨਸਾ, ਜਿਸ ਜਨ ਰਸਨੀ ਗਾਇਆ। ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸਾ, ਜੋਤ ਸਰੂਪੀ ਜਾਮਾ ਪਾਇਆ। ਗੁਰਸਿਖਾਂ ਦੇਵੇ ਸੋਹੰ ਆਪ ਆਪਣੀ ਦਇਆ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਜੋ ਮਨ ਭਾਇਆ। ਮਨ ਭਾਏ ਸੋ ਕਰਾਏ, ਨਾ ਦੇਰ ਲਾਏ, ਅੰਧੇਰ ਗਵਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੋਹੰ ਨਾਮ ਜਪਾਏ। ਸੋਹੰ ਜਪ ਸਾਚਾ ਨਾਮ। ਸੋਹੰ ਜਪ ਪੂਰਨ ਕਾਮ। ਸੋਹੰ ਜਪ ਮਿਲੇ ਸਾਚਾ ਸ਼ਾਮ। ਸੋਹੰ ਜਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸਾਚਾ ਦਾਨ। ਸੋਹੰ ਜਪ ਆਤਮ ਰਸ। ਪ੍ਰਭ ਅਬਿਨਾਸ਼ੀ ਹੋਏ ਵਸ। ਮਿਟੇ ਅੰਧੇਰ ਦੁਖ ਜਾਇਣ ਨੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਜੋਤ ਪਰਕਾਸ਼ ਕੋਟ ਰਵ ਸਸ। ਜੋਤ ਜੋਤ ਜੋਤ, ਹਰਿ ਜੋਤ ਜਗਾਈ। ਜੋਤ ਜੋਤ ਜੋਤ, ਹਰਿ ਖੇਲ ਰਚਾਈ। ਜੋਤ ਜੋਤ ਜੋਤ, ਹਰਿ ਮੇਲ ਮਿਲਾਈ। ਜੋਤ ਜੋਤ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਵਿਚ ਮਾਤ ਜੋਤ ਪਰਗਟਾਈ। ਜੋਤ ਜੋਤ ਜੋਤ ਪ੍ਰਭ ਜੋਤ ਪਰਗਟਾ ਕੇ। ਜੋਤ ਜੋਤ ਜੋਤ, ਪ੍ਰਭ ਗੁਰਸਿਖ ਦੀਪਕ ਜੋਤ ਜਗਾ ਕੇ। ਜੋਤ ਜੋਤ ਜੋਤ, ਸੋਹੰ ਸਾਚਾ ਮੋਖ ਰਖਾ ਕੇ। ਜੋਤ ਜੋਤ ਜੋਤ, ਪ੍ਰਭ ਰੋਗ ਸੋਗ ਜਾਏ ਮਿਟਾ ਕੇ। ਜੋਤ ਜੋਤ ਜੋਤ, ਪ੍ਰਭ ਸਭ ਜਾਏ ਭੇਖ ਗਵਾ ਕੇ। ਜੋਤ ਜੋਤ ਜੋਤ, ਪ੍ਰਭ ਗੁਰਸਿਖਾਂ ਦਰਸ ਅਮੋਘ ਦਿਖਾ ਕੇ। ਜੋਤ ਜੋਤ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜਾਏ ਜੋਤ ਜਗਾ ਕੇ। ਜੋਤ ਜੋਤ ਜੋਤ, ਹਰਿ ਜੋਤ ਪਸਾਰਾ। ਜੋਤ ਜੋਤ ਜੋਤ, ਹਰਿ ਜੋਤ ਅਧਾਰਾ। ਜੋਤ ਜੋਤ ਜੋਤ, ਲੱਖ ਚੁਰਾਸੀ ਵਿਚ ਪਸਾਰਾ। ਜੋਤ ਜੋਤ ਜੋਤ, ਹਰਿ ਆਪ ਦਿਸਾਏ ਸਾਚਾ ਘਰ ਬਾਹਰਾ। ਜੋਤ ਜੋਤ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਜੋਤ ਜੋਤ ਜੋਤ ਨਿਰੰਕਾਰੀ। ਜੋਤ ਜੋਤ ਜੋਤ, ਹਰਿ ਏਕਾ ਜੋਤ ਤੀਨ ਲੋਕ ਪਸਾਰੀ। ਜੋਤ ਜੋਤ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਆਪ ਨਿਵਾਰੀ। ਜੋਤ ਜੋਤ ਜੋਤ, ਜਗੇ ਜਗਤ ਜੋਤੀ। ਗੁਰਸਿਖ ਬਣਾਏ ਗੁਰ ਸਾਚਾ ਮਾਣਕ ਮੋਤੀ। ਸ੍ਰਿਸ਼ਟ ਸਬਾਈ ਰਹੀ ਸੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਚਾਰ ਵਰਨ ਏਕਾ ਗੋਤੀ। ਚਾਰ ਵਰਨ ਇਕ ਕਰਾਣਾ। ਊਚ ਨੀਚ ਭੇਵ ਚੁਕਾਣਾ। ਆਪ ਆਪਣੀ ਸਰਨੀ ਲਾਣਾ। ਰਾਜਾ ਰਾਣਾ ਤਖ਼ਤੋਂ ਲਾਹਣਾ। ਆਪ ਆਪਣਾ ਭੇਵ ਖੁਲ੍ਹਾਣਾ। ਜੋਤ ਸਰੂਪੀ ਖੇਲ ਰਚਾਣਾ। ਸ੍ਰਿਸ਼ਟ ਸਬਾਈ ਭੇੜ ਭਿੜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਉਖੇੜ ਜਗਤ ਲਗਾਣਾ। ਇਕ ਉਖੇੜਾ ਆਪ ਲਗਾਏ। ਨਗਰ ਖੇੜਾ ਕੋਈ ਰਹਿਣ ਨਾ ਪਾਏ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ ਆਪ ਕਰਾਏ। ਕਲਜੁਗ ਜੀਵਾਂ ਝੇੜਾ ਆਪ ਚੁਕਾਏ। ਗੁਰਮੁਖ ਸਾਚੇ ਵੇਖ ਮਾਰ ਝਾਤ, ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਏ। ਆਪੇ ਪੁੱਛੇ ਤੇਰੀ ਬਾਤ, ਵੇਲੇ ਅੰਤ ਹੋਏ ਸਹਾਏ। ਸੋਹੰ ਦੇਵੇ ਸਾਚੀ ਦਾਤ, ਆਤਮ ਦੇਵੇ ਦੀਪ ਜਗਾਏ। ਸੋਹੰ ਸਚ ਸ਼ਬਦ ਵਡ ਕਰਾਮਾਤ, ਤੀਨ ਭਵਨ ਪ੍ਰਭ ਬੂਝ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਨ ਲੋਕ ਜੈ ਜੈ ਜੈਕਾਰ ਕਰਾਏ। ਤੀਨ ਲੋਕ ਹੋਏ ਜੈ ਜੈਕਾਰਾ। ਸੋਹੰ ਸ਼ਬਦ ਉਪਜੇ ਸਾਚੀ ਧਾਰਾ। ਸਾਚੀ ਜੋਤ ਜਗਾਏ ਕਾਇਆ ਝੂਠੇ ਮਹਿਲ ਮੁਨਾਰਾ। ਗੁਰਮੁਖ ਸਾਚੇ ਆਪ ਉਠਾਏ ਖਿਚ ਲਿਆਏ ਚਰਨ ਦਵਾਰਾ। ਆਪ ਆਪਣਾ ਦਰਸ ਦਿਖਾਏ ਰੂਪ ਦਿਖਾਏ, ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਕਰੇ ਸਰਬ ਪਸਾਰਾ। ਜੋਤ ਸਰੂਪੀ ਸਰਬ ਪਸਾਰ। ਏਕਾ ਜੋਤ ਜਗਤ ਵਿਹਾਰ। ਪ੍ਰਭ ਸਾਚੇ ਦੀ ਸਾਚੀ ਕਾਰ। ਆਵੇ ਜਾਵੇ ਵਾਰੋ ਵਾਰ। ਪਾਵੇ ਗਾਵੇ ਗੁਰਮੁਖ ਕਰ ਵਿਚਾਰ। ਸਾਚਾ ਤੀਰਥ ਗੁਰ ਚਰਨ ਨਹਾਵੇ, ਪ੍ਰਭ ਦੇਵੇ ਮੋਖ ਦਵਾਰ। ਬੇਮੁਖ ਬੰਨ੍ਹਣ ਝੂਠੇ ਦਾਅਵੇ, ਵੇਲੇ ਅੰਤ ਹੋਇਣ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਬੇੜਾ ਕਰ ਜਾਏ ਪਾਰ। ਗੁਰਸਿਖਾਂ ਬੇੜਾ ਆਪੇ ਬੰਨ੍ਹ। ਦੂਈ ਦਵੈਤ ਭਾਂਡਾ ਭੰਨ। ਆਤਮ ਜੋਤ ਜਗਾਏ ਚੜ੍ਹਾਏ ਸਾਚਾ ਚੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਤਨ। ਆਤਮ ਅੰਧੇਰ ਆਪ ਗਵਾਏ। ਨਾ ਲਾਏ ਦੇਰ ਜੋਤ ਜਗਾਏ। ਏਕਾ ਜੋਤ ਡਗਮਗਾਏ। ਕਾਇਆ ਕੋਟ ਹੋਏ ਰੁਸ਼ਨਾਏ। ਕੱਢੇ ਖੋਟ ਪਾਪਾਂ ਮੈਲ ਧੁਵਾਏ। ਸੋਹੰ ਸ਼ਬਦ ਲਗਾਵੇ ਚੋਟ, ਅਨਹਦ ਧੁਨ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਬਜਰ ਕਪਾਟ ਆਪ ਖੁਲ੍ਹਾਏ। ਬਜਰ ਕਪਾਟੀ ਆਪੇ ਖੋਲ੍ਹਿਆ। ਗੁਰਸਿਖ ਪੂਰਾ ਪੂਰੇ ਤੋਲ ਤੋਲਿਆ। ਜੋਤ ਸਰੂਪੀ ਵਸੇ ਵਿਚ ਗੁਰਸਿਖ, ਸੋਹੰ ਸ਼ਬਦ ਆਪੇ ਬੋਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਬਾਈ ਬਣਾਏ ਆਪੇ ਗੋਲਿਆ। ਸਰਬ ਜੀਆਂ ਏਕਾ ਮਾਣ। ਸਰਬ ਜੀਆਂ ਏਕਾ ਤਾਣ। ਸਰਬ ਜੀਆਂ ਏਕਾ ਪੁਰਖ ਸੁਜਾਨ। ਸਰਬ ਜੀਆਂ ਏਕਾ ਦੀਸੇ, ਆਤਮ ਵਿਚ ਭਗਵਾਨ। ਸਰਬ ਜੀਆਂ ਏਕਾ ਦੇਵੇ ਸੋਹੰ ਸਾਚਾ ਦਾਨ। ਸਰਬ ਜੀਆਂ ਏਕਾ ਏਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਏਕਾ ਏਕ ਏਕ ਅਨੇਕ। ਅਨੇਕ ਅਨੇਕ ਵਰਤੇ ਏਕ। ਏਕਾ ਏਕਾ ਏਕਾ ਸਾਚੀ ਟੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸ੍ਰਿਸ਼ਟ ਸਬਾਈ ਕਰੇ ਬੁੱਧ ਬਿਬੇਕ। ਸਤਿਜੁਗ ਸਾਚਾ ਸਚ ਚਲਾਏ। ਸਾਚਾ ਰਥਵਾਹੀ ਆਪ ਅਖਵਾਏ। ਏਕਾ ਥਾਏਂ ਚਾਰ ਵਰਨ ਬਹਾਏ। ਊਚ ਨੀਚ ਕੋਈ ਰਹਿਣ ਨਾ ਪਾਏ। ਸਰਬ ਬੀਚ ਆਪ ਸਮਾਏ। ਆਤਮ ਗੰਢਾਂ ਦੇਵੇ ਪੀਚ, ਫਿਰ ਖੁਲ੍ਹ ਨਾ ਜਾਏ। ਆਪੇ ਹੋਏ ਨੀਚੋ ਨੀਚ, ਕੀਟਾਂ ਅੰਦਰ ਕੀਟ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਏਕਾ ਸੰਗ ਆਪ ਨਿਭਾਏ। ਸੱਚਾ ਹੋਏ ਆਪੇ ਸੰਗੀ। ਆਪੇ ਵਰਤੇ ਹੋਏ ਬਹੁ ਰੰਗੀ। ਸ੍ਰਿਸ਼ਟ ਸਬਾਈ ਰੰਗ ਬਰੰਗੀ। ਵੇਲੇ ਅੰਤ ਹੋਏ ਤੰਗੀ। ਮਾਇਆ ਨਾਗਣੀ ਜਾਏ ਡੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਆਪਣੇ ਰੰਗ ਰੰਗੀ। ਵਾਕ ਭਵਿਖਤ ਆਪ ਜਣਾਏ। ਸਾਚੀ ਲਿਖਤ ਆਪ ਲਿਖਾਏ। ਲਿਖਾਏ ਲਿਖਤ ਆਪ ਵਰਤਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਜੋ ਰਿਹਾ ਲਿਖਾਏ। ਵਰਤੇ ਵਰਤਾਵੇ ਵਰਤਾਵਣ ਜੋਗ। ਨਾ ਕਦੇ ਚਿੰਤ ਨਾ ਕਦੇ ਸੋਗ। ਨਾ ਕਦੇ ਲੱਗੇ ਕੋਈ ਦੁੱਖ, ਨਾ ਲੱਗੇ ਰੋਗ। ਨਾ ਕੋਈ ਭੋਗੇ ਝੂਠਾ ਭੋਗ। ਏਕਾ ਦਿਸੇ ਸਾਚਾ ਜੋਗ। ਗੁਰਮੁਖ ਕਮਾਏ ਦਿਖਾਏ ਦਰਸ ਅਮੋਘ। ਸੋਹੰ ਸ਼ਬਦ ਚੁਗਾਏ ਗੁਰਮੁਖ ਸਾਚੇ ਸਾਚੀ ਚੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕੱਟੇ ਹਉਮੇ ਰੋਗ। ਹਉਮੇ ਰੋਗ ਆਪ ਕਟਾਇਆ। ਚਿੰਤਾ ਸੋਗ ਆਪ ਮਿਟਾਇਆ। ਸ਼ਬਦ ਰਸ ਭੋਗ ਆਪ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦਰ ਆਪ ਖੁਲ੍ਹਾਇਆ। ਆਤਮ ਖੋਲ੍ਹੇ ਸਚ ਦਵਾਰ। ਸਾਚੀ ਦੇਵੇ ਸ਼ਬਦ ਧੁਨਕਾਰ। ਖੁਲ੍ਹੇ ਸੁੰਨ ਹੋਏ ਆਕਾਰ। ਟੁੱਟੇ ਸੁੰਨ ਦਿਸੇ ਕਰਤਾਰ। ਗੁਰਮੁਖ ਵਿਰਲੇ ਚੁਣ ਦੇਵੇ ਸ਼ਬਦ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਸਤਿ ਵਿਹਾਰ। ਗੁਰਮੁਖ ਸਾਚੇ ਆਪ ਜਗਾਏ। ਆਪ ਆਪਣੀ ਸਰਨ ਲਗਾਏ। ਗੁਰਮੁਖ ਸਾਚੇ ਸਚ ਘਰ ਵਿਚ ਸਦ ਸਮਾਏ। ਥਿਰ ਘਰ ਵਸੇ ਹਰਿ ਸਾਚੇ ਧਾਮ ਆਪ ਰਹਾਏ। ਕਿਰਪਾ ਕਰ ਚੁਕਾਏ ਡਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤੀ ਜੋਤ ਮਿਲਾਏ। ਜੋਤੀ ਮੇਲ ਆਪ ਮਿਲਈਆ। ਆਪੇ ਚੜ੍ਹਾਏ ਸਾਚੀ ਨਈਆ। ਪਾਰ ਕਰਾਏ ਦੂਈ ਦਵੈਤ ਦਵਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਈਆ। ਏਕਾ ਰੰਗ ਸਚ ਰੰਗਾਵਣਾ। ਸੋਹੰ ਮਜੀਠ ਆਪ ਚੜ੍ਹਾਵਣਾ। ਕਲਜੁਗ ਜੀਵ ਕੌੜੇ ਰੀਠ ਭੰਨ ਵਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਵਣਾ। ਭਾਣਾ ਵਰਤੇ ਵਿਚ ਸੰਸਾਰ। ਸ੍ਰਿਸ਼ਟ ਸਬਾਈ ਹੋਏ ਦੋ ਫਾੜ। ਆਪ ਉਠਾਏ ਸੋਏ ਜਗਾਏ, ਖੰਡੇ ਫੜਾਏ ਹੱਥ ਦੋ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਕਰੇ ਸਚ ਵਿਹਾਰ। ਆਪੇ ਕਰੇ ਸਰਬ ਅਖ਼ੀਰ। ਆਪੇ ਉਠਾਏ ਵਡ ਵਡ ਸੂਰਬੀਰ। ਏਕਾ ਪਿਲਾਏ ਹੰਗਤਾ ਨੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਜਾਏ ਪੀੜ। ਆਪ ਉਠਾਏ ਬਲੀ ਬਲਵਾਨਾ। ਵੇਖੇ ਖੇਲ ਜਿਉਂ ਕ੍ਰਿਸ਼ਨਾ ਕਾਹਨਾ। ਜੋਤ ਸਰੂਪੀ ਵਿਸ਼ਨੂੰ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੰਡ ਪਰਚੰਡ ਵਿਚ ਨਵਖੰਡ ਸ਼ਬਦ ਸਰੂਪੀ ਆਪ ਕਰਾਣਾ। ਨਵ ਖੰਡ ਚੰਡ ਪਰਚੰਡ। ਆਪੇ ਦੇਵੇ ਸਰਬ ਵੰਡ। ਬੇਮੁਖਾਂ ਕਲਜੁਗ ਆਈ ਕੰਡ। ਸੋਹੰ ਸ਼ਬਦ ਲਗਾਇਆ ਵਿਚ ਸਿਰ ਡੰਡ। ਰੰਡੀ ਹੋਈ ਮਾਤ ਸਰਬ ਵਰਭੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਭੰਨ ਵਖਾਏ ਕਾਇਆ ਕੱਚੇ ਅੰਡ। ਏਕਾ ਵਰ ਮੁਹੰਮਦ ਮੰਗਿਆ। ਪ੍ਰਭ ਦੇਵੇ ਵਡ ਸੂਰਾ ਸਰਬੰਗਿਆ। ਸਦੀ ਚੌਧਵੀਂ ਹੋਏ ਭੰਗਿਆ। ਆਪ ਮਿਟਾਏ ਸਰਬ ਫਰੰਗੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰਵੇ ਨਵ ਰੰਗਿਆ। ਆਪੇ ਲੇਖਾ ਲੇਖ ਲਿਖਾਏ। ਅਹਿਮਦ ਮੁਹੰਮਦ ਵਕ਼ਤ ਚੁਕਾਏ। ਸਚ ਧਾਮ ਸਚ ਰਾਮ ਜਿਸ ਦੋਏ ਨਸ਼ਟ ਕਰਾਏ। ਚਾਰ ਯਾਰਾਂ ਸੰਗ ਰਲਾਏ। ਹੋਏ ਖੁਆਰ ਥਾਏਂ ਨਾ ਪਾਏ। ਬੇਮੁਖ ਫਿਰਨ ਜਿਉਂ ਭੇਡਾਂ ਅਵਾਰਾ, ਪਾਲੀ ਕੋਈ ਦਿਸ ਨਾ ਆਏ। ਘਰ ਘਰ ਰੰਡੀਆਂ ਹੋਵਣ ਨਾਰਾਂ, ਕੰਤ ਸੁਹਾਗਣ ਨਾ ਕੋਈ ਹੰਢਾਏ। ਮੌਤ ਬਣਾਏ ਲਾੜੀ ਲਾੜਾ, ਕਲਜੁਗ ਹੱਥੀਂ ਆਪ ਪਰਨਾਏ। ਉਪਰ ਧਵਲ ਬਣਾਏ ਰਚਾਏ ਅਖਾੜਾ, ਦੋਵੇਂ ਦਲ ਆਪ ਉਠਾਏ। ਆਪੇ ਪਕੜੇ ਆਪੇ ਮਾਰੇ, ਭੇਵ ਨਾ ਕਿਸੇ ਜਣਾਏ। ਆਪੇ ਕਰੇ ਸ੍ਰਿਸ਼ਟ ਉਜਾੜਾ, ਜੀਵ ਜੰਤ ਕੋਈ ਦਿਸ ਨਾ ਆਏ। ਵਾਹੋ ਦਾਹੀ ਵਿਚ ਪਹਾੜਾਂ, ਨਾ ਕੋਈ ਬੇਲੀ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਚਾਰ ਕੁੰਟ ਵਹੀਰ ਕਰਾਏ। ਸਦੀ ਚੌਧਵੀਂ ਹੋਏ ਅਖ਼ੀਰ। ਤੁਰਕਾਂ ਲਾਹੇ ਆਪਣੇ ਚੀਰ। ਨਾ ਕੋਈ ਦੀਸੇ ਪੀਰ ਫ਼ਕੀਰ। ਪੀਰ ਪੈਗ਼ੰਬਰ ਔਲੀਆ ਨਾ ਕੋਈ ਦੇਵੇ ਕਿਸੇ ਧੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੋਹੰ ਸ਼ਬਦ ਚਲਾਇਆ ਤੀਰ। ਸੋਹੰ ਸ਼ਬਦ ਚਲਾਇਆ ਅਣਿਆਲਾ। ਘਰ ਘਰ ਰੋਵਣ ਅੰਞਾਣੇ ਬਾਲਾ। ਬੇਮੁਖਾਂ ਨਾ ਵੇਲਾ ਅੰਤ ਸੰਭਾਲਾ। ਪ੍ਰਭ ਅਬਿਨਾਸ਼ੀ ਨਾ ਸਾਚਾ ਭਾਲਿਆ। ਸੰਤ ਮਨੀ ਸਿੰਘ ਜੋ ਵਖਾ ਲਿਆ। ਆਪ ਆਪਣੇ ਕੰਧ ਉਠਾ ਲਿਆ। ਅਨੰਦਪੁਰੀ ਦੇ ਵਿਚ ਫਿਰਾ ਲਿਆ। ਹੋਕਾ ਦੇ ਦੇ ਸ਼ਬਦ ਸੁਣਾਏ, ਵਾਲੀ ਦੋ ਜਹਾਨਾਂ ਵਿਚ ਮਾਤ ਦੇ ਆ ਗਿਆ। ਜੋਤ ਸਰੂਪੀ ਜਾਮਾ ਧਾਰ, ਅਮਾਮ ਮਹਿੰਦੀ ਨਾਂ ਰਖਾ ਲਿਆ। ਆਪੇ ਦੇਵੇ ਸਾਰਿਆਂ ਵਰ, ਉਮਤ ਨਬੀ ਰਸੂਲ ਦੀ ਕਲਜੁਗ ਅੰਤ ਮਿਟਾ ਲਿਆ। ਵੇਲਾ ਅੰਤ ਨਾ ਜਾਏ ਟਲ, ਵੇਲਾ ਗਿਆ ਹੱਥ ਨਾ ਆ ਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਖੇਲ ਵਰਤਾਏ। ਭੇਖ ਮਿਟਾਏ ਸ੍ਰਿਸ਼ਟ ਭੁਲਾਏ। ਜੋਤ ਜਗਾਏ ਅਗਨ ਕੁੰਡ ਵਿਚ ਮਾਤ ਰਖਾਏ। ਧਰਮ ਰਾਏ ਹਰਿ ਪਹਿਰਾ ਲਾਏ। ਇਜਰਾਈਲ ਦਰ ਦਰ ਫਿਰਾਏ। êਰਾਈਲ ਹੁਕਮ ਸੁਣਾਏ। ਇਸਰਾਫੀਲ ਬਿਗਲ ਵਜਾਏ। ਮੇਕਾਈਲ ਰਾਜ਼ਕ ਰਿਜ਼ਕ ਰਹੀਮ ਰਿਜ਼ਕ ਪੁਚਾਏ। ਵੇਲੇ ਅੰਤ ਕਲਜੁਗ ਸਰਬ ਛੁਪ ਜਾਏ। ਅਚਰਜ ਖੇਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਆਪ ਵਰਤਾਏ। ਮਨੀ ਸਿੰਘ ਸਚ ਕਰਮ ਕਮਾਇਆ। ਮੰਨਿਆ ਹੁਕਮ ਧੁਰੋਂ ਜੋ ਆਇਆ। ਸ੍ਰਿਸ਼ਟ ਸਬਾਈ ਆਖ ਸੁਣਾਇਆ। ਸੁਣੇ ਲੋਕਾਈ ਨਾ ਭੇਵ ਜਣਾਇਆ। ਪਾਵੇ ਦੁਹਾਈ ਬੇਮੁਖਾਂ ਹੱਸ ਹੱਸ ਕੇ ਵਕ਼ਤ ਗਵਾਇਆ। ਹੱਥ ਕਲਮ ਉਠਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਵਡਿਆਈ, ਸ੍ਰਿਸ਼ਟ ਸਬਾਈ ਲੇਖ ਲਿਖਾਈ, ਵੇਲੇ ਅੰਤ ਨਾ ਕੋਈ ਹੋਏ ਸਹਾਇਆ। ਲਿਖਿਆ ਲੇਖ ਨਾ ਕੋਈ ਮਿਟਾਈ। ਮਾਝਾ ਹੱਦ ਘਵਿੰਡ ਰਖਾਈ। ਸੰਤ ਮਨੀ ਸਿੰਘ ਸਾਚੀ ਕਲਮ ਆਪਣੇ ਹੱਥ ਚਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਬੂਝ ਬੁਝਾਈ। ਕਲਮ ਉਠਾਏ ਸਤਿਗੁਰ ਪੂਰਾ। ਸ਼ਬਦ ਉਪਜਾਏ ਨਿਹਕਲੰਕ ਵਡ ਸੂਰਨ ਸੂਰਾ। ਸ਼ਬਦ ਧੁਨ ਟੁੱਟ ਨਾ ਜਾਏ, ਸਿਰ ਰੱਖੇ ਹੱਥ ਪ੍ਰਭ ਸਰਬ ਕਲਾ ਭਰਪੂਰਾ। ਸ਼ਬਦ ਭੰਡਾਰ ਦੀਆ ਹਰਿ ਸਾਚੇ, ਵਿਚ ਮਾਤ ਨਿਖੁੱਟ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੇ ਭਾਣੇ ਵਿਚ ਰਖਾਏ। ਸਾਚੇ ਸੰਤ ਪਾਈ ਸਾਰ। ਚਰਨ ਕਵਲ ਕੀਆ ਪਿਆਰ। ਉਪਰ ਧਵਲ ਰਿਹਾ ਉਧਾਰ। ਹੋਇਆ ਮਵਲ ਖਿੜੀ ਗੁਲਜਾਰ। ਵਸਿਆ ਸਵਲ ਕ੍ਰਿਸ਼ਨ ਮੁਰਾਰ। ਸ਼ਬਦ ਸਰੂਪੀ ਹੋਇਆ ਬਵਲ, ਏਕਾ ਦੀਸੇ ਰੰਗ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਬਖ਼ਸ਼ੇ ਚਰਨ ਪਿਆਰ। ਚਰਨ ਪ੍ਰੀਤੀ ਦਇਆ ਕਰ। ਆਪ ਵਸਾਇਆ ਸਾਚਾ ਘਰ। ਨਾਮ ਦਵਾਇਆ ਸਾਚਾ ਵਰ। ਸ਼ਬਦ ਚਲਾਇਆ ਕਿਰਪਾ ਕਰ। ਭਰਮ ਚੁਕਾਇਆ ਜੋਤ ਧਰ। ਮਾਨਸ ਜਨਮ ਸੁਫਲ ਕਰਾਇਆ, ਆਪ ਆਪਣਾ ਮੇਲ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਅਚਰਜ ਖੇਲ ਕਰ। ਅਚਰਜ ਖੇਲ ਕਰ ਵਰਤੰਤ। ਕਰੇ ਖੇਲ ਪ੍ਰਭ ਭਗਵੰਤ। ਗੁਰਮੁਖ ਵਿਰਲਾ ਜਾਣੇ ਸੰਤ। ਜਿਸ ਹਿਰਦੇ ਵਸਿਆ ਸਾਚਾ ਕੰਤ। ਕਲਜੁਗ ਮਾਇਆ ਪਾਈ ਬੇਅੰਤ। ਆਪ ਬੈਠਾ ਵਿਚ ਇਕੰਤ। ਜੋਤ ਸਰੂਪੀ ਵਿਚ ਜੀਵ ਜੰਤ। ਨਾ ਰੰਗ ਰੂਪ ਏਕਾ ਸਤਿ ਸਰੂਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰਨ ਭਗਵੰਤ। ਪੂਰਨ ਭਗਵੰਤ ਪਾਰਬ੍ਰਹਮ। ਸੰਤ ਮਨੀ ਸਿੰਘ ਵਿਚਾਰੇ ਕਰਮ। ਆਪ ਸਵਾਰੇ ਗੁਰਮੁਖ ਜਰਮ। ਆਪ ਨਿਵਾਰੇ ਆਤਮ ਭਰਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਿਸਾਏ ਏਕਾ ਸਾਚਾ ਬ੍ਰਹਮ। ਸਾਚਾ ਬ੍ਰਹਮ ਸਚ ਪਛਾਣਾ। ਪ੍ਰਭ ਅਬਿਨਾਸ਼ੀ ਸਾਚਾ ਜਾਣਾ। ਸਰਬ ਘਟ ਵਾਸੀ ਰਸਨ ਵਖਾਣਾ। ਸ੍ਰਿਸ਼ਟ ਸਬਾਈ ਕਰੇ ਰਾਸੀ, ਏਕਾ ਰੰਗ ਰੰਗਾਣਾ। ਪਰਗਟਾਏ ਜੋਤ ਘਨਕਪੁਰ ਵਾਸੀ, ਮਿਟਾਏ ਮਾਣ ਸਰਬ ਅਭਿਮਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਦੀਆ ਨਾਮ ਨਿਧਾਨਾ। ਸੰਤ ਮਨੀ ਸਿੰਘ ਦੇਵੇ ਵਡਿਆਈ। ਹਰਨ ਫਰਨ ਪ੍ਰਭ ਦੇਵੇ ਖੁਲ੍ਹਾਈ। ਏਕਾ ਸਰਨ ਆਪ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਵਿਚ ਟਿਕਾਈ। ਸਾਚੀ ਜੋਤ ਪਰਕਾਸ਼ ਕਰ। ਆਤਮ ਅੰਧੇਰਾ ਨਾਸ ਕਰ। ਆਪੇ ਹਿਰਦੇ ਵਾਸ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਧੁਨ ਉਪਜਾਏ, ਏਕਾ ਬਾਣੀ ਅਕਾਸ਼ ਕਰ। ਆਪਣੀ ਬਾਣੀ ਆਪ ਵਖਾਣੇ। ਆਪਣੀ ਮਹਿੰਮਾ ਆਪੇ ਜਾਣੇ। ਜੀਵ ਜੰਤ ਨਾ ਬੂਝ ਬੁਝਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ, ਸੰਤ ਮਨੀ ਸਿੰਘ ਦੇਵੇ ਮਾਣੇ। ਸੰਤ ਮਨੀ ਸਿੰਘ ਮਾਣ ਦਵਾਇਆ। ਸੰਤ ਮਨੀ ਸਿੰਘ ਆਣ ਰਖਾਇਆ। ਸੰਤ ਮਨੀ ਸਿੰਘ ਸੋਹੰ ਸਾਚਾ ਬਾਣ ਲਗਾਇਆ। ਸੰਤ ਮਨੀ ਸਿੰਘ ਦਸਵਾਂ ਦਰ ਕਿਰਪਾ ਕਰ ਸਾਚੇ ਹਰਿ ਆਪੇ ਆਪ ਖੁਲ੍ਹਾਇਆ। ਜਗੇ ਜੋਤ ਅਗੰਮ ਅਪਾਰਾ, ਜੋਤ ਸਰੂਪੀ ਦੀਪ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਦਰਸ ਦਿਖਾਇਆ। ਆਪ ਆਪਣਾ ਦਰਸ ਦਿਖਾਏ। ਏਕ ਅਨੇਕ ਹੋਏ ਨਾ ਭੇਵ ਜਣਾਏ। ਜੋਤ ਸਰੂਪੀ ਤੇਜ ਅਗਨ ਜੋਤ ਲਗਾਏ। ਆਪ ਬਣਾਏ ਸਾਚੀ ਪੈਜ, ਸਤਿਗੁਰ ਮਨੀ ਸਿੰਘ ਸਿਰ ਉਪਰ ਹੱਥ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠ ਆਪ ਅਟੰਕ ਕਲ ਖੇਲ ਵਰਤਾਏ। ਖੇਲ ਵਰਤਾਏ ਅਪਰ ਅਪਾਰੀ। ਨਾ ਕੋਈ ਜਾਣੇ ਜੀਵ ਸੰਸਾਰੀ। ਸ੍ਰਿਸ਼ਟ ਸਬਾਈ ਰਹੀ ਝੱਖ ਮਾਰੀ। ਨਾ ਕੋਈ ਸਚ ਦਵਾਰੀ। ਨਾ ਕੋਈ ਪਾਏ ਮੋਹਣ ਮਾਧਵ ਕ੍ਰਿਸ਼ਨ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੇ ਜੁਗ ਆਇਆ ਮਾਤ ਨਿਹਕਲੰਕ ਨਰਾਇਣ ਨਰ ਅਵਤਾਰੀ। ਨਰ ਅਵਤਾਰ ਜਾਮਾ ਧਾਰੇ। ਸਰਬ ਨਰਾਂ ਪ੍ਰਭ ਆਪ ਵਿਚਾਰੇ। ਸਰਬ ਦਰਾਂ ਘਰਾਂ ਪ੍ਰਭ ਆਪ ਪਸਾਰੇ। ਸਰਬ ਸਰਾਂ ਪ੍ਰਭ ਚਰਨ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲੇ ਲਾਏ ਕਿਨਾਰੇ। ਗੁਰਮੁਖਾਂ ਦੀਸੇ ਸਚ ਕਿਨਾਰਾ। ਬੇਮੁਖ ਵਹਿਣ ਵਿਚ ਮੰਝਧਾਰਾ। ਨਾ ਕੋਈ ਦੀਸੇ ਆਰਾ ਪਾਰਾ। ਮਦਿਰਾ ਮਾਸੀ ਹੋਏ ਖੁਆਰਾ। ਮਿਲੇ ਨਾ ਥਾਉਂ ਸਚ ਦਵਾਰਾ। ਸਾਚਾ ਨਿਆਉਂ ਹਰਿ ਵਡ ਸਰਕਾਰਾ। ਪਕੜੇ ਬਾਹੋਂ ਜੋ ਜਨ ਦਰ ਆਏ ਹੰਕਾਰਾ। ਏਥੇ ਓਥੇ ਮਿਲੇ ਨਾ ਥਾਉਂ, ਦੂਈ ਦੁਸ਼ਟ ਰਹੇ ਝੱਖ ਮਾਰਾ। ਪ੍ਰਭ ਅਬਿਨਾਸ਼ੀ ਅਗੰਮ ਅਥਾਹੋਂ, ਅੰਤ ਨਾ ਪਾਰਾ ਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਚ ਦਰਬਾਰਾ। ਸਚ ਦਰਬਾਰ ਮਾਤ ਲਗਾਏ। ਜ਼ਾਤ ਪਾਤ ਸਰਬ ਮਿਟਾਏ। ਏਕਾ ਨਾਤ ਗੁਰ ਚਰਨ ਰਖਾਏ। ਤਟ ਤੀਰਥ ਕੋਈ ਰਹਿਣ ਨਾ ਪਾਏ। ਸਾਚਾ ਸੀਰਥ ਪ੍ਰਭ ਅੰਮ੍ਰਿਤ ਆਤਮ ਮੁਖ ਚੁਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਦਇਆ ਕਮਾਏ। ਦਇਆ ਕਮਾਈ ਸਾਚੇ ਸੰਤ। ਹੋਏ ਮਿਲਾਵਾ ਸਾਚੇ ਕੰਤ। ਮਿਟਿਆ ਆਵਣ ਜਾਣ, ਜੋਤ ਸਰੂਪੀ ਬੈਠਾ ਵਿਚ ਹਰਿ ਇਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਤਰਾਇਆ ਮਨੀ ਸਿੰਘ ਸਾਚਾ ਸੰਤ। ਮਨੀ ਸਿੰਘ ਤੇਰੀ ਪੂਰਨ ਆਸ। ਬੀਸ ਬਰਸ ਆਤਮ ਰੱਖ ਪਿਆਸ। ਮਨ ਬੈਰਾਗੀ ਹੋਇਆ ਉਦਾਸ। ਸਿੰਘ ਸਾਹਿਬ ਮਹਿਤਾਬ ਸਿੰਘ ਛੱਡਿਆ ਚਰਨ ਨਿਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਜੋਤ ਜਗਾਏ ਪੁਰਖ ਅਬਿਨਾਸ਼। ਬੀਸ ਬਰਸ ਆਸ ਰਖਾ ਕੇ। ਦਿਵਸ ਰੈਣ ਰਸਨਾ ਗਾ ਕੇ। ਸਾਚਾ ਵਰ ਸਾਚਾ ਘਰ ਸਿੰਘ ਮਹਿਤਾਬ ਕੋਲੋਂ ਆਇਆ ਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁੱਤਿਆਂ ਅਵਾਜ਼ ਲਗਾਏ ਸੰਤ ਮਨੀ ਸਿੰਘ ਆਪ ਜਗਾ ਕੇ। ਸੰਤ ਮਨੀ ਸਿੰਘ ਅਵਾਜ ਲਗਾਈ। ਆਪ ਆਪਣਾ ਦਰਸ ਦਿਖਾਈ। ਕਵਲ ਨੈਣ ਸੁੰਦਰ ਕੁੰਡਲ ਮੁਕਟ ਬੈਣ ਮੁਕੰਦ ਮਨੋਹਰ ਲਖਮੀ ਨਰਾਇਣ ਜੋਤ ਪਰਗਟਾਈ। ਗੁਰਮੁਖ ਸਾਚੇ ਸ੍ਰਿਸ਼ਟ ਸਬਾਈ ਝੂਠਾ ਵਹਿਣ, ਆਓ ਚਲ ਸਰਨਾਈ। ਦਰਸ ਪੇਖੋ ਨੇਤਰ ਨੈਣ, ਏਕਾ ਜੋਤ ਤੀਨ ਲੋਕ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਵਿਚ ਮਾਤ ਰਾਮਗੜੀਆਂ ਘਰ ਜੋਤ ਜਗਾਈ। ਸੰਤ ਮਨੀ ਸਿੰਘ ਸੁਣੇ ਧੁਨਕਾਰੀ। ਕੌਣ ਖੜਾ ਮੇਰੇ ਆਤਮ ਦਰ ਦਵਾਰੀ। ਨਾ ਕੋਈ ਦੀਸੇ ਏਕਾ ਸ਼ਬਦ ਉਪਜੇ ਸਾਚੀ ਧਾਰੀ। ਆਪੇ ਵਿਗਸੇ ਜੋਤ ਸਰੂਪ ਹਿਰਦੇ ਚਾਉ ਭਰਮ ਭਉ ਨਿਵਾਰੀ। ਕਲਜੁਗ ਲਾਇਆ ਸਾਚਾ ਦਾਓ, ਸਾਰ ਪਾਸਾ ਕੋਈ ਵਿਰਲਾ ਖੇਡੇ ਖੇਡ ਸੰਤ ਖਿਲਾੜੀ। ਗੁਰ ਪੂਰੇ ਸਦ ਸਦ ਸ਼ਾਬਾਸ਼, ਗੁਰਸਿਖਾਂ ਲਾਜ ਰਖਾਏ ਜਿਨ੍ਹਾਂ ਚਰਨ ਛੁਹਾਈ ਦਾਹੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਮਾਣ ਦਵਾਏ, ਏਕਾ ਜੋਤ ਜਗਾਏ ਵਿਚ ਬਹੱਤਰ ਨਾੜੀ। ਗੁਰਸਿਖ ਤਾਰੇ ਕਰਮ ਵਿਚਾਰ। ਗੁਰਮੁਖ ਤਾਰੇ ਭਰਮ ਨਿਵਾਰ। ਗੁਰਸਿਖ ਤਾਰੇ ਆਤਮ ਤੋੜ ਸਰਬ ਹੰਕਾਰ। ਗੁਰਸਿਖ ਤਾਰੇ ਹਉਮੇ ਮਮਤਾ ਆਤਮ ਮਾਰ। ਗੁਰਸਿਖ ਤਾਰੇ ਆਪੇ ਦੇਵੇ ਚਰਨ ਪਿਆਰ। ਗੁਰਸਿਖ ਤਾਰੇ ਜੋ ਆਏ ਭੁਲ ਰੁਲ ਜਨ ਚਰਨ ਦਵਾਰ। ਗੁਰਸਿਖ ਤਾਰੇ ਆਪ ਉਤਾਰੇ ਸਿਰੋਂ ਪਾਪਾਂ ਭਾਰ। ਗੁਰਸਿਖ ਤਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਜਾਏ ਸੁਧਾਰ। ਗੁਰਸਿਖ ਤਾਰੇ ਦੇਵੇ ਸਾਚੀ ਮਤ। ਗੁਰਸਿਖ ਤਾਰੇ ਆਪ ਧਰਾਏ ਧੀਰਜ ਯਤ। ਗੁਰਸਿਖ ਤਾਰੇ ਸੋਹੰ ਬਿਜਾਏ ਸਾਚੇ ਵੱਤ। ਗੁਰਸਿਖ ਤਾਰੇ ਚਰਨ ਪ੍ਰੀਤ ਨਿਭਾਵੇ ਸਾਚਾ ਨੱਤ। ਗੁਰਸਿਖ ਤਾਰੇ ਸ਼ਬਦ ਸਰੂਪੀ ਦੇਵੇ ਸਾਚਾ ਤਤ। ਗੁਰਸਿਖ ਤਾਰੇ ਆਪੇ ਦੇਵੇ ਸਾਚੀ ਮਤ। ਗੁਰਸਿਖ ਤਾਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਅੰਤਮ ਪਤਿ। ਆਪਣੀ ਪਤਿ ਆਪ ਰਖਾਏ। ਗਤ ਮਿਤ ਆਪਣੀ ਆਪ ਜਣਾਏ। ਯਤ ਸਤਿ ਤਤ ਇਕ ਥਾਂ ਵਸਾਏ।। ਸੋਹੰ ਸਾਚਾ ਸੂਤਰ ਕੱਤ, ਰਸਨਾ ਚਰਖਾ ਆਪ ਚਲਾਏ। ਰਕਤ ਬੂੰਦ ਪਾਣਾ ਲਾਏ ਰੱਤ, ਤਾਣਾ ਪੇਟਾ ਆਪ ਬਣਾਏ। ਵੇਲਾ ਗਿਆ ਨਾ ਆਵੇ ਹੱਥ, ਕਾਇਆ ਤਾਣਾ ਨਾ ਕੋਈ ਸੁਲਝਾਏ। ਕੋਈ ਨਾ ਚਾੜ੍ਹੇ ਸਾਚੇ ਰੱਥ, ਵੇਲੇ ਅੰਤ ਨਾ ਕੋਈ ਛੁਡਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤਰਾਏ ਆਪੇ ਦੇ ਮਤ ਸਮਝਾਏ। ਬੁਧ ਕਬੁਧੀ ਦੇਵੇ ਸ਼ਬਦ ਧੀਰ। ਆਪ ਪਿਲਾਏ ਅੰਮ੍ਰਿਤ ਸਾਚਾ ਸੀਰ। ਦੂਈ ਦਵੈਤ ਦੇਵੇ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਦਸਤਗੀਰ। ਦਸਤਗੀਰ ਸਚ ਦਰਗਹਿ। ਹੋਏ ਸਹਾਈ ਸਾਚੇ ਥਾਂ। ਉਥੇ ਲੇਖਾ ਕੋਈ ਮੰਗੇ ਨਾ। ਗੁਰਸਿਖ ਘਰ ਸਾਚੇ ਜਾਏ ਕਲ ਸੰਗੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਆਪ ਬਹਾਏ ਚੰਗੇ ਥਾਂ। ਸਾਚਾ ਧਾਮ ਹਰਿ ਦਰਬਾਰਾ। ਗੁਰਸਿਖ ਵੇਖੇ ਖੇਲ ਅਪਾਰਾ। ਸਾਚਾ ਮੇਲ ਇਕ ਕਰਤਾਰਾ। ਬਿਨ ਬਾਤੀ ਬਿਨ ਤੇਲ, ਜੋਤ ਸਰੂਪੀ ਦੀਪਕ ਕੀਆ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਲਏ ਛੁਡਾਏ ਆਪ ਬਹਾਏ ਚਰਨ ਦਵਾਰਾ। ਵੇਲਾ ਅੰਤ ਅੰਤ ਸੰਭਾਲ। ਲੁੱਟਿਆ ਮਾਲ ਧਨ ਨਾ ਹੋ ਕੰਗਾਲ। ਪੰਚ ਚੋਰ ਬੈਠੇ ਲਾਇਣ ਸੰਨ੍ਹ, ਆਪਣਾ ਪੱਲਾ ਆਪ ਸੰਭਾਲ। ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ, ਜਗਤ ਤ੍ਰਿਸ਼ਨਾ ਛੱਡ ਜੰਜਾਲ। ਕਾਇਆ ਭਾਂਡਾ ਪ੍ਰਭ ਦੇਵੇ ਭੰਨ, ਕਿਹੜੀ ਵਸਤੂ ਤੇਰੇ ਚੱਲੇ ਨਾਲ। ਕਲਜੁਗ ਜੀਵ ਕਿਉਂ ਹੋਇਆ ਆਤਮ ਅੰਧ, ਪ੍ਰਭ ਅਬਿਨਾਸ਼ੀ ਸਦ ਸਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖਾਂ ਕਰੇ ਆਪੇ ਪ੍ਰਿਤਪਾਲ। ਆਪੇ ਪਾਲੇ ਆਪੇ ਪੋਸੇ। ਆਪੇ ਬਣਾਏ ਸੰਗ ਸ਼ਬਦ ਤੋਸੇ। ਧਰਮ ਰਾਏ ਨਾ ਮਾਰੇ ਘੋਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਲੁਹਾਏ ਗੁਰਸਿਖ ਤੇਰੇ ਕਾਲੇ ਸੂਸੇ। ਬੁਧ ਬਿਬੇਕ ਆਪੇ ਕਰ। ਏਕਾ ਵੇਖ ਸਾਚਾ ਹਰਿ। ਜਿਹੜਾ ਵਸਿਆ ਸਾਚੇ ਦਰ। ਦਿਵਸ ਰੈਣ ਬੈਠਾ ਰਹੇ ਤੇਰੇ ਆਤਮ ਘਰ। ਚੋਰਾਂ ਯਾਰਾਂ ਠੱਗਾਂ ਪ੍ਰਭ ਆਪੇ ਲਏ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਸ਼ਬਦ ਸੁਣਾਏ, ਗੁਰਮੁਖ ਦੂਜਾ ਅੱਖਰ ਨਾ ਵਿਚ ਜਗਤ ਪੜ੍ਹ। ਏਕਾ ਅੱਖਰ ਆਪ ਸੁਣਾਇਆ। ਸਾਚੀ ਵੱਖਰ ਵਸਤ ਰਖਾਇਆ। ਜੋਤੀ ਜੋਤ ਸਰੂਪ, ਆਪਣਾ ਆਪ ਗੁਰਸਿਖ ਤੇਰੇ ਵਿਚ ਮਸਤ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਵਡ ਅਨਮੁਲੜਾ ਲਾਲ, ਕਲਜੁਗ ਮਾਇਆ ਭੁਲ ਕਿਉਂ ਖ਼ਾਕ ਰੁਲਾਇਆ। ਮਾਇਆ ਛਾਇਆ ਨਿਭੇ ਨਾ ਨਾਲ। ਝੂਠੀ ਕਾਇਆ ਜਗਤ ਜ਼ੰਜਾਲ। ਭਾਈ ਭੈਣ ਨਾ ਦੇਵਣ ਬਾਹਲ। ਏਕਾ ਵੇਖ ਆਤਮ ਸਾਚੀ ਧਰਮਸਾਲ। ਜਿਥੇ ਬੈਠਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੀਪਕ ਬਾਲ। ਗੁਰਸਿਖ ਕਦੇ ਮਤ ਨਾ ਹੋਏ ਖੋਟੀ। ਆਪੇ ਭੇਵ ਖੁਲ੍ਹਾਏ ਪਕੜ ਉਠਾਏ ਚੋਟੀ। ਸੋਹੰ ਸ਼ਬਦ ਮਗਰ ਲਗਾਏ ਤਨ ਲਗਾਏ ਸੋਟੀ। ਬੇਮੁਖ ਪ੍ਰਭ ਪੀੜ ਪਿੜਾਏ, ਆਪ ਕਰਾਏ ਬੋਟੀ ਬੋਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਵਾਰ ਸਦ ਖੜੇ ਰਹਿਣ ਭਿਖਾਰ ਕੋਟਨ ਕੋਟੀ। ਗੁਰਸਿਖ ਵਕ਼ਤ ਸਚ ਸੰਭਾਲ। ਸਾਚਾ ਦੀਆ ਪ੍ਰਭ ਨਾਮ ਧਨ ਮਾਲ। ਆਤਮ ਵੇਖ ਅਮੁਲੜਾ ਲਾਲ। ਝੂਠੀ ਮਾਟੀ ਦੇਖ ਕਿਉਂ ਭੁੱਲੜਾ, ਅੰਤ ਨਾ ਨਿਭੇ ਤੇਰੇ ਨਾਲ। ਕਲਜੁਗ ਵਿਚ ਕਿਉਂ ਆਪੇ ਰੁਲੜਾ, ਆਪਣਾ ਵਕ਼ਤ ਆਪ ਸੰਭਾਲ। ਅੰਮ੍ਰਿਤ ਨਿਝਰੋਂ ਅਜੇ ਨਾ ਡੁਲੜਾ, ਪ੍ਰਭ ਅਬਿਨਾਸ਼ੀ ਦਏ ਪਿਆਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਪਣਾ ਬਿਰਦ ਲਏ ਸੰਭਾਲ। ਆਪਣਾ ਬਿਰਦ ਆਪ ਸੰਭਾਲੇ। ਆਪੇ ਕਰੇ ਸਚ ਵਰਤਾਰੇ। ਗੁਰਮੁਖ ਸਾਚੇ ਝੂਠੀ ਕਾਇਆ ਝੂਠੇ ਮਹਿਲ ਮੁਨਾਰੇ। ਸਾਕ ਸੱਜਣ ਸੈਣ ਭਾਈ ਭੈਣ ਅੰਤ ਖੜੇ ਰਹਿਣ ਦਵਾਰੇ। ਏਕਾ ਦੇਵਣ ਤੈਨੂੰ ਵਡਿਆਈ, ਭਾਂਡਾ ਭੰਨਣ ਅਧਵਿਚਕਾਰੇ। ਆਇਆ ਗਿਆ ਗਿਆ ਨਾ ਆਇਆ, ਨਾ ਕੋਈ ਹੋਏ ਸਹਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰਖੇ ਪਤਿ ਸੁਰਤ ਸ਼ਬਦ ਦੇ ਮਤ ਸਿੱਖ ਸਮਝਾਏ। ਦੇਵੇ ਮਤ ਸ਼ਬਦ ਗਿਆਨਾ। ਆਤਮ ਉਪਜੇ ਬ੍ਰਹਮ ਗਿਆਨਾ। ਸੁੰਨ ਸਮਾਧ ਖੋਲ੍ਹੇ ਆਪ ਭਗਵਾਨਾ। ਬੋਧ ਅਗਾਧ ਸ਼ਬਦ ਲਿਖਾਣਾ। ਆਤਮ ਸੋਧ ਦਇਆ ਕਮਾਣਾ। ਵਡ ਜੋਧਨ ਜੋਧ ਰਾਜ ਰਜਾਨਾ। ਸਚ ਤਖ਼ਤ ਸਚ ਸੁਲਤਾਨਾ। ਸਾਚੋ ਸਚ ਪ੍ਰਭ ਵਰਤਾਣਾ। ਧਰੇ ਜੋਤ ਵਾਲੀ ਦੋ ਜਹਾਨ, ਸਾਚ ਕਰੇ ਵਿਚ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਲੱਖ ਚੁਰਾਸੀ ਗੇੜ ਕਟਾਣਾ। ਲੱਖ ਚੁਰਾਸੀ ਗੇੜ ਕਟਾਏ। ਮਾਤ ਗਰਭ ਗੁਰਸਿਖ ਨਾ ਆਏ। ਆਪਣੀ ਕਿਰਪਾ ਗੁਰਮਤ ਗੁਰ ਕਮਾਏ। ਗੁਰਸਿਖ ਚਲੇ ਗੁਰ ਕੇ ਭਾਏ। ਆਪ ਆਪਣਾ ਲਏ ਬਚਾਏ। ਕਾਮ ਕਰੋਧ ਲੋਭ ਮੋਹ ਦਏ ਤਜਾਏ। ਸਨਕਾਦਕਾਂ ਸੰਗ ਨਾ ਪ੍ਰੇਮ ਵਧਾਏ। ਤੇਰੇ ਗੁਣ ਪ੍ਰਭ ਆਪ ਬੁਝਾਏ। ਹੰਕਾਰ ਨਿਵਾਰ ਪ੍ਰਭ ਸੋਝੀ ਪਾਏ। ਕਾਇਆ ਕੋਟ ਚਾਰ ਦਵਾਰ, ਪ੍ਰਭ ਅਬਿਨਾਸ਼ੀ ਵਿਚ ਸਮਾਏ। ਬਿਨ ਗੁਰ ਪੂਰੇ ਅੰਧ ਅੰਧਿਆਰ, ਨਾ ਕੋਈ ਵੇਖੇ ਨਾ ਵੇਖ ਵਖਾਏ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਪੂਰਨ ਬੂਝ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਭੇਵ ਗੂਝ ਖੁਲ੍ਹਾਏ। ਬਾਲ ਜਵਾਨੀ ਗਈ ਬੀਤ। ਅਜੇ ਨਾ ਹੋਈ ਕਾਇਆ ਸੀਤ। ਆਤਮ ਹੋਈ ਨਾ ਅਜੇ ਅਤੀਤ। ਗੁਰਮੁਖ ਡੋਲੇ ਨਾ ਤੇਰੀ ਕਦੇ ਨੀਤ। ਜਿਸ ਜਨ ਬਖ਼ਸ਼ੇ ਚਰਨ ਪ੍ਰੀਤ। ਚਰਨ ਪਰਸ ਮਿਟਾ ਹਰਸ, ਪ੍ਰਭ ਦੇਵੇ ਦਰਸ ਮਾਨਸ ਜਨਮ ਜਾਏ ਜਗ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਤਰਸ ਗੁਰਸਿਖ ਤੇਰੀ ਆਪੇ ਪਰਖੇ ਨੀਤ। ਆਪੇ ਪਰਖੇ ਪਰਖਣਹਾਰਾ। ਆਪੇ ਰੱਖੇ ਰੱਖਣਹਾਰਾ ਫੜ ਫੜ ਕੀਨੇ ਵੱਖੇ, ਸੋਹੰ ਕਸਵਟੀ ਰੰਗ ਅਪਾਰਾ। ਗੁਰਮੁਖ ਵਿਰਲਾ ਲਾਹ ਸਾਚਾ ਖੱਟੇ, ਜੋ ਚਰਨ ਕਰੇ ਨਿਮਸਕਾਰਾ। ਪ੍ਰਭ ਅਬਿਨਾਸ਼ੀ ਦਿਸੇ ਘਟ ਘਟੇ, ਜੋਤ ਸਰੂਪੀ ਸਰਬ ਪਸਾਰਾ। ਕਲਜੁਗ ਜੀਵ ਜਗਤ ਤਮਾਸ਼ਾ ਜਿਉਂ ਬਾਜੀਗਰ ਖੇਲ ਤਮਾਸ਼ਾ ਨਟੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਚ ਦਵਾਰਾ ਨਾ ਕੋਈ ਤੀਰਥ ਨਾ ਕੋਈ ਤਟੇ। ਗੁਰਸਿਖ ਆਤਮ ਦੇਖ ਵਿਚਾਰ। ਸਾਚਾ ਮੂਲ ਨਾ ਅੰਤਮ ਹਾਰ। ਲਹਿਣਾ ਦੇਵਣਹਾਰ ਇਕ ਕਰਤਾਰ। ਦੇਵਣਹਾਰ ਸਰਬ ਸੰਸਾਰ। ਗੁਰਮੁਖ ਵਿਰਲਾ ਪਾਵੇ ਸਾਰ। ਸ਼ਬਦ ਭੰਡਾਰਾ ਦੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪ ਲੰਘਾਏ ਗੁਰਸਿਖ ਪਾਰ। ਗੁਰਸਿਖ ਸਾਚਾ ਪਾਰ ਕਰਾਇਆ। ਜੋਤ ਸਰੂਪੀ ਦਰਸ ਦਿਖਾਇਆ। ਮਾਤਲੋਕ ਸਚ ਮਾਰਗ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਾਂਗ ਵਰਤਾਇਆ। ਆਪਣਾ ਸਾਂਗ ਆਪ ਵਰਤਾ ਕੇ। ਸੋਹੰ ਕਾਂਗ ਆਪ ਚੜ੍ਹਾ ਕੇ। ਗੁਰਮੁਖ ਸਾਚੇ ਵਿਚ ਨੁਹਾ ਕੇ। ਸਾਚਾ ਜਾਮ ਨਾਮ ਪਿਆ ਕੇ। ਪੂਰਨ ਕਾਮ ਆਪ ਕਰਾ ਕੇ। ਸੁੱਕੇ ਤਾਮ ਹਰੇ ਕਰਾ ਕੇ। ਏਕਾ ਜੋਤ ਰਾਮ ਜਗਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰਮ ਕਮਾ ਕੇ। ਕਰਮ ਕਮਾਇਆ ਵਿਚ ਪ੍ਰਭ ਮਾਤ। ਸੋਹੰ ਦੇਵੇ ਸਾਚੀ ਦਾਤ। ਚਾਰ ਵਰਨ ਕਰਾਏ ਭੈਣ ਭਰਾਤ। ਗੁਰਮੁਖ ਪੜ੍ਹਾਏ ਇਕ ਜਮਾਤ। ਹੋਏ ਸਦ ਪਰਕਾਸ਼, ਨਾ ਹੋਏ ਅੰਧੇਰੀ ਰਾਤ। ਪ੍ਰਭ ਅਬਿਨਾਸ਼ੀ ਸਦ ਅਬਿਨਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਦੇਖੇ ਮਾਰ ਝਾਤ। ਸਰਬ ਵੇਖੇ ਵੇਖ ਵਖਾਣੇ। ਆਪਣਾ ਭਾਣਾ ਆਪੇ ਜਾਣੇ। ਰਾਣੇ ਮਹਾਂਰਾਣੇ ਦਰ ਦਰ ਫਿਰਾਣੇ। ਗੁਰਮੁਖ ਸੁਘੜ ਸਿਆਣੇ ਪ੍ਰਭ ਦਰ ਬਹਾਣੇ। ਗਰੀਬ ਬਾਲ ਅੰਞਾਣੇ ਪ੍ਰਭ ਗਲੇ ਲਗਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਭੁਨਾਏ ਜਿਉਂ ਭਠਿਆਲੇ ਦਾਣੇ। ਜੋਤ ਭਠ ਆਪ ਤਪਾਏ। ਕਲਜੁਗ ਉਲਟੀ ਲੱਠ ਆਪ ਗਿੜਾਏ। ਏਕਾ ਵਕ਼ਤ ਸ੍ਰਿਸ਼ਟ ਸਬਾਈ ਆਏ। ਇਕੱਠ ਥਲ ਜਲ ਜਲ ਥਲ ਵਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਰਾਠਨ ਰਾਠ ਮਹਾਂਕਾਲ ਆਪ ਬੁਲਾਏ। ਮਹਾਂਕਾਲ ਆਏ ਦਵਾਰ। ਪ੍ਰਭ ਅਬਿਨਾਸ਼ੀ ਚਰਨ ਕਰੇ ਨਿਮਸਕਾਰ। ਕਰੋ ਹੁਕਮ ਸੱਚੀ ਸਰਕਾਰ। ਸਚ ਤਖ਼ਤ ਬੈਠਾ ਗਿਰਧਾਰ। ਸ੍ਰਿਸ਼ਟ ਸਬਾਈ ਰਿਹਾ ਕਰਮ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਰਤਾਏ ਆਪੇ ਬਣਿਆ ਲੇਖ ਲਿਖਾਰ। ਮਹਾਂਕਾਲ ਹਰਿ ਦਰ ਤੇ ਆਏ। ਪ੍ਰਭ ਅਬਿਨਾਸ਼ੀ ਸੀਸ ਨਿਵਾਏ। ਸਾਚਾ ਹੁਕਮ ਜਗਤ ਲਗਾਏ। ਬੀਰ ਬੈਤਾਲੀ ਸਰਬ ਉਠਾਏ। ਹਾਕਨ ਡਾਕਨ ਸੰਗ ਰਲਾਏ। ਆਵਣ ਚਲ ਵਿਚ ਮਾਤ ਦੇ ਧਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤਾਏ। ਬੀਰ ਬੇਤਾਲੇ ਹੋਏ ਬੇਹਾਲੇ। ਖਾਲੀ ਹੋਏ ਲਹੂ ਪਿਆਲੇ। ਸਾਚੀ ਮਦ ਰਹਿਣ ਮਤਵਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵਾਂ ਆਪ ਪਿੜਾਏ, ਭਰ ਪਿਆਏ ਪਿਆਲੇ। ਸੋਈ ਥਾਏਂ ਸੁਹੰਦਾ, ਜਿਥੇ ਗੁਰ ਚਰਨ ਰਖੰਦਾ। ਸੋਈ ਥਾਨ ਸੁਹੰਦਾ, ਜਿਥੇ ਗੁਰ ਭਰਮ ਗਵੰਦਾ। ਸੋਈ ਥਾਨ ਸੁਹੰਦਾ, ਜਿਥੇ ਗੁਰ ਦਰਸ ਦਿਖੰਦਾ। ਸੋਈ ਥਾਏਂ ਸੁਹੰਦਾ, ਜਿਥੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਭੇਵ ਖੁਲ੍ਹੰਦਾ। ਕਲ ਥਾਨ ਸੁਹੰਦਾ, ਹਰਿ ਖੋਲ੍ਹੇ ਭੇਦਾ। ਦਸ ਅਠ ਅਠਾਰਾਂ ਗਾਏ ਰਹੇ, ਭੇਵ ਨਾ ਪਾਇਣ ਚਾਰ ਵੇਦਾ। ਹਰਿ ਹਿਰਦੇ ਵਿਚ ਸਮਾਏ ਰਹੇ, ਨਾ ਕੋਈ ਕਥੇ ਵਿਚ ਕਤੇਬਾਂ। ਏਕਾ ਜੋਤ ਜੁਗੋ ਜੁਗ ਜਗਾਏ ਰਹੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਛਲ ਅਛੇਦਾ ਅਭੇਦ ਅਭੇਦਾ। ਅਛਲ ਅਛਲੀਆ ਹੋਏ ਆਪ। ਹੋਏ ਆਪ ਆਪੇ ਕਰੇ ਵਡ ਪਰਤਾਪ। ਆਪੇ ਹੋਏ ਸ੍ਰਿਸ਼ਟ ਸਬਾਈ ਮਾਈ ਬਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਪਾਵੇ ਸਾਚਾ ਜਾਪ। ਅਨਹਦ ਸ਼ਬਦ ਵਜਾਵੇ ਸਾਚਾ ਵਾਜਾ। ਹਉਮੇ ਰੋਗ ਜਲਾਵੇ ਮਾਰੇ ਤੀਨੋ ਤਾਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਖੁਲ੍ਹਾਵੇ ਆਪਣਾ ਆਪਾ। ਸਾਚਾ ਭੇਵ ਜਾਏ ਖੁਲ੍ਹ। ਗੁਰਸਿਖ ਪੂਰੇ ਤੋਲ ਜਾਏ ਤੁਲ। ਮਿਲਿਆ ਨਾਮ ਸੋਹੰ ਵਡ ਅਨਮੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਕੀਆ ਕਲਜੁਗ ਦੀਆ ਕੀਆ ਗੁਲ। ਕਲਜੁਗ ਦੀਪਕ ਆਪ ਬੁਝਾਇਆ। ਵੇਦ ਅਥਰਬਣ ਰਹਿਣ ਨਾ ਪਾਇਆ। ਸਤਿਜੁਗ ਸਾਚਾ ਮਾਰਗ ਲਾਇਆ। ਪਹਿਲੀ ਮਾਘ ਆਪ ਲਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ। ਸਤਿਜੁਗ ਲੱਗਾ ਪਹਿਲੀ ਮਾਘ। ਸਾਧ ਸੰਗਤ ਤੇਰੇ ਜਾਗੇ ਭਾਗ। ਆਪੇ ਧੋਏ ਪਾਪਾਂ ਦਾਗ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਲ ਲਗਾਏ ਦਇਆ ਕਮਾਏ ਮਾਣ ਦਵਾਏ, ਜਿਉਂ ਬਿਦਰ ਅਲੂਣਾ ਖਾਇਆ ਸਾਗ। ਨਿਮਾਣਿਆਂ ਨਿਤਾਣਿਆਂ ਪ੍ਰਭੇ ਆਪੇ ਆਪ ਪਛਾਣਿਆਂ। ਗੁਰਸਿਖਾਂ ਭਗਤ ਅੰਝਾਣਿਆਂ, ਪ੍ਰਭ ਦੇਵੇ ਬ੍ਰਹਮ ਗਿਆਨਿਆ। ਖਾਣੀ ਬਾਣੀ ਵਿਚ ਸਮਾਣਿਆਂ। ਭੇਵ ਨਾ ਪਾਏ ਕੋਈ ਵੇਦ ਪੁਰਾਨਿਆਂ। ਚਾਰ ਵਰਨ ਇਕ ਥਾਂ ਬਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆਂ। ਸੋਹੰ ਚਲੇ ਤੀਰ ਕਮਾਨਾ। ਸਾਚਾ ਦਿਸੇ ਤੀਰ ਨਿਸ਼ਾਨਾ। ਹੋਏ ਅੰਧੇਰ ਜ਼ਿਮੀਂ ਅਸਮਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਕਰਾਏ ਦੀਵਾਨਾ। ਜੋਤ ਸਰੂਪੀ ਜਾਮਾ ਧਾਰ। ਕਲਜੁਗ ਆਇਆ ਕਲਗੀ ਅਵਤਾਰ। ਮਾਝਾ ਦੇਸ ਹੋਏ ਖੁਆਰ। ਲੇਖ ਲਿਖਾਵੇ ਬੈਠ ਵਿਚ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਰਤੇ ਜਗਤ ਵਰਤਾਏ ਸੁੰਞੇ ਦਿਸਣ ਮਹਿਲ ਮੁਨਾਰ। ਸੁੰਞੇ ਹੋਇਣ ਮਹਿਲ ਮੁਨਾਰੇ। ਛੱਡ ਛੱਡ ਭੱਜਣ ਨਾਰੀ ਨਾਰੇ। ਘਰ ਘਰ ਹੋਏ ਹਾਹਾਕਾਰੇ। ਗੁਰ ਬਿਨ ਕੋਈ ਨਾ ਲੰਘਾਵੇ ਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਸ੍ਰਿਸ਼ਟ ਸਬਾਈ ਕਰੇ ਖੁਆਰੇ। ਮਾਝਾ ਦੇਸ ਹੋਏ ਖੁਆਰੀ। ਬੇਮੁਖ ਜੀਵਾਂ ਕਿਸਮਤ ਮਾੜੀ। ਭੁੱਲੇ ਰਹੇ ਜੀਵ ਗਵਾਰੀ। ਘਰ ਸਾਚੇ ਆਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰੀ। ਹਰਿ ਮੰਦਰ ਸਚ ਦਵਾਰੇ। ਕਲਜੁਗ ਜੀਵ ਹੋਏ ਅੰਧਿਆਰੇ। ਆਪੇ ਵਰਤੇ ਖੇਲ ਅਪਾਰੇ। ਦੁਸ਼ਟ ਦੁਰਾਚਰ ਆਪ ਸੰਘਾਰੇ। ਫੜ ਫੜ ਡੋਬੇ ਵਿਚ ਮੰਝਧਾਰੇ। ਸਚ ਨਗਰੀ ਹਾਹਾਕਾਰੇ। ਸਾਚੀ ਜੋਤ ਗਈ ਮਾਰ ਉਡਾਰੇ। ਗੁਰ ਅਰਜਨ ਸੁੰਞਾ ਹੋਏ ਦਰ ਦਰਬਾਰੇ। ਜਿਥੇ ਸੇਵਾ ਕਰੀ ਪਰਗਟ ਜੋਤ ਆਪ ਨਿਰੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕਰੇ ਖੁਆਰੇ। ਬੇਮੁਖਾਂ ਕਰੇ ਆਪ ਪਛਾਣ। ਭੁੱਲੇ ਜੀਵ ਸਰਬ ਅੰਞਾਣ। ਮਾਇਆ ਲੱਗੀ ਧਰਮ ਗਵਾਣ। ਪੂਜਾ ਲਾਲਚ ਸਰਬ ਅਸਥਾਨ। ਫੜ ਫੜ ਪੀੜੇ ਜਿਉਂ ਕੋਹਲੂ ਘਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਗੁਰ ਧਾਮ ਜਿਸ ਧਰਮ ਗਵਾਇਆ। ਵੇਲੇ ਅੰਤ ਪ੍ਰਭ ਦੇ ਵਖਾਇਆ। ਨੱਕ ਨੱਥ ਦਰ ਦਰ ਫਿਰਾਇਆ। ਵੇਲੇ ਅੰਤ ਕਾਲਾ ਮੁਖ ਵਿਚ ਜਗਤ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਇਆ। ਸਾਧ ਸੰਗਤ ਤੇਰਾ ਸਾਚਾ ਸੰਗ। ਆਦਿ ਜੁਗਾਦੀ ਏਕਾ ਰੰਗ। ਪ੍ਰਭ ਦਰ ਮਾਂਗੇ ਸਾਚੀ ਮੰਗ। ਦੁਖ ਰੋਗ ਪ੍ਰਭ ਕੀਨੇ ਭੰਗ। ਆਪ ਛੁਡਾਏ ਬੱਧੇ ਅੰਗ। ਆਪ ਕਟਾਏ ਗੁਰਸਿਖ ਭੁੱਖ ਨੰਗ। ਹੋਏ ਸਹਾਈ ਸਦਾ ਅੰਗ ਸੰਗ। ਬੇਮੁਖ ਭੰਨਾਏ ਜਿਉਂ ਕਾਚੀ ਵੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਪਾਰ ਜਾਏ ਲੰਘ। ਪਾਰ ਲੰਘੇ ਗੁਰਸਿਖ ਸੰਸਾਰਾ। ਆਪ ਵਖਾਏ ਸਾਚਾ ਦਰਬਾਰਾ। ਸਾਚਾ ਧਾਮ ਜੋਤ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਇਕ ਪਸਾਰਾ। ਪਸਰ ਪਸਾਰਾ ਆਪੇ ਕੀਆ। ਸ੍ਰਿਸ਼ਟ ਸਬਾਈ ਆਪ ਜਗਾਇਆ ਏਕਾ ਦੀਆ। ਆਪ ਰਖਾਏ ਸਾਚੀ ਨੀਆ। ਆਪੇ ਆਪ ਕੀਆ ਆਪਣਾ ਹੀਆ। ਸੋਹੰ ਬੀਜ ਸਾਚਾ ਬੀਆ। ਅੰਮ੍ਰਿਤ ਦੇਵੇ ਸਾਚਾ ਰਸ, ਗੁਰਮੁਖ ਵਿਰਲੇ ਗੁਰ ਦਰ ਪੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਨਿਰਮਲ ਜੀਆ। ਆਪ ਕਰਾਏ ਨਿਰਮਲ ਨਿਰਮਲਾ। ਸਾਚੇ ਫਲ ਲਗਾਏ ਜੋ ਖੜੇ ਰੁੱਖ ਸਿੰਮਲਾ। ਆਤਮ ਅਗਨ ਬੁਝਾਏ, ਬਲੇ ਜੋ ਬਾਲੂ ਬਿਮਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਰਸਾਏ ਸੋਹੰ ਮੇਘ ਰਿਮ ਝਿਮਲਾ। ਸੋਹੰ ਮੇਘ ਆਪ ਬਰਸਾਏ। ਆਤਮ ਤ੍ਰਿਪਤ ਕਰਾਏ ਗੁਰਸਿਖ ਧਿਆਏ। ਕਲਜੁਗ ਤਪਤ ਕਢਾਏ ਹੋਏ ਅੰਤ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪੇ ਭਾਣੇ ਵਿਚ ਸਮਾਏ। ਟੁੱਟੀ ਗੰਢਣਹਾਰ ਗੋਪਾਲਾ। ਆਪੇ ਹੋਏ ਭਗਤ ਰਖਵਾਲਾ। ਭਗਤ ਵਛਲ ਰੱਛਕ ਦੀਨ ਕਿਰਪਾਲਾ। ਸੋਹੰ ਦੇਵੇ ਸਾਚਾ ਧਨ ਮਾਲਾ। ਸੋਹੰ ਸ਼ਬਦ ਦੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਕਲਜੁਗ ਕੀਆ ਉਜਾਲਾ। ਪਹਿਲੀ ਮਾਘ ਵਕ਼ਤ ਸੁਹਾਇਆ। ਫੂਲਨ ਵਰਖਾ ਆਪੇ ਲਾਇਆ। ਗੁਰਸਿਖਾਂ ਸਿਰ ਛਤਰ ਝੁਲਾਇਆ। ਦੁਖ ਦਲਿੱਦਰ ਮਗਰੋਂ ਲਾਹਿਆ। ਛਲ ਛਿਦਰ ਕੋਈ ਨੇੜ ਨਾ ਆਇਆ। ਅੰਮ੍ਰਿਤ ਮੇਘ ਬਰਸੇ ਅੰਦਰ, ਗੁਰਸਿਖਾਂ ਹਰਿ ਪਰਦਾ ਲਾਹਿਆ। ਆਪੇ ਤੋੜੇ ਆਤਮ ਜੰਦਰ, ਦੂਈ ਦਵੈਤ ਨਾਸ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਆਪ ਆਪਣਾ ਦਰਸ ਦਿਖਾਇਆ। ਸਿੰਘ ਮਨੀ ਇਕ ਖੇਲ ਅਪਾਰਾ। ਸਾਚਾ ਕੀਆ ਮਾਤ ਵਿਹਾਰਾ। ਨਿਹਕਲੰਕ ਲੀਆ ਅਵਤਾਰਾ। ਘਨਕਪੁਰੀ ਧਾਮ ਅਪਾਰਾ। ਦੇਵੇ ਮਾਣ ਜੋ ਜਨ ਆਇਣ ਚਲ ਦਵਾਰਾ। ਬੇਮੁਖ ਚਾਰੋਂ ਤਰਫ ਫਿਰਨ ਬਿਲਲਾਇਣ, ਨਾ ਦੀਸੇ ਕੋਈ ਕਿਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਬੂਝ ਬੁਝਾਰਾ। ਸੰਤ ਮਨੀ ਸਿੰਘ ਸ਼ਬਦ ਜਣਾਏ। ਆਪਣਾ ਹੁਕਮ ਆਪ ਸੁਣਾਏ। ਦੇਵੀਆਂ ਆਵਣ ਸਰਬ ਸਰਨਾਏ। ਆਪੇ ਲਏ ਮੁਖ ਛੁਪਾਏ। ਭਰਮ ਭੁਲੇਖੇ ਆਪ ਭੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤਾਏ। ਸੰਤ ਮਨੀ ਸਿੰਘ ਹੁਕਮ ਏਕਾ ਦੂਜੇ ਆਪ ਮਿਟਾਇਆ। ਸ਼ਬਦ ਬੂਝ ਆਪ ਲਿਖਾਇਆ। ਦਰ ਘਰ ਸਾਚਾ ਸੂਝ, ਨਿਹਕਲੰਕ ਦਰਸ਼ਨ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸੁਰਤ ਸੰਤ ਮਨੀ ਸਿੰਘ ਆਪ ਦਵਾਇਆ। ਦੇਵੀਆਂ ਫਿਰਨ ਚਾਰ ਚੁਫੇਰ। ਆਤਮ ਹੋਈ ਸਰਬ ਅੰਧੇਰ। ਸ਼ਬਦ ਡੰਡਾ ਹਰਿ ਹੱਥ ਫੜਾਇਆ, ਸੰਤ ਮਨੀ ਸਿੰਘ ਲਿਆਇਆ ਘੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਦਇਆ ਕਮਾਏ, ਜਾਮਾ ਪਲਟੇ ਦੂਜੀ ਵੇਰ। ਆਪੇ ਸੇਵਾ ਪੂਜ ਚੁਕਾਈ। ਆਪ ਆਪਣੀ ਨਾ ਬੂਝ ਬੁਝਾਈ। ਭੇਵ ਗੂਝ ਆਪ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਰਿਹਾ ਛੁਪਾਈ। ਰੈਣ ਭਿੰਨੜੀ ਆਪ ਸੁਹਾਏ। ਸਾਧ ਸੰਗਤ ਦਰ ਮੰਗਲ ਗਾਏ। ਦੁੱਖਾਂ ਸੰਗਲ ਆਪ ਕਟਾਏ। ਸੋਹੰ ਕੰਗਣ ਤਨ ਪਹਿਨਾਏ। ਏਕਾ ਵਰ ਸਾਚਾ ਮੰਗਣ, ਸਾਚਾ ਨਾਮ ਪ੍ਰਭ ਭਿਛਿਆ ਪਾਏ। ਆਤਮ ਚਾੜ੍ਹੇ ਪ੍ਰਭ ਸਾਚੀ ਰੰਗਣ, ਪੂਰਨ ਇਛਿਆ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਦਇਆ ਕਮਾਏ। ਭਿੰਨੀ ਰੈਣ ਵਕਤ ਸੁਹੇਲਾ। ਸਾਧ ਸੰਗਤ ਗੁਰ ਚਰਨ ਕਰਾਇਆ ਮੇਲਾ। ਆਪੇ ਹੋਏ ਸਾਚਾ ਸੱਜਣ ਸੁਹੇਲਾ। ਮਾਨਸ ਜਨਮ ਸੁਫਲ ਕਰਾਇਆ, ਅੰਮ੍ਰਿਤ ਫਲ ਲਗਾਇਆ ਅੰਮ੍ਰਿਤ ਕੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਬ੍ਰਹਮ ਅਚਰਜ ਖੇਲ ਕਲਜੁਗ ਖੇਲਾ। ਭਿੰਨੀ ਰੈਣ ਸਦਾ ਸੁਖਦਾਈ। ਸਾਧ ਸੰਗਤ ਗੁਰ ਚਰਨ ਬਹਾਈ। ਸਾਚਾ ਪ੍ਰਭ ਦੇਵੇ ਵਡਿਆਈ। ਸਾਧ ਸੰਗਤ ਭੈਣ ਭਰਾ ਬਣਾਈ। ਸਾਚਾ ਸਾਕ ਸੱਜਣ ਆਪ ਹੋ ਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈ। ਭਿੰਨੀ ਰੈਣ ਰੰਗ ਸਾਚਾ ਮਾਣ। ਭਿੰਨੀ ਰੈਣ ਹੋਏ ਮੇਲ ਭਗਤ ਭਗਵਾਨ। ਭਿੰਨੀ ਰੈਣ ਆਪ ਚੁਕਾਏ ਜਮ ਕੀ ਕਾਨ। ਭਿੰਨੀ ਰੈਣ ਸੋਹੰ ਸ਼ਬਦ ਆਪ ਵਰਤਾਏ ਲਿਆਇਆ ਧੁਰ ਫ਼ਰਮਾਣ। ਭਿੰਨੀ ਰੈਣ ਸਾਧ ਸੰਗਤ ਗੁਰ ਦਰ ਸਾਚਾ ਸਚ ਨਿਸ਼ਾਨ। ਭਿੰਨੀ ਰੈਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਏ ਮਹਾਨ। ਭਿੰਨੀ ਰੈਣ ਜਗੇ ਜੋਤ। ਚਾਰ ਵਰਨ ਕਰਾਏ ਏਕਾ ਗੋਤ। ਗੁਰਸਿਖਾਂ ਮੈਲ ਆਤਮ ਧੋਤ। ਬੇਮੁਖ ਕਲਜੁਗ ਜੀਵ ਰਹੇ ਸੋਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਗੁਰਸਿਖਾਂ ਸੋਤ। ਭਿੰਨੀ ਰੈਣ ਰੰਗ ਅਵੱਲੜਾ। ਮਾਤ ਜੋਤ ਪਰਗਟਾਏ ਤ੍ਰੈਲੋਕੀ ਨਾਥ ਇਕੱਲੜਾ। ਏਕਾ ਸ਼ਬਦ ਚਲਾਏ ਵਰਤਾਏ, ਗੁਰਸਿਖਾਂ ਹੋਏ ਭਾਰਾ ਪੱਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਲਿਖਾਏ ਜਪਾਏ ਸਾਚਾ ਸ਼ਬਦ ਸੁਖੱਲੜਾ। ਭਿੰਨੜੀ ਰੈਣ ਸਾਚਾ ਰੰਗ। ਜਨ ਭਗਤਾਂ ਲਈ ਪ੍ਰਭ ਦਰ ਮੰਗ। ਆਪ ਵਹਾਏ ਅੰਮ੍ਰਿਤ ਸਾਚੀ ਗੰਗ। ਸੋਹੰ ਸਾਚਾ ਆਪ ਸੁਣਾਏ ਸਤਿਜੁਗ ਸਾਚਾ ਪਰਸੰਗ। ਬਾਕੀ ਸਭ ਵੇਲੇ ਅੰਤ ਕਰਾਏ ਭੰਗ। ਏਕਾ ਮਾਣ ਏਕਾ ਤਾਣ ਏਕਾ ਆਣ ਜਗਤ ਰਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਾ ਸਰਬੰਗ। ਭਿੰਨੜੀ ਰੈਣ ਸਾਚੇ ਦਾਤ। ਗੁਰਮੁਖ ਵੇਖ ਮਾਰ ਝਾਤ। ਪ੍ਰਭ ਅਬਿਨਾਸ਼ੀ ਖੋਲ੍ਹੇ ਤੇਰਾ ਆਤਮ ਤਾਕ। ਏਕਾ ਜੋਤ ਜਗਾਏ ਵਰਤੇ ਤਾਕੋ ਤਾਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਆਪ ਬਣਾਏ ਪਾਕੀ ਪਾਕ। ਭਿੰਨੜੀ ਰੈਣ ਰੰਗ ਮਜੀਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਜਾਏ ਪੀਠ। ਭਿੰਨੜੀ ਰੈਣ ਰੰਗ ਚਲੂਲ। ਗੁਰਸਿਖ ਸੰਭਾਲੇ ਆਪਣਾ ਮੂਲ। ਬੇਮੁਖਾਂ ਲਾਏ ਸ਼ਬਦ ਤ੍ਰਿਸੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੋਤ ਖਿਚਾਏ ਅਠਸਠ ਤੀਰਥ ਨਬੀ ਰਸੂਲ। ਭਿੰਨੜੀ ਰੈਣ ਦੇਵੇ ਵਰ। ਪਰਗਟ ਜੋਤ ਆਇਆ ਘਰ। ਕਰ ਦਰਸ ਗੁਰ ਸੰਗਤ ਗਈ ਤਰ। ਖਾਲੀ ਭੰਡਾਰੇ ਪ੍ਰਭ ਜਾਏ ਭਰ। ਗੁਰਸਿਖਾਂ ਚੁਕਾਏ ਜਮ ਕਾ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਧਰ। ਭਿੰਨੜੀ ਰੈਣ ਚਮਕਣ ਤਾਰੇ। ਗੁਰਸਿਖ ਖੜੇ ਨਿਹਕਲੰਕ ਤੇਰੇ ਚਰਨ ਦਵਾਰੇ। ਸਤਿਜੁਗ ਸਾਚੇ ਆਪ ਬਣਾਏ ਆਪਣੇ ਸਚ ਦੁਲਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਮ ਧਰਮ ਦੋਏ ਆਪ ਸਵਾਰੇ। ਭਿੰਨੜੀ ਰੈਣ ਵਕਤ ਸੁਹਾਵਣਿਆਂ। ਭਿੰਨੀ ਰੈਣ ਗੁਰਸਿਖ ਜਗਾਵਣਿਆਂ। ਭਿੰਨੜੀ ਰੈਣ ਸੋਹੰ ਸ਼ਬਦ ਜਪਾਵਣਿਆਂ। ਭਿੰਨੀ ਰੈਣ ਸਵਾਸ ਸਵਾਸ ਧਿਆਵਣਿਆ। ਭਿੰਨੜੀ ਰੈਣ ਦੁਖੜਾ ਨਾਸ ਕਰਾਵਣਿਆਂ। ਭਿੰਨੜੀ ਰੈਣ ਮੁਖੜਾ ਉਜਲ ਗੁਰਸਿਖ ਕਰਾਵਣਿਆਂ। ਭਿੰਨੜੀ ਰੈਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਸਚ ਵਕਤ ਸੁਹਾਵਣਿਆਂ। ਭਿੰਨੜੀ ਰੈਣ ਰੰਗ ਅਗੰਮਾ। ਆਪ ਮਿਟਾਏ ਗੁਰਸਿਖ ਭਰਮਾਂ। ਗੁਰਸਿਖ ਸਾਚਾ ਪ੍ਰਭ ਦਰ ਆਏ, ਆਪ ਲਿਖਾਏ ਸਾਚਾ ਕਰਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕਰਾਏ ਮਾਨਸ ਜਨਮਾ। ਭਿੰਨੀ ਰੈਣ ਵੇਖ ਵਿਚਾਰ। ਸੋਹੰ ਦੇਵੇ ਸ਼ਬਦ ਅਧਾਰ। ਉਪਜੇ ਧੁਨ ਖੁਲ੍ਹੇ ਦਵਾਰ। ਗੁਰਮੁਖ ਸਾਚੇ ਚੁਣ ਪਹਿਲੀ ਮਾਘ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਜਾਏ ਤਾਰ। ਭਿੰਨੜੀ ਰੈਣ ਜਿਸ ਜਨ ਵਖਾਣੀ। ਭਿੰਨੜੀ ਰੈਣ ਗੁਰਮੁਖ ਵਿਰਲਾ ਜਾਣੇ ਪਰਾਣੀ। ਭਿੰਨੜੀ ਰੈਣ ਪ੍ਰਭ ਅਬਿਨਾਸ਼ੀ ਕਿਰਪਾ ਕਰ ਰਸਨ ਉਚਾਰੇ ਬਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਆਪ ਬਣਾਏ ਰਾਣੀ। ਸਚ ਰਾਣੀ ਸਚ ਸੁਲਤਾਨ। ਸਾਚੇ ਤਖ਼ਤ ਬੈਠਾ ਭਗਵਾਨ। ਗੁਰਮੁਖ ਵਿਰਲੇ ਡੀਠਾ ਜਿਸ ਕਿਰਪਾ ਕਰੇ ਮਹਾਨ। ਸੋਹੰ ਸ਼ਬਦ ਜਪਾਏ ਸਾਚਾ ਮੀਠਾ, ਆਤਮ ਸੁਖ ਉਪਜਾਏ ਮਿਹਰਵਾਨ। ਕਾਇਆ ਕੋਟ ਕੌੜਾ ਰੀਠਾ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਧਰੇ ਜੋਤ ਆਪ ਬਲੀ ਬਲਵਾਨ। ਭਿੰਨੜੀ ਰੈਣ ਰੰਗ ਦਿਖਾਏ। ਭਿੰਨੜੀ ਰੈਣ ਗੁਰਸਿਖ ਉਠਾਏ। ਭਿੰਨੜੀ ਰੈਣ ਪ੍ਰਭ ਅਬਿਨਾਸ਼ੀ ਤੁਠ, ਗੁਰ ਸੰਗਤ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਗਏ ਰੁਠ, ਸ਼ਬਦ ਸਰੂਪੀ ਮੇਲ ਮਿਲਾਏ। ਭਿੰਨੜੀ ਰੈਣ ਸਾਚੀ ਧਾਰ। ਭਿੰਨੜੀ ਰੈਣ ਜਗੇ ਜੋਤ ਅਗੰਮ ਅਪਾਰ। ਸਾਚੇ ਰੰਗ ਵਸੇ ਕਰਤਾਰ। ਬੇਮੁਖ ਰੋਵੇ ਗੁਰਮੁਖ ਹੱਸੇ, ਜਿਸ ਮਿਲਿਆ ਸਚ ਭਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਪੁਰਖ, ਸ੍ਰਿਸ਼ਟ ਸਬਾਈ ਨਾਰ। ਭਿੰਨੜੀ ਰੈਣ ਆਈ ਮਾਤ। ਭਿੰਨੜੀ ਰੈਣ ਗੁਰਸਿਖਾਂ ਬਣਾਏ ਸਾਚਾ ਨਾਤ। ਭਿੰਨੜੀ ਰੈਣ ਆਪੇ ਹੋਏ ਭੈਣ ਭਰਾਤ। ਭਿੰਨੀ ਰੈਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਰਹੇ ਖੁਮਾਰੀ ਦਿਵਸ ਰਾਤ। ਭਿੰਨੜੀ ਰੈਣ ਸਦ ਬਲਿਹਾਰੀ। ਭਿੰਨੜੀ ਰੈਣ ਪ੍ਰਭ ਕਿਰਪਾ ਧਾਰੀ। ਭਿੰਨੜੀ ਰੈਣ ਗੁਰਸਿਖ ਗੁਰ ਚਰਨ ਸਾਚੀ ਫੁਲਵਾੜੀ। ਭਿੰਨੜੀ ਰੈਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਸੋਹੰ ਵਡ ਭੰਡਾਰੀ। ਭਿੰਨੜੀ ਰੈਣ ਰੰਗ ਅਪਾਰਾ। ਭਿੰਨੜੀ ਰੈਣ ਸਚ ਭੰਡਾਰਾ। ਭਿੰਨੜੀ ਰੈਣ ਸੋਹੰ ਵਰਤੇ ਵਿਚ ਸੰਸਾਰਾ। ਭਿੰਨੜੀ ਰੈਣ ਆਪੇ ਬਣੇ ਸ਼ਬਦ ਵਰਤਾਰਾ। ਭਿੰਨੜੀ ਰੈਣ ਆਪ ਕਰਾਏ ਜੈ ਜੈ ਜੈਕਾਰਾ। ਭਿੰਨੜੀ ਰੈਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਮੋਖ ਦਵਾਰਾ। ਭਿੰਨੜੀ ਰੈਣ ਨਿਜ ਘਰ ਵਾਸ। ਭਿੰਨੀ ਰੈਣ ਆਪ ਕਰਾਏ ਆਪਣੇ ਦਾਸ। ਭਿੰਨੀ ਰੈਣ ਆਪ ਰਖਾਏ ਸਾਚਾ ਵਾਸ। ਭਿੰਨੜੀ ਰੈਣ ਸਾਧ ਸੰਗਤ ਪ੍ਰਭ ਸਦ ਵਸੇ ਪਾਸ। ਭਿੰਨੀ ਰੈਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਾਚੀ ਜੋਤ ਪਰਕਾਸ਼। ਭਿੰਨੀ ਰੈਣ ਜੋਤ ਪਰਕਾਸ਼ੇ। ਕਲਜੁਗ ਅੰਧੇਰ ਸਰਬ ਵਿਨਾਸੇ। ਗੁਰਮੁਖ ਜੀਵੇ ਗੁਰ ਚਰਨ ਭਰਵਾਸੇ। ਆਪ ਕਰਾਏ ਮਾਨਸ ਜਨਮ ਰਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੁਰਖ ਅਬਿਨਾਸ਼ੇ। ਭਿੰਨੀ ਰੈਣ ਪੁਰਖ ਅਬਿਨਾਸ਼ੀ। ਭਿੰਨੀ ਰੈਣ ਜੋਤ ਪਰਗਟਾਏ ਘਨਕਪੁਰੀ ਵਾਸੀ। ਭਿੰਨੀ ਰੈਣ ਮੇਟ ਮਿਟਾਏ ਮਦਿਰਾ ਮਾਸੀ। ਭਿੰਨੀ ਰੈਣ ਸੋਹੰ ਸ਼ਬਦ ਜਾਪ ਜਪਾਏ ਸਵਾਸ ਸਵਾਸੀ। ਭਿੰਨੀ ਰੈਣ ਸਾਧ ਸੰਗਤ ਕਲਜੁਗ ਮਾਇਆ ਤੇਰੇ ਦਰ ਤੋਂ ਨਾਸੀ। ਭਿੰਨੀ ਰੈਣ ਪ੍ਰਭ ਸਾਚਾ ਕਰੇ ਬੰਦ ਖਲਾਸੀ। ਭਿੰਨੀ ਰੈਣ ਬੇਮੁਖਾਂ ਪ੍ਰਭ ਦਰ ਆਏ ਹਾਸੀ। ਭਿੰਨੀ ਰੈਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਮਾਤ ਪਰਕਾਸੀ। ਭਿੰਨੀ ਰੈਨੜੀਏ ਤੇਰੇ ਹੱਥ ਵਡਿਆਈ। ਭਿੰਨੀ ਰੈਨੜੀਏ ਹਰਿ ਪ੍ਰਭ ਤੇਰੀ ਰੁੱਤ ਸੁਹਾਈ। ਭਿੰਨੀ ਰੈਨੜੀਏ ਪਾਰਬ੍ਰਹਮ ਅਚੁੱਤ ਤੇਰੇ ਵਿਚ ਸਮਾਈ। ਭਿੰਨੀ ਰੈਨੜੀਏ ਗੁਰਸਿਖ ਬਣਾਏ ਸਾਚੇ ਸੁੱਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਵਡਿਆਈ। ਭਿੰਨੀ ਰੈਨੜੀਏ ਤੇਰਾ ਮਿਟੇ ਅੰਧੇਰਾ। ਭਿੰਨੀ ਰੈਨੜੀਏ ਪ੍ਰਭ ਅਬਿਨਾਸ਼ੀ ਪਾਇਆ ਫੇਰਾ। ਭਿੰਨੀ ਰੈਨੜੀਏ ਪ੍ਰਭ ਸਾਚੇ ਢਾਹਿਆ ਭਰਮਾਂ ਡੇਰਾ। ਭਿੰਨੀ ਰੈਨੜੀਏ ਬੇਮੁਖਾਂ ਆਪ ਭੁਲਾਇਆ ਕਰ ਕਰ ਹੇਰਾ ਫੇਰਾ। ਭਿੰਨੀ ਰੈਨੜੀਏ ਗੁਰਸਿਖਾਂ ਦਰਸ ਦਿਖਾਏ ਨਾ ਲਾਏ ਦੇਰਾ। ਭਿੰਨੀ ਰੈਨੜੀਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਤੇਰਾ ਮੇਰਾ। ਭਿੰਨੀ ਰੈਨੜੀਏ ਰੰਗ ਸਾਚਾ ਵੇਖ। ਪ੍ਰਭ ਅਬਿਨਾਸ਼ੀ ਨੇਤਰ ਪੇਖ। ਭਿੰਨੀ ਰੈਨੜੀਏ ਤੇਰੀ ਰੁੱਤ ਸੁਹਾਏ, ਗੁਰਸਿਖਾਂ ਲਿਖਾਏ ਹਰਿ ਸਾਚੇ ਲੇਖ। ਸਤਿਜੁਗ ਸਾਚੇ ਸੁਤ ਉਪਜਾਏ, ਆਪ ਲਗਾਏ ਸਾਚੀ ਮੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਧਾਰਿਆ ਭੇਖ। ਜੋਤ ਸਰੂਪੀ ਭੇਖਾ ਧਾਰ। ਮਾਤਲੋਕ ਲਿਆ ਅਵਤਾਰ। ਕਲਜੁਗ ਅੰਤਮ ਕਰੇ ਖੁਆਰ। ਆਪੇ ਆਪ ਕਰੇ ਕਰਾਵਣਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਬੇਮੁਖਾਂ ਲਗਾਏ ਮਾਰ। ਭਿੰਨੀ ਰੈਨੜੀਏ ਤੇਰੀ ਸਾਚੀ ਜ਼ਾਤੀ। ਭਿੰਨੀ ਰੈਨੜੀਏ ਆਪ ਲਗਾਏ ਗੁਰਸਿਖ ਫੁਲਵਾੜੀ ਸ਼ਬਦ ਡਾਲ੍ਹ ਪਾਤੀ। ਬੇਮੁਖਾਂ ਹੋਏ ਕਿਸਮਤ ਮਾੜੀ, ਵਕਤ ਗਵਾਇਆ ਸੁੱਤਿਆਂ ਰਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਮੁਖ ਚੁਆਏ ਅੰਮ੍ਰਿਤ ਬੂੰਦ ਸਵਾਂਤੀ। ਭਿੰਨੀ ਰੈਨੜੀ ਅੰਮ੍ਰਿਤ ਧਾਰਾ। ਗੁਰਮੁਖ ਪੀਵੇ ਗੁਰ ਚਰਨ ਦਵਾਰਾ। ਝਿਰਨਾ ਝਿਰੇ ਨਿਝਰੋਂ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਜੋਤ ਅਕਾਰਾ। ਭਿੰਨੜੀਏ ਰੈਣੇ ਗੁਰਸਿਖ ਸਾਚੇ ਗੁਰ ਚਰਨ ਬਹਿਣੇ। ਆਪ ਚੁਕਾਏ ਲਹਿਣੇ ਦੇਣੇ। ਸੋਹੰ ਸ਼ਬਦ ਆਤਮ ਤਨ ਪਹਿਨਾਏ ਸਾਚੇ ਗਹਿਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ ਗੁਰਮੁਖ ਸਾਚੇ ਪੇਖੇ ਤੀਜੇ ਨੈਣੇ। ਭਿੰਨੀ ਰੈਨੜੀਏ ਤੇਰਾ ਸਾਚਾ ਰਸ। ਪ੍ਰਭ ਅਬਿਨਾਸ਼ੀ ਹੋਇਆ ਵਸ। ਗੁਰਮੁਖ ਵਿਰਲਾ ਮਾਣੇ ਆਤਮ ਰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਿਖਾਏ ਦਰਸ, ਗੁਰਸਿਖ ਗੁਰ ਦਰ ਆਏ ਨੱਸ। ਭਿੰਨੀ ਰੈਣ ਸਾਚੀ ਜਾਣ। ਇਕ ਕਰਾਏ ਰੰਕ ਰਾਜਾਨ। ਸੋਹੰ ਸ਼ਬਦ ਲਗਾਏ ਬਾਣ। ਊਚ ਨੀਚ ਸਰਬ ਮਿਟ ਜਾਣ। ਆਪੇ ਮੇਟੇ ਵੇਦ ਪੁਰਾਨ। ਨਾ ਕੋਈ ਦੀਸੇ ਅੰਜੀਲ ਕੁਰਾਨ। ਸਚ ਸ਼ਬਦ ਵਰਤੇ ਸੋਹੰ ਬਲੀ ਬਲਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਭਾਗ ਗੁਰ ਸਾਚਾ ਪਾਇਆ। ਪੂਰਨ ਭਾਗ ਦਰ ਘਰ ਸਾਚੇ ਮੰਗਲ ਗਾਇਆ। ਪੂਰਨ ਭਾਗ ਪ੍ਰਭ ਧਰਮ ਰਾਏ ਸੰਗਲ ਆਪ ਕਟਾਇਆ। ਪੂਰਨ ਭਾਗ ਵਿਚ ਜੂਹਾਂ ਜੰਗਲ ਹੋਏ ਆਪ ਸਹਾਇਆ। ਪੂਰਨ ਭਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਮਾਣ ਦਵਾਇਆ। ਪੂਰਨ ਭਾਗ ਗੁਰਸਿਖ ਜਾਣੇ। ਪੂਰਨ ਭਾਗ ਹਰਿ ਰੰਗ ਸਮਾਣੇ। ਪੂਰਨ ਭਾਗ ਆਪ ਤਰਾਏ ਗੁਰਸਿਖ ਬਾਲ ਅੰਞਾਣੇ। ਪੂਰਨ ਭਾਗ ਪ੍ਰਭ ਅਬਿਨਾਸ਼ੀ ਖੜਾ ਸਦ ਸਰਹਾਣੇ। ਪੂਰਨ ਭਾਗ ਸੋਹੰ ਗੀਤ ਜਿਨ੍ਹਾਂ ਰਸਨਾ ਗਾਣੇ। ਪੂਰਨ ਭਾਗ ਪਰਖੇ ਨੀਤ ਆਪ ਭਗਵਾਨੇ। ਪੂਰਨ ਭਾਗ ਆਪ ਆਪਣਾ ਬਿਰਦ ਪਛਾਣੇ। ਪੂਰਨ ਭਾਗ ਜੋਤ ਸਰੂਪੀ ਹਰਿ ਪਹਰਿਆ ਬਾਣੇ। ਪੂਰਨ ਭਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜੋਤ ਜਗਾਏ ਮਹਾਨੇ। ਪੂਰਨ ਭਾਗ ਸਤਿਗੁਰ ਸਰਨਾਇਆ। ਪੂਰਨ ਭਾਗ ਗੁਰਸਿਖ ਗੁਰ ਸੰਗਤ ਗੁਰ ਚਰਨ ਬਹਾਇਆ। ਪੂਰਨ ਭਾਗ ਮਰਨ ਡਰਨ ਹਰਿ ਭਉ ਚੁਕਾਇਆ। ਪੂਰਨ ਭਾਗ ਕਾਗ ਹੰਸ ਗੁਰਸਿਖ ਬਣਾਇਆ। ਪੂਰਨ ਭਾਗ ਸੋਹੰ ਚੋਗ ਆਪ ਚੁਗਾਇਆ। ਪੂਰਨ ਭਾਗ ਗੁਰਸਿਖ ਗਏ ਜਾਗ, ਪ੍ਰਭ ਖਿਚ ਚਰਨ ਬਹਾਇਆ। ਪੂਰਨ ਭਾਗ ਉਪਜੇ ਰਾਗ, ਵੱਜੇ ਸੋਹੰ ਸਾਚਾ ਨਾਦ, ਚਾਰ ਕੁੰਟ ਜੈ ਜੈ ਜੈਕਾਰ ਕਰਾਇਆ। ਸ਼ਬਦ ਲਿਖਾਏ ਬੋਧ ਅਗਾਧ, ਭੇਵ ਕਿਸੇ ਨਾ ਪਾਇਆ। ਪੂਰਨ ਭਾਗ ਨਰ ਨਰਾਇਣ ਨਰ ਜਾਮਾ ਵਿਚ ਮਾਤ ਦੇ ਪਾਇਆ। ਪੂਰਨ ਭਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਬੇੜਾ ਬੰਨ੍ਹ ਵਖਾਇਆ। ਪੂਰਨ ਭਾਗ ਜਗਤ ਵਡਭਾਗੇ। ਪੂਰਨ ਭਾਗ ਗੁਰਸਿਖ ਸਾਚੇ ਚਰਨ ਲਾਗੇ। ਦਇਆ ਕਮਾਈ ਪ੍ਰਭ ਪਹਿਲੀ ਮਾਘੇ। ਅਨਹਦ ਸ਼ਬਦ ਵਜਾਏ ਸਾਚੇ ਵਾਜੇ। ਆਪ ਰਖਾਏ ਗੁਰਸਿਖ ਲਾਜੇ। ਜੋਤ ਪਰਗਟਾਈ ਵਿਚ ਦੇਸ ਮਾਝੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘਨਘੋਰ ਅਨਹਦ ਧੁਨ ਅਨਾਹਦ ਵਾਜੇ। ਅਨਹਦ ਧੁਨ ਹੋਏ ਧੁਨਕਾਰ। ਸੋਹੰ ਵਰਤੇ ਵਿਚ ਸੰਸਾਰ। ਚਾਰ ਕੁੰਟ ਹੋਏ ਜੈ ਜੈ ਜੈਕਾਰ। ਸ਼ਬਦ ਸਰੂਪੀ ਅਸਵ ਅਸਵਾਰ। ਪਵਣ ਸਰੂਪੀ ਸ਼ਬਦ ਹੁਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਕਰਤਾਰ। ਪੂਰਨ ਭਾਗ ਗੁਰਮੁਖ ਸਾਚਾ ਗਿਆ ਜਾਗ। ਆਪੇ ਪਕੜੇ ਗੁਰਸਿਖ ਤੇਰੀ ਵਾਗ। ਸੋਹੰ ਸ਼ਬਦ ਲਗਾਵੇ ਆਤਮ ਜਾਗ। ਦੇਵੇ ਵਡਿਆਈ ਪਹਿਲੀ ਮਾਘ। ਸਤਿਜੁਗ ਸਾਚੇ ਮਿਲੀ ਵਧਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਗਏ ਚਰਨ ਲਾਗ। ਪੂਰਨ ਭਾਗ ਮਾਣ ਦਵਾਇਆ। ਪੂਰਨ ਭਾਗ ਭਗਤ ਭਗਵਾਨ ਆਪੇ ਮੇਲ ਮਿਲਾਇਆ। ਪੂਰਨ ਭਾਗ ਗੁਰਸਿਖ ਸਾਚਾ ਚਤੁਰ ਸੁਜਾਨ, ਪ੍ਰਭ ਅਬਿਨਾਸ਼ੀ ਆਪ ਬਣਾਇਆ। ਪੂਰਨ ਭਾਗ ਗੁਣ ਨਿਧਾਨ, ਸੋਹੰ ਸਾਚਾ ਦਾਨ ਪ੍ਰਭ ਝੋਲੀ ਪਾਇਆ। ਪੂਰਨ ਭਾਗ ਦੇਵੇ ਮਾਣ ਤਾਣ, ਵਾਲੀ ਦੋ ਜਹਾਨ ਦਰਗਹਿ ਸਾਚੀ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੇੜ ਚੁਰਾਸੀ ਆਪ ਕਟਾਇਆ। ਪੂਰਨ ਭਾਗ ਤ੍ਰਿਸ਼ਨ ਮਿਟਾਈ। ਪੂਰਨ ਭਾਗ ਮਾਤ ਜੋਤ ਕ੍ਰਿਸ਼ਨ ਪਰਗਟਾਈ। ਪੂਰਨ ਭਾਗ ਪਹਿਲੀ ਮਾਘ ਗੁਰਸਿਖਾਂ ਮਿਲੇ ਵਧਾਈ। ਪੂਰਨ ਭਾਗ ਤੀਨ ਲੋਕ ਹੋਏ ਰੁਸ਼ਨਾਈ। ਪੂਰਨ ਭਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੰਡ ਬ੍ਰਹਿਮੰਡ ਸਰਬ ਥਾਈਂ ਰਿਹਾ ਸਮਾਈ। ਪੂਰਨ ਭਾਗ ਹਰਿ ਪਾਇਆ ਗੰਭੀਰ। ਪੂਰਨ ਭਾਗ ਕਰੇ ਸ਼ਾਂਤ ਸਰੀਰ। ਪੂਰਨ ਭਾਗ ਸੋਹੰ ਦੇਵੇ ਆਤਮ ਧੀਰ। ਪੂਰਨ ਭਾਗ ਅੰਮ੍ਰਿਤ ਆਪ ਚੁਆਏ ਆਤਮ ਸਾਚਾ ਸੀਰ। ਪੂਰਨ ਭਾਗ, ਸੋਹੰ ਰਸਨਾ ਆਪ ਜਪਾਏ, ਗੁਰਮੁਖਾਂ ਸਾਚਾ ਅੰਮ੍ਰਿਤ ਨੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਆਪਣੀ ਧੀਰ। ਆਪੇ ਦੇਵੇ ਧੀਰ ਧਿਆਨਾ। ਆਪ ਉਪਜਾਏ ਬ੍ਰਹਮ ਗਿਆਨਾ। ਏਕਾ ਜੋਤ ਜਗਾਏ ਮਹਾਨਾ। ਹੋਏ ਰੁਸ਼ਨਾਏ ਕੋਟਨ ਭਾਨਾ। ਮਾਤ ਜੋਤ ਪਰਗਟਾਏ ਕ੍ਰਿਸ਼ਨਾ ਕਾਹਨਾ। ਜੋਤ ਸਰੂਪੀ ਪਹਰਿਆ ਬਾਣਾ। ਨਿਹਕਲੰਕ ਕਲ ਨਾਉਂ ਧਰਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਪੂਰਨ ਭਾਗ ਜਪ ਸਵਾਸ ਸਵਾਸਾ। ਪੂਰਨ ਭਾਗ ਆਤਮ ਹੋਈ ਰਾਸਾ। ਪੂਰਨ ਭਾਗ ਜਿਸ ਤਜਿਆ ਮਦਿਰਾ ਮਾਸਾ। ਪੂਰਨ ਭਾਗ ਆਪ ਰਖਾਇਆ ਸਚ ਘਰ ਵਾਸਾ। ਪੂਰਨ ਭਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸਾ। ਪੂਰਨ ਭਾਗ ਗੁਰਸਿਖ ਬੂਝਿਆ। ਪੂਰਨ ਭਾਗ ਘਰ ਸਾਚਾ ਸੂਝਿਆ। ਪੂਰਨ ਭਾਗ ਗੁਰਮੁਖ ਗੁਰ ਚਰਨ ਲੂਝਿਆ। ਪੂਰਨ ਭਾਗ ਆਪ ਖੁਲ੍ਹਾਵੇ ਭੇਵ ਗੂਝਿਆ। ਪੂਰਨ ਭਾਗ ਆਪ ਮਿਟਾਵੇ ਭਰਮ ਭਓ ਦੂਜਿਆ। ਪੂਰਨ ਭਾਗ ਚਾਰ ਵਰਨ ਇਕ ਥਾਂ ਬਹਾਵੇ, ਸਾਚਾ ਰਾਹ ਹਰਿ ਸਾਚੇ ਸੂਝਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਲਜੁਗ ਆਪੇ ਬੂਝਿਆ। ਪੂਰਨ ਭਾਗ ਭਗਤ ਵਿਚਾਰਾ। ਪੂਰਨ ਭਾਗ ਸ਼ਬਦ ਅਪਾਰਾ। ਪੂਰਨ ਭਾਗ ਆਪ ਦਿਖਾਏ ਮੁਕਤ ਦਵਾਰਾ। ਪੂਰਨ ਭਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਖੋਲ੍ਹੇ ਆਤਮ ਕਿਵਾੜਾ। ਪੂਰਨ ਭਾਗ ਵੇਖ ਹਰਿ। ਪੂਰਨ ਭਾਗ ਕਰ ਦਰਸ ਜਗ ਤਰ। ਪੂਰਨ ਭਾਗ ਕਰ ਤਰਸ ਦੇਵੇ ਹਰਿ ਵਰ। ਪੂਰਨ ਭਾਗ ਅੰਮ੍ਰਿਤ ਮੇਘ ਬਰਸ ਸੁੱਕੇ ਰੁੱਖੜੇ ਹਰੇ ਜਾਏ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਪੂਰਨ ਭਾਗ ਭਰਮ ਚੁਕਾਇਆ। ਪੂਰਨ ਭਾਗ ਪ੍ਰਭ ਸਾਚੇ ਸਾਚਾ ਮਾਰਗ ਲਾਇਆ। ਪੂਰਨ ਭਾਗ ਸਾਰੰਗ ਧਰ ਭਗਵਾਨ ਬੀਠਲਾ, ਆਪੇ ਹੋਏ ਸਹਾਇਆ। ਪੂਰਨ ਭਾਗ ਆਤਮ ਚੜ੍ਹਾਏ ਮਜੀਠਲਾ, ਰੰਗ ਫਿਰ ਉਤਰ ਨਾ ਜਾਇਆ। ਪੂਰਨ ਭਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਡੀਠਲਾ, ਭਰਮ ਭਉ ਦੇ ਚੁਕਾਇਆ। ਪੂਰਨ ਭਾਗ ਹਰਿ ਮਿਲਿਆ ਮੀਤ। ਪੂਰਨ ਭਾਗ ਰਾਖੋ ਚੀਤ। ਪੂਰਨ ਭਾਗ ਏਕਾ ਕਰਾਏ ਕਾਇਆ ਸੀਤ। ਪੂਰਨ ਭਾਗ ਹਰਿ ਦਰਸ਼ਨ ਪਾਏ, ਮਾਨਸ ਜਨਮ ਲਿਆ ਜਗ ਜੀਤ। ਪੂਰਨ ਭਾਗ ਆਪ ਉਪਜਾਏ ਚਰਨ ਪ੍ਰੀਤ। ਪੂਰਨ ਭਾਗ ਗੁਰਸਿਖਾਂ ਪਰਖੇ ਆਪੇ ਨੀਤ। ਪੂਰਨ ਭਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਖਾਏ ਸਾਚੀ ਰੀਤ। ਪੂਰਨ ਭਾਗ ਜੀਵ ਕਲ ਜਾਣ, ਮਿਲਿਆ ਜਿਸ ਹਰਿ ਭਗਵਾਨ। ਤੁੱਠ ਤਿਸ ਜਿਸ ਮੇਲ ਮਿਲਾਇਆ ਆਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ। ਸਚ ਤਖ਼ਤ ਸਚ ਸੁਲਤਾਨਾ। ਜੋਤ ਸਰੂਪੀ ਏਕਾ ਬਾਣਾ। ਆਵਣ ਜਾਵਣ ਖੇਲ ਜਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਰਤੇ ਆਪਣਾ ਭਾਣਾ। ਆਵਣ ਜਾਵਣ ਖੇਲ ਰਚਾਇਆ। ਭਗਤਾਂ ਹੇਤ ਜੋਤ ਪਰਗਟਾਇਆ। ਆਪੇ ਬਣੇ ਸਾਚਾ ਮਿਤ, ਨਿਤ ਨਵਿਤ ਵਿਚ ਮਾਤ ਦੇ ਆਇਆ। ਆਵੇ ਜਾਵੇ ਵਾਰੋ ਵਾਰੀ। ਅਚਰਜ ਖੇਲ ਰੰਗ ਕਰਤਾਰੀ। ਸਾਚਾ ਮੇਲ ਭਗਤ ਗਿਰਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਵਡ ਸਿਕਦਾਰੀ। ਤੀਨ ਲੋਕ ਵਡ ਸਿਕਦਾਰ। ਤੀਨ ਲੋਕ ਇਕ ਸਰਕਾਰ। ਤੀਨ ਲੋਕ ਇਕ ਕਰਤਾਰ। ਤੀਨ ਲੋਕ ਏਕ ਸੋਹੰ ਸ਼ਬਦ ਚਲੇ ਜੈਕਾਰ। ਤੀਨ ਲੋਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਣੇ ਸਰਬ ਪੁਕਾਰ। ਆਪੇ ਸੁਣੇ ਸਰਬ ਪੁਕਾਰ। ਦੁਖੀਆਂ ਦੁਖ ਜਾਏ ਨਿਵਾਰ। ਉਪਜੇ ਸੁਖ ਆਤਮ ਦਵਾਰ। ਮਿਟੇ ਭੁੱਖ ਹਰਿ ਦਰਸ ਅਪਾਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵੇਲੇ ਅੰਤ ਜਾਏ ਤਾਰ। ਤਾਰਨਹਾਰ ਆਪ ਸਮਰਾਥਾ। ਆਪੇ ਰਾਖੇ ਦੇ ਕਰ ਹਾਥਾ। ਸੋਹੰ ਸ਼ਬਦ ਚਲਾਵੇ ਸਾਚੀ ਗਾਥਾ। ਬਿਨ ਗੁਰ ਪੂਰੇ ਨਾ ਕੋਈ ਟਿਕਾਵੇ ਮਾਥਾ। ਬਿਨ ਗੁਰ ਪੂਰੇ ਨਾ ਕੋਈ ਚੜ੍ਹਾਏ ਸਾਚੇ ਰਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਅਕਥਨਾ ਅਕਾਥਾ। ਅਕਥ ਕਥਾ ਨਾ ਜਾਣੇ ਕੋਇ। ਸਭ ਤੋਂ ਵੱਖਰ ਆਪੇ ਹੋਏ। ਏਕਾ ਅੱਖਰ ਗੁਰਸਿਖ ਆਪ ਪਰੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਧਾਗਾ ਆਪੇ ਵੱਟੇ ਰਸਨਾ ਸੂਤਰ ਧੋਏ। ਗੁਰਮੁਖ ਰਾਗੀ ਗੁਰਮੁਖ ਵਡਭਾਗੀ। ਗੁਰਮੁਖ ਆਏ ਗੁਰ ਦਰ ਪਹਿਲੀ ਮਾਘੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਤ ਵਿਚ ਲਾਧੀ। ਸਾਚਾ ਲਾਧਾ ਗੁਰ ਦਰਬਾਰ। ਜਿਸ ਨੇ ਬੱਧਾ ਸ਼ਬਦ ਸਰੂਪੀ ਸਰਬ ਸੰਸਾਰ। ਵਡ ਵਡ ਭੂਪਨ ਭੂਪ ਖੜੇ ਦਵਾਰ। ਬਿਨ ਰੰਗ ਰੂਪੀ ਵਡਾ ਇਕ ਸਿਕਦਾਰ। ਕਲਜੁਗ ਅੰਤਮ ਅੰਤ ਅੰਧ ਕੂਪੀ ਏਕਾ ਜੋਤ ਕਰੇ ਅਕਾਰ। ਗੁਰਮੁਖ ਦਿਸੇ ਸਤਿ ਸਰੂਪੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਧਾਰ। ਕਿਰਪਾ ਧਾਰੇ ਵਡ ਗਿਰਧਾਰੇ। ਸਿਰਜਣਹਾਰੇ ਖੇਲ ਅਪਾਰੇ ਰੰਗ ਕਰਤਾਰੇ। ਕਲਜੁਗ ਜੀਵ ਨਾ ਕਰੇ ਵਿਚਾਰੇ। ਭਰਮ ਭੁਲੇਖੇ ਸਾਰੇ ਮਾਰੇ। ਆਪੇ ਅੰਦਰ ਆਪੇ ਬਾਹਰੇ। ਆਪੇ ਖੜਾ ਆਤਮ ਦਰ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕਰੇ ਖੇਲ ਅਪਾਰੇ। ਕਦੇ ਅੰਦਰ ਕਦੇ ਬਾਹਰ। ਆਪੇ ਹੋਏ ਮਾਤ ਜਾਹਰ। ਆਪੇ ਹੋਏ ਵਡ ਵਡ ਸ਼ਾਇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਆਪ ਖਪਾਏ ਕਲਜੁਗ ਜੀਵ ਕਾਇਰ। ਵੇਲੇ ਅੰਤ ਆਪ ਖਪਾ ਕੇ। ਗੋਦੀ ਮੌਤ ਆਪ ਸਵਾ ਕੇ। ਗੁਰਸਿਖਾਂ ਰੱਖੇ ਆਪ ਉਠਾ ਕੇ। ਆਪੇ ਪਕੜੇ ਆਪਣੀ ਦਇਆ ਕਮਾ ਕੇ। ਸੋਹੰ ਗੁੱਡੀ ਗੁਰਸਿਖਾਂ ਹੱਥ ਫੜਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗਾਏ ਸਾਚਾ ਨਾਮ ਜਪਾ ਕੇ। ਸਾਚਾ ਨਾਮ ਰੰਗ ਰੰਗੀਲਾ। ਗੁਰਮੁਖ ਸਾਚੇ ਗੁਰ ਦਰ ਪੀ ਲਾ। ਵੇਲਾ ਅੰਤ ਕਰ ਲੈ ਹੀਲਾ। ਪ੍ਰਭ ਅਬਿਨਾਸ਼ੀ ਵੇਖ ਲੀਲ੍ਹਾ। ਕਲਜੁਗ ਜੀਵ ਏਕਾ ਜੋਤ ਅਗਨ ਲਗਾਏ ਤੀਲਾ। ਅਗਨ ਜੋਤ ਆਪ ਲਗਾਏ। ਚਾਰ ਕੁੰਟ ਹੋਏ ਦੁਹਾਏ। ਵੇਲਾ ਅੰਤ ਨਾ ਕੋਈ ਦੇਵੇ ਥਾਏਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਵਣ ਪਾਣੀ ਸਰਬ ਸਮਾਏ। ਵੇਲਾ ਅੰਤਮ ਆਪ ਲਿਖਾ ਕੇ। ਸ੍ਰਿਸ਼ਟ ਸਬਾਈ ਭੇਵ ਖੁਲ੍ਹਾ ਕੇ। ਵਡ ਦੇਵੀ ਦੇਵ ਦਇਆ ਕਮਾ ਕੇ। ਗੁਰਮੁਖ ਸਾਚੇ ਸੇਵ ਸਰਨ ਲਗਾ ਕੇ। ਬੇਮੁਖ ਕਲਜੁਗ ਜੀਵ ਔਝੜ ਰਾਹ ਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਮਿਟਾਏ ਸੋਹੰ ਖੰਡਾ ਹੱਥ ਉਠਾ ਕੇ। ਸੋਹੰ ਖੰਡਾ ਹੱਥ ਉਠਾਵਣਾ। ਤੋੜੇ ਮਾਣ ਜਿਉਂ ਰਾਮਾ ਰਾਵਣਾ। ਜੋਧੇ ਬੀਰਾਂ ਮਿਲੇ ਨਾ ਸੌਵਣਾ। ਹੁਕਮੇ ਅੰਦਰ ਆਪ ਰਖਾਵਣਾ। ਅਚਰਜ ਖੇਲ ਵਰਤਾਵਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਰਸਨਾ ਗਾਵਣਾ। ਗੁਰਸਿਖ ਸੋਹੰ ਰਸਨਾ ਗਾਏ, ਸ੍ਰਿਸ਼ਟ ਸਬਾਈ ਹੋਏ ਹਾਏ ਹਾਏ। ਗੁਰਸਿਖ ਸੋਹੰ ਰਸਨਾ ਗਾਏ, ਚਾਰ ਕੁੰਟ ਜੀਵ ਬਿਲਲਾਏ। ਗੁਰਸਿਖ ਸੋਹੰ ਰਸਨਾ ਗਾਏ, ਅਗਨ ਜੋਤ ਪ੍ਰਭ ਦੇ ਲਗਾਏ। ਗੁਰਸਿਖ ਸੋਹੰ ਰਸਨਾ ਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਕਟਾਰੀ ਰਸਨ ਚਲਾਏ। ਸੋਹੰ ਸ਼ਬਦ ਜਗਤ ਕਟਾਰਾ। ਜਗਤ ਚਲਾਏ ਆਪ ਦੋ ਧਾਰਾ। ਸ੍ਰਿਸ਼ਟ ਸਬਾਈ ਹੋਏ ਖੁਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸੋਹੇ ਤੇਰੇ ਚਰਨ ਦਵਾਰਾ। ਸ੍ਰਿਸ਼ਟ ਸਬਾਈ ਲਾਏ ਅੱਗ। ਕਲਜੁਗ ਜੀਵ ਜਾਇਣ ਦਗ। ਆਪ ਉਲਟਾਏ ਚੌਥਾ ਜੁਗ। ਸਤਿਜੁਗ ਸਾਚਾ ਮਾਰਗ ਲਾਏ, ਪ੍ਰਭ ਅਬਿਨਾਸ਼ੀ ਵਡ ਅਭੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਚਰਨ ਲੱਗ। ਗੁਰਸਿਖ ਸਾਚੇ ਚਰਨ ਲਾਗੇ। ਵੇਲਾ ਅੰਤ ਸੋਏ ਜਾਗੋ। ਜੋ ਵਰਤੇ ਸੋ ਵਖਾਏ ਪਹਿਲੀ ਮਾਘੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਚਰਨ ਦਵਾਰੇ ਗੁਰਸਿਖ ਭਾਗੋ। ਵੇਲਾ ਅੰਤ ਆਇਆ ਕਲ। ਪ੍ਰਭ ਕਾ ਭਾਣਾ ਨਾ ਜਾਏ ਟਲ। ਸ਼ਬਦ ਸਰੂਪੀ ਜਾਏ ਦਲ। ਕਾਲ ਰੂਪੀ ਚਲਾਏ ਹਲ। ਕਲਜੁਗ ਜੀਵ ਉਖਾੜੇ ਫਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਜਲ ਥਲ। ਕਲਜੁਗ ਤੇਰਾ ਅੰਤਮ ਅੰਤ। ਭੁੱਲੇ ਫਿਰਨ ਵਡ ਵਡ ਸੰਤ। ਨਾ ਦੀਸੇ ਪ੍ਰਭ ਸਾਚਾ ਕੰਤ। ਮਾਇਆ ਪਾਈ ਆਪ ਬੇਅੰਤ। ਮੂਰਖ ਮੁਗਧ ਬਣਾਏ ਵਡ ਵਡ ਦੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਚੋਗ ਚੁਗਾਏ ਆਪ ਬਣਾਏ ਸਾਚੀ ਬਣਤ। ਲਸ਼ਕਰ ਉਠੇ ਰੂਸਾ ਭਾਰੀ। ਚਾਰ ਕੁੰਟ ਹੋਏ ਖੁਆਰੀ। ਈਸਾ ਮੂਸਾ ਮੁਹੰਮਦੀ ਭੱਜੇ ਫਿਰਨ ਵਾਰੋ ਵਾਰੀ। ਵੇਲਾ ਅੰਤਮ ਅੰਤ ਕਲਜੁਗ ਆ ਗਿਆ, ਨਾ ਦੀਸੇ ਕਿਸੇ ਪਿੱਛਾ ਅਗਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਏਕਾ ਬਣਾਈ ਮੌਤ ਲਾੜੀ। ਮੌਤ ਲਾੜੀ ਜਗਤ ਪਰਨਾਇਆ। ਧਰਮ ਰਾਏ ਦੇ ਘਰ ਵਸਾਇਆ। ਕੁੰਭੀ ਨਰਕ ਨਿਵਾਸ ਕਰਾਇਆ। ਮਦਿਰਾ ਮਾਸ ਜਿਸ ਰਸਨਾ ਲਾਇਆ। ਪ੍ਰਭ ਅਬਿਨਾਸ਼ੀ ਮਨੋਂ ਭੁਲਾਇਆ। ਘਨਕਪੁਰ ਵਾਸੀ ਦੇਵੇ ਆਪ ਸਜ਼ਾਇਆ। ਪੁਰਖ ਅਬਿਨਾਸ਼ੀ ਵਿਚ ਮਾਤ ਜੋਤ ਪਰਗਟਾਇਆ। ਸ੍ਰਿਸ਼ਟ ਸਬਾਈ ਸਦ ਵਿਨਾਸੀ, ਇਕ ਅਬਿਨਾਸ਼ ਆਪ ਅਖਵਾਇਆ। ਗੁਰਮੁਖ ਸਾਚੇ ਤੇਰੀ ਆਤਮ ਰਹਿਰਾਸੀ, ਸੋਹੰ ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਚਰਨ ਲਗਾਇਆ। ਮੌਤ ਲਾੜੀ ਸਾਚੀ ਨਾਰ। ਬੇਮੁਖ ਸਾਰੇ ਹੋਏ ਭਤਾਰ। ਆਪੇ ਮਾਰੇ ਕਰ ਖੁਆਰ। ਦਿਵਸ ਰੈਣ ਰਹੀ ਵਕਤ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਕਰਤਾਰ। ਲਾੜੀ ਮੌਤ ਪ੍ਰੇਮ ਵਿਛੋਹ। ਆਪੇ ਕਰੇ ਪਤੀ ਧਰੋ। ਕਲਜੁਗ ਨਾਤਾ ਤੁੱਟਾ ਮੋਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੋਹੰ ਧਾਗੇ ਲਏ ਪਰੋ। ਮੌਤ ਲਾੜੀ ਘਰ ਸਾਚੇ ਆਈ। ਮਾਤਲੋਕ ਪ੍ਰਭ ਆਪ ਪਰਨਾਈ। ਸੱਸ ਸੌਹਰਾ ਦੇਵਰ ਜੇਠ, ਬੇਮੁਖ ਜੀਵ ਬੰਨ੍ਹ ਲੈ ਜਾਈ। ਆਪੇ ਰੱਖੇ ਧਰਮ ਰਾਏ ਪੈਰਾਂ ਹੇਠ, ਵਡ ਵਡ ਦੇ ਸਜ਼ਾਈ। ਜੋ ਕਲ ਦਿਸਣ ਵਡ ਵਡ ਸੇਠ, ਤਿਨ੍ਹਾਂ ਮਿਲੇ ਨਾ ਕੋਈ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪਣੇ ਸੰਗ ਰਖਾਈ। ਮੌਤ ਲਾੜੀ ਸਦਾ ਹੱਸੇ। ਬੇਮੁਖ ਜੀਵ ਝੂਠਾ ਕੰਤ ਨਾ ਘਰ ਵਸੇ। ਆਪਣਾ ਭੇਵ ਧਰਮ ਰਾਏ ਆਪੇ ਦੱਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਅੰਤਮ ਨਰਕ ਨਿਵਾਸ ਰਾਹ ਸਾਚਾ ਦੱਸੇ। ਲਾੜੀ ਮੌਤ ਗੌਰ ਕਰ। ਸ੍ਰਿਸ਼ਟ ਸਬਾਈ ਬੈਠੀ ਅੰਦਰ ਵੜ। ਸਾਚਾ ਵਕਤ ਅੰਤ ਕਲ ਆਇਆ, ਜੀਵ ਆਪ ਮਿਟਾਵੇ ਭਰਮ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰਮ ਕਰ। ਈਸਾ ਮੂਸਾ ਹੋਏ ਖੁਆਰੀ। ਚੰਡੀ ਚਮਕੀ ਦੋ ਤਰਫ਼ੀ ਭਾਰੀ। ਵੇਖੇ ਖੇਲ ਆਪ ਗਿਰਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਹੋਏ ਸ਼ਬਦ ਲਿਖਾਰੀ। ਸ਼ਬਦ ਲਿਖਾਵੇ ਭਾਰਤ ਖੰਡ। ਖੇਲ ਵਰਤਾਵੇ ਵਿਚ ਨਵਖੰਡ। ਆਪ ਕਰਾਏ ਝੂਠੀ ਵੰਡ। ਬੇਮੁਖ ਪਾਇਣ ਝੂਠੀ ਡੰਡ। ਅੰਤਮ ਅੰਤ ਕਲਜੁਗ ਆਈ ਕੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੋੜੇ ਸਰਬ ਘਮੰਡ। ਸੰਤ ਮਨੀ ਸਿੰਘ ਕਲਮ ਚਲਾਈ। ਲਿਖਤ ਭਵਿਖਤ ਹਰਿ ਰਿਹਾ ਵਰਤਾਈ। ਆਪੇ ਦੇਵੇ ਸਰਬ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅਚਰਜ ਖੇਲ ਰਚਾਈ। ਸ਼ਬਦ ਲਿਖਾਇਆ ਪਹਿਲੀ ਮਾਘਾ। ਛੇੜ ਛਿੜਾਏ ਕੋਲ ਵਾਗਾ। ਆਪ ਫਿਰਾਏ ਚੌ ਬਲਦ ਸੁਹਾਗਾ। ਮਾਝਾ ਦੇਸ ਹੋਇਆ ਅਭਾਗਾ। ਪ੍ਰਭ ਸਚ ਜੋਤ ਪਰਗਟਾਈ ਨਾ ਸੋਇਆ ਜਾਗਾ। ਨਾ ਘਰ ਵੱਜੀ ਵਧਾਈ, ਨਾ ਗਾਏ ਗੀਤ ਸੁਹਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੁਝਾਏ ਘਰ ਘਰ ਚਰਾਗਾ। ਘਰ ਘਰ ਬੁਝਣ ਸਰਬ ਚਿਰਾਗ। ਮਾਝਾ ਦੇਸ ਕਿਸੇ ਚੁੱਲੇ ਨਾ ਲੱਭੇ ਆਗ। ਜਾਇਣ ਪਹਿਲੇ ਬੁੱਲੇ ਪਾਰ ਬਿਆਸੋਂ ਭਾਗ। ਕਲਜੁਗ ਅੰਤਮ ਆਪੇ ਹੁੱਲੇ, ਸੋਹੰ ਸ਼ਬਦ ਨਾ ਗਾਇਆ ਸਾਚਾ ਰਾਗ। ਆਪੇ ਰਹੇ ਜਗਤ ਭੁੱਲੇ, ਪ੍ਰਭ ਅਬਿਨਾਸ਼ੀ ਆਪ ਵਜਾਇਆ ਰਸਨਾ ਨਾਦ। ਅੰਤਕਾਲ ਕਲਜੁਗ ਆਪੇ ਰੁਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਈ ਆਤਮ ਆਗ। ਆਤਮ ਅਗਨ ਲਗਾਏ ਆਪ। ਬੇਮੁਖ ਜੀਵ ਨਗਨ ਫਿਰਾਏ, ਬੇਮੁਖ ਦਰ ਦਰ ਮੰਗਣ ਨਾ ਭਿਛਿਅ ਪਾਏ ਆਪ। ਗੁਰਮੁਖ ਸਾਚੇ ਪਾਰ ਲੰਘਣ, ਸੋਹੰ ਜਪਿਅ ਸਾਚਾ ਜਾਪ। ਆਪ ਉਠਾਏ ਆਪੇ ਅੰਗਣ, ਆਪੇ ਹੋਏ ਮਾਈ ਬਾਪ। ਸਾਚਾ ਦਰਸ ਦਾਨ ਗੁਰਸਿਖ ਸਾਚੇ ਮੰਗਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮਾਰੇ ਤੀਨੋ ਤਾਪ। ਕਰੇ ਖੇਲ ਅਪਰ ਅਪਾਰਾ। ਗੁਰਸਿਖ ਘਰ ਜੈ ਜੈ ਜੈਕਾਰਾ। ਬੇਮੁਖਾਂ ਘਰ ਹਾਹਾਕਾਰਾ। ਸ੍ਰਿਸ਼ਟ ਸਬਾਈ ਆਰਾ ਪਾਰਾ। ਆਪ ਉਤਾਰੇ ਸਿਰੋਂ ਭਾਰਾ। ਸਤਿਜੁਗ ਜੀਵ ਉਪਾਏ ਸਭ ਪੁਰਖ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਆਪਣਾ ਵਿਹਾਰਾ। ਭਾਣੇ ਅੰਦਰ ਖੇਲ ਵਰਤਾ ਕੇ। ਸਾਧ ਸੰਗਤ ਮੇਲ ਮਿਲਾ ਕੇ। ਆਪ ਆਪਣੇ ਮਾਰਗ ਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬੈਠੇ ਜੋਤ ਜਗਾ ਕੇ। ਆਪ ਗਿੜਾਏ ਉਲਟੀ ਲੱਠ। ਗੁਰ ਸੰਗਤ ਦਰ ਆਏ ਨੱਠ। ਸਾਧ ਸੰਗਤ ਹੋਏ ਬੁੱਗੀਂ ਇਕੱਠ। ਬੇਮੁਖ ਵਾੜੇ ਅਗਨ ਭੱਠ। ਨਾ ਕੋਈ ਹੋਏ ਸਹਾਈ ਤੀਰਥ ਅਠਸਠ। ਗੰਗਾ ਗੋਦਾਵਰੀ ਜੋਤ ਖਿਚਾਏ, ਆਪ ਛੁਡਾਏ ਸਾਰੇ ਹੱਠ। ਕਰੋੜ ਤੇਤੀਸ ਚਰਨ ਬਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਗੱਠ। ਸੋਹੰ ਦੇਵੇ ਆਤਮ ਬੰਨ੍ਹ। ਗੁਰਮੁਖ ਸਾਚਾ ਰਸਨਾ ਗਾਏ ਕਹੇ ਧੰਨ ਧੰਨ। ਪ੍ਰਭ ਅਬਿਨਾਸ਼ੀ ਆਪ ਉਠਾਏ, ਗੁਰਸਿਖਾਂ ਬੇੜਾ ਆਪਣੇ ਕੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਜਾਣੇ ਜਨ। ਆਪਣਾ ਬੇੜਾ ਆਪ ਬੰਨ੍ਹਾਏ। ਦੂਰੋਂ ਨੇੜਿਓ ਸੰਗ ਰਲਾਏ। ਬੁੱਗੇ ਖੇੜਾ ਨਾਉਂ ਲਿਖਾਏ। ਅੰਤਮ ਝੇੜਾ ਆਪ ਚੁਕਾਏ। ਖੁਲ੍ਹਾ ਵਿਹੜਾ ਮਾਝਾ ਦੇਸ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਗੇੜਾ ਆਪ ਗਿੜਾਏ। ਜੋਤ ਜਗਾਏ ਵਿਚ ਹਰਿ ਬੁੱਗੀਂ। ਭਾਗ ਲਗਾਏ ਗੁਰਸਿਖ ਪ੍ਰੇਮ ਸਿੰਘ ਤੇਰੀ ਝੁੱਗੀ। ਧਾਮ ਬਣਾਏ ਸਤਿਜੁਗ ਉਘੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹ ਗੱਲ ਨਾ ਰਹਿਣੀ ਗੁਝੀ। ਸਤਿਜੁਗ ਬਣੇ ਧਾਮ ਨਿਆਰਾ। ਚਾਰ ਵਰਨ ਆਏ ਦਵਾਰਾ। ਏਕਾ ਖੁਲ੍ਹੇ ਸਚ ਭੰਡਾਰਾ। ਏਕਾ ਤੋਲ ਤੁਲੇ ਸਰਬ ਸੰਸਾਰਾ। ਏਕਾ ਦੇਵੇ ਨਾਮ ਵਡ ਅਨਮੁਲੇ, ਸੋੋਹੰ ਸ਼ਬਦ ਅਪਰ ਅਪਾਰਾ। ਪ੍ਰਭ ਅਬਿਨਾਸ਼ੀ ਦਰ ਦਵਾਰ, ਗੁਰਸਿਖਾਂ ਦੇਵੇ ਨਾਮ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸੁਹਾਏ ਸਚ ਦਰਬਾਰਾ। ਸਤਿਜੁਗ ਸਾਚੇ ਮਾਣ ਦਵਾਏ। ਜਾਣੀ ਜਾਣ ਆਪ ਲਿਖਵਾਏ। ਖਾਣੀ ਬਾਣੀ ਕੋਈ ਭੇਵ ਨਾ ਪਾਏ। ਮਹਾਂ ਗਿਆਨੀ ਕਿਸੇ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਰਿਹਾ ਵਰਤਾਏ। ਸਤਿਜੁਗ ਸਾਚੇ ਸਾਚਾ ਦਰ। ਬੁੱਗੀਂ ਖੋਲ੍ਹੇ ਆਪੇ ਹਰਿ। ਗੁਰਸਿਖਾਂ ਭੰਡਾਰੇ ਦਏ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ। ਸਤਿਜੁਗ ਸਾਚੇ ਸਚ ਵਿਹਾਰੀ। ਸ੍ਰਿਸ਼ਟ ਸਬਾਈ ਏਕਾ ਕਾਰੀ। ਆਪ ਕਰਾਏ ਚਰਨ ਪਨਿਹਾਰੀ। ਏਕਾ ਜੋਤ ਜਗਾਏ ਏਕਾ ਵਾਰੀ। ਸਤਿਜੁਗ ਸਾਚੇ ਸੰਤ ਜਨ ਮਾਰਨ ਸ਼ਬਦ ਉਡਾਰੀ। ਮੁਖੋਂ ਕਹਿਣ ਧੰਨ ਧੰਨ, ਆਇਣ ਨਿਹਕਲੰਕ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਸਾਚਾ ਨਾਮ ਸੱਚੀ ਸਰਦਾਰੀ। ਸਾਚਾ ਨਾਮ ਸਚ ਸਰਕਾਰਾ। ਸਾਚਾ ਕਰਮ ਸਚ ਵਿਹਾਰਾ। ਸਾਚਾ ਨਾਮ ਜੋਤ ਅਧਾਰਾ। ਸਾਚਾ ਨਾਮ ਸ਼ਬਦ ਵਪਾਰਾ। ਸਤਿਜੁਗ ਨਾ ਦੀਸੇ ਮਦਿਰਾ ਮਾਸੀ ਕੋਈ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਵਰਤੇ ਗੁਰਸਿਖਾਂ ਖੋਲ੍ਹੇ ਕੁੰਡ ਫੁਹਾਰਾ। ਅੰਮ੍ਰਿਤ ਕੁੰਡ ਆਪ ਖੁਲ੍ਹਾਏ। ਪਤਤ ਪਾਵਨ ਦਇਆ ਕਮਾਏ। ਆਤਮ ਭੇਵ ਜੀਵ ਖੁਲ੍ਹਾਏ। ਅੰਮ੍ਰਿਤ ਬੂੰਦ ਕਵਲ ਮੁਖ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਵਣ ਮੇਘ ਬਰਸਾਏ। ਵਰਸੇ ਮੇਘ ਸਾਚੀ ਧਾਰਾ। ਸਤਿਜੁਗ ਵਰਤੇ ਵਿਚ ਸੰਸਾਰਾ। ਸਾਧਾਂ ਸੰਤਾਂ ਰੰਗ ਅਪਾਰਾ। ਆਦਿਨ ਅੰਤਾ ਵਿਚ ਸੰਸਾਰਾ। ਜੀਆਂ ਜੰਤਾਂ ਇਕ ਅਧਾਰਾ। ਊਚ ਨੀਚ ਨਾ ਕੋਈ ਦੀਸੇ, ਪ੍ਰਭ ਸਾਚਾ ਭਰਮ ਨਿਵਾਰਾ। ਏਕਾ ਛਤਰ ਝੁੱਲੇ ਨਿਹਕਲੰਕ ਤੇਰੇ ਸੀਸੇ, ਚਾਰ ਵਰਨ ਖੜੇ ਰਹਿਣ ਦਵਾਰਾ। ਚਾਰ ਵਰਨ ਖੜੇ ਦਵਾਰੇ। ਸਾਚਾ ਮੰਗਣ ਨਾਮ ਅਪਾਰੇ। ਆਪਣੇ ਅੰਗਣ ਰੱਖ ਕਰਤਾਰੇ। ਨਾ ਦਰ ਤੇ ਸੰਗਣ, ਦੋਏ ਜੋੜ ਕਰ ਨਿਮਸਕਾਰੇ। ਪ੍ਰਭ ਸਾਚੇ ਦੀ ਸਾਚੀ ਲੋੜ, ਆਦਿ ਅੰਤ ਸਦ ਪਾਵੇ ਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਗੁਰਮੁਖ ਬਣਾਏ ਸਚ ਸਚ ਦੁਲਾਰੇ। ਸਤਿਜੁਗ ਤੇਰੀ ਸਾਚੀ ਗਾਥਾ। ਸੋਹੰ ਚਲੇ ਸਾਚਾ ਰਾਥਾ। ਬੇਮੁਖਾਂ ਨਾ ਆਵੇ ਹਾਥਾ। ਗੁਰਸਿਖ ਚੜ੍ਹਾਏ ਤ੍ਰੈਲੋਕੀ ਨਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਗਲਾ ਸਾਥਾ। ਸਚ ਤਤ, ਇਕ ਮਤਿ ਇਕ ਵੱਤ, ਏਕਾ ਵਸਤ ਪ੍ਰਭ ਦੇਵੇ ਘੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਲਿਖਾਵੇ ਸਤਿਜੁਗ ਰਖਾਏ ਏਕਾ ਸਤਿ। ਆਪ ਸਮਝਾਏ ਦੇ ਕੇ ਮਤਿ। ਸੋਹੰ ਬੀਜ ਬਿਜਾਏ ਆਤਮ ਸਾਚੇ ਵੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਜਣਾਏ ਆਪਣਾ ਤਤ। ਆਪ ਜਣਾ ਕੇ, ਸ੍ਰਿਸ਼ਟ ਸਬਾਈ ਸਚ ਮਾਰਗ ਲਾ ਕੇ। ਸੋਹੰ ਸਾਚਾ ਜਾਪ ਜਪਾ ਕੇ। ਚਾਰ ਕੁੰਟ ਜੈ ਜੈ ਜੈਕਾਰ ਕਰਾ ਕੇ। ਵਰਨ ਬਰਨ ਸਰਬ ਮਿਟਾ ਕੇ। ਊਚ ਨੀਚ ਇਕ ਕਰਾ ਕੇ। ਰਾਜਾ ਰਾਣਾ ਤਖ਼ਤੋਂ ਲਾਹ ਕੇ। ਆਪਣਾ ਭਾਣਾ ਆਪ ਵਰਤਾ ਕੇ। ਸਤਿਜੁਗ ਸਾਚਾ ਨਾਮ ਨਿਧਾਨਾ ਆਪੇ ਜਾਏ ਜਪਾ ਕੇ। ਹੋਏ ਮੇਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਉਧਰੇ ਪਾਰ ਰਸਨਾ ਗਾ ਕੇ। ਸਾਚਾ ਮਾਣ ਗੁਰਮੁਖ ਦਵਾਇਆ। ਸਾਧ ਸੰਗਤ ਆਖ ਸੁਣਾਇਆ। ਨਾ ਹੋਏ ਮੰਗਤ, ਦੂਜੇ ਦਰ ਨਾ ਸੀਸ ਝੁਕਾਇਆ। ਨਾ ਹੋਏ ਨੰਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਇਆ। ਰਸਨਾ ਗਾਵਣਾ ਸੁਖ ਉਪਜਾਵਣਾ। ਦੁਖ ਮਿਟਾਵਣਾ ਰਿਦੇ ਵਸਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਵਿਚੋਂ ਪਾਵਣਾ। ਆਪ ਆਪਣੇ ਵਿਚੋਂ ਪਾਓ। ਸੋਹੰ ਸਾਚਾ ਨਾਮ ਗਾਓ। ਆਪ ਬਹਾਏ ਸਾਚੇ ਥਾਉਂ। ਜਿਥੇ ਵਸੇ ਬੇਪਰਵਾਹੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਲਖ ਲਖਾਓ। ਬੁੱਗੇ ਪਿੰਡ ਮਾਣ ਦਵਾ ਕੇ। ਆਪਣਾ ਚਰਨ ਜਾਏ ਉਠਾ ਕੇ। ਰਾਮ ਸਰ ਚਰਨ ਛੁਹਾ ਕੇ। ਗੁਰਮੁਖ ਗਰੀਬ ਨਿਮਾਣਾ ਗਲੇ ਲਗਾ ਕੇ। ਆਪੇ ਬਣੇ ਵੰਞ ਮੁਹਾਣਾ, ਬੇੜਾ ਕਰੇ ਪਾਰ ਤਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਸੰਗ ਰਲਾ ਕੇ। ਪਾਰ ਬਿਆਸੋਂ ਚਰਨ ਟਿਕਾਏ। ਦੁਆਬੇ ਮਾਲਵੇ ਹੋਏ ਰੁਸ਼ਨਾਏ। ਮਾਝੇ ਕੋਈ ਸਾਰ ਨਾ ਪਾਏ। ਵਿਚ ਮਾਲਵੇ ਚਾਰੇ ਰਾਣੇ ਲਏ ਉਠਾਏ।  ਜੋਤ ਸਰੂਪੀ ਦਰਸ ਦਿਖਾਏ। ਅੰਨ੍ਹੇ ਕਾਣੇ ਸੰਗ ਰਲਾਏ। ਭੱਜੇ ਆਵਣ ਵਾਹੋ ਦਾਏ। ਦਿਸ ਨਾ ਆਏ ਪ੍ਰਭ ਭਗਵੰਤ, ਸ਼ਬਦ ਸਰੂਪੀ ਆਪ ਜਗਾਏ। ਬਹੁ ਰੰਗ ਰੂਪੀ ਨਜ਼ਰ ਨਾ ਆਏ। ਵਡ ਵਡ ਭੂਪੀ ਆਪ ਤੜਫਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਿਸ ਨਾ ਆਏ। ਚਾਰੇ ਰਾਣੇ ਹੋਇਣ ਭਿਖਾਰ। ਸਾਚਾ ਮੰਗਣ ਇਕ ਦਵਾਰ। ਸੋਹੰ ਦੇਵੇ ਹਰਿ ਨਾਮ ਅਧਾਰ। ਚਾੜ੍ਹੇ ਸਾਚੀ ਰੰਗਣ, ਝੂਠਾ ਦਿਸੇ ਸਰਬ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕਰੇ ਆਪ ਅਕਾਰ। ਜੋਤ ਸਰੂਪੀ ਕਰੇ ਅਕਾਰੀ। ਰਾਣਿਆਂ ਮਹਾਂਰਾਣਿਆਂ ਘਰ ਕਰੇ ਖੁਆਰੀ। ਅੰਤਮ ਬਾਜੀ ਆਪਣੀ ਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਬੂਝ ਬੁਝਾਏ ਦਸਮ ਦਵਾਰੀ। ਸੁਰਤ ਸ਼ਬਦ ਆਪ ਜਗਾ ਕੇ। ਭਰਮ ਭੁਲੇਖੇ ਵਿਚ ਰੁਲਾ ਕੇ। ਆਪੇ ਬੈਠਾ ਆਪਣਾ ਆਪ ਛੁਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਾਰ ਚਰਨ ਬਿਆਸੋਂ ਪਾਰ ਟਿਕਾ ਕੇ। ਅਚਰਜ ਖੇਲ ਆਪ ਵਰਤਾਏ। ਵਿਚ ਦੁਆਬੇ ਪਏ ਦੁਹਾਏ। ਗੁਰਸਿਖ ਵੇਖਣ ਸਾਚਾ ਮਾਹੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਸੰਗ ਰਲਾਏ ਪਕੜ ਬਾਂਹੋਂ। ਬਾਹੋਂ ਪਕੜ ਸੰਗ ਰਲਾਇਆ। ਸ਼ਬਦ ਜਕੜ ਬੰਨ੍ਹ ਚਲਾਇਆ। ਆਤਮ ਅਕੜ ਸਰਬ ਮਿਟਾਇਆ। ਸ਼ਬਦ ਤਕੜ ਆਪ ਤੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਲਵੇ ਚਰਨ ਟਿਕਾਇਆ। ਵਿਚ ਮਾਲਵੇ ਚਰਨ ਟਿਕਾਏ। ਜੋਤ ਸਰੂਪੀ ਖੇਲ ਰਚਾਏ। ਏਕਾ ਜੋਤ ਕਰੇ ਰੁਸ਼ਨਾਏ। ਗੁਰਮੁਖ ਸਾਚੇ ਸੰਤ ਪ੍ਰਭ ਪਕੜ ਉਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਰਤ ਸ਼ਬਦ ਮੇਲ ਮਿਲਾਏ। ਸੁਰਤ ਸ਼ਬਦ ਮੇਲ ਮਿਲਾ ਕੇ। ਸੁਰਤ ਸ਼ਬਦ ਖੇਲ ਵਖਾ ਕੇ। ਸੁਰਤ ਸ਼ਬਦ ਰੰਗ ਨਵੇਲ ਆਪ ਚੜ੍ਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਚਰਨ ਟਿਕਾਏ, ਮਸਤੂਆਣੇ ਸਾਚਾ ਸਮਾ ਸੁਹਾ ਕੇ। ਮਸਤੂਆਣੇ ਚਰਨ ਛੁਹਾਇਆ। ਆਪਣਾ ਬਾਣਾ ਆਪ ਉਲਟਾਇਆ। ਭਰਮ ਭੁਲੇਖਾ ਸਰਬ ਢਾਹਿਆ। ਦੂਈ ਦਵੈਤ ਪੜਦਾ ਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਸਿੰਘਾਸਣ ਡੇਰਾ ਲਾਇਆ। ਸਿੰਘਾਸਣ ਡੇਰਾ ਆਪ ਲਗਾ ਕੇ। ਜੋਤ ਸਰੂਪੀ ਤੇਜ ਵਧਾ ਕੇ। ਪੰਜ ਪੰਜ ਗਜ਼ ਲਕੀਰ ਲਗਾ ਕੇ। ਅਗਨ ਜੋਤ ਰੱਖੇ ਧਾਮ ਤਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘਾਸਣ ਬੈਠੇ ਜੋਤ ਸਰੂਪੀ ਅਡੋਲ ਅਤੋਲ, ਸ੍ਰਿਸ਼ਟ ਸਬਾਈ ਜਾਏ ਆਪ ਤੁਲਾ ਕੇ। ਸਿੰਘਾਸਣ ਡੇਰਾ ਲਾਏ। ਸਾਚੀ ਜੋਤ ਡਗਮਗਾਏ। ਚਾਰ ਚੌਫੇਰ ਹੋਏ ਰੁਸ਼ਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜੇ ਰਾਣੇ ਘੇਰ ਆਪਣੀ ਸਰਨ ਲਗਾਏ। ਆਪੇ ਹੋਏ ਦੀਨ ਕ੍ਰਿਪਾਲਾ। ਆਪਣੇ ਰੰਗ ਸਦ ਸਮਾਲਾ। ਸੋ ਵੇਖੇ ਜਿਸ ਹਰਿ ਵਖਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਣੇ ਸੰਗਰੂਰ ਆਤਮ ਤੋੜੇ ਸਰਬ ਜੰਜਾਲਾ। ਪਹਿਲੀ ਜੋਤ ਜਗੇ ਸੰਗਰੂਰੇ। ਜੋਤ ਸਰੂਪੀ ਏਕਾ ਨੂਰੇ। ਪਕੜ ਉਠਾਏ ਰਾਣਾ ਸੰਗਰੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰੇ। ਰਾਣਾ ਸੰਗਰੂਰ ਹਰਿ ਆਪ ਉਠਾਏ। ਭੈ ਭਿਆਨਕ ਦਰਸ ਦਿਖਾਏ। ਅਚਨ ਅਚਾਨਕ ਇਹ ਵਕ਼ਤ ਲਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਏ। ਰਾਣੇ ਸੰਗਰੂਰ ਹੋਏ ਜਣਾਈ। ਸਾਚੀ ਧੁਨ ਆਪ ਉਪਜਾਈ। ਮੁਨ ਸੁਨ ਹਰਿ ਆਪ ਖੁਲ੍ਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਈ। ਜੋਤ ਸਰੂਪੀ ਦਰਸ਼ਨ ਪਾਵੇ। ਭੰਨਾ ਆਵੇ ਵਾਹੋ ਦਾਹੇ। ਆਤਮ ਅੰਨ੍ਹਾ ਵਕ਼ਤ ਗਵਾਏ। ਸਤਿਗੁਰ ਮਨੀ ਸਿੰਘ ਵਡ ਧੰਨ ਧੰਨਾ, ਤੀਨ ਤੀਨ ਲੇਖ ਜਿਸ ਘਰ ਪੁਚਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰੀ ਵਿਚ ਜਾਮਾ ਪਾਏ। ਰਾਜੇ ਰਾਣੇ ਹੋਏ ਮਗਰੂਰ। ਆਏ ਨਾ ਚਲ ਸਚ ਹਜ਼ੂਰ। ਅੰਤਮ ਕਲ ਟੁੱਟਾ ਸਰਬ ਗਰੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਰਨ ਲਗਾਏ ਘੂਰ। ਜੋਤ ਸਰੂਪੀ ਦਰਸ ਦਿਖਾਏ। ਭੁੱਲੇ ਰੁਲੇ ਡੁੱਲੇ ਤਰਸ ਕਮਾਏ। ਕਲਜੁਗ ਰੁਲੇ ਵਡ ਅਨਮੁੱਲੇ, ਅੰਮ੍ਰਿਤ ਮੁਖ ਫੇਰ ਚੁਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਰਾਹ ਬਤਾਏ। ਰਾਣਾ ਆਏ ਚਲ ਹਜ਼ੂਰ। ਪ੍ਰਭ ਅਬਿਨਾਸ਼ੀ ਜੋਤ ਜਗਾਏ ਜਿਉਂ ਕੋਹਤੂਰ। ਆਪੇ ਬੈਠਾ ਡਗਮਗਾਏ ਵਡ ਦਾਤਾ ਸੂਰਬੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਵਿਨ੍ਹ ਵਖਾਏ ਸੋਹੰ ਸ਼ਬਦ ਚਲਾਏ ਤੀਰ। ਆਏ ਦਰ ਬਣ ਭਿਖਾਰੀ। ਹੋਏ ਨਿਮਾਣਾ ਕਰੇ ਚਰਨ ਨਿਮਸਕਾਰੀ। ਪ੍ਰਭ ਅਬਿਨਾਸ਼ੀ ਬਖ਼ਸ਼ਣਯੋਗ, ਗੁਣ ਅਵਗੁਣ ਨਾ ਕਰੇ ਵਿਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਜੋਤ ਅਧਾਰੀ। ਰਾਣਾ ਸੰਗਰੂਰ ਸਰਨ ਲਗ ਜਾਏ। ਸਵਾ ਲੱਖ ਅਰਦਾਸ ਕਰਾਏ। ਸਚ ਘਰ ਹਰਿ ਵਾਸ ਰਖਾਏ। ਮਦਿਰ ਮਾਸ ਦੇ ਤਜਾਏ। ਏਕਾ ਸਰਨ ਨਿਹਕਲੰਕ ਰਖਾਏ। ਮਸਤੂਆਣਾ ਧਾਮ ਸੁਹਾਏ। ਆਪ ਆਪਣਾ ਚਰਨ ਛੁਹਾਏ। ਰਾਜਾ ਰਾਣਾ ਸਰਨ ਲਗਾਏ। ਊਚ ਨੀਚ ਇਕ ਥਾਂ ਬਹਾਏ। ਸੂਚੋ ਸੂਚ ਆਪ ਭਗਵਾਨ, ਏਕਾ ਬ੍ਰਹਮ ਜਗਤ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਆਪਣੀ ਆਨਾ। ਮਸਤੂਆਣਾ ਵਰਤਣ ਭਾਣੇ। ਵੇਖਣ ਸਾਰੇ ਰਾਜੇ ਰਾਣੇ। ਭੁੱਲੇ ਹੋਏ ਜੀਵ ਨਿਧਾਨੇ। ਵੇਲਾ ਗਿਆ ਸਰਬ ਪਛਤਾਨੇ। ਸੰਤ ਮਨੀ ਸਿੰਘ ਤੇਰੀ ਲਿਖਤ ਮਹਾਨੇ। ਨਿਹਕਲੰਕ ਆਪ ਲਿਖਾਈ ਜੋ ਵਰਤਾਏ ਭਾਣੇ। ਆਪ ਕਰਾਏ ਸ਼ਬਦ ਲਿਖਾਏ, ਫਰੰਗੀ ਜਾਇਣ ਸਿਰਾਂ ਉਪਰ ਬੱਧੇ ਕਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤਾਏ ਆਪ ਚਲਾਏ ਆਪਣੇ ਭਾਣੇ। ਮਾਤਲੋਕ ਲਿਆ ਅਵਤਾਰ। ਜੋਤ ਸਰੂਪੀ ਜਾਮਾ ਧਾਰ। ਸਚ ਦਰਬਾਰੀ ਲਾਏ ਸਚ ਦਰਬਾਰ। ਸਾਧ ਸੰਗਤ ਸੁਣ ਪੁਕਾਰ। ਦੁਖੀਏ ਆਇਣ ਛੱਡ ਘਰ ਬਾਹਰ। ਏਕਾ ਰੱਖਣ ਟੇਕ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਦਰਦ ਦੇ ਨਿਵਾਰ। ਦੁਖ ਨਿਵਾਰੇ ਕਿਰਪਾ ਕਰ। ਜਨਮ ਸਵਾਰੇ ਕਿਰਪਾ ਕਰ। ਕੋਟ ਜਨਮ ਪਾਪ ਉਤਾਰੇ ਕਿਰਪਾ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਚਰਨ ਦਵਾਰ। ਚਰਨ ਦਵਾਰ ਜੋ ਜਨ ਆਇਆ। ਕਾਇਆ ਕੋਹੜ ਸਰਬ ਮਿਟਾਇਆ। ਸਨਮੁਖ ਹੋਏ ਮਨ ਲੋੜ ਫਲ ਪਾਇਆ। ਦੋਏ ਜੋੜ ਜਨ ਹਰਿ ਸਰਨਾਈ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੰਦੀ ਤੋੜ ਆਪ ਅਖਵਾਇਆ। ਕਾਇਆ ਬੰਧਨ ਆਪ ਕਟਾਏ। ਸੋਹੰ ਚੰਦਨ ਤਿਲਕ ਲਗਾਏ। ਪਰਮਾਨੰਦ ਸੁਖ ਉਪਜਾਏ। ਨਿਜਾਨੰਦ ਪ੍ਰਭ ਆਪ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪੂਰਨ ਆਸ ਆਪ ਕਰਾਏ। ਗੁਰਸਿਖਾਂ ਹੋਈ ਪੂਰਨ ਆਸਾ। ਏਕਾ ਮਿਲਿਆ ਚਰਨ ਭਰਵਾਸਾ। ਕਰ ਦਰਸ ਦੁਖੜਾ ਨਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸਾ। ਮਾਨਸ ਜਨਮ ਹੋਇਆ ਰਾਸ, ਪੂਰ ਕਰਾਈ ਗੁਰਸਿਖ ਆਸ। ਆਪ ਧਰਾਏ ਸਚ ਧਰਵਾਸ। ਦੁਖ ਰੋਗ ਸਭ ਹੋਏ ਵਿਨਾਸ। ਝਿਰਨਾ ਝਿਰੇ ਅੰਮ੍ਰਿਤ ਨਭ, ਖੁਲ੍ਹੇ ਕਵਲ ਹੋਏ ਪਰਕਾਸ਼। ਪਰਗਟ ਜੋਤ ਦਰਸ ਦਿਖਾਏ ਝੱਬ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਗੁਣਾਂ ਗੁਣਤਾਸ। ਗੁਣਵੰਤ ਗੁਣ ਨਿਧਾਨਾ। ਪਾਰਬ੍ਰਹਮ ਪੂਰਨ ਭਗਵਾਨਾ। ਰੂਪ ਅਨੂਪ ਜੋਤ ਮਹਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਗੁਰਸਿਖਾਂ ਬੰਨ੍ਹੇ ਸੋਹੰ ਗਾਨਾ। ਸੋਹੰ ਗਾਨਾ ਬੰਨ੍ਹੇ ਹੱਥ। ਸਗਲ ਵਸੂਰੇ ਜਾਇਣ ਲੱਥ। ਆਤਮ ਭਰਪੂਰ ਪ੍ਰਭ ਦੇਵੇ ਸਾਚੀ ਵੱਥ। ਜੋ ਜਨ ਆਏ ਚਲ ਦਰ ਦਵਾਰੇ ,ਪ੍ਰਭ ਰੱਖੇ ਸਿਰ ਦੇ ਕਰ ਹੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ। ਪਾਂਧੀ ਆਏ ਚਲ ਰਾਹੀ। ਪਹਿਲੀ ਮਾਘ ਗੁਰ ਚਰਨ ਮਨਾਈ। ਆਤਮ ਦਾਗ ਹਰਿ ਦੇ ਮਿਟਾਈ। ਤ੍ਰਿਸਨਾ ਆਗ ਦੇ ਬੁਝਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਈ। ਸਤਿਗੁਰ ਵੇਖੇ ਵੇਖ ਵਿਚਾਰੇ। ਦੁਖੀਆਂ ਆਤਮ ਦੁਖੜੇ ਭਾਰੇ। ਕੋਈ ਰੋਏ ਕੋਈ ਬਿਲਲਾਏ ਕੋਈ ਕਰੇ ਹਾਹਾਕਾਰੇ। ਵਿਚ ਮਾਤ ਨਾ ਮਿਲੇ ਢੋਈ, ਦੁੱਧ ਪੁੱਤ ਦੇ ਖਾਲੀ ਰਹੇ ਭੰਡਾਰੇ। ਬਿਨ ਹਰਿ ਪੁੱਛੇ ਨਾ ਕੋਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਾਏ ਕਾਇਆ ਮਹਿਲ ਮੁਨਾਰੇ। ਵਸੇ ਵਿਚ ਆਪ ਕਰਤਾਰਾ। ਦੱਸੇ ਰਾਹ ਜਗਤ ਨਿਆਰਾ। ਖਾਲੀ ਭਰੇ ਆਪ ਭੰਡਾਰਾ। ਏਕਾ ਖੁਲ੍ਹਾ ਸਚ ਦਵਾਰਾ। ਜੋ ਜਨ ਆਏ ਭੁੱਲਾ, ਪ੍ਰਭ ਪਾਵੇ ਸਾਰਾ। ਸੋਹੰ ਸ਼ਬਦ ਵਡ ਅਨਮੁਲਾ, ਪ੍ਰਭ ਦੇਵੇ ਦੇਵਣਹਾਰਾ। ਸਚ ਭੰਡਾਰਾ ਵਿਚ ਮਾਤ ਦੇ ਖੁਲ੍ਹਾ, ਨਿਹਕਲੰਕ ਬਣੇ ਵਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਪਾਵੇ ਸਾਰਾ। ਗੁਰ ਸੰਗਤ ਗੁਰ ਕਰਮ ਵਿਚਾਰਿਆ। ਜਨਮ ਮਰਨ ਭਰਮ ਨਿਵਾਰਿਆ। ਦੁਖ ਨਾ ਪੋਹੇ ਅੰਤਮ ਵਾਰਿਆ। ਸਚ ਸੁਖ ਹਰਿ ਸਚ ਦਰਬਾਰਿਆ। ਹੋਏ ਸਹਾਈ ਆਪ ਗਿਰਧਾਰਿਆ। ਦੇਵੇ ਦਰਸ ਵਡ ਨਿਰੰਕਾਰਿਆ। ਕਰ ਦਰਸ ਗੁਰਸਿਖ ਚਰਨ ਬਲਹਾਰਿਆ। ਦੋਏ ਕਲ ਜੋੜ ਕਰ ਚਰਨ ਨਿਮਸਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰਿਆ। ਕਿਰਪਾ ਕਰੇ ਆਪ ਗਿਰਧਾਰਾ। ਗੁਰ ਸੰਗਤ ਕਰੇ ਆਪ ਪਸਾਰਾ। ਦਰ ਆਏ ਮੰਗਤ ਪ੍ਰਭ ਦੇਵੇ ਸ਼ਬਦ ਭੰਡਾਰਾ। ਜੋ ਜਨ ਭੁੱਖੇ ਨੰਗਤ, ਸਿਰ ਰੱਖੇ ਹੱਥ ਆਪ ਕਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਰੰਗ ਚੜ੍ਹਾਏ ਅਪਾਰਾ। ਆਤਮ ਰੰਗ ਦੇਵੇ ਚਾੜ੍ਹ। ਦੁਖ ਰੋਗ ਪ੍ਰਭ ਦੇਵੇ ਸਾੜ। ਜੋਤ ਸਰੂਪੀ ਏਕਾ ਅਗਨ ਲਗਾਏ ਬਹੱਤਰ ਨਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਤਾਰੇ ਕੋਟ ਪਾਪ ਪਹਾੜ। ਕਰ ਦਰਸ ਰੋਗ ਗਿਆ, ਸੋਗ ਗਿਆ, ਦਰਸ ਅਮੋਘ ਭਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਾਚਾ ਸ਼ਬਦ ਜੋਗ ਦੀਆ। ਸਾਚਾ ਸ਼ਬਦ ਸਾਚਾ ਜੋਗ। ਸੋਹੰ ਕੱਟੇ ਹਉਮੇ ਰੋਗ। ਮਿਲੇ ਗੁਰ ਦਰ ਸਾਚਾ ਹੱਟੇ, ਮੈਲ ਪਾਪਾਂ ਧੋਵੇ ਧੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਅਵਤਾਰ ਨਰ ਜੋਤ ਧਰ, ਰਸਨ ਚੁਗਾਏ ਸੋਹੰ ਚੋਗ। ਸੋਹੰ ਚੋਗ ਮਾਣਕ ਮੋਤੀ। ਗੁਰਮੁਖ ਜਗਾਏ ਏਕਾ ਜੋਤੀ। ਸ੍ਰਿਸ਼ਟ ਸਬਾਈ ਰਹੀ ਸੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੀ ਦੁਰਮਤ ਧੋਤੀ। ਦੁਰਮਤ ਮੈਲ ਦੁਰਜਨਾਂ। ਉਤਰੇ ਮੈਲ ਮਿਲ ਹਰਿਜਨਾਂ। ਰਹੀ ਫੈਲ ਕਲਜੁਗ ਜੀਆਂ ਤਨ ਜਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਲੋੜੇ ਸਰਬ ਭਲਾ। ਸਰਬ ਜੀਆਂ ਹਰਿ ਦੇਵੇ ਸੁਖ। ਰਸਨਾ ਗਾਇਣ ਉਜਲ ਮੁਖ। ਆਪ ਮਿਟਾਇਣ ਸਰਬ ਭੁੱਖ। ਭਾਗ ਲਗਾਇਣ ਮਾਤਾ ਕੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ਼ਨ ਪਾਓ ਉਪਜਾਓ ਸਾਚਾ ਸੁਖ। ਸਾਚਾ ਸੁਖ ਸਚ ਘਰ ਪਾਵਣਾ। ਸੰਸਾ ਰੋਗ ਦੁਖ ਮਿਟਾਵਣਾ। ਸੋਗ ਵਿਜੋਗ ਸਰਬ ਤਜਾਵਣਾ। ਏਕਾ ਜੋਗ ਹਰਿ ਸ਼ਬਦ ਕਮਾਵਣਾ। ਰਸਨਾ ਸਚਾ ਭੋਗ ਪ੍ਰਭ ਅਬਿਨਾਸ਼ੀ ਗਾਵਣਾ। ਆਪੇ ਕੱਟੇ ਕਾਇਆ ਰੋਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਕੜੇ ਗੁਰਸਿਖ ਦਾਮਨਾ। ਰਸਨਾ ਗੁਣ ਹਰਿ ਗੁਣ ਗਾਏ। ਅਵਗੁਣ ਆਪਣੇ ਲਏ ਬਖ਼ਸ਼ਾਏ। ਨਿਰਗੁਣ ਸਰਗੁਣ ਰੂਪ ਪ੍ਰਭ ਸਦ ਰਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਥਾਈਂ ਹੋਏ ਸਹਾਏ। ਸਰਬ ਥਾਈਂ ਹੋਏ ਸਹਾਇਕ। ਪ੍ਰਭ ਅਬਿਨਾਸ਼ੀ ਸਾਚਾ ਨਾਇਕ। ਸਰਬ ਘਟ ਵਾਸੀ ਸਰਬ ਸੁਖਦਾਇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਏ ਵਡ ਗਾਇਕ। ਗੁਰ ਸੰਗਤ ਸਾਚੀ ਤਾਰੇ। ਸੰਗਤ ਗੁਰ ਵਸੇ ਇਕ ਦਰਬਾਰੇ। ਗੁਰ ਸੰਗਤ ਦੁਖ ਨਿਵਾਰੇ। ਗੁਰ ਸੰਗਤ ਏਕਾ ਜੋਤ ਕਰੇ ਅਕਾਰੇ। ਗੁਰ ਸੰਗਤ ਦੇਵੇ ਦਰਸ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਗਤ ਗੁਰ ਏਕਾ ਸ਼ਬਦ ਹੁਲਾਰੇ। ਸੰਗਤ ਗੁਰ ਸ਼ਬਦੀ ਜੋੜ। ਆਪੇ ਰਿਹਾ ਟੁੱਟੀ ਜੋੜ। ਗੁਰਮੁਖ ਸਾਚਾ ਸਤਿਜੁਗ ਸਾਚਾ ਬਿਰਖ ਲਗਾਇਆ ਬੋਹੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਕਾਇਆ ਕੋਹੜ। ਕਾਇਆ ਕਪਟ ਤਨ ਦੁਖ। ਇਕ ਘੜੀ ਨਾ ਉਪਜੇ ਸੁਖ। ਆਪ ਬੰਧਾਏ ਦੁੱਖਾਂ ਦੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਉਜਲ ਹੋਏ ਮੁਖ। ਉਜਲ ਮੁਖ ਆਪ ਕਰਾਇਆ। ਸਾਚਾ ਸੁਖ ਆਪ ਉਪਜਾਇਆ। ਤਨ ਮਨ ਦੁਖ ਆਪ ਕਟਾਇਆ। ਸਾਚਾ ਧਨ ਸ਼ਬਦ ਝੋਲੀ ਪਾਇਆ। ਗੁਰ ਸੰਗਤ ਸੁਣ ਕੰਨ ਪ੍ਰਭ ਰਿਹਾ ਸ਼ਬਦ ਲਿਖਾਇਆ। ਆਪੇ ਬੇੜਾ ਦੇਵੇ ਬੰਨ੍ਹ, ਬੰਨ੍ਹਣਹਾਰ ਇਕ ਰਘੁਰਾਇਆ। ਝੂਠੇ ਭਾਂਡੇ ਦੇਵੇ ਭੰਨ, ਮਦਿਰਾ ਮਾਸ ਜਿਸ ਰਸਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਲਿਖਾਇਆ। ਸਾਚਾ ਹੁਕਮ ਆਪ ਲਿਖਾਏ। ਨਾ ਕੋਈ ਤੋੜੇ ਨਾ ਕੋਈ ਮੋੜੇ ਨਾ ਕੋਈ ਮੋੜ ਮੁੜਾਏ। ਚਰਨ ਪ੍ਰੀਤੀ ਜੋ ਜਨ ਜੋੜੇ, ਦੁਖ ਰੋਗ ਕੋਈ ਨੇੜ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਲਏ ਅੰਤ ਛੁਡਾਏ। ਆਪੇ ਹੋਏ ਅੰਤ ਸਹਾਈ। ਜੀਵ ਜੰਤ ਜਿਸ ਬਣਤ ਬਣਾਈ। ਗੁਰਮੁਖ ਸਾਚੇ ਮਿਲ ਸਾਚੇ ਕੰਤ, ਤੇਰੀ ਆਤਮ ਸ਼ਾਂਤ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਭਰਮ ਭਰਮ ਨਾ ਜਾਓ ਭੁਲਾਈ। ਭਰਮ ਭੁਲ ਨਾ ਜਾਣਾ ਭੁੱਲ। ਕਲਜੁਗ ਅੰਤ ਨਾ ਜਾਣਾ ਰੁਲ। ਝੂਠਾ ਕਲੰਕ ਨਾ ਲਾਉਣਾ ਕੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੋਹੰ ਨਾਮ ਦੇਵੇ ਅਨਮੁਲ। ਗੁਰ ਪੂਰੇ ਤੇਰੀ ਅਚਰਜ ਮਾਇਆ। ਗੁਰਸਿਖ ਪਲੇ ਤੇਰੀ ਛਤਰ ਛਾਇਆ। ਦੇਵੇ ਨਾਮ ਜੋਤ ਸਵਾਇਆ। ਦਰ ਪਾਇਆ ਜਿਹਾ ਮਨ ਭਾਇਆ। ਕਾਇਆ ਰੰਗਨ ਰੰਗ ਮਜੀਠ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਡੀਠ ਭਾਂਡਾ ਭਰਮ ਭਉ ਭੰਨਾਇਆ। ਗੁਰ ਪੂਰੇ ਜਨਮ ਸਵਾਰ। ਡੁੱਬਦੇ ਜਾਂਦੇ ਕਲ ਵਿਚ ਮੰਝਧਾਰ। ਸ੍ਰਿਸ਼ਟ ਸਬਾਈ ਰਹੀ ਝੱਖ ਮਾਰ। ਦਰ ਦਰ ਘਰ ਘਰ ਹੋਏ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕੀ ਨਿਹਕਲੰਕ ਕਰ ਕਿਰਪਾ ਮਾਤ ਲਿਆ ਅਵਤਾਰ। ਨਿਹਕਲੰਕ ਵੱਜਾ ਡੰਕ, ਮਿਟਿਆ ਸ਼ੰਕ ਆਇਆ ਦਵਾਰ ਬੰਕ। ਪ੍ਰਭ ਫਿਰਾਵੇ ਮਨ ਕਾ ਮਣਕ। ਰੱਖੀ ਵਿਚ ਜੋਤ ਟਿਕਾਏ ਇਕ ਦਾਣਾ ਕਣਕ। ਗੁਰਮੁਖ ਸਾਚੇ ਆਪ ਵਡਿਆਏ ਜਿਉਂ ਰਾਜਾ ਜਨਕ। ਜੁਗੋ ਜੁਗ ਸਾਂਗ ਵਰਤਾਏ, ਵਿਚ ਮਾਤ ਬਾਰ ਅਨਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਿਆਉਂ ਕਰਾਏ ਵਾਸੀ ਪੁਰੀ ਘਨਕ। ਗੁਰਸਿਖ ਫੜ ਹਰਿ ਕਾ ਲੜ। ਸਾਚੀ ਪੌੜੀ ਜਾਏ ਚੜ੍ਹ। ਧਨੀ ਜਾਏ ਚਰਨੀਂ ਪੜ। ਆਪਣੀ ਪਤਨੀ ਘਰ ਆਪਣੇ ਖੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤੋੜੇ ਕਿਲ੍ਹਾ ਹੰਕਾਰੀ ਗੜ੍ਹ। ਸਾਚਾ ਗੁਰ ਸਚ ਵਡਿਆਈ। ਨਦਰੀ ਨਦਰ ਨਿਹਾਲ ਕਰ। ਗੁਰਸਿਖ ਸਾਚੇ ਪਾਰ ਲੰਘਾਈ। ਸਾਧ ਸੰਗਤ ਸੰਗ ਸੰਭਾਲ ਕਲ, ਸਾਚੇ ਪਤਿ ਆਪ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਚੌਥੇ ਦੀ ਬੂਝ ਬੁਝਾਈ। ਪਹਿਲਾ ਘਰ ਤੇਰਾ ਦੱਸਿਆ। ਤਾਰਾ ਸਿੰਘ ਗੁਰੋ ਨਾਲ ਦੂਜਾ ਵਸਿਆ। ਤੀਜਾ ਘਰ ਪ੍ਰਭ ਦਰ ਸਾਧ ਸੰਗਤ ਰਸਿਆ। ਚੌਥਾ ਘਰ ਹਰਿ ਫੜ ਲੜ, ਗੁਰਸਿਖ ਸਾਚੇ ਧੁਰ ਦਵਾਰੇ ਜੋਤ ਸਰੂਪੀ ਵਸਿਆ। ਆਪਣਾ ਘਰ ਸਚ ਪਛਾਣ। ਪ੍ਰਭ ਬਿਠਾਏ ਵਿਚ ਬਬਾਣ। ਏਕਾ ਰੱਖੇ ਚਰਨ ਧਿਆਨ। ਦੁਸ਼ਟ ਦੁਰਾਚਾਰ ਨਾ ਹੋਇਣ ਦਰ ਪਰਵਾਨ। ਗੁਰਮੁਖ ਸਾਚੇ ਡੁੱਲੇ ਭੁੱਲੇ ਰੁਲੇ ਗੁਰ ਦਰ ਆਏ ਤਰ ਜਾਣ। ਚੌਥਾ ਘਰ ਚੌਥਾ ਪਦ। ਆਪੇ ਓਥੇ ਲੈਣਾ ਲਦ। ਦੁਖ ਭੁੱਖ ਸਭ ਦੇਵੇ ਰੱਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਏਕਾ ਸ਼ਬਦ ਪਿਲਾਏ ਮਦਿ। ਸਾਚਾ ਘਰ ਵੇਖ ਵਿਚਾਰ। ਏਕਾ ਘਰ ਸਾਚਾ ਹਰਿ ਕਾ ਦਵਾਰ। ਏਕਾ ਵਸੇ ਪ੍ਰਭ ਕਰਤਾਰ। ਸ੍ਰਿਸ਼ਟ ਸਬਾਈ ਝੂਠ ਪਸਾਰ। ਆਵੇ ਜਾਵੇ ਵਾਰੋ ਵਾਰ। ਇਕਨਾ ਭਾਰ ਉਠਾਏ ਇਕ ਹੋਏ ਰਹੇ ਤਿਆਰ। ਕਲਜੁਗ ਜੀਵ ਨਾ ਭੁਲ ਗਵਾਰ। ਧਰਮ ਰਾਏ ਮਾਰੇ ਕਰ ਖੁਆਰ। ਪ੍ਰਭ ਅਬਿਨਾਸ਼ੀ ਰਿਹਾ ਕਿਰਪਾ ਕਰ, ਕਰ ਦਰਸ ਜਾਏ ਤਾਰ। ਆਤਮ ਛੱਡ ਸਰਬ ਹੰਕਾਰ। ਏਕਾ ਵਰ ਅਵਤਾਰ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭਤਾਰ। ਭਰਮ ਭੁਲੇਖੇ ਆਪ ਭੁਲਾਵੇ। ਝੂਠੇ ਸਾਕ ਸੱਜਣ ਸੈਣ ਮਾਂ ਪਿਉ ਭੈਣ ਭਰਾ ਨਾ ਕੋਈ ਹੋਏ ਸਹਾਏ। ਵਿਚ ਮਾਤ ਸਾਰੇ ਬੈਠੇ ਰਹਿਣ ਆਪਣੇ ਆਪਣੇ ਦਾਏ। ਏਕਾ ਸਾਚਾ ਗੁਰ ਚਰਨੀ ਲਾਗ, ਵੇਲੇ ਅੰਤ ਲਏ ਛੁਡਾਏ। ਅੰਦਰ ਵੇਖ ਮਾਰ ਝਾਤ, ਜੋਤ ਸਰੂਪੀ ਡਗਮਗਾਏ। ਜੋਤ ਸਰੂਪੀ ਆਪੇ ਸਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਿਰ ਘਰ ਵਸਾਏ। ਥਿਰ ਘਰ ਸਾਚਾ ਘਰ। ਗੁਰਮੁਖਾਂ ਮਿਲਿਆ ਸਾਚਾ ਵਰ। ਪ੍ਰਭ ਅਬਿਨਾਸ਼ੀ ਆਪੇ ਬੈਠੇ ਆਪ ਖੁਲ੍ਹਾਏ ਸਾਚਾ ਦਰ। ਗੁਰਮੁਖ ਕੋਈ ਭੁਲ ਨਾ ਜਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਮਾਏ ਆਪਣੇ ਘਰ। ਜਿਸ ਜਨ ਜਾਣਿਆਂ, ਰਾਮ ਰਹੀਮ ਕਰੀਮ ਪਛਾਣਿਆਂ। ਸਾਚਾ ਨਾਮ ਸੰਗ ਸਮਾਣਿਆਂ। ਪੂਰਨ ਕਾਮ ਕਰੇ ਭਗਵਾਨਿਆਂ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਾ ਜਾਣੋ ਬਾਲ ਅੰਞਾਣਿਆ। ਨਾ ਭੁੱਲੇ ਨਾ ਡੁੱਲੇ ਨਾ ਰੁਲੇ ਨਾ ਤੁੱਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰੇ ਸਦਾ ਖੁੱਲ੍ਹੇ। ਪ੍ਰਭ ਅਬਿਨਾਸ਼ੀ ਸਦਾ ਅਡੋਲ। ਸ੍ਰਿਸ਼ਟ ਸਬਾਈ ਰਿਹਾ ਤੋਲ। ਗੁਰਮੁਖਾਂ ਸਦ ਵਸੇ ਕੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਭੇਦ ਦੇਵੇ ਖੋਲ੍ਹ। ਭਰਮ ਨਿਵਾਰਨਾ ਜਨਮ ਸਵਾਰਨਾ ਕਰਮ ਵਿਚਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਨ੍ਹਾਏ ਸਾਚੀ ਧਾਰਨਾ। ਜੋਤ ਧਰੇ ਵਿਚ ਸੰਸਾਰਾ। ਜੋਤ ਸਰੂਪੀ ਕੀਆ ਪਸਾਰਾ। ਪੂਰਾ ਨਿਆਉਂ ਸਚ ਦਰਬਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸ੍ਰਿਸ਼ਟ ਸਬਾਈ ਸਹਾਰਾ। ਸਰਬ ਸਹਾਈ ਆਪੇ ਹੋਏ। ਜੋ ਜਨ ਨੇਤਰ ਪੇਖੇ ਦੋਏ। ਆਪ ਖੁਲ੍ਹਾਏ ਤੀਜਾ ਲੋਏ। ਗੁਰਸਿਖ ਗੁਰ ਭੇਦ ਰਹੇ ਨਾ ਕੋਇ। ਆਪ ਅਭੇਦ ਸ੍ਰਿਸ਼ਟ ਸਬਾਈ ਤੇਰੇ ਹਿਰਦੇ ਸਦ ਸੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਲੋਕ ਪਰਲੋਕ ਸਵਾਰੇ ਦੋਏ। ਲੋਕ ਪਰਲੋਕ ਆਪ ਸੁਧਾਰਿਆ। ਤੀਨ ਲੋਕ ਹੋਏ ਜੈ ਜੈਕਾਰਿਆ। ਮਾਤ ਪਤਾਲ ਅਕਾਸ਼ ਵਰਤੇ ਵਿਚ ਸੰਸਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰਿਆ। ਬੇਅੰਤ ਬੇਅੰਤ ਬੇਅੰਤ। ਭੇਵ ਖੁਲ੍ਹਾਏ ਵਿਰਲੇ ਸਾਧ ਸੰਤ। ਜੁਗੋ ਜੁਗ ਖੇਲ ਰਚਾਏ ਵਰਤੇ ਏਕ ਅਨੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਏਕ ਕੰਤ। ਸਾਚਾ ਮਾਰਗ ਜਗਤ ਪਾਓ। ਪ੍ਰਭ ਅਬਿਨਾਸ਼ੀ ਚਰਨ ਲਗ ਜਾਓ। ਦਿਵਸ ਰੈਣ ਸਦ ਰਸਨਾ ਗਾਓ। ਘਰ ਦਰ ਗੁਰ ਆਪਣਾ ਪਾਓ। ਵਡ ਦਾਤਾ ਵਡ ਦੇਵੀ ਦੇਵ ਏਕ ਸਰਨ ਓਟ ਰਖਾਓ। ਮਿਟੇ ਆਤਮ ਭੇਵ, ਸੰਸਾ ਭਰਮ ਸਰਬ ਚੁਕਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਮਦਿਰਾ ਮਾਸ ਰਸਨ ਤਜਾਓ। ਮਦਿਰਾ ਮਾਸ ਨਾ ਰਸਨ ਲਗਾਣਾ। ਆਪਣਾ ਮੂਲ ਨਾ ਆਪ ਗਵਾਣਾ। ਕਲਜੁਗ ਵਰਤੇ ਅੰਤਮ ਭਾਣਾ। ਕੋਈ ਨਾ ਛੁੱਟੇ ਰਾਜਾ ਰਾਣਾ। ਫੜ ਫੜ ਡੰਨ ਸਰਬ ਲਗਾਣਾ। ਵੇਲੇ ਅੰਤ ਸਾਰੇ ਦਿਸਣ ਖਾਲੀ, ਨਾਲ ਕੁਛ ਨਹੀਂ ਜਾਣਾ। ਗੁਰਮੁਖ ਵਿਰਲੇ ਬੇੜਾ ਆਪਣਾ ਬੰਨ੍ਹਣ, ਪ੍ਰਭ ਅਬਿਨਾਸ਼ੀ ਓਟ ਰਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਆਤਮ ਬ੍ਰਹਮ ਗਿਆਨਾ। ਆਤਮ ਦੇਵੇ ਬ੍ਰਹਮ ਗਿਆਨ। ਬ੍ਰਹਮ ਸਰੂਪ ਜੀਵ ਭਗਵਾਨ। ਏਕਾ ਬ੍ਰਹਮ ਆਪ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਤੇਰੀ ਕਲਿਆਣ। ਬ੍ਰਹਮ ਸਰੂਪ ਬ੍ਰਹਮ ਸਮਾਇਆ। ਜੋਤ ਸਰੂਪੀ ਜਾਮਾ ਪਾਇਆ। ਆਪ ਤਜਾਏ ਆਪਣੀ ਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦੇਵੇ ਵਡਿਆਇਆ। ਤਜੀ ਦੇਹ ਖੇਲ ਅਪਾਰੀ। ਆਪੇ ਗਿਆ ਮਾਰ ਉਡਾਰੀ। ਸ਼ਬਦ ਸਰੂਪੀ ਲੀਲ੍ਹਾ ਭਾਰੀ। ਪਰਗਟੇ ਜੋਤ ਨਾ ਕੋਈ ਪਾਵੇ ਸਾਰੀ। ਗੁਰਮੁਖ ਸਾਚੇ ਵਿਚ ਪਸਾਰੀ। ਸ੍ਰਿਸ਼ਟ ਸਬਾਈ ਅੰਧ ਅੰਧਿਆਰੀ। ਗੁਰਮੁਖ ਵਿਰਲੇ ਕਿਸੇ ਵਿਚਾਰੀ। ਜਿਸ ਹੱਥ ਰੱਖੇ ਆਪ ਮੁਰਾਰੀ। ਆਪੇ ਕਰੇ ਆਤਮ ਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਹੋਏ ਨਾਮ ਅਧਾਰੀ। ਗੁਰਮੁਖਾਂ ਦੇਵੇ ਨਾਮ ਅਧਾਰ। ਆਪ ਕਰਾਏ ਜੋਤ ਉਜਿਆਰ। ਜਗਾਏ ਜੋਤ ਅਗੰਮ ਅਪਾਰ। ਜੋਤ ਸਰੂਪ ਸਦ ਨਿਰਾਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੈਠਾ ਮੱਲ ਦਵਾਰ। ਗੁਰਮੁਖਾਂ ਮੱਲੇ ਆਤਮ ਦਵਾਰ। ਕਦੇ ਅੰਦਰ ਕਦੇ ਬਾਹਰ। ਗੁਰਮੁਖ ਵਿਰਲਾ ਕਰੇ ਵਿਚਾਰ। ਏਕਾ ਏਕ ਏਕ ਏਕੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸੇ ਧਾਮ ਨਿਆਰ। ਨਿਆਰਾ ਧਾਮ ਵਸਿਆ ਰਾਮ। ਕਿਸੇ ਨਾ ਪਾਇਆ ਕਾਹਨਾ ਸ਼ਾਮ। ਮਦਿਰਾ ਮਾਸ ਰਸਨਾ ਲਾਇਆ ਝੂਠਾ ਜਾਮ। ਕਲਜੁਗ ਹੋਏ ਨਿਸਫਲ ਸਭ ਕਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੋਹੰ ਸ਼ਬਦ ਪਿਆਵੇ ਸਾਚਾ ਜਾਮ। ਸੋਹੰ ਨਾਮ ਤੇਰੀ ਵਡਿਆਈ। ਈਸ਼ ਜੀਵ ਇਕ ਹੋ ਜਾਈ। ਸੋਹੰ ਸੋ ਪ੍ਰਭ ਨਿਰੰਜਣ ਇਕ ਰਘੁਰਾਈ। ਆਪਣਾ ਖੇਲ ਆਪ ਵਰਤਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਦੇਵੇ ਆਪ ਖੁਲ੍ਹਾਈ। ਮਸਤੂਆਣਾ ਧਾਮ ਸੁਹਾ ਕੇ। ਪੂਰਨ ਕਾਮ ਆਪ ਕਰਾ ਕੇ। ਚਾਰ ਵਰਨ ਇਕ ਥਾਂ ਬਹਾ ਕੇ। ਏਕਾ ਵਰਨ ਮਾਤ ਬਣਾ ਕੇ। ਸਾਚੀ ਸਰਨ ਨਿਹਕਲੰਕ ਰਖਾ ਕੇ। ਸੋਹੰ ਸਾਚਾ ਨਾਮ ਜਪਾ ਕੇ। ਓਅੰ ਸੰਗ ਮੇਲ ਮਿਲਾ ਕੇ। ਦੋਅੰ ਦੁਆ ਭੇਵ ਚੁਕਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾ ਕੇ। ਸਾਚਾ ਲਾਗੇ ਇਕ ਦਰਬਾਰ। ਰਾਜੇ ਰਾਣੇ ਖੜਨ ਦਵਾਰ। ਗਰੀਬ ਨਿਮਾਣੇ ਹੋਇਣ ਭਿਖਾਰ। ਦੇਵਣਹਾਰਾ ਇਕ ਦਾਤਾਰ। ਆਪੇ ਦੇਵੇ ਕਿਰਪਾ ਧਾਰ। ਖਾਲੀ ਭਰੇ ਜਗਤ ਭੰਡਾਰ। ਚਾਰ ਕੁੰਟ ਕਰਾਏ ਜੈ ਜੈ ਜੈਕਾਰ। ਸੋਹੰ ਸ਼ਬਦ ਸੱਚੀ ਧੁਨਕਾਰ। ਅਨਹਦ ਵਾਜਾ ਵੱਜੇ ਵਿਚ ਸੰਸਾਰ। ਸਾਧਨ ਸੰਤਾਂ ਸੁਣੇ ਪੁਕਾਰ। ਆਦਿਨ ਅੰਤਾ ਕੀਆ ਪਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ। ਜਾਮਾ ਧਾਰ ਲਿਆ ਅਵਤਾਰਾ। ਜੋਤ ਸਰੂਪੀ ਖੇਲ ਅਪਾਰਾ। ਪਾਰਬ੍ਰਹਮ ਕਲ ਭੇਵ ਨਿਆਰਾ। ਨਾ ਕੋਈ ਬੂਝੇ ਨਾ ਹੋਏ ਵਿਚਾਰਾ। ਨਾ ਕਿਸੇ ਤਤ ਸਾਚਾ ਸੂਝੇ, ਦਰ ਦਰ ਫਿਰਨ ਕਲਜੁਗ ਜੀਵ ਗਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸੁਰਤ ਸ਼ਬਦ ਮੇਲ ਮਿਲਾਏ, ਸੋਹੰ ਦੇਵੇ ਨਾਮ ਅਧਾਰਾ। ਸੋਹੰ ਨਾਮ ਆਪੇ ਦੀਆ। ਆਤਮ ਜੋਤ ਜਗਾਇਆ ਦੀਆ। ਸਤਿਜੁਗ ਰਖਾਈ ਸਾਚੀ ਨੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਬੀਜ ਸਾਚਾ ਬੀਆ। ਬੀਜ ਬੀਆ ਕੀਆ ਹੀਆ। ਆਪੇ ਬੋਇਆ ਆਪੇ ਹੋਇਆ ਆਪੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਉਠਾਇਆ ਸੋਇਆ। ਸੋਇਆ ਸਿੱਖ ਆਪ ਉਠਾਏ। ਰਾਣਾ ਸੰਗਰੂਰ ਮਾਣ ਗਵਾਏ। ਏਕਾ ਆਣ ਸੋਹੰ ਸ਼ਬਦ ਰਖਾਏ। ਸਾਚੋ ਸਾਚਾ ਸਚ ਨਿਸ਼ਾਨ, ਜੋਤ ਸਰੂਪੀ ਡਗਮਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਆਪਣੀ ਆਪ ਵਰਤਾਏ। ਆਪੇ ਦੇਵੇ ਆਤਮ ਗਿਆਨਾ। ਆਪ ਬੁਝਾਏ ਆਪ ਜਗਾਏ ਜੋਤ ਸਰੂਪੀ ਪਹਰਿਆ ਬਾਣਾ। ਆਪ ਉਠਾਏ ਆਪ ਲਗਾਏ ਆਪਣੇ ਚਰਨ ਧਿਆਨਾ। ਜੋਤ ਜਗਾਏ ਦਰਸ ਦਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਜਗੇ ਜੋਤ ਜਗਤ ਨਿਰਾਲਮ। ਪਰਗਟਾਏ ਹਰਿ ਵੇਖੇ ਸਭ ਆਲਮ। ਆਪੇ ਮੇਟ ਮਿਟਾਏ ਦੁਸ਼ਟ ਦੂਤ ਸਭ ਜ਼ਾਲਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਉਠਾਈ ਏਕਾ ਕਾਲਮ। ਇਕ ਕਲਮ ਹੱਥ ਉਠਾ ਕੇ। ਸ੍ਰਿਸ਼ਟ ਸਬਾਈ ਲੇਖ ਲਿਖਾ ਕੇ। ਕਲਜੁਗ ਅੰਤਮ ਅੰਤ ਕਰਾ ਕੇ। ਜੂਠ ਝੂਠ ਸਭ ਨਸ਼ਟ ਕਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਰੰਗ ਅਨੂਠ ਸ੍ਰਿਸ਼ਟ ਸਬਾਈ ਜਾਏ ਆਪ ਚੜ੍ਹਾ ਕੇ। ਸ੍ਰਿਸ਼ਟ ਸਬਾਈ ਆਤਮ ਰੰਗੇ। ਆਪੇ ਹੋਏ ਸਦਾ ਸੰਗੇ। ਮਾਣ ਦਵਾਏ ਭੁੱਖੇ ਨੰਗੇ। ਆਪ ਲਗਾਏ ਆਪਣੇ ਅੰਗੇ। ਸ੍ਰਿਸ਼ਟ ਸਬਾਈ ਆਪ ਖਪਾਏ, ਨਵ ਖੰਡ ਲਗਾਏ ਜੰਗੇ। ਕਲਜੁਗ ਬੇਮੁਖ ਜੀਵ ਧਰਮ ਰਾਏ ਦਰ ਜਾਇਣ ਟੰਗੇ। ਗੁਰਮੁਖ ਸਾਚੇ ਸੰਤ ਜਨ, ਪ੍ਰਭ ਅਬਿਨਾਸ਼ੀ ਹਰਿ ਹਰਿ ਸੰਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਾਨ ਜੋ ਦਰ ਮੰਗੇ। ਵਰਤੇ ਖੇਲ ਮਸਤੂਆਣੇ। ਚਰਨੀ ਡਿਗਣ ਰਾਜੇ ਰਾਣੇ। ਤੋੜ ਮਾਣ ਅਭਿਮਾਨ ਵਡ ਜ਼ਰਵਾਣੇ। ਏਕਾ ਸ਼ਬਦ ਉਠਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ। ਸ਼ਬਦ ਉਠਾਏ ਖੰਡਾ ਦੋ ਧਾਰੀ। ਬੇਮੁਖਾਂ ਕਰੇ ਜਗਤ ਖਵਾਰੀ। ਗੁਰਸਿਖਾਂ ਕਰੇ ਆਤਮ ਕਾਰੀ। ਬੇਮੁਖਾਂ ਕਰੇ ਦਰ ਦਰ ਭਿਖਾਰੀ। ਗੁਰਸਿਖਾਂ ਦੇਵੇ ਨਾਮ ਖਮਾਰੀ। ਬੇਮੁਖਾਂ ਹੋਏ ਮੁਸ਼ਕਲ ਭਾਰੀ। ਗੁਰਸਿਖਾਂ ਮਿਲਿਆ ਇਕ ਸ਼ਬਦ ਅਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਅਪਾਰੀ। ਅਚਰਜ ਖੇਲ ਆਪ ਰਚਾ ਕੇ। ਜਨ ਭਗਤਾਂ ਹਰਿ ਮੇਲ ਮਿਲਾ ਕੇ। ਸਾਧਾਂ ਸੰਤਾਂ ਸੁਰਤ ਦਵਾ ਕੇ। ਸ਼ਬਦ ਸਰੂਪੀ ਬੂਝ ਬੁਝਾ ਕੇ। ਬਿਨ ਰੰਗ ਰੂਪੀ ਜੋਤ ਸਰੂਪੀ ਖੇਲ ਬਣਾ ਕੇ। ਵਡ ਵਡ ਭੂਪੀ ਰਾਣੇ ਮਹਾਂਰਾਣੇ ਸਰਨ ਲਗਾ ਕੇ। ਕਲਜੁਗ ਅੰਤਮ ਹੋਏ ਅੰਧੇਰ ਅੰਧ ਕੂਪੀ, ਜੋਤ ਸਰੂਪੀ ਜਾਏ ਦੀਪ ਜਗਾ ਕੇ। ਏਕਾ ਦਿਸੇ ਸਤਿ ਸਰੂਪੀ, ਮਸਤੂਆਣੇ ਬੈਠੇ ਸਿੰਘਾਸਣ ਡੇਰਾ ਲਾ ਕੇ। ਸਿੰਘਾਸਣ ਡੇਰਾ ਆਪ ਲਗਾਏ। ਸਿੰਘ ਰੂਪ ਹੋਏ ਵਖਾਏ। ਬੇਮੁਖਾਂ ਅੰਤਮ ਖੈ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰਮ ਕਮਾਏ। ਕਰਮ ਕਮਾਵਣਾ, ਧਰਮ ਰਖਾਵਣਾ, ਵਕ਼ਤ ਸੁਹਾਵਣਾ, ਮਸਤੂਆਣਾ ਸਾਚਾ ਧਾਮ ਉਪਜਾਵਣਾ। ਜੋਤ ਸਰੂਪੀ ਦੀਪ ਜਗਾਵਣਾ। ਰਾਜਾ ਰਾਣਾ ਭੰਨ ਲਿਆਵਣਾ। ਚਾਰ ਵਰਨ ਇਕ ਕਰਾਵਣਾ। ਅੰਨੇ ਕਾਣੇ ਮਾਣ ਦਵਾਵਣਾ। ਬਾਲ ਅੰਵਾਣਾ ਸੁਘੜ ਸਿਆਣਾ ਊਚ ਨੀਚ ਇਕ ਥਾਂ ਬਹਾਵਣਾ। ਵਡ ਵਡ ਮਹਾਂਰਾਣਾ ਜੋਤ ਸਰੂਪੀ ਆਪ ਅਖਵਾਵਣਾ। ਆਪੇ ਵਰਤੇ ਆਪਣਾ ਭਾਣਾ, ਮਾਣ ਤਾਣ ਸਰਬ ਮਿਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਵਿਚ ਮਾਤ ਵਰਤਾਵਣਾ। ਮਾਤਲੋਕ ਖੇਲ ਵਰਤਾਏ। ਅਗਨ ਜੋਤ ਸ੍ਰਿਸ਼ਟ ਲਗਾਏ। ਆਪ ਜਲਾਏ ਬਿਨ ਬਾਤੀ ਬਿਨ ਤੇਲ। ਅੰਤਮ ਅੰਤ ਕਲ ਆ ਗਿਆ, ਬੇੜਾ ਸ਼ੌਹ ਦਰਿਆ ਜਾਏ ਠੇਲ। ਪ੍ਰਭ ਸਾਚਾ ਵਕ਼ਤ ਸੁਹਾ ਗਿਆ, ਗੁਰਮੁਖਾਂ ਕਰਾਏ ਮੇਲ। ਜੋਤ ਸਰੂਪੀ ਨਿਹਕਲੰਕ ਨਾਉਂ ਰਖਾ ਲਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਭਾਗ ਲਗਾ ਲਿਆ। ਮਸਤੂਆਣੇ ਲੱਗੇ ਭਾਗਾ। ਸ਼ਬਦ ਲਿਖਾਇਆ ਪਹਿਲੀ ਮਾਘਾ। ਚਾਰ ਵਰਨ ਧੋਏ ਆਤਮ ਦਾਗਾ। ਪ੍ਰਭ ਅਬਿਨਾਸ਼ੀ ਦਰਸ਼ਨ ਪਾਏ, ਆਤਮ ਉਪਜੇ ਸਾਚਾ ਰਾਗਾ। ਹਉਮੇ ਮਮਤਾ ਮੈਲ ਗਵਾਏ, ਅਨਹਦ ਧੁਨ ਵਜਾਏ ਸਾਚਾ ਵਾਜਾ। ਚਿੰਤਾ ਰੋਗ ਸੋਗ ਮਿਟਾਏ, ਸੋਹੰ ਸ਼ਬਦ ਦੇਵੇ ਵਡ ਅਨਰਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਗੁਰਸਿਖ ਹੰਸ ਬਣਾਏ, ਕਲਜੁਗ ਜੀਵ ਹੋਏ ਕਾਗਾ। ਕਲਜੁਗ ਜੀਵ ਹੋਏ ਕਾਗ। ਵੇਲੇ ਅੰਤ ਨਾ ਗਏ ਜਾਗ। ਆਪ ਨਾ ਧੋਇਆ ਪਾਪਾਂ ਦਾਗ਼। ਤ੍ਰਿਸਨਾ ਭੁੱਖ ਨਾ ਜਾਏ ਆਗ। ਪ੍ਰਭ ਅਬਿਨਾਸ਼ੀ ਜੋਤ ਪਰਗਟਾਏ, ਦਰਸ਼ਨ ਪਾਇਆ ਪਹਿਲੀ ਮਾਘ। ਗੁਰਸਿਖਾਂ ਮਨ ਵੱਜੀ ਵਧਾਈ, ਪ੍ਰਭ ਚਰਨ ਗਏ ਲਾਗ। ਵੇਲੇ ਅੰਤ ਹੋਏ ਸਹਾਈ, ਆਪੇ ਪਕੜੇ ਗੁਰਸਿਖ ਵਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਲਗਾਏ ਆਤਮ ਜਾਗ। ਚਾਰ ਵਰਨ ਇਕ ਥਾਂ ਬਹਾ ਕੇ। ਪੂਰਨ ਕਾਮ ਆਪ ਕਰਾ ਕੇ। ਰਾਣਾ ਸੰਗਰੂਰ ਸੰਗ ਰਲਾ ਕੇ। ਗੁਰਮੁਖ ਸਾਚੇ ਅੱਗੇ ਲਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਏ ਚਰਨ ਉਠਾ ਕੇ। ਗੁਰ ਸੰਗਤ ਪ੍ਰਭ ਸੰਗ ਮਿਲਾਏ। ਆਪ ਆਪਣਾ ਚਰਨ ਉਠਾਏ। ਅੰਗ ਸੰਗ ਸੰਗ ਅੰਗ ਆਪ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਮਨ ਕਿਨਾਰੇ ਡੇਰਾ ਲਾਏ। ਜਮਨ ਕਿਨਾਰੇ ਲੱਗੇ ਡੇਰਾ। ਆਪ ਮਿਟਾਏ ਕਲ ਅੰਧੇਰਾ। ਜੋਤ ਜਗਾਏ ਨਾ ਲਾਏ ਦੇਰਾ। ਬੇਮੁਖਾਂ ਭੁਲਾਏ ਕਰ ਕਰ ਹੇਰਾ ਫੇਰਾ। ਸਾਚੇ ਸੰਤ ਆਪ ਉਠਾਏ, ਕਰੇ ਅੰਤ ਨਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹੇ ਸਾਚਾ ਬੇੜਾ। ਜਮਨ ਕਿਨਾਰੇ ਡੇਰਾ ਲਾ ਕੇ। ਜੋਤ ਸਰੂਪੀ ਖੇਲ ਵਰਤਾ ਕੇ। ਆਪ ਆਪਣਾ ਸਰਬ ਜਣਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਹੋਏ ਦਿੱਲੀ ਜਾ ਕੇ। ਵਾਲੀ ਹਿੰਦ ਦਰਸ ਦਿਖਾਉਣਾ। ਸਿੰਘ ਰੂਪ ਹੋਏ ਫੜ ਉਠਾਉਣਾ। ਕਾਹਨਾ ਕ੍ਰਿਸ਼ਨਾ ਨਜ਼ਰੀ ਅਉਣਾ। ਨਿਹਕਲੰਕੀ ਭੇਵ ਖੁਲ੍ਹਾਉਣਾ। ਗੁਰਸਿਖ ਸਾਚੇ ਵਿਚ ਸਮਾਉਣਾ। ਸੋਹੰ ਡੰਕ ਆਪ ਵਜਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛਿੰਨ ਭੰਗਰ ਇਹ ਖੇਲ ਵਖਾਉਣਾ। ਦੇਵੇ ਦਰਸ ਸੁੱਤਿਆਂ ਜਾ ਕੇ। ਆਪ ਉਠਾਏ ਭੇਵ ਖੁਲ੍ਹਾ ਕੇ। ਜੋਤ ਸਰੂਪੀ ਦਰਸ ਦਿਖਾ ਕੇ। ਮਾਣ ਗਵਾਏ ਤਾਣ ਗਵਾਏ ਸ਼ਾਨ ਗਵਾਏ, ਇਕ ਆਣ ਚਰਨ ਰਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਏ ਗਲੇ ਲਗਾ ਕੇ। ਸ਼ਬਦ ਸਰੂਪੀ ਵਰਤੇ ਖੇਲ। ਸ਼ਬਦ ਸਰੂਪੀ ਹੋਏ ਮੇਲ। ਨਿੰਦਕ ਦੁਸ਼ਟ ਦੁਰਾਚਾਰ ਆਪ ਧਕਾਏ ਜੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਕਰੇ ਵਿਚ ਮਾਤ ਦੇ ਖੇਲ। ਸ਼ਬਦ ਚਲਾਏ ਇਕ ਬਹੁ ਰੰਗਾਂ। ਸੁਣੇ ਧੁਨ ਨਾ ਜਾਣੇ ਕੋਈ ਸੰਗਾ। ਟੁੱਟੇ ਮਾਨ ਜੋਤ ਸਰੂਪੀ ਦੀਸੇ ਵਡ ਸੂਰਾ ਸਰਬੰਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਰੰਗਾ। ਇਕ ਰੰਗ ਇਕ ਵਖਾਇਆ। ਏਕਾ ਇਕ ਆਪ ਉਪਾਇਆ। ਏਕਾ ਏਕੰਕਾਰ ਦਿਖਾਇਆ। ਏਕਾ ਇਕ ਸੋਹੰ ਨਾਮ ਉਪਾਇਆ। ਏਕਾ ਇਕ ਦੋਅੰ ਸੋਹੰ ਓਅੰ ਏਕੇ ਰੰਗ ਰੰਗਾਇਆ। ਏਕਾ ਇਕ ਚਾਰ ਵਰਨ ਇਕ ਕਰਾਇਆ। ਏਕਾ ਏਕ ਬਰਨ ਅਠਾਰਾਂ ਦੇ ਮਿਟਾਇਆ। ਏਕਾ ਏਕ ਨਰਾਇਣ ਨਰ ਜੋਤ ਧਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਮਾਰਗ ਲਾਇਆ। ਏਕਾ ਏਕ ਏਕ ਜਗਦੀਸ। ਦੂਸਰ ਕੋਇ ਨਾ ਕਰੇ ਰੀਸ। ਸ੍ਰਿਸ਼ਟ ਸਬਾਈ ਜਾਏ ਪੀਸ। ਗੁਰ ਸੰਗਤ ਗੁਰ ਬੀਸ ਇਕੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਛਤਰ ਝੁਲਾਏ ਆਪਣੇ ਸੀਸ। ਵਾਲੀ ਹਿੰਦ ਆਪ ਉਠਾਏ। ਰੁੱਠੇ ਹੋਏ ਆਪ ਮਨਾਏ। ਮਾਇਆ ਕੁੱਠੇ ਭਰਮ ਚੁਕਾਏ। ਪ੍ਰਭ ਅਬਿਨਾਸ਼ੀ ਤੁੱਠੇ ਦਰਸ ਦਿਖਾਏ। ਬੇਮੁਖ ਜੀਵ ਕੁੱਠੇ ਨਾ ਕੋਈ ਛੁਡਾਏ। ਨਿੰਦਕਾਂ ਹੱਥ ਫੜਾਏ ਠੂਠੇ, ਦਰ ਦਰ ਮੰਗਣ ਭਿੱਖ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਆਪਣਾ ਦਰਸ ਦਿਖਾਏ। ਗੁਰ ਚਰਨ ਹਰਿ ਕਾ ਦਵਾਰਾ। ਗੁਰ ਚਰਨ ਸਚ ਘਰ ਬਾਹਰਾ। ਗੁਰ ਚਰਨ ਗੁਰਸਿਖ ਸਦ ਕਰੇ ਪਿਆਰਾ। ਗੁਰ ਚਰਨ ਦਿਵਸ ਰੈਣ ਕਰ ਨਿਮਸਕਾਰਾ। ਗੁਰ ਚਰਨ ਪਰਸ ਉਤਰੇ ਗੁਰਸਿਖ ਪਾਰਾ। ਗੁਰ ਚਰਨ ਮਿਟੇ ਹਰਸ ਦੁਖ ਉਤਰੇ ਭਾਰਾ। ਗੁਰ ਚਰਨ ਗੁਰਸਿਖ ਨਾ ਤਰਸ, ਪ੍ਰਭ ਦੇਵਣਹਾਰ ਇਕ ਭੰਡਾਰਾ। ਅੰਮ੍ਰਿਤ ਦੇਵੇ ਗੁਰ ਆਪੇ ਬਰਸ, ਅੰਤਮ ਹੋਏ ਮੋਖ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਚਰਨ ਕਰ ਨਿਮਸਕਾਰਾ। ਗੁਰ ਚਰਨ ਸਦ ਨਿਮਸਕਾਰੋ। ਗੁਰ ਚਰਨ ਪਾਵੋ ਪਾਰਬ੍ਰਹਮ ਕਰਤਾਰੋ। ਗੁਰ ਚਰਨ ਗੁਰਮੁਖ ਉਤਰੇ ਪਾਰੋ। ਗੁਰ ਚਰਨ ਸਾਚਾ ਧਰਮ ਵਿਚ ਸੰਸਾਰੋ। ਗੁਰ ਚਰਨ ਸਾਚਾ ਵਰਨ ਸਾਚਾ ਬ੍ਰਹਮ ਅਪਾਰੋ। ਗੁਰ ਚਰਨ ਚੁੱਕੇ ਡਰਨ ਮਰਨ ਜਨਮ ਸਵਾਰੋ। ਗੁਰ ਚਰਨ ਗੁਰਸਿਖ ਤਰਨ, ਹਰਨ ਫਰਨ ਖੁਲ੍ਹਾਰੋ। ਗੁਰ ਚਰਨ ਸਾਚੀ ਸਰਨ, ਜਾਓ ਸਾਚੇ ਘਰ ਬਾਹਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਏ ਚਰਨ ਦਵਾਰੋ। ਗੁਰ ਚਰਨ ਸਚ ਪ੍ਰੀਤ। ਗੁਰ ਚਰਨ ਸਾਚੀ ਰੀਤ। ਗੁਰ ਚਰਨ ਕਰ ਦਰਸ ਆਤਮ ਅਤੀਤ। ਗੁਰ ਚਰਨ ਲਾਗ ਜਾਗੇ, ਭਾਗ ਮਾਨਸ ਜਨਮ ਲਿਆ ਕਲ ਜੀਤ। ਗੁਰ ਚਰਨ ਗੁਰਸਿਖ ਕਾਇਆ ਸੀਤ। ਗੁਰ ਚਰਨ ਸਾਚੀ ਪ੍ਰੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਚਲਾਏ ਸਾਚੀ ਰੀਤ। ਗੁਰ ਚਰਨ ਹਰਿ ਕਾ ਘਰ। ਗੁਰ ਚਰਨ ਸਾਚਾ ਦਰ। ਗੁਰ ਚਰਨ ਚੁੱਕੇ ਡਰ। ਗੁਰ ਚਰਨ ਮਿਲੇ ਵਰ। ਗੁਰ ਚਰਨ ਪਾਓ ਦਰਸ ਅਵਤਾਰ ਨਰ। ਗੁਰ ਚਰਨ ਦੁਖੜੇ ਜਾਓ ਹਰ। ਗੁਰ ਚਰਨ ਮੁਖੜੇ ਉਜਲ ਜਾਓ ਕਰ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਰਖਾਵੇ ਦਿਸਾਵੇ ਵਸਾਵੇ ਸਾਚੇ ਘਰ। ਗੁਰ ਚਰਨ ਸਚ ਧਿਆਨ। ਗੁਰ ਚਰਨ ਸਚ ਇਸ਼ਨਾਨ। ਗੁਰ ਚਰਨ ਸਚ ਦਾਨ। ਗੁਰ ਚਰਨ ਸਚ ਬ੍ਰਹਮ ਗਿਆਨ। ਗੁਰ ਚਰਨ ਮੇਲ ਭਗਤ ਭਗਵਾਨ। ਗੁਰ ਚਰਨ ਪਾਓ ਦਰਸ ਗੁਣੀ ਨਿਧਾਨ। ਗੁਰ ਚਰਨ ਆਤਮ ਜੋਤ ਜਗੇ ਮਹਾਨ। ਗੁਰ ਚਰਨ ਵਿਰਲਾ ਲੱਗੇ ਪੁਰਖ ਸੁਜਾਨ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਆਪੇ ਦੇਵੇ ਚਰਨ ਧਿਆਨ। ਗੁਰ ਚਰਨ ਸਾਚੀ ਰਾਸਾ। ਗੁਰ ਚਰਨ ਸਚ ਭਰਵਾਸਾ। ਗੁਰ ਚਰਨ ਗੁਰਸਿਖਾਂ ਮਿਲਿਆ ਜਿਉਂ ਸੋਨਾ ਪਾਸਾ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿੱਖ ਕਰਾਏ ਨਿਵਾਸਾ। ਗੁਰ ਚਰਨ ਥਿਰ ਘਰ। ਗੁਰ ਚਰਨ ਮਿਲਿਆ ਹਰਿ। ਗੁਰ ਚਰਨ ਖੁਲ੍ਹਿਆ ਦਰ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਏ ਸਾਚੇ ਘਰ। ਗੁਰ ਚਰਨ ਗੁਰਮੁਖ ਪਛਾਣ। ਗੁਰ ਚਰਨ ਸਤਿ ਕਰ ਜਾਣ। ਗੁਰ ਚਰਨ ਧੂੜੀ ਕਰ ਇਸ਼ਨਾਨ। ਗੁਰ ਚਰਨ ਪਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਗੁਰ ਚਰਨ ਮਿਲੇ ਗੋਬਿੰਦਾ। ਗੁਰ ਚਰਨ ਲਾਗ ਹਰਿ ਸਦਾ ਸਦਾ ਬਖ਼ਸ਼ਿੰਦਾ। ਗੁਰ ਚਰਨ ਖੜੇ ਸੁਰਪਤ ਰਾਜੇ ਇੰਦਾ। ਗੁਰ ਚਰਨ ਆਤਮ ਟੁੱਟੇ ਜਿੰਦਾ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਬਖ਼ਸ਼ਿੰਦਾ। ਗੁਰ ਚਰਨ ਮਿਟੇ ਸੋਗ। ਗੁਰ ਚਰਨ ਮਿਟੇ ਵਿਜੋਗ। ਗੁਰ ਚਰਨ ਮਿਟੇ ਰੋਗ। ਗੁਰ ਚਰਨ ਸਵਾਰੇ ਗੁਰਸਿਖ ਲੋਕ ਪਰਲੋਕ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਮੋਖ। ਗੁਰ ਚਰਨ ਸਾਚੀ ਧਾਰਾ। ਗੁਰ ਚਰਨ ਸਚ ਵਿਹਾਰਾ। ਗੁਰ ਚਰਨ ਗੁਰਮੁਖ ਵਿਰਲਾ ਪਾਵੇ ਸਾਰਾ। ਗੁਰ ਚਰਨ ਗੁਰਮੁਖ ਉਧਰੇ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਖਾਏ ਸਚ ਦਵਾਰਾ। ਗੁਰ ਚਰਨ ਭਰਮ ਭਉ ਭਾਗੇ। ਗੁਰ ਚਰਨ ਗੁਰਸਿਖ ਸੋਇਆ ਜਾਗੇ। ਗੁਰ ਚਰਨ ਉਪਜੇ ਸ਼ਬਦ ਵਡ ਵਡ ਰਾਗੇ। ਗੁਰ ਚਰਨ ਅਨਹਦ ਵਾਜੇ। ਗੁਰ ਚਰਨ ਗੁਰਸਿਖ ਸਾਚਾ ਗਾਜੇ। ਗੁਰ ਚਰਨ ਗੁਰਮੁਖ ਵਿਰਲਾ ਆਏ ਵਿਚ ਦੇਸ ਮਾਝੇ। ਗੁਰ ਚਰਨ ਕੋਟਨ ਕੋਟ ਸਵਾਰੇ ਕਾਜੇ। ਗੁਰ ਚਰਨ ਗੁਰਸਿਖਾਂ ਰੱਖੇ ਲਾਜੇ। ਗੁਰ ਚਰਨ ਸੋਹੰ ਮਿਲੇ ਸਾਚਾ ਦਾਜੇ। ਗੁਰ ਚਰਨ ਏਕਾ ਧੁਨ ਅਨਾਹਦ ਵਾਜੇ। ਗੁਰ ਚਰਨ ਟੁੱਟੇ ਸੁਨ ਦੂਈ ਦਵੈਤ ਅੰਦਰੋਂ ਭਾਜੇ। ਗੁਰ ਚਰਨ ਖੁਲ੍ਹੇ ਸੁੰਨ, ਦੇਵੇ ਦਰਸ ਗੁਰਸਿਖ ਹੋਏ ਵਡ ਵਡ ਭਾਗੇ। ਗੁਰ ਚਰਨ ਕਰ ਤਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਰੱਖੇ ਆਪੇ ਲਾਜੇ। ਗੁਰ ਚਰਨ ਸਚ ਦਰਗਹਿ। ਗੁਰ ਚਰਨ ਵੇਖ ਸਾਚੇ ਬੇਪਰਵਾਹ। ਗੁਰ ਚਰਨ ਪਾਰ ਕਰਾਏ ਸਾਗਰ ਸੰਸਾਰ ਵਡ ਅਸਗਾਹ। ਗੁਰ ਚਰਨ ਇਕ ਦਿਸਾਏ ਸਾਚਾ ਰਾਹ। ਗੁਰ ਚਰਨ ਅੰਨ੍ਹਿਆਂ ਪਾਏ ਸਾਚੇ ਰਾਹ। ਗੁਰ ਚਰਨ ਭਾਗਾਂ ਮੰਦਿਆਂ, ਗੁਰ ਸੰਗਤ ਦਏ ਰਲਾ। ਗੁਰ ਚਰਨ ਜਗਤ ਛੋੜ ਝੂਠੇ ਧੰਦਿਆ, ਵੇਲੇ ਅੰਤ ਪਕੜੇ ਬਾਂਹ। ਗੁਰ ਚਰਨ ਨਾ ਆਏ ਬੇਮੁਖ ਭਾਗਾਂ ਮੰਦਿਆ, ਪ੍ਰਭ ਅਬਿਨਾਸ਼ੀ ਦੇ ਸਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਢਾਹ ਲਗਾਏ ਆਤਮ ਕੰਧਿਆਂ, ਕਾਇਆ ਕਰੇ ਸਵਾਹ। ਗੁਰ ਚਰਨ ਮਿਟੇ ਅੰਧੇਰਾ। ਗੁਰ ਚਰਨ ਦਿਸੇ ਸਵੇਰਾ। ਗੁਰ ਚਰਨ ਨਾ ਕੋਈ ਜਾਣੇ ਤੇਰਾ ਮੇਰਾ। ਗੁਰ ਚਰਨ ਨਾ ਹੋਏ ਹੇਰਾ ਫੇਰਾ। ਗੁਰ ਚਰਨ ਲੱਖ ਚੁਰਾਸੀ ਵਿਚੋਂ ਮਿਲੇ ਇਕ ਵੇਰਾਂ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹ ਲੈ ਜਾਏ ਗੁਰਸਿਖ ਤੇਰਾ ਬੇੜਾ। ਗੁਰ ਚਰਨ ਗੁਣ ਗੁਣਾ ਗੁਣਵੰਤਾ। ਗੁਰ ਚਰਨ ਪਰਸੇ ਗੁਰਮੁਖ ਵਿਰਲੇ ਸੰਤਾ। ਗੁਰ ਚਰਨ ਪਾਰ ਲੰਘਾਏ ਆਦਿਨ ਅੰਤਾ। ਗੁਰ ਚਰਨ ਸਾਚੀ ਧਾਰ ਜਗਤ ਚਲਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਭਗਵੰਤਾ। ਗੁਰ ਚਰਨ ਸਾਚਾ ਗੁਰ, ਮਾਤਲੋਕ ਚਲ ਆਇਆ ਤੁਰ। ਗੁਰ ਚਰਨ ਗੁਰਸਿਖ ਜੁੜ। ਗੁਰ ਚਰਨ ਨਾ ਖਾਲੀ ਹੱਥ ਜਾਏ ਮੁੜ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖਾਂ ਰੋਗਾਂ ਪਾਪਾਂ ਆਪ ਪਿਸਾਏ ਜਿਉਂ ਚੱਕੀ ਪੁੜ। ਗੁਰ ਚਰਨ ਗੁਰਸਿਖ ਬੂਝ। ਗੁਰ ਚਰਨ ਮਿਟਾਏ ਦੂਜ। ਗੁਰ ਚਰਨ ਗੁਰਸਿਖ ਜਾਏ ਜੂਝ। ਗੁਰ ਚਰਨ ਗੁਰਮੁਖ ਲੂਝ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੁਝਾਏ ਸਾਚੀ ਬੂਝ। ਗੁਰ ਚਰਨ ਬੂਝ ਵਿਚਾਰੋ। ਗੁਰ ਚਰਨ ਉਤਰਸ ਪਾਰੋ। ਗੁਰ ਚਰਨ ਨਾ ਹੋਏ ਖਵਾਰੋ। ਗੁਰ ਚਰਨ ਸਾਚੀ ਸਰਨ, ਨਾ ਫਿਰੋ ਦਰ ਦਰ ਭਿਖਾਰੋ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਡ ਸਿਕਦਾਰੋ। ਗੁਰ ਚਰਨ ਸੱਚੀ ਸਿਕਦਾਰੀ। ਗੁਰ ਚਰਨ ਸਾਚੀ ਸਰਦਾਰੀ। ਗੁਰ ਚਰਨ ਸਾਚਾ ਮਿਲੇ ਸ਼ਬਦ ਅਧਾਰੀ। ਗੁਰ ਚਰਨ ਆਤਮ ਜੀਵ ਹੋਏ ਉਜਿਆਰੀ। ਗੁਰ ਚਰਨ ਗੁਰਮੁਖ ਸਾਚੇ ਬਣ ਵਪਾਰੀ। ਗੁਰ ਚਰਨ ਨਾ ਦੀਸੇ ਪਾਸਾ ਹਾਰੀ। ਗੁਰ ਚਰਨ ਸਾਚੀ ਦਿਸੇ ਇਕ ਫੁਲਵਾੜੀ। ਗੁਰ ਚਰਨ ਸਾਧ ਸੰਗਤ ਸਾਚੀ ਲਾੜੀ। ਗੁਰ ਚਰਨ ਰੱਖੇ ਲਾਜ ਗੁਰਸਿਖਾਂ ਦਾਹੜੀ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਵਿਚ ਉਜਾੜੀ। ਗੁਰ ਚਰਨ ਪਰਮਾਨੰਦ। ਗੁਰ ਚਰਨ ਗੁਰ ਉਪਜਾਏ ਨਿਜਾਨੰਦ। ਗੁਰ ਚਰਨ ਦੁਖ ਕਟਾਏ ਬੰਦ ਬੰਦ। ਗੁਰ ਚਰਨ ਆਤਮ ਪੜਦਾ ਢਾਹੇ ਹੋਈ ਕੰਧ। ਗੁਰ ਚਰਨ ਕਰ ਦਰਸ ਅੰਧੇਰ ਗਵਾਏ ਜੋਤ ਜਗਾਏ ਜੋ ਜਨ ਹੋਏ ਅੰਧ। ਗੁਰ ਚਰਨ ਕਰ ਦਰਸ, ਸਾਧ ਸੰਗਤ ਰਸਨ ਨਾ ਲਾਏ ਮਦਿਰਾ ਮਾਸ ਗੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸ ਕਰਾਏ ਪੂਰ ਜੋ ਜਨ ਮੰਗੇ ਬੱਤੀ ਦੰਦ। ਗੁਰ ਚਰਨ ਸਦ ਨਿਮਸਕਾਰੋ। ਗੁਰ ਚਰਨ ਪਾਓ ਮੋਖ ਦਵਾਰੋ। ਗੁਰ ਚਰਨ ਵਸਾਵੋ ਸਚ ਘਰ ਬਾਹਰੋ। ਗੁਰ ਚਰਨ ਚੁੱਕਾ ਡਰ, ਨਾ ਆਵੋ ਜਾਵੋ ਵਾਰੋ ਵਾਰੋ। ਗੁਰ ਚਰਨ ਕਟਾਵੋ ਲੱਖ ਚੁਰਾਸੀ ਗੇੜ ਅਪਾਰੋ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਉਤਰੋ ਪਾਰੋ। ਗੁਰ ਚਰਨ ਆਤਮ ਅਤੀਤੀ। ਗੁਰ ਚਰਨ ਕਾਇਆ ਪਤਤ ਪੁਨੀਤੀ। ਗੁਰ ਚਰਨ ਮਿਲ ਜਾਓ ਹਰਿ ਸਾਚੇ ਮੀਤੀ। ਗੁਰ ਚਰਨ ਆਪ ਬਖ਼ਸ਼ਾਓ ਪਿਛਲੀ ਭੁਲ ਜੋ ਕੀਤੀ। ਗੁਰ ਚਰਨ ਆਪ ਲਗਾਓ ਗੁਰਸਿਖ ਸਚ ਪ੍ਰੀਤੀ। ਗੁਰ ਚਰਨ ਬਲ ਬਲ ਜਾਓ, ਜਿਸ ਕਾਇਆ ਸ਼ਾਂਤ ਕੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਏਕਾ ਰੀਤੀ। ਗੁਰ ਚਰਨ ਇਕ ਦਵਾਰਾ। ਗੁਰ ਚਰਨ ਇਕ ਵਰਤਾਰਾ। ਗੁਰ ਚਰਨ ਇਕ ਭੰਡਾਰਾ। ਗੁਰ ਚਰਨ ਇਕ ਘਰ ਬਾਹਰਾ। ਗੁਰ ਚਰਨ ਇਕ ਰੰਗ ਇਕ ਮੰਗ ਸਾਚੇ ਦਰ ਦਵਾਰਾ। ਗੁਰ ਚਰਨ ਨਾ ਹੋਏ ਭੁੱਖ ਨੰਗ, ਸੋਹੰ ਸ਼ਬਦ ਭਰੇ ਭੰਡਾਰਾ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰੇ ਸਤਿ ਵਰਤਾਰਾ। ਗੁਰ ਚਰਨ ਸਤਿ ਸਤਿ ਵਰਤੇ। ਗੁਰ ਚਰਨ ਲਾਗ ਨਾ ਗੁਰਸਿਖ ਮਰਤੇ। ਗੁਰ ਚਰਨ ਬੁਝਾਏ ਤ੍ਰਿਸ਼ਨਾ ਆਗ, ਨਾ ਗੁਰਮੁਖ ਜਲਤੇ। ਗੁਰ ਚਰਨ ਆਪ ਮਿਟਾਏ ਪਾਪਾਂ ਦਾਗ਼, ਗੁਰਮੁਖ ਸਾਚੇ ਸਦਾ ਹਰ ਹਰੇ ਦਰ ਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰਾਇਆ ਕਾਦਰ ਕਰਤੇ। ਗੁਰ ਚਰਨ ਉਧਰੇ ਜੀਓ। ਗੁਰ ਚਰਨ ਅੰਮ੍ਰਿਤ ਰਸ ਸਾਚਾ ਪੀਓ। ਗੁਰ ਚਰਨ ਆਤਮ ਜੋਤ ਜਗਾਓ ਦੀਓ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਮਲ ਕਰਾਓ ਜੀਓ। ਗੁਰ ਚਰਨ ਸਾਚਾ ਯੋਗ। ਗੁਰ ਚਰਨ ਰਸ ਸਾਚਾ ਭੋਗ। ਗੁਰ ਚਰਨ ਮਿਲੇ ਦਰਸ ਅਮੋਘ। ਗੁਰ ਚਰਨ ਮਿਲੇ ਸੋਹੰ ਚੋਗ। ਗੁਰ ਚਰਨ ਮਿਟੇ ਹਉਮੇ ਰੋਗ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਚਿੰਤਾ ਸੋਗ। ਗੁਰ ਚਰਨ ਗੁਰ ਸਾਚਾ ਦੀਖਿਆ। ਪ੍ਰਭ ਅਬਿਨਾਸ਼ੀ ਸਚ ਪਰੀਖਿਆ। ਗੁਰ ਚਰਨ ਮਿਲੇ ਸਾਚੀ ਭੀਖਿਆ। ਧੁਰ ਦਰਗਾਹੋਂ ਲੇਖ ਜੋ ਲੀਖਿਆ। ਗੁਰ ਚਰਨ ਮਿਲੇ ਸਾਚੀ ਸੀਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਨੇਤਰ ਪੇਖਿਆ। ਦੁਖ ਦਰਦ ਤਨ ਖਾਏ। ਮੂੰਹ ਸੇ ਨਿਕਲੇ ਹਾਏ ਹਾਏ। ਅੰਗ ਅੰਗ ਬੱਧਾ ਨਾ ਕੋਇ ਛੁਡਾਏ। ਔਖਧ ਦਾਰੂ ਸਚ ਲੱਧਾ, ਸੋਹੰ ਨਾਮ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਦੁਖ ਰੋਗ ਲੱਗਾ ਤਨ। ਸੀਤਲ ਹੋਇਆ ਨਾ ਕਦੇ ਮਨ। ਦਿਵਸ ਰੈਣ ਨਾ ਨਿਕਲੇ ਜਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਧੀਰਜ ਬੰਨ੍ਹ। ਸਿਰ ਪੈਰਾਂ ਵਿਚ ਲੱਗੇ ਅੱਗ। ਸੀਨੇ ਖੂਨ ਰਿਹਾ ਵਗ। ਕਾਇਆ ਸਾਰੀ ਰਹੀ ਦਗ। ਭਾਰ ਨਾ ਝੱਲਣ ਤਨ ਪਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਬੁਝੀ ਜੋਤ ਜਾਏ ਜਗ। ਆਤਮ ਦੁਖ ਆਪੇ ਕੱਢ। ਅੰਧੇਰੀ ਡੂੰਘੀ ਖੱਡ। ਦਿਵਸ ਰੈਣ ਬੈਠਾ ਰਹੇ ਮੂੰਹ ਅੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੁਖੜਾ ਹਰ ਦੂਰ ਕਰ ਦਰ ਆਈ ਨਿਮਾਣੀ ਡੱਡ। ਦਰ ਆਏ ਕਰ ਪਰਵਾਨ। ਦੁੱਖਾਂ ਪੀੜਿਆ ਤਨ ਜਿਉਂ ਕੋਹਲੂ ਘਾਣ। ਬੱਧਾ ਰਹੇ ਸਦਾ ਮਨ ਪਵਣ ਸਰੂਪੀ ਵਿਚ ਸ਼ਬਦ ਧਰ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਸਰਬ ਪਛਾਣ। ਆਪੇ ਕਰੇ ਸਰਬ ਪਛਾਣਾ। ਪਵਣ ਸਰੂਪੀ ਕੱਢੇ ਮਸਾਣਾ। ਜਿਸ ਨੇ ਕੀਆ ਵਿਚ ਟਿਕਾਣਾ। ਨਾ ਕੋਈ ਦੀਸੇ ਅੰਨ੍ਹਾ ਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਡ ਹੱਡ ਆਪ ਛੁਡਾਣਾ। ਪਵਣ ਸਰੂਪ ਵਿੱਚ ਸਮਾਏ। ਜੇ ਕੋਈ ਵੇਖੇ ਦਿਸ ਨਾ ਆਏ। ਦਿਵਸ ਰੈਣ ਰਿਹਾ ਦੁਖ ਵਧਾਏ। ਦੁਖੀਆ ਜੀਵ ਰਿਹਾ ਬਿਲਲਾਏ। ਪ੍ਰਭ ਦਰ ਬੱਧਾ ਛੁੱਟ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰਾ ਨਿਖੁੱਟ ਨਾ ਜਾਏ। ਮਸਾਣ ਜਾਏ ਬਾਣ ਜਾਏ ਭੂਤ ਜਾਏ ਭਵਿਖਤ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਵਾਸ ਚਲਾਏ। ਨਾੜੀ ਨਾੜੀ ਵਿਚ ਸਵਾਸ। ਆਪ ਆਪਣਾ ਕਰੇ ਵਾਸ। ਦੁੱਖਾਂ ਰੋਗਾਂ ਕਰੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰ ਬੰਦ ਖ਼ਲਾਸ। ਬੰਦ ਖਲਾਸੀ ਆਪੇ ਕਰ। ਚਰਨ ਦਾਸੀ ਆਪੇ ਕਰ। ਦੁਨੀਆ ਹਾਸੀ ਦੂਰ ਕਰ। ਘਨਕਪੁਰ ਵਾਸੀ ਦੁਖ ਦਰਦ ਨਿਵਾਰ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰਿਸ਼ਨਾ ਭੁੱਖ ਨਿਵਾਰ ਕਰ। ਸੇਵਾ ਕਰੇ ਚਰਨ ਦਵਾਰੇ। ਤਨ ਮਨ ਦੁਖੜੇ ਲੱਥੇ ਭਾਰੇ। ਦਰ ਆਇਆ ਹਰਿ ਕਾਜ ਸਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਜਾਓ ਬਲਿਹਾਰੇ। ਬਲਿਹਾਰੀ ਗੁਰ ਸਾਚੇ ਸੂਰੇ। ਕਾਇਆ ਰੋਗ ਕੀਤੇ ਦੂਰੇ। ਕੱਟੇ ਸੰਗਲ ਵਿਚ ਹਜ਼ੂਰੇ। ਬੱਧਾ ਤਨ ਤਪੇ ਵਾਂਗ ਤੰਦੂਰੇ। ਹਰਿਆ ਕਰੇ ਮਨ ਤਨ, ਸੋਹੰ ਸ਼ਬਦ ਆਤਮ ਭਰਪੂਰੇ। ਪ੍ਰਭ ਸੁਣਾਏ ਕੰਨ, ਉਤਰੇ ਸਗਲ ਵਸੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦ ਰੱਖੇ ਵਿਚ ਹਜ਼ੂਰੇ। ਹਰਿ ਘਰ ਸਾਚਾ ਵਡਾ ਪਾਇਆ। ਦਰ ਦਰਵਾਜਾ ਕੋਈ ਨਜ਼ਰ ਨਾ ਆਇਆ। ਅਨਹਦ ਵਾਜਾ ਇਕ ਵਜਾਇਆ। ਸੋਹਣਾ ਸਾਜਨ ਸਾਜਾ ਗੁਰਸਿਖ ਵਿਚ ਬਹਾਇਆ। ਪਰਗਟੀ ਜੋਤ ਵਿਚ ਦੇਸ ਮਾਝਾ, ਤੀਨ ਲੋਕ ਹੋਏ ਰੁਸ਼ਨਾਇਆ। ਸ੍ਰਿਸ਼ਟ ਸਬਾਈ ਹੋਏ ਭਾਜਾ, ਗੁਰਸਿਖਾਂ ਗੁਰ ਦਰ ਬਹਾਇਆ। ਆਪ ਉਠਾਏ ਮਾਰ ਸੁੱਤਿਆਂ ਵਾਜਾਂ, ਆਪਣੀ ਸਰਨ ਲਿਆਇਆ। ਆਪ ਛੁਡਾਏ ਜਗਤ ਕਾਜਾ, ਝੂਠੇ ਧੰਦਿਆਂ ਜਗਤ ਰਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਬਿਰਦ ਰਖਾਇਆ। ਗੁਰਮੁਖ ਪੂਰਨ ਘਾਲ ਕਰਾਈ। ਤਨ ਮਨ ਜ਼ੰਜਾਲ ਕਟਾਈ। ਆਤਮ ਕੰਗਾਲ ਰਹੇ ਨਾ ਰਾਈ। ਟਿਕਾਏ ਜੋਤ ਇਕ ਰਘੁਰਾਈ। ਵੇਖੇ ਵਿਚਾਰੇ ਭਰਮ ਨਾ ਰਾਈ। ਗੁਰਮੁਖਾਂ ਦੇ ਵਡਿਆਈ ਸੁਣੇ ਲੋਕਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਹੇ ਦਿਵਸ ਰੈਣ ਜਸ ਗਾਈ। ਦਿਵਸ ਰੈਣ ਜਿਸ ਜਸ ਗਾਇਆ। ਪ੍ਰਭ ਅਬਿਨਾਸ਼ੀ ਰਿਦੇ ਵਸਾਇਆ। ਸਰਬ ਘਟ ਵਾਸੀ ਹੋਏ ਸਹਾਇਆ। ਮਦਿਰਾ ਮਾਸੀ ਵਿਚ ਸੰਗਤ ਰਹਿਣ ਨਾ ਪਾਇਆ। ਆਤਮ ਰੱਖੇ ਸਦਾ ਉਦਾਸੀ, ਦਰ ਦਰ ਫਿਰੇ ਜਿਉਂ ਸੁੱਞੇ ਘਰ ਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੰਨ੍ਹ ਬੰਨ੍ਹ ਜੂੜ ਜੂੜ ਦੇ ਸਜ਼ਾਇਆ। ਮਦਿਰਾ ਮਾਸੀ ਵਿਚ ਸੰਗਤ ਆਏ। ਨਾ ਕੋਈ ਬੋਲੇ ਨਾ ਬੋਲ ਬੁਲਾਏ। ਹਾਹਾਕਾਰ ਦਰ ਦਰ ਬਿਲਲਾਏ। ਪੂਰਾ ਗੁਰ ਵਿਚ ਮਾਤ ਦੇ ਸਜਾਏ। ਅੱਗੇ ਕੋਈ ਥਾਉਂ ਨਾ ਪਾਏ। ਏਥੇ ਓਥੇ ਗਿਆ ਪਤਿ ਗਵਾਏ। ਸੋ ਜਨ ਉਧਰੇ ਪਾਰ, ਜੋ ਹਰਿ ਸਾਚੇ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗਤ ਨਾਮ ਗੁਰ ਸੰਗਤ ਆਪ ਚੜ੍ਹਾਏ। ਗੁਰ ਸੰਗਤ ਰੰਗ ਇਕ ਚੜ੍ਹਾਉਣਾ। ਦੂਈ ਦਵੈਤ ਪੜਦਾ ਲਾਹੁਣਾ। ਇਕ ਸ਼ਰਾਇਤ ਸ਼ਬਦ ਲਿਖਾਉਣਾ। ਪੰਚ ਪੰਚਾਇਤ ਰਾਜ ਕਰਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਉਣਾ। ਪੰਚਾਂ ਵਿਚ ਹੋਏ ਪਰਧਾਨਾ। ਪੰਚਾਂ ਦੇਵੇ ਨਾਮ ਨਿਧਾਨਾ। ਪੰਚਾਂ ਹੱਥ ਹਰਿ ਬੱਧਾ ਗਾਨਾ। ਪੰਚਾਂ ਵਿਚ ਹਰਿ ਆਪ ਸਮਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤਖ਼ਤ ਸਚ ਸੁਲਤਾਨ ਵਾਲੀ ਦੋ ਜਹਾਨਾਂ ਦੋ ਜਹਾਨਾਂ ਆਪੇ ਵਾਲੀ। ਲੱਖ ਚੁਰਾਸੀ ਜੀਵ ਉਪਾ ਲੀ। ਨੌਂ ਲੱਖ ਵਿਚ ਜਲ ਰਖਾ ਲੀ। ਯਾਰਾਂ ਲੱਖ ਵਿਚ ਅੰਡਜ ਟਿਕਾ ਲੀ। ਬੀਸ ਲੱਖ ਬਨਾਸਪਤੀ ਉਗਾਲੀ। ਦਸ ਲੱਖ ਢਿਡ ਭਾਰ ਰਿੜਾ ਲੀ। ਤੀਸ ਲੱਖ ਚਾਰ ਪਾਉਂ ਚਲਾ ਲੀ। ਚਾਰ ਲੱਖ ਮਾਨਸ ਦੇਹ ਬਣਾ ਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚ ਸਮਾ ਲੀ। ਚੁਰਾਸੀ ਗੇੜ ਬਣਾਇਆ ਸਾਚਾ ਫੇਰਾ। ਮਾਰੇ ਮਾਰ ਜਵਾਏ ਕਰ ਕਰ ਹੇਰਾ ਫੇਰਾ। ਪ੍ਰਭ ਅਬਿਨਾਸ਼ੀ ਨਾ ਕੋਈ ਸਾਰ ਸਮਾਲੇ, ਨਾ ਕੋਈ ਜਾਣੇ ਪ੍ਰਭ ਸਾਚੇ ਦਾ ਖੁਲ੍ਹਾ ਵਿਹੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਆਪ ਵਰਤਾਏ, ਗੁਰਸਿਖਾਂ ਗੁਰਮੁਖਾਂ ਬੰਨ੍ਹ ਵਖਾਏ ਬੇੜਾ। ਬੇੜਾ ਬੰਨ੍ਹਿਆ ਜਿਸ ਜਨ ਮੰਨਿਆ। ਹੋਏ ਪਾਲੀ ਜਿਉਂ ਮਾਲ ਚਰਾਏ ਧੰਨਿਆਂ। ਗੁਰਸਿਖਾਂ ਫੁਲ ਟੁੱਟੇ ਨਾ ਡਾਲ੍ਹੀ, ਪ੍ਰਭ ਸਾਚਾ ਬਣਿਆ ਮਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਕਵਲ ਫੁਲ ਸਤਿਜੁਗ ਲੈ ਆਇਆ ਸਾਚੀ ਡਾਲ੍ਹੀ। ਗੁਰਸਿਖ ਗੁਰਮੁਖ ਜਾਣ। ਗੁਰਸਿਖ ਗੁਰ ਇਕ ਸਮਾਣ। ਗੁਰਸਿਖ ਮੇਲ ਇਕ ਭਗਵਾਨ। ਗੁਰਸਿਖ ਸਤਿਜੁਗ ਸਾਚਾ ਸੋਹੰ ਨਿਸ਼ਾਨ। ਗੁਰਸਿਖ ਸਤਿਜੁਗ ਸਾਚੇ ਆਪ ਪਰਗਟੇ ਨਿਹਕਲੰਕ ਬਲੀ ਬਲਵਾਨ। ਗੁਰਸਿਖ ਸਾਚਾ ਇਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਕਰ ਜਾਣ। ਸਤਿ ਸਤਿ ਕਰ ਜਾਨਣਾ। ਤਤ ਤਤ ਤਤ ਕਰ ਗੁਰ ਪਛਾਨਣਾ। ਮਤਿ ਮਤਿ ਮਤਿ ਬੁੱਧ ਸਮਝਾਵਣਾ। ਵੇਲਾ ਅੰਤ ਸਾਚਾ ਵੱਤ ਆਤਮ ਬੀਜ ਸ਼ਬਦ ਬਿਜਾਵਣਾ। ਸਾਚਾ ਲੈਣਾ ਸੂਤ ਕੱਤ, ਰਸਨਾ ਚਰਖਾ ਦਿਵਸ ਰੈਣ ਚਲਾਵਣਾ। ਵੇਲਾ ਗਿਆ ਫਿਰ ਨਾ ਆਵੇ ਹੱਥ, ਜੋਤ ਸਰੂਪੀ ਹਰਿ ਆਪ ਸਮਝਾਵਣਾ। ਬਿਨ ਗੁਰ ਪੂਰੇ ਅੰਤ ਪਏ ਵਿਚ ਨੱਕ ਨੱਥ, ਧਰਮ ਰਾਏ ਚਵੀ ਕੁੰਡ ਵਿਚ ਫਿਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਘਰ ਸਾਚੇ ਦਰ ਜਾਵਣਾ। ਚਵੀ ਕੁੰਡ ਨਰਕ ਨਿਵਾਸ। ਆਪ ਫਿਰਾਏ ਜੋ ਮਦਿਰਾ ਪੀਣ ਖਾਇਣ ਮਾਸ। ਜਮ ਜਮਦੂਤ ਪਕੜ ਲਿਆਇਣ, ਦੂਜ ਕੋਈ ਨਾ ਹੋਵੇ ਪਾਸ। ਕਲਜੁਗ ਜੀਵ ਨਾ ਭੁਲ ਮੌਤ ਭੁੱਖੀ ਫਿਰੇ ਡਾਇਣ, ਲੱਖ ਚੁਰਾਸੀ ਕਰੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਜਪ ਸਵਾਸ ਸਵਾਸ। ਸਵਾਸ ਸਵਾਸ ਏਕਾ ਜਾਪ। ਹੋਏ ਸਹਾਈ ਹਰਿ ਪ੍ਰਭ ਆਪ। ਮਿਲੇ ਵਡਿਆਈ ਵਡ ਪਰਤਾਪ। ਜਿਸ ਬਣਤ ਬਣਾਈ ਗੁਰਸਿਖ ਤੇਰਾ ਮਾਈ ਬਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮਾਰੇ ਤੀਨੋ ਤਾਪ। ਗੁਰ ਸੰਗਤ ਮਨ ਵਧਾਈ। ਪਹਿਲੀ ਮਾਘ ਖ਼ੁਸ਼ੀ ਮਨਾਈ। ਵਡ ਵਡ ਭਾਗੀ ਰੁੱਤ ਸੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਇਆ ਸੁਖਦਾਈ। ਗੁਰ ਸੰਗਤ ਮਨ ਚਾਉ ਘਨੇਰਾ। ਪ੍ਰਭ ਅਬਿਨਾਂਸ਼ੀ ਲੋਕਮਾਤ ਪਾਇਆ ਫੇਰਾ। ਘਨਕਪੁਰ ਵਾਸੀ ਜੋਤ ਪਰਗਟਾਏ ਨਾ ਲਾਏ ਦੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਪਕ ਜੋਤ ਜਗਾਏ ਮਿਟੇ ਅੰਧੇਰਾ। ਗੁਰ ਸੰਗਤ ਮਨ ਤ੍ਰਿਪਤਾਸਿਆ। ਆਤਮ ਪੂਰਨ ਹੋਈ ਰਹਿਰਾਸਿਆ। ਹਰਿ ਮਿਲਿਆ ਸ਼ਾਹ ਸ਼ਬਾਸ਼ਿਆ। ਆਤਮ ਦੁਖੜਾ ਸਾਰਾ ਨਾਸਿਆ। ਜੋਤ ਸਰੂਪੀ ਹਿਰਦੇ ਵਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਬੰਦ ਖ਼ਲਾਸਿਆ। ਗੁਰ ਸੰਗਤ ਹਰਿ ਦੇ ਵਡਿਆਈ। ਦਰ ਘਰ ਸਾਚੇ ਖ਼ੁਸ਼ੀ ਮਨਾਈ। ਦਿਵਸ ਰੈਣ ਹਰਿ ਰਸਨਾ ਗਾਈ। ਨਾਮ ਨਿਧਾਨ ਗੁਰ ਦਰ ਤੇ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਈ। ਦਇਆ ਕਮਾਏ ਦਇਆ ਨਿਧ। ਗੁਰਮੁਖਾਂ ਕਰਾਏ ਕਾਰਜ ਸਿੱਧ। ਘਰ ਉਪਜਾਏ ਨਵ ਨਿਧ। ਸ਼ਬਦ ਉਪਜਾਏ ਕੰਨ ਸੁਣਾਏ ਪ੍ਰਭ ਮਿਲਣ ਦੀ ਸਾਚੀ ਬਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਰਜ ਕੀਨੇ ਸਿੱਧ। ਨਿਮਸਕਾਰ ਨਿਮਸਕਾਰ ਗੁਰਦੇਵਾ। ਪ੍ਰਭ ਪਾਇਆ ਅਲਖ ਅਭੇਵਾ। ਗੁਰ ਦਰ ਪਰਵਾਨ ਹੋਈ ਗੁਰ ਸੇਵਾ। ਗੁਰਸਿਖਾਂ ਦੇਵੇ ਹਰਿ ਸੋਹੰ ਸਾਚਾ ਮੇਵਾ। ਗੁਰਮੁਖ ਸਾਚਾ ਦਿਵਸ ਰੈਣ ਜਪੇ ਸਦ ਜੇਹਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ ਵਡ ਦੇਵੀ ਦੇਵਾ। ਗੁਰ ਸੰਗਤ ਮਨ ਰੰਗਿਆ। ਪ੍ਰਭ ਮਿਲਿਆ ਸਾਚਾ ਸੰਗਿਆ। ਮਾਨਸ ਜਨਮ ਨਾ ਹੋਇਆ ਭੰਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਰਖੇ ਬੁਰੇ ਚੰਗਿਆ। ਆਪੇ ਪਰਖੇ ਪਰਖਣਹਾਰਾ। ਆਪੇ ਰੱਖੇ ਰੱਖਣਹਾਰਾ। ਗੁਰਮੁਖ ਸਾਚੇ ਦੋਏ ਜੋੜ ਕਰ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਸਾਚਾ ਸਮਾਂ ਆਪ ਸੁਹਾਇਆ। ਜੋਤ ਸਰੂਪੀ ਦਰਸ ਦਿਖਾਇਆ। ਸਾਧ ਸੰਗਤ ਆਤਮ ਤ੍ਰਿਪਤਾਇਆ। ਦਰ ਆਈ ਸੰਗਤ ਸੋਹੰ ਭਿਛਿਆ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਇਆ। ਸੋਹੰ ਭਿਛਿਆ ਦਰ ਤੇ ਪਾਏ। ਜੋ ਜਨ ਆਏ ਨਾਮ ਤਿਹਾਏ। ਖਾਲੀ ਕੋਈ ਨਾ ਦਰ ਤੋਂ ਜਾਏ। ਆਸਾ ਮਨਸਾ ਪੂਰ ਕਰਾਏ। ਆਤਮ ਸੰਸਾ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਰਿਹਾ ਲਿਖਾਏ। ਜੋਤ ਸਰੂਪੀ ਲੇਖ ਲਿਖਾਉਣਾ। ਵੇਖ ਵੇਖ ਗੁਰਸਿਖ ਜਗਾਉਣਾ। ਸ੍ਰਿਸ਼ਟ ਭੇਖ ਸਰਬ ਮਿਟਾਉਣਾ। ਏਕਾ ਲੇਖ ਹਰਿ ਆਪ ਲਿਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚਾ ਮੇਲ ਮਿਲਾਉਣਾ। ਗੁਰ ਸੰਗਤ ਸਾਚਾ ਮੇਲ ਮਿਲਾਏ। ਗੁਰ ਸੰਗਤ ਸਾਚਾ ਨਾਮ ਜਪਾਏ। ਗੁਰ ਸੰਗਤ ਸਾਚਾ ਰਾਹ ਦਿਸਾਏ। ਗੁਰ ਸੰਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਧਾਮ ਬਹਾਏ। ਗੁਰ ਪੂਰੇ ਸਦ ਨਿਮਸਕਾਰ। ਗੁਰ ਪੂਰੇ ਸਦ ਜਾਓ ਬਲਿਹਾਰ। ਗੁਰ ਪੂਰੇ ਕਲ ਦਿਤਾ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਅਪਾਰ। ਸਾਧ ਸੰਗਤ ਆਪ ਵਡਿਆਏ। ਸਾਚਾ ਬਚਨ ਇਕ ਸੁਣਾਏ। ਗੁਰਮੁਖ ਕੋਈ ਭੁਲ ਨਾ ਜਾਏ। ਮਦਿਰਾ ਮਾਸ ਕੋਈ ਰਸਨ ਨਾ ਲਾਏ। ਸਵਾਸ ਸਵਾਸ ਸੋਹੰ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਵਛ ਸਰੂਪੀ ਦਰਸ ਦਿਖਾਏ। ਦੇਖੇ ਦਰਸ ਗੁਰ ਸੰਗਤ ਸਾਰੀ। ਜੋਤ ਸਰੂਪੀ ਭੇਖਿਆ ਧਾਰੀ। ਮਾਤਲੋਕ ਕਲੰਕਨਿਹ ਨਰ ਅਵਤਾਰੀ। ਕਾਇਆ ਝੂਠੀ ਅਪਰ ਅਪਾਰੀ। ਗੁਰਮੁਖ ਸਾਚੇ ਵਿਚ ਹਰਿ ਜੋਤ ਪਸਾਰੀ। ਅਚਰਜ ਖੇਲ ਕੀਆ ਗਿਰਧਾਰੀ। ਕਿਆ ਕੋਈ ਜਾਣੇ ਕਿਆ ਵਖਾਣੇ ਨਾ ਆਵੇ ਕਿਸੇ ਵਿਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਇਆ ਜਗਤ ਪਸਾਰੀ। ਗੁਰਸਿਖ ਬਹਾਏ ਦਰ ਦਰਵੇਸ਼। ਜੋਤ ਸਰੂਪੀ ਗੁਰਸਿਖ ਪਰਵੇਸ਼। ਤਿਸ ਸਾਹਿਬ ਕੋ ਸਦਾ ਆਦੇਸ। ਜੋਤ ਸਰੂਪੀ ਕੀਆ ਵੇਸ। ਦੂਜੀ ਕਾਇਆ ਪਲਟਿਆ ਭੇਸ। ਨਾ ਕੋਈ ਜਾਣੇ ਬ੍ਰਹਮਾ ਵਿਸ਼ਨ ਮਹੇਸ਼। ਜੁਗੋ ਜੁਗ ਪ੍ਰਭ ਸਾਚੇ ਦਾ ਸਾਚਾ ਵੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਨ ਲੋਕ ਜੋਤ ਸਰੂਪੀ ਇਕ ਮਰਗੇਸ਼। ਇਕ ਰਾਜਾ ਇਕ ਸੁਲਤਾਨ। ਏਕਾ ਕੀਆ ਇਕ ਜਹਾਨ। ਏਕਾ ਜੀਆ ਸੋਹੰ ਫਲ ਗੁਰਮੁਖ ਵਿਰਲੇ ਖਾਣ। ਆਤਮ ਜੋਤ ਜਗੇ ਦੀਆ, ਜੋ ਜਨ ਰਸਨਾ ਗਾਣ। ਬੇਮੁਖ ਪਾਣ ਆਪਣਾ ਕੀਆ, ਪ੍ਰਭ ਅਬਿਨਾਸ਼ੀ ਕਰੇ ਪਛਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਿਸ਼ਨੂੰ ਭਗਵਾਨ। ਵਿਸ਼ਨੂੰ ਭਗਵਾਨ ਵਡ ਬਲਕਾਰੀ। ਤੀਨ ਲੋਕ ਇਕ ਖਿਲਾੜੀ। ਸ਼ਬਦ ਸਰੂਪੀ ਰੱਖੇ ਉਡਾਰੀ। ਆਪੇ ਕਰੇ ਸਰਬ ਖੁਆਰੀ। ਸਾਚਾ ਪ੍ਰਭ ਜਗਤ ਵਿਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੈਠਾ ਮਾਇਆ ਪਸਾਰੀ। ਮੁਕਤ ਦਵਾਰਾ ਗੁਰ ਘਰ। ਜੀਵ ਜੁਗਤ ਦਵਾਰਾ ਗੁਰ ਘਰ। ਜੀਵ ਸੁਰਤ ਦਵਾਰਾ ਗੁਰ ਘਰ। ਜੀਵ ਨਾ ਕਦੇ ਝੂਰਤ ਗੁਰ ਦਵਾਰਾ। ਜੀਵ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਚਰਨ ਪਿਆਰਾ। ਜੀਵ ਜਾਗ ਵਕ਼ਤ ਵਿਹਾਏ। ਜੀਵ ਜਾਗ ਵੇਲਾ ਗਿਆ ਹੱਥ ਨਾ ਆਏ। ਜੀਵ ਜਾਗ ਪ੍ਰਭ ਚਰਨ ਲਾਗ, ਮਾਤ ਜੋਤ ਪਰਗਟਾਏ। ਜੀਵ ਜਾਗ ਧੋ ਦਾਗ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਭੱਠੀ ਆਪ ਚੜ੍ਹਾਏ। ਜੀਵ ਗੁਰ ਦਰ ਆਓ। ਆਪਣੀ ਆਏ ਭੁਲ ਬਖ਼ਸ਼ਾਓ। ਵਡ ਅਮੁੱਲ ਨਾ ਜਨਮ ਗਵਾਓ। ਪ੍ਰਭ ਅਤੁਲ ਸਾਚੇ ਕੰਡੇ ਆਪਣਾ ਆਪ ਤੁਲਾਓ। ਪ੍ਰਭ ਅਡੁੱਲ ਗੁਰ ਚਰਨ ਲਾਗ ਆਪ ਅਡੁੱਲ ਹੋ ਜਾਓ। ਪ੍ਰਭ ਅਭੁੱਲ ਆਪ ਅਭੁੱਲ ਹੋ ਜਾਓ। ਪ੍ਰਭ ਦਰ ਗਿਆ ਖੁਲ੍ਹ, ਸਾਚਾ ਨਾਮ ਲੈ ਘਰ ਜਾਓ। ਨਾ ਕੋਈ ਲੱਗੇ ਏੇਥੇ ਮੁੱਲ, ਚਰਨ ਪ੍ਰੀਤੀ ਸੇਵ ਕਮਾਓ। ਆਪ ਬਰਖਾਏ ਸੋਹੰ ਫੁੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮਾਨਸ ਜਨਮ ਸੁਫਲ ਕਰਾਓ। ਜੀਵ ਜਗਾਇਆ ਦਇਆ ਕਮਾਇਆ। ਦਰਸ ਦਿਖਾਇਆ ਗੁਰਸਿਖ ਬਣਾਇਆ। ਕਲਜੁਗ ਵਿਚੋਂ ਆਪ ਤਰਾਇਆ। ਬਾਂਹੋਂ ਪਕੜ ਸਰਨ ਲਗਾਇਆ। ਆਤਮ ਗਵਾਈ ਅਕੜ, ਆਪਣੇ ਚਰਨੀਂ ਸੀਸ ਧਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਉਪਰ ਦਇਆ ਕਮਾਇਆ। ਗੁਰਸਿਖ ਕਰਮ ਵਿਚਾਰਿਆ। ਪ੍ਰਭ ਸਾਚੇ ਪਾਰ ਉਤਾਰਿਆ। ਜਨਮ ਮਰਨ ਜਗਤ ਸਵਾਰਿਆ। ਜੋਤ ਸਰੂਪੀ ਜਾਮਾ ਮਾਤ ਵਿਚ ਧਾਰਿਆ। ਕਿਰਪਾ ਕਰੇ ਅਪਰ ਅਪਾਰਿਆ। ਦੇਵੇ ਦਰਸ ਕ੍ਰਿਸ਼ਨ ਮੁਰਾਰਿਆ। ਧਰੀ ਜੋਤ ਰਾਮ ਅਵਤਾਰਿਆ। ਨਿਹਕਲੰਕ ਨਾਮ ਲਿਖਾ ਰਿਹਾ। ਸਾਚਾ ਡੰਕ ਸੋਹੰ ਸ਼ਬਦ ਵਜਾ ਰਿਹਾ। ਰਾਜਾ ਰਾਣਾ ਤਖ਼ਤੋਂ ਲਾਹ ਰਿਹਾ। ਰਾਓ ਰੰਕ ਇਕ ਕਰਾ ਰਿਹਾ। ਸਚ ਦਵਾਰ ਬੰਕ ਪਰਗਟ ਜੋਤ ਆਪ ਸੁਹਾ ਰਿਹਾ। ਗੁਰਮੁਖਾਂ ਮਿਟਾਏ ਸ਼ੰਕ, ਸ਼ਬਦ ਸਰੂਪੀ ਸਾਚਾ ਗਿਆਨ ਦਵਾ ਰਿਹਾ। ਬੈਠਾ ਰਹੇ ਸਦ ਅਟੰਕ, ਜੋਤ ਸਰੂਪੀ ਖੇਲ ਵਰਤਾ ਰਿਹਾ। ਗੁਰਮੁਖ ਤਰਾਏ ਜਿਉਂ ਰਾਜਾ ਜਨਕ, ਕੋਟਨ ਪਾਪੀ ਨਾਲ ਤਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਬਣਤ ਬਣਾ ਰਿਹਾ। ਗੁਰਸਿਖ ਤੇਰੀ ਬਣਤ ਬਣਾਈ। ਚਾਰ ਜੁਗ ਮਿਲੇ ਵਡਿਆਈ। ਪਿੰਡ ਬੁੱਗੇ ਲਿਖਤ ਲਿਖਾਈ। ਪਹਿਲੀ ਮਾਘ ਦਇਆ ਕਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਰਸਮ ਚਲਾਈ। ਰਸਮ ਚਲਾਏ ਸ਼ਬਦ ਅਪਾਰੇ। ਆਪ ਆਪਣੀ ਕਿਰਪਾ ਧਾਰੇ। ਗੁਰਸਿਖ ਲੇਖ ਲਿਖਾਏ ਅਪਾਰੇ। ਸਦ ਵਸੇ ਅੰਦਰ ਨਾ ਦਿਸੇ ਬਾਹਰੇ। ਏਕਾ ਜੋਤ ਸਚ ਰੰਗ ਕਰਤਾਰੇ। ਏਕਾ ਜੋਤ ਕਲਜੁਗ ਜੀਵ ਭੁੱਲੇ ਗਵਾਰੇ। ਆਓ ਦਰਸ਼ਨ ਪਾਓ ਨੈਣ, ਪ੍ਰਭ ਪਾਪਨ ਪਾਪ ਉਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠਾ ਸਚ ਦਰਬਾਰੇ। ਸਚ ਦਰਬਾਰੇ ਸਾਚਾ ਸ਼ਾਹ। ਸਰਬ ਜੀਆਂ ਸਾਚਾ ਪਾਤਸ਼ਾਹ। ਆਦਿ ਅੰਤ ਸਦ ਬੇਪਰਵਾਹ। ਬਿਨ ਪ੍ਰਭ ਪੂਰੇ ਕੋਈ ਨਾ ਪਕੜੇ ਗੁਰਸਿਖ ਬਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਤਰਾਏ, ਆਪ ਵਡਿਆਏ, ਆਪ ਚੜ੍ਹਾਏ, ਆਪ ਉਠਾਏ, ਆਪ ਬਹਾਏ, ਸਚਖੰਡ ਵਾਸ ਰਖਾਏ, ਜਿਥੇ ਕੋਈ ਜਾਵੇ ਨਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਜੋਤ ਪਰਕਾਸ਼ੀ ਘਨਕਪੁਰ ਵਾਸੀ, ਸ੍ਰਿਸ਼ਟ ਸਬਾਈ ਹੋਏ ਦਾਸੀ, ਗੁਰਮੁਖਾਂ ਮੁਖ ਰਖਾਏ ਸਦਾ ਹਾਸੀ। ਸੋਹੰ ਜਪਣ ਸਵਾਸ ਸਵਾਸੀ। ਕਲਜੁਗ ਮਾਇਆ ਹੋਏ ਦਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਬਲ ਜਾਸੀ। ਬਲ ਬਲ ਬਲ ਬਲਿਹਾਰੇ। ਗੁਰ ਪੂਰੇ ਚਰਨ ਨਿਮਸਕਾਰੇ। ਆਓ ਦਰ ਚੁਕਾਓ ਡਰ, ਵਸਾਓ ਘਰ ਵੇਖ ਵਖਾਓ ਹਰਿ, ਨਾ ਭੁੱਲੋ ਜੀਵ ਗਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਵਿਚ ਜਾਮਾ ਧਾਰੇ। ਜਾਮਾ ਧਾਰਿਆ ਖੇਲ ਅਪਾਰਿਆ ਵੇਖੇ ਸੰਸਾਰਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਕਰੇ ਜੋ ਕਾਰਿਆ। ਮਾਤਲੋਕ ਜੋ ਕਰੇ ਕਾਰੀ। ਵੇਖੇ ਸਰਬ ਨਰ ਨਾਰੀ। ਪ੍ਰਭ ਅਬਿਨਾਸ਼ੀ ਕਰੇ ਖੁਆਰੀ। ਸਰਬ ਭੁਲਾਇਆ ਏਕਾ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਈ ਵੱਜੀ ਵਧਾਈ, ਜੈ ਜੈ ਜੈਕਾਰ ਕਰਾਈ। ਸੋਹੰ ਸਾਚਾ ਸ਼ਬਦ ਵਿਚ ਮਾਤ ਚਲਾਈ। ਸਤਿਜੁਗ ਸਾਚੇ ਪਹਿਲੀ ਮਾਘ ਨੀਂਹ ਰਖਾਈ। ਕਲਜੁਗ ਅਵਧ ਅੰਤ ਮਿਟਾਈ। ਸਾਧ ਸੰਗਤ ਰਿਦੇ ਜਣਾਈ। ਸ਼ਬਦ ਸੁਰਤ ਹਰਿ ਮੇਲ ਮਿਲਾਈ। ਹਰਿ ਗੁਣ ਪ੍ਰਭ ਦੇ ਜਣਾਈ। ਪ੍ਰਭ ਉਪਜਾਏ ਰੁਣ ਝੁਣ, ਧੁਨ ਟੁੱਟ ਨਾ ਜਾਈ। ਸੋਹੰ ਸ਼ਬਦ ਵਜਾਏ ਧੁਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਣੇ ਸਰਬ ਲੋਕਾਈ। ਉਪਜੇ ਧੁਨ ਸ਼ਬਦ ਧੁਨਕਾਰਾ। ਸੰਤ ਜਨਾਂ ਦੇਵੇ ਚਰਨ ਪਿਆਰਾ। ਆਪ ਮਿਲਾਏ ਕਿਰਪਾ ਕਰ, ਜੋਤ ਸਰੂਪੀ ਕੰਤ ਪਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਲਏ ਅਵਤਾਰਾ। ਜੋਤ ਸਰੂਪੀ ਵਡ ਅਵਤਾਰੀ। ਕਲੰਕਨਿਹ ਦੁਸ਼ਟ ਸੰਘਾਰੀ। ਸਾਚਾ ਨੇਂਹ ਗੁਰ ਚਰਨ ਦਵਾਰੀ। ਅੰਮ੍ਰਿਤ ਬਰਸੇ ਮੇਂਹ, ਗੁਰਸਿਖ ਤ੍ਰਿਖਾ ਤ੍ਰਿਸਨਾ ਭੁੱਖ ਨਿਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਪੂਜ ਪੁਜਾਰੀ। ਆਪੇ ਕਰਾਏ ਆਪਣੀ ਪੂਜਾ। ਕਲਜੁਗ ਭੇਖ ਮਿਟਾਏ ਦੂਜਾ। ਸਾਚਾ ਰਾਹ ਹਰਿ ਸਾਚੇ ਸੂਝਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਇਆ ਗੂਝਾ। ਸੋਹੰ ਸ਼ਬਦ ਤੇਰੀ ਸਿਕਦਾਰੀ। ਚਾਰ ਵਰਨ ਸਦ ਰਸਨ ਉਚਾਰੀ। ਵਿਚ ਮਾਤ ਦੇਵੇ ਸਰਦਾਰੀ। ਪਵਣ ਸਰੂਪੀ ਅਸਵ ਅਸਵਾਰੀ। ਚਾਰ ਕੁੰਟ ਕਰਾਏ ਜੈ ਜੈ ਜੈਕਾਰੀ। ਨਵ ਖੰਡ ਵਿਚ ਬ੍ਰਹਿਮੰਡ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਉਂ ਹੋਏ ਜੈ ਜੈ ਜੈਕਾਰੀ। ਜੈ ਜੈ ਜੈਕਾਰ ਹੋਏ ਨਵ ਖੰਡ। ਏਕਾ ਸ਼ਬਦ ਚਲਾਏ ਵਿਚ ਵਰਭੰਡ। ਆਪ ਕਰਮ ਕਮਾਏ, ਸਤਿਜੁਗ ਸਾਚੇ ਨਾ ਕੋਈ ਦੀਸੇ ਰੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਵੰਡ। ਨਹਾਵਣਾ ਕਰ ਚਰਨ ਧੂੜ ਇਸ਼ਨਾਨ। ਧਿਆਵਣਾ ਹਰਿ ਕਾ ਨਾਮ ਭਗਵਾਨ। ਪਾਵਨਾ ਪ੍ਰਭ ਅਬਿਨਾਸ਼ੀ ਬਲੀ ਬਲਵਾਲ। ਦੁਖ ਕਟਾਵਣਾ ਕਰ ਦਰਸ ਵਾਲੀ ਦੋ ਜਹਾਨ। ਭਰਮ ਚੁਕਾਵਣਾ ਘਰ ਆਇਆ ਗੁਣ ਨਿਧਾਨ। ਜਨਮ ਸੁਹਾਵਣਾ ਕਰ ਦਰਸ ਹਰਿ ਮਿਹਰਵਾਨ। ਪੂਰ ਕਰਾਏ ਭਾਵਨਾ, ਜੋ ਜਨ ਚਰਨੀ ਡਿਗੇ ਆਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਗੁਰ ਪੂਰੇ ਬਲ ਬਲ ਜਾਵਣਾ। ਜਿਸ ਦਾ ਦਿਤਾ ਪੀਣਾ ਖਾਵਣਾ। ਸਾਚਾ ਹਰਿ ਆਓ ਦਰ ਆਤਮ ਦਰ ਖੁਲ੍ਹਾਵਣਾ। ਸਾਚਾ ਘਰ ਜਿਥੇ ਅੰਤਮ ਸਿੱਖ ਵਸਾਵਣਾ। ਸਰਨ ਪਰ ਪ੍ਰਭ ਫੇਰ ਜਨਮ ਨਾ ਪਾਵਣਾ। ਸਾਚੀ ਤਰਨੀ ਤਰ, ਨਿਹਕਲੰਕ ਚਰਨੀ ਸੀਸ ਝੁਕਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰ ਕਰਾਏ ਭਾਵਣਾ। ਗੁਰ ਦਰ ਗੁਰਸਿਖ ਸਾਚੇ ਆਵਣਾ। ਸਾਚਾ ਘਰ ਹਰਿ ਆਪ ਦਿਖਾਵਣਾ। ਜੰਗਲ ਜੂਹ ਵਿਚ ਪਰਭਾਸੇ, ਸਿਰ ਪ੍ਰਭ ਆਪਣਾ ਹੱਥ ਟਿਕਾਵਣਾ। ਵਿਚ ਲੱਖ ਚੁਰਾਸੀ ਨਾ ਗੁਰਸਿਖ ਭਵਾਵਣਾ। ਨਾ ਹੋਏ ਗਰਭ ਵਾਸੇ, ਪ੍ਰਭ ਸੋਹੰ ਨਾਉਂ ਜਪਾਵਣਾ। ਆਪੇ ਕਰੇ ਬੰਦ ਖਲਾਸੇ, ਸਾਚਾ ਦੇਵੇ ਬ੍ਰਹਮ ਗਿਆਨਣਾ। ਮਾਨਸ ਜਨਮ ਕਰਾਏ ਰਾਸੇ, ਪਤਤ ਪਾਪੀ ਸਭ ਤਰਾਵਣਾ। ਜੋ ਜਨ ਰਸਨ ਲਾਏ ਮਦਿਰਾ ਮਾਸ, ਪ੍ਰਭ ਨਰਕ ਨਿਵਾਸ ਰਖਾਵਣਾ। ਦਰ ਆਏ ਜੋ ਕਰ ਜਾਏ ਹਾਸੀ, ਪ੍ਰਭ ਲੱਖ ਚੁਰਾਸੀ ਵਿਚ ਫਿਰਾਵਣਾ। ਸਾਚੀ ਜੋਤ ਘਨਕਪੁਰ ਵਸੀ, ਨਿਹਕਲੰਕ ਨਾਉਂ ਰਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਡੰਕ ਵਜਾਵਣਾ। ਸਾਚਾ ਡੰਕ ਸ਼ਬਦ ਵਜਾਵਣਾ। ਰਾਓ ਉਮਰਾਓ ਪਕੜ ਉਠਾਵਣਾ। ਵਡ ਵਡ ਸ਼ਾਹੋ ਖ਼ਾਕ ਰੁਲਾਵਣਾ। ਏਕਾ ਭਾਓ ਜਗਤ ਚਲਾਵਣਾ। ਏਕਾ ਦਾਓ ਨਿਹਕਲੰਕ ਲਗਾਵਣਾ। ਜੂਠ ਝੂਠ ਵਿਚ ਜਗਤ ਵਸਾਵਣਾ। ਆਤਮ ਭੂਖ ਸਰਬ ਸਤਾਵਣਾ। ਬੇਮੁਖਾਂ ਲੱਗੇ ਦੂਖ, ਨਾ ਕਿਸੇ ਮਿਟਾਵਣਾ। ਗੁਰਮੁਖਾਂ ਦੇਵੇ ਹਰਿ ਸਾਚਾ ਸੂਖ, ਆਪਣੀ ਸਰਨ ਲਗਾਵਣਾ। ਸੁਫਲ ਕਰਾਏ ਮਾਤਾ ਕੂਖ, ਸੋਹੰ ਨਾਮ ਜਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਾਉਂ ਰਖਾਵਣਾ। ਕਿਰਪਾ ਕਰੇ ਭਗਤ ਭਗਵਾਨਣਾ। ਗੁਰਸਿਖਾਂ ਹੋਵੇ ਆਤਮ ਚਾਨਣਾ। ਸਾਚਾ ਰੰਗ ਗੁਰ ਦਰ ਮਾਨਣਾ। ਹੋਏ ਪਰਕਾਸ਼ ਕੋਟਨ ਭਾਨਣਾ। ਆਇਆ ਘਰ ਆਇਆ ਦਰ, ਜੀਵ ਬਲ ਬਲ ਬਲ ਜਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਵਣਾ। ਹਰਿ ਮੰਦਰ ਹਰਿ ਆਪ ਸੁਹਾਵਣਾ। ਕਾਇਆ ਅੰਦਰ ਜੋਤ ਜਗਾਵਣਾ। ਹਉਮੇ ਰੋਗ ਅੰਦਰ ਸਰਬ ਮਿਟਾਵਣਾ। ਝੂਠਾ ਫੁਰਨਾ ਬੰਦਰ ਨਸ਼ਟ ਕਰਾਵਣਾ। ਸੋਹੰ ਸਾਚਾ ਡੰਡਾ ਸਿਰ ਪੰਚਾਂ ਲਾਵਣਾ। ਸੋਹੰ ਸਾਚਾ ਖੰਡਾ ਪ੍ਰਭ ਆਪ ਉਠਾਵਣਾ। ਗੁਰਸਿਖਾਂ ਮਾਣ ਦਵਾਏ ਵਿਚ ਵਰਭੰਡਾਂ, ਪ੍ਰਭ ਸਾਚਾ ਕਰਮ ਕਮਾਵਣਾ। ਗੁਰਸਿਖ ਤੇਰੀ ਵਡਿਆਈ ਵਿਚ ਨਵ ਖੰਡਾ, ਨਿਹਕਲੰਕ ਤੇਰਾ ਲੇਖ ਲਿਖਤ ਲਿਖਾਵਣਾ। ਆਪ ਤੁਲਾਏ ਸਾਚਾ ਕੰਡਾ, ਪਾਸਾ ਘਟ ਕਦੇ ਨਾ ਆਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਪਾਸਾ ਸਦ ਨਿਵਾਵਣਾ। ਗੁਰਮੁਖ ਤੇਰਾ ਪਾਸਾ ਭਾਰਾ। ਗੁਰ ਪੂਰਾ ਖੜਾ ਤੇਰੇ ਦਰ ਦਵਾਰਾ। ਸ੍ਰਿਸ਼ਟ ਸਬਾਈ ਕਰੇ ਤੇਰੀ ਪਨਿਹਾਰਾ। ਆਪੇ ਹੋਏ ਤੇਰਾ ਰਖਵਾਰਾ। ਚਾਰ ਚੁਫੇਰੇ ਦੇਵੇ ਪਹਿਰਾ। ਕਿਲਾ ਕੋਟ ਮਨ ਤਨ ਸੋਹੰ ਸ਼ਬਦ ਅਪਾਰਾ। ਨਾ ਕੋਈ ਤੋੜੇ ਤੋੜ ਤੁੜਾਏ, ਨਾਮ ਜਿੰਦਾ ਲਾਏ ਭਾਰਾ। ਨਾ ਕੋਈ ਮੋੜੇ ਮੋੜ ਮੁੜਾਏ, ਖੰਡਾ ਆਪ ਚਲਾਏ ਦੋ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰਸਿਖਾਂ ਮਨ ਚੜ੍ਹੇ ਚਾਓ। ਹਰਿ ਪਾਇਆ ਜਨ ਸਾਚਾ ਸ਼ਾਹੋ। ਆਪ ਦਿਸਾਏ ਥਾਉਂ ਅਗੰਮ ਅਥਾਹੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਸਾਚਾ ਰਾਹੋ। ਗੁਰਸਿਖ ਤੇਰੇ ਕਾਟੇ ਬੰਧਨ। ਆਪ ਉਪਜਾਇਆ ਮਾਤ ਜਿਉਂ ਪਰਭਾਸੇ ਚੰਦਨ। ਲੱਖ ਚੁਰਾਸੀ ਕੱਟੇ ਫੰਦਨ। ਆਪ ਉਪਜਾਏ ਪਰਮਾਨੰਦਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰਿਲੋਕੀ ਨੰਦਨ। ਤ੍ਰਿਲੋਕੀ ਨੰਦਨਾ ਗੁਰਸਿਖ ਬਣਾਇਆ ਚੰਦਨਾ। ਆਪ ਬੰਨਾਏ ਸੋਹੰ ਸਾਚੇ ਤੰਦਨਾ। ਆਪ ਚੜ੍ਹਾਏ ਗੁਰ ਦਰ ਆਏ ਤਿਲ ਫੁੱਲ ਕੰਦਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦ ਕਰ ਬੰਦਨਾ। ਤਿਲ ਫੁਲ ਦਰ ਪਰਵਾਨ। ਗੁਰਸਿਖ ਤੇਰਾ ਸਾਚਾ ਮਾਣ। ਦੇਵੇ ਵਡਿਆਈ ਆਪ ਭਗਵਾਨ। ਹੋਏ ਸੁਖਦਾਈ ਚੁੱਕੇ ਕਾਨ। ਏਕਾ ਨਾਮ ਧਿਆਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਗੁਰਸਿਖ ਸਾਚਾ ਮਿਤ ਕਰ। ਆਪੇ ਸਾਚੀ ਮਤਿ ਧਰ। ਸੋਹੰ ਸਾਚਾ ਤਤ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖੜੇ ਸਾਰੇ ਜਾਏ ਹਰ। ਸਤਿਗੁਰ ਸਾਚਾ ਸਚ ਸੱਜਣ ਪਾਇਆ। ਸਚ ਨਾਮ ਦ੍ਰਿੜਾਇਆ। ਸਾਚਾ ਰਾਹ ਗੁਰਸਿਖ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਮਾਰਗ ਲਾਇਆ। ਮਾਰਗ ਲਾਏ ਕਲ ਅਖ਼ੀਰ। ਆਪ ਮਿਟਾਏ ਵਡ ਪੀਰਨ ਪੀਰ। ਬੇਮੁਖਾਂ ਲਾਹੇ ਤਨ ਦੇ ਚੀਰ। ਬਾਲਕ ਛੱਡਣ ਮਾਤਾ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਦੇਵੇ ਬੇਮੁਖਾਂ ਧੀਰ। ਬੇਮੁਖ ਜੀਵ ਜਗਤ ਬੇਹਾਲਾ। ਬੇਮੁਖ ਜੀਵ ਕਲਜੁਗ ਕੰਗਾਲਾ। ਬੇਮੁਖ ਜੀਵ ਨਾ ਵਕ਼ਤ ਸੰਭਾਲਾ। ਬੇਮੁਖ ਜੀਵ ਨਾ ਛੁਡਾਏ ਜਗਤ ਜੰਜਾਲਾ। ਬੇਮੁਖ ਜੀਵ ਨਾ ਮਿਲਿਆ ਸੋਹੰ ਸੱਚਾ ਧਨ ਮਾਲਾ। ਬੇਮੁਖ ਜੀਵ ਨਾ ਆਇਣ ਗੁਰ ਚਰਨ ਸੱਚੀ ਧਰਮਸਾਲਾ। ਬੇਮੁਖ ਜੀਵ ਧਰਮ ਰਾਏ ਦਰ ਹੋਏ ਹੱਡਾਂ ਪਾਲਾ। ਬੇਮੁਖ ਜੀਵ ਅੰਤਕਾਲ ਕਲ ਦਰ ਘਰ ਸਾਚੇ ਹੋਏ ਮੂੰਹ ਕਾਲਾ। ਕਲਜੁਗ ਜੀਵ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮਾਰੇ ਕਰ ਬੇਹਾਲਾ। ਬੇਹਾਲ ਬੇਹਾਲ ਬੇਹਾਲ। ਆਪ ਡੁਬਾਏ ਕੁੰਭੀ ਨਰਕ ਡੂੰਘੇ ਤਾਲ। ਹੱਥ ਕੋਈ ਨਾ ਆਵੇ, ਨਾ ਕੋਈ ਸਕੇ ਸੰਭਾਲ। ਸਾਥ ਕੋਈ ਨਾ ਜਾਵੇ, ਜਿਹੜੇ ਜੰਮੇ ਮਾਤਾ ਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਭੰਨੇ ਬੇਮੁਖ ਡਾਲ੍ਹ। ਬੇਮੁਖ ਆਤਮ ਅੰਧ ਅੰਧਿਆਰਾ। ਬੇਮੁਖ ਧੁਰ ਦਰਗਾਹੋਂ ਮਾਰਾ। ਬੇਮੁਖ ਦੁਸ਼ਟ ਦੁਰਾਚਾਰਾ। ਬੇਮੁਖ ਆਤਮ ਚਲਿਆ ਝੂਠ ਹੰਕਾਰਾ। ਬੇਮੁਖ ਦਰ ਦਰ ਫਿਰੇ ਗਵਾਰਾ। ਬੇਮੁਖ ਘਰ ਘਰ ਫਿਰੇ ਝੱਖ ਮਾਰਾ। ਬੇਮੁਖ ਮਾਨਸ ਜਨਮ ਕਲ ਹਾਰਾ। ਬੇਮੁਖ ਅੰਤਕਾਲ ਪਾਵੇ ਦੁਖ ਭਾਰਾ। ਬੇਮੁਖ ਸੋਹੰ ਸ਼ਬਦ ਪ੍ਰਭ ਰਖਾਏ ਸਿਰ ਆਰਾ। ਬੇਮੁਖ ਆਪੇ ਚੀਰੇ ਚੀਰ ਚਿਰਾਏ ਕਰੇ ਦੋ ਫਾੜਾ। ਬੇਮੁਖ ਅੰਤਕਾਲ ਨਾ ਪੱਲੇ ਨਾਉਂ ਭਾੜਾ। ਬੇਮੁਖ ਧਰਮ ਰਾਏ ਚਬਾਏ ਆਪਣੀ ਦਾੜ੍ਹਾ। ਬੇਮੁਖ ਲਾੜੀ ਮੌਤ ਪਰਨਾਏ, ਆਪ ਬਣਾਏ ਲਾੜੀ ਲਾੜਾ। ਬੇਮੁਖ ਰੂੰ ਵਾਂਗ ਪਿੰਜਾਏ ਜਿਉਂ ਤੇਲੀ ਤਾੜਾ। ਬੇਮੁਖ ਤੱਤੇ ਤੇਲ ਵਿਚ ਪਾਏ ਜਿਉਂ ਬਾਣੀਆਂ ਭੱਠ ਚਾੜ੍ਹਾ। ਬੇਮੁਖ ਉਪਰ ਅਗਨ ਨਗਨ ਬਹਾਏ ਆਪ ਲਗਾਏ ਲੰਬੂ ਝਾੜਾ। ਬੇਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਫਿਰਾਏ ਅੰਧ ਅੰਧੇਰ ਵਿਚ ਉਜਾੜਾ। ਬੇਮੁਖ ਧ੍ਰਿਗ ਜੀਵਣਾ। ਬੇਮੁਖ ਧ੍ਰਿਗ ਖਾਣਾ ਪੀਵਣਾ। ਬੇਮੁਖ ਧ੍ਰਿਗ ਪਹਿਨਣਾ ਸੋਵਣਾ। ਬੇਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਬੀਜ ਨਾ ਸਤਿਜੁਗ ਬੋਵਣਾ। ਬੇਮੁਖ ਭਾਗ ਮੰਦੇਰਾ। ਬੇਮੁਖ ਆਤਮ ਅੰਧ ਅੰਧੇਰਾ। ਬੇਮੁਖ ਨਾ ਦੀਸੇ ਸੰਞ ਸਵੇਰਾ। ਬੇਮੁਖ ਛੁਪਾਏ ਕਰ ਕਰ ਹੇਰਾ ਫੇਰਾ। ਬੇਮੁਖ ਦੁਖ ਉਠਾਏ ਨਾ ਆਏ ਚਰਨ ਨੇਰਾ। ਬੇਮੁਖ ਪ੍ਰਭ ਕੁਠ ਵਖਾਏ, ਆਪ ਡੁਬਾਏ ਸ਼ੌਹ ਦਰਿਆਏ ਬੇੜਾ। ਬੇਮੁਖ ਪੁਠ ਟੰਗਾਏ, ਹਰਿ ਬਿਨ ਛੁਡਾਏ ਕਿਹੜਾ। ਬੇਮੁਖ ਝੂਠਾ ਠੂਠਾ ਹੱਥ ਫੜਾਏ, ਨਾਮ ਦਾਨ ਨਾ ਕੋਈ ਪਾਏ, ਨਰਕ ਨਿਵਾਸ ਝੂਠਾ ਵਿਹੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਕਰੇ ਨਬੇੜਾ। ਬੇਮੁਖ ਵੇਖ ਵਿਚਾਰ। ਬੇਮੁਖ ਸਾਚਾ ਨਾਮ ਰਸਨ ਉਚਾਰ। ਬੇਮੁਖ ਸਿਰ ਦੱਬਾ ਪਾਪਾਂ ਭਾਰ। ਬੇਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਖੁਆਰ। ਬੇਮੁਖ ਖੁਆਰਾ, ਦੁਸ਼ਟ ਦੁਰਾਚਾਰਾ। ਬੇਮੁਖ ਹੰਕਾਰਾ, ਰਿਹਾ ਝੱਖ ਮਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੁਰਕਾਏ ਦਰ ਦਰਬਾਰਾ। ਬੇਮੁਖ ਦੁਸ਼ਟ ਦੁਰਾਚਾਰੀ। ਬੇਮੁਖ ਆਤਮ ਪਾਪਾਂ ਭਰੀ ਭਾਰੀ। ਬੇਮੁਖ ਕਾਇਆ ਹੋਈ ਹੁਸ਼ਿਆਰੀ। ਬੇਮੁਖ ਅੰਤ ਆਇਆ ਪਾਸਾ ਹਾਰੀ। ਬੇਮੁਖ ਝੂਠੀ ਖੇਲ ਕਲ ਖੇਲ ਖਿਲਾੜੀ। ਬੇਮੁਖ ਅੰਤ ਉਜੜੀ ਕਰਮਾਂ ਵਾੜੀ। ਬੇਮੁਖ ਜਮਦੂਤਾਂ ਹੱਥ ਫੜਾਈ ਆਪਣੀ ਦਾਹੜੀ। ਬੇਮੁਖਾਂ ਨਾ ਦੀਸੇ ਪਿੱਛਾ ਅਗਾੜੀ। ਬੇਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਇਕੱਠੀ ਵੱਢੇ ਹਾੜੀ। ਬੇਮੁਖ ਛੱਡ ਹੰਕਾਰਾ। ਬੇਮੁਖ ਕਾਇਆ ਝੂਠਾ ਮਹਿਲ ਮੁਨਾਰਾ। ਬੇਮੁਖ ਚਾਰ ਨਦੀਆਂ ਵਹਿਣ ਅੰਦਰ ਜਲ ਧਾਰਾ। ਬੇਮੁਖ ਹਿੰਸਾ ਲੋਭ ਮੋਹ ਹੰਕਾਰਾ। ਬੇਮੁਖ ਨਾ ਕੋਈ ਦੀਸੇ ਪਾਰ ਕਿਨਾਰਾ। ਬੇਮੁਖ ਫਿਰੇ ਵਿਚ ਵਿਚਕਾਰਾ। ਬੇਮੁਖ ਅੰਤਕਾਲ ਗਿਆ ਜਨਮ ਹਾਰਾ। ਬੇਮੁਖ ਕੋਈ ਨਾ ਦੇਵੇ ਅੰਤ ਸਹਾਰਾ। ਬੇਮੁਖ ਸਾਚੇ ਦਰ ਕਰੇ ਪੁਕਾਰਾ। ਬੇਮੁਖ ਧੁਰ ਦਰਗਾਹੋਂ ਗਿਆ ਦੁਰਕਾਰਾ। ਬੇਮੁਖ ਪਕੜ ਲਿਆਇਆ ਧਰਮ ਦਵਾਰਾ। ਬੇਮੁਖ ਹਿਸਾਬ ਕਰਾਇਆ ਪਾਪਾਂ ਭਾਰਾ। ਬੇਮੁਖ ਲੇਖਾ ਵੇਖ ਸ਼ਰਮਾਇਆ, ਦੁਖ ਉਠਾਇਆ ਨਾ ਪਾਵੇ ਸਾਰਾ। ਬੇਮੁਖ ਚਿਤੁਰ ਗੁਪਤ ਤੇਰੇ ਵਿਚ ਰਖਾਇਆ, ਆਪੇ ਕਰੇ ਸਵਾਸ ਵਿਚਾਰਾ। ਬੇਮੁਖ ਭੁਲੇਖੇ ਭਰਮ ਜਨਮ ਗਵਾਇਆ, ਮਦਿਰਾ ਮਾਸ ਰਸਨ ਅਹਾਰਾ। ਬੇਮੁਖ ਆਪਣਾ ਕੀਆ ਆਪੇ ਪਾਇਆ, ਧਰਮ ਰਾਏ ਕਰੇ ਖਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਸਰਬ ਵਿਚਾਰਾ। ਬੇਮੁਖ ਆਤਮ ਹੋਈ ਅੰਧ। ਬੇਮੁਖ ਕਾਇਆ ਪਾਪਾਂ ਕੰਧ। ਬੇਮੁਖ ਰਸਨ ਨਾ ਗਾਇਆ ਪ੍ਰਭ ਅਬਿਨਾਸ਼ੀ ਸਦਾ ਬਖ਼ਸ਼ੰਦ। ਬੇਮੁਖ ਆਪਣਾ ਆਪ ਗਵਾਇਆ ਆਤਮ ਪਰਮਾਨੰਦ। ਬੇਮੁਖ ਆਪਣਾ ਆਪ ਡੁਬਾਇਆ, ਵਿਸ਼ੇ ਵਿਕਾਰਾਂ ਡੂੰਘੇ ਗੰਦ। ਬੇਮੁਖ ਆਪਣਾ ਆਪ ਰੁੜ੍ਹਾਇਆ, ਮਾਇਆ ਮੋਹ ਪਾਇਆ ਫੰਦ। ਬੇਮੁਖ ਆਤਮ ਜਿੰਦਾ ਨਾ ਕਿਸੇ ਤੁੜਾਇਆ, ਹਰਿ ਨਾ ਗਾਇਆ ਬੱਤੀ ਦੰਦ। ਬੇਮੁਖ ਬਾਂਹੋਂ ਪਕੜ ਅੱਗੇ ਲਗਾਇਆ, ਦਰ ਦਰਵਾਜਾ ਹੋਇਆ ਬੰਦ। ਬੇਮੁਖ ਧਰਮ ਰਾਏ ਦੇ ਦਰ ਬਹਾਇਆ ਦੇਵੇ ਸਜ਼ਾਏ ਉਲਟਾ ਟੰਗ। ਸਚ ਨਿਆਉਂ ਆਪ ਕਰਾਇਆ, ਬੇਮੁਖ ਕੀਨੀ ਕਲਜੁਗ ਕੰਡ। ਸਾਚਾ ਹੁਕਮ ਸਚ ਫ਼ਰਮਾਣ ਆਪ ਸੁਣਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਸਿਰ ਲਾਇਆ ਡੰਡ। ਬੇਮੁਖ ਜੀਵ ਅੰਤਮ ਦੁਖ। ਬੇਮੁਖ ਜੀਵ ਨਾ ਉਤਰੇ ਤ੍ਰਿਸ਼ਨਾ ਭੁੱਖ। ਬੇਮੁਖ ਜੀਵ ਹਰਿ ਬਿਨ ਨਾ ਆਵੇ ਆਤਮ ਸੁਖ। ਬੇਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਏ ਮਾਤ ਗਰਭ ਉਲਟਾ ਰੁੱਖ। ਬੇਮੁਖ ਤੇਰੀ ਆਤਮ ਖੋਟੀ। ਬੇਮੁਖ ਪਕੜੇ ਜਾਇਣ, ਤੇਰੀ ਫੜਾਏ ਚੋਟੀ। ਬੇਮੁਖ ਧਰਮ ਰਾਏ ਦੇ ਸਜ਼ਾਏ, ਆਪ ਲਗਾਏ ਅਗਨ ਤਪਾਈ ਸੋਟੀ। ਬੇਮੁਖ ਤੂੰਬੇ ਵਾਂਗ ਉਡਾਏ, ਮਾਸ ਕਟਾਏ ਬੋਟੀ ਬੋਟੀ। ਬੇਮੁਖ ਪੁੱਠੇ ਬੰਨ੍ਹ ਲਟਕਾਏ, ਹੱਥ ਨਾ ਆਵੇ ਰੋਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਲਾਹੇ ਅੰਤ ਲੰਗੋਟੀ। ਬੇਮੁਖ ਤੇਰਾ ਜਗਤ ਦਵਾਲਾ। ਏਥੇ ਓਥੇ ਨਾ ਕੋਈ ਰਖਵਾਲਾ। ਧਰਮ ਰਾਏ ਕਰਾਏ ਤੇਰਾ ਮੂੰਹ ਕਾਲਾ। ਛਿੱਤਰਾਂ ਹਾਰ ਪਵਾਏ ਬੇਮੁਖ ਤੇਰੀ ਮਾਲਾ। ਕੁੰਭੀ ਨਰਕ ਨਿਵਾਸ ਰਖਾਏ, ਦਿਵਸ ਰੈਣ ਨਾ ਆਏ ਸਵਾਸ ਸੁਖਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਵੇ ਸਰਬ ਜ਼ੰਜਾਲਾ। ਬੇਮੁਖ ਤੇਰੀ ਦੁਰਮਤ ਦੇਹ। ਬੇਮੁਖ ਅੰਤਕਾਲ ਕਲ ਹੋਣਾ ਖੇਹ। ਬੇਮੁਖ ਇਸ ਹੱਥ ਲੇ ਇਸ ਹੱਥ ਦੇ। ਬੇਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠੇ ਮੰਦਰ ਘਰ ਆਪ ਕਰਾਏ ਥੇਹ। ਬੇਮੁਖ ਤੇਰੇ ਊਚੇ ਮੰਦਰ। ਬੇਮੁਖ ਅੰਤਕਾਲ ਵੱਜਣੇ ਜੰਦਰ। ਬੇਮੁਖ ਨਾਮ ਮਾਲ ਨਾ ਤੇਰੇ ਅੰਦਰ। ਬੇਮੁਖ ਕਾਇਆ ਅੰਧੇਰੀ ਡੂੰਘੀ ਕੰਦਰ। ਬੇਮੁਖ ਨੱਕ ਨੱਥ ਪਵਾਏ, ਧਰਮ ਰਾਏ ਫਿਰਾਏ ਜਿਉਂ ਦਰ ਦਰ ਬੰਦਰ। ਬੇਮੁੱਖ ਜਮਦੂਤਾਂ ਵਸ ਕਰਾਏ, ਡੂੰਗਰ ਥਾਉਂ ਬਹਾਏ ਜਿਉਂ ਵਾੜੇ ਡੰਗਰ। ਤਨ ਪਾਟੇ ਚੀਰ ਲੁਹਾਏ, ਤੁਰੇ ਫਿਰਨ ਜਿਉਂ ਦਰ ਦਰ ਕੰਗਰ। ਪ੍ਰਭ ਦਰ ਅੰਦਰ ਰਹਾਏ, ਸਰਬ ਲਿਖਾਏ, ਮੁਕਾਏ ਚੁਕਾਏ, ਪੜ੍ਹ ਸੁਣਾਏ, ਭਰਮ ਮਿਟਾਏ, ਲਿਖਦਾ ਰਹੇ ਬੈਠਾ ਅੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਨਾ ਦੀਸੇ ਅੰਦਰ। ਬੇਮੁਖ ਤੇਰੀ ਨੀਤੀ ਖੋਟ। ਬੇਮੁਖ ਆਲਣਿਓ ਡਿਗਾ ਕਲਜੁਗ ਬੋਟ। ਬੇਮੁਖ ਖਾਇਆ ਅਨ ਭਰੀ ਪੇਟ। ਬੇਮੁਖ ਸਚ ਸ਼ਬਦ ਨਾ ਲਾਈ ਚੋਟ। ਬੇਮੁਖ ਕਲਜੁਗ ਪਲਿਆ ਝੋਟ। ਬੇਮੁਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਆਤਮ ਕੱਢੇ ਖੋਟ। ਬੇਮੁਖ ਕਲਜੁਗ ਗਿਆ ਭੂਲ। ਬੇਮੁਖ ਆਪ ਗਵਾਇਆ ਆਪਣਾ ਮੂਲ। ਬੇਮੁਖ ਆਪ ਲਗਾਈ ਪਾਪਾਂ ਆਤਮ ਸੂਲ। ਬੇਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਭੰਨੀ ਕਾਇਆ ਚੂਲ। ਬੇਮੁਖ ਤੇਰੀ ਝੂਠੀ ਵੰਡ। ਬੇਮੁਖ ਆਈ ਕਲਜੁਗ ਕੰਡ। ਬੇਮੁਖ ਝੂਠੀ ਮਾਟੀ ਕਾਇਆ ਅੰਡ। ਬੇਮੁਖ ਝੂਠੀ ਪਾਏ ਜਗਤ ਡੰਡ। ਬੇਮੁਖ ਕੋਈ ਨਾ ਪਾਏ ਸੀਨੇ ਠੰਡ। ਬੇਮੁਖ ਪੱੱਲੇ ਬੱਧੀ ਪਾਪਾਂ ਗੰਢ। ਬੇਮੁਖ ਦਰ ਦੁਰਕਾਇਆ, ਨਾ ਸੁਹਾਗਣ ਨਾ ਉਹ ਰੰਡ। ਬੇਮੁਖ ਧਰਮ ਰਾਏ ਤੁੜਾਏ ਸਰਬ ਘਮੰਡ। ਬੇਮੁਖਾਂ ਝੂਠਾ ਭੰਨ ਵਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਭਾਂਡਾ ਵਿਚ ਵਰਭੰਡ। ਬੇਮੁਖ ਜੀਵ ਰਿਹਾ ਸੋਇਆ। ਜਗਤ ਵਿਹਾਰਾਂ ਰਿਹਾ ਮੋਹਿਆ। ਅੱਗਾ ਯਾਦ ਨਾ ਆਇਆ ਕੋਇਆ। ਪਾਪਾਂ ਮੈਲ ਨਾ ਆਪਣਾ ਧੋਇਆ। ਸਾਚਾ ਬੀਜ ਨਾਮ ਨਾ ਬੋਇਆ। ਰਸਨਾ ਹੱਲ ਨਾ ਕਾਇਆ ਅੰਦਰ ਜੋਇਆ। ਨਾ ਘੜੀ ਨਾ ਪੱਲ, ਪ੍ਰਭ ਅਬਿਨਾਸ਼ੀ ਰਿਦੇ ਵਸੋਇਆ। ਵੇਲਾ ਅੰਤ ਨਾ ਜਾਏ ਟਲ, ਧਰਮ ਰਾਏ ਵਾਂਗ ਬੱਕਰੇ ਕੋਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਦਰਗਹਿ ਸਾਚੀ ਦੇਵੇ ਢੋਹਿਆ। ਦਰਗਹਿ ਸਾਚੀ ਮਿਲੇ ਨਾ ਢੋਈ। ਬੇਮੁਖਾਂ ਰਾਹ ਦੀਸੇ ਨਾ ਕੋਈ। ਸ੍ਰਿਸ਼ਟ ਸਬਾਈ ਕਲਜੁਗ ਸੋਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਬੇਮੁਖ ਜਗਤ ਧਰੋਹੀ। ਬੇਮੁਖ ਆਤਮ ਮੂੜ੍ਹ। ਬੇਮੁਖ ਕਾਇਆ ਜੂੜ। ਬੇਮੁਖ ਧਰਮ ਰਾਏ ਉਡਾਏ ਜਿਉਂ ਕਿਰਸਾਨਾ ਤੂੜ। ਬੇਮੁਖ ਆਪ ਪਿੜਾਏ ਜਿਉਂ ਵੇਲਨਾ ਗੰਨੇ ਬੂੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਦੇਵੇ ਚਰਨ ਧੂੜ। ਬੇਮੁਖ ਨਾ ਮਿਲੇ ਧੂੜ ਚਰਨ। ਅੰਤਕਾਲ ਦੁਖ ਦੁਖ ਡਾਹਢਾ ਭਰਨ। ਸੰਸਾਰ ਸਾਗਰ ਔਖਾ ਹੋਇਆ ਤਰਨ। ਅੱਗਾ ਪਿੱਛਾ ਕੋਈ ਨਾ ਦੀਸੇ ਅਧਵਿਚਕਾਰੇ ਬੈਠੇ ਡਰਨ। ਪਾਪਾਂ ਚੱਕੀ ਆਪੇ ਪੀਸੇ ਆਪਣਾ ਕੀਆ ਆਪੇ ਭਰਨ। ਧਰਮ ਰਾਏ ਚੁਕਾਏ ਵਿਸ਼ਟਾ ਸੀਸੇ, ਹਾਏ ਹਾਏ ਹਾਏ ਪਏ ਕਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਆਪ ਲਗਾਏ ਆਪਣੀ ਸਰਨ। ਬੇਮੁਖ ਉਲਟਾ ਮਘ। ਬੇਮੁਖ ਆਤਮ ਤਨ ਰਹੇ ਤ੍ਰਿਸਨਾ ਅੱਗ। ਬੇਮੁਖ ਝੂਠੇ ਧੰਦੇ ਲੱਗਾ ਜਗ। ਬੇਮੁਖ ਆਤਮ ਅੰਧੇ ਹੰਸ ਬਣਿਓ ਕਗ। ਬੇਮੁਖ ਮਦਿਰਾ ਮਾਸੀ ਗੰਦੇ, ਭੱਜ ਜਾਏ ਵਾਂਗ ਕਾਚੀ ਵੰਗ। ਬੇਮੁਖ ਦਰ ਘਰ ਵੱਜਣ ਜਿੰਦੇ, ਸਾਚਾ ਟੁੱਟਾ ਨਾਮ ਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਜੜ੍ਹ ਤੇਰੀ ਕਰੇ ਭੰਗ। ਬੇਮੁਖਾਂ ਪ੍ਰਭ ਜੜ੍ਹ ਉਖਾੜੇ। ਕਲਜੁਗ ਅੰਤ ਆਏ ਦਿਨ ਮਾੜੇ। ਬੇਮੁਖ ਪ੍ਰਭ ਅਬਿਨਾਸ਼ੀ ਕਰੇ ਦੋ ਫਾੜੇ। ਬੇਮੁਖ ਧਰਮ ਰਾਏ ਚਲਾਏ ਜਿਉਂ ਟੱਟੂ ਭਾੜੇ। ਬੇਮੁਖ ਜਮਦੂਤ ਪਠਾਏ, ਜਿਉਂ ਸ਼ਿਕਾਰੀ ਮਿਰਗ ਉਜਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅਗਨ ਲਗਾਏ ਬਹੱਤਰ ਨਾੜੇ। ਬੇਮੁਖ ਨਾ ਮਿਲੇ ਸੁਖ। ਬੇਮੁਖ ਨਾ ਉਤਰੇ ਭੁੱਖ। ਬੇਮੁਖ ਆਤਮ ਚਿੰਤਾ ਲੱਗਾ ਦੁਖ। ਬੇਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਖਾੜੇ ਵਡ ਮੁਨਾਰੇ ਜਿਥੇ ਸੁੱਤਾ ਪੈਰ ਪਸਾਰੇ ਝੂਠੇ ਰੁੱਖ। ਬੇਮੁਖ ਨਾ ਸੰਗੀ ਕੋਇ। ਬੇਮੁਖ ਨਾ ਮਿਲੇ ਢੋਏ। ਬੇਮੁਖ ਕਲਜੁਗ ਰਹੇ ਸੋਏ। ਬੇਮੁਖ ਧਰਮ ਰਾਏ ਤਾਰਾਂ ਵਿਚ ਪਰੋਏ। ਬੇਮੁਖ ਬੱਤੀ ਧਾਰਾਂ ਨਾ ਕੋਇ ਬਖ਼ਸ਼ੋਏ। ਬੇਮੁਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਨਾ ਦੇਵੇ ਢੋਏ। ਬੇਮੁਖ ਜਗਤ ਚੰਡਾਲਾ। ਬੇਮੁਖ ਜਗਤ ਕੰਗਾਲਾ। ਬੇਮੁਖ ਨਾ ਜਗਤ ਵਕ਼ਤ ਸੰਭਾਲਾ। ਬੇਮੁਖ ਨਾ ਲਿਆ ਨਾਮ ਦਲਾਲਾ। ਬੇਮੁਖ ਨਾ ਜਪਿਆ ਰਾਮ ਸੁਖਾਲਾ। ਬੇਮੁਖ ਟੁੱਟਾ ਅੰਬ ਲੱਗਿਆ ਡਾਲ੍ਹਾ। ਬੇਮੁਖ ਵੇਲੇ ਅੰਤ ਗਿਆ ਕੰਬ, ਜਮਦੂਤਨ ਖੜੇ ਆਣ ਦੁਆਲਾ। ਬੇਮੁਖ ਲਿਆ ਝੰਬ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਪੰਚ ਪੰਜਾਲਾ। ਬੇਮੁਖ ਤਨ ਅਗਨ। ਬੇਮੁਖ ਤਨ ਨਗਨ। ਬੇਮੁਖ ਝੂਠੀ ਮਾਇਆ ਝੂਠਾ ਸਗਣ। ਬੇਮੁਖ ਝੂਠੇ ਧੰਦੇ ਝੂਠੀ ਲਗਨ। ਬੇਮੁਖ ਝੂਠੇ ਬੰਦੇ ਅੰਤ ਦਗਨ। ਬੇਮੁਖ ਮਦਿਰਾ ਮਾਸੀ ਗੰਦੇ ਵਿਚ ਅਗਨ ਜਗਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੇ ਫੰਦਨ ਬੇਮੁਖਾਂ ਝੂਠਾ ਸਾਦ। ਬੇਮੁਖ ਕਰੇ ਝੂਠ ਵਿਵਾਦ। ਬੇਮੁਖ ਰਸਨ ਵਜਾਏ ਝੂਠਾ ਨਾਦ। ਬੇਮੁਖ ਆਪਣਾ ਆਪ ਨਾ ਲਿਆ ਸਾਧ। ਬੇਮੁਖ ਵੇਲੇ ਅੰਤ ਨਾ ਕੋਈ ਦੇਵੇ ਦਾਦ। ਬੇਮੁਖ ਪ੍ਰਭ ਅਬਿਨਾਸ਼ੀ ਨਾ ਲਿਆ ਅਰਾਧ। ਬੇਮੁਖ ਆਤਮ ਭਰੀ ਝੂਠੇ ਰਸ ਸਵਾਦ। ਬੇਮੁਖ ਰਸਨ ਨਾ ਗਾਇਆ ਹਰੀ, ਇਕ ਘੜੀ ਨਾ ਕੀਆ ਯਾਦ। ਵੇਲੇ ਅੰਤ ਔਖੀ ਬਣੀ, ਨਾ ਕੋਈ ਸੁਣੇ ਫਰਿਯਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਿੜਾਏ ਜਿਉਂ ਵੇਲਣੇ ਵਿਚ ਕਮਾਦ। ਬੇਮੁਖ ਕਲ ਛੱਡ ਵਿਹਾਰਾ। ਬੇਮੁਖ ਕਲ ਝੂਠਾ ਵਣਜ ਵਪਾਰਾ। ਬੇਮੁਖ ਸਾਚਾ ਕਰਮ ਨਾਮ ਅਧਾਰਾ। ਬੇਮੁਖ ਆਤਮ ਧਰ ਹਰਿ ਜੂ ਪਿਆਰਾ। ਬੇਮੁਖ ਸਦ ਡਰ, ਭੈ ਕਰ ਪ੍ਰਭ ਗਿਰਧਾਰਾ। ਬੇਮੁਖ ਭਾਣਾ ਜਰ, ਆਪ ਆਪਣੇ ਸਾਚੇ ਘਰ ਖੁਲ੍ਹਾ ਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਹੋਰ ਝੂਠਾ ਵਣਜ ਵਪਾਰਾ। ਬੇਮੁਖ ਗਲ ਪਾਇਆ ਪਾਪਾਂ ਹਾਰਾ। ਬੇਮੁਖ ਨਾ ਆਇਆ ਚਲ ਗੁਰ ਦਵਾਰਾ। ਬੇਮੁਖ ਕਰਮ ਧਰਮ ਨਾ ਦੋਏ ਵਿਚਾਰਾ। ਬੇਮੁਖ ਧਰਮ ਸ਼ਰਮ ਭੁੱਲਾ ਸੰਸਾਰਾ। ਬੇਮੁਖ ਸਾਚਾ ਬ੍ਰਹਮ ਮਨੋਂ ਵਿਸਾਰਾ। ਬੇਮੁਖ ਮਾਨਸ ਜਨਮ ਕਲਜੁਗ ਹਾਰਾ। ਬੇਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਦੁਰਕਾਰਾ। ਬੇਮੁਖ ਤੁੱਟੇ ਧੀਰ। ਬੇਮੁਖ ਹਉਮੇ ਰਹੇ ਪੀੜ। ਬੇਮੁਖ ਪ੍ਰਭ ਸਾਚਾ ਜਾਏ ਪੀੜ। ਬੇਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਤੋੜੇ ਹੱਡੀ ਰੀੜ। ਬੇਮੁਖ ਜੀਵ ਕਲ ਅੰਞਾਣ। ਬੇਮੁਖ ਸਾਚਾ ਘਰ ਸੁੰਞ ਮਸਾਣ। ਬੇਮੁਖ ਆਤਮ ਛੱਡ ਸਰਬ ਗੁਮਾਨ। ਬੇਮੁਖ ਹਿੰਸਾ ਛੱਡ ਕਰ ਚਰਨ ਧਿਆਨ। ਬੇਮੁਖ ਮੰਗ ਦੋਵੇਂ ਹੱਥ ਅੱਡ, ਦੇਵਣਹਾਰ ਆਪ ਭਗਵਾਨ। ਬੇਮੁਖ ਆਪਣਾ ਕੀਆ ਲੈਣਾ ਭਰ ਵਡ ਅੱਗੇ ਬੈਠਾ ਚਤੁਰ ਸੁਜਾਨ। ਆਪ ਵਜਾਏ ਆਪਣਾ ਢਿਡ, ਮੰਗਿਆ ਮਿਲੇ ਨਾ ਕੋਈ ਪਕਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਬੇਮੁਖਾਂ ਦੇਵੇ ਦੁਖ ਮਹਾਨ। ਬੇਮੁਖ ਅੰਤ ਬਿਲਲਾਏ। ਬੇਮੁਖ ਅੰਤ ਤੜਫਾਏ। ਬੇਮੁਖ ਅੰਤ ਕਰਨ ਹਾਏ ਹਾਏ। ਬੇਮੁਖ ਧਰਮ ਰਾਏ ਦੇ ਸਜਾਏ। ਬੇਮੁਖ ਆਪਣੇ ਆਪ ਰਹੇ ਪਛਤਾਏ। ਬੇਮੁਖ ਆਪਣਾ ਗਏ ਮੂਲ ਗਵਾਏ। ਬੇਮੁਖ ਮਾਨਸ ਜਨਮ ਕਵਲ ਫੁੱਲ ਗਏ ਡੁਬਾਏ। ਬੇਮੁਖ ਉਪਰ ਧਰਤ ਧਵਲ ਗਏ ਪਾਪ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਆਪੇ ਦੇ ਸਜਾਏ। ਬੇਮੁਖ ਸਦਾ ਵਿਜੋਗ। ਬੇਮੁਖ ਝੂਠਾ ਰਸ ਰਿਹਾ ਭੋਗ। ਬੇਮੁਖ ਆਤਮ ਟੁੱਟੇ ਨਾ ਚਿੰਤਾ ਸੋਗ। ਬੇਮੁਖਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਲਾਇਆ ਹਉਮੇ ਰੋਗ। ਬੇਮੁਖ ਹਉਮੇ ਛੱਡ। ਆਤਮ ਹੰਕਾਰ ਵਿਚੋਂ ਕੱਢ। ਜੇਹਾ ਬੀਜੇ ਤੇਹਾ ਅੱਗੇ ਲੈਣਾ ਵੱਢ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਦੇਵੇ ਲੇਖਾ ਛੱਡ। ਬੇਮੁਖ ਔਖਾ ਦੇਣਾ ਸਚ ਘਰ ਲਹਿਣਾ। ਬੇਮੁਖ ਝੂਠੇ ਵਹਿਣ ਨਾ ਕਲਜੁਗ ਵਹਿਣਾ। ਬੇਮੁਖ ਕੋਈ ਨਾ ਸਾਥੀ ਸੱਜਣ ਸਾਕ ਭਾਈ ਭੈਣਾਂ। ਬੇਮੁਖ ਸਾਚਾ ਫਲ ਦਰਗਹਿ ਸਾਚੀ ਲੈਣਾ। ਬੇਮੁਖ ਝੂਠੇ ਜੂਠੇ ਮਿਲੇ ਨਾ ਉਥੇ ਬਹਿਣਾ। ਬੇਮੁਖ ਸਾਚਾ ਭਾਣਾ ਸਿਰ ਤੇ ਸਹਿਣਾ। ਬੇਮੁਖਾਂ ਧਰਮ ਰਾਏ ਚੁਕਾਏ ਸਾਚਾ ਲਹਿਣਾ। ਬੇਮੁਖ ਜਮਦੂਤ ਡੰਡ ਪਵੇ ਸਹਿਣਾ। ਬੇਮੁਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਲਹਿਣਾ ਦੇਣਾ। ਬੇਮੁਖ ਆਪਣਾ ਕਰਮ ਵਿਚਾਰ। ਅੰਤ ਨਾ ਲੱਗੇ ਬੇੜਾ ਪਾਰ। ਬੇਮੁਖ ਡੁੱਬੇ ਵਿਚ ਅੰਧਕਾਰ। ਨਾ ਕੋਈ ਦੀਸੇ ਪਾਰ ਕਿਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕਰੇ ਖੁਆਰ। ਬੇਮੁਖ ਤੇਰੀ ਮੌਤ ਲਾੜੀ। ਘਰ ਵਿਆਹ ਲੈ ਜਾਏ ਉਜਾੜੀ। ਵਿਚ ਅਗਨ ਤਤ ਦੇਵੇ ਸਾੜੀ। ਉਡੇ ਖ਼ਾਕ ਮਿਲ ਜਾਵੇ ਝਾੜੀ। ਅੰਤਮ ਅੰਤ ਕਲ ਨਾ ਦਿਸੇ ਅਗਾੜੀ। ਕਰਮਾਂ ਫਲ ਨਾ ਬੋਇਆ ਹਾੜੀ। ਵੇਲਾ ਜਾਏ ਨਾ ਟਲ, ਧਰਮ ਰਾਏ ਫੜੇ ਫੜ ਕੁਠੇ ਦਾਹੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਲਿਖਾਏ ਕਿਸਮਤ ਮਾੜੀ। ਬੇਮੁਖ ਤੇਰੇ ਆਤਮ ਚੋਰ। ਬੇਮੁਖ ਵਿਚ ਵਸਣ ਪੰਜ ਹਰਾਮ ਖੋਰ। ਬੇਮੁਖ ਦਿਵਸ ਰੈਣ ਪੌਂਦੇ ਰਹਿਣ ਸ਼ੋਰ। ਬੇਮੁਖ ਆਪਣਾ ਆਪ ਸੰਭਾਲ ਨਾ ਜਨਮ ਗਾਲ ਕਿਉਂ ਹੋਇਉਂ ਢੋਰ। ਬੇਮੁਖ ਆਪਣਾ ਆਪ ਕਿਉਂ ਗਾਲ ਨਰਕੀ ਘੋਰ। ਬੇਮੁਖ ਅੰਤਕਾਲ ਮਲ ਮੂਤਰ ਪ੍ਰਭ ਭਾਂਡਾ ਦੇਵੇ ਫੋੜ। ਬੇਮੁਖ ਅੰਤਕਾਲ ਉਖੜੇ ਤੇਰਾ ਕਾਇਆ ਰੂਪੀ ਬੋਹੜ। ਬੇਮੁਖ ਤੇਰੀ ਦੇਹੀ ਚਲੇ ਕੋਹੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤੁੜਾਏ ਤੇਰੇ ਹੱਡ ਹੱਡ ਜੋੜ ਜੋੜ। ਹੱਡ ਹੱਡ ਦੀਨੇ ਵੱਢ। ਭਰਮ ਭੁਲੇਖੇ ਦੇਣੇ ਕੱਢ। ਲਹਿਣੇ ਦੇਣੇ ਨਾ ਦੇਣੇ ਛੱਡ। ਆਪਣਾ ਕੀਆ ਲੈਣਾ ਵੱਢ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਿਠਾਏ ਵਿਚ ਅੰਧੇਰੀ ਖੱਡ। ਹਰਿ ਜਨਾਂ ਹਰਿ ਨਾਮ ਧਿਆਇਆ। ਹਰਿ ਜਨਾਂ ਹਰਿ ਮੰਗਲ ਗਾਇਆ। ਹਰਿ ਜਨਾਂ ਹਰਿ ਰਿਦੇ ਵਸਾਇਆ। ਹਰਿ ਜਨਾਂ ਹਰਿ ਨਵ ਨਿਧ ਉਪਜਾਇਆ। ਹਰਿ ਜਨਾਂ ਹਰਿ ਕਾਰਜ ਸਿੱਧ ਆਪ ਕਰਾਇਆ। ਹਰਿ ਜਨਾਂ ਹਰਿ ਮਨ ਤਨ ਵਿਧੇ, ਸੋਹੰ ਤੀਰ ਚਲਾਇਆ। ਹਰਿ ਜਨਾਂ ਆਪ ਬਣਾਏ ਬਿਧੇ, ਸ਼ਬਦ ਸਰੂਪੀ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਜਨਾਂ ਦੇ ਵਿਚ ਸਮਾਇਆ। ਹਰਿਜਨ ਹਰਿ ਕਾ ਰੂਪ। ਹਰਿਜਨ ਸਤਿ ਸਰੂਪ। ਹਰਿਜਨ ਹਰਿ ਏਕਾ ਰੂਪ। ਹਰਿਜਨ ਜਨ ਹਰਿ ਏਕਾ ਸੂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਡਰ ਜਮਦੂਤ। ਜਨ ਜਨ ਹਰਿ ਹਰਿ ਕੇ ਭਾਏ। ਹਰਿ ਹਰਿ ਨਾਮ ਧਿਆਏ। ਜਨ ਹਰਿ ਹਰਿ ਸੋਹੰ ਰਸਨਾ ਗਾਏ। ਜਨ ਹਰਿ ਹਰਿ ਸਦ ਰਿਦੇ ਵਸਾਏ। ਜਨ ਹਰਿ ਹਰਿ ਹਰਿ ਕਰ ਭਵ ਸਾਗਰ ਬੇੜਾ ਪਾਰ ਤਰਾਏ। ਜਨ ਹਰਿ ਹਰਿ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਏ ਏਕਾ ਥਾਂ ਬਹਾਏ। ਹਰਿਜਨ ਹਰਿ ਵਿਚ ਸਮਾਣਾ। ਹਰਿਜਨ ਹਰਿ ਤੇਰੇ ਵਿਚ ਟਿਕਾਣਾ। ਜਨ ਹਰਿ ਹਰਿ ਜਨ ਹਰਿ ਆਪਣਾ ਆਪ ਪਛਾਣਾ। ਹਰਿਜਨ ਜਨ ਹਰਿ ਸਾਚਾ ਵੇਖ ਜੋਤ ਸਰੂਪ ਹਰਿ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੀਸੇ ਸਚ ਟਿਕਾਣਾ। ਹਰਿਜਨ ਹਰਿ ਧਿਆਏ। ਹਰਿਜਨ ਹਰਿ ਗਾਏ। ਹਰਿਜਨ ਅਮਰਾ ਪਦ ਪਾਏ। ਹਰਿਜਨ ਹਰਿ ਸਦ ਘਰ ਲੈ ਜਾਏ। ਹਰਿ ਜਨ ਦਿਵਸ ਰੈਣ ਸਦ ਛੰਦ ਹਰਿ ਕੇ ਗਾਏ। ਜਨ ਹਰਿ ਹਰਿ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਸੰਗ ਰਖਾਏ। ਹਰਿਜਨ ਹਰਿ ਕਾ ਮੀਤ। ਹਰਿ ਜਨ ਹਰਿ ਏਕਾ ਰੀਤ। ਹਰਿਜਨ ਹਰਿ ਸਾਚੀ ਚਰਨ ਕਵਲ ਪ੍ਰੀਤ। ਹਰਿ ਜਨ ਹਰਿ ਚਰਨ ਲਾਗ ਜਾਏ ਜਨਮ ਜੀਤ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਕਰੇ ਸੀਤ। ਹਰਿਜਨ ਹਰਿ ਕਾ ਪਿਆਰਾ। ਹਰਿਜਨ ਗਾਏ ਹਰਿ ਦਵਾਰਾ। ਹਰਿਜਨ ਪਾਏ ਮੋਖ ਦਵਾਰਾ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸ਼ਬਦ ਭੰਡਾਰਾ। ਹਰਿਜਨ ਹਰਿ ਰੰਗ ਰਾਤਾ। ਹਰਿਜਨ ਹਰਿ ਆਪ ਪਛਾਤਾ। ਹਰਿਜਨ ਹਰਿ ਪਿਤ ਮਾਤਾ। ਹਰਿਜਨ ਹਰਿ ਇਕ ਰੰਗ ਰੰਗਾਤਾ। ਹਰਿ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਆਪਣੇ ਰੰਗ ਸਮਾਤਾ। ਜਨ ਹਰਿ ਹਰਿ ਰੰਗ ਰੰਗਿਆ। ਜਨ ਹਰਿ ਸਾਚਾ ਦਰਸ ਦਾਨ ਦਰ ਮੰਗਿਆ। ਜਨ ਹਰਿ ਸਾਚੇ ਘਰ ਮੂਲ ਨਾ ਸੰਗਿਆ। ਜਨ ਹਰਿ ਵੇਲੇ ਅੰਤ ਖੁਲ੍ਹੇ ਦਰ, ਸਚ ਦਰਗਾਹੇ ਲੰਘਿਆ। ਜਨ ਹਰਿ ਚੁਕਿਆ ਡਰ ਗਿਆ ਘਰ, ਪ੍ਰਭ ਬਿਠਾਏ ਜੋਤੀ ਸਚ ਪਲੰਘਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਜਨਾਂ ਸਦ ਅੰਗੇ ਸੰਗਿਆ। ਹਰਿਜਨ ਤੇਰੀ ਵਡਿਆਈ। ਹਰਿਜਨ ਹਰਿ ਮਿਤ ਗਤ ਕਹਿਣ ਨਾ ਪਾਈ। ਹਰਿਜਨ ਹਰਿ ਇਕ ਚਿਤ ਧਿਆਈ। ਹਰਿਜਨ ਹਰਿ ਇਕ ਮਿਤ ਬਣਾਈ। ਹਰਿਜਨ ਹਰਿ ਨਿਤ ਦਰਸ਼ਨ ਪਾਈ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੋਏ ਆਪ ਸਹਾਈ। ਹਰਿਜਨ ਹਰਿ ਭਗਤੀ ਘਾਲ। ਹਰਿਜਨ ਹਰਿ ਲੇਵੇ ਭਾਲ। ਹਰਿਜਨ ਹਰਿ ਲਏ ਸੰਭਾਲ। ਹਰਿਜਨ ਹੋਣ ਨਾ ਦੇਵੇ ਵਿੰਗਾ ਵਾਲ। ਹਰਿਜਨ ਹਰਿ ਆਪ ਚਲਾਏ ਸਾਚੀ ਚਾਲ। ਹਰਿਜਨ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਿਹਾ ਵਿਚ ਸਮਾਲ। ਹਰਿਜਨ ਤੇਰੀ ਉਤਮ ਮਤਿ। ਹਰਿ ਜਨ ਤੇਰਾ ਉਤਮ ਤਤ। ਹਰਿਜਨ ਤੇਰਾ ਸਾਚਾ ਯਤ। ਹਰਿਜਨ ਉਤਮ ਮਤਿ। ਹਰਿ ਜਨ ਤੇਰਾ ਸਾਚਾ ਸਤਿ। ਹਰਿਜਨ ਤੇਰਾ ਸਾਚਾ ਵਤ। ਹਰਿਜਨ ਹਰਿ ਸੋਹੰ ਬੀਜ ਦੇਵੇ ਆਤਮ ਸਾਚੇ ਵੱਤ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਰਖਾਵੇ ਚਰਨ ਸਾਚਾ ਨਤ। ਹਰਿਜਨ ਹਰਿ ਸਾਚਾ ਮੰਨਣਾ। ਹਰਿਜਨ ਬੇੜਾ ਆਪਣਾ ਕਲਜੁਗ ਬੰਨ੍ਹਣਾ। ਹਰਿਜਨ ਕਾਇਆ ਨਾਮ ਮਜੀਠੀ ਰੰਗਣਾ। ਹਰਿਜਨ ਹਰਿ ਸਦ ਏਕਾ ਰੰਗਣਾ। ਜਨ ਹਰਿ ਹਰਿ ਦਰਸ ਦਰ ਸਦਾ ਮੰਗਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਮੂਲ ਨਾ ਸੰਗਣਾ। ਹਰਿਜਨ ਹਰਿ ਰਸਨਾ ਗਾਓ। ਹਰਿਜਨ ਅੰਮ੍ਰਿਤ ਫਲ ਸੋਹੰ ਦਰ ਤੇ ਪਾਓ। ਹਰਿਜਨ ਏਕਾ ਰੰਗ ਹਰਿ ਹੋ ਜਾਓ। ਹਰਿਜਨ ਭੁੱਖ ਨੰਗ ਹਰਿ ਜਪ ਕਟਾਓ। ਹਰਿ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਸਨਾ ਗਾਓ। ਹਰਿ ਜਨ ਸਦ ਰਸਨਾ ਗਾਵਣਾ। ਹਰਿਜਨ ਪਤਤ ਪੁਨੀਤ ਆਪ ਹੋ ਜਾਵਣਾ। ਹਰਿਜਨ ਸਦ ਸਦ ਚੀਤ ਹਰਿ ਵਸਾਵਣਾ। ਹਰਿਜਨ ਸਾਚਾ ਮੀਤ ਹਰਿ ਅਖਵਾਵਣਾ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਆਪ ਨਿਭਾਵਣਾ। ਹਰਿਜਨ ਸਦ ਸਾਚਾ ਸੰਗੇ। ਹਰਿਜਨ ਹਰਿ ਦੇਵੇ ਦਾਨ, ਜੋ ਜਨ ਮੂੰਹੋਂ ਮੰਗੇ। ਹਰਿਜਨਾ ਹਰਿ ਦੇਵੇ ਮਾਣ, ਆਪ ਲਗਾਏ ਆਪਣੇ ਅੰਗੇ। ਹਰਿਜਨਾ ਹਰਿ ਮਿਲਿਆ ਮਿਹਰਵਾਨ, ਸਦਾ ਇਕ ਰੰਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਦਰਸ ਦਾਨ, ਮੰਗੇ। ਗੁਰ ਪੂਰਾ ਭਾਗ ਲਗਾਵੰਦਾ। ਗੁਰਸਿਖਾਂ ਚੋਗ ਚੁਗਾਵੰਦਾ। ਆਤਮ ਦੁਖ ਸਰਬ ਮਿਟਾਵੰਦਾ। ਤ੍ਰਿਸਨਾ ਭੁੱਖਾਂ ਸਰਬ ਗਵਾਵੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੀਤਲ ਸੀਤਲ ਸੀਤਲ ਸੀਤ ਪਰਸਾਦ ਸਾਧ ਸੰਗਤ ਤੇਰੀ ਰਸਨਾ ਰਸ ਦਵਾਵੰਦਾ। ਗੁਰ ਪ੍ਰਸਾਦਿ ਰਸਨਾ ਰਸ। ਗੁਰ ਪਰਸਾਦਿ ਆਤਮ ਵਿਕਾਰ ਗਏ ਨੱਸ। ਗੁਰ ਪਰਸਾਦਿ ਪਾਂਚੋਂ ਹੋਏ ਵਸ। ਗੁਰ ਪਰਸਾਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖਾਂ ਦੇਵੇ ਹੱਥ। ਗੁਰ ਪਰਸਾਦ ਗੁਰ ਸਾਚੇ ਦੀਆ। ਗੁਰਸਿਖ ਤੇਰੀ ਬਣਤ ਬਣਾਏ ਕਰ ਕੇ ਸਾਚਾ ਹੀਆ। ਮਹਿੰਮਾ ਅਗਣਤ ਗਣੀ ਨਾ ਜਾਏ, ਤੇਰੀ ਆਤਮ ਜੋਤ ਜਗਾਇਆ ਦੀਆ। ਗੁਰਮੁਖ ਸਾਚੇ ਸੰਤ ਪਹਿਲੀ ਮਾਘ ਗੁਰ ਦਰਸ਼ਨ ਜਿਨ ਕੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਬੀਜ ਵਿਚ ਆਤਮ ਦੇ ਬੀਆ। ਗੁਰ ਪਰਸਾਦਿ ਗੁਰ ਪੂਰਾ ਜਾਣਿਆਂ। ਪ੍ਰਭ ਅਬਿਨਾਸ਼ੀ ਘਰ ਸਚ ਪਛਾਣਿਆਂ। ਸਚ ਤਖ਼ਤ ਹਰਿ ਬੈਠਾ ਵਡ ਸੁਲਤਾਨਿਆ। ਗੁਰਮੁਖਾਂ ਗੁਰਸਿਖਾਂ ਪਾਰ ਲੰਘਾਏ ਕਰ ਕਰ ਕਰ ਵਡ ਮਿਹਰਬਾਨੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਜੁਗੋ ਜੁਗ ਤੇਰੀ ਸਚ ਨਿਸ਼ਾਨੀਆਂ। ਆਦਿ ਜੁਗਾਦਿ ਸਚ ਵਰਤਾਰਾ। ਗੁਰਮੁਖਾਂ ਕਰੇ ਸਦ ਪਿਆਰਾ। ਜਨ ਭਗਤਾਂ ਖੜੇ ਦਰ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਪਹਿਰੇਦਾਰਾ। ਗੁਰ ਪਰਸਾਦਿ ਜਨ ਗੁਰ ਦਰ ਪਾਏ। ਕਲਜੁਗ ਅਗਨ ਨਾ ਮਾਇਆ ਸਤਾਏ। ਗੁਰਮੁਖ ਸਾਚੇ ਸਾਚਾ ਸਗਨ, ਪ੍ਰਭ ਤੇਰੇ ਮੁਖ ਲਗਾਏ। ਆਤਮ ਦੀਪਕ ਤੇਰੇ ਜਗਣ, ਘਟ ਘਟ ਹੋਏ ਰੁਸ਼ਨਾਏ। ਅੰਤ ਬਿਠਾਏ ਵਿਚ ਗਗਨ, ਜਿਥੇ ਕੋਈ ਨਹੀਂ ਜਾਏ। ਪਵਣ ਉਨੰਜਾ ਉਥੇ ਵਗਣ, ਗੁਰਸਿਖ ਤੇਰੇ ਛਤਰ ਸੀਸ ਝੁਲਾਏ। ਏਕਾ ਰੰਗ ਲੱਗੀ ਰਹੇ ਲਗਨ, ਪ੍ਰਭ ਜੋਤ ਸਰੂਪੀ ਘਰ ਲੈ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਗੁਰਸਿਖ ਬਹਾਏ। ਗੁਰਸਿਖ ਤੇਰਾ ਧਾਮ ਅਵਲੜਾ। ਜਿਥੇ ਵਸੇ ਹਰਿ ਇਕੱਲੜਾ। ਏਕਾ ਰੰਗ ਲਾਲ ਗੁਲਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਆਪ ਤਰਾਏ ਆਪ ਲੈ ਜਾਏ ਭੀੜ ਕਟਾਏ, ਸੋੋਹੰ ਦੱਸੇ ਰਾਹ ਸੁਖਲੜਾ। ਸੋਹੰ ਖੁਲ੍ਹਾਏ ਆਤਮ ਦਰ। ਜਿਥੇ ਬੈਠਾ ਹਰਿ ਜੀ ਵੜ। ਆਪ ਬਣਾਇਆ ਸਾਚਾ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਝਿਰਨਾ ਆਪ ਝਿਰਾਏ ਗੁਰਮੁਖ ਤੇਰੇ ਆਤਮ ਸਰ। ਅੰਮ੍ਰਿਤ ਝਿਰਨਾ ਆਪ ਝਿਰਾ ਕੇ। ਅੰਮ੍ਰਿਤ ਬੂੰਦ ਆਪ ਉਪਜਾ ਕੇ। ਕਵਲ ਨਾਭ ਹਰਿ ਆਪ ਉਲਟਾ ਕੇ। ਕਿਰਪਾ ਕਰੇ ਮੁਖ ਬੂੰਦ ਆਪ ਚੁਆ ਕੇ। ਖੁਲ੍ਹੇ ਕਵਲ ਪ੍ਰਭ ਮਿਲਿਆ ਆ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਾਏ ਆਪਣੀ ਦਇਆ ਕਮਾ ਕੇ। ਖੋਲ੍ਹ ਵਖਾਏ ਆਤਮ ਸੁੰਨ। ਇਕ ਉਪਜਾਏ ਸਾਚੀ ਧੁਨ। ਗੁਰਮੁਖ ਸਾਚੇ ਸਦ ਕੰਨ ਸੁਣ। ਦਿਵਸ ਰੈਣ ਰਹੇ ਰੁਣ ਝੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਤੇਰੇ ਗੁਣ। ਦਸਮ ਦਵਾਰਾ ਅੰਮ੍ਰਿਤ ਫੁਹਾਰਾ। ਵਿਚ ਜੋਤ ਅੰਗਿਆਰਾ, ਦੁਰਮਤ ਮੈਲ ਦੇਵੇ ਧੋਤ। ਗੁਰਮੁਖ ਦਰ ਬਣ ਭਿਖਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮੇਲ ਮਿਲਾਏ ਸਚ ਕਰਤਾਰਾ। ਸਚ ਕਰਤਾਰ ਮਿਲੇ ਮੇਲ। ਗੁਰਸਿਖ ਵੇਖ ਪਾਰਬ੍ਰਹਮ ਅਚਰਜ ਖੇਲ। ਦੀਵਾ ਬਲੇ ਅਗੰਮ ਬਿਨ ਬਾਤੀ ਬਿਨ ਤੇਲ। ਇਕੋ ਇਕ ਵਰਤਦਾ। ਉਥੇ ਨਾ ਕੋਈ ਦੂਜਾ ਸੱਜਣ ਸੁਹੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜੋਤ ਧਰ ਅਵਤਾਰ ਨਰ, ਪਾਪ ਹਰ, ਤੇਰਾ ਆਪ ਕਰਾਇਆ ਮੇਲ। ਗੁਰ ਪਰਸਾਦਿ ਗੁਰ ਦਰ ਖਾਵਣਾ। ਹੰਗਤਾ ਰੋਗ ਸਰਬ ਗਵਾਵਣਾ। ਹੰਕਾਰ ਵਿਕਾਰ ਸਰਬ ਤਜਾਵਣਾ। ਵਿਚ ਸੰਸਾਰ ਪ੍ਰੇਮ ਵਧਾਵਣਾ। ਵਿਚ ਮੰਝਧਾਰ ਨਾ ਚਰਨ ਟਿਕਾਵਣਾ। ਦਿਵਸ ਰੈਣ ਹਰਿ ਹਰਿ ਰਸਨਾ ਗਾਵਣਾ। ਅੰਦਰ ਵੇਖ ਮਾਰ ਝਾਤ, ਪ੍ਰਭ ਜੋਤੀ ਦੀਪ ਜਗਾਵਣਾ। ਝੂਠਾ ਦਿਸੇ ਜਗਤ ਨਾਤ, ਅੰਤਕਾਲ ਛੱਡ ਜਾਵਣਾ। ਨਾ ਕੋਈ ਦਿਸੇ ਭੈਣ ਭਰਾਂਤ, ਇਹਨਾਂ ਚੁੱਕ ਬਾਹਰ ਕਢਾਵਣਾ। ਬਿਨ ਪ੍ਰਭ ਸਾਚੇ ਕੋਈ ਨਾ ਪੁੱਛੇ ਤੇਰੀ ਬਾਤ, ਜਿਸ ਆਪਣੀ ਗੋਦ ਉਠਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਸਾਚਾ ਪਿਤ ਮਾਤ ਬਣਾਵਣਾ। ਗੁਰ ਸੰਗਤ ਗੁਰ ਦਇਆ ਕਮਾਏ। ਗੁਰ ਸੰਗਤ ਗੁਰ ਪੂਰਨ ਆਸ ਕਰਾਏ। ਗੁਰ ਸੰਗਤ ਸੋਹੰ ਸ਼ਬਦ ਸਵਾਸ ਸਵਾਸ ਜਪਾਏ। ਗੁਰ ਸੰਗਤ ਵਿਚ ਸਦ ਨਿਵਾਸ ਰਖਾਏ। ਗੁਰ ਸੰਗਤ ਮਾਨਸ ਜਨਮ ਰਾਸ ਕਰਾਏ। ਗੁਰ ਸੰਗਤ ਅੰਗੀਕਾਰ ਕਰੇ ਜਿਉਂ ਅੰਗ ਲਗਾਇਆ ਅੰਗਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਇਆ ਕਮਾਏ। ਅੰਗੀ ਸੰਗੀ ਵਡ ਸੂਰਾ ਸਰਬੰਗੀ। ਦਰਸ ਦਾਨ ਗੁਰਮੁਖ ਸਾਚੇ ਮੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਆਤਮ ਰੰਗੀ। ਗੁਰ ਸੰਗਤ ਗੁਰ ਪਾਇਆ ਗਹਿਰ ਸਾਗਰ। ਗੁਰ ਸੰਗਤ ਗੁਰਸਿਖਾਂ ਕਰਾਏ ਨਿਰਮਲ ਕਰਮ ਉਜਾਗਰ। ਗੁਰ ਸੰਗਤ ਗੁਰ ਪੂਰਾ ਪਾਰ ਉਤਾਰੇ ਸਾਚੇ ਘਰ। ਗੁਰ ਸੰਗਤ ਗੁਰ ਅੰਮ੍ਰਿਤ ਮੁਖ ਚੁਆਏ, ਇਹ ਕਾਇਆ ਮਾਟੀ ਗਾਗਰ। ਗੁਰ ਸੰਗਤ ਗੁਰ ਪਰਦਾ ਆਪੇ ਪਾਏ ਨਾਮ ਚਿੱਟੀ ਚਾਦਰ। ਗੁਰ ਸੰਗਤ ਮਾਣ ਦਵਾਏ, ਦਰ ਘਰ ਆਇਆ ਦੇਵੇ ਆਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਾਰ ਉਤਾਰੇ ਜਗਤ ਸਾਗਰ। ਗੁਰ ਸੰਗਤ ਹਰਿ ਗੁਣ ਗਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਆਪ ਆਪਣੇ ਵਿਚ ਰਿਹਾ ਸਮਾਏ। ਸਾਚਾ ਸ਼ਬਦ ਆਪ ਲਿਖਾਏ। ਗੁਰਮੁਖ ਕੋਈ ਭੁਲ ਨਾ ਜਾਏ। ਕਲਜੁਗ ਮਾਇਆ ਵੇਖ ਡੁੱਲ ਨਾ ਜਾਏ। ਪਾਪ ਅੰਧੇਰੀ ਵਗੇ ਕਲ, ਗੁਰਸਿਖ ਹੁੱਲ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਕਵਲ ਫੁੱਲ ਲਗਾਏ। ਗੁਰਸਿਖਾਂ ਹਰਿ ਮਾਣ ਦਵਾ ਕੇ। ਆਵਨਾ ਜਾਵਣਾ ਲੇਖੇ ਲਾ ਕੇ। ਪਿਛਲਾ ਲੇਖਾ ਆਪ ਚੁਕਾ ਕੇ। ਸਾਚੇ ਮਾਰਗ ਗੁਰਸਿਖ ਲਗਾ ਕੇ। ਸੋਹੰ ਦਾਨ ਝੋਲੀ ਪਾ ਕੇ। ਭਗਤ ਭਗਵਾਨ ਦਰਸ ਦਿਖਾ ਕੇ। ਗੁਰ ਦਰ ਆਓ ਦਰਸ ਪਾਓ, ਘਰ ਜਾਓ ਖ਼ੁਸ਼ੀ ਮਨਾ ਕੇ। ਭੈਣਾਂ ਭਾਈਆ ਤਾਈਂ ਸੁਣਾਓ, ਪਿਛਲੀ ਭੁਲ ਚਲ ਬਖ਼ਸ਼ਾਓ, ਨਿਹਕਲੰਕ ਕਲ ਆਇਆ ਜਾਮਾ ਪਾ ਕੇ। ਸੋਹੰ ਸ਼ਬਦ ਢੋਲ ਵਜਾਓ, ਕਲਜੁਗ ਜੀਵਾਂ ਕੰਨ ਸੁਣਾਓ, ਅਪਣੀ ਰਸਨਾ ਖੇਲ ਕਰਾ ਕੇ। ਸ਼ਬਦ ਅੰਮ੍ਰਿਤ ਘੋਲ ਪਿਲਾਓ। ਸਾਚੀ ਦਰਗਹਿ ਗੁਰਸਿਖ ਮਾਣ ਪਾਓ। ਆਪ ਤਰੇ ਕੁਟੰਬ ਤਾਰਿਆ ਅਵਰੇ ਹੋਰ ਤਰਾਓ। ਪੰਜ ਜੇਠ ਪਏ ਠੰਡ ਵਰ੍ਹੇ ਗੰਢ ਗੁਰ ਘਰ ਮਨਾਓ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਰ ਦਰਸ ਅਮਰਾ ਪਦ ਪਾਓ। ਗੁਰਸਿਖ ਗੁਰ ਸਾਚੇ ਪਾਉਣਾ। ਭਰਮ ਭੁਲੇਖੇ ਵਿਚ ਨਾ ਆਉਣਾ। ਝੂਠਾ ਸੰਸਾ ਆਤਮ ਲਾਹੁਣਾ। ਕਾਰ ਵਿਕਾਰ ਸਰਬ ਤਜਾਉਣਾ। ਝੂਠਾ ਪਿਆਰ ਪੰਚਾਂ ਛੁਡਾਉਣਾ। ਗੁਰ ਚਰਨ ਫੇਰ ਸੀਸ ਨਿਵਾਉਣਾ। ਸਾਚਾ ਜਗਦੀਸ਼ਰ ਦਰਸ਼ਨ ਪਾਉਣਾ। ਏਕਾ ਛਤਰ ਝੂੱਲੇ ਸੀਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਦੋ ਜਹਾਨਾਂ ਆਪ ਅਖਵਾਉਣਾ। ਗੁਰਸਿਖ ਉਧਰੇ ਪਾਰ, ਹਰਿ ਦਰਸ਼ਨ ਪਾ ਕੇ। ਗੁਰਸਿਖ ਉਧਰੇ ਪਾਰ ਗੁਰਸਿਖਾਂ ਜਾਏ ਤਾਰ, ਹਰਿ ਜੋਤ ਪਰਗਟਾ ਕੇ। ਪੂਰਾ ਕਰੇ ਵਿਹਾਰ, ਕਲਜੁਗ ਜਾਮਾ ਪਾ ਕੇ। ਸਚ ਕਰੇ ਵਰਤਾਰ, ਕਲਜੁਗ ਝੂਠਾ ਭੇਖ ਮਿਟਾ ਕੇ। ਧੀਆਂ ਭੈਣਾਂ ਨਾ ਕੋਈ ਕਰੇ ਵਪਾਰ, ਆਪੇ ਬਖ਼ਸ਼ੇ ਸੀਸ ਨਿਵਾ ਕੇ। ਨਾ ਕੋਈ ਦੀਸੇ ਠੱਗ ਚੋਰ ਯਾਰ, ਪ੍ਰਭ ਜਾਏ ਸਰਬ ਖਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਏ ਸਤਿਜੁਗ ਸਾਚਾ ਮਾਰਗ ਲਾ ਕੇ। ਗੁਰਸਿਖਾਂ ਮਨ ਵਧਾਈਆ। ਆਸਾਂ ਮਨਸਾਂ ਪ੍ਰਭ ਪੂਰ ਕਰਾਈਆ। ਵਿਚ ਸੰਸਾਰ ਦੇ ਵਡਿਆਈਆ। ਸਾਧ ਸੰਗਤ ਪਹਿਲੀ ਮਾਘ ਜੋ ਖ਼ੁਸ਼ੀਆਂ ਮਨਾਈਆ। ਧੰਨ ਧੰਨ ਧੰਨ ਗੁਰਸਿਖ ਆਏ ਗੁਰ ਚਰਨ, ਧੰਨ ਜਣੇਦੀ ਮਾਈਆ। ਧੰਨ ਗੁਰਸਿਖ ਧੰਨ ਤੇਰੀ ਵਡਿਆਈਆ। ਮਿਲੇ ਮਾਣ ਭੈਣਾਂ ਭਾਈਆ। ਧੰਨ ਗੁਰਸਿਖ ਆਏ ਦਰਸ਼ਨ ਕਰਨ, ਮਾਤ ਕੁੱਖਾਂ ਸੁਫਲ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਤੋੜ ਨਿਭਾਈਆ। ਗੁਰਸਿਖ ਤੇਰੀ ਨਿਭੇ ਤੋੜ। ਚਰਨ ਪ੍ਰੀਤ ਏਕਾ ਜੋੜ। ਆਪ ਮਿਟਾਏ ਕਾਇਆ ਕੋਹੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਪ੍ਰਭ, ਪ੍ਰਭ ਸਾਚੇ ਦੀ ਸਾਚੀ ਲੋੜ। ਸਾਚਾ ਪ੍ਰਭ ਸਰਬ ਕਾ ਦਾਤਾ। ਸਾਚਾ ਪ੍ਰਭ ਸਰਬ ਕਾ ਗਿਆਤਾ। ਸਾਚਾ ਪ੍ਰਭ ਸਰਬ ਕਾ ਭਰਾਤਾ। ਸਾਚਾ ਪ੍ਰਭ ਸਰਬ ਕਾ ਨਾਤਾ। ਸਾਚਾ ਪ੍ਰਭ ਵਿਰਲੇ ਕਲ ਕਿਸੇ ਪਛਾਤਾ। ਸਾਚਾ ਪ੍ਰਭ ਗੁਰਮੁਖਾਂ ਮਿਲਿਆ ਪੁਰਖ ਬਿਧਾਤਾ। ਸਾਚਾ ਪ੍ਰਭ ਆਪ ਮਿਟਾਏ ਜ਼ਾਤਾਂ ਪਾਤਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾਤਾ। ਗੁਰਸਿਖ ਗੁਰ ਸੱਜਣ ਬਣਾਇਆ। ਗੁਰਸਿਖਾਂ ਗੁਰ ਚਰਨ ਧੂੜ ਇਸ਼ਨਾਨ ਕਰਾਇਆ। ਗੁਰਸਿਖਾਂ ਚਤੁਰ ਸੁਜਾਨ, ਪ੍ਰਭ ਮੂੜ੍ਹੋ ਮੂੜ੍ਹ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸਰਬ ਸਹਾਇਆ। ਗੁਰਸਿਖ ਘਰ ਆਪਣੇ ਜਾਣਾ। ਸਾਚਾ ਨਾਮ ਨਾ ਮਨ ਭੁਲਾਣਾ। ਸਾਚਾ ਰਾਖ ਇਕ ਟਿਕਾਣਾ। ਪ੍ਰਭ ਕਰੇ ਵੱਖ, ਸੋਹੰ ਸ਼ਬਦ ਜਿਸ ਰਸਨਾ ਗਾਣਾ। ਕਲਜੁਗ ਜੀਵ ਜਲਾਏ ਜਿਉਂ ਅਗਨ ਕੱਖ, ਏਕਾ ਲੰਬੂ ਜੋਤ ਲਗਾਣਾ। ਗੁਰਸਿਖਾਂ ਪ੍ਰਭ ਲਏ ਰੱਖ, ਆਪ ਆਪਣਾ ਸਿਰ ਹੱਥ ਟਿਕਾਣਾ। ਸ੍ਰਿਸ਼ਟ ਸਬਾਈ ਜਾਏ ਮੱਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਭਗਵਾਨ ਭਗਵਾਨ ਭਗਵਾਨ। ਦਾਨ ਦਾਨ ਦੇਵੇ ਦਾਨ। ਮਾਣ ਮਾਣ ਮਾਣ ਦੇਵੇ ਮਾਣ। ਅੰਞਾਣ ਅੰਞਾਣ ਅੰਞਾਣ ਗੁਰ ਦਰ ਤਰ ਜਾਣ। ਬਿਰਧ ਬਾਲ ਜਵਾਨ ਇਕ ਰੰਗ ਸਮਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਾਲੀ ਦੋ ਜਹਾਨ। ਗੁਰਸਿਖ ਸੋਇਆ ਕਲਜੁਗ ਜਾਗਾ। ਪ੍ਰਭ ਸਾਚੇ ਦੀ ਚਰਨੀ ਲਾਗਾ। ਸੋਹੰ ਸ਼ਬਦ ਰੰਗਣ ਚੜ੍ਹਾਏ ਜਿਉਂ ਕੰਚਨ ਸੁਹਾਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਧੋਵੇ ਪਿਛਲੇ ਦਾਗਾਂ। ਪਿਛਲਾ ਲੇਖਾ ਗਿਆ ਚੁੱਕ। ਲਹਿਣਾ ਦੇਣਾ ਗਿਆ ਮੁੱਕ। ਅੱਗੇ ਲਈ ਸੁਖਣਾ ਸੁਖ। ਪ੍ਰਭ ਸਾਚੇ ਦਾ ਵੇਖ ਮੁਖ। ਆਪ ਉਤਾਰੇ ਤ੍ਰਿਸਨਾ ਭੁੱਖ। ਕਲਜੁਗ ਜੀਵ ਨਾ ਭੁਲ ਮਨੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕਰਾਏ ਮਾਤ ਕੁੱਖ। ਰਿਧਾਂ ਸਿਧਾਂ ਆਪ ਉਪਜਾਏ। ਨਵ ਨਿਧਾਂ ਅਠਾਰਾਂ ਸਿਧਾਂ ਦਰ ਬਹਾਏ। ਗੁਰਸਿਖ ਪ੍ਰਭ ਤਨ ਮਨ ਵਿਧਾ, ਸੋਹੰ ਤੀਰ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਕਰਮ ਕਮਾਏ। ਸਾਧ ਸੰਗਤ ਦੇਵੇ ਵਡਿਆਈ। ਸੁਰਤ ਸ਼ਬਦ ਮੇਲ ਮਿਲਾਈ। ਗੁਰ ਸੰਗਤ ਪ੍ਰਭ ਵਿਦਾ ਕਰਾਈ। ਨਾਮ ਨਿਧਾਨ ਦਾਤ ਝੋਲੀ ਪਾਈ। ਗੁਣ ਨਿਧਾਨ ਸਚ ਕਰਮ ਕਮਾਈ। ਆਪ ਆਪਣੀ ਖੇਲ ਵਰਤਾਈ। ਪਹਿਲੀ ਮਾਘ ਖ਼ੁਸ਼ੀ ਮਨਾਈ। ਨਿਹਕਲੰਕੀ ਜੋਤ ਆਪ ਪਰਗਟਾਈ। ਕਲਗੀਧਰ ਅਵਤਾਰ ਆਪ ਅਖਵਾਈ। ਆਵੇ ਜਾਵੇ ਖੇਲ ਰਚਾਈ। ਆਪੇ ਕਰੇ ਸਚਖੰਡ ਚੜ੍ਹਾਈ। ਜੋਤ ਸਰੂਪੀ ਜੋਤ ਮਿਲ ਜਾਈ। ਛੱਡੇ ਦੇਹ, ਗੁਰਸਿਖ ਜੋ ਰਿਹਾ ਸਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਸੱਚਖੰਡ ਨਿਵਾਸ ਰਖਾਈ। ਜੀਵ ਝੂਠਾ ਜਗਤ ਪਸਾਰਾ। ਜੀਵ ਝੂਠਾ ਸਰਬ ਕਾਰੋ ਬਾਰਾ। ਜੀਵ ਝੂਠਾ ਵੇਖ ਨਾ ਭੁੱਲ, ਮਾਇਆ ਮੋਹ ਵਿਚ ਨਾ ਰੁਲ, ਹੋਏ ਅੰਤ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਅੰਤ ਖਵਾਰੀ। ਜੀਵ ਝੂਠੀ ਜਗਤ ਝਾਕੀ। ਲੇਖਾ ਦੇਣਾ ਪਵੇ ਬਾਕੀ। ਦਰ ਘਰ ਸਾਚੇ ਕੋਈ ਨਾ ਰਹੇ ਆਕੀ। ਕਿਸੇ ਨਾ ਚਲੇ ਓਥੇ ਕੋਈ ਚਾਲਾਕੀ। ਪਾਟੇ ਥਾਂ ਨਾ ਲੱਗੀ ਟਾਕੀ। ਬਿਨ ਪ੍ਰਭ ਪੂਰੇ ਕੋਈ ਨਾ ਪੜਦਾ ਢਾਕੀ। ਜਗਤ ਪਤਿ ਗਵਾਈ, ਸਿਰ ਪਾਈ ਖ਼ਾਕੀ। ਬੇਮੁਖਾਂ ਲਜ ਨਾ ਅਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਆਪ ਚੁਕਾਈ, ਜੋ ਅੱਗੇ ਰਿਹਾ ਬਾਕੀ। ਲਹਿਣਾ ਦੇਣ ਗੁਰਸਿਖ ਚੁਕਾਇਆ। ਸੋਹੰ ਗਹਿਣਾ ਤਨ ਪਹਿਨਾਇਆ। ਖ਼ਾਕੀ ਬੰਦਾ ਆਤਮ ਅੰਧਾ, ਅੰਤਮ ਖ਼ਾਕ ਰੁਲਾਇਆ। ਦਰ ਦਰ ਫਿਰੇ ਸਿਰ ਮਾਰੇ ਕੰਧਾਂ, ਖੈਰ ਕਿਸੇ ਮੁੱਠ ਨਾ ਪਾਇਆ। ਅੰਤਕਾਲ ਤੁੜਾਏ ਤੰਦਾ ਤੰਦਾ, ਸ਼ਬਦ ਤੇਸਾ ਆਪ ਚਲਾਇਆ। ਸਾਧ ਸੰਗਤ ਵਿਚ ਕੋਈ ਰਹੇ ਨਾ ਗੰਦਾ, ਧੁਰ ਦਰਗਾਹੋਂ ਪ੍ਰਭ ਆਪ ਕਢਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਰੰਦਾ ਆਤਮ ਉਪਰ ਆਪ ਫਿਰਾਇਆ। ਸਾਧ ਸੰਗਤ ਤੇਰਾ ਸਾਚਾ ਮੂਲ। ਸਾਧ ਸੰਗਤ ਤੇਰਾ ਸਾਚਾ ਅਸੂਲ। ਸਾਧ ਸੰਗਤ ਪ੍ਰਭ ਦਰ ਨਾ ਭੂਲ। ਸਾਧ ਸੰਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਚੁਲ੍ਹਾ ਚੂਹਲ। ਗੁਰਸਿਖਾਂ ਦੀਨੀ ਸਾਚੀ ਸੀਖਿਆ। ਘਰ ਸਾਚਾ ਸਾਚੀ ਪਾਈ ਭੀਖਿਆ। ਪਿਛਲਾ ਲੇਖਾ ਆਪ ਚੁਕਾਇਆ, ਜੋ ਧੁਰ ਦਰਗਾਹੋਂ ਲੀਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੁਲ ਗਏ ਜੋ ਤੇਰੀ ਸੀਖਿਆ। ਸਚ ਦਰਬਾਰ ਜੋ ਜਾਏ ਭੁੱਲ। ਆਤਮ ਦੀਆ ਹੋਏ ਗੁੱਲ। ਅੰਮ੍ਰਿਤ ਆਤਮ ਗਿਆ ਡੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰਗਾਹੋਂ ਕਲੰਕ ਲਗਾਇਆ ਕੁੱਲ। ਕੁੱਲ ਮਿਟਾਈ ਦੇ ਸਜ਼ਾਈ। ਮੁਖ ਛਾਈ ਪਾਈ। ਸਾਧ ਸੰਗਤ ਵਿਚ ਰਹਿਣ ਨਾ ਪਾਈ। ਨਾਮ ਰੰਗਤ ਮਿਲੇ ਨਾ ਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਮਨ ਆਪਣੇ ਭਾਈ। ਨਾ ਕੋਈ ਭਰਮ ਨਾ ਕੋਈ ਉਹਲਾ। ਸਭ ਕੁਛ ਪ੍ਰਭ ਸੰਪੂਰਨ ਕਲਾ ਸੋਲਾਂ। ਝੂਠੀ ਮਾਟੀ ਕਿਆ ਕੋਈ ਜਾਣੇ, ਅੰਤਮ ਹੋਇਆ ਗੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਖੋਲ੍ਹੇ ਸਾਰਾ ਪੋਲਾ। ਆਪ ਖੁਲ੍ਹਾਏ ਸਾਰਾ ਪੋਲ। ਸ਼ਬਦ ਸਰੂਪੀ ਵਜਾਏ ਢੋਲ। ਸੋਹੰ ਕੰਡੇ ਸਾਚਾ ਤੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਤੇਰੇ ਮੋੜੇ ਬੋਲ। ਬਚਨ ਅਮੋੜਿਆ, ਸਚ ਘਰ ਵਿਛੋੜਿਆ। ਨਿਉਂ ਝੂਠਾ ਜੋੜਿਆ। ਜੂਠੇ ਧੰਦੇ ਨਾਮ ਮਾਲ ਸਾਚਾ ਰੋੜਿਆ। ਕੀ ਕਰਮ ਕਮਾਇਆ ਅੰਤਮ ਅੰਧੇ, ਅੰਤ ਹੋਏ ਕੋਹੜਿਆ। ਦਰ ਦਰਵਾਜੇ ਹੋਇਣ ਬੰਦ, ਜਿਨ੍ਹਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੜ ਤੇਰਾ ਛੋੜਿਆ। ਗੁਰਮਤ ਗੁਰ ਦਰ ਤੇ ਪਾਈਏ। ਭਾਂਡਾ ਭਰਮ ਭਓ ਚੁਕਾਈਏ। ਆਤਮ ਨਾਮ ਸਚ ਵਸਾਈਏ। ਆਤਮ ਜੋਤ ਸਚ ਜਗਾਈਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਦਰਸ਼ਨ ਪਾਈਏ। ਗੁਰਮਤ ਗੁਰ ਦਰ। ਗੁਰਮਤ ਚੁੱਕੇ ਡਰ। ਗੁਰਮਤ ਲੈ ਗੁਰਸਿਖ ਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਰਪਾ ਕਰ। ਗੁਰਮਤ ਗੁਰਸਿਖ ਵਿਚਾਰੇ। ਗੁਰਮਤ ਇਕ ਸ਼ਬਦ ਅਧਾਰੇ। ਗੁਰਮਤ ਗੁਰ ਦੇਵੇ ਪਰਗਟ ਜੋਤ ਸੰਸਾਰੇ। ਗੁਰਮਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਗੁਰਸਿਖਾਂ ਕਰ ਕਲ ਖੇਲ ਅਪਾਰੇ। ਗੁਰਮਤ ਸਾਚੀ ਧਾਰਾ। ਗੁਰਮਤ ਮਿਲੇ ਗੁਰ ਚਰਨ ਦਵਾਰਾ। ਗੁਰਮਤ ਸੋਹੰ ਸ਼ਬਦ ਅਪਰ ਅਪਾਰਾ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਾਰ ਉਤਾਰਨਹਾਰਾ। ਗੁਰਮਤ ਗੁਰ ਆਪ ਸਮਝਾਈ। ਗੁਰਮਤ ਸੋਹੰ ਸਾਚਾ ਤਤ ਗੁਰਸਿਖ ਵਸਾਈ। ਗੁਰਮਤ ਇਕ ਯਤ ਜਗਤ ਰਹਿ ਜਾਈ। ਗੁਰਮਤ ਗੁਰਸਿਖ ਸੋਹੰ ਸਾਚਾ ਸਚ ਆਤਮ ਵਿਚ ਬਿਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਤੇਰਾ ਹੋਏ ਆਪ ਸਹਾਈ। ਸਾਚੀ ਮਤਿ ਗੁਰ ਆਪ ਦਵਾਵੇ। ਸਾਚੀ ਮਤਿ ਦੂਜ ਮਿਟਾਵੇ। ਸਾਚੀ ਮਤਿ ਗੁਰ ਬੂਝ ਬੁਝਾਵੇ। ਗੁਰਮਤ ਆਤਮ ਭੇਵ ਗੂਝ ਖੁਲ੍ਹਾਵੇ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਜਪਾਵੇ। ਸਾਚੀ ਮਤਿ ਸਰਨ ਗੁਰਦੇਵ। ਸਾਚੀ ਮਤਿ ਤਰਨ ਗੁਰ ਸੇਵ। ਸਾਚੀ ਮਤਿ ਖੁੱਲ੍ਹੇ ਹਰਨ ਫਰਨ ਪ੍ਰਭ ਵਡਿਆਈ ਦੇਵੇ ਵਿਚ ਦੇਵੀ ਦੇਵ। ਸਾਚੀ ਮਤਿ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਅੰਮ੍ਰਿਤ ਫਲ ਗੁਰਸਿਖਾਂ ਦੇਵ। ਗੁਰਮਤ ਦੇ ਗੁਰ ਆਪ ਉਧਾਰੇ। ਗੁਰਮਤ ਦੇ ਗੁਰਸਿਖ ਗੁਰ ਪਾਰ ਉਤਾਰੇ। ਗੁਰਮਤ ਗੁਰਸਿਖ ਏਕਾ ਜੋਤ ਜਗਾਏ, ਗੁਰਸਿਖ ਤੇਰੀ ਕਾਇਆ ਮਹਿਲ ਮੁਨਾਰੇ। ਗੁਰਮਤ ਗੁਰਸਿਖ ਦੇ ਆਪ ਮਿਟਾਏ ਆਤਮ ਅੰਧ ਅੰਧਿਆਰੇ। ਗੁਰਸਿਖ ਏਕਾ ਜੋਤ ਹੋਏ ਚਮਤਕਾਰੇ, ਏਕਾ ਮਤਿ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਰਬ ਸੰਸਾਰੇ। ਏਕਾ ਮਤਿ ਦੇਵੇ ਗੁਰ ਦੀਨਾਂ। ਉਤਰੇ ਪਾਰ ਜਿਸ ਜਨ ਰਸਨਾ ਚੀਨਾ। ਸਾਚਾ ਦੇਵੇ ਸ਼ਬਦ ਅਧਾਰ, ਪ੍ਰਭ ਅਬਿਨਾਸ਼ੀ ਦਾਨਾ ਬੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਮਨ ਤਨ ਸਦ ਸਦਾ ਭੀਨਾ। ਗੁਰਮਤ ਗੁਰ ਕਾ ਰੰਗ। ਗੁਰਮਤ ਸਾਚਾ ਸੰਗ। ਗੁਰਮਤ ਗੁਰ ਦੇਵੇ, ਗੁਰਸਿਖ ਦੋਏ ਜੋੜ ਦਰ ਮੰਗ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਨਾ ਹੋਏ ਭੰਗ। ਗੁਰਮਤ ਸਮਝਾਵੇ ਜੀਆ। ਗੁਰਮਤ ਨਿਰਮਲ ਕਰਾਏ ਜੀਆ। ਗੁਰਮਤ ਸੋਹੰ ਬੀਜ ਬਿਜਾਇਆ ਸਾਚਾ ਬੀਆ। ਗੁਰਮਤ ਗੁਰਸਿਖ ਤੇਰੀ ਆਤਮ ਜੋਤ ਜਗਾਇਆ ਦੀਆ। ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਜਿਹਾ ਕੀਆ। ਗੁਰਮਤ ਉਤਰੇ ਦੁਖ। ਗੁਰਮਤ ਉਤਰੇ ਭੁੱਖ ਗੁਰਮਤ ਗੁਰ ਦੇਵੇ ਗੁਰਸਿਖ ਆਤਮ ਉਪਜੇ ਸੁਖ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਰਭਵਾਸ ਨਾ ਹੋਵੇ ਗੁਰਸਿੱਖ ਉਲਟਾ ਰੁੱਖ। ਗੁਰਮਤ ਜੋ ਜਾਣੇ ਆਪਣਾ ਆਪ ਕਲਜੁਗ ਪਛਾਣੇ। ਪ੍ਰਭ ਚਲਾਏ ਆਪਣੇ ਭਾਣੇ। ਸਾਚਾ ਰੰਗ ਸਦ ਦਰ ਮਾਣੇ। ਗੁਰਸਿਖ ਮਿਲੇ ਚਰਨ ਬਾਲ ਅੰਞਾਣੇ। ਗੁਰਸਿਖ ਹੋਏ ਚਤੁਰ ਸੁਘੜ ਸਿਆਣੇ। ਗੁਰਸਿਖਾਂ ਮੈਲ ਪਾਪਾਂ ਧੋਏ, ਸੋਹੰ ਦੇਵੇ ਨਾਮ ਨਿਧਾਨੇ। ਸਾਚੇ ਧਾਗੇ ਲਏ ਪਰੋਏ, ਆਵਣ ਜਾਵਣ ਭੇਵ ਚੁਕਾਣੇ। ਅੰਤਕਾਲ ਨਾ ਸੰਗੀ ਕੋਇ, ਝੂਠੇ ਦਿਵਸ ਭੈਣ ਭਰਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤਕਾਲ ਕਲਜੁਗ ਗੁਰਸਿਖਾਂ ਸਦ ਖੜਾ ਸਰਹਾਣੇ। ਅੰਤਕਾਲ ਕਲਜੁਗ ਵਰਤੰਤ। ਜੋਤ ਪਰਗਟਾਏ ਸਾਚਾ ਕੰਤ। ਮਾਇਆ ਪਾਏ ਜਗਤ ਬੇਅੰਤ। ਗੁਰਸਿਖ ਪਛਾਣੇ ਵਿਰਲਾ ਸੰਤ। ਸੋਹੰ ਜਪਾਵੇ ਜੇਹਵਾ ਮੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਇ ਨਾ ਜਾਣੇ ਆਦਿਨ ਅੰਤ। ਗੁਰਮਤ ਜੀਵ ਸਚ ਪਛਾਣ। ਗੁਰਮਤ ਜਗਤ ਪਰਧਾਨ। ਗੁਰਮਤ ਉਪਜੇ ਬ੍ਰਹਮ ਗਿਆਨ। ਗੁਰਮਤ ਪਾਵੇ ਨਾਮ ਨਿਧਾਨ। ਗੁਰਮਤ ਮੂਰਖ ਮੁਗਧਾਂ ਕਰੇ ਚਤੁਰ ਸੁਜਾਨ। ਗੁਰਮਤ ਸਚ ਚੜ੍ਹਾਏ ਸ਼ਬਦ ਬਬਾਣ। ਗੁਰਮਤ ਸਚ ਦੀ ਸਾਚੀ ਖਾਣ। ਗੁਰਮਤ ਦੇਵੇ ਵਾਲੀ ਦੋ ਜਹਾਨ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਗੁਰਮਤ ਸਾਚੀ ਆਪ ਸਿਖਾਏ। ਦਿਵਸ ਰਾਤੀਂ ਰਿਹਾ ਸਮਝਾਏ। ਅੰਮ੍ਰਿਤ ਬੂੰਦ ਸਵਾਂਤੀ ਰਿਹਾ ਪਿਲਾਏ। ਝੂਠੀ ਕਾਇਆ ਧਾਤੀ, ਪ੍ਰਭ ਸੋਹੰ ਪਾਰਸ ਰਿਹਾ ਛੁਹਾਏ। ਅੰਦਰ ਮਾਰ ਜੀਵ ਝਾਤੀ, ਸਾਚੇ ਲੇਖ ਰਿਹਾ ਲਿਖਾਏ। ਸਾਚੀ ਦਰਗਹਿ ਉਤਮ ਜ਼ਾਤੀ, ਜੋ ਚਲੇ ਗੁਰ ਰਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮਤ ਆਪੇ ਸਮਝਾਏ। ਗੁਰਮਤ ਗੁਰ ਕੀ ਧਾਰਾ। ਗੁਰਮਤ ਸ਼ਬਦ ਭੰਡਾਰਾ। ਗੁਰਮਤ ਗੁਰਸਿਖ ਪਾਏ ਗੁਰ ਚਰਨ ਦਵਾਰਾ। ਗੁਰਮਤ ਆਤਮ ਤੋੜੇ ਸਰਬ ਹੰਕਾਰਾ। ਗੁਰਮਤ ਪਾਪਾਂ ਫੇਰੇ ਸਿਰ ਆਪੇ ਆਰਾ। ਗੁਰਮਤ ਸਾਚਾ ਬੀਚ ਅੰਮ੍ਰਿਤ ਫੁਹਾਰਾ। ਗੁਰਮਤ ਗੁਰਸਿਖ ਸਾਚੇ ਦੇਵੇ ਕਰ ਕਰ ਕਰਮ ਵਿਚਾਰਾ। ਗੁਰਮਤ ਜਨ ਹਿਰਦੇ ਵਾਚੇ, ਜੋਤ ਸਰੂਪੀ ਹੋਏ ਉਜਿਆਰਾ। ਗੁਰਮਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਿਚ ਸੰਸਾਰਾ। ਗੁਰਮਤ ਸਾਚੀ ਰੀਤੀ। ਗੁਰਮਤ ਕਾਇਆ ਕਰੇ ਪਤਤ ਪੁਨੀਤੀ। ਗੁਰਮਤ ਸਾਚਾ ਯਤ ਰੱਖੇ, ਪਰਖੇ ਆਪੇ ਨੀਤੀ। ਗੁਰਮਤ ਰੱਖੇ ਸਾਚਾ ਯਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਤ ਜਿਸ ਦਿਤੀ। ਗੁਰਮਤ ਗੁਰਸਿਖ ਵਿਚਾਰੇ। ਗੁਰਮਤ ਪਾਵੇ ਗੁਰ ਦਰਬਾਰੇ। ਗੁਰਮਤ ਵਸਾਵੇ ਵਿਚ ਆਪਣੀ ਕਾਇਆ ਮਹਿਲ ਮੁਨਾਰੇ। ਗੁਰਮਤ ਸਦ ਰਿਦੇ ਵਸਾਵੇ, ਅਨਹਦ ਸ਼ਬਦ ਉਪਜੇ ਧੁਨਕਾਰੇ। ਗੁਰ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣ ਬਣ ਆਪ ਲਿਖਾਰੇ। ਗੁਰ ਮਤੀ ਦੇ ਸਮਝਾਇਆ। ਪਰਮਗਤੀ ਸਚ ਰਾਹ ਬਤਾਇਆ। ਆਤਮ ਜਤੀ ਗੁਰਸਿਖ ਰਖਾਇਆ। ਨਾਰ ਸਬਾਈ ਹੋਏ ਸਤੀ, ਏਕਾ ਨਿਹੁੰ ਸਾਚੇ ਪੀਆ ਸੰਗ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਪੇ ਸਮਝਾਇਆ। ਗੁਰਮਤ ਸਚ ਵਿਹਾਰਾ। ਗੁਰਮਤ ਨਾਮ ਅਧਾਰਾ। ਗੁਰਮਤ ਕਰਮ ਉਜਿਆਰਾ। ਗੁਰਮਤ ਧਰਮ ਰਹੇ ਵਿਚ ਸੰਸਾਰਾ। ਗੁਰਮਤ ਗੁਰਸਿਖ ਉਤਰੇ ਪਾਰਾ। ਗੁਰਮਤ ਗੁਰਸਿਖ ਮਿਟਾਏ ਅੰਧ ਅੰਧਿਆਰਾ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰ ਪਿਆਰਾ। ਗੁਰਮਤ ਸਤਿ ਸੰਤੋਖ। ਗੁਰਮਤ ਅੰਤਮ ਮੋਖ। ਗੁਰਮਤ ਨਾ ਲੱਗੇ ਦੋਖ। ਗੁਰਮਤ ਦੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਾਚਾ ਸੋਖ। ਗੁਰਮਤ ਗੁਰਸਿਖ ਸੁਣਾਏ ਕੰਨ। ਗੁਰਮਤ ਗੁਰਸਿਖ ਜਾਏ ਮੰਨ। ਗੁਰਮਤ ਆਤਮ ਕੱਢੇ ਜਨ। ਗੁਰਮਤ ਭਾਂਡਾ ਭਰਮ ਦੇਵੇ ਭੰਨ। ਗੁਰਮਤ ਗੁਰਸਿਖ ਕਮਾਏ ਆਤਮ ਲੱਗੇ ਨਾ ਸੰਨ੍ਹ। ਗੁਰਮਤ ਗੁਰ ਧੀਰ ਧਰਾਏ ਪੰਜੇ ਰੱਖੇ ਬੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਗੁਰਮਤ ਸਾਚਾ ਸੀਰ ਪਿਲਾਏ ਬੇੜਾ ਦੇਵੇ ਬੰਨ੍ਹ। ਨਿਹਕਲੰਕ ਤੇਰੀ ਵਡਿਆਈ, ਗੁਰਸਿਖ ਪੈਜ ਰਖਾਈ, ਮੁਖੋਂ ਕਹੇ ਧੰਨ ਧੰਨ। ਗੁਰਮਤ ਦੇਵੇ ਗੁਰਦੇਵ। ਗੁਰਮਤ ਸਾਚੀ ਗੁਰ ਚਰਨ ਸੇਵ। ਗੁਰਮਤ ਪਾਏ ਪ੍ਰਭ ਅਲਖ ਅਭੇਵ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਜਪਣਾ ਸਦ ਰਸਨਾ ਜੇਹਵ। ਗੁਰਮਤ ਰਸਨ ਜਾਪ। ਗੁਰਮਤ ਕੋਟ ਉਤਾਰੇ ਪਾਪ। ਗੁਰਮਤ ਆਪੇ ਮਾਰੇ ਤੀਨੋ ਤਾਪ। ਗੁਰਮਤ ਸਾਚਾ ਦਰ, ਦੂਜਾ ਲੱਗੇ ਨਾ ਕੋਈ ਸਰਾਪ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਿਉਂ ਬਾਲਕ ਮਾਈ ਬਾਪ। ਗੁਰਮਤ ਦੇਵੇ ਸਚ ਭਰਵਾਸੇ। ਗੁਰਮਤ ਦੇਵੇ ਗੁਰਸਿੱਖ ਜਿਸ ਮਿਲਿਆ ਪ੍ਰਭ ਅਬਿਨਾਸ਼ੇ। ਗੁਰਮਤ ਲੇਵੇ ਗੁਰਸਿਖ, ਰੱਖ ਮਨ ਧਰਵਾਸੇ। ਗੁਰਮਤ ਦੇਵੇ ਹਰਿ ਸਾਚਾ ਸ਼ਾਹੋ ਸ਼ਾਬਾਸੇ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਜਪਾਏ ਸਵਾਸ ਸਵਾਸੇ। ਗੁਰਮਤ ਸਾਚੀ ਧਾਰ। ਗੁਰਮਤ ਕਮਾਏ ਨਾਰੀ ਨਾਰ। ਗੁਰਮਤ ਏਕਾ ਸਾਚਾ ਜਗਤ ਪਸਾਰ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ। ਗੁਰਮਤ ਔਖਾ ਘਾਟ। ਗੁਰਮਤ ਸਾਚਾ ਹਾਟ। ਗੁਰਮਤ ਆਪ ਖੁਲ੍ਹਾਏ ਬਜਰ ਕਪਾਟ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਦ ਰਸਨਾ ਰਾਟ। ਗੁਰਮਤ ਗੁਰ ਕੀ ਨਿਆਈ। ਗੁਰਮਤ ਗੁਰ ਪੂਰਾ ਪਾਈ। ਗੁਰਮਤ ਗੁਰਸਿੱਖ ਲੈ ਇਕਾ ਲਿਵ ਲਾਈ। ਗੁਰਮਤ ਦੇਵੇ ਆਪ ਰਘੁਰਾਈ। ਗੁਰਮਤ ਗੁਰਮੁਖ ਸਾਚੇ ਪਾਈ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸ਼ਬਦ ਰਿਹਾ ਲਿਖਾਈ। ਗੁਰਮਤ ਗੁਰ ਮਿਲਾਏ। ਗੁਰਮਤ ਧੁਰ ਪੁਚਾਏ। ਗੁਰਮਤ ਕਰੋੜ ਤੇਤੀਸ ਸੁਰ ਸਰਨ ਲਗਾਏ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰ ਭੁਲ ਨਾ ਜਾਏ। ਗੁਰਮਤ ਗੁਰ ਆਪ ਜਣਾਈ। ਏਕਾ ਸਾਚੀ ਪ੍ਰਭ ਸਰਨਾਈ। ਦੂਜੀ ਓਟ ਨਾ ਕਦੇ ਰਖਾਈ। ਮਨ ਇਛਿਆ ਫਲ ਪੂਰਨ ਪਾਈ। ਸੋਲਾਂ ਕਲਾ ਸੰਪੂਰਨ ਸਦ ਰਸਨਾ ਗਾਈ। ਸਰਬ ਥਾਈਂ ਭਰਪੂਰਨ ਤੋਟ ਰਹੇ ਨਾ ਰਾਈ। ਸਦ ਵਸੇ ਨੇੜੇ ਜਿਸ ਜਾਣੋ ਦੂਰਨ, ਜੋਤ ਸਰੂਪ ਬੈਠਾ ਮੁਖ ਛੁਪਾਈ। ਅਨਹਦ ਸ਼ਬਦ ਉਪਜੇ ਸਾਚੀ ਤੂਰਨ, ਸੋਹੰ ਸਾਚਾ ਰਾਗ ਕੰਨ ਸੁਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਤ ਗੁਰਸਿਖ ਤੇਰੀ ਵਡਿਆਈ। ਗੁਰਮਤ ਗੁਰ ਉਪਦੇਸ਼ਾ। ਗੁਰਮਤ ਲੇਵੇ ਦਰ ਖੜੇ ਬ੍ਰਹਮਾ ਵਿਸ਼ਨ ਮਹੇਸ਼ਾ। ਗੁਰਮਤ ਸ੍ਰਿਸ਼ਟ ਸਬਾਈ, ਜੁਗੋ ਜੁਗ ਜੋਤ ਸਰੂਪੀ ਕਰ ਕੇ ਵੇਸਾ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਧੁਰ ਦਰਗਾਹੀ ਸਚ ਸੰਦੇਸਾ। ਗੁਰਮਤ ਸਚ ਸੰਦੇਸ਼। ਗੁਰਮਤ ਪੁਚਾਏ ਸਾਚੇ ਦੇਸ। ਗੁਰਮਤ ਲੈ ਜਾਏ ਜਿਥੇ ਵਸੇ ਇਕ ਨਰ ਨਰੇਸ਼। ਗੁਰਮਤ ਗੁਰ ਜੋਤ ਮਿਲਾਏ, ਗੁਰ ਪੂਰੇ ਕੋ ਸਦ ਆਦੇਸ। ਗੁਰਮਤ ਕਲਜੁਗ ਜੀਆਂ ਦੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਿੰਘ ਪੂਰਨ ਵਿਚ ਹੋ ਪਰਵੇਸ਼। ਸਿੰਘ ਪੂਰਨ ਕਲ ਆਸਾ ਵਰਿਆ। ਪ੍ਰਭ ਅਬਿਨਾਸ਼ੀ ਸਦ ਦਰ ਅੱਗੇ ਖੜਿਆ। ਸਾਚਾ ਭਾਂਡਾ ਵਿਚ ਮਾਤ ਪ੍ਰਭ ਘੜਿਆ। ਜੋਤ ਸਰੂਪੀ ਜੋਤ ਪ੍ਰਭ ਵਿਚ ਆਪੇ ਰਹੇ ਵੜਿਆ। ਵੇਦ ਪੁਰਾਨ ਨਾ ਕੋਈ ਵਖਾਣੇ, ਨਾ ਕੋਈ ਜਾਣੇ ਕਲਜੁਗ ਪੜ੍ਹਿਆ। ਆਪਣੇ ਰੰਗ ਆਪ ਸਮਾਣੇ, ਸ੍ਰਿਸ਼ਟ ਸਬਾਈ ਜਿਸ ਘਾੜਨ ਘੜਿਆ। ਏਕਾ ਜੋਤ ਭਗਤ ਭਗਵਾਨੇ, ਗੁਰਸਿਖਾਂ ਲੜ ਸਾਚਾ ਫੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਈ ਆਪਣੇ ਘਰ ਸਾਚੇ ਖੜਿਆ। ਫੜੋ ਲੜ ਜਾਓ ਚੜ੍ਹ। ਅੰਦਰ ਵੜ ਪ੍ਰਭ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਲਗਾਏ ਆਪੇ ਜੜ੍ਹ। ਸਚ ਘਰ ਹਰਿ ਕਾ ਦਵਾਰਾ। ਸਚ ਘਰ ਜੋਤ ਪਸਾਰਾ। ਸਚ ਘਰ ਏਕਾ ਜੋਤ ਕਰੇ ਉਜਿਆਰਾ। ਸਚ ਘਰ ਸਚ ਦਰ ਏਕਾ ਵਰਤਾਰਾ। ਸਚ ਘਰ ਸਚ ਦਰ ਸਚ ਵਰ, ਗੁਰਸਿਖਾਂ ਸ਼ਬਦ ਭੰਡਾਰਾ। ਸਚ ਘਰ ਸਚ ਦਰ ਦੇਵੇ ਭਰ, ਗੁਰਸਿਖ ਆਤਮ ਅੰਮ੍ਰਿਤ ਜਲ ਧਾਰਾ। ਸਾਚਾ ਘਰ, ਸਾਚਾ ਸਰ ਜਾਓ ਤਰ, ਦਰਸ ਕਰ ਚੁੱਕੇ ਡਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਆਓ ਚਰਨ ਦਵਾਰਾ। ਨੇਤਰ ਪੇਖ ਪ੍ਰਭ ਅਬਿਨਾਸ਼ੀ ਸਾਚਾ ਵੇਖ। ਸਰਬ ਘਟ ਵਾਸੀ ਨਾ ਰਹੇ ਭੁਲ ਭੁਲੇਖ। ਘਨਕਪੁਰ ਵਾਸੀ ਆਤਮ ਜੋਤ ਜਗਾਏ ਏਕਾ ਏਕ ਵਸੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਰ ਆਏ ਭਰਮ ਚੁਕਾਏ ਤੀਜੇ ਨੇਤਰ ਪੇਖ। ਤੀਜਾ ਲੋਇਆ ਜਗਾਇਆ ਸੋਇਆ। ਆਤਮ ਪਾਪ ਪਿਛਲਾ ਧੋਇਆ। ਸੋਹੰ ਸਾਚਾ ਬੀਜ ਬੋਇਆ। ਰਸਨ ਸਵਾਸੀ ਹੱਲ ਚਲਾਇਆ, ਗੁਰਸਿਖ ਤੇਰੇ ਆਤਮ ਦਰ ਦਵਾਰੇ, ਪ੍ਰਭ ਅਬਿਨਾਸ਼ੀ ਆਣ ਖਲੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣ ਨਾ ਜਾਣੇ ਕੋਇਆ। ਗੁਰਸਿਖ ਸਾਚਾ ਆਤਮ ਜਗਾਏ। ਆਤਮ ਦਰ ਭਾਗ ਲਗਾਏ। ਦੇਵੇ ਵਰ ਸੋਹੰ ਸਾਚੀ ਜਾਗ ਲਗਾਏ। ਅਵਤਾਰ ਨਰ ਆਤਮ ਤ੍ਰਿਸ਼ਨਾ ਅੱਗ ਬੁਝਾਏ। ਕਿਰਪਾ ਕਰ ਸਾਚਾ ਹਰਿ, ਅਨਹਦ ਸਾਚਾ ਰਾਗ ਸੁਣਾਏ। ਗੁਰਸਿਖ ਸਾਚਾ ਦੁਤਰ ਜਾਏ ਤਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਇਆ ਕਮਾਏ। ਗੁਰਸਿਖਾਂ ਸਦ ਮਿਹਰਬਾਨ। ਉਤਾਰੇ ਭੁੱਖਾਂ ਸੋਹੰ ਦੇਵੇ ਦਾਨ। ਉਤਾਰੇ ਦੁੱਖਾਂ ਏਕਾ ਧੁਨ ਉਪਜਾਏ ਕਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਵਿਸ਼ਨੂੰ ਭਗਵਾਨ। ਆਤਮ ਧੁਨ ਆਪ ਉਪਜਾਏ। ਆਤਮ ਸੁੰਨ ਆਪ ਖੁਲ੍ਹਾਏ। ਗੁਰਮੁਖ ਚੁਣ ਪ੍ਰਭ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੀਪਕ ਜੋਤ ਜਗਾਏ। ਦੀਪਕ ਜੋਤ ਆਪ ਜਗਾਏ। ਬਜਰ ਕਪਾਟ ਆਪ ਖੁਲ੍ਹਾਏ। ਔਖੇ ਘਾਟ ਬਾਂਹੋਂ ਪਕੜ ਆਪ ਚੜ੍ਹਾਏ। ਸੋਹੰ ਖੁਲ੍ਹਾਇਆ ਸਾਚਾ ਹਟ, ਗੁਰਸਿਖਾਂ ਵਣਜ ਕਰਾਏ। ਸਾਚ ਲਾਹਾ ਗੁਰ ਦਰ ਖਾਟ, ਅੰਤਮ ਅੰਤ ਜੋਤੀ ਮੇਲ ਮਿਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਗੇੜ ਕਟਾਏ। ਸੋਹੰ ਖੁਲ੍ਹਾਇਆ ਸਾਚਾ ਹੱਟ। ਗੁਰਮੁਖ ਸਾਚਾ ਲਾਹਾ ਜਾਏ ਖੱਟ। ਬੇਮੁਖ ਵੱਜੇ ਆਤਮ ਫੱਟ। ਕਲਜੁਗ ਨਾ ਕੋਈ ਦੀਸੇ ਹੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਵਸੇ ਘਟ ਘਟ। ਗੁਰਸਿਖ ਗੁਰ ਦਰ ਵਡਿਆਈ। ਗੁਰਸਿਖ ਗੁਰ ਪੂਰਨ ਬੂਝ ਬੁਝਾਈ। ਗੁਰਸਿਖ ਗੁਰ ਸਾਚੀ ਸੂਝ ਦਵਾਈ। ਗੁਰਸਿਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾਈ। ਏਕਾ ਰੰਗ ਆਪ ਰੰਗਾਏ। ਸਾਚਾ ਸੰਗ ਆਪ ਨਿਭਾਏ। ਜੋ ਜਨ ਮੰਗੇ ਸਾਚੀ ਮੰਗ, ਸੋਹੰ ਦਾਨ ਪ੍ਰਭ ਝੋਲੀ ਪਾਏ। ਆਤਮ ਚਾੜ੍ਹੇ ਮਜੀਠੀ ਰੰਗ, ਕਲ ਉਤਰ ਨਾ ਜਾਈ। ਹੋਏ ਸਹਾਈ ਸਦਾ ਅੰਗ ਸੰਗ, ਗੁਰਸਿਖਾਂ ਸਦ ਵਧਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਸਰਨਾਈ। ਸਾਚੀ ਸਰਨਾ ਗੁਰਸਿਖ ਤਰਨਾ। ਹੋਏ ਨਾ ਮਰਨਾ ਚੁੱਕੇ ਡਰਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਏ ਆਪਣੀ ਸਰਨਾ। ਚਰਨ ਲਗਾਇਆ, ਦਾਗ਼ ਮਿਟਾਇਆ, ਭਾਗ ਜਗਾਇਆ, ਰਾਗ ਸੁਣਾਇਆ, ਹੰਸ ਕਾਗ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਚਰਨੀਂ ਸੀਸ ਝੁਕਾਇਆ। ਚਰਨੀ ਸੀਸ ਝੁਕਾਏ, ਦੁਖ ਗਵਾਏ। ਲੇਖ ਲਿਖਾਏ ਭੇਖ ਮਿਟਾਏ। ਨਿਜਾਨੰਦ ਨਿਜ ਮਾਂਹੇ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਏ। ਨਿਜ ਘਰ ਵਾਸਾ ਜੋਤ ਪਰਕਾਸ਼ਾ। ਪ੍ਰਭ ਪੁਰਖ ਅਬਿਨਾਸ਼ਾ। ਹੋਈ ਬੰਦ ਖਲਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਚਰਨ ਭਰਵਾਸਾ।