੧੧ ਮੱਘਰ ੨੦੧੦ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਆਤਮ ਵਸੂਰਾ ਸਗਲਾ ਲਾਥਿਆ, ਪ੍ਰਭ ਪਾਇਆ ਸਰਬ ਸਮਰਥ ਹੈ। ਮਹਿੰਮਾ ਜਗਤ ਅਕਥਨਾ ਅਕਥ ਹੈ। ਆਪ ਚੜ੍ਹਾਏ ਸ਼ਬਦ ਸੋਹੰ ਸਾਚੇ ਰਥ ਹੈ। ਜੁਗੋ ਜੁਗ ਪ੍ਰਭ ਸਾਚੇ ਦੀ ਗਾਥ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਜੋਤ ਪ੍ਰਗਟਾਏ ਤ੍ਰੈਲੋਕੀ ਨਾਥ ਹੈ। ਦੁੱਖ ਦਰਦ ਹਰਿ ਦੇਵੇ ਕੱਢ। ਕਰ ਸੁਖਾਲੇ ਦੁੱਖੀਆਂ ਹੱਡ। ਸਾਚੀ ਜੋਤ ਜਗਾਏ ਵਿਚ ਅੰਧੇਰੀ ਖੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਵਾਰ ਜੇਹਾ ਬੀਜੋ ਲੈਣਾ ਵੱਢ। ਕਰਮਾਂ ਸੇਤੜੀ ਸਾਚਾ ਬੀਜ। ਨਾਮ ਰਸ ਹਰਿ ਅੰਗ ਅੰਗ ਤਨ ਸਾਚਾ ਸੀਜ। ਆਤਮ ਕਰ ਦਰਸ ਮਿਟੇ ਹਰਸ ਅੰਮ੍ਰਿਤ ਮੇਘ ਪ੍ਰਭ ਦੇਵੇ ਬਰਸ ਬੈਠਾ ਆਤਮ ਦਰ ਦਹਿਲੀਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਨ ਤਨ ਆਤਮ ਸਦਾ ਗੁਰਸਿਖ ਪੀਜ਼। ਮਨ ਭਏ ਅਨੰਦਾ, ਮਿਲ ਹਰਿ ਗੋਬਿੰਦਾ। ਚੁੱਕੇ ਮਨ ਕੀ ਚਿੰਦਾ। ਆਪ ਬਣਾਏ ਸਾਚਾ ਬੰਦਾ। ਜੋਤ ਸਰੂਪੀ ਜੋਤ ਹਰਿ ਵਡ ਦਾਤਾ ਗੁਣੀ ਗਹਿੰਦਾ। ਮਾਤਲੋਕ ਖੁਲ੍ਹਾਵੇ ਸਾਚਾ ਦਰ, ਭਰਮ ਭੁਲੇਖਾ ਰਹਿਣ ਨਾ fਦੰਦਾ। ਗੁਰ ਚਰਨ ਸਾਚਾ ਸਰ, ਗੁਰਸਿਖ ਅਸ਼ਨਾਨ ਕਰੰਦਾ। ਆਤਮ ਭੰਡਾਰੇ ਦੇਵੇ ਭਰ, ਤੋਟ ਰਹਿਣ ਨਾ fਦੰਦਾ। ਏਕਾ ਏਕ ਰਾਖੋ ਟੇਕ, ਹਰਿ ਲੱਖ ਚੁਰਾਸੀ ਤੋੜ ਵਖੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਰਾਇਣ ਨਰ, ਕਰ ਦਰਸ ਜਾਣਾ ਤਰ, ਆਦਿ ਜੁਗਾਦਿ ਵਿਚ ਬ੍ਰਹਿਮਾਦ ਸ਼ਬਦ ਨਾਦ ਸਾਚੀ ਧੁਨ ਉਪਜੰਦਾ। ਸਾਚੀ ਧੁਨ ਕਾਇਆ ਕੋਟ। ਏਕਾ ਸ਼ਬਦ ਸਚ ਦਮਾਮਾ ਆਤਮ ਸੋਹੰ ਲਾਏ ਚੋਟ। ਦਿਸ ਨਾ ਆਏ ਜੋਤ ਸਰੂਪੀ ਪਹਿਰੇ ਬਾਣਾ, ਗੁਰਮੁਖਾਂ ਕੱਢੇ ਕਾਇਆ ਖੋਟ। ਪੂਰ ਕਰਾਏ ਸਾਚਾ ਕਾਮਾ, ਰਹਿਣ ਨਾ ਦੇਵੇ ਤੋਟ। ਬੇਮੁਖ ਪਛਾੜੇ ਸਾਚਾ ਧਾਮਾ, ਡਿੱਗੇ ਆਲ੍ਹਣਿਉਂ ਕਲ ਬੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਏਕਾ ਰਾਖ, ਪ੍ਰਭ ਸਾਚੇ ਦੀ ਚਰਨ ਟੇਕ। ਸਚ ਵਣਜ ਹਰਿ ਵਣਜਾਰਾ। ਸੋਹੰ ਸ਼ਬਦ ਰਤਨ ਅਪਾਰਾ। ਗੁਰਮੁਖ ਸਾਚੇ ਰਸਨ ਕੱਤਣ, ਏਕਾ ਸੂਤਰ ਏਕਾ ਤਾਰਾ। ਆਪ ਲੰਘਾਏ ਆਤਮ ਰਸਰ, ਏਕਾ ਵੰਞ ਇਕ ਮੁਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਗੁਰਸਿਖਾਂ ਹੋਏ ਆਪ ਰਖਵਾਰਾ। ਆਤਮ ਵੇਖ ਪ੍ਰਭ ਅਬਿਨਾਸ਼ੀ ਨਿੱਤ ਨਵਿਤ ਜਨ ਭਗਤਾਂ ਹਿੱਤ। ਵਿਚ ਮਾਤ ਧਾਰੇ ਭੇਖ ਹਰਿ ਸਾਚਾ ਚਰਨ ਲਾਗ ਮਾਨਸ ਜਨਮ ਕਲ ਜਿੱਤ। ਪਸ਼ੂ ਪਰੇਤ ਕਰੇ ਦੇਵਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਨੇਤਨ ਨਿਤ। ਨੇਤ ਨਿਆਰੜਾ, ਹਰਿ ਸੱਜਣ ਪਿਆਰੜਾ। ਦੇਵੇ ਨਾਮ ਅਧਾਰੜਾ। ਸੋਹੰ ਜਾਮ ਅਪਰ ਅਪਾਰੜਾ। ਨਾ ਲਾਗੇ ਕੋਈ ਦਾਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲ ਸੱਜਣ ਮੀਤ ਸਾਚੇ ਯਾਰੜਾ। ਸੱਜਣ ਮੀਤਾ ਪਰਖੇ ਨੀਤਾ, ਬਖ਼ਸ਼ੇ ਚਰਨ ਪ੍ਰੀਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾਏ ਪਤਤ ਪੁਨੀਤਾ। ਪਤਤ ਪੁਨੀਤ ਕਰੇ ਅਤੀਤ। ਹਰਿ ਸਾਚਾ ਮੀਤ, ਅੰਮ੍ਰਿਤ ਆਤਮ ਬਖ਼ਸ਼ੇ ਕਾਇਆ ਕਰੇ ਸੀਤਲ ਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਜਾਗੇ ਭਾਗ ਧੋਏ ਦਾਗ ਅੰਤਮ ਪਕੜੇ ਤੇਰੀ ਵਾਗ ਦਿਵਸ ਰੈਣ ਸਦਾ ਰਾਖੋ ਚੀਤ। ਰਾਖੋ ਚੀਤ ਹਰਿ ਸਾਚਾ ਕੰਤਾ। ਬਣਤ ਬਣਾਈ ਜਿਸ ਜੀਵ ਜੰਤਾ। ਹੋਏ ਸਹਾਈ ਆਦਿਨ ਅੰਤਾ। ਦੇਵੇ ਵਡਿਆਈ ਸਭ ਸਾਧਨ ਸੰਤਾ। ਸਾਚਾ ਸ਼ਬਦ ਵਿਚ ਮਾਤ ਧਰਾਈ, ਸੋਹੰ ਜਾਪ ਜਪੰਤਾ। ਚਾਰ ਵਰਨ ਇਕ ਸਰਨਾਈ, ਹੋਏ ਸਹਾਈ ਪੁਰਖ ਭਗਵੰਤਾ। ਦੁਰਮਤ ਮੈਲ ਪ੍ਰਭ ਦੇਵੇ ਗਵਾਈ, ਨਿਰਮਲ ਦੇਹੀ ਹਰਿ ਕਰਾਈ, ਸਾਚੀ ਖੋਜ ਜੋ ਜਨ ਖੁਜੰਤਾ। ਆਤਮ ਭਿਛਿਆ ਪ੍ਰਭ ਸਾਚੇ ਪਾਈ, ਦਰ ਘਰ ਘਰ ਗੇੜ ਹਰਿ ਕਟੰਤਾ। ਜੋ ਆਏ ਜਨ ਸਰਨਾਈ ਸਾਚਾ ਢੋਲ ਮਰਦੰਗ ਸ਼ਬਦ ਵਜੰਤਾ। ਸਾਚੀ ਜੋਤ ਹਰਿ ਦੇ ਜਗਾਈ, ਮੇਲ ਮਿਲਾਵਾ ਸਾਚੇ ਕੰਤਾ। ਫਿਰ ਵਿਛੜ ਨਾ ਜਾਈ, ਦਰਗਹਿ ਸਾਚੀ ਹਰਿ ਮਾਣ ਦਵੰਤਾ। ਲੱਖ ਚੁਰਾਸੀ ਗੇੜ ਕਟਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੇਲ ਮਿਲੰਦਾ। ਸਤਿਗੁਰ ਸਾਚਾ ਸਦਾ ਅਟੱਲ ਹੈ। ਨਾ ਕਰਦਾ ਵਲ ਛਲ ਹੈ। ਆਦਿ ਅੰਤ ਸਦਾ ਅਡੋਲ, ਜਿਉਂ ਸਾਗਰ ਜਲ ਹੈ। ਨਾ ਕੋਈ ਸਕੇ ਤੋਲ, ਨਾ ਕੋਈ ਕਥਨ ਸਕੇ ਸਾਚੀ ਗੱਲ ਹੈ। ਏਕਾ ਸ਼ਬਦ ਚਾਰ ਕੁੰਟ ਪ੍ਰਭ ਆਪ ਵਜਾਏ ਢੋਲ, ਗੁਰਸਿਖਾਂ ਸੁਣਾਏ ਘੜੀ ਘੜੀ ਪਲ ਪਲ ਹੈ। ਜੂਠਿਆਂ ਝੂਠਿਆਂ ਪ੍ਰਭ ਖੋਲ੍ਹ ਵਖਾਏ ਪੋਲ, ਦਰ ਘਰ ਸਾਚੇ ਲਾਹੁੰਦਾ ਖੱਲ ਹੈ। ਕਾਇਆ ਝੂਠੀ ਝੂਠਾ ਖੋਲ੍ਹ, ਜਿਉਂ ਅੰਧੇਰੀ ਡਲ ਹੈ। ਪ੍ਰਭ ਅਬਿਨਾਸ਼ੀ ਸਦ ਵਸੇ ਕੋਲ, ਆਤਮ ਨਿਹਚਲ ਧਾਮ ਅਟੱਲ ਹੈ। ਕਿਆ ਕੋਈ ਮਾਰੇ ਬੋਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਦਾ ਅਚਲ ਹੈ। ਏਕਾ ਦਰ ਗੁਰ ਚਰਨ ਹੈ। ਗੁਰਮੁਖ ਸਾਚੇ ਵਿਚ ਮਾਤ ਸਾਚਾ ਧਰਮ ਹੈ। ਦੂਜਾ ਚੁੱਕੇ ਮਰਨ ਡਰਨ ਹੈ। ਪ੍ਰਭ ਸਾਚਾ ਕਰਨੀ ਕਰਨ ਹੈ। ਗੁਰਸਿਖਾਂ ਆਤਮ ਭਰਨੀ ਭਰਨ ਹੈ। ਜੋ ਜਨ ਰਾਖੇ ਟੇਕ ਸਾਚੀ ਸਰਨ ਹੈ। ਹਰਿ ਆਪ ਖੁਲ੍ਹਾਏ ਹਰਨ ਫਰਨ ਹੈ। ਧਰੇ ਜੋਤ ਏਕਾ ਕਰਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਅੰਤ ਬੇਅੰਤ ਸਾਚਾ ਕੰਤ ਧਰਨੀ ਧਰਨ ਹੈ। ਹਰਿ ਚਰਨ ਸੁਖ ਸਾਚਾ ਜਾਣ। ਹਰਿ ਚਰਨ ਉਜਲ ਮੁਖ ਵਿਚ ਜਹਾਨ। ਹਰਿ ਚਰਨ ਆਤਮ ਦੁੱਖ ਸਰਬ ਮਿਟ ਜਾਣ। ਹਰਿ ਚਰਨ ਤ੍ਰਿਸ਼ਨਾ ਭੁੱਖ ਕਿਲ ਵਿਖ ਪਾਪ ਸੰਤਾਪ ਸਰਬ ਮਿਟ ਜਾਣ। ਹਰਿ ਚਰਨ ਸਾਚੀ ਸਰਨ ਨਾਮ ਸਾਚੀ ਭਿੱਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਦਾਨ। ਚਰਨ ਧੂੜ ਮਸਤਕ ਲਾਓ। ਆਤਮ ਜੂੜ ਗੁਰ ਚਰਨ ਕਟਾਓ। ਮੂਰਖ ਮੁਗਧ ਚਤੁਰ ਸੁਜਾਨ, ਹਰਿ ਦਰ ਬਣ ਜਾਓ। ਗੁਰ ਚਰਨ ਸਚ ਧਿਆਨ, ਆਤਮ ਸਰ ਤੀਰਥ ਨਹਾਓ। ਆਪ ਖੁਲ੍ਹਾਏ ਦਸਵਾਂ ਦਰ ਜਿਥੇ ਵਸੇ ਅਗੰਮ ਅਥਾਹੋ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਨਾ ਦੀਸੇ ਥਾਉਂ। ਗੁਰ ਚਰਨ ਜੋਧ ਬਲ ਸੂਰ। ਗੁਰ ਚਰਨ ਸਰਬ ਕਲਾ ਭਰਪੂਰ। ਗੁਰ ਚਰਨ ਅਠ ਸਠ ਏਕਾ ਦੇਵੇ ਸ਼ਬਦ ਸਰੂਰ। ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਨਾਦ ਵਜਾਏ ਸੋਹੰ ਸਾਚੀ ਤੂਰ। ਕਾਇਆ ਨਾਦ ਸ਼ਬਦ ਫੁੰਕਾਰਿਆ। ਨਾ ਕਰਨਾ ਜੀਵ ਮਾਤ ਹੰਕਾਰਿਆ। ਪ੍ਰਭ ਸਾਚੇ ਦੀ ਖੇਲ ਅਪਾਰਿਆ। ਤੀਨ ਲੋਕ ਜੀਵ ਜੰਤ ਵਿਚ ਏਕਾ ਜੋਤ ਟਿਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਆਪੇ ਆਪ ਸਮਾ ਰਿਹਾ। ਗੁਰ ਚਰਨ ਸ਼ਬਦ ਧੁਨ ਬਾਣ। ਗੁਰ ਚਰਨ ਸਾਚਾ ਦੇਵੇ ਸ਼ਬਦ ਬਬਾਣ। ਗੁਰ ਚਰਨ ਆਤਮ ਅੰਧੇਰ ਚਾਰ ਚੁਫੇਰ ਸਰਬ ਮਿਟ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸਰਬ ਜੀਆਂ ਦਾ ਜਾਣੀ ਜਾਣ। ਜਾਣੀ ਜਾਣ ਜੀਆਂ ਕਾ ਦਾਤਾ। ਸ੍ਰਿਸ਼ਟ ਸਬਾਈ ਆਪੇ ਗਿਆਤਾ। ਆਪੇ ਪਿਤ ਆਪੇ ਮਾਤਾ। ਆਪ ਬੰਧਾਏ ਗੁਰਸਿਖਾਂ ਚਰਨੀ ਨਾਤਾ। ਦਰ ਘਰ ਸਾਚੇ ਕੋਈ ਨਾ ਪੁੱਛੇ ਕਿਸੇ ਜਾਤਾ। ਸੋ ਜਨ ਹੋਏ ਪਾਰ, ਆਤਮ ਮਿਲਿਆ ਪੁਰਖ ਬਿਧਾਤਾ। ਦਰ ਘਰ ਸਾਚੇ ਸੋਹੰ ਸ਼ਬਦ ਮਿਲੇ ਸਚ ਸੁਗਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਦਾਤਾ। ਸੱਚਾ ਦਾਤਾ ਵਡ ਦਾਤਾਰਾ। ਆਦਿ ਅੰਤ ਅਤੁਟ ਭੰਡਾਰਾ। ਵਰਤੇ ਵਿਚ ਸੰਸਾਰਾ। ਆਪੇ ਵਸੇ ਸਰਬ ਥਾਏਂ, ਇਕ ਰਖਾਏ ਸ਼ਬਦ ਅਪਾਰਾ। ਚਾਰ ਕੁੰਟ ਕਰਾਏ ਜੈ ਜੈਕਾਰਾ। ਚਾਰ ਵਰਨ ਆਏ ਸਰਨ ਨਿਹਕਲੰਕ ਤੇਰੇ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਵਿਚ ਮਾਤ ਆਪ ਬਣੇ ਵਰਤਾਰਾ। ਹਰਿ ਮੰਗਲ ਰਸਨਾ ਗਾਇਆ। ਪ੍ਰਭ ਅਬਿਨਾਸ਼ੀ ਦਰਸ਼ਨ ਪਾਇਆ। ਘਨਕਪੁਰ ਵਾਸੀ ਤੇਰੀ ਅਚਰਜ ਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਸਮਾਇਆ। ਜੋਤ ਸਰੂਪੀ ਜੋਤ ਅਧਾਰ ਹੈ। ਜੋਤ ਸਰੂਪੀ ਆਪ ਨਿਰੰਕਾਰ ਹੈ। ਜੋਤ ਸਰੂਪੀ ਸਰਬ ਵਰਤਾਰ ਹੈ। ਜੋਤ ਸਰੂਪੀ ਏਕਾ ਵਸਤ, ਦਿਸੇ ਹਰਿ ਥਾਰ ਹੈ। ਜੋਤ ਸਰੂਪ ਸੋਹੰ ਦੇਵੇ ਵਸਤ ਬਣ ਵਰਤਾਰ ਹੈ। ਜੋਤ ਸਰੂਪ ਸੋਹੰ ਦੇਵੇ ਸ਼ਬਦ ਹਸਤ ਗੁਰਸਿਖ ਹੋਣਾ ਅਸਵਾਰ ਹੈ। ਜੋਤ ਸਰੂਪ ਦਿਵਸ ਰੈਣ ਰਖਾਵੇ ਮਸਤ, ਸਾਚਾ ਦੇਵੇ ਨਾਮ ਅਪਾਰ ਹੈ। ਨਾ ਕੋਈ ਭੰਨੇ ਨਾ ਕੋਈ ਮਾਰੇ ਸ਼ਸਤਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਕਿਰਪਾ ਧਾਰ ਹੈ। ਨਾ ਕੋਈ ਸ਼ਸਤਰ ਨਾ ਕੋਈ ਢਾਲਾ। ਨਾ ਕੋਈ ਬਸਤਰ ਨਾ ਕੋਈ ਮਾਲਾ। ਏਕਾ ਸ਼ਬਦ ਦੇਵੇ ਨਾਮ ਸੁਖਾਲਾ। ਗੁਰਮੁਖ ਸਾਚੇ ਸੰਤ ਜਨਾਂ ਆਪ ਤੋੜੇ ਜੰਜਾਲਾ। ਚਰਨ ਪ੍ਰੀਤੀ ਸਾਚੀ ਜੋੜੇ, ਨਾ ਹੋਵੇ ਕਦੇ ਕੰਗਾਲਾ। ਸ੍ਰਿਸ਼ਟ ਸਬਾਈ ਅੰਤਮ ਸਵਾਉਣੀ, ਉਤੇ ਪਾਏ ਚਿੱਟਾ ਇਕ ਦੁਸ਼ਾਲਾ। ਸ਼ਬਦ ਸਰੂਪੀ ਚੜ੍ਹਿਆ ਘੋੜੇ, ਕਲਜੁਗ ਕੀਆ ਖੇਲ ਨਿਰਾਲਾ। ਅੰਤ ਕਾਲ ਦਿਨ ਰਹਿ ਗਏ ਥੋੜੇ, ਵੇਖੋ ਸ੍ਰਿਸ਼ਟ ਸਬਾਈ ਕੀ ਹੋਵੇ ਹਾਲਾ। ਬੇਮੁਖ ਜੀਵ ਫਿਰਨ ਦੌੜੇ, ਨਾ ਕੋਈ ਦੇਵੇ ਬਾਹਲਾ। ਗੁਰਸਿਖ ਜੜ੍ਹ ਜਿਉਂ ਬਿਰਖ ਬੋਹੜੇ, ਪ੍ਰਭ ਅਬਿਨਾਸ਼ੀ ਹੋਏ ਆਪ ਰਖਵਾਲਾ। ਬੇਮੁਖਾਂ ਭੰਨੇ ਹੰਕਾਰੀ ਫੋੜੇ, ਆਤਮ ਉਠਿਆ ਛਾਲਾ। ਗੁਰਸਿਖ ਪ੍ਰਭ ਚਰਨ ਆਇਣ ਦੌੜੇ, ਬਾਹੋਂ ਪਕੜ ਪ੍ਰਭ ਪਾਏ ਕੰਠ ਸੱਚੀ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜਨ ਭਗਤਾਂ ਹੋਏ ਆਪ ਰਖਵਾਲਾ। ਆਓ ਦਰ ਸਹਿਜ ਸੁਖ ਮਾਣੋ। ਜਾਓ ਘਰ ਪ੍ਰਭ ਵਿਚ ਬਿਠਾਏ ਬਬਾਣੋ। ਸਦਾ ਖੁਲ੍ਹੇ ਰਹਿਣ ਦਰ, ਪ੍ਰਭ ਅਬਿਨਾਸ਼ੀ ਇਕ ਭਗਵਾਨੋ। ਗੁਰਸਿਖ ਸਾਚੇ ਅੰਦਰ ਜਾਇਣ ਵੜ, ਬੇਮੁਖ ਦਰ ਤੋਂ ਦੁਰਕਾਨੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ, ਨਿਹਕਲੰਕ ਕਲ ਨਾਮ ਰਖਾਏ, ਸਾਚਾ ਡੰਕ ਸ਼ਬਦ ਵਜਾਏ, ਗੁਰਸਿਖਾਂ ਦੇਵੇ ਸਚ ਨਿਸ਼ਾਨੋ। ਸਚ ਨਿਸ਼ਾਨੀਆਂ, ਦੇਵੇ ਕਰ ਕਰ ਵਡ ਮਿਹਰਬਾਨੀਆਂ। ਸਾਚੀ ਲਿਖਤ ਪ੍ਰਭ ਆਪ ਲਿਖਾਨੀਆਂ। ਭੇਦ ਨਾ ਜਾਣੇ ਕੋਈ ਵੇਦ ਪੁਰਾਨੀਆਂ। ਕਿਆ ਕੋਈ ਵਖਾਣੇ ਜੀਵ ਨਿਧਾਨੀਆਂ। ਪ੍ਰਭ ਵਸੇ ਬਾਹਰ ਨਾ ਵਿਚ ਕੁਰਾਨੀਆਂ। ਕਦੇ ਪ੍ਰਗਟ ਹੋਵੇ ਮਾਤ ਜਾਹਿਰ, ਕਲਜੁਗ ਆਈਆਂ ਤੇਰੀਆਂ ਅੰਤ ਨਿਸ਼ਾਨੀਆਂ। ਜਗਤ ਦਾਤਾ ਆਪੇ ਬਣਿਆ ਸ਼ਾਇਰ, ਸਤਿਜੁਗ ਤੇਰੇ ਲੇਖ ਲਿਖਾਨੀਆਂ। ਕਲਜੁਗ ਜੀਵ ਹੋਏ ਕਾਇਰ, ਅੰਤ ਪਿੱਠਾਂ ਸਰਬ ਵਢਾਨੀਆਂ। ਗੁਰਮੁਖਾਂ ਪਾਏ ਸਾਚਾ ਨਾਮ ਖੈਰ, ਸੋਹੰ ਝੋਲੀ ਭਰ ਘਰ ਲੈ ਜਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਨਾਮ ਨਿਧਾਨ, ਆਤਮ ਕਰੇ ਬ੍ਰਹਮ ਗਿਆਨੀਆਂ। ਬ੍ਰਹਮ ਗਿਆਨ ਹਰਿ ਚਰਨ ਧਿਆਨ। ਪਵਣ ਮਸਾਣ ਇਕ ਹੋ ਜਾਣ। ਤੀਨ ਲੋਕਾਂ ਵਿਚ ਫਿਰਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਅੰਤਰ ਆਤਮ ਵੇਖੇ ਸ੍ਰਿਸ਼ਟ ਸਬਾਈ ਇਕ ਧਿਆਨ।