ਪੰਚਮ ਜੇਠ ੨੦੧੦ ਬਿਕ੍ਰਮੀ ਪਿੰਡ ਜੇਠੂਵਾਲ ਵਿਹਾਰ ਹੋਇਆ
ਓਅੰ ਏਕ ਏਕ ਕਰਤਾਰਾ। ਜੋਤ ਸਰੂਪੀ ਰੂਪ ਅਪਾਰਾ। ਵਡ ਵਡ ਭੂਪੀ ਤੀਨ ਲੋਕ ਸਿਕਦਾਰਾ। ਬਿਨ ਰੰਗ ਰੂਪੀ ਏਕਾ ਜੋਤ ਕਰੇ ਪਸਾਰਾ। ਸਾਚਾ ਹਰਿ ਹਰਿ ਸਤਿ ਸਰੂਪੀ ਜਨ ਭਗਤਾਂ ਦੇਵੇ ਨਾਮ ਸਹਾਰਾ। ਕਲਜੁਗ ਅੰਧੇਰ ਸ੍ਰਿਸ਼ਟ ਸਬਾਈ ਅੰਧ ਕੂਪੀ, ਬਿਨ ਗੁਰ ਪੂਰੇ ਕੋਇ ਨਾ ਲਾਵੇ ਪਾਰਾ। ਜੂਠੇ ਝੂਠੇ ਲਾਇਣ ਚਰਨ ਭਬੂਤੀ, ਜਿਨ ਹਰਿ ਮਿਲਿਆ ਨੈਣ ਮੁਧਾਰਾ। ਬੇਮੁਖ ਦਰ ਘਰ ਸਾਚੇ ਲਾਇਣ ਲੂਤੀ, ਆਤਮ ਹੋਈ ਸਰਬ ਹੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਜੋਤ ਧਰ ਨਿਹਕਲੰਕ ਜੋਤ ਸਰੂਪੀ ਲਿਆ ਅਵਤਾਰਾ। ਤੀਨ ਲੋਕ ਹਰਿ ਆਪੇ ਸਾਜੇ। ਕਰ ਕਿਰਪਾ ਹਰਿ ਗਰੀਬ ਨਿਵਾਜੇ। ਆਪ ਉਪਾਏ ਆਪ ਬਣਾਏ ਆਪ ਸੁਹਾਏ ਵਡ ਰਾਜਨ ਰਾਜੇ। ਪ੍ਰਗਟ ਜੋਤ ਨਿਹਕਲੰਕ ਵਿਚ ਕਲ ਆਇਆ ਦੇਸ ਮਾਝੇ। ਸਾਚਾ ਸ਼ਬਦ ਵਜਾਏ ਡੰਕ, ਸੋਹੰ ਸ਼ਬਦ ਚੜ੍ਹਾਏ ਸੱਚੇ ਤਾਜੇ। ਇਕ ਕਰਾਏ ਰਾਉ ਰੰਕ, ਚਰਨੀ ਡਿਗਣ ਰਾਜਨ ਰਾਜੇ। ਲਿਖਤ ਲੇਖ ਹਰਿ ਆਪ ਲਿਖਾਏ, ਪ੍ਰਗਟ ਹੋ ਵਿਚ ਮਾਝੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ੍ਰਿਸ਼ਟ ਸਬਾਈ ਸਾਜਨ ਸਾਜੇ। ਸਾਜਨ ਸਾਜ ਆਪ ਅਖਵਾਏ। ਸੋਹੰ ਸਾਚੀ ਆਵਾਜ਼ ਗੁਰਸਿਖਾਂ ਕੰਨ ਸੁਣਾਏ। ਆਤਮ ਜਾਏ ਮੰਨ, ਧੰਨ ਧੰਨ ਧੰਨ ਜਣੇਂਦੀ ਮਾਏ। ਹਰਿਆ ਹੋਏ ਮਨ ਤਨ, ਜੋ ਜਨ ਸਰਨਾਈ ਆਏ। ਧਰਮ ਰਾਏ ਨਾ ਲਾਏ ਡੰਨ, ਜੋ ਜਨ ਰਹੇ ਸੇਵ ਕਮਾਏ। ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ, ਵੇਲੇ ਅੰਤ ਹੋਏ ਸਹਾਏ। ਆਪ ਉਠਾਏ ਆਪਣੇ ਜਨ, ਕਰ ਕਿਰਪਾ ਪਾਰ ਲੰਘਾਏ। ਗੁਰਮੁਖ ਸਾਚੇ ਪਾਰ ਕਰਾਏ, ਆਪ ਕਢਾਏ ਆਤਮ ਜਨ। ਸਤਿਜੁਗ ਚੜ੍ਹਾਏ ਸਾਚੇ ਚੰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਜਨ ਸਰਨ ਲਗਾਏ। ਕਿਰਪਾ ਕਰੇ ਆਪ ਗਿਰਧਾਰਾ। ਗੁਰਸਿਖਾਂ ਹਰਿ ਕਰਮ ਵਿਚਾਰਾ। ਮਾਨਸ ਜਨਮ ਵਿਚ ਕਲ ਸੁਧਾਰਾ। ਮਿਟਾਏ ਭਰਮ ਮਿਲਿਆ ਹਰਿ ਪੁਰਖ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦਿ ਅੰਤ ਜੁਗਾਂ ਜੁਗੰਤ ਏਕਾ ਜੋਤ ਨਿਰੰਜਣ ਨਰ ਨਰਾਇਣ ਆਵੇ ਜਾਵੇ ਵਾਰੋ ਵਾਰਾ। ਆਵੇ ਜਾਵੇ ਵਾਰੋ ਵਾਰ। ਜਾਮਾ ਧਾਰੇ ਵਿਚ ਸੰਸਾਰ। ਕਰੇ ਖੇਲ ਅਪਰ ਅਪਾਰ। ਨਾ ਕੋਈ ਜਾਣੇ ਜੀਵ ਗਵਾਰ। ਗੁਰਮੁਖ ਪੂਰੇ ਕਰਨ ਚਰਨ ਪਿਆਰ। ਜਿਸ ਜਨ ਬਖ਼ਸ਼ੇ ਹਰਿ ਸਾਚਾ ਕਿਰਪਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤਲੋਕ ਸਚ ਸਚ ਲਾਏ ਦਰਬਾਰ। ਸਾਚਾ ਦਰ ਸੱਚਾ ਦਰਬਾਰੀ। ਪ੍ਰਗਟ ਜੋਤ ਰਾਮ ਅਵਤਾਰੀ। ਘਨਈਆ ਕ੍ਰਿਸ਼ਨਾ ਨੈਣ ਮੁਧਾਰੀ। ਅਚਰਜ ਖੇਲ ਕਰੇ ਹਰਿ ਹਰਿ ਬਨਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤੀ ਜੋਤ ਸਰੂਪ ਅਚਰਜ ਵਰਤੇ ਵਿਚ ਸੰਸਾਰੀ। ਅਚਰਜ ਖੇਲ ਕੀਆ ਹਰਿ ਸਰਬੱਗ। ਗੁਰਮੁਖ ਸਾਚੇ ਹਰਿ ਚਰਨੀ ਗਏ ਲੱਗ। ਆਪ ਬੁਝਾਏ ਆਤਮ ਤ੍ਰਿਸ਼ਨਾ ਅੱਗ। ਦਰ ਆਏ ਹਰਿ ਮਾਣ ਦਵਾਏ ਹੰਸ ਬਣਾਏ ਕਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਸ਼ਬਦ ਮੁਖ ਲਗਾਏ ਸਾਚਾ ਸਗ। ਮੁਖ ਲਗਾਏ ਸ਼ਬਦ ਸਗਨ। ਗੁਰਸਿਖ ਰਹੇ ਸਦਾ ਮਗਨ। ਸਾਚੀ ਦੇਵੇ ਚਰਨ ਲਗਨ। ਆਪ ਬਿਠਾਏ ਵਿਚ ਗਗਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖ ਸਾਚੇ ਦੀਪਕ ਵਿਚ ਮਾਤ ਜਗਣ। ਆਪਣਾ ਬਿਰਦ ਰਖਾਏ ਆਪ। ਏਕਾ ਸੋਹੰ ਜਪਾਏ ਜਾਪ। ਕੋਟਨ ਕੋਟ ਉਤਾਰੇ ਪਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਆਪ ਮਿਟਾਏ ਤੀਨੋ ਤਾਪ। ਸੰਤ ਜਨਾਂ ਹਰਿ ਦੇ ਵਡਿਆਈ। ਤ੍ਰਿਸ਼ਨਾ ਅਗਨ ਤਨ ਰਹਿਣ ਨਾ ਪਾਈ। ਬੇਮੁਖਾਂ ਆਤਮ ਲਗਨ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅੰਤਮ ਅੰਤ ਕਲ ਸਾਚੀ ਜੋਤ ਮਾਤ ਪ੍ਰਗਟਾਈ। ਜੋਤ ਸਰੂਪੀ ਜਾਮਾ ਧਾਰ। ਮਾਤਲੋਕ ਅਵਤਾਰ ਨਰ। ਜਨ ਭਗਤਾਂ ਚੁਕਾਏ ਝੂਠਾ ਡਰ। ਏਕ ਦਿਸਾਏ ਸਾਚਾ ਘਰ। ਜਿਥੇ ਵਸੇ ਨਰਾਇਣ ਨਰ। ਗੁਰਮੁਖ ਸਾਚੇ ਦਰਸ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਸ਼ਾਂਤ ਕਰਾਏ ਅੰਮ੍ਰਿਤ ਮੇਘ ਬਰਸ ਕਰ। ਸੰਤ ਜਨਾਂ ਹਰਿ ਸੰਗ ਸੁਹੇਲਾ। ਆਪ ਕਰਾਇਆ ਸਾਚਾ ਮੇਲਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਸਾਚਾ ਸ਼ਬਦ ਗੁਰਮੁਖ ਲਗਾਏ ਫਲ ਕੇਲਾ। ਅੰਮ੍ਰਿਤ ਫਲ ਪ੍ਰਭ ਦਰ ਖਾਓ। ਆਪ ਆਪਣੀ ਬੂਝ ਬੁਝਾਓ। ਦਰ ਘਰ ਸਾਚੇ ਏਕਾ ਏਕ ਧਿਆਨ ਲਗਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰ ਦਰਸ ਆਤਮ ਭੇਵ ਗੂਝ ਖੁਲਾਓ। ਦੇਵੇ ਦਰਸ ਧੀਰਜ ਜਤ। ਬੀਜ ਸੋਹੰ ਬੀਜ ਆਤਮ ਸਾਚੇ ਵਤ। ਆਪੇ ਦੇ ਸਮਝਾਵੇ ਮਤ। ਸਾਚਾ ਨਾਮ ਰਸਨਾ ਚਰਖਾ ਲੈਣਾ ਕੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਜਾਣੇ ਆਪੇ ਮਿਤ ਗਤ। ਸਾਚਾ ਦਾਨ ਹਰਿ ਸਾਚੇ ਦੀਆ। ਆਤਮ ਜੋਤ ਜਗਾਇਆ ਦੀਆ। ਆਪ ਆਪਣਾ ਕੀਆ ਹੀਆ। ਸਤਿਜੁਗ ਰਖਾਏ ਸਾਚੀ ਨੀਆ। ਗੁਰਮੁਖ ਸਾਚੇ ਸੰਤ ਜਨ ਦਰ ਘਰ ਸਾਚੇ ਲੈਣ ਪੂਰਬ ਜਨਮ ਜੋ ਬੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਏਕਾ ਪੀਆ। ਗੁਰ ਗੋਬਿੰਦ ਲੇਖ ਲਿਖਾਰਾ। ਲਿਖਿਆ ਲੇਖ ਅਪਰ ਅਪਾਰਾ। ਦੇਵੇ ਸ਼ਬਦ ਅਗੰਮ ਅਪਾਰਾ। ਵਰਤੇ ਵਰਤਾਵੇ ਵਿਚ ਸੰਸਾਰਾ। ਕਰੇ ਕਰਾਵੇ ਹਰਿ ਕਰਨੇਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਏਕਾ ਏਕ ਏਕੰਕਾਰਾ। ਗੁਰ ਗੋਬਿੰਦ ਲਿਖਾਏ ਲਿਖਤ। ਪ੍ਰਭ ਅਬਿਨਾਸ਼ੀ ਪੂਰ ਕਰਾਏ ਇਛਤ। ਆਪ ਹੋਏ ਸਰਬ ਰਿਛਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਪਾਏ ਗੁਰਸਿਖਾਂ ਆਤਮ ਝੋਲੀ ਭਿਛਤ। ਗੁਰ ਪੂਰੇ ਤੇਰੇ ਹੱਥ ਵਡਿਆਈ। ਦੁੱਖ ਰੋਗ ਦਰ ਦੇ ਗਵਾਈ। ਆਤਮ ਦੁੱਖ ਰਹੇ ਨਾ ਰਾਈ। ਉਪਜੇ ਸੁਖ ਰਸਨਾ ਹਰਿ ਹਰਿ ਹਰਿ ਜਸ ਗਾਈ। ਉਤਰੇ ਭੁੱਖ ਜੋਤ ਸਰੂਪੀ ਹਰਿ ਦਰਸ਼ਨ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਆਪ ਵਡਿਆਈ। ਦੁੱਖ ਰੋਗ ਦੂਰ ਜਾਏ ਨੱਸ। ਸੋਹੰ ਸ਼ਬਦ ਤੀਰ ਚਲਾਇਆ ਕਸ। ਅੰਮ੍ਰਿਤ ਮੇਘ ਘਰ ਸਾਚੇ ਸਾਚਾ ਰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਚ ਸੰਦੇਸ਼ ਜਗਤ ਰਿਹਾ ਦੱਸ। ਸਚ ਸੰਦੇਸ਼ ਜਗਤ ਗੁਰ ਦੇਵੇ। ਗੁਰਮੁਖ ਵਿਰਲਾ ਦਰ ਲੇਵੇ ਸੋਹੰ ਸਾਚੇ ਮੇਵੇ ਦੇਵੇ ਹਰਿ ਅਲਖ ਅਭੇਵੇ। ਦਿਵਸ ਰੈਣ ਰੈਣ ਦਿਵਸ ਜਨ ਜਪਿਆ ਜੇਹਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਪੂਰ ਕਰਾਏ ਸੇਵੇ। ਦਰ ਦਵਾਰੇ ਆਇਣ ਸਿੱਖ। ਪ੍ਰਭ ਦਰ ਮੰਗਣ ਸਾਚੀ ਭਿਖ। ਦੇਵੇ ਵਡਿਆਈ ਵਿਚ ਮੁਨ ਰਿਖ। ਸਾਚੇ ਲੇਖ ਪ੍ਰਭ ਦੇਵੇ ਲਿਖ। ਆਤਮ ਉਤਾਰੇ ਤ੍ਰਿਸ਼ਨਾ ਤ੍ਰਿਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਦੇਵੇ ਸਾਚੀ ਭਿੱਖ। ਮੰਗੇ ਦਰ ਸਚ ਦਰਬਾਰਾ। ਦੇਵਣਹਾਰ ਇਕ ਦਾਤਾਰਾ। ਜੋਤ ਸਰੂਪੀ ਹਰਿ ਵਰਤਾਰਾ। ਭਰੇ ਰਹਿਣ ਦਰ ਸਦ ਭੰਡਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਦੇਵੇ ਚਰਨ ਪਿਆਰਾ। ਆਏ ਦਰ ਚਰਨ ਪ੍ਰਵਾਨ। ਧੁਰ ਦਰਗਾਹੇ ਸਾਚਾ ਮਾਨ। ਮਿਲਿਆ ਹਰਿ ਬਲੀ ਬਲਵਾਨ। ਗੁਰਮੁਖ ਸਾਚੇ ਸਚ ਦਰ ਪ੍ਰਵਾਨ। ਅੰਮ੍ਰਿਤ ਮੇਘ ਬਰਸੇ ਸਾਵਣ, ਆਤਮ ਜੋਤ ਦੀਪ ਜਗਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਜੋਤ ਸਰੂਪੀ ਵਿਸ਼ਨੂੰ ਭਗਵਾਨ। ਵਿਸ਼ਨੂੰ ਭਗਵਾਨਿਆਂ ਪਹਿਰਿਆ ਜਾਮਿਆਂ। ਸੋਹੰ ਦੇਵੇ ਨਾਮ ਨਿਧਾਨਿਆਂ। ਗੁਰਮੁਖਾਂ ਆਤਮ ਉਪਜਾਵੇ ਬ੍ਰਹਮ ਗਿਆਨਿਆਂ। ਵੱਜੇ ਤੀਰ ਸੋਹੰ ਆਤਮ ਬਜ਼ਰ ਕਪਾਟੀ ਆਪ ਖੁਲ੍ਹਾਨਿਆਂ। ਦਰ ਆਇਆਂ ਦੇਵੇ ਮਾਣ ਨਿਮਾਣਿਆਂ। ਅੰਮ੍ਰਿਤ ਸਾਚਾ ਸੀਰ ਪਿਲਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰ ਕਰ ਵਡ ਮਿਹਰਵਾਨਿਆਂ। ਸਾਚਾ ਦਰ ਇਕ ਜਗਦੀਸ਼। ਸੋਹੰ ਛਤਰ ਝੁਲਾਏ ਸੀਸ। ਵੇਲੇ ਅੰਤ ਕਾਲ ਕਲ ਸ੍ਰਿਸ਼ਟ ਸਬਾਈ ਜਾਏ ਪੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖ ਵਡਿਆਏ, ਕੋਇ ਨਾ ਕਰੇ ਗੁਰਸਿਖ ਤੇਰੀ ਰੀਸ। ਪ੍ਰਭ ਅਬਿਨਾਸ਼ੀ ਅਛਲ ਅਛੇਦਾ। ਭੇਵ ਨਾ ਪਾਇਣ ਚਾਰੇ ਵੇਦਾ। ਨਾ ਮਿਲੇ ਹਰਿ ਵਿਚ ਕਤੇਬਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਅਭੇਦ ਅਭੇਦਾ। ਆਪ ਅਭੇਦ ਸਦਾ ਅਭੇਵ। ਭੇਵ ਨਾ ਪਾਇਣ ਦੇਵੀ ਦੇਵ। ਸੁਰਪਤ ਰਾਜਾ ਇੰਦ ਮੰਗੇ ਦਰ ਸੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤੀ ਜੋਤ ਸਰੂਪ ਗੁਰਸਿਖਾਂ ਸੋਹੰ ਨਾਮ ਜਪਾਵੇ ਜਿਹਵ। ਗੁਰਮੁਖ ਮੰਗੇ ਸਚ ਦਵਾਰ। ਪ੍ਰਭ ਅਬਿਨਾਸ਼ੀ ਦੇਵੇ ਤਾਰ। ਸਰਬ ਘਟ ਵਾਸੀ ਪਾਵੇ ਸਾਰ। ਕਰੇ ਬੰਦ ਖੁਲਾਸੀ ਲੱਖ ਚੁਰਾਸੀ ਗੇੜ ਨਿਵਾਰ। ਜੋ ਜਨ ਹੋਏ ਮਦਿਰਾ ਮਾਸੀ, ਦਰ ਦਰ ਹੋਇਣ ਖਵਾਰ। ਸ੍ਰਿਸ਼ਟ ਸਬਾਈ ਅੰਤ ਨਿਵਾਸੀ, ਬੇਮੁਖ ਹੋਏ ਦੁਸ਼ਟ ਦੁਰਾਚਾਰ। ਗੁਰਮੁਖ ਸਾਚੇ ਮਾਨਸ ਜਨਮ ਹੋਏ ਰਹਿਰਾਸੀ, ਗੁਰ ਚਰਨ ਕਰ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਿਚ ਮਾਤ ਲਿਆ ਅਵਤਾਰ। ਗੁਰਮੁਖ ਸਾਚੇ ਸਚ ਢੰਡੋਰਾ। ਪ੍ਰਭ ਅਬਿਨਾਸ਼ੀ ਜੋਤ ਜਗਾਏ ਵਿਚ ਮਾਤ ਅੰਧ ਘੋਰਾ। ਚਾਰ ਵਰਨ ਪ੍ਰਭ ਭੇਵ ਚੁਕਾਏ ਤੋਰਾ ਮੋਰਾ। ਸੋਹੰ ਸਾਚਾ ਸ਼ਬਦ ਚਲਾਏ ਜੋਤ ਸਰੂਪੀ ਸਾਚਾ ਘੋੜਾ। ਚਾਰ ਵਰਨ ਹਰਿ ਰਸਨਾ ਗਾਏ, ਨਿਹਕਲੰਕ ਤੇਰੇ ਚਰਨ ਆਏ ਦੌੜਾ। ਧੰਨ ਧੰਨ ਧੰਨ ਜਣੇਂਦੀ ਮਾਏ, ਪ੍ਰਭ ਦਰਸ਼ਨ ਜਿਸ ਜਨ ਲੋੜਾ। ਮਾਤ ਗਰਭ ਫਿਰ ਨਾ ਆਏ, ਆਪ ਕਟਾਏ ਚੁਰਾਸੀ ਗੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਜੋਤ ਪ੍ਰਗਟਾਏ, ਗੁਰਸਿਖਾਂ ਵਸਾਏ ਤੇਰੀ ਕਾਇਆ ਨਗਰ ਖੇੜਾ। ਗੁਰਮੁਖ ਸਾਚੇ ਸਚ ਰੰਗ ਮਾਣ। ਆਪਣਾ ਮੂਲ ਆਪ ਪਛਾਣ। ਕਲਜੁਗ ਜੀਵ ਨਾ ਭੁੱਲ ਅੰਞਾਣ। ਵੇਲੇ ਅੰਤ ਆਵੇ ਹਾਣ। ਸੋਹੰ ਵੱਜੇ ਆਤਮ ਬਾਣ। ਸ੍ਰਿਸ਼ਟ ਸਬਾਈ ਸੁੰਞ ਮਸਾਣ। ਮਾਇਆਧਾਰੀ ਹੋਏ ਨਾਦਾਨ। ਆਤਮ ਨਾ ਵਸਿਆ ਹਰਿ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰੇ ਜੋਤ ਬਲੀ ਬਲਵਾਨ। ਗੁਰਮੁਖ ਸਾਚੇ ਸਚ ਰੰਗ ਵੇਖ। ਪ੍ਰਭ ਅਬਿਨਾਸ਼ੀ ਕੀਆ ਭੇਖ। ਸ੍ਰਿਸ਼ਟ ਸਬਾਈ ਲਿਖਾਏ ਲੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਪ੍ਰਗਟਾਏ ਮੇਟ ਮਿਟਾਏ ਔਲੀਏ ਸ਼ੇਖ਼। ਗੁਰਮੁਖ ਸਾਚੇ ਸਚ ਘਰ ਵਾਸ। ਸਚਖੰਡ ਨਿਵਾਸੀ ਵਿਚ ਆਤਮ ਰੱਖੇ ਵਾਸ। ਬੈਕੁੰਠ ਨਿਵਾਸੀ ਆਤਮ ਜੋਤ ਕਰੇ ਪ੍ਰਕਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦਾ ਦਾਸ। ਦਰ ਘਰ ਅਇਆਂ ਦੇਵੇ ਮਾਣ। ਦਰਗਹਿ ਸਾਚੀ ਕਰ ਪ੍ਰਵਾਨ। ਆਪ ਤੁੜਾਏ ਆਤਮ ਜਿੰਦਾ ਕਿਰਪਾ ਕਰ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਸਾਚੇ ਮੰਗੋ ਇਕ ਭਗਵਾਨ। ਗੁਰਮੁਖ ਸਾਚੇ ਸਚ ਦਰ ਮੰਗ, ਮਾਨਸ ਜਨਮ ਨਾ ਹੋਏ ਭੰਗ। ਆਦਿ ਅੰਤ ਸਾਧ ਸੰਤ ਪ੍ਰਭ ਸਾਚਾ ਵਸੇ ਸੰਗ। ਦਿਵਸ ਰੈਣ ਰੈਣ ਦਿਵਸ ਚੜ੍ਹਾਏ ਏਕਾ ਰੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਦਾ ਸਹਾਈ ਵਸੇ ਅੰਗ ਸੰਗ। ਏਕਾ ਮੰਗੋ ਸਾਚਾ ਦਰ। ਕਲਜੁਗ ਅੰਤਮ ਜਾਓ ਤਰ। ਉਧਰੇ ਪਾਰ ਨਾਰੀ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਪੁਚਾਏ ਸਾਚੇ ਘਰ। ਧੁਰ ਦਰਗਾਹ ਸਚ ਟਿਕਾਣਾ। ਏਕਾ ਜੋਤ ਜਗੇ ਮਹਾਨਾ। ਜੋਤ ਸਰੂਪੀ ਇਕ ਭਗਵਾਨਾ। ਆਦਿ ਅੰਤ ਜੁਗਾ ਜੁਗੰਤ ਆਵੇ ਜਾਵੇ ਜੋਤ ਸਰੂਪੀ ਪਹਿਰਿਆ ਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਗੁਰਮੁਖ ਵਿਰਲੇ ਕਲ ਪਛਾਣਾ। ਕਲਜੁਗ ਆਇਆ ਸਤਿਜੁਗ ਲਾਇਆ। ਡੰਕ ਵਜਾਇਆ ਰਾਓ ਰੰਕ ਇਕ ਕਰਾਇਆ। ਦਰ ਆਇਆਂ ਸਭ ਸ਼ੰਕ ਮਿਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ। ਸਰਬ ਜੀਆਂ ਹਰਿ ਜਾਣੇ ਅੰਤਰ। ਗੁਰਸਿਖ ਬਣਾਏ ਤੇਰੀ ਬਣਤਰ। ਦਵਾਏ ਮਾਣ ਜੁਗਾ ਜੁਗੰਤਰ। ਜਗਾਏ ਜੋਤ ਆਤਮ ਅੰਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਪਾਏ ਸਾਚਾ ਮੰਤਰ। ਗੁਰਸਿਖ ਤੇਰੀ ਬੁੱਧ ਬਬੇਕ। ਏਕਾ ਰੱਖ ਚਰਨ ਟੇਕ। ਕਲਜੁਗ ਮਾਇਆ ਨਾ ਲਾਗੇ ਸੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਜੋਤ ਜਗਾਏ ਏਕ। ਏਕਾ ਜੋਤੀ ਜਾਏ ਜਗ। ਕਲਜੁਗ ਬੁਝੇ ਤ੍ਰਿਸ਼ਨਾ ਅੱਗ। ਆਪ ਬਣਾਏ ਹੰਸ ਕੱਗ। ਗੁਰਮੁਖ ਸਾਚੇ ਪੰਚਮ ਜੇਠ ਸਿਰ ਤੇਰੇ ਬੰਧੇ ਹਰਿ ਪੱਗ। ਮਾਤਲੋਕ ਦੇਵੇ ਵਡਿਆਈ, ਦੇਵੇ ਵਧਾਈ ਸਾਰਾ ਜਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸਾਚਾ ਜੋ ਜਨ ਜਾਇਣ ਚਰਨੀਂ ਲੱਗ। ਕਿਰਪਾ ਕਰੇ ਆਪ ਨਿਰੰਕਾਰੇ। ਜਗੇ ਜੋਤ ਕਾਇਆ ਮਹਲ ਮੁਨਾਰੇ। ਆਪੇ ਖੋਲੇ ਗੁਰਸਿਖ ਤੇਰੇ ਬੰਦ ਦਵਾਰੇ। ਗੁਰਸਿਖ ਖੁਲ੍ਹੇ ਸੁੰਨ ਤੁੱਟੇ ਮੁਨ, ਰੰਗੇ ਰੰਗ ਅਪਰ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਭਰੇ ਤੇਰੇ ਭੰਡਾਰੇ। ਆਪ ਭੰਡਾਰੇ ਦੇਵੇ ਭਰ। ਗੁਰਮੁਖਾਂ ਕਿਰਪਾ ਦੇਵੇ ਕਰ। ਆਪ ਵਖਾਏ ਸਾਚਾ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਬੈਠਾ ਵੇਖੇ ਹਰਿ। ਭਿੰਨੀ ਰੈਨੜੀਏ ਤੂੰ ਸਦ ਅਡੋਲ। ਗੁਰਸਿਖ ਸੋਹਣ ਗੁਰ ਚਰਨ ਕੋਲ। ਸਤਿਜੁਗ ਫੁਲਵਾੜੀ ਰਹੀ ਮਵਲ। ਆਪ ਉਲਟਾਏ ਗੁਰਸਿਖਾਂ ਨਾਭ ਕਵਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਉਪਰ ਧਵਲ। ਭਿੰਨੀ ਰੈਨੜੀਏ ਤੇਰੀ ਸਾਚੀ ਰੁੱਤ। ਗੁਰਸਿਖ ਬਣਾਏ ਪ੍ਰਭ ਸਾਚੇ ਸੁੱਤ। ਪ੍ਰਗਟੇ ਜੋਤ ਵਿਚ ਮਾਤ ਪਾਰਬ੍ਰਹਮ ਪਰਮੇਸ਼ਵਰ ਅਚੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਨਿਤ ਨਵਿਤ। ਭਿੰਨੀ ਰੈਨੜੀਏ ਰੰਗ ਸਾਚਾ ਜਾਨਣਾ। ਸਾਚਾ ਸੁੱਖ ਹਰਿ ਚਰਨ ਮਾਨਣਾ। ਸੋਹੰ ਦੇਵੇ ਪ੍ਰਭ ਸਾਚਾ ਦਾਨਣਾ। ਗੁਰਮੁਖਾਂ ਆਤਮ ਜੋਤ ਜਗਾਏ ਕੋਟਣ ਭਾਨਣਾ। ਜਗੇ ਜੋਤ ਅਗੰਮ ਅਪਾਰੇ, ਗੁਰਮੁਖ ਸਾਚੇ ਕਲਜੁਗ ਤਾਰੇ, ਪ੍ਰਗਟੇ ਜੋਤ ਕ੍ਰਿਸ਼ਨਾ ਕਾਹਨਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮਾਤ ਜੋਤ ਧਰੇ ਵਿਸ਼ਨੂੰ ਭਗਵਾਨਣਾ। ਵਿਸ਼ਨੂੰ ਭਗਵਾਨ ਰੰਗ ਅਵਲੜਾ। ਏਕਾ ਏਕ ਸਦ ਵਸੇ ਅਕੱਲੜਾ। ਗੁਰਸਿਖਾਂ ਕਰੇ ਵਿਚ ਮਾਤ ਭਾਰਾ ਪੱਲੜਾ। ਬੇਮੁਖਾਂ ਉਤਾਰੇ ਤਨ ਖਲੜਾ। ਸਾਚਾ ਨਾਮ ਗੁਰ ਸਾਚਾ ਦੇਵੇ, ਦੱਸੇ ਰਾਹ ਸੁਖਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਜਗਾਏ ਰਾਹ ਦਿਸਾਏ ਸਤਿਜੁਗ ਸਦ ਅਵੱਲੜਾ। ਸਤਿਜੁਗ ਸਾਚਾ ਰਾਹ ਦਿਸਾਏ। ਏਕਾ ਰਾਹ ਏਕਾ ਥਾਂ ਏਕਾ ਮਾਂ ਧਰਤ ਮਾਤ ਬਣਾਏ। ਏਕਾ ਦਾਤ ਏਕਾ ਬਾਤ ਏਕਾ ਰਾਤ ਏਕਾ ਨਾਤ ਗੁਰ ਸੰਗਤ ਬਣਾਏ। ਚਾਰ ਵਰਨ ਬਣਾਏ ਭੈਣ ਭਰਾਤ, ਸਾਚੀ ਦਾਤ ਪ੍ਰਭ ਭਿਛਿਆ ਪਾਏ। ਗੁਰਸਿਖਾਂ ਅੰਤਮ ਪੁੱਛੇ ਬਾਤ, ਵੇਲੇ ਅੰਤ ਹੋਏ ਸਹਾਏ। ਆਤਮ ਵੇਖ ਵਿਚਾਰ, ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਜੋਤ ਨਿਰੰਜਣ ਆਪਣੇ ਰੰਗ ਰੰਗਾਏ। ਰੰਗ ਰੰਗਾਏ ਨਰ ਨਰਾਇਣ। ਆਪਣਾ ਬਿਰਦ ਆਪ ਰਖਾਇਆ, ਗੁਰਸਿਖ ਬਣਾਏ ਸਾਕ ਸੱਜਣ ਸੈਣ। ਪ੍ਰਭ ਦਰ ਸਾਚੇ ਗੁਰਮੁਖ ਵਿਰਲੇ ਲਹਿਣਾ ਸਾਚਾ ਲੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਸਰਨੀ ਪੈਣ। ਭਿੰਨੀ ਰੈਨੜੀਏ ਤੇਰਾ ਰਾਹ ਨਿਆਰਾ। ਸਾਚਾ ਸ਼ਬਦ ਹਰਿ ਵਰਤਾਰਾ। ਜਨ ਭਗਤਾਂ ਦੇਵੇ ਨਾਮ ਭੰਡਾਰਾ। ਦੇਵਣਹਾਰ ਇਕ ਦਾਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਇਣ ਚਰਨ ਦਵਾਰਾ। ਭਿੰਨੀ ਰੈਣ ਰੰਗ ਮਜੀਠ। ਗੁਰਮੁਖ ਸਾਚੇ ਪ੍ਰਭ ਨੇਤਰ ਡੀਠ। ਏਕਾ ਰੰਗ ਚੜ੍ਹਾਏ ਆਤਮ ਮਜੀਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦੇਵੇ ਪੀਠ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ। ਗੁਰਮੁਖ ਸਾਚੇ ਸੰਤ ਜਨ ਹਰਿ ਲਏ ਮਿਲਾਈ। ਪ੍ਰਭ ਅਬਿਨਾਸ਼ੀ ਮਾਤ ਜੋਤ ਧਰ ਹਰਿ ਕਰੇ ਜਗਤ ਰੁਸ਼ਨਾਈ। ਭਿੰਨੀ ਰੈਨੜੀਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਬਣੇ ਸਾਚਾ ਮਿਤ ਸਖਾਈ। ਭਿੰਨੀ ਰੈਨੜੀਏ ਵੇਖ ਸਾਚਾ ਰੰਗ। ਪ੍ਰਭ ਅਬਿਨਾਸ਼ੀ ਗੁਰਸਿਖਾਂ ਵਸੇ ਅੰਗ ਸੰਗ। ਗੁਰਮੁਖ ਸਾਚੇ ਪ੍ਰਭ ਦਰ ਆਏ ਮੰਗਣ ਸਾਚੀ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਦੇਵੇ ਸਾਚੀ ਗੰਗ। ਗੁਰਸਿਖ ਵੇਖ ਜਗਤ ਵਿਹਾਰਾ। ਵਰਤੇ ਵਰਤਾਵੇ ਜੋ ਸੰਸਾਰਾ। ਤਰਨਹਾਰ ਗੁਰਸਿਖ ਪਿਆਰਾ। ਜਨਮ ਮਰਨ ਜਿਸ ਡਰਨ ਨਿਵਾਰਾ। ਸਚ ਧਾਮ ਗੁਰ ਚਰਨ ਪਿਆਰਾ। ਪੂਰਨ ਬ੍ਰਹਮ ਹਰਿ ਨਾਮ ਰਸਨ ਉਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਵੇ ਸਚ ਦਵਾਰਾ। ਸਾਚਾ ਘਰ ਜਿਥੇ ਵਸੇ ਸਾਚਾ ਹਰਿ। ਖੁਲ੍ਹੇ ਰਹਿਣ ਸਦਾ ਦਰ। ਗੁਰਮੁਖ ਸਾਚੇ ਲਹਿਣਾ ਲੈਣ, ਪ੍ਰਭ ਅਬਿਨਾਸ਼ੀ ਦੇਵੇ ਵਰ। ਜੋ ਜਨ ਦਰਸ ਪੇਖੇ ਨੈਣ, ਜਮ ਕਾ ਭਓ ਚੁੱਕੇ ਡਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਵਰ। ਸਚ ਵਰ ਪ੍ਰਭ ਸਾਚੇ ਦੀਆ। ਆਤਮ ਜੋਤ ਜਗਾਇਆ ਦੀਆ। ਸਚ ਬੀਜ ਪ੍ਰਭ ਸਾਚੇ ਬੀਆ। ਸਾਧ ਸੰਗਤ ਦਰ ਲੈਣ ਪੂਰਬ ਜਨਮ ਜੋ ਬੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਸਤਿਜੁਗ ਨੀਆ। ਸਤਿਜੁਗ ਤੇਰੀ ਸਾਚੀ ਧਾਰ। ਏਕਾ ਵਰਤੇ ਵਿਚ ਸੰਸਾਰ। ਕੋਇ ਨਾ ਕਰੇ ਦੂਜਾ ਖਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਵੇ ਆਪਣੀ ਕਾਰ। ਸਤਿਜੁਗ ਤ੍ਰੇਤਾ ਸਾਚਾ ਰਾਹ। ਲਿਖਤ ਲਿਖਾਏ ਬੇਪਰਵਾਹ। ਦੂਸਰ ਕੋਈ ਦਿਸੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਕੜੇ ਆਪੇ ਬਾਂਹ। ਸਤਿਜੁਗ ਤੇਰੀ ਸਤਿ ਵਡਿਆਈ। ਏਕਾ ਸ਼ਬਦ ਏਕਾ ਸੁਰਤ ਦੇਵੇ ਹਰਿ ਜੋਤ ਸਵਾਈ। ਅਕਾਲ ਮੂਰਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਹੋਏ ਆਪ ਸਹਾਈ। ਸਤਿਜੁਗ ਸਤਿ ਸਤਿ ਕਰ ਮੰਨਣਾ । ਨਿਹਕਲੰਕ ਬੇੜਾ ਅੰਤ ਬੰਨਣਾ। ਬੇਮੁਖ ਕਲਜੁਗ ਜੀਵ ਧਰਮ ਰਾਏ ਦਰ ਟੰਗਣਾ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਸਾਚਾ ਗੁਰਸਿਖ ਏਕਾ ਮੰਗਣਾ। ਗੁਰਸਿਖ ਆਏ ਸਾਚੇ ਘਰ। ਪ੍ਰਭ ਅਬਿਨਾਸ਼ੀ ਦੇਵੇ ਵਰ। ਆਪ ਚੁਕਾਏ ਜਮ ਕਾ ਡਰ। ਕਿਰਪਾ ਕਰ ਸਾਚਾ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਵਿਚ ਜਾਮਾ ਧਰ। ਜਾਮਾ ਧਰਿਆ ਨਰ ਅਵਤਾਰ। ਪਾਰਬ੍ਰਹਮ ਹਰਿ ਖੇਲ ਅਪਾਰ। ਪੁਰਬ ਕਰਮ ਗੁਰਸਿਖ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਿਖਾਏ ਸਚ ਦਰਬਾਰ। ਸਚ ਦਵਾਰ ਗੁਰਸਿਖ ਜਾਣ। ਜਿਥੇ ਵਸੇ ਹਰਿ ਭਗਵਾਨ। ਗੁਰਮੁਖ ਸਾਚੇ ਆਤਮ ਦੇਵੇ ਬ੍ਰਹਮ ਗਿਆਨ। ਸੋਹੰ ਦੇਵੇ ਸਾਚਾ ਦਾਨ। ਏਕਾ ਸ਼ਬਦ ਸੁਣਾਵੇ ਕਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਚਾ ਹਰਿ ਭਰਮ ਭਓ ਕਾਟੇ। ਸੋਹੰ ਸ਼ਬਦ ਵਿਕਾਏ ਸਾਚੇ ਹਾਟੇ। ਆਤਮ ਜੋਤ ਜਗਾਏ ਕਾਇਆ ਮਾਟੇ। ਏਕਾ ਜੋਤ ਤੇਰੇ ਵਿਚ ਜਗਾਏ ਲਲਾਟੇ। ਗੁਰਮੁਖ ਸਾਚਾ ਸੋਹੰ ਰਸਨਾ ਗਾਏ, ਰਸ ਸਾਚਾ ਚਾਟੇ। ਹਉਮੇ ਦੁਬਧਾ ਮੈਲ ਹਰਿ ਸਚ ਕਾਟੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਕਰਾਏ, ਸਤਿਜੁਗ ਨੇੜ ਲਿਆਏੇ ਵਾਟੇ। ਸਤਿਜੁਗ ਲਾਏ ਵਰਤੇ ਵਿਚ ਸੰਸਾਰ। ਗੁਰਮੁਖ ਸਾਚਾ ਪਾਵੇ ਸਾਰ। ਦਰ ਘਰ ਸਾਚੇ ਮਤ ਸਾਚੀ ਪਾਵੇ, ਨਾ ਹੋਏ ਕਦੇ ਖ਼ਵਾਰ। ਆਪ ਪਕੜ ਤਰਾਵੇ ਬਾਂਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ। ਭੇਖ ਵਟਾਏ ਜਗਤ ਭੁਲਾਏ। ਭੇਵ ਛੁਪਾਏ ਖੇਲ ਰਚਾਏ। ਦੇਵੀ ਦੇਵ ਕਿਸੇ ਦਿਸ ਨਾ ਆਏ। ਰਿੱਖ ਮੁਨ ਸਭ ਰਹੇ ਤਰਸਾਏ। ਗੁਰਮੁਖ ਸਾਚੇ ਸੰਤ ਜਨ ਸੋਏ ਜਗਾਏ। ਮਾਇਆ ਪਰਦਾ ਲਾਹਿਆ ਤਨ ਆਤਮ ਦੀਪਕ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਪੰਚਮ ਜੇਠ ਆਪ ਖੁਲ੍ਹਾਏ। ਪੰਚਮ ਜੇਠ ਭੇਵ ਖੁਲ੍ਹਾਣਾ। ਸਾਚਾ ਮਾਰਗ ਜਗਤ ਲਗਾਣਾ। ਰਾਜਾ ਰਾਣਾ ਤਖ਼ਤੋਂ ਲਾਹਣਾ। ਵਰਨ ਬਰਨ ਕੋਈ ਰਹਿਣ ਨਾ ਪਾਣਾ। ਅੱਠ ਦੱਸ ਅਠਾਰਾਂ ਇਕ ਕਰਾਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਡੰਕ ਵਜਾਣਾ। ਪੰਚਮ ਜੇਠ ਜਗਤ ਵਿਚਾਰਿਆ। ਸਾਧ ਸੰਗਤ ਗੁਰ ਮੇਲ ਮਿਲਾ ਰਿਹਾ। ਆਪੇ ਹੋਏ ਸਰਬ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਵਿਚ ਮਾਤ ਦੇ ਆਇਆ। ਮਾਤਲੋਕ ਵੱਜੀ ਵਧਾਈ। ਸੁਰ ਨਰ ਮਿਲ ਰਸਨਾ ਗਾਈ। ਏਕਾ ਧੁੰਨ ਤੀਨ ਲੋਕ ਉਪਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰ ਕਲਜੁਗ ਦੇਵੇ ਅੰਤ ਮਿਟਾਈ। ਪੰਚਮ ਜੇਠ ਲਿਆ ਅਵਤਾਰਾ। ਏਕਾ ਰਮਈਆ ਰਾਮ ਏਕਾ ਏਕ ਕ੍ਰਿਸ਼ਨ ਮੁਰਾਰਾ। ਏਕਾ ਸ਼ਬਦ ਏਕਾ ਨਾਮ ਜਪਈਆ, ਗੁਰਸਿਖਾਂ ਦਿਸਾਏ ਇਕ ਕਿਨਾਰਾ। ਚਾਰ ਵਰਨ ਬਣਾਏ ਭੈਣਾਂ ਭਈਆ, ਊਚ ਨੀਚ ਨਾ ਕਰੇ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸ੍ਰਿਸ਼ਟ ਸਬਾਈ ਏਕਾ ਬੰਨ੍ਹੇ ਧਾਰਾ। ਸ੍ਰਿਸ਼ਟ ਸਬਾਈ ਸ਼ਬਦ ਬੰਧਾਵੇ। ਗੁਰਮੁਖ ਸਾਚਾ ਸਚ ਰਸਨਾ ਗਾਵੇ। ਬੇਮੁਖ ਝੂਠੇ ਬੰਨ੍ਹਣ ਦਾਅਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾ ਸਰਬ ਸੂਖ ਆਤਮ ਉਪਜਾਵੇ। ਗੋਬਿੰਦ ਗੋਪਾਲ ਮਦਨ ਮੂਰਤ। ਏਕਾ ਜੋਤ ਏਕਾ ਨੂਰਤ। ਏਕਾ ਸ਼ਬਦ ਏਕਾ ਤੂਰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੀ ਆਸਾ ਪੂਰਤ। ਹਰਿ ਗੋਬਿੰਦ ਦੀਨ ਦਿਆਲਾ। ਭਗਤ ਵਛਲ ਸਦਾ ਰਖਵਾਲਾ। ਗੁਰਮੁਖ ਸਾਚੇ ਗੋਦ ਉਠਾਏ ਜਿਉਂ ਮਾਤਾ ਬਾਲਾ। ਕਲਜੁਗ ਸੋਏ ਆਪ ਜਗਾਏ, ਸੋਹੰ ਪਹਿਨਾਏ ਗਲ ਸਾਚੀ ਮਾਲਾ। ਆਪ ਆਪਣੀ ਸਰਨ ਲਗਾਏ, ਕੱਟੇ ਗਲੋਂ ਜਗਤ ਜੰਜਾਲਾ। ਧਰਨੀ ਧਰ ਆਪ ਅਖਵਾਏ, ਗੁਰਸਿਖ ਕਰਾਏ ਮਾਲਾ ਮਾਲਾ। ਚਰਨ ਸਰਨ ਇਕ ਰਖਾਏ, ਚਾਰ ਵਰਨ ਸੱਚੀ ਧਰਮਸਾਲਾ। ਸੋਹੰ ਸਾਚਾ ਫਲ ਲਗਾਏ, ਸਤਿਜੁਗ ਸਾਚੇ ਡਾਲਾ। ਕਲਜੁਗ ਵੇਲਾ ਟਲ ਨਾ ਜਾਏ, ਬੇਮੁਖ ਨਾ ਵਕਤ ਸੰਭਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜਨ ਭਗਤਾਂ ਹੋਏ ਆਪ ਰਖਵਾਲਾ। ਹਰਿ ਹਰਿ ਹਰਿ ਗੁਣਵੰਤਾ। ਪੂਰਨ ਪੁਰਖ ਪ੍ਰਭ ਹਰਿ ਭਗਵੰਤਾ। ਜੋਤ ਪ੍ਰਗਟਾਏ ਗੁਰਸਿਖ ਉਪਜਾਏ ਮਾਣ ਦਵਾਏ ਵਿਚ ਜੀਵ ਜੰਤਾ। ਸੋਹੰ ਸ਼ਬਦ ਜਣਾਏ, ਆਤਮ ਭੇਵ ਚੁਕਾਏ, ਸਾਚੀ ਸੇਵ ਲਗਾਏ, ਆਪ ਬਣਾਏ ਸਾਚੀ ਬਣਤਾ। ਵਡ ਵਡ ਦੇਵੀ ਦੇਵ ਆਪ ਅਖਵਾਏ, ਕਰੋੜ ਤੇਤੀਸ ਸਰਨ ਲਗਾਏ ਸੁਰਪਤ ਰਾਜੇ ਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਆਦਿ ਅੰਤ ਜਨ ਭਗਤਾਂ ਸਦ ਬਖ਼ਸ਼ਿੰਦਾ। ਹਰਿ ਨਰ ਨਰ ਅਵਤਾਰੀ। ਨਰਾਇਣ ਨਰ ਜੋਤ ਅਕਾਰੀ। ਜੋਤੀ ਜੋਤ ਸਰੂਪ ਤੀਨ ਲੋਕ ਸ਼ਬਦ ਪਵਨ ਕਰੇ ਸਵਾਰੀ। ਸ਼ਬਦ ਪਵਨ ਤੀਨ ਗਵਨ ਏਕਾ ਰੰਗ ਰੰਗੇ ਕਰਤਾਰੀ। ਅੰਮ੍ਰਿਤ ਮੇਘ ਬਰਸਾਵੇ ਗੁਰਮੁਖ ਲਗਾਵੇ ਸਤਿਜੁਗ ਸੱਚੀ ਫੁਲਵਾੜੀ। ਦਰਸ ਦਿਖਾਏ ਹਰਸ ਮਿਟਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਚਿੱਟੇ ਅਸਵ ਅਸਵਾਰੀ। ਹਰਿ ਘਰ ਦਰ ਘਰ ਸਾਚਾ। ਗੁਰਮੁਖ ਸਾਚੇ ਸੰਤ ਜਨ ਪ੍ਰਭ ਅਬਿਨਾਸ਼ੀ ਸਾਚਾ ਵਾਚਾ। ਦੇਵੇ ਵਰ ਜਾਓ ਤਰ ਚੁਕਾਓ ਡਰ ਹਰਿ ਸਾਚਾ ਹਿਰਦੇ ਰਾਚਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਦਰ ਆਏ ਜਾਏ ਨਾਚਾ। ਸੰਤ ਸੰਗ ਹਰਿ ਸਤਿ ਸਮਾਵੇ। ਸੰਤ ਜਨਾਂ ਹਰਿ ਮਾਰਗ ਲਾਵੇ। ਸੰਤ ਜਨਾਂ ਪ੍ਰਭ ਸਾਚਾ ਨਾਮ ਸਚ ਵਸਤ ਹਰਿ ਝੋਲੀ ਪਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਆਤਮ ਲਾਲੋ। ਆਤਮ ਲਾਲ ਨਾਮ ਅਵੱਲੜਾ। ਪ੍ਰਭ ਅਬਿਨਾਸ਼ੀ ਸੋਹੰ ਦੀਆ ਮਾਤ ਸੁਖਲੜਾ। ਸਾਚਾ ਸ਼ਬਦ ਆਪ ਚਲਾਏ ਲਾਏ ਰੰਗ ਅਵੱਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰ ਗੁਰਸਿਖਾਂ ਫੜੇ ਪਲੜਾ। ਨਰ ਨਰਾਇਣ ਨਰ ਅਵਤਾਰੀ। ਖੇਲ ਕਰੇ ਹਰਿ ਕਲ ਗਿਰਧਾਰੀ। ਵਿਰਲਾ ਜਾਣੇ ਜੀਵ ਸੰਸਾਰੀ। ਸ੍ਰਿਸ਼ਟ ਸਬਾਈ ਮਾਇਆ ਧਾਰੀ। ਬੇਮੁਖਾਂ ਹੋਈ ਆਤਮ ਅੰਧ ਅੰਧਿਆਰੀ। ਆਤਮ ਭੁੱਲਿਆ ਨੈਣ ਮੁਧਾਰੀ। ਕਾਇਆ ਕੋਟ ਜਿਸ ਆਪ ਉਸਾਰੀ। ਸ਼ਬਦ ਚੋਟ ਨਾ ਲੱਗੀ, ਕਾਇਆ ਹੋਈ ਅੰਧਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦਰਸ ਦਿਖਾਏ ਵਿਚ ਜੰਗਲ ਜੂਹ ਪਹਾੜੀ। ਨਰਾਇਣ ਨਰ ਹਰਿ ਨਰ ਅਵਤਾਰਾ। ਜੋਤ ਸਰੂਪੀ ਖੇਲ ਅਪਾਰਾ। ਕਰੇ ਖੇਲ ਵਿਚ ਸੰਸਾਰਾ। ਹੋਏ ਮੇਲ ਸੋਹੰ ਦੇਵੇ ਨਾਮ ਭੰਡਾਰਾ। ਬਿਨ ਬਾਤੀ ਬਿਨ ਤੇਲ ਜੋਤ ਜਗਾਏ ਅਗੰਮ ਅਪਾਰਾ। ਅਚਰਜ ਪਾਰਬ੍ਰਹਮ ਕਲ ਖੇਲ, ਗੁਰਮੁਖ ਦੇਖੇ ਕਰ ਵਿਚਾਰਾ। ਬੇਮੁਖਾਂ ਬੇੜਾ ਜਾਏ ਠੇਲ, ਅੰਤ ਆਏ ਪਾਸਾ ਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਉਠਾਇਆ ਖੰਡਾ ਦੋ ਧਾਰਾ। ਸ਼ਬਦ ਖੰਡਾ ਦੋ ਧਾਰੀ। ਉਠਾਏ ਹੱਥ ਆਪ ਜੋਤ ਨਿਰੰਕਾਰੀ। ਸ੍ਰਿਸ਼ਟ ਸਬਾਈ ਹੋਏ ਦਰ ਭਿਖਾਰੀ। ਬੇਮੁਖਾਂ ਹੋਏ ਕਲਜੁਗ ਕਿਸਮਤ ਮਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਚਬਾਏ ਆਪਣੀ ਦਾੜ੍ਹੀਂ। ਸੋਹੰ ਖੰਡਾ ਆਪ ਉਠਾਏ। ਵਿਚ ਨਵ ਖੰਡਾਂ ਖੇਡ ਖਿਡਾਏ। ਚਾਰ ਕੁੰਟ ਪੈਣ ਡੰਡਾਂ, ਅੰਤ ਕਾਲ ਨਾ ਕੋਈ ਛੁਡਾਏ। ਰੋਂਦੀਆਂ ਫਿਰਨ ਨਾਰਾਂ ਰੰਡਾਂ, ਕੰਤ ਸੁਹਾਗ ਨਾ ਕੋਈ ਹੰਢਾਏ। ਬੇਮੁੱਖ ਡੁੱਬਣ ਵਹਿੰਦੇ ਵਹਿਣ ਬੇੜਾ ਆਪ ਡੁਬਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਨਵ ਖੰਡ ਰੋਵੇ ਵਰਭੰਡ, ਨਾ ਕੋਇ ਹੋਏ ਸਹਾਏ। ਗੁਰਮੁਖ ਸਾਚੇ ਗੁਰ ਚਰਨ ਬਹਾ ਕੇ। ਸੋਹੰ ਸ਼ਬਦ ਦੇਵੇ ਦਾਤ ਵਿਚ ਮਾਤ ਦੇ ਆ ਕੇ। ਸਾਚਾ ਸ਼ਬਦ ਗਿਆਨ ਦੇ, ਹਰਨ ਫਰਨ ਪ੍ਰਭ ਜਾਏ ਖੁਲ੍ਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਪੰਚਮ ਜੇਠ ਨੌਂ ਖੰਡ ਪ੍ਰਿਥਮੀ ਵਿਚ ਬ੍ਰਹਿਮੰਡ ਆਪਣਾ ਹੱਥ ਉਠਾ ਕੇ। ਫੜਿਆ ਖੰਡਾ ਹੱਥ ਦੋ ਧਾਰਾ। ਸ੍ਰਿਸ਼ਟ ਸਬਾਈ ਹੋਏ ਦੋ ਧਾੜਾ। ਅਚਰਜ ਖੇਲ ਪ੍ਰਭ ਆਪ ਕਰਾਏ। ਏਕ ਉਠਾਏ ਰੂਸਾ ਧਾੜਾ। ਬੇਮੁਖ ਜੀਵ ਕਲ ਪਿੰਜਾਏ ਜਿਉਂ ਤੇਲੀ ਵਾੜਾ। ਚਾਰੋਂ ਤਰਫ ਕਰਾਏ ਕਾੜ ਕਾੜਾ। ਏਕਾ ਅਗਨ ਲਗਾਏ ਵਿਚ ਜੰਗਲ ਜੂਹ ਪਹਾੜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਤੇਰਾ ਇਕ ਬਣਾਏ ਅਖਾੜਾ। ਇਕ ਅਖਾੜਾ ਜਾਏ ਬਣ। ਸੂਰਬੀਰ ਪ੍ਰਭ ਆਪ ਉਠਾਏ ਜੋ ਜਨਣੀ ਲਏ ਜਣ। ਆਪਣੀ ਖੇਲ ਆਪ ਵਰਤਾਏ ਸ੍ਰਿਸ਼ਟ ਭਓ ਰਖਾਣਾ ਨਾ ਲੱਥੇ ਤਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਤ ਭਵਿਖਤ ਆਪ ਲਿਖਾਏ, ਸ੍ਰਿਸ਼ਟ ਸਬਾਈ ਜੋ ਰਿਹਾ ਬਣ। ਆਪ ਬਣਾਵੇ ਆਪਣੀ ਧਾਰਾ। ਵਰਤੇ ਵਰਤਾਵੇ ਵਿਚ ਸੰਸਾਰਾ। ਆਵੇ ਜਾਵੇ ਵਾਰੋ ਵਾਰਾ। ਜੋਤ ਸਰੂਪੀ ਖੇਲ ਨਿਆਰਾ। ਬਿਨ ਰੰਗ ਰੂਪੀ ਭੇਖ ਧਾਰਾ। ਸ੍ਰਿਸ਼ਟ ਸਬਾਈ ਹੋਈ ਅੰਧ ਕੂਪੀ, ਪ੍ਰਭ ਅਬਿਨਾਸ਼ੀ ਨਾ ਪਾਈ ਸਾਰਾ। ਜਗੇ ਜੋਤ ਸਤਿ ਸਰੂਪੀ, ਗੁਰਮੁਖਾਂ ਦੇਵੇ ਨਾਮ ਆਧਾਰਾ। ਵਡ ਵਡ ਸ਼ਾਹ ਵਡ ਭੂਪੀ, ਤੇਰੇ ਖੜੇ ਰਹਿਣ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਨਾ ਜਾਣੇ ਤੇਰਾ ਪਸਰ ਪਸਾਰਾ। ਆਦਿ ਅੰਤ ਵਡ ਪਸਾਰੀ। ਆਦਿ ਅੰਤ ਵਡ ਸੰਸਾਰੀ। ਆਦਿ ਅੰਤ ਜੋਤ ਆਧਾਰੀ। ਆਦਿ ਅੰਤ ਸਾਧ ਸੰਤ ਕਰਮ ਵਿਚਾਰੀ। ਆਦਿ ਅੰਤ ਜੀਵ ਜੰਤ ਰੱਖੇ ਜੋਤ ਅਪਾਰੀ। ਆਦਿ ਅੰਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਵੇ ਜਾਵੇ ਵਾਰੋ ਵਾਰੀ। ਆਵੇ ਜਾਵੇ ਜਗਤ ਰਹਾਵੇ। ਜੋਤ ਜਗਾਵੇ ਗੁਰਮੁਖ ਤਰਾਵੇ। ਬੇਮੁਖ ਖਪਾਵੇ ਸਾਚਾ ਮਾਰਗ ਲਾਵੇ। ਰਾਓ ਰੰਕ ਇਕ ਕਰਾਵੇ। ਊਚ ਨੀਚ ਇਕ ਥਾਂ ਬਹਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਵੇ। ਆਇਆ ਜਗ ਜਗਤ ਕਾ ਦਾਤਾ। ਪੂਰਨ ਪ੍ਰਭ ਸਰਬ ਕਾ ਗਿਆਤਾ। ਏਕਾ ਏਕ ਰੰਗ ਰੰਗਾਏ ਏਕਾ ਸੰਗ ਸਰਬ ਨਿਭਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਹੋਏ ਪਿਤਾ ਮਾਤਾ। ਮਾਤ ਪਿਤ ਪ੍ਰਭ ਆਪੇ ਹੋਏ। ਦੂਸਰ ਅੰਤ ਨਾ ਦੀਸੇ ਕੋਇ। ਬੇਮੁੱਖ ਕਲਜੁਗ ਰਹੇ ਸੋਏ। ਗੁਰਮੁਖ ਸਾਚੇ ਸੰਤ ਜਨ ਦਰ ਆਏ ਮੈਲ ਪਾਪਾਂ ਧੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਬੀਜ ਆਤਮ ਬੋਏ। ਸੋਹੰ ਬੀਜ ਆਪ ਬਿਜਾਇਆ। ਆਤਮ ਠੰਡਾ ਆਪ ਕਰਾਇਆ। ਗੁਰਮੁਖਾਂ ਰੀਝ ਸੋਹੰ ਨਾਮ ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦਰ ਦਹਿਲੀਜ ਸਦ ਡੇਰਾ ਲਾਇਆ। ਆਤਮ ਦਰ ਸਚ ਦਰਵਾਜਾ। ਜਿਥੇ ਵਸੇ ਹਰਿ ਗਰੀਬ ਨਿਵਾਜਾ। ਜਿਸ ਜਨ ਤੇਰਾ ਸਾਜਣ ਸਾਜਾ। ਆਪ ਸਵਾਰੇ ਤੇਰੇ ਕਾਜਾ। ਸੋਹੰ ਦੇਵੇ ਸਾਚਾ ਦਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸ਼ਾਹ ਵਡ ਰਾਜਨ ਰਾਜਾ। ਵਡ ਰਾਜਾ ਵਡ ਸੁਲਤਾਨ। ਸੋਹੰ ਦੇਵੇ ਵਡ ਵਡ ਦਾਨੀ ਦਾਨ। ਗੁਰਸਿਖਾਂ ਕਰੇ ਕਲ ਪਛਾਣ। ਮਹਾਰਾਜ ਸ਼ੇਰ ਸਿੰਘ ਵਾਲੀ ਦੋ ਜਹਾਨ। ਅੰਮ੍ਰਿਤ ਵੇਲਾ ਹਰਿ ਗੁਣ ਗਾਵਣਾ। ਆਤਮ ਦਰ ਆਪ ਖੁਲ੍ਹਾਵਣਾ। ਦੀਪਕ ਜੋਤੀ ਸਚ ਜਗਾਵਣਾ। ਗੁਰਸਿਖ ਮਾਨਸ ਜਨਮ ਮਾਣਕ ਮੋਤੀ ਸੁਫਲ ਕਰਾਵਣਾ। ਜਾਏ ਦੁਰਮਤ ਮੈਲ ਧੋਤੀ, ਚਰਨੀ ਸੀਸ ਝੁਕਾਵਣਾ। ਆਪ ਉਠਾਏ ਆਤਮ ਸੋਤੀ, ਪੂਰ ਕਰਾਏ ਭਾਵਨਾ। ਸ੍ਰਿਸ਼ਟ ਸਬਾਈ ਰਹੀ ਸੋਤੀ, ਪ੍ਰਭ ਅਬਿਨਾਸ਼ੀ ਨਜ਼ਰ ਨਾ ਆਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਕੜੇ ਦਾਮਨਾ। ਦਾਮਨ ਪਕੜੇ ਦਾਮਨਗੀਰ। ਆਤਮ ਕਰੇ ਸ਼ਾਂਤ ਸਰੀਰ। ਸੋਹੰ ਦੇਵੇ ਸਾਚੀ ਧੀਰ। ਅੰਮ੍ਰਿਤ ਦੇਵੇ ਆਤਮ ਨੀਰ। ਸੋਹੰ ਪਿਲਾਏ ਰਸਨਾ ਸੀਰ। ਮਾਇਆ ਰੂਪੀ ਲਾਹੇ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਟਾਏ ਜਗਤ ਜੰਜੀਰ। ਕਲਜੁਗ ਬੇੜਾ ਦੇਵੇ ਕੱਟ। ਗੁਰਮੁਖ ਲਾਹਾ ਲੈਣਾ ਖੱਟ। ਬੇਮੁਖ ਕਲਜੁਗ ਜੀਵ ਜਿਉਂ ਬਾਜੀਗਰ ਨਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਦਰਸ ਦਿਖਾਏ ਝੱਟ। ਪ੍ਰਗਟੇ ਜੋਤ ਹਰਿ ਹਰ ਘਟ। ਸਾਧ ਸੰਗਤ ਸਦ ਰੱਖੇ ਵਾਸ। ਜਗੇ ਜੋਤ ਇਕ ਅਬਿਨਾਸ਼। ਤੀਨ ਲੋਕ ਕਰੇ ਆਪਣੇ ਦਾਸ। ਗੁਰਮੁਖ ਸਾਚਾ ਸੰਤ ਜਨ ਸੋਹੰ ਜਪੇ ਸਵਾਸ ਸਵਾਸ। ਬਾਹੋਂ ਪਕੜ ਕਲ ਆਪ ਤਰਾਏ, ਗਲੋਂ ਕਟਾਏ ਜਮ ਕਾ ਫਾਸ। ਅੰਤਮ ਅੰਤ ਦਰਸ ਦਿਖਾਏ, ਗੁਰਸਿਖਾਂ ਕਰਾਏ ਬੰਦ ਖ਼ਲਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਦਾਸਨ ਦਾਸ। ਪ੍ਰਭ ਅਬਿਨਾਸ਼ੀ ਰਾਖੋ ਚੀਤਾ। ਆਪੇ ਪਰਖੇ ਗੁਰਸਿਖ ਨੀਤਾ। ਏਕਾ ਦੇਵੇ ਚਰਨ ਪ੍ਰੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਹੋਏ ਆਤਮ ਸੀਤਲ ਸੀਤਾ। ਸੀਤਲ ਸੀਤ ਸਾਂਤਕ ਸਤਿ। ਗੁਰਮੁਖਾਂ ਦੇਵੇ ਸੋਹੰ ਧੀਰਜ ਯਤ। ਆਪੇ ਜਾਣੇ ਮਿਤ ਗਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਦੇਵੇ ਸਾਚਾ ਤਤ। ਕਰ ਦਰਸ ਦੁੱਖ ਦਲਿਦਰ ਜਾਇਣ ਨੱਸ। ਗੁਰ ਸੰਗਤ ਦਰ ਆਏ ਹੱਸ। ਪ੍ਰਭ ਅਬਿਨਾਸ਼ੀ ਰਾਹ ਸਾਚਾ ਜਾਏ ਦੱਸ। ਹਰਿ ਹਿਰਦੇ ਸਾਚਾ ਜਾਏ ਵਸ। ਕੋਟਨ ਕੋਟ ਪਾਪ ਦਰ ਜਾਇਣ ਨੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ ਆਤਮ ਜੋਤ ਕਰੇ ਪ੍ਰਕਾਸ਼ ਕੋਟ ਰਵ ਸਸ। ਆਤਮ ਜੋਤ ਹਰਿ ਪ੍ਰਕਾਸ਼ੇ। ਦੇਵੇ ਦਰਸ ਪੁਰਖ ਅਬਿਨਾਸ਼ੇ। ਜੋ ਜਨ ਤਜਾਏ ਮਦਿਰਾ ਮਾਸੇ। ਮਾਨਸ ਜਨਮ ਪ੍ਰਭ ਕਰਾਏ ਰਾਸੇ। ਅੰਤਕਾਲ ਕਲ ਪ੍ਰਭ ਸਚਖੰਡ ਕਰਾਏ ਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਵਸੇ ਪਾਸੇ। ਆਸ ਪਾਸ ਰਸਨਾ ਜਪ ਜੀਵ ਸਵਾਸ ਸਵਾਸ। ਜਗੇ ਜੋਤ ਪ੍ਰਭ ਅਬਿਨਾਸ਼। ਅੰਤਮ ਹੋਏ ਸਹਾਈ ਪ੍ਰਭ ਸਾਚਾ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਕਰੇ ਪ੍ਰਕਾਸ਼। ਜੋਤ ਪ੍ਰਕਾਸ਼ ਮਿਟੇ ਅੰਧੇਰ। ਹੋਏ ਅੰਧੇਰ ਵਿਨਾਸ, ਨਾ ਲਾਗੇ ਦੇਰ। ਨਾ ਲੱਗੇ ਦੇਰ ਨਾ ਹੋਏ ਸੰਞ ਸਵੇਰ। ਚੁੱਕੇ ਮੇਰ ਤੇਰ ਨਾ ਰਹੇ ਹੇਰ ਫੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਚੁਕਾਏ ਚੁਰਾਸੀ ਗੇੜ। ਗੇੜ ਚੁਰਾਸੀ ਆਪ ਕਟਾਏ। ਸਵਾਸ ਸਵਾਸ ਨਾਮ ਜਪਾਏ। ਮਦਿਰਾ ਮਾਸੀ ਦਰ ਦੁਰਕਾਏ। ਜੋ ਦਰ ਆਏ ਕਰਨ ਹਾਸੀ, ਧਰਮ ਰਾਏ ਦਏ ਸਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਦਏ ਆਪ ਚੁਕਾਏ। ਲਹਿਣਾ ਲਵੇ ਲਹਿਣੇਦਾਰ। ਦੇਵਣਹਾਰ ਸਰਬ ਸੰਸਾਰ। ਏਕਾ ਹਰਿ ਸੱਚੀ ਸਰਕਾਰ। ਏਥੇ ਓਥੇ ਰਿਹਾ ਪਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਏਕਾ ਏਕੰਕਾਰ। ਏਕਾ ਏਕ ਇਕ ਅਕਾਰਾ। ਏਕਾ ਏਕ ਇਕ ਵਿਹਾਰਾ। ਏਕਾ ਏਕ ਇਕ ਵਰਤਾਰਾ। ਏਕਾ ਏਕ ਏਕਾ ਟੇਕ ਜਗਤ ਪਸਾਰਾ। ਏਕਾ ਏਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਰਬਾਰਾ। ਏਕ ਏਕ ਏਕ ਰੰਗ । ਏਕਾ ਏਕ ਸਾਚਾ ਸੰਗ। ਏਕਾ ਏਕ ਸਾਚੀ ਮੰਗੋ ਹਰਿ ਦਰ ਨਾਮ ਮੰਗ। ਏਕਾ ਏਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸੇ ਸਦਾ ਅੰਗ ਸੰਗ। ਏਕਾ ਏਕ ਏਕਾ ਨੂਰ। ਏਕਾ ਏਕ ਸ਼ਬਦ ਭਰਪੂਰ। ਏਕਾ ਏਕ ਗੁਰਮੁਖ ਸਾਚੇ ਦੇਵੇ ਸ਼ਬਦ ਤੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਵਸੇ ਨੇੜ ਨਾ ਜਾਣੋ ਦੂਰ। ਏਕਾ ਏਕ ਰੰਗ ਰੰਗੀਲਾ। ਨਾ ਉਹ ਕਾਲਾ ਨਾ ਉਹ ਪੀਲਾ। ਪ੍ਰਭ ਅਬਿਨਾਸ਼ੀ ਜੋਤੀ ਜੋਤ ਸਰੂਪ ਜੁਗਾ ਜੁਗੰਤ ਸ਼ਬਦ ਰੰਗੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਏਕਾ ਜੋਤ ਲਗਾਏ ਤੀਲਾ। ਸ੍ਰਿਸ਼ਟ ਸਬਾਈ ਜਾਏ ਦਗ। ਝੂਠੇ ਵਹਿਣ ਜਾਇਣ ਵਗ। ਅਗਨ ਜੋਤ ਜਾਏ ਲੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਾਹਾਕਾਰ ਕਰਾਏ, ਜੀਵ ਜੰਤ ਬਿਲਲਾਏ, ਕਰਨ ਹਾਏ ਹਾਏ, ਕੋਈ ਨਾ ਹੋਏ ਸਹਾਏ, ਭੱਜੇ ਜਾਣ ਵਾਹੋ ਦਾਹੇ, ਜਿਉਂ ਸੁੰਞੇ ਘਰ ਕਗ। ਕਲਜੁਗ ਜੀਵ ਵੇਖ ਵਿਚਾਰ। ਕਲਜੁਗ ਵੇਲਾ ਅੰਤਮ ਮੂਲ ਨਾ ਹਾਰ। ਸਾਚੇ ਸੰਤ ਕਰ ਹਰਿ ਚਰਨ ਪਿਆਰ। ਜਿਸ ਬਣਾਈ ਤੇਰੀ ਬਣਤ, ਨੇਤਰ ਵੇਖ ਨੈਣ ਮੁਧਾਰ। ਮਹਿੰਮਾ ਪ੍ਰਭ ਬੜੀ ਅਗਣਤ ਜੋਤ ਸਰੂਪੀ ਆਇਆ ਜਾਮਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਵਿਚ ਮਾਤ ਲਿਆ ਅਵਤਾਰ। ਪੰਚਮ ਜੇਠ ਵਡ ਵਡਿਆਈ। ਨਿਹਕਲੰਕ ਕਲ ਜੋਤ ਪ੍ਰਗਟਾਈ। ਘਨਕਪੁਰੀ ਹਰਿ ਭਾਗ ਲਗਾਈ। ਸੁਰ ਨਰ ਮੁਨ ਜਨ ਕਰੋੜ ਤੇਤੀਸ ਪ੍ਰਭ ਸਰਨ ਲਗਾਈ। ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨੂੰ ਮਹੇਸ਼ ਦਰ ਖੜੇ ਸੀਸ ਝੁਕਾਈ। ਜੋਤੀ ਜੋਤ ਸਰੂਪ ਹਰਿ, ਬੈਠਾ ਆਪ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰਖੇ ਵਡਿਆਈ। ਸਾਚਾ ਧਾਮ ਸਦਾ ਅਟੱਲ। ਕਲਜੁਗ ਆਪ ਕਰਾਏ ਅੰਤ ਜਲ ਥਲ। ਵੇਲੇ ਅੰਤ ਆਪ ਲਿਆਏ ਨਾ ਲਾਏ ਘੜੀ ਪਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਜਾਏ ਦਲ। ਸ੍ਰਿਸ਼ਟ ਸਬਾਈ ਦਲ ਦੋ ਫਾੜ। ਬੇਮੁਖਾਂ ਉਜਾੜਾ ਆਪਣਾ ਵਾੜ। ਏਕਾ ਉਠੇ ਰੂਸਾ ਧਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਦਿਸਾਏ ਧਰਤ ਮਾਤ ਉਜਾੜ। ਉਠੇ ਰੂਸਾ ਲਸ਼ਕਰ ਭਾਰੀ। ਚਾਰ ਕੁੰਟ ਕਰਾਏ ਆਪ ਖ਼ਵਾਰੀ। ਈਸਾ ਮੂਸਾ ਮੁਹੰਮਦ ਦਿਸੇ ਪਾਸਾ ਹਾਰੀ। ਅੰਜੀਲ ਕੁਰਾਨ ਨਾ ਪਾਵੇ ਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜਾਮਾ ਧਾਰੇ ਨਰਾਇਣ ਨਰ ਅਵਤਾਰੀ। ਉਠੇ ਸ਼ਾਹ ਸਾਚਾ ਰੂਸੀਆ। ਮਿਟਾਏ ਭੇਖ ਸ਼ਾਹ ਅਬਨੂਸੀਆ। ਈਸਾ ਮੂਸਾ ਮੁਹੰਮਦ ਤਨ ਪਹਿਨਾਏ ਕਾਲੇ ਸੂਸੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਵਰਤਾਏ, ਜੋਤ ਜਗਾਏ ਮਾਤ ਪ੍ਰਗਟਾਏ, ਵਿਚ ਗੁਰਸਿਖ ਟਿਕਾਏ, ਨਾ ਕਿਸੇ ਦਿਸਾਏ, ਬਿਨ ਰੰਗ ਰੂਪੀ ਆਪ ਹੋ ਜਾਏ, ਕਿਆ ਕੋਈ ਕਰੇ ਜਸੂਸੀਆ। ਕਿਆ ਕੋਈ ਜਾਣੇ ਕਿਆ ਵਖਾਣੇ। ਕਰਿਆ ਖੇਲ ਆਪ ਭਗਵਾਨੇ। ਧਰੀ ਜੋਤ ਮਾਤ ਮਹਾਨੇ। ਗੁਰਮੁਖ ਸਾਚੇ ਆਪ ਪਛਾਣੇ। ਬੇਮੁਖ ਭੁੰਨੇ ਜਿਉਂ ਭਠਿਆਲੇ ਦਾਣੇ। ਮਾਵਾਂ ਭੱਜਣ ਛੱਡ ਬਾਲ ਅਞਾਣੇ। ਨੇਜਿਆਂ ਉਪਰ ਪ੍ਰਭ ਆਪ ਟਿਕਾਨੇ। ਜੋ ਜੀਵ ਹੋਏ ਆਤਮ ਕਾਣੇ। ਮਦਿਰਾ ਮਾਸੀ ਹੋਏ ਦੀਵਾਨੇ। ਪ੍ਰਭ ਅਬਿਨਾਸ਼ੀ ਗਏ ਭੁਲਾਨੇ। ਸਰਬ ਘਟ ਵਾਸੀ ਸਰਬ ਪਛਾਣੇ। ਘਨਕਪੁਰਵਾਸੀ ਨਿਹਕਲੰਕ ਬਲੀ ਬਲਵਾਨੇ। ਸ੍ਰਿਸ਼ਟ ਸਬਾਈ ਕਰੇ ਦਾਸੀ, ਏਕ ਜੋਤ ਜਗੇ ਮਹਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਤੇਰੀ ਕਵਨ ਜਾਣੇ। ਜਗਤ ਮਹਿੰਮਾ ਅਪਰ ਅਪਾਰ। ਗੁਰਮੁਖ ਵਿਰਲਾ ਕਰੇ ਵਿਚਾਰ। ਬੇਮੁਖ ਸੋਏ ਪੈਰ ਪਸਾਰ। ਧਰਮ ਰਾਏ ਮਾਰੇ ਕਲ ਕਰ ਖ਼ਵਾਰ। ਗੁਰ ਸਾਚੇ ਪ੍ਰਭ ਸਾਚਾ ਤਾਰੇ, ਪੰਚਮ ਜੇਠ ਜੋ ਆਏ ਚਲ ਚਰਨ ਦਵਾਰ। ਮਾਨਸ ਜਨਮ ਵਿਚ ਮਾਤ ਸਵਾਰੇ, ਫਿਰ ਨਾ ਆਵੇ ਦੂਜੀ ਵਾਰ। ਆਪ ਬਹਾਏ ਸਚ ਦਵਾਰੇ, ਜਗੇ ਜੋਤ ਅਗੰਮ ਅਪਾਰੇ, ਏਕਾ ਦਿਸੇ ਹਰਿ ਨਿਰੰਕਾਰੇ, ਸਚ ਸ਼ਬਦ ਸੱਚੀ ਧੁਨਕਾਰੇ ਗੁਰਮੁਖ ਸੁਣੇ ਸਚ ਸੁਨਿਆਰ। ਰੁਣ ਝੁਣ ਰਹੇ ਦਿਵਸ ਰੈਣਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਆਪਣੇ ਭਾਣੇ ਪੂਰਬ ਕਰਮ ਵਿਚਾਰ। ਆਪਣੇ ਭਾਣੇ ਆਪ ਰਖਾਏ। ਸੁਘੜ ਸਿਆਣੇ ਗੁਰਸਿਖ ਬਣਾਏ। ਮੂਰਖ ਮੁਗਧ ਅੰਞਾਣੇ ਕਲ ਤਰਾਏ। ਸਰਬ ਜੀਆਂ ਹਰਿ ਆਪੇ ਜਾਣੇ, ਭਰਮ ਭੁਲੇਖਾ ਕਿਆ ਕੋਈ ਪਾਏ। ਸਾਚਾ ਬੇੜਾ ਗੁਰਸਿਖਾਂ ਆਪ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਕਲ ਜਾਮਾ ਪਾਏ। ਪੰਚਮ ਜੇਠ ਪੰਚ ਪੰਚਾਇਤ। ਸ੍ਰਿਸ਼ਟ ਸਬਾਈ ਇਕ ਸ਼ਰਾਇਤ। ਸੋਹੰ ਸ਼ਬਦ ਚਾਰ ਕੁੰਟ ਹਦਾਇਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ। ਸ੍ਰਿਸ਼ਟ ਸਬਾਈ ਏਕਾ ਰੰਗ ਰੰਗਾਇਤ਼। ਆਪੇ ਵੇਦੀ ਵੇਦ ਪੁਰਾਨਾ। ਆਪੇ ਭੇਦੀ ਅੰਜ਼ੀਲ ਕੁਰਾਨਾ। ਆਪੇ ਜਾਣੇ ਆਪਣਾ ਭਾਣਾ। ਆਪੇ ਆਪਣੇ ਰੰਗ ਸਮਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਲ ਵਰਤਾਨਾ। ਆਪਣੇ ਭਾਣੇ ਆਪ ਸਮਾਇਆ। ਆਪਣਾ ਭੇਵ ਨਾ ਕਿਸੇ ਜਣਾਇਆ। ਇੰਦ ਇੰਦਰਾਸਣ ਰਹੇ ਗਾਇਆ। ਸਿੰਘ ਸਿੰਘਾਸਣ ਡੇਰਾ ਲਾਇਆ। ਗੁਰਮੁਖ ਹੋਏ ਦਾਸ ਦਾਸਨ ਹਰਿ ਦਰਸ ਦਿਖਾਇਆ। ਸੰਤ ਜਨ ਹਰਿ ਸਦ ਵਡਿਆਇਆ। ਸ੍ਰਿਸ਼ਟ ਸਬਾਈ ਅੰਤ ਵਿਨਾਸਣ, ਸਾਚਾ ਲੇਖ ਆਪ ਲਿਖਾਇਆ। ਜੋਤੀ ਜੋਤ ਜੋਤ ਪ੍ਰਕਾਸ਼ਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਨਾਮ ਧਰਾਇਆ। ਨਾਉਂ ਧਰਾਏ ਨਰਾਇਣ ਨਰ ਅਵਤਾਰਾ। ਆਵੇ ਜਾਵੇ ਵਾਰੋ ਵਾਰਾ। ਰਾਜ ਹੰਸ ਹੰਸ ਰਾਜ ਬਣਿਆ ਬੰਸ ਸਾਰਾ। ਸਾਜਣ ਸਾਜ ਕਰਾਏ ਕਾਜ, ਕਰੇ ਖੇਲ ਅਪਰ ਅਪਾਰਾ। ਜੋਤ ਸਰੂਪੀ ਜੋਤ ਹਰਿ, ਆਦਿ ਅੰਤ ਇਕ ਵਰਤਾਰਾ। ਆਦਿ ਅੰਤ ਇਕ ਵਰਤਾਰੀ। ਆਪੇ ਧਰੇ ਜੋਤ ਸ੍ਰਿਸ਼ਟ ਸਬਾਈ ਕਰੇ ਉਜਿਆਰੀ। ਬੇਮੁੱਖਾਂ ਵਿਚ ਮਾਤ ਪ੍ਰਭ ਸਾਚਾ ਕਰੇ ਖਵਾਰੀ। ਜੋਤੀ ਜੋਤ ਸਰੂਪ ਹਰਿ ਅਚਰਜ ਖੇਲ ਕਰੇ ਗਿਰਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਅਚਰਜ ਖੇਲ ਕਰੇ ਗਿਰਧਾਰਾ। ਮਾਤਲੋਕ ਲਿਆ ਅਵਤਾਰਾ। ਦੂਤਾਂ ਦੁਸ਼ਟਾਂ ਹਰਿ ਆਪ ਸੰਘਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਆਪਣੀ ਸਾਰ ਆਪ ਹੀ ਜਾਣ। ਆਪੇ ਆਪਣੀ ਕਰੇ ਪਛਾਣ। ਜੀਵ ਜੰਤ ਸਭ ਹੋਏ ਨਾਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰੇ ਬਲੀ ਬਲਵਾਨ। ਆਇਆ ਪ੍ਰਭ ਵਡ ਵਡ ਬਲਕਾਰੀ। ਤਰੇਤਾ ਭਇਓ ਰਾਮ ਅਵਤਾਰੀ। ਦੁਸ਼ਟ ਰਾਵਣ ਕਰੇ ਸੰਘਾਰੀ। ਅਚਰਜ ਖੇਲ ਰੰਗ ਕਰਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਰੰਜਣ ਨਰਾਇਣ ਨਰ ਅਵਤਾਰੀ। ਨਰਾਇਣ ਅਵਤਾਰਾ ਜਾਮਾ ਧਾਰਾ ਜਿਉਂ ਕ੍ਰਿਸ਼ਨ ਮੁਰਾਰਾ। ਬੇਮੁਖਾਂ ਅੰਤ ਕਰੇ ਖਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਆਦਿ ਅੰਤ ਏਕਾ ਏਕੰਕਾਰਾ। ਕ੍ਰਿਸ਼ਨ ਮੁਰਾਰੀ ਵਡ ਗਿਰਧਾਰੀ। ਆਪਣਾ ਖੇਲ ਕੀਆ ਅਚਰਜ ਵਰਤੇ ਵਿਚ ਸੰਸਾਰੀ। ਜੋਤੀ ਜੋਤ ਸਰੂਪ ਨਾ ਕੋਈ ਪਾਵੇ ਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਆਪਣਾ ਆਪ ਨਾ ਜੀਵ ਪਛਾਣੇ। ਮਾਇਆ ਮਮਤਾ ਵਿਚ ਰੁਲੇ ਜੀਵ ਅੰਞਾਣੇ। ਆਤਮ ਰੰਗਤਾ ਸਦ ਰਖਾਣੇ। ਜੋਤੀ ਜੋਤ ਸਰੂਪ ਹਰਿ, ਆਪ ਚਲਾਏ ਆਪਣੇ ਭਾਣੇ। ਆਪਣੇ ਭਾਣੇ ਆਪ ਸਮਾਣਾ। ਅਰਜਨ ਹੱਥ ਫੜਾਏ ਤੀਰ ਕਮਾਨਾ। ਆਪੇ ਆਪ ਮਹਾਂਸਾਰਥੀ ਜਗਤ ਅਖਵਾਣਾ। ਜੋਤੀ ਜੋਤ ਸਰੂਪ ਹਰਿ, ਆਪੇ ਵਰਤੇ ਆਪਣਾ ਭਾਣਾ। ਮੋਹਣ ਮਾਧਵ ਕ੍ਰਿਸ਼ਨ ਮੁਰਾਰੀ। ਅਚਰਜ ਖੇਲ ਕਰੇ ਵਿਚ ਮਾਤ ਨਾ ਜਾਣੇ ਜੀਵ ਗਵਾਰੀ। ਪ੍ਰਭ ਅਬਿਨਾਸ਼ੀ ਸ੍ਰਿਸ਼ਟ ਸਬਾਈ ਮਾਇਆ ਪਸਰ ਪਸਾਰੀ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਵਾਰੋ ਵਾਰੀ। ਮਾਤ ਜੋਤ ਧਰ ਭਗਵਾਨ। ਸ੍ਰਿਸ਼ਟ ਸਬਾਈ ਦੇਵੇ ਗਿਆਨ। ਪੰਜੇ ਪਾਂਡੋ ਗਏ ਜਾਣ। ਸੱਚੀ ਸ਼ਬਦ ਧੁਨ ਚਰਨ ਧੂੜ ਅਸ਼ਨਾਨ। ਜੋਤੀ ਜੋਤ ਸਰੂਪ ਹਰਿ ਜਨ ਭਗਤਾਂ ਕਰੇ ਆਪ ਪਛਾਣ। ਗੁਰਮੁਖ ਸਾਚੇ ਦਇਆ ਕਮਾਏ। ਕਰ ਤਰਸ ਸਾਚਾ ਨਾਮ ਭਿਛਿਆ ਪਾਏ। ਆਤਮ ਇਛਿਆ ਪੂਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਲਗਾਏ। ਸਰਨ ਲਗਾਵੇ ਸਰਨਾ ਨਿਧ। ਕਾਰਜ ਕੀਨੇ ਗੁਰਸਿਖ ਸਿੱਧ। ਘਰ ਉਪਜਾਵੇ ਰਿਧ ਸਿਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਘਰ ਉਪਜਾਵੇ ਨਵ ਨਿਧ। ਨਵ ਨਿਧ ਨੌਂ ਦਰ। ਗੁਰਮੁਖ ਸਾਚਾ ਲਏ ਵਰ। ਜਿਥੇ ਵਸੇ ਸਾਚਾ ਹਰਿ। ਸਚ ਧਾਮ ਸਚ ਰਾਮ ਸਚ ਕਾਮ ਸਾਚਾ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਖੁਲ੍ਹਾਏ ਆਤਮ ਦਰ। ਆਤਮ ਦਰ ਦੇਵੇ ਖੋਲ੍ਹ। ਆਪ ਖੁਲ੍ਹਾਏ ਝੂਠਾ ਪੋਲ। ਸੋਹੰ ਸ਼ਬਦ ਵਜਾਵੇ ਢੋਲ। ਮਾਨਸ ਜਨਮ ਕਲ ਲੇਖੇ ਲਾਵੇ, ਲੱਖ ਚੁਰਾਸੀ ਅਨਮੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤਨ ਮਨ ਗੁਰ ਚਰਨ ਘੋਲ। ਤਨ ਮਨ ਧਨ ਗੁਰ ਚਰਨ ਦਵਾਰੇ। ਦੇਵੇ ਮਾਣ ਵਿਚ ਸੰਸਾਰੇ। ਸਰਬ ਘਟ ਵਾਸੀ ਦੇਵੇ ਦਰਸ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਵਿਚ ਜਾਮਾ ਧਾਰੇ। ਪੁਰੀ ਘਨਕ ਵਿਚ ਜਾਮਾ ਧਾਰ। ਪ੍ਰਭ ਅਬਿਨਾਸ਼ੀ ਲਿਆ ਅਵਤਾਰ। ਭਰਮ ਭੁਲੇਖੇ ਭੁੱਲਾ ਸਰਬ ਸੰਸਾਰ। ਗੁਰਮੁਖ ਵਿਰਲਾ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਮ੍ਰਿਤ ਆਤਮ ਦੇਵੇ ਸਾਚੀ ਧਾਰ। ਅੰਮ੍ਰਿਤ ਸਾਚਾ ਸੀਰ ਪਿਲਾਇਆ। ਦੂਈ ਦਵੈਤ ਪੜਦਾ ਲਾਹਿਆ। ਏਕਾ ਜੋਤ ਕਰੇ ਰੁਸ਼ਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਲੋਂ ਲਾਹੇ ਜਗਤ ਮਾਇਆ। ਜਗਤ ਮਾਇਆ ਲੱਥੇ ਚੀਰ। ਸੰਤ ਮਨੀ ਸਿੰਘ ਵੱਜਾ ਸ਼ਬਦ ਤੀਰ। ਦੂਰੋਂ ਪੈਂਡਾ ਆਵੇ ਚੀਰ। ਆਤਮ ਬੰਨ੍ਹੇ ਨਾ ਅਜੇ ਧੀਰ। ਬਿਨ ਪ੍ਰਭ ਸਾਚੇ ਨਾ ਜਾਏ ਹਉਮੇ ਪੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਹਸਤ ਕੀੜ। ਆਇਆ ਦਰ ਸਚ ਦਰਬਾਰੇ। ਪੁਰੀ ਘਨਕ ਹਰਿ ਚਰਨ ਨਿਮਸਕਾਰੇ। ਖਾਲੀ ਭਰੇ ਪ੍ਰਭ ਭੰਡਾਰੇ। ਆਤਮ ਜੋਤ ਕਰੇ ਅਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਕਰੇ ਪ੍ਰਕਾਸ਼ ਸੰਤ ਮਨੀ ਸਿੰਘ ਦਸਮ ਦਵਾਰੇ। ਦਸਮ ਦਵਾਰ ਆਪ ਖੁਲ੍ਹਾਇਆ। ਆਪ ਆਪਣਾ ਰਾਹ ਬਤਾਇਆ। ਦੂਈ ਦਵੈਤੀ ਪੜਦਾ ਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚੀ ਧੁਨ ਉਪਜਾਇਆ। ਆਤਮ ਧੁਨੀ ਉਪਜੇ ਧੁਨ। ਸੰਤ ਮਨੀ ਸਿੰਘ ਖੁਲ੍ਹੇ ਸੁੰਨ। ਪ੍ਰਭ ਅਬਿਨਾਸ਼ੀ ਕਵਣ ਜਾਣੇ ਤੇਰੇ ਗੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਾਣ ਗੁਰਮੁਖ ਸਾਚੇ ਵਿਚ ਮਾਤ ਦੇ ਚੁਣ। ਸੰਤ ਮਨੀ ਸਿੰਘ ਦਰ ਸਾਚੇ ਆਇਆ। ਦਰ ਘਰ ਸਾਚੇ ਪ੍ਰਭ ਅਬਿਨਾਸ਼ੀ ਸਾਚਾ ਪਾਇਆ। ਹਰਿ ਹਿਰਦੇ ਵਾਚਾ ਵੇਖ ਭਾਂਡਾ ਕਾਚਾ ਤਨ ਮਨ ਧਨ ਪ੍ਰਭ ਸਰਨ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਵਿਚ ਧਰਾਇਆ। ਆਪ ਆਪਣਾ ਵਿਚ ਟਿਕਾਏ। ਅਗਿਆਨ ਅੰਧੇਰ ਸਰਬ ਮਿਟਾਏ। ਸੰਞ ਸਵੇਰ ਇਕ ਕਰਾਏ। ਹਰਨ ਫਰਨ ਦਏ ਖੁਲ੍ਹਾਏ। ਮਰਨ ਡਰਨ ਸਰਬ ਚੁਕਾਏ। ਏਕਾ ਏਕ ਕਰਨ ਸਾਚੀ ਸਰਨ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਨ ਭਵਨ ਦੀ ਬੂਝ ਬੁਝਾਏ। ਸੰਤ ਮਨੀ ਸਿੰਘ ਸੇਵਾ ਲੱਗ। ਪ੍ਰਭ ਅਬਿਨਾਸ਼ੀ ਪਕੜੇ ਪੱਗ। ਕਲਜੁਗ ਮਾਇਆ ਵਿਚ ਨਾ ਲੱਗ। ਪੱਲਾ ਫੇਰ ਵਿਚ ਸਾਰੇ ਜੱਗ। ਘਰ ਘਰ ਲੱਗੀ ਦਿਸੇ ਅੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਰਾਓ ਰੰਕ ਚਰਨੀ ਜਾਏ ਲੱਗ। ਸੰਤ ਮਨੀ ਸਿੰਘ ਊਚ ਪੁਕਾਰੇ। ਪ੍ਰਭ ਅਬਿਨਾਸ਼ੀ ਜਾਮਾ ਧਾਰੇ। ਘਨਕਪੁਰੀ ਵਿਚ ਲਿਆ ਅਵਤਾਰੇ। ਭੁੱਲੇ ਜੀਵ ਹਰਿ ਗਵਾਰੇ। ਦੁਸ਼ਟ ਦੁਰਾਚਾਰੀ ਨਾ ਪਾਇਣ ਸਾਰੇ। ਗੁਰਮੁਖ ਸਾਚੇ ਸੰਤ ਜਨ ਦਰ ਆਇਣ ਕਰਨ ਚਰਨ ਨਿਮਸਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਮਨੀ ਸਿੰਘ ਦੇਵੇ ਸ਼ਬਦ ਹੁਲਾਰੇ। ਸ਼ਬਦ ਹੁਲਾਰਾ ਰਿਹਾ ਝੂਲ। ਆਪ ਚੁਕਾਇਆ ਪਿਛਲਾ ਮੂਲ। ਗੁਰਮੁਖ ਗੁਰਸਿਖ ਸਾਚਾ ਦਰ ਨਾ ਜਾਣਾ ਭੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਭੰਨੀ ਚੌਥੀ ਚੂਲ। ਚੌਥੀ ਚੂਲ ਗਈ ਤੁੱਟ। ਕਲਜੁਗ ਭਾਗ ਗਏ ਨਿਖੁੱਟ। ਬੇਮੁਖ ਕਲਜੁਗ ਜੀਵ ਲਹਿਣਾ ਦੇਣਾ ਕਦੇ ਨਾ ਜਾਏ ਛੁੱਟ। ਸ੍ਰਿਸ਼ਟ ਸਬਾਈ ਪਾਏ ਭੀੜ, ਆਪੇ ਮਾਰੇ ਪਕੜ ਗਲ ਘੁੱਟ। ਈਸਾ ਮੂਸਾ ਮੁਹੰਮਦੀ ਜੜ੍ਹ ਦੇਵੇ ਪੁੱਟ। ਗੁਰਮੁਖ ਸਾਚੇ ਸੰਤ ਜਨ ਦਰ ਸਾਚੇ ਲਾਹਾ ਲੈਣ ਨਾਮ ਦਾਨ ਅਤੁੱਟ। ਅੰਮ੍ਰਿਤ ਆਤਮ ਪ੍ਰਭ ਸਾਚਾ ਬਰਖੇ, ਗੁਰਮੁਖ ਸਾਚੇ ਪੀ ਲੈਣਾ ਘੁੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਭੰਡਾਰੀ ਵਡ ਸੰਸਾਰੀ ਸਦ ਭੰਡਾਰੇ ਰਹਿਣ ਅਤੁਟ। ਅਤੁੱਟ ਭੰਡਾਰ ਹਰਿ ਕਾ ਜਾਣ। ਨਿਖੁੱਟ ਨਾ ਜਾਏ ਵਿਚ ਜਹਾਨ। ਛੁੱਟ ਨਾ ਜਾਏ ਗੁਰਸਿਖ ਤੇਰਾ ਚਰਨ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰੇ ਭਗਵਾਨ। ਸੰਤ ਮਨੀ ਸਿੰਘ ਤੇਰੀ ਵਡਿਆਈ। ਸਾਚੀ ਸੁਰਤ ਸਾਚੀ ਧੁਨ ਸ਼ਬਦ ਅਨਹਦ ਉਪਜਾਈ। ਤੁਟੀ ਮੁਨ ਹੋਈ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਲਿਵ ਚਰਨ ਰਖਾਈ। ਸੰਤ ਮਨੀ ਸਿੰਘ ਮਾਣ ਦਵਾ ਕੇ। ਆਪ ਆਪਣੀ ਸੇਵਾ ਲਾ ਕੇ। ਸੁਰਤ ਸ਼ਬਦ ਹਰਿ ਮੇਲ ਮਿਲਾ ਕੇ। ਆਤਮ ਜੋਤੀ ਦੀਪ ਜਗਾ ਕੇ। ਸੋਹੰ ਸਾਚੀ ਦਾਤ ਪ੍ਰਭ ਝੋਲੀ ਪਾ ਕੇ। ਏਕਾ ਸਾਚਾ ਰੰਗ ਪ੍ਰਭ ਚੜ੍ਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਧਰਨੀ ਧਰ ਦੇਵੇ ਵਰ ਡਿਗੇ ਚਰਨੀ ਆ ਕੇ। ਚਰਨੀ ਡਿਗ ਹਾਜ਼ਰ ਹਜ਼ੂਰ। ਪ੍ਰਭ ਅਬਿਨਾਸ਼ੀ ਪਾਇਆ ਸੋਲਾਂ ਕਲਾ ਭਰਪੂਰ। ਸੋਹੰ ਸ਼ਬਦ ਦੇਵੇ ਆਤਮ ਤੂਰ। ਜੋਤ ਸਰੂਪੀ ਕਰੇ ਆਤਮ ਨੂਰੋ ਨੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਂਤਕ ਸਤਿ ਵਰਤਾਏ ਸੰਤ ਮਨੀ ਸਿੰਘ ਸਤਿ ਸਰੂਰ। ਸਾਂਤਕ ਸਤਿ ਸੀਤਲ ਧਾਰਾ। ਦੇਵੇ ਹਰਿ ਵਸਤ ਹਰਿ ਥਾਰਾ। ਗੁਰਮੁਖ ਸਾਚੇ ਆਪ ਰਖਾਏ ਆਪਣੇ ਚਰਨ ਦਵਾਰਾ। ਜਿਥੇ ਵਸੇ ਨਰਾਇਣ ਨਰ ਜੋਤ ਸਰੂਪੀ ਖੇਲ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਗੁਰਸਿਖਾਂ ਕਰ ਪਿਆਰਾ। ਗੁਰਸਿਖ ਗੁਰਮੁਖ ਆਤਮ ਸੋਧ। ਸ਼ਬਦ ਲਿਖਾਏ ਪ੍ਰਭ ਅਗਾਧ ਬੋਧ। ਕਲਮ ਉਠਾਏ ਵਡ ਜੋਧਨ ਜੋਧ। ਗੁਰਸਿਖ ਉਠਾਏ ਪ੍ਰਭ ਆਪਣੀ ਗੋਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲਿਖਾਏ ਕਲਮ ਨਾਲ ਸ੍ਰਿਸ਼ਟੀ ਲਏ ਸੋਧ। ਸੰਤ ਮਨੀ ਸਿੰਘ ਲਿਖਤ ਲਿਖਾਵੇ। ਪ੍ਰਭ ਅਬਿਨਾਸ਼ੀ ਰਸਨਾ ਗਾਵੇ। ਦਿਵਸ ਰੈਣ ਨਾ ਮਨੋਂ ਭੁਲਾਵੇ। ਸਾਚੇ ਭਾਣੇ ਵਿਚ ਸਦ ਸਮਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਸਮ ਦਵਾਰ ਬੂਝ ਬੁਝਾਵੇ। ਦਸਮ ਦਵਾਰ ਸਤਿ ਧਿਆਨਾ। ਆਤਮ ਉਪਜਿਆ ਬ੍ਰਹਮ ਗਿਆਨਾ। ਹੋਇਆ ਦਰਸ ਕ੍ਰਿਸ਼ਨ ਕਾਹਨਾ। ਮਿਟਾਈ ਹਰਸ ਮਿਲ ਭਗਵਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਕਲ ਪਹਰਿਆ ਬਾਣਾ। ਸੰਤ ਮਨੀ ਸਿੰਘ ਤਨ ਸਾਚਾ ਮੰਦਰ। ਦੀਪਕ ਜੋਤੀ ਜਗੇ ਅੰਦਰ। ਕਾਇਆ ਅੰਧੇਰੀ ਝੂਠੀ ਕੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤੁੜਾਇਆ ਆਤਮ ਜੰਦਰ। ਆਤਮ ਜੰਦਰ ਆਪ ਤੁੜਾਏ। ਸਾਚਾ ਮੰਦਰ ਆਪ ਬਣਾਏ। ਹਰਿ ਵਸੇ ਅੰਦਰ ਬੇਮੁਖਾਂ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਜਾਣੇ ਜਿਸ ਜਨ ਦਇਆ ਕਮਾਏ। ਨਵਖੰਡ ਵਿਚ ਵਰਭੰਡ, ਚਮਕੇ ਚੰਡ ਪਵੇ ਵੰਡ, ਰੋਵਣ ਰੰਡ ਕੱਟੀ ਗੰਢ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਖੰਡ ਖੰਡ। ਖੰਡ ਖੰਡ ਖੰਡਾ ਦੋ ਧਾਰੀ। ਵੰਡ ਵੰਡ ਕਰੇ ਸ੍ਰਿਸ਼ਟੀ ਸਾਰੀ। ਡੰਨ ਲਗਾਏ ਜੀਵ ਦੁਸ਼ਟ ਦੁਰਾਚਾਰੀ। ਤਨ ਜਲਾਏ ਹੋਏ ਹੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਾਏ ਵਰਤਾਏ ਆਪ ਵਿਚ ਸੰਸਾਰੀ। ਸਚ ਚੰਡੀ ਸ਼ਬਦ ਚਮਕਾਨੀ। ਦਾਮਨ ਦਮਕ ਦਮਕੇ ਦਾਮਨੀ। ਆਪੇ ਆਪ ਸੰਘਾਰੇ ਜਿਉਂ ਰਾਮਾ ਰਾਵਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਵਰਤਾਵਨੀ। ਕਲਜੁਗ ਜੀਵ ਜਾਗ, ਭਰਮ ਨਾ ਭੁੱਲ। ਕਲਜੁਗ ਜੀਵ ਜਾਗ, ਮਾਇਆ ਵਿਚ ਨਾ ਰੁਲ। ਕਲਜੁਗ ਜੀਵ ਜਾਗ, ਸਚ ਭੰਡਾਰਾ ਗਿਆ ਖੁਲ੍ਹ। ਕਲਜੁਗ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਲਗਾਏ ਭਾਗ, ਦੇਵੇ ਨਾਮ ਅਨਮੁਲ। ਕਲਜੁਗ ਜੀਵ ਜਾਗ, ਸਚ ਸੰਦੇਸ਼। ਕਲਜੁਗ ਜੀਵ ਜਾਗ, ਜੋਤ ਪ੍ਰਗਟਾਈ ਪ੍ਰਭ ਮਾਝੇ ਦੇਸ। ਕਲਜੁਗ ਜੀਵ ਜਾਗ, ਪ੍ਰਭ ਅਬਿਨਾਸ਼ੀ ਕਲ ਆਇਆ ਜੋਤ ਸਰੂਪੀ ਕਰ ਕੇ ਭੇਸ। ਕਲਜੁਗ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪ੍ਰਭ ਸਾਚੇ ਕੋ ਸਦਾ ਆਦੇਸ। ਕਲਜੁਗ ਜੀਵ ਜਾਗ, ਕਿਉਂ ਹੋਏ ਭਾਗ ਮੰਦ। ਕਲਜੁਗ ਜੀਵ ਜਾਗ, ਆਤਮ ਹੋਈ ਪਾਪਾਂ ਕੰਧ। ਕਲਜੁਗ ਜੀਵ ਜਾਗ, ਆਤਮ ਦਵਾਰ ਹੋਇਆ ਬੰਦ। ਕਲਜੁਗ ਜੀਵ ਜਾਗ, ਪ੍ਰਭ ਸਾਚਾ ਸੁਣਾਏ ਰਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਨ ਦਰ ਮੰਗ। ਕਲਜੁਗ ਜੀਵ ਜਾਗ ਵਕਤ ਸੁਹੰਜਣਾ। ਕਲਜੁਗ ਜੀਵ ਜਾਗ, ਕਲਜੁਗ ਜੋਤ ਪ੍ਰਗਟਾਏ ਨਰਾਇਣ ਨਿਰੰਜਣਾ। ਕਲਜੁਗ ਜੀਵ ਜਾਗ, ਬਣ ਸਾਚਾ ਸਾਕ ਸੈਣ ਸੱਜਣਾ। ਕਲਜੁਗ ਜੀਵ ਜਾਗ, ਭਾਂਡਾ ਕਾਚਾ ਅੰਤਕਾਲ ਕਲ ਭੱਜਣਾ। ਕਲਜੁਗ ਜੀਵ ਜਾਗ, ਮਾਇਆ ਨਾਲ ਨਾ ਕਿਸੇ ਰੱਜਣਾ। ਕਲਜੁਗ ਜੀਵ ਜਾਗ, ਪ੍ਰਭ ਸਾਚੇ ਅੰਤ ਤੇਰਾ ਪਰਦਾ ਕੱਜਣਾ। ਕਲਜੁਗ ਜੀਵ ਜਾਗ, ਵੇਲਾ ਅੰਤਕਾਲ ਗੋਲਾ ਮੌਤ ਸਿਰ ਤੇ ਵੱਜਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੀ ਅੰਮ੍ਰਿਤ ਦਰ ਤੇ ਰਜਣਾ। ਕਲਜੁਗ ਜੀਵ ਜਾਗ, ਛੱਡ ਭਰਮ ਭੁਲੇਖਾ। ਉਠ ਜੀਵ ਜਾਗ, ਪ੍ਰਭ ਚੁਕਾਏ ਪਿਛਲਾ ਲੇਖਾ। ਉਠ ਜੀਵ ਜਾਗ, ਕਲ ਰਹੇ ਨਾ ਵੇਖੀ ਵੇਖਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਔਲੀਏ ਸ਼ੇਖਾ। ਉਠ ਜੀਵ ਜਾਗ, ਅੰਤ ਅਖੀਰ। ਉਠ ਜੀਵ ਜਾਗ, ਚਾਰ ਕੁੰਟ ਹੋਏ ਵਹੀਰ। ਉਠ ਜੀਵ ਜਾਗ, ਸੋਹੰ ਸ਼ਬਦ ਚਲਾਏ ਤੀਰ। ਉਠ ਜੀਵ ਜਾਗ, ਆਪ ਮੇਟ ਮਿਟਾਏ ਔਲੀਏ ਪ੍ਰਭ ਸਾਚਾ ਪੀਰ ਫਕੀਰ। ਉਠ ਜੀਵ ਜਾਗ, ਕੋਈ ਨਾ ਦੇਵੇ ਧੀਰ ਦਸਤਗੀਰ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖਿਚਾਏ ਅਠ ਸੱਠ ਤੀਰਥ ਨੀਰ। ਉਠ ਜੀਵ ਜਾਗ, ਸੁਣ ਸਾਚਾ ਰਾਗ, । ਉਠ ਜੀਵ ਜਾਗ, ਧੋ ਪਾਪਾ ਦਾਗ। ਉਠ ਜੀਵ ਜਾਗ, ਬੁਝਾ ਤ੍ਰਿਸ਼ਨਾ ਆਗ। ਉਠ ਜੀਵ ਜਾਗ, ਬਣ ਹੰਸ ਕਾਗ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਲਗਾਇਆ ਪਹਿਲੀ ਮਾਘ। ਉਠ ਜੀਵ ਜਾਗ, ਕਲ ਅੰਧ ਅੰਧਘੋਰ। ਉਠ ਜੀਵ ਜਾਗ, ਪੰਚਾਂ ਲੁਟਿਆ ਘਰ ਤੇਰਾ ਬਣ ਚੋਰ। ਉਠ ਜੀਵ ਜਾਗ, ਨਾ ਬਣ ਹਰਾਮ ਖੋਰ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਦੇਵੇ ਸ਼ਬਦ ਘਨਘੋਰ। ਉਠ ਜੀਵ ਜਾਗ, ਚਰਨ ਪ੍ਰੀਤੀ ਲੈ ਜੋੜ। ਉਠ ਜੀਵ ਜਾਗ, ਕਿਉਂ ਮੁਖ ਭਵਾਇਆ। ਉਠ ਜੀਵ ਜਾਗ, ਕਿਉਂ ਦੁੱਖ ਉਠਾਇਆ। ਉਠ ਜੀਵ ਜਾਗ, ਕਿਉਂ ਸੁਖ ਗਵਾਇਆ। ਉਠ ਜੀਵ ਜਾਗ, ਕਿਉਂ ਮੁਖ ਛੁਪਾਇਆ। ਉਠ ਜੀਵ ਜਾਗ, ਕਿਉਂ ਆਤਮ ਤ੍ਰਿਸ਼ਨਾ ਭੁੱਖ ਵਧਾਇਆ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਉਠ ਜੀਵ ਜਾਗ, ਜਗਤ ਅੰਧੇਰ। ਉਠ ਜੀਵ ਜਾਗ, ਏਕਾ ਅਗਨ ਲੱਗੇ ਚਾਰ ਚੁਫੇਰ। ਉਠ ਜੀਵ ਜਾਗ, ਦੁਸ਼ਟ ਦੁਰਾਚਾਰ ਮਾਰੇ ਘੇਰ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮਾਰ ਮਾਰੇ ਕਰਾਏ ਢੇਰ। ਉਠ ਜੀਵ ਜਾਗ, ਢੱਠੇ ਢੇਰੀ। ਉਠ ਜੀਵ ਜਾਗ, ਮਾਤਲੋਕ ਨਾ ਪਾਵੇ ਫੇਰੀ। ਉਠ ਜੀਵ ਜਾਗ, ਵੇਲਾ ਅੰਤ ਨਾ ਲੱਗੇ ਦੇਰੀ। ਉਠ ਜੀਵ ਜਾਗ, ਏਕਾ ਸ਼ਬਦ ਝੁਲਾਏ ਜਗਤ ਅੰਧੇਰੀ। ਸ਼ਬਦ ਅੰਧੇਰੀ ਜਾਏ ਝੁੱਲ। ਸ੍ਰਿਸ਼ਟ ਸਬਾਈ ਜਾਏ ਰੁੱਲ। ਗੁਰਮੁਖ ਸਾਚੇ ਸੰਤ ਜਨ, ਪ੍ਰਭ ਦਰ ਪਾਇਣ ਅਨਮੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅੰਧੇਰ ਜਗਤ ਜਾਏ ਝੁੱਲ। ਸ਼ਬਦ ਅੰਧੇਰ ਆਪ ਝੁਲਾਵਣਾ। ਰਾਜਾ ਰਾਣਾ ਤਖ਼ਤੋਂ ਲਾਹਵਣਾ। ਸਾਚਾ ਲੇਖ ਪੰਚਮ ਜੇਠ ਲਿਖਾਵਣਾ। ਦਾੜ੍ਹਾਂ ਹੇਠ ਸ੍ਰਿਸ਼ਟ ਚਬਾਵਣਾ। ਕਲਜੁਗ ਜੀਵ ਕੌੜਾ ਰੇਠ ਰਹਿਣ ਨਾ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਵਣਾ। ਵਡ ਵਡ ਸੇਠ ਵਡ ਸਿਠਾਣੀਆਂ। ਭੱਜੇ ਫਿਰਨ ਮੁਗਲ ਮੁਗਲਾਣੀਆਂ। ਨਾ ਕੋਈ ਦਿਸੇ ਸ਼ਾਹ ਸੁਲਤਾਨੀਆਂ। ਚਾਰੋਂ ਕੁੰਟ ਹੋਏ ਵੈਰਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਝੁਲਾਏ ਸੋਹੰ ਤੇਰੀ ਸਚ ਨਿਸ਼ਾਨੀਆਂ। ਮਾਇਆਧਾਰੀ ਆਤਮ ਅੰਧੇ। ਵਿਸ਼ੇ ਵਿਕਾਰੀ ਆਤਮ ਗੰਦੇ। ਜਗਤ ਉਲਝਾਏ ਕਾਇਆ ਧੰਦੇ। ਆਤਮ ਵੱਜੇ ਬੇਮੁਖਾਂ ਜੰਦੇ। ਬੇਮੁਖ ਆਪਣਾ ਆਪ ਗਵਾਇਆ ਪਰਮਾਨੰਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਉਪਜਾਏ ਸਾਚੇ ਚੰਦੇ। ਮਾਇਆਧਾਰੀ ਮਾਇਆ ਰੂਪ। ਕਲਜੁਗ ਭੁੱਲੇ ਵਡ ਵਡ ਭੂਪ। ਆਤਮ ਨਗਰੀ ਹੋਈ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਣੇ ਜੋਤ ਸਰੂਪ । ਮਾਇਆਧਾਰੀ ਮਦਿਰਾ ਮਾਸੀ। ਵੇਖ ਭੇਖ ਖੁਲਾਏ ਘਨਕਪੁਰ ਵਾਸੀ। ਨਾ ਕੋਈ ਦੀਸੇ ਸ਼ਾਹੋ ਸ਼ਾਬਾਸ਼ੀ। ਸ੍ਰਿਸ਼ਟ ਸਬਾਈ ਧਰਮ ਰਾਏ ਚੜ੍ਹਾਏ ਫਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਉਧਰਨ ਪਾਰ ਜੋ ਜਨ ਸੋਹੰ ਗਾਇਣ ਸਵਾਸ ਸਵਾਸੀ। ਧਰਮ ਰਾਏ ਧਰਮ ਦਵਾਰਾ। ਓਥੇ ਲੱਥੇ ਪਾਪਾਂ ਅਫਾਰਾ। ਕਰਾਏ ਮਾਰ ਹੋਏ ਦੁੱਖ ਭਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰੇ ਆਪ ਵਿਹਾਰਾ। ਆਪ ਆਪਣਾ ਕਰ ਵਿਹਾਰਾ। ਸਤਿਜੁਗ ਬਣਾਏ ਸਾਚੀ ਸਰਕਾਰਾ। ਸਚ ਸੁੱਚ ਰਖਾਏ ਸਾਚਾ ਦੇਵੇ ਨਾਮ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਕਰੇ ਆਪ ਵਰਤਾਰਾ। ਪੰਚਮ ਪੰਚਮ ਪੰਚਮ ਵਿਚ ਜਹਾਨ। ਸੋਹੰ ਰੱਖੇ ਸਾਚੀ ਆਨ। ਆਪ ਚੁਕਾਏ ਜਮ ਕੀ ਕਾਨ। ਏਕਾ ਤਨ ਲਗਾਏ ਸ਼ਬਦ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਆਪ ਰਖਾਏ ਜਗਤ ਆਣ। ਏਕਾ ਆਣ ਜਗਤ ਰਖਾਏ। ਏਕਾ ਬਾਣ ਸ਼ਬਦ ਲਗਾਏ। ਏਕਾ ਮਾਣ ਏਕਾ ਤਾਣ ਚਰਨ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਰਹਿਣ ਨਾ ਪਾਏ। ਨਾ ਕੋਈ ਦੂਸਰ ਨਾ ਕੋਈ ਦੂਜ। ਏਕ ਬੁਝਾਵੇ ਸਾਚੀ ਬੂਝ। ਸੋਹੰ ਸ਼ਬਦ ਸਾਚੀ ਸੂਝ। ਗੁਰਮੁਖ ਸਾਚੇ ਸੰਤ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਭੇਵ ਗੂਝ। ਗੁਰਮੁਖ ਸਾਚੇ ਬੂਝ ਬੁਝਾਈ। ਗੁਰਮੁਖ ਸਾਚੇ ਨਾਦ ਧੁਨ ਉਪਜਾਈ। ਗੁਰਮੁਖ ਸੁੰਨ ਸਮਾਧ ਖੁਲ੍ਹਾਈ। ਗੁਰਮੁਖਾਂ ਦੇਵੇ ਆਪ ਵਡਿਆਈ। ਗੁਰਮੁਖ ਮਿਲੇ ਸਾਚਾ ਸੁਖ, ਪ੍ਰਭ ਚਰਨ ਸੇਵ ਕਮਾਈ। ਗੁਰਮੁਖ ਸੁਫਲ ਮਾਤ ਕੁਖ, ਚਲ ਆਏ ਹਰਿ ਸਰਨਾਈ। ਗੁਰਮੁਖ ਉਤਰੇ ਭੁੱਖ ਮਿਟੇ ਦੁੱਖ ਪ੍ਰਭ ਸਾਚਾ ਦਰਸ਼ਨ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇਵੇ ਮਾਤ ਵਡਿਆਈ। ਗੁਰਮੁਖ ਗੁਰ ਏਕਾ ਜਾਣ। ਗੁਰਮੁਖ ਗੁਰ ਸਚ ਪਛਾਣ। ਗੁਰਮੁਖ ਗੁਰ ਦੇਵੇ ਮਾਣ। ਗੁਰਮੁਖ ਸਾਚੇ ਪ੍ਰਭ ਸਾਚੇ ਤਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਗੁਰਮੁਖ ਗੁਰ ਵੇਖ ਵਿਚਾਰੇ। ਗੁਰਮੁਖ ਗੁਰ ਸਾਚਾ ਤਾਰੇ। ਪਾਰਬ੍ਰਹਮ ਹਰਿ ਖੇਲ ਅਪਾਰੇ। ਵੇਖੇ ਵਿਗਸੇ ਕਰੇ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਲੇਖ ਲਿਖਾਰੇ। ਪੰਚਮ ਜੇਠ ਲਿਖਤ ਲਿਖਾਇਤ, ਸਾਚਾ ਕਰਮ ਕਮਈਆ। ਗੁਰਮੁਖ ਪੜ੍ਹਾਏ ਇਕ ਜਮਾਇਤ, ਸੋਹੰ ਨਾਮ ਜਪਈਆ। ਏਕ ਬਣਾਏ ਸ਼ਰਅ ਸ਼ਰਾਇਤ, ਏਕਾ ਰਾਹ ਚਲਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਈ ਦਵੈਤ ਮਿਟਈਆ। ਏਕਾ ਦੂਜਾ ਕੱਟੇ ਰੋਗ। ਆਪ ਮਿਟਾਏ ਚਿੰਤਾ ਸੋਗ। ਸੋਹੰ ਦੇਵੇ ਸਾਚਾ ਜੋਗ। ਗੁਰਮੁਖ ਸਾਚੇ ਕਲ ਲੈਣਾ ਭੋਗ। ਬੇਮੁਖਾਂ ਲੱਗੇ ਕਰਮ ਵਿਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕੱਟੇ ਹਉਮੇ ਰੋਗ। ਹਉਮੇ ਰੋਗ ਆਪ ਨਿਵਾਰੇ। ਸੋਹੰ ਨਾਮ ਦੇਵੇ ਵਸਤ ਅਪਾਰੇ। ਜੋ ਜਨ ਆਏ ਚਰਨ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਵੇ ਸਰਬ ਸਾਰੇ। ਸਰਬ ਸਾਰ ਆਪੇ ਜਾਣ। ਗੁਰਮੁਖ ਸਾਚੇ ਕਰ ਪਛਾਣ। ਆਪ ਚੁਕਾਏ ਜਮ ਕੀ ਕਾਣ। ਮਿਲਿਆ ਮੇਲ ਹਰਿ ਭਗਵਾਨ। ਮਹਾਰਾਜ ਸ਼ੇਰ ਸਿੰਘ ਬਲੀ ਬਲਵਾਨ। ਵਿਸ਼ਨੂੰ ਭਗਵਾਨ ਤ੍ਰੈਲੋਕੀ ਨਾਥਾ। ਆਪ ਨਿਭਾਏ ਸਗਲਾ ਸਾਥਾ। ਸਚ ਚਲਾਏ ਜਗਤ ਗਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਾਥਾ। ਸਰਬ ਕਲਾ ਆਪ ਭਰਪੂਰੇ। ਪ੍ਰਭ ਅਬਿਨਾਸ਼ੀ ਸਾਚਾ ਨੂਰੇ। ਆਪ ਉਠਾਏ ਮਿਟਾਏ ਵਡ ਵਡ ਸੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਕਰਾਏ ਚੂਰੇ। ਸ੍ਰਿਸ਼ਟ ਸਬਾਈ ਪੰਚਮ ਜੇਠ ਭਾਗ ਲਗਾਵਣਿਆ। ਸੋਹੰ ਸਾਚਾ ਰਾਗ ਸੁਨਾਵਣਿਆ। ਮਾਤ ਜੋਤ ਧਰੇ ਬਾਵਨ ਰੂਪ ਵਟਾਵਣਿਆ। ਜਿਉਂ ਕਾਹਨਾ ਕੰਸ ਹਰੇ ਦੁਸ਼ਟ ਮੁਕਾਵਣਿਆ। ਗੁਰਮੁਖ ਸਾਚੇ ਸੰਤ ਜਨ ਦਰ ਤਰੇ, ਦਰ ਘਰ ਸਾਚੇ ਭਾਗ ਲਗਾਵਣਿਆ। ਪ੍ਰਭ ਅਬਿਨਾਸ਼ੀ ਜੋ ਜਨ ਵਰੇ, ਕਰ ਕਿਰਪਾ ਚਰਨ ਲਗਾਵਣਿਆ। ਸਾਚੀ ਤਰਨੀ ਜੋ ਜਨ ਤਰੇ, ਪ੍ਰਗਟ ਜੋਤ ਦਰਸ ਦਿਖਾਵਣਿਆ। ਗੁਰਮੁਖ ਸਾਚਾ ਰਸਨਾ ਗਾਏ ਨਰ ਹਰੇ, ਸਾਚੇ ਤੀਰਥ ਨੁਹਾਵਣਿਆਂ। ਪ੍ਰਭ ਅਬਿਨਾਸ਼ੀ ਸਾਚਾ ਪਾਏ, ਸਾਚਾ ਸੁਖ ਉਪਜਾਵਣਿਆ। ਪ੍ਰਭ ਅਬਿਨਾਸ਼ੀ ਖੇਲ ਰਚਾਏ, ਭਾਂਡਾ ਕਲਜੁਗ ਭੰਨਾਵਣਿਆ। ਸਤਿਜੁਗ ਸਾਚੀ ਲਿਖਤ ਲੇਖ ਪੰਚਮ ਲਿਖਵਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਖੁਲ੍ਹਾਵਣਿਆ। ਗੁਰਮੁਖ ਸਾਚੇ ਜੋਤੀ ਜੋਤ ਜਗਾਵਣਿਆ। ਗੁਰਮੁਖ ਸਾਚੇ ਹਰਿ ਆਪਣੀ ਸਰਨ ਲਗਾਵਣਿਆ। ਗੁਰਮੁਖ ਸਾਚੇ ਸਾਚਾ ਦਰਸ ਦਿਖਾਵਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮੁਕਾਏ ਆਵਣ ਜਾਵਣਿਆ। ਪੰਚਮ ਜੇਠ ਪੰਜ ਘਰ ਵਸੇ। ਸਾਚਾ ਰਾਹ ਪ੍ਰਭ ਸਾਚਾ ਦੱਸੇ। ਗੁਰਮੁਖ ਸਾਚਾ ਪ੍ਰਭ ਦਰ ਵਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚਲਾਏ ਸਵਾਸ ਸਵਾਸੇ। ਸਵਾਸ ਸਵਾਸ ਜਪ ਏਕਾ ਏਕ। ਏਕਾ ਸੋਹੰ ਸਾਚੀ ਟੇਕ। ਗੁਰਮੁਖਾਂ ਕਰੇ ਬੁੱਧ ਬਬੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਖਾਣੇ ਏਕਾ ਏਕ। ਉਠੋ ਸਿੰਘੋ ਹਰਿ ਹਾਜਰ ਹਜੂਰੇ। ਦੇਵੇ ਦਰਸ ਜੋ ਜਨ ਆਏ ਨੇੜੇ ਦੂਰੇ। ਪ੍ਰਗਟ ਜੋਤ ਹਰਿ ਸਾਚਾ ਨੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰੇ। ਸਰਬ ਕਲਾ ਆਪ ਸੰਪੂਰਨ। ਸੋਹੰ ਸ਼ਬਦ ਉਪਜਾਵੇ ਸਾਚੀ ਤੂਰਨ। ਕਿਸੇ ਨਾ ਦਿਸੇ ਹਰਿ ਸਾਚਾ ਜਾਨਣ ਦੂਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਸਰਬ ਪੂਰਨ। ਆਸਾ ਮਨਸਾ ਸਰਬ ਪੂਰੀ। ਆਤਮ ਲੱਥੀ ਸਰਬ ਵਸੂਰੀ। ਪ੍ਰਭ ਅਬਿਨਾਸ਼ੀ ਚਿੰਤਾ ਕਰੇ ਦੂਰੀ। ਕੋਈ ਨਾ ਜਾਏ ਦਰ ਘਰ ਸਾਚੇ ਝੂਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਜਿਉਂ ਕੋਹਤੂਰੀ। ਸਾਚਾ ਲਹਿਣਾ ਦੇਵੇ ਆਪ। ਸੋਹੰ ਸਚ ਜਪਾਵੇ ਜਾਪ। ਕੋਟਨ ਕੋਟ ਉਤਾਰੇ ਪਾਪ। ਗੁਰਸਿਖ ਤੇਰਾ ਹੋਏ ਵਡ ਪ੍ਰਤਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਮਾਈ ਬਾਪ। ਮਾਤ ਪਿਤ ਸ਼ਬਦ ਗਿਆਨਾ। ਸਾਚਾ ਦੇਵੇ ਨਾਮ ਨਿਧਾਨਾ। ਸੋਹੰ ਸ਼ਬਦ ਜਗਤ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਧਿਆਨਾ। ਇਕ ਸ਼ਬਦ ਚਰਨ ਗੁਰ ਪਿਆਰਾ। ਇਕ ਸਤਿ ਸ਼ਬਦ ਦੀ ਧਾਰਾ। ਇਕ ਮਤ ਸ਼ਬਦ ਅਪਾਰਾ। ਇਕ ਸ਼ਬਦ ਵਰਤਾਏ ਵਿਚ ਸੰਸਾਰਾ। ਇਕ ਸ਼ਬਦ ਪੰਚਮ ਜੇਠ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੋਲ੍ਹੇ ਜਗਤ ਭੰਡਾਰਾ। ਸ਼ਬਦ ਭੰਡਾਰ ਗਿਆ ਖੁਲ੍ਹ। ਦੇਵੇ ਪ੍ਰਭ ਆਪ ਅਨਮੁਲ। ਆਪ ਸਵਾਰੇ ਪਿਛਲੀ ਕੁਲ। ਆਤਮ ਦੀਪਕ ਨਾ ਹੋਏ ਗੁਲ। ਕਾਇਆ ਅਗਨ ਬੁਝੇ ਚੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੁਲਾਏ ਸਾਚੇ ਤੁਲ। ਸਾਚੇ ਤੋਲ ਆਪ ਤੁਲਾਏ। ਵਡ ਅਨਮੋਲ ਨਾਮ ਦਵਾਏ। ਚਰਨ ਕਵਲ ਜੋ ਪ੍ਰੀਤ ਕਮਾਏ। ਸੋਹੰ ਸ਼ਬਦ ਪ੍ਰਭ ਆਤਮ ਢੋਲ ਵਜਾਏ। ਆਤਮ ਪਰਦੇ ਦੇਵੇ ਖੋਲ੍ਹ, ਸਵੱਛ ਸਰੂਪੀ ਦਰਸ ਦਿਖਾਏ। ਜੋ ਜਨ ਰਹੇ ਰਸਨਾ ਬੋਲ, ਧੁਰ ਦਰਗਾਹੋਂ ਪ੍ਰਭ ਪਾਰ ਕਰਾਏ। ਜੋਤ ਸਰੂਪ ਪ੍ਰਭ ਵਸੇ ਕੋਲ, ਆਤਮ ਪਰਦਾ ਵੇਖੇ ਫੋਲ, ਪ੍ਰਭ ਅਬਿਨਾਸ਼ੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਡਗਮਗਾਏ। ਆਤਮ ਵੇਖ ਜੀਵ ਵਿਚਾਰ। ਏਕਾ ਸ਼ਬਦ ਸਾਚੀ ਧਾਰ। ਏਕਾ ਧਰਮ ਵਿਚ ਸੰਸਾਰ ਕਰੇ ਨੈਣ ਮੁਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਸਰਕਾਰ । ਸਚ ਸਰਕਾਰ ਸੱਚੀ ਸਿਕਦਾਰੀ। ਜੋਤ ਸਰੂਪੀ ਹਰਿ ਨਿਰੰਕਾਰੀ। ਵੇਖੇ ਵਿਗਸੇ ਕਰੇ ਵਿਚਾਰੀ। ਲੇਖਾ ਚੁਕਾਵੇ ਆਵੇ ਜਾਵੇ ਵਾਰੋ ਵਾਰੀ। ਗੁਰਮੁਖਾਂ ਜਾਏ ਤਾਰੀ, ਬੇਮੁਖਾਂ ਕਰੇ ਖ਼ਵਾਰੀ। ਏਕਾ ਦਿਸੇ ਪਾਸਾ ਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਾਓ ਚਰਨ ਬਲਿਹਾਰੀ। ਚਰਨ ਬਲਿਹਾਰੋ ਆਪਣਾ ਆਪ ਗੁਰ ਸਾਚੇ ਵਾਰੋ। ਨਾ ਕੋਈ ਭਰਮ ਭੁਲੇਖਾ ਸਚ ਦਰਬਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਭੁੱਖ ਦਰ ਸਰਬ ਨਿਵਾਰੋ। ਦੁੱਖ ਭੁੱਖ ਪ੍ਰਭ ਦੇਵੇ ਨਿਵਾਰ। ਸਾਚਾ ਸ਼ਬਦ ਦੇਵੇ ਇਕ ਆਧਾਰ। ਉਜਲ ਮੁਖ ਵਿਚ ਸੰਸਾਰ। ਉਲਟਾ ਰੁੱਖ ਨਾ ਹੋਏ ਦੂਜੀ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਕਰ ਕਿਰਪਾ ਜਾਏ ਤਾਰ। ਸਾਚਾ ਪ੍ਰਭ ਸਾਚਾ ਸੰਗੀ। ਪੂਰਨ ਕਰੇ ਆਸ ਜੋ ਦਰ ਮੰਗੀ। ਕੋਈ ਨਾ ਜਾਏ ਭੁੱਖੀ ਨੰਗੀ। ਆਤਮ ਨਾਮ ਪ੍ਰਭ ਸਾਚੇ ਰੰਗੀ। ਸੋਹੰ ਧਾਰ ਵਗਾਏ ਜਿਉਂ ਜਲ ਧਾਰ ਗੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਦਾ ਅੰਗ ਸੰਗੀ। ਅੰਗ ਸੰਗ ਸਦਾ ਸਹਾਈ। ਮਾਨਸ ਜਨਮ ਨਾ ਹੋਏ ਭੰਗ, ਜੋ ਜਨ ਆਏ ਸਰਨਾਈ। ਅੰਤਮ ਕਲਜੁਗ ਨਾ ਹੋਵੇ ਨੰਗ, ਪ੍ਰਭ ਸਾਚਾ ਸਿਰ ਹੱਥ ਟਿਕਾਈ। ਆਪੇ ਕੱਟੇ ਭੁੱਖ ਨੰਗ ਵਿਚ ਮਾਤ ਦੇਵੇ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਈ। ਭੁੱਖਾ ਨੰਗਾ ਗਰੀਬ ਨਿਮਾਣਾ। ਦਰ ਘਰ ਸਾਚੇ ਹੋਏ ਪ੍ਰਵਾਨਾ। ਦੂਰ ਦੂਰ ਧਕਾਵੇ ਰਾਜਾ ਰਾਣਾ। ਹਰਿ ਆਪਣੀ ਗੋਦ ਉਠਾਏ, ਨੀਚੋਂ ਨੀਚ ਬਾਲ ਅੰਞਾਣਾ। ਆਤਮ ਦੇਵੇ ਸੋਧ ਦੇਵੇ ਮਾਣ ਵਿਸ਼ਨੂੰ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਉ ਰੰਕ ਇਕ ਕਰਾਣਾ। ਇਕ ਕਰਾਏ ਰਾਉ ਰੰਕ। ਸੋਹੰ ਸ਼ਬਦ ਵਜਾਏ ਸਾਚਾ ਡੰਕ। ਆਪ ਸੁਹਾਏ ਦਵਾਰ ਬੰਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਸਿਖ ਤਾਰੇ ਜਿਉਂ ਰਾਜਾ ਜਨਕ। ਭਗਤ ਜਨਕ ਪ੍ਰਭ ਆਪ ਤਾਰਿਆ। ਕਿਰਪਾ ਕਰ ਅਪਰ ਅਪਾਰਿਆ। ਦਿਤਾ ਵਰ ਹਰਿ ਸ਼ਬਦ ਉਚਾਰਿਆ। ਗਿਆ ਤਰ ਧਰਮ ਰਾਏ ਦਰ ਨਿਮਸਕਾਰਿਆ। ਚੁਕਿਆ ਡਰ ਖ਼ਾਲੀ ਹੋਏ ਨਰਕ ਭੰਡਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਆਦਿ ਅੰਤ ਗੁਰਮੁਖਾਂ ਕਾਜ ਸਵਾਰਿਆ। ਕਾਜ ਸਵਾਰੇ ਦੀਨ ਕੇ ਦਾਤੇ। ਪੰਚਮ ਜੇਠ ਵੇਲੇ ਪ੍ਰਭਾਤੇ। ਸੋ ਜਨ ਉਧਰੇ ਜੋ ਜਨ ਰਸਨਾ ਸੋਹੰ ਗਾਤੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਧਾਏ ਸਾਚੇ ਨਾਤੇ। ਸਾਚਾ ਨਾਤਾ ਚਰਨ ਬੰਨ੍ਹ। ਸੋਹੰ ਸ਼ਬਦ ਸੁਣਾਵੇ ਕੰਨ। ਹਰਿਆ ਹੋਵੇ ਮਨ ਤਨ। ਆਪ ਮਿਟਾਏ ਝੂਠਾ ਜਨ। ਭਾਂਡਾ ਭਉ ਪ੍ਰਭ ਦੇਵੇ ਭੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਬੇੜਾ ਦੇਵੇ ਬੰਨ੍ਹ। ਪੰਚਮ ਜੇਠ ਰੰਗ ਰੰਗਾ ਰਿਹਾ। ਅੰਗ ਸੰਗ ਆਪ ਨਿਭਾ ਰਿਹਾ। ਪ੍ਰਭ ਦਰ ਮੰਗਣ ਸਾਚੀ ਮੰਗ, ਸਾਚਾ ਨਾਮ ਰੰਗ ਮਜੀਠ ਚੜ੍ਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪ ਆਪਣੀ ਜੋਤ ਜਗਾ ਰਿਹਾ। ਜੋਤ ਜਗਾਏ ਪ੍ਰਭ ਸਾਚਾ ਬੀਠਲਾ। ਗੁਰਮੁਖ ਸਾਚੇ ਘਰ ਸਾਚੇ ਡੀਠਲਾ। ਕੋਈ ਨਾ ਦਿਸੇ ਦਰ ਤੇ ਕੌੜਾ ਰੀਠਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਚੜ੍ਹਾਏ ਰੰਗ ਮਜੀਠਲਾ। ਪੰਚਮ ਜੇਠ ਪੰਚਮ ਗਿਰਧਾਰ। ਵੇਖੇ ਵਿਗਸੇ ਕਰੇ ਵਿਚਾਰ। ਕਿਆ ਕੋਈ ਜਾਣੇ ਪ੍ਰਭ ਦੀ ਸਾਰ। ਆਪਣਾ ਆਪ ਕਰੇ ਵਰਤਾਰ। ਵਰਤੇ ਵਰਤਾਵੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਸੀਸ ਧਰੇ ਬੈਠ ਦਸਤਾਰ। ਸਿਰ ਦਸਤਾਰ ਆਪਣੇ ਬੰਨ੍ਹ। ਕਲਜੁਗ ਜੀਵ ਦੇਵੇ ਭਾਂਡੇ ਭੰਨ। ਬੇਮੁਖਾਂ ਮਾਤ ਦੇਵੇ ਡੰਨ। ਗੁਰਸਿਖਾਂ ਬੇੜਾ ਜਾਏ ਬੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਸੁਣਾਵੇ ਕੰਨ। ਗੁਰਸਿਖ ਹੰਸ ਸਰੋਵਰ ਚੁਗ ਲਓ ਮੋਤੀ। ਆਤਮ ਜੋਤ ਜਗਾਵੇ ਜੋਤੀ। ਦੁਰਮਤ ਮੈਲ ਜਾਏ ਧੋਤੀ। ਚਾਰ ਵਰਨ ਬਣ ਜਾਏ ਏਕਾ ਗੋਤੀ। ਸ੍ਰਿਸ਼ਟ ਸਬਾਈ ਰਹੀ ਸੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪਣੇ ਹੱਥ ਉਠਾਏ ਸੋਟੀ। ਏਕਾ ਸੋਟੀ ਸ਼ਬਦ ਹੁਲਾਰਾ। ਸ੍ਰਿਸ਼ਟ ਸਬਾਈ ਹੋਵੇ ਖਵਾਰਾ। ਚਾਰ ਕੁੰਟ ਹਾਹਾਕਾਰਾ। ਆਪ ਛੁਡਾਏ ਬੱਤੀ ਧਾਰਾ। ਘਰ ਘਰ ਰੋਵਣ ਨਾਰੀ ਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਜਿਸ ਵਸਾਰਾ। ਵੇਦ ਅਥਰਬਣ ਆਪ ਮਿਟਾਇਆ। ਅਰਬਣ ਖਰਬਣ ਰਹਿਣ ਨਾ ਪਾਈਆ। ਦੇਸ ਸੰਬਲ ਪ੍ਰਭ ਡੇਰਾ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਹੋਏ ਰੁਸ਼ਨਾਇਆ। ਪੰਚਮ ਜੇਠ ਜਟਾ ਜੂਟ ਧਾਰ। ਆਪੇ ਹੋਏ ਅਸਵ ਅਸਵਾਰ। ਸ਼ਬਦ ਸਰੂਪੀ ਪਵਣ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਕਰਾਏ ਹਾਹਾਕਾਰ। ਪਵਣ ਅਸਵਾਰਾ ਪ੍ਰਭ ਗਿਰਧਾਰਾ। ਸ਼ਬਦ ਦੋ ਧਾਰਾ ਚਲੇ ਵਾਰੋ ਵਾਰਾ। ਏਕਾ ਅਗਨ ਲਗਾਏ ਵਿਚ ਬਹੱਤਰ ਨਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਮੌਤ ਬਣਾਏ ਲਾੜੀ ਲਾੜਾ। ਲਾੜੀ ਮੌਤ ਜਗਤ ਪ੍ਰਨਾਏ। ਵੇਲੇ ਅੰਤ ਨਾ ਕੋਈ ਬਚਾਏ। ਧਰਮ ਰਾਏ ਦੇ ਦਰ ਬਹਾਏ। ਜਮ ਦੂਤਾਂ ਦੇ ਹੱਥ ਫੜਾਏ। ਪੁਠੇ ਕਰ ਦਰ ਟੰਗਾਏ। ਅਗਨ ਕੁੰਡ ਦੇ ਵਿਚ ਜਲਾਏ। ਮਦਿਰਾ ਮਾਸੀ ਜੀਵ ਹਲਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੁੰਭੀ ਨਰਕ ਦੇ ਸਜਾਏ। ਕੁੰਭੀ ਨਰਕ ਨਰਕ ਨਿਵਾਸਾ। ਜਿਸ ਜਨ ਰਸਨਾ ਲਾਇਆ ਮਦਿਰਾ ਮਾਸਾ। ਝੂਠਾ ਜਾਨਣ ਖੇਲ ਤਮਾਸ਼ਾ। ਦਰ ਘਰ ਆਏ ਕਰ ਜਾਇਣ ਹਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਕਰੇ ਪ੍ਰਕਾਸ਼ਾ। ਮਦਿਰਾ ਮਾਸੀ ਮਾਇਆਧਾਰੀ। ਅੰਤਮ ਬਾਜੀ ਕਲਜੁਗ ਹਾਰੀ। ਭੁੱਲਿਆ ਕਲਜੁਗ ਆਪਣਾ ਆਪ ਜੀਵ ਸੰਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਰੇ ਖ਼ਵਾਰੀ। ਵੇਲੇ ਅੰਤ ਹੋਏ ਖਵਾਰ। ਧਰਮ ਰਾਏ ਮਾਰੇ ਡਾਹਡੀ ਮਾਰ। ਕੋਈ ਨਾ ਓਥੇ ਦਿਸੇ ਸਹਾਰ। ਸੰਗ ਨਾ ਚਲੇ ਝੂਠੀ ਨਾਰ। ਕੋਈ ਨਾ ਪਾਵੇ ਬੇਮੁਖਾ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਕਰੇ ਖਵਾਰ। ਬੇਮੁਖ ਮੂੜ੍ਹ ਜਗਤ ਅੰਞਾਣਾ। ਪ੍ਰਭ ਅਬਿਨਾਸ਼ੀ ਮਨੋਂ ਭੁਲਾਣਾ। ਮਦਿਰਾ ਮਾਸੀ ਸਾਚਾ ਜਾਣੇ ਖਾਣਾ। ਹੋਇਆ ਝੂਠੇ ਵਸ ਅੰਤ ਪਛਾਣਾ। ਨਾ ਕੋਈ ਜਾਏ ਨੱਸ, ਵੇਲੇ ਅੰਤ ਦੇਵੇ ਸਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣਾ। ਧਰਿਆ ਭੇਖ ਹਰਿ ਭਗਵੰਤਾ। ਕਿਆ ਕੋਈ ਜਾਣੇ ਜੀਵ ਜੰਤਾ। ਮਾਇਆ ਪਾਏ ਜਗਤ ਬੇਅੰਤਾ। ਗੁਰਮੁਖ ਜਗਾਏ ਸਾਚਾ ਸੰਤਾ। ਦੇਵੇ ਵਡਿਆਈ ਆਦਿਨ ਅੰਤਾ। ਸੋਹੰ ਤਨ ਪਹਿਨਾਏ ਪ੍ਰਭ ਸਾਚਾ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਸਦਾ ਰਹੰਤਾ। ਆਤਮ ਘਰ ਵੱਜੀ ਵਧਾਈ, ਹੋਏ ਮੰਗਲਾਚਾਰ। ਆਤਮ ਘਰ ਵੱਜੀ ਵਧਾਈ, ਪ੍ਰਭ ਦੇਵੇ ਸ਼ਬਦ ਹੁਲਾਰ। ਆਤਮ ਘਰ ਵੱਜੇ ਵਧਾਈ, ਪ੍ਰਭ ਸਾਚਾ ਦੇਵੇ ਸ਼ਬਦ ਧੁਨਕਾਰ। ਆਤਮ ਘਰ ਵੱਜੇ ਵਧਾਈ, ਅੰਮ੍ਰਿਤ ਚਲੇ ਸਾਚੀ ਧਾਰ। ਆਤਮ ਘਰ ਵੱਜੀ ਵਧਾਈ, ਉਲਟਿਆ ਕਵਲ ਖਿੜੀ ਗੁਲਜ਼ਾਰ। ਸਾਚੇ ਘਰ ਵੱਜੀ ਵਧਾਈ, ਪ੍ਰਭ ਖੋਲ੍ਹੇ ਬੰਦ ਕਵਾੜ। ਸਾਚੇ ਘਰ ਵੱਜੇ ਵਧਾਈ, ਬੱਤੀ ਦੰਦ ਰਹੇ ਹਰਿ ਰਸਨ ਉਚਾਰ। ਸਾਚੇ ਘਰ ਵੱਜੀ ਵਧਾਈ, ਪੱਤਤ ਪਾਪੀ ਦਰ ਆਏ ਉਤਰੇ ਪਾਰ। ਸਾਚੇ ਘਰ ਵੱਜੀ ਵਧਾਈ, ਜੋਤ ਸਰੂਪ ਪ੍ਰਗਟੇ ਨਰ ਅਵਤਾਰ। ਸਾਚੇ ਘਰ ਵੱਜੇ ਵਧਾਈ, ਰਾਮ ਰਮਈਆ ਆਇਆ ਕ੍ਰਿਸ਼ਨ ਮੁਰਾਰ। ਸਾਚੇ ਘਰ ਵੱਜੀ ਵਧਾਈ, ਏਕਾ ਜੋਤ ਖੇਲ ਅਪਾਰ। ਸਾਚੇ ਘਰ ਵੱਜੀ ਵਧਾਈ, ਕਲਜੁਗ ਬੇੜਾ ਲਾਏ ਪਾਰ। ਸਾਚੇ ਘਰ ਵੱਜੇ ਵਧਾਈ, ਲੱਖ ਚੁਰਾਸੀ ਦੇਵੇ ਗੇੜ ਨਿਵਾਰ। ਸਾਚੇ ਘਰ ਵੱਜੀ ਵਧਾਈ, ਝੂਠਾ ਝੇੜਾ ਕੀਨਾ ਜਗਤ ਗਵਾਰ। ਸਾਚੇ ਘਰ ਵੱਜੀ ਵਧਾਈ, ਬੰਨ੍ਹ ਬੇੜਾ ਪ੍ਰਭ ਸਾਚੇ ਭਵ ਜਲ ਕੀਆ ਪਾਰ। ਸਾਚੇ ਘਰ ਵੱਜੀ ਵਧਾਈ, ਗੁਰ ਸੰਗਤ ਆਈ ਗੁਰ ਦਰਬਾਰ। ਸਾਚੇ ਘਰ ਵੱਜੀ ਵਧਾਈ, ਦਿਵਸ ਰੈਣ ਹੋਇਆ ਮੰਗਲਾਚਾਰ। ਸਾਚੇ ਘਰ ਵੱਜੀ ਵਧਾਈ, ਦੁੱਖੀਆਂ ਦੁੱਖ ਹਰਿ ਦਏ ਨਿਵਾਰ। ਸਾਚੇ ਘਰ ਵੱਜੀ ਵਧਾਈ, ਜੋਤ ਸਰੂਪੀ ਪ੍ਰਗਟਿਆ ਹਰਿ ਅਗੰਮ ਪਾਰ। ਸਾਚੇ ਘਰ ਵੱਜੀ ਵਧਾਈ, ਪੰਚਮ ਜੇਠ ਨਿਹਕਲੰਕ ਨਰਾਇਣ ਨਰ ਅਵਤਾਰ। ਸਾਚੇ ਘਰ ਵੱਜੀ ਵਧਾਈ, ਦਰ ਮੰਗਲ ਗਾਇਆ। ਸਾਚੇ ਘਰ ਵੱਜੀ ਵਧਾਈ, ਪ੍ਰਭ ਅਬਿਨਾਸ਼ੀ ਸਾਚਾ ਪਾਇਆ। ਸਾਚੇ ਘਰ ਵੱਜੀ ਵਧਾਈ, ਨੌਂ ਨਿਧ ਪ੍ਰਭ ਦੇ ਉਪਜਾਇਆ। ਸਾਚੇ ਘਰ ਵੱਜੀ ਵਧਾਈ, ਆਤਮ ਵਿਚ ਹਰਿ ਸ਼ਬਦ ਚਲਾਇਆ। ਸਾਚੇ ਘਰ ਵੱਜੀ ਵਧਾਈ, ਕਾਰਜ ਸਿੱਧ ਜੋ ਦਰ ਤੇ ਆਇਆ। ਸਾਚੇ ਘਰ ਵੱਜੀ ਵਧਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਗੁਰ ਸੰਗਤ ਦਰਸ ਦਿਖਾਇਆ। ਸਾਚੇ ਘਰ ਵੱਜੀ ਵਧਾਈ, ਗੁਰਮੁਖ ਸਾਚੇ ਜਾਗੋ। ਸਾਚੇ ਘਰ ਵੱਜੀ ਵਧਾਈ, ਪ੍ਰਭ ਅਬਿਨਾਸ਼ੀ ਚਰਨੀ ਲਾਗੋ। ਸਾਚੇ ਘਰ ਵੱਜੀ ਵਧਾਈ, ਆਤਮ ਧੋਵੋ ਝੂਠੇ ਦਾਗੋ। ਸਾਚੇ ਘਰ ਵੱਜੀ ਵਧਾਈ, ਅਨਹੱਦ ਸ਼ਬਦ ਸਚ ਸੁਹਾਗੋ। ਸਾਚੇ ਘਰ ਵੱਜੀ ਵਧਾਈ, ਸਤਿਜੁਗ ਲਾਏ ਪ੍ਰਭ ਪਹਿਲੀ ਮਾਘੋ। ਸਾਚੇ ਘਰ ਵੱਜੀ ਵਧਾਈ, ਪ੍ਰਭ ਹੰਸ ਬਣਾਏ ਕਾਗੋ। ਸਾਚੇ ਘਰ ਵੱਜੀ ਵਧਾਈ, ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਵਡ ਭਾਗੋ। ਵਡ ਵਡ ਭਾਗ ਹੋਏ ਦਰ ਸਾਚੇ। ਪ੍ਰਭ ਅਬਿਨਾਸ਼ੀ ਵਿਚ ਬੈਠਾ ਹਿਰਦੇ ਵਾਚੇ। ਸਾਚੇ ਲੇਖ ਲਿਖਾਏ ਧੁਰਦਰਗਾਹੀ ਸਾਚੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਹਰਿ ਘਰ ਸਾਚੋ ਸਾਚੇ। ਸਾਚਾ ਦਰ ਦੇਵੇ ਵਰ, ਨਾ ਜਾਣਾ ਡਰ। ਸਾਚਾ ਸੁੱਖ ਹਰਿ ਨਾਮ ਲੈ ਜਾਓ ਘਰ। ਭਰਮ ਭੁਲੇਖਾ ਜਾਓ ਨਿਵਾਰ। ਸਾਚਾ ਲੇਖਾ ਪ੍ਰਭ ਆਤਮ ਦੇਵੇ ਧਰ। ਸਤਿਜੁਗ ਸਾਚਾ ਸ਼ਬਦ ਗੁਰ ਸੰਗਤ ਲੈਣਾ ਵਰ। ਦਰ ਆਈ ਸੰਗਤ ਪ੍ਰਭ ਦਏ ਭੰਡਾਰੇ ਭਰ। ਏਕਾ ਚੜ੍ਹਾਏ ਨਾਮ ਰੰਗਤ, ਆਪ ਬਹਾਏ ਸਾਚੇ ਘਰ। ਜੋ ਜਨ ਆਏ ਸਾਚੀ ਸੰਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਨਸ ਜਨਮ ਦੇਵੇ ਸੁਫਲ ਕਰ। ਮਾਨਸ ਜਨਮ ਸੁਫਲ ਕਰਾਇਆ। ਸਰਨ ਸਰਨਾਈ ਜੋ ਜਨ ਆਇਆ। ਸਾਚੀ ਤਰਨੀ ਆਪ ਤਰਾਇਆ। ਕਰਨੀ ਭਰਨੀ ਹਰਿ ਦੇ ਸਜਾਇਆ। ਜਮ ਕੀ ਡਰਨੀ ਪ੍ਰਭ ਦੇ ਚੁਕਾਇਆ। ਹਰਨੀ ਫਰਨੀ ਪ੍ਰਭ ਦੇ ਖੁਲ੍ਹਾਇਆ। ਸਚ ਦਾਤ ਵਿਚ ਮਾਤ ਦੇ ਧਰਨੀ, ਸੋਹੰ ਸਾਚਾ ਸ਼ਬਦ ਸੁਣਾਇਆ। ਸ੍ਰਿਸ਼ਟ ਸਬਾਈ ਹੋਈ ਦਰਨੀ, ਪ੍ਰਭ ਆਪਣਾ ਖੇਲ ਰਚਾਇਆ। ਕੋਈ ਨਾ ਜਾਣੇ ਪ੍ਰਭ ਕੀ ਕਰਨੀ, ਭਰਮ ਭੁਲੇਖੇ ਜਗਤ ਭੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਦਾ ਮਾਇਆ ਪਾਇਆ। ਮਾਇਆ ਪਰਦਾ ਲਾਲਚ ਚੋਲੀ। ਸ੍ਰਿਸ਼ਟ ਸਬਾਈ ਹੋਈ ਗੋਲੀ। ਝੂਠੇ ਕੰਡੇ ਪ੍ਰਭ ਸਾਚੇ ਤੋਲੀ। ਧਰਮ ਰਾਏ ਦੇ ਦਰ ਤੇ ਟੰਗ, ਜੋ ਗੁਰਮੁਖ ਸਾਚੇ ਮਾਰੇ ਬੋਲੀ। ਆਪੇ ਕਰੇ ਖੰਡ ਖੰਡ ਖੰਡੇ, ਪੰਚਮ ਜੇਠ ਦੇਵੇ ਭੇਵ ਖੋਲ੍ਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਲਗਾਏ ਸਾਚਾ ਢੋਲੀ। ਸਾਚਾ ਸ਼ਬਦ ਸਾਚਾ ਢੋਲਾ। ਚਾਰ ਵਰਨ ਏਕਾ ਬੋਲਾ। ਪ੍ਰਭ ਅਬਿਨਾਸ਼ੀ ਗੁਰ ਸੰਗਤ ਦੇਵੇ ਨਾਮ ਅਨਮੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠੀ ਦੇਹ ਤਜਾਏ ਛੱਡਿਆ ਕਾਇਆ ਚੋਲਾ। ਝੂਠੀ ਦੇਹ ਆਪ ਤਜਾਏ। ਆਪ ਆਪਣਾ ਖੇਲ ਰਚਾਏ। ਸ਼ਬਦੀ ਸ਼ਬਦ ਸ਼ਬਦ ਸਰੂਪ ਹੋ ਜਾਏ। ਪਵਣ ਸਰੂਪੀ ਪਵਣ ਹੋ ਆਏ। ਸੋਹੰ ਸਾਚੀ ਮਾਤ ਅਲਖ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਏਕਾ ਜੋਤ ਵਿਚ ਜਾਏ ਮਾਤ ਧਰਾਏ। ਕਾਇਆ ਚੋਲਾ ਆਪ ਤਜਾਇਆ। ਝੂਠਾ ਡੋਲਾ ਵਿਚ ਖ਼ਾਕ ਰਲਾਇਆ। ਰੋਲ ਘਚੋਲਾ ਵਿਚ ਮਾਤ ਦੇ ਪਾਇਆ। ਅੰਧਾ ਬੋਲਾ ਕੋਈ ਦਿਸ ਨਾ ਆਇਆ। ਕਲਾ ਸੰਪੂਰਨ ਸੋਲਾਂ ਪ੍ਰਭ ਜੋਤ ਪ੍ਰਗਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਡੇਰਾ ਲਾਇਆ। ਜੋਤ ਸਰੂਪੀ ਡੇਰਾ ਲਾਏ। ਗੁਰਮੁਖ ਸਾਚੇ ਆਪ ਜਗਾਏ। ਬਣਾਏ ਸਾਚੀ ਬਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਵਿਚ ਜੀਵ ਜੰਤ। ਦੇਵੇ ਵਡਿਆਈ ਸੋਹੰ ਸਾਚਾ ਨਿਸ਼ਾਨਾ। ਅਚਰਜ ਖੇਲ ਕਰੇ ਕਲ ਕਰਤਾ ਜਿਉਂ ਕ੍ਰਿਸ਼ਨਾ ਕਾਹਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ ਗਾਨਾ ਬੱਧਾ ਗੁਰਸਿਖ ਹੱਥ। ਆਪ ਚੜ੍ਹਾਇਆ ਸੋਹੰ ਸਾਚੇ ਰਥ। ਵਿਚ ਮਾਤ ਦਵਾਈ ਗੁਰਮੁਖ ਸਾਚੇ ਤੇਰੇ ਆਤਮ ਸਾਚੀ ਵਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਸੋਲਾ ਕਲਾ ਸਮਰਥ। ਸੋਲਾਂ ਕਲਾ ਪ੍ਰਭ ਸੰਪੂਰਨ। ਲਿਖਾਇਆ ਲੇਖ ਨਾ ਹੋਏ ਅਧੂਰਨ। ਗੁਰਮੁਖਾਂ ਸਦ ਵਸੇ ਨੇੜੇ, ਬੇਮੁਖਾਂ ਦਿਸੇ ਦੂਰਨ। ਵੇਲਾ ਗਿਆ ਹੱਥ ਨਾ ਆਵੇ, ਜੂਠੇ ਝੂਠੇ ਅੰਤਕਾਲ ਕਲ ਝੂਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਉਪਜਾਏ ਸੋਹੰ ਸ਼ਬਦ ਸਾਚੀ ਤੂਰਨ। ਸਾਚੀ ਤੂਰਨ ਸਾਚੀ ਧਾਰਾ। ਸਾਚਾ ਰੂਪ ਅਗੰਮ ਅਪਾਰਾ। ਜੋਤ ਸਰੂਪੀ ਖੇਲ ਅਪਾਰਾ। ਵੇਖ ਵੇਖ ਭੁਲਿਆ ਸੰਸਾਰਾ। ਅਚਰਜ ਭੇਖ ਕੀਆ ਕਰਤਾਰਾ। ਗੁਰਮੁਖ ਸਾਚੇ ਵੇਖ ਖਿਚ ਲਿਆਏ ਚਰਨ ਦਵਾਰਾ। ਆਪ ਲਿਖਾਏ ਸਾਚੇ ਲੇਖ, ਪੰਚਮ ਜੇਠ ਬਣੇ ਲਿਖਾਰਾ। ਆਪ ਮਿਟਾਏ ਝੂਠੀ ਰੇਖ, ਪ੍ਰਭ ਅਬਿਨਾਸ਼ੀ ਨਿਹਕਲੰਕ ਨਰਾਇਣ ਨਰ ਅਵਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਇ ਨਾ ਪਾਵੇ ਸਾਰਾ। ਆਦਿ ਅੰਤ ਅੰਤ ਗੁਰ ਆਦਿ। ਪ੍ਰਭ ਅਬਿਨਾਸ਼ੀ ਵਿਚ ਬ੍ਰਹਿਮਾਦ। ਸਾਚਾ ਸ਼ਬਦ ਵਜਾਏ ਸੋਹੰ ਨਾਦ। ਸ਼ਬਦ ਲਿਖਾਏ ਬੋਧ ਅਗਾਧ। ਗੁਰਮੁਖਾਂ ਦੇਵੇ ਸਾਚੀ ਦਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦਿਵਸ ਰੈਣ ਸਦ ਰਸਨਾ ਅਰਾਧ। ਸਚ ਬੰਕ ਸਚ ਦਵਾਰਾ। ਸਚ ਟੇਕ ਇਕ ਏਕੰਕਾਰਾ। ਮਿਟਾਏ ਭੇਖ ਇਕ ਕਰਾਏ ਰਾਓ ਰੰਕ ਵਿਚ ਸੰਸਾਰਾ। ਨਾ ਕੋਈ ਦਿਸੇ ਔਲੀਆ ਪੀਰ ਸ਼ੇਖ਼, ਸਦੀ ਚੌਧਵੀਂ ਆਈ ਹਾਰਾ। ਕਲਜੁਗ ਅੰਤਮ ਮਿਟਾਈ ਰੇਖ, ਪੰਚਮ ਜੇਠ ਹਰਿ ਕਰੇ ਧੁੰਦੂਕਾਰਾ। ਸਾਧ ਸੰਗਤ ਦਰ ਘਰ ਵਧਾਈ, ਹਰਿ ਪਾਇਆ ਅਗੰਮ ਅਪਾਰਾ। ਸੋਹੰ ਰਸਨਾ ਜੈ ਜੈ ਜੈਕਾਰ ਕਰਾਈ, ਉਪਜੇ ਸ਼ਬਦ ਸੱਚੀ ਧੁਨਕਾਰਾ। ਪੰਚਮ ਜੇਠ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਕਰੇ ਸਚ ਵਿਹਾਰਾ। ਸਚ ਵਿਹਾਰ ਆਪ ਕਰਾਏ। ਸਚ ਦਸਤਾਰ ਸੀਸ ਟਿਕਾਏ। ਬੀਸ ਇਕੀਸ ਇਕੀਸ ਬੀਸ ਇਕ ਹੋ ਜਾਏ। ਰਾਗਨੀ ਤੀਸ ਪ੍ਰਭ ਸੰਗ ਰਲਾਏ। ਛਤੀਸ ਰਾਗ ਹਰਿ ਕੰਨ ਸੁਣਾਏ। ਰਾਗੀ ਨਾਦੀ ਕੋਈ ਭੇਵ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਏ ਭੁਲਾਏ। ਸਾਚੀ ਜੋਤ ਵਿਚ ਮਾਤ ਦੇ ਜਾਗੀ, ਪੰਚਮ ਜੇਠ ਹੋਏ ਰੁਸ਼ਨਾਏ। ਸੋ ਜਨ ਉਧਰੇ ਪਾਰ ਜੋ ਪ੍ਰਭ ਸਰਨ ਲਾਗੀ, ਕਰ ਕਿਰਪਾ ਪਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਆਪਣਾ ਹੱਥ ਟਿਕਾਏ। ਸਾਚਾ ਜੋਗ ਸਰਨ ਗੁਰ। ਮੇਲ ਮਿਲਾਇਆ ਲਿਖਿਆ ਧੁਰ। ਗੁਰ ਦਰਸ਼ਨ ਕੋ ਤਰਸਣ ਸੁਰ। ਸਾਧ ਸੰਗਤ ਦਰ ਆਈ ਤੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰ ਘਰ ਹਰਿ ਸਾਚਾ ਪਾਇਆ। ਆਪ ਉਪਜਾਏ ਆਤਮ ਸੁਰ। ਆਤਮ ਸੁਰਤ ਦੇਵੇ ਖੋਲ੍ਹ। ਅਕਾਲ ਮੂਰਤ ਵਸੇ ਕੋਲ। ਸਾਚੀ ਤੂਰਤ ਸੋਹੰ ਸ਼ਬਦ ਵਜਾਏ ਢੋਲ। ਸਰਬ ਜੀਆਂ ਹਰਿ ਆਸਾ ਪੂਰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਗੁਰ ਸੰਗਤ ਚੋਹਲ। ਸਾਚਾ ਚੋਲੜਾ ਤਨ ਰੰਗਾਏ। ਵਡ ਅਨਮੋਲੜਾ ਪ੍ਰਭ ਰੰਗ ਰੰਗਾਏ। ਜੇ ਕੋਈ ਮਾਰੇ ਬੋਲੜਾ, ਵਿਚ ਸੰਸਾਰ ਰਹਿਣ ਨਾ ਪਾਏ। ਸੋਹੰ ਸ਼ਬਦ ਕੁੰਡਾ ਪ੍ਰਭ ਸਾਚੇ ਖੋਲ੍ਹੜਾ, ਪੰਚਮ ਜੇਠ ਸਚ ਭੰਡਾਰ ਲਗਾਏ। ਸਚ ਭੰਡਾਰਾ ਆਪ ਖੁਲ੍ਹਾਇਆ। ਗੁਰਮੁਖ ਸਾਚੇ ਸੰਤ ਤਰਾਇਆ। ਸੋਹੰ ਸਾਚਾ ਨਾਉਂ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਮੁਖਾਂ ਸੰਗ ਸਮਾਇਆ। ਪੰਚਮ ਜੇਠ ਤੇਰੀ ਸਾਚੀ ਰੁੱਤ। ਗੁਰ ਸੰਗਤ ਮਿਲ ਗਈ ਧੁਰਤ। ਧਰਮ ਰਾਏ ਨਾ ਮਾਰੇ ਜੁੱਤ। ਗੁਰਮੁਖ ਬਣਾਏ ਸਾਚੇ ਸੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਪਾਰਬ੍ਰਹਮ ਅਚੁਤ। ਪਾਰਬ੍ਰਹਮ ਤੇਰੀ ਪੂਰਨ ਘਾਲ, ਗੁਰ ਸੰਗਤ ਤੇਰੀ ਸੂਲੀ ਸੂਲ। ਬੇਮੁਖਾਂ ਮਾਰੇ ਹਰਿ ਤਰਸੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵ ਗਏ ਭੂਲ। ਘਨਕਪੁਰ ਵਾਸੀ ਜੋਤ ਪ੍ਰਕਾਸ਼ੀ ਕਰੇ ਬੰਦ ਖਲਾਸੀ। ਕਲਜੁਗ ਕੱਟੇ ਗਲੋਂ ਸਿਲਕ ਜਮ ਫਾਸੀ। ਦਰ ਆਏ ਮਾਨਸ ਜਨਮ ਹੋਏ ਰਾਸੀ। ਸੋਹੰ ਭਿਛਿਆ ਗੁਰਮੁਖ ਸਾਚੇ ਬਲ ਬਲ ਜਾਸੀ। ਸਾਚੇ ਤੀਰਥ ਆਤਮ ਨੁਹਾਏ, ਆਤਮ ਚਿੰਤਾ ਸਰਬ ਗਵਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘਰ ਏਕਾ ਵਸੇ ਪੁਰਖ ਅਬਿਨਾਸ਼ੀ। ਏਕਾ ਏਕ ਪੁਰਖ ਅਬਿਨਾਸ਼। ਏਕਾ ਜੋਤ ਕਰੇ ਪ੍ਰਕਾਸ਼। ਗੁਰਸਿਖਾਂ ਹੋਇਆ ਦਾਸ। ਬੇਮੁਖਾਂ ਕਲ ਕਰੇ ਨਾਸ। ਗੁਰਸਿਖਾਂ ਸੋਹੰ ਸ਼ਬਦ ਜਪਾਏ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚ ਜੇਠ ਮਾਨਸ ਜਨਮ ਕਰਾਏ ਰਾਸ। ਮਾਨਸ ਜਨਮ ਆਪ ਸਵਾਰਿਆ। ਮਾਤਲੋਕ ਵਿਚ ਜਾਮਾ ਧਾਰਿਆ। ਨਰਾਇਣ ਨਰ ਪੂਰਨ ਅਵਤਾਰਿਆ। ਸੋਹੰ ਸ਼ਬਦ ਛਤਰ ਝੁਲਾ ਰਿਹਾ। ਵਡ ਵਡ ਸਯਦ ਸ਼ੇਖ਼ ਮੁਲਾਨਾ ਪ੍ਰਭ ਦਰ ਦੁਰਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪ ਵਰਤਾ ਰਿਹਾ। ਏਕਾ ਓਟ ਹਰਿ ਤਕਾਨਾ, ਜੋਤ ਸਰੂਪੀ ਪਹਰਿਆ ਬਾਣਾ, ਪ੍ਰਭ ਆਪਣੇ ਰੰਗ ਵਖਾ ਰਿਹਾ। ਆਪ ਉਠਾਏ ਬਾਲ ਅੰਞਾਣੇ, ਜੋ ਜਨ ਸੀਸ ਝੁਕਾ ਰਿਹਾ। ਮਾਤ ਬਣਾਏ ਸੁਘੜ ਸਿਆਣਾ, ਸਾਚੇ ਮਾਣ ਦਵਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਰਤੇ ਕਲਜੁਗ ਭਾਣਾ, ਆਪਣੀ ਬੂਝ ਬੁਝਾ ਰਿਹਾ। ਝੂਠਾ ਭੇਖ ਜਗਤ ਮਿਟਾਵਣਾ। ਸਚ ਧਰਮ ਦਾ ਛਤਰ ਝੁਲਾਵਣਾ। ਏਕਾ ਝੰਡਾ ਨਾਮ ਝੁਲਾਵਣਾ। ਰਾਜਾ ਰਾਣਾ ਸਰਨੀ ਲਾਵਣਾ। ਵਾਲੀ ਦੋ ਜਹਾਨ ਆਪਣਾ ਡੰਕ ਵਜਾਵਣਾ। ਬੇਮੁਖਾਂ ਉਖਾੜੇ ਜੜ੍ਹ, ਸੋਹੰ ਖੰਡਾ ਹੱਥ ਉਠਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਧਾਮ ਸੁਹਾਵਣਾ। ਗੁਰਮੁਖਾਂ ਬੁਝਾਏ ਆਤਮ ਦਾਗ਼। ਬੇਮੁਖਾਂ ਮਾੜੇ ਹੋਏ ਭਾਗ। ਗੁਰਸਿਖ ਸਾਚੇ ਜਾਇਣ ਜਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਮਨ ਕਿਨਾਰੇ ਲਾਏ ਭਾਗ। ਜਮਨ ਕਿਨਾਰੇ ਆਏ ਚਲ। ਸ਼ਬਦ ਸਰੂਪੀ ਫੇਰੇ ਹੱਲ। ਅੰਤਮ ਅੰਤ ਕਰੇ ਨਬੇੜਾ, ਵੇਲਾ ਅੰਤ ਨਾ ਜਾਏ ਟਲ, ਨਾ ਲਾਏ ਘੜੀ ਪਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਦ ਅਚੱਲ। ਅਚਲ ਅਚੱਲ ਨਿਹਚਲ ਧਾਮਾ। ਜਿਥੇ ਵਸੇ ਹਰਿ ਭਗਵਾਨਾ। ਆਪ ਮਿਟਾਏ ਕਲਜੁਗ ਧਾਮਾ। ਏਕਾ ਸ਼ਬਦ ਵਜਾਵੇ ਸਚ ਦਮਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮਾ। ਸੋਹੰ ਨਾਮ ਪ੍ਰਭ ਦੇਵੇ ਵੰਡ। ਬੇਮੁਖਾਂ ਦੇਵੇ ਕੰਡ। ਬੇਮੁਖ ਦਰ ਤੇ ਆਇਣ ਜਾਇਣ ਆਤਮ ਹੋਈ ਰੰਡ। ਮਦਿਰਾ ਮਾਸੀ ਦਰ ਦੁਰਕਾਰੀ, ਆਤਮ ਹੋਈ ਰੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਖੰਡ ਖੰਡ। ਸਾਚਾ ਖੰਡਾ ਆਪ ਉਠਾਇਆ। ਸ਼ਬਦ ਡੰਡਾ ਮਗਰ ਲਗਾਇਆ। ਚੰਡ ਪ੍ਰਚੰਡ ਵਸ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਰਾਓ ਉਮਰਾਓ ਸਰਨ ਲਗਾਇਆ। ਰਾਓ ਉਮਰਾਓ ਸਰਨ ਲਗਾਏ। ਆਪਣੀ ਖੇਲ ਆਪ ਰਚਾਏ। ਚਾਰ ਕੁੰਟ ਸੋਹੰ ਸਾਚਾ ਡੰਕ ਵਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਣਾ ਸੰਗਰੂਰ ਪਕੜ ਉਠਾਏ। ਰਾਣਾ ਸੰਗਰੂਰ ਉਠਾਣਾ ਚੁਣ। ਸਾਚਾ ਨਾਮ ਦਿਵਾਣਾ ਗੁਣ। ਸਾਚਾ ਸ਼ਬਦ ਉਪਜਾਣੀ ਧੁਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਤੇਰੇ ਗੁਣ। ਗੁਰਸਿਖ ਪੱਲਾ ਦੇਣਾ ਫੇਰ। ਵੇਲਾ ਅੰਤ ਨਾ ਆਉਣਾ ਕਲਜੁਗ ਫੇਰ। ਰਾਜੇ ਰਾਣੇ ਪ੍ਰਭ ਚਰਨ ਲਿਆਵੇ ਘੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕਰਾਏ ਕਲਜੁਗ ਢੇਰ। ਆਪੇ ਢਾਹੇ ਕਰੇ ਢੇਰੀ। ਬੇਮੁਖ ਪ੍ਰਭ ਸਾਚਾ ਆਪ ਕਟਾਏ ਜਿਉਂ ਬਾਡੀ ਬੇਰੀ। ਏਕਾ ਸ਼ਬਦ ਝੁਲਾਏ ਜਗਤ ਅੰਧੇਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸੋਹੰ ਨਾਮ ਦੇਵੇ ਸਚ ਦਲੇਰੀ। ਗੁਰਮੁਖ ਸਾਚੇ ਸੰਤ ਜਨੋ ਦਰ ਆਓ ਹੱਸ। ਦੁੱਖ ਦਰਦ ਸਭ ਜਾਇਣ ਨੱਸ। ਦਰ ਘਰ ਸਾਚੇ ਜਾਓ, ਰਾਹ ਸਾਚਾ ਪ੍ਰਭ ਜਾਏ ਦੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਰਸਨਾ ਗਾਓ, ਰਾਤੀ ਸੁਤਿਆਂ ਵਸ। ਸਾਚਾ ਨਾਮ ਜਗਤ ਚਲਾਵਣਾ। ਸਾਚਾ ਡੰਕ ਦਰ ਦਰ ਘਰ ਘਰ ਵਜਾਵਣਾ। ਚਾਰ ਕੁੰਟ ਦਿਵਸ ਰੈਣ ਏਕਾ ਖੇਲ ਵਰਤਾਵਣਾ। ਅਗਨ ਜੋਤ ਜਗਤ ਲਗਾਏ ਬਰਖੇ ਮੇਘ ਜਿਉਂ ਸਾਵਣਾ। ਬੇਮੁਖ ਪਾਉਣ ਝੂਠੀ ਡੰਡ, ਪ੍ਰਭ ਅਬਿਨਾਸ਼ੀ ਨਾ ਰਸਨਾ ਗਾਵਣਾ। ਮਹਾਰਾਜ ਸ਼ੇਰ ਸਿੰਘ ਧਰਤ ਮਾਤ ਰਣਭੂਮ ਬਣਾਏ ਨਾ ਕਿਸੇ ਅੰਤ ਛੁਡਾਵਣਾ। ਵੇਲੇ ਅੰਤ ਨਾ ਕੋਇ ਛੁਡਾਸੀ। ਪ੍ਰਭ ਅਬਿਨਾਸ਼ੀ ਗਲ ਪਾਏ ਫਾਸੀ। ਕਲਜੁਗ ਜੀਵ ਲਾੜੀ ਮੌਤ ਪ੍ਰਨਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲਿਖਾਏ ਨਾ ਕੋਈ ਮੇਟ ਮਿਟਾਏ, ਨਾ ਕੋਈ ਕਰੇ ਬੰਦ ਖੁਲਾਸੀ। ਗੁਰਸਿਖ ਸਾਚੇ ਮਨ ਵਿਚਾਰੀ। ਆਇਆ ਹਰਿ ਸ਼ਬਦ ਉਡਾਰੀ। ਪ੍ਰਭ ਸਾਚਾ ਆਇਆ ਸ਼ਬਦ ਲਿਖਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਜਗਾਏ ਜੋਤ ਅਪਾਰੀ। ਪੁਰੀ ਘਨਕ ਜੋਤ ਜਗਾਈ। ਗੁਰਮੁਖਾਂ ਹਰਿ ਬੂਝ ਬੁਝਾਈ। ਪ੍ਰਭ ਦਰ ਆਏ ਮਿਲੇ ਵਡਿਆਈ। ਹੰਗਤਾ ਮਾਣ ਦੇਵੇ ਗਵਾਈ। ਮਹਾਰਾਜ ਸ਼ੇਰ ਸਿੰਘ ਇਕ ਅਕਾਰ ਜੋਤ ਰਖਾਈ। ਜੋਤ ਅਕਾਰ ਜਗਤ ਜਹਾਨੇ। ਸੋਹੰ ਦੇਵੇ ਨਾਮ ਨਿਧਾਨੇ। ਮਾਣ ਗਵਾਏ ਤੋੜੇ ਅਭਿਮਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪਕੜ ਲਿਆਏ ਰਾਜੇ ਰਾਣੇ। ਰਾਜੇ ਰਾਣੇ ਚਰਨ ਦਵਾਰੀ। ਪ੍ਰਭ ਅਬਿਨਾਸ਼ੀ ਦੇਵੇ ਨਾਮ ਅਪਰ ਅਪਾਰੀ। ਸਚ ਸ਼ਬਦ ਸਤਿ ਅਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਚਰਨ ਦਵਾਰੀ। ਚਰਨ ਦਵਾਰੇ ਜੋ ਆਏ ਢੁਕ। ਲਹਿਣਾ ਦੇਣਾ ਜਾਏ ਮੁੱਕ। ਆਤਮ ਵਹਿਣ ਜਾਏ ਸੁੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਮੁਖ ਪਾਏ ਥੁੱਕ। ਆਤਮ ਤ੍ਰਿਸ਼ਨਾ ਜਗਤ ਅਪਾਰ। ਮਾਨਸ ਜਨਮ ਦਿਸੇ ਕੂੜਾ ਕੁੜਿਆਰ। ਸਾਚਾ ਧਨ ਨਾ ਆਇਆ ਹਿੱਸੇ, ਖ਼ਾਲੀ ਰਹੇ ਘਰ ਭੰਡਾਰ। ਆਤਮ ਰਹੇ ਚਿੰਤਾ ਦੁੱਖ, ਦਿਵਸ ਰੈਣ ਰਹੇ ਦੁਖਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚਾ ਪਾਇਆ ਆਏ ਸਚ ਦਰਬਾਰ। ਸਾਚਾ ਦਰ ਸਾਚਾ ਪਾਲੀ। ਪ੍ਰਭ ਅਬਿਨਾਸ਼ੀ ਸ੍ਰਿਸ਼ਟ ਸਬਾਈ ਆਪੇ ਮਾਲੀ। ਆਪੇ ਬੀਜ ਬਿਜਾਵੇ ਆਪੇ ਕਰੇ ਅੰਤ ਰਖਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਦਰ ਆਏ ਤੇਰੇ ਸਵਾਲੀ। ਦਰ ਸਵਾਲੀ ਮੰਗਣ ਮੰਗ। ਆਪ ਨਿਭਾਏ ਆਪਣਾ ਸੰਗ। ਸਾਚਾ ਪ੍ਰਭ ਬਤਾਵੇ ਸੋਹੰ ਸਾਚਾ ਢੰਗ। ਗੁਰਮੁਖ ਸਾਚਾ ਰਸਨਾ ਗਾਵੇ, ਆਪੇ ਚਾੜ੍ਹੇ ਸਾਚਾ ਰੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਪੂਰ ਕਰਾਏ ਜੋ ਦਰ ਮੰਗੇ ਸਾਚੀ ਮੰਗ। ਗੁਰਮੁਖ ਸਾਚੇ ਸਚ ਵਿਚਾਰ। ਸੋਹੰ ਸਾਚਾ ਰਸਨ ਉਚਾਰ। ਮਦਿਰਾ ਮਾਸ ਦੇ ਨਿਵਾਰ। ਸਾਚੀ ਖਿੜੇ ਘਰ ਗੁਲਜ਼ਾਰ। ਏਕਾ ਗੇੜਾ ਗਿੜੇ ਸ਼ਬਦ ਹੁਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਧਰੇ ਗੁਰਸਿਖਾਂ ਸੁਣ ਪੁਕਾਰ। ਆਤਮ ਜੋਤੀ ਸਾਚਾ ਨੂਰ। ਗੁਰਮੁਖਾਂ ਆਤਮ ਕਰੇ ਭਰਪੂਰ। ਆਪ ਉਪਜਾਏ ਘਰ ਸਾਚਾ ਸੁੱਖ ਗੁਰ ਸੂਰ। ਜੇ ਜਨ ਆਏ ਦੂਰੋਂ ਚਲ ਹਜ਼ੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰ। ਸਾਚਾ ਸ਼ਬਦ ਸ਼ਬਦ ਗਿਆਨਾ। ਆਤਮ ਖਿਚੇ ਤੀਰ ਨਿਸ਼ਾਨਾ। ਏਕਾ ਚਲੇ ਸ਼ਬਦ ਨਿਸ਼ਾਨਾ। ਸਾਚਾ ਗੁਰ ਨਾ ਮਨੋਂ ਭੁਲਾਣਾ। ਸੋਹੰ ਸਾਚਾ ਰਸਨਾ ਗਾਣਾ। ਮਦਿਰਾ ਮਾਸ ਨੂੰ ਹੱਥ ਨਾ ਲਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਵਰ, ਗੁਣਵੰਤ ਗੁਣ ਨਿਧਾਨਾ। ਦੁੱਖ ਦਰਦ ਜੋ ਦੇਵੇ ਵੰਡ। ਸਿਰ ਉਠਾਈ ਜੋ ਔਖੀ ਪੰਡ। ਬਾਲ ਜਵਾਨੀ ਗਈ ਹੰਢ। ਆਤਮ ਅਜੇ ਨਾ ਹੋਏ ਠੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਜਪਾਏ ਪੱਲੇ ਬੰਨ੍ਹਣੀ ਸਾਚੀ ਗੰਢ। ਦੁੱਖ ਦਰਦ ਹਰਿ ਆਪ ਨਿਵਾਰਿਆ। ਸਾਚਾ ਸੁਖ ਮਨ ਤਨ ਉਪਜਾ ਰਿਹਾ। ਸੋਹੰ ਸਾਚੀ ਧੁਨ ਪ੍ਰਭ ਸਾਚਾ ਨਾਮ ਦਵਾ ਰਿਹਾ। ਰੱਖ ਚਿਤ ਪਾਰਬ੍ਰਹਮ, ਰੰਗ ਚੜ੍ਹੇ ਚਲੂਲ। ਰੱਖ ਚਿਤ ਪਾਰਬ੍ਰਹਮ, ਕਲਜੁਗ ਵਿਚ ਨਾ ਭੂਲ। ਰੱਖ ਚਿਤ ਪਾਰਬ੍ਰਹਮ, ਵਸੇ ਕਾਇਆ ਅੰਦਰ ਅਸਥੂਲ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਚੁਕਾਏ ਸਾਚਾ ਮੂਲ। ਰੱਖ ਚਿਤ ਪਾਰਬ੍ਰਹਮ, ਸ਼ਬਦ ਘਨਘੋਰ। ਰੱਖ ਚਿਤ ਪਾਰਬ੍ਰਹਮ, ਆਤਮ ਉਪਜੇ ਸਾਚੀ ਧੁਨ ਮਿਟਾਏ ਮੋਰ ਤੋਰ। ਰੱਖ ਚਿਤ ਪਾਰਬ੍ਰਹਮ, ਆਤਮ ਤੋੜੇ ਸਾਚੀ ਸੁੰਨ ਆਪ ਮਿਟਾਇਆ ਕਾਇਆ ਅੰਧਘੋਰ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਝੂਠਾ ਦਿਸੇ ਜਗਤ ਸ਼ੋਰ। ਰੱਖ ਚਿਤ ਪਾਰਬ੍ਰਹਮ, ਅਗੰਮ ਅਪਾਰਾ। ਰੱਖ ਚਿਤ ਪਾਰਬ੍ਰਹਮ, ਜੋਤ ਸਰੂਪੀ ਨਰ ਅਵਤਾਰਾ। ਰੱਖ ਚਿਤ ਪਾਰਬ੍ਰਹਮ, ਆਦਿ ਅੰਤ ਇਕ ਅਕਾਰਾ। ਰੱਖ ਚਿਤ ਪਾਰਬ੍ਰਹਮ, ਦੇਵਣਹਾਰ ਸਰਬ ਸੰਸਾਰਾ। ਰੱਖ ਚਿਤ ਪਾਰਬ੍ਰਹਮ, ਭਰੇ ਰਹਿਣ ਸਦ ਭੰਡਾਰਾ। ਰੱਖ ਚਿਤ ਪਾਰਬ੍ਰਹਮ, ਮਾਨਸ ਜਨਮ ਨਾ ਹੋਏ ਕਲ ਖਵਾਰਾ। ਰੱਖ ਚਿਤ ਪਾਰਬ੍ਰਹਮ, ਫਿਰ ਨਾ ਆਵੇ ਦੂਜੀ ਵਾਰਾ। ਰੱਖ ਚਿਤ ਪਾਰਬ੍ਰਹਮ, ਉਜਲ ਮੁਖ ਕਰੇ ਵਿਚ ਸੰਸਾਰਾ। ਰੱਖ ਚਿਤ ਪਾਰਬ੍ਰਹਮ, ਸੋਹੰ ਫੇਰੇ ਸਿਰ ਪਾਪਾਂ ਆਰਾ। ਰੱਖ ਚਿਤ ਪਾਰਬ੍ਰਹਮ, ਸੁਫਲ ਕਰਾਏ ਮਾਤਾ ਬੱਤੀ ਧਾਰਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਰੱਖ ਚਿਤ ਪਾਰਬ੍ਰਹਮ, ਬੋਧ ਅਗਾਧੀ। ਰੱਖ ਚਿਤ ਪਾਰਬ੍ਰਹਮ, ਕਲਜੁਗ ਝੂਠੀ ਦੇਹੀ ਆਤਮ ਸਾਧੀ। ਰੱਖ ਚਿਤ ਪਾਰਬ੍ਰਹਮ, ਸਾਚੀ ਜੋਤ ਪੰਚਮ ਜੇਠ ਵਿਚ ਮਾਤ ਦੇ ਲਾਧੀ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਆਪ ਸੁਣਾਏ ਅਨਾਦੀ। ਰੱਖ ਚਿਤ ਪਾਰਬ੍ਰਹਮ, ਹਰਿ ਮੇਲ ਮਿਲਾਏ ਸੁਰਤ ਚਲਾਏ ਬ੍ਰਹਿਮਾਦੀ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ। ਰੱਖ ਚਿਤ ਪਾਰਬ੍ਰਹਮ, ਪੂਰਨ ਜੋਤ ਇਕ ਭਗਵੰਤ। ਸੋਹੰ ਦੇਵੇ ਹਰਿ ਸਾਚਾ ਮੰਤ। ਕਲਜੁਗ ਭੁੱਲੇ ਸਰਬ ਜੀਵ ਜੰਤ। ਆਪ ਬਣੇ ਪ੍ਰਭ ਸਾਚਾ ਕੰਤ। ਪਕੜ ਪਛਾੜੇ ਵਡ ਵਡ ਦੇਵ ਦੰਤ। ਗੁਰਮੁਖਾਂ ਦਰ ਬਹਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਿੰਮਾ ਬੜੀ ਅਗਣਤ। ਰੱਖ ਚਿਤ ਪਾਰਬ੍ਰਹਮ, ਜਿਸ ਸਾਜਨ ਸਾਜਾ। ਰੱਖ ਚਿਤ ਪਾਰਬ੍ਰਹਮ, ਤੇਰੇ ਆਤਮ ਦਰ ਵਸੇ ਖੋਲ੍ਹੇ ਦਸਮ ਦਰਵਾਜਾ। ਰੱਖ ਚਿਤ ਪਾਰਬ੍ਰਹਮ, ਆਪ ਸਵਾਰੇ ਤੇਰਾ ਕਾਜਾ। ਰੱਖ ਚਿਤ ਪਾਰਬ੍ਰਹਮ, ਸਾਚੀ ਸ਼ਬਦ ਧੁਨ ਉਪਜਾਏ ਮਾਰੇ ਏਕਾ ਅਵਾਜਾ। ਰੱਖ ਚਿਤ ਪਾਰਬ੍ਰਹਮ, ਸਾਚਾ ਸ਼ਬਦ ਜਪਾਏ ਪਾਰ ਲੰਘਾਏ ਸੋਹੰ ਦੇਵੇ ਦਰਗਹਿ ਸਾਚੀ ਦਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ੍ਰਿਸ਼ਟ ਪਾਈ ਭਾਜਾ। ਰੱਖ ਚਿਤ ਪਾਰਬ੍ਰਹਮ, ਉਤਮ ਜਾਤਾ। ਰੱਖ ਚਿਤ ਪਾਰਬ੍ਰਹਮ, ਸਰਬ ਜੀਆਂ ਕਾ ਏਕਾ ਦਾਤਾ। ਰੱਖ ਚਿਤ ਪਾਰਬ੍ਰਹਮ, ਪੂਰਨ ਜੋਤ ਪੁਰਖ ਵਿਧਾਤਾ। ਰੱਖ ਚਿਤ ਪਾਰਬ੍ਰਹਮ, ਆਪਣੇ ਰੰਗ ਸਦਾ ਪ੍ਰਭ ਰਾਤਾ। ਰੱਖ ਚਿਤ ਪਾਰਬ੍ਰਹਮ, ਗੁਰਮੁਖ ਵਿਰਲੇ ਕਲ ਪਛਾਤਾ। ਰੱਖ ਚਿਤ ਪਾਰਬ੍ਰਹਮ, ਗੁਰਮੁਖ ਸਾਚੇ ਪ੍ਰਭ ਦੇਵੇ ਚਰਨੀ ਸਾਚਾ ਨਾਤਾ। ਰੱਖ ਚਿਤ ਪਾਰਬ੍ਰਹਮ, ਆਤਮ ਜੋਤ ਜਗਾਏ ਦਰਸ ਦਿਖਾਏ ਪ੍ਰਭ ਸਾਚਾ ਪੁਰਖ ਬਿਧਾਤਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਧ ਅੰਧੇਰ ਮਿਟਾਏ ਜਿਉਂ ਚੌਧਵੀਂ ਚੰਦ ਰਾਤਾ। ਰੱਖ ਚਿਤ ਪਾਰਬ੍ਰਹਮ, ਮਿਟਾ ਅੰਧੇਰਾ। ਰੱਖ ਚਿਤ ਪਾਰਬ੍ਰਹਮ, ਮਿਟੇ ਚੁਰਾਸੀ ਗੇੜਾ। ਰੱਖ ਚਿਤ ਪਾਰਬ੍ਰਹਮ, ਇਕ ਕਰਾਏ ਸੰਞ ਸਵੇਰਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਮਾਤ ਜੋਤ ਪ੍ਰਗਟਾਏ ਨਾ ਲਾਏ ਦੇਰਾ। ਰੱਖ ਚਿਤ ਪਾਰਬ੍ਰਹਮ, ਸਰਬ ਸਮਾਨਾ। ਰੱਖ ਚਿਤ ਪਾਰਬ੍ਰਹਮ, ਦਰ ਸਾਚੇ ਬਣ ਬਾਲ ਅੰਞਾਣਾ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਹਰਿ ਜਾਪ ਜਪਾਨਾ। ਰੱਖ ਚਿਤ ਪਾਰਬ੍ਰਹਮ, ਪੂਰਨ ਜੋਤ ਦੇਵੇ ਭਗਵਾਨਾ। ਰੱਖ ਚਿਤ ਪਾਰਬ੍ਰਹਮ, ਆਪ ਬਹਾਏ ਸਚ ਟਿਕਾਣਾ। ਰੱਖ ਚਿਤ ਪਾਰਬ੍ਰਹਮ, ਏਕਾ ਜੋਤ ਜਗੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਰੱਖ ਚਿਤ ਪਾਰਬ੍ਰਹਮ, ਬਣ ਵਡ ਵਡ ਹੰਸ। ਰੱਖ ਚਿਤ ਪਾਰਬ੍ਰਹਮ, ਪ੍ਰਭ ਆਪ ਬਣਾਏ ਸਾਚਾ ਬੰਸ। ਰੱਖ ਚਿਤ ਪਾਰਬ੍ਰਹਮ, ਪ੍ਰਭ ਦੇਵੇ ਵਡਿਆਈ ਵਿਚ ਮਾਤ ਸਹੰਸ। ਰੱਖ ਚਿਤ ਪਾਰਬ੍ਰਹਮ, ਕਲਜੁਗ ਮਾਇਆ ਵਿਚ ਨਾ ਫੰਸ। ਰੱਖ ਚਿਤ ਪਾਰਬ੍ਰਹਮ, ਬੇਮੁਖਾਂ ਮੇਟ ਮਿਟਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਉਂ ਕਾਹਨਾ ਕੰਸ। ਰੱਖ ਚਿਤ ਪਾਰਬ੍ਰਹਮ, ਦੀਨ ਦਿਆਲਾ। ਰੱਖ ਚਿਤ ਪਾਰਬ੍ਰਹਮ, ਗੁਰ ਗੋਪਾਲਾ। ਰੱਖ ਚਿਤ ਪਾਰਬ੍ਰਹਮ, ਸੋਹੰ ਦੇਵੇ ਸੱਚਾ ਧਨ ਮਾਲਾ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਹੋਏ ਨਾ ਜਗਤ ਕੰਗਾਲਾ। ਰੱਖ ਚਿਤ ਪਾਰਬ੍ਰਹਮ, ਗੁਰਮੁਖ ਵਿਰਲੇ ਵਿਚ ਮਾਤ ਪ੍ਰਭ ਭਾਲਾ। ਰੱਖ ਚਿਤ ਪਾਰਬ੍ਰਹਮ, ਸੋਹੰ ਦੇਵੇ ਪ੍ਰਭ ਸਾਚਾ ਸ਼ਬਦ ਸੁਖਾਲਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਹੋਏ ਗੁਰਸਿਖ ਤੇਰਾ ਰਖਵਾਲਾ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਜਗ ਜੀ। ਰੱਖ ਚਿਤ ਪਾਰਬ੍ਰਹਮ, ਅੰਤਕਾਲ ਕਲ ਲੈ ਜਾਣਾ ਕੀ। ਰੱਖ ਚਿਤ ਪਾਰਬ੍ਰਹਮ, ਝੂਠੇ ਦਿਸਣ ਪੁੱਤਰ ਧੀ। ਰੱਖ ਚਿਤ ਪਾਰਬ੍ਰਹਮ, ਪ੍ਰਭ ਸਾਚਾ ਅੰਮ੍ਰਿਤ ਆਤਮ ਬਰਸੇ ਮੀਂਹ। ਰੱਖ ਚਿਤ ਪਾਰਬ੍ਰਹਮ, ਪਹਿਲੀ ਮਾਘ ਪ੍ਰਭ ਸਤਿਜੁਗ ਰਖਾਏ ਸਾਚੀ ਨੀਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਜਗ ਜੀ। ਰੱਖ ਚਿਤ ਪਾਰਬ੍ਰਹਮ, ਜਗਤ ਪਿਤ। ਰੱਖ ਚਿਤ ਪਾਰਬ੍ਰਹਮ, ਰੱਖ ਚਰਨ ਹਿੱਤ। ਰੱਖ ਚਿਤ ਪਾਰਬ੍ਰਹਮ, ਮਿਲ ਪ੍ਰਭ ਅਬਿਨਾਸ਼ੀ ਸਾਚਾ ਮਿਤ। ਰੱਖ ਚਿਤ ਪਾਰਬ੍ਰਹਮ, ਆਪੇ ਜਾਣੇ ਗੁਰਸਿਖ ਤੇਰੀ ਗਤ ਮਿਤ। ਰੱਖ ਚਿਤ ਪਾਰਬ੍ਰਹਮ, ਮਾਨਸ ਜਨਮ ਜਾਏ ਕਲ ਜਿੱਤ। ਰੱਖ ਚਿਤ ਪਾਰਬ੍ਰਹਮ, ਸਰਬ ਦੁੱਖ ਭੰਜਨ। ਰੱਖ ਚਿਤ ਪਾਰਬ੍ਰਹਮ, ਆਤਮ ਜੋਤ ਜਗਾਏ ਨਿਰੰਜਣ। ਰੱਖ ਚਿਤ ਪਾਰਬ੍ਰਹਮ, ਨੇਤਰ ਦੇਵੇ ਪ੍ਰਭ ਸਾਚਾ ਅੰਞਣ। ਰੱਖ ਚਿਤ ਪਾਰਬ੍ਰਹਮ, ਸ਼ਬਦ ਢੰਡੋਰਾ ਆਤਮ ਵੱਜਣ। ਰੱਖ ਚਿਤ ਪਾਰਬ੍ਰਹਮ, ਆਪੇ ਬਣੇ ਸਾਕ ਸੈਣ ਸੱਜਣ। ਰੱਖ ਚਿਤ ਪਾਰਬ੍ਰਹਮ, ਪ੍ਰਭ ਅਬਿਨਾਸ਼ੀ ਚਰਨ ਧੂੜੀ ਸਾਚਾ ਮਜਨ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਮਾਤ ਦੇ ਗੱਜਣ। ਰੱਖ ਚਿਤ ਪਾਰਬ੍ਰਹਮ, ਕਲ ਖੇਲ ਨਿਆਰਾ। ਰੱਖ ਚਿਤ ਪਾਰਬ੍ਰਹਮ, ਹਰਿ ਭੇਖ ਅਪਾਰਾ। ਰੱਖ ਚਿਤ ਪਾਰਬ੍ਰਹਮ, ਬਿਨ ਰੰਗ ਰੂਪੀ ਨਾ ਕੋਈ ਪਾਵੇ ਸਾਰਾ। ਰੱਖ ਚਿਤ ਪਾਰਬ੍ਰਹਮ, ਆਦਿ ਜੁਗਾਦੀ ਜੋਤ ਆਧਾਰਾ। ਰੱਖ ਚਿਤ ਪਾਰਬ੍ਰਹਮ, ਜੁਗਾ ਜੁਗੰਤ ਪ੍ਰਭ ਅਬਿਨਾਸ਼ੀ ਸਦ ਸਦਾ ਨਿਰਾਹਾਰਾ। ਰੱਖ ਚਿਤ ਪਾਰਬ੍ਰਹਮ, ਆਪ ਖੁਲ੍ਹਾਏ ਤੇਰਾ ਸਚ ਦਵਾਰਾ। ਰੱਖ ਚਿਤ ਪਾਰਬ੍ਰਹਮ, ਸੋਹੰ ਸ਼ਬਦ ਭਰੇ ਤੇਰੇ ਆਤਮ ਸਚ ਭੰਡਾਰਾ। ਰੱਖ ਚਿਤ ਪਾਰਬ੍ਰਹਮ, ਵੇਲਾ ਅੰਤ ਆ ਗਿਆ ਨਾ ਭੁੱਲ ਜੀਵ ਗਵਾਰਾ। ਰੱਖ ਚਿਤ ਪਾਰਬ੍ਰਹਮ, ਸਾਚਾ ਸ਼ਬਦ ਪੰਚਮ ਜੇਠ ਹਰਿ ਅਵਤਾਰਾ। ਰੱਖ ਚਿਤ ਪਾਰਬ੍ਰਹਮ, ਗੁਰਸਿਖ ਪੱਲੇ ਪ੍ਰਭ ਸਾਚੇ ਦੀ ਸਾਇਆ ਹੇਠ, ਪੰਚਮ ਜੇਠ ਆਪੇ ਆਪ ਬਣੇ ਰਖਵਾਰਾ। ਰੱਖ ਚਿਤ ਪਾਰਬ੍ਰਹਮ, ਮਿਟਾਏ ਵਡ ਵਡ ਸੇਠ, ਬੇਮੁੱਖਾਂ ਦੁੱਖ ਲੱਗੇ ਭਾਰਾ। ਰੱਖ ਚਿਤ ਪਾਰਬ੍ਰਹਮ, ਆਪ ਭੰਨਾਏ ਕੌੜੇ ਰੇਠ, ਮਦਿਰਾ ਮਾਸੀ ਮੁਗਧ ਗਵਾਰਾ। ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਪ੍ਰਭ ਅਬਿਨਾਸ਼ੀ ਜਾਮਾ ਧਾਰੇ। ਆਪ ਆਪਣਾ ਬਿਰਦ ਆਪ ਸੰਭਾਲੇ। ਸੋਹੰ ਦੇਵੇ ਪੰਚਮ ਜੇਠ ਗੁਰਸਿਖਾਂ ਦੇਵੇ ਦੋਸ਼ਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਵੇ। ਪੰਚਮ ਜੇਠ ਪੰਚ ਪਰਧਾਨਾ। ਚਾਰ ਵਰਨ ਦੇਵੇ ਏਕਾ ਮਾਨਾ। ਚਾਰ ਯਾਰਾਂ ਵਕਤ ਚੁਕਾਨਾ। ਸਚ ਧਰਮ ਆਪ ਚਲਾਣਾ। ਪੂਰਨ ਕਰਮ ਹਰਿ ਕਮਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਸਮਾਨਾ। ਸੋਹੰ ਵਰਤੇ ਵਿਚ ਸੰਸਾਰ। ਘਰ ਘਰ ਗਾਇਣ ਨਾਰੀ ਨਾਰ। ਸਾਚੀ ਧੁੰਨ ਸੱਚੀ ਧੁਨਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤੀ ਜੋਤ ਅਕਾਰ। ਜੋਤੀ ਜੋਤ ਹੋਏ ਅਕਾਰਾ। ਚਾਰ ਵਰਨ ਏਕਾ ਗੋਤ ਕਰੇ ਸੰਸਾਰਾ। ਧੁਰ ਮੇਲ ਰੰਗੇ ਰੰਗ ਕਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਇਕ ਵਰਤਾਰਾ। ਸਾਚੀ ਸਿਖਿਆ ਦੇਵੇ, ਲੈਣੀ ਸਿੱਖ। ਸਚ ਲੇਖ ਸਚ ਦਰ ਪ੍ਰਭ ਦਏ ਲਿਖ। ਸਚ ਦਰਬਾਰੇ ਮੰਗੋ ਸਚ ਨਾਮ ਪ੍ਰਭ ਦਏ ਭਿੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਵਿਚ ਮੁਨ ਰਿਖ। ਰੰਗ ਰੰਗੀਲਾ ਪ੍ਰਭ ਸਾਚਾ ਪਾਓ। ਸੋਹੰ ਮਜਨ ਤਿਲਕ ਲਗਾਓ। ਬੇਮੁਖ ਭਾਂਡੇ ਕਲਜੁਗ ਭੱਜਣ, ਵੇਲਾ ਗਿਆ ਹੱਥ ਨਾ ਆਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਸੰਗ ਰਖਾਓ। ਰੰਗੋ ਰੰਗ ਹਰਿ ਸਾਚਾ। ਪ੍ਰਭ ਅਬਿਨਾਸ਼ੀ ਹਿਰਦੇ ਵਾਚਾ। ਬੇਮੁਖ ਦਰ ਆਏ ਘਰ ਸਾਚਾ ਨਾਚਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਤੇਰੇ ਹਿਰਦੇ ਰਾਚਾ। ਵਡ ਜੋਧਾ ਦਾਨਾ ਸੂਰਬੀਰ। ਸੋਹੰ ਸ਼ਬਦ ਲਗਾਵੇ ਸਾਚਾ ਤੀਰ। ਚਾਰ ਕੁੰਟ ਪੈ ਜਾਏ ਵਹੀਰ। ਕਲਜੁਗ ਤੇਰਾ ਹੋਇਆ ਅਖੀਰ। ਬੇਮੁਖਾਂ ਹੱਥ ਨਾ ਆਵੇ ਨੀਰ। ਕੋਈ ਨਾ ਦੇਵੇ ਕਿਸੇ ਧੀਰ। ਬਾਲਕਾਂ ਛੁੱਟਾ ਮਾਤਾ ਸੀਰ। ਝੂਠੇ ਕੱਟੇ ਗਲੋਂ ਜਗਤ ਜ਼ੰਜੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਕਰਾਏ ਆਪ ਵਹੀਰ। ਵਹੀਰ ਵਹਾਰ ਯਾਰਾਂ ਅਹਿਮਦ ਮੁਹੰਮਦ ਹੋਏ ਖ਼ਵਾਰਾ। ਵਿਚ ਮਾਤ ਨਾ ਦਿਸੇ ਕੋਈ ਕਿਨਾਰਾ। ਈਸਾ ਮੂਸਾ ਹੋਏ ਦੋ ਫਾੜਾ। ਏਕਾ ਉਠੇ ਰੂਸਾ ਧਾੜਾ। ਚਾਰ ਕੁੰਟ ਕਰਾਏ ਆਪ ਉਜਾੜਾ। ਸੋ ਜਨ ਉਧਰੇ ਪਾਰ, ਨਿਹਕਲੰਕ ਜੋ ਤੇਰੇ ਚਰਨ ਛੁਹਾਏ ਦਾਹੜਾ। ਹਰਿ ਹਰੀ ਹਰਿ ਸਾਚਾ ਮਾਣ। ਹਰਿ ਹਰੀ ਹਰਿ ਦੇਵੇ ਮਾਣ। ਹਰੀ ਹਰਿ ਚਰਨ ਮਸਾਣ। ਹਰੀ ਹਰਿ ਹਰਿ ਵਿਟਹੋਂ ਕੁਰਬਾਨ। ਹਰੀ ਹਰਿ ਏਕਾ ਜੋਤ ਜਗੇ ਭਗਵਾਨ। ਹਰੀ ਹਰਿ ਜੋਤ ਸਰੂਪ ਸਰਬ ਜੀਆਂ ਦਾ ਜਾਣੀ ਜਾਣ। ਹਰੀ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਹਰੀ ਹਰਿ ਜਨ ਜਾਣੋ। ਹਰੀ ਹਰਿ ਆਤਮ ਰਸ ਮਾਣੋ। ਹਰੀ ਹਰਿ ਦੇਵੇ ਦਰਸ ਤੋੜੇ ਅਭਿਮਾਨੋ। ਹਰੀ ਹਰਿ ਦਰਗਹਿ ਸਾਚੀ ਕਰੇ ਪ੍ਰਵਾਨੋ। ਹਰੀ ਹਰਿ ਸੋਹੰ ਦੇਵੇ ਸਚ ਨਿਸ਼ਾਨੋ। ਹਰੀ ਹਰਿ ਆਪ ਮਿਲਾਏ ਕਰ ਕਰ ਕਰ ਬਿਧ ਨਾਨੋ। ਹਰੀ ਹਰਿ ਸੋਹੰ ਖਿਚੇ ਤੀਰ ਕਮਾਨੋ। ਹਰੀ ਹਰਿ ਸ਼ਬਦ ਲਿਖਾਏ ਵਿਚ ਜ਼ਬਾਨੋਂ। ਹਰੀ ਹਰਿ ਮੇਟ ਮਿਟਾਏ ਅੰਜੀਲ ਕੁਰਾਨੋ। ਹਰੀ ਹਰਿ ਰਹਿਣ ਨਾ ਪਾਏ ਵੇਦ ਪੁਰਾਨੋ। ਹਰੀ ਹਰਿ ਖਾਣੀ ਬਾਣੀ ਮਿਟੇ ਨਿਸ਼ਾਨੋ। ਹਰੀ ਹਰਿ ਏਕਾ ਜੋਤ ਜਗੇ ਮਹਾਨੋ। ਹਰੀ ਹਰਿ ਖਿਚੇ ਨੀਰ ਅੱਠ ਸੱਠ ਤੀਰਥ ਨਾ ਕੋਈ ਦੱਸ ਸਚ ਟਿਕਾਣੋ। ਹਰੀ ਹਰਿ ਪ੍ਰਗਟੇ ਜੋਤ ਵਡ ਬਲੀ ਬਲਵਾਨੋ। ਗੁਰਮੁਖ ਸਾਚੇ ਜਾਣੋ ਵਡ ਮਿਹਰਵਾਨੋ। ਹਰੀ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਓ ਸੁਫਲ ਕਰਾਓ ਜ਼ਬਾਨੋ। ਹਰੀ ਹਰਿ ਕਲ ਸਾਚਾ ਗੁਰ। ਹਰੀ ਹਰਿ ਮੇਲ ਮਿਲਾਇਆ ਲਿਖਿਆ ਧੁਰ। ਹਰੀ ਹਰਿ ਗੁਰਮੁਖ ਸਾਚੇ ਚਰਨ ਗਏ ਜੁਰ। ਹਰੀ ਹਰਿ ਆਪ ਚੜ੍ਹਾਏ ਗੁਰਮੁਖ ਸਾਚੇ ਘੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਨਿਭੇ ਤੋੜ। ਚਰਨ ਪ੍ਰੀਤੀ ਆਪ ਦਵਾਏ। ਕਲਜੁਗ ਬੰਧਨ ਆਪ ਤੁੜਾਏ। ਪਰਮਾਨੰਦ ਸੁਖ ਉਪਜਾਏ। ਤ੍ਰੈਲੋਕੀ ਨੰਦਨ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਏ। ਆਪ ਆਪਣਾ ਸਿਰ ਰੱਖੇ ਹੱਥ। ਪ੍ਰਭ ਦੀ ਮਹਿੰਮਾ ਬੜੀ ਅਕੱਥ । ਕਰ ਦਰਸ ਸਗਲ ਵਸੂਰੇ ਜਾਇਣ ਲੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਅੰਤਮ ਅੰਤ ਕਲਜੁਗ ਬੇਮੁਖਾਂ ਪਾਏ ਨੱਥ। ਗੁਰਮੁਖ ਹਰਿ ਆਪ ਜਗਾਏ। ਬੇਮੁਖ ਹਰਿ ਆਪ ਖਪਾਏ। ਗੁਰਸਿਖ ਹਰਿ ਆਪ ਤਰਾਏ। ਬੇਮੁਖ ਦਰ ਰਹਿਣ ਨਾ ਪਾਏ। ਬੇਮੁਖ ਗੂੜ੍ਹੀ ਨੀਂਦ ਸਵਾਏ। ਗੁਰਸਿਖ ਹਰਿ ਦਰ ਘਰ ਸਾਚੇ ਦਰਸ਼ਨ ਪਾਏ। ਬੇਮੁਖ ਦਰ ਆਏ ਨਾਚੇ ਜਾਏ ਪਿਛੋਂ ਪਛਤਾਏ। ਗੁਰਮੁਖ ਸਾਚੇ ਦਰ ਸਾਚਾ ਮਾਣ ਦਵਾਏ। ਬੇਮੁਖ ਭਾਂਡੇ ਕਾਚੇ, ਵੇਲਾ ਅੰਤ ਭੰਨ ਵਖਾਏ। ਗੁਰਮੁਖ ਸੋਹੰ ਪਾਏ ਸਾਚੋ ਸਾਚੇ, ਚਰਨ ਸੇਵ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਸਦ ਰਹਾਏ। ਸਚ ਨਬੇੜਾ ਦੇਣਾ ਕਰ, ਝੂਠਾ ਝੇੜਾ ਚੁੱਕੇ ਡਰ। ਮਾਤਲੋਕ ਖੁਲ੍ਹਾ ਵੇਹੜਾ ਪ੍ਰਭ ਆਪ ਬਣਾਏ ਸਾਚਾ ਦਰ। ਗੁਰ ਸੰਗਤ ਗੁਰ ਦਰ ਆਏ ਸਾਚੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਦੇਵੇ ਭੰਡਾਰੇ ਭਰ। ਸਾਧ ਸੰਗਤ ਹਰਿ ਮੰਗਲ ਗਾਈ। ਸਾਚੀ ਰੁੱਤ ਹਰਿ ਆਪ ਸਹਾਈ। ਪ੍ਰਗਟ ਜੋਤ ਆਪ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਲਏ ਬਹਾਈ। ਦਰ ਘਰ ਸਾਚੇ ਆਪ ਬਹਾਇਆ। ਦਰਗਹਿ ਸਾਚੀ ਮਾਣ ਦਵਾਇਆ। ਵੇਲੇ ਅੰਤ ਹੋਏ ਸਹਾਇਆ। ਧਰਮ ਰਾਏ ਨਾ ਦਏ ਸਜਾਇਆ। ਬਾਹੋਂ ਪਕੜ ਗੁਰਸਿਖ ਤਰਾਇਆ। ਜੋਤ ਸਰੂਪੀ ਅੰਗ ਸੰਗ ਸਦ ਆਪ ਰਹਾਇਆ। ਪ੍ਰਭ ਦਰ ਮੰਗੇ ਸਾਚੀ ਮੰਗ, ਅੰਤ ਜੋਤੀ ਮੇਲ ਮਿਲਾਇਆ। ਮਾਤਲੋਕ ਮਾਨਸ ਜਨਮ ਨਾ ਹੋਏ ਭੰਗ, ਬੈਕੁੰਠ ਨਿਵਾਸੀ ਵਿਚ ਬੈਕੁੰਠ ਨਿਵਾਸ ਰਖਾਇਆ। ਬੇਮੁਖਾਂ ਪ੍ਰਭ ਦੇਵੇ ਦੰਡ, ਧਰਮ ਰਾਏ ਦੇ ਸਜਾਇਆ। ਕਲਜੁਗ ਅੰਤਮ ਹੋਏ ਨੰਗ, ਸਾਚਾ ਨਾਮ ਨਾ ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਦੇਵੇ ਵੰਡ, ਸੋਹੰ ਸ਼ਬਦ ਜੈ ਜੈ ਜੈਕਾਰ ਕਰਾਇਆ। ਸੋਹੰ ਸ਼ਬਦ ਕਰਾਏ ਜੈਕਾਰਾ। ਵਰਤੇ ਵਰਤਾਵੇ ਵਿਚ ਸੰਸਾਰਾ। ਚਾਰ ਵਰਨ ਬਹਾਏ ਇਕ ਦਰਬਾਰਾ। ਦਰ ਘਰ ਆਏ ਸਾਚੇ ਤਰਨ, ਬੇਮੁਖਾਂ ਲਾਹੇ ਆਤਮ ਅਫਾਰਾ। ਆਪ ਚੁਕਾਏ ਮਰਨ ਡਰਨ, ਜੋ ਜਨ ਸਰਨ ਚਰਨ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਰਾਇਣ ਨਰ ਅਵਤਾਰਾ। ਜਾਮਾ ਧਾਰਾ ਗੁਰਸਿਖ ਆਇਣ ਦਵਾਰਾ। ਸੁਣੇ ਪੁਕਾਰੇ ਆਵੇ ਵਾਰੋ ਵਾਰਾ। ਮਾਤਲੋਕ ਹਰਿ ਸਾਚੇ ਸਾਚੀ ਤੇਰੀ ਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਲਏ ਅਵਤਾਰਾ। ਪੰਚਮ ਜੇਠ ਜੋਤ ਜਗਾਏ। ਏਕਾ ਜੋਗ ਨਾਮ ਦਵਾਏ। ਆਤਮ ਰੋਗ ਸਰਬ ਮਿਟਾਏ। ਨਿਜ਼ਾਨੰਦ ਵਿਚ ਵਾਸ ਰਖਾਏ। ਸੋਹੰ ਸਵਾਸ ਸਵਾਸ ਜਪਾਏ। ਮਾਨਸ ਜਨਮ ਰਾਸ ਕਰਾਏ। ਮਦਿਰਾ ਮਾਸ ਰਸਨ ਤਜਾਏ। ਪੂਰਨ ਆਸ ਹਰਿ ਆਪ ਕਰਾਏ। ਸਾਚੀ ਧੁਨ ਸ਼ਬਦ ਉਪਜਾਏ। ਬੈਕੁੰਠ ਨਿਵਾਸੀ ਘਰ ਸਾਚੇ ਸਾਚੀ ਜੋਤ ਜਗਾਏ। ਬੇਮੁਖ ਕਲਜੁਗ ਜੀਵ ਕੌੜੇ ਰੀਠੇ ਆਪ ਭੰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜੇ ਰਾਣੇ ਡੰਨੇ ਮਾਤ ਜੋਤ ਪ੍ਰਗਟਾਏ। ਰਾਜੇ ਰਾਣੇ ਪ੍ਰਭ ਦੇਵੇ ਡੰਨ। ਸ਼ਬਦ ਸਰੂਪੀ ਲਿਆਵੇ ਬੰਨ੍ਹ। ਗੁਰਮੁਖ ਮੰਨੇ ਧੰਨ ਧੰਨ। ਪੰਚਮ ਜੇਠ ਸ਼ਬਦ ਲਿਖਾਏ ਜਗਤ ਵਰਤਾਏ, ਸ੍ਰਿਸ਼ਟ ਸਬਾਈ ਮਿਟਾਏ ਆਤਮ ਜਨ। ਭਰਮ ਭੁਲੇਖਾ ਕਰੋ ਦੂਰ। ਦਰ ਘਰ ਸਾਚਾ ਹਰਿ ਸਾਚਾ ਸ਼ਾਹੋ ਖੜਾ ਹਜ਼ੂਰ। ਦੇਵੇ ਵਡਿਆਈ ਗੁਰਸਿਖਾਂ ਮਨ ਵਧਾਈ। ਪੰਚਮ ਜੇਠ ਗੁਰਸਿਖਾਂ ਆਤਮ ਕਰੇ ਭਰਪੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਕਾਇਆ ਕਰੇ ਨੂਰੋ ਨੂਰ। ਗੁਰਸਿਖ ਤੇਰੀ ਕਾਇਆ ਨੂਰ ਨੁਰਾਨੀ। ਸੋਹੰ ਸੁਣਾਏ ਆਤਮ ਲਾਏ ਸਾਚੀ ਕਾਨੀ। ਸ੍ਰਿਸ਼ਟ ਸਬਾਈ ਹੋਈ ਹੈਰਾਨੀ। ਗੁਰਮੁਖਾਂ ਦੇਵੇ ਸ਼ਬਦ ਨਿਸ਼ਾਨੀ। ਦਰ ਆਏ ਪ੍ਰਭ ਸਾਚਾ ਮਾਣ ਗਵਾਏ, ਵਡ ਵਡ ਆਤਮ ਧਿਆਨੀ। ਪ੍ਰਭ ਅਬਿਨਾਸ਼ੀ ਜੋਤ ਪ੍ਰਗਟ ਭੁੱਲੇ ਕਲਜੁਗ ਜੀਵ ਗਿਆਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਗੁਣ ਨਿਧਾਨੀ। ਗੁਣ ਨਿਧਾਨ ਗੁਣਵੰਤ। ਪੂਰਨ ਜੋਤ ਆਪ ਭਗਵੰਤ। ਆਪ ਬਣਾਏ ਸਾਚੀ ਬਣਤ। ਮਹਿੰਮਾ ਜਗਤ ਸਦਾ ਅਗਣਤ। ਆਪ ਬਣਾਏ ਸਾਚੀ ਬਣਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਜਾਣੇ ਤੇਰਾ ਆਦਿ ਅੰਤ। ਆਦਿ ਅੰਤ ਕਿਸ ਜਨ ਜਾਣਿਆਂ। ਪ੍ਰਭ ਅਬਿਨਾਸ਼ੀ ਨਾ ਕਿਸੇ ਜਨ ਵਖਾਣਿਆਂ। ਸਾਚੇ ਚਲਣ ਹਰਿ ਸਾਚੇ ਤੇਰੇ ਭਾਣਿਅ। ਆਪੇ ਹੋਏ ਵਡ ਵਡ ਮਹਾਂਰਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਸਿਖਾਂ ਆਪਣੀ ਗੋਦ ਉਠਾਏ ਬਾਲ ਅੰਞਾਣਿਆਂ। ਗੁਰਮੁਖਾਂ ਹਰਿ ਕੀਆ ਪਿਆਰ। ਆਪ ਦਿਖਾਇਆ ਆਪਣਾ ਦਰਬਾਰ। ਕਰਮ ਧਰਮ ਜਰਮ ਹਰਿ ਲਿਆ ਵਿਚਾਰ। ਮਿਟਾਈ ਸ਼ਰਮ ਵਿਚ ਸੰਸਾਰ। ਕਲਜੁਗ ਜੋ ਰਹੇ ਸੋਏ, ਵੇਲੇ ਅੰਤ ਹੋਇਣ ਖ਼ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਜਾਏ ਤਾਰ। ਦਰ ਆਏ ਸਚ ਦਰਵਾਜੇ। ਕਿਰਪਾ ਕਰੀ ਪ੍ਰਭ ਗਰੀਬ ਨਿਵਾਜੇ। ਪੰਚਮ ਜੇਠ ਪ੍ਰਗਟੇ ਜੋਤ ਵਿਚ ਦੇਸ ਮਾਝੇ, ਜੋਤ ਸਰੂਪੀ ਸ਼ਬਦ ਧਰ, ਸ਼ਬਦ ਵਜਾਏ ਅਨਹਦ ਵਾਜੇ। ਚਾਰ ਕੁੰਟ ਦਹਿ ਦਿਸ਼ ਪ੍ਰਭ ਸਾਚਾ ਗਾਜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਾਜਣ ਸਾਜੇ। ਆਪ ਆਪਣਾ ਸਾਜਨ ਸਾਜਨਾ। ਆਪੇ ਹੋਏ ਵਡ ਵਡ ਰਾਜਨ ਰਾਜਨਾ।, ਆਪੇ ਚੜ੍ਹੇ ਨਿਹਕਲੰਕ ਸਾਚੇ ਤਾਜਨਾ। ਚਾਰ ਕੁੰਟ ਬੇਮੁਖਾਂ ਅੱਗੜ ਪਿੱਛੜ ਪੈਣ ਭਾਂਜੜਾਂ। ਸਾਧ ਸੰਗਤ ਦਰ ਸਾਚੇ ਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਸ਼ਬਦ ਲਗਾਏ ਸਾਚੀ ਅਵਾਜਨਾ। ਪੰਚਮ ਜੇਠ ਹਰਿ ਦਇਆ ਕਮਾਏ। ਗੁਰਮੁਖ ਸਾਚੇ ਸੇਵ ਲਗਾਏ। ਆਪਣਾ ਹੁਕਮ ਆਪ ਫ਼ਰਮਾਏ। ਸਿੰਘ ਤੇਜਾ ਪ੍ਰਭ ਦੇ ਵਡਿਆਏ। ਆਤਮ ਸੁਖੀ ਸਿੱਖੀ ਮੁਖ ਰਖਾਏ। ਦੁੱਖ ਭੁੱਖ ਰਹੇ ਨਾ ਰਾਏ। ਸਾਚਾ ਚਵਰ ਪ੍ਰਭ ਹੱਥ ਫੜਾਏ। ਸੀਸ ਆਪਣੇ ਛਤਰ ਝੁਲਾਏ। ਸਚ ਜਗਦੀਸ਼ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਤੇਰੀ ਇਕ ਸਰਨਾਏ। ਪੰਜ ਜੇਠ ਪ੍ਰਭ ਦੇਵੇ ਵਧਾਈ। ਸਿੰਘ ਇੰਦਰ ਹਰਿ ਮਾਣ ਰਖਾਈ। ਸੱਜੇ ਪਾਸੇ ਲਏ ਖੜਾਈ। ਚੌਥੀ ਕੂਟ ਪ੍ਰਭ ਪਹਿਰਾ ਲਾਈ। ਤ੍ਰੈ ਕੂਟ ਹਰਿ ਸ਼ਬਦ ਵਜਾਈ। ਸਾਚਾ ਸੋਹੰ ਸੰਗ ਰਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਮਾਤ ਵਡਿਆਈ। ਪੰਚਮ ਜੇਠ ਲਾਹਾ ਲੈਣ। ਸਿੰਘ ਪ੍ਰੀਤਮ ਮੰਨ ਸਾਡਾ ਕਹਿਣ। ਦਰਸ ਪੇਖੇ ਤੀਜੇ ਨੈਣ। ਫੇਰ ਨਾ ਵਹਿਣਾ ਝੂਠੇ ਵਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਲਹਿਣਾ ਦੇਣ। ਸੱਚਾ ਹੁਕਮ ਸੱਚਾ ਫਰਮਾਣ। ਆਪੇ ਦੇਵੇ ਚਰਨ ਧਿਆਨ। ਗੁਰਸਿਖਾਂ ਦਰ ਘਰ ਦੇਵੇ ਮਾਣ। ਉਠੇ ਸਿੰਘ ਪ੍ਰੇਮ ਸੇਵਾ ਕਰੀ ਜਿਸ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਦੇਵੇ ਮਾਣ। ਤੀਜੇ ਕੂਟ ਕਰ ਧਿਆਨ। ਠਾਕਰ ਸਿੰਘ ਹਰਿ ਠਾਕ ਰਹਾਇਆ। ਚੌਥੀ ਕੂਟੇ ਹਰਿ ਆਪ ਬਹਾਇਆ। ਸੋਹੰ ਝੂਟੇ ਹਰਿ ਆਪ ਝੁਟਾਇਆ। ਫੱਲ ਲੱਗਾ ਕਦੇ ਨਾ ਤੁਟੇ, ਪ੍ਰਭ ਵਿਚ ਮਾਤ ਦੇ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਸਿਖਾਂ ਦੇ ਵਡਿਆਇਆ। ਸੋਹਣ ਸਿੰਘ ਬਲੀ ਬਲ ਧਾਰ। ਆਏ ਖੜ ਪ੍ਰਭ ਚਰਨ ਦਵਾਰ। ਏਕਾ ਦਿਸੇ ਸਚ ਦਰਬਾਰ। ਏਕਾ ਏਕ ਹਰਿ ਨਿਰੰਕਾਰ। ਜਗੇ ਜੋਤ ਅਗੰਮ ਅਪਾਰ। ਏਕਾ ਸ਼ਬਦ ਵਿਚ ਮਾਤ ਚਲੇ ਸਾਚੀ ਦੋ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਧਾਮ ਇਕ ਕਰਾਏ ਚਰਨ ਪਿਆਰ। ਗੁਰਮੁਖ ਸਿੰਘ ਉਠੇ ਗੋਬਿੰਦ ਰਾਏ। ਪ੍ਰਭ ਅਬਿਨਾਸ਼ੀ ਰਿਹਾ ਸੁਣਾਏ। ਘਨਕਪੁਰ ਵਾਸੀ ਸਾਚੇ ਲੇਖ ਦਏ ਲਿਖਾਏ। ਜੋ ਜਨ ਤਜਾਏ ਮਦਿਰਾ ਮਾਸੀ, ਪ੍ਰਭ ਸਾਚੇ ਧਾਮ ਦੇ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾ ਨਵ ਦਵਾਰ ਬੰਦ ਕਰਾਏ, ਦਸਵਾਂ ਆਪ ਖੁਲ੍ਹਾਏ। ਸਿੰਘ ਆਤਮਾ ਪ੍ਰਭ ਦੇ ਵਡਿਆਈ। ਭੋਲੀ ਭਾਲੀ ਦੇਹ ਉਪਜਾਈ। ਸਾਚੀ ਡੋਲੀ ਨਾਮ ਚੜ੍ਹਾਈ। ਗੁਰਮੁਖ ਸਾਚੇ ਪੂਰੇ ਤੋਲ ਤੋਲੀ ਆਏ ਹਰਿ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਦਰ ਬੰਦ ਕਰਾਈ। ਜੀਵਣ ਸਿੰਘ ਉਠ ਉਠ ਜਾਗ। ਆਤਮ ਧੋ ਪਿਛਲੇ ਦਾਗ਼। ਸਚ ਸੁਣਾਏ ਪ੍ਰਭ ਸਾਚਾ ਰਾਗ। ਪੰਚਮ ਜੇਠ ਤੇਰੀ ਪਕੜੇ ਆਪੇ ਵਾਗ। ਗੁਰਸਿਖ ਬਣਾਏ ਹੰਸ ਕਾਗ। ਸੋਹੰ ਲਾਏ ਆਤਮ ਜਾਗ। ਆਪੇ ਦੇਵੇ ਵਡਿਆਈ ਵਡ ਵਡ ਬਣਾਏ ਭਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਰਤੇ ਸਾਂਗ। ਤੀਜਾ ਨੈਣ ਤੀਜੀ ਧਾਰਾ। ਗੁਰਮੁਖ ਸਾਚੇ ਬੂਝ ਬੁਝਾਰਾ। ਏਕਾ ਵੇਖ ਸ਼ਬਦ ਹੁਲਾਰਾ। ਪ੍ਰਭ ਅਬਿਨਾਸ਼ੀ ਖੋਲ੍ਹੇ ਤੇਰਾ ਆਤਮ ਦਰ ਦਵਾਰਾ। ਸਿੰਘ ਪਾਲ ਉਠ ਬੋਲ ਸੋਹੰ ਸਚ ਜੈਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਚਾ ਸ਼ਬਦ ਲਿਖਾਰਾ, ਭਾਂਡਾ ਭਰਮ ਭਓ ਨਿਵਾਰਾ। ਆਸਾ ਸਿੰਘ ਰੱਖ ਪੂਰਨ ਆਸ। ਰੱਖੇ ਪ੍ਰਭ ਸੁਖਾਲੇ ਸਵਾਸ। ਆਪੇ ਹੋਏ ਤੇਰਾ ਦਾਸ। ਸੋਹੰ ਸ਼ਬਦ ਚਲਾਏ ਬਾਣੀ ਸੱਤ ਅਕਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਚਾ ਸ਼ਬਦ ਲਿਖਾਸ। ਪ੍ਰਭ ਅਬਿਨਾਸ਼ੀ ਦਰ ਦਰਬਾਰੀ। ਗੁਰਸਿਖਾਂ ਜਾਏ ਪੈਜ ਸਵਾਰੀ। ਸਿੰਘ ਦਲੀਪ ਤੇਰੇ ਹੱਥ ਫੜਾਏ ਸਾਚੀ ਆਪ ਕਟਾਰੀ। ਮਾਨਸ ਜਨਮ ਸੁਫਲ ਕਰਾਏ। ਫਿਰ ਮਾਤ ਨਾ ਆਏ ਦੂਜੀ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਡਾਏ ਸ਼ਬਦ ਉਡਾਰੀ। ਸਿੰਘ ਗੁਰਦਿਆਲ ਵੇਖ ਗੁਰ ਕਾ ਘਰ। ਚਰਨ ਸੇਵ ਦੇਵੇ ਸਾਚਾ ਵਰ। ਚਰਨ ਲਾਗ ਕਲ ਜਾਏ ਤਰ। ਆਪ ਚੁਕਾਇਆ ਜਮ ਕਾ ਡਰ। ਸ਼ਬਦ ਸਰੂਪੀ ਆਪ ਖੁਲ੍ਹਾਏ ਆਤਮ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਕਿਰਪਾ ਕਰ। ਤੇਜ ਭਾਨ ਸਚ ਕਰ ਜਾਣ। ਆਤਮ ਤੁਟੇ ਸਰਬ ਮਾਣ। ਸੋਹੰ ਵੱਜੇ ਸਾਚਾ ਬਾਣ। ਏਕਾ ਝੁੱਲੇ ਸ਼ਬਦ ਨਿਸ਼ਾਨ। ਵਡ ਵਡ ਰਾਓ ਉਮਰਾਓ ਤੇਰੀ ਚਰਨੀ ਡਿਗਣ ਆਣ। ਵਡ ਵਡ ਸ਼ਾਹਨ ਸ਼ਾਹੋ ਪ੍ਰਭ ਦੇਵੇ ਸਾਚਾ ਮਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰੇ ਆਪ ਪਛਾਣ। ਗੁਰਸਿਖਾਂ ਹਰਿ ਆਪ ਪਛਾਣੇ। ਆਪ ਆਪਣੇ ਸੰਗ ਰਲਾਣੇ। ਸਾਚਾ ਸੰਗ ਇਕ ਭਗਵਾਨੇ। ਆਤਮ ਚਾੜ੍ਹੇ ਰੰਗ ਦੂਈ ਦਵੈਤ ਮਾਤ ਮਿਟਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਲ ਆਪ ਤਰਾਣੇ। ਗੁਰਮੁਖ ਸਾਚਾ ਪਾਰ ਉਤਾਰਿਆ। ਦੁੱਖ ਦਲਿਦਰ ਸਰਬ ਨਵਾਰਿਆ। ਪ੍ਰਗਟ ਜੋਤ ਜਿਉਂ ਘਰ ਬਿਦਰ ਭੋਗ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰ ਸਿੰਘ ਸੋਹਣ ਆਪ ਤਰਾ ਲਿਆ। ਸਿੰਘ ਬਿਸ਼ਨ ਹਰਿ ਦੇਵੇ ਦਾਤ। ਗੁਰਮੁਖਾਂ ਪੁਛੇ ਆਪੇ ਵਾਤ। ਕਲਜੁਗ ਨਾ ਹੋਈ ਅੰਧੇਰੀ ਰਾਤ। ਸੋਹੰ ਸ਼ਬਦ ਸੁਣਾਵੇ ਸਾਚੀ ਗਾਥ। ਆਪ ਚੜ੍ਹਾਏ ਸਾਚੇ ਰਾਥ। ਪੰਚਮ ਜੇਠ ਪ੍ਰਗਟ ਜੋਤ ਦਰਸ ਦਿਖਾਏ ਤ੍ਰਲੋਕੀ ਨਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਦ ਰਹੇ ਸਾਥ। ਦਰਸ਼ਨ ਸਿੰਘ ਦੀਆ ਦਰ ਮਾਣ। ਆਤਮ ਜੋਤ ਧਰੇ ਭਗਵਾਨ। ਖੁਲ੍ਹੇ ਸੋਤ ਉਪਜੇ ਬ੍ਰਹਮ ਗਿਅਨ। ਦੇਵੇ ਵਡਿਆਈ ਪ੍ਰਭ ਸਾਚਾ ਵਾਲੀ ਦੋ ਜਹਾਨ। ਹੋਏ ਰੁਸ਼ਨਾਈ ਦਰ ਸਾਚੇ ਬੂਝ ਬੁਝਾਈ, ਭਰਮ ਭੁਲੇਖੇ ਸਰਬ ਮਿਟ ਜਾਣ। ਮਿਲੇ ਵਡਿਆਈ ਆਇਆ ਸਰਨਾਈ, ਹਰਿ ਸਾਚੀ ਕਲਮ ਫੜਾਈ। ਲੇਖ ਲਿਖਾਏ ਵਡ ਬਲੀ ਬਲਵਾਨ। ਦਰਗਹਿ ਸਾਚੀ ਮਾਣ ਦਵਾਏ, ਜਿਥੇ ਵਸੇ ਆਪ ਭਗਵਾਨ। ਗੁਰਸਿਖਾਂ ਪੂਰਨ ਹੋਈ ਆਸ, ਸੋਹੰ ਸ਼ਬਦ ਸਵਾਸ ਸਵਾਸ ਗਾਵਣਾ। ਪ੍ਰਭ ਅਬਿਨਾਸ਼ੀ ਆਤਮ ਅੰਧ ਅੰਧੇਰ ਮਿਟਾਵਣਾ। ਵਾਸ ਨਾ ਹੋਏ ਗਰਭ ਦਸ ਮਾਸ ਰਸਨਾ ਤਜਾਵਣਾ। ਪ੍ਰਭ ਸਾਚਾ ਕਰੇ ਬੰਦ ਖਲਾਸ, ਪ੍ਰਭ ਅਬਿਨਾਸ਼ੀ ਸਾਚਾ ਪਾਵਣਾ। ਹਰਿ ਹਿਰਦੇ ਸਚ ਰੱਖੇ ਵਾਸ, ਦਿਵਸ ਰੈਣ ਹਰਿ ਰਸ ਗਾਵਣਾ। ਜਗਾਏ ਜੋਤ ਮਾਤ ਪਤਾਲ ਅਕਾਸ਼, ਬੇਮੁਖ ਮਿਟਾਏ ਜਿਉਂ ਰਾਮਾ ਰਾਵਣਾ। ਹੰਕਾਰੀਆਂ ਕਰੇ ਨਾਸ, ਮੋਹਣ ਮਾਧਵ ਭੇਖ ਵਟਾਵਣਾ। ਜਿਉਂ ਜਨ ਅਰਜਨ ਹੋਇਆ ਦਾਸ, ਪੰਚਮ ਜੇਠ ਹਰਿ ਸ਼ਬਦ ਲਿਖਾਵਣਾ। ਗੁਰਮੁਖ ਸਾਚੇ ਹੋਵੋ ਪਾਸ, ਵੇਲਾ ਗਿਆ ਹੱਥ ਨਾ ਆਵਣਾ। ਮਾਨਸ ਜਨਮ ਹੋਵੇ ਰਾਸ, ਅੰਮ੍ਰਿਤ ਮੇਘ ਹਰਿ ਆਪ ਵਰਸਾਵਣਾ। ਸੋਹੰ ਗਾਵਣਾ ਸਵਾਸ ਸਵਾਸ, ਸਾਚੇ ਤੀਰਥ ਗੁਰ ਚਰਨੀ ਨਹਾਵਣਾ। ਨਿਹਕਲੰਕ ਦਰ ਹੋਵੇ ਦਾਸ, ਪ੍ਰਭ ਅਬਿਨਾਸ਼ੀ ਸਾਚਾ ਪਾਵਣਾ। ਮਾਤ ਜੋਤ ਧਰੇ ਪ੍ਰਭ ਅਬਿਨਾਸ਼, ਭਾਂਡਾ ਭਰਮ ਭਉ ਭਨਾਵਣਾ। ਸਾਚੇ ਸ਼ਬਦ ਰਖਾਵਣਾ ਵਾਸ, ਦਿਵਸ ਰੈਣ ਮਿਲੇ ਨਾ ਸਾਵਣਾ। ਗੁਰਮੁਖਾਂ ਉਪਜਾਏ ਸ਼ਬਦ ਅਕਾਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖ ਲਿਖਾਵਣਾ। ਗੁਰਮੁਖ ਉਤਰਨ ਪਹਿਲੇ ਪੂਰ। ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ। ਪ੍ਰਭ ਸਾਚਾ ਵਕਤ ਸੁਹਾ ਗਿਆ। ਆਤਮ ਧਰੇ ਜੋਤ ਕੋਹਤੂਰ। ਜੋ ਜਨ ਪ੍ਰਭ ਚਰਨੀ ਪੰਚਮ ਜੇਠ ਆ ਗਿਆ, ਪ੍ਰਭ ਆਤਮ ਕਰੇ ਭਰਪੂਰ। ਜੋ ਜਨ ਸੋਹੰ ਸਾਚ ਗਾ ਗਿਆ, ਦੁੱਖ ਦਰਦ ਕੀਨੇ ਦੂਰ। ਜੋ ਜਨ ਮਦਿਰਾ ਮਾਸ ਤਜਾ ਗਿਆ। ਪ੍ਰਭ ਸਾਚਾ ਹੋਏ ਹਜ਼ੂਰ। ਦਰ ਆਏ ਭੁੱਲ ਬਖ਼ਸ਼ਾ ਗਿਆ, ਪ੍ਰਭ ਦੇਵੇ ਚਰਨ ਧੂੜ। ਆਪਣਾ ਆਪ ਗੁਰ ਦਰ ਬਣਾ ਗਿਆ, ਮਾਤਲੋਕ ਵਿਚ ਹੋਇਆ ਸੂਰ। ਪ੍ਰਭ ਸਰਨਾਈ ਮਿਲੇ ਵਡਿਆਈ, ਪੰਚਮ ਜੇਠ ਗੁਰ ਸੰਗਤ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਤੇਰੇ ਹੱਥ ਟਿਕਾ ਗਿਆ, ਸਰਬ ਕਲਾ ਭਰਪੂਰ। ਗੁਰਸਿਖ ਤੇਰੀ ਪੂਰਨ ਘਾਲਾ। ਸਾਧ ਸੰਗਤ ਤੇਰੇ ਕੱਟੇ ਸਰਬ ਜੰਜਾਲਾ। ਪਤਿਪਰਮੇਸ਼ਵਰ ਤੇਰਾ ਹੋਏ ਆਪ ਰਖਵਾਲਾ। ਸੋਹੰ ਸਾਚਾ ਸ਼ਬਦ ਤੇਰੇ ਤਨ ਪਹਿਨਾਏ ਮਾਲਾ। ਜੋ ਜਨ ਆਏ ਦਰ ਘਰ ਸਾਚੇ, ਅੰਤਮ ਕਲ ਨਾ ਹੋਏ ਕੰਗਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਰਦਾ ਪਾਏ ਸੋਹੰ ਦੇਵੇ ਤਨ ਰੁਮਾਲਾ। ਸੋਹੰ ਦੇਵੇ ਤਨ ਰੁਮਾਲ। ਆਤਮ ਜੋਤੀ ਦੇਵੇ ਬਾਲ। ਸਤਿਜੁਗ ਗੁਰਮੁਖ ਉਪਜਾਏ ਮਾਤਲੋਕ ਅਨਮੁਲੜੇ ਲਾਲ। ਪੰਚਮ ਜੇਠ ਪ੍ਰਭ ਅਬਿਨਾਸ਼ੀ ਆਪਣੇ ਚਰਨ ਲਏ ਬਹਾਲ। ਕਿਰਪਾ ਕਰੇ ਘਨਕਪੁਰ ਵਾਸੀ ਦੇਵੇ ਸ਼ਬਦ ਗੁਰਸਿਖ ਰੱਖ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਕੀਨੀ ਮਾਲੋ ਮਾਲ। ਸਾਚਾ ਧਨ ਸੱਚਾ ਮਾਲ। ਸੋਹੰ ਵਸਤ ਰੱਖ ਸੰਭਾਲ। ਅੰਤਕਾਲ ਤੇਰੇ ਚਲੇ ਨਾਲ ਮਾਤ ਪਿਤ ਭਾਈ ਭੈਣ ਸੱਜਣ ਸਾਕ ਸੈਣ ਨਾ ਦੇਵਣ ਬਹਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਵੇਲੇ ਅੰਤ ਕਰੇ ਸੰਭਾਲ। ਵੇਲਾ ਅੰਤ ਹਰਿ ਆਪ ਸੰਭਾਲਣਾ। ਹਰਿ ਹਰਿ ਪ੍ਰਭ ਸਾਚੇ ਆਪਣੀ ਗੋਦ ਆਪ ਉਠਾਵਣਾ। ਆਪ ਬਠਾਵੇ ਪਕੜ ਗੋਦੀ, ਆਪਣੇ ਦਰ ਬਹਾਵਣਾ। ਵਡ ਵਡ ਸੂਰ ਵਡ ਵਡ ਜੋਧਨ ਜੋਧੀ, ਸ੍ਰਿਸ਼ਟ ਸਬਾਈ ਆਪ ਨਿਵਾਵਣਾ। ਸ਼ਬਦ ਲਿਖਾਏ ਅਗਾਧ ਬੋਧੀ, ਭੇਦ ਕਿਸੇ ਨਾ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ, ਗੁਰਸਿਖਾਂ ਦਰਸ ਦਿਖਾਏ, ਜਿਉਂ ਧਾਰੇ ਰੂਪ ਬਾਵਨਾ। ਬਾਵਨ ਰੂਪ ਧਾਰ ਹਰਿ ਬਲ ਉਧਾਰਿਆ। ਬਲਖ ਬਖਾਰਾ ਆਪ ਸਵਾਰਿਆ। ਬਲਖ ਨਗਰੀ ਸਚ ਦਵਾਰਿਆ। ਧਰਤ ਮਾਤ ਦੇ ਵਿਚ ਲਿਖਾ ਰਿਹਾ। ਮੁਕਤ ਜੁਗਤ ਦਾ ਰਾਹ ਬਤਾ ਰਿਹਾ। ਦੋ ਕਰਸਾ ਕਰ ਤਿੰਨ ਲੋਏ ਸਭ ਦਾ ਮਾਣ ਗਵਾ ਲਿਆ। ਗੁਰਮੁਖ ਸਾਚੇ ਸੰਤ ਜਨ ਆਪਣਾ ਆਪ ਜਣਾ ਰਿਹਾ। ਕਿਰਪਾ ਕਰ ਸਾਚਾ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਪਕੜ ਗਲੇ ਲਗਾ ਰਿਹਾ। ਗਲੇ ਲਗਾਵੇ ਦੇਵੇ ਧਰਵਾਸ। ਬਾਲਕ ਧਰੂ ਨਾ ਹੋਏ ਉਦਾਸ। ਰਾਮ ਰਮਈਆ ਸਾਚਾ ਗਾਵੇ ਏਕ ਸਵਾਸ ਸਵਾਸ। ਬਾਲ ਅਵਸਥਾ ਨਾ ਹੋਏ ਸਹਾਈ, ਆਤਮ ਜੋਤ ਕਰੇ ਪ੍ਰਕਾਸ਼। ਅੱਠ ਸੌ ਬਰਸ ਰਾਜ ਕਰਾਈ, ਸਾਚਾ ਧਾਮ ਦੇਵੇ ਗੁਣਤਾਸ। ਚਾਰ ਜੁਗ ਮਿਲੀ ਵਡਿਆਈ, ਪ੍ਰਭ ਰੱਖੇ ਚਰਨ ਪਾਸ। ਚੌਥੇ ਜੁਗ ਪ੍ਰਭ ਅੰਤ ਕਰਾਈ, ਸੇਵ ਕਮਾਈ ਹੋਈ ਰਾਸ। ਸਤਿਗੁਰ ਸਾਚੇ ਸਾਚੇ ਮਾਰਗ ਲਾਈ, ਸਿੰਘ ਸਵਰਨ ਹੋਏ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਕੁੰਠ ਨਿਵਾਸੀ ਏਕਾ ਜੋਤ ਕਰੇ ਪ੍ਰਕਾਸ਼। ਭਗਤ ਪ੍ਰਹਿਲਾਦ ਹਰਿ ਆਪ ਉਧਾਰਿਆ। ਕਿਰਪਾ ਕਰ ਆਪ ਗਿਰਧਾਰਿਆ। ਤੋੜੇ ਮਾਣ ਸਰਬ ਹੰਕਾਰਿਆ। ਏਕਾ ਵਸਤ ਰੱਖੇ ਤਖ਼ਤ, ਝੂਠੀ ਖੇਡ ਬਣਾ ਰਿਹਾ। ਏਕਾ ਰਾਮ ਰਮਈਆ ਕੰਠ, ਰਸਨਾ ਆਪ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪ ਵਰਤਾ ਰਿਹਾ। ਪ੍ਰਗਟ ਜੋਤ ਹਰਿ ਸਾਚਾ ਸਭ ਦੁਸ਼ਟ ਨਸ਼ਟ ਕਰਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜਨ ਭਗਤਾਂ ਪੈਜ ਰਖਾ ਰਿਹਾ। ਭਗਤ ਅਮਰੀਕ ਆਪੇ ਤਾਰ। ਸਾਚੇ ਦੇਵੇ ਨਾਮ ਅਧਾਰ। ਏਕਾ ਬਖ਼ਸ਼ੇ ਚਰਨ ਪਿਆਰ। ਜਨ ਭਗਤ ਪ੍ਰਭ ਪਾਵੇ ਸਾਰ। ਦਸ ਅੱਠ ਅਠਾਰਾਂ ਕਰੇ ਖਾਲੀ ਦੇਵੇ ਨਾਮ ਆਧਾਰ। ਧਰਮ ਰਾਏ ਦੇ ਜਾਏ ਵਿਚ ਦਰਬਾਰ। ਆਪੇ ਜਾਏ ਸੁਣੇ ਪੁਕਾਰ। ਦੁਖੀਏ ਜੀਵ ਕਰਨ ਹਾਹਾਕਾਰ। ਜਨ ਭਗਤ ਦੇਵੇ ਸਰਬ ਤਾਰ। ਆਦਿ ਜੁਗਾਦਿ ਜੁਗੋ ਜੁਗ ਪ੍ਰਭ ਸਾਚਾ ਵਰਤੇ ਸਚ ਵਿਹਾਰ। ਭਗਤ ਜਨਕ ਕਿਰਪਾ ਕਰੀ ਅਪਾਰ। ਏਕਾ ਤੋਲਾ ਆਪ ਤੁਲਾਈਆ। ਸਾਚਾ ਬੋਲਾ ਨਾਮ ਰਖਾਈਆ। ਤਨ ਮਨ ਧਨ ਪ੍ਰਭ ਸਾਚੇ ਘੋਲਾ, ਅੰਤ ਸਾਚ ਰਖਈਆ। ਜੋਤੀ ਜੋਤ ਸਰੂਪ ਹਰਿ, ਭਾਰਾ ਪਾਸਾ ਨਾਮ ਰਖਈਆ। ਉਧਰੀ ਤਾਰਾ ਸਾਚੀ ਨਾਰ। ਗੁਰ ਸੰਗਤ ਸੰਗ ਕੀਆ ਅਪਾਰ। ਦਰ ਘਰ ਸਾਚਾ ਛੱਡ ਆਈ ਹਰਿ ਦਰਬਾਰ। ਆਪਣਾ ਕੀਆ ਲੈਣਾ ਵਡ, ਜੀਵ ਜੰਤ ਕੋਈ ਨਾ ਕਰੇ ਵਿਚਾਰ। ਅੱਗੇ ਦਿਸੇ ਅੰਧੇਰੀ ਖੱਡ, ਧਰਮ ਰਾਏ ਵਿਚ ਦੇਵੇ ਡਾਰ। ਜੂਠਾ ਝੂਠਾ ਭੇਖ ਕਲ ਦੇਣਾ ਛੱਡ, ਪ੍ਰਭ ਦੇਵੇ ਨਾਮ ਆਧਾਰ। ਜੋਤੀ ਜੋਤ ਸਰੂਪ ਹਰਿ, ਆਦਿ ਜੁਗਾਦਿ ਜਨ ਭਗਤਾਂ ਪਾਵੇ ਸਾਰ। ਆਦਿ ਜੁਗਾਦਿ ਭਗਤ ਉਧਾਰੀ। ਘਰ ਬਿਦਰ ਜਾਏ ਕ੍ਰਿਸ਼ਨ ਮੁਰਾਰੀ। ਤੁੱਟੇ ਮਾਣ ਦਰਯੋਧਨ ਹੰਕਾਰੀ। ਸੁੰਞੇ ਦਿਸਣ ਮਹਿਲ ਮੁਨਾਰੀ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਕਾਇਆ ਸੇਜ ਸਵਾਰੀ। ਜੋਤੀ ਜੋਤ ਸਰੂਪ ਰੁੱਖਾ ਸੁੱਖਾ ਖਾਏ ਕਰੇ ਭਗਤ ਤੇਰੀ ਜੈਕਾਰੀ। ਰੁੱਖਾ ਸੁੱਖਾ ਆਪੇ ਖਾਧਾ। ਜਨ ਭਗਤਾਂ ਕਰਾਏ ਮਾਤ ਵਾਧਾ। ਆਪੇ ਬਣੇ ਪਿਉ ਦਾਦਾ। ਏਕਾ ਸ਼ਬਦ ਉਪਜਾਏ ਨਾਦਾ। ਜੋਤੀ ਜੋਤ ਸਰੂਪ ਹਰਿ ਜਨ ਭਗਤ ਲੇਖ ਲਿਖਾਏ ਸ਼ਬਦ ਬੋਧ ਅਗਾਧਾ। ਭਗਤ ਸੁਦਾਮਾ ਆਪੇ ਤਾਰ। ਪੂਰਨ ਕਰਮ ਲਿਆ ਵਿਚਾਰ। ਬਾਲ ਅਵਸਥਾ ਕੀਆ ਪਿਆਰ। ਸਾਚਾ ਅਸਤ ਦੀਆ ਗਿਰਧਾਰ। ਜੋਤੀ ਜੋਤ ਸਰੂਪ ਹਰਿ ਆਪਣੇ ਖੇਲ ਕਰੇ ਕਰਤਾਰ। ਦਲਿਦਰੀ ਆਇਆ ਸਾਚੇ ਦਰ। ਮਨੋ ਨਾ ਮੰਗਿਆ ਕੋਈ ਵਰ। ਚੁਪ ਚੁਪੀਤਾ ਰਿਹਾ ਕਰ। ਦੂਰੋਂ ਦਿਸੇ ਆਪਣਾ ਦਰ। ਜਿਥੇ ਰਿਹਾ ਭੁੱਖਾ ਮਰ। ਪ੍ਰਭ ਅਬਿਨਾਸ਼ੀ ਸਰਬ ਘਟ ਵਾਸੀ ਆਪੇ ਦੇਵੇ ਕਿਰਪਾ ਕਰ। ਆਪੇ ਕਰੇ ਬੰਦ ਖੁਲਾਸੀ, ਕਿਲ੍ਹਾ ਕੋਟ ਪ੍ਰਭ ਦੇਵੇ ਸਾਚਾ ਘਰ। ਸ੍ਰਿਸ਼ਟ ਸਬਾਈ ਹੋਏ ਉਦਾਸੀ, ਜੋਤੀ ਜੋਤ ਸਰੂਪ ਨਿਰੰਜਣ ਜਨ ਭਗਤਾਂ ਕਰੇ ਬੰਦ ਖਲਾਸੀ। ਜੈ ਦਿਉ ਪ੍ਰਭ ਨਾਮਾ ਤਾਰਿਆ। ਭਗਤ ਜਨਾਂ ਹਰਿ ਕਾਜ ਸਵਾਰਿਆ। ਰਵਦਾਸ ਚੁਮਾਰ ਸੰਗ ਰਲਾ ਲਿਆ। ਏਕਾ ਬਹਾਰ ਜਗਤ ਰਖਾ ਲਿਆ। ਸੋਹੰ ਧਾਰਾ ਇਕ ਰਖਾ ਲਿਆ। ਜਗਤ ਭਿਖਾਰਾ ਹਰਿ ਆਪ ਬਣਾ ਲਿਆ। ਭਾਣਾ ਹਰਿ ਵਰਤਾਰਾ ਗੁਰਮੁਖਾਂ ਝੋਲੀ ਨਾਮ ਭਰਾ ਲਿਆ। ਆਪੇ ਦੇਵੇ ਸ਼ਬਦ ਲਲਕਾਰਾ, ਬੇਮੁਖਾਂ ਆਪ ਡਰਾ ਰਿਹਾ। ਗੁਰਸਿਖਾਂ ਦੇਵੇ ਸ਼ਬਦ ਹੁਲਾਰਾ, ਸੋਹੰ ਝੂਲੇ ਆਪ ਝੁਲਾ ਰਿਹਾ। ਪ੍ਰਗਟ ਜੋਤ ਮਾਤ ਕ੍ਰਿਸ਼ਨ ਮੁਰਾਰਾ, ਜੋਤ ਸਰੂਪੀ ਭੇਖ ਵਟਾ ਲਿਆ। ਜੋ ਜਨ ਰਸਨਾ ਗਾਏ ਨਾਰੀ ਨਾਰਾ, ਪ੍ਰਭ ਸਾਚੇ ਮਾਰਗ ਪਾ ਲਿਆ। ਕਰਮ ਧਰਮ ਹਰਿ ਆਪ ਵਿਚਾਰਾ, ਦਰਗਾਹ ਲੇਖਾ ਪੰਚਮ ਜੇਠ ਚੁਕਾ ਲਿਆ। ਆਪ ਕਰਾਏ ਆਪਣੀ ਕਾਰਾ, ਗੁਰਮੁਖਾਂ ਮਾਣ ਦਵਾ ਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਪਕੜ ਸਾਚੇ ਧਾਮ ਬਹਾ ਲਿਆ। ਸਦਨਾ ਸੈਣ ਕਬੀਰ ਤਾਰੇ। ਏਕਾ ਦੀਆ ਨਾਮ ਮੁਰਾਰੇ। ਝੂਠੇ ਚਾਮ ਝੂਠ ਦਾਮ ਜਗੀ ਜੋਤ ਕਾਇਆ ਮਹਿਲ ਮੁਨਾਰੇ। ਜੋਤੀ ਜੋਤ ਸਰੂਪ ਨਿਰੰਜਣ ਆਵੇ ਜਾਵੇ ਵਾਰੋ ਵਾਰੇ। ਧੰਨਾ ਜੱਟ ਪ੍ਰਭ ਦਿਤਾ ਤਾਰ। ਇਕ ਕਰਾਇਆ ਚਰਨ ਪਿਆਰ। ਪ੍ਰਗਟ ਜੋਤ ਭੋਗ ਲਗਾਇਆ ਪ੍ਰਭ ਸਾਚੇ ਕਿਰਪਾ ਧਾਰ। ਭੁੱਲੇ ਰੁੱਲੇ ਪ੍ਰਭ ਮਾਰਗ ਪਾਇਆ, ਕਿਰਪਾ ਕਰ ਅਪਾਰ। ਜੋਤੀ ਜੋਤ ਸਰੂਪ ਨਿਰੰਜਣ ਵਿਚ ਮਾਤ ਆਵੇ ਜਾਵੇ ਵਾਰੋ ਵਾਰ। ਗਨਕਾ ਪਾਪਣ ਆਪੇ ਤਾਰੀ। ਉਤਰੀ ਪਾਰ ਦੁਬਦਾ ਉਤਾਰੀ। ਪਾਪਨ ਪੂਤਨਾ ਹੋਏ ਖਵਾਰੀ। ਮੋਹਣ ਮੰਮੇ ਪਾਇਆ ਹਰਿ ਨੈਣ ਮੁਧਾਰੀ। ਅੰਤਮ ਅੰਤ ਹਰਿ ਆਪ ਕਰਾਇਆ, ਡਿੱਗੀ ਜਾਏ ਵਾਂਗ ਪਹਾੜੀ। ਲਹਿਣਾ ਦੇਣਾ ਪ੍ਰਭ ਆਪ ਚੁਕਾਇਆ, ਦਰ ਘਰ ਸਾਚੇ ਆਪ ਬਣਾਏ ਸਾਚੀ ਲਾੜੀ। ਬੱਧਕ ਬੱਧਾ ਮਾਰੇ ਤੀਰ। ਚਰਨ ਕਵਲ ਨੂੰ ਗਿਆ ਚੀਰ। ਪ੍ਰਭ ਅਬਿਨਾਸ਼ੀ ਆਪੇ ਦੇਵੇ ਧੀਰ। ਮਾਣ ਦਵਾਏ ਭਰਮ ਚੁਕਾਏ, ਅੰਮ੍ਰਿਤ ਦੇਵੇ ਸਾਚਾ ਸੀਰ। ਜੋਤੀ ਜੋਤ ਸਰੂਪ ਨਿਰੰਜਣ ਜਨ ਭਗਤਾਂ ਲੱਥਣ ਨਾ ਦੇਵੇ ਮਾਤ ਦੇ ਚੀਰ। ਆਤਮ ਸ਼ਬਦ ਪ੍ਰਭ ਆਪ ਜਣਾਈ। ਉਜਲ ਬੁੱਧ ਵਿਚ ਮਾਤ ਕਰਾਈ। ਆਪ ਉਪਜਾਵੇ ਨਵ ਨਿਧ, ਪੰਚਮ ਜੇਠ ਦੇਵੇ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦੇਵੇ ਆਪ ਵਧਾਈ। ਗੁਰ ਸੰਗਤ ਹੋਏ ਤੇਰਾ ਵਾਧਾ। ਪ੍ਰਭ ਅਬਿਨਾਸ਼ੀ ਸਾਚਾ ਲਾਧਾ। ਕੋਈ ਨਾ ਛੁੱਟੇ ਪ੍ਰਭ ਕਾ ਬਾਧਾ। ਏਕਾ ਧੁਨ ਉਪਜਾਈ ਸੋਹੰ ਸਾਚੀ ਨਾਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਕਰਾਏ ਜਿਸ ਜਨ ਰਸਨਾ ਅਰਾਧਾ। ਸੰਤ ਮਨੀ ਸਿੰਘ ਹਰਿ ਹਰਿ ਸਮਝਾਇਆ। ਆਤਮ ਸਾਚਾ ਗਿਆਨ ਦਵਾਇਆ। ਚਿੱਟਾ ਅਸਤਰ ਸਾਚਾ ਬਸਤਰ ਤਨ ਪਹਿਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪਣਾ ਬਾਣਾ ਆਪ ਉਲਟਾਇਆ। ਸੰਤ ਮਨੀ ਸਿੰਘ ਸਤਿ ਸਮਾਲੀ। ਆਤਮ ਚੜ੍ਹੀ ਸਾਚੀ ਲਾਲੀ। ਬੇਮੁਖਾਂ ਦਿਸਾਏ ਵਿਚ ਮਾਤ ਘਟਾ ਕਾਲੀ। ਗੁਰਸਿਖਾਂ ਕਟਾਏ ਪ੍ਰਭ ਸਾਚਾ ਜਗਤ ਜੰਜਾਲੀ। ਆਪੇ ਹੋਏ ਏਥੇ ਓਥੇ ਦੋ ਜਹਾਨਾਂ ਵਾਲੀ। ਗੁਰਮੁਖ ਸਾਚੇ ਸੰਤ ਜਨ ਪੰਜ ਜੇਠ ਬਣੇ ਸਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰੇ ਨਿਹਕਲੰਕ ਨਰਾਇਣ ਨਰ ਸੁੱਕੇ ਫਲ ਲਗਾਏ ਡਾਲੀ। ਸਤਿਗੁਰ ਮਨੀ ਸਿੰਘ ਸਤਿ ਕਰ ਮੰਨਿਆ। ਪ੍ਰਭ ਅਬਿਨਾਸ਼ੀ ਬੇੜਾ ਬੰਨ੍ਹਿਆ। ਆਪੇ ਹੋਏ ਦਾਸਨ ਦਾਸ, ਮਾਲ ਚਰਾਏ ਜਿਉਂ ਧੰਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਦਰ ਆਈ ਸੰਗਤ ਆਤਮ ਜਾਨਿਆ। ਸਤਿ ਸਰੂਪ ਸਾਚੀ ਬੁੱਧ ਰਾਖੀ। ਪ੍ਰਭ ਅਬਿਨਾਸ਼ੀ ਸਾਚਾ ਲਾਖੀ। ਆਪੇ ਕਰੇ ਗੁਰਸਿਖ ਫੁਲਵਾੜੀ ਰਾਖੀ। ਏਕਾ ਸ਼ਬਦ ਧੁਨ ਦਰ ਭਾਖੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਪ੍ਰਗਟਾਏ ਅਲਖਣਾ ਅਲਾਖੀ। ਅਲੱਖਣ ਅਲਖ ਨਾ ਕੋਈ ਲਿਖਾਏ। ਆਪੇ ਭਾਣੇ ਵਿਚ ਸਮਾਏ। ਸੁਘੜ ਸਿਆਣੇ ਪ੍ਰਭ ਭੁਲਾਏ। ਮਾਇਆ ਰੂਪੀ ਪਰਦਾ ਪਾਏ। ਵਡ ਵਡ ਭੂਪੀ ਗਏ ਮੁਖ ਭਵਾਏ। ਆਤਮ ਹੋਈ ਕਲਜੁਗ ਅੰਧ ਕੂਪੀ, ਕਿਸੇ ਨਾ ਦਿਸੇ ਸਾਚਾ ਹਰਿ ਰਾਏ। ਪ੍ਰਭ ਅਬਿਨਾਸ਼ੀ ਸਾਚਾ ਸੰਤ ਸੁਹੇਲੀ, ਪੰਚਮ ਆਇਆ ਜੋਤ ਪ੍ਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜੋਤ ਜਗਾਏ। ਜੋਤ ਜਗਾਏ ਜਗਤ ਅਕਾਲੀ। ਕਲਜੁਗ ਤੇਰੀ ਪਾਈ ਚਾਲੀ। ਸਤਿਜੁਗ ਲਗਾਏ ਪ੍ਰਭ ਸਾਚਾ ਮਾਲੀ। ਗੁਰਮੁਖ ਸਾਚੇ ਸੰਤ ਜਨ ਪ੍ਰਭ ਆਪ ਉਪਜਾਏ, ਸਾਚੀ ਦੇਵੇ ਨਾਮ ਲਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੇੜਾ ਪਾਰ ਕਰਾਏ, ਨਾ ਮੰਗੇ ਕਿਸੇ ਦਲਾਲੀ। ਦਿਲ ਦਲਾਲੀ ਨਾ ਕੋਈ ਦੇਵੇ। ਪ੍ਰਭ ਅਬਿਨਾਸ਼ੀ ਅਲਖ ਅਭੇਵੇ। ਗੁਰਮੁਖ ਵਿਰਲਾ ਰਸਨਾ ਸੇਵੇ। ਪੰਜ ਜੇਠ ਪ੍ਰਭ ਸਾਚਾ ਲਹਿਣਾ ਦੇਣਾ ਆਪ ਦੇਵੇ। ਸੋਹੰ ਸ਼ਬਦ ਮੁਖ ਲਗਾਏ, ਗੁਰਸਿਖਾਂ ਸਾਚੇ ਮੇਵੇ। ਮਾਤ ਜਨਮ ਸੁਫਲ ਕਰਾਏ, ਦੇਵੇ ਵਡਿਆਈ ਵਿਚ ਦੇਵੀ ਦੇਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਭੁੱਲੇ ਭਰਮ ਭੁਲੇਵੇ। ਭਰਮ ਭੁਲੇਖੇ ਨਾ ਜਾਣਾ ਭੁੱਲ। ਕਲਜੁਗ ਮਾਇਆ ਵਿਚ ਨਾ ਜਾਣਾ ਰੁੱਲ। ਝੂਠੀ ਕਾਇਆ ਝੂਠੀ ਚੁਲ੍ਹ। ਸਚ ਭੰਡਾਰਾ ਸਭ ਦਾ ਗਿਆ ਖੁਲ੍ਹ। ਪੰਚਮ ਜੇਠ ਹੋਏ ਅਵਤਾਰ, ਗੁਰਮੁਖ ਆਓ ਭਰ ਲੈ ਜਾਓ ਆਤਮ ਚੋਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਨਾਮ ਵਡ ਵਡ ਅਨਮੁਲਾ। ਵਡ ਦਾਤਾ ਹਰਿ ਗਹਿਰ ਗੰਭੀਰਾ। ਕਰ ਦਰਸ ਹੋਏ ਸ਼ਾਂਤ ਸਰੀਰਾ। ਕਲਜੁਗ ਨਾ ਲੱਥੇ ਆਤਮ ਚੀਰਾ। ਆਪ ਉਪਜਾਏ ਵਿਚ ਮਾਤ ਸਾਚਾ ਹੀਰਾ। ਥਾਉਂ ਥਾਈਂ ਆਪ ਰਖਾਏ, ਸੋਹੰ ਸਾਚਾ ਜਾਪ ਜਪਾਏ, ਮੇਟ ਮਿਟਾਏ ਅਠ ਸਠ ਤੀਰਥ ਨੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਜਾਮ ਪਿਲਾਏ ਜਿਉਂ ਬਾਲਕ ਮਾਤਾ ਸੀਰਾ। ਮਾਤਾ ਸੀਰ ਦੋਏ ਧਾਰ। ਗੁਰਮੁਖਾਂ ਪ੍ਰਭ ਕਰੇ ਪਿਆਰ। ਪੰਜ ਜੇਠ ਕਰ ਸਚ ਵਿਹਾਰ। ਕਿਰਪਾ ਕਰ ਅਵਤਾਰ ਨਰ। ਗੁਰਸਿਖਾਂ ਬੇੜਾ ਲਾਏ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਲਾਏ ਆਪੇ ਬੈਠ ਵਿਚ ਦਰਬਾਰ। ਸਚ ਦਰਬਾਰ ਆਪ ਲਗਾਇਆ। ਸਚ ਘਰ ਬਾਹਰ ਆਪ ਵਸਾਇਆ। ਸਚ ਦਰ ਦਵਾਰਾ ਆਪ ਰਖਾਇਆ। ਕਲਜੁਗ ਝੂਠਾ ਭੇਖ ਆਪ ਮਿਟਾਇਆ। ਵਡ ਲੇਖ ਲਿਖਾਰਾ ਆਪ ਹੋ ਆਇਆ। ਸੋਹੰ ਸ਼ਬਦ ਫੜ ਖੰਡਾ ਦੋ ਧਾਰਾ, ਬੇਮੁਖਾਂ ਪਾਰ ਕਰਾਇਆ। ਗੁਰਮੁਖ ਵਿਰਲੇ ਕਲ ਪਛਾਣਿਆਂ, ਪ੍ਰਭ ਅਬਿਨਾਸ਼ੀ ਲਿਆ ਅਵਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਜੇ ਰਾਣਿਆਂ ਕਰੇ ਖਵਾਰਿਆ। ਚਿੱਟਾ ਬਾਣਾ ਚਿੱਟਾ ਘੋੜਾ। ਸ਼ਬਦ ਸਰੂਪੀ ਚਿੱਟਾ ਜੋੜਾ। ਗੁਰਮੁਖ ਵੇਲਾ ਰਹਿ ਗਿਆ ਥੋੜਾ। ਕਲਜੁਗ ਝੂਠ ਸਤਿਜੁਗ ਸਾਚਾ ਲੱਗੇ ਬੋਹੜਾ। ਨਾ ਕੋਈ ਮੇਟੇ ਮੇਟ ਮਿਟਾਏ ਨਾ ਕੋਈ ਅਟਕਾਏ ਵਿਚ ਰੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਚਾਰ ਕੁੰਟ ਵਿਚ ਰਹੇ ਦੌੜਾ। ਚਾਰ ਕੁੰਟ ਸ਼ਬਦ ਸਵਾਰੀ। ਪਵਣ ਉਨੰਜਾ ਹਾਹਾਕਾਰੀ। ਕਰੇ ਖੇਲ ਹਰਿ ਨਿਆਰੀ। ਚਾਰ ਕੁੰਟ ਏਕਾ ਧੁਨ ਉਪਜਾਏ ਸਾਚੀ ਧੁਨਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਮਹਲ ਅਟਾਰੀ। ਮਹੱਲ ਅਟਾਰੀਆਂ ਜਾਇਣ ਮਿਟ। ਘਰ ਘਰ ਨਾਰਾਂ ਰਹੀਆਂ ਪਿੱਟ। ਪਤਿਪਰਮੇਸ਼ਵਰ ਗਏ ਪਿੱਛੇ ਸਿਟ। ਲੱਗਾ ਰੋਗ ਏਕਾ ਖਿਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਸਿਰ ਆਪ ਲਗਾਈ ਸੋਹੰ ਇੱਟ। ਇਕ ਅਕਾਰੀ ਇਕ ਉਸਾਰੀ ਇਕ ਦਰਬਾਰੀ ਇਕ ਘਰ ਬਾਹਰੀ। ਇਕ ਸਰਦਾਰੀ ਇਕ ਵਿਹਾਰੀ ਇਕ ਜੋਤ ਨਿਰੰਕਾਰੀ। ਏਕਾ ਏਕ ਵਰਤੇ ਵਰਤਾਵੇ ਵਿਚ ਸੰਸਾਰੀ। ਕਲਜੁਗ ਦੇਵੇ ਗੁਰਮੁਖਾਂ ਸ਼ਬਦ ਏਕ, ਭੁੱਲੇ ਜੀਵ ਗਵਾਰੀ। ਆਪੇ ਕਰੇ ਬੁੱਧ ਬਬੇਕ, ਸੋਹੰ ਦੇਵੇ ਨਾਮ ਖੁਮਾਰੀ। ਕਲਜੁਗ ਅਗਨ ਗੁਰਸਿਖ ਤੇਰੇ ਤਨ ਨਾ ਲਾਏ ਸੇਕ, ਪ੍ਰਭ ਆਪ ਬਹਾਏ ਚਰਨ ਦਵਾਰੀ। ਜੋਤ ਸਰੂਪੀ ਕੀਆ ਭੇਖ, ਆਪ ਮਿਟਾਏ ਵਡ ਵਡ ਹੰਕਾਰੀ। ਕਲਜੁਗ ਜੀਵ ਰਹੇ ਵੇਖਾ ਵੇਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਸਾਰੀ। ਧਰਤ ਮਾਤ ਪ੍ਰਭ ਦੇਵੇ ਦਾਤ। ਗੁਰਸਿਖ ਤੁਹਾਡਾ ਸੰਗ ਬਣਾਏ ਪੰਚਮ ਜੇਠ ਭਿੰਨੜੀ ਰਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਚ ਕਰਾਮਾਤ। ਵਡ ਕਰਾਮਾਤੀ ਗੁਰਸਿਖ ਪੜ੍ਹਾਏ ਇਕ ਜਮਾਤੀ। ਵਰਨ ਚਾਰ ਹਰਿ ਦੇਵੇ ਦਾਤੀ। ਗੁਰਸਿਖਾਂ ਪ੍ਰਭ ਦਰਸ ਦੇਵੇ ਸੁਤਿਆਂ ਰਾਤੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਕਰਾਏ ਭੈਣ ਭਰਾਤੀ। ਚਾਰ ਵਰਨ ਇਕ ਕਰਾਇਆ। ਚਾਰ ਵਰਨ ਇਕ ਸਰਨਾਇਆ। ਚਾਰ ਵਰਨ ਤਰਨੀ ਤਰਨ ਧਰਨੀ ਧਰਨ ਪ੍ਰਭ ਸਾਚੇ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਚਾਰੇ ਕੁੰਟ ਆਪਣਾ ਸ਼ਬਦ ਚਲਾਇਆ। ਚਾਰ ਕੁੰਟ ਵੇਖ ਵਿਚਾਰੋ। ਪ੍ਰਭ ਅਬਿਨਾਸ਼ੀ ਆਪਣਾ ਖੇਲ ਕਰੇ ਅਪਾਰੋ। ਵੇਖੋ ਸੁਣੋ ਕਲਜੁਗ ਹੋਏ ਹਾਹਾਕਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਬਣੇ ਸਚ ਭਤਾਰੋ। ਸਚ ਭਤਾਰਾ ਸਾਚਾ ਮੀਤ। ਗੁਰ ਸੰਗਤ ਦਰ ਗਾਏ ਗੀਤ। ਆਪੇ ਬਖ਼ਸ਼ੇ ਚਰਨ ਪ੍ਰੀਤ। ਵਿਚ ਮਾਤ ਪ੍ਰਭ ਪਰਖੇ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਸਦ ਗੁਣ ਗਾਓ, ਮਾਨਸ ਮਾਨਸ ਜਨਮ ਜਾਓ ਜਗ ਜੀਤ। ਚਾਰ ਵਰਨ ਚਾਰ ਕਿਨਾਰ। ਚਾਰ ਕਿਨਾਰ ਜੁਗ ਚੌਥੇ ਦੇਵੇ ਹਾਰ। ਚਾਰ ਯਾਰ ਪ੍ਰਭ ਦਰ ਕਰਾਏ ਖ਼ਵਾਰ। ਪੰਚਮ ਜੇਠ ਪ੍ਰਭ ਸਾਚਾ ਪੰਚ ਬਣਾਏ ਸੱਚੀ ਸਰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੰਨ੍ਹਾਏ ਸਾਚੀ ਧਾਰ । ਆਪਣੀ ਧਾਰਾ ਦੇਵੇ ਬੰਨ੍ਹ। ਗੁਰ ਸੰਗਤ ਦਰ ਜਾਏ ਮਨ। ਸਾਚਾ ਸ਼ਬਦ ਸੁਣਾਏ ਕੰਨ। ਹਰਿਆ ਕਰੇ ਮਨ ਤਨ। ਆਪ ਚੁਕਾਏ ਜਮ ਕਾ ਡੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਬੇੜਾ ਦੇਵੇ ਬੰਨ੍ਹ। ਚਾਰੇ ਕੁੰਟਾਂ ਚਾਰੇ ਘਰ। ਚੌਥੇ ਪੌੜੇ ਗੁਰਸਿਖ ਜਾਏ ਚੜ੍ਹ। ਆਪੇ ਜਾਇਣ ਅੰਦਰ ਵੜ। ਅੱਗੇ ਨਾ ਕਿਸੇ ਕੋਈ ਦਿਸੇ ਕਿਲਾ ਗੜ੍ਹ। ਕਲਜੁਗ ਪਾਪ ਨਾ ਰੁੜ੍ਹਾਏ ਹੜ੍ਹ। ਤੀਨੋ ਤਾਪ ਦਰ ਸਾਚੇ ਬੈਠੇ ਦੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਚ ਧਾਮ ਲਗਾਏ ਸਾਚੀ ਜੜ੍ਹ। ਚਾਰ ਕੰਨੀ ਗੁਰ ਸੰਗਤ ਸਾਚੀ ਵੰਨੀ। ਸਾਚੇ ਸਿਹਰਾ ਪ੍ਰਭ ਸਾਚੇ ਗੁਰਸਿਖਾਂ ਸਿਰ ਬੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸ੍ਰਿਸ਼ਟ ਸਬਾਈ ਕਰੇ ਅੰਨ੍ਹੀ। ਸ਼ਬਦ ਸਿਹਰਾ ਪ੍ਰਭ ਦੇਵੇ ਬੰਨ੍ਹ। ਆਤਮ ਅੰਧੇਰ ਪ੍ਰਭ ਕੱਢੇ ਜਨ। ਨਾ ਲਾਏ ਦੇਰ ਬੇਮੁਖਾਂ ਜਾਏ ਡੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਕਲਜੁਗ ਝੂਠੇ ਦੇਵੇ ਭੰਨ। ਚੌਥਾ ਜੁਗ ਦਸਵਾਂ ਗੇੜ। ਆਪ ਮਿਟਾਏ ਝੂਠਾ ਝੇੜ। ਰਾਜੇ ਰਾਣੇ ਆਪ ਮਿਟਾਏ ਖਪਾਏ ਭੇੜ ਭੇੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੇਰ ਰਖਾਏ ਵਿਚ ਚੁਰਾਸੀ ਗੇੜ। ਚਾਰ ਕੁੰਨ ਪ੍ਰਭ ਦੇਵੇ ਗੰਢ। ਗੁਰਸਿਖਾਂ ਆਤਮ ਵਰਸੇ ਠੰਡ। ਪੰਚਮ ਜੇਠ ਟੁੱਟੀ ਆਪ ਲਏ ਗੰਢ। ਆਪ ਉਤਾਰੇ ਸਿਰੋਂ ਪਾਪਾਂ ਗੰਢ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਆਤਮ ਕਦੇ ਨਾ ਹੋਏ ਰੰਡ। ਆਤਮ ਤੇਰੀ ਸਦ ਸੁਹਾਗਣ। ਗੁਰਮੁਖ ਸਾਚੇ ਪ੍ਰਭ ਦਰ ਜਾਗਣ। ਚਰਨ ਸੇਵਾ ਹਰਿ ਸਾਚੀ ਲਾਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਉਪਜਾਏ ਸਾਚਾ ਰਾਗਣ। ਸਾਚਾ ਰਾਗ ਰੰਗ ਕਲ ਵੇਖ। ਪ੍ਰਭ ਅਬਿਨਾਸ਼ੀ ਧਾਰੇ ਭੇਖ। ਆਪ ਮਿਟਾਏ ਔਲੀਏ ਸ਼ੇਖ਼। ਭੁੱਲ ਭੁਲਾਈ ਸ੍ਰਿਸ਼ਟ ਸਬਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਸਗਲਾ ਲੇਖ। ਪੰਚਮ ਜੇਠ ਹਰਿ ਜਾਮਾ ਧਾਰੇ। ਸਾਧ ਸੰਗਤ ਆਏ ਚਲ ਦਵਾਰੇ। ਦਸ ਬਰਸ ਵੇਖ ਵਿਚਾਰੇ। ਆਪੇ ਦੇਵੇ ਸ਼ਬਦ ਬੁਝਾਰੇ। ਕਲਜੁਗ ਜੀਵ ਹੋਏ ਗਵਾਰੇ। ਝੂਠਾ ਜਾਨਣ ਭੇਖ ਭਿਖਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਬੇਮੁਖਾਂ ਦਰ ਦੁਰਕਾਰੇ। ਬੇਮੁਖ ਦੁਰਕਾਰਿਆ ਦਰ ਆਏ ਹੰਕਾਰਿਆ। ਨਰਕ ਨਿਵਾਸ ਪ੍ਰਭ ਸਾਚੇ ਡਾਰਿਆ। ਮਦਿਰਾ ਮਾਸ ਜੋ ਰਸਨ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਸਮਾ ਰਿਹਾ। ਪਤਿਪਰਮੇਸ਼ਵਰ ਹਰਿ ਭਤਾਰ। ਰਾਮ ਰਮਈਆ ਨਰ ਅਵਤਾਰ। ਸੋਹੰ ਚਲਾਈ ਸਾਚੀ ਨਈਆ, ਗੁਰਸਿਖ ਉਤਰੇ ਪਾਰ। ਚਾਰ ਵਰਨ ਬਣਾਏ ਭੈਣਾਂ ਭਈਆ, ਸਾਚਾ ਦੇਵੇ ਨਾਮ ਅਧਾਰ। ਏਕਾ ਰੰਗ ਆਪ ਚੜ੍ਹਈਆ, ਸੋਹੰ ਦੇਵੇ ਸ਼ਬਦ ਜੈਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਆਪਣੇ ਸਿਰ ਧਰੇ ਦਸਤਾਰ। ਸਚ ਦਸਤਾਰ ਸਚ ਕਰਤਾਰ। ਸਚ ਵਸਤ ਪਾਵੇ ਥਾਰ। ਸੱਚਾ ਲੱਗਾ ਇਕ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰੇ ਆਪ ਵਿਹਾਰ। ਸਚ ਦਸਤਾਰਾ ਸੀਸ ਸਜਾਵਣਾ। ਸੋਹੰ ਸਾਚਾ ਬੀਜ ਬਿਜਾਵਣਾ। ਤਨ ਮਨ ਆਤਮ ਭੀਜ ਗੁਰਸਿਖ ਰਖਾਵਣਾ। ਆਪ ਕਰਾਏ ਸਾਚੀ ਰੀਝ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾਵਣਾ। ਸ਼ਬਦ ਘੇਰਾ ਪ੍ਰਭ ਸਾਚੇ ਪਾਇਆ। ਸਿਰ ਬੰਨ੍ਹ ਦਸਤਾਰ ਬੇੜਾ ਹਰਿ ਆਪ ਬੰਨ੍ਹਾਇਆ। ਸਚ ਨਬੇੜਾ ਆਪ ਕਰਾਇਆ। ਝੂਠਾ ਝੇੜਾ ਜਗਤ ਮੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਇਹ ਬਚਨ ਸੁਣਾਇਆ। ਗੁਰ ਸੰਗਤ ਹਰਿ ਘੇਰਾ ਪਾ। ਗੁਰਸਿਖਾਂ ਚਰਨ ਪ੍ਰੀਤੀ ਦੇਵੇ ਸਾਚਾ ਰਾਹ। ਬੇਮੁਖਾਂ ਦਰ ਦੁਰਕਾ। ਬੇਮੁਖ ਜੀਵ ਵਿਚ ਸਾਧ ਸੰਗਤ ਰਹਿਣ ਨਾ ਪਾ। ਹੋਏ ਨਿਮਾਣਾ ਗੁਰਸਿਖ ਪ੍ਰਭ ਦਰ ਤੇਰਾ ਦੇਵੇ ਮੂਲ ਚੁਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਏ ਸਾਚੀ ਥਾਂ। ਗੁਰਸਿਖ ਜੇ ਹੋਏ ਆਤਮ ਖੋਟੀ। ਬੇਮੁਖ ਬੰਨ੍ਹਾਏ ਪਕੜ ਚੋਟੀ। ਆਪ ਕਟਾਏ ਬੋਟੀ ਬੋਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗਿਆਂ ਦੇਵੇ ਨਾ ਕਿਸੇ ਰੋਟੀ। ਗੁਰ ਸੰਗਤ ਵਿਚ ਜਿਸ ਜਨ ਰਹਿਣਾ। ਮੰਨਣਾ ਪਵੇ ਸਾਚਾ ਕਹਿਣਾ। ਸਾਧ ਸੰਗਤ ਜਾਣੋ ਮਾਈ ਭੈਣਾ। ਬੇਮੁਖ ਦਰ ਸਾਚੇ ਘਰ ਸਾਚੇ ਮੂਲ ਨਾ ਰਹਿਣਾ। ਪ੍ਰਭ ਅਬਿਨਾਸ਼ੀ ਆਪ ਸੁਣਾਏ ਦਰ ਦਰਵਾਜਿਉਂ ਹੋ ਬਾਹਰ ਬਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਤਨ ਪਹਿਨਾਏ ਸੋਹੰ ਸਾਚਾ ਗਹਿਣਾ। ਬੇਮੁਖ ਦਰ ਤੋਂ ਕੀਨੇ ਦੂਰ। ਪ੍ਰਭ ਅਬਿਨਾਸ਼ੀ ਵਿਚ ਮਾਤ ਕੀਨੇ ਚੂਰ ਚੂਰ। ਗੁਰਮੁਖਾਂ ਆਤਮ ਕਰੇ ਭਰਪੂਰ। ਪ੍ਰਭ ਅਬਿਨਾਸ਼ੀ ਖੜਾ ਹਜ਼ੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਆਸਾ ਪੂਰ। ਬੇਮੁਖ ਦਰ ਤੋਂ ਜਾਇਣ ਭੱਜ। ਪ੍ਰਭ ਅਬਿਨਾਸ਼ੀ ਬੰਨੇ ਸਿਰ ਤੇਰੇ ਛੱਜ। ਕੋਈ ਨਾ ਰੱਖੇ ਤੇਰੀ ਲੱਜ। ਸ਼ਬਦ ਦਮਾਮਾ ਗਿਆ ਵੱਜ। ਗੁਰ ਸੰਗਤ ਪ੍ਰਭ ਸਾਚਾ ਪੜਦੇ ਲਏ ਕੱਜ। ਕਲਜੁਗ ਜੀਵ ਭੰਨੇ ਵਾਂਗ ਕੱਚੀ ਵੰਗ। ਗੁਰਸਿਖ ਸਾਚੇ ਸਚ ਭੰਡਾਰ ਖੁਲ੍ਹਾਇਆ, ਪੀ ਅੰਮ੍ਰਿਤ ਦਰ ਜਾਇਣ ਰੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਰਿਹਾ ਗੱਜ। ਗੁਰਸਿਖਾਂ ਰੱਖੇ ਧੀਰ। ਬੇਮੁਖਾਂ ਕਰੇ ਵਹੀਰ। ਕਰੇ ਦੋ ਫਾੜ ਪ੍ਰਭ ਆਪਣੀ ਹੱਥੀਂ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਨਾ ਦੇਵੇ ਧੀਰ। ਆਤਮ ਤੋੜੇ ਧੀਰ ਧਿਆਨਾ। ਚਲਾਏ ਤੀਰ ਸ਼ਬਦ ਵਿਸ਼ਨੂੰ ਭਗਵਾਨਾ। ਚਾਰ ਕੁੰਟ ਹੋਏ ਸੁੰਞ ਮਸਾਨਾ। ਗੁਰਸਿਖ ਚਿੱਤ ਪੰਚਮ ਜੇਠ ਚਰਨ ਲਗਾਨਾ। ਆਪੇ ਰੱਖੇ ਆਪਣੀ ਸਾਇਆ ਹੇਠ, ਵੇਲੇ ਅੰਤ ਆਪ ਛੁਡਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਏ ਲੈ ਜਾਏ ਚੜ੍ਹਾਏ ਵਿਚ ਬਬਾਨਾ। ਸ਼ਬਦ ਬਬਾਣ ਆਪ ਚੜ੍ਹਾਏ। ਕਲਜੁਗ ਜੀਵ ਅੰਜਾਣ ਰਹੇ ਕੁਰਲਾਏ। ਸਾਚੇ ਧਾਮ ਹਰਿ ਸਾਚਾ ਮਾਣ ਦਵਾਏ। ਆਵਣ ਜਾਵਣ ਲੱਖ ਚੁਰਾਸੀ ਗੇੜ ਕਟਾਏ। ਵਡ ਬਲੀ ਬਲਵਾਨ, ਆਪਣੀ ਭੁਜਾ ਲਏ ਉਠਾਏ। ਵਡ ਵਡ ਸ਼ਾਹ ਸੁਲਤਾਨ, ਪ੍ਰਭ ਸਾਚਾ ਦੇਵੇ ਖ਼ਾਕ ਰੁਲਾਏ। ਗੁਰਮੁਖਾਂ ਹੋਏ ਮਿਹਰਵਾਨ, ਆਪਣਾ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਤਿਗੁਰ ਮਨੀ ਸਿੰਘ ਤੇਰੇ ਸਿਰ ਦਸਤਾਰ ਬੰਧਾਏ। ਸਤਿਗੁਰ ਮਨੀ ਸਿੰਘ ਸਿਰ ਦਸਤਾਰਾ। ਚਾਰ ਵਰਨ ਆਏ ਤੇਰੇ ਚਰਨ ਦਵਾਰਾ। ਭਰਮ ਭੁਲੇਖਾ ਤੋੜੇ ਹੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗੇ ਕਰਤਾਰਾ। ਆਪ ਆਪਣਾ ਕਰਮ ਵਿਚਾਰ। ਵੇਖਾ ਵੇਖੀ ਨਾ ਜਾਣਾ ਹਾਰ। ਸਾਚਾ ਦਰ ਹਰਿ ਕਾ ਦਵਾਰ। ਪੂਰਨ ਨਿਆਉਂ ਕਰੇ ਕਰਤਾਰ। ਬੇਮੁਖਾਂ ਦਰ ਕਰੇ ਖਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਾਏ ਆਪੇ ਸਾਰ। ਸਚ ਕਰਮ ਹਰਿ ਆਪ ਰੰਗਾਏ। ਸਚ ਧਰਮ ਹਰਿ ਰਸਨਾ ਗਾਵਣਾ। ਸਚ ਕਰਮ ਹਰਿ ਸਾਚਾ ਪਾਵਣਾ। ਜਨਮ ਜਨਮ ਦੀ ਮੈਲ ਗਵਾਵਣਾ। ਗੁਰਸਿਖਾਂ ਸਤਿ ਸੰਗ ਨਿਭਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਵਣਾ। ਸਾਚਾ ਕਰਮ ਹਰਿ ਵਿਚ ਮਾਤ ਦੇ ਕਰਤਾ। ਸਚ ਕਰਮ ਗੁਰਸਿਖ ਕਮਾਵੇ ਪ੍ਰਭ ਅਬਿਨਾਸ਼ੀ ਭਾਂਡੇ ਭਰਤਾ। ਸਚ ਕਰਮ ਨਾ ਕੋਈ ਭੁੱਲ ਜਾਵੇ, ਪ੍ਰਭ ਤਾਰਨਹਾਰ ਕਰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਏ ਰੇਖ ਸਚੀ ਧਰਤੀ। ਸਚ ਕਰਮ ਸਚ ਮਾਣੋ ਰਸ। ਸਚ ਕਰਮ ਹਰਿ ਜੋਤ ਜਗਾਏ, ਗੁਰਸਿਖ ਆਓ ਨੱਸ। ਸਚ ਕਰਮ ਹਰਿ ਸੋਏ ਜਗਾਏ, ਗੁਰਸਿਖ ਸਾਚੇ ਹੋਵੇ ਵਸ, ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਰਾਹ ਜਾਏ ਦੱਸ। ਸਚ ਕਰਮ ਰਸ ਭੋਗੀ। ਸਚ ਕਰਮ ਗੁਰਸਿਖ ਨਾ ਹੋਏ ਕਦੇ ਵਿਜੋਗੀ। ਸਚ ਕਰਮ ਸਚ ਧਰਮ ਸਾਚਾ ਰਸ ਵਿਚ ਮਾਤ ਦੇ ਭੋਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਗਾਏ ਸੋਹੰ ਚੋਗੀ। ਸਚ ਕਰਮ ਮੁਖ ਬੋਲੋ ਸਚ। ਸਚ ਕਰਮ ਨਾ ਝੂਠ ਵਿਹਾਜੋ ਕੱਚ। ਸਚ ਕਰਮ ਪ੍ਰਭ ਦਰ ਆਏ ਨਾ ਜਾਣਾ ਨੱਚ। ਸਚ ਕਰਮ ਅਗਨ ਤ੍ਰਿਸ਼ਨਾ ਵਿਚ ਨਾ ਜਾਣਾ ਮੱਚ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਿਖਾਏ ਸੱਚੋ ਸਚ। ਸਚ ਕਰਮ ਸਚ ਸ਼ਬਦ ਕਮਾਵਣਾ। ਸਚ ਕਰਮ ਹਰਿ ਧਾਮ ਸੁਹਾਵਣਾ। ਸਚ ਕਰਮ ਹਰਿ ਸੋਹੰ ਸਾਚਾ ਜਾਮ ਪਿਲਾਵਣਾ। ਸਚ ਕਰਮ ਏਕਾ ਸਾਚਾ ਨਾਮ ਦਵਾਵਣਾ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਗੁਰਸਿਖ ਭੈਣ ਭਰਾ ਬਣਾਵਣਾ। ਸਚ ਕਰਮ ਸੀਤਲ ਸਤਿ। ਸਚ ਕਰਮ ਪ੍ਰਭ ਆਤਮ ਦੇਵੇ ਸਾਚੀ ਮੱਤ। ਸਚ ਕਰਮ ਗੁਰਸਿਖ ਤੇਰਾ ਕਦੇ ਨਾ ਟੁੱਟੇ ਜੱਤ। ਸਚ ਕਰਮ ਮਾਇਆ ਲਾਲਚ ਨਾ ਪੀਣੀ ਝੂਠੀ ਰੱਤ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਗੁਰਸਿਖਾਂ ਘਟ ਘਟ। ਸਚ ਕਰਮ ਕਲ ਸਚ ਸੰਦੇਸ਼। ਪ੍ਰਭ ਅਬਿਨਾਸ਼ੀ ਗੁਰਸਿਖ ਸਾਚੇ ਵਿਚ ਪ੍ਰਵੇਸ਼। ਪੰਚਮ ਜੇਠ ਜੋਤ ਸਰੂਪੀ ਕੀਆ ਵੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਲਟਿਆ ਆਪਣਾ ਭੇਸ। ਸਚ ਕਰਮ ਭਰਤ ਭਉ ਭਾਗੇ। ਸਚ ਕਰਮ ਗੁਰਸਿਖ ਸੋਇਆ ਪ੍ਰਭ ਦਰ ਜਾਗੇ। ਸਚ ਕਰਮ ਪ੍ਰਭ ਅਬਿਨਾਸ਼ੀ ਧੋਏ ਆਤਮ ਦਾਗੇ। ਸਚ ਕਰਮ ਆਪ ਉਪਜਾਏ ਅਨਹਦ ਸਾਚੇ ਰਾਗੇ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਤਮ ਸਾਧੇ। ਸਚ ਕਰਮ ਨਾ ਮੰਗੋ ਭਿਖ। ਸਚ ਕਰਮ ਪ੍ਰਭ ਪੰਚਮ ਜੇਠ ਜਾਏ ਲਿਖ। ਸਚ ਕਰਮ ਹਰਿ ਰਸਨਾ ਗਾਓ ਲਾਹੋ ਆਤਮ ਵਿਖ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਉਪਜਾਏ ਜਿਉਂ ਕਵਲ ਬਿਰਖ। ਸਚ ਕਰਮ ਸਰਬ ਘਰ ਵਰਤੇ। ਜੋ ਜਨ ਆਏ ਸਾਚੇ ਦਰ ਤੇ। ਸਚ ਕਰਮ ਹਰਿ ਭਰਮ ਨਿਵਰਤੇ। ਸਚ ਕਰਮ ਗੁਰਸਿਖ ਸਾਚੇ ਕਲਜੁਗ ਤਰਤੇ। ਸਚ ਕਰਮ ਵੇਲੇ ਅੰਤ ਨਹੀਉਂ ਡਰਤੇ। ਸਚ ਕਰਮ ਪ੍ਰਭ ਦਾ ਭਾਣਾ ਸਿਰ ਤੇ ਜਰਤੇ। ਸਚ ਕਰਮ ਆਪ ਵਸਾਇਣ ਹਰਿ ਸਾਚਾ ਦਰ ਤੇ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਵਰਤੇ।