੧੫ ਮੱਘਰ ੨੦੧੦ ਬਿਕ੍ਰਮੀ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਹਰਿ ਸੰਗਤ ਸਮੇਤ ਕਾਕਾ ਮਨਜੀਤ ਸਿੰਘ ਦੀ ਦੇਹ ਛੁਡਾਉਣ ਦੇ ਨਵਿਤ ਇਕੱਠ ਕੀਤਾ ਅਤੇ ਜੋਤ ਸਰੂਪ ਸੱਚੇ ਪਾਤਸ਼ਾਹ ਨੇ ਓਸ ਦੇ ਅੰਤ ਵਾਸਤੇ ਲਿਖਤ ਕਰਾਈ
ਲਾੜੀ ਮੌਤ ਵਰ ਪਾਉਂਦੀ ਜਾ। ਪ੍ਰਭ ਅਬਿਨਾਸ਼ੀ ਦੇ ਗੁਣ ਗਾਉਂਦੀ ਜਾ। ਸ਼ਬਦ ਸਰੂਪੀ ਬੀਨ ਵਜਾਉਂਦੀ ਜਾ। ਮੁਹੰਮਦੀ ਦੀਨ ਆਪ ਉਠਾਉਂਦੀ ਜਾ। ਪ੍ਰਭ ਅਬਿਨਾਸ਼ੀ ਸਾਚਾ ਸਚ ਪ੍ਰਬੀਨ, ਸਾਚਾ ਹੁਕਮ ਸੁਣਾਉਂਦੀ ਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਆਪਣੀ ਰਸਨਾ ਸਦ ਧਿਆਉਂਦੀ ਜਾ। ਰਸਨਾ ਗਾਈਂ ਹਰਿ ਕੇ ਗੀਤ। ਘਰ ਘਰ ਢਾਹੀ ਜਾਏ ਮਸੀਤ। ਏਕ ਰਾਖੀ ਹਰਿ ਚੀਤ। ਪਹਿਲੇ ਕੂਟੇਂ ਆਈ ਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਾਇਆ ਰੱਖੇ ਸੀਤ। ਕਾਇਆ ਸੀਤਲ ਪਾਏ ਠੰਡ। ਪੱਲੇ ਬੰਨ੍ਹੀ ਨਾਮ ਗੰਢ। ਨਾਲ ਤੇਰੇ ਜਾਏ ਹੰਢ। ਗੁਰਮੁਖ ਮੇਰੇ ਸੱਚਿਆਂ, ਘਰ ਘਰ ਜਾਈਂ ਵੰਡ। ਕਲਜੁਗ ਜੀਵਾਂ ਕੱਚਿਆਂ, ਕਰਦੀ ਜਾਈਂ ਖੰਡ ਖੰਡ। ਤੇਰੇ ਅੱਗੇ ਕੋਈ ਨਾ ਬਚਿਆ, ਸ੍ਰਿਸ਼ਟ ਸਬਾਈ ਕਰ ਜਾਈਂ ਰੰਡ। ਝੂਠਾ ਪਾਪ ਕਿਸੇ ਨਾ ਪਚਿਆ, ਫਿਰੇ ਵਿਚ ਬ੍ਰਹਿਮੰਡ ਨਵ ਖੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਫੜਾਏ ਸੱਚੀ ਚੰਡ ਪ੍ਰਚੰਡ। ਸਾਚੀ ਚੰਡੀ ਹੱਥ ਫੜਾਈ। ਸਾਚੀ ਡੰਡੀ ਆਪੇ ਪਾਈ। ਪਹਿਲੀ ਕੂਟ ਪ੍ਰਭ ਸਾਚੇ ਵੰਡੀ ਪਹਿਲੇ ਜਾ ਮੁਕਾਈ। ਨਾ ਕੋਈ ਦੀਸੇ ਜਗਤ ਪਖੰਡੀ, ਪੀ ਲਹੂ ਆਪਣੀ ਤ੍ਰਿਖਾ ਬੁਝਾਈ। ਭੱਜ ਭੱਜ ਪਿਛੋਂ ਵੱਢੀ ਕੰਡੀ ਨਾ ਕੋਈ ਸਕੇ ਮੁਖ ਛੁਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਅੰਗ ਸੰਗ ਹੋਏ ਸਹਾਈ। ਲਾੜੀ ਮੌਤ ਉਠ ਉਠ ਭੱਜ। ਲਹੂ ਪੀ ਲੈ ਜਾ ਕੇ ਰੱਜ। ਕਲਜੁਗ ਜੀਵ ਲਾਉਂਦੇ ਪਜ। ਗੁਰਸਿਖਾਂ ਪਰਦੇ ਆਪੇ ਕੱਜ। ਵਿਚ ਮੈਦਾਨ ਜਾਏ ਗੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਆਸਣ ਬੈਠਾ ਰਿਹਾ ਸਜ। ਲਾੜੀ ਮੌਤ ਹਰਿ ਆਪ ਦੁੜਾਵੇ। ਸ੍ਰਿਸ਼ਟ ਸਬਾਈ ਭਰੇ ਹਾਵੇ। ਫੜ ਫੜ ਬੰਨ੍ਹੇ ਸਾਰੇ ਪਾਵੇ। ਕਲਜੁਗ ਲੇਖੇ ਸਰਬ ਚੁਕਾਵੇ। ਗੁਰਮੁਖ ਸਾਚੇ ਦੇਖੇ ਪ੍ਰਭ ਅਬਿਨਾਸ਼ੀ ਜੋ ਰਸਨਾ ਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਹਿਕਮਤ ਹਕੂਮਤ ਆਪਣੇ ਹੱਥ ਰਖਾਵੇ। ਲਿਆ ਵਰ ਸੱਚੇ ਦਰਬਾਰ। ਛੱਡੀ ਜਾਏ ਆਪਣਾ ਘਰ ਬਾਹਰ। ਹੱਡੀ ਹੱਡੀ ਤੋੜ ਸੰਸਾਰ। ਸਾਚੀ ਗੱਡੀ ਲੈਣੇ ਚਾੜ੍ਹ। ਦੋਵੇਂ ਹੱਥ ਬੈਠਾ ਅੱਡੀ, ਧਰਮ ਰਿਹਾ ਪੁਕਾਰ। ਨਾ ਕਿਸੇ ਤੋਂ ਲੈਣੀ ਵੱਡੀ, ਸ਼ਬਦ ਸਰੂਪੀ ਹਰਿ ਹੋਵੇ ਪਹਿਰੇਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਫਿਰਾਏ ਤੈਨੂੰ ਵਿਚ ਸੰਸਾਰ। ਫਿਰੀ ਜਾਏ ਸਰਬ ਸੰਸਾਰ। ਖਾਲੀ ਛੱਡੀਂ ਨਾ ਕੋਈ ਘਰ ਬਾਹਰ। ਲੁਕਿਆ ਰਹੇ ਨਾ ਕੋਈ ਵਿਚ ਉਜਾੜ। ਪਕੜ ਲਿਆਵੀਂ ਉਤੋਂ ਪਹਾੜ। ਇਕ ਬਣਾਈਂ ਸਚ ਅਖਾੜ। ਆਪ ਉਠਾਈਂ ਆਪਣੀ ਧਾੜ। ਗੋਲੇ ਮਾਰੀਂ ਅਗੰਮ ਦੇ, ਵੱਜਣ ਕਾੜ ਕਾੜ। ਬੇਮੁਖ ਨਿਜ ਮਾਵਾਂ ਘਰ ਜੰਮਦੇ, ਅੰਤਮ ਹੋਏ ਭਾਗ ਮਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ, ਅਗਨ ਮਗਨ ਵਿਚ ਦੇਵੇ ਸਾੜ। ਸੁਣ ਮੌਤ ਲਾੜੀ ਸਚ ਦੁਲਾਰੀਏ। ਕਲਜੁਗ ਅੰਤਮ ਨਾ ਹੋਵੀਂ ਕਿਸੇ ਪਿਆਰੀਏ। ਘਰ ਘਰ ਪਾਉਂਦੀ ਜਾਈਂ ਸਰਬ ਖੁਆਰੀਏ। ਸ਼ਬਦ ਫੜਾਇਆ ਹੱਥ ਤੇਰੇ ਆਰੀਏ। ਦੋਵੇਂ ਹੱਥੀਂ ਚੀਰ ਚੀਰਾਈਂ ਕਰੀਂ ਜਗਤ ਦੋ ਫਾੜੀਏ। ਇਕ ਸੱਜੇ ਇਕ ਖੱਬੇ ਆਪ ਰਹੀਂ ਪਿਛੇ ਅਗਾੜੀਏ। ਨਾ ਕੋਈ ਲੁਕਿਆ ਰਹੇ ਵਿਚ ਡੱਬੀਂ ਆਪਣੀ ਹੱਥੀਂ ਝੂਠਾ ਚੋਲਾ ਪਾੜੀਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣ ਬੇਮੁਖਾਂ ਦੀ ਸਾਚੀ ਲਾੜੀਏ। ਸਾਚੀ ਲਾੜੀ ਕਰ ਪਿਆਰ। ਬੇਮੁਖ ਬਣਾ ਸਚ ਭਤਾਰ। ਵਰ ਘਰ ਲੈ ਆਪਣੇ ਜਾਈਂ, ਦੱਸੀਂ ਸੱਚਾ ਇਕ ਦਰਬਾਰ। ਸਚ ਸੁਨੇਹੁੜਾ ਦੇਂਦੀ ਜਾਈਂ, ਮਾਤਲੋਕ ਲਿਆ ਅਵਤਾਰ। ਭੱਜੀ ਜਾਂਦੀ ਚਾਰੋਂ ਤਰਫ ਵੇਹਿੰਦੀ ਜਾਈਂ, ਕਿਥੇ ਲੁਕਿਆ ਸਿੱਖ ਮੇਰਾ ਸਰਦਾਰ। ਝੂਠੀ ਨੀਂਦ ਨਾ ਸੌਂਦੀ ਜਾਈਂ, ਪ੍ਰਭ ਹੋਏ ਤੇਰਾ ਪਹਿਰੇਦਾਰ। ਸੋਏ ਸਿੱਖ ਫੜ ਫੜ ਬਾਹੋਂ ਆਪ ਉਠਾਉਂਦੀ ਜਾਈਂ, ਕਰਦੀ ਜਾਈਂ ਖਬਰਦਾਰ। ਅੰਮ੍ਰਿਤ ਕੁੰਗੂ ਅਤਰ ਚੰਬੇਲੀ, ਗੁਰਸਿਖਾਂ ਮੁਖ ਚਵਾਉਂਦੀ ਜਾਈਂ, ਕਰ ਜਾਈਂ ਛਿਟਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੱਸੇ ਜਗਤ ਵਿਹਾਰ। ਸਚ ਘਰੋਂ ਵਿਦਾ ਹੋ ਜਾਣਾ। ਸਿਧਾ ਰਾਹ ਇਕ ਤਕਾਣਾ। ਜਗਤ ਰਾਹ ਇਕ ਰਖਾਣਾ। ਦੂਜਾ ਨਾ ਕੋਈ ਥਾਂ ਨਾ ਹੋਰ ਵਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ ਏਕਾ ਧੁਰ ਫ਼ਰਮਾਣਾ। ਧੁਰ ਫ਼ਰਮਾਣ ਹਰਿ ਆਪ ਸੁਣਾਇਆ। ਜੋਤ ਸਰੂਪੀ ਜਾਮਾ ਪਾਇਆ। ਨਿਹਕਲੰਕ ਕਲ ਬਣ ਕੇ ਆਇਆ। ਸਾਚਾ ਸ਼ਬਦ ਨਾਲ ਲਿਆਇਆ। ਏਕਾ ਡੰਕ ਤੇਰੇ ਹੱਥ ਫੜਾਇਆ। ਰਾਓ ਰੰਕਾਂ ਤਾਈਂ ਸੁਣਾਇਆ। ਦਵਾਰ ਬੰਕਾਂ ਵਿਚ ਵਸਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤ ਕਰਾਏ ਦਿਵਸ ਰੈਣ ਤੇਰੀ ਢਲਦੀ ਜਾਏ ਛਾਇਆ। ਹੁਕਮ ਮੰਨ ਕਰ ਪ੍ਰਵਾਨ। ਚਲ ਉਠਾ ਬਲੀ ਬਲਵਾਨ। ਹੱਥ ਫੜਾ ਤੀਰ ਕਮਾਨ। ਗਾਤਰਿਉਂ ਖਿਚ ਇਕ ਕਿਰਪਾਨ। ਲਿਆ ਵਿਚ ਸੱਚੇ ਮੈਦਾਨ। ਕਲਜੁਗ ਨਾ ਕੋਈ ਵੇਲਾ ਸਕੇ ਪਛਾਣ। ਸੁੰਞੀ ਧਰਤੀ ਦੇਣੀ ਸਿੰਚ, ਲਹੂ ਮਿਝ ਵਗਾਈ ਘਾਣ। ਖਾਲੀ ਕਿਤੇ ਥਾਂ ਨਾ ਦਿਸੇ ਇੰਚ, ਜਿਥੇ ਨਾ ਝੁੱਲੇ ਪ੍ਰਭ ਸਾਚੇ ਦਾ ਇਕ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਆਪ ਫਰਮਾਣ। ਮੰਨ ਫ਼ਰਮਾਣ ਜਾ ਜਵਾਨੇ। ਧਰਮ ਰਾਏ ਦੀਏ ਸਚ ਰਕਾਨੇ। ਹੱਥੀਂ ਬੰਨ੍ਹਦੀ ਜਾ ਮੌਤੀ ਗਾਨੇ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਅਬਿਨਾਸ਼ੀ ਆਪ ਪਛਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੇ ਭਾਣੇ। ਜਾਣ ਦੌੜ ਛਾਲ ਮਾਰ। ਆਪਣੀ ਹੱਥੀਂ ਖਿਚੀ ਏਕਾ ਸ਼ਬਦ ਕਟਾਰ। ਸੀਸ ਧੜ ਧੜ ਸੀਸ, ਇਕ ਇਕ ਕਰ ਉਤਾਰ। ਆਪੇ ਹੋਏ ਵਿਚ ਲੜ, ਮਤ ਉਪਠੀ ਦੇਵੇ ਡਾਰ। ਬੇਮੁਖ ਜੀਵ ਜਾਇਣ ਝੜ, ਕਲਜੁਗ ਅਗਨ ਤਪਾ ਬਣਾ ਵਿਚ ਅੰਗਿਆਰ। ਝੂਠੀ ਮਾਇਆ ਵਿਚ ਜਾਣ ਸੜ, ਜੋ ਬੰਨ੍ਹੀ ਬੈਠੇ ਭਾਰ। ਵਿਚ ਮੈਦਾਨ ਜਾ ਖੜ ਤੋੜ ਸਰਬ ਹੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੋਏ ਆਪ ਸਹਾਰ। ਲੈ ਜਾਈਂ ਨਾਮ ਸਚ ਨਿਸ਼ਾਨਾ। ਸ੍ਰਿਸ਼ਟ ਸਬਾਈ ਸਾਚਾ ਤੀਰ ਚਲਾਣਾ। ਆਪਣੀ ਹੱਥੀਂ ਚਿਲ੍ਹਾ ਚੜ੍ਹਾਏ, ਨਾ ਰਸਤੇ ਵਿਚ ਕਿਸੇ ਅਟਕਾਨਾ। ਜੋਤ ਸਰੂਪੀ ਕਰਦਾ ਜਾਏ ਖੇਲ ਜੋ ਵਿਚ ਜਗਤ ਵਰਤਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਬਿਠਾਏ ਵਿਚ ਬਬਾਣਾ। ਬਿਠਾਏ ਵਿਚ ਬਬਾਣ ਅਕਾਸ਼ ਉਡਾਇੰਦਾ। ਕਰੇ ਖੇਲ ਅਪਾਰ, ਸ੍ਰਿਸ਼ਟ ਸਬਾਈ ਨਾਸ ਕਰਾਇੰਦਾ। ਪੂਰਬ ਕਰਮ ਵਿਚਾਰ ਲੇਖਾ ਸਰਬ ਚੁਕਾਇੰਦਾ। ਧਰਮ ਰਾਏ ਦੀ ਸੁਣ ਪੁਕਾਰ, ਅਚਰਜ ਖੇਲ ਹਰਿ ਵਰਤਾਇੰਦਾ। ਖਾਲੀ ਭਰੇ ਤੇਰੇ ਭੰਡਾਰ, ਕਿਉਂ ਨਿਉਂ ਨਿਉਂ ਸੀਸ ਝੁਕਾਇੰਦਾ। ਖੁਲ੍ਹੇ ਰੱਖ ਕਵਾੜ, ਪ੍ਰਭ ਧੱਕ ਧੱਕ ਅੱਗੇ ਸੁਟਾਇੰਦਾ। ਅੱਗੇ ਕਰੀਂ ਜਾਈਂ ਵਾੜ, ਪਿਛਾ ਮੁੜ ਕੋਈ ਨਾ ਆਇੰਦਾ। ਪ੍ਰਭ ਆਪੇ ਚਬਾਏ ਆਪਣੀ ਦਾੜ, ਨਾ ਕੋਈ ਕਿਸੇ ਛੁਡਾਇੰਦਾ। ਮੌਤ ਘੋੜੀ ਸਾਚੀ ਚਾੜ੍ਹ, ਘਰ ਤੇਰੇ ਬਹਾਇੰਦਾ। ਸਾਰੇ ਵਿਚ ਸੰਸਾਰ ਜੋੜੀ ਕਿਤੇ ਨਾ ਕੋਈ ਇਕੱਠੀ ਰਹਿਣ ਪਾਇੰਦਾ। ਵੇਖੇ ਵਿਗਸੇ ਕਰੇ ਵਿਚਾਰ, ਜਲ ਥਲ ਵਿਚ ਆਪ ਰਹਾਇੰਦਾ। ਨਾ ਕੋਈ ਜਾਣੇ ਅੰਧ ਅੰਧਿਆਰ, ਜੰਗਲ ਜੂਹ ਪਹਾੜਾਂ ਸਭੇ ਫੋਲ ਫੁਲਾਇੰਦਾ। ਨਾ ਕੋਈ ਅੰਦਰ ਨਾ ਕੋਈ ਬਾਹਰ, ਪ੍ਰਭ ਸਾਚਾ ਸਭ ਥਾਈਂ ਵੇਖ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਜੀਵ ਭੇਵ ਛੁਪਾਇੰਦਾ। ਛੁਪਿਆ ਰਹਿਣ ਨਾ ਦੇਵੇ ਉਹਲੇ। ਘਰ ਘਰ ਕੁੰਡੇ ਆਪੇ ਖੋਲ੍ਹੇ। ਕਲਜੁਗ ਜੀਵ ਲੰਗੜੇ ਲੂਲੇ ਟੁੰਡੇ, ਫੜ ਫੜ ਪਾਏ ਆਪਣੇ ਡੋਲੇ। ਗੁਰਮੁਖ ਸਾਚੇ ਸਚ ਸੁਹਾਗਣ ਮੁੰਡੇ, ਸੋਹੰ ਸ਼ਬਦ ਗਾਉਂਦੇ ਸੱਚੇ ਬੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਅੰਤਮ ਮਿਟਾਏ ਬਣਾਏ ਧਰਮ ਰਾਏ ਦੇ ਗੋਲੇ। ਹਰਿ ਕਾ ਹੁਕਮ ਅਪਾਰ ਅਟਲ ਰਹਾਵਦਾ। ਹਰਿ ਕਾ ਸ਼ਬਦ ਅਧਾਰ ਧੀਰ ਧਰਾਂਵਦਾ। ਹਰਿ ਕਾ ਨਾਮ ਵਿਚਾਰ ਵਣਜ ਕਰਾਇੰਦਾ। ਹਰਿ ਕਾ ਨਾਮ ਸਾਚਾ ਯਾਰ ਸੰਗ ਰਲਾਵਦਾ। ਹਰਿ ਕਾ ਨਾਮ ਪੱਲੇ ਬੰਨ੍ਹੇ ਸਾਚੇ ਦਾਮ, ਸਾਚਾ ਰਾਹ ਦਿਖਾਇੰਦਾ। ਹਰਿ ਕਾ ਜਾਮ ਗੁਰਸਿਖ ਸਾਚੇ ਪੀ, ਆਤਮ ਤ੍ਰਿਖਾ ਬੁਝਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੇ ਘਾਟੇ ਪੂਰ ਕਰਾਂਵਦਾ। ਪਿਛਲਾ ਘਾਟਾ ਪੂਰਾ ਕਰੇ। ਅੱਗੇ ਵਧੇ ਨਾਮ ਧਰੇ। ਆਪੇ ਪਰਖੇ ਖੋਟੇ ਖਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠਾ ਵਿਚ ਸਚ ਦਰੇ। ਸਚ ਦਰਬਾਰ ਬੈਠਾ ਹਰਿ। ਸਾਚਾ ਲੇਖਾ ਰਿਹਾ ਕਰ। ਜੋਤ ਸਰੂਪੀ ਭੇਖ ਧਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦਏ ਚੁਕਾਏ ਜੀਵ ਜੋ ਕਰਨੀ ਰਿਹਾ ਕਰ। ਕਰਨੀ ਕਰੇ ਵਿਚ ਸੰਸਾਰ। ਕਲਜੁਗ ਤੇਰਾ ਝੂਠਾ ਹੋਇਆ ਪਿਆਰ। ਜੀਵਾਂ ਜੰਤਾਂ ਮੱਤ ਦਿਤੀ ਮਾਰ। ਸਾਚਾ ਜੱਤ ਸਾਚਾ ਤਤ ਕੋਈ ਰੱਖੇ ਨਰ ਨਾਰ। ਆਪੇ ਜਾਣੇ ਮਿਤ ਗਤ, ਪੂਰਬ ਕਰਮ ਰਿਹਾ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਪਾਵੇ ਸਾਰ। ਕਲਜੁਗ ਤੇਰਾ ਕਰਮ ਵਿਚਾਰਿਆ। ਅੱਖੀਂ ਆਪਣੀ ਵੇਖ, ਕੀ ਵਰਤੇ ਵਰਤਾਰਿਆ। ਪ੍ਰਭ ਜੋਤ ਸਰੂਪੀ ਧਾਰੇ ਭੇਖ, ਨਿਹਕਲੰਕ ਨਰਾਇਣ ਨਰ ਅਵਤਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਲੇਖਾ ਸਰਬ ਚੁਕਾ ਰਿਹਾ। ਤੇਰਾ ਲੇਖਾ ਦਏ ਚੁਕਾ। ਸੱਜੀ ਟੰਗ ਦਏ ਭੰਨਾਏ। ਇਕ ਟੰਗ ਦੇ ਉਪਰ ਖੜਾ ਕਰਾਏ। ਡਾਹਢੀ ਦੇਵੇ ਅੰਤ ਸਜਾਏ। ਲੱਖ ਚੁਰਾਸੀ ਨਾ ਕੋਈ ਛੁਡਾਏ। ਗਲ ਵਿਚ ਫਾਸੀ ਨਾ ਹਰਿ ਕਟਾਏ। ਲੱਗੀ ਉਦਾਸੀ ਰਿਹਾ ਬਿਲਲਾਏ। ਛੇਤੀ ਕਰ ਘਨਕਪੁਰ ਵਾਸੀ, ਦੂਜੀ ਟੰਗ ਤੋੜ ਵਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਅੰਗ ਅੰਗ ਭੰਨਾਏ। ਅੰਗ ਅੰਗ ਹਰਿ ਆਪੇ ਤੋੜੇ। ਸ਼ਬਦ ਸਰੂਪੀ ਲਾਏ ਕੋੜੇ। ਤੇਰੇ ਦਿਨ ਰਹਿ ਗਏ ਥੋੜੇ। ਪੀ ਲੈ ਘੁੱਟ ਪਾਪਾਂ ਕੌੜੇ। ਤੇਰੀ ਥਾਂਏ ਸਤਿਜੁਗ ਬਹੁੜੇ। ਗੁਰਸਿਖ ਸਾਚੇ ਸੰਤ ਜਨ, ਪ੍ਰਭ ਚਰਨੀ ਆਇਣ ਦੌੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਕੇ ਦੋਵੇਂ ਬਾਹੀਂ ਚੜ੍ਹਾਏ ਸਾਚੇ ਪੌੜੇ। ਕਲਜੁਗ ਤੇਰਾ ਟੁੱਟਾ ਲੱਕ। ਸਤਿਜੁਗ ਦੂਰੋਂ ਰਿਹਾ ਤੱਕ। ਅੰਤਮ ਅੰਤ ਹੁਣ ਜਾਈਂ ਥੱਕ। ਤੇਰਾ ਪਿਛਲਾ ਫਲ ਗਿਆ ਪੱਕ। ਆਪਣੀ ਹੱਥੀਂ ਆਪੇ ਛਕ। ਬੇਮੁੱਖ ਝੂਠੇ ਜੀਵਾਂ ਧਰਮ ਰਾਏ ਦੇ ਅੰਦਰ ਡੱਕ। ਸਾਥੀ ਤੇਰਾ ਕੋਈ ਨਾ ਹੋਏ ਆਪੇ ਲੈ ਜਾਈਂ ਹੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰਾ ਰਾਹ ਰਿਹਾ ਤੱਕ। ਕਲਜੁਗ ਤੇਰੀ ਟੁੱਟੀ ਹੱਡੀ ਰੀੜ। ਅੱਠੇ ਪਹਿਰ ਰਹੇ ਪੀੜ। ਚਾਰ ਕੁੰਟ ਪੈ ਜਾਏ ਭੀੜ। ਪ੍ਰਭ ਅਬਿਨਾਸ਼ੀ ਰਿਹਾ ਪੀੜ। ਕਿਆ ਹਸਤ ਕਿਆ ਕੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਜਾਏ ਏਕਾ ਸਾਚਾ ਗੀਤ। ਕਲਜੁਗ ਤੇਰੀ ਟੁੱਟੀ ਬਾਂਹ। ਵਿਚ ਮਾਤ ਤੇਰਾ ਮਿਟ ਜਾਏ ਨਾਂ। ਤੇਰੀ ਜਗ੍ਹਾ ਸਤਿਜੁਗ ਮੱਲੇ ਤੇਰਾ ਥਾਂ। ਪ੍ਰਭ ਅਬਿਨਾਸ਼ੀ ਸੰਤ ਜਨਾਂ ਸਿਰ ਹੇਠਾਂ ਰੱਖੇ ਬਾਂਹ। ਆਪਣੀ ਗੋਦ ਆਪ ਉਠਾਏ ਜਿਉਂ ਬਾਲਕ ਉਠਾਏ ਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਭਨਾ ਥਾਂ। ਕਲਜੁਗ ਤੇਰੇ ਟੁੱਟੇ ਹੱਥ। ਕਿਰਪਾ ਕਰੇ ਆਪ ਸਮਰਥ। ਦੋਈਂ ਹੱਥੀਂ ਰਿੜਕੇ ਸ੍ਰਿਸ਼ਟ ਸਬਾਈ ਜਾਏ ਮੱਥ। ਕਲਜੁਗ ਜੀਵ ਛਾਛ ਨਿਕਾਲੇ, ਗੁਰਸਿਖ ਮੱਖਣ ਲਏ ਰੱਖ। ਗੁਰਮੁਖ ਮੁਖ ਸੋਹੰ ਸ਼ਬਦ ਸਗਨ ਲਗਾਏ, ਬੇਮੁਖ ਖਾਂਦੇ ਫਿਰਨ ਭੱਖ। ਚਾਰ ਕੁੰਟ ਅਗਨ ਲਗਾਏ, ਗੁਰਸਿਖ ਸਾਚੇ ਲਏ ਰੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵਿਚੋਂ ਕੀਨੇ ਵੱਖ। ਕਲਜੁਗ ਤੇਰੀ ਟੁੱਟੀ ਗੰਢ। ਬਿਰਧ ਬਾਲ ਜਵਾਨੀ ਗਈ ਹੰਢ। ਅੰਤਮ ਪੈ ਜਾਏ ਤੇਰੀ ਵੰਡ। ਹੋ ਜਾਏ ਰੰਡੀ ਸਰਬ ਵਰਭੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਭੇਖ ਮਿਟਾਏ ਸਰਬ ਪਾਖੰਡ। ਕਲਜੁਗ ਤੇਰਾ ਵੱਢਿਆ ਗਲ। ਆਪ ਕਰਾਏ ਜਲ ਥਲ। ਸਿੰਘ ਸਿੰਘਾਸਣ ਉਪਰ ਖਲ। ਚੜ੍ਹੇ ਲਹਿਰ ਵਾਂਗ ਕਹਿਰ ਘੜੀ ਘੜੀ ਪੱਲ ਪਲ। ਕੋਈ ਨਾ ਸਕੇ ਅੱਗੇ ਠਹਿਰ, ਏਕਾ ਆਏ ਜਗਤ ਉਛਲ। ਨਾ ਕੋਈ ਦਿਸੇ ਨਗਰ ਖੇੜਾ, ਪਿੰਡ ਸ਼ਹਿਰ ਵਾਂਗ ਸਿਕੇ ਜਾਇਣ ਢਲ। ਏਕਾ ਲੱਗੇ ਜੇਠ ਦੁਪਹਿਰ, ਫਲ ਸੁੱਕ ਜਾਣ ਲੱਗੇ ਡੱਲ। ਵਰਤੇ ਕਹਿਰ ਸਵਾ ਪਹਿਰ, ਨਾ ਭਾਣਾ ਜਾਏ ਟਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਆਪਣੀ ਹੱਥੀਂ ਲਾਹੇ ਖੱਲ੍ਹ। ਕਲਜੁਗ ਤੇਰਾ ਲੱਥਾ ਸੀਸ। ਸ੍ਰਿਸ਼ਟ ਸਬਾਈ ਰਿਹਾ ਪੀਸ। ਚੁਕੇ ਭੇਵ ਬੀਸ ਇਕੀਸ। ਕਰੇ ਖੇਲ ਆਪ ਜਗਦੀਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਕਰੇ ਰੀਸ। ਕਲਜੁਗ ਤੇਰਾ ਡਿਗਾ ਧੜ। ਪ੍ਰਭ ਅਬਿਨਾਸ਼ੀ ਵੇਖੇ ਖੜ। ਚਾਰ ਚੁਫੇਰ ਨਾ ਕੋਈ ਦੀਸੇ ਕਿਲ੍ਹਾ ਗੜ੍ਹ। ਕਿਥੇ ਵਸੇ ਕੋਈ ਅੰਦਰ ਵੜ। ਪ੍ਰਭ ਅਬਿਨਾਸ਼ੀ ਆਪ ਮਿਟਾਏ ਤੇਰੀ ਜੜ੍ਹ। ਪਾਪਾਂ ਵਹਿਣ ਵਿਚ ਜਾਏ ਹੜ੍ਹ। ਸਤਿਜੁਗ ਸਾਚਾ ਧਰਤੀ ਮਾਤ ਤੇਰੀ ਗੋਦ ਵਿਚ ਜਾਏ ਵੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਪ ਲਿਆਏ ਬਾਹੋਂ ਫੜ। ਸਿਰ ਧੜ ਦੋਵੇਂ ਵੱਖ। ਕਲਜੁਗ ਜੀਵ ਤੇਰੇ ਲਈ ਇਕੱਠੇ ਕਰਦੇ ਫਿਰਨ ਕੱਖ। ਜਿਧਰ ਜਾਣ ਕਿਛ ਹੱਥ ਨਾ ਆਵੇ, ਮੁੜ ਘਰ ਆਵਣ ਸੱਖ। ਕਰਮਾ ਵਾੜੀ ਅੰਤਮ ਉਜੜੀ, ਕੌਣ ਲਏ ਤੈਨੂੰ ਰੱਖ। ਝੂਠਾ ਕਰਿਆ ਜਗਤ ਵਿਹਾਰਾ, ਮਾਰਦਾ ਰਿਹਾ ਝੱਖ। ਪ੍ਰਭ ਅਬਿਨਾਸ਼ੀ ਨਾ ਪਾਈ ਸਾਰ, ਉਲਟਾ ਰਿਹਾ ਰਾਹ ਦੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਸ਼ਬਦ ਖੰਡਾ ਦੋ ਧਾਰ ਸੀਸ ਧੜ ਤੇਰੇ ਕੀਨੇ ਵੱਖ। ਸੀਸ ਧੜ ਵਸਣ ਦੂਰੋ ਦੂਰ। ਏਕਾ ਮੰਗਣ ਦਰਸ ਹਜ਼ੂਰ। ਪਿਛਲੇ ਔਗੁਣ ਬਖ਼ਸ਼, ਸਰਬ ਕਲਾ ਭਰਪੂਰ। ਮਹਾਰਾਜ ਸ਼ੇਰ ਸਿੰਘ ਵਡ ਦਾਤਾ ਸੂਰਬੀਰ। ਸੀਸ ਧੜ ਮਿਹਣੇ ਮਾਰਨ। ਇਕ ਦੂਜੇ ਨੂੰ ਕਹਿਣ ਗਵਾਰਨ। ਕਿਉਂ ਮਾਤ ਆਏ ਹੰਕਾਰਨ। ਪ੍ਰਭ ਸਾਚੇ ਦਾ ਕੀ ਵਰਤਿਆ ਕਾਰਨ। ਰਾਜ ਗਿਆ, ਤਾਜ ਗਿਆ, ਸਾਜ ਗਿਆ, ਨਾ ਖੜੇ ਦਿਸਣ ਚਾਰ ਚੁਫੇਰ ਕੋਈ ਦਰਬਾਰਨ। ਮਾਤਲੋਕ ਵਿਚੋਂ ਭਾਜ ਗਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥੀਂ ਫੜੀ ਕਟਾਰਨ। ਸੀਸ ਧੜ ਕਰਨ ਵਿਚਾਰ। ਚਲੋ ਹਰਿ ਸਾਚੇ ਦੇ ਸਾਚੇ ਦਰਬਾਰ। ਗੁਣ ਅਵਗੁਣ ਜੋ ਰਿਹਾ ਵਿਚਾਰ। ਨਿਰਗੁਣ ਸਰਗੁਣ ਦੋਵੇਂ ਰੰਗਾਂ ਵਿਚ ਪਸਾਰ। ਸਾਡੀ ਬੇਨੰਤੀ ਸੁਣ ਕਰਦੇ ਬੇੜਾ ਪਾਰ। ਦਾਣਾ ਪੀਣਾ ਸਾਡਾ ਚੁੱਕਿਆ, ਲੈ ਜਾਏ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਧੜ ਸੀਸ ਦੋਏ ਰੋਵਣ। ਪਿਛਲੇ ਪਾਪ ਪ੍ਰਭ ਅੱਗੇ ਧੋਵਣ। ਸਾਡੇ ਦੁਖੜੇ ਦੂਰ ਹੋਵਣ। ਫੜ ਫੜ ਵਾਲ ਸਿਰ ਦੇ ਖੋਹਵਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਤੇਰੇ ਆਏ ਦਰ, ਅੰਮ੍ਰਿਤ ਮੇਘ ਬਰਸ ਜਿਉਂ ਬਰਸੇ ਸਾਵਣ। ਸਾਚਾ ਹਰਿ ਆਖ ਸੁਣਾਏ। ਭਗਤ ਜਨਾਂ ਦੀ ਜਾ ਸਰਨਾਏ। ਮੇਰੇ ਕੋਲ ਨਾ ਕੋਈ ਥਾਂਏ, ਜਨ ਭਗਤ ਤੇਰੇ ਰਾਜ ਬੈਠੇ ਮੁਖ ਛੁਪਾਏ। ਦਿਵਸ ਰੈਣ ਰੈਣ ਦਿਵਸ ਦੁੱਖ ਭੁੱਖ ਮਿਟਾਏ। ਸੱਚੇ ਘਰ ਨਾ ਦੇਵੇ ਬਹਿਣ, ਕਲਜੁਗ ਜੀਵ ਫਿਰਨ ਹਲਕਾਏ। ਸਾਚੀ ਤੈਨੂੰ ਇਕ ਮਿਲੇ ਸਜਾਏ। ਗੁਰਮੁਖ ਸਾਚੇ ਸੰਤ ਜਨ ਵਿਚ ਮਾਤ ਸੁਣਾਏ। ਸੁਣ ਪੁਕਾਰ ਹਰਿ ਦਾਤਾਰ ਕਿਰਪਾ ਧਾਰ ਜਾਮਾ ਵਿਚ ਮਾਤ ਦੇ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤਮ ਅੰਤ ਆਪਣੀ ਹੱਥੀਂ ਆਪ ਕਰਾਏ। ਕਲਜੁਗ ਉਠ ਜਾ ਸੰਤ ਜਨਾ ਦੇ ਘਰ। ਏਕ ਨਾਮ ਮੰਗ ਮੁਠ ਮੁਠ, ਤੇਰੀ ਝੋਲੀ ਦੇਣ ਭਰ। ਗੁਰਸਿਖ ਸਾਚੇ ਜਾਣ ਤੁਠ, ਫੇਰ ਪ੍ਰਭ ਕਿਰਪਾ ਦੇਵੇ ਕਰ। ਜੇ ਗਏ ਤੈਥੋਂ ਰੁਠ, ਫੇਰ ਨਾ ਆਵੇ ਮੇਰੇ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਸਾਏ ਏਕਾ ਸਾਚਾ ਘਰ। ਕਲਜੁਗ ਉਠੇ ਕਰ ਨਿਮਸਕਾਰ। ਰੱਖੀਂ ਪੱਤ ਮੇਰੇ ਸਿਰਜਣਹਾਰ। ਮੈਂ ਚਲਿਆ ਮੰਗਣ ਭਿਖ, ਤੇਰੇ ਸਿੱਖਾਂ ਦੇ ਦਰਬਾਰ। ਧੰਨ ਧੰਨ ਧੰਨ ਤੇਰੇ ਗੁਰਸਿਖ, ਜਿਨ੍ਹਾਂ ਤੇਰਾ ਨਾਮ ਰਸਨਾ ਲਿਆ ਉਚਾਰ। ਪਾਓ ਝੋਲੀ ਕਲਜੁਗ ਮੰਗਦਾ ਫਿਰੇ ਭਿਖਾਰ। ਦੋਏ ਜੋੜ ਕਰਦਾ ਫੇਰ ਨਿਮਸਕਾਰ। ਚਾਰ ਚੁਫੇਰੇ ਵੇਖੇ ਉਠ, ਕਿਥੇ ਵਸੇ ਪ੍ਰਭ ਸਾਚੇ ਦਾ ਸੱਚਾ ਦੁਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਉਪਰ ਕਿਰਪਾ ਕਰੇ ਅਪਾਰ। ਘਰ ਘਰ ਭਿਛਿਆ ਮੰਗਦਾ ਆਇਆ। ਪੂਰਨ ਇਛਿਆ ਕਰਦਾ ਆਇਆ। ਪ੍ਰਭ ਦਰ ਮਿਲੀ ਸਾਚੀ ਸਿਖਿਆ, ਆਪਣੀ ਝੋਲੀ ਭਰ ਘਰ ਲੈ ਆਇਆ। ਪ੍ਰਭ ਅਬਿਨਾਸ਼ੀ ਤੇਰੀ ਸਚ ਪ੍ਰੀਖਿਆ, ਵੇਲੇ ਅੰਤ ਨਾ ਹੋਏ ਕੋਈ ਸਹਾਇਆ। ਕਲਜੁਗ ਕੂੜਾ ਕੁੜਿਆਰ ਬਣਿਆ ਅੰਤ ਭਿਖਾਰ। ਗੁਰਸਿਖਾਂ ਜਾਏ ਦਵਾਰ। ਸਾਚਾ ਮੰਗੇ ਨਾਮ ਕਰੇ ਵਣਜ ਵਪਾਰ। ਮੁੜ ਕੇ ਫੇਰਾ ਪਾਇਆ, ਆਇਆ ਨਿਹਕਲੰਕ ਤੇਰੇ ਸੱਚੇ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਏ ਜੋੜ ਚਰਨ ਸਰਨ ਕਰੇ ਨਿਮਸਕਾਰ। ਆਇਆ ਸਰਨ ਸੱਚੀ ਸਰਨਾਈ। ਪ੍ਰਭ ਪਕੜ ਉਠਾਵੇ ਫੜ ਕੇ ਬਾਹੀਂ। ਕਲਜੁਗ ਵੇਖੀਂ ਫੇਰ ਭੁੱਲ ਨਾ ਜਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤੀ ਆਪ ਸਮਝਾਈ। ਕਲਜੁਗ ਬੋਲੇ ਰਸਨ ਉਚਾਰੇ। ਪਿਛਲੇ ਅਵਗੁਣ ਹਰਿ ਨਾ ਵਿਚਾਰੇ। ਭੁੱਲੇ ਰਹੇ ਵਿਚ ਸੰਸਾਰੇ। ਹਰਿ ਨਾ, ਜਾਣਿਆ ਨਾ ਵਕਤ ਪਛਾਣਿਆਂ ਝੂਠੇ ਰਹੇ ਕਰਦੇ ਕਾਰੇ। ਚਰਨ ਲਾਗ ਬੁਝੀ ਆਗ ਜਾਗੇ ਭਾਗ ਰੱਖੀਂ ਚਰਨ ਦਵਾਰੇ। ਤੀਨ ਜੁਗ ਸੁਆ ਨਾ ਮੈਨੂੰ ਕੋਈ ਅਵਾਜ਼ ਮਾਰੇ। ਖਾਲੀ ਪਿਆ ਮੇਰਾ ਤਖ਼ਤ, ਉਤੇ ਸਤਿਜੁਗ ਆਪਣੀ ਹੱਥੀਂ ਬਿਠਾਲ ਦੇ। ਸਿਰ ਧਰ ਦੇ ਸਾਚਾ ਮੁਕਟ, ਗੁਰਮੁਖ ਸਾਚੇ ਸੰਤ ਜਨ ਨਾਲ ਸਾਚੇ ਪਹਿਰੇਦਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਚਰਨ ਸੱਚਾ ਅਸਥਾਨ ਦੇ। ਛੱਡਿਆ ਰਾਜ ਝੂਠਾ ਸ਼ਾਹੀ। ਏਕਾ ਮਿਲਿਆ ਸਾਚਾ ਮਾਹੀ। ਜਿਸ ਨੇ ਫੜੀਆਂ ਦੋਵੇਂ ਬਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਹਾਏ ਸਭਨਾਂ ਥਾਉਂ ਥਾਈਂ। ਸਤਿਜੁਗ ਸਾਚਾ ਤਖ਼ਤ ਬਿਠਾ। ਸਾਚਾ ਤਿਲਕ ਪ੍ਰਭ ਦੇਵੇ ਲਾ। ਸੋਹੰ ਚੰਦਨ ਉਂਗਲ ਲਗਾਓ। ਸ਼ਬਦ ਮੰਗਲ ਸੰਤੋ ਗਾਓ। ਜੋਤ ਧੀਰਜ ਦਾ ਸੰਗਲ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਹੁਕਮ ਰਸਨਾ ਦਏ ਸੁਣਾਓ। ਸਤਿਜੁਗ ਬਣਾ ਸੱਚਾ ਸੁਲਤਾਨ। ਕਿਰਪਾ ਕਰੇ ਆਪ ਮਿਹਰਵਾਨ। ਦੁਆਏ ਜਨਮ ਵਿਚ ਜਹਾਨ। ਤੇਰੀ ਵਧ ਜਾਏ ਸ਼ਾਨ। ਗੁਰਸਿਖ ਸੋਹੰ ਰਸਨਾ ਗਾਨ। ਏਕਾ ਰਹੇ ਚਰਨ ਧਿਆਨ। ਬੈਠਾ ਰਹਿਣਾ ਵਿਚ ਬਬਾਣ। ਉਪਰ ਝੁਲਦੇ ਰਹਿਣ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਰਹੇ ਵਖਾਨ। ਸਤਿਜੁਗ ਸੱਚਾ ਤੇਰਾ ਤਖ਼ਤ ਤੇਰਾ ਤਾਜ। ਸੱਚਾ ਕਰਨ ਵਿਚ ਮਾਤ ਦੇ ਰਾਜ। ਪ੍ਰਭ ਸੋਹੰ ਦਿਤਾ ਤੈਨੂੰ ਇਕ ਦਾਜ। ਜਨ ਭਗਤਾਂ ਮਾਰੀ ਰੱਖੀਂ ਵਾਜ਼। ਪ੍ਰਭ ਦਰ ਆਵਣ ਸਾਰੇ ਭਾਜ। ਆਪੇ ਰੱਖੇ ਪ੍ਰਭ ਤੇਰੀ ਲਾਜ। ਅੱਠੇ ਪਹਿਰ ਸਵਾਰੇ ਕਾਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰਿਹਾ ਸਾਜਣ ਸਾਜ। ਗੁਰਸਿਖ ਸੁਖੀ ਵਸੰਦਿਓ, ਹਰਿ ਨਾਮ ਸਦਾ ਧਿਆਓ। ਘਰ ਸਾਚੇ ਥਾਨ ਬਹੰਦਿਓ, ਚਰਨ ਕਵਲ ਪ੍ਰੀਤ ਰਖਾਓ। ਬੇਮੁਖ ਕਰਦੇ ਫਿਰਨ ਜੋ ਨਿੰਦਿਆ, ਕੰਨੀ ਸੁਣ ਖ਼ੁਸ਼ੀ ਮਨਾਓ। ਪ੍ਰਭ ਆਪ ਮੁਕਾਏ ਆਤਮ ਅੰਨ੍ਹਿਆ, ਨਾ ਕਿਸੇ ਦੇ ਮੱਤ ਆਪ ਸਮਝਾਓ। ਨਾ ਕੋਈ ਮਨਾਵੇ ਮੰਨਿਆਂ, ਨਾ ਤੁਸੀਂ ਸਾਨੂੰ ਵਡਿਆਓ। ਜਿਸ ਘੜਿਆ ਤਿਸ ਭੰਨਿਆ , ਰੱਖੇ ਥਾਈਂ ਥਾਂਉਂ। ਪ੍ਰਭ ਅੱਧਵਿਚਕਾਰ ਬੱਧਾ ਬੰਨ੍ਹਿਆ, ਦੂਜਾ ਕੋਈ ਲਾਗੇ ਰੱਖ ਨਾ ਪਾਓ। ਜੋ ਘੜਿਆ ਸੋ ਭੰਨਿਆਂ, ਨੀਵੇਂ ਹੋ ਫਲ ਸਾਚਾ ਖਾਓ। ਪ੍ਰਭ ਹੋਏ ਗੁਰਸਿਖ ਤੇਰੇ ਦਰ ਦਾ ਪਾਲੀ ਜਿਉਂ ਮਾਲ ਚਰਾਏ ਧੰਨਿਆ, ਪ੍ਰਭ ਵੇਖੋ ਹਰਿ ਹਰਿ ਥਾਂਉਂ। ਆਪੇ ਬਣ ਜਾਏ ਤੇਰਾ ਹਾਲੀ, ਸਾਚਾ ਸੁੱਚ ਨਾਮ ਲੈ ਜਾਓ। ਅੰਤਮ ਅੰਤ ਨਾ ਜਾਣਾ ਹੱਥ ਖਾਲੀ, ਸਚ ਵਸਤ ਨਾਲ ਰਖਾਓ। ਧੁਰ ਦਰਗਾਹੋਂ ਚੁਕ ਲਿਆਇਆ ਡਾਲੀ ਗੁਰਸਿਖਾਂ ਮਾਲੀ, ਸੋਹੰ ਸ਼ਬਦ ਰਸਨਾ ਗਾਓ। ਘਰ ਸਾਚੇ ਵਿਚ ਸਾਚੀ ਚਾਲੀ, ਧਰਮ ਰਾਏ ਦੇ ਬੰਦ ਕਟਾਓ। ਗੁਰਸਿਖ ਤੇਰੀ ਆਤਮ ਚੜ੍ਹ ਜਾਏ ਲਾਲੀ, ਦਰ ਆਏ ਦਰਸ਼ਨ ਪਾਓ। ਖੇਲੋ ਹੋਲੀ ਲਾਲ ਗੁਲਾਲੀ, ਚਰਨ ਧੂੜ ਆਪਣੇ ਉਪਰ ਛਿਣਕਾਓ। ਪ੍ਰਭ ਅਬਿਨਾਸ਼ੀ ਗੁਰਸਿਖ ਜਗਾਏ ਜਿਉਂ ਦੀਪਕ ਵਿਚ ਥਾਲੀ, ਵਿਚ ਮਾਤ ਕਰੇ ਰੁਸ਼ਨਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਰਸਨਾ ਗਾਓ। ਗੁਰਸਿਖ ਦਰ ਸਾਚੇ ਸੱਚੀ ਸਲਾਹ ਹੈ। ਬਣ ਜਾਵੇ ਤੇਰਾ ਅੰਤਮ ਮਲਾਹ ਹੈ। ਸਾਚੀ ਜੋਤ ਪਾਰ ਕਰਾਏ, ਫੜ ਕੇ ਤੇਰੀ ਬਾਂਹ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਭਨੀ ਥਾਂ ਹੈ। ਗੁਰਸਿਖ ਸਚ ਕਮਾਈ ਜਾ। ਸੋਹੰ ਸਾਚਾ ਨਾਉਂ ਰਸਨਾ ਗਾਈ ਜਾ। ਆਪਣਾ ਵਾਧਾ ਜਗਤ ਵਧਾਈ ਜਾ। ਸਾਧਾਂ ਸੰਤਾਂ ਆਪ ਸਮਝਾਈ ਜਾ। ਰਾਹ ਏਕਾ ਸਚ ਵਖਾਈ ਜਾ। ਨਾਲ ਆਪ ਨੱਠਾ ਵਾਹੋ ਦਾਹੀ ਜਾ। ਪੈਂਡਾ ਮੁੱਕੇ ਗੁਰਸਿਖਾਂ ਇਕ ਇਕੱਠਾ ਸਾਚੇ ਮਾਹੀ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਨਰ ਅਵਤਾਰ ਜਿਥੇ ਜੋਤੀ ਮੇਲ ਮਿਲਾਈਦਾ। ਗੁਰਸਿਖ ਗੁਰ ਉਪਦੇਸ਼ਨਾ। ਰੱਖੋ ਲਾਜ ਆਪਣੇ ਕੇਸਨਾ। ਜਨ ਜਾਏ ਵਸਣਾ ਸਾਚੇ ਦੇਸਨਾ। ਚਰਨ ਕਵਲ ਮੰਗਦੇ ਰਹਿਣਾ ਹਮੇਸ਼ਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਜੋਤ ਮਿਲਾਏ ਸ੍ਰੀ ਗੁਰ ਦਸਮੇਸਨਾ। ਸਿੱਖੀ ਬਾਣਾ ਜਿਸ ਬਣਾਇਆ। ਵਿਚ ਮਾਤ ਸਾਚਾ ਜਾਨਾ, ਗੁਰਸਿਖਾਂ ਤਨ ਪਹਿਨਾਇਆ। ਝੁੱਲੇ ਤੇਰਾ ਇਕ ਨਿਸ਼ਾਨਾ, ਸੋਹੰ ਉਪਰ ਮੋਹਰ ਲਗਾਇਆ। ਚਾਰ ਵਰਨ ਤੇਰੀ ਸਾਇਆ ਹੇਠ ਰਖਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ।