੧੭ ਮੱਘਰ ੨੦੧੦ ਬਿਕ੍ਰਮੀ ਠਾਕਰ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸਤਿਜੁਗ ਵਾਲੀ ਸਤਿਗੁਰ ਸ਼ਬਦ ਦੀ ਜੈ। ਕਾਕਾ ਮਨਜੀਤ ਸਿੰਘ ਦੋਆਂ ਦੇ ਚਰਨਾਂ ਹੇਠਾਂ ਬੈਠਾ ਰਹਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਮਾਣ ਸਾਚਾ ਦਏ। ਸਾਚਾ ਮਾਣ ਚਰਨ ਗੁਰ ਦੇਣਾ। ਗੁਰ ਸੰਗਤ ਮੰਨਣਾ ਪ੍ਰਭ ਸਾਚੇ ਦਾ ਸਾਚਾ ਕਹਿਣਾ। ਭਰਮ ਭੁਲੇਖਾ ਵਿਚ ਨਾ ਰਹਿਣਾ। ਅੰਦਰ ਵੜ ਮਾਰ ਦੜ ਕਿਸੇ ਨਾ ਬਹਿਣਾ। ਬਾਲ ਅੰਞਾਣੇ ਤਨ ਮਨ ਸਾਚਾ ਧਨ ਧਰਿਆ ਗਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮੁਕਾਏ ਲਹਿਣਾ ਦੇਣਾ। ਲਹਿਣਾ ਦੇਣਾ ਆਪ ਚੁਕਾਏ। ਸਚ ਹਿਸਾਬ ਵਿਚ ਮਾਤ ਕਰਾਏ। ਸੱਚੀ ਕਿਤਾਬ ਵਿਚ ਰਿਹਾ ਲਿਖਾਏ। ਨਾ ਕੋਈ ਅਜ਼ਾਬ ਨਾ ਦੁੱਖ ਉਠਾਏ। ਪੂਰ ਕਰਾਏ ਕਾਜ, ਤੇਰੇ ਨਾਵੇਂ ਸਾਚਾ ਧਾਮ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਮੰਦਰ ਦੇ ਵਿਚ ਟਿਕਾਏ। ਤੇਰਾ ਰੂਪ ਅਗੰਮ ਕਰਮ ਅਪਾਰ ਹੈ। ਸਚ ਤੇਰਾ ਧਰਮ ਵਿਚ ਸੰਸਾਰ ਹੈ। ਸ੍ਰਿਸ਼ਟ ਸਬਾਈ ਰਹੀ ਝੱਖ ਮਾਰ ਹੈ। ਕਲਜੁਗ ਜੀਵ ਭੁੱਲੇ ਸਰਬ ਗਵਾਰ ਹੈ। ਭਰਿਆ ਆਤਮ ਇਕ ਹੰਕਾਰ ਹੈ। ਘਰ ਸਾਚੇ ਵਿਚੋਂ ਹੋਏ ਬਾਹਰ ਹੈ। ਨਾ ਕੋਈ ਦਰ ਨਾ ਦਵਾਰ ਹੈ। ਭੌਂਦੇ ਫਿਰਨ ਕਰਨ ਹਾਹਾਕਾਰ ਹੈ। ਬਿਨ ਗੁਰ ਪੂਰੇ ਕਵਣ ਪਾਵੇ ਸਾਰ ਹੈ। ਨਾ ਹੋਵਣ ਕਾਰਜ ਪੂਰੇ, ਦਰਗਹਿ ਪੈਂਦੀ ਸਾਚੀ ਮਾਰ ਹੈ। ਸਾਚੇ ਕੰਮ ਰਹਿਣ ਹਦੂਰੇ, ਪੱਲੇ ਨਾਮ ਨਾ ਇਕ ਕਰਤਾਰ ਹੈ। ਧਰਮ ਰਾਏ ਦਰ ਜਾਇਣ ਜੂੜੇ, ਅੱਗੇ ਲੰਘਣਾ ਬੜਾ ਭਾਰ ਹੈ। ਗੁਰਸਿਖ ਸਾਚੇ ਸੰਤ ਜਨ ਝੂਲਣ ਨਾਮ ਪੰਘੂੜੇ, ਗੁਰਸਿਖ ਤੇਰੇ ਗਲ ਫੂਲਣ ਮਾਲਾ ਏਕਾ ਰਾਹ ਕਲੀਰੇ ਲਟਕਾਰ ਹੈ। ਮੁਖ ਲਾਇਆ ਸ਼ਬਦ ਸਾਚਾ ਸਗਨ, ਆਪਣੀ ਹੱਥੀਂ ਅੰਮ੍ਰਿਤ ਦਿਤਾ ਉਤੋਂ ਵਾਰ ਹੈ। ਤੇਰੇ ਨਾਮ ਦੀਪਕ ਘਰ ਘਰ ਜਗਣ, ਰਸਨਾ ਗਾਉਂਦਾ ਰਹੇ ਸੰਸਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਖੜਾ ਰਹੇ ਤੇਰੇ ਦਰ ਦਵਾਰ ਹੈ। ਜਗਤ ਦਵਾਰਾ ਇਕੋ ਰੱਖ। ਸ੍ਰਿਸ਼ਟ ਸਬਾਈ ਕੀਨੀ ਵੱਖ। ਮੁੱਲ ਕੋਈ ਨਾ ਪਾਏ, ਨਾ ਕੋਈ ਚੁਕਾਏ ਕਰੋੜ ਲੱਖ। ਪੂਰਨ ਆਸ ਸਰਬ ਕਰਾਏ ਤੇਰੇ ਦਰ ਆਏ ਨੀਵਾਂ ਹੋਏ ਭੇਟ ਚੜ੍ਹਾਏ ਫੁੱਲ ਕੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਲਏ ਰੱਖ। ਏਥੇ ਓਥੇ ਤੇਰਾ ਸਹਾਰਾ। ਆਪ ਬਣਾਏ ਤੇਰਾ ਇਕ ਸੱਚਾ ਦਰਬਾਰਾ। ਖਰਚ ਲਗਾਏ ਉਪਰ ਪੰਜਾਹ ਹਜ਼ਾਰਾ। ਆਪਣੀ ਹੱਥੀਂ ਨੀਂਹ ਰਖਾਏ ਸਿੰਘ ਮਨਜੀਤ ਤੇਰੀ ਭਸਮ ਲਗਾਏ ਗਾਰਾ। ਸਾਚਾ ਕਰਮ ਆਪ ਕਮਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤਲੋਕ ਬਣਾਏ ਤੇਰਾ ਸਚ ਸੱਚਾ ਘਰ ਬਾਹਰਾ। ਸਚ ਘਰ ਬਾਹਰ ਆਪ ਬਣਾਉਣਾ। ਜੋਤ ਸਰੂਪੀ ਦੀਪ ਜਗਾਉਣਾ। ਸਾਚਾ ਸੁੱਤ ਪਾਰਬ੍ਰਹਮ ਅਚੁਤ ਆਪਣੀ ਹੱਥੀਂ ਵਿਚ ਟਿਕਾਉਣਾ। ਬੇਮੁਖਾਂ ਵੱਢੇ ਨੱਕ ਗੁੱਤ, ਦਰ ਦਰ ਫਿਰਾਉਣਾ। ਸਾਚੇ ਦਰ ਤੋਂ ਕੱਢੇ ਕੁੱਟ, ਪਿਛੇ ਮੂਲ ਨਾ ਕਿਸੇ ਪਰਤਾਉਣਾ। ਸਾਚਾ ਲਾਹਾ ਗੁਰਸਿਖ ਸਾਚੇ ਲੈਣ ਲੁੱਟ, ਅੰਮ੍ਰਿਤ ਪ੍ਰਭ ਸਾਚੇ ਆਪਣੀ ਹੱਥੀਂ ਆਪ ਪਿਲਾਉਂਣਾ। ਸ਼ਬਦ ਤੀਰ ਜ਼ਬਾਨੋ ਗਿਆ ਛੁੱਟ, ਰਾਜੇ ਰਾਣੇ ਨਾ ਕਿਸੇ ਅਟਕਾਉਣਾ। ਆਪੇ ਪਾਵੇ ਘਰ ਘਰ ਫੁੱਟ, ਭਾਣਾ ਵਿਚ ਸੰਸਾਰ ਵਰਤਾਉਣਾ। ਗੁਰਮੁਖ ਤੇਰੇ ਭੰਡਾਰੇ ਸਦਾ ਅਤੁਟ, ਚਾਰ ਵਰਨ ਤੇਰੇ ਦਰ ਤੇ ਆਉਣਾ। ਦਾਣਾ ਪਾਣੀ ਵਿਚੋਂ ਮਾਤ ਗਿਆ ਨਿਖੁੱਟ, ਸਾਚੀ ਦਰਗਹਿ ਵਿਚ ਬਹਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਸਦਾ ਸੁਰਜੀਤ ਵਿਚ ਸੰਸਾਰ ਰਖਾਉਣਾ। ਵਿਚ ਸੰਸਾਰ ਤੇਰਾ ਨਾਂ। ਗਾਉਂਦੇ ਫਿਰਨ ਥਾਂ ਥਾਂ। ਸੀਸ ਨਿਵਾਏ ਕਲਜੁਗ ਖਾਲੀ ਗੋਦ ਜਿਸ ਮਾਂ। ਜਿਨ੍ਹਾਂ ਘਰ ਨਾ ਹੋਵੇ ਬਾਲ, ਉਨ੍ਹਾਂ ਮਿਲੇ ਤੇਰੀ ਛਾਂ। ਸਾਚਾ ਦਾਨ ਦੀਆ ਗੁਰ ਪੂਰੇ। ਬਾਲ ਅੰਞਾਣੇ ਵਡ ਸੂਰਬੀਰੇ। ਪੂਰ ਕਰਾਏ ਧੀਰੇ ਧੀਰੇ। ਸਰ ਬਣਾਏ ਅੰਮ੍ਰਿਤ ਸਾਚੇ ਨੀਰੇ। ਚਾਰੋਂ ਤਰਫ ਜੱਤ ਤਤ ਦੀ ਆਪ ਲਗਾਏ ਲਕੀਰੇ। ਏਕਾ ਚਿੱਟਾ ਬਾਣਾ ਸਿਰ ਸਾਚਾ ਸ਼ਬਦ ਬੰਨ੍ਹਾਏ ਸਿਰ ਤੇ ਚੀਰੇ। ਨਾ ਕੋਈ ਮਾਰੇ ਅਸਤਰ ਸ਼ਸਤਰ, ਪੀ ਅੰਮ੍ਰਿਤ ਸਾਚਾ ਸੀਰੇ। ਕਿਆ ਕੋਈ ਪਛਾਣੇ ਸੁਘੜ ਚਤੁਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਗੁਰਸਿਖ ਇਕ ਦੂਜੇ ਦੇ ਸਾਚੇ ਵੀਰੇ। ਨਾ ਸਿਖਿਆ ਦੇਵੇ ਬਾਲ, ਨਾਮ ਵਸਤ ਰੱਖਣੀ ਸੰਭਾਲ। ਕਲਜੁਗ ਅੰਤਮ ਨਾ ਹੋਇਆ ਕੰਗਾਲ। ਤਿੰਨਾਂ ਜੁਗਾਂ ਦੀ ਨਿਭ ਗਈ ਨਾਲ। ਤਰੇਤਾ ਰਾਜੇ ਜਨਕ ਘਰ ਅੱਜ ਪੂਰੀ ਹੋਈ ਘਾਲ। ਵਸਿਆ ਆਪਣੇ ਸਾਚੇ ਘਰ, ਹੋਇਆ ਸਵਾਸ ਸੁਖਾਲ। ਖੁਲ੍ਹਿਆ ਮੇਰਾ ਸਾਚਾ ਦਰ, ਟੁੱਟਿਆ ਜਗਤ ਜੰਜਾਲ। ਪ੍ਰਭ ਅਬਿਨਾਸ਼ੀ ਲਿਆ ਵਰ, ਪਹਿਲੀ ਮਾਰੀ ਇਕੋ ਛਾਲ। ਅੰਮ੍ਰਿਤ ਨਾਤਾ ਸਾਚੇ ਸਰ, ਆਪ ਸੁਹਾਇਆ ਆਤਮ ਸਾਚਾ ਤਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਨਿਭ ਗਈ ਨਾਲ। ਚਰਨ ਪ੍ਰੀਤੀ ਸੇਵ ਕਮਾਈ। ਸਾਚੀ ਰੀਤਹ ਜਗਤ ਚਲਾਈ। ਆਤਮ ਅਤੀਤੀ ਇਕ ਰਖਾਈ। ਕਾਇਆ ਹੋਈ ਸੀਤਲ ਸੀਤੀ, ਤ੍ਰਿਖਾ ਅਗਨ ਬੁਝਾਈ। ਮਨਜੀਤ ਸਿੰਘ ਗਿਆ ਜਗ ਜੀਤ, ਵਿਚ ਜੋਤੀ ਮੇਲ ਮਿਲਾਈ। ਸਾਰੇ ਰਲ ਮਿਲ ਸੰਤ ਜਨੋ, ਪੂਰੇ ਗੁਰ ਨੂੰ ਦਿਓ ਵਧਾਈ। ਰਸਨਾ ਗਾਓ ਧੰਨ ਧੰਨੋ, ਸਤਿਜੁਗ ਸਾਚੀ ਬਣਤ ਬਣਾਈ। ਝੂਠਾ ਮੋਹ ਜਾਲ ਜਗਤ ਤਿਆਗੋ ਮਨ ਤਨੋ, ਰਾਖੋ ਗੁਰ ਚਰਨ ਸਰਨਾਈ। ਸਾਚਾ ਸੁਣੋ ਸ਼ਬਦ ਕੰਨੋ, ਸਿੱਖ ਦੇ ਰਿਹਾ ਸਮਝਾਈ। ਆਪਣਾ ਬੇੜਾ ਆਪੇ ਬੰਨ੍ਹੋ, ਸੋਹੰ ਰਸਨਾ ਗਾਈ। ਸਤਿਜੁਗ ਦੇ ਸਾਚੇ ਚੰਨ ਚੰਨੋ, ਕਰੋ ਮਾਤ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈ। ਕਿਸੇ ਜੀਵ ਭੇਵ ਨਾ ਪਾਇਆ। ਕਰੇ ਕਰਾਏ ਜੁਗੋ ਜੁਗ ਆਪੇ ਆਪ ਰਘੁਰਾਇਆ। ਆਪੇ ਤੋੜੇ ਆਪੇ ਜੋੜੇ, ਆਪ ਚੜ੍ਹਾਏ ਸ਼ਬਦ ਘੋੜੇ, ਵਾਗ ਆਪਣੇ ਹੱਥ ਰਖਾਇਆ। ਗੁਰਮੁਖ ਸਾਚਾ ਘਰ ਸਾਚਾ ਲੋੜੇ, ਨਾਰ ਸੁਹਾਗਣ ਹਰਿ ਜੀ ਸਾਚਾ ਘਰ ਵਿਆਹਵਣ ਆਇਆ। ਸੰਤ ਜਨਾਂ ਮਿਲ ਮੰਗਲ ਗਾਇਆ। ਸੋਲਾਂ ਮੱਘਰ ਕਾਜ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰੇ ਰਲ ਮਿਲ ਦਿਓ ਵਧਾਇਆ। ਸਾਚੇ ਘਰ ਵਜਦੀ ਰਹੇ ਵਧਾਈ। ਗੁਰਸਿਖ ਗਾਉਂਦੇ ਰਹਿਣ ਚਾਈਂ ਚਾਈਂ। ਸਿੰਘ ਮਨਜੀਤ ਜੋਤ ਸਰੂਪ ਜਾਈਂ ਸਭਨੀ ਥਾਈਂ। ਪਾਲ ਸਿੰਘ ਨੂੰ ਸੰਗ ਰਲਾਈਂ। ਉਂਗਲੀ ਫੜ ਕੇ ਭੱਜਾ ਜਾਈਂ। ਗੁਰ ਤੇਗ ਬਹਾਦਰ ਦੀ ਤ੍ਰਿਖਾ ਬੁਝਾਈਂ। ਪਾਲ ਸਿੰਘ ਨਾਂ ਰਖਾ ਕੇ ਕਲਜੁਗ ਫੇਰਾ ਪਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਏਕਾ ਧਾਮ ਰਿਹਾ ਸਾਚਾ ਮੇਲ ਮਿਲਾਈਂ। ਗੁਰ ਪੂਰਾ ਮੇਲ ਮਿਲਾਇੰਦਾ। ਜੋਤ ਸਰੂਪੀ ਖੇਲ ਰਚਾਇੰਦਾ। ਜੋਤ ਸਰੂਪੀ ਦਰਸ ਦਿਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਵਰਤਾਇੰਦਾ। ਵਰਤੇ ਚਾਲ ਜਗਤ ਨਿਰਾਲੀ। ਕੋਇ ਕੁੰਟ ਨਾ ਰਹੇ ਖਾਲੀ। ਕਿਸੇ ਫੱਲ ਨਾ ਰਹੇ ਡਾਲੀ। ਕਿਸੇ ਮੁਖ ਨਾ ਰਹੇ ਲਾਲੀ। ਕਿਸੇ ਕੁੱਖ ਨਾ ਰਹੇ ਬਾਲੀ। ਕਲਜੁਗ ਹੋਣਾ ਭੱਖ ਨਾ ਕੋਈ ਰਹੇ ਖਾਲੀ। ਅੰਤਮ ਕਲ ਆਪ ਦਲਾਏ ਜਿਉਂ ਦੋਫਾੜੀ ਦਾਲੀ। ਗੁਰਮੁਖ ਸਾਚੇ ਸੰਤ ਜਨਾਂ ਆਤਮ ਜੋਤ ਜਗਾਏ ਜਿਉਂ ਦੀਪਕ ਜਗੇ ਦੀਵਾਲੀ। ਆਤਮ ਅੰਧੇਰ ਸਰਬ ਮਿਟਾਏ, ਮਿਟ ਜਾਏ ਕਲਜੁਗ ਤੇਰੀ ਘਟਾ ਕਾਲੀ। ਗੁਰਸਿਖਾਂ ਹਰਿ ਜੋਤ ਸਰੂਪੀ ਤਨਕ ਲਗਾਏ, ਨਾ ਕੋਈ ਮੰਗੇ ਵਿਚ ਦਲਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਦਰਬਾਰ ਨਿਹਕਲੰਕ ਨਰਾਇਣ ਨਰ ਅਵਤਾਰ ਕੋਈ ਨਾ ਰਹੇ ਖਾਲੀ। ਖਾਲੀ ਕੋਈ ਨਾ ਰਹਿਣਾ। ਮਿਲ ਸੰਗਤ ਵਿਚ ਜਿਸ ਬਹਿਣਾ। ਝੂਠੇ ਤਜਦੇ ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣਾ। ਪ੍ਰਭ ਆਪੇ ਪਰਦੇ ਕੱਜ ਦਏ, ਸੋਹੰ ਸ਼ਬਦ ਪਹਿਨਾਏ ਗਹਿਣਾ। ਜੋ ਗਜਦੇ ਕਦੇ ਨਾ ਵਰਦੇ, ਝੂਠਾ ਭੇਖ ਵਿਚ ਜਗਤ ਨਾ ਰਹਿਣਾ। ਗੁਰਸਿਖ ਗੁਰ ਸੰਗਤ ਮਿਲ ਗੁਰ ਚਰਨ ਤੇ ਸਜਦੇ, ਸਾਚੀ ਸਿਖਿਆ ਭਾਈ ਬਣ ਬਣ ਬਹਿਣਾ। ਜਿਹੜੇ ਘੜੇ ਸੋ ਅੰਤਮ ਭੱਜਦੇ, ਸਾਬਤ ਕੋਈ ਮਾਤ ਨਾ ਰਹਿਣਾ। ਤਾਲ ਦੋਵੀਂ ਹੱਥੀਂ ਵੱਜਦੇ, ਗੁਰਸਿਖ ਗੁਰ ਦੂਰ ਦੂਰ ਨਾ ਰਹਿਣਾ। ਕੋਟਨ ਕੋਟ ਸੰਤ ਜਨ ਪਏ ਲੱਭਦੇ, ਪ੍ਰਭ ਵੇਖਣ ਚਾਰ ਚੁਫੇਰੇ ਕਿਹੜੀ ਗੁੱਠੇ ਬਹਿਣਾ। ਕਈ ਸਿਰ ਪੈਰਾਂ ਹੇਠ ਰੱਖਦੇ, ਅੱਠੇ ਪਹਿਰ ਮੂੰਹ ਦੇ ਭਾਰ ਰਹਿਣਾ। ਗੁਰਸਿਖ ਪਾਓ ਹਰਿ ਸਜਦੇ, ਸੋਹੰ ਰਸਨਾ ਕਹਿਣਾ। ਏਕਾ ਰੰਗ ਚੜ੍ਹਾਏ ਤਨ ਡੱਬ ਤੇ, ਲਲਾਰੀ ਹੋਰ ਸੰਸਾਰ ਵਿਚ ਕੋਈ ਨਾ ਰਹਿਣਾ। ਬੇਮੁੱਖ ਬਹਿ ਜਾਣ ਵਾਂਗ ਝੱਗ ਦੇ, ਸੋਹੰ ਸ਼ਬਦ ਜਦੋਂ ਵਹਿਣਾ। ਤੰਦੂਰ ਤਪ ਜਾਣ ਕਾਇਆ ਅੱਗ ਦੇ, ਭਾਣਾ ਔਖਾ ਹੋ ਜਾਏ ਸਹਿਣਾ। ਵੇਖੋ ਕਲਜੁਗ ਜੀਵ ਦਗਦੇ, ਪ੍ਰਭ ਵਖਾਏ ਸਾਚੇ ਨੈਣਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਸਾਚੀ ਸਾਚੇ ਦਰ ਤੇ ਮਿਲ ਮਿਲ ਬਹਿਣਾ। ਸਾਰੇ ਮਿਲ ਕੇ ਜਾਣਾ ਬਹਿ। ਆਪਸ ਵਿਚ ਨਾ ਮਰਨਾ ਖਹਿ ਖਹਿ। ਸ੍ਰਿਸ਼ਟ ਸਬਾਈ ਪ੍ਰਭ ਆਪੇ ਗਾਹੇ ਏਕਾ ਗਹਿ। ਗੁਰਮੁਖ ਵਿਰਲਾ ਵਿਚ ਮਾਤ ਦੇ ਰਹਿ। ਜੋਤ ਸਰੂਪੀ ਜੋਤ ਹਰਿ, ਸਦਾ ਸਦਾ ਨਿਰਭੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਸਾਚੇ ਸੰਤ ਜਨਾਂ ਚਾਰ ਕੁੰਟ ਕਰਾਏ ਜੈ ਜੈ ਜੈ। ਸੰਤ ਜਨਾਂ ਹੋਏ ਜੈਕਾਰਾ। ਸੋਹੰ ਸ਼ਬਦ ਚਲੇ ਅਪਰ ਅਪਾਰਾ। ਜਿਸ ਦੀਆਂ ਤਿਖੀਆਂ ਦੋਵੇਂ ਧਾਰਾਂ। ਗੁਰਮੁਖਾਂ ਲਾਏ ਪਾਰ, ਬੇਮੁਖਾਂ ਕਰਦਾ ਜਾਏ ਖੁਆਰਾ। ਸ੍ਰਿਸ਼ਟ ਸਬਾਈ ਹੋਏ ਦੋ ਫਾੜ, ਸਿਰ ਧਰਿਆ ਸਾਚਾ ਆਰਾ। ਕਲਜੁਗ ਸਤਿਜੁਗ ਦੋਵੇਂ ਖਿਚਣ ਵਾਰੋ ਵਾਰਾ। ਕਲਜੁਗ ਪਾਪੀ ਹੋਇਆ ਹੌਲਾ, ਸਤਿਜੁਗ ਰਹਿ ਗਿਆ ਭਾਰਾ। ਅੱਗੋਂ ਖਿੱਚੇ ਉਤੋਂ ਮਾਰੇ, ਕਲਜੁਗ ਡਿੱਗੇ ਮੂੰਹ ਦੇ ਭਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਰ ਅਪਾਰਾ। ਕਲਜੁਗ ਡਿੱਗਾ ਮੂੰਹ ਦੇ ਭਾਰ। ਨਾ ਕੋਇ ਉਠਾਏ ਨਾ ਦੇਵੇ ਕੋਈ ਸਹਾਰ। ਸਤਿਜੁਗ ਸਾਚਾ ਉਪਰ ਮਾਰੇ ਛਾਲ। ਆਪਣੀ ਕਰਨੀ ਆਪੇ ਭਰ, ਹੁਣ ਕਿਉਂ ਹੋਇਉਂ ਸ੍ਰਿਸ਼ਟ ਬੇਹਾਲ। ਧੁਰਦਰਗਾਹੀ ਮੈਨੂੰ ਮਿਲਿਆ ਵਰ, ਤੇਰਾ ਤੋੜਾਂ ਜਗਤ ਜੰਜਾਲ। ਹੁਣ ਨਾ ਕੋਈ ਜਾਏ ਛਲਿਆ, ਨਾ ਤੇਰੀ ਗਲਣੀ ਦਾਲ। ਸੂਰਜ ਤੇਰਾ ਕਲਜੁਗ ਅੰਤਮ ਢਲਿਆ, ਨਾ ਰਿਹਾ ਸਚ ਰਵਾਲ। ਜੂਠੇ ਝੂਠੇ ਮਾਇਆ ਲੂਠੇ ਲੂਣ ਦੇ ਡਲਿਆ, ਖਰ ਖਰ ਹੱਡ ਮਾਸ ਹੋਇਆ ਵਿਚੋਂ ਖਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਕਰਾਇਆ ਆਪਣੀ ਹੱਥੀਂ ਕਾਲ। ਕਲਜੁਗ ਹੇਠਾਂ ਪਿਆ ਪੁਕਾਰੇ। ਉਤੋਂ ਸਤਿਜੁਗ ਧੱਕੇ ਮਾਰੇ। ਨਿਕਲ ਮਾਤਲੋਕ ਵਿਚੋਂ ਬਾਹਰੇ। ਤੂੰ ਕੀਤੇ ਲੱਖ ਚੁਰਾਸੀ ਬੜੇ ਖੁਆਰੇ। ਗਊ ਗਰੀਬ ਮੇਰੇ ਦਰ ਆ ਆ ਸਰਬ ਪੁਕਾਰੇ। ਕਲਜੁਗ ਵਰਤਿਆ ਹਰਿ ਵਿਚ ਮਾਤ ਸੰਸਾਰੇ। ਮਾਇਆਧਾਰੀ ਗਰੀਬਾਂ ਨਿਮਾਣਿਆਂ ਦੁੱਖ ਦੇਵਣ ਭਾਰੇ। ਤੇਰੇ ਦਰ ਹੋਏ ਨਿਤਾਣਿਆਂ, ਪਾਵੀਂ ਸਾਡੀ ਸਾਰੇ। ਟੁੱਟੀ ਧੀਰਜ ਰਾਜੇ ਰਾਣਿਆਂ, ਝੂਠੇ ਦਸਣ ਸਰਬ ਦਰਬਾਰੇ। ਕਲਜੁਗ ਜੀਵ ਹੋਏ ਰਹੇ ਕਾਣਿਆਂ, ਸਾਚੀ ਜੋਤ ਵਿਚੋਂ ਗਈ ਮਾਰ ਉਡਾਰੀ। ਭੁਜਦੇ ਜਾਣ ਵਾਂਗ ਦਾਣਿਆਂ, ਘਰ ਘਰ ਪਏ ਬਿਮਾਰੀ। ਸਮਝ ਨਾ ਆਵੇ ਵੈਦ ਹਕੀਮ ਸਿਆਣਿਆਂ , ਕੀ ਵਰਤੇ ਪ੍ਰਭ ਕਾਰੀ। ਕਲਜੁਗ ਬੇਮੁਖ ਮੁਹਾਣਿਆਂ, ਕਿਉਂ ਭੁੱਲਿਆ ਹਰਿ ਨਿਰੰਕਾਰੀ। ਤੇਰੇ ਭੰਨਾ ਝੂਠੇ ਡਾਹਣਿਆਂ, ਜੋ ਬੈਠੇ ਬਲਧਾਰੀ। ਆਪ ਉਜਾੜਾਂ ਤਹਿਸੀਲਾਂ ਥਾਣਿਆਂ , ਨਾ ਦੀਸੇ ਕੋਈ ਬੰਦਾ ਸਰਕਾਰੀ। ਸਾਚਾ ਤੀਰ ਚਲਾਇਆ ਸ਼ਬਦ ਬਾਣਿਆਂ, ਤਤ ਸਭ ਦੀ ਜਾਏ ਪਾੜੀ। ਗੁਰਮੁਖ ਵਿਰਲੇ ਜਾਣਿਆਂ, ਪ੍ਰਭ ਸੋਹੰ ਬੀਜੇ ਸਾਚੀ ਹਾੜੀ। ਸਤਿਜੁਗ ਸਾਚਾ ਰਾਹ ਚਲਾ ਲਿਆ, ਗੁਰਸਿਖਾਂ ਕਰਦਾ ਜਾਏ ਵਾੜੀ। ਵੇਖੋ ਕੀ ਵਰਤਾਵੇ ਭਾਣਿਆਂ, ਸਤਿਜੁਗ ਕਲਜੁਗ ਪਕੜੇ ਦਾਹੜੀ। ਪਹਿਲਾਂ ਪੈਰਾਂ ਹੇਠ ਲਤਾੜਿਆ, ਫੇਰ ਫੜ ਕੇ ਚਾਰੋਂ ਕੁੰਟ ਭਵਾਏ ਆਪੇ ਲੱਗੇ ਰਹੇ ਅਗਾੜੀ। ਵੇਖੋ ਸੰਤ ਜਨੋਂ ਸਾਚੇ ਲਾੜਿਓ, ਜੂਠਾ ਝੂਠਾ ਮਾਰਦਾ ਰਿਹਾ ਧਾੜੀ। ਸਿਰ ਪਾਹਨੀ ਇਹਦੇ ਵਿਚ ਮਾਰਿਓ, ਇਕ ਇਕ ਪੁੱਟੋ ਵਾਲ ਦਾਹੜੀ। ਇਸ ਦਾ ਵਸਦਾ ਘਰ ਉਜਾੜਿਓ, ਵਿਚ ਮਾਤ ਲਾਈ ਬੈਠਾ ਫੁਲਵਾੜੀ। ਨਾ ਕੋਈ ਜੀਵ ਜੰਤ ਰਿਹਾ ਪਹਾੜਿਓ, ਲੇਖਾ ਦੇਣਾ ਪਏ ਅਗਾੜੀ। ਆਪਣੀ ਹੱਥੀਂ ਗੁਰਸਿਖ ਇਹਨੂੰ ਸਾੜਿਓ, ਹਰਿ ਆਪ ਆਏ ਬਣ ਕੇ ਮੌਤ ਲਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਸੰਤ ਜਨ ਲਾਏ ਸਾਚੀ ਫੁਲਵਾੜੀ। ਸਹਿੰਸਾ ਸਾਗਰ ਗਹਿਰ ਹੈ। ਗੁਰ ਦਰ ਵਰਤੇ ਕਦੇ ਨਾ ਕਹਿਰ ਹੈ। ਗੁਰਸਿਖ ਮੰਗਦਾ ਰਹੇ ਮਿਹਰ ਹੈ। ਉਥੇ ਨਾ ਕੋਈ ਮੇਰ ਤੇਰ ਹੈ। ਨਾ ਕੋਈ ਘੋੜਾ ਨਾ ਕੋਈ ਸ਼ੇਰ ਹੈ। ਗੁਰਸਿਖ ਆਤਮ ਤੇਰੀ ਦਲੇਰ ਹੈ। ਜਿਹੜੀ ਪਾਪਾਂ ਨਾਲ ਕਰਦੀ ਰਹਿੰਦੀ ਭੇੜ ਹੈ। ਗੁਰ ਪੂਰੇ ਦੇ ਵਸੇ ਸੱਚੇ ਘਰ, ਕਰ ਲੈਂਦੇ ਆਪਣਾ ਨਬੇੜ ਹੈ। ਨਾ ਮਰਨ ਕਲਜੁਗ ਪਾਪਾਂ ਅੱਗੇ, ਆਪ ਮੁਕਾਉਂਦੇ ਚੁਰਾਸੀ ਗੇੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਜੇਵਡ ਅਵਰ ਕਿਹੜ ਹੈ। ਸਹਿੰਸਾ ਰੋਗ ਵੱਡਾ ਦੁੱਖ। ਅੱਠੇ ਪਹਿਰ ਲੈਣ ਨਾ ਦੇਂਦਾ ਸੁਖ। ਹੱਡ ਮਾਸ ਨਾੜੀ ਪਿੰਜਰ ਰਿਹਾ ਧੁੱਖ। ਦਿਵਸ ਰੈਣ ਰਸਨ ਪੁਕਾਰੇ, ਕਰ ਦਰਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਤਰੇ ਤੇਰੀ ਭੁੱਖ। ਗੁਰ ਪੂਰੇ ਦਰ ਦਰਸ਼ਨ ਕਰਨਾ। ਬੇਮੁਖਾਂ ਕੋਲੋਂ ਸਦਾ ਡਰਨਾ। ਸਾਚਾ ਬਚਨ ਕਦੇ ਨਾ ਹਰਨਾ। ਝੂਠੀ ਮੌਤੇ ਪੈਣਾ ਮਰਨਾ। ਬਿਨ ਗੁਰ ਪੂਰੇ ਔਖਾ ਹੋ ਜਾਏ ਤਰਨਾ। ਨਾ ਕੋਈ ਬਹਾਵੇ ਖਿੱਚ ਆਪਣੀ ਸਰਨਾ। ਨਾ ਕੋਈ ਸਮਝਾਵੇ ਉਠ ਮਾਰ ਛਾਲ ਮੇਰੇ ਭਲਵਾਨਾ ਹਰਨਾ। ਆਪੇ ਰੱਖੇ ਆਪਣੀ ਛਾਵੇਂ, ਕਲਜੁਗ ਧੁੱਪ ਵਿਚ ਨਾ ਸੜਨਾ। ਕਿਉਂ ਹੋਇਉਂ ਨਿਥਾਵਿਉਂ ਨਿਥਾਵਾਂ, ਪ੍ਰਭ ਸਾਚੇ ਹੱਥ ਸਿਰ ਤੇਰੇ ਤੇ ਧਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਬਾਹੋਂ ਤੇਰੀ ਫੜਨਾ। ਇਕ ਦਰ ਇਕ ਦਵਾਰਾ। ਇਕ ਘਰ ਇਕ ਘਰ ਬਾਹਰਾ। ਹੇਠਾਂ ਕੋਠਾ ਉਪਰ ਚੁਬਾਰਾ। ਥੱਲੇ ਵਸੇ ਮੋਤਾ ਸਿੰਘ ਉਤੇ ਸੰਤ ਮਨੀ ਸਿੰਘ ਤੇਰਾ ਮੁਨਾਰਾ। ਕਿਆ ਕੋਈ ਘਰ ਸਾਚੇ ਵਜਾਵੇ ਝੂਠੀ ਕਿੰਗ, ਪ੍ਰਭ ਸਾਚਾ ਰਾਗ ਤਾਲ ਸੁਣਨੇੇ ਵਾਲਾ। ਮਾਤਲੋਕ ਜਾਮਾ ਧਾਰੇ ਵਿਚ ਘਵਿੰਡ, ਪਿੰਡ ਸਾਰਾ ਕੱਢਦਾ ਰਹੇ ਗਾਲ੍ਹਾਂ। ਵੇਖੋ ਸਾਰਿਆਂ ਮੂਧੀ ਹੋਈ fਟੰਡ, ਅੱਖੀਂ ਵੇਖਦਿਆਂ ਨਿਕਲਿਆ ਦਵਾਲਾ। ਕਿਸੇ ਅੱਖੀਂ ਵੇਖਣਾ ਮਿਲੇ ਨਾ ਪਿੰਡ, ਬਾਕੀ ਤਾਰਨ ਵਾਲਾ ਰਹਿ ਗਿਆ ਹਾਲਾ। ਚਾਰੋਂ ਤਰਫ ਗਏ fਖੰਡ fਖੰਡ, ਇਕੱਠੇ ਹੋਏ ਨਾ ਭਨੋਈਏ ਕੋਲ ਸਾਲਾ। ਸਾਰਿਆਂ ਪਾਇਆ ਇਕੋ ਵਾਰ ਚਾਲਾ। ਦੂਜੀ ਚਾਲੀ ਫੇਰ ਕਰਾਉਣੀ। ਮਾਝੇ ਵਾਲੀ ਹੱਦ ਟਪਾਉਣੀ। ਸਤਿਜੁਗ ਤੇਰੀ ਕੰਧ ਲੰਘਾਉਣੀ। ਬਿਆਸਾ ਅੱਧਵਿਚਕਾਰ ਰਖਾਉਣੀ। ਮਸਤੂਆਣੇ ਛਾਉਣੀ ਪਾਉਣੀ। ਗੁਰ ਸੰਗਤ ਸਾਚੀ ਫੌਜ ਰਖਾਉਣੀ। ਸੋਹੰ ਸ਼ਬਦ ਦੀ ਤੀਰ ਕਮਾਨ ਚਲਾਉਣੀ। ਸ੍ਰਿਸ਼ਟ ਸਬਾਈ ਇਕੋ ਨਾਮ ਸੱਚੀ ਅੜਾਉਨੀ। ਗੁਰਸਿਖਾਂ ਪ੍ਰਭ ਕਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਸਾਚੀ ਦਾਤ ਆਪ ਫੜਾਉਣੀ। ਅੱਜ ਆਈ ਦੂਜੀ ਰਾਤੀ। ਉਤੋਂ ਬੈਠਾ ਮਾਰੇ ਥੱਲੇ ਝਾਤੀ। ਕੀ ਕਰਦੇ ਵਿਚ ਮਾਤ ਸੰਤ ਮੇਰੇ ਰਾਤੀ। ਸਾਚਾ ਲੇਖਾ ਠੀਕ ਕਰਾਇਆ, ਕੁਛ ਰਹਿ ਗਿਆ ਨਾ ਬਾਕੀ। ਸਚ ਮਹੱਲ ਆਸਣ ਲਾਇਆ, ਇਕੋ ਦਿਸੇ ਤਾਕੀ। ਪ੍ਰਭ ਅਬਿਨਾਸ਼ੀ ਦਇਆ ਕਮਾਇਆ, ਸਵਾਈ ਬੈਠਾ ਉਪਰ ਛਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਤ੍ਰੈਲੋਕੀ ਨਾਥੀ। ਉਤੇ ਛਾਤੀ ਹਰਿ ਸਵਾਇਆ। ਲੋਕਮਾਤ ਨਾਮ ਰਖਾਇਆ। ਨਾ ਗੱਲੀਂ ਬਾਤੀਂ ਹਰਿ ਖੇਲ ਵਰਤਾਇਆ। ਨਾ ਕੋਈ ਬੂਝੇ ਬੂਝ ਬੁਝਾਤੀ, ਆਪਣਾ ਭੇਵ ਹਰਿ ਆਪ ਛੁਪਾਇਆ। ਆਪ ਬਣਾਏ ਸਾਚਾ ਨਾਤੀ, ਚਰਨ ਦਵਾਰੇ ਖਿੱਚ ਲੈ ਆਇਆ। ਮਾਤਲੋਕ ਦੀ ਸਚ ਸੁਗਾਤੀ, ਵਿਚ ਸਚਖੰਡ ਆਪ ਬਹਾਇਆ। ਜਨ ਭਗਤਾਂ ਪੁੱਛੇ ਆਪੇ ਵਾਤੀ, ਜੁਗੋ ਜੁਗ ਖੇਲ ਕਰਦਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਸਮਾਇਆ। ਖੇਲ ਕੀਆ ਜਗਤ ਅਪਾਰ। ਸਤਿਜੁਗ ਤੇਰੀ ਬੱਧੀ ਸਾਚੀ ਧਾਰ। ਕੀਆ ਆਪਣਾ ਸਚ ਵਿਹਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਗੁਰਸਿਖ ਸਾਚਾ ਲੇਖੇ ਲਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੀ ਆਪ ਅਪਾਰ। ਸਾਚੀ ਤੇਰੀ ਧਾਰ, ਜਗਤ ਵਿਹਾਰ ਹੈ। ਸਾਚੀ ਤੇਰੀ ਕਾਰ, ਕਰਮ ਰਿਹਾ ਹਰਿ ਵਿਚਾਰ ਹੈ। ਸਾਚੀ ਤੇਰੀ ਸਰਕਾਰ, ਲੇਖਾ ਲਿਖੇ ਅਪਰ ਅਪਾਰ ਹੈ। ਸਾਚੀ ਤੇਰੀ ਸਿਕਦਾਰ, ਸਾਚਾ ਸ਼ਬਦ ਪਹਿਰੇਦਾਰ ਹੈ। ਸਾਚੀ ਤੇਰੀ ਤਾਰ, ਛੇਤੀ ਕਰੇ ਮੇਲ ਕੋਟਨ ਕੋਟ ਪੰਧ ਕਰ ਕੇ ਪਾਰ ਹੈ। ਸਾਚੀ ਤੇਰੀ ਏਕਾ ਨਾਰ, ਗੁਰਸਿਖਾਂ ਸੰਗ ਕਰੇ ਪਿਆਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਏਕਾ ਸੱਚਾ ਭਤਾਰ ਹੈ। ਸੱਚਾ ਤੇਰਾ ਰੰਗ ਇਕ ਮਜੀਠ ਹੈ। ਸੱਚਾ ਤੇਰਾ ਸੰਗ, ਗੁਰ ਸੰਗਤ ਲਿਆ ਡੀਠ ਹੈ। ਵਸੇ ਅੰਗ ਸੰਗ ਬੇਮੁੱਖ ਭੰਨੇ ਜਿਉਂ ਕੌੜੇ ਰੀਠ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਪੀਸਣੇ ਰਿਹਾ ਪੀਠ ਹੈ। ਸਾਚਾ ਪੀਸਨਾ ਆਪ ਪਿਠਾਏ। ਸਾਚਾ ਸੀਸਨਾ ਵਿਚ ਟਿਕਾਏ। ਸਚ ਜਗਦੀਸ਼ਨਾ ਸਾਚੀ ਚੱਕੀ ਆਪਣੇ ਹੱਥ ਚਲਾਏ। ਗੁਰਸਿਖ ਤੇਰੀ ਕੋਈ ਕਰੇ ਰੀਸ ਨਾ, ਚਾਰੋਂ ਕੁੰਟ ਪ੍ਰਭ ਦਏ ਹਿਲਾਏ। ਦਰ ਸਾਚੇ ਲੱਗੇ ਕੋਈ ਫੀਸ ਨਾ, ਸੋਹੰ ਸ਼ਬਦ ਜਨ ਰਸਨਾ ਗਾਏ। ਨਾ ਕੋਈ ਸ਼ਰਅ ਨਾ ਹਦੀਸਨਾ, ਬੱਤੀ ਸਪਾਰੇ ਨਾ ਕਿਸੇ ਪੜ੍ਹਾਏ। ਨਾ ਕੋਈ ਵੇਦ ਪੁਰਾਨ ਨਾ ਗੀਤਨਾ, ਏਕਾ ਸ਼ਬਦ ਕੰਨ ਸੁਣਾਏ। ਨਾ ਕੋਈ ਖਾਣੀ ਨਾ ਕੋਈ ਬਾਣੀ ਨਾ ਕੋਈ ਜਗਤ ਭਗਤ ਅਤੀਤਲਾ, ਸਾਚੇ ਸੰਤ ਆਪ ਉਪਜਾਏ। ਗੁਰਸਿਖਾਂ ਬਣਿਆ ਸਾਚਾ ਮੀਤਲਾ, ਅਚਰਜ ਖੇਲ ਕਲ ਵਰਤਾਏ। ਰਸਨਾ ਗਾਓ ਸੁਹਾਗੀ ਗੀਤਲਾ, ਪ੍ਰਭ ਸਾਚਾ ਸਾਚੇ ਦਿਨ ਫੇਰ ਲਿਆਏ। ਕਲਜੁਗ ਅੰਤਮ ਹੋਇਆ ਭੈ ਭੀਤਲਾ, ਮਾਤਲੋਕ ਵਿਚੋਂ ਬਾਹਰ ਕਢਾਏ। ਸਤਿਜੁਗ ਆਏ ਸਾਚਾ ਸੀਤਲਾ, ਜਨ ਭਗਤਾਂ ਆਤਮ ਠੰਡਾਂ ਪਾਏ। ਜੋ ਵਰਤੇ ਸਤਿਜੁਗ ਸਾਚੀ ਰੀਤਲਾ, ਪਹਿਲੀ ਮਾਘ ਸਰਬ ਲਿਖਾਏ। ਸਭ ਦੀ ਪਰਖੀ ਜਾਂਦਾ ਨੀਤਲਾ, ਨਾ ਭੇਵ ਕੋਈ ਛੁਪਾਏ। ਗੁਰਮੁਖ ਵਿਰਲਾ ਪ੍ਰਭ ਦਰ ਆਏ ਕਰਦਾ ਦੀਦਨਾ, ਬੇਮੁਖ ਜਾਂਦੇ ਮੁਖ ਭਵਾਏ। ਗੁਰਮੁਖਾਂ ਚੜ੍ਹਿਆ ਚੰਦ ਸਾਚਾ ਈਦਨਾ, ਅੰਞਾਣਾ ਬਾਲਾ ਸਿੰਘ ਮਨਜੀਤ ਭੇਟ ਚੜ੍ਹਾਏ। ਸਾਰੇ ਗਾਓ ਸੁਹਾਗੀ ਗੀਤਲਾ, ਸਤਿਜੁਗ ਸਾਚੇ ਦਏ ਵਖਾਏ। ਲਹਿਣਾ ਦੇਵੇ ਜੋ ਪਿੱਛੇ ਕੀਤਲਾ, ਸਚ ਆਪ ਹਿਸਾਬ ਮੁਕਾਏ। ਗੁਰਸਿਖ ਮਾਨਸ ਜਨਮ ਜਗ ਜੀਤਲਾ, ਪ੍ਰਭ ਅਬਿਨਾਸ਼ੀ ਚਰਨੀ ਸੀਸ ਝੁਕਾਏ। ਜਨ ਭਗਤਾਂ ਰਾਖੋ ਚੀਤਲਾ। ਥਿਰ ਰਹਿਣ ਕੋਈ ਨਾ ਪਾਏ। ਨਾ ਕੋਈ ਕਰੇ ਕਾਇਆ ਸੀਤਲਾ, ਕਲਜੁਗ ਅਗਨੀ ਹਰਿ ਤਪਾਏ। ਕਿਸੇ ਘਰ ਨਾ ਬਲਦਾ ਦੀਪਲਾ, ਜੋਤੀ ਸਭ ਦੀ ਆਪ ਖਿਚਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਆਪ ਸਮਾਏ। ਆਪਣਾ ਭਾਣਾ ਹਰਿ ਚੁਕਾਉਣਾ। ਕਲਜੁਗ ਤੇਰਾ ਭੇਖ ਵੇਖ ਨੇਤਰ ਪੇਖ ਤੇਰਾ ਝੂਠਾ ਰਾਜ ਮੁਕਾਉਣਾ। ਬਣ ਬਣ ਬੈਠੇ ਜੋ ਔਲੀਏ ਪੀਰ ਸ਼ੇਖ਼, ਬਗਲ ਕੁਰਾਨ ਕਿਸੇ ਰਹਿਣ ਨਾ ਪਾਉਣਾ। ਏਕਾ ਦਿਸੇ ਹਰਿ ਸਾਚਾ ਏਕ, ਈਸਾ ਮੂਸਾ ਨਸ਼ਟ ਕਰਾਉਣਾ। ਏਕਾ ਰਾਖੋ ਗੁਰ ਚਰਨ ਟੇਕ, ਰੂਸਾ ਚੀਨਾ ਸਭ ਨਸ਼ਟ ਕਰਾਉਣਾ। ਗੁਰਸਿਖ ਤੇਰੇ ਤਨ ਨਾ ਲਾਗੇ ਸੇਕ, ਸ਼ਬਦ ਵਾੜ ਹਰਿ ਆਪ ਕਰਾਉਣਾ। ਕਰਾਏ ਕਰੇ ਹਰਿ ਏਕਾ ਏਕ, ਮੱਕਾ ਮਦੀਨਾ ਪਹਿਲੇ ਢਾਉਣਾ। ਆਪਣੀ ਹੱਥੀਂ ਕਰੇ ਛੇਕ, ਪਤਾਲ ਨਗਰੀ ਅਮਰੀਕਾ ਰਹਿਣ ਨਾ ਪਾਉਣਾ। ਆਪਣੀ ਅੱਖੀਂ ਲੈਣਾ ਵੇਖ, ਚਿੱਟਾ ਫਰੰਗੀ ਵਿਚ ਖ਼ਾਕ ਰਲਾਉਣਾ। ਪ੍ਰਭ ਜੋਤ ਧਾਰਿਆ ਭੇਖ, ਪਹਿਲੀ ਮਾਘੇ ਤੰਗ ਕਸਾਉਣਾ। ਸ੍ਰਿਸ਼ਟ ਸਬਾਈ ਲਿਖਾਏ ਲੇਖ, ਪੰਚਮ ਜੇਠ ਸੱਚਾ ਚਰਨ ਵਿਚ ਰਕਾਬ ਆਪ ਟਿਕਾਉਣਾ। ਪ੍ਰਭ ਅਬਿਨਾਸ਼ੀ ਕਰਦਾ ਜਾਏ ਲੇਖ, ਸੇਠ ਸਿਠਾਣਿਆਂ ਵਡ ਮਹਾਰਾਣਿਆਂ ਸੋਇਆਂ ਆਪ ਉਠਾਉਣਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਲਿਖਾਏ ਜੋ ਵਿਚ ਮਾਤ ਵਰਤਾਉਣਾ। ਲੇਖਾ ਲਿਖਾਵੇ ਸਾਚਾ ਹਰਿ। ਆਪਣੀ ਕਰਨੀ ਜਾਏ ਕਰ। ਸਿਰ ਨਾ ਰੱਖੇ ਕਿਸੇ ਦਾ ਡਰ। ਮੰਗਣ ਨਾ ਜਾਏ ਕਿਸੇ ਕੋਲੋਂ ਕੋਈ ਵਰ। ਕਰੋੜ ਤੇਤੀਸ ਦੇਵੀ ਦੇਵਤ ਰਹੇ ਚਰਨ ਪੜ। ਸ਼ਿਵ ਸ਼ੰਕਰ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਪ੍ਰਭ ਸਾਚੇ ਦੇ ਸਿਰ ਚਵਰ ਰਹੇ ਕਰ। ਕਬੀਰ ਧਰੂ ਹੋਏ ਦਰਬਾਨ, ਦਰ ਦਵਾਰੇ ਅੱਗੇ ਰਹੇ ਖੜ। ਪ੍ਰਭ ਅਬਿਨਾਸ਼ੀ ਅੱਗੇ ਬੈਠਾ ਸਚ ਅਸਥਾਨ, ਕੋਈ ਨਾ ਜਾਏ ਅੰਦਰ ਵੜ। ਗੁਰਸਿਖ ਸਾਚਾ ਬੈਠੇ ਵਿਚ ਬਬਾਣ, ਪ੍ਰਭ ਛਾਤੀ ਉਤੇ ਜਾਏ ਚੜ੍ਹ। ਪਵਣ ਸਰੂਪੀ ਜੋਤ ਸਮਾਣ, ਛਡ ਝੂਠਾ ਗਈ ਕਿਲ੍ਹਾ ਕਾਇਆ ਗੜ੍ਹ। ਜਾਂਦੀ ਵਾਰ ਨਾ ਦਿਸਿਆ ਕੋਈ ਨਿਸ਼ਾਨ। ਕਿਸੇ ਨਾ ਖੜਿਆ ਬਾਹੋਂ ਫੜ, ਕਿਉਂ ਨਾ ਰੋਵੇ ਬਾਲ ਨਿਧਾਨ। ਕਿਧਰ ਉਡਿਆ ਜਿਹੜਾ ਅੰਦਰ ਬੈਠਾ ਵੜ, ਝੂਠੀ ਕਾਇਆ ਹੋਈ ਸੁੰਞ ਮਸਾਣ। ਸਿੰਘ ਮਨਜੀਤ ਸੁੱਤਾ ਮਾਰ ਦੜ, ਪ੍ਰਭ ਅਬਿਨਾਸ਼ੀ ਸ਼ਬਦ ਸਰੂਪੀ ਲਿਆਇਆ ਸਚ ਬਬਾਣ। ਉਠ ਸਪੂਤ ਉਤੇ ਚਾੜ੍ਹ ਤੇਰਾ ਝੁਲਦਾ ਜਾਏ ਨਾਮ ਨਿਸ਼ਾਨ। ਸਚ ਘਰ ਜਾਏ ਆਪੇ ਵੜ, ਨਿਹਕਲੰਕ ਤੇਰਾ ਬਣਾਏ ਸਚ ਅਸਥਾਨ। ਚਾਰੋਂ ਕੁੰਟ ਆਪੇ ਖੜ, ਆਪ ਸੁਹਾਏ ਭੂਮਿਕਾ ਥਾਨ। ਜਿਥੇ ਲਗਾਏ ਵਿਚ ਮਾਤ ਤੇਰੀ ਜੜ੍ਹ, ਸ੍ਰਿਸ਼ਟ ਸਬਾਈ ਸੁਣਾਏ ਕਾਨ। ਆਪ ਸਮਝਾਏ ਅੰਦਰ ਵੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਪਾਰ ਲੰਘਾਇਆ, ਆਪ ਫੜਾਇਆ ਆਪਣਾ ਲੜ। ਆਪਣਾ ਲੜ ਹੱਥ ਫੜਾਇਆ। ਸਾਚਾ ਲਾੜਾ ਜਗਤ ਬਣਾਇਆ। ਸ਼ਬਦ ਘੋੜੀ ਚਾੜ੍ਹ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨ ਬਹਾਇਆ। ਸਰਨ ਬਹਾਏ ਸਰਬ ਗੁਣਵੰਤ। ਮਾਣ ਦਵਾਏ ਵਿਚ ਜੀਵਾਂ ਜੰਤਾਂ। ਤਾਣ ਰਖਾਏ ਹਰਿ ਸਾਚਾ ਕੰਤਾ। ਨਿਸ਼ਾਨ ਬਣਾਏ ਬਣ ਜਾਏ ਸਾਚੀ ਬਣਤਾ। ਸਾਚੇ ਰੰਗ ਰੰਗਾਣ ਆਪ ਰੰਗਾਏ ਆਪੇ ਜਾਣੇ ਗੁਣੀ ਗੁਣਵੰਤਾ। ਸੱਤ ਰੰਗ ਦਏ ਲਿਖਾਏ, ਤੀਨ ਲੇਖ ਉਪਰ ਲਿਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿਨ ਅੰਤਾ। ਸਚ ਨਿਸ਼ਾਨ ਆਪ ਬਣਾਉਣਾ। ਸਤਿ ਧਰਮ ਝੰਡਾ ਆਪ ਝੁਲਾਉਣਾ। ਤੀਜਾ ਲੇਖ ਨਾਲ ਰਖਾਉਣਾ। ਸਚ ਸਚ ਹਰਿ ਵੇਖ ਸ਼ਬਦ ਧਾਗੇ ਨਾਲ ਸਿਵਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਬਣਤ ਆਪ ਬਣਾਉਣਾ। ਚਾਰ ਕੁੰਟ ਚਾਰ ਚੱਕੇ। ਚਾਰੋਂ ਤਰਫ ਪੈਣ ਧੱਕੇ। ਪਹਿਲੇ ਜਾਏ ਮਦੀਨੇ ਮੱਕੇ। ਪੀਰ ਔਲੀਏ ਸ਼ਮਸ ਗੌਂਸ ਬਾਹਰ ਹੱਕੇ। ਫੇਰ ਵੱਜੇ ਸ਼ਬਦ ਧੌਂਸ ਮਾਰੇ ਬੂਰੇ ਕੱਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਭਾਣਾ ਮਾਤ ਵਰਤਾਏ ਨਾ ਕੋਈ ਰੋਕ ਸਕੇ। ਆਪੇ ਜਾਏ ਮੱਕੇ ਮਦੀਨੇ। ਆਪ ਮਿਟਾਏ ਮੁਹੰਮਦੀ ਦੀਨੇ। ਸ਼ਬਦ ਤੀਰ ਮਾਰੇ ਖਿਚ ਵਿਚ ਸੀਨੇ। ਸਾਚਾ ਕਰਮ ਆਪ ਕਰਾਏ, ਰੂਸ ਰੁਲਾਏ ਨਾਲ ਚੀਨੇ। ਦੂਜਾ ਕਦਮ ਫੇਰ ਉਠਾਏ, ਕਲਜੁਗ ਜੀਵ ਮਰਨ ਧਿਆਏ, ਰਹੇ ਕੁਰਲਾਏ ਨਾ ਲੱਭੇ ਜਲ ਧਾਰ, ਨਾ ਕੋਈ ਕਰੇ ਪਿਆਰ ਨਾ ਪਾਏ ਠੰਡ ਸੀਨੇ। ਪਹਿਲੀ ਕੂਟ ਦੂਰ ਦੁਰਾਡੀ। ਪੰਚਮ ਜੇਠ ਪੈਣੀ ਵਾਢੀ। ਪ੍ਰਭ ਅਬਿਨਾਸ਼ੀ ਬਣਨਾ ਗਾਡੀ। ਸਾਚਾ ਭਾਰ ਉਠਾਏ ਚੁਕ ਚੁਕ ਇਕ ਇਕ ਹਾਡੀ। ਬੇਮੁਖਾਂ ਸਾਰ ਆਪੇ ਪਾਏ, ਫੜ ਫੜ ਬਾਹਰ ਬਾਹੋਂ ਜਾਏ ਕਾਢੀ। ਵਹਿੰਦੀ ਧਾਰ ਇਕ ਵਹਾਏ, ਬੇਮੁਖ ਪਿਛੇ ਰਹਿ ਗਏ ਫਾਡੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਆਪ ਚੁਕਾਏ ਵਾਰੋ ਵਾਰੀ ਆਡੋ ਆਡੀ। ਦੂਜੀ ਕੁੰਟ ਡੇਰਾ ਲਾਉਣਾ। ਹੇਰਾ ਫੇਰਾ ਹਰਿ ਕਰਾਉਣਾ। ਸ਼ਬਦ ਘੇਰਾ ਗਿਰਦ ਰਖਾਉਣਾ। ਬਾਲ ਬਿਰਧ ਸਰਬ ਉਠਾਉਣਾ। ਜੋਤੀ ਜੋਤ ਸਰੂਪ ਹਰਿ ਬਲੀ ਬਲਵਾਨ ਸੌਣ ਨਾ ਦੇਣਾ। ਅਚਰਜ ਖੇਲ ਮਾਤ ਕਰ, ਏਕਾ ਅਗਨ ਸੀਨੇ ਆਪ ਲਗਾਉਣਾ। ਉਤੇ ਅਗਨੀ ਤੇਲ ਧਰ, ਸ਼ਬਦ ਫੁੰਕਾਰਾ ਆਪ ਲਗਾਉਣਾ। ਦੋਹਾਂ ਧਿਰਾਂ ਦਾ ਮੇਲ ਕਰ, ਵਿਚ ਬਬਾਨ ਆਪ ਬਿਠਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਨ ਮੇਘ ਸਾਚੀ ਤੇਗ ਇਕ ਵਾਰ ਵਰਸਾਉਣਾ। ਤੀਜੀ ਕੂਟ ਤੀਰ ਤੁਫੰਗ। ਸ੍ਰਿਸ਼ਟ ਸਬਾਈ ਹੋਏ ਨੰਗ। ਸ਼ਬਦ ਸਰੂਪੀ ਪ੍ਰਭ ਮਾਰੇ ਡੰਗ। ਕਰਨੀ ਕਰੇ ਹਰਿ ਸੂਰਾ ਸਰਬੰਗ। ਭਰਨੀ ਭਰੇ ਕਲਜੁਗ ਜੀਵ ਝੂਠਾ ਵਜਾਇਣ ਮਰਦੰਗ। ਬੀਰ ਬੇਤਾਲੀ ਆਏ ਦਰੇ, ਆਪਣੇ ਹੱਥ ਲੈਣ ਰੰਗ। ਖਾਲੀ ਪਿਆਲੇ ਪ੍ਰਭ ਸਾਚਾ ਭਰੇ, ਸ਼ੁਰੂ ਕਰਾਏ ਸਾਚਾ ਜੰਗ। ਅੱਡੋ ਅੱਡੀ ਹੋਣ ਸਿਰ ਧੜ, ਵੱਖ ਵੱਖ ਦਿਸਣ ਅੰਗ। ਉਚੇ ਟਿੱਬੇ ਕੋਈ ਰਿੜੇ, ਕੋਈ ਵਹੇ ਜਲ ਧਾਰਾ ਗੰਗ। ਉਲਟੀ ਲੱਠ ਏਕਾ ਗਿੜੇ, ਪੀੜੀ ਜਾਏ ਕਰੀਰ ਜੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜੀ ਕੂਟ ਨਾਰ ਸਬਾਈ ਕਰਾਏ ਰੰਡ। ਘਰ ਘਰ ਰੋਵਣ ਰੰਡੀਆਂ ਨਾਰਾਂ। ਮੂੰਹ ਚੁੱਕ ਚੁੱਕ ਵੇਖਣ ਡੰਡੀਆਂ, ਕਿਥੇ ਆਵਣ ਸਾਡੇ ਭਤਾਰਾ। ਪ੍ਰਭ ਸਾਚੇ ਪਾਈਆ ਵੰਡੀਆਂ, ਰਣ ਭੂਮੀ ਸੁੱਤੇ ਪੈਰ ਪਸਾਰਾ। ਕੋਈ ਵਢਾਈ ਬੈਠੇ ਕੰਡੀਆਂ, ਸਿਰ ਪੈਰ ਨਾ ਹੋਇਆ ਕਿਸੇ ਪਿਆਰਾ। ਚਾਰੋਂ ਤਰਫ ਚਮਕਣ ਚੰਡੀਆਂ, ਨਾ ਹੋਏ ਕਿਸੇ ਛੁਟਕਾਰਾ। ਅਚਰਜ ਖੇਲ ਕਰਾਏ ਦਾਤਾ ਵਰਭੰਡੀਆ , ਨਾ ਕੋਈ ਪਾਵੇ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਆਪਣੀ ਸਾਰਾ। ਘਰ ਘਰ ਹੋਵੇ ਰੰਡੀ ਨਾਰੀ। ਪ੍ਰਭ ਸਾਚੇ ਕੀ ਕੀਤੀ ਕਾਰੀ। ਸੁਹਾਗਣ ਰਾਤ ਵਿਚ ਮਾਤ ਨਾ ਆਏ ਦੂਜੀ ਵਾਰੀ। ਚਾਰ ਕੁੰਟ ਪ੍ਰਭ ਸਾਚਾ ਆਪਣੀ ਹੱਥੀਂ ਫਿਰਾਉਂਦਾ ਜਾਏ ਸ਼ਬਦ ਬਹਾਰੀ। ਗੁਰਮੁਖ ਸਾਚੇ ਸੰਤ ਜਨ ਵਿਚੋਂ ਫੜ ਫੜ ਬਾਹਰ ਕੱਢੀ ਜਾਏ ਨਿਤਾਰੀ। ਆਪ ਬਣਾਏ ਸਾਚੇ ਚੰਨ, ਸਤਿਜੁਗ ਦੇਵੇ ਸੱਚੀ ਸਰਦਾਰੀ। ਜਨ ਭਗਤਾਂ ਬੇੜੇ ਦੇਵੇ ਬੰਨ੍ਹ, ਨਾ ਹੋਏ ਕੋਈ ਖਵਾਰੀ। ਸੱਚਾ ਦੇਵੇ ਮਾਲ ਨਾਮ ਧੰਨ ਨਾ ਲੱਗੇ ਸੰਨ੍ਹ, ਨਾ ਕੋਈ ਲੁੱਟੇ ਚੋਰ ਯਾਰੀ। ਗੁਰਮੁਖ ਸਾਚੇ ਪੱਲੇ ਲੈਣਾ ਬੰਨ੍ਹ, ਬਣ ਸੱਚੇ ਵਪਾਰੀ। ਸਾਚਾ ਸ਼ਬਦ ਸੁਣ ਲੈਣ ਕੰਨ, ਰੱਖਣਾ ਵਿਚ ਕਾਇਆ ਮਹੱਲ ਅਟਾਰੀ। ਹੱਥੀਂ ਬੰਨ੍ਹੇ ਸਾਚੇ ਗਨ, ਪ੍ਰਭ ਚਰਨ ਕਰਨ ਨਿਮਸਕਾਰੀ। ਪ੍ਰਭ ਸਰਨ ਅਰਪਨ ਮਨ ਤਨ, ਬਚਨ ਮੋੜੇ ਨਾ ਕੋਇ ਸਿੱਖ ਬਲਕਾਰੀ। ਸਾਚੇ ਘਰ ਲੱਗੇ ਡੰਨ, ਨਾ ਕਰਦਾ ਕਿਸੇ ਹੁਦਾਰੀ। ਖੜੀ ਰਹਿਣ ਨਾ ਦੇਵੇ ਕਿਸੇ ਦੀ ਫਨ, ਜੂਠੇ ਝੂਠੇ ਰਹੇ ਫੂਕ ਫੁਕਾਰੀ। ਪ੍ਰਭ ਅਗਨ ਜੋਤ ਲਗਾਏ ਤਨ, ਜੋ ਦਰ ਆਏ ਜੀਵ ਹੰਕਾਰੀ। ਪ੍ਰਭ ਭਾਗ ਲਗਾਏ ਤੇਰੀ ਕਾਇਆ ਛੱਪਰੀ ਛੰਨ, ਪ੍ਰਭ ਵਸੇ ਤੇਰੀ ਆਤਮ ਸੱਚੀ ਮਹੱਲ ਅਟਾਰੀ। ਗੁਰ ਦਰ ਨਿਕਲੇ ਝੂਠਾ ਜਨ, ਕੱਢੇ ਹਉਮੇ ਵਿਚੋਂ ਬਿਮਾਰੀ। ਭਾਂਡਾ ਭਰਮ ਦੇਵੇ ਭੰਨ, ਵਖਾਵੇ ਵਸਤ ਸੱਚੀ ਹਰਿ ਥਾਰੀ। ਮਿਟਾਏ ਅੰਧੇਰ ਆਤਮ ਅੰਨ੍ਹ, ਜਗਾਏ ਜੋਤ ਅਪਰ ਅਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਓ ਚਰਨ ਸਰਨ ਬਲਿਹਾਰੀ। ਸੰਤ ਜਨਾਂ ਹਰਿ ਪੰਧ ਮੁਕਾਇਆ। ਦਿਵਸ ਰੈਣ ਜੋ ਰਹੇ ਧਿਆਇਆ। ਅੱਠੇ ਪਹਿਰ ਧੂੜੀ ਲਾਇਆ। ਸਵਾ ਪਹਿਰ ਬਿਸਰਾਮ ਰਖਾਇਆ। ਜੇਠ ਦੁਪਹਿਰ ਬਲਦੀ ਅਗਨ ਕਾਲ ਤਨ ਲਗਾਇਆ। ਕਲਜੁਗ ਤੇਰਾ ਝੱਲਦੇ ਰਹੇ ਕਹਿਰ, ਚਾਰੋਂ ਤਰਫ ਲਕੀਰ ਲਗਾਇਆ। ਪ੍ਰਭ ਅਬਿਨਾਸ਼ੀ ਕੀਨੀ ਮਿਹਰ, ਮਾਤਲੋਕ ਵਿਚ ਜਾਮਾ ਪਾਇਆ। ਅੰਤਮ ਕਲਜੁਗ ਨਾ ਲਾਏ ਦੇਰ, ਜੋਤ ਸਰੂਪੀ ਹੋਏ ਸਹਾਇਆ। ਜੋਤ ਸਰੂਪੀ ਪਾਏ ਖੈਰ, ਆਓ ਸੰਤੋ ਚਲ ਸਰਨਾਇਆ। ਪ੍ਰਭ ਅਬਿਨਾਸ਼ੀ ਗੰਭੀਰ ਗਹਿਰ, ਭੇਵ ਕਿਸੇ ਨਾ ਪਾਇਆ। ਘਰ ਸਾਚੇ ਦੀ ਕਰ ਲਓ ਸੈਰ, ਸਚ ਬਗੀਚਾ ਹਰਿ ਜੀ ਲਾਇਆ। ਦੂਜਾ ਵੜਨ ਨਾ ਦੇਣਾ ਗੈਰ, ਮਦਿਰਾ ਮਾਸ ਜਿਸ ਰਸਨ ਲਗਾਇਆ। ਸੱਚਾ ਨਗਰ ਖੇੜਾ ਵਸਾਏ ਸ਼ਹਿਰ, ਮਨਜੀਤ ਸਿੰਘ ਜਿਥੇ ਡੇਰਾ ਲਾਇਆ। ਨਾ ਕੋਈ ਆਵੇ ਐਰ ਗੈਰ, ਸ਼ਬਦ ਡੰਡਾ ਪ੍ਰਭ ਮਗਰ ਲਗਾਇਆ। ਗੁਰਸਿਖਾਂ ਨੂੰ ਲਿਆਏ ਘੇਰ, ਹਰਿ ਸਾਚੇ ਦਾ ਖੇਲ ਵਖਾਇਆ। ਆਪ ਮੁਕਾਏ ਮੇਰ ਤੇਰ, ਸਚ ਵਿਚੋਲਾ ਆਪ ਬਣਾਇਆ। ਝੂਠਾ ਪਿਆਲਾ ਨਾ ਪੀਣਾ ਜ਼ਹਿਰ, ਦੇ ਮੱਤ ਆਪਣੀ ਸਮਝਾਇਆ। ਜਨ ਭਗਤ ਜਾਣ ਏਥੇ ਠਹਿਰ, ਸ਼ਬਦ ਸੁਹਲਾ ਹਰਿ ਸੁਣਾਇਆ। ਨਾ ਕੋਈ ਤਰਜ਼ ਨਾ ਕੋਈ ਲਹਿਰ ਭੋਲਾ ਭਾਲਾ ਹਰਿ ਰਖਾਇਆ। ਸ੍ਰਿਸ਼ਟ ਸਬਾਈ ਢਹਿ ਢਹਿ ਹੋਏ ਢੇਰ, ਏਥੇ ਕੋਈ ਰਹਿਣ ਨਾ ਪਾਇਆ। ਨਾ ਕੋਈ ਮਾਲੀ ਨਾ ਕੋਈ ਮਹਿਰ, ਝੂਠਾ ਦਿਸੇ ਜਗਤ ਸਬਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਹਰਿ ਰਘੁਰਾਇਆ। ਸਾਚੇ ਸੰਤਾਂ ਸਚ ਸੰਦੇਸ਼। ਪ੍ਰਭ ਅਬਿਨਾਸ਼ੀ ਸ਼ਬਦ ਸਰੂਪੀ ਭੇਜੇ ਵਿਚੋਂ ਮਾਝੇ ਦੇਸ। ਜੋਤ ਸਰੂਪੀ ਜਾਮਾ ਧਾਰੇ ਕੀਆ ਅਵਲੜਾ ਭੇਸ। ਨਿਹਕਲੰਕ ਨਰਾਇਣ ਨਰ ਅਵਤਾਰੇ, ਗੁਰਮੁਖ ਸਾਚੇ ਵਿਚ ਪ੍ਰਵੇਸ਼। ਬੇਮੁਖ ਨਾ ਜਾਨਣ ਪ੍ਰਭ ਦੀ ਸਾਰੇ, ਦੂਰੋਂ ਵੇਖਣ ਖੁਲ੍ਹੇ ਕੇਸ। ਪ੍ਰਭ ਅਬਿਨਾਸ਼ੀ ਦੀ ਸਾਚੀ ਕਾਰੇ, ਨਾ ਕੋਈ ਜਾਣੇ ਦਰ ਦਰਵੇਸ਼। ਆਪੇ ਜਾਣੇ ਆਪਣੀ ਧਾਰੇ, ਜੋ ਕਰਦਾ ਰਿਹਾ ਹਮੇਸ਼। ਏਕਾ ਏਕ ਸੱਚੀ ਸਰਕਾਰੇ, ਨਾ ਸੁਣੇ ਕਿਸੇ ਉਪਦੇਸ਼। ਆਪੇ ਰਹੇ ਆਪਣੇ ਸਹਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਪੂਰੇ ਕੋ ਸਦਾ ਆਦੇਸ। ਮਾਝੇ ਦੇਸ ਵੱਜੀ ਵਧਾਈ। ਉਠੋ ਸੰਤੋ ਬਣ ਜਾਓ ਰਾਹੀ। ਅੱਗੋਂ ਹੋ ਕੇ ਮਿਲੇ ਸਾਚਾ ਮਾਹੀ। ਸੋਹੰ ਢੋਲਾ ਸਾਚਾ ਗਾਓ, ਜਾਓ ਚਾਈਂ ਚਾਈਂ। ਸ਼ਬਦ ਬੋਲਾ ਏਕਾ ਨਾਉਂ, ਹਰਿ ਹਰਿ ਵੇਖੇ ਸਭਨੀ ਥਾਈਂ। ਏਕਾ ਦਿਸੇ ਚਿੱਟਾ ਚੋਲਾ, ਭਰਮ ਭੁਲੇਖਾ ਕੋਇ ਨਾਹੀ। ਨਾ ਇਹ ਝੂਠਾ ਨਾ ਇਹ ਗੋਲਾ, ਪੂਰਾ ਕਲਾ ਸੋਲਾਂ ਸਾਚਾ ਮਾਹੀ। ਨਾ ਕੋਈ ਦੇਵੇ ਧੱਕਾ ਨਾ ਕੋਈ ਦੇਵੇ ਝਕੋਲਾ, ਆਪਣੀਆਂ ਆਪ ਹਿਲਾਏ ਬਾਹੀਂ। ਪ੍ਰਭ ਅਬਿਨਾਸ਼ੀ ਨਾ ਕੋਈ ਜਾਣੇ ਭੋਲਾ, ਸਰਬ ਜੀਆਂ ਵਿਚ ਰਿਹਾ ਸਮਾਈ। ਕਿਆ ਕੋਈ ਕਰੇ ਪ੍ਰਭ ਸਾਚੇ ਤੋਂ ਉਹਲਾ, ਅੱਠੇ ਪਹਿਰੇ ਰਿਹਾ ਹਿਸਾਬ ਲਿਖਾਈ। ਹੋਇਆ ਦਰ ਸਾਚੇ ਦਾ ਗੋਲਾ, ਲੱਖ ਚੁਰਾਸੀ ਗੇੜ ਮਿਟਾਈ। ਮੈਲ ਪਾਪਾਂ ਵਾਲੀ ਧੋ ਲਾ, ਰੰਗਣ ਨਾਮ ਸਚ ਚੜ੍ਹਾਈ। ਆਤਮ ਬੀਜ ਸਾਚਾ ਬੋਅ ਲਾ, ਦਰਗਹਿ ਸਾਚੀ ਬੈਠਾ ਖਾਈਂ। ਅੰਮ੍ਰਿਤ ਮੱਝ ਸਾਚੀ ਚੋ ਲਾ, ਸਾਚਾ ਸੀਰ ਮੁਖ ਚਵਾਈਂ। ਸਾਚਾ ਸ਼ਬਦ ਬਣਾਏ ਹੋਲਾ, ਚੀਰ ਰੰਗ ਨਾਲ ਰੰਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਦਿਵਸ ਰੈਣ ਸਦਾ ਧਿਆਈਂ। ਮਾਝੇ ਦੇਸ ਖੁਲ੍ਹਿਆ ਦਰ। ਚਲ ਕੇ ਆਵਣ ਸਾਚੇ ਘਰ। ਸੰਤ ਜਨਾਂ ਭਗਤਾਂ ਨੂੰ ਦੇਵੇ ਵਰ। ਨਾਮ ਝੋਲੀ ਦੇਵੇ ਭਰ। ਜੋਤ ਸਰੂਪੀ ਕਿਰਪਾ ਕਰ। ਵਡ ਵਡ ਭੂਪੀ ਆਵੇ ਡਰ। ਬਾਹਰ ਦਵਾਰੋਂ ਰਹਿਣ ਖੜ। ਅੱਗੇ ਦਿਸੇ ਸਾਚਾ ਗੜ੍ਹ। ਪ੍ਰਭ ਅਬਿਨਾਸ਼ੀ ਬੈਠਾ ਦੜ। ਦੋ ਹੱਥੀਂ ਬੇਮੁਖਾਂ ਦੀ ਵੱਢੀ ਜਾਏ ਜੜ੍ਹ। ਕੋਈ ਨਾ ਸਕੇ ਪ੍ਰਭ ਸੱਚੇ ਅੱਗੇ ਅੜ। ਕਲਜੁਗ ਜੀਵ ਪੱਤੀਆਂ ਵਾਂਗੂ ਜਾਇਣ ਝੜ। ਝੂਠੇ ਜੂਠੇ ਵਿਚ ਤਤਾਂ ਜਾਇਣ ਵੜ। ਮਾਇਆ ਲੂਠੇ ਪ੍ਰਭ ਦਰ ਕੱਢੇ ਬਾਹਰ ਕੰਨੋ ਫੜ। ਹੱਥੀਂ ਫੜਾਏ ਖਾਲੀ ਠੂਠੇ, ਮੰਗੋ ਘਰ ਘਰ। ਮਾਤਲੋਕ ਪੁੱਟੇ ਗਏ ਬੂਟੇ, ਜੋ ਲਾਏ ਫੜ ਫੜ। ਕੌਣ ਦੇਵੇ ਵਿਚ ਪੰਘੂੜੇ ਝੂਟੇ, ਪ੍ਰਭ ਅਬਿਨਾਸ਼ੀ ਛੱਡਿਆ ਲੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਸਚ ਘਰ ਜਾਏ ਵੜ। ਸੰਤ ਜਨਾਂ ਦੇ ਜਣਾਏ। ਸ਼ਬਦ ਧੁਨ ਹਰਿ ਉਪਜਾਏ। ਚਾਰੋਂ ਤਰਫ ਚੁਣ ਚੁਣ ਸੁੱਤਿਆਂ ਲਏ ਜਗਾਏ। ਕਵਣ ਜਾਣੇ ਪ੍ਰਭ ਤੇਰੇ ਗੁਣ, ਕਲ ਕੀ ਖੇਲ ਵਰਤਾਏ। ਸ੍ਰਿਸ਼ਟ ਸਬਾਈ ਲਏ ਸੁਣ, ਮਾਤਲੋਕ ਹਰਿ ਜੋਤ ਪ੍ਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਾਉਂ ਰਖਾਏ। ਨਾਉਂ ਰਖਿਆ ਵਿਚ ਜਹਾਨਾਂ। ਜੋਤ ਸਰੂਪੀ ਪਹਰਿਆ ਬਾਣਾ। ਅਚਰਜ ਖੇਲ ਕੀਆ ਮਹਾਨਾ। ਨਾ ਕੋਈ ਜਾਣੇ ਰਾਜ ਰਾਜਾਨਾ। ਵਰਤੇ ਖੇਲ ਕੀ ਭਗਵਾਨਾ। ਕਲਜੁਗ ਮਿਟੇ ਕਿਵੇਂ ਨਿਸ਼ਾਨਾ। ਸਤਿਜੁਗ ਆਵੇ ਵਡ ਬਲੀ ਬਲਵਾਨਾ। ਸਚ ਧਰਮ ਦਾ ਸਿੱਕਾ ਚਲਾਵੇ ਪ੍ਰਭ ਅਬਿਨਾਸ਼ੀ ਬਣੇ ਸਚ ਸੁਲਤਾਨਾ। ਕਰਮ ਧਰਮ ਸਚ ਲੇਖ ਲਿਖਾਵੇ, ਸਾਚਾ ਸ਼ਬਦ ਸੁਣਾਏ ਕਾਨਾ। ਝੂਠੇ ਭਰਮ ਸਰਬ ਚੁਕਾਵੇ, ਸਾਚਾ ਸ਼ਬਦ ਵਜਾਵੇ ਨਾਮ ਦਮਾਮਾ। ਆਪਣੀ ਖੇਲ ਆਪ ਰਚਾਵੇ, ਜਿਉਂ ਦਵਾਪਰ ਕ੍ਰਿਸ਼ਨਾ ਕਾਹਨਾ। ਆਪਣੀ ਹੱਥੀਂ ਵਾਗ ਉਠਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਜਗਤ ਪਿਤ ਜਗਦੀਸ਼ ਅਗੰਮ ਅਪਾਰਿਆ। ਸਚ ਕਰਮ ਤੇਰਾ ਕਿਆ ਕੋਈ ਕਰੇ ਰੀਸ ਹਰਿ ਨਿਰੰਕਾਰਿਆ। ਭੇਵ ਮਿਟਾਵੇ ਬੀਸ ਇਕੀਸ, ਅਚਰਜ ਖੇਲ ਵਰਤੇ ਵਿਚ ਸੰਸਾਰਿਆ। ਮਿਟਾਏ ਰਾਗ ਛਤੀਸ, ਸੀਸ ਸਿਹਰਾ ਆਪ ਬੰਨ੍ਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਬਣਤ਼ ਆਪ ਬਣਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਗ ਰਾਗਣੀ ਨਾ ਕੋਈ ਅਲਾਏ। ਸਵਾਂਗੀ ਸਵਾਂਗ ਨਾ ਕੋਇ ਰਚਾਏ। ਦਰ ਦਰ ਘਰ ਘਰ ਨੱਚ ਨੱਚ ਨਾ ਕੋਇ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਂਓ ਸ੍ਰਿਸ਼ਟ ਸਬਾਈ ਇਕ ਜਪਾਏ। ਏਕਾ ਏਕ ਹਰਿ ਰਾਹ ਚਲਾਏ। ਸਾਚਾ ਮਾਰਗ ਸਤਿਜੁਗ ਲਾਏ। ਚਾਰ ਵਰਨ ਇਕ ਸਰਨ ਰਖਾਏ। ਨਾ ਕੋਈ ਜਾਤ ਪਾਤ ਨਾ ਬਰਨ ਆਖ ਸੁਣਾਏ। ਏਕਾ ਮਾਤ ਧਰਤ ਸਰਬ ਬਣਾਏ। ਦੂਜਾ ਨਾਤ ਸ੍ਰੀ ਹਰਿ ਰਾਏ। ਤੀਜਾ ਸਾਥ ਆਪ ਹੋ ਜਾਏ। ਚੌਥੇ ਗਾਥ ਸੋਹੰ ਜਗਤ ਚਲਾਏ। ਪੰਜਵੀਂ ਮਾਥ ਗੁਰਸਿਖਾਂ ਲੇਖ ਲਿਖਾਏ। ਛੇਵੇਂ ਰੱਖੇ ਸਿਰ ਹਾਥ, ਲੱਜ ਪੱਤ ਆਪਣੇ ਹੱਥ ਰਖਾਏ। ਸਤਵੇਂ ਦੇਵੇ ਧੀਰਜ ਜੱਤ, ਸਤਿ ਕਿਸੇ ਟੁੱਟ ਨਾ ਜਾਏ। ਅਠਵੇਂ ਦੇਵੇ ਸਾਚੀ ਮੱਤ, ਨਾਮ ਤਤ ਵਿਚ ਰਖਾਏ। ਨਾਵੇਂ ਫੜੇ ਨੱਥ ਆਪਣੇ ਹੱਥ, ਜਿਧਰ ਚਾਹੇ ਲਏ ਭਵਾਏ। ਦਸਵੇਂ ਰਾਹ ਸਾਚਾ ਦੱਸੇ ਸਮਰਥ, ਸਚ ਦਵਾਰੇ ਬੂਝ ਬੁਝਾਏ। ਸਚ ਦਵਾਰਾ ਆਪ ਬੁਝਾਉਣਾ। ਆਤਮ ਅੰਧ ਅੰਧਿਆਰਾ ਦੂਰ ਕਰਾਉਣਾ। ਸਚ ਅੰਗਿਆਰ ਜੋਤ ਜਗਾਉਣਾ। ਸ਼ਬਦ ਸ਼ੰਗਾਰਾ ਤਨ ਪਹਿਨਾਉਣਾ। ਨਾਮ ਹਾਰਾ ਗਲ ਲਟਕਾਉਣਾ। ਦੁੱਖ ਲੱਗੇ ਨਾ ਭਾਰਾ, ਦਰਗਹਿ ਸਾਚੀ ਗੁਰਸਿਖ ਅੱਗੇ ਜਾਣਾ। ਆਪੇ ਰਿਹਾ ਕਰਮ ਵਿਚਾਰਾ, ਪ੍ਰਭ ਅਬਿਨਾਸ਼ੀ ਸੁਘੜ ਸਿਆਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਵਖਾਏ ਸਚ ਟਿਕਾਣਾ। ਸਚ ਧਾਮ ਸਦਾ ਅਸਥੂਲ। ਸਾਚਾ ਪਲੰਘ ਨਾ ਕੋਈ ਪਾਵਾ ਨਾ ਕੋਈ ਚੂਲ। ਸਾਚਾ ਰੰਗ ਗੁਰਸਿਖ ਨਾ ਜਾਣਾ ਭੂਲ। ਹੋਏ ਸਹਾਈ ਸਦਾ ਅੰਗ ਸੰਗ, ਸ਼ਬਦ ਪੰਘੂੜੇ ਰਿਹਾ ਝੂਲ। ਮਾਨਸ ਜਨਮ ਨਾ ਹੋਏ ਭੰਗ, ਪ੍ਰਭ ਚੁਕਾਏ ਸਾਚਾ ਮੂਲ। ਸਾਚਾ ਸ਼ਬਦ ਚੜ੍ਹਾਏ ਕੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸੂਲੀਉਂ ਸੂਲ। ਸਚ ਦਵਾਰਾ ਸਚ ਘਰ ਵੇਖ। ਜਿਥੇ ਵਸੇ ਹਰਿ ਵਸੇਖ। ਜੋਤ ਸਰੂਪੀ ਨਾ ਕੋਈ ਦਿਸੇ ਰੰਗ ਰੇਖ। ਵਡ ਵਡ ਭੂਪੀ ਕਲਜੁਗ ਭੁਲਾਏ ਕਰ ਵਿਚ ਮਾਤ ਅਵਲੜਾ ਭੇਖ। ਸਾਚੇ ਮਾਰਗ ਵਿਰਲਾ ਗੁਰਮੁਖ ਆਏ, ਜਿਸ ਲਿਖਾਏ ਸਾਚੇ ਲੇਖ। ਅੰਮ੍ਰਿਤ ਆਤਮ ਪ੍ਰਭ ਇਕ ਪਿਆਏ, ਜਨ ਸੰਤ ਸਾਚੇ ਨੇਤਰ ਪੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼। ਔਲੀਏ ਸ਼ੇਖ਼ ਨਾ ਕਿਸੇ ਵਿਚਾਰਿਆ। ਜੂਠੇ ਝੂਠੇ ਝੂਠੀਆਂ ਕਿਤਾਬਾਂ ਰਹੇ ਵੇਖ, ਪ੍ਰਭ ਅਬਿਨਾਸ਼ੀ ਖੇਲ ਅਪਾਰਿਆ। ਆਪ ਲਿਖਾਏ ਅਗਲੇ ਪਿਛਲੇ ਸਦਾ ਲੇਖ, ਤੋੜੇ ਮਾਣ ਵਡੇ ਹੰਕਾਰੀਆ। ਸਦੀ ਚੌਧਵੀਂ ਪੁੱਟੇ ਆਪਣੀ ਹੱਥੀਂ ਮੇਖ, ਪੁੱਟੀ ਜੜ੍ਹ ਨਾ ਕੋਈ ਲਗਾ ਰਿਹਾ। ਕਲਜੁਗ ਤੇਰੀ ਮਿਟਦੀ ਜਾਏ ਰੇਖ, ਸਤਿਜੁਗ ਪੈਰਾਂ ਨਾਲ ਘਸਾ ਰਿਹਾ। ਗੁਰਸਿਖ ਲੈਣਾ ਨੇਤਰ ਪੇਖ, ਭਾਣਾ ਹਰਿ ਸਾਚਾ ਵਰਤਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਾਂਓ ਥਾਈਂ ਸ੍ਰਿਸ਼ਟ ਸਬਾਈ ਆਪਣੇ ਆਪ ਹਿਲਾ ਰਿਹਾ। ਸ੍ਰਿਸ਼ਟ ਸਬਾਈ ਦਏ ਹੁਲਾਰਾ। ਇਕੋ ਲੱਗੇ ਧੱਕਾ ਭਾਰਾ। ਬੇਮੁੱਖ ਡਿਗਣ ਮੂੰਹ ਦੇ ਭਾਰਾ। ਉਤੋਂ ਵੱਜੇ ਸ਼ਬਦ ਕਟਾਰਾ। ਗੁਰਸਿਖ ਵੇਖਣ ਪ੍ਰਭ ਸਾਚੇ ਦਾ ਸਾਚਾ ਖਾੜਾ। ਬੇਮੁੱਖ ਅੱਗੋਂ ਕੱਢਣ ਹਾੜਾ। ਚਰਨਾਂ ਨਾਲ ਛੁਹਾਵਣ ਦਾਹੜਾ। ਅੱਗੇ ਜੋਗਾ ਨਾ ਕੋਲ ਕਿਸੇ ਦੇ ਭਾੜਾ। ਧਰਮ ਰਾਏ ਅੱਗੇ ਬੈਠਾ ਚਬਾਈ ਜਾਂਦਾ ਵਿਚ ਦਾੜ੍ਹਾਂ। ਬੇਮੁਖ ਅੱਗੇ ਕਦਮ ਉਠਾਉਂਦਾ, ਤਪਿਆ ਦਿਸੇ ਤੰਦੂਰ ਜਿਉਂ ਲੱਗੀ ਅਗਨ ਹਾੜਾ। ਪਿਛੇ ਉਠ ਉਠ ਬੇਮੁਖ ਵਲ ਮਾਂ ਦੇ ਜਾਂਦਾ, ਕਿਉਂ ਛੱਡ ਆਈ ਮਾਤਾ ਮੈਨੂੰ ਵਿਚ ਉਜਾੜਾਂ। ਨਾ ਕੁਛ ਖਾਂਦਾ ਨਾ ਕੁਛ ਪੀਂਦਾ, ਅੱਗੋਂ ਮਿਲਦੀਆਂ ਝਾੜਾਂ। ਮੈਂ ਨਿਜ ਤੇਰੇ ਘਰ ਜੰਮਦਾ, ਨਿਜ ਜਗਤ ਵਿਚ ਜੀਂਵਦਾ, ਮੇਰਾ ਲੇਖ ਹੋਇਆ ਮਾੜਾ। ਧ੍ਰਿਗ ਧ੍ਰਿਗ ਮਾਂ ਸੰਸਾਰ ਤੂੰ ਜਿਸ ਨਾ ਦੱਸਿਆ ਰਾਹ, ਨਾ ਪ੍ਰਭ ਸਾਚੇ ਘਰ ਵਾੜਾ। ਕਵਣ ਮੇਰੀ ਅੰਤ ਪਕੜੇ ਬਾਂਹ, ਘਰ ਬਾਹਰ ਕੱਢ ਤੂੰ ਕੀਆ ਬੰਦ ਕਵਾੜਾ। ਝੂਠੀ ਮਾਣੀ ਮੈਂ ਤੇਰੀ ਛਾਂ, ਅੱਗੇ ਲਗਦੀ ਅੱਗ ਵਿਚ ਬਹੱਤਰ ਨਾੜਾਂ। ਮੁੜ ਕੇ ਕੁਖ ਤੇਰੀ ਵਿਚ ਆਵਾਂ ਨਾ, ਨਾ ਦੁੱਖ ਪਾਵਾਂ ਨਾ ਤਨ ਨੂੰ ਸਾੜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵ ਆਪ ਮਿਟਾਏ ਮਗਰ ਲਗਾਏ ਅਗੰਮੀ ਧਾੜਾਂ। ਗੁਰਸਿਖ ਸਾਚਾ ਉਠ ਉਠ ਜਾਗੇ। ਪ੍ਰਭ ਅਬਿਨਾਸ਼ੀ ਚਰਨ ਲਾਗੇ। ਪੂਰੇ ਹੋਏ ਮਾਤ ਵਿਚ ਭਾਗੇ। ਵੇਲੇ ਅੰਤਮ ਅੰਤ ਪ੍ਰਭ ਅਬਿਨਾਸ਼ੀ ਦਿਸੇ ਖੜਾ ਆਗੇ। ਨਾਲ ਲਿਆਏ ਸਾਧ ਸੰਗਤ ਹੰਸ ਬਣਾਏ ਕਾਗੇ। ਆਪ ਚੜ੍ਹਾਏ ਸਾਚੀ ਰੰਗਤ ਗਵਾਏ ਗੀਤ ਸੁਹਾਗੇ। ਨਾ ਦਰ ਕਿਸੇ ਵਿਚ ਗਿਆ ਮੰਗਤ, ਸਾਕ ਸਨਬੰਧੀ ਸੰਤ ਜਨ ਘਰ ਆਏ ਸਾਰੇ ਭਾਗੇ। ਦਰਸ਼ਨ ਕਰਨ ਲਿਆ ਚਾਰੋਂ ਤਰਫ ਮੇਰੀ ਲਾਗੇ। ਪ੍ਰਭ ਕਾ ਭਾਣਾ ਲਿਆ ਜਰ, ਮਾਤ ਧੋਏ ਆਪਣੇ ਦਾਗੇ। ਸਚ ਭੰਡਾਰਾ ਲਿਆ ਭਰ, ਨਾ ਤੋਟ ਆਵੇ ਆਗੇ। ਹਰਿ ਦਵਾਰਾ ਲਿਆ ਵਰ, ਗੁਰ ਸੰਗਤ ਤੇਰੇ ਆਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਨਾ ਮੋਇਆ ਸੋਇਆ ਸਦਾ ਜਹਾਨ ਵਿਚ ਜਾਗੇ। ਜੀਵੇ ਜਾਗੇ ਸਾਚਾ ਲਾਲ। ਉਤੇ ਧਰਿਆ ਪ੍ਰਭ ਇਕ ਚਿੱਟਾ ਰੁਮਾਲ। ਤਿਲ ਫੁੱਲ ਦਿਤਾ ਸੱਚਾ ਧੰਨ ਮਾਲ। ਹੱਸਦੇ ਗਏ ਬੁਲ੍ਹ, ਫੁੱਲ ਟੁੱਟਾ ਨਾ ਅਜੇ ਡਾਲ। ਸਚ ਦਵਾਰਾ ਧੁਰਦਰਗਾਹੀ ਗਿਆ ਖੁਲ੍ਹ, ਤੋੜ ਗਿਆ ਜਗਤ ਜੰਜਾਲ। ਕੋਈ ਜੀਵ ਨਾ ਜਾਏ ਭੁੱਲ, ਪ੍ਰਭ ਖੜਿਆ ਗੋਦ ਉਠਾਲ। ਮਾਤਲੋਕ ਨਾ ਗਿਆ ਹੁਲ, ਲੱਗਾ ਫੱਲ ਵਿਚ ਜਹਾਨ। ਭਾਗ ਲਗਾਇਆ ਆਪਣੀ ਕੁੱਲ, ਝੁਲਿਆ ਇਕ ਸੱਚਾ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੀ ਆਪ ਮਹਾਨ। ਪ੍ਰਭ ਹੱਥ ਵਡਿਆਈਆ। ਨਾ ਚਲੇ ਕਿਸੇ ਚਤੁਰਾਈਆ। ਕਿਆ ਕੋਈ ਕਿਸੇ ਸਮਝਾਈਆ। ਆਪਣੀ ਬੂਝ ਕਿਸੇ ਨਾ ਪਾਈਆ। ਭੁੱਲੀ ਰਹੇ ਸਰਬ ਲੁਕਾਈਆ। ਅੰਤਮ ਲੇਖਾ ਹਰਿ ਆਪ ਚੁਕਾਈਆ। ਬੈਠਾ ਲਿਖੇ ਥਾਉਂ ਥਾਈਂਆ। ਨਾ ਕੋਈ ਪਰਦਾ ਨਾ ਉਹਲਾ ਹਰਿ ਰਖਾਈਆ। ਕਾਇਆ ਚੋਲਾ ਸਰਬ ਤਜਾਈਆ। ਵਿਚ ਅਗਨੀ ਦੇ ਜਲਾਈਆ। ਸਾਚੀ ਜੋਤ ਵਿਚੋਂ ਉਡਾਈਆ। ਜਾਂਦੀ ਨਜ਼ਰ ਕਿਸੇ ਨਾ ਆਈਆ। ਵੈਦ ਹਕੀਮ ਬੈਠੇ ਰਹਿ ਗਏ ਫੜ ਕੇ ਬਾਹੀਂਆ। ਕਿਹੜਾ ਅੰਦਰ ਵੜਿਆ ਚੋਰ, ਦਰ ਦਵਾਰ ਕੋਈ ਨਜ਼ਰ ਨਾ ਆਈਆ। ਕਾਇਆ ਕੋਠੜੀ ਅੰਧੇਰਾ ਘੋਰ, ਕਿਵੇਂ ਵਸਤ ਸਾਚੀ ਹੱਥ ਆਈਆ। ਪ੍ਰਭ ਅਬਿਨਾਸ਼ੀ ਸਾਚਾ ਚੋਰ, ਦਵਾਰ ਦਸਵੇਂ ਵਿਚੋਂ ਬਾਹਰ ਨੱਠ ਜਾਈਆ। ਨਾ ਕੋਈ ਜਾਣੇ ਹੋਰ, ਜਿਸ ਦੀ ਵਸਤ ਉਹੋ ਘਰ ਆਪਣੇ ਲੈ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤ ਜੋਤੀ ਜੋਤ ਮਿਲਾਈਆ। ਨਾ ਇਹ ਕਾਇਆ ਨਾ ਇਹ ਧੜ। ਨਾ ਇਹ ਕਿਲ੍ਹਾ ਨਾ ਇਹ ਗੜ੍ਹ। ਪ੍ਰਭ ਅਬਿਨਾਸ਼ੀ ਸਾਚਾ ਚੋਰ ਅੰਦਰ ਗਿਆ ਵੜ। ਜਾਂਦਾ ਆਉਂਦਾ ਨਜ਼ਰ ਨਾ ਆਏ, ਪੌੜੀ ਪੌੜੀ ਜਾਏ ਚੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਬਾਹੋਂ ਲਿਆ ਫੜ। ਗੁਰਸਿਖ ਸਾਚੇ ਬਾਹੋਂ ਫੜਿਆ। ਕਿਥੇ ਭੰਨ ਕੇ ਜਾਏ ਮੇਰਾ ਘਾੜਨ ਘੜਿਆ। ਛੋਟਾ ਬਾਲ ਜਗਤ ਨਾ ਜਾਣ, ਮੈਂ ਦਰ ਤੇਰੇ ਅੱਗੇ ਰਹੂੰ ਅੜਿਆ। ਪੂਰਾ ਸਤਿਗੁਰ ਮੈਂ ਲਿਆ ਪਛਾਣ, ਛਾਤੀ ਉਪਰ ਰਹੂੰ ਚੜ੍ਹਿਆ। ਹੋਇਆ ਮੈਂ ਵਡ ਬਲੀ ਬਲਵਾਨ, ਤੋੜੀਂ ਜਾਊਂ ਕਿਲ੍ਹੇ ਗੜ੍ਹਿਆ। ਮਾਤ ਪਿਤਾ ਦੀ ਰਖੂੰ ਆਣ, ਜਿਸ ਲੜ ਲਾਇਆ ਪ੍ਰਭ ਸਾਚੇ ਅੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੁੱਟ ਨਾ ਜਾਏ ਮਨਜੀਤ ਸਿੰਘ ਲੜ ਤੇਰਾ ਫੜਿਆ। ਰੋਣਾ ਧੋਣਾ ਝੂਠਾ ਵਿਹਾਰਾ। ਪ੍ਰਭ ਸਾਚੇ ਦੇ ਜਾਓ ਚਰਨ ਬਲਿਹਾਰਾ। ਦਰ ਘਰ ਸਾਚੇ ਆਏ ਪਾਏ ਸਾਰਾ। ਕਾਇਆ ਦੇਹੀ ਭਾਂਡੇ ਕਾਚੇ, ਟਿਕਾਈ ਵਸਤ ਇਕ ਅਪਾਰਾ। ਆਪ ਢਾਲਿਆ ਸਾਚੇ ਢਾਂਚੇ, ਇੱਟ ਬਣਾਈ ਲਗਾਈ ਸਚ ਮੁਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਦਿਸਾਏ ਸੱਚਾ ਘਰ ਬਾਹਰਾ। ਜਗਤ ਪਿਆਰ ਝੂਠਾ ਮੋਹ। ਬਿਨ ਹਰਿ ਪੂਰੇ ਅੱਗੇ ਨਾ ਮਿਲਦਾ ਕੋ। ਏਥੇ ਸਰਬ ਰਹਿ ਜਾਣ, ਨਾਲ ਨਾ ਲੱਗਣ ਨਾ ਸਕੇ ਕੋਈ ਛੋਹ। ਪਹਿਲੇ ਪਹਿਰ ਉਠ ਉਠ ਵੇਖਣ, ਪਿਛੇ ਬਹਿਣ ਅੱਖੀਂ ਧੋ। ਦੂਜੇ ਪਹਿਰ ਵਰਤੇ ਕਹਿਰ, ਉਠੋ ਛੇਤੀ ਕਾਹਨੀ ਲਓ ਜੋ। ਤੀਜੇ ਪਹਿਰ ਨਾ ਲਾਓ ਦੇਰ, ਕਵੇਲਾ ਰਿਹਾ ਹੋ। ਚੌਥੇ ਮਿਟੀ ਢੇਰ, ਘਰ ਵਿਚ ਛੱਡ ਜਾਏ ਬੋ। ਝੂਠੇ ਸਾਕ ਸਨਬੰਧੀ ਬਹਿਣ ਦੂਰ ਹੋ। ਕੋਲੋਂ ਮੁਸ਼ਕ ਆਵੇ ਮੰਦੀ, ਵੇਖ ਵੇਖ ਕਾਲਜੇ ਪੈਂਦੀ ਖੋ। ਚਿੱਟੇ ਦਿਸਣ ਦੂਰੋਂ ਦੰਦੀ, ਅੱਗੇ ਹੋ ਕੋਈ ਨਾ ਸਕੇ ਟੋਹ। ਮਾਤ ਪਿਤਾ ਭੈਣ ਭਾਈ ਸਭ ਪੁਕਾਰਨ ਬਾਹਰ ਕੱਢੋ ਛੇਤੀ ਨਾ ਹੋਏ ਸਹਾਈ ਕੋ। ਨਾ ਹੋਏ ਸਹਾਈ ਨਾ ਸਹਾਰਾ। ਝੂਠਾ ਦਿਸੇ ਜਗਤ ਪਿਆਰਾ। ਪ੍ਰਭ ਸਾਚੇ ਦਾ ਸਚ ਵਰਤਾਰਾ। ਦੋ ਜਹਾਨਾਂ ਹੋਏ ਰਖਵਾਰਾ। ਸਾਚੀ ਕਾਹਨੀ ਸਚਖੰਡ ਲੈ ਜਾਏ ਨਾ ਜਾਣੇ ਕੋਈ ਭਾਰਾ। ਵਿਚ ਵਰਭੰਡ ਲਾਜ ਰਖਾਏ, ਆਪ ਬਹਾਏ ਚਰਨ ਦਵਾਰਾ। ਮਾਤ ਪਿਤਾ ਦਿਲ ਠੰਡ ਰਖਾਏ, ਨੇਤਰ ਨੀਰ ਨਾ ਚਲੇ ਫੁਹਾਰਾ। ਆਤਮ ਸਾਚੀ ਗੰਢ ਬੰਨ੍ਹਾਏ, ਰੋਗਾਂ ਸੋਗਾਂ ਕਰੇ ਕਿਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਖ਼ਸ਼ੇ ਚਰਨ ਪਿਆਰਾ। ਮਾਤਾ ਮਨਜੀਤ ਸਦਾ ਸੁਖ ਜਾਣ। ਸਦਾ ਸੁਰਜੀਤ ਤੇਰਾ ਬਾਲ ਅੰਞਾਣ। ਹਰਿ ਸਾਚਾ ਬਣਿਆ ਮੀਤ, ਸੰਗ ਲੈ ਆਇਆ ਸੰਤ ਸੁਜਾਨ। ਵੇਲਾ ਹੱਥ ਨਾ ਆਵੇ ਜੋ ਜਾਏ ਬੀਤ, ਕਰੇ ਕਰਾਏ ਸ੍ਰੀ ਭਗਵਾਨ। ਸਦਾ ਸਦਾ ਗਿਆ ਜਗ ਜੀਤ, ਝੁਲਦੇ ਰਹਿਣ ਨਿਸ਼ਾਨ। ਸਤਿਜੁਗ ਚਲਾਈ ਸਾਚੀ ਰੀਤ, ਕਿਰਿਆ ਕਰਮ ਕਰਮ ਕਿਰਿਆ ਸਾਚੀ ਕਰ ਮੁੜ ਘਰਾਂ ਨੂੰ ਆਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਦਰਸ਼ਨ ਦੇਵੇ ਆਣ। ਭਾਗ ਲਗਾਇਆ ਮਾਤਾ ਕੁੱਖ। ਉਜਲ ਹੋਇਆ ਜਗਤ ਮੁਖ। ਸਚ ਧਰਮ ਦੀ ਸਾਚੀ ਮਾਂ ਸੁੱਖਣਾ ਰਹੀ ਸੁੱਖ। ਸਾਧ ਸੰਗਤ ਮੈਨੂੰ ਦਿਓ ਵਧਾਈ, ਮੈਂ ਸੁੱਖਣਾ ਰਹੀ ਸੁੱਖ। ਪ੍ਰਭ ਅਬਿਨਾਸ਼ੀ ਦਇਆ ਕਮਾਈ, ਮਨਜੀਤ ਦਾ ਲੱਥਾ ਦੁੱਖ। ਮੈਂ ਹੱਸਾਂ ਚਾਈਂ ਚਾਈਂ, ਮੇਰੀ ਆਤਮ ਆਇਆ ਸੁਖ। ਪ੍ਰਭ ਅਬਿਨਾਸ਼ੀ ਚੁਕਿਆ ਆਪਣੀ ਬਾਹੀਂ, ਨਾ ਚੁੱਕਿਆ ਕਿਸੇ ਮਨੁੱਖ। ਧੁਰਦਰਗਾਹੀ ਆਇਆ ਸਾਂਈ, ਆਪ ਉਖੇੜਿਆ ਉਲਟਾ ਰੁੱਖ। ਔਸੀਆਂ ਪਾਈਂ ਕਾਗ ਉਡਾਈਂ, ਵਿਚ ਦਰਗਹਿ ਪੁੱਤ ਆਪਣੇ ਦਾ ਵੇਖੀਂ ਸਾਚਾ ਸੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਈ, ਭਾਗ, ਲਗਾਇਆ ਤੇਰੀ ਕੁੱਖ। ਭਾਗ ਲਗਾਇਆ ਮਾਤ ਸੁਲੱਖਣੀ। ਤੇਰੀ ਗੋਦ ਹੋਈ ਨਹੀਂ ਸੱਖਣੀ। ਤੇਰੀ ਲਾਜ ਪ੍ਰਭ ਸਾਚੇ ਚਾਰ ਜੁਗ ਵਿਚ ਰੱਖਣੀ। ਚਾਰ ਵਰਨ ਤੇਰਾ ਨਾਮ ਧਿਆਇਣ, ਉਤਰ ਪੂਰਬ ਪੱਛਮ ਦੱਖਣੀ। ਸਾਚਾ ਸੀਰ ਮੁਖ ਚਵਾਇਆ। ਬੱਤੀ ਧਾਰ ਪ੍ਰਭ ਦੇ ਬਖ਼ਸ਼ਾਇਆ। ਆਤਮ ਅਧਾਰ ਇਕ ਰਖਾਇਆ। ਸ਼ਬਦ ਅਸਵਾਰ ਆਪ ਚੜ੍ਹਾਇਆ। ਤੇਰੀ ਹੱਥੀਂ ਗੁਰ ਪੂਰੇ ਆਪ ਨੁਹਾਇਆ। ਬਾਹੋਂ ਪਕੜ ਲਿਆ ਲਪੇਟ, ਚਿੱਟੇ ਚੋਲੇ ਵਿਚ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਕੁਠਾਲੀ ਵਿਚ ਤਪਾਇਆ। ਸਚ ਕੁਠਾਲੀ ਆਪੇ ਪਾਏ। ਸੋਹੰ ਸ਼ਬਦ ਦੀ ਫੂਕ ਲਗਾਏ। ਕਾਇਆ ਤਨ ਵਾਂਗ ਰੂੰ ਜਲਾਏ। ਭੰਬਲ ਭੂਸੇ ਖਾਏ ਧੂੰ, ਵਿਚ ਅਸਮਾਨ ਦੇ ਜਾਏ। ਗਾਉਂਦਾ ਤੂੰ ਹੀ ਤੂੰ, ਸਚ ਮਿਲੀ ਤੇਰੀ ਸਰਨਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਭਨੀ ਥਾਂਏ। ਉਡਿਆ ਧੂੰ ਰਲਿਆ ਪਵਣ। ਜਾਵੇ ਤੀਨ ਲੋਕ ਵਿਚ ਗਵਣ। ਸਾਧਾਂ ਸੰਤਾਂ ਦੇਵੇ ਨਾ ਸਵਣ। ਉਠ ਉਠ ਵੇਖਣ ਸੁਨੇਹੁੜਾ ਦੇਵੇ ਕਵਣ। ਪ੍ਰਭ ਅਬਿਨਾਸ਼ੀ ਨੇਤਰ ਪੇਖਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰਸਨਾ ਸਾਵਣ। ਸੜਿਆ ਤਨ ਹੋਇਆ ਅੰਗਿਆਰ। ਲਾਲੋ ਲਾਲ ਜਿਉਂ ਕੁਠਿਆਲੀ ਸੁਨਿਆਰ। ਪ੍ਰਭ ਅਬਿਨਾਸ਼ੀ ਰੰਗਣ ਚੜ੍ਹਾਏ, ਸੋਹੰ ਸੁਹਾਗਾ ਉਪਰ ਡਾਰ। ਗੁਰ ਸਾਚਾ ਕੰਗਣ ਬਣਾਏ, ਗੁਰ ਸੰਗਤ ਗਲ ਪਾਏ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਪੂਰੇ ਕੀਆ ਪਿਆਰ। ਕੀਆ ਪਿਆਰ ਹਰਿ ਜੀ ਹਰਿ। ਸਚ ਵਿਹਾਰਾ ਦੀਆ ਕਲ ਕਰ। ਨਿਰਮਲ ਜੀਆ ਅੱਗੇ ਧਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਚੁਕਾਏ ਮੌਤ ਸਰੂਪੀ ਝੂਠਾ ਡਰ। ਮੌਤ ਕੋਲੋਂ ਮੂਲ ਨਾ ਡਰਨਾ। ਅੰਤਮ ਵੇਲੇ ਜਿਸ ਨੇ ਵਰਨਾ। ਬਹੇ ਕੋਈ ਨਾ ਵਿਚ ਮਾਤ ਮਾਰ ਕੇ ਧਰਨਾ। ਵਹਿਣ ਮੌਤ ਦਾ ਸਦਾ ਵਹੇ, ਅੱਗੇ ਕੋਈ ਨਾ ਇਹਦੇ ਅੜਨਾ। ਚਾਰੋਂ ਤਰਫ ਕਰਦੀ ਜਾਏ ਖੈ। ਸਾਹਮਣੇ ਹੋ ਕਿਸੇ ਨਾ ਲੜਨਾ। ਗੁਰਸਿਖ ਸਾਚਾ ਪ੍ਰਭ ਚਰਨੀ ਜਾਏ ਢਹਿ, ਅੰਤਮ ਆਏ ਬਾਹੋਂ ਜਿਸ ਫੜਨਾ। ਆਪ ਬਹਾਏ ਸਾਚੀ ਥਾਂਏ, ਓਥੇ ਹੋਰ ਕਿਸੇ ਨਾ ਵੜਨਾ। ਦਰਗਹਿ ਸਾਚੀ ਸਾਚਾ ਨਾਏਂ, ਗੁਰਸਿਖ ਸਾਚੇ ਹਰਿ ਆਪੇ ਆਏ ਖੜਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜੋੜੇ ਆਪਣੇ ਲੜਨਾ। ਸਾਚੀ ਸਿਖਿਆ ਲੈਣੀ ਮੰਨ। ਆਤਮ ਆਪਣਾ ਲੈਣਾ ਬੰਨ੍ਹ। ਜਗਤ ਭੁਲੇਖਾ ਝੂਠਾ ਲੇਖਾ ਕੱਢਣਾ ਜਨ। ਜੇ ਕੋਈ ਆਖੇ ਮਾੜਾ ਹੋਇਆ, ਕਹਿਣਾ ਧੰਨ ਧੰਨ। ਸਾਚਾ ਸੁੱਤਾ ਲਾੜਾ ਹੋਇਆ, ਗੁਰਸਿਖ ਬਣ ਜੰਞ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜ ਆਪ ਚੜ੍ਹਾਇਆ। ਜੋਤ ਸਰੂਪੀ ਹੱਥੀਂ ਗਾਨਾ ਬੰਨ੍ਹ। ਹੱਥੀਂ ਗਾਨਾ ਆਪ ਬੰਨ੍ਹਾਇਆ, ਸ਼ਬਦ ਚੀਰਾ ਇਕ ਰੰਗਾਇਆ। ਨਾਮ ਹੀਰਾ ਵਿਚ ਟਿਕਾਇਆ। ਸਚ ਕਲੀਰਾ ਤਨ ਪਹਿਨਾਇਆ। ਸਾਚੀ ਡੋਲੀ ਆਪ ਚੜ੍ਹਾਇਆ, ਕਲਜੁਗ ਬੋਲੀ ਦੇ ਵਿਆਹਿਆ। ਕਲਜੁਗ ਹੋਲੀ ਦੇ ਖਿਲਾਇਆ। ਲਹੂ ਮਿਝ ਦਾ ਘਾਣ ਵਹਾਇਆ। ਖਾਨ ਪਠਾਣ ਸਰਬ ਉਠਾਇਆ। ਵੱਜਣ ਵਾਂਗ ਵਧਾਨ, ਇੱਟ ਨਾਲ ਇੱਟ ਦੇਣ ਖੜਕਾਇਆ। ਆਪੇ ਜਾਣ ਜਾਣੀ ਜਾਣੇ, ਜਿਸ ਨੇ ਖੇਲ ਰਚਾਇਆ। ਕਿਸੇ ਨਾ ਆਵੇ ਵਿਚ ਪਛਾਣ, ਕਰੇ ਕਰਾਏ ਜੋ ਮਨ ਭਾਇਆ। ਆਪੇ ਰਖਾਏ ਆਪਣੀ ਆਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਦੂਜਾ ਕੋਈ ਸੰਗ ਰਖਾਇਆ। ਮੰਗੀ ਇਕ ਸੱਚੀ ਦਾਤ। ਪਹਿਲੀ ਪੱਟੀ ਪਹਿਲੀ ਇਕ ਜਮਾਤ। ਆਪ ਮਿਟਾਵੇ ਪਹਿਲੇ ਆਤਮ ਅੰਧੇਰੀ ਰਾਤ। ਦੂਜਾ ਬੰਨ੍ਹੇ ਚਰਨ ਨਾਤ। ਤੀਜੇ ਪੁੱਛੇ ਆਪੇ ਵਾਤ। ਚੌਥੇ ਡਾਲੇ ਲਾਏ ਪਾਤ। ਪੰਜਵੇਂ ਨਾਮ ਰਖਾਏ ਸਾਚਾ ਨਾਤ। ਛੇਵੇਂ ਬੈਠਾ ਵੇਖੇ ਆਪ ਇਕਾਂਤ। ਸੱਤਵੇਂ ਮਾਰੇ ਗੁਰਮੁਖ ਝਾਤ। ਅਠਵੇਂ ਕੋਇ ਨਾ ਪੁੱਛੇ ਜਾਤ ਪਾਤ। ਨਾਮ ਦੇਵੇ ਸਾਚੀ ਦਾਤ। ਦਸਵੇਂ ਮਿਟਾਏ ਅੰਧੇਰ ਕਾਇਆ ਪਿੰਡ ਪਰਾਂਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਕਰਾਏ ਗੁਰਸਿਖ ਸ਼ਾਂਤ। ਆਪ ਕਰਾਏ ਆਤਮ ਸ਼ਾਂਤੀ। ਪ੍ਰਭ ਅਬਿਨਾਸ਼ੀ ਜੀਵ ਇਕਾਂਤੀ। ਜੋਤ ਟਿਕਾਏ ਜਗਾਏ ਬਿਨ ਤੇਲ ਬਾਤੀ। ਗੁਰਸਿਖ ਸਾਚੇ ਸੰਤ ਜਨਾਂ ਦੇਵੇ ਦਰਸ ਸੁੱਤਿਆਂ ਰਾਤੀਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਏ ਆਪ ਜਗਾਏ, ਖੇਲ ਕਰੇ ਬਹੁ ਭਾਤੀ। ਖੇਲ ਕਰੇ ਹਰਿ ਨਿਆਰਾ। ਦੂਰੋਂ ਬੈਠੇ ਸਾਚੇ ਤੱਕਣ, ਨਾ ਕੋਈ ਆਰਾ ਨਾ ਕੋਈ ਪਾਰਾ। ਓਥੇ ਕੋਈ ਪਹੁੰਚ ਨਾ ਸਕਣ, ਸਾਧ ਸੰਤ ਥੱਕ ਥੱਕ ਹਾਰਾ। ਗੁਰਮੁਖ ਸਾਚੇ ਨਾ ਅੱਕਣ ਨਾ ਥੱਕਣ, ਚੜ੍ਹਦੇ ਜਾਣ ਸਚ ਦਵਾਰਾ। ਆਤਮ ਪਰਦੇ ਆਪਣੇ ਚੱਕਣ। ਅੱਗੇ ਦਿਸੇ ਹਰਿ ਨਿਰੰਕਾਰਾ। ਨੇਤਰ ਪੇਖ ਨਾ ਦੱਸ ਸਕਣ, ਜੋਤ ਸਰੂਪੀ ਖੇਲ ਅਪਾਰਾ। ਕਾਇਆ ਕਾਅਬਾ ਗੁਰਸਿਖ ਹਾਜ਼ੀ ਵੜ ਜਾ ਸਾਚੇ ਮੱਕਣ, ਜਿਸ ਦਾ ਊਚਾ ਇਕ ਮਨਾਰਾ। ਪੰਜੇ ਚੋਰ ਅੱਗੋਂ ਡੱਕਨ, ਸ਼ਬਦ ਖੰਡਾ ਮਾਰੀਂ ਦੋ ਧਾਰਾ। ਦੂਜਾ ਨਾ ਕੋਈ ਆਵੇ ਚੱਕਣ, ਪ੍ਰਭ ਅਬਿਨਾਸ਼ੀ ਅੱਗੇ ਖੜਾ ਦੋਵੇਂ ਬਾਂਹ ਪਸਾਰਾ। ਧੰਨ ਧੰਨ ਧੰਨ ਗੁਰਸਿਖ ਜਿਸ ਪਾਈ ਮੇਰੀ ਸਾਰਾ। ਤੇਰਾ ਉਜਲ ਹੋਇਆ ਮੁੱਖ, ਸੋਹੰ ਸ਼ਬਦ ਉਚਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਆਤਮ ਦਰ ਦਵਾਰੇ ਵਸੇ ਜੋਤ ਸਰੂਪੀ ਖੇਲ ਨਿਆਰਾ। ਸ਼ਬਦ ਦਾਤ ਗੁਰਸਿਖ ਭੰਡਾਰ ਹੈ। ਜਿਸ ਨਾਲ ਚਲਦੇ ਦੋ ਜਹਾਨਾਂ ਦੇ ਸਚ ਵਿਹਾਰ ਹੈ। ਏਥੇ ਮਿਲੇ ਨਾ ਕੋਈ ਤੰਗੀ, ਅੱਗੇ ਪੈਂਦਾ ਨਾਮ ਅਧਾਰ ਹੈ। ਸਾਚੀ ਰੀਤ ਵਿਚ ਮਾਤ ਚੰਗੀ, ਨਾ ਕੋਈ ਦੂਜਾ ਵਣਜ ਵਪਾਰ ਹੈ। ਸਾਚੇ ਦਰ ਮੂਲ ਨਾ ਸੰਗੀ, ਪ੍ਰਭ ਅਬਿਨਾਸ਼ੀ ਅੰਗੀਕਾਰ ਹੈ। ਸੱਚੀ ਦਾਤ ਹਰਿ ਦਰ ਮੰਗੀ, ਪ੍ਰਭ ਲਾਇਆ ਸਚ ਭੰਡਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਿਆ ਆਪ ਵਰਤਾਰ ਹੈ। ਸਚ ਸੰਤੋਖ ਹਰਿ ਗੁਰ ਚਰਨ ਹੈ। ਅੰਤਮ ਮਿਟਦੇ ਦੁੱਖ, ਚੁਕਦਾ ਮਰਨ ਡਰਨ ਹੈ। ਘਰ ਸਾਚੇ ਮਿਲਦੀ ਸਾਚੀ ਮੋਖ, ਬੇਮੁਖ ਦੁੱਖੜੇ ਅੰਤ ਭਰਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਆਤਮ ਦੋਖ, ਜੋ ਜਨ ਆਏ ਸਾਚੀ ਸਰਨ ਹੈ। ਹਰਿ ਚਰਨ ਸਚ ਸੁਖ ਵਿਚਾਰ। ਹਰਿ ਚਰਨ ਹਰਿ ਦੇਵੇ ਨਾਮ ਅਪਾਰ। ਹਰਿ ਚਰਨ ਗੁਰਮੁਖ ਸਾਚਾ ਲੇਵੇ ਕਰੇ ਸਾਚਾ ਵਣਜ ਵਪਾਰ। ਅੰਮ੍ਰਿਤ ਖਾਏ ਸਾਚੇ ਮੇਵੇ, ਮਿਲੇ ਫੱਲ ਸੱਚੇ ਦਰਬਾਰ। ਜੁਗ ਜੁਗ ਜਗਤ ਵਿਚ ਜੀਵੇ ਕਿਰਪਾ ਕਰੇ ਜਿਸ ਅਪਾਰ। ਲਹਿਣਾ ਦੇਣਾ ਸਾਚਾ ਦੇਵੇ, ਲੇਖਾ ਕਰ ਸੱਚੀ ਸਰਕਾਰ। ਪ੍ਰਭ ਅਬਿਨਾਸ਼ੀ ਰਸਨ ਸੇਵੇ, ਝੂਠਾ ਜਾਣੇ ਜਗਤ ਵਿਹਾਰ। ਦੋਏ ਜੋੜ ਪ੍ਰਭ ਦਰ ਨੀਵੇਂ, ਪ੍ਰਭ ਬੇੜਾ ਕਰ ਜਾਏ ਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਾਵੇ ਆਪੇ ਸਾਰ। ਪਾਵੇ ਸਾਰ ਹਰਿ ਸੁੱਖ ਅਨੰਦਾ। ਦੇਵੇ ਸ਼ਬਦ ਧਾਰ, ਕਰ ਪਿਆਰ ਆਤਮ ਤੋੜੇ ਜਿੰਦਾ। ਸਾਚਾ ਕਰ ਵਿਹਾਰ, ਸਤਿਜੁਗ ਵਰਤੇ ਜੋ ਵਰਤਾਰ। ਆਪਣੀ ਹੱਥੀਂ ਬੰਨ੍ਹੇ ਧਾਰ, ਨਾ ਕੋਈ ਭੇਵ ਰਖੰਦਾ। ਚਾਰੋਂ ਕੁੰਟ ਵੇਖੇ ਸੰਸਾਰ, ਪ੍ਰਭ ਸ਼ਬਦ ਹਲੂਣਾ ਦੇਵੇ ਮਾਰ, ਜੜ੍ਹ ਉਖੜੇ ਇਕ ਹੁਲਾਰ, ਨਾ ਕੋਈ ਮਾਤ ਰਖੰਦਾ। ਕਲਜੁਗ ਜੀਵ ਹੋਏ ਗਵਾਰ, ਧੀਆਂ ਭੈਣਾਂ ਕਰਨ ਵਪਾਰ, ਪ੍ਰਭ ਸਾਚੇ ਸੁਣੀ ਪੁਕਾਰ, ਸਾਚੀ ਜੋਤ ਵਿਚ ਮਾਤ ਜਗੰਦਾ। ਗੁਰਸਿਖ ਸੁਹਾਗਣ ਸੁਲੱਖਣੀ ਨਾਰ, ਇਕ ਹੰਢਾਏ ਸਚ ਭਤਾਰ, ਦੁਹਾਗਣ ਹੋਰ ਸਰਬ ਰਖੰਦਾ। ਆਪੇ ਹੋਏ ਪਹਿਰੇਦਾਰ, ਫਿਰਦਾ ਰਹੇ ਚਾਰ ਚੁਫਾਰ, ਚੋਰ ਯਾਰ ਠੱਗ ਕੋਈ ਨੇੜ ਨਾ ਆਇੰਦਾ। ਬਣੇ ਆਪ ਸੱਚਾ ਸਿਕਦਾਰ, ਫੜ ਸ਼ਬਦ ਹੱਥ ਕਟਾਰ, ਤਿਖੀਆਂ ਦੋਵੇਂ ਧਾਰ ਰਖੰਦਾ। ਕਲਜੁਗ ਬੇੜਾ ਕਰ ਖਵਾਰ, ਸਤਿਜੁਗ ਲਿਆਏ ਵਿਚ ਸੱਚੇ ਦਰਬਾਰ, ਦੋਈਂ ਹੱਥੀਂ ਦਏ ਪਿਆਰ ਵਿਚ ਮਾਤ ਧਰੰਦਾ। ਚਾਰ ਕੁੰਟ ਕਰਾਏ ਹਾਹਾਕਾਰ, ਬੇਮੁਖਾਂ ਕਰਾਏ ਡਾਹਢੀ ਨਾ ਹੋਏ ਕੋਈ ਸਹਾਰ, ਗੁਰਸਿਖ ਆਪਣੀ ਸਾਇਆ ਹੇਠ ਰਖੰਦਾ। ਪੂਰਬ ਕਰਮ ਰਿਹਾ ਵਿਚਾਰ, ਲਹਿਣਾ ਦੇਣਾ ਸਚ ਚੁਕਾਏ, ਨਾ ਕਰੇ ਕੋਈ ਹੁਦਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਖੇਲ ਹਰਿ ਵਰਤੰਦਾ। ਆਪਣਾ ਖੇਲ ਵਰਤਾਵਣਾ। ਸਾਚਾ ਲੇਖਾ ਸ਼ਬਦ ਆਪ ਲਿਖਾਵਣਾ। ਕਲਜੁਗ ਤੇਰਾ ਝੂਠਾ ਭੇਖ ਆਪਣੀ ਹੱਥੀਂ ਹਰਿ ਮਿਟਾਵਣਾ। ਜੋ ਕੁਛ ਵਰਤੇ ਗੁਰਸਿਖ ਨੇਤਰ ਨੈਣਾਂ ਪੇਖ, ਨਾ ਦੇਰ ਹੁਣ ਲਗਾਵਣਾ। ਕਲਜੁਗ ਤੇਰੀ ਮਿਟਦੀ ਜਾਏ ਰੇਖ, ਸੋਹੰ ਅੱਖਰ ਉਪਰ ਘਸਾਵਣਾ। ਸਤਿਜੁਗ ਤੇਰੀ ਲੱਗਦੀ ਜਾਏ ਮੇਖ, ਸ਼ਬਦ ਹਥੌੜਾ ਇਕ ਤੇਰੇ ਸਿਰ ਲਗਾਵਣਾ। ਜੋਤ ਸਰੂਪੀ ਧਾਰੇ ਭੇਖ, ਸ਼ਬਦ ਘੋੜ ਆਪ ਚੜ੍ਹ ਜਾਵਣਾ। ਗੁਰਸਿਖਾਂ ਫੜੇ ਲਿਖਾਏ ਸਾਚੇ ਲੇਖ, ਧਰਮ ਰਾਏ ਸੀਸ ਝੁਕਾਵਣਾ। ਬੇੇਮੁਖ ਕਲਜੁਗ ਰਹੇ ਵੇਖਾ ਵੇਖ, ਪ੍ਰਭ ਅਬਿਨਾਸ਼ੀ ਸਭ ਆਪ ਭੁਲਾਵਣਾ। ਭੇਵ ਨਾ ਪਾਏ ਕੋਈ ਔਲੀਆ ਪੀਰ ਸ਼ੇਖ਼, ਪੜ੍ਹ ਪੜ੍ਹ ਥੱਕੇ ਸਰਬ ਕੁਰਾਨਨਾ। ਗੁਰ ਪੂਰਾ ਰਾਖੇ ਗੁਰ ਚਰਨ ਟੇਕ, ਬਾਹੋਂ ਪਕੜ ਪਾਰ ਕਰਾਵਣਾ। ਸੋਹੰ ਸ਼ਬਦ ਹਰਿ ਸਾਚੇ ਫੜੀ ਤੇਗ, ਆਪਣੀ ਹੱਥੀਂ ਸੀਸ ਸਰਬ ਕਟਾਵਣਾ। ਇਕ ਚੜ੍ਹਾਏ ਕਲਜੁਗ ਅੰਤਮ ਤੇਰੀ ਦੇਗ, ਲੱਖ ਚੁਰਾਸੀ ਵਿਚ ਪਕਾਵਣਾ। ਆਪ ਮਿਟਾਉਂਦਾ ਜਾਏ ਜੂਠਿਆਂ ਝੂਠਿਆਂ ਜੋਤ ਸਰੂਪੀ ਧਰ ਧਰ ਭੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਤੇਰੇ ਆਤਮ ਦਰ ਦਵਾਰੇ ਬੈਠਾ ਰਿਹਾ ਵੇਖ। ਆਤਮ ਵੇਖੇ ਹਰਿ ਵਿਚਾਰੇ। ਵਸੇ ਤੇਰੀ ਕਾਇਆ ਮਹੱਲ ਮੁਨਾਰੇ। ਸਾਚੀ ਦੇਵੇ ਸ਼ਬਦ ਧੁਨ, ਉਪਜੇ ਰਾਗ ਅਪਾਰੇ। ਗੁਰਸਿਖ ਗੁਰ ਚਰਨ ਆਏ ਸੁਣ ਕੰਨ, ਤੇਰੇ ਉਤਰਨ ਪਾਪਾਂ ਭਾਰੇ। ਤੇਰੀ ਆਤਮ ਜਾਏ ਮੰਨ, ਆਤਮ ਜੋਤ ਹੋਏ ਉਜਿਆਰੇ। ਨਾ ਦਰਗਹਿ ਸਾਚੀ ਲੱਗੇ ਡੰਨ, ਜਾਏ ਘਰ ਸੱਚੇ ਦਰਬਾਰੇ। ਨਾ ਹੋਏ ਆਤਮ ਅੰਨ੍ਹ, ਮਾਇਆ ਪਾਏ ਪਰਦੇ ਭਾਰੇ। ਆਪਣਾ ਬੇੜਾ ਲੈਣਾ ਬੰਨ੍ਹ, ਜਾਏ ਘਰ ਹਰਿ ਸਚ ਦਵਾਰੇ। ਇਕ ਝੂਠਾ ਰਹਿ ਜਾਏ ਤਨ, ਜਿਸ ਸੰਗ ਕਰੇ ਸਚ ਪਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਦੇ ਮੱਤ ਸਮਝਾਵੇ। ਕਲਜੁਗ ਦਿਸੇ ਰੈਣ ਅੰਧਿਆਰੇ। ਰੈਣ ਅੰਧੇਰੀ ਕਲਜੁਗ ਅੰਧੇਰਾ। ਨਾ ਕੋਈ ਸੰਞ ਨਾ ਸਵੇਰਾ। ਚਾਰੋਂ ਚੱਕ ਵੱਜੇ ਧੱਕ, ਨਾ ਸਕੇ ਕੋਈ ਡੱਕ, ਸ਼ਬਦ ਸਰੂਪੀ ਪ੍ਰਭ ਪਾਏ ਘੇਰਾ। ਨੱਥ ਪਾਏ ਨੱਕ ਨਚਾਏ ਬੂਰੇ ਕੱਕ, ਤਨ ਸੁੱਕੇ ਹੋਣ ਸੱਕ, ਆਪ ਜਲਾਏ ਵਾਂਗ ਕਰੀਰਾਂ। ਅੰਤਮ ਕਰੇ ਨਬੇੜਾ ਹੱਕ। ਗੁਰਮੁਖ ਸਾਚੇ ਲਏ ਰੱਖ। ਬੇਮੁਖ ਬਾਹੋਂ ਫੜ ਕੀਨੇ ਵੱਖ। ਕੌਡੀ ਮੁਲ ਨਾ ਪਾਏ ਦਰਗਹਿ ਸਾਚੀ ਜਿਹੜੇ ਪੱਲੇ ਬੰਨ੍ਹੀ ਬੈਠੇ ਲੱਖ। ਗਊ ਗਰੀਬ ਨਿਮਾਣਿਆਂ ਰਹੇ ਸਤਾਏ, ਮਾਰਦੇ ਫਿਰਨ ਝੱਖ। ਨਿਹਕਲੰਕ ਕਲ ਜਾਮਾ ਪਾਏ, ਪ੍ਰਗਟ ਹੋਏ ਮਾਝੇ ਦੇਸ ਪ੍ਰਤੱਖ। ਇਕ ਧਕੇਲ ਆਪ ਲਗਾਏ, ਨਾ ਸਕੇ ਕੋਈ ਰੱਖ। ਮਾਝਾ ਦੇਸ ਤੇਰਾ ਖੁਲ੍ਹਾ ਵਿਹੜਾ ਆਪ ਕਰਾਏ, ਤੇਰੇ ਵਿਚ ਉਡਦੀ ਦਿਸੇ ਭੱਖ। ਬੇਮੁਖਾਂ ਨਾ ਕੋਈ ਛੁਡਾਏ, ਕਲਜੁਗ ਪਾਈ ਨਕੇਲ ਨੱਥ। ਕਰਦੇ ਜਾਣ ਹਾਏ ਹਾਏ, ਕੋਲ ਬਿਆਸਾ ਜਾਇਣ ਥੱਕ। ਕੌਣ ਛੁਡਾਏ ਮੇਰੀ ਮਾਏ, ਪਿਛਾਂ ਭੌਂ ਭੌਂ ਰਹੇ ਤੱਕ। ਬਾਲ ਅੰਞਾਣਾ ਕੋਈ ਸਮਝ ਨਾ ਪਾਏ, ਸੁਘੜ ਸਿਆਣੇ ਗਏ ਅੱਕ। ਗੁਰਮੁਖ ਸਾਚੇ ਸੰਤ ਜਨਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਨਾਓ ਚੜ੍ਹਾਏ, ਪਹਿਲੇ ਪੂਰ ਲੰਘਾਏ ਦੋਵੀਂ ਹੱਥੀਂ ਆਪੇ ਧੱਕ। ਆਪ ਚਲਾਏ ਸਾਚੀ ਨਈਆ। ਸੋਹੰ ਸ਼ਬਦ ਵੰਞ ਮੁਹਾਣਾ ਇਕ ਰਖਈਆ। ਏਕਾ ਚੱਪੂ ਨਾਮ ਲਗਈਆ। ਸਾਧ ਸੰਗਤ ਬਣਾਏ ਭੈਣਾਂ ਭਈਆ, ਉਪਰ ਆਪ ਬਿਠਈਆ। ਝੂਠੇ ਦਿਸਣ ਸਾਕ ਸੈਣਾਂ, ਮਦਿਰਾ ਮਾਸ ਜੋ ਮੁਖ ਰਖਈਆ। ਦਰ ਘਰ ਸਾਚੇ ਮਿਲੇ ਨਾ ਬਹਿਣਾ, ਪ੍ਰਭ ਸਾਚੀ ਖੇਲ ਆਪ ਹਰਿ ਰਚਈਆ। ਭਾਣਾ ਹਰਿ ਕਾ ਪਵੇ ਸਹਿਣਾ, ਨਾ ਕੋਈ ਲੁਕੇ ਲੁਕ ਲੁਕਈਆ। ਸਾਚਾ ਦੇਣਾ ਪਵੇ ਲਹਿਣਾ, ਸਚ ਹਿਸਾਬ ਹਰਿ ਰਖਈਆ। ਨਾ ਕੋਈ ਮਰਨਾ ਮੰਗਦਾ, ਰਹਿਣਾ ਏਕਾ ਏਕ, ਗੁਰ ਚਰਨ ਟੇਕ, ਨਾ ਲਾਗੇ ਸੇਕ, ਹੋਏ ਬੁੱਧ ਬਬੇਕ, ਆਪਣਾ ਆਪ ਸਿਰ ਹੱਥ ਰਖਈਆ। ਹੱਥ ਰਖਾਏ ਸਿਰ ਵੇਲੇ ਅੰਤ। ਗੁਰ ਚਰਨ ਬਹਾਏ ਗੁਰਮੁਖ ਸਾਚੇ ਸੰਤ। ਕਲਜੁਗ ਮਾਇਆ ਪਾਏ ਬੇਅੰਤ। ਭੁੱਲੇ ਫਿਰਨ ਸਰਬ ਜੀਵ ਜੰਤ। ਗੁਰਸਿਖਾਂ ਮਿਲਿਆ ਹਰਿ ਸਾਚਾ ਕੰਤ। ਜਿਨ ਬਣਾਈ ਸਾਚੀ ਬਣਤ। ਜੁਗੋ ਜੁਗ ਆਦਿ ਜੁਗਾਦਿ ਮਹਿਮਾ ਜਗਤ ਅਗਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕ ਏਕ ਜੋਤ ਸਰੂਪ ਵਡ ਸ਼ਾਹੋ ਭੂਪ ਆਦਿਨ ਅੰਤ। ਗੁਰਸਿਖ ਤੇਰੀ ਧੰਨ ਕਮਾਈ। ਧੰਨ ਧੰਨ ਗੁਰਸਿਖ ਧੰਨ ਜਣੇਂਦੀ ਮਾਈ। ਆਪਣਾ ਬੇੜਾ ਜਾਏ ਬੰਨ੍ਹ, ਆਪਣਾ ਭਾਰ ਆਪਣੇ ਸਿਰ ਉਠਾਈ। ਕਲਜੁਗ ਜੀਵ ਕੋਈ ਨਾ ਡਾਹਵੇ ਅੱਗੇ ਕੰਧ, ਪ੍ਰਭ ਦੋਈਂ ਹੱਥੀਂ ਰਿਹਾ ਦਬਾਈ। ਝੂਠੀ ਮਾਇਆ ਕੀਨੇ ਅੰਧ, ਨੇਤਰਾਂ ਵਿਚੋਂ ਗਈ ਸੱਚੀ ਰੁਸ਼ਨਾਈ। ਆਤਮ ਹੋਈ ਝੂਠੀ ਕੰਧ, ਮੋਹ ਤੁਟਾ ਭੈਣਾਂ ਭਾਈ। ਜੂਠੇ ਝੂਠੇ ਗਾਉਂਦੇ ਫਿਰਨ ਝੂਠੇ ਛੰਦ, ਸਾਚਾ ਰਾਗ ਕਿਸੇ ਹੱਥ ਨਾ ਆਈ। ਖੁਸ਼ੀ ਕਰਾਏ ਬੰਦ ਬੰਦ, ਆਤਮ ਦੇਵੇ ਜੋਤ ਸਵਾਈ। ਆਪ ਦਿਖਾਏ ਪਰਮਾਨੰਦ, ਨਿਜਾਨੰਦ ਦੇ ਵਿਚ ਸਮਾਈ। ਜੋ ਜਨ ਰਸਨਾ ਲਾਇਣ ਮਦਿਰਾ ਮਾਸ ਗੰਦ, ਦਰ ਦਵਾਰਿਓ ਹਰਿ ਦੇਵੇ ਦੁਰਕਾਈ। ਗੁਰਮੁਖ ਸਾਚੇ ਸੰਤ ਜਨ ਦੋਏ ਜੋੜ ਭੁੱਲ ਲੈਣ ਬਖ਼ਸ਼ਾਈ। ਵੇਲਾ ਅੰਤਮ ਕਲਜੁਗ ਆ ਗਿਆ, ਘੁੰਡ ਪਾਪਾਂ ਵਾਲਾ ਪ੍ਰਭ ਆਪਣੀ ਹੱਥੀਂ ਦੇ ਉਠਾਈ। ਸਤਿਜੁਗ ਸਾਚਾ ਮਾਤ ਧਰਾ ਲਿਆ, ਸੋਹੰ ਸ਼ਬਦ ਮੁਖ ਛੁਹਾਰਾ ਲਾਈ। ਕਲਜੁਗ ਤੇਰਾ ਅੰਧੇਰਾ ਮਿਟਾ ਲਿਆ, ਉਤੇ ਪਾਪਾਂ ਚਾਦਰ ਪਾਈ। ਸਤਿਜੁਗ ਸੁੱਤਾ ਫੇਰ ਉਠਾ ਲਿਆ, ਪ੍ਰਭ ਅਬਿਨਾਸ਼ੀ ਆਪਣੀ ਕਿਰਪਾ ਆਪ ਕਰਾਈ। ਕਲਜੁਗ ਗੂੜ੍ਹੀ ਨੀਂਦ ਸਵਾ ਲਿਆ, ਤੀਨ ਜੁਗ ਨਾ ਕੋਈ ਹਿਲਾਈ। ਸਤਿਜੁਗ ਸਾਚਾ ਆਪ ਸਿਖਾ ਲਿਆ, ਸੋਹੰ ਨਾਮ ਮਾਤ ਜਪਾਈ। ਵੇਦ ਪੁਰਾਨੀ ਖਾਣੀ ਬਾਣੀ ਕੁਰਾਨ ਅੰਜੀਲਾਂ ਆਪ ਮਿਟਾ ਲਿਆ, ਕਲਜੁਗ ਤੇਰੀ ਢੇਰੀ ਉਪਰ ਦੇ ਟਿਕਾਈ। ਸਤਿਜੁਗ ਸਾਚਾ ਸੋਹੰ ਦੀਪਕ ਆਪ ਜਗਾ ਲਿਆ, ਚਾਰ ਕੁੰਟ ਕਰੇ ਰੁਸ਼ਨਾਈ। ਕਲਜੁਗ ਮਿਟੀ ਵਿਚ ਰੁਲਾ ਲਿਆ, ਸਿੰਘ ਮਨਜੀਤ ਤੇਰੀ ਖ਼ਾਕ ਸਿਰ ਇਹਦੇ ਵਿਚ ਪਾਈ। ਰਹੇ ਜਗਤ ਸਦਾ ਅਤੀਤ, ਪ੍ਰਭ ਦੇਵੇ ਲੇਖ ਲਿਖਾਈ। ਚਾਰ ਜੁਗ ਜਾਇਣ ਬੀਤ, ਜਨ ਭਗਤ ਰਸਨਾ ਤੇਰਾ ਨਾਮ ਧਿਆਈ। ਅਜ ਕਾਇਆ ਹੋਈ ਠੰਡੀ ਸੀਤ, ਸਤਿਜੁਗ ਤੇਰੀ ਸਾਚੀ ਨੀਂਹ ਰਖਾਈ। ਝੂਠੀ ਤਜਾਈ ਜਗਤ ਪ੍ਰੀਤ, ਸਾਚੀ ਪ੍ਰੀਤ ਗੁਰ ਚਰਨ ਲਗਾਈ। ਆਪੇ ਪਰਖੇ ਸਾਚੀ ਨੀਤ, ਸਚਖੰਡ ਦਵਾਰੇ ਜਾ ਬਹਾਈ। ਗੁਰਸਿਖ ਬਣਿਆ ਗੁਰ ਪੂਰੇ ਦਾ ਸਾਚਾ ਮੀਤ, ਆਪਣੀ ਹੱਥੀਂ ਰਿਹਾ ਚਵਰ ਝੁਲਾਈ। ਮਾਨਸ ਜਨਮ ਗਿਆ ਜਗ ਜੀਤ, ਦੋਵੇਂ ਹੱਥੀਂ ਖੜਿਆ ਪ੍ਰਭ ਉਠਾਈ। ਨਾ ਕੋਈ ਅੱਗੇ ਦਿਸੇ ਭੀਤਰ ਭੀਤ, ਸਚ ਮਹੱਲ ਹਰਿ ਆਪ ਬਹਾਈ। ਸਦਾ ਗਾਓ ਸੁਹਾਗੀ ਗੀਤ, ਸਾਧ ਸੰਗਤ ਗੁਰ ਪੂਰੇ ਨੂੰ ਦਿਓ ਵਧਾਈ। ਗੁਰਸਿਖ ਸਾਚਾ ਰਖਣਾ ਚੀਤ, ਪੁਰੀ ਇੰਦਰ ਵਿਚ ਹਰਿ ਦੇ ਟਿਕਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਕੋਈ ਨਾ ਜਾਣੇ ਏਕਾ ਆਪਣੇ ਹੱਥ ਰੱਖੇ ਵਡਿਆਈ। ਆਪਣੇ ਹੱਥ ਰੱਖੇ ਵਡਿਆਈਆ। ਲੱਗੀ ਪ੍ਰੀਤ ਤੋੜ ਨਿਭਾਈਆ। ਵਾਹ ਵਾਹ ਕੀਤੀ ਚੰਗੀ, ਧੁਰਦਰਗਾਹ ਦੇ ਸਾਚਿਆ ਸਾਈਂਆ। ਸਾਚੀ ਵਸਤ ਗੁਰਸਿਖ ਇਕ ਤੇਰੇ ਦਰ ਮੰਗੀ, ਆਪਣੀ ਚਰਨ ਸਰਨ ਰੱਖ ਰਘੁਰਾਈਆ। ਦੋ ਜਹਾਨੀ ਮੈਨੂੰ ਕੋਈ ਨਾ ਦਿਸੇ ਤੰਗੀ, ਇਕ ਤੇਰੀ ਓਟ ਰਖਾਈਆ। ਹੋਏ ਸਹਾਈ ਸਦ ਅੰਗੀ ਸੰਗੀ, ਵਿਛੜ ਕਦੇ ਨਾ ਜਾਈਆ। ਨਾ ਕੋਈ ਭੁੱਖ ਨਾ ਨੰਗੀ, ਅੱਠੇ ਪਹਿਰ ਮੇਰੀ ਆਤਮ ਤ੍ਰਿਸ਼ਨ ਮਿਟਾਈਆ। ਮੇਰੀ ਕਾਇਆ ਚੋਲੀ ਸਾਚੀ ਰੰਗੀ, ਉਪਰ ਰੰਗ ਮਜੀਠ ਚੜ੍ਹਾਈਆ। ਹੋਏ ਧੰਨ ਭਾਗ ਕਾਇਆ ਮਿੱਟੀ ਕਾਚੀ ਵੰਗੀ, ਚੂੜੀਦਾਰ ਕਿਸੇ ਹੋਰ ਨਾ ਦੂਜੀ ਕੋਈ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਸਾਚੀ ਗੀਤ ਸੁਹਾਗੀ ਗਾਉਂਦੀ ਦਰ ਤੇਰੇ ਤੇ ਆਈਆ। ਨਾ ਕੋਈ ਸਕੇ ਤੋੜ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਹੋਇਆ ਆਪ ਸਹਾਈਆ। ਹਰਿ ਰੰਗ ਗੁਰਸਿਖ ਰਤਿਆ। ਕਲਜੁਗ ਵਾ ਨਾ ਲੱਗੇ ਤੱਤਿਆ। ਆਪ ਸਮਝਾਵੇ ਦੇਵੇ ਮਤਿਆ। ਰੱਖਣਾ ਆਤਮ ਸਾਚਾ ਧੀਰ ਗੁਰਸਿਖ ਜੱਤਿਆ। ਰੰਗਣਾ ਆਪਣਾ ਕਾਇਆ ਚੀਰ, ਰੰਗ ਕੇਸਰੀ ਲਾ ਇਕ ਰਤੀਆ। ਤੇਰੀ ਕੱਟੀ ਜਾਏ ਭੀੜ, ਮਾਤਲੋਕ ਵਿਚ ਸਾਚੇ ਸਤੀਆ। ਆਪੇ ਬੰਨ੍ਹਦਾ ਜਾਏ ਬੀੜ, ਸ਼ਬਦ ਚਾਦਰ ਉਪਰ ਘਤੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਾਉਂਦੇ ਰਹਿਣਾ ਬੱਤੀ ਦੰਦੀਆਂ। ਹਰਿ ਰੰਗ ਸ਼ਬਦ ਅਪਾਰ ਹੈ। ਗੁਰਸਿਖ ਕਰਨਾ ਸਚ ਵਿਹਾਰ ਹੈ। ਕਾਇਆ ਝੂਠਾ ਦਿਸੇ ਕੱਚ, ਭੰਨਣਾ ਅੰਤ ਪ੍ਰਭ ਭੰਨਣਹਾਰ ਹੈ। ਏਕਾ ਨਾਉਂ ਪ੍ਰਭ ਕਾ ਸਾਚੋ ਸਾਚ, ਸ੍ਰਿਸ਼ਟ ਸਬਾਈ ਚਲਣਹਾਰ ਹੈ। ਕਲਜੁਗ ਮਾਇਆ ਵਿਚ ਜਾਇਣ ਮਚ, ਜਿਨ੍ਹਾਂ ਆਤਮ ਵਡ ਹੰਕਾਰ ਹੈ। ਝੂਠੇ ਰਹੇ ਦਰ ਦਰ ਨੱਚ, ਮੰਗਦੇ ਫਿਰਨ ਝੂਠੀ ਭਿਖਾਰ ਹੈ। ਗੁਰਸਿਖ ਸਾਚੇ ਜਾਇਣ ਬਚ, ਚਲ ਆਇਣ ਨਿਹਕਲੰਕ ਤੇਰੇ ਚਰਨ ਦਵਾਰ ਹੈ, ਹਰਿ ਹਿਰਦੇ ਜਾਏ ਰਚ, ਅੰਮ੍ਰਿਤ ਧਾਰਾ ਗੁਰਸਿਖ ਦੇਵੇ ਠੰਡੀ ਠਾਰ ਹੈ। ਸਾਚਾ ਅੰਮ੍ਰਿਤ ਗੁਰਸਿਖ ਜਾਏ ਪਚ, ਬੇਮੁਖਾਂ ਚਾੜ੍ਹੀ ਜਾਏ ਬੁਖਾਰ ਹੈ। ਟੁੱਟਣ ਹੱਡ ਜਿਉਂ ਨਾਰੀ ਜਚ, ਪੇਟ ਚੜ੍ਹਦਾ ਜਾਏ ਅਫਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਵੇਖੋ ਕੀ ਵਰਤਾਵੇ ਕਲਜੁਗ ਵਰਤਾਰ ਹੈ। ਹਰਿ ਰੰਗ ਸ਼ਬਦ ਅਪਾਰ ਹੈ। ਕਰਨਾ ਇਕ ਗੁਰ ਚਰਨ ਪਿਆਰ ਹੈ। ਦੂਜੇ ਸਰਨ ਗੁਰਸਿਖ ਹੋਏ ਤੇਰੀ ਨਿਮਸਕਾਰ ਹੈ। ਪ੍ਰਭ ਦੇਵੇ ਦਰਸ ਨੇਤਰ ਤੀਜੇ, ਹਰਨ ਫਰਨ ਖੋਲ੍ਹਣਹਾਰ ਹੈ। ਤਨ ਮਨ ਤੇਰੀ ਕਾਇਆ ਭਾਜੇ, ਪ੍ਰਭ ਅਬਿਨਾਸ਼ੀ ਉਤੇ ਅੰਮ੍ਰਿਤ ਛਿੜਕਣਹਾਰ ਹੈ। ਸਾਚਾ ਬੀਜ ਤੇਰੇ ਆਤਮ ਬੀਜੇ, ਫੱਲ ਲਗਾਏ ਅਪਰ ਅਪਾਰ ਹੈ। ਹਰਿ ਵਸਿਆ ਸਦਾ ਦਰ ਦਹਿਲੀਜੇ, ਬੇਮੁਖ ਜਾਨਣ ਬਾਹਰ ਹੈ। ਗੁਰਸਿਖਾਂ ਕਰੇ ਹਰਿ ਆਪੇ ਰੀਝੇ, ਆਪ ਪਹਿਨਾਏ ਸੋਲਾਂ ਸ਼ਿੰਗਾਰ ਹੈ। ਇਕ ਨਾਮ ਵਸਤ ਦਾਤ ਸਾਚੀ ਦੀਜੇ, ਸਿਰ ਬੰਨ੍ਹੇ ਸੱਚੀ ਦਸਤਾਰ ਹੈ। ਆਪਣਾ ਕਾਮ ਹਰਿ ਆਪ ਕੀਜੇ, ਸਿੰਘ ਮਨਜੀਤ ਆਪਣੀ ਹੱਥੀਂ ਪਾਏ ਗਲ ਤੇਰੇ ਵਿਚ ਹਾਰ ਹੈ। ਲੰਘੀਓ ਪਾਰ ਲੋਕ ਤੀਜੇ, ਜਿਥੇ ਵਸੇ ਇਕ ਨਿਰੰਕਾਰ ਹੈ। ਦੂਸਰ ਕੋਈ ਨਾ ਦੀਸੇ ਓਥੇ ਚੀਜੇ, ਜਗੇ ਜੋਤ ਅਗੰਮ ਅਪਾਰ ਹੈ। ਪ੍ਰਭ ਅਬਿਨਾਸ਼ੀ ਗੋਦ ਆਪਣੀ ਵਿਚ ਲੀਜੇ, ਬਾਲ ਅੰਞਾਣਾ ਵੇਖ ਕਰੇ ਸੱਚਾ ਪਿਆਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੈਠਾ ਹਰਿ ਸਾਚੇ ਘਰ ਸਿੰਘ ਸਿੰਘਾਸਣ ਉਪਰ ਹਰਿ ਦਾਤਾਰ ਹੈ। ਹਰਿ ਰੰਗ ਸਹਿਜ ਸੁਭਾਏ ਹੈ। ਪ੍ਰਭ ਦੇਵੇ ਮਾਤ ਸੱਚੀ ਦਾਤ ਆਪਣੀ ਹੱਥੀਂ ਆਏ ਹੈ। ਝੂਠਾ ਤੋੜੇ ਜਗਤ ਨਾਤ, ਆਪ ਛੁਡਾਏ ਭੈਣ ਭਰਾਤ, ਮਾਤ ਪਿਤ ਸੰਗ ਨਾ ਕੋਈ ਰਖਾਏ ਹੈ। ਕਲਜੁਗ ਆਈ ਅੰਧੇਰੀ ਰਾਤ, ਬਾਲ ਅੰਞਾਣੇ ਵੇਖੀਂ ਮਾਰ ਝਾਤ, ਝੂਠੀ ਦਿਸੇ ਸ੍ਰਿਸ਼ਟ ਸਬਾਈ ਤੇਰੀ ਦਾਤ, ਬਿਨ ਗੁਰ ਪੂਰੇ ਅੱਗੇ ਕੋਈ ਨਾ ਪੁੱਛੇ ਬਾਤ ਨਾ ਲੈਂਦਾ ਕੋਈ ਛਡਾਈ ਹੈ। ਨਾ ਕੋਈ ਜਾਤ ਨਾ ਕੋਈ ਪਾਤ, ਸਾਚੇ ਸੰਤ ਜਨ ਤੇਰੀ ਬਣੇ ਬਰਾਤ, ਪ੍ਰਭ ਅਬਿਨਾਸ਼ੀ ਤੈਨੂੰ ਦੇਵੇ ਸੋਹੰ ਸਾਚੀ ਦਾਤ, ਘਰ ਸਾਚੇ ਦੇ ਵਧਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਆਪ ਕਮਾਈ ਹੈ। ਹਰਿ ਰੰਗ ਹਰਿ ਵਡਿਆਈ। ਗੁਰਮੁਖ ਵਿਰਲੇ ਵਿਚ ਮਾਤ ਦੇ ਪਾਈ। ਨਾਨਕ ਦਾਦਕ ਮਿਲ ਕੇ ਦਿਓ ਵਧਾਈ। ਮਨਜੀਤ ਤੇਰੀ ਸਾਚੀ ਰੀਤ, ਪ੍ਰਭ ਅਬਿਨਾਸ਼ੀ ਵਿਚ ਮਾਤ ਚਲਾਈ। ਏਕਾ ਗਾਓ ਸੋਹੰ ਗੀਤ, ਨੇਤਰ ਨੀਰ ਨਾ ਕੋਈ ਵਹਾਈ। ਨਿਭੀ ਤੋੜ ਚਰਨ ਲੱਗੀ ਪ੍ਰੀਤ, ਗਿਆ ਪੰਧ ਮੁਕਾਈ। ਮਾਤਲੋਕ ਵਿਚ ਜੋ ਗਈ ਬੀਤ, ਬਾਲ ਅੰਞਾਣਾ ਭੁੱਲ ਹੋਈ ਨਾ ਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਦੋ ਜਹਾਨ ਸਭ ਥਾਈਂ ਹੋਏ ਸਹਾਈ। ਥਾਨ ਸੁਹਾਏ ਗੁਰਸਿਖ ਆਏ। ਸਾਧ ਸੰਗਤ ਸੰਗ ਰਲਾਏ। ਅੰਗ ਸੰਗ ਸੰਗ ਅੰਗ ਆਪ ਹੋ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਾਤਾ ਸੂਰਾ ਸਰਬੰਗ ਬਾਲ ਭੁਯੰਗ ਆਪਣੀ ਗੋਦ ਜਾਏ ਉਠਾਏ। ਸਚ ਰੰਗ ਹਰਿ ਜਾਣਾ ਤੁਲ। ਭਾਗ ਲਗਾਉਣਾ ਆਪਣੀ ਕੁਲ। ਅੱਠੇ ਪਹਿਰ ਰਸਨ ਧਿਆਉਣਾ, ਪ੍ਰਭ ਅਬਿਨਾਸ਼ੀ ਆਪ ਬਰਸਾਏ ਗੁਰ ਸੰਗਤ ਉਪਰ ਫੁੱਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਏ ਭੁੱਲ। ਹਰਿ ਰੰਗ ਹਰਿ ਗੁਣ ਵਥ ਹੈ। ਜੋਤ ਸਰੂਪੀ ਪਾਰਬ੍ਰਹਮ ਸਰਬ ਸਮਰਥ ਹੈ। ਬਿਨ ਰੰਗ ਰੂਪੀ ਆਦਿ ਜੁਗਾਦਿ ਅਕਥਨਾ ਅਕਥ ਹੈ। ਮਿਟਾਏ ਅੰਧੇਰੀ ਰਾਤ ਅੰਧ ਕੂਪੀ, ਸਤਿਜੁਗ ਚਲਾਈ ਆਵੇ ਰਥ ਹੈ। ਜਗੇ ਜੋਤ ਸਤਿ ਸਰੂਪੀ, ਚਾਰੋਂ ਕੁੰਟ ਹੋਏ ਰੁਸ਼ਨਾਈ ਹੈ। ਉਠ ਉਠ ਵੇਖਣ ਸ਼ਾਹੋ ਭੂਪੀ, ਜੋਤ ਕਿਸ ਜਗਾਈ ਹੈ। ਗੁਰਸਿਖ ਸਾਚਾ ਮਾਣਕ ਮੋਤੀ, ਪ੍ਰਭ ਆਪਣੇ ਗਲ ਲਏ ਲਟਕਾਈ ਹੈ। ਸ੍ਰਿਸ਼ਟ ਸਬਾਈ ਰਹੀ ਸੋਤੀ, ਗੁਰਸਿਖ ਗਾਉਂਦੇ ਚਾਈਂ ਚਾਈਂ ਹੈ। ਪ੍ਰਭ ਆਪ ਟਿਕਾਏ ਏਕਾ ਜੋਤੀ, ਸਚ ਬਣਤ ਰਿਹਾ ਬਣਾਈ ਹੈ। ਦੁਰਮਤ ਮੈਲ ਜਾਏ ਧੋਤੀ, ਨਾਮ ਸਾਬਣ ਰਿਹਾ ਲਗਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਰੰਗਣ ਨਾਮ ਇਕ ਚੜ੍ਹਾਈ ਹੈ। ਹਰਿ ਰੰਗ ਹਰਿ ਹੀ ਜਾਣੇ। ਗੁਰਸਿਖ ਸਾਚੇ ਆਪ ਚਲਾਏ ਆਪਣੇ ਭਾਣੇ। ਸਾਚਾ ਨਾਮ ਰੰਗ ਇਕ ਵਖਾਏ, ਰੰਗ ਦੂਸਰ ਕੋਈ ਨਾ ਲਾਣੇ। ਸਚ ਵਸਤ ਹਰਿ ਵਿਚ ਟਿਕਾਏ, ਜਗੇ ਜੋਤ ਇਕ ਭਗਵਾਨੇ। ਹੋਏ ਰੁਸ਼ਨਾਏ ਥਾਏਂ ਥਾਏਂ, ਕਲਜੁਗ ਅੰਧੇਰ ਆਪ ਮਿਟਾਣੇ। ਗਲੇ ਲਗਾਏ ਫੜ ਕੇ ਬਾਹੀਂ, ਗੁਰਸਿਖ ਸੋਏ ਆਪ ਜਗਾਣੇ। ਸਾਚੇ ਤੀਰਥ ਗੁਰਸਿਖ ਨੁਹਾਏ, ਅੰਮ੍ਰਿਤ ਧਾਰ ਹਰਿ ਆਪ ਚਲਾਣੇ। ਪਾਪਾਂ ਦਾਗ ਸਰਬ ਧੋਏ, ਚਰਨ ਧੂੜ ਹਰਿ ਇਸ਼ਨਾਨ ਕਰਾਨੇ। ਆਤਮ ਬੀਜ ਸਾਚਾ ਬੋਏ, ਸਾਚੇ ਫਲ ਜੋ ਆਗੇ ਖਾਣੇ। ਕਲਜੁਗ ਜੀਵ ਜਾਣੇ ਕੋਇ, ਭੁੱਲੇ ਹਰਿ ਬਣ ਨਿਧਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੇ ਭਾਣੇ। ਭਾਣਾ ਭਗਵਾਨ ਬੜਾ ਦੂਰ ਹੈ। ਸ੍ਰਿਸ਼ਟ ਸਬਾਈ ਮੰਨਣਾ ਪਏ ਜਰੂਰ ਹੈ। ਬੇਮੁਖਾਂ ਪ੍ਰਭ ਸਾਚਾ ਦਿਸੇ ਦੂਰ ਹੈ। ਗੁਰਸਿਖਾਂ ਅੱਗੇ ਖੜਾ ਹਾਜਰਾ ਹਜੂਰ ਹੈ। ਧੰਨ ਧੰਨ ਗੁਰਸਿਖ ਜੋ ਪ੍ਰਭ ਚਰਨ ਲੱਗੇ, ਹਰਿ ਸਰਬ ਕਲਾ ਭਰਪੂਰ ਹੈ। ਕਲਜੁਗ ਅਗਨ ਵਿਚ ਨਾ ਦਗੇ, ਖੇਲ ਵਰਤਾਣਾ ਮਾਤ ਜਰੂਰ ਹੈ। ਝੂਠੇ ਤੁਟੇ ਕਾਇਆ ਤਗੇ, ਵੱਝੇ ਰਹਿਣ ਨਾ ਕਿਸੇ ਜੰਜੀਰ ਹੈ। ਕਲਜੁਗ ਜੀਵ ਫਿਰਨ ਭੱਜੇ, ਨਾ ਦੇਵੇ ਕੋਈ ਧੀਰ ਹੈ। ਲਾਉਂਦੇ ਫਿਰਨ ਅੱਜੇ ਪੱਜੇ, ਅੰਤਮ ਲੱਥਣੇ ਵਿਚ ਮਾਤ ਦੇ ਚੀਰ ਹੈ। ਗੁਰਮੁਖਾਂ ਹਰਿ ਸੱਜੇ ਖੱਬੇ, ਕਟਦਾ ਜਾਏ ਭੀੜ ਹੈ। ਬੇਮੁਖਾਂ ਪੈਰਾਂ ਹੇਠ ਦੱਬੇ, ਭੰਨਦਾ ਜਾਏ ਹੱਡੀ ਰੀੜ ਹੈ। ਫੜ ਫੜ ਆਪਣੀ ਦਾੜ੍ਹੀਂ ਚੱਬੇ, ਹੋਣ ਨਾ ਦੇਵੇ ਕਿਸੇ ਪੀੜ ਹੈ। ਵੇਲਾ ਅੰਤਮ ਲਿਆਏ ਝੱਬੇ, ਗੁਰ ਸੰਗਤ ਤੇਰੀ ਭੇਟ ਚੜ੍ਹਾਇਆ ਇਕ ਤੁਹਾਡਾ ਛੋਟਾ ਵੀਰ ਹੈ। ਸਾਚਾ ਮਾਲ ਧਨ ਕਿਸੇ ਨਾ ਲੱਭੇ, ਘਤੀ ਜਾਣ ਸਰਬ ਵਹੀਰ ਹੈ। ਖਾਲੀ ਲਟਕਦੇ ਦਿਸਣ ਛੱਬੇ, ਖਾਲੀ ਹੋਏ ਮਹਿਲ ਮੁਨੀਰ ਹੈ। ਪ੍ਰਭ ਅਬਿਨਾਸ਼ੀ ਨਾ ਮਦੀਨੇ ਨਾ ਮੱਕੇ, ਜੋਤ ਸਰੂਪੀ ਸਭ ਥਾਈਂ ਗਹਿਰ ਗੰਭੀਰ ਹੈ। ਦਿਵਸ ਰੈਣ ਨਾ ਕਦੇ ਅੱਕੇ ਨਾ ਥੱਕੇ, ਚਾਰ ਕੁੰਟ ਤਿੰਨ ਲੋਕ ਪੈਂਡਾ ਰਿਹਾ ਚੀਰ ਹੈ। ਗੁਰ ਸੰਗਤ ਬਣਾਏ ਭਾਈ ਭੈਣ, ਪ੍ਰੇਮ ਗਲਵਕੜੀ ਗਲ ਪਵਾਏ ਹੋਇਆ ਮੇਲ ਜਿਉਂ ਵਿਛੜਿਆਂ ਭੈਣਾਂ ਵੀਰ ਹੈ। ਸ਼ਬਦ ਤਕੜੀ ਆਪ ਤੁਲਾਏ, ਧੀਰਜ ਦੇਂਦਾ ਜਾਏ ਸਾਚੀ ਧੀਰ ਹੈ। ਸ਼ਬਦ ਡੰਡੀ ਉਪਰ ਆਪ ਲਗਾਏ ਸੋਹੰ ਬੋਦੀ ਪਕੜੇ ਆਪ ਅਖੀਰ ਹੈ। ਬੇਮੁਖ ਡਿਗਦੇ ਜਾਣ ਵਾਂਗ ਮੱਕੜੀ, ਨੇਤਰਾਂ ਵਿਚੋਂ ਵਹਿੰਦਾ ਜਾਏ ਨੀਰ ਹੈ। ਗੁਰਸਿਖ ਸਾਚੇ ਗੁਰ ਚਰਨ ਪ੍ਰਭ ਦਰ ਆਏ ਪਕੜੀਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੱਟੀ ਜਾਂਦਾ ਹਉਮੇ ਪੀੜ ਹੈ। ਹਉਮੇ ਪੀੜ ਦਏ ਕੱਟ। ਉਤੋਂ ਲਾਹੇ ਪਾਪਾਂ ਛੱਟ। ਸ਼ਬਦ ਝਪਟ ਮਾਰੇ ਝੱਟ। ਝੂਠੇ ਕੱਢਦੇ ਦੇਹੀ ਵਟ। ਜਗੇ ਜੋਤ ਲੱਟ ਲੱਟ। ਪ੍ਰਭ ਅਬਿਨਾਸ਼ੀ ਵਸੇ ਘਟ ਘਟ। ਗੁਰਸਿਖ ਸਾਚੇ ਪਾਰ ਉਤਾਰੇ ਸੋਹੰ ਰਸਨਾ ਰੱਟ ਰੱਟ। ਆਤਮ ਦੇਵੇ ਅੰਮ੍ਰਿਤ ਸਾਚੀ ਧਾਰ ਕਾਇਆ ਝੂਠੇ ਮੱਟ। ਗੁਰਸਿਖ ਸਾਚਾ ਬਾਲ ਅੰਞਾਣਾ ਆਪ ਲਪੇਟਿਆ ਸ਼ਬਦ ਸਰੂਪੀ ਸਾਚੇ ਪੱਟ। ਨਾ ਕੋਈ ਜਾਣੇ ਰਾਜਾ ਰਾਣਾ, ਨਾ ਕੋਈ ਜਾਣੇ ਸੰਤ ਸਰਾਣਾ ਜੋ ਰਹੇ ਖ਼ਾਕ ਚੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚਾ ਸਿੰਘ ਮਨਜੀਤ ਪਾਰ ਕਰਾਇਆ, ਸਾਚੇ ਤੀਰਥ ਜਾ ਬਹਾਇਆ, ਨਾ ਕੋਈ ਮੁਨਾਰਾ ਨਾ ਕੋਈ ਤੱਟ। ਸ਼ਬਦ ਘੋੜੇ ਆਪ ਚੜ੍ਹਾਇਆ, ਧੁਰ ਦਰਗਾਹੇ ਜਾਈਂ ਏਕਾ ਚਾਲ ਰੱਖੀਂ ਸਰਪਟ। ਏਕਾ ਰੱਖੀਂ ਚਾਲ ਨਿਰਾਲੀ। ਹੋਵੇ ਹਰਿ ਸੱਚਾ ਰਖਵਾਲੀ। ਤੇਰਾ ਘਰ ਨਾ ਹੋਏ ਖਾਲੀ। ਬੂਟਾ ਲਾਏ ਮਾਤ ਮਾਲੀ। ਦਿਨੋ ਦਿਨ ਚੜ੍ਹਦੀ ਜਾਏ ਲਾਲੀ। ਗੁਰ ਸੰਗਤ ਕਰੇ ਨਿਮਸਕਾਰ, ਦੋਵੀਂ ਹੱਥੀਂ ਵੱਜਦੀ ਤਾਲੀ। ਗੁਰ ਪੂਰੇ ਜਾਓ ਚਰਨ ਬਲਿਹਾਰ, ਕਲ ਚਲੀ ਚਾਲ ਨਿਰਾਲੀ। ਕਾਰਜ ਦਏ ਸਵਾਰ, ਦੋ ਜਹਾਨਾਂ ਵਾਲੀ। ਬੇੜਾ ਕਰ ਜਾਏ ਪਾਰ, ਗੁਰਸਿਖ ਕੋਇ ਨਾ ਰਹੇ ਖਾਲੀ। ਆਪੇ ਆਏ ਚਲ ਦਵਾਰ, ਸੋਹੰ ਸ਼ਬਦ ਲੈ ਆਏ ਡਾਲੀ। ਗੁਰਸਿਖਾਂ ਕਰਮ ਰਿਹਾ ਵਿਚਾਰ, ਸਚ ਪ੍ਰੀਤ ਜੋ ਮਾਤ ਘਾਲੀ। ਸਿੰਘ ਮਨਜੀਤ ਉਠ ਹੋ ਤਿਆਰ, ਪ੍ਰਭ ਕਰੇ ਤੇਰੀ ਆਪ ਰਖਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਸ਼ਬਦ ਦਾਤ, ਤੇਰੇ ਨਾਂਓ ਜਗਾਏ ਇਕ ਦੀਵਾਲੀ। ਹਰਿ ਪੂਰਨ ਕਾਜ ਕਰਾਇਆ। ਕਲਜੁਗ ਸਤਿਜੁਗ ਦੋਵੇਂ ਕੁੜਮ ਬਣਾਇਆ। ਸਚ ਕੁੜਮਾਈ ਆਪ ਕਰਾਈ, ਗੁਰ ਸੰਗਤ ਸੰਗ ਰਲਾਇਆ। ਪੰਜ ਦਿਵਸ ਗਾਉਂਦੇ ਰਹੇ ਚਾਈਂ ਚਾਈਂ, ਪੰਚਮ ਹਰਿ ਹਰਿ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਰਬ੍ਰਹਮ ਜੋਤ ਸਰੂਪੀ ਖੇਲ ਰਚਾਇਆ। ਜੋਤ ਸਰੂਪੀ ਕੀਆ ਖੇਲ। ਕਲਜੁਗ ਸਤਿਜੁਗ ਹੋਇਆ ਮੇਲ। ਆਪੇ ਦੋਏ ਇਕ ਥਾਂ ਬਹਾਏ, ਅਚਰਜ ਕਰਾਏ ਖੇਲ। ਕਲਜੁਗ ਜੂਠੇ ਝੂਠੇ ਇਕ ਲਗਾਏ ਧਕੇਲ। ਚਾਰੋਂ ਕੁੰਟ ਆਪ ਫਿਰਾਏ, ਫੜ ਹੱਥ ਨਕੇਲ। ਸਤਿਜੁਗ ਸਾਚਾ ਮਾਰਗ ਲਗਾਏ, ਉਤੋਂ ਵਾਰ ਲੈਣ ਦਾ ਵੇਲ। ਜਾਂਦੀ ਵਾਰੀ ਹੱਥ ਮਿਲਾਈਂ, ਫੇਰ ਜਾਣਾ ਧਰਮ ਰਾਏ ਦੀ ਜੇਲ੍ਹ। ਆਪ ਥਾਂ ਟਿਕਾਣਾ ਦੱਸ ਕੇ ਜਾਈਂ, ਫਿਰ ਹੋਸੀ ਕਦੋਂ ਮੇਲ। ਜੂਠਿਆ ਝੂਠਿਆ ਮੇਰਿਆ ਕੁੜਮਾ ਅੰਤਮ ਹੋਇਉਂ ਫੇਲ। ਸਤਿਜੁਗ ਸਾਚੇ ਸਚ ਕਰਮ ਕਮਾਇਆ, ਪ੍ਰਭ ਸ਼ਬਦ ਚਲਾਇਆ ਇਕ ਗੁਲੇਲ। ਆਪਣੀ ਹੱਥੀਂ ਅੰਮ੍ਰਿਤ ਆਪ ਛਿੜਕਾਇਆ, ਜਿਉਂ ਅਤਰ ਫੁਲੇਲ। ਸਤਿ ਸੁਗੰਧੀ ਦੇ ਉਪਜਾਇਆ, ਸੰਤ ਜਨਾਂ ਕਰਾਏ ਮੇਲ। ਆਤਮ ਤੋੜੀ ਜਾਏ ਜਿੰਦੀ, ਪਾਉਂਦਾ ਜਾਏ ਨਾਮ ਸਾਚਾ ਤੇਲ। ਵਿਚੋਂ ਕੱਢਦਾ ਜਾਏ ਵਾਸਨਾ ਕਲਜੁਗ ਗੰਦੀ, ਪਰ੍ਹਾਂ ਕਰੇ ਧਕੇਲ। ਪੈਣਾਂ ਬੇਮੁਖ ਅੰਤ ਵਿਚ ਧਰਮ ਰਾਏ ਦੀ ਬੰਦੀ, ਬੇੜਾ ਤੇਰਾ ਜਾਏ ਠੇਲ। ਸ੍ਰਿਸ਼ਟ ਸਬਾਈ ਹੋਈ ਅੰਧੀ, ਨਾ ਕੋਈ ਗੁਰੂ ਤੇ ਨਾ ਕੋਈ ਚੇਲ। ਸ੍ਰਿਸ਼ਟ ਸਬਾਈ ਭਾਗਾਂ ਮੰਦੀ, ਕਲਜੁਗ ਤੇਰੀ ਕੱਟੀ ਮਾਤਲੋਕ ਵਿਚੋਂ ਵੇਲ। ਗੁਰਸਿਖ ਸਾਚੇ ਸੰਤ ਜਨ, ਪ੍ਰਭ ਸਾਚੇ ਦੇ ਸਾਕ ਸੱਜਣ ਸੁਹੇਲ। ਆਪੇ ਚੁੱਕ ਲੈ ਜਾਏ ਆਪਣੀ ਕੰਧੀ, ਵਸਾਏ ਘਰ ਜਿਥੇ ਪਾਰਬ੍ਰਹਮ ਦਾ ਖੇਲ। ਕੱਟੇ ਜਗਤ ਜ਼ੰਜਾਲ ਬੰਦ ਬੰਦੀ, ਕਰਾਏ ਹਰਿ ਸਾਚੇ ਨਾਲ ਸਾਚਾ ਮੇਲ। ਗੁਰਸਿਖ ਸਾਚੇ ਸੰਤ ਪਿਆਰਿਓ, ਗਾਓ ਸੋਹੰ ਸਾਚਾ ਛੰਦੀ, ਨੇਤਰ ਨੀਰ ਗੁਰ ਚਰਨ ਚਵਾਓ ਸਾਚਾ ਤੇਲ। ਸਾਚਾ ਤੇਲ ਦੇਣਾ ਚੁਆ। ਆਪਣਾ ਆਤਮ ਦਰ ਲੈਣਾ ਖੁਲ੍ਹਾ। ਅੱਠੇ ਪਹਿਰ ਗੁਰਸਿਖ ਤੈਨੂੰ ਆਉਂਦੀ ਰਹੇ ਠੰਡੀ ਵਾ। ਛੱਡ ਸਿੰਘਾਸਣ ਉਠ ਕੇ ਆਏ, ਅੱਗੋਂ ਪਕੜੇ ਤੇਰੀ ਬਾਂਹ। ਗੁਰਸਿਖ ਬਾਲ ਅੰਞਾਣਿਆਂ ਸੁਘੜ ਸਿਆਣਿਆਂ, ਸ਼ਬਦ ਸਰੂਪੀ ਆਪਣੀ ਹੱਥੀਂ ਕਰਦਾ ਜਾਏ ਛਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚਾ ਪਿਤ ਮਾਂ। ਆਪੇ ਪਿਤਾ ਆਪੇ ਮਾਤਾ। ਪ੍ਰਭ ਅਬਿਨਾਸ਼ੀ ਪੁਰਖ ਬਿਧਾਤਾ। ਝੂਠਾ ਜਾਣੋ ਜਗਤ ਨਾਤਾ। ਚਾਰੋਂ ਤਰਫ ਗੁਰਸਿਖ ਸਾਚੇ ਪ੍ਰਭ ਸ਼ਬਦ ਸਰੂਪੀ ਆਪਣੀ ਹੱਥੀਂ ਤਾਣੇ ਚਾਰ ਕਨਾਤਾਂ। ਚਾਰ ਜੁਗਾਂ ਦਾ ਹਰਿ ਰਖਵਾਲੀ, ਆਪੇ ਪੁੱਛੇ ਤੇਰੀਆਂ ਵਾਤਾਂ। ਸਚ ਬਾਗ ਦਾ ਸਾਚਾ ਮਾਲੀ, ਗੁਰਸਿਖ ਲਗਾਏ ਸਚ ਸੁਗਾਤਾਂ। ਦੇਵੀ ਦੇਵਤੇ ਉਪਰ ਤਰਸਣ ਨਿਉਂ ਨਿਉਂ ਮਾਰਨ ਝਾਤਾਂ। ਨਿਹਕਲੰਕ ਕਲ ਜਾਮਾ ਪਾਇਆ, ਇਕ ਪੜ੍ਹਾਏ ਜਮਾਤਾ। ਸੋਹੰ ਸਾਚਾ ਸ਼ਬਦ ਸਿਖਾਇਆ, ਕਲਜੁਗ ਤੇਰੀ ਮਿਟਾਈ ਅੰਧੇਰੀ ਰਾਤਾ। ਗੁਰਸਿਖਾਂ ਦੀ ਝੋਲੀ ਪਾਇਆ, ਨਾ ਕੋਈ ਪੁੱਛੇ ਜਾਤਾਂ ਪਾਤਾਂ। ਬੇਮੁਖਾਂ ਨੂੰ ਪਰ੍ਹੇ ਹਟਾਇਆ, ਜਿਉਂ ਰੰਨਾਂ ਕਮਜਾਤਾਂ। ਗੁਰਸਿਖਾਂ ਨੂੰ ਚੰਨ ਚੜ੍ਹਾਇਆ, ਦੇਵੇ ਸੱਚੀਆਂ ਦਾਤਾਂ। ਬਾਹੋਂ ਪਕੜ ਗਲੇ ਲਗਾਇਆ, ਜਿਉਂ ਬਾਲਕ ਮਾਤਾ। ਆਪ ਆਪਣੇ ਧਾਮ ਬਹਾਇਆ, ਪਾੜ ਗਗਨ ਦੀਆਂ ਛਾਤਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤ ਕਿਰਪਾ ਕਰ ਸਾਚੇ ਹਰਿ ਆਪ ਬਣਾਇਆ ਚਰਨੀ ਸਾਚਾ ਨਾਤਾ। ਸਾਚਾ ਨਾਤਾ ਨਾ ਜਾਏ ਟੁੱਟ। ਕਲਜੁਗ ਜੜ੍ਹ ਜਾਏ ਪੁੱਟ। ਦਾਣਾ ਪਾਣੀ ਗਿਆ ਨਿਖੁੱਟ। ਪੀਣਾ ਮਿਲੇ ਨਾ ਮਾਤ ਵਿਚ ਇਕ ਘੁੱਟ। ਚਾਰੋਂ ਤਰਫ ਮੂੰਹ ਵਿਚ ਪੈਂਦਾ ਥੁੱਕ। ਮਾਤਾ ਗਰਭ ਵਿਚ ਬਾਲ ਅੰਞਾਣੇ ਜਾਇਣ ਸੁੱਕ। ਸਾਚਾ ਭਾਣਾ ਹਰਿ ਵਰਤਾਏ ਨਾ ਸਕੇ ਰੁਕ। ਭੱਜੇ ਫਿਰਨ ਜੀਵ ਹਲਕਾਏ, ਕਿਸੇ ਹੱਥ ਨਾ ਆਵੇ ਟੁੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਆਪਣੀ ਹੱਥੀਂ ਲਏ ਚੁੱਕ। ਮਨ ਸਖੀਆਂ ਸੱਜਣ ਸੁਹੇਲਾ। ਹੋਇਆ ਗੁਰ ਸੰਗਤ ਦਾ ਮੇਲਾ। ਜੁੜਿਆ ਜੋੜ ਬੈਠਾ ਏਕਾ ਥਾਂ ਗੁਰ ਚੇਲਾ। ਨਾ ਕੋਈ ਸਕੇ ਤੋੜ, ਪ੍ਰਭ ਅਬਿਨਾਸ਼ੀ ਬੰਦੀ ਤੋੜ, ਸਾਚਾ ਸਾਕ ਸੱਜਣ ਸੁਹੇਲਾ। ਨਾ ਕੋਈ ਸਕੇ ਅਜੋੜ ਨਾ ਹੋਏ ਰੰਗ ਦੁਹੇਲਾ। ਬੇਮੁਖਾਂ ਦੇਹੀ ਚਲੇ ਕੋਹੜ, ਜੋ ਮੂਹੋਂ ਕੱਢਣ ਬੋਲਾ। ਪ੍ਰਭ ਅਬਿਨਾਸ਼ੀ ਬੰਦੀ ਤੋੜ, ਸੋਹੰ ਗਾਓ ਸਾਚਾ ਢੋਲਾ। ਨਾ ਹੋਏ ਕਦੇ ਵਿਛੋੜ। ਗੁਰਸਿਖਾਂ ਬਣਿਆ ਰਹੇ ਗੋਲਾ। ਪ੍ਰਭ ਸਾਚੇ ਦੀ ਸਾਚੀ ਲੋੜ, ਧੁਰਦਰਗਾਹੀ ਏਕਾ ਇਕ ਵਿਚੋਲਾ। ਕਲਜੁਗ ਜੀਵ ਭੰਨੇ ਕੌੜ, ਛੱਡਣਾ ਪਏ ਸਭ ਨੂੰ ਚੋਲਾ। ਪੱਟੀ ਹੋਏ ਸਭ ਦੀ ਚੌੜ, ਖਾਲੀ ਦਿਸੇ ਸਰਬ ਪਟੋਲਾ। ਗੁਰਸਿਖ ਗੁਰ ਚਰਨੀ ਆਇਣ ਦੌੜ, ਪ੍ਰਭ ਅਬਿਨਾਸ਼ੀ ਸ਼ਬਦ ਸਰੂਪੀ ਰੱਖੇ ਉਹਲਾ। ਚਿੱਟਾ ਅਸਵ ਮਾਰੇ ਪੌੜ, ਚਾਰੋਂ ਤਰਫ ਹੋਏ ਹਿਲ ਹਲੋਲਾ। ਆਪੇ ਚੜ੍ਹਿਆ ਸਾਚੇ ਘੋੜ, ਸ੍ਰਿਸ਼ਟ ਸਬਾਈ ਦਾ ਵੇਖੇ ਮੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਸਦਾ ਇਕ ਇਕੇਲਾ। ਇਕ ਇਕੇਲਾ ਏਕਾ ਥਾਂ। ਭੌਂਦਾ ਰਹੇ ਸਾਰੇ ਥਾਂ। ਜਗਾਉਂਦਾ ਰਹੇ ਗੁਰਸਿਖਾਂ ਫੜ ਫੜ ਬਾਂਹ। ਜਪਾਉਂਦਾ ਰਹੇ ਆਪਣਾ ਨਾਂ। ਆਪੇ ਆਪ ਵਖਾਉਂਦਾ ਰਹੇ, ਦਵਾਉਂਦਾ ਰਹੇ ਇਕ ਦੂਜੇ ਨੂੰ ਥਾਂ ਦਹਾ ਬਹਾ। ਸਤਿਜੁਗ ਸਾਚੀ ਕਾਰ ਕਮਾਉਂਦਾ ਰਹੇ, ਸੋਹੰ ਦੇਵੇ ਝੋਲੀ ਪਾ। ਸਾਚਾ ਢੋਲ ਵਜਾਉਂਦਾ ਰਹੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾ। ਗੁਰ ਪੂਰਾ ਗੁਣ ਨਿਧਾਨ ਹੈ। ਗੁਰ ਸੰਗਤ ਬਲੀ ਬਲਵਾਨ ਹੈ। ਗੁਰ ਪੂਰਾ ਵਡ ਸੁਲਤਾਨ ਹੈ। ਗੁਰ ਸੰਗਤ ਨੌਜਵਾਨ ਹੈ। ਗੁਰ ਪੂਰਾ ਸ਼ਬਦ ਕਿਰਪਾਨ ਹੈ। ਗੁਰ ਸੰਗਤ ਹੱਥ ਉਠਾਨ ਹੈ। ਗੁਰ ਪੂਰਾ ਵਡ ਮਿਹਰਵਾਨ ਹੈ। ਗੁਰ ਸੰਗਤ ਰਹੀ ਵਖਾਣ ਹੈ। ਗੁਰ ਪੂਰਾ ਜਾਣੀ ਜਾਣ ਹੈ। ਗੁਰ ਸੰਗਤ ਹੋਈ ਨਿਮਾਣ ਹੈ। ਗੁਰ ਪੂਰਾ ਦੇਵੇ ਬ੍ਰਹਮ ਗਿਆਨ ਹੈ। ਗੁਰ ਸੰਗਤ ਲਾਏ ਚਰਨ ਧਿਆਨ ਹੈ। ਗੁਰ ਪੂਰਾ ਝੁਲਾਏ ਸਚ ਨਿਸ਼ਾਨ ਹੈ। ਗੁਰ ਸੰਗਤ ਸਾਇਆ ਹੇਠ ਰਖਾਨ ਹੈ। ਗੁਰ ਪੂਰਾ ਵਡ ਦਾਨੀ ਦਾਨ ਹੈ। ਗੁਰ ਸੰਗਤ ਝੋਲੀ ਭਰ ਘਰ ਲੈ ਜਾਣ ਹੈ। ਗੁਰ ਪੂਰਾ ਸੋਹੰ ਦੇਵੇ ਵਸਤ ਮਹਾਨ ਹੈ। ਗੁਰ ਸੰਗਤ ਪਾਈ ਪ੍ਰਭ ਦਰ ਆਣ ਹੈ। ਗੁਰ ਪੂਰਾ ਵਡ ਬਲੀ ਬਲਵਾਨ ਹੈ। ਗੁਰ ਸੰਗਤ ਦੇਵੇ ਜੀਆ ਦਾਨ ਹੈ। ਗੁਰ ਪੂਰਾ ਜੋਤ ਭਗਵਾਨ ਹੈ। ਗੁਰ ਸੰਗਤ ਮੇਲ ਮਿਲਾਣ ਹੈ ਗੁਰ ਪੂਰਾ ਸਰਬ ਸੁਖਦੇਵ ਹੈ। ਗੁਰ ਸੰਗਤ ਖਾਏ ਸਾਚਾ ਮੇਵ ਹੈ। ਗੁਰ ਪੂਰਾ ਵਡ ਦੇਵੀ ਦੇਵ ਹੈ। ਗੁਰ ਸੰਗਤ ਕਮਾਉਂਦੀ ਰਹੇ ਸੇਵ ਹੈ। ਗੁਰ ਪੂਰਾ ਰਸਨਾ ਜਪਣ ਜਿਹਵਾ ਜੇਹਵ ਹੈ। ਗੁਰ ਸੰਗਤ ਲਹਿਣਾ ਦੇਣ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਗੁਰਦੇਵ ਹੈ। ਹਰਿ ਸਾਚਾ ਭੋਗ ਲਗਾਇੰਦਾ। ਪੂਰਨ ਕਰਮ ਕਰਾਇੰਦਾ। ਗੁਰ ਸੰਗਤ ਚੋਗ ਚੁਗਾਇੰਦਾ। ਹਉਮੇ ਰੋਗ ਗਵਾਇੰਦਾ। ਰਾਹ ਸੱਚਾ ਇਕ ਰਖਾਇੰਦਾ। ਗੁਰ ਦਰ ਆਏ ਜੋ ਸੀਸ ਝੁਕਾਇੰਦਾ। ਲੱਖ ਚੁਰਾਸੀ ਗੇੜ ਕਟਾਇੰਦਾ। ਸਚ ਵੱਖਰ ਨਾਮ ਝੋਲੀ ਪਾਇੰਦਾ। ਇਕ ਅੱਖਰ ਨਾਮ ਸੋਹੰ ਸ਼ਬਦ ਪੜ੍ਹਾਇੰਦਾ। ਫਡ ਫੜ ਕਰਦਾ ਜਾਏ ਵੱਖਰ, ਸੰਗਤ ਸਾਚੀ ਵਿਚ ਰਲਾਇੰਦਾ। ਬੇਮੁਖ ਜੀਵ ਉਡਦੇ ਫਿਰਨ ਵਾਂਗ ਮੱਛਰ, ਪ੍ਰਭ ਆਪਣੀ ਹੱਥੀਂ ਅਗਨ ਤੇਲ ਪਾਏ ਜਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਇਆ ਕਮਾਇੰਦਾ। ਜਨ ਭਗਤਾਂ ਜਨਮ ਸੁਧਾਰ। ਪ੍ਰਭ ਸਾਚੀ ਕਰੀ ਕਾਰ। ਸਾਚਾ ਬਖ਼ਸ਼ੇ ਗੁਰ ਸੰਗਤ ਇਕ ਪਿਆਰ। ਦੂਜੇ ਦਰ ਨਾ ਹੋਣਾ ਮੰਗਤ, ਬਣ ਕੇ ਜਗਤ ਭਿਖਾਰ। ਪ੍ਰਭ ਸਾਚੀ ਚਾੜ੍ਹੀ ਰੰਗਤ, ਏਕਾ ਏਕ ਨਿਹਕਲੰਕ ਨਰਾਇਣ ਨਰ ਅਵਤਾਰ। ਚੁਣ ਚੁਣ ਬਣਾਏ ਸਾਚੀ ਸੰਗਤ, ਫੜ ਫੜ ਬਾਹੋਂ ਕਰਦਾ ਜਾਏ ਬਾਹਰ। ਹੋਏ ਸਹਾਈ ਜਿਉਂ ਨਾਨਕ ਅੰਗਦ, ਜੁਗੋ ਜੁਗ ਪ੍ਰਭ ਸਾਚੇ ਦੀ ਸਾਚੀ ਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕ ਦਾਤਾਰ। ਦਾਤਾ ਦਾਤਾਰ, ਕਰਦਾ ਸਰਬ ਪਿਆਰ। ਕਰਮ ਧਰਮ ਜਗਤ ਵਿਚਾਰ। ਸਾਚਾ ਬ੍ਰਹਮ ਹਰਿ ਚਿਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਹਾਏ ਚਰਨ ਦਵਾਰ। ਚਰਨ ਬਹਾਏ ਦੇਵੇ ਚਰਨੋਧ। ਸ਼ਬਦ ਕੁਠਾਲੀ ਗੁਰਸਿਖ ਦੇਵੇ ਸੋਧ। ਆਪੇ ਚਾੜ੍ਹੇ ਸਾਚੀ ਲਾਲੀ, ਆਪ ਬਿਠਾਏ ਆਪਣੀ ਗੋਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਰਾਇਣ ਨਰ ਸ਼ਬਦ ਲਿਖਾਏ ਬੋਧ ਅਗਾਧ ਅਗਾਧ ਬੋਧ। ਤੇਰਾ ਹਿਰਦਾ ਰਿਹਾ ਧੁਖ। ਘਰ ਤੇਰੇ ਵਿਚੋਂ ਦੇਵੇ ਧੱਕ। ਆਪੇ ਲੈ ਜਾਏ ਅੱਗੇ ਹੱਕ। ਦਾਣਾ ਪਾਣੀ ਸਿੰਘ ਪਾਲ ਅੱਗੇ ਬਹਿ ਕੇ ਛਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਖੇਤ ਬੇਮੁਖਾਂ ਵੱਢੇ ਅੰਤਮ ਗਿਆ ਪੱਕ। ਸੁਣ ਪੁਕਾਰ ਵਡ ਦਾਤਾਰਿਆ। ਭੁੱਖ ਨੰਗ ਕੀਤਾ ਲਾਚਾਰਿਆ। ਅੱਠੇ ਪਹਿਰ ਰਿਹਾ ਮੰਗ, ਨਾ ਮਿਲੇ ਕਿਤੋਂ ਭੰਡਾਰਿਆ। ਆਤਮ ਹੋਈ ਬੜੀ ਤੰਗ, ਰੋ ਰੋ ਅਰਜ਼ ਗੁਜ਼ਾਰਿਆ। ਮਾਨਸ ਜਨਮ ਹੁੰਦਾ ਜਾਏ ਭੰਗ, ਨਾ ਦਿਸੇ ਕੋਈ ਸਹਾਰਿਆ। ਹੋਏ ਸਹਾਈ ਅੰਗ ਸੰਗ, ਖੇਲ ਮੇਰ ਦਰ, ਦਵਾਰਿਆ। ਸੁੱਕੀਆਂ ਹੱਡੀਆਂ ਵਾਂਗ ਹੋਈਆਂ ਕੁਰੰਗ, ਅੰਗ ਅੰਗ ਮੇਰਾ ਪੁਕਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਨ ਦਾਨ ਹਰਿ ਭਗਵਾਨ ਰਿਹਾ ਮੰਗਦੇ ਵਸਤ ਸੱਚੀ ਭੰਡਾਰਿਆ। ਧੰਨ ਮਾਲ ਦੇ, ਆਇਆ ਦਰ। ਕਰ ਨਿਹਾਲ ਦੇ, ਚੁਕਾ ਡਰ। ਪੂਰਾ ਤਾਲ ਦੇ, ਦੁੱਖ ਰਹੇ ਨਾ ਘਰ। ਦੂਜੀ ਅਗਨੀ ਫਿਰ ਬਾਲ ਦੇ, ਦੁੱਖ ਭੁੱਖ ਰੋਗ ਦੂਰ ਕਰ। ਚਰਨ ਪ੍ਰੀਤੀ ਸਾਚੀ ਨਾਲ ਦੇ, ਨਿਤ ਆਉਂਦੇ ਰਹੀਏ ਤੇਰੇ ਦਰ। ਜਨ ਭਗਤਾਂ ਵਾਲੀ ਚਾਲ ਦੇ, ਮਾਨਸ ਜਨਮ ਪੂਰਾ ਜਾਈਏ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੈਨੂੰ ਧਿਆਈਏ, ਵਸਾਓ ਸਾਡਾ ਘਰ। ਕਲਜੁਗ ਮੈਲਾ ਹੋਇਆ ਤੇਰਾ ਚੋਲਾ। ਦਰ ਹੋਇਉਂ ਸਾਚੇ ਅੰਤਮ ਗੋਲਾ। ਜੂਠੇ ਝੂਠੇ ਜਗਤ ਯਾਰ, ਵੱਡ ਸਿਕਦਾਰ ਕਰਦੇ ਰਹਿਓ ਘੋਲਾ। ਘਰ ਘਰ ਭੋਗਣ ਵੇਸਵਾ ਨਾਰ, ਪ੍ਰਭ ਅਬਿਨਾਸ਼ੀ ਦਿਤਾ ਵਿਸਾਰ, ਗੁਰ ਪੂਰੇ ਨੂੰ ਮਾਰਨ ਬੋਲਾ। ਆਪੇ ਵਹਿੰਦੀ ਧਾਰ, ਉਤੇ ਪਾਏ ਪਾਪਾਂ ਭਾਰ, ਚੁੱਕਿਆ ਜਾਏ ਨਾ ਝੂਠਾ ਥੈਲਾ। ਆਪੇ ਡੁੱਬਾ ਵਿਚ ਅੰਧਕਾਰ ਨਾ ਆਰ ਪਾਰ, ਝੂਠਾ ਲਹਿਣਾ ਵਿਚ ਮਾਤ ਦੇ ਲੈ ਲਾ। ਨਾ ਭੁੱਲਣਾ ਨਿਰੰਕਾਰ, ਸਤਿਜੁਗ ਬੰਨ੍ਹਦਾ ਜਾਏ ਧਾਰ, ਗੁਰਸਿਖ ਗਲ ਫੜ ਫੜ ਪਾਉਂਦਾ ਜਾਏ ਹਾਰ, ਭਾਣਾ ਹਰਿ ਕਾ ਗੁਰਸਿਖ ਸਹਿ ਲਾ। ਬੇੜਾ ਲਾਉਂਦਾ ਜਾਏ ਪਾਰ, ਝੇੜਾ ਜਗਤ ਜਾਏ ਹਾਰ, ਖੇੜਾ ਵਸੇ ਵਿਚ ਸੰਸਾਰ, ਚਾਰ ਦਿਹਾੜ ਮਿਲ ਗੁਰ ਸੰਗਤ ਵਿਚ ਬਹਿ ਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨ ਚਿਤਾਰ, ਅੰਤਮ ਅੰਤ ਆਪ ਕਰਾਏ ਮੇਲਾ। ਕਲਜੁਗ ਚੋਲਾ ਮੈਲਾ ਹੋਇਆ। ਵੱਜੇ ਬੋਲਾ ਨਾ ਕਿਸੇ ਧੋਇਆ। ਹਰਿ ਸਾਚੇ ਪਰਦਾ ਖੋਲ੍ਹਾ। ਜੋਤ ਸਰੂਪੀ ਪ੍ਰਗਟ ਹੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚਾ ਸਾਚੇ ਧਾਗੇ ਆਪ ਪਰੋਇਆ। ਗੁਰਸਿਖ ਸਾਚਾ ਹੋਏ ਸਨਮੁਖ। ਪ੍ਰਭ ਅਬਿਨਾਸ਼ੀ ਗੜ੍ਹ ਤੋੜੇ ਦੁੱਖ। ਘਨਕਪੁਰ ਵਾਸੀ ਆਪ ਮਿਟਾਏ ਤ੍ਰਿਸ਼ਨਾ ਭੁੱਖ। ਕੱਟੀ ਜਾਏ ਜਮ ਕੀ ਫਾਸੀ, ਉਲਟਾ ਹੋਏ ਨਾ ਮਾਤ ਗਰਭ ਵਿਚ ਰੁੱਖ। ਅੱਠੇ ਪਹਿਰ ਰਹੇ ਉਦਾਸੀ, ਪ੍ਰਭ ਚਰਨ ਦੀ ਲੱਗੀ ਰਹੇ ਭੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਏ ਦਰਸ ਦਿਖਾਏ, ਸਦ ਸੁੱਖਨਾ ਰਹੋ ਸੁੱਖ। ਸੁੱਖਣਾ ਸੁੱਖ ਹਰਿ ਜੀ ਆਵੇ। ਸਾਧ ਸੰਗਤ ਸੰਗ ਰਲਾਵੇ। ਰੰਗਤ ਨਾਮ ਆਪ ਚੜ੍ਹਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਹਰਿ ਧਿਆਵੇ। ਕਲਜੁਗ ਚੋਲਾ ਗਿਆ ਪਾਟ। ਅੱਠੇ ਪਹਿਰ ਰਹੇ ਘਾਟ। ਲੰਬੀ ਮੁੱਕ ਗਈ ਤੇਰੀ ਵਾਟ। ਆਪਣਾ ਕਰਮਾਂ ਦਾ ਫਲ ਲੈਣਾ ਚਾਟ। ਜੂਠਾ ਝੂਠਾ ਪੇਟ ਜੋ ਰਿਹਾ ਪਾਟ। ਪ੍ਰਭ ਅਬਿਨਾਸ਼ੀ ਆਪਣੀ ਹੱਥੀਂ ਆਪ ਸਵਾਏ ਤੈਨੂੰ ਉਪਰ ਖਾਟ। ਆਪਣੀ ਹੱਥੀਂ ਬਾਹਰ ਕਢਾਏ, ਕਲਜੁਗ ਤੇਰਾ ਦੂਰ ਦਿਸੇ ਘਾਟ। ਛੇਤੀ ਫੇਰ ਮਾਤ ਨਾ ਆਈ, ਪ੍ਰਭ ਜੇਵੜੇ ਦਿਤੇ ਕਾਟ। ਜਾ ਬੈਠ ਆਪਣੀ ਥਾਂਏ, ਤੇਰੀ ਵਿਕ ਗਈ ਮਾਤਲੋਕ ਵਿਚ ਲਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਤ ਧਰਾਏ ਗੁਰਸਿਖਾਂ ਪੂਰ ਕਰਾਏ ਘਾਟ। ਗੁਰਸਿਖ ਘਾਟਾ ਪੂਰਾ ਕਰੇ। ਸ਼ਬਦ ਝੋਲੀ ਆਪੇ ਭਰੇ। ਕਿਆ ਕੋਈ ਮਾਰੇ ਬੋਲੀ, ਕਰਨਹਾਰ ਸਰਬ ਕਿਛ ਆਪੇ ਕਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਸਚ ਦਰੇ। ਸਚ ਦਰ ਸਚ ਦਰਬਾਰ। ਦੋਏ ਜੋੜ ਕਰੋ ਨਿਮਸਕਾਰ। ਪੂਰਾ ਕਰ ਕੇ ਪੂਰਾ ਚਲਿਆ, ਆਪਣਾ ਸਚ ਵਿਹਾਰ। ਨਾ ਭਾਣਾ ਕਿਸੇ ਉਥਲਿਆ, ਜੁਗੋ ਜੁਗ ਵਰਤੇ ਹਰਿ ਵਰਤਾਰ। ਨਾ ਲੱਗੇ ਘੜੀ ਪਲਿਆ, ਪ੍ਰਭ ਲੇਖੇ ਰਿਹਾ ਸਰਬ ਵਿਚਾਰ। ਪ੍ਰਭ ਅਛਲ ਨਾ ਕਦੇ ਕਿਸੇ ਛਲਿਆ, ਜੋਤ ਸਰੂਪੀ ਰੰਗ ਅਪਾਰ। ਕਲਜੁਗ ਤੇਰਾ ਅੰਤਮ ਪਰਛਾਵਾਂ ਢਲਿਆ, ਆ ਗਈ ਰੈਣ ਅੰਧਿਆਰ। ਪ੍ਰਭ ਪਾਸਾ ਤੇਰਾ ਥਲਿਆ, ਸੁੱਤਾ ਉਠ ਕਿਉਂ ਪੈਰ ਪਸਾਰ। ਬੇਮੁਖ ਮੂਰਖ ਝੱਲਿਆ, ਕਿਉਂ ਰਿਹਾ ਝੱਖ ਮਾਰ। ਵਾਂਗ ਦਾਲ ਜਾਏ ਦਲਿਆ, ਪ੍ਰਭ ਕਰੇ ਆਪ ਦੋ ਫਾੜ। ਕਲਜੁਗ ਜੂਠੇ ਝੂਠੇ ਲੂਣ ਦੇ ਡਲਿਆ, ਖੁਰ ਖੁਰ ਗਿਉਂ ਨਾ ਹੋਈ ਕੋਈ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਾਰ ਕਰਾਏ ਸਿਰ ਧੜ ਵੱਖ ਵੱਖ ਇਕ ਚਲਾਏ ਸ਼ਬਦ ਕਟਾਰ। ਕਲਜੁਗ ਜੀਵ ਉਠ ਉਠ ਭਾਗ। ਤੇਰੇ ਸਿਰ ਤੋਂ ਲੱਥਾ ਤਾਜ। ਮਾਤਲੋਕ ਦਾ ਮੁੱਕਿਆ ਰਾਜ। ਨਾ ਕੋਈ ਦੀਸੇ ਦਰ ਦਰਬਾਨ, ਨਾ ਕੋਈ ਮਾਰੇ ਆਵਾਜ਼। ਨਾ ਕੋਈ ਦੀਸੇ ਸ਼ਾਹ ਸੁਲਤਾਨ, ਜੋ ਰੱਖੇ ਤੇਰੀ ਲਾਜ। ਨਾ ਕੋਈ ਦੀਸੇ ਬਲੀ ਬਲਵਾਨ, ਜੋ ਸਹਾਈ ਆਜ। ਕਲਜੁਗ ਜੀਵ ਸਰਬ ਸ਼ੈਤਾਨ, ਪੈਂਦੀ ਵੇਖ ਭਾਜ। ਪ੍ਰਭ ਫੜ ਫੜ ਮਾਰੇ ਬੇਈਮਾਨ, ਰਖਦੇ ਰਹਿਣ ਯਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਸੋਹੰ ਸ਼ਬਦ ਦੇਵੇ ਸਾਚੀ ਦਾਦ। ਕਲਜੁਗ ਚੀਰਾ ਏਥੇ ਲਾਹ, ਨੰਗੇ ਸਿਰ ਭੱਜਾ ਜਾ। ਪ੍ਰਭ ਅਬਿਨਾਸ਼ੀ ਤੇਰੇ ਸਿਰ ਤੇ ਪਾਪਾਂ ਛੱਜਾ ਦਏ ਬੰਨ੍ਹਾ। ਘਨਕਪੁਰ ਵਾਸੀ ਸ਼ਬਦ ਧੁਜਾ ਤੇਰੀ ਉਪਰ ਧੌਣ ਦਏ ਲਗਾ। ਦੋਏ ਹੱਥੀਂ ਮਾਰੇ ਗੁਝਾਂ, ਕਿਸੇ ਦਿਸ ਨਾ ਆ। ਅੱਠੇ ਪਹਿਰ ਵੱਜਣ ਹੁਜਾਂ, ਨਾ ਕੋਈ ਸਕੇ ਛੁਡਾ। ਪ੍ਰਭ ਅਬਿਨਾਸ਼ੀ ਨਾ ਅਜੇ ਬੁਝਾ, ਵਿਚ ਮਾਝੇ ਆਇਆ ਜਾਮਾ ਪਾ। ਆਪਣਾ ਭੇਵ ਰਖਾਏ ਗੁੱਝਾ, ਗੁਰਸਿਖਾਂ ਕਰਦਾ ਜਾਏ ਛਾਂ। ਚਰਨ ਪ੍ਰੀਤੀ ਜੋ ਜਨ ਲੁਝਾ, ਫੜ ਫੜ ਪਾਰ ਲੰਘਾਏ ਬਾਂਹ। ਧਰਮ ਰਾਏ ਦੀ ਕੋਠੜੀ ਛੋਟਾ ਕੁੱਜਾ, ਪ੍ਰਭ ਅਬਿਨਾਸ਼ੀ ਬੇਮੁਖਾਂ ਦੇਵੇ ਬੰਦ ਕਰਾ। ਏਕਾ ਰਾਹ ਪ੍ਰਭ ਸਾਚੇ ਸੁਝਾ। ਆਪਣੇ ਦਰ ਤੋਂ ਦਏ ਦੁਰਕਾ। ਨਾ ਗੁਰਸਿਖ ਲੜਾਏ ਨਾ ਵੇਖੇ ਬਲ ਭੁਜਾ, ਜੋਤ ਸਰੂਪੀ ਦਏ ਖੇਲ ਵਰਤਾ। ਅੱਠੇ ਪਹਿਰ ਰਹੇ ਰੁਝਾ, ਖਾ ਖਾ ਹਲੂਣੇ ਸਾਰਾ ਜਗਤ ਦਏ ਹਿਲਾ। ਭੇਵ ਚੁਕਾਏ ਏਕਾ ਦੂਜਾ, ਕਲਜੁਗ ਪਹਿਲੇ ਤੇਰੀ ਅਲਖ ਮੁਕਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਦੇਵੇ ਮਾਤ ਧਰਾ। ਕਲਜੁਗ ਲਹਿਣਾ ਸਾਚਾ ਲੈ। ਮਾਤਲੋਕ ਵਿਚ ਨਾ ਰਹਿਣਾ ਬਹਿ। ਪੀਣਾ ਖਾਣਾ ਤੇਰਾ ਏਥੇ ਕੁੱਝ ਨਾ ਰਹਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਾਨਾ ਬੀਨਾ ਵਡ ਪ੍ਰਬੀਨਾ ਗੁਰਸਿਖਾਂ ਵਿਚ ਸਦਾ ਵਸਦਾ ਰਹਿ। ਰਸਨਾ ਲੱਗੇ ਭੋਗ, ਅੰਮ੍ਰਿਤ ਰਸ ਧਾਰ ਹੈ। ਗੁਰਸਿਖਾਂ ਬਖ਼ਸ਼ੀ ਜਾਏ ਜੋਗ, ਕਰ ਕਰ ਹਰਿ ਪਿਆਰ ਹੈ। ਨਾ ਹੋਏ ਕਦੇ ਵਿਜੋਗ, ਸਦਾ ਰਹਿਣ ਚਰਨ ਦਵਾਰ ਹੈ। ਸਾਚਾ ਰਸ ਲੈਣਾ ਭੋਗ, ਹੋਰ ਝੂਠਾ ਸਰਬ ਵਿਕਾਰ ਹੈ। ਕਰਨਾ ਦਰਸ ਅਮੋਘ, ਪ੍ਰਭ ਅਬਿਨਾਸ਼ੀ ਹਰਿ ਹਰਿ ਕੇ ਦਵਾਰ ਹੈ। ਘਨਕਪੁਰ ਵਾਸੀ ਕਰ ਕੇ ਜਾਏ ਵਿਹਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਬਣਿਆ ਆਪ ਵਰਤਾਰ ਹੈ। ਗੁਰਸਿਖਾਂ ਬਣੇ ਹਰਿ ਵਰਤਾਰਾ। ਦੇਵੇ ਨਾਮ ਸ਼ਬਦ ਅਪਾਰਾ। ਪਹਿਲੀ ਚਲੀ ਏ ਸਤਿਜੁਗ ਸੱਚੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਸਾਚੀ ਕਾਰਾ। ਸਚ ਕਾਜ ਹਰਿ ਆਪ ਕਰਾਇਆ। ਗੰਢੀ ਦੇ ਦੇ ਗੁਰਸਿਖ ਮੰਗਾਇਆ। ਸਾਚੀ ਲੇਖ ਲਿਖਤ ਲਿਖ ਲੇਖ ਇਹ ਕਰਮ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲ ਸੰਗਤ ਮੰਗਲ ਸਾਚਾ ਗਾਇਆ। ਮੰਗਲ ਗਾਇਆ ਸਖੀ ਪਿਆਰੀਏ। ਪ੍ਰਭ ਸਾਚੇ ਦੀ ਸਾਚੀ ਨਾਰੀਏ। ਕਿਰਪਾ ਕਰੇ ਹਰਿ ਅਪਰ ਅਪਾਰੀਏ। ਦਰ ਆਇਆਂ ਦੇਵੇ ਵਰ, ਸਦਾ ਰਹੋ ਵਡ ਸੁਹਾਗਣ ਸੰਸਾਰੀਏ। ਤੇਰਾ ਵਸਦਾ ਰਹੇ ਘਰ, ਨਾ ਹੋਏ ਦੁਹਾਗਣ ਨਾ ਹੈਸਿੰਆਰੀਏ। ਪ੍ਰਭ ਦੇਵੇ ਸਾਚਾ ਵਰ ਚਰਨ ਕਵਲ ਕਵਲ ਚਰਨ ਚਰਨ ਸਦਾ ਨਿਮਸਕਾਰੀਏ। ਭਵ ਸਾਗਰ ਜਾਣਾ ਤਰ, ਫੇਰ ਨਾ ਆਣਾ ਦੂਜੀ ਵਾਰੀਏ। ਚੁਕਾਉਂਦਾ ਜਾਏ ਜਮ ਕਾ ਡਰ, ਬਹਾਏ ਏਕੋ ਸਚ ਅਟਾਰੀਏ। ਨੁਹਾਉਂਦਾ ਜਾਏ ਸਾਚੇ ਸਰ, ਏਕਾ ਧਾਰ ਠੰਡੀ ਠਾਰੀਏ। ਆਤਮ ਜੋਤੀ ਆਪ ਜਗਾਉਂਦਾ ਜਾਏ, ਸਚਖੰਡ ਸੱਚੀ ਸਰਕਾਰੀਏ। ਜਨ ਭਗਤਾਂ ਮੇਲ ਮਿਲਾਉਂਦਾ ਜਾਏ, ਵਡ ਦਾਤਾ ਹਰਿ ਦਰਬਾਰੀਏ। ਗੁਰਸਿਖ ਸਾਚਾ ਗਾਉਂਦਾ ਜਾਏ, ਸੋਹੰ ਕਰਦਾ ਜਾਏ ਜੈ ਜੈ ਜੈਕਾਰੀਏ। ਗੁਰਸਿਖਾਂ ਨੂੰ ਸਮਝਾਉਂਦਾ ਜਾਏ, ਆਉਣਾ ਸਭ ਨੇ ਵਾਰੋ ਵਾਰੀਏ। ਫੜ ਫੜ ਬਾਹੋਂ ਰਾਹੇ ਪਾਉਂਦਾ ਜਾਏ, ਚੜ੍ਹਨਾ ਮਹੱਲ ਸੱਚੀ ਅਟਾਰੀਏ। ਰਾਹ ਇਕ ਸੱਚਾ ਦਿਸਾਉਂਦਾ ਜਾਏ, ਗੁਰ ਸੰਗਤ ਇਕ ਇਕ ਅਪਾਰੀਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਏ ਜੋੜ ਕਰਨ ਨਿਮਸਕਾਰੀਏ। ਸਾਚੀ ਸਰਨ ਗੁਰ ਆਪ ਬਹਾਇਆ। ਗੁਰ ਸੰਗਤ ਤਾਈਂ ਦਇਆ ਕਮਾਇਆ। ਪ੍ਰਗਟ ਜੋਤ ਹਰਿ ਭੋਗ ਲਗਾਇਆ। ਗੁਰ ਸੰਗਤ ਤਾਈਂ ਦੇ ਵਰਤਾਇਆ। ਦੇ ਮੱਤ ਸਮਝਾਏ, ਦੂਜਾ ਦਰ ਨਾ ਮੰਗਣ ਜਾਇਆ। ਆਪੇ ਰੱਖੇ ਤੇਰੀ ਪੱਤ, ਜਿਸ ਆਪਣੀ ਚਰਨੀ ਲਾਇਆ। ਨਾ ਤੁਟੇ ਤੇਰਾ ਜੱਤ, ਸ਼ਬਦ ਧੀਰਜ ਆਪ ਰਖਾਇਆ। ਆਪੇ ਬੀਜੇ ਸਾਚੇ ਵੱਤ, ਸਤਿ ਸੰਤੋਖ ਬੀਰਜ ਆਪ ਟਿਕਾਇਆ। ਰਸਨਾ ਸੂਤਰ ਸਾਚਾ ਲੈਣਾ ਕੱਤ, ਕਾਇਆ ਚਰਖਾ ਦੇ ਭਵਾਇਆ। ਸਾਚੇ ਖਾਤੇ ਲੈਣਾ ਘੱਤ, ਪ੍ਰਭ ਅੱਗੇ ਦੇ ਖਵਾਇਆ। ਬੇਮੁਖਾਂ ਨਾ ਕੀਤੀ ਮਤ, ਮੂੰਹ ਥੁੱਕਾਂ ਪ੍ਰਭ ਭਰਾਇਆ। ਗੁਰਸਿਖ ਜਾਣੇ ਮਿਤ ਗਤ, ਪ੍ਰਭ ਆਪਣੀ ਸਰਨ ਲਗਾਇਆ। ਕਲਜੁਗ ਤੇਰੀ ਮਿਟੇ ਅੰਧੇਰੀ ਛਤ, ਦੋਵੀਂ ਹੱਥੀਂ ਪਰਦਾ ਉਤੋਂ ਲਾਹਿਆ। ਸਤਿਜੁਗ ਬਖ਼ਸ਼ਿਆ ਏਕਾ ਤਤ, ਸੋਹੰ ਰਸਨਾ ਦਏ ਜਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਸਾਚੇ ਘਰ ਪ੍ਰਗਟ ਹੋਏ ਭੋਗ ਲਗਾਈਆ। ਲੱਗਾ ਭੋਗ ਹਰਿ ਦਵਾਰੇ। ਖਾਲੀ ਭਰਦਾ ਜਾਏ ਭੰਡਾਰੇ। ਵਿਚ ਮਾਤਲੋਕ ਦੇ ਤਰਦਾ ਜਾਏ, ਨਾ ਆਏ ਵਿਚ ਘੰੁਮਣਘਾਰੇ। ਬੇਮੁਖ ਮਾਨਸ ਜਨਮ ਹਰਦਾ ਜਾਏ, ਕਲ ਵਿਚ ਅੱਧ ਪੁਕਾਰੇ। ਗੁਰਸਿਖ ਹਰਿ ਹਰਿ ਰਸਨਾ ਕਰਦਾ ਜਾਏ, ਅੱਗੋਂ ਮਿਲੇ ਆਏ ਕੱਟੇ ਪੰਧ ਭਾਰੇ। ਭਾਣਾ ਪ੍ਰਭ ਦਾ ਜਰਦਾ ਜਾਏ, ਵੇਖੇ ਰੰਗ ਕਰਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦਰਸ ਦਿਖਾਏ ਤ੍ਰਿਖਾ ਮਿਟਾਏ, ਸੋਹੰ ਸ਼ਬਦ ਰਸਨਾ ਕਰਾਏ ਜੈ ਜੈ ਜੈਕਾਰੇ। ਭਗਤਨ ਚੋਗ ਤੇਰੇ ਮੁਖ ਲਗਾਈ। ਚਿੰਤਾ ਸੋਗ ਗੁਰਸਿਖ ਮਿਟਾਈ। ਸਾਚੀ ਦਾਤ ਤੇਰੀ ਭੇਟ ਚੜ੍ਹਾਈ। ਸਾਧ ਸੰਗਤ ਧੀ ਬੇਟ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਸਾਚਾ ਮੇਲ ਮਿਲਾਈ। ਸੰਗਤ ਆਏ ਗੁਰ ਦਵਾਰ। ਗੁਰ ਪੂਰਾ ਅੱਗੋਂ ਕਰੇ ਨਿਮਸਕਾਰ। ਧੰਨ ਧੰਨ ਧੰਨ ਮੈਂ ਅੱਖੀਂ ਵੇਖੇ ਆਪਣੇ ਲਾਲ ਦੁਲਾਰ। ਗੁਰਮੁਖ ਸਾਚੇ ਹਰਿਆ ਹੋਵੇ ਮਨ ਤਨ, ਗੁਰ ਪੁਰੇ ਮਿਲਣ ਭੁਜਾਂ ਪਸਾਰ। ਗੁਰ ਪੂਰਾ ਕਢਦਾ ਜਾਏ ਜਨ, ਦੋਵੇਂ ਹੱਥੀਂ ਦੇਵੇ ਪਿਆਰ। ਗੁਰ ਸੰਗਤ ਭਾਂਡਾ ਭਰਮ ਦੇਵੇ ਭੰਨ, ਆਏ ਤੇਰੇ ਦਰਬਾਰ। ਆਏ ਛਾਏ ਗੁਰਸਿਖ ਛਪਰੀ ਕਾਇਆ ਛਨ, ਫੜ ਫੜ ਆਪਣੀ ਹੱਥੀਂ ਦਏ ਉਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਬਖ਼ਸ਼ੇ ਇਕ ਪਿਆਰ। ਗੁਰ ਸੰਗਤ ਆਏ ਚਲ ਦਵਾਰ। ਗੁਰ ਪੂਰਾ ਜਾਏ ਗੁਰਸਿਖ ਬਲਿਹਾਰੇ। ਗੁਰਸਿਖ ਕਰੇ ਗੁਰ ਚਰਨ ਨਿਮਸਕਾਰੇ। ਗੁਰ ਪੂਰਾ ਦੁੱਖੜੇ ਲਾਹੇ ਭਾਰੇ। ਗੁਰਸਿਖ ਇਕ ਬੇਨੰਤੀ ਕਰੇ ਗੁਰ ਚਰਨ ਦਵਾਰੇ। ਗੁਰ ਪੂਰਾ ਆਪੇ ਕਾਜ ਸਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਬਖ਼ਸ਼ੇ ਇਕ ਪਿਆਰੇ। ਗੁਰ ਸੰਗਤ ਗੁਰ ਚਰਨ ਬਲ ਬਲ ਜਾਈਂ। ਗੁਰ ਪੂਰੇ ਆਉਂਦਾ ਸਿੱਖ ਵੇਖ, ਨਿਉਂ ਨਿਉਂ ਸੀਸ ਝੁਕਾਈਂ। ਗੁਰ ਸੰਗਤ ਕੋਈ ਹੋਵੇ ਭੁੱਲ, ਗੁਰ ਦਰਬਾਰੇ ਜਾ ਬਖ਼ਸ਼ਾਈਂ। ਇਹ ਲਾਲ ਅਨਮੁਲੜਾ ਨਾ ਜਾਏ ਰੁਲ, ਗੁਰ ਪੂਰੇ ਆਪਣੀ ਗੋਦ ਉਠਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਗਤ ਗੁਰ ਗੁਰ ਸੰਗਤ ਏਕਾ ਮੇਲ ਮਿਲਾਈ। ਗੁਰ ਸੰਗਤ ਗੁਰ ਬਖ਼ਸ਼ਣ ਯੋਗ ਹੈ। ਗੁਰ ਪੂਰੇ ਗੁਰਸਿਖਾਂ ਹੋਣ ਨਾ ਦੇਣਾ ਕਦੇ ਵਿਜੋਗ ਹੈ। ਗੁਰ ਸੰਗਤ ਹਰਿ ਕੱਟਣਾ ਹਉਮੇ ਰੋਗ ਹੈ। ਗੁਰ ਪੂਰੇ ਤੇਰੀ ਆਤਮ ਕਦੇ ਨਾ ਆਵੇ ਚਿੰਤਾ ਸੋਗ ਹੈ। ਗੁਰ ਸੰਗਤ ਰਸ ਲੈਣਾ ਸਾਚਾ ਭੋਗ ਹੈ। ਗੁਰ ਪੂਰੇ ਗੁਰਸਿਖਾਂ ਦੀਆ ਸੋਹੰ ਸਾਚਾ ਜੋਗ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ ਗੁਣ ਸਾਚਾ ਸ਼ਬਦ ਸਲੋਕ ਹੈ। ਪ੍ਰਭ ਝੋਲੀ ਭਿਛਿਆ ਪਾਈ ਜਾ। ਆਪਣੀ ਹੱਥੀਂ ਆਪ ਵਰਤਾਈ ਜਾ। ਦੋਵੀਂ ਹੱਥੀਂ ਮੇਘ ਬਰਸਾਈ ਜਾ। ਦੁੱਖਾਂ ਭੁੱਖਾਂ ਸਰਬ ਗਵਾਈ ਜਾ। ਸਾਚੀਆਂ ਸੁੱਖਾਂ ਘਰ ਘਰ ਉਪਜਾਈ ਜਾ। ਉਤਰਨ ਦੁੱਖਾਂ, ਦੇ ਦਰਸ ਤ੍ਰਿਖਾ ਮਿਟਾਈ ਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਪ੍ਰਸਾਦੀ ਗੁਰ ਪ੍ਰਸਾਦਿ ਅੰਮ੍ਰਿਤ ਮੇਘ ਆਪ ਬਰਸਾਈ ਜਾ। ਆਪਣੀ ਹੱਥੀਂ ਹਰਿ ਬਰਸਾਵੇ। ਗੁਰਸਿਖਾਂ ਦੀ ਝੋਲੀ ਪਾਵੇ। ਸਾਚਾ ਦਰਸ ਕਰ ਗੁਰਸਿਖ ਤਰ ਜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤੀ ਸਰਬ ਸਮਝਾਵੇ। ਅੰਮ੍ਰਿਤ ਮੇਘ ਬਰਸੇ ਠੰਡੀ ਧਾਰਾ। ਗੁਰਸਿਖਾਂ ਕਰ ਕਰ ਵਿਚ ਮਾਤ ਵਡ ਪਿਆਰਾ। ਹਉਮੇ ਰੋਗ ਦੇਵੇ ਕੱਢ, ਦੇਵੇ ਚੀਰ ਧਰ ਕੇ ਸ਼ਬਦ ਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਫੱਲ ਮੁਖ ਲਗਾਏ, ਕੱਢੇ ਤਨ ਲੱਗਾ ਅਫਾਰਾ। ਘਨਕਪੁਰ ਵਾਸੀ ਉਠਿਆ ਜਾਗਿਆ। ਸੰਤ ਮਨੀ ਸਿੰਘ ਤੇਰੇ ਕਹਿਣੇ ਲਾਗਿਆ। ਧੋਂਦਾ ਜਾਏ ਮਲ ਮਲ ਦੋ ਦੋ ਹੱਥੀਂ ਤੇਰੇ ਪਿਛਲੇ ਲੱਗੇ ਦਾਗਿਆ। ਬੀਜ ਸਾਚਾ ਆਪ ਬਿਜਾਉਂਦਾ ਜਾਏ, ਰਲ ਸੰਗਤ ਮਗਰ ਫਿਰਾਏ ਸੁਹਾਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਠਿਆ ਉਠ ਜਾਗਿਆ। ਉਠ ਜਾਗ ਮੂੰਹ ਫੇਰਿਆ ਹੱਥ। ਲਿਖਤ ਲਿਖਾਈ ਪੂਰੀ ਕਰੇ ਆਪ ਸਮਰਥ। ਤੇਰੀ ਰਸਨਾ ਕਲਮ ਚਲਾਈ, ਸਤਿਜੁਗ ਬਣ ਜਾਏ ਸਚੀ ਵੱਥ। ਇਕ ਅੰਮ੍ਰਿਤ ਬੂੰਦ ਆਪ ਬਣਾਈ, ਸਮੁੰਦਰ ਸਾਗਰ ਸਾਰੇ ਮਥ। ਇਕ ਆਪਣੇ ਹੱਥ ਟਿਕਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਸਕੇ ਕਥ। ਆਪਣੇ ਹੱਥ ਬੂੰਦ ਉਠਾਈ, ਬਾਸਠ ਸਾਲ ਰੱਖੀ ਗੋਦ ਉਠਾਈ। ਅੱਜ ਰੁੱਤ ਸੁਹਾਗਣੀ ਵਿਚ ਮਾਤ ਦੇ ਆਈ। ਗੁਰਸਿਖ ਬਣਾਏ ਸਾਚੇ ਸੁੱਤ, ਨਾਲ ਲੈ ਆਇਆ ਧੁਰ ਦਰਗਾਹ ਦੀ ਜਾਮਨੀ ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਅਚਰਜ ਖੇਲ ਆਪ ਵਤਾਈ। ਮਨਜੀਤ ਸਿੰਘ ਹਰਿ ਸਾਚਾ ਸੁੱਤ, ਤੇਰੀ ਹੱਡੀ ਸਰ ਸਰੋਵਰ ਭੇਟ ਚੜ੍ਹਾਈ। ਬੇਮੁਖਾਂ ਮੂੰਹ ਪਉਂਦਾ ਜਾਏ ਥੁੱਕ, ਅੰਮ੍ਰਿਤ ਧਾਰ ਘਨਕਪੁਰੀ ਲੈ ਜਾਵਣੀ। ਅੱਗੇ ਖੇਤਰ ਜਾਣਾ ਰੁੱਕ। ਇਕ ਚਰਨ ਨਾ ਅੱਗੇ ਉਠਾਵਣੀ। ਕਲਜੁਗ ਦਾਣਾ ਪਾਣੀ ਗਿਆ ਮੁੱਕ, ਸਤਿਜੁਗ ਤੇਰੀ ਸੇਵ ਕਮਾਈ, ਛੱਤੀ ਮੀਲ ਛੱਤੀ ਰਾਗ ਰਲ ਰਸਨਾ ਗੀਤ ਸੁਹਾਗੀ ਗਾਵਣਾ। ਪ੍ਰਭ ਚਾੜ੍ਹਦਾ ਜਾਏ ਰੰਗ, ਤੇਰੇ ਦਰ ਕਦੇ ਨਾ ਆਉਣੀ ਸ਼ਾਮਨੀ। ਦੋਏ ਧਾਰ ਵੇਖ ਵਿਚਾਰ, ਪ੍ਰਭ ਇਕ ਲਕੀਰ ਲਗਾਵਣੀ। ਤੀਰਥ ਯਾਤਰਾ ਤੇਰੀ ਵਿਚ ਸੰਸਾਰ, ਚਾਰ ਵਰਨ ਨੁਹਾਵੇ ਸਾਚੀ ਨੁਹਾਵਣੀ। ਆਪੇ ਕਰ ਸੱਚਾ ਵਿਹਾਰ, ਗੁਰ ਪ੍ਰਸਾਦ ਗੁਰਸਿਖਾਂ ਆਪ ਵਰਤਾਵਣੀ। ਗੁਰ ਚਰਨ ਕਰ ਪਿਆਰ, ਇਕ ਇਕ ਪਤਾਸਾ ਵਿਚ ਸਰਬ ਡਾਰਨੀ। ਪ੍ਰਭ ਮਿੱਠੀ ਕਰਦਾ ਜਾਏ ਧਾਰ, ਕੂੜ ਕੁੜਿਆਰ ਮੇਟ ਮਿਟਾਵਣੀ। ਖਵਾਜ਼ਾ ਖਿਜ਼ਰ ਨੇਤਰ ਵਹਾਏ ਨੀਰ, ਪ੍ਰਭ ਪੂਰੀ ਕਰ ਮੇਰੀ ਭਾਵਨੀ। ਗੁਰਸਿਖ ਸਾਚੇ ਸਿਰ ਬੱਧਾ ਸਾਚਾ ਚੀਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਜਿਸ ਤੇਰੀ ਸੇਵ ਕਮਾਵਨੀ। ਚੌਥੇ ਦਿਨ ਪਾਏ ਪ੍ਰਭ ਫੁੱਲ। ਗੁਰ ਪੂਰੇ ਪਾਇਆ ਗੁਰਸਿਖ ਤੇਰਾ ਮੁੱਲ। ਸ਼ਬਦ ਅੰਧੇਰੀ ਜਾਏ ਜਗਤ ਝੁੱਲ। ਕਲਜੁਗ ਜੀਵ ਜਾਇਣ ਰੁੱਲ। ਗੁਰਸਿਖ ਸਾਚੇ ਆਪ ਤਰਾਏ ਵੱਡ ਲਾਲ ਅਨਮੁਲ। ਆਪਣੀ ਝੋਲੀ ਆਪ ਉਠਾਏ, ਨਾ ਕੋਈ ਜਾਏ ਭੁੱਲ। ਸਚ ਭੰਡਾਰਾ ਹਰਿ ਆਪ ਵਰਤਾਏ, ਸਤਿਜੁਗ ਸਾਚੇ ਜਾਏ ਖੁਲ੍ਹ। ਆਤਮ ਤ੍ਰਿਖਾ ਤ੍ਰਿਸ਼ਨਾ ਰੋਗ ਮਿਟਾਏ, ਜੋ ਜਨ ਪੀਏ ਇਕ ਚੁੱਲ। ਪ੍ਰਗਟ ਹੋਏ ਦਰਸ ਦਿਖਾਏ ਵਿਚਕਾਰ ਦੋਵੇਂ ਪੁੱਲ। ਚੜ੍ਹਦੀ ਧਾਰ ਸਤਿਜੁਗ ਰਖਾਇਆ, ਵਹਿੰਦੀ ਧਾਰ ਕਲਜੁਗ ਰੁੜ੍ਹਾਇਆ। ਘਨਕਪੁਰੀ ਪ੍ਰਭ ਤੇਰੀ ਹੱਦ, ਆਪਣੀ ਹੱਥੀਂ ਪਾਰ ਕਰਾਇਆ। ਗੁਰ ਸੰਗਤ ਹਰਿ ਲਿਆਇਆ ਸੱਦ, ਕਲਜੁਗ ਅੰਤਮ ਅੰਤ ਵਿਹਾਰ ਕਰਾਇਆ। ਸਾਧ ਸੰਗਤ ਮਿਲ ਗਾਓ ਸੁਹਾਗੀ ਤਤ, ਪ੍ਰਭ ਅਬਿਨਾਸ਼ੀ ਬੇੜਾ ਬੰਨ੍ਹ ਵਖਾਇਆ। ਉਠ ਸਿੱਖ ਵਰਤਾ ਪ੍ਰਸਾਦ। ਦਿਉਂ ਵਡਿਆਈ ਹਰਿ ਰਘੁਰਾਈ ਆਦਿ ਜੁਗਾਦਿ। ਗਾਉਂਦੇ ਜਾਣਾ ਵਜਾਉਂਦੇ ਜਾਣਾ ਸ਼ਬਦ ਨਾਦ। ਬੇਮੁਖਾਂ ਸੁਣਾਉਂਦੇ ਜਾਣਾ, ਕਾਇਆ ਅਗਨ ਲਗਾਉਂਦੇ ਜਾਣਾ, ਆਪਣੇ ਹਿਰਦੇ ਰਖਣਾ ਯਾਦ। ਸਾਚੀ ਸਿਖਿਆ ਸਾਚੀ ਭਿਖਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਆਪਣੀ ਹੱਥੀਂ ਗੁਰਸਿਖਾਂ ਦੇਵੇ ਸੁਣ ਫਰਿਯਾਦ। ਜਲ ਧਾਰ ਤੇਰੀ ਸਰਨਾਈ। ਇਕ ਵਸਤ ਹਰਿ ਸਾਚੇ ਟਿਕਾਈ। ਦਸਤ ਬਦਸਤ ਲੇਖਾ ਦਏ ਮੁਕਾਈ। ਚਿੱਟੇ ਬਸਤਰ ਤਨ ਪਹਿਨਾਈ। ਨਾ ਕੋਈ ਲੱਗੇ ਦਾਮ ਮੁਲ ਰਿਹਾ ਸਸਤ, ਬਾਲ ਅੰਞਾਣਾ ਭੇਟ ਚੜ੍ਹਾਈ। ਗੁਰ ਸੰਗਤ ਤੇਰੀ ਅੰਮ੍ਰਿਤ ਰਸਤ, ਪ੍ਰਭ ਸਾਚੇ ਅਮਾਨਤ ਇਕ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਮਾਤ ਵਡਿਆਈ। ਇਕ ਇਕ ਦਾਣਾ ਕਰਨਾ ਭੇਟ। ਪ੍ਰਭ ਅਬਿਨਾਸ਼ੀ ਰਾਖੋ ਸਾਚੀ ਟੇਕ। ਬਣੇ ਜਲ ਠੰਡੀ ਧਾਰਾ, ਗੁਰਸਿਖ ਤੇਰੇ ਤਨ ਨਾ ਲਾਗੇ ਸੇਕ। ਗੁਰਸਿਖਾਂ ਕਰ ਪਿਆਰਾ, ਕਰਦਾ ਜਾਏ ਬੁੱਧ ਬਬੇਕ। ਬੇਮੁਖਾਂ ਫੇਰੀ ਜਾਏ ਸੀਨੇ ਆਰਾ, ਕਰਦਾ ਜਾਏ ਛੇਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਦਰ ਦਵਾਰਾ ਰਖਾਏ ਏਕ। ਸਤਿਜੁਗ ਤੇਰਾ ਇਕ ਦਵਾਰਾ। ਚਾਰ ਵਰਨ ਹੋਏ ਭਿਖਾਰਾ। ਦੂਜੀ ਸਰਨ ਦਏ ਨਿਵਾਰਾ। ਅੱਠ ਸੱਠ ਪਾਣੀ ਤੇਰਾ ਭਰਨ, ਨਾ ਕਲਜੁਗ ਆਈ ਵਿਚਾਰਾ। ਗੁਰਸਿਖ ਭਾਣਾ ਤੇਰਾ ਜਰਨ, ਕਰ ਕਰ ਚਰਨ ਪਿਆਰਾ। ਕਲਜੁਗ ਝੂਠੀ ਮੌਤੇ ਮਰਨ, ਗੁਰਮੁਖ ਉਡਦੇ ਮਾਰ ਸ਼ਬਦ ਉਡਾਰਾ। ਪ੍ਰਗਟ ਹੋਏ ਖੋਲ੍ਹੇ ਹਰਨ ਫਰਨ, ਦਰਸ਼ਨ ਦੇਵੇ ਅਗੰਮ ਅਪਾਰਾ। ਜੋਤ ਸਰੂਪੀ ਤਰਨੀ ਤਰਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਗੁਰ ਸੰਗਤ ਰੱਖੇ ਸਾਚਾ ਸਰਨ, ਦੇਵੇ ਨਾਮ ਸ਼ਬਦ ਅਧਾਰਾ। ਆਪ ਚੁਕਾਏ ਮਰਨ ਡਰਨ, ਆਈ ਮੌਤ ਖ਼ੁਸ਼ੀ ਕਰਾਏ ਸੌ ਸੌ ਵਾਰਾ। ਇਕ ਜਗਾਉਂਦਾ ਜਾਏ ਜੋਤ, ਮਾਤਲੋਕ ਲਾਏ ਸੱਚਾ ਦਰਬਾਰਾ। ਨਾ ਕੋਈ ਵਰਨ ਨਾ ਕੋਈ ਗੋਤ, ਏਕਾ ਏਕ ਏਕੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗ ਰਲਾਏ, ਸਾਚਾ ਮੇਲ ਮਿਲਾਏ, ਅੰਮ੍ਰਿਤ ਬਣਾਏ ਜਲ ਸਾਚੀ ਧਾਰਾ। ਅੰਮ੍ਰਿਤ ਧਾਰ ਵਹਿ ਕੇ ਜਾਣਾ। ਗੁਰ ਚਰਨ ਸਰਨ ਸਾਚੀ ਗੋਦ ਬਹਿ ਕੇ ਜਾਣਾ। ਰਾਹ ਜਾਂਦਿਆਂ ਰਾਹੀਆਂ ਪਾਂਧੀਆਂ ਨੂੰ ਇਹ ਕਹਿ ਕੇ ਜਾਣਾ। ਨਿਹਕਲੰਕ ਕਲ ਵਰਤੇ ਭਾਣਾ। ਸਭਨਾਂ ਸਿਰ ਤੇ ਸਹਿ ਕੇ ਜਾਣਾ। ਨਾ ਕੋਈ ਦਿਸੇ ਰਾਜਾ ਰਾਣਾ, ਤਖ਼ਤ ਤਾਜ ਸਭ ਦਾ ਲਹਿ ਕੇ ਜਾਣਾ। ਨਾ ਕੋਈ ਦੀਸੇ ਸੁਘੜ ਸਿਆਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਤੇਰੀ ਗੋਦੀ ਬਹਿ ਕੇ ਜਾਣਾ। ਅੰਮ੍ਰਿਤ ਭਰ ਸੱਚੇ ਦਵਾਰਿਆ। ਗੁਰਮੁਖ ਸਾਚਾ ਵਿਚ ਮਾਤ ਪੁਕਾਰਿਆ। ਅੱਠ ਸੱਠ ਤੀਰਥ ਹੁੰਦੀ ਪਏ ਖੁਆਰਿਆ। ਧੀਆਂ ਭੈਣਾਂ ਕਰਨ ਓਥੇ ਵਪਾਰਿਆ। ਜੂਠਿਆਂ ਝੂਠਿਆਂ ਮਿਲੀਆਂ ਵੱਡ ਸਰਦਾਰੀਆਂ। ਮਾਇਆ ਲੂਠਿਆਂ ਦੁਸ਼ਟ ਦੁਰਾਚਾਰੀਆਂ। ਆਤਮ ਵਡ ਹੰਕਾਰੀਆਂ, ਸੁਣ ਪੁਕਾਰ ਹਰਿ ਦਾਤਾਰ ਜਾਮਾ ਘਨਕਪੁਰੀ ਵਿਚ ਧਾਰਿਆ। ਘਨਕਪੁਰੀ ਹਰਿ ਜਾਮਾ ਪਾਏ। ਜੋਤ ਸਰੂਪੀ ਖੇਲ ਰਚਾਏ। ਵਡ ਸ਼ਾਹੋ ਵਡ ਭੂਪੀ, ਆਪ ਭੁਲਾਏ। ਸ੍ਰਿਸ਼ਟ ਸਬਾਈ ਹੋਈ ਅੰਧ ਕੂਪੀ, ਪ੍ਰਭ ਅਬਿਨਾਸ਼ੀ ਦਿਸ ਨਾ ਆਏ। ਗੁਰ ਦਿਸੇ ਸਤਿ ਸਰੂਪੀ, ਜੋਤ ਸਰੂਪੀ ਦਰਸ ਦਿਖਾਏ। ਨਾ ਕੋਈ ਰੰਗ ਨਾ ਕੋਈ ਰੂਪੀ, ਨਿਹਕਲੰਕ ਕਲ ਨਾਂਓ ਰਖਾਏ। ਏਕਾ ਦਿਸੇ ਸਾਚੀ ਜੋਤੀ, ਤੀਜਾ ਨੇਤਰ ਜਿਸ ਖੋਲ੍ਹ ਵਖਾਏ। ਨਾ ਕੋਈ ਵਰਨ ਨਾ ਕੋਈ ਬਰਨ ਨਾ ਜਾਣੇ ਗੋਤੀ, ਏਕਾ ਰੰਗ ਸਭ ਸਮਾਏ। ਗੁਰਮੁਖ ਬਣਾਏ ਮਾਣਕ ਸਾਚੇ ਮੋਤੀ, ਆਪਣੇ ਕੰਠ ਲਗਾਏ। ਸ੍ਰਿਸ਼ਟ ਸਬਾਈ ਰਹੀ ਸੋਤੀ, ਭੇਖਾਧਾਰੀ ਭੇਖ ਕਮਾਏ। ਗਾਉਂਦੇ ਫਿਰਨ ਕੋਟਨ ਕੋਟੀ, ਹਰਿ ਸਾਚਾ ਕਿਸੇ ਹੱਥ ਨਾ ਆਏ। ਲੱਖਾਂ ਬੰਨ੍ਹੀ ਫਿਰਨ ਲੰਗੋਟੀ, ਤਨ ਤੇ ਭਸਮ ਲਗਾਏ। ਲੱਖਾਂ ਮੁੰਨੀ ਫਿਰਨ ਚੋਟੀ, ਪ੍ਰਭ ਜਾਏ ਦਗਾ ਕਮਾਏ। ਲੱਖਾਂ ਖਾਂਦੇ ਫਿਰਨ ਜੀਆਂ ਜੰਤਾਂ ਦਾ ਮਾਸ ਬੋਟੀ ਬੋਟੀ, ਪ੍ਰਭ ਧਰਮ ਰਾਏ ਦੇ ਦਰ ਟੰਗਾਏ। ਅੱਗੇ ਹੱਥ ਨਾ ਆਵੇ ਕਿਸੇ ਰੋਟੀ, ਬੈਠੇ ਨਗਨ ਕਰਨ ਹਾਏ ਹਾਏ। ਕਲਜੁਗ ਜੀਆਂ ਕਿਸਮਤ ਹੋਈ ਖੋਟੀ, ਕਲਜੁਗ ਵੇਲੇ ਅੰਤਮ ਨਾ ਹੋਏ ਕੋਈ ਸਹਾਏ। ਗੁਰਸਿਖ ਗੁਰ ਚਰਨ ਰੱਖੇ ਏਕਾ ਓਟੀ, ਬਾਹੋਂ ਪਕੜ ਪ੍ਰਭ ਪਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ। ਸਚ ਤੀਰਥ ਸਚ ਇਸ਼ਨਾਨ। ਗੁਰ ਚਰਨ ਧੂੜ ਗੁਰਸਿਖ ਕਰ ਜਾਣ। ਵੱਡ ਸੂਰਬੀਰ ਬਲੀ ਬਲਵਾਨ। ਰਸਨਾ ਚਲਾਇਣ ਖਿਚ ਸ਼ਬਦ ਤੀਰ, ਬੇਮੁਖਾਂ ਵੱਜੇ ਬਾਣ। ਘੱਤੀ ਜਾਏ ਚਾਰੋਂ ਤਰਫ ਵਹੀਰ, ਤੋੜੀ ਜਾਏ ਸਰਬ ਮਾਣ। ਕੋਈ ਸ਼ਾਹ ਨਾ ਅੜੇ ਹਕੀਰ, ਏਕਾ ਸਿਧਾ ਇਕ ਨਿਸ਼ਾਨ। ਬੇਮੁਖਾਂ ਜਾਏ ਪੀੜ, ਨਾ ਸਕੇ ਕੋਈ ਅਟਕਾਨ। ਗੁਰਸਿਖਾਂ ਦੇਵੇ ਧੀਰ, ਚਰਨੀ ਡਿਗਣ ਆਣ। ਕਰੇ ਆਤਮ ਸ਼ਾਂਤ ਸਰੀਰ, ਆਪ ਬਿਠਾਏ ਵਿਚ ਬਬਾਣ। ਕਲਜੁਗ ਕੱਟੀ ਜਾਏ ਭੀੜ, ਹੋਏ ਸਹਾਈ ਆਪੇ ਆਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਚਰਨ ਸਰਨ ਗੁਰਮੁਖ ਸਾਚੇ ਰਾਖੋ ਸਦਾ ਧਿਆਨ। ਧਰੋ ਧਿਆਨ ਹਰਿ ਚਰਨ ਗੋਬਿੰਦ। ਦਰਗਹਿ ਦੇਵੇ ਸਾਚਾ ਮਾਣ, ਹਰਿ ਸਦਾ ਬਖ਼ਸ਼ਿੰਦ। ਘਰ ਸਾਚੇ ਹੋਏ ਪ੍ਰਵਾਨ, ਮਾਣ ਗਵਾਇਆ ਸੁਰਪਤ ਰਾਜੇ ਇੰਦ। ਆਪ ਖੜਿਆ ਵਿਚ ਬਬਾਣ, ਵਡ ਦਾਤੇ ਗੁਣੀ ਗਹਿੰਦ। ਕਲਜੁਗ ਜੀਵ ਸਰਬ ਪਛਤਾਣ, ਇਸ ਵੇਲੇ ਕਰਨ ਜੋ ਨਿੰਦ। ਗੁਰਮੁਖ ਸਾਚੇ ਸੰਤ ਜਨ ਪ੍ਰਭ ਚਰਨੀ ਡਿਗਣ ਆਣ, ਪ੍ਰਭ ਸਾਚੇ ਦੀ ਸਾਚੀ ਬਿੰਦ। ਸਰ ਤੋੜ ਮਾਣ ਤਾਣ, ਸਰਨ ਆਏ ਵਾਲੀ ਹਿੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਵੱਡਾ ਦਾਤਾ ਮਰਗਿੰਦ। ਜੋਗ ਜੁਗਤ ਜਗਤ ਗੁਰ ਜਾਣ। ਮੁਕਤ ਜੁਗਤ ਸ਼ਕਤ ਹਰਿ ਫ਼ਰਮਾਣ। ਨਾ ਕੋਈ ਰੋਕੇ ਨਾ ਸਕੇ ਰੁਕਤ, ਕੀ ਜਾਣੇ ਕਲਜੁਗ ਜੀਵ ਨਿਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦੇਵੇ ਮਾਣ। ਮਾਣ ਪਾਓ ਦੁੱਖ ਦਰਦ ਮਿਟਾਓ। ਸਹਿਜ ਅਨੰਦ ਸੁਖ ਘਰ ਲੈ ਜਾਓ। ਉਤਰੇ ਆਤਮ ਚਿੰਦਿਆ ਭੁੱਖ, ਦਿਵਸ ਰੈਣ ਸਦ ਰਸਨਾ ਗਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰੰਜਣ ਨਰਾਇਣ ਭੁੱਲ ਨਾ ਜਾਓ। ਆਪਣੇ ਅੰਦਰ ਸਾਚੇ ਮੰਦਰ ਦਿਵਸ ਰੈਣ ਸਦਾ ਵਸਾਓ। ਹਰਿ ਜੀ ਵਸੇ ਸਾਚੇ ਮੰਦਰ। ਇਕ ਅੰਧੇਰੀ ਕਾਇਆ ਕੰਦਰ। ਜਿਥੇ ਵੱਜਾ ਰਹੇ ਜੰਦਰ। ਕਲਜੁਗ ਜੀਵ ਨੱਚਦੇ ਫਿਰਨ ਚਾਰੋਂ ਤਰਫ ਬੰਦਰ। ਗੁਰਮੁਖ ਸਾਚੇ ਸੰਤ ਜਨ ਗੁਰ ਚਰਨ ਬਹਿਣ ਆਪ ਲੈ ਜਾਏ ਸਾਚੇ ਅੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੀਪਕ ਆਪ ਜਗਾਏ ਤੇਰੀ ਕਾਇਆ ਮਹਿਲ ਮੰਦਰ। ਕਾਇਆ ਮਹਿਲ ਮੰਦਰ ਅਟਾਰੀ। ਵਿਚ ਜਗੇ ਜੋਤ ਅਗੰਮ ਅਪਾਰੀ। ਮੂਰਖ ਜੀਵ ਨਾ ਪਾਵੇ ਸਾਰੀ। ਲੱਭਦਾ ਫਿਰਦਾ ਦਰ ਬਣ ਭਿਖਾਰੀ। ਨਾ ਕੋਈ ਖੁਲ੍ਹਾਵੇ ਆਤਮ ਦਰ ਦਵਾਰੀ। ਗੁਰ ਪੂਰੇ ਸਦ ਬਲ ਬਲ ਜਾਵੇ, ਜੋ ਦੇਵੇ ਨਾਮ ਅਧਾਰੀ। ਮਾਇਆ ਪਰਦੇ ਸਾਰੇ ਲਾਹੇ, ਮਿਟੇ ਰੈਣ ਅੰਧਿਆਰੀ। ਬਾਹੋਂ ਪਕੜ ਰਾਹ ਸਾਚੇ ਪਾਏ, ਜਿਥੇ ਵਸੇ ਆਪ ਨਿਰੰਕਾਰੀ। ਬੇਮੁਖ ਬੰਨ੍ਹਣ ਝੂਠੇ ਦਾਅਵੇ, ਧਰਮ ਰਾਏ ਜਾਏ ਖਾਇਣ ਮਾਰੀ। ਗੁਰਸਿਖ ਸਾਚਾ ਸਚ ਤੀਰਥ ਨੁਹਾਵੇ, ਆਵੇ ਚਲ ਦਵਾਰੀ। ਅੰਮ੍ਰਿਤ ਸਾਚਾ ਸੀਰਥ ਪੀਵੇ, ਪ੍ਰਭ ਦੇਵੇ ਆਪ ਭੰਡਾਰੀ। ਗੁਰ ਚਰਨ ਸਾਚੇ ਤੀਰਥ ਨੁਹਾਵਣ ਹੋਏ ਨਾ ਦੂਜੀ ਵਾਰੀ। ਜੁਗੋ ਜੁਗ ਗੁਰਸਿਖ ਸਾਚਾ ਜੀਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਕਰਦਾ ਆਪੇ ਕਾਰੀ। ਨਾ ਕੋਈ ਜਾਣੇ ਨਾ ਕੋਈ ਪਛਾਣੇ ਹਕੀਮ ਵੇਦਾ। ਜੋਤ ਸਰੂਪੀ ਬਹੱਤਰ ਨਾੜੀ, ਪ੍ਰਭ ਸਾਚੇ ਦਾ ਅਚਰਜ ਭੇਦਾ। ਫੜ ਫੜ ਬਾਹੀਂ ਸਾਰੇ ਵੇਖਣ, ਨਾ ਕੋਈ ਜਾਣੇ ਰਾਹ ਸੀਧਾ। ਏਕਾ ਜਾਣੇ ਹਰਿ ਲੇਖਾ, ਲਿਖਣ ਝੂਠਾ ਲੇਖ ਵਿਚ ਕਤੇਬਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਛਲ ਅਛੱਲ ਅਭੇਦ ਅਭੇਦਾ। ਨਾ ਵੇਲਾ ਨਾ ਕਵੇਲਾ, ਗੁਰਸਿਖਾਂ ਦਾ ਜਿਥੇ ਮੇਲਾ। ਅਚਰਜ ਪਾਰਬ੍ਰਹਮ ਸਚ ਖੇਲ ਕਲ ਖੇਲਾ। ਗੁਰਸਿਖਾਂ ਵਕਤ ਸੁਹਾ ਗਿਆ, ਬੇਮੁਖਾਂ ਆਇਆ ਵਕਤ ਦੁਹੇਲਾ। ਬਾਹੋਂ ਪਕੜ ਦੇ ਹਲੂਣ ਜਗਾ ਗਿਆ, ਆਪੇ ਗੁਰ ਬਣ ਜਾਏ ਚੇਲਾ। ਸੋਹੰ ਸਾਚਾ ਰਾਗ ਸੁਣਾ ਗਿਆ, ਅੱਗੇ ਜਾਏ ਨਾ ਗੁਰਸਿਖ ਅਕੇਲਾ। ਤੇਰੇ ਸੰਗ ਸਾਚੀ ਵਸਤ ਰਖਾ ਗਿਆ, ਦਰਗਹਿ ਸਾਚੀ ਵੇਂਹਦਾ ਜਾਈਂ ਮੇਲਾ। ਬੇਮੁਖ ਮੂੰਹ ਦੇ ਭਾਰ ਡਿਗਾ ਗਿਆ, ਨਾ ਹੋਏ ਕੋਈ ਸੁਹੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਏਕਾ ਏਕ ਵਸੇ ਜੋਤ ਸਰੂਪੀ ਇਕ ਇਕੇਲਾ। ਇਕ ਨਿਰੰਕਾਰ ਹੈ। ਇਕ ਨਿਰਾਧਾਰ ਹੈ। ਏਕਾ ਏਕ ਸਰਬ ਜੀਆਂ ਦੀ ਟੇਕ ਆਪ ਕਰਤਾਰ ਹੈ। ਏਕਾ ਏਕ ਸਰਬ ਥਾਈਂ ਵੇਖ ਗੁਰਸਿਖ ਵੇਖ ਗੁਰ ਪੂਰੇ ਕਰ ਨਿਮਸਕਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਅਪਰ ਅਪਾਰ ਹੈ। ਸਤਿ ਸਰੋਵਰ ਸਾਕੀਆ, ਅੰਮ੍ਰਿਤ ਪਿਆਲਾ ਭਰ। ਖੋਲ੍ਹ ਵਜੀਆਂ ਹੋਈਆਂ ਤਾਕੀਆਂ, ਆਪ ਚੁਕਾਏ ਜਗਤ ਡਰ। ਲੇਖਾ ਦੇਣਾ ਪਵੇ ਨਾ ਕਿਸੇ ਬਾਕੀਆ, ਜਾਵੋ ਸਿਧੇ ਘਰ। ਏੇਥੇ ਓਥੇ ਨਾ ਹੋਏ ਕੋਈ ਆਕੀਆ, ਪ੍ਰਭ ਚਰਨ ਨਿਵਾਵਾਂ ਸਿਰ। ਮਾਰ ਚੜ੍ਹ ਇਕ ਪਲਾਕੀਆ, ਪ੍ਰਭ ਘੋੜੇ ਲੈ ਆਇਆ ਦਰ। ਉਪਰ ਅਸਮਾਨ ਪਾਟੀ ਟਾਕੀਆ, ਅੰਦਰ ਜਾਈਂ ਸਾਚੇ ਵੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਕਰਮ ਰਿਹਾ ਕਰ। ਸਰ ਸਰੋਵਰ ਵਡ ਵਡ ਸਾਗਰ। ਭਰੀ ਰਹੇ ਤੇਰੀ ਸਾਚੀ ਗਾਗਰ। ਨਿਰਮਲ ਹੋਏ ਜਗਤ ਉਜਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਕਰਦਾ ਰਹੇ ਆਦਰ। ਅੰਮ੍ਰਿਤ ਨੀਰ ਭਰਿਆ ਸਚ ਪਿਆਲਾ। ਤੇਰੇ ਵਿਚ ਆਪ ਟਿਕਾਏ ਅੰਞਾਣਾ ਬਾਲਾ। ਸਾਚੀ ਦਾਤ ਭੇਟ ਚੜ੍ਹਾਏ ਉਠੇ ਉਠ ਉਠ ਮਾਰੇ ਛਾਲਾਂ। ਆਪਣਾ ਅੱਗਾ ਖੇਤ ਰਖਾਏ ਪਿੱਛਾ ਜੇਠੂਵਾਲਾ। ਮਾਤ ਪਿਤਾ ਦਾ ਹਿੱਤ ਤਜਾਏ, ਨਾ ਡਰੇ ਰਾਤੀ ਕਾਲਾ। ਉਤੋਂ ਮਹੀਨਾ ਚੇਤ ਆਏ, ਵੇਖੇ ਕੀ ਚਲਿਆ ਪ੍ਰਭ ਚਾਲਾ। ਵੇਖ ਵੇਖ ਹਰਿ ਲੇਖ ਲਿਖਾਏ, ਘਰ ਬੈਠੇ ਜੋ ਕੱਢਣ ਗਾਲਾਂ। ਜੋਤ ਸਰੂਪੀ ਜਾਮਾ ਪਾਏ, ਤਨ ਪਹਿਨਾਏ ਕਲਜੁਗ ਸੂਸੀ ਕਾਲਾ। ਆਪੇ ਵੇਖੇ ਦਿਸ ਨਾ ਆਏ, ਬੇਮੁਖਾਂ ਕਰੇ ਮੂੰਹ ਕਾਲਾ। ਗੁਰਸਿਖਾਂ ਆਤਮ ਵਿਸ ਲੁਹਾਏ, ਜੋ ਪੀਵੇ ਅੰਮ੍ਰਿਤ ਭਰ ਪਿਆਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਹੋਇਆ ਰਹੇ ਰਖਵਾਲਾ। ਅੰਮ੍ਰਿਤ ਆਤਮ ਸਾਚਾ ਸਰ। ਖੁਲ੍ਹੇ ਰਹਿਣ ਅੱਠੇ ਪਹਿਰ ਦਰ। ਗੁਰਮੁਖ ਸਾਚੇ ਸੰਤ ਜਨ, ਕਾਇਆ ਠੂਠੇ ਲੈਣ ਭਰ। ਕਲਜੁਗ ਜੀਵਾਂ ਦਰ ਘਰ ਸਾਚੇ ਔਂਦਾ ਰਹੇ ਡਰ। ਅੰਮ੍ਰਿਤ ਸਾਚਾ ਗੁਰ ਦਰ ਪੀਵਾਂ, ਤਨ ਮਨ ਪ੍ਰਭ ਹਰਿਆ ਦੇਵੇ ਕਰ। ਚਾਰ ਜੁਗ ਵਿਚ ਮਾਤ ਦੇ ਜੀਵਾਂ, ਸਾਚੀ ਕਰਨੀ ਆਇਆ ਕਰ। ਚਲਦਾ ਰਹੂੰ ਹੋ ਹੋ ਨੀਵਾਂ, ਆਪਣੀ ਝੋਲੀ ਆਇਆ ਭਰ। ਕਾਇਆ ਜਾਮਾ ਪਾਟਾ ਆਪਣੀ ਹੱਥੀਂ ਸੀਵਾਂ, ਜਾ ਬੈਠਾ ਵਿਚ ਸਾਚੇ ਸਰ। ਭਰਮ ਭੁਲੇਖਿਆਂ ਝੂਠਿਆਂ ਜੀਵਾਂ, ਅੰਮ੍ਰਿਤ ਭਰ ਭਰ ਪਿਆਲੇ ਮੈਂ ਪ੍ਰਭ ਦਰ ਉਤੇ ਪੀਵਾਂ, ਜਗਤ ਕਹੇ ਮਨਜੀਤ ਸਿੰਘ ਗਿਆ ਮਰ। ਮੈਂ ਸਦਾ ਜਗਤ ਤੇ ਜੀਵਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤ ਸੱਚੇ ਦਰ ਥੀਵਾਂ। ਸਚ ਦਵਾਰਾ ਹਰਿ ਕੀ ਪੌੜੀ। ਛੱਤੀ ਮੀਲ ਰੱਖੇ ਲੰਬੀ ਛੱਤੀ ਕਰਮਾਂ ਚੌੜੀ। ਗੁਰਸਿਖ ਸਾਚੇ ਸਚ ਘਰ ਆਇਣ, ਪੀ ਅੰਮ੍ਰਿਤ ਅਮਰ ਹੋਏ ਘਰ ਸਾਚੇ ਜਾਈਂ ਦੌੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਟਿਕਾਏ ਨਾ ਦਿਸੇ ਵਸਤ ਕੋਈ ਕੌੜੀ। ਲੰਬੀ ਪੌੜੀ ਸੋਨੇ ਡੰਡਾ। ਆਪੇ ਪਾਉਂਦਾ ਜਾਏ ਵੰਡਾਂ। ਛੱਤੀ ਦਰ ਹਰਿ ਦੇਵੇ ਕਰ, ਇਕ ਇਕ ਥਾਂ ਇਕ ਇਕ ਰਖਾਏ ਡੰਡਾ। ਗੁਰਮੁਖ ਸਾਚਾ ਜਾਏ ਚੜ੍ਹ, ਪ੍ਰਭ ਅਬਿਨਾਸ਼ੀ ਵੇਖੇ ਅੰਦਰ ਵੜ, ਜਗੇ ਜੋਤ ਚੰਡ ਪ੍ਰਚੰਡਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਇਕ ਬਣਾਏ ਵਿਚ ਨਵ ਖੰਡਾਂ। ਪਹਿਲਾ ਡੰਡਾ ਇਕ ਲਗਾਇਆ। ਕੰਢੇ ਉਪਰ ਚਰਨ ਛੁਹਾਇਆ। ਪਹਿਲੀ ਮਾਘੀ ਦੂਜਾ ਦੇਵੇ ਹੱਥ ਫੜਾਇਆ। ਪੰਚਮ ਜੇਠ ਅੱਗੇ ਚੜ੍ਹਨ ਦਾ ਦੇਵੇ ਰਾਹ ਬਤਾਇਆ। ਗੁਰਮੁਖ ਸਾਚੇ ਘਰ ਸਾਚੇ ਫੜਨ, ਨਾ ਸਕੇ ਕੋਈ ਅਟਕਾਇਆ। ਬੇਮੁਖ ਜੀਵ ਕਲਜੁਗ ਲੜਨ, ਪ੍ਰਭ ਸਾਚੇ ਸਾਚਾ ਭੇੜ ਭਿੜਾਇਆ। ਚਾਰ ਕੁੰਟ ਦਿਸਣ ਧੜ, ਪ੍ਰਭ ਆਪਣੀ ਹੱਥੀਂ ਸਰਬ ਸੀਸ ਕਟਾਇਆ। ਹੁੰਦੀ ਦਿਸੇ ਕੜ ਕੜ, ਢਹਿੰਦੇ ਜਾਣ ਕਿਲ੍ਹੇ ਗੜ੍ਹ, ਸ਼ਬਦ ਤੀਰ ਇਕ ਚਲਾਇਆ। ਨਾ ਕੋਈ ਜਾਏ ਅੰਦਰ ਵੜ, ਬੇਮੁਖ ਕੱਢੇ ਬਾਹੋਂ ਫੜ, ਦਾਣਾ ਪਾਣੀ ਜਗਤ ਮੁਕਾਇਆ। ਗੁਰਮੁਖ ਸਾਚੇ ਪ੍ਰਭ ਸਾਚੇ ਦਾ ਫੜ ਲੜ, ਆਪਣੀ ਰੱਖ ਸੱਚੀ ਜੜ੍ਹ ਨਾ ਸਕੇ ਕੋਈ ਹਿਲਾਇਆ। ਨਾ ਕੋਈ ਜਾਣਾ ਅੱਗੇ ਅੜ, ਸ਼ਬਦ ਕਾਂਗ ਚੜ੍ਹਾਇਆ। ਹਰਿ ਆਪੇ ਠੇਲੇ ਠੇਲ ਠਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਵਰਨੀ ਸਚ ਪੌੜੀ ਆਪਣੀ ਹੱਥੀਂ ਦੇ ਲਗਾਇਆ। ਤੀਰਥ ਬਣਾਏ ਵਸਾਏ ਦੋਵੇਂ ਤੱਟ। ਪ੍ਰਭ ਅਬਿਨਾਸ਼ੀ ਵਸੇ ਘਟ ਘਟ। ਸਤਿਜੁਗ ਜੋ ਜਨ ਦਰ ਆਏ ਰਸਨਾ ਰਸ ਲਵੇ ਚੱਟ। ਕਲਜੁਗ ਲੱਗੀ ਮੇਲੇ ਸਤਿਜੁਗ ਸਾਚੇ ਪ੍ਰਭ ਸਾਚਾ ਦੇਵੇ ਕੱਟ। ਅੱਠ ਸੱਠ ਤੀਰਥ ਜੋ ਰਹੀ ਫੈਲ, ਪ੍ਰਭ ਆਪ ਝੁਕਾਏ ਵਿਚ ਭੱਠ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਇਕ ਰਖਾਏ ਸਾਚਾ ਹੱਠ। ਸਾਚਾ ਹੱਠ ਆਪ ਰਖਾਏ। ਧੀਰਜ ਗੱਠ ਆਪ ਦਵਾਏ। ਸੱਠ ਅੱਠ ਅੱਠਸੱਠ ਲਿਆਏ ਤੇਰੀ ਸਰਨਾਏ। ਗੰਗਾ ਗੋਦਾਵਰੀ ਰਹੀਆਂ ਸੀਸ ਝੁਕਾਏ। ਸ਼ਿਵ ਸ਼ੰਕਰ ਜਟਾ ਜੂਟ ਸੀਤਲ ਧਾਰ ਸੀਸ ਬੰਦ ਕਰਾਏ। ਗੋਦਾਵਰੀ ਅੰਮ੍ਰਿਤ ਗਰੜ ਚੁੰਚ ਇਕ ਗਿਰਾਏ ਪ੍ਰਭ ਆਪਣੀ ਖਿਚ ਵਖਾਏ। ਕਰੋੜ ਤੇਤੀਸ ਹਰਿ ਜਗਦੀਸ਼ ਰਹੇ ਤਰਸ, ਸਾਨੂੰ ਆਪਣੀ ਹੱਥੀਂ ਦੇ ਪਿਲਾਏ। ਗੁਰਸਿਖ ਤੇਰੀ ਕੋਈ ਨਾ ਕਰੇ ਰੀਸ, ਜੋ ਗਾਏ ਰਾਗ ਛਤੀਸ, ਨਾਰਦ ਮੁਨ ਸੇਵ ਕਮਾਏ। ਪ੍ਰਭ ਕਰਦਾ ਆਇਆ ਭੇਸ ਵਿਚ ਮਾਝੇ ਦੇਸ, ਪੁਰੀ ਘਨਕ ਡੇਰਾ ਲਾਏ। ਗੁਰਸਿਖ ਨੇਤਰ ਲੈਣਾ ਪੇਖ, ਹਰਿ ਭਗਤ ਜਨਕ ਪ੍ਰਗਟ ਫੇਰ ਮਾਤ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਰ ਸਰੋਵਰ ਆਪਣੀਂ ਹੱਥੀਂ ਆਪ ਬਣਾਏ। ਸਤਿ ਸਰੋਵਰ ਸਚ ਦੇਵੇ ਮਾਣ। ਆਪਣੀ ਹੱਥੀਂ ਆਪ ਬਣਾਏ ਝੁਲਾਏ ਸਚ ਨਿਸ਼ਾਨ। ਗੁਰਸਿਖ ਗੁਰ ਸੰਗਤ ਸੇਵ ਆਪ ਕਮਾਏ, ਅੰਮ੍ਰਿਤ ਮੇਵਾ ਫੱਲ ਸਾਚਾ ਖਾਣ। ਜੋਤ ਸਰੂਪੀ ਹਰਿ ਸੰਗ ਰਹਾਏ, ਦੇਵੀ ਦੇਵਤੇ ਉਤੋਂ ਫੁੱਲ ਬਰਸਾਣ। ਗਣ ਗੰਧਰਬ ਰਹੇ ਤਕਾਏ, ਪ੍ਰਭ ਦੱਸੇ ਇਕ ਸੱਚਾ ਫਰਮਾਣ। ਦਰ ਆਈਏ ਸੇਵ ਕਮਾਈਏ, ਸਾਡੀ ਹੋਏ ਫੇਰ ਕਲਿਆਣ। ਹਿਸੇਦਾਰ ਮਾਤਲੋਕ ਦੇ ਬਣ ਜਾਈਏ, ਨਿਹਕਲੰਕ ਤੇਰੀ ਚਰਨੀ ਲੱਗੀਏ ਆਣ। ਏਥੇ ਨਾ ਕੁਝ ਪੀਏ ਨਾ ਕੁਝ ਖਾਈਏ, ਅੱਠੇ ਪਹਿਰ ਰਹਿੰਦਾ ਇਕ ਧਿਆਨ। ਭੋਗ ਅਪਛਰਾਂ ਆਪਣਾ ਵਕਤ ਗਵਾਈਏ, ਨਾ ਆਉਂਦਾ ਬ੍ਰਹਮ ਗਿਆਨ। ਤੇਰੀ ਜੋਤ ਮਿਲਣ ਨੂੰ ਅਸੀਂ ਆਪ ਤਰਸਾਈਏ, ਕਿਰਪਾ ਕਰ ਹਰਿ ਭਗਵਾਨ। ਇਕ ਵੇਰ ਲੋਕਮਾਤ ਵਿਚ ਆਈਏ, ਸਤਿਜੁਗ ਸਾਚੀ ਨੀਂਹ ਆਪਣੀ ਹੱਥੀਂ ਸੇਵ ਕਮਾਈਏ, ਏਕਾ ਘਲ ਸ਼ਬਦ ਬਬਾਨ। ਤੇਰਾ ਸੱਚਾ ਮਲ ਮਲ ਤੀਰਥ ਨਹਾਈਏ, ਜੁਗਾਂ ਜੁਗਾਂ ਦੀ ਮੈਲ ਗਵਾਈਏ, ਲਾਈਏ ਬੈਠ ਇਕ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਹੱਥੀਂ ਝੁਲਾਈਏ ਤੇਰਾ ਇਕ ਸੱਚਾ ਨਿਸ਼ਾਨ। ਇਕ ਸਿੱਖ ਤੇਰਾ ਏਥੇ ਆਇਆ। ਸਚ ਸੁਨੇਹੁੜਾ ਆਣ ਸੁਣਾਇਆ। ਨਿਹਕਲੰਕ ਕਲ ਜਾਮਾ ਪਾਇਆ। ਜੋਤ ਸਰੂਪੀ ਖੇਲ ਕਰਾਇਆ। ਸਿੰਘ ਮਨਜੀਤ ਜਿਸ ਤਰਾਇਆ। ਬਾਹੋਂ ਪਕੜ ਇੰਦਰਪੁਰੀ ਦੇ ਵਿਚ ਬਹਾਇਆ। ਕਰੋੜ ਤੇਤੀਸ ਸੁੱਤਾ ਗੂੜ੍ਹੀ ਨੀਂਦ, ਛੋਟੇ ਬਾਲ ਜਾਏ ਜਗਾਇਆ। ਕਿਉਂ ਝੂਠਾ ਪੀਸਨਾ ਰਿਹਾ ਪੀਸ, ਜਾਓ ਹਰਿ ਸਰਨਾਇਆ। ਮਾਤ ਧਰੇ ਜੋਤ ਜਗਦੀਸ਼, ਕਰੋੜ ਤੇਤੀਸ ਕਿਉਂ ਬੈਠੇ ਮੁਖ ਭਵਾਇਆ। ਦਰ ਮੰਗੇ ਨਾ ਕੋਈ ਦੂਜੀ ਫੀਸ, ਨਿਉਂ ਨਿਉਂ ਚਲਣਾ ਇਕੋ ਇਕ ਸਮਝਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹੋਏ ਸਹਾਇਆ। ਬਾਲ ਅੰਞਾਣਾ ਜਾ ਸੁਣਾਏ। ਉਠੋ ਉਠ ਬਲ ਧਾਰੋ, ਕਿਉਂ ਬੈਠੇ ਵਕਤ ਗਵਾਏ। ਛੋੜੋ ਅਪਛਰਾਂ ਝੂਠੀਆਂ ਨਾਰਾਂ, ਬਿਨ ਗੁਰ ਪੂਰੇ ਨਾ ਕੋਈ ਪਾਰ ਲੰਘਾਏ। ਸੰਗ ਰੱਖ ਇਹਨਾਂ ਭੀ ਜਾਏ ਤਾਰੋ, ਦੋਏ ਜੋੜ ਸਰਨ ਕਰੋ ਨਿਮਸਕਾਰੋ। ਸਾਚਾ ਖੁਲ੍ਹਿਆ ਹਰਿ ਕਾ ਦਵਾਰ, ਉਤਰ ਜਾਓ ਪਾਰੋ। ਸਤਿਜੁਗ ਬੰਨ੍ਹਦਾ ਜਾਏ ਧਾਰ, ਗੁਰ ਸੰਗਤ ਦਸਦਾ ਜਾਏ ਇਕ ਪਿਆਰ, ਆਪਣਾ ਕਰਦਾ ਜਾਏ ਸਚ ਵਿਹਾਰ, ਸਭ ਦੀ ਪਾਉਂਦਾ ਜਾਏ ਸਾਰ, ਰੂਪ ਅਗੰਮ ਹਰਿ ਅਪਾਰੋ। ਜਾਓ ਸਚ ਦਰਬਾਰ। ਦੋਏ ਜੋੜ ਕਰੋ ਪੁਕਾਰ। ਬੈਠਾ ਰਹੇ ਕਰੋੜ ਤੇਤੀਸ ਨਾ ਪਾਏ ਕੋਈ ਸਾਰ। ਸਤਿਜੁਗ ਸਾਚਾ ਵਿਚ ਮਾਤ ਧਰਾਇਆ, ਸਾਡੇ ਕਰਮ ਵਿਚਾਰ। ਲੋਕ ਪ੍ਰਲੋਕ ਦੇ ਉਲਟਾਇਆ, ਇੰਦਰ ਪੁਰੀ ਕਿਉਂ ਦਿਤਾ ਵਿਸਾਰ। ਸਾਡਾ ਹਿਰਦਾ ਆਪ ਹੁਲਸਾਇਆ, ਛੋਟੇ ਬਾਲ ਦੱਸਿਆ ਮਾਤਲੋਕ ਵਿਚ ਆਇਆ ਸਾਚਾ ਯਾਰ। ਖਾਣਾ ਪੀਣਾ ਸੌਣਾ ਬਹਿਣਾ ਸਾਨੂੰ ਭੁੱਲਿਆ ਭੋਗ ਬਿਲਾਸਾ ਛੱਡ ਆਏ ਹਾਸਾ, ਨਾਰਾਂ ਛੱਡਿਆ ਪਿਆਰ। ਤੇਰੇ ਦਰ ਹੋਏ ਦਾਸਨ ਦਾਸਾ, ਕਰ ਘਨਕਪੁਰੀ ਵਿਚ ਸਾਡਾ ਵਾਸਾ, ਪਿਆ ਅੰਮ੍ਰਿਤ ਘੁੱਟ ਇਕ ਠੰਡੀ ਧਾਰ। ਦੁੱਖ ਰਹੇ ਨਾ ਮਾਸਾ, ਹੋਣ ਸੁਖਾਲੇ ਸਵਾਸਾ, ਦਰ ਆਏ ਪੂਰੀ ਹੋਏ ਆਸਾ, ਗੁਰ ਪੂਰੇ ਦੇਵੀਂ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਅਸ਼ਟਭੁਜ ਆਈ ਹਰਿ ਦਵਾਰੇ। ਆਪ ਖਲੋਤੀ ਦਰ ਤੋਂ ਬਾਹਰੇ। ਦੂਰੋਂ ਕਰੇ ਚਰਨ ਨਿਮਸਕਾਰੇ। ਉਤੇ ਸਿੰਘ ਹੋਈ ਅਸਵਾਰੇ। ਗਦਾ ਚੱਕਰ ਸੰਖ ਧੁਜ ਫੜੀ ਹੱਥ ਭਾਰੇ। ਤੀਰ ਤੁਰੰਗ ਮਰਦੰਗ ਖੰਡਾ ਦਿਸੇ ਦੋ ਧਾਰੇ। ਬੀਰ ਬੇਤਾਲਿਆ ਸੰਗ, ਕਲਜੋਗਣਾ ਪਿਛੇ ਲੱਗੇ ਆਵਣ ਵਾਰੋ ਵਾਰੇ। ਦੋਏ ਜੋੜ ਕਰੇ ਬੇਨੰਤੀ ਹੁਕਮ ਦੇ ਸੱਚੀ ਸਰਕਾਰੇ। ਮਾਰੂੰ ਕਰ ਕਰ ਗਿਣਤੀ, ਚਾਰੋਂ ਕੁੰਟ ਕਰੂੰ ਖਵਾਰੇ। ਮਿਣਦੀ ਜਾਊਂ ਕਰ ਕਰ ਮਿਣਤੀ, ਸੁੰਭ ਨਿਸੁੰਭ ਜਿਉਂ ਦੈਂਤ ਹੰਕਾਰੇ। ਮਿਟਾਂਦੀ ਜਾਊਂ ਸਭ ਦੀ ਚਿੰਤੀ, ਉਠਾਊਂ ਖੰਡਾ ਦੋ ਧਾਰੇ। ਕਿਰਪਾ ਕਰ ਬਖ਼ਸ਼ਣਹਾਰ, ਸੇਵਾ ਲਾ ਇਕ ਸੰਸਾਰੇ। ਆ ਜਾ ਦਰ ਨਾ ਵੇਖ ਡਰ। ਪ੍ਰਭ ਸਾਚੇ ਦਾ ਸਾਚਾ ਘਰ। ਦਰਸ ਕਰ, ਲੈ ਜਾ ਵਰ। ਪਹਿਲੀ ਕੂਟੇ ਜਾਈਂ ਚੜ੍ਹ। ਕਲਜੁਗ ਵੜ੍ਹਿਆ ਜਿਥੇ ਅੜ। ਬਾਹੋਂ ਫੜ ਕਰੀਂ ਦੋ ਧੜ। ਪ੍ਰਭ ਅਬਿਨਾਸ਼ੀ ਤੇਰਾ ਵੇਖੇ ਖੇਲ, ਸਿੰਘ ਉਪਰ ਬੈਠੀ ਜਿਥੇ ਰਹੀ ਤੂੰ ਲੜ। ਝੂਠੇ ਭਾਂਡੇ ਭੰਨ ਵਖਾਈਂ, ਖੰਡਾ ਡੰਡਾ ਤਨ ਲਗਾਈਂ, ਮਿਝ ਲਹੂ ਦਾ ਘਾਣ ਚਲਾਈਂ, ਕਾਲਕਾ ਨੂੰ ਸੰਗ ਰਲਾਈਂ, ਖਪਰ ਉਹਦੇ ਹੱਥ ਫੜਾਈਂ, ਭਰ ਭਰ ਲਹੂ ਪਿਆਲੇ ਆਪ ਪਿਆਉਂਦੀ ਜਾਈਂ, ਨਾ ਕੋਈ ਸਕੇ ਅੱਗੇ ਅੜ। ਲੱਗੀ ਤ੍ਰਿਸ਼ਨਾ ਅੱਗ ਬੁਝਾਈਂ, ਬੀਰ ਬੇਤਾਲੇ ਸਰਬ ਰਜਾਈਂ, ਗੁਰਸਿਖ ਨਿਮਾਣੇ ਕੰਗਾਲੇ ਲਈਂ ਬਚਾਈ, ਪ੍ਰਭ ਅਬਿਨਾਸ਼ੀ ਜਿਨ੍ਹਾਂ ਫੜਿਆ ਲੜ। ਸਿੰਘ ਅਸਵਾਰੀ ਚੜ੍ਹ ਕੇ ਜਾਈਂ, ਨਿਹਕਲੰਕ ਨਰਾਇਣ ਨਰ ਅਵਤਾਰੀ ਲੜ ਫੜ ਕੇ ਜਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਖਾੜੇ ਸਭ ਦੀ ਜੜ੍ਹ। ਅਸਤਰ ਸ਼ਸਤਰ ਸਾਚੇ ਪਹਿਨ। ਨਾਲ ਲੈ ਜਾ ਕਾਲਕਾ ਭੈਣ। ਜਗਤ ਖਪਾਈਂ ਬਣ ਬਣ ਡੈਨ। ਨਾ ਕੋਈ ਵੇਖੀਂ ਸਾਕ ਸੱਜਣ ਸੈਣ। ਘਰ ਘਰ ਪਵਾਉਂਦੀ ਜਾਈਂ ਵੈਣ। ਪ੍ਰਭ ਸਾਚੇ ਦਾ ਮੰਨਣਾ ਕਹਿਣ। ਭਾਣਾ ਹੋ ਜਾਏ ਔਖਾ ਸਹਿਣ। ਗੁਰਮੁਖ ਸਾਚੇ ਵੇਖੀ ਜਾਈਂ ਖੋਲ੍ਹ ਖੋਲ੍ਹ ਕੇ ਨੈਣ। ਪ੍ਰਭ ਆਪਣੇ ਹੱਥੀਂ ਵਾੜੀ ਆਪਣੀ ਲਾਈ, ਨਾ ਖਾਏ ਕਾਲਕਾ ਡੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਜਵਾਲਾ ਤੇਰਾ ਹਰਿ ਰਖਵਾਲਾ। ਜਿਧਰ ਜਾਂਏ ਤੇਰਾ ਭਰਦਾ ਰਹੇ ਪਿਆਲਾ। ਰਾਜਿਆਂ ਰਾਣਿਆਂ ਕਢਦੀ ਜਾਈਂ ਦਵਾਲਾ। ਗੁਰਸਿਖਾਂ ਬਾਲ ਅੰਞਾਣਿਆਂ ਗਲ ਪਾਉਂਦੀ ਜਾਈਂ ਫੂਲਣ ਮਾਲਾ। ਜੋ ਹੋਏ ਮਾਣ ਨਿਮਾਣਿਆਂ, ਨੇਤਰ ਵੇਖ ਭੁੱਲ ਬਖ਼ਸ਼ਾਉਂਦੀ ਜਾਈਂ। ਬੇਮੁਖ ਭੁੰਨਾਈਂ ਜਿਉਂ ਭਠਿਆਲੇ ਦਾਣਿਆਂ, ਇਕ ਇਕ ਫੜ ਫੜ ਵਿਚ ਪਵਾਉਂਦੀ ਜਾਈਂ। ਨਾ ਕੋਈ ਵੇਖੀਂ ਬਲ ਅੰਞਾਣਿਆਂ, ਸਾਰੇ ਇਕੋ ਰਾਹ ਝੁਕਾਉਂਦੀ ਜਾਈਂ। ਨਾ ਕੋਈ ਛੱਡੀ ਅੰਨ੍ਹੇ ਕਾਣਿਆਂ, ਲੰਗੜੇ ਲੂਲਿਆਂ ਸਾਥ ਮੁਕਾਉਂਦੀ ਜਾਈਂ। ਨਾ ਕੋਈ ਵੇਖੀਂ ਵੇਦ ਪੁਰਾਨਿਆਂ, ਨਾ ਕੋਈ ਵੇਖੀਂ ਵਡ ਗਿਆਨੀਆਂ, ਸ਼ਬਦ ਖੰਡਾ ਸੀਸ ਲਗਾਉਂਦੀ ਜਾਈਂ। ਪ੍ਰਭ ਸਾਚੇ ਦੀਆਂ ਵਡ ਮਿਹਰਬਾਨੀਆਂ, ਗੁਰਸਿਖ ਸੋਏ ਆਪਣੀ ਹੱਥੀਂ ਆਪ ਜਗਾਉਂਦੀ ਜਾਈਂ। ਦੂਸਰ ਰਹੇ ਨਾ ਕੋਇ, ਏਕਾ ਧਾਰ ਵਿਚ ਸੰਸਾਰ ਵਗਾਉਂਦੀ ਜਾਈਂ। ਪੁੱਤਰ ਧੀ ਨਾ ਛੱਡੀਂ ਕਿਸੇ ਨਾਰ, ਮਾਂ ਪੁੱਤਾਂ ਪਿਆਰ ਹਟਾਉਂਦੀ ਜਾਈਂ। ਨਾ ਕੋਈ ਬੁੱਢੀ ਨਾ ਮੁਟਿਆਰ, ਸਭ ਗੂੜ੍ਹੀ ਨੀਂਦ ਸਵਾਉਂਦੀ ਜਾਵੀਂ। ਹੁਕਮ ਦਿਤਾ ਸੱਚੀ ਸਰਕਾਰ। ਲੈਣੀ ਸੰਭਾਲ ਆਪਣੀ ਤਲਵਾਰ। ਖੰਡਾ ਹੱਥ ਫੜੀਂ ਦੋ ਧਾਰ। ਫਿਰੀਂ ਵਿਚ ਸਾਰੇ ਸੰਸਾਰ। ਹੁਕਮ ਦੇਵਾਂ ਵਾਰੋ ਵਾਰ। ਪਹਿਲੀ ਕੂਟ ਫਿਰ ਫਿਰ ਆਵੀਂ ਸੱਚੇ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਈ ਨੂੰ ਦੇਵੇ ਦੋ ਹੱਥਾਂ ਦਾ ਪਿਆਰ। ਲਿਆ ਵਰ ਉਠ ਤੁਰ ਜਾ। ਪ੍ਰਭ ਅਬਿਨਾਸ਼ੀ ਦਿਤੀ ਦਇਆ ਕਮਾ। ਘਨਕਪੁਰ ਵਾਸੀ ਦਿਤੀ ਸੇਵਾ ਲਾ। ਕਾਰਜ ਪੂਰੇ ਕਰ ਕੇ ਘਰਾਂ ਨੂੰ ਆਵੀਂ, ਨਾ ਆਵੀਂ ਪਿਠ ਵਢਾ। ਸਿੰਘ ਆਸਣ ਬੈਠਾ ਹਰਿ ਜੀ ਵੇਖੇ, ਰਿਹਾ ਖ਼ੁਸ਼ੀ ਮਨਾ, ਸਚ ਸੁਨੇਹੁੜਾ ਲੈ ਕੇ ਆਈਂ, ਦਰ ਆਈਂ ਫਤਿਹ ਦਾ ਡੰਕ ਵਜਾ। ਪ੍ਰਭ ਅਬਿਨਾਸ਼ੀ ਅੰਮ੍ਰਿਤ ਸਾਚਾ ਸੀਰ ਪਿਲਾਏ, ਫੜ ਕੇ ਤੇਰੀ ਬਾਂਹ ਸਰ ਸਰੋਵਰ ਵਿਚ ਤੇਰਾ ਛੋਟਾ ਵੀਰ ਨੁਹਾਏ, ਮਨਜੀਤ ਸਿੰਘ ਜਿਸ ਦਾ ਨਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭਨਾ ਦੇਵੇ ਮੇਲ ਮਿਲਾ। ਫਤਿਹ ਦੇਣਾ ਡੰਕ ਸੰਖ ਪੂਰ, ਆਈ ਚਲ ਪ੍ਰਭ ਦਰ ਸੱਚੇ ਹਜ਼ੂਰ। ਅਸ਼ਟਭੁਜ ਤੇਰੀ ਸਚ ਸਵਾਰੀ, ਕਰਦੀ ਆਈ ਚੂਰੋ ਚੂਰ। ਤੇਰਾ ਮੇਰਾ ਭੇਵ ਨਾ ਰਾਈ, ਨਾ ਕੋਈ ਜਾਣੀਂ ਦੂਰ। ਤੇਰੀ ਜੋਤ ਹਰਿ ਆਪ ਉਪਜਾਈ, ਇੰਦਲੋਕ ਸ਼ਿਵਲੋਕ ਬ੍ਰਹਮਲੋਕ ਜਾ ਦੇਵਤਿਆਂ ਤੂੰ ਲਏਂ ਘੂਰ। ਸੁੰਭ ਨਿਸੁੰਭ ਜਿਉਂ ਬੜੇ ਬਲਵਾਨ, ਹੋਏ ਮਾਤ ਵਿਚ ਗ਼ਰੂਰ। ਪ੍ਰਭ ਅਬਿਨਾਸ਼ੀ ਜੋਤ ਪ੍ਰਗਟਾਈ, ਅਸ਼ਟਭੁਜ ਦੇਵੀ ਕਾਇਆ ਆਪਣੀ ਆਪ ਬਣਾਈ, ਕਾਰਜ ਕਰਦਾ ਆਇਆ ਪੂਰ। ਅਸ਼ਟਭੁਜ ਤੇਰੀ ਵਡਿਆਈ। ਸਚ ਸ਼ਕਤ ਹਰਿ ਰਘੁਰਾਈ। ਵੇਲੇ ਵਕਤ ਹਰਿ ਦਏ ਉਪਜਾਈ। ਗੁਰ ਗੋਬਿੰਦ ਇਕ ਵੇਰ ਧਿਆਈ। ਪ੍ਰਗਟ ਹੋਏ ਚੰਡ ਪ੍ਰਚੰਡ ਸਾਹਮਣੇ ਆਈ। ਖਿਚ ਇਕ ਕਟਾਰ ਸਿੰਘ ਗੋਬਿੰਦ ਹੱਥ ਫੜਾਈ। ਮਾਤਲੋਕ ਵਿਚ ਸਾਚੀ ਰੀਤ ਜਾ ਚਲਾਈ। ਸਾਚਾ ਪੰਥ ਖਾਲਸਾ ਪੁਰੀ ਅਨੰਦ ਲਈ ਉਪਜਾਈ। ਜੋਤ ਸਰੂਪੀ ਜੋਤ ਹਰਿ, ਭੇਵ ਕੋਈ ਨਾ ਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਅਡੋਲ ਸਦਾ ਅਤੋਲ ਨਾ ਤੋਲਿਆ ਜਾਈ। ਗੁਰ ਪੂਰਾ ਦਇਆ ਕਮਾਵੰਦਾ। ਗੁਰ ਸੰਗਤ ਵਿਦਾ ਕਰਾਵੰਦਾ। ਸ਼ਬਦ ਦਾਤ ਝੋਲੀ ਪਾਵੰਦਾ। ਦੇ ਮੱਤੀ ਆਪ ਸਮਝਾਵੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਮਾਨਸ ਜਨਮ ਲੇਖੇ ਲਾਇੰਦਾ। ਗੁਰ ਸੰਗਤ ਹਰਿ ਦਏ ਵਧਾਈ। ਘਰ ਮੁੜ ਜਾਣਾ ਚਾਈਂ ਚਾਈਂ। ਜਾਏ ਸੁਨਾਉਣਾ ਭੈਣਾਂ ਭਾਈ। ਮਿਲ ਕੇ ਆਏ ਸਾਚੇ ਮਾਹੀ। ਜਿਸ ਸਾਡੀ ਬਣਤ ਬਣਾਈ। ਹੋਏ ਸਹਾਈ ਸਭਨੀ ਥਾਈਂ। ਸਾਚਾ ਦਿੱਤਾ ਨਾਮ ਨਿਧਾਨ ਸੋਹੰ ਰਸਨਾ ਗਾਈ। ਆਏ ਦਰ ਕਰ ਗਏ ਚਰਨ ਧੂੜ ਇਸ਼ਨਾਨ, ਕਲ ਪਾਪਾਂ ਮੈਲ ਧਵਾਈ। ਮਿਲਿਆ ਨਾਮ ਦਾਨ ਉਪਜੇ ਬ੍ਰਹਮ ਗਿਆਨ, ਚਰਨ ਪ੍ਰੀਤੀ ਇਕ ਰਖਾਈ। ਸੰਤਾਂ ਭਗਤਾਂ ਮੇਲ ਮਿਲਾਨ, ਕਿਰਪਾ ਕਰ ਕਰ ਹਰਿ ਭਗਵਾਨ ਨਾ ਦੂਰ ਕੋਈ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰ ਸੰਗਤ ਤੇਰੀ ਸੇਵਾ ਲੇਖੇ ਲਾਈ। ਸੇਵਾ ਲੇਖੇ ਗਈ ਲੱਗ। ਗੁਰਸਿਖਾਂ ਬੁੱਝੇ ਆਤਮ ਅੱਗ। ਆਪ ਬੰਨ੍ਹਾਏ ਆਪਣੀ ਹੱਥੀਂ ਸੋਹੰ ਸਾਚੇ ਤੱਗ। ਮਾਤਲੋਕ ਵਿਚ ਵਡਿਆਏ, ਲੱਜ ਪੱਤ ਲਏ ਰੱਖ। ਏਕਾ ਬਖ਼ਸ਼ੇ ਚਰਨ ਸਰਨਾਏ, ਸੁੱਕੇ ਡਾਲੇ ਹਰੇ ਕਰਾਏ, ਫੱਲ ਫੁੱਲ ਲਗਾਏ ਨਾਮ ਸੱਚੇ ਵੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦੇ ਸਮਝਾਵੇ ਮੱਤ। ਗੁਰ ਸੰਗਤ ਹਰਿ ਦੇ ਸਮਝਾਈ। ਪਹਿਲੀ ਮਾਘੀ ਨੇੜੇ ਆਈ। ਨੇਤਰ ਪੇਖਣਾ ਗੁਰ ਦਰ ਆਈ। ਤ੍ਰਿਖਾ ਤ੍ਰਿਸ਼ਨ ਲਏ ਬੁਝਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦੇਵੇ ਆਪ ਵਡਿਆਈ। ਪਹਿਲੀ ਮਾਘੀ ਆਏ ਨੇੜੇ। ਮੁਕਦੇ ਜਾਣ ਜਗਤ ਝੇੜੇ। ਉਜੜਦੇ ਜਾਣ ਨਗਰ ਖੇੜੇ। ਖੁਲ੍ਹੇ ਹੁੰਦੇ ਜਾਣ ਧਰਤ ਮਾਤ ਦੇ ਵਿਹੜੇ। ਪ੍ਰਭ ਅਬਿਨਾਸ਼ੀ ਖੇਲ ਵਰਤਾਏ ਰੋਕ ਸਕਣ ਕਿਹੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਲੇਖ ਲਿਖਾਵੇ ਜਿਉਂ ਬੰਨ੍ਹੇ ਬੇੜੇ। ਪਹਿਲੀ ਮਾਘੀ ਲੇਖ ਲਿਖਾਉਣਾ। ਪ੍ਰਭ ਅਬਿਨਾਸ਼ੀ ਭੇਵ ਭੇਖ ਨਾ ਕੋਈ ਲਿਖਾਉਣਾ। ਜੋ ਕੁਛ ਵਰਤੇ ਸੋ ਲੈਣਾ ਵੇਖ, ਭਉ ਭਰਮ ਸਰਬ ਮਿਟਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਗੁਰ ਦਰ ਆ ਪਹਿਲੀ ਮਾਘੀ ਦਰਸ਼ਨ ਪਾਉਣਾ।