Granth 03 Likhat 034: 16 Maghar 2010 Bikarmi Pind Jethuwal Zila Amritsar Savere 8 waje Kaka Manjit Singh Antim Sanskar de navit Vihaar Hoyia

੧੬ ਮੱਘਰ ੨੦੧੦ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸਵੇਰੇ ਅੱਠ ਵੱਜੇ ਕਾਕਾ ਮਨਜੀਤ ਸਿੰਘ ਅੰਤਮ ਸੰਸਕਾਰ ਦੇ ਨਵਿਤ ਵਿਹਾਰ ਹੋਇਆ

ਪ੍ਰਭ ਸਾਚਾ ਸਹਿਜ ਧਾਰ ਹੈ। ਕਰੇ ਖੇਲ ਅਪਰ ਅਪਾਰ ਹੈ। ਖ਼ੁਸ਼ੀ ਹੋਈ ਅੱਜ ਸਾਚੀ ਸਰਕਾਰ ਹੈ। ਆਪਣਾ ਆਪ ਗੁਰਸਿਖਾਂ ਉਤੋਂ ਦਿਤਾ ਵਾਰ, ਹੈ। ਜਨਮ ਜਨਮ ਦਾ ਚੁਕਿਆ ਭਾਰ ਸਿਰਾਂ ਉਤੋਂ ਦਿਤਾ ਉਤਾਰ ਹੈ। ਕੀਆ ਆਪਣਾ ਸਚ ਵਿਹਾਰ, ਅੱਗੇ ਲਾਇਆ ਭੁਯੰਗ ਕੁਮਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਲਿਖਤ ਅਪਰ ਅਪਾਰ ਹੈ। ਉਠ ਕੁੰਵਰ ਕਰ ਤਿਆਰੀ। ਮਾਤ ਛੱਡ ਦੇ ਮਾਤਾ ਪਿਆਰੀ। ਸਕਿਆਂ ਭਾਈਆਂ ਤੇਰੀ ਟੁੱਟੀ ਯਾਰੀ। ਭੈਣਾਂ ਨਾ ਫੜੀ ਤੇਰੀ ਵਾਗ ਆਪਣੀ ਹੱਥੀਂ ਇਕ ਵਾਰੀ। ਪ੍ਰਭ ਅਬਿਨਾਸ਼ੀ ਆਪਣੀ ਹੱਥੀਂ ਘੋੜ ਚੜ੍ਹਾਇਆ, ਵਿਆਹਵਣ ਜਾਈਂ ਸਾਚੀ ਨਾਰੀ। ਦਰਗਹਿ ਸਾਚੀ ਤੇਰੀ ਸਾਚੀ ਲੋੜ, ਸਿੰਘ ਪਾਲ ਕੋਲ ਕਰ ਤਿਆਰੀ। ਦਰੋਂ ਵੇਖੇ ਅਵਾਜ਼ਾਂ ਮਾਰੇ ਦਾਦਾ ਤੇਰਾ ਰਿਹਾ ਪੁਕਾਰੀ। ਆ ਪੋਤਰੇ ਮੇਰੇ ਲਾਡਲੇ, ਦੇਵਾਂ ਤੈਨੂੰ ਇਕ ਸੱਚੀ ਸਰਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਪੁਰ ਇੰਦਰ ਕਰੋੜ ਤੇਤੀਸ ਤੇਰੇ ਚਰਨ ਕਰਨ ਨਿਮਸਕਾਰੀ। ਕਰੋੜ ਤੇਤੀਸ ਰਹੇ ਤੇਰੀ ਸਰਨ। ਦੇਵੀ ਦੇਵਤੇ ਪਾਣੀ ਤੇਰਾ ਭਰਨ। ਚਾਰ ਜੁਗ ਤੈਥੋਂ ਡਰਦੇ ਰਹਿਣ। ਨਿਵ ਨਿਵ ਦੋਏ ਜੋੜ ਤੇਰੀ ਚਰਨੀ ਬਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਤੇਰਾ ਸਾਕ ਸੱਜਣ ਸੈਣ। ਉਠਿਆ ਪੂਤ ਜਗਤ ਪਧਾਰੇ। ਅਚਰਜ ਖੇਲ ਕਰੇ ਗਿਰਧਾਰੇ। ਆਏ ਵੇਖੇ ਮਾਤਲੋਕ ਕੀ ਵਰਤੇ ਕਾਰੇ। ਇਕ ਸੁਣਾਏ ਪ੍ਰਭ ਸਾਚਾ ਸ਼ਬਦ ਸਲੋਕ, ਮਾਤ ਗਰਭ ਉਲਟਾ ਲਟਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਪਾਰ ਉਤਾਰੇ। ਉਠ ਮਨਜੀਤ ਮਨ ਜਾਈਂ ਜਿੱਤ। ਪੰਜਾਂ ਤਤਾਂ ਨਾਲ ਨਾ ਕਰਨਾ ਹਿੱਤ। ਝੂਠੇ ਦਿਸਣ ਸਾਕ ਕੁਟੰਬੀ, ਏਕਾ ਪ੍ਰਭ ਅਬਿਨਾਸ਼ੀ ਤੇਰਾ ਸਾਚਾ ਮਿੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਗੋਦ ਉਠਾਈ ਬੈਠਾ ਤੇਰਾ ਸਾਚਾ ਪਿਤ। ਸਾਚਾ ਪਿਤ ਗੋਦ ਉਠਾਏ। ਨਾ ਕੋਈ ਤੇਰੀ ਦੂਜੀ ਮਾਏ। ਜਿਹੜੀ ਤੈਨੂੰ ਗੋਦ ਉਠਾਏ। ਪ੍ਰਭ ਅਬਿਨਾਸ਼ੀ ਆਪਣੀ ਬਾਹਾਂ ਉਪਰ ਆਪ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਇੰਦਰ ਵਿਚ ਜਾ ਬਹਾਏ। ਇੰਦਰਪੁਰੀ ਵਿਚ ਜਾ ਕੇ ਬੈਠ। ਸ੍ਰਿਸ਼ਟ ਸਬਾਈ ਭੰਨੇ ਜਿਉਂ ਕੌੜੇ ਰੇਠ। ਉਪਰ ਤੇਰੇ ਛਤਰ ਝੁਲਦਾ ਤੂੰ ਰਹੀਂ ਸ਼ਾਇਆ ਹੇਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਧਨ ਤੇਰੇ ਪੱਲੇ ਪਾਏ, ਬਣ ਜਾ ਪੁਰੀ ਸਾਚੀ ਦਾ ਸਾਚਾ ਸੇਠ। ਸਾਚਾ ਸੇਠ ਬਣ ਕੇ ਸ਼ਾਹ। ਸੋਹੰ ਮਾਲ ਧਨ ਨਾਲ ਲੈ ਕੇ ਜਾ। ਮਾਤਲੋਕ ਵਿਚ ਆਪਣਾ ਸਾਚਾ ਚੰਨ, ਗੁਰਸਿਖਾਂ ਸਾਹਮਣੇ ਚੜ੍ਹ ਕੇ ਜਾ। ਮਾਤ ਪਿਤ ਭੈਣ ਭਰਾ ਕਰਨ ਹਿੱਤ, ਸਾਰਿਆਂ ਨਾਲ ਲੜ ਕੇ ਜਾ। ਤੇਰਾ ਫੇਰ ਲਿਖਾਊਂ ਸਾਰਾ ਭੇਤ, ਸਾਧਾਂ ਸੰਤਾਂ ਫੜ ਕੇ ਲਿਆ। ਵੇਖੋ ਵਰਤਾਰ ਜੋ ਵਰਤੇ ਚੇਤ, ਸਿੰਘ ਮਨਜੀਤ ਤੂੰ ਆਪੇ ਆਪਣੀ ਜਾ ਥਾਂ। ਵੇਖ ਥਾਂ ਸੱਚਾ ਅਸਥਾਨ। ਬਖ਼ਸ਼ੇ ਆਪ ਹਰਿ ਭਗਵਾਨ। ਦਿਤਾ ਸਾਚਾ ਜਾਪ, ਕਰੋੜ ਤੇਤੀਸ ਦੇਵੇ ਸਾਚਾ ਦਾਨ। ਮੋਰ ਮੁਕਟ ਤੇਰੇ ਸਿਰ ਟਿਕਾਏ, ਬਣ ਕੇ ਜਾਈਂ ਸਾਚਾ ਕਾਹਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਚ ਰਖਾਏ ਨਿਸ਼ਾਨ। ਤੇਰਾ ਨਿਸ਼ਾਨ ਜਗਤ ਵਿਚ ਝੁਲਣਾ। ਗੁਰਸਿਖ ਤੇਰੀ ਚਰਨ ਪ੍ਰੀਤੀ ਘੋਲ ਘੁਲਣਾ। ਪ੍ਰਭ ਸਾਚੇ ਦੀ ਸਾਚੀ ਰੀਤੀ, ਗੁਰਸਿਖ ਕਦੇ ਨਾ ਭੁੱਲਣਾ। ਘਰ ਸਾਚੇ ਦੀ ਮੰਗੋ ਏਕਾ ਚਰਨ ਪ੍ਰੀਤੀ, ਝੂਠੇ ਮਾਤਲੋਕ ਵਿਚ ਨਾ ਰੁਲਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਜ ਕਾਇਆ ਕੀਨੀ ਸੀਤਲ ਸੀਤੀ, ਸੋਇਆ ਪੂਤ ਵਿਚ ਮਾਤ ਫੇਰ ਨਾ ਹਿਲਣਾ। ਮਾਤਲੋਕ ਛੱਡ ਕੇ ਜਾਵੀਂ। ਸਿੱਖਾਂ ਤਾਈਂ ਸਮਝਾ ਕੇ ਜਾਵੀਂ। ਦਰਗਹਿ ਸਾਚੀ ਸਾਚਾ ਰਾਹ ਆਪਣੀ ਹੱਥੀਂ ਪਾ ਕੇ ਜਾਵੀਂ। ਅੰਞਾਣਾ ਬਾਲਾ ਤੋੜ ਜ਼ੰਜਾਲਾ ਖਾਲੀ ਹੱਥੀਂ ਨੱਠਾ ਜਾਵੀਂ। ਅੱਗੇ ਖੜਾ ਸਿੰਘ ਪਾਲਾ, ਘੁਟ ਕੇ ਜੱਫੀ ਪਾਉਂਦਾ ਜਾਵੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਦੇਵੇ ਸੁਨੇਹੁੜਾ ਮੇਰੇ ਲਾਲ, ਰਾਹ ਵਿਚ ਜਾਂਦਾ ਸਭਨਾਂ ਤਾਈਂ ਸੁਣਾਉਂਦਾ ਜਾਵੀਂ। ਅੱਗੇ ਆਵਣ ਤੇਰੇ ਚੌਦਾਂ ਲੋਕ। ਉਪਰ ਫਿਰ ਦਿਸੇ ਪਰਲੋਕ। ਪੜ੍ਹਦਾ ਜਾਈਂ ਸੋਹੰ ਸਚ ਸਲੋਕ। ਨਾ ਕੋਈ ਸਕੇ ਤੈਨੂੰ ਰੋਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਤੇਰੇ ਪਿਛੇ ਦੇਵੇ ਝੋਕ। ਉਠ ਉਠ ਸ਼ੇਰ ਬਣ ਦਲੇਰ, ਮਾਤਲੋਕ ਨਾ ਆਵਣਾ ਫੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੋੜ ਤੇਤੀਸ ਤੇਰੀ ਸਰਨ ਲਗਾਏ ਘੇਰ ਘੇਰ। ਇੰਦ ਇੰਦਰਾਸਣ ਜਾਏ ਤਜ। ਸਿੰਘ ਮਨਜੀਤ ਉਠ ਚੜ੍ਹ ਜਾ ਭੱਜ। ਸਾਚਾ ਵਕਤ ਤੇਰਾ ਆਪ ਸੁਹਾਇਆ ਪ੍ਰਭ ਅਬਿਨਾਸ਼ੀ ਅੱਜ। ਵਿਚ ਮਾਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਪਰਦੇ ਲਏ ਕੱਜ। ਮਾਤਲੋਕ ਤੇਰਾ ਤੁੱਟਾ ਨਾਤਾ। ਛੱਡ ਦੇ ਭੈਣ ਭਾਈ ਪਿਤ ਮਾਤਾ। ਚਰਨ ਲਗਾਏ ਪ੍ਰਭ ਸਾਚਾ ਦਾਤਾ। ਸੋਹੰ ਸ਼ਬਦ ਤੇਰੀ ਝੋਲੀ ਪਾਏ ਲੈ ਜਾਈਂ ਸਚ ਸੁਗਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਆਪ ਵਖਾਏ ਪਾੜ ਗਗਨ ਦੀਆਂ ਛਾਤਾਂ। ਉਪਰ ਗਗਨ ਆਪ ਚੜ੍ਹਾਏ। ਰੰਗਣ ਸਾਚੀ ਇਕ ਰੰਗਾਏ। ਸਚ ਦਰਬਾਰ ਇਕ ਵਖਾਏ। ਸਿੰਘ ਆਸਣ ਬੈਠਾ ਪ੍ਰਭ ਉਪਰ ਡੇਰਾ ਲਾਏ। ਗੁਰਸਿਖ ਸਾਚਾ ਘਰ ਸਾਚੇ ਵਿਚ ਜਾਏ। ਪ੍ਰਭ ਅਬਿਨਾਸ਼ੀ ਵੇਖ ਹਰਿ, ਗੁਰਸਿਖ ਸਾਚੇ ਤੇਰੀ ਚਰਨੀ ਸੀਸ ਝੁਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਵੇਂ ਬਾਹੀਂ ਫੜ ਕੇ ਆਪਣੀ ਗੋਦ ਉਠਾਏ। ਆਪਣੀ ਗੋਦ ਵਿਚ ਬਿਠਾ ਕੇ। ਅਗਾਧ ਬੋਧ ਸ਼ਬਦ ਲਿਖਾ ਕੇ। ਦਾਦੇ ਨਾਲ ਮੇਲ ਮਿਲਾ ਕੇ। ਸਿੰਘ ਪਾਲ ਹੱਥ ਚਵਰ ਫੜਾ ਕੇ। ਸਿੰਘ ਮਾਹਣਾ ਲਿਆ ਨਾਲ ਖ਼ੁਸ਼ੀ ਖ਼ੁਸ਼ੀ ਆਏ, ਜਾਏ ਫੁੱਲ ਬਰਸਾ ਕੇ। ਸਿੰਘ ਸਵਰਨ ਹੋਇਆ ਨਿਹਾਲ, ਭਾਈਆਂ ਤਾਈਂ ਭਾਈ ਮਿਲਿਆ ਆ ਕੇ। ਚੇਤ ਸਿੰਘ ਚਿਹਰਾ ਹੋਇਆ ਲਾਲੋ ਲਾਲ, ਜਾਂ ਦਰਸ਼ਨ ਪਾਏ ਆ ਕੇ। ਬੁੱਧ ਸਿੰਘ ਤੇਰੇ ਸੀਸ ਬੰਨ੍ਹੇ ਰੁਮਾਲ, ਸਾਚਾ ਲਾਡ ਲਡਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਝੂਲੇ ਆਪ ਝੁਲਾਏ ਆਪਣੀ ਗੋਦ ਉਠਾ ਕੇ। ਮਾਤ, ਪਿਤਾ ਘਰ ਜਨਮ ਦਵਾਇਆ। ਜਨਮ ਕਰਮ ਆਪਣੇ ਹੱਥ ਰਖਾਇਆ। ਸਾਚਾ ਭਰਮ ਅੱਜ ਚੁਕਾਇਆ। ਪੂਰਨ ਕਰਮ ਹਰਿ ਕਰਾਇਆ। ਮਾਨਸ ਜਨਮ ਅੰਞਾਣੇ ਬਾਲੇ ਸਾਚੇ ਲਾਲੇ, ਤੇਰਾ ਸੁਫਲ ਕਰਾਇਆ। ਸੁਫਲ ਹੋਇਆ ਤੇਰਾ ਆਵਣਾ ਜਾਵਣਾ, ਦੇ ਥਾਪੀਆਂ ਗੁਰ ਪੂਰੇ ਤੈਨੂੰ ਆਪਣੀ ਗੋਦ ਸਵਾਇਆ। ਆਪਣੀ ਗੋਦ ਹਰਿ ਆਪ ਸਵਾਉਣਾ। ਮਾਨਸ ਜਨਮ ਤੇਰਾ ਲੇਖੇ ਲਾਉਣਾ। ਕਲਜੁਗ ਵਿਚ ਮਾਤ ਨਾ ਤੈਨੂੰ ਕਿਸੇ ਜਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਇਆ ਸ਼ੇਰ ਵੇਲੇ ਆਪਣੇ ਆਪ ਉਠਾਉਣਾ। ਆਏ ਵਕਤ ਲਏ ਉਠਾਲ। ਸਾਚੀ ਸ਼ਕਤ ਵਿਚ ਟਿਕਾਏ। ਪੰਚਮ ਜੇਠ ਰਾਜ ਤਿਲਕ ਤੇਰੇ ਮਸਤਕ ਲਾਏ। ਤੇਰੀ ਕਾਇਆ ਨਾ ਲੱਗੇ ਸੇਕ, ਪ੍ਰਭ ਰੱਖੇ ਗੋਦ ਉਠਾਏ। ਸਾਧ ਸੰਗਤ ਏਕਾ ਰਾਖੋ ਪ੍ਰਭ ਚਰਨ ਟੇਕ, ਨੇਤਰ ਨੀਰ ਨਾ ਕੋਈ ਵਹਾਏ। ਮਾਤ ਕੁੱਖ ਹੋਈ ਬਬੇਕ, ਸਾਚਾ ਸੀਰ ਜੋ ਰਸਨ ਪਿਆਏ। ਮਾਨਸ ਜਨਮ ਪਾਇਆ ਵਾਰ ਏਕ, ਦੂਜੀ ਵਾਰ ਵਿਚ ਮਾਤ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਸੰਗ ਰਖਾਏ। ਸਾਚਾ ਸੰਗ ਆਪ ਨਿਭਾਉਣਾ। ਦਰ ਘਰ ਸਾਚੇ ਮਾਣ ਦਵਾਉਣਾ। ਪਾਲ ਸਿੰਘ ਦੀ ਉਂਗਲੀ ਲਾਉਣਾ। ਸਿੱਖਾਂ ਦੇ ਘਰ ਘਰ ਫਿਰਾਉਣਾ। ਸੁਤਿਆਂ ਰਾਤੀਂ ਦਰਸ ਦਿਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਰਸਨਾ ਗਾਉਣਾ। ਸਾਚੀ ਉਂਗਲੀ ਹੱਥ ਫੜਾਏ। ਸਚਖੰਡ ਦੇ ਵਿਚ ਫਿਰਾਏ। ਆਪੇ ਪਾਏ ਸਾਚੀ ਵੰਡ ਤੇਰੇ ਹਿੱਸੇ ਇੰਦਰਲੋਕ ਇਕ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਜਗਤ ਤੇਰੀ ਸਾਚੀ ਬਣਤ ਬਣਾਏ। ਸਾਚੀ ਤੇਰੀ ਬਣਤ ਬਣਾਉਣੀ। ਪੱਥਰ ਉਪਰ ਲਕੀਰ ਖਿਚਾਉਣੀ। ਬਾਰਾਂ ਮਾਹ ਤੇਰੀ ਪੱਕੀ ਰਹੇ ਹਾੜੀ ਸਾਉਣੀ। ਹਰਿ ਵਸੇ ਤੇਰੇ ਨਾਲ ਸਭਨੀ ਥਾਈਂ, ਨਾ ਅੱਗੇ ਪਾਏ ਕੋਈ ਅੜਾਉਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਜੋ ਮਨ ਭਾਉਣੀ। ਮਨ ਭਾਇਆ ਸੋਈ ਕਰਾਇਆ। ਤਿੰਨ ਦਿਨ ਖੇਲ ਵਰਤਾਇਆ। ਫੂਲਨ ਬਰਖਾ ਹਰਿ ਜੀ ਲਾਇਆ। ਇਕ ਇਕ ਫੁੱਲ ਗੁਰਸਿਖਾਂ ਤਾਈਂ ਵਰਤਾਇਆ। ਇਹ ਰੱਖਣਾ ਸਾਂਭ ਪ੍ਰਭ ਸਾਚੇ ਹੁਕਮ ਸੁਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਆਪ ਰਚਾਇਆ। ਇਕ ਇਕ ਫੁੱਲ ਗੁਰਸਿਖ ਰਖਾਏ। ਮਾਘੀਉਂ ਪਹਿਲੋਂ ਇਹ ਕੰਮ ਤੁਹਾਡੇ ਆਏ। ਸਚ ਸੁਨੇਹੁੜਾ ਗੁਰਸਿਖਾਂ ਆਪੇ ਆਪ ਸੁਣਾਏ। ਤੁਹਾਡਾ ਕੁੱਟੇ ਜਮ ਕਾ ਜੇਵੜਾ, ਇਕ ਬਾਲਾ ਅੱਗੇ ਲਾਏ। ਅੱਗੇ ਰਾਹ ਦਿਸੇ ਭੀਵੜਾ, ਪਹਿਲੋਂ ਛੋਟਿਆਂ ਤਾਈਂ ਲੰਘਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਤਾ ਧਰਤਾ ਆਪਣਾ ਭਾਣਾ ਆਪ ਵਰਤਾਏ। ਅੱਗੇ ਲੱਗਾ ਛੋਟਾ ਬਾਲਾ। ਗੁਰਸਿਖ ਮਾਰੋ ਪਿਛੇ ਛਾਲਾਂ। ਕਲਜੁਗ ਪਈਆਂ ਅੰਤ ਤਰਕਾਲਾਂ। ਬੇਮੁਖ ਕੱਢਣ ਮਾਵਾਂ ਗਾਲਾਂ। ਸਾਚਾ ਵਕਤ ਨਾ ਕਿਸੇ ਸੰਭਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵਿਚੋਂ ਲੱਭਾ ਇਕ ਸੱਚਾ ਲਾਲਾ। ਸਾਚਾ ਲਾਲ ਲਿਆ ਚੁਣ। ਸ੍ਰਿਸ਼ਟ ਸਬਾਈ ਛਾਣ ਪੁਣ। ਕਵਣ ਜਾਣੇ ਪ੍ਰਭ ਤੇਰੇ ਗੁਣ। ਸ੍ਰਿਸ਼ਟ ਸਬਾਈ ਅੰਤਮ ਲਏ ਕੰਨ ਸੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਆਪਣੀ ਗੋਦ ਉਠਾਏ ਚੁਣ ਚੁਣ। ਸਾਚਾ ਲਾਲ ਬਾਲ ਅਵਲੜਾ। ਅੱਜ ਚੱਲਿਆ ਇਕ ਇਕੱਲੜਾ। ਪ੍ਰਭ ਅਬਿਨਾਸ਼ੀ ਜਿਸ ਦੇ ਦਰ ਅੱਗੇ ਖਲੜਾ। ਆਪੇ ਬੰਨ੍ਹੇ ਤੇਰੇ ਸੰਗ ਆਪਣਾ ਸਾਚਾ ਪਲੜਾ। ਦਰਗਹਿ ਸਾਚੀ ਸਚ ਦਰ ਦਵਾਰੇ ਤੇਰੇ ਅੱਗੇ ਖਲੜਾ। ਮਾਤਲੋਕ ਰਹਿਣਾ ਝੂਠੇ ਲਾਰੇ, ਪ੍ਰਭ ਸਾਚੇ ਦੀ ਛਤਰ ਛਾਇਆ ਹੇਠ ਪਲਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੜ ਸਾਚੇ ਘਰ ਦੇ ਕੇ ਵਰ, ਪੁਰੀ ਇੰਦਰ ਵਿਚ ਘਲਣਾ। ਇੰਦਰ ਪੁਰੀ ਜਾ ਕੇ ਵੇਖ। ਪ੍ਰਭ ਅਬਿਨਾਸ਼ੀ ਕੀ ਕਰ ਰਿਹਾ ਭੇਖ। ਧੰਨ ਧੰਨ ਤੇਰੀ ਕਮਾਈ ਵਡਿਆਈ ਲਿਖਾਈ ਧੁਰ ਦਰਗਾਹੋਂ ਲੇਖ। ਧੰਨ ਧੰਨ ਤੇਰੀ ਜਣੇਂਦੀ ਮਾਈ, ਜਾਂਦੀ ਵਾਰ ਤੈਨੂੰ ਨੇਤਰ ਲਏ ਪੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਲਿਖੇ ਤੇਰੀ ਸਾਚੀ ਰੇਖ। ਲਿਖੇ ਰੇਖ ਬਣ ਲਿਖਾਰੀ। ਤਿੰਨ ਦਿਨ ਮੰਗਦਾ ਰਿਹਾ ਭਿੱਖ, ਬਣ ਬਣ ਭਿਖਾਰੀ। ਕਿਸੇ ਨਾ ਪਾਈ ਸਾਚੀ ਸਾਰੀ। ਪ੍ਰਭ ਅਬਿਨਾਸ਼ੀ ਕੀ ਵਰਤੇ ਕਾਰੀ। ਕਿਉਂ ਬਣੇ ਮਾਲਣ ਸਿਰ ਉਠਾਈ ਫਿਰਦਾ ਫੂਲਾਂ ਖਾਰੀ। ਕਿਉਂ ਬੰਨ੍ਹੇ ਸਿਰ ਸਿਹਰੇ, ਕਲ ਦਵਾਏ ਫੇਰੇ। ਅੱਖੀਂ ਵੇਖੋ ਵੇਲਾ ਆਇਆ ਨੇੜੇ। ਆਪਣੀ ਹੱਥੀਂ ਚਾਰ ਦਵਾਏ ਗੇੜੇ। ਝੂਠੇ ਜਗਤ ਮੁਕਾਏ ਝੇੜੇ। ਜਾ ਪੁੱਤ ਸਾਚੇ ਸੁੱਤ ਵਸ ਜਾਈਂ ਖੁਲ੍ਹੇ ਵਿਹੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਆਪੇ ਕਰੇ ਨਬੇੜੇ। ਆਪੇ ਕੀਆ ਕਲ ਸਿਆਪਾ। ਪ੍ਰਭ ਕਾ ਖੇਲ ਕਿਸੇ ਨਾ ਜਾਤਾ। ਨਾ ਕੋਈ ਪੀੜ ਨਾ ਕੋਈ ਤਾਪਾ। ਜੋ ਕੁਛ ਕਰੇ ਸੋ ਆਪੇ ਆਪਾ। ਨਾ ਕੋਈ ਮਾਈ ਨਾ ਕੋਈ ਬਾਪਾ। ਨਾ ਕੋਈ ਭਾਈ ਨਾ ਕੋਈ ਭੈਣ ਨਾ ਕੋਈ ਸਾਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਘਰ ਲੈ ਚਲਿਆ ਆਪਣੀ ਗੋਦ ਉਠਾਏ ਛੋਟਾ ਕਾਕਾ। ਛੋਟਾ ਕਾਕਾ ਲਾਲ ਦੁਲਾਰਾ। ਸਰਬ ਜੀਆਂ ਨੂੰ ਲੱਗੇ ਪਿਆਰਾ। ਮਾਤ ਪਿਤਾ ਭੈਣ ਭਾਈਆਂ ਹਿੱਤ ਅਪਰ ਅਪਾਰਾ। ਨਾ ਕੋਈ ਵਿਛੋੜਾ ਸਕੇ ਇਕ ਦੂਜੇ ਦਾ ਚਿੱਤ, ਬੰਧਨ ਬੱਧਾ ਜਗਤ ਗਵਾਰਾ। ਪ੍ਰਭ ਅਬਿਨਾਸ਼ੀ ਏਕਾ ਸਾਚਾ ਮਿੱਤ, ਜਿਹੜਾ ਚਲੇ ਸੰਗ ਧੁਰ ਦਰਬਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਉਠ ਲਾਲ ਜਗਤ ਪਿਆਰਿਆ। ਆਪਣੀ ਮਾਤਾ ਦੇ ਨੇਤਰ ਚੰਦ ਸਿਤਾਰਿਆ। ਪ੍ਰਭ ਅਬਿਨਾਸ਼ੀ ਤੈਨੂੰ ਸਾਚੇ ਝੂਲੇ ਆਪ ਝੁਲਾ ਰਿਹਾ। ਕਲਜੁਗ ਜੀਵ ਰਹੇ ਭੁੱਲੇ, ਅੰਤਮ ਕੋਈ ਨਾ ਕਿਸੇ ਅਟਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਰਾਹ ਪਾ ਰਿਹਾ। ਉਠ ਚੜ੍ਹ ਸਾਚੀ ਘੋੜੀ। ਮਾਤ ਪਿਤਾ ਅਜੇ ਨਾ ਵੰਡੀ ਤੇਰੀ ਸਾਚੀ ਲੋਹੜੀ। ਸਿੰਘ ਪਾਲ ਕੋਲ ਛੇਤੀ ਬਹੁੜੀਂ। ਰਸਤੇ ਪੈ ਜਾਈਂ ਜਾਈਂ ਦੌੜੀ ਦੌੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖਿੱਚ ਚੜ੍ਹਾਏ ਸਾਚੀ ਪੌੜੀ। ਉਠ ਲਾਲ ਮਾਂ ਦੇ ਜਾਏ। ਦਰਗਹਿ ਸਾਚੀ ਤੇਰੇ ਲੱਗੀ ਨਾਏਂ। ਪ੍ਰਭ ਆਪ ਬਹਾਏ ਸਾਚੇ ਥਾਏਂ। ਜਿਥੇ ਕੋਈ ਜਾਏ ਨਾਹੇਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਅਗੰਮ ਅਥਾਹੇ। ਸਚ ਪੂਤ ਹਰਿ ਘੋੜੀ ਚਾੜ੍ਹਾ। ਆਪ ਬਣਾਇਆ ਸਾਚਾ ਲਾੜਾ। ਤੇਰੀਆਂ ਅੰਕ ਸਹੇਲੜੀਆਂ ਲਾਇਆ ਸਚ ਅਖਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੇਲ ਮਿਲਾਏ, ਜ਼ਿਮੀਂ ਅਸਮਾਨ ਖੁਲ੍ਹਾ ਪਾੜਾ। ਉਠ ਲਾਲ ਕਰ ਨਿਮਸਕਾਰਾ। ਜਾਂਦੀ ਵਾਰ ਲੈ ਜਾ ਮਾਂ ਆਪਣੀ ਦਾ ਦੋ ਹੱਥਾਂ ਦਾ ਪਿਆਰਾ। ਪਿਛਾ ਮੁੜ ਨਾ ਵੇਖਣ ਆਵੀਂ, ਜਾਵੀਂ ਸਚ ਦਰਬਾਰਾ। ਸਾਚੀ ਸੰਗਤ ਆਪਣੇ ਸੰਗ ਰਲਾਵੀਂ, ਤੇਰੇ ਮਗਰੇ ਆਵੇ ਵਾਰੋ ਵਾਰਾ। ਅੱਗੋਂ ਮਿਲੀਂ ਚਾਈਂ ਚਾਈਂ ਲੰਮੀਆਂ ਬਾਹੀਂ ਪਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਦੇਵੇ ਕਰ ਕਰੀਂ ਚਰਨ ਨਿਮਸਕਾਰਾ। ਉਠ ਲਾਲ ਕਰ ਸਚ ਪ੍ਰੀਤ। ਸਾਧੋ ਸੰਤੋ ਗਾਓ ਸੁਹਾਗੀ ਗੀਤ। ਸਿੰਘ ਮਨਜੀਤ ਚਲਿਆ ਅੱਜ ਜਗ ਨੂੰ ਜੀਤ। ਗੁਰਸਿਖਾਂ ਸਦਾ ਰਖਣਾ ਚੀਤ। ਗੁਰ ਗੋਬਿੰਦ ਇਹ ਚਲਾਈ ਰੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੁੱਤ ਭੇਟ ਚੜ੍ਹਾਏ, ਗੁਰਸਿਖਾਂ ਕਾਇਆ ਕਰੇ ਠੰਡੀ ਸੀਤ। ਸਾਚੇ ਦਰ ਚੜ੍ਹ ਗਈ ਭੇਟਾ। ਗੁਰਸਿਖ ਦਾ ਸਾਚਾ ਬੇਟਾ। ਦੁੱਖ ਦਰਦ ਨਾ ਆਵੇ ਕਿਸੇ ਪੇਟਾ। ਪ੍ਰਭ ਅਬਿਨਾਸ਼ੀ ਸੇਜ ਵਿਛਾਈ, ਉਪਰ ਲਾਲ ਸਾਚਾ ਲਪੇਟਾ। ਸਾਧ ਸੰਗਤ ਮਿਲ ਮੰਗਲ ਗਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣਿਆ ਖੇਵਟ ਖੇਟਾ। ਮੰਗਲ ਗਾਓ ਸਾਚੀ ਨਾਰੀ। ਪ੍ਰਭ ਅਬਿਨਾਸ਼ੀ ਕੀਆ ਖੇਲ ਪਹਿਲੀ ਵਾਰੀ। ਵੇਖੋ ਕੀ ਵਰਤੇ ਸੰਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਣਜ ਕਰਾਏ ਕੋਈ ਬਣੇ ਸਚ ਵਪਾਰੀ। ਸਾਚਾ ਵਪਾਰ ਆਪ ਕਰਾਇਆ। ਇਕ ਚੁਬਾਰਾ ਨਾਂ ਲਗਾਇਆ। ਰਾਜਾ ਇੰਦਰ ਬਾਹਰ ਕਢਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਿੱਖ ਆਪਣੀ ਹੱਥੀਂ ਉਪਰ ਤਖ਼ਤ ਬਹਾਇਆ। ਤਖ਼ਤ ਬੈਠ ਰਾਜ ਦੁਲਾਰਾ। ਭਗਤ ਜਨਾਂ ਸੰਗ ਕਰੇ ਪਿਆਰਾ। ਕਲਜੁਗ ਵੇਖੋ ਕੀ ਵਰਤੇ ਕਾਰਾ। ਧੰਨ ਧੰਨ ਧੰਨ ਭਾਗ ਮੇਰੇ, ਮੈਂ ਚਲਿਆ ਸਚ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਖਾਇਆ ਸੱਚਾ ਘਰ ਬਾਹਰਾ। ਝੂਠੀ ਛੱਡੀ ਮਹੱਲ ਅਟਾਰੀ। ਮਾਰੀ ਇਕੋ ਸ਼ਬਦ ਉਡਾਰੀ। ਹੋਇਆ ਤਿੰਨ ਲੋਕਾਂ ਤੋਂ ਬਾਹਰੀ। ਜਿਥੇ ਵਸਿਆ ਆਪ ਨਿਰੰਕਾਰੀ। ਜਾਏ ਚਰਨ ਸਰਨ ਨਿਮਸਕਾਰੀ। ਪ੍ਰਭ ਅਬਿਨਾਸ਼ੀ ਤੇਰੇ ਚਰਨ ਤੋਂ ਬਲਿਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਾਏ ਤਾਰੀ। ਆਪੇ ਤਾਰੇ ਤਾਰਨਹਾਰਾ। ਦਿਵਸ ਰੈਣ ਜੋ ਸਾਚੀ ਕਾਰਾ। ਗੁਰਸਿਖ ਸਾਚੇ ਖਿੱਚ ਲਿਆਏ ਚਰਨ ਦਵਾਰਾ। ਦੇ ਮੱਤ ਸਮਝਾਵੇ ਸਭ ਨਾਰੀ ਨਾਰਾ। ਨਾਰੀ ਨਰ ਕਰੋ ਵਿਚਾਰ। ਨੇਤਰ ਵਗੇ ਨਾ ਕਿਸੇ ਦੇ ਧਾਰ। ਦੋਏ ਜੋੜ ਕਰੋ ਚਰਨ ਨਿਮਸਕਾਰ। ਜਿਸ ਦਾ ਵਿਆਹ ਕੀਆ ਕਰਤਾਰ। ਉਠ ਮਾਤਾ ਸੁਲੱਖਣੀ, ਉਤੋਂ ਪਾਣੀ ਵਾਰ। ਮੇਰੀ ਭੈਣ ਨਾ ਰਹੇ ਸਖਣੀ, ਪ੍ਰਭ ਦੇਵੇ ਸਾਚੇ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲੈ ਜਾਏ ਸਾਚੇ ਦਰਬਾਰ। ਮਨਜੀਤ ਸਿੰਘ ਮਨ ਗਿਆ ਮੰਨ। ਮਾਤਲੋਕ ਵਿਚ ਚੜ੍ਹਿਆ ਸਾਚਾ ਚੰਨ। ਜੂਠਿਆਂ ਝੂਠਿਆਂ ਨਿਕਲੇ ਜਨ। ਪ੍ਰਭ ਆਪੇ ਘੜੇ ਆਪੇ ਲਏ ਭੰਨ। ਨਾ ਕੋਈ ਅੱਗੇ ਅੜੇ, ਪ੍ਰਭ ਲੈਂਦਾ ਰਹੇ ਡੰਨ। ਗੁਰਸਿਖ ਤੇਰੇ ਦਰ ਦਵਾਰੇ ਅੱਗੇ ਖੜੇ ਬੇੜਾ ਲਏ ਬੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਕਹਿਣ ਧੰਨ ਧੰਨ ਧੰਨ। ਸੋਇਆ ਪੂਤ ਸਿੰਘ ਮਨਜੀਤ। ਨਾ ਰੋਏ ਮਾਂ ਕੌਰ ਰਣਜੀਤ। ਪ੍ਰਭ ਬਖ਼ਸ਼ੇ ਚਰਨ ਸਾਚੀ ਪ੍ਰੀਤ। ਸਾਚਾ ਲਾਲ ਗਿਆ ਜਗ ਨੂੰ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੀਤਲ ਸੀਤ। ਸੀਤਲ ਧਾਰ ਹਰਿ ਕਰਤਾਰ। ਗੁਰਸਿਖਾਂ ਆਤਮ ਜਾਏ ਤਾਰ। ਸਾਚੇ ਸੁੱਤ ਕੀਆ ਪਿਆਰ। ਲਿਆ ਚੁੱਕ ਸੱਚੇ ਦਰਬਾਰ। ਖਾਣਾ ਪੀਣਾ ਪਹਿਨਣਾ ਗਿਆ ਮੁੱਕ, ਮਿਲੇ ਜੋਤ ਸਚ ਭਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਵਰਤਾਏ ਸਚ ਵਰਤਾਰ। ਸੋਲਾਂ ਮੱਘਰ ਸੋਲਾਂ ਕਲਾ ਸੰਪੂਰਾ। ਲਿਖਾਏ ਬਚਨ ਨਾ ਕਰੇ ਫੇਰ ਹਦੂਰਾ। ਸਤਿਜੁਗ ਆਉਂਦੇ ਜਾਂਦੇ ਲਛਣ, ਕਲਜੁਗ ਵਹਿੰਦੇ ਜਾਂਦੇ ਪੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲ ਅੰਞਾਨੜਾ ਵਿਚ ਮਾਤ ਬਣਾਇਆ ਸੂਰਾ। ਬਣਿਆ ਸੂਰ ਵਡ ਸੂਰਬੀਰ। ਪ੍ਰਭ ਚਲਾਈ ਜਾਏ ਨਾਮ ਤੇਰਾ ਇਕ ਤੀਰ। ਮਨਜੀਤ ਸ੍ਰਿਸ਼ਟ ਸਬਾਈ ਪੈਂਦੀ ਜਾਏ ਵਹੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹੀਂ ਹੱਥੀਂ ਰਿਹਾ ਚੀਰ। ਉਠ ਲਾਲ ਸਿਰ ਬੰਨ੍ਹ ਚੀਰਾ। ਮਾਤਲੋਕ ਦਾ ਬਣ ਸਾਚਾ ਹੀਰਾ। ਇਕ ਜੈਕਾਰਾ ਨਾਮ ਬੁਲਾਈਂ, ਮਿਲਣ ਆਏ ਤੇਰੇ ਵੀਰਾ। ਧੀਰਜ ਸਤਿ ਸੰਤੋਖ ਦੇ ਕੇ ਜਾਈਂ, ਨਾ ਕੋਈ ਵਹਾਏ ਨੇਤਰ ਨੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਤੇਰੇ ਸਿਰ ਬੰਨ੍ਹਾਏ ਸਾਚਾ ਚੀਰਾ। ਵੇਲਾ ਵਕਤ ਆਪ ਵਿਚਾਰੇ। ਆਪਣਾ ਖੇਲ ਕਰੇ ਕਰਤਾਰੇ। ਸਾਚੀ ਲਾਏ ਵੇਲ, ਖਿੜੇ ਗੁਲਜ਼ਾਰੇ ਵਿਚ ਸੰਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਰਤੇ ਆਪਣੇ ਵਰਤਾਰੇ। ਦੁੱਖੀ ਜੀਵ ਸਰਬ ਪੁਕਾਰਨ। ਕਲਜੁਗ ਅੰਤਮ ਗਰੀਬਾਂ ਨਿਮਾਣਿਆਂ ਵੱਡ ਧੱਕੇ ਮਾਰਨ। ਨਾ ਕੋਈ ਦਿਸੇ ਸਚ ਟਿਕਾਣਿਆਂ, ਸਾਚੇ ਦਰ ਦੁਰਕਾਰਨ। ਝੂਠੇ ਹੋਏ ਤਹਿਸੀਲਾਂ ਥਾਣਿਆਂ, ਵੱਢੀ ਖੋਰ ਸਰਬ ਸਰਕਾਰਨ। ਸਾਰਾ ਜਗਤ ਪ੍ਰਭ ਸਾਚੇ ਛਾਣਿਆਂ, ਲੱਭਾਂ ਵਿਚੋਂ ਇਕ ਲਾਲ ਬਾਲ ਨਿਧਾਨਨ। ਪ੍ਰਭ ਆਪਣੀ ਹੱਥੀਂ ਆਪ ਉਠਾ ਲਿਆ, ਮਾਤਲੋਕ ਵਿਚ ਕਰਦਾ ਜਾਏ ਚਾਨਣ। ਸਿੰਘ ਸਿੰਘਾਸਣ ਉਪਰ ਟਿਕਾ ਲਿਆ, ਗੁਰਸਿਖ ਫੂਲ ਬਰਸਾਉਣੇ ਬਣ ਬਣ ਮਾਲਣ। ਸਾਚਾ ਲਾੜਾ ਆਪ ਸਜਾ ਲਿਆ, ਸ਼ਬਦ ਸਰੂਪੀ ਵੱਜੇ ਤਾਲਣ। ਜਨ ਭਗਤਾਂ ਖਾੜਾ ਲਾ ਲਿਆ, ਜਗੀ ਜੋਤ ਇਕ ਅਕਾਲਣ। ਵਟਣਾ ਗਾੜ੍ਹਾ ਪ੍ਰਭ ਸਾਚੇ ਤੇਰੇ ਉਤੇ ਲਾ ਲਿਆ, ਉਤੇ ਦੇਵੇ ਚਿੱਟਾ ਦੁਸ਼ਾਲਣ। ਸਾਚਾ ਰੰਗ ਤੇਰੀ ਹੱਥੀਂ ਚੜ੍ਹਾ ਲਿਆ। ਫੂਲ ਮਾਲਾ ਤੇਰੀ ਹੱਥੀਂ ਬੱਧੇ ਗਾਨਣ। ਸਾਚੀ ਨਾਰੀ ਨਾਲ ਵਿਆਹ ਲਿਆ, ਛੋਟਾ ਬਾਲਾ ਅੰਞਾਨਣ। ਪ੍ਰਭ ਸਚ ਡੋਲੀ ਵਿਚ ਪਾ ਲਿਆ, ਆਪ ਚੁੱਕ ਬਣ ਕਹਾਰਨ। ਚਵੀਂ ਕੰਧੀ ਆਪ ਉਠਾ ਲਿਆ, ਪ੍ਰਭ ਆਇਆ ਤਰਨੀ ਤਾਰਨ। ਰਾਹ ਸਾਚਾ ਇਕ ਰਖਾ ਲਿਆ, ਅੰਮ੍ਰਿਤ ਭਾਂਡਾ ਭੰਨੇ ਭੰਡਾਰਨ। ਗੁਰਸਿਖਾਂ ਮੁਖ ਵਖਾ ਲਿਆ, ਨਾ ਕੀਆ ਕੋਈ ਉਧਾਰਨ। ਪ੍ਰਭ ਸਾਚੇ ਮਾਰਗ ਪਾ ਲਿਆ, ਆਪ ਬਣਾਏ ਸਾਚੀ ਚਾਲਣ। ਗੁਰਸਿਖ ਸਾਚਾ ਸੇਜਾ ਸਿੜੀ ਟਿਕਾ ਲਿਆ, ਗੁਰਸਿਖ ਫੁੱਲ ਇਕ ਇਕ ਚੁੱਕ ਲਿਆਵਣ ਬਾਲਣ। ਜੋਤੀ ਲੰਬੂ ਆਪ ਲਗਾ ਲਿਆ, ਨਿਕਲੇ ਲਾਟ ਚਲੇ ਅਸਮਾਨਨ। ਧੂੰਆਂਧਾਰ ਵਿਚ ਰਖਾ ਲਿਆ, ਗੁਰਸਿਖਾਂ ਦੇਵੇ ਬ੍ਰਹਮ ਗਿਆਨਨ। ਦਿਨ ਚੌਥੇ ਆਪਣਾ ਸਚ ਵਿਹਾਰ ਕਰਾ ਲਿਆ, ਨਾ ਕੋਈ ਹੱਡੀਆਂ ਜਾਏ ਉਠਾਲਨ। ਪ੍ਰਭ ਸਨਦੇਹੀ ਸਚ ਧਾਮ ਬਹਾ ਲਿਆ, ਜਗਤ ਚਲੇ ਚਾਲ ਨਿਰਾਲਨ। ਸਾਚੇ ਲਾਲ ਤੇਰੀ ਸਾਚੀ ਖ਼ਾਕ ਬੇਮੁਖਾਂ ਸਿਰ ਪਾ ਗਿਆ, ਉਡਾਏ ਧੂੜ ਆਪ ਪੰਖੀਆਂ ਆਲ੍ਹਣ। ਸਭ ਕੂੜੋ ਕੂੜ ਸਮਝਾ ਗਿਆ, ਏਕਾ ਹਰਿ ਤੇਰਾ ਬਣਿਆ ਸੱਚਾ ਪਾਲਨ। ਉਜਲ ਮੁਖ ਵਿਚ ਜਗਤ ਰਖਾ ਗਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਬਣ ਕੇ ਆਪੇ ਜਾਮਨ। ਆਪੇ ਦੇਵੇ ਸੱਚੀ ਜਾਮਨੀ। ਪੂਰ ਕਰਾਏ ਗੁਰ ਸੰਗਤ ਭਾਵਨੀ। ਕਲਜੁਗ ਵਰਤੇ ਕਹਿਰ ਚੰਡੀ ਚਮਕੇ ਦਾਮਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਜ ਬਣਾਈ ਰੁੱਤ ਸੁਹਾਵਣੀ। ਉਠ ਲਾਲ ਇਕ ਲੈ ਅੰਗੜਾਈ। ਮਿਲਣ ਆਈ ਤੇਰੀ ਚਾਚੀ ਤਾਈ। ਭਾਈਆਂ ਨਾਲ ਹੱਥ ਮਿਲਾਈਂ। ਭੈਣਾਂ ਤਾਈਂ ਸੀਸ ਝੁਕਾਈ। ਲੱਜਿਆ ਰੱਖਣੀ ਦੇ ਮੱਤ ਸਮਝਾਈ। ਬੁੱਢੀ ਦਾਦੀ ਆਂਢਣਾਂ ਗਵਾਂਢਣਾਂ ਸੱਦ ਲੈ ਆਈ। ਆਓ ਵੇਖੋ ਮੇਰਾ ਲਾਲ ਚਲਿਆ ਕਰਨ ਕੁੜਮਾਈ। ਮਿਲ ਮਿਲ ਸਈਓ ਮੰਗਲ ਗਾਓ, ਦੇਵੋ ਪ੍ਰਭ ਪੂਰੇ ਨੂੰ ਵਧਾਈ। ਨੇਤਰ ਸੁਰਮਾ ਸਾਚੇ ਪਾਏ, ਉਠੇ ਤੇਰੀ ਭਰਜਾਈ। ਵਾਗ ਗੁੰਦਣ ਤੇਰੀ ਆਏ ਮਾਂ ਤੇਰੀ ਦੀ ਜਾਈ। ਲਾਗੀਆਂ ਬਾਹਮਣਾਂ ਲੈ ਲੈ ਲਾਗ, ਸਾਚਾ ਤੇਲ ਤੇਰੀ ਮਾਤ ਚੋਵਣ ਆਈ। ਨੀਵਾਂ ਹੋ ਕੇ ਲੈ ਪਿਆਰ, ਪ੍ਰਭ ਉਚੀ ਘੋੜੀ ਦਿਤਾ ਚੜ੍ਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਮੱਘਰ ਤੇਰੀ ਪੂਰਨ ਆਸ ਕਰਾਈ। ਸੋਲਾਂ ਸ਼ਿੰਗਾਰ ਤੇਰੇ ਤਨ ਪਹਿਨਾਏ। ਗੁਰਸਿਖਾਂ ਕੋਲੋਂ ਸੋਹੰ ਕੰਗਣ ਮੰਗ ਲੈ ਆਏ। ਪ੍ਰੇਮ ਰੰਗਣ ਤੇਰੀ ਹੱਥੀਂ ਮਹਿੰਦੀ ਲਾਏ। ਆਪਣੀ ਹੱਥੀਂ ਤੇਰਾ ਕੱਸੇ ਤੰਗਣ, ਬਾਹੋਂ ਪਕੜ ਆਪਣੀ ਹੱਥੀਂ ਉਤੇ ਆਪ ਚੜ੍ਹਾਏ। ਗਰੀਬ ਨਿਮਾਣੇ ਤੇਰੇ ਦਰ ਤੇ ਮੰਗਣ, ਨਾਮ ਭਿਛਿਆ ਪਾਉਂਦਾ ਜਾਈਂ। ਤੂਤੀਆਂ ਨਗਾਰੇ ਤੇਰੇ ਵੱਜਣ, ਸੋਹੰ ਗੀਤ ਗਾਉਂਦਾ ਜਾਵੀਂ। ਬੇਮੁਖਾਂ ਗਲ ਪਈਆਂ ਫਾਹੀਆਂ ਨੂੰ ਆਪਣੀ ਹੱਥੀਂ ਆਪ ਕਟਾਉਂਦਾ ਜਾਵੀਂ। ਮਾਤਲੋਕ ਦੀਆਂ ਝੂਠੀਆਂ ਛਾਹੀਆਂ ਨੂੰ ਸਚੇ ਦਾਗ ਆਪ ਮਿਟਾਉਂਦਾ ਜਾਵੀਂ। ਲਾਗ ਲੈਣ ਦਰ ਆਇਆਂ ਲਾਗੀਆਂ ਨਾਈਆਂ ਨੂੰ ਗੁਰਸਿਖ ਨਾਈ ਆਪਣੇ ਆਪ ਬਣਾਉਂਦਾ ਜਾਵੀਂ। ਸਾਚਾ ਸਿਹਰਾ ਬੰਨ੍ਹ ਦਸਤਾਰ, ਇਕ ਇਕ ਲੜੀ ਇਕ ਦੂਜੀ ਨਾਲ ਗੁੰਦਾਉਂਦਾ ਜਾਵੀਂ। ਸਾਚੀ ਕਰੀਂ ਇਕ ਵਿਚਾਰ, ਗੁਰਸਿਖਾਂ ਤਾਈਂ ਗੁਰਸਿਖ ਮਿਲਾਉਂਦਾ ਜਾਵੀਂ। ਆਪ ਚੁੱਕ ਲੈ ਜਾਵੀਂ ਆਪਣਾ ਸਾਰਾ ਭਾਰ, ਗੁਰ ਸੰਗਤ ਹੌਲੇ ਭਾਰ ਰਖਾਉਂਦਾ ਜਾਵੀਂ। ਆਪੇ ਜਾਈਂ ਸਚ ਦਰਬਾਰ, ਸਾਚੀ ਰੀਤ ਜਗਤ ਚਲਾਉਂਦਾ ਜਾਵੀਂ। ਦਰਸ਼ਨ ਕਰ ਜਾ ਨਿਰੰਕਾਰ, ਵਿਚ ਜੋਤੀ ਜੋਤ ਮਿਲਾਉਂਦਾ ਜਾਵੀਂ। ਮਾਤਲੋਕ ਨਾ ਆਉਣਾ ਦੂਜੀ ਵਾਰ, ਲੱਖ ਚੁਰਾਸੀ ਫੰਦ ਕਟਾਉਂਦਾ ਜਾਵੀਂ। ਏਕਾ ਦਿਸੇ ਪਾਰ ਕਿਨਾਰ, ਆਪਣਾ ਪੰਧ ਆਪੇ ਆਪ ਮੁਕਾਉਂਦਾ ਜਾਵੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸੇਵ ਘਰ ਸਾਚੇ ਸਚ ਕਮਾਉਂਦਾ ਜਾਵੀਂ। ਉਠ ਲਾਲ ਤੇਰੇ ਸਾਥੀ ਆਏ। ਸੋਹੰ ਰਥ ਸਾਚੀ ਵੱਥ ਸੰਗ ਲਿਆਏ। ਸਭਨਾਂ ਤਾਈਂ ਟੇਕ ਮਥ, ਮਾਤਲੋਕ ਦੀ ਭੁੱਲ ਬਖਸ਼ਾਈਂ। ਵੇਖੋ ਜਾਂਦਾ ਖਾਲੀ ਦੋਵੇਂ ਹੱਥ, ਨਾਲ ਕੁਛ ਨਾ ਜਾਏ, ਏਕਾ ਨਾਮ ਪ੍ਰਭ ਪੱਲੇ ਬੰਨ੍ਹੇ ਸਾਚੀ ਵਥ, ਦਾਤ ਦੂਸਰ ਕੋਈ ਨਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਏ ਸਾਚੇ ਥਾਏਂ। ਮਾਂ ਲਾਡਲੀ ਲਾਡ ਲਡਾਉਣਾ। ਲੋਰੀਆਂ ਦੇ ਦੇ ਚੁੱਪ ਕਰਾਉਣਾ। ਫੜ ਫੜ ਹੱਥੀਂ ਦੁੱਧ ਪਿਆਉਣਾ। ਰੋਜ ਸਵੇਰੇ ਉਠ ਜਗਾਉਣਾ। ਉਠ ਮਨਜੀਤ ਕਰ ਕਾਇਆ ਸੀਤ, ਤੈਨੂੰ ਕਿਧਰੋਂ ਸੁਝੇ ਸੌਣਾ। ਮਹਾਰਾਜ ਸ਼ੇਰ ਸਿੰਘ ਸਚ ਚਲਾਈ ਰੀਤ, ਸੋਇਆ ਲਾਲ ਨਾ ਫੇਰ ਕਿਸੇ ਉਠਾਉਣਾ। ਗੂੜ੍ਹੀ ਨੀਂਦ ਆਪ ਸਵਾਇਆ। ਸਾਚਾ ਭੌਰ ਵਿਚੋਂ ਉਡਾਇਆ। ਮਿਰਤਕ ਲੋਥ ਆਪ ਬਣਾਇਆ। ਸਿੰਘ ਆਸਣ ਪ੍ਰਭ ਉਪਰ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸਾਚਾ ਰਾਹ ਇਕ ਚਲਾਇਆ। ਪ੍ਰਭ ਕਰੇ ਖੇਲ ਨਿਆਰੀ। ਪਈ ਵੇਖ ਮਾਂ ਪਿਆਰੀ। ਬੈਠੀ ਅੱਗੇ ਸਚ ਦਰਬਾਰੀ। ਬੈਠਾ ਲਾਲ ਲਾ ਆਸਣ ਭਾਰੀ। ਸਿੰਘ ਸਿੰਘਾਸਣ ਮਿਲੀ ਸੱਚੀ ਸਰਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਪੇਟੇ ਸ਼ਬਦ ਸਰੂਪੀ ਵਿਚ ਪਟਾਰੀ। ਸ਼ਬਦ ਸਰੂਪੀ ਦੇਵੇ ਚਾਦਰ। ਕਿਰਪਾ ਕਰੇ ਹਰਿ ਕਰਤਾ ਕਾਦਰ। ਘਰ ਲੈ ਜਾਏ ਕਰ ਕਰ ਆਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਉਪਰ ਰਖਾਏ ਵਿਚ ਮਾਤ ਚਿੱਟੀ ਚਾਦਰ। ਚਿੱਟੀ ਚਾਦਰ ਸਚ ਸੁਗਾਤ। ਦਿਨੇ ਬਣਾਈ ਮਾਤ ਰਾਤ। ਕਾਇਆ ਤੁੱਟਾ ਝੂਠਾ ਨਾਤ। ਵਿਚੋਂ ਉਡਿਆ ਜੋ ਬੈਠਾ ਰਹੇ ਵਿਚ ਇਕਾਂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਦੇਵੇ ਆਤਮ ਸ਼ਾਂਤ। ਸਾਚੀ ਜੁਗਤ ਹਰਿ ਬਣਾਏ। ਵੀਹ ਸੌ ਦਸ ਬਿਕ੍ਰਮੀ ਨਾਮ ਲਿਖਾਏ। ਤੇਰਾਂ ਵਿਸਾਖ ਦਇਆ ਕਮਾਏ। ਗੁਰਮੁਖ ਸਾਚੇ ਜਨਮ ਦਵਾਏ। ਮਾਤ ਕੁੱਖ ਸੁਫਲ ਕਰਾਏ। ਉਤਰੇ ਭੁੱਖ ਜੋ ਦਰਸ਼ਨ ਪਾਏ। ਸ੍ਰਿਸ਼ਟ ਸਬਾਈ ਤੇਰੇ ਸਾਰੇ ਦੁੱਖ, ਪ੍ਰਭ ਸਾਚੇ ਝੋਲੀ ਪਾਏ। ਕਦੇ ਹਰਿਆ ਕਦੇ ਜਾਏ ਸੁੱਕ, ਗੁਰਮੁਖ ਬੇਮੁੱਖ ਦੋਵੇਂ ਰੰਗ ਵਖਾਏ। ਸੱਤ ਮਹੀਨੇ ਨਾ ਮਾਣਿਆਂ ਸੁੱਖ, ਉਪਰ ਦਿਨ ਤਿੰਨ ਰਖਾਏ। ਸੱਤ ਦੀਪ ਤੇਰਾ ਨਾਉਂ ਲਏ ਰੱਖ, ਤਿੰਨਾਂ ਲੋਕਾਂ ਵਿਚ ਜਪਾਏ। ਸੋਲਾ ਮੱਘਰ ਕੀਨਾ ਵੱਖ ਵੀਹ ਸੌ ਦਸ ਬਿਕ੍ਰਮੀ ਵਾਰ ਮੰਗਲ ਆਪ ਲਿਖਾਏ। ਸਿੰਘ ਪੂਰਨ ਤੇਰਾ ਸਾਚਾ ਜਨਮ ਦਿਨ ਪ੍ਰਭ ਖ਼ੁਸ਼ੀਆਂ ਨਾਲ ਮਨਾਏ। ਸਾਧ ਸੰਗਤ ਇਕੱਠ ਕਰ ਆਪਣੇ ਦਰ ਬਹਾਏ। ਸਾਚਾ ਤੇਰਾ ਇਕ ਲਾਲ ਫੜ ਕੇ ਆਪਣੀ ਹੱਥੀਂ ਭੇਟ ਚੜ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰੀ ਸੇਵਾ ਅੱਜ ਕਰਾਏ। ਸੱਤਾਂ ਦੀਪਾਂ ਹੋਏ ਪ੍ਰਕਾਸ਼। ਪ੍ਰਭ ਆਪ ਬਣਾਏ ਤੇਰੀ ਰਾਸ। ਲੇਖੇ ਲਾਏ ਤੇਰਾ ਇਕ ਇਕ ਸਵਾਸ। ਆਉਣਾ ਜਾਣਾ ਤੇਰਾ ਸੁਫਲ ਕਰਾਏ, ਪੁੱਠਾ ਲਟਕਿਆ ਜੋ ਦਸ ਮਾਸ। ਦਰਗਹਿ ਸਾਚੀ ਆਪਣੀ ਹੱਥੀਂ ਕੁਫਲ ਖੁਲ੍ਹਾਏ, ਵਿਚ ਰਖਾਏ ਤੇਰਾ ਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਜੋਤ ਵਿਚ ਜਗਤ ਕਰੇ ਪ੍ਰਕਾਸ਼। ਮਨਜੀਤ ਮਨ ਵੱਜੀ ਵਧਾਈ। ਸੇਜੇ ਆਇਆ ਚਾਈਂ ਚਾਈਂ। ਬਾਪੂ ਮੈਨੂੰ ਗੋਦ ਉਠਾਈਂ। ਖ਼ਾਕ ਵਿਚ ਨਾ ਚਰਨ ਛੁਹਾਈਂ। ਸਾਚੀ ਦਰਗਹਿ ਲੈ ਕੇ ਜਾਈਂ। ਓਥੇ ਆਪਣਾ ਆਪ ਦਿਖਾਈਂ। ਕਿਹੜਾ ਘਰ ਕਿਹੜਾ ਦਰ ਕਿਹੜਾ ਹਰਿ ਜਿਹੜਾ ਮਿਲਦਾ ਅੱਗੋਂ ਲੰਮੀਆਂ ਕਰ ਕੇ ਬਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਭੰਡਾਰਾ ਤੈਨੂੰ ਦਿਤਾ ਸਦਾ ਸਦਾ ਪੀਵੀਂ ਖਾਈਂ। ਦਾਣਾ ਪਾਣੀ ਜਗਤ ਮੁਕਾਇਆ। ਸਿਧੇ ਰਾਹੇ ਆਪੇ ਪਾਇਆ। ਗਿਲਾ ਪੀਰਣ ਨਾ ਕੋਈ ਰਖਾਇਆ। ਕਲਜੁਗ ਜੀਵ ਤੇਰਾ ਭੇਖ ਬਾਹਰ ਕੱਢ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਗੇੜਾ ਆਪ ਦਵਾਇਆ। ਆਪੇ ਗੇੜੇ ਤੇਰੀ ਜੀਵਣ ਚੱਕੀ। ਪੀਂਹਦਾ ਜਾਏ ਗਿਲੀ ਮੱਕੀ। ਪਿਛਾ ਭੌਂ ਕੇ ਫੇਰ ਨਾ ਤਕੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਪਿਆਏ, ਘਰ ਸਾਚੇ ਵਿਚ ਜਾ ਕੇ ਛੱਕੀਂ। ਮਾਤਾ ਦਾ ਹੁਣ ਛੱਡਿਆ ਸੀਰ। ਘੱਤੀ ਜਾਈਂ ਇਕ ਵਹੀਰ। ਇਕੋ ਇਕ ਨਿਸ਼ਾਨਾ ਸਿਧਾ ਚਲੇ ਤੀਰ। ਉਥੇ ਕੋਈ ਨਾ ਪੁੱਜੇ ਪੀਰ ਫ਼ਕੀਰ। ਰਾਹ ਵਿਚ ਬਝ ਜਾਂਦੇ ਦੋ ਹੱਥੀਂ ਜੰਜੀਰ। ਧਰਮ ਰਾਏ ਅੱਗੇ ਬੈਠਾ ਮੰਗੇ ਲੇਖਾ ਅਖ਼ੀਰ। ਗੁਰਸਿਖ ਸਾਚੇ ਅੰਞਾਣੇ ਬਾਲੇ, ਜਾਈਂ ਪੈਂਡਾ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਬੈਠਾ ਭਰੀ ਪਿਆਲੇ ਅੰਮ੍ਰਿਤ ਸੀਰ। ਅੰਮ੍ਰਿਤ ਪੀਣਾ ਪ੍ਰਭ ਦਰ ਜਾ ਕੇ। ਸਦਾ ਜੀਵਣਾ ਲੇਖ ਲਿਖਾ ਕੇ। ਤਨ ਪਾਟਾ ਸੀਵਣਾ, ਸ਼ਬਦ ਸਰੂਪੀ ਸੂਈ ਚਲਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਾਇਆ ਸਾਚੀ ਚੋਲੀ ਆਪਣੇ ਤਨ ਪਹਿਨ ਤਿੰਨ ਲੋਕ ਵਿਚ ਜਾਏ ਜੋਤ ਸਰੂਪੀ ਜਾਮਾ ਪਾ ਕੇ। ਕਾਇਆ ਚੋਲੀ ਸੱਤ ਲੜ। ਆਪ ਟਪਾਏ ਛੇਵੇਂ ਘਰ। ਮੇਲ ਮਿਲਾਏ ਸਾਚੇ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਰਨੀ ਰਿਹਾ ਕਰ। ਕਾਕਾ ਮਨਜੀਤ ਖੇਡਣ ਚੱਲਿਆ। ਭੱਜਾ ਜਾਏ ਕੱਲਮ ਕੱਲਿਆ। ਟੱਪਦਾ ਜਾਏ ਜੰਗਲ ਜੂਹ ਪਹਾੜ ਡੂੰਘੀ ਡੱਲਿਆ। ਪਾਰ ਕਰਾਏ ਜਲ ਥਲਿਆ। ਘਰ ਸਾਚੇ ਜਾਏ ਡੇਰਾ ਮਲਿਆ। ਖਿਲਾਏ ਖੇਲ ਵਲ ਛਲਿਆ। ਵਿਚ ਸੰਸਾਰ ਲੋਕਮਾਤ ਫਲਿਆ ਫੁੱਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਘਰ ਸਾਚੇ ਘੱਲਿਆ। ਸਾਚੇ ਘਰ ਬੈਠਾ ਜਾ। ਸੁਹਣਾ ਲੱਗਾ ਸਾਚਾ ਥਾਂ। ਦੇਵੇ ਸੁਨੇਹੜਾ ਦੇਂਦੀ ਪਵਣ ਹਵਾ। ਮੇਰੀ ਮਾਤਾ ਨੂੰ ਜਾ ਛੇਤੀ ਸਮਝਾ। ਨੇਤਰ ਨੀਰ ਵੇਖੀਂ ਨਾ ਦਈਂ ਵਗਾ। ਦੋਈਂ ਦੋਈਂ ਹੱਥੀਂ ਚੁੱਕ ਪ੍ਰਭ ਝੋਲੀ ਦੇਈਂ ਪਾ। ਮਾਂ ਪਿਆਰੀ ਮੈਂ ਅਗਲ ਵਾਢੀ ਜਾ ਕੇ ਬਣਾਵਾਂ ਤੇਰੀ ਥਾਂ। ਸਾਚਾ ਪੁੱਤਰ ਜੰਮਿਆਂ ਤੂੰ ਮਾਣੀ ਇਹਦੀ ਛਾਂ। ਉਥੇ ਅੰਮ੍ਰਿਤ ਫਲ ਲਗਦਾ, ਨਾ ਕੋਈ ਖਾਵੇ ਚਿੜੀ ਕਾਂ। ਅੰਮ੍ਰਿਤ ਸੋਮਾ ਏਕਾ ਵਗਦਾ, ਤੇਰਾ ਬੱਚਾ ਰਿਹਾ ਤਾਰੀਆਂ ਲਾ। ਝੂਠਾ ਜਹਾਨ ਵਾਂਗ ਅਗਨ ਦੇ ਤਪਦਾ, ਕੀਤਾ ਸ਼ੁਕਰ ਜੇ ਛੁੱਟੀ ਮੇਰੀ ਬਾਂਹ। ਬਾਲ ਅੰਞਾਣੇ ਮਿਲੇ ਬਦਲਾ ਨਾ ਕੋਈ ਪਾਪ ਦਾ, ਨਾ ਕੀਤਾ ਕੋਈ ਗੁਨਾਂਹ। ਦੋਵੇਂ ਪਾਸੇ ਵੇਖ ਲਓ, ਕਾਲੀ ਛਾਹੀ ਕਿਤੇ ਦਿਸੇ ਨਾ। ਪ੍ਰਭ ਅਬਿਨਾਸ਼ੀ ਧਾਰੇ ਭੇਖ, ਗੁਰ ਗੋਬਿੰਦ ਮੇਰੇ ਸਰਹਾਣੇ ਬੈਠੇ ਆ। ਗੁਰ ਸੰਗਤ ਨੇਤਰ ਪੇਖ ਲਓ, ਪੂਰਨ ਸਿੰਘ ਸਾਚਾ ਪਿਤਾ ਰਣਜੀਤ ਕੌਰ ਮੇਰੀ ਮਾਂ। ਹਰਿ ਘਰ ਸਾਚੇ ਸਾਚਾ ਵੇਖ ਲਓ, ਦੋਹਾਂ ਫੜੀ ਬੈਠਾ ਬਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਜੇਵਡ ਦੂਸਰ ਕੋਈ ਨਾ। ਗਿਆ ਘਰ ਵੇਖੇ ਸਚ ਅਟਾਰੀਆਂ। ਪ੍ਰਭ ਅਬਿਨਾਸ਼ੀ ਤੂੰ ਕਿਵੇਂ ਇਹ ਉਸਾਰੀਆਂ। ਜਨ ਭਗਤਾਂ ਵਿਚ ਬਹਾਏ ਨਾ ਲਾਏ ਬੂਹੇ ਬਾਰੀਆਂ। ਅੱਠੇ ਪਹਿਰ ਏਕਾ ਤਾਕ ਖੁਲ੍ਹਾਏ ਨਾ ਕੋਈ ਦੀਵਾ ਹੋਰ ਜਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਤੇਰਾ ਸਰਬ ਚੁਕਾ ਰਿਹਾ। ਲਹਿਣਾ ਦੇਣਾ ਤੇਰਾ ਆਪ ਚੁਕਾਉਣਾ। ਕਾਰਜ ਸਾਚਾ ਆਪਣੀ ਹੱਥੀਂ ਆਪ ਕਰਾਉਣਾ। ਤੇਰਾ ਸਚ ਨਿਸ਼ਾਨ, ਵਿਚ ਮਾਤ ਰਖਾਉਣਾ। ਸਾਢੇ ਤਿੰਨ ਤਿੰਨ ਹੱਥ ਚਾਰੋਂ ਤਰਫ ਬਣਾਉਣਾ। ਵਿਚ ਤੈਨੂੰ ਦੇਵੇ ਰੱਖ, ਫਿਰ ਆਪਣਾ ਕਰਮ ਕਮਾਉਣਾ। ਓਥੇ ਬਣੇ ਤੇਰਾ ਰਥ, ਪ੍ਰਭ ਸਾਚੇ ਆਪ ਚਲਾਉਣਾ। ਤੇਰੀ ਜਗਤ ਗਾਏ ਗਥ, ਨਾਮ ਸ਼ਹੀਦਾਂ ਵਿਚ ਰਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਪਕੜ ਸਚ ਸਮਾਧੀ ਵਿਚ ਬਠਾਉਣਾ। ਸਚ ਸਮਾਧੀ ਦਏ ਬਣਾਏ। ਗੁਰ ਸੰਗਤ ਤੇਰੀ ਸੇਵ ਕਮਾਏ। ਸਾਚਾ ਨਾਮ ਮੇਵ ਲਗਾਏ। ਭੁੱਖਿਆਂ ਦੁੱਖੀਆਂ ਦੇਵੇ ਦੁੱਖ ਮਿਟਾਏ। ਕਰਾਏ ਉਜਲ ਮੁਖੀਆਂ ਜੋ ਆਵਣ ਤੇਰੀ ਸਰਨਾਏ। ਨਾਰਾਂ ਹੋਵਣ ਸੁੱਕੀਆਂ, ਕੁੱਖੀਆਂ ਕੁੱਖੀਂ ਭਾਗ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਰ ਵਿਚ ਮਾਤ ਤੇਰੀ ਝੋਲੀ ਪਾਏ। ਸਾਚਾ ਵਰ ਦੇ ਦਾਤਾਰਾ। ਆਪ ਬਣਾਏ ਤੇਰਾ ਇਕ ਛੋਟਾ ਘਰ ਬਾਹਰਾ। ਚੜ੍ਹਦੇ ਮੁਖ ਰਖਾਏ ਸੂਰਜ ਦੇਵਤਾ ਤੇਰੇ ਚਰਨ ਕਰੇ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਨਾ ਪਾਰਾਵਾਰਾ। ਆਪ ਬਣਾਏ ਇਕ ਸਮਾਧ। ਰੱਖੇ ਨਾਮ ਆਦਿ ਜੁਗਾਦਿ। ਲਿਖਾਏ ਸ਼ਬਦ ਬੋਧ ਅਗਾਧ। ਸਾਚੀ ਦੇਵੇ ਨਾਮ ਦਾਦ। ਗੁਰ ਸੰਗਤ ਸਾਰੀ ਰੱਖਣਾ ਯਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਆਪ ਵਜਾਏ ਸਾਚਾ ਨਾਦ। ਸਾਚਾ ਨਾਦ ਆਪ ਵਜਾਉਣਾ। ਭੁੱਖਿਆਂ ਨੰਗਿਆਂ ਆਖ ਸੁਣਾਉਣਾ। ਕਰ ਦਰਸ ਆਪਣੀ ਤ੍ਰਿਖਾ ਭੁੱਖ ਮਿਟਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦ ਰਸਨਾ ਗਾਉਣਾ। ਗੁਰਮਤ ਸਰਬ ਸੁੱਖਦਾਈ ਹੈ। ਗੁਰਮਤ ਆਤਮ ਦੁੱਖੜਾ ਦੇਵੇ ਲਾਹੀ ਹੈ। ਗੁਰਮਤ ਉਜਲ ਮੁੱਖੜਾ ਜਗਤ ਕਰਾਈ ਹੈ। ਗੁਰਮਤ ਸਾਚੇ ਦਰ ਦੇਵੇ ਵਡਿਆਈ ਹੈ। ਗੁਰਮਤ ਗੁਰ ਸੰਗਤ ਆਪ ਸੁਣਾਈ ਹੈ। ਗੁਰਮਤ ਸਤਿ ਸੰਤੋਖ ਸਰਬ ਰਖਾਈ ਹੈ। ਗੁਰਮਤ ਆਤਮ ਦੋਖ ਸਰਬ ਮਿਟਾਈ ਹੈ। ਗੁਰਮਤ ਸਾਚਾ ਜੋਗ ਚਰਨ ਕਮਾਈ ਹੈ। ਗੁਰਮਤ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਭੁੱਲ ਨਾ ਜਾਈ ਹੈ। ਗੁਰਮਤ ਹਰਿ ਆਪ ਦਵਾਏ। ਦਰ ਘਰ ਸਾਚੇ ਆਏ ਆਪ ਸਮਝਾਏ। ਵੈਣ ਕੀਰਨਾ ਕੋਈ ਨਾ ਪਾਏ। ਆਤਮ ਧੀਰਨਾ ਸਰਬ ਰਖਾਏ। ਸਾਚਾ ਨਿੱਕਾ ਵੀਰਨਾ ਜਗਤ ਬਣਾਏ। ਅੰਮ੍ਰਿਤ ਪਿਆਏ ਸਾਚਾ ਸੀਰਨਾ, ਸਦਾ ਜੀਤ ਸਾਚਾ ਸੰਗ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਹਲਾ ਲੁਕ ਨਾ ਕੋਈ ਰਖਾਏ। ਗੁਰਮਤ ਹਰਿ ਕਾ ਘਰ ਹੈ। ਜਿਥੇ ਆਵੇ ਕੋਈ ਨਾ ਡਰ ਹੈ। ਗੁਰਮੁਖ ਸਾਚੇ ਸੁਣ ਪੱਲੇ ਬੰਨ੍ਹ ਲੈ ਜਾਣਾ ਸਾਚਾ ਘਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਇਆ ਸਾਚਾ ਦਰ ਹੈ। ਗੁਰਮਤ ਜਗਤ ਪਛਾਣ। ਗੁਰਮਤ ਦੇਵੇ ਹਰਿ ਕਲ ਚਰਨ ਧਿਆਨ। ਗੁਰਮਤ ਗੁਰਸਿਖ ਨਾ ਬਣ ਜਗਤ ਨਿਧਾਨ। ਪ੍ਰਭ ਦਰ ਏਕਾ ਮਿਲਦੀ ਨਾਮ ਭਿਖ, ਦੂਜਾ ਕੋਈ ਨਾ ਹੋਰ ਨਿਸ਼ਾਨ। ਆਪ ਮਿਟਾਏ ਆਤਮ ਤ੍ਰਿਸ਼ਨਾ ਤ੍ਰਿਖਾ ਝੂਠੀ ਚੁੱਕੇ ਕਾਨ। ਸਾਚਾ ਲੇਖ ਪ੍ਰਭ ਜਾਏ ਲਿਖ, ਸਿੰਘ ਮਨਜੀਤ ਬਿਠਾਏ ਵਿਚ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਵੇਂ ਉਡ ਘਰ ਸਾਚੇ ਵਿਚ ਜਾਣ। ਗੁਰ ਚੇਲਾ ਦੋਵੇਂ ਉਡਿਆ। ਜਿਉਂ ਚੜ੍ਹੀ ਅਕਾਸ਼ੇ ਗੁਡੀਆ। ਨਾ ਕੋਈ ਰੋਵੇ ਬਾਲ ਜਵਾਨ ਮਾਈ ਬੁਢੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਡਾਏ ਆਪਣੇ ਲਡਿਆ। ਆਪ ਆਪਣਾ ਲਾਡ ਲਡਾਇਆ। ਪਹਿਲਾ ਪ੍ਰੇਮ ਇਹ ਦਿਖਾਇਆ। ਵਿਚ ਮਾਤ ਆਪਣਾ ਨਾਤ ਗੁਰਸਿਖ ਸਾਚੇ ਚਰਨ ਬੰਧਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਖ਼ਸ਼ੇ ਜੋ ਪਿਛਲਾ ਪੀਆ ਖਾਇਆ। ਆਪੇ ਬਖ਼ਸ਼ੇ ਬੱਤੀ ਧਾਰ। ਮਾਂ ਪਿਲਾਏ ਜੋ ਕਰ ਪਿਆਰ। ਲਹਿਣਾ ਸਰਬ ਚੁਕਾਏ ਨਾ ਬਾਕੀ ਰਿਹਾ ਕੋਈ ਹੁਦਾਰ। ਸਾਚਾ ਤਨ ਪ੍ਰਭ ਦਰ ਗਹਿਣੇ ਪਾ ਲਿਆ, ਲਹਿਣਾ ਲਵੇ ਸੱਚੇ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾ ਲਿਆ, ਭਾਣਾ ਮੰਨਣਾ ਪਏ ਕਰਤਾਰ। ਭਾਣਾ ਮੰਨੋ ਇਕ ਕਰਤਾਰ। ਸਰਬ ਜਾਣਾ ਆਪੋ ਆਪਣੀ ਵਾਰ। ਕੋਈ ਨਾ ਰੋਕੇ ਅੱਗੇ ਕਿਲ੍ਹਾ ਕੋਟ ਦਵਾਰ। ਕੱਚੀ ਕਾਇਆ ਤੁਟੇ ਧਾਗੇ, ਮਾਰੇ ਬਾਜ਼ ਇਕ ਉਡਾਰ। ਖਾਲੀ ਪਾਏ ਰਹਿ ਜਾਣ ਝੱਗੇ, ਨਾ ਵਿਚ ਦਿਸੇ ਕੋਈ ਫੂੰ ਫੁੰਕਾਰ। ਵਿਚ ਮਾਤ ਦਾਗ ਨਾ ਲੱਗੇ ਤ਼ੇਰੀ ਪੱਗੇ, ਨਿਰਮਲ ਹੋਏ ਕਾਇਆ ਧੋਏ ਜਾਏ ਹਰਿ ਕੇ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਬੈਠਾ ਭੁਜਾ ਪਸਾਰ। ਸਚ ਸਿਦਕ ਗੁਰ ਦੇਵੇ, ਸਾਚਾ ਵਕਤ ਸੰਭਾਲਣਾ। ਗੁਰਸਿਖ ਸਾਚੇ ਸੁਣ ਕੰਨ, ਨਾ ਹਰਿ ਕਦੇ ਭੁਲਾਵਣਾ। ਸਤਿਗੁਰ ਆਏ ਘਰ, ਭਰਮ ਸਰਬ ਚੁਕਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰ ਕਰਾਏ ਸਾਚੀ ਭਾਵਨਾ। ਪੂਰੀ ਹੋਏ ਆਤਮ ਆਸ। ਸ਼ਬਦ ਸਰੂਪੀ ਪੈਂਦੀ ਵੇਖੇ ਸਾਚੀ ਰਾਸ। ਗੋਪੀਆਂ ਕਾਹਨ ਇਕੱਠੇ ਨੱਚਣ, ਆਪੇ ਹੋਏ ਦਾਸਨ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਧੀਰਜ ਧਰਵਾਸ। ਧੀਰ ਧਰਾਏ, ਸਤਿ ਸੰਤੋਖੀ ਸੀਰ ਪਿਲਾਏ। ਅੰਤਮ ਮੋਖੀ ਆਪ ਦਵਾਏ। ਜਗਤ ਦੋਖੀ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਦਏ ਲਿਖਾਏ। ਹਰਿ ਕਾ ਭਾਣਾ ਹਰਿ ਹੀ ਜਾਣੇ। ਜੀਵ ਜੰਤ ਨਾ ਕੋਈ ਪਛਾਣੇ। ਸਾਧ ਸੰਤ ਆਸਣ ਲਾਏ ਬੈਠੇ ਚਰਨ ਧਿਆਨੇ। ਵੇਖਣ ਸਾਚਾ ਕੰਤ ਕਿਥੇ ਵਸੇ ਹਰਿ ਭਗਵਾਨੇ। ਬਾਲ ਅਵਸਥਾ ਬਣ ਗਈ ਸਾਚੀ ਬਣਤ, ਪ੍ਰਭ ਅਬਿਨਾਸ਼ੀ ਆਪ ਪਹਿਨਾਏ ਚਿੱਟੇ ਬਾਣੇ। ਬਲ ਬਲ ਜਾਣ ਤੈਥੋਂ ਸਾਚੇ ਸੰਤ, ਤੇਰਾ ਨਾਉਂ ਸੁਣਨ ਜੋ ਕਾਨੇ। ਗਾਓ ਇਕ ਸੁਹਾਗੀ ਤਤ, ਰੋਵਣ ਧੋਵਣ ਨਾ ਪ੍ਰਭ ਮਨ ਭਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਗਤ ਮਿਤ ਆਪੇ ਹੀ ਜਾਣੇ। ਆਪੇ ਜਾਣੇ ਆਪਣੀ ਰੀਤਾ। ਨਾ ਮਰੇ ਸਦਾ ਸਦ ਪ੍ਰਭ ਜਗ ਸਾਚੇ ਜੀਤਾ। ਸਾਚੀ ਤਰਨੀ ਗੁਰਸਿਖ ਤਰੇ, ਹਰਿ ਬਣੇ ਸਾਚਾ ਮੀਤਾ। ਨਾ ਜਨਮੇ ਨਾ ਮਰੇ, ਨਾ ਤਤਾ ਨਾ ਠੰਡਾ ਸੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਦਾ ਸਦਾ ਜਗ ਜੀਤਾ। ਸਾਚੀ ਬਾਜ਼ੀ ਲਗ ਜਗ। ਦਾਗ ਨਾ ਲਾਉਣਾ ਚਿੱਟੀ ਪੱਗ। ਮੁਖ ਸਾਚਾ ਸਗਨ ਲਗਾਉਣਾ ਸੋਹੰ ਸ਼ਬਦ ਖਾਓ ਰੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੜਦਾ ਤੇਰਾ ਰਿਹਾ ਕੱਜ। ਪੜਦਾ ਕੱਜੇ ਰੱਖੇ ਲਾਜ। ਸਿਰ ਧਰੇ ਇਕ ਤੇਰੇ ਤਾਜ। ਸਾਚਾ ਦੇਵੇ ਵਿਚ ਮਾਤ ਦੇ ਰਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਚਾਇਆ ਤੇਰਾ ਕਾਜ। ਤੇਰਾ ਕਾਜ ਆਪ ਰਚਾਇਆ। ਪ੍ਰਭ ਜੋਤੀ ਦੇ ਨਾਲ ਪਰਨਾਇਆ। ਦੋਏ ਜੋਤੀ ਇਕ ਥਾਂਏ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਖਾਇਆ। ਦੋਵੇਂ ਜੋਤੀ ਮੇਲ ਮਿਲਾਏ। ਸਾਚੀ ਗੋਤੀ ਇਕ ਬਣਾਏ। ਗੁਰਸਿਖ ਮਾਣਕ ਮੋਤੀ ਆਪ ਲਿਖਾਏ। ਮਾਲਾ ਹਾਰ ਇਕ ਪਰੋਤੀ, ਗਲ ਆਪਣੇ ਲਟਕਾਏ। ਰਾਹ ਤੱਕੇ ਘਰ ਮਾਂ ਖਲੋਤੀ, ਮੁੜ ਘਰ ਆ ਮੇਰੀ ਕੁੱਖ ਦੇ ਜਾਏ। ਅੱਗੋਂ ਹੁੰਦੀ ਨਾ ਨਾ, ਮੈਥੋਂ ਦੁੱਖ ਨਾ ਝੱਲਿਆ ਜਾਏ। ਮੈਂ ਬੈਠਾ ਸੱਚੇ ਥਾਂ, ਜਿਥੇ ਪਵਣ ਚਵਰ ਝੁਲਾਏ। ਅੱਠੇ ਪਹਿਰ ਠੰਡੀ ਛਾਂ, ਤਤੀ ਵਾ ਕੋਈ ਨਾ ਲਾਏ। ਨਾ ਕੁਛ ਪੀਆਂ ਨਾ ਕੁਛ ਖਾਂ, ਸਤਿ ਸਰੂਪੀ ਰਿਹਾ ਸਮਾਏ। ਦਿਵਸ ਰੈਣ ਜਪਦਾ ਰਹਾਂ ਸੱਚਾ ਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਰਿਹਾ ਬਣਤ ਬਣਾਏ। ਦਿਵਸ ਰੈਣ ਰਸਨਾ ਗਾਵਣਾ। ਨਾ ਕੁਛ ਪੀਣਾ ਨਾ ਕੁਛ ਖਾਵਣਾ। ਸ਼ਬਦ ਆਧਾਰ ਇਕ ਰਖਾਵਣਾ। ਅੰਮ੍ਰਿਤ ਧਾਰ ਮੁਖ ਚਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਗੋਦ ਉਠਾਏ ਸਿਰ ਹੇਠਾਂ ਦੇ ਕੇ ਬਾਂਹ ਸਰਹਾਣਾ। ਸਾਚੀ ਮਿਲੀ ਹਰਿ ਸਰਨਾਈ। ਭੁੱਖ ਤੇਹ ਨਾ ਲੱਗੇ ਰਾਈ। ਸਾਚਾ ਸੁਖ ਹਰਿ ਰਿਹਾ ਵਖਾਈ। ਉਤਰੀ ਭੁੱਖ ਜਾਂ ਦਰਸ਼ਨ ਪਾਈ। ਸੁੱਖਣਾ ਰਿਹਾ ਸੁੱਖ ਛੇਤੀ ਮੇਲ ਮਿਲਾਈਂ। ਚੁੱਕ ਚੁੱਕ ਵੇਂਹਦਾ ਰਹਾਂ ਮੁੱਖ, ਪੈਂਡਾ ਦੂਰ ਦਿਸੇ ਨਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਭਨੀ ਥਾਈਂ। ਹੋਏ ਸਹਾਈ ਸਭਨੀ ਥਾਉਂ। ਚਿੱਟਾ ਬਾਣਾ ਇਕ ਬਣਾਓ। ਮਨਜੀਤ ਸਿੰਘ ਦੇ ਗਲ ਪਹਿਨਾਓ। ਜਗਤ ਰੀਤ ਪੂਰ ਕਰਾਓ। ਸ਼ਬਦ ਗੀਤ ਸਾਚੇ ਗਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਪ੍ਰਭ ਸਾਚੇ ਦੀ ਝੋਲੀ ਪਾਓ। ਸਾਚੀ ਵਸਤ ਲੈਣੀ ਉਠਾਲ। ਪ੍ਰਭ ਅਬਿਨਾਸ਼ੀ ਚਲੇ ਨਾਲ ਨਾਲ। ਜਗਤ ਅਵਲੜੀ ਚਲੇ ਚਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵੇਖੇ ਸਰਬ ਜੀਆਂ ਸੁਰਤ ਸੰਭਾਲ। ਸੁਰਤੀ ਸੁਰਤ ਹਰਿ ਵਿਚਾਰਦਾ। ਬਣਤ ਬਣਾਈ ਗੁਰ ਸਾਚੇ ਪੂਰੇ। ਕਾਰਜ ਕਰੇ ਗੁਰ ਸੰਗਤ ਖੜ ਹਜ਼ੂਰੇ। ਅੰਞਾਣੇ ਬਾਲੇ ਹਰਿ ਦਰ ਤੇਰੇ ਉਤਰੇ ਸਗਲ ਵਸੂਰੇ। ਨਾ ਜਨਮੇ ਨਾ ਇਹ ਮਰੇ, ਗਿਆ ਚਰਨ ਹਜ਼ੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਆਇਆਂ ਜਾਏ ਕਰ ਕੇ ਕਾਰਜ ਪੂਰੇ। ਬਾਲ ਅੰਞਾਣਾ ਲਾਲ ਬਣਾਇਆ। ਵਿਚ ਬਬਾਣ ਆਪ ਬਿਠਾਇਆ। ਸ਼ਬਦ ਉਡਾਣ ਇਕ ਲਗਾਇਆ। ਵਿਚ ਲੋਕਮਾਤ ਜਹਾਨ ਸਾਚਾ ਖੇਲ ਰਚਾਇਆ। ਕਰੇ ਕਰਾਏ ਸਰਬ ਜੀਆਂ ਹਰਿ ਜਾਣੀ ਜਾਣ, ਜੀਵਾਂ ਜੰਤਾਂ ਭੇਵ ਨਾ ਪਾਇਆ। ਮਨਜੀਤ ਸਿੰਘ ਤੇਰੇ ਨਾਮ ਦਾ ਬਣੇ ਇਕ ਨਿਸ਼ਾਨ, ਸਤਿਜੁਗ ਝੰਡਾ ਇਕ ਲਹਿਰਾਇਆ। ਸੰਤ ਜਨਾਂ ਨੂੰ ਵੱਜੇ ਬਾਣ, ਆਵਣ ਚਲ ਤੇਰੀ ਸਰਨਾਇਆ। ਸਭ ਨੂੰ ਭੁੱਲੇ ਪੀਵਣ ਖਾਣ, ਸ਼ਬਦ ਸਰੂਪੀ ਤੀਰ ਚਲਾਇਆ। ਝੂਠੇ ਰਹੇ ਖ਼ਾਕ ਛਾਣ, ਕਲਜੁਗ ਜੀਵਾਂ ਸਾਚਾ ਲਾਲ ਹੱਥ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰਾ ਸਾਚਾ ਚੰਦ ਚੜ੍ਹਾਇਆ। ਸਤਿਜੁਗ ਚੜ੍ਹੇ ਚੰਦ ਚਾਂਦਨਾ। ਕਿਰਪਾ ਕਰੇ ਹਰਿ ਭਗਵਾਨਣਾ। ਮਾਤ ਪਿਤਾ ਤਾਈਂ ਆਪ ਸਮਝਾਵਣਾ। ਰੋ ਰੋ ਵੈਣ ਕਿਸੇ ਨਾ ਪਾਵਣਾ। ਆਪਣੀ ਹੱਥੀਂ ਪ੍ਰਭ ਸਾਚੇ ਦੀ ਸਾਚੀ ਗੋਦ ਵਿਚ ਬਿਠਾਵਣਾ। ਦਰਗਹਿ ਸਾਚੀ ਏਥੇ ਓਥੇ ਆਪੇ ਹੋਏ ਜਾਮਨਾ। ਪ੍ਰਗਟ ਹੋਏ ਜੋਤ ਸਰੂਪ ਧਾਰੇ ਭੇਖ ਜਿਉਂ ਬਲ ਦਵਾਰੇ ਬਾਵਨਾ। ਬਾਲ ਅੰਞਾਣੇ ਚੁਕਿਆ ਪੀਵਣਾ ਖਾਵਣਾ। ਧੁਰ ਦਰਗਾਹੇ ਲਿਖੇ ਸਾਚੇ ਲੇਖ, ਸੱਤ ਮਹੀਨੇ ਤਿੰਨ ਦਿਨ ਵਿਚ ਜਗਤ ਜੀਵਣਾ। ਝੂਠਿਆ ਜਾਣਿਆ ਜਗਤ ਭੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ ਲੈ ਜਾ ਸਾਚੇ ਦਰ, ਜਿਥੇ ਵਸੇ ਹਰਿ ਭਗਵਾਨਣਾ। ਹਰਿ ਭਗਵਾਨ ਹਰਿ ਹੀ ਜਾਣ। ਜੋਤ ਸਰੂਪੀ ਪਵਣ ਮਸਾਣ। ਦੋਹਾਂ ਮੇਲ ਮਿਲਾਏ ਆਣ। ਇਕੱਠੇ ਹੋਏ ਭਗਤ ਭਗਵਾਨ। ਕਿਰਪਾ ਕਰੀ ਵਾਲੀ ਦੋ ਜਹਾਨ। ਆਪ ਚੁਕਾਏ ਜਮ ਕੀ ਕਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਆਪ ਉਠਾਏ ਚੜ੍ਹਾਏ ਵਿਚ ਸ਼ਬਦ ਬਬਾਣ। ਸ਼ਬਦ ਬਬਾਣ ਆਪ ਚੜ੍ਹਾਇਆ। ਵਿਚੋਂ ਮਾਤ ਬਾਹਰ ਕਢਾਇਆ। ਕਲਜੁਗ ਅੰਧੇਰੀ ਰਾਤ ਸਾਚਾ ਰਾਹ ਕਿਸੇ ਹੱਥ ਨਾ ਆਇਆ। ਕਲਜੁਗ ਜੀਵ ਵੇਖ ਅੰਦਰ ਮਾਰ ਝਾਤ, ਪ੍ਰਭ ਅਬਿਨਾਸ਼ੀ ਜੋਤ ਸਰੂਪੀ ਡੇਰਾ ਲਾਇਆ। ਬੈਠਾ ਰਹੇ ਇਕ ਇਕਾਂਤ, ਪਿਆਉਂਦਾ ਰਹੇ ਅੰਮ੍ਰਿਤ ਬੂੰਦ ਸਵਾਂਤ, ਕਲਜੁਗ ਅਗਨ ਨਾ ਲਾਗੇ ਮਾਇਆ। ਆਪ ਬਣਾਇਆ ਚਰਨ ਨਾਤ, ਗੁਰਸਿਖ ਬਾਲ ਅੰਞਾਣਾ ਆਪਣੀ ਗੋਦ ਉਠਾਇਆ। ਆਪਣੀ ਗੋਦ ਉਠਾਏ ਦੇਵੇ ਲੋਰੀ। ਗੁਰ ਸੰਗਤ ਤੇਰੇ ਨਾਲ ਜਾਵੇ ਤੋਰੀ। ਗੁਰਮੁਖ ਸਾਚੇ ਸੰਤ ਜਨਾਂ ਤੇਰਾ ਮੇਲ ਜਾਵੇ ਜੋੜੀ। ਵੇਲਾ ਅੰਤਮ ਅੰਤ ਕਾਲ ਆਣ ਚੁਕਿਆ, ਪ੍ਰਭ ਅਬਿਨਾਸ਼ੀ ਸਾਚੇ ਬਹੁੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਤੇਰੀ ਘਰ ਸਾਚੇ ਵਿਚ ਇਕਾ ਸੋਹੰ ਸ਼ਬਦ ਲਗਾਈ ਸਾਚੀ ਪੌੜੀ। ਘਰ ਸਾਚੇ ਵਿਚ ਜਾਣਾ ਚੜ੍ਹ। ਰਾਹ ਵਿਚ ਨਾ ਜਾਣਾ ਅੜ। ਪ੍ਰਭ ਅਬਿਨਾਸ਼ੀ ਫੜਨਾ ਲੜ। ਤੋੜੀ ਜਾਈਂ ਕਿਲ੍ਹੇ ਗੜ੍ਹ। ਧਰਮ ਰਾਏ ਅੰਦਰ ਵੜ ਜਾਏ ਦੜ। ਕੋਈ ਨਾ ਤੈਨੂੰ ਲਵੇ ਫੜ। ਪ੍ਰਭ ਅਬਿਨਾਸ਼ੀ ਤੇਰਾ ਤੱਕੇ ਰਾਹ, ਦਰ ਦਵਾਰੇ ਅੱਗੇ ਖੜ। ਆਪਣੀ ਹੱਥੀਂ ਆਪ ਲਗਾਏ ਮਾਤਲੋਕੀ ਸਤਿ ਸੰਤੋਖੀ ਸਾਚਾ ਬੂਟਾ ਵਿਚ ਅਕਾਸ਼ ਜੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਵਰਤਾਏ ਬਹੱਤਰ ਨਾੜ। ਜੋਤ ਖਿਚਾਈ ਚਾਰ ਦਿਵਸ ਜੋ ਲਿਖਤ ਕਰਾਈ। ਪੂਰਨ ਅੱਜ ਕਰਾਈ। ਸਤਿਜੁਗ ਤੈਨੂੰ ਦਿਆਂ ਵਧਾਈ। ਤੇਰਾ ਸਾਚਾ ਰਾਹ ਬਣਾਈ। ਜਨ ਭਗਤਾਂ ਕੰਨ ਸੁਣਾਈ। ਭਾਣਾ ਮੰਨਣਾ ਹਰਿ ਕਾ ਭਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸਾਧ ਸੰਤ ਰੱਖੇ ਆਪਣੀ ਸਰਨਾਈ। ਆਪਣੀ ਸਰਨ ਹਰਿ ਰਖਾਇਆ। ਧਰਨੀ ਧਰਨ ਆਪ ਅਖਵਾਇਆ। ਸਾਚੀ ਤਰਨੀ ਗੁਰਸਿਖ ਤਰਨ, ਸੋਹੰ ਨਈਆ ਉਪਰ ਆਪ ਚੜ੍ਹਾਇਆ। ਬੇਮੁੱਖ ਕਲਜੁਗ ਜੀਵ ਆਪਣਾ ਕੀਆ ਆਪਣੀ ਕਰਨੀ ਭਰਨ, ਬੇੜਾ ਵਿਚ ਸ਼ੌਹ ਦਰਿਆ ਰੁੜ੍ਹਾਇਆ। ਬਾਲ ਅੰਞਾਣਾ ਗਿਆ ਗੁਰ ਚਰਨ, ਪੂਰਾ ਲੇਖਾ ਮਾਤ ਕਰਾਇਆ। ਖੁਲ੍ਹਿਆ ਹਰਨ ਫਰਨ, ਤੀਨ ਲੋਕ ਗੇੜ ਲਵਾਇਆ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚਾ ਚੰਦ ਚੜ੍ਹਾਇਆ। ਸਤਿਜੁਗ ਤੇਰਾ ਚੜ੍ਹੇ ਚੰਦ। ਸੰਤ ਜਨਾਂ ਵੇਖ ਆਤਮ ਹੋਏ ਅਨੰਦ। ਰਾਤੀਂ ਸੁੱਤਿਆਂ ਦਰਸ ਦਿਖਾਏ, ਆਤਮ ਤੋੜੇ ਹੰਕਾਰੀ ਕੰਧ। ਪ੍ਰਭ ਅਬਿਨਾਸ਼ੀ ਸਾਚੀ ਜੋਤ ਵਿਚ ਟਿਕਾਏ, ਖ਼ੁਸ਼ੀ ਰਖਾਏ ਬੰਦ ਬੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਰਾਖੋ ਟੇਕ ਨਾ ਲਾਗੇ ਸੇਕ ਸਦਾ ਸਦਾ ਬਖ਼ਸ਼ੰਦ। ਆਪੇ ਬਖ਼ਸ਼ੇ ਬਖ਼ਸ਼ਣ ਯੋਗ। ਰਸਨਾ ਲਾਏ ਸਾਚਾ ਭੋਗ। ਗੁਰਸਿਖ ਤੇਰਾ ਹੋਏ ਸਚ ਸਜੋਗ। ਦਰਗਹਿ ਸਾਚੀ ਨਾ ਹੋਏ ਵਿਜੋਗ। ਸਾਚਾ ਨਾਮ ਸੋਹੰ ਸ਼ਬਦ ਦਿਆਂ ਸੱਚਾ ਜੋਗ। ਗੁਰਮੁਖ ਸਾਚੇ ਸੰਤ ਜਨਾਂ ਚੁਗਾਉਂਦਾ ਜਾਵੇ ਸਾਚੀ ਚੋਗ। ਉਚੇ ਟਿੱਲੇ ਸਮੇਰੂ ਪ੍ਰਬਤਾਂ ਮਿਟਉਂਦਾ ਜਾਏ ਸੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੁਣਾਏ ਸ਼ਬਦ ਸੱਚਾ ਸਲੋਕ। ਉਚੇ ਟਿੱਬੇ ਔਖਾ ਰਾਹ। ਅੱਗੇ ਜਾਣਾ ਸੌਖਾ ਨਾ। ਵੰਞ ਮੁਹਾਣਾ ਕੋਈ ਸਕੇ ਨਾ ਅਟਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਖਾਏ ਜਿਸ ਵਸੇ ਸਾਚੇ ਥਾਂ। ਸਾਚਾ ਧਾਮ ਸਚ ਅਸਥਾਨ ਹੈ। ਜਿਥੇ ਵਸੇ ਹਰਿ ਭਗਵਾਨ ਹੈ। ਨਾ ਕੋਈ ਕਿਲ੍ਹਾ ਨਾ ਕੋਈ ਮਕਾਨ ਹੈ। ਨਾ ਕੋਈ ਸ਼ਬਦ ਨਾ ਗਿਆਨ ਹੈ। ਏਕਾ ਜੋਤ ਜਗੇ ਬਲੀ ਬਲਵਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਉਂ ਸੱਚਾ ਇਕ ਨਿਸ਼ਾਨ ਹੈ। ਰੱਖੋ ਪਲੰਘ ਅੱਧਵਿਚਕਾਰ। ਭੰਨੇ ਪ੍ਰਭ ਸਾਚਾ ਭੰਡਾਰ। ਚੱਲੇ ਅੰਮ੍ਰਿਤ ਸਾਚੀ ਧਾਰ। ਵਗੇ ਵਿਚ ਸਾਰੇ ਸੰਸਾਰ। ਗੁਰਸਿਖ ਸਾਚੇ ਸੰਤ ਜਨਾਂ ਪ੍ਰਭ ਆਤਮ ਤ੍ਰਿਖਾ ਦੇਵੇ ਨਿਵਾਰ। ਸੋਲਾਂ ਮੱਘਰ ਪੂਰਾ ਕੀਆ ਵਿਹਾਰ। ਵੇਖੋ ਕੀ ਵਰਤੇ ਕਲਜੁਗ ਵਰਤਾਰ। ਚਾਰੋਂ ਤਰਫ ਪੈਂਦੀ ਜਾਏ ਮਾਰ। ਗੁਰਸਿਖ ਤੇਰੇ ਘਰ, ਖਿੜੇ ਗੁਲਜ਼ਾਰ। ਫੱਲ ਲੱਗਾ ਸਾਚੇ ਦਰ, ਤੋੜੇ ਸਰਬ ਜਗਤ ਜੰਜਾਲ। ਆਪਣੀ ਗੋਦੀ ਆਪ ਉਠਾਇਆ ਇਕ ਅੰਞਾਣ ਬਾਲ। ਦਰਸ ਦਿਖਾਇਆ ਜੋਤ ਸਰੂਪੀ ਦੀਆ ਦੀਪਕ ਬਾਲ। ਸਤਿਜੁਗ ਸਾਚਾ ਰਾਹ ਚਲਾਇਆ, ਕਲਜੁਗ ਤੇਰਾ ਅੰਧੇਰ ਮਿਟਾਇਆ, ਭੇਟਾ ਕੀਆ ਸਾਚਾ ਲਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਇਆ ਆਪ ਸਦਾ ਰਖਵਾਲ। ਭੇਟਾ ਦੀਆ ਏਕਾ ਜੀਆ। ਸਤਿਜੁਗ ਸਾਚਾ ਬੀਜ ਬੀਆ। ਪ੍ਰਭ ਅਬਿਨਾਸ਼ੀ ਕੀਆ ਆਪਣਾ ਹੀਆ। ਸਾਢੇ ਤਿੰਨ ਹੱਥ ਰਖਾਈ ਤੇਰੀ ਸੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣਾ ਕੀਆ। ਆਪੇ ਕੀਆ ਸਚ ਵਿਹਾਰਾ। ਆਪੇ ਬਣਿਆ ਰਿਹਾ ਲਿਖਾਰਾ। ਤੇਰੀ ਸਾਚੀ ਬਨਾਏ ਸਤਿਜੁਗ ਧਾਰਾ। ਸਤਿਜੁਗ ਵਰਤੇ ਕੀ ਕੁੱਛ ਵਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਭੇਟਾ ਇਕ ਚੜ੍ਹਾਏ ਗੁਰਸਿਖ ਦੁਲਾਰਾ। ਸਚ ਦੁਲਾਰਾ ਕੀਆ ਦਾਨ। ਕਿਰਪਾ ਕਰੀ ਸ੍ਰੀ ਭਗਵਾਨ। ਸਤਿਜੁਗ ਸਾਚੇ ਤੇਰਾ ਝੁੱਲੇ ਇਕ ਸੱਚਾ ਨਿਸ਼ਾਨ। ਗੁਰਮੁਖ ਸਾਚੇ ਸੰਤ ਜਨ ਮਨਜੀਤ ਸਿੰਘ ਜਗ ਜੀਤ ਰਸਨਾ ਸਾਰੇ ਗਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਵਡ ਬਲੀ ਬਲਵਾਨ। ਵਡ ਬਲੀ ਬਲਵਾਨ। ਦੇਵੇ ਮਾਣ ਆਪ ਚੁੱਕਣ ਆਇਆ ਘਰ ਸ੍ਰੀ ਭਗਵਾਨ। ਆਪਣਾ ਭਾਣਾ ਆਪ ਵਰਤਾਇਆ, ਨਾ ਸਕੇ ਕੋਈ ਉਲਟਾਨ। ਤਿੰਨ ਦਿਨ ਸ਼ਬਦ ਲਿਖਾਇਆ, ਫੇਰ ਬਣਾਇਆ ਇਕ ਬਬਾਣ। ਚੌਥਾ ਦਿਨ ਸਾਚਾ ਆਇਆ, ਉਤੇ ਚੜ੍ਹਿਆ ਨੌ ਜਵਾਨ। ਪ੍ਰਭ ਅਬਿਨਾਸ਼ੀ ਦਇਆ ਕਮਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਉਠ ਜਵਾਨਾ ਕਰ ਸਵਾਰੀ। ਤੇਰੀ ਆਈ ਕਲਜੁਗ ਵਾਰੀ। ਚੁੱਕ ਪੰਡ ਸਿਰ ਆਪਣੇ ਭਾਰੀ। ਜਾ ਸੱਚੇ ਦਰਬਾਰੀ। ਗੁਰਸਿਖਾਂ ਦੀ ਸੁਣ ਪੁਕਾਰੀ। ਘਰ ਘਰ ਬੈਠੇ ਕਰਨ ਹਾਹਾਕਾਰੀ। ਕੋਈ ਨਾ ਬਣਦਾ ਸੱਚਾ ਸਾਈਂ, ਕਲਜੁਗ ਜੀਵ ਹੋਏ ਦੁਸ਼ਟ ਦੁਰਾਚਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਵਤਾਰ ਨਰੇ ਕਿਰਪਾ ਕਰੇ ਜੋਤ ਧਰੇ ਕਾਰਜ ਪੂਰੇ ਆਪ ਕਰੇ ਆਇਆ ਸਚ ਘਰੇ। ਸਚ ਘਰ ਹਰਿ ਸਾਚਾ ਜਾਣਿਆ। ਗੁਰਸਿਖ ਸਾਚਾ ਆਣ ਪਛਾਣਿਆਂ। ਬਾਹੋਂ ਪਕੜ ਆਪ ਉਠਾਏ ਉਠ ਅੰਞਾਣੇ ਬਾਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਸੰਗ ਰਖਾ ਲਿਆ। ਆਪ ਉਠਾਇਆ ਅੰਞਾਣਾ ਬਾਲਾ। ਗੋਦੀ ਵਿਚ ਲਪੇਟਿਆ ਸੱਚਾ ਲਾਲਾ। ਆਪ ਹੋਇਆ ਪ੍ਰਭ ਰਖਵਾਲਾ। ਸਚ ਪਹਿਨਾਏ ਗਲ ਤੇਰੇ ਵਿਚ ਮਾਲਾ। ਸੋਹੰ ਸ਼ਬਦ ਤੇਰੇ ਤਨ ਪਹਿਨਾਏ, ਉਪਰ ਪਾਏ ਚਿੱਟਾ ਬਾਣਾ। ਤੇਰੀ ਰੀਸ ਨਾ ਕੋਈ ਕਰਾਏ, ਵੱਡੇ ਵੱਡੇ ਸ਼ਾਹ ਸੁਲਤਾਨਾ। ਅੰਤਮ ਅੰਤ ਜੁਗਾ ਜੁਗੰਤ ਪ੍ਰਭ ਅਬਿਨਾਸ਼ੀ ਵਿਚ ਖ਼ਾਕ ਰੁਲਾਨਾ। ਗੁਰਮੁਖ ਸਾਚੇ ਸੰਤ ਤੈਨੂੰ ਬੰਨ੍ਹਣ ਆਏ ਗਾਨਾ। ਉਠ ਬਲੀ ਬੀਰ ਜਵਾਨ, ਕਰ ਸੱਚਾ ਇਸ਼ਨਾਨਾ। ਦੇਵੀ ਦੇਵਤੇ ਅੰਮ੍ਰਿਤ ਲਿਆਏ, ਕਰੋੜ ਤੇਤੀਸ ਸੰਗ ਰਾਜ ਰਾਜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਇੰਦਰ ਤੈਨੂੰ ਆਪ ਬਿਠਾਨਾ। ਇੰਦਰਪੁਰੀ ਆਈ ਹਿੱਸੇ। ਦੂਜਾ ਕੋਈ ਨਾ ਮੰਗੀਂ ਦਰ ਜਾਈਂ ਕਿਸੇ। ਕਰੋੜ ਤੇਤੀਸ ਸੰਗ ਰਾਗ ਛਤੀਸ ਤੇਰੇ ਚਰਨ ਪੀਸਨਾ ਪਿਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਹਰਿ, ਨਾ ਵਿਚ ਮਾਤ ਦੇ ਦਿਸੇ। ਮਾਤਲੋਕ ਹੋਇਆ ਅੰਧੇਰਾ। ਪ੍ਰਭ ਅਬਿਨਾਸ਼ੀ ਪਾਇਆ ਫੇਰਾ। ਬਾਹੋਂ ਪਕੜਿਆ ਆਪਣਾ ਚੇਰਾ। ਨਾ ਕੋਈ ਕੀਆ ਹੇਰਾ ਫੇਰਾ। ਨਾ ਇਹ ਮਿਟੀ ਨਾ ਇਹ ਢੇਰਾ। ਸੂਰਬੀਰ ਉਠੇ ਇਕ ਬਹਾਦਰ ਸ਼ੇਰਾ। ਚਾਰ ਕੁੰਟ ਸ਼ਬਦ ਸਰੂਪੀ ਆਪੇ ਪਾਏ ਘੇਰਾ। ਜੀਵ ਜੰਤਾਂ ਸਾਧਾਂ ਸੰਤਾਂ ਕਰਦਾ ਜਾਏ ਨਬੇੜਾ। ਆਦਿਨ ਅੰਤਾ ਪੂਰਨ ਭਗਵੰਤਾ ਤੇਰਾ ਸਚ ਵਸਾਏ ਖੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘਰ ਬਹਾਏ ਜਿਥੇ ਚਾਰੋਂ ਤਰਫ ਖੁਲ੍ਹਾ ਵਿਹੜਾ। ਸਾਚੇ ਘਰ ਹਰਿ ਬਹਾਵਣਾ। ਦੀਪਕ ਜੋਤੀ ਤੇਰੀ ਆਪ ਜਗਾਵਣਾ। ਮਾਣਕ ਮੋਤੀ ਗੁਰਸਿਖ ਤੇਰਾ ਨਾਮ ਰਖਾਵਣਾ। ਸ੍ਰਿਸ਼ਟ ਸਬਾਈ ਰਹੀ ਸੋਤੀ, ਭੇਵ ਕਿਸੇ ਨਾ ਪਾਵਣਾ। ਨਾ ਕੋਈ ਵਰਨ ਨਾ ਕੋਈ ਗੋਤੀ, ਜੋਤ ਸਰੂਪੀ ਸਾਚਾ ਖੇਲ ਵਖਾਵਣਾ। ਦੁਰਮਤ ਮੈਲ ਤੇਰੀ ਧੋਤੀ, ਅੱਗੇ ਪਿਛੇ ਦਾਗ ਕੋਈ ਰਹਿਣ ਨਾ ਪਾਵਣਾ। ਪ੍ਰਭ ਸਾਚੇ ਦਾ ਬਣ ਜਾ ਗੋਤੀ, ਜੋਤੀ ਜੋਤ ਆਪ ਮਿਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਤੇਰਾ ਪਕੜੇ ਸਾਚਾ ਦਾਮਨਾ। ਦਾਮਨ ਪਕੜੇ ਬਾਲ ਅੰਞਾਣੇ। ਵੇਂਹਦੇ ਰਹਿ ਜਾਣ ਸੁਘੜ ਸਿਆਣੇ। ਕਲਜੁਗ ਵਰਤਣ ਕੀ ਕੀ ਭਾਣੇ। ਗਿਆਨੀ ਵਿਦਵਾਨੀ ਧਿਆਨੀ ਨਾ ਕੋਈ ਜਾਣੇ। ਨਾ ਕੋਈ ਜਾਣੇ ਵੇਦ ਪੁਰਾਨੀ ਸਕੇ ਪਛਾਣੀ ਖਾਣੀ ਬਾਣੀ ਪ੍ਰਭ ਵਸੇ ਬਾਹਰੇ। ਕਰੇ ਖੇਲ ਗੁਰ ਸੰਗਤ ਦਵਾਰੇ। ਆਏ ਚਲ ਨਰਾਇਣ ਨਰ ਅਵਤਾਰੇ। ਭਗਤ ਜਨਾਂ ਦੇ ਕਾਜ ਸਵਾਰੇ। ਆਪ ਚੜ੍ਹਾਏ ਸਾਚੇ ਸ਼ਬਦ ਸੀਤਲ ਕਰੇ ਇਕ ਰੁਸ਼ਨਾਰੇ। ਰਸਨਾ ਗਾਉਣਾ ਬੱਤੀ ਦੰਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਰ ਅਪਾਰੇ। ਅਪਰ ਅਪਾਰ ਖੇਲ ਖਲਾਇੰਦਾ। ਅੰਞਾਣੇ ਬਾਲ ਮਾਣ ਦਵਾਇੰਦਾ। ਸ਼ਬਦ ਦੁਸ਼ਾਲੇ ਉਪਰ ਆਪ ਚੜ੍ਹਾਇੰਦਾ। ਫੂਲਨ ਮਾਲਾ ਗਲ ਵਿਚ ਪਾਇੰਦਾ। ਬਣ ਸਾਚੀ ਮਾਲਣ ਗੁਰਸਿਖ ਫੁਲਵਾੜੀ ਵਿਚੋਂ ਤੋੜ ਲਿਆਇੰਦਾ। ਸੋਹੰ ਧਾਗਾ ਨਾਮ ਸੂਈ ਆਪਣੀ ਹੱਥੀਂ ਪੁਰਾਇੰਦਾ। ਆਪੇ ਧੋਏ ਤੇਰੇ ਦਾਗ, ਗਲ ਤੇਰੇ ਵਿਚ ਮਾਲਾ ਸਾਚੀ ਪਾਇੰਦਾ। ਸਾਚੀ ਦੇਵੇ ਜਗਤ ਵਡਿਆਈ, ਲੇਖ ਤੇਰਾ ਸਚ ਲਿਖਾਇੰਦਾ। ਸਤਿਜੁਗ ਹੋਵੇ ਤੇਰੀ ਜੋਤ ਸਵਾਈ, ਸਾਧਾਂ ਸੰਤਾਂ ਤੇਰਾ ਦਰਸ ਕਰਾਇੰਦਾ। ਆਪਣੇ ਹੱਥ ਰੱਖਾਂ ਵਡਿਆਈ, ਤੇਰੇ ਸੀਸ ਮੁਕਟ ਟਿਕਾਇੰਦਾ। ਤੂੰ ਜਾਈਂ ਚਾਈਂ ਚਾਈਂ, ਵਾਲੀ ਹਿੰਦ ਤੇਰੀ ਰਾਹ ਤਕਾਇੰਦਾ। ਪ੍ਰਭ ਅਬਿਨਾਸ਼ੀ ਸਦ ਬਖਸ਼ਿੰਦਾ, ਸਾਚੀ ਦਾਤ ਤੇਰੀ ਝੋਲੀ ਪਾਇੰਦਾ। ਮੋਹਣ ਮਾਧਵ ਛੋਟੇ ਲਾਲ ਉਠ ਮਾਰ ਇਕ ਛਾਲ, ਸਾਰੇ ਕੱਟ ਜਾ ਜਗਤ ਜੰਜਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਜੋਤੀ ਆਪ ਟਿਕਾਏ ਜਿਉਂ ਗਗਨ ਦੀਪਕ ਵਿਚ ਥਾਲ। ਉਠੋ ਕਾਹਨੀ ਕੰਧ ਉਠਾਓ। ਸਾਚੀ ਸੇਵਾ ਗੁਰ ਦਰ ਕਮਾਓ। ਸਾਚਾ ਮੇਵੇ ਅੰਮ੍ਰਿਤ ਫਲ ਘਰ ਸਾਚੇ ਵਿਚ ਖਾਓ। ਘਰ ਬੈਠਾ ਵਡ ਦੇਵੀ ਦੇਵਾ ਸੁਰਪਤ ਰਾਜਾ ਇੰਦ ਇਸ ਦਾ ਨਾਮ ਰਖਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਇੰਦਰਲੋਕ ਵਿਚ ਦੇਵੇ ਧਰ, ਕਰੋੜ ਤੇਤੀਸ ਲਾਗੇ ਪਾਂਓ। ਸਚ ਸਿੰਘਾਸਣ ਆਪ ਉਠਾਓ। ਬੇਮੁਖ ਕਾਹਨੀ ਕੋਈ ਨਾ ਲਾਓ। ਸ਼ਬਦ ਨਿਸ਼ਾਨੀ ਰਸਨਾ ਗਾਓ। ਸੱਚਾ ਚਰਨ ਅੱਗੇ ਉਠਾਓ। ਪਹੁੰਚੇ ਜਾਏ ਆਪਣੀ ਥਾਂਓ। ਜਿਥੇ ਚੁਣਿਆ ਇਕ ਚੁਣਾਓ। ਉਪਰ ਜਾਏ ਸ਼ੇਰ ਬਹਾਓ। ਚਾਰੋਂ ਤਰਫ ਬੰਦ ਕਰਾਓ। ਸੋਹੰ ਗੀਤ ਸੁਹਾਗੀ ਤਤ ਰਸਨਾ ਗਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਬਲ ਜਾਓ। ਪ੍ਰਭ ਅਬਿਨਾਸ਼ੀ ਤੇਰੀ ਮਾਇਆ। ਕੱਲਰ ਵਿਚ ਕਵਲ ਲਗਾਇਆ। ਆਪਣੀ ਹੱਥੀਂ ਜੜ੍ਹ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਦਰ ਵੜ ਆਪਣਾ ਮੰਦਰ ਆਪੇ ਢਾਹਿਆ। ਕਲਰ ਵਿਚ ਲੱਗੇ ਕਵਲ। ਸਤਿਜੁਗ ਸਚੇ ਮਵਲ। ਹੋਏ ਰੁਸ਼ਨਾਈ ਉਪਰ ਧਵਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਆਪ ਲਗਾਏ ਜਿਉਂ ਸਾਗਰ ਵਿਚ ਕਵਲ। ਸਾਚੀ ਸੇਵਾ ਆਪ ਕਮਾਏ। ਗੁਰਸਿਖ ਤੇਰੀ ਚਰਨੀ ਫੂਲ ਚੜ੍ਹਾਏ। ਸਾਧ ਸੰਗਤ ਸੱਚੀ ਮਿਲ ਰਲ, ਸਾਚਾ ਦੂਹਲਾ ਵੇਖਣ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਰਿਹਾ ਕਾਰ ਵਰਤਾਏ। ਇਕ ਇਕ ਫੁੱਲ ਹਰਿ ਵਰਤਾਏ। ਗੁਰਸਿਖ ਸਾਚਾ ਭੇਟ ਚੜ੍ਹਾਏ। ਆਉਂਦਾ ਜਾਏ ਆਪਣੀ ਥਾਂਏਂ। ਅੱਗੇ ਵਧ ਕੋਈ ਹੱਥ ਨਾ ਪਾਏ। ਔਖਾ ਆਉਣਾ ਐਸੀ ਥਾਂਏ। ਜਿਥੇ ਕੋਈ ਨਾ ਹੋਏ ਸਹਾਏ। ਟੁੱਟਾ ਨਾਤਾ ਭੈਣਾਂ ਭਾਏ। ਮਾਤਾ ਪਿਤਾ ਵਿਦਾ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਧਾ ਰਾਹ ਇਕ ਦਿਖਾਏ। ਕੂੜ ਕੁਟੰਬ ਝੂਠ ਪਸਾਰਾ। ਝੂਠਾ ਕਰਨ ਹਾਹਾਕਾਰਾ। ਨਾ ਕੋਈ ਜਾਏ ਤੇਰੇ ਨਾਲ ਸੱਚੇ ਦਵਾਰਾ। ਝੂਠੀਆਂ ਕਰਨ ਜਗਤ ਵਿਚਾਰਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਲਾੜਾ ਖਾਰਾ। ਉਪਰ ਖਾਰੇ ਆਪ ਚੜ੍ਹਾਏ। ਸਾਚੀ ਛਾਲ ਇਕ ਲਵਾਏ। ਬੇਮੁਖਾਂ ਸਿਰ ਤੇਰੇ ਚਰਨਾਂ ਹੇਠ ਭੰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਸਿਰ ਸਾਚਾ ਤਾਜ ਪਹਿਨਾਏ। ਸਚ ਆਸਣ ਤੇਰਾ ਡੇਰਾ ਲਾਇਆ। ਗੁਰ ਸੰਗਤ ਤੈਨੂੰ ਘੇਰ ਪਾਇਆ। ਕਲਜੁਗ ਵੇਖੋ ਵੇਲਾ ਨੇੜੇ ਆਇਆ। ਪ੍ਰਭ ਅਬਿਨਾਸ਼ੀ ਅੰਞਾਣੇ ਬਾਲੇ ਚੁਰਾਸੀ ਗੇੜਾ ਆਪ ਕਟਾਇਆ। ਝੂਠੇ ਜਗਤ ਚੁਕਿਆ ਝੇੜਾ, ਪ੍ਰਭ ਜੋਤੀ ਮੇਲ ਮਿਲਾਇਆ। ਵਸਦਾ ਰਹੇ ਇਹ ਤੇਰਾ ਨਗਰ ਖੇੜਾ, ਸਤਿਜੁਗ ਸਾਚਾ ਪ੍ਰਭ ਸਾਚੇ ਮਾਣ ਦਵਾਇਆ। ਖੁਲ੍ਹਾ ਰਹੇ ਤੇਰਾ ਵੇਹੜਾ, ਸੌ ਸੌ ਕਰਮ ਗੇੜ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਨਬੇੜਾ ਆਪ ਕਰਾਇਆ। ਤੇਰਾ ਬਣੇ ਇਕ ਦਰਬਾਰ। ਵੇਖੇ ਆਪ ਸੱਚੀ ਸਰਕਾਰ। ਭੌਂਦਾ ਰਹੇ ਬਣ ਕੇ ਪਹਿਰੇਦਾਰ। ਗੁਰਸਿਖ ਸਾਚੇ ਰਹਿਣਾ ਖਬਰਦਾਰ। ਏਥੇ ਪੈਂਦੇ ਕਲਜੁਗ ਚੋਰ ਯਾਰ। ਠੱਗਾਂ ਕੋਲੋਂ ਤੈਨੂੰ ਕੀਤਾ ਬਾਹਰ। ਆਪ ਬਹਾਇਆ ਸਚ ਦਰਬਾਰ। ਜਿਥੇ ਵਸਿਆ ਹਰਿ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਪਾਉਂਦਾ ਰਹੇ ਸਾਰ। ਤੇਰਾ ਧਾਮ ਆਪ ਬਣਾਏ। ਆਪਣੀ ਹੱਥੀਂ ਇੱਟ ਲਗਾਏ। ਅੰਮ੍ਰਿਤ ਬੂੰਦ ਸਿਟ ਵਖਾਏ। ਏਕਾ ਉਪਰ ਚਾਦਰ ਚਿਟ ਵਿਛਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਗੁਰ ਸੰਗਤ ਸਿਰ ਹੱਥ ਧਰ, ਤੇਰੀ ਭੇਟਾ ਫੂਲ ਚੜ੍ਹਾਏ। ਮਨਜੀਤ ਮੰਨ ਲਿਆ ਕਹਿਣਾ। ਝੂਠਾ ਦਿਸਿਆ ਬਾਲ ਅੰਞਾਣੇ, ਵਿਚ ਜਗਤ ਦੇ ਰਹਿਣਾ। ਚਾਰੋਂ ਤਰਫ ਉਠ ਉਠ ਵੇਖਿਆ ਝੂਠੇ ਦਿਸਣ ਭਾਈ ਭੈਣਾਂ। ਕੋਈ ਵਡਿਆਉਂਦਾ ਦਰਗਹਿ ਸਾਚੀ ਅਲਖਿਆ, ਨਾ ਕੋਈ ਬਣੇ ਸਾਕ ਸੱਜਣ ਸੈਣਾ। ਮਾਤ ਝੂਠਾ ਵੇਖਿਆ ਪੇਖਿਆ, ਆਪਣੀ ਹੱਥੀਂ ਬਾਹਰ ਕੱਢ ਫਿਰ ਅੰਦਰ ਬਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਰੇ ਪ੍ਰੀਖਿਆ ਤੇਰਾ ਮਹੱਲ ਅਟੱਲ ਵਿਚ ਜਗਤ ਦੇ ਰਹਿਣਾ। ਤੇਰੀ ਬਣੇ ਮਹੱਲ ਅਟਾਰੀ। ਪ੍ਰਭ ਅਬਿਨਾਸ਼ੀ ਹੱਥੀਂ ਲਏ ਉਸਾਰੀ। ਚਾਰ ਦਰਵਾਜੇ ਅੱਠ ਬਾਰੀ। ਵਿਚ ਵਸੇ ਇਕ ਸੱਚਾ ਘਰ ਬਾਹਰੀ। ਚਾਰ ਵਰਨ ਸੰਗ ਕਰੇ ਪਿਆਰੀ। ਦੂਰੋਂ ਨੇੜਿਉਂ ਆਵਣ ਚਲ ਤੇਰੇ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਤੈਨੂੰ ਆਪ ਦਿਤੀ ਸੱਚੀ ਸਿਕਦਾਰੀ। ਸਚ ਸਿਕਦਾਰ ਆਪ ਬਣਾਇਆ। ਗੁਰਸਿਖਾਂ ਦਾ ਤਾਜ ਰਖਾਇਆ। ਪੂਰਨ ਕਾਜ ਆਪ ਕਰਾਇਆ। ਮਾਰ ਅਵਾਜ਼ ਗੁਰਸਿਖ ਉਠਾਇਆ। ਸ਼ਬਦ ਦੂਤ ਤੈਨੂੰ ਦਿਤਾ ਦਾਜ, ਪੱਲੇ ਬੰਨ੍ਹ ਘਰ ਸਾਚੇ ਦੇ ਪੁਜਾਇਆ। ਕੋਈ ਆਵੇ ਅੱਜ ਕੋਈ ਕਲ, ਏਥੇ ਰਹਿਣ ਨਾ ਕੋਈ ਪਾਇਆ। ਝੂਠਾ ਦਿਸੇ ਜਗਤ ਸਾਜ ਬਾਜ, ਏਕਾ ਏਕ ਆਪ ਰਘੁਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਸਾਚਾ ਪੂਤ ਗੂੜ੍ਹੀ ਨੀਂਦ ਸਵਾਇਆ। ਗੂੜ੍ਹੀ ਨੀਂਦੇ ਜਾਵੀਂ ਸੌਂ। ਨਾ ਵੇਖੀਂ ਪਿਛਾ ਭੌਂ। ਜਾ ਮਾਣੀਂ ਠੰਡੀ ਛਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਕੜੇ ਤੇਰੀ ਬਾਹੋਂ। ਸੌਂ ਜਾ ਸਿੱਖ ਪਿਆਰਿਆ। ਧਰਤ ਮਾਤ ਦੇ ਸਚ ਦੁਲਾਰਿਆ। ਸਾਚੀ ਗੋਦੀ ਵਿਚ ਥਾਪੜ, ਪ੍ਰਭ ਆਪਣੀ ਹੱਥੀਂ ਤੈਨੂੰ ਸਵਾ ਰਿਹਾ। ਸ੍ਰਿਸ਼ਟ ਸਬਾਈ ਝੂਠੇ ਵੇਲੇ ਪਾਪੜ, ਨਾ ਕੋਈ ਪੂਤ ਭੇਟ ਚੜ੍ਹਾ ਰਿਹਾ। ਬੇਮੁਖਾਂ ਭੰਨੀ ਆਕੜ, ਸਚ ਸਬੂਤ ਸੋਹੰ ਨਾਉਂ ਤੇਰੇ ਨਾਲ ਰਖਾ ਰਿਹਾ। ਝੂਠਾ ਛੱਡ ਜਾਈਂ ਏਥੇ ਕਲਬੂਤ , ਤੇਰੀ ਖ਼ਾਕ ਪ੍ਰਭ ਅਬਿਨਾਸ਼ੀ ਦੋਈਂ ਹੱਥੀਂ ਬੇਮੁਖਾਂ ਸਿਰ ਪਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੁੜਾ ਅੰਤਮ ਵਾਰੀ ਤੈਨੂੰ ਇਕ ਸੁਣਾ ਰਿਹਾ। ਸਚ ਸੁਨੇਹੁੜਾ ਸੁਣ ਕੇ ਜਾ। ਮਾਂ ਆਪਣੀ ਸਮਝਾ ਕੇ ਜਾ। ਸਚ ਦਲਾਸਾ ਦੇ ਕੇ ਜਾ। ਪੂਰਨ ਭਰਵਾਸਾ ਝੋਲੀ ਪਾ। ਕਰਦੀ ਹਾਸਾ ਘਰ ਨੂੰ ਜਾ। ਪ੍ਰਭ ਦਰ ਜਾ ਕੇ ਸੀਸ ਝੁਕਾ। ਚਾਰ ਜੁਗ ਤੇਰਾ ਰਹਿ ਜਾਏ ਨਾਂ। ਜਿਸ ਨੇ ਜੰਮਿਆ ਸੋ ਭਾਗਣ ਹੋਈ ਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਰੱਖੇ ਸਿਰ ਤੇਰੇ ਉਤੇ ਛਾਂ। ਮਾਂ ਆਪਣੀ ਨੂੰ ਦੇ ਜਾ ਮਤ। ਏਕਾ ਰੱਖੀਂ ਧੀਰਜ ਯਤ। ਫੇਰ ਨਾ ਲੱਭਣਾ ਐਸਾ ਵਤ। ਸਾਚਾ ਬੀਜ ਪ੍ਰਭ ਰਿਹਾ ਘਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਬਲਿਹਾਰੀ ਜਿਸ ਰਖਿਆ ਮੇਰਾ ਜੱਤ। ਤੇਰੇ ਤਨ ਨਾ ਲੱਗੇ ਸੇਕ। ਰੱਖੀ ਇਕ ਚਰਨ ਪ੍ਰਭ ਟੇਕ। ਹੋਈ ਕਾਇਆ ਤੇਰੀ ਬਬੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸਾਚਾ ਸਿਮਰੋ ਏਕਾ ਏਕ। ਏਕਾ ਏਕ ਰਸਨ ਚਿਤਾਰਨਾ। ਪ੍ਰਭ ਅਬਿਨਾਸ਼ੀ ਨਾ ਮਨੋਂ ਵਿਸਾਰਨਾ। ਸਭ ਆਏ ਦਰ ਦਵਾਰਨਾ। ਲੇਖਾ ਹਰਿ ਮਾਤ ਵਿਚਾਰਨਾ। ਨਾ ਕਰਾਏ ਕਿਸੇ ਹੁਦਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਗੁਰਸਿਖਾਂ ਪਾਰ ਉਤਾਰਨਾ। ਕਰਨ ਕਾਰਨ ਜੋਗ ਸਰਬ ਸਮਰਥ ਹੈ। ਸੋਲਾਂ ਮੱਘਰ ਮਹਿੰਮਾ ਜਗਤ ਅਕਥ ਹੈ। ਗੁਰਸਿਖ ਸਾਚੇ ਸਿਰ ਰੱਖੇ ਹੱਥ ਹੈ। ਸਾਧ ਸੰਗਤ ਰਲਾਏ ਨਾਲ ਲਿਆਇਆ ਸੋਹੰ ਰਥ ਹੈ। ਗੁਰਸਿਖ ਸਾਚਾ ਆਪਣੀ ਹੱਥੀਂ ਉਠਾਏ, ਵਿਚ ਰਖਾਏ ਸਾਚੀ ਵਥ ਹੈ। ਸਤਿ ਸੰਗਤ ਅੱਗੇ ਲਾਏ, ਆਪਣੇ ਹੱਥ ਫੜੀ ਪ੍ਰਭ ਨੱਥ ਹੈ। ਸਾਧ ਸੰਗਤ ਹਰਿ ਦਰਸ ਕਰਾਏ, ਸਗਲ ਵਸੂਰੇ ਗਏ ਲੱਥ ਹੈ। ਸਾਕਾਂ ਸਨਬੰਧੀਆਂ ਹਰਸ ਮਿਟਾਏ, ਨਾ ਵੇਲਾ ਆਉਣਾ ਫਿਰ ਹੱਥ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ ਕਿਆ ਕੋਈ ਸਕੇ ਕਥ ਹੈ। ਭਾਣਾ ਹਰਿ ਕਾ ਸਚ ਪ੍ਰਵਾਨ। ਮਾਤਲੋਕ ਵਿਚ ਰਹੇ ਨਿਸ਼ਾਨ। ਸਤਿਜੁਗ ਸਾਚੇ ਬਾਲ ਅੰਞਾਣ। ਦੇਵੇ ਵਡਿਆਈ ਵਾਲੀ ਦੋ ਜਹਾਨ। ਕਿਰਪਾ ਕਰ ਸਾਚਾ ਹਰਿ ਆਇਆ ਘਰ ਦਿਤਾ ਵਰ, ਕਰੀ ਖੇਲ ਜਗਤ ਮਹਾਨ। ਨਾ ਜਾਣਾ ਡਰ ਬਣੇ ਸਾਚਾ ਸਰ, ਸੌ ਸੌ ਕਰਮ ਗੇੜ ਰਿਹਾ ਆਪ ਵਖਾਨ। ਵੇਖੋ ਪ੍ਰਭ ਸਾਚਾ ਕੀ ਰਿਹਾ ਕਰ। ਕਲਜੁਗ ਅੰਤਮ ਗਿਆ ਹਰ। ਸਤਿਜੁਗ ਸਾਚਾ ਆਇਆ ਪ੍ਰਭ ਸਾਚੇ ਦੇ ਸਾਚੇ ਦਰ। ਗੁਰਸਿਖ ਤੇਰੀ ਝੋਲੀ ਪਾ, ਮੈਂ ਮਾਤਲੋਕ ਜਾਵਾਂ ਫੇਰ ਉਠ, ਕਲਜੁਗ ਜੀਵਾਂ ਭੁਲਿਆਂ ਸਤਿਜੁਗ ਸਾਚੇ ਰਾਹੇ ਦੇਵਾਂ ਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਸਿਰ ਤੇ ਰੱਖੀ ਆਪਣੀ ਬਾਂਹ। ਬਾਲ ਅੰਞਾਣਾ ਜਗਤ ਵਿਚੋਲਾ। ਗਾਉਂਦਾ ਜਾਏ ਸੋਹੰ ਢੋਲਾ। ਜੀਵ ਜੰਤ ਕਿਆ ਮਾਰੇ ਬੋਲਾ। ਬਣਿਆਂ ਘਰ ਸਾਚੇ ਦਾ ਸਾਚਾ ਗੋਲਾ। ਜਿਥੇ ਜਗੇ ਜੋਤ ਅਮੋਲਾ। ਨਾ ਪਰਦਾ ਨਾ ਕੋਈ ਉਹਲਾ। ਨਾ ਕੋਈ ਮਹੱਲ ਅਟਾਰੀ ਨਾ ਕੋਈ ਦੀਸੇ ਖੋਲਾ। ਏਕਾ ਨਿਕਲੇ ਜੋਤ ਸਰੂਪੀ ਲਲਾਟ ਸ਼ੋਹਲਾ। ਜੋਤੀ ਜੋਤ ਸਰੂਪ ਹਰਿ, ਏਕਾ ਬੈਠਾ ਪਹਿਨੇ ਚਿੱਟਾ ਚੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਤੋਲ ਗੁਰਸਿਖ ਸਾਚਾ ਤੋਲਾ। ਸਾਚਾ ਤੋਲ ਹਰਿ ਤੋਲਣਹਾਰਾ। ਸੋਹੰ ਕੰਡਾ ਹੱਥ ਫੜ ਅਪਾਰਾ। ਵਿਚ ਨਵਖੰਡਾਂ ਹਰਿ ਰਿਹਾ ਵਿਚਾਰਾ। ਸਚ ਬ੍ਰਹਿਮੰਡ ਦਾ ਆਪ ਪਿਆਰਾ। ਆਪੇ ਪਾਉਂਦਾ ਜਾਏ ਵੰਡਾਂ, ਤੀਨ ਲੋਕ ਦਾ ਇਕ ਦਾਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਤੇਰਾ ਬਣੇ ਆਪ ਸਹਾਰਾ। ਹੋਇਆ ਸਹਾਈ ਘਰ ਸਾਚੇ ਆਣ। ਆਪ ਚੁਕਾਏ ਜਮ ਕੀ ਕਾਣ। ਗੁਰਮੁਖ ਸਾਚਾ ਲਿਆ ਪਛਾਣ। ਆਪ ਬਿਠਾਏ ਵਿਚ ਬਬਾਣ। ਗੁਰਸਿਖ ਕਾਹਨੀ ਤੇਰੇ ਲੱਗ ਜਾਣ। ਮਦਿਰਾ ਮਾਸੀ ਤੈਨੂੰ ਹੱਥ ਨਾ ਲਾਣ। ਸਤਿਜੁਗ ਤੇਰਾ ਸੱਚਾ ਇਹ ਨਿਸ਼ਾਨ। ਸਾਧਾਂ ਸੰਤਾਂ ਘਰ ਚਲਦੀ ਰਹੇ ਦੁਕਾਨ। ਸੋਹੰ ਸਾਚਾ ਸ਼ਬਦ ਸਾਚਾ ਵਜਣ ਕਰ ਘਰ ਲੈ ਜਾਣ। ਬੇਮੁਖਾਂ ਦੇਣਾ ਕਰਜ਼, ਧਰਮ ਰਾਏ ਅੱਧ ਵਿਚ ਅਟਕਾਣ। ਪ੍ਰਭ ਅਬਿਨਾਸ਼ੀ ਕਲਜੁਗ ਜੀਵਾਂ ਰਿਹਾ ਵਰਜ, ਨਾ ਭੁੱਲੋ ਜੀਵ ਨਿਧਾਨ। ਨਾ ਕੋਈ ਰਾਗ ਨਾ ਤਰਜ਼, ਸੋਹੰ ਸਾਚਾ ਰਸਨਾ ਗਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਰਸ਼ਨ ਦੇਣੇ ਆਣ। ਦੇਵੇ ਦਰਸ ਦੀਨ ਕਾ ਦਾਤਾ। ਸਰਬ ਜੀਆਂ ਕਾ ਆਪੇ ਗਿਆਤਾ। ਆਪੇ ਹੋਏ ਪਿਤ ਮਾਤਾ। ਨਾ ਕੋਈ ਭੈਣ ਨਾ ਭਰਾਤਾ। ਇਕ ਸਹਾਈ ਹਰਿ ਰਘੁਰਾਈ, ਸਰਬ ਜੀਆਂ ਕਾ ਪੁਰਖ ਬਿਧਾਤਾ। ਗੁਰਸਿਖਾਂ ਲੈ ਆਪਣੇ ਗਲ ਲਾਈ, ਨਾ ਕੋਈ ਪਛਾਣੇ ਜਾਤਾ ਪਾਤਾਂ। ਗੁਰ ਸੰਗਤ ਮਿਲ ਦਿਓ ਵਧਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਚਰਨ ਨਿਭਾਇਆ ਨਾਤਾ। ਚਰਨ ਨਾਤਾ ਦੀਆ ਬੰਨ੍ਹ। ਪ੍ਰਭ ਅਬਿਨਾਸ਼ੀ ਸਤਿਜੁਗ ਚੜ੍ਹਾਇਆ ਸਾਚਾ ਚੰਨ। ਹਰਿਆ ਹੋਇਆ ਸੁੱਕਾ ਵਿਚ ਮਾਤ ਦੇ ਤਨ। ਮਨਜੀਤ ਮਨ ਗਿਆ ਮੰਨ। ਗੁਰਸਿਖ ਸਾਚੇ ਸੰਤ ਜਨ, ਉਠ ਉਠ ਵੇਖਣ ਕਹਿਣ ਧੰਨ ਧੰਨ। ਵਿਚ ਗਗਨ ਆਪ ਟਿਕਾਏ, ਨਾ ਛਪਰੀ ਨਾ ਛੰਨ। ਪਹਿਰੇਦਾਰ ਆਪ ਹੋ ਜਾਏ, ਤੇਰੇ ਘਰ ਕੋਈ ਨਾ ਲਾਵੇ ਸੰਨ੍ਹ। ਹੋਕਾ ਦੇਵੇ ਸੋਹੰ ਅਵਾਜ਼ ਲਗਾਏ, ਸੁਣ ਲਓ ਸੰਤੋ ਖੋਲ੍ਹੋ ਕੰਨ। ਪਿਛਲੇ ਪਾਪਾਂ ਦਾਗ ਧਵਾਏ, ਅੱਗੇ ਧਰਮ ਰਾਏ ਨਾ ਲਾਏ ਡੰਨ। ਆਪਣੇ ਹੱਥ ਵਾਗ ਰਖਾਏ, ਕੋਈ ਰੱਖੇ ਨਾ ਮਨ ਵਿਚ ਜਨ। ਦਰਗਹਿ ਸਾਚੀ ਆਪ ਪੁਜਾਏ, ਚੌਦਾਂ ਲੋਕ ਪੈਰਾਂ ਥੱਲੇ ਭੰਨ। ਗੁਰਸਿਖ ਤੇਰਾ ਉਪਰ ਆਸਣ ਲਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਥੇ ਨਾ ਕੋਈ ਵਸਾਏ ਗੰਧਰਬ ਗਨ। ਗਣ ਗੰਧਰਬ ਨਾ ਕੋਈ ਜਾਏ। ਕਰੋੜ ਤੇਤੀਸ ਰਹੇ ਬਿਲਲਾਏ। ਸ਼ਿਵ ਸ਼ੰਕਰ ਬੈਠੇ ਹੇਠਾਂ ਤਾੜੀ ਲਾਏ। ਬ੍ਰਹਮਾ ਉਪਰ ਮੁਖ ਉਠਾਏ। ਦੋਏ ਜੋੜ ਕਰੇ ਪ੍ਰਨਾਏ। ਚਾਰ ਵੇਦ ਜਿਸ ਲਿਖਾਏ। ਪਹਿਲੇ ਨਾਰਦ ਮੁਨ ਸੁਣਾਏ। ਫੇਰ ਵਿਚ ਮਾਤ ਟਿਕਾਏ। ਛਤੀਸ ਰਾਗ ਸੰਗ ਲਿਆਏ। ਚੌਂਹੁ ਜੁਗਾਂ ਦਾ ਭੇਵ ਪ੍ਰਭ ਅਬਿਨਾਸ਼ੀ ਆਪੇ ਆਪ ਖੁਲ੍ਹਾਏ। ਕਲਜੁਗ ਅੰਤਮ ਅੰਤ ਆ ਗਿਆ, ਪ੍ਰਭ ਫੇਰ ਦਏ ਮਿਟਾਏ। ਹਰਿ ਸਾਚਾ ਵਕਤ ਸੁਹਾ ਗਿਆ, ਨਿਹਕਲੰਕ ਕਲ ਜਾਮਾ ਪਾਏ। ਸੋਹੰ ਸਾਚਾ ਡੰਕ ਵਜਾ ਗਿਆ, ਚਾਰ ਕੁੰਟ ਦੇ ਸੁਣਾਏ। ਰਾਓ ਰੰਕ ਰੰਕ ਰਾਜਾਨ ਵਡ ਸੁਲਤਾਨ ਤਖ਼ਤ ਤਾਜ ਸਰਬ ਮਿਟਾਏ। ਨਾ ਕਿਸੇ ਦਿਸੇ ਸਾਜ ਬਾਜ, ਨਾ ਕੋਈ ਮਾਰੇ ਦਰ ਦਰਬਾਨ ਅਵਾਜ਼, ਪੈ ਜਾਏ ਚਾਰੋਂ ਤਰਫ ਭਾਜ, ਨਾ ਕੋਈ ਰੱਖੇ ਕਿਸੇ ਲਾਜ, ਆਪਣਾ ਭਾਣਾ ਹਰਿ ਵਰਤਾਏ। ਕਲਜੁਗ ਤੇਰੀ ਮਿੱਟੀ ਆਪਣੀ ਹੱਥੀਂ ਆਪ ਉਡਾਏ। ਆਪ ਉਡਾਏ ਤੇਰੀ ਧੂੜ। ਮਾਰੀ ਜਾਏ ਬੇਮੁਖ ਮੂੜ੍ਹ। ਰਾਜਿਆਂ ਰਾਣਿਆਂ ਤਾਈਂ ਪਾਉਂਦਾ ਜਾਏ ਜੂੜ। ਸ੍ਰਿਸ਼ਟ ਸਬਾਈ ਕੂੜੋ ਕੂੜ। ਗੁਰਸਿਖ ਸਾਚੇ ਸੰਤ ਜਨਾਂ ਆਤਮ ਰੰਗ ਚੜ੍ਹਾਈ ਜਾਂਦਾ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚਲਾਏ ਸ਼ਬਦ ਸਰੂਪੀ ਏਕਾ ਬੂੜ। ਏਕਾ ਗੇੜਾ ਆਪ ਗਿੜਾਉਣਾ। ਸਾਚਾ ਲੇਖਾ ਹਰਿ ਲਿਖਾਉਣਾ। ਔਲੀਆ ਪੀਰ ਸ਼ੇਖ਼ ਸਰਬ ਮਿਟਾਉਣਾ। ਵੇਖ ਵੇਖ ਪ੍ਰਭ ਸਰਬ ਉਠਾਉਣਾ। ਕਲਜੁਗ ਝੂਠਾ ਕਰਦੇ ਭੇਖ, ਪ੍ਰਭ ਅਬਿਨਾਸ਼ੀ ਨਸ਼ਟ ਕਰਾਉਣਾ। ਗੁਰਸਿਖ ਨੇਤਰ ਲੈਣਾ ਪੇਖ, ਪ੍ਰਭ ਅੱਖੀਂ ਆਪ ਵਖਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਉਣਾ। ਵਰਤੇ ਭਾਣਾ ਚਲੇ ਤੀਰ। ਚਾਰੋਂ ਕੁੰਟ ਹੋਏ ਵਹੀਰ। ਰੋਂਦੇ ਫਿਰਨ ਔਲੀਏ ਗੌਂਸ ਵਡ ਪੀਰ। ਨਾ ਕੋਈ ਹੋਏ ਸਹਾਈ ਦਸਤਗੀਰ। ਚਾਰ ਯਾਰਾਂ ਸੰਗ ਮੁਹੰਮਦ ਨਾ ਕੋਈ ਦੇਵੇ ਧੀਰ। ਈਸਾ ਮੂਸਾ ਹੋਏ ਖੁਆਰੀ, ਪ੍ਰਭ ਅਬਿਨਸ਼ੀ ਤੋੜੀ ਹੱਡੀ ਰੀੜ। ਸਭ ਦੇ ਲੱਥੇ ਤਨ ਦੇ ਚੀਰ। ਉਤੇ ਲਿਖਤ ਆਈ ਭਾਰੀ, ਭੈਣਾਂ ਛੱਡਣ ਵੀਰ। ਨਾ ਕੋਈ ਕਿਸੇ ਕਰੇ ਕਾਰੀ, ਪ੍ਰਭ ਸੋਹੰ ਆਰੇ ਨਾਲ ਰਿਹਾ ਚੀਰ। ਨਾ ਕੋਈ ਦਾਰਾ ਸ਼ਾਹ ਸ਼ਿਕਾਰੀ, ਨਾ ਕੋਈ ਦੀਸੇ ਅਮੀਰ ਵਜ਼ੀਰ। ਭਾਣਾ ਵਰਤੇ ਕਲਜੁਗ ਤੇਰੀ ਅੰਤਮ ਵਾਰੀ, ਕਿਸੇ ਹੱਥ ਨਾ ਆਉਣਾ ਨੀਰ। ਲੁਕਦੇ ਫਿਰਨ ਬੇਮੁਖ ਝਾੜੀਂ, ਗੁਰਮੁਖਾਂ ਪਿਆਏ ਪ੍ਰਭ ਅੰਮ੍ਰਿਤ ਸਾਚਾ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੇਵੇ ਧੀਰ। ਦੇਵੇ ਧੀਰ ਭਗਤ ਭਗਵਾਨ। ਭੁੱਲ ਨਾ ਜਾਣਾ ਵਿਚ ਜਹਾਨ। ਨਾਮ ਸ਼ਬਦ ਸਚੀ ਖਾਣ। ਨਾ ਕੋਈ ਲੁੱਟੇ ਨਾ ਇਹ ਮੁੱਕੇ ਸੰਤ ਜਨਾਂ ਦਾ ਸਾਚਾ ਧਾਨ। ਦੋਈਂ ਜਹਾਨੀ ਨਾ ਚੋਗ ਨਿਖੁੱਟੇ, ਏਥੇ ਓਥੇ ਬੈਠੇ ਖਾਣ। ਬੇਮੁੱਖ ਜੀਵ ਜਾਇਣ ਲੁੱਟੇ, ਪੁੱਟੀ ਜਾਏ ਜੜ੍ਹ ਜਹਾਨ। ਧਰਮ ਰਾਏ ਫੜੇ ਫੜ ਕੁੱਟੇ, ਨਾ ਕੋਈ ਆਵੇ ਉਥੇ ਛੁਡਾਨ। ਅੰਧੀ ਡੂੰਘਰ ਵਹਿੰਦੀ ਧਾਰ ਫੜ ਫੜ ਵਿਚ ਸੁੱਟੇ, ਅਠਾਈ ਕੁੰਡ ਫਿਰ ਫਿਰ ਸਰਬ ਪਛਤਾਣ। ਗੁਰਸਿਖ ਸਾਚੇ ਪੀ ਅੰਮ੍ਰਿਤ ਪਹਿਲੀ ਘੁੱਟੇ, ਜਮਦੂਤ ਤੇਰੇ ਨੇੜੇ ਨਾ ਆਣ। ਕਲਜੁਗ ਜੀਵ ਪੈਰ ਪਸਾਰ ਸੁੱਤੇ, ਜਾਮਾ ਧਾਰੇ ਸ੍ਰੀ ਭਗਵਾਨ। ਮਦਿਰਾ ਮਾਸੀਆਂ ਮੂੰਹ ਚੱਟਦੇ ਰਹਿਣ ਕੁੱਤੇ, ਪ੍ਰਭ ਦੇਵੇ ਦਰ ਦੁਰਕਾਨ। ਰੰਡੀ ਨਾਰ ਜਿਉਂ ਖੁਲ੍ਹੇ ਗੁੱਤੇ, ਨਾ ਹੋਏ ਸੁਹਾਗਣ ਫੇਰ ਵਿਚ ਜਹਾਨ। ਪ੍ਰਭ ਅਬਿਨਾਸ਼ੀ ਪੁਰਖ ਅਚੁੱਤੇ, ਆਤਮ ਭੁੱਲ ਨਾ ਜੀਵ ਨਿਧਾਨ। ਹੰਸ ਨਾ ਰਹਿਣਾ ਇਸ ਝੂਠੇ ਬੁੱਤੇ, ਅੰਤ ਜੋਤੀ ਜੋਤ ਹਰਿ ਮੇਲ ਮਿਲਾਣ। ਸਚੇ ਹੱਲ ਪ੍ਰਭ ਸਾਚੇ ਜੁੱਤੇ, ਕਲਜੁਗ ਸਤਿਜੁਗ ਦੋਵੇਂ ਬੈਲ ਬਣ ਜਾਣ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚਾ ਹਾਲੀ ਬਣ ਜਾਏ ਆਣ। ਕਲਜੁਗ ਸਤਿਜੁਗ ਦੋਵੇਂ ਰਲਾਏ। ਆਪ ਆਪਣਾ ਹੱਲ ਬਣਾਏ। ਜੋਤ ਸਰੂਪੀ ਹਾਲੀ ਬਣ ਕੇ ਆਏ। ਚਾਰ ਕੁੰਟ ਦੇ ਵਿਚ ਫਿਰਾਏ। ਜਿਨ੍ਹਾਂ ਲੱਗੀ ਪਾਤਾਲੀ ਜੜ੍ਹ, ਆਪਣੀ ਹੱਥੀਂ ਆਪ ਉਖੜਾਏ। ਕਢਦੇ ਫਿਰਨ ਜੋ ਪ੍ਰਭ ਸਾਚੇ ਨੂੰ ਗਾਲੀ, ਡੀਲੇ ਵਾਂਗ ਮਾਰ ਠੁਡਾ ਪਰ੍ਹੇ ਹਟਾਏ। ਅੱਗੇ ਦਿਸੇ ਡੂੰਘੀ ਖਾਲੀ, ਧਰਮ ਰਾਏ ਜਿਥੇ ਸਵਾਏ। ਨਾ ਰੋਟੀ ਮਿਲਦੀ ਕਿਸੇ ਵਿਚ ਥਾਲੀ, ਦਾਣਾ ਅੰਨ ਹੱਥ ਨਾ ਆਏ। ਮਾਤ ਪਿਤਾ ਨੂੰ ਕੱਢਣ ਗਾਲੀਂ, ਕਿਉਂ ਨਾ ਸਿੱਧੇ ਰਸਤੇ ਪਾਏ। ਧਰਮ ਰਾਏ ਘਰ ਹੋਈ ਸਾਡੀ ਚਾਲੀ, ਹੋਏ ਵਕੀਲ ਨਾ ਕੋਈ ਛੁਡਾਏ। ਸੁੰਞੇ ਰਹਿ ਗਏ ਮੰਦਰ ਖਾਲੀ, ਜਿਹੜੇ ਆਪਣੀ ਹੱਥੀਂ ਬਣਾਏ। ਨਾ ਕੋਈ ਧਨ ਨਾ ਚੱਲਿਆ ਮਾਲ ਮਾਲੀ, ਸਾਰੇ ਪੱਲੇ ਆਪਣੇ ਆਪ ਛੁਡਾਏ। ਸਾਚਾ ਨਾਮ ਨਾ ਮਿਲਿਆ ਸਾਚੀ ਡਾਲੀ, ਜੋ ਦਰਗਹਿ ਭੇਟ ਚੜ੍ਹਾਏ। ਰਿਹਾ ਭੁੱਲਾ ਵਿਚੋਂ ਜਗਤ ਜ਼ੰਜਾਲੀ, ਧਰਮ ਰਾਏ ਫੜ ਬਹਾਏ। ਅੱਗੇ ਜਾਣ ਨਹੀਂ ਦੇਂਦਾ ਦੋ ਜਹਾਨ ਵਾਲੀ, ਪਹਿਲਾ ਲੇਖਾ ਏਥੇ ਆਪ ਚੁਕਾਏ। ਗੁਰਸਿਖ ਸਾਚੇ ਮਾਰਨ ਛਾਲੀ, ਪ੍ਰਭ ਅਬਿਨਾਸ਼ੀ ਵਿਚ ਬਬਾਣ ਆਪ ਬਿਠਾਏ। ਆਪੇ ਬਣ ਜਾਏ ਸਾਚਾ ਪਾਲੀ, ਸੱਜੇ ਖੱਬੇ ਪਿੱਛੇ ਅੱਗੇ ਆਪ ਹੋ ਜਾਏ। ਨਾ ਕੋਈ ਮੰਗੇ ਕਿਸੇ ਦਲਾਲੀ, ਜੋ ਜਨ ਸੋਹੰ ਰਸਨਾ ਗਾਏ। ਆਪੇ ਹੋਏ ਪ੍ਰਭ ਰਖਵਾਲੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਗੇ ਲਏ ਪਰੋਏ। ਗੁਰਸਿਖ ਤੇਰਾ ਪ੍ਰਭ ਆਪ ਰਖਵਾਰਾ। ਆਪੇ ਲੈ ਜਾਏ ਗੋਦ ਉਠਾਏ ਵਿਚ ਚਰਨ ਦਵਾਰਾ। ਸਾਚੇ ਧਾਮ ਜਾ ਬਹਾਏ, ਜਿਥੇ ਰਹੇ ਅੱਠੇ ਪਹਿਰ ਰੁਸ਼ਨਾਏ, ਉਨੰਜਾ ਪਵਣ ਤੇਰੇ ਸੀਸ ਛਤਰ ਝੁਲਾਰਾ। ਦੂਸਰ ਉਥੇ ਕੋਈ ਨਾ ਜਾਏ, ਇਕ ਕਬੀਰ ਬੈਠਾ ਦਰ ਆਏ। ਦੂਜਾ ਮੰਗਣ ਗਿਆ ਨਾਨਕ ਦਰ ਤੇ, ਜਿਸ ਨੂੰ ਭਿਛਿਆ ਸਤਿ ਨਾਮ ਹਰਿ ਝੋਲੀ ਪਾਏ। ਸਾਚਾ ਨਾਮ ਵਸਤ ਸੰਭਾਲ ਵਿਚ ਮਾਤ ਦੇ ਆਏ। ਆਪੇ ਬਣਿਆ ਜਗਤ ਕੰਗਾਲ, ਸੱਚਾ ਮਾਲ ਧੰਨ ਖ਼ਜ਼ਾਨਾ, ਵਿਚ ਦੇਹੀ ਆਪ ਟਿਕਾਏ। ਲੈ, ਕੇ ਇਕ ਰਬਾਬ ਸਿਤਾਰ ਸੰਗ ਮਰਦਾਨਾ, ਚਾਰੇ ਕੁੰਟ ਸੁਣਾਉਂਦਾ ਜਾਏ। ਵੱਡਿਆਂ ਵਡਿਆਂ ਸ਼ਾਹ ਸੁਲਤਾਨਾਂ, ਫੜ ਫੜ ਰਾਹੇ ਪਾਉਂਦਾ ਜਾਏ। ਕਲਜੁਗ ਜੀਵਾਂ ਭੁੱਖਿਆਂ ਨੰਗਿਆਂ, ਅੰਮ੍ਰਿਤ ਘੁਟ ਪਿਆਉਂਦਾ ਜਾਏ। ਆਪੇ ਕਰੇ ਖੇਲ ਜਗਤ ਬਹੁ ਰੰਗੀਆਂ, ਪੀਸਨ ਆਪਣੀ ਹੱਥੀਂ ਆਪ ਪਿਸਾਉਂਦਾ ਜਾਏ। ਤੂਹੀ ਤੂਹੀ ਚਾਰੋਂ ਤਰਫ ਗਾਉਂਦਾ ਜਾਏ। ਇਕ ਵਜਾਏ ਨਾਲ ਸਿਤਾਰ ਨਿਰੰਕਾਰ ਨਿਰੰਕਾਰ ਧਿਆਉਂਦਾ ਜਾਏ। ਸਿੰਘ ਮਨਜੀਤ ਤੇਰੀ ਓਹੋ ਧਾਰ, ਚੁਤਾਲੀ ਬਰਸ ਗੁਰ ਨਾਨਕ ਜੋ ਕੰਧੇ ਨਾਲ ਉਠਾਉਂਦਾ ਜਾਏ। ਰਾਜਾ ਜਨਕ ਤਰੇਤਾ ਦਰਬਾਰ ਦੀ ਸਾਚੀ ਨਾਰ। ਗੁਰ ਨਾਨਕ ਦੀ ਸਾਚੀ ਸਿਤਾਰ। ਮਾਤਲੋਕ ਆਈ ਜਾਮਾ ਧਾਰ। ਨਿਹਕਲੰਕ ਲਏ ਅਵਤਾਰ। ਆਪੇ ਪਾਏ ਤੇਰੀ ਸਾਰ। ਨਾ ਕੋਈ ਕਿੱਲੀ ਨਾ ਕੋਈ ਤਾਰ। ਨਾ ਕਦੇ ਹੋਏ ਢਿੱਲੀ, ਨਾ ਸੱਦੀਏ ਕੋਈ ਸੁਨਿਆਰ। ਗੁਰ ਸੰਗਤ ਤੇਰੀ ਆਤਮ ਇਹਦੀ ਵਜਦੀ ਰਹੇ ਸਿਤਾਰ। ਦਿਵਸ ਰੈਣ ਅੱਠੇ ਪਹਿਰ ਕਰਦੇ ਰਹਿਣ ਵਿਚਾਰ। ਰਸਨਾ ਸਕੇ ਨਾ ਕਿਸੇ ਕਹਿਣ, ਪ੍ਰਭ ਕੀ ਵਰਤੇ ਵਰਤਾਰ। ਆਪੇ ਵੇਖੇ ਵੇਖ ਵਿਚਾਰੇ ਕਰਨਹਾਰ ਦਾਤਾਰ। ਭਵ ਸਾਗਰ ਤੋਂ ਪਾਰ ਉਤਾਰੇ, ਕਿਰਪਾ ਕਰ ਹਰਿ ਨਿਰੰਕਾਰ। ਆਪੇ ਲੈ ਜਾਏ ਸਚ ਦਵਾਰੇ, ਵਸਾਏ ਸਚ ਸੱਚੇ ਘਰ ਬਾਹਰ। ਜੋਤ ਸਰੂਪੀ ਮੇਲ ਮਿਲਾਏ, ਫੇਰ ਨਾ ਆਵੇ ਦੂਜੀ ਵਾਰ। ਸਾਚਾ ਹੁਕਮ ਫੇਰ ਸੁਣਾਏ, ਉਠ ਮਨਜੀਤ ਹੋ ਤਿਆਰ। ਵੇਲਾ ਅੰਤਮ ਕਲਜੁਗ ਆਣ ਚੁੱਕਿਆ, ਇੰਦਰ ਹੋਇਆ ਇੰਦਰਪੁਰੀ ਵਿਚੋਂ ਬਾਹਰ। ਜੁਗ ਚੌਥੇ ਦਾਣਾ ਪਾਣੀ ਉਹਦਾ ਮੁਕਿਆ, ਭੋਗੀ ਅਪਛਰਾਂ ਕਈ ਹਜ਼ਾਰ। ਵੇਲਾ ਅੰਤਮ ਆਣ ਢੁਕਿਆ, ਨਾ ਹੋਏ ਕੋਈ ਸਹਾਰ। ਗੌਤਮ ਰਿਖੀ ਜੋ ਮੂੰਹੋਂ ਥੁੱਕ ਥੁਕਿਆ, ਪੂਰਾ ਕਰੇ ਕਰਤਾਰ। ਨਾ ਕਿਸੇ ਸਕੇ ਰੋਕ ਰੁਕਿਆ, ਰਸਨਾ ਚਲੀ ਤੇਜ ਕਟਾਰ। ਬਾਲ ਅੰਞਾਣਾ ਆਪਣੀ ਹੱਥੀਂ ਚੁਕਿਆ, ਲੈ ਜਾਣਾ ਵਿਚ ਇੰਦਰ ਦਰਬਾਰ। ਉਠ ਉਠ ਜਾਗ ਅਨਭੋਲ ਸੁਤਿਆ, ਪ੍ਰਭ ਰਿਹਾ ਕਰਮ ਵਿਚਾਰ। ਛੱਡ ਕਲਜੁਗ ਅੰਤਮ ਆਪਣਾ ਘਰ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਵਿਚ ਮਾਤ ਆਇਆ ਜਾਮਾ ਧਾਰ। ਜਾਮਾ ਧਾਰ ਲਿਆ ਅਵਤਾਰਾ। ਆਪਣਾ ਕਰੇ ਸਚ ਵਿਹਾਰਾ। ਪ੍ਰਭ ਸਾਚੇ ਦੀ ਸਾਚੀ ਕਾਰਾ। ਜੁਗੋ ਜੁਗ ਆਵੇ ਜਾਵੇ ਵਾਰੋ ਵਾਰਾ। ਨਰਾਇਣ ਨਰ ਨਿਹਕਲੰਕ ਅੰਤਮ ਆਵੇ ਕਲਜੁਗ, ਤਿੰਨ ਜੁਗ ਨਾ ਪਾਵੇ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਰਤੇ ਆਪਣਾ ਵਰਤਾਰਾ। ਸਚ ਸਿੰਘਾਸਣ ਇੰਦਰ ਛੱਡ। ਇੰਦਰਾਪੁਰੀ ਵਿਚੋਂ ਹੋ ਜਾ ਅੱਡ। ਚੌਥੇ ਜੁਗ ਅੰਤਮ ਅੰਤ ਪ੍ਰਭ ਸਾਰਿਆਂ ਦੇਵੇ ਬਾਹਰ ਕੱਢ। ਗੁਰਮੁਖ ਸਾਚੇ ਸੰਤ ਜਨਾਂ, ਆਪਣੀ ਹੱਥੀਂ ਹਰਿ ਜਾਏ ਛੱਡ। ਅੱਠੇ ਪਹਿਰ ਸੰਗ ਰਹਾਏ, ਆਪ ਲਡਾਏ ਸਾਚਾ ਲਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਵਤਾਰ ਨਰ ਕਿਰਪਾ ਕਰ ਜੋਤ ਧਰ ਸਾਚੇ ਦਰ ਦੇਵੇ ਵਰ ਨਾ ਜਾਣਾ ਡਰ, ਕਲਜੁਗ ਜਾਣਾ ਤਰ, ਜੋਤ ਸਰੂਪੀ ਲਡਾਏ ਸਾਚਾ ਲਡ। ਸਚ ਤਖ਼ਤ ਬਹਾਇਆ ਸਚ ਸੁਲਤਾਨਾ। ਆਪ ਬੰਨ੍ਹਾਇਆ ਆਪਣੀ ਹੱਥੀਂ ਗਾਨਾ। ਸੱਤ ਮਹੀਨੇ ਤਿੰਨ ਦਿਨ ਮਾਤਲੋਕ ਦਾ ਸਚ ਨਿਸ਼ਾਨਾ। ਲੰਘਾਏ ਦਿਨ ਗਿਣ ਗਿਣ, ਵੇਲਾ ਆਏ ਜਲਦ ਜਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣਾ। ਸਚ ਦਰਬਾਰ ਧਰੇ ਸਿਰ ਤਾਜ। ਪੂਰ ਕਰਾਏ ਆਪਣੇ ਕਾਜ। ਗੁਰਸਿਖ ਸਾਚਾ ਇੰਦਰਪੁਰੀ ਬੈਠਾ ਤੇਰੀ ਪ੍ਰੀਤ ਗੁਰ ਚਰਨ ਜੁੜੀ ਕਰਦਾ ਰਹੇ ਰਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਸਿੰਘ ਮਨਜੀਤ ਤੇਰੀ ਲਾਜ। ਤੇਰੀ ਲਾਜ ਰੱਖੇ ਗੁਰਦੇਵਾ। ਕਰੋੜ ਤੇਤੀਸ ਤੇਰੀ ਸੇਵਾ। ਸੋਹੰ ਫੱਲ ਖਵਾਇਆ ਸਾਚਾ ਮੇਵਾ। ਦਿਵਸ ਰੈਣ ਜਪਾਈਂ ਰਸਨਾ ਜਿਹਵਾ। ਝੂਠੀ ਕਾਇਆ ਵਿਚ ਲਗਾਈ ਆਤਮ ਸਾਚਾ ਥੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਣ ਦਵਾਏ, ਆਣ ਸ਼ਾਨ ਰਖਾਏ, ਵਿਚ ਬਬਾਣ ਬਿਠਾਏ, ਬਿਰਥਾ ਜਾਏ ਨਾ ਤੇਰੀ ਸੇਵਾ। ਸਾਚਾ ਕਰਮ ਹਰਿ ਸਾਚੇ ਕੀਆ। ਨਿਰਮਲ ਕਰਾਏ ਗੁਰਸਿਖ ਜੀਆ। ਸਾਚਾ ਬੀਜ ਧੁਰ ਦਰਗਾਹੀ ਬੀਆ। ਕਰ ਆਪਣਾ ਆਪੇ ਹੀਆ। ਸਤਿਜੁਗ ਤੇਰੀ ਰਖਾਈ ਸਾਚੀ ਨੀਆ। ਨਾ ਕੋਈ ਰੋਵੇ ਨਾ ਕੋਈ ਕੁਰਲਾਵੇ, ਨਾ ਕੋਈ ਪਾਵੇ ਹਾਵੇ ਦਰ ਦਰ ਪੁੱਤਰ ਧੀਆਂ। ਨਾ ਰੋਵਣ ਕਰਨ ਸਿਆਪੇ, ਅੱਗੇ ਖਲੋਤਾ ਪ੍ਰਭ ਅਬਿਨਾਸ਼ੀ ਆਪੇ, ਜਿਸ ਕਾਰਨ ਸਾਚਾ ਕੀਆ। ਮਾਰੇ ਤੀਨੋ ਤਾਪੇ ਸਾਚੀ ਥਾਪਨਾ ਆਪੇ ਥਾਪੇ, ਸੋਹੰ ਜਪਾਏ ਸਾਚੇ ਜਾਪੇ, ਸਾਚਾ ਮੇਲ ਅੰਤਮ ਕੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਸੰਗਤ ਮੇਲ ਵਿਚ ਮਾਤ ਆਪੇ ਕੀਆ। ਗੁਰਸਿਖ ਦੀਆ ਬਲੀਦਾਨ। ਵਰਤੇ ਕਹਿਰ ਵਿਚ ਜਹਾਨ। ਸੱਤ ਦੀਪ ਨੌਂ ਖੰਡ ਵਿਚ ਵਰਭੰਡ ਸਰਬ ਕੁਰਲਾਨ। ਆਤਮ ਖੁਲ੍ਹੀ ਏਕਾ ਗੰਢ, ਸਾਚੀ ਵਸਤ ਆਪਣੀ ਆਪ ਗਵਾਨ। ਏਕਾ ਚਮਕੇ ਚੰਡ ਪ੍ਰਚੰਡ, ਪ੍ਰਭ ਪਾਏ ਆਪਣੀ ਵੰਡ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਚੰਡੀ ਚਮਕੇ ਵਿਚ ਸੰਸਾਰ। ਸੋਹੰ ਸ਼ਬਦ ਖੰਡਾ ਦੋ ਧਾਰ। ਪੈ ਜਾਏ ਇਕ ਵੰਡ ਸਾਰੇ ਸੰਸਾਰ। ਸ਼ਬਦ ਡੰਡਾ ਪ੍ਰਭ ਮਗਰ ਲਗਾਇਆ ਭਾਰ। ਰੋਦੀਆਂ ਫਿਰਨ ਨਾਰਾਂ ਰੰਡਾਂ, ਨਾ ਕੋਈ ਦਿਸੇ ਸੁਹਾਗਣ ਨਾ ਮਿਲੇ ਕੋਈ ਭਤਾਰ। ਬੇਮੁਖ ਵਢਾਉਂਦੇ ਜਾਣ ਕੰਡਾਂ, ਛੱਡ ਜਾਣ ਘਰ ਬਾਹਰ। ਗੁਰਮੁਖ ਸਾਚੇ ਸੰਤ ਜਨ ਆਤਮ ਪਾਉਂਦੇ ਜਾਣ ਠੰਡਾਂ, ਪ੍ਰਭ ਅੰਮ੍ਰਿਤ ਬਖ਼ਸ਼ੇ ਆਤਮ ਸਾਚੀ ਧਾਰ। ਕਲਜੁਗ ਅੰਤਮ ਜੋ ਕਰਦੇ ਰਹੇ ਪਖੰਡਾ, ਭੋਗਦੇ ਰਹੇ ਵੇਸਵਾ ਨਾਰ। ਅੰਤਮ ਹੋਏ ਖੰਡ ਖੰਡਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੀਰ ਕਰੇ ਦੋ ਫਾੜ। ਆਪੇ ਚੀਰੇ ਚੀਰ ਚਿਰਾਏ। ਸ੍ਰਿਸ਼ਟ ਸਬਾਈ ਵਹੀਰ ਕਰਾਏ। ਜਗਤ ਧੀਰ ਨਾ ਕੋਈ ਰਹਾਏ। ਦੇਵੀਆਂ ਦੇਵਤ ਪੀਰ ਫ਼ਕੀਰ ਰਹੇ ਧਿਆਏ। ਵੇਦ ਪੁਰਾਨ ਸ਼ਾਸਤਰ ਸਿਮਰਤ ਕੁਰਾਨ ਅੰਜ਼ੀਲ ਨਾ ਹੋਏ ਸਹਾਏ। ਖਾਣੀ ਬਾਣੀ ਗਗਨ ਪਤਾਲੀ ਜੀਆਂ ਜੰਤਾਂ ਸਾਚੀ ਰਾਣੀ ਨਾ ਲੇਵੇ ਅੰਤ ਬਚਾਏ। ਅੱਠ ਸੱਠ ਤੀਰਥ ਮੜ੍ਹੀ ਮਸਾਣੀ ਸਭ ਗਏ ਮੁਖ ਭਵਾਏ। ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਮਿਟੇ ਨਿਸ਼ਾਨੀ। ਜੋਤ ਸਰੂਪੀ ਪ੍ਰਭ ਜਾਮਾ ਧਾਰੇ ਮਾਝੇ ਦੇਸਾ, ਇਹੋ ਮਾਤ ਸਚ ਟਿਕਾਨੀ। ਘਨਕਪੁਰ ਵਾਸੀ ਹਰਿ ਕਰੇ ਵੇਸਾ, ਨਾ ਕੋਈ ਜਾਣੇ ਬ੍ਰਹਮ ਗਿਆਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣੀ। ਮਾਝੇ ਦੇਸ ਜਾਮਾ ਧਾਰਿਆ। ਪ੍ਰਗਟ ਹੋਇਆ ਨਰ ਅਵਤਾਰਿਆ। ਗੁਰਸਿਖ ਸੋਏ ਆਪ ਜਗਾ ਰਿਹਾ। ਬੇਮੁੱਖ ਗੂੜ੍ਹੀ ਨੀਂਦ ਸੁਆ ਰਿਹਾ। ਦੁੱਖ ਭੁੱਖ ਰੋਗ ਸਰਬ ਮਿਟਾ ਰਿਹਾ। ਆਤਮ ਸੁਖ ਆਪ ਉਪਜਾ ਰਿਹਾ। ਅੰਮ੍ਰਿਤ ਸਾਚਾ ਮੁਖ ਚਵਾ ਰਿਹਾ। ਕਵਲ ਨਾਭ ਆਪ ਉਲਟਾ ਰਿਹਾ। ਬੂੰਦ ਸਵਾਂਤੀ ਵਿਚ ਟਿਕਾ ਰਿਹਾ। ਬੈਠਾ ਵਿਚ ਇਕਾਂਤੀ, ਆਪਣਾ ਭੇਵ ਆਪ ਖੁਲ੍ਹਾ ਰਿਹਾ। ਵੇਖੋ ਅੰਦਰ ਮਾਰ ਝਾਤੀ, ਤਾਕੀ ਆਪਣੀ ਹੱਥੀਂ ਲਾਹ ਰਿਹਾ। ਗੁਰਸਿਖ ਲੇਖਾ ਰਹੇ ਨਾ ਬਾਕੀ, ਲਹਿਣਾ ਆਪ ਚੁਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਗਹਿਣਾ ਗੁਰਸਿਖਾਂ ਤਨ ਪਹਿਨਾ ਰਿਹਾ।