੭ ਮੱਘਰ ੨੦੧੦ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਗੁਰ ਪਾਇਆ ਹਰਿ ਹਰਿ ਗੋਬਿੰਦ ਹੈ। ਅੰਮ੍ਰਿਤ ਆਤਮ ਸਾਚਾ ਨੀਰ ਵਹਾਏ ਜਿਉਂ ਸਾਗਰ ਸਿੰਧ ਹੈ। ਸੋਹੰ ਸਾਚਾ ਸ਼ਬਦ ਤੀਰ ਚਲਾਏ ਚਰਨ ਬਹਾਏ ਕਰੋੜ ਤੇਤੀਸ ਸੁਰਪਤ ਰਾਜਾ ਇੰਦ ਹੈ। ਜੋਤੀ ਜੋਤ ਸਰੂਪ ਹਰਿ ਸ੍ਰਿਸ਼ਟ ਸਬਾਈ ਪ੍ਰਭ ਸਾਚੇ ਦੀ ਏਕਾ ਸਾਚੀ ਬਿੰਦ ਹੈ। ਏਕ ਪਿਤ ਏਕਾ ਮਾਤਾ। ਏੇਕਾ ਹਿੱਤ ਦੇਵੇ ਦਾਤਾ। ਏਕਾ ਚਿੱਤ ਸਾਚਾ ਮਿਤ ਨਿਤ ਨਵਿਤ ਸੋਹੰ ਦੇਖੇ ਸਾਚੀ ਦਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਨਿਹਕਲੰਕ ਨਰਾਇਣ ਨਰ ਪੁਰਖ ਬਿਧਾਤਾ। ਹਰਿ ਰਸ ਹਰਿ ਗੁਣ ਜਾਨਣਾ। ਹੋਇਆ ਮੇਲ ਭਗਤ ਭਗਵਾਨਨਾ। ਆਤਮ ਮਿਟੇ ਅੰਧੇਰ ਹੋਏ ਕੋਟਨ ਕੋਟ ਭਾਨ ਚਾਨਨਾ। ਜੋਤ ਸਰੂਪੀ ਨਾ ਲਾਵੇ ਦੇਰ, ਏਕਾ ਸੋਹੰ ਨਾਮ ਗੁਰਸਿਖਾਂ ਦੇਵੇ ਬ੍ਰਹਮ ਗਿਆਨਨਾ। ਕਰੇ ਕਰਾਏ ਹੇਰ ਫੇਰ, ਵਡ ਦਾਤਾ ਸ਼ਾਹ ਸੁਲਤਾਨਾ। ਸ੍ਰਿਸ਼ਟ ਸਬਾਈ ਢਾਹ ਕਰੇ ਢੇਰ ਨਾ ਕਿਸੇ ਛੁਡਾਵਣਾ। ਆਪ ਚੁਕਾਏ ਮੇਰ ਤੇਰ, ਗੁਰਸਿਖ ਸਾਚੇ ਦਰ ਘਰ ਦਰਗਹਿ ਸਾਚੀ ਹਰਿ ਆਪਣੀ ਗੋਦ ਉਠਾਵਣਾ। ਸਾਚ ਨਾਉਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਸਤਿਜੁਗ ਸਾਚੇ ਆਪ ਵਖਾਨਨਾ। ਸਾਚਾ ਸ਼ਬਦ ਚਲੇ ਜੁਗ ਸਤਿ। ਸ੍ਰਿਸ਼ਟ ਸਬਾਈ ਪ੍ਰਭ ਦੇਵੇ ਇਕ ਮੱਤ। ਏੇਕਾ ਸ਼ਬਦ ਵਿਚ ਰਖਾਏ ਸਾਚਾ ਤਤ। ਏਕਾ ਸੂਤਰ ਧਾਗਾ ਪ੍ਰਭ ਅਬਿਨਾਸ਼ੀ ਆਤਮ ਬੈਠਾ ਰਿਹਾ ਕੱਤ। ਏਕਾ ਸ਼ਬਦ ਏਕਾ ਰਾਗਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਗੁਰਸਿਖਾਂ ਦੇ ਸਮਝਾਵੇ ਮੱਤ। ਦੇ ਮੱਤੀ ਆਪ ਸਮਝਾਇੰਦਾ। ਅਚਰਜ ਖੇਲ ਹਰਿ ਕਲ ਕਰਾਇੰਦਾ। ਸਾਚਾ ਸੱਜਣ ਸੁਹੇਲ ਆਪਣੇ ਗਲੇ ਲਗਾਇੰਦਾ। ਜੁਗਾਂ ਜੁਗਾਂ ਦੇ ਵਿਛੜਿਆਂ ਕਰ ਕਿਰਪਾ ਮੇਲ ਮਿਲਾਇੰਦਾ। ਬਿਨ ਬਾਤੀ ਬਿਨ ਤੇਲ ਦੀਪਕ ਜੋਤੀ ਆਪ ਜਗਾਇੰਦਾ। ਅਚਰਜ ਪਾਰਬ੍ਰਹਮ ਕਲ ਖੇਲ, ਭੇਵ ਕੋਈ ਨਾ ਪਾਇੰਦਾ। ਬੇਮੁਖਾਂ ਬੇੜਾ ਜਾਏ ਠੇਲ, ਸ਼ਬਦ ਇਕ ਧਕੇਲ ਲਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤਾਇੰਦਾ। ਸ੍ਰਿਸ਼ਟ ਸਬਾਈ ਆਪ ਧਕਾਏ ਵਿਚ ਧਰਮ ਰਾਏ ਦੀ ਜੇਲ੍ਹ, ਘੋਰ ਕੁੰਡਾਂ ਵਿਚ ਫਿਰਾਇੰਦਾ। ਕਿਸੇ ਹੱਥ ਨਾ ਆਵੇ ਵੇਲ, ਮਲ ਹੱਥ ਨੇਤਰ ਨੀਰ ਵਹਾਇੰਦਾ। ਆਪ ਰੰਗ ਵਸੇ ਸਦ ਨਵੇਲ, ਰੂਪ ਰੰਗ ਕੋਈ ਦਿਸ ਨਾ ਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਅੰਤਮ ਅੰਤ ਗੁਰਸਿਖ ਦੇ ਮਤੀ ਆਪ ਸਮਝਾਇੰਦਾ। ਗੁਰਸਿਖਾਂ ਨਾ ਭੁਲਣਾ। ਪ੍ਰਭ ਸਾਚਾ ਕੰਤ ਕੰਤੂਹਲਨਾ। ਸੋਹੰ ਸ਼ਬਦ ਸਚ ਪੰਘੂੜਾ ਝੂਲਨਾ। ਪ੍ਰਭ ਆਪ ਪਹਿਨਾਏ ਗਲ ਤੇਰੇ ਮਾਲਾ ਫੂਲਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਮਸਤਕ ਲਾਏ ਧੂੜਨਾ। ਚਰਨ ਧੂੜ ਕਰੇ ਇਸ਼ਨਾਨ। ਆਤਮ ਮੂੜ ਹੋਏ ਚਤੁਰ ਸੁਜਾਨ। ਆਪ ਕਟਾਏ ਕਾਇਆ ਜੂੜ। ਲੱਖ ਚੁਰਾਸੀ ਵਿਚ ਨਾ ਆਣ। ਏਕਾ ਰੰਗ ਚੜ੍ਹਾਏ ਗੂੜ੍ਹ, ਜੋ ਜਨ ਰਸਨਾ ਗਾਣ। ਸ੍ਰਿਸ਼ਟ ਸਬਾਈ ਕੂੜੋ ਕੂੜ, ਏਕਾ ਸਚ ਸ੍ਰੀ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਵਡ ਬਲੀ ਬਲਵਾਨ। ਬਲੀ ਬਲਵਾਨਨਾ, ਦੋ ਜਹਾਨਨਾ, ਸੋਹੰ ਤੀਰ ਖਿਚ ਲਿਆਏ ਸਚ ਨਿਸ਼ਾਨਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਆਪ ਮਿਟਾਨਨਾ। ਆਪਣੀ ਗਤ ਮਿਤ ਹਰਿ ਆਪ ਜਾਣਦਾ। ਏਕਾ ਸਾਚਾ ਰਾਹ ਸਤਿਜੁਗ ਵਖਾਣਦਾ। ਸਾਚਾ ਨਾਉਂ ਪ੍ਰਭ ਅਬਿਨਾਸ਼ੀ ਦੂਜਾ ਨਾਹੀ ਕੋ ਥਾਂਓ, ਵੇਲਾ ਆਇਆ ਬੇਮੁੱਖਾਂ ਅੰਤਮ ਪਛਤਾਣਦਾ। ਨਾ ਕੋਈ ਪਕੜੇ ਜਗਤ ਜੀਵ ਤੇਰੀ ਬਾਂਹ, ਨਾ ਮਾਣੇ ਨਾ ਜਾਣੇ ਖੇਲ ਭਗਵਾਨ ਦਾ। ਮਾਤਲੋਕ ਫਿਰੇ ਜਿਉਂ ਸੁੰਞੇ ਘਰ ਕਾਂਓ, ਨਾ ਕੋਈ ਦਿਸੇ ਸਹਾਈ ਨਾ ਕੋਈ ਪਛਾਣਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਟੇਕ ਵਾਲੀ ਦੋ ਜਹਾਨ ਦਾ। ਵਾਲੀ ਦੋ ਜਹਾਨ ਖੇਲ ਰਚਾਇੰਦਾ। ਸੋਹੰ ਸਾਚਾ ਸ਼ਬਦ ਬਾਣ ਰਸਨਾ ਤੀਰ ਖਿਚ ਚਲਾਇੰਦਾ। ਕਲਜੁਗ ਤੇਰਾ ਮਿਟੇ ਅੰਤ ਨਿਸ਼ਾਨ, ਸਤਿਜੁਗ ਸਾਚਾ ਮਾਤ ਧਰਾਇੰਦਾ। ਖਾਣੀ ਬਾਣੀ ਵੇਦ ਪੁਰਾਨ ਕੁਰਾਨ ਅੰਜੀਲ ਰਹਿਣ ਨਾ ਪਾਇੰਦਾ। ਸੋਹੰ ਸਾਚਾ ਜਾਪ ਮਾਰੇ ਤੀਨੋਂ ਤਾਪ, ਪ੍ਰਗਟ ਹੋਵੇ ਆਪ ਜੋ ਜਨ ਰਸਨਾ ਗਾਇੰਦਾ। ਆਪ ਹੋਏ ਮਾਈ ਬਾਪ, ਪਾਏ ਝੋਲੀ ਸਾਚੀ ਦਾਤ, ਸੋਹੰ ਵਡ ਕਰਾਮਾਤ, ਸਤਿਜੁਗ ਸਾਚਾ ਰਾਹ ਵਖਾਇੰਦਾ। ਚਰਨ ਪ੍ਰੀਤੀ ਬਖ਼ਸ਼ੇ ਸਾਚਾ ਨਾਤ, ਚਾਰ ਵਰਨ ਭੈਣ ਭਰਾ ਬਣਾਇੰਦਾ। ਆਪ ਪੜ੍ਹਾਏ ਸ਼ਬਦ ਇਕ ਜਮਾਇਤ, ਆਤਮ ਰੰਗ ਮਜੀਠ ਚੜ੍ਹਾਇੰਦਾ। ਮੇਟ ਮਿਟਾਏ ਜਾਤ ਪਾਤ, ਆਪੇ ਪੁੱਛੇ ਸਭਨਾ ਬਾਤ, ਜੋਤ ਸਰੂਪੀ ਜੋਤ ਜਗਾਇੰਦਾ। ਅੰਦਰ ਬੈਠ ਵੇਖ ਜੀਵ ਮਾਰ ਝਾਤ, ਦਿਵਸ ਰੈਣ ਰੈਣ ਦਿਵਸ ਡਗਮਗਾਇੰਦਾ। ਬੈਠਾ ਰਹੇ ਵਿਚ ਇਕਾਂਤ ਆਪ ਵੇਖੇ ਦਿਸ ਨਾ ਆਇੰਦਾ। ਅੰਤਮ ਅੰਤ ਕਲਜੁਗ ਨਿਹਕਲੰਕ ਹਰਿ ਜਾਮਾ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਉਂ ਰਖਾਇੰਦਾ। ਨਿਹਕਲੰਕੀ ਜਾਮਾ ਪਾਵੇ। ਸ਼ਬਦ ਸਰੂਪੀ ਡੰਕ ਵਜਾਵੇ। ਦਵਾਰ ਬੰਕ ਆਪ ਸੁਹਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਸਾਚਾ ਮਾਣ ਦਵਾਵੇ। ਲੈਣਾ ਨਾਮ ਸ਼ਬਦ ਉਪਦੇਸ਼। ਜੋਤ ਸਰੂਪੀ ਹਰਿ ਪ੍ਰਵੇਸ਼। ਭਾਗ ਲੱਗਾ ਮਾਝੇ ਦੇਸ। ਸ੍ਰਿਸ਼ਟ ਸਬਾਈ ਝੂਠਾ ਵੇਸ। ਪ੍ਰਭ ਪਕੜ ਪਛਾੜੇ ਬੇਮੁਖਾਂ ਜਿਉਂ ਕਾਹਨਾ ਕੰਸਾ ਕੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੰਕਾਰੀਆਂ ਦੁਸ਼ਟ ਦੁਰਾਚਾਰੀਆਂ ਆਪਣੀ ਹੱਥੀਂ ਸੀਸ ਕਟਾਏ ਜਿਉਂ ਪਾਰਬਤੀ ਸੁੱਤ ਗਣੇਸ਼। ਆਪਣੀ ਹੱਥੀਂ ਹਰਿ ਕਾਜ ਕਰਾਨਾ। ਸਾਚਾ ਰਾਜ ਸਾਚਾ ਤਾਜ ਏਕਾ ਏਕ ਜਗਦੀਸ਼ ਆਪਣੇ ਸੀਸ ਟਿਕਾਨਾ। ਜਗਤ ਸਾਜ ਅੰਤਮ ਅੰਤ ਕਲਜੁਗ ਪ੍ਰਭ ਸਾਚੇ ਨਸ਼ਟ ਕਰਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸੰਗ ਸੰਗਤ ਪੁੱਤਰ ਧੀਆਂ ਅੰਤਮ ਵਾਰ ਤੇਰਾਂ ਮੱਘਰ ਆਪ ਸਮਝਾਣਾ। ਤੀਜਾ ਬਚਨ ਬਚਨ ਅਖ਼ੀਰ। ਨਾ ਮਿਟੇ ਨਾ ਮੇਟ ਮਿਟਾਏ ਜਿਉਂ ਪੱਥਰ ਉਪਰ ਲਕੀਰ। ਜਿਉਂ ਦੁੱਧ ਛਿਟ ਕਾਂਜੀ ਫਿਟੇ ਨਿਰਮਲ ਸੀਰ। ਬੇਮੁਖਾਂ ਜੜ੍ਹ ਆਪੇ ਪੁੱਟੇ, ਨਾ ਕੋਈ ਦੇਵੇ ਧੀਰ। ਦਰਗਹਿ ਸਾਚੀ ਪ੍ਰਭ ਸਾਚਾ ਕੁੱਟੇ, ਰਾਹ ਔਖਾ ਦਿਸੇ ਭੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸ਼ਬਦ ਲਿਖਾਏ ਸੁਣਾਏ ਅੰਤ ਅਖੀਰ। ਏਕਾ ਸ਼ਬਦ ਅੰਤ ਲਿਖਾਉਣਾ। ਸਾਧ ਸੰਤ ਜੀਵ ਜੰਤ ਭਰਮ ਚੁਕਾਉਣਾ। ਬਣਾਏ ਬਣਤ ਸਾਚਾ ਕੰਤ, ਅੰਤਮ ਅੰਤ ਭੇਵ ਛੁਪਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਾਕ ਭਵਿਖਤ ਤੇਰਾਂ ਮੱਘਰ ਗੁਰ ਸੰਗਤ ਪੁੱਤਰ ਧੀਆਂ ਆਪ ਸੁਣਾਉਣਾ। ਪੁੱਤਰ ਧੀਆਂ ਆਪ ਸਮਝਾਏ। ਸਾਚਾ ਬੀਆ ਆਪ ਬਿਜਾਏ। ਏਕਾ ਹੀਆ ਜਗਤ ਕਰਾਏ। ਸਾਚੀ ਨਈਆ ਤਨ ਬਣਾਏ। ਸਾਚਾ ਪੀਆ ਅੰਮ੍ਰਿਤ ਮੇਘ ਬਰਸਾਏ। ਸਤਿ ਸੰਤੋਖ ਸਰਮ ਪੱਤ ਫੱਲ ਫੁੱਲ ਲਗਾਏ। ਆਤਮ ਧੀਰਜ ਸਾਚਾ ਜੱਤ ਪ੍ਰਭ ਸਾਚਾ ਫੱਲ ਲਗਾਏ। ਸੋਹੰ ਸ਼ਬਦ ਰਖਾਏ ਸਾਚਾ ਤਤ, ਗਿਆਨ ਗੋਝ ਗੋਝ ਗਿਆਨ ਭੇਵ ਚੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁੱਤਰ ਧੀਆਂ ਗੁਰਸਿਖ ਸੰਗਤ ਤੇਰਾਂ ਮੱਘਰ ਆਪ ਸਮਝਾਏ। ਪੁੱਤਰ ਧੀਆਂ ਛੱਡ ਸਨਬੰਧ। ਕਲਜੁਗ ਅੰਤਮ ਹੋਇਆ ਅੰਧ। ਦੂਈ ਦਵੈਤੀ ਆਤਮ ਢਾਹੋ ਕੰਧ। ਏਕਾ ਸ਼ਰਅ ਇਕ ਸ਼ਰਾਇਤੀ ਪ੍ਰਭ ਸ਼ਰਬ ਲਿਖਾਏ ਬੱਤੀ ਦੰਦ। ਨਾ ਕੋਈ ਦਿਸੇ ਜਗਤ ਹਮਾਇਤੀ, ਕਲਜੁਗ ਝੂਠਾ ਦਿਸੇ ਚੰਦ। ਗੁਰ ਸੰਗਤ ਦੱਸੇ ਸਚ ਪੰਚਾਇਤੀ, ਸਾਚਾ ਸ਼ਬਦ ਸੁਣਾਏ ਸਾਚਾ ਛੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਸਦਾ ਬਖ਼ਸ਼ੰਦ। ਸਾਚਾ ਸ਼ਬਦ ਸ਼ਬਦ ਸਲੋਕ। ਆਪ ਸਵਾਰੇ ਲੋਕ ਪ੍ਰਲੋਕ। ਜੋਤ ਸਰੂਪੀ ਪਸਰ ਪਸਾਰੇ ਕਲਜੁਗ ਭੁੱਲੇ ਜੀਵ ਮਾਤਲੋਕ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਣਾਏ, ਬ੍ਰਹਮਾ ਬ੍ਰਹਮ ਲੋਕ ਤਜਾਏ, ਕੌਣ ਸਕੇ ਰੋਕ। ਸਾਚੀ ਸਿਖਿਆ ਹਰਿ ਸਾਚੇ ਭਾਖੀ। ਆਪੇ ਦੇਵੇ ਅਲੱਖਣਾ ਅਲਾਖੀ। ਕਿਆ ਕੋਈ ਜਾਣੇ ਕਲਜੁਗ ਜੀਵ ਭਰੇ ਪਿਆਲਾ ਪੀਵੇ ਸਾਕੀ। ਚੋਰੀ ਯਾਰੀ ਠੱਗੀ ਹੁੰਦਿਆਂ ਨਾ ਕੋਈ ਕਰੇ ਰਾਖੀ। ਚਿਤਰ ਗੁਪਤ ਹਰਿ ਲੇਖਾ ਲੇਵੇ, ਰਹਿਣ ਨਾ ਦੇਵੇ ਕੁਛ ਬਾਕੀ। ਜੋਤੀ ਜੋਤ ਸਰੂਪ ਹਰਿ ਏਕਾ ਪਾਕਨ ਪਾਕੀ। ਸਚ ਤਖ਼ਤ ਸਚ ਸੁਲਤਾਨ ਅੰਦਰ ਬੈਠਾ ਵੇਖੋ ਖੋਲ੍ਹ ਤਾਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਅੰਮ੍ਰਿਤ ਸਾਚਾ ਸੀਰ ਪਿਆਏ ਗੁਰਸਿਖਾਂ ਬਣਿਆਂ ਸਾਚਾ ਸਾਕੀ। ਤੇਰਾਂ ਮੱਘਰ ਤੇਰਾਂ ਦਿਨ। ਸ਼ਬਦ ਸਰੂਪੀ ਪ੍ਰਭ ਦੇਵੇ ਵਿੰਨ। ਆਪ ਲਿਖਾਏ ਵਖਾਏ ਸਾਚੇ ਚੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਦੁਰਕਾਰੇ ਬੇਮੁਖ ਗਿਣ ਗਿਣ। ਸਾਚੀ ਸਿਖਿਆ ਸਚ ਸ਼ਬਦ ਪਛਾਨਨੀ। ਨਾ ਕੋਈ ਜਾਣੇ ਵੇਦ ਪੁਰਾਨਨੀ। ਨਾ ਕੋਈ ਕਿਸੇ ਜੀਵ ਜੰਤ ਵਖਾਨੀ। ਬੁੱਝ ਨਾ ਸਕੇ ਕੋਈ ਬ੍ਰਹਮ ਗਿਆਨੀ। ਸੋ ਜਨ ਜਾਣੇ ਜਿਸ ਬਖ਼ਸ਼ੇ ਚਰਨ ਧਿਆਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਲਿਖਾਏ ਕੋਈ ਰਹਿਣ ਨਾ ਪਾਏ ਨਾ ਭੁੱਲੇ ਗੁਰਸਿਖ ਬਣ ਨਿਧਾਨੀ। ਗੁਰਸਿਖ ਨਾ ਜਾਣਾ ਭੁੱਲ। ਨਾ ਜਾਣਾ ਰੁੱਲ ਨਾ ਜਾਣਾ ਡੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਗੁਰਮੁਖ ਸਾਚੇ ਵਿਚ ਮਾਤ ਬਣਾਈ ਸਾਚੀ ਕੁਲ। ਸਿੰਘ ਆਸਣ ਸਿਰ ਛਤਰ ਜਗਦੀਸ਼। ਵੇਖੇ ਵਿਚਾਰੇ ਸਦੀ ਬੀਸ। ਦਰ ਦਵਾਰਾ ਆਪ ਖੁਲ੍ਹਾਏ, ਨਾ ਕੋਈ ਲਾਏ ਫੀਸ। ਏਕਾ ਸ਼ਬਦ ਸੋਹੰ ਸਾਚਾ ਨਾਮ ਜਪਾਏ, ਮਾਣ ਦਵਾਏ ਰਾਗ ਛਤੀਸ। ਨਾਰਦ ਮੁਨ ਸੁਗੰਧੀ ਚੁਣ, ਫੁੱਲ ਬਰਖਾਇਣ ਕਰੋੜ ਤੇਤੀਸ। ਸ਼ਬਦ ਧੁਨ ਕਵਣ ਜਾਣੇ ਹਰਿ ਤੇਰੇ ਗੁਣ, ਸ੍ਰਿਸ਼ਟ ਸਬਾਈ ਆਪ ਕਟਾਏ ਝੂਠੇ ਸੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜਗਤ ਪਿਤ ਨਿੱਤ ਨਵਿਤ ਸੱਚਾ ਜਗਦੀਸ਼। ਸਿੰਘ ਸਿੰਘਾਸਣ ਸੀਸ ਉਠਾਇਆ। ਧਰਤ ਧਵਲ ਪਤਾਲ ਗਗਨ ਹਿਲਾਇਆ। ਸਤਿਜੁਗ ਤੇਰਾ ਪਹਿਲਾ ਸਗਨ, ਪ੍ਰਭ ਅਬਿਨਾਸ਼ੀ ਗੁਰਸਿਖਾਂ ਪਹਿਲੀ ਮਾਘ ਮੁਖ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੰਨ ਧੰਨ ਧੰਨ ਗੁਰਸਿਖ ਆਤਮ ਸਹਿੰਸ ਰੋਗ ਮਿਟਾਇਆ। ਸਿੰਘ ਸਿੰਘਾਸਣ ਸੀਸ ਹੁਲਾਰ। ਕਰੇ ਖੇਲ ਹਰਿ ਕਰਤਾਰ। ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰ। ਕਰੇ ਕਰਾਵੇ ਨਾ ਕੋਈ ਪਾਵੇ ਸਾਰ। ਗੁਰਮੁਖ ਸਾਚੇ ਆਣ ਤਰਾਵੇ, ਬੇਮੁੱਖ ਹੋਏ ਦੁਖਿਆਰ। ਧਰਤ ਮਾਤ ਹਰਿ ਦਰ ਪੁਕਾਰੇ, ਨਾ ਝੱਲਿਆ ਜਾਏ ਕਲਜੁਗ ਭਾਰ। ਪ੍ਰਗਟ ਜੋਤ ਚਰਨ ਕਵਲਾਰੇ ਆਪੇ ਲਏ ਸਹਾਰ। ਦੂਤ ਦੁਸ਼ਟ ਪ੍ਰਭ ਸਾਚਾ ਮਾਰੇ, ਏਕ ਫੜੇ ਸ਼ਬਦ ਕਟਾਰ। ਵਾਹ ਵਾਹ ਵਾਹ ਗੁਰਸਿਖ ਸੋਹਣ ਗੁਰ ਚਰਨ ਦਵਾਰੇ। ਨੇਤਰ ਪੇਖਣ ਸਚ ਭਤਾਰ, ਮਾਨਸ ਜਨਮ ਕਲ ਆਪ ਸਵਾਰੇ। ਪ੍ਰਭ ਪਾਰ ਉਤਾਰਨਹਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਏਕਾ ਏਕ ਵਸੇ ਨਿਰੰਕਾਰੇ। ਵਾਹ ਵਾਹ ਵਾਹ ਨਿਰੰਕਾਰਿਆ। ਕਲਜੁਗ ਖੇਲ ਅਪਰ ਅਪਾਰਿਆ। ਗੁਰਸਿਖ ਵਿਰਲਾ ਬਣੇ ਵਪਾਰਿਆ। ਜਿਸ ਕਿਰਪਾ ਆਪਣੀ ਧਾਰਿਆ। ਬੇਮੁਖਾਂ ਕਰ ਖਵਾਰਿਆ। ਆਤਮ ਦੁੱਖ ਇਕ ਹੰਕਾਰਿਆ। ਪ੍ਰਭ ਸੋਹੰ ਖੰਡਾ ਫੜੇ ਦੋ ਧਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾ ਵਾਰਿਆ। ਕਵਲ ਚਰਨ ਚਰਨ ਕਵਲ ਗੁਰ ਪੂਰੇ ਸੇਵ। ਮੇਲ ਮਿਲਾਵਾ ਸਾਚਾ ਪ੍ਰਭ ਅਬਿਨਾਸ਼ੀ ਅਲਖ ਅਭੇਵ। ਦਰਗਹਿ ਸਾਚੀ ਸਾਚਾ ਨਾਵਾਂ, ਬਚ ਨਾ ਸਕੇ ਦੇਵੀ ਦੇਵ। ਦੇਵੇ ਮਾਣ ਜਗਤ ਤਾਣ ਕਲਜੁਗ ਪਛਾਣ ਨਿਥਾਵਿਆਂ ਥਾਨ ਆਪ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣੀ ਗੁਣਵੰਤ ਗੁਣ ਗੁਣੀ ਨਿਧਾਨ। ਗੁਣ ਨਿਧਾਨ ਸਚ ਅਸਥਾਨ ਧੁਰ ਦੀ ਬਾਣ ਗੁਰਸਿਖ ਜਗਾਣ ਕਰਮ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਦੇਵੇ ਪੀਣ ਖਾਣ। ਪੀਵਣਾ ਖਾਵਣਾ ਖਾਵਣਾ ਪੀਵਣਾ। ਗੁਰ ਚਰਨ ਪ੍ਰੀਤੀ ਸਾਚਾ ਜੀਵਣਾ। ਘਰ ਸਾਚੇ ਦੀ ਸਾਚੀ ਰੀਤੀ, ਸਦਾ ਸਦਾ ਵਿਚ ਮਾਤ ਨੀਵਣਾ। ਬਖ਼ਸ਼ੇ ਭੁੱਲ ਜੋ ਪਿਛੇ ਕੀਤੀ, ਅੱਗੇ ਮਾਰਗ ਸਾਚੇ ਪ੍ਰਭ ਆਪ ਲਗਾਵਣਾ। ਮਾਨਸ ਜਨਮ ਜਾਣਾ ਜਗ ਜੀਤੀ, ਸਾਚਾ ਨਾਮ ਨਾ ਮਨੋਂ ਭੁਲਾਵਣਾ। ਨਾਉਂ ਨਿਰੰਕਾਰ ਸਦ ਰਸਨਾ ਚੀਤੀ, ਪ੍ਰਭ ਕਰੇ ਵਕਤ ਸੁਹਾਵਣਾ। ਹੋਏ ਕਾਇਆ ਸੀਤਲ ਸੀਤੀ, ਪ੍ਰਭ ਅੰਮ੍ਰਿਤ ਮੇਘ ਬਰਸਾਵਣਾ। ਗੁਰਸਿਖ ਸਿੱਖ ਹੋਏ ਪਤਤ ਪੁਨੀਤੀ, ਪ੍ਰਭ ਸਾਚੀ ਰੀਤ ਚਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਥੇ ਗੁਰਸਿਖਾਂ ਪੂਰ ਕਰਾਏ ਭਾਵਨਾ। ਪੂਰੀ ਭਾਵਨਾ ਬਲੀ ਬਲਵਾਨਨਾ ਜਿਉਂ ਬਲ ਬਾਵਨਾ। ਭਰਮ ਚੁਕਾਵਨਾ ਦਰਸ ਦਿਖਾਵਣਾ। ਬੇਮੁੱਖ ਖਪਾਵਣਾ, ਜਿਉਂ ਰਾਮਾ ਰਾਵਣਾ। ਗੁਰਸਿਖ ਤਰਾਵਣਾ, ਜਿਉਂ ਸਿੱਲਾ ਚਰਨ ਛੁਹਾਵਣਾ। ਵਿਚ ਬਬਾਣ ਬਿਠਾਵਣਾ। ਸਚਖੰਡ ਨਿਵਾਸ ਰਖਾਵਣਾ। ਦਾਸਨ ਦਾਸ ਆਪ ਹੋ ਜਾਵਣਾ। ਵਡ ਸ਼ਾਹੋ ਸ਼ਾਹ ਸ਼ਬਾਸ਼ ਭੇਵ ਕਿਸੇ ਨਾ ਪਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪ ਵਰਤਾਵਣਾ। ਆਪੇ ਖੇਲੇ ਖੇਲ ਖਿਲਾੜੀ। ਆਪੇ ਬਣੇ ਲਾੜਾ ਲਾੜੀ। ਕਿਸੇ ਨਾ ਦਿਸੇ ਪਿਛਾ ਅਗਾੜੀ। ਪਕੜ ਪਿਛਾੜੇ ਫੜ ਫੜ ਦਾਹੜੀ। ਚਾਰ ਕੁੰਟ ਹੋਏ ਉਜਾੜੀ। ਅੰਤਮ ਉਜੜੀ ਕਰਮਾਂ ਵਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਅੰਦਰ ਬੈਠਾ ਵੇਖੇ ਲਾਈ ਤਾੜੀ। ਅੰਦਰ ਵੇਖੇ ਨੈਣ ਮੁੰਧਾਰਿਆ। ਕਿਰਪਾ ਕੀਨੀ ਤਿਸ ਜਨ ਜਿਨ ਜਿਸ ਆਪਣੇ ਚਰਨ ਲਗਾ ਰਿਹਾ। ਕਲਜੁਗ ਜੀਆਂ ਦਿਸ ਨਾ ਆ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਸਦ ਸਦ ਬਲਿਹਾਰਿਆ। ਸਦ ਬਲਿਹਾਰ ਹਰਿ ਬ੍ਰਹਿਮਾਦ। ਪ੍ਰਭ ਅਬਿਨਾਸ਼ੀ ਆਦਿ ਜੁਗਾਦਿ। ਸ਼ਬਦ ਲਿਖਾਏ ਬੋਧ ਅਗਾਧ। ਗੁਰ ਸਾਚੇ ਵੇਖ ਸੋਹੰ ਦੇਵੇ ਸਾਚੀ ਦਾਦ। ਜੋਤ ਸਰੂਪੀ ਧਾਰੇ ਭੇਸ, ਇਕ ਸ਼ਬਦ ਵਜਾਵੇ ਨਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਗੁਰਮੁਖ ਸਾਚੇ ਸਦ ਰਸਨ ਅਰਾਧ। ਗੁਰਸਿਖ ਤੀਰਥ ਯਾਤਰਾ ਗੂੜ੍ਹੀ ਗਾਇਤਰਾ ਵਿਚ ਮਾਤਰਾ ਛੇ ਸ਼ਾਸਤਰਾਂ ਸਾਚਾ ਲੇਖਾ ਰਸਨ ਲਿਖ ਭੋਜ ਪਾਤਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਹੋਏ ਸਹਾਈ ਸੁੱਤਿਆਂ ਰਾਤਰਾ। ਤੀਰਥ ਤੱਟ ਦਾਨ ਗੁਰ ਆਪ ਜਣਾਵੇ। ਤੇਰਾਂ ਮੱਘਰ ਲੇਖ ਲਿਖਾਵੇ। ਅੰਮ੍ਰਿਤ ਆਤਮ ਸਰ ਪ੍ਰਭ ਸਚ ਅਸ਼ਨਾਨ ਕਰਾਵੇ। ਆਪ ਖੁਲ੍ਹਾਵੇ ਸਾਚਾ ਦਰ, ਜੋਤ ਸਰੂਪੀ ਨਜ਼ਰੀ ਆਵੇ। ਗੁਰਸਿਖਾਂ ਦੇਵੇ ਸਾਚਾ ਵਰ, ਪਹਿਲੀ ਮਾਘ ਪ੍ਰਗਟ ਕਰਾਵੇ। ਸਾਚੀ ਵਸਤ ਗੁਰਸਿਖ ਸਾਚਾ ਘਰ ਸਾਚੇ ਲੈ ਜਾਵੇ। ਨਿੰਦਕ ਦੁਸ਼ਟ ਦੁਰਾਚਾਰ ਘਰ ਸਾਚੇ ਮੂਲ ਨਾ ਭਾਵੇ। ਪ੍ਰਭ ਅਬਿਨਾਸ਼ੀ ਤੇਰਾ ਸਾਚਾ ਸਚ ਵਿਹਾਰ, ਉਹਲਾ ਕੋਈ ਰਹਿਣ ਨਾ ਪਾਵੇ। ਜੁਗੋ ਜੁਗ ਤੇਰੀ ਸਾਚੀ ਕਾਰ, ਏਕਾ ਕੰਡਾ ਆਪਣੇ ਹੱਥ ਤੁਲਾਵੇ। ਏਕਾ ਰੁੱਤ ਇਕ ਬਹਾਰ, ਇਕ ਗੁਲਜ਼ਾਰ ਗੁਰ ਸੰਗਤ ਚਰਨ ਬਹਾਵੇ। ਬੇਮੁਖਾਂ ਦੇਵੇ ਦਰ ਦੁਰਕਾਰ। ਸਾਚੀ ਲਿਖਤ ਤੇਰਾਂ ਮੱਘਰ ਲੇਖ ਲਿਖਾਵੇ। ਜੋ ਕੁਛ ਵਰਤੇ ਹਰਿ ਵਰਤਾਰ, ਗੁਰਸਿਖਾਂ ਆਖ ਸੁਣਾਵੇ। ਗੁਰਸਿਖ ਲੈ ਜਾਣਾ ਇਕ ਗੁਰ ਸੰਗਤ ਵਾਰ ਸਾਚਾ ਕਰਮ ਕਮਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਦਗਾ ਨਾ ਜਗਤ ਕਮਾਵੇ। ਹਰਿ ਦੇਵੇ ਜੋਗ ਅਵੱਲੜਾ। ਜਿਥੇ ਵਸੇ ਹਰਿ ਇਕੱਲੜਾ। ਗੁਰਸਿਖ ਤੇਰੇ ਆਤਮ ਦਰ ਦਵਾਰੇ ਅੱਗੇ ਖਲੜਾ। ਗੁਰਸਿਖ ਤੇਰਾ ਵਿਚ ਲੋਕਮਾਤ ਹੋਵੇ ਭਾਰਾ ਪਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਬੋਧ। ਬ੍ਰਹਮ ਵਿਚਾਰਿਆ ਹਿਰਦਾ ਸੋਧ, ਹਰਿ ਗੁਣ ਨਿਧਾਨ ਸ਼ਬਦ ਬੋਧ, ਵਡ ਦਾਤਾ ਵਡ ਜੋਧਨ ਜੋਧ, ਸ੍ਰਿਸ਼ਟ ਸਬਾਈ ਆਪਣਾ ਭੇਵ ਖੋਲ੍ਹ, ਤੋੜੇ ਮਾਣ ਸਰਬ ਤਾਣ ਸ੍ਰਿਸ਼ਟ ਸਬਾਈ ਜਾਏ ਸੋਧ, ਫੜਿਆ ਹੱਥ ਖੰਡਾ ਦੋ ਧਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਸ਼ਬਦ ਕਟਾਰਿਆ। ਦੋ ਧਾਰ ਵਿਚ ਸੰਸਰ। ਵੇਖ ਵਿਚਾਰ ਮਾਰੇ ਮਾਰ ਨਾ ਕੋਈ ਸਕੇ ਸਹਾਰ। ਸ੍ਰਿਸ਼ਟ ਸਬਾਈ ਆਰ ਪਾਰ, ਜੀਵ ਜੰਤ ਹੋਏ ਖੁਆਰ। ਸਾਧ ਸੰਗਤ ਦਰ ਦਰ ਭਿਖਿਆ ਮੰਗਣ ਨਾਰ। ਨਾ ਕੋਈ ਜਾਣੇ ਹਰਿ ਕੀ ਕਾਰ। ਕਰੇ ਕਰਾਏ ਵਿਚ ਸੰਸਾਰ। ਲੱਖ ਚੁਰਾਸੀ ਪਸਰ ਪਸਾਰ। ਪ੍ਰਗਟ ਹੋਏ ਘਨਕਪੁਰ ਵਾਸੀ, ਚਾਰ ਕੁੰਟ ਕਰਾਏ ਜੈ ਜੈਕਾਰ। ਜਨ ਭਗਤਾਂ ਹਰਿ ਮੇਲ ਮਿਲਾਸੀ, ਏਕਾ ਦੇਵੇ ਸ਼ਬਦ ਹੁਲਾਰ। ਸਤਿਜੁਗ ਸਾਚੀ ਧਾਰ ਬਣਾਸੀ, ਚਾਰ ਵਰਨ ਇਕ ਪਿਆਰ। ਆਪ ਆਪਣਾ ਵਿਚ ਟਿਕਾਸੀ, ਏਕਾ ਦੇਵੇ ਦਰਸ ਅਪਾਰ। ਮਾਨਸ ਜਨਮ ਕਰਾਏ ਰਹਿਰਾਸੀ, ਏਕਾ ਜੋਤ ਜਗਾਏ ਅਗੰਮ ਅਪਾਰ। ਜਨ ਭਗਤਾਂ ਹੋਏ ਦਾਸਨ ਦਾਸੀ, ਬਜ਼ਰ ਕਪਾਟੀ ਆਪ ਖੁਲ੍ਹਾਰ। ਕਲਜੁਗ ਜੀਵ ਕਰਨ ਹਾਸੀ, ਪ੍ਰਭ ਸਾਚੇ ਦੀ ਨਾ ਕੋਈ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਹ ਵਾਹ ਖੇਲ ਕਰੇ ਕਰਤਾਰ। ਅੰਤਮ ਅੰਤ ਬੇਮੁਖਾਂ ਨਸ਼ਟ ਕਰਾਵਣਾ, ਸ੍ਰਿਸ਼ਟ ਸਬਾਈ ਹੋਏ ਭਿਖਾਰ। ਦਰ ਦਰ ਘਰ ਘਰ ਹਰਿ ਆਪ ਫਿਰਾਵਣਾ, ਦਰ ਸਾਚੇ ਦੇਵੇ ਦੁਰਕਾਰ। ਸਾਚਾ ਨਾਮ ਨਾ ਕਿਸੇ ਭਿਛਿਆ ਪਾਵਣਾ, ਕਲਜੁਗ ਜੀਵ ਕੁਲੱਖਣੀ ਨਾਰ। ਹੋਏ ਰੰਡ ਨਾ ਸੁਹਾਗਣ ਕਿਸੇ ਅਖਵਾਵਣਾ, ਕਲਜੁਗ ਅੰਤਮ ਵਿਚ ਵਰਭੰਡ ਸੋਹੰ ਡੰਡਾ ਪ੍ਰਭ ਸਿਰ ਲਗਾਵਣਾ, ਆਪੇ ਕਰੇ ਖੰਡ ਖੰਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਰ। ਵਰਤੇ ਭਾਣਾ ਨਾ ਕੋਈ ਜਾਣੇ ਰਾਜਾ ਰਾਣਾ, ਕਿਆ ਕੋਈ ਜਾਣੇ ਸੁਘੜ ਸਿਆਣਾ। ਕਲਜੁਗ ਜੀਵ ਮਾਇਆ ਮਮਤਾ ਵਿਚ ਭੁਲਿਆ ਅੰਞਾਣਾ। ਆਤਮ ਅੰਧਾ ਝੂਠੇ ਹੱਟ ਵਿਕਾਣਾ। ਲੋਭੀ ਗੰਦ ਮੁਖ ਰਖਾਣਾ। ਜਗਤ ਵਿਹਾਰ ਝੂਠਾ ਧੰਦਾ, ਪ੍ਰਭ ਅਬਿਨਾਸ਼ੀ ਮਨੋਂ ਭੁਲਾਣਾ। ਕੋਈ ਨਾ ਤੋੜੇ ਆਤਮ ਜਿੰਦਾ, ਸਾਚਾ ਨਾਮ ਨਾ ਚਾਬੀ ਲਾਣਾ। ਦੂਈ ਦਵੈਤ ਵਿਚ ਰਖੰਦਾ, ਬਿਨ ਗੁਰ ਪੂਰੇ ਪਰਦਾ ਕਿਸੇ ਨਾ ਲਾਹਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਏਕਾ ਸੰਗ ਚਰਨ ਸਚ ਟਿਕਾਣਾ। ਚਰਨ ਟੇਕ ਸਰਨ ਗੁਰ ਪੂਰੇ। ਪ੍ਰਗਟ ਹੋਏ ਹਾਜਰ ਹਜੂਰੇ। ਆਤਮ ਸਾਚੀ ਜੋਤ ਜਗਾਏ ਸ਼ਬਦ ਅਨਾਹਦ ਅਨਹਦ ਤੂਰੇ। ਦਸਮ ਦਵਾਰੇ ਸੋਤ ਖੁਲ੍ਹਾਏ, ਇਕ ਦਿਸਾਵੇ ਸਾਚਾ ਨੂਰੇ। ਦੁਰਮਤ ਮੈਲ ਧੋਤ ਵਖਾਵੇ, ਸਾਚਾ ਦੇਵੇ ਨਾਮ ਸਰੂਰੇ। ਗੁਰਸਿਖ ਸੋਏ ਕਲ ਆਪ ਉਠਾਏ ਚਰਨ ਲਗਾਏ ਦੇਰ ਨਾ ਲਾਏ ਜੋਤ ਜਗਾਏ ਦਰ ਘਰ ਹਰਿ ਸਰਨ ਰਖਾਏ ਆਸਾ ਮਨਸਾ ਪੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗਾਂ ਦੇ ਵਿਛੜੇ ਕਲਜੁਗ ਮੇਲ ਮਿਲਾਰੇ। ਮੇਲ ਮਿਲਾਇਆ ਪੂਰੇ ਗੁਰ। ਹੋਇਆ ਸੰਜੋਗ ਲਿਖਿਆ ਧੁਰ। ਸਾਚਾ ਜੋਗ ਗੁਰ ਚਰਨ ਜੁੜ। ਗੁਰ ਦਰਸ਼ਨ ਕੋ ਲੋਚਣ ਸੁਰ। ਪ੍ਰਗਟੀ ਜੋਤ ਘਨਕਪੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਸੱਚਾ ਸਤਿਗੁਰ। ਜੀਵ ਨਾ ਭੁੱਲ ਭਰਮ ਭੁਲੇਖਾ। ਪ੍ਰਭ ਧਾਰੇ ਜੋਤ ਸਰੂਪੀ ਭੇਖਾ। ਅੰਦਰ ਬੈਠਾ ਲਿਖੇ ਲੇਖਾ। ਮੇਟ ਮਿਟਾਈ ਬਿਧਨਾ ਲਿਖੀ ਰੇਖਾ। ਪ੍ਰਭ ਦਰਸ ਜਿਸ ਜਨ ਆਏ ਨੇਤਰ ਪੇਖਾ। ਕੋਈ ਨਾ ਜਾਣੇ ਪੀਰ ਫ਼ਕੀਰ ਗੌਸ ਸ਼ੇਖ਼ਾ। ਜੀਵ ਜੰਤ ਸਾਧ ਸੰਤ ਕਲਜੁਗ ਬੇਅੰਤ ਨਾ ਜਾਣੇ ਕੋਈ ਅੰਤ ਸਭ ਰਹੇ ਵੇਖੀ ਵੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਦਰ ਦਵਾਰੇ ਸੱਚੇ ਘਰ ਬਾਹਰੇ ਹਰਿ ਨਿਰੰਕਾਰੇ ਦੇਖਾ। ਹਰਿ ਨਿਰੰਕਾਰ ਘਰ ਸਾਚੇ ਅਕਾਰ। ਗੁਰਮੁਖ ਵਿਰਲਾ ਕਰੇ ਵਿਚਾਰ। ਜਿਸ ਬਖ਼ਸ਼ੇ ਚਰਨ ਪਿਆਰ। ਆਤਮ ਦੇਵੇ ਸ਼ਬਦ ਜੋਤ ਜੋਤ ਸ਼ਬਦ ਅਧਾਰ। ਅੰਮ੍ਰਿਤ ਆਤਮ ਸਿੰਚ ਸੋਹੰ ਖਿੜੇ ਸੱਚੀ ਗੁਲਜ਼ਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਗਲ ਪਾਏ ਪਾਪਾਂ ਹਾਰ। ਸ੍ਰਿਸ਼ਟ ਸਬਾਈ ਪਾਪ ਕਮਾਇਣ। ਧਰਤ ਮਾਤ ਅੰਤਮ ਅੰਤ ਖਪਾਏ ਹੋਏ ਡਾਇਣ। ਜੂਠੇ ਝੂਠੇ ਮਾਇਆ ਲੂਠੇ ਰਹਿਣ ਨਾ ਪਾਇਣ ਕਲਜੁਗ ਪਾਇਣ ਵੈਣ। ਗੁਰਸਿਖ ਸਚੇ ਪ੍ਰਭ ਚਰਨ ਲੂਠੇ, ਦਰਸ ਦਿਖਾਵੇ ਤੀਜੇ ਨੈਣ। ਕਲਜੁਗ ਮਨਾਏ ਦਵਾਪਰ ਰੂਠੇ, ਮਿਲ ਸਾਧ ਸੰਗਤ ਗੁਰ ਚਰਨੀ ਬਹਿਣ। ਬੇਮੁਖਾਂ ਹੱਥ ਫੜਾਏ ਠੂਠੇ, ਪੀ ਪੀ ਮਦਿਰਾ ਨਾਰੀ ਕਹਿਣ ਭੈਣ। ਧਰਮ ਰਾਏ ਦਰ ਲੱਗੇ ਅੰਗੂਠੇ, ਕੋਈ ਅੰਤ ਨਾ ਛੁਡਾਇਣ। ਫੜ ਫੜ ਟੰਗਾਏ ਪੁੱਠੇ, ਅਠਾਈ ਕੁੰਡ ਵਿਚ ਫਿਰਾਇਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪਕੜ ਉਠਾਏ ਕੰਠ, ਲਗਾਏ, ਨਾ ਕੋਈ ਤੋੜੇ ਤੋੜ ਤੁੜਾਏ, ਸਚ ਪ੍ਰੀਤੀ ਜੋੜ ਜੁੜਾਏ, ਦਰਗਹਿ ਸਾਚੀ ਘਰ ਸਾਚੇ ਬਹਿਣ। ਦਰਗਹਿ ਸਾਚੀ ਸਚ ਘਰ ਵਾਸ। ਏਕਾ ਵਸੇ ਹਰਿ ਪੁਰਖ ਅਬਿਨਾਸ਼। ਤੀਨ ਲੋਕ ਪ੍ਰਭ ਚਰਨ ਦਾਸ। ਏਕਾ ਜੋਤ ਸਰਬ ਪ੍ਰਕਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਦਾਸਨ ਦਾਸ। ਦਾਸਨ ਦਾਸ ਵਿਚ ਵਸੰਦਾ। ਨਾ ਭੇਵ ਖੁਲੰਦਾ, ਨਾ ਤੋੜੇ ਆਤਮ ਜਿੰਦਾ। ਕਿਆ ਕਰੇ ਜੀਵ ਗਵਾਰੀ ਬੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਦੂਈ ਦਵੈਤ ਮਿਟਾਏ ਸੋਹੰ ਸ਼ਬਦ ਲਗਾਏ ਰੰਦਾ। ਸੋਹੰ ਰੰਦਾ ਦੇਵੇ ਰੰਦ। ਆਪ ਮਿਟਾਏ ਦਵੈਤੀ ਕੰਧ। ਮੈਲ ਉਤਾਰੇ ਪਾਪਾਂ ਗੰਦ। ਪ੍ਰਭ ਅਬਿਨਾਸ਼ੀ ਸਦਾ ਬਖ਼ਸ਼ੰਦ। ਗੁਰਸਿਖ ਸਦਾ ਸਦਾ ਜਪ ਬੱਤੀ ਦੰਦ। ਆਪ ਉਪਜਾਵੇ ਪਰਮਾਨੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਏ ਦਇਆ ਕਮਾਏ, ਜੋ ਜਨ ਤਜਾਏ ਮਦਿਰਾ ਮਾਸ ਗੰਦ। ਗੁਰ ਸੰਗਤ ਮੰਗਲ ਗਾਇਆ ਹਰਿ ਗੋਬਿੰਦਾ। ਦੇਵੇ ਮਾਣ ਪ੍ਰਭ ਜਗਤ ਵਡਿਆਈ, ਜਿਉਂ ਰਾਜਾ ਸੁਰਪਤ ਇੰਦਾ। ਦਰ ਆਤਮ ਵੱਜੀ ਵਧਾਈ, ਹਰਿ ਸਾਚੀ ਬੂਝ ਬੁਝਾਈ, ਅੰਧੇਰ ਮਿਟਾਈ ਤੋੜੇ ਆਤਮ ਜਿੰਦਾ। ਪ੍ਰਭ ਚਰਨ ਸੀਸ ਝੁਕਾਈ। ਕਲਜੁਗ ਜੀਵ ਭੁੱਲ ਨਾ ਜਾਈ। ਮਾਨਸ ਜਨਮ ਨਾ ਮੂਲ ਗਵਾਈ। ਸੋਹੰ ਸਾਚਾ ਨਾਮ ਨਿੱਤ ਰਸਨਾ ਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਸਦ ਬਖ਼ਸ਼ਿੰਦਾ। ਸਚ ਪ੍ਰੀਤ ਗੁਰ ਚਰਨ ਹੈ। ਚਾੜ੍ਹੇ ਸਾਚੀ ਰੰਗਤ, ਚੁੱਕਦਾ ਮਰਨ ਡਰਨ ਹੈ। ਆਪ ਬਣਾਏ ਗੁਰਸਿਖ ਰਲਾਏ ਸੱਚੀ ਸੰਗਤ, ਖੁਲ੍ਹੇ ਹਰਨ ਫਰਨ ਹੈ। ਆਪ ਪਾਏ ਸਾਚਾ ਨਾਉਂ ਭਿਖ ਨਾ ਹੋਣਾ ਮੰਗਤ, ਇਕ ਦਿਸਾਏ ਸਾਚੀ ਸਰਨ ਹੈ। ਗੁਰਸਿਖਾਂ ਸਹਾਈ ਜਿਉਂ ਨਾਨਕ ਅੰਗਦ, ਜੋਤੀ ਜੋਤ ਹਰਿ ਜਗਾਈ ਹੈ। ਸਾਧ ਸੰਗਤ ਤੇਰੇ ਮਨ ਵਧਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲਜੁਗ ਅੰਤਮ ਜਾਮਾ ਪਾਈ ਹੈ। ਕਲਜੁਗ ਅੰਤਮ ਜਾਮਾ ਪਾਇਆ। ਜਿਉਂ ਰਾਮਾ ਵਿਚ ਤਰੇਤਾ ਆਇਆ। ਕ੍ਰਿਸ਼ਨਾ ਕਾਹਨਾ ਭੇਸ ਵਟਾਇਆ। ਜਿਉਂ ਜਾਦਵ ਬੰਸ ਭਾਗ ਲਗਾਇਆ। ਕਲਜੁਗ ਅੰਤਮ ਅੰਤ, ਪ੍ਰਭ ਸਵਾਂਗੀ ਸਵਾਂਗ ਰਚਾਇਆ। ਜਿਨ ਪ੍ਰਭ ਮਿਲਣ ਦਾ ਚਾਓ, ਪ੍ਰਗਟ ਹੋਏ ਸਭ ਦਰਸ ਦਿਖਾਇਆ। ਹਰਿ ਪਾਇਆ ਸਹਿਜ ਸੁਭਾਓ, ਵਿਚ ਵਿਚੋਲਾ ਸੋਹੰ ਨਾਮ ਧਰਾਇਆ। ਸਾਚੀ ਦਰਗਹਿ ਮਿਲੇ ਥਾਉਂ, ਘਰ ਦਰ ਹਰਿ ਸਾਚੇ ਮਾਣ ਦਵਾਇਆ। ਪ੍ਰਭ ਅਬਿਨਾਸ਼ੀ ਅਗੰਮ ਅਥਾਹੋ, ਭੇਵ ਕਿਸੇ ਨਾ ਪਾਇਆ। ਆਦਿ ਅੰਤ ਜੁਗਾ ਜੁਗੰਤ ਆਪ ਅਟੱਲ ਅਚੱਲ ਰਘੁਰਾਇਆ। ਵਸੇ ਜਲ ਥਲ ਗੁਰਸਿਖ ਵੇਖ ਘੜੀ ਘੜੀ ਪਲ ਪਲ, ਤੇਰੇ ਅੰਦਰ ਆਸਣ ਲਾਇਆ। ਪ੍ਰਭ ਅਬਿਨਾਸ਼ੀ ਤੇਰੀ ਕਾਇਆ ਵਿਚ ਮਹੱਲ, ਸਿੰਘਆਸਣ ਡੇਰਾ ਲਾਇਆ। ਆਪ ਭੁਲਾਏ ਕਰ ਕਰ ਵਲ ਛਲ, ਭਰਮ ਭੁਲੇਖਾ ਵੱਡਾ ਪਾਇਆ। ਗੁਰਸਿਖ ਸਾਚੇ ਜਾਓ ਬਲ ਬਲ, ਕਰ ਕਿਰਪਾ ਜਿਸ ਸਾਚਾ ਮੇਲ ਮਿਲਾਇਆ। ਆਪ ਚਲਾਏ ਸ਼ਬਦ ਸਰੂਪੀ ਹੱਲ, ਤੇਰੀ ਆਤਮ ਸੋਹੰ ਸਾਚਾ ਬੀਜ ਬਿਜਾਇਆ। ਅੰਮ੍ਰਿਤ ਆਤਮ ਲਾਵੇ ਸਾਚਾ ਫੱਲ, ਰਸਨਾ ਰਸ ਕਿਸੇ ਵਿਰਲੇ ਗੁਰਮੁਖ ਪਾਇਆ। ਕਲਜੁਗ ਜੀਵ ਦਲੇ ਦੋ ਫਾੜੀ ਦਾਲ, ਸ਼ਬਦ ਖਰਾਸ ਆਪ ਚਲਾਇਆ। ਕਲਜੁਗ ਭਾਣਾ ਨਾ ਜਾਏ ਟਲ, ਸਾਚਾ ਲੇਖਾ ਹਰਿ ਆਪ ਲਿਖਾਇਆ। ਆਪ ਕਟਾਏ ਧੜ ਗਲ, ਇਕੱਠਾ ਦੋਵੇਂ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਹ ਵਾਹ ਆਪਣੇ ਭਾਣੇ ਵਿਚ ਆਪ ਸਮਾਇਆ। ਆਪਣਾ ਭਾਣਾ ਆਪਣਾ ਬਾਣਾ ਆਪੇ ਜਾਣਦਾ। ਆਪਣਾ ਤਖ਼ਤ ਸਾਚਾ ਰਾਣਾ, ਆਪੇ ਆਪ ਪਛਾਣਦਾ। ਨਾ ਕੋਈ ਦਿਸੇ ਸ਼ਾਹ ਸੁਲਤਾਨਾ, ਏਕਾ ਛਤਰ ਝੁਲੇ ਸੀਸ ਹਰਿ ਵਾਲੀ ਦੋ ਜਹਾਨ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ, ਕਲਜੁਗ ਤੇਰਾ ਪੰਧ ਮੁਕਾਏ, ਸੋਹੰ ਸਾਚਾ ਸ਼ਬਦ ਵਖਾਣਦਾ। ਪ੍ਰਭ ਚਰਨ ਸੱਚੀ ਸਰਨਾਈ। ਦੁਰਮਤ ਮੈਲ ਪ੍ਰਭ ਦਰ ਧਵਾਈ। ਗੁਰਮਤ ਲੈਣ ਹਰਿ ਸਰਨ ਤਕਾਈ। ਸਾਚਾ ਤਤ ਨਾ ਮਨੋਂ ਭੁਲਾਈ। ਧੀਰਜ ਜੱਤ ਇਕ ਰਖਾਈ। ਆਤਮ ਵੱਤ ਸਾਚਾ ਬੀਜ ਬਿਜਾਈ। ਆਪਣੀ ਪਤ ਆਪਣੇ ਹੱਥ ਰਖਾਈ। ਪ੍ਰਭ ਸਾਚਾ ਦੱਸੇ ਮਤ ਭੁੱਲ ਰੁਲ ਨਾ ਜਨਮ ਗਵਾਈ। ਕਲਜੁਗ ਰੈਣ ਅੰਧੇਰੀ ਤਤ, ਹੇਠਾਂ ਆਣ ਨਾ ਅੰਗ ਭੰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਈਂ ਧਿਆਈ।