੬ ਮਾਘ ੨੦੧੦ ਬਿਕ੍ਰਮੀ ਅਮਰਜੀਤ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਲਿਖੇ ਲੇਖ ਲੇਖ ਲੇਖਨੀ, ਗੁਰਸਿਖ ਕਲਮ ਅਪਾਰ। ਸਾਚੇ ਹਰਿ ਸਭ ਦਰ ਦੇਖਣੀ, ਬੰਨ੍ਹੇ ਸਾਚੀ ਧਾਰ। ਮਿਟਾਏ ਪੀਰ ਸ਼ੇਖਣੀ, ਆਪ ਬਣੇ ਸੱਚੀ ਸਰਕਾਰ। ਸਤਿਜੁਗ ਲਿਖਾਏ ਸਾਚੀ ਰੇਖਨੀ, ਮਾਤਲੋਕ ਦਿਤਾ ਜਨਮ ਅਪਾਰ। ਝੂਠ ਆਪ ਮਿਟਾਏ ਭੇਖਨੀ, ਸ੍ਰਿਸ਼ਟ ਸਬਾਈ ਪੈਜ ਸਵਾਰ। ਗੁਰਸਿਖ ਸਾਚੇ ਨੇਤਰ ਪੇਖਣੀ, ਜੋ ਵਰਤੇ ਵਰਤਾਰ। ਲਾਈ ਮਾਤ ਸੱਚੀ ਮੇਖਣੀ, ਨਾ ਸਕੇ ਕੋਈ ਜੜ੍ਹ ਉਖਾੜ। ਜੋ ਜਨ ਰਹੇ ਵੇਖਾ ਵੇਖਣੀ, ਪ੍ਰਭ ਸੋਹੰ ਡੰਡੇ ਦੇਵੇ ਝਾੜ। ਹਰਿ ਰੱਖੇ ਲਾਜ ਕੇਸਨੀ, ਚਵਰ ਝੁਲਾਵੇ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਸਤਿਜੁਗ ਸਾਚਾ ਮਾਤ ਧਰਾਇਆ। ਚਿੱਟਾ ਬਾਣਾ ਤਨ ਪਹਿਨਾਇਆ। ਸਾਚਾ ਰਾਣਾ ਹਰਿ ਅਖਵਾਇਆ। ਵਡ ਜ਼ਰਵਾਣਾ ਸ਼ਬਦ ਨਾਲ ਲਿਆਇਆ। ਸਚ ਸੁੱਚ ਫ਼ਰਮਾਣਾ ਧੀਰਜ ਮੱਤ ਜੱਤ ਦੇ ਸਮਝਾਇਆ। ਗੁਰਸਿਖ ਮੰਨੋ ਸਾਚਾ ਭਾਣਾ, ਹਰਿ ਜੀ ਹੁਕਮ ਸੁਣਾਇਆ। ਊਚ ਨੀਚ ਜ਼ਾਤ ਪਾਤ ਡੂੰਮ ਡੁੰਮਾਣਾ ਹਰਿ ਏਕਾ ਰੰਗ ਰੰਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਏਕਾ ਬਾਣਾ ਤਨ ਪਹਿਨਾਇਆ। ਚਿੱਟਾ ਬਾਣਾ ਸਰਬ ਪਛਾਣ। ਧਰੇ ਮਾਤ ਹਰਿ ਭਗਵਾਨ। ਗੁਰਮੁਖਾਂ ਆਤਮ ਉਪਰ ਸ਼ਬਦ ਦੇਣਾ ਤਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਫੇਰ ਕਰੇ ਫਰਮਾਣ। ਸਚ ਸਿੰਘਾਸਣ ਉਤੇ ਸੱਚਾ ਸ਼ਾਹ। ਹਰਿ ਜੀ ਲਾਈ ਬੈਠਾ ਆਸਣ, ਦਾਗ ਕੋਈ ਦਿਸੇ ਨਾ। ਸਤਿਜੁਗ ਬੰਨ੍ਹੇ ਸਾਚੀ ਰਾਸਣ, ਕੋਈ ਜੀਵ ਭੁੱਲੇ ਨਾ। ਆਪ ਮਿਟਾਏ ਮਦਿਰਾ ਮਾਸਣ, ਸਤਿਜੁਗ ਖਾਏ ਕੋਈ ਨਾ। ਜੋ ਕਰ ਕਰ ਜਾਇਣ ਹਾਸਣ, ਦਰਗਹਿ ਸਾਚੀ ਮਿਲੇ ਨਾ ਥਾਂ। ਧਰਮ ਰਾਏ ਦੀ ਫਾਸੀ ਫਾਸਣ, ਨਾ ਲਏ ਕੋਈ ਛੁਡਾ। ਸੋਹੰ ਸ਼ਬਦ ਚਲੇ ਅਕਾਸ਼ਣ, ਤਿੰਨਾ ਲੋਕ ਦਏ ਜਣਾ। ਪ੍ਰਗਟ ਹੋਇਆ ਘਨਕਪੁਰ ਵਾਸਣ, ਸਾਚੀ ਜੋਤ ਦੇਵੇ ਮਾਤ ਜਗਾ। ਗੁਰਸਿਖਾਂ ਹੋਇਆ ਦਾਸ ਦਾਸਣ, ਨਾਮ ਦਾਤ ਦੇਵੇ ਝੋਲੀ ਪਾ। ਆਪੇ ਕੱਟੇ ਜਮ ਕੀ ਫਾਸਣ, ਜਗਤ ਜੰਜਾਲੇ ਰਿਹਾ ਕਟਾ। ਉਤੇ ਦੇਵੇ ਸ਼ਬਦ ਦੁਸ਼ਾਲਣ, ਗੁਰਸਿਖਾਂ ਪਰਦਾ ਰਿਹਾ ਪਾ। ਸਾਚੇ ਫੂਲ ਦੇਵੇ ਨਾਲ ਅੰਤਮ ਬਾਲਣ, ਸਾਚੀ ਦੇਵੇ ਸਿੜੀ ਬਣਾ। ਉਤੇ ਰੱਖੇ ਚੁੱਕ ਚੁੱਕ ਸਿੱਖ ਬਾਲ ਅੰਞਾਨਣ, ਹੋਏ ਆਪ ਸਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਸਤਿਜੁਗ ਬਹਾਏ ਸਾਚੇ ਥਾਂ। ਸੱਚਾ ਹੁਕਮ ਸੱਚਾ ਫ਼ਰਮਾਣ। ਗੁਰਮੁਖ ਸਾਚੇ ਸਚ ਪਛਾਣ। ਸਤਿਜੁਗ ਝੁੱਲੇ ਸੱਚਾ ਇਕ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣਤ ਬਣਾਏ, ਸੱਤ ਰੰਗ ਆਪ ਚੜ੍ਹਾਏ, ਉਤੇ ਤਿੰਨ ਲੇਖ ਲਿਖਾਨ। ਸੱਤ ਰੰਗ ਪ੍ਰਭ ਦਏ ਚੜ੍ਹਾਏ। ਸੱਤਾਂ ਦੀਪਾਂ ਲੋਅ ਕਰਾਏ । ਜੋਤੀ ਜੋਤ ਸਰੂਪ ਹਰਿ, ਦੀਪਕ ਜੋਤੀ ਲਏ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਸੱਚਾ ਝੰਡਾ ਆਪਣੀ ਹੱਥੀਂ ਆਪ ਬਣਾਏ। ਸਤਿ ਧਰਮ ਹਰਿ ਕਾ ਬਾਣਾ। ਪ੍ਰਭ ਆਪਣੀ ਹੱਥੀਂ ਆਪ ਬਣਾਨਾ। ਘਨਕਪੁਰ ਵਾਸੀ ਕਿਰਪਾ ਕਰ ਸਾਚੇ ਹਰਿ, ਨਾਮ ਡੋਰੀ ਨਾਲ ਬੰਧਾਣਾ। ਫਿਰ ਉਪਰ ਜਾਏ ਚੜ੍ਹ, ਚਾਰੋਂ ਤਰਫ ਵੇਖੇ ਖੜ੍ਹ, ਕੋਈ ਨਾ ਦੀਸੇ ਕਿਲ੍ਹਾ ਗੜ੍ਹ, ਸਾਰਿਆਂ ਉਪਰ ਇਕ ਨਿਸ਼ਾਨ ਰਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਾਂ ਦੀਪਾਂ ਏਕਾ ਝੰਡਾ ਏਕਾ ਡੰਡਾ ਸੋਹੰ ਸ਼ਬਦ ਰਖਾਣਾ। ਸਾਚਾ ਝੰਡਾ ਦਏ ਚੜ੍ਹਾਏ। ਵਿਚ ਵਰਭੰਡਾਂ ਹੋਏ ਰੁਸ਼ਨਾਏ। ਬੇਮੁਖ ਪਾਉਂਦੇ ਝੂਠੀਆਂ ਵੰਡਾਂ, ਅੰਤ ਕੋਈ ਰਹਿਣ ਨਾ ਪਾਏ। ਹਰਿ ਵੱਢੀ ਜਾਏ ਸਭ ਦੀਆਂ ਕੰਡਾਂ, ਧਰਤ ਮਾਤ ਦੇ ਉਤੇ ਸਵਾਏ। ਘਰ ਘਰ ਚਾਰੋਂ ਤਰਫ ਦਿਸਣ ਨਾਰਾਂ ਰੰਡਾਂ, ਸੁਹਾਗੀ ਕੰਤ ਨਾ ਕੋਇ ਹੰਢਾਏ। ਹਰਿ ਜੀ ਫੜਿਆ ਹੱਥ ਸੋਹੰ ਖੰਡਾ, ਬੇਮੁੱਖਾਂ ਪਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਤਭੁਜ ਸੇਤਜ ਅੰਡਜ ਜ਼ੇਰਜ ਸਭਨਾਂ ਵਿਚ ਸਮਾਏ। ਦੀਪ ਲੋਅ ਪਤਾਲ ਅਕਾਸ਼। ਸਭੇ ਹੋਏ ਹਰਿ ਪ੍ਰਕਾਸ਼। ਕਲਜੁਗ ਅੰਤਮ ਸਾਰੇ ਰੋਏ, ਹੋਣਾ ਪੈਣਾ ਨਾਸ। ਕੌਣ ਪਿਛਲੇ ਪਾਪਾਂ ਦਾਗ ਧੋਏ, ਹਰਿ ਨਾਮ ਨਾ ਕਿਸੇ ਪਾਸ। ਗੁਰਮੁਖ ਸਾਚੇ ਸੰਤ ਜਨ ਪ੍ਰਭ ਸੋਹੰ ਧਾਗੇ ਲਏ ਪਰੋਏ, ਕਰੇ ਬੰਦ ਖੁਲਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜਾਮਾ ਧਾਰੇ, ਸਤਿਜੁਗ ਬਣਾਏ ਤੇਰੀ ਸਾਚੀ ਰਾਸ। ਸਾਚਾ ਹਰਿ ਬਣਤ ਬਣਾਏ। ਸਤਿਜੁਗ ਸਾਚਾ ਮਾਤ ਧਰਾਏ। ਪੰਚਮ ਜੇਠ ਪਹਿਲੀ ਆਏ। ਖੁਸ਼ੀਆਂ ਨਾਲ ਹਰਿ ਮਨਾਏ। ਕਲਜੁਗ ਤੇਰਾ ਕਾਲਾ ਸੂਸਾ ਗਲੋਂ ਲਾਹ ਪਰੇ ਹਟਾਏ। ਮਿਟਦੇ ਜਾਣ ਈਸਾ ਮੂਸਾ ਜੋ ਰਹੇ ਡੰਕ ਵਜਾਏ। ਨਾ ਕੋਈ ਦਿਸੇ ਕੁਰਾਨ ਹਦੀਸਾ, ਨਾ ਕੋਈ ਮੁਲਾ ਸਬਕ ਪੜ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਆਪ ਜਣਾਏ। ਸਤਿਜੁਗ ਆਏ ਪਹਿਲੀ ਪੰਚਮ ਜੇਠ। ਪ੍ਰਭ ਫੜ ਫੜ ਭੰਨੇ ਚਾਰੋਂ ਤਰਫ ਵਡ ਵਡ ਸੇਠ। ਕੂੜੇ ਜੀਵ ਸਰਬ ਕੁੜਿਆਰ, ਆਪੇ ਭੰਨੇ ਕੌੜੇ ਰੇਠ। ਪੂਰਬ ਕਰਮ ਹਰਿ ਵਿਚਾਰ, ਸ੍ਰਿਸ਼ਟ ਸਬਾਈ ਪਾਵੇ ਸਾਰ, ਉਪਰ ਸਿੰਘ ਸਿੰਘਾਸਣ ਬੈਠ। ਸਾਚਾ ਹਰਿ ਕਰਮ ਕਮਾਏ, ਸਾਚਾ ਧਰਮ ਮਾਤ ਧਰਾਏ। ਕਲਜੁਗ ਬਾਣਾ ਗਲੋਂ ਲਾਹੇ। ਸਤਿਜੁਗ ਤੇਰਾ ਸਾਚਾ ਬਾਣਾ ਹਰਿ ਸਾਚਾ ਰਾਣਾ ਤਨ ਪਹਿਨਾਏ। ਗੁਰਮੁਖ ਸਾਚਾ ਸੁਘੜ ਸਿਆਣ ਕਰ ਧਿਆਨਾ, ਆਪਣੇ ਨਾਲ ਰਲਾਏ। ਸੱਚਾ ਦੇਵੇ ਸ਼ਬਦ ਬਬਾਣਾ, ਸੋਹੰ ਨਾਮ ਪੀਣਾ ਖਾਣਾ, ਭੁੱਖ ਹਰਿ ਸਰਬ ਮਿਟਾਏ। ਚਾਰੋਂ ਤਰਫ ਨਾ ਹੋਏ ਹੀਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖੇ ਆਪੇ ਲਾਏ। ਸਾਚੇ ਸਿੱਖ ਲਏ ਉਪਜਾਏ। ਸਾਚਾ ਹੁਕਮ ਪਹਿਲੀ ਲਿਖਤ ਗੁਰਮੁਖ ਸਾਚੇ ਸੰਤ ਜਨੋ ਸੁਣੋ ਸਰਬ ਕੰਨ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪੇ ਆਪ ਰਹਾਏ। ਸਾਚਾ ਹੁਕਮ ਸਚ ਗੁਰ ਮੰਤਰ। ਸਰਬ ਜੀਆਂ ਹਰਿ ਜਾਣੇ ਅੰਤਰ। ਆਪ ਬਣਾਏ ਸਤਿਜੁਗ ਤੇਰੀ ਪੰਚਮ ਜੇਠ ਬਣਤਰ। ਸਾਚਾ ਖੰਡਾ ਕੰਡਾ ਹੱਥ ਉਠਾਏ, ਸੋਹੰ ਸਾਚਾ ਸ਼ਸਤਰ। ਗੁਰਮੁਖਾਂ ਹਰਿ ਹੁਕਮ ਸੁਣਾਏ, ਚਿੱਟੇ ਬਣਾਓ ਸਾਰੇ ਬਸਤਰ। ਬੇਮੁੱਖਾਂ ਹਰਿ ਬਿੰਨ੍ਹ ਵਖਾਏ, ਜਿਉਂ ਫੋੜਾ ਨਾਈ ਨਸਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਏ, ਸ਼ਬਦ ਸਰੂਪੀ ਜੰਗ ਕਰਾਏ, ਗੁਰਸਿਖ ਨਾ ਉਠਾਏ ਕੋਈ ਸ਼ਸਤਰ। ਗੁਰਸਿਖ ਚਿੱਟੇ ਬਾਣੇ ਲੈਣ ਬਣਾ। ਨੇਤਰ ਵੇਖ ਦੂਰੋਂ ਹਰਿ ਜੀ ਖ਼ੁਸ਼ੀਆਂ ਲਏ ਮਨਾ। ਸਤਿਜੁਗ ਤੇਰਾ ਵਕਤ ਸੁਹਾਏ ਪੰਚਮ ਜੇਠੀ ਜੇਠਾ ਪੁੱਤ ਗੁਰ ਸੰਗਤ ਲਏ ਬਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਗੀਤ ਸਤਿਜੁਗ ਤੇਰੀ ਸਾਚੀ ਰੀਤ, ਸ੍ਰਿਸ਼ਟ ਸਬਾਈ ਦਏ ਸੁਣਾ। ਸਾਚਾ ਬਾਣਾ ਪਾ ਕੇ ਆਉਣਾ। ਪ੍ਰਭ ਅਬਿਨਾਸ਼ੀ ਦਰਸ਼ਨ ਪਾਉਣਾ। ਖ਼ੁਸ਼ੀਆਂ ਨਾਲ ਦਿਨ ਮਨਾਉਣਾ। ਸੌਂ ਕੇ ਮੂਲ ਨਾ ਵਕਤ ਲੰਘਾਉਣਾ। ਸਾਚਾ ਸ਼ਬਦ ਸਚ ਗਿਆਨ ਸਚ ਧਿਆਨ ਇਕ ਰਖਾਉਂਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਸਾਚਾ ਝੰਡਾ, ਆਪਣਾ ਆਪ ਝੁਲਾਉਣਾ। ਗੁਰਸਿਖ ਪਾਇਣ ਚਿੱਟੇ ਬਾਣੇ। ਹਰਿ ਸਾਚਾ ਸਾਚਾ ਸ਼ਾਹੋ ਵੇਖ ਖ਼ੁਸ਼ੀਆਂ ਮਾਣੇ। ਸੱਜੇ ਖੱਬੇ ਅੱਗੇ ਪਿੱਛੇ ਚਾਰੋਂ ਤਰਫ ਹਰਿ ਜੀ ਫਿਰਦਾ, ਫਿਰ ਖੜਾ ਰਹੇ ਸਰਹਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਵਿਚ ਮਾਤ ਆਪ ਪਛਾਣ ਪਵਾਏ ਚਿੱਟੇ ਬਾਣੇ। ਚਿੱਟੇ ਬਾਣੇ ਦਏ ਪਵਾ। ਸਾਚਾ ਖੇਲ ਲਏ ਵਰਤਾ। ਦੇਵੇ ਮਾਣ ਨਿਥਾਵਿਆਂ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਦੇਵੇ ਆਪਣੀ ਠੰਡੀ ਛਾਂ। ਪਹਿਲਾ ਬਾਣਾ ਹਰਿ ਜੀ ਪਾਏ। ਦੂਜਾ ਫੇਰ ਹੁਕਮ ਸੁਣਾਏ। ਸੰਤ ਮਨੀ ਸਿੰਘ ਤਨ ਛੁਹਾਏ। ਤੀਜਾ ਨੇਤਰ ਖੋਲ੍ਹ ਵਖਾਏ। ਗੁਰਸਿਖਾਂ ਦੀ ਵਾਰੀ ਆਏ। ਉਠੋ ਸਿੱਖੋ ਨੇਤਰ ਵੇਖੋ, ਦਰ ਘਰ ਸਾਚੇ ਹਰਿ ਜੀ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜਾ ਬਾਣਾ ਗੁਰਮੁਖ ਸਾਚੇ ਸਿੰਘ ਪ੍ਰੀਤਮ ਤਨ ਪਹਿਨਾਏ। ਚੌਥਾ ਬਾਣਾ ਹਰਿ ਉਠਾਏ। ਸਾਚਾ ਹੁਕਮ ਆਪ ਸੁਣਾਏ। ਸਿੰਘ ਬਿਸ਼ਨ ਹਰਿ ਦਏ ਵਡਿਆਏ। ਰੱਖੀ ਲਾਜ ਪਗ ਨਿਸ਼ਾਨਾ, ਕਿਰਪਾ ਫੇਰ ਕਰੇ ਰਘੁਰਾਏ। ਪੰਚਮ ਜੇਠ ਪੰਚਮ ਵਾਰੀ ਗੁਰਮੁਖ ਸਾਚੇ ਵੇਖ, ਆਪਣੀ ਹੱਥੀਂ ਆਪ ਵਡਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਤੇਜਾ ਸੋਇਆ ਮੋਇਆ ਆਪੇ ਲਏ ਜਗਾਏ। ਛੇਵਾਂ ਬਾਣਾ ਹਰਿ ਉਠਾਇਆ। ਸਾਚਾ ਰਾਣਾ ਦਇਆ ਕਮਾਇਆ। ਗਰੀਬ ਨਿਮਾਣਾ ਗਲੇ ਲਗਾਇਆ। ਸਿੰਘ ਇੰਦਰ ਦੇ ਤਨ ਪਹਿਨਾਇਆ। ਕਰਦਾ ਰਹੇ ਆਪਣੀ ਛਾਇਆ। ਆਪਣਾ ਭਾਣਾ ਆਪੇ ਜਾਣੇ। ਸਤਵਾਂ ਦੇਵੇ ਸਤਿ ਉਪਦੇਸ਼। ਪ੍ਰਗਟ ਹੋਇਆ ਮਾਝੇ ਦੇਸ। ਜੋਤ ਸਰੂਪੀ ਕੀਆ ਵੇਸ। ਨਾ ਕੋਈ ਜਾਣੇ ਨਰ ਨਰੇਸ਼। ਗੁਰਮੁਖ ਸਾਚੇ ਸੰਤ ਜਨ, ਸਿੰਘ ਪ੍ਰੇਮ ਤੇਰੇ ਤਨ ਪਹਿਨਾਣਾ। ਅਠਵਾਂ ਬਾਣਾ ਹਰਿ ਉਠਾ। ਦੂਜਾ ਹੁਕਮ ਦਏ ਸੁਣਾ। ਗੁਰਮੁਖ ਸਾਚੇ ਲਏ ਮਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੋਲਾ ਭਾਲਾ ਸਿੰਘ ਆਤਮਾ ਆਪਣੀ ਸਰਨ ਲਏ ਲਗਾ। ਨਾਵਾਂ ਬਾਣਾ ਨਾਵੇਂ ਦਰ। ਪ੍ਰਭ ਅਬਿਨਾਸ਼ੀ ਵੇਖੇ ਸਾਚਾ ਘਰ। ਗੁਰਮੁਖ ਸਾਚੇ ਸੰਤ ਜਨਾਂ ਦੇਵੇ ਕਿਰਪਾ ਕਰ। ਗੁਰਮੁਖ ਸਿੰਘ ਤੇਰੇ ਤਨ ਪਹਿਨਾਨਾ। ਕਰੇ ਚਤੁਰ ਸੁਜਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਰੰਗ ਰੰਗਾਨਾ। ਦਸਵਾਂ ਵੇਖੇ ਵੇਖ ਵਿਚਾਰੇ। ਕਿਥੇ ਬੈਠੇ ਸਿੱਖ ਪਿਆਰੇ। ਖਿਚ ਲਿਆਏ ਚਰਨ ਦਵਾਰੇ, ਪਾਲ ਸਿੰਘ ਹਰਿ ਮਾਣ ਦਵਾਣਾ। ਯਾਰਵਾਂ ਮਿਲਿਆ ਸੱਚਾ ਯਾਰ। ਨਿਹਕਲੰਕ ਨਰਾਇਣ ਨਰ ਅਵਤਾਰ। ਅੱਗੋਂ ਮਿਲਦਾ ਭੁਜਾ ਪਸਾਰ। ਦੇਵੇ ਸ਼ਬਦ ਸਾਚੀ ਧਾਰ। ਸਿੰਘ ਦਰਸ਼ਨ ਦੇਵੇ ਤਾਰ। ਬਣਿਆਂ ਰਹੇ ਲੇਖ ਲਿਖਾਰ। ਬਾਰਾਂ ਬਾਰਾਂ ਮਾਸ ਗੁਰਸਿਖ ਨਾ ਹੋਏ ਕਦੇ ਉਦਾਸ। ਪੂਰੀ ਕਰਦਾ ਰਹੇ ਆਸ। ਹੋਏ ਦੁੱਖੜਾ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੁੱਲਾ ਰੁੱਲਾ ਡੁੱਲਾ ਗੁਰਸਿਖ ਗਲੇ ਲਏ ਲਗਾਇਆ, ਸਿੰਘ ਜੀਵਣ ਹੋਇਆ ਦਾਸ। ਤੇਰਾਂ ਤੇਰੀ ਹਰਿ ਵਡਿਆਈ। ਪੰਚਮ ਜੇਠ ਨੇੜੇ ਆਈ। ਅਚਰਜ ਖੇਲ ਹਰਿ ਵਰਤਾਈ। ਗੁਰਮੁਖ ਬੇਮੁਖਾਂ ਦੋਵੇਂ ਨਾਮ ਲਏ ਲਿਖਾਈ। ਸਚ ਦਰ ਦਵਾਰੇ ਅੱਗੇ ਖੜ੍ਹ, ਦੋਵੇਂ ਰਾਹ ਲਏ ਬਣਾਈ। ਗੁਰਮੁਖ ਅੰਦਰ ਜਾਣ ਵੜ, ਬੇਮੁੱਖ ਪਿਛੇ ਜਾਣ ਧੱਕੇ ਖਾਈ। ਸਿੰਘ ਠਾਕਰ ਖੜੇ ਪਹਿਰੇਦਾਰ, ਅੱਗੇ ਖੜ ਬਾਹੋਂ ਲਏ ਫੜ, ਮਦਿਰਾ ਮਾਸੀ ਕੋਈ ਅੱਗੇ ਲੰਘ ਨਾ ਜਾਈ। ਅੱਗੇ ਸਿੰਘ ਸਿੰਘਾਸਣ ਹਰਿ ਜੀ ਬੈਠੇ, ਉਪਰ ਚਿੱਟੀ ਚਾਦਰ ਵਿਛਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਚਾਰੋਂ ਤਰਫ ਦੇਵੇ ਲਕੀਰ ਲਗਾਈ। ਇਕੋ ਰਾਹ ਹਰਿ ਰਖਾਉਣਾ। ਗੁਰਸਿਖਾਂ ਸਿੱਧਾ ਅੱਗੇ ਆਉਣਾ। ਸਾਚਾ ਹੁਕਮ ਹਰਿ ਸੁਨਾਉਣਾ। ਚਰਨਾਂ ਉਪਰ ਹੱਥ ਸੀਸ ਦੋਵੇਂ ਝੁਕਾਉਣਾ। ਉਪਰ ਕਿਸੇ ਹੱਥ ਨਾ ਲਾਉਣਾ। ਦੱਸ ਮਤੀਂ ਹਰਿ ਸਾਚੇ ਆਪ ਸਮਝਾਉਣਾ। ਕਲਜੁਗ ਵੇਲਾ ਖਤਮ ਹੋਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੋਲ ਘਚੋਲ ਸਰਬ ਮੁਕਾਉਣਾ। ਚੌਦਾਂ ਵੇਖੇ ਚੌਦਾਂ ਲੋਕ। ਅੱਠੇ ਪਹਿਰ ਆਵੇ ਜਾਵੇ, ਨਾ ਸਕੇ ਕੋਈ ਰੋਕ। ਗੁਰਮੁਖ ਸਾਚੇ ਸੰਤ ਜਨ ਨੇਤਰ ਲੈਣਾ ਪੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਣਾਏ ਪੰਚਮ ਸਲੋਕ। ਜੋ ਕਿਛ ਵਰਤਾਏ ਸਿੰਘ ਲਛਮਣ ਤੇਰੇ ਗੁਰ ਸੰਗਤ ਨਾਲ ਲਿਖਾਏ ਲੇਖ। ਪੰਚਮ ਜੇਠ ਤਖ਼ਤ ਬਣਾਉਣਾ। ਚਿੱਟਾ ਬਾਣਾ ਸਭ ਨੇ ਪਾਉਣਾ। ਚਾਰ ਕੁੰਟ ਗੁਰਮੁਖ ਸਾਚੇ ਆਪਣੀ ਹੱਥੀਂ ਛਤਰ ਝੁਲਾਉਣਾ। ਸਤਿਜੁਗ ਸਾਚਾ ਧਰਿਆ ਮਾਤ, ਪੰਚਮ ਜੇਠ ਤਿਲਕ ਲਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖ਼ੁਸ਼ੀ ਮਨਾਏ ਵਕਤ ਸੁਹਾਉਣਾ। ਮਿਟਿਆ ਕਲਜੁਗ ਝੂਠਾ ਭੇਖ, ਪੰਦਰਾਂ ਸੋਲਾਂ ਸਤਾਰਾਂ, ਗੁਰਮੁਖ ਚੁਣੇ ਵਿਚੋਂ ਲੱਖਾਂ ਤੇ ਹਜ਼ਾਰਾਂ। ਆਪ ਲਿਖਾਏ ਲੇਖ ਬਣ ਲਿਖਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸਾਚੀ ਨਾਮ ਭਿਖ, ਜੋ ਮੰਗਣ ਸਚ ਦਵਾਰਾ। ਪੰਦਰਾਂ ਸੋਲਾਂ ਸਤਾਰਾਂ ਪ੍ਰਭ ਜਾਣੇ ਸਭ ਦੀਆਂ ਅੰਦਰਾ। ਵਿਚ ਵੜਿਆ ਬੈਠਾ ਡੂੰਘੀ ਕੰਦਰਾ। ਤੋੜੀ ਬੈਠਾ ਗੁਰਮੁਖਾਂ ਆਤਮ ਜੰਦਰਾ। ਭੇਖ ਮਿਟਉਂਦਾ ਜਾਏ, ਸ੍ਰਿਸ਼ਟ ਸਬਾਈ ਸੋਹੰ ਗੀਤ ਸੁਣਾਉਂਦਾ ਜਾਏ, ਉਚੇ ਟਿੱਲੇ ਨਿਵਾਉਂਦਾ ਜਾਏ, ਦਰ ਆਏ ਗੋਰਖ ਤੇ ਮਛੰਦਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਕੀ ਸਿੱਖਾਂ ਫੇਰ ਨਾਂ ਲਿਖਾਏ ਪੰਚਮ ਜੇਠ ਹਰਿ ਬੈਠ ਸਾਚੇ ਮੰਦਰਾ। ਲਿਖਾ ਲੇਖਾ ਲੇਖ ਉਨੀਂ। ਗੁਰਮੁਖ ਉਪਰ ਪ੍ਰਭ ਦੇਵੇ ਸੋਹੰ ਚੁੰਨੀ। ਬੇਮੁੱਖਾਂ ਦੀ ਚੋਟੀ ਮੁੰਨੀ। ਕਲਜੁਗ ਜੀਵ ਅੰਤਮ ਕਲਜੁਗ ਹੋਈ ਕਾਇਆ ਕੱਚੀ ਭੁੰਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾ ਸ੍ਰਿਸ਼ਟ ਸਬਾਈ ਵਿਚੋਂ ਆਪੇ ਛਾਣੇ ਛਾਣ ਕਰਾਏ ਆਪੇ ਰਿਹਾ ਪੁਣੀ। ਬੀਸ ਇਕੀਸ ਇਕੀਸ ਬੀਸ। ਦੋਹਾਂ ਦੀ ਨਾ ਕਰੇ ਕੋਈ ਰੀਸ। ਇਕ ਗੁਰ ਸੰਗਤ ਇਕ ਜਗਦੀਸ਼। ਦੋਹਾਂ ਛਤਰ ਝੁੱਲੇ ਸੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੱਚਾ ਸ਼ਾਹੋ ਨਾ ਕੋਈ ਕਰੇ ਰੀਸ। ਸਾਚੇ ਹਰਿ ਤਖ਼ਤ ਬਰਾਜਣਾ। ਆਪੇ ਸਾਜੇ ਸ੍ਰਿਸ਼ਟ ਸਬਾਈ ਤੇਰੀ ਸਾਜਣਾ। ਦੂਰੋਂ ਨੇੜਿਉਂ ਖਿਚ ਲਿਆਏ, ਸ਼ਬਦ ਸਰੂਪੀ ਹੁਕਮ ਸੁਣਾਏ ਵਡ ਰਾਜ ਰਾਜਾਨਾ। ਆਪੇ ਬੈਠਾ ਮੁਖ ਛੁਪਾਏ, ਜੋ ਕਿਸੇ ਦਿਸ ਨਾ ਆਏ, ਆਪੇ ਵੇਖ ਵੇਖ ਵਖਾਏ, ਸਰਬ ਜੀਆਂ ਦੀ ਆਪੇ ਜਾਣੇ ਕਿਆ ਕੋਈ ਜੀਵ ਭੇਵ ਛੁਪਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਚਿੱਟੇ ਬਾਣੇ ਤਨ ਪਹਿਨਾਨਾ। ਗੁਰਸਿਖ ਸਾਚੇ ਜਾਣਾ ਜਾਗ। ਪ੍ਰਭ ਪਕੜੇ ਆਪਣੀ ਹੱਥੀਂ ਮਾਤ ਤੇਰੀ ਵਾਗ। ਹਰਿ ਸਰਬ ਕਲਾ ਸਮਰਥੀ, ਨਾ ਰਹਿਣ ਦੇਵੇ ਕੋਈ ਦਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਇਕ ਸੁਣਾਏ ਰਾਗ। ਸਚ ਸਿੰਘਾਸਣ ਕਰ ਤਿਆਰ। ਗੁਰਮੁਖ ਹੋਣਾ ਖਬਰਦਾਰ। ਖੜੇ ਰਹਿਣ ਚਾਰੋਂ ਤਰਫ ਚਾਰ ਚੁਫਾਰ। ਅੱਠੇ ਪਹਿਰ ਆਤਮ ਬੱਝੀ ਰਹੇ ਸੋਹੰ ਧਾਰ। ਬੇਮੁਖ ਕੋਈ ਹੱਥ ਨਾ ਲਾਏ, ਪ੍ਰਭ ਰਿਹਾ ਰਸਨ ਉਚਾਰ। ਸਾਚਾ ਸੱਚਾ ਦਰ ਦਵਾਰ ਆਪ ਬਣਾਏ, ਦੋਵੇਂ ਲੇਖ ਗੁਰਮੁਖ ਬੇਮੁਖ ਰਾਹ ਵਿਚ ਲਗਾਏ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਏ। ਗੁਰਮੁਖ ਆਓ ਅੰਦਰ ਵੜ। ਬੇਮੁਖ ਵੇਖੋ ਦੂਰ ਖੜ। ਸਾਚਾ ਡੰਡਾ ਏਥੇ ਲੱਗਾ, ਮਦਿਰਾ ਮਾਸੀ ਕੋਈ ਨਾ ਜਾਵੇ ਚੜ੍ਹ। ਸਾਚਾ ਝੰਡਾ ਏਥੇ ਲੱਗਾ, ਦੂਰ ਦੁਰਾਡੇ ਉਪਰ ਵੇਖੋ ਰਿਹਾ ਚੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪਣੀ ਹੱਥੀਂ ਲਏ ਫੜ। ਗੁਰਮੁਖ ਸਾਚੇ ਹੋ ਹੁਸ਼ਿਆਰ। ਪ੍ਰਭ ਸ਼ਬਦ ਲਿਖਾਏ ਅਪਰ ਅਪਾਰ। ਆਪੇ ਜਾਣੇ ਆਪਣੀ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਵਰਤਾਵੇ ਆਪ ਭੁਗਤਾਵੇ ਆਪਣੀ ਕਾਰ। ਅਸ਼ਟਮ ਜੇਠ ਉਠ ਕਰ ਜਾਣਾ। ਵਿਚ ਖੇਤਾਂ ਡੇਰਾ ਲਾਣਾ। ਸਾਚਾ ਲੇਖ ਫੇਰ ਲਿਖਾਣਾ। ਹੀਰਾ ਘਾਟ ਚਰਨ ਛੁਹਾਣਾ। ਸਾਚਾ ਬੰਧ ਆਪ ਬੰਧਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਰ ਕਿਸੇ ਥਾਂ ਨਾ ਚਰਨ ਛੁਹਾਣਾ। ਸਿੱਧਾ ਜਾਏ ਸਾਚੇ ਥਾਂ। ਜਿਥੇ ਮਨੀ ਸਿੰਘ ਵਸਿਆ ਸੱਚਾ ਸ਼ਾਹ। ਸਾਚੇ ਫੁੱਲ ਹਰਿ ਮੰਗਵਾਏ, ਪਿੰਡ ਭੰਡਾਲ ਰਹਿਣ ਨਾ ਪਾਏ ਖੇਤੀਂ ਰੱਖੇ ਟਿਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੇਲਿਆਂ ਥੱਲੇ ਰੱਖੇ ਛੁਪਾ। ਸੰਤ ਮਨੀ ਸਿੰਘ ਤੇਰਾ ਪਾਉਣ ਜਾਣਾ ਮੁੱਲ। ਸ੍ਰਿਸ਼ਟ ਸਬਾਈ ਤਪਾਉਣ ਜਾਣਾ ਕਾਇਆ ਚੁੱਲ੍ਹ। ਹਰਿ ਰਘੁਰਾਈ ਏਕਾ ਏਕ ਸਦਾ ਆਪ ਅਤੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਕਵਣ ਜਾਣੇ ਸਾਰੇ ਗਏ ਭੁੱਲ। ਸਾਚੀ ਬੰਨ੍ਹੇ ਧਾਰ ਹੁਕਮ ਸੁਣਾਇੰਦਾ। ਆਪੇ ਬਣੇ ਸੱਚੀ ਸਰਕਾਰ, ਸਾਚਾ ਰਾਹ ਵਖਾਇੰਦਾ। ਸਿੰਘ ਆਸਣ ਬੈਠ ਹਰਿ ਦਾਤਾਰ, ਗੁਰਮੁਖਾਂ ਇਹ ਸਮਝਾਇੰਦਾ। ਗੁਰਮੁਖ ਸਾਚੇ ਸੰਤ ਜਨੋ, ਹਰਿ ਦੇ ਪਿੱਛੇ ਹੋ ਨਾ ਸੀਸ ਛਤਰ ਕੋਇ ਝੁਲਾਇੰਦਾ। ਸੱਜੇ ਖੱਬੇ ਖੱਬੇ ਸੱਜੇ ਚਾਰੋਂ ਕੁੰਟ ਗੁਰਸਿਖ ਫੱਬੇ, ਫੇਰ ਹੱਥ ਹਿਲਾਇੰਦਾ। ਆਪੇ ਬੈਠੇ ਅੱਧਵਿਚਕਾਰ। ਜਿਸ ਦਾ ਦਿਸੇ ਨਾ ਕੋਈ ਕਿਨਾਰ। ਅੱਗਾ ਪਿੱਛਾ ਸੱਜਾ ਖੱਬਾ, ਚਾਰੇ ਤਰਫ ਪਾਉਂਦਾ ਰਹੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰੀ ਸਾਚੀ ਬੰਨ੍ਹੇ ਧਾਰ। ਗੁਰਸਿਖ ਚਵਰ ਝੁਲਾਵੇ। ਇਕ ਹੱਥ ਕਦੀ ਨਾ ਲਾਵੇ। ਦੋਵੇਂ ਹੱਥੀਂ ਫੜ ਉਠਾਵੇ। ਹਉਮੇ ਮਮਤਾ ਮਾਣ ਗਵਾਵੇ। ਲੰਮੀ ਬਾਂਹ ਨਾ ਕੋਇ ਕਰਾਵੇ। ਗੁਰਸਿਖ ਪ੍ਰਭ ਪੂਰੇ ਤੇਰੇ ਸਿਰ ਉਤੇ ਨਾ ਕੋਈ ਹੱਥ ਫੈਲਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਧਾਰਾ ਵਿਚ ਸੰਸਾਰਾ, ਅਪਰ ਅਪਾਰਾ ਆਪਣੀ ਆਪ ਬੰਧਾਵੇ। ਦੋਵੇਂ ਹੱਥ ਕਰਨਾ ਚਵਰ। ਸੀਸ ਉਪਰ ਆਪ ਉਡਾਣਾ, ਜਿਉਂ ਭੌਂਦੇ ਰਹਿਣ ਭਵਰ। ਚਾਰੋਂ ਤਰਫ ਸੱਜਣ ਗੁਰਮੁਖ ਸਾਚੇ ਸੰਤ ਜਨ ਵਿਚ ਬੈਠਾ ਗਹਿਰ ਗਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਸੁਣਾਏ, ਜਨ ਪੂਰੀ ਸੇਵ ਕਮਾਏ, ਮਾਨਸ ਜਨਮ ਜਾਏ ਸਵਰ। ਚਾਰ ਕੁੰਟ ਚਾਰੋਂ ਤਰਫ ਗੁਰਸਿਖ ਚਾਰ ਚੁਫੇਰੇ। ਪ੍ਰਭ ਅਬਿਨਾਸ਼ੀ ਆਪੇ ਜਾਏ ਗੁਰਸਿਖਾਂ ਦੇ ਘੇਰੇ। ਰਾਹ ਕੋਈ ਨਜ਼ਰ ਨਾ ਆਵੇ, ਨਾ ਕੋਈ ਕਰੇ ਹੇਰੇ ਫੇਰੇ। ਅੱਠੇ ਪਹਿਰ ਸੰਞ ਸਵੇਰੇ ਕਰੇ ਹੱਕ ਨਬੇੜੇ। ਆਵੇ ਜਾਵੇ ਵਾਰੋ ਵਾਰੇ। ਵਿਚ ਮਾਤ ਮਾਰੇ ਫੇਰੇ, ਮੁਕਾਏ ਜਗਤ ਝੇੜੇ। ਸਾਰੇ ਉਠ ਉਠ ਬੇਮੁਖ ਵੇਖਣ, ਹਰਿ ਵਸੇ ਕਿਹੜੇ ਖੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੀ ਆਤਮ ਵਸੇ ਜਿਸ ਦੇ ਖੁਲ੍ਹੇ ਵਿਹੜੇ। ਆਪੇ ਵੇਖੇ ਵਖਾਣੇ, ਸਰਬ ਘਟ ਵਾਸ ਰਖਾਇੰਦਾ। ਸਰਬ ਜੀਆਂ ਹਰਿ ਗਤ ਮਿਤ ਜਾਣੇ, ਨਾ ਕੋਈ ਭੇਵ ਰਖਾਇੰਦਾ। ਨਾ ਜਾਣੇ ਬੁੱਢੇ ਬਾਲ ਅੰਞਾਣੇ, ਅੰਦਰ ਬੈਠਾ ਲੇਖ ਲਿਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਵੇਖੇ ਹੋਰ ਕਿਸੇ ਦਿਸ ਨਾ ਆਇੰਦਾ। ਆਪੇ ਵੇਖੇ ਵੇਖ ਵਖਾਣੇ। ਤਣਦਾ ਰਹੇ ਸਾਰੇ ਤਾਣੇ। ਬਣਾਉਂਦਾ ਰਹੇ ਜੀਆਂ ਬਾਣੇ। ਲੱਖ ਚੁਰਾਸੀ ਖੇਲ ਭਗਵਾਨੇ। ਏਕਾ ਜੋਤੀ ਮੇਲ ਮਿਲਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨੇ। ਵਡ ਬਲੀ ਬਲਵਾਨ, ਬਲ ਹਰਿ ਧਾਰਿਆ। ਬਣਦਾ ਜਾਏ ਨੌਜਵਾਨ, ਸਾਲ ਦਸਵਾਂ ਖ਼ੁਸ਼ੀਆਂ ਨਾਲ ਲੰਘਾ ਰਿਹਾ। ਪੰਚਮ ਜੇਠ ਆਵੇ ਵਿਚ ਸੰਸਾਰ, ਗਿਆਰਵੇਂ ਸਾਲ ਹਰਿ ਪਹਿਲਾ ਚਰਨ ਟਿਕਾ ਰਿਹਾ। ਸ੍ਰਿਸ਼ਟ ਸਬਾਈ ਹੋਏ ਕੰਗਾਲ, ਗੁਰਸਿਖ ਲੱਭੇ ਸਾਚੇ ਲਾਲ, ਆਪੇ ਬਣਿਆ ਵਿਚ ਦਲਾਲ, ਵਿਚੋਲਾ ਹੋਰ ਨਾ ਕੋਈ ਰਖਾ ਰਿਹਾ। ਸੋਹੰ ਸ਼ਬਦ ਦੇਵੇ ਧਨ ਮਾਲ, ਆਪੇ ਲਏ ਸੁਰਤ ਸੰਭਾਲ, ਗੁਰਮੁਖ ਦਿਸੇ ਬਾਲ ਅੰਞਾਣ, ਪਰਦਾ ਉਹਲਾ ਆਪ ਹਟਾ ਰਿਹਾ। ਫੱਲ ਲਗਾਏ ਸਾਚੇ ਡਾਲ, ਗੁਰਮੁਖ ਸਾਚੇ ਸੰਤ ਜਨ ਲੱਗੀ ਪ੍ਰੀਤ ਨਿਭ ਗਈ ਨਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜੰਜਾਲ ਆਪ ਤੁੜਾ ਰਿਹਾ। ਜਗਤ ਜੰਜਾਲਾ ਗਿਆ ਤੁਟ। ਪ੍ਰਭ ਅਬਿਨਾਸ਼ੀ ਇਕ ਪਿਆਇਆ ਅੰਮ੍ਰਿਤ ਸਾਚਾ ਘੁੱਟ। ਗੁਰਮੁਖ ਸਾਚੇ ਸੰਤ ਸਾਚਾ ਲਾਹਾ ਲੈਣ ਲੁੱਟ। ਰਸਨਾ ਕਹਿਣ ਧੰਨ ਧੰਨ, ਸ਼ਬਦ ਸੁਣ ਸਾਚਾ ਕੰਨ, ਆਤਮ ਸਭ ਦਾ ਜਾਏ ਮੰਨ, ਮਿਲੇ ਭੰਡਾਰਾ ਅਤੁਟ। ਬੇਮੁਖਾਂ ਪ੍ਰਭ ਦਏ ਡੰਨ, ਆਤਮ ਕੱਢੇ ਝੂਠਾ ਜਨ, ਕਾਇਆ ਠੂਠਾ ਦੇਵੇ ਭੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰਮ ਆਪ ਕਮਾਇਆ ਅਬਿਨਾਸ਼ੀ ਅਚੁਤ। ਸੋਹੰ ਸ਼ਬਦ ਤਿਖੀ ਧਾਰ। ਸੋਹੰ ਸ਼ਬਦ ਹਰਿ ਹੱਥ ਕਟਾਰ। ਸੋਹੰ ਸ਼ਬਦ ਹਰਿ ਮਿਆਨ ਵਿਚੋਂ ਕੀਨੀ ਬਾਹਰ। ਸੋਹੰ ਸ਼ਬਦ ਕਰ ਧਿਆਨ, ਸਤਿਜੁਗ ਹੋਏ ਜਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖਪਾਏ ਸਰਬ ਕਾਇਰ। ਸੋਹੰ ਸ਼ਬਦ ਸਾਚੀ ਢਾਲ। ਕਲਜੁਗ ਤੇਰਾ ਵਾਰ ਅੰਤਮ ਲਿਆ ਸੰਭਾਲ। ਪ੍ਰਭ ਅਬਿਨਾਸ਼ੀ ਕਿਰਪਾ ਕਰ ਸਤਿਜੁਗ ਸੋਇਆ ਲਿਆ ਉਠਾਲ। ਸਤਿਜੁਗ ਉਠਿਆ, ਹੱਥ ਪਾਏ ਸੋਹੰ ਮੁਠਿਆ, ਖਿਚੀ ਸ਼ਬਦ ਸੱਚੀ ਤਲਵਾਰ। ਕਲਜੁਗ ਵੇਖ ਅੱਗੋਂ ਰੁੱਠਿਆ, ਮੈਂ ਲੁੱਕਾ ਕਿਹੜੀ ਗੁੱਠਿਆ, ਪ੍ਰਭ ਟੰਗੇ ਕਰ ਕਰ ਪੁੱਠਿਆ, ਲੱਖ ਚੁਰਾਸੀ ਜੋ ਰੱਖੀ ਮਾਤ ਸੰਭਾਲ। ਸੋਹੰ ਸ਼ਬਦ ਤੀਰ ਸਾਚਾ ਛੁੱਟਿਆ, ਬੇਮੁਖਾਂ ਸੀਨਾਂ ਫੁੱਟਿਆ, ਜਗਤ ਜਹਾਨ ਨਾਤਾ ਤੁੱਟਿਆ, ਪ੍ਰਭ ਰਸਨਾ ਖਿਚੀ ਤੀਰ ਕਮਾਨ। ਕਲਜੁਗ ਚੋਗ ਨਿਖੁਟਿਆ, ਦੋਹੀਂ ਹੱਥੀਂ ਹਰਿ ਸਾਚੇ ਗਲ ਘੁੱਟਿਆ, ਖਾਲੀ ਹੱਥੀਂ ਜਗਤ ਜਹਾਨੋਂ ਗਿਆ ਪੁੱਟਿਆ, ਨਾ ਕਰਾਇਆ ਅੰਤਮ ਕਿਸੇ ਇਸ਼ਨਾਨ। ਸੋਹੰ ਸ਼ਬਦ ਲਗਾਏ ਸਾਚੇ ਬੂਟਿਆ, ਆਪੇ ਦਏ ਹੁਲਾਰਾ ਸੱਚਾ ਝੂਟਿਆ, ਕਿਰਪਾ ਕਰੇ ਹਰਿ ਮਿਹਰਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਤਿਜੁਗ ਦਿਤਾ ਸੱਚਾ ਦਾਨ। ਸੋਹੰ ਸ਼ਬਦ ਆਦਿ ਅੰਤ। ਜਪਦੇ ਆਏ ਸਾਧ ਸੰਤ। ਮੇਲ ਮਿਲਾਵਾ ਸਾਚੇ ਕੰਤ। ਸਾਚਾ ਦਾਅਵਾ ਗੁਰਮੁਖ ਸਾਚੇ ਸੰਗ ਹਰਿ ਭਗਵੰਤ। ਅੰਤਮ ਅੰਤ ਏਕਾ ਜੋਤੀ ਹੋਏ, ਬਣ ਗਈ ਸਾਚੀ ਬਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਵਾ ਸਾਚੇ ਕੰਤ। ਸਾਚਾ ਕੰਤ ਹਰਿ ਸੰਸਾਰਾ। ਗੁਰਮੁਖ ਸਾਚੇ ਕਰ ਵਿਚਾਰਾ। ਘਰ ਘਰ ਵੇਖੇ ਲਿਖਾਏ ਲੇਖੇ, ਜੋ ਜਨ ਆਏ ਚਲ ਦਵਾਰਾ। ਗੁਰਮੁਖ ਵਿਰਲਾ ਨੇਤਰ ਪੇਖੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਸੋਹੰ ਨਾਮ ਅਧਾਰਾ। ਸੋਹੰ ਨਾਮ ਨਿਧਾਨ ਗੁਰਮੁਖਾਂ ਦਾਤ ਹੈ। ਦੇਵੇ ਹਰਿ ਭਗਵਾਨ, ਲਿਆਇਆ ਧੁਰ ਦਰਗਾਹੋਂ ਸੱਚੀ ਇਕ ਸੁਗਾਤ ਹੈ। ਕਿਰਪਾ ਕੀਤੀ ਆਪ ਮਿਹਰਵਾਨ, ਕਲਜੁਗ ਅੰਤਮ ਗੁਰਸਿਖਾਂ ਨਾਲ ਕਰਾਈ ਮੁਲਾਕਾਤ ਹੈ। ਆਪ ਬਣਾਏ ਚਤੁਰ ਸੁਜਾਨ, ਸਤਿਜੁਗ ਸਾਚੇ ਰਸਨਾ ਹਰਿ ਚੇਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਏਕਾ ਸਾਚਾ ਕੰਤ ਹੈ। ਸੋਹੰ ਸ਼ਬਦ ਵਡ ਸਰਦਾਰ। ਗੁਰਮੁਖ ਸਾਚੇ ਸੰਤ ਜਨਾਂ ਸਦਾ ਕਰਦਾ ਰਹੇ ਪਿਆਰ। ਦੇਵੇ ਸਾਚਾ ਨਾਮ ਧਨਾ, ਰਸਨਾ ਕਰਾਏ ਸੱਚਾ ਵਣਜ ਵਪਾਰ। ਬੰਨ੍ਹੇ ਨਾਲ ਛੱਡਦਾ ਜਾਏ ਬੰਨ੍ਹਾ, ਗੁਰਮੁਖ ਬੇਮੁਖ ਦੋਵੇਂ ਖੜੇ ਹੋਣ ਜੇ ਇਕ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਦਰ ਬੈਠ ਸਭ ਕੁਛ ਵੇਖੇ, ਨਾ ਕਰੇ ਕਿਸੇ ਹੁਦਾਰ। ਆਤਮ ਵੇਖੇ ਗੁਣ ਨਿਧਾਨ। ਵਾਹਵਾ ਸਾਚੀ ਕਰੇ ਪਛਾਣ। ਇਕੋ ਵੱਡਾ ਦਿਸੇ ਵਿਚ ਹਰਿ ਬਲੀ ਬਲਵਾਨ। ਪੰਜੇ ਚੋਰ ਜਿਸ ਕੋਲ ਵੱਡੇ ਵਡ ਸ਼ੈਤਾਨ। ਸ਼ਬਦ ਤੀਰ ਹਰਿ ਸਾਚਾ ਕਸੇ, ਮਾਰੇ ਖਿਚ ਬੇਮੁੱਖਾਂ ਆਤਮ ਬਾਣ। ਗੁਰਸਿਖਾਂ ਹਰਿ ਹਿਰਦੇ ਵਸੇ, ਦੇਵੇ ਜੋਤ ਮਹਾਨ। ਬੇਮੁਖ ਜੀਵ ਕਲਜੁਗ ਤੇਰੀ ਝੂਠੀ ਚੱਕੀ ਪੀਸੇ, ਹਰਿ ਰਸ ਨਾ ਰਸਨਾ ਗਾਣ। ਗੁਰਮੁਖਾਂ ਹਰਿ ਆਇਆ ਹਿੱਸੇ, ਪਹਿਲੀ ਮਾਘੀ ਪਹਿਲੀ ਵੰਡ ਕਰਾਣ। ਬੇਮੁਖਾਂ ਪ੍ਰਭ ਕਿਤੇ ਨਾ ਦਿਸੇ, ਮੰਦਰ ਮਸਜਿਦ ਸਾਰੇ ਵੇਖਣ ਬਗਲ ਫੜ ਕੁਰਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਰੁੱਤ ਸੁਹਾਈ, ਗੁਰਮੁਖ ਸਾਚੇ ਸੁੱਤ ਬਣਾਈ, ਜਾਮਾ ਧਾਰੇ ਸ੍ਰੀ ਭਗਵਾਨ। ਮਾਝੇ ਦੇਸ ਜੋਤ ਜਗਾਈ। ਗੁਰਮੁਖ ਸਾਚੇ ਆਪ ਉਠਾਈ। ਕਲਜੁਗ ਜੀਵ ਖਾਲੀ ਬੁੱਤ, ਅੰਤਮ ਖਾਕ ਮਿਲਾਈ। ਚਾਰੋਂ ਕੁੰਟ ਪਏ ਮੁਖ ਥੁੱਕ, ਨਾ ਹੋਏ ਕੋਈ ਸਹਾਈ। ਗੁਰਮੁਖ ਸਾਚੇ ਸੰਤ ਜਨ ਨਾ ਜਾਇਣ ਕਿਤੇ ਰੁੱਕ, ਪ੍ਰਭ ਦੇਵੇ ਪੰਧ ਚੜ੍ਹਾਈ। ਅੰਤਮ ਵੇਲਾ ਕਲਜੁਗ ਆਇਆ, ਦੂਈ ਦਵੈਤੀ ਪਰਦਾ ਗਿਆ ਚੁੱਕ। ਸਤਿਜੁਗ ਸਾਚਾ ਮਾਤ ਧਰਾਇਆ, ਕਲਜੁਗ ਹੋ ਗਿਆ ਗੁਟ। ਪੀ ਪੀ ਲਹੂ ਗਰੀਬ ਨਿਮਾਣਿਆਂ, ਵੱਡਾ ਭਾਰ ਰੱਖਿਆ ਚੁੱਕ। ਜਾਮਾ ਧਾਰੇ ਹਰਿ ਭਗਵਾਨਿਆਂ, ਬੇਮੁੱਖਾਂ ਅੰਤ ਖਪਾਏ ਆਪਣੀ ਹੱਥੀਂ ਕੁੱਟ ਕੁੱਟ ਕੁੱਟ। ਆਪਣੇ ਹੱਥ ਫੜ ਖੰਡਾ ਦੋ ਧਾਰ। ਸਿਰ ਧੜ ਧੜ ਸਿਰ ਦੋਵੇ ਦਏ ਉਤਾਰ। ਦਰ ਦਵਾਰੇ ਦੋਵੇਂ ਵੇਖਣ, ਇਕ ਦੂਜੇ ਨੂੰ ਨੇਤਰ ਪੇਖਣ, ਏਕਾ ਚਲੇ ਲਹੂ ਧਾਰ। ਮਿਹਣੇ ਮਾਰਨ ਕਰਨ ਸਿਆਪੇ, ਕਿਉਂ ਨਾ ਹਰਿ ਜੀ ਪਾਈ ਸਾਰ। ਅੰਤਮ ਸਹਾਈ ਕੋਈ ਨਾ ਜਾਪੇ, ਮਦਿਰਾ ਮਾਸੀ ਹੋਏ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਏ ਸਦਾ ਸਹਾਰ। ਸਦਾ ਸਹਾਈ ਆਪੇ ਹਰਿ। ਗੁਰਮੁਖਾਂ ਦੇਵੇ ਸਾਚਾ ਵਰ। ਸੋਹੰ ਸਾਚਾ ਰਸਨਾ ਗਾਓ, ਚੁਕਾਓ ਜਮ ਕਾ ਡਰ। ਅਮਰਾਪਦ ਘਰ ਸਾਚੇ ਪਾਓ, ਨਾ ਜਾਓ ਕਦੇ ਮਰ। ਆਪ ਬਿਠਾਏ ਸਾਚੇ ਥਾਉਂ, ਜਿਥੇ ਵਸੇ ਸਾਚਾ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਿਰੰਜਣ ਨਰ ਨਰਾਇਣ ਅੱਠੇ ਪਹਿਰ ਖੁਲ੍ਹੇ ਰਹਿਣ ਦਰ। ਖੁਲ੍ਹਾ ਰਹੇ ਦਵਾਰਾ, ਹਰਿ ਨਿਰੰਕਾਰ ਦਾ। ਦੂਰੋਂ ਵੇਖੇ ਮਾਰੇ ਵਾਜ਼ਾਂ, ਗੁਰਸਿਖਾਂ ਸਦਾ ਪੁਕਾਰਦਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ, ਆਪ ਗਗਨ ਦੀਆਂ ਤਤਾ ਪਾੜੇ, ਉਤੋਂ ਹੇਠਾਂ ਝਾਤੀ ਮਾਰਦਾ। ਥੱਲੇ ਖੜੇ ਸਿੱਖ ਵਿਚਾਰੇ, ਦੋਏ ਜੋੜ ਕਰਨ ਨਿਮਸਕਾਰੇ, ਪ੍ਰਭ ਅਬਿਨਾਸ਼ੀ ਵੇਖ ਵਿਚਾਰੇ, ਜਾਮਾ ਮਾਤਲੋਕ ਵਿਚ ਧਾਰਦਾ। ਦਰ ਘਰ ਆਏ ਪਾਏ ਸਾਰੇ, ਸੋਹੰ ਦੇਵੇ ਨਾਮ ਅਧਾਰੇ, ਗੁਰਮੁਖ ਸਾਚੇ ਆਪੇ ਤਾਰੇ, ਭਰਮ ਭੁਲੇਖੇ ਸਰਬ ਨਿਵਾਰਦਾ। ਜਾਮਾ ਧਾਰ ਕਰੇ ਵਿਚਾਰ, ਗੁਰਮੁਖਾਂ ਪਾਏ ਆਪੇ ਸਾਰ, ਬੇਮੁਖਾਂ ਕਰੇ ਖੁਆਰ, ਦੇ ਦਰਸ ਮਿਟਾਵੇ ਭੁੱਖਾਂ, ਸੁਫਲ ਕਰਾਏ ਮਾਤ ਕੁੱਖਾਂ, ਜੋ ਜਨ ਚਰਨ ਨਿਮਸਕਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਆਪੇ ਚੁੱਕੀ ਫਿਰਦਾ ਭਾਰ, ਜਗਤ ਜਹਾਨ ਪਾਰ ਉਤਾਰਦਾ। ਗੁਰ ਸੰਗਤ ਤੇਰਾ ਚੁੱਕੇ ਭਾਰ। ਅੱਠੇ ਪਹਿਰ ਦਰ ਦਵਾਰ। ਖਲੋਤਾ ਹੋਇਆ ਪਹਿਰੇਦਾਰ। ਬੇਮੁਖ ਜੀਵ ਕਲਜੁਗ ਰੋਤਾ, ਨਾ ਕੋਈ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਗੁਰਸਿਖਾਂ ਰਿਹਾ ਕਰਮ ਵਿਚਾਰ। ਗਿਆਨ ਗੁਰੂ ਕੇ ਹੱਥ ਹੈ। ਕਰੇ ਧਿਆਨ ਸਰਬ ਸਮਰਥ ਹੈ। ਵਡ ਦਾਤਾ ਮਿਹਰਵਾਨ ਮਹਿੰਮਾ ਅਕਥਨਾ ਅਕੱਥ ਹੈ। ਮੂਰਖ ਮੁਗਧ ਗਵਾਰ ਕਰੇ ਚਤੁਰ ਸੁਜਾਨ ਜਿਸ ਸਿਰ ਧਰੇ ਪ੍ਰਭ ਹੱਥ ਹੈ। ਟੁੱਟੇ ਮਾਣ ਤਾਣ, ਸਾਚਾ ਸ਼ਬਦ ਕਰੇ ਪ੍ਰਵਾਨ, ਪ੍ਰਭ ਆਪ ਚੜ੍ਹਾਏ ਸਾਚੇ ਰਥ ਹੈ। ਮਿਲੇ ਸੱਚਾ ਇਕ ਨਿਸ਼ਾਨ, ਸਤਿਜੁਗ ਲੱਗਾ ਵਿਚ ਜਹਾਨ, ਕਲਜੁਗ ਭੱਜਾ ਬੇਈਮਾਨ, ਪ੍ਰਭ ਪਾਏ ਅੰਤਮ ਨੱਥ ਹੈ। ਗੁਰ ਪੂਰੇ ਸਦ ਕੁਰਬਾਨ, ਜਿਸ ਦਿਤਾ ਪੀਣ ਖਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੁੱਲ ਕਦੇ ਨਾ ਜਾਈ ਹੈ। ਮਿਟੀ ਧੁੰਦ ਗੁਬਾਰ ਜਗਤ ਅੰਧੇਰ ਹੈ। ਫਿਟੀ ਬੁੱਧੀ ਨਾ ਪਾਏ ਸੁਧੀ, ਅੰਤ ਹੋਏ ਖੁਆਰ ਹੈ। ਉਛਲੀ ਕੁਦੀ ਬੇਮੁੱਖਾਂ ਨਾਲ ਕਰਦੀ ਰਹੀ ਯੁੱਧੀ, ਗੁਰਸਿਖਾਂ ਦਿਤੀ ਦਰ ਦੁਰਕਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਹੱਥ ਫੜਾਏ, ਨਾਮ ਡੰਡਾ ਸਚ ਚੜ੍ਹਾਏ ਗੁਰਸਿਖ ਰਹਿਣਾ ਖਬਰਦਾਰ ਹੈ। ਜਗਤ ਅੰਧੇਰਾ ਕੂੜ ਤੁਫਾਨ ਹੈ। ਬੇਮੁਖ ਮੂੜ ਹੋਇਆ ਸਰਬ ਜਹਾਨ ਹੈ। ਗੁਰਮੁਖ ਵਿਰਲੇ ਮਿਲੇ ਚਰਨ ਧੂੜ, ਕਰੇ ਸੱਚਾ ਇਸ਼ਨਾਨ ਹੈ। ਚੜ੍ਹਾਏ ਰੰਗ ਗੂੜ੍ਹ, ਹਰਿ ਸਾਚਾ ਵਾਲੀ ਦੋ ਜਹਾਨ ਹੈ। ਸ੍ਰਿਸ਼ਟ ਸਬਾਈ ਕੂੜੋ ਕੂੜ, ਨਾ ਸਕੇ ਕੋਈ ਵਖਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰੇ ਆਪ ਪਛਾਣ ਹੈ। ਆਪ ਪਛਾਣੇ ਕਰਮ ਵਿਚਾਰਿਆ। ਦਿਤਾ ਨਿਮਾਣਿਆਂ ਮਾਣ ਜਨਮ ਸਵਾਰਿਆ। ਸੋਹੰ ਸ਼ਬਦ ਸਾਚਾ ਰਸਨ ਵਖਾਨ, ਆਤਮ ਭਰਿਆ ਗੁਰਸਿਖ ਭੰਡਾਰਿਆ। ਧਰੇ ਜੋਤ ਹਰਿ ਭਗਵਾਨ, ਮਿਟਾਏ ਅੰਧ ਅੰਧੇਰ ਹੋਏ ਫੇਰ ਉਜਿਆਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਕਲ ਜਾਮਾ ਧਾਰਿਆ। ਪੁਰੀ ਘਨਕ ਹਰਿ ਪੂਰੀ ਦੇਵੇ ਮੱਤ। ਸਤਿ ਸੰਤੋਖ ਤੇਰੀ ਝੋਲੀ ਪਾਏ, ਸੋਹੰ ਬੀਜ ਬਿਜਾਏ ਤੇਰੀ ਆਤਮ ਸਤਿ। ਸ਼ਬਦ ਡੋਲੀ ਇਕ ਬਣਾਏ, ਸਤਿਜੁਗ ਸਾਚੇ ਲਏ ਉਠਾਏ, ਗੁਰਮੁਖਾਂ ਦਵਾਰੇ ਦਏ ਰੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਅੰਤਮ ਆਏ, ਗੁਰਮੁਖ ਸਾਚੇ ਲਏ ਉਠਾਏ, ਸਚ ਵਸਤ ਵਿਚ ਰੱਖ। ਕੂੜੀ ਕਿਰਿਆ ਕੂੜੀ ਨਾਰ ਹੈ। ਨਾ ਮਿਲਿਆ ਹਰਿ ਸੱਚਾ ਭਤਾਰ ਹੈ। ਕੂੜੀ ਕੂੜਾ ਕੀਤਾ ਕੰਮ, ਸੰਗ ਰਖਿਆ ਕਾਮ ਕਰੋਧ ਮੋਹ ਲੋਭ ਹੰਕਾਰ ਹੈ। ਅੰਤਮ ਥੋਥਾ ਹੋਇਆ ਚੰਮ, ਨਾ ਮਿਲੇ ਕੋਈ ਦਮ, ਨਾ ਕੋਈ ਕਰੇ ਵਣਜ ਵਪਾਰ ਹੈ। ਨੇਤਰ ਰੋਵੇ ਛੰਮ ਛੰਮ, ਮੈਂ ਕਿਹੜੇ ਕੀਤੇ ਕੰਮ, ਮੈਂ ਕਾਹਨੂੰ ਪਈ ਜੰਮ, ਦਿਤਾ ਹਰਿ ਵਿਸਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ ਨਾ ਕੀਤੀ ਆਪ ਵਿਚਾਰ ਹੈ। ਭੋਗ ਲਗਾਇਆ ਹਰਿ ਬਨਵਾਰੀ। ਕਿਰਪਾ ਕਰੀ, ਮੁਕੰਦ ਮਨੋਹਰ ਲਖ਼ਮੀ ਨਰਾਇਣ ਮੋਹਣ ਮਾਧਵ ਕ੍ਰਿਸ਼ਨ ਮੁਰਾਰੀ। ਗੁਰਸਿਖਾਂ ਆਸ ਪੂਰੀ ਕਰੀ, ਜੋ ਆਏ ਚਲ ਦਵਾਰੀ। ਹਉਮੇ ਚਿੰਤਾ ਰੋਗ ਸੋਗ ਹਰਿ ਦੂਰ ਕਰੀ ਪਾਵੇ ਆਤਮ ਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਘਰ ਇਕ ਵਖਾਏ ਜਗੇ ਜੋਤ ਅਗੰਮ ਅਪਾਰੀ। ਲਗਾਇਆ ਭੋਗ ਰਸਨਾ ਚੱਖ। ਸਤਿਜੁਗ ਤੇਰਾ ਹਿੱਸਾ, ਪ੍ਰਭ ਆਪਣੇ ਅੰਦਰ ਰਿਹਾ ਰੱਖ। ਮਾਤਲੋਕ ਜਨਮ ਦਵਾਇਆ, ਕਲਜੁਗ ਲਾਉਂਦਾ ਝੂਠੇ ਭੱਖ। ਸੋਹੰ ਸ਼ਬਦ ਨਾਲ ਲਿਆਇਆ, ਗੁਰਮੁਖ ਵਿਰਲਾ ਪਾਏ ਗੁਰ ਦਰ ਆਏ ਲੱਖਾਂ ਵਿਚੋਂ ਹੋਏ ਵੱਖ। ਬੇਮੁੱਖ ਸਾਰੇ ਹੋਏ ਹਲਕਾਏ, ਸਾਚਾ ਜਾਮ ਨਾ ਕੋਈ ਪਿਆਏ, ਮਦਿਰਾ ਮਾਸੀ ਪੀ ਪੀ ਥੱਕੇ, ਅੰਤਮ ਗਏ ਅੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਸੋਹੰ ਸਾਚਾ ਸ਼ਬਦ ਖਵਾਏ, ਅੰਮ੍ਰਿਤ ਆਤਮ ਸੀਰ ਵਹਾਏ, ਦੂਰ ਦੁਰਾਡੇ ਜੋ ਬੈਠੇ ਰਹੇ ਤੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਅੰਤਮ ਅੰਤ ਵਿਚ ਮਾਤ ਲਏ ਰੱਖ। ਸਰਨ ਗੁਰਦੇਵ ਹੋਏ ਪ੍ਰਵਾਨ, ਚਰਨ ਧਿਆਨ ਕਰ। ਪੂਰ ਕਰਾਏ, ਸੋਹੰ ਸ਼ਬਦ ਖਵਾਏ ਮੇਵ, ਆਤਮ ਬ੍ਰਹਮ ਗਿਆਨ ਕਰ। ਹਰਿ ਜੋਤ ਜਗਾਏ ਵਡ ਦੇਵੀ ਦੇਵ, ਗੁਰਸਿਖ ਸਾਚੇ ਚਰਨ ਧੂੜ ਇਸ਼ਨਾਨ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ, ਸਾਚਾ ਹਰਿ ਜੋ ਜਨ ਆਏ ਦਰ, ਸਾਚਾ ਮੇਲ ਹਰਿ ਭਗਵਾਨ ਕਰ। ਦੂਰ ਨੇੜਾ ਹਰਿ ਨਾ ਜਾਣੇ। ਸਰਬ ਜੀਆਂ ਹਰਿ ਵੇਖ ਵਖਾਣੇ। ਆਸਣ ਬੈਠਾ ਤਾੜੀ ਲਾਏ, ਨਿਜ ਘਰ ਨਿਜ ਦਰ ਵਾਸ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਕਰੇ ਸੁਘੜ ਸਿਆਣੇ, ਏਕਾ ਕਰੇ ਗੁਰ ਸੰਗਤ ਚਰਨ ਧਿਆਨ। ਆਪ ਚੁਕਾਏ ਜਮ ਕੀ ਕਾਨ। ਸਚ ਨਾਮ ਹਰਿ ਝੋਲੀ ਪਾਏ, ਮਿਟਾਵੇ ਆਵਣ ਜਾਣ। ਆਤਮ ਪੜਦੇ ਲਾਹੁੰਦਾ ਜਾਏ, ਗੁਣਵੰਤ ਗੁਣ ਨਿਧਾਨ। ਗੁਰ ਮਤ ਦੇ ਗੁਰਸਿਖ ਸਮਝਾਉਂਦਾ ਜਾਏ, ਮਦਿਰਾ ਮਾਸ ਨਾ ਕੋਈ ਖਾਏ, ਸਾਚੀ ਦਰਗਹਿ ਮਿਲਦਾ ਮਾਣ। ਅੰਮ੍ਰਿਤ ਆਤਮ ਪਿਆਉਂਦਾ ਜਾਏ, ਜੁਗਾਂ ਜੁਗਾਂ ਦੇ ਵਿਛੜੇ ਗੁਰ ਸੰਗਤ ਨਾਲ ਮਿਲਾਉਂਦਾ ਜਾਏ। ਗੁਰਮੁਖ ਸੋਏ ਸੰਤ ਜਨ ਬਾਹੋਂ ਪਕੜ ਉਠਾਏ ਗਲੇ ਲਗਾਉਂਦਾ ਜਾਏ। ਦੇਵੇ ਸਾਚਾ ਚਰਨ ਧਿਆਨ, ਬਾਹੋਂ ਫੜ ਕੇ ਰਾਹੇ ਪਾਉਂਦਾ ਜਾਏ। ਜਲ ਥਲ ਪਹਾੜ ਜੰਗਲ ਜੂਹ ਉਜਾੜ ਫੜ ਉਂਗਲੀ ਪਾਰ ਕਰਾਉਂਦਾ ਜਾਏ। ਚੌਗਿਰਦ ਰੱਖੇ ਸ਼ਬਦ ਵਾੜ, ਸ਼ਬਦ ਧਾੜ ਪਰ੍ਹੇ ਹਟਾਉਂਦਾ ਜਾਏ। ਆਪ ਲਗਾਇਆ ਸਚ ਅਖਾੜ, ਗੁਰ ਸੰਗਤ ਅੰਕ ਸਹੇਲੜੀਆਂ ਆਪਣੀਆਂ ਆਪ ਬਣਾਉਂਦਾ ਜਾਏ। ਹਰਿ ਵਸੇ ਇਕ ਇਕੱਲਾ ਅਕੇਲੜੀਆ, ਆਤਮ ਸੇਜਾ ਆਸਣ ਲਾਉਂਦਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਤੇਰਾ ਘਰ ਚਾਈਂ ਚਾਈਂ ਗਾਉਂਦਾ ਜਾਏ। ਚਾਈਂ ਚਾਈਂ ਗਾਉਂਦੇ ਜਾਣ। ਮਿਲ ਕੇ ਆਏ ਸਾਚੇ ਭਗਵਾਨ। ਜਿਸ ਨੇ ਦਿਤਾ ਨਾਮ ਨਿਧਾਨ। ਸੋਹੰ ਪਿਆਇਆ ਸਾਚਾ ਜਾਮ। ਜੂਠ ਝੂਠ ਮਿਟੇ ਸਰਬ ਨਿਸ਼ਾਨ। ਪੂਰਨ ਹੋਇਆ ਕਾਮ, ਪ੍ਰਗਟ ਹੋਇਆ ਵਾਲੀ ਦੋ ਜਹਾਨ। ਆਪ ਸੁਹਾਏ, ਗੁਰਸਿਖ ਤੇਰੀ ਆਤਮ ਸਾਚਾ ਧਾਮ। ਅੱਠੇ ਪਹਿਰ ਜੋਤ ਸਰੂਪੀ ਡਗਮਗਾਇਆ, ਏਕਾ ਸ਼ਬਦ ਸੁਣਾਏ ਕਾਨ। ਅਨਹਦ ਧੁਨ ਸ਼ਬਦ ਉਪਜਾਣਾ, ਨਾਮ ਦਾਤ ਦੇਵੇ ਵੱਡੀ ਖਾਨ। ਏਥੇ ਓਥੇ ਦੋਏ ਜਹਾਨੀ ਬਹਿ ਕੇ ਖਾਣ। ਸਾਚਾ ਦੇਵੇ ਨਾਮ ਸ਼ਬਦ ਬਬਾਣ। ਅੰਤਮ ਅੰਤ ਗੁਰਮੁਖ ਸਾਚੇ ਸੰਤ ਵਿਚ ਉਹਦੇ ਬਹਿ ਕੇ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਮੇਲ ਮਿਲਾਏ, ਗੁਰਸਿਖ ਗੁਰ ਇਕ ਜੋਤ ਬਣ ਜਾਏ, ਮਿਲੇ ਜੋਤ ਹਰਿ ਭਗਵਾਨ। ਇਕ ਦਵਾਰਾ ਸੱਚਾ ਰਾਹ। ਦੂਜਾ ਦਵਾਰਾ ਜਮ ਕਾ ਫਾਹ। ਇਕ ਦਵਾਰਾ ਮਿਲੇ ਸੱਚਾ ਥਾਂ। ਇਕ ਦਵਾਰਾ ਵਾਤ ਕੋਈ ਪੁੱਛੇ ਨਾ। ਇਕ ਦਵਾਰਾ ਅੰਮ੍ਰਿਤ ਮਿਲੇ ਸਾਚਾ ਸੀਰ, ਜਿਉਂ ਦੁੱਧ ਪਿਆਏ ਮਾਂ। ਇਕ ਦਵਾਰਾ ਸਾਰ ਕੋਈ ਨਾ ਪਾਏ, ਸੱਚੇ ਘਰ ਫਿਰਦੇ ਕਲਜੁਗ ਜੀਵ ਝੂਠੇ ਕਾਂ। ਇਕ ਦਵਾਰਾ ਅੱਠੇ ਪਹਿਰ ਰਹਿੰਦੀ ਠੰਡੀ ਛਾਂ। ਇਕ ਦਵਾਰਾ ਅੱਠੇ ਪਹਿਰ ਰਿਹਾ ਅਗਨ ਤਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਬੇਮੁੱਖ ਦੋਵੇਂ ਚਲਾਏ ਬਹਾਏ ਆਪੋ ਆਪਣੇ ਥਾਂ। ਗੁਰਮੁਖ ਆਇਣ ਗੁਰ ਦਰਬਾਰ। ਬੇਮੁਖ ਦੂਰ ਤੱਕਣ ਖੜੇ ਬਾਹਰ। ਗੁਰਮੁਖ ਆਏ ਕਰੇ ਚਰਨ ਨਿਮਸਕਾਰ। ਬੇਮੁੱਖ ਵੇਖਣ ਹੱਸਣ ਪ੍ਰਭ ਬਣਾਏ ਗੁਆਰ। ਗੁਰਮੁਖ ਆਏ ਪ੍ਰਭ ਦੇਵੇ ਸ਼ਬਦ ਅਧਾਰ। ਬੇਮੁਖ ਜੂਠੇ ਝੂਠੇ ਦਰ ਦੇਵੇ ਦੁਰਕਾਰ। ਗੁਰਮੁਖ ਆਇਣ ਪ੍ਰਭ ਭਰੇ ਸ਼ਬਦ ਭੰਡਾਰ। ਕਲਜੁਗ ਜੀਵ ਚਾਰੇ ਪੱਲੂ ਖਾਲੀ ਗਏ ਝਾੜ। ਗੁਰਮੁਖ ਆਏ ਪ੍ਰਭ ਸ਼ਬਦ ਕਰਾਏ ਸਾਚੀ ਵਾੜ। ਬੇਮੁਖ ਜੀਵ ਕੱਚੇ ਬੇਰ, ਪ੍ਰਭ ਅਬਿਨਾਸ਼ੀ ਦੇਵੇ ਝਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਬੇਮੁਖ ਦੋਵੇਂ ਆਪਣੇ ਆਪਣੇ ਘਰ ਦੋਹਾਂ ਦੇਵੇ ਵਾੜ। ਸਚ ਤਖ਼ਤ ਸੁਲਤਾਨ ਹਰਿ ਬਰਾਜਿਆ। ਕਲਜੁਗ ਤੇਰਾ ਜੂਠਾ ਝੂਠਾ ਵਾਜਾ ਵਾਜਿਆ। ਖੇਲ ਕਰੇ ਆਪ ਕਰਤਾਰ, ਜਿਸ ਤੇਰਾ ਸਾਜਨ ਸਾਜਿਆ। ਸ਼ਬਦ ਦੇਵੇ ਕਰਮ ਵਿਚਾਰ, ਅਤੁਲ ਅਡੁਲ ਗਰੀਬ ਨਿਵਾਜਿਆ। ਲੇਖ ਲਿਖੇ ਸੱਚੀ ਸਰਕਾਰ, ਜੋਤ ਧਾਰੇ ਵਿਚ ਦੇਸ ਮਾਝਿਆ। ਮਾਰੇ ਸ਼ਬਦ ਡਾਹਢੀ ਮਾਰ, ਬੇਮੁਖ ਤੇਰਾ ਕਿਸੇ ਨਾ ਪਰਦਾ ਕਾਜਿਆ। ਗੁਰਮੁਖਾਂ ਵੇਲੇ ਅੰਤ ਰੱਖੇ ਲਾਜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕ ਮਿਰਤੂ ਆਇਆ ਭਾਜਿਆ। ਮਿਰਤੂ ਲੋਕ ਮਿਰਤਕ ਲੋਥਾ। ਕਲਜੁਗ ਜੀਵ ਝੂਠੀ ਕਾਇਆ ਭਾਂਡਾ ਥੋਥਾ। ਪੰਡਤ ਪੜ੍ਹਨ ਗਿਆਨ, ਗਿਆਨੀ ਕਰ ਧਿਆਨ, ਜੂਠਾ ਝੂਠਾ ਬੋਲਣ ਬੋਲ ਸਾਚਾ ਰਾਹ ਕਿਸੇ ਹੱਥ ਨਾ ਆਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਸਮਾਇਆ, ਆਪ ਕਰਾਏ ਕਾਇਆ ਮਿਤਰਕ ਲੋਥਾ। ਜੁਗਤ ਜਗਤ ਪ੍ਰਭ ਹਥ ਕਰਮ ਵਿਚਾਰਦਾ। ਜੁਗਤ ਜਗਤ ਸ਼ਬਦ ਰਥ ਹਰਿ ਨਿਰੰਕਾਰ ਦਾ। ਜੁਗਤ ਜਗਤ ਗੁਰਮੁਖਾਂ ਦੇਵੇ ਨਾਮ ਵੱਥ, ਵਡ ਕਿਰਪਾ ਹਰਿ ਤਾਰਦਾ। ਜੁਗਤ ਜਗਤ ਬੇਮੁਖਾਂ ਪਾਵੇ ਨੱਥ, ਭਾਂਡਾ ਭੰਨੇ ਹੰਕਾਰ ਦਾ। ਜੁਗਤ ਜਗਤ ਕਰੇ ਆਪ ਸਮਰਥ, ਆਦਿ ਅੰਤ ਜੁਗਾ ਜੁਗੰਤ ਪੂਰਬ ਕਰਮ ਸਰਬ ਵਿਚਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰਦਾ। ਜੁਗਤ ਜਗਤ ਹਰਿ ਜਣਾਏ। ਜੁਗਤ ਜਗਤ ਹਰਿ ਆਪ ਬਣਾਏ। ਜੁਗਤ ਜਗਤ ਹਰਿ ਲਿਖਾਏ। ਲਿਖਿਆ ਲੇਖ ਜਾਏ ਭੁਗਤ, ਨਾ ਕੋਇ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਰਿਹਾ ਲਿਖਾਏ। ਘਨਕਪੁਰ ਵਾਸੀ ਤੇਰੀ ਬੇਪਰਵਾਹੀਆ। ਚਾਰੋਂ ਕੁੰਟ ਉਠ ਉਠ ਵੇਖਣ, ਕਰਦਾ ਜਾਏ ਸਰਬ ਸਫਾਈਆ। ਗੁਰਸਿਖ ਲੈਣਾ ਵੇਖ, ਪੁੱਤਰਾਂ ਛੱਡਣਾ ਮਾਈਆਂ। ਪ੍ਰਭ ਜੋਤ ਸਰੂਪੀ ਧਾਰੇ ਭੇਖ, ਆਪ ਭੁਲਾਏ ਜਾਂਦਿਆ ਰਾਹੀਆਂ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼, ਉਚੀ ਕੂਕਣ ਦੇਣ ਦੁਹਾਈਆ। ਧੁਰਦਰਗਾਹੀ ਸਾਚਾ ਮਾਹੀ ਮਾਝੇ ਦੇਸ ਲਾਏ ਮੇਖ ਨਾ ਸਕੇ ਕੋਇ ਹਿਲਾਈਆ। ਸਾਚਾ ਲੇਖ ਸਚ ਲਿਖਾਏ, ਬੇਮੁਖਾਂ ਪਾਏ ਫਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਬੇਪਰਵਾਹੀਆ। ਸੂਰਬੀਰ ਸੁਲਤਾਨ ਹਰਿ ਨਿਰੰਕਾਰ, ਜੋਤ ਸਰੂਪੀ ਧਾਰੇ ਭੇਖ ਹਰਿ ਭਗਵਾਨ। ਕਰੇ ਆਪਣੀ ਸਾਚੀ ਕਾਰ, ਸ੍ਰਿਸ਼ਟ ਸਬਾਈ ਹੋਈ ਨਿਧਾਨ। ਨਾ ਪਾਵੇ ਕੋਈ ਸਾਰ, ਗੁਰਮੁਖ ਸਾਚੇ ਹੋਏ ਨੌਜਵਾਨ। ਪ੍ਰਭ ਉਤੋਂ ਦੇਵੇ ਸ਼ਬਦ ਹੁਲਾਰਾ, ਆਪ ਬਿਠਾਏ ਵਿਚ ਬਬਾਨ। ਦੇਵੇ ਹਰਿ ਸੱਚੀ ਉਡਾਨ। ਸੱਚਾ ਨਾਮ ਪੀਣ ਖਾਣ। ਤ੍ਰਿਸ਼ਨਾ ਭੁੱਖ ਸਰਬ ਮਿਟਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਸਾਚਾ ਹਰਿ, ਵਾਲੀ ਦੋ ਜਹਾਨ। ਵਾਲੀ ਦੋ ਜਹਾਨ ਸਰਬ ਵਿਚਾਰਦਾ। ਵਕਤ ਸੁਹਾਇਆ ਆਣ, ਕਲਜੁਗ ਜੂਠੇ ਝੂਠੇ ਬੇਈਮਾਨ ਦਾ। ਸ਼ਬਦ ਲਗਾਇਆ ਬਾਣ ਤੋੜੇ ਸਰਬ ਮਾਣ, ਬੇੜਾ ਡੋਬੇ ਬੇਮੁੱਖਾਂ ਵਕਤ ਚੁਕਾਏ ਪੀਣ ਖਾਣ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਸ੍ਰਿਸ਼ਟ ਸਬਾਈ ਪੁਣ ਛਾਣ ਦਾ। ਧਾਰੇ ਭੇਖ ਹਰਿ ਦਾਤਾਰ। ਸਾਚੀ ਕਰੇ ਆਪੇ ਕਾਰ। ਏਕਾ ਸ਼ਬਦ ਰੱਖੇ ਦੋ ਧਾਰ। ਸ੍ਰਿਸ਼ਟ ਸਬਾਈ ਆਪ ਕਰੇ ਆਰ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਜਗਾਈ ਕਰੇ ਰੁਸ਼ਨਾਈ ਵਿਚ ਸਰਬ ਸੰਸਾਰ। ਸਰਬ ਸੰਸਾਰ ਹਰਿ ਦਾਤਾਰ ਆਪ ਭੁਲਾਇਆ। ਵੇਖੇ ਵਿਗਸੇ ਕਰੇ ਵਿਚਾਰ, ਜੋਤ ਸਰੂਪੀ ਖੇਲ ਰਚਾਇਆ। ਨਾ ਫੜੇ ਹੱਥ ਕਟਾਰ, ਸ੍ਰਿਸ਼ਟ ਸਬਾਈ ਮਾਰੇ ਡਾਹਢੀ ਮਾਰ, ਸ਼ਬਦ ਖੰਡਾ ਏਕਾ ਹੱਥ ਉਠਾਇਆ। ਪਾਉਂਦਾ ਜਾਏ ਸਭ ਦੀਆਂ ਵੰਡਾਂ ਵਿਚ ਨਵਖੰਡਾਂ, ਪਹਿਲੀ ਮਾਘੀ ਪਹਿਲਾ ਹਿੱਸਾ ਅੱਡ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਲਾਡ ਲਡਾਇਆ। ਪਹਿਲੀ ਮਾਘੀ ਵੰਡ ਕਰਾ ਕੇ। ਸਾਚਾ ਹੁਕਮ ਧੁਰ ਦਰਗਾਹੀ ਆਪਣਾ ਆਪ ਸੁਣਾ ਕੇ। ਗਲ ਵਿਚ ਪਾਉਂਦਾ ਜਾਏ ਫਾਹੀ, ਸ਼ਬਦ ਸਰੂਪੀ ਸਾਚਾ ਸ਼ਬਦ ਲਿਖਾ ਕੇ। ਗੁਰਸਿਖਾਂ ਪਕੜੇ ਬਾਹੀਂ, ਘਰ ਆਏ ਚਾਈਂ ਚਾਈਂ, ਜੋਤ ਸਰੂਪੀ ਜਾਮਾ ਪਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪਣਾ ਆਪ ਲਿਖਾਏ ਪੰਚਮ ਜੇਠ ਸਾਚੀ ਜੋਤ ਜਗਾ ਕੇ। ਪੰਚਮ ਜੇਠ ਸਚ ਵਿਹਾਰਾ। ਕਰੇ ਆਪਣਾ ਆਪ ਕਰਤਾਰਾ। ਜਗੇ ਜੋਤ ਅਗੰਮ ਅਪਾਰਾ। ਸਾਧਾਂ ਸੰਤਾਂ ਪਾਵੇ ਸਾਰਾ। ਖਿਚ ਲਿਆਏ ਚਰਨ ਦਵਾਰਾ। ਏਕਾ ਨਾਮ ਜੋਤ ਲਾਏ ਬੱਤੀ, ਗੁਰਸਿਖ ਤੈਨੂੰ ਵਾ ਨਾ ਲੱਗੇ ਤਤੀ, ਸਾਚਾ ਹਰਿ ਦਰ ਬੁਲਾਏ ਦੇਵੇ ਸਾਚੀ ਮੱਤੀ, ਕਰੇ ਖੇਲ ਅਪਰ ਅਪਾਰਾ। ਆਪ ਬੰਨ੍ਹਾਏ ਚਰਨ ਨਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਦਿਸਾਏ, ਦੂਈ ਦਵੈਤੀ ਪਰਦਾ ਲਾਹੇ, ਆਤਮ ਖੋਲ੍ਹ ਵਖਾਏ ਇਕ ਦਵਾਰਾ। ਹਰਿ ਹਰਿ ਹਰਿ ਵੇਖ ਵਿਚਾਰਦਾ। ਕਿਰਪਾ ਕਰ ਕਰ ਗੁਰਮੁਖ ਸਾਚੇ ਤਾਰਦਾ। ਖਿਚ ਲਿਆਏ ਦਰ, ਆਤਮ ਦੇਵੇ ਰੰਗ ਸਚ ਪਿਆਰ ਦਾ। ਹਰਿ ਘਰ ਹਰਿ ਸਮਾਵੰਦਾ। ਹਰਿ ਘਰ ਹਰਿ ਦਰ ਆਪਣਾ ਆਪ ਖੁਲ੍ਹਾਵੰਦਾ। ਹਰਿ ਘਰ ਵਸੇ ਨਰ, ਜੋਤੀ ਜੋਤ ਜਗਾਵੰਦਾ। ਹਰਿ ਘਰ ਚੁੱਕੇ ਡਰ, ਭਾਂਡਾ ਭਓ ਭੰਨਾਵੰਦਾ। ਹਰਿ ਘਰ ਅੰਮ੍ਰਿਤ ਸਰ ਸਚ ਤੀਰਥ ਇਸ਼ਨਾਨ ਕਰਾਵੰਦਾ। ਹਰਿ ਘਰ ਗੁਰਮੁਖ ਸਾਚੇ ਲੈਣਾ ਵਰ, ਲੱਖ ਚੁਰਾਸੀ ਗੇੜ ਚੁਕਾਵੰਦਾ। ਹਰਿ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਤਮ ਆਪ ਬਣਾਵੰਦਾ। ਹਰਿ ਘਰ ਆਤਮ ਵਾਸ। ਹਰਿ ਘਰ ਗੁਰਸਿਖ ਸਾਚੇ ਤੇਰੇ ਘਟ ਘਟ ਵਾਸ। ਹਰਿ ਘਰ ਗੁਰਸਿਖ ਸਾਚੇ ਵੇਖ ਪ੍ਰਭ ਅਬਿਨਸ਼ੀ ਜੋਤ ਸਰੂਪ ਅੱਠੇ ਪਹਿਰ ਪਾਉਂਦਾ ਰਾਸ। ਹਰਿ ਘਰ ਸਾਚਾ ਦਰ ਕਰੇ ਬੰਦ ਖੁਲਾਸ। ਹਰਿ ਘਰ ਨਾ ਆਵੇ ਡਰ, ਪੰਜਾਂ ਚੋਰਾਂ ਕਰੇ ਨਾਸ। ਹਰਿ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦਰ ਸਦ ਰੱਖ ਮਿਲਣ ਦੀ ਆਸ। ਹਰਿ ਘਰ ਆਤਮ ਤਾਕੀ। ਕਲਜੁਗ ਅੰਤਮ ਗੁਰਸਿਖ ਸਾਚੇ ਨਿਹਕਲੰਕ ਚੁਕਾਏ ਤੇਰੀ ਬਾਕੀ। ਪੰਜ ਚੋਰ ਕੱਢੇ ਬਾਹਰ, ਕੋਈ ਨਾ ਰਹੇ ਆਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਘਰ ਜੋਤ ਸਰੂਪੀ ਜਾਮਾ ਪਾਇਆ, ਕੋਈ ਨਾ ਜਾਣੇ ਬੰਦਾ ਖ਼ਾਕੀ। ਹਰਿ ਘਰ ਸੱਚਾ ਅਸਥਾਨ। ਹਰਿ ਘਰ ਗੁਰਮੁਖ ਸਾਚੇ ਜਾਣ। ਹਰਿ ਘਰ ਹਰਿ ਜੋਤ ਸਰੂਪੀ ਪਵਣ ਮਸਾਣ। ਹਰਿ ਘਰ ਪ੍ਰਭ ਏਕਾ ਏਕ ਰਖਾਏ ਸ਼ਬਦ ਬਬਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਦਰ ਸ੍ਰੀ ਭਗਵਾਨ। ਆਤਮ ਦਰ ਡੂੰਘੀ ਕੰਦਰ। ਗੁਰਸਿਖ ਤੇਰੀ ਕਾਇਆ ਅੰਦਰ ਬਣਿਆ ਸਾਚਾ ਮੰਦਰ। ਚੁਪ ਚੁਪੀਤਾ ਅੰਦਰ ਵੜਿਆ ਬੈਠਾ ਮਾਰੇ ਜੰਦਰ। ਬੇਮੁਖ ਜੀਵ ਚਾਰੋਂ ਕੁੰਟ ਭੌਂਦੇ ਬੰਦਰ। ਸਾਚਾ ਰਾਹ ਕਿਤੋਂ ਹੱਥ ਨਾ ਆਏ ਮੂੰਡ ਮੁੰਡਾਏ ਉਚੇ ਟਿੱਲੇ ਬੈਠੇ ਗੋਰਖ ਤੇ ਮਛੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਸਾਚਾ ਹਰਿ, ਗੁਰਮੁਖ ਤੇਰਾ ਖੋਲ੍ਹੇ ਆਤਮ ਦਰ, ਬੈਠਾ ਰਹੇ ਤੇਰੀ ਕਾਇਆ ਸਾਚੇ ਮੰਦਰ। ਹਰਿ ਘਰ ਗੁਰਸਿਖ ਤੇਰਾ ਤਨ। ਪ੍ਰਭ ਬੰਨ੍ਹ ਲਿਆਏ ਆਪਣੇ ਚਰਨ ਕੱਢੇ ਝੂਠਾ ਜਨ। ਸ਼ਬਦ ਸਰੂਪੀ ਬਾਣ ਲਗਾਏ, ਭਾਂਡਾ ਭਰਮ ਦੇਵੇ ਭੰਨ। ਏਕਾ ਆਪਣੀ ਆਣ ਰਖਾਏ, ਨੌਂ ਖੰਡ ਪ੍ਰਿਥਮੀ ਕੋਈ ਨਾ ਸਕੇ ਤੈਨੂੰ ਡੰਨ। ਉਪਰ ਆਪਣਾ ਹੱਥ ਟਿਕਾਏ, ਚੌਦਾਂ ਲੋਕ ਥੱਲੇ ਰੱਖੇ ਬੰਨ੍ਹ। ਬ੍ਰਹਮਾ ਵਿਸ਼ਨ ਮਹੇਸ਼ ਖੜੇ ਗੁਰਸਿਖ ਤੈਨੂੰ ਵੇਖ ਕਹਿਣ ਧੰਨ ਧੰਨ। ਪ੍ਰਭ ਅਬਿਨਾਸ਼ੀ ਤੇਰੀ ਬਾਹੋਂ ਫੜੇ, ਸਚਖੰਡ ਦਰ ਦਵਾਰੇ ਅੱਗੇ ਖੜ੍ਹੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਖੰਡਾ ਡੰਡਾ ਹੱਥ ਉਠਾਇਆ, ਬੇਮੁੱਖਾਂ ਮਾਰੇ ਆਤਮ ਅੰਨ੍ਹ। ਸ਼ਬਦ ਡੰਡਾ ਹੱਥ ਹਥੌੜਾ। ਬੇਮੁਖ ਕੋਈ ਨਾ ਚੜ੍ਹੇ ਸਾਚਾ ਪੌੜਾ। ਗੁਰਮੁਖ ਸਾਚਾ ਆਵੇ ਚਰਨ ਦੌੜਾ। ਪਹਿਲੀ ਮਾਘ ਵਿਸ਼ਨੂੰ ਭਗਵਾਨ, ਤੰਗ ਕਸਾਇਆ , ਪੰਚਮ ਜੇਠ ਪ੍ਰਭ ਅਬਿਨਾਸ਼ੀ ਚੜ੍ਹੇ ਚਿੱਟੇ ਅਸਵ ਸਾਚੇ ਘੋੜਾ। ਸਾਚੇ ਅਸਵ ਹੋ ਅਸਵਾਰ। ਤਿੰਨਾਂ ਲੋਕਾਂ ਪਾਵੇ ਸਾਰ। ਕਦੇ ਅੰਦਰ ਕਦੇ ਬਾਹਰ। ਚਾਰੋਂ ਤਰਫ ਏਕਾ ਧਾਰ। ਜੋਤ ਸਰੂਪੀ ਹਰਿ ਨਿਰੰਕਾਰ। ਮਾਰੀ ਜਾਵੇ ਡਾਹਢੀ ਮਾਰ। ਸੁਟਦਾ ਜਾਏ ਮੂੰਹ ਦੇ ਭਾਰ। ਨੌਂ ਖੰਡ ਪ੍ਰਿਥਮੀ ਹੋਏ ਖਵਾਰ। ਕਲਜੁਗ ਜੀਵ ਭੁਲੇ ਹਰਿ ਨਿਰੰਕਾਰ। ਮਦਿਰਾ ਮਾਸੀ ਆਤਮ ਡੁੱਲੇ ਰੁੱਲੇ ਭੁੱਲੇ, ਲੱਗੀ ਅੱਗ ਇਕ ਕਾਇਆ ਕੁੱਲੇ, ਬਲਦਾ ਰਹੇ ਇਕ ਅੰਗਿਆਰ। ਕਿਸੇ ਅੱਗ ਨਾ ਦਿਸੇ ਚੁਲ੍ਹੇ, ਪ੍ਰਭ ਸ਼ਬਦ ਡੰਡਾ ਹੱਥ ਫੜਿਆ ਸਿਰ ਤੋਂ ਲਾਹੁੰਦਾ ਫਿਰਦਾ ਵਡ ਵਡ ਬੱਧੇ ਕੁੱਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਹੜਾ ਜਾਣੇ ਤੇਰੀ ਧਾਰ ਹਰਿ ਵਿਹਾਰ। ਮੁਲਾਂ ਮੁਲਾਣੇ ਲੈਣੇ ਢਾਹ। ਸ਼ਬਦ ਸਰੂਪੀ ਪਾਏੇ ਫਾਹ। ਪੰਚਮ ਜੇਠ ਸ਼ਬਦ ਲਿਆਏ ਪਹਿਲੀ ਹਾੜ ਲੈਣੇ ਉਠਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਫੜਾਏ ਆਪਣੀ ਬਾਂਹ। ਆਪਣੀ ਬਾਂਹ ਆਪ ਫੜਾਏ। ਕਲਜੁਗ ਵੇਲਾ ਨੇੜੇ ਆਏ। ਦੂਸਰ ਕੋਈ ਨਾਹੀ ਥਾਂਏ। ਸ਼ਬਦ ਸਰੂਪੀ ਸਾਚਾ ਸ਼ਬਦ ਲਿਖਾਏ। ਅਠਸਠ ਤੀਰਥ ਨਾ ਹੋਏ ਕੋਈ ਸਹਾਏ। ਪਹਿਲਾ ਚਰਨ ਆਪ ਉਠਾਇਆ, ਮਦੀਨੇ ਮੱਕੇ ਵੇਖੋ ਕਿਵੇਂ ਢਾਹੇ। ਧਰਮ ਰਾਏ ਅੱਧ ਵਿਚ ਬੈਠਾ ਰਾਹ ਸਾਚਾ ਤੱਕੇ, ਕਿਹੜੇ ਰਾਹ ਹਰਿ ਜੀ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਹ ਵਾਹ ਸਾਚਾ ਬਾਣਾ ਆਪਣੇ ਤਨ ਪਹਿਨਾਏ। ਗੁਰਸਿਖਾਂ ਸੰਗ ਰਲਾਏ। ਨੌਂ ਖੰਡ ਦੇਵੇ ਵੰਡ। ਸੰਤ ਦੀਪ ਸਚ ਵਿਚਾਰ ਆਪ ਕਰਾਏ ਬੇਮੁਖਾਂ ਆਤਮ ਰੰਡ। ਹੋਏ ਦੁਹਾਗਣ ਨਾਰ, ਜੋਤ ਧਰ ਹਰਿ ਭੇਵ ਛੁਪਾਇਆ, ਇਕ ਰਖਾਈ ਬੇਮੁਖਾਂ ਵਲ ਕੰਡ। ਰੰਗ ਰੂਪ ਸ਼ਾਹ ਭੂਪ ਕਿਸੇ ਦਿਸੇ ਨਾ ਆਇਆ, ਗੁਰਸਿਖਾਂ ਹਿੱਸੇ ਆਈ ਸਾਚੀ ਵੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਏ ਗੁਰਮੁਖ ਸਾਚੇ ਸੰਤ ਜਨੋ ਤੁਹਾਡੀ ਦੁੱਖਾਂ ਵਾਲੀ ਸਿਰ ਆਪਣੇ ਪੰਡ। ਮਾਤਲੋਕ ਨਾ ਦੁੱਖ ਵਿਚਾਰੋ। ਲੱਖ ਚੁਰਾਸੀ ਵਿਚੋਂ ਦੇਹ ਮਨੁੱਖ ਵਡ ਸੰਸਾਰੋ। ਬੇਮੁੱਖਾਂ ਆਤਮ ਕਾਇਆ ਰਹੇ ਦੁੱਖ, ਨਾ ਮਿਲੇ ਹਰਿ ਭਤਾਰੋ। ਗੁਰਸਿਖ ਸਾਚੇ ਤੇਰੀ ਆਤਮ ਸਾਚਾ ਸੁੱਖ, ਜਗਾਏ ਜੋਤ ਹਰਿ ਕਿਰਪਾ ਕਰ ਅਗੰਮ ਅਪਾਰੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੇ ਆਤਮ ਦਰ ਦਵਾਰ ਖਲੋਤਾ ਸਾਚੇ ਘਰ ਹਰਿ ਵਿਚਾਰੋ। ਸਾਚਾ ਹਰਿ ਗੁਰ ਸੰਗਤ ਸੇਵਾਦਾਰ। ਮਾਤਲੋਕ ਅੰਤਮ ਕਲ ਆਇਆ ਜਾਮਾ ਧਾਰ। ਪੰਚਮ ਜੇਠ ਕਰ ਪ੍ਰਕਾਸ਼, ਕਰੇ ਸਚ ਵਿਹਾਰ। ਜਨ ਭਗਤਾਂ ਬਣ ਜਾਏ ਆਪੇ ਦਾਸ, ਦੇਵੇ ਨਾਮ ਸੱਚਾ ਅਧਾਰ। ਅੱਠੇ ਪਹਿਰ ਹਰਿ ਹਿਰਦੇ ਵਸੇ, ਗੁਰਸਿਖ ਨਾ ਹੋਏ ਤੇਰੀ ਕਾਇਆ ਵਿਚੋਂ ਕਦੇ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਨੇੜੇ ਆਈ ਹੋਣ ਵਾਲਾ ਚਿੱਟੇ ਅਸਵ ਦਾ ਅਸਵਾਰ। ਚਿੱਟਾ ਅਸਵ ਹਰਿ ਮੰਗਵਾਇਆ। ਦੱਖਣ ਦਿਸ਼ਾ ਆਪਣੇ ਦਰ ਬਹਾਇਆ। ਗੁਰਸਿਖਾਂ ਉਤਾਰੇ ਤ੍ਰਿਖਾ ਭੁੱਖਾਂ, ਵੇਲਾ ਅੰਤਮ ਨੇੜੇ ਆਇਆ। ਸਾਚਾ ਲੇਖ ਪ੍ਰਭ ਸਾਚੇ ਲਿਖਾ, ਜੁਗਾਂ ਜੁਗਾਂ ਦੇ ਵਿਛੜੇ ਕਲਜੁਗ ਅੰਤਮ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਸਾਚੇ ਸੀਸ ਦੋਹੀਂ ਹੱਥੀਂ ਰਿਹਾ ਛਤਰ ਝੁਲਾਇਆ। ਦੋਹੀਂ ਹੱਥੀਂ ਹਰਿ ਛਤਰ ਝੁਲਾਵੇ। ਗੁਰਸਿਖਾਂ ਰਿਹਾ ਬਣਤ ਬਣਾਏ, ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜ ਗੁਰਮੁਖ ਸਾਚੇ ਸਚ ਘਰ ਹਰਿ ਲੈ ਜਾਏ। ਆਓ ਦਰ ਪੰਚਮ ਜੇਠ ਨੇੜੇ ਆਈ, ਸਾਚਾ ਰੰਗ ਹਰਿ ਵਖਾਏ। ਗੁਰਮੁਖਾਂ ਲਏ ਪਰਦੇ ਕੱਜ, ਬੇਮੁਖਾਂ ਸਿਰ ਛਾਰ ਦੋਹੀਂ ਹੱਥੀਂ ਪਾਏ। ਗੁਰਸਿਖਾਂ ਪਿਆਏ ਅੰਮ੍ਰਿਤ ਗੁਰਮੁਖ ਪੀਣ ਰੱਜ, ਬੇਮੁਖ ਜੂਠੇ ਝੂਠੇ ਸਾਚੇ ਦਰ ਦੁਰਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਣਾ ਸਾਚਾ ਬਾਣਾ ਆਪਣੇ ਤਨ ਛੁਹਾਏ, ਗੁਰ ਸੰਗਤ ਨਾਲ ਰਲਾਏ। ਕਲਜੁਗ ਮਿਟਦਾ ਜਾਏ ਨਿਸ਼ਾਨ। ਸਤਿਜੁਗ ਹੁੰਦਾ ਜਾਏ ਜਵਾਨ। ਕਲਜੁਗ ਚੁੱਕਦੀ ਜਾਏ ਕਾਨ। ਸਤਿਜੁਗ ਵਧਦੀ ਜਾਏ ਸ਼ਾਨ। ਕਲਜੁਗ ਮੁਕਦਾ ਜਾਏ ਮਾਣ ਤਾਨ। ਸਤਿਜੁਗ ਬਣਦਾ ਜਾਏ ਚਤੁਰ ਸੁਜਾਨ। ਕਲਜੁਗ ਰੁਲਦਾ ਜਾਏ ਵਿਚ ਜਹਾਨ। ਸਤਿਜੁਗ ਫਲਦਾ ਫੁਲਦਾ ਆਏ ਵਿਚ ਸ਼ਬਦ ਬਬਾਣ। ਕਲਜੁਗ ਝੂਠੇ ਤੋਲ ਤੁਲਦਾ, ਨਾ ਪੂਰੀ ਹੋਈ ਖਾਣ। ਸਤਿਜੁਗ ਸਚ ਭੰਡਾਰਾ ਖੁਲ੍ਹਦਾ, ਨਿਹਕਲੰਕ ਧਰੇ ਜੋਤ ਬਲੀ ਬਲਵਾਨ। ਕਲਜੁਗ ਖਾਧਾ ਪੀਤਾ ਛੁੱਟਦਾ, ਵੱਜੇ ਸ਼ਬਦ ਸੱਚਾ ਬਾਣ। ਸਤਿਜੁਗ ਸਾਚੇ ਸਾਚੀ ਦਿਸ਼ਾ ਹਰਿ ਸਾਚੇ ਦਿਸਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਕਲਜੁਗ ਭਇਆ ਅੰਧ ਅੰਧਿਆਰਾ। ਸਤਿਜੁਗ ਲੱਗਾ ਪਹਿਲੀ ਮਾਘੀ ਵਿਚ ਮਾਤ ਕਰੇ ਉਜਿਆਰਾ। ਕਲਜੁਗ ਜੂਠਾ ਝੂਠਾ ਢਾਹਿਆ ਦੋ ਹੱਥੀਂ, ਆਪ ਬਣਿਆ ਝੂਠਾ ਮਹੱਲ ਮੁਨਾਰਾ। ਸਤਿਜੁਗ ਸਾਚਾ ਮਾਤ ਧਰਾਇਆ, ਖੋਲ੍ਹਿਆ ਸੱਚਾ ਇਕ ਦਵਵਰਾ। ਕਲਜੁਗ ਝੂਠਾ ਬਾਹੋਂ ਪਕੜ ਪ੍ਰਭ ਅਬਿਨਾਸ਼ੀ ਵਿਚੋਂ ਮਾਤ ਕੀਆ ਬਾਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਵਿਚ ਮਾਤ ਜਨਮ ਦਵਾਰਾ। ਕਲਜੁਗ ਤੇਰਾ ਭਰਿਆ ਪੂਰ। ਸਤਿਜੁਗ ਉਤੋਂ ਰਿਹਾ ਘੂਰ। ਕਲਜੁਗ ਘਰ ਸਾਚੇ ਵਿਚੋਂ ਹੋ ਜਾ ਦੂਰ। ਸਤਿਜੁਗ ਸਾਚੇ ਮਿਲੀ ਸਾਚੀ ਦਾਤ, ਸੋਹੰ ਸ਼ਬਦ ਡੰਡਾ ਕਰੇ ਚੂਰੋ ਚੂਰ। ਕਲਜੁਗ ਬੇਮੁੱਖ ਜੀਵਾਂ ਆਤਮ ਕੀਨੀ ਰੰਡ, ਲੱਖ ਚੁਰਾਸੀ ਭਰਿਆ ਇਕ ਗਰੂਰ। ਸਤਿਜੁਗ ਸਾਚਾ ਆਇਆ ਧਰਾਇਆ ਵਿਚ ਨੌਂ ਖੰਡ, ਕਰ ਕਿਰਪਾ ਹਰਿ ਦਾਤੇ ਵਡ ਸੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੂਠੇ ਝੂਠੇ ਮਾਇਆ ਲੂਠੇ, ਬੇਮੁੱਖ ਜੀਵ ਪ੍ਰਭ ਸਾਚੇ ਤੋਂ ਰੂਠੇ, ਬੇੜਾ ਡੋਬੇ ਪਹਿਲੇ ਪੂਰ। ਕਲਜੁਗ ਕੂੜਾ ਕੂੜ ਕੁੜਿਆਰੀ। ਸਤਿਜੁਗ ਆਇਆ ਵਿਚ ਮਾਤ ਵਟਾਏ ਚਾਰ ਯਾਰੀ। ਕਲਜੁਗ ਅੰਤਮ ਅੰਤ ਹੋਏ ਮਾਤ ਖੁਆਰੀ। ਸਤਿਜੁਗ ਸਾਚਾ ਇਕ ਵਸਤ ਸਾਚੀ ਨਾਲ ਲੈ ਆਇਆ ਸ਼ਬਦ ਕਟਾਰੀ। ਕਲਜੁਗ ਵੇਲਾ ਵਕਤ ਹਰਿ ਚੁਕਾਇਆ ਨਾ ਸਕੇ ਕੋਇ ਖਲ੍ਹਾਰੀ। ਸਤਿਜੁਗ ਸਾਚੇ ਹਰਿ ਮਾਤ ਜਨਮ ਦਵਾਇਆ, ਕਿਰਪਾ ਕਰ ਵਡੇ ਬਲਕਾਰੀ। ਕਲਜੁਗ ਸਤਿਜੁਗ ਦੋਹਾਂ ਕਰੇ ਨਬੇੜਾ। ਸਾਚਾ ਕਰਮ ਹਰਿ ਕਮਾਏ ਇਕ ਵਸਾਏ ਗੁਰਸਿਖ ਆਤਮ ਲਗਾ ਖੇੜਾ। ਚਾਰ ਕੁੰਟ ਸ੍ਰਿਸ਼ਟ ਸਬਾਈ ਆਪ ਹਿਲਾਏ, ਕਰ ਕਰ ਹੇਰਾ ਫੇਰਾ। ਕਲਜੁਗ ਵੇਲਾ ਅੰਤਮ ਨੇੜੇ ਆਏ, ਨਾ ਲੱਗੇ ਦੇਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਦਇਆ ਕਮਾਏ, ਗੁਰਮੁਖਾਂ ਆਤਮ ਅੰਧੇਰ ਮਿਟਾਏ ਇਕ ਕਰਾਏ ਸੰਞ ਸਵੇਰਾ। ਸੰਞ ਸਵੇਰਾ ਸੁਹੰਞਣੀ ਰਾਤ। ਗੁਰਸਿਖ ਸਾਚੇ ਸੰਤ ਜਨ ਬਣਨ ਇਕ ਸੱਚੀ ਬਰਾਤ। ਜੋਤ ਸਰੂਪੀ ਜਾਮਾ ਧਰ, ਸੋਹੰ ਸ਼ਬਦ ਚਾਰ ਚੁਫੇਰੇ ਤਨਣੀ ਇਕ ਕਨਾਤ। ਸਾਚਾ ਦੇਣਾ ਪਹਿਲਾ ਵਰ, ਵਿਚ ਮਾਤ ਬਣਾਉਣੀ ਗੁਰ ਸੰਗਤ ਸੱਚੀ ਇਕ ਜਮਾਤ। ਆਪਣਾ ਹੱਥ ਸਿਰ ਰਖਾਉਣਾ, ਲੇਖੇ ਲਾਉਣਾ ਮਾਨਸ ਜਨਮ ਜੋ ਪਾਇਆ ਵਿਚ ਲੱਖ ਚੁਰਾਸੀ ਮਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਗਾਤ ਲਿਆਏ ਗੁਰ ਸੰਗਤ ਆਪ ਵਰਤਾਏ ਸੋਹੰ ਸ਼ਬਦ ਸਾਚੀ ਦਾਤ। ਸੋਹੰ ਸ਼ਬਦ ਵਡ ਭੰਡਾਰਾ। ਦੇਵਣਹਾਰ ਹਰਿ ਨਿਰੰਕਾਰਾ। ਕਲਜੁਗ ਅੰਤਮ ਕਰੇ ਖੇਲ ਅਪਰ ਅਪਾਰਾ। ਸਤਿਜੁਗ ਤੇਰੀ ਬੰਨ੍ਹੇ ਸਾਚੀ ਧਾਰਾ। ਗੁਰਮੁਖ ਸਾਚੇ ਸੰਤ ਜਨਾਂ ਹਰਿ ਝੋਲੀ ਪਾਏ ਜੋ ਮੰਗਣ ਆਇਣ ਸੱਚਾ ਇਕ ਦਵਾਰਾ। ਏਕਾ ਰੰਗਣ ਨਾਮ ਸਚ ਚੜ੍ਹਾਏ, ਨਾ ਉਤਰੇ ਨਾ ਫੇਰ ਕੋਈ ਚੜ੍ਹਾਏ ਦੂਜੀ ਵਾਰਾ। ਸੋਹੰ ਸ਼ਬਦ ਕੰਗਣ ਤਨ ਪਹਿਨਾਏ, ਨਾ ਘੜੇ ਕੋਈ ਸੁਨਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਇਕੋ ਜਾਣੋ ਸਚ ਭਤਾਰਾ। ਸੱਚਾ ਨਾਮ ਦਏ ਵਰਤਾ। ਪੰਚਮ ਜੇਠ ਚਿੱਟੇ ਅਸਵ ਉਤੇ ਆਸਣ ਲਾ। ਸਾਚਾ ਕਰਮ ਹਰਿ ਕਰਾਉਣਾ ਗੁਰਸਿਖ ਮਸਤਕ ਤਿਲਕ ਲਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤ ਆਪ ਸਮਝਾਉਣਾ, ਸਾਚੇ ਮਾਰਗ ਲਾਉਣਾ ਸਾਚੇ ਬਾਣੇ ਲਓ ਬਣਾ। ਪਹਿਲੋਂ ਬਾਣਾ ਇਕ ਬਣਾਉਣਾ। ਸਾਢੇ ਤਿੰਨ ਹੱਥ ਨਾਪ ਰਖਾਉਣਾ। ਸੋਲਾਂ ਤਣੀਆਂ ਨਾਲ ਗੁੰਦਾਉਣਾ। ਪ੍ਰਭ ਅਬਿਨਾਸ਼ੀ ਗਲ ਵਿਚ ਪਾਉਣਾ। ਮਿਟਾਵੇ ਭੇਵ ਹਰਿ ਸਾਚਾ, ਤਿੰਨਾਂ ਲੋਕਾਂ ਆਪ ਖੁਲ੍ਹਾਉਣਾ। ਚੰੋਦਾਂ ਲੋਕ ਜੋ ਹੱਟ ਖੁਲ੍ਹਾਏ ਗੁਰਸਿਖਾਂ ਵਿਚ ਬਹਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦਿਵਸ ਰੈਣ ਅੱਠੇ ਪਹਿਰ ਉਡਾਏ ਜੋਤ ਸਰੂਪੀ ਸ਼ਬਦ ਪਵਣਾ। ਸਾਚਾ ਸ਼ਬਦ ਸਾਚਾ ਬਾਣਾ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਤਨ ਪਹਿਨਾਣਾ। ਸਾਚਾ ਦੇਵੇ ਨਾਮ ਧੰਨਾ, ਬਣਾਏ ਸੁਘੜ ਸਿਆਣਾ। ਆਤਮ ਕੱਢੇ ਸਭ ਜਨਾਂ, ਦੇਵੇ ਸ਼ਬਦ ਗਿਆਨਾ। ਭਾਂਡਾ ਭਰਮ ਭਉ ਸਭ ਭੰਨਾ, ਕਰੇ ਪ੍ਰਕਾਸ਼ ਕੋਟਨ ਭਾਨਾ। ਸੋਹੰ ਸ਼ਬਦ ਰਾਗ ਸੁਣਾਏ ਸਚ ਕੰਨਾਂ, ਤੋੜੇ ਆਤਮ ਸਰਬ ਅਭਿਮਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ ਜਾਣੀ ਜਾਨਾ। ਜਾਣੀ ਜਾਣ ਹਰਿ ਨਿਰੰਕਾਰ। ਅੰਦਰ ਬਾਹਰ ਦੂਰ ਦੁਰਾਡਾ ਰਿਹਾ ਕਰਮ ਵਿਚਾਰ। ਕਾਇਆ ਤਨ ਮਾਸ ਹਾਡੀ ਹਾਡੇ ਸਰਬ ਘਟਾਂ ਹਰਿ ਵਸੇ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪਣਾ ਆਪ ਦੱਸੇ, ਗੁਰਮੁਖ ਕਰਨਾ ਸਚ ਵਿਹਾਰ। ਸਚ ਵਿਹਾਰ ਗੁਰ ਸੰਗਤ ਕਰੇ। ਪ੍ਰਭ ਅਬਿਨਾਸ਼ੀ ਜੋਤ ਮਾਝੇ ਦੇਸ ਧਰੇ। ਪੰਚਮ ਜੇਠ ਚਾਰੇ ਵੇਸ ਜੋਤ ਸਰੂਪੀ ਹਰਿ ਦਸਮੇਸ਼ ਨਰ ਨਰੇਸ਼ ਸਿੰਘਆਸਣ ਬੈਠ ਕਰੇ। ਜਗੇ ਜੋਤ ਆਦਿ ਅੰਤ ਜੁਗਾ ਜੁਗੰਤਰੇ। ਲੋਕਮਾਤ ਹਮੇਸ਼ ਵਸੇ ਇਕ ਸਾਚੇ ਘਰੇ। ਪ੍ਰਭ ਅਬਿਨਾਸ਼ੀ ਸਾਚਾ ਸਚ ਅਵਲੜਾ ਇਕ ਇਕੱਲੜਾ ਸਾਚਾ ਦੇਸ ਖੁਲ੍ਹੇ ਰਹਿਣ ਸਦ ਦਰੇ। ਜੋ ਜਨ ਪ੍ਰਭ ਚਰਨ ਪਾਏ ਗਲ ਪਲੜਾ, ਪ੍ਰਭ ਅਬਿਨਾਸ਼ੀ ਕਿਰਪਾ ਕਰ ਪੰਚਮ ਜੇਠ ਗੁਰਸਿਖ ਸਾਚੀ ਨਾਰੀ ਆਪੇ ਆਣ ਵਰੇ। ਆਤਮ ਦਰ ਦਰ ਸਾਚਾ ਖਲੜਾ, ਗੁਰਸਿਖ ਇਕ ਵਾਰ ਪੁਕਾਰ ਆ ਜਾ ਕੰਤ ਘਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੇਜਾ ਆਸਣ ਲਾਏ ਗੁਰਸਿਖ ਤੇਰੀ ਆਤਮ ਸੇਜਾ ਨਰ ਹਰਿ ਨਰ ਹਰੇ। ਆਤਮ ਸੇਜਾ ਕਰੇ ਵਸੇਰਾ। ਆਪ ਚੁਕਾਏ ਹੇਰਾ ਫੇਰਾ ਮੇਰਾ ਤੇਰਾ। ਗੁਰਸਿਖ ਆਪੇ ਤਾਰੇ ਕਰ ਕੇ ਆਪਣੀ ਮਿਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਥੇ ਜੁਗ ਅੰਤਮ ਜੋਤ ਪ੍ਰਗਟਾਏ, ਤਿੰਨ ਜੁਗ ਨਾ ਮਾਰੇ ਫੇਰਾ। ਤਿੰਨ ਜੁਗ ਜਾਣ ਬੀਤ। ਤ੍ਰੈਲੋਕੀ ਕਰੇ ਭੈ ਭੀਤ। ਨਿਹਕਲੰਕ ਜਾਮਾ ਧਾਰ, ਫੇਰ ਚਲਾਏ ਉਲਟੀ ਰੀਤ। ਚਾਰੋਂ ਕੁੰਟ ਢਾਹੁੰਦਾ ਫਿਰੇ ਗੁਰਦਵਾਰੇ ਮੰਦਰ ਨਾਲ ਮਸੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ ਲੱਖ ਚੁਰਾਸੀ ਜਾਣੀ ਜੀਤ। ਲੱਖ ਚੁਰਾਸੀ ਲੈਣੀ ਜਿੱਤ। ਨਿਹਕਲੰਕ ਜਗ ਵੇਖ ਏਕਾ ਕਰਨਾ ਸਾਚਾ ਹਿੱਤ। ਮਾਤਲੋਕ ਹਰਿ ਜੋਤ ਪ੍ਰਗਟਾਏ, ਜਨ ਭਗਤਾਂ ਵਿਚ ਮਾਤ ਕੁਰਲਾਏ, ਆਉਂਦਾ ਰਹੇ ਨਿਤ ਨਵਿਤ। ਜੋਤ ਸਰੂਪੀ ਜਾਮਾ ਧਾਰੇ, ਕਲਜੁਗ ਜੀਵ ਅੰਧ ਕਾਣੇ ਨਾ ਕੋਈ ਜਾਣੇ ਵਾਰ ਥਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਗਏ ਬੀਤ ਜੁਗ ਕਿਤ। ਕੇਤੇ ਜੁਗ ਗਏ ਬੀਤ। ਨਾ ਕੋਈ ਜਾਣੇ ਪ੍ਰਭ ਸਾਚਾ ਕਿਹੜੀ ਚਲਾਏ ਆਪਣੀ ਰੀਤ। ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਬ੍ਰਹਮ ਗਿਆਨੀ ਨਾ ਕੋਈ ਜਾਣੇ ਨਾ ਕੋਈ ਪਰਖੇ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਅੰਤਮ ਲਿਆਇਆ, ਗੁਰ ਸੰਗਤ ਸਾਚਾ ਸੰਗ ਬਣਾਇਆ, ਏਕਾ ਨਾਮ ਰੰਗ ਚੜ੍ਹਾਇਆ, ਸ਼ਬਦ ਘੋੜਾ ਚਿੱਟਾ ਅਸਵ ਤੰਗ ਕਸਾਇਆ, ਸੋਹੰ ਸ਼ਬਦ ਸੁਣਾਏ ਸਾਚਾ ਗੀਤ। ਤੰਗ ਕਸ ਕਰੇ ਤਿਆਰੀ। ਜੋਤ ਸਰੂਪੀ ਹਰਿ ਨਿਰੰਕਾਰੀ। ਤਿੰਨ ਲੋਕ ਨੇਤਰ ਵੇਖੇ ਗੁਰਸਿਖ ਸਾਚੇ ਸੰਤ ਜਨੋ ਆਏ ਚਲ ਤੁਹਾਡੇ ਆਤਮ ਦਰ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਣਾ ਸਾਚਾ ਬਾਣਾ ਪਹਿਨ ਕਰ ਸੱਚੀ ਅਸਵਾਰੀ। ਹੋਏ ਸਚ ਅਸਵਾਰ, ਹਰਿ ਨਿਰੰਕਾਰ। ਸ਼ਬਦ ਘੋੜਾ ਲਿਆ ਸ਼ਿੰਗਾਰ। ਦਰ ਸਾਚੇ ਫੜ ਕੀਨਾ ਬਾਹਰ। ਸਿੱਧਾ ਰਾਹ ਇਕ ਵਖਾਇਆ, ਸੰਤ ਮਨੀ ਸਿੰਘ ਤੇਰਾ ਇਕ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰਾਏ ਆਪਣੀ ਅਪਰ ਅਪਾਰ। ਸਾਚਾ ਹਰਿ ਹੁਕਮ ਸੁਣਾਇੰਦਾ। ਗੁਰਮੁਖ ਸਾਚੇ ਸੰਤ ਜਨਾਂ ਫੜ ਬਾਹੋਂ ਰਾਹੇ ਪਾਇੰਦਾ। ਆਪ ਕਢਾਏ ਮਨ ਤਨ ਜਨਾਂ, ਏਕਾ ਧਾਰ ਬੰਨ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਸੇਵਾ ਸੰਤ ਮਨੀ ਸਿੰਘ ਆਪੇ ਆਪ ਲਗਾਇੰਦਾ। ਸੰਤ ਮਨੀ ਸਿੰਘ ਹੁਕਮ ਸੁਣਾਇਆ। ਹਰਿ ਜੀ ਸਾਚੇ ਸਾਚਾ ਮਾਰਗ ਜਗਤ ਚਲਾਇਆ। ਪੰਚਮ ਜੇਠ ਤਿਲਕ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਗ ਸੋਹੰ ਸ਼ਬਦ ਨਾਥ ਤ੍ਰੈਲੋਕੀ ਰਸਨਾ ਗਾਇਆ। ਸੰਤ ਮਨੀ ਸਿੰਘ ਏਕਾ ਬਾਣਾ ਲਏ ਬਣਾ। ਚਿੱਟਾ ਰੰਗ ਸਾਧ ਸੰਗਤ ਸਾਚਾ ਸੰਗ, ਪ੍ਰਭ ਗਲ ਆਪਣੇ ਲਏ ਪਹਿਨਾ। ਪ੍ਰਭ ਅਬਿਨਾਸ਼ੀ ਚਾੜ੍ਹੇ ਰੰਗ ਕੱਟੇ ਭੁੱਖ ਨੰਗ, ਸਾਚਾ ਦੇਵੇ ਰੰਗ ਨਾਮ ਚੜ੍ਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਤਨ ਲਗਾਏ, ਚਿੱਟੇ ਬਾਣੇ ਤੇਰੀ ਦੇਵੇ ਲਿਖਤ ਲਿਖਾ। ਦੂਜਾ ਬਾਣਾ ਹੋਰ ਬਣਾਉਣਾ। ਲਾਲ ਰੰਗ ਇਕ ਰੰਗਾਉਣਾ। ਦੂਜਾ ਨਾ ਕੋਈ ਸੰਗ ਰਲਾਉਣਾ। ਪ੍ਰਭ ਅਬਿਨਾਸ਼ੀ ਗਲ ਵਿਚ ਪਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਿੰਘ ਪ੍ਰੀਤਮ ਸਾਧ ਸੰਗਤ ਜੇਠੂਵਾਲ ਰਲ ਮਿਲ ਬਣਾਉਣਾ। ਤੀਜਾ ਬਾਣਾ ਕਰਨਾ ਤਿਆਰ। ਸੂਹਾ ਰੰਗ ਲੈਣਾ ਵਿਚਾਰ। ਗੁਰਮੁਖ ਸਾਚੇ ਸੰਤ ਜਨਾਂ ਦੁਰਮਤ ਮੈਲ ਪ੍ਰਭ ਸਚੇ ਦਏ ਉਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚਾ ਹਰਿ ਏਕਾ ਦੇਵੇ ਸ਼ਬਦ ਨਾਮ ਅਧਾਰ। ਚੌਥਾ ਕਰਨਾ ਕਾਲਾ ਵੇਸ। ਖੇਲ ਵਖਾਉਣਾ ਮਾਝੇ ਦੇਸ। ਨਾਲ ਰਖਣੇ ਖੁਲ੍ਹੜੇ ਕੇਸ। ਸਤਿਜੁਗ ਤੇਰਾ ਵਟਾਉਣਾ ਭੇਸ। ਕਲਜੁਗ ਵਟਾਉਣਾ ਸਾਚਾ ਨਰ ਨਰੇਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਏਕਾ ਗੋਤ ਸਾਚੀ ਧਰੇ ਹਰਿ ਹਮੇਸ਼। ਕਾਲਾ ਬਾਣਾ ਆਏ ਕਾਲ। ਸ੍ਰਿਸ਼ਟ ਸਬਾਈ ਵੱਜੇ ਤਾਲ। ਨਾ ਕੋਈ ਸਕੇ ਸੁਰਤ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਮਾਇਆ ਰੂਪੀ ਸਤਿ ਸਰੂਪੀ, ਵਜਾਉਂਦਾ ਜਾਏ ਤਾਲ। ਕਾਲਾ ਬਾਣਾ ਲੈਣਾ ਰੰਗ। ਸਿੰਘ ਗੁਰਮੁਖ ਪਾਲ ਸਿੰਘ ਮਿਲ ਕੇ ਸਾਰੇ ਸੰਗ। ਆਪਣੀ ਹੱਥੀਂ ਹਰਿ ਜੀ ਸਾਚਾ ਖਿਚ ਖਿਚ ਬੰਨ੍ਹੇ ਤੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਗੁਰ ਭਾਈ ਦੇਵੇ ਵਡਿਆਈ ਸਾਚੀ ਮੰਗੀ ਇਕੋ ਮੰਗ। ਚਾਰੇ ਬਾਣੇ ਦਰ ਦਰਬਾਰ। ਸਾਚਾ ਕਰੇ ਹਰਿ ਵਿਹਾਰ। ਨਾ ਕੋਈ ਜਾਣੇ ਜੀਵ ਗਵਾਰ। ਗੁਰਮੁਖਾਂ ਸਾਚੇ ਲੇਖ ਲਿਖਾਏ, ਹਰਿ ਹਰਿ ਨਰ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਣ ਤਾਣ ਬਿਰਧ ਬਾਲ ਜਵਾਨ ਏਕਾ ਵਾਰ ਕਰਾਏ ਏਕਾ ਵਾਰ ਦਏ ਵਖਾਲ। ਗੁਰ ਸੰਗਤ ਤੇਰੀ ਸੁਰਤ ਸੰਭਾਲ। ਅਕਾਲ ਮੂਰਤ ਦੇਵੇ ਨਾਮ ਨਾ ਹੋਏ ਕੰਗਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਦੇਵੇ ਬਾਲ। ਚਾਰੇ ਵੇਸ ਕਰੇ ਰਘੁਰਾਤਾ। ਗੁਰਮੁਖਾਂ ਬੰਨ੍ਹੇ ਚਰਨ ਸਾਚਾ ਨਾਤਾ। ਏਕਾ ਏਕ ਮਿਲੇ ਕਾਇਆ ਕੋਟ ਅੰਦਰ ਕਿਲ੍ਹੇ ਦੇਵੇ ਨਾਮ ਡੂੰਘੀ ਕੰਦਰ ਸਾਚੀ ਇਕ ਸੁਗਾਤਾ। ਆਪ ਸੁਹਾਏ ਗੁਰਸਿਖ ਸਾਚੇ ਤੇਰਾ ਸਾਚਾ ਤਨ ਮੰਦਰ, ਪੰਚਮ ਸ਼ਬਦ ਤੇਰੀ ਆਤਮ ਬੈਠੇ ਰਹਿਣ ਬਣ ਬਰਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਾਹਨ ਹਿਰਦੇ ਵਸੇ ਜੋਤ ਸਰੂਪੀ ਇਕ ਇਕਾਂਤਾ। ਇਕ ਇਕਾਂਤਾ ਵਸੇ ਹਰਿ। ਚਾਰੋਂ ਤਰਫ ਕਰੇ ਬੰਦ ਦਰ। ਬੇਮੁਖਾਂ ਘਰ ਆਵੇ ਸਾਚਾ ਡਰ। ਗੁਰਸਿਖਾਂ ਦੇਵੇ ਦਰਸ ਮਿਟਾਏ ਹਰਸ ਆਪਣੀ ਕਿਰਪਾ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲਿਖਾਏ ਦੇਵੇ ਸਾਚਾ ਵਰ। ਦੇਵੇ ਵਰ ਹਰਿ ਵਰਿਆਮ। ਤਾਰੇ ਆਏ ਦਰ ਘਰ ਜਿਉਂ ਅਰਜਨ ਘਨਈਆ ਸ਼ਾਮ। ਆਤਮ ਨੁਹਾਏ ਠਾਂਡੇ ਸਾਚੇ ਸਰ, ਜਿਉਂ ਤ੍ਰੇਤਾ ਭੀਲਨੀ ਰਾਮ। ਭੰਡਾਰੇ ਸਾਚੇ ਦੇਵੇ ਭਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਬਣ ਹੰਸ ਜਗਤ ਸਮਝਾਇੰਦਾ। ਹੰਸਾ ਬੰਸਾ ਹਰਿ ਅਵਤਾਰ ਸ੍ਰਿਸ਼ਟ ਸਬਾਈ ਹੰਕਾਰ ਵਿਕਾਰ ਸਰਬ ਮਿਟਾਇੰਦਾ। ਕਰ ਅਵਲੜਾ ਭੇਸ ਖੇਲ ਵਰਤਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਕੀਆ ਭੇਖ, ਨਾ ਕੋਈ ਰੂਪ ਨਾ ਕੋਈ ਰੇਖ, ਗੁਰਸਿਖ ਸਾਚੇ ਵਿਚ ਸਮਾਇੰਦਾ। ਤ੍ਰਿਸ਼ਨਾ ਆਸ ਸਰਬ ਰਖਾਈਆ। ਦਰ ਦਰ ਆਇਣ ਕਰ ਕਰ ਧਾਈਆ। ਘਰ ਸਾਚੇ ਬਣਤ ਬਣਾਈਆ। ਗੁਰਮੁਖ ਗੁਰਸਿਖ ਨਾਉਂ ਰਖਾਈਆ। ਪ੍ਰਭ ਦਰ ਆਏ ਸਾਚੇ ਮੰਗਤ, ਹਰਿ ਆਤਮ ਝੋਲੀ ਆਪ ਭਰਾਈਆ। ਆਪੇ ਕੱਟੇ ਭੁੱਖ ਨੰਗਤ, ਦਰ ਸਾਚੇ ਗੁਰਮੁਖ ਗੋਲੀ ਆਪ ਬਣਾਈਆ। ਆਪੇ ਅੰਗ ਲਗਾਏ ਗੁਰਸਿਖ ਸਾਚੇ ਜਿਉਂ ਨਾਨਕ ਅੰਗਦ, ਸ਼ਬਦ ਹੋਲੀ ਇਕ ਖਿਡਾਈਆ। ਮਾਨਸ ਜਨਮ ਨਾ ਹੋਵੇ ਭੰਗਤ, ਗੁਰਸਿਖ ਸਾਚੀ ਸਖੀ ਨਾਮ ਗੁਲਾਲ ਆਪ ਚੜ੍ਹਾਏ ਹਰਿ ਜਿਉਂ ਰਾਧਾ ਕ੍ਰਿਸ਼ਨ ਖ਼ੁਸ਼ੀ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾਂ ਜੁਗਾਂ ਦੇ ਵਿਛੜੇ ਗੁਰ ਸੰਗਤ ਮੇਲ ਮਿਲਾਈਆ। ਬਣਾਏ ਭੈਣਾਂ ਭਾਈਆ। ਗੁਰਸਿਖ ਗੋਲੀ ਹਰਿ ਬਣਾਏ। ਸਾਚੀ ਲਿਆਏ ਸ਼ਬਦ ਡੋਲੀ, ਪੰਚਮ ਜੇਠ ਵਿਚ ਬਹਾਏ। ਮਾਝੇ ਦੇਸ ਚਾਰੋਂ ਕੁੰਟ ਵੱਜੇ ਬੋਲੀ, ਗੁਰਸਿਖ ਤੇਰੇ ਮਸਤਕ ਲੱਗਾ ਕਲੰਕ ਪ੍ਰਭ ਸਾਚਾ ਸਾਰਾ ਲਾਹੇ। ਸ੍ਰਿਸ਼ਟ ਸਬਾਈ ਭਾਲੀ ਭੋਲੀ, ਨਾ ਭੇਵ ਕੋਈ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਚਲੇ ਹਰਿ ਆਪਣੀ ਰਜਾਏ। ਆਤਮ ਹੋਲੀ ਰੰਗ ਮਜੀਠ। ਸਾਚਾ ਹਰਿ ਜੀ ਲੈਣਾ ਡੀਠ। ਸ੍ਰਿਸ਼ਟ ਸਬਾਈ ਰਿਹਾ ਪੀਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਉਂ ਝੋਲੀ ਪਾਏ, ਬੇਮੁੱਖ ਕੋਈ ਦਰ ਸਾਚੇ ਰਹਿਣ ਨਾ ਪਾਏ ਕੌੜਾ ਰੀਠ। ਕੌੜਾ ਰੀਠਾ ਕੂੜ ਕੁੜਿਆਰਾ। ਮਦਿਰਾ ਮਾਸੀ ਪੰਚਮ ਜੇਠ ਨਾ ਬੈਠੇ ਦਰ ਦਵਾਰਾ। ਕਲਜੁਗ ਅੰਤਮ ਜੋ ਕਰਨ ਹਾਸੀ, ਪ੍ਰਭ ਸੁੱਟੇ ਮੂੰਹ ਦੇ ਭਾਰਾ। ਜੋਤ ਪ੍ਰਕਾਸ਼ੀ ਘਨਕਪੁਰ ਵਾਸੀ, ਫੜੇ ਸ਼ਬਦ ਕਟਾਰਾ। ਜਨ ਭਗਤਾਂ ਹੋਇਆ ਦਾਸਨ ਦਾਸੀ, ਹਿਰਦੇ ਵਸਿਆ ਹਰਿ ਨਿਰੰਕਾਰਾ। ਜੂਠੇ ਝੂਠੇ ਪੰਡਤ ਲੱਭਦੇ ਕਾਂਸ਼ੀ, ਪ੍ਰਗਟ ਹੋਇਆ ਮਾਝੇ ਦੇਸ ਕਰੇ ਸਚ ਵਿਹਾਰਾ। ਲੱਖ ਚੁਰਾਸੀ ਆਪਣੀ ਹੱਥੀਂ ਪਾਉਂਦਾ ਜਾਏ ਫਾਂਸੀ, ਘੱਲੇ ਧਰਮ ਰਾਏ ਦੇ ਦਰ ਦਵਾਰ। ਗੁਰਸਿਖਾਂ ਲਾਹੇ ਜੂਠੀ ਝੂਠੀ ਸਰਬ ਉਦਾਸੀ, ਦੇਵੇ ਸ਼ਬਦ ਨਾਮ ਅਧਾਰਾ। ਰਸਨਾ ਗਾਇਣ ਸਵਾਸ ਸਵਾਸੀ, ਪ੍ਰਗਟ ਹੋਏ ਦਰਸ ਦਿਖਾਏ ਖੋਲ੍ਹੇ ਦਸਮ ਦਵਾਰਾ। ਗੁਰ ਪੂਰੇ ਸਦ ਬਲ ਬਲ ਜਾਸੀ, ਗੁਰਸਿਖ ਸਾਚਾ ਪਾਰ ਉਤਾਰਾ। ਹਰਿ ਸੱਚਾ ਸ਼ਾਹੋ ਭੂਪ ਸ਼ਾਹੋ ਸ਼ਾਬਾਸ਼ੀ, ਜੋਤ ਸਰੂਪੀ ਇਕ ਨਿਰੰਕਾਰਾ। ਏਕਾ ਜੋਤ ਜਗਾਏ ਮਾਤ ਪਤਾਲ ਵਿਚ ਅਕਾਸ਼ੀ, ਆਪੇ ਵਸੇ ਸਭ ਤੋਂ ਬਾਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਘਰ ਸਾਚਾ ਹਰਿ ਖੜ ਰਹੇ ਦਰ ਦਵਾਰਾ। ਸਾਚੀ ਹੋਲੀ ਇਕ ਖਲਾਏ। ਅੰਮ੍ਰਿਤ ਜਾਮ ਇਕ ਪਿਲਾਏ। ਕਲਜੁਗ ਦਾਮ ਨਾ ਕੋਈ ਲਗਾਏ। ਹਰਿਆ ਸੁੱਕਾ ਚਾਮ ਆਪ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਘਰ ਸਾਚੇ ਹਰਿ ਖੜਾ ਰਹੇ ਦਰ ਦਵਾਰਾ, ਮਾਝੇ ਦੇਸ ਜੋਤ ਜਗਾਈ ਵੱਜੀ ਵਧਾਈ ਪੂਰਨ ਕਾਮ ਆਪਣਾ ਆਪ ਕਰਾਏ। ਸਾਚਾ ਹਰਿ ਜਗਤ ਮਲਾਹ। ਦੂਜੇ ਨਾਲ ਨਾ ਕਰੇ ਸਲਾਹ। ਤੀਜੇ ਕੋਲੋਂ ਲਏ ਪੱਲਾ ਛੁਡਾ। ਚੌਥੇ ਘਰ ਗੁਰਸਿਖ ਤੇਰਾ ਦੇਵੇ ਦਾਸ ਕਰਾ। ਪੰਜਾਂ ਚੋਰਾਂ ਯਾਰਾਂ ਠੱਗਾਂ ਤੇਰੇ ਦਰ ਨਾ ਦੇਵੇ ਕੋਈ ਥਾਂ। ਛੇਵਾਂ ਛੇਵੇਂ ਘਰ ਹਰਿ ਦੇਵੇ ਜੋਤ ਜਗਾ। ਸੱਤਾਂ ਸਤਿ ਸਰੂਪ ਨਿਜ ਘਰ ਵਾਸੀ ਨਿਜ ਆਤਮ ਹਰਿ ਸਾਚਾ ਦਏ ਵਖਾ। ਅੱਠਵਾਂ ਉਠ ਉਠ ਵੇਖ ਹਰਿ ਜੀ ਧਰਿਆ ਵੇਸ, ਵੇਲਾ ਜਾਏ ਸਰਬ ਰਹਿਣ ਪਛਤਾ। ਨਾਵੇਂ ਨਿਜ ਘਰ ਨਰ ਹਰਿ ਆਏ, ਦੂਰ ਦੁਰਾਡਾ ਲੰਮਾ ਪੰਧ ਛਿੰਨ ਭੰਗਰ ਆਪ ਮੁਕਾਏ। ਬੇਮੁੱਖ ਜੀਵ ਚਾਰੋਂ ਕੁੰਟ ਭੌਂਦੇ ਬੰਦਰ, ਹਰਿ ਜੀ ਹਿਰਦੇ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਦੇਵੀ ਦੇਵ ਕੋਈ ਨਾ ਪਾਏ।