੪ ਮਾਘ ੨੦੧੦ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਅਤੇ ਡਾ੦ ਪਾਲ ਸਿੰਘ ਦੇ ਪਿਛਲੇ ਜਨਮ ਨਵਿਤ
ਇਕ ਚੂਹੜਾ ਤੇ ਇਕ ਚੁਮਿਆਰ। ਦੋਵੇਂ ਬਣ ਗਏ ਸਾਚੇ ਯਾਰ। ਇਹ ਬਾਲਮੀਕ ਮਾਰੇ ਡਾਕੇ ਤੇ ਧਾੜ। ਰਾਹ ਜਾਂਦੇ ਲੁੱਟੇ ਫੜ ਫੜ ਕੁਟੇ ਵਿਸਰਿਆ ਕਰਤਾਰ। ਇਹ ਪਾਣਾ ਗੰਢੇ ਬਹਿ ਕੇ ਵਾਟ ਡੰਡੇ ਥੱਲੇ ਗੰਗਾ ਮਾਤਾ ਦਾ ਸਿਣਕਾਰ। ਨਾ ਉਹ ਸੋਨਾ ਨਾ ਉਹ ਰੂਪਾ ਨਾ ਕੋਈ ਪਰਖ ਕਰੇ ਸੁਨਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਆਣ ਮਿਲਾਇਆ, ਦੋਹਾਂ ਭਾਈਆਂ ਮੇਲ ਮਿਲਾਇਆ। ਨੀਚੋਂ ਊਚ ਕਰਦਾ ਆਇਆ। ਮਾਣ ਨਿਮਾਣਿਆਂ ਦੇਂਦਾ ਆਇਆ। ਇਕੋ ਧੱਕਾ ਲਾਉਂਦਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਦਾ ਵਾਹਵਾ ਮੇਲ ਮਿਲਾਇਆ। ਚੂਹੜਾ ਤੇ ਚੁਮਿਆਰ ਹੋਏ ਇਕੱਠੇ, ਬਣ ਗਏ ਚਿੱਟੇ ਲੱਠੇ, ਪ੍ਰਭ ਅਬਿਨਾਸ਼ੀ ਬੰਨ੍ਹੇ ਧਾਰ। ਬਾਕੀ ਉਚੇ ਹੋ ਹੋ ਜੋ ਫਿਰਨ ਨੱਠੇ, ਪ੍ਰਭ ਅਬਿਨਾਸ਼ੀ ਤੋੜੇ ਸਰਬ ਹੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰੇ ਕਰੇ ਦਰ ਇਕੱਠੇ, ਦੇਵੇ ਨਾਮ ਅਧਾਰ। ਸਾਰਾ ਹਾਲ ਫੇਰ ਲਿਖਾਵਣਾ। ਜਿਥੇ ਗੁਰਸਿਖ ਸੱਚੀ ਸੇਵ ਕੀਤੀ, ਵਿਚ ਕਿਤਾਬ ਲਿਖਾਵਣਾ। ਏਕਾ ਜੋਤ ਸਦਾ ਸੁਰਜੀਤੀ, ਬੁਝ ਕਦੇ ਨਾ ਜਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਜਾਮਾ ਸਪਸ਼ਟ ਵਖਾਵਣਾ। ਸਾਚਾ ਹੁਕਮ ਸੱਚੀ ਸਰਕਾਰ। ਦੋਵੇਂ ਉਠੋ ਹੋ ਤਿਆਰ। ਗੁਰਸਿਖ ਨਾਲ ਕਰੋ ਪਿਆਰ। ਇਕ ਦੂਜੇ ਨਾਲ ਅੱਗੇ ਹੋ ਹੋ ਦੇਂਦੇ ਜਾਓ, ਜੋ ਸੱਚੀ ਵਸਤ ਰੱਖੀ ਸੰਭਾਲ। ਪ੍ਰਭ ਅਬਿਨਾਸ਼ੀ ਆਪ ਨਾ ਖਾਵੇ। ਇਕ ਭੋਰਾ ਮੁਖ ਲਗਾਵੇ। ਗੁਰਮੁਖ ਭੁੱਖੇ ਹਰਿ ਸਾਚਾ ਆਪ ਰਜਾਵੇ। ਆਪਣੇ ਆਪ ਦੀ ਸੁੱਧ ਨਾ ਰੱਖ ਪਹਿਲੋਂ ਬਾਲਾਂ ਨੂੰ ਪ੍ਰਚਾਵੇ। ਬਾਲ ਅੰਞਾਣੇ ਗੁਰਸਿਖ ਜੋ ਚਲਾਏ ਆਪਣੇ ਭਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਾਣ ਨਿਮਾਣਿਆਂ ਮਾਣੇ। ਭੁੱਖਾਂ ਕੱਟੇ ਰੱਖੇ ਤੇਹ। ਗੁਰਸਿਖਾਂ ਮਨ ਬਰਸੇ ਆਤਮ ਮੇਂਹ। ਕਰੇ ਤਰਸ ਦੇਵੇ ਵਰ ਨਾ ਤੁਟੇ ਨੇਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲਹਿਣਾ ਗੁਰ ਸੰਗਤ ਲੈ। ਸੀਤ ਪ੍ਰਸਾਦ ਦੀਨਾ ਵੰਡ। ਗੁਰਮੁਖਾਂ ਆਤਮ ਪਾਉਂਦੇ ਜਾਣਾ ਠੰਡ। ਸਾਚਾ ਕਰਮ ਇਕ ਕਰਾਉਣਾ, ਘੁੱਟ ਘੁੱਟ ਦੇਂਦੇ ਜਾਣਾ ਗੰਢ। ਇਕ ਇਕ ਭੋਰਾ ਮੁਖ ਲਗਾਉਣਾ, ਬਾਕੀ ਘਰ ਦਿਆਂ ਤਾਈਂ ਦੇਣਾ ਵੰਡ। ਪ੍ਰਭ ਅਬਿਨਾਸ਼ੀ ਵਡ ਰਥਵਾਹੀ ਆਪ ਅਖਵਾਉਣਾ, ਸਾਰਿਆਂ ਭਾਰ ਲਏ ਵੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਗੁਰ ਮਿਲਿਆ ਲੇਖ ਲਿਖਿਆ ਧੁਰ, ਅੰਤਮ ਦੇਵੇ ਕਦੇ ਨਾ ਕੰਡ। ਨਾ ਅੰਤਮ ਦੇਵੇ ਪਿੱਛਾ। ਬਣੇ ਔਖੀ ਕਰੇ ਰਿਛਾ। ਸਾਚੀ ਦੇਵੇ ਦਾਤ ਨਾਮ ਹਰਿ ਜੀ ਭਿੱਛਾ। ਬੇਮੁਖ ਜੀਵਾਂ ਚਾਰੋਂ ਕੁੰਟ ਨਚਾਏ ਜਿਉਂ ਕਲੰਦਰ ਹੱਥ ਰਿਛਾ। ਖਿਚੇ ਨੱਥ ਦਏ ਹੁਲਾਰਾ, ਦਰ ਦਰ ਨਚਾਏ ਨਾ ਕਰੇ ਹੁਦਾਰਾ, ਕਿਤੇ ਨਾ ਮਿਲਦੀ ਸਾਚੀ ਭਿੱਛਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ ਜੇ ਜਾਓ ਪਾਸਾ ਮੋੜ ਫੇਰ ਵੀ ਨਾ ਛੋਡੇ ਪਿੱਛਾ। ਇਕ ਵਾਰ ਸਿੱਖ ਮੂੰਹ ਮੋੜੇ, ਫੜ ਕੇ ਸ਼ਬਦ ਡੰਡਾ ਮੋੜ ਲਿਆਏ। ਅਗਲ ਵਾਂਢੀ ਜੋਤ ਸਰੂਪ ਅੱਗੇ ਖੜਾ ਨਜ਼ਰੀ ਆਏ। ਫੜ ਕੇ ਨੱਥ ਖਿਚ ਦਵਾਰੇ ਆਪਣੇ ਲਿਆਏ। ਸਿਰ ਤੇ ਰੱਖੇ ਹੱਥ ਪ੍ਰਭ ਅਬਿਨਾਸ਼ੀ ਸੋਲਾਂ ਕਲਾ ਸਮਰਥ, ਆਤਮ ਦੇਵੇ ਸਾਚੀ ਵਥ, ਜੁੜਿਆ ਜੋੜ ਹਰਿ ਰਘੁਰਾਏ। ਨਾ ਕੋਈ ਸਕੇ ਫੇਰ ਤੋੜ, ਨਾ ਕੋਈ ਸਕੇ ਝੱਟ ਮਰੋੜ, ਦੂਜੇ ਦੀ ਨਾ ਪਏ ਲੋੜ, ਇਕੋ ਇਕ ਵਿਚ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਖ਼ਸ਼ੇ ਕਿਰਪਾ ਕਰ ਆਪਣੀ ਚਰਨ ਸਰਨਾਏ। ਗੁਰ ਪ੍ਰਸਾਦਿ ਪਰਮਗਤ ਜਾਣ। ਮਿਲਦੀ ਨਹੀਂ ਕਿਸੇ ਵਿਚ ਜਹਾਨ। ਦਰ ਦਰ ਘਰ ਘਰ ਬੈਠੇ ਬੈਠੇ ਵਿਚ ਮੰਦਰ ਗੁਰਦਵਾਰੇ ਬੈਠੇ ਰਹੇ ਖ਼ਾਕ ਛਾਣ। ਮੰਦਰਾਂ ਉਤੇ ਫਿਰਦੇ ਬੰਦਰ, ਕਦੇ ਭੱਜਣ ਬਾਹਰ ਕਦੇ ਵੜਦੇ ਅੰਦਰ। ਆਪੇ ਬਣੇ ਠੱਗ ਚੋਰ ਯਾਰ, ਘਰ ਸਾਚੇ ਦਾ ਤੋੜੇ ਜੰਦਰ। ਪ੍ਰਭ ਅਬਿਨਾਸ਼ੀ ਜਾਮਾ ਧਾਰੇ, ਬਣ ਜਾਏ ਬੇਮੁੱਖਾਂ ਦਾ ਆਪ ਕਲੰਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੱਕੀਂ ਨੱਥ ਕੰਨ ਪੜਵਾਏ ਆਪ ਨਚਾਏ ਜਿਉਂ ਗੋਰਖ ਨਚਾਇਆ ਆਪਣਾ ਗੁਰ ਮਛੰਦਰ। ਕਾਮੀ ਕਰੋਧੀ ਕੂੜ ਕੁੜਿਆਰੇ। ਮੱਲੀ ਬੈਠੇ ਗੁਰੂਦਵਾਰੇ। ਆਪਣੀ ਆਪ ਨਾ ਪਾਇਣ ਸਾਰੇ। ਕਾਇਆ ਸਚ ਮਹੱਲ ਖਾਲੀ ਹੋਇਆ ਕਿਉਂ ਮੱਲੇ ਝੂਠੇ ਚੁਬਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਜਾਮਾ ਧਰ ਆਪਣੀ ਹੱਥੀਂ ਸਰਬ ਸੰਘਾਰੇ। ਅੱਠੇ ਪਹਿਰ ਰਹਿਣ ਸਚ ਦਰਬਾਰ। ਕਰਦੇ ਰਹਿਣ ਝੂਠੀ ਮਾਇਆ ਵਾਲੀ ਵਿਚਾਰ। ਝੂਠੀ ਕਰਨ ਸੇਵਾ, ਝੂਠਾ ਲੱਗੇ ਮੇਵਾ, ਅੱਖੀਂ ਚੁੱਕ ਚੁੱਕ ਵੇਖਣ ਕਿਧਰੋਂ ਆਉਂਦੀ ਧੀ ਭੈਣ ਮੁਟਿਆਰ। ਲੱਜ ਪੱਤ ਨਾ ਰੱਖੀ ਸਾਂਝੀ, ਨਾ ਜਾਨਣ ਇਹ ਕੋਈ ਸੁਹਾਗਣ ਨਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਜਾਮਾ ਧਾਰ ਸਭ ਦਾ ਸਿਰ ਦੇਵੇ ਪਾੜ। ਲੱਗੀ ਜੜ੍ਹ ਦਏ ਉਖਾੜ। ਗੁਰਸਿਖਾਂ ਨਿਭੇ ਨਾਲ। ਆਪਣੇ ਤਾਣੇ ਤਣੇ ਲਏ ਸੁਰਤ ਸੰਭਾਲ। ਗੁਰੂ ਘਰ ਜਿਸ ਨੇ ਖਾਧਾ, ਦੂਣਾ ਸੂਦ ਲਗਾਇਆ ਵਧ ਗਿਆ ਵਾਧਾ। ਜੋਤ ਸਰੂਪੀ ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਆਪੇ ਕੱਢੇ ਫੜ ਬਕਾਇਆ, ਜੋ ਲਿਆ ਪਿਓ ਦਾਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਪਾਰ ਕਰਾਇਆ, ਜਿਸ ਨੇ ਰਸਨ ਅਰਾਧਾ। ਪੰਡਤ ਪੜ੍ਹਨ ਪੁਰਾਨ, ਆਤਮ ਹੋਏ ਨਾ ਫੇਰ ਗਿਆਨ, ਆਤਮ ਹੋਏ ਬੇਈਮਾਨ, ਝੂਠੇ ਤਿਲਕ ਵਿਚ ਲਲਾਟ ਲਗਾਉਂਦੇ। ਭੁਲਿਆ ਹਰਿ ਭਗਵਾਨ, ਜਿਸ ਨੇ ਦਿਤਾ ਪੀਣ ਖਾਣ, ਉਹਨੂੰ ਵੱਢੀ ਖੋਰ ਬਣਾਉਂਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਧਾਰ ਲਵੇ ਸਾਰ, ਜੋ ਨਰ ਨਾਰ ਪ੍ਰਭ ਨੂੰ ਹਰਾਮ ਖੋਰ ਸਦਾਉਂਦੇ।
