ਪਹਿਲੀ ਮਾਘ ੨੦੧੦ ਬਿਕ੍ਰਮੀ ਪ੍ਰੇਮ ਸਿੰਘ ਦੇ ਗ੍ਰਹਿ ਪਿੰਡ ਬੁੱਗੇ ਜ਼ਿਲਾ ਅੰਮ੍ਰਿਤਸਰ
ਸਿੰਘ ਆਸਣ ਬੈਠਾ ਹਰਿ ਦਾਤਾਰ। ਗੁਰਮੁਖ ਮੰਗਣ ਆਏ ਚਲ ਦਵਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਇਕ ਵਖਾ ਸੱਚਾ ਘਰ ਬਾਹਰ। ਆਤਮ ਜੋਤੀ ਸਾਚੀ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਆਏ ਦਰ ਸੱਜਣ ਸੁਹੇਲੇ। ਪ੍ਰਭ ਅਬਿਨਾਸ਼ੀ ਕੀਏ ਮੇਲੇ। ਗੁਰਮੁਖ ਸਾਚੇ ਸੰਤ ਜਨ ਹਰਿ ਆਪਣੇ ਸਾਚੇ ਰੰਗ ਰੰਗਾਏ, ਆਪਣਾ ਰੰਗ ਹਰਿ ਆਪੇ ਖੇਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਪਕੜ ਲੜ ਲਗਾਏ ਕਲਜੁਗ ਅੰਤਮ ਮੇਲੇ। ਕਲਜੁਗ ਅੰਤਮ ਫੜਨਾ ਲੜ। ਬੇਮੁਖ ਜੀਵ ਜਾਇਣ ਝੜ। ਢਹਿੰਦੇ ਜਾਣ ਕਿਲ੍ਹੇ ਗੜ੍ਹ। ਦੋ ਹੱਥੀਂ ਪ੍ਰਭ ਅਬਿਨਾਸ਼ੀ ਪੁੱਟੇ ਜੜ੍ਹ। ਰਾਜਾ ਰਾਣਾ ਕੋਈ ਨਾ ਬੈਠੇ ਅੰਦਰ ਵੜ। ਅੱਠੇ ਪਹਿਰ ਦਿਵਸ ਰੈਣ ਸ਼ਬਦ ਸਰੂਪੀ ਪ੍ਰਭ ਰਿਹਾ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਰ ਦਰਸ, ਪੰਜ ਤਤ ਤੇਰੇ ਜਾਇਣ ਸੜ। ਗੁਰਮੁਖ ਸਾਚੇ ਸੰਤ ਆਤਮ ਪ੍ਰਕਾਸ਼। ਪ੍ਰਭ ਅਬਿਨਾਸ਼ੀ ਅੱਠੇ ਪਹਿਰ ਰਹੇ ਦਾਸ। ਘਨਕਪੁਰ ਵਾਸੀ ਨਿਜ ਆਤਮ ਰੱਖੇ ਵਾਸ। ਨਾ ਹੋਏ ਕਦੇ ਉਦਾਸੀ, ਗੁਰਮੁਖ ਸਾਚੇ ਹਰਿ ਵਸੇ ਸਦ ਤੇਰੇ ਪਾਸ। ਬੇਮੁਖ ਕਲਜੁਗ ਜੀਵ ਅੰਤਮ ਨੇਤਰ ਆਪਣੇ ਵੇਖ ਕਲਜੁਗ ਚੜ੍ਹਿਆ ਫਾਂਸੀ, ਨਾ ਕੱਟੇ ਕੋਈ ਗਲੋਂ ਧਰਮ ਰਾਏ ਦੀ ਫਾਸੀ, ਚਾਰ ਕੁੰਟ ਏਕਾ ਅੰਧੇਰਾ ਛਾਸੀ, ਕਰੇ ਕਰਾਏ ਪੁਰਖ ਅਬਿਨਾਸ਼। ਨਾ ਕੋਈ ਰਹਿਣ ਦੇਵੇ ਮਦਿਰਾ ਮਾਸੀ, ਘਰ ਘਰ ਦਰ ਦਰ ਇਕ ਦੂਜੇ ਦੇ ਉਪਰ ਚੜ੍ਹਦੀ ਦਿਸੇ ਲਾਸ਼। ਨੌਂ ਖੰਡ ਪ੍ਰਿਥਮੀ ਆਵੇ ਡਰੇ, ਬੇਮੁਖਾਂ ਕੋਈ ਅੰਤ ਨਾ ਖਾਏ ਮਾਸ। ਆਪਣਾ ਕੀਆ ਲੈਣ ਭਰ, ਵਕਤ ਭੁਲਾਇਆ ਜੋ ਪੁੱਠੇ ਲਟਕੇ ਮਾਤ ਗਰਭ ਦਸ ਮਾਸ। ਕਲਜੁਗ ਅੰਤਮ ਵੇਲੇ ਪ੍ਰਗਟ ਜੋਤ, ਨਿਹਕਲੰਕ ਵਿਚ ਮਾਤ ਕਰ ਜਾਏ ਨਾਸ। ਗੁਰਮੁਖ ਸਾਚੇ ਸੰਤ ਜਨ ਪ੍ਰਭ ਸਰਨ ਲਗਾਇਆ, ਹੋਏ ਨਿਮਾਣੇ ਸੋਹੰ ਸ਼ਬਦ ਮੁਖ ਲਗਾਇਆ ਘਾਸ। ਆਪੇ ਰੱਖੇ ਹੇਠ ਆਪਣੀ ਛਾਇਆ, ਮਾਨਸ ਜਨਮ ਕਰਾਏ ਰਾਸ। ਧੰਨ ਧੰਨ ਧੰਨ ਗੁਰਸਿਖ ਤੇਰੀ ਜਣੇਂਦੀ ਮਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਰਸਨ ਧਿਆਇਆ ਸਵਾਸ ਸਵਾਸ। ਰਸਨਾ ਗਾਓ ਸਹਿਜ ਸੁਖ ਪਾਓ। ਵੇਲਾ ਅੰਤ ਭੁੱਲ ਨਾ ਜਾਓ। ਗੁਰ ਦਰ ਬਣ ਜਾਓ ਸਾਚੇ ਸੰਤ, ਕਲਜੁਗ ਮਾਇਆ ਵਿਚ ਰੁਲ ਨਾ ਜਾਓ। ਆਪ ਬਣਾਏ ਗੁਰਸਿਖਾਂ ਬਣਤ, ਦਰਗਹਿ ਸਾਚੀ ਸਾਚਾ ਮੁਲ ਪਵਾਓ। ਲੱਖ ਚੁਰਾਸੀ ਵਿਚ ਮਾਤ ਜੀਵ ਜੰਤ, ਆਵਣ ਜਾਵਣ ਫੰਦ ਕਟਾਓ। ਪ੍ਰਭ ਮਿਲੇ ਗੁਰਸਿਖਾਂ ਸਾਚਾ ਕੰਤ, ਲਾਗ ਚਰਨ ਪਿਛਲੀ ਭੁੱਲ ਬਖ਼ਸ਼ਾਓ। ਏਕਾ ਗਾਓ ਸੁਹਾਗੀ ਸਾਚਾ ਛੰਤ, ਦਰਗਹਿ ਸਾਚੀ ਸਹਿਜ ਸੁਖ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕਪੁਰ ਵਾਸੀ ਸਦਾ ਸਦਾ ਸਦਾ ਗੁਰਸਿਖ ਮਾਣੋ ਛਾਂਓ। ਅਸ਼ਟਭੁਜ ਆਏ ਦਰਬਾਰ। ਪ੍ਰਭ ਅਬਿਨਾਸ਼ੀ ਦੇਵੇ ਤਾਰ। ਅੱਠੇ ਭੁੱਜਾਂ ਅੱਠੇ ਹੱਥ ਆਪਣੇ ਫੇਰ ਸਵਾਰ। ਦਰ ਦਰ ਘਰ ਘਰ ਬੇਮੁਖ ਜੀਵਾਂ ਫੜ ਫੜ ਵਿਚ ਮਾਤ ਕਰ ਖਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ ਸਾਚਾ ਹੁਕਮ ਸੁਣਾਵੇ ਮੁੜ ਆਈ ਫੇਰ ਸੱਚੇ ਦਰਬਾਰ। ਹੁਕਮ ਮਨ ਕਰ ਪ੍ਰਵਾਨ, ਦੇਵੇ ਹਰਿ ਸਾਚਾ ਧੁਰ ਦਰਗਾਹੀ ਇਕ ਫਰਮਾਣ। ਚਾਰੋਂ ਕੁੰਟ ਕਿਤੇ ਰਹਿ ਨਾ ਜਾਏ ਕਾਣ। ਜੋਤ ਸਰੂਪੀ ਹਰਿ ਸਾਚਾ ਵੇਖੇ ਸ਼ਬਦ ਸਰੂਪੀ ਬੈਠੇ ਵਿਚ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਬੇਮੁਖਾਂ ਆਪ ਵਹਾਏ ਲਹੂ ਮਿਝ ਦਾ ਏਕਾ ਘਾਣ। ਲਹੂ ਮਿਝ ਘਾਣ ਵਗਾਈ। ਕਲਜੁਗ ਡੈਣ ਬਣ ਕੇ ਖਾਈ। ਸ੍ਰਿਸ਼ਟ ਸਬਾਈ ਪੁਣ ਛਾਣ, ਛਾਣ ਪੁਣ ਘਰ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੋਂ ਮਿਲੇ ਚਾਈਂ ਚਾਈਂ। ਅਸ਼ਟਭੁੱਜ ਪ੍ਰਭ ਅਬਿਨਾਸ਼ੀ ਆਪ ਸੁਣਾਏ। ਪ੍ਰਗਟ ਹੋਏ ਵਿਚ ਮਾਝੇ ਦੇਸ, ਜੋਤ ਸਰੂਪੀ ਜਾਮਾ ਪਾਏ। ਗੁਰਮੁਖ ਸਾਚੇ ਵਿਚ ਪ੍ਰਵੇਸ਼, ਜੀਵ ਜੰਤ ਕੋਈ ਸਾਰ ਨਾ ਪਾਏ। ਪ੍ਰਭ ਅਬਿਨਾਸ਼ੀ ਆਪ ਵਟਾਇਆ ਭੇਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਵਖਾਏ, ਬੇਮੁਖਾਂ ਪਰਦਾ ਪਾਏ। ਖੁਲ੍ਹੇ ਕੇਸ ਜਗਤ ਸਿਆਪਾ। ਨਾ ਕੋਈ ਮਾਈ ਨਾ ਕੋਈ ਬਾਪਾ। ਸ੍ਰਿਸ਼ਟ ਸਬਾਈ ਮਾਰੇ ਤੀਨੋ ਤਾਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਸਾਚਾ ਘਰ ਵਿਰਲੇ ਗੁਰਮੁਖ ਜਾਤਾ। ਖੁਲ੍ਹੇ ਕੇਸ ਕਵਣ ਵਿਚਾਰੇ। ਪ੍ਰਭ ਅਬਿਨਾਸ਼ੀ ਖੇਲ ਅਪਾਰੇ। ਕਲਜੁਗ ਜੀਵ ਰੰਡੀ ਨਾਰੇ। ਨਾ ਹੋਏ ਸੁਹਾਗਣ ਦੂਜੀ ਵਾਰੇ। ਖੁਲ੍ਹੀ ਗੁੱਤ ਵਿਚ ਸੰਸਾਰੇ। ਫਿਰ ਨਾ ਆਏ ਦੂਜੀ ਰੁੱਤ, ਪ੍ਰਗਟੇ ਜੋਤ ਪ੍ਰਭ ਅਬਿਨਾਸ਼ੀ ਅਚੁੱਤ, ਗੁਰਮੁਖ ਸਾਚੇ ਬਾਹੋਂ ਪਕੜ ਕਲ ਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਵਰਤਾਈ, ਸ੍ਰਿਸ਼ਟ ਸਬਾਈ ਦਏ ਦੁਹਾਈ, ਕਰੇ ਕਰਾਏ ਆਪਣੀ ਕਾਰੇ। ਸ਼ਿਵ ਸ਼ੰਕਰ ਜਟਾ ਜੂਟ ਧਾਰ। ਗੰਗਾ ਵਹਾਈ ਜਟਾ ਜੂਟ ਨਾ ਪਾਈ ਕਿਸੇ ਸਾਰ। ਮੂਰਖ ਮੁਗਧ ਪਾਂਧੇ ਪੰਡਤ ਕਰਦੇ ਆਪਣੀ ਝੂਠੀ ਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਵੇ ਸਾਚੀ ਕਾਰ। ਚਿੱਟਾ ਕਾਲਾ ਸੂਹਾ ਲਾਲ। ਕਲਜੁਗ ਸਤਿਜੁਗ ਦਵਾਪਰ ਤਰੇਤਾ ਆਪਣੀ ਆਪੇ ਰੱਖਣ ਵਸਤ ਸੰਭਾਲ। ਸਤਿਜੁਗ ਸਾਚੇ ਚਿੱਟਾ ਵੇਸ, ਨਾ ਹੋਏ ਕਦੇ ਕੰਗਾਲ। ਕਲਜੁਗ ਪਾਪੀ ਕਾਲਾ ਸੂਸਾ ਖੁਲ੍ਹੜੇ ਕੇਸ, ਹੋਇਆ ਅੰਤ ਬੇਹਾਲ। ਜੋਤ ਧਰੇ ਪ੍ਰਭ ਮਾਝੇ ਦੇਸ, ਗੁਰਮੁਖ ਚੁਣੇ ਅਨਮੁਲੜੇ ਲਾਲ। ਸਿੰਘ ਸਿੰਘਾਸਣ ਪ੍ਰਭ ਧਾਰੀ ਬੈਠਾ ਭੇਖ, ਉਤੇ ਲਿਆ ਇਕ ਦੋਸ਼ਾਲ। ਬੇਮੁਖਾਂ ਮਿਟਾਉਂਦਾ ਜਾਏ ਰੇਖ, ਗੁਰ ਸਾਚੇ ਗੋਦ ਆਪਣੀ ਲਏ ਉਠਾਲ। ਜੋ ਵਰਤੇ ਭਾਣਾ ਗੁਰ ਸੰਗਤ ਨੇਤਰ ਲੈਣਾ ਪੇਖ, ਇਕ ਸ਼ਬਦ ਰੱਖਣਾ ਸੰਭਾਲ। ਕਵਣ ਮਿਟਾਏ ਹਰਿ ਸਾਚੇ ਦਾ ਲਿਖਿਆ ਲੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਏਕਾ ਵੇਰ ਧਰਮ ਰਾਏ ਦੀ ਜੇਲ੍ਹ। ਧਰਮ ਰਾਏ ਖੋਲ੍ਹ ਕਵਾੜ। ਮਹੀਨਾ ਚੜ੍ਹਦਾ ਆਏ ਹਾੜ। ਪ੍ਰਭ ਸਾਚੇ ਦੀ ਇਕੋ ਉਠੇ ਧਾੜ। ਲੁਕਿਆ ਰਹਿਣ ਨਾ ਦੇਵੇ ਕੋਈ ਵਿਚ ਜੰਗਲ ਜੂਹ ਪਹਾੜ। ਏਕਾ ਤੀਰ ਚਲੇ ਵੱਜੇ ਬੇਮੁਖਾਂ ਦੇ ਸੀਨੇ ਕਾੜ। ਬਚੀ ਰਹੇ ਨਾ ਕੋਈ ਵਿਚੋਂ ਬਹੱਤਰ ਨਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਰਿਹਾ ਗਗਨ ਨੂੰ ਪਾੜ। ਸ਼ਬਦ ਸਰੂਪੀ ਗਗਨ ਪਾਟਾ। ਕਾਇਆ ਮੰਦਰ ਸਾਚਾ ਹਾਟਾ। ਗੁਰਮੁਖਾਂ ਆਤਮ ਜੋਤ ਜਗਾਏ, ਆਪ ਕਢਾਏ ਜੋਤ ਲਲਾਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਾ ਕੋਈ ਬਾਜ਼ੀਗਰ ਨਾਟਾ। ਨਾ ਬਾਜ਼ੀਗਰ ਨਾ ਇਹ ਨਟ। ਨਾ ਪਖੰਡੀ ਨਾ ਇਹ ਭੱਟ। ਵਸੇ ਸ੍ਰਿਸ਼ਟ ਸਬਾਈ ਲੱਖ ਚੁਰਾਸੀ ਘਟ ਘਟ। ਵੇਲਾ ਅੰਤਮ ਆਪ ਲਿਆਏ, ਚਿੱਟੇ ਅਸਵ ਚੜ੍ਹ ਸਰਪਟ। ਸਚਾ ਲਾਹਾ ਗੁਰਸਿਖ ਸਾਚੇ ਲੈਣਾ ਖਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਭੁਲਿਆ ਰਹਿ ਨਾ ਜਾਏ ਆਪ ਕਰਾਏ ਪੂਰੇ ਘਾਟ। ਪਿਛਲਾ ਘਾਟਾ ਪੂਰ ਕਰਾਏ, ਹਾਜ਼ਰ ਹਜ਼ੂਰ ਹੋ ਦਰਸ ਦਿਖਾਏ। ਸਾਚਾ ਸ਼ਬਦ ਰਸਨ ਚਲਾਏ। ਗੁਰਸਿਖ ਤੇਰਾ ਪਾਟਾ, ਤਨ ਆਪਣੀਂ ਹੱਥੀਂ ਸੀਂ ਵਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਨੀਂਹ ਰਖਾਏ। ਆਪੇ ਵੱਢੇ ਬਣ ਬਣ ਬਾਢੀ। ਆਪੇ ਬਣ ਜਾਏ ਕਲਜੁਗ ਅੰਤਮ ਗਾਡੀ। ਬੇਮੁਖਾਂ ਕਲਜੁਗ ਚੁਗ ਚੁਗ ਲਿਆਏ ਹਾਡੀ। ਗੁਰ ਸੰਗਤ ਤੇਰੇ ਦਰ ਦਵਾਰੇ ਖੜਾ ਅੱਠੇ ਪਹਿਰ ਲਡਾਵੇ ਲਾਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰਿਉਂ ਦੇਵੇ ਕਾਢੀ। ਦਰ ਦਵਾਰਾ ਦਿਸੇ ਦੂਰ। ਪ੍ਰਭ ਅਬਿਨਾਸ਼ੀ ਹਾਜ਼ਰ ਹਜ਼ੂਰ। ਗੁਰਮੁਖ ਅੱਠੇ ਪਹਿਰ ਜੋਤ ਸਰੂਪ ਪ੍ਰਭ ਸਾਚੇ ਦਾ ਵੇਖ ਏਕਾ ਨੂਰ। ਹਉਂਮੇ ਮਮਤਾ ਰੋਗ ਗਵਾਏ, ਭੰਨ ਭੰਨ ਕੁੱਟ ਕੁੱਟ ਪੰਜੇ ਚੋਰ ਕਰੇ ਦੂਰ। ਸ੍ਰਿਸ਼ਟ ਸਬਾਈ ਪਾਏ ਫੁੱਟ, ਗੁਰਸਿਖ ਲਾਹਾ ਲੈਣ ਲੁੱਟ, ਭਾਣਾ ਵਰਤੇ ਕਲ ਜਰੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਆਪ ਲਿਖਾਏ, ਨਾ ਕੋਈ ਮੇਟੇ ਮੇਟ ਮਿਟਾਏ, ਸਰਬ ਕਲਾ ਆਪੇ ਭਰਪੂਰ। ਸਰਬ ਕਲਾ ਭਰਪੂਰ, ਸਰਬ ਬਿਧ ਜਾਣੇ। ਸ੍ਰਿਸ਼ਟ ਸਬਾਈ ਹੱਥੀਂ ਮੌਤ ਸਰੂਪੀ ਬੰਨ੍ਹੇ ਗਾਨੇ। ਘਰ ਘਰ ਦਿਸਣ ਤਤਾਂ ਉਪਰ ਖਾਲੀ ਕਾਨੇ। ਕਲਜੁਗ ਜੀਵ ਅੰਤਮ ਅੰਤ ਹੋਏ ਨਿਧਾਨੇ। ਨਾ ਪ੍ਰਭ ਦਿਸੇ ਸਰਬ ਜੀਆਂ ਦੀ ਆਪੇ ਜਾਣੇ। ਨਾ ਰੋਵੇ ਨਾ ਹੱਸੇ, ਨਾ ਅੰਧੇਰ ਨਾ ਸਵੇਰ ਏਕਾ ਏਕ ਰਾਹ ਸਾਚਾ ਦੱਸੇ, ਮੇਲ ਮਿਲਾਏ ਗੁਰਸਿਖਾਂ ਵਿਸ਼ਨੂੰ ਭਗਵਾਨੇ। ਫੂਲਣ ਹਾਰ ਗੁਰਸਿਖ ਭੇਟ ਚੜ੍ਹਾਇੰਦਾ। ਪ੍ਰਭ ਸਾਚਾ ਲੇਖੇ ਲਾਇੰਦਾ। ਸਾਚਾ ਜਗਤ ਵਿਹਾਰ, ਹਰਿ ਆਪੇ ਆਪ ਕਰਾਇੰਦਾ। ਸਤਿਜੁਗ ਤੇਰੀ ਬੰਧੇ ਆਪੇ ਧਾਰ, ਸੋਹੰ ਸ਼ਬਦ ਚਲਾਇੰਦਾ। ਸ੍ਰਿਸ਼ਟ ਸਬਾਈ ਬੱਧਾ ਪਾਪਾਂ ਭਾਰ, ਨਾ ਅੱਗੇ ਕੋਈ ਉਠਾਇੰਦਾ। ਕਿਰਪਾ ਕਰ ਹਰਿ ਨਿਰੰਕਾਰ, ਛੋਟਾ ਕਾਕਾ ਅੱਗੇ ਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੋ ਭਾਣਾ ਕੀ ਵਰਤਾਇੰਦਾ। ਬਾਲ ਅੰਞਾਣਾ ਅੱਗੇ ਗਿਆ ਲੱਗ। ਗੁਰਮੁਖਾਂ ਆਤਮ ਤ੍ਰਿਖਾ ਬੁਝਾਉਂਦਾ ਜਾਏ ਅੱਗ। ਸ੍ਰਿਸ਼ਟ ਸਬਾਈ ਵਖਾਉਂਦਾ ਜਾਏ ਆਪਣਾ ਰਾਹ ਪਗ। ਬੇਮੁੱਖ ਜੀਵ ਉਠਾਉਂਦਾ ਜਾਏ ਅਗਨ ਜੋਤ ਵਿਚ ਜਾਇਣ ਦਗ। ਸਾਚੀ ਜੋਤ ਮਾਤ ਜਗਾਉਂਦਾ ਜਾਏ, ਗੁਰਮੁਖ ਲਾਜ ਰਖਾਉਂਦਾ ਜਾਏ ਜੱਗ। ਫੜ ਫੜ ਬਾਹੋਂ ਰਾਹੇ ਪਾਉਂਦਾ ਜਾਏ, ਦੇਵੇ ਸੁਨੇਹੁੜਾ ਨਿਹਕਲੰਕ ਕਲ ਜਾਮਾ ਪਾਏ ਸੂਰਾ ਸਰਬੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਵਸੇ ਸਦਾ ਅਲੱਗ। ਬਾਲੀ ਬੁੱਧ ਵੱਡ ਬਲਧਾਰ। ਪ੍ਰਭ ਅਬਿਨਾਸ਼ੀ ਦੇਵੇ ਦੋ ਹੱਥਾਂ ਦਾ ਸਿਰ ਤੇ ਇਕ ਪਿਆਰ। ਗੁਰ ਸੰਗਤ ਕਰ ਜਾ ਹੌਲਾ ਭਾਰ। ਕਲਜੁਗ ਬੇੜਾ ਬੰਨ੍ਹਣਾ ਲੱਖ ਚੁਰਾਸੀ ਤੈਨੂੰ ਧੰਨ ਧੰਨ ਧੰਨ ਕਰੇ ਪੁਕਾਰ। ਸਤਿਜੁਗ ਧਾਰ ਹਰਿ ਦੇਵੇ ਬੰਨ੍ਹ, ਪਹਿਲੀ ਮਾਘੀ ਦਿਵਸ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ ਪੂਰਬ ਕਰਮ ਵਿਚਾਰ। ਆਪਣਾ ਭਾਣਾ ਆਪੇ ਜਾਣੇ। ਪਹਿਲੀ ਮਾਘੀ ਮੁਹੰਮਦੀ ਸਰਬ ਕੁਰਲਾਣੇ। ਗੁਰਮੁਖ ਸਾਚੇ ਸਾਚੇ ਰਾਹੇ ਜਾਣੇ ਲੱਗ, ਮਾਨਸ ਜਨਮ ਸੁਫਲ ਕਰਾਣੇ। ਬੇਮੁਖਾਂ ਪਕੜੇ ਸ਼ਾਹ ਰਗ, ਪ੍ਰਭ ਅਬਿਨਾਸ਼ੀ ਹੱਥੀਂ ਗੂੜ੍ਹੀ ਨੀਂਦ ਸਵਾਣੇ। ਰਾਜੇ ਮਹਾਰਾਣਿਆਂ ਵਡ ਜ਼ਰਵਾਨਿਆਂ ਤੁੱਟੇ ਤੱਗ, ਨਾ ਕੋਈ ਲੜ ਬੰਧਾਏ। ਏਕਾ ਹਰਿ ਸ਼ਾਹ ਸੁਲਤਾਨਿਆਂ, ਛਤਰ ਆਪਣੇ ਸੀਸ ਝੁਲਾਏ। ਜੋਤ ਸਰੂਪੀ ਪਹਿਰਿਆ ਬਾਣਿਆਂ, ਦਿਸ ਕਿਸੇ ਨਾ ਆਏ। ਗੁਰਮੁਖ ਸਾਚੇ ਸੁਘੜ ਸਿਆਣਿਆਂ, ਪ੍ਰਭ ਆਪਣੀ ਸਰਨ ਲਗਾਏ। ਜੋ ਜਨ ਆਏ ਗੁਰ ਦਰ ਬਣ ਨਿਮਾਣਿਆਂ, ਪ੍ਰਗਟ ਹੋਏ ਦਰਸ ਦਿਖਾਏ। ਸਾਚਾ ਰੰਗ ਗੁਰਮੁਖ ਸਾਚੇ ਮਾਣਿਆਂ, ਜੋ ਰਸਨਾ ਹਰਿ ਹਰਿ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਲੇ ਚਲਾਏ ਆਪਣੇ ਭਾਏ। ਚਲੇ ਚਲਾਏ ਆਪਣੇ ਭਾ। ਸ੍ਰਿਸ਼ਟ ਸਬਾਈ ਚਲਾਏ ਏਕਾ ਰਾਹ। ਨਿਹਕਲੰਕ ਕਲ ਜਾਮਾ ਪਾਇਆ, ਆਪਣਾ ਭੇਖ ਲਏ ਵਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਢੰਡੋਰਾ ਰਿਹਾ ਵਜਾ। ਕਲਜੁਗ ਮਾਇਆ ਵਿਚ ਰੁਲ ਨਾ ਜਾਏ, ਦੇ ਮੱਤ ਰਿਹਾ ਸਮਝਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਪਰਦਾ ਨਾ ਕੋਈ ਉਹਲਾ ਨਾ ਕੋਈ ਭਰਮ ਭੁਲਾ। ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਸਰਬ ਕਲਾ ਭਰਪੂਰ। ਏਕਾ ਜੋਤੀ ਧਾਰ, ਏਕਾ ਸਾਚਾ ਨੂਰ। ਗੁਰਮੁਖ ਸਾਚੇ ਸੰਤ ਜਨੋ, ਆਤਮ ਸਹਿੰਸਾ ਕਰੋ ਦੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਵਖਾਣੇ ਨਾ ਜਾਣੋ ਕੂੜੋ ਕੂੜ। ਜਨ ਭਗਤਾਂ ਸਹਿੰਸਾ ਲੈਣਾ ਕੱਢ। ਸ਼ਬਦ ਆਰੀ ਨਾਲ ਪ੍ਰਭ ਦੇਵੇ ਵੱਢ। ਗੁਰਮੁਖਾਂ ਕਰੇ ਸੁਖਾਲੇ ਹੱਢ। ਨਾ ਮੰਗੇ ਕੋਈ ਦਲਾਲੀ, ਨਾ ਮੰਗੇ ਕੋਈ ਹਲਾਲੀ, ਗੁਰਮੁਖਾਂ ਦਏ ਛੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁੱਖ ਅੰਤਮ ਜੀਵ ਕੋਈ ਨਾ ਦੇਵੇ ਛੱਡ। ਉਠੋ ਸਿੰਘੋ ਉਠ ਬਲ ਧਾਰੋ। ਭਰਮ ਭੁਲੇਖਾ ਸਰਬ ਨਿਵਾਰੋ। ਭੁੱਲ ਰੁਲ ਕਲਜੁਗ ਅੰਤਮ ਨਾ ਜਾਓ ਡੁੱਲ, ਪ੍ਰਭ ਬਖਸ਼ਣ ਆਇਆ ਬਖ਼ਸ਼ਣਹਾਰੋ। ਦਾਗ ਨਾ ਲਾਉਣਾ ਆਪਣੀ ਕੁੱਲ, ਮਾਨਸ ਜਨਮ ਸਵਾਰੋ। ਅੰਤਮ ਪਾਣੀ ਪੈਣਾ ਕਾਇਆ ਚੁੱਲ੍ਹ, ਚੜ੍ਹੇ ਝੂਠਾ ਰੰਗ ਰੰਗਾ ਕੁੜਿਆਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜਾਮਾ ਪਾਏ ਪ੍ਰਭ ਸਾਚਾ ਸਚ ਭਤਾਰੋ। ਸਚ ਭਤਾਰ ਸੰਤਨ ਸੁਹੇਲਾ। ਕਰ ਵਿਹਾਰ ਸ਼ਬਦ ਸਰੂਪੀ ਮੇਲ ਮੇਲਾ। ਏਕਾ ਪੁਰਖ ਅਪਾਰ ਵੱਡ ਅਲਬੇਲਾ। ਦੱਸੇ ਸ਼ਬਦ ਸੱਚੀ ਧਾਰ, ਗੁਰਮੁਖ ਬਣੇ ਸੱਚਾ ਚੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸੰਤਾਂ ਆਪ ਕਰਾਏ ਆਪਣਾ ਮੇਲਾ। ਮੇਲ ਮਿਲਾਏ ਸਾਚੇ ਸੰਤ। ਆਪ ਬਣਾਏ ਜਗਤ ਬਣਤ। ਮੇਲ ਮਿਲਾਵਾ ਸਾਚੇ ਕੰਤ। ਦਰਗਹਿ ਸਾਚੀ ਖੇਲ ਬੇਅੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਇਕ ਸੁਣਾਵੇ ਸ਼ਬਦ ਤਤ। ਹਰਿ ਸੰਤ ਹਰਿ ਹਰਿ ਜਾਣੇ। ਹਰਿ ਸੰਤ ਹਰਿ ਆਪ ਪਛਾਣੇ। ਹਰਿ ਸੰਤ ਹਰਿ ਆਪ ਚਲਾਏ ਆਪਣੇ ਭਾਣੇ। ਹਰਿ ਸੰਤ ਹਰਿ ਪਹਿਨਾਏ ਸ਼ਬਦ ਬਾਣੇ। ਹਰਿ ਸੰਤ ਹਰਿ ਆਪ ਬਣਾਏ ਵਿਚ ਮਾਤ ਸੁਘੜ ਸਿਆਣੇ। ਹਰਿ ਸੰਤ ਹਰਿ ਆਪ ਉਠਾਏ, ਅੰਤਮ ਕਲ ਬਾਲ ਅੰਞਾਣੇ। ਹਰਿ ਸੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਚਰਨ ਧਿਆਨੇ। ਹਰਿ ਸੰਤ ਹਰਿ ਰੰਗ ਵੇਖ। ਹਰਿ ਸੰਤ ਪ੍ਰਭ ਅਬਿਨਾਸ਼ੀ ਧਾਰੇ ਭੇਖ। ਹਰਿ ਸੰਤ ਮਿਲ ਸਾਚੇ ਕੰਤ ਚਲ ਆਓ ਮਾਝੇ ਦੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਪ੍ਰਵੇਸ਼। ਹਰਿ ਸੰਤ ਵੇਖੋ ਜਾਣੋ। ਹਰਿ ਸੰਤ ਪ੍ਰਭ ਅਬਿਨਾਸ਼ੀ ਰੰਗ ਪਛਾਣੋ। ਹਰਿ ਸੰਤ ਨਾ ਜਾਣਾ ਭੁੱਲ, ਗੁਰਮੁਖ ਸਾਚੇ ਬਣ ਨਿਧਾਨੋ। ਹਰਿ ਸੰਤ ਬਣਾਏ ਬਣਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੋ। ਹਰਿ ਸੰਤ ਹਰਿ ਕਾ ਰੂਪ। ਹਰਿ ਸੰਤ ਸੰਤ ਹਰਿ ਏਕਾ ਦਰ ਏਕਾ ਘਰ ਦਿਸੇ ਸਤਿ ਸਰੂਪ। ਹਰਿ ਸੰਤ ਆਦਿ ਅੰਤ ਜੁਗਾ ਜੁਗੰਤ ਮਹਿੰਮਾ ਜਗਤ ਅਨੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਾਤ ਝੋਲੀ ਪਾਏ ਸਾਚਾ ਸ਼ਬਦ ਬਣਾਏ ਦੂਤ। ਸਿਰ ਤਾਜ ਦੀਆ ਗੁਰ ਪੂਰੇ। ਉਪਜੇ ਧੁਨ ਅਨਾਹਦ ਤੂਰੇ। ਸਾਚੇ ਸੰਤ ਕਾਰਜ ਹੋਏ ਪੂਰੇ। ਅੱਠੇ ਪਹਿਰ ਨਾ ਤੁੱਟੇ ਧੁਨ, ਖੁਲ੍ਹੇ ਸੁਨ ਦਿਸੇ ਹਾਜ਼ਰ ਹਜ਼ੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੀ ਸਾਚੇ ਹਰੀ, ਸਾਚੇ ਸੰਤ ਸਾਚਾ ਕੰਤ ਪ੍ਰਭ ਦਰ ਵਰੀ, ਪ੍ਰਭ ਵਸੇ ਨੇੜ ਨਾ ਜਾਣੋ ਦੂਰੇ। ਸਾਚਾ ਕੰਤ ਹਰਿ ਸੰਤ ਲਿਆ ਪਛਾਣ। ਪ੍ਰਭ ਅਬਿਨਾਸ਼ੀ ਇਕੋ ਦੇਵੇ ਸਾਚਾ ਮਾਣ। ਆਤਮ ਸਾਚੀ ਜੋਤ ਜਗਾਏ ਕਰੇ ਰੁਸ਼ਨਾਏ ਕੋਟਨ ਭਾਨ। ਰੋਗ ਸੋਗ ਕੋਈ ਰਹਿਣ ਨਾ ਪਾਏ, ਏਕਾ ਚੜ੍ਹਾਏ ਸ਼ਬਦ ਬਬਾਣ। ਦਰਸ ਦਿਖਾਏ, ਹਰਸ ਮਿਟਾਏ, ਪ੍ਰਗਟ ਹੋਏ ਆਪ ਸ੍ਰੀ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਸੰਤਾਂ ਆਦਿ ਅੰਤ ਜੁਗਾਂ ਜੁਗੰਤ ਦੇਂਦਾ ਆਇਆ ਮਾਣ। ਗੁਰਮੁਖ ਸਾਚੇ ਸੰਤ ਗਾਇਣ ਚਾਈ ਚਾਈਂ। ਸਾਧ ਸੰਗਤ ਮੇਲ ਕਰ, ਦੇਵੇ ਨਾਮ ਸੱਚੀ ਵਡਿਆਈ। ਅਚਰਜ ਪਾਰਬ੍ਰਹਮ ਕਲ ਖੇਲ ਕਰ, ਸਾਚੇ ਮਾਰਗ ਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਰ ਸਾਚੀ ਪਾਈ। ਪਾਏ ਸਾਰ ਸਚ ਧੁਨ। ਸਾਚਾ ਸ਼ਬਦ ਲਏ ਕੰਨ ਸੁਣ। ਗੁਰਮੁਖ ਸਾਚੇ ਸੰਤ ਜਨ ਪ੍ਰਭ ਚਰਨ ਲਿਆਏ ਚੁਣ। ਓਥੇ ਕੋਇ ਨਾ ਪਹੁੰਚੇ ਰਿਖ ਮੁਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਜਾਣੇ ਤੇਰੇ ਗੁਣ। ਕਵਣ ਜਾਣੇ ਗੁਣ ਹਰਿ ਤੇਰੇ। ਸ੍ਰਿਸ਼ਟ ਸਬਾਈ ਭੁਲਾਈ ਕਰ ਕਰ ਹੇਰੇ ਫੇਰੇ। ਹਰਿ ਨਾ ਕਿਸੇ ਦਿਸੇ ਘਰ, ਨਾ ਕਿਸੇ ਦਰ ਨਾ ਕਿਸੇ ਮੰਦਰ ਨਾ ਕਿਸੇ ਡੇਰੇ। ਨਾ ਕਿਸੇ ਜੂਹ ਪਹਾੜ ਜੰਗਲ ਡੂੰਘੀ ਕੰਦਰ, ਨਾ ਕਿਸੇ ਨਗਰ ਖੇੜੇ। ਕਲਜੁਗ ਜੀਵ ਭੌਂਦੇ ਫਿਰਦੇ ਬੰਦਰ, ਚਾਰੋਂ ਤਰਫ ਪਾਉਂਦੇ ਫਿਰਦੇ ਫੇਰੇ। ਨਾ ਕੋਈ ਕਰੇ ਸ਼ਾਂਤ ਅੰਦਰ, ਨਾ ਕੋਈ ਮਿਟਾਏ ਝੂਠੇ ਝੇੜੇ। ਗੁਰਮੁਖ ਸਾਚੇ ਸੰਤ ਜਨੋਂ ਪ੍ਰਭ ਅਬਿਨਾਸ਼ੀ ਵਸੇ ਕਾਇਆ ਮਹੱਲ ਅਟਾਰੀ ਅੰਦਰ, ਜਿਸ ਦੇ ਸਦਾ ਖੁਲ੍ਹੇ ਵਿਹੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਆਪੇ ਕਰੇ ਨਬੇੜੇ। ਸਚ ਨਬੇੜਾ ਆਪੇ ਕਰ। ਕਿਸੇ ਕੋਲੋਂ ਲੈਣ ਨਾ ਜਾਂਦਾ ਕੋਈ ਵਰ। ਬ੍ਰਹਮਾ ਵਿਸ਼ਨ ਮਹੇਸ਼ ਸ਼ਿਵ ਅੱਠੇ ਪਹਿਰ ਖੜੇ ਰਹਿਣ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਮੁਖ ਭਵਾਏ, ਏਕਾ ਮੁਖ ਰਖਾਏ ਗੁਰਸਿਖਾਂ ਘਰ। ਨਿਹਕਲੰਕ ਕਲ ਜਾਮਾ ਧਾਰੇ। ਤੀਨ ਲੋਕ ਸਰਬ ਪੁਕਾਰੇ। ਚੌਦਾਂ ਲੋਕ ਹਾਹਾਕਾਰੇ। ਸਾਚੀ ਹੱਟੀ ਸਾਚੀ ਖੱਟੀ ਨਾ ਕਿਸੇ ਖੱਟੀ, ਝੂਠੇ ਬਣੇ ਸਰਬ ਵਣਜਾਰੇ। ਅੰਤਮ ਅੰਤ ਕਲ ਜਾਏ ਜੜ੍ਹ ਪੁੱਟੀ, ਲੱਗੇ ਇਕ ਧੱਕਾ ਭਾਰੇ। ਗੁਰਮੁਖ ਸਾਚੇ ਪੀ ਅੰਮ੍ਰਿਤ ਏਕਾ ਘੁੱਟੀ, ਹਰਿ ਆਤਮ ਖੋਲ੍ਹ ਖੁਲ੍ਹਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਗੁਰਸਿਖਾਂ ਸੀਸ ਛਤਰ ਝੁਲਾਰੇ। ਕਲਜੁਗ ਅੰਤਮ ਹੋਣਾ ਅੰਤ। ਰੋਣ ਸਭੇ ਲੱਖ ਚੁਰਾਸੀ ਜੀਵ ਜੰਤ। ਹੱਥ ਮਲ ਮਲ ਧੋਣਾ, ਵੇਲਾ ਗਿਆ ਹੱਥ ਨਾ ਆਉਣਾ ਕਿਸੇ ਸਾਧ ਸੰਤ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਦੇਵੇ ਵਡਿਆਈ ਵਿਚ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਸਾਚਾ ਘਰ ਪਾਓ ਹਰਿ ਬਣਾਓ ਸਾਚਾ ਕੰਤ। ਕਲਜੁਗ ਅੰਤਮ ਕਰ ਵਿਚਾਰ। ਘਨਕਪੁਰ ਵਾਸੀ ਜਾਮਾ ਧਾਰ। ਬ੍ਰਹਮਾ ਦਿਤਾ ਹਰਿ ਦੁਰਕਾਰ। ਬ੍ਰਹਮਪੁਰੀ ਵਿਚੋਂ ਹੋ ਜਾਣਾ ਬਾਹਰ। ਕਲਜੁਗ ਅੰਤਮ ਚਾਰ ਵੇਦ ਤੇਰੇ ਹੋਏ ਖੁਆਰ। ਅਥਰਬਣ ਡਿਗਾ ਮੂੰਹ ਦੇ ਭਾਰ। ਨਾ ਪਾਏ ਆਪਣੀ ਸੁਧ, ਕਲਜੁਗ ਜੀਵਾਂ ਉਲਟੀ ਬੁੱਧ, ਪ੍ਰਭ ਆਪੇ ਜੀਵਾਂ ਜੰਤਾਂ ਪਾਏ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਜਾਮਾ ਪਾਏ ਇਕ ਲਗਾਏ ਸੱਚਾ ਸਚ ਦਰਬਾਰ। ਬ੍ਰਹਮੇ ਵੇਦ ਚਾਰ ਉਚਾਰ। ਸ੍ਰਿਸ਼ਟੀ ਦੱਸੀ ਸਾਚੀ ਧਾਰ। ਅੰਤਮ ਕਲ ਨਾ ਕੋਇ ਕਰੇ ਵਿਚਾਰ। ਬੇਮੁਖਾਂ ਔਖਾ ਚੁੱਕਣਾ ਹੋਇਆ ਭਾਰ। ਚਿਤਰ ਗੁਪਤ ਹਰਿ ਲੇਖਾ ਲਿਖੇ, ਕਰਦਾ ਰਹੇ ਵਿਚਾਰ। ਗੁਰਮੁਖ ਸਾਚਾ ਮੰਗੇ ਸਾਚੀ ਭਿਖੇ, ਸਾਚਾ ਸ਼ਬਦ ਹਰਿ ਦੇਵੇ ਝੋਲੀ ਡਾਰ। ਆਤਮ ਲਾਹੇ ਝੂਠੀ ਵਿਖੇ, ਸਾਚਾ ਨਾਮ ਇਕ ਖੁਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਅੰਤ ਆਪੇ ਲਏ ਵਿਚਾਰ। ਸਤਿਗੁਰ ਪੂਰਾ ਸਰਬ ਸੁਖਦਾਈ ਹੈ। ਸਤਿਗੁਰ ਪੂਰਾ ਮਮਤਾ ਮੈਲ ਰਿਹਾ ਧਵਾਈ ਹੈ। ਸਤਿਗੁਰ ਸਾਚਾ ਸੋਹੰ ਸ਼ਬਦ ਕਾਇਆ ਸਾਬਣ ਆਪ ਲਗਾਈ ਹੈ। ਸਤਿਗੁਰ ਸਾਚਾ ਗੁਰਮੁਖ ਸਾਚੇ ਆਪੇ ਲਏ ਬਣਾਈ ਹੈ। ਸਤਿਗੁਰ ਸਾਚਾ ਸਾਚੀ ਪੱਟੀ ਇਕ ਜਮਾਤ ਲਏ ਪੜ੍ਹਾਈ ਹੈ। ਸਤਿਗੁਰ ਪੂਰਾ ਸਾਚਾ ਲਾਹਾ ਗੁਰ ਦਰ ਖੱਟੀ, ਪੰਚਾਂ ਚੋਰਾਂ ਨਾਲ ਨਾ ਕਰਨੀ ਪਏ ਲੜਾਈ ਹੈ। ਸਤਿਗੁਰ ਪੂਰਾ ਵਸੇ ਘਟ ਘਟੀ, ਤੇਰੀ ਆਤਮ ਜੋਤ ਕਰੇ ਰੁਸ਼ਨਾਈ ਹੈ। ਸਤਿਗੁਰ ਪੂਰਾ ਵੇਖੋ ਕਾਇਆ ਝੂਠੀ ਮਾਟੀ, ਭਰਮ ਭੁਲੇਖੇ ਕਿਉਂ ਰਿਹਾ ਵਕਤ ਗਵਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਈਂ ਆਪ ਸਹਾਈ ਹੈ। ਸਤਿਗੁਰ ਪੂਰਾ ਨਰ ਨਰਾਇਣ। ਸਤਿਗੁਰ ਪੂਰਾ ਨਾ ਕੋਈ ਰਸਨਾ ਸਕੇ ਕਹਿਣ। ਸਤਿਗੁਰ ਪੂਰਾ ਗੁਰਮੁਖ ਸਾਚੇ ਸਾਚਾ ਲਾਹਾ ਪ੍ਰਭ ਦਰ ਲੈਣ। ਸਤਿਗੁਰ ਸਾਚਾ ਬੇਮੁਖਾਂ ਅੰਤਮ ਅੰਤਕਾਲ ਘਰ ਘਰ ਪਵਾਏ ਵੈਣ। ਸਤਿਗੁਰ ਪੂਰਾ ਖੁਲੜੇ ਕੇਸ ਧੁਰ, ਬੇਮੁਖ ਖਪਾਏ ਜਿਉਂ ਖਾਏ ਡੈਣ। ਸਤਿਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣੇ ਸਾਕ ਸੱਜਣ ਸੁਹੇਲ। ਸਤਿਗੁਰ ਪੂਰਾ ਹਰਿ ਵਰਤਾਰ। ਸਤਿਗੁਰ ਪੂਰਾ ਗੁਰਸਿਖ ਵਿਚਾਰ। ਸਤਿਗੁਰ ਪੂਰਾ ਏਕਾ ਦੇਵੇ ਨਾਮ ਸ਼ਬਦ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਮ ਧਰਮ ਜਰਮ ਗੁਰਸਿਖਾਂ ਰਿਹਾ ਵਿਚਾਰ। ਸਤਿਗੁਰ ਪੂਰਾ ਸੱਚੀ ਜੋਤ ਜਗਾਈ ਹੈ। ਗੁਰ ਪੂਰਾ ਗੁਰਸਿਖਾਂ ਦੇਵੇ ਆਪ ਵਡਿਆਈ ਹੈ। ਸਤਿਗੁਰ ਪੂਰਾ ਗੁਰ ਸੰਗਤ ਸਾਚਾ ਮੇਲ ਪਹਿਲੀ ਮਾਘੀ ਆਪ ਕਰਾਈ ਹੈ। ਸਤਿਗੁਰ ਪੂਰਾ ਪ੍ਰੀਤ ਜਿਸ ਜਨ ਲਾਗੀ, ਸਾਚੀ ਸਰਨ ਗੁਰ ਪੂਰਾ ਆਪ ਬਹਾਈ ਹੈ। ਸਤਿਗੁਰ ਪੂਰਾ ਚੁਕਾਏ ਮਰਨ ਡਰਨ, ਖੁਲ੍ਹਾਏ ਹਰਨ ਫਰਨ ਜਿਸ ਜਨ ਸੇਵ ਕਮਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਧਰ ਮਾਤ ਜੋਤ ਪ੍ਰਗਟਾਈ ਹੈ। ਸਤਿਗੁਰ ਪੂਰਾ ਸਰਬ ਗੁਣਵੰਤ। ਸਤਿਗੁਰ ਪੂਰਾ ਮੇਲ ਮਿਲਾਏ ਗੁਰਮੁਖ ਸਾਚੇ ਸੰਤ। ਸਤਿਗੁਰ ਪੂਰਾ ਗੁਰਸਿਖ ਬਣਾਏ ਅੰਤਮ ਕਲਜੁਗ ਸਾਚਾ ਕੰਤ। ਸਤਿਗੁਰ ਸਾਚਾ ਦਰਗਹਿ ਸਾਚੀ ਨਾਲ ਹੰਡਾਓ, ਆਪ ਬਣਾਓ ਏਥੇ ਆਪਣੀ ਬਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਆਓ ਚਲ ਸਰਨਾਈ ਵਿਚ ਸਰਬ ਜੀਵ ਜੰਤ। ਸਤਿਗੁਰ ਜਗਤ ਗੁਰਦੇਵ। ਬਿਰਥਾ ਜਾਏ ਨਾ ਗੁਰ ਦਰ ਸੇਵ। ਅੰਮ੍ਰਿਤ ਦੇਵੇ ਸਾਚਾ ਫਲ, ਸੋਹੰ ਸਾਚਾ ਮੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਪਛਾਣੇ ਨਾ ਕੋਈ ਜਾਣੇ ਕਰੋੜ ਤੇਤੀਸ ਦੇਵੀ ਦੇਵ। ਅੰਤਮ ਹਰਿ ਹਰਿ ਹਰਿ ਜੀ ਆਇਆ। ਜੋਤ ਸਰੂਪੀ ਜਾਮਾ ਪਾਇਆ। ਅਚਰਜ ਖੇਲ ਰਿਹਾ ਵਰਤਾਏ, ਧਰਤ ਮਾਤ ਦੇ ਲਾਲ ਉਠ ਦੁਲਾਰਿਆ। ਤੇਰਾ ਵਕਤ ਸੁਹਾਇਆ, ਕਿਉਂ ਸੁੱਤਾ ਪੈਰ ਪਸਾਰਿਆ। ਪ੍ਰਭ ਅਬਿਨਾਸ਼ੀ ਫੇਰਾ ਪਾਇਆ, ਆਵੇ ਜਾਵੇ ਵਾਰੋ ਵਾਰਿਆ। ਆਪਣਾ ਭਾਣਾ ਆਪਣਾ ਬਾਣਾ ਆਪਣੇ ਹੱਥ ਰਖਾਇਆ, ਨਾ ਜਾਣੇ ਕੋਈ ਭੇਵ ਰਾਜਾ ਰਾਣਾ ਸੁਘੜ ਸਿਆਣਾ ਤਖ਼ਤੋਂ ਲਾਹ ਬਹਾਇਆ, ਨਾ ਕੋਈ ਕਿਸੇ ਸਿਕਦਾਰੀਆ। ਗਊ ਗਰੀਬ ਨਿਮਾਣਿਆਂ ਪ੍ਰਭ ਅਬਿਨਾਸ਼ੀ ਆਪਣੇ ਗਲੇ ਲਗਾਏ, ਦੇਵੇ ਸੱਚੀ ਸਰਦਾਰੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸਰਨ ਜਾਓ ਬਲਹਾਰਿਆ। ਗਊ ਗਰੀਬ ਦਰ ਪੁਕਾਰੇ। ਧਰਤ ਮਾਤ ਦਿਵਸ ਰੈਣ ਕਰੇ ਹਾਹਾਕਾਰੇ। ਕਲਜੁਗ ਜੀਵ ਤੁੱਟਾ ਨਾਤ, ਪ੍ਰਭ ਅਬਿਨਾਸ਼ੀ ਜਾਮਾ ਧਾਰੇ। ਗੁਰਮੁਖਾਂ ਦੇਵੇ ਸਚ ਸੁਗਾਤ, ਸੋਹੰ ਸ਼ਬਦ ਅਪਰ ਅਪਾਰੇ। ਨਾ ਹੋਏ ਅੰਧੇਰੀ ਕਦੇ ਰਾਤ, ਅੱਠੇ ਪਹਿਰ ਜੋਤ ਸਰੂਪ ਏਕਾ ਜੋਤ ਚਮਤਕਾਰੇ। ਗੁਰਸਿਖਾਂ ਪੁੱਛੇ ਆਪੇ ਵਾਤ, ਆਪਣੇ ਰੱਖੇ ਆਪ ਸਹਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਆਪ ਬਣਾਏ ਸਚ ਦੁਲਾਰੇ। ਧਰਤ ਮਾਤ ਦਰ ਪੁਕਾਰੇ। ਪ੍ਰਭ ਅਬਿਨਾਸ਼ੀ ਜਾਮਾ ਧਾਰੇ। ਜੀਵਾਂ ਜੰਤਾਂ ਸਰਬ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਵੱਜਾ ਡੰਕ ਗੁਰਸਿਖਾਂ ਖਿਚ ਲਿਆਏ ਚਰਨ ਦਵਾਰੇ। ਜਾਮਾ ਧਾਰ ਭੇਵ ਛੁਪਾਇਆ। ਪਰਦਾ ਉਹਲਾ ਆਪ ਰਖਾਇਆ। ਬੇਮੁਖਾਂ ਕੱਢੇ ਪੋਲਾ ਵੇਲਾ ਅੰਤਮ ਆਇਆ। ਆਪ ਛੱਡਿਆ ਤਨ ਝੂਠਾ ਚੋਲਾ, ਜੋਤ ਸਰੂਪੀ ਜਾਮਾ ਪਾਇਆ। ਨਾ ਕੋਈ ਸੁਘੜ ਨਾ ਸਿਆਣਾ ਪ੍ਰਭ ਅਬਿਨਾਸ਼ੀ ਭੇਵ ਨਾ ਜਾਣੇ ਕੋਈ ਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦੇ ਮੱਤ ਰਿਹਾ ਸਮਝਾਇਆ। ਦੇ ਮੱਤੀ ਆਪ ਸਮਝਾਇੰਦਾ। ਫੜ ਬਾਹੋਂ ਰਾਹੇ ਪਾਇੰਦਾ। ਪ੍ਰਗਟ ਹੋ ਪ੍ਰਭ ਸਾਚਾ ਦਰਸ ਦਿਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਅੰਤ ਮੁਕਾਇੰਦਾ। ਕਲਜੁਗ ਲੇਖਾ ਹਰਿ ਮੁਕਾਇਆ। ਸਤਿਜੁਗ ਸਾਚਾ ਮਾਤ ਧਰਾਇਆ। ਪਹਿਲੀ ਮਾਘੀ ਜਨਮ ਦਵਾਇਆ। ਸਾਚੇ ਰਾਗੀ ਸਾਚਾ ਰਾਗ ਸੋਹੰ ਸ਼ਬਦ ਸੁਣਾਇਆ। ਏਕਾ ਧੁਨ ਚਾਰ ਕੁੰਟ ਵਾਜੀ ਸਾਧਾਂ ਸੰਤਾਂ ਦਏ ਸੁਣਾਇਆ। ਜਿਸ ਪ੍ਰੀਤੀ ਹਿਰਦੇ ਲਾਗੀ, ਮੁਨ ਸੁਨ ਦੇ ਤੁੜਾਇਆ। ਸਤਿਜੁਗ ਸਾਚੇ ਨਿਹਕਲੰਕ ਤੇਰਾ ਨਾਉਂ ਵਿਚ ਮਾਤ ਧਰਾਇਆ। ਗੁਰਸਿਖ ਕਿਸਮਤ ਸੋਈ ਜਾਗੀ , ਗੁਰ ਦਰ ਦਰਸ਼ਨ ਪਾਇਆ। ਕਲਜੁਗ ਮਾਇਆ ਤਨ ਨਾ ਲਾਗੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਪ੍ਰਗਟ ਹੋ ਗੁਰ ਸੰਗਤ ਤੇਰੇ ਵਿਚ ਸਮਾਇਆ। ਪਹਿਲੀ ਮਾਘ ਸੁਹੰਞਣੀ ਰਾਤ। ਗੁਰ ਸੰਗਤ ਬਣੇ ਸਚ ਸੁਗਾਤ। ਪ੍ਰਭ ਝੋਲੀ ਪਾਏ ਸਾਚੀ ਦਾਤ। ਸੋਹੰ ਸ਼ਬਦ ਵਡ ਕਰਾਮਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਏ ਇਕ ਜੁੜਾਏ ਚਰਨ ਨਾਤਾ। ਸਾਚਾ ਨਾਤ ਦੇਣਾ ਬੰਨ੍ਹ। ਧਰਮ ਰਾਏ ਨਾ ਲਾਏ ਡੰਨ। ਸਾਚੇ ਧਾਮ ਆਪ ਬਹਾਏ, ਨਾ ਕੋਈ ਛੱਪਰੀ ਨਾ ਕੋਈ ਛੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਏ ਲੈ ਜਾਏ ਧਰ ਕੇ ਆਪਣੇ ਕੰਨ੍ਹ। ਕਲਜੁਗ ਉਠ ਉਠ ਤੁਰ ਜਾ। ਪ੍ਰਭ ਅਬਿਨਾਸ਼ੀ ਜਾਮਾ ਪਾੲ,ੇ ਬਾਹਰ ਕਢਾਏ ਫੜ ਕੇ ਤੇਰੀ ਬਾਂਹ। ਤਿੰਨ ਜੁਗ ਨਾ ਤੈਨੂੰ ਕੋਈ ਜਗਾਏ, ਸੌਂ ਜਾਏ ਧਰ ਸਰਾਹਣੇ ਬਾਂਹ। ਤੇਰਾ ਲੇਖਾ ਫੇਰ ਲਿਖਾਏ, ਪਹਿਲੋਂ ਸਤਿਜੁਗ ਦਵਾਏ ਥਾਂ। ਸਤਿਜੁਗ ਸਾਚੇ ਤੇਰਾ ਜਨਮ ਵਿਚ ਮਾਤ ਦਵਾਏ। ਧਰਤ ਮਾਤ ਬਣਾਏ ਤੇਰੀ ਮਾਂ। ਚਿੱਟਾ ਬਾਣਾ ਤੇਰੇ ਤਨ ਪਹਿਨਾਏ, ਸਾਧਾਂ ਸੰਤਾਂ ਰੱਖੀ ਠੰਡੀ ਛਾਂ। ਸੋਹੰ ਸ਼ਬਦ ਤੇਰੇ ਤਨ ਪਹਿਨਾਏ, ਨਾ ਲੱਗੇ ਤਤੀ ਵਾ। ਬੇੜਾ ਤੇਰਾ ਬੰਨ੍ਹ ਵਖਾਏ, ਸਾਚਾ ਨਾਮ ਚਪੂ ਲਾਏ, ਗੁਰਮੁਖ ਸਾਚੇ ਉਪਰ ਲਏ ਚੜ੍ਹਾ। ਨਗਰ ਖੇੜਾ ਆਪ ਵਸਾਏ, ਝੂਠਾ ਝੇੜਾ ਆਪ ਮੁਕਾਏ, ਗੁਰਮੁਖ ਸਾਚੇ ਆਪਣੀ ਚਰਨੀ ਲਏ ਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁੁਰਮੁਖ ਸਾਚੇ ਸੰਤ ਜਨਾਂ ਦੇ ਮੱਤ ਲਏ ਸਮਝਾ। ਸੋਏ ਜਾਗੋ ਪਹਿਲੀ ਮਾਘੋ। ਧੋ ਦਾਗੋ ਸੁਣੋ ਰਾਗੋ। ਬਣ ਜਾਓ ਹੰਸ ਕਾਗੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜਾਮਾ ਕਲ ਪਾਇਆ ਗੁਰ ਪੂਰੇ ਦੀ ਚਰਨੀ ਲਾਗੋ। ਪਹਿਲੀ ਮਾਘ ਜਾਣਾ ਜਾਗ। ਕੁਲ ਆਪਣੀ ਨਾ ਲਾਉਣਾ ਦਾਗ। ਚਾਰ ਕੁੰਟ ਦਿਵਸ ਰੈਣ ਪ੍ਰਭ ਸਾਚਾ ਆਪਣੀ ਹੱਥੀਂ ਲਾਉਂਦਾ ਫਿਰੇ ਆਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਤੀਰ ਚਲਾਏ ਕੀਆ ਸਚ ਸਵਾਂਗ। ਸਚ ਤੀਰ ਸ਼ਬਦ ਚਲਾਇਆ। ਪੀਰ ਫ਼ਕੀਰ ਸਰਬ ਹਿਲਾਇਆ। ਅਹਿਮਦ ਮੁਹੰਮਦ ਚਾਰ ਯਾਰ ਨਾ ਕੋਇ ਧੀਰ ਧਰਾਇਆ। ਗੁਰਸਿਖ ਵੇਖੋ ਕਿਵੇਂ ਪੈਂਦੀ ਮਾਰ, ਪ੍ਰਭ ਸਾਚਾ ਹੁਕਮ ਸੁਣਾਇਆ। ਵਹਿੰਦੇ ਜਾਣ ਵਹਿੰਦੀ ਧਾਰ, ਪਹਿਲੀ ਕੂਟ ਸ਼ਬਦ ਡੰਕ ਆਪ ਵਜਾਇਆ। ਆਪੇ ਜਾਣੇ ਆਪਣੀ ਸਾਰ, ਫੜਿਆ ਹੱਥ ਖੰਡਾ ਦੋ ਧਾਰ, ਕਰਦਾ ਜਾਏ ਸਰਬ ਸਫਾਇਆ। ਨਾ ਕੋਈ ਛੱਡੇ ਨਾਰੀ ਨਾਰ, ਬਾਲ ਬਿਰਧਾਂ ਨਾ ਕਰੇ ਪਿਆਰ। ਹਰਿ ਇਕੋ ਧਾਰ ਸਰਬ ਵਹਾਇਆ। ਕਰੇ ਕਰਾਏ ਸਾਚੀ ਕਾਰ, ਕਲਜੁਗ ਝੂਠਾ ਹੋ ਜਾਏ ਬਾਹਰ, ਸਤਿਜੁਗ ਤੇਰੀ ਬੰਧੇ ਸਾਚੀ ਧਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਆਪ ਮਿਟਾਏ ਮੁਹੰਮਦੀ ਦੀਨ। ਨਾ ਕੋਈ ਮੰਨੇ ਕਿਸੇ ਈਨ। ਰਲੇ ਰੂਸਾ ਸੰਗ ਚੀਨ। ਝੂਠੀ ਭੰਨੇ ਹੰਕਾਰੀ ਬੀਨ। ਝੂਠਾ ਦੇਸ ਝੂਠਾ ਵੇਸ ਅੰਤਮ ਅੰਤ ਕਲ ਲਏ ਛੀਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਏ ਵਡ ਦਾਤਾ ਪ੍ਰਬੀਨ। ਪਹਿਲੀ ਕੂਟ ਹਰਿ ਹੁਕਮ ਸੁਣਾਇਆ। ਲਾੜੀ ਮੌਤ ਫੜ ਕੇ ਆਪਣੀ ਹੱਥੀਂ ਰਾਹੇ ਪਾਇਆ। ਉਠ ਉਠ ਜਾਹ ਵੇਲਾ ਅੰਤਮ ਕਲ ਨੇੜੇ ਆਇਆ। ਪ੍ਰਭ ਅਬਿਨਾਸ਼ੀ ਜਾਮਾ ਧਾਰ ਸ਼ਬਦ ਡੰਡਾ ਮਗਰ ਲਗਾਇਆ। ਨਾ ਵੇਖੀਂ ਮਾਤ ਪਿਤ ਨਾ ਛੱਡੀਂ ਕੋਈ ਥਾਂ, ਬਚਿਆ ਕੋਈ ਰਹਿਣ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪੀ ਅੱਠੇ ਪਹਿਰ ਆਪੇ ਵੇਖੇ ਕਰੇ ਕਰਾਏ ਜੋ ਮਨ ਭਾਇਆ। ਲਾੜੀ ਮੌਤ ਗਈ ਭੱਜ। ਲਹੂ ਪੀਵਾਂ ਜਾ ਕੇ ਰੱਜ। ਲਾਉਣ ਨਾ ਦੇਵਾਂ ਕਿਸੇ ਅੱਜ ਪੱਜ। ਸ਼ਬਦ ਕਟਾਰਾ ਜਾਏ ਵੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਪ੍ਰਗਟਾਈ ਸ਼ਬਦ ਸਰੂਪੀ ਰਿਹਾ ਗੱਜ। ਪਹਿਲੀ ਕੂਟ ਹਰਿ ਕੀਨੀ ਵੰਡ। ਜੀਵ ਜੰਤ ਸਭ ਪਾਇਣ ਡੰਡ। ਘਰ ਘਰ ਦਿਸੇ ਨਾਰ ਰੰਡ। ਕੱਚੇ ਭੱਜਣ ਝੂਠੇ ਅੰਡ। ਬੇਮੁਖਾਂ ਪ੍ਰਭ ਸਾਚੇ ਅੰਤਮ ਅੰਤ ਕੀਨੀ ਝੰਡ। ਗੂੜ੍ਹੀ ਨੀਂਦ ਸਵਾਇਆ ਵੇਖੇ ਕਰ ਕੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਕਰਾਏ ਚੰਡ ਪ੍ਰਚੰਡ। ਪਹਿਲੀ ਕੂਟੇ ਚਲੇ ਚੰਡੀ। ਨਾ ਕੋਈ ਦੀਸੇ ਜੀਵ ਘਮੰਡੀ। ਪ੍ਰਭ ਪਾਉਂਦਾ ਜਾਏ ਸਭ ਦੀ ਵੰਡੀ। ਚਾਰੋਂ ਤਰਫ ਵਹੀਰ ਕਰਾਏ, ਨਾ ਦੀਸੇ ਕੋਈ ਰਾਹ ਡੰਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰ ਖੰਡੀ ਖੰਡੀ। ਪਹਿਲੀ ਕੂਟ ਆਪ ਮੁਕਾਏ। ਦੂਜਾ ਹੁਕਮ ਫੇਰ ਸੁਣਾਏ। ਵਰਤੇ ਵਰਤਾਵੇ ਜੋ ਮਨ ਭਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਆਪ ਹਰਿ ਰਾਏ। ਗੁਰ ਪੂਰੇ ਧਾਰ ਬੰਧਾਈ ਹੈ। ਸਤਿਜੁਗ ਸਾਚੇ ਤੇਰੀ ਬਣਤ ਬਣਾਈ ਹੈ। ਮਹਿੰਮਾ ਅਗਣਤ ਨਾ ਗਣੀ ਜਾਈ ਹੈ। ਬੇਅੰਤ ਬੇਅੰਤ ਕਹੇ ਸਰਬ ਲੋਕਾਈ ਹੈ। ਗੁਰਮੁਖ ਸਾਚੇ ਆਪਣੇ ਭੇਵ ਰਿਹਾ ਖੁਲਾਈ ਹੈ। ਸਰਬ ਭੁੱਲੇ ਜੀਵ ਜੰਤ, ਨਾ ਸਾਰ ਕਿਸੇ ਪਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪੇ ਆਪ ਵਰਤਾਈ ਹੈ। ਆਪਣੀ ਖੇਲ ਹਰਿ ਆਪ ਵਰਤਾਈ ਹੈ। ਦੂਜੇ ਸਿਰ ਨਾ ਭਾਰ ਰਖਾਈ ਹੈ। ਤਾਅਨਾ ਮਿਹਣਾ ਕਿਆ ਕੋਈ ਦੇਵੇ, ਡੋਰ ਆਪਣੇ ਹੱਥ ਰਖਾਈ ਹੈ। ਸਾਚਾ ਮਾਣ ਤਾਣ ਹਰਿ ਆਪੇ ਦੇਵੇ, ਗੁਰਸਿਖਾਂ ਦੇ ਵਡਿਆਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਜਨ ਭਗਤਾਂ ਬਣਤ ਰਿਹਾ ਬਣਾਈ ਹੈ। ਆਦਿ ਅੰਤ ਹਰਿ ਬਣਤ ਬਣਾਏ। ਸਾਚੇ ਸੰਤ ਹਰਿ ਆਪ ਵਡਿਆਏ। ਜੀਵ ਜੰਤ ਵਿਚੋਂ ਫੜ ਹਰਿ ਬਾਹਰ ਕਢਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖੇ ਆਪੇ ਲਾਏ। ਪਹਿਲਾ ਲੇਖਾ ਆਪ ਚੁਕਾਇਆ। ਆਪਣਾ ਭੇਵ ਨਾ ਕਿਸੇ ਵਖਾਇਆ। ਅਚਰਜ ਖੇਲ ਪਾਰਬ੍ਰਹਮ ਆਪਣਾ ਆਪ ਕਰਾਇਆ। ਗੁਰ ਤੇਗ ਬਹਾਦਰ ਨਾਂਵੇ ਗੁਰ, ਜਨਮ ਫੇਰ ਮਾਤ ਦਵਾਇਆ। ਜੋਤ ਸਰੂਪੀ ਕਿਰਪਾ ਕਰ, ਆਪਣਾ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਦਰ ਸਾਚੇ ਸਾਚਾ ਮਾਣ ਦਵਾਇਆ। ਤੇਗ ਬਹਾਦਰ ਗੁਰ ਵਡਿਆਈ। ਮਾਤਲੋਕ ਹਰਿ ਜਨਮ ਦਵਾਈ। ਆਪਣਾ ਆਪ ਸੰਗ ਰਖਾਈ। ਜਿਉਂ ਅੰਗਦ ਨਾਨਕ ਅੰਗ ਲਗਾਈ। ਸਾਧ ਸੰਗਤ ਗੁਰ ਪੂਰੇ ਨੂੰ ਦਿਓ ਵਧਾਈ। ਜੁਗਾਂ ਜੁਗਾਂ ਵਿਛੜਿਆਂ ਗੁਰ ਸੰਗਤ ਮੇਲ ਮਿਲਾਈ। ਆਪਣਾ ਭਾਣਾ ਆਪੇ ਜਾਣੇ, ਕੋਈ ਜੀਵ ਕਹਿ ਸਕੇ ਨਾ ਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਮਾਤ ਪਿਤ ਆਪੇ ਬਣੇ ਭੈਣ ਭਾਈ। ਸਾਚਾ ਜਨਮ ਮਾਤ ਦਵਾਇਆ। ਆਪਣਾ ਆਪ ਨਾਲ ਉਪਾਇਆ। ਸਿੰਘ ਪਾਲ ਹਰਿ ਨਾਮ ਰਖਾਇਆ। ਏਕਾ ਸ਼ਬਦ ਹਰਿ ਸਾਚੇ, ਗੁਰਸਿਖ ਪੂਰੇ ਆਖ ਸੁਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਸ੍ਰਿਸ਼ਟ ਸਬਾਈ ਰਿਹਾ ਛੁਪਾਇਆ। ਏਕਾ ਸ਼ਬਦ ਦੀਆ ਸਿੱਖ ਪੂਰੇ। ਜਿਸ ਵਸਿਆ ਆਤਮ ਨਾ ਹੋਇਆ ਦੂਰੇ। ਦਿਵਸ ਰੈਣ ਅੱਠੇ ਪਹਿਰ ਰੱਖੇ ਸ਼ਬਦ ਤੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਜਾਮਾ ਪਾਇਆ। ਨਾਥ ਤ੍ਰਲੋਕੀ ਕਰਕੇ ਜਾਏ ਕਾਰਜ ਪੂਰੇ। ਪੂਰਾ ਕਾਰਜ ਆਪ ਕਰਾਉਣਾ। ਤੀਨ ਲੋਕ ਹਰਿ ਆਪ ਉਲਟਾਉਣਾ। ਸੱਚਾ ਕਰਮ ਹਰਿ ਸਾਚੇ ਵਿਚ ਮਾਤ ਆਪਣੀ ਹੱਥੀਂ ਆਪ ਵਰਤਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਆਤਮ ਅੰਮ੍ਰਿਤ ਮੇਘ ਆਪ ਬਰਸਾਉਣਾ। ਸਿੰਘ ਪਾਲ ਆਪ ਜਗਾਇਆ। ਬਾਲ ਅਵਸਥਾ ਦਰਸ ਦਿਖਾਇਆ। ਕਾਹਨਾ ਕ੍ਰਿਸ਼ਨਾ ਪ੍ਰਗਟ ਹੋਏ ਬਾਹੋਂ ਪਕੜ ਗਲੇ ਲਗਾਇਆ। ਉਠ ਅਨਭੋਲ ਸੁੱਤਿਆ, ਘਨਕਪੁਰੀ ਹਰਿ ਜਾਮਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪੇ ਆਪ ਸਮਾਇਆ। ਗੁਰਸਿਖ ਸਾਚਾ ਲਏ ਉਠਾਏ। ਸਚ ਵਿਚੋਲਾ ਗੁਰਸਿਖ ਰਖਾਏ। ਪੜਦਾ ਉਹਲਾ ਨਾ ਕੋਈ ਰਖਾਏ। ਸ਼ਬਦ ਬੋਲਾ ਇਕ ਸੁਣਾਏ। ਆਪਣੀ ਹੱਥੀਂ ਤੋਲ ਪੂਰੇ ਤੋਲਾ, ਨਾ ਘਾਟ ਕੋਈ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਸੰਗ ਇਕ ਲਿਆਇਆ ਸ਼ਬਦ ਡੋਲਾ, ਆਪਣੀ ਹੱਥੀਂ ਉਪਰ ਚੜ੍ਹਾਏ। ਸ਼ਬਦ ਡੋਲਾ ਆਪ ਲੈ ਆਇਆ। ਪਾਲ ਸਿੰਘ ਨੂੰ ਹੁਕਮ ਸੁਣਾਇਆ। ਉਠ ਲਾਲ ਪ੍ਰਭ ਦਰ ਤੇਰੇ ਤੇ ਆਇਆ। ਕਰ ਦਰਸ ਹੋ ਨਿਹਾਲ, ਜੋਤ ਸਰੂਪੀ ਹਰਿ ਲਏ ਜੋਤ ਮਿਲਾਇਆ। ਅੱਗੋਂ ਕਰੇ ਦੋਏ ਜੋੜ ਚਰਨ ਨਿਮਸਕਾਰ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਨਾ ਸੁਣੇ ਪੁਕਾਰ ਸੱਚੀ ਸਰਕਾਰ, ਵੇਲਾ ਅੰਤਮ ਨੇੜੇ ਆਇਆ। ਤਿੰਨ ਲੋਕਾਂ ਦੀ ਬੱਧੀ ਧਾਰ, ਭਾਣਾ ਆਪਣੇ ਹੱਥ ਰਖਾਇਆ। ਉਠ ਸਿੱਖ ਹੋ ਅਸਵਾਰ, ਸਚ ਰਥ ਪ੍ਰਭ ਸਾਚਾ ਘਰ ਤੇਰੇ ਲੈ ਆਇਆ। ਇਕੋ ਮਾਰ ਸ਼ਬਦ ਉਡਾਰ, ਅੰਤਮ ਅੰਤ ਹਰਿ ਕਲ ਬ੍ਰਹਮੇ ਵਕਤ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਆਪੇ ਕਰ, ਸਾਚੇ ਧਾਮ ਆਪਣੀ ਹੱਥੀਂ ਦਏ ਬਹਾਇਆ। ਦੂਜੀ ਬੱਧੀ ਫੇਰ ਧਾਰ। ਵੀਹ ਸੌ ਸੱਤ ਬਿਕ੍ਰਮੀ ਸਪਤਮ ਜੇਠ ਕਰ ਵਿਚਾਰ। ਸਿੰਘ ਸਵਰਨ ਹੋ ਉਠ ਤਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਤੇਰੇ ਪਹਿਲੇ ਆਏ ਗੁਰ ਸੰਗਤ ਨਾਲ ਲੈ ਦੁਲਾਰ। ਸਿੰਘ ਸਵਰਨ ਹੋ ਤਿਆਰ। ਬੇਮੁਖ ਕਲਜੁਗ ਵਿਚੋਂ ਹੋਇਆ ਬਾਹਰ। ਹਰਿ ਚਰਨ ਕਰ ਪਿਆਰ ਮਿਲੇ ਸਾਚਾ ਸੁੱਖ, ਰੋਗ ਸੋਗ ਜਗਤ ਨਿਵਾਰ। ਤੇਰੀ ਉਤਰੇ ਭੁੱਖ, ਕਰ ਦਰਸ ਹਰਿ ਨਿਰੰਕਾਰ। ਸੁਫਲ ਕਰਾਏ ਮਾਤ ਕੁੱਖ, ਫਿਰ ਜਨਮ ਨਾ ਆਵੇ ਦੂਜੀ ਵਾਰ। ਤੇਰੀ ਕਾਇਆ ਲਗਾਏ ਸਾਚਾ ਫਲ ਨਾ ਜਾਏ ਸੁੱਕ, ਤੇਰੇ ਹਰੇ ਰਹਿਣ ਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਕਰਦਾ ਰਹੇ ਸਦਾ ਸਦਾ ਪ੍ਰਿਤਪਾਲ। ਸਪਤਮ ਜੇਠ ਸਤਿ ਸਰੂਪ। ਮਹਿੰਮਾ ਕੀਨੀ ਜਗਤ ਅਨੂਪ। ਨਜ਼ਰ ਨਾ ਆਇਆ ਜਿਸ ਖੇਲ ਰਚਾਇਆ, ਨਾ ਕੋਈ ਵੇਖੇ ਰੰਗ ਰੂਪ। ਜੋਤ ਸਰੂਪੀ ਜਾਮਾ ਪਾਇਆ, ਆਪੇ ਬਣ ਜਾਏ ਵਡ ਸ਼ਾਹੋ ਵਡ ਵਡ ਭੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਆਪ ਪਰੋਇਆ ਸੋਹੰ ਸਾਚੇ ਸੂਤ। ਸਿੰਘ ਸਵਰਨ ਕਰ ਤਿਆਰ। ਆਪ ਹੋਇਆ ਨਾਲ ਪਹਿਰੇਦਾਰ। ਇਕ ਲਵਾਈ ਸ਼ਬਦ ਉਡਾਰ। ਚੜ੍ਹਦਾ ਜਾਏ ਵਾਰੋ ਵਾਰ। ਆਪ ਬਹਾਏ ਸਚ ਘਰ ਬਾਹਰ। ਧਰੂ ਦਰਬਾਨ ਅੰਤਮ ਕਲ ਆਈ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੇ ਜੁਗ ਆਪੇ ਪਾਵੇ ਸਰਬ ਸਾਰ। ਚੌਥੇ ਜੁਗ ਵਕਤ ਚੁਕਾਇਆ। ਭਗਤ ਧਰੂ ਵਿਚ ਜੋਤੀ ਮੇਲ ਮਿਲਾਇਆ। ਗੁਰਸਿਖ ਸਾਚਾ ਵਿਚੋਂ ਮਾਤ ਧੂਹ ਆਪਣੀ ਸਰਨ ਬਹਾਇਆ। ਝੂਠੀ ਕਾਇਆ ਘਰ ਵਿਚ ਦਿਸੇ ਨਾ ਹਾਂ ਨਾ ਹੂੰ, ਸਾਰਾ ਬੰਸ ਦੇ ਦੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਗਤ ਦਰ ਬਹਾਈ, ਇਕੋ ਸ਼ਬਦ ਦਏ ਪੜ੍ਹਾਇਆ। ਬੰਸ ਸਾਰਾ ਕਰੇ ਪੁਕਾਰ। ਪ੍ਰਭ ਅਬਿਨਾਸ਼ੀ ਘਰ ਖਿੜੀ ਸੱਚੀ ਗੁਲਜ਼ਾਰ। ਗੁਰਸਿਖ ਸਾਚਾ ਘਰ ਸਾਚੇ ਹੋਇਆ ਨਾਲ ਤਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੀ ਆਪ ਚੜ੍ਹਾਇਆ, ਸਿਰ ਬੰਨ੍ਹੀ ਚਿੱਟੀ ਦਸਤਾਰ। ਸਿਰ ਦਸਤਾਰਾ ਦਿਤਾ ਬੰਨ੍ਹ। ਆਪ ਉਠਾਇਆ ਆਪਣੇ ਕੰਨ੍ਹ। ਮਾਤਲੋਕ ਵਿਚ ਚੜ੍ਹਿਆ ਚੰਨ। ਭੈਣਾਂ ਭਾਈਆਂ ਦੇਵੇ ਧੀਰਜ ਬੰਨ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਕਹੇ ਧੰਨ ਧੰਨ। ਸਿੰਘ ਚੇਤ ਅਰਜ਼ ਗੁਜਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਸੁਣ ਪੁਕਾਰੇ ਕੀ ਵਰਤੇ ਕਲਜੁਗ ਵਰਤਾਰੇ। ਸਾਚਾ ਸੁਤ ਘਰ ਮੇਰੇ ਸੁੱਤਾ ਪੈਰ ਪਸਾਰੇ। ਕਿਰਪਾ ਕਰ ਜੋਤ ਧਰ ਮੈਂ ਗਲੇ ਲਗਾਵਾਂ ਭੁਜਾ ਪਸਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਸੁਣਾਏ ਗੁਰਮੁਖ ਸਾਚੇ ਪਾਰ ਉਤਾਰੇ। ਸਨਮੁਖ ਗੁਰਸਿਖ ਬਹਾਇਆ। ਗੁਰ ਪੂਰੇ ਸਾਚਾ ਸ਼ਬਦ ਸੁਣਾਇਆ। ਚੇਤ ਸਿੰਘ ਮਨ ਗਿਆ ਮੰਨ, ਨੇਤਰ ਨੀਰ ਨਾ ਇਕ ਵਹਾਇਆ। ਹੱਸ ਹੱਸ ਖੁਸ਼ੀ ਮੰਗ ਤੇਰੀ ਵਸਤ ਹਰਿ ਤੂੰ ਆਪੇ ਲੈ ਘਰ ਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਆਪੇ ਆਪ ਸਮਾਇਆ। ਧਰੂ ਦਰਬਾਨ ਹੋਇਆ ਦੂਰ। ਸਿੰਘ ਸਵਰਨ ਬੈਠਾ ਜਾ ਹਜ਼ੂਰ। ਦੇਵੇ ਦਰਸ ਕਰ ਤਰਸ, ਅੰਮ੍ਰਿਤ ਮੇਘ ਰਿਹਾ ਬਰਸ ਸਾਚਾ ਨਾਮ ਦੇਵੇ ਸਰੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਸਰਬ ਕਲਾ ਭਰਪੂਰ। ਕਲਜੁਗ ਵੇਲਾ ਨੇੜੇ ਆਇਆ। ਪ੍ਰਭ ਅਬਿਨਾਸ਼ੀ ਸਾਚਾ ਲੇਖਾ ਆਪ ਕਰਾਇਆ। ਜਗਤ ਭੁਲੇਖਾ ਕੱਢ ਵਖਾਇਆ। ਜੋ ਜਨ ਰਹੇ ਵੇਖੀ ਵੇਖਾ, ਵੇਲਾ ਗਿਆ ਹੱਥ ਨਾ ਆਇਆ। ਨਾ ਜਾਣੇ ਕੋਈ ਔਲੀਆ ਪੀਰ ਸ਼ੇਖਾ, ਪ੍ਰਭ ਸਾਚਾ ਕਿਸੇ ਦਿਸ ਨਾ ਆਇਆ। ਸ੍ਰਿਸ਼ਟ ਸਬਾਈ ਲੇਖਾ ਲਿਖਣਹਾਰ ਆਪ ਰਘੁਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ, ਜੋ ਕਿਛ ਕਰੇ ਕਰਾਇਆ। ਆਪਣਾ ਭਾਣਾ ਆਪੇ ਕਰ। ਭਾਗ ਲਗਾਏ ਸਾਚੇ ਘਰ। ਪ੍ਰਗਟ ਹੋਏ ਜੋਤ ਸਰੂਪ, ਗੁਰ ਸੰਗਤ ਲਿਆ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਰਨੀ ਰਿਹਾ ਕਰ। ਸਚ ਵਿਹਾਰ ਸਚ ਕਰਤਾਰ। ਸ੍ਰਿਸ਼ਟ ਸਬਾਈ ਪ੍ਰਭ ਸਾਚਾ ਬੰਧੇ ਸਾਚੀ ਧਾਰ। ਰੈਣ ਸਬਾਈ ਗੁਰ ਸੰਗਤ ਕੀਆ ਮੰਗਲਾਚਾਰ। ਅੰਮ੍ਰਿਤ ਵੇਲਾ ਪਹਿਲੀ ਮਾਘੀ, ਰੁੱਤ ਸੁਹਾਈ ਕਿਰਪਾ ਕਰ ਹਰਿ ਦਾਤਾਰ। ਨਾ ਕਿਸੇ ਸੋਵਣਾ ਬਿਰਧ ਬਾਲ ਜਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਰਚਨਾ ਆਪੇ ਜਾਣੇ ਨਾ ਕੋਈ ਆਖੇ ਆਖ ਵਖਾਣੇ, ਏਕਾ ਸ਼ਬਦ ਧੁਰ ਫ਼ਰਮਾਣ। ਕਲਜੁਗ ਅੰਤਮ ਹਰਿ ਵਿਚਾਰਿਆ। ਆਪਣਾ ਰੰਗ ਆਪਣਾ ਸੰਗ ਆਪ ਨਿਵਾਰਿਆ। ਸ਼ਬਦ ਸਰੂਪੀ ਸਾਚਾ ਤੰਗ, ਆਪ ਕਸਾ ਰਿਹਾ। ਕਲਜੁਗ ਜੀਵ ਭੰਨੇ ਜਿਉਂ ਕਾਚੀ ਵੰਗ, ਨਾ ਕੋਈ ਅਟਕਾ ਰਿਹਾ। ਸ੍ਰਿਸ਼ਟ ਸਬਾਈ ਹੋਏ ਜੰਗ, ਸਾਚੀ ਭੱਠੀ ਆਪ ਚੜ੍ਹਾ ਰਿਹਾ। ਲੱਖ ਚੁਰਾਸੀ ਹੋਏ ਭੰਗ, ਨਾ ਹਰਿ ਕਿਸੇ ਵਿਚਾਰਿਆ। ਗੁਰਸਿਖ ਸਾਚੇ ਪਾਰ ਜਾਇਣ ਲੰਘ, ਚਰਨ ਸੇਵ ਜਿਸ ਲਗਾ ਰਿਹਾ। ਹੋਏ ਸਹਾਈ ਅੰਗ ਸੰਗ, ਨਾ ਭੇਵ ਕੋਈ ਛੁਪਾ ਰਿਹਾ। ਸਾਚੀ ਮੰਗੋ ਪ੍ਰਭ ਦਰ ਮੰਗ, ਪ੍ਰਭ ਭੇਵ ਸਰਬ ਚੁਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੱਟੇ ਭੁੱਖ ਨੰਗ, ਜੋ ਜਨ ਦਰ ਆਏ ਭੁੱਲ ਬਖ਼ਸ਼ਾ ਰਿਹਾ। ਭੁੱਖ ਨੰਗ ਹਰਿ ਕਰੇ ਦੂਰ। ਦੇਵੇ ਦਰਸ ਸਾਚੇ ਘਰ ਜੋ ਆਏ ਹਜ਼ੂਰ। ਗੁਰਸਿਖ ਨਾ ਜਾਏ ਕੋਈ ਡਰ, ਪ੍ਰਭ ਵਡ ਦਾਤਾ ਵਡ ਸੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਈ ਚਾਰ ਕੁੰਟ ਕਰਾਏ ਨੂਰੋ ਨੂਰ। ਏਕਾ ਜੋਤ ਨੂਰ ਨੁਰਾਨੀ। ਰਹਿਣ ਨਾ ਦੇਵੇ ਕੋਇ ਦੁਰਾਨੀ। ਵੇਖੋ ਕੋਈ ਰਹਿਣ ਨਾ ਪਾਏ ਜੀਵ ਸ਼ੈਤਾਨੀ। ਏਕਾ ਸ਼ਬਦ ਤੀਰ ਚਲਾਏ, ਸੀਨੇ ਵੱਜੇ ਸਾਚੀ ਕਾਨੀ। ਪੀਰ ਫਕੀਰ ਸਰਬ ਮਿਟਾਏ, ਨਾ ਕੋਈ ਦਿਸੇ ਨੀਲਾ ਬਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਪਹਿਲੀ ਦੇਵੇ ਇਕ ਨਿਸ਼ਾਨੀ। ਪਹਿਲਾ ਲਾਇਆ ਇਕ ਨਿਸ਼ਾਨਾ। ਅਚਰਜ ਕੀਆ ਖੇਲ ਵਾਲੀ ਦੋ ਜਹਾਨਾਂ। ਆਪ ਮਿਟਾਏ ਵਡ ਵਡ ਸ਼ਾਹ ਸੁਲਤਾਨਾ। ਰਾਓ ਰੰਕ ਰੰਕ ਰਾਓ ਏਕਾ ਥਾਉਂ ਬਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਊਚ ਨੀਚ ਭਰਮ ਸਭ ਮਿਟਾਨਾ। ਹਰਿਜਨ ਏਕਾ ਥਾਉਂ। ਹਰਿਜਨ ਏਕਾ ਨਾਉਂ। ਹਰਿਜਨ ਏਕਾ ਛਾਉਂ। ਹਰਿਜਨ ਪ੍ਰਭ ਅਬਿਨਾਸ਼ੀ ਆਪ ਲਗਾਏ ਆਪਣੇ ਪਾਉਂ। ਹਰਿਜਨ ਹਰਿ ਦਵਾਰ। ਹਰਿਜਨ ਹਰਿ ਚਰਨ ਪਿਆਰ। ਹਰਿਜਨ ਹਰਿ ਦੇਵੇ ਦਰਸ ਅਗੰਮ ਹੈ। ਹਰਿਜਨ ਮਿਟਾਏ ਹਰਸ, ਆਪ ਸੁਹਾਏ ਆਤਮ ਦਰ ਦਵਾਰ। ਹਰਿਜਨ ਅੰਮ੍ਰਿਤ ਮੇਘ ਦੇਵੇ ਬਰਸ, ਕਾਇਆ ਕਰੇ ਠੰਡੀ ਠਾਰ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗੇ ਕਰਤਾਰ। ਹਰਿਜਨ ਹਰਿ ਸੁਖ। ਹਰਿਜਨ ਉਤਰੇ ਭੁੱਖ। ਹਰਿਜਨ ਉਜਲ ਮੁਖ। ਹਰਿਜਨ ਉਲਟਾ ਹੋਏ ਨਾ ਮਾਤ ਗਰਭ ਵਿਚ ਰੁੱਖ। ਹਰਿਜਨ ਦਿਵਸ ਰੈਣ ਸਦਾ ਸੁੱਖਣਾ ਰਹੇ ਸੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਤ੍ਰਿਸ਼ਨਾ ਭੁੱਖ। ਹਰਿਜਨ ਹਰਿ ਸਾਚਾ ਜਾਣ। ਹਰਿਜਨ ਹਰਿ ਨੇਤਰ ਪੇਖ, ਦਰਸ ਵਿਸ਼ਨੂੰ ਭਗਵਾਨ। ਹਰਿਜਨ ਲਿਖਾਏ ਸਾਚੇ ਲੇਖ, ਪਿਛਲੇ ਲੇਖ ਸਰਬ ਮਿਟ ਜਾਣ। ਹਰਿ ਦਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਵੇ ਮਿਲਾਵਾ ਵਾਲੀ ਦੋ ਜਹਾਨ। ਹਰਿਜਨ ਹਰਿ ਹਰਿ ਵੇਖ। ਹਰਿਜਨ ਧਰੇ ਜੋਤ ਧਾਰੇ ਭੇਖ। ਹਰਿਜਨ ਆਪ ਮਿਟਾਏ ਤੇਰੀ ਲਿਖੀ ਰੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਰਹਿਣ ਨਾ ਦੇਵੇ ਕੋਈ ਔਲੀਆ ਪੀਰ ਸ਼ੇਖ਼। ਹਰਿਜਨ ਜਗਤ ਮੂਲ। ਹਰਿਜਨ ਹਰਿ ਨਾ ਭੂਲ। ਹਰਿਜਨ ਵਿਚ ਮਾਤ ਫਲ ਫੂਲ। ਹਰਿਜਨ ਬੇਮੁਖਾਂ ਲਗਾਏ ਪ੍ਰਭ ਸਾਚਾ ਇਕ ਤਰਸੂਲ। ਸਾਚਾ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਆਸਣ ਡੇਰਾ ਲਾਏ ਜਿਸ ਦਾ ਨਾ ਕੋਈ ਪਾਵਾ ਨਾ ਕੋਈ ਚੂਲ। ਹਰਿਜਨ ਹਰਿ ਹਰਿ ਮਨ ਮੰਨ। ਹਰਿਜਨ ਭਾਂਡਾ ਭਰਮ ਆਤਮ ਭੰਨ। ਹਰਿਜਨ ਹਰਿ ਸ਼ਬਦ ਸੁਣ ਕੰਨ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਬੇੜਾ ਦੇਵੇ ਬੰਨ੍ਹ। ਹਰਿਜਨ ਹਰਿ ਦਵਾਰ। ਹਰਿਜਨ ਹਰਿ ਚਰਨ ਨਿਮਸਕਾਰ। ਹਰਿਜਨ ਮਿਲ ਹਰਿ ਸਚ ਭਤਾਰ। ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰੇ ਸਦ ਪਿਆਰ। ਹਰਿਜਨ ਹਰਿ ਮਨ ਭਾਏ। ਹਰਿਜਨ ਹਰਿ ਦਰਸ ਦਿਖਾਏ। ਹਰਿਜਨ ਕਰ ਤਰਸ, ਕਲਜੁਗ ਅੰਤਮ ਵੱਖ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਛਾਣੇ ਪੁਣੇ ਲੱਖਾਂ ਵਿਚੋਂ ਕੋਈ ਇਕ ਹੱਥ ਨਾ ਆਏ। ਸ੍ਰਿਸ਼ਟ ਸਬਾਈ ਛਾਣ ਪੁਣ। ਗੁਰਮੁਖਾਂ ਜਾਣੇ ਆਪੇ ਗੁਣ। ਸ੍ਰਿਸ਼ਟ ਸਬਾਈ ਵਿਚੋਂ ਲਏ ਚੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਰੀਬ ਨਿਮਾਣਿਆਂ ਜਗਤ ਨਿਤਾਣਿਆਂ ਲਏ ਪੁਕਾਰ ਸੁਣ। ਸੁਣ ਪੁਕਾਰ ਹਰਿ ਦਾਤਾਰ। ਏਕਾ ਏਕ ਸਚ ਵਿਹਾਰ। ਸਾਚੀ ਬੱਧੀ ਜਗਤ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪੇ ਢਾਹੇ ਨਾ ਕੋਈ ਪਾਵੇ ਸਾਰ। ਜਗਤ ਧਾਰ ਆਪ ਬੰਧਾਏ। ਸ਼ਬਦ ਅਸਵਾਰ ਆਪ ਅਖਵਾਏ। ਇਕ ਅਕਾਰ ਸਰਬ ਥਾਈਂ ਰਹਾਵੇ। ਵੇਖੇ ਵਿਗਸੇ ਕਰੇ ਵਿਚਾਰ, ਨਾ ਕੋਈ ਸਕੇ ਭੇਵ ਛੁਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਏ। ਸਚ ਕਰਮ ਕਲਜੁਗ ਰੀਤੀ। ਸਤਿਜੁਗ ਸਾਚੇ ਸਚ ਵਸਤ ਹਰਿ ਸਾਚੇ ਦੀਤੀ। ਮਾਤ ਜੋਤ ਧਰ ਕਾਇਆ ਕੀਨੀ ਸੀਤਲ ਸੀਤੀ। ਛੋਟਾ ਬਾਲਾ ਭੇਟ ਕਰ ਗੁਰਸਿਖ ਕਾਇਆ ਕੀਤੀ ਪਤਿਤ ਪੁਨੀਤੀ। ਛੋਟਾ ਬਾਲ ਹਰਿ ਲਿਆ ਸੰਭਾਲ। ਗੋਦ ਆਪਣੀ ਪ੍ਰਭ ਲਿਆ ਬਠਾਲ। ਉਤੇ ਦਿਤਾ ਇਕ ਚਿੱਟਾ ਰੁਮਾਲ। ਸਾਚਾ ਮਾਲ ਧਨ ਹਰਿ ਝੋਲੀ ਪਾਇਆ, ਦਰਗਹਿ ਸਾਚੀ ਨਾ ਹੋਏ ਕੰਗਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਫਲ ਲਗਾਇਆ ਆਤਮ ਡਾਲ। ਸਾਚੇ ਲਾਲ ਹਰਿ ਹੁਕਮ ਸੁਣਾਇਆ। ਆਪਣੀ ਹੱਥੀ ਦੇਹ ਛੁਡਾਇਆ। ਸਿਧੇ ਰਾਹੇ ਆਪੇ ਪਾਇਆ। ਇੰਦਰਪੁਰੀ ਵਿਚ ਵਸਾਇਆ। ਸੁਰਪਤ ਰਾਜਾ ਇੰਦ ਬਾਹੋਂ ਪਕੜ ਤਖ਼ਤੋਂ ਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਦੇ ਮੱਤ ਸਮਝਾਏ, ਨਿਹਕਲੰਕ ਕਲ ਜਾਮਾ ਪਾਇਆ। ਪੁਰੀ ਇੰਦਰ ਗਿਆ ਸਚ ਘਰ। ਪ੍ਰਭ ਅਬਿਨਾਸ਼ੀ ਦਿਤਾ ਸਾਚੇ ਲਾਲ ਸੋਹੰ ਵਰ। ਸ਼ਬਦ ਸੋਹੰ ਸਾਚਾ ਸ਼ਬਦ ਵਿਚ ਪੁਰੀ ਕਰੋੜ ਤੇਤੀਸ ਅੱਗੇ ਜਾਏ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਰਹੇ ਕਰ। ਛੋਟੇ ਬਾਲੇ ਚੜ੍ਹਿਆ ਚਾਅ। ਪ੍ਰਭ ਅਬਿਨਾਸ਼ੀ ਪਕੜੀ ਬਾਂਹ। ਆਪ ਬਹਾਏ ਸਾਚੇ ਥਾਂ। ਜਿਥੇ ਕੋਈ ਜਾਏ ਨਾ। ਸਾਚਾ ਨਾਮ ਰਸਨਾ ਰਿਹਾ ਜਣਾ। ਸੋਹੰ ਸ਼ਬਦ ਰਸਨਾ ਗਾਓ, ਪ੍ਰਭ ਅਬਿਨਾਸ਼ੀ ਦੇਵੇ ਦਇਆ ਕਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਮਾਨਸ ਜਨਮ ਦਵਾਏ, ਤੁਹਾਡੀ ਬਣਤ ਦਏ ਬਣਾ। ਸੋਹੰ ਸ਼ਬਦ ਰਸਨਾ ਗਾਓ। ਸਤਿਜੁਗ ਸਾਚੇ ਜਨਮ ਪਾਓ। ਪ੍ਰਭ ਅਬਿਨਾਸ਼ੀ ਚਰਨ ਸੇਵ ਕਮਾਓ। ਆਪਣਾ ਲੇਖਾ ਫੇਰ ਲਿਖਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਅਮਰਾ ਪਦ ਪਾਓ। ਕਰੋੜ ਤੇਤੀਸ ਸਰਬ ਪੁਕਾਰਨ। ਪ੍ਰਭ ਪੂਰੇ ਨੂੰ ਅਵਾਂਜਾਂ ਮਾਰਨ। ਪਿਛਲੇ ਅਵਗੁਣ ਬਖ਼ਸ਼ ਜੋ ਕੀਤੇ ਕਾਰਨ। ਭੋਗ ਅਪੱਛਰਾਂ ਨਾਰ ਹੋਏ ਹੰਕਾਰਨ। ਏਕਾ ਮਾਰ ਸ਼ਬਦ ਖੰਡਾ ਦੋ ਧਾਰ, ਦੂਈ ਦਵੈਤ ਪੜਦੇ ਪਾੜਨ। ਸਤਿਜੁਗ ਸਾਚੇ ਪਾ ਸਾਚੀ ਸਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਬਲੀ ਬਲਕਾਰਨ। ਛੋਟੇ ਬਾਲੇ ਦਿਤੀ ਮੱਤ। ਬਹੱਤਰ ਨਾੜਾਂ ਉਬਲੀ ਰੱਤ। ਦਿਵਸ ਰੈਣ ਅੱਠੇ ਪਹਿਰ ਸੋਹੰ ਸ਼ਬਦ ਰਸਨਾ ਰਹੇ ਘੱਤ। ਕਲਜੁਗ ਵੇਲਾ ਅੰਤਮ ਆਇਆ, ਸਤਿਜੁਗ ਸਾਚੇ ਆਇਆ ਵੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਾਡੀ ਆਤਮ ਦੇਵੇ ਸਾਚਾ ਬੀਜ ਘੱਤ। ਛੋਟੇ ਬਾਲੇ ਆਖ ਸੁਣਾਇਆ। ਪ੍ਰਭ ਅਬਿਨਾਸ਼ੀ ਕਿਉਂ ਮਨੋਂ ਭੁਲਾਇਆ। ਝੂਠੇ ਵਹਿਣ ਆਪਣਾ ਆਪ ਗਵਾਇਆ। ਨਾ ਕੋਈ ਚੁਕਾਏ ਲਹਿਣ ਦੇਣ, ਨਾ ਕੋਈ ਹੋਏ ਸਹਾਇਆ। ਮਾਤਲੋਕ ਹਰਿ ਜਾਮਾ ਧਾਰੇ ਵੇਖੋ ਜਾਏ ਆਪਣੇ ਨੈਣ, ਨਿਹਕਲੰਕ ਨਾਮ ਰਖਾਇਆ। ਜਿਸ ਦਾ ਨਾ ਕੋਈ ਮਾਤ ਪਿਤ ਨਾ ਭਾਈ ਭੈਣ, ਗੁਰ ਸੰਗਤ ਹਿੱਤ ਰੱਖਦਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪਣਾ ਆਪ ਕਮਾਇਆ। ਛੋਟਾ ਬਾਲਾ ਦਏ ਦੁਹਾਈ। ਕਲਜੁਗ ਆਇਆ ਸਾਚਾ ਮਾਹੀ। ਜਿਹੜਾ ਫੜਦਾ ਦੋਵੇਂ ਬਾਹੀਂ। ਸਿੰਘ ਸਿੰਘਾਸਣ ਸਚ ਤਖ਼ਤ ਬੈਠਾ ਸੁਲਤਾਨ, ਭੇਵ ਨਾ ਰੱਖਦਾ ਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟਾ ਕਾਕਾ ਬਾਲ ਅੰਞਾਣਾ ਆਪਣੀ ਗੋਦੀ ਬੈਠਾ ਆਪ ਉਠਾਈ। ਬੈਠ ਗੋਦ ਲਾਲ ਦੁਲਾਰਾ। ਸਤਿਜੁਗ ਦਾ ਚੰਦ ਸਤਾਰਾ। ਸ੍ਰਿਸ਼ਟ ਸਬਾਈ ਲੱਗੇ ਪਿਆਰਾ। ਆਪ ਬੰਨ੍ਹੇ ਪ੍ਰਭ ਸਾਚਾ ਸਾਚੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਇਆ, ਗੁਰ ਸੰਗਤ ਤੇਰਾ ਵੱਡਾ ਭਾਰ ਉਹਦੇ ਸਿਰ ਰਖਾਇਆ। ਬਾਹੋਂ ਪਕੜ ਗੁਰਸਿਖਾਂ ਅੱਗੇ ਲਾਇਆ। ਗੁਰਸਿਖਾਂ ਅੱਗੇ ਦਿਤ਼ਾ ਲਾ। ਆਪ ਚੜ੍ਹਾਇਆ ਸਾਚਾ ਚਾਅ। ਆਪ ਰਖਾਏ ਹੇਠਾਂ ਆਪਣੀ ਠੰਡੀ ਛਾਂ। ਗੁਰ ਗੋਬਿੰਦ ਦੋਏ ਸੁੱਤੇ, ਥੱਲੇ ਰੱਖੀ ਬੈਠੇ ਬਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਚੁਕਾਏ ਗੁਰਸਿਖ ਸਾਚੇ ਤੇਰਾ ਜਗਤ ਰਖਾਏ ਨਾਂ। ਅਚਰਜ ਖੇਲ ਹਰਿ ਕਰਾਈ। ਗੁਰ ਸੰਗਤ ਵਿਚ ਦਏ ਦੁਹਾਈ। ਸਾਚੀ ਭਿਛਿਆ ਕਲ ਕੋਈ ਪਾਈ। ਸਾਰੀ ਸੰਗਤ ਚੁਪ ਚੁਪੀਤੀ ਨਾ ਕੋਈ ਦਿਲਾਸਾ ਧਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਕਰੇ ਜੋ ਆਪਣੇ ਮਨ ਭਾਈ। ਤਿੰਨ ਦਿਨ ਹਰਿ ਭਿਛਿਆ ਮੰਗੀ। ਕੋਈ ਨਾ ਦੇਵੇ ਭੇਟ ਸਚਾ ਇਕ ਭੁਯੰਗੀ। ਸ੍ਰਿਸ਼ਟ ਸਬਾਈ ਵੇਖੀ ਹਰਿ ਹਰਿ ਬਹੁ ਰੰਗੀ। ਘਰ ਘਰ ਦਿਸੇ ਮਾਂ ਪੁੱਤਰ ਵਿਛੋੜਾ, ਔਖੀ ਝੱਲਣੀ ਤੰਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣ, ਸਚ ਵਸਤ ਸਾਚਾ ਕਿਸੇ ਦਰੋਂ ਨਾ ਮਿਲੇ ਮੰਗੀ। ਜੇ ਕੋਈ ਮੰਗੇ ਪ੍ਰਭ ਇਕ ਦੁਲਾਰਾ। ਸ੍ਰਿਸ਼ਟ ਸਬਾਈ ਕਰੇ ਵਿਚਾਰਾ। ਨਾ ਕੋਈ ਆਵੇ ਫੇਰ ਦੁਬਾਰਾ। ਝੂਠਾ ਦਿਸੇ ਸਰਬ ਪਸਾਰਾ। ਨਿਹਕਲੰਕ ਨਰਾਇਣ ਨਰ ਆਪੇ ਜਾਣੇ ਆਪਣੀ ਸਾਰਾ। ਆਦਿ ਅੰਤ ਜਿਸ ਦੇ ਭਰੇ ਰਹਿਣ ਸਦ ਭੰਡਾਰਾ। ਨਾ ਜਾਇਣ ਕਦੇ ਨਿਖੁਟ, ਪਿਆਉਂਦਾ ਰਹੇ ਅੰਮ੍ਰਿਤ ਧਾਰਾ। ਏਕਾ ਅੰਮ੍ਰਿਤ ਪਿਆਏ ਘੁੱਟ, ਲੱਖ ਚੁਰਸੀ ਗੇੜ ਨਿਵਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕੀਆ ਆਪੇ ਸਚ ਵਿਹਾਰਾ। ਸਾਚੀ ਖੇਲ ਹਰਿ ਵਰਤਾਇੰਦਾ। ਕਲਜੁਗ ਸਤਿਜੁਗ ਦੋਹਾਂ ਮੇਲ ਮਿਲਾਇੰਦਾ। ਸਤਿਜੁਗ ਸਾਚਾ ਆਏ ਮਾਤ, ਪ੍ਰਭ ਸਾਚਾ ਜਨਮ ਦਵਾਇੰਦਾ। ਆਪ ਸੁਹਾਏ ਭਿੰਨੜੀ ਰਾਤ, ਸਾਚੇ ਲੇਖ ਲਿਖਾਇੰਦਾ। ਸੋਹੰ ਸ਼ਬਦ ਦੇਵੇ ਦਾਤ, ਸਤਿਜੁਗ ਤੇਰੀ ਝੋਲੀ ਪਾਇੰਦਾ। ਤੇਰਾ ਕਦੇ ਨਾ ਤੁਟੇ ਨਾਤ, ਚਰਨ ਪ੍ਰੀਤੀ ਜੋੜ ਜੁੜਾਇੰਦਾ। ਨਾ ਕੋਈ ਪੁੱਛੇ ਜਾਤ ਪਾਤ, ਲੱਖ ਚੁਰਾਸੀ ਵਿਚ ਸਮਾਇੰਦਾ। ਬੈਠਾ ਰਹੇ ਸਦ ਇਕਾਂਤ, ਦਿਸ ਕਿਸੇ ਨਾ ਆਇੰਦਾ। ਗੁਰਸਿਖਾਂ ਅੰਮ੍ਰਿਤ ਬੂੰਦ ਪਿਆਏ ਸਵਾਂਤ, ਆਤਮ ਤ੍ਰਿਖਾ ਸਰਬ ਬੁਝਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਸਤਿਜੁਗ ਦੋਹਾਂ ਕਲਜੁਗ ਸਤਿਜੁਗ ਜੋੜ ਜੁੜਾਇਆ। ਕਲਜੁਗ ਅੰਤਮ ਅੰਤ ਪ੍ਰਭ ਅਬਿਨਾਸ਼ੀ ਤੇਰਾ ਨਾਤਾ ਵਿਚੋਂ ਮਾਤ ਤੋੜ ਵਖਾਇਆ। ਸਤਿਜੁਗ ਸਾਚੇ ਹਰਿ ਸਾਚੇ ਘੋੜ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਜਨਮ ਦਵਾਇਆ। ਸਤਿਜੁਗ ਸਾਚੇ ਜਨਮ ਦਵਾ। ਕਲਜੁਗ ਅੰਤਮ ਦਏ ਮਿਟਾ। ਸਤਿਜੁਗ ਸਾਚੇ ਹੁਕਮ ਸੁਣਾ। ਕਲਜੁਗ ਧੱਕਾ ਦੇਵੇ ਲਾ। ਸਤਿਜੁਗ ਸਾਚੇ ਸ਼ਬਦ ਸੁਣਾ। ਕਲਜੁਗ ਸੁੱਧ ਬੁੱਧ ਹਰਿ ਦਏ ਭੁਲਾ। ਸਤਿਜੁਗ ਸਾਚੀ ਜੋਤ ਜਗਾ, ਕਲਜੁਗ ਅੰਧੇਰ ਦਏ ਮਿਟਾ, ਸਤਿਜੁਗ ਸਾਚੇ ਸੰਤ ਉਪਜਾ, ਕਲਜੁਗ ਬੇਮੁੱਖ ਦਏ ਖਪਾ। ਸਤਿਜੁਗ ਸਾਚਾ ਰਾਗ ਸੋਹੰ ਸ਼ਬਦ ਜਪਾ, ਕਲਜੁਗ ਅੰਤਮ ਅੰਤ ਰਾਗ ਰਾਗਨੀ ਦਏ ਭਸਮ ਕਰਾ। ਸਤਿਜੁਗ ਸਾਚੇ ਚਾਰ ਵਰਨ ਦਏ ਬਹਾ। ਕਲਜੁਗ ਅੰਤਮ ਅੰਤ ਮੇਰ ਤੇਰ ਦਏ ਮਿਟਾ। ਸਤਿਜੁਗ ਸਾਚੇ ਪ੍ਰਭ ਕਰਮ ਧਰਮ ਦਏ ਜਗਤ ਚਲਾ। ਕਲਜੁਗ ਅੰਤਮ ਏਕਾ ਕਰਤ, ਪ੍ਰਭ ਦੇਵੇ ਖੇਹ ਉਡਾ। ਸਤਿਜੁਗ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਵਿਚ ਮਾਤ ਵੱਡੀ ਦਾਤ ਸਾਚਾ ਜਨਮ ਦਵਾ। ਪਹਿਲੀ ਮਾਘੀ ਹਰਿ ਜਨਮ ਦਵਾਇਆ। ਭਿੰਨੜੀ ਰੈਣ ਸੰਗ ਰਲਾਇਆ। ਗੁਰ ਸੰਗਤ ਬੇੜਾ ਬੰਨ੍ਹ ਵਖਾਇਆ। ਨਗਰ ਖੇੜਾ ਇਕ ਵਸਾਇਆ। ਝੂਠਾ ਝੇੜਾ ਜਗਤ ਮੁਕਾਇਆ। ਇਕ ਉਖੇੜਾ ਆਪੇ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਬੇੜਾ ਆਪ ਉਠਾਇਆ। ਕਲਜੁਗ ਬੇਮੁਖ ਐਂਵੇਂ ਮਾਰੇ ਫੋਕੀ ਤੜ। ਬੇਮੁਖਾਂ ਕਿਉਂ ਰਿਹਾ ਲੜ। ਧਰਮ ਰਾਏ ਦੇ ਅੰਦਰ ਵੜ। ਝੂਠੇ ਜੂਠੇ ਝੂਠੀ ਪੌੜੀ ਜਾਇਣ ਚੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵੇਖੇ ਅੱਗੇ ਖੜ੍ਹ। ਸਤਿਜੁਗ ਉਠ ਉਠ ਬਲਧਾਰ। ਪਹਿਲੀ ਮਾਘੀ ਵਕਤ ਵਿਚਾਰ। ਪ੍ਰਭ ਅਬਿਨਾਸ਼ੀ ਬੰਧੇ ਤੇਰੀ ਧਾਰ। ਸ੍ਰਿਸ਼ਟ ਸਬਾਈ ਕਰ ਖਵਾਰ। ਬੇਮੁੱਖ ਵਹਾ ਵਹਿੰਦੀ ਧਾਰ। ਗੁਰਸਿਖ ਜਗਾ, ਲਿਆ ਚਰਨ ਦਵਾਰ। ਆਤਮ ਤ੍ਰਿਖਾ ਬੁਝਾ, ਮਿਲੇ ਮੇਲ ਸਚ ਭਤਾਰ। ਦਰ ਘਰ ਸਾਚੇ ਨਿਥਾਵਿਆਂ ਦੇਵੇ ਥਾਂ, ਬੇਮੁੱਖਾਂ ਧੱਕੇ ਮਾਰ ਕੱਢੇ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਨਿਮਾਣਿਆਂ ਆਪੇ ਪਾਵੇ ਸਾਰ। ਸਤਿਜੁਗ ਸਾਚੇ ਉਠ ਉਠ ਜਾਗ। ਪਹਿਲੀ ਮਾਘ ਲੱਗਾ ਭਾਗ। ਏਕਾ ਸੁਣ ਸਚਾ ਰਾਗ। ਚਾਰ ਕੁੰਟ ਵੱਜੇ ਸਾਚਾ ਨਾਦ। ਸ਼ਬਦ ਲਿਖਾਏ ਹਰਿ ਬੋਧ ਅਗਾਧ। ਆਪ ਉਠਾਏ ਸੋਏ ਵਡ ਵਡ ਗੁਰਸਿਖ ਸਾਚੇ ਸੰਤ ਸਾਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਗੁਰਮੁਖ ਸਾਚੇ ਰਸਨ ਅਰਾਧ। ਸਤਿਜੁਗ ਸਾਚੇ ਲੈ ਅੰਗੜਾਈ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਚਾਰੋਂ ਕੁੰਟ ਹਰਿ ਦਏ ਹਿਲਾਈ। ਪੰਚਮ ਜੇਠ ਨਾ ਭੁੱਲ ਰੱਖੇ ਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਛੇੜੇ ਛੇੜ ਛਿੜਾਏ ਥਾਉਂ ਥਾਈਂ। ਸਤਿਜੁਗ ਸਾਚੇ ਉਠ ਲਲਕਾਰ। ਕਲਜੁਗ ਹੋ ਜਾਏ ਘਰ ਤੇਰੇ ਵਿਚੋਂ ਬਾਹਰ। ਲੱਖ ਚੁਰਾਸੀ ਜਿਸ ਕੀਤੀ ਬੜੀ ਖਵਾਰ। ਅੰਤਮ ਹੋਏ ਨਾ ਬੰਦ ਖਲਾਸੀ, ਜਾਏ ਧਰਮ ਰਾਏ ਦੇ ਦਵਾਰ। ਹਰਿ ਲੇਖਾ ਮੰਗੇ ਸ਼ਾਹੋ ਸ਼ਾਬਾਸ਼ੀ, ਨਾ ਰੱਖੇ ਕੋਈ ਉਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਲੇਖ ਲਿਖਾਰ। ਸਤਿਜੁਗ ਸਾਚੇ ਸੁਰਤ ਸੰਭਾਲ। ਗੁਰਮੁਖਾਂ ਦੁੱਖੀ ਹੋਇਆ ਵਾਲ ਵਾਲ। ਸਾਚਾ ਨਾਮ ਧੰਨ ਮੰਗਣ ਹੁਣ ਬਣ ਕੰਗਾਲ। ਸਚ ਵਸਤ ਕਿਤੋਂ ਹੱਥ ਨਾ ਆਏ, ਨਾ ਮਿਲੇ ਅਨਮੁਲੜਾ ਲਾਲ। ਅਠਸਠ ਤੀਰਥ ਫਿਰ ਫਿਰ ਥੱਕੇ, ਸੁੱਕੇ ਹਰੇ ਨਾ ਹੋਏ ਡਾਲ। ਕਲਜੁਗ ਅੰਤਮ ਸਾਰੇ ਅੱਕੇ, ਨਾ ਹੋਏ ਕੋਈ ਰਖਵਾਲ। ਗੁਰਸਿਖ ਸਾਚਾ ਪ੍ਰਭ ਅਬਿਨਾਸ਼ੀ ਅੱਠੇ ਪਹਿਰ ਰਾਹ ਤੇਰਾ ਤੱਕੇ, ਫੜ ਬਾਹੋਂ ਗੋਦ ਉਠਾਲ। ਪ੍ਰਭ ਮਿਲੇ ਨਾ ਮਦੀਨੇ ਨਾ ਮੱਕੇ, ਗੁਰਸਿਖ ਤੇਰੇ ਹਿਰਦੇ ਰਿਹਾ ਸੰਭਾਲ। ਆਪ ਤੁੜਾਏ ਆਧ ਵਿਚ ਟੰਗੇ ਛਿਕੇ, ਏਕਾ ਮਾਰੇ ਸ਼ਬਦ ਛਾਲ। ਗੌਂਸ ਪੀਰ ਸਭ ਆਪੇ ਹੱਕੇ, ਵੱਜਣ ਦੇਵੇ ਨਾ ਕਿਸੇ ਤਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਮਤ ਨਬੀ ਰਸੂਲ ਦੀ ਆਪੇ ਦੇਵੇ ਗਾਲ। ਆਪ ਮਿਟਾਏ ਝੂਠੀ ਰੀਤ। ਨਾ ਕੋਈ ਦੇਵੇ ਬਾਂਗ ਵਿਚ ਮਸੀਤ। ਗੁਰਸਿਖ ਸਾਚੇ ਸੰਤ ਜਨੋ, ਪ੍ਰਭ ਅਬਿਨਾਸ਼ੀ ਰਾਖੋ ਚੀਤ। ਅੰਤਮ ਅੰਤ ਕਲ ਆ ਗਿਆ, ਪ੍ਰਭ ਏਕੋ ਬਣੇ ਸਾਚਾ ਮੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕੋ ਸ਼ਬਦ ਸੁਣਾਏ ਸੋਹੰ ਸੁਹਾਗੀ ਗੀਤ। ਸਤਿਜੁਗ ਸਾਚੇ ਬਣ ਦਲੇਰ। ਬੇਮੁਖਾਂ ਪ੍ਰਭ ਮਾਰੇ ਘੇਰ ਘੇਰ। ਸ਼ਬਦ ਖੰਡਾ ਹਰਿ ਹੱਥ ਉਠਾਏ, ਸਿੰਘ ਸ਼ੇਰ ਸ਼ੇਰ ਦਲੇਰ। ਉਚ ਮੁਨਾਰੇ ਆਪੇ ਢਾਹੇ, ਨਾ ਢਾਉਂਦਿਆਂ ਲੱਗੇ ਦੇਰ। ਆਪਣੇ ਖਾਤੇ ਆਪੇ ਪਾਏ, ਨਾ ਕੋਈ ਕਢਾਏ ਦੂਜੀ ਵੇਰ, ਕਲਜੁਗ ਅੰਧੇਰੀ ਰਾਤ ਆਪ ਮਿਟਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਭੁਲਾਏ ਕਰ ਕਰ ਹੇਰ ਫੇਰ। ਉਚ ਮੁਨਾਰੇ ਹਰਿ ਦੇਵੇ ਢਾਹ। ਸ਼ਬਦ ਤੀਰ ਦਏ ਚਲਾ। ਬੇਮੁਖਾਂ ਆਤਮ ਧੀਰ ਦਏ ਗਵਾ। ਕਿਸੇ ਹੱਥ ਨਾ ਆਵੇ ਨੀਰ, ਚਾਰੋਂ ਕੁੰਟ ਬਿਰਧ ਬਾਲ ਜਵਾਨ ਸਾਰੇ ਦਏ ਰਵਾ। ਨਾ ਬਾਲਕ ਪਿਲਾਏ ਮਾਤਾ ਸੀਰ, ਨਾ ਹੋਏ ਕੋਈ ਸਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪਾਰ ਲੰਘਾਏ ਆਪੇ ਫੜੇ ਬਾਂਹ। ਏਕਾ ਛੇੜ ਹਰਿ ਛਿੜਾਏ। ਦੂਜਾ ਕਦਮ ਫੇਰ ਉਠਾਏ। ਸੱਤਰ ਲੱਖ ਪਠਾਣ ਚੜ੍ਹਾਏ। ਮਾਝੇ ਵਾਲੀ ਹੱਦ ਲੰਘਾਏ। ਸਰ ਅੰਮ੍ਰਿਤ ਹਰਿ ਥੇਹ ਕਰਾਏ। ਆਪੇ ਵੇਖੇ ਦਿਸ ਨਾ ਆਏ। ਆਪਣੇ ਭਾਣੇ ਵਿਚ ਸਮਾਏ। ਕਲਜੁਗ ਵੇਲਾ ਅੰਤਮ ਢੁਕਿਆ, ਪਰਦਾ ਉਹਲਾ ਨਾ ਕੋਈ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਰ ਲੱਖ ਪਠਾਣ ਚੜ੍ਹਾਏ ਸੱਤਰ ਲੱਖ ਚੜ੍ਹ ਪਠਾਣ। ਇਕ ਕਰਨ ਸਚ ਨਿਸ਼ਾਨ। ਉਡਣ ਅਕਾਸ਼ ਵਿਚ ਬਬਾਣ। ਕਰੇ ਖੇਲ ਆਪ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਭੰਨੇ ਕਾਇਆ ਟਾਹਣ। ਮਾਝੇ ਦੇਸ ਉਡੇ ਧੂੜ। ਬੇਮੁੱਖਾਂ ਪੈਂਦੇ ਜਾਇਣ ਜੂੜ। ਗੁਰਸਿਖਾਂ ਆਤਮ ਰੰਗ ਚੜ੍ਹਾਏ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਚਤੁਰ ਬਣਾਏ ਦਰ ਆਏ ਮੂੜ੍ਹ। ਮਾਝੇ ਦੇਸ ਹਰਿ ਜਾਮਾ ਧਾਰਿਆ। ਬੇਮੁਖਾਂ ਨਾ ਕਲ ਵਿਚਾਰfਆ। ਭਰਮ ਭੁਲੇਖੇ ਆਪਣਾ ਆਪ ਗਵਾ ਰਿਹਾ। ਸਾਚਾ ਲੇਖਾ ਪ੍ਰਭ ਆਪੇ ਆਪ ਚੁਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਹਿੰਦੀ ਧਾਰ ਬਿਆਸਾ ਆਪ ਰੁੜ੍ਹਾ ਰਿਹਾ। ਅਚਨ ਅਚੇਤੀ ਵੱਜੇ ਸੱਟ। ਹੱਥੀਂ ਰਹਿਣ ਪਿਆਲੇ ਜੋ ਪੀਂਦੇ ਗਟ ਗਟ। ਰਾਤੀਂ ਸੁਤਿਆਂ ਪ੍ਰਭ ਭੰਨੇ ਕਾਇਆ ਮਟ। ਕਲਜੁਗ ਅੰਤਮ ਘਰ ਘਰ ਵਿਚ ਗਏ ਫੱਟ। ਬੇਮੁਖ ਜੀਵ ਅੰਧਿਆ, ਦੇਸ ਮਾਝੇ ਜੋਤ ਜਗੇ ਲੱਟ ਲੱਟ। ਮਾਝੇ ਦੇਸ ਪੁਰੀ ਘਨਕ ਹਰਿ ਜਾਮਾ ਪਾਇਆ, ਬੇਮੁਖ ਜਾਨਣ ਬਾਜ਼ੀਗਰ ਨੱਟ। ਮਾਝੇ ਦੇਸ ਫਿਰੇ ਢੰਡੋਰਾ। ਸ਼ਬਦ ਸਰੂਪੀ ਹਰਿ ਫੇਰੇ ਘੋੜਾ। ਅੰਤਮ ਵੇਲਾ ਕਲਜੁਗ ਆਇਆ, ਹਰਿ ਪਾਉਣ ਨਾ ਦੇਵੇ ਕਿਸੇ ਪੈਰੀਂ ਜੋੜਾ। ਬਹੁਤਾ ਵਕਤ ਹਰਿ ਲੰਘਾਇਆ, ਹੁਣ ਰਹਿ ਗਿਆ ਥੋੜਾ। ਸਾਚਾ ਸ਼ਬਦ ਆਪ ਸੁਣਾਇਆ, ਗੁਰਸਿਖਾਂ ਗੁਰ ਪੂਰਾ ਬਹੁੜਾ। ਬਾਹੋਂ ਪਕੜ ਚਰਨ ਲਗਾਇਆ, ਆਪ ਚੜਾਇਆ ਸਾਚੇ ਪੌੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਸੰਤ ਜਨਾਂ ਆਪ ਲਿਆਏ ਚੜ੍ਹ ਕੇ ਉਪਰ ਉਤੇ ਸ਼ਬਦ ਘੋੜਾ। ਚਿੱਟੇ ਅਸਵ ਹਰਿ ਤੰਗ ਕਸਾਇਆ। ਚਾਰੋਂ ਕੁੰਟ ਦਏ ਭਜਾਇਆ। ਸਚ ਅਸਵਾਰ ਉਪਰ ਆਸਣ ਲਾਇਆ। ਆਪੇ ਵੇਖੇ ਵੇਖ ਵਿਚਾਰੇ, ਸ੍ਰਿਸ਼ਟ ਸਬਾਈ ਦਏ ਹਿਲਾਇਆ। ਰਣ ਭੂਮੀ ਸੁੱਤੇ ਪੈਰ ਪਸਾਰ, ਪ੍ਰਭ ਅਬਿਨਾਸ਼ੀ ਏਕਾ ਧੱਕਾ ਸ੍ਰਿਸ਼ਟ ਸਬਾਈ ਆਪ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਰੱਖੇ ਹੇਠ ਆਪਣੀ ਸਾਇਆ। ਪਹਿਲੀ ਮਾਘੀ ਤੰਗ ਕਸ। ਵਡ ਵਡ ਜਰਵਾਣਿਆਂ, ਪ੍ਰਭ ਹਿਰਦੇ ਜਾਏ ਵਸ। ਦੇਵੇ ਉਲਟੀ ਮੱਤ ਬਣਾਏ ਨਿਧਾਨਿਆਂ, ਆਪਸ ਵਿਚ ਜਾਇਣ ਫਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਤੀਰ ਚਲਾਏ ਰਸਨ ਕਮਾਨ ਵਿਚੋਂ ਕਸ। ਚਾਰ ਕੁੰਟ ਹਰਿ ਚਾਕਰੀ ਕਰੇ ਦਿਵਸ ਰੈਣ। ਨਾ ਚੱਲੇ ਕੋਈ ਕਿਸੇ ਚਾਤਰੀ, ਪ੍ਰਭ ਵੇਖੇ ਪਰਖੇ ਵਖਾਏ ਸਾਚੇ ਨੈਣ। ਨਾ ਕੋਈ ਰਹੇ ਪ੍ਰਭ ਅੱਗੇ ਆਕਰੀ, ਪ੍ਰਭ ਲੈਂਦਾ ਰਹੇ ਲਹਿਣਾ ਦੇਣ। ਕਲਜੁਗ ਜੀਵ ਕੌੜੀ ਕਾਕੜੀ, ਅੰਤਮ ਖਾਵੇ ਮੌਤ ਡੈਣ। ਘਰ ਪੂਰਾ ਵਿਚ ਕਿਹੜਾ ਬਣੇ ਲਾਕੜੀ, ਨਾ ਕੋਈ ਜਾਣੇ ਜਾਣ ਪਛਾਣੇ, ਨਾ ਰਸਨਾ ਕੁਛ ਕਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਮਾਣਿਆਂ ਨਿਤਾਣਿਆਂ ਮਾਤ ਪਿਤ ਸਾਕ ਸੱਜਣ ਸੈਣ। ਸੱਚਾ ਮੀਤ ਯਾਰ ਪਿਆਰੜਾ। ਇਕ ਇਕੱਲਾ ਵਸੇ ਧਾਮ ਨਿਆਰੜਾ। ਸ੍ਰਿਸ਼ਟ ਸਬਾਈ ਰਾਹ ਸਾਚਾ ਦੱਸੇ, ਨਾ ਕਰੇ ਕੋਈ ਹੁਦਾਰੜਾ। ਨਿਮਾਣਿਆਂ ਨਿਤਾਣਿਆਂ ਹਰਿ ਹਿਰਦੇ ਵਸੇ, ਮਿਲੇ ਗੁਰਮੁਖਾਂ ਹਰਿ ਯਾਰ ਪਿਆਰੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਪਾਉਂਦਾ ਰਹੇ ਸਾਰੜਾ। ਪਾਏ ਸਾਰ ਅੱਠੇ ਪਹਿਰ। ਅੰਦਰ ਵੜ ਮਾਰੀ ਰੱਖੇ ਦੜ। ਸਾਰੇ ਘਾੜਨ ਹਰਿ ਰਿਹਾ ਘੜ। ਸਚ ਘਰ ਆਸਣ ਲਾਏ, ਗੁਰਮੁਖ ਵਿਰਲਾ ਪੌੜੀ ਪੌੜੀ ਜਾਏ ਚੜ੍ਹ। ਅੱਗੇ ਹਰਿ ਜੀ ਨਜ਼ਰੀ ਆਏ, ਦਰ ਦਰਬਾਰੇ ਜਾਏ ਖੜ੍ਹ। ਜੋਤ ਸਰੂਪੀ ਹਰਿ ਦਰਸ ਦਿਖਾਏ ਆਪ ਬੰਧਾਏ ਸਾਚੇ ਲੜ। ਸਾਚਾ ਸ਼ਬਦ ਕੰਨ ਸੁਣਾਏ, ਸ਼ਰਅ ਹਦੀਸ ਨਾ ਕੋਈ ਰਖਾਏ, ਕੁਰਾਨ ਅੰਜੀਲ ਨਾ ਖਾਣੀ ਬਾਣੀ ਵੇਦ ਪੁਰਾਨੀ ਆਪਣੀ ਹੱਥੀਂ ਫੜ। ਸਾਚਾ ਭਾਣਾ ਹਰਿ ਵਰਤਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਬੇਮੁਖਾਂ ਨਾਲ ਰਿਹਾ ਲੜ। ਨਿਰਧਨ ਨਿਰਮਾਣ ਪ੍ਰਭ ਸਚ ਭੂਮਿਕਾ ਤਨ ਸੁਹਾਏ, ਦਰਸ ਦਿਖਾਏ ਸਚ ਅਸਥਾਨ। ਅੰਦਰ ਡੂੰਘੀ ਕੰਦਰ ਹਰਿ ਦਿਸ ਨਾ ਆਏ, ਬੇਮੁਖਾਂ ਦਿਸੇ ਸੁੰਝ ਮਸਾਣ। ਝੂਠਾ ਵੱਜਾ ਰਹੇ ਜੰਦਰ, ਬਿਨ ਗੁਰ ਪੂਰੇ ਨਾ ਕੋਈ ਖੁਲ੍ਹਾਏ ਬੇਮੁਖ ਭੱਜੇ ਫਿਰਨ ਦਰ ਦਰ ਬੰਦਰ, ਨਾ ਮਿਲੇ ਕਿਤੇ ਸੱਚਾ ਨਿਸ਼ਾਨ। ਜਤੀ ਸਤੀ ਹਠੀ ਸਭ ਹਾਰੇ, ਗੋਪੀ ਨਾਥ ਗੋਰਖ ਮਛੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਨਚਾਏ, ਨੱਥ ਆਪਣੇ ਹੱਥ ਰਖਾਏ, ਉਠਾਏ ਨਚਾਏ ਜਿਉਂ ਬੰਦਰ ਹੱਥ ਕਲੰਦਰ, ਆਪਣੇ ਹੱਥ ਰੱਖੇ ਡੋਰ। ਜਿਧਰ ਚਾਹੇ ਲਏ ਮੋੜ। ਬੇਮੁੱਖ ਵਹਾਏ ਡੁਬਾਏ ਵਿਚ ਅੰਧ ਘੋਰ। ਗੁਰਸਿਖ ਸਾਚੇ ਆਪ ਜਗਾਵੇ, ਪੰਜ ਚੋਰ ਜਿਸ ਦਰ ਨਾ ਪਾਇਣ ਸ਼ੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਧੰਨ ਤੇਰੀ ਝੋਲੀ ਪਾਏ, ਦਰਗਹਿ ਸਾਚੀ ਖਾਈਂ ਭੋਰ ਭੋਰ। ਹੋਏ ਨਿਮਾਣਾ ਗੁਰ ਚਰਨ ਆ। ਆਤਮ ਤ੍ਰਿਸ਼ਨਾ ਪ੍ਰਭ ਦਏ ਮਿਟਾ। ਕਾਹਨਾ ਕ੍ਰਿਸ਼ਨਾ ਜੋਤ ਸਰੂਪੀ ਆਇਆ ਜਾਮਾ ਪਾ। ਅਤੁਲ ਅਡੁਲ ਨਿਖੁੱਟ ਸਭਨੀ ਥਾਈਂ ਹੋਏ ਸਹਾ। ਸਾਚਾ ਲਾਹਾ ਲੈਣ ਲੁੱਟ, ਵੇਲਾ ਗਿਆ ਪਿੱਛੇ ਰਹੇ ਸਭੇ ਪਛਤਾ। ਗੁਰਸਿਖਾਂ ਗਲ ਲਾਏ ਘੁੱਟ, ਅੰਮ੍ਰਿਤ ਜਾਮਾ ਦਏ ਪਿਲਾ। ਸ੍ਰਿਸ਼ਟ ਸਬਾਈ ਪਾਏ ਘਰ ਘਰ ਫੁੱਟ, ਗੁਰ ਸੰਗਤ ਬਣਾਏ ਭੈਣ ਭਰਾ। ਬੇਮੁਖ ਦਰ ਤੋਂ ਕੱਢੇ ਕੁੱਟ, ਗੁਰ ਸੰਗਤ ਵਿਚ ਨਾ ਦੇਵੇ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਬੇਮੁਖ ਫਿਰਾਏ ਜਿਉਂ ਸੁੰਞੇ ਘਰ ਕਾਂ। ਨਿਰਧਨ ਹੋਏ ਕਰਮ ਵਿਚਾਰੇ। ਆਪੇ ਪਾਏ ਨਿਮਾਣਿਆਂ ਨਿਤਾਣਿਆਂ ਘਰ ਜਾਏ ਸਾਰੇ। ਜੋ ਚਲੇ ਹਰਿ ਕੇ ਭਾਣਿਆਂ, ਬਾਹੋਂ ਪਕੜ ਪਾਰ ਉਤਾਰੇ। ਹਰਿ ਰੰਗ ਸਾਚਾ ਜਿਸ ਜਨ ਜਾਣਿਆਂ, ਪ੍ਰਭ ਸਾਚਾ ਦੇਵੇ ਨਾਮ ਅਪਰ ਅਪਾਰੇ। ਨਾ ਭੇਵ ਜਣਾਏ ਸੁਘੜ ਸਿਆਣਿਆਂ, ਦੇਵੇ ਮਾਣ ਜੋ ਜਨ ਚਰਨ ਨਿਮਸਕਾਰੇ। ਮੰਗਿਆ ਭਿਖ ਨਾ ਮਿਲੇ ਰਾਜੇ ਰਾਣਿਆਂ, ਵੇਖੋ ਚਲ ਆਇਣ ਦਵਾਰੇ। ਵੇਲਾ ਨੇੜੇ ਆ ਗਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾ ਲਏ ਸਾਰੇ। ਰਾਣਾ ਸੰਗਰੂਰ ਸਰਨ ਆਏ। ਦੋਏ ਜੋੜ ਪਿਛਲੀ ਭੁੱਲ ਬਖ਼ਸ਼ਾਏ। ਅੱਗੇ ਪ੍ਰਭ ਸਾਚੇ ਮਾਰਗ ਪਾਏ। ਪ੍ਰਭ ਅਬਿਨਾਸ਼ੀ ਕਿਰਪਾ ਕਰ ਗੁਰ ਸੰਗਤ ਸੰਗ ਰਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪੇ ਆਪ ਚਲਾਏ। ਮੰਨੇ ਪ੍ਰਭ ਸਾਚੇ ਦਾ ਸਾਚਾ ਭਾਣਾ। ਗੁਰ ਸੰਗਤ ਸੰਗ ਇਕ ਹੋ ਜਾਣਾ। ਰਾਜਾ ਰਾਣਾ ਨਾ ਕੋਈ ਸੁਲਤਾਨਾ। ਵਡ ਜ਼ਰਵਾਣਾ ਨਾ ਕੋਈ ਬਲੀ ਬਲਵਾਨਾ। ਏਕਾ ਏਕ ਆਪੇ ਆਪ, ਨਾ ਕੋਈ ਰੰਕ ਨਾ ਰਾਜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਆਤਮ ਵਸੇ ਹਰਿ ਜੀ ਹਰਿ ਸ੍ਰੀ ਭਗਵਾਨਾ। ਹਰਿ ਕਾ ਨਾਮ ਇਕ ਜਗਤ ਰਖਵਾਲ ਹੈ। ਪ੍ਰਭ ਮਿਲਣ ਦੀ ਸਿਕ ਵਡ ਭਗਤੀ ਵਿਚ ਜਹਾਨ ਹੈ। ਗੁਰਸਿਖ ਸਾਚੀ ਸਿਖਿਆ ਲੈਣ ਸਿੱਖ, ਇਕ ਨਾ ਭੁੱਲੇ ਹਰਿ ਭਗਵਾਨ ਹੈ। ਆਤਮ ਉਤਾਰੇ ਕਲਜੁਗ ਝੂਠੀ ਵਿੱਖ, ਅੰਮ੍ਰਿਤ ਪਿਆਏ ਨਾਮ ਨਿਧਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਹੋਇਆ ਆਪ ਮਿਹਰਵਾਨ ਹੈ। ਹਰਿ ਰੰਗ ਨਾਮ ਚਲੂਲ। ਗੁਰਮੁਖ ਸਾਚੇ ਨਾ ਜਾਣਾ ਮਾਤ ਭੂਲ। ਪ੍ਰਭ ਅਬਿਨਾਸ਼ੀ ਦਇਆ ਕਮਾਏ ਕਲ ਕੰਤ ਕੰਤਹੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚਾ ਜਾਮ ਪਿਆਏ, ਆਤਮ ਤ੍ਰਿਖਾ ਸਰਬ ਗਵਾਏ, ਗੁਰਮੁਖਾਂ ਬਣਾਏ ਸੂਲਿਉਂ ਸੂਲ। ਪਹਿਲੀ ਮਾਘੀ ਹਰਿ ਵਡਿਆਏ। ਸਚਖੰਡ ਨਿਵਾਸੀ ਸਚ ਧਾਮ ਡੇਰਾ ਲਾਏ। ਸੰਝ ਸਵੇਰਾ ਏਕਾ ਇਕ ਕਰਾਏ। ਹੇਰਾ ਫੇਰਾ ਜਗਤ ਅੰਧੇਰਾ ਗੁਰਸਿਖ ਗਵਾਏ। ਕਰੇ ਖੇਲ ਪਹਿਲੀ ਵੇਰਾ, ਸਾਚੀ ਛੇੜਾ ਆਪ ਛਿੜਾਏ। ਆਪ ਰੁੜਾਏ ਪ੍ਰਭ ਜੂਠਿਆਂ ਝੂਠਿਆਂ ਵਿਚ ਮਾਤ ਬੇੜਾ, ਨਾ ਕਿਸੇ ਥਾਂ ਫੇਰ ਬਹਾਏ। ਸ਼ਬਦ ਮਾਰੇ ਆਪ ਲਫੇੜਾ, ਮੂੰਹ ਦੇ ਭਾਰ ਸਭ ਗਿਰਾਏ। ਆਪੇ ਦੇਵੇ ਉਲਟਾ ਗੇੜਾ, ਵਾਂਗ ਦਾਣੇ ਆਪ ਪਿਸਾਏ। ਆਪ ਮੁਕਾਏ ਝੂਠਾ ਝੇੜਾ, ਆਪਣਾ ਨਾਏ ਤੀਰ ਚਲਾਏ। ਨਾ ਕੋਈ ਦਿਸੇ ਨਗਰ ਖੇੜਾ, ਇੱਟ ਨਾਲ ਇੱਟ ਦਏ ਖੜਕਾਏ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਪ੍ਰਭ ਆਪੇ ਆਪ ਕਰਾਏ। ਗੁਰਸਿਖਾਂ ਬੰਧਾਏ ਬੇੜਾ, ਆਪਣੀ ਹੱਥੀਂ ਪਾਰ ਕਰਾਏ। ਕਲਜੁਗ ਅੰਤਮ ਕੀਆ ਨਬੇੜਾ, ਸਤਿਜੁਗ ਸਾਚਾ ਮਾਤ ਧਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਜਨਮ ਦਵਾਏ। ਕਰੇ ਨਬੇੜਾ ਦੀਨਾ ਨਾਥ। ਗੁਰ ਸੰਗਤ ਤੇਰਾ ਸਗਲਾ ਸਾਥ। ਏਕਾ ਗਾਓ ਸਾਚੀ ਗਾਥ। ਸਾਚੇ ਲੇਖ ਹਰਿ ਲਿਖਾਏ, ਗੁਰਮੁਖ ਸਾਚੇ ਸੰਤ ਜਨ ਆਪ ਚੜ੍ਹਾਏ ਆਪਣੇ ਰਾਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਤ੍ਰੈਲੋਕੀ ਨਾਥ। ਨਾਥ ਤ੍ਰੈਲੋਕੀ ਵਡ ਸ਼ਬਦ ਸਲੋਕੀਆ। ਤੇਰਾ ਭਾਣਾ ਵਡ ਜ਼ਰਵਾਣਾ ਨਾ ਕੋਈ ਸਕੇ ਰੋਕੀਆ। ਸ੍ਰਿਸ਼ਟ ਸਬਾਈ ਛੋਟੇ ਬਾਲੇ ਤੇਰੇ ਪਿੱਛੇ ਝੋਕੀਆ। ਛੋਟਾ ਬਾਲਾ ਕੀਆ ਭੇਟਾ। ਗੁਰਸਿਖਾਂ ਬਣ ਜਾਏ ਖੇਵਟ ਖੇਟਾ। ਬੇਮੁਖਾਂ ਆਪ ਵਹਾਏ ਕਿਸੇ ਨਾ ਸਕੇ ਕੋਈ ਅਟਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਜੇਵਡ ਕੋਈ ਨਾ ਦੀਸੇ, ਨਾ ਕਰੇ ਤੇਰੀ ਰੀਸੇ ਨਾ ਕੋਈ ਫੜੇੇ ਬਾਂਹ। ਪਹਿਲੀ ਮਾਘੀ ਵੱਜੇ ਨਗਾਰਾ। ਸੋਹੰ ਸ਼ਬਦ ਚਲੇ ਸਾਚਾ ਇਕ ਜੈਕਾਰਾ। ਚਾਰੋਂ ਕੁੰਟ ਹੋਏ ਹਾਹਾਕਾਰਾ। ਗੁਰਮੁਖ ਸਾਚੇ ਸੰਤ ਜਨ ਤੇਰਾ ਆਪਣੀ ਹੱਥੀਂ ਪ੍ਰਭ ਸਾਚੇ ਬਣਾਇਆ ਗਾਰਾ। ਇਕ ਮੰਦਰ ਸੁੰਦਰ ਸਾਚਾ ਰਥ ਸੁਹਾਇਆ, ਵਿਚ ਦਿਸੇ ਇਕ ਛੋਟਾ ਚੁਬਾਰਾ। ਨਿਹਕਲੰਕ ਉਪਰ ਆਸਣ ਲਾਇਆ। ਗੁਰਮੁਖ ਵਿਰਲਾ ਪਾਵੇ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਆਪੇ ਆਪ ਵਸਾਏ ਆਪਣਾ ਸਚ ਦਵਾਰਾ। ਸਚ ਦਵਾਰਾ ਆਪ ਬਣਾਏ। ਪੰਚਮ ਜੇਠ ਨੀਂਹ ਰਖਾਏ। ਆਪਣੀਂ ਹੱਥੀਂ ਪ੍ਰਭ ਸਾਚਾ ਬੇਮੁੱਖ ਪੀਸ ਵਖਾਏ। ਨੇਤਰ ਲੈਣਾ ਪੇਖ ਜੋ ਹਰਿ ਖੇਲ ਵਰਤਾਏ। ਸਿੰਘ ਮਨਜੀਤ ਜਿਥੇ ਪ੍ਰਭ ਤੇਰੀ ਰਤ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਰੀ ਆਖ ਸੁਣਾਏ। ਗੁਰ ਸੰਗਤ ਹਰਿ ਦਏ ਜਣਾਈ। ਸੁਣੋ ਸੰਤੋ ਸਰਬ ਕੰਨ ਲਾਈ। ਵੇਲਾ ਹੱਥ ਨਾ ਆਏ ਜੀਵ, ਭੁੱਲੀ ਰਹੀ ਸਰਬ ਲੋਕਾਈ। ਸ਼ਬਦ ਘੋੜਾ ਆਪ ਭਜਾਵਣਾ, ਚਾਰ ਕੁੰਟਾਂ ਵਿਚ ਫਿਰਾਈ। ਇਕ ਅਸਵਾਰ ਆਪ ਅਖਵਾਵਣਾ, ਦੂਜਾ ਕੋਈ ਰਹਿਣ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵਾਗ ਏਕਾ ਆਪਣੇ ਹੱਥ ਰਖਾਈ। ਆਪਣੇ ਹੱਥ ਰੱਖੇ ਵਾਗ। ਸ਼ਬਦ ਲਿਖਾਏ ਪਹਿਲੀ ਮਾਘ। ਗੁਰਸਿਖ ਸੋਏ ਕਲਜੁਗ ਗਏ ਜਾਗ। ਗੁਰ ਦਰ ਆਏ ਮਾਣ ਪਾਏ ਪਿਛਲੇ ਧੋਏ ਦਾਗ। ਪ੍ਰਭ ਦਰਸ ਦਿਖਾਏ ਹੰਸ ਕਾਗ। ਕਾਗ ਹੰਸ, ਗੁਰਸਿਖ ਫੇਰ ਵਡਿਆਏ ਬਣਾਏ ਰਾਜ ਹੰਸ। ਸਾਚਾ ਮਾਣ ਦਵਾਏ, ਗੁਰ ਪੂਰੇ ਦਾ ਸਾਚਾ ਬੰਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਿਰ ਛਤਰ ਝੁਲਾਏ, ਦੇਵੇ ਵਡਿਆਈ ਵਿਚ ਸਹੰਸ। ਵਿਚ ਸਹੰਸ ਦੇ ਵਡਿਆਈ। ਤੀਨ ਲੋਕ ਮਾਣ ਰਖਾਈ। ਸਤਿਜੁਗ ਸਾਚਾ ਮਾਤ ਧਰਾਈ। ਸਾਧਾਂ ਸੰਤਾਂ ਮਾਣ ਦਵਾਇਆ, ਸਿਰ ਉਪਰ ਹੱਥ ਟਿਕਾਈ। ਆਪਣਾ ਬਾਣਾ ਹਰਿ ਆਪ ਸੁਹਾਇਆ, ਉਤੇ ਚਿੱਟੀ ਚਾਦਰ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਘਰ ਆਪਣੇ ਲੈ ਜਾਈ। ਆਪਣੇ ਘਰ ਲੈ ਕੇ ਜਾਵੇ। ਆਪ ਲਿਖਾਵੇ ਸਾਚੇ ਨਾਂਵੇ। ਸਦਾ ਰਖਾਵੇ ਆਪਣੀ ਛਾਂਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਵੇ। ਨੇੜੇ ਨੇੜੇ ਹਰਿ ਜੀ ਵਸੇ। ਬੇਮੁਖ ਨਾ ਰਾਹ ਦਿਸੇ। ਗੁਰਮੁਖਾਂ ਸੰਗ ਸਦ ਹੈ ਵਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਵਾਰਾ ਏਕਾ ਸ਼ਬਦ ਜੈਕਾਰਾ ਨਾਮ ਬਾਣ ਹਰਿ ਏਕਾ ਕਸੇ। ਉਠਿਆ ਹਰਿ ਸ਼ੇਰ ਦਲੇਰ। ਕਲਜੁਗ ਲਿਆਏ ਵਗਾਏ ਇਕ ਅੰਧੇਰ। ਬੇਮੁਖ ਜੀਵ ਆਪਣੀ ਹੱਥੀਂ ਝਾੜੇ ਜਿਉਂ ਝੱਖੜ ਡਿੱਗੇ ਬੇਰ। ਗੁਰਸਿਖ ਸਾਚੇ ਸੰਤ ਜਨ, ਪ੍ਰਭ ਚਰਨ ਬਹਾਏ ਘੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸਾਚਾ ਸਦ ਵਸੇ ਨੇਰਨ ਨੇਰ। ਨੇਰਨ ਨੇਰ ਹਰਿ ਬਸੇਰਾ। ਗੁਰਮੁਖ ਸਾਚੇ ਕਰ ਦਰਸ ਮਨ ਚੜ੍ਹੇ ਚਾਓ ਘਨੇਰਾ। ਆਤਮ ਤ੍ਰਿਖਾ ਮਿਟੇ ਹਰਸ, ਮਿਟ ਜਾਏ ਕਲਜੁਗ ਅੰਤ ਅੰਧੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਸਿੰਘ ਆਸਣ ਲਾਇਆ ਡੇਰਾ। ਸਾਚਾ ਹੁਕਮ ਹਰਿ ਸੁਣਾਇਆ। ਸਾਚਾ ਘੋੜਾ ਦਰ ਮੰਗਾਇਆ। ਚਿੱਟਾ ਜੋੜਾ ਚਰਨ ਛੁਹਾਇਆ। ਦੌੜਾ ਦੌੜਾ ਅੱਗੋਂ ਸਿੱਖ ਲਿਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਪੌੜਾ ਡੰਡਾ ਆਪਣੀ ਹੱਥੀਂ ਆਪ ਲਗਾਇਆ। ਸ਼ਬਦ ਘੋੜਾ ਆਏ ਦਰਬਾਰ। ਅੱਗੋਂ ਕਰੇ ਇਕ ਨਿਮਸਕਾਰ। ਸਾਚੇ ਸ਼ਾਹ ਸੁਲਤਾਨ ਹੋ ਮੇਰੇ ਉਪਰ ਅਸਵਾਰ। ਤੂੰ ਬਣ ਕੇ ਉਪਰ ਬੈਠ ਕਾਹਨ, ਮੈਂ ਫਿਰਾਵਾਂ ਵਿਚ ਜਹਾਨ। ਬੇਮੁਖਾਂ ਭੰਨਾ ਜਵਾਨੀ ਟਾਹਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਚਿੱਟੇ ਅਸਵ ਅਸਵਾਰ। ਚਿੱਟਾ ਅਸਵ ਚਰਨ ਪੁਕਾਰੇ। ਪ੍ਰਭ ਅਬਿਨਾਸ਼ੀ ਹੋ ਅਸਵਾਰੇ। ਧਰਤ ਮਾਤ ਪਈ ਪੁਕਾਰੇ। ਦੁੱਖੀ ਹੋਏ ਜੀਵ ਜੰਤ ਕਰਨ ਹਾਹਾਕਾਰੇ। ਚਾਰ ਕੁੰਟ ਕਰ ਖੁਆਰੇ। ਏਕਾ ਡੰਡਾ ਮਗਰ ਲਾ, ਕੱਢੀ ਜਾ ਮਾਤਲੋਕ ਵਿਚੋਂ ਬਾਹਰੇ। ਨੌਂ ਖੰਡ ਪ੍ਰਿਥਮੀ ਵੰਡ ਵਖਾ, ਨਾ ਕੋਈ ਰਹੇ ਛੁਪਿਆ ਵਿਚ ਉਜਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਜਨ ਸਤਿਜੁਗ ਸਾਚੇ ਸਤਿ ਬਣਾਏ ਸਾਚੇ ਲਾੜੇ। ਸ਼ਬਦ ਖੰਡਾ ਖਿਚ ਦੋ ਧਾਰ। ਚਾਰੋਂ ਤਰਫ ਮਾਰੀਂ ਏਕਾ ਮਾਰ। ਚਿੱਟਾ ਅਸਵ ਪਵਣ ਸਰੂਪੀ ਉਡੇ ਇਕ ਉਡਾਰ। ਪਹਿਲੀ ਉਡਾਰੀ ਇਕੋ ਲਾਈਂ, ਜਾਈਂ ਸਚ ਦਰਬਾਰ। ਜੋਤ ਸਰੂਪੀ ਡਗਮਗਾਈਂ, ਨਿਉਂ ਨਿਉਂ ਕਰੀਂ ਚਰਨ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਈ ਹੁਕਮ ਸੁਣਾਈ, ਪੰਚਮ ਜੇਠ ਨੇੜੇ ਆਈ ਫੇਰ ਤੇਰੇ ਉਪਰ ਹੋਵਾਂ ਅਸਵਾਰ। ਸਾਚਾ ਅਸਵ ਹਰਿ ਵੇਖ ਵਖਾਣਿਆਂ। ਆਪ ਚਬਾਵੇ ਸੋਹੰ ਸ਼ਬਦ ਸਾਚਾ ਦਾਣਿਆਂ। ਸਾਚਾ ਹੁਕਮ ਆਪ ਸੁਣਾਵੇ, ਮਾਰੀਂ ਪੌੜ ਰਾਜੇ ਰਾਣਿਆਂ। ਚਾਰੋਂ ਕੁੰਟ ਜਾਣਾ ਦੌੜ, ਸੁੱਟੀਂ ਮੂੰਹ ਦੇ ਭਾਰ ਕਲਜੁਗ ਜੀਵ ਵਡ ਵਡ ਬੈਠੇ ਬਣ ਜੋ ਸੁਘੜ ਸਿਆਣਿਆਂ। ਗੁਰਮੁਖਾਂ ਪਾਈ ਸਾਰ, ਕਲਜੁਗ ਪਾ ਪੱਲੇ ਗਲ ਦਰ ਜੋ ਹੋਏ ਨਿਮਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣਿਆਂ। ਪਹਿਲੀ ਮਾਘੀ ਤੰਗ ਕਸਾਇਆ। ਪ੍ਰਭ ਅਬਿਨਾਸ਼ੀ ਸੰਗ ਰਖਾਇਆ। ਧਰਤ ਮਾਤ ਮੰਗੀ ਸਾਚੀ ਮੰਗ, ਦੇਣ ਵਰ ਘਰ ਹਰਿ ਸਾਚੇ ਆਇਆ। ਆਪ ਮਿਟਾਏ ਲੱਖ ਚੁਰਾਸੀ, ਧਰਮ ਰਾਏ ਦਾ ਦਰ ਦਏ ਖੁਲ੍ਹਾਇਆ। ਧਰਮ ਰਾਏ ਹੋ ਤਿਆਰ, ਪ੍ਰਭ ਅਬਿਨਾਸ਼ੀ ਏਕਾ ਧੱਕਾ ਆਪ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੱਕਾ ਮਦੀਨਾ ਪਹਿਲੇ ਢਾਹਿਆ। ਮੱਕਾ ਮਦੀਨਾ ਜਾਏ ਢੱਠ। ਆਪ ਗਿੜਾਏ ਉਲਟੀ ਲੱਠ। ਅਗਨ ਜੋਤ ਆਪ ਲਗਾਏ, ਇਕ ਬਣਾਏ ਵੱਡਾ ਮੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦਏ ਜਣਾਏ, ਜੋਤ ਪ੍ਰਗਟਾਏ ਗੁਰ ਸੰਗਤ ਫੇਰ ਕਰੇ ਇਕੱਠ। ਗੁਰ ਸੰਗਤ ਸੌਣਾ ਪੈਰ ਪਸਾਰ। ਭਾਣਾ ਵਰਤਾਏ ਹਰਿ ਕਰਤਾਰ। ਗੁਰਮੁਖਾਂ ਦੇਵੇ ਸ਼ਬਦ ਹੁਲਾਰ। ਆਪਣੇ ਚਰਨ ਲਿਆਏ, ਵੇਲੇ ਅੰਤ ਨਾ ਕੋਈ ਅਧਾਰ। ਗੁਰਮੁਖ ਵਿਰਲਾ ਜਾਣੇ ਸੰਤ ਜਿਸ ਕੀਆ ਸ਼ਬਦ ਪਿਆਰ। ਪ੍ਰਭ ਬਣਾਈ ਸਾਚੀ ਬਣਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਇਕ ਦਾਤਾ ਸਿਰਜਣਹਾਰ। ਸਿਰਜਣਹਾਰ ਸਰਬ ਗੁਣਕਾਰੀਆ। ਗੁਰਸਿਖਾਂ ਦੇਵੇ ਵਡ ਵਡ ਸਿਕਦਾਰੀਆਂ। ਸੋਹੰ ਸ਼ਬਦ ਰਸਨਾ ਗਾਓ, ਸਦਾ ਸਦਾ ਜੈ ਜੈਕਾਰੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਡ ਬਲਕਾਰੀਆ। ਸਤਿਜੁਗ ਸਾਚਾ ਵੇਲਾ ਆਇਆ। ਗੁਰਸਿਖ ਵਿਰਲਾ ਇਕ ਇਕੇਲਾ ਹਰਿ ਜੀ ਆਪਣਾ ਸੰਗ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਆਂ ਵਕਤ ਦੁਹੇਲਾ ਗੁਰਸਿਖਾਂ ਮੇਲਾ ਪਹਿਲੀ ਮਾਘੀ ਗੁਰ ਚਰਨ ਲਾਇਆ। ਪਹਿਲੀ ਮਾਘ ਮਿਲਿਆ ਮੇਲ। ਸਾਚਾ ਦੀਪਕ ਜੋਤ ਜਗਾਏ ਬਿਨ ਬਾਤੀ ਬਿਨ ਤੇਲ। ਗੁਰਸਿਖ ਸਾਚੇ ਸੰਤ ਜਨੋ ਹਰਿ ਹਰਿ ਗਾਓ, ਹਰਿ ਪ੍ਰਭ ਪਾਓ, ਆਪ ਕਰਾਓ ਆਪਣਾ ਮੇਲ। ਪ੍ਰਭ ਅਬਿਨਾਸ਼ੀ ਭੁੱਲ ਨਾ ਜਾਓ, ਬੇੜਾ ਆਪਣਾ ਨਾ ਜਾਣਾ ਸ਼ੌਹ ਦਰਿਆਏ ਠੇਲ। ਕਲਜੁਗ ਮਾਇਆ ਝੂਠੀ ਛਾਇਆ ਵਿਚ ਰੁਲ ਨਾ ਜਾਓ, ਫਲ ਲਗਾਉਣਾ ਆਪਣੀ ਕਾਇਆ ਵੇਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਗੁਰਸਿਖਾਂ ਸਾਚਾ ਸੱਜਣ ਸੁਹੇਲ। ਸਾਚਾ ਸੱਜਣ ਸੁਹੇਲ ਸਾਚਾ ਮੀਤ ਹੈ। ਗੁਰਸਿਖਾਂ ਦੱਸੇ ਸਾਚੀ ਰੀਤ ਹੈ। ਸ੍ਰਿਸ਼ਟ ਸਬਾਈ ਪਰਖੇ ਨੀਤ ਹੈ। ਗੁਰਮੁਖ ਏਕਾ ਬਖਸ਼ੇ ਚਰਨ ਪ੍ਰੀਤ ਹੈ। ਦਰ ਘਰ ਆਏ ਜੋ ਦਰਸ਼ਨ ਪਾਏ ਕਾਇਆ ਹੋਏ ਸੀਤਲ ਸੀਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰ ਦਰਸ ਮਾਨਸ ਜਨਮ ਲਿਆ ਕਲ ਜੀਤ ਹੈ। ਹਰਿ ਜੋਤ ਅਕਾਰ ਜਗਤ ਪ੍ਰਕਾਸ਼ ਹੈ। ਗੁਰਸਿਖ ਸਾਚੇ ਕਰੋ ਵਿਚਾਰ, ਸ੍ਰਿਸ਼ਟ ਸਬਾਈ ਅੰਤਮ ਹੋਣਾ ਨਾਸ ਹੈ। ਅੱਗੇ ਪੈਂਦੀ ਡਾਹਢੀ ਮਾਰ, ਨਾ ਕੋਈ ਕਰੇ ਬੰਦ ਖਲਾਸ ਹੈ। ਧਰਮ ਰਾਏ ਲੈ ਖਲਾਰ, ਲੇਖਾ ਚੁਕਾਏ ਸ਼ਾਹ ਸ਼ਾਬਾਸ਼ ਹੈ। ਨਾ ਕੋਈ ਜਾਏ ਸਚ ਦਰਬਾਰ, ਬੇਮੁਖ ਮਰੇ ਕਲਜੁਗ ਜੂਠੇ ਝੂਠੇ ਰੱਸ ਰੱਸ ਹਾਸ ਹੈ। ਧਰਮ ਰਾਏ ਘਰ ਗਏ ਫੜੇ, ਨਾ ਕੋਈ ਕਰੇ ਬੰਦ ਖਲਾਸ ਹੈ। ਆਪਣਾ ਕੀਆ ਆਪੇ ਭਰੇ, ਸਾਚਾ ਨਾਮ ਨਾ ਕਿਸੇ ਪਾਸ ਹੈ। ਡੂੰਘੀ ਕੰਦਰ ਅੱਗੇ ਆਵੇ ਡਰੇ, ਏਕਾ ਅਗਨੀ ਨਿਕਲੇ ਲਾਟ ਹੈ। ਹਰਿ ਪਰਖੇ ਖੋਟੇ ਖਰੇ, ਬੇਮੁਖਾਂ ਅੰਤਮ ਆਉਣਾ ਘਾਟ ਹੈ। ਗੁਰਮੁਖ ਸਾਚੇ ਵਿਚ ਮਾਤ ਤਰੇ, ਪ੍ਰਭ ਚਰਨ ਧੂੜ ਰਸਨਾ ਰਹੇ ਚਾਟ ਹੈ। ਆਤਮ ਦਰ ਦਵਾਰ ਆਪੇ ਆਏ ਖੜੇ, ਨਾ ਜਾਣੇ ਦੂਰ ਦੁਰਾਡੀ ਕੋਈ ਵਾਟ ਹੈ। ਸ਼ਬਦ ਘੋੜੇ ਉਪਰ ਚੜ੍ਹੇ, ਏਕਾ ਚਾਲ ਰੱਖੇ ਸਰਪਟ ਹੈ। ਦਰਗਾਹ ਸਾਚੀ ਜਾਏ ਧਰੇ, ਜੋਤ ਸਰੂਪੀ ਏਕਾ ਹਰਿ ਡਗਮਗਾਹਟ ਹੈ। ਕਿਰਪਾ ਆਪਣੀ ਆਪੇ ਕਰੇ, ਗੁਰਸਿਖ ਸਾਚੇ ਦਰ ਸਾਚੇ ਤਰੇ, ਬੇਮੁੱਖਾਂ ਗਲ ਪਾਇਆ ਚੋਲਾ ਗਿਆ ਪਾਟ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਰਿ ਨਰ ਨਰਾਇਣ ਨਾ ਨਟੀਆ ਨਾ ਨਾਟ ਹੈ। ਬੇਮੁਖ ਰੋਵਣ ਕਰਨ ਪੁਕਾਰ, ਰਾਏ ਧਰਮ ਮਾਰੇ ਡਾਹਡੀ ਮਾਰ। ਖਾਓ ਪੀਓ ਜੋ ਕੀਤਾ ਕਰਮ, ਨਾ ਹੋਏ ਕੋਈ ਅੱਗੇ ਸਹਾਰ। ਮਾਨਸ ਜਨਮ ਗਵਾਇਆ ਵਿਚ ਮਾਇਆ, ਭਰਮ ਭੁਲਾਇਆ ਹਰਿ ਕਰਤਾਰ। ਦਰ ਆਵੇ ਸ਼ਰਮ, ਨਾ ਮੁਖ ਵਖਾਵੇ ਵਿਚ ਦਰਬਾਰ। ਝੂਠਾ ਤਨ ਏਥੇ ਰਹਿ ਜਾਏ ਚਰਮ, ਜੀਵ ਜੰਤ ਹੋਏ ਗਵਾਰ। ਏਕਾ ਨਾਮ ਧਨ ਸਾਚਾ ਧਰਮ, ਗੁਰਸਿਖ ਸਾਚੇ ਸਚ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਉਠਾਵੇ ਆਪਣੀਆਂ ਦੋਵੇਂ ਭੁਜਾਂ ਪਸਾਰ। ਧਰਮ ਰਾਏ ਵਡਾ ਸ਼ਾਹ, ਲੇਖਾ ਮੰਗੇ ਥਾਂਉਂ ਥਾਂ। ਕਿਸੇ ਨਾ ਓਥੇ ਮੂੰਹ ਵਿਚੋਂ ਨਿਕਲੇ ਨਾ। ਅਠਾਈ ਕੁੰਡ ਅੱਗੇ ਵਖਾਏ, ਜਿਥੇ ਮਿਲੇ ਨਾ ਕੋਈ ਠੰਡੀ ਛਾਂ। ਆਪਣੀ ਹੱਥੀਂ ਬੇਮੁਖਾਂ ਰਿਹਾ ਝੁਕਾਏ, ਕਿਧਰੇ ਪੁੱਤ ਕਿਧਰੇ ਮਾਂ। ਇਕ ਦੂਜੇ ਨੂੰ ਮਾਰਨ ਮਿਹਣੇ, ਪੁੱਤ ਕਹੇ ਤੂੰ ਝੂਠੀ ਬਣੀ ਮੇਰੀ ਮਾਂ। ਝੂਠੇ ਕਲਜੁਗ ਉਡਾਉਂਦੀ ਰਹੀ ਕਾਂ। ਹਰਿ ਜੀ ਸਾਚਾ ਜੋਤ ਪ੍ਰਗਟਾਏ, ਨਾ ਦੱਸਿਆ ਤੂੰ ਸਾਚਾ ਥਾਂ। ਮਾਵਾਂ ਪੁੱਤਾਂ ਪੈ ਜਾਏ ਝੇੜਾ, ਕੋਈ ਨਬੇੜਾ ਕਰੇ ਨਾ। ਸਾਚੀ ਮਾਂ ਹੋਵੇ ਜਗ, ਦਾਗ ਲੱਗਣ ਨਾ ਦੇਵੇ ਚਿੱਟੀ ਪੱਗ, ਪੁੱਤਾਂ ਫੜ ਫੜ ਬਹਾਏ ਪ੍ਰਭ ਸਾਚੇ ਦੇ ਦਰ, ਦੋਈਂ ਹੱਥੀਂ ਬਾਂਹ। ਬੇਮੁਖਾਂ ਪਕੜੇ ਸ਼ਾਹ ਰਗ, ਅੰਤ ਕੋਈ ਛੁਡਾਏ ਨਾ। ਗੁਰਮੁਖ ਸਾਚੀ ਸੇਵਾ ਆਪ ਕਮਾਏ, ਝੂਠੀ ਮਹਿੰਦੀ ਨਾ ਹੱਥੀਂ ਲਾਏ, ਚਰਨ ਧੂੜ ਸਾਚੀ ਥਾਂ। ਦੂਜੇ ਦਰ ਨਾ ਮੰਗਣ ਜਾਏ, ਨਾ ਅੱਗੇ ਸਕੇ ਕੋਈ ਅਟਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਨਬੇੜਾ ਨਗਰ ਖੇੜਾ ਆਪੇ ਆਪ ਦਏ ਵਸਾ। ਧਰਮ ਰਾਏ ਸਚ ਦਵਾਰ। ਇਕ ਪਾਸੇ ਰੋਵੇ ਮਾਂ, ਦੂਜੇ ਪਾਸੇ ਸਚ ਦੁਲਾਰ। ਝੂਠਾ ਹੋਇਆ ਕਲਜੁਗ ਠੂਠਾ, ਡਿੱਗਾ ਮੂੰਹ ਦੇ ਭਾਰ। ਹੱਥ ਅੰਗੂਠਾ ਨਾ ਲਗਾ ਲੇਖੇ ਨਾ ਹੋਏ ਕੋਈ ਸਹਾਰ। ਗੁਰਮੁਖਾਂ ਹਰਿ ਕਿਰਪਾ ਕਰ ਪਹਿਲੀ ਮਾਘੀ ਦੇਵੇ ਅੰਮ੍ਰਿਤ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਆਪ ਲਿਖਾਏ, ਲਾਏ ਸਚ ਦਰਬਾਰ। ਬੇਮੁਖ ਜੀਵ ਦਏ ਦੁਹਾਈ। ਔਖੀ ਘਾਟੀ ਨਾ ਦੇਵੇ ਕੋਈ ਚੜ੍ਹਾਈ। ਕਾਇਆ ਮਾਟੀ ਪ੍ਰਭ ਸਾਚੇ ਅੰਤਮ ਭੰਨ ਵਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਹਰਿ ਜੀ ਬੈਠੇ ਰਿਹਾ ਡੰਨ ਲਗਾਈ। ਧਰਮ ਰਾਏ ਦਾ ਲੱਗਿਆ ਡੰਨ। ਸ਼ਬਦ ਨਾ ਸੁਣਿਆ ਸਾਚਾ ਕੰਨ। ਆਪਣਾ ਬੇੜਾ ਨਾ ਲਿਆ ਬੰਨ੍ਹ। ਝੂਠੀ ਅਗਨੀ ਲੱਗੀ ਸਾਚੇ ਤਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਗਿਆਨ ਦਵਾਏ, ਗੁਰਸਿਖ ਸਾਚਾ ਜਾਏ ਮਨ। ਹਰਿ ਸਿਰ ਉਠਾਏ ਫੂਲਾ ਖਾਰੀ। ਗੁਰਸਿਖ ਲਗਾਏ ਵਿਚ ਮਾਤ ਸੱਚੀ ਫੁਲਵਾੜੀ। ਸ੍ਰਿਸ਼ਟ ਸਬਾਈ ਆਪੇ ਵੇਖੇ ਪਿੱਛਾ ਅਗਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਕਰੇ ਵਾੜੀ। ਫੂਲਨ ਖਾਰੀ ਹਰਿ ਉਠਾਏ। ਗੁਰਸਿਖਾਂ ਭਾਰ ਰਿਹਾ ਵੰਡਾਏ। ਸਾਚਾ ਚਰਨ ਪਿਆਰ ਆਪਣਾ ਆਪ ਰਿਹਾ ਬੰਧਾਏ। ਕਿਰਪਾ ਕਰ ਹਰਿ ਦਾਤਾਰ, ਸਾਚੀ ਧਾਰ ਰਿਹਾ ਚਲਾਏ। ਕਰਮ ਧਰਮ ਜਰਮ ਵਿਚਾਰ, ਭਰਮ ਭੁਲੇਖੇ ਦੂਰ ਕਰਾਏ। ਪ੍ਰਭ ਦਰ ਆਏ ਸੇਵ ਕਮਾਏ। ਪਹਿਲੀ ਮਾਘੀ ਲੇਖੇ ਲਾਏ। ਜੋ ਜਨ ਚੜ੍ਹਾਇਨ ਪ੍ਰਭ ਗਲ ਪਾਇਣ ਫੂਲਣਹਾਰ, ਪ੍ਰਭ ਆਤਮ ਬਰਖਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਮਾਤ ਫੁੱਲ ਵਿਚ ਸੰਸਾਰ ਆਪਣਾ ਏਕਾ ਰਾਹ ਬਣਾਏ। ਗੁਰਸਿਖ ਸਾਚੇ ਸਚ ਗੁਲਜ਼ਾਰ। ਪ੍ਰਭ ਪੂਰੀ ਕਰੇ ਅੰਤ ਬਹਾਰ। ਆਪਣਾ ਆਪ ਕਰੇ ਸਚ ਵਿਹਾਰ। ਇਕ ਇਕ ਫੁੱਲ ਤੋੜੇ ਹਰਿ ਡਾਲੀ, ਬਣ ਬਣ ਮਾਲਣ ਕਵਲ ਨੈਣ ਮੁੰਧਾਰ। ਗੁਰਸਿਖ ਹਿਰਦਾ ਰਹੇ ਨਾ ਕੋਈ ਖਾਲੀ, ਪ੍ਰਭ ਆਪਣੀ ਝੋਲੀ ਭਰੇ ਅੰਮ੍ਰਿਤ ਝਿਰਨਾ ਝਿਰੇ ਅਪਾਰ। ਮਾਤਲੋਕ ਵਿਚ ਆਇਆ ਮਾਲੀ, ਫੜ ਫੜ ਬੂਟੇ ਆਪ ਲਗਾਏ ਆਪਣੇ ਚਰਨ ਦਵਾਰ। ਸ਼ਬਦ ਝੂਲੇ ਆਪ ਝੁਲਾਏ, ਦੇਵੇ ਇਕ ਸ਼ਬਦ ਹੁਲਾਰ। ਸਾਚਾ ਤਨ ਸੋਹੰ ਸੂਟੇ ਆਪ ਪਹਿਨਾਏ, ਕਿਰਪਾ ਕਰ ਅਪਰ ਅਪਾਰ। ਬੇਮੁਖ ਦਰ ਤੋਂ ਕੱਢੇ, ਕੋਈ ਨਾ ਕਰੇ ਚਰਨ ਨਿਮਸਕਾਰ। ਗੁਰਮੁਖਾਂ ਪਿਆਏ ਅੰਮ੍ਰਿਤ ਪਹਿਲੀ ਮਾਘੀ ਏਕਾ ਘੁੱਟੇ, ਦੇਵੇ ਸਚ ਖੁਮਾਰ। ਏਥੇ ਓਥੇ ਨਾ ਜਮ ਕੀ ਛੁੱਟੇ, ਧਰਮ ਰਾਏ ਕਰੇ ਖੁਆਰ। ਦਿਨ ਦਿਹਾੜੇ ਜਾਇਣ ਲੁੱਟੇ, ਨਾ ਪਾਵੇ ਕੋਈ ਸਾਰ। ਸਿੰਘ ਸਿੰਘਾਸਣ ਹਰਿ ਜੀ ਬੈਠਾ ਜੜ੍ਹ ਸਭਨਾ ਦੀ ਪੁੱਟੇ, ਏਕਾ ਦੇਵੇ ਦੋ ਹੱਥੀਂ ਹੁਲਾਰ। ਫੜ ਫੜ ਹੱਥੀਂ ਸ਼ੌਹ ਦਰਿਆ ਸੁੱਟੇ, ਆਪ ਵਹਾਏ ਵਹਿੰਦੀ ਧਾਰ। ਗੁਰਮੁਖ ਸਾਚੇ ਸੰਤ ਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਪਕੜ ਕਲ ਜਾਏ ਤਾਰ। ਫੂਲਣਹਾਰ ਗੁਰਸਿਖ ਪਾਏ। ਪ੍ਰਭ ਅਬਿਨਾਸ਼ੀ ਤਨ ਲਗਾਏ। ਮਨ ਤਨ ਧੰਨ ਹਰਿ ਦੇ ਵਡਿਆਏ। ਸ਼ਬਦ ਸੁਣਾਏ ਕੰਨ, ਭਾਂਡਾ ਭਰਮ ਭੰਨਾਏ। ਧਰਮ ਰਾਏ ਨਾ ਦੇਵੇ ਡੰਨ, ਰਾਹ ਵਿਚ ਨਾ ਕੋਈ ਰਖਾਏ। ਦਰ ਘਰ ਸਾਚਾ ਸਾਚਾ ਧਾਮ ਨਾ ਸੰਨ੍ਹ ਕੋਈ ਲਗਾਏ। ਸੋਹੰ ਸ਼ਬਦ ਜਿਸ ਹਿਰਦੇ ਵਾਚਾ, ਪ੍ਰਭ ਪ੍ਰਗਟ ਹੋਏ ਦਰਸ ਦਿਖਾਏ। ਬੇਮੁਖ ਜੀਵ ਦੇਹੀ ਭਾਂਡਾ ਕਾਚਾ, ਹਰਿ ਅੰਤਮ ਭੰਨ ਵਖਾਏ। ਗੁਰਮੁਖ ਸਾਜਣ ਹਰਿ ਸਾਚੋ ਸਾਚਾ, ਵੇਲੇ ਅੰਤ ਹੋਏ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੂਲਨ ਬਰਖਾ ਲਾਏ, ਗੁਰਸਿਖਾਂ ਦਇਆ ਕਮਾਏ। ਸ਼ਬਦ ਫੂਲ ਹਰਿ ਬਰਸਾਏ। ਗੁਰਸਿਖਾਂ ਮੂਲ ਆਪ ਚੁਕਾਏ। ਸ਼ਬਦ ਤਰਸੂਲ ਬੇਮੁਖਾਂ ਦੇ ਸੀਨੇ ਲਾਏ। ਕਲਜੁਗ ਤੇਰੀ ਭੰਨੀ ਪਹਿਲੀ ਚੂਲ, ਨਾ ਬਾਡੀ ਕੋਈ ਬਣਾਏ। ਗੁਰਸਿਖ ਨਾ ਜਾਣਾ ਭੂਲ, ਵਰਤੇ ਸੋ ਜੋ ਪਹਿਲੀ ਮਾਘ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣੇ ਹੱਥ ਰਖਾਏ। ਆਪਣੇ ਹੱਥ ਰੱਖੇ ਹਰਿ ਭਾਣਾ। ਨਾ ਕੋਈ ਜਾਣੇ ਰਾਜਾ ਰਾਣਾ ਨਾ ਕੋਈ ਜਾਣੇ ਸੁਘੜ ਸਿਆਣਾ। ਨਾ ਦਿਸੇ ਕੋਈ ਵੰਞ ਮੁਹਾਣਾ। ਗੁਰਮੁਖ ਰਾਹ ਸਾਚਾ ਦੱਸੇ, ਗੁਰ ਚਰਨ ਪ੍ਰੀਤ ਸੱਚਾ ਟਿਕਾਣਾ। ਦੂਜੀ ਥਾਂ ਤੇਰੇ ਕੋਈ ਨਾ ਆਈ ਵਸੇ, ਚਾਰ ਕੁੰਟ ਸ੍ਰਿਸ਼ਟ ਸਬਾਈ ਹੋਏ ਸੁੰਞ ਮਸਾਣਾ। ਬੇਮੁਖ ਜੀਵ ਅਗਨ ਮਾਇਆ ਵਿਚ ਜਾਇਣ ਲੂਸੇ, ਪ੍ਰਭ ਏਕਾ ਭੱਠ ਤਪਾਇਆ। ਬੇਮੁਖ ਬੈਠਾ ਜੋ ਮੁਖ ਛੁਪਾਏ, ਵੇਲੇ ਅੰਤ ਪ੍ਰਭ ਦਏ ਸਜਾਇਆ। ਲੁਕਿਆ ਰਹਿਣ ਨਾ ਦੇਵੇ ਵਿਚ ਕਿਸੇ ਗੁੱਠੇ, ਅਗਨ ਜੋਤ ਪ੍ਰਭ ਦਏ ਲਗਾਇਆ। ਬੇਮੁੱਖਾਂ ਹੱਥ ਫੜਾਇਆ ਠੂਠਾ, ਦਰ ਦਰ ਫਿਰਾਏ। ਗੁਰਮੁਖ ਸਾਚੇ ਸੰਤ ਜਨੋ ਰੰਗ ਸਾਚੇ ਮਾਣੋ ਅਨੂਠਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਦਇਆ ਕਮਾਇਆ। ਮਾਣੋ ਰੰਗ ਹਰਿ ਹਰਿ ਜਾਣ। ਆਪਣਾ ਆਪ ਲੈਣਾ ਪਛਾਣ। ਭਰਮ ਭੁਲੇਖਾ ਕਰਨਾ ਦੂਰ, ਅੱਗੇ ਖੜਾ ਸ੍ਰੀ ਭਗਵਾਨ। ਜਿਸ ਜਨ ਹੋਏ ਆਤਮ ਗਰੂਰ, ਦਰ ਆਏੇ ਦੂਜੀ ਹਰਿ ਮਿਟਾਨ। ਨਾ ਕੋਈ ਧੋਖਾ ਨਾ ਅਧਰਮ, ਨਾ ਕੋਈ ਭੂਤ ਪ੍ਰੇਤ ਜਿਨ ਮਸਾਣ। ਪ੍ਰਭ ਦਰ ਆਓ ਵੇਖੋ ਹਰਿ ਪੁਕਾਰੇ, ਸ਼ਬਦ ਵਖਾਏ ਇਕ ਬਬਾਣ। ਗੁਰਸਿਖਾਂ ਲਿਖਾਏ ਸਾਚੇ ਲੇਖੇ, ਧੁਰਦਰਗਾਹੀ ਆਪ ਸੁਣਾਏ ਸੋਹੰ ਸਚ ਫਰਮਾਣ। ਗੁਰਮੁਖ ਸਾਚੇ ਸੰਤ ਗਾਏ, ਜਨਮ ਮਰਨ ਹਰਿ ਫੰਦ ਕਟਾਨ। ਮਾਨਸ ਜਨਮ ਲੇਖੇ ਲਾਏ, ਲੱਖ ਚੁਰਾਸੀ ਫੇਰ ਨਾ ਪਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਜੋ ਜਨ ਚਰਨ ਸਰਨ ਕਰੇ ਧਿਆਨ। ਪਹਿਲੀ ਮਾਘੀ ਚਰਨ ਨਿਮਸਕਾਰ। ਜੁਗਾਂ ਜੁਗਾਂ ਦਾ ਲਾਹਿਆ ਭਾਰ। ਗੁਰਸਿਖ ਹੌਲਾ ਹੋ ਜਾਏ, ਚਲ ਆਏ ਗੁਰ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ ਕਰੇ ਖੇਲ ਅਪਰ ਅਪਾਰ। ਗੁਰਸਿਖ ਸਾਚਾ ਵਣਜ ਵਪਾਰ ਕਰੋ ਪ੍ਰਭ ਸਾਚਾ ਹੱਟ ਖੁਲ੍ਹਾ ਰਿਹਾ। ਸਾਚੀ ਨਾਮ ਦਾਤ ਝੋਲੀ ਭਰੇ, ਪ੍ਰਭ ਦੋ ਹੱਥੀਂ ਆਪ ਭਰਾ ਰਿਹਾ। ਅੰਮ੍ਰਿਤ ਸੋਮਾ ਮਾਤ ਫੁੱਟੇ ਪਹਿਲੀ ਮਾਘ ਪੀਓ ਨਾਮ ਸੋਹੰ ਘੁੱਟ ਸਾਚਾ ਪਿਲਾ ਰਿਹਾ। ਗੁਰਮੁਖ ਸਾਚੇ ਸੰਤ ਜਨ ਸਾਚਾ ਲਾਹਾ ਲੈਣ ਲੁੱਟ, ਲੱਖ ਚੁਰਾਸੀ ਗੇੜ ਮੁਕਾਵੇ। ਜੰਮ ਕਾ ਜੇੜਾ ਜਾਵੇ ਤੁੱਟ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਭੰਡਾਰੀ ਵਡ ਭੰਡਾਰਾ ਆਪ ਲਗਾ ਰਿਹਾ। ਵੱਡਾ ਹਰਿ ਭੰਡਾਰ ਹੈ। ਸੱਚਾ ਇਕ ਦਰਬਾਰ ਹੈ। ਸੱਚਾ ਇਕ ਘਰ ਬਾਹਰ ਹੈ। ਸੱਚਾ ਦਰ ਗੁਰਸਿਖ ਮੰਗਣ ਹਰਿ ਦੇਵਣਹਾਰ ਦਾਤਾਰ ਹੈ। ਦੋਏ ਜੋੜ ਕਰਨ ਨਿਮਸਕਾਰ, ਪ੍ਰਭ ਦੇਂਦਾ ਜਾਏ ਪਿਆਰ ਹੈ। ਆਤਮ ਬੰਧੇ ਸੱਚੀ ਧਾਰ, ਝਿਰਨਾ ਝਿਰਾਏ ਅਪਰ ਅਪਾਰ ਹੈ। ਪ੍ਰਭ ਅਬਿਨਾਸ਼ੀ ਆਤਮ ਦੇਵੇ ਠਾਰ, ਅੰਮ੍ਰਿਤ ਸਾਚਾ ਸੀਰ ਪਿਲਾਏ, ਨਿਹਕਲੰਕ ਅਵਤਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਕਰਮ ਵਿਚਾਰ ਹੈ। ਪਹਿਲੀ ਮਾਘੀ ਕਰਮ ਵਿਚਾਰ। ਪਿਛਲੇ ਦਾਗ ਦਏ ਉਤਾਰ। ਆਪ ਵਖਾਏ ਫਿਰ ਸੱਚਾ ਘਰ ਬਾਹਰ। ਗੁਰਮੁਖ ਸਾਚੇ ਸੰਤ ਜਨੋ ਹਰਿ ਹਰਿ ਨੇਤਰ ਪੇਖੋ ਭਰਮ ਭੁਲੇਖਾ ਦਏ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਏ, ਚਲਾਏ, ਸੁਣਾਏ, ਫੜ ਫੜ ਰਾਹੇ ਪਾਏ, ਗੁਰਸਿਖ ਕੋਈ ਭੁੱਲ ਨਾ ਜਾਏ, ਆਪੇ ਹੋਏ ਸਦ ਰਖਵਾਰ। ਆਪੇ ਹੋਏ ਰਾਖਾ ਆਪ ਰਘੁਬੰਸ। ਮਾਤ ਪਿਤ ਪੁੱਤਰ ਧੀਆਂ ਕੋਈ ਨਾ ਜਾਣੇ, ਨਾ ਦਿਸੇ ਹੋਰ ਕੋਈ ਬੰਸ। ਬੇਮੁਖਾਂ ਹਰਿ ਆਪ ਪਛਾੜੇ, ਜਿਉਂ ਕਾਹਨਾ ਕੰਸ। ਗੁਰਸਿਖਾਂ ਲਗਾਏ ਧਰਮ ਜੜ੍ਹ। ਬੇਮੁੱਖ ਜਾਇਣ ਪਹਿਲੇ ਹੜ੍ਹ। ਗੁਰਸਿਖ ਜਗਾਏ ਬਾਹੋਂ ਫੜ। ਆਤਮ ਹੰਕਾਰੀ ਤੋੜ ਗੜ੍ਹ। ਜਿਥੇ ਬੈਠਾ ਹਰਿ ਅੰਦਰ ਵੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੀ ਸਾਚੇ ਹਰੀ ਆਪ ਫੜਾਇਆ ਆਪਣਾ ਲੜ। ਆਪਣਾ ਲੜ ਹੱਥ ਫੜਾਨਾ। ਪਹਿਲੀ ਮਾਘੀ ਜੋੜ ਜੁੜਾਨਾ। ਜੁੜਿਆ ਜੋੜ ਨਾ ਕਿਸੇ ਤੁੜਾਨਾ। ਬੰਦੀ ਛੋੜ ਆਪ ਅਖਵਾਨਾ। ਸ਼ਬਦ ਘੋੜ ਆਪ ਚੜ੍ਹਾਨਾ। ਕਲਜੁਗ ਵੇਲਾ ਨੇੜੇ ਆਣਾ। ਨਾ ਮਿੱਠਾ ਨਾ ਕੌੜਾ ਹਰਿ, ਗੁਰਸਿਖ ਸਾਚੇ ਆਓ ਦਰ, ਪਹਿਲੀ ਮਾਘੀ ਪ੍ਰਭ ਦਇਆ ਕਮਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਿਆ ਲੇਖ ਨਾ ਕਿਸੇ ਮਿਟਾਣਾ। ਕਰੋ ਵਣਜ ਹਰਿ ਵਣਜਾਰਿਓ। ਪ੍ਰਭ ਅਬਿਨਾਸ਼ੀ ਆਇਆ ਚਲ ਦਵਾਰਿਓ। ਘਨਕਪੁਰ ਵਾਸੀ ਆਤਮ ਲਾਹੇ ਸਰਬ ਉਦਾਸੀ, ਦੋਏ ਜੋੜ ਕਰੋ ਨਿਮਸਕਾਰਿਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ ਸਦਾ ਸਦਾ ਸਦ ਬਲਹਾਰਿਓ। ਬਲਿਹਾਰੀ ਬਲਿਹਾਰ ਬਲਿਹਾਰ। ਗੁਰ ਸੰਗਤ ਤਾਰੀ, ਪ੍ਰਭ ਆਪਣੀ ਕਿਰਪਾ ਧਾਰ। ਬਾਲ ਬਿਰਧ ਜਵਾਨ ਨਰ ਨਾਰੀ, ਏਕਾ ਬਖ਼ਸ਼ੇ ਚਰਨ ਪਿਆਰ। ਊਚ ਨੀਚ ਜ਼ਾਤ ਪਾਤ ਰਾਓ ਰੰਕ ਨਾ ਕਰੇ ਕੋਈ ਵਿਚਾਰ। ਏਕਾ ਨਾਮ ਏਕਾ ਡੰਕ, ਸ੍ਰਿਸ਼ਟ ਸਬਾਈ ਏਕਾ ਦਰ ਬਣੇ ਭਿਖਾਰ। ਏਕਾ ਨਾਮ ਏਕਾ ਅੰਕ, ਸ੍ਰਿਸ਼ਟ ਸਬਾਈ ਮਿਟਾਏ ਸ਼ੰਕ, ਪ੍ਰਗਟ ਹੋਏ ਗੁਰਸਿਖ ਵਡਿਆਏ ਜਿਉਂ ਰਾਜਾ ਜਨਕ, ਆਪ ਬਹਾਏ ਚਰਨ ਦਵਾਰ। ਕਲਜੁਗ ਵੇਲਾ ਅੰਤਮ ਅੰਤ ਆਣ ਢੁਕਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਏਕਾ ਸ਼ਬਦ ਬਣਾਇਆ ਵਡ ਸਿਪਾਸਲਾਰ। ਪੰਚਮ ਰਾਣੀ ਮਾਰੀ ਧਾ। ਪ੍ਰਭ ਅਬਿਨਾਸ਼ੀ ਕਲ ਪਾਇਆ ਫਾਹ। ਦੋ ਹੱਥੀਂ ਰਿਹਾ ਗਲ ਘੁਟ, ਕਿਹੜੇ ਰਸਤੇ ਖਾਂ। ਜੜ੍ਹ ਤੇਰੀ ਰਿਹਾ ਪੁੱਟ, ਨਾ ਦਿਸੇ ਹੋਰ ਕੋਈ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਾ ਰਾਣੀ ਵਡ ਜਰਵਾਣੀ ਕਰਦੀ ਜਾਈਂ ਪਛੋਤਾ। ਪੰਚਾ ਰਾਣੀ ਉਲਟੀ ਬੁੱਧ। ਹਿਰਦਾ ਹੋਣ ਨਾ ਦੇਵੇ ਕਿਸੇ ਸੁੱਧ। ਝੂਠੀ ਜਾਗ ਆਪ ਲਗਾਈ, ਜਿਉਂ ਕਾਂਜੀ ਦੁੱਧ। ਅੱਠੇ ਪਹਿਰ ਕਰਦੀ ਰਹੇ ਕਾਇਆ ਅੰਦਰ ਜੁੱਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਖੰਡਾ ਆਪੇ ਮਾਰੇ, ਲੈਣ ਨਾ ਦੇਵੇ ਗੁਰਮੁਖ ਤੇਰੀ ਆਤਮ ਵਿਚ ਸੁੱਧ। ਪੰਚਮ ਪੰਚਾਇਣ ਪੰਚਮ ਡਾਇਣ। ਸ੍ਰਿਸ਼ਟ ਸਬਾਈ ਵਹਾਏ ਵਹਿੰਦੇ ਵਹਿਣ। ਸਾਚੇ ਲੇਖੇ ਨਾ ਕਿਸੇ ਲਾਏ, ਝੂਠੇ ਗੁਹਾਏ ਗਹਿਣ। ਔਜੜ ਰਾਹੇ ਸਾਰੇ ਪਾਏ, ਨਾ ਅੰਤਮ ਮਿਲਾਏ ਕਿਸੇ ਸਾਕ ਸੱਜਣ ਸੈਣ। ਗੁਰਸਿਖ ਸਾਚੇ ਪ੍ਰਭ ਆਪ ਉਪਜਾਏ, ਦਰ ਸਾਚੇ ਲਾਹਾ ਲੈਣ। ਸਚ ਦਰ ਭਿਛਿਆ ਪਾਏ, ਗੁਰਸਿਖ ਭਰ ਝੋਲੀ ਘਰ ਲੈ ਜਾਏ, ਸੋਹੰ ਸ਼ਬਦ ਹਰਿ ਲਿਆਏ ਬਬਾਣ ਉਪਰ ਆਪ ਚੜ੍ਹੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ ਗੁਰਸਿਖ ਨਾ ਜਾਏ ਵਿਚ ਮੜ੍ਹੀ ਮਸਾਣ। ਗੁਰਸਿਖਾਂ ਵਿਚ ਬਬਾਣ ਆਪ ਉਡਾਏ। ਸਾਚੀ ਦਇਆ ਆਪ ਕਮਾਏ। ਸਾਚੀ ਕਾਣ ਆਪ ਰਖਵਾਏ। ਗੁਰਸਿਖ ਚੁੱਕ ਹਰਿ ਸਚ ਦਰਬਾਰ ਲੈ ਜਾਏ। ਜਿਥੇ ਹੋਵੇ ਇਕ ਜੋਤ ਅਕਾਰ, ਦੂਸਰ ਕੋਈ ਨਾ ਦਿਸੇ ਰਾਏ। ਬਣ ਹਰਿ ਰਾਏ ਗੁਰਸਿਖਾਂ ਨਾਲ ਮਿਲਾਏ, ਸਾਚੀ ਵਸਤ ਝੋਲੀ ਪਾਏ, ਆਪ ਪਹਿਨਾਏ ਸਾਚਾ ਬਸਤਰ ਸਾਚੀ ਦਇਆ ਕਮਾਏ। ਹਰਿ ਹਰਿ ਸਭ ਥਾਈਂ ਵਸੇ ਕੀੜੀ ਵਿਚ ਹਸਤ ਕੋਈ ਭੁੱਲ ਨਾ ਜਾਏ। ਗੁਰਮੁਖ ਸਾਚੇ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੰਗਤ ਆਪਣੀ ਆਪਣੇ ਧਾਮ ਬਹਾਏ। ਸਚ ਤਖ਼ਤ ਦਿਤਾ ਤਾਜ। ਸਤਿਜੁਗ ਲਗਾਏ ਪਹਿਲੀ ਮਾਘ। ਗੁਰਮੁਖ ਵਿਰਲਾ ਪ੍ਰਭ ਦਰ ਆਏ, ਰੁਕ ਨਾ ਜਾਏ ਪ੍ਰਭ ਪੂਰਨ ਕਰੇ ਕਾਜ। ਸਾਚਾ ਸ਼ਸਤਰ ਤਨ ਪਹਿਨਾਏ, ਸੋਹੰ ਸ਼ਬਦ ਉਡਾਏ ਹੱਥ ਤੇਰੇ ਵਿਚ ਬਾਜ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੇ ਸੰਗ ਰਲਾਏ ਸਿਰ ਟਿਕਾਏ ਸਾਚਾ ਤਾਜ। ਸਤਿਜੁਗ ਤੇਰਾ ਸਚ ਦਰਬਾਰ। ਲਿਖਤ ਲਿਖਾਏ ਹਰਿ ਨਿਰੰਕਾਰ। ਪਹਿਲੀ ਮਾਘੀ ਦਿਵਸ ਵਿਚਾਰ। ਆਪ ਉਪਜਾਵੇ ਕਰਨਹਾਰ ਦਾਤਾਰ। ਹੱਥੀਂ ਗਾਨਾ ਤੇਰਾ ਬੰਨ੍ਹੇ, ਸਤਿਗੁਰ ਮਨੀ ਸਿੰਘ ਬਣੇ ਸੱਚਾ ਸਿਕਦਾਰ। ਗੁਰਮੁਖ ਚੜ੍ਹਾਏ ਸੰਗ ਰਲਾਏ ਕਿਰਪਾ ਕਰ ਅਪਾਰ। ਬੇਮੁੱਖ ਜੀਵ ਕੋਈ ਨਾ ਜਾਣੇ ਹੋਇਆ ਧੁੰਧੂਕਾਰ। ਅੰਤਮ ਗਏ ਧਰਮ ਰਾਏ ਦੇ ਬੰਦੀਖਾਨੇ, ਡਿੱਗੇ ਮੂੰਹ ਦੇ ਭਾਰ। ਪੁੱਤਾਂ ਮਾਂ ਨਾ ਕੋਈ ਪਛਾਣੇ, ਨਾ ਕੋਈ ਵੇਖੇ ਨਾਰ ਭਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੋ ਕੀ ਵਰਤੇ ਵਰਤਾਰ। ਸਤਿਜੁਗ ਸਾਚਾ ਤਖਤ ਬਹਾਇਆ। ਮਾਤਲੋਕ ਵਿਚ ਮਾਣ ਦਵਾਇਆ। ਜਾਣ ਪਛਾਣ ਗੁਰ ਦਰ ਸਾਚਾ ਹਰਿ ਭਗਤ ਭਗਵਾਨ ਦਏ ਕਰਾਇਆ। ਇਕ ਦੂਜੇ ਦੇ ਬਣੋ ਜਾਣੀ ਜਾਣ, ਪਰਦਾ ਉਹਲਾ ਸਰਬ ਹਟਾਇਆ। ਸ੍ਰਿਸ਼ਟ ਸਬਾਈ ਪੁਣ ਛਾਣ, ਲਾਲ ਅਨਮੁਲੜਾ ਹਰਿ ਇਕ ਲੈ ਆਇਆ। ਉਤੇ ਚਿੱਟੇ ਤਾਣਾ ਤਾਣ, ਸਾਚੀ ਸੇਜਾ ਆਪ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਨਜੀਤ ਤੇਰਾ ਮਾਨਸ ਜਨਮ ਵਿਚ ਮਾਤ ਲੇਖੇ ਲਾਇਆ। ਲੇਖੇ ਗਿਆ ਲੱਗ, ਲਗਾਇਆ ਹਰਿ ਨਿਰੰਕਾਰ। ਮੌਤ ਲਾੜੀ ਵਿਆਹੇ ਬੇਮੁਖ ਵੱਗ, ਭਰੀ ਜਾਏ ਧਰਮ ਰਾਏ ਦੇ ਦਵਾਰ। ਮੂੰਹ ਵਿਚੋਂ ਡਿਗਦੀ ਰਹੇ ਸਾਰਿਆਂ ਝੱਗ, ਮੂੰਹ ਥੁੱਕਾਂ ਭਰੇ ਵਾਰੋ ਵਾਰ। ਬੇਮੁਖ ਜੀਵ ਦਰ ਪੁਕਾਰੇ, ਨਾ ਕੋਈ ਬਚਾਵੇ ਅੰਤ ਹੋਇਆ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਦਵਾਏ ਗੁਰਸਿਖ ਸਾਚੇ ਤਾਣ ਰਖਾਏ ਆਪੇ ਲੈ ਜਾਏ ਵਿਚ ਦਰਬਾਰ। ਸਚ ਦਰਬਾਰ ਆਪੇ ਖੜ੍ਹ। ਆਪ ਫੜਿਆ ਆਪਣਾ ਲੜ। ਬੇਮੁੱਖ ਜੀਵ ਜਾਇਣ ਝੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਪਹਿਲੀ ਮਾਘੀ ਲਿਆਇਆ ਬਾਹੋਂ ਫੜ। ਗੁਰਮੁਖ ਆਏ ਚਲ ਹਜ਼ੂਰ। ਸਾਚੀ ਜੋਤ ਹਰਿ ਜਗਾਏ ਕਰੇ ਨੂਰੋ ਨੂਰ। ਬੇਮੁੱਖ ਜੀਵ ਦਰ ਰਹਿਣ ਨਾ ਪਾਏ, ਆਪ ਕਰਾਏ ਦੂਰੋ ਦੂਰ। ਮਦਿਰਾ ਮਾਸ ਜੋ ਜਨ ਮੁਖ ਲਾਏ, ਪ੍ਰਭ ਆਪ ਕਰਾਏ ਚੂਰੋ ਚੂਰ। ਸੋਹੰ ਜਾਪ ਜੋ ਜਨ ਪ੍ਰਭ ਸਾਚੇ ਘਰ ਗਾਏ, ਹੋਏ ਸਰਬ ਕਲਾ ਭਰਪੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਕਰੇ ਪੂਰ। ਮਦਿਰਾ ਮਾਸੀ ਦੁਸ਼ਟ ਦੁਰਾਚਾਰ। ਪ੍ਰਭ ਅਬਿਨਾਸ਼ੀ ਦੇਵੇ ਦਰ ਦੁਰਕਾਰ। ਸਾਚੇ ਘਰ ਵਿਚੋਂ ਹੋ ਜਾਣਾ ਬਾਹਰ। ਏਥੇ ਪੈਂਦੀ ਸ਼ਬਦ ਮਾਰ। ਬੇਮੁਖ ਜੀਵ ਰਹੇ ਝੱਖ ਮਾਰ। ਕਾਇਆ ਚੋਲੀ ਆਪਣੀ ਹੱਥੀਂ ਪਾੜੀ, ਨਾ ਕੋਈ ਸਕੇ ਖੁਲ੍ਹਾਰ। ਬੇਮੁੱਖਾਂ ਹਰਿ ਪੁੱਟੇ ਦਾਹੜੀ, ਤੋੜੇ ਜਵਾਨੀ ਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੁਕਿਆ ਰਹਿਣ ਨਾ ਦੇਵੇ ਕੋਈ ਵਿਚ ਝਾੜੀ, ਸ਼ਬਦ ਸਰੂਪੀ ਮਗਰ ਲਾਏ ਧਾੜ। ਸ਼ਬਦ ਸਰੂਪੀ ਹਰਿ ਕੀ ਧਾੜ। ਉਚੇ ਟਿੱਲੇ ਵਿਚ ਪਹਾੜ। ਸਮੇਰੂ ਪਰਬਤ ਵੇਖ ਵਖਾਣੇ, ਚੌਦਾਂ ਲੋਕਾਂ ਵਿਚ ਫਿਰਾਏ ਬੇਮੁਖਾਂ ਟੋਹੇ ਨਾੜ ਨਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਆਪ ਲਿਖਾਏ ਆਪ ਵਰਤਾਏ, ਚਾਰ ਕੁੰਟ ਹੋਏ ਕਾੜ ਕਾੜ। ਏਕਾ ਚਲੇ ਨਾਮ ਧਮਾਕਾ। ਇਕ ਦੂਜੇ ਦੇ ਛੁੱਟਣ ਸਾਕਾ। ਘਰ ਘਰ ਦੇ ਦਿਸਣ ਖੁਲ੍ਹੇ ਤਾਕਾ। ਲਹਿਣਾ ਦੇਣਾ ਰਹਿ ਜਾਏ ਬਾਕਾ। ਬੁੱਢੀ ਮਾਈ ਕਿਸੇ ਨਾ ਮਿਲੇ ਚੁੱਕਣਾ ਕਾਕਾ। ਦਿਨ ਦਿਹਾੜੇ ਪੈਣਾ ਡਾਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਾ ਸ਼ਬਦ ਲਿਖਾਏ, ਨਾ ਕੋਈ ਰਹੇ ਸ਼ਾਹ ਸੁਲਤਾਨ ਅੱਗੇ ਆਕਾ। ਗੁਰਸਿਖ ਸਾਚਾ ਸਚ ਵਿਚੋਲਾ, ਜੇ ਰਹੇ ਖਬਰਦਾਰ। ਦੋਹੀਂ ਧਿਰੀਂ ਕੋਈ ਨਾ ਨਿਕਲੇ ਬੋਲਾ, ਜੇ ਖੜਾ ਹੋਵੇ ਅੱਧਵਿਚਕਾਰ। ਦੋਹਾਂ ਧਿਰਾਂ ਦਾ ਬਣਿਆ ਰਹੇ ਗੋਲਾ, ਨਾ ਛੁੱਟੇ ਲੜ ਸੱਚੀ ਸਰਕਾਰ। ਨਾ ਕੋਈ ਪਰਦਾ ਨਾ ਕੋਈ ਉਹਲਾ, ਨਾ ਕੋਈ ਝਕੋਲਾ, ਸੰਤ ਮਨੀ ਸਿੰਘ ਸੱਚਾ ਸਿਕਦਾਰ। ਸਿੰਘ ਮੋਤਾ ਬਣੇ ਭੋਲਾ ਭਾਲਾ, ਪ੍ਰਭ ਪਾਵੇ ਸਾਚੀ ਸਾਰ। ਗੁਰਸਿਖ ਸਾਚਾ ਗਾਵੇ ਏਕਾ ਨਾਮ ਪ੍ਰਭ ਸਾਚੇ ਦਾ ਸਾਚਾ ਸੋਹਲਾ, ਪ੍ਰਭ ਸਾਚੇ ਕਰਦਾ ਰਹੇ ਸਦ ਨਿਮਸਕਾਰ। ਨਾਮ ਵਸਤ ਹਰਿ ਸਾਚੀ ਦੇਵੇ, ਸਾਚਾ ਕਰਨਾ ਵਣਜ ਵਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਆਪਣੀ ਜਾਣੇ ਧਾਰ। ਹਰਿ ਵਡ ਧਾਰਨਾ, ਲੱਖ ਚੁਰਾਸੀ ਵਿਚ ਪਸਾਰੇ ਜੀਵਾਂ ਜੰਤਾਂ ਸਰਬ ਵਿਚਾਰਨਾ। ਆਪੇ ਕਰੇ ਕਾਲਾ ਸੂਸਾ, ਆਪੇ ਖੁਲ੍ਹੇ ਕੇਸ ਗਲੇ ਵਿਚ ਡਾਰਨਾ। ਆਪੇ ਬਣੇ ਫੂਲਣ ਮਾਲਨ, ਆਪੇ ਬਣੇ ਗੁਰਮੁਖਾਂ ਦਰ ਦਰ ਘਰ ਘਰ ਭਿਖਾਰਨਾ। ਆਪੇ ਬਣੇ ਗੁਰ ਸੰਗਤ ਪਾਲਨ, ਬਾਹੋਂ ਪਕੜ ਫੜ ਫੜ ਸੁੱਤਿਆਂ ਉਠਾਲਨਾ। ਗੁਰਸਿਖ ਫੁੱਲ ਚੁਗ ਲਿਆਏ ਹਰਿ ਬਾਲਣ, ਜੋ ਸੇਜਾ ਸੀੜੀ ਉਤੇ ਡਾਲਨਾ। ਗੁਰਮੁਖ ਵਿਰਲੇ ਝੱਲਣ ਸਾਚੀ ਝਾਲਣ, ਹੰਕਾਰ ਵਿਕਾਰ ਵਿਚੋਂ ਸਰਬ ਨਿਕਾਲਨਾ। ਫੱਲ ਫੇਰ ਲੱਗੇ ਸੱਚੇ ਡਾਲਨ, ਗੁਰ ਦਰ ਦੋਏ ਜੋੜ ਜਿਸ ਨਿਮਸਕਾਰਨਾ। ਸਾਚਾ ਦੀਪਕ ਜੋਤ ਚਾਨਣ, ਅੰਧ ਅੰਧੇਰ ਸਰਬ ਨਿਵਾਰਨਾ। ਦੇਵੇ ਦਰਸ ਵਿਚ ਪੰਖੀਆਂ ਆਲ੍ਹਣ, ਰਸਨਾ ਜਿਸ ਉਚਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਸਿਰ ਨਾ ਪਾਏ ਆਪਣਾ ਭਾਰਨਾ। ਆਪਣਾ ਭਾਰ ਨਾ ਕਿਸੇ ਸਿਰ ਰਖਾਇਆ। ਜੋਤ ਸਰੂਪੀ ਜਾਮਾ ਧਾਰ, ਆਪਣੇ ਕੰਧੇ ਆਪ ਉਠਾਇਆ। ਨਿਹਕਲੰਕ ਅਵਤਾਰ ਨਰ ਸੱਜਾ ਮੋਢਾ ਅੱਗੇ ਡਾਹਿਆ। ਸਤਿਜੁਗ ਸਾਚਾ ਕਰ ਅਕਾਰ, ਸੱਜੇ ਕੰਧੇ ਆਪ ਟਿਕਾਇਆ। ਕਲਜੁਗ ਝੂਠਾ ਲਿਆ ਵਿਚਾਰ, ਖੱਬੇ ਕੰਧੇ ਆਪ ਉਠਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਗੋਦੀ ਵਿਚੋਂ ਬਾਹਰ ਕਢਾਇਆ। ਆਪਣਾ ਭਾਰ ਹਰਿ ਉਠਾਇਆ। ਗੁਰ ਸੰਗਤ ਹੌਲੇ ਭਾਰ ਰਖਾਇਆ। ਉਤੇ ਖਿਲਅਤ ਆਏ ਭਾਰੀ, ਹਰਿ ਸਚ ਖੇਲ ਕਲ ਵਰਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਨਾਮ ਜਪਾਇਆ। ਗੁਰਮੁਖ ਸਾਚੇ ਸ਼ਬਦ ਉਪਦੇਸ਼। ਅੱਠੇ ਪਹਿਰ ਹਰਿ ਸਾਚਾ ਦੇਵੇ ਵਿਚ ਮਾਝੇ ਦੇਸ। ਗੁਰਮੁਖ ਵਿਰਲਾ ਦਰ ਆਏ ਲੇਵੇ, ਨਾ ਪਾਏ ਭਰਮ ਭੁਲੇਵੇ, ਨਾ ਵੇਖੇ ਖੁਲ੍ਹੜੇ ਕੇਸ। ਗੁਰ ਸੰਗਤ ਵੇਲਾ ਅੰਤਮ ਕਲਜੁਗ ਆਇਆ, ਪ੍ਰਭ ਬਣਿਆ ਆਪ ਦਰਵੇਸ਼। ਜੁਗੋ ਜੁਗ ਜਾਮਾ ਧਾਰੇ ਆਪੇ ਜਾਣੇ ਆਪਣਾ ਭੇਖ। ਹੱਥ ਨਾ ਆਏ ਕਿਸੇ ਰਾਜੇ ਰਾਣੇ, ਉਚੇ ਮਹੱਲ ਮੰਦਰ ਬੈਠੇ ਰਹੇ ਵੇਖ। ਨਾ ਕੋਈ ਜਾਣੇ ਸੁਘੜ ਸਿਆਣਾ, ਹੱਥ ਨਾ ਆਵੇ ਔਲੀਏ ਪੀਰ ਮੁਸਾਇਕ ਸ਼ੇਖ। ਗੁਰਸਿਖ ਸਾਚੇ ਦਰ ਸਾਚਾ ਪਾ ਲੈ, ਏਕਾ ਰਾਖੋ ਗੁਰ ਚਰਨ ਟੇਕ। ਸਾਚਾ ਨਾਮ ਰਸਨਾ ਗਾ ਲੈ, ਪ੍ਰਭ ਕਰੇ ਬੁੱਧ ਬਬੇਕ। ਹਉਮੇ ਅਗਨ ਸਰਬ ਜਲਾ ਲੈ, ਸ਼ਬਦ ਸਰੂਪੀ ਹਰਿ ਕਰੇ ਛੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਰ ਨਰਾਇਣ ਆਦਿ ਜੁਗਾਦਿ ਏਕੋ ਏਕ। ਏਕੋ ਏਕ ਨਰ ਹਰਾ। ਗੁਰਮੁਖ ਸਾਚੇ ਵੇਖ ਆਤਮ ਦਰ ਖੜਾ ਸ਼ਬਦ ਭੰਡਾਰਾ ਅੰਮ੍ਰਿਤ ਧਾਰਾ ਸੀਰ ਪਿਆ, ਆਪੇ ਕਿਰਪਾ ਕਰ ਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਮੋਹ ਨਾ ਕੋਈ ਜਾਣੋ ਵੇਲੇ ਅੰਤਮ ਕਲਜੁਗ ਹੋਇਆ ਹਾਹਾਕਾਰਾ। ਮਾਣ ਮੋਹ ਹਰਿ ਆਪ ਤਜਾਏ। ਝੂਠਾ ਧਰੋ ਨਾ ਨਾਲ ਕਿਸੇ ਕਮਾਏ। ਆਪਣੀ ਕਾਇਆ ਭਾਂਡੇ ਲੈਣੇ ਧੋ, ਸਚ ਵਸਤ ਹਰਿ ਆਪੇ ਪਾਏ। ਸੋਹੰ ਸ਼ਬਦ ਗੁਰਸਿਖ ਤੇਰੀ ਆਤਮ ਢੋਆ ਦੇਵੇ ਢੋ, ਤੇਰੀ ਹੱਥੀਂ ਕੰਗਣ ਆਪ ਪਹਿਨਾਏ। ਨਾ ਮਰੇ ਨਾ ਜਾਏ ਦੋਏ ਧਿਰਾਂ ਬਹਿਣ ਇਕੱਠੇ ਹੋ, ਭੁੱਖ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕੋ ਦਾਤਾ ਤੋਟ ਕੋਈ ਨਾ ਆਏ। ਘਰ ਦਿਆਂ ਕਿਉਂ ਕਰੇ ਖੁਆਰੀ। ਜਿਨ੍ਹਾਂ ਪਾਈ ਸਾਚੀ ਸਾਰੀ। ਮੁਖ ਭਵਾਏ ਸਾਰ ਨਾ ਆਏ, ਆਤਮ ਹੋਏ ਹੰਕਾਰੀ। ਪ੍ਰਭ ਬਾਹੋਂ ਪਕੜ ਉਠਾਏ, ਭੇਵ ਚੁਕਾਏ ਆਪ ਰਖਾਏ ਪਿਛੇ ਅਗਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਣੋ ਦੂਰ, ਵਿਚ ਰਹਾਏ ਬਹੱਤਰ ਨਾੜੀ। ਬਹੱਤਰ ਨਾੜੀ ਜੋਤ ਪ੍ਰਕਾਸ਼। ਜੋਤ ਸਰੂਪੀ ਜੋਤ ਹਰਿ, ਹਰ ਹਿਰਦੇ ਰੱਖੇ ਵਾਸ। ਏਕਾ ਜੋਤ ਹਰਿ ਬਲੋਏ, ਪਿਛਲੇ ਦਾਗ ਸਾਰੇ ਧੋਏ, ਸਾਚੀ ਜੋਤ ਕਰੇ ਪ੍ਰਕਾਸ਼। ਗੁਰਮੁਖ ਵਿਰਲਾ ਜਾਣੇ ਕੋਇ, ਆਪ ਬੰਧਾਏ ਏਕਾ ਮੁੱਠੇ ਹਰਿ ਸਰਬ ਗੁਣਤਾਸ। ਜੋ ਜਨ ਰਹੇ ਦਰ ਘਰ ਸਾਚੇ ਰੁੱਠੇ, ਸਾਚੇ ਘਰ ਨਾ ਹੋਏ ਵਾਸ। ਸ਼ਬਦ ਤੀਰ ਰਸਨ ਛੁੱਟੇ, ਜਾਏ ਪਾੜ ਅਕਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਰਖਾਏ ਵਸਾਏ ਸਚਖੰਡ ਨਿਵਾਸੀ ਏਕਾ ਏਕ, ਆਪਣਾ ਆਸਣ ਆਪ ਵਖਾਏ ਜਿਥੇ ਰੱਖੇ ਵਾਸ। ਆਤਮ ਸਾਚਾ ਹਰਿ ਕਾ ਵਾਸ। ਬੇਮੁਖ ਕਿਉਂ ਲੱਭਣ ਜਾਏ ਵਿਚ ਪਰਭਾਸ। ਦੋਏ ਜੋੜ ਕਰ ਨਿਮਸਕਾਰ, ਪ੍ਰਭ ਸਾਚੇ ਦਾ ਬਣ ਜਾ ਦਾਸ। ਨੇਤਰ ਵੇਖਿਆ ਨਜ਼ਰ ਨਾ ਆਏ ਮਾਤ ਪਤਾਲ ਅਕਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਵਸੇ ਸਦਾ ਰਹੇ ਆਸ ਪਾਸ। ਸਹਿੰਸਾ ਸਾਗਰ ਡੂੰਘੀ ਗਾਰ। ਕੋਈ ਨਾ ਪਾਵੇ ਪ੍ਰਭ ਸਾਚੇ ਦੀ ਸਾਚੀ ਸਾਰ। ਘਰ ਬੈਠੇ ਕਰ ਰਹੇ ਸਰਬ ਵਿਚਾਰ। ਕਰਨਹਾਰ ਸੋ ਕਰੇ, ਜੋ ਕਰਮ ਰਿਹਾ ਵਿਚਾਰ। ਲਹਿਣਾ ਦੇਣਾ ਅੱਗੇ ਧਰੇ, ਨਾ ਕਰੇ ਕੋਈ ਉਧਾਰ। ਗੁਰਸਿਖਾਂ ਭੰਡਾਰੇ ਸਾਚੇ ਭਰੇ, ਜੋ ਮੰਗਣ ਆਏ ਦਰ ਦਵਾਰ। ਦਰ ਘਰ ਸਾਚੇ ਕਾਰਜ ਸਰੇ, ਕਿਰਪਾ ਕਰੇ ਆਪ ਨਿਰੰਕਾਰ। ਗੁਰਮੁਖ ਸਾਚਾ ਨਾ ਜਨਮੇ ਨਾ ਮਰੇ, ਲੈ ਜਾਏ ਆਪ ਸੱਚੇ ਦਰਬਾਰ। ਆਪ ਚੁਕਾਏ ਜਮ ਕਾ ਡਰੇ, ਪਹਿਰੇਦਾਰ ਹੋਏ ਖ਼ਬਰਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸਦਾ ਸਦਾ ਹੋਏ ਰਖਵਾਰ। ਸ਼ਬਦ ਨਗਾਰਾ ਢੋਲ ਸਾਚਾ ਵੱਜਦਾ। ਜੋਤ ਸਰੂਪੀ ਜਾਮਾ ਧਾਰ, ਵਿਚ ਮਾਤ ਹਰਿ ਗੱਜਦਾ। ਕਲਜੁਗ ਘਾੜਨ ਘੜਿਆ ਹਰਿ, ਅੰਤਮ ਵੇਖੋ ਭੱਜਦਾ। ਖਾਲੀ ਹੱਥ ਦੋਏ ਖੜਿਆ ਦਰ, ਮੈਂ ਅਜੇ ਨਹੀਂ ਰੱਜਦਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਤੂੰ ਸਭ ਦੇ ਪਰਦੇ ਕੱਜਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਆਸਣ ਬੈਠਾ ਦਰ ਦਰਬਾਰ ਸੱਚੇ ਸਜਦਾ। ਕਲਜੁਗ ਆਇਆ ਚਰਨ ਦਵਾਰ। ਦੋਏ ਜੋੜ ਕਰੇ ਨਿਮਸਕਾਰ। ਪ੍ਰਭ ਅਬਿਨਾਸ਼ੀ ਮੇਰਾ ਕਰਮ ਧਰਮ ਨਾ ਵਿਚਾਰ। ਅੱਗੇ ਪੈਂਦੀ ਡਾਹਢੀ ਮਾਰਾ। ਅੰਤਮ ਕਲਜੁਗ ਤੂੰ ਜਾਮਾ ਵਿਚ ਮੇਰੇ ਪਾਇਆ, ਚਰਨ ਧੂੜ ਤੂੰ ਮਸਤਕ ਮੇਰੇ ਡਾਰ। ਅਵਗੁਣ ਗੁਣ ਨਾ ਹਰਿ ਮੇਰੇ ਵਿਚਾਰ। ਮੈਂ ਆਇਆ ਦਰ ਤੇਰੇ ਖਾਲੀ ਹੱਥ, ਗਲ ਵਿਚ ਪੱਲਾ ਡਾਰ। ਸਿੰਘ ਸਿੰਘਾਸਣ ਹਰਿ ਜੀ ਬੈਠਾ ਆਦਿ ਅੰਤ ਬਖ਼ਸ਼ਣਹਾਰ। ਸਚ ਸੁਣਾਵਾਂ ਸਚ ਦਵਾਰੇ ਸਾਚੀ ਸੁਣ ਪੁਕਾਰ। ਜੂਠਾ ਝੂਠਾ ਮਾਇਆ ਲੂਠਾ ਆਏ ਦਰ ਕਰੇ ਹਾਹਾਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੋ ਕੀ ਵਰਤੇ ਵਰਤਾਰ। ਕਲਜੁਗ ਤੇਰੀ ਸੁਣਾਂ ਪੁਕਾਰ। ਏਕਾ ਏਕ ਅੰਤਮ ਵਾਰ। ਮਾਤਲੋਕ ਵਿਚੋਂ ਕੱਢਾਂ ਬਾਹਰ। ਵਸਦਾ ਘਰ ਤੇਰਾ ਦਿਆਂ ਉਜਾੜ। ਸ੍ਰਿਸ਼ਟ ਸਬਾਈ ਆਪੇ ਵੱਢੇ ਆਪੇ ਕੱਟੇ, ਜਿਉਂ ਖੇਤ ਕਿਰਸਾਣੀ ਹਾੜ। ਆਪੇ ਲਾਏ ਦੋ ਹੱਥੀਂ ਝੱਟੇ, ਆਪ ਉਖੜਾਏ ਜੜ੍ਹ ਪਹਾੜ। ਕਿਸੇ ਸਵਾਸ ਨਾ ਹੋਏ ਝੂਠੀ ਕਾਇਆ ਮੱਟੇ, ਆਪੇ ਸੁੱਟੇ ਪਾੜ ਪਾੜ। ਗੁਰਸਿਖ ਤੇਰੀ ਆਤਮ ਜੋਤ ਜਗੇ ਲਟ ਲਟੇ, ਨਾ ਹੋਣ ਭਾਗ ਮਾੜ। ਜੰਗਲ ਜੂਹ ਵਿਚ ਪਹਾੜਾਂ ਸਾਚਾ ਸ਼ਬਦ ਲੋੜ ਸਾਚੇ ਹੱਟੇ, ਨਾ ਮਾਰੇ ਕੋਈ ਧਾੜ। ਨਾ ਕੋਈ ਢਾਹੇ ਨਾ ਕੋਈ ਭੰਨੇ, ਪ੍ਰਭ ਅਬਿਨਾਸ਼ੀ ਆਪੇ ਪਾਏ ਸਾਰ। ਨਾ ਕੋਈ ਚੂਹੜਾ ਨਾ ਕੋਈ ਜੱਟੇ, ਚਾਰ ਵਰਨ ਏਕਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਹੰਕਾਰੀਆਂ ਦੁਸ਼ਟ ਦੁਰਚਾਰੀਆਂ ਮਾਰੇ ਸ਼ਬਦ ਮਾਰ। ਪ੍ਰਭ ਅਬਿਨਾਸ਼ੀ ਮਾਰੇ ਸ਼ਬਦ ਬਾਨ। ਝੂਠੀ ਕਾਇਆ ਦੇਵੇ ਛਾਨ। ਏਕਾ ਏਕ ਆਪ ਰਖਾਏ ਆਪਣੀ ਆਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਆਪਣੀ ਆਣ ਆਪ ਰਖਾਏ। ਸ੍ਰਿਸ਼ਟ ਸਬਾਈ ਸਰਨ ਲਗਾਏ। ਵਰਨ ਬਰਨ ਕੋਈ ਰਹਿਣ ਨਾ ਪਾਏ। ਬਗਲ ਕੁਰਾਨ ਨਾ ਕੋਈ ਉਠਾਏ। ਵਿਛਾ ਮੁਸੱਲਾ ਨਾ ਨਿਮਾਜ ਕਿਸੇ ਪੜ੍ਹਾਏ। ਰੋਜ਼ਾ ਬਾਂਗ ਨਾ ਕੋਈ ਕਿਸੇ ਸੁਣਾਏ। ਪ੍ਰਭ ਸਾਚਾ ਵਰਤੇ ਇਕ ਸਾਂਗ, ਚਾਰੋਂ ਕੁੰਟ ਕਰੇ ਰੁਸ਼ਨਾਏ। ਆਪ ਚੜ੍ਹਾਏ ਸ਼ਬਦ ਕਾਂਗ, ਗੁਰਮੁਖ ਸਾਚੇ ਵਿਚ ਨੁਹਾਏ। ਆਪੇ ਵਰਤੇ ਸਵਾਂਗੀ ਸਵਾਂਗ, ਵੇਲਾ ਗਿਆ ਕਿਸੇ ਹੱਥ ਨਾ ਆਏ। ਗੁਰਮੁਖ ਰੱਖ ਪ੍ਰਭ ਮਿਲਣ ਦੀ ਤਾਂਘ, ਬੇਮੁਖਾਂ ਪ੍ਰਭ ਦੇਵੇ ਛਾਂਗ, ਟਾਹਣ ਕਿਸੇ ਰਹਿਣ ਨਾ ਪਾਏ। ਧਰਮ ਰਾਏ ਦਰ ਦੇਵੇ ਟੰਗ, ਪੁੱਠੀ ਖੱਲ੍ਹ ਲੁਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਬੇੜਾ ਬੰਨ੍ਹ ਵਖਾਏ। ਬੇੜਾ ਬੰਨ੍ਹ ਅੰਤਰ ਹਰਿ। ਪਿੰਡ ਬੁੱਘੇ ਜੋਤ ਧਰ। ਗੁਰ ਸੰਗਤ ਮੁਖ ਕਰਾਏ ਉਘੇ, ਜੋ ਜਨ ਰਸਨ ਰਹੇ ਉਚਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁੱਖ ਫਿਰਾਏ ਘਰ ਘਰ। ਤੋੜ ਜੰਜਾਲ ਦਰ ਆਏ ਕਾਲ। ਮੇਰੀ ਵੇਖ ਇਕੋ ਛਾਲ। ਬੇਮੁੱਖ ਜੀਵਾਂ ਆਪਣੀ ਗੋਦ ਲਵਾਂ ਉਠਾਲ। ਪਾਣੀ ਫੇਰ ਪੀਵਾਂ ਜੇ ਲਵਾਂ ਸੁਰਤ ਸੰਭਾਲ। ਤੇਰੇ ਦਰ ਰਹਿਵਾਂ ਨੀਵਾਂ, ਬਣਿਆ ਰਹਿਵਾਂ ਸਦਾ ਕੰਗਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੇ ਵਰ, ਸ੍ਰਿਸ਼ਟ ਸਬਾਈ ਲਵਾਂ ਸੁਰਤ ਸੰਭਾਲ। ਆਇਆ ਕਾਲ ਕਰੇ ਅਰਦਾਸ। ਪ੍ਰਭ ਅਬਿਨਾਸ਼ੀ ਦੇ ਦਰ ਦਵਾਰ, ਖਲੋਤਾ ਦੋਏ ਜੋੜ ਹੋਇਆ ਦਾਸ। ਸਾਚੀ ਸੇਵਾ ਹਰਿ ਜੀ ਦੇ, ਦੇਵਾਂ ਫਲ ਖਵਾਲ ਜੋ ਬੇਮੁਖਾਂ ਬੋਇਆ। ਚਾਰ ਕੁੰਟ ਸਾਰੇ ਕਰਾਵਾਂ ਥੇਹ, ਆਪਣੀ ਮਿਟਾਵਾਂ ਭੁੱਖ ਤੇਹ, ਖਾਵਾਂ ਬੀ ਜੋ ਆਪਣੀ ਹੱਥੀਂ ਬੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਜੇਵਡ ਅਵਰ ਨਾ ਕੋਇਆ। ਆਏ ਕਾਲ ਕਰੇ ਕਲਿਆਣ। ਸਾਚੀ ਸੇਵਾ ਦੇ ਵਿਸ਼ਨੂੰ ਭਗਵਾਨ। ਬੇਮੁਖਾਂ ਰਸਨ ਨਾ ਗਾਇਆ ਨਾ ਜਪਿਆ ਜੀਵਾ, ਮੈਂ ਆਪਣਾ ਕਰਾਂ ਪੀਣ ਖਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗਣ ਆਇਆ ਦਰ, ਦੇ ਦਈਂ ਸਾਚਾ ਵਰ, ਮੈਂ ਛੋਟਾ ਬਾਲ ਅੰਞਾਣ। ਸਿੰਘ ਸਿੰਘਾਸਣ ਹਰਿ ਬਿਰਾਜੇ। ਪ੍ਰਗਟ ਹੋਏ ਦੇਸ ਮਾਝੇ। ਮੈਂ ਦਰ ਤੇਰੇ ਆਇਆ ਮੇਰੀ ਰੱਖੀਂ ਲਾਜ ਪਹਿਲੀ ਮਾਘੇ। ਮੈਂ ਮਰਿਆ ਭੁੱਖਾ ਤੇ ਤਿਰਹਾਇਆ, ਮਾਰੀ ਇਕੋ ਅਵਾਜੇ। ਸ੍ਰਿਸ਼ਟ ਸਬਾਈ ਮੈਂ ਇਕੋ ਗਾਹ ਪਾਇਆ, ਫੇਰ ਚੌਬਲਦ ਸੁਹਾਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਏ ਵੇਖੋ ਕਿਵੇਂ ਛੇੜ ਛਿੜਾਏ ਕੋਲ ਵਾਘੇ। ਕਲੂ ਕਾਲ ਕਲ ਕਲੰਦਰ । ਸਾਚੇ ਦਰ ਆਇਆ ਅੰਦਰ। ਨਾਲ ਲਿਆਇਆ ਗੋਰਖ ਮਛੰਦਰ। ਬੇਮੁੱਖਾਂ ਨੱਥ ਮੇਰੇ ਹੱਥ, ਮੈਂ ਨਚਾਵਾਂ ਦਰ ਤੇਰੇ ਤੇ ਬੰਦਰ। ਆਪਣੀ ਕਲ ਦਿਆਂ ਵਰਤਾ, ਘਰ ਘਰ ਮਰਵਾਵਾਂ ਜੰਦਰ। ਫੇਰ ਧਿਆਵਾਂ ਤੇਰਾ ਨਾਉਂ, ਜਿਸ ਬਣਾਇਆ ਕਾਇਆ ਸਾਚਾ ਮੰਦਰ। ਮੇਰੀ ਫੜ ਲਈਂ ਹਰਿ ਸਾਚੇ ਬਾਂਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਈ ਮੈਨੂੰ ਚਾਈਂ ਚਾਈਂ ਨਾ ਕੋਈ ਛੱਡਾਂ ਵਿਚ ਜੰਗਲ ਜੂਹ ਪਹਾੜਾਂ ਡੂੰਘੀ ਕੰਦਰ। ਆਇਆ ਕਾਲ ਦਰ ਪੁਕਾਰਦਾ। ਆਇਆ ਕਲਜੁਗ ਜੀਆਂ ਪਾਸਾ ਹਾਰਦਾ। ਘਨਕਪੁਰ ਵਾਸੀ ਦੇ ਦੇ ਵਰ, ਮੈਂ ਗਲ ਵਿਚ ਪੱਲਾ ਡਾਰਦਾ। ਲੱਖ ਚੁਰਾਸੀ ਬਾਹੋਂ ਫੜ ਮੈਂ ਤੇਰੇ ਅੱਗੇ ਦੇਵਾਂ ਧਰ, ਫਿਰ ਕਰਾਂ ਸ਼ੁਕਰ ਸੱਚੇ ਪਰਵਰਦਿਗਾਰ ਦਾ। ਲਾਹੁੰਦਾ ਜਾਵਾਂ ਭਾਰ, ਢਾਹੁੰਦਾ ਜਾਵਾਂ ਕਿਲ੍ਹੇ ਦਵਾਰ, ਧਰਮ ਰਾਏ ਤੇਰੇ ਦਵਾਰੇ ਦੇਵਾਂ ਭਰ ਤੂੰ ਕਿਉਂ ਉਠ ਉਠ ਅਵਾਜਾਂ ਮਾਰਦਾ। ਮੌਤ ਲਾੜੀ ਤੇਰੀ ਸਚ ਦੁਲਾਰੀ, ਪ੍ਰਭ ਰੱਖੀ ਆਪ ਪਿਆਰੀ, ਵੇਲੇ ਅੰਤਮ ਉਹਨੂੰ ਨਾਲ ਵੰਗਾਰਦਾ। ਕਲਜੁਗ ਲਾੜੀ ਮੌਤ ਹੋਏ ਇਕੱਠੇ, ਵੇਖੇ ਖੇਲ ਹਰਿ ਰੰਗ ਕਰਤਾਰ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਾਏ ਨਿਹਕਲੰਕ ਨਰਾਇਣ ਨਰ ਭੇਖ ਧਾਰੇ ਸ੍ਰੀ ਭਗਵਾਨ ਦਾ। ਕਲੂ ਕਲ ਇਕ ਇਕੱਲਾ। ਮੰਗਣ ਆਇਆ ਦਰ ਤੇਰੇ ਤੇ ਦੇ ਸੋਹੰ ਭਾਲਾ। ਸੀਨੇ ਸਭ ਦੇ ਸਿੱਟਾਂ ਪਾੜ, ਨਾ ਕਿਸੇ ਵਾਰ ਮੇਰਾ ਝੇਲਾ। ਸਭ ਦੀ ਜੜ੍ਹ ਦੇਵਾਂ ਉਖਾੜ, ਆਪ ਫਿਰਾਵਾਂ ਸ਼ਬਦ ਸਰੂਪ ਤੇਰਾ ਹੱਲਾ। ਮੌਤ ਲਾੜੀ ਨਾਲ ਵਿਆਹਵਾਂ, ਧਰਮ ਰਾਏ ਦੇ ਘਰ ਘੱਲਾਂ। ਚਾਰੋਂ ਤਰਫ ਉਠ ਉਠ ਵੇਖਾਂ ਦਿਸੇ ਸਰਬ ਉਜਾੜ, ਗੁਰਸਿਖ ਸਾਚਾ ਤੇਰੀ ਛਤਰ ਛਾਇਆ ਹੇਠ ਪੱਲਾ। ਆਪ ਚਬਾਏ ਆਪਣੀ ਦਾੜ੍ਹ ਬੇਮੁੱਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਇਕੱਲਾ। ਇਕ ਇਕੱਲਾ ਵਡ ਬਲਕਾਰੀ। ਮੰਗਣ ਨਾ ਜਾਏ ਕਿਸੇ ਦਵਾਰੀ। ਦੇਵਣਹਾਰ ਸਰਬ ਸੰਸਾਰੀ। ਏਕਾ ਸ਼ਬਦ ਰਸਨ ਲਗਾਏ ਕਿਰਪਾ ਧਾਰੀ। ਬੇਮੁੱਖ ਖਪਾਏ ਇਕ ਧਕੇਲ ਆਪ ਲਗਾਏ ਪਹਿਲੀ ਕੂਟ ਕਰੇ ਖਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਆਪ ਲਿਖਾਏ ਦੂਜੀ ਕੁੰਟ ਫੇਰ ਲਿਆਏ ਵਾਰੀ। ਉਠੋ ਉਠੋ ਹੋ ਤਿਆਰ, ਚੁੱਕਣਾ ਮਿਲੇ ਨਾ ਕਿਸੇ ਭਾਰ। ਕਲਜੁਗ ਜੀਵ ਕਿਉਂ ਸੋਏ ਪੈਰ ਪਸਾਰ। ਏਕਾ ਛੱਡੋ ਜੂਠਾ ਝੂਠਾ ਜਗਤ ਪਿਆਰ। ਮਿਲਾਓ ਮੇਲ ਹਰਿ ਸਚ ਭਤਾਰ। ਦੀਪਕ ਜੋਤ ਵਿਚ ਮਾਤ ਦੇ ਜਗੋ ਮਿਟੇ ਅੰਧ ਅੰਧਿਆਰ। ਪ੍ਰਭ ਮਿਲਦਾ ਅੱਗੋਂ ਦੋਵੇਂ ਭੁਜਾ ਪਸਾਰ। ਝੂਠੇ ਤਨ ਨਾ ਬੰਨ੍ਹੋ ਝੂਠੇ ਤਗੋ, ਜੋ ਅੰਤ ਦੇਵੇ ਹਾਰ। ਮਨ ਤਨ ਆਪਣਾ ਪ੍ਰਭ ਦਰ ਰੰਗੋ, ਚੜ੍ਹੇ ਰੰਗ ਅਪਰ ਅਪਾਰ। ਪਹਿਲੀ ਮਾਘੀ ਪੀ ਅੰਮ੍ਰਿਤ ਰੱਜੋ, ਪ੍ਰਭ ਸਾਚੇ ਦੇ ਭਰੇ ਭੰਡਾਰ। ਆਪਣੇ ਪਰਦੇ ਆਪੇ ਕੱਜੋ, ਵਿਚ ਖੜਾ ਸਿਰਜਣਹਾਰ। ਕੋਈ ਨਾ ਕਰਨਾ ਅਜੋ ਪਜੋ, ਲੇਖਾ ਸਭ ਦਾ ਰਿਹਾ ਵਿਚਾਰ। ਬੇਮੁੱਖ ਜੀਵ ਛਟਾਏ ਜਿਉਂ ਦਾਣੇ ਪਾਏ ਵਿਚ ਛੱਜੇ, ਵਾਂਗ ਭੱਖ ਦਏ ਨਿਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੋ ਕੀ ਵਰਤੇ ਵਰਤਾਰ। ਨਾ ਕੋਈ ਗੋਪੀ ਨਾ ਕੋਈ ਕਾਹਨ। ਕਰੇ ਖੇਲ ਆਪ ਭਗਵਾਨ। ਆਤਮ ਸ਼ਬਦ ਲਗਾਏ ਬਾਣ। ਵਾਰੋ ਵਾਰੀ ਸਰਬ ਹਿਲ ਜਾਣ। ਸਿੰਘਆਸਣ ਬੈਠਾ ਕਰੇ ਸਰਬ ਪਛਾਣ। ਏਕਾ ਰਾਹ ਸਾਚਾ ਦੱਸਿਆ, ਗੁਰ ਚਰਨ ਜਾਓ ਕੁਰਬਾਨ। ਮਿਟੇ ਅੰਧੇਰ ਜਿਉਂ ਚੰਦ ਮੱਸਿਆ, ਝੁੱਲੇ ਇਕ ਸੱਚਾ ਨਿਸ਼ਾਨ। ਸਾਚਾ ਤੰਗ ਪ੍ਰਭ ਸਾਚੇ ਕਸਿਆ, ਉਤੇ ਚੜ੍ਹੇ ਪ੍ਰਭ ਬਲੀ ਬਲਵਾਨ। ਕਲਜੁਗ ਪੈਰਾਂ ਦੇ ਹੇਠ ਝੱਸਿਆ, ਨਾ ਉਠੇ ਫੇਰ ਜੀਵ ਨਿਧਾਨ। ਜੋ ਆਏ ਦਰ ਜਾਏ ਘਰ ਹੱਸਿਆ, ਸਹਿੰਸੇ ਰੋਗ ਸਰਬ ਮਿਟ ਜਾਣ। ਬੇਮੁਖ ਜਾਏ ਦਰ ਤੋਂ ਡਰਦਾ ਨੱਸਿਆ, ਏਕਾ ਚਲੇ ਰਸਨਾ ਤੀਰ ਕਮਾਨ। ਗੁਰ ਸੰਗਤ ਹਰਿ ਸਾਚਾ ਤੇਰੇ ਹਿਰਦੇ ਵਸਿਆ, ਕਰ ਕਰ ਵੇਖੋ ਸਚ ਪਛਾਨ। ਹੋਏ ਪ੍ਰਕਾਸ਼ ਕੋਟ ਰਵ ਸੱਸਿਆ, ਕਰੇ ਤੇਜ ਵਡ ਭਾਨਨ ਭਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਮੇਲ ਮਿਲਾਇਆ, ਪਹਿਲੀ ਮਾਘ ਕਰਨਾ ਚਰਨ ਧੂੜ ਇਸ਼ਨਾਨ। ਸਾਚੀ ਚਰਨ ਧੂੜ ਜਗਤ ਇਸ਼ਨਾਨਾ। ਪ੍ਰਭ ਦੋਵੇਂ ਹੱਥੀਂ ਬੰਨ੍ਹੇ ਗੁਰਸਿਖਾਂ ਗਾਨਾ। ਆਪੇ ਲੈ ਜਾਣਾ ਸਾਚੇ ਘਰ, ਪ੍ਰਭ ਸਾਚੇ ਦਾ ਸਾਚਾ ਬਾਣਾ। ਓਥੇ ਕੋਈ ਨਾ ਪੁਜੇ ਸ਼ਾਹ ਅਸਵਾਰ, ਜਿਥੇ ਗੁਰਸਿਖ ਹਰਿ ਬਹਾਨਾ। ਬੇਮੁਖ ਰਾਹ ਆਵੇ ਡਰ, ਧਰਮ ਰਾਏ ਬਾਹੋਂ ਲਏ ਫੜ ਵਿਚ ਅੱਧ ਅਟਕਾਣਾ। ਗੁਰਸਿਖਾਂ ਪ੍ਰਭ ਲੰਬਾ ਪੈਂਡਾ ਆਪ ਚੁਕਾਨਾ। ਪ੍ਰਭ ਆ ਲੈ ਜਾਏ ਸਾਚੇ ਘਰ, ਨਾ ਜਨਮੇ ਨਾ ਮਰੇ ਆਦਿ ਜੁਗਾਦਿ ਵਿਚ ਸ੍ਰਿਸ਼ਟ ਰਹਾਨਾ। ਆਪਣੀ ਕਰਨੀ ਰਿਹਾ ਕਰ, ਨਿਹਕਲੰਕ ਨਰਾਇਣ ਨਰ ਸ੍ਰੀ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਮਾਝੇ ਦੇਸ ਪਹਰਿਆ ਬਾਨਾ। ਮਾਝੇ ਦੇਸ ਮਿਲੀ ਵਧਾਈ। ਗੁਰ ਸੰਗਤ ਬਣਾਏ ਭੈਣਾਂ ਭਾਈ। ਪਹਿਲੀ ਮਾਘੀ ਖੁਸ਼ੀ ਮਨਾਈ। ਗੁਰ ਸੰਗਤ ਹੋਏ ਆਪ ਸਹਾਈ। ਦੋਏ ਹੱਥੀਂ ਸਿਰ ਰਿਹਾ ਛਤਰ ਝੁਲਾਈ। ਅੰਤਮ ਅੰਤ ਕਾਲ ਆਪੇ ਰੱਖੇ ਆਪਣੀ ਛਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਜਾਮਾ ਧਾਰ, ਤੇਰਾ ਕਰਮ ਲਿਆ ਵਿਚਾਰ ਦੇਵੇ ਅੰਤ ਸਜਾਈ। ਘਰ ਘਰ ਹੋਏ ਜੀਵ ਕੁਲਖਣੀ ਨਾਰ। ਨਾ ਮਿਲਿਆ ਹਰਿ ਸੱਚਾ ਭਤਾਰ। ਦਰ ਘਰ ਸਾਚੇ ਵੇਖੋ ਕਿਵੇਂ ਪੈਂਦੀ ਮਾਰ। ਵੇਲਾ ਅੰਤਮ ਨੇੜੇ ਆ ਗਿਆ, ਦਿਨ ਰਹਿ ਗਏ ਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਰਿਹਾ ਕਰਮ ਵਿਚਾਰ। ਕਰਮ ਵਿਚਾਰੇ ਲੇਖਾ ਜਾਣੇ ਵਿਚ ਸੰਸਾਰੇ, ਧਾਰੇ ਬਾਣਾ ਅੰਦਰ ਬਾਹਰੇ, ਹਰਿ ਹਰਿ ਵਖਾਣੇ ਸੋਹੰ ਸ਼ਬਦ ਲਗਾਏ ਨਾਅਰੇ। ਘਰ ਘਰ ਕਰਾਏ ਜੈ ਜੈਕਾਰੇ। ਮੰਦਰ ਮਸੀਤਾਂ ਸਾਰੇ ਢਾਹਣੇ, ਨਾ ਕਿਤੇ ਦਿਸਣ ਗੁਰਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰੇ। ਮੰਦਰ ਮਸੀਤ ਜਾਣੇ ਢਹਿ। ਕਲਜੁਗ ਅੰਤਮ ਵੇਲਾ ਹੋਇਆ, ਇਕ ਪਾਸੇ ਜਾਏ ਬਹਿ। ਸਤਿਜੁਗ ਸਾਚਾ ਹਰਿ ਦਰ ਅਰਜ਼ ਗੁਜ਼ਾਰੇ, ਮੈਂ ਜਾ ਵਸਾਂ ਕਿਹੜੀ ਥਾਂ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ, ਆਪ ਲਗਾਏ ਮਾਤ ਵਕਤ ਸੁਹਾਵਣਾ। ਸਤਿਜੁਗ ਤੇਰੀ ਆਪਣੀ ਹੱਥੀਂ ਫੜੇ ਬਾਂਹ, ਸਾਚਾ ਧਾਮ ਤੇਰੇ ਨਾਮ ਲਗਾਵਣਾ। ਪੁਰੀ ਘਨਕ ਨਾਮ ਰਖਾਏ, ਵੱਜੇ ਡੰਕ ਚਾਰ ਕੁੰਟ ਸੁਨਾਵਣਾ। ਰਾਜਾ ਰਾਣਾ ਫੜ ਚਰਨ ਬਹਾਵਣਾ। ਪਹਿਲੋਂ ਪੀਣਾ ਖਾਣਾ ਸਰਬ ਛੁਡਾਵਣਾ। ਦਾਣਾ ਕਿਸੇ ਹੱਥ ਨਾ ਆਵਣਾ। ਦੀਨ ਮੁਹੰਮਦੀ ਹਰਿ ਆਪ ਮਿਟਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਗੂੜ੍ਹੀ ਨੀਂਦ ਆਪ ਸਵਾਵਣਾ। ਗੂੜੀ ਨੀਂਦ ਦਏ ਸਵਾਲ। ਨਾ ਸਕੇ ਕੋਈ ਉਠਾਲ। ਉਤੋਂ ਮਾਰੇ ਸਤਿਜੁਗ ਛਾਲ। ਪ੍ਰਭ ਅਬਿਨਾਸ਼ੀ ਹੋ ਰਖਵਾਲ। ਮੈਂ ਤੇਰੇ ਸਾਚੇ ਸੰਤ ਜਨਾਂ ਦੀ ਜਾ ਕਰੂੰ ਪ੍ਰਿਤਪਾਲ। ਲੱਖ ਚੁਰਾਸੀ ਵਿਚੋਂ ਲਭੂੰ, ਇਕ ਇਕ ਨੂੰ ਭਾਲ। ਵਿਚ ਸੰਗਤ ਦੇ ਮੈਂ ਲਭੂੰ, ਗੁਰਸਿਖ ਅਨਮੁਲੜੇ ਲਾਲ। ਵੇਲਾ ਲਿਆਏ ਝੱਬ ਝੱਬੂ, ਅਸੀਂ ਹੋਏ ਬੈਠੇ ਕੰਗਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਤੇਰੇ ਫਲ ਲਗਾਏ ਡਾਲ। ਗੁਰ ਸੰਗਤ ਸਾਚਾ ਫਲ ਲਗਾਵਣਾ। ਸੋਹੰ ਮੇਵਾ ਮੁਖ ਲਗਾਵਣਾ। ਵਡ ਦੇਵੀ ਦੇਵ ਕਿਸੇ ਵਿਰਲੇ ਗੁਰਮੁਖ ਦਰ ਆ ਸੇਵ ਕਮਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਆਪਣਾ ਭੇਵ ਆਪ ਖੁਲ੍ਹਾਵਣਾ। ਪਹਿਲੀ ਮਾਘੀ ਦਿਵਸ ਭਾਗੀ। ਗੁਰਸਿਖ ਆਏ ਬਣ ਕੇ ਸਾਚੇ ਰਾਗੀ। ਸਾਚੀ ਧੁਨ ਆਪ ਉਪਜਾਏ, ਸਾਚਾ ਵੱਜੇ ਨਾਦੀ, ਹਰਿ ਬ੍ਰਹਿਮਾਦੀ। ਸਾਚਾ ਸ਼ਬਦ ਹਰਿ ਆਪ ਲਿਖਾਏ, ਗੁਰ ਸੰਗਤ ਤਾਈਂ ਆਖ ਸੁਣਾਏ, ਆਪੇ ਹੋਏ ਸਰਬ ਵਿਸਮਾਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ ਸਦ ਰਸਨ ਅਰਾਧੀ। ਰਸਨਾ ਗਾਓ ਹਰਿ ਗੁਣਵੰਤਾ। ਕਾਰਜ ਕਰੇ ਪੂਰੇ ਸਾਚੇ ਸੰਤਾ। ਸਤਿਜੁਗ ਬਣਾਏ ਤੇਰੀ ਬਣਤਾ। ਆਪੇ ਗਿਣੇ ਸਾਚੀ ਗਣਤਾ। ਨਾ ਕੋਈ ਜਾਣੇ ਜੀਵ ਜੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਦਏ ਵਡਿਆਈ ਚਰਨ ਲਗਾਈ ਸਤਿਜੁਗ ਸਾਚੇ ਗੁਰਸਿਖ ਸਾਚੇ ਸੰਤਾ। ਸਤਿਜੁਗ ਸਾਚੇ ਜਨਮ ਦਵਾਈ। ਭਿੰਨੜੀ ਰੈਣ ਨਾਲ ਰਲਾਈ। ਸਾਧ ਸੰਗਤ ਕਰ ਇਕੱਠੀ, ਏਕਾ ਮੇਲ ਤਿੰਨਾਂ ਮਿਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੀ ਬਾਹੀ ਆਪਣੇ ਹੱਥ ਰਖਾਈ। ਤਿੰਨੇ ਪਾਸੇ ਹਰਿ ਜੀਵ ਅਪਾਰੇ। ਚੌਥੇ ਪਾਸੇ ਆਪੇ ਦਿਸੇ ਖੜਾ ਪਹਿਰੇਦਾਰੇ। ਚੌਥਾ ਦਰਵਾਜਾ ਚੌਥਾ ਘਰ ਸਾਚਾ ਦਰ ਦਰਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਦਰ ਘਰ ਭਾਗ ਲਗਾਏ ਆਏ ਦਰ ਦਵਾਰੇ। ਛੁੱਟੇ ਤੀਰ ਰਸਨ ਕਮਾਨ। ਤੁਟੇ ਹੱਡੀ ਰੀੜ ਜੋ ਜਨ ਰਸਨ ਹੋਏ ਬੇਈਮਾਨ। ਪ੍ਰਭ ਆਪ ਕਰਾਏ ਅੰਤਮ ਅੰਤ ਫੜ ਏਕਾ ਛੱਡਿਆ ਸਚ ਈਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਏ ਨਰ ਹਰਿ ਸ੍ਰੀ ਭਗਵਾਨ। ਰਸਨਾ ਤੀਰ ਚੜ੍ਹੇ ਚਿੱਲ੍ਹਾ। ਵਾਰੋ ਵਾਰੀ ਪ੍ਰਭ ਮਾਰੇ ਜੋ ਅੱਖੋਂ ਦਿਸੇ ਬਿਲਾ। ਦੋਹੀਂ ਹੱਥੀਂ ਹਰਿ ਪਾਏ ਚੀਰ, ਹੋਇਆ ਚਿੱਲ੍ਹਾ ਢਿੱਲਾ। ਖਿਚੀ ਜਾਏ ਚਿੱਟੇ ਉਤੇ ਇਕ ਕਾਲੀ ਲਕੀਰ, ਰਹਿਣ ਨਾ ਦੇਵੇ ਕੋਈ ਬੂਰਾ ਪਿੱਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਗੁਰ ਸੰਗਤ ਤੇਰਾ ਪੂਰ ਕਰਾਇਆ ਦੁੱਖਾਂ ਵਾਲਾ ਸ਼ਿਲਾ। ਤੀਰ ਕਮਾਨ ਚੜ੍ਹੇ ਰਸਨ ਤਰੰਗ। ਤੀਰ ਤਫੰਗ ਪ੍ਰਭ ਅਬਿਨਾਸ਼ੀ ਦੂਜੀ ਕੱਟੇ ਆਪ ਮਿਟਾਏ ਸ਼ਾਹ ਫਰੰਗ। ਏਕਾ ਧੱਕਾ ਲਾਏ ਖਾਏ ਡੱਕੋ ਡੋਲੇ ਆਪੇ ਵੇਖੇ ਪ੍ਰਭ ਸਾਚੇ ਦਾ ਸਾਚਾ ਰੰਗ। ਬੇਮੁੱਖ ਜੀਵ ਰਹੇ ਭੋਲੇ ਭਾਲੇ, ਆਪੇ ਭੰਨੇ ਅੰਗ ਅੰਗ। ਪਹਿਲੀ ਮਾਘੀ ਵਕਤ ਸੁਹਾਇਆ, ਚਿੱਟੇ ਅਸਵ ਕਸਾਇਆ ਹਰਿ ਸਾਚੇ ਤੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦਰ ਸਭਨਾਂ ਮਿਲਦੀ ਮੂੰਹੋਂ ਮੰਗੀ ਮੰਗ। ਸਚ ਮੰਗ ਪ੍ਰਭ ਦਰ ਮੰਗਣ। ਬੀਰ ਬੈਤਾਲੇ ਅੰਤ ਨਾ ਸੰਗਣ। ਹੋਏ ਬਹਾਲੇ ਨਾਲ ਪਿਆਲੇ, ਲਾ ਮਹਿੰਦੀ ਹੱਥ ਰੰਗਣ। ਬੇਮੁੱਖ ਜੀਵਾਂ ਫੜ ਉਠਾਈਏ ਝੋਲੀ ਪਾਈਏ, ਆਪਣੀ ਤ੍ਰਿਖਾ ਮਿਟਾਈਏ ਇਕ ਲਗਾਏ ਸਾਚਾ ਜੰਗਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਤੀਰ ਰਸਨ ਚਲਾਇਆ, ਚਾਰ ਕੁੰਟ ਵਜਾਏ ਮਰਦੰਗਨ। ਰਸਨਾ ਚੋਟ ਲੱਗੇ ਨਗਾਰੇ। ਤੀਨ ਲੋਕ ਚਾਰ ਕੁੰਟ ਹੋਏ ਜੈ ਜੈਕਾਰੇ। ਨਾ ਕੋਈ ਸਕੇ ਰੋਕ, ਪ੍ਰਭ ਸਾਚੇ ਤੇਰੀ ਸਾਚੀ ਕਾਰੇ। ਪਹਿਲੀ ਮਾਘੀ ਬਣਤ ਬਣਾਈ, ਸਤਿਜੁਗ ਤੇਰੀ ਨੀਂਹ ਆਪਣੀ ਹੱਥੀਂ ਆਪ ਰਖਾਈ। ਆਪੇ ਢਾਹਿਆ ਕਰ ਸਿਆਪਾ। ਨਾ ਕੋਈ ਛੁਡਾਏ ਮਾਈ ਬਾਪਾ। ਕਲਜੁਗ ਝੂਠਾ ਮਾਰ ਮੁਕਾਇਆ, ਨਾ ਕੋਈ ਚੜ੍ਹਿਆ ਤੀਜਾ ਤਾਪਾ। ਨਾ ਕਿਸੇ ਕੋਲੋਂ ਹਰਿ ਮੰਗਣ ਜਾਏ ਕੋਈ ਜਾਪਾ। ਪ੍ਰਭ ਅਬਿਨਾਸ਼ੀ ਵਕਤ ਸੁਹਾਇਆ, ਵਿਚ ਮਾਤ ਦੇ ਸਤਿਜੁਗ ਥਾਪਾ। ਥਾਪੀ ਦੇ ਦੇਵੇ ਪਿਆਰ। ਸਚ ਧਰਮ ਦਾ ਕਰੋ ਵਪਾਰ। ਪ੍ਰਭ ਅਬਿਨਾਸ਼ੀ ਦੇਵੇ ਸਾਚੀ ਮੱਤ, ਸੋਹੰ ਕੰਗਣ ਗੁਰਸਿਖਾਂ ਹੱਥੀਂ ਦਿਤੇ ਡਾਰ। ਦੂਜੇ ਦਰ ਨਾ ਜਾਏ ਮੰਗਣ, ਗੁਰਸਿਖ ਝੋਲੀ ਅੱਡ ਨਾ ਹੋਣ ਦਿਤੇ ਕਿਤੇ ਭਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਅੱਗੇ ਦਿਸੇ ਖੜਾ ਭਤਾਰ। ਅੱਗੇ ਦਿਸੇ ਨੇੜੇ ਨੇੜੇ। ਪ੍ਰਭ ਆਪ ਵਸੇ ਆਤਮ ਖੇੜੇ। ਮੁਕਾਉਂਦਾ ਜਾਏ ਪਹਿਲੀ ਮਾਘੀ ਝੂਠੇ ਧੰਦੇ ਝੇੜੇ। ਧਰਤ ਮਾਤ ਉਠ ਮਾਰ ਝਾਤ, ਤੇਰੇ ਖੁਲ੍ਹੇ ਕਰਾਏ ਆਪੇ ਵਿਹੜੇ। ਧਰਤ ਮਾਤ ਤੇਰਾ ਦਰਦ ਵੰਡਾਇਆ। ਬੇਮੁੱਖਾਂ ਹਰਿ ਕੰਡ ਵਖਾਇਆ। ਚੰਡ ਪ੍ਰਚੰਡ ਵਿਚ ਨਵ ਖੰਡ ਦੋਹੀਂ ਹੱਥੀਂ ਦਏ ਖੜਕਾਇਆ। ਸਾਚਾ ਖੰਡਾ ਪ੍ਰਭ ਸਾਚੇ ਆਪੇ ਫੜ ਬਹਾਇਆ। ਬੇਮੁੱਖਾਂ ਮਗਰ ਪ੍ਰਭ ਸ਼ਬਦ ਡੰਡਾ ਆਪ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁੱਖ ਜੀਵ ਨਾ ਰਹਿਣ, ਸਭ ਦੀ ਆਤਮ ਰੰਡ ਕਰ ਵਖਾਇਆ। ਬੇਮੁੱਖ ਨਾਰ ਹੋਈ ਵਿਭਚਾਰ। ਪ੍ਰਭ ਅਬਿਨਾਸ਼ੀ ਆਇਆ ਜਾਮਾ ਧਾਰ। ਬੇਮੁਖਾਂ ਫੜ ਫੜ ਬਾਹੋਂ ਕੱਢਦਾ ਜਾਏ ਬਾਹਰ। ਸਰਬ ਕਲਾ ਆਪੇ ਸਮਰਥੀ, ਗੁਰਸਿਖਾਂ ਸਿਰ ਸੋਹੰ ਸ਼ਬਦ ਬੰਨ੍ਹਾਈ ਜਾਏ ਸੱਚੀ ਦਸਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਘਰ ਦਰ ਦਰ ਜਾ ਗੁਰਸਿਖਾਂ ਦੇਵੇ ਦਰਸ, ਚਰਨ ਸਰਨ ਸਾਚਾ ਦੇਵੇ ਇਕ ਅਧਾਰ। ਸੰਤ ਮਨੀ ਸਿੰਘ ਧੰਨ ਕਮਾਈ। ਜਿਸ ਨੇ ਡਾਹਡੀ ਕਲਮ ਚਲਾਈ। ਨਿਹਕਲੰਕ ਤੇਰੀ ਲਿਖਤ ਲੇਖ ਪਿਛੇ ਆਪਣੀ ਦੇਹ ਛੁਡਾਈ। ਗੁਰਮੁਖ ਤੇਰਾ ਲਿਖਿਆ ਲੇਖ, ਪ੍ਰਭ ਪੂਰਾ ਰਿਹਾ ਕਰਾਈ। ਜੋਤ ਸਰੂਪੀ ਹਰਿ ਧਰਿਆ ਭੇਖ, ਤੂੰ ਬੈਠਾ ਵੇਖ ਆਸਣ ਲਾਈ। ਆਪੇ ਲਿਖੇ ਤੇਰੀ ਦੂਜੀ ਵਾਰੀ, ਪਿਤਾ ਪੂਤ ਕਰ ਜਨਮ ਦਵਾਈ। ਆਪ ਲਗਾਏ ਸਾਚੀ ਸੇਵੇ, ਘਰ ਸਾਚੇ ਮਿਲੇ ਸੰਤ ਵਡਿਆਈ। ਸਚ ਸ਼ਬਦ ਹਰਿ ਭੇਜੇ ਦੂਤ, ਗੁਰਮੁਖ ਸਾਚੇ ਪਹਿਲੀ ਮਿਲਣ ਘਨਕਪੁਰੀ ਵਿਚ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਈ। ਇਕੋ ਮਿਲਿਆ ਸਿੱਖ ਪਿਆਰਾ। ਸੰਤ ਮਨੀ ਸਿੰਘ ਸ਼ਬਦ ਪਿਆਰਾ। ਆਏ ਵਿਚ ਮਾਝੇ ਦੇਸ, ਪ੍ਰਭ ਅਬਿਨਾਸ਼ੀ ਦਰਸ ਦਿਖਾਇਆ, ਮਿਲਿਆ ਹਰਿ ਸਚ ਭਤਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸੰਤ ਸੁਰਤ ਦਵਾਈ, ਅਕਾਲ ਮੂਰਤ ਇਹ ਦਇਆ ਕਮਾਈ, ਸੁਣੇ ਸ਼ਬਦ ਹੋਏ ਰੁਣ ਝੁਣ, ਵੱਜੇ ਧੁਨ ਅਪਰ ਅਪਾਰਾ। ਵੱਜੇ ਧੁਨ ਸ਼ਬਦ ਸਰੂਪੀ ਸਾਚਾ ਤਾਲ। ਪ੍ਰਭ ਅਬਿਨਾਸ਼ੀ ਕੀਆ ਖੇਲ ਮਾਤ ਕਮਾਲ। ਲੁਧਿਆਣੇ ਇਕ ਲਪੇਟਿਆ ਕਾਇਆ ਝੂਠੀ ਵਿਚ ਸਾਚਾ ਲਾਲ। ਵਿਚ ਘਨਕ ਪੁਰੀ ਹਰਿ ਜਾਮਾ ਪਾਇਆ, ਸੁੱਤਿਆਂ ਲਿਆ ਉਠਾਲ। ਸਿੰਘ ਮਹਿਤਾਬ ਜੋ ਬਚਨ ਸੁਣਾਇਆ, ਗੁਰਮੁਖ ਸਾਚੇ ਰੱਖਿਆ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਤੋੜਿਆ ਜਗਤ ਜੰਜਾਲ। ਗੁਰ ਕਾ ਹੁਕਮ ਮਨ ਵਸਾਇਆ। ਬੀਸ ਬਰਸ ਨਾ ਕਿਸੇ ਉਠਾਇਆ। ਏਕਾ ਰਾਹ ਰਿਹਾ ਤਕਾਇਆ। ਪ੍ਰਭ ਅਬਿਨਾਸ਼ੀ ਕਲ ਜਾਮਾ ਪਾਏ, ਪ੍ਰਗਟ ਹੋਏ ਆਪੇ ਲਏ ਜਗਾਇਆ। ਗੁਰਮੁਖ ਸਾਚੇ ਤੇਰਾ ਸਾਚਾ ਮਾਣ ਤਾਣ, ਗੁਣ ਨਿਧਾਨ ਹਰਿ ਭਗਵਾਨ ਜਾਣੀ ਜਾਣ, ਸ਼ਬਦ ਸਰੂਪੀ ਮੇਲ ਮਿਲਾਇਆ। ਸੁੱਤਾ ਪੈਰ ਪਸਾਰ, ਰੱਖੀ ਓਟ ਹਰਿ। ਪ੍ਰਭ ਅਬਿਨਾਸ਼ੀ ਪਾਈ ਸਾਰ, ਲਾਈ ਸ਼ਬਦ ਚੋਟ ਘਰ। ਸਾਚੇ ਹਰਿ ਜੋਤ ਜਗਾਈ, ਝੂਠਾ ਖੋਟ ਬਾਹਰ ਧਰ। ਏਕਾ ਦਿਤੀ ਸਚ ਰੁਸ਼ਨਾਈ। ਸ਼ਬਦ ਸਰੂਪੀ ਸੰਤ ਮਨੀ ਸਿੰਘ ਦਿਤੀ ਪੋਟ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਦੇਵੇ ਵਡਿਆਈ ਕੋਟਾਂ ਉਪਰ ਕੋਟ ਕਰ। ਸਾਚਾ ਸੰਤ ਜਿਸ ਸਚ ਕਰ ਮੰਨਿਆ। ਰਾਣਾ ਸੰਗਰੂਰ ਜਿਸ ਨੇ ਡੰਨਿਆ। ਹੱਥੀਂ ਬੰਨ੍ਹੇ ਹੱਥਕੜੀ, ਹੋਇਆ ਮਾਤਲੋਕ ਵਿਚ ਅੰਨ੍ਹਿਆ। ਅੰਤਕਾਲ ਲਿਆਵੇ ਫੜੀ, ਕਲਜੁਗ ਭਾਂਡਾ ਦੇਵੇ ਭੰਨਿਆ। ਸਾਚੇ ਵੇਲੇ ਨਾ ਕੀਤੀ ਸੇਵਾ, ਨਾ ਮੰਨੇ ਮੂਰਖ ਨਾ ਸੁਣੇ ਕੰਨ ਕੰਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਖੀਂ ਪਰਦਾ ਪਾਈ ਬੈਠਾ, ਸ੍ਰਿਸ਼ਟ ਸਬਾਈ ਕਰੇ ਅੰਨਿਆ। ਸੰਤ ਮਨੀ ਸਿੰਘ ਸਚ ਦੁਲਾਰਾ। ਭਗਤ ਜਨਾਂ ਦਾ ਵਡ ਪਿਆਰਾ। ਦੱਸਿਆ ਰਾਹ ਜਿਸ ਅਪਰ ਅਪਾਰਾ। ਕੱਟਿਆ ਫਾਹ ਗੁਰਸਿਖਾਂ ਲੱਖ ਚੁਰਾਸੀ ਗੇੜ ਨਿਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪ ਕਮਾਏ ਆਪੇ ਪਾਏ ਸਾਚੇ ਸੰਤ ਜੁਗਾ ਜੁਗੰਤ ਆਤਮ ਸਾਚੀ ਸਾਰਾ। ਹਰਿ ਸਾਚੇ ਸਾਚੀ ਸੇਜਾ ਆਪ ਵਿਛਾਇਆ। ਫੂਲਨ ਖਾਰੀ ਤਿੰਨ ਦਿਨ ਜੋ ਉਠਾਇਆ। ਸਾਚਾ ਲਾਲ ਇਕ ਨੌਜਵਾਨ ਦਿਤਾ ਉਪਰ ਚੜ੍ਹਾਈਆ। ਗੁਰ ਸੰਗਤ ਗੁਰ ਪੂਰੇ ਮਿਲ ਮਿਲ ਦਿਉ ਵਧਾਈਆ। ਗੁਰ ਪੂਰੇ ਨੂੰ ਦਿਉ ਵਧਾਈ। ਗੁਰਸਿਖ ਸੰਗ ਰਲਾਈ ਜਾਏ ਚਾਈਂ ਚਾਈਂ। ਆਪਣੀ ਹੱਥੀਂ ਹਰਿ ਆਪੇ ਫੜ, ਸਾਚੀ ਸੇਜੇ ਦਿਤਾ ਆਪ ਸਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪ ਵਰਤਾਈ। ਆਪਣਾ ਭਾਣਾ ਦਿਤਾ ਕਰ। ਗੁਰ ਸੰਗਤ ਮਿਲਿਆ ਸਾਚਾ ਵਰ। ਸਿੰਘ ਮਨਜੀਤ ਅੱਗੇ ਧਰ। ਗੁਰ ਸੰਗਤ ਤੇਰਾ ਚੁਕਾਇਆ ਕਲਜੁਗ ਅੰਤਮ ਵਾਲਾ ਡਰ। ਸਾਚੇ ਘਰ ਹੱਸ ਹੱਸ ਆਵੋ, ਆਤਮ ਸਰੋਵਰ ਸਾਚੇ ਨਹਾਵੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਕਲ ਜਾਓ ਤਰ। ਜੋ ਜਨ ਮੰਗੇ ਸ਼ਬਦ ਦਾਨ। ਪਹਿਲੋਂ ਕਰੇ ਆਪਣੀ ਆਪ ਪਛਾਣ। ਸਾਚਾ ਮਿਲੇ ਹੁਕਮ ਧੁਰ ਫ਼ਰਮਾਣ। ਜੋ ਜਨ ਨੇਤਰ ਪੇਖੇ ਕਲ, ਜਮ ਕੇ ਡਰ ਸਰਬ ਮਿਟ ਜਾਣ। ਲਿਖਿਆ ਲੇਖ ਜੋ ਆਇਆ ਨਾਲ ਧੁਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਾਣੀ ਜਾਣ। ਸਾਚਾ ਸ਼ਬਦ ਜੇ ਕਮਾਉਣਾ। ਪਹਿਲੋਂ ਆਪਣਾ ਮਨ ਸਮਝਾਉਣਾ। ਗੁਰ ਸੰਗਤ ਵਿਚ ਨਾਮ ਰਖਾਉਣਾ। ਦੂਜਾ ਥਾਂ ਨਾ ਕੋਈ ਹੋਰ ਤਕਾਉਣਾ। ਪ੍ਰਭ ਦੇਵੇ ਠੰਡੀ ਛਾਂ, ਜਿਸ ਜਨ ਚਰਨ ਧਿਆਨ ਰਖਾਉਣਾ। ਆਪੇ ਫੜੀ ਬੈਠਾ ਬਾਂਹ, ਨਾ ਕਿਸੇ ਛੁਡਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤ ਗੁਰਸਿਖਾਂ ਸਮਝਾਉਣਾ। ਪਹਿਲੀ ਮੱਤ ਤਤ ਵਿਚਾਰ। ਫੇਰ ਮੰਗੇ ਸ਼ਬਦ ਧਾਰ। ਕਿਰਪਾ ਕਰੇ ਹਰਿ ਦਾਤਾਰ। ਗੁਰਸਿਖ ਦੋਏ ਜੋੜ ਕਰੇ ਚਰਨ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ। ਸ਼ਬਦ ਬਾਣਾ ਜਿਸ ਜਨ ਪਾਉਣਾ। ਪਹਿਲੋਂ ਮਦਿਰਾ ਮਾਸ ਤਜਾਉਣਾ। ਗੁਰ ਦਰ ਆ ਫਿਰ ਸੀਸ ਝੁਕਾਉਣਾ। ਬੇਮੁਖਾਂ ਪ੍ਰਭ ਸਾਚੇ ਦਰ ਤੋਂ ਬਾਹਰ ਕਢਾਉਣਾ। ਬੇਮੁਖ ਜੀਵ ਭਾਂਡੇ ਕਾਚੇ, ਪ੍ਰਭ ਆਪਣੀ ਹੱਥੀਂ ਆਪ ਭੰਨਾਉਣਾ। ਗੁਰਮੁਖ ਵੇਖ ਹਰਿ ਸਾਚੋ ਸਾਚੇ, ਨਾ ਫੇਰ ਮਨ ਡੁਲਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤ ਆਪ ਸਮਝਾਉਣਾ। ਪਹਿਲੀ ਦੱਸੇ ਸ਼ਬਦ ਧਾਰ। ਦੂਜੀ ਕਰੇ ਫੇਰ ਵਿਚਾਰ। ਤੀਜੇ ਪਾਵੇ ਆਪੇ ਸਾਰ। ਚੌਥੇ ਆਪ ਵਖਾਏ ਸੱਚਾ ਘਰ ਬਾਹਰ। ਪੰਜੇ ਤਤ ਮਾਰ ਕੱਢੇ ਬਾਹਰ। ਛੇਵੇਂ ਦੋ ਹੱਥੀਂ ਸਾਚੀ ਰੱਖੇ ਛਾਂ, ਕਿਰਪਾ ਕਰ ਆਪ ਨਿਰੰਕਾਰ। ਸਤਵੇਂ ਕਰਨਾ ਸਤਿ ਸਤਿ ਨਾ ਹੋਏ ਕਦੇ ਖੁਆਰ। ਅਠਵੇਂ ਰਹਿਣਾ ਸਾਚਾ ਹੱਠ, ਪ੍ਰਭ ਉਲਟੀ ਲੱਠ ਆਪ ਗਿੜਾਰ। ਨਾਵੇਂ ਆਪ ਬੰਨਾਏ ਸਾਚਾ ਨਤ, ਨਾ ਫੇਰ ਹੋਵੇ ਛੁਟਕਾਰ। ਦਸਵੇਂ ਦੇ ਸਮਝਾਏ ਮੱਤ, ਸਾਚੀ ਦਇਆ ਆਪ ਕਮਾਏ, ਦਹਿ ਦਿਸ਼ਾ ਨਾ ਮਨੂਆ ਧਾਏ, ਸ਼ਬਦ ਸਰੂਪੀ ਬੰਨ੍ਹ ਵਖਾਏ, ਪੰਜੇ ਚੋਰ ਅੱਠੇ ਪਹਿਰ ਤੱਕਣ ਘਰ ਸਾਚੇ ਸੰਨ੍ਹ ਕੋਈ ਨਾ ਲਾਏ। ਗੁਰਸਿਖ ਸਾਚੇ ਨਾ ਅੱਕਣ ਨਾ ਥੱਕਣ, ਪੌੜੀ ਪੌੜੀ ਚੜ੍ਹਦੇ ਜਾਇਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤ ਆਪ ਸਮਝਾਏ। ਸੁਣੋ ਮੱਤ ਆਤਮ ਧਾਰੋ। ਅਚਰਜ਼ ਭੇਖ ਹਰਿ ਕਰਤਾਰੋ। ਘਰ ਬੈਠੇ ਨੇਤਰ ਲੈਣਾ ਪੇਖ, ਖੁਲ੍ਹੇ ਕੇਸ ਦਰ ਦਵਾਰੋ। ਨਾ ਵਸੇ ਦੂਰ ਦੁਰਾਡੇ ਦੇਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੇ ਹਿਰਦੇ ਵਸੇ ਸਚ ਘਰ ਬਾਹਰੋ। ਸਾਚੀ ਸਿਖਿਆ ਲੈਣੀ ਮੰਨ। ਪਹਿਲੋਂ ਕੱਢਣਾ ਆਪਣਾ ਜਨ। ਭਾਂਡਾ ਭਰਮ ਪ੍ਰਭ ਦਰ ਲੈਣਾ ਭੰਨ। ਹਰਿਆ ਫੇਰ ਹੋਵੇ ਤਨ। ਸਾਚੀ ਵਸਤ ਹਰਿ ਝੋਲੀ ਪਾਏ, ਤੇਰੀ ਆਤਮ ਧਰੇ ਸੋਹੰ ਸ਼ਬਦ ਸਾਚਾ ਧੰਨ। ਆਪਣੀ ਕਿਰਪਾ ਆਪੇ ਕਰੇ, ਧਰਮ ਰਾਏ ਨਾ ਦੇਵੇ ਡੰਨ। ਗੁਰਸਿਖ ਤੇਰੇ ਕਾਰਜ ਸਰੇ ਸਾਰੇ, ਜੇ ਗੁਰ ਸਿਖਿਆ ਲਏ ਮੰਨ। ਮਦਿਰਾ ਮਾਸ ਦੇਣਾ ਤਜ। ਅੰਮ੍ਰਿਤ ਪੀਣਾ ਪ੍ਰਭ ਦਰ ਰੱਜ। ਆਤਮ ਸੇਜਾ ਜਾਏ ਸਜ। ਪ੍ਰਭ ਅਬਿਨਾਸ਼ੀ ਚੜ੍ਹ ਜਾਏ ਉਤੇ ਭੱਜ। ਸਾਚਾ ਵਕਤ ਆਪ ਸੁਹਾਏ ਪਹਿਲੀ ਮਾਘੀ ਲੇਖ ਲਿਖਾਏ ਗੁਰਸਿਖਾਂ ਪਰਦੇ ਲਏ ਕੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁੱਖਾਂ ਸਿਰ ਬੰਨ੍ਹੇ ਛੱਜ। ਇਕ ਭੁਯੰਗ ਕੀਆ ਤਿਆਰ। ਮੰਗੇ ਮੰਗ ਸੱਚੇ ਦਰਬਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਸਾਚੀ ਦੇ ਨਾਮ ਵੱਥ, ਆਪ ਆਪਣਾ ਬਣਾ ਸੱਚਾ ਦੁਲਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਕਮਾਏ ਬਣ ਬਣ ਲੇਖ ਲਿਖਾਰ। ਰੱਖੇ ਨਾਮ ਅਪਰ ਅਪਾਰਾ। ਮਾਤ ਪਿਤਾ ਦਾ ਸੁੱਤ ਦੁਲਾਰਾ। ਪਾਈ ਚੋਲੀ ਸਾਚੀ ਡੋਲੀ ਨਾ ਕੋਈ ਕੀਆ ਬੋਲ ਬੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਣਜ ਕਰਾਏ ਬਣ ਸੱਚਾ ਵਣਜਾਰਾ। ਸਚ ਵਣਜ ਕਰ ਪ੍ਰੀਤ। ਨਾਮ ਰਖਾਏ ਸਿੰਘ ਮਨਜੀਤ। ਗੁਰਸਿਖ ਬੈਠੇ ਦੂਰ ਦੁਰਾਡੇ ਤੇਰੀ ਕਾਇਆ ਹੋਈ ਸੀਤ। ਪ੍ਰਭ ਅਬਿਨਾਸ਼ੀ ਸਾਚੀ ਜੋਤ ਵਿਚ ਟਿਕਾਏ, ਝੂਠੀ ਢਾਹੇ ਭਰਮਾਂ ਵਾਲੀ ਖੜੀ ਮਸੀਤ। ਝੂਠੀ ਦਿਤੀ ਢੇਰੀ ਢਾਹ। ਗਲੋਂ ਫਾਹੀ ਦਿਤੀ ਲਾਹ। ਸਾਚਾ ਮਿਲਿਆ ਮਾਹੀ ਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਹੱਥ ਸੱਚੀ ਵਡਿਆਈਆ। ਵੱਡੀ ਵਡਿਆਈ ਹਰਿ ਗੁਣਕਾਰ ਹੈ। ਆਦਿ ਅਨਾਦੀ ਕਰਦਾ ਰਹੇ ਸੱਚੀ ਕਾਰ ਹੈ। ਗੁਰਸਿਖ ਦਰ ਸਾਚੇ ਮੰਗਣ ਪ੍ਰਭ ਦੇਵਣਹਾਰ ਦਾਤਾਰ ਹੈ। ਗੁਰਸਿਖਾਂ ਦੇਵੇ ਸਾਚੀ ਦਰ ਰੰਗਣ, ਵੜਨ ਨਾ ਦੇਵੇ ਕੋਈ ਐਰ ਗੈਰ ਹੈ। ਅੰਤਮ ਅੰਤ ਕਲਜੁਗ ਕਰਾਇਆ, ਲੱਗੀ ਜੇਠ ਦੁਪਹਿਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਣੇ ਸ਼ਾਇਰ ਹੈ। ਜੇਠ ਦੁਪਿਹਰ ਤਤੀ ਵਾ। ਬੇਮੁੱਖਾਂ ਨੂੰ ਰਹੀ ਖਾ। ਸੋਹੰ ਸ਼ਬਦ ਕਰਦਾ ਜਾਏ ਗੁਰਸਿਖਾਂ ਨੂੰ ਠੰਡੀ ਛਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਨੂੰ ਬਾਹੋਂ ਪਕੜ ਬਹਾਏ ਸਾਚੇ ਥਾਂ। ਸਾਚੇ ਚਰਨ ਸਚ ਦਵਾਰ। ਕਲਜੁਗ ਜੀਵ ਨਾ ਭੁੱਲ ਗਵਾਰ। ਦਰ ਸਾਚਾ ਗਿਆ ਖੁਲ੍ਹ, ਸਤਿਜੁਗ ਪਹਿਲੀ ਵਾਰ। ਪ੍ਰਭ ਦਰ ਮਿਲੇ ਸੋਹੰ ਨਾਮ ਅਨਮੁਲ, ਨਾ ਕਰੇ ਕੋਈ ਅਧਾਰ। ਪੂਰੇ ਤੋਲ ਜਾਣਾ ਤੁੱਲ, ਪ੍ਰਭ ਸਾਚਾ ਤੋਲ ਤੋਲਣਹਾਰ। ਅੰਮ੍ਰਿਤ ਆਤਮ ਨਾ ਜਾਏ ਡੁੱਲ, ਕਲਜੁਗ ਵਹਿੰਦਾ ਡੂੰਘੀ ਧਾਰ। ਪ੍ਰਭ ਅਬਿਨਾਸ਼ੀ ਗਲ ਪਾਈ ਬੈਠਾ ਫੁੱਲ, ਗੁਰਸਿਖ ਸਾਚੇ ਚੁਗ ਚੁਗ ਆਪ ਗੁੰਦਾਏ ਸਾਚੇ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਮਾਤ ਵਰਤਾਏ ਆਪੇ ਜਾਣੇ ਆਪਣੀ ਸਾਰ। ਸੰਗਤ ਸੁਣਾਏ ਸ਼ਬਦ ਸੰਗੀਤ। ਸਤਿਜੁਗ ਤੇਰੀ ਚਲਾਈ ਸਾਚੀ ਰੀਤ। ਏਕਾ ਬੰਧਾਏ ਸਾਚੀ ਚਰਨ ਪ੍ਰੀਤ। ਚਾਰੋਂ ਤਰਫ ਉਠ ਉਠ ਵੇਖੇ, ਢਾਹੁੰਦੇ ਫਿਰਦੇ ਸਰਬ ਮਸੀਤ। ਗੁਰਸਿਖ ਸਾਚਾ ਅੱਗੇ ਲਾਇਆ, ਪ੍ਰਭ ਅਬਿਨਾਸ਼ੀ ਦਇਆ ਕਮਾਇਆ ਸਿੰਘ ਮਨਜੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਜਾਣੇ ਤੇਰੀ ਰੀਤ। ਸ਼ਬਦ ਲਗਾਏ ਰਸਨਾ ਭੋਗ। ਗੁਰ ਸੰਗਤ ਚੁਗਾਏ ਸਾਚੀ ਚੋਗ। ਪ੍ਰਗਟ ਹੋਇਆ ਘਨਕਪੁਰ ਵਾਸੀ, ਦਰਸ ਦਿਖਾਏ ਖੜ ਅਮੋਘ। ਗੁਰਮੁਖ ਸਾਚੇ ਸੰਤ ਪਿਆਰਿਓ, ਪ੍ਰਭ ਆਇਆ ਕੱਟਣ ਰੋਗ। ਬੈਠੇ ਸਚ ਦਰਬਾਰਿਓ, ਹਰਿ ਮਿਲਿਆ ਮੇਲ ਲਿਖਿਆ ਧੁਰ ਸੰਜੋਗ। ਪੂਰਬ ਆਪਣੇ ਮਨ ਵਿਚਾਰਿਓ, ਨਾ ਹੋਏ ਕਦੇ ਵਿਜੋਗ। ਏਕਾ ਸੋਹੰ ਸ਼ਬਦ ਰਸਨ ਉਚਾਰਿਓ, ਆਪ ਮਿਟਾਏ ਚਿੰਤਾ ਸੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਪੂਰੀ ਆਸ ਕਰਾਏ ਆਪ ਲਗਾਏ ਸਾਚਾ ਭੋਗ। ਭੋਜਨ ਲੱਗੇ ਭੋਗ, ਲਗਾਏ ਹਰਿ ਭਗਵਾਨ। ਗੁਰ ਸੰਗਤ ਸਾਰੀ ਉਠ ਚਾਈਂ ਚਾਈਂ ਖਾਣ। ਪ੍ਰਭ ਅਬਿਨਾਸ਼ੀ ਸੇਵਾ ਕਰੇ ਗੁਰਸਿਖਾਂ ਹੋ ਮਿਹਰਵਾਨ। ਚੋਗ ਚੁਗਾਏ ਫੜ ਫੜ ਦੋਵੀਂ ਹੱਥੀਂ, ਭੁੱਖਾ ਨਾ ਕੋਈ ਦਰ ਕੁਰਲਾਨ। ਪ੍ਰਭ ਸੋਏ ਆਪ ਉਠਾਏ, ਵਿਚ ਮਾਤ ਕਰ ਕਰ ਆਪ ਪਛਾਣ। ਅੰਤਮ ਬੀਜ ਸਾਚਾ ਬੋਏ, ਸੋਹੰ ਸ਼ਬਦ ਵੱਡੀ ਖਾਣ। ਸਾਚੇ ਧਾਗੇ ਲਏ ਪਰੋਏ, ਅੱਧ ਵਿਚ ਤੁਟ ਨਾ ਜਾਣ। ਪਿਛਲੇ ਦਾਗ ਆਪੇ ਧੋਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਪਿਛਲੇ ਦਾਗਾਂ ਧੋਣੀ ਮੈਲ। ਅੱਠ ਸੱਠ ਜੋ ਉਪਰ ਰਹੀ ਫੈਲ। ਗੁਰ ਸੰਗਤ ਪ੍ਰਭ ਅਬਿਨਾਸ਼ੀ ਚਲੇ ਤੇਰੀ ਗੈਲ ਗੈਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸ਼ਬਦ ਸਰੂਪੀ ਕਰਦਾ ਫਿਰਦਾ ਸੈਲ। ਕਲਜੁਗ ਤੇਰੀ ਮਾਤ ਫੁਲਵਾੜੀ। ਪ੍ਰਭ ਉਠ ਉਠ ਵੇਖੇ ਚਾਰੋਂ ਤਰਫ ਕਿਧਰੋਂ ਪੱਕੇ ਮੇਰੀ ਹਾੜੀ। ਇਕੋ ਧਾਰੀ ਸ਼ਬਦ ਫਿਰਾਏ, ਆਪੇ ਖੋਲ੍ਹੇ ਸਭਨਾ ਤਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦਰ ਆਈ ਮੰਗਤ ਚਾਰੋਂ ਤਰਫ ਸ਼ਬਦ ਸਰੂਪੀ ਕਰਦਾ ਜਾਏ ਵਾੜੀ। ਸ਼ਬਦ ਵਾੜ ਪਾਏ ਘੇਰਾ। ਵਿਚ ਲਗਾਏ ਗੁਰ ਸੰਗਤ ਡੇਰਾ। ਅੰਗ ਸੰਗ ਸੰਗ ਅੰਗ ਹਰਿ ਸਦ ਰਹਾਏ, ਪ੍ਰਗਟ ਜੋਤ ਦਰਸ ਦਿਖਾਏ ਨਾ ਲਾਏ ਦੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਮਾਣ ਦਵਾਏ, ਆਪਣੀ ਸਰਨ ਬਹਾਏ ਨਾ ਕਰੇ ਹੇਰਾ ਫੇਰਾ। ਹੇਰਾ ਫੇਰਾ ਜਗਤ ਖਵਾਰੀ। ਪ੍ਰਭ ਅਬਿਨਾਸ਼ੀ ਜਗਤ ਬੰਨ੍ਹੇ ਸਾਚੀ ਧਾਰੀ। ਪਹਿਲੀ ਮਾਘੀ ਆਈ ਵਿਚ ਸੰਸਾਰੀ। ਸੋਹੰ ਸ਼ਬਦ ਸੁਹਾਗੀ ਗਾਓ ਗੀਤ, ਦਰ ਘਰ ਸਾਚੇ ਆਏ ਨਰ ਨਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੀਜ ਬਿਜਾਏ ਗੁਰਸਿਖ ਤੇਰੀ ਆਤਮ ਇਕ ਕਿਆਰੀ। ਨਿਹਕਲੰਕੀ ਲੈ ਅਵਤਾਰ। ਫਤਹਿ ਡੰਕ ਇਕ ਵਜਾਏ, ਆਪੇ ਬਣੇ ਸੁਨਿਆਰ, ਸ੍ਰਿਸ਼ਟ ਸਬਾਈ ਫੜ ਉਠਾਏ, ਸੁੱਤਾ ਦਿਸੇ ਨਾ ਕੋਈ ਵਿਚ ਬਾਜ਼ਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਆਪਣੀ ਖੇਲ ਕਰ ਜਾਏ ਜਮਨ ਕਿਨਾਰ। ਮਸਤੂਆਣੇ ਮਾਣ ਦਵਾ। ਜਮਨ ਕਿਨਾਰੇ ਜਾਏ ਬਹਿ ਡੇਰਾ ਲਾ। ਜੋਤ ਸਰੂਪੀ ਲਏ ਜੋਤ ਜਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਵਾਲੀ ਹਿੰਦ ਦਏ ਸ਼ਬਦ ਜਣਾ। ਸੋਏ ਰਾਣੇ ਉਠ ਜਾਗ। ਵਿਚ ਭਾਰਤ ਲੱਗਾ ਭਾਗ। ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਆਪ ਪਛਾਣੇ ਗੁਰਸਿਖਾਂ ਬੁਝਾਏ ਆਗ। ਵੇਲਾ ਅੰਤਮ ਕਿਉਂ ਭੁਲਾਇਆ, ਆਪ ਧੋ ਪਿਛਲੇ ਦਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਦਰਸ ਦਿਖਾਇਆ ਪਹਿਲੀ ਮਾਘ। ਉਠੇ ਰਾਣਾ ਹੋਏ ਖ਼ਬਰਦਾਰ। ਆਪਣੇ ਮਨ ਕਰੇ ਵਿਚਾਰ। ਕਿਹੜਾ ਚੋਰ ਅੰਦਰ ਵੜਿਆ, ਜਿਸ ਦਿਤਾ ਸ਼ਬਦ ਹੁਲਾਰ। ਪ੍ਰਭ ਅਬਿਨਾਸ਼ੀ ਅੰਦਰ ਵੜਿਆ, ਕੀਤਾ ਖਬਰਦਾਰ। ਨਾ ਭੁੱਲ ਅਨਭੋਲ ਸੁੱਤਿਆ, ਪ੍ਰਭ ਤੇਰਾ ਹੋਵੇ ਪਹਿਰੇਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਸੁਲਤਾਨ ਵਾਲੀ ਦੋ ਜਹਾਨ ਅੱਠੇ ਪਹਿਰ ਰਹੇ ਪਹਿਰੇਦਾਰ। ਵਾਲੀ ਹਿੰਦ ਫੜ ਉਠਾਏ। ਫੇਰ ਆਪਣੀ ਸਰਨ ਲਗਾਏ। ਅਗਲਾ ਪਿਛਲਾ ਲੇਖਾ ਸਰਬ ਮੁਕਾਏ। ਅਠ ਦਸ ਅਠਾਰਾਂ ਕੋਈ ਰਹਿਣ ਨਾ ਪਾਏ। ਵਰਨ ਬਰਨ ਸਭ ਮਿਟ ਜਾਏ। ਸਾਚਾ ਹੁਕਮ ਹਰਿ ਜੀ ਆਪਣਾ ਆਪ ਸੁਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਪ੍ਰਗਟ ਜੋਤ, ਵਾਲੀ ਹਿੰਦ ਆਪਣਾ ਦਰਸ ਦਿਖਾਏ। ਸ਼ਬਦ ਤਿਲਕ ਲਗਾਏ ਲਲਾਟ। ਆਪ ਕਰਾਏ ਪੂਰਾ ਘਾਟ। ਸਾਚਾ ਸੰਤ ਜਣਾਏ ਨੇੜੇ ਆਏ ਵਾਟ। ਗੁਰਸਿਖੋ ਅੰਤਮ ਅੰਤ ਝੂਠਾ ਚੋਲਾ ਗਿਆ ਪਾਟ। ਏਕਾ ਏਕ ਜਗੇ ਜੋਤ, ਨਿਹਕਲੰਕ ਨਰਾਇਣ ਨਰ ਸ਼ਬਦ ਸਰੂਪੀ ਛੁੱਟੇ ਏਕਾ ਲਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ ਬਾਕੀ ਜਿੰਨੀ ਰਹਿ ਗਈ ਵਾਟ। ਭਿੰਨੜੀ ਰੈਣ ਹਰਿ ਵਕਤ ਸੁਹਾਵਣਾ। ਗੁਰਸਿਖ ਸਾਚੇ ਸਾਚਾ ਲਾਹ ਲੈਣ, ਦਰਗਹਿ ਸਾਚੀ ਹਰਿ ਬਣੇ ਜਾਮਨਾ। ਸੋਹੰ ਸ਼ਬਦ ਤਨ ਪਹਿਨਾਏ ਸਾਚਾ ਗਹਿਣਾ ਪੂਰ ਕਰਾਏ ਭਾਵਨਾ। ਗੁਰਮੁਖ ਸਾਚੇ ਸੰਤ ਜਨ ਉਠ ਭਿੰਨੜੀ ਰੈਣ ਰਸਨ ਕਹਿਣ ਕਲ ਅੰਤਮ ਜੁਗ ਪਕੜੇ ਦਾਮਨਾ। ਭਿੰਨੜੀ ਰੈਣ ਜਗਤ ਅੰਧੇਰਾ। ਗੁਰਮੁਖ ਤੇਰੀ ਆਤਮ ਸਦ ਵਸੇਰਾ। ਡੂੰਘੀ ਕੰਦਰ ਕਿਆ ਵੇਖ ਵਿਚਾਰੋ, ਪ੍ਰਭ ਵਸੇ ਨੇਰਨ ਨੇਰਾ। ਜੋਤ ਸਰੂਪੀ ਪ੍ਰਗਟ ਹੋਏ ਨਾ ਲਾਏ ਦੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਪਾਇਆ ਫੇਰਾ। ਭਿੰਨੜੀ ਰੈਣ ਕਲ ਸੁਹਾਈ। ਵੇਲੇ ਅੰਤਮ ਕਲਜੁਗ ਤੇਰੇ ਇਹੋ ਹਿੱਸੇ ਆਈ। ਦੂਜੇ ਹਿੱਸੇ ਸਤਿਗੁਰ ਸਾਚੇ ਸਤਿਜੁਗ ਤੇਰੀ ਵੰਡ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸਦ ਵਡਿਆਈ। ਭਿੰਨੜੀ ਰੈਣ ਸੰਤ ਕਰੇ ਪਿਆਰ। ਅੰਮ੍ਰਿਤ ਵੇਲਾ ਉਠ ਉਠ ਜਾਗੇ ਪ੍ਰਭ ਅਬਿਨਾਸ਼ੀ ਅਵਾਜ਼ਾਂ ਮਾਰ। ਅਗਲ ਵਾਂਢੀ ਫੜ ਲੈ ਵਾਗੇ, ਆਤਮ ਖੋਲ੍ਹ ਦਰ ਦਵਾਰ। ਸੋਏ ਭਾਗ ਕਲਜੁਗ ਜਾਗੇ, ਗੁਰਮੁਖ ਮਿਲਿਆ ਹਰਿ ਦਾਤਾਰ। ਆਪ ਪਰੋਏ ਸੋਹੰ ਸਾਚੇ ਧਾਗੇ, ਗਲ ਆਪਣੇ ਵਿਚ ਲਏ ਡਾਰ। ਆਪ ਬਣਾਏ ਹੰਸ ਕਾਗੇ, ਅੰਮ੍ਰਿਤ ਮੁਖ ਚਵਾਏ ਧਾਰ। ਏਕਾ ਸ਼ਬਦ ਉਪਜਾਏ ਸਾਚੇ ਰਾਗੇ, ਚਲੇ ਵਿਚ ਸੰਸਾਰ। ਪ੍ਰਭ ਅਬਿਨਾਸ਼ੀ ਜੋ ਜਨ ਸਰਨੀ ਲਾਗੇ, ਪ੍ਰਭ ਬੇੜਾ ਕਰ ਜਾਏ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਭਿੰਨੜੀ ਰੈਣ ਰੁੱਤ ਸੁਹਾਏ। ਸਾਚੇ ਸੁੱਤ ਆਪ ਜਗਾਏ। ਬੇਮੁੱਖਾਂ ਵਡ ਨੱਕ ਗੁੱਤ, ਕਲਜੁਗ ਤੇਰੇ ਅੱਗੇ ਲਾਏ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਚਾਰੋਂ ਕੁੰਟ ਮੂੰਹ ਥੁੱਕਾਂ ਨਾਲ ਭਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਸੇਵਾ ਆਪਣੀ ਹੱਥੀਂ ਆਪ ਕਮਾਏ। ਭਿੰਨੜੀ ਰੈਣ ਰਾਜ ਦੁਲਾਰੀ। ਪ੍ਰਭ ਅਬਿਨਾਸ਼ੀ ਲੱਗੇ ਪਿਆਰੀ। ਆਪ ਬਹਾਏ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰ ਸੁਣੇ ਪੁਕਾਰੀ। ਭਿੰਨੜੀ ਰੈਣ ਕਲ ਅੰਤਮ ਰੋਏ। ਹੰਝੂਆਂ ਨਾਲ ਮੂੰਹ ਧੋਏ। ਕਲਜੁਗ ਜੀਵ ਜੂਠਾ ਝੂਠਾ ਅੰਤਮ ਆਪਣਾ ਆਪ ਖੋਏ। ਮਾਇਆ ਲੂਠਾ ਏਕਾ ਝੂਠਾ ਬੀਜ ਬੋਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪ੍ਰਗਟਾਏ ਹੋਏ ਰੁਸ਼ਨਾਏ ਤਿੰਨਾਂ ਲੋਏ। ਭਿੰਨੜੀ ਰੈਣ ਰਾਜ ਸੁਖ ਮਾਣ। ਦੇਵੇ ਮਾਣ ਆਪ ਭਗਵਾਨ। ਨਾਲ ਰਲਾਏ ਤੇਰੇ ਸੰਤ ਜਨ ਸੁਘੜ ਸਿਆਣ। ਸਾਚਾ ਸ਼ਬਦ ਸੁਣਾਏ ਕੰਨ, ਭਰਮ ਭੁਲੇਖੇ ਸਰਬ ਮਿਟ ਜਾਣ। ਸ਼ਬਦ ਸਰੂਪੀ ਲਾਏ ਡੰਨ, ਬਣ ਕੇ ਆਏ ਸਾਚਾ ਕਾਹਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੈਣ ਪਿਆਰੀ ਤੈਨੂੰ ਦੇਵੇ ਮਾਣ। ਰੈਣ ਪਿਆਰੀ ਵਕਤ ਸੁਹੇਲਾ। ਸਾਧਾਂ ਸੰਤਾਂ ਲੱਗਾ ਮੇਲਾ। ਪ੍ਰਭ ਅਬਿਨਾਸ਼ੀ ਆਪਣੇ ਧਾਮ ਏਕਾ ਵਸੇ ਇਕ ਇਕੇਲਾ। ਅਚਰਜ ਖੇਲ ਪਾਰਬ੍ਰਹਮ ਕਲਜੁਗ ਅੰਤਮ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਏਕਾ ਏਕ ਲਗਾਏ ਸੋਹੰ ਸ਼ਬਦ ਅੰਮ੍ਰਿਤ ਫਲ ਕੇਲਾ। ਭਿੰਨੜੀ ਰੈਣ ਜਗਤ ਸੁਖਦਾਈ। ਗੁਰ ਸੰਗਤ ਦਰ ਸਾਚੇ ਤੈਨੂੰ ਦੇਣ ਆਈ ਵਧਾਈ। ਸੰਤਾਂ ਨਾਲ ਸੰਤ ਮਿਲੇ ਜਿਉਂ ਮਿਲੇ ਵਿਛੜੇ ਭਾਈਆਂ ਭਾਈ। ਏਕਾ ਊਚਾ ਧਾਮ ਆਪੇ ਦੱਸੇ, ਦੂਜਾ ਕੋਈ ਰਹਿਣ ਨਾ ਪਾਈ। ਗੁਰਮੁਖ ਸਾਚੇ ਸੰਤ ਜਨਾਂ ਵਿਚ ਮਾਤ ਹਰਿ ਆਪ ਦੇਵੇ ਵਡਿਆਈ। ਆਪੇ ਹੋਵੇ ਸਭ ਤੋਂ ਨੀਂਵਾਂ, ਅਚਰਜ ਖੇਲ ਕਰੇ ਰਘੁਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਿੰਨੜੀ ਰੈਣ ਗੁਰਸਿਖ ਬਣਾਏ ਤੇਰੇ ਸਾਕ ਸੱਜਣ ਤੈਨੂੰ ਦੇਣ ਸਭੇ ਵਧਾਈ। ਭਿੰਨੜੀ ਰੈਣ ਨੇਤਰ ਖੋਲ੍ਹੇ। ਪ੍ਰਭ ਅਬਿਨਾਸ਼ੀ ਕਿਥੋਂ ਬੋਲੇ। ਨਾ ਕਿਸੇ ਮੰਦਰ ਨਾ ਡੂੰਘੀ ਕੰਦਰ ਨਾ ਦਿਸੇ ਵਿਚ ਖੋਲ੍ਹੇ। ਗੁਰ ਸੰਗਤ ਤੇਰਾ ਸਾਚਾ ਧਾਮ ਸੁਹਾਇਆ, ਪ੍ਰਭ ਅਬਿਨਾਸ਼ੀ ਤੇਰੇ ਵਿਚ ਮੌਲੇ। ਗੁਰਮੁਖ ਸਾਚੇ ਸੰਤ ਜਨੋਂ ਸੋਹੰ ਸ਼ਬਦ ਗਾਓ ਸੁਹਾਗੀ, ਹਰਿ ਸਚ ਜੈਕਾਰਾ ਬੋਲੇ। ਏਕਾ ਸ਼ਬਦ ਸੁਣਾਏ ਰਾਗ, ਉਪਜੇ ਧੁਨ ਨਾਦ, ਗੁਰਸਿਖ ਸਾਚਾ ਕਦੇ ਨਾ ਡੋਲੇ। ਆਪੇ ਪਕੜੇ ਦੋ ਹੱਥਾਂ ਨਾਲ ਵਾਗ, ਪ੍ਰਗਟ ਹੋਇਆ ਜਿਉਂ ਪਹਿਲੀ ਮਾਘ, ਅੱਠੇ ਪਹਿਰ ਗੁਰਸਿਖ ਸਾਚੇ ਆਤਮ ਤੇਰੇ ਬੋਲੇ। ਭਿੰਨੜੀ ਰੈਣ ਗੁਰ ਸੰਗਤ ਦੇਣ ਆਈ ਸਤਿ ਸੁਗਾਤ, ਨਾਮ ਸ਼ਬਦ ਭਰ ਲੈਣੇ ਝੋਲੇ। ਨਾ ਕੋਈ ਪੁੱਛੇ ਜ਼ਾਤ ਪਾਤ, ਰੰਕ ਰਜਾਨ ਸ਼ਾਹ ਸੁਲਤਾਨ ਬੁੱਢਾ ਬਿਰਦ ਬਾਲ ਜਵਾਨ ਏਕਾ ਰੰਗ ਹਰਿ ਵਖਾਨ, ਨਾ ਕੋਈ ਰੱਖੇ ਪਰਦੇ ਉਹਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਇਕ ਟਿਕਾਈ, ਅੱਠੇ ਪਹਿਰ ਕਰੇ ਰੁਸ਼ਨਾਈ, ਵਿਚ ਕਾਇਆ ਸਾਚੇ ਚੋਲੇ। ਕਾਇਆ ਚੋਲੇ ਜਗੇ ਜੋਤ। ਨਾ ਕੋਈ ਵਰਨ ਨਾ ਕੋਈ ਗੋਤ। ਏਕਾ ਏਕ ਕਰੇ ਬੁੱਧ ਬਬੇਕ। ਗੁਰਮੁਖ ਸਾਚੇ ਸੰਤ ਜਨਾਂ ਆਪ ਰਖਾਏ ਆਪਣੀ ਟੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸੰਤ ਜਨਾਂ ਤਨ ਲੱਗਣ ਨਾ ਦੇਵੇ ਸੇਕ। ਭਿੰਨੜੀ ਰੈਣ ਖ਼ੁਸ਼ੀ ਮਨਾ। ਇਕੱਠੇ ਹੋਏ ਭੈਣ ਭਰਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਾਚੀ ਸੰਗਤ ਲਈ ਬਣਾ। ਦਰ ਘਰ ਸਾਚੇ ਦੇਵੇ ਵਰ, ਸੋਹੰ ਨਾਮ ਦਏ ਰੰਗ ਚੜ੍ਹਾ। ਆਤਮ ਭੰਡਾਰੇ ਦੇਵੇ ਭਰ, ਸਰ ਸਰੋਵਰ ਆਤਮ ਬੈਠੇ ਗੁਰਸਿਖ ਤਾਰੀ ਲਾ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਆਤਮ ਤੇਰੀ ਜੋਤ ਜਗਾਏ, ਅੱਠੇ ਪਹਿਰ ਡਗਮਗਾਏ, ਅਗਿਆਨ ਅੰਧੇਰ ਸਰਬ ਮਿਟਾਏ, ਜੋਤ ਸਰੂਪੀ ਦੀਪਕ ਦੇਵੇ ਆਪ ਜਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਸੰਗਤ ਭਿੰਨੜੀ ਰੈਣ ਸੰਗ ਮਿਲਾ, ਆਤਮ ਜੋਤ ਦਏ ਜਗਾ। ਭਿੰਨੜੀ ਰੈਣ ਭੱਜੀ ਆਈ। ਗੁਰ ਸੰਗਤ ਮੈਨੂੰ ਸੰਗ ਰਲਾਈਂ। ਫੜ ਮਿਲਾਈਂ ਸਾਚੇ ਮਾਹੀ। ਦਰਸ ਕਰਾਉਣਾ ਜਿਹੜਾ ਦਿਸੇ ਕਿਸੇ ਨਾਹੀ। ਮੇਰੇ ਉਤੇ ਪ੍ਰਭ ਅਬਿਨਾਸ਼ੀ ਤਰਸ ਕਮਾਵਣਾ ਮੈਂ ਨੀਂਵੀ ਹੋ ਹੋ ਆਈ। ਉਚਾ ਸੁੱਚਾ ਆਪੇ ਹੋਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਨਾਹੀਂ। ਉਚਾ ਸੁੱਚਾ ਹਰਿ ਨਿਰੰਕਾਰ। ਏਕਾ ਜੋਤ ਅਗੰਮ ਅਪਾਰ। ਤਿੰਨ ਲੋਕਾ ਕਰੇ ਅਕਾਰ। ਜੀਵਾਂ ਜੰਤਾਂ ਪਾਵੇ ਸਾਰ। ਲੱਖ ਚੁਰਾਸੀ ਪਸਰ ਪਸਾਰ। ਫਿਰ ਵੀ ਵਸੇ ਸਭ ਤੋਂ ਬਾਹਰ। ਕਦੇ ਗੁਪਤ ਕਦੇ ਜ਼ਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਪਾਵੇ ਤੇਰੀ ਸਾਰ। ਸਚ ਕਵਾਏ ਹਰਿ ਜੀ ਪਾਈ ਹੈ। ਸਿਰ ਕਲਗੀ ਆਪ ਲਗਾਈ ਹੈ। ਪ੍ਰਗਟ ਹੋਇਆ ਆਪ ਰਘੁਰਾਈ ਹੈ। ਤੀਨ ਲੋਕਾਂ ਵੱਜੀ ਵਧਾਈ ਹੈ। ਪਹਿਲੀ ਮਾਘੀ ਰੁੱਤ ਸੁਹਾਈ ਹੈ। ਗੁਰਸਿਖ ਸਾਚੇ ਸੰਤ ਜਨਾਂ ਮਿਲ ਸਾਚੀ ਸੇਜ ਵਿਛਾਈ ਹੈ। ਕਿਰਪਾ ਕਰ ਸਾਚਾ ਹਰਿ ਉਪਰ ਆਪਣਾ ਚਰਨ ਛੁਹਾਈ ਹੈ। ਜਾਮਾ ਧਾਰ ਵਡ ਬਲੀ ਬਲਵਾਨ, ਸ੍ਰਿਸ਼ਟ ਸਬਾਈ ਆਪਣੇ ਹੱਥ ਰਖਾਈ ਹੈ। ਬਣ ਕੇ ਆਇਆ ਸਾਚਾ ਕਾਹਨ, ਗੁਰ ਸੰਗਤ ਗੋਪੀਆਂ ਨਾਲ ਲਿਆਈ ਹੈ। ਗੁਰਮੁਖਾਂ ਦੇਵੇ ਸਾਚਾ ਨਾਉਂ, ਸੋਹੰ ਸ਼ਬਦ ਵਡ ਵਡਿਆਈ ਹੈ। ਦਰ ਘਰ ਸਾਚੇ ਪਾਉਣਾ ਮਾਣ, ਚਰਨ ਧੂੜ ਕਰ ਜਾਣਾ ਇਸ਼ਨਾਨ, ਦੁਰਮਤ ਮੈਲ ਸਰਬ ਗਵਾਈ ਹੈ। ਜਾਮਾ ਧਾਰੇ ਸ੍ਰੀ ਭਗਵਾਨ, ਰਸਨਾ ਚਲਾਏ ਇਕ ਕਿਰਪਾਣ, ਆਪਣੇ ਹੱਥ ਉਠਾਈ ਹੈ। ਦੇਵੇ ਸੋਹੰ ਸਾਚਾ ਦਾਨ, ਗੁਰਮੁਖਾਂ ਮਨ ਜਾਏ ਮਾਨ, ਭੁੱਲ ਰਹੇ ਨਾ ਰਾਈ ਹੈ। ਦੂਸਰ ਕੋਈ ਨਾ ਸੁਣਨਾ ਕਾਨ, ਨਾ ਕੋਈ ਰੰਕ ਨਾ ਰਾਜਾਨ, ਨਿਹਕਲੰਕ ਹੱਥ ਤੇਰੇ ਵਡਿਆਈ ਹੈ। ਸਾਚਾ ਵਕਤ ਆਪ ਸੁਹਾਏ, ਦਿੱਲੀ ਜਾਏ ਚਰਨ ਛੁਹਾਏ, ਉਪਰ ਸਿੰਘਾਸਣ ਆਸਣ ਲਾਏ, ਵਾਲੀ ਹਿੰਦ ਦੋਏ ਜੋੜ ਆਏ ਸਰਨਾਏ, ਵਾਹ ਵਾਹ ਤੇਰੀ ਸਚ ਵਡਿਆਈ ਹੈ। ਪਿਛਲੀ ਭੁੱਲ ਬਖ਼ਸ਼ਾਏ, ਅੱਗੇ ਹੁਕਮ ਹਰਿ ਸੁਣਾਏ, ਚਾਰ ਵਰਨ ਦਾ ਸੇਵਾਦਾਰ ਬਣਾਏ, ਸਾਚੀ ਸੇਵਾ ਲਾਈ ਹੈ। ਭਰਮ ਭੁਲੇਖਾ ਦਰ ਕਢਾਏ, ਸਾਚਾ ਸ਼ਬਦ ਕੰਨ ਸੁਣਾਏ, ਇਕ ਲਫੇੜਾ ਉਤੋਂ ਲਾਏ, ਚਰਨ ਧੂੜ ਲਾ ਆਤਮ ਮੂੜ੍ਹ ਆਤਮ ਲਾਟ ਹਰਿ ਜਗਾਈ ਹੈ। ਇਕ ਚੜ੍ਹਾਏ ਰੰਗ ਗੂੜ੍ਹ, ਕੱਟੀ ਜਾਏ ਸਭ ਦੇ ਜੂੜ, ਸਾਚਾ ਪ੍ਰਭ ਵਿਚ ਮਾਤ ਕਰ ਆਇਆ ਧਾਈ ਹੈ। ਗੁਰ ਸੰਗਤ ਸਾਰੀ ਰਲ ਮਿਲ ਦਿਓ ਵਧਾਈ, ਪਹਿਲੀ ਮਾਘੀ ਆ ਗੁਰ ਦਰ ਮਨਾਈ ਹੈ। ਸਤਿਜੁਗ ਤੇਰਾ ਸੱਚਾ ਬਾਣਾ, ਪ੍ਰਭ ਅਬਿਨਾਸ਼ੀ ਆਪੇ ਬਣੇ ਸ੍ਰਿਸ਼ਟ ਸਬਾਈ ਵੱਡਾ ਰਾਣਾ, ਚਾਰ ਕੁੰਟ ਤੇਰੀ ਸਰਨ ਆਏ ਨਿਹਕਲੰਕ ਵਡ ਬਲੀ ਬਲਵਾਨਾ। ਗੁਰਸਿਖ ਸਾਚੇ ਸੰਤ ਜਨ ਪ੍ਰਭ ਆਪਣੇ ਸੰਗ ਰਲਾਏ ਆਪ ਉਡਾਏ ਵਿਚ ਸ਼ਬਦ ਬਬਾਨਾ। ਦੂਸਰ ਕੋਈ ਦਿਸ ਨਾ ਆਏ, ਗੁਰ ਸੰਗਤ ਤੇਰਾ ਮੇਲ ਪਹਿਲੀ ਮਾਘੀ ਕਲਜੁਗ ਆਏ ਤੇਰੀ ਮੁਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵਰਤੇ ਆਪਣਾ ਭਾਣਾ। ਗੁਰ ਸੰਗਤ ਸਾਰੀ ਸੰਗ ਬਣਾਇਆ। ਪਹਿਲੀ ਮਾਘੀ ਕਲਜੁਗ ਤੈਨੂੰ ਇਕੋ ਧੱਕਾ ਲਾਇਆ। ਕੋਈ ਰਾਮ ਨਾਮ ਕੋਈ ਕਾਹਨ ਕਿਸੇ ਦਿਸੇ ਸ਼ਾਹ ਟਿੱਕਾ, ਪ੍ਰਭ ਅਬਿਨਾਸ਼ੀ ਇਕੋ ਇੱਕਾ, ਆਦਿ ਅੰਤ ਸਾਧ ਸੰਤ ਪੈਜ ਰਖਦਾ ਆਇਆ। ਆਪ ਚਲਾਏ ਆਪਣਾ ਸਿੱਕਾ, ਸਿੰਘ ਆਸਣ ਹਰਿ ਦਿੱਲੀ ਡੇਰਾ ਲਾਇਆ। ਜੋਤ ਸਰੂਪੀ ਜੋਤ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਅਵਤਾਰ ਸ਼ਬਦ ਸਰੂਪੀ ਗੁਰਮੁਖਾਂ ਹੁਕਮ ਸੁਣਾਇਆ। ਚਾਰ ਪਾਵੇ ਅੱਠ ਚੂਲ। ਉਤੇ ਬੈਠਾ ਹਰਿ ਜੀ ਦਿਸੇ ਸਾਚਾ ਧਾਮ ਇਕ ਅਸਥੂਲ। ਗੁਰ ਸੰਗਤ ਤੇਰਾ ਵਕਤ ਚੁਕਾਇਆ, ਸਾਚਾ ਸਮਾਂ ਆਣ ਸੁਹਾਇਆ, ਆਪ ਗਵਾਏ ਪਿਛਲਾ ਮੂਲ। ਫੜ ਫੜ ਬਾਹੋਂ ਰਾਹੇ ਪਾਇਆ, ਔਜੜ ਰਾਹ ਨਾ ਕੋਈ ਵਖਾਇਆ, ਸੋਹੰ ਸਾਚਾ ਨਾਮ ਜਪਾਇਆ, ਹਿਰਦੇ ਹਰਿ ਜੀ ਨਾਮ ਰਖਾਇਆ, ਦਾਸਨ ਦਾਸ ਆਪ ਹੋ ਆਇਆ, ਗੁਰਸਿਖ ਨਾ ਜਾਣਾ ਭੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਸਾਚਾ ਕੰਤ ਕੰਤੂਹਲ। ਗੁਰਸਿਖ ਸਾਚੇ ਸਾਚੀ ਨਾਰ। ਅੱਠੇ ਪਹਿਰ ਕਰਨ ਪਿਆਰ। ਸਾਚੀ ਸੇਜਾ ਆਤਮ ਵਸੇ, ਸੁੱਤਾ ਪੈਰ ਪਸਾਰ। ਜਿਉਂ ਲਛਮੀ ਚਰਨ ਹਰਿ ਜੀ ਝੱਸੇ, ਨਾ ਲੱਥੇ ਹਰਿ ਖੁਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਸੰਤ ਜਨੋ, ਸਦ ਅੰਦਰ ਵਸੇ ਵੇਖੋ ਝਾਤੀ ਮਾਰ। ਅੰਦਰ ਮਾਰੇ ਏਕਾ ਝਾਤੀ। ਬੈਠਾ ਰਹੇ ਸਦਾ ਇਕਾਂਤੀ। ਪਿਆਉਂਦਾ ਰਹੇ ਬੂੰਦ ਸਵਾਂਤੀ। ਗਵਾਉਂਦਾ ਰਹੇ ਕਿਲ ਵਿਖ ਜਾਤੀ। ਗੁਰਮੁਖ ਸਾਚੇ ਸੰਤ ਜਨ ਪ੍ਰਭ ਦਰ ਆਏ, ਆਪੇ ਪੁੱਛੇ ਵਾਤੀ ਸੁੱਤਿਆਂ ਰਾਤੀ। ਸੋਹੰ ਸਾਚਾ ਸ਼ਬਦ ਸੁਣਾਏ, ਇਕ ਪੜ੍ਹਾਏ ਜਮਾਤੀ। ਏਕਾ ਆਪਣਾ ਨਾਮ ਜਪਾਏ, ਚਰਨ ਬੰਨ੍ਹਾਏ ਸਾਚੀ ਨਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਮਾਣ ਦਵਾਏ, ਨਾ ਕੋਈ ਊਚ ਨੀਚ ਨਾ ਕੋਈ ਵੱਡਾ ਜ਼ਾਤੀ। ਜ਼ਾਤ ਪਾਤ ਕੀਆ ਨਬੇੜਾ। ਖਾਣੀ ਬਾਣੀ ਚੁੱਕਿਆ ਝੇੜਾ। ਵੇਦ ਪੁਰਾਨੀ ਖੁਲ੍ਹਾ ਹੋ ਜਾਏ ਵਿਹੜਾ। ਮੜ੍ਹੀ ਮਸਾਣੀ ਗੁਰਸਿਖ ਨਾ ਚੁੱਕੇ ਤੇਰਾ ਝੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਪਹਿਲੀ ਮਾਘੀ ਕਰੇ ਸਚ ਨਬੇੜਾ। ਨਾ ਕੋਈ ਕੁਰਾਨ ਨਾ ਅੰਜ਼ੀਲਾ। ਨਾ ਕੋਈ ਦੀਸੇ ਕਾਲਾ ਪੀਲਾ। ਨਾ ਕੋਈ ਜੀਵ ਦੱਸੇ, ਜੋ ਪਾਈ ਫਿਰਦਾ ਨੀਲਾ ਚੋਲਾ। ਚਾਰੇ ਜੁਗ ਚਾਰੇ ਰੰਗ ਕਾਲਾ ਪੀਲਾ ਚਿੱਟਾ ਲਾਲ। ਕਲਜੁਗ ਖੱਟੀ ਕਾਲਖ, ਰੰਗਿਆ ਰੰਗ ਇਕੋ ਕਾਲ। ਪ੍ਰਭ ਅਬਿਨਾਸ਼ੀ ਆਪੇ ਧੋਏ ਗੁਰਸਿਖ ਬਾਲ ਅੰਞਾਣਿਆਂ, ਜੋ ਦਰ ਆਏ ਮਾਰ ਵੱਡੀ ਛਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਫੇਰ ਰੰਗਾਏ, ਸ਼ਬਦ ਭੱਠੀ ਦੇਵੇ ਡਾਲ। ਸ਼ਬਦ ਭੱਠਾ ਆਪ ਤਪਾਇਆ। ਸਾਚੀ ਰੰਗਣ ਗੁਰਸਿਖ ਰੰਗਾਇਆ। ਸੋਹੰ ਕੰਗਣ ਤਨ ਪਹਿਨਾਇਆ। ਗੁਰਮੁਖ ਸਾਚੇ ਦਰ ਸਾਚਾ ਮੰਗਣ ਜੋ ਆਤਮ ਭਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਆਪਣੀ ਸਰਨਾਇਆ। ਕਿਰਪਾ ਕਰ ਜਾਏ ਸਾਚੇ ਘਰ ਸਾਚੇ ਦਰ, ਸਾਚਾ ਆਣ ਆਤਮ ਦਰ ਸਦਾ ਖੁੱਲ੍ਹਾ। ਗੁਰਮੁਖ ਸਾਚਾ ਪੂਰੇ ਤੋਲ ਤੁੱਲਾ। ਪ੍ਰਭ ਅਬਿਨਾਸ਼ੀ ਦਇਆ ਕਮਾਏ, ਤੇਰਾ ਆਪ ਪਾਏ ਪਹਿਲੀ ਮਾਘੀ ਮੁੱਲਾ। ਸਾਚੀ ਸੇਵਾ ਦਰ ਕਮਾਏ, ਚਰਨ ਪ੍ਰੀਤੀ ਘੋਲ ਘੁੱਲਾ। ਸਾਚੀ ਸੇਵਾ ਲੇਖੇ ਲਾਏ, ਏਕਾ ਜੋਤ ਵਿਚ ਟਿਕਾਏ, ਪੰਜ ਤਤ ਜੋ ਬਣਿਆ ਝੂਠਾ ਕੁੱਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਮੇਘ ਬਰਸਾਏ, ਗੁਰਸਿਖ ਲਾਲ ਇਕ ਵਾਰ ਵਿਚ ਮਾਤ ਦੇ ਮਿਲਾ। ਇਕੋ ਇਕ ਹਰਿ ਸਾਚੀ ਧਾਰ ਰਖਾਵੰਦਾ। ਸਾਚਾ ਮਾਣ ਤਾਲ ਬਾਲ ਅੰਞਾਣੇ ਆਪ ਰਖਾਵੰਦਾ। ਏਕਾ ਦੇਵੇ ਸ਼ਬਦ ਨਿਸ਼ਾਨ, ਝੰਡਾ ਧਰਮ ਆਪ ਝੁਲਾਵੰਦਾ। ਨਾਰੀ ਦੁਖਿਆਰੀ ਕੁੱਖ ਲੱਗੇ ਨਾ ਭਾਗ, ਆਏ ਦਰ ਦਵਾਰ ਪ੍ਰਭ ਸਾਚੀ ਵਸਤ ਹਰਿ ਝੋਲੀ ਪਾਵੰਦਾ। ਵਾਹ ਵਾਹ ਸਿੰਘ ਮਨਜੀਤ ਸਦਾ ਸੁਰਜੀਤ ਤੇਰੀ ਵਡਿਆਈ, ਗੁਰ ਸੰਗਤ ਸਦਾ ਆਪਣੇ ਰੰਗ ਰੰਗਾਵੰਦਾ। ਸਾਧ ਸੰਤ ਤੇਰੇ ਹੱਥ ਵਡਿਆਈ, ਕਰੇ ਕਰਾਏ ਜਿਵੇਂ ਮਨ ਭਾਈ, ਪ੍ਰਭ ਅਬਿਨਾਸ਼ੀ ਅਤੋਲ ਅਤੁਲ ਨਾ ਤੋਲਿਆ ਜਾਈ। ਵਡ ਅਛਲ ਵਡ ਸਿਕਦਾਰ ਨਾ ਛੱਲਿਆ ਕਿਸੇ ਤੋਂ ਜਾਈ। ਪ੍ਰਗਟ ਹੋਵੇ ਘੜੀ ਘੜੀ ਪਲ ਪਲ, ਅਚਰਜ ਲੀਲਾ ਮਾਝੇ ਦੇਸ ਲਗਾਈ। ਚਾਰੋਂ ਤਰਫ ਵੇਖੋ ਕਿਵੇਂ ਹੁੰਦੀ ਜਲ ਥਲ, ਸ੍ਰਿਸ਼ਟ ਸਬਾਈ ਨਾ ਸਕੇ ਝੱਲ, ਏਕਾ ਜੋਤ ਅਗਨ ਲਗਾਈ। ਬੇਮੁੱਖਾਂ ਹਰਿ ਲਾਹੇ ਖੱਲ੍ਹ। ਆਪ ਸੁਟਾਏ ਧਰਮ ਰਾਏ ਦੀ ਡੂੰਘੀ ਡਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਲਏ ਬਚਾਈ। ਗੁਰ ਪੂਰਾ ਵਿਦਾ ਕਰਾਇੰਦਾ। ਗੁਰ ਸੰਗਤ ਸੰਗ ਰਲਾਇੰਦਾ। ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਮਾਣ ਦਵਾਇੰਦਾ। ਰਸਨਾ ਕਹਿਣ ਧੰਨ ਧੰਨ, ਸਚ ਦਾਤ ਹਰਿ ਝੋਲੀ ਪਾਇੰਦਾ। ਜਾਓ ਸੁਣਾਓ ਸਾਰਿਆਂ ਕੰਨ, ਨਿਹਕਲੰਕ ਕਲ ਜਾਮਾ ਪਾਇੰਦਾ। ਕੱਢੀ ਜਾਏ ਜਨ ਮਨ, ਪ੍ਰਭ ਆਪਣਾ ਹੱਥ ਸਿਰ ਰਖਾਇੰਦਾ। ਭਰਮ ਭਾਂਡੇ ਸਭ ਦੇ ਦੇਵੇ ਭੰਨ, ਸਾਧਾਂ ਸੰਤਾਂ ਹੱਥ ਹਥੌੜਾ ਆਪ ਸ਼ਬਦ ਫੜਾਇੰਦਾ। ਬੇਮੁੱਖਾਂ ਲਾਓ ਡੰਨ, ਪ੍ਰਭ ਅਬਿਨਾਸ਼ੀ ਸਾਚਾ ਰਾਹ ਵਖਾਇੰਦਾ। ਗੁਰਸਿਖ ਸਾਚੇ ਸੰਤ ਜਨ ਸਿੰਘ ਮਨਜੀਤ ਦਰ ਦਰ ਘਰ ਘਰ ਜਾਏ ਸਾਚਾ ਹੁਕਮ ਸੁਣਾਇੰਦਾ। ਉਠੋ ਸੰਤੋ ਕਰੋ ਤਿਆਰੀ, ਪ੍ਰਭ ਅਬਿਨਾਸ਼ੀ ਮਾਝੇ ਦੇਸ ਜੋਤ ਜਗਾਇੰਦਾ। ਭੱਜੇ ਆਓ ਵਾਰੀ ਵਾਰੀ, ਪ੍ਰਭ ਦੋਵੇਂ ਭੁਜਾਂ ਅੱਗੇ ਉਠਾਇੰਦਾ। ਬੇਮੁਖਾਂ ਘਰ ਜਾਏ ਦਿਓ ਬਹਾਰੀ, ਗੁਰਸਿਖਾਂ ਨੂੰ ਜਾਓ ਤਾਰੀ, ਸਚ ਸੁੱਚ ਹਰਿ ਵਰਤਾਇੰਦਾ। ਬੇਮੁੱਖਾਂ ਲਿਆਉਣਾ ਫੜ ਫੜ ਦਾਹੜੀ, ਨੱਕ ਨਕੇਲ ਸੋਹੰ ਸ਼ਬਦ ਫੜਾਇੰਦਾ। ਖਿੱਚੀ ਫਿਰੋ ਜੰਗਲ ਜੂਹ ਵਿਚ ਪਹਾੜੀ, ਨਾ ਕੋਈ ਕਿਸੇ ਛੁਡਾਇੰਦਾ। ਨਿਹਕਲੰਕ ਵਡ ਬਲੀ ਬਲਵਾਨ ਸ਼ਾਹ ਸੁਲਤਾਨ ਸਾਚਾ ਕੰਤ ਸਾਚੇ ਸੰਤਾਂ ਵਿਚ ਅੱਠੇ ਪਹਿਰ ਸਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲਿਖਾਏ ਤੇਰਾਂ ਮੱਘਰ ਤੇਰੇ ਲੇਖੇ ਪ੍ਰਭ ਪਹਿਲੀ ਮਾਘੀ ਪੂਰੇ ਕਰਾਇੰਦਾ। ਸਾਚੇ ਸੰਤਾਂ ਦੇਵੇ ਵਧਾਈ। ਜੋ ਚਲ ਆਏ ਵਾਹੋ ਦਾਹੀ। ਪਹਿਲੀ ਮਾਘੀ ਹਰਿ ਦਰ ਮਨਾਈ। ਗੁਰ ਸੰਗਤ ਸਾਚੀ ਸਾਚੇ ਸੰਤ ਸਾਚੀ ਲਿਖਤ ਲਿਖਾਈ। ਵਾਹ ਵਾਹ ਗੁਰਮੁਖ ਗੁਰਸਿਖ ਪਿਆਰਿਆ, ਤੇਰੀ ਹੋਵੇ ਜਗਤ ਰੁਸ਼ਨਾਈ। ਗੁਰ ਚਰਨ ਸੀਸ ਝੁਕਾ ਲਿਆ, ਪੈ ਜਾਏ ਆਪਣੇ ਰਾਹੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਪਿੱਛੇ ਲੱਗਾ ਰਹੇ ਸੱਚਾ ਮਾਹੀ। ਅੰਮ੍ਰਿਤ ਬੂੰਦ ਸੁਹਾਵਣੀ। ਦਰ ਆਏ ਪੰਧ ਮੁਕਾ, ਪੂਰਾ ਕਰੇ ਹਰਿ ਸਾਚੇ ਭਾਵਨੀ। ਸਾਡਾ ਪਿਛਲਾ ਲੇਖ ਅੱਜ ਚੁਕਾ, ਗੁਰ ਸੰਗਤ ਹੋਏ ਨਿਮਾਵਣੀ। ਸਾਚੇ ਚਰਨਾਂ ਛੁਪਿਆ ਕਲਜੁਗ ਚਮਕੇ ਜੰਡੀ ਦਾਮਨੀ। ਗਲ ਆਪਣੇ ਲਈਂ ਲਗਾ, ਦਰ ਘਰ ਸਾਚੇ ਦਈਂ ਜਾਮਨੀ। ਗਲੋਂ ਕੱਟੀਂ ਜਗਤ ਜੰਜਾਲਾ ਫਾਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬੁਝਾ ਤ੍ਰਿਖਾ ਭੁੱਖ ਅਗਨ ਕਾਮਨੀ। ਸ਼ਬਦ ਕਟਾਰੀ ਨਾਮ ਹੈ। ਗੁਰ ਸੰਗਤ ਅੰਮ੍ਰਿਤ ਸਾਚਾ ਜਾਮ ਹੈ। ਪ੍ਰਗਟ ਹੋਇਆ ਵਿਚ ਮਾਤ ਹਰਿ ਬਨਵਾਰੀ ਘਨਈਆ ਸ਼ਾਮ ਹੈ। ਸਾਰੇ ਵੇਖੋ ਮਾਰ ਝਾਤ, ਚਾਰੋਂ ਤਰਫ ਰੈਣ ਅੰਧਿਆਰੀ ਹੈ। ਕਿਤੋਂ ਨਾ ਮਿਲੇ ਸਾਚੀ ਦਾਤ, ਅੱਠ ਸੱਠ ਤੀਰਥ ਬੈਠੇ ਠੱਗ ਚੋਰ ਯਾਰੀ ਹੈ। ਵਿਚੋਂ ਉਡ ਗਈ ਸਭ ਕਰਾਮਾਤ, ਧੀਆਂ ਭੈਣਾਂ ਹੋਏ ਖੁਆਰੀ ਹੈ। ਝੂਠਿਆਂ ਜੀਵਾਂ ਤੁਟਾ ਨਾਤ, ਮਦਿਰਾ ਮਾਸੀ ਬੈਠੇ ਗੁਰ ਘਰ ਸੱਚੇ ਝੱਖ ਮਾਰੀ ਹੈ। ਪ੍ਰਭ ਅਬਿਨਾਸ਼ੀ ਉਤੇ ਬੈਠਾ ਥੱਲੇ ਮਾਰੇ ਝਾਤ ਰੋਵੇ ਧਰਤ ਮਾਤ ਪ੍ਰਭ ਦਰ ਆਏ ਪੁਕਾਰੀ ਹੈ। ਜੋ ਬੈਠਾ ਇਕ ਇਕਾਂਤ, ਵੇਖੇ ਲੱਖ ਚੁਰਾਸੀ ਬੜੀ ਖੁਆਰੀ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ ਫਿਰ ਮਾਤ ਜੋਤ ਜਗਾਈ ਹਰਿ ਸੱਚੀ ਨਿਰੰਕਾਰੀ ਹੈ। ਕਿਸ ਕੀਆ ਅਕਾਰ ਕੌਣ ਬਣਾਇੰਦਾ। ਕਿਸ ਬਣਾਈ ਸ਼ਬਦ, ਧਾਰ ਕਿਵੇਂ ਚਲਾਇੰਦਾ। ਕਿਸ ਉਪਜਾਏ ਜੋਤ ਅਪਰ ਅਪਾਰ ਵਿਚ ਜੋਤੀ ਆਪ ਸਮਾਇੰਦਾ। ਵੱਡਾ ਛੋਟਾ ਨਾ ਕੋਈ ਅਕਾਰ, ਰੂਪ ਰੰਗ ਨਾ ਕੋਈ ਜਣਾਇੰਦਾ। ਨਾ ਕਦੇ ਕਰੇ ਤਨ ਸ਼ਿੰਗਾਰ, ਤੀਰ ਕਮਾਨ ਨਾ ਹੱਥ ਉਠਾਇੰਦਾ। ਨਾ ਜਾਵੇ ਕਿਸੇ ਦਵਾਰ, ਪਹਿਲੋਂ ਇਕੋ ਇਕ ਆਪਣਾ ਆਪ ਉਪਜਾਇੰਦਾ। ਆਪਣਾ ਨਾਉਂ ਧਰ ਨਿਰੰਕਾਰ, ਫਿਰ ਡੂੰਘੀ ਸੋਚ ਵਿਚ ਪੈ ਜਾਇੰਦਾ। ਕਿਹੜੀ ਕਰਨੀ ਮੈਂ ਆਪਣੀ ਕਾਰ, ਆਪਣਾ ਆਪਣੇ ਨਾਲ ਮਤਾ ਪਕਾਇੰਦਾ। ਏਕਾ ਕੀਆ ਸੱਚੋ ਸਚ ਵਿਹਾਰ, ਚੌਦਾਂ ਲੋਕ ਹੱਟ ਖੁਲ੍ਹਾਇੰਦਾ। ਕਿਰਪਾ ਕਰ ਫੇਰ ਦਾਤਾਰ, ਲੋਕ ਤਿੰਨ ਬਣਤ ਬਣਾਇੰਦਾ। ਪੂਰਬ ਕਰ ਵਿਚਾਰ, ਸੱਤ ਦੀਪ ਆਪ ਉਪਜਾਇੰਦਾ। ਆਪੇ ਬੰਨ੍ਹੇ ਆਪਣੀ ਧਾਰ, ਨਵ ਖੰਡ ਕਰ ਵਖਾਇੰਦਾ। ਜੋਤ ਸਰੂਪੀ ਕਰ ਅਕਾਰ, ਮਾਇਆ ਰੂਪੀ ਸਰਬ ਉਪਾਇੰਦਾ। ਆਪੇ ਜਾਣੇ ਆਪਣੀ ਸਾਰ, ਕਿਹੜੇ ਵੇਲੇ ਸਾਰੇ ਇਕੱਠੇ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਆਪ ਸਮਾਇੰਦਾ। ਜੋਤ ਨਿਰੰਕਾਰ ਆਪ ਜਗਾਈ। ਤਿੰਨਾਂ ਲੋਕਾਂ ਬਣਤ ਬਣਾਈ। ਵਾਰੋ ਵਾਰੀ ਦੇਂਦਾ ਆਇਆ ਤਿੰਨਾਂ ਲੋਕਾਂ ਵਡਿਆਈ। ਸਤਾਈ ਜੁਗ ਪ੍ਰਭ ਡੂੰਘੀ ਭਵਰ, ਆਪਣੀ ਆਤਮ ਬਣਤ ਬਣਾਈ। ਫੇਰ ਬਣਾਇਆ ਕਵਲ ਫੁੱਲ, ਆਪਣੀ ਨਾਭੀ ਲਿਆ ਟਿਕਾਈ। ਆਪੇ ਗਿਆ ਵਿਚ ਮਵਲ, ਮਾਤਾ ਪਿਤਾ ਕੋਈ ਦੀਸੇ ਨਾਹੀ। ਨਾਭੀ ਪਾਟੀ ਪ੍ਰਗਟ ਹੋਇਆ ਉਪਰ ਧਵਲ, ਬ੍ਰਹਮਾ ਨਾਮ ਰਖਾਈ। ਫੁੱਟਿਆ ਕਵਲ ਜੋਤੀ ਜੋਤ ਸਰੂਪ ਹਰਿ, ਆਪਣੀ ਲੀਲਾ ਅਚਰਜ਼ ਆਪ ਵਖਾਈ। ਨਾਭੀ ਪਾਟੀ ਬ੍ਰਹਮਾ ਆਇਆ, ਪ੍ਰਭ ਅਬਿਨਾਸ਼ੀ ਸਿੰਘ ਸਿੰਘਾਸਣ ਬੈਠ ਆਪਣੇ ਆਪ ਨੂੰ ਰਿਹਾ ਸਮਝਾਇਆ। ਇਕ ਇਕੱਲਾ ਤਿੰਨਾਂ ਲੋਕਾਂ ਬ੍ਰਹਮ ਵਿਚਾਰਾ ਕਿਵੇਂ ਪਸਾਰਾ, ਜੋਤੀ ਜੋਤ ਸਰੂਪ ਹਰਿ, ਆਪਣਾ ਅਕਾਰ ਫੇਰ ਬਣਾਇਆ। ਆਪਣਾ ਇਕ ਅਕਾਰ ਕਰਾਏ। ਨਾਰ ਮੁਨ ਸੰਗ ਉਪਜਾਏ। ਚਾਰ ਸਿਰ ਬ੍ਰਹਮੇ ਲਾਏ। ਚਾਰੋਂ ਤਰਫ ਮੁਖ ਰਖਾਏ। ਉਠ ਉਠ ਵੇਖੇ ਕਿਹੜੇ ਪਾਸਿਉਂ ਹਰਿ ਜੀ ਆਏ। ਅੱਠੇ ਪਹਿਰ ਅੱਠੇ ਨੇਤਰ ਸਾਚਾ ਰਾਹ ਤਕਦੇ ਰਹੇ ਪ੍ਰਭ ਅਬਿਨਾਸ਼ੀ ਕਿਰਪਾ ਕਰ ਆਤਮ ਧੁਨ ਉਪਜਾਏ। ਆਪ ਖੁਲ੍ਹਾਏ ਮੁਨ ਸੁਨ, ਚਾਰੇ ਵੇਦ ਲਏ ਲਿਖਾਏ। ਆਪਣਾ ਭਾਣਾ ਆਪੇ ਜਾਣੇ, ਬ੍ਰਹਮਾ ਲਏ ਭੁਲਾਏ। ਹੰਕਾਰ ਆਇਆ ਮਨ ਅੰਦਰ, ਪ੍ਰਭ ਅਬਿਨਾਸ਼ੀ ਸਾਚਾ ਖੇਲ ਵਰਤਾਏ। ਸੀਸ ਗਧੇ ਦਾ ਬ੍ਰਹਮ ਦੇ ਉਪਰ ਲਗਾਏ। ਜੋਤ ਸਰੂਪੀ ਜੋਤ ਹਰਿ, ਮਾਇਆ ਪਰਦਾ ਸਭ ਨੂੰ ਪਾਏ। ਮਾਇਆ ਰੂਪੀ ਤਣਿਆ ਜਾਲ। ਆਕਾਸ਼ ਮਾਤ ਪਤਾਲ। ਸਭਨਾਂ ਕਰੇ ਆਪ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪਣੀ ਚਲੇ ਆਪੇ ਚਾਲ। ਤੀਨ ਲੋਕ ਹਰਿ ਉਪਜਾਏ। ਚਾਰ ਵੇਦ ਬ੍ਰਹਮਾ ਮੁਖ ਗਾਏ। ਫੇਰ ਉਤਾਰੇ ਰਾਗ ਛਤੀਸ, ਨਾਰਦ ਝੋਲੀ ਪਾਏ। ਨਾਰਦ ਮੁਨ ਜਿਥੇ ਚਾਹੇ ਓਥੇ ਗਾਏ, ਸਾਰੇ ਰੰਗ ਵਖਾਏ। ਹਰਿ ਹਰਿ ਹਰਿ ਲੋਕ ਉਸਾਰੇ। ਬ੍ਰਹਮਾ ਬਹਾਏ ਇਕ ਚੁਬਾਰੇ। ਸ਼ਿਵਲੋਕ ਵਸੇ ਵਿਚਕਾਰੇ। ਇੰਦਰ ਵਸੇ ਥੱਲੇ ਕਰੇ ਆਪਣੀ ਕਾਰੇ। ਸਭ ਤੋਂ ਉਪਰ ਹਰਿ ਜੀ ਵਸੇ, ਨਿਉਂ ਨਿਉਂ ਝਾਤੀਆਂ ਮਾਰੇ। ਜੋਤੀ ਜੋਤ ਸਰੂਪ ਹਰਿ, ਤਿੰਨਾਂ ਲੋਕਾਂ ਪਾਉਂਦਾ ਸਾਰੇ। ਲੱਖ ਚੁਰਾਸੀ ਹਰਿ ਉਪਾਈ। ਆਪਣੀ ਜੋਤ ਵਿਚ ਟਿਕਾਈ। ਆਪ ਬਹਾਏ ਥਾਉਂ ਥਾਈਂ। ਆਪਣਾ ਭੇਵ ਆਪਣੇ ਅੰਦਰ ਰਿਹਾ ਛੁਪਾਈ। ਜੋਤ ਸਰੂਪੀ ਜੋਤ ਹਰਿ, ਕਵਣ ਜਾਣੇ ਤੇਰੀ ਵਡਿਆਈ। ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਏ। ਆਪ ਆਪਣੀ ਸੇਵਾ ਲਾਏ। ਜਟਾ ਜੂਟ ਧਾਰ ਰਹੇ ਨਾਗ ਗਲ ਲਟਕਾਏ। ਅਠਾਸੀ ਹਜ਼ਾਰ ਬਰਸ ਕਰ ਤਪ, ਫਿਰ ਪ੍ਰਭ ਅਬਿਨਾਸ਼ੀ ਦਰਸ਼ਨ ਪਾਏ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਆਪ ਰਹਾਏ। ਸ਼ਿਵ ਜੀ ਹੋਏ ਜਟਾ ਧਾਰ। ਗੰਗਾ ਚਲਾਈ ਵਿਚ ਸੰਸਾਰ। ਏਕਾ ਸੋਮਾ ਫੁੱਟਿਆ ਸਾਚਾ ਧਾਰ। ਸਾਚੇ ਦਰ ਤੋਂ ਜੋ ਲਿਆਇਆ ਗਰੜ ਵਿਚ ਸੰਸਾਰ। ਇਕ ਬੂੰਦ ਡਿਗੀ ਗੋਦਾਵਰੀ ਦੂਜੀ ਪਈ ਗੰਗਾ ਜਲ ਧਾਰ। ਤੀਜੀ ਆਈ ਜਮਨ ਕਿਨਾਰੇ, ਟੰਗੇ ਰਹਿ ਗਈ ਅੱਧਵਿਚਕਾਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰ। ਪੁਰੀਆਂ ਲੋਆਂ ਲੋਕ ਆਪ ਬਣਾਏ। ਥਾਉਂ ਥਾਈਂ ਸਰਬ ਟਿਕਾਏ। ਮਾਇਆ ਰੂਪੀ ਚਾਰੋਂ ਤਰਫ ਏਕਾ ਜਾਲ ਲਗਾਏ। ਜੋਤੀ ਜੋਤ ਸਰੂਪ ਹਰਿ, ਫੇਰ ਕਰਾਏ ਹਿੱਸੇ ਆਪਣੀ ਦਇਆ ਕਮਾਏ। ਚਾਰ ਕੁੰਟ ਚਾਰ ਹਿੱਸੇ। ਚਾਰੋਂ ਕੁੰਟ ਹਰਿ ਜੀ ਦਿਸੇ। ਸੂਰਜ ਚੰਦ ਸਦਾ ਸਦਾ ਦੋਵੇਂ ਨਿਵਾਉਂਦੇ ਸੀਸੇ। ਜੋਤੀ ਜੋਤ ਸਰੂਪ ਹਰਿ, ਕਿਆ ਕੋਈ ਕਰੇ ਤੇਰੀ ਰੀਸੇ। ਪਹਿਲੀ ਵੰਡ ਆਪ ਕਰਾਈ। ਸਾਚੀ ਕੰਧ ਨੀਂਹ ਰਖਾਈ। ਸਤਿਜੁਗ ਸਾਚਾ ਨਾਂ ਉਪਜਾਈ। ਚਿੱਟੀ ਚਾਦਰ ਉਤੇ ਪਾਈ। ਸਾਧ ਸੰਤ ਸੰਗ ਰਲਾਈ। ਏਕਾ ਹੁਕਮ ਸਰਬ ਸੁਣਾਈ। ਖੁਲ੍ਹੇ ਕੇਸ ਸਭ ਨੇ ਰੱਖਣੇ, ਗਾਉਂਦੇ ਰਹਿਣਾ ਸਾਚਾ ਮਾਹੀ। ਜੋਤੀ ਜੋਤ ਸਰੂਪ ਹਰਿ, ਆਪਣੀ ਬਣਤ ਆਪ ਬਣਾਈ। ਸਤਿਜੁਗ ਸਾਚਾ ਚਿੱਟਾ ਦੁੱਧ। ਉਜਲ ਕਰੇ ਸਭ ਦੀ ਬੁੱਧ। ਪੰਚਾਂ ਤਤਾਂ ਨਾਲ ਕੋਇ ਨਾ ਕਰੇ ਯੁੱਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਚਿੱਟੇ ਅਸਵ ਸੱਚੇ ਚੜ੍ਹਦਾ, ਮਾਰ ਛਾਲ ਉਤੇ ਬਹਿੰਦਾ ਕੁੱਦ। ਸਤਿਜੁਗ ਚਿੱਟਾ ਮਾਤ ਧਰਾਇਆ। ਉਤੇ ਹਰਿ ਜੀ ਚਿੱਟੀ ਚਾਦਰ ਪਰਦਾ ਪਾਇਆ। ਸਾਚੇ ਸੰਤਾਂ ਕਰਦਾ ਆਦਰ, ਸਾਚਾ ਹੁਕਮ ਆਪਣਾ ਆਪ ਸੁਣਾਇਆ। ਜੋਤ ਸਰੂਪੀ ਜੋਤ ਹਰਿ, ਸ਼ਾਮ ਵੇਦ ਸੰਗ ਰਲਾਇਆ। ਸਤਿਜੁਗ ਸਾਚੇ ਸਚ ਵਿਚਾਰੋ। ਜੂਠ ਝੂਠ ਨਾ ਧਰੋ ਵਿਚ ਸੰਸਾਰੋ। ਕੋਈ ਨਾ ਜਾਵੇ ਰੂਠ, ਵੇਲਾ ਮਿਲੇ ਨਾ ਫੇਰ ਦੂਜੀ ਵਾਰੋ। ਜੋਤੀ ਜੋਤ ਸਰੂਪ ਹਰਿ, ਆਪੇ ਪਾਵੇ ਸਭ ਦੀ ਸਾਰੋ। ਸਤਿਜੁਗ ਸਾਚੇ ਤੇਰੀ ਵੱਡੀ ਵਡਿਆਈ। ਵਿਚ ਤੇਰੇ ਹਰਿ ਜੀ ਜੋਤ ਪ੍ਰਗਟਾਈ। ਕਰੇ ਖੇਲ ਅਪਰ ਅਪਾਰ, ਅਚਰਜ ਜਾਮੇ ਹਰਿ ਪਹਿਨਾਈ। ਕਦੇ ਬਣੇ ਨਰਾਇਣ ਨਰ, ਕਦੇ ਸੂਕਰ ਜੂਨ ਆਪ ਅਖਵਾਈ। ਪੀਠ ਪਤਾਲ ਲਿਆ ਧਰ, ਉਪਰ ਧਰਤ ਉਠਾਈ। ਉਪਰ ਲਿਆਇਆ ਚੁੱਕ ਵਿਚ ਮਾਤ ਫੇਰ ਟਿਕਾਈ। ਅਚਰਜ ਖੇਲ ਹਰਿ ਕਰ, ਸਭਨਾਂ ਦੇਂਦਾ ਰਿਹਾ ਵਡਿਆਈ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚੇ ਤੇਰੀ ਸਾਚੀ ਬਣਤ ਬਣਾਈ। ਰੰਗ ਰੂਪ ਹਰਿ ਜੀ ਧਾਰੇ। ਅੰਤਮ ਸਤਿਜੁਗ ਫੇਰ ਕਰੇ ਸਾਚੀ ਕਾਰੇ। ਮਾਨਸ ਦੇਹੀ ਜਾਮਾ ਧਾਰ ਬਣਿਆ ਬਿਰਧ ਅਵਤਾਰੇ। ਆਇਆ ਬਲ ਦਵਾਰ, ਬੁੱਢਾ ਬ੍ਰਹਿਮਣ ਨਾ ਕੋਈ ਪਾਵੇ ਸਾਰੇ। ਆਉਂਦੇ ਜਾਂਦੇ ਕਰਨ ਵਿਚਾਰ, ਨਾ ਕੋਈ ਵਿਚਾਰੇ। ਜੋਤੀ ਜੋਤ ਸਰੂਪ ਹਰਿ, ਇਕ ਟੰਗ ਖਲੋਤਾ ਚਾਰ ਵੇਦ ਰਸਨ ਉਚਾਰੇ। ਖਾਣਾ ਪੀਣਾ ਕੋਈ ਨਾ ਸੂਝੇ, ਆਪਣੇ ਰੰਗ ਕਰੇ ਕਰਤਾਰੇ। ਰਾਜ ਰਾਜਾਣ ਵੱਡ ਸੁਲਤਾਨ ਪੁੱਛੇ ਸਭ ਅਹਿਲਕਾਰੇ। ਚਾਰੋਂ ਕੁੰਟ ਵੇਖੋ ਨਾ ਖਾਲੀ ਭੁੱਖਾ ਰਹੇ ਮੇਰੇ ਦਵਾਰੇ। ਅਸਮੇਧ ਜਗ ਮੈਂ ਕਰਾਇਆ ਪਹਿਲੇ ਸੌ ਹੋਏ ਖਵਾਰੇ। ਜੋਤੀ ਜੋਤ ਸਰੂਪ ਹਰਿ, ਦਰ ਖਲੋਤਾ ਅਵਾਜਾਂ ਮਾਰੇ। ਇਕ ਉਠਿਆ ਚੋਬਦਾਰ। ਬਾਹੋਂ ਪਕੜ ਹਲੂਣਿਆਂ, ਤੂੰ ਖਲੋਤਾ ਕਵਣ ਗਵਾਰ। ਤੇਰੇ ਖਪਰੇ ਦਿਸਦੇ ਖਾਲੀ, ਨਾ ਭਰੇ ਨਾ ਊਣੇ ਕੀ ਮੁੱਖੋਂ ਰਿਹਾ ਉਚਾਰ। ਤੋਤਲ ਮੋਤਲ ਕੁਛ ਨਹੀਂ ਜਾਣਦੇ, ਐਵੇਂ ਰਿਹਾ ਤੂੰ ਝੱਖ ਮਾਰ। ਤੂੰ ਗੁਨਾਹੀ ਵੱਡਾ ਹੋਇਆ, ਹੁਕਮ ਨਾ ਮੰਨਿਆ ਸੱਚੀ ਸਰਕਾਰ। ਫੜ ਕੇ ਬਾਹੋਂ ਅੰਦਰ ਖਿਚੇ, ਤੈਨੂੰ ਦਵਾਵਾਂ ਸਜ਼ਾ ਭਾਰ। ਅੱਗੋਂ ਹਰਿ ਜੀ ਹੱਸ ਕੇ ਬੋਲੇ, ਸੁਣ ਸਾਚੇ ਪਹਿਰੇਦਾਰ। ਰਾਜਨ ਨੂੰ ਇਕ ਦੇ ਸੁਨੇਹੁੜਾ, ਬੁੱਢਾ ਬ੍ਰਹਿਮਣ ਕਰੇ ਵਿਚਾਰ। ਨਾ ਕੁਛ ਖਾਂਦਾ ਨਾ ਕੁਛ ਪੀਂਦਾ, ਖੜਾ ਖਲੋਤਾ ਨਿਰਾਧਾਰ। ਪ੍ਰਭ ਅਬਿਨਾਸ਼ੀ ਸਾਚਾ ਭੇਖ ਧਰ, ਖੜਾ ਬਲ ਦਵਾਰ। ਸਾਚਾ ਦੂਤ ਅੰਦਰ ਜਾਏ, ਦੋਏ ਜੋੜ ਦਿਤੀ ਅਰਜ਼ ਗੁਜ਼ਾਰ। ਇਕ ਦਰਵੇਸ਼ ਖੜਾ ਦਰ ਅੱਗੇ, ਨਾ ਕੁਛ ਪੀਏ ਨਾ ਕੁਛ ਖਾ। ਇਕ ਟੰਗ ਦੇ ਭਾਰ ਖਲੋਤਾ, ਨਾ ਪਤਾ ਕੀ ਗਾਉਂਦਾ ਨਾਂ। ਜੇ ਕੋਈ ਉਹਨੂੰ ਗੁਸੇ ਹੁੰਦਾ, ਹੱਸ ਕੇ ਅੱਗੋਂ ਕਹਿੰਦਾ ਹਾਂ। ਬਲ ਰਾਜੇ ਨੂੰ ਮਿਲਣ ਮੈਂ ਆਇਆ, ਹੋਰ ਨਾ ਕੋਈ ਮੰਗਾਂ ਥਾਂ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣਾ ਨਾਂ। ਰਾਜਾ ਬਲ ਤਖ਼ਤ ਤੇ ਫਬੇ। ਚੋਬਦਾਰ ਖੜੇ ਸੱਜੇ ਖੱਬੇ। ਏਕਾ ਵਿਚ ਸੱਚਾ ਸਰਦਾਰ ਲੱਭੇ। ਸਚ ਸੁਨੇਹੁੜਾ ਦੇਵੇ ਚੋਬਦਾਰ, ਮਾਰ ਛਾਲ ਉਤਰੇ ਝੱਬੇ। ਆਇਆ ਚਲ ਬਾਹਰ, ਚਾਰੋਂ ਤਰਫ ਦਰ ਦਰਵੇਸ਼ ਨੂੰ ਲੱਭੇ। ਅੱਗੇ ਕੱਢੀ ਬੈਠਾ ਲਕਾਰ, ਨਾ ਕੋਈ ਪੈਰ ਧਰੇ ਅੱਗੇ। ਰਾਜਾ ਬਲ ਆਇਆ ਚਰਨ ਦਵਾਰ, ਅੱਗੋਂ ਲੱਗੇ ਤਤੀ ਅੱਗੇ। ਦਿਲ ਆਪਣੇ ਵਿਚ ਕਰੇ ਵਿਚਾਰ, ਕਿਥੇ ਭਾਬੜ ਜਗੇ। ਜੋਤ ਸਰੂਪੀ ਕਿਰਪਾ ਧਾਰ ਆਪਣਾ ਸੀਨਾ ਖੋਲ੍ਹ ਵਖਾਇਆ ਏਥੇ ਲੱਗੀ ਅੱਗੇ। ਗੁਰਮੁਖ ਸਾਚੇ ਸੰਤ ਜਨ ਤੇਰੇ ਮਨ ਨਾ ਹੋਏ ਹੰਕਾਰ, ਪ੍ਰਭ ਆਇਆ ਤੇਰੇ ਦਰ ਤੇ ਝੱਬੇ। ਜੋਤ ਸਰੂਪੀ ਕਿਰਪਾ ਧਾਰ, ਗੁਰਮੁਖਾਂ ਹਰਿ ਆਪੇ ਲੱਭੇ। ਰਾਜੇ ਬਲ ਮਨ ਵਿਚਾਰਿਆ। ਜੋਤ ਸਰੂਪੀ ਦਰਸ ਪਾਇਆ, ਜਗੀ ਜੋਤ ਅਪਾਰਿਆ। ਦੋਏ ਜੋੜ ਕਰੇ ਬੇਨੰਤੀ, ਡਿੱਗਾ ਮੂੰਹ ਦੇ ਭਾਰਿਆ। ਜੋਤ ਸਰੂਪੀ ਜੋਤ ਹਰਿ, ਬਾਹੋਂ ਪਕੜ ਆਪਣੇ ਗਲੇ ਲਗਾ ਰਿਹਾ। ਰਾਜੇ ਬਲ ਅਰਜ਼ ਗੁਜ਼ਾਰੀ। ਮੂਹੋਂ ਮੰਗ ਹਰਿ ਮੁਰਾਰੀ। ਅਜੇ ਨਾ ਪਾਈ ਪੂਰੀ ਸਾਰੀ। ਜੋਤੀ ਜੋਤ ਸਰੂਪ ਹਰਿ, ਕਵਣ ਜਾਣੇ ਤੇਰੀ ਸਚ ਸਿਕਦਾਰੀ। ਅੱਗੋਂ ਹਰਿ ਜੀ ਆਖ ਸੁਣਾਏ। ਵਸਤ ਕੋਈ ਨਹੀਂ ਮੰਗਣ ਆਏ। ਇਕ ਬਣਾਉਣਾ ਛੋਟਾ ਕੁੱਲਾ, ਜਿਥੇ ਬਹਿ ਕੇ ਝੱਟ ਲੰਘਾਏ। ਰਾਜਾ ਬਲ ਹੋ ਦਲੇਰ ਅੱਗੋਂ ਕਹਿੰਦਾ ਮੰਗੋ ਛੇਤੀ ਜਿਥੇ ਲੱਗੇ ਚੰਗੀ ਥਾਂਏਂ। ਪ੍ਰਭ ਅਬਿਨਾਸ਼ੀ ਰਸਨਾ ਕਹਿੰਦਾ ਢਾਈ ਕਰਮਾਂ ਦੇਣਾ ਥਾਂ ਬਣਾਏ। ਜੋਤੀ ਜੋਤ ਸਰੂਪ ਹਰਿ, ਆਪਣਾ ਭੇਵ ਰਿਹਾ ਛੁਪਾਏ। ਰਾਜੇ ਬਲ ਚੜ੍ਹਿਆ ਚਾਅ। ਢਾਈ ਕਰਮਾਂ ਜਿਹੜਾ ਥਾਂ। ਵਿਚੋਂ ਮਹੱਲਾਂ ਲਓ ਮਿਣਾ। ਉਠੇ ਹੋਏ ਹਰਿ ਜੀ ਅਗਾਂਹ। ਜੋਤੀ ਜੋਤ ਸਰੂਪ ਹਰਿ, ਆਪਣਾ ਮਿਣਦਾ ਆਪੇ ਥਾਂ। ਰਾਜੇ ਬਲ ਕੀਆ ਪ੍ਰਵਾਨ। ਕਰੇ ਖੇਲ ਆਪ ਭਗਵਾਨ। ਦੋ ਕਰਮਾਂ ਕਰ ਤਿੰਨ ਲੋਆਂ ਸੱਤ ਦੀਪ ਨੌਂ ਖੰਡ ਸਭੇ ਮਿਣ ਜਾਣ। ਅੱਧੀ ਕਰਮ ਬਾਕੀ ਰਹਿ ਗਈ, ਫੇਰ ਬੋਲੇ ਭਗਵਾਨ। ਰਾਜਾ ਬਲ ਉਪਰ ਵੇਖ, ਨਾ ਬਣ ਹੁਣ ਨਿਧਾਨ। ਢਾਈ ਕਰਮਾਂ ਪੂਰੀ ਕਰਦੇ, ਨਹੀ ਤੇ ਮਿਟ ਜਾਉ ਨਾਮ ਨਿਸ਼ਾਨ। ਸਾਚੇ ਭਗਤ ਆਈ ਵਿਚਾਰ । ਇਹ ਬੁੱਢਾ ਬ੍ਰਹਿਮਣ ਨਹੀਂ ਗਵਾਰ। ਅੱਗੇ ਡਿੱਗਾ ਮੂੰਹ ਦੇ ਭਾਰ। ਮੁੱਖੋਂ ਕਹੇ ਰਸਨ ਉਚਾਰ। ਅੱਧੀ ਕਰਮ ਲਓ ਮਿਣਾਏ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਪੂਰਬ ਕਰਮ ਲਿਆ ਵਿਚਾਰ। ਬਾਹੋਂ ਪਕੜੇ ਗਲੇ ਲਗਾਈ, ਉਤੋਂ ਪਾਇਆ ਦੋ ਹੱਥਾਂ ਦਾ ਭਾਰ। ਆਪ ਘੱਲਿਆ ਹੇਠ ਪਤਾਲ। ਸਾਚਾ ਨਾਉਂ ਬਲਖ ਬੁਖਾਰ ਦਏ ਲਿਖਾਈ। ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਦੇ ਵਰਤਾਈ। ਸਤਿਜੁਗ ਤੇਰਾ ਸੰਗ ਨਿਭਾਇਆ। ਸਾਧਾਂ ਸੰਤਾਂ ਰੰਗ ਚੜ੍ਹਾਇਆ। ਭੁੱਖਾ ਨੰਗਾ ਕੋਈ ਦਿਸ ਨਾ ਆਇਆ। ਕਿਸੇ ਅੰਗ ਨਾ ਭਬੂਤ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪਣਾ ਵੇਲਾ ਆਪੇ ਆਣ ਸੁਹਾਇਆ। ਚਿੱਟਾ ਦੁੱਧ ਚਿੱਟਾ ਬਾਣਾ। ਸਤਿਜੁਗ ਸਾਚੇ ਹਰਿ ਜੀ ਤੇਰਾ ਸਾਚਾ ਵੇਲਾ ਆਣਾ। ਦੋਵੇਂ ਅੱਖੀਂ ਪੁੱਟ ਪੁੱਟ ਵੇਖੇ, ਨਾ ਅੰਨ੍ਹਾ ਨਾ ਕਾਣਾ। ਜੋਤ ਸਰੂਪੀ ਧਾਰੇ ਭੇਖ, ਨਾ ਜਾਣੇ ਕੋਈ ਸੁਘੜ ਸਿਆਣਾ। ਸਾਚੇ ਸੰਤ ਇਕੱਠੇ ਕਰ ਬਣਾਏ ਬਣਤ, ਸਾਰਿਆਂ ਜੁਗਾਂ ਦੀ ਲਾਹੁੰਦਾ ਰਹੇ ਮੁਕਾਣਾਂ। ਸਤਿਜੁਗ ਸਾਚੇ ਕੀਆ ਖੇਲ, ਭੁਲਿਆ ਇੰਦਰ ਲੁਬਾਣਾ। ਘਰ ਗੌਤਮ ਦੇ ਆਇਆ ਡੁਲਿਆ ਰੰਗ ਰਲੀਆਂ ਮਾਣਾ। ਦਿਤਾ ਇਕ ਸਰਾਪ ਰਿਖੀ ਨੇ, ਆਪ ਉਲਟਾਇਆ ਜੁਗ ਦਾ ਬਾਣਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣਾ ਭਾਣਾ। ਸਤਿਜੁਗ ਤੇਰੇ ਨਾਂ ਰੁਸ਼ਨਾਈ। ਭਗਤ ਜਨਾਂ ਹਰਿ ਦੇ ਵਡਿਆਈ। ਸਚ ਪਦਵੀ ਧਰੂ ਨੇ ਪਾਈ। ਬੈਠਾ ਦਰ ਦਰਬਾਨ, ਅੱਠੇ ਪਹਿਰ ਦਰਸ਼ਨ ਪਾਈ। ਵੱਡਾ ਦਾਤਾ ਹਰਿ ਸੁਲਤਾਨ, ਭਗਤ ਪ੍ਰਹਿਲਾਦ ਰਿਹਾ ਗਾਈ। ਏਕਾ ਨਾਮ ਰੱਖਿਆ ਯਾਦ, ਹਰਨਾਖ਼ਸ਼ ਅੱਠੇ ਪਹਿਰ ਰਿਹਾ ਸਮਝਾਈ। ਦੂਤਾਂ ਦੁਸ਼ਟਾਂ ਕੀਨੇ ਕਹਿਰ, ਅਪਾਰ ਹਿਰਦਾ ਇਕ ਅਟੱਲ ਰਖਾਈ। ਵੇਲੇ ਅੰਤਮ ਜੋਤ ਪ੍ਰਗਟ ਨਰ ਸਿੰਘ ਰੂਪ ਹਰਿ ਬਣਾਈ। ਜੋਤ ਸਰੂਪੀ ਜੋਤ ਹਰਿ ਆਪਣੀ ਬਣਤ ਰਿਹਾ ਬਣਾਈ। ਹਰਨਾਖ਼ਸ਼ ਦੈਂਤ ਹਰਿ ਜੀ ਮਾਰ। ਅੱਗੇ ਜਾਏ ਵੇਖੇ ਇਕ ਰਿਖੀ ਤੇ ਇਕ ਨਾਰ। ਦੋਹਾਂ ਦਾ ਸਾਂਝਾ ਦਿਸੇ ਪਿਆਰ। ਨਾਰੀ ਵੇਖੇ ਨੈਣ ਉਘਾੜ। ਸਿੰਘ ਰੂਪ ਹਰਿ ਅੱਗੋਂ ਦਿਸਿਆ, ਡਿੱਗੀ ਮੂੰਹ ਦੇ ਭਾਰ। ਝੂਠਾ ਤਨ ਓਥੇ ਪਸਾਰਿਆ, ਵਿਚੋਂ ਹੰਸ ਗਿਆ ਮਾਰ ਉਡਾਰ। ਸਾਚਾ ਰਿਖੀ ਹੋਇਆ ਗੁੱਸੇ, ਕੌਣ ਤੂੰ ਆਇਆ ਦਰ ਮੇਰੇ ਗਵਾਰ। ਅੱਗੋਂ ਹਰਿ ਜੀ ਹੱਸ ਕੇ ਬੋਲੇ, ਮੈਂ ਜੋਤ ਸਰੂਪੀ ਨਰ ਅਵਤਾਰ। ਸਾਚਾ ਰਿਖੀ ਫੇਰ ਨਾ ਡਰੇ, ਰਸਨਾ ਖਿਚ ਚਲਾਏ ਇਕ ਕਟਾਰ। ਅੱਠੇ ਪਹਿਰ ਅਸੀ ਤੇਰੇ ਹੋਏ ਗੋਲੇ, ਤੂੰ ਵਿਚ ਉਜਾੜਾਂ ਮਾਰੀ ਮੇਰੀ ਨਾਰ। ਐਵੇਂ ਭੇਖ ਵਟਾਇਆ ਪਾਏ ਝੂਠੇ ਚੋਲੇ, ਨਾ ਕਰੇ ਚੰਗੀ ਕਾਰ। ਜੋਤੀ ਜੋਤ ਸਰੂਪ ਹਰਿ, ਆਪਣਾ ਆਪ ਰਿਹਾ ਵਿਚ ਵਿਚਾਰ। ਸਾਚੇ ਰਿਖ ਆਖ ਸੁਣਾਇਆ। ਰਸਨਾ ਨਾਲ ਸਰਾਪ ਦਵਾਇਆ। ਤੂੰ ਚੰਗਾ ਹਰਿ ਜਿਸ ਉਜਾੜਿਆ ਮੇਰਾ ਘਰ, ਨਹੀਂ ਤੇਰੇ ਮਨ ਭਾਇਆ। ਜੋਤ ਸਰੂਪੀ ਜੋਤ ਹਰਿ, ਅੱਗੋਂ ਫੇਰ ਮੁਸਕਰਾਇਆ। ਸਾਚੇ ਰਿਖੀ ਤੀਰ ਚਲਾਇਆ। ਨਾਰੀ ਪਿਛੇ ਹਰਿ ਜੀ ਤੂੰ ਵੀ ਫਿਰੇ ਹਲਕਾਇਆ। ਸਤਿਜੁਗ ਅੰਤਮ ਪ੍ਰਭ ਅਬਿਨਾਸ਼ੀ ਏਕਾ ਪੰਧ ਚੁਕਾਇਆ। ਉਤੇ ਵੇਖੇ ਵਿਚ ਮਾਤ ਦੇ ਤਰੇਤੇ ਜਨਮ ਦਵਾਇਆ। ਲੱਗਾ ਸਰਾਪ ਸਚ ਰਿੱਖੀ ਦਾ, ਪ੍ਰਭ ਅਬਿਨਾਸ਼ੀ ਬਣ ਰਾਮ ਅਵਤਾਰ ਵਿਚ ਮਾਤ ਜੋਤ ਜਗਾਇਆ। ਤਰੇਤਾ ਹਰਿ ਜੀ ਮਾਤ ਧਰਾਏ। ਸਤਿਜੁਗ ਸਾਚੇ ਵਕਤ ਚੁਕਾਏ। ਚਿੱਟੀ ਚਾਦਰ ਛੋਟੇ ਛੋਟੇ ਆਪਣੀ ਹੱਥੀਂ ਦਾਗ ਲਗਾਏ। ਜੋਤ ਸਰੂਪ ਜੋਤ ਹਰਿ, ਜੁਗ ਤਰੇਤੇ ਤੇਰੇ ਸਿਰ ਦੇ ਉਪਰ ਪੜਦੇ ਛਾਏ। ਤਰੇਤਾ ਜੁਗ ਮਾਤ ਧਰਾਇਆ। ਸਾਚ ਨਾਤ ਜਗਤ ਬੰਧਾਇਆ। ਰਿਗ ਵੇਦ ਸੰਗ ਰਲਾਇਆ। ਲਾਲ ਬਾਣਾ ਤਨ ਪਹਿਨਾਇਆ। ਆਪਣਾ ਭਾਣਾ ਆਪ ਸੁਣਾਇਆ। ਰਿਸ਼ੀਆਂ ਮੁਨੀਆਂ ਹੱਠ ਜਪ ਤਪ ਕਰਨਾ ਇਹ ਸਮਝਾਇਆ। ਬਣਤ ਬਣਾਏ ਆਪੇ ਆਪ, ਥੋੜਾ ਉਹਲਾ, ਥੋੜਾ ਪਰਦਾ ਆਪ ਰਖਾਇਆ। ਤਰੇਤੇ ਤੇਰੇ ਪੱਲੂ ਥੋੜਾ ਪਾਪ, ਆਪਣੀ ਹੱਥੀਂ ਬੰਨ੍ਹ ਵਖਾਇਆ। ਜੋਤ ਸਰੂਪੀ ਜੋਤ ਹਰਿ ਆਪਣਾ ਖੇਲ ਆਪ ਵਰਤਾਇਆ। ਤਰੇਤਾ ਜੁਗ ਵੇਖ ਵਿਚਾਰ। ਹਰਿ ਜੀ ਆਏ ਲਏ ਅਵਤਾਰ। ਸਾਚਾ ਕਰਮ ਸਰਬ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪੇ ਬੰਨ੍ਹੇ ਸਾਚੀ ਧਾਰ ਬਣ ਰਾਮ ਅਵਤਾਰ। ਤਰੇਤੇ ਤੇਰੀ ਸਚ ਨਿਸ਼ਾਨੀ। ਰਿਖੀਆਂ ਮੁਨੀਆਂ ਸਾਚੇ ਕੇਸ, ਮਸਤਕ ਬੱਧੀ ਗਾਨੀ। ਸਾਚੇ ਭਗਤ ਆਪ ਉਪਜਾਏ, ਬਣਾਏ ਜਗਤ ਨਿਸ਼ਾਨੀ। ਮੁਕਤ ਜੁਗਤ ਆਪਣੇ ਹੱਥ ਰਖਾਏ, ਨਾ ਕੋਈ ਸਕੇ ਪਹਿਚਾਨੀ। ਬਾਲਮੀਕ ਵੱਡਾ ਨੀਚ, ਦੇ ਮੱਤ ਆਪ ਸਮਝਾਏ। ਬਾਲਮੀਕ ਹੋਇਆ ਜਵਾਨ। ਫਰਕਣ ਅੰਗ ਨਾ ਸਕੇ ਸੰਭਾਲ। ਰਾਹ ਜਾਂਦਿਆਂ ਨੂੰ ਮਾਰੇ ਡੰਗ, ਲੁੱਟ ਲੁੱਟ ਲੈ ਘਰ ਜਾਣ। ਪ੍ਰਭ ਅਬਿਨਾਸ਼ੀ ਆਪ ਨਿਭਾਇਆ ਆਪਣਾ ਸੰਗ, ਦੇ ਮੱਤ ਹਰਿ ਆਪ ਸਮਝਾਨ। ਸਾਚੇ ਮਾਰਗ ਫੜ ਕੇ ਪਾਇਆ ਕੀਆ ਚਤੁਰ ਸੁਜਾਨ। ਆਤਮ ਦੀਆ ਬ੍ਰਹਮ ਗਿਆਨ ਸਾਚਾ ਸ਼ਬਦ ਰਿਦੇ ਵਸਾਇਆ, ਇਕ ਰਖਾਇਆ ਚਰਨ ਧਿਆਨ। ਸਾਚਾ ਹੁਕਮ ਆਪ ਸੁਣਾਇਆ, ਜੋਤੀ ਜੋਤ ਸਰੂਪ ਹਰਿ, ਆਪਣਾ ਲੇਖਾ ਆਪੇ ਆਪ ਲਿਖਾਇਆ। ਤਰੇਤੇ ਜੁਗ ਬਾਲਮੀਕ ਮਾਰੇ ਧਾੜੇ। ਬਰਸ ਸੌ ਪੰਜ ਪਹਿਲੇ ਤੇਰਾ ਬਣੇ ਲਿਖਾਰੇ। ਜੀਵ ਜੰਤ ਜਿਸ ਕੀਨੇ ਤੰਗ, ਹੁਣ ਵਸੇ ਹਰਿ ਦੁਆਰੇ। ਫੇਰ ਲਈ ਮੰਗ ਮੰਗ, ਹੋਵੇ ਮੇਲ ਕਦੋਂ ਭਤਾਰੇ। ਜੋਤੀ ਜੋਤ ਸਰੂਪ ਹਰਿ, ਆਪਣੀ ਰਸਨੀ ਆਪ ਉਚਾਰੇ। ਕਲਜੁਗ ਅੰਤਮ ਸ੍ਰਿਸ਼ਟ ਸਬਾਈ ਹੋਏ ਤੰਗ, ਨਿਹਕਲੰਕ ਕਲ ਜਾਮਾ ਧਾਰੇ। ਤੈਨੂੰ ਰੱਖੇ ਅੰਗ ਸੰਗ, ਆਪ ਬਣਾਏ ਸਚ ਦੁਲਾਰੇ। ਪਹਿਲੋਂ ਪਿਆਏ ਪੋਸਤ ਅਫੀਮ ਭੰਗ, ਪੀ ਪੀ ਸ਼ਰਾਬਾਂ ਵਿਚ ਬਜ਼ਾਰਾਂ ਮਾਰੇ ਲਲਕਾਰੇ। ਤੇਰੀ ਆਤਮ ਤੁੱਟੇ ਤੰਗ, ਪੰਜੇ ਯਾਰ ਕਰਨ ਖੁਆਰੇ। ਜੋਤੀ ਜੋਤ ਸਰੂਪ ਹਰਿ, ਫਿਰ ਮਾਤ ਜਾਮਾ ਧਾਰੇ। ਪੀ ਸ਼ਰਾਬ ਮਾਰੇ ਲਲਕਾਰ। ਅੱਠੇ ਪਹਿਰ ਚੜ੍ਹਿਆ ਰਹੇ ਬੁਖਾਰ। ਚਵੀ ਘੰਟੇ ਕਿਸੇ ਵੇਲੇ ਟੁੱਟਣ ਨਾ ਦੇਵੇ ਤਾਰ। ਸੁੱਧ ਬੁੱਧ ਸਰਬ ਭੁਲਾਈ, ਜੂਠਿਆਂ ਝੂਠਿਆਂ ਕੀਆ ਪਿਆਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰ। ਲਏ ਅਵਤਾਰ ਪਾਵੇ ਸਾਰ ਸੁਰਤ ਸੰਭਾਲੇ। ਤਰੇਤੇ ਮੰਗੀ ਮੰਗ ਕਲਜੁਗ ਅੰਤਮ ਤੇਰੀ ਨਿਭ ਜਾਏ ਨਾਲੇ। ਨਿਹਕਲੰਕ ਕਲ ਜਾਮਾ ਪਾਇਆ, ਸੋਇਆ ਪੁੱਤ ਫੇਰ ਜਗਾਇਆ, ਸ਼ਬਦ ਬਾਣਾ ਤਨ ਪਹਿਨਾਇਆ, ਆਪ ਉਠਾਇਆ ਸਿੰਘ ਪਾਲੇ। ਜੋਤੀ ਜੋਤ ਸਰੂਪ ਹਰਿ, ਆਪੇ ਚਲੇ ਆਪਣੇ ਭਾਣੇ। ਤਰੇਤਾ ਤ੍ਰਿਆ ਕਰੇ ਖਵਾਰੀ। ਆਪਣੀ ਕਰੇ ਆਪੇ ਕਾਰੀ। ਰਾਵਣ ਦੁਸ਼ਟ ਹੋਇਆ ਹੰਕਾਰੀ। ਉਤੇ ਧਰਤ ਆਈ ਭਾਰੀ। ਜੋਤੀ ਜੋਤ ਸਰੂਪ ਹਰਿ, ਆਪ ਉਠਾਏ ਵਡ ਵਡ ਬਲਕਾਰੀ। ਉਠੇ ਜੋਧਾ ਵਡ ਬਲਕਾਰ। ਚਾਰੋਂ ਤਰਫ ਹੋਏ ਧੂਆਂਧਾਰ। ਚਾਰੋਂ ਤਰਫ ਹੋਏ ਖੁਆਰ। ਥਾਉਂ ਥਾਈਂ ਦਏ ਮਾਰ। ਆਪ ਵਗਾਏ ਨੇਤਰ ਧਾਰ। ਪੂਰ ਕਰਾਏ ਜਗਤ ਵਿਹਾਰ। ਊਚ ਨੀਚ ਨਾ ਕਰੇ ਵਿਚਾਰ। ਜਾਏ ਭੀਲਨੀ ਦੇਵੇ ਤਾਰ। ਗੌਤਮ ਅਹਿਲਿਆ ਹੋਈ ਪਾਰ। ਚਰਨ ਛੁਹਾਇਆ ਪਹਿਲੀ ਵਾਰ। ਜੋਤੀ ਜੋਤ ਸਰੂਪ ਹਰਿ, ਤਰੇਤਾ ਰਾਮ ਲਿਆ ਅਵਤਾਰ। ਰਾਮ ਅਵਤਾਰ ਹਰਿ ਜੀ ਹਰਿ, ਭਗਤਾਂ ਦੇਵੇ ਮਾਣ ਜਾਏ ਦਰ ਘਰ। ਬੇਮੁੱਖਾਂ ਲਾਹੇ ਘਾਣ ਤੀਰ ਕਮਾਨ ਹੱਥੀਂ ਫੜ। ਰਣ ਭੂਮੀ ਸੁੱਤੇ ਪੈਰ ਪਸਾਰ, ਨੌਂਜਵਾਨ ਜੋ ਰਥਾਂ ਉਤੇ ਆਏ ਚੜ੍ਹ। ਦਹਿ ਦਿਸ਼ਾ ਭੌਂਦੇ ਸਿਰ, ਜਿਮੀ ਉਪਰ ਡਿਗਣ ਆਣ। ਜੋਤੀ ਜੋਤ ਸਰੂਪ ਹਰਿ, ਆਪੇ ਮਾਰੇ ਆਪਣਾ ਬਾਣ। ਰਾਵਣ ਦਿਸੇ ਨਾ ਦਸ ਸੀਸ। ਏਕਾ ਜਾਣੇ ਹਰਿ ਜਗਦੀਸ਼। ਸਰਬ ਜੀਆਂ ਨੂੰ ਰਿਹਾ ਪੀਸ। ਜੋਤੀ ਜੋਤ ਸਰੂਪ ਹਰਿ, ਸਿਰ ਧੜ ਆਪ ਕਟਾਏ, ਕਰੇ ਵੱਖਰੇ ਸੀਸ। ਤਰੇਤੇ ਜੁਗ ਦੋ ਰਲਾਏ। ਪਾਣੀ ਦੁੱਧ ਇਕ ਥਾਂ ਬਹਾਏ। ਬੇਮੁੱਖਾਂ ਉਲਟੀ ਬੁੱਧ, ਬੂਝ ਕੋਈ ਨਾ ਪਾਏ। ਜਨ ਭਗਤਾਂ ਦਵਾਏ ਸੁੱਧ, ਆਪਣਾ ਦਰਸ ਦਿਖਾਏ। ਰਾਮਾ ਰਾਮ ਨਾ ਦਿਸੇ ਕੋਇ ਜੇਵਡ ਤੁੱਧ, ਦੁਸ਼ਟ ਹੰਕਾਰੀ ਮਾਰ ਖਪਾਏ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਤਰੇਤੇ ਆਪਣੇ ਖੇਲ ਵਖਾਏ। ਤਰੇਤਾ ਅੰਤ ਆਪ ਚੁਕਾਇਆ। ਫੇਰ ਦਵਾਪਰ ਮਾਤ ਧਰਾਇਆ। ਸੂਹਾ ਵੇਸ ਤਨ ਪਹਿਨਾਇਆ। ਯੁਜਰ ਵੇਦ ਸੰਗ ਰਲਾਇਆ। ਦੇਸ ਵਦੇਸ ਆਪ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪਣਾ ਖੇਲ ਆਪ ਵਰਤਾਇਆ। ਸਾਚਾ ਖੇਲ ਆਪ ਕਰ। ਕਾਹਨਾ ਕ੍ਰਿਸ਼ਨਾ ਬਣ ਕਰ। ਜੋਤੀ ਜੋਤ ਸਰੂਪ ਹਰਿ, ਏਕਾ ਆਪਣੀ ਸ਼ਾਨ ਧਰ। ਕ੍ਰਿਸ਼ਨ ਮੁਰਾਰ ਵਡ ਬਲਕਾਰਿਆ। ਨਾ ਕਰੇ ਯੁਧ ਨਾ ਫੜੇ ਹੱਥ ਕਟਾਰਿਆ। ਬੇਮੁਖਾਂ ਭੁਲਾਈ ਫਿਰੇ ਸੁੱਧ, ਨਾ ਪਾਵੇ ਸਾਰ ਵਡ ਦਰਯੋਧਨ ਹੰਕਾਰਿਆ। ਦੋਵੇਂ ਅਸਵ ਰਹੇ ਕੁੱਦ, ਰੱਥ ਚਲਾਵੇ ਆਪ ਬਨਵਾਰਿਆ। ਜੋਤੀ ਜੋਤ ਸਰੂਪ ਹਰਿ, ਕਾਹਨਾ ਕ੍ਰਿਸ਼ਨਾ ਆਪ ਅਖਵਾ ਰਿਹਾ। ਸਾਚੀ ਬਿਧ ਆਪ ਕਰਾਇਆ। ਚਾਰੋਂ ਤਰਫ ਲਕੀਰ ਖਿਚਾਇਆ। ਤਿਖੀ ਧਾਰ ਹਰਿ ਦਾਤਾਰ ਸ਼ਬਦ ਕਟਾਰ ਆਪ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਸਦ ਆਪ ਰਹਾਇਆ। ਰਣ ਭੂਮੀ ਬਣਿਆ ਸਚ ਅਖਾੜਾ। ਚਾਰੋਂ ਤਰਫ ਚੰਡੀ ਚਮਕੇ ਵਿਚ ਮੈਦਾਨਾ ਚੜਕੇ ਜਿਉਂ ਤੇਲੀ ਤਾੜਾ। ਪ੍ਰਭ ਅਬਿਨਾਸ਼ੀ ਬਣੇ ਰਥਵਾਹੀ, ਜ਼ਿਮੀਂ ਅਸਮਾਨ ਤੁੱਟਾ ਪਾੜਾ। ਅਰਜਨ ਬ੍ਰਹਮ ਗਿਆਨ ਦਵਾਇਆ ਆਪਣਾ ਮੂੰਹ ਖੋਲ੍ਹ ਵਖਾਇਆ, ਸ੍ਰਿਸ਼ਟ ਸਬਾਈ ਚਬਾਈ ਬੈਠਾ ਹੇਠ ਆਪਣੀ ਦਾੜ੍ਹਾ। ਏਕਾ ਜੋਤ ਅਗਨ ਲਗਾਏ, ਹਾੜ ਮਹੀਨਾ ਨੇੜੇ ਆਇਆ। ਸਾਚਾ ਨੀਰ ਕਿਸੇ ਹੱਥ ਨਾ ਆਇਆ। ਅਠਾਰਾਂ ਦਿਨ ਗਿਣ ਗਿਣ ਵਕਤ ਲੰਘਾਇਆ। ਕੋਰੌ ਕੁਸ਼ੇਤਰ ਤੇਰੀ ਭੇਟ ਦਵਾਪਰ ਜੀਵ ਸਰਬ ਚੜ੍ਹਾਇਆ। ਧਰਤ ਮਾਤ ਤੇਰਾ ਖੁਲ੍ਹਾ ਵਿਹੜਾ, ਆਪੇ ਆਪ ਹਰਿ ਜੀ ਆਪ ਬਣਾਇਆ। ਕਿਰਪਾ ਕਰੀ ਆਪ ਮਹਾਨ। ਸ਼ਬਦ ਸੁਣਾਇਆ ਭਗਤ ਕਾਹਨ। ਅਰਜਨ ਉਠਿਆ ਨੌਜਵਾਨ। ਏਕਾ ਉਠ ਲਈ ਅੰਗੜਾਈ, ਹੱਥੀਂ ਫੜੇ ਤੀਰ ਕਮਾਨ। ਦੂਜੇ ਪਾਸੇ ਉਸ ਦਾ ਕਰਨ ਭਾਈ, ਜੰਮਿਆ ਜਿਹੜਾ ਕਵਾਰੀ ਮਾਈ, ਸੂਰਜ ਪਿਤਾ ਸਰਬ ਵਖਾਨ। ਜੋਤੀ ਜੋਤ ਸਰੂਪ ਹਰਿ, ਦੋਵੇਂ ਭਾਈ ਇਕ ਦੂਜੇ ਨਾਲ ਲੜਾਏ, ਚਲਾਏ ਰਥ ਵੇਖੇ ਖੇਲ ਹਰਿ ਭਗਵਾਨ। ਜੋਤੀ ਜੋਤ ਸਰੂਪ ਹਰਿ, ਜੁਗ ਦਵਾਪਰ ਤੇਰੀ ਅੰਤਮ ਅੰਤ ਆਪੇ ਲਾਹੀ ਵਿਚ ਮਾਤ ਮਕਾਣ। ਦਵਾਪਰ ਜੁਗ ਅੰਤ ਕਰਾਇਆ। ਗੀਤਾ ਗਿਆਨ ਸਰਬ ਦਵਾਇਆ। ਹਰਿ ਭਗਵਾਨ ਏਕਾ ਭਗਤ ਇਕ ਵਾਰ ਸਮਝਾਇਆ। ਸ੍ਰਿਸ਼ਟ ਸਬਾਈ ਰਹੀ ਰਸਨ ਵਖਾਨ, ਵੇਲਾ ਗਿਆ ਹੱਥ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਜੁਗੋ ਜੁਗ ਆਪਣਾ ਭਾਣਾ ਆਪਣਾ ਬਾਣਾ ਵਿਚ ਮਾਤ ਕਰਦਾ ਆਇਆ। ਦਵਾਪਰ ਕੀਨੀ ਅੰਤ ਤਿਆਰੀ। ਲੋਕਮਾਤ ਵਿਚੋਂ ਹੋਇਆ ਬਾਹਰੀ। ਕਲਜੁਗ ਜੂਠੇ ਝੂਠੇ ਮਿਲੀ ਸੱਚੀ ਸਿਕਦਾਰੀ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰੇ ਆਪ ਬਨਵਾਰੀ। ਕਲਜੁਗ ਕੂੜ ਕੁੜਿਆਰ ਮਾਤ ਜਨਮ ਦਵਾਇਆ। ਸਿਰ ਝੁਕਾਇਆ ਵੱਡਾ ਭਾਰ, ਕਾਮ ਕਰੋਧ ਹੰਕਾਰ ਇਹਦੇ ਸੰਗ ਰਲਾਇਆ। ਉਤੇ ਤਨ ਪ੍ਰਭ ਸਾਚੇ ਲਈ ਛਾਰ , ਕਲਜੁਗ ਜੀਵਾਂ ਕਾਲਾ ਮੂੰਹ ਕਰਾਇਆ। ਮਾਤਲੋਕ ਵਿਚ ਆਇਆ ਕਰ ਵਿਚਾਰ ਕੋਈ ਨਾ ਛੱਡਾ ਥਾਂ, ਜੋਤੀ ਜੋਤ ਸਰੂਪ ਹਰਿ, ਸਾਚਾ ਹੁਕਮ ਕਲੂ ਕਾਲ ਕਲਜੁਗ ਆਪਣਾ ਆਪ ਸੁਣਾਇਆ। ਕਲਜੁਗ ਹਰਿ ਮਾਤ ਧਰਾਇਆ। ਧਰਮ ਮਾਤ ਤੇਰੀ ਗੋਦ ਬਿਠਾਇਆ। ਏਕਾ ਦਿਤੀ ਹਰਿ ਸੁਗਾਤਾ, ਜੂਠ ਝੂਠ ਪੱਲੇ ਬੰਨ੍ਹ ਲੈ ਆਇਆ। ਸਦਾ ਰੱਖੇ ਅੰਧੇਰੀ ਰਾਤ, ਠੱਗਾਂ ਚੋਰਾਂ ਯਾਰਾਂ ਲਏ ਬੁਲਾਇਆ। ਜਨ ਭਗਤ ਨਾ ਪੁੱਛੇ ਵਾਤ, ਪ੍ਰਭ ਅਬਿਨਾਸ਼ੀ ਕਾਲਾ ਟਿੱਕਾ ਇਹਦੇ ਮਸਤਕ ਲਾਇਆ। ਆਪਣੀ ਹੱਥੀਂ ਪੁੱਟੇ ਡੂੰਘੇ ਖਾਤ, ਪ੍ਰਭ ਸਾਚੇ ਮਗਰ ਸ਼ਬਦ ਡੰਡਾ ਲਾਇਆ। ਕਲਜੁਗ ਲੱਖ ਚੁਰਾਸੀ ਪੜ੍ਹਾਈ ਇਕ ਅਪੁਠੀ ਜਮਾਇਤ, ਧਰਮ ਰਾਏ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਵਿਚ ਮਾਤ ਟਿਕਾਇਆ। ਕਲਜੁਗ ਕੀ ਕਰੇ ਵਿਚਾਰਾ। ਪਿਛੇ ਲੱਗਾ ਡੰਡਾ ਭਾਰਾ। ਨਾਮ ਸ਼ਬਦ ਹਰਿ ਅਪਾਰਾ। ਨਾ ਕੋਈ ਵੇਖੇ ਨਾ ਦਿਸੇ ਪੈਂਦਾ ਰਹੇ ਉਤੇ ਵਾਰੋ ਵਾਰਾ। ਕਲਜੁਗ ਝੂਠਾ ਬਾਲ ਅੰਞਾਣਾ ਮਾਤ ਵਿਚ ਆਣ ਪੁਕਾਰਾ। ਪ੍ਰਭ ਅਬਿਨਾਸ਼ੀ ਕਿਰਪਾ ਕਰ ਚਾਰ ਲੱਖ ਬਤੀਸ ਹਜ਼ਾਰ ਮੈਥੋਂ ਦੁੱਖ ਝੱਲਿਆ ਨਹੀਂ ਜਾਣਾ। ਮੇਰੀ ਆਤਮ ਪੈਂਦੀ ਘਾਰ, ਪੰਜਾਂ ਯਾਰਾਂ ਮੈਨੂੰ ਖ਼ਾਕ ਰੁਲਾਣਾ। ਮੇਰੀ ਕਿਸੇ ਨਹੀਂ ਬੰਨ੍ਹਣੀ ਧਾਰ, ਤੇਰਾ ਹੁਕਮ ਨਾ ਕਿਸੇ ਅਟਕਾਣਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਝੂਠਾ ਬਾਲ ਅੰਞਾਣਾ ਦੇ ਮੱਤ ਆਪ ਸਮਝਾਣਾ। ਕਲਜੁਗ ਨਾ ਰੋ ਨਾ ਕਰ ਪੁਕਾਰ। ਛੇਤੀ ਛੇਤੀ ਹੋ ਜਵਾਨ, ਸਭਨਾਂ ਕਰ ਖੁਆਰ। ਸਿਰ ਦੇ ਵਾਲ ਦੋਹੀਂ ਹੱਥੀਂ ਖੋਹ, ਬਾਲ ਜਵਾਨ ਨਾ ਕੋਈ ਵੇਖੀ ਬੁੱਢੀ ਮੁਟਿਆਰ। ਵਾਂਗ ਬੱਕਰੇ ਸਾਰੇ ਕੋਹ, ਵਿਚ ਵਸਾਇਆ ਕਾਮ ਕਰੋਧ ਲੋਭ ਮੋਹ ਹੰਕਾਰ। ਏਕਾ ਹੱਲ ਆਪਣਾ ਜੋ, ਜੂਠਾ ਝੂਠਾ ਬੀਜ ਡਾਲ। ਬੇਮੁਖਾਂ ਦੀ ਆਤਮ ਬੋ, ਫੱਲ ਨਾ ਲੱਗੇ ਕਿਸੇ ਡਾਲ। ਹਰਿ ਨਾ ਪਛਾਣੇ ਕਲਜੁਗ ਕੋ, ਕਲਜੁਗ ਜੀਵ ਹੋਏ ਗਵਾਰ। ਗੁਰਮੁਖ ਸਾਚੇ ਸੰਤ ਜਨਾਂ ਸਤਿਜੁਗ ਭਾਂਡਾ ਲੈਣਾ ਧੋ, ਪੂਰਬ ਕਰਮ ਵਿਚਾਰ। ਜੋਤੀ ਜੋਤ ਸਰੂਪ ਹਰਿ, ਦੇ ਦਿਲਾਸਾ ਕਲਜੁਗ ਤਾਈਂ ਦਿਤਾ ਇਕ ਪਿਆਰ। ਕਲਜੁਗ ਹੋਇਆ ਵਡ ਬਲਕਾਰੀ। ਪੂਰਨ ਕੀਨੀ ਆਪਣੀ ਕਾਰੀ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਨਾ ਕੋਈ ਛੱਡਿਆ ਘਰ ਬਾਹਰੀ। ਧੁਰਦਰਗਾਹੀ ਸਾਚਾ ਹੁਕਮ ਵੰਡੀ ਗਿਆ ਵਾਰੋ ਵਾਰੀ। ਜੋਤ ਸਰੂਪੀ ਜੋਤ ਹਰਿ, ਸ਼ਬਦ ਸਰੂਪੀ ਅਵਾਜ਼ਾਂ ਮਾਰੀ। ਕਲਜੁਗ ਆਪਣੀ ਕਾਰ ਕਮਾਈ। ਸ੍ਰਿਸ਼ਟ ਸਬਾਈ ਫੜ ਫੜ ਬਾਹੋਂ ਝੂਠੇ ਧੰਦੇ ਆਪੇ ਲਾਈ। ਜੂਠੇ ਝੂਠੇ ਹੋ ਗਏ ਪਾਪੀ ਗੰਦੇ, ਆਪਣਾ ਆਪ ਗਏ ਭੁਲਾਈ। ਆਤਮ ਹੋ ਗਏ ਅੰਧੇ, ਨਾ ਰਹੀ ਵਿਚ ਰੁਸ਼ਨਾਈ। ਹਰਿ ਹਰਿ ਨਾ ਗਾਇਆ ਬੱਤੀ ਦੰਦੇ, ਭੁੱਲੀ ਸਰਬ ਲੋਕਾਈ। ਪ੍ਰਭ ਅਬਿਨਾਸ਼ੀ ਵੇਖ ਵਿਚਾਰੇ ਕਿਰਪਾ ਧਾਰੇ, ਗੌਤਮ ਬੁੱਧ ਹੁਕਮ ਸੁਣਾਈ। ਆਪਣੀ ਸੇਵਾ ਆਪੇ ਲਾਇਆ। ਝੂਠਾ ਤਾਜ ਸਿਰੋਂ ਪਰ੍ਹੇ ਹਟਾਇਆ। ਫਿਰ ਮਾਰੀ ਸ਼ਬਦ ਅਵਾਜ਼, ਸੋਇਆ ਪੁੱਤ ਆਪ ਜਗਾਇਆ। ਸ਼ਬਦ ਸੁਣਾਇਆ ਸੰਗ ਰਲਾਇਆ, ਨਾਲ ਦਾਤ ਚਾਰੋਂ ਕੁੰਟ ਦੇ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਦਰ ਝੂਠੇ ਮੰਦਰ ਬੇਮੁਖਾਂ ਡੇਰਾ ਲਾਇਆ। ਚਾਰੋਂ ਤਰਫ ਆਖ ਸੁਣਾਏ। ਮਦਿਰਾ ਮਾਸ ਕੋਈ ਨਾ ਖਾਏ। ਕਲਜੁਗ ਜੀਵ ਭੁੱਲੇ ਰੁੱਲੇ ਡੁੱਲੇ ਅੱਗੋਂ ਕਰਦੇ ਨਾਹੇ। ਘਰ ਘਰ ਬੈਠੇ ਕਰਨ ਵਿਚਾਰਾਂ, ਇਹ ਕਰਮ ਕੌਣ ਕਮਾਏ। ਝੂਠੀਆਂ ਬਣ ਗਈਆਂ ਮਾਵਾਂ ਨਾਰਾਂ, ਨਾ ਦੇ ਮੱਤ ਪੁੱਤਾਂ ਕੋਈ ਸਮਝਾਏ। ਜੋਤ ਸਰੂਪੀ ਜੋਤ ਹਰਿ, ਕਲਜੁਗ ਤੇਰੀ ਗਣਤ ਆਪ ਗਿਣਾਏ। ਕਲਜੁਗ ਹਰਿ ਫੇਰ ਸਮਝਾਇਆ। ਪੂਰਾ ਕਰਮ ਨਾ ਤੂੰ ਅਜੇ ਕਮਾਇਆ। ਉਹਲਾ ਪਰਦਾ ਹਰਿ ਰਖਾਇਆ। ਅੱਗੋਂ ਕਰੇ ਦੋਏ ਜੋੜ ਬੇਨੰਤੀ, ਕਿਰਪਾ ਕਰ ਮੇਰੇ ਰਘੁਰਾਇਆ। ਮੈਂ ਇਕ ਇਕੱਲਾ ਲੱਖ ਚੁਰਾਸੀ ਮੇਰਾ ਹੌਲਾ ਪੱਲਾ ਤੂੰ ਰਖਾਇਆ। ਇਕ ਦੇ ਮੈਨੂੰ ਨਵਾਂ ਸਾਥੀ, ਫੇਰ ਕਰਾਂ ਜੋ ਮਨ ਭਾਇਆ। ਪ੍ਰਭ ਅਬਿਨਾਸ਼ੀ ਸਾਚੇ ਹਰਿ ਸਾਚਾ ਵਰ ਕਲਜੁਗ ਤੇਰੀ ਝੋਲੀ ਪਾਇਆ। ਸਾਚਾ ਵਰ ਹਰਿ ਝੋਲੀ ਪਾਇਆ। ਈਸਾ ਮੂਸਾ ਨਾਲ ਰਲਾਇਆ। ਵਡ ਕੁਕਰਮੀ ਆਪ ਬਣਾਇਆ। ਜੀਵ ਧਰਮੀ ਕੋਈ ਰਹਿਣ ਨਾ ਪਾਇਆ। ਉਲਟੀ ਮੱਤ ਦੇ ਜਗਤ, ਇਹ ਪੱਲੇ ਆਪ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਕਰੇ ਕਰਾਏ ਜੋ ਮਨ ਭਾਇਆ। ਪ੍ਰਭ ਅਬਿਨਾਸ਼ੀ ਸਰਬ ਘਟ ਵਾਸੀ, ਕਲਜੁਗ ਪਿੱਛੇ ਏਕ ਸ਼ਬਦ ਡੰਡਾ ਲਾਇਆ। ਕਲਜੁਗ ਆਇਆ ਫੇਰ ਦਰਬਾਰ। ਦੋਏ ਜੋੜ ਕਰੇ ਨਿਮਸਕਾਰ। ਪ੍ਰਭ ਅਬਿਨਾਸ਼ੀ ਅਸੀਂ ਦੋਵੇਂ ਗਏ ਹਾਰ। ਵਿਚ ਨੌਂ ਖੰਡ ਪ੍ਰਿਥਮੀ ਨਾ ਸਾਡੀ ਗਲਦੀ ਦਾਲ। ਕਿਰਪਾ ਕਰ ਸਾਚੇ ਹਰਿ, ਇਕ ਦੇ ਦੇ ਸਾਥੀ ਨਾਲ। ਦੂਜੀ ਵਾਰ ਮਿਲੀ ਦਾਤ। ਤਿੰਨਾਂ ਮਿਲ ਬਣ ਗਈ ਇਕ ਜਮਾਤ। ਕਲਜੁਗ ਆਉਂਦੀ ਜਾਏ ਅੰਧੇਰੀ ਰਾਤ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਆਸਨ ਬੈਠਾ ਏਕਾ ਏਕ ਇਕਾਂਤ। ਪੂਰਨ ਆਸ ਕਲ ਕਰਾਈ। ਅਹਿਮਦ ਮੁਹੰਮਦ ਸੰਗ ਰਲਾਈ। ਚਾਰੋਂ ਯਾਰ ਦੇਣ ਸਲਾਹੀ। ਅਥਰਬਣ ਵੇਦ ਇਕੋ ਅਲਾਹ ਸਾਡੇ ਹਿੱਸੇ ਆਈ। ਸਾਡੇ ਹਿੱਸੇ ਆਇਆ ਐੜਾ, ਅਲੋ ਨਾਮ ਲਏ ਉਪਜਾਈ। ਪ੍ਰਭ ਅਬਿਨਾਸ਼ੀ ਵਾਲਾ ਛੱਡਿਆ ਖਹਿੜਾ, ਦਿਵਸ ਰੈਣ ਜੋ ਰਿਹਾ ਧਿਆਈ। ਪ੍ਰਭ ਅਬਿਨਾਸ਼ੀ ਕਿਰਪਾ ਕਰ ਜੋਤ ਧਰ ਭਾਈਆਂ ਨਾਲ ਮਿਲਾਇਆ ਭਾਈ। ਤਿੰਨੇ ਭਾਈ ਕਰਨ ਸਲਾਹ। ਕਿਹੜਾ ਲਾਈਏ ਅਸੀਂ ਦਾਅ। ਯਸੂ ਕ੍ਰਿਸ਼ਤੀ ਕਹੇ ਨਾ ਮੇਰੀ ਕੋਈ ਚਲੇ ਵਾਹ। ਇਕ ਮੁਹੰਮਦ ਕੀਤੀ ਹਾਂ। ਕਲਜੁਗ ਜੀਵਾਂ ਪਕੜਾਂ ਬਾਂਹ। ਚਾਰੋਂ ਕੁੰਟ ਏਕਾ ਵਾਰੀ ਦੇਵਾਂ ਭਵਾ। ਜੋਤੀ ਜੋਤ ਸਰੂਪ ਹਰਿ, ਆਪਣੀ ਬਣਤ ਆਪੇ ਲਈ ਬਣਾ। ਅਹਿਮਦ ਮੁਹੰਮਦ ਕਰਮ ਕਮਾਇਆ। ਚਾਲੀ ਬਰਸ ਹਰਿ ਜੀ ਧਿਆਇਆ। ਫੇਰ ਹਰਿ ਜੀ ਦਰਸ ਦਿਖਾਇਆ। ਸਾਚਾ ਸ਼ਬਦ ਕੰਨ ਸੁਣਾਇਆ। ਪ੍ਰਭ ਦਰ ਮੰਗ ਚਾਰ ਯਾਰ ਸੰਗ ਚੜ੍ਹੇ ਰੰਗ ਦੂਣ ਸਵਾਇਆ। ਅੰਤਮ ਵੇਲੇ ਹੋਏ ਭੰਗ, ਧਰਮ ਰਾਏ ਘਰ ਦੇਵੇ ਟੰਗ, ਬਹੁਤੀ ਦੇਰ ਨਾ ਕਿਸੇ ਲਾਇਆ। ਜੋਤੀ ਜੋਤ ਸਰੂਪ ਹਰਿ, ਸਾਚਾ ਹੁਕਮ ਆਪਣਾ ਆਪ ਸੁਣਾਇਆ। ਮੁਹੰਮਦ ਅੱਗੋਂ ਕਰੇ ਨਿਮਸਕਾਰ। ਕਿਰਪਾ ਕਰ ਮੇਰੇ ਦਾਤਾਰ। ਸਦੀ ਚੌਧਵੀਂ ਮੇਰੀ ਝੋਲੀ ਡਾਰ। ਫੇਰ ਕਰੀਂ ਆਪਣਾ ਸਚ ਵਿਹਾਰ। ਚੜ੍ਹਨ ਨਾ ਦੇਵੀਂ ਪਾਰ ਕਿਨਾਰ। ਬੇੜਾ ਡੋਬੀਂ ਵਿਚ ਮੰਞਧਾਰ। ਫੇਰ ਬਣੀ ਆਪ ਸੱਚੀ ਸਰਕਾਰ। ਤੇਰਾ ਹੁਕਮ ਮੈਂ ਪੂਰਾ ਕਰਾਂ ਮੇਰੇ ਪਰਵਰਦਗਾਰ। ਦੀਨ ਇਸਲਾਮ ਵਿਚ ਮਾਤ ਦੇ ਧਰਾਂ, ਨਾਲ ਲੈ ਲਾਂ ਚਾਰੇ ਯਾਰ। ਬੂਹਾ ਖੋਲ੍ਹਾਂ ਕੁਫਰ ਹੰਕਾਰ ਦਾ, ਮੱਤ ਅਪੁੱਠੀ ਦੇਵਾਂ ਡਾਰ। ਦੋਵੇਂ ਜੋੜ ਪ੍ਰਭ ਦਰ ਨਿਮਸਕਾਰਦਾ, ਸਦੀ ਚੌਧਵੀਂ ਮੈਨੂੰ ਅੱਖੀਂ ਵਖਾਈਂ ਬੇਮੁੱਖਾਂ ਪੈਂਦੀ ਮਾਰ। ਜੋਤੀ ਜੋਤ ਸਰੂਪ ਹਰਿ, ਸੰਗ ਮੁਹੰਮਦ ਕੀਆ ਇਕ ਸੱਚਾ ਪਿਆਰ। ਮੰਗੀ ਮੰਗ ਹਰਿ ਦਰਬਾਰੀ। ਉਤੇ ਸ੍ਰਿਸ਼ਟ ਆਈ ਭਾਰੀ। ਅਹਿਮਦ ਮੁਹੰਮਦ ਮਿਲੀ ਸਿਕਦਾਰੀ। ਚਾਰੋਂ ਤਰਫ ਹੋਏ ਖੁਆਰੀ। ਆਪਣੇ ਹੱਥ ਇਕ ਉਠਾਈ ਵਡ ਜੁਲਮ ਕਟਾਰੀ। ਗਊ ਗਰੀਬ ਨਿਮਾਣਿਆਂ ਵੱਢ ਵੱਢ ਸੁੱਟਣ ਮੂੰਹ ਦੇ ਭਾਰੀ। ਉਠਣ ਵਡ ਵਡ ਸ਼ਾਹ ਸੁਲਤਾਨਿਆਂ, ਘਰ ਘਰ ਫੇਰਦੇ ਜਾਣ ਬਹਾਰੀ। ਵੇਖ ਵੇਖ ਇਹ ਨਿਸ਼ਾਨੀਆਂ, ਧਰਤ ਮਾਤ ਪ੍ਰਭ ਅੱਗੇ ਜਾ ਪੁਕਾਰੀ। ਜੋਤ ਸਰੂਪੀ ਜੋਤ ਹਰਿ, ਆਪਣੀ ਕਿਰਪਾ ਧਾਰੀ। ਧਰਤ ਮਾਤ ਕਰੇ ਪੁਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਪਾਪ ਜ਼ੁਲਮ ਦਾ ਲੱਗੇ, ਸਿਰ ਮੇਰੇ ਉਤੇ ਭਾਰ। ਚਾਰੋਂ ਤਰਫ ਬੇਗੁਨਾਹੀ ਹੁੰਦੇ ਫਿਰਨ ਖੁਆਰ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਫੇਰ ਘੱਲਿਆ ਨਾਨਕ ਨਿਰੰਕਾਰ। ਨਾਨਕ ਨਿਰੰਕਾਰ ਮਾਤ ਉਪਜਾਇਆ। ਪਿੰਡ ਤਲਵੰਡੀ ਡੇਰਾ ਲਾਇਆ। ਮਾਤਾ ਤ੍ਰਿਪਤਾ ਪਿਤਾ ਕਾਲੂ ਛੋਟੇ ਬਾਲੇ ਜਨਮ ਦਵਾਇਆ। ਪੰਦਰਾਂ ਸੌ ਛੱਬੀ ਬਿਕ੍ਰਮੀ ਮਾਤਲੋਕ ਵਿਚ ਚੰਦ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਖ਼ੁਸ਼ੀ ਬੰਦ ਬੰਦ ਕਰਾਇਆ। ਨਾਨਕ ਆਇਆ ਜਾਮਾ ਧਾਰ। ਬਾਲ ਅਵਸਥਾ ਕਰੇ ਖੇਲ ਅਪਾਰ। ਮਾਤਾ ਪਿਤਾ ਨਾ ਜਾਣੇ ਸਾਰ। ਇਕੋ ਇਕ ਸਮਝਣ ਸਾਡਾ ਪੁੱਤ ਜੰਮਿਆ ਗਵਾਰ। ਨਾ ਇਹ ਹਾਲੀ ਨਾ ਇਹ ਪਾਲੀ, ਨਾ ਖਾਵੇ ਰੋਟੀ ਵਿਚ ਇਹ ਥਾਲੀ, ਬੈਠਾ ਰਹੇ ਮੜ੍ਹੀ ਮਸਾਣ। ਨਾ ਇਹ ਪੜ੍ਹੇ ਪੋਥੀ ਬਾਣੀ, ਨਾ ਇਹ ਪੜ੍ਹੇ ਅੰਜੀਲ ਕੁਰਾਨੀ, ਨਾ ਇਹ ਜਾਣੇ ਸ਼ੇਖ਼ ਪੰਡਤਾਣੀ, ਆਪੇ ਆਪ ਰਿਹਾ ਝੱਖ ਮਾਰ। ਜੋਤੀ ਜੋਤ ਸਰੂਪ ਹਰਿ, ਆਪੇ ਰਿਹਾ ਸਰਬ ਕਰਮ ਵਿਚਾਰ। ਨਾਨਕ ਹੋਇਆ ਨੌਜਵਾਨ। ਚਾਰੋਂ ਤਰਫ ਮਾਰ ਧਿਆਨ। ਪਿੱਛੋਂ ਸ਼ਬਦ ਆਵੇ ਆਤਮ ਵੱਜੇ ਇਕੋ ਬਾਨ। ਕਿਸ ਕਰਮ ਹਰਿ ਘੱਲਿਆ, ਕਿਉਂ ਸੁੱਤਾ ਵਡ ਬਲਵਾਨ। ਕਲਜੁਗ ਪਾਪ ਫੱਲਿਆ ਫੁੱਲਿਆ, ਇਹਦੇ ਭੰਨ ਦੇ ਡਾਹਣ। ਪਾਪ ਅੰਧੇਰ ਏਕਾ ਝੁੱਲਿਆ, ਜੀਵ ਜੰਤ ਸਰਬ ਕੁਰਲਾਣ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਜਾਣੀ ਜਾਣ। ਨਾਨਕ ਕਰੀ ਸਚ ਵਿਚਾਰ। ਡੁੱਬਾ ਬੇਂਈ ਕਿਨਾਰੇ ਡੂੰਘੀ ਚੁੱਭੀ ਮਾਰ। ਆਪ ਗਿਆ ਸਚ ਦੁਆਰੇ ਗਲ ਵਿਚ ਪੱਲਾ ਡਾਰ। ਦਰ ਦਰਬਾਰਿਉਂ ਬਾਹਰ ਖਲੋਤਾ , ਦੋਏ ਜੋੜ ਕਰੇ ਨਿਮਸਕਾਰ। ਅੱਗੇ ਹਰਿ ਜੀ ਸਿੰਘ ਆਸਣ ਸੋਤਾ, ਉਠੇ ਭੁੱਜਾ ਪਸਾਰ। ਆ ਨਾਨਕ ਮੈਂ ਦਰ ਅੱਗੇ ਖਲੋਤਾ, ਜਿਸ ਨੇ ਤੈਨੂੰ ਦਿਤਾ ਇਕ ਅਕਾਰ। ਸਾਚਾ ਰਥ ਮੈਂ ਲਈ ਖਲੋਤਾ, ਉਤੇ ਮਾਰ ਛਾਲ ਹੋ ਅਸਵਾਰ। ਨੇਤਰ ਭਰ ਭਰ ਨੀਰ ਨਾਨਕ ਰੋਤਾ, ਨਾ ਜਾਏ ਝੱਲਿਆ ਚਮਤਕਾਰ। ਚਾਰੋਂ ਤਰਫ ਵੇਖੇ ਝਿਲਮਿਲ ਜੋਤ ਕਰੇ ਅਪਾਰ। ਜੋਤੀ ਜੋਤ ਸਰੂਪ ਹਰਿ, ਤੇਰੀ ਮਹਿੰਮਾ ਰਸਨਾ ਗਾਏ ਏਕਾ ਅਪਰ ਅਪਾਰ। ਨਾਨਕ ਗਿਆ ਹਰਿ ਦਵਾਰੇ। ਅੱਗੋਂ ਮਿਲਿਆ ਪ੍ਰਭ ਅਬਿਨਾਸ਼ੀ ਦੋਵੇਂ ਭੁੱਜਾ ਪਸਾਰੇ। ਆ ਨਾਨਕ ਅੱਠੇ ਪਹਿਰ ਮੇਰੀ ਤੇਰੀ ਤੇਰੀ ਮੇਰੀ ਵੱਜਦੀ ਰਹੇ ਇਕ ਸਤਾਰੇ। ਤੇਰੀ ਆਤਮ ਮੇਰਾ ਘਰ, ਹਰਿ ਜੀ ਵਸੇ ਤੇਰੀ ਕਾਇਆ ਮਹੱਲ ਮੁਨਾਰੇ। ਜੋਤ ਸਰੂਪੀ ਜੋਤ ਹਰਿ, ਅੱਗੇ ਬੈਠਾ ਸੱਚੇ ਦਰਬਾਰੇ। ਤਖ਼ਤੇ ਬੈਠਾ ਸਚ ਸੁਲਤਾਨਾ। ਦਰ ਘਰ ਸਾਚੇ ਆਇਆ ਨਾਨਕ ਪਹਿਨ ਗਰੀਬੀ ਬਾਨਾ। ਪ੍ਰਭ ਅਬਿਨਾਸ਼ੀ ਕਿਰਪਾ ਕਰ ਆਪਣੀ ਹੱਥੀਂ ਬੱਧਾ ਗਾਨਾ। ਦੂਜੀ ਵਸਤ ਹੱਥ ਫੜਾਈ, ਸਤਿਨਾਮ ਦਿਤਾ ਇਕ ਨਿਸ਼ਾਨਾ। ਧਰਤ ਮਾਤ ਦੇ ਵਿਚ ਵੜ ਬੇਮੁੱਖਾਂ ਦੇ ਦਿਲ ਵਸਾਨਾ। ਜੋਤ ਸਰੂਪੀ ਜੋਤ ਹਰਿ ਏਕਾ ਤੈਨੂੰ ਦੇਵੇ ਦਾਜ, ਸਿਰ ਤੇਰੇ ਤੇ ਰੱਖੇ ਤਾਜ, ਚੜ੍ਹਿਆ ਫਿਰੇ ਵਿਚ ਪਵਣ ਬਬਾਨਾ। ਸਾਚਾ ਵਰ ਝੋਲੀ ਪਾ। ਆਪਣਾ ਹੁਕਮ ਦਿਤਾ ਸੁਣਾ। ਨਾਨਕ ਗੁਰ ਜਾ ਵਿਚ ਮਾਤ ਸਾਚੇ ਥਾਂ। ਜੋਤ ਸਰੂਪੀ ਜੋਤ ਹਰਿ, ਸਾਰਿਆਂ ਤਾਈਂ ਜਾ ਸੁਣਾ। ਨਾਮ ਸਤਿ ਲੈ ਕੇ ਆਇਆ। ਆਪੇ ਵੇਖੇ ਕਿਹੜਾ ਵੱਤ ਕਿਹੜਾ ਤਤ ਕਿਹੜਾ ਜੱਤ ਜਿਥੇ ਦੇ ਬਜਾਇਆ। ਇਹਦਾ ਫੱਲ ਲੱਗੇ ਸਤਿ, ਮਾਤਲੋਕ ਦੇ ਉਪਜਾਇਆ। ਰਸਨਾ ਚਰਖਾ ਲੈਣਾ ਕੱਤ, ਸਾਚਾ ਹੁਕਮ ਆਪ ਸੁਣਾਇਆ। ਚਾਰੋਂ ਤਰਫ ਚਾਰੋਂ ਕੁੰਟ ਚਾਰ ਉਦਾਸੀ ਆਪੇ ਆਪ ਲਗਾਇਆ। ਚਾਰ ਕੂਟ ਨਾਨਕ ਜਾਏ। ਅੱਠੇ ਪਹਿਰ ਕੰਨ ਸੁਣਾਏ। ਬੇਮੁਖ ਜੀਵ ਨਾ ਭੁੱਲੋ ਹਰਿ ਰਾਏ। ਜਿਧਰ ਜਾਏ ਪੈਣ ਝਾੜਾਂ, ਸਿਰ ਤੇ ਫਿਰਦਾ ਭਾਰ ਉਠਾਏ। ਕਦੀ ਸੁੱਤਾ ਵਿਚ ਉਜਾੜਾਂ, ਰੋੜਾਂ ਸੇਜ ਵਿਛਾਏ। ਮੁਗਲ ਪਠਾਣੀ ਮਗਰ ਲੱਗੀ ਧਾੜਾ, ਸਿਰ ਤੇ ਭਾਰ ਚੁਕਾਏ। ਬੰਦੀ ਖਾਨੇ ਦੇ ਵਿਚ ਵੜਦਾ, ਆਪਣੀ ਹੱਥੀਂ ਚੱਕੀ ਆਪੇ ਆਪ ਚਲਾਏ। ਜੋਤੀ ਜੋਤ ਸਰੂਪ ਹਰਿ, ਅੱਠੇ ਪਹਿਰ ਰਸਨਾ ਨਾਲ ਗਾਉਂਦਾ ਜਾਏ। ਨਾਨਕ ਕਰੀ ਫੇਰ ਵਿਚਾਰ। ਕਿਹੜੀ ਲੱਭਾਂ ਦੂਜੀ ਧਾਰ। ਜਿਹੜੀ ਮੇਰੇ ਕੰਨ ਸੁਣਾਏ ਕਰਤਾਰ ਕਰਤਾਰ। ਬਾਹੋਂ ਪਕੜ ਮਰਦਾਨਾ ਕੀਆ ਖ਼ਬਰਦਾਰ। ਉਠਾ ਲਿਆ ਇਕ ਸਿਤਾਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰ। ਮਰਦਾਨਾ ਜਾਏ ਵਿਚ ਬਾਜ਼ਾਰ। ਫੜ ਫੜ ਟੋਹੇ ਇਕ ਸਿਤਾਰ। ਕੋਈ ਨਾ ਲਵੇ ਅੱਗੇ ਸਾਰ। ਆਤਮ ਡੋਲੇ ਨਾ ਮੁੱਖੋਂ ਬੋਲੇ ਕਿਧਰੋਂ ਆਇਆ ਪਾਸਾ ਹਾਰ। ਆਤਮ ਪਰਦਾ ਕਿਹੜਾ ਖੋਲ੍ਹੇ, ਬਾਹਰ ਬੈਠਾ ਵਿਚ ਉਜਾੜ। ਨਾਨਕ ਨਿਰੰਕਾਰ ਕੋਲ ਆਇਆ, ਮੁੜ ਕਰੇ ਨਿਮਸਕਾਰ। ਹਰਿ ਜੀ ਮੈਨੂੰ ਨਾ ਮਿਲੇ ਕੋਈ ਸਿਤਾਰ। ਜਿਹੜੀ ਬੋਲੇ ਹਰਿ ਕਰਤਾਰ। ਜਾ ਸਾਰੰਗਾ ਇਕੋ ਭਾਲ। ਜਿਹੜਾ ਵੱਜਦਾ ਰਿਹਾ ਰਾਜੇ ਜਨਕ ਦੇ ਦਰਬਾਰ। ਮੇਰਾ ਉਹਦਾ ਤਰੇਤੇ ਜੁਗ ਦਾ ਸੱਚਾ ਹੈ ਪਿਆਰ। ਕੀਤਾ ਹੋਇਆ ਪੱਕਾ ਵਾਇਦਾ, ਕਲਜੁਗ ਤੇਰੀ ਕਰੂੰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰ। ਮਰਦਾਨਾ ਉਠੇ ਉਠ ਕੇ ਧਾਏ। ਅੱਗੋਂ ਮਿਲਿਆ ਇਕ ਬਾਲਾ ਮੋਢੇ ਸਿਤਾਰ ਉਠਾਏ। ਕਰਦੀ ਜਾਏ ਖੇਲ ਨਿਰਾਲਾ, ਗਾਉਂਦੀ ਜਾਏ ਨਿਰੰਕਾਰ। ਨਾ ਕੋਈ ਕਿੱਲੀ, ਨਾ ਹੋਵੇ ਕਿਸੇ ਪਾਸਿਉਂ ਢਿੱਲੀ, ਨਾ ਬਣਾਈ ਨਾ ਘੜਾਈ ਕਿਸੇ ਸੁਨਿਆਰ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰ। ਮਰਦਾਨੇ ਅਗੋਂ ਅਰਜ਼ ਗੁਜਾਰੀ। ਓ ਬਾਲ ਨਿਧਾਨੇ ਇਹ ਲੱਭਦਾ ਨਾਨਕ ਨਿਰੰਕਾਰੀ। ਆਤਮ ਵੱਜੇ ਸੀਨੇ ਬਾਣਾ, ਕਿਥੇ ਬੈਠਾ ਸਚ ਦਰਬਾਰੀ। ਤਿੰਨ ਜੁਗ ਹੋ ਗਏ ਵਿਛੜਿਆਂ, ਹੁਣ ਕਲਜੁਗ ਆਈ ਮਿਲਣ ਦੀ ਵਾਰੀ। ਭੱਜਾ ਆਇਆ ਵਾਹੋ ਦਾਹੀ ਦੂਰੋਂ ਵੇਖੇ ਚਮਤਕਾਰ। ਦੂਰੋਂ ਕਰੇ ਨਿਮਸਕਾਰ। ਸਤਿਗੁਰ ਸਾਚਾ ਕਿਰਪਾ ਧਾਰ। ਪੂਰਬ ਕਰਮ ਰਿਹਾ ਵਿਚਾਰ। ਦੋਹਾਂ ਹੱਥਾਂ ਦੇਵੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਦਾਤਾਰ। ਸਾਚੀ ਸਿਤਾਰ ਸੰਗ ਰਲਾਈ। ਇਕ ਧਾਰ ਜਿਸ ਰਖਾਈ। ਚਾਰੋਂ ਕੁੰਟ ਵਿਚ ਫਿਰਾਈ। ਬੇਮੁੱਖਾਂ ਮੱਤ ਦੇ ਸਮਝਾਈ। ਫੜ ਫੜ ਬਾਹੋਂ ਰਾਹੇ ਪਾਈ। ਭਰਮ ਭੁਲੇਖਾ ਰਹੇ ਨਾਹੀ। ਜੋਤੀ ਜੋਤ ਸਰੂਪ ਹਰਿ, ਵਸੇ ਸਭਨੀ ਥਾਈਂ। ਨਾਨਕ ਤੇਰੀ ਸਚ ਸਿਤਾਰ। ਕਰਦੀ ਰਹੀ ਸਚ ਪੁਕਾਰ। ਪ੍ਰਭ ਅਬਿਨਾਸ਼ੀ ਸਦਾ ਰਿਹਾ ਉਤੋਂ ਪਰਦੇ ਸਭ ਉਤਾਰ। ਸਾਚਾ ਜੋੜ ਜੁੜਦਾ ਰਿਹਾ, ਪੂਰਬ ਕਰਮ ਲਿਆ ਵਿਚਾਰ। ਅੰਤਮ ਅੰਤ ਕਲਜੁਗ ਨਿਹਕਲੰਕ ਲਿਆ ਅਵਤਾਰ। ਸਾਚਾ ਕਰਮ ਹਰਿ ਕਮਾਇਆ। ਪਿਛਲਾ ਗਾਇਆ ਲੇਖੇ ਲਾਇਆ। ਗੁਰਮੁਖ ਸਾਚੇ ਸਾਚੇ ਘਰ ਵਿਚ ਮਾਤ ਜਨਮ ਦਵਾਇਆ। ਪ੍ਰਭ ਅਬਿਨਾਸ਼ੀ ਕਿਰਪਾ ਕਰ ਅੱਠੇ ਪਹਿਰ ਜਿਸ ਦੇ ਵਿਚ ਸਮਾਇਆ। ਗੁਰਮੁਖ ਸਾਚੇ ਵੇਖ ਵਿਚਾਰੋ, ਅੰਤਮ ਅੰਤ ਕਲਜੁਗ ਨਿਹਕਲੰਕ ਲਿਆ ਅਵਤਾਰ। ਸਾਚਾ ਕਰਮ ਹਰਿ ਕਮਾਇਆ। ਆਪੇ ਕਰ ਹਰਿ ਵਿਚਾਰ ਸਿੰਘ ਮਨਜੀਤ ਨਾਮ ਰਖਾਇਆ। ਤੇਰਾਂ ਮੱਘਰ ਵੱਜੀ ਵਧਾਈ, ਸੋਲਾਂ ਮੱਘਰ ਖੁਸ਼ੀ ਮਨਾਈ , ਸਾਧ ਸੰਗਤ ਤੇਰਾ ਬੇੜਾ ਬੰਨ੍ਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਵਿਚ ਸਦ ਆਪ ਸਮਾਇਆ। ਗੁਰ ਨਾਨਕ ਸਚਾ ਕਰਮ ਕਮਾਇਆ। ਸਚ ਸੁੱਚ ਦਾ ਰਾਹ ਚਲਾਇਆ। ਬੇਮੁੱਖਾਂ ਨੂੰ ਬਹਿ ਸਮਝਾਇਆ। ਪ੍ਰਭ ਅਬਿਨਾਸ਼ੀ ਕਵਣ ਜਾਣੇ ਤੇਰੀ ਅਚਰਜ ਮਾਇਆ। ਜੋਤ ਸਰੂਪੀ ਜੋਤ ਹਰਿ, ਆਤਮ ਪੜਦਾ ਸਭ ਤੇ ਪਾਇਆ। ਅੰਤਮ ਨਾਨਕ ਗਿਆ ਹਾਰ। ਨਾ ਸਮਝਿਆ ਕਲਜੁਗ ਜੀਵ ਝੂਠਾ ਗਵਾਰ। ਇਕੋ ਜੋਤ ਇਕੋ ਗੋਤ ਵਿਚ ਅੰਗਦ ਦਿਤੀ ਡਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਦੋਹਾਂ ਮਿਲਿਆ ਇਕ ਭਤਾਰ। ਇਕੋ ਜੋਤ ਹਰਿ ਜਗਾਈ। ਗੁਰ ਨਾਨਕ ਛੱਡੀ ਗੁਰ ਅੰਗਦ ਹੱਥ ਫੜਾਈ। ਖਡੂਰ ਵਿਚ ਹੋਈ ਰੁਸ਼ਨਾਈ। ਅੰਤਮ ਅੰਤ ਕਲਜੁਗ ਪ੍ਰਭ ਵੇਖੇ ਕਿਵੇਂ ਦਏ ਬੁਝਾਈ। ਆਪਣੀ ਖੇਲ ਕਰਦਾ ਆਇਆ, ਸਾਧ ਸੰਗਤ ਸੰਗ ਰਲਾਈ। ਏਕਾ ਬੋਲਾ ਸ਼ਬਦ ਲਿਖਾਇਆ। ਜੀਵ ਜੰਤਾਂ ਸਭ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਵਿਚ ਰਖਾਇਆ। ਅੰਗਦ ਛੱਡਿਆ ਕਾਇਆ ਚੋਲਾ। ਅਮਰਦਾਸ ਦਾ ਪਰਦਾ ਖੋਲ੍ਹਾ। ਬਹੱਤਰ ਬਰਸ ਜੋ ਰਿਹਾ ਗੋਲਾ। ਜੋਤੀ ਜੋਤ ਸਰੂਪ ਹਰਿ, ਆਦਿ ਜੁਗਾਦਿ ਵਿਚ ਬ੍ਰਹਿਮਾਦ ਸਦ ਸਦ ਵਸੇ ਨਾ ਜਾਣੇ ਕੋਈ ਭੋਲਾ। ਅਮਰਦਾਸ ਅਮਰਾ ਪਦ ਪਾਈ। ਰਾਮਦਾਸ ਜੋਤ ਜਗਾਈ। ਸਾਚਾ ਸਰ ਅੰਮ੍ਰਿਤ ਆਪਣੀ ਹੱਥੀਂ ਨੀਂਹ ਰਖਾਈ। ਸਾਚੇ ਦਰ ਸਾਚੇ ਘਰ ਚਾਰ ਦਵਾਰੇ ਚੌਹਾਂ ਵਰਨਾ ਏਕਾ ਥਾਂ ਬਹਾਈ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾਂ ਜੁਗੰਤ ਏਕਾ ਏਕ ਬਣਤ ਬਣਾਈ। ਰਾਮ ਦਾਸ ਮਾਰੀ ਉਡਾਰੀ। ਗੁਰ ਅਰਜਨ ਨੇ ਕਰੀ ਤਿਆਰੀ। ਗੁਰਦਾਸ ਬਣੇ ਸਚ ਲਿਖਾਰੀ। ਖਾਣੀ ਬਾਣੀ ਤਾਣ ਕਨਾਤ, ਰਸਨਾ ਨਾਲ ਉਚਾਰੀ। ਆਤਮ ਵੇਖੋ ਮਾਰ ਝਾਤ, ਅਗਲੀ ਪਿਛਲੀ ਲਾਹੇ ਸ਼ਾਹੀ। ਜਨ ਭਗਤਾਂ ਪੁਛੇ ਵਾਤ, ਬਵੰਜਾ ਧਾਰ ਨਾਮ ਲਿਖਾਰੀ। ਜੋਤੀ ਜੋਤ ਸਰੂਪ ਹਰਿ, ਆਪਣੀ ਖੇਲ ਆਪ ਕਰਾਈ। ਅਰਜਨ ਤੇਰੀ ਵਡ ਵਡਿਆਈ। ਤਤੀ ਲੋਹ ਪੈਰਾਂ ਹੇਠ ਠੰਡੀ ਕਰਾਈ। ਉਤੇ ਬੈਠਾ ਤਾੜੀ ਲਾਈ। ਇਕੋ ਜੋਤ ਹਰਿ ਜੀ ਤੇਰੇ ਨਾਲ ਮਿਲਾਈ। ਕਲਜੁਗ ਜੀਵਾਂ ਝੂਠਿਆਂ ਮੱਥੇ ਛਾਹੀ ਲਾਈ। ਜੋਤੀ ਜੋਤ ਸਰੂਪ ਹਰਿ, ਆਪਣੀ ਬਣਤ ਆਪੇ ਰਿਹਾ ਬਣਾਈ। ਅਰਜਨ ਮਾਰੀ ਇਕ ਉਡਾਰੀ। ਹੋਇਆ ਤਿੰਨਾਂ ਲੋਕਾਂ ਤੋਂ ਬਾਹਰੀ। ਹਰਿ ਗੋਬਿੰਦ ਤੇਰੀ ਆਈ ਵਾਰੀ। ਰਾਣਾ ਬਾਣਾ ਸੁਹਣਾ ਲੱਗੇ, ਸੱਚੀ ਮਿਲੀ ਸਰਦਾਰੀ। ਮੀਰੀ ਪੀਰੀ ਸੱਜੇ ਖੱਬੇ, ਉਤੇ ਅਸਵ ਅਸਵਾਰੀ। ਬੇਮੁੱਖਾਂ ਪੈਰਾਂ ਨਾਲ ਦੱਬੇ, ਪੌੜ ਮਾਰੇ ਸਿਰ ਵਿਚ ਅਧਕਾਰੀ। ਇਕੋ ਤਾਰੀ ਹੋਏ ਪਹਿਲੀ ਵਾਰੀ, ਬਾਕੀ ਝੇੜਾ ਮੁਕ ਜਾਏ ਝੱਬੇ, ਮਹੱਲ ਅੰਦਰ ਢਾਹੁੰਦਾ ਜਾਏ, ਜੋਤੀ ਜੋਤ ਸਰੂਪ ਹਰਿ, ਆਪਣੀ ਜਾਣੇ ਆਪੇ ਕਾਰੀ। ਹਰਿ ਗੋਬਿੰਦ ਬੜਾ ਬਲਕਾਰ। ਉਹ ਵੀ ਗਿਆ ਅੰਤਮ ਹਾਰ। ਮੂਰਖ ਮੁਗਧ ਨਾ ਪਾਇਣ ਸਾਰ। ਅੱਗੋਂ ਮੁੜ ਗਈ ਖੰਡੇ ਧਾਰ। ਫੇਰ ਕਰੀ ਵਿਚਾਰ। ਨਿਹਕਲੰਕ ਕਲ ਆਏ ਜਾਮਾ ਧਾਰ। ਕਲਜੁਗ ਜੀਵ ਹੋਰ ਵਧਾ ਲਓ ਆਪਣਾ ਭਾਰ। ਏਕਾ ਖੰਡਾ ਹੱਥ ਉਠਾਏ, ਸਭ ਨੂੰ ਸੁੱਟੇ ਮੂੰਹ ਦੇ ਭਾਰ। ਉਤੋਂ ਵੱਢੇ ਪਿੱਠਾਂ ਕੰਡਾਂ ਕਰੇ ਦੋ ਦੋ ਫਾੜ। ਜੋਤੀ ਜੋਤ ਸਰੂਪ ਹਰਿ, ਪਹਿਲੀ ਹਾੜੇ ਦੇਵੇ ਸਾੜ। ਹਰਿ ਗੋਬਿੰਦ ਕਰੇ ਤਿਆਰੀ। ਹਰਿ ਰਾਏ ਨੂੰ ਕਰੋ ਨਿਮਸਕਾਰੀ। ਸਤਵਾਂ ਗੁਰ ਸੱਤਾਂ ਦੀਪਾਂ ਹੋਏ ਉਜਿਆਰੀ। ਕਲਜੁਗ ਜੀਵ ਭੁੱਲਿਆ ਫੇਰ ਨਾ ਪਾਵੇ ਸਾਰੀ। ਨਾ ਵੇਲਾ ਏਕਾ ਝੁੱਲਿਆ, ਰਾਮ ਰਾਏ ਉਠਿਆ ਦੂਜਾ ਭਾਈ ਬਲਕਾਰੀ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰੀ। ਹਰਿ ਰਾਏ ਹਰੀ ਹਰਿ। ਅੰਤਮ ਕਾਇਆ ਅਗਨੀ ਭੇਟ ਗਿਆ ਕਰ। ਛੋਟੇ ਬਾਲੇ ਬਾਲ ਅੰਞਾਣੇ, ਅਸ਼ਟਮ ਗੁਰ ਹਰਿ ਕ੍ਰਿਸ਼ਨ ਵਿਚ ਗਿਆ ਵੜ। ਖੇਲ ਕਰੇ ਬਹੁਤ ਭਾਰੇ, ਬਾਲ ਅਵਸਥਾ ਦਿੱਲੀ ਖੜਿਆ ਫੜ। ਸਾਚੇ ਦਰ ਆਪ ਬੁਲਾਇਆ, ਬੇਮੁੱਖਾਂ ਦੇ ਸ਼ਾਹ ਅੜ। ਆਪਣਾ ਵੇਲਾ ਆਪ ਸੁਹਾਇਆ, ਉਤੇ ਸੀਤਲਾ ਆਈ ਚਾਰੋਂ ਤਰਫ ਲਏ ਫੜ। ਝੂਠੀ ਕਾਇਆ ਚੋਲਾ ਆਪ ਤਜਾਇਆ, ਗੁਰਸਿਖਾਂ ਨੂੰ ਹੁਕਮ ਸੁਣਾਇਆ, ਬਾਬੇ ਬਕਾਲੇ ਦਾ ਰਾਹ ਵਖਾਇਆ ਜਿਥੇ ਬੈਠਾ ਅੰਦਰ ਵੜ। ਹਰਿ ਕ੍ਰਿਸ਼ਨ ਆਪਣਾ ਆਪ ਛੁਪਾਇਆ। ਰਾਜੇ ਬਾਈ ਧਾਰ ਹੋ ਤਿਆਰ, ਵਡ ਮਸੰਦਾ ਖੋਦ ਕੰਦਾਂ ਆਪਣਾ ਡੇਰਾ ਲਾਇਆ। ਉਠਿਆ ਇਕ ਸੱਚਾ ਵਪਾਰੀ। ਜਿਸ ਤੇ ਔਕੜ ਬਣੀ ਭਾਰੀ। ਬੇੜਾ ਰੁੜਦਾ ਜਾਏ ਵਿਚ ਮੰਝਧਾਰੀ। ਦੋਏ ਜੋੜ ਕਰੇ ਹਰਿ ਚਰਨ ਨਿਮਸਕਾਰੀ। ਔਖਾ ਵੇਲਾ ਨੇੜੇ ਆਇਆ। ਪਾ ਸਾਰ ਇਕ ਵਾਰੀ। ਤੇਗਾ ਕਮਲਾ ਜਿਸ ਮੂੰਹ ਛੁਪਾਇਆ। ਥੱਲੇ ਮੋਢਾ ਜਾ ਡਾਹਿਆ। ਬਾਹੋਂ ਫੜ ਕੇ ਬਾਹਰ ਕਢਾਇਆ। ਸ਼ਾਹ ਲੁਬਾਣਾ ਫੁੱਲਿਆ ਨਾ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਵਿਚ ਆਪ ਸਮਾਇਆ। ਉਠਿਆ ਮੱਖਣ ਸ਼ਾਹ ਲੁਬਾਣਾ। ਆਪਣੇ ਆਤਮ ਕਰੇ ਧਿਆਨਾ। ਕਿਸ ਦੀ ਭੇਟ ਚੜ੍ਹਾਵਾਂ ਪੰਜ ਸੌ ਮੋਹਰ ਕਿਹਨੂੰ ਗੁਰੂ ਬਣਾਵਾਂ। ਜੋਤੀ ਜੋਤ ਸਰੂਪ ਹਰਿ, ਕਿਥੇ ਬੈਠਾ ਦੱਸੇ ਕੋਈ ਟਿਕਾਣਾ। ਆ ਬਕਾਲੇ ਕਰਾਂ ਵਿਚਾਰ। ਕਿਹੜਾ ਵੇਖਾਂ ਸਚ ਦਰਬਾਰ। ਬਾਈ ਬੈਠੇ ਭੁੱਜਾ ਪਸਾਰ। ਮੈਂ ਸੁਣਦਾ ਆਇਆ ਇਕੋ ਇਕ ਸੱਚਾ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਮੇਰੀ ਆਤਮ ਪੂਰੀ ਕਰੋ ਵਿਚਾਰ। ਆਤਮ ਇਕ ਇਕ ਵਿਚਾਰੀ। ਵੇਖਾਂ ਕਿਹੜਾ ਸੱਚਾ ਸ਼ਾਹਕਾਰੀ। ਇਕ ਇਕ ਅਸ਼ਰਫੀ ਸਭ ਦੇ ਚਰਨਾਂ ਉਤੇ ਜਾਏ ਡਾਰੀ। ਝੂਠੇ ਝੂਠੇ ਮਾਇਆ ਧਾਰੀ। ਫੜ ਫੜ ਜੇਬੇ ਪਾਉਣ ਵਾਰੋ ਵਾਰੀ। ਜੋਤੀ ਜੋਤ ਸਰੂਪ ਹਰਿ, ਨਾ ਦਿਸਿਆ ਅਜੇ ਨਿਰੰਕਾਰੀ। ਪੂਰੀ ਹੋਈ ਨਾ ਅਜੇ ਆਸ। ਆਤਮ ਧਰੇ ਨਾ ਧਰਵਾਸ। ਪੁੱਛੇ ਫੇਰ ਆਸ ਪਾਸ। ਕਿਹੜਾ ਗੁਰੂ ਜਿਸ ਦੇ ਜਾਵਾਂ ਮੈਂ ਬਲ ਬਲ ਹੋਵਾਂ ਦਾਸ। ਸਾਰੇ ਆਖਣ ਇਕ ਤੇਗਾ ਕਮਲਾ ਰਮਲਾ ਝਮਲਾ ਸਦ ਅੰਦਰ ਰੱਖੇ ਵਾਸ। ਉਹਦੇ ਦਰ ਫਿਰ ਆਇਆ। ਜਿਥੇ ਬੈਠਾ ਮੂੰਹ ਛੁਪਾਇਆ। ਬਾਹਰੋਂ ਆ ਕੁੰਡਾ ਖੜਕਾਇਆ। ਚੁਤਾਲੀ ਬਰਸ ਲੁਕ ਲੁਕ ਡੇਰਾ ਲਾਇਆ। ਬਾਹਰ ਨਿਕਲ ਅੰਮ੍ਰਿਤ ਮੇਘ ਦੇ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਗੁਰ ਤੇਗ ਬਹਾਦਰ ਅੰਦਰ ਵੜਿਆ ਡੇਰਾ ਲਾਇਆ। ਅੰਤਮ ਕੀਆ ਇਕ ਵਿਚਾਰ। ਦੋਹਾਂ ਹੱਥਾਂ ਨਾਲ ਖੋਲ੍ਹਿਆ ਇਕ ਕਵਾੜ। ਸ਼ਾਹ ਮੱਖਣ ਨੇੜੇ ਆਇਆ, ਡਿਗਿਆ ਮੂੰਹ ਦੇ ਭਾਰ। ਇਕ ਅਸ਼ਰਫੀ ਅੱਗੇ ਰੱਖੀ ਅੱਗੋਂ ਬੋਲੇ ਸ਼ਾਹ ਅਲਖੀ ਕਿਉਂ ਹੋਇਓ ਮੂਰਖ ਮੁਗਧ ਗਵਾਰ। ਪੰਜ ਸੌ ਮੋਹਰ ਕਿਥੇ ਸਾਂਭ ਰੱਖੀ, ਕਿਉਂ ਰਿਹੋਂ ਮਨੋਂ ਵਿਸਾਰ। ਜੋਤੀ ਜੋਤ ਸਰੂਪ ਹਰਿ, ਆਪਣਾ ਭੇਵ ਆਪੇ ਦਿਤਾ ਖੁਲ੍ਹਾਰ। ਭੇਵ ਖੁਲ੍ਹਾਇਆ ਦੀਆ ਉਪਦੇਸ਼। ਵਜਾਓ ਢੋਲ ਮਾਝੇ ਦੇਸ਼। ਫੇਰ ਹੋਇਆ ਅਚਰਜ ਵੇਸ। ਦਿੱਲੀ ਜਾਏ ਸੀਸ ਕਟਾਇਆ। ਮਤੀ ਦਾਸ ਤੇ ਭਾਈ ਦਿਆਲਾ ਦੋਹਾਂ ਸੰਗ ਰਹਾਇਆ। ਅੰਤਮ ਵੇਲੇ ਸਾਰੇ ਸੰਗੀ, ਨੱਠ ਨੱਠ ਘਰਾਂ ਨੂੰ ਜਾਇਆ। ਪ੍ਰਭ ਸਾਚੇ ਦਾ ਸੁਣ ਹੁਕਮ ਅਪਰ ਅਪਾਰ, ਆਪਣੇ ਆਤਮ ਧੀਰਜ ਇਕ ਰਹਾਇਆ। ਦਿਆਲਾ ਉਬਲੇ ਦੇਗ ਅੰਦਰ, ਮਤੀ ਦਾਸ ਆਰੇ ਨਾਲ ਚਿਰਾਇਆ। ਤੇਗ ਬਹਾਦਰ ਬਾਹੋਂ ਫੜ, ਵਿਚ ਚੌਂਕ ਚਾਂਦਨੀ ਆਇਆ। ਸ਼ਾਹ ਸੁਲਤਾਨ ਆਪਣਾ ਹੁਕਮ ਫ਼ਰਮਾ, ਅੰਤਮ ਵਾਰ ਇਕ ਸੁਣਾਇਆ। ਤੇਗ ਬਹਾਦਰ ਦਾ ਸਿਰ ਕਟਾਓ। ਸਾਰੀ ਹਿੰਦ ਈਨ ਮਨਾਓ। ਏਕਾ ਧਾਰ ਸਰਬ ਰਖਾਓ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣਾ ਭਾਓ। ਤੇਗ ਬਹਾਦਰ ਕੱਟਿਆ ਸੀਸ। ਆਪੇ ਵੇਖੇ ਹਰਿ ਜਗਦੀਸ਼। ਏਕਾ ਸ਼ਬਦ ਨਾਮ ਰਖਾਇਆ ਬੀਸ ਇਕੀਸ। ਅੰਤਮ ਵਾਰੀ ਭੇਵ ਚੁਕਾਏ, ਨਾ ਕੋਈ ਕਰੇ ਰੀਸ। ਜੋਤੀ ਜੋਤ ਸਰੂਪ ਹਰਿ, ਸ੍ਰਿਸ਼ਟ ਸਬਾਈ ਜਾਏ ਪੀਸ। ਗੁਰ ਗੋਬਿੰਦ ਫੇਰ ਉਠਾਇਆ। ਪੰਥ ਖਾਲਸਾ ਜਿਸ ਸਜਾਇਆ। ਸਤਾਰਾਂ ਸੌ ਤੇਈ ਬਿਕ੍ਰਮੀ ਵਿਚ ਮਾਤ ਸਾਚਾ ਚੰਦ ਚੜ੍ਹਾਇਆ। ਸਤਾਰਾਂ ਸੌ ਛਪੰਜਾ ਬਿਕ੍ਰਮੀ ਦਇਆ ਕਮਾਇਆ। ਪੰਜ ਪਿਆਰੇ ਸਚ ਦੁਲਾਰੇ ਆਪਣੇ ਆਪ ਬਣਾਇਆ। ਪ੍ਰਭ ਅਬਿਨਾਸ਼ੀ ਵੇਖੇ ਮਾਰ ਝਾਤ, ਮਾਛੀਵਾੜੇ ਜਿਸ ਨੇ ਨੰਗੀਂ ਪੈਂਰੀ ਡੇਰਾ ਲਾਇਆ। ਊਚ ਨੀਚ ਜ਼ਾਤ ਪਾਤ ਗੁਰ ਪੂਰਾ ਆਪਣੀ ਹੱਥੀਂ ਦੇ ਮਿਟਾਇਆ। ਸਤਾਰਾਂ ਸੌ ਪੈਂਠ ਬਿਕ੍ਰਮੀ ਸਾਚੀ ਆਈ। ਗੁਰ ਗੋਬਿੰਦ ਕਰੀ ਸਚਖੰਡ ਚੜ੍ਹਾਈ। ਗੁਰ ਸੰਗਤ ਸਾਰੀ ਹੁਕਮ ਸੁਣਾਈ। ਪੰਥ ਖਾਲਸਾ ਇਕ ਮੁੱਠ ਹੋ ਜਾਈ। ਪ੍ਰਭ ਅਬਿਨਾਸ਼ੀ ਪਾਏ ਨੱਥ, ਨਿਹਕਲੰਕ ਲਏ ਜੋਤ ਪ੍ਰਗਟਾਈ। ਜੋਤੀ ਜੋਤ ਸਰੂਪ ਹਰਿ, ਆਪਣੀ ਬਣਤ ਆਪੇ ਆਪ ਬਣਾਈ। ਸਾਚਾ ਚੋਲਾ ਸਤਿਜੁਗ ਪਾਇਆ। ਕਾਲਾ ਰੰਗ ਉਪਰ ਚੜ੍ਹਾਇਆ। ਦੀਨ ਮੁਹੰਮਦੀ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪਣਾ ਵੇਲਾ ਆਪੇ ਆਣ ਸੁਹਾਇਆ। ਕਲਜੁਗ ਅੰਤਮ ਅੰਤ ਕਰਾਵਣਾ। ਗੁਰਮੁਖ ਸਾਚੇ ਸੰਤ ਦੇ ਮਤੀ ਆਪ ਸਮਝਾਵਣਾ। ਆਪ ਬਣਾਏ ਸਾਚੀ ਬਣਤ, ਸਚ ਸਮਗਰੀ ਆਪਣੇ ਹੱਥ ਰਖਾਵਣਾ। ਜੋਤੀ ਜੋਤ ਸਰੂਪ ਹਰਿ, ਏਕਾ ਲੰਬੂ ਪਹਿਲੀ ਮਾਘ ਲਗਾਵਣਾ। ਕਲਜੁਗ ਤੇਰਾ ਦਾਣਾ ਪਾਣੀ ਗਿਆ ਨਿਖੁੱਟ। ਦੋਈਂ ਹੱਥੀਂ ਹਰਿ ਜੀ ਫੜ ਕੇ ਤੇਰਾ ਗਲ ਦੇਵੇ ਘੁੱਟ। ਤੇਰਾ ਵੇਲਾ ਮੁਕਦਾ ਜਾਏ, ਸਿੰਘ ਪੂਰਨ ਦਾ ਗਲਾ ਛੁਟਦਾ ਜਾਏ ਝੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਮਾਤਲੋਕ ਵਿਚੋਂ ਤੈਨੂੰ ਕੱਢੇ ਬਾਹਰ ਕੁੱਟ। ਕਲਜੁਗ ਤੇਰਾ ਅੰਤ ਸੁਹਾਇਆ। ਸਾਚਾ ਵਰ ਤੇਰੀ ਝੋਲੀ ਪਾਇਆ। ਛਿੰਨ ਭੰਗਰ ਜਿਸ ਪ੍ਰਭ ਚਰਨੀ ਸੀਸ ਝੁਕਾਇਆ। ਕਰਨੀ ਕਰ ਧਰਨੀ ਧਰ ਬੇੜਾ ਬੰਨ੍ਹੇ ਲਾਇਆ। ਜੋਤ ਸਰੂਪੀ ਜੋਤ ਹਰਿ, ਨਿਹਕਲੰਕ ਕਲ ਜਾਮਾ ਪਾਇਆ। ਕਲਜੁਗ ਤੇਰਾ ਬਣੇ ਅਖਾੜਾ। ਵਿਚ ਮਾਤ ਦੇ ਪਹਿਲੀ ਹਾੜਾ। ਪ੍ਰਭ ਅਬਿਨਾਸ਼ੀ ਬਣ ਜਾਏ ਲਾੜਾ। ਲੱਖ ਚੁਰਾਸੀ ਆਪ ਬਹਾਏ ਲਾਹੇ ਉਤੋਂ ਪਹਾੜਾਂ। ਦੇਵ ਦੰਤ ਸਰਬ ਉਠਾਏ, ਨਾਲ ਹਨਵੰਤ ਹਰਿ ਰਲਾਏ, ਜੋ ਉਤੇ ਬੈਠੇ ਸਮੇਰੂ ਲੁਕ ਉਜਾੜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਲਿਆਇਆ ਘਰ ਅੰਕ ਸਹੇਲੜੀਆਂ ਲਾਇਆ ਮਿਲ ਕੇ ਇਕ ਸੱਚਾ ਅਖਾੜਾ। ਸਾਚਾ ਲਾੜਾ ਹਰਿ ਰੰਗੀਲਾ। ਆਪਣੀ ਹੱਥੀਂ ਚੋਲਾ ਪਾੜੇ ਕਲਜੁਗ ਤੇਰਾ ਰਹਿਣ ਨਾ ਦੇਵੇ ਨੀਲਾ। ਸਚ ਸਮਗਰੀ ਇਕੱਠੀ ਕੀਤੀ, ਆਪਣਾ ਕਰ ਕਰ ਹੀਲਾ। ਸਾਧ ਸੰਗਤ ਪ੍ਰਭ ਦਰ ਆਈ ਨੱਠੀ, ਚੁੱਕ ਲਿਆਈ ਇਕ ਇਕ ਤੀਲਾ। ਪ੍ਰਭ ਅਬਿਨਾਸ਼ੀ ਪਹਿਲੀ ਮਾਘੀ ਤਾਅ ਭੱਠੀ, ਬੇਮੁੱਖ ਜੀਵ ਏਕਾ ਵਾਰ ਚੜ੍ਹਾ ਅਗਨੀ ਜੋਤ ਲਾ ਤੀਲਾ। ਸਾਚੀ ਭੱਠੀ ਆਪ ਚੜ੍ਹਾਈ। ਸਾਚੀ ਸੰਗਤ ਆਪ ਬਚਾਈ। ਬਾਸਠ ਸਾਲ ਜੋ ਅੱਗ ਥੱਲੇ ਰੱਖੀ ਧੁਖਾਈ। ਆਪ ਕਰਾਏ ਸਾਚੇ ਚੱਠੀ, ਨੀਲ ਆਪਣੇ ਹੱਥ ਉਠਾਈ। ਖਲਕਤ ਸਾਰੀ ਆਵੇ ਨੱਠੀ, ਨਿਹਕਲੰਕ ਤੇਰੀ ਜੋਤ ਹੋਵੇ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਅੰਤ ਲਿਆਏ ਭੈਣਾਂ ਛੱਡਣ ਭਾਈ। ਕਲਜੁਗ ਤੇਰਾ ਵਕਤ ਸੁਹਾਇਆ। ਵੇਲਾ ਅੰਤਮ ਵਿਚ ਮਾਤ ਦੇ ਆਇਆ। ਲਾੜੀ ਮੌਤ ਸੱਦ ਲਿਆਇਆ। ਬੀਰ ਬੈਤਾਲੇ ਨਾਲ ਰਲਾਇਆ। ਮਾਈ ਗੌਰਜਾਂ ਸੱਚਾ ਇਕ ਮਰਦੰਗ ਵਜਾਇਆ। ਅਸ਼ਟਭੁਜ ਆਪਣਾ ਰੰਗ ਦੂਜੀ ਵਾਰੀ ਆਪਣੀ ਹੱਥੀਂ ਫੇਰ ਲਏ ਚੜ੍ਹਾਇਆ। ਕਲਜੁਗ ਤੇਰਾ ਕਰਨ ਕਾਲ ਪਹਿਲੀ ਮਾਘ ਕਲੂ ਕਾਲ ਪ੍ਰਭ ਦਰ ਅੱਗੇ ਚਰਨ ਸੀਸ ਝੁਕਾਇਆ। ਸਾਚਾ ਕਾਲ ਇਕ ਫ਼ਰਮਾਣ, ਸ੍ਰਿਸ਼ਟ ਸਬਾਈ ਗੂੜ੍ਹੀ ਨੀਂਦੇ ਦੇ ਸਵਾਇਆ। ਆਪ ਉਠਾਇਆ ਵਡ ਬਲੀ ਬਲਵਾਨ, ਵਿਚ ਬਬਾਣ ਦੇਵੇ ਬਹਾਇਆ। ਉਤੋਂ ਅਗਨ ਸਿੰਘ ਬਰਸਾਣ, ਕਲਜੁਗ ਜੀਵ ਥੱਲੇ ਹਾਹਾਕਾਰ ਕਰ ਚਾਰੋਂ ਤਰਫ ਬਿਲਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜਾਮਾ ਧਾਰ, ਕਰ ਵਿਚਾਰ ਕਲਜੁਗ ਤੇਰਾ ਅੰਤਮ ਅੰਤ ਕਰਾਇਆ। ਕਲਜੁਗ ਤੇਰਾ ਅੰਤ ਹੋਏ ਨਬੇੜਾ। ਮੁੱਕ ਜਾਏ ਵਿਚੋਂ ਮਾਤ ਦੇ ਝੇੜਾ। ਕੋਈ ਨਾ ਦਿਸੇ ਚਾਰੋਂ ਕੁੰਟ ਨਗਰ ਖੇੜਾ। ਆਪਣੀ ਹੱਥੀਂ ਤੇਰੀ ਚੱਕੀ ਆਪ ਚਲਾਏ, ਇਕੋ ਦੇਵੇ ਗੇੜਾ। ਗੁਰਮੁਖ ਸਾਚਾ ਸੰਤ ਰਹਿ ਜਾਏ ਜਿਉਂ ਕਿਲੀ ਲਾਗੇ ਦੁਫੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਮਾਂ ਸੁਹਾਏ ਵਕਤ ਆ ਗਿਆ ਨੇੜਾ। ਕਲਜੁਗ ਹੋ ਗਿਆ ਤਿਆਰ। ਕਰਮਾਂ ਉਤੇ ਹੋਇਆ ਅਸਵਾਰ। ਡਿਗਦਾ ਜਾਏ ਮੂੰਹ ਦੇ ਭਾਰ। ਚਾਰੋਂ ਕੁੰਟ ਦਿਸੇ ਪੈਂਦੀ ਮਾਰ। ਘਰ ਘਰ ਦਰ ਦਰ ਜੀਵ ਜੰਤ ਦਿਸਣ ਦੁਸ਼ਟ ਦੁਰਾਚਾਰ। ਗੁਰਸਿਖਾਂ ਮਿਲਦਾ ਸਾਚਾ ਵਰ, ਦੇਵੇ ਹਰਿ ਆਪ ਜੋਤ ਸਰੂਪੀ ਜਾਮਾ ਧਾਰ। ਕਲਜੁਗ ਅੰਤ ਨਾ ਡਰ ਪ੍ਰਭ ਆਪ ਤਰਿਆ, ਗੁਰ ਸੰਗਤ ਪਿਛੇ ਜਾਏ ਤਾਰ। ਬੇੜਾ ਕਰੇ ਬਿਆਸੋਂ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਚਿੱਟੇ ਘੋੜੇ ਉਤੇ ਅਸਵਾਰ। ਚਿੱਟੇ ਘੋੜੇ ਤੰਗ ਕਸਾਇਆ। ਕਲਜੁਗ ਤੇਰਾ ਵਕਤ ਚੁਕਾਇਆ। ਸਾਧ ਸੰਗਤ ਤੇਰਾ ਸਾਚਾ ਬੇੜਾ ਬੰਨ੍ਹ ਵਖਾਇਆ। ਸਿੰਘ ਮੋਤਾ ਲਗਾਏ ਲੜ, ਜਿਹੜਾ ਦਸ ਸਾਲ ਭੁੱਖਾ ਰੱਖ ਰੱਖ ਔਖਾ ਕਰ ਕਰ ਵਕਤ ਲੰਘਾਇਆ। ਪਹਿਲੀ ਮਾਘੀ ਆਪਣਾ ਹੱਥ ਫੜਾਇਆ ਘੋੜਾ, ਪੈਰੀਂ ਪਾਉਣ ਨਾ ਦਿਤਾ ਜੋੜਾ, ਸੰਤ ਮਨੀ ਸਿੰਘ ਸੰਗ ਸੰਗ ਰਖਾਇਆ। ਸਤਿਜੁਗ ਕਲਜੁਗ ਏਕਾ ਹਲ ਹਰਿ ਸਾਚੇ ਸਾਚਾ ਜੋਤਾ, ਹਾਲੀ ਬਣ ਕੇ ਲਾਇਆ। ਜੋਤੀ ਜੋਤ ਸਰੂਪ ਸੰਤ ਮਨੀ ਸਿੰਘ ਦੇ ਵਡਿਆਈ, ਸਾਚਾ ਰਾਜ ਤਿਲਕ ਮੱਥੇ ਲਗਾਇਆ। ਮਨੀ ਸਿੰਘ ਹੋਏ ਸਿਕਦਾਰ। ਨਿਹਕਲੰਕ ਉਹਦਾ ਹੋਏ ਪਹਿਰੇਦਾਰ। ਚਾਰੋਂ ਤਰਫ ਗੁਰਮੁਖਾਂ ਨੂੰ ਕਰੇ ਖ਼ਬਰਦਾਰ। ਸੋਹੰ ਸ਼ਬਦ ਡੰਕ ਲਗਾਏ, ਉਪਜਾਏ ਇਕ ਸੱਚੀ ਧੁਨਕਾਰ। ਦਵਾਰਾ ਬੰਕ ਜਾ ਸਹਾਏ, ਸੰਤ ਮਨੀ ਸਿੰਘ ਤੇਰੇ ਸਿਰ ਰੱਖੇ ਦਸਤਾਰ। ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚੇ ਤੇਰਾ ਲਾਏ ਸੱਚਾ ਦਰਬਾਰ। ਸਤਿਗੁਰ ਮਨੀ ਸਿੰਘ ਸਚ ਕਰਮ ਕਮਾਉਂਦਾ ਜਾਈਂ ਆਪ ਬਣਾਈਂ ਸਰਵਣ ਵਹਿੰਗੀ ਇਕ ਪਾਸੇ ਰਖਾਈਂ ਬੇਮੁੱਖ ਚੜ੍ਹਾਉਂਦਾ ਜਾਈਂ। ਸਚ ਧਰਮ ਦਾ ਕਰਨਾ ਵਿਹਾਰ, ਜੂਠੇ ਝੂਠੇ ਨਸ਼ਟ ਕਰਾਉਂਦਾ ਜਾਈਂ। ਪ੍ਰਭ ਅਬਿਨਾਸ਼ੀ ਪਾਏ ਸਾਰ, ਬੇਮੁਖਾਂ ਮੁਕਾਉਂਦਾ ਜਾਈਂ। ਸੋਹੰ ਸ਼ਬਦ ਕੰਡਾ ਪਕੜ ਹੱਥੀਂ ਵੰਡਾਂ ਪਾਉਂਦਾ ਜਾਈਂ। ਕਲਜੁਗ ਅੰਤਮ ਵਰਤੇ ਕਹਿਰ, ਗੁਰਸਿਖਾਂ ਅਗਨ ਬੁਝਾਉਂਦਾ ਜਾਈਂ। ਕਰ ਕਰ ਆਪਣੀਆਂ ਮਿਹਰਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਦੂਜੇ ਨੂੰ ਗੁਰਸਿਖ ਮਿਲਾਉਂਦਾ ਜਾਈਂ। ਸਤਿਜੁਗ ਤੇਰੀ ਆਈ ਬਹਾਰ। ਘਰ ਘਰ ਮਾਤ ਖਿੜੀ ਗੁਲਜ਼ਾਰ। ਗੁਰ ਪੂਰਾ ਆਇਆ ਹੋ ਤਿਆਰ। ਸੁਹਣੇ ਬਾਂਕੇ ਦਾ ਅਸਵਾਰ। ਤਿੰਨਾਂ ਲੋਕਾਂ ਦਾ ਸਰਦਾਰ। ਨੌਂ ਖੰਡ ਪ੍ਰਿਥਮੀ ਆਇਆ ਕਰਨ ਵਿਚਾਰ। ਸੱਤਾਂ ਦੀਪਾਂ ਪਹਿਲੀ ਮਾਘ ਕਰਿਆ ਖਬਰਦਾਰ। ਕਲਜੁਗ ਅੰਤਮ ਜਾਣਾ ਜਾਗ, ਪੈਣੀ ਡਾਹਢੀ ਮਾਰ। ਪ੍ਰਭ ਅਬਿਨਾਸ਼ੀ ਚਰਨ ਜਾਣਾ ਲਾਗ, ਨਾ ਹੋਣਾ ਫੇਰ ਖੁਆਰ। ਦੋਈਂ ਹੱਥੀਂ ਗੁਰਸਿਖਾਂ ਪਕੜੇ ਵਾਗ, ਪ੍ਰਭ ਪੂਰਨ ਕਰਮ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ। ਸਤਿਜੁਗ ਤੇਰਾ ਜਨਮ ਦਵਾਇਆ। ਇਕ ਬਗੀਚਾ ਹੱਥੀਂ ਲਾਇਆ। ਪਹਿਲੀ ਮਾਘੀ ਬੀਜ ਬਿਜਾਇਆ। ਹਾਲੀ ਹੋ ਕੇ ਹਲ ਚਲਾਇਆ। ਤਿੰਨ ਦਿਨ ਤਿੰਨ ਰਾਤਾਂ ਵਾਹ ਵਾਹ ਜੋਤਰਾ ਡਾਹਢਾ ਲਾਇਆ। ਜੋਤੀ ਜੋਤ ਸਰੂਪ ਹਰਿ, ਸਾਚਾ ਫੱਲ ਗੁਰ ਸੰਗਤ ਤੈਨੂੰ ਦੇ ਖਵਾਇਆ। ਸਤਿਜੁਗ ਤੇਰਾ ਵੱਜੇ ਤਾਲ। ਕਲਜੁਗ ਖਾਣ ਆਇਆ ਪਹਿਲੀ ਮਾਘੀ ਕਾਲ। ਪ੍ਰਭ ਅਬਿਨਾਸ਼ੀ ਉਠ ਉਠ ਜਾਗ, ਸਾਚੀ ਸੁਰਤ ਸੰਭਾਲ। ਗੁਰਮੁਖ ਸਾਚੇ ਸੰਤ ਜਨ ਹੰਸ ਬਣਾ ਕਾਗ ਧੋ ਪਿਛਲੇ ਦਾਗ। ਅੱਗੇ ਫਲ ਲਗਾ ਸਾਚੇ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਲੋਂ ਕੱਟ ਗੁਰਸਿਖਾਂ ਜਗਤ ਜੰਜਾਲ। ਸਤਿਜੁਗ ਤੈਨੂੰ ਮਿਲੇ ਵਧਾਈ। ਨਿਹਕਲੰਕ ਕਲ ਜੋਤ ਪ੍ਰਗਟਾਈ। ਬਣ ਕੇ ਮਾਲਨ ਫੂਲਣ ਖਾਰੀ ਸਿਰ ਉਠਾਈ। ਆਓ ਸਿੱਖੋ ਸੰਤ ਪਿਆਰਿਓ, ਪ੍ਰਭ ਸਾਚੀ ਬਣਤ ਰਿਹਾ ਬਣਾਈ। ਇਕ ਇਕ ਫੁੱਲ ਕਰ ਇਕੱਠਾ ਇਕ ਸੋਹਣਾ ਹਾਰ ਬਣਾਈ। ਗੁਰਸਿਖ ਸਾਚੇ ਸੰਤ ਜਨੋਂ ਉਤੇ ਸ਼ਬਦ ਬੰਨ੍ਹ ਲਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸੰਤ ਫੂਲਣਹਾਰ ਤਨ ਸ਼ਿੰਗਾਰ ਆਤਮ ਦੇਵੇ ਪਹਿਨਾਈ। ਸਤਿਜੁਗ ਤੇਰੀ ਬੱਧੀ ਧਾਰ। ਪ੍ਰਭ ਅਬਿਨਾਸ਼ੀ ਆਪਣੇ ਅੱਗੇ ਪਿੱਛੇ ਪਾਏ ਹਾਰ। ਸੱਜੇ ਖੱਬੇ ਖੇਲ ਰਚਾਈ, ਆਪ ਬੈਠਾ ਹਰਿ ਵਿਚਕਾਰ। ਗੁਰ ਸੰਗਤ ਫੂਲਨ ਵਾੜ ਚਾਰੋਂ ਤਰਫ ਕਰਾਈ। ਕਿਸੇ ਉਂਗਲ ਦੁੱਖ ਨਾ ਲੱਗੇ ਭਾਰ। ਇਹ ਕੰਡਿਆਂ ਵਿਚੋਂ ਹਰਿ ਜੀ ਤੋੜ ਲਿਆਈ, ਫੇਰ ਬਣਾਇਆ ਇਕ ਸੱਚਾ ਸੋਹਣਾ ਹਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ ਜੋਤ ਧਰ ਗੁਰਸਿਖ ਸਾਚੇ ਸੰਤ ਜਨੋ ਗਲ ਤੁਹਾਡੇ ਦੇਵੇ ਡਾਰ। ਫੂਲਣਹਾਰ ਦਿਤੀ ਵਡਿਆਈ। ਸਤਿਜੁਗ ਤੇਰੀ ਸਾਚੀ ਰੀਤ ਚਲਾਈ। ਅੱਗੇ ਪਿੱਛੇ ਆਪਣੇ ਹਰਿ ਜੀ ਰਿਹਾ ਲਟਕਾਈ। ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਸੋਹਣੀ ਸੇਜਾ ਆਪ ਬਣਾਈ। ਸੋਹਣਾ ਨਗਰ ਵਿਚਾਰ ਕਰ, ਸੋਹਣਾ ਮਨਜੀਤ ਉਤੇ ਦਿਤਾ ਸਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੀ ਬਣਾਈ ਬਣਤ, ਇਕ ਬਾਲਾ ਭੇਟ ਚੜ੍ਹਾਈ। ਸਤਿਜੁਗ ਤੇਰਾ ਸਾਚਾ ਚਾਨਣ। ਗੁਰਸਿਖਾਂ ਦੇਵੇ ਹਰਿ ਪ੍ਰਭ ਗਿਆਨਣ। ਏਕਾ ਰਾਖੋ ਚਰਨ ਧਿਆਨਣ। ਗੁਰਮੁਖ ਸਾਚੇ ਸੰਤ ਜਨ ਫੂਲਣ ਸੇਜਾ ਸਾਚੀ ਮਾਨਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖੋ ਇਹ ਬਣਾਇਆ ਤੁਹਾਡਾ ਬਾਲਣ। ਅੰਤਮ ਸਿੜੀ ਫੂਲਨ ਦਏ ਬਣਾ। ਗੁਰਮੁਖ ਸਾਚੇ ਸੰਤ ਜਨਾਂ ਅੰਤਮ ਵਾਰੀ ਉਤੇ ਦਏ ਟਿਕਾ। ਆਪਣੀ ਕਿਰਪਾ ਦੇਵੇ ਕਰ, ਸ਼ਬਦ ਬਬਾਣੇ ਲਏ ਚੜ੍ਹਾ। ਕਿਤੇ ਨਾ ਜਾਏ ਰਾਹ ਵਿਚ ਅੜ, ਸਾਚੇ ਅੰਦਰ ਜਾਏ ਵੜ, ਜਿਥੇ ਬੈਠਾ ਜੋਤ ਜਗਾ। ਦੋਵੀਂ ਹੱਥੀਂ ਚਰਨ ਲਏ ਫੜ, ਪ੍ਰਭ ਅਬਿਨਾਸ਼ੀ ਦੇਵੇ ਠੰਡੀ ਛਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਗੁਰ ਸੰਗਤ ਮਾਣ ਦਵਾਏ, ਸਾਚੇ ਥਾਂ ਬਹਾਏ, ਆਪੇ ਫੜੇ ਦੋ ਹੱਥਾਂ ਨਾਲ ਬਾਂਹ। ਸਾਚਾ ਸਚ ਵਿਹਾਰ ਆਪ ਕਰਾਉਣਾ। ਗੁਰਸਿਖ ਤੇਰੇ ਦਰ ਘਰ ਜਾਏ ਸ਼ਬਦ ਸਰੂਪੀ ਆਤਮ ਜੋਤ ਜਗਾਉਣਾ। ਦੇਂਦਾ ਜਾਏ ਸਾਚਾ ਵਰ, ਬਾਹੋਂ ਫੜ ਆਪ ਉਠਾਉਣਾ। ਨੁਹਾਉਂਦਾ ਜਾਏ ਸਾਚੇ ਸਰ, ਕਾਗ ਹੰਸ ਆਪ ਬਣਾਉਣਾ। ਅੰਮ੍ਰਿਤ ਭੰਡਾਰੇ ਜਾਏ ਭਰ, ਅਗਿਆਨ ਅੰਧੇਰ ਸਰਬ ਮਿਟਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਗੁਰਸਿਖ ਸਾਚੇ ਤੇਰੀ ਬਣਤ ਆਪਣੀ ਹੱਥੀਂ ਆਪ ਬਣਾਉਂਣਾ। ਸਾਚੇ ਘਰ ਕਰੇ ਰੁਸ਼ਨਾਈ। ਪਹਿਲੀ ਮਾਘੀ ਜੋਤ ਜਗਾਈ। ਉਚੀ ਕੂਕੇ ਕੂਕ ਪੁਕਾਰੇ, ਨਿਹਕਲੰਕ ਕਲ ਜਾਮਾ ਪਾਈ। ਗੁਰਸਿਖ ਬਣਾਏ ਬਣਤ ਸਚ ਦੁਲਾਰੇ, ਸਿਰ ਸਿਹਰਾ ਹੱਥ ਲਗਾਈ। ਆਓ ਸੰਤ ਪਿਆਰਿਓ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚੀ ਵਡਿਆਈ। ਪਹਿਲੀ ਮਾਘ ਕਰਮ ਕਮਾਇਆ। ਸਤਿਜੁਗ ਸਾਚਾ ਮਾਤ ਧਰਾਇਆ। ਵਾਲੀ ਦੋ ਜਹਾਨੀ ਬਣ ਕੇ ਹਰਿ ਜੀ ਆਇਆ। ਕੋਈ ਹੱਥ ਨਾ ਦਿਸੇ ਖਾਲੀ, ਘਰ ਘਰ ਗੁਰਸਿਖ ਰੁਸ਼ਨਾਈ ਕਰਦਾ ਆਇਆ। ਦੇਂਦਾ ਜਾਏ ਵਰ, ਸਾਚਾ ਸਿਹਰਾ ਸੀਸ ਤੇਰੇ ਧਰਾਇਆ। ਆਪੇ ਬੰਧ ਆਪਣੇ ਲੜ, ਗਲ ਵਿਚ ਜਿਹੜਾ ਲਟਕਾਇਆ। ਲੱਖ ਚੁਰਾਸੀ ਵਿਚੋਂ ਪ੍ਰਭ ਅਬਿਨਾਸ਼ੀ ਬਾਹੋਂ ਫੜ, ਇਕ ਅੱਠ ਗੁਰਸਿਖ ਇਕੱਠੇ ਕਰ, ਕਰ ਦਰ ਆਪਣੇ ਲਏ ਬਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਿਆ ਤੁਠ, ਗੁਰਸਿਖ ਜੋ ਗਿਆ ਰੁਠ, ਪਹਿਲੀ ਮਾਘੀ ਫੇਰ ਮਨਾਇਆ। ਸੰਤ ਮਨੀ ਸਿੰਘ ਹੋ ਤਿਆਰ, ਛੇਤੀ ਉਠ ਵੇਲਾ ਨੇੜੇ ਆਇਆ। ਪ੍ਰਭ ਅਬਿਨਾਸ਼ੀ ਖੜਾ ਖਲੋਤਾ ਦੇਵੇ ਦੋ ਹੱਥਾਂ ਦਾ ਪਿਆਰ, ਆਪ ਹੋਏ ਸਹਾਇਆ। ਦੇਵੇ ਮਾਣ ਸੱਚੇ ਦਰਬਾਰ, ਪਰਦਾ ਉਹਲਾ ਨਾ ਕੋਈ ਰਖਾਇਆ। ਪ੍ਰਭ ਅਬਿਨਾਸ਼ੀ ਸਚ ਭਤਾਰ, ਨਾ ਕੋਈ ਠੱਗ ਨਾ ਕੋਈ ਚੋਰ ਯਾਰ, ਭਰਮ ਭੁਲੇਖਾ ਦੂਰ ਕਰਾਇਆ। ਆਓ ਵੇਖੋ ਹਰਿ ਨਿਰੰਕਾਰ, ਜੋਤ ਸਰੂਪੀ ਜਾਮਾ ਪਾਇਆ। ਸਿੰਘ ਸਿੰਘਾਸਣ ਹਰਿ ਜੀ ਬੈਠਾ ਦੋਵੇਂ ਭੁੱਜਾ ਪਸਾਰ, ਗੁਰਮੁਖ ਸਾਚੇ ਸੰਤ ਜਨਾਂ ਆਪਣਾ ਮੇਲ ਮਿਲਾਇਆ। ਪੰਚਾਂ ਦੂਤਾਂ ਦੇਵੇ ਮਾਰ, ਆਪਣਾ ਆਪ ਵਿਚ ਦੇ ਟਿਕਾਇਆ। ਫੇਰ ਨਾ ਨਿਕਲੇ ਵਿਚੋਂ ਬਾਹਰ, ਹੰਕਾਰ ਵਿਕਾਰ ਨੇੜ ਕੋਈ ਨਾ ਆਇਆ। ਸਤਿਜੁਗ ਤੇਰੀ ਬੱਧੀ ਧਾਰ, ਸਿਰ ਆਪਣੇ ਤੇ ਚੁਕਿਆ ਭਾਰ, ਰਸਤਾ ਬੰਦ ਕਰਾਇਆ। ਗੁਰਸਿਖਾਂ ਸੰਗ ਕੀਆ ਪਿਆਰ, ਪਿੱਛਲਾ ਕਰ ਵਿਚਾਰ ਵਿਹਾਰ, ਨਿਹਕਲੰਕ ਕਲ ਜਾਮਾ ਪਾਇਆ। ਹਰਿ ਸੱਚਾ ਸ਼ਾਹ ਸੁਲਤਾਨ ਹੈ। ਖੋਲ੍ਹੇ ਸਤਿਜੁਗ ਤੇਰੀ ਸੱਚੀ ਇਕ ਦੁਕਾਨ ਹੈ। ਸਿੰਘਾਸਣ ਬਣਾਏ ਸੱਚਾ ਮਕਾਨ ਹੈ। ਚਾਰ ਪਾਵੇ ਚਾਰ ਕੁੰਟ ਦਾ ਸੱਚਾ ਨਿਸ਼ਾਨ ਹੈ। ਪ੍ਰਭ ਅਬਿਨਾਸ਼ੀ ਕਿਰਪਾ ਕਰ ਜੋਤ ਜਗਾਏ ਨਾ ਕੋਈ ਦਿਸੇ ਕਿਲ੍ਹਾ ਮਕਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਲਗਾਏ ਸੱਚੀ ਉਡਾਨ ਹੈ। ਸਚ ਖੁਲ੍ਹਾਇਆ ਹਰਿ ਦਵਾਰ। ਵਣਜ ਕਰਨਾ ਗੁਰਸਿਖ ਇਕ ਸੱਚਾ ਵਪਾਰ। ਸੋਹੰ ਵਸਤ ਲੈਣੀ ਰਸਦ ਵਿਚ ਮਾਤ ਅਪਰ ਅਪਾਰ। ਪ੍ਰਭ ਕਸ ਬੈਠਾ ਤੰਗ, ਸੱਚੇ ਹਸਤ ਉਤੇ ਹੋਣ ਵਾਲਾ ਅਸਵਾਰ। ਕਿਸੇ ਪਾਉਣਾ ਮਿਲੇ ਨਾ ਤਨ ਬਸਤਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਅਸਵਾਰ। ਸਾਚਾ ਵਣਜ ਕਰ ਗੁਰਸਿਖ ਵਣਜਾਰਿਆ। ਸਾਚਾ ਲਾਹਾ ਖੱਟ, ਪ੍ਰਭ ਆਪ ਦਵਾਰਿਆ। ਏਕਾ ਵਸੇ ਝੂਠੇ ਮੱਟ, ਅੰਤਮ ਭੰਨੇ ਭੰਨਣ ਹਾਰਿਆ। ਪ੍ਰਭ ਵਸੇ ਘਟ ਘਟ, ਜੋਤ ਜਗੇ ਲਟ ਲਟ, ਆਤਮ ਜੋਤੀ ਆਪ ਜਗਾ ਰਿਹਾ। ਸਾਚਾ ਸ਼ਬਦ ਵਿਹਾਜੋ ਪੱਟ, ਤਨ ਗਹਿਣਾ ਆਪ ਪਹਿਨਾ ਰਿਹਾ। ਦਿਵਸ ਰੈਣ ਰਸਨਾ ਰਟ, ਦੁੱਖ ਰੋਗ ਪਾਪ ਕੱਟ, ਅੰਮ੍ਰਿਤ ਕਾਂਗ ਇਕ ਚੜ੍ਹਾ ਰਿਹਾ। ਪੀ ਅੰਮ੍ਰਿਤ ਗਟ ਗਟ, ਦੂਈ ਦਵੈਤ ਫਟ ਸ਼ਬਦ ਪੱਟੀ ਲਾ ਝੱਟ, ਪ੍ਰਭ ਸਾਰੇ ਰੋਗ ਗਵਾ ਰਿਹਾ। ਚਰਨ ਧੂੜ ਪ੍ਰਭ ਦਰ ਚੱਟ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਘਾਟਾ ਪੂਰ ਕਰਾ ਰਿਹਾ। ਪਿਛਲਾ ਘਾਟਾ ਹੋਇਆ ਪੂਰਾ। ਅੱਗਾ ਨੇੜੇ ਆ ਗਿਆ, ਪਿਛਾ ਰਹਿ ਗਿਆ ਦੂਰਾ। ਗੁਰ ਗੋਬਿੰਦ ਜੋ ਵਕਤ ਗਵਾਇਆ, ਫਿਰ ਪਛੋਤਾਵ ਕਰਾਇਆ, ਕਰ ਕੇ ਜਾਏ ਪੂਰਾ। ਨਿਹਕਲੰਕ ਕਲ ਜਾਮਾ ਪਾਏ ਜੋਤ ਜਗਾਏ ਕਰੇ ਰੁਸ਼ਨਾਇਆ, ਕਰੇ ਕਰਾਏ ਜੋ ਮਨ ਭਾਇਆ ਬਚਨ ਨਾ ਰਹੇ ਅਧੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਡ ਸੂਰਾ ਸੂਰਬੀਰਾ। ਸੂਰਬੀਰ ਸਖੀ ਸੁਲਤਾਨ। ਲਾਈ ਬੈਠਾ ਇਕ ਦੁਕਾਨ। ਰਿਧਾਂ ਸਿਧਾਂ ਇਹੋ ਖਾਨ। ਕਲਜੁਗ ਲਾਹੁਣ ਆਇਆ ਮਕਾਨ। ਬੈਠਾ ਉਪਰ ਸ਼ਬਦ ਬਬਾਨ। ਚਾਰੋਂ ਤਰਫ ਬੇਮੁਖਾਂ ਭੰਨਦਾ ਜਾਏ ਟਾਹਣ। ਏਕਾ ਸ਼ਬਦ ਤੀਰ ਚਲਾਏ ਵੱਜੇ ਸੀਨੇ ਬਾਣ। ਉਠ ਉਠ ਭੱਜੇ ਆਉਣ ਮੈਦਾਨ। ਬਚੇ ਕਚੇ ਦੂਜੇ ਦਾ ਲਾਹੁਣ ਘਾਣ। ਗੁਰਮੁਖਾਂ ਹਰਿ ਪਰਦਾ ਕੱਜੇ, ਪਹਿਲੀ ਮਾਘੀ ਜੋ ਜਨ ਆਏ ਦਰਸ਼ਨ ਪਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਗਿਆ ਹੱਥ ਨਾ ਆਵਣਾ। ਦੇ ਮੱਤ ਵਿਚ ਮਾਤ ਬਿਨ ਗੁਰ ਪੂਰੇ ਨਾ ਕਿਸੇ ਸਮਝਾਵਣਾ। ਗੁਰਸਿਖਾਂ ਬਾਲ ਅੰਞਾਣਿਆਂ, ਬਾਹੋਂ ਫੜ ਨਾ ਕਿਸੇ ਗਲੇ ਲਗਾਵਣਾ। ਹੰਕਾਰੀ ਵਡ ਜਰਵਾਣਿਆਂ ਸੁਘੜ ਸਿਆਣਿਆਂ, ਪ੍ਰਭ ਧੱਕੇ ਦੇ ਪਰ੍ਹੇ ਹਟਾਵਣਾ। ਗਰੀਬ ਨਿਮਾਣਿਆਂ, ਪ੍ਰਭ ਸਾਚੇ ਵਿਚ ਮਾਤ ਗਲੇ ਲਗਾਵਣਾ। ਪ੍ਰਭ ਚਰਨ ਲਗਾਏ ਰਾਜੇ ਰਾਣਿਆਂ, ਗੁਰ ਸੰਗਤ ਤੇਰੇ ਸੰਗ ਰਲਾਵਣਾ। ਫੇਰ ਪਹਿਨੇ ਚਿੱਟਾ ਬਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਰ ਵੇਸ ਮਾਝੇ ਦੇਸ, ਗੁਰਸਿਖਾਂ ਨੂੰ ਸਮਝਾਣਾ। ਗੁਰਸਿਖਾਂ ਹਰਿ ਸਮਝਾਇੰਦਾ। ਰਾਹ ਸਾਚੇ ਆਪੇ ਪਾਇੰਦਾ। ਭਾਂਡੇ ਕਾਚੇ ਹਿਰਦੇ ਵਾਚੇ, ਆਪੇ ਪੋਚੇ, ਆਪੇ ਪਾਚੇ ਦੀਪਕ ਜੋਤੀ ਵਿਚ ਟਿਕਾਇੰਦਾ। ਪ੍ਰਭ ਅਬਿਨਾਸ਼ੀ ਸਾਚੋ ਸਾਚੇ, ਝੂਠਾ ਵਣਜ ਨਾ ਕਿਸੇ ਕਰਾਵੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁੱਤਿਆਂ ਆਪ ਉਠਾਏ, ਦੇ ਮੱਤ ਆਪ ਸਮਝਾਏ, ਗੁਰਮੁਖ ਸਾਚੇ ਦਰਗਹਿ ਲੇਖੇ ਲਾਇੰਦਾ। ਪ੍ਰਭ ਅਬਿਨਾਸ਼ੀ ਕੰਡਾ ਫੜਿਆ ਅੱਧਵਿਚਕਾਰ। ਏਕਾ ਦਿਤਾ ਚਾਰੋਂ ਤਰਫ ਹੁਲਾਰ। ਸਤਿਜੁਗ ਇਕ ਪੂਰੇ ਤੋਲ ਤੋਲਿਆ, ਕਲਜੁਗ ਹੋਇਆ ਹੌਲਾ ਭਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਮਾਤਲੋਕ ਵਿਚੋਂ ਕੱਢਿਆ ਬਾਹਰ। ਦੂਜਾ ਕੰਡਾ ਆਪ ਉਠਾਇਆ। ਸਿਧਾ ਡੰਡਾ ਆਪ ਰਖਾਇਆ। ਇਕ ਪਾਸੇ ਗੁਰ ਸੰਗਤ ਪਾਈ ਦੂਜੇ ਪਾਸੇ ਨੌਂ ਖੰਡ ਪ੍ਰਿਥਮੀ ਵਰਭੰਡਾ ਆਇਆ। ਏਕਾ ਦੇਵੇ ਫੇਰ ਹੁਲਾਰਾ, ਗੁਰਸਿਖ ਤੇਰਾ ਭਾਰ ਨਾ ਹੌਲਾ ਸਕੇ ਕੋਈ ਕਰਾਇਆ। ਗੁਰਸਿਖ ਸਾਚਾ ਲੇਖੇ ਲਾਇਆ। ਬੇਮੁੱਖ ਅੱਧਵਿਚਕਾਰ ਧਰਮ ਰਾਏ ਲਏ ਖਲਾਰ। ਏਥੇ ਲੇਖਾ ਦੇ ਕੇ ਜਾਣਾ, ਅੱਗੇ ਸੱਚੀ ਸਰਕਾਰ। ਚਾਰੋਂ ਤਰਫ ਉਠ ਉਠ ਵੇਖਣ ਸਿਰ ਤੇ ਚੁਕਿਆ ਜੂਠਿਆਂ ਝੂਠਿਆਂ ਝੂਠਾ ਭਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਲੋਕਮਾਤ ਆਇਆ ਜਾਮਾ ਧਾਰ। ਧਰਮ ਰਾਏ ਅੱਧ ਵਿਚ ਅਟਕਾਏ। ਸਾਚਾ ਹੁਕਮ ਇਕ ਸੁਣਾਏ। ਪਿਛਲਾ ਲੇਖਾ ਖੋਲ੍ਹ ਵਖਾਏ। ਅੱਡੋ ਅੱਡੀ ਲੇਖੇ ਲਾਏ। ਵਹੀ ਖਾਤਾ ਹਰ ਇਕ ਦਾ ਆਪ ਬਣਾਏ। ਪ੍ਰਭ ਅਬਿਨਾਸ਼ੀ ਉਤੋਂ ਵੇਖੇ ਪਾੜ ਗਗਨ ਦੀਆਂ ਛਾਂਤਾਂ, ਕਲਜੁਗ ਜੀਵਾਂ ਅੰਤਮ ਅੰਤ ਕਲ ਧਰਮ ਰਾਏ ਕਿਵੇਂ ਲੇਖ ਮੁਕਾਏ। ਧਰਮ ਰਾਏ ਘਰ ਹੋਏ ਚਾਲੀ। ਪੁੱਤਰ ਮਾਵਾਂ ਕੱਢਣ ਗਾਲੀਂ। ਐਵੇਂ ਖਵਾਈ ਰੋਟੀ ਵਿਚ ਪਾਪਾਂ ਥਾਲੀ। ਨਾ ਸ਼ਬਦ ਸਾਚਾ ਰਾਹ ਵਖਾਇਆ, ਨਾ ਘਰ ਸਾਚੇ ਜਾ ਬਹਾਇਆ ਨਾ ਮਿਲਿਆ ਸਾਚਾ ਮਾਲੀ। ਅੱਗੇ ਹੋ ਨਾ ਕੋਈ ਛੁਡਾਏ, ਸਾਰੇ ਦਿਸਣ ਦੋਹਾਂ ਹੱਥਾਂ ਤੋਂ ਖ਼ਾਲੀ। ਮਾਤ ਪਿਤ ਭੈਣ ਭਰਾ ਸਾਕ ਸੱਜਣ ਇਕ ਦੂਜੇ ਨੂੰ ਕੱਢਣ ਗਾਲੀ। ਕਲਜੁਗ ਝੂਠਾ ਮਾਤਲੋਕ ਵਿਚੋਂ ਬਾਹਰ ਕਢਾਇਆ। ਸਿਧੇ ਰਾਹੇ ਆਪੇ ਪਾਇਆ। ਝੂਠੇ ਝੂਠਾ ਭਾਰ ਸਿਰ ਚੁਕਾਇਆ। ਪੌੜੀ ਪੌੜੀ ਦੇ ਚੜ੍ਹਾਇਆ। ਕਲਜੁਗ ਅੱਗੋਂ ਦੋਏ ਜੋੜ ਕਰੇ ਸਰਨਾਇਆ। ਪ੍ਰਭ ਅਬਿਨਾਸ਼ੀ ਮਾਰੇ ਧੱਕੇ, ਇਕ ਇਕ ਘੁੱਟ ਪਾਣੀ ਦੇ ਪਿਆਇਆ। ਦੂਜਾ ਹੁਕਮ ਸੁਣਾਇਆ ਮੌਤ ਲਾੜੀ ਜਾ ਮਦੀਨੇ ਮੱਕੇ, ਪੀਰ ਕੁਤਬ ਗੌਂਸ ਵਡ ਮੁਨਾਰੇ ਸਾਰੇ ਢਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ ਨੇਤਰ ਪੇਖ ਦਰ ਘਰ ਸਾਚੇ ਵੇਖ ਪਹਿਲੀ ਮਾਘੀ ਕੀ ਸਾਂਗ ਵਰਤਾਇਆ। ਧਰਮ ਰਾਏ ਸਾਚਾ ਸ਼ਾਹ। ਬੇਮੁਖ ਜੀਵਾਂ ਸੂਦ ਲਾਏ ਮਹਿੰਗੇ ਭਾ। ਏਥੇ ਲੇਖਾ ਸਚ ਚੁਕਾਉਣਾ, ਬੇਈਮਾਨਾਂ ਵਡ ਸ਼ੈਤਾਨਾਂ ਨਾ ਕੋਈ ਮਿਲੇ ਥਾਂ। ਗੁਰਸਿਖ ਸਾਚੇ ਸੰਤ ਜਨਾਂ ਪ੍ਰਭ ਨੇਤਰ ਨਾਲ ਵਖਾਉਣਾ, ਚਾਰੋਂ ਤਰਫ ਫਿਰਾਉਣਾ, ਅੱਗੇ ਫੜ ਕੇ ਤੇਰੀ ਦੋ ਹੱਥਾਂ ਨਾਲ ਬਾਂਹ। ਸਤਿਜੁਗ ਤੇਰਾ ਚੁੱਕਿਆ ਭਾਰ। ਮਾਤਲੋਕ ਆਇਆ ਸੱਚਾ ਸਿਕਦਾਰ। ਸਤਿਜੁਗ ਬੰਨ੍ਹੇ ਸਾਚੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਗੁਰਸਿਖਾ ਵਰਤੇ ਆਪਣੀ ਕਾਰ। ਸਤਿਜੁਗ ਪ੍ਰਭ ਹੱਥ ਤੇਰੀ ਡੋਰ। ਚਾਰੇ ਤਰਫ ਕਰੇ ਸ਼ਬਦ ਘਨਘੋਰ। ਨਾ ਕੋਈ ਦਿਸੇ ਠੱਗ ਯਾਰ ਚੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਮੋਰ ਤੋਰ।