੬ ਹਾੜ ੨੦੧੦ ਬਿਕ੍ਰਮੀ ਪੂਰਨ ਸਿੰਘ ਜੀ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਤਸਰ
ਮਨ ਮਤਾ ਆਤਮ ਤਤਿਆ। ਧੀਰਜ ਧਰਵਾਸ ਨਾ ਹੋਏ ਰਤਿਆ। ਝੂਠਾ ਤੁਟਾ ਜਗਤ ਨਤਿਆ। ਸਾਚਾ ਨਾਉਂ ਨਾ ਰਸਨਾ ਕਤਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਗਾਇਆ ਬੱਤੀ ਦੰਦਿਆ। ਬੱਤੀ ਦੰਦ ਨਾ ਹਰਿ ਜਸ ਗਾਇਆ। ਆਤਮ ਅੰਧ ਅੰਧੇਰ ਰਖਾਇਆ। ਝੂਠੀ ਕੰਧ ਨਾ ਪਰਦਾ ਲਾਹਿਆ। ਮਨ ਤਨ ਬੱਧਾ ਬਧਨਾ ਨਾ ਕਿਸੇ ਛੁਡਾਇਆ। ਮੁਖ ਰਖਾਏ ਵਿਸ਼ਟਾ ਗੋਦ ਅੰਮ੍ਰਿਤ ਜਾਮ ਨਾ ਕਿਸੇ ਪਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਰਘੁਰਾਇਆ। ਕਿਰਪਾ ਕਰੇ ਆਪ ਨਰ ਹਰਾ ਆਪ ਰਘੁਰਾਏ। ਆਪ ਰਘੁਬੰਸ ਕਾਇਆ ਕੀਟ ਵਿਕਾਰ ਮੁਕਾਏ। ਆਪ ਬਣਾਏ ਸਾਚਾ ਬੰਸ, ਸੋਹੰ ਸਾਚਾ ਨਾਮ ਜਪਾਏ। ਆਪ ਬਣਾਏ ਸਾਚੀ ਅੰਸ, ਜਮਦੂਤਾਂ ਮਾਰ ਭਜਾਏ। ਸੋਹੰ ਸ਼ਬਦ ਜਿਉਂ ਕਾਹਨਾ ਕੰਸ, ਭੂਤ ਪ੍ਰੇਤ ਕੋਈ ਨੇੜ ਨਾ ਅਏ। ਬਣ ਜਾਏ ਹਰਿ ਸਾਚੇ ਦੀ ਸਾਚੀ ਅੰਸ, ਲੱਖ ਚੁਰਾਸੀ ਗੇੜ ਕਟਾਏ। ਧਰਮ ਰਾਏ ਨਾ ਦਏ ਸਜਾਏ। ਬਾਹੋਂ ਪਕੜ ਪਾਰ ਲੰਘਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਦੇਵੇ ਵਡਿਆਈ ਵਿਚ ਸਹੰਸ, ਸਹਿੰਸਾ ਸਹਿਸ ਸਹੰਸ ਸੁਖਦਾਈ। ਸਾਚਾ ਬੰਸ ਸਿੱਖ ਆਪ ਬਣਾਈ। ਆਪਣੀ ਅੰਸ ਆਪ ਜਗਾਈ। ਸ਼ਬਦ ਬਾਣ ਸਾਚਾ ਧਨੁੱਸ਼ ਚਿੱਲਾ ਨਾਉਂ ਤੀਰ ਚੜ੍ਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਤਾਂ ਦੁਸ਼ਟਾਂ ਦੇ ਸਜਾਈ। ਦੂਈ ਦੁਸ਼ਟ ਜੀਵ ਦੁਰਾਚਾਰ। ਵੇਲਾ ਅੰਤਮ ਆਪਣਾ ਗਏ ਹਾਰ। ਝੂਠੀ ਰਹੇ ਪਸਰ ਪਸਾਰ। ਪ੍ਰਭ ਅਬਿਨਾਸ਼ੀ ਸਾਚਾ ਘਨਈਆ ਸਰਬ ਜੀਆਂ ਗੁਣ ਰਿਹਾ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਜਾਏ ਤਾਰ। ਰੋਗ ਸੋਗ ਚਿੰਤਾ ਦੁੱਖ। ਕਰ ਦਰਸ ਉਤਰੇ ਭੁੱਖ। ਸੁਫਲ ਕਰਾਏ ਸਾਚੀ ਕੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ ਮਦਿਰਾ ਮਾਸ ਤਜਾਏ ਗੁਰ ਚਰਨੀ ਸੀਸ ਨਿਵਾਏ ਉਜਲ ਕਰਾਏ ਮੁਖ। ਉਜਲ ਮੁਖ ਹੋਏ ਸੰਸਾਰਾ। ਉਤਰੇ ਭੁੱਖ ਦਰਸ ਅਪਾਰਾ। ਸਾਚਾ ਸੁਖ ਨਾਮ ਅਧਾਰਾ। ਸੁਫਲ ਕੁੱਖ ਅੰਮ੍ਰਿਤ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਬੂਝ ਬੁਝਾਰਾ। ਬੂਝ ਬੁਝਾਏ ਕਰਮ ਵਿਚਾਰੇ। ਦਰ ਘਰ ਆਵੇ ਸਾਚੇ ਨ੍ਹਾਵੇ। ਖ਼ਾਲੀ ਭਰੇ ਆਪ ਭੰਡਾਰੇ। ਜੋ ਜਨ ਆਏ ਮੰਗਣ ਦਰ ਦਵਾਰੇ। ਪ੍ਰਭ ਅਬਿਨਾਸ਼ੀ ਨਾਮ ਅਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸ਼ਬਦ ਅਪਾਰੇ। ਸ਼ਬਦ ਅਪਾਰ ਸੋਹੰ ਧਾਰ, ਗੁਰਮੁਖ ਉਚਾਰ ਨਾ ਜਾਣਾ ਬਚਨ ਹਾਰ। ਵੇਲੇ ਅੰਤ ਨਾ ਹੋਣਾ ਖੁਆਰ। ਪ੍ਰਭ ਸਾਚਾ ਮਾਰੇ ਡਾਹਢੀ ਮਾਰ। ਨਾ ਕੋਈ ਦਿਸੇ ਅੰਤ ਸਹਾਰ। ਝੂਠੀ ਕਾਇਆ ਦਿਸੇ ਜਗਤ ਪਿਆਰ। ਏਕਾ ਨਾਉਂ ਰਿਦੇ ਵਸਾਵੇ ਵੇਲੇ ਅੰਤ ਕਰਾਏ ਪਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਚਰਨ ਸਚ ਸਰਨ ਚੁਕਾਏ ਜਮ ਕਾ ਡਰਨ ਜਾਓ ਚਰਨ ਬਲਿਹਾਰ। ਬਲਿਹਾਰ ਜਾਓ, ਦਰਸ ਗੁਰ ਪਾਓ। ਦਰਦ ਦੁੱਖ ਮਿਟਾਓ। ਰਸਨਾ ਭੁੱਖ ਗਵਾਓ। ਆਤਮ ਸੁਖ ਇਕ ਉਪਜਾਓ। ਸੋਹੰ ਸਾਚਾ ਰਸਨਾ ਗਾਓ। ਹਿਰਦੇ ਵਸਣਾ ਰਾਹ ਸਾਚਾ ਦੱਸਣਾ ਨਾ ਕਦੇ ਭੁਲਾਓ। ਜਮਦੂਤਾਂ ਹਰਿ ਸਾਚੇ ਨੱਸਣਾ, ਮਾਨਸ ਜਨਮ ਲੇਖੇ ਲਾਓ। ਸ਼ਬਦ ਤੀਰ ਹਰਿ ਸਾਚੇ ਕਸਣਾ, ਪਸ਼ੂ ਪ੍ਰੇਤ ਨਾ ਬਣ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਆਤਮ ਤ੍ਰਿਖਾ ਸਰਬ ਬੁਝਾਓ। ਆਤਮ ਤ੍ਰਿਖਾ ਦਰਸ ਪਿਆਸ। ਪ੍ਰਭ ਅਬਿਨਾਸ਼ੀ ਕੀਨੇ ਨਾਸ। ਸੋਹੰ ਚੀਨਾ ਸਵਾਸ ਸਵਾਸ। ਮਾਨਸ ਜਨਮ ਕਰਾਏ ਗੁਰਸਿਖ ਰਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸ਼ਾਹੋ ਸ਼ਾਬਾਸ਼। ਸ਼ਾਹੋ ਸ਼ਾਬਾਸੇ ਜੋਤ ਪ੍ਰਕਾਸ਼ੇ। ਅੰਧੇਰ ਵਿਨਾਸੇ, ਗੁਰਸਿਖਾਂ ਹੋਏ ਦਾਸਨ ਦਾਸੇ। ਗੁਰਮੁਖਾਂ ਦੇਵੇ ਸ਼ਬਦ ਭਰਵਾਸੇ। ਸੋਹੰ ਜਪਾਏ ਸਵਾਸ ਸਵਾਸੇ। ਏਕਾ ਸਾਚੀ ਵਸਤ ਟਿਕਾਏ ਸਾਚਾ ਨਾਉਂ ਕਾਇਆ ਝੂਠੇ ਕਾਸੇ। ਪ੍ਰਭ ਅਬਿਨਾਸ਼ੀ ਬਲ ਬਲ ਜਾਓ, ਕਰੇ ਬੰਦ ਖਲਾਸੇ। ਵਲ ਛਲ ਛਲ ਵਲ ਨਾ ਕਰ ਭੁੱਲ ਜਾਓ, ਪ੍ਰਭ ਸਾਚਾ ਵੇਖ ਰੰਗ ਤਮਾਸ਼ੇ। ਵੇਲੇ ਅੰਤਕਾਲ ਨਾ ਡੁਲ ਜਾਓ, ਮਾਨਸ ਜਨਮ ਨਾ ਜਾਏ ਹਾਸੇ। ਆਪਣੀ ਭੁੱਲ ਆਪ ਬਖ਼ਸ਼ਾਓ, ਰਸਨ ਨਾ ਲਾਓ, ਮਦਿਰਾ ਮਾਸੇ। ਪੂਰੇ ਤੋਲ ਗੁਰਸਿਖ ਤੁਲ ਜਾਓ, ਮਾਨਸ ਜਨਮ ਕਰਾਓ ਰਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੁਖਦਾਈ ਸਾਚਾ ਸੁੱਖ ਦੇ ਉਪਜਾਈ। ਆਤਮ ਦੇਵੇ ਸ਼ਬਦ ਧਰਵਾਸੇ। ਸ਼ਬਦ ਧੀਰ ਸਚ ਧੀਰਨਾ। ਅੰਮ੍ਰਿਤ ਦੇਵੇ ਸਾਚਾ ਸੀਰਨਾ। ਰੋਗਾਂ ਸੋਗਾਂ ਜਿਸ ਨੇ ਚੀਰਨਾ। ਨਾ ਕੋਈ ਜਾਣੇ ਪੀਰ ਫ਼ਕੀਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਚਲਾਏ ਤੀਰਨਾ। ਤੀਰ ਤਲਵਾਰ ਸ਼ਬਦ ਕਟਾਰ, ਖੰਡਾ ਦੋ ਧਾਰ, ਦੁਸ਼ਟਾਂ ਦਏ ਸੰਘਾਰ। ਗੁਰਮੁਖਾਂ ਬੇੜਾ ਲਾਵੇ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਤਰ ਜਾਏ ਪਾਰ। ਦੁਤਰ ਤਾਰੇ ਗੇੜ ਨਿਵਾਰੇ। ਸਚ ਦਰਬਾਰੇ ਲੇਖ ਲਿਖਾਵੇ ਪਵਣ ਜੋਤ ਇਕ ਹੁਲਾਰੇ। ਦੁਰਮਤ ਮੈਲ ਪਾਪਾਂ ਧੋਏ, ਅੰਮ੍ਰਿਤ ਰੰਗ ਚੜ੍ਹਾਏ ਅਪਰ ਅਪਾਰੇ। ਪ੍ਰਭ ਅਬਿਨਾਸ਼ੀ ਸਾਚੀ ਜੋਤ ਜਾਮਾ ਵਿਚ ਮਾਤ ਦੇ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸੋਹਣ ਚਰਨ ਦਵਾਰੇ। ਚਰਨ ਦਵਾਰ ਚਰਨ ਗੁਰ ਸੇਵਾ। ਪ੍ਰਭ ਅਬਿਨਾਸ਼ੀ ਅਲਖ ਅਭੇਵਾ। ਸਾਚਾ ਦੇਵੇ ਅੰਮ੍ਰਿਤ ਮੇਵਾ। ਕੋਈ ਨਾ ਜਾਣੇ ਦੇਵੀ ਦੇਵਾ। ਗੁਰਸਿਖ ਸਾਚ ਸ਼ਬਦ ਵਖਾਣੇ ਜਿਹਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਰਥਾ ਨਾ ਜਾਏ ਚਰਨ ਪ੍ਰੀਤੀ ਸੇਵਾ। ਸ਼ਬਦ ਅਸਵ ਕਸ ਤੰਗ। ਮਨ ਮਨੂਆ ਹਰਿ ਸਾਚਾ ਰੰਗ। ਏੇਕਾ ਚਾੜ੍ਹੇ ਹਰਿ ਆਤਮ ਰੰਗ। ਹੀਣਾ ਬਣੇ ਨਾ ਕੋਈ ਅੰਗ। ਦੁੱਖ ਰੋਗ ਪ੍ਰਭ ਕੀਨੋ ਭੰਗ। ਪ੍ਰਭ ਦਰ ਮੰਗੀ ਸਾਚੀ ਮੰਗ। ਹੋਏ ਸਹਾਈ ਅੰਗ ਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆ ਏਕਾ ਹੀਆ, ਸਾਚਾ ਪੀਆ ਸੋਹੰ ਬੀਜ ਸਾਚਾ ਬੀਆ, ਸਾਚੀ ਦੇਵੇ ਸ਼ਬਦ ਉਮੰਗ।