Granth 03 Likhat 040: 5 Magh 2010 Bikarmi Bishan Kaur de Greh Pind Jethuwal Jila Amritsar

੫ ਮਾਘ ੨੦੧੦ ਬਿਕ੍ਰਮੀ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਮਨਮੱਤ ਹਰਿ ਬੁਲਾਈ ਹੈ। ਲੱਖ ਚੁਰਾਸੀ ਵਿਚੋਂ ਖਿਚ ਆਪਣੇ ਚਰਨ ਬਹਾਈ ਹੈ। ਵੱਢੀ ਨੱਕ ਗੁੱਤ, ਦੇਵੇ ਪਈ ਦੁਹਾਈ ਹੈ। ਜਿਸ ਨੇ ਤੋੜਿਆ ਸਭ ਦਾ ਜੱਤ, ਦਰ ਸਾਚੇ ਆਣ ਸ਼ਰਮਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਨਮੱਤ ਸ਼ਬਦ ਡੋਰ ਨਾਲ ਬੰਧਾਈ ਹੈ। ਮਨਮੱਤ ਆਈ ਦਵਾਰੇ। ਖੜ ਹਰਿ ਜੀ ਅੱਗੇ ਦੋਏ ਜੋੜ ਕਰੇ ਨਿਮਸਕਾਰੇ। ਕਲਜੁਗ ਜੀਵ ਮੈਂ ਵਹੁੰਦੀ ਰਹੀ ਜੂਠੇ ਝੂਠੇ ਢੱਗੇ, ਨਾ ਵੇਖੇ ਚੰਗੇ ਮਾੜੇ। ਅੱਗ ਲਗਾਈ ਰਖੀ ਅੰਗੇ, ਨਾ ਵਿਚ ਕਲਜੁਗ ਸੰਗੇ, ਨਾ ਕੋਈ ਵਿਚਾਰੇ। ਵੇਲਾ ਅੰਤਮ ਕਲਜੁਗ ਹੋਏ ਨੰਗੇ। ਲੱਖ ਚੁਰਾਸੀ ਚਾਰੋਂ ਤਰਫ ਦਿਸਣ ਹਰਿ ਸੰਗੇ। ਕਿਹੜਾ ਦਰ ਕਿਥੇ ਜਾਵਾਂ ਕਿਹਦੇ ਕੋਲ ਨਾਮ ਦਾਤ ਸਾਚੀ ਮੰਗੇ। ਪ੍ਰਭ ਅਬਿਨਾਸ਼ੀ ਲਿਆ ਫੜ, ਸ਼ਬਦ ਸਰੂਪੀ ਘੋੜੀ ਚੜ੍ਹ ਤੋੜੇ ਸਰਬ ਹੰਕਾਰੀ। ਮਨਮੱਤ ਦਏ ਦੁਹਾਈ। ਕਿਹੜੀ ਫਾਹੀ ਮੈਨੂੰ ਪਾਈ। ਨਿਹਕਲੰਕ ਦੇਵੇ ਅੰਤ ਬੜੀ ਸਜਾਈ। ਗੁਰਮੁਖ ਵਿਰਲੇ ਸਾਧ ਸੰਤ ਆਪੇ ਲਏ ਬਚਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਸਭ ਦਾ ਰਿਹਾ ਫੰਦ ਕਟਾਈ। ਮਨਮਤ ਲਈ ਹੋਸ਼ ਸੰਭਾਲ। ਲੱਖ ਚੁਰਾਸੀ ਜਿਸ ਨੇ ਕੀਤੀ ਮਾਤ ਕੰਗਾਲ। ਪਾਉਂਦੀ ਰਹੀ ਗਲ ਵਿਚ ਜਮ ਕੀ ਫਾਸੀ, ਨਾ ਕੋਈ ਸਕਿਆ ਸੁਰਤ ਸੰਭਾਲ। ਜਨ ਭਗਤਾਂ ਹੋਈ ਰਹੀ ਦਾਸੀ, ਨਾ ਚਲੇ ਇਹਦੀ ਚਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਇਹਦੇ ਭੰਨੇ ਜਵਾਨੀ ਡਾਹਣ। ਮਨ ਮੱਤ ਕਰੇ ਪੁਕਾਰ। ਆਈ ਹਰਿ ਸੱਚੇ ਦਵਾਰ। ਕਿਰਪਾ ਮੇਰੇ ਉਤੇ ਧਾਰ। ਮੈਂ ਜਾਵਾਂ ਤੇਰੇ ਸਿੱਖਾਂ ਦੇ ਦਵਾਰ। ਦੋਏ ਜੋੜ ਕਰਾਂ ਚਰਨ ਨਿਮਸਕਾਰ। ਕਲਜੁਗ ਅੰਤਮ ਲਿਆ ਵਿਚਾਰ। ਅੱਗੇ ਪਿੱਛੇ ਆਈ ਹਾਰ। ਦੋਹੀਂ ਹੱਥੀਂ ਪੈਣੀ ਮਾਰ। ਸਤਿਜੁਗ ਆਇਆ ਮਾਤ ਧਰਾਇਆ, ਨਿਹਕਲੰਕ ਨਰਾਇਣ ਨਰ ਹਰਿ ਅਵਤਾਰ। ਸੋਹੰ ਸਾਚਾ ਸ਼ਬਦ ਚਲਾਇਆ, ਬੇਮੁਖਾਂ ਦੇ ਮਗਰ ਲਾਇਆ, ਸਿੰਘ ਸਿੰਘਾਸਣ ਹਰਿ ਜੀ ਬੈਠਾ ਦੂਰੋਂ ਤੱਕੇ ਰਿਹਾ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰਦਾ ਜਾਏ ਸਰਬ ਖੁਆਰ। ਮਨਮੱਤ ਮੂਰਖ ਅੰਞਾਣ ਹੈ। ਜਿਸ ਭੁੱਲਿਆ ਸਰਬ ਜਹਾਨ ਹੈ। ਇਕ ਭੁਲਾਇਆ ਹਰਿ ਭਗਵਾਨ ਹੈ। ਅੰਤਮ ਅੰਤ ਕਲ ਧਰਮ ਰਾਏ ਦੇਸ ਜਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਆਪੇ ਆਪ ਚੁਕਾਨ ਹੈ। ਮਨਮਤ ਮੂਰਖ ਮੁਗਧ ਗਵਾਰ। ਵੱਡੇ ਸੁਘੜ ਸਿਆਣਿਆਂ ਦੇਂਦੀ ਆਈ ਹਾਰ। ਵੱਡੇ ਰਾਣੇ ਰਾਜੇ ਮਹਾਂਰਾਣਿਆਂ ਸੁੱਟਦੀ ਆਈ ਮੂੰਹ ਦੇ ਭਾਰ। ਨਾ ਕੋਈ ਜਾਣੇ ਜਾਣ ਪਛਾਣਿਆਂ, ਝੂਠੇ ਰਹੀ ਮਹੱਲ ਉਸਾਰ। ਨਾ ਕੋਈ ਜਾਣੇ ਵੰਞ ਮੁਹਾਣਿਆਂ, ਡੂੰਘੇ ਡੂਗਰ ਬੇਮੁੱਖ ਜੀਵਾਂ ਰਹੀ ਉਤਾਰ। ਨਾ ਜਾਣੇ ਹਰਿ ਕੇ ਭਾਣਿਆਂ, ਅੰਤਮ ਕਲਜੁਗ ਨਿਹਕਲੰਕ ਲਏ ਅਵਤਾਰ। ਪ੍ਰਭ ਪੂਰਨ ਕਰਮ ਆਪ ਵਿਚਾਰਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਇਆ ਕਲਗੀ ਧਰ ਸਾਚਾ ਹਰਿ ਸੱਚੀ ਸਰਕਾਰ। ਮਨਮਤ ਸ੍ਰਿਸ਼ਟ ਸਬਾਈ ਬੇਮੁਖ ਜੀਵਾਂ ਮੂੰਹ ਦੇ ਵਿਚ ਪਾਉਂਦੀ ਫਿਰੇ ਥੁੱਕ। ਗੁਰਮੁਖ ਸਾਚੇ ਸੰਤ ਜਨਾਂ, ਦਰ ਘਰ ਆਏ ਬਾਹਰ ਜਾਏ ਰੁਕ। ਅੱਗੇ ਖੜਾ ਹਰਿ ਜੀ ਦਿਸੇ, ਨਾ ਪੈਰ ਸਕੇ ਚੁੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਰਿਹਾ ਸੁਣਾਏ ਕਲਜੁਗ ਵੇਲਾ ਗਿਆ ਹੱਥ ਨਾ ਆਏ, ਅੰਤਮ ਰਹੇ ਸਰਬ ਪਛਤਾਏ, ਨਾ ਕੋਈ ਰੋਕੇ ਨਾ ਸਕੇ ਰੁਕ। ਮਨਮੱਤ ਝੂਠੀ ਵਣਜਾਰੀਏ। ਬੇਮੁਖਾਂ ਦੀ ਪਿਆਰੀਏ। ਕੀਤੇ ਬੇਮੁੱਖ ਵਡ ਵਡ ਮਨੁੱਖ, ਉਲਟੀ ਫੇਰੀ ਇਕੋ ਆਰੀਏ। ਸਭ ਨੂੰ ਅੰਤਮ ਸਹਿਣਾ ਪਿਆ ਦੁੱਖ, ਕਲਜੁਗ ਅੰਤਮ ਆਇਆ ਭਾਰੀਏ। ਘਰ ਘਰ ਧੂੰਏ ਰਹੇ ਧੁੱਖ, ਹਰਿ ਸ਼ਬਦ ਫੁੰਕਾਰਾ ਏਕਾ ਮਾਰੀਏ। ਦੇਵੀ ਦੇਵਤੇ ਨੀਵੇਂ ਹੋ ਕੇ ਵੇਖਣ ਝੁੱਕ, ਨਿਹਕਲੰਕ ਵਿਚ ਕਿਹੜੀ ਕੂਟ ਵਿਚਾਰੀਏ। ਕਲਜੁਗ ਜੀਵਾਂ ਬੂਟੇ ਗਏ ਸੁੱਕ, ਆਏ ਬਾਡੀ ਸ਼ਬਦ ਕੁਹਾੜਾ ਜੜ੍ਹ ਉਤੇ ਮਾਰੀਏ। ਭਰਮ ਭੁਲੇਖਾ ਦੇਵੇ ਕੱਢ, ਅੱਡ ਅੱਡ ਕਰਾਏ ਇਕ ਇਕ ਹੱਡ, ਸੋਹੰ ਆਰੇ ਨਾਲ ਚਿਰਾਈਏ। ਆਪੇ ਬਣ ਜਾਏ ਸਾਚਾ ਗਾਡੀ, ਲੈ ਜਾਏ ਧਰਮ ਰਾਏ ਦਵਾਰੀਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਅੰਤਮ ਅੰਤ ਕਲਜੁਗ ਆਪਣਾ ਆਪ ਗਈ ਹਾਰੀਏ। ਦੁਰਮਤ ਸਰਬ ਦੁੱਖਦਾਈ ਹੈ। ਸ੍ਰਿਸ਼ਟ ਸਬਾਈ ਜਿਸ ਭੁਲਾਈ ਹੈ। ਰੈਣ ਸਬਾਈ ਬੇਮੁਖਾਂ ਜੀਵਾਂ ਗੂੜ੍ਹੀ ਨੀਂਦ ਸਵਾਈ ਹੈ। ਗੁਰਮੁਖ ਵਿਰਲਾ ਰਾਤੀ ਉਠੇ ਹੋ ਕੇ ਨੀਵਾਂ ਗੁਰ ਚਰਨ ਧਿਆਈ ਹੈ। ਠੱਗ ਚੋਰ ਯਾਰ ਚਾਰੋਂ ਤਰਫ ਰਾਤੀਂ ਸੁੱਤਿਆਂ ਲਾਉਣਾ ਸੀਵਾਂ, ਪ੍ਰਭ ਅੰਤਮ ਦੇਵੇ ਸਖਤ ਸਜ਼ਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਰਮਤ ਬੇਮੁੱਖਾਂ ਝੋਲੀ ਪਾਈ ਹੈ। ਮਨ ਮੱਤ ਦੁਰਮਤ ਦੋਵੇਂ ਭਸਮ ਕਰਾਈ। ਕਲਜੁਗ ਅੰਤਮ ਅੰਤ ਵਹਿੰਦੀ ਧਾਰ ਵਹਾਈ। ਗੁਰਮਤ ਸਾਚੀ ਜਗਤ ਧਰ, ਸਤਿਜੁਗ ਝੋਲੀ ਪਾਈ। ਸਾਚਾ ਨਾਮ ਸਾਚਾ ਤਤ ਸਾਚਾ ਜੱਤ ਵਿਚ ਮਾਤ ਨਾਲ ਕਰ ਸਾਚਾ ਹੁਕਮ ਸੁਣਾਏ, ਵਿਚ ਮਾਤ ਰੱਖਣੀ ਪੱਤ, ਆਪਣੀ ਮੱਤ ਪ੍ਰਭ ਸਾਚਾ ਦਏ ਸਮਝਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਬਣਤ ਰਿਹਾ ਬਣਾਈ। ਗੁਰਮਤ ਆਈ ਚਰਨ ਨਿਰੰਕਾਰ। ਆਪੇ ਪੁੱਛੇ ਆਪਣੀ ਕਾਰ। ਪ੍ਰਭ ਗੁਰਮੁਖ ਸਾਚੇ ਸੰਤ ਜਨ ਵਿਚ ਮਾਤ ਉਠਾਏ ਚੰਦੋਆ ਚੰਦਨ ਗੁਛੇ, ਜਾਏ ਕਰੀਂ ਘਣ ਛਣਕਾਰ। ਬੇਮੁੱਖ ਰਹੇ ਰੁੱਸੇ, ਨਾ ਪਾਵੀਂ ਕਿਸੇ ਸਾਰ। ਗੁਰਮੁਖਾਂ ਤੂੰ ਆਈ ਹਿੱਸੇ, ਭੱਜ ਜਾਈਂ ਸੱਚੇ ਘਰ ਬਾਹਰ। ਹੋਰ ਕਿਸੇ ਨੂੰ ਮੂਲ ਨਾ ਦਿਸੇ, ਸਾਰੇ ਰਹੇ ਝੱਖ ਮਾਰ। ਕਲਜੁਗ ਜੂਠੀ ਝੂਠੀ ਚੱਕੀ ਸਾਰੇ ਪੀਸੇ, ਕੋਈ ਨਾ ਰਿਹਾ ਵਿਚ ਦੋ ਫਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਆਪ ਸਮਝਾਈ, ਸੋਹੰ ਸ਼ਬਦ ਡੰਡੇ ਨਾਲ ਰਿਹਾ ਤਾੜ। ਗੁਰਮਤ ਗੁਰਸਿਖਾਂ ਦੇ ਘਰ ਜਾ। ਜਿਥੇ ਹੋਵੇ ਸਿੱਖ ਲਾਡਲਾ, ਉਹਨੂੰ ਲਈਂ ਗਾ। ਪ੍ਰਭ ਅਬਿਨਾਸ਼ੀ ਕਿਰਪਾ ਕਰੇ ਸਾਚੇ ਰਾਹੇ ਦਏ ਪਾ। ਨਿਹਕਲੰਕ ਕਲ ਜੋਤ ਧਰਾਇਆ ਕੰਨ ਦਏ ਸੁਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਤਰਫ ਗੁਰਮੁਖ ਵੇਖ ਸੋਹੰ ਜੈਕਾਰਾ ਦੇਣਾ ਬੁਲਾ। ਗੁਰ ਮੱਤ ਹਰਿ ਸਮਝਾਈ। ਸਾਚੀ ਡੰਡੀ ਆਪੇ ਪਾਈ। ਵਰਭੰਡੀ ਆਵੇ ਕਰ ਕੇ ਧਾਈ। ਉਤੇ ਬੈਠਾ ਵੇਖੇ ਹਰਿ ਰਘੁਰਾਈ। ਪਿਛਾ ਆਇਆ ਨੱਸਾ, ਮਾਤਲੋਕ ਵਿਚ ਜੋਤ ਜਗਾਈ। ਪਹਿਲਾ ਰਾਹ ਏਕਾ ਦੱਸਾ, ਗੁਰਮੁਖਾਂ ਦੇ ਦਵਾਰੇ ਜਾਈ। ਸਾਚੀ ਦਾਤ ਪਾਵਾਂ ਸੋਹੰ ਨਾਮ ਤੇਰੀ ਝੋਲੀ ਭਿਛਾ, ਗੁਰਸਿਖਾਂ ਦੀ ਆਤਮ ਜਾਏ ਟਿਕਾਈ। ਪੂਰੀ ਕਰ ਦਈਂ ਜਾ ਕੇ ਇੱਛਾ। ਜੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਹੇ ਧਿਆਈ। ਗੁਰਮਤ ਉਠ ਉਠ ਵੱਡੀ ਬਲਕਾਰਨ। ਚਾਰੋਂ ਕੁੰਟ ਉਠ ਕੇ ਵੇਖੀਂ ਕਲਜੁਗ ਜੀਵ ਹੰਕਾਰਨ। ਨੇਤਰ ਪੁੱਟ ਕੇ ਹਰਿ ਜੀ ਵੇਖਿਆ, ਦੋਏ ਜੋੜ ਕਰੇ ਨਿਮਸਕਾਰਨ। ਸਾਚਾ ਲੇਖ ਜੋ ਪ੍ਰਭ ਸਾਚੇ ਲਿਖਿਆ, ਮੇਰੀ ਬੰਨ੍ਹੀ ਸਾਚੀ ਧਾਰਨ। ਮੈਂ ਗੁਰਸਿਖ ਵਿਰਲਾ ਵਿਚ ਮਾਤ ਚਾਰੋਂ ਤਰਫ ਮਾਰ ਨਜ਼ਰ ਦੇਖਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਸਾਚੇ ਰਾਹੇ ਪਾਈਂ, ਸਿਰ ਮੇਰੇ ਤੇ ਹੱਥ ਰਖਾਈਂ, ਮੇਰੀ ਕਰਦਾ ਨਾ ਰਹੀਂ ਪ੍ਰੀਖਿਆ। ਮੈਂ ਅਜੇ ਅੰਞਾਣੀ ਬਾਲੀ। ਮੇਰੀ ਸੁਰਤ ਹਰਿ ਸੰਭਾਲੀ। ਬੇਮੁਖ ਸਾਰੇ ਤੈਨੂੰ ਕੱਢਣ ਗਾਲ੍ਹੀ। ਗੁਰਮੁਖਾਂ ਨੂੰ ਨੇਤਰ ਵੇਖ ਮਸਤਕ ਚੜ੍ਹ ਜਾਏ ਲਾਲੀ। ਜੋਤ ਸਰੂਪੀ ਧਾਰੇ ਭੇਖ, ਜਨ ਭਗਤਾਂ ਬਣਿਆ ਆਪ ਵਾਲੀ। ਲਿਖਾਉਂਦਾ ਜਾਏ ਸਾਚੇ ਲੇਖ, ਮਿਟਾਉਂਦਾ ਜਾਏ ਬਿਧਨਾ ਰੇਖ, ਗੁਰਮੁਖ ਸਾਚੇ ਨੇਤਰ ਪੇਖ, ਅੱਗੇ ਖੜਾ ਦੋ ਜਹਾਨਾਂ ਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਬਾਗ ਲਗਾਇਆ ਪਹਿਲੀ ਮਾਘੀ। ਗੁਰਮੁਖ ਸਾਚੇ ਸਾਚਾ ਬੂਟਾ ਵਿਚ ਮਾਤ ਧਰਾਇਆ। ਆਪਣੀ ਕਿਰਪਾ ਕਰ ਸਾਚੇ ਹਰਿ ਉਤੇ ਅੰਮ੍ਰਿਤ ਮੇਘ ਬਰਸਾਇਆ। ਗੁਰਮੁਖ ਵਿਰਲੇ ਗਏ ਤਰ, ਜਿਹੜੇ ਗਏ ਰੰਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਪਹਿਲੀ ਮਾਘੀ ਆਪਣੀ ਹੱਥੀਂ ਹਰਿ ਸਮਰਥੀ ਵਿਚ ਮਾਤ ਦੇ ਲਾਇਆ। ਗੁਰਮੁਖਾਂ ਕਰਨੀ ਸਾਚੀ ਕਾਰ, ਬੇਮੁਖ ਦੇਵੀਂ ਦਰ ਦੁਰਕਾਰ। ਗੁਰਸਿਖਾਂ ਪਾਵੀਂ ਸਾਚੀ ਸਾਰ। ਆਤਮ ਵਸੀਂ ਰਾਹ ਸਾਚਾ ਦੱਸੀਂ, ਬੇਮੁੱਖਾਂ ਵਲ ਖਿੜ ਖਿੜ ਵੇਖ ਹੱਸੀ, ਗੁਰਮੁਖ ਸਾਚੇ ਜਾਵੀਂ ਤਾਰ। ਮਦਿਰਾ ਮਾਸੀ ਜੂਠਾ ਝੂਠਾ ਜੇ ਕੋਈ ਦਿਸੇ ਛੱਡ ਜਾਵੀਂ ਘਰ ਬਾਹਰ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਪਹਿਲੀ ਵੰਡ ਕਰਾਈ ਪਾਏ ਤੇਰੇ ਹਿੱਸੇ ਦੇਂਦੀ ਜਾਈਂ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਰ ਦੁਰਾਡਾ ਤੈਨੂੰ ਵੇਖੇ ਕਰਦੀ ਜਾਈਂ ਸਚ ਵਿਹਾਰ। ਦੁਰਮਤ ਮਨਮੱਤ ਮਾਤਲੋਕ ਵਿਚੋਂ ਟੁੱਟਾ ਨਾਤਾ ਗੁਰਮਤ ਮਾਤ ਆਈ। ਹਰਿ ਜਨਮ ਦਵਾਈ ਰੱਖੇ ਧੀਰਜ ਜੱਤ, ਮਨਮੱਤ ਦੁਰਮਤ ਲੱਥੀ ਪੱਤ ਨਾ ਰਿਹਾ ਸਤਿ, ਪ੍ਰਭ ਦੇਵੇ ਅੰਤ ਮਿਟਾਈ। ਗੁਰਮਤ ਸੋਹੰ ਦੇਵੇ ਪ੍ਰਭ ਸਾਚਾ ਤਤ, ਰਸਨਾ ਚਰਖਾ ਲੈਣਾ ਕੱਤ, ਦਿਵਸ ਰੈਣ ਰਿਹਾ ਚਲਾਈ। ਪ੍ਰਭ ਅਬਿਨਾਸ਼ੀ ਅੰਦਰ ਬਾਹਰ ਪਰਦੇ ਉਹਲੇ ਕਿਤੇ ਨਾ ਦਿਸੇ, ਨਾ ਵੜੇ ਕਿਸੇ ਭਿਤ , ਆਤਮ ਅੰਦਰ ਰਿਹਾ ਟਿਕਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਦਿਸੇ ਆਤਮ ਸੇਜਾ ਬੈਠਾ ਜੋਤ ਸਰੂਪੀ ਜੋਤ ਜਗਾਈ। ਆਤਮ ਸੇਜਾ ਕਰਨਾ ਧਿਆਨ। ਉਪਰ ਬੈਠਾ ਹਰਿ ਭਗਵਾਨ। ਜੋਤ ਸਰੂਪੀ ਇਕ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਅੰਦਰ ਵਸੇ ਨਾ ਕੋਈ ਕਿਲ੍ਹਾ ਕੋਟ ਨਾ ਦੂਜਾ ਹੋਰ ਮਕਾਨ। ਕਿਲ੍ਹਾ ਕਾਇਆ ਕੋਟ ਗੜ੍ਹ। ਪ੍ਰਭ ਅਬਿਨਾਸ਼ੀ ਅੰਦਰ ਬੈਠਾ ਵੜ। ਬੇਮੁੱਖਾਂ ਹਰਿ ਦਿਸ ਨਾ ਆਏ, ਮਾਰੀ ਬੈਠਾ ਦੜ। ਗੁਰਮੁਖਾਂ ਆਤਮ ਵਿਸ ਲੁਹਾਏ, ਪੰਚਾਂ ਚੋਰਾਂ ਨਾਲ ਰਿਹਾ ਲੜ। ਗੁਰਮੁਖ ਸਾਚੇ ਸੰਤ ਤਰਾਏ, ਆਪ ਫੜਾਇਆ ਆਪਣਾ ਲੜ। ਪ੍ਰਗਟ ਹੋਏ ਦਰਸ ਦਿਖਾਏ, ਜੋਤ ਸਰੂਪੀ ਸ਼ਬਦ ਘੋੜੀ ਚੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਤ ਧਰਾਏ, ਸੋਹੰ ਸਾਚਾ ਜਾਪ ਜਪਾਏ, ਨੌਂ ਖੰਡ ਪ੍ਰਿਥਮੀ ਸਰਨ ਲਿਆਏ, ਨਾ ਕੋਈ ਸਕੇ ਅੱਗੇ ਅੜ। ਅੱਗੇ ਅੜੇ ਨਾ ਕੋਇ ਰਾਜਾਨ। ਸਾਚਾ ਇਕ ਵੱਡਾ ਸ਼ਾਹ ਸੁਲਤਾਨ। ਜੋਤ ਸਰੂਪੀ ਜਾਮਾ ਧਾਰੇ, ਮਾਤਲੋਕ ਵਿਚ ਸਾਚਾ ਕਾਹਨ। ਸੋਹੰ ਸ਼ਬਦ ਲਗਾਏ ਸਾਚਾ ਨਾਅਰਾ, ਕਿਰਪਾ ਕਰ ਹਰਿ ਭਗਵਾਨ। ਅੰਤਮ ਹੋਏ ਖੁਆਰੇ, ਵੇਦ ਚਾਰੇ ਜਿਹੜੇ ਰਹੇ ਸਰਬ ਵਖਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਜਾਣੀ ਜਾਣ। ਜਨਮ ਕਰਮ ਹਰਿ ਹੱਥ, ਜੀਵ ਗੁਆਰ ਹੈ। ਜਨਮ ਕਰਮ ਹਰਿ ਹੱਥ, ਲਹਿਣਾ ਦੇਣਾ ਲਹਿਣਾ ਆਪੇ ਰਿਹਾ ਵਿਚਾਰ ਹੈ। ਜਨਮ ਕਰਮ ਹਰਿ ਹੱਥ, ਭਾਣਾ ਮੰਨਣਾ ਰਿਹਾ ਪੁਕਾਰ ਹੈ। ਜਨਮ ਕਰਮ ਪ੍ਰਭ ਹੱਥ, ਤਨ ਦੇਵੇ ਸਾਚਾ ਗਹਿਣਾ, ਸੋਹੰ ਸ਼ਬਦ ਅਪਾਰ ਹੈ। ਜਨਮ ਕਰਮ ਪ੍ਰਭ ਹੱਥ, ਇਕੱਠੇ ਹੋ ਹੋ ਬਹਿਣਾ, ਦਰ ਦਰ ਨਾ ਹੋਣਾ ਖੁਆਰ ਹੈ। ਜਨਮ ਕਰਮ ਪ੍ਰਭ ਹੱਥ ਆਪ ਚੁਕਾਏ ਲਹਿਣਾ ਦੇਣਾ ਸੱਚੀ ਸਰਕਾਰ ਹੈ। ਜਨਮ ਕਰਮ ਪ੍ਰਭ ਹੱਥ ਗੁਰਸਿਖ ਵੇਖੇ ਨੈਣਾ, ਸ੍ਰਿਸ਼ਟ ਸਬਾਈ ਬੱਧੀ ਬੈਠਾ ਭਾਰ ਹੈ। ਜਨਮ ਕਰਮ ਪ੍ਰਭ ਹੱਥ ਲੱਖ ਚੁਰਾਸੀ ਜੋਤ ਪ੍ਰਕਾਸ਼, ਅੱਗੇ ਪਿੱਛੇ ਖੁਲ੍ਹੇ ਦਰ ਦਵਾਰ ਹੈ। ਜਨਮ ਕਰਮ ਪ੍ਰਭ ਹੱਥ, ਸ੍ਰਿਸ਼ਟ ਸਬਾਈ ਕਰੇ ਦਾਸ, ਕਰਨ ਕਰਾਵਣਹਾਰ ਹੈ। ਜਨਮ ਕਰਮ ਧਰਮ ਪ੍ਰਭ ਹੱਥ, ਕਰੇ ਕਰਾਏ ਘਨਕਪੁਰ ਵਾਸੀ ਗੁਰਸਿਖਾਂ ਬਖ਼ਸ਼ਣਹਾਰ ਹੈ। ਕਰਮ ਧਰਮ ਪ੍ਰਭ ਹੱਥ, ਕਲਜੁਗ ਅੰਤ ਵਿਨਾਸੀ ਸਤਿਜੁਗ ਆਇਆ ਮਾਤ ਜਾਮਾ ਧਾਰ ਹੈ। ਜਨਮ ਕਰਮ ਪ੍ਰਭ ਹੱਥ, ਸ੍ਰਿਸ਼ਟ ਸਬਾਈ ਕਰੇ ਦਾਸਨ ਦਾਸੀ, ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰ ਹੈ। ਕਰਮ ਧਰਮ ਪ੍ਰਭ ਹੱਥ, ਸੱਚੀ ਜੋਤ ਮਾਤ ਪ੍ਰਗਟਾਈ ਜਗੇ ਜੋਤ ਅਗੰਮ ਅਪਾਰ ਹੈ। ਕਰਮ ਧਰਮ ਪ੍ਰਭ ਹੱਥ, ਮਾਨਸ ਜਨਮ ਕਰਾਏ ਰਹਿਰਾਸੀ, ਕਰੇ ਕਰਾਵੇ ਸਿਰਜਣਹਾਰ ਹੈ। ਜਨਮ ਕਰਮ ਪ੍ਰਭ ਹੱਥ, ਅੰਤਮ ਕਰੇ ਬੰਦ ਖਲਾਸੀ, ਗੁਰਮੁਖਾਂ ਬੇੜਾ ਬੰਨ੍ਹਣਹਾਰ ਹੈ। ਕਰਮ ਜਨਮ ਪ੍ਰਭ ਹੱਥ, ਧਰੇ ਜੋਤ ਮਾਤ ਵਡ ਸ਼ਾਹੋ ਸ਼ਾਬਾਸ਼ੀ, ਰਾਓ ਰੰਕ ਬਹਾਏ ਇਕ ਦਵਾਰ ਹੈ। ਜਨਮ ਕਰਮ ਹਰਿ ਹੱਥ, ਅੰਤ ਮਿਟਾਏ ਮਦਿਰਾ ਮਾਸੀ, ਨਾ ਕੋਈ ਖੇਡਣ ਜਾਏ ਸ਼ਿਕਾਰ ਹੈ। ਜਨਮ ਕਰਮ ਹਰਿ ਹੱਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚ ਰਿਹਾ ਪਸਰ ਪਸਾਰ ਹੈ। ਹਰਿ ਜੋਤ ਹਰਿ ਅਕਾਰ। । ਹਰਿ ਜੋਤ ਹਰਿ ਪਸਾਰ ਹੈ। ਹਰਿ ਜੋਤ ਸ੍ਰਿਸ਼ਟ ਸਬਾਈ ਹਰਿ ਰਿਹਾ ਪਸਰ ਪਸਾਰ ਹੈ। ਹਰਿ ਜੋਤ ਇਕ ਦਿਸੇ ਅਨੇਕ ਹੈ। ਹਰਿ ਜੋਤ ਏਕਾ ਇਕੋ ਟੇਕ ਹੈ। ਹਰਿ ਜੋਤ ਇਕ ਬੁੱਧ ਕਰੇ ਬਬੇਕ ਹੈ। ਹਰਿ ਜੋਤ ਇਕ ਗੁਰਮੁਖ ਕਾਇਆ ਲਗਣ ਨਾ ਦੇਵੇ ਸੇਕ, ਰੱਖੇ ਠੰਡੀ ਛਾਉਂ ਹੈ। ਹਰਿ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ੍ਰਿਸ਼ਟ ਸਬਾਈ ਵੇਖੇ, ਲਿਖੇ ਸਾਚੇ ਲੇਖ ਹੈ। ਹਰਿ ਜੋਤ ਹਰਿ ਲੇਖ ਲਿਖਾਰੀ। ਹਰਿ ਜੋਤ ਹਰਿ ਸਰਬ ਪਸਾਰੀ। ਹਰਿ ਜੋਤ ਵੇਖੇ ਵਿਗਸੇ ਕਰੇ ਵਿਚਾਰੀ। ਹਰਿ ਜੋਤ ਲੱਖ ਚੁਰਾਸੀ ਜੀਵਾਂ ਜੰਤਾਂ ਸਾਧਾਂ ਸੰਤਾਂ ਪਾਵੇ ਸਾਰੀ। ਹਰਿ ਜੋਤ ਹਰਿ ਮਾਤ ਧਰ, ਕਰੇ ਖੇਲ ਅਪਰ ਅਪਾਰੀ। ਹਰਿ ਜੋਤ ਦਿਸੇ ਸਾਚੇ ਘਰ ਆਤਮ ਦਰ, ਬਾਹਰ ਲੱਭਣ ਜੀਵ ਗਵਾਰੀ। ਹਰਿ ਜੋਤ ਇਕ ਨਰ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਅੰਦਰ ਵਸੇ ਗੁਰਸਿਖ ਤੇਰੀ ਕਾਇਆ ਮਹੱਲ ਅਟਾਰੀ। ਕਾਇਆ ਮਹੱਲ ਮੁਨਾਰਾ। ਨਾ ਕੋਈ ਲੱਭਦਾ ਗੁਰੂਦਵਾਰਾ। ਪ੍ਰਭ ਅਬਿਨਾਸ਼ੀ ਦਿਸੇ ਅੰਦਰ ਨਾ ਕੋਈ ਪਾਵੇ ਸਾਰਾ। ਬੇਮੁਖਾਂ ਆਤਮ ਵੱਜਾ ਰਹੇ ਜੰਦਰ, ਨਾ ਕੋਈ ਤੋੜੇ ਦੁੱਖ ਲੱਗਾ ਭਾਰਾ। ਘਰ ਘਰ ਭੌਂਦੇ ਫਿਰਨ ਬੰਦਰ, ਕਦੇ ਬਾਹਰ ਕਦੇ ਅੰਦਰ, ਨਾ ਮਿਲੇ ਕੋਈ ਦਵਾਰਾ। ਪ੍ਰਭ ਅਬਿਨਾਸ਼ੀ ਵਸੇ ਕਾਇਆ ਡੂੰਘੀ ਕੰਦਰ, ਗੁਰਮੁਖ ਵਿਰਲਾ ਪਾਵੇ ਸਾਰਾ। ਹਰਿ ਜੀ ਵਸਿਆ ਰਹੇ ਹਰਿ ਆਤਮ ਮੰਦਰ, ਗੁਰਮੁਖ ਜੋਤੀ ਦੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ ਅਵਤਾਰ ਲੋਕਮਾਤ ਵਿਚ ਜਾਮਾ ਧਾਰਾ। ਲੋਕਮਾਤ ਲਿਆ ਅਵਤਾਰਾ। ਜੋਤ ਸਰੂਪੀ ਖੇਲ ਅਪਾਰਾ। ਏਕਾ ਜੋਤ ਏਕਾ ਗੋਤ ਰੂਪ ਰੰਗ ਅਪਰ ਅਪਾਰਾ। ਬੇਮੁੱਖ ਜੀਵ ਕਲਜੁਗ ਰਹੇ ਰੋਤ, ਅੰਤ ਦੁੱਖ ਲੱਗਾ ਭਾਰਾ। ਪੈਰ ਪਸਾਰ ਜੋ ਰਹੇ ਸੋਤ, ਅੰਤਮ ਹੋਏ ਨਾ ਕੋਈ ਸਹਾਰਾ। ਗੁਰਮੁਖ ਤੇਰੀ ਆਤਮ ਜਗਦੀ ਦਿਸੇ ਜੋਤ, ਸੋਹੰ ਸ਼ਬਦ ਬੋਲ ਜੈਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਮਾਣ ਦਵਾਏ ਆਪਣੀ ਸਰਨ ਲਏ ਰਖਾਏ, ਬਾਹੋਂ ਪਕੜ ਗਲੇ ਲਗਾਏ, ਕਲਜੁਗ ਮਿਟਾਏ ਦੁੱਖ ਮਾਇਆ ਮਮਤਾ ਮੋਹ ਜੋ ਲੱਗਾ ਭਾਰਾ। ਮਾਇਆ ਮਮਤਾ ਮੋਹ ਜਗਤ ਧਰੋ ਹੈ। ਬਿਨ ਗੁਰ ਪੂਰੇ ਬਾਤ ਨਾ ਪੁੱਛੇ ਕੋ ਹੈ। ਅੰਤਮ ਵੇਲੇ ਬੇਮੁਖ ਸਾਰੇ ਚਾਰੋਂ ਤਰਫ ਰਹੇ ਰੋ ਹੈ। ਨੇਤਰ ਨੈਣ ਵਿਚਾਰੇ ਵਹਾਇਣ ਨੀਰ, ਨੂਰੀ ਮੁਖੜਾ ਰਹੇ ਧੋ ਹੈ। ਅੱਠੇ ਪਹਿਰ ਹਉਮੇ ਪੀੜ, ਸੋਹੰ ਡੰਡੇ ਤੋੜੀ ਹੱਡੀ ਰੀੜ ਹੈ। ਸਾਚਾ ਸ਼ਬਦ ਮਗਰ ਲਗਾਇਆ, ਏਕਾ ਗੇੜਾ ਆਪ ਦਵਾਇਆ, ਬੇਮੁਖਾਂ ਰਿਹਾ ਪੀੜ ਹੈ। ਗੁਰਮੁਖ ਸੋਇਆ ਆਪ ਉਠਾਇਆ, ਬਾਹੋਂ ਪਕੜ ਗਲੇ ਲਗਾਇਆ, ਅੰਮ੍ਰਿਤ ਸਾਚਾ ਮੁਖ ਚਵਾਇਆ। ਦੂਈ ਦਵੈਤੀ ਪਰਦਾ ਲਾਹਿਆ। ਲੱਖ ਚੁਰਾਸੀ ਗੇੜ ਕਟਾਇਆ। ਜਮ ਕਾ ਡਰ ਪਰ੍ਹੇ ਹਟਾਇਆ। ਸੋਹੰ ਸ਼ਬਦ ਇਕ ਸੁਣਾਇਆ। ਗਿਆਨੀ ਧਿਆਨੀ ਪੜ੍ਹ ਪੜ੍ਹ ਥੱਕੇ, ਹਰਿ ਜੀ ਕਿਸੇ ਹੱਥ ਨਾ ਆਇਆ। ਕੋਈ ਹਾਜੀ ਹੱਜ ਕਰਨ ਨੂੰ ਜਾਵੇ ਮੱਕੇ, ਖਾਲੀ ਹੱਥ ਦੋਵੇਂ ਮੁੜ ਘਰਾਂ ਨੂੰ ਆਇਆ। ਕਾਂਸ਼ੀ ਪਰਾਗ ਅਯੁਧਿਆ ਅਠ ਸਠ ਤੀਰਥ ਪੈਣ ਧੱਕੇ, ਨਾ ਹੋਏ ਕੋਈ ਸਹਾਇਆ। ਗੰਗਾ ਗੋਦਾਵਰੀ ਨਹਾ ਨਹਾ ਕਲਜੁਗ ਥੱਕੇ, ਆਤਮ ਮੈਲ ਕੋਈ ਨਾ ਲਾਹਿਆ। ਪ੍ਰਭ ਅਬਿਨਾਸ਼ੀ ਕਰੇ ਨਬੇੜਾ ਹੱਕੋ ਹੱਕੇ, ਜੂਠਿਆਂ ਝੂਠਿਆਂ ਦੋਹੀਂ ਹੱਥੀਂ ਆਪੇ ਘੁੰਡ ਚੁਕਾਇਆ। ਬੇਮੁੱਖ ਖਾਂਦੇ ਰਹੇ ਗਰੀਬ ਨਿਮਾਣਿਆਂ ਮਾਰ ਮਾਰ ਫੱਕੇ, ਨਿਹਕਲੰਕ ਨਰਾਇਣ ਨਰ ਸਿਰ ਸੋਹੰ ਡੰਡਾ ਲਾਇਆ। ਅੱਗੋਂ ਹੱਥ ਕੋਈ ਨਾ ਚੱਕੇ, ਅੰਤ ਫਲ ਕਲਜੁਗ ਪੱਕੇ, ਪ੍ਰਭ ਸਾਰੇ ਝਾੜ ਵਖਾਇਆ। ਬਾਹੋਂ ਫੜ ਅੱਗੇ ਖੜ ਧਰਮ ਰਾਏ ਦੇ ਘਰ ਵਿਚ ਡੱਕੇ, ਨਾ ਲਏ ਕੋਈ ਛੁਡਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗੋ ਜੁਗ ਜਨ ਭਗਤਾਂ ਪੈਜ ਰਖਦਾ ਆਇਆ। ਚਾਰੋਂ ਤਰਫ ਹਰਿ ਵਿਚਾਰੇ। ਜੂਠੇ ਝੂਠੇ ਮਾਇਆ ਲੂਠੇ, ਅੰਤਮ ਕਲਜੁਗ ਕੱਢੇ ਬਾਹਰੇ। ਗੁਰਮੁਖ ਸਾਚੇ ਸੰਤ ਜਨ ਪ੍ਰਭ ਚਰਨ ਲੂਠੇ, ਹਰਿ ਪ੍ਰਗਟ ਹੋਏ ਦਰਸ ਦਿਖਾਏ ਜੋਤ ਜਗਾਏ ਸਚ ਦਰਬਾਰੇ। ਦਰਗਹਿ ਸਾਚੀ ਸਚ ਲਿਖਾਏ ਲੇਖੇ, ਨਾ ਕਰੇ ਕੋਈ ਹੁਦਾਰੇ। ਬੇਮੁਖਾਂ ਮੂਧੇ ਹੋਏ ਠੂਠੇ, ਨਾ ਪਾਵੇ ਕੋਈ ਭਿਖਾਰੇ। ਪ੍ਰਭ ਦਰ ਤੋਂ ਗਏ ਰੂਠੇ, ਦੁੱਖ ਲੱਗਾ ਭਾਰੇ। ਨਿਹਕਲੰਕ ਕਲ ਜਾਮਾ ਪਾਇਆ ਸਾਰੇ ਹੋ ਗਏ ਝੂਠੇ, ਚਾਰੋਂ ਕੁੰਟ ਰਹੇ ਝੱਖ ਮਾਰੇ। ਗੁਰਮੁਖ ਸਾਚੇ ਸੰਤ ਜਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਚਰਨ ਬਹਾਏ ਕਰੇ ਸੁੱਤ ਪਿਆਰੇ। ਚਰਨ ਬਹਾਏ ਗੁਰਸਿਖ ਦੁਲਾਰਾ। ਕਰਦਾ ਜਾਏ ਹਰਿ ਪਿਆਰਾ। ਰਾਹ ਦੱਸਦਾ ਜਾਏ, ਹਿਰਦੇ ਵਸਦਾ ਜਾਏ, ਦੇਵੇ ਦਰਸ ਅਗੰਮ ਅਪਾਰਾ। ਨਾਲ ਨਾਲ ਨੱਸਦਾ ਜਾਏ, ਘੋੜੇ ਦਾ ਤੰਗ ਕਸਦਾ ਜਾਏ, ਸ੍ਰਿਸ਼ਟ ਸਬਾਈ ਝੱਸਦਾ ਜਾਏ, ਕਰੇ ਖੇਲ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰਾ। ਆਪਣੀ ਸਾਰ ਹਰਿ ਆਪ ਸਮਾਲਦਾ। ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਸੀਰ ਪਿਆਏ ਆਪਣੀ ਹੱਥੀਂ ਮੁਖ ਚਵਾਏ, ਬੱਚੇ ਸੋਹਣੇ ਆਪੇ ਪਾਲਦਾ। ਬੇਮੁੱਖਾਂ ਦੇ ਸਜਾਏ, ਦਰ ਤੋਂ ਦਏ ਦੁਰਕਾਏ, ਸਾਰੇ ਕਰਨ ਹਾਏ ਹਾਏ, ਪ੍ਰਭ ਅੰਤਮ ਸਭ ਨੂੰ ਗਾਲਦਾ। ਗੁਰਮੁਖ ਸੋਏ ਲਏ ਜਗਾਏ, ਸਾਚੀ ਦਾਤ ਝੋਲੀ ਪਾਏ, ਭਿਛਿਆ ਮੰਗੇ ਜੋ ਦਰ ਆਏ, ਸਾਚੇ ਤੋਲ ਹਰਿ ਜੀ ਤੋਲਦਾ। ਬੇਮੁੱਖਾਂ ਮੁਖ ਭਵਾਏ, ਅੰਤਮ ਦੇਵੇ ਡਾਹਢੀ ਵਿਚ ਮਾਤ ਸਜ਼ਾਏ, ਆਂਢੀ ਗਵਾਂਢੀ ਭੈਣ ਭਾਈ ਆਣ ਨਾ ਕੋਇ ਛੁਡਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਜਾਮਾ ਮਾਤਲੋਕ ਵਿਚ ਧਾਰਦਾ। ਜਾਮਾ ਧਾਰੇ ਹਰਿ ਹਰਿ। ਕਰੇ ਵਿਚਾਰ ਘਰ ਘਰ। ਵੇਖੇ ਜਾ ਦਰ ਦਰ। ਗੁਰਮੁਖ ਸਾਚੇ ਸੰਤ ਜਨ ਆਪ ਨੁਹਾਏ ਬਾਹੋਂ ਫੜ ਸਾਚੇ ਸਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਦਏ ਭੰਡਾਰੇ ਭਰ। ਹਰਿ ਯੋਗ ਸਚ ਦਵਾਇਆ। ਰਸ ਭੋਗ ਅੰਮ੍ਰਿਤ ਫਲ ਖਵਾਇਆ। ਹੋਇਆ ਸਚ ਸੰਜੋਗ, ਗੁਰਸਿਖ ਪੂਰਾ ਮੇਲ ਮਿਲਾਇਆ। ਕੱਟੇ ਹਉਮੇ ਰੋਗ, ਝੂਠਾ ਦਾਗ ਧੋ ਵਖਾਇਆ। ਸਾਚੀ ਸ਼ਬਦ ਚੁਗਾਏ ਚੋਗ, ਤ੍ਰਿਸ਼ਨਾ ਭੁੱਖ ਮਿਟਾਇਆ। ਨਾ ਹੋਵੇ ਕਦੇ ਵਿਯੋਗ, ਨਿਜ ਆਸਣ ਡੇਰਾ ਲਾਇਆ। ਦਰਸ ਦੇਵੇ ਹਰਿ ਅਮੋਘ, ਜੋਤ ਸਰੂਪੀ ਜਾਮਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਰਹਾਇਆ। ਭਾਣਾ ਹਰਿ ਗੁਰਸਿਖ ਜਾਨਣਾ। ਵੇਲਾ ਜਾਏ ਬੀਤ, ਪਿਛੇ ਸਰਬ ਪਛਤਾਨਣਾ। ਮਾਤ ਜੋਤ ਧਰ ਕਾਇਆ ਕਰੇ ਸੀਤ, ਦੇਵੇ ਨਾਮ ਚਰਨ ਧੂੜ ਇਸ਼ਨਾਨਣਾ। ਮਾਨਸ ਜਨਮ ਜਾਣਾ ਜੀਤ, ਸੋਹੰ ਬੰਨ੍ਹੇ ਹੱਥੀਂ ਗਾਨਣਾ। ਲੱਗੀ ਤੋੜ ਨਿਭ ਜਾਏ ਪ੍ਰੀਤ, ਆਤਮ ਹੋਵੇ ਬ੍ਰਹਮ ਗਿਆਨਣਾ। ਗੁਰਸਿਖ ਕਦੇ ਨਾ ਹੋਏ ਖੋਟੀ ਨੀਤ, ਧੀਆਂ ਭੈਣਾਂ ਸਰਬ ਪਛਾਨਣਾ। ਇਕੋ ਜਾਣੋ ਹਰਿ ਸਾਚਾ ਮੀਤ, ਹੋਰ ਕੂੜੋ ਕੂੜ ਵਖਾਨਣਾ। ਕਲਜੁਗ ਚਲਾਈ ਸਾਚੀ ਰੀਤ, ਹਰਿ ਸਾਚਾ ਰਾਹ ਵਖਾਲਣਾ। ਗੁਰਸਿਖ ਸਾਚੇ ਸੰਤ ਜਨੋਂ ਗਾਓ ਸੁਹਾਗੀ ਗੀਤ, ਹਰਿ ਸੋਹੰ ਸ਼ਬਦ ਜਪਾਨਣਾ। ਕਲਜੁਗ ਅੰਤਮ ਗਿਆ ਬੀਤ, ਸਤਿਜੁਗ ਕਰਦਾ ਆਇਆ ਚਾਨਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਤਮ ਜੋਤ ਜਗਾਏ, ਅਗਿਆਨ ਅੰਧੇਰ ਮਿਟਾਏ, ਕਰੇ ਪ੍ਰਕਾਸ਼ ਕੋਟਨ ਭਾਨਣਾ। ਮਿਟੇ ਅੰਧੇਰ ਜੋਤ ਪ੍ਰਕਾਸ਼ਿਆ। ਨਾ ਹੋਈ ਦੇਰ, ਪ੍ਰਭ ਆਇਆ ਘਰ ਪੁਰਖ ਅਬਿਨਾਸ਼ਿਆ। ਆਪਣਾ ਖੇਲ ਕੀਆ ਪਹਿਲੀ ਵੇਰ, ਗੁਰ ਸੰਗਤ ਬਣਾਏ ਆਪਣੀ ਦਾਸ ਦਾਸਿਆ। ਚਰਨ ਲਗਾਏ ਘੇਰ, ਕਮਲਾਪਤ ਹਰਿ ਬਲ ਜਾਸਿਆ। ਚੁਕਾਏ ਮੇਰ ਤੇਰ, ਨਾ ਕਰੇ ਹੇਰ ਫੇਰ, ਏਕਾ ਰਾਹ ਚਲਾਸਿਆ। ਸ੍ਰਿਸ਼ਟ ਸਬਾਈ ਮਾਰੇ ਭੇੜ ਭੇੜ, ਨਾ ਕੋਈ ਅੰਤ ਛੁਡਾਸਿਆ। ਆਪੇ ਛੇੜਾਂ ਰਿਹਾ ਛੇੜ, ਨਾ ਕੋਈ ਜਾਣੇ ਸ਼ਾਹ ਸੁਲਤਾਨ, ਕਰੇ ਕਰਾਏ ਹਰਿ ਘਟ ਘਟ ਵਾਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ ਮਾਤ ਪਤਾਲ ਅਕਾਸ਼ ਏਕਾ ਜੋਤ ਕਰੇ ਪ੍ਰਕਾਸ਼ਿਆ। ਸਾਚੀ ਜੋਤ ਹਰਿ ਟਿਕਾਏ। ਸਾਚਾ ਰਾਹ ਸਤਿਜੁਗ ਦਿਸਾਏ। ਸੋਹੰ ਸ਼ਬਦ ਰਸਨ ਜਪਾਏ। ਸਚ ਸੁੱਚ ਸੰਗ ਰਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਏਕਾ ਏਕ ਆਪਣਾ ਆਪ ਸੁਣਾਏ। ਸਚ ਸੁੱਚ ਰਲ ਗਈ ਨਾਲ। ਸਤਿਜੁਗ ਸਾਚੇ ਉਠੀ ਸੁੱਤੀ ਮਾਰ ਛਾਲ। ਪਹਿਲਾਂ ਘਰ ਸਾਚਾ ਵੇਖਾਂ, ਜਿਥੇ ਗੁਰਮੁਖ ਹੋਏ ਅਨਮੁਲੜਾ ਲਾਲ। ਉਹਦੀ ਉਤਾਰਾਂ ਜਾਏ ਤ੍ਰਿਖਾ, ਨਾ ਹੋਏ ਫੇਰ ਬੇਹਾਲ। ਅੰਦਰ ਵੜ ਕੇ ਲਾਹੂੰ ਝੂਠੀ ਵਿਖਾ, ਲਵਾਂ ਸੁਰਤ ਸੰਭਾਲ। ਸੋਹੰ ਸ਼ਬਦ ਲਵਾਂ ਤਿੱਖਾ, ਜਿਹੜਾ ਜੜ੍ਹ ਪੁੱਟੇ ਵਾਲ। ਪ੍ਰਭ ਦਿਤੀ ਸਾਚੀ ਭਿੱਖਾ, ਮੈਂ ਹੋਈ ਬੜੀ ਖ਼ੁਸ਼ਹਾਲ। ਮੇਰਾ ਲੇਖ ਸਾਚਾ ਲਿਖਾ, ਸਤਿਜੁਗ ਲੈ ਚਲਿਆ ਮੈਨੂੰ ਨਾਲ। ਮੈਂ ਜਾ ਕੇ ਮਿਲਾਂ ਸਾਚੇ ਗੁਰਸਿਖਾਂ, ਮੈਨੂੰ ਲੈਣਾਂ ਤੁਸਾਂ ਸੰਭਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਜਾਣੋ ਬਾਲ ਨਿਧਾਨ ਅੰਞਾਣਾ ਬਾਲ। ਸਾਚਾ ਨਾਉਂ ਰਸਨਾ ਗਾਵਨਾ। ਪ੍ਰਭ ਪੂਰ ਕਰਾਏ ਭਾਵਨਾ। ਸ਼ਬਦ ਬਣਾਏ ਸਚ ਵਿਚੋਲਾ, ਆਪ ਬਣ ਜਾਏ ਸਾਚਾ ਜ਼ਾਮਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜਾਣੋ ਜਾਣ ਪਛਾਣੋ ਸ੍ਰੀ ਭਗਵਾਨਨਾ। ਨਾਮ ਜਪ ਰਸਨ ਧਿਆਉਣਾ। ਪੂਰਨ ਭਾਗ ਹਰਿ ਲਗਾਉਣਾ। ਕਲਜੁਗ ਮਾਇਆ ਭੁੱਲ ਨਾ ਆਪਣਾ ਆਪ ਗਵਾਉਣਾ। ਜੂਠਾ ਝੂਠਾ ਖਤਮ ਹੋਇਆ ਜੁਗ, ਸਚ ਸੁੱਚ ਹਰਿ ਰਾਹ ਚਲਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤੀ ਆਪ ਸਮਝਾਉਣਾ।

Leave a Reply

This site uses Akismet to reduce spam. Learn how your comment data is processed.