੨੦੧੦ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਪਿੰਡ ਟਾਂਗਰਾ ਜ਼ਿਲਾ ਅੰਮ੍ਰਿਤਸਰ
ਸਹਿਜ ਸੁਖ ਮਨ ਭਏ ਅਨੰਦਾ। ਹਰਿ ਪਾਇਆ ਪੂਰਾ ਗੁਰ ਗੋਬਿੰਦਾ। ਦਰ ਘਰ ਸਾਚੇ ਦਰਸ ਦਿਖਾਇਆ, ਆਪ ਤਜਾਇਆ ਜਮ ਕਾ ਜਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਤੇਰੀ ਸਰਨ ਚਰਨ ਆਸ ਰਖੰਦਾ। ਚਰਨ ਆਸ ਸਚ ਧਰਵਾਸ। ਸ਼ਬਦ ਵਾਸ ਜੋ ਜਨ ਹਿਰਦੇ ਰੱਖੇ ਵਾਸ। ਪ੍ਰਭ ਸਾਚਾ ਹੋਏ ਦਾਸ। ਮਾਨਸ ਜਨਮ ਕਰਾਏ ਰਾਸ। ਰੋਗ ਸੋਗ ਪ੍ਰਭ ਦਰਦ ਦੁੱਖ ਕਰੇ ਵਿਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰੇ ਗੁਰ ਸਦ ਵਸਣਾ ਚਰਨ ਕਵਲ ਕਵਲ ਚਰਨ ਪਾਸ। ਚਰਨ ਕਵਲ ਜਿਸ ਘਰ ਟਿਕਾਇਆ। ਉਪਰ ਧਵਲ ਮਾਣ ਦਵਾਇਆ। ਕਾਹਨਾ ਸਵਲ ਜੋਤ ਸਰੂਪੀ ਭੇਖ ਵਟਾਇਆ। ਸ੍ਰਿਸ਼ਟ ਸਵਾਈ ਰਿਹਾ ਮਵਲ, ਗੁਰਮੁਖ ਵਿਰਲੇ ਭੇਵ ਖੁਲ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪ੍ਰਭ ਆਪਣੀ ਸੇਵਾ ਲਗਾਇਆ। ਧਰਤ ਧਵਲ ਵਿਚ ਅਕਾਸ਼। ਜੋਤ ਸਰੂਪੀ ਹਰਿ ਪ੍ਰਕਾਸ਼। ਵਿਚ ਅੰਧ ਕੂਪੀ ਸਤਿ ਸਰੂਪੀ ਸਾਚਾ ਕਰੇ ਵਾਸ। ਬਿਨ ਰੰਗ ਰੂਪੀ ਗੁਰਮੁਖਾਂ ਸਦ ਵਸੇ ਪਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵ ਪੁਰੀ ਮਵਕਲ ਦਰ ਘਰ ਸਾਚੇ ਕੀਨੇ ਨਾਸ। ਨਾਸਨ ਨਾਸ ਕਰੇ ਭਗਵੰਤ। ਆਪ ਬਣਾਏ ਸਾਚੀ ਬਣਤ। ਹੋਏ ਸਹਾਈ ਵੇਲੇ ਅੰਤ। ਜਿਸ ਜਨ ਮਿਲਿਆ ਸਾਚਾ ਕੰਤ। ਸੋਹੰ ਸ਼ਬਦ ਸੁਣਾਏ ਸਾਚਾ ਛੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰਗੰਤ। ਆਤਮ ਰੰਗ ਮਜੀਠੀ ਚਾੜ੍ਹ। ਸੋਹੰ ਜਗਾਏ ਬਹੱਤਰ ਨਾੜ। ਗੁਰਸਿਖ ਬਣਾਏ ਸਤਿਜੁਗ ਸਾਚੇ ਲਾੜ। ਬੇਮੁਖ ਚਬਾਏ ਆਪਣੀ ਦਾੜ੍ਹ। ਅੰਤਮ ਅੰਤ ਕਲਜੁਗ ਜੂਠੇ ਝੂਠੇ ਪ੍ਰਭ ਦੇਵੇ ਝਾੜ। ਬੇਮੁਖਾਂ ਹੱਥ ਫੜਾਏ ਠੂਠੇ ਦਰ ਦਰ ਫਿਰਨ ਭਿਖਾਰ। ਗੁਰਮੁਖ ਸਾਚੇ ਪ੍ਰਭ ਦਰ ਲੂਠੇ, ਆਤਮ ਦੇਵੇ ਸ਼ਬਦ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਧਾਰ। ਕਿਰਪਾ ਧਾਰੇ ਹਰਿ ਕਾਜ ਸਵਾਰੇ। ਗੁਰਮੁਖ ਸਾਚਾ ਪਾਰ ਉਤਾਰੇ। ਜਿਸ ਜਨ ਆਏ ਚਲ ਦਵਾਰੇ। ਸੱਚਾ ਘਰ ਸੱਚਾ ਦਰ ਸੱਚਾ ਹਰਿ ਜਗੇ ਜੋਤ ਇਕ ਨਿਰੰਕਾਰੇ। ਗੁਰਮੁਖਾਂ ਦੇਵੇ ਸਾਚਾ ਵਰ, ਸੋਹੰ ਸ਼ਬਦ ਵਡ ਭੰਡਾਰੇ। ਕਰ ਦਰਸ ਕਲ ਜਾਇਣ ਤਰ, ਵੇਲੇ ਅੰਤ ਪਾਰ ਉਤਾਰੇ। ਆਪ ਚੁਕਾਏ ਜਮ ਕਾ ਡਰ, ਕਰੇ ਕਿਰਪਾ ਆਪ ਕਰਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਆਏ ਦਰ ਦਵਾਰੇ। ਗੁਰ ਦਰ ਸਚ ਦਵਾਰਾ। ਜੋਤ ਸਰੂਪੀ ਜਾਮਾ ਧਾਰਾ। ਕਰਮ ਧਰਮ ਜਰਮ ਗੁਰਸਿਖ ਵਿਚਾਰਾ। ਆਤਮ ਭਰਮ ਸਰਬ ਨਿਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਬਖ਼ਸ਼ੇ ਚਰਨ ਪਿਆਰਾ। ਚਰਨ ਪਿਆਰ ਜਗਤ ਰੀਤ। ਗੁਰਮੁਖ ਬਖ਼ਸ਼ੇ ਸਚ ਪ੍ਰੀਤ। ਆਪੇ ਬਖ਼ਸ਼ੇ ਸਾਚੀ ਨੀਤ। ਕਲ ਕਰ ਕਿਰਪਾ ਕਾਇਆ ਕਰੇ ਪਤਿਤ ਪੁਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਲਾਗੇ ਮਾਨਸ ਜਨਮ ਜਾਏ ਜਗ ਜੀਤ। ਆਪ ਤਰੇ ਕੁਲ ਉਧਾਰਨਾ। ਸੋਹੰ ਸ਼ਬਦ ਰਸਨ ਉਚਾਰਨਾ। ਪਿਤਾ ਪੂਤ ਹਰਿ ਕਾਜ ਸਵਾਰਨਾ। ਏਕਾ ਦੂਜਾ ਭੇਵ ਨਿਵਾਰਨਾ। ਭੇਵ ਗੂਝ ਹਰਿ ਆਪ ਖੁਲ੍ਹਾਵਣਾ। ਗੁਰਮੁਖ ਸਾਚੇ ਸੂਝ ਪ੍ਰਭ ਪਹਿਲੀ ਮਾਘ ਦਵਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਆਪ ਲਿਖਾਵਣਾ। ਸਾਚਾ ਲੇਖ ਆਪ ਲਿਖਾਉਣਾ। ਪਿਤਾ ਪੂਤ ਹਰਿ ਭੇਵ ਖੁਲ੍ਹਾਉਣਾ। ਏਕਾ ਧਾਗਾ ਏਕਾ ਸੂਤ ਏਕਾ ਨਾਮ ਪਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਉਣਾ। ਰੰਗੇ ਰੰਗ ਸੱਚਾ ਹਰਿ। ਆਪ ਖੁਲ੍ਹਾਏ ਸੱਚਾ ਦਰ। ਭਾਗ ਲਗਾਏ ਸਾਚੇ ਘਰ। ਸਹਿੰਸਾ ਰੋਗ ਗਵਾਏ ਨਾ ਆਏ ਡਰ। ਆਪ ਚਲਾਏ ਆਪਣੇ ਰਾਹੇ ਨਾ ਕੋਈ ਰਹੇ ਅੜ। ਗੁਰਸਿਖ ਸਾਚੇ ਆਪ ਤਰਾਏ ਕਲਜੁਗ ਬਾਹੋਂ ਫੜ। ਸਾਚੇ ਮਾਰਗ ਆਪ ਲਾਏ ਪ੍ਰਭ, ਅਬਿਨਾਸ਼ੀ ਅੰਦਰ ਵੜ। ਸਾਚੀ ਦੱਸੇ ਇਕ ਸਰਨਾਏ, ਨਿਹਕਲੰਕ ਕਲ ਚਰਨ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਚਖੰਡ ਲਗਾਵੇ ਸਾਚੀ ਜੜ੍ਹ। ਸਚਖੰਡ ਸਾਚਾ ਧਾਮ, ਜਗੇ ਜੋਤ ਏਕਾ ਰਾਮ। ਪੂਰਨ ਹੋਏ ਗੁਰਸਿਖ ਕਾਮ। ਸਾਚਾ ਨਾਉਂ ਗੁਰਸਿਖ ਪੱਲੇ ਸਾਚਾ ਦਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਪਿਲਾਵੇ ਸਾਚਾ ਜਾਮ। ਜਾਮ ਨਾਮ ਪੀਓ ਸਦਾ ਜਗ ਜੀਓ। ਸੋਹੰ ਬੀਜ ਆਤਮ ਸਾਚਾ ਬੀਓ। ਆਪ ਜਗਾਓ ਬੁਝੀ ਦੀਓ। ਸੋਹੰ ਪਾਓ ਸਾਚੀ ਵੱਟੀ ਘੀਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਗੁਰਮੁਖ ਸਾਚੇ ਤੇਰੀ ਮਾਤ ਸਾਚੀ ਨੀਓ। ਮਾਤਲੋਕ ਹਰਿ ਦੇ ਵਡਿਆਈ। ਚਰਨ ਸੇਵ ਜਿਸ ਜਨ ਕਮਾਈ। ਸਾਚੇ ਘਰ ਮਿਲੇ ਵਧਾਈ। ਧਰਮ ਰਾਏ ਜਮ ਨੇੜ ਨਾ ਆਈ। ਵੇਲੇ ਅੰਤ ਹੋਏ ਆਪ ਸਹਾਈ। ਪ੍ਰਗਟ ਜੋਤ ਹਰਿ ਸਾਚਾ ਗੁਰਸਿਖਾਂ ਦਰਸ ਦਿਖਾਈ। ਆਦਿ ਜੁਗਾਦਿ ਜੁਗਾਂ ਜੁਗੰਤ ਜਨ ਭਗਤਾਂ ਦੇ ਵਡਿਆਈ। ਆਪ ਬਣਾਏ ਸਾਚੇ ਸੰਤ ਆਤਮ ਸਾਚੀ ਜੋਤ ਜਗਾਈ। ਬੇਮੁਖਾਂ ਮਾਇਆ ਪਾਏ ਬੇਅੰਤ ਦਰ ਘਰ ਸਚੇ ਸੂਝ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਪਣੇ ਹੱਥ ਰੱਖੇ ਵਡਿਆਈ। ਵੱਡੀ ਵਡਿਆਈ ਹਰਿ ਸਾਚੇ ਹੱਥ। ਸਰਬ ਕਲਾ ਆਪੇ ਸਮਰਥ। ਗੁਰਮੁਖ਼ਾਂ ਦੇਵੇ ਸੋਹੰ ਸਾਚੀ ਵਥ। ਗੁਰਮੁਖਾਂ ਅੰਤਮ ਅੰਤ ਕਲਜੁਗ ਪ੍ਰਭ ਸਾਚਾ ਪਾਏ ਨੱਥ। ਗੁਰਮੁਖ ਸਾਚੇ ਆਪ ਜਗਾਏ ਸੰਤ ਚੜ੍ਹਾਏ ਸਾਚੇ ਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਬਬਾਣ ਗੁਣ ਨਿਧਾਨ ਗੁਰਸਿਖਾਂ ਦੇਵੇ ਸਾਚੀ ਵੱਥ। ਸ਼ਬਦ ਬਬਾਣ ਦੇਵੇ ਗੁਣ ਨਿਧਾਨਾ। ਕਿਰਪਾ ਕਰੇ ਆਪ ਭਗਵਾਨਾ। ਸੋਹੰ ਦੇਵੇ ਨਾਮ ਨਿਸ਼ਾਨਾ। ਪ੍ਰਭ ਅਬਿਨਾਸ਼ੀ ਵਾਲੀ ਦੋ ਜਹਾਨਾਂ। ਸਰਬ ਘਟ ਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਰੰਗ ਰੰਗਾਨਾ। ਆਤਮ ਰੰਗ ਇਕ ਚੜ੍ਹਾਉਣਾ। ਗੁਰਮੁਖ ਸੋਇਆ, ਸਾਚਾ ਆਪ ਜਗਾਉਣਾ। ਆਤਮ ਬੀਜ ਸਾਚਾ ਬੋਇਆ, ਸਾਚੀ ਵਸਤ ਇਕ ਟਿਕਾਉਣਾ। ਦੁਰਮਤ ਮੈਲ ਪਾਪਾਂ ਧੋਇਆ, ਮਾਰਗ ਸਾਚਾ ਲਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਲੰਘਾਉਣਾ। ਕਿਰਪ ਕਰੇ ਆਪ ਗਿਰਧਾਰ। ਗੁਰਮੁਖ ਵਿਰਲੇ ਕਲ ਵਿਚਾਰ। ਦੇ ਦਰਸ ਕਲ ਕਰ ਜਾਏ ਪਾਰ। ਉਤਰੇ ਹਰਸ ਨਾ ਹੋਏ ਖਵਾਰ। ਕਰੇ ਤਰਸ ਗੁਰਸਿਖ ਤੇਰੇ ਆਤਮ ਕਰਮ ਵਿਚਾਰ। ਅੰਮ੍ਰਿਤ ਮੇਘ ਹਰਿ ਦੇਵੇ ਬਰਸ, ਆਤਮ ਤ੍ਰਿਖਾ ਦੇ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਿਰਨਾ ਝਿਰਾਏ ਅਪਰ ਅਪਾਰ। ਅੰਮ੍ਰਿਤ ਝਿਰਨਾ ਆਪ ਝਿਰਾਏ। ਝਿਰਨਾ ਝਿਰੇ ਮੇਘ ਵਰਸਾਏ। ਹਰਨਾ ਫਰਨਾ ਆਪ ਖੁਲ੍ਹਾਏ। ਮਰਨਾ ਡਰਨਾ ਭੇਵ ਚੁਕਾਏ। ਸਾਚੀ ਸਰਨਾ ਇਕ ਰਘੁਰਾਏ। ਪ੍ਰਭ ਕਾ ਭਾਣਾ ਸਾਚਾ ਜਰਨਾ, ਦੇ ਮੱਤ ਆਪ ਸਮਝਾਏ। ਸਾਚੀ ਤਾਰੀ ਗੁਰਸਿਖ ਤਰਨਾ, ਕਲਜੁਗ ਵਹਿੰਦੇ ਵਹਿਣ ਡੁੱਬ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਿਰ ਹੱਥ ਟਿਕਾਏ। ਆਪ ਆਪਣਾ ਹੱਥ ਟਿਕਾਉਣਾ। ਗੁਰਸਿਖ ਸਚਾ ਮਾਰਗ ਲਾਉਣਾ। ਦੁੱਖ ਦਰਦ ਦਲਿਦਰ ਪ੍ਰਭ ਸਾਚੇ ਸਰਬ ਕਟਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੁੱਖ ਭੁੱਖ ਮਿਟਾ ਆਪਣੇ ਰੰਗ ਰੰਗਾਉਣਾ। ਦੁੱਖ ਭੁੱਖ ਹਰਿ ਆਪ ਮਿਟਾਏ। ਸਾਚਾ ਸੁਖ ਇਕ ਉਪਜਾਏ। ਉਜਲ ਮੁਖ ਵਿਚ ਮਾਤ ਕਰਾਏ। ਮਾਤ ਕੁੱਖ ਹਰਿ ਸੁਫਲ ਕਰਾਏ। ਉਤਰੇ ਭੁੱਖ ਹਰਿ ਦਰਸ਼ਨ ਪਾਏ। ਸੁਫਲ ਹੋਏ ਦੇਹੀ ਮਨੁੱਖ, ਜਮਦੂਤ ਨਾ ਕੋਇ ਸਤਾਏ। ਮਾਤ ਗਰਭ ਨਾ ਹੋਏ ਉਲਟਾ ਰੁੱਖ, ਲੱਖ ਚੁਰਾਸੀ ਗੇੜ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਹਿੰਸਾ ਰੋਗ ਸਰਬ ਮਿਟਾਏ। ਸਹਿੰਸਾ ਰੋਗ ਸਗਲ ਵਸੂਰਾ। ਆਪ ਮਿਟਾਏ ਸਤਿਗੁਰ ਪੂਰਾ। ਸ਼ਬਦ ਸੁਣਾਏ ਅਨਹਦ ਅਨਾਹਤ ਸਾਚੀ ਤੂਰਾ। ਦੂਈ ਦਵੈਤ ਪਰਦਾ ਲਾਹੇ ਹਉਮੇ ਰੋਗ ਕਰੇ ਦੂਰਾ। ਆਤਮ ਸਾਚੀ ਜੋਤ ਜਗਾਏ ਜਗੇ ਜੋਤ ਜਿਉਂ ਕੋਹਤੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਦਾ ਸਦਾ ਭਰਪੂਰਾ। ਸਰਬ ਕਲਾ ਆਪੇ ਭਰਪੂਰ। ਗੁਰਮੁਖਾਂ ਸਦ ਖੜਾ ਹਜੂਰ। ਨਾ ਨੇੜੇ ਨਾ ਦਿਸੇ ਦੂਰ। ਜੋਤ ਸਰੂਪੀ ਆਤਮ ਦੇਵੇ ਸਾਚਾ ਸਤਿ ਸਰੂਰ। ਸਾਚੀ ਜੋਤ ਸਚ ਥਾਂ ਰਹਾਏ, ਸਾਚਾ ਬਖ਼ਸ਼ੇ ਆਤਮ ਨੂਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪ ਤਰਾਏ ਪਾਰ ਲੰਘਾਏ ਨਾ ਦੇਰ ਲਗਾਏ ਆਪ ਚੜ੍ਹਾਏ ਪਹਿਲੇ ਪੂਰ। ਪਹਿਲੇ ਪੂਰ ਗੁਰਸਿਖ ਚੜ੍ਹਾਏ। ਦੇਵੇ ਵਡਿਆਈ ਮੁਨ ਰਿਖ ਉਪਜਾਏ। ਸੋਹੰ ਸਹਾਈ ਸਾਚਾ ਨਾਮ ਭਿਖ ਦਰ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਤ੍ਰਿਸ਼ਨਾ ਭੁੱਖ ਸਭ ਦੇ ਬੁਝਾਏ। ਆਤਮ ਤ੍ਰਿਸ਼ਨਾ ਹਉਮੇ ਰੋਗ। ਦਿਵਸ ਰੈਣ ਦੁੱਖ ਰਿਹਾ ਭੋਗ। ਆਤਮ ਚਿੰਤਾ ਸਦਾ ਵਿਜੋਗ। ਕੋਈ ਨਾ ਦੇਵੇ ਸਾਚਾ ਸ਼ਬਦ ਸਾਚਾ ਜੋਗ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਗੁਰਮੁਖ ਸਾਚੇ ਦੇਵੇ ਦਰਸ ਅਮੋਘ। ਸੋਹੰ ਸ਼ਬਦ ਦੇਵੇ ਵਡਿਆਈ। ਆਪ ਚੁਗਾਏ ਆਤਮ ਸਾਚੀ ਚੋਗ। ਗੁਰਮੁਖ ਸਾਚੇ ਸਦ ਬਲ ਬਲ ਜਾਈ, ਪ੍ਰਭ ਮਿਲਾਇਆ ਧੁਰ ਸੰਜੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਵਡਿਆਈ ਆਪ ਮਿਟਾਏ ਚਿੰਤਾ ਸੋਗ। ਚਿੰਤਾ ਸੋਗ ਉਤਰੇ ਦੁੱਖ। ਆਪ ਮਿਟਾਏ ਆਤਮ ਭੁੱਖ। ਸੋਹੰ ਸ਼ਬਦ ਜਪਾਏ ਸਚਾ ਸੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਭਾਗ ਲਗਾਏ, ਆਪ ਆਪਣਾ ਦਰਸ ਦਿਖਾਏ, ਗੁਰਮੁਖ ਸਾਚੇ ਆਣ ਤਰਾਏ, ਭੂਤ ਪ੍ਰੇਤੋਂ ਦੇਵ ਬਣਾਏ, ਜਿਨ ਖ਼ਵੀਸ ਕੋਈ ਰਹਿਣ ਨਾ ਪਾਏ। ਹਾਕਣ ਡਾਕਣ ਸਿਰ ਮੁੰਡਵਾਏ। ਵਲੀਏ ਛਲੀਏ ਸਰਬ ਮਿਟਾਏ। ਮਾਇਆ ਇੰਦਰ ਜਾਲ ਆਪ ਤੁੜਾਏ। ਮਾਈ ਗੌਰਜਾਂ ਨਾ ਮਰਦੰਗ ਵਜਾਏ। ਕਿੰਗਰੇ ਕਿੰਗਰੇ ਹਰਿ ਟੰਗ ਵਖਾਏ। ਆਪ ਆਪਣਾ ਸੰਗ ਨਿਭਾਏ। ਦੁੱਧ ਪੁੱਤ ਹਰਿ ਰੰਗ ਰੰਗਾਏ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਸਾਚਾ ਲੇਖ ਆਪ ਲਿਖਾਏ। ਆਪ ਬਣਾਏ ਸਾਚੇ ਸੁੱਤ, ਮਾਤ ਗਰਭ ਹੋਏ ਸਹਾਏ। ਆਪ ਬਣਾਏ ਸਾਚੇ ਪੁੱਤ, ਪਿਤਾ ਮਾਤ ਆਪ ਅਖਵਾਏ। ਆਪ ਸੁਹਾਏ ਸਾਚੀ ਰੁੱਤ, ਗੁਰਮੁਖ ਸਾਚੇ ਹਰਿ ਸਾਚਾ ਘਰ ਤੇਰੇ ਭਾਗ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੁੱਖ ਦਰਦ ਹਰਿ ਦੇਵੇ ਸਾਚਾ ਵਰ, ਕਲਜੁਗ ਜਾਣਾ ਤਰ, ਵਸਣਾ ਸਾਚੇ ਘਰ, ਦੇਵੇ ਦਰਸ ਅਵਤਾਰ ਨਰ, ਜੋ ਜਨ ਸ਼ਰਨ ਗਏ ਪਰ। ਆਤਮ ਦਰ ਦਵਾਰੇ ਹਰਿ ਸਾਚਾ ਰਿਹਾ ਵੜ। ਗੁਰਮੁਖ ਸਾਚੇ ਸਚ ਧਾਮ ਬਹਾਏ ਆਤਮ ਬਾਹੋਂ ਫੜ। ਅੰਤਮ ਜੋਤੀ ਮੇਲ ਮਿਲਾਏ, ਜਿਸ ਹਰਿ ਸਾਚੇ ਤੇਰਾ ਫੜਿਆ ਲੜ। ਗੁਰਮੁਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਵਜਲ ਪਾਰ ਕਰਾਏ ਹਰਿ ਕੀ ਪੌੜੀ ਜਾਏ ਚੜ੍ਹ। ਸਾਚੇ ਲੋਇਣ ਦਰਸ ਗੁਰ ਪੇਖੋ। ਆਪ ਮਿਟਾਏ ਆਤਮ ਭਰਮ ਭੁਲੇਖੋ। ਦਰ ਘਰ ਸਾਚੇ ਆਓ ਹਰਿ ਫੇਰ ਲਿਖਾਏ ਲੇਖੋ। ਮਦਿਰਾ ਮਾਸ ਹੱਥ ਨਾ ਲਾਓ, ਪ੍ਰਭ ਅਬਿਨਾਸ਼ੀ ਸਾਚਾ ਵੇਖੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਦਰਸ ਸਦ ਪਾਓ, ਸੋਹੰ ਸ਼ਬਦ ਆਤਮ ਲਗਾਓ ਸਾਚੀ ਮੇਖੋ। ਨੇਤਰ ਨੈਣ ਸਾਚਾ ਨੂਰ। ਅਗਿਆਨ ਅੰਧੇਰ ਹੋਏ ਦੂਰ। ਕਿਰਪਾ ਕਰੇ ਆਪ ਹਰਿ ਸਰਬ ਗੁਣ ਭਰਪੂਰ। ਮਦਿਰਾ ਮਾਸ ਗੁਰਸਿਖ ਜਾਣੋ ਜਿਉਂ ਹਿੰਦੂ ਗਾਂਏ ਮੁਸਲਿਮ ਸੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਹਿਰਦੇ ਵਸੇ ਜਿਸ ਜਨ ਜਾਣੋ ਦੂਰ। ਸਾਚਾ ਸ਼ਬਦ ਸਾਚਾ ਗਹਿਣਾ। ਸਾਚਾ ਲਹਿਣਾ ਪ੍ਰਭ ਦਰ ਲੈਣਾ। ਸਾਚਾ ਪ੍ਰਭ ਅਬਿਨਾਸ਼ੀ ਪੇਖੋ ਤੀਜੇ ਨੈਣਾ। ਝੂਠੇ ਦਿਸਣ ਮਾਤ ਪਿਤ ਭਾਈ ਭੈਣ ਭਾਈ ਸਾਕ ਸੱਜਣ ਸੈਣਾਂ। ਵੇਲੇ ਅੰਤਮ ਅੰਤ ਏਕਾ ਨਾਮ ਸਾਚਾ ਪਾਸ ਤੇਰੇ ਰਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਹੋਏ ਆਪ ਸਾਕ ਸੱਜਣ ਸੈਣ। ਸਾਕ ਸੱਜਣ ਆਪ ਸੁਹੇਲਾ। ਜੁਗਾ ਜੁਗੰਤ ਵਿਛੜਿਆਂ ਕਲ ਆਪ ਕਰਾਇਆ ਮੇਲਾ। ਅਚਰਜ ਖੇਲ ਪਾਰਬ੍ਰਹਮ ਕਲ ਵਿਚ ਮਾਤ ਦੇ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਪਣੇ ਰੰਗ ਰੰਗਾਏ ਵਸੇ ਆਪ ਸਦ ਅਕੇਲਾ। ਅੰਮ੍ਰਿਤ ਆਤਮ ਸਾਚੀ ਧਾਰਾ। ਦੁੱਖਾਂ ਰੋਗਾਂ ਕਰੇ ਖਵਾਰਾ। ਜੋ ਜਨ ਪਾਏ ਪ੍ਰਭ ਕੀ ਸਾਰਾ। ਆਤਮ ਸ਼ਬਦ ਦੇਵੇ ਸਾਚੀ ਧਾਰਾ। ਸੋਹੰ ਗਾਓ ਨਾਮ ਪਿਆਰਾ। ਏਥੇ ਓਥੇ ਹੋਏ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਦਰਸ ਦਿਖਾਏ ਅਗੰਮ ਅਪਾਰਾ। ਅਗੰਮ ਅਪਾਰ ਦਰਸ ਗੁਰਦੇਵ। ਬਿਰਥਾ ਜਾਏ ਨਾ ਗੁਰਸਿਖ ਤੇਰੀ ਸੇਵ। ਸੋਹੰ ਸ਼ਬਦ ਦੇਵੇ ਆਤਮ ਸਾਚਾ ਮੇਵ। ਵਿਚ ਮਾਤ ਦੇਵੇ ਵਡਿਆਈ ਵਿਚ ਕਰੋੜ ਤੇਤੀਸ ਦੇਵੀ ਦੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਅਲਖ ਅਭੇਵ। ਅਲਖ ਅਭੇਵ ਅਛਲ ਅਛੱਲ ਅਛੇਦਾ। ਭੇਵ ਨਾ ਪਾਇਣ ਚਾਰੇ ਵੇਦਾ। ਕਿਆ ਕੋਈ ਜਾਣੇ ਵਿਚ ਕਤੇਬਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ ਗੁਰਮੁਖ ਸਾਚਾ ਦਿਵਸ ਰੈਣ ਸਦ ਗਾਏ ਜਿਹਵਾ। ਰਸਨਾ ਗਾਓ ਗੁਣ ਗਹਿਰ ਗੰਭੀਰ। ਆਤਮ ਸ਼ਾਂਤ ਠਾਂਡਾ ਸਰੀਰ। ਹਉਮੇ ਵਿਚੋਂ ਨਿਕਲੇ ਪੀਰ। ਸਚ ਸ਼ਬਦ ਹਰਿ ਦੇਵੇ ਧੀਰ। ਜਮ ਕੀ ਫਾਸੀ ਕੱਟੇ ਜੰਜੀਰ। ਸੋਹੰ ਬੰਦ ਖਲਾਸੀ ਅੰਮ੍ਰਿਤ ਦੇਵੇ ਸਾਚਾ ਸੀਰ। ਘਨਕਪੁਰ ਵਾਸੀ ਕਿਰਪਾ ਕਰੇ ਨਾ ਦੇਵੇ ਲੱਥਣ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਹੋਈ ਦਾਸੀ, ਨਾ ਕੋਈ ਦਿਸੇ ਪੀਰ ਫ਼ਕੀਰ।