Granth 03 Likhat 032: 14 Maghar 2010 Bikarmi Prem Singh De Greh Pind Bugghe

੧੪ ਮੱਘਰ ੨੦੧੦ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ

ਕਰ ਚਰਨ ਧਿਆਨ, ਵੇਖ ਰੰਗ ਅਪਾਰਿਆ। ਏਕਾ ਹਰਿ ਚਤੁਰ ਸੁਜਾਨ, ਦੂਜਾ ਦਿਸੇ ਨਾ ਪਾਰਾਵਾਰਿਆ। ਤੀਜੇ ਹੋਏ ਆਪ ਮਿਹਰਵਾਨ, ਚੌਥੇ ਘਰ ਜਿਸ ਆਪ ਵਸਾ ਰਹਾ। ਪੰਚਮ ਦੇਵੇ ਸਾਚਾ ਦਾਨ, ਜਿਸ ਸਾਚੀ ਸਰਨ ਲਗਾ ਰਿਹਾ। ਛੇਵਾਂ ਕਰੇ ਸ਼ਬਦ ਉਪਦੇਸ਼, ਸਿਖਰ ਚੋਟੀ ਆਪ ਚੜ੍ਹਾ ਰਿਹਾ। ਸਤਵਾਂ ਵੇਖ ਪ੍ਰਭ ਸਾਚੇ ਦਾ ਸਾਚਾ ਵੇਸ, ਡੰਕ ਡਫਾਰ ਸ੍ਰਿਸ਼ਟ ਸਬਾਈ ਆਪ ਲਗਾ ਰਿਹਾ। ਅਠਵਾਂ ਅੱਠੇ ਪਹਿਰ ਗੁਰਮੁਖ ਸਾਚੇ ਵਿਚ ਪ੍ਰਵੇਸ਼, ਥਾਂ ਨਾ ਕੋਈ ਹੋਰ ਤਕਾ ਰਿਹਾ। ਨਾਵਾਂ ਨਿਜ ਘਰ ਵਸੇ ਹਰਿ ਵਸੇਖ, ਆਤ਼ਮ ਬੈਠਾ ਤਾੜੀ ਲਾ ਰਿਹਾ। ਦਸਵਾਂ ਦਸ ਦਸ ਦਸਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠਾ ਜੋਤ ਜਗਾ ਰਿਹਾ। ਇਕ ਇਕੱਲੜਾ ਥਾਂਉਂ ਅਚਲ ਹੈ। ਦੂਜਾ ਦਿਸੇ ਨਾ ਰਾਹ ਸੁਖੱਲੜਾ, ਜਿਥੇ ਹੋਵੇ ਸਚ ਨਿਆਉਂ ਹੈ। ਤੀਜੇ ਹੋਵੇ ਗੁਰਸਿਖਾਂ ਭਾਰਾ ਪੱਲੜਾ, ਦਰਗਹਿ ਸਾਚੀ ਦੇਵੇ ਥਾਉਂ ਹੈ। ਚੌਥੇ ਆਤਮ ਦਰ ਦਵਾਰੇ ਅੱਗੇ ਖਲੜਾ, ਆਪੇ ਪਕੜੇ ਬਾਹੋਂ ਹੈ। ਪੰਚਮ ਹਰਿ ਹਰਿ ਹਰਿ ਏਕਾ ਰਾਹ ਅਵੱਲੜਾ, ਨਾ ਕੋਈ ਜਾਣੇ ਕਿਥੇ ਹਰਿ ਕੀ ਜੜ੍ਹ ਹੈ। ਛੇਵਾਂ ਛੇ ਘਰ ਹਰਿ ਸਾਚਾ ਵੇਖ, ਕਾਇਆ ਮਾਟੀ ਖਾਲੀ ਘੜਾ ਹੈ। ਸਤਵਾਂ ਪ੍ਰਭ ਸਾਚੇ ਕੋ ਕਰ ਆਦੇਸ, ਜਨ ਸਰਨ ਸਾਚੀ ਪੜਾ ਹੈ। ਅਠਵਾਂ ਉਠ ਕਰ ਗੁਰਸਿਖ ਵੇਖ, ਸਾਚਾ ਹਰਿ ਨਾ ਕੋਈ ਜਾਦੂ ਜੜਾ ਹੈ। ਨਾਵੇਂ ਨਾਵਾਂ ਦਰ ਰੇਖ, ਪ੍ਰਭ ਅਬਿਨਾਸ਼ੀ ਕਿਸ ਦਰ ਵੜਾ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਸਮ ਘਰ ਤੇਰੇ ਆਤਮ ਦਰ ਖੜਾ ਹੈ। ਇਕ ਇਕ ਅਕਾਲ ਹਰਿ। ਦੂਜਾ ਤੋੜੇ ਜਗਤ ਜੰਜਾਲ ਦਰ। ਤੀਜੇ ਦੇਵੇ ਵਸਤ ਨਾਮ, ਘਰ ਰੱਖਣੀ ਸੰਭਾਲ ਕਰ। ਚੌਥੇ ਆਪ ਫੜਾਏ ਦਸਤ ਕਾਇਆ ਲਪੇਟ ਰੁਮਾਲ ਰੱਖਣੀ ਆਤਮ ਘਰ। ਪੰਚਮ ਕਰਾਏ ਇਸ਼ਨਾਨ, ਵੇਖ ਮਾਰ ਧਿਆਨ, ਨਾ ਬਣ ਨਿਧਾਨ ਆਤਮ ਸਾਚੇ ਸਰ। ਛੇਵਾਂ ਛੇ ਸ਼ਾਸਤਰ ਵਕਤ ਚੁਕਾਏ, ਸਾਚਾ ਸ਼ਬਦ ਚਲਾਏ, ਸੋਹੰ ਨਾਉਂ ਰਖਾਏ, ਆਪਣੀ ਕਾਰ ਜਾਏ ਕਰ। ਸਤਵੇਂ ਸਤਿ ਸਤਿਵਾਦ। ਸ਼ਬਦ ਵਜਾਏ ਸਾਚਾ ਨਾਦ। ਗੁਰਮੁਖ ਜਗਾਏ ਸਾਚੇ ਸਾਧ, ਪ੍ਰਭ ਅਬਿਨਾਸ਼ੀ ਲਏ ਮਾਤ ਲਾਧ, ਆਪ ਚੁਕਾਏ ਜਮ ਕਾ ਡਰ। ਅਠਵੇਂ ਦਸ ਅੱਠ ਅਠਾਰਾਂ, ਚੁੱਕੇ ਵਕਤ ਸੰਗ ਮੁਹੰਮਦ ਚਾਰ ਯਾਰਾਂ, ਇਕ ਬਣਾਏ ਸ੍ਰਿਸ਼ਟ ਸਬਾਈ ਸਾਚੀ ਧਾਰਾ, ਦੂਜਾ ਦਿਸੇ ਨਾ ਕਿਸੇ ਕੋਈ ਕਿਨਾਰਾ। ਆਪੇ ਬੈਠਾ ਆਰਾ ਪਾਰਾ। ਜੋਤ ਸਰੂਪੀ ਸਰਬ ਪਸਾਰਾ। ਆਪਣਾ ਕਰੇ ਸਚ ਵਿਹਾਰਾ। ਨੌਵਾਂ ਨੌਂ ਨਿਧ ਗੁਰਸਿਖ ਜਾਣ। ਪ੍ਰਭ ਮਿਲਣ ਦੀ ਸਾਚੀ ਬਿਧ, ਸੋਹੰ ਸ਼ਬਦ ਰਸਨ ਵਖਾਣ। ਆਪੇ ਕਰੇ ਕਾਰਜ ਸਿੱਧ, ਜਿਸ ਦਿਤਾ ਜੀਆਂ ਦਾਨ। ਆਪਣੇ ਭਾਣੇ ਵਸੇ ਹਰਿ। ਦਸਵੇਂ ਦਹਿ ਦਿਸ਼ ਧਾਵਣਾ। ਸਾਚਾ ਰਾਹ ਕਿਸੇ ਹੱਥ ਨਾ ਆਵਣਾ। ਕਲਜੁਗ ਭੁਲਿਆਂ ਜੀਵਾਂ ਚਾਰ ਕੁੰਟ ਭਵਾਵਣਾ। ਜੋ ਜਨ ਹੋਏ ਆਤਮ ਨੀਵਾਂ, ਪ੍ਰਭ ਖਿਚ ਆਪਣੀ ਸਰਨ ਬਹਾਵਣਾ। ਸਾਢੇ ਤਿੰਨ ਹੱਥ ਮਿਲੇ ਸੀਆਂ, ਮਾਲਕ ਮੁਲਕ ਨਾ ਕਿਸੇ ਅਖਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦਰ ਘਰ ਦਸਵਾਂ ਬੂਝ ਬੁਝਾਵਣਾ। ਦਸਵਾਂ ਦਰ ਗੁਰ ਦਏ ਦਿਖਾਏ। ਗੁਰਸਿਖ ਪੂਰਨ ਆਸ ਕਰਾਏ। ਸ਼ਬਦ ਤੂਰਨ ਵਡ ਦਾਤਾ ਸੂਰਨ ਆਪ ਵਜਾਏ, ਸਰਬ ਕਲਾ ਭਰਪੂਰਨ, ਕਰ ਕਿਰਪਾ ਦਏ ਦਿਖਾਏ। ਜਿਸ ਜਨ ਜਾਨਣਾ ਪ੍ਰਭ ਪ੍ਰਗਟ ਵਿਚੋਂ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਜ ਘਰ ਵਾਸੀ ਨਿਜ਼ ਘਰ ਵਾਸ ਆਪ ਰਖਾਏ। ਨਿਜ ਘਰ ਵੇਖੋ ਹਰਿ ਕਾ ਮੂਲ। ਨਾ ਭੂਲੋ ਪ੍ਰਭ ਸਾਚਾ ਕੰਤ ਕੰਤੂਹਲ। ਸਿੰਘ ਆਸਣ ਬੈਠਾ ਆਤਮ ਸੇਜਾ, ਜਿਸ ਦੀ ਕੋਈ ਨਾ ਭੰਨੇ ਚੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਸ੍ਰਿਸ਼ਟ ਸਬਾਈ ਲਾਏ ਤਰਸੂਲ। ਸ਼ਬਦ ਤਰਸੂਲ ਦੇਵੇ ਲਾ। ਸ਼ਿਵ ਸ਼ੰਕਰ ਰਹੇ ਚਰਨੀ ਸੀਸ ਝੁਕਾ। ਕੰਕਰ ਕੰਕਰ ਸੋਹੰ ਸ਼ਬਦ ਪ੍ਰਭ ਦੇਵੇ ਮਰਦੰਗ ਵਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਸਾਚਾ ਨਾਦ ਰਿਹਾ ਸੁਣਾ। ਦਸਵੇਂ ਘਰ ਵੇਖ ਵਿਚਾਰਨਾ। ਮਾਨਸ ਜਨਮ ਆਪ ਸਵਾਰਨਾ। ਭਰਮ ਭੁੱਲ ਨਾ ਜੀਵ ਜਨਮ ਹਾਰਨਾ। ਦਾਗ ਲਾਉਣਾ ਨਾ ਆਪਣੀ ਕੁਲ, ਪ੍ਰਭ ਸਾਚੀ ਦੱਸੇ ਸਤਿਜੁਗ ਸੌਖੀ ਧਾਰਨਾ। ਗੁਰਸਿਖ ਬਣਾਏ ਕਵਲ ਫੁੱਲ, ਮਦਿਰਾ ਮਾਸੀ ਦਰ ਦੁਰਕਾਰਨਾ। ਵੇਲਾ ਅੰਤ ਨਾ ਜਾਣਾ ਭੁੱਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਸਵੇਂ ਦਰ ਘਰ ਨਿਤ ਵਾਸ ਰਖਾਵਣਾ। ਦਸਵੇਂ ਦਰ ਬੂਝ ਬੁਝਾਵੇ। ਜਿਥੇ ਵਸੇ ਆਸਣ ਲਾਵੇ। ਮਾਇਆ ਰੂਪੀ ਪਰਦਾ ਪਾਵੇ। ਕਲਜੁਗ ਜੀਵ ਹੋਏ ਅੰਧ ਕੂਪੀ, ਦਰਸ ਕੋਈ ਨਾ ਪਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਇਆ ਕਮਾਵੇ। ਸਚ ਤਖ਼ਤ ਸਚ ਸੁਲਤਾਨ। ਆਤਮ ਵਸੇ ਹਰਿ ਭਗਵਾਨ। ਗੁਰਮੁਖ ਸਾਚੇ ਏਕਾ ਰੱਖਣਾ ਚਰਨ ਧਿਆਨ। ਲੋਭ ਹੰਕਾਰ ਵਿਚ ਸੰਸਾਰ ਬੜੇ ਬਲਵਾਨ। ਕਰਨ ਖੁਆਰ ਜੀਵ ਹੋਏ ਵਿਭਚਾਰ ਨਾ ਸਕੇ ਹਰਿ ਪਛਾਣ। ਏਕਾ ਸਾਚੀ ਧਾਰ। ਦੂਜੀ ਕਿਰਿਆ ਸਰਬ ਵਿਸਾਰ। ਏਕਾ ਪੀਆ ਸ੍ਰਿਸ਼ਟ ਸਬਾਈ ਸਾਚੀ ਤ੍ਰੀਆ, ਆਪੇ ਬਣੇ ਸਚ ਭਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਜਗਦੀਸ਼ ਏਕਾ ਆਪਣੇ ਸਿਰ ਰੱਖੇ ਦਸਤਾਰ। ਇਕ ਜਗਦੀਸ਼ ਏਕਾ ਧਰਤੇ। ਦੂਸਰ ਕੋਈ ਰੀਸ ਨਾ ਕਰਤੇ। ਖਪ ਖਪ ਮਰੇ ਮਰ ਮਰਤੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭਾਣਾ ਸ਼ਬਦ ਬਾਣਾ, ਬਾਲ ਅੰਞਾਣਾ ਆਪ ਸਮਝਾਣਾ, ਗੁਰਮੁਖ ਵਿਰਲੇ ਜਰਤੇ। ਦਸਵੇਂ ਘਰ ਦੂਜ ਨਿਵਾਰਦਾ। ਤੋੜੇ ਕਿਲ੍ਹਾ ਝੂਠ ਹੰਕਾਰ ਦਾ। ਸਾਚਾ ਛਿਲਾ ਬਖ਼ਸ਼ੇ ਆਪਣੇ ਚਰਨ ਪਿਆਰ ਦਾ। ਬੇਮੁੱਖ ਜੂੱਠਾ ਝੂੱਠਾ ਬਿੱਲਾ ਸੀਰ ਪੀਵੇ ਕੁਫਰ ਕੁਫਾਰ ਦਾ। ਗੁਰਮੁਖ ਸਾਚੇ ਪ੍ਰਭ ਸਾਚਾ ਮਿਲਾ, ਦੂਜੇ ਦਰ ਨਾ ਜਾਏ ਨਿਮਸਕਾਰ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਂਡਾ ਭਰਮ ਦਰ ਸਾਚੇ ਨਿਵਾਰਦਾ। ਭਾਂਡਾ ਭਰਮ ਭੈ ਭਓ ਭੱਜਣਾ। ਸ਼ਬਦ ਸਰੂਪੀ ਸ਼ਬਦ ਕੁਠਾਲੀ ਗੁਰਸਿਖ ਸਾਚੇ fਰੰਨਣਾ। ਹਰਿ ਸ਼ਬਦ ਜੋ ਜਨ ਵਾਚੇ, ਦੇਹੀ ਜਾਣੇ ਮਾਟੀ ਕਾਚੇ, ਏਕਾ ਹਰਿ ਕਾ ਨਾਉਂ ਸਾਚੋ ਸਾਚੇ, ਪ੍ਰਭ ਅਬਿਨਾਸ਼ੀ ਸਦ ਬਖ਼ਸ਼ਿੰਦਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਰਤ ਲੈਣ ਨਾ ਦੇਵੇ ਸੁਰਪਤ ਰਾਜੇ ਇੰਦਨਾ। ਸੁਰਪਤ ਰਾਜਾ ਇੰਦ ਸਿੰਘ ਸਿੰਘਾਸਣਾ। ਕਰੋੜ ਤੇਤੀਸ ਜਿਸ ਰੱਖੇ ਦਾਸਨ ਦਾਸ, ਰਾਗ ਛਤੀਸ ਦਿਵਸ ਰੈਣ ਸਦ ਰਸਨਾ ਵਾਸਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਆਪਣਾ ਭੇਵ ਜਣਾਏ ਦਿਵਸ ਰੈਣ ਰੈਣ ਦਿਵਸ ਬੈਠਾ ਰਹੇ ਆਤਮ ਸਚ ਸਿੰਘਾਸਣਾ। ਹਰਿ ਸਿੰਘਾਸਣ ਸਾਚਾ ਧਾਮ। ਦੂਸਰ ਕੋਇ ਨਾ ਕਰੇ ਬਿਸਰਾਮ। ਝੂਠੀ ਮਾਟੀ ਕਾਇਆ ਚਾਮ। ਆਏ ਰੈਣ ਅੰਧਿਆਰੀ ਹੋ ਜਾਏ ਸ਼ਾਮ। ਮਾਇਆ ਮਮਤਾ ਜੀਵ ਹੰਕਾਰੀ, ਪ੍ਰਭ ਪਿਆਏ ਸਾਚਾ ਜਾਮ। ਬੇਮੁਖਾਂ ਤਨ ਮਨ ਦੁੱਖ ਲੱਗੇ ਭਾਰੀ, ਪੂਰਨ ਹੋਏ ਨਾ ਕਾਮ। ਜੋ ਜਨ ਸਰਨ ਚਰਨ ਕਰਨ ਨਿਮਸਕਾਰੀ, ਪ੍ਰਭ ਆਪ ਸੁਹਾਏ ਕਾਇਆ ਆਤਮ ਸਾਚਾ ਧਾਮ। ਮੇਲ ਮਿਲਾਵਾ ਸਚ ਬਨਵਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਏ ਜੋੜ ਕਰੇ ਪ੍ਰਨਾਮ। ਚਰਨ ਪ੍ਰਨਾਮ ਪਤੀ ਪਿਆਰਿਆ। ਆਤਮ ਸਤੀ ਰੱਖ, ਕਿਰਪਾ ਕਰ ਨਿਰੰਕਾਰਿਆ। ਦੇ ਮਤੀ ਕਰ ਵਖ, ਕਲਜੁਗ ਅੰਤਮ ਸਰਬ ਹੰਕਾਰਿਆ। ਸ੍ਰਿਸ਼ਟ ਸਬਾਈ ਲਾਉਂਦੇ ਦਿਸਣ ਭੱਖੀ, ਗੁਰਮੁਖ ਪ੍ਰਭ ਮਿਲਣ ਦੀ ਆਸ ਨਿਤ ਤਕਾ ਰਿਹਾ। ਘਰ ਘਰ ਬਲਦੇ ਦਿਸਣ ਕੱਖੀ, ਅੰਮ੍ਰਿਤ ਮੇਘ ਬਰਸ ਨਾ ਕੋਈ ਬੁਝਾ ਰਿਹਾ। ਗੁਰਸਿਖ ਪ੍ਰਭ ਸਾਚਾ ਲਏ ਰੱਖੀ, ਜਿਸ ਆਪਣੇ ਲੜ ਲਗਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਕਾਂਗ ਹੜ੍ਹ ਇਕ ਜਗਤ ਚੜ੍ਹਾ ਰਿਹਾ। ਸ਼ਬਦ ਕਾਂਗ ਆਵੇ ਚੜ੍ਹ। ਸ੍ਰਿਸ਼ਟ ਸਬਾਈ ਜਾਏ ਹੜ੍ਹ। ਨਾ ਕੋਈ ਦਿਸੇ ਕਿਲ੍ਹਾ ਗੜ੍ਹ। ਬੇਮੁੱਖ ਝੂਠੇ ਜਾਇਣ ਝੜ। ਦਰ ਦਰ ਮੰਗਣ ਹੱਥੀਂ ਠੂਠੇ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਜਗਾਏ, ਜੋਤ ਸਰੂਪੀ ਅੰਦਰ ਵੜ। ਅੰਦਰ ਆਏ ਦਿਸ ਨਾ ਆਏ, ਸ਼ਬਦ ਜਣਾਏ ਗੁਰਸਿਖ ਜਗਾਏ, ਦੇ ਮੱਤ ਸਮਝਾਏ, ਪ੍ਰਭ ਸਾਚੇ ਦੀ ਸਚ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਾਰ ਕਰਾਏ। ਭਰਮ ਭੁਲਣਾ, ਜਗਤ ਰੁਲਣਾ। ਘਰ ਸਾਚੇ ਪਵੇ ਨਾ ਕੋਈ ਮੁਲਨਾ। ਸੋਹੰ ਕੰਡੇ ਸਾਚੇ ਤੁਲਨਾ। ਸ਼ਬਦ ਪੰਘੂੜਾ ਸਾਚਾ ਝੂਲਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਘੋਲ ਘੁਲਨਾ। ਚਰਨ ਪ੍ਰੀਤੀ ਘੋਲ ਘੁਮਾਓ। ਆਪਣੇ ਸਿਰ ਨਾ ਚਵਰ ਝੁਲਾਓ। ਸੋ ਕਿਉਂ ਭੁੱਲੇ ਜਿਸ ਦਾ ਦਿਤਾ ਪੀਓ ਖਾਓ। ਸਚ ਸ਼ਬਦ ਇਕ ਨਾ ਨਿਕਲੇ ਮੁੱਖੇ, ਮਸਤ ਮਸਤਾਨਾ ਨਾ ਸੀਸ ਝੁਕਾਓ। ਦਰ ਘਰ ਸਾਚਾ ਗੁਰਮੁਖ ਜਿਥੇ ਫਲੇ ਫੁੱਲੇ ਸਾਚੀ ਜੜ੍ਹ ਗੁਰ ਦਰ ਲਗਾਓ। ਸਚ ਸ਼ਬਦ ਹਰਿ ਉਚਾਰੇ। ਜਨ ਭਗਤ ਹੋਇਣ ਨਾਮ ਅਧਾਰੇ। ਦਿਵਸ ਰੈਣ ਦੋਏ ਜੋੜ ਕਰਨ ਨਿਮਸਕਾਰੇ। ਪ੍ਰਭ ਅਬਿਨਾਸ਼ੀ ਵਾਗਾਂ ਮੋੜ, ਕਰ ਕਿਰਪਾ ਆ ਸਾਚੇ ਸਚ ਦਵਾਰੇ। ਵੇਲੇ ਅੰਤਮ ਕਲਜੁਗ ਤੇਰੀ ਸਾਚੀ ਲੋੜ, ਸਾਧ ਸੰਤ ਸਰਬ ਪੁਕਾਰੇ। ਪਾਪ ਅਪਰਾਧ ਬੇਮੁੱਖਾਂ ਬੈਠਾ ਜੋੜ ਜੋੜ, ਸ਼ਬਦ ਖੰਡਾ ਮਾਰ ਦੋ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਵਿਚ ਮਾਤ ਦੇ ਧਾਰੇ। ਦੇਵੇ ਮਸਤੀ ਕਰੇ ਮਸਤ ਦੀਵਾਨਾ। ਨਾ ਕੋਈ ਜਾਣੇ ਹਰਿ ਸ੍ਰੀ ਭਗਵਾਨਾ। ਆਪਣਾ ਖੇਲ ਆਪ ਕਰਾਨਾ। ਸ਼ਬਦ ਸਰੂਪੀ ਹਰਿ ਡੰਕ ਵਜਾਣਾ। ਛਿੰਨ ਭੰਗਰ ਏਕਾ ਅੰਕ ਤਨਕ ਲਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਉਂ ਦਾਣਾ ਕਣਕ ਜੋਤੀ ਵਿਚ ਟਿਕਾਣਾ। ਏਕਾ ਜੋਤੀ ਵਿਚ ਟਿਕਾਏ। ਮਸਤ ਮਸਤਾਨਾ ਦੇ ਦੁਹਾਏ। ਆਓ ਵੇਖੋ ਹਰਿ ਜੀ ਆਏ। ਕਲਜੁਗ ਜੀਵ ਹੋਏ ਬਉਰਾਨੇ, ਭੇਵ ਕੋਈ ਨਾ ਪਾਏ। ਆਤਮ ਜੀਵ ਹੋਏ ਦੀਵਾਨੇ, ਹਰਿ ਜੀ ਖੇਲ ਰਚਾਏ। ਆਪ ਜਪਾਏ ਸੋਹੰ ਸ਼ਬਦ ਝੁਲਾਏ ਸਚ ਨਿਸ਼ਾਨੇ, ਗੁਰਸਿਖਾਂ ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਜਨ ਭੁੱਲ ਨਾ ਜਾਏ। ਸਚ ਨਿਸ਼ਾਨਾ ਜਾਏ ਝੁੱਲ। ਪ੍ਰਭ ਸਾਚੇ ਦਾ ਸਾਚਾ ਦਰ ਜਾਏ ਖੁੱਲ੍ਹ। ਕਲਜੁਗ ਦੀਵਾ ਹੋਏ ਗੁੱਲ। ਸਤਿਜੁਗ ਫੁਲਵਾੜੀ ਗੁਰਸਿਖ ਉਪਜਾਏ ਫੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਕਰੇ ਵਾੜੀ, ਗੁਰਸਿਖ ਨਾ ਜਾਣਾ ਡੁੱਲ। ਗੁਰਸਿਖ ਆਤਮ ਮੂਲ ਨਾ ਡੋਲੇ। ਪ੍ਰਭ ਅਬਿਨਾਸ਼ੀ ਤੇਰੇ ਅੰਦਰ ਆਤਮ ਬੋਲੇ। ਸ਼ਬਦ ਸਰੂਪੀ ਤੋੜੇ ਜੰਦਰ, ਨਾ ਕੋਈ ਰੱਖੇ ਉਹਲੇ। ਬੇਮੁੱਖ ਆਪ ਫਿਰਾਏ ਦਰ ਦਰ ਘਰ ਘਰ ਜਿਉਂ ਬੰਦਰ, ਹੱਥ ਕਲੰਦਰ ਭਿੱਖ ਕੋਈ ਨਾ ਪਾਏ। ਪ੍ਰਭ ਵਸੇ ਕਾਇਆ ਅੰਧੇਰੀ ਕੰਧਰ, ਗੁਰਸਿਖ ਮੰਗਣ ਕੋਈ ਨਾ ਜਾਏ। ਨਾ ਕੋਈ ਪੂਜੇ ਗੋਰਖ ਮਛੰਦਰ, ਪ੍ਰਭ ਚਰਨ ਸਭ ਧਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਰਬ ਵਖਾਏ। ਗੋਰਖ ਮਛੰਦਰ ਜਲੰਧਰ ਗੋਪੀ ਨਾਥ। ਤੀਨਾ ਬਣਿਆ ਏਕਾ ਸਾਥ। ਉਚਾ ਟਿੱਲਾ ਸਾਚਾ ਕਿਲ੍ਹਾ ਕਿਸੇ ਨਾ ਪੁਜੇ ਹਾਥ। ਸ਼ਬਦ ਸਰੂਪੀ ਪ੍ਰਭ ਰਸਨਾ ਤੀਰ ਚੜ੍ਹਾਇਆ ਚਿੱਲ੍ਹਾ, ਆਪ ਉਲਟਾਏ ਤ੍ਰੈਲੋਕੀ ਨਾਥ। ਜੱਤ ਦਾ ਧਾਗਾ ਹੋਇਆ ਢਿੱਲਾ, ਪਿਛਲੀ ਪੂਰੀ ਹੋਈ ਗਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਗੁਰਮੁਖਾਂ ਬਣਾਏ ਸਾਚਾ ਸਾਥ। ਗੋਰਖ ਮਛੰਦਰ ਵਕਤ ਚੁਕਾਏ। ਮਾਨਸ ਜਨਮ ਫੇਰ ਦਵਾਏ। ਗੁਰਸਿਖ ਸਾਚੇ ਆਪ ਬਣਾਏ। ਸੰਗ ਭਰਥਰੀ ਦੇ ਰਲਾਏ। ਅੰਗ ਸੰਗ ਆਪ ਹੋ ਜਾਏ। ਗੋਪੀ ਰਾਜ ਸਾਚਾ ਤਾਜ ਫਿਰ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਪਿਛਲਾ ਲਹਿਣਾ ਸਤਿਜੁਗ ਸਾਚੇ ਆਪ ਦਵਾਏ। ਗੋਰਖ ਗੁਰੂ ਸੰਗ ਨੌਂ ਨਾਥ। ਗੁਰ ਸੰਗਤ ਬਣਾਏ ਸਾਚਾ ਸਾਥ। ਸਿੰਘ ਆਸਣ ਬੈਠ ਸਾਚਾ ਲੇਖ ਲਿਖਾਏ ਗਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਕੋਈ ਨਾ ਜਾਣੇ ਏਕਾ ਏਕ ਤ੍ਰੈਲੋਕੀ ਨਾਥ। ਸਾਚਾ ਸੰਗ ਜਾਏ ਬਣ। ਆਪ ਮਿਟਾਏ ਰਹਿਣ ਨਾ ਪਾਏ ਵਡ ਵਡ ਗੁਣ। ਏਕਾ ਆਪਣਾ ਨਾਮ ਜਪਾਏ ਸ੍ਰਿਸ਼ਟ ਸਬਾਈ ਸਾਚੇ ਮਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਭੇਵ ਰਖਾਏ। ਹੱਥੀ ਦੇਵੇ ਆਪ ਸਜਾਏ, ਮਾਣ ਤਾਣ ਸਰਬ ਗਵਾਏ ਜਿਉਂ ਸ਼ਿਵ ਜੀ ਲਾਇਆ ਡੰਨ। ਸ਼ਿਵ ਜੀ ਡੰਨਿਆ, ਭਾਂਡਾ ਭੰਨਿਆਂ। ਕਾਮੀ ਹੋਇਆ ਆਤਮ ਅੰਨਿਆਂ। ਨਾ ਭੇਵ ਜਾਣੇ ਸਵਾਮੀ ਨਾ ਭਾਣਾ ਸਾਚਾ ਮੰਨਿਆ। ਜੋਤੀ ਜੋਤ ਸਰੂਪ ਹਰਿ ਆਪਣਾ ਖੇਲ ਆਪ ਵਖਨਿਆਂ। ਖੇਲ ਵਖਾਇਆ, ਮੋਹਣੀ ਰੂਪ ਹਰਿ ਵਖਾਇਆ। ਆਤਮ ਧੀਰਜ ਜੱਤ ਗਵਾਇਆ। ਆਪਣਾ ਧੀਰਜ ਨਾ ਆਪ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਛਲ ਵਲ ਵਲ ਛਲ ਕਰ ਆਪ ਭੁਲਾਇਆ। ਆਤਮ ਧੀਰਜ ਨਾ ਹੋਏ ਧੀਰਾ। ਕਾਮੀ ਹੋਇਆ ਸਰਬ ਸਰੀਰਾ। ਜਗਤ ਨਾਮੀ ਵਡ ਗਹਿਰ ਗੰਭੀਰਾ। ਜੋਤੀ ਜੋਤ ਸਰੂਪ ਹਰਿ, ਮਾਇਆ ਰੂਪੀ ਉਪਰ ਦੇਵੇ ਚੀਰਾ। ਮਾਇਆ ਰੂਪੀ ਮਾਇਆ ਜਾਲ। ਨਾ ਸਕਿਆ ਆਪਣੀ ਸੁਰਤ ਸੰਭਾਲ। ਜੋਤ ਸਰੂਪੀ ਹਰਿ ਪਾਇਆ ਆਤਮ ਜਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜਨ ਭਗਤਾਂ ਚਰਨ ਪ੍ਰੀਤੀ ਨਿਭਾਏ ਨਾਲ। ਕਾਮੀ ਕਪਟ ਨਾ ਝੱਲੇ ਝਪਟ ਕਾਇਆ ਤਪੇ ਜਿਉਂ ਵੈਦ ਹਕੀਮ ਦੇਵੇ ਸੰਮਪਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਆਂ ਅੰਤਮ ਬਾਜ਼ੀ ਹਾਰੀ ਜਿਉਂ ਪਾਸਾ ਚਮਪਟ। ਪਾਸਾ ਚਮਪਟ ਖੇਲ ਖਿਲਾਰੀ। ਮਾਨਸ ਜਨਮ ਨਾ ਬੂਝ ਵਿਚਾਰੀ। ਝੂਠੇ ਧੰਦੇ ਲੱਗੇ ਦਾਓ, ਆਇਆ ਪਾਸਾ ਹਾਰੀ। ਨਾ ਕੋਈ ਮਿਲੇ ਕਿਤੇ ਥਾਉਂ, ਬੇਮੁਖਾਂ ਮਤ ਗਈ ਮਾਰੀ। ਗੁਰਮੁਖ ਸਾਚੇ ਮਾਣੋ ਪ੍ਰਭ ਸਾਚੇ ਦੀ ਸਾਚੀ ਛਾਉਂ, ਸਿਰ ਰੱਖੇ ਛਤਰ ਖਿਲਾਰੀ। ਦਰਗਹਿ ਸਾਚੀ ਦੇਵੇ ਨਿਥਾਵਿਆਂ ਥਾਂਓ, ਜੋ ਜਨ ਆਏ ਚਰਨ ਦਰਬਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਨਰਾਇਣ ਨਰ ਅਵਤਾਰੀ। ਖੁਲ੍ਹੜੇ ਕੇਸ, ਦਰ ਦਰਵੇਸ਼। ਮੰਗਣ ਚੜ੍ਹਿਆ ਮਾਝੇ ਦੇਸ। ਗੁਰਮੁਖ ਸਾਚੇ ਕਰਮ ਧਰਮ ਲਏ ਵੇਖ। ਦਰ ਦਵਾਰੇ ਸਾਚੇ ਜਾਏ ਆਪਣੀ ਝੋਲੀ ਅੱਗੇ ਡਾਹੇ, ਜਿਥੇ ਪੈਂਦੀ ਪ੍ਰੇਮ ਭਿੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਅੰਤਮ ਅੰਤ ਟੰਗੇ ਉਪਰ ਸੀਖ। ਖੁਲ੍ਹੇ ਕੇਸ ਜਟਾ ਜੂਟ ਧਾਰ। ਜਨ ਸੰਤ ਬੈਠੇ ਹੇਠ ਸੀਤਲਾ ਧਾਰ। ਜਿਥੇ ਕਰਿਆ ਤਪ ਦਸਵੇਂ ਗੁਰ ਹਰਿ ਅਵਤਾਰ। ਪੰਜੇ ਪਾਂਡੋ ਗਏ ਜਿਸ ਦਵਾਰ। ਕਿਸੇ ਨਾ ਖੁਲ੍ਹਾਇਆ ਨਾ ਪੜਦਾ ਲਾਹਿਆ ਜਿਥੇ ਲੱਗਾ ਸਚ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਦੇਵੇ ਇਕ ਹੁਲਾਰ। ਵਡ ਸ਼ਾਹ ਸ਼ਾਬਾਸ਼ੀਆ। ਆਵਣ ਅਬਾਸੀਆਂ। ਹੋਵਣ ਉਦਾਸੀਆਂ। ਦੱਸਣ ਸਾਥੀਆਂ। ਆਇਆ ਵਿਚ ਮਾਤ ਤ੍ਰੈਲੋਕੀ ਨਾਥੀਆ। ਜਿਸ ਚਲਾਏ ਸਾਚੀ ਗਾਥੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਰਥ ਚਲਾਏ ਬਣੇ ਆਪ ਵਡ ਰਥਵਾਹੀਆ। ਸੰਤ ਬੈਰਾਗੀ, ਕਲਜੁਗ ਮਾਇਆ ਜਾਣ ਤਿਆਗੀ। ਸੁਣਾਏ ਸ਼ਬਦ ਪਹਿਲੀ ਮਾਘੀ। ਭੱਜੇ ਆਵਣ ਕਹਿਣ ਸੋਈ ਕਿਸਮਤ ਸਾਡੀ ਜਾਗੀ। ਪ੍ਰਭ ਅਬਿਨਾਸ਼ੀ ਵਕਤ ਸੁਹਾਇਆ, ਸ਼ਬਦ ਸੁਣਾਇਆ ਸਾਚਾ ਰਾਗੀ। ਮਾਤਲੋਕ ਹਰਿ ਜਾਮਾ ਪਾਇਆ, ਸੰਤ ਜਨਾਂ ਦਾ ਸੱਚਾ ਵਾਗੀ। ਨਿਹਕਲੰਕ ਕਲ ਨਾਉਂ ਧਰਾਇਆ, ਹੰਸ ਬਣਾਏ ਕਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਟ ਜਨਮ ਦੇ ਧੋਵੇ ਪਾਪ ਦਾਗੀ। ਮਨ ਬੈਰਾਗੀ ਹੋਏ ਬੈਰਾਗੀਆ। ਚਰਨ ਪ੍ਰੀਤ ਹਰਿ ਸਾਚੇ ਲਾਗੀਆ। ਦੇਵੇ ਹਰਿ ਕਲ ਮਾਣ ਆਓ ਦਰ ਵਡ ਵਡ ਭਾਗੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੁਝਾਏ ਤ੍ਰਿਸ਼ਨਾ ਆਗੀਆ। ਅਗਰ ਤਪ ਕਰਨ ਤਪੀਸਰ। ਨਾ ਮਿਲਿਆ ਹਰਿ ਸੱਚਾ ਜਗਦੀਸ਼ਰ। ਕਿਆ ਕੋਈ ਕਰੇ ਵਡ ਵਡ ਈਸ਼ਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ ਦਰਸ ਦਿਖਾਏ ਦਇਆ ਕਮਾਏ ਚਰਨ ਧੂੜੀ ਗੁਰਸਿਖ ਮਸਤਕ ਲਾਏ ਸਾਚਾ ਕੇਸਰ। ਕੇਸਰ ਤਿਲਕ ਲਾਗੇ ਚੰਦਨ। ਆਪੇ ਤੋੜੇ ਝੂਠੇ ਬੰਧਨ। ਆਤਮ ਸੁਖ ਉਪਜਾਏ, ਪਰਮ ਪੁਰਖ ਪਰਮਾਨੰਦਨ। ਗੁਰ ਗੋਬਿੰਦ ਇਕ ਥਾਂ ਬਹਾਏ, ਸਦਾ ਸਦਾ ਬਖਸ਼ਿੰਦਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਸਨ ਦਾਸ ਸਰਬ ਘਾਟ ਵਾਸ ਆਪਣਾ ਆਪ ਰਖੰਦਨਾ। ਖੁਲ੍ਹੇ ਕੇਸ ਵੇਖ ਨਾ ਝੂਰਨਾ। ਪ੍ਰਭ ਅਬਿਨਾਸ਼ੀ ਵਡ ਦਾਤਾ ਸੂਰਨਾ। ਘਨਕਪੁਰ ਵਾਸੀ ਆਪਣੇ ਲਾਹੇ ਚੀਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਸ਼ਬਦ ਵੇਲਨੇ ਵਿਚ ਪੀੜਨਾ। ਸ਼ਬਦ ਵੇਲਣੇ ਆਪ ਪਿੜਾਏ। ਕਲਜੁਗ ਜੀਵ ਅੰਤਮ ਅੰਤ ਰੁਲਾਏ। ਲਹੂ ਮਿਝ ਘਾਣ ਰਸ ਬਣਾਏ। ਕਲਜੁਗ ਕਲਜੋਗਣਾ ਹੱਥ ਖੱਪਰ ਆਪ ਫੜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੂ ਕਾਲ ਆਪਣੀ ਕਲ ਵਰਤਾਏ। ਕਲੂ ਕਾਲ ਹਰਿ ਵਰਤਾਰਾ। ਦੇਵਾਂ ਦੰਤਾਂ ਸ਼ਬਦ ਬੁਲਾਰਾ। ਸਾਧਾਂ ਸੰਤਾਂ ਨਾਮ ਅਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਸ਼ਬਦ ਡੰਕ ਕਰਾਏ ਜੈ ਜੈ ਜੈਕਾਰਾ। ਦੇਵ ਦੰਤ ਦਰ ਬੁਲਾਏ। ਹਾਕਨ ਡਾਕਨ ਸੰਗ ਰਲਾਏ। ਮਾਈ ਗੌਰਜਾਂ ਡੰਕ ਵਜਾਏ। ਕਲਜੁਗ ਭੁੱਖੇ ਤਿਹਾਏ ਕਿਰਪਾ ਕਰ ਜਿਉਂ ਕ੍ਰਿਸ਼ਨਾ ਕਾਹਨਾ ਆਤਮ ਤ੍ਰਿਖਾ ਸਾਡੀ ਬੁਝਾਏ। ਸ੍ਰਿਸ਼ਟ ਸਬਾਈ ਹੱਥ ਬੰਨ੍ਹ ਮੌਤ ਗਾਨਾ, ਜਾਂਞੀ ਲਾੜੇ ਅਸੀਂ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਰ ਬੇਤਾਲਿਆ ਜਗਤ ਬੇਹਾਲਿਆ ਭਰ ਪਿਆਲੇ ਆਪ ਪਿਆਏ। ਬੀਰ ਬੈਤਾਲੇ ਪੀਣ ਪਿਆਲੇ, ਕਲਜੁਗ ਜੀਵ ਹੋਏ ਬੇਹਾਲੇ। ਪ੍ਰਭ ਆਪ ਦਲੇ ਦੋ ਫਾੜੇ ਦਾਲੇ। ਕਲਜੁਗ ਟੁੱਟੇ ਫੱਲ ਡਾਲੇ। ਕੋਈ ਨਾ ਕਿਸੇ ਸੁਰਤ ਸੰਭਾਲੇ। ਮਾਵਾਂ ਪੁੱਤਰਾਂ ਨਾ ਨਿਭੇ ਨਾਲੇ। ਭੈਣਾਂ ਭਾਈ ਨਾ ਹੋਇਣ ਰਖਵਾਲੇ। ਥਾਓ ਥਾਈਂ ਨਿਕਲੇ ਸਰਬ ਦਵਾਲੇ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਰੱਖੇ ਚਰਨ ਮਤਵਾਲੇ। ਸਾਚਾ ਦੇਵੇ ਨਾਮ ਜਗਤ ਧੰਨਾ ਨਾ ਹੋਣ ਕਦੇ ਕੰਗਾਲੇ। ਅੰਮ੍ਰਿਤ ਨਾਮ ਰਸ ਭਿੰਨਾ, ਗੁਰਮੁਖ ਸਾਚੇ ਪ੍ਰਭ ਦਰ ਪੀਓ ਭਰ ਪਿਆਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਗਲੇ ਲਗਾਏ ਗੁਰਸਿਖ ਅੰਞਾਣੇ ਬਾਲੇ। ਖੁਲ੍ਹੇ ਕੇਸ ਧੁਰਦਰਗਾਹੀ। ਕਲਜੁਗ ਆਇਆ ਸੱਚਾ ਮਾਹੀ। ਸਾਚੀ ਗਾਥ ਜਿਸ ਸੁਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਰਥ ਦੇ ਚੜ੍ਹਾਈ। ਖੁਲ੍ਹੇ ਕੇਸ ਰਹਿਣ ਹਮੇਸ਼। ਪ੍ਰਭ ਸਾਚੇ ਦਾ ਕਿਆ ਕੋਈ ਵੇਖੇ ਭੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਗੁਰਮੁਖ ਸਾਚੇ ਵਿਚ ਪ੍ਰਵੇਸ਼। ਖੁਲ੍ਹੇ ਕੇਸ ਜਗਤ ਭੁਲੇਖਾ। ਏਥੇ ਮੁਕਾ ਸਾਚਾ ਲੇਖਾ। ਗੁਰਸਿਖ ਨਾ ਰਹਿਣਾ ਵੇਖੀ ਵੇਖਾ। ਸੋ ਜਨ ਉਧਰੇ ਪਾਰ ਆਏ ਦਵਾਰ ਮਿਲ ਨਿਰੰਕਾਰ ਨੇਤਰ ਦਰਸ ਪੇਖਾ। ਗੁਰ ਚਰਨ ਜਾਓ ਬਲਿਹਾਰ। ਪ੍ਰਭ ਜਾਏ ਸਾਚਾ ਤਾਰ। ਦੋਏ ਜੋੜ ਕਲ ਕਰੋ ਚਰਨ ਨਿਮਸਕਾਰ। ਝੂਠੇ ਦਿਸੇ ਸਰਬ ਸੰਸਾਰ। ਮਾਤ ਪਿਤ ਭੈਣ ਭਾਈ ਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਸਰਬ ਜੀਆਂ ਦਾ ਇਕ ਅਧਾਰ। ਇਕ ਅਧਾਰ ਵਿਚ ਮੰਝਧਾਰ। ਸਾਚਾ ਤਰਨੀ ਗੁਰਸਿਖ ਸਾਚਾ ਤਰੇ, ਪ੍ਰਭ ਦੇਵੇ ਸ਼ਬਦ ਹੁਲਾਰ। ਨਾ ਜਨਮੇ ਨਾ ਮਰੇ, ਆਪ ਬਣਾਏ ਸਚ ਦਵਾਰ। ਪੂਰਨ ਇਛਿਆ ਪ੍ਰਭ ਸਾਚਾ ਕਰੇ, ਜੋ ਜਨ ਚਲ ਆਇਆ ਸਚ ਦਰਬਾਰ। ਸਾਚੀ ਭਿਛਿਆ ਪਾਏ ਹਰੇ, ਦੇਵੇ ਨਾਮ ਵਸਤ ਸਚ ਭੰਡਾਰ। ਆਪਣੀ ਕਿਰਪਾ ਆਪੇ ਕਰੇ, ਨਾ ਕਰੇ ਕਿਸੇ ਉਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਸਾਚਾ ਨਾਮ ਅਧਾਰ। ਗੁਰਸਿਖ ਬਣੇ ਵਣਜਾਰਾ ਵਣਜ ਵਣਜਾਰਿਆ, ਹਰਿ ਪਿਆਰਿਆ। ਕਰ ਦਰਸ ਅਗੰਮ ਅਪਾਰਿਆ। ਕਰ ਤਰਸ ਆਇਆ ਗੁਰਸਿਖਾਂ ਦਰ ਦਵਾਰਿਆ। ਅੰਮ੍ਰਿਤ ਮੇਘ ਜਾਏ ਬਰਸ, ਪ੍ਰਭ ਸਾਚੇ ਲੇਖ ਆਪ ਲਿਖਾ ਰਿਹਾ। ਕਰ ਦਰਸ ਮਿਟਾਓ ਹਰਸ, ਵੇਲਾ ਗਿਆ ਪੁਰੀ ਅਨੰਦ ਗੁਰ ਗੋਬਿੰਦ ਫੇਰ ਪਛਤਾ ਰਿਹਾ। ਗੁਰ ਗੋਬਿੰਦ ਹਰਿ ਹਰਿ ਵਖਾਣੂ। ਆਪੇ ਬਣੇ ਜਗਤ ਪਛਾਣੂ। ਗਰੀਬਾਂ ਬਣਿਆਂ ਵੰਞ ਮਹਾਣੂ। ਮੇਟ ਮਿਟਾਏ ਝੂਠਾ ਮਾਣੂ। ਸ਼ਬਦ ਚਲਾਏ ਸਾਚਾ ਬਾਣੂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਭੁੱਲੇ ਨਾ ਭੁਲਾਏ ਨਾ ਕੋਇ ਜਾਣੂ ਜੀਵ ਅੰਞਾਣੂ। ਗੁਰ ਗੋਬਿੰਦ ਹਰਿ ਹੁਕਮ ਸੁਣਾਏ। ਦੁਸ਼ਟ ਦਮਨ ਨੂੰ ਆਪ ਉਠਾਏ। ਜਗਤ ਥੰਮਣ ਵਿਚ ਮਾਤ ਬਣਾਏ। ਗੁਰਮੁਖ ਸਾਚੇ ਸੰਤ ਤੇਰੇ ਚਰਨ ਸਾਚਾ ਛਤਰ ਸੀਸ ਝੁਲਾਏ। ਦੁਸ਼ਟ ਦੂਤ ਸਭ ਕੰਬਣ, ਚੰਡ ਪ੍ਰਚੰਡ ਪ੍ਰਭ ਹੱਥ ਫੜਾਏ। ਜੋਤੀ ਜੋਤ ਸਰੂਪ ਹਰਿ, ਸਾਚਾ ਹਵਨ ਆਪਣਾ ਆਪ ਕਰਾਏ। ਹਵਨ ਕੀਆ ਦਸ ਮਾਸ। ਪ੍ਰਗਟ ਹੋਏ ਪੁਰਖ ਅਬਿਨਾਸ਼। ਆਪ ਬਣਾਇਆ ਆਪਣਾ ਦਾਸ। ਏਕਾ ਦਿਤਾ ਸਾਚਾ ਵਰ ਜੋਤੀ ਜੋਤ ਸਰੂਪ ਹਰਿ ਬੇਮੁਖਾਂ ਕਰਾਏ ਨਾਸ। ਸਾਚਾ ਹਵਨ ਹਰਿ ਕਾ ਕੀਆ। ਸਾਚੀ ਵਸਤ ਦਾਤ ਹਰਿ ਸਾਚੇ ਦੀਆ। ਏਕਾ ਵਸਤ ਫੜਾਏ ਦਸਤ ਚੰਡੀ ਦੇਵੇ ਕਰ ਕਰ ਸਾਚਾ ਹੀਆ। ਜੋਤੀ ਜੋਤ ਸਰੂਪ ਹਰਿ ਸਾਚਾ ਰੰਗ ਏਕਾ ਏਕ ਆਪਣਾ ਆਪ ਕੀਆ। ਸਾਚਾ ਰੰਗ ਹਰਿ ਰੰਗਾਇਆ। ਕਮਰ ਤੰਗ ਆਪ ਕਸਾਇਆ। ਵਿਚ ਮਾਤ ਹੋਏ ਭੁਯੰਗ ਅਚਰਜ ਖੇਲ ਵਰਤਾਇਆ। ਜੋਤੀ ਜੋਤ ਸਰੂਪ ਹਰਿ ਧੁਰ ਫ਼ਰਮਾਣ ਆਪਣਾ ਆਪ ਸੁਣਾਇਆ। ਏਕਾ ਨੇਤਰ ਵਗੇ ਨੀਰ। ਗੁਰਸਿਖਾਂ ਪ੍ਰਭ ਕੱਟੇ ਭੀੜ। ਅੰਮ੍ਰਿਤ ਪਿਆਏ ਸਾਚਾ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਗਵਾਏ ਪੀਰ ਫ਼ਕੀਰ। ਨੇਤਰ ਨੀਰ ਆਪ ਵਹਾਇਆ। ਕਲਜੁਗ ਜੀਆਂ ਸਰਬ ਰਵਾਇਆ। ਸਿੰਘ ਸਿੰਘਾਸਣ ਬੈਠ ਹਰਿ ਜੀ ਸਾਚਾ ਖੇਲ ਆਪ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦਾਸੀ ਦਾਸਨ ਆਪ ਅਖਵਾਇਆ। ਵਗੇ ਨੀਰ ਨੇਤਰ ਵਹਿੰਦੀ ਧਾਰ। ਕਲਜੁਗ ਵਰਤੇ ਵਿਚ ਸੰਸਾਰ। ਸੀਸ ਧੜ ਤੁਟਾ ਆਪਸ ਵਿਚ ਪਿਆਰ। ਦਾਣਾ ਪਾਣੀ ਜਗਤ ਨਿਖੁੱਟਾ, ਰੁੜ੍ਹਦੇ ਜਾਣ ਆਪੋ ਆਪਣੇ ਭਾਰ। ਕਲਜੁਗ ਤੇਰੀ ਪ੍ਰਭ ਆਪੇ ਆਪ ਹੋਏ ਜੜ੍ਹ ਪੁੱਟਾ, ਨਾ ਕੋਈ ਸਕੇ ਸਹਾਰ। ਮਾਤ ਨਾਤਾ ਤੇਰਾ ਤੁੱਟਾ, ਚਲ ਸੱਚੇ ਦਰਬਾਰ। ਕਲਜੁਗ ਜੀਵ ਭੁੰਨ ਖਾਹ ਆਪਣੀ ਹੱਥੀਂ ਭੁੱਟਾ, ਅੰਤਮ ਮਾਰੀਂ ਇਕ ਡਕਾਰ। ਸਾਚਾ ਸ਼ਬਦ ਤੀਰ ਵਿਚ ਅਸਮਾਨੋਂ ਛੁੱਟਾ, ਆਪ ਚਲਾਏ ਹਰਿ ਦਾਤਾਰ। ਦੋ ਧੜ ਕਰਾਏ ਆਪੇ ਪਾਏ ਫੁੱਟਾਂ, ਦੇਵੇ ਬਲ ਆਪ ਬਲਕਾਰ। ਸ਼ਬਦ ਨਗਾਰੇ ਵਜਾਏ ਚੋਟਾਂ, ਉਠੇ ਰੂਸਾ ਦਲ ਭਾਰ। ਕਲਜੁਗ ਜੀਵ ਤੇਰੀ ਆਪੇ ਕਰੇ ਪਰਖ ਵੇਖੇ ਖਰਾ ਖੋਟਾ, ਵਿਚ ਮਾਤ ਆਇਆ ਸੱਚਾ ਸੁਨਿਆਰ। ਗੁਰਸਿਖਾਂ ਔਣ ਦੇਵੇ ਕਦੇ ਨਾ ਤੋਟਾਂ, ਖੜਾ ਰਹੇ ਹਰਿ ਆਤਮ ਦਵਾਰ। ਪ੍ਰਭ ਨਾ ਪਤਲਾ ਨਾ ਕਦੇ ਮੋਟਾ, ਏਕਾ ਰੰਗ ਆਦਿ ਜੁਗਾਦਿ ਏਕਾ ਇਕ ਸੱਚਾ ਵਿਸਥਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਕਲਜੁਗ ਜਾਏ ਤਾਰ। ਨੇਤਰ ਨੀਰ ਵਗੇ ਜਲ। ਆਪ ਕਰਾਏ ਜਲ ਥਲ। ਪ੍ਰਭ ਕਾ ਭਾਣਾ ਨਾ ਜਾਏ ਟਲ। ਕਲਜੁਗ ਜੀਵ ਜਾਇਣ ਖੁਰ ਜਿਉਂ ਲੂਣ ਡਲ। ਗੁਰਮੁਖ ਸਾਚੇ ਜਾਇਣ ਤਰ, ਦਰ ਦਵਾਰੇ ਆਇਣ ਚਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਭੁਲਾਏ ਕਰ ਕਰ ਵਲ ਛਲ। ਸੁਧ ਬੁਧ ਕਿਸੇ ਰਹਿਣ ਨਾ ਪਾਏ, ਨੇਤਰ ਨੀਰ ਚਲੇ ਅਮੁਲ। ਪ੍ਰਭ ਅਬਿਨਾਸ਼ੀ ਸ੍ਰਿਸ਼ਟ ਸਬਾਈ ਤੋਲੇ ਏਕਾ ਤੁਲ। ਗੁਰਸਿਖ ਸਾਚੇ ਸੰਤ ਜਨ ਪਕੜ ਕੱਢੇ ਵਿਚੋਂ ਵਾਲ। ਮਨ ਜਾਏ ਜਿਸ ਸਾਚਾ ਮਨ, ਪ੍ਰਭ ਦੇਵੇ ਦਰਸ ਸੁਤਿਆਂ ਅਨਭੋਲ। ਸਾਚਾ ਸ਼ਬਦ ਸੁਣਾਏ ਕੰਨ ਅੱਠੇ ਪਹਿਰ ਵਜਦੇ ਰਹਿਣ ਢੋਲ। ਗੁਰਮੁਖਾਂ ਬੇੜਾ ਦੇਵੇ ਬੰਨ੍ਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਰਿਹਾ ਮਵਲ। ਨੇਤਰ ਨੀਰ ਨੀਰ ਨਿਰਾਲਾ। ਸਾਚਾ ਸੀਰ ਪਿਲਾਏ ਗਊ ਗਰੀਬ ਅੰਞਾਣੇ ਬਾਲਾ। ਆਤਮ ਬਖਸ਼ੇ ਸਾਚਾ ਲਾਲਾ। ਜਮਦੂਤਾਂ ਹੱਡਾਂ ਲੱਗੇ ਪਾਲਾ। ਚਰਨ ਪ੍ਰੀਤੀ ਦੱਸੇ ਸਾਚੀ ਘਾਲਾ। ਸੋਹੰ ਸ਼ਬਦ ਪਹਿਨਾਏ ਸਾਚੀ ਮਾਲਾ। ਗੁਰਸਿਖ ਸਾਚੇ ਘਰ ਸਾਚਾ ਹੋਏ ਮਾਲ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਕੱਢੇ ਆਪ ਦਵਾਲਾ। ਸਾਚਾ ਨੀਰ ਨੇਤਰ ਮੋਤੀ। ਗੁਰਸਿਖ ਜਗਾਏ ਤੇਰੀ ਆਤਮ ਜੋਤੀ। ਚਾਰ ਵਰਨ ਕਰਾਏ ਗੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਤੀਰ ਚਲਾਏ ਸ੍ਰਿਸ਼ਟ ਸਬਾਈ ਰਹੀ ਸੋਤੀ। ਨੇਤਰ ਨੀਰ ਨੀਰ ਨਿਰਲੇਪ। ਗੁਰਮੁਖ ਸਾਚੇ ਨੇਤਰ ਲੈਣਾ ਪੇਖ। ਦੂਜੀ ਵਾਰ ਸਰਨ ਚਰਨ ਗੁਰਚਰਨ ਨਾ ਆਉਣਾ ਜੇ ਝੂਠਾ ਦਿਸੇ ਭੇਖ। ਮਰਨ ਜਨਮ ਜਨਮ ਮਰਨ ਜਿਸ ਕਟਾਉਣਾ, ਆਏ ਚਲ ਜਨ ਸਾਚੇ ਘਰ ਦਰ ਦਰਵੇਸ਼। ਜੋਤ ਸਰੂਪੀ ਹਰਿ ਜੋਤ ਮਹਾਨਾ, ਖੜੇ ਰਹਿਣ ਦਰ ਬ੍ਰਹਮਾ ਵਿਸ਼ਨ ਮਹੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਵਿਚ ਜਾਮਾ ਧਾਰੇ ਗੁਰਮੁਖ ਸਾਚੇ ਵਿਚ ਪ੍ਰਵੇਸ਼। ਨੇਤਰ ਨੀਰ ਵਗੇ ਨਿਰਾਲਮ। ਵੱਜੇ ਤੀਰ ਜਗਤ ਸਭ ਆਲਮ। ਸ਼ਬਦ ਲਕੀਰ ਹਰਿ ਆਪ ਫਿਰਾਈ ਗੁਰਸਿਖ ਹੱਥ ਫੜਾਈ ਕਾਲਮ। ਪੈ ਜਾਏ ਵਹੀਰ ਪ੍ਰਭ ਮੇਟ ਮਿਟਾਏ ਦੂਤੀ ਦੁਸ਼ਟ ਜ਼ਾਲਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਹੋਏ ਸਹਾਏ, ਬਣ ਬਣ ਸਾਚਾ ਬਾਲਮ। ਝੂਠਾ ਸੰਗ ਨਾ ਛੱਡਣ ਚੋਰ। ਰੈਣ ਸਬਾਈ ਭੌਂਦੇ ਰਹਿਣ ਔਰ। ਗੁਰਮੁਖ ਸਾਚੇ ਕਿਰਪਾ ਨਿਧ ਗੌਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕੱਢੇ ਹੱਡ ਹੱਡ ਵੱਢੇ, ਬੈਠੇ ਅੰਧੇਰੀ ਖੱਡੇ, ਆਪ ਚੁਕਾਏ ਮੋਰ ਤੋਰ। ਸਾਥ ਸੰਗ ਸਹੇਲੀਆਂ। ਮਿਲਣ ਆਏ ਸਾਚੇ ਬੇਲੀਆਂ। ਪਿੰਜਣ ਵਾਂਗ ਰੂੰ, ਜਿਉਂ ਤਾੜਾ ਤੇਲੀਆਂ। ਕਿਆ ਕੋਈ ਕਰੇ ਹਾਂ ਹੂੰ, ਸਾਚਾ ਖੇਲ ਆਪ ਪ੍ਰਭ ਖੇਲੀਆ। ਆਤਮ ਚੁੱਲ੍ਹੇ ਧੁਖਦਾ ਰਹੇ ਧੂੰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣੇ ਸਾਚਾ ਬੇਲੀਆ। ਸਤਿ ਸੰਗ ਹੋਇਆ ਕੁਸੰਗ। ਦਿਵਸ ਰੈਣ ਕਰਦੇ ਰਹਿਣ ਤੰਗ। ਫੜ ਮਰੋੜਨ ਅੰਗ ਅੰਗ। ਹੱਡੀਆਂ ਤੋੜਨ ਮਾਰਨ ਡੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸਹਾਈ ਗੁਰਸਿਖ ਵਸੇ ਤੇਰੇ ਅੰਗ ਸੰਗ। ਝੂਠੇ ਸਾਧ ਝੁੰਡ ਝਬੇਲਾ। ਗੁਰਮੁਖ ਸਮਝਿਆ ਇਕ ਅਕੇਲਾ। ਸੌਣਾ ਕੀਤਾ ਜਗਤ ਦੁਹੇਲਾ। ਪ੍ਰਭ ਆਪ ਮਿਲਾਏ ਸਾਚਾ ਮੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਗੁਰਸਿਖ ਬਣਾਏ ਸਾਚਾ ਚੇਲਾ। ਸਤਿ ਸੰਗੀ ਦੇਣ ਤੰਗੀ। ਭੱਜੇ ਜਾਣ ਜਿਉਂ ਜਾਣ ਫਰੰਗੀ। ਪਗੜੀ ਰਹਿ ਜਾਏ ਅੱਧ ਵਿਚ ਟੰਗੀ। ਮਿਲੇ ਭਿੱਖ ਨਾ ਕਿਸੇ ਮੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਸਾਚਾ ਸਤਿ ਸਤਿ ਸੰਗੀ। ਸੰਗ ਸਬਾਇਆ, ਘਰ ਵਿਚ ਆਇਆ। ਪਵਣ ਸਰੂਪੀ ਡੇਰਾ ਲਾਇਆ । ਮਸਾਣ ਪਵਣ ਪਵਣ ਮਸਾਣ ਕਿਸੇ ਦਿਸ ਨਾ ਆਇਆ। ਸ਼ਬਦ ਬਾਣ ਹਰਿ ਇਕ ਲਗਾਇਆ। ਗੁਰਸਿਖ ਤੇਰੀ ਚਰਨ ਪਾਹਨੀ ਦੂਤਾਂ ਸਿਰ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਹੱਥ ਤੇਰੇ ਸਿਰ ਟਿਕਾਇਆ। ਮਾਣਕ ਮੋਤੀ ਰੋਲ ਜਗਤ ਵਣਜਾਰਿਆ। ਨਾ ਬੈਠਾ ਰਹੇ ਅਨਭੋਲ ਸੱਚਾ ਸੌਦਾ ਹਰਿ ਇਕ ਵਿਕਾ ਰਿਹਾ। ਚਾਰ ਕੁੰਟ ਵੱਜੇ ਢੋਲ, ਸਾਚੇ ਤੋਲ ਆਪ ਤੁਲਾ ਰਿਹਾ। ਕਿਆ ਕੋਈ ਸਕੇ ਪ੍ਰਭ ਸਾਚੇ ਅੱਗੇ ਬੋਲ, ਆਪਣਾ ਆਪ ਨਾ ਜੀਵ ਪਛਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਰਤ ਆਵਣ ਨਾ ਦੇਵੇ ਵਡ ਵਡ ਸੁਘੜ ਸਿਆਣਿਆਂ। ਵਡ ਵਡ ਸੁਘੜ ਸਿਆਣੇ ਕਰਨ ਚਤੁਰਾਈਆ। ਸਾਚੀ ਵਸਤ ਕਿਸੇ ਹੱਥ ਨਾ ਆਈਆ। ਰਸਨਾ ਢੋਲੇ ਝੂਠੇ ਗਾਇਣ ਨਾ ਮਿਲਿਆ ਸਾਚਾ ਮਾਹੀਆ। ਐਵੇਂ ਗਾਇਣ ਝੂਠੇ ਗਾਇਣ, ਰਾਗ ਤਾਲ ਨਾ ਸੁਰਤ ਸ਼ਬਦ ਕਿਸੇ ਦਵਾਈਆ। ਵਹਿੰਦੇ ਜਾਣ ਝੂਠੇ ਵਹਿਣ, ਸਾਚੀ ਬੇੜੀ ਨਾ ਕਿਸੇ ਵਖਾਈਆ। ਆਪਣਾ ਕੀਆ ਆਪੇ ਲੈਣ ਭਰ ਪ੍ਰਭ ਸਾਚਾ ਹਿਸਾਬ ਕਿਤਾਬ ਆਪ ਚੁਕਾਈਆ। ਗੁਰ ਸੰਗਤ ਬਣ ਜਾਏ ਭਾਈ ਭੈਣ, ਦੂਈ ਦਵੈਤ ਪ੍ਰਭ ਪਰ੍ਹੇ ਹਟਾਈਆ। ਆਪੇ ਬਣੇ ਸਾਕ ਸੱਜਣ ਸੈਣ, ਆਪੇ ਬਣੇ ਮਾਤ ਪਿਤਾ ਭਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮਾਰਗ ਗੁਰਸਿਖ ਸਾਚੇ ਲਾਈਆ। ਮਾਰਗ ਸਾਚੇ ਜਾਣਾ ਲੱਗ। ਦੂਜਾ ਫੇਰ ਉਠਾਉਣਾ ਪਗ। ਕਲਜੁਗ ਅਗਨ ਵਿਚ ਨਾ ਜਾਣਾ ਦਗ। ਪ੍ਰਭ ਪਕੜ ਪਛਾੜੇ ਬੇਮੁਖਾਂ ਸ਼ਾਹ ਰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜਗਤ ਵਿਰੋਲੇ ਜਿਉਂ ਸਾਗਰ ਝੱਗ। ਸਾਗਰ ਲਹਿਰ ਜਿਉਂ ਦਏ ਉਛਾਲ। ਬਾਹਰ ਕੱਢੇ ਅਨਮੁਲੜੇ ਲਾਲ। ਜੂਠੇ ਝੂਠੇ ਆਪਣੀ ਗੋਦ ਲਏ ਬਿਠਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਸਾਚਾ ਦੀਪ ਜਗਾਏ ਧਰੇ ਗਗਨ ਸਰੂਪੀ ਮਸਤਕ ਥਾਲ। ਮਿਲੀ ਦਾਤ ਗੁਰ ਦਰਬਾਰੇ। ਮਿਟੇ ਅੰਧੇਰੀ ਰਾਤ ਹੋਏ ਉਜਿਆਰੇ। ਨਾ ਕੋਈ ਪੁੱਛੇ ਜ਼ਾਤ ਪਾਤ ਏਕਾ ਰੰਗ ਰੰਗੇ ਕਰਤਾਰੇ। ਤੁਟੇ ਕਦੇ ਨਾ ਤੇਰਾ ਨਾਤ, ਬੰਧਨ ਪਾਇਆ ਸੱਚੀ ਸਰਕਾਰੇ। ਸਾਚੀ ਦੇਵੇ ਦਾਤ ਕਰ ਬਹੁਭਾਂਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗਣ ਦਰ ਸੱਚਾ ਦਰਬਾਰੇ। ਗੁਰਸਿਖੀ ਖਿੜੀ ਗੁਲਜ਼ਾਰ, ਜਗ ਮਾਲਣ ਸੱਚੀ ਆਈ ਹੈ। ਫੜ ਫੜ ਫੁੱਲ ਤੋੜੇ ਸੱਚੇ ਡਾਲ, ਸਿਰ ਖਾਰੀ ਆਪ ਉਠਾਈ ਹੈ। ਜਨ ਸੰਤਾਂ ਦੀਪਕ ਜੋਤੀ ਦੇਵੇ ਬਾਲ, ਬੇਮੁਖਾਂ ਕਰਨ ਖਵਾਰ, ਗੁਰਸਿਖ ਸਾਚੇ ਇਕ ਇਕ ਪੱਤੀ, ਸਾਚੀ ਮਹਿਕ ਮਹਿਕਾਈ ਹੈ। ਸਾਚਾ ਬੀਜ ਬੀਜੇ ਇਕ ਰੱਤੀ, ਸਤਿਜੁਗ ਸਾਚੇ ਦੂਣ ਸਵਾਈ ਹੈ। ਕੋਈ ਵਿਰਲਾ ਦਿਸੇ ਜਤੀ, ਪ੍ਰਭ ਆਪਣੀ ਮਾਇਆ ਆਪ ਫੈਲਾਈ ਹੈ। ਗੁਰਸਿਖਾਂ ਦੇ ਸਮਝਾਵੇ ਮਤੀ, ਕਲਜੁਗ ਵਾ ਨਾ ਲੱਗੇ ਤਤੀ, ਪ੍ਰਭ ਆਪਣੀ ਗੋਦ ਉਠਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸੇ ਹਰਿ ਹਰਿ ਥਾਂਈਂ ਹੈ। ਗੁਰਸਿਖ ਫੂਲ ਹਰਿ ਸਾਚਾ ਮਾਲੀ। ਦਿਵਸ ਰੈਣ ਕਰੇ ਰਖਵਾਲੀ ਚਾਰ ਕੁੰਟ ਦਹਿ ਦਿਸ਼ਾ ਜਨ ਭਗਤ ਵਿਕਾਵੇ ਸਾਚੀ ਡਾਲੀ। ਆਤਮ ਸਾਚੀ ਜੋਤ ਧਰੇ, ਗੁਰਸਿਖ ਕੋਈ ਨਾ ਰਹੇ ਖ਼ਾਲੀ। ਕਿਰਪਾ ਕਰੇ ਨਰ ਹਰਿ ਰਹੇ ਬਣ ਆਇਆ ਸਾਚਾ ਪਾਲੀ। ਗੁਰਮੁਖਾਂ ਪੂਰੇ ਕਾਰਜ ਆਪ ਕਰੇ, ਘਰ ਸਾਚੇ ਆਪ ਲੁਆਏ ਛਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਰੱਖੇ ਜੁਗੋ ਜੁਗ ਚਾਲ ਨਿਰਾਲੀ। ਹਰਿ ਸਾਚੀ ਮਾਲਣ, ਸਾਚੀ ਪਾਲਣ, ਸਾਚੀ ਰਖਵਾਲਣ। ਗੁਰਸਿਖ ਤੋੜੇ ਫੁੱਲ ਲਾਲ ਗੁਲਾਨਨ। ਸੋਹੰ ਧਾਗੇ ਸਾਚੇ ਜੋੜੇ, ਪ੍ਰਭ ਚਰਨ ਲਗਾਏ ਸਾਚੇ ਡਾਲਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਘਟਾਂ ਹੋਏ ਰਖਵਾਲਨ। ਗੁਰਸਿਖ ਕਿਆਰੀ, ਸਾਚੇ ਹਰਿ ਪਿਆਰੀ। ਕਲਜੁਗ ਖਿੜੇ ਅੰਤਮ ਵਾਰੀ। ਹਰਿ ਸਾਚਾ ਉਠਾਏ ਸਿਰ ਆਪਣੇ ਖਾਰੀ। ਫੜ ਲੈ ਜਾਣ ਧੁਰ ਦਰਬਾਰੀ। ਧੁਰ ਦਰਬਾਰ ਘਰ ਕਰੇ ਨਿਮਸਕਾਰੀ। ਧੰਨ ਧੰਨ ਧੰਨ ਗੁਰਸਿਖ ਆਏ ਘਰ ਸੱਚੇ ਦਰਬਾਰੀ। ਜੋਤੀ ਜੋਤ ਸਰੂਪ ਹਰਿ ਸਿੰਘ ਆਸਣ ਬੈਠਾ ਲਾਏ ਤਾੜੀ। ਏਕਾ ਏਕ ਅਵਤਾਰ ਨਰ, ਜੀਵਾਂ ਜੰਤਾਂ ਵਿਚ ਰਿਹਾ ਪਸਾਰੀ। ਜਿਥੇ ਵਸੇ ਸਾਚਾ ਹਰਿ, ਨਾ ਕੋਈ ਇੱਟ ਨਾ ਕੋਈ ਮਹੱਲ ਅਟਾਰੀ। ਖੁਲ੍ਹੇ ਰਹਿਣ ਸਦਾ ਦਰ, ਨਾ ਕੋਈ ਭਿਟ ਨਾ ਕੋਈ ਸੂਤਰ ਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਮਾਏ ਰੂਪ ਰੰਗ ਨਾ ਕੋਈ ਰੇਖ ਨਿਆਰੀ। ਗੁਰਸਿਖ ਫੂਲ ਆਪ ਖਿਲਾਇਆ। ਕਲਜੁਗ ਅੰਤਮ ਆਪ ਮਹਿਕਾਇਆ। ਮਹਿਕ ਮਹਿਕ ਜਿਸ ਜਨ ਰਸਨਾ ਗਾਇਆ। ਪਾਏ ਸਾਚਾ ਨਾਇਕ ਆਪੇ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਭਾਗ ਲਗਾਇਆ। ਸਚ ਖਾਰੀ ਸਿਰ ਉਠਾਈ ਹੈ। ਦੇਵੇ ਸ਼ਬਦ ਨਾਮ ਦੁਹਾਈ ਹੈ। ਗੁਰਮੁਖ ਸਾਚੇ ਲੈ ਜਗਾਈ ਹੈ। ਬੇਮੁੱਖ ਗੂੜ੍ਹੀ ਨੀਂਦ ਸਵਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਵਡਿਆਈ ਹੈ। ਸਿਰ ਰੱਖੇ ਫੂਲਾਂ ਖਾਰੀ। ਗੁਰਸਿਖ ਨੇਤਰ ਵੇਖੋ ਵਾਰੀ ਵਾਰੀ। ਮਾਤ ਜੋਤ ਧਰੇ ਨੈਣ ਮੁੰਧਾਰੀ। ਲੱਛਮੀ ਚਰਨ ਝੱਸੇ ਖੜੇ ਰਹਿਣ ਦਰ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦਰਗਹਿ ਸੱਚੀ ਦੇਵੇ ਸੱਚੀ ਸਿਕਦਾਰੀ। ਸਚ ਸਿਕਦਾਰ ਆਪ ਅਖਵਾਇੰਦਾ। ਤੀਨਾਂ ਲੋਕ ਰਾਜ ਕਰਾਇੰਦਾ। ਸਾਚਾ ਕਾਜ ਗੁਰਮੁਖ ਵਿਰਲੇ ਆਪ ਕਰਾਇੰਦਾ। ਸ਼ਬਦ ਬਾਜ਼ ਇਕ ਉਡਾਇੰਦਾ। ਬੇਮੁੱਖ ਚਿੜੀਆਂ ਵਾਂਗ ਆਪ ਖਪਾਇੰਦਾ। ਕਲਗੀਧਰ ਆਪ ਅਖਵਾਇੰਦਾ। ਅਵਤਾਰ ਨਰ ਨਾਉਂ ਰਖਾਇੰਦਾ। ਪੁਰਖ ਪੁਰਖੋਤਮ ਆਪਣਾ ਬਿਰਦ ਆਪ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਅੰਤਮ ਮਾਰਗ ਏਕਾ ਸਾਚੇ ਜਗਤ ਚਲਾਇੰਦਾ। ਸਾਚਾ ਮਾਰਗ ਚਲਾਏ। ਵਲ ਛਲ ਨਾ ਕੋਈ ਰਖਾਏ। ਆਓ ਚਲ, ਦੇ ਮੱਤ ਆਪ ਸਮਝਾਏ। ਨਾ ਵੇਖੋ ਅਜ ਕਲ, ਵੇਲਾ ਗਿਆ ਹੱਥ ਨਾ ਆਏ। ਬੇਮੁੱਖਾਂ ਲਾਹੇ ਖੱਲ੍ਹ, ਨਾ ਸਕੇ ਕੋਈ ਛੁਡਾਏ। ਵਸੋ ਨਿਹਚਲ ਧਾਮ ਅਟੱਲ, ਗੁਰ ਚਰਨ ਪ੍ਰੀਤੀ ਸੇਵ ਕਮਾਏ। ਆਤਮ ਲਾਏ ਸਾਚਾ ਫੱਲ, ਸਚ ਸੁੱਚ ਫੱਲ ਡਾਲ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਤਮ ਵਾਸਨਾ ਹੋਏ ਦਾਸਨਾ ਸਿਰ ਆਪਣੇ ਆਪ ਉਠਾਏ। ਆਤਮ ਵਾਸਨਾ ਫੂਲਣਹਾਰ। ਮਹਿਕੇ ਟਹਿਕੇ ਵਿਚ ਸੰਸਾਰ। ਜਿਸ ਗਲ ਪਾਵੇ ਆਪ ਦਾਤਾਰ। ਕਿਰਪਾ ਕਰੇ ਅਪਰ ਅਪਾਰ। ਆਪੇ ਚੁੱਕੇ ਗੁਰਸਿਖ ਗੁਰਸਿਖਾਂ ਭਾਰ। ਧਰਮ ਰਾਏ ਨਾ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸੋਹੰ ਵਸਤ ਸੱਚੀ ਥਾਰ। ਗੁਰ ਸੰਗਤ ਗੁਰ ਚਰਨ ਪਿਆਸੀ। ਦੇਵੇ ਦਰਸ ਪੁਰਖ ਅਬਿਨਾਸ਼ੀ। ਕਰੇ ਕਰਾਏ ਹਰਿ ਤਰਸ, ਜੋ ਦਰ ਆਏ ਮਦਿਰਾ ਮਾਸੀ। ਫਿਰ ਰਸਨ ਨਾ ਲੈਣਾ ਵਰ, ਨਾ ਹੋਏ ਬੰਦ ਖਲਾਸੀ। ਘਰ ਸਾਚੇ ਜਾਓ ਤਰ, ਗਲੋਂ ਕੱਟੋ ਜਮ ਕੀ ਫਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਹਿਰਾਸੀ। ਮਦਿਰਾ ਮਾਸ ਦੇਣਾ ਤਜ। ਨਾ ਕੋਈ ਕਰਨਾ ਅਜ ਪੱਜ। ਪ੍ਰਭ ਪਰਦੇ ਲਵੇ ਕੱਜ। ਬੇਮੁਖਾਂ ਸਿਰ ਬੰਨ੍ਹੇ ਛੱਜ। ਘਰ ਘਰ ਦਰ ਦਰ ਮਰਨ ਭੱਜ ਭੱਜ। ਗੁਰ ਪੂਰੇ ਜੋਤ ਪ੍ਰਗਟਾਈ ਦਰਸ ਕਰੋ ਰੱਜ ਰੱਜ। ਦਰਸ ਕਰਨਾ ਸਾਚਾ ਗੁਰਦੇਵਾ। ਬਿਰਥਾ ਜਾਏ ਨਾ ਗੁਰਸਿਖ ਸੇਵਾ। ਲਗਾਏ ਫੱਲ ਅੰਮ੍ਰਿਤ ਆਤਮ ਸਾਚਾ ਮੇਵਾ। ਗੁਰਸਿਖ ਤੇਰੀ ਚਰਨੀ ਸੇਵ ਕਰਾਏ ਕਰੋੜ ਤੇਤੀਸ ਦੇਵੀ ਦੇਵਾ। ਗੁਰਮੁਖ ਸਾਚੇ ਵਿਚ ਹਰਿ ਆਪ ਸਮਾਏ, ਨਾ ਕੋਈ ਵਿਸ਼ਨੂੰ ਨਾ ਕੋਈ ਸ਼ਿਵ ਸ਼ੰਕਰ ਨਾ ਕੋਈ ਭਰਮ ਭੁਲੇਵਾ। ਦੇਵੀ ਦੇਵਤਿਆਂ ਉਲਟੀ ਕਾਰ। ਕਿਆ ਜਾਣੇ ਜੀਵ ਗੁਆਰ। ਭੋਗਣ ਅਪੱਛਰਾਂ ਨਾਰ। ਪ੍ਰਭ ਅਬਿਨਾਸ਼ੀ ਸਦਾ ਸਦਾ ਏਕਾ ਰੰਗ ਰਹੇ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਅਕਲੋਂ ਵਸੇ ਸਾਰਿਆਂ ਬਾਹਰ। ਅਕਲ ਦਾਨਾਈ ਨਾ ਕਿਸੇ ਚੱਲੇ। ਭੂਮੀ ਬੈਠੇ ਭੂਮਿਕਾ ਮੱਲੇ। ਜੋ ਆਏ ਪ੍ਰਭ ਸਾਚੇ ਦੇ ਘੱਲੇ। ਅੰਤਮ ਜਾਣ ਕੱਲਮ ਕੱਲੇ। ਪੱਲੇ ਕਿਸੇ ਨਾ ਦੀਸੇ ਕੁਛ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਭੇਖ ਧਾਰ ਆਪੇ ਛਲੇ। ਦੇਵੀ ਦੇਵਤ ਅਨਕਾਂ ਫਿਰ ਫਿਰ ਆਵਣ ਏਕਾ ਸਾਚੇ ਥਾਂ। ਪ੍ਰਭ ਅਬਿਨਾਸ਼ੀ ਦਰਸ ਦਿਖਾਏ ਨਾ। ਜੋਤ ਸਰੂਪੀ ਜੋਤ ਹਰਿ, ਆਪਣਾ ਭਾਣਾ ਕਿਸੇ ਜਣਾਵੇ ਨਾ। ਦੇਵੀ ਦੇਵਤ ਹਰਿ ਪੁਕਾਰਦੇ। ਮਾਨਸ ਜਨਮ ਵਿਚ ਸੰਸਾਰ ਦੇ। ਆਪਣੀ ਚਰਨ ਪ੍ਰੀਤੀ ਕਾਰ ਦੇ। ਸਾਡਾ ਜਨਮ ਤਿੰਨ ਲੋਕਾਂ ਵਿਚ ਸਵਾਰ ਦੇ। ਭਰਮ ਭੁਲੇਖਾ ਸਰਬ ਨਿਵਾਰ ਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਸੱਚੀ ਸਰਕਾਰ ਦੇ। ਦੇਵੀ ਦੇਵਤਾ ਕੋਈ ਨਾ ਜਾਣਨਾ। ਸਿੰਘ ਪੂਰਨ ਵਿਚ ਵਸੇ ਆਪ ਭਗਵਾਨਨਾ। ਕਿਉਂ ਭੁੱਲਾ ਜੀਵ ਨਿਧਾਨਨਾ। ਆਪਣਾ ਆਪ ਜਗਤ ਪਛਾਨਣਾ। ਝੂਠਾ ਘੱਟਾ ਨਾ ਜਗਤ ਛਾਨਣਾ। ਜੋਤ ਸਰੂਪੀ ਹਰਿ ਧਰਿਆ ਭੇਖ, ਜਿਉਂ ਬਲ ਦਵਾਰੇ ਬਾਵਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਮੇਘ ਬਰਸਾਏ, ਜਿਉਂ ਬਰਸੇ ਸਾਵਨਾ। ਸਾਵਣ ਬਰਖਾ ਸਾਚੀ ਰੁੱਤ। ਪ੍ਰਭ ਅਬਿਨਾਸ਼ੀ ਏਕਾ ਵਿਚ ਰਹਾਏ ਚਲਾਏ ਬਿਨ ਨਾੜੀ ਦੇ ਬੁੱਤ। ਗੁਰਮੁਖ ਸਾਚੇ ਆਪ ਬਣਾਏ ਸਾਚੇ ਸੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਸਦਾ ਅਚੁੱਤ। ਦੇਵੀ ਦੇਵਤਾ ਨਾ ਹਰਿ ਘਲਦਾ। ਮਾਇਆ ਰੂਪੀ ਜਗਤ ਨੂੰ ਛਲਦਾ। ਲੇਖਾ ਕਰੇ ਮੰਗੇ ਘੜੀ ਘੜੀ ਪਲ ਪਲ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪੇ ਵਿਚ ਮਾਤ ਦੇ ਘਲਦਾ। ਦੇਵੀ ਦੇਵਤ ਦੀਰਘ ਰੋਗ। ਨਾ ਦੇਵੇ ਕਦੇ ਦਰਸ ਅਮੋਘ। ਅੱਠੇ ਪਹਿਰ ਰਹੇ ਚਿੰਤਾ ਸੋਗ। ਨਾ ਮਿਲਿਆ ਸਾਚਾ ਯੋਗ। ਝੂਠੇ ਭੋਗਣ ਇੰਦਲੋਕ ਵਿਚ ਭੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਇਕ ਸੁਣਾਏ ਸੋਹੰ ਸ਼ਬਦ ਸਾਚਾ ਸਲੋਕ। ਇੰਦਰ ਲੋਕ ਭੋਗਣ ਭੋਗ। ਝੂਠੀ ਚੁਗਣ ਓਥੇ ਚੋਗ। ਪ੍ਰਭ ਸਾਚੇ ਦਾ ਹੋਇਆ ਵਿਜੋਗ। ਗੁਰਸਿਖ ਸਾਚੇ ਸੰਤ ਜਨਾਂ, ਧੁਰੋਂ ਲਿਖਿਆ ਹਰਿ ਸਾਚਾ ਸੰਯੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਦੇਵੇ ਸੋਹੰ ਸਾਚਾ ਜੋਗ। ਇੰਦਲੋਕ ਗੁਰਸਿਖ ਤਜਾਏ। ਬ੍ਰਹਮਲੋਕ ਵਿਚ ਠਹਿਰ ਨਾ ਪਾਏ। ਸ਼ਿਵਲੋਕ ਨਾ ਰੱਖੇ ਅਟਕਾਏ। ਭੱਜਾ ਜਾਏ ਜਿਥੇ ਵਸੇ ਆਪ ਰਘੁਰਾਏ। ਦੋਏ ਜੋੜ ਜੋੜ ਪ੍ਰਭ ਚਰਨੀ ਸੀਸ ਟਿਕਾਏ। ਮਾਤ ਪਤਾਲ ਅਕਾਸ਼ੀਂ ਬਾਹਰਾ, ਪ੍ਰਭ ਆਪਣੀ ਜੋਤ ਆਪ ਜਗਾਏ। ਏਕਾ ਭਗਤ ਸੱਚੇ ਦਰ ਪਹਿਰਾ, ਦੂਜਾ ਨਾ ਕੋਈ ਅਟਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਪਣੇ ਚਰਨ ਬਹਾਏ। ਇੰਦਰਲੋਕ ਸੁਣਨਾ ਰਾਗ। ਸੁੱਤੇ ਰਹਿਣ ਸਦਾ ਭਾਗ। ਅੰਤਮ ਜੁਗ ਇਕ ਵਾਰੀ ਆਵੇ ਜਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜੋਤ ਸਰੂਪੀ ਜਿਸ ਵੇਲੇ ਵਰਤੇ ਸਾਂਗ। ਨਾ ਕੋਈ ਪੁੱਤਰ ਨਾ ਕੋਈ ਧੀ। ਗੁਰਸਿਖ ਸਾਚੇ ਸਾਚਾ ਬੀ। ਨਿਰਮਲ ਕਰਾਏ ਜਗਤ ਜੀ। ਬੇਮੁਖ ਕਲਜੁਗ ਜੀਵ ਜਾਣੇ ਕੀ। ਗੁਰਮੁਖ ਸਾਚੇ ਗੁਰ ਸੰਗਤ ਵਿਚ ਰਲਾਏ ਜਿਉਂ ਸ਼ੱਕਰ ਘੀ। ਮੱਤ ਤਤ ਇਕ ਰਖਾਏ ਪ੍ਰਭ ਦਰ ਲੈਣਾ ਪੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਪਾਟਾ ਚੋਲਾ ਦੋਵੇਂ ਹੱਥੀਂ ਸੀਂ। ਦੋਵੇਂ ਹੱਥੀਂ ਪਾਵੇ ਸੀਣ। ਪ੍ਰਭ ਚਰਨ ਆਏ ਜੋ ਹੋਵੇ ਅਧੀਨ। ਪ੍ਰਭ ਅਬਿਨਾਸ਼ੀ ਵਡ ਪ੍ਰਬੀਨ। ਸ਼ਬਦ ਸਰੂਪੀ ਫੇਰ ਵਜਾਏ ਬੀਨ। ਚਰਨ ਪ੍ਰੀਤੀ ਨਾ ਕੋਈ ਲਵੇ ਛੀਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਚਰਨ ਸਰਨ ਜਗਤ ਸਾਚਾ ਦੀਨ। ਗੁਰਮੁਖ ਦਰ ਪੁਕਾਰਿਆ। ਤੀਨ ਲੋਕ ਸੁਣੇ ਹਾਹਾਕਾਰਿਆ। ਨਾ ਕੋਈ ਸਕੇ ਰੋਕ, ਸ਼ਬਦ ਤੀਰ ਆਪ ਚਲਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਦਰ ਤੇਰੇ ਨੇਤਰ ਨੀਰ ਵਹਾ ਰਿਹਾ। ਨੇਤਰ ਵਹਿਣ ਜਾਏ ਵਗ। ਪ੍ਰਭ ਚਰਨਾਂ ਤੇ ਧਰੋ ਪਗ। ਕਿਰਪਾ ਕਰੇ ਵਡ ਦਾਤਾ ਸੂਰਾ ਸਰਬੱਗ। ਰੱਖੇ ਨਿਸ਼ਾਨੀ ਵਿਚ ਸਾਰੇ ਜਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਚਰਨੀ ਗਏ ਲੱਗ। ਗੁਰ ਪੂਰੇ ਜਾਓ ਬਲਿਹਾਰੀ। ਆਪਣਾ ਕਰੇ ਆਪ ਵਿਹਾਰ, ਦੂਜੀ ਮੱਤ ਨਾ ਕਿਸੇ ਧਾਰੀ। ਆਪ ਬਣਾਏ ਨਾਮ ਰਖਾਏ ਸੱਚੀ ਸਰਕਾਰ, ਬਹਾਏ ਸਚ ਦਰਬਾਰੀ। ਗੁਰਮੁਖ ਉਠੋ ਗਲ ਪਾਓ ਫੂਲਣਹਾਰ, ਆਓ ਦਰ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਕਾਰੀ। ਉਠੋ ਸਿੱਖੋ ਸਰਬ ਸੂਰਬੀਰ। ਦਰਸ਼ਨ ਪਾਵੋ ਗੁਣੀ ਗਹੀਰ। ਆਪ ਪਹਿਨਾਏ ਤਨ ਸਾਚੇ ਚੀਰ। ਲੱਥਣ ਨਾ ਦੇਵੇ ਕਲਜੁਗ ਅਖੀਰ। ਮਾਤਲੋਕ ਨਾ ਹੋਵੇ ਗੁਰਸਿਖ ਭੀੜ। ਏਕਾ ਸੁਖ ਵਖਾਏ ਕਾਇਆ ਕੱਢੇ ਪੀੜ। ਉਜਲ ਮੁਖ ਮਾਤ ਕਰਾਏ ਬੇਮੁੱਖਾਂ ਰਿਹਾ ਪੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਬੰਨ੍ਹਾਏ ਸਾਚੀ ਬੀੜ। ਗੁਰਸਿਖ ਉਠ ਉਠ ਬਲ ਧਾਰ। ਆਓ ਚਲ ਸੱਚੇ ਸਚ ਦਰਬਾਰ। ਗੁਰ ਪੂਰੇ ਗਲ ਪਾਓ ਫੂਲਣਹਾਰ। ਜਿਸ ਦਾ ਪਹਿਰੇਦਾਰ ਆਪ ਨਿਰੰਕਾਰ। ਏਥੇ ਓਥੇ ਸਦਾ ਰਖਵਾਰ। ਗੁਰਸਿਖਾਂ ਚੁੱਕੇ ਆਪਣੇ ਕੰਧੇ ਭਾਰ। ਮਾਤਲੋਕ ਵਿਚੋਂ ਪ੍ਰਭ ਲਾਏ ਪਾਰ। ਕਿਰਪਾ ਕਰ ਆਪ ਬਿਠਾਏ ਸਚ ਸੱਚੇ ਦਰਬਾਰ। ਗੁਰਮੁਖ ਸਾਚੇ ਸੰਤ ਜਨਾਂ ਏਕਾ ਰਾਗ ਸੁਣਾਏ ਮਲ੍ਹਾਰ। ਗੁਰ ਸੰਗਤ ਮਨ ਤਨ ਧਨ ਧਨਾ, ਹਰਿ ਪਾਇਆ ਅਲਖ ਅਪਾਰ। ਝੂਠਾ ਕਢਾਏ ਜਗਤ ਜਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਆਪ ਦਾਤਾਰ। ਸਿੱਖ ਸਦਕੜੇ, ਗੁਰ ਚਰਨ ਬਲਿਹਾਰੀ। ਤੁੱਲੋ ਸਾਚੇ ਤਕੜੇ, ਪਾਸਾ ਹੋਏ ਭਾਰੀ। ਗੁਰ ਚਰਨ ਜੋ ਜਨ ਅਕੜੇ, ਸ਼ਬਦ ਮਾਰ ਪ੍ਰਭ ਸਾਚੇ ਮਾਰੀ। ਢਹਿ ਢੇਰ ਚਰਨ ਗੁਰ ਪਕੜੇ, ਦਰਗਹਿ ਸਾਚੀ ਪਾਵੇ ਸਾਰੀ। ਸ਼ਬਦ ਸਰੂਪੀ ਆਤਮ ਜਕੜੇ, ਖਿਚ ਲਿਆਏ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰੇ ਸਚ ਵਿਹਾਰੀ। ਸਚ ਵਿਹਾਰ ਸਿਰ ਸਾਚਾ ਤਾਜ। ਆਪ ਦਵਾਏ ਸਤਿਗੁਰ ਸਾਚੇ ਰਾਜ। ਜਨ ਭਗਤਾਂ ਵਿਚ ਉਡਾਏ ਸ਼ਬਦ ਸਰੂਪੀ ਬਾਜ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰਿਹਾ ਸਾਜਣ ਸਾਜ। ਪੂਰੇ ਗੁਰ ਦੀਆ ਗੁਰ ਦਾਨ। ਗੁਰਮੁਖ ਜਾਓ ਚਰਨ ਕੁਰਬਾਨ। ਪ੍ਰਭH ਅਬਿਨਾਸ਼ੀ ਹੋਇਆ ਆਪ ਮਿਹਰਬਾਨ। ਸਰਬ ਘਟ ਵਾਸੀ ਆਪਣੀ ਕਰੇ ਆਪ ਪਛਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਿਆ ਕੋਈ ਸਕੇ ਗੁਣ ਵਖਾਣ। ਗੁਣ ਵਖਾਣੇ ਕਿਆ ਕੋਈ ਜਾਣੇ। ਪ੍ਰਭ ਅਬਿਨਾਸ਼ੀ ਚਲੇ ਚਲਾਏ ਆਪਣੇ ਭਾਣੇ। ਏਕਾ ਸਾਚਾ ਸਚ ਦਰਬਾਰ, ਨਾ ਕੋਈ ਬਣਾਏ ਤਹਿਸੀਲ ਥਾਣੇ। ਆਪ ਬਿਠਾਏ ਸੰਗਤ ਵਿਚਕਾਰ, ਖੜਾ ਰਹੇ ਆਪ ਸਰਾਹਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ। ਸਾਚੀ ਬਣਤ ਹਰਿ ਬਣਾਈ। ਸਤਿਗੁਰ ਸਾਚੇ ਦੇ ਵਡਿਆਈ। ਫੂਲਨ ਮਾਲਾ ਪ੍ਰਭ ਭੇਟ ਚੜ੍ਹਾਈ। ਗੁਰਸਿਖਾਂ ਜੋ ਸੇਵ ਕਰਾਈ। ਸਾਚੀ ਸੇਵ ਪ੍ਰਭ ਗੁਰਦੇਵ ਵਿਚ ਮਾਤ ਝੋਲੀ ਪਾਈ। ਨਾ ਕੋਈ ਜਾਣੇ ਦੇਵੀ ਦੇਵ, ਅਚਰਜ ਖੇਲ ਹਰਿ ਰਚਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਢੇਰੀ ਬੈਠਾ ਢਾਹੀ। ਕਲਜੁਗ ਢੇਰੀ ਜਾਏ ਢੱਠ। ਉਲਟੀ ਗਿੜ ਜਾਏ ਜਗਤ ਲੱਠ। ਝੇੜਾ ਮੁੱਕ ਜਾਏ ਅੱਠ ਸੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਪਣੀ ਹੱਥੀਂ ਤਪਾਏ ਭੱਠ। ਆਪਣੀ ਹੱਥੀਂ ਭੱਠ ਤਪਾਉਣਾ। ਕਲਜੁਗ ਜੀਆਂ ਵਿਚ ਝੁਕਾਉਣਾ। ਸੰਤ ਮਨੀ ਸਿੰਘ ਤੇਰਾ ਲਿਖਿਆ ਲੇਖ, ਪ੍ਰਭ ਸਾਚੇ ਪੂਰ ਕਰਾਉਣਾ। ਜੋਤ ਸਰੂਪੀ ਧਾਰੇ ਭੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਹਰਿ ਵਰਤਾਉਣਾ। ਸਤਿਗੁਰ ਮਨੀ ਸਿੰਘ ਸਤਿ ਕਰ ਜਾਨਣਾ। ਦੇਵੇ ਮਾਣ ਆਪ ਭਗਵਾਨਣਾ। ਨਾ ਭੁੱਲਣਾ ਬਣ ਨਿਦਾਨਣਾ। ਸੋਹੰ ਦੇਵੇ ਨਾਮ ਨਿਧਾਨਣਾ। ਸਾਚਾ ਛਤਰ ਸੀਸ ਝੁਲਾਏ, ਵਾਲੀ ਦੋ ਜਹਾਨਣਾ। ਹੋਏ ਸਹਾਈ ਸਭਨੀ ਥਾਈਂ, ਆਪੇ ਕਰੇ ਪਾਲਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੂਲਣ ਖਾਰੀ ਆਪਣੇ ਸਿਰ ਉਠਾਈ, ਬਣ ਗਈ ਫੂਲਨ ਮਾਲਨਾ। ਫੂਲ ਮਾਲਨ ਜਗਤ ਵਿਚ ਆਈ। ਜੋਤ ਸਰੂਪੀ ਭੇਖ ਵਟਾਈ। ਗੁਰਸਿਖ ਸਾਚੇ ਸੰਗ ਲਿਆਈ। ਪਤ ਡਾਲੀ ਡਾਲੀ ਹਰਿ ਫੁੱਲ ਲਗਾਈ। ਗੁਰਸਿਖ ਸਾਚਾ ਕੋਈ ਖਾਲੀ ਦਿਸ ਨਾ ਆਈ। ਜਿਸ ਬਣਿਆ ਸਾਚਾ ਪਾਲੀ, ਦੇਵੇ ਸ਼ਬਦ ਨਾਮ ਵਡਿਆਈ। ਆਪੇ ਬਣਿਆ ਸਾਚਾ ਹਾਲੀ, ਗੁਰ ਗੋਬਿੰਦ ਜੋਗ ਬਣਾਈ। ਗੁਰਸਿਖ ਸਾਚੇ ਸਚ ਵਸਤ ਟਿਕਾਏ ਤੇਰੀ ਕਾਇਆ ਥਾਲੀ, ਰਸਨਾ ਭੋਗ ਆਪ ਲਗਾਈ। ਬੇਮੁਖ ਜੀਵ ਕੱਢਣ ਗਾਲੀ, ਭੇਵ ਕੋਈ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਤੇਰੀ ਵਡਿਆਈ। ਸਤਿ ਸਤਿ ਸਤਿ ਵਡਿਆਈਆ। ਗਤ ਮਿਤ ਮਿਤ ਗਤ ਨਾ ਕਿਸੇ ਜਣਾਈਆ। ਗੁਰਮੁਖਾਂ ਕਰ ਹਿੱਤ, ਮਾਤ ਜੋਤ ਪ੍ਰਗਟਾਈਆ। ਪ੍ਰਭ ਅਬਿਨਾਸ਼ੀ ਰਾਖੋ ਚਿੱਤ, ਵਿਚ ਜਗਤ ਮਿਲੇ ਵਡਿਆਈਆ। ਨਾ ਕੋਈ ਜਾਣੇ ਦਰ ਭਿੱਤ, ਨਾ ਦਿਵਸ ਕਿਸੇ ਜਣਾਈਆ। ਆਪੇ ਜਾਣੇ ਮਾਤ ਪਿਤ, ਸ੍ਰਿਸ਼ਟ ਸਬਾਈ ਜਿਸ ਉਪਾਈਆ। ਨਾ ਕੋਈ ਭੀਤਰ ਨਾ ਕੋਈ ਭਿਤ, ਨਾ ਦਰ ਦਵਾਰ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਲੋਕ ਪਰਲੋਕ ਗੁਰਸਿਖਾਂ ਹੋਏ ਸਹਾਈਆ। ਗੁਰ ਪੂਰਾ ਰਾਗ ਰੰਗ। ਪ੍ਰਭ ਅਬਿਨਾਸ਼ੀ ਆਪ ਨਿਭਾਏ ਆਪਣਾ ਸੰਗ। ਝੁਠਾ ਰਹਿਣ ਨਾ ਦੇਵੇ ਵਿਚ ਸੰਗਤ ਕੁਸੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਰੰਗਣ ਵਿਚ ਦੇਵੇ ਰੰਗ। ਨਾਮ ਰੰਗਣ ਹਰਿ ਰੰਗਾਏ। ਸਾਚਾ ਕੰਗਣ ਤਨ ਪਹਿਨਾਏ। ਗੁਰਸਿਖ ਮੰਗਣ ਪ੍ਰਭ ਸਾਚਾ ਦਰ, ਸਾਚੀ ਭਿਛਿਆ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਮਨੀ ਸਿੰਘ ਸਾਚਾ ਮਾਣ ਦਵਾਏ। ਸਾਚਾ ਮਾਣ ਸਾਚਾ ਮਾਲ ਫੁੱਲ ਫੂਲ। ਸੰਗਤ ਗੁਰ ਗੁਰ ਸੰਗਤ ਨਾ ਜਾਣਾ ਭੂਲ। ਜੋਤੀ ਜੋਤ ਸਰੂਪ ਹਰਿ ਆਪ ਚੁਕਾਏ ਪਿਛਲਾ ਮੂਲ। ਗੁਰਮੁਖਾਂ ਸਾਚੀ ਕਿਰਪਾ ਕਰ, ਆਪ ਬਣਾਏ ਸੂਲੀ ਸੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਸਚ ਪੰਘੂੜਾ ਰਿਹਾ ਝੁਲ। ਸਚ ਪੰਘੂੜਾ ਇਕ ਹੁਲਾਰਾ। ਆਪ ਕਰਾਏ ਆਰਾ ਪਾਰਾ। ਇਕ ਦਿਸਾਏ ਸਚ ਕਿਨਾਰਾ। ਅੰਮ੍ਰਿਤ ਵਹਿੰਦੀ ਸਾਚੀ ਧਾਰਾ। ਗੁਰਸਿਖਾਂ ਹੱਥ ਰੰਗਾਏ, ਚਰਨ ਸੇਵ ਕਰਾਏ ਚਾੜ੍ਹੇ ਰੰਗ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਗੋਬਿੰਦ ਏਕਾ ਇਕ ਦਵਾਰਾ। ਇਕ ਦਵਾਰਾ ਜਗਤ ਦਰਵੇਸ਼। ਪ੍ਰਭ ਅਬਿਨਾਸ਼ੀ ਧਾਰੇ ਭੇਸ। ਵੇਖ ਵਖਾਣੇ ਸਰਬ ਜਾਣੇ ਕਿਸੇ ਪਛਾਣੇ ਕਿਸੇ ਰੁਲਾਵੇ ਕਿਸੇ ਦਿਸਾਏ ਵਖਾਏ ਜਿਸ ਹਰਿ ਵਸੇ ਦੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਏਕਾ ਨਰ ਨਰੇਸ਼। ਨਰ ਨਰੇਸ਼ਿਆ, ਸਦਾ ਸਦਾ ਕਰੋ ਅਦੇਸਿਆ। ਜੁਗਾ ਜੁਗ ਪ੍ਰਭ ਵਿਚ ਮਾਤ ਧਾਰੇ ਭੇਸਿਆ। ਕਲਜੁਗ ਅੰਤਮ ਅੰਤ ਬੇਮੁਖਾਂ ਪਕੜ ਪਛਾੜੇ ਜਿਉਂ ਕਾਹਨਾ ਕੰਸਾ ਕੇਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਪ੍ਰਵੇਸ਼ਿਆ। ਗੁਰ ਪੂਰੇ ਕਰੋ ਪ੍ਰਨਾਮ। ਏਥੇ ਕੋਈ ਨਾ ਲੱਗੇ ਦਾਮ। ਸੁੱਕਾ ਹਰਿਆ ਹੋਵੇ ਚਾਮ। ਕਲਜੁਗ ਮਿਟੇ ਅੰਧੇਰੀ ਸ਼ਾਮ। ਪੀਉ ਅੰਮ੍ਰਿਤ ਸਾਚਾ ਜਾਮ। ਪੂਰੇ ਹੋਏ ਮਾਤ ਕਾਮ। ਦਰਗਹਿ ਸਾਚੀ ਸਚ ਘਰ ਵਖਾਏ, ਦੱਸੇ ਸਾਚਾ ਰਾਮ। ਗਿਆਨੀ ਧਿਆਨੀ ਜਗਤ ਇਸ਼ਨਾਨੀ ਕੋਈ ਬੂਝ ਨਾ ਪਾਏ, ਪ੍ਰਭ ਸਾਚੇ ਦਾ ਕਿਹੜਾ ਧਾਮ। ਗੁਰਮੁਖ ਸਾਚੇ ਆਪ ਵਖਾਏ, ਸਿੰਘ ਆਸਣ ਬੈਠ ਜਿਥੇ ਆਪ ਕਰੇ ਬਿਸਰਾਮ। ਹਰਿ ਕਾ ਘਰ ਹਰਿ ਹੀ ਜਾਣੇ। ਦੂਸਰ ਕੋਈ ਨਾ ਆਖ ਵਖਾਣੇ। ਉਚਾ ਲੰਮਾ ਚੌੜਾ ਨਾ ਕੋਈ ਬੂਝ ਬੁਝਾਣੇ। ਮਿੱਠਾ ਕੌੜਾ ਨਾ ਕੋਈ ਰਸਨ ਵਖਾਣੇ। ਸਾਚਾ ਪੌੜਾ ਚੜ੍ਹ ਚੜ੍ਹ ਥੱਕੇ ਗਿਆਨੀ, ਡਿਗੇ ਨੈਣ ਮੁੰਧਾਣੇ। ਕਰ ਤਪੱਸਿਆ ਤਪੱਸਵੀ ਥੱਕੇ, ਨਾ ਕੋਈ ਦਿਸਿਆ ਸਚ ਟਿਕਾਣੇ। ਗੁਰਮੁਖ ਸਾਚਾ ਪ੍ਰਭ ਅਬਿਨਾਸ਼ੀ ਤੇਰੇ ਦਰ ਦਵਾਰੇ ਦਿਸੇ, ਕਰੋ ਦਰਸ ਵਿਸ਼ਨੂੰ ਭਗਵਾਨੇ। ਕਰ ਦਰਸ ਦਇਆ ਗੁਰ ਧਾਰੇ। ਗੁਰਸਿਖਾਂ ਹੋਇਆ ਪਹਿਰੇਦਾਰੇ। ਸੋਇਆ ਸਿੱਖ ਵਿਚ ਮਾਤ, ਹਰਿ ਵਾਜਾਂ ਮਾਰੇ। ਪੂਰਬ ਕਰਮ ਬੀਜ ਜੋ ਬੋਇਆ, ਆਓ ਲਓ ਚਲ ਦਵਾਰੇ। ਗੁਰ ਚਰਨ ਮਨ ਤਨ ਜਿਸ ਜਨ ਛੋਹਿਆ, ਉਤਰੇ ਪਾਪਾਂ ਭਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਰਗਾਹੀ ਲੈ ਆਇਆ ਸਾਚਾ ਢੋਆ, ਸੋਹੰ ਸ਼ਬਦ ਲਗਾਓ ਸਾਚੇ ਜੈ ਜੈ ਜੈਕਾਰੇ। ਸਾਚਾ ਢੋਆ ਹਰਿ ਲੈ ਆਇਆ। ਗੁਰਸਿਖ ਤੇਰਾ ਚੰਦਨ ਚੰਦ ਚੰਦੋਆ ਆਪੇ ਬਣ ਖਲੋਆ। ਕਲਜੁਗ ਅੰਤ ਨਾ ਰਹੇ ਕੋਈ ਸੋਇਆ। ਪ੍ਰਭ ਭੇਵ ਮੁਕਾਏ ਦੋਅੰ ਦੋਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਰਥਵਾਹੀ ਆਪੇ ਹੋਇਆ, ਸਾਚਾ ਸ਼ਬਦ ਘੋੜਾ ਅੱਗੇ ਜੋਇਆ। ਸ਼ਬਦ ਘੋੜਾ ਆਪ ਦੁੜਾਏ। ਗੁਰਸਿਖ ਅਜੋੜਾ ਕੋਈ ਰਹਿਣ ਨਾ ਪਾਏ। ਗੁਰ ਪੂਰੇ ਜਿਸ ਬਚਨ ਮੋੜਾ, ਸਾਚੀ ਦਰਗਹਿ ਦੇ ਸਜਾਏ। ਚਰਨ ਪ੍ਰੀਤੀ ਆਪ ਨਿਭਾਏ ਗੁਰਸਿਖ ਤੋੜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਏ। ਦਇਆ ਧਾਰੇ ਹਰਿ ਭਗਵਾਨ। ਗੁਰ ਪੂਰੇ ਦੇਵੇ ਵਡਿਆਈ ਵਿਚ ਜਹਾਨ। ਆਪਣੀ ਦਸਤਾਰ ਸਿਰ ਟਿਕਾਈ, ਦੂਈ ਦਵੈਤ ਪੜਦੇ ਸਭ ਮਿਟ ਜਾਣ। ਸ਼ਬਦ ਰਥ ਪ੍ਰਭ ਦੇ ਚੜ੍ਹਾਈ, ਅੱਠੇ ਪਹਿਰ ਉਡਦਾ ਰਹੇ ਵਿਚ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਸਾਚੇ ਸੰਤ ਪਛਾਣ। ਹਰਿ ਸੰਤ ਪਛਾਣਿਆਂ, ਵਿਚ ਜਹਾਨਿਆਂ ਦਿਤਾ ਮਾਣਿਆਂ। ਸਿਰ ਤਾਜ ਪਹਿਨਾਇਆ, ਸਾਚਾ ਰਾਜ ਦਿਵਾਨਿਆਂ। ਸਤਿਜੁਗ ਸਾਚੀ ਲਾਜ ਰਖਾਨਿਆਂ। ਕਲਜੁਗ ਤੇਰਾ ਅੰਤਮ ਮਿਟੇ ਨਿਸ਼ਾਨਿਆਂ। ਗੁਰਸਿਖਾਂ ਸ਼ਬਦ ਜਣਾਏ ਦੇ ਵਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆਂ। ਸ਼ਬਦ ਜਣਾਈ ਦੇਵੇ ਕਰ। ਗੁਰਮੁਖ ਸੋਇਆ ਉਠੇ ਘਰ। ਆਪੇ ਆਏ ਸਾਚੇ ਦਰ। ਮਿਲਦੇ ਰਹਿਣ ਜਿਥੇ ਸਾਚੇ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਸਾਚਾ ਤਾਜ ਸੀਸ ਤੇਰੇ ਦੇਵੇ ਧਰ। ਸੰਤ ਮਨੀ ਸਿੰਘ ਸਤਿ ਵਰਤਾਵਣਾ। ਸਤਿਗੁਰ ਪੂਰਾ ਬਣ ਹੰਕਾਰ ਗਵਾਵਣਾ। ਨਾ ਹੋਏ ਬਚਨ ਅਧੂਰਾ, ਰਸਨਾ ਸ਼ਬਦ ਨਾ ਤੀਰ ਚਲਾਵਣਾ। ਪ੍ਰਭ ਅਬਿਨਾਸ਼ੀ ਕਰੇ ਪੂਰਾ, ਜਿਸ ਸੀਸ ਹੱਥ ਟਿਕਾਵਣਾ। ਆਪੇ ਦਾਤਾ ਵਡ ਵਡ ਸੂਰਾ, ਸੱਜੇ ਖੱਬੇ ਆਪ ਹੋ ਆਵਣਾ। ਗੁਰਸਿਖ ਸਾਚੇ ਖੜੇ ਹਜ਼ੂਰਾ, ਸਾਚਾ ਹੁਕਮ ਆਪ ਫਰਮਾਵਣਾ। ਸੰਤ ਮਨੀ ਸਿੰਘ ਸਤਿਗੁਰ ਪੂਰਾ, ਦੀਪਕ ਜੋਤੀ ਪ੍ਰਭ ਆਪ ਜਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਗੁਰ ਸੰਗਤ ਰਸਨਾ ਗਾਵਣਾ। ਹਰਿ ਸਾਚਾ ਆਪ ਸਮਝਾਇੰਦਾ। ਗੁਰ ਸੰਗਤ ਸੰਗਤ ਗੁਰ ਉਚੇ ਧਾਮ ਆਪ ਬਹਾਇੰਦਾ। ਜਿਸ ਦਰ ਨੂੰ ਤਰਸਣ ਸੁਰ, ਸਚ ਧਾਮ ਵਾਸ ਰਖਾਇੰਦਾ। ਕਿਰਪਾ ਕਰ ਵਾਸੀ ਘਨਕਪੁਰ, ਨੀਵਾਂ ਨੀਵਾਂ ਆਪ ਅਖਵਾਇੰਦਾ। ਜੋਤ ਸਰੂਪੀ ਜੋਤ ਧਰ, ਗੁਰਸਿਖਾਂ ਵਿਚ ਸਮਾਇੰਦਾ। ਗੁਰਸਿਖ ਤੇਰੇ ਸਿਰ ਬੱਧੀ ਦਸਤਾਰ, ਖਿਚ ਖਿਚ ਪੇਚ ਆਪ ਲਗਾਇੰਦਾ। ਪ੍ਰਭ ਅਬਿਨਾਸ਼ੀ ਵਸੇ ਤੇਰੇ ਘਰ, ਪਤਾ ਨਾ ਲੱਗੇ ਕਿਸ ਰਸਤੇ ਬਾਹਰ ਜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਗੁਰਮੁਖ ਸਾਚੇ ਆਪ ਉਪਜਾਇੰਦਾ। ਕੋਈ ਨਾ ਮੰਗੋ ਦੁੱਖ ਭੁੱਖ, ਏਕਾ ਮੰਗੋ ਨਾਮ ਦੇਵੇ ਸੁਖ। ਪੱਲੇ ਬੰਨ੍ਹੇ ਸਾਚੇ ਦਾਮ, ਉਜਲ ਹੋਵੇ ਮੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸੁੱਖਣਾ ਰਿਹਾ ਸੁੱਖ। ਸੁੱਖਣਾ ਸੁੱਖੇ ਦਿਵਸ ਰੈਣ। ਗੁਰਮੁਖ ਸਾਚੇ ਸੰਤ ਜਨ, ਮਿਲ ਚਰਨੀ ਤੇਰੀ ਬਹਿਣ। ਆਪੇ ਦੇਵੇ ਸਾਚਾ ਨਾਮ ਧਨ, ਸਾਚਾ ਲਹਿਣਾ ਗੁਰ ਦਰ ਲੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਹੋਏ ਸਾਕ ਸੈਣ। ਸੱਜਣ ਸੁਹੇਲਾ ਅੰਗੀਕਾਰ ਹੈ। ਸਾਚਾ ਸੰਗੀ ਵਿਚ ਸੰਸਾਰ ਹੈ। ਨਾ ਦਰਗਹਿ ਆਵੇ ਤੰਗੀ, ਜਿਸ ਮਿਲੇ ਨਾਮ ਭੰਡਾਰ ਹੈ। ਕਾਇਆ ਕੋਠੀ ਨਾ ਮਾੜੀ ਨਾ ਚੰਗੀ, ਜਿਸ ਵਿਚ ਵਸੇ ਹਰਿ ਦਾਤਾਰ ਹੈ। ਕਰਮਾਂ ਵਾੜੀ ਹੋਈ ਮੰਦੀ, ਜੋ ਕਰਮ ਕਰੇ ਗਵਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਗੁਰਸਿਖਾਂ ਲਾਹੁੰਦਾ ਪਾਪਾਂ ਭਾਰ ਹੈ। ਪਾਪਾਂ ਭਾਰ ਲਏ ਚੁੱਕ। ਗੁਰ ਚਰਨ ਜੋ ਜਨ ਆਏ ਝੁਕ। ਸਾਚੀ ਸਰਨ ਨਾ ਕੋਈ ਪਾਏ ਮੁਖ ਥੁੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਏ, ਨਾ ਕੋਈ ਰੱਖੇ ਉਹਲਾ ਲੁਕ। ਨਾ ਉਹਲਾ ਨਾ ਅੰਧੇਰਾ। ਨਾ ਕੋਈ ਕਰਦਾ ਹੇਰਾ ਫੇਰਾ। ਉਠ ਸਿੱਖ ਸਾਚੇ ਗੁਰ ਪੂਰੇ ਜਾਮਾ ਪਾਇਆ ਵਿਚ ਮਾਤ ਹਰਿ ਵਸੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਲਾਇਆ ਸਾਚਾ ਡੇਰਾ। ਦੋਵੇਂ ਭੁੱਜਾ ਹਰਿ ਫੈਲਾਏ। ਗੁਰਸਿਖ ਸਾਚੇ ਸੰਤ ਸੁਹੇਲੇੜਿਓ, ਆਓ ਮਿਲੋ ਪ੍ਰਭ ਗਲ ਲਾਏ। ਧੁਰਦਰਗਾਹੀ ਸਾਚੇ ਚੇਲੜਿਓ, ਕਿਉਂ ਬੈਠੇ ਮੁਖ ਭਵਾਏ। ਹਰਿ ਸਾਚੇ ਦੇ ਲਾਲ ਅਲਬੇਲੜਿਓ, ਆਓ ਪ੍ਰਭ ਆਪਣੀ ਗੋਦ ਉਠਾਏ। ਨਾ ਰਹੋ ਮਾਤ ਅਕੇਲੜਿਓ, ਸ਼ਬਦ ਲੋਰੀ ਦੇ ਹਰਿ ਆਪ ਵਰਚਾਏ। ਅਚਰਜ ਖੇਲ ਪਾਰਬ੍ਰਹਮ ਕਲ ਖੇਲੜਿਓ, ਬਣ ਜਾਓ ਭੈਣ ਭਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤੀ ਆਪ ਸਮਝਾਏ। ਗੁਰ ਪੂਰਾ ਸਦਾ ਅਰਾਧਨਾ। ਏਕਾ ਵੱਜੇ ਸੱਚਾ ਨਾਦਨਾ। ਦਰਗਹਿ ਸਾਚੀ ਦੇਵੇ ਦਾਦਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਨ ਆਦਿਨਾ। ਆਦਿ ਅੰਤ ਸਚ ਵਿਸਥਾਰ ਹੈ। ਨਾ ਕੋਈ ਜਾਣੇ ਪ੍ਰਭ ਸਾਚੇ ਦਾ ਸਾਚਾ ਕਿਹੜਾ ਅਕਾਰ ਹੈ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਬਖ਼ਸ਼ੇ ਚਰਨ ਪਿਆਰ ਹੈ। ਧੰਨ ਧੰਨ ਜਣੇਂਦੀ ਮਾਂ, ਜਿਸ ਜੰਮੇ ਲਾਲ ਦੁਲਾਰ ਹੈ। ਗੁਰ ਚਰਨ ਮਿਲੇ ਸਾਚਾ ਥਾਉਂ, ਏਕਾ ਦਿਸੇ ਸਚ ਦਰਬਾਰ ਹੈ। ਆਪੇ ਪਕੜੇ ਬਾਹੋਂ, ਫੜ ਫੜ ਲਾਉਂਦੇ ਰਹੇ ਪਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਅੱਕੇ ਨਾ ਥੱਕੇ, ਨਾ ਮਦੀਨੇ ਨਾ ਮੱਕੇ, ਗੰਗਾ ਗੋਦਾਵਰੀ ਭਾਲ ਥੱਕੇ, ਅਠਸਠ ਤੀਰਥ ਭੌਂਦੇ ਸਾਧ ਸੰਤ ਅੱਕੇ, ਚਾਰੋਂ ਕੁੰਟ ਅੰਤ ਕਲਜੁਗ ਪੈਂਦੇ ਧੱਕੇ। ਭੈਣ ਭਾਈ ਨਾ ਬਣਦੇ ਸਕੇ। ਦੂਜਾ ਭਾਰ ਨਾ ਕੋਈ ਕਿਸੇ ਦਾ ਚੱਕੇ। ਕਲਜੁਗ ਜੀਵ ਹੋਏ ਖੁਆਰ ਨਾ ਕੋਈ ਪਰਦਾ ਢਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰ ਪਿਆਰ ਦੇਵੇ ਸ਼ਬਦ ਅਧਾਰ ਚੁੱਕੇ ਸਰਬ ਧੱਕ ਧੱਕੇ। ਸਚ ਮਾਲਾ ਹੱਥ ਫੜੀ ਹੈ। ਗੁਰ ਸੰਗਤ ਦਰ ਸਾਚੇ ਖੜੀ ਹੈ। ਆਪ ਪਰੋਏ ਏਕਾ ਲੜੀ ਹੈ। ਨਾ ਕੋਈ ਜਾਏ ਵਿਚ ਗੋਰ ਮੜ੍ਹੀ ਹੈ। ਪ੍ਰਭ ਸਾਚੇ ਡੋਰ ਆਪਣੇ ਹੱਥ ਫੜੀ ਹੈ। ਸ਼ਬਦ ਸਰੂਪੀ ਗੁਰਸਿਖਾਂ ਲਾਈ ਬੈਠਾ ਦੋਵੇਂ ਹੱਥ ਹੱਥਕੜੀ ਹੈ। ਸਾਚੀ ਜੇਲ੍ਹ ਆਪ ਰਖਾਏ, ਜਿਸ ਦੀ ਨਾ ਕੋਈ ਤਤ ਨਾ ਕੜੀ ਹੈ। ਸਾਚਾ ਮੇਲ ਆਪ ਮਿਲਾਏ, ਗੁਰ ਸੰਗਤ ਵਿਚ ਸਦ ਵੜੀ ਹੈ। ਵਲ ਛਲ ਨਾ ਕੋਈ ਕਰਾਏ, ਸ਼ਬਦ ਸਰੂਪੀ ਲਾਉਂਦਾ ਰਹੇ ਝੜੀ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਿਰਪਾ ਕਰੇ ਬੜੀ ਹੈ। ਗੁਰਸਿਖ ਸਾਚੇ ਤੋਲ ਤੁਲਣਾ, ਨਾ ਕੋਈ ਵੱਟਾ ਨਾ ਰੱਖਿਆ ਸੇਰ ਧੜੀ ਹੈ। ਵਿਚ ਮਾਤ ਫਲਨਾ ਫੁਲਨਾ, ਸਾਚੀ ਮਾਲਣ ਹਾਰ ਪਰੋਏ ਗੁਰ ਸੰਗਤ ਵਿਚ ਖੜੀ ਹੈ। ਦੁਰਮਤ ਮੈਲ ਪਾਪਾਂ ਧੋਏ, ਨਾ ਕੋਈ ਚਲੇ ਜਾਦੂ ਜੜੀ ਹੈ। ਕਲਜੁਗ ਮਾਇਆ ਝੂਠੀ ਛਾਇਆ ਪ੍ਰਭ ਦਰ ਬੈਠੀ ਦੜੀ ਹੈ। ਸਾਚਾ ਤੀਰਥ ਗੁਰਸਿਖ ਨੁਹਾਇਆ, ਅੰਮ੍ਰਿਤ ਫਲ ਹਰਿ ਆਪ ਖਵਾਇਆ, ਗੁਰਸਿਖ ਸਾਚਾ ਤੋੜੇ ਪ੍ਰਭ ਹੱਥ ਫੜਾਈ ਸੋਹੰ ਛੜੀ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੇ ਸਾਚੇ ਘਰ, ਜਿਥੇ ਵਸੇ ਹਰਿ ਨਿਰੰਕਾਰ ਵੇਲੇ ਅੰਤਮ ਵੜੀ ਹੈ। ਸਾਚੀ ਦੇਵੇ ਹੱਥੀਂ ਗੰਢ। ਗੁਰਸਿਖ ਤੇਰੀ ਆਤਮ ਪਾਵੇ ਠੰਡ। ਜਨ ਭਗਤ ਸਦਾ ਸੁਹਾਗਣ ਨਾਰ ਨਾ ਮਾਤ ਹੋਏ ਰੰਡ। ਕਲਜੁਗ ਬੇਮੁਖ ਜੀਵ ਪਾਉਂਦੇ ਫਿਰਨ ਡੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਤੋੜੇ ਸਰਬ ਘਮੰਡ। ਗੁਰ ਸੰਗਤ ਜਗਤ ਵਧਾਈ ਹੈ। ਚਲ ਆਏ ਪ੍ਰਭ ਸਰਨਾਈ ਹੈ। ਪ੍ਰਭ ਸਾਚਾ ਮਾਣ ਦਵਾਈ ਹੈ। ਲੇਖਾ ਦੇਵੇ ਸਰਬ ਚੁਕਾਈ ਹੈ। ਨਾ ਕੋਈ ਬਾਲ ਬਿਰਧ ਨਾ ਕੋਈ ਬਾਕੀ ਰਹੇ ਮਾਈ ਹੈ। ਏਕਾ ਵਸਤ ਗੁਰ ਸਾਚੇ ਗੁਰ ਸੰਗਤ ਆਪ ਵਰਤਾਈ ਹੈ। ਆਪੇ ਧੋਏ ਦੇਹੀ ਭਾਂਡੇ ਕਾਚੇ, ਸਾਚੀ ਵਸਤ ਵਿਚ ਇਕ ਟਿਕਾਈ ਹੈ। ਆਪੇ ਤੋਲੇ ਆਪੇ ਜਾਂਚੇ, ਵੱਡੇ ਛੋਟੇ ਇਕ ਥਾਂ ਬਹਾਈ ਹੈ। ਸਰਬ ਜੀਆਂ ਹਰਿ ਹਿਰਦੇ ਵਾਚੇ, ਨਾ ਕੋਈ ਰੱਖੇ ਭੇਵ ਲੁਕਾਈ ਹੈ। ਆਪੇ ਢਾਲੇ ਗੁਰਸਿਖ ਸਾਚੇ ਢਾਂਚੇ, ਉਪਰ ਸੋਹੰ ਮੋਹਰ ਲਗਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਥ ਤੇਰੇ ਵਡਿਆਈ ਹੈ। ਗੁਰ ਸੰਗਤ ਸੋਏ ਪੈਰ ਪਸਾਰ। ਪ੍ਰਭ ਖੜਾ ਹੋਏ ਪਹਿਰੇਦਾਰ। ਨੇੜ ਨਾ ਆਵੇ ਕੋਈ ਠੱਗ ਚੋਰ ਯਾਰ। ਸ਼ਬਦ ਸਰੂਪੀ ਮਾਰੇ ਇਕ ਚਪੇੜ, ਦੇਵੇ ਦਰ ਦੁਰਕਾਰ। ਵਿਚੋਂ ਮਾਤ ਦੇਵੇ ਜੜ੍ਹ ਉਖਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਦੇਵੇ ਮਾਤ ਝਾੜ। ਹਰਿ ਸ਼ਬਦ ਮੰਡਲ ਰਾਸ ਹੈ। ਸਰਬ ਦੁੱਖ ਦਰਦ ਖੰਡਨ ਪੁਰਖ ਅਬਿਨਾਸ਼ ਹੇ। ਜੂਠੇ ਝੂਠੇ ਭੇਖ ਪਖੰਡਨ, ਪ੍ਰਭ ਕਰਦਾ ਆਇਆ ਨਾਸ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਇਕ ਪ੍ਰਕਾਸ਼ ਹੈ। ਜੋਤ ਸਰੂਪੀ ਇਕ ਪ੍ਰਕਾਸ਼ਿਆ। ਦੋਏ ਜੋੜ ਕਰੋ ਅਰਦਾਸਿਆ। ਆਪ ਵਖਾਏ ਅੰਤਮ ਕਲ ਤਮਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਪਵਾਏ ਜਗਤ ਝੂਠੀ ਰਾਸਿਆ। ਆਪਣਾ ਬੇੜਾ ਲਿਆ ਚੁੱਕ। ਗੁਰ ਸੰਗਤ ਰਾਹ ਭੀੜਾ ਗਿਆ ਮੁੱਕ। ਵੱਟੋ ਇਕ ਦੰਦੀੜਾ, ਵੇਲਾ ਨੇੜੇ ਆਇਆ ਢੁਕ। ਨਾ ਕੋਈ ਦੀਸੇ ਚਿਉਂਟੀ ਕੀੜਾ, ਗੁਰਸਿਖ ਸਾਚਾ ਮਾਤ ਰਹਿ ਜਾਏ ਜੋ ਚਰਨ ਆਏ ਝੁਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਕਲਜੁਗ ਜੀਆਂ ਦਾਣਾ ਪਾਣੀ ਗਿਆ ਮੁੱਕ। ਕਲਜੁਗ ਮੁੱਕਿਆ ਦਾਣਾ ਪਾਣੀ। ਹੋਏ ਨਾ ਮੇਲਾ ਕਿਸੇ ਹਾਣੀਆਂ ਹਾਣੀ। ਅਚਰਜ ਖੇਲ ਪਾਰਬ੍ਰਹਮ ਕਲ ਖੇਲੇ, ਸੁਰਤ ਲਏ ਨਾ ਪਤੀ ਸਵਾਣੀ। ਪ੍ਰਭ ਸਾਚੇ ਦਾ ਸਾਚਾ ਚੇਲਾ, ਸੋਹੰ ਸ਼ਬਦ ਰਸਨਾ ਗਾਏ ਧੁਰਦਰਗਾਹੀ ਸਾਚੀ ਬਾਣੀ। ਵਿਛੜਿਆਂ ਪ੍ਰਭ ਆਪ ਕਰਾਇਆ ਮੇਲਾ, ਹਰਿ ਘਰ ਚਲ ਚਲ ਥੱਕੇ ਕੋਟਨ ਪਾਂਧੀ ਰਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਗਲੇ ਲਗਾਏ ਪਕੜੇ ਬਾਂਹੀ। ਕਲਜੁਗ ਅੰਤਮ ਅੰਤ ਮਿਟਣਾ ਕੂੜ ਹੈ। ਗੁਰਸਿਖਾਂ ਮਿਲਣੀ ਚਰਨ ਧੂੜ ਹੈ। ਪ੍ਰਭ ਆਪਣੀ ਹੱਥੀਂ ਪਾਈ ਬੈਠਾ ਜੂੜ ਹੈ। ਅਜੇ ਕੋਈ ਨਾ ਸਮਝੇ, ਜਨ ਹੋਏ ਮੂਰਖ ਮੂੜ੍ਹ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਿੜਾਏ ਸ਼ਬਦ ਸਰੂਪੀ ਬੂੜ ਹੈ। ਸ਼ਬਦ ਬੂੜ ਆਪ ਪਿੜਾਏ। ਤਾੜ ਤਾੜ ਗੁਰ ਪੂਰਾ ਬੇਮੁਖ ਜੀਵ ਰਵਾਏ। ਗੁਰਮੁਖ ਸਾਚੇ ਸ਼ਬਦ ਘੋੜੀ ਆਪ ਚੜ੍ਹਾਏ। ਆਪਣੇ ਸੰਗ ਰਲਾਏ ਸਤਿਜੁਗ ਬਣਾਏ ਸਾਚੇ ਲਾੜ, ਫੂਲਨ ਬਰਖਾ ਸਾਚਾ ਪਿਤ ਆਪ ਬਰਖਾਏ। ਸਚ ਸੁੱਚ ਧਰਮ ਜੱਤ ਨਾਰੀ ਗੁਰਸਿਖ ਸਾਚਾ ਵਿਆਹ ਘਰ ਲੈ ਆਏ। ਕਰੇ ਦਰਸ ਪਾਰਬ੍ਰਹਮ ਅਬਿਨਾਸ਼ੀ ਅਚੁਤ, ਸਾਚੀ ਸੇਜਾ ਪਿਰ ਨਾਰੀ ਆਪ ਸੁਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਿੱਖ ਗੁਰ ਦੋਵੇਂ ਵਸੇ ਏਕਾ ਥਾਏਂ। ਹੱਥੀਂ ਲਾਈ ਆਪ ਹੱਥਕੜੀ ਹੈ। ਸ੍ਰਿਸ਼ਟ ਸਬਾਈ ਔਖੀ ਹੋਈ ਬੜੀ ਹੈ। ਸਦੀ ਚੌਧਵੀਂ ਕਲਜੁਗ ਅੰਤਮ ਚੜ੍ਹੀ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਏਕਾ ਸਬਕ ਪੜ੍ਹਾਏ, ਸਾਚੀ ਪੱਟੀ ਗੁਰਸਿਖ ਪੜ੍ਹੀ ਹੈ। ਸਾਚੀ ਪੱਟੀ ਇਕ ਪੜ੍ਹਾਏ। ਗੁਰਮੁਖ ਚੱਟੀ ਦੇਣ ਕਿਸੇ ਨਾ ਜਾਏ। ਸਾਚਾ ਲਾਹਾ ਪ੍ਰਭ ਦਰ ਖਟੀ, ਅਗਲਾ ਲੇਖਾ ਸਰਬ ਮੁਕਾਏ। ਗੁਰ ਚਰਨ ਸਾਚੀ ਹੱਟੀ, ਸਚ ਵਸਤ ਗੁਰਸਿਖਾਂ ਝੋਲੀ ਪਾਏ। ਗੁਰਸਿਖ ਟਿਕਾਏ ਕਾਇਆ ਝੂਠੀ ਮਿੱਟੀ, ਜੋਤ ਸਰੂਪੀ ਅੱਗੇ ਡਗਮਗਾਏ। ਜਗੇ ਜੋਤ ਲਟਾ ਲਟੀ, ਗੁਰ ਪੂਰਾ ਕਰੇ ਰੁਸ਼ਨਾਏ। ਵਸ ਰਿਹਾ ਸਰਬ ਘਟ ਘਟੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਲੀ ਨਾ ਦਿਸੇ ਕੋਈ ਥਾਂਏ। ਦੋਏ ਭੁਜਾਂ ਹਰਿ ਬੰਨ੍ਹ ਵਖਾਏ। ਗੁਰਸਿਖਾਂ ਲੇਖਾ ਆਪ ਚੁਕਾਏ। ਕਲਜੁਗ ਝੂਠੀ ਲੱਗੀ ਮੇਖਾ, ਆਪਣੀ ਹੱਥੀਂ ਆਪ ਪੁਟਾਏ। ਸਰਬ ਕਲਾ ਪ੍ਰਭ ਸਾਚਾ ਸਮਰਥਾ, ਦੋਵੀਂ ਹੱਥੀਂ ਹੱਥਕੜੀ ਆਪ ਲਗਾਏ। ਸ੍ਰਿਸ਼ਟ ਸਬਾਈ ਜਾਏ ਮਥੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਰਿਹਾ ਲਿਖਾਏ। ਹੱਥਕੜੀ ਹੱਥ ਹਰਿ ਲੱਗੇ। ਆਪੇ ਚੱਲੇ ਅੱਗੇ ਅੱਗੇ। ਸਾਚਾ ਦੀਪਕ ਵਿਚ ਮਾਤ ਦੇ ਜਗੇ। ਸ਼ਬਦ ਅੰਧੇਰੀ ਏਕਾ ਵਗੇ। ਕਲਜੁਗ ਜੀਵ ਵਿਚ ਅਗਨ ਦੇ ਦਗੇ। ਗੁਰਮੁਖ ਸਾਚੇ ਸੰਤ ਜਨ, ਦਰ ਆਏ ਚਰਨ ਪ੍ਰਭ ਲੱਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਹਰਿ ਪਰੋਏ ਏਕਾ ਧਗੇ। ਸਾਚੇ ਧਾਗੇ ਆਪ ਬੰਧਾਏ। ਗੁਰਮੁਖ ਸਾਚੇ ਜਾਗੇ ਪ੍ਰਭ ਆਪ ਉਠਾਏ। ਪ੍ਰਭ ਅਬਿਨਾਸ਼ੀ ਚਰਨ ਲਾਗੇ ਗੁਰ ਪੂਰਾ ਹੋਏ ਸਹਾਏ। ਸ਼ਬਦ ਲਿਖਾਏ ਪਹਿਲੀ ਮਾਘੀ, ਚਲੇ ਚਲਾਏ ਆਪਣੇ ਭਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਦਾਓ ਹੇਠ ਨਾ ਆਏ। ਨਾ ਕੋਈ ਠੱਗੇ ਠੱਗ ਠਗੋਰੀ। ਨਾ ਕੋਈ ਪਾਏ ਜਾਲ ਮਾਇਆ ਰੂਪੀ ਬੋਰੀ। ਆਪੇ ਕਰੇ ਖਿਆਲ ਗੁਰਸਿਖ ਚਰਨ ਜਾਏ ਜੋੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚੇ ਫੂਲ ਬਣਾਏ ਆਪੇ ਬਣਿਆ ਰਹੇ ਭਵਰੀ। ਖੁਲ੍ਹੇ ਕੇਸ ਰਖਾਏ ਹਰਿ, ਗੁਰਸਿਖਾਂ ਉਪਰ ਕਰੇ ਚਵਰੀ। ਸਾਚਾ ਚਵਰ ਕੇਸ ਕਰਾਏ। ਜਗਤ ਭਵਰ ਵਿਚੋਂ ਪਾਰ ਕਰਾਏ। ਮਾਨਸ ਜਨਮ ਜਾਏ ਸਵਰ, ਦੇਵੇ ਸਚ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਗਵਰ, ਕੋਈ ਭੇਵ ਨਾ ਪਾਏ। ਗੁਣਵੰਤ ਗੁਣੀ ਗਹੀਰ ਹੈ। ਸਤਿਗੁਰ ਮਨੀ ਸਿੰਘ ਤੇਰਾ ਹਰਿ ਸਾਚਾ ਹੋਏ ਸਹਾਈ ਅੰਤ ਅਖੀਰ ਹੈ। ਸ਼ਬਦ ਲਖਾਏ ਭੇਵ ਚੁਕਾਏ ਜਨ ਭਗਤਾਂ ਕੱਟਦਾ ਆਇਆ ਭੀੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਸਰਬ ਸਮਾਏ ਕਿਆ ਹਸਤ ਕੀੜ ਹੈ। ਇਕ ਇਕ ਫੁੱਲ ਹਰਿ ਆਪ ਵਰਤਾਉਣਾ। ਗੁਰਸਿਖ ਸੇਵਾ ਇਕ ਲਗਾਉਣਾ। ਗੁਰਮੁਖ ਸੋਇਆ ਆਪ ਜਗਾਉਣਾ। ਆਤਮ ਭਵਰ ਵਿਚੋਂ ਉਡਾਉਣਾ। ਮਾਨਸ ਜਨਮ ਜਾਏ ਸਵਰ, ਏਕਾ ਮਹਿਕ ਗੁਰਸਿਖ ਵਖਾਉਣਾ। ਕਲਜੁਗ ਵਹਿਣ ਡੂੰਘੀ ਭਵਰ, ਪ੍ਰਭ ਸਾਚੇ ਪਾਰ ਲਗਾਉਣਾ। ਨਾ ਕੋਈ ਜਾਏ ਕਿਸੇ ਵਿਚ ਕਬਰ, ਸਾਚੀ ਦਰਗਹਿ ਆਪ ਵਸਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਹਾਗ ਗੁਰ ਸੰਗਤ ਆਪ ਹੰਢਾਉਣਾ। ਸਚ ਸੁਹਾਗ ਹਰਿ ਸਾਚਾ ਕੰਤ। ਗੁਰਸਿਖਾਂ ਮੇਲ ਮਿਲਾਏ, ਬਣਾਏ ਸਾਚੀ ਬਣਤ। ਕਲਜੁਗ ਜੀਵਾਂ ਵਿਚ ਮਾਤ ਮਾਇਆ ਪਾਏ ਬੇਅੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜੁਗਾਂ ਜੁਗੰਤ। ਜੁਗ ਜੁਗ ਗੁਰਸਿਖ ਸਾਚੇ ਜੀਵਣਾ। ਸਾਚਾ ਬੀਜ ਪ੍ਰਭ ਸਾਚੇ ਵਿਚ ਮਾਤ ਦੇ ਬੀਵਣਾ। ਮਾਇਆ ਰੂਪੀ ਪਾਟਾ ਤਨ, ਸ਼ਬਦ ਧਾਗੇ ਪ੍ਰਭ ਆਪੇ ਸੀਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਸਦਾ ਸਦਾ ਜਗ ਸੀਵਣਾ। ਨਿਵ ਨਿਵ ਗੁਰ ਚਰਨ ਆਓ। ਅੰਮ੍ਰਿਤ ਫਲ ਸਾਚਾ ਖਾਓ। ਏਕਾ ਏਕ ਇਕ ਇਕ ਵਰਤੇ ਹਰਿ ਅਨੇਕ ਸਾਚੇ ਮਹਿਲ ਬੂਝ ਬੁਝਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਗੁਰ ਸੰਗਤ ਘਰ ਆਪਣੇ ਸੁਖੀ ਜਾਓ। ਸੁਖ ਦੇਵੇ ਸਹਿਜ ਸੁਭਾਏ। ਆਪਣੀ ਹੱਥੀਂ ਫੁੱਲ ਵਰਤਾਏ। ਗੁਰਸਿਖ ਸਾਚਾ ਕੋਈ ਭੁੱਲ ਨਾ ਜਾਏ। ਕਲਜੁਗ ਝੂਠਾ ਤੋਲ ਕੋਈ ਤੁਲ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੱਲ ਫੁੱਲ ਗੁਰਸਿਖਾਂ ਸਾਚੇ ਆਪ ਵਰਤਾਏ। ਸਚ ਸਮਾਧੀ ਹਰਿ ਲਗਾਈ ਹੈ। ਸ੍ਰਿਸ਼ਟ ਸਬਾਈ ਆਪ ਹਿਲਾਈ ਹੈ। ਤੀਨ ਲੋਕ ਵੱਜੀ ਵਧਾਈ ਹੈ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਮੰਗਲ ਗਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਮਾਤ ਪ੍ਰਗਟਾਈ ਹੈ। ਨੇਤਰ ਲਪੇਟੇ ਨੈਣ ਮੁੰਧਾਰੇ। ਵਸੇ ਹਸਤ ਕੀਟੇ ਵਿਚ ਸੰਸਾਰੇ। ਗੁਰਮੁਖ ਸਾਚੇ ਕਲਜੁਗ ਜੀਤੇ, ਆਏ ਸਚ ਦਵਾਰੇ। ਪਿਛਲੇ ਅਵਗੁਣ ਜੋ ਜਨ ਕੀਤੇ, ਆਪ ਕਟਾਏ ਪਾਪਾਂ ਭਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਇਆ ਸਚ ਦਰਬਾਰੇ। ਸਚ ਦਰਬਾਰ ਆਪ ਲਗਾਇਆ। ਵਿਚ ਅਕਾਰ ਜੋਤ ਰਖਾਇਆ। ਸਾਚੀ ਧਾਰਾ ਸ਼ਬਦ ਚਲਾਇਆ। ਵਿਚ ਸੰਸਾਰਾ ਖੇਲ ਅਪਾਰਾ ਹਰਿ ਵਰਤਾਰਾ, ਕਰੇ ਕਰਾਏ ਜੋ ਮਨ ਭਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੰਗਲ ਜੂਹ ਪਹਾੜਾਂ ਅੰਦਰ ਆਪੇ ਆਪ ਸਮਾਇਆ। ਜੰਗਲ ਜੂਹ ਵਿਚ ਪਹਾੜਾਂ। ਜੋ ਜਨ ਲਾਈ ਬੈਠੇ ਦਿਵਸ ਰੈਣ ਤਾੜਾ। ਜੋ ਜਨ ਬੈਠੇ ਵਿਚ ਉਜਾੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮੇਟੇ ਦੂਈ ਦਵੈਤ ਪਾੜਾ। ਦੂਰ ਦੁਰਾਡੇ ਵਸਣ ਉਹਲੇ। ਪ੍ਰਭ ਅਬਿਨਾਸ਼ੀ ਕਰਦਾ ਚੋਹਲੇ। ਆਤਮ ਗੰਢਾਂ ਸਰਬ ਦੀਆਂ ਖੋਲ੍ਹੇ। ਵਿਚ ਵਰਭੰਡਾਂ ਆਪੇ ਬੋਲੇ। ਜਨ ਸੰਤਾਂ ਆਤਮ ਪਾਏ ਠੰਡਾਂ, ਆਤਮ ਜਿੰਦਾ ਆਪੇ ਖੋਲ੍ਹੇ। ਸਚ ਸ਼ਬਦ ਹਰਿ ਜਾਏ ਵੰਡ, ਗਾਉਂਦੇ ਜਾਓ ਰਾਹੀਂ ਢੋਲੇ। ਨੰਗੀ ਹੋਏ ਨਾ ਗੁਰਸਿਖ ਕੰਡ, ਨਾ ਕੋਈ ਤੇਰਾ ਪਰਦਾ ਫੋਲ੍ਹੇ। ਕਲਜੁਗ ਅੰਤਮ ਪੈਣੀ ਵੰਡ, ਹੋਣ ਰੋਲ ਘਚੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੇ ਆਤਮ ਅੰਦਰ ਸਾਚੇ ਮੰਦਰ ਦਿਵਸ ਰੈਣ ਸਦ ਬੋਲੇ। ਦਿਵਸ ਰੈਣ ਹਰਿ ਸਾਚਾ ਬੋਲਦਾ। ਸਰਬ ਜੀਆਂ ਹਰਿ ਆਪੇ ਤੋਲਦਾ। ਬੇਮੁਖਾਂ ਵਡ ਮਨੁੱਖਾਂ ਜੂਠੇ ਝੂਠੇ ਪਰਦੇ ਫੋਲਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਚਰਨ ਪ੍ਰੀਤੀ ਘੋਲਦਾ। ਚਰਨ ਪ੍ਰੀਤੀ ਘੋਲ ਘੁਮਾਓ। ਸਾਚਾ ਮੀਤ ਸਦ ਘਰ ਲੈ ਆਓ। ਸਾਚੀ ਰੀਤ ਮਾਤ ਭੁੱਲ ਨਾ ਜਾਓ। ਕਲਜੁਗ ਅੰਤਮ ਜਾਣਾ ਬੀਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਓ। ਸੁਣ ਸਾਚੀ ਪੁਕਾਰ, ਗੁਰਸਿਖ ਪੁਕਾਰਦੇ। ਕਰ ਕਿਰਪਾ ਆਪ ਦਾਤਾਰ, ਦੁੱਖ ਕਾਇਆ ਸਰਬ ਨਿਵਾਰ ਦੇ। ਸਾਚਾ ਬਖ਼ਸ਼ ਚਰਨ ਪਿਆਰ, ਅੰਮ੍ਰਿਤ ਸਾਚੀ ਧਾਰ ਦੇ। ਨਾ ਕੋਈ ਸਕੇ ਮਾਰ, ਸਾਚੀ ਸ਼ਬਦ ਹੱਥ ਕਟਾਰ ਦੇ। ਮਾਨਸ ਜਨਮ ਨਾ ਆਵੇ ਹਾਰ, ਸੋਹੰ ਸਾਚਾ ਗਲ ਵਿਚ ਹਾਰ ਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਦਰ ਆਇਆਂ ਤਾਰ ਦੇ। ਦਾਤਾਰ ਵਡ ਦਾਤਾਰਿਆ। ਕਲ ਮਿਲਿਆ ਸਚ ਦਰਬਾਰਿਆ। ਸਾਚੀ ਖਿੜੀ ਇਕ ਗੁਲਜ਼ਾਰਿਆ। ਗੁਰ ਸੰਗਤ ਫੁੱਲ ਸਾਚੇ ਆਪ ਮਹਿਕਾ ਰਿਹਾ। ਕਲਜੁਗ ਸੁੱਕੇ ਡਾਲ ਗੁਰਸਿਖ ਸਾਚੇ ਆਪ ਟਹਿਕਾ ਰਿਹਾ। ਰੰਗ ਨਵੇਲੀ ਚਲਿਆ ਚਾਲ, ਆਪਣਾ ਖੇਲ ਆਪ ਵਰਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੰਤਾ ਰੋਗ ਸੋਗ ਸਰਬ ਮਿਟਾ ਰਿਹਾ। ਰੋਗੀ ਚਰਨ ਦਵਾਰੇ। ਪਾਏ ਸੋਝੀ ਹਰਿ ਨਿਰੰਕਾਰੇ। ਭੇਵ ਗੋਝੀ ਆਪ ਵਿਚਾਰੇ। ਪਾਪਾਂ ਭਾਰ ਹੋਇਆ ਬੋਝੀ, ਚੁੱਕਣਾ ਹੋਇਆ ਭਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਵੇ ਸਾਰੇ। ਪਾਪਾਂ ਭਾਰ ਸਿਰ ਬੰਧਾਇਆ। ਆਈ ਹਾਰ ਨਾ ਕਿਸੇ ਲੁਹਾਇਆ। ਸਿਰ ਪਈ ਛਾਰ, ਸਾਚਾ ਹੱਥ ਕਿਸੇ ਨਾ ਸੀਸ ਟਿਕਾਇਆ। ਪ੍ਰਭ ਸਾਚੇ ਦੀ ਸਾਚੀ ਕਾਰ, ਪੈਜ ਜਨ ਭਗਤਾਂ ਰਖਦਾ ਆਇਆ। ਰੈਣ ਸਬਾਈ ਚਰਨ ਦਵਾਰੇ। ਸੇਵਾ ਕਰੋ ਲਾਲ ਦੁਲਾਰੇ। ਲੱਗੇ ਰੋਗ ਪ੍ਰਭ ਸਰਬ ਨਿਵਾਰੇ। ਚੁਗੋ ਚੋਗ ਪ੍ਰਭ ਚੁਗਾਏ ਸੋਹੰ ਸ਼ਬਦ ਅਪਾਰੇ। ਸਾਚਾ ਭੋਗੋ ਭੋਗ, ਰਸਨਾ ਗਾਓ ਹਰਿ ਨਿਰੰਕਾਰੇ। ਪ੍ਰਭ ਅਬਿਨਾਸ਼ੀ ਸਚ ਸੰਜੋਗ, ਗੁਰਸਿਖ ਸਾਚਾ ਸਾਚੀ ਨਾਰੇ। ਦੇਵੇ ਦਰਸ ਹਰਿ ਅਮੋਘ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਮਿਟਾਏ ਅੰਧ ਅੰਧਿਆਰੇ। ਦੁੱਖੀ ਜੀਵ ਦੁੱਖ ਨਾ ਝੱਲਣ। ਕਾਇਆ ਹੱਡ ਵਾਂਗ ਤੰਦੂਰੀ ਜਲਣ। ਦੁੱਖ ਦਰਦ ਪ੍ਰਭ ਦੇਵੇ ਵੱਢ, ਸਾਚੇ ਢਾਂਚੇ ਜੋ ਜਨ ਢਲਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਛਲੀਆ ਕਰਦਾ ਰਹੇ ਛਲਣ। ਕਾਇਆ ਦੁੱਖ ਅੱਠੇ ਪਹਿਰ। ਵਰਤਿਆ ਰਹੇ ਸਦਾ ਕਹਿਰ। ਲੱਗੀ ਰਹੇ ਜੇਠ ਦੁਪਹਿਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਆਤਮ ਵਗਾ ਅੰਮ੍ਰਿਤ ਨਹਿਰ। ਅੰਮ੍ਰਿਤ ਨਹਿਰ ਹਰਿ ਆਪ ਵਗਾਏ। ਦੁੱਖ ਰੋਗ ਸਰਬ ਰੁੜ੍ਹਾਏ। ਸਾਚਾ ਸੁਖ ਇਕ ਉਪਜਾਏ। ਸਾਚੀ ਸਰਨ ਜੋ ਜਨ ਸੇਵ ਕਮਾਏ। ਸਾਚਾ ਮੇਵਾ ਹਰਿ ਆਪ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮਿਲੇ ਲਏ ਗਲ ਲਾਏ। ਆਪਣੇ ਗਲ ਆਪ ਲਗਾ ਕੇ। ਆਤਮ ਜੋਤੀ ਆਪ ਜਗਾ ਕੇ। ਦਸਮ ਦਵਾਰੀ ਤਾਕ ਖੁਲ੍ਹਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਤੇਰੀ ਚਰਨੀ ਡਿੱਗੇ ਆ ਕੇ। ਆਤਮ ਤਾਕ ਆਪ ਖੁਲ੍ਹਾਇਆ। ਤਨ ਹੋਏ ਢੇਰੀ ਖਾਕ, ਜਿਸ ਸੰਗ ਝੂਠਾ ਮੋਹ ਵਧਾਇਆ। ਪ੍ਰਭ ਅਬਿਨਾਸ਼ੀ ਪਾਕੀ ਪਾਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਤ ਮਾਇਆ। ਤਨ ਕਾਇਆ ਦੁੱਖੀ ਰਹਿਣ। ਅੱਠੇ ਪਹਿਰ ਨਾ ਮਿਲਦਾ ਬਹਿਣ। ਮੰਦੇ ਲੱਗਣ ਭਾਈ ਭੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਇਆਂ ਆਪ ਚੁਕਾਏ ਲਹਿਣ ਦੇਣ। ਲਹਿਣਾ ਦੇਣਾ ਆਪ ਚੁਕਾਉਣਾ। ਕਾਇਆ ਦੁੱਖੜਾ ਸਾਰਾ ਲਾਹੁਣਾ। ਪ੍ਰੇਮੀ ਭੁੱਖੜਾ ਸ਼ਬਦ ਰਜਾਉਣਾ। ਉਜਲ ਮੁੱਖੜਾ ਆਪ ਕਰਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਕੁੱਖੜਾ ਸੁਫਲ ਕਰਾਉਣਾ। ਸੁਫਲ ਹੋਏ ਕੁੱਖ ਮਾਉਂ। ਏਕਾ ਗਾਓ ਹਰਿ ਕਾ ਨਾਉਂ। ਦੁੱਖ ਦਰਦ ਸਰਬ ਗਵਾਓ। ਆਪੇ ਬੈਠੇ ਸਾਚੇ ਥਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਹਰਿ ਏਕਾ ਵਸੇ ਥਾਉਂ। ਏਕਾ ਵਸੇ ਹਰਿ ਪੀਤ ਪਿਤੰਬਰ। ਜੁਗੋ ਜੁਗ ਵਿਚ ਮਾਤ ਰਚਾਏ ਇਕ ਸਵੰਬਰ। ਬੇਮੁਖ ਜੀਵ ਆਪ ਡੁਬਾਏ ਵਹਿੰਦੀ ਧਾਰ ਡੂੰਘੀ ਘੁੰਮਰ। ਝੂਠੇ ਤਾਲ ਆਪ ਨਚਾਏ, ਘਰ ਘਰ ਪੈਂਦੀ ਝੁੰਮਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਪਣੇ ਆਪ ਬਣਾਏ ਜਿਉਂ ਰਾਜਿਆਂ ਰਾਣਿਆਂ ਘਰ ਕੁੰਵਰ। ਰਾਜ ਨੀਤੀ ਰਾਜ ਨੀਤ ਹੈ। ਜਿਸ ਰਾਜਨ ਗੁਰ ਚਰਨਾਂ ਵਿਚ ਪ੍ਰੀਤ ਹੈ। ਪ੍ਰਭ ਸਾਚਾ ਜਿਸ ਦਾ ਮੀਤ ਹੈ। ਅੱਠੇ ਪਹਿਰ ਕਾਇਆ ਰੱਖੇ ਸੀਤ ਹੈ। ਕਲਜੁਗ ਜੀਵ ਝੂਠੇ ਕੂਕਾਂ ਮਾਰਨ ਜਿਉਂ ਮੁੱਲਾ ਦੇਵੇ ਬਾਂਗ ਮਸੀਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਗੁਰਸਿਖਾਂ ਰੱਖੇ ਕਾਇਆ ਸੀਤ ਹੈ। ਮੁਲਾਂ ਮੁਲਾਣੇ ਦੇਣ ਦੁਹਾਈ। ਰੋਜਾ ਬਾਂਗ ਕਿਸੇ ਕੰਮ ਨਾ ਆਈ। ਬੱਤੀ ਸਪਾਰੇ ਨਾ ਹੋਇਣ ਸਹਾਈ। ਸਾਚੀ ਧਾਰਾ ਇਕ ਰਖਾਈ। ਸੋਹੰ ਸ਼ਬਦ ਤੇਰੀ ਵਡਿਆਈ। ਸ੍ਰਿਸ਼ਟ ਸਬਾਈ ਜਿਸ ਨੱਥ ਵਖਾਈ। ਆਤਮ ਉਤੇ ਬੈਠਾ ਕਾਇਆ ਤਨ ਬਣਿਆ ਰਥ ਰਥਵਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਹੋਏ ਸਹਾਈ ਸਭਨੀਂ ਥਾਈਂ। ਸਾਚਾ ਬਾਣਾ ਗੁਰਸਿਖਾਂ ਤਾਜ ਹੈ। ਗੁਰਸਿਖਾਂ ਮਾਤ ਰੱਖੇ ਆਪੇ ਲਾਜ ਹੈ। ਸ੍ਰਿਸ਼ਟ ਸਬਾਈ ਅੰਤਮ ਪੈਣੀ ਭਾਜ ਹੈ। ਸ਼ਬਦ ਸਰੂਪੀ ਮਾਰੇ ਝਪਟ ਏਕਾ ਬਾਜ ਹੈ। ਆਪੇ ਕੱਢੇ ਕਾਮੀ ਕਰੋਧੀ ਕਪਟ, ਕਰਦਾ ਰਹੇ ਸਾਚੀ ਕਾਟ ਹੈ। ਗੁਰਸਿਖ ਤੇਰੀ ਆਤਮ ਰਿਹਾ ਲਪਟ, ਅੰਦਰ ਵੇਖ ਮਾਰ ਝਾਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਰੱਖੇ ਸਾਚਾ ਤਾਜ ਹੈ। ਸਾਚਾ ਤਾਜ ਹਰਿ ਸੁਲਤਾਨ। ਸਾਚੇ ਤਖ਼ਤ ਬੈਠੇ ਭਗਵਾਨ। ਗੁਰ ਸੰਗਤ ਰੱਖੇ ਚਰਨ ਧਿਆਨ। ਕਰੇ ਖੇਲ ਹਰਿ ਮਹਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਸੁਹਾਏ ਸਾਚਾ ਥਾਨ। ਸਾਚਾ ਤਾਜ ਹਰਿ ਸਿਰ ਧਰ। ਪ੍ਰਗਟ ਹੋਵੇ ਅਵਤਾਰ ਨਰ। ਸਾਚਾ ਸ਼ਬਦ ਡੰਕ ਵਜਾਏ, ਸੁਣਾਏ ਘਰ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਗੁਰਸਿਖ ਸਾਚੇ ਤਰ। ਸਚ ਤਾਜ ਸੱਚੀ ਸਿਕਦਾਰੀ। ਸ੍ਰਿਸ਼ਟ ਸਬਾਈ ਕਰੇ ਚਰਨ ਪਨਿਹਾਰੀ। ਰਾਜੇ ਰਾਣੇ ਵਡ ਮਹਾਂਰਾਣੇ ਖਿਚ ਲਿਆਏ ਚਰਨ ਦਵਾਰੀ। ਆਪ ਪਹਿਨਾਏ ਚਿੱਟੇ ਬਾਣੇ, ਕਾਇਆ ਮਹੱਲ ਹਰਿ ਦੇ ਉਤਾਰੀ। ਮਾਤਲੋਕ ਆਪ ਪੁਣ ਛਾਣੇ, ਕਰੇ ਛਾਛ ਦੁੱਧ ਨਿਆਰੀ। ਆਪੇ ਬੈਠੇ ਪੈਂਦ ਸਰਹਾਣੇ, ਕਿਆ ਕੋਈ ਜਾਣੇ ਜੀਵ ਪਰਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਰਚਨਾ ਆਪ ਰਚਾਣੀ। ਸਾਚੀ ਰਚਨਾ ਜਗ ਰਚਾਏ। ਸਾਚੋ ਸਾਚ ਸਚ ਕਰ ਹਰਿ ਵਖਾਏ। ਝੂਠਾ ਕਾਚ ਸ਼ਬਦ ਆਂਚ ਪ੍ਰਭ ਦੇ ਜਲਾਏ। ਗੁਰਮੁਖ ਸਾਚੇ ਸੰਤ ਜਨ ਆਪਣੀ ਸਰਨ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਸਹਾਏ। ਸਿਰ ਰੱਖੇ ਤਾਜ ਵਡ ਬਲਕਾਰਿਆ। ਤੋੜੇ ਮਾਣ ਸਰਬ ਹੰਕਾਰਿਆ। ਏਕਾ ਦਿਸੇ ਸੱਚਾ ਸ਼ਾਨ, ਸਚ ਦਰ ਦਰਬਾਰੀਆ। ਕੋਇ ਨਾ ਝੁੱਲੇ ਹੋਰ ਨਿਸ਼ਾਨ ਵਿਚ ਸੰਸਾਰਿਆ। ਏਕਾ ਸ਼ਬਦ ਰਸਨਾ ਗਾਇਣ, ਚਾਰ ਵਰਨ ਇਕ ਦਵਾਰਿਆ। ਆਪੇ ਦੇਵੇ ਨਾਮ ਨਿਧਾਨ, ਸੋਹੰ ਦਾਤ ਝੋਲੀ ਪਾ ਰਿਹਾ। ਗੁਰਮੁਖ ਸਾਚੇ ਪ੍ਰਭ ਦਰ ਪਾਣ, ਆਏ ਦਰ ਚਰਨ ਗੁਰ ਨਿਮਸਕਾਰਿਆ। ਆਤਮ ਸਚ ਸੁਹਾਏ ਥਾਨ, ਆਸਣ ਲਾਏ ਹਰਿ ਬਨਵਾਰੀਆ। ਆਪ ਚੁਕਾਏ ਜਮ ਕੀ ਕਾਨ, ਦੇਵੇ ਦਰਸ ਅਗੰਮ ਅਪਾਰੀਆ। ਸਾਚੀ ਨਾਮ ਵਖਾਏ ਖਾਣ, ਨਾ ਕੋਈ ਲੁੱਟੇ ਜੀਵ ਜਗਤ ਜਵਾਰੀਆ। ਸਾਚਾ ਦੇਵੇ ਪੀਣ ਗੁਣ ਨਿਧਾਨ, ਆਪਣਾ ਨਾਮ ਨਿਰੰਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਪੈਜ ਸਵਾਰਿਆ। ਸਿਰ ਤਾਜ ਸਰਬ ਗੁਣ ਭਰਪੂਰੇ। ਗੁਰਮੁਖ ਸਾਚੇ ਸੰਤ ਜਨ, ਪ੍ਰਭ ਆਸਾ ਮਨਸਾ ਪੂਰੇ। ਸਾਚਾ ਦੇਵੇ ਨਾਮ ਧਨ, ਏਕਾ ਸ਼ਬਦ ਸਾਚੀ ਤੂਰੇ। ਆਤਮ ਕੱਢੇ ਸਰਬ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਨਾਤਾ ਚਰਨ ਹਜ਼ੂਰ ਦੇ। ਚਰਨ ਹਜ਼ੂਰੀ ਮਿਲੇ ਸਚ ਮਜ਼ੂਰੀ। ਗੁਰਸਿਖਾਂ ਘਾਲ ਹੋਏ ਪੂਰੀ। ਕਿਸੇ ਤਨ ਨਾ ਦਿਸੇ ਕਾਲੀ ਭੂਰੀ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਸੋਹੰ ਸ਼ਬਦ ਕੁੱਟ ਖਵਾਏ ਚੂਰੀ। ਆਤਮ ਤਨ ਹੋਏ ਭਿੰਨ ਭਿੰਨਾ, ਕਾਇਆ ਹੋਏ ਨੂਰੋ ਨੂਰੀ। ਨਾ ਕੋਈ ਦੀਸੇ ਰੇਖ ਨਾ ਕੋਈ ਦੀਸੇ ਚਿਨ ਚਿਨਾ, ਪ੍ਰਭ ਦੇਵੇ ਸਾਚੀ ਸਿਦਕ ਸਬੂਰੀ। ਪ੍ਰਗਟ ਹੋਵੇ ਛਿਨ ਛਿਨਾ, ਜਿਸ ਜਾਣੋ ਦੂਰੀ। ਗੁਰਸਿਖ ਰਸਨਾ ਗਾਓ ਕਿਸ ਗੁਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਵਡ ਸੂਰੀ। ਵਡ ਦਾਤਾ ਦਾਤ ਦਵਾਇੰਦਾ। ਸਾਚਾ ਸ਼ਬਦ ਵਡ ਕਰਾਮਾਤ, ਵਿਚ ਮਾਤ ਚਲਾਇੰਦਾ। ਮਿਟਾਏ ਜ਼ਾਤ ਪਾਤ, ਇਕ ਬੰਧਾਏ ਚਰਨ ਨਾਤ, ਸਤਿਜੁਗ ਸਾਚਾ ਰਾਹ ਚਲਾਇੰਦਾ। ਬੈਠ ਇਕ ਇਕਾਂਤ, ਦਿਵਸ ਰੈਣ ਰਹੇ ਸ਼ਾਂਤ, ਲੱਖ ਚੁਰਾਸੀ ਲੇਖਾ ਆਪ ਗਿਣਾਇੰਦਾ। ਭਾਂਡੇ ਘੜੇ ਬਹੁ ਬਹੁ ਭਾਂਤ, ਦੀਪਕ ਆਪਣੀ ਜੋਤੀ ਵਿਚ ਟਿਕਾਇੰਦਾ। ਨਾ ਕੋਈ ਪਿਤ ਨਾ ਕੋਈ ਮਾਤ, ਝੂਠੇ ਧੰਦੇ ਜਗਤ ਮੋਹ ਮਾਇਆ ਵਿਚ ਫਸਾਇੰਦਾ। ਬਿਨ ਗੁਰ ਪੂਰੇ ਅੰਧੇ, ਘਰ ਸਾਚਾ ਨਾ ਕੋਈ ਵਖਾਇੰਦਾ। ਝੂਠੇ ਦਿਸਣ ਘਰ ਦੇ ਧੰਦੇ, ਅੰਤਮ ਖਾਲੀ ਹੱਥੀਂ ਜਾਇੰਦਾ। ਅਜੇ ਸਮਝ ਕਲਜੁਗ ਜੀਵ ਪਾਪੀ ਬੰਦੇ, ਪ੍ਰਭ ਮਤੀਂ ਦੇ ਆਪ ਸਮਝਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਫੜ ਅੱਗੇ ਖੜ ਸਾਚੇ ਰਾਹੇ ਪਾਇੰਦਾ। ਸਾਚੇ ਰਾਹੇ ਜਾਣਾ ਪੈ। ਆਪ ਲੈ ਜਾਏ ਜਿਥੇ ਵਸੇ ਇਕ ਹਰਿ ਥੈਂ। ਸ੍ਰਿਸ਼ਟ ਸਬਾਈ ਕਰ ਜਾਏ ਖੈ। ਗੁਰਮੁਖ ਵਿਰਲਾ ਵਿਚ ਮਾਤ ਰਹਿ ਜਾਏ, ਨਾਲ ਕਿਸੇ ਕੋਈ ਨਾ ਜਾਏ ਸ਼ੈ। ਗੁਰਮੁਖ ਸੋਹੰ ਸੁਗਾਤ ਪ੍ਰਭ ਸਾਚਾ ਦੇ, ਵੇਲੇ ਅੰਤਮ ਰੱਖੇ ਪਾਤ ਗੁਰਮੁਖ ਸਾਚੇ ਸੰਤ ਜਨਾਂ ਗੋਦੀ ਆਪਣੀ ਵਿਚ ਲੈ ਕੇ ਬਹਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸੇ ਏਕਾ ਥੈਂ। ਸਿਰ ਤਾਜ ਕਲਗੀ ਤੋੜ ਹੈ। ਪ੍ਰਭ ਟੁੱਟੀ ਰਿਹਾ ਜੋੜ ਹੈ। ਸ਼ਬਦ ਸਰੂਪੀ ਛੱਡਿਆ ਘੋੜ ਹੈ। ਚਾਰ ਚੁਫੇਰੇ ਰਿਹਾ ਦੌੜ ਹੈ। ਨਾ ਸਕੇ ਕੋਈ ਮੋੜ ਹੈ। ਗੁਰਸਿਖਾਂ ਆਤਮ ਲੱਗੀ ਔੜ ਹੈ। ਪ੍ਰਭ ਅਬਿਨਾਸ਼ੀ ਛੇਤੀ ਬਹੁੜ ਹੈ। ਕਲਜੁਗ ਅੰਤਮ ਹੋਇਆ ਚੌੜ ਹੈ। ਬੇਮੁਖਾਂ ਰਸਨਾ ਹੋਈ ਕੌੜ ਹੈ। ਨਾ ਕੋਈ ਚੜ੍ਹਦਾ ਹਰਿ ਕੇ ਪੌੜ ਹੈ। ਐਂਵੇਂ ਝੂਠੇ ਮਾਰਨ ਭੇਖਧਾਰੀ ਗਪੌੜ ਹੈ। ਨਾ ਕੋਈ ਜਾਣੇ ਰਾਗ ਗੌੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਹ ਔਖਾ ਦਿਸੇ ਅੱਗੇ ਸੌੜ ਹੈ। ਛੋਟਾ ਰਾਹ ਅੱਗੇ ਸੌੜਾ। ਨਾ ਲੰਮਾ ਨਾ ਚੌੜਾ। ਜਿਥੇ ਚੜ੍ਹਨਾ ਚੌਥਾ ਪੌੜਾ। ਪ੍ਰਭ ਅਬਿਨਾਸ਼ੀ ਅੱਗੇ ਲਈ ਖਲੋਤਾ ਚਿੱਟਾ ਘੋੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਵਿਚ ਪ੍ਰਗਟ ਜੋਤ ਵਿਚ ਮਾਤ ਦੇ ਬਹੁੜਾ। ਚਿੱਟਾ ਘੋੜਾ ਹਰਿ ਸੰਗ ਲਿਆਏ। ਸ਼ਬਦ ਸਰੂਪੀ ਤੰਗ ਕਸਾਏ। ਨਾਮ ਵੰਗ ਗੁਰਸਿਖ ਤੇਰੀ ਹੱਥੀਂ ਪਹਿਨਾਏ। ਨਾ ਜਾਣਾ ਸੰਗ ਸਾਚਾ ਦੂਹਲਾ ਗੁਰਸਿਖ ਦੁਲਹਨ ਵਿਆਹ ਘਰ ਲੈ ਜਾਏ। ਧੰਨ ਧੰਨ ਧੰਨ ਗੁਰਸਿਖ ਤੇਰੀ ਅੰਤਮ ਇਕ ਰਾਤ ਸੁਹਾਗਣ ਆਏ। ਨਾਰੀ ਪੀਆ ਨਰ ਸਾਚਾ ਹਿੱਤ, ਸਚਖੰਡ ਏਕਾ ਸੇਜਾ ਆਸਣ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਰਸ ਭੋਗ ਚਿੰਤਾ ਸੋਗ ਸਰਬ ਮਿਟਾਏ। ਪੀਆ ਨਾਰੀ ਏਕਾ ਥਾਂਏ। ਗੁਰਸਿਖ ਗੁਰ ਦੋਏ ਮਿਲ ਜਾਏ। ਲਿਖਿਆ ਧੁਰ ਨਾ ਕੋਈ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕੰਤ ਸੰਤਾਂ ਮੇਲ ਮਿਲਾਏ। ਏਕਾ ਸੰਤ ਨਾਰ ਸੁਹਾਗਣ। ਸ੍ਰਿਸ਼ਟ ਸਬਾਈ ਨਾਰ ਦੁਹਾਗਣ। ਧੰਨ ਧੰਨ ਗੁਰਸਿਖ ਜੋ ਵਿਚ ਮਾਤ ਦੇ ਜਾਗਣ। ਪ੍ਰਭ ਦਰ ਮੰਗਣ ਸਾਚੀ ਭਿਖ, ਹੋਏ ਵਡ ਵਡ ਭਾਗਣ। ਆਤਮ ਮਿਟਾਏ ਤ੍ਰਿਸ਼ਨਾ ਤ੍ਰਿਖ, ਕਲਜੁਗ ਮਾਇਆ ਨਾ ਡੱਸੇ ਨਾਗਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਸੁਣਾਏ ਸਾਚਾ ਸੋਹੰ ਰਾਗਣ। ਸਾਚਾ ਰਾਗ ਸੋਹੰ ਜਾਨਾ। ਦੂਆ ਕੋਇ ਨਾ ਹੋਏ ਵਿਚ ਜਹਾਨਾ। ਓਅੰ ਸੋਹੰ ਏਕਾ ਮਾਨਾ। ਹੰ ਜੀਵ ਸੋ ਭਗਵਾਨਾ। ਗੁਰਮੁਖ ਸਾਚੇ ਜੋਤ ਸਰੂਪੀ ਨਾ ਸਕੇ ਪਛਾਣਾ। ਜੋਤ ਸਰੂਪੀ ਪਵਣ ਮਸਾਨਾ। ਨਾ ਕਿਸੇ ਦਿਸੇ ਅਵਣ ਜਾਣਾ। ਜਿਥੇ ਵਸੇ ਹਰਿ ਨਾ ਦਿਸੇ ਕਿਸੇ ਸਚ ਟਿਕਾਣਾ। ਕਾਇਆ ਵੇਖੇ ਸਾਚਾ ਹਰਿ, ਗੁਰ ਚਰਨ ਹੋਏ ਨਿਮਾਣਾ। ਜੋਤ ਸਰੂਪੀ ਹਰਿ ਹਿਰਦੇ ਵਸਿਆ, ਬੈਠਾ ਪਾਵੇ ਚਿੱਟਾ ਬਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚਾ ਗੁਰਸਿਖ ਤੇਰਾ ਆਤਮ ਘਰ ਵਸਾਣਾ। ਵਸੇ ਘਰ ਚੜ੍ਹੇ ਚਾਓ। ਝੂਠਾ ਮੁੱਕੇ ਚੁੱਕੇ ਜਗਤ ਭਓ। ਏਕਾ ਦਿਸੇ ਸਾਚਾ ਨਾਉਂ। ਦੂਸਰ ਕੋਈ ਨਾ ਦਿਸੇ ਥਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਆਪ ਬਿਠਾਏ ਆਪਣੀ ਕਰੇ ਉਪਰ ਛਾਉਂ। ਕਰੇ ਛਾਉਂ ਰੱਖੇ ਹਿੱਤ। ਵੇਲੇ ਅੰਤਮ ਨਾ ਲੱਥੇ ਪੱਤ। ਨਾ ਗੁਰ ਪੂਰੇ ਤੇਰਾ ਤੁਟੇ ਜੱਤ। ਸਤਿ ਸੰਤੋਖ ਧਰਮ ਗੁਰ ਪੂਰਾ ਦੇਵੇ ਮੱਤ। ਸਾਚਾ ਕਰਮ ਹਰਿ ਜਾਏ ਕਰ ਦੇਵੇ ਸਾਚੀ ਮੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਆਪੇ ਜਾਣੇ ਮਿਤ ਗਤ। ਹੋਏ ਕੁੜਮਾਈ ਵਿਚ ਸੰਸਾਰ। ਖੇਲ ਕਰਾਏ ਆਪ ਕਰਤਾਰ। ਇਕ ਘਰ ਦੇਵੇ ਧੀਆਂ ਦੂਜੇ ਬਖ਼ਸ਼ੇ ਪੂਤ ਪਿਆਰ। ਕਲਜੁਗ ਅੰਤਮ ਗੁਰਸਿਖ ਸਾਰੇ ਕਲਜੁਗ ਤੇਰੀਆਂ ਧੀਆਂ, ਪੂਰਬ ਕਰਮ ਵਿਚਾਰ। ਸਤਿਜੁਗ ਬੀਜ ਸਾਚਾ ਬੀਆ, ਲਾਲ ਬਖ਼ਸ਼ੇ ਇਕ ਕਰਤਾਰ। ਕਲਜੁਗ ਵੇਖ ਵੇਖ ਹਰਿ ਸਾਚੇ ਆਪੇ ਪਾਏ ਸਾਚੀ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਇਆ ਅਪਰ ਅਪਾਰ। ਕਲਜੁਗ ਕੂੜਮ ਕੂੜ ਕੁੜਿਆਰਾ। ਧੀਆਂ ਭੈਣਾਂ ਕਰੇ ਵਪਾਰਾ। ਸਾਚਾ ਭੁੱਲਿਆ ਹਰਿ ਦਵਾਰਾ। ਝੂਠਾ ਜਾਣੇ ਵਕਤ ਵਿਹਾਰਾ। ਪ੍ਰਭ ਸਾਚੇ ਦੀ ਏਕਾ ਸਾਚੀ ਧਾਰਾ। ਗੁਰਮੁਖ ਸਾਚੇ ਸੰਤ ਜਨੋ, ਕਲਜੁਗ ਅੰਤਮ ਵੇਖੋ ਕੀ ਵਰਤੇ ਵਰਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਗੁਰਸਿਖ ਸਾਚੇ ਧੀ ਸੁਲੱਖਣੀ ਵਿਆਵਣ ਆਵੇ ਨਾਰਾ। ਸਤਿਜੁਗ ਸਾਚਾ ਛੈਲ ਛਬੀਲਾ। ਪ੍ਰਭ ਆਪ ਬਣਾਏ ਆਪਣਾ ਕਰਕੇ ਹੀਲਾ। ਨਾ ਕਿਸੇ ਜਣਾਵੇ ਨਾ ਕੋਈ ਆਖ ਸੁਣਾਏ ਜਿਥੇ ਵਸੇ ਆਪ ਬੈਠਾ ਉਚੇ ਟੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਨਾ ਰੰਗ ਸੂਹਾ ਨਾ ਕਾਲਾ ਨਾ ਪੀਲਾ। ਸਤਿਜੁਗ ਸੁੱਤ ਹੋਏ ਬਲਵਾਨ। ਪਿਤਾ ਉਪਰ ਪੂਤ ਕਰੇ ਧਿਆਨ। ਆਤਮ ਵੇਖੇ ਇਕ ਗਿਆਨ। ਜਗਤ ਰੀਤੀ ਜਾਣੇ ਵਿਰਲਾ ਗੁਰਸਿਖ ਚਤੁਰ ਸੁਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਆਪੇ ਜਾਣੇ ਸ੍ਰੀ ਭਗਵਾਨ। ਸਤਿਜੁਗ ਕੁੜਮ ਸੱਚਾ ਸੁਚਿਆਰਾ। ਆਪ ਬਣਾਏ ਹਰਿ ਦੁਲਾਰਾ। ਕਿਆ ਕੋਈ ਜਾਣੇ ਜੀਵ ਸਾਰਾ। ਆਪਣਾ ਰੰਗ ਹਰਿ ਆਪੇ ਵਰਤੇ ਆਪੇ ਕਰੇ ਵਿਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਨਾਮ ਅਧਾਰਾ। ਸਤਿਜੁਗ ਸਾਚੇ ਚੜ੍ਹਿਆ ਚਾਓ। ਪੁੱਤਰ ਵਿਆਹੋ ਸਾਚੇ ਥਾਉਂ। ਜੋ ਰਸਨਾ ਗਾਏ ਨਾਰੀ ਹਰਿ ਕਾ ਨਾਉਂ। ਸੋ ਨਾਰੀ ਲਾਗੇ ਸੁੱਤ ਸਾਚੇ ਪਾਉਂ। ਦੁਹਾਗਣ ਨਾਰ ਕਿਤੇ ਨਾ ਮਿਲੇ ਥਾਉਂ। ਗੁਰਮੁਖ ਸਾਚੇ ਸੰਤ ਜਨ ਸਦਾ ਸੁਹਾਗਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਸਚ ਚਾਓ। ਸਤਿਜੁਗ ਹੋਇਆ ਮਾਤ ਜਵਾਨ। ਸਾਚਾ ਸੁੱਤ ਬਲੀ ਬਲਵਾਨ। ਪਾਰਬ੍ਰਹਮ ਅਚੁਤ, ਕਰੇ ਖੇਲ ਆਪ ਮਹਾਨ। ਗੁਰਸਿਖਾਂ ਪਕੜ ਆਪਣੀ ਹੱਥੀਂ ਗੁੰਦੇ ਗੁੱਤ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਾਣੀ ਜਾਣ। ਆਪਣੀ ਆਣ ਆਪੇ ਜਾਣੇ। ਮੇਲ ਮਿਲਾਇਆ ਹਰਿ ਭਗਵਾਨੇ। ਦੋਵੇਂ ਹੱਥੀਂ ਬੱਧੇ ਗਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਤੇਲ ਪਾਏ ਸ਼ਬਦ ਸਰੂਪੀ ਕਾਨੇ। ਗੁਰਸਿਖ ਤੇਰੀ ਰੱਤ ਸਾਚਾ ਤੇਲ। ਜੋਤ ਸਰੂਪੀ ਸਾਚਾ ਮੇਲ। ਏਕਾ ਫੱਲ ਲੱਗੇ, ਤੇਰੀ ਕਾਇਆ ਵੇਲ। ਬਣ ਮਾਲਣ ਹੱਥੀਂ ਆਪਣੀ ਤੋੜੇ ਗੁੰਦ ਲਿਆਵੇ ਚੰਬਾ ਮਰੂਆ ਰਵੇਲ। ਸਾਚਾ ਧਾਗਾ ਸੋਹੰ ਤੇਰੇ ਵਿਚ ਪਰੋਏ, ਆਪਣੇ ਹੱਥ ਫੜੇ ਨਕੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੋ ਕੀ ਵਰਤਾਏ ਖੇਲ। ਸਾਚਾ ਖੇਲ ਹਰਿ ਵਰਤਾਵਣਾ। ਕਲਜੁਗ ਸਤਿਜੁਗ ਦੋਹਾਂ ਮੇਲ ਮਿਲਾਵਣਾ। ਸਤਿਜੁਗ ਦਿਤਾ ਸਾਚਾ ਤਾਜ, ਆਪਣੀ ਹੱਥੀਂ ਸੀਸ ਟਿਕਾਵਣਾ। ਕਲਜੁਗ ਦਿਤਾ ਸਾਚਾ ਦਾਜ, ਸੋਹੰ ਸ਼ਬਦ ਗੁਰਸਿਖ ਸਾਚੀ ਧੀ ਲੈ ਘਰ ਜਾਵਣਾ। ਦੂਜ ਜਾਣੇ ਕੀ ਜੋ ਕਰੇ ਹਰਿ ਭਗਵਾਨਣਾ। ਨਾ ਕੋਇ ਡਰਾਏ ਸੱਪ ਸੀਂਹ ਭੈ ਭਿਆਨਕ ਸਰਬ ਮਿਟ ਜਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਬ੍ਰਹਮ ਗਿਆਨਣਾ। ਸ਼ਬਦ ਦਾਜ ਗੁਰ ਪੂਰੇ ਦੀਆ। ਕਲਜੁਗ ਅੰਤਮ ਹੋਇਆ ਵਿਆਹ, ਜਵਾਨ ਗੁਰਸਿਖ ਤੇਰੀ ਧੀਆ। ਸਤਿਜੁਗ ਸਾਚੇ ਆਪ ਵਿਆਹਵਣ ਆਵੇ, ਪ੍ਰਭ ਅਬਿਨਾਸ਼ੀ ਬਣ ਕੇ ਸਾਚਾ ਪੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪੇ ਕੀਆ। ਸ਼ਬਦ ਵਿਚੋਲਾ ਵਿਚ ਮਾਰੇ ਫੇਰੇ, ਸਾਚੀ ਭੇਜੇ ਇਕ ਸੁਗਾਤ। ਉਠੋ ਸਿਖੋ ਵੇਲੇ ਪ੍ਰਭਾਤ। ਕਲਜੁਗ ਮੁਕਦੀ ਜਾਂਦੀ ਰਾਤ। ਕਰੋ ਦਰਸ ਜਿਸ ਨੂੰ ਰਹੇ ਤਰਸ, ਪ੍ਰਭ ਤੁਹਾਡੀ ਇਕ ਬਣਾਏ ਆਪ ਬਰਾਤ। ਗੁਰਮੁਖ ਸਾਚੇ ਸੰਤ ਜਨਾਂ ਮਿਲ ਹਰਿ ਸਾਚੇ ਹੋਏ ਸੁਹੰਝਣੀ ਰਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਆਪਣੀਆਂ ਅੰਕ ਸਹੇਲੜੀਆਂ ਵਟਣਾ ਮਜਨ ਲਗਾਏ ਬੈਠ ਇਕ ਇਕਾਂਤ। ਵਟਣਾ ਮਜਨ ਤਨ ਲਗਾਓ। ਗੀਤ ਸੁਹਾਗੀ ਸਾਰੇ ਗਾਓ। ਚਿੱਟੇ ਬਾਣੇ ਸਾਰੇ ਪਾਓ। ਸੁਘੜ ਸਿਆਣੇ ਸਾਰੇ ਬਣ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਇਕ ਨਿਭਾਓ। ਵਟਣਾ ਤੇਲ ਹਰਿ ਲਗਾਇਆ। ਗੁਰਸਿਖਾਂ ਸਾਚਾ ਮੇਲ ਮਿਲਾਇਆ। ਅਚਰਜ ਖੇਲ ਆਪ ਰਚਾਇਆ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚੇ ਸਤਿ ਸੰਤੋਖ ਧਰਮ ਸਤਿ ਜੱਤ ਤਤ ਸਾਚੀ ਮੱਤ ਦੇ ਸੀਸ ਦਸਤਾਰ ਮਾਇਆ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਚੀਰਾ ਸਾਚਾ ਹੀਰਾ ਗੁਰਸਿਖਾਂ ਦੇਵੇ ਧੀਰਾ ਆਪਣੇ ਸਿਰ ਟਿਕਾਇਆ। ਸਾਚਾ ਦਸਤਾਰ ਹਰਿ ਸੀਸ ਟਿਕਾਏ। ਸੰਤ ਜਨਾਂ ਹਰਿ ਹੁਕਮ ਸੁਣਾਏ। ਉਠੋ ਜਾਂਞੀ ਧੁਰ ਦਰਗਾਹ ਦੇ ਸਾਂਞੀ ਆਪਣੇ ਨਾਲ ਰਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘੋੜ ਚੜ੍ਹਨ ਦੀ ਬਣਤ ਬਣਾਏ। ਸੰਤ ਜਾਂਞੀ ਸੰਗ ਸੁਹੇਲਾ। ਦਰਗਹਿ ਸਾਚੀ ਲੱਗਾ ਮੇਲਾ। ਵਿਛੜਿਆਂ ਪ੍ਰਭ ਸਾਚੇ ਆਪ ਕਰਾਇਆ ਆਪਣਾ ਮੇਲਾ। ਸਾਚੇ ਸੰਤ ਹਰਿ ਦਰ ਪੁਕਾਰਨ, ਹਰਿ ਦਰਸ ਨਿਮਸਕਾਰਨ, ਖਾਲੀ ਹੱਥੀਂ ਤੇਰੇ ਦਰ ਆਏ ਨਾ ਕੋਈ ਪੱਲੇ ਪੈਸਾ ਧੇਲਾ। ਪੈਸੇ ਕਿਸੇ ਨਾ ਪੱਲੇ ਬੱਧੇ ਦਾਮ। ਯਾਦ ਤੇਰੀ ਵਿਚ ਸੁੱਕੇ ਚਾਮ। ਧੰਨ ਸੁਭਾਗ ਅੱਜ ਆਏ ਤੇਰੇ ਕਾਮ। ਸਚ ਥਾਨ ਵਖਾਇਆ ਜਿਥੇ ਸੰਤ ਜਨਾਂ ਮੰਗਲ ਗਾਇਆ ਪਾਇਆ ਇਕ ਬਿਸਰਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੀਆ ਸਾਚਾ ਨਾਮ। ਸਾਚਾ ਨਾਮ ਪੱਲੇ ਬੰਨ੍ਹ। ਸ਼ਬਦ ਸੁਣਾਏ ਸਾਚਾ ਕੰਨ। ਰਸਨਾ ਕਹਿਣਾ ਧੰਨ ਧੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਜੰਞ ਲਈ ਆਪੇ ਬੰਨ੍ਹ। ਸਾਚੇ ਜਾਂਞੀ ਸੰਤ ਰਲਾਏ। ਸ਼ਬਦ ਫੁੱਲ ਜੇਵਡ ਕੋਇ ਨਾ ਤੁਲ, ਤੀਨ ਲੋਕ ਵਿਚ ਕੋਈ ਨਾ ਪਾਏ ਮੁੱਲ। ਸ਼ਬਦ ਸਿਹਰਾ ਗੁੰਦ ਲੈ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਆਪਣੇ ਅੰਗ ਸੰਗ ਰਖਾਏ। ਸਾਚਾ ਸਿਹਰਾ ਗੁਰਸਿਖ ਗੁੰਦਾਇਆ। ਪ੍ਰਭ ਅਬਿਨਾਸ਼ੀ ਦੇ ਸਿਰ ਬੰਧਾਇਆ। ਸ਼ਬਦ ਘੋੜਾ ਹਰਿ ਆਪ ਮੰਗਵਾਇਆ। ਚਿੱਟਾ ਅਸਵ ਇਕ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਸਾਚਾ ਰੰਗ ਵਰਤਾਇਆ। ਸਾਚਾ ਘੋੜਾ ਹਰਿ ਮੰਗਾ ਕੇ। ਸੰਤ ਜਨਾਂ ਹਰਿ ਸੰਗ ਰਖਾ ਕੇ। ਜਗਤ ਵਿਹਾਰੀ ਸਰਬ ਕਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਮਾਤਲੋਕ ਵਿਚ ਆਏ ਧਾਈ ਪਾ ਕੇ। ਮਾਤਲੋਕ ਹਰਿ ਸਾਚਾ ਆਇਆ। ਸਾਚਾ ਸਿਹਰਾ ਸੀਸ ਬੰਧਾਇਆ। ਸਚ ਨਾਰੀ ਵਿਆਹਵਣ ਆਇਆ। ਸਚ ਦਰਬਾਰੀ ਡੇਰਾ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਥਾਨ ਆਪ ਸੁਹਾਇਆ। ਸਾਚਾ ਥਾਨ ਆਪ ਸੁਹਾਏ। ਸਾਧ ਸੰਗਤ ਸਾਚੀ ਸੇਵਾ ਚਰਨ ਕਰਾਏ। ਕਿਆ ਕੋਈ ਜਾਣੇ ਦੇਵੀ ਦੇਵਾ, ਕਿਆ ਕਰੇ ਹਰਿ ਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਵਾ ਆਪ ਕਰਾਏ। ਮੇਲ ਮਿਲਾਵਾ ਕੁੜਮ ਕੁੜਮਾਈ। ਪ੍ਰਭ ਅਬਿਨਾਸ਼ੀ ਹਰਿ ਸਾਚਾ ਖੇਵਟ ਖਿਟਈਆ। ਦੋਵੇਂ ਹੱਥੀਂ ਆਪ ਉਠਾਏ ਸਤਿਜੁਗ ਕਲਜੁਗ ਪਿਤ ਧੀਆਂ ਬੇਟਈਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਆਸਣ ਬੈਠਾ ਖਟਈਆ। ਉਠੇ ਦੋਵੇਂ ਮੇਲ ਮਿਲਾਇਆ। ਸਾਚੀ ਰੀਤੀ ਆਪ ਕਰਾਇਆ। ਕਲਜੁਗ ਨੀਵਾਂ ਹੋਏ ਸਤਿਜੁਗ ਤੇਰੀ ਗੋਡੀਂ ਹੱਥ ਲਗਾਇਆ। ਮੇਰਾ ਵੇਲਾ ਬੀਤਿਆ, ਅੱਗੇ ਤੇਰਾ ਵਕਤ ਸੁਹਾਇਆ। ਰੱਖੀਂ ਲਾਜ ਗੁਰਸਿਖ ਕੰਨਿਆਂ ਦਿਤਾ ਦਾਜ, ਸਿਰ ਆਪਣਾ ਹੱਥ ਟਿਕਾਇਆ। ਮੇਰਾ ਅੰਤਮ ਪੂਰਾ ਹੋਏ ਕਾਜ, ਕਿਰਪਾ ਕਰੀ ਆਪ ਮਹਾਰਾਜ, ਝੂਠਾ ਟੁੱਟਿਆ ਸਾਜ਼ ਬਾਜ਼, ਕਲਜੁਗ ਲੁੱਟਿਆ ਗਿਆ ਰਾਜ, ਸਾਰੇ ਸਾਥੀ ਗਏ ਭਾਜ, ਇਕ ਦੂਜੇ ਨੂੰ ਮਾਰਨ ਅਵਾਜ਼, ਕੋਈ ਲੰਗੜਾ ਕੋਈ ਅਪਹਾਜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਲਿਖਾਇਆ। ਕਲਜੁਗ ਪੁੱਤਰੀ ਆਪ ਪਰਨਾਈ। ਸਾਚੀ ਮਹਿੰਦੀ ਹੱਥ ਲਗਾਈ। ਸਚ ਕਲੀਰੇ ਹਰਿ ਗੁਰਸਿਖਾਂ ਹੱਥ ਦੇ ਲਟਕਾਈ। ਗੁਰਸਿਖ ਸਾਚੇ ਸੰਤ ਜਨੋ, ਸਾਚੇ ਪਿਤ ਪੜੋ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਚੌਥੇ ਜੁਗ ਚੌਥੀ ਲਾਂਵ ਅੰਤਮ ਖਤਮ ਕਰਾਈ। ਚੌਥੀ ਲਾਂਵ ਚੌਥਾ ਫੇਰਾ। ਕਲਜੁਗ ਤੇਰਾ ਕੀਆ ਹਰਿ ਆਪ ਨਬੇੜਾ। ਜੁਗੋ ਜੁਗ ਚਲਦਾ ਰਹੇ ਪ੍ਰਭ ਸਾਚੇ ਦਾ ਸਾਚਾ ਗੇੜਾ। ਕਦੇ ਬਣਾਏ ਕਦੇ ਢਾਹੇ ਕਦੇ ਮੁਕਾਏ ਝੇੜਾ। ਕਦੇ ਖਪਾਏ ਕਦੇ ਮਰਾਏ ਕਦੇ ਡੁਬਾਏ ਕਦੇ ਬੰਨ੍ਹ ਵਖਾਏ ਬੇੜਾ। ਕਦੇ ਉਜਾੜੇ ਕਦੇ ਸਾੜੇ ਕਦੇ ਆਪ ਵਸਾਏ ਗੁਰਸਿਖਾਂ ਨਗਰ ਖੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਉਠਾਏ ਬੇੜਾ। ਸਾਰੀ ਰੈਣ ਖ਼ੁਸ਼ੀ ਮਨਾਈ। ਫੁੱਲ ਫੂਲਨ ਹਰਿ ਬਰਖਾ ਲਾਈ। ਸਚ ਫੁੱਲ ਹਰਿ ਦਾਤ ਬਖ਼ਸ਼ਾਈ। ਕਵਲ ਨਾਭ ਜਿਉਂ ਬੰਦ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਘਰ ਜਾਏ ਕੋਈ ਭੁੱਲ ਨਾ ਜਾਈ। ਸਾਚਾ ਫੂਲ ਹਰਿ ਵਰਤਾਇਆ। ਜਿਸ ਦਾ ਮੂਲ ਨਾ ਕਿਸੇ ਚੁਕਾਇਆ। ਸਚ ਪੰਘੂੜਾ ਲੈਣਾ ਝੂਲ, ਗੁਰਸਿਖ ਗੁਰ ਪਿਰ ਨਾਰੀ ਏਕਾ ਥਾਂ ਬਹਾਇਆ। ਮਹਾਰਾਜ ਸ਼ੇਰ ਸਿੰਘ ਸਾਚਾ ਝੂਲ ਆਪ ਝੁਲਾਇਆ। ਰੈਣ ਕੀਆ ਸਚ ਵਿਹਾਰਾ। ਗੁਰਸਿਖ ਸੁਹਾਗੀ ਵਡ ਵਡਭਾਗੀ ਦਿਨ ਚੜ੍ਹਿਆ ਮਿਲਿਆ ਸਚ ਭਤਾਰਾ। ਸਾਚਾ ਸ਼ਬਦ ਰਾਗ ਵਡ ਰਾਗੀ, ਸਾਚਾ ਦੇਵੇ ਨਾਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਖ਼ਸ਼ੇ ਸਾਚਾ ਚਰਨ ਪਿਆਰਾ। ਸਾਚੇ ਹਾਰਾ ਲੱਗੇ ਸੋਲਾਂ ਸ਼ਿੰਗਾਰਾ। ਸੋਲਾਂ ਸ਼ਿੰਗਾਰ ਗੁਰਸਿਖ ਸ਼ਿੰਗਾਰਿਆ। ਸੋਲਾਂ ਕਲਾ ਭਰਪੂਰ ਆਇਆ ਚਲ ਦਵਾਰਿਆ। ਗੁਰ ਸੰਗਤ ਬੈਠੀ ਹਜ਼ੂਰ, ਪ੍ਰਭ ਸਾਚਾ ਲੇਖ ਲਿਖਾ ਰਿਹਾ। ਸਰਬ ਗੁਣਾਂ ਭਰਪੂਰ, ਸਾਚਾ ਨਾਮ ਹਰਿ ਵਰਤਾ ਰਿਹਾ। ਸਾਚਾ ਪੱਲੂ ਹਰਿ ਆਪ ਫੜਾਇਆ, ਆਪਣੇ ਲੜ ਹਰਿ ਆਪ ਜੁੜਾ ਰਿਹਾ। ਕਲਜੁਗ ਝੂਠਾ ਕਿਲ੍ਹਾ ਗੜ੍ਹ, ਪ੍ਰਭ ਆਪ ਤੁੜਾ ਰਿਹਾ। ਸੰਤ ਜਨਾਂ ਦੀ ਫੌਜ ਲੈ ਵਿਚ ਮਾਤ ਚੜ੍ਹ ਕੇ ਆਇਆ। ਗੁਰਸਿਖ ਤੇਰੇ ਅੰਦਰ ਵੜ, ਝੂਠਾ ਮਾਲ ਧਨ ਜਗਤ ਬਾਹਰ ਕਢਾਇਆ। ਆਪ ਆਪਣੀ ਹੱਥੀਂ ਫੜ, ਲੜ ਆਪਣੇ ਨਾਲ ਬੰਧਾਇਆ। ਸਾਚੀ ਪੌੜੀ ਜਾਣਾ ਚੜ੍ਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘਰ ਹਰਿ ਆਪ ਵਿਆਹਵਣ ਆਇਆ। ਹੋਇਆ ਵਿਵਾਹ ਰਚਿਆ ਕਾਜ। ਸਾਚਾ ਸ਼ਬਦ ਲੈ ਜਾਣਾ ਦਾਜ। ਮਿਲੇ ਧੁਰ ਦਰਗਾਹੀ ਸਾਚਾ ਰਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਗੁਰਸਿਖਾਂ ਲਾਜ। ਰੱਖੇ ਲਾਜ ਪਤੀ ਪਿਆਰਾ। ਗੁਰਸਿਖ ਸੁਹਾਗਣ ਜਤੀ ਨਾਰਾ। ਨਾ ਲੱਗੇ ਵਾ ਤਤੀ, ਨਾ ਹੋਏ ਤਨ ਅਫਾਰਾ। ਏਕਾ ਰਾਗ ਸੁਣੋ ਕਲ ਮਾਣ ਗਵਾਏ ਰਾਗ ਛਤੀਸ ਦਿਵਸ ਰੈਣ ਰਹੇ ਧੁਨਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਘਰ ਜਾਏ ਵਿਆਹ ਲੈ ਜਾਏ ਗੁਰਸਿਖ ਸਾਚੀ ਨਾਰਾ। ਸਾਚੀ ਨਾਰ ਹਰਿ ਵਿਹਾਏ। ਸਚ ਭਤਾਰ ਆਪ ਹੋ ਜਾਏ। ਕਲਜੁਗ ਇਕੱਠਾ ਹੋਏ ਪਰਿਵਾਰ, ਅੰਤਮ ਵਿਦਾ ਕਰਾਏ। ਸ਼ਬਦ ਸਰੂਪੀ ਮਾਰ ਉਡਾਰ, ਘਰ ਸਾਚੇ ਵਿਚ ਜਾਏ। ਗੁਰਸਿਖਾਂ ਜਾਏ ਤਾਰ, ਸੱਚੀ ਸਰਕਾਰ ਕਰਮ ਵਿਚਾਰ ਸੰਗ ਆਪਣੇ ਲੈ ਜਾਏ। ਜਾਏ ਦਰ ਘਰ ਸੱਚੀ ਦਰਗਹਿ। ਗੁਰਸਿਖ ਤੈਨੂੰ ਚਲ ਵੇਖਣ ਆਏ ਤੇਰੀ ਧਰਤੀ ਮਾਂ। ਆਪਣੀ ਹੱਥੀਂ ਅੰਮ੍ਰਿਤ ਵਾਰੇ, ਬਹਾਏ ਸੱਚੇ ਸੁੱਚੇ ਥਾਂ। ਵੇਖਣ ਆਵਣ ਚਲ ਸਹੇਲੀਆਂ, ਬਿਨ ਗੁਰ ਪੂਰੇ ਮਾਇਆ ਰੂਪੀ ਘੁੰਡ ਕੋਈ ਚੁੱਕੇ ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਏ ਸੁਹਾਏ ਸਾਚੇ ਥਾਂ। ਸਾਚੇ ਘਰ ਪਲੰਘ ਰੰਗੀਲਾ। ਜਿਥੇ ਸੁੱਤਾ ਹਰਿ ਛੈਲ ਛਬੀਲਾ। ਗੁਰਸਿਖ ਕਰ ਲਓ ਅੰਤਮ ਪ੍ਰਭ ਮਿਲਣ ਦਾ ਹੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਫੜੀ ਬੈਠਾ ਜੋਤ ਸਰੂਪੀ ਤੀਲਾ। ਆਪੇ ਪਾਏ ਬਾਣਾ ਮੁਹੰਮਦੀ ਨੀਲਾ। ਸਚ ਘਰ ਗੁਰਸਿਖ ਵਸੰਦਿਆ। ਆਪ ਉਠਾਏ ਲੈ ਜਾਏ ਆਪਣੇ ਕੰਧਿਆ। ਭੁੱਲ ਨਾ ਜਾਣਾ ਆਤਮ ਅੰਧਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਝੂਠੇ ਧੰਦਿਆ। ਸਾਚੇ ਘਰ ਬੈਠੀ ਸਿੱਖ ਨਾਰੀ। ਕਰੋੜ ਤੇਤੀਸ ਕਰਨ ਆਏ ਚਰਨ ਨਿਮਸਕਾਰੀ। ਸ਼ਿਵ ਸ਼ੰਕਰ ਗੁਰਸਿਖ ਜਾਇਣ ਤੈਂਥੋਂ ਬਲਿਹਾਰੀ। ਬ੍ਰਹਮਾ ਵਿਸ਼ਨ ਗਣੇਸ਼ ਮਹੇਸ਼ ਫੁੱਲ ਬਰਸਾਇਣ ਵਾਰੋ ਵਾਰੀ। ਗੁਰਸਿਖ ਵਸਿਆ ਸਾਚੇ ਦੇਸ, ਸਾਚੀ ਮਿਲੀ ਇਕ ਸਿਕਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਮੇਲ ਮਿਲਾਏ ਚੌਥਾ ਜੁਗ ਮਿਟਾਏ ਸਤਿਜੁਗ ਸੁੱਤਿਆਂ ਸੰਤਾਂ ਮਿਲੇ ਰੈਣ ਭੈਣ ਪਿਆਰੀ। ਭੈਣ ਤਾਈਂ ਮਿਲੇ ਭੈਣ। ਪਾ ਗਲਵਕੜੀ ਪਾਵਣ ਵੈਣ। ਤੂੰ ਕਿਥੇ ਜਾ ਸੁੱਤੜੀ, ਕਲਜੁਗ ਅੰਧੇਰੀ ਰੈਣ। ਪਾਪਾਂ ਭਰੀ ਅਜੇ ਨਾ ਮੁਕੜੀ, ਨਾ ਮਿਲਿਆ ਹੋ ਕੇ ਇਕੱਠਾ ਬਹਿਣ। ਪ੍ਰਭ ਆਪਣੇ ਹੱਥ ਫੜੀ ਤੱਕੜੀ, ਗੁਰਸਿਖਾਂ ਨੀਵੇਂ ਹੋ ਹੋ ਬਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮਹਿੰਮਾ ਕਿਆ ਕੋਈ ਸਕੇ ਕਹਿਣ। ਮਿਲੀ ਭੈਣ ਸੰਗ ਭੈਣ ਪਿਆਰੀ। ਕਲਜੁਗ ਛਡ ਗਈ ਸਚ ਦਵਾਰੀ। ਝੂਠਾ ਮੋਹ ਬੇਮੁਖਾਂ ਅੜਿਆ ਰਹੇ ਮਾਤ ਝੱਖ ਮਾਰੀ। ਅੱਗੇ ਪਾਰ ਨਾ ਜਾਣਾ ਮਿਲੇ ਝੂਠੀ ਦਿਸੇ ਸਰਬ ਸਰਦਾਰੀ। ਗੁਰਸਿਖ ਸਾਚਾ ਪ੍ਰਭ ਘਰ ਆਪਣੇ ਵਿਚ ਸੱਦਿਆ ਲੈ ਜਾਏ ਵਾਰੋ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਫੇਰ ਲਗਾਏ ਤੇਰੀ ਸਚ ਫੁਲਵਾੜੀ। ਗੁਰ ਸਾਚੇ ਸਚ ਬਹਾਰ। ਖਿੜੀ ਰਹੇ ਸਦਾ ਗੁਲਜ਼ਾਰ। ਗੁਰ ਚਰਨ ਪ੍ਰੀਤੀ ਨਾ ਮਿਲੇ ਆਤਮ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਸਾਚੀ ਸਾਰ। ਧਰਤੀ ਮਾਤਾ ਪਾਣੀ ਵਾਰਿਆ। ਖ਼ੁਸ਼ੀ ਹੋਈ ਵਿਚ ਪਰਵਾਰਿਆ। ਸਤਿਜੁਗ ਆਇਆ ਤੇਰਾ ਸਚ ਦਵਾਰਿਆ। ਸਾਚਾ ਜਨਮ ਹਰਿ ਆਪ ਵਿਚ ਮਾਤ ਉਪਜਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਸੰਗ ਰਲਾ ਰਿਹਾ। ਸਾਚਾ ਜਨਮ ਮਾਤ ਦਵਾਏ। ਗੁਰਮੁਖ ਸਾਚੇ ਸੰਗ ਰਲਾਏ। ਧਰਤ ਮਾਤ ਦੀ ਗੋਦ ਬਿਠਾਏ। ਉਪਰ ਆਪਣਾ ਹੱਥ ਟਿਕਾਏ। ਸਰਬ ਕਲਾ ਸਮਰਥ, ਕਥਨਾ ਕਥੀ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਵਸਤ ਹਰਿ ਝੋਲੀ ਪਾਏ। ਸਿਦਕੀ ਸਿੱਖ ਹਰਿ ਇਕ ਥਾਂ ਬਹਾਏ। ਕਰ ਇਕੱਠ ਇਕੇ ਮੁੱਠੇ, ਸੰਤ ਮਨੀ ਸਿੰਘ ਤੇਰੇ ਸਿਰ ਟਿਕਾਏ। ਲੁਕਿਆ ਰਹੇ ਨਾ ਕੋਈ ਗੁੱਠੇ, ਜੋ ਰਹੇ ਹਰਿ ਧਿਆਏ। ਦਿਵਸ ਰੈਣ ਲਟਕੇ ਰਹਿਣ ਪੁੱਠੇ, ਪ੍ਰਭ ਆਪੇ ਬੰਦ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਚੰਦ ਏਕਾ ਨਾਮ ਚੜ੍ਹਾਏ। ਸਾਚਾ ਬੇੜਾ ਆਪ ਬੰਨ੍ਹਾਇਆ। ਸੰਤ ਮਨੀ ਸਿੰਘ ਤੇਰੇ ਸਿਰ ਟਿਕਾਇਆ। ਸ੍ਰਿਸ਼ਟ ਸਬਾਈ ਲੱਗੇ ਉਖੇੜਾ, ਨਾ ਅਟਕੇ ਕਿਸੇ ਅਟਕਾਇਆ। ਤੇਰੇ ਵਿਚ ਨਾ ਰਹੇ ਤੇੜਾ ਚਾਰ ਵਰਨ ਤੇਰੀ ਸਰਨਾਇਆ। ਪ੍ਰਭ ਫੜ ਫੜ ਉਠਾਵੇ ਸ਼ਬਦ ਸਰੂਪੀ ਸੁਤਿਆਂ ਮਾਰੇ ਲਫੇੜਾ, ਸਾਚਾ ਸ਼ਬਦ ਹਰਿ ਮਗਰ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੇ ਜੁਗ ਗੇੜਾ ਆਪਣੀ ਹੱਥੀਂ ਆਪ ਦਵਾਇਆ। ਗੁਰਸਿਖਾਂ ਬੇੜਾ ਸਿਰ ਤੇਰੇ ਰੱਖ। ਭਾਰ ਲੱਗਣ ਨਾ ਦੇਵੇ ਕੱਖ। ਸ੍ਰਿਸ਼ਟ ਸਬਾਈ ਵਿਚੋਂ ਕੀਨੇ ਵਖ। ਲਜ ਪਤ ਪ੍ਰਭ ਸਾਚੇ ਆਪੇ ਲਏ ਰੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ। ਬੇੜਾ ਚੁਕਿਆ ਨਾ ਲੱਗੇ ਭਾਰ। ਨਿਹਕਲੰਕ ਤੇਰੇ ਕੀਆ ਚਰਨ ਪਿਆਰ। ਸਾਚਾ ਲਹਿਣਾ ਵਿਚ ਮਾਤ ਚੁਕਾਇਆ, ਨਾ ਕੀਆ ਕੋਈ ਹੁਦਾਰ। ਤੇਰੀ ਹੱਥੀਂ ਤੇਰਾ ਲੇਖ ਲਿਖਾਇਆ, ਪ੍ਰਭ ਆਪ ਵਰਤਾਏ ਸਚ ਵਰਤਾਰ। ਜੋਤ ਸਰੂਪੀ ਭੇਖ ਵਟਾਇਆ, ਸੰਤ ਮਨੀ ਸਿੰਘ ਤੇਰੀ ਆਪ ਬਣਾਏ ਸੱਚੀ ਸਰਕਾਰ। ਨਾ ਕੋਈ ਖਾਲੀ ਨਾ ਕੋਈ ਖਾਇਆ, ਕਰ ਕਰ ਵੇਖੇ ਜਗਤ ਵਿਚਾਰ। ਆਪੇ ਦਾਈ ਆਪੇ ਦਾਇਆ, ਜਿਸ ਉਤਪਤ ਕੀਆ ਸੰਸਾਰ। ਨਾ ਧੁੱਪ ਨਾ ਲੱਗੇ ਛਾਇਆ, ਜਿਸ ਸਿਰ ਹੱਥ ਧਰੇ ਕਰਤਾਰ। ਕਲਜੁਗ ਮਾਇਆ ਪੋਹ ਨਾ ਸਕੇ, ਦੀਆ ਨਾਮ ਅਧਾਰ। ਗਿਆਨੀ ਵਿਦਵਾਨੀ ਪੜ੍ਹ ਪੜ੍ਹ ਥੱਕੇ, ਨਾ ਮਿਲਿਆ ਸਚ ਭਤਾਰ। ਦਿਵਸ ਰੈਣ ਗਿਣ ਗਿਣ ਗਿਟੀਆਂ ਅਕੇ, ਵਾਰੋ ਵਾਰੀ ਦਰ ਦਰ ਰਹੇ ਪੁਕਾਰ। ਕਾਇਆ ਟੁੱਟੇ ਨਾ ਅਜੇ ਛਿੱਕੇ, ਜੋ ਪ੍ਰਭ ਅਬਿਨਾਸ਼ੀ ਲਟਕਾਏ ਅੱਧ ਵਿਚਕਾਰ। ਕਾਲਿਆਂ ਬੂਰਿਆਂ ਕੱਕਿਆਂ ਪੈਂਦੇ ਧੱਕੇ, ਨਾ ਹੋਏ ਕੋਈ ਰਖਵਾਰ। ਨਾ ਮਿਲੇ ਹਰਿ ਸਾਚਾ ਵਿਚ ਮੱਕੇ, ਉਮਤ ਨਬੀ ਰਸੂਲ ਦੀ ਅੰਤਮ ਹੋਏ ਬੇਹਾਲ। ਦਾਣਾ ਪਾਣੀ ਸਭ ਦਾ ਚੁੱਕੇ ਹੱਥੋਂ ਖੁਲ੍ਹੇ ਅਨਮੁਲੜਾ ਲਾਲ। ਕਿਸੇ ਅੱਗ ਨਾ ਦਿਸੇ ਹੁੱਕੇ, ਅੰਤਮ ਕਲਜੁਗ ਸਾਰੇ ਮੁੱਕੇ, ਪ੍ਰਭ ਸਾਚਾ ਗੁਰਸਿਖਾਂ ਦਏ ਵਖਾਲ। ਬੇਮੁਖਾਂ ਮੂੰਹ ਪਾਏ ਥੁੱਕੇ, ਵੇਲਾ ਨੇੜੇ ਆਏ ਢੁੱਕੇ, ਦਰ ਦਰ ਬੇਮੁਖ ਭੌਂਦੇ ਫਿਰਨ ਵਾਂਗ ਕੁੱਤੇ, ਨਾ ਹੋਈ ਕੋਈ ਰਖਵਾਲ। ਗੁਰਸਿਖ ਸਾਚੇ ਪੈਰ ਪਸਾਰ, ਗੂੜ੍ਹੀ ਨੀਂਦ ਪ੍ਰਭ ਦਰ ਸੁੱਤੇ, ਆਪੇ ਬਣਿਆਂ ਸਰਬ ਦਾ ਪਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮਾਇਆ ਤੋੜੇ ਜਗਤ ਜੰਜਾਲ। ਸਚ ਬੇੜਾ ਹਰਿ ਸੀਸ ਰਖਾਇਆ। ਦਸੇ ਮੱਤ ਵਿਚ ਸੰਗਤ ਆਪ ਸਮਝਾਇਆ। ਗੁਰਸਿਖ ਸਾਚੇ ਤੇਰੀ ਕਾਇਆ ਦੀ ਰੱਤ, ਦੂਜਾ ਅੰਗ ਨਾ ਦੁੱਖ ਰਖਾਇਆ। ਆਪੇ ਬੀਜੇ ਸਾਚੇ ਵਤ, ਆਪਣੀ ਹੱਥੀਂ ਹਲ ਚਲਾਇਆ। ਬਾਲ ਅੰਞਾਣੇ ਲੱਗੇ ਸਾਚੇ ਪੱਤ, ਸਾਚੀ ਡਾਲੀਆਂ ਫਲ ਲਗਾਇਆ। ਆਪਣੀ ਝੋਲੀ ਪ੍ਰਭ ਸਾਚਾ ਲਏ ਘਤ, ਜਿਉਂ ਫੂਲ ਮਾਲਣ ਤੋੜ ਆਪਣੀ ਖਾਰੀ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰ ਏਕਾ ਜੋੜ ਜੁੜਾਇਆ। ਚੁੱਕ ਭਾਰ ਚੱਲਣਾ ਵਿਚ ਸੰਸਾਰ। ਕਰਦੇ ਜਾਣਾ ਸਰਬ ਪਿਆਰ। ਨੀਚ ਊਚ ਨਾ ਕਰਨੀ ਮਾਤ ਵਿਚਾਰ। ਸੂਚੋ ਸੂਚ ਆਪ ਦਾਤਾਰ। ਹੋਏ ਕੂਚ ਨਾ ਸਕੇ ਕੋਈ ਖਿਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਆਪ ਉਠਾਈ ਫਿਰੇ ਸਿਰ ਭਾਰ। ਤੇਰਾ ਭਾਰ ਉਠਾਉਣਾ। ਜੋਤ ਸਰੂਪੀ ਦਿਸ ਨਾ ਆਉਣਾ। ਤੇਰਾ ਨਾਮ ਨਿਸ਼ਾਨਾ ਸਾਚਾ ਸਚ ਵਖਾਉਣਾ। ਧੰਨ ਧੰਨ ਧੰਨ ਮਨੀ ਸਿੰਘ ਤੇਰਾ ਬਚਨ ਪੂਰਾ ਕਰਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਾਕ ਆਪ ਲਿਖਾਉਣਾ। ਪੂਰਾ ਬਚਨ ਹਰਿ ਆਪ ਕਰਾਏ। ਵਿਚ ਸੰਗਰੂਰ ਜੋ ਬੈਠ ਸੁਣਾਏ। ਮੈਂ ਨਹੀਂ ਭੁਲਦਾ ਕਿਉਂ ਰਿਹਾ ਭੁਲਾਏ। ਪੂਰੇ ਤੋਲ ਮੈਂ ਸਾਚੇ ਤੁਲਦਾ, ਮੇਰੀ ਰਸਨਾ ਤੇਰਾ ਨਾਮ ਗਾਏ। ਚਰਨ ਪ੍ਰੀਤੀ ਘੋਲ ਘੁਲਦਾ, ਰਾਜੇ ਰਾਣੇ ਕੀ ਮੈਨੂੰ ਰਹੇ ਧਮਕਾਏ। ਸਚ ਦਵਾਰ ਤੇਰਾ ਵਿਚ ਮਾਤ ਦੇ ਖੁਲ੍ਹਦਾ, ਜਾਂ ਵੇਲਾ ਚੌਥੇ ਜੁਗ ਦਾ ਆਏ। ਤੂੰ ਜਨਮ ਸਵਾਰੇ ਮੇਰੀ ਕੁਲ ਦਾ, ਤੇਰਾ ਨਾਮ ਮੇਰਾ ਕਾਮ ਵਿਚ ਜਗਤ ਰਹਿ ਜਾਏ। ਗੁਰਸਿਖ ਤੇਰਾ ਫਲਦਾ ਫੁਲਦਾ, ਨਾ ਕੋਈ ਮਾਰੇ ਮਾਰ ਮਿਟਾਏ। ਰਾਜਾ ਸੰਗਰੂਰ ਐਂਵੇਂ ਭੁੱਲਦਾ, ਤਖ਼ਤ ਤਾਜ ਰਹਿਣ ਨਾ ਪਾਏ। ਕਲਜੁਗ ਮਾਇਆ ਦੇ ਵਿਚ ਰੁਲਦਾ, ਲਿਖੀ ਲਿਖਤ ਕੌਣ ਮਿਟਾਏ। ਝੂਠਾ ਬਿਰਖ ਅੰਤਮ ਹੁਲਦਾ, ਨਾ ਫਲ ਕੋਈ ਲਗਾਏ। ਮਿਟੇ ਵਾਕ ਨਾ ਨਿਕਲਿਆ ਬੁਲ ਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਬੈਠਾ ਆਪ ਲਿਖਾਏ। ਵਿਚ ਬੈਠਾ ਆਪ ਨਿਰੰਕਾਰ। ਵਜਾਏ ਇਕ ਸੱਚੀ ਸਿਤਾਰ। ਸੰਤ ਮਨੀ ਸਿੰਘ ਜਾਏ ਚਰਨ ਸਰਨ ਬਲਿਹਾਰ। ਕਰ ਕਿਰਪਾ ਗੁਰ ਪੂਰੇ ਮੇਰੀ ਸੇਵਾ ਲਾਈ ਪਾਰ। ਖਾਣਾ ਪੀਣਾ ਪਹਿਨਣਾ ਨਾ ਮੇਰੇ ਮਨ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਰੱਖੀ ਪਤ ਨਾ ਲੱਥੇ ਸਿਰ ਮੇਰੇ ਤੋਂ ਦਸਤਾਰ। ਸਚ ਪੁਕਾਰ ਕਰੀ ਗੁਰ ਅੱਗੇ। ਨਾ ਪਰੋਣਾ ਮੈਂਨੂੰ ਕਾਚੇ ਧੱਗੇ। ਸ਼ਬਦ ਅੰਧੇਰੀ ਅੰਤਮ ਵਗੇ। ਨਿਹਕਲੰਕ ਤੇਰੀ ਜੋਤ ਵਿਚ ਮਾਤ ਦੇ ਜਗੇ। ਝੂਠੇ ਧੰਦੇ ਬੇਮੁਖ ਲੱਗੇ। ਵੇਲੇ ਅੰਤਮ ਕਲਜੁਗ ਪਕੜੇ ਪਕੜ ਪਛਾੜੇ ਸ਼ਾਹ ਰਗੇ। ਸਾਚਾ ਸ਼ਬਦ ਖੰਡਾ ਦੋ ਧਾਰੀ ਰਾਜੇ ਰਾਣੇ ਲਾਏ ਅੱਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਉਧਾਰੇ ਜੋ ਜਨ ਤੇਰੀ ਚਰਨੀ ਲੱਗੇ। ਸੰਤ ਮਨੀ ਸਿੰਘ ਦਏ ਦੁਹਾਈ। ਰਾਣੇ ਸੰਗਰੂਰ ਭੁੱਲ ਨਾ ਜਾਈ। ਨਿਹਕਲੰਕ ਮਾਤ ਜੋਤ ਪ੍ਰਗਟਾਈ। ਅੰਤਮ ਔਣਾ ਪਏ ਇਹਦੀ ਸਰਨਾਈ। ਝੂਠੀ ਮਿਟਣੀ ਤੇਰੀ ਸ਼ਾਹੀ। ਨਾ ਕੋਈ ਪਾਵੇ ਤੈਨੂੰ ਪਾਂਧੀ ਰਾਹੀ। ਏਕਾ ਉਠੇ ਮੇਰਾ ਸਾਥੀ ਗਾਂਧੀ, ਖਾਕ ਦੇਵੇ ਸਰਬ ਉਡਾਈ। ਜੋ ਲੁਕਾਈ ਛੁਪਾਈ ਬੈਠਾ ਸੋਨਾ ਚਾਂਦੀ ਗਰੀਬਾਂ ਦਏ ਲੁਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਸਕੇ ਮੈਨੂੰ ਭੁਲਾਈ। ਸੰਤ ਮਨੀ ਸਿੰਘ ਉਠੇ ਵਿਚ ਦਰਬਾਰ। ਉਚੇ ਕੂਕੇ ਕੂਕ ਪੁਕਾਰੇ ਸੁਣੇ ਸੱਚੀ ਸਰਕਾਰ। ਜੂਠ ਝੂਠ ਰਸ ਰਸਨ ਤਿਆਗੀ, ਏਕਾ ਜਾਣਾ ਹਰਿ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਜੇ ਦਿਸਣ ਸਾਰੇ ਛਾਰ। ਰਾਓ ਉਮਰਾਓ ਜਾਮਾ ਖ਼ਾਕੀ। ਦੇਣੀ ਪਏ ਸਰਬ ਨੂੰ ਬਾਕੀ। ਵੇਲੇ ਅੰਤ ਨਾ ਹੋਏ ਰਹੇ ਆਕੀ। ਪ੍ਰਭ ਅਬਿਨਾਸ਼ੀ ਕਰ ਕਿਰਪਾ ਖੋਲ੍ਹੇ ਮੇਰੀ ਤਾਕੀ। ਦਿਵਸ ਰੈਣ ਰੈਣ ਦਿਵਸ, ਏਕਾ ਬਖ਼ਸ਼ੀਂ ਚਰਨ ਝਾਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿ਼ਤ ਆਤਮ ਸਚ ਪਿਲਾਵੇ ਸੰਤ ਮਨੀ ਸਿੰਘ ਬਣ ਕੇ ਤੇਰਾ ਸਾਕੀ। ਭਰ ਪਿਆਲਾ ਆਪ ਪਿਆਇਆ। ਅੰਮ੍ਰਿਤ ਆਤਮ ਵਿਚ ਟਿਕਾਇਆ। ਜੋਤੀ ਦੀਪਕ ਆਪ ਜਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸਾਚੀ ਨਾਇਆ। ਸਾਚੀ ਨਈਆ ਆਪ ਚੜ੍ਹਾ ਕੇ। ਸਾਚਾ ਸ਼ਬਦ ਆਪ ਜਪਾ ਕੇ। ਏਕਾ ਰਾਹ ਸਚ ਵਖਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਇਆ ਆਪੇ ਗਿਆ ਸੰਤ ਮਨੀ ਸਿੰਘ ਆਪਣਾ ਲੜ ਫੜਾ ਕੇ। ਸਾਚੀ ਗੰਢ ਸਿਰ ਉਠਾਈ। ਵਿਚ ਵਰਭੰਡ ਗੁਰਸਿਖਾਂ ਫੜ ਫੜ ਬਾਹੀਂ। ਫਿਰੇ ਵਿਚ ਨਵ ਖੰਡ ਛਿੰਨ ਭੰਗਰ ਖੇਲ ਕਰਾਈ। ਦੇਂਦਾ ਰਹੇ ਬੇਮੁਖਾਂ ਦੰਡ, ਗੁਰਸਿਖਾਂ ਸਦਾ ਵਡਿਆਈ। ਆਵਣ ਨਾ ਦੇਵੇ ਕੰਡ, ਸਨਮੁਖ ਰੱਖੇ ਆਪ ਰਘੁਰਾਈ। ਚਰਨ ਪ੍ਰੀਤੀ ਜਾਏ ਹੰਢ, ਨਾ ਕੋਇ ਤੋੜੇ ਤੋੜ ਤੁੜਾਈ। ਆਤਮ ਬੰਨ੍ਹੇ ਸਾਚੀ ਗੰਢ, ਨਾ ਕੋਈ ਖੋਲ੍ਹੇ ਖੋਲ੍ਹ ਵਖਾਈ। ਗੁਰਸਿਖਾਂ ਪਾਏ ਠੰਡ, ਅੰਮ੍ਰਿਤ ਬੂੰਦ ਪਿਆਈ। ਏਕਾ ਹਿੱਸਾ ਦੇਵੇ ਵੰਡ, ਕਵਲ ਨਾਭ ਗੁਰਸਿਖ ਤੇਰੇ ਹਿੱਸੇ ਆਈ। ਅਗਿਆਨ ਅੰਧੇਰਾ ਵਿਚੋਂ ਦੇਵੇ ਵੱਢ, ਦੀਪਕ ਜੋਤੀ ਦੇ ਜਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਸੰਤ ਮਨੀ ਸਿੰਘ ਵਾਗ ਤੇਰੇ ਹੱਥ ਫੜਾਈ। ਫੜ ਵਾਗ ਰਥ ਚਲਾਵਣਾ। ਸਿਧਾ ਰਾਹ ਇਕ ਵਖਾਵਣਾ। ਚਾਰਾਂ ਕੂਟਾਂ ਵਿਚ ਹਰਿ ਲੈ ਜਾਵਣਾ। ਫੜ ਬਾਂਹ ਤੀਨ ਲੋਕ ਵਿਚ ਫਿਰਾਵਣਾ। ਕੋਈ ਨਾ ਛੱਡੇ ਥਾਂ, ਜਿਥੇ ਹਰਿ ਜੋਤ ਜਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਬਬਾਣਾ ਆਪ ਉਡਾਵਣਾ। ਸ਼ਬਦ ਬਬਾਣ ਸਚ ਉਡਾਰੀ। ਆਪ ਚੜ੍ਹਾਏ ਚੜ੍ਹ ਜਾਏ ਸਾਚੇ ਮਹੱਲ ਹਰਿ ਦਰ ਅਟਾਰੀ। ਸਾਚੇ ਸੰਤ ਹਰਿ ਸੇਵ ਕਮਾਈ। ਪ੍ਰਭ ਜਨਮ ਦਵਾਈ, ਆਪਣੀ ਹੱਥੀਂ ਦੇਵੇ ਫੇਰ ਸਿਕਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਰੇ ਕਾਰੀ। ਸਾਚਾ ਰਥ ਜਗਤ ਚਲਾਇਆ। ਡੋਰ ਤੇਰੇ ਹੱਥ ਫੜਾਇਆ। ਜੋੜਾ ਘੋੜਾ ਇਕ ਰਲਾਇਆ। ਖੱਬੇ ਕਲਜੁਗ ਸੱਜੇ ਸਤਿਜੁਗ ਦੋਵੇਂ ਬੰਨ੍ਹ ਵਖਾਇਆ। ਕਲਜੁਗ ਜਾਏ ਵਿਚੋਂ ਮਾਤ ਭੱਜਾ, ਸਤਿਜੁਗ ਖਿਚ ਹੇਠਾਂ ਲਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਜਣਾਇਆ। ਗਲ ਬਗਲੀ ਭੀਖ ਹਰਿ ਮੰਗਦਾ। ਗੁਰਸਿਖਾਂ ਕੋਲੋਂ ਮੂਲ ਨਾ ਸੰਗਦਾ। ਨਾਮ ਤਨ ਝੂਠਾ ਚਾਮ ਕਾਇਆ ਚੋਲੀ ਰੰਗਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਦਾ ਸਦਾ ਸੰਗ ਅੰਗ ਅੰਗ ਸੰਗ ਰੱਖਦਾ। ਪ੍ਰਭ ਮੰਗਣ ਆਇਆ ਭਿਛਿਆ। ਪੂਰੀ ਕਰ ਕੇ ਜਾਏ ਇਛਿਆ। ਆਪੇ ਕਰ ਗੁਰਸਿਖਾਂ ਰੱਛਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਪ੍ਰੇਮ ਗੁਰਸਿਖੋ ਪਾਓ ਝੋਲੀ ਪ੍ਰਭ ਲੈ ਕੇ ਜਾਏ ਸਾਚੀ ਭਿਛਿਆ। ਪ੍ਰਭ ਮੰਗੇ ਇਕ ਦਾਨ। ਗੁਰਸਿਖ ਛੋਟਾ ਬਾਲ ਨਿਧਾਨ। ਰਸਨਾ ਗਾਓ ਹਰਿ ਭਗਵਾਨ। ਦੂਜਾ ਝੂਠਾ ਸਰਬ ਨਿਸ਼ਾਨ। ਵੇਲੇ ਅੰਤ ਸਰਬ ਮਿਟ ਜਾਣ। ਗੁਰਮੁਖ ਸਾਚੇ ਸੰਤ ਜਨ ਬੈਠਣ ਵਿਚ ਬਬਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਆਪੇ ਲੈ ਜਾਏ ਸਚ ਅਸਥਾਨ। ਸਚ ਵਿਹਾਰਾ ਜਗਤ ਗੁਰ ਰੀਤ ਹੈ। ਗੁਰ ਪੂਰੇ ਕਰਨੀ ਗੁਰ ਸੰਗਤ ਸੰਗ ਪ੍ਰੀਤ ਹੈ। ਬਣ ਜਾਣਾ ਸਾਚਾ ਮੀਤ ਹੈ। ਨਾ ਕੋਈ ਰਹਿ ਜਾਏ ਬਾਕੀ ਝੀਤ ਹੈ। ਬੈਠਾ ਵੇਖੇ ਸਰਬ ਦੀ ਨੀਤ ਹੈ। ਰਹੇ ਅਟੱਲ ਸਦਾ ਅਤੀਤ ਹੈ। ਨਾ ਕੋਈ ਭੁਲਾਏ ਕਰ ਕਰ ਵਲ ਛਲ, ਸ੍ਰਿਸ਼ਟ ਸਬਾਈ ਆਪੇ ਜੀਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਆਪ ਕਰਾਏ ਚਰਨ ਪ੍ਰੀਤ ਹੈ। ਸਾਚੀ ਸਿਖਿਆ ਸੁਣੋ ਕੰਨ ਖੋਲ੍ਹ। ਗੁਰ ਸੰਗਤ ਵਿਚ ਨਿਕਲੇ ਕੋਈ ਨਾ ਬੋਲ। ਅੱਠੇ ਪਹਿਰ ਰਿਹਾ ਪਰਦੇ ਫੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸੁਣਾਏ ਉਪਰ ਧਰਤ ਧੌਲ। ਗੁਰਸਿਖ ਪੂਰੇ ਭੇਟ ਚੜ੍ਹਾਈ ਹੈ। ਪ੍ਰਭ ਕਿਰਪਾਨ ਗਾਤਰੇ ਪਾਈ ਹੈ। ਮੁੱਠ ਆਪਣੇ ਹੱਥ ਰਖਾਈ ਹੈ। ਬਾਹਰ ਖਿਚ ਹਰਿ ਚਮਕਾਈ ਹੈ। ਚਾਰ ਕੁੰਟ ਪੈ ਜਾਏ ਦੁਹਾਈ ਹੈ। ਵੇਖੋ ਸ੍ਰਿਸ਼ਟ ਸਬਾਈ ਛਿੜੇ ਕਿਵੇਂ ਲੜਾਈ ਹੈ। ਭੈਣਾਂ ਤਾਈਂ ਮਾਰਨ ਭਾਈ ਹੈ। ਨਾਰਾਂ ਰੋਂਦੀਆਂ ਦੇਣ ਦੁਹਾਈ ਹੈ। ਪਾਂਧੀਆਂ ਭੁੱਲੇ ਸਾਚੇ ਰਾਹੀ ਹੈ। ਬੇਮੁੱਖ ਜੀਵਾਂ ਪ੍ਰਭ ਆਪੇ ਜਾਂਦਾ ਗਾਹੀ ਹੈ। ਸ਼ਬਦ ਸਰੂਪੀ ਚਲਾਏ ਪਵਣ, ਦੋਵੇਂ ਹੱਥੀਂ ਜਾਂਦਾ ਉਡਾਈ ਹੈ। ਪ੍ਰਭ ਤੇਰੀ ਮਹਿੰਮਾ ਜਾਣੇ ਕਵਣ, ਗੁਰਸਿਖ ਸਾਚੇ ਦਾਣੇ ਮਾਣਕ ਮੋਤੀ ਵੱਖ ਕਰਾਈ ਹੈ। ਬੇਮੁਖ ਫੜ ਫੜ ਮਾਰੇ ਧੌਣ ਝੂਠੀ ਪਿਠ ਪੰਜਾਂ ਉਂਗਲਾਂ ਅੱਗੇ ਟਿਕਾਈ ਹੈ। ਜੋ ਬੰਨ੍ਹੀ ਫਿਰਨ ਲੱਖ ਲੱਖ, ਕਿਸੇ ਕੌਡੀ ਹੱਥ ਨਾ ਆਈ ਹੈ। ਗੁਰਸਿਖ ਪ੍ਰਭ ਦਰ ਅੰਮ੍ਰਿਤ ਰਹੇ ਚੱਖ, ਪ੍ਰਭ ਤ੍ਰਿਸ਼ਨਾ ਭੁੱਖ ਗਵਾਈ ਹੈ। ਵੇਲੇ ਅੰਤ ਲਏ ਰੱਖ, ਸੋਹੰ ਪਹਿਰੇਦਾਰ ਆਪ ਖੜਾਈ ਹੈ। ਫੜੇ ਹੱਥ ਮੁਠ ਕਟਾਰਾ। ਕਲਜੁਗ ਹੋਵੇ ਧੁੰਦੂਕਾਰਾ। ਲਹੂ ਮਿਝ ਦਾ ਬਣੇ ਸੱਚਾ ਗਾਰਾ। ਸਤਿਜੁਗ ਤੇਰਾ ਆਪ ਉਸਾਰੇ ਸੱਚਾ ਘਰ ਬਾਹਰਾ। ਬੇਮੁਖਾਂ ਉਪਰ ਪਾਏ ਡਾਹਢਾ ਭਾਰਾ। ਆਪੇ ਬਣ ਕੇ ਸਾਚਾ ਬਾਡੀ, ਰੱਖੇ ਵਿਉਂਤ ਇਕ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਸ਼ਬਦ  ਸਰੂਪੀ ਕਰੇ ਖੜੀ ਚਾਰ ਦਿਵਾਰਾ। ਖੰਡੇ ਹੱਥ ਕਲਗੀ ਧਰ। ਸ੍ਰਿਸ਼ਟ ਸਬਾਈ ਕਰਦਾ ਜਾਏ ਸਰ। ਬੇਮੁਖ ਕਲਜੁਗ ਜੀਵ ਅੱਗੇ ਲਏ ਧਰ। ਗੁਰਸਿਖ ਸਾਚੇ ਸੰਤ ਜਨ ਬੈਠੇ ਰਹਿਣ ਆਪਣੇ ਘਰ। ਵੇਲੇ ਅੰਤਮ ਅੰਤ ਪ੍ਰਭ, ਆਪੇ ਲਿਆਏ ਆਪਣੇ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਵੇਖੋ ਕੀ ਕਲਜੁਗ ਰਿਹਾ ਕਰ। ਹੱਥ ਖੜਗ ਸਤਿਗੁਰ ਪੂਰੇ। ਚਾਰ ਕੁੰਟ ਮਾਰੇ ਦੂਰੇ ਦੂਰੇ। ਰਾਜੇ ਰਾਣੇ ਸਰਬ ਜਰਵਾਣੇ ਵਡ ਸੂਰਬੀਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਇਕ ਨਿਸ਼ਾਨ ਰਖਾਏ ਰਸਨ ਚਲਾਏ ਸ਼ਬਦ ਤੀਰੇ। ਖੰਡਾ ਡੰਡਾ ਲੱਗੇ ਜਗ। ਵਿਚ ਵਰਭੰਡਾਂ ਲੱਗੇ ਅੱਗ। ਵਿਚ ਨਵਖੰਡਾਂ ਤੁੱਟੇ ਤੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਉਧਾਰੇ ਜੋ ਚਰਨੀ ਜਾਇਣ ਲੱਗ। ਗੁਰਸਿਖ ਸੇਵਾ ਪ੍ਰਵਾਨ। ਸਾਚਾ ਮੇਵਾ ਦੇਵੇ ਹਰਿ ਨਾਮ ਭਗਵਾਨ। ਦਿਵਸ ਰੈਣ ਰਸਨਾ ਸੇਵੋ ਸਾਚਾ ਫੱਲ ਹਰਿ ਆਪ ਖਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਇਕ ਰੁਮਾਲਾ ਇਕ ਦੋਸ਼ਾਲਾ। ਇਕ ਗੁਰ ਇਕ ਗੋਪਾਲਾ। ਦੋਏ ਜੁੜ ਬਣ ਗਏ ਦੀਨ ਦਿਆਲਾ। ਸਾਚੀ ਦੇਵੇ ਜਗਤ ਵਿਚ ਵਡਿਆਈ। ਗੁਰਸਿਖ ਸਾਚੇ ਪਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਭੇਟ ਕੀਆ ਰੁਮਾਲਾ। ਕੀਆ ਭੇਟ ਇਕ ਰੁਮਾਲ। ਦੇਵੇ ਵਸਤ ਵਿਚ ਲਪੇਟ ਸੋਹੰ ਸਾਚਾ ਲਾਲ। ਗੁਰਸਿਖ ਸਾਚੇ ਸਚ ਘਰ ਮਿਲੀ ਵਸਤ ਸੱਚਾ ਧੰਨ ਮਾਲ। ਕਾਇਆ ਤਨ ਬਸਤਰ ਸਾਚਾ ਸ਼ਬਦ ਤੇਰੀ ਸੱਚੀ ਢਾਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਰਖਵਾਲ। ਦੂਜਾ ਰੁਮਾਲਾ ਦੂਈ ਵੱਢੇ। ਪੰਜਾਂ ਚੋਰਾਂ ਘਰੋਂ ਕੱਢੇ। ਹਰਿ ਦਾ ਫੜਿਆ ਕੋਈ ਨਾ ਛੱਡੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਪੇ ਲਡਾਏ ਲੱਡੇ। ਆਪੇ ਮੁਕਾਏ ਇਕ ਭਉ ਦੂਜਾ। ਆਤਮ ਭੇਵ ਖੁਲ੍ਹਾਏ ਗੂਝਾ। ਸਚ ਵਿਹਾਰ ਗੁਰਸਿਖ ਸੂਝਾ। ਚਰਨ ਪ੍ਰੀਤੀ ਗੁਰ ਦਰ ਝੂਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਵਸਤ ਟਿਕਾਏ, ਏਕਾ ਮਿਠਤ ਰਖਾਏ ਜਿਉਂ ਮਿਸਰੀ ਕੂਜਾ। ਮਿਸਰੀ ਕੂਜਾ ਕਵਲ ਨਾਭ। ਅੰਮ੍ਰਿਤ ਰੂਪੀ ਭਰੇ ਆਪ। ਝੱਲ ਨਾ ਸਕੇ ਕੋਈ ਤਾਬ। ਦਰ ਘਰ ਸਾਚੇ ਸਾਚਾ ਮਿਲੇ ਇਕ ਜਵਾਬ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਹਿ ਸਾਚੀ ਬੈਠਾ ਇਕ ਨਵਾਬ। ਇਕ ਨਵਾਬ ਸੱਚਾ ਨਿਰਧਾਰ ਹੈ। ਖਾਣ ਪੀਣ ਤੋਂ ਸਦਾ ਬਾਹਰ ਹੈ। ਬਸਤਰ ਗਹਿਣੇ ਨਾਲ ਨਾ ਕੋਈ ਵਿਹਾਰ ਹੈ। ਗੁਰਸਿਖ ਤੇਰਾ ਲਹਿਣਾ ਦੇਣਾ ਰਿਹਾ ਵਿਚਾਰ ਹੈ। ਰਸਨਾ ਗਾਓ ਪ੍ਰਭ ਸਿਰ ਕਰਜ਼ ਚੜ੍ਹਾਓ, ਆਪੇ ਦੇਵੇ ਲਹਿਣਾ ਲਹਿਣੇਦਾਰ ਹੈ। ਕਾਇਆ ਆਪਣੀ ਗਹਿਣੇ ਪਾਓ, ਬਾਕੀ ਕੁਛ ਨਾ ਵਖ ਕਰਾਓ, ਤੀਨਾਂ ਲੋਕਾਂ ਦੇਵੇ ਸੱਚਾ ਰਾਜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰਿਹਾ ਸਾਜਨ ਸਾਜ ਹੈ। ਆਪਣਾ ਆਪ ਗਹਿਣੇ ਧਰ। ਲਹਿਣੇਦਾਰ ਜਾਓ ਬਣ। ਪ੍ਰਭ ਅਬਿਨਾਸ਼ੀ ਭੱਜਾ ਆਵੇ ਗੁਰਸਿਖਾਂ ਘਰ। ਆਪੇ ਦਏ ਛੁਡਾਏ, ਨਾਮ ਨਿਧਾਨ ਸਤਿ ਸਵਰਨ ਦੇ ਕੇ ਹਰਿ। ਸਤਿ ਸਵਰਨੀ ਸੱਚੀ ਦਾਤ। ਨਾਮ ਬਿਨਾ ਨਾ ਕੋਈ ਪੁੱਛੇ ਵਾਤ। ਜਗਤ ਝੂਠੀ ਦਿਸੇ ਰਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਜੋੜੋ ਸਾਚਾ ਨਾਤ। ਸਾਚਾ ਨਾਤਾ ਜੋੜ ਜੁੜਾ ਕੇ। ਪੁਰਖ ਬਿਧਾਤਾ ਦਇਆ ਕਮਾ ਕੇ। ਸਰਬ ਗਿਆਤਾ ਗੁਰਸਿਖ ਬਣਾ ਕੇ। ਜ਼ਾਤਾ ਪਾਤਾਂ ਸਰਬ ਮਿਟਾ ਕੇ। ਪੁਛੇ ਵਾਤਾਂ ਹਰਿ ਜਾਮਾ ਪਾ ਕੇ। ਕਰੇ ਗੱਲਾਂ ਬਾਤਾਂ ਗੁਰ ਸੰਗਤ ਦਰ ਅੱਗੇ ਬਹਾ ਕੇ। ਬੈਠਾ ਰਹੇ ਸਦਾ ਇਕਾਂਤ ਇਕਾਂਤਾ, ਨਿਜ ਘਰ ਆਸਣ ਲਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਰ ਪਾਓ ਆਤਮ ਹੰਕਾਰ ਜੀਵ ਗਵਾ ਕੇ। ਧਰਮ ਰਾਏ ਬੈਠਾ ਕਰੇ ਵਿਚਾਰ। ਪ੍ਰਭ ਅਬਿਨਾਸ਼ੀ ਮੇਰੇ ਭਰ ਭੰਡਾਰ। ਅਠਾਈ ਕੁੰਡਾਂ ਖੁਲ੍ਹੇ ਹੋਏ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦਿਵਸ ਰੈਣ ਰਹੇ ਪੁਕਾਰ। ਦਿਵਸ ਰੈਣ ਧਰਮ ਰਾਏ ਪੁਕਾਰੇ। ਲਾੜੀ ਮੌਤ ਨੂੰ ਵਾਜਾਂ ਮਾਰੇ। ਉਠ ਸੁਲੱਖਣੀ ਆ ਦਵਾਰੇ। ਮਾਤਲੋਕ ਵਿਚ ਜਾਮਾ ਪ੍ਰਭ ਅਬਿਨਾਸ਼ੀ ਧਾਰੇ। ਜਾ ਕੇ ਦੱਸ ਆਪਣਾ ਨਾਂ, ਦੱਸੇ ਸਾਚੀ ਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਸੁਣੇ ਪੁਕਾਰੇ। ਦੇ ਸਿਖਿਆ ਵਿਦਾ ਕਰਾਈ। ਧਰਮ ਰਾਏ ਵਲੋਂ ਮਿਲ ਹਰਿ ਪੂਰੇ ਅੱਗੇ ਇਕ ਬੇਨੰਤੀ ਜਾਣਾ ਚਲ ਸਰਨਾਈ। ਅੱਗਾ ਪਿੱਛਾ ਕੋਈ ਨਾ ਵੇਖਣਾ ਜਾਣਾ ਵਾਹੋ ਦਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਕੇ ਤੇਰੀਆਂ ਦੋਵੇਂ ਬਾਹੀਂ। ਜਾਏ ਡਿਗੇ ਚਰਨ ਦਵਾਰੇ। ਭੁੱਖੇ ਹੋਏ ਰਾਜੇ ਜਦੋਂ ਕ੍ਰਿਸ਼ਨ ਜਾਮਾ ਧਾਰੇ। ਭੁੱਖਿਆਂ ਭੁੱਖ ਨਾ ਉਤਰੀ ਦਿਵਸ ਰੈਣ ਰਹੇ ਪੁਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਲ ਆਈ ਤੇਰੇ ਚਰਨ ਦਵਾਰੇ। ਤੇਰਾ ਚਰਨ ਸੱਚਾ ਦਵਾਰ ਹੈ। ਮੈਂ ਜਾਣਦਾ ਕਰਦਾ ਸਚ ਪਿਆਰ ਹੈ। ਤੇਰਾ ਸੱਚਾ ਜਗਤ ਵਿਹਾਰ ਹੈ। ਧਰਮ ਰਾਏ ਕਰੇ ਪੁਕਾਰ ਹੈ। ਨਿਹਕਲੰਕ ਮੇਰੇ ਖਾਲੀ ਹੋਏ ਭੰਡਾਰ ਹੈ। ਮੌਤ ਲਾੜੀ ਆਏ ਤੇਰੇ ਦਰਬਾਰ ਹੈ। ਲਾੜੇ ਮੰਗੇ ਕੋਟਨ ਕੋਟ ਅਪਾਰ ਹੈ। ਬਿਨ ਹਰਿ ਤੇਰੇ ਕੋਈ ਨਾ ਪਾਉਂਦਾ ਮੇਰੀ ਸਾਰ ਹੈ। ਸਾਰੇ ਡਰਦੇ ਫਿਰਦੇ ਵਿਚ ਸੰਸਾਰ ਹੈ। ਮੌਤ ਅੰਧੇਰੀ ਨਾ ਕੋਈ ਕਰਦਾ ਮੇਰੇ ਸੰਗ ਪਿਆਰ ਹੈ। ਸਤਿਗੁਰ ਪੂਰੇ ਸੁਣ ਮੇਰੀ ਇਕ ਪੁਕਾਰ ਹੈ। ਸੁਣੀਂ ਪੁਕਾਰ ਸਚ ਦੇ ਮਾਲਕਾ। ਮੈਂ ਮੰਗਣ ਦਰ ਤੇਰੇ ਤੇ ਆਈ, ਸ੍ਰਿਸ਼ਟ ਸਬਾਈ ਏਕਾ ਬਾਲਕਾ। ਵਲ ਛਲ ਨਾ ਕੋਈ ਕਰਾਈ, ਨਾ ਲਾਈਂ ਮੱਥੇ ਕਾਲਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਆਪੇ ਹੋਏ ਘਾਲਕਾ। ਚਰਨੀ ਡਿਗੇ ਰੋ ਰੋ ਪੁਕਾਰੇ। ਕਲਜੁਗ ਜੀਵ ਬਣਾ ਮੇਰੇ ਸਾਚੇ ਲਾੜੇ। ਮੈਂ ਆਈ ਚਲ ਪਾਰ ਕਰੇ ਜਲ ਥਲ ਕਰਕੇ ਟਟੂ ਭਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਤਾਰ ਬੈਠਾ ਸਾਚੇ ਇਕ ਅਖਾੜੇ। ਸਾਚੀ ਦਾਤ ਇਕ ਦਰ ਮੰਗੀ। ਲਾੜੀ ਮੌਤ ਆਈ ਭੁੱਖੀ ਨੰਗੀ। ਕਲਜੁਗ ਜੀਵ ਇਕ ਵਸਤ ਮੈਂਨੂੰ ਲੱਗੇ ਚੰਗੀ। ਸਤਿਗੁਰ ਸਾਚੇ ਮੇਰੀ ਝੋਲੀ ਪਾ, ਮੇਰੀ ਕੱਟੀ ਜਾਏ ਤੰਗੀ। ਮੈਂ ਪੈ ਜਾਵਾਂ ਆਪਣੇ ਰਾਹ, ਪਕੜ ਉਠਾਵਾਂ ਸ਼ਾਹ ਫਰੰਗੀ। ਸਭ ਥਾਈਂ ਦਿਆਂ ਖੇਲ ਵਰਤਾ, ਨੌਂ ਖੰਡ ਪ੍ਰਿਥਮੀ ਚਾਰ ਕੁੰਟ ਲਗਾਊਂ ਜੰਗੀ। ਕਿਰਪਾ ਕਰ ਮੇਰੇ ਸਾਚੇ ਹਰਿ, ਬੇਮੁਖਾਂ ਸਿਰ ਫੇਰਾਂ ਕੰਘੀ। ਜਿਨ੍ਹਾਂ ਭੁਲਿਆ ਤੇਰਾ ਦਰ ਸਾਚੇ ਹਰਿ, ਫੜ ਫੜ ਕੇ ਧਰਮ ਰਾਏ ਦਰ ਜਾਵਾਂ ਟੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਵੇਲੇ ਅੰਤਮ ਕਲਜੁਗ ਇਹ ਗਲ ਲੱਗੇ ਮੈਨੂੰ ਚੰਗੀ। ਸੁਣ ਧਰਮ ਰਾਏ ਦੀ ਦੁਲਾਰੀ। ਤੇਰੇ ਹੱਥ ਫੜਾਵਾਂ ਇਕ ਬਹਾਰੀ। ਚਾਰੋਂ ਕੁੰਟ ਜਾਵੀਂ ਮਾਰੀ। ਫੇਰੀ ਜਾਵੀਂ ਵਾਰੋ ਵਾਰੀ। ਸ਼ਾਹ ਸੁਲਤਾਨ ਸੁੱਟੀਂ ਮੂੰਹ ਦੇ ਭਾਰੀ। ਇਕ ਦੋਹੱਥੜ ਉਤੋਂ ਮਾਰੀਂ। ਪਿਟੀਂ ਕੋਲ ਖਲੋ ਕੇ, ਗਲ ਸਿਆਪਾ ਪਾਵੀਂ ਭਾਰੀ। ਏਕਾ ਦੇਵੇ ਚਾਦਰ ਚਿੱਟੀ, ਸਾਰਿਆਂ ਉਪਰ ਪਾਉਂਦੀ ਜਾਵੀਂ। ਅੰਤਮ ਹੋਵਣ ਮਿਟੀ, ਝਾੜੂ ਨਾਲ ਉਡਾਉਂਦੀ ਜਾਵੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਉਂਦੀ ਜਾਵੀਂ ਚਾਈਂ ਚਾਈਂ। ਸਾਚਾ ਵਰ ਹਰਿ ਦਰ ਪਾਇਆ। ਰਸਨਾ ਹੁਕਮ ਆਪ ਸੁਣਾਇਆ। ਉਠ ਉਠ ਵਡ ਬਲਕਾਰਨ, ਮਾਰੇ ਵਡ ਵਡ ਹੰਕਾਰਨ, ਏਕਾ ਡੰਡਾ ਹੱਥ ਫੜਾਇਆ। ਨਾ ਕੋਈ ਦੀਸੇ ਨਾਰੀ ਨਾਰਨ, ਪਸੂ ਪ੍ਰੇਤ ਸਰਬ ਮਿਟ ਜਾਇਆ। ਪੰਖੀ ਬੰਸੀ ਤਰਵਰ ਸਰੋਵਰ ਸਰਬ ਮਿਟ ਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਲਾੜੀ ਮੌਤ ਆਪ ਸੁਣਾਇਆ। ਸਾਚੀ ਲਾੜੀ ਚੜ੍ਹਿਆ ਚਾਓ। ਪਹਿਲਾਂ ਜਾਵਾਂ ਕਿਹੜੇ ਥਾਉਂ। ਫੜ ਕੇ ਬਾਹਾਂ ਰਾਹੇ ਪਾ। ਕੋਈ ਨਾ ਖਾਲੀ ਸੁੰਞਾ ਛੱਡਾਂ ਥਾਂ। ਘਰ ਘਰ ਕਾਗ ਦਿਆਂ ਉਡਾ। ਆਪਣਾ ਸਾਂਗ ਦਿਆਂ ਵਰਤਾ। ਪਹਿਲੀ ਮਾਘ ਸਾਂਗ ਵਰਤਾ। ਗੁਰਸਿਖਾਂ ਮਨ ਭਾਗ ਲਗਾ। ਆਤਮ ਸਾਚੀ ਜਾਗ ਲਗਾ। ਝੂਠਾ ਦਾਗ ਸਰਬ ਮਿਟਾ। ਆਤਮ ਤ੍ਰਿਸ਼ਨਾ ਆਗ ਬੁਝਾ। ਪ੍ਰਭ ਦਰ ਭਰਿਆ ਸਚ ਸਰੋਵਰ, ਝੋਲੀ ਭਰ ਕੇ ਲੈਂਦੀ ਜਾ। ਜਿਥੇ ਮਿਲੇ ਗੁਰਸਿਖ ਮੇਰਾ, ਮੂੰਹ ਉਹਦੇ ਵਿਚ ਪਾਉਂਦੀ ਜਾ। ਗੀਤ ਸੁਹਾਗੀ ਗਾਉਂਦੀ ਜਾ। ਸਚ ਸੁਨੇਹੁੜਾ ਸੁਣਾਉਂਦੀ ਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ, ਹੱਥੀਂ ਮਹਿੰਦੀ ਲਾਉਂਦੀ ਜਾ। ਹੱਥੀਂ ਮਹਿੰਦੀ ਲਾ ਰੰਗ ਮਜੀਠਲਾ। ਕਲਜੁਗ ਭੰਨਦੀ ਜਾਈਂ ਜੀਵ ਕੌੜਾ ਰੀਠਲਾ। ਪ੍ਰਭ ਆਪਣੀ ਹੱਥੀਂ ਆਪੇ ਪੀਸਨ ਪੀਠਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਧੁਰ ਦਰਗਾਹੀ ਹੋਏ ਸਭਨੀ ਥਾਂਈ ਆਪ ਸਹਾਈ ਹਰਿ ਬਸੀਠਲਾ। ਲਾੜੀ ਮੌਤ ਕਰੇ ਚਰਨ ਨਿਮਸਕਾਰੇ। ਸੁਨੇਹੁੜਾ ਤੇਰਾ ਸਾਚਾ ਦੇਵਾਂ ਉਠ ਲਾਲ ਪਿਆਰੇ। ਸਿੰਘ ਸਿੰਘਾਸਣ ਹਰਿ ਜੀ ਬੈਠਾ, ਆਓ ਚਲ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਪੇ ਵਾਜੇ ਮਾਰੇ। ਵਾਜਾਂ ਮਾਰ ਆਪ ਉਠਾਲਦਾ। ਜੋਤੀ ਦੀਵਾ ਏਕਾ ਬਾਲਦਾ। ਕਰੇ ਕੰਮ ਆਪ ਮਿਸਾਲੀ ਸਾਚੀ ਮਿਸਾਲ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਦਿ ਅੰਤ ਆਪੇ ਪਾਲਦਾ। ਲਾੜੀ ਮੌਤ ਉਠ ਉਠ ਜਾ। ਕੋਈ ਨਾ ਸਕੇ ਤੈਨੂੰ ਅਟਕਾ। ਪਹਿਲਾ ਫੇਰਾ ਮੱਕੇ ਮਦੀਨੇ ਪਾ। ਇੱਟ ਨਾਲ ਇੱਟ ਦਈਂ ਖੜਕਾ। ਦੂਜਾ ਦੱਸਾਂ ਫੇਰ ਥਾਂ। ਭੱਜੀ ਜਾਈਂ ਨਾ ਲੈਣਾ ਸਾਹ। ਕਲਜੁਗ ਅੰਤਮ ਨਾ ਕਰੀਂ ਤਰਸ, ਜੇ ਕੋਈ ਤੇਰੇ ਅੱਗੇ ਪਾ ਵੈਣ ਰੋਵੇ ਮਾਂ। ਦੇਵਣਹਾਰ ਸਦਾ ਏਕ ਹੈ। ਮੰਗਦੇ ਰਹਿਣ ਸਦਾ ਅਨੇਕ ਹੈ। ਗੁਰਮੁਖ ਸਾਚੇ ਪ੍ਰਭ ਆਪੇ ਲੈਣੇ ਵੇਖ ਹੈ। ਧਰ ਧਰ ਜੋਤ ਸਰੂਪੀ ਸਾਚਾ ਭੇਖ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਲਿਖਾਏ ਧੁਰਦਰਗਾਹੀ ਲੇਖ ਹੈ। ਸਾਚੀ ਕਰੇ ਆਪ ਪਛਾਣ। ਸਰਬ ਜੀਆਂ ਹਰਿ ਜਾਣੀ ਜਾਣ। ਗੁਰਮੁਖ ਗੁਰ ਆਪੇ ਵੇਖੇ, ਗੁਣਵੰਤ ਗੁਣੀ ਨਿਧਾਨ। ਗੁਰਸਿਖ ਸਾਚਾ ਤੀਜੇ ਲੋਇਣ ਪੇਖੇ ਦਿਸੇ ਹਰਿ ਭਗਵਾਨ। ਆਪ ਚੁਕਾਏ ਅਗਲੇ ਪਿਛਲੇ ਲੇਖੇ, ਬਾਕੀ ਹਿਸਾਬ ਨਾ ਕੋਈ ਰਹਿ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਦੇਵੇ ਸਾਚਾ ਦਾਨ। ਚਰਨ ਪ੍ਰੀਤੀ ਦੇਵੇ ਜਗਤ ਗੁਰ। ਗੁਰਮੁਖ ਸਾਚੇ ਸੰਤ ਜਨ ਪ੍ਰਭ ਚਰਨ ਜਾਇਣ ਜੁੜ। ਧੰਨ ਧੰਨ ਜਣੇਂਦੀ ਮਾਏ ਜਿਸ ਲੇਖ ਲਿਖਾਏ ਧੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਥਾਨ ਸੁਹਾਏ ਜਿਥੇ ਗੁਰ ਸੰਗਤ ਬਹੇ ਜੁੜ। ਗੁਰ ਸੰਗਤ ਮਨ ਵਧਾਈ, ਪ੍ਰਭ ਸਾਚਾ ਰਸਨਾ ਗਾਇਆ ਜਿਸ ਬਣਤ ਬਣਾਈ, ਸਹਿੰਸਾ ਰੋਗ ਚੁਕਾਇਆ। ਦਰਸ ਅਮੋਘ ਪਾਇਆ, ਆਇਆ ਹਰਿ ਸਰਨਾਈ। ਚਿੰਤਾ ਸੋਗ ਗਵਾਇਆ, ਪ੍ਰਭ ਸਾਚਾ ਭੋਗ ਲਗਾਇਆ, ਗੁਰ ਪ੍ਰਸਾਦਿ ਆਪ ਵਰਤਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਿਆਨ ਜੋਤ ਜੋਤ ਗਿਆਨ ਹਿਰਦੇ ਵਿਚ ਰਖਾਇਆ। ਗਿਆਨ ਜੋਤ ਏਕਾ ਘਰ। ਕਰਾਏ ਇਸ਼ਨਾਨ ਸਾਚੇ ਸਰ। ਤ੍ਰੈਕੁਟੀ ਖੋਲ੍ਹੇ ਤਿੰਨੇ ਦਰ। ਆਪੇ ਆਏ ਅੰਦਰ ਵੜ। ਦਰ ਦਵਾਰੇ ਗੁਰਸਿਖ ਤੇਰੇ ਜਾਏ ਖੜ। ਮਾਇਆ ਰੂਪੀ ਤੋੜੇ ਕਿਲ੍ਹਾ ਗੜ੍ਹ। ਝੂਠੇ ਪਰਦ ਜਾਇਨ ਝੜ। ਪੰਜੇ ਚੋਰ ਜਾਇਣ ਦੜ। ਕੱਢੇ ਬਾਹਰ ਬਾਹੋਂ ਫੜ। ਸਾਚੀ ਬਣਤ ਬਣਾਏ ਤੇਰੀ ਗੁਰਸਿਖ ਘੜ ਘੜ। ਮਾਤ ਪਤਾਲ ਗਗਨ ਅਕਾਸ਼ ਨਾ ਕੋਈ ਉਖਾੜੇ ਤੇਰੀ ਜੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਫੜਾਇਆ ਸਾਚਾ ਲੜ। ਸਾਚਾ ਲੜ ਹੱਥ ਫੜਾਇਆ। ਸਾਚੀ ਵੱਥ ਹਰਿ ਝੋਲੀ ਪਾਇਆ। ਸੋਹੰ ਸਾਚੇ ਰਥ ਚੜ੍ਹਾਇਆ। ਸਗਲ ਵਸੂਰੇ ਗਏ ਲੱਥ, ਪ੍ਰਭ ਅਬਿਨਾਸ਼ੀ ਦਰਸ਼ਨ ਪਾਇਆ। ਗੁਰਸਿਖਾਂ ਸਿਰ ਰੱਖੇ ਹੱਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਤੇਰੀ ਸਰਨਾਇਆ। ਸਰਨੀ ਸਰਨ ਢਹਿ ਪਏ ਦਵਾਰੇ। ਵਸਾਏ ਸਾਚੇ ਇਕ ਘਰ ਅਸਥਲ ਚੁਬਾਰੇ। ਦੂਜਾ ਨਾਹੀ ਕੋਈ ਦਰ, ਏਕਾ ਏਕ ਹਰਿ ਨਿਰੰਕਾਰੇ। ਏਕਾ ਜਾਣੋ ਸਾਚਾ ਸਰ, ਪ੍ਰਭ ਚਰਨ ਕਵਲ ਅੰਮ੍ਰਿਤ ਆਤਮ ਲੈਣਾ ਭਰ, ਅੰਮ੍ਰਿਤ ਬੂੰਦ ਟਪਕੇ ਕਵਲ ਨਾਭ ਉਲਟਾਰੇ। ਸਾਚੀ ਤਰਨੀ ਜਾਣਾ ਤਰ, ਆਤਮ ਜੋਤ ਹੋਏ ਉਜਿਆਰੇ। ਪ੍ਰਭ ਸਰਨੀ ਜਾਣਾ ਪੜ, ਮਿਟੇ ਅੰਧੇਰ ਧੁੰਦੂਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ। ਉਤਰੇ ਪਾਰ ਹਰਿ ਕੇ ਦਵਾਰੇ। ਨਾ ਕੋਈ ਡੋਬੇ ਵਿਚ ਮੰਝਧਾਰੇ। ਸੰਸਾਰ ਸਾਗਰ ਹਰਿ ਆਪ ਲਗਾਏ ਪਾਰ ਕਿਨਾਰੇ। ਕਾਇਆ ਗਾਗਰ ਵਿਚ ਭਰਿਆ ਅੰਮ੍ਰਿਤ ਅਪਾਰੇ। ਨਿਰਮਲ ਹੋਵੇ ਜੀਵ ਉਜਾਗਰ, ਰਸਨਾ ਚਖ ਇਕ ਇਕ ਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਵਸੇ ਕਾਇਆ ਮਹੱਲ ਮਹਲ ਮੁਨਾਰੇ। ਕਾਇਆ ਮਹੱਲ ਮਨਾਰ ਹੈ। ਜਿਥੇ ਵਸੇ ਹਰਿ ਕਰਤਾਰ ਹੈ। ਜਨ ਸੰਤਾਂ ਦੱਸੇ ਰਾਹ ਅਪਰ ਅਪਾਰ ਹੈ। ਸਾਚਾ ਕੰਤਾ ਜਿਥੇ ਸੁੱਤਾ ਪੈਰ ਪਸਾਰ ਹੈ। ਜੂਠੇ ਝੂਠੇ ਰਹੇ ਜਗਤ ਝੱਖ ਮਾਰ ਹੈ। ਨਾ ਆਤਮ ਦਰ ਦਵਾਰਾ ਖੁਲ੍ਹਿਆ, ਦਰ ਦਰ ਫਿਰਨ ਭਿਖਾਰ ਹੈ। ਅੰਮ੍ਰਿਤ ਆਤਮ ਆਪਣੀ ਡੁਲ੍ਹਿਆ, ਕਿਤੇ ਨਾ ਮਿਲਦੀ ਸਾਚੀ ਧਾਰ ਹੈ। ਪਾਣੀ ਪਿਆ ਵਿਚ ਕਾਇਆ ਚੁਲ੍ਹਿਆ, ਠੰਡਾ ਹੋਇਆ ਜੋਤ ਸਰੂਪੀ ਇਕ ਅੰਗਿਆਰ ਹੈ। ਕਿਉਂ ਫਿਰੇ ਬੇਮੁੱਖ ਭੁੱਲਿਆ, ਪ੍ਰਭ ਵਸੇ ਦਸਮ ਦਵਾਰ ਹੈ। ਗੁਰਮੁਖ ਸਾਚਾ ਫਲਿਆ ਫੁੱਲਿਆ, ਜਿਸ ਦੇਵੇ ਦਰਸ ਹਰਿ ਕਿਰਪਾ ਧਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵਿਚ ਰਿਹਾ ਪਸਾਰ ਹੈ।