Granth 04 Likhat 004: 9 Chet 2011 Bikarmi Meruth Chhauni HarSangat Navit

੯ ਚੇਤ ੨੦੧੧ ਬਿਕ੍ਰਮੀ ਮੇਰਠ ਛਾਉਣੀ ਹਰਿ ਸੰਗਤ ਨਵਿਤ

ਹਰਿ ਚਰਨ ਹਰਿ ਹੀ ਜਾਣ। ਹਰਿ ਚਰਨ ਗੁਰਸਿਖ ਸਾਚਾ ਮਾਣ। ਹਰਿ ਚਰਨ ਗੁਰਸਿਖ ਲੱਗ, ਦੁੱਖ ਦਰਦ ਸਭ ਮਿਟ ਜਾਣ। ਹਰਿ ਚਰਨ ਚੁਕੇ ਮਰਨ ਡਰਨ, ਮੇਲ ਮਿਲਾਵਾ ਹਰਿ ਭਗਵਾਨ। ਹਰਿ ਚਰਨ ਸਾਚੀ ਸਰਨ, ਬੰਦ ਖ਼ਲਾਸੀ ਹਰਿ ਕਰਾਨ। ਹਰਿ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਗੁਣ ਨਿਧਾਨ। ਹਰਿ ਚਰਨ ਅੰਮ੍ਰਿਤ ਧਾਰੇ। ਹਰਿ ਚਰਨ ਗੁਰਮੁਖਾਂ ਆਤਮ ਕਰੇ ਉਜਿਆਰੇ। ਹਰਿ ਚਰਨ ਗੁਰਮੁਖਾਂ ਮਿਟਾਏ ਆਤਮ ਲੱਗੀ ਅਗਨ, ਕਾਇਆ ਕਰੇ ਠੰਡੀ ਠਾਰੇ। ਹਰਿ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਹੋਏ ਜਗਤ ਖੁਆਰੇ। ਹਰਿ ਚਰਨ ਜੋੜ ਜੁੜਈਆ। ਹਰਿ ਚਰਨ ਚਾੜ੍ਹੇ ਗੁਰਮੁਖ ਸਾਚੀ ਨਈਆ। ਹਰਿ ਚਰਨ ਘਰ ਸਾਚੇ ਪੜ, ਬੰਦ ਕਵਾੜ ਪ੍ਰਭ ਆਪ ਖੁਲਈਆ। ਹਰਿ ਚਰਨ ਅੱਗੇ ਸ਼ਬਦ ਕਰੇ ਵਾੜ, ਜਗੇ ਜੋਤ ਬਹੱਤਰ ਨਾੜ, ਜੋਤੀ ਦੀਪਕ ਆਪ ਜਗਈਆ। ਹਰਿ ਚਰਨ ਪਰੇ੍ਹ ਹਟਾਏ ਝੂਠੀ ਧਾੜ, ਪੰਜਾਂ ਚੋਰਾਂ ਚੱਬੇ ਦਾੜ੍ਹ, ਸ਼ਬਦ ਮਾਰੇ ਕਾੜ ਕਾੜ, ਸਾਚਾ ਮਾਰਗ ਆਪ ਦਿਸਈਆ। ਹਰਿ ਚਰਨ ਦੁਰਮਤ ਮੈਲ ਦੇਵੇ ਝਾੜ, ਹਰਿ ਚਰਨ ਬਜ਼ਰ ਕਪਾਟੀ ਦੇਵੇੇ ਪਾੜ, ਹਰਿ ਚਰਨ ਆਤਮ ਅਗਨ ਬੁਝਾਏ ਤੱਤੀ ਹਾੜ੍ਹ, ਦੇਵੇ ਅੰਮ੍ਰਿਤ ਠੰਡੀ ਠਾਰ, ਜੋਤ ਪ੍ਰਕਾਸ਼ ਕਰੇ ਕੋਟ ਰਵ ਸਸ ਆਤਮ ਜਾਏ ਵਸ, ਗੁਰਮੁਖ ਗੁਰ ਚਰਨ ਆਏ ਨੱਸ, ਆਪੇ ਬਣੇ ਪਿਤਾ ਮਈਆ। ਗੁਰ ਚਰਨ ਸਰਨ ਨਿਰਾਲੀ। ਗੁਰ ਚਰਨ ਮਿਲੇ ਹਰਿ ਧਰਨੀ ਧਰਨ, ਕਰੇ ਮਾਤ ਰਖਵਾਲੀ। ਹਰਿ ਚਰਨ ਚੁੱਕੇ ਮਰਨ ਡਰਨ, ਹਰਿ ਬਣੇ ਸੱਚਾ ਪਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਗੁਰਮੁਖ ਤੇਰੀ ਆਤਮ ਬਲੋਏ, ਆਪ ਮਿਟਾਏ ਕਲਜੁਗ ਰੈਣ ਕਾਲੀ। ਗੁਰ ਚਰਨ ਸਾਚਾ ਚੰਦ। ਗੁਰ ਚਰਨ ਅੰਮ੍ਰਿਤ ਬੂੰਦ ਮੁਖ ਚੁਆਏ, ਖ਼ੁਸ਼ੀ ਕਰਾਏ ਬੰਦ ਬੰਦ। ਗੁਰ ਚਰਨ ਸਾਚਾ ਸੁਖ ਆਪ ਦਵਾਏ, ਇਕ ਵਖਾਏ ਪਰਮਾਨੰਦ। ਗੁਰ ਚਰਨ ਗੁਰਸਿਖ ਤੇਰੀ ਆਪ ਭਰਾਏ, ਆਤਮ ਝੋਲੀ ਹਰਿ ਬਖ਼ਸ਼ੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਪਿਲਾਏ, ਗੁਰਮੁਖਾਂ ਲਗਾਏ ਬੱਤੀ ਦੰਦ। ਅੰਮ੍ਰਿਤ ਲੱਗੇ ਬੱਤੀ ਦੰਦੀਂ। ਵਿਚੋਂ ਵਾਸਨਾ ਕੱਢੇ ਗੰਦੀ। ਸਾਚਾ ਹਰਿ ਕਿਰਪਾ ਕਰ ਵਿਸ ਲਾਹੇ, ਸੋਹੰ ਰੰਦੇ ਨਾਲ ਜਾਏ ਰੰਦੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਸਾਚਾ ਮੁਖ ਚੁਆਏ, ਕਾਇਆ ਤ੍ਰਿਸ਼ਨਾ ਭੁੱਖ ਗਵਾਏ, ਆਪ ਕਟਾਏ ਧਰਮ ਰਾਏ ਦੀ ਫੰਦੀ। ਸ਼ਬਦ ਸੱਚਾ ਬਾਣ ਨਿਰਗੁਣਹਾਰ ਦਾ। ਗੁਰਮੁਖ ਵਿਰਲੇ ਪਾਇਣ ਵਿਚ ਜਹਾਨ, ਭੇਵ ਸੱਚੀ ਸਰਕਾਰ ਦਾ। ਚਾਰੋਂ ਕੁੰਟ ਦਿਸਣ ਬੇਈਮਾਨ, ਨਾ ਕੋਈ ਸੁਣੇ ਸ਼ਬਦ ਕਾਨ, ਝੂਠੇ ਕਰਨ ਸਾਰੇ ਕਾਮ, ਆਤਮ ਜੋਤੀ ਗੁਣ ਨਿਧਾਨ, ਸੱਚਾ ਰਾਹ ਨਾ ਕੋਈ ਵਖਾਣਦਾ। ਏਕਾ ਜੋਤ ਹਰਿ ਭਗਵਾਨ, ਦੇਵੇ ਸੱਚਾ ਸ਼ਬਦ ਗਿਆਨ, ਆਪ ਚੁਕਾਏ ਧਰਮ ਰਾਏ ਦੀ ਕਾਨ, ਦਰਗਹਿ ਸਾਚੀ ਸਚ ਘਰ ਆਪ ਵਖਾਇੰਦਾ। ਮੇਲ ਮਿਲਾਵਾ ਹਰਿ ਭਗਵਾਨ, ਮਦਿਰਾ ਮਾਸ ਜੋ ਤਜ ਜਾਣ, ਪੀ ਅੰਮ੍ਰਿਤ ਪ੍ਰਭ ਦਰ ਰਹਿ ਜਾਣ, ਪ੍ਰਭ ਆਤਮ ਤ੍ਰਿਖਾ ਬੁਝਾਇੰਦਾ। ਗੁਰ ਚਰਨ ਆਇਣ ਭੱਜ, ਗੁਰਮੁਖ ਸਾਚੇ ਸਾਚੇ ਥਾਨ ਜਾਣ ਸਜ, ਪ੍ਰਭ ਅਬਿਨਾਸ਼ੀ ਰਿਹਾ ਗੱਜ, ਅੰਤਮ ਵੇਲੇ ਪੜਦੇ ਲਏ ਕਜ, ਸਿਰ ਆਪਣਾ ਹੱਥ ਰਖਾਇੰਦਾ। ਨਾ ਕੋਈ ਕਰੇ ਅਜ ਪਜ, ਜਗਤ ਖੁਆਰੀ ਦੇਣੀ ਤਜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਘੋੜੇ ਆਪ ਚੜ੍ਹਾਇੰਦਾ। ਸ਼ਬਦ ਡੋਰ ਹੱਥ ਕਰਤਾਰ। ਚਰਨ ਜੋ ਆਇਣ ਕਰ ਪਿਆਰ। ਪਾਏ ਸਾਰ ਹਰਿ ਨਿਰੰਕਾਰ। ਪ੍ਰਭ ਚਰਨ ਲਗਾਏ ਪਹਿਲੇ ਫੇਰੇ, ਗੁਰਮੁਖ ਉਧਰੇ ਦੂਜੀ ਵਾਰ। ਜੋ ਜਨ ਆਇਣ ਦੌੜੇ, ਪ੍ਰਭ ਅਬਿਨਾਸ਼ੀ ਨਾ ਜਾਣੇ ਮਿੱਠੇ ਕੌੜੇ, ਜੋ ਜਨ ਕਰਨ ਚਰਨ ਸਰਨ ਨਿਮਸਕਾਰ। ਗੁਰਮੁਖ ਤੇਰੀ ਆਤਮ ਏਕਾ ਪ੍ਰੇਮ ਧਾਰ, ਅੰਮ੍ਰਿਤ ਬਰਖੇ ਕ੍ਰਿਪਾ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਚਰਨ ਧਿਆਨ ਹਰਿ ਭਗਵਾਨ, ਗੁਰਮੁਖ ਕਰਨ ਵਿਚਾਰ। ਮਦਿਰਾ ਮਾਸ ਰਸਨ ਤਜਾਉਣਾ ਹਉਮੈ ਦੁੱਖੜਾ ਨਾਸ ਕਰਾਉਣਾ। ਹਰਿ ਜੀ ਸਾਚਾ ਪਿੰਡ ਕਾਚਾ, ਆਪਣਾ ਆਪ ਨਿਵਾਸ ਰਖਾਉਣਾ। ਬੇਮੁਖ ਜੀਵ ਦਰ ਦਰ ਜਾਏ ਨਾਚਾ, ਘਰ ਘਰ ਕੋਇ ਨਾ ਮਿਲੇ ਸ਼ਬਦ ਸਾਚੋ ਸਾਚਾ, ਅੰਤਮ ਮਾਤ ਹਲਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ ਨਿਧਾਨ, ਉਪਜੇ ਏਕਾ ਬ੍ਰਹਮ ਗਿਆਨ, ਸੋਹੰ ਸ਼ਬਦ ਜੋ ਜਨ ਰਸਨਾ ਖਾਣਾ। ਸੋਹੰ ਸ਼ਬਦ ਸਾਚਾ ਜਪ। ਆਪੇ ਮਾਰੇ ਤੀਨੋ ਤਪ। ਨੇੜ ਨਾ ਆਏ ਕੋਈ ਪਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਾਤ ਝੋਲੀ ਪਾਏ, ਗੁਰਮੁਖ ਸਾਚੇ ਸੋਹੰ ਸ਼ਬਦ ਦਿਵਸ ਰੈਣ ਅੱਠੇ ਪਹਿਰ ਰਸਨਾ ਜਪ। ਰਸਨਾ ਜਪ ਉੱਤਮ ਜਾਤੀ। ਆਤਮ ਲਾਏ ਸ਼ਬਦ ਬਾਤੀ। ਦਰਸ ਦੇਵੇ ਸੁਤਿਆਂ ਰਾਤੀ। ਆਪ ਪਿਆਏ ਦਇਆ ਕਮਾਏ, ਗੁਰਮੁਖ ਉਠਾਏ ਬੂੰਦ ਸਵਾਂਤੀ। ਗੁਰਮੁਖ ਸਾਚੇ ਸੰਤ ਜਨਾਂ ਆਤਮ ਡੇਰਾ ਹਰਿ ਜੀ ਲਾਏ, ਅੰਦਰ ਵੇਖੋ ਮਾਰ ਝਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲੇਖਾ ਆਪ ਚੁਕਾਇਆ, ਅੱਗੇ ਫੜ ਕੇ ਰਾਹੇ ਪਾਇਆ, ਕੋਈ ਨਾ ਮੰਗੇ ਅੰਤਮ ਬਾਕੀ। ਗੁਰਮੁਖ ਤੇਰੀ ਧੰਨ ਕਮਾਈ। ਗੁਰ ਪੂਰੇ ਲੇਖੇ ਲਾਈ। ਘਰ ਆਏ ਭਾਗ ਲਗਾਏ। ਪਿਛਲੀ ਮੈਲ ਦੂਰ ਕਰਾਏ। ਜੋ ਲੱਗੀ ਜਨਮ ਜਨਮ ਦੀ ਛਾਹੀ, ਅੰਤਮ ਦੂਰ ਕਰਾਏ। ਆਤਮ ਲੱਗੀ ਪਿਆਸ, ਤ੍ਰਿਸ਼ਨਾ ਅਗਨ ਬੁਝਾਏ। ਏਕਾ ਸ਼ਬਦ ਡੋਰ ਰਖਾਏ, ਆਪ ਉਠਾਏ ਫੜ ਕੇ ਬਾਹੋਂ। ਸੋਹੰ ਸ਼ਬਦ ਰੁਣ ਝੁਣ ਲਗਾਏ, ਏਕਾ ਸੱਚਾ ਰਾਗ ਸੁਣਾਏ, ਗੁਰਮੁਖ ਹੰਸ ਕਾਗ ਬਣਾਏ, ਲਿਆਏ ਸੱਚੇ ਥਾਂਏ। ਆਪਣੇ ਹੱਥ ਵਾਗ ਰਖਾਏ, ਜੋਤ ਸਰੂਪੀ ਜੋਤ ਜਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਠੰਡੀ ਛਾਂਏ। ਭਗਤ ਦਵਾਰ ਲੱਗਾ ਭੋਗ। ਸੋਹੰ ਬਖ਼ਸ਼ੇ ਪ੍ਰਭ ਸਾਚਾ ਜੋਗ। ਸੱਚਾ ਮਾਣ ਤਾਣ ਵਿਚ ਜਹਾਨ, ਆਪ ਰਖਾਏ ਨਾ ਹੋਏ ਕਦੇ ਵਿਜੋਗ। ਸਾਚੀ ਦਾਤ ਵਡ ਕਰਾਮਾਤ ਬੰਧਾਏ ਨਾਤ ਪੁੱਛੇ ਵਾਤ ਆਤਮ ਕਟੇ ਰੋਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਆਤਮ ਸੀਰ ਪਿਲਾਈਆ, ਮਿਟਾਏ ਅੰਧ ਅੰਧੇਰੀ ਰਾਤ ਏਕਾ ਸਾਚੀ ਜੋਤ। ਜਗੇ ਜੋਤ ਹੋਏ ਪ੍ਰਕਾਸ਼। ਅਗਿਆਨ ਅੰਧੇਰ ਜਾਏ ਵਿਨਾਸ। ਗੁਰਮੁਖ ਤੇਰੀ ਸਾਚੀ ਰਾਸ। ਅੱਠਾਂ ਤੱਤਾਂ ਕਰੇ ਨਾਸ। ਸਾਚੇ ਵਤਾਂ ਦੇਵੇ ਮਤਾਂ, ਸੋਹੰ ਸ਼ਬਦ ਗਾਓ ਸਵਾਸ ਸਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਮਿਹਰਵਾਨ ਗੁਣ ਨਿਧਾਨ, ਸਰਬ ਜੀਆਂ ਦਾ ਜਾਣੀ ਜਾਣ, ਗੁਰਮੁਖਾਂ ਹੋਇਆ ਦਾਸ। ਆਪੇ ਹੋਏ ਦਾਸਨ ਦਾਸੀ। ਜੋਤ ਸਰੂਪ ਘਨਕਪੁਰ ਵਾਸੀ। ਆਪ ਕਟਾਏ ਜਮ ਕੀ ਫਾਸੀ। ਬੇਮੁਖ ਜੀਵ ਨਾ ਦਰ ਬਹਾਏ, ਜੋ ਹੋਏ ਮਦਿਰਾ ਮਾਸੀ। ਗੁਰਮੁਖਾਂ ਅੰਤਮ ਸੱਚੀ ਸਰਨਾਏ, ਏਕਾ ਸ਼ਬਦ ਗਿਆਨ ਦਵਾਏ, ਨਾ ਪੰਡਤ ਜਾਨਣ ਜੋ ਬੈਠੇ ਵਿਚ ਕਾਸ਼ੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੁਰਤ ਨਾਮ ਸ਼ਬਦ ਗਿਆਨ, ਜਗਤ ਗਿਆਨ ਸ਼ਬਦ ਉਡਾਨ, ਵਿਚ ਮਾਤ ਪਤਾਲ ਅਕਾਸ਼ੀ। ਗੁਰਸਿਖ ਤੇਰੀ ਸੱਚੀ ਵਡਿਆਈ। ਮਾਤ ਉਡਾਰੀ ਹੋਵੇ ਤਿੰਨਾਂ ਲੋਕਾਂ ਬਾਹਰੀ। ਜਿਥੇ ਜਗੇ ਜੋਤ ਅਪਾਰੀ। ਨਿਹਕਲੰਕ ਨਰਾਇਣ ਨਰ ਅਵਤਾਰੀ। ਸਿੰਘ ਸਿੰਘਾਸਣ ਹਰਿ ਜੀ ਬੈਠੇ, ਅੱਗੇ ਦੋਵੇਂ ਭੁੱਜਾਂ ਪਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪਣੇ ਚਰਨ ਲਗਾਏ, ਅੰਤਮ ਕਲਜੁਗ ਬੇੜਾ ਪਾਰ ਕਰਾਏ, ਗੁਰਸਿਖ ਗੁਰ ਬਲ ਬਲਿਹਾਰੀ। ਬਲ ਬਲ ਬਲਿਹਾਰੇ ਗੁਰ ਚਰਨ, ਜਿਥੇ ਮਿਲੀ ਸੱਚੀ ਸਰਨ। ਚੁੱਕੇ ਮਰਨ ਡਰਨ, ਖੁਲ੍ਹੇ ਹਰਨ ਫਰਨ। ਕਿਰਪਾ ਕਰੇ ਸਾਚਾ ਹਰੇ, ਘਰ ਆਇਆ ਕਰਨੀ ਕਰਨ। ਗੁਰਮੁਖ ਸਾਚੇ ਸੰਤ ਜਨਾਂ ਸਾਚਾ ਮੇਲ ਮਿਲਾਇਆ ਪੜਦਾ ਲਾਹਿਆ, ਨਾ ਜਾਣੇ ਕੋਈ ਗੋਤ ਵਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਸੀਸ ਤੇਰੇ ਚਵਰ ਕਰਨ। ਕਲਜੁਗ ਅੰਤਮ ਵਾਰ ਰੱਖੀ ਅਵੱਲੜੀ ਚਾਲ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਆਪੇ ਲਏ ਭਾਲ। ਮੇਲ ਮਿਲਾਵਾ ਸਾਚੇ ਕੰਤ, ਵਿਚ ਰੱਖਿਆ ਸ਼ਬਦ ਦਲਾਲ। ਆਪ ਬਣਾਏ ਸਾਚੀ ਬਣਤ, ਦੇਵੇ ਨਾਮ ਸੱਚਾ ਹਰਿ ਸ਼ਬਦ ਧਨ ਮਾਲ। ਮਹਿੰਮਾ ਅਗਾਧ ਬੋਧ ਬੋਧ ਅਗਾਧ ਅਗਣਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਰਿਹਾ ਸੁਰਤ ਸੰਭਾਲ। ਸੁਰਤ ਸੰਭਾਲੇ ਪਾਵੇ ਸਾਰ। ਸਾਚਾ ਫਲ ਲਗਾਏ ਗੁਰਸਿਖ ਤੇਰੀ ਕਾਇਆ ਡਾਰ। ਨਾ ਕੋਈ ਝਾੜੇ ਅੱਧਵਿਚਕਾਰ। ਸ਼ਬਦ ਕੁਠਾਲੀ ਹਰਿ ਦਏ ਅੰਚਨ, ਸੋਹੰ ਇਕ ਫੁੰਕਾਰਾ ਮਾਰ। ਆਪ ਬਣਾਏ ਤੇਰੀ ਕਾਇਆ ਕੰਚਨ, ਗਗਨ ਮੰਡਲ ਥਾਲੀ, ਤੇਰੇ ਤਨ ਪਹਿਨਾਏ ਸ਼ਬਦ ਸ਼ਿੰਗਾਰ। ਸਚ ਵਸਤ ਹਰਿ ਜੋਤ, ਗੁਰਮੁਖ ਸਾਚੇ ਵਿਚ ਮਾਤ ਭਾਲੀ, ਹਰਿ ਦੇਵੇ ਇਕ ਸੱਚਾ ਪਿਆਰ। ਬੇਮੁਖ ਜੀਵ ਚਾਰੋਂ ਤਰਫ ਕੱਢਣ ਗਾਲੀਂ, ਨਾ ਕਰੇ ਕੋਈ ਵਿਚਾਰ। ਗੁਰਮੁਖਾਂ ਹਰਿ ਬਣ ਜਾਏ ਆਪੇ ਪਾਲੀ, ਸਾਚਾ ਮਾਲੀ ਕਰੇ ਰਖਵਾਲੀ, ਘਰ ਸਾਚੇ ਖਿੜੀ ਗੁਲਜ਼ਾਰ। ਕਲਜੁਗ ਸਤਿਜੁਗ ਦੋਵੇਂ ਬੈਲ ਬਣਾਏ, ਆਪ ਬਣਿਆ ਸੱਚਾ ਹਾਲੀ, ਗੁਰਮੁਖਾਂ ਆਤਮ ਬੀਜ ਰਿਹਾ ਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਆਪ ਬੰਧਾਏ ਗੁਰਮੁਖ ਤੇਰੀ ਆਤਮ ਸੱਚੀ ਧਾਰ। ਆਪੇ ਬੰਨ੍ਹੇ ਧਾਰ ਰਾਹ ਵਖਾਇੰਦਾ। ਆਪੇ ਪਾਵੇ ਸਾਰ, ਫੜ ਬਾਹੋਂ ਮਗਰ ਲਗਾਇੰਦਾ। ਨਾ ਕਰੇ ਹਰਿ ਵਿਚਾਰ, ਜੋ ਜਨ ਚਰਨੀ ਸੀਸ ਝੁਕਾਇੰਦਾ। ਡੁੱਬਦਾ ਬੇੜਾ ਜਾਏ ਤਾਰ ਵਿਚ ਮੰਝਧਾਰ ਨਾ ਕਿਸੇ ਗੁਰਸਿਖ ਡੁਬਾਇੰਦਾ। ਆਪੇ ਆਪ ਮੇਲ ਮਿਲਾਏ ਸਤਿ ਕਰਤਾਰ, ਗੁਰਸਿਖ ਨਾਰ ਸਾਚੀ ਸੇਜਾ ਹਰਿ ਆਪੇ ਆਪ ਸਵਾਇੰਦਾ। ਏਕਾ ਰੱਖੇ ਸ਼ਬਦ ਧਾਰ ਨਾ ਵਿਚਾਰ, ਸਾਚੀ ਧੁਨ ਆਪ ਉਪਜਾਇੰਦਾ। ਕਰਦਾ ਰਹੇ ਸੱਚੀ ਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਗੀ ਪ੍ਰੀਤ ਚਰਨ ਤੋੜ ਨਿਭਾਇੰਦਾ। ਨਾ ਕੋਈ ਦਿਸੇ ਉਚ ਮੁਨਾਰਾ। ਜਿਥੇ ਵਸੇ ਹਰਿ ਨਿਰੰਕਾਰਾ। ਕਿਸੇ ਦਿਸੇ ਨਾ ਮੀਤ ਮੁਰਾਰਾ। ਕਿਸੇ ਦਿਸੇ ਨਾ ਮੰਦਰ ਮਸੀਤ, ਨਾ ਮਿਲੇ ਗੁਰਦਵਾਰਾ। ਗੁਰਮੁਖ ਤੇਰੀ ਵਸੇ ਆਤਮ ਅੰਦਰ, ਜਿਹੜਾ ਇਕੋ ਇਕ ਚੁਬਾਰਾ। ਇਹ ਕਾਇਆ ਡੂੰਘੀ ਕੰਦਰ, ਕਲਜੁਗ ਜੀਵ ਭੌਂਦੇ ਬਾਹਰ ਬੰਦਰ, ਨਾ ਕੋਈ ਤੋੜੇ ਆਤਮ ਜੰਦਰ, ਨਾ ਪਾਏ ਕੋਈ ਸਾਰ ਗੋਰਖ ਮਛੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਿਰਪਾ ਕਰ, ਸਾਚਾ ਹਰਿ ਆਪੇ ਖੋਲ੍ਹੇ ਦਸਮ ਦਵਾਰਾ। ਖੁਲ੍ਹੇ ਦਸਮ ਦਵਾਰ ਕਰੇ ਲੋ। ਪ੍ਰਭ ਅਬਿਨਾਸ਼ੀ ਅੰਮ੍ਰਿਤ ਸਾਚੀ ਧਾਰ, ਗੁਰਸਿਖ ਤੇਰੀ ਕਵਲ ਨਾਭ ਰਿਹਾ ਚੋ। ਏਕਾ ਕਰ ਚਰਨ ਪਿਆਰ ਸਚ ਵਪਾਰ, ਹਰਿ ਜੀ ਜਾਏ ਪੈਜ ਸੁਆਰ, ਅੰਤਮ ਕਲ ਹੋਰ ਨਾ ਦਿਸੇ ਕੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦੇਵੇ ਵਰ ਕਿਰਪਾ ਕਰ, ਦੁਰਮਤ ਮੈਲ ਪਾਪਾਂ ਲੱਗੀ ਦੇਵੇ ਧੋ। ਦੁਰਮਤ ਮੈਲ ਲਾਹੇ ਦਾਗ। ਆਪ ਬੁਝਾਏ ਤ੍ਰਿਸ਼ਨਾ ਆਗ। ਕਾਇਆ ਕੁੱਲੇ ਲੱਗੇ ਭਾਗ। ਨਾ ਕੋਈ ਲੱਗੇ ਮੁੱਲੇ, ਪ੍ਰਭ ਆਪ ਸੁਣਾਏ ਸੋਹੰ ਸ਼ਬਦ ਸੱਚਾ ਰਾਗ। ਕਲਜੁਗ ਜੀਵ ਰਹੇ ਭੁਲੇ, ਕਿਹੜਾ ਪਕੜੇ ਅੰਤਮ ਵਾਗ। ਜਗਤ ਅੰਧੇਰ ਸਾਰੇ ਰੁਲੇ, ਪਾਣੀ ਪਿਆ ਕਾਇਆ ਚੁੱਲ੍ਹੇ, ਗੁਰਮੁਖ ਵਿਰਲਾ ਵਿਚ ਮਾਤ ਅੰਤਮ ਕਲ ਗਿਆ ਜਾਗ। ਪ੍ਰਭ ਅਬਿਨਾਸ਼ੀ ਦਰ ਦਵਾਰੇ ਵਡ ਭੰਡਾਰੇ ਸਦਾ ਖੁਲ੍ਹੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਤ ਗੁਰਮੁਖ ਝੋਲੀ ਪਾਏ, ਆਪ ਬੰਧਾਏ ਚਰਨ ਨਾਤ। ਚਰਨ ਨਾਤਾ ਲੈਣਾ ਬੰਨ੍ਹ। ਭਾਂਡਾ ਭਰਮ ਲੈਣਾ ਭੰੰਨ। ਸਾਚਾ ਦੇਵੇ ਹਰਿ ਨਾਮ ਧਨ। ਕੋਈ ਨਾ ਲਾਵੇ ਮਾਤ ਸੰਨ੍ਹ। ਗੁਰਮੁਖ ਆਤਮ ਜਾਏ ਮੰਨ। ਬੇਮੁਖ ਜੀਵ ਹੋਏ ਅੰਨ੍ਹ। ਗੁਰਸਿਖ ਤੇਰੀ ਆਤਮ ਧਾਰ, ਸੱਚੀ ਦਿਸੇ ਜਗਤ ਪਿਆਰ, ਨੇਤਰ ਨੀਰ ਵਗੇ ਛੰਮ ਛੰਮ। ਪ੍ਰਭ ਅਬਿਨਾਸ਼ੀ ਪਾਏ ਸਾਰ, ਕਿਰਪਾ ਧਾਰ ਵੇਖ ਵਿਚਾਰ ਸਰਬ ਨਰ ਨਾਰ, ਲੱਗੀ ਪ੍ਰੀਤ ਤੋੜ ਨਿਭਾਏ ਤੇਰੀ ਗੁਰਮੁਖ ਤਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਦਏ ਮਿਟਾਏ, ਬੇਮੁਖਾਂ ਦਏ ਆਪ ਸਜਾਏ, ਕੋਈ ਨਾ ਲਏ ਕਿਸੇ ਛੁਡਾਇਆ, ਚਾਰੋਂ ਕੁੰਟ ਹੋਏ ਦੁਹਾਇਆ, ਆਪੇ ਲਾਹੇ ਸਭ ਦਾ ਚੰਮ। ਕਲਜੁਗ ਜੀਵ ਵਡ ਗਵਾਰ। ਅੰਤਮ ਬੱਧਾ ਪਾਪਾਂ ਭਾਰ। ਕਲਜੁਗ ਜੂਠੇ ਝੂਠੇ ਮਾਇਆ ਲੂਠੇ, ਮੂਧੇ ਹੋਏ ਠੂਠੇ ਆਤਮ ਭਰਿਆ ਇਕ ਹੰਕਾਰ। ਬੇਮੁਖ ਸਾਰੇ ਪ੍ਰਭ ਦਰ ਤੇ ਰੂਠੇ, ਨਾ ਕਰੇ ਕੋਈ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਖੰਡਾ ਸ਼ਬਦ ਡੰਡਾ, ਮਾਰੇ ਵਿਚ ਵਰਭੰਡਾਂ ਕਰ ਕਰ ਵੰਡਾਂ, ਸੱਤ ਦੀਪਾਂ ਕਰ ਵਿਚਾਰ। ਨੌਂ ਖੰਡ ਦੇਵੇ ਵੰਡ। ਆਪ ਚਲਾਏ ਚੰਡ ਪ੍ਰਚੰਡ। ਬੇਮੁਖਾਂ ਅੰਤਮ ਦੇਵੇ ਕੰਡ। ਪ੍ਰਭ ਆਪ ਮਿਟਾਏ ਕਰੇ ਖੰਡ ਖੰਡ। ਸ਼ਬਦ ਕਟਾਰੀ ਇਕੋ ਲਾਏ, ਸਭ ਦੀਆਂ ਗੰਢਾਂ ਦੇਵੇ ਵੱਢ। ਸਿਰ ਤੇ ਜੂਠਾ ਝੂਠਾ ਪਾਪ ਚੁਕਾਏ, ਬੇਮੁਖਾਂ ਦੇਵੇ ਕੰਡ। ਧਰਮ ਰਾਏ ਦੇ ਦਰ ਬਹਾਏ, ਆਪੇ ਲਾਏ ਡਾਹਢਾ ਦੰਡ। ਉਠਾਏ ਕੰਧਾ ਕਵਾੜ ਖੁਲ੍ਹਾਏ, ਪ੍ਰਭ ਅਬਿਨਾਸ਼ੀ ਗੁਰਮੁਖਾਂ ਦਇਆ ਕਮਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵ ਰਹਿਣ ਨਾ ਦੇਵੇ ਵਿਚ ਬ੍ਰਹਿਮੰਡ। ਧਰਮ ਰਾਏ ਹੋ ਤਿਆਰ। ਪ੍ਰਭ ਅਬਿਨਾਸ਼ੀ ਮਾਤਲੋਕ ਆਇਆ ਜਾਮਾ ਧਾਰ। ਤੇਰਾ ਅੰਤਮ ਫਲ ਕਲਜੁਗ ਪੱਕਾ, ਲੱਖ ਚੁਰਾਸੀ ਹੋਈ ਤਿਆਰ। ਅੰਤਮ ਵੰਡ ਹਰਿ ਜੀ ਪਾਈ, ਅੰਤਮ ਵੇਲੇ ਕਰੇ ਖ਼ਵਾਰ। ਆਪੇ ਪਾਉਂਦਾ ਜਾਏ ਫਾਹੀ, ਬੇਮੁਖਾਂ ਫੜ ਕੇ ਦੋਵੇਂ ਬਾਹੀਂ, ਘਰ ਤੇਰੇ ਵਿਚ ਦਿਤਾ ਵਾੜ। ਤੂੰ ਅੱਗੋਂ ਕਰੇ ਨਾਹੀ, ਦੱਸੀ ਬੈਠਾ ਇਕ ਘਰ ਬਾਹਰ। ਜਮਦੂਤਾਂ ਨੂੰ ਹੁਕਮ ਸੁਣਾਈ, ਬੈਠਾ ਵੇਖੀਂ ਥਾਉਂ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ ਸਤਿ ਸਰੂਪੀ ਖੇਲ ਰਚਾਇਆ, ਬੇਮੁਖਾਂ ਜਾਣੇ ਕੋਈ ਨਾਹੀਂ। ਬੇਮੁਖ ਕੀ ਜਾਣੇ ਹਰਿ ਦੀ ਸਾਰ। ਪਾਪਾਂ ਨਦੀ ਏਕਾ ਵਗੇ , ਬੈਠੇ ਡੂੰਘੀ ਚੁੱਭੀ ਮਾਰ। ਏਕਾ ਸ਼ਬਦ ਚੋਟ ਲੱਗੇ, ਚਾਰ ਕੁੰਟ ਹੋਣ ਖ਼ਵਾਰ। ਕਲਜੁਗ ਅੰਤਮ ਤੱਤੀ ਵਾ ਵਗੇ, ਬੇਮੁਖਾਂ ਹਰਿ ਦੇਵੇ ਸਾੜ। ਪਹਿਲੀ ਕੂਟ ਕਰੇ ਸਫਾਈ, ਦੂਜੀ ਕੂਟੇ ਮਾਰੇ ਚਿੱਟੇ ਬੱਗੇ, ਅੰਤਮ ਦੇਵੇ ਬਾਹਰ ਝਾੜ। ਗੁਰਸਿਖ ਤੇਰੀ ਆਤਮ ਜੋਤ ਸਾਚੀ ਜਗੇ, ਪ੍ਰਭ ਅਬਿਨਾਸ਼ੀ ਦੂਈ ਦਵੈਤੀ ਦੇਵੇ ਪੜਦੇ ਪਾੜ। ਜੋਤ ਸਰੂਪੀ ਸਾਚਾ ਹਰਿ, ਦੇਣ ਆਇਆ ਸੱਚਾ ਵਰ, ਪ੍ਰਗਟ ਜੋਤ ਬੈਠਾ ਅੱਗੇ, ਬੇਮੁਖ ਜੀਵ ਰਹੇ ਝਖ ਮਾਰ। ਏਕਾ ਤਨ ਲੱਗੇ ਅੱਗੇ, ਬੇਮੁਖਾਂ ਕੋਇ ਨਾ ਕਰੇ ਕਾਇਆ ਠੰਡੀ ਠਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਦੇਵੇ ਸੱਚੀ ਨਾਮ ਦਾਤ ਵਿਚ ਮਾਤ ਪੁੱਛੇ ਵਾਤ ਪੂਰਬ ਕਰਮ ਵਿਚਾਰ। ਪੂਰਬ ਲਹਿਣਾ ਜਿਸ ਜਨ ਲੈਣਾ। ਗੁਰ ਸੰਗਤ ਰਲ ਕੇ ਸਾਚੀ ਬਹਿਣਾ। ਪ੍ਰਭ ਦਰਸ ਦਿਖਾਏ ਤੀਜੇ ਨੈਣਾ। ਦੂਈ ਦਵੈਤੀ ਪਰਦੇ ਲਾਹੇ, ਗੁਰ ਸੰਗਤ ਬਣਾਏ ਭਾਈ ਭੈਣਾਂ। ਏਕਾ ਰੰਗ ਹਰਿ ਰੰਗਾਏ, ਦੂਜਾ ਆਪਣਾ ਸੰਗ ਨਿਭਾਏ, ਜੋ ਚਲੇ ਹਰਿ ਕੇ ਕਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਬਣੇ ਮਾਤ ਪਿਤ, ਕਰੇ ਸਾਚਾ ਹਿਤ ਨਿਤ ਨਵਿਤ, ਰਾਖੋ ਚਿਤ ਵਡਾ ਸਾਕ ਸੱਜਣ ਸੈਣਾ। ਰੱਖਣਾ ਚਿਤ ਚਿਤਾਰਨਾ। ਪ੍ਰਭ ਅਬਿਨਾਸ਼ੀ ਸਾਚਾ ਮਿਤ, ਨਾ ਕਦੇ ਵਿਸਾਰਨਾ। ਨਾ ਕੋਈ ਵੇਲਾ ਵਾਰ ਥਿਤ, ਸੋਹੰ ਸ਼ਬਦ ਸਦ ਰਸਨ ਵਿਚਾਰਨਾ। ਆਪੇ ਬਣੇ ਸਾਚਾ ਮਿਤ, ਕਰੇ ਸਾਚਾ ਹਿੱਤ, ਮਾਨਸ ਜਨਮ ਜਾਣਾ ਜਿੱਤ, ਲੱਖ ਚੁਰਾਸੀ ਗੇੜ ਨਿਵਾਰਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਵੇਲਾ ਕਲਜੁਗ ਨੇੜੇ ਆਇਆ, ਬੇਮੁਖਾਂ ਦਰ ਦੁਰਕਾਰਨਾ। ਪ੍ਰਭ ਸਾਚੇ ਲਾਜ ਰੱਖਣੀ। ਭਾਗ ਲਗਾਏ ਕੁੱਖ ਸੁਲੱਖਣੀ। ਕ੍ਰਿਸ਼ਨਾ ਸ਼ੁਕਲਾ ਪਖ ਦੋਵੇਂ, ਵੇਖੇ ਮਾਰ ਝਾਤੀ ਦਿਸ਼ਾ ਦੱਖਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ ਰਿਦੇ ਵਸਾਏ, ਕੋਈ ਰਹੇ ਨਾ ਵਿਚ ਮਾਤ ਭੁਲਖਣੀ। ਦੋਏ ਜੋੜ ਅਰਜ਼ ਗੁਜ਼ਾਰੇ, ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਦੇਵੇ ਦਾਨ ਹਰਿ ਭਗਵਾਨ ਨਾ ਹੋਏ ਮਾਤ ਖੁਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਤ ਹਰਿ ਝੋਲੀ ਪਾਏ, ਦੇਵੇ ਸ਼ਬਦ ਨਾਮ ਇਕ ਅਧਾਰੇ। ਨਾਮ ਸ਼ਬਦ ਜਗਤ ਅਧਾਰ। ਗੁਰਮੁਖਾਂ ਬੇੜਾ ਕਰ ਜਾਏ ਪਾਰ। ਆਪ ਮਿਟਾਏ ਦੁੱਖਾਂ ਭੁੱਖਾਂ, ਇਕ ਵਖਾਏ ਸਾਚਾ ਸੁਖਾ, ਡੂੰਘੀ ਭਵਰ ਗੁਰਸਿਖ ਗਹਿਰ ਗਵਰ ਕਰ ਰਿਹਾ ਵਿਚਾਰ। ਮਾਨਸ ਜਨਮ ਜਾਏ ਸਵਰ, ਪ੍ਰਭ ਅਬਿਨਾਸ਼ੀ ਅੰਤਮ ਵੇਲੇ ਗੁਰਸਿਖਾ ਸਿਰ ਕਰੇ ਚਵਰ, ਧਰਮ ਰਾਏ ਨਾ ਕਰੇ ਖ਼ਵਾਰ। ਗੁਰਮੁਖ ਨਾ ਜਾਏ ਮੜ੍ਹੀ ਮਸਾਣ ਨਾ ਬੈਠੇ ਵਿਚ ਕਬਰ, ਆਪ ਲੈ ਜਾਏ ਹਰਿ ਸੱਚੇ ਦਰਬਾਰ। ਸਰਬ ਜੀਆਂ ਹਰਿ ਜਾਣੀ ਜਾਣ, ਕਰੇ ਆਤਮ ਇਕ ਧਿਆਨ, ਸਾਚੀ ਦੇਵੇ ਨਾਮ ਨਿਸ਼ਾਨੀ ਆਪ ਬਹਾਏ ਚਰਨ ਦਵਾਰ। ਸੋਹੰ ਕਾਨੀ ਸਾਚੀ ਬਾਨੀ, ਸਾਚਾ ਰਾਗ ਸਾਚਾ ਰਸ ਪ੍ਰਭ ਦਰ ਮਾਨੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਆਪੇ ਪਾਏ ਸਾਰ। ਸਚ ਦਾਤ ਹਰਿ ਦਰ ਮੰਗੀ। ਗੁਰਮੁਖਾਂ ਆਤਮ ਸਾਚੀ ਰੰਗੀ। ਆਪੇ ਕਟੇ ਗੁਰਸਿਖਾਂ ਘਰ ਘਰ ਜਾਏ ਤੰਗੀ। ਸਾਚੀ ਵਸਤ ਕਿਤੋਂ ਹੱਥ ਨਾ ਆਏ, ਸ੍ਰਿਸ਼ਟ ਸਬਾਈ ਭੁੱਖੀ ਨੰਗੀ। ਅਠਸਠ ਤੀਰਥ ਨੁਹਾਏ ਗੰਗੀ। ਨਾ ਮੈਲ ਕੋਈ ਗਵਾਏ, ਪ੍ਰਭ ਅਬਿਨਾਸ਼ੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚੇ ਦਾਤ ਇਕੋ ਮੰਗੀ। ਸਾਚਾ ਨਾਮ ਰੰਗ ਚੜ੍ਹਾਏ, ਗੁਰਮੁਖਾਂ ਕਾਇਆ ਚੋਲੀ। ਸੋਹੰ ਸ਼ਬਦ ਸੱਚਾ ਬੋਲ, ਪੂਰੇ ਤੋਲ ਹਰਿ ਜੀ ਤੋਲੀ। ਗੁਰਮੁਖ ਗੁਰਸਿਖ ਸਾਚਾ ਬਣਿਆ ਰਹੇ ਦਰ ਸਾਚੇ ਦੀ ਸਾਚੀ ਗੋਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਪਿਆਰਿਆਂ, ਏਕਾ ਲੜ ਹੱਥ ਫੜਾਏ, ਨਾਲ ਤੋਰੀ ਜਾਏ ਹੌਲੀ ਹੌਲੀ। ਆਪਣਾ ਲੜ ਹੱਥ ਫੜਾਇਆ। ਫੜ ਕੇ ਬਾਹੋਂ ਸਿੱਧਾ ਰਾਹ ਇਕ ਵਖਾਇਆ। ਨਿਹਕਲੰਕ ਕਲ ਜਾਮਾ ਪਾਇਆ। ਮਾਝੇ ਦੇਸ ਭਾਗ ਲਗਾਇਆ। ਜਗੀ ਜੋਤ ਕਰੇ ਰੁਸ਼ਨਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪਣਾ ਭੇਵ ਵਡ ਦੇਵੀ ਦੇਵ ਸ਼ਬਦ ਸਰਬ ਖੁਲ੍ਹਾਇਆ। ਦੇਵੀ ਦੇਵ ਕਰਨੀ ਸੇਵਾ। ਗੁਰਮੁਖ ਰਸਨਾ ਜਪਣਾ ਜਿਹਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਜਾਪ ਜਪਾਏ, ਹਉਮੇ ਵਿਚੋਂ ਪਾਪ ਗਵਾਏ, ਤੀਨੋ ਤਾਪ ਮਾਰ ਮੁਕਾਏ, ਇਕ ਅਕਾਰ ਆਪ ਰਖਾਏ, ਬਿਰਥਾ ਨਾ ਜਾਏ ਗੁਰਸਿਖ ਤੇਰੀ ਸੇਵਾ। ਸੇਵਾ ਤੇਰੀ ਸੱਚਾ ਦਾਨ। ਆਦਿ ਅੰਤ ਜੁਗਾ ਜੁਗੰਤ ਮੰਗੇ ਹਰਿ ਭਗਵਾਨ। ਕਰੇ ਕੋਈ ਸਾਧ ਸੰਤ, ਬਣਦੀ ਰਹੀ ਜਗਤ ਬਣਤ, ਮੇਲ ਹੋਏ ਭਗਤ ਭਗਵੰਤ, ਪ੍ਰਗਟ ਹੋਏ ਵਾਲੀ ਦੋ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਹਰਿ ਜੀ ਸਾਚਾ ਕੰਤ, ਦੇਵੇ ਸਾਚਾ ਦਾਨ ਹਰਿ ਮਿਹਰਵਾਨ। ਹੀਰਾ ਰਤਨ ਅਮੋਲ ਨਾਮ ਅਪਾਰ ਹੈ। ਪੂਰੇ ਰਿਹਾ ਤੋਲ ਤੋਲ, ਹਰਿ ਵਿਚ ਸੰਸਾਰ ਹੈ। ਸਚ ਵਸਤ ਗੁਰਮੁਖਾਂ ਦੇਵੇ ਪ੍ਰਭ ਆਪਣੀ ਗੰਢ ਖੋਲ੍ਹ, ਬੇਮੁਖਾਂ ਦੇਵੇ ਦਰ ਦੁਰਕਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਢੋਲ ਵਜਾਏ ਗੁਰਮੁਖਾਂ ਸਦ ਵਸੇ ਕੋਲ, ਜੋਤ ਸਰੂਪੀ ਆਤਮ ਪਸਰ ਪਸਾਰ ਹੈ। ਚਰਨ ਪ੍ਰੀਤੀ ਸਾਚੀ ਨੀਤੀ ਮਾਨਸ ਜਨਮ ਜਾਓ ਜਗ ਜੀਤੀ, ਦੱਸੇ ਏਕਾ ਸੱਚੀ ਧਾਰ ਹੈ। ਚਰਨ ਕਵਲ ਹਰਿ ਸਰਨਾਈ। ਗੁਰਮੁਖ ਸਾਚੇ ਕਲਜੁਗ ਚਰਨ ਲਾਗ ਅੰਤਮ ਤਰਨ, ਆਪ ਕਟਾਏ ਜਮ ਕੀ ਫਾਹੀ। ਨਾ ਪਛਾਣੇ ਨਾ ਜਾਣੇ ਹਰਿ ਗੋਤ ਵਰਨ, ਨੀਚ ਊਚ ਊਚ ਨੀਚ ਨਾ ਭੇਵ ਰਖਾਈ। ਨਾ ਜਾਣੇ ਰਾਜੇ ਰਾਣੇ ਵਡ ਜਰਵਾਣੇ, ਗਰੀਬ ਨਿਮਾਣੇ ਗਲੇ ਲਗਾਈ। ਜੋ ਜਨ ਚਲੇ ਹਰਿ ਕੇ ਭਾਣੇ, ਆਤਮ ਦੇਵੇ ਹਰਿ ਜੋਤ ਸਵਾਈ। ਕਲਜੁਗ ਜੀਵ ਅੰਧੇ ਕਾਣੇ ਬੇਮੁਹਾਣੇ, ਦਿਸ ਨਾ ਆਵੇ ਹਰਿ ਰਘੁਰਾਈ। ਗੁਰਮੁਖ ਸਾਚੇ ਚਤੁਰ ਸੁਘੜ ਸਿਆਣੇ, ਵੇਖ ਵਖਾਣੇ ਜਨ ਸਾਚੀ ਸੇਵ ਕਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਲੇਖੇ ਲਾਈ। ਗੁਰਮੁਖ ਸਾਚਾ ਚਤੁਰ ਸਿਆਣਾ। ਆਤਮ ਦੀਆ ਸ਼ਬਦ ਬਾਨਾ। ਇਕੋ ਤੀਰ ਹਰਿ ਚਲਾਏ, ਬਜ਼ਰ ਕਪਾਟੀ ਚੀਰ ਵਖਾਏ, ਲੱਗਾ ਸਚ ਨਿਸ਼ਾਨਾ। ਗੁਰਮੁਖਾਂ ਆਤਮ ਪੀੜ ਕਢਾਏ, ਆਤਮ ਸਾਚਾ ਸੀਰ ਪਿਲਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਵਿਸ਼ਨੂੰ ਭਗਵਾਨ ਆਤਮ ਬਾਤੀ। ਗੁਰਮੁਖਾਂ ਦੇਵੇ ਦਰਸ ਹਰਿ ਵਿਚ ਮਾਤੀ। ਅੰਤਮ ਕਲਜੁਗ ਕਰ ਰਿਹਾ ਤਰਸ, ਪਿਆਏ ਬੂੰਦ ਸਵਾਂਤੀ। ਅੰਮ੍ਰਿਤ ਮੇਘ ਹਰਿ ਜੀ ਰਿਹਾ ਬਰਸ, ਬੈਠਾ ਇਕ ਇਕਾਂਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਨ ਗੁਰਮੁਖਾਂ ਬੰਧਾਏ ਚਰਨ ਨਾਤੀ। ਕਲਜੁਗ ਤੇਰੀ ਅੰਤਮ ਵਾਰੀ। ਗੁਰ ਸੰਗਤ ਤੇਰੀ ਫੂਲਾਂ ਖਾਰੀ। ਹਰਿ ਚੁੱਕਦਾ ਜਾਏ ਵਾਰੋ ਵਾਰੀ। ਕਲਜੁਗ ਤੇਰੀ ਤੱਤੀ ਵਾ, ਵਗਦੀ ਚਾਰ ਚੁਫੇਰੇ। ਬੇਮੁਖਾਂ ਮਿਲੇ ਨਾ ਕੋਈ ਥਾਂ, ਪਾਏ ਮਾਇਆ ਘੇਰੇ। ਨਾ ਕੋਈ ਪਛਾਣੇ ਪੁੱਤਾਂ ਮਾਂ, ਹਰਿ ਵਸੇ ਕਿਹੜੇ ਖੇੜੇ। ਅੱਗੇ ਹੋਏ ਕੋਇ ਨਾ ਮਿਲਦਾ , ਕਲਜੁਗ ਜੀਵ ਅੰਤਮ ਵੇਲੇ ਨੇੜੇ। ਬਿਨ ਗੁਰ ਪੂਰੇ ਕੋਈ ਨਾ ਪਕੜੇ ਤੇਰੀ ਬਾਂਹ, ਨਾ ਬਹਾਏ ਸੱਚੇ ਥਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਜਗਾਏ ਹੋਏ ਸਹਾਈ ਦੇਵੇ ਠੰਡੀ ਛਾਂ। ਠੰਡੀ ਛਾਂ ਗੁਰਸਿਖ ਮਾਣ। ਗੁਰਮੁਖਾਂ ਦਇਆ ਕਮਾਏ ਆਪ ਬਿਠਾਏ ਵਿਚ ਸ਼ਬਦ ਬਬਾਣ। ਨਿਹਕਲੰਕ ਕਲ ਜੋਤ ਜਗਾਈ ਵੱਜੀ ਵਧਾਈ ਸੁਣੇ ਲੋਕਾਈ, ਬੇਮੁਖ ਜੀਵ ਸਰਬ ਪਛਤਾਣ। ਗੁਰਮੁਖਾਂ ਹਰਿ ਫੜਦਾ ਬਾਹੀਂ ਚਾਈਂ ਚਾਈਂ, ਦੇਵੇ ਨਾਮ ਅੰਮ੍ਰਿਤ ਧਾਰ। ਅੰਤਮ ਕਲਜੁਗ ਨੇੜੇ ਆਇਆ। ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਪੁਰੀ ਘਨਕ ਹਰਿ ਜਾਮਾ ਪਾਇਆ। ਅਚਰਜ ਖੇਲ ਕਰ ਵਖਾਇਆ। ਰੰਗ ਰੂਪ ਨਾ ਕੋਈ ਰਖਾਇਆ। ਗੁਰਮੁਖ ਤੇਰੇ ਵਿਚ ਸਮਾਇਆ। ਆਤਮ ਜੋਤੀ ਇਕ ਜਗਾਇਆ। ਤਿੰਨਾਂ ਲੋਕਾਂ ਬੂਝ ਬੁਝਾਇਆ। ਚੌਦਾਂ ਲੋਕ ਹੱਟ ਖੁਲ੍ਹਾਇਆ। ਦੁਰਮਤ ਮੈਲ ਦੇਵੇ ਕਟ, ਸਾਚਾ ਰਾਹ ਇਕ ਵਖਾਇਆ। ਵਸੇ ਹਰਿ ਜੀ ਘਟ ਘਟ, ਕਲਜੁਗ ਵੇਖੇ ਤੀਰਥ ਤਟ ਦੂਈ ਦਵੈਤ ਦੇਵੇ ਕਟ, ਸੋਹੰ ਸ਼ਬਦ ਤਨ ਵਸਾਇਆ। ਆਤਮ ਜੋਤ ਜਗੇ ਲਟ ਲਟ, ਕਾਇਆ ਜੀਵ ਝੂਠੇ ਮੱਟ, ਕਰੇ ਖੇਲ ਹਰਿ ਰਘੁਰਾਇਆ। ਬੇਮੁਖ ਜੀਵ ਭੌਂਦੇ ਫਿਰਦੇ ਅਠ ਸਠ ਤੀਰਥ ਤਟ, ਹਰਿ ਜੀ ਸਾਚਾ ਕਿਸੇ ਹੱਥ ਨਾ ਆਇਆ। ਗੁਰਮੁਖ ਸਾਚੇ ਸੰਤ ਜਨ ਪ੍ਰਭ ਦਰ ਲਾਹਾ ਲੈਣ ਖੱਟ, ਸਤਿਜੁਗ ਸਾਚੇ ਦਇਆ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਾ ਕੋਈ ਰੱਖੇ ਪੜਦਾ, ਉਹਲਾ ਦਏ ਚੁਕਾਇਆ। ਪੜਦਾ ਉਹਲਾ ਦੇਵੇ ਵੱਢ, ਭਰਮ ਭੁਲੇਖਾ ਦੇਵੇ ਕੱਢ। ਸਾਚਾ ਸ਼ਬਦ ਗੁਰਮੁਖ ਤੇਰੇ ਹਿਰਦੇ ਦੇਵੇ ਗੱਡ। ਅੱਠੇ ਪਹਿਰ ਤੇਰੇ ਵਿਚ ਸਮਾਏ, ਜੋਤ ਜਗਾਏ ਹਰਿ ਰਘੁਰਾਏ ਵਾਸ ਰਖਾਏ, ਸੋਹੰ ਸ਼ਬਦ ਪ੍ਰਗਟ ਹੋਏ, ਦੂਈ ਦਵੈਤੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸੱਚਾ ਵਰ ਕਿਰਪਾ ਕਰ, ਵਸੇ ਸਾਚੇ ਘਰ, ਬੇਮੁਖਾਂ ਦਰ ਆਵੇ ਡਰ। ਗੁਰਮੁਖ ਸਾਚੇ ਸੰਤ ਜਨਾਂ ਪ੍ਰਭ ਅਬਿਨਾਸ਼ੀ ਦੇਵੇ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਨੁਹਾਏ ਗੁਰਮੁਖ ਸਾਚੇ ਆਤਮ ਸਰ। ਆਤਮ ਸਾਚਾ ਸਰ। ਜੋਤ ਸਰੂਪੀ ਪ੍ਰਭ ਅਬਿਨਾਸ਼ੀ ਕਿਰਪਾ ਕਰ। ਗੁਰਮੁਖ ਤੇਰੇ ਆਤਮ ਵੜ, ਸਾਚੀ ਜੋਤ ਦੇਵੇ ਧਰ, ਨਾ ਕੋਈ ਵੇਖੇ ਅਮੀਰ ਫ਼ਕੀਰ ਹੈ। ਆਪ ਚੁਕਾਏ ਜਮ ਕਾ ਡਰ, ਲੱਖ ਚੁਰਾਸੀ ਕਟੇ ਭੀੜ ਹੈ। ਦਰ ਘਰ ਸਾਚੇ ਦੇਵੇ ਸੱਚਾ ਵਰ, ਨਾ ਮਿਲਿਆ ਕਿਸੇ ਵਜ਼ੀਰ ਹਕੀਰ ਹੈ। ਗੁਰਮੁਖ ਸਾਚਾ ਸਰਨ ਜਾਏ ਪੜ, ਪ੍ਰਭ ਕਰੇ ਸ਼ਾਂਤ ਸਰੀਰ ਹੈ। ਜੋਤ ਸਰੂਪੀ ਗੁਰਮੁਖ ਤੇਰੇ ਆਤਮ ਦਰ ਦਵਾਰੇ ਅੱਗੇ ਖੜ, ਸ਼ਬਦ ਮਾਰੇ ਤੀਰ ਹੈ। ਆਪੇ ਜਾਏ ਤੇਰੇ ਅੰਦਰ ਵੜ, ਕੱਢੇ ਵਿਚੋਂ ਹਉਮੇ ਪੀੜ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਏਕਾ ਗੋਤ, ਹਰਿ ਰਘੁਰਾਏH ਕਰੇ ਰੁਸ਼ਨਾਈ, ਨਾ ਕੋਈ ਜਾਣੇ ਹਸਤ ਕੀੜ ਹੈ। ਇਕ ਜੋਤ ਹਰਿ ਨਿਰੰਕਾਰਿਆ। ਨਾ ਕੋਈ ਵਰਨ ਨਾ ਕੋਈ ਗੋਤ, ਲੱਖ ਚੁਰਾਸੀ ਵਿਚ ਪਸਾਰਿਆ। ਦੁਰਮਤ ਮੈਲ ਦੇਵੇ ਧੋਤ, ਆਤਮ ਜੋਤੀ ਦੀਪ ਜਗਾ ਰਿਹਾ। ਬੇਮੁਖ ਅੰਤਮ ਕਲਜੁਗ, ਨਾ ਮਿਲੇ ਜੋਤ ਹਰਿ ਬਨਵਾਰਿਆ। ਏਕ ਅੰਧੇਰੇ ਰਹੇ ਸੋਤ, ਨਾ ਜਪਿਆ ਹਰਿ ਮੁਰਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਗੂੜ੍ਹੀ ਨੀਂਦ ਆਪ ਸਵਾ ਰਿਹਾ। ਏਕਾ ਜੋਤ ਜਗਤ ਜਗਦੀਸ। ਸ੍ਰਿਸ਼ਟ ਸਬਾਈ ਜਾਏ ਪੀਸ। ਭੇਵ ਚੁਕਾਏ ਵਡ ਦੇਵੀ ਦੇਵ, ਗੁਰਮੁਖ ਸਾਚੇ ਸੰਤ ਜਨ ਆਪਣੀ ਸੇਵਾ ਲਗਾਏ ਨਾ ਕੋਈ ਲਏ ਫ਼ੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਅੰਤਮ ਵਡਿਆਈ ਸਾਚੀ ਦੇਵੇ, ਜੋਤ ਜਗਾਈ ਕਰੇ ਰੁਸ਼ਨਾਈ ਨਾ ਕੋਈ ਪੜ੍ਹਾਏ ਸ਼ਰਅ ਹਦੀਸ। ਸ਼ਰਅ ਹਦੀਸ ਨਾ ਕੋਈ ਪੜ੍ਹਾਏ । ਸ਼ਬਦ ਦਾਤ ਝੋਲੀ ਪਾਏ। ਮਿਟਾਏ ਅੰਧੇਰੀ ਰਾਤ, ਸਾਚੀ ਜੋਤ ਆਪ ਜਗਾਏ। ਬੈਠਾ ਦਿਸੇ ਵਿਚ ਇਕਾਂਤ, ਜੋਤ ਸਰੂਪੀ ਡਗਮਗਾਏ। ਗੁਰਸਿਖਾਂ ਪਿਆਏ ਅੰਮ੍ਰਿਤ ਬੂੰਦ ਸਵਾਂਤ, ਆਤਮ ਠੰਡੀ ਠਾਰ ਕਰਾਏ। ਬੇਮੁਖਾਂ ਆਤਮ ਹੋਈ ਅੰਧੇਰੀ ਰਾਤ, ਅੰਤਮ ਕਲ ਮਾਇਆ ਰੂਪੀ ਛਾਹੀ ਲਾਹੇ। ਨਾ ਪੁੱਛੇ ਕੋਈ ਵਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਧਰਾਈ, ਕਲਜੁਗ ਅੰਤਮ ਦੇਵੇ ਜਗਾਈ, ਸਤਿਜੁਗ ਸਾਚਾ ਮਾਤ ਧਰਾਈ, ਸੋਹੰ ਦਾਤ ਝੋਲੀ ਪਾਈ, ਵਡ ਕਰਾਮਾਤ ਵਿਚ ਮਾਤ ਚਾਰ ਵਰਨ ਹਰਿ ਦਵਾਈ*। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਆਤਮ ਸੇਜਾ ਅੱਠੇ ਪਹਿਰ, ਨਾ ਕੋਈ ਸੰਞ ਸਵੇਰ ਰਖਾਏ, ਬੈਠਾ ਤਾੜੀ ਲਾਏ। ਆਤਮ ਤਾੜੀ ਹਰਿ ਜੀ ਲਾਏ। ਅੱਠੇ ਪਹਿਰ ਡਗਮਗਾਏ। ਜੋਤ ਸਰੂਪੀ ਦਿਸ ਨਾ ਆਏ। ਬੇਮੁਖ ਜੀਵ ਚਾਰੋਂ ਕੁੰਟ ਭੌਂਦੇ ਫਿਰਦੇ ਕੋਈ ਨਾ ਭਿਛਿਆ ਪਾਏ। ਗੁਰਮੁਖ ਗੂੜ੍ਹੀ ਨੀਂਦ ਸੌਂਦੇ, ਪ੍ਰਭ ਅਬਿਨਾਸ਼ੀ ਅੰਮ੍ਰਿਤ ਜਾਮ ਪਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦਰ ਸਾਚੇ ਘਰ ਵਸੇ ਹਰਿ, ਦੂਈ ਦਵੈਤੀ ਪੜਦਾ ਆਪੇ ਲਾਹੇ। ਦੂਈ ਦਵੈਤੀ ਦੇਵੇ ਚੀਰ। ਏਕਾ ਮਾਰੇ ਸ਼ਬਦ ਤੀਰ। ਗੁਰਮੁਖਾਂ ਦੇਵੇ ਸਾਚੀ ਧੀਰ। ਬੇਮੁਖਾਂ ਹੱਥ ਨਾ ਆਵੇ ਨੀਰ। ਕਲਜੁਗ ਤੇਰਾ ਅੰਤਮ ਆਇਆ, ਭੇਵ ਕਿਸੇ ਨਾ ਪਾਇਆ, ਸ੍ਰਿਸ਼ਟ ਸਬਾਈ ਰਿਹਾ ਚੀਰ। ਨਿਹਕਲੰਕ ਕਲ ਜਾਮਾ ਪਾਇਆ, ਛੋਟਾ ਬਾਲਾ ਅੱਗੇ ਲਾਇਆ, ਗੁਰਸਿਖ ਸਾਚਾ ਸੋਇਆ ਲਏ ਜਗਾਇਆ, ਆਪ ਪਿਆਏ ਅੰਮ੍ਰਿਤ ਸਾਚਾ ਸੀਰ। ਬੇਮੁਖ ਗੂੜ੍ਹੀ ਨੀਂਦ ਸਵਾਇਆ, ਉਤੇ ਪੜਦਾ ਡਾਹਢਾ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਪੀਰ ਫ਼ਕੀਰ। ਪੀਰ ਫ਼ਕੀਰ ਮਾਰਨ ਧਾਹ। ਅੰਤ ਵੇਲੇ ਕਲਜੁਗ, ਨਾ ਹੋਵੇ ਕੋਈ ਸਹਾ। ਲੱਖ ਚੁਰਾਸੀ ਅੰਤਮ ਫਾਸੀ ਮਦਿਰਾ ਮਾਸੀ, ਧਰਮ ਰਾਏ ਗਲ ਪਾਏ ਫਾਹ। ਜਿਹੜੇ ਕਰਦੇ ਜਗਤ ਹਾਸੀ, ਪ੍ਰਗਟ ਜੋਤ ਘਨਕਪੁਰ ਵਾਸੀ, ਦੂਸਰ ਕੋਈ ਨਾ। ਗੁਰਸਿਖਾਂ ਹਰਿ ਆਤਮ ਵਾਸੀ ਜੋਤ ਪ੍ਰਕਾਸ਼ੀ, ਏਕਾ ਘਰ ਵਖਾਏ ਸੱਚਾ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣ ਵਾਲੀ ਦੋ ਜਹਾਨ, ਇਕ ਝੁਲਾਏ ਸਚ ਨਿਸ਼ਾਨ। ਚਾਰ ਵਰਨ ਸਾਚੀ ਸਰਨ ਆਪ ਰਖਾਏ, ਵਡ ਬਲਵਾਨ ਦੇਵੇ ਮਾਣ ਜਗਤ ਤਾਣ ਵਿਚ ਜਹਾਨ, ਸਭਨਾਂ ਫੜੇ ਬਾਂਹ। ਫੜ ਬਾਂਹ ਰਾਹ ਵਖਾਇੰਦਾ। ਉਚਾ ਸੁੱਚਾ ਸ਼ਬਦ ਹਰਿ ਜੀ ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਰਖਾਏ ਭੈਣ ਭਰਾ, ਜੋਤ ਸਰੂਪੀ ਹਰਿ ਜਾਮਾ ਪਾਇੰਦਾ। ਬੇਮੁਖਾਂ ਹਰਿ ਦਿਸੇ ਨਾ, ਗੁਰਮੁਖ ਸਾਚੇ ਸੰਤ ਜਨਾਂ ਆਤਮ ਸੇਜਾ ਸੁੱਤਾ ਅੱਠੇ ਪਹਿਰ ਦਰਸ ਦਿਖਾਇੰਦਾ। ਜੁਗਾ ਜੁਗੰਤ ਜਨ ਭਗਤਾਂ ਰੱਖੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਬਾਣਾ, ਸਾਚਾ ਰਾਣਾ ਸ਼ਾਹ ਸੁਲਤਾਨਾ, ਵਡ ਬਲੀ ਬਲਵਾਨਾ, ਗੁਣ ਨਿਧਾਨਾ ਵਿਚ ਜਹਾਨਾਂ ਆਪੇ ਆਪ ਰੰਗਾਇੰਦਾ। ਕਲਜੁਗ ਤੇਰਾ ਕਾਲਾ ਸੂਸਾ। ਮੇਟ ਮਿਟਾਏ ਹਰਿ ਈਸਾ ਮੂਸਾ। ਸਾਚੀ ਧਾਰ ਇਕ ਬੰਧਾਏ, ਇਕ ਦੂਜੇ ਦੇ ਸੰਗ ਰਲਾਏ, ਆਪ ਉਠਾਏ ਚੀਨਾ ਰੂਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਪ੍ਰਗਟਾਈ, ਵੱਜੇ ਵਧਾਈ ਜੀਵ ਰਿਹਾ ਭੁਲਾਈ, ਗੁਰਮੁਖ ਸਾਚੇ ਸੰਤ ਜਨਾਂ ਹਰਿ ਦੇਵੇ ਜੋਤ ਸਵਾਈ ਕਰੇ ਰੁਸ਼ਨਾਈ, ਪ੍ਰਭ ਅਬਿਨਾਸ਼ੀ ਆਤਮ ਪੜਦਾ ਦੂਰ ਕਰਾਇੰਦਾ। ਗੁਰ ਸੰਗਤ ਦਇਆ ਕਮਾਏ ਥਾਉਂ ਥਾਏਂ, ਸਾਚਾ ਨਾਮ ਇਕ ਜਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਮੁਖ ਸਾਚੇ ਸੰਤ ਜਨਾਂ, ਚਾਰ ਜੁਗਾਂ ਦਾ ਭੇਵ ਖੁਲ੍ਹਾਇੰਦਾ। ਭੇਵ ਖੁਲ੍ਹਾਏ ਚਾਰ ਜੁਗ । ਭਾਗ ਲਗਾਏ ਪਿੰਡ ਬੁੱਗ। ਗੁਰਸਿਖ ਤੇਰਾ ਨਾਮ ਵਿਚ ਮਾਤ ਰਹਿ ਜਾਏ ਉਘ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਬੇਮੁਖ ਮਾਰੇ ਚੁਗ ਚੁਗ। ਬੇਮੁਖਾਂ ਅੰਤਮ ਆਇਆ ਕਾਲ। ਆਤਮ ਹੋਈ ਸਭ ਦੀ ਬੇਹਾਲ। ਆਪਣੀ ਹੱਥੀਂ ਆਪ ਗਵਾਇਆ, ਆਤਮ ਅਨਮੁਲੜਾ ਹਰਿ ਜੀ ਲਾਲ। ਵੇਲਾ ਗਿਆ ਕਿਸੇ ਹੱਥ ਨਾ ਆਇਆ, ਕਲਜੁਗ ਜੀਵ ਆਤਮ ਹੋਇਆ ਕੰਗਾਲ। ਗੁਰਮੁਖਾਂ ਹਰਿ ਦੇ ਮਤ ਰਿਹਾ ਸਮਝਾਇਆ, ਵੇਲਾ ਅੰਤ ਲੈਣਾ ਸੰਭਾਲ। ਸੋਹੰ ਦਾਨ ਸ਼ਬਦ ਗਿਆਨ, ਦੇਵੇ ਹਰਿ ਭਗਵਾਨ ਵਿਚ ਜਹਾਨ, ਸਾਚੀ ਦਾਤ ਧੁਰਦਰਗਾਹੀ ਸਚ ਕਰਾਮਾਤ, ਵਿਚ ਮਾਤ ਗੁਰਸਿਖਾਂ ਪੁਛੇ ਵਾਤ, ਕਮਲਾਪਾਤ ਚਰਨ ਬੰਨਾਏ ਨਾਤ, ਸਾਚੀ ਰੀਤ ਜਗਤ ਚਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪ੍ਰਗਟਾਈ ਵਿਚ ਮਾਤ, ਗੁਰਮੁਖਾਂ ਦੇਵੇ ਸ਼ਬਦ ਵਡਿਆਈ। ਮਿਟੇ ਅੰਧੇਰੀ ਰੈਣ ਅੰਤਮ ਵਾਰਿਆ। ਗੁਰਮੁਖਾਂ ਮਿਲਿਆ ਹਰਿ ਸੱਚਾ ਸਾਕ ਸੱਜਣ ਸੈਣ, ਕਿਰਪਾ ਕਰੇ ਅਪਰ ਅਪਾਰਿਆ। ਆਪ ਚੁਕਾਏ ਲਹਿਣ ਦੇਣ, ਪੂਰਬ ਕਰਮ ਜਿਸ ਵਿਚਾਰਿਆ। ਆਪ ਖੁਲ੍ਹਾਏ ਤੀਜਾ ਨੈਣ, ਬਜ਼ਰ ਕਪਾਟੀ ਚੀਰ ਵਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਚਰਨ ਪ੍ਰੀਤੀ ਸਾਚੀ ਰੀਤੀ, ਮਾਨਸ ਜਨਮ ਜਾਣ ਵਿਚ ਜਹਾਨ ਜੀਤੀ, ਏਕਾ ਰਾਹ ਸੱਚਾ ਆਪ ਵਖਾਲਿਆ। ਸੱਚਾ ਰਾਹ ਹਰਿ ਦਿਖਾਏ। ਔਝੜ ਰਾਹ ਨਾ ਕਿਸੇ ਪਾਏ। ਕਲਜੁਗ ਅੰਤਮ ਨੇੜੇ ਆਏ। ਕਲਗੀ ਧਰ ਹਰਿ ਜਗਦੀਸ਼, ਜੋਤ ਸਰੂਪੀ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਡੰਕ ਵਜਾਇਆ। ਆਪ ਉਠਾਏ ਰਾਓ ਰੰਕ, ਇਕ ਸੁਹਾਏ ਦਵਾਰ ਬੰਕ, ਜੋਤ ਸਰੂਪੀ ਦਰਸ਼ਨ ਪਾਇਆ। ਦਰਸ ਦਿਖਾਏ ਹਰਿ ਭਗਵਾਨ। ਕਰੇ ਤਰਸ ਜੀਵ ਨਾਦਾਨ। ਅੰਮ੍ਰਿਤ ਮੇਘ ਦੇਵੇ ਬਰਸ, ਗੁਰਮੁਖ ਬਣਾਏ ਚਤੁਰ ਸੁਜਾਨ। ਆਪ ਮਿਟਾਏ ਜਗਤ ਹਿਰਸ, ਦੇਵੇ ਨਾਮ ਸ਼ਬਦ ਗਿਆਨ ਚਰਨ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਗੁਰਮੁਖਾਂ ਕਰੇ ਆਪ ਪਛਾਣ। ਗੁਰਮੁਖਾਂ ਹਰਿ ਆਪ ਪਛਾਣੇ। ਸਰਬ ਜੀਆਂ ਦਾ ਜਾਣੀ ਜਾਣੇ। ਆਪ ਆਪਣਾ ਭੇਵ ਛੁਪਾਣੇ। ਦਿਸ ਨਾ ਆਏ ਕਿਸੇ ਰਾਜੇ ਰਾਣੇ। ਗੁਰਮੁਖ ਸਾਚੇ ਸੰਤ ਜਨਾਂ, ਆਤਮ ਜੋਤ ਜਗਾਏ ਮਹਾਨੇ। ਸਾਚਾ ਦੇਵੇ ਨਾਮ ਨਿਧਾਨ। ਗੁਰਮੁਖ ਵਡਿਆਈ ਵਿਚ ਜਹਾਨ। ਸਾਚਾ ਸ਼ਬਦ ਸੁਣਾਏ ਕਾਨ। ਉਪਜੇ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਜਮ ਕੀ ਕਾਨ। ਦੇਵੇ ਏਕਾ ਨਾਮ ਗੁਰਮੁਖਾਂ ਸਾਚੀ ਸ਼ਬਦ ਉਡਾਨ। ਸਾਚਾ ਸ਼ਬਦ ਹਰਿ ਉਡਾਰੀ। ਗੁਰਮੁਖਾਂ ਦੇਵੇ ਕਰ ਪਿਆਰ, ਆਪ ਬਹਾਏ ਚਰਨ ਦਵਾਰੀ। ਗੁਰਮੁਖ ਆਉਂਦੇ ਜਾਣ ਵਾਰੋ ਵਾਰੀ। ਨਿਹਕਲੰਕ ਨਰਾਇਣ ਨਰ ਅਵਤਾਰੀ। ਕਲਜੁਗ ਅੰਤਮ ਵੇਖ ਵਖਾਣੇ ਜੀਵ ਜੰਤ ਸਾਧ ਸੰਤ ਭੇਵ ਕੋਈ ਨਾ ਜਾਣੇ ਜੀਵ ਗਵਾਰੀ। ਆਪਣਾ ਭੇਵ ਆਪ ਛੁਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹਿਰਦੇ ਵਸੇ, ਭਾਂਡੇ ਕਾਚੇ ਜੋਤ ਸਰੂਪੀ ਅੰਦਰ ਨਾਚੇ, ਮੇਲ ਮਿਲਾਵਾ ਸਾਚੇ ਕੰਤ। ਹਰਿ ਭਗਵੰਤ ਜੋਤ ਜਗਾਏ ਸਚ ਮਹਾਨ ਜਗੇ ਜੋਤ ਅਗੰਮ ਅਪਾਰ। ਗੁਰਮੁਖ ਸਾਚਾ ਜਾਏ ਤਾਰ। ਜੋਤ ਸਰੂਪੀ ਜਾਮਾ ਧਾਰ। ਹਰਿਜੀ ਕੀਆ ਇਕ ਪਿਆਰ। ਗੁਰਮੁਖ ਤੇਰੀ ਆਤਮ ਸ਼ਬਦ ਟਿਕਾਇਆ ਇਕ ਧਿਆਨਾ, ਸ਼ਬਦ ਬਬਾਣਾ ਆਪ ਚੜ੍ਹਾਏ ਸੱਚਾ ਅਸਵਾਰ। ਤਖ਼ਤੋਂ ਲਾਹੇ ਰਾਜਾ ਰਾਣਾ, ਨਾ ਕੋਈ ਸੁਘੜ ਨਾ ਸਿਆਣਾ, ਬੇਮੁਖਾਂ ਜੀਵਾਂ ਕੁਛ ਹੱਥ ਨਾ ਆਏ ਭੁੱਲਾ ਸਰਬ ਸੰਸਾਰਾ। ਗੁਰਮੁਖ ਸਾਚਾ ਚਰਨ ਲਗਾਣਾ। ਫੜ ਕੇ ਬਾਹੋਂ ਰਾਹੇ ਪਾਣਾ। ਆਪਣਾ ਭੇਵ ਹਰਿ ਖੁਲ੍ਹਾਣਾ। ਜੋਤ ਸਰੂਪੀ ਦਰਸ ਦਿਖਾਣਾ। ਕਾਹਨ ਕ੍ਰਿਸ਼ਨਾ ਬਣ ਕੇ ਆਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਸਰਨ ਲਗਾਣਾ। ਵਾਲੀ ਹਿੰਦ ਉਠ ਕਰ ਧਿਆਨ। ਪ੍ਰਭ ਅਬਿਨਾਸ਼ੀ ਜੋਤ ਜਗਾਈ ਜਗਤ ਮਹਾਨ। ਮਾਝੇ ਦੇਸ ਵੱਜੀ ਵਧਾਈ ਪ੍ਰਗਟੇ ਹਰਿ ਬਲੀ ਬਲਵਾਨ। ਬੇਮੁਖਾਂ ਤਨ ਅੱਗ ਲਗਾਈ, ਚਾਰੋਂ ਕੁੰਟ ਕੁਰਲਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਰਾਖੋ ਟੇਕ, ਕਰੇ ਬੁੱਧ ਬਬੇਕ, ਦੇਵੇ ਸਚ ਸਚੀ ਸਰਨਾਈ। ਸਚ ਸਰਨਾਈ ਜੋਤ ਨਿਰੰਕਾਰਿਆ। ਦੇਵੇ ਸ਼ਬਦ ਹਰਿ ਅਪਾਰਿਆ। ਆਤਮ ਦੀਪਕ ਜੋਤ ਆਪ ਜਗਾਏ ਮਿਟਾਏ ਅੰਧ ਅੰਧਿਆਰਿਆ। ਵਰਨ ਗੋਤੀ ਨਾ ਕੋਈ ਰਖਾਏ, ਦਿਸ ਨਾ ਆਏ, ਜਗੇ ਜੋਤ ਮੁਰਾਰਿਆ। ਵੇਖ ਵਖਾਣੇ ਦਸ ਅੱਠ ਅਠਾਰਾਂ ਪ੍ਰਭ ਪਾਏ ਸਾਰਾ, ਦਿਵਸ ਰੈਣ ਅੱਠੇ ਪਹਿਰ ਸਾਚੇ ਲੇਖ ਲਿਖਾ ਰਿਹਾ। ਮੇਟ ਮਿਟਾਏ ਚਾਰ ਯਾਰਾਂ ਕਰੇ ਖੁਆਰਾ, ਵੇਲਾ ਅੰਤਮ ਨੇੜੇ ਆ ਰਿਹਾ। ਗੁਰਮੁਖ ਤੇਰੀ ਆਤਮ ਲੱਗੀ ਰਹੇ ਬਹਾਰਾ, ਖਿੜੀ ਰਹੇ ਸਚੀ ਗੁਲਜ਼ਾਰਾ, ਪ੍ਰਭ ਫੂਲਨ ਸੇਜਾ ਆਪ ਸੁਹਾ ਰਿਹਾ। ਆਪੇ ਸੁੱਤਾ ਹਰਿ ਜੀ ਪੈਰ ਪਸਾਰਾ, ਜੋਤ ਸਰੂਪੀ ਹਰਿ ਨਿਰੰਕਾਰਿਆ। ਅਚਰਜ ਭੇਵ ਹਰਿ ਨਿਆਰਾ ਵਿਚ ਸੰਸਾਰਾ ਗਿਰਵਰ ਗਿਰਧਾਰਾ, ਗੁਰਮੁਖ ਸਾਚੇ ਸੰਤ ਜਨਾਂ ਜੋਤ ਸਰੂਪੀ ਦਰਸ ਦਿਖਾ ਰਿਹਾ। ਸਾਚਾ ਹੱਟ ਹਰਿ ਖੁਲ੍ਹਾਇੰਦਾ। ਸ਼ਬਦ ਦਾਤ ਵਿਚ ਰਖਾਇੰਦਾ। ਬੈਠਾ ਵਿਚ ਇਕਾਂਤ, ਜੋਤ ਸਰੂਪੀ ਜੋਤ ਜਗਾਇੰਦਾ। ਗੁਰਮੁਖਾਂ ਕਲਜੁਗ ਅੰਤਮ ਪੁੱਛੇ ਵਾਤ, ਫੜ ਬਾਹੋਂ ਚਰਨ ਲਗਾਇੰਦਾ। ਆਪ ਬੰਧਾਏ ਚਰਨ ਨਾਤ ਸੋਹੰ ਦਾਤ ਆਤਮ ਝੋਲੀ ਪਾਇੰਦਾ। ਪਿਆਏ ਬੂੰਦ ਸਵਾਂਤ, ਗੁਰਮੁਖ ਅੰਦਰ ਵੇਖ ਮਾਰ ਝਾਤ, ਪ੍ਰਭ ਸਾਚਾ ਡਗਮਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਦਾਨ ਚਰਨ ਪ੍ਰੀਤੀ ਤੋੜ ਨਿਭਾਇੰਦਾ। ਲੱਗੀ ਪ੍ਰੀਤ ਚੜ੍ਹ ਜਾਏ ਤੋੜ। ਗੁਰਸਿਖ ਕੋਈ ਨਾ ਦੇਵੇ ਤੈਨੂੰ ਅੱਧ ਵਿਚੋਂ ਤੋੜ। ਅੱਠੇ ਪਹਿਰ ਹਰਿ ਜੀ ਚੜ੍ਹਿਆ ਰਹੇ ਸ਼ਬਦ ਘੋੜ। ਧੁਰਦਰਗਾਹੀ ਸਾਚਾ ਮਾਹੀ ਅੰਤਮ ਕਲ ਕਰ ਵਲ ਛਲ, ਜੰਗਲ ਜੂਹ ਪਹਾੜ ਉਜਾੜਾਂ, ਘਰ ਤੇਰੇ ਵਿਚ ਆਏ ਦੌੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਰਗਾਹ ਲਾਏ ਏਕਾ ਪੌੜ। ਸਾਚਾ ਘੋੜਾ ਜੋੜਾ ਦਰ ਮੰਗਾਇਆ। ਆਪਣੀ ਹੱਥੀਂ ਤੰਗ ਕਸਾਇਆ। ਸੋਹਣਾ ਆਸਣ ਉਤੇ ਲਾਇਆ। ਪੰਚਮ ਜੇਠ ਕਲਜੁਗ ਤੇਰੇ ਸਿਰ ਵਿਚ ਮਾਰੇ ਪੌੜ। ਸ਼ਬਦ ਘੋੜਾ ਹਰਿ ਸੰਸਾਰਾ। ਆਇਆ ਦੌੜ ਅਪਰ ਅਪਾਰਾ। ਇਕੋ ਲਗਾਇਆ ਤਿੰਨਾਂ ਲੋਕਾਂ ਪੌੜ, ਨਾ ਕੋਈ ਚਰਨ ਲਗਾਇਆ ਅੱਧਵਿਚਕਾਰਾ। ਨਾ ਇਹ ਲੰਮਾ ਨਾ ਇਹ ਚੌੜਾ, ਨਾ ਕੋਈ ਪਾਵੇ ਸਾਰਾ। ਨਾ ਹਰਿ ਮਿੱਠਾ ਨਾ ਹਰਿ ਕੌੜਾ, ਸਰਬ ਜੀਆਂ ਦਾ ਇਕ ਸਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਚਲਾਏ ਇਕ ਸ਼ਬਦ ਨਿਸ਼ਾਨ ਚਾਰ ਵਰਨ ਵਿਚ ਸੰਸਾਰਾ। ਸੱਚਾ ਹਰਿ ਦਵਾਰ ਨਿਰਗੁਣਹਾਰ ਦਾ। ਸੱਚਾ ਹਰਿ ਦਵਾਰ ਸਰਗੁਣ ਰੂਪ ਅਪਾਰ ਦਾ। ਸੱਚਾ ਹਰਿ ਦਵਾਰ ਲੱਖ ਚੁਰਾਸੀ ਪਸਰ ਪਸਾਰ ਦਾ। ਸੱਚਾ ਹਰਿ ਦਵਾਰ ਤਿੰਨਾਂ ਲੋਕਾਂ ਜੋਤ ਅਕਾਰ ਦਾ। ਸੱਚਾ ਹਰਿ ਦੁਆਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚੀ ਸਰਕਾਰ ਦਾ। ਸੱਚਾ ਹਰਿ ਦਵਾਰ ਸਭਨੀ ਥਾਈਆਂ। ਸੱਚਾ ਹਰਿ ਦਵਾਰ ਬੇਮੁਖਾਂ ਦਿਸੇ ਨਾਹੀਆ। ਸੱਚਾ ਹਰਿ ਦਵਾਰ ਗਗਨ ਜਗਨ ਰਿਹਾ ਵਿਚਾਰ, ਸ੍ਰਿਸ਼ਟ ਸਬਾਈ ਸੁਣ ਪੁਕਾਰ, ਧਰਤ ਮਾਤ ਹੋਈ ਖਵਾਰ, ਹਰਿ ਆਪ ਜੋਤ ਜਗਾਈਆ। ਕਲਜੁਗ ਅੰਤਮ ਲਏ ਵਿਚਾਰ ਪਾਵੇ ਸਾਰ, ਆਪ ਡੁਬਾਏ ਵਹਿੰਦੀ ਧਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਚੇ ਲੇਖ ਲਿਖਾਈਆ। ਕਲਜੁਗ ਅੰਤਮ ਮਾਰੇ ਧਾਹ। ਕੋਈ ਨਾ ਦਿਸੇ ਮਾਤ ਰਾਹ। ਪ੍ਰਭ ਅਬਿਨਾਸ਼ੀ ਅਗਨ ਜੋਤ ਲਗਾਏ ਥਾਉਂ ਥਾਈਂ, ਖਾਲੀ ਛੱਡੇ ਨਾ ਕੋਈ ਥਾਂ। ਏਕਾ ਸ਼ਬਦ ਬਾਣ ਲਗਾਏ, ਰਸਨਾ ਖਿਚ ਕਮਾਨ ਚਲਾਏ, ਕਿਸੇ ਨਾ ਮਿਲੇ ਠੰਡੀ ਛਾਂ। ਮਾਣ ਤਾਣ ਸਰਬ ਮਿਟਾਏ, ਮੁਗਲ ਪਠਾਣ ਸਰਬ ਉਠਾਏ ਮੇਟ ਮਿਟਾਏ ਵਡ ਸ਼ੈਤਾਨ। ਏਕਾ ਆਣ ਹਰਿ ਰਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨੂਰ ਸੱਚਾ ਤੂਰ, ਸ਼ਬਦ ਸਰੂਰ ਹਰਿ ਭਰਪੂਰ, ਵਡ ਦਾਤਾ ਵਡਾ ਸੂਰ ਏਕਾ ਧਾਮ ਰਹਾਏ। ਇਕੋ ਇਕ ਹਰਿ ਅਲਾਹ। ਸ੍ਰਿਸ਼ਟ ਸਬਾਈ ਇਕ ਮਲਾਹ। ਬੇਮੁਖ ਭੌਂਦੇ ਗੂੜ੍ਹੀ ਨੀਂਦ ਸੌਂਦੇ ਨਾ ਮਿਲੇ ਸੱਚਾ ਰਾਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਅੰਤਮ ਕਲ ਬਾਹੋਂ ਫੜ, ਆਪ ਬੰਧਾਏ ਸਾਚੇ ਲੜ ਸਾਚੇ ਥਾਂ। ਵਡਾ ਦਾਤਾ ਸਾਚੇ ਘਰ। ਖੁਲ੍ਹਾ ਦਰ ਧਾਮ ਅਚਲ ਏਕਾ ਰਾਹ। ਗੁਰਮੁਖ ਆਤਮ ਦਰ ਖਲੋਤਾ, ਗੁਰਸਿਖ ਉਠਾਇਆ ਕਲਜੁਗ ਸੋਤਾ, ਜੋਤ ਸਰੂਪੀ ਅੱਗੇ ਰਿਹਾ ਖੜ੍ਹ। ਕਲਜੁਗ ਤੇਰੀ ਅੰਤਮ ਰੁੱਤ। ਪੰਚਮ ਜੇਠ ਪ੍ਰਭ ਏਕਾ ਜੋਤ ਜਗਾਏ ਕਰੇ ਰੁਸ਼ਨਾਏ ਵੱਜੇ ਵਧਾਏ ਚਾਰ ਕੁੰਟ। ਜੀਵ ਜੰਤ ਸਾਧ ਸੰਤ ਪੂਰਨ ਭਗਵੰਤ ਆਦਿ ਅੰਤ ਜੁਗਾ ਜੁਗੰਤ ਬਣਾਏ ਬਣਤ, ਗੁਰਮੁਖਾਂ ਮਿਲੇ ਸਾਚਾ ਕੰਤ। ਇਕ ਸੁਣਾਏ ਸ਼ਬਦ ਛੰਤ, ਸੋਹੰ ਪੱਟੀ ਰਿਹਾ ਪੜ੍ਹਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਮੇਰੀ ਅੰਤਮ ਵੇਰੀ ਪਾਏ ਫੇਰੀ, ਨਿਹਕਲੰਕ ਵਜਾ ਡੰਕ ਰਾਓ ਰਾਜਾਨ ਰੰਕ ਮਿਟੇ ਸ਼ੰਕ। ਸਾਚੀ ਦੇਵੇ ਨਾਮ ਇਕ ਵਡਿਆਈ। ਵੱਜੇ ਡੰਕ ਚਾਰ ਕੁੰਟ ਹਰਿ ਦੇ ਵਜਾਇਆ। ਸੁਣੇ ਰਾਓ ਰੰਕ ਨਿਹਕਲੰਕ ਪੁਰੀ ਘਨਕ ਜੋਤ ਜਗਾਇਆ। ਆਪ ਸੁਹਾਇਆ ਥਾਨ ਬੰਕ ਏਕਾ ਸ਼ਬਦ ਰਖਾਇਆ ਅੰਕ, ਕੁਰਾਨ ਅੰਜੀਲ ਸਰਬ ਮਿਟਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਦ ਪੁਰਾਨ ਖਾਣੀ ਬਾਣੀ, ਕਰ ਧਿਆਨੀ ਚਤੁਰ ਸੁਜਾਨੀ, ਬ੍ਰਹਮ ਗਿਆਨੀ ਅਠਾਰਾਂ ਧਿਆਏ ਸਾਚੀ ਗੀਤਾ ਸਾਚਾ ਮੀਤਾ ਵੱਖ ਕੀਤਾ, ਪਰਖੇ ਨੀਤਾ ਅੰਤਮ ਦਏ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਬੇਮੁਖ ਤੇਰੀ ਝੋਲੀ ਸਾਚੀ ਡੋਲੀ, ਅੰਤਮ ਵੇਲੇ ਬੇਮੁਖ ਜੀਵ ਧਰਮ ਰਾਏ ਦੇ ਬਣੇ ਗੋਲੇ, ਆਪਣੀ ਹੱਥੀਂ ਦਏ ਬਹਾਏ। ਧਰਮ ਰਾਏ ਆਇਆ ਚਲ ਦਵਾਰ। ਨਿਹਕਲੰਕ ਲਿਆ ਮਾਤ ਅਵਤਾਰ। ਦਿਤਾ ਹਰਿ ਇਕ ਪਿਆਰ। ਲੱਖ ਚੁਰਾਸੀ ਘਲੇ ਤੇਰੇ ਘਰ ਸਾਚੇ ਦਰ, ਖੋਲ੍ਹੀਂ ਆਪਣਾ ਇਕ ਕਵਾੜ। ਪ੍ਰਭ ਅਬਿਨਾਸ਼ੀ ਕਿਰਪਾ ਰਿਹਾ ਕਰ, ਧਰਤ ਮਾਤ ਮੰਗੇ ਵਰ, ਬੇਮੁਖ ਜੀਵ ਅੰਤਮ ਅੰਤ ਕਲ ਆਪਣਾ ਆਪ ਗਏ ਹਰ। ਨਾ ਕੋਈ ਤੀਰਥ ਨਾ ਕੋਈ ਸਰ, ਨਾ ਕੋਈ ਮੰਦਰ ਠਾਕਰ ਦਵਾਰ, ਨਾ ਕੋਈ ਗੁਰਦਵਾਰ, ਜੂਠੇ ਝੂਠੇ ਬੈਠੇ ਸਾਰੇ ਮਾਇਆ ਲੂਠੇ ਅੰਦਰ ਵੜ। ਨਿਹਕਲੰਕ ਜਾਮਾ ਪਾਈ, ਧਰਤ ਮਾਤ ਪਾਏ ਦੁਹਾਈ, ਉਤੇ ਆਏ ਚਾਈਂ ਚਾਈਂ, ਪੰਚਮ ਜੇਠ ਨੇੜੇ ਆਈ, ਸ੍ਰਿਸ਼ਟ ਸਬਾਈ ਦਏ ਸੁਣਾਈ, ਚਿੱਟੇ ਅਸਵ ਸਾਚੇ ਘੋੜੇ ਹਰਿ ਜੀ ਬੈਠਾ ਆਸਣ ਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੰਤਮ ਕਲ ਵਿਚ ਦੇ ਮਤ ਰਿਹਾ ਸਮਝਾਈ। ਦੇਵੇ ਮਤ ਹਰਿ ਕਿਰਪਾ ਕਰ, ਮਾਨਸ ਜਨਮ ਲੱਖ ਚੁਰਾਸੀ ਵਿਚੋਂ ਮਿਲਣਾ, ਗੁਰ ਚਰਨ ਲਾਗ ਜਾਣਾ ਤਰ। ਗਗਨ ਪਾਤਾਲੀ ਪਾਏ ਸਾਰ ਢੂੰਢੇ ਜਾਏ ਮੰਦਰ, ਜੋ ਜਾਏ ਵਿਚ ਉਜਾੜ ਡੂੰਘੀ ਕੰਦਰ, ਨਾ ਕੋਈ ਗੜ੍ਹ ਕਿਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਸਚ ਸ਼ਬਦ ਤੀਰ ਚਲਾਏ, ਆਪ ਮਿਟਾਏ ਬੂਰੇ ਕੱਕੇ ਬਿਲਿਆ। ਬੂਰੇ ਕੱਕੇ ਬਿੱਲੇ। ਪੰਚਮ ਜੇਠ ਸਾਰੇ ਹਿੱਲੇ। ਆਪ ਖੋਲ੍ਹੇ ਵਿਚ ਪਤਾਲਾਂ ਬੱਧੇ ਕਿੱਲੇ। ਸਭ ਦੇ ਗਾਨੇ ਹੋਏ ਢਿੱਲੇ। ਸ਼ਬਦ ਤੀਰ ਇਕ ਚਲਾਇਆ ਖਿੱਚੇ ਸੋਹੰ ਰਸਨਾ ਚਿੱਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਿੰਘਾਸਣ ਡੇਰਾ ਲਾਏ, ਚਾਰੋਂ ਤਰਫ ਡਗਮਗਾਏ, ਨੌਂ ਖੰਡ ਪ੍ਰਿਥਮੀ ਸੱਤ ਦੀਪ ਵਡ ਮਹੀਪ ਇਕ ਨਿਸ਼ਾਨ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੱਡਾ ਸ਼ਾਹੋ ਭੂਪੀ ਜੋਤ ਸਰੂਪੀ, ਸ੍ਰਿਸ਼ਟ ਸਬਾਈ ਅੰਧ ਕੂਪੀ, ਅੰਤਮ ਕਲ ਦੇਵੇ ਫਲ, ਹਰਿ ਕਾ ਭਾਣਾ ਨਾ ਜਾਏ ਟਲ, ਕਲਜੁਗ ਸਤਿਜੁਗ ਕਰ ਇਕੱਠੇ, ਦੋਵੇਂ ਬੈਲ ਹੋਇਣ ਮੱਠੇ, ਹੌਲੀ ਹੌਲੀ ਹਰਿ ਜੀ ਚਲਾਏ ਹਲ। ਹਰਿ ਜੀ ਸਾਚਾ ਹਲ ਚਲਾਏ। ਪਹਿਲੀ ਕੂਟ ਪਹਿਲਾ ਫੇਰਾ ਪਾਏ। ਹੇਰਾ ਫੇਰਾ ਜਗਤ ਅੰਧੇਰਾ, ਏਕਾ ਏਕ ਕਰਾਏ। ਆਪ ਪਾਏ ਚਾਰੋਂ ਤਰਫ਼ ਘੇਰਾ, ਸ਼ਬਦ ਸਰੂਪੀ ਲਾਏ ਡੇਰਾ, ਦਿਸ ਕਿਸੇ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਨੀ ਜੋਤ ਚਾਰ ਚੁਫੇਰੇ ਆਪੇ ਆਪ ਲਗਾਏ। ਅਗਨ ਜੋਤ ਜਾਏ ਲੱਗ। ਪਹਿਲੀ ਕੂਟ ਜਾਏ ਦਗ। ਗੁਰਮੁਖ ਵਿਰਲਾ ਸੰਤ ਜਨ, ਨਿਹਕਲੰਕ ਤੇਰੇ ਚਰਨ ਸਾਚੀ ਸਰਨ ਜਾਏ ਲੱਗ। ਬੇਮੁਖ ਜੀਵ ਅੰਤਮ ਅੰਤ ਮਾਇਆ ਪਾਈ ਕਲ ਬੇਅੰਤ, ਦੇਵੇ ਆਤਮ ਧੀਰਜ ਤਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਜੋਤ ਜਗਾਈ, ਆਪੇ ਪਕੜੇ ਸ਼ਾਹ ਰਗ। ਸ਼ਾਹ ਰਗ ਪਾਵੇ ਹੱਥ। ਬੇਮੁਖਾਂ ਹਰਿ ਪਾਵੇ ਸਥ। ਗੁਰਮੁਖਾਂ ਦੇਵੇ ਸੋਹੰ ਸ਼ਬਦ ਸਾਚੀ ਵਥ। ਆਪ ਚੜ੍ਹਾਏ ਸਾਚੇ ਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਮਾਤਲੋਕ ਆਇਆ ਜਾਮਾ ਧਰ, ਦੇਵੇ ਵਰ ਕਿਰਪਾ ਕਰ, ਆਪ ਵਖਾਏ ਸੱਚਾ ਘਰ। ਜਿਥੇ ਵਸੇ ਸਾਚਾ ਹਰਿ, ਜੋਤ ਸਰੂਪ ਸਰਬ ਸਮਰੱਥ। ਸਰਬ ਸਮਰੱਥ ਸਰਬ ਘਟ ਜਾਣੇ। ਕਲਜੁਗ ਤੇਰਾ ਅੰਤਮ ਵੇਲਾ ਹਰਿ ਜੀ ਆਣ ਪਛਾਣੇ। ਜੁਗਾ ਜੁਗੰਤ ਲਿਖਦੇ ਆਏ ਵੇਦ ਪੁਰਾਨੇ। । ਕਲਜੁਗ ਜੀਵ ਹੋਏ ਬੇਮੁਹਾਣੇ। ਮਾਇਆ ਰੂਪੀ ਪਾਇਆ ਜਾਲ, ਆਪਣਾ ਤਣਿਆ ਝੂਠਾ ਤਾਣ, ਬੇਮੁਖ ਹੋਏ ਅੰਧ ਅੰਧਿਆਨ, ਨਾ ਸਕੇ ਹਰਿ ਪਛਾਣ। ਨਾ ਮਿਲੇ ਹਰਿ ਮਦੀਨੇ ਮੱਕੇ, ਆਤਮ ਬੈਠਾ ਸਾਚੇ ਘਰ, ਗੁਰਸਿਖ ਸਾਚੇ ਸਾਚਾ ਕਰ ਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਿਰਦੇ ਵਾਚਾ ਬੇਮੁਖ ਜੀਵ ਦੇਹ ਭਾਂਡਾ ਕਾਚਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਨਾ ਜਾਨਾ। ਆਤਮ ਭੁੱਖ ਉਤਰੇ ਦੁੱਖ ਮਿਲੇ ਗੁਣ ਨਿਧਾਨਿਆ। ਗੁਰਮੁਖ ਸਾਚੇ ਸੰਤ ਅੱਠੇ ਪਹਿਰ ਸੁੱਖਣਾ ਸੁੱਖ, ਦੇਵੇ ਦਰਸ ਕਰ ਤਰਸ ਹਰਿ ਮਿਹਰਬਾਨਿਆ। ਸੁਫਲ ਕਰਾਏ ਮਾਤ ਕੁੱਖ, ਵਡ ਮਨੁੱਖ ਕਰੇ ਚਰਨ ਨਿਧਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਤ ਜੋਤ ਜਗਾਏ ਚਾਰੋਂ ਤਰਫ ਧੂੰਏਂ ਰਹੇ ਧੁਖ, ਪੰਚਮ ਜੇਠ ਫੂਕ ਲਗਾਇਆ। ਧੂੰਆਂ ਧੁੱਖੇ ਵਿਚ ਸੰਸਾਰ। ਚਾਰੋਂ ਕੁੰਟ ਹੋਏ ਵਿਚਾਰ। ਸਾਚਾ ਭਾਣਾ ਕੋਈ ਨਾ ਜਾਣੇ, ਸਾਰੇ ਵੇਖਣ ਰਾਜੇ ਰਾਣੇ, ਨਾ ਪਾਵੇ ਕੋਈ ਸਾਰ। ਕਲਜੁਗ ਅੰਤਮ ਹਰਿ ਜੀ ਸਾਚਾ ਲਾਹੁਣ ਆਇਆ ਮਕਾਣੇ, ਗੁਰਮੁਖ ਸਾਚੇ ਸੰਤ ਜਨ ਨਾਲ ਲਏ ਸਚ ਦੁਲਾਰ। ਆਪੇ ਚਲੇ ਆਪਣੇ ਭਾਣੇ, ਤਣਦਾ ਰਹੇ ਤਾਣੇ, ਜੀਵ ਜੰਤ ਸੁਣੇ ਹਰਿ ਪੁਕਾਰ। ਨਾ ਕੋਈ ਵੇਖੇ ਅੰਨ੍ਹੇ ਕਾਣੇ। ਨਾ ਕੋਈ ਜਾਣੇ ਸੁਘੜ ਸਿਆਣੇ। ਉਤਰੇ ਪਾਰ ਜੋ ਜਨ ਕਰੇ ਚਰਨ ਧਿਆਨੇ। ਅੰਤਮ ਕਰੇ ਪਾਰ, ਏਕਾ ਮਾਰੇ ਸ਼ਬਦ ਬਾਣੇ ਗੁਣ ਨਿਧਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲਗੀ ਧਰ, ਸਾਚਾ ਹਰਿ ਨਰਾਇਣ ਨਰ, ਹਰਿ ਹਰਿ ਹਰਿ ਹਰਾ ਕਰਤਾਰੇ। ਚਾਰੋਂ ਤਰਫ ਹਰਿ ਜੀ ਵੇਖੇ। ਪਹਿਲੀ ਕੂਟ, ਸ਼ਬਦ ਤੀਰ ਜਾਣਾ ਛੂਟ, ਸ੍ਰਿਸ਼ਟ ਸਬਾਈ ਨੇਤਰ ਪੇਖੇ। ਗੁਰਮੁਖ ਸਾਚੇ ਸੰਤ ਜਨ ਸ਼ਬਦ ਪੰਘੂੜਾ ਰਹੇ ਝੂਟ, ਆਪ ਮਿਟਾਏ ਔਲੀਏ ਪੀਰ ਵਡ ਵਡ ਸ਼ੇਖ਼ੇ। ਆਪ ਲਗਾਏ ਗੁਰਮੁਖ ਮਾਤ ਸਾਚੇ ਬੂਟੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਮਾਤ ਲਗਾਈ ਸਾਚੀ ਮੇਖੇ। ਸਤਿਜੁਗ ਸਾਚਾ ਮਾਤ ਧਰਾਇਆ। ਪਹਿਲੀ ਮਾਘੀ ਜਨਮ ਦਵਾਇਆ। ਸਤਿ ਸਰੂਪੀ ਵਿਚ ਸਮਾਇਆ। ਬੇਮੁਖਾਂ ਆਤਮ ਰਹੀ ਸੋਤੀ, ਅੰਤਮ ਵੇਲੇ ਦੇਣ ਦੁਹਾਇਆ। ਗੁਰਮੁਖ ਲੱਗਾ ਸੱਚਾ ਨੇਂਹ, ਅੰਮ੍ਰਿਤ ਬਰਸੇ ਸਾਚਾ ਮੇਂਹ, ਆਤਮ ਦੇਵੇ ਧੀਰ ਧਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਨਾ ਕੋਈ ਹੋਏ ਹੋਰ ਸਹਾਇਆ। ਤੇਰਾ ਹੋਏ ਨਾ ਕੋਈ ਸਹਾਈ। ਚਾਰੋਂ ਕੁੰਟ ਦਏ ਦੁਹਾਈ। ਭੈਣਾਂ ਛੱਡਣ ਆਪਣੇ ਭਾਈ। ਮਾਵਾਂ ਪੁੱਤਾਂ ਸੁਧ ਨਾ ਰਾਈ। ਹਰਿ ਜੀ ਵੱਢੇ ਨੱਕ ਗੁੱਤਾ, ਬੇਮੁਖਾਂ ਮੁਖ ਲਾਏ ਛਾਹੀ। ਪਾਉਣ ਨਾ ਦੇਵੇ ਕਿਸੇ ਜੁੱਤਾ, ਚਾਰੋਂ ਤਰਫ ਰਿਹਾ ਸ਼ਬਦ ਚਲਾਈ। ਕਲਜੁਗ ਤੇਰੀ ਆਪ ਸੁਹਾਈ ਰੁੱਤਾ, ਦੇਵੇ ਤੇਰੀ ਅਲਖ ਮੁਕਾਈ। ਦਰ ਘਰ ਸਾਚੇ ਹੋਇਆ ਬੇਮੁਖਾ, ਜੂਠਾ ਝੂਠਾ ਕੁੱਤਾ ਨਾ ਮਿਲੇ ਕਿਤੇ ਵਡਿਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਉਠਾਇਆ ਸੁੱਤਾ, ਦੇਵੇ ਮਾਤ ਜਨਮ ਦਵਾਈ। ਸਤਿਜੁਗ ਉਠ ਉਠ ਬਲਧਾਰ। ਧਰਤ ਮਾਤ ਕਰੇ ਪੁਕਾਰ। ਕਲਜੁਗ ਜੂਠਾ ਝੂਠਾ ਅੰਤਮ ਹੋਇਆ ਵਡ ਖੁਆਰ। ਮੂਧਾ ਹੋਇਆ ਪਾਪਾਂ ਠੂਠਾ, ਨਾ ਕੋਈ ਪਾਵੇ ਸਾਰ। ਗੁਰਮੁਖਾਂ ਮਿਲੇ ਨਾਮ ਰਸ ਅਨੂਠਾ, ਦੇਵੇ ਆਪ ਹਰਿ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਫੜ ਕੇ ਬਾਹੋਂ ਗਲੇ ਲਗਾਏ, ਕਰੇ ਠੰਡੇ ਠਾਰ। ਸਤਿਜੁਗ ਉਠ ਕਰ ਤਿਆਰੀ। ਲੱਖ ਚੁਰਾਸੀ ਵਿਚ ਮਾਤ ਹੋਈ ਬੜੀ ਖੁਆਰੀ। ਦਿਵਸ ਰੈਣ ਅੱਠੇ ਪਹਿਰ, ਦੋਏ ਜੋੜ ਧਰਤ ਮਾਤ ਕਰੇ ਪੁਕਾਰੀ। ਕੋਈ ਨਾ ਬਣਦਾ ਮੇਰਾ ਸਾਕ ਸੱਜਣ ਸੈਣ, ਅੱਠ ਸੱਠ ਤੀਰਥ ਬੇਮੁਖ ਜੀਵ ਰਹੇ ਝੱਖ ਮਾਰੀ। ਨਾ ਕੋਈ ਵੇਖਣ ਭਾਈ ਭੈਣ, ਧੀਆਂ ਪੁੱਤਾਂ ਹੋਏ ਖੁਆਰੀ। ਨਿਹਕਲੰਕ ਜਾਮਾ ਧਾਰ ਕਰ ਵਿਚਾਰ ਵਿਚ ਸੰਸਾਰ, ਅੰਤਮ ਕਲ ਆਈ ਹਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਸਭ ਦੀ ਸਾਰੀ। ਸਤਿਜੁਗ ਸਾਚੇ ਸੁਰਤ ਸੰਭਾਲੀ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਕਰ ਮੇਰੀ ਰਖਵਾਲੀ। ਮੈਂ ਜਾਵਾਂ ਮਾਤ ਗੁਰਸਿਖਾਂ ਦਰ ਸਾਚੇ ਘਰ ਬਣਾਂ ਜਾ ਸਵਾਲੀ। ਮੰਗਾਂ ਸੱਚਾ ਵਰ ਵਿਚ ਮਾਤ ਜਾਵਾਂ ਤਰ, ਨਿਹਕਲੰਕ ਜਿਸ ਤੇਰੀ ਸੇਵ ਕਮਾ ਲੀ। ਇਕ ਬਣਾਵਾਂ ਸੱਚਾ ਸਰ, ਚਾਰ ਵਰਨ ਆਏ ਦਰ, ਦੂਜਾ ਰੱਖੇ ਨਾ ਕੋਈ ਘਰ, ਮਸਤੂਆਣਾ ਸਾਚੀ ਜੋਤ ਜਗਾ ਲੀ। ਅੱਠ ਸੱਠ ਤੀਰਥ ਗਏ ਹਰ, ਆਪਣਾ ਕੀਤਾ ਲੈਣਾ ਭਰ, ਚਾਰੋਂ ਕੁੰਟ ਆਉਣਾ ਡਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਲਿਖਤ ਲੇਖ ਲਿਖਾਏ, ਮੇਖ ਸਤਿਜੁਗ ਤੇਰੀ ਆਪਣੀ ਹੱਥੀਂ ਆਪ ਲਗਾ ਲੀ। ਲਿਖਾਇਆ ਲੇਖ ਸਤਿਜੁਗ ਤੇਰਾ, ਪ੍ਰਭ ਅਬਿਨਾਸ਼ੀ ਜੋਤ ਸਰੂਪੀ ਜਾਮਾ ਧਾਰ ਨਿਹਕਲੰਕ ਪਹਿਲੀ ਵੇਰਾਂ, ਸਾਚਾ ਹਰਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਡੰਕ ਵਜਾਏ, ਸਿੰਘਾਸਣ ਬੈਠਾ ਡੇਰਾ ਲਾਏ, ਆਪਣੀ ਖੇਲ ਆਪ ਰਚਾ ਲੀ। ਰਸਨਾ ਖਿਚੇ ਇਕ ਕਮਾਨ, ਸੋਹੰ ਤੀਰ ਚਲਾਏ। ਬੇਮੁਖ ਜੋ ਜੀਵ ਵਡ ਸ਼ੈਤਾਨ ਹਰਿ ਉਠਾਏ। ਜੋ ਜਨ ਹੋਏ ਬੇਈਮਾਨ, ਰਣ ਭੂਮੀ ਹਰਿ ਵਿਚ ਲਿਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਹਰਿ ਆਪ ਸਮਾਏ। ਆਪਣਾ ਭਾਣਾ ਆਪਣੇ ਹੱਥ ਰਖਾਇਆ। ਨਾ ਕੋਈ ਜਾਣੇ ਰਾਜਾ ਰਾਣਾ ਨਾ ਕਿਸੇ ਭੇਵ ਚੁਕਾਇਆ। ਨਾ ਕੋਈ ਜਾਣੇ ਸੁਘੜ ਸਿਆਣਾ, ਨਾ ਕੋਈ ਜਾਣੇ ਵੇਦ ਪੁਰਾਨਾ, ਖਾਣੀ ਬਾਣੀ ਰਹੇ ਸਭ ਗਾਇਆ। ਨਾ ਕੋਈ ਜਾਣੇ ਅੰਜੀਲ ਕੁਰਾਨਾ, ਨਾ ਕੋਈ ਜਾਣੇ ਸ਼ਾਹ ਸੁਲਤਾਨਾ, ਨਾ ਕੋਈ ਜਾਣੇ ਬਾਲ ਅੰਞਾਣਾ, ਸਾਚਾ ਹਰਿ ਏਕਾ ਘਰ ਇਕੋ ਇਕ ਸਿਆਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਮਿਹਰਬਾਨ ਨਿਗਾਹਬਾਨ ਕਰੇ ਧਿਆਨ ਚਾਰ ਕੁੰਟ ਏਕਾ ਸ਼ਬਦ ਉਡਾਨ ਵਾਲੀ ਦੋ ਜਹਾਨ ਰਿਹਾ ਆਪ ਲਗਾਇਆ। ਸ਼ਬਦ ਉਡਾਰੀ ਆਪ ਲਗਾਇੰਦਾ। ਬੇਮੁਖਾਂ ਹੋਏ ਖ਼ਵਾਰੀ, ਕਲਜੁਗ ਵੇਲਾ ਅੰਤਮ ਆਇੰਦਾ। ਮੁਕਦੀ ਜਾਏ ਚਾਰ ਯਾਰੀ, ਸੰਗ ਮੁਹੰਮਦ ਆਪ ਰਲਾਇੰਦਾ। ਪਹਿਲੀ ਕੂਟ ਆਈ ਭਾਰੀ, ਉਤੇ ਫੇਰੇ ਸੋਹੰ ਤਿੱਖੀ ਆਰੀ, ਦੋ ਧੜ ਆਪ ਕਰਾਇੰਦਾ। ਲੇਖਾ ਦੇਣਾ ਪੈਣਾ ਸਭ ਨੂੰ ਵਾਰੋ ਵਾਰੀ, ਉਹਲਾ ਪੜਦਾ ਨਾ ਕੋਈ ਰਖਾਇੰਦਾ। ਲਾੜੀ ਮੌਤ ਘਰ ਘਰ ਦਏ ਬਹਾਰੀ, ਖੋਲ੍ਹ ਬੰਦ ਕਵਾੜ ਸਭ ਦੇ ਅੰਦਰ, ਜੀਵ ਜੰਤ ਨਰ ਨਾਰ ਨਾ ਕੋਈ ਬਚਾਇੰਦਾ। ਪੰਚਮ ਜੇਠ ਨੇੜੇ ਆਇੰਦਾ। ਨਾ ਕਿਸੇ ਦਿਸੇ ਪਿਛਾ ਅਗਾੜ, ਪਿੱਛੇ ਲੱਗੀ ਵਡੀ ਧਾੜ, ਜੂਠੇ ਝੂਠੇ ਮਾਰ ਮੁਕਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਲਾਏ ਸ਼ਬਦ ਵਾਢੀ, ਲੱਖ ਚੁਰਾਸੀ ਵੱਢੇ ਪਹਿਲੀ ਹਾੜੀ, ਭਾਣਾ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਪੱਕੀ ਹਾੜੀ। ਕਲਜੁਗ ਜੀਵ ਕਿਸਮਤ ਮਾੜੀ। ਪ੍ਰਭ ਅਬਿਨਾਸ਼ੀ ਜਾਮਾ ਪਾਇਆ ਦਿਸ ਨਾ ਆਇਆ, ਲੱਭਦੇ ਫਿਰਨੇ ਵਿਚ ਜੰਗਲ ਜੂਹ ਉਜਾੜ ਪਹਾੜੀ। ਮਾਝੇ ਦੇਸ ਲੱਗਾ ਭਾਗ, ਘਨਕਪੁਰ ਹਰਿ ਵਾਸ ਰਖਾਇਆ। ਸਾਚੀ ਜੋਤ ਦਏ ਜਗਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸ਼ਬਦ ਗਿਆਨ ਸਚ ਨਿਸ਼ਾਨ, ਸਿੱਧਾ ਤੀਰ ਇਕ ਚਲਾਇਆ। ਇਕ ਚੱਲੇ ਸਿੱਧਾ ਤੀਰ। ਚਾਰ ਕੁੰਟ ਹੋਏ ਵਹੀਰ। ਕਿਸੇ ਹੱਥ ਨਾ ਆਵੇ ਨੀਰ। ਆਪ ਮਿਟਾਏ ਸ਼ੇਖ਼ ਔਲੀਏ ਪੀਰ ਦਸਤਗੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਰਾਣਾ ਪਹਿਨੇ ਚਿੱਟਾ ਬਾਣਾ, ਪੰਚਮ ਜੇਠ ਵਕਤ ਅਖ਼ੀਰ। ਪੰਚਮ ਜੇਠ ਜੋਤ ਜਗਾਏ। ਜੋਤ ਸਰੂਪ ਡਗਮਗਾਏ। ਬੇਮੁਖਾਂ ਹਰਿ ਦਿਸ ਨਾ ਆਏ। ਅੰਤਮ ਵੇਲੇ ਗੁਰਸਿਖਾਂ ਹੋਏ ਸਹਾਏ। ਫੜ ਕੇ ਬਾਹੋਂ ਰਾਹੇ ਪਾਏ। ਕਟੇ ਗਲੋਂ ਜਮ ਕੀ ਫਾਹੇ । ਧਰਮ ਰਾਜ ਹਰਿ ਦਰ ਸਾਚੇ ਘਰ ਰਿਹਾ ਸ਼ਰਮਾਏ। ਗੁਰਮੁਖ ਸਾਚੇ ਸੰਤ ਜਨਾਂ ਸਚ ਘਰ ਵਾਸ, ਪ੍ਰਭ ਹੋਏ ਆਪ ਸਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਣੀ ਜਾਣ ਇਕ ਲਿਆਏ ਸ਼ਬਦ ਬਬਾਣ, ਗੁਰਮੁਖ ਸਾਚੇ ਅੰਤਮ ਕਲ ਮਾਤਲੋਕ ਉਪਰ ਆਪ ਚੜ੍ਹਾਏ। ਇਕੋ ਇਕ ਸਿੱਧਾ ਤੀਰ ਬੇਮੁਖਾਂ ਰਿਹਾ ਚੀਰ, ਆਪਣੀਂ ਹੱਥੀਂ ਆਪ ਚਲਾਏ। ਤੀਰ ਨਿਸ਼ਾਨਾ ਜਾਏ ਛੁੱਟ। ਕਾਇਆ ਮਾਟੀ ਭਾਂਡਾ ਕਾਚਾ, ਅੰਤਮ ਜਾਣਾ ਫੁੱਟ। ਗੁਰਮੁਖ ਸਾਚੇ ਚਰਨ ਲਗਾਏ, ਅੰਮ੍ਰਿਤ ਸਾਚਾ ਸੀਰ ਪਿਆਏ, ਗੁਰਸਿਖ ਪੀਣ ਪ੍ਰਭ ਦਰ ਰੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘਾਸਣ ਡੇਰਾ ਲਾਏ, ਗੁਰਮੁਖਾਂ ਵਿਚ ਰਿਹਾ ਸਜ। ਸਚ ਸਿੰਘਾਸਣ ਸਚ ਅਸਥਾਨ। ਜੋਤ ਸਰੂਪੀ ਬੈਠਾ ਹਰਿ ਭਗਵਾਨ। ਸ੍ਰਿਸ਼ਟ ਸਬਾਈ ਆਤਮ ਵੇਖੇ, ਕਰੇ ਕਰਾਏ ਜੋ ਮਨ ਭਾਏ, ਸਰਬ ਜੀਆਂ ਹਰਿ ਜਾਣੀ ਜਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਦੇਵੇ ਸ਼ਬਦ ਨਿਸ਼ਾਨ। ਗੁਰ ਸੰਗਤ ਸਦ ਸਦ ਬਲਿਹਾਰਿਆ। ਚਲ ਆਏ ਹਰਿ ਚਰਨ ਦਵਾਰਿਆ। ਮਿਲੇ ਸੱਚੀ ਸਰਨਾਈ ਮਿਟਾਏ ਕਲਜੁਗ ਛਾਹੀ, ਸੋਹੰ ਸਾਬਣ ਨਾਲ ਧਵਾ ਲਿਆ। ਆਪ ਕਟਾਏ ਜਮ ਕੀ ਫਾਹੀ, ਲੱਖ ਚੁਰਾਸੀ ਦਏ ਛੁਡਾਈ, ਸਾਚਾ ਅੰਮ੍ਰਿਤ ਜਾਮ ਪਿਆਈ, ਜੋ ਜਨ ਚਰਨ ਧਿਆਨ ਰਖਾਈ। ਗੁਰਮੁਖ ਬੇਮੁਖ ਦੋਹਾਂ ਰੱਖੇ ਥਾਉਂ ਥਾਈਂ। ਕਰੇ ਪਹਿਚਾਨ ਹਰਿ ਭਗਵਾਨ ਸਰਬ ਜੀਆਂ ਦਾ ਜਾਣੀ ਜਾਣ, ਭੇਵ ਰੱਖੇ ਨਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦਰ ਆਈ ਦੇਵੇ ਵਰ ਬੈਠਾ ਸੱਚੇ ਘਰ, ਅੰਮ੍ਰਿਤ ਫੁੱਲ ਸਾਚੇ ਘਰ ਰਿਹਾ ਬਰਸਾਈ। ਅੰਮ੍ਰਿਤ ਮੇਘ ਵਸੇ ਧਾਰ। ਗੁਰਸਿਖ ਝਿਰਨਾ ਝਿਰੇ ਤੇਰੀ ਆਤਮ ਸਚ ਸੱਚੇ ਘਰ ਬਾਹਰ। ਪ੍ਰਭ ਅਬਿਨਾਸ਼ੀ ਘਰ ਆਏ ਤੇਰੇ ਕਾਰਜ ਸਰੇ ਭੰਡਾਰੇ ਭਰੇ, ਨਿਖੁੱਟ ਨਾ ਜਾਏ ਵਿਚ ਸੰਸਾਰ। ਚੁਕਾਏ ਜਮ ਕਾ ਡਰੇ, ਨੁਹਾਏ ਅੰਮ੍ਰਿਤ ਸਰੇ, ਸੁਹਾਏ ਸਾਚੇ ਘਰੇ, ਗੁਰਮੁਖ ਸਾਚਾ ਨਾ ਜਨਮੇ ਨਾ ਮਰੇ, ਜੋਤ ਸਰੂਪੀ ਜੋਤ ਹਰਿ ਚਰਨ ਪ੍ਰੀਤੀ ਨਿਭਾਏ ਨਾਲ। ਪੂਰੇ ਕਾਰਜ ਘਰ ਘਰ ਕਰੇ। ਜੋਤ ਸਰੂਪ ਨਰ ਹਰਿ ਹਰਿ ਨਰੇ। ਗੁਰਮੁਖ ਵਿਰਲਾ ਵਿਚ ਮਾਤ ਸੰਤ ਦਰ ਘਰ ਸਾਚੇ ਲੈਣ ਵਰੇ। ਹਰਿ ਕਾ ਭਾਣਾ ਅੰਤਮ ਅੰਤ ਸਾਚਾ ਸੰਤ ਜਰੇ। ਸਾਚਾ ਹੁਕਮ ਹਰਿ ਸੁਨਾਣਾ, ਮਦਿਰਾ ਮਾਸੀ ਦੰਡ ਅੰਤਮ ਭਰੇ। ਧਰਮ ਰਾਏ ਵਿਚ ਅੱਧ ਦੇ ਫੜੇ, ਡੂੰਘੀ ਕੰਦਰ ਰਹੇ ਅੰਦਰ ਵੜੇ, ਲੇਖਾ ਕਾਢੇ ਨਾ ਦੇਵੇ ਕਿਸੇ ਛੱਡ, ਹੱਡ ਹੱਡ ਕਰੇ ਅੱਡ ਅੱਡ, ਵੱਢ ਵੱਢ ਚਿਤੁਰ ਗੁਪਤ ਅੱਗੇ ਧਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੈ ਜਾਏ ਸਚਖੰਡ ਆਪਣੇ ਦਰੇ। ਗੁਰ ਸੰਗਤ ਸੰਗਤ ਗੁਰ, ਮੇਲ ਮਿਲਾਵਾ ਲਿਖਿਆ ਧੁਰ। ਨਿਹਕਲੰਕ ਕਲ ਜੋਤ ਪ੍ਰਗਟਾਈ, ਪਿੰਡ ਲਿਖਾਏ ਘਨਕਪੁਰ। ਤੀਨ ਲੋਕ ਵੱਜੇ ਵਧਾਈ, ਚਰਨ ਆਏ ਕਰੋੜ ਤੇਤੀਸਾ ਸੁਰ। ਬ੍ਰਹਮਾ ਵਿਸ਼ਨ ਮਹੇਸ਼ ਹੋਏ ਦਰ ਦਰਵੇਸ਼, ਵਿਸ਼ਨੂੰ ਇਕ ਅਕਾਰ ਜੋਤ ਕਰਾਈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਨਾਮ ਸਾਧ ਸੰਗਤ ਜੋ ਜਨ ਆਏ ਦਰ ਸਾਚੇ ਮੰਗਤ, ਦਰਗਹਿ ਸਾਚੀ ਮਿਲੇ ਵਡ ਵਡਿਆਈ। ਦਰਗਹਿ ਸਾਚੀ ਮਿਲਦਾ ਮਾਣ। ਜੋ ਜਨ ਕਰੇ ਚਰਨ ਧਿਆਨ। ਆਪ ਲਗਾਏ ਇਕ ਬਾਣ। ਇੰਦਲੋਕ ਬ੍ਰਹਮਲੋਕ ਸ਼ਿਵਲੋਕ ਤਜਾਏ, ਆਪ ਟਪਾਏ ਚੌਦਾਂ ਲੋਕ, ਲੋਕ ਪ੍ਰਲੋਕ ਜੋਤੀ ਮੇਲ ਮਿਲਾਨ। ਗੁਰਮੁੱਖ ਤੈਨੂੰ ਕੋਈ ਨਾ ਸਕੇ ਰੋਕ, ਜਮਦੂਤ ਦੋਏ ਜੋੜ ਤੇਰੇ ਚਰਨ ਸੀਸ ਝੁਕਾਣ। ਇਕ ਸੁਣਾਇਆ ਸ਼ਬਦ ਸਲੋਕ, ਸੋਹੰ ਸ਼ਬਦ ਜੋ ਜਨ ਰਸਨਾ ਗਾਣ। ਅੰਤਮ ਮਿਲਣਾ ਸਾਚੀ ਜੋਤ, ਲੱਖ ਚੁਰਾਸੀ ਫੰਦ ਕਟਾਣ। ਨਾ ਹੋਣਾ ਕਦੇ ਕੋਈ ਵਿਚ ਮਾਤ ਦੋਖ, ਦੇਵੇ ਦਰਸ ਹਰਿ ਭਗਵਾਨ। ਸੁਫਲ ਕਰਾਈ ਮਾਤ ਕੁੱਖ, ਝੁਲਾਏ ਇਕ ਸੱਚਾ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪ ਮਿਟਾਏ ਜਮ ਕੀ ਕਾਨ। ਗੁਰ ਸੰਗਤ ਗੁਰ ਦਰ ਵੇਖ। ਜੋਤ ਸਰੂਪੀ ਏਕਾ ਭੇਖ। ਸ੍ਰਿਸ਼ਟ ਸਬਾਈ ਲਿਖਾਏ ਸਾਚੇ ਲੇਖ। ਸਾਚੇ ਮਾਰਗ ਆਪੇ ਪਾਏ, ਸ਼ਬਦ ਘੋੜੇ ਦਏ ਚੜ੍ਹਾਏ, ਵਿਚ ਆਤਮ ਲਾਏ ਸਾਚੀ ਮੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਏ, ਪੜ੍ਹ ਪੜ੍ਹ ਥੱਕੇ ਪੰਡਤ ਬ੍ਰਹਮ ਗਿਆਨੀ ਵਡ ਧਿਆਨੀ ਉਚ ਇਸ਼ਨਾਨੀ, ਕਿਸੇ ਨਾ ਮਿਲੇ ਸੱਚਾ ਹਰਿ ਇਕ ਨਿਸ਼ਾਨੀ, ਗਲੀਂ ਪਾਈ ਫਿਰਨ ਗਾਨੀ, ਵਡ ਵਡ ਔਲੀਏ ਪੀਰ ਸ਼ੇਖ਼। ਔਲੀਆ ਪੀਰ ਸ਼ੇਖ਼ ਵਡ ਮੁਲਾਨਾ। ਕਿਸੇ ਹੱਥ ਨਾ ਹਰਿ ਜੀ ਆਣਾ। ਪੜ੍ਹ ਪੜ੍ਹ ਥੱਕੇ ਚਾਰੇ ਵੇਦ ਕੋਈ ਨਾ ਪਾਏ ਭੇਦ, ਵਿਚਾਰੇ ਦਸ ਅਠ ਅਠ ਦਸ ਪੁਰਾਨਾ। ਪ੍ਰਭ ਅਬਿਨਾਸ਼ੀ ਅਛਲ ਅਛੇਦ, ਕਿਸੇ ਦਿਸ ਨਾ ਆਏ ਵਡਾ ਸ਼ਾਹ ਸੁਲਤਾਨਾ। ਸ੍ਰਿਸ਼ਟ ਸਬਾਈ ਹੋਏ ਖੇਦ, ਬੇਮੁਖਾਂ ਆਤਮ ਸੁੰਞ ਮਸਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਖੋਲ੍ਹੇ ਸਾਚਾ ਭੇਦ, ਦੇਵੇ ਸ਼ਬਦ ਸੱਚਾ ਇਕ ਗਿਆਨਾ। ਸ਼ਬਦ ਗਿਆਨ ਧੁਰ ਫ਼ਰਮਾਣ, ਹਰਿ ਭਗਵਾਨ ਦੇਵੇ ਵਿਚ ਜਹਾਨ। ਜੀਵਾਂ ਜੰਤਾਂ ਸਾਧਾਂ ਸੰਤਾਂ ਦੇਵੇ ਦਾਨ। ਜੋ ਜਨ ਚਰਨ ਸੀਸ ਨਿਵਾਏ ਕਰ ਧਿਆਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਹਿਰਦੇ ਵਾਚਾ ਦੇਵੇ ਨਾਮ ਗੁਣਵੰਤ ਗੁਣੀ ਨਿਧਾਨ। ਪੁਰਖ ਅਬਿਨਾਸ਼ੀ ਸਰਬ ਘਟ ਵਾਸੀ, ਸ੍ਰਿਸ਼ਟ ਸਬਾਈ ਕਰੇ ਦਾਸੀ। ਚਾਰ ਵਰਨ ਆਏ ਸਰਨ, ਚੁਕਾਏ ਮਰਨ ਡਰਨ ਹਰਿ ਨਿਰੰਕਾਰੀ। ਬੇਮੁਖ ਜੀਵ ਜੂਠਾ ਝੂਠਾ ਪਾਣੀ ਭਰਨ, ਅੰਤਮ ਵੇਲੇ ਸਾਰੇ ਮਰਨ, ਧਰਮ ਰਾਏ ਦੀ ਜਾਇਣ ਸਰਨ, ਦੁੱਖ ਲੱਗੇ ਭਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਆਤਮ ਸਾਚੀ ਜੋਤ ਬਲੋਏ, ਅਗਿਆਨ ਅੰਧੇਰ ਰਹੇ ਨਾ ਕੋਇ, ਕਰੇ ਇਕ ਉਜਿਆਰੀ। ਆਤਮ ਹੋਏ ਇਕ ਉਜਿਆਰ। ਦੀਪਕ ਜਗੇ ਜਗੇ ਜੋਤੀ, ਗੁਰਮੁਖ ਬਣ ਗਿਆ ਮਾਣਕ ਮੋਤੀ, ਆਪ ਉਠਾਏ ਆਤਮ ਸੋਤੀ, ਦੁਰਮਤ ਮੈਲ ਜਾਏ ਧੋਤੀ, ਸੋਹੰ ਸ਼ਬਦ ਰਸਨ ਉਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਰ ਹਰਿ ਸਾਚਾ ਦੇਵੇ ਸ਼ਬਦ ਅਪਾਰ। ਸ਼ਬਦ ਅਪਾਰ ਅਗੰਮ ਅਥਾਹ। ਨਾ ਕੋਈ ਪਾਵੇ ਸਾਰ, ਨਾ ਜਾਣੇ ਧਾਰ ਕਰ ਵਿਚਾਰ, ਵਿਚ ਸੰਸਾਰ ਡੁੱਬੇ ਮੰਝਧਾਰ, ਨਾ ਦਿਸੇ ਸੱਚਾ ਰਾਹ। ਗੁਰਮੁਖਾਂ ਹਰਿ ਸਾਚਾ ਜਾਏ ਤਾਰ, ਕਰ ਕਰ ਪਿਆਰ, ਦੇਵੇ ਸ਼ਬਦ ਅਪਰ ਅਪਾਰ, ਜੋਤ ਜਗਾਏ ਹਰਿ ਅਪਾਰ, ਇਕ ਦਿਖਾਏ ਸੱਚਾ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵ ਦਰ ਦਰ ਫਿਰਾਏ, ਫਿਰਨ ਹਲਕਾਏ, ਸਾਚੀ ਵਸਤ ਕਿਤੋਂ ਹੱਥ ਨਾ ਆਏ, ਘਰ ਘਰ ਭੌਂਦੇ ਫਿਰਨ ਦਰ ਦਰ ਉਡਦੇ ਦਿਸਣ ਕਾਂ। ਨਾ ਕੋਈ ਸੁਣਾਏ ਸਾਚਾ ਰਾਗ। ਬੇਮੁਖਾਂ ਲੱਗਾ ਆਤਮ ਜੂਠਾ ਝੂਠਾ ਦਾਗ। ਕਲਜੁਗ ਜੀਵ ਅੰਤਮ ਵੇਲਾ ਨੇੜੇ ਆਇਆ, ਬਾਹੋਂ ਪਕੜ ਨਾ ਕਿਸੇ ਜਗਾਇਆ, ਸਾਚੇ ਰਾਹ ਨਾ ਕਿਸੇ ਪਾਇਆ, ਹੋਏ ਮਾੜੇ ਭਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਜਾਮਾ ਆਪੇ ਪਾਇਆ। ਜੋਤ ਸਰੂਪੀ ਖੇਲ ਰਚਾਇਆ। ਮਾਤ ਪਿਤਾ ਨਾ ਕੋਈ ਬਣਾਇਆ। ਭੈਣਾਂ ਭਈਆ ਨਾਤ ਚੁਕਾਇਆ। ਨਿਤ ਨਵਿਤ ਜੋਤ ਜਗਾਇਆ। ਗੁਰਮੁਖ ਸਾਚੇ ਰਾਖੋ ਸਦਾ ਚਿਤ, ਵੇਲੇ ਅੰਤ ਹੋਏ ਸਹਾਇਆ। ਮਾਨਸ ਜਨਮ ਲੈਣਾ ਜਿੱਤ, ਏਥੋਂ ਚਲੇ ਗਏ ਕਿਤ, ਸਾਚੀ ਵਸਤ ਕਿਸੇ ਹੱਥ ਨਾ ਆਇਆ। ਨਾ ਕੋਈ ਵਾਰ ਨਾ ਕੋਈ ਥਿਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਗੁਰਮੁਖ ਸਾਚੇ ਵਿਚ ਸਮਾਇਆ। ਵਾਰ ਥਿਤ ਹਰਿ ਨਾ ਜਾਣੇ। ਨਿਤ ਨਵਿਤ ਆਪ ਚਲਾਏ ਜੋਤ ਜਗਾਏ, ਸਰਬ ਰਖਾਏ ਆਪਣੇ ਭਾਣੇ। ਸ੍ਰਿਸ਼ਟ ਸਬਾਈ ਰਾਜੇ ਰਾਣੇ ਸੁਘੜ ਸਿਆਣੇ ਗੁਰਮੁਖ ਸਾਚੇ ਪਾਰ ਲੰਘਾਏ ਬੇਮੁਖ ਜੀਵ ਅੰਤਮ ਕਲ ਆਪ ਭੁੰਨਾਏ ਜਿਉਂ ਭਠਿਆਲੇ ਦਾਣੇ, ਨਾ ਕੋਈ ਦਏ ਛੁਡਾਏ। ਗੁਰਮੁਖ ਸਾਚਾ ਰੰਗ ਪ੍ਰਭ ਦਰ ਮਾਣੇ, ਆਤਮ ਤ੍ਰਿਖਾ ਦਏ ਬੁਝਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਮਾਤ ਧਰਾਏ। ਧਰਿਆ ਮਾਤ ਨਾਮ ਨਿਧਾਨ। ਬੱਧਾ ਨਾਤ ਵਿਚ ਜਹਾਨ। ਸਤਿਜੁਗ ਸਾਚੇ ਮਿਲੀ ਦਾਤ ਦੇਵੇ ਹਰਿ ਭਗਵਾਨ। ਚਾਰ ਵਰਨ ਏਕਾ ਸਰਨ, ਬਣਾਏ ਧੀਆਂ ਪੂਤ ਧਰਨੀ ਧਰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਇਕ ਇਕਾਂਤ। ਇਕ ਇਕਾਂਤ ਸਦਾ ਇਕੇਲਾ। ਗੁਰਮੁਖ ਸੁਹਾਏ ਤੇਰਾ ਅੰਤਮ ਵੇਲਾ। ਪੰਚਮ ਜੇਠ ਨਰ ਨਰਾਇਣ, ਭਿੰਨੜੀ ਰੈਣ ਗੁਰਮੁੱਖਾਂ ਲਾਏ ਸਾਚਾ ਮੇਲਾ। ਸਾਧ ਸੰਗਤ ਗੁਰ ਚਰਨ ਰਲ ਮਿਲ ਬਹਿਣ, ਦਰਸ ਦਿਖਾਏ ਤੀਜੇ ਨੈਣ, ਰਸਨਾ ਸਕੇ ਨਾ ਕਿਸੇ ਕਹਿਣ, ਅਚਰਜ਼ ਖੇਲ ਪਾਰਬ੍ਰਹਮ ਕਲ ਖੇਲਾ। ਗੁਰਮੁਖਾਂ ਸੋਹੰ ਸ਼ਬਦ ਤਨ ਪਹਿਨਾਏ ਗਹਿਣ, ਬੇਮੁਖ ਜੀਵ ਚਾਰ ਕੁੰਟ ਭੌਂਦੇ ਫਿਰਨ ਪੌਂਦੇ ਵੈਣ, ਹਰਿ ਜੀ ਕਿਤੇ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਇਕੋ ਰੰਗ ਦਿਸੇ ਸੰਗ, ਨੇੜਾ ਦੂਰ ਦੂਰ ਨੇੜਾ ਇਕੋ ਥਾਂ ਰਹਾਏ। ਨਾ ਦੂਰ ਨਾ ਨੇੜੇ। ਅੰਦਰ ਬੈਠਾ ਕਰੇ ਨਬੇੜੇ। ਜਿਸ ਦੇ ਖੁਲ੍ਹੇ ਸਦਾ ਵਿਹੜੇ। ਬੇਮੁਖ ਜੀਵ ਕਰਦੇ ਝੇੜੇ। ਨਾ ਧੀਰ ਧਰਾਏ ਸਾਚੇ ਵਿਹੜੇ। ਨਾ ਕੋਈ ਵੇਖੇ ਨਾ ਪਛਾਣੇ, ਹਰਿ ਜੀ ਵਸੇ ਆਤਮ ਨਗਰ ਸਾਚੇ ਖੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੇ ਸੱਚੋ ਸਚ ਹੱਕੋ ਹੱਕ ਕਰੇ ਨਬੇੜੇ। ਸਚ ਨਬੇੜਾ ਦੇਣਾ ਕਰ। ਕਲਜੁਗ ਤੇਰਾ ਹੋਇਆ ਬੰਦ ਦਰ। ਬੇਮੁਖਾਂ ਆਤਮ ਹੋਈ ਅੰਧ, ਨਾ ਦਿਸੇ ਸਾਚਾ ਹਰਿ ਵਸਿਆ ਸਾਚੇ ਘਰ। ਵਿਚ ਹੋਈ ਆਤਮ ਪਾਪਾਂ ਕੰਧ, ਨਾ ਕੋਈ ਪਿਆਏ ਅੰਮ੍ਰਿਤ ਆਤਮ ਸਾਚਾ ਸੀਰ। ਬੇਮੁਖਾਂ ਦੁਖੀ ਹੋਇਆ ਬੰਦ ਬੰਦ, ਇਕ ਹੰਕਾਰ ਪ੍ਰਭ ਦਿਤਾ ਵਡ। ਗੁਰਮੁਖ ਸਾਚਾ ਹਰਿ ਚੜ੍ਹਾਏ ਸਾਚਾ ਚੰਦ, ਦੇਵੇ ਸਾਚਾ ਵਰ। ਆਪ ਉਪਜਾਏ ਪਰਮਾਨੰਦ, ਨਾ ਆਵੇ ਕਿਸੇ ਡਰ। ਮਦਿਰਾ ਮਾਸ ਜੋ ਜਨ ਲਾਉਂਦਾ ਰਹੇ ਬੱਤੀ ਦੰਦ, ਪ੍ਰਭ ਭੰਨੇ ਫੜ ਫੜ। ਸਭ ਦੇ ਅੰਦਰ ਬੈਠਾ ਵੜ, ਦੇਵੇ ਭੰਨ ਜੋ ਲਏ ਘੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਫੜਾਏ ਆਪਣਾ ਲੜ। ਆਪਣਾ ਲੜ ਗੁਰਸਿਖ ਤੇਰੀ ਚੋਲੀ ਦਿਤਾ ਬੰਨ੍ਹ। ਤੇਰੇ ਆਤਮ ਦਰ ਦਵਾਰੇ, ਜਾਏ ਹਰਿ ਜੀ ਖੜ। ਸਾਚਾ ਸ਼ਬਦ ਸੁਣਾਏ ਕੰਨ, ਤੇਰੀ ਕਾਇਆ ਮੰਦਰ ਡੂੰਘੇ ਅੰਦਰ ਹਰਿ ਜੀ ਵੜ। ਪੰਜੇ ਚੋਰ ਬਾਹਰ ਕੱਢੇ ਬਾਹੋਂ ਫੜ। ਆਤਮ ਜਾਏ ਤੀਰ ਲੱਗ, ਬੇਮੁਖਾਂ ਨਾਲ ਅੱਠੇ ਪਹਿਰ ਰਿਹਾ ਲੜ। ਕਿਸੇ ਨਾ ਦਿਸੇ ਛੱਪਰੀ ਛੰਨ, ਅੰਤਮ ਕਲਜੁਗ ਦੇਵੇ ਡੰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਤੇਰੀ ਝੋਲੀ ਪਾਏ ਕੋਈ ਨਾ ਲਾਏ ਸੰਨ੍ਹ। ਚੋਰ ਯਾਰ ਨਾ ਕੋਈ ਲੁੱਟੇ ਮਾਲ ਸ਼ਬਦ ਧਨ ਨਾ ਕੋਈ ਕਰੇ ਖੁਆਰ। ਗੁਰਮੁਖ ਵਿਰਲੇ ਬੇੜਾ ਲੈਣਾ ਬੰਨ੍ਹ, ਬੇਮੁਖ ਜੀਵ ਰਹੇ ਝਖ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਹਰਿ ਅਵਤਾਰ। ਨਰ ਹਰੇ ਨਿਰਾਧਾਰ। ਕਿਰਪਾ ਕਰੇ ਵਿਚ ਸੰਸਾਰ। ਆਸਾ ਵਰੇ ਗੁਰਸਿਖ ਸਾਚਾ ਹੋਇਆ ਪਾਰ। ਆਤਮ ਜੋਤੀ ਸਾਚੀ ਧਰੇ, ਜਗਾਏ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸ਼ਬਦ ਜਗਤ ਚਲਾਏ ਵਰਤਾਏ, ਸ੍ਰਿਸ਼ਟ ਸਬਾਈ ਭਰੇ ਰਹਿਣ ਭੰਡਾਰ। ਭਰਿਆ ਰਹੇ ਹਰਿ ਭੰਡਾਰਾ। ਸ੍ਰਿਸ਼ਟ ਸਬਾਈ ਲੱਖ ਚੁਰਾਸੀ ਬਣਿਆ ਰਹੇ ਵਰਤਾਰਾ। ਨਾ ਮੁੱਕੇ ਨਾ ਸੁੱਕੇ ਨਾ ਰੁਕੇ ਸਦ ਭੰਡਾਰ ਅਤੁੱਟੇ, ਖੁਲ੍ਹੇ ਰਹਿਣ ਦਵਾਰਾ। ਬੇਮੁਖਾਂ ਜੜ੍ਹ ਆਪੇ ਪੁੱਟੇ, ਸ਼ਬਦ ਤੀਰ ਦੋਵੇਂ ਰੱਖੀਆਂ ਤਿੱਖੀਆਂ ਧਾਰਾਂ। ਕਲਜੁਗ ਤੇਰੀ ਚੋਗ ਨਿਖੁੱਟੇ, ਜੂਠਾ ਝੂਠਾ ਫੜ ਫੜ ਹਰਿ ਕੁੱਟੇ, ਫੜ ਫੜ ਕੱਢੇ ਬਾਹਰ ਚਰਨ ਦਵਾਰਾ। ਸਤਿਜੁਗ ਤੇਰੀ ਪਹੁ ਫੁੱਟੇ, ਗੁਰਸਿਖ ਸਾਚਾ ਲਾਹਾ ਲੁੱਟੇ, ਅੰਮ੍ਰਿਤ ਪੀਏ ਪਹਿਲੀ ਘੁਟੇ, ਦਿਸੇ ਦਸਮ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪ ਵਖਾਏ ਆਪਣਾ ਇਕੋ ਇਕ ਦਰਬਾਰਾ। ਇਕੋ ਇਕ ਸੱਚਾ ਦਰਬਾਰ। ਜਿਥੇ ਵਸੇ ਹਰਿ ਨਿਰੰਕਾਰ। ਹੋਏ ਪ੍ਰਕਾਸ਼ ਕੋਟ ਰਵ ਸੱਸੇ ਅਗੰਮ ਅਪਾਰ। ਸ਼ਬਦ ਘੋੜੇ ਤੰਗ ਕਸੇ, ਪੰਚਮ ਜੇਠ ਹੋਏ ਅਸਵਾਰ, ਬੇਮੁਖਾਂ ਆਤਮ ਰਹੇ ਦੁੱਖੇ, ਰੈਣ ਅੰਧ ਅੰਧਿਆਰ। ਗੁਰਮੁਖਾਂ ਰਾਹ ਸਚਾ ਦੱਸੇ, ਬੰਨ੍ਹੇ ਸਾਚੀ ਧਾਰ। ਕਲਜੁਗ ਜੂਠਾ ਝੂਠਾ ਮਾਤਲੋਕ ਵਿਚੋਂ ਨੱਸੇ, ਸ਼ਬਦ ਡੰਡਾ ਲੱਗੇ ਭਾਰ। ਸਤਿਜੁਗ ਸਾਚਾ ਧਰਤ ਮਾਤ ਤੇਰੀ ਝੋਲੀ ਵਸੇ, ਗੁਰਮੁਖਾਂ ਕਲ ਵੇਖ ਵੇਖ ਹੱਸੇ, ਬੇਮੁਖ ਦਰ ਤੋਂ ਜਾਇਣ ਨੱਸੇ, ਜੋ ਰਹੇ ਝਖ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਸਤਿਜੁਗ ਦੋਵੇਂ ਇਕੱਠੇ ਕਰਾਏ, ਇਕ ਦੂਜੇ ਨੂੰ ਰਹੇ ਹੱਥ ਮਿਲਾ। ਕਲਜੁਗ ਸਤਿਜੁਗ ਦੋਵੇਂ ਦਵਾਰ। ਪ੍ਰਭ ਅਬਿਨਾਸ਼ੀ ਕਰੇ ਵਿਚਾਰ। ਕਲਜੁਗ ਝੂਠਾ ਜੂਠਾ, ਪ੍ਰਭ ਚਰਨ ਡਿੱਗਾ ਮੂੰਹ ਦੇ ਭਾਰ। ਚੌਥਾ ਜੁਗ ਰਿਹਾ ਰੂਠਾ, ਲੱਖ ਚੁਰਾਸੀ ਬਣਿਆ ਮੂਠਾ, ਧਰਮ ਰਾਏ ਦਰ ਕਰੇ ਪੁਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਧਰਤ ਮਾਤ ਤੇਰੀ ਗੋਦ ਦਏ ਬਿਠਾਲ। ਕਲਜੁਗ ਸਤਿਜੁਗ ਦਰ ਦਰਬਾਨ। ਅੱਗੇ ਖੜੇ ਹਰਿ ਮਿਹਰਵਾਨ। ਦੋਵੇਂ ਕਰਨ ਚਰਨ ਧਿਆਨ। ਅੰਤਮ ਵੇਲਾ ਕਲਜੁਗ ਹੋਇਆ ਵੇਦ ਅਥਰਬਣ ਅੱਲਾ ਅਲਾਹੀ ਭਰਿਆ ਪੂਰ, ਜੋਤ ਧਰੇ ਪ੍ਰਭ ਪੂਰਾ ਵਡ ਸੂਰਾ ਨਿਹਕਲੰਕ ਵੱਜਾ ਡੰਕ ਹਰਿ ਰਘੁਰਾਇਆ। ਸਤਿਜੁਗ ਸਾਚਾ ਖ਼ੁਸ਼ੀ ਮਨਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਸਾਚੀ ਵਸਤ ਝੋਲੀ ਪਾਏ, ਸੋਹੰ ਨਾਮ ਪਿਆਏ ਜਾਮ, ਅੱਠੇ ਪਹਿਰ ਸੰਞ ਸਵੇਰ, ਕਰ ਕਰ ਮਿਹਰ, ਏਕਾ ਧਾਰ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਕਲਜੁਗ ਦੋਹਾਂ ਧਿਰਾਂ ਦਾ ਤੋੜ ਵਿਛੋੜਾ, ਅੰਤਮ ਅੰਤ ਵਿਚ ਮਾਤ ਆਪੇ ਆਪ ਕਰਾਏ। ਕਲਜੁਗ ਤੇਰੇ ਕੱਢੇ ਖੋਟ। ਗੁਰਮੁਖ ਸਾਚੇ ਸੰਤ ਜਨ, ਲੱਭੇ ਵਿਚੋਂ ਕੋਟ। ਲੱਖ ਚੁਰਾਸੀ ਪਾਈ ਫਾਸੀ, ਧਰਮ ਰਾਏ ਦੀ ਹੋਏ ਦਾਸੀ, ਸੋਹੰ ਸ਼ਬਦ ਨਗਾਰੇ ਲੱਗੇ ਚੋਟ। ਵੇਖ ਵਖਾਣੇ ਮਦਿਰਾ ਮਾਸੀ, ਜੋਤ ਜਗਾਏ ਘਨਕਪੁਰ ਵਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਇਕ ਬ੍ਰਹਿਮਣ ਗੌੜ। ਸਤਿਜੁਗ ਸਾਚਾ ਚਿੱਟਾ ਦੁੱਧ, ਨਿਰਮਲ ਨੀਰ ਹੈ। ਗੁਰਮੁਖਾਂ ਕਰੇ ਉੱਤਮ ਬੁੱਧ, ਹਉਮੇ ਕੱਢੇ ਵਿਚੋਂ ਪੀੜ ਹੈ। ਆਪ ਦਵਾਏ ਸਾਚੀ ਸੁੱਧ, ਚਿੱਟੇ ਅਸਵ ਉਤੇ ਮਾਰ ਛਾਲ ਬਹੇ ਕੁੱਦ, ਚਲਾਏ ਏਕਾ ਸ਼ਬਦ ਤੀਰ ਹੈ। ਦੂਰ ਦੁਰਾਡੇ ਪਹਿਲੀ ਕੁੰਟ ਹੁੰਦਾ ਵੇਖ ਯੁਧ, ਨਾ ਦੇਵੇ ਕੋਈ ਕਿਸੇ ਧੀਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹੀਂ ਹੱਥੀਂ ਕਲਜੁਗ ਤੇਰਾ ਕਾਲਾ ਚੋਲਾ ਰਿਹਾ ਚੀਰ ਹੈ। ਕਲਜੁਗ ਤੇਰਾ ਕਾਲਾ ਚੋਲਾ। ਸ੍ਰਿਸ਼ਟ ਸਬਾਈ ਹੋਏ ਦੁੱਖਦਾਈ, ਏਕਾ ਵੱਜੇ ਸ਼ਬਦ ਗੋਲਾ। ਪ੍ਰਭ ਅਬਿਨਾਸ਼ੀ ਜੋਤ ਜਗਾਈ, ਸ਼ਬਦ ਸਰੂਪੀ ਖੇਲ ਰਚਾਈ, ਸ੍ਰਿਸ਼ਟ ਸਬਾਈ ਗੂੜ੍ਹੀ ਨੀਂਦ ਸਵਾਈ, ਬੇਮੁਖ ਜੀਵਾਂ ਦਿਸ ਨਾ ਆਏ ਵਸੇ ਕੋਲ ਕੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸ਼ਬਦ ਜਣਾਈ, ਆਤਮ ਸਾਚੀ ਮਿਲੇ ਵਧਾਈ, ਆਪ ਸੁਣਾਏ ਇਕੋ ਸਾਚਾ ਢੋਲਾ। ਸੱਚਾ ਢੋਲਾ ਸੁਹਾਗੀ ਗੀਤ। ਨਿਹਕਲੰਕ ਤੇਰੀ ਸਾਚੀ ਰੀਤ। ਚਾਰ ਵਰਨ ਤੇਰੀ ਸਰਨ ਪਾਣੀ ਭਰਨ, ਪਰਖੇ ਸਭ ਦੀ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਏ ਨਾ ਦਿਸੇ ਮੰਦਰ ਵਿਚ ਮਸੀਤ। ਮੰਦਰ ਮਸੀਤ ਨਾ ਦਿਸੇ ਹਰਿ, ਬੇਮੁਖ ਜੀਵ ਭੌਂਦੇ ਦਰ ਦਰ, ਨਾ ਕੋਈ ਸਹਾਏ। ਕਾਇਆ ਕੰਦਰ ਸਾਚਾ ਮੰਦਰ ਜਗੇ ਜੋਤ ਮਹਾਨੇ, ਬੇਮੁਖ ਜੀਵ ਭੌਂਦੇ ਫਿਰਦੇ ਬੰਦਰ, ਮਾਇਆਧਾਰੀ ਹੱਥ ਫੜੀ ਨਕੇਲ, ਆਪ ਨਚਾਏ ਜਿਉਂ ਰਿਛ ਕਲੰਦਰ, ਨਾ ਕੋਈ ਭੇਵ ਕਿਸੇ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਸਭ ਦੇ ਅੰਦਰ ਰਿਹਾ ਸਮਾਏ। ਚਿੱਟੀ ਚਾਦਰ ਹਰਿ ਜੀ ਕਰਦਾ ਸਭ ਦਾ ਆਦਰ। ਪ੍ਰਗਟ ਹੋਇਆ ਜੋਤ ਸਰੂਪ ਸਿੰਘ ਸ਼ੇਰ ਸ਼ੇਰ ਬਹਾਦਰ। ਨਿਹਕਲੰਕ ਕਲ ਜੋਤ ਜਗਾਏ ਕਰਤਾ ਕਾਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣਤ ਰਿਹਾ ਬਣਾਈ, ਗੁਰਮੁਖ ਸਾਚੇ ਸੰਤ ਜਨੋ ਦੇਵੇ ਸੱਚਾ ਆਦਰ। ਦੇਵੇ ਮਾਣ ਵਿਚ ਜਗਤ ਜਹਾਨ। ਭਗਤ ਵਛਲ ਭਗਵਾਨ ਗੁਣ ਨਿਧਾਨ ਚਤੁਰ ਸੁਜਾਨ, ਏਕਾ ਦੇਵੇ ਸ਼ਬਦ ਬਬਾਣ। ਗੁਰਮੁਖ ਸਾਚੇ ਸੰਤ ਜਨ ਪਹਿਲੀ ਵੰਡ ਵਿਚ ਬ੍ਰਹਿਮੰਡ ਨਾਥ ਤ੍ਰੈਲੋਕੀ ਕੋਲ ਕਰਾਣ। ਬੇਮੁਖ ਜੀਵਾਂ ਤੋੜੇ ਘੁਮੰਡ, ਘਰ ਘਰ ਭੰਨੇ ਕੱਚੇ ਅੰਡ, ਵਿਚ ਜਹਾਨ ਨਾ ਫੜੇ ਤੀਰ ਕਮਾਨ। ਬੇਮੁਖ ਜੀਵ ਦੇਵੇ ਵੰਡ, ਕਲਜੁਗ ਅੰਤਮ ਆਈ ਕੰਡ, ਚਾਰੋਂ ਕੁੰਟ ਚਲੇ ਚੰਡ ਪ੍ਰਚੰਡ, ਸ੍ਰਿਸ਼ਟ ਸਬਾਈ ਹੋਈ ਬੇਈਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਈ ਹੋਈ ਰੁਸ਼ਨਾਈ, ਸਰਬ ਗੁਣਾਂ ਹਰਿ ਜਾਣੀ ਜਾਣ। ਸਤਿਜੁਗ ਤੇਰਾ ਚਿੱਟਾ ਰੰਗ। ਪ੍ਰਭ ਦਰ ਸੱਚੀ ਇਕ ਮੰਗ ਲਈ ਮੰਗ। ਏਕਾ ਰੰਗ ਮਜੀਠ ਚੜ੍ਹਾਏ ਨਾ ਹੋਏ ਕਦੇ ਕੱਚਾ, ਸਾਚੀ ਵਸਤ ਲਈ ਮੰਗ। ਮਾਨਸ ਜਨਮ ਨਾ ਹੋਏ ਭੰਗ। ਗੁਰਮੁਖ ਸਾਚੇ ਲੇਖੇ ਲਾਏ। ਲੱਖ ਚੁਰਾਸੀ ਵਿਚੋਂ ਕੱਢ ਆਪਣੀ ਹਰਿ ਜੀ ਸਰਨ ਬਹਾਏ। ਆਪੇ ਜਾਣੇ ਗੁਣ ਅਵਗੁਣ, ਸਭ ਦੇ ਲੇਖੇ ਰਿਹਾ ਲਿਖਾਏ। ਵਿਚੋਂ ਮਾਤ ਛਾਣ ਪੁਣ, ਇਕ ਬਾਲਾ ਸੱਚਾ ਲਾਲਾ ਸਿੰਘ ਮਨਜੀਤ ਸਭ ਦੇ ਅੱਗੇ ਲਾਏ। ਇਕ ਬਣਾਇਆ ਸ਼ਬਦ ਦਲਾਲਾ ਰੰਗ ਗੁਲਾਲਾ, ਦਰਗਹਿ ਸਾਚੀ ਦਏ ਬਹਾਏ। ਸਾਚਾ ਰੰਗ ਚੜ੍ਹਾਏ ਹੋਏ ਸਰਬ ਰਖਵਾਲਾ। ਫੜ ਕੇ ਉਂਗਲੀ ਚਲੇ ਨਾਲ ਸਿੰਘ ਪਾਲਾ। ਪ੍ਰਭ ਅਬਿਨਾਸ਼ੀ ਸੁਰਤ ਸੰਭਾਲਾ। ਜੋਤ ਜਗਾਏ ਜਿਉਂ ਜਗੇ ਜੋਤ ਜਵਾਲਾ। ਕਿਰਪਾ ਕਰੇ ਪ੍ਰਭ ਗੋਪਾਲਾ। ਇੰਦਰਪੁਰੀ ਰਾਹ ਵਖਾਣੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਸੁਰਪਤ ਰਾਜੇ ਇੰਦ ਕਰੋੜ ਤੇਤੀਸ ਜੋਤੀ ਲਏ ਮਿਲਾਏ। ਕਲਜੁਗ ਅੰਤਮ ਗਿਆ ਢੁੱਕ। ਸੁਰਪਤ ਰਾਜੇ ਇੰਦ ਕਰੋੜ ਤੇਤੀਸ ਤੇਰਾ ਦਾਣਾ ਪਾਣੀ ਗਿਆ ਮੁੱਕ। ਸਚ ਸਰੋਵਰ ਸਤਿ ਧਾਰ, ਤੇਰੇ ਦਰ ਤੋਂ ਜਾਏ ਸੁੱਕ। ਪ੍ਰਭ ਅਬਿਨਾਸ਼ੀ ਨਿਹਕਲੰਕ ਕਲ ਜਾਮਾ ਧਾਰ ਕਰ ਵਿਚਾਰ, ਛੋਟਾ ਬਾਲ ਦੋ ਹੱਥੀਂ ਲਿਆ ਚੁੱਕ। ਪੰਚਮ ਜੇਠ ਬੰਨ੍ਹੇ ਧਾਰ ਵਿਚ ਸੰਸਾਰ, ਸਤਿਜੁਗ ਸਾਚੇ ਤੇਰਾ ਕਰ ਵਿਚਾਰ, ਕਲਜੁਗ ਬੇਮੁਖ ਡਿੱਗੇ ਮੂੰਹ ਦੇ ਭਾਰ, ਚਾਰੋਂ ਕੁੰਟ ਪਏ ਥੁੱਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਾਚਾ ਮਾਣ ਤਾਣ ਰਖਾਏ, ਮਦਿਰਾ ਮਾਸੀ ਕੋਈ ਰਹਿਣ ਨਾ ਪਾਏ, ਆਪ ਮਿਟਾਏ ਜੋ ਬੱਤੀ ਦੰਦ ਰਹੇ ਚੁੱਕ। ਸਤਿਜੁਗ ਸਾਚੇ ਤੇਰਾ ਸਾਚਾ ਬਾਣਾ। ਮਦਿਰਾ ਮਾਸੀ ਕੋਈ ਰਹਿਣ ਨਾ ਪਾਣਾ। ਘਨਕਪੁਰ ਵਾਸੀ ਸਰਬ ਮਿਟਾਣਾ। ਗੁਰਮੁਖ ਸਾਚੇ ਸੰਤ ਜਨਾਂ, ਚਿੱਟਾ ਦੁੱਧ ਅੰਮ੍ਰਿਤ ਰਸ ਰਸਨ ਚੁਆਣਾ। ਆਪ ਮਿਟਾਏ ਤ੍ਰਿਸ਼ਨਾ ਦੁੱਖ, ਧੀਰਜ ਯਤ ਸਤਿ ਸੰਤੋਖ ਸਚ ਮੋਖ ਇਕ ਦਵਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਹੱਥੀਂ ਪੰਚਮ ਜੇਠ ਆਪੇ ਬੰਨ੍ਹੇ ਗਾਨਾ। ਚਿੱਟਾ ਦੁੱਧ ਚਿੱਟ ਚਿਟਾਣ। ਧੁਰਦਰਗਾਹੀ ਸਚ ਸੁਗਾਤੀ, ਵਿਚ ਮਾਤੀ ਆਪ ਲਿਆਇਆ ਹਰਿ ਨੁਰਾਤੀ, ਜਨ ਭਗਤਾਂ ਪੁੱਛੇ ਬਾਤੀ, ਸੁਤਿਆਂ ਰਾਤੀ ਦੇਵੇ ਦਾਤੀ, ਦਰਸ ਦਿਖਾਏ ਹਰਿ ਭਗਵਾਨ। ਅੰਮ੍ਰਿਤ ਬੂੰਦ ਪਿਆਏ ਸਵਾਂਤੀ, ਇਕ ਵਰਤਾਏ ਠੰਡੀ ਸ਼ਾਂਤੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਣ। ਰਸਨ ਗਾਇਣ ਗੁਣ ਗਹਿਰ ਗੰਭੀਰ। ਅੰਮ੍ਰਿਤ ਮਿਲੇ ਸਾਚਾ ਸੀਰ। ਆਤਮ ਦੇਵੇ ਸਾਚੀ ਧੀਰ। ਬਜ਼ਰ ਕਪਾਟੀ ਕਾਇਆ ਮਾਟੀ, ਪ੍ਰਭ ਅਬਿਨਾਸ਼ੀ ਰਿਹਾ ਚੀਰ। ਸਾਚਾ ਸ਼ਬਦ ਲਗਾਏ ਸਾਚੀ ਹਾਟੀ, ਲੱਗੀ ਵਿਚ ਸਰੀਰ। ਬੇਮੁਖਾਂ ਕਾਇਆ ਚੋਲੀ ਪਾਟੀ, ਕਲਜੁਗ ਅੰਤਮ ਹੋਈ ਲੀਰ ਲੀਰ। ਨਾ ਕੋਈ ਤੀਰਥ ਨਾ ਕੋਈ ਤਾਟੀ, ਸਭ ਦੀ ਤੁੱਟੀ ਧੀਰ। ਏਕਾ ਰਸ ਗੁਰਮੁਖ ਲੈਣ ਪ੍ਰਭ ਚਰਨ ਚਾਟੀ, ਕੱਢੇ ਹਉਮੇ ਪੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਜੀਆ ਦਾਨ ਚਰਨ ਧੂੜ ਇਸ਼ਨਾਨ, ਮੂਰਖ ਮੁਗਧ ਅੰਞਾਣ ਬਣਾਏ ਚਤੁਰ ਸੁਜਾਨ, ਦੇਵੇ ਸਾਚੀ ਦਾਤੀ ਦੇਵੇ ਦਾਤ ਅਪਾਰ ਭੰਡਾਰ ਅਤੁਲ ਹੈ। ਆਪੇ ਪਾਏ ਸਾਰ ਵਿਚ ਸੰਸਾਰ, ਸਚ ਭੰਡਾਰਾ ਗਿਆ ਖੁਲ੍ਹ ਹੈ। ਗੁਰਸਿਖਾਂ ਰਿਹਾ ਤਾਰ ਕਰ ਵਿਚਾਰ, ਕਿਰਪਾ ਧਾਰ ਹਰਿ ਨਿਰੰਕਾਰ, ਦੇਵੇ ਸ਼ਬਦ ਧਾਰ ਨਾ ਲਾਏ ਕੋਈ ਮੁੱਲ ਹੈ। ਬੇਮੁਖ ਜੀਵ ਰਹੇ ਝਖ ਮਾਰ, ਚਾਰੋਂ ਕੁੰਟ ਹੋਏ ਖੁਆਰ ਆਪ ਡੁਬਾਏ ਵਿਚ ਮੰਝਧਾਰ, ਕਲਜੁਗ ਅੰਤਮ ਵੇਲਾ ਨੇੜੇ ਆਇਆ ਗੁਰਮੁਖ ਸਾਚੇ ਹਰਿ ਚਰਨ ਚੁੱਭੀ ਮਾਰ, ਅੰਮ੍ਰਿਤ ਧਾਰ ਕਰ ਪਿਆਰ, ਝਿਰਨਾ ਝਿਰੇ ਅਪਰ ਅਪਾਰ, ਤੇਰੀ ਕਾਇਆ ਮਹੱਲ ਮੁਨਾਰ ਜੋਤ ਜਗਾਏ ਹਰਿ ਨਿਰੰਕਾਰ, ਗੁਰਮੁਖ ਸਾਚੇ ਅੰਤਮ ਵੇਲੇ ਤੇਰੀ ਕਾਇਆ ਆਪ ਉਠਾਏ ਚੁੱਕ ਲੈ ਜਾਏ ਸੱਚੇ ਦਰਬਾਰ, ਦਰਗਹਿ ਸਾਚੀ ਜਾਏ ਵਾੜੀ। ਗੁਰਮੁਖ ਲਾਏ ਅੱਗੇ ਪਿੱਛੇ ਆਪ ਸੱਜੇ ਖੱਬੇ ਅੱਗੇ ਚਾਰੋਂ ਤਰਫ ਹੋਏ ਵਹੀਰਾ ਵਾਰੋ ਵਾਰੀ। ਚੋਰਾਂ ਠੱਗਾਂ ਦੇਵੇ ਦਰ ਦੁਰਕਾਰੀ। ਰੱਖੇ ਲਾਜ ਜਿਨ੍ਹਾਂ ਛੁਹਾਈਆ ਗੁਰ ਚਰਨ ਚਿੱਟੀ ਦਾਹੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਤਨ ਬਲੋਏ ਕਰੇ ਲੋਏ, ਗੁਰਮੁਖ ਉਠਾਏ ਸੋਏ ਜੋਤ ਜਗਾਏ ਬਹੱਤਰ ਨਾੜੀ। ਬਹੱਤਰ ਨਾੜੀ ਉਬਲੇ ਰਤ। ਜੋਤ ਜਗਾਏ ਹਰਿ ਕਮਲਾਪਤ। ਗੁਰਮੁੱਖ ਸਾਚੇ ਸਾਚਾ ਬੀਜ ਤੇਰੀ ਆਤਮ ਇਕ ਬਿਜਾਏ, ਕਲਜੁਗ ਅੰਤਮ ਵੇਖੇ ਵਤ। ਸਾਚੀ ਦਾਤ ਸੋਹੰ ਸ਼ਬਦ ਵਿਚ ਟਿਕਾਏ, ਆਪੇ ਜਾਣੇ ਗਤ ਮਿਤ। ਸਾਚੀ ਜੋਤ ਇਕ ਟਿਕਾਏ ਦੇਵੇ ਸਾਚੀ ਮਤ। ਕਲਜੁਗ ਅੰਤਮ ਵੇਲਾ ਟਲ ਨਾ ਜਾਏ, ਬੇਮੁਖ ਸੁੱਟੇ ਧਰਮ ਰਾਏ ਦੇ ਡੂੰਘੇ ਖਾਤ। ਵਲ ਛਲ ਕਰ ਆਪਣਾ ਆਪ ਰਿਹਾ ਛੁਪਾਏ, ਗੁਰਮੁਖ ਤੇਰੇ ਹਿਰਦੇ ਆਸਣ ਲਾਏ, ਜਿਸ ਉਤੇ ਨਾ ਕੋਈ ਛੱਪਰੀ ਨਾ ਕੋਈ ਛੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਧਾਏ ਏਕਾ ਸਾਚਾ ਨੱਤ। ਸਾਚਾ ਨਾਤ ਚਰਨ ਗੁਰ। ਗੁਰਮੁਖ ਗੁਰਸਿਖ ਦੋਹਾਂ ਬਣ ਜਾਏ ਇਕੋ ਸੁਰ। ਆਪ ਮਿਟਾਏ ਆਤਮ ਅਗਨ ਲੱਗੀ ਤ੍ਰਿਖ, ਮੇਲ ਮਿਲਾਏ ਲਿਖਿਆ ਧੁਰ। ਕਿਸੇ ਹੱਥ ਨਾ ਆਏ ਮੁਨ ਰਿਖ, ਦਰ ਦਰ ਮੰਗਦੇ ਫਿਰਦੇ ਭਿੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਾਚੇ ਸੰਤਾਂ ਸਾਚੇ ਲੇਖ ਲਿਖਾਈ, ਜਨ ਭਗਤ ਆਤਮ ਤਨ ਵਜਦੀ ਰਹੇ ਵਧਾਈ, ਸੋਹੰ ਸ਼ਬਦ ਗਾਉਂਦੇ ਰਹਿਣ ਚਾਈਂ ਚਾਈਂ, ਸਤਿਜੁਗ ਸਾਚੀ ਖਿੜੀ ਗੁਲਜ਼ਾਰ, ਸਾਚੇ ਸੰਤ ਸਾਚੀ ਵੇਲ ਕਲ ਵਿਚ ਮਾਤ ਦੇ ਲਾਈ, ਫੂਲਨ ਹਾਰ ਤਨ ਸ਼ਿੰਗਾਰ, ਹਰਿ ਨਿਰੰਕਾਰ ਸੋਹਣਾ ਹਾਰ ਇਕ ਗੁੰਦਾਈ। ਗੁਰਮੁਖ ਸਾਚੇ ਸੰਤ ਜਨਾਂ ਚਰਨ ਧੂੜ ਮਾਤਲੋਕ ਲੱਗੀ ਇਕ ਕਿਆਰੀ, ਸਾਚੇ ਫੁੱਲ ਲਿਆਇਆ ਤੋੜ। ਸੋਹੰ ਧਾਗੇ ਸ਼ਬਦ ਰਾਗੇ ਰਿਹਾ ਜੋੜ ਜੋੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਮੁਖਾਂ ਰੱਖੇ ਸਾਇਆ ਹੇਠ, ਘਨਕਪੁਰਵਾਸੀ ਲਾਹੇ ਉਦਾਸੀ, ਮਿਟੇ ਜਮ ਕਾ ਡਰ ਘਰ ਸੱਚੇ ਰਹਿਣ ਨਾ ਦੇਵੇ ਮਦਿਰਾ ਮਾਸੀ, ਕਲਗੀ ਧਰ ਸਾਚਾ ਹਰਿ ਆਵੇ ਵਾਗਾਂ ਮੋੜ। ਵਾਗਾਂ ਮੋੜੇ ਚੜ੍ਹੇ ਘੋੜੇ। ਗੁਰਮੁਖ ਪ੍ਰੀਤੀ ਚਰਨ ਜੋੜੇ। ਸਾਚਾ ਫਲ ਵਿਚ ਮਾਤ, ਹਰਿ ਜੀ ਇਕੋ ਲੋੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਤ ਪੁਰਖ ਬਿਧਾਤਾ ਆਪਣੇ ਚਰਨ ਜੋੜੇ। ਗੁਰ ਗੁਰ ਗੁਰ ਦਰਵੇਸ਼। ਜਨ ਭਗਤਾਂ ਦਰ ਰਹੇ ਹਮੇਸ਼। ਸਤਿਜੁਗ ਤੇਰਾ ਸਾਚਾ ਬਾਣਾ ਖੁਲ੍ਹੜੇ ਰਹਿਣ ਕੇਸ। ਕੋਈ ਨਾ ਰਹੇ ਰਾਜਾ ਰਾਣਾ, ਇਕੋ ਸਚ ਨਰ ਨਰੇਸ਼। ਸਰਬ ਜੀਆਂ ਆਪੇ ਮਾਣਾ ਤਾਣਾ, ਆਪੇ ਕਰੇ ਸਰਬ ਪ੍ਰਵੇਸ਼। ਆਪੇ ਚਲੇ ਚਲਾਏ ਆਪਣੇ ਭਾਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ ਨਰ, ਆਵੇ ਜਾਵੇ ਵਾਰੋ ਵਾਰਾ। ਆਵੇ ਜਾਵੇ ਵਾਰੋ ਵਾਰੀ। ਖੇਲ ਕਰੇ ਹਰਿ ਨਿਰੰਕਾਰੀ। ਸਤਿਜੁਗ ਸਾਚੇ ਜੋਤ ਪ੍ਰਗਟਾਈ ਪਹਿਲੀ ਵਾਰੀ, ਸਨਕ ਸਨੰਦਨ ਸਨਾਤਨ ਸੰਤ ਕੁਮਾਰ ਨਾਉਂ ਰਖਾਈ। ਦੂਜੀ ਵਾਰ ਲਏ ਅਵਤਾਰ, ਬਰਾਹ ਰੂਪ ਹਰਿ ਜੀ ਧਾਰ, ਧਰਤ ਮਾਤ ਪਤਾਲੋਂ ਕੱਢੀ ਬਾਹਰ, ਏਕਾ ਕੀਤੀ ਹਰਿ ਆਪਣੀ ਕਾਰ। ਕੋਈ ਨਾ ਪਾਵੇ ਪ੍ਰਭ ਦੀ ਸਾਰ। ਨਿਹਕਲੰਕ ਨਰਾਇਣ ਨਰ ਆਵੇ ਜਾਵੇ ਵਾਰੋ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਕਰਾਏ ਜਲ ਥਲ। ਸ੍ਰਿਸ਼ਟ ਸਬਾਈ ਭੁਲਾਏ ਕਰ ਵਲ ਛਲ। ਜੋਤ ਪ੍ਰਗਟਾਏ ਘੜੀ ਘੜੀ ਪਲ ਪਲ। ਬੇਮੁਖ ਵੇਖਣ ਨੇਤਰ ਪੇਖਣ, ਦਿਸ ਨਾ ਆਏ ਹਰਿ ਰਘੁਰਾਏ, ਕੋਈ ਨਾ ਜਾਣੇ ਅੱਜ ਕੱਲ। ਮਹਾਰਾਜ ਸ਼ੇਰ ਸਿੰਘ ਦੇਵੇ ਸਾਚਾ ਦਾਨ, ਚਰਨ ਧੂੜ ਸੱਚਾ ਇਸ਼ਨਾਨ, ਜਾਏ ਬਲ ਬਲ। ਬਲ ਬਲ ਬਲ ਬਲਿਹਾਰੀ। ਗੁਰ ਸੰਗਤ ਪ੍ਰਭ ਜਾਏ ਤਾਰੀ। ਰੈਣ ਸਬਾਈ ਹਰਿ ਜਸ ਗਾਏ ਆਏ ਚਰਨ ਦਵਾਰੀ। ਆਤਮ ਝੋਲੀ ਹਰਿ ਭਰਾਈ। ਜਿਨ੍ਹਾਂ ਆਸ ਇਕ ਰਖਾਈ। ਸਾਚੀ ਵਸਤ ਵਿਚ ਟਿਕਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੁਲ ਰਹੇ ਨਾ ਰਾਈ। ਕਰੇ ਆਸ ਕਰ ਅਰਦਾਸ। ਪ੍ਰਭ ਅਬਿਨਾਸ਼ੀ ਹੋਏ ਦਾਸ, ਹਿਰਦੇ ਸਭ ਦੇ ਰੱਖੇ ਵਾਸ। ਪ੍ਰਭ ਅਬਿਨਾਸ਼ੀ ਪੁਰੀਆਂ ਤਿੰਨਾਂ ਲੋਆਂ ਕਰੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸੱਚਾ ਦਾਨ ਸਰਬ ਗੁਣਵੰਤ ਹਰਿ ਗੁਣਤਾਸ। ਹਰਿ ਗੁਣਤਾਸਾ, ਵੇਖੇ ਜਗਤ ਤਮਾਸ਼ਾ। ਕਲਜੁਗ ਅੰਤਮ ਵੇਲਾ ਮੌਤ ਡੈਣ ਚਬਾਏ, ਖਾਏ ਕਰ ਕਰ ਹਾਸਾ। ਲੱਖ ਚੁਰਾਸੀ ਛੁੱਟੇ ਨਾਤਾ, ਭਾਈ ਭੈਣ ਸਾਕ ਸੱਜਣ ਸੈਣ ਖਾਲੀ ਫੜੇ ਹੱਥ ਵਿਚ ਕਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਸ਼ਟਭੁਜ ਮਾਰੇ ਧੁਜ, ਸ਼ਬਦ ਲਿਖਾਏ ਪੰਚਮ ਜੇਠ ਗੁਝ, ਆਪ ਉਠਾਏ ਮਾਤ ਪਤਾਲ ਅਕਾਸਾ। ਅਸ਼ਟਭੁਜ ਉਠ ਹੋ ਖਬਰਦਾਰ। ਸ਼ਸਤਰ ਬਸਤਰ ਆਪਣੇ ਪਹਿਨ ਕਰ ਤਨ ਸ਼ਿੰਗਾਰ। ਧਰਤ ਮਾਤ ਕਰੇ ਪੁਕਾਰ। ਲੱਖ ਚੁਰਾਸੀ ਪਾਪਾਂ ਭਰੀ, ਪਾਏ ਆਏ ਭਾਰ। ਪ੍ਰਭ ਅਬਿਨਾਸ਼ੀ ਦੇਵੇ ਸਾਚੀ ਵਰੀ, ਜੋਤ ਰਖਾਵੇ ਵਿਚ ਸੰਸਾਰ। ਨਿਹਕਲੰਕ ਕਲ ਜਾਮਾ ਪਾਇਆ, ਪੰਚਮ ਜੇਠ ਲੋਕਮਾਤ ਲਾਏ ਇਕ ਸੱਚਾ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਸਤਿਜੁਗ ਮੌਤ ਲਾੜੀ ਖਿਚ ਲਿਆਏ ਚਰਨ ਦਵਾਰ। ਲਾੜੀ ਮੌਤ ਆਉਣਾ ਦਰ। ਲੈ ਕੇ ਜਾਣਾ ਸੱਚਾ ਵਰ। ਪ੍ਰਭ ਅਬਿਨਾਸ਼ੀ ਆਪੇ ਦੇਵੇ ਨਰ ਨਰਾਇਣ ਬਲ ਬਲ ਧਾਰ। ਚਾਰੋਂ ਕੁੰਟ ਆਵੇ ਡਰ, ਪ੍ਰਗਟ ਹੋਇਆ ਨਰ ਹਰਿ, ਪੈਣ ਸਿਆਪੇ ਘਰ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਜਾਗਣ ਭਾਗ, ਉਪਜੇ ਰਾਗ ਧੋਏ ਦਾਗ, ਪਹਿਲੀ ਮਾਘ ਦੇਵੇ ਸੱਚਾ ਵਰ। ਲਾੜੀ ਮੌਤ ਉਠ ਵਿਚਾਰੇ। ਹਰਿ ਜੀ ਕਿਹੜਾ ਕਰੇ ਤਨ ਸ਼ਿੰਗਾਰੇ। ਲੱਖ ਚੁਰਾਸੀ ਕਰਾਂ ਦਾਸੀ, ਇਕੋ ਵਾਰ ਬੇਮੁਖ ਸਾਰੇ ਬਣਾ ਮੇਰੇ ਲਾੜੇ। ਧਰਮ ਰਾਏ ਤੇਰੀ ਸੁਣ ਪੁਕਾਰ, ਹਰਿ ਦਾਤਾਰ, ਮਾਝੇ ਦੇਸ ਕਰੇ ਵੇਸ। ਜੋਤ ਸਰੂਪੀ ਆਪੇ ਲਾਏ ਸਚ ਸੱਚੇ ਅਖਾੜੇ, ਇਕੋ ਸਚ ਨਰ ਨਰੇਸ਼। ਖੁਲ੍ਹੇ ਰੱਖੇ ਆਪਣੇ ਕੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਘਰ ਸਾਚੇ ਵਸੇ ਜੋਤ ਸਰੂਪੀ ਗੁਰਮੁਖ ਸਾਚੇ ਵਿਚ ਪ੍ਰਵੇਸ਼। ਲਾੜੀ ਮੌਤ ਚੜ੍ਹਿਆ ਚਾਅ। ਪ੍ਰਭ ਅਬਿਨਾਸ਼ੀ ਮੇਰੇ ਬਖਸ਼ੀਂ ਸਭ ਗੁਨਾਹ। ਫੜ ਕੇ ਬਾਂਹ ਸਾਚਾ ਖੇਲ ਕਰੀਂ ਵਿਚ ਬ੍ਰਹਿਮੰਡੀ, ਜਿਥੇ ਹੋਏ ਵਡ ਪਖੰਡੀ, ਇਕ ਦਿਖਾਵੀਂ ਸੱਚਾ ਰਾਹ। ਆਪਣੀ ਹੱਥੀਂ ਫੜ ਚੰਡੀ, ਵੱਢੀ ਜਾਈਂ ਵੱਖੋ ਵੱਖ ਕਰੀਂ ਥਾਉਂ ਥਾਂ। ਆਪ ਉਠਾਈਂ ਧਰਤ ਮਾਤ ਦੀ ਗੋਦ ਸਵਾਈਂ, ਬੇਮੁਖ ਕਲਜੁਗ ਜੀਵਾਂ ਨਾ ਦੇਵੇ ਕੋਈ ਠੰਡੀ ਛਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਰ ਤੇਰੀ ਝੋਲੀ ਪਾਇਆ, ਪਰਦਾ ਉਹਲਾ ਨਾ ਕੋਈ ਰਖਾਇਆ, ਸ਼ਬਦ ਡੋਲਾ ਤੇਰੇ ਨਾਲ ਧਰਾਇਆ, ਗੁਰਮੁਖ ਸਾਚੇ ਸੰਤ ਜਨਾਂ ਲੈਣਾ ਵਿਚ ਬਹਾ। ਲਾੜੀ ਮੌਤ ਕਰੇ ਪੁਕਾਰ। ਹਰਿ ਜੀ ਸਾਚੇ ਕਿਰਪਾ ਧਾਰ। ਮੇਰੀ ਪੈਜ ਦੇਣੀ ਸਵਾਰ। ਮੈਂ ਜਾਵਾਂ ਵਿਚ ਮਾਤ, ਅੰਤਮ ਕਲ ਬੇਮੁਖਾਂ ਕਰਾਂ ਖੁਆਰ। ਸਿਰ ਮੇਰੇ ਹੱਥ ਰੱਖੀਂ ਹਰਿ ਸਮਰਥ, ਮੈਂ ਜਾਵਾਂ ਤੇਰੇ ਸਿੱਖਾਂ ਚਰਨ ਦਵਾਰ। ਮੇਰੇ ਆਵਣ ਨਾਲ, ਫੜਾਵਾਂ ਤੇਰੇ ਹੱਥ, ਮੇਰਾ ਉਤਰੇ ਸਿਰ ਤੋਂ ਭਾਰ। ਤੇਰੇ ਸਿੱਖਾਂ ਤਨ ਸ਼ਬਦ ਪਹਿਨਾਵਾਂ ਸਾਚਾ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਏ ਲਾੜੀ ਮੌਤ ਰਾਹੇ ਪਾਏ, ਬੇਮੁਖ ਜੀਵ ਦਿਸ ਨਾ ਆਏ, ਤ੍ਰੈਲੋਕੀ ਨਾਥ ਸਗਲਾ ਸਾਥ ਤੇਰਾ ਆਪ ਨਿਭਾਏ ਵਿਚ ਸੰਸਾਰ। ਲਾੜੀ ਮੌਤ ਹੋ ਤਿਆਰ। ਆਈ ਹਰਿ ਦਰ ਸੱਚੇ ਦਰਬਾਰ। ਪ੍ਰਭ ਅਬਿਨਾਸ਼ੀ ਦਿਤਾ ਦੋਹੀਂ ਹੱਥੀਂ ਸੱਚਾ ਪਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਕਰੇ ਅਕਾਰ। ਲਾੜੀ ਮੌਤ ਤੇਰਾ ਸੀਸ ਗੁੰਦਾਏ। ਸ਼ਬਦ ਟਿੱਕਾ ਮਸਤਕ ਲਾਏ। ਬੇਮੁਖਾਂ ਦੇ ਨਾਲ ਵਿਆਹੇ। ਫੜ ਕੇ ਬਾਹੋਂ ਡੋਲੀ ਪਾਏ। ਧਰਮ ਰਾਏ ਦੀ ਬਣ ਗਈ ਗੋਲੀ, ਅਠਾਈ ਕੁੰਡਾਂ ਦੇ ਭਰਾਏ। ਬੇਮੁਖ ਜੀਵ ਮਾਰਨ ਬੋਲੀ, ਜੋਤ ਸਰੂਪੀ ਕੋਈ ਸਾਰ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਿਹਾਰਾ ਹਰਿ ਕਰਤਾਰਾ, ਨਿਹਕਲੰਕ ਨਰਾਇਣ ਨਰ ਸਾਧ ਸੰਗਤ ਤੇਰੇ ਵਿਚ ਕਰਾਏ। ਲਾੜੀ ਮੌਤ ਤੇਰੇ ਸਿਰ ਪਾਉਣੀ ਸੱਗੀ। ਏਕਾ ਜੋਤ ਨਿਹਕਲੰਕ ਵਿਚ ਮਾਤ ਦੇ ਜਗੀ। ਚਾਰੋਂ ਕੁੰਟ ਉਠ ਉਠ ਵੇਖੋ ਤੱਤੀ ਵਾ ਵਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਆਪ ਰਚਾਏ, ਮੰਗਣ ਦਰ ਨਾ ਕਿਸੇ ਜਾਏ, ਨਾ ਕੋਈ ਰੂਪ ਰੰਗ ਰੇਖ ਰਖਾਏ, ਏਕਾ ਬਣੇ ਸੰਗੀ ਅੰਗੀ। ਨਾ ਕੋਈ ਸੰਗ ਸੁਹੇਲਾ। ਜੋਤ ਸਰੂਪੀ ਇਕ ਇਕੇਲਾ । ਤੀਨ ਲੋਕ ਆਪ ਰਚਾਇਆ। ਮਾਇਆ ਰੂਪੀ ਸਤਿ ਸਰੂਪੀ, ਵਡਾ ਸ਼ਾਹੋ ਭੂਪੀ ਨਾ ਕੋਈ ਰੰਗ ਨਾ ਕੋਈ ਰੂਪੀ, ਏਕਾ ਏਕ ਹਰਿ ਅਨੂਪੀ, ਆਪ ਕਰਾਇਆ ਸੱਚਾ ਮੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤ ਕਰਾਇਆ, ਸਾਚਾ ਵੇਲਾ ਮਾਤ ਲਿਆਇਆ, ਹੋਇਆ ਸਤਿਜੁਗ ਵੇਲਾ। ਚਰਨ ਕਵਲ ਸਦਾ ਸੁਹੇਲੇ। ਚਰਨ ਕਵਲ ਗੁਰਸਿਖਾਂ ਮੇਲੇ। ਚਰਨ ਕਵਲ ਕਵਲ ਚਰਨ ਜਗੇ ਜੋਤ ਬਿਨ ਬਾਤੀ ਬਿਨ ਤੇਲੇ। ਚਰਨ ਕਵਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਗ ਬਣੇ ਸੱਜਣ ਸੁਹੇਲੇ। ਚਰਨ ਕਵਲ ਚਰਨ ਧੂੜ। ਚਰਨ ਕਵਲ ਤਰਾਏ ਗੁਰਮੁਖ ਆਤਮ ਮੂੜ੍ਹ। ਚਰਨ ਕਵਲ ਆਪ ਕਟਾਏ ਜਮ ਕਾ ਜੂੜ। ਚਰਨ ਕਵਲ ਏਕਾ ਰੰਗ ਚੜ੍ਹਾਏ ਆਤਮ ਸਾਚਾ ਗੂੜ੍ਹ। ਚਰਨ ਕਵਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਅੰਤਮ ਅੰਤ ਦਿਸੇ ਕੂੜੋ ਕੂੜ। ਚਰਨ ਕਵਲ ਚਰਨਾਰ ਬਿੰਦ। ਚਰਨ ਕਵਲ ਅੰਤਮ ਵੇਲੇ ਆਏ ਵਾਲੀ ਹਿੰਦ। ਚਰਨ ਕਵਲ ਕਵਲ ਚਰਨ ਸ਼ਾਹ ਮਰਗਿੰਦ। ਚਰਨ ਕਵਲ ਉਪਰ ਧਵਲ ਰਹੇ ਮਵਲ, ਰਿਹਾ ਤਰਸ ਸੁਰਪਤ ਰਾਜਾ ਇੰਦ। ਚਰਨ ਕਵਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਗੁਰਸਿਖਾਂ ਆਪ ਪਿਲਾਏ, ਬੇਮੁਖ ਜੀਵ ਕਰਦੇ ਫਿਰਦੇ ਨਿੰਦ। ਚਰਨ ਕਵਲ ਗੁਰਮੁੱਖਾਂ ਮਿਲੇ ਮਾਤ। ਚਰਨ ਕਵਲ ਮਿਟੇ ਆਤਮ ਅੰਧੇਰੀ ਰਾਤ। ਚਰਨ ਕਵਲ ਗੁਰਮੁਖਾਂ ਮਿਲੇ ਮਾਤ ਸਚ ਸੁਗਾਤ। ਚਰਨ ਕਵਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚਾ ਨਾਤ। ਚਰਨ ਕਵਲ ਹਰਿ ਅਵਤਾਰੀ। ਚਰਨ ਕਵਲ ਗੁਰਸਿਖ ਸਾਚਾ, ਜਾਏ ਬਲ ਬਲਿਹਾਰੀ। ਚਰਨ ਕਵਲ ਏਕਾ ਰੀਤ, ਸਚ ਪ੍ਰੀਤ ਮਾਤ ਸੱਚੀ ਧਾਰੀ। ਚਰਨ ਕਵਲ ਪਤਤ ਪੁਨੀਤ, ਸਾਚਾ ਮੀਤ ਹਰਿ ਬਨਵਾਰੀ। ਚਰਨ ਕਵਲ ਲਾਗ ਗੁਰਸਿਖ ਸਾਚੇ ਮੀਤ, ਮਾਤਲੋਕ ਆਉਣ ਨਾ ਦੇਵੇ ਹਾਰੀ। ਚਰਨ ਕਵਲ ਕਾਇਆ ਹੋਈ ਠੰਡੀ ਸੀਤ, ਅੰਮ੍ਰਿਤ ਬਰਖਾ ਲੱਗੇ ਭਾਰੀ। ਚਰਨ ਕਵਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਲਾਗ ਧੋ ਦਾਗ ਖੁਲ੍ਹੇ ਦਸਮ ਦਵਾਰੀ। ਚਰਨ ਕਵਲ ਗੁਰਮੁਖ ਲੱਗੇ। ਆਤਮ ਸਾਚੀ ਜੋਤ ਜਗੇ। ਨਰ ਹਰਿ ਸਾਚਾ ਸਦਾ ਰਹੇ ਪਿੱਛੇ ਅੱਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਉਪਜਾਇਆ, ਗੁਰਸਿਖ ਬੰਨ੍ਹਾਇਆ ਸਾਚਾ ਤੱਗੇ। ਚਰਨ ਕਵਲ ਪੇਖ ਨੈਣ। ਪ੍ਰਭ ਅਬਿਨਾਸ਼ੀ ਵੇਖ, ਸੱਜਣ ਸੁਹੇਲ ਤੀਜੇ ਨੈਣ। ਜੋਤ ਸਰੂਪੀ ਧਾਰੇ ਭੇਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣੇ ਸਾਕ ਸੈਣ। ਚਰਨ ਪ੍ਰੀਤੀ ਜਗਤ ਨਿਰਾਲੀ। ਆਤਮ ਮਿਟੇ ਘਟਾ ਕਾਲੀ। ਕਰਦਾ ਰਹੇ ਸਦਾ ਰਖਵਾਲੀ। ਬਣਿਆ ਰਹੇ ਗੁਰਸਿਖਾਂ ਪਾਲੀ। ਪ੍ਰਭ ਅਬਿਨਾਸ਼ੀ ਸਾਚਾ ਮਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਪੁੱਤਰ ਧੀਆਂ ਕਰੇ ਸਦਾ ਸਦਾ ਰਖਵਾਲੀ। ਚਰਨ ਪ੍ਰੀਤੀ ਜਾਏ ਜੁੜ। ਖਾਲੀ ਹੱਥ ਹਰਿ ਸਮਰੱਥ, ਕੋਈ ਨਾ ਜਾਏ ਮੁੜ। ਪ੍ਰਭ ਅਬਿਨਾਸ਼ੀ ਸਚ ਲਿਆਇਆ ਸ਼ਬਦ ਰਥ ਸਾਚੀ ਵਥ, ਧੁਰ ਦਰਗਾਹੋਂ ਆਇਆ ਤੁਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਮੁਖ ਲਗਾਏ, ਕਲਜੁਗ ਸਾਚਾ ਜੋਗ ਦਵਾਏ, ਹਉਮੈ ਵਿਚੋਂ ਰੋਗ ਗਵਾਏ, ਕਲਜੁਗ ਧਾਰ ਵਿਚ ਸੰਸਾਰ, ਗੁਰਸਿਖ ਨਾ ਜਾਏ ਰੁੜ੍ਹ। ਸੱਚਾ ਨਾਮ ਸ਼ਬਦ ਅਪਾਰ। ਰਸਨਾ ਦੇਵੇ ਜੀਵ ਅਧਾਰ। ਮਾਨਸ ਜਨਮ ਜਾਏ ਸੁਧਾਰ। ਪੂਰਬ ਕਰਮ ਰਿਹਾ ਵਿਚ ਵਿਚਾਰ। ਆਉਣਾ ਜਾਣਾ ਲੇਖੇ ਲਾਏ, ਸਾਚੇ ਰਾਹੇ ਆਪੇ ਪਾਏ, ਮੇਲ ਮਿਲਾਇਆ ਵਿਛੜਿਆਂ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਮ ਕਾ ਫਾਹਾ ਗਲੋਂ ਲਾਹੇ, ਸੋਹੰ ਕੰਗਣ ਤਨ ਪਹਿਨਾਇਆ, ਵਿਚ ਮਾਤ ਦੇਵੇ ਵਸਤ ਤਨ ਸੱਚਾ ਸ਼ਿੰਗਾਰ, ਨਾਰ ਭਤਾਰ ਇਕ ਸਚ ਪਿਆਰ, ਹੋਏ ਦੁੱਖਿਆਰ, ਨਾ ਪਾਈ ਸਾਰ, ਵਿਚ ਡਿੱਗਾ ਆਤਮ ਡੂੰਘੀ ਧਾਰ। ਨਿਹਕਲੰਕ ਰਾਹ ਦਿਖਾਏ। ਸ਼ਬਦ ਸਚ ਗਿਆਨ ਦਵਾਏ। ਸੋਇਆ ਜੀਵ ਆਣ ਜਗਾਏ। ਗੁਰਮੁਖ ਸਾਚਾ ਸੰਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰੀ ਆਸ ਦੇਵੇ ਧਰਵਾਸ ਦਇਆ ਕਮਾਏ। ਪੂਰੀ ਆਸ ਹਰਿ ਭਰਵਾਸਾ। ਰਸਨਾ ਗਾਓ ਸਵਾਸ ਸਵਾਸਾ। ਗੁਰਮੁਖ ਰਸਨ ਨਾ ਲਾਏ ਮਦਿਰਾ ਮਾਸਾ। ਪ੍ਰਭ ਅਬਿਨਾਸ਼ੀ ਫੇਰਾ ਪਾਏ, ਜੋਤ ਸਰੂਪੀ ਚਾਰੋਂ ਤਰਫ ਸ੍ਰਿਸ਼ਟ ਸਬਾਈ ਵੇਖੇ ਆਪ ਤਮਾਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਰ ਆਏ ਘਰ ਜਾਏ ਤਰ ਜੂਠਾ ਝੂਠਾ ਭੰਨੇ ਹੰਕਾਰੀ ਕਾਸਾ। ਚਰਨ ਲਾਗ ਜਾਣਾ ਜਾਗ। ਆਤਮ ਧੋਣਾ ਦਾਗ। ਗੁਰਮੁਖ ਬਣਾਏ ਹੰਸ ਕਾਗ। ਆਪ ਬੁਝਾਏ ਤ੍ਰਿਸ਼ਨਾ ਆਗ। ਦੋ ਹੱਥੀਂ ਹਰਿ ਸਮਰਥੀ ਪਕੜੇ ਗੁਰਸਿਖ ਤੇਰੀ ਵਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦਾਤ ਝੋਲੀ ਪਾਏ, ਆਤਮ ਲਾਏ ਸਾਚੀ ਜਾਗ। ਸਾਚਾ ਨਾਮ ਝੋਲੀ ਭਰ। ਕਿਰਪਾ ਕਰ ਸਾਚੇ ਹਰਿ। ਆਤਮ ਖੁਲ੍ਹੇ ਸਾਚਾ ਦਰ। ਮਿਲਿਆ ਧੁਰ ਦਰਬਾਰ ਸਾਚੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਭੰਡਾਰੇ ਸਚ ਭਰਾਏ, ਅੰਮ੍ਰਿਤ ਸਾਚਾ ਸੀਰ ਦੇਵੇ ਭਰ। ਸਾਚਾ ਦੇਵੇ ਨਾਮ ਹਰਿ, ਗੁਰਸਿਖ ਆਤਮ ਸੀਨੇ ਵਿਚੋਂ ਦੇਵੇ ਕੱਢ ਇਕੋ ਪੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਚਲਾਏ ਸਾਚਾ ਤੀਰ, ਬਜ਼ਰ ਕਪਾਟੀ ਦੇਵੇ ਚੀਰ। ਸਾਚਾ ਸ਼ਬਦ ਰਸਨਾ ਗਾਨਾ। ਮਦਿਰਾ ਮਾਸ ਦਿਓ ਤਜਾ, ਆਪਣੀ ਬਣਤ ਲਏ ਬਣਾ। ਸਾਚਾ ਕੰਤ ਜੀਵ ਜੰਤ, ਆਪਣੀ ਸਰਨ ਲਏ ਲਗਾ। ਆਦਿ ਅੰਤ ਜੁਗਾ ਜੁਗੰਤ, ਹੋਏ ਸਹਾਈ ਸਭਨੀ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਨ ਹਰਿ ਭਗਵਾਨ, ਆਪੇ ਪਕੜੇ ਗੁਰਮੁਖਾਂ ਬਾਂਹ। ਪਕੜੇ ਬਾਂਹ ਹੋਏ ਸਹਾਰਾ। ਲੱਖ ਚੁਰਾਸੀ ਗੇੜ ਨਿਵਾਰਾ। ਆਤਮ ਦੀਪਕ ਸਾਚੀ ਜੋਤ ਕਰੇ ਉਜਿਆਰਾ। ਗੁਰਮੁਖ ਬਣਾਏ ਸਾਚੀ ਗੋਤੀ, ਦੁਰਮਤ ਮੈਲ ਹਰਿ ਦਰ ਧੋਤੀ, ਕਾਇਆ ਸੱਚਾ ਮਹੱਲ ਮੁਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਲਾਇਆ ਸੱਚਾ ਇਕ ਦਰਬਾਰਾ। ਸਚ ਦਰਬਾਰ ਮਾਤਲੋਕ ਹਰਿ ਸਾਚੇ ਲਾਇਆ ਕਿਰਪਾ ਧਾਰ। ਸਚ ਵਸਤ ਹਰਿ ਝੋਲੀ ਦਏ ਪਾਇਆ, ਮੰਗਣ ਆਇਆ ਬਣਿਆ ਲੇਖ ਲਿਖਾਰ। ਨਗਰ ਖੇੜੇ ਦੇਵੇ ਥੇਹ ਕਰਾਇਆ, ਸ਼ਬਦ ਚਲਾਇਆ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਅੰਮ੍ਰਿਤ ਮੁਖ ਦੇ ਬਰਸਾਇਆ, ਕਾਇਆ ਕਰੇ ਠੰਡੀ ਠਾਰ। ਗੁਰ ਪੂਰਾ ਹਰਿ ਨਿਰੰਕਾਰ ਹੈ। ਵਡ ਸੂਰਾ ਵਿਚ ਸੰਸਾਰ ਹੈ। ਸਰਬ ਕਲਾ ਭਰਪੂਰਾ ਦੇਵੇ ਤਾਰ ਹੈ। ਆਤਮ ਦੇਵੇ ਜੋਤੀ ਨੂਰੋ ਨੂਰਾ, ਮਿਟਾਏ ਅੰਧ ਅੰਧਿਆਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਆਪੇ ਪਾਏ ਸਾਰ ਹੈ। ਸਾਚੇ ਦਰ ਹੋਏ ਸੁਹਾਨਾ। ਕਰੇ ਚਰਨ ਹਰਿ ਧਿਆਨਾ। ਸੋਹੰ ਸ਼ਬਦ ਰਸਨਾ ਗਾਨਾ। ਆਪ ਮਿਟਾਏ ਚੁਕਾਏ ਜਮ ਕੀ ਕਾਨਾ। ਏਥੇ ਓਥੇ ਸਾਚੀ ਥਾਏਂ, ਦਰਗਹਿ ਸਾਚੀ ਬਹਿ ਕੇ ਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦੇਵੇ ਨਾਮ ਗੁਣ ਨਿਧਾਨ ਨਾਮ ਨਿਧਾਨ ਨਿਰਹਾਰ। ਆਪ ਬਣਾਏ ਬਣਤ ਗੁਣਵੰਤ ਗੁਣ ਨਿਧਾਨ, ਕਿਰਪਾ ਕਰ ਵਿਚ ਸੰਸਾਰ। ਹਰਿ ਮਿਹਰਵਾਨ ਪਾਵੇ ਸਾਰ ਕਰ ਪਿਆਰ। ਏਕਾ ਸਾਚੀ ਦੱਸੇ ਤਿੱਖੀ ਧਾਰ। ਸੋਹੰ ਸ਼ਬਦ ਰਸਨ ਵਿਚਾਰ। ਆਤਮ ਪਰਦਾ ਦੇਵੇ ਪਾੜ, ਦਿਸੇ ਹਰਿ ਸੱਚਾ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਰਨ ਆਪ ਰਖਾਏ ਲਿਆਏ ਚਰਨ ਦਵਾਰ। ਹਰਿ ਦੱਸੇ ਰਾਹ ਸੁਖਾਲਾ। ਛੱਡਣਾ ਪਏ ਜਗਤ ਜੰਜ਼ਾਲਾ। ਆਤਮ ਹੋਣਾ ਪਏ ਕੰਗਾਲਾ। ਤਨ ਮੰਦਰ ਬਣੇ ਸੱਚੀ ਧਰਮਸਾਲਾ। ਪ੍ਰਭ ਅਬਿਨਾਸ਼ੀ ਵਸੇ ਅੰਦਰ, ਦੇਵੇ ਨਾਮ ਸੱਚਾ ਧਨ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਆਪੇ ਪ੍ਰਿਤਪਾਲਾ। ਔਖਾ ਰਾਹ ਔਖੀ ਘਾਟੀ। ਜਿਥੇ ਖੁਲ੍ਹੇ ਬਜ਼ਰ ਕਪਾਟੀ। ਮਾਤਲੋਕ ਇਕੋ ਇਕ ਸੱਚੀ ਹਾਟੀ। ਸਾਚਾ ਰਾਹ ਗੁਰਮੁਖ ਸਾਚੇ ਖੁਲ੍ਹਾ ਸਾਚੀ ਘਾਟੀ। ਬੇਮੁਖਾਂ ਅੰਤਮ ਵੇਲੇ ਗਲ ਪਿਆ ਫਾਹ, ਨਾ ਦਿਸੇ ਕੋਈ ਸੱਚਾ ਰਾਹ, ਕਲਜੁਗ ਰੈਣ ਅੰਧੇਰੀ ਘਾਟੀ। ਗੁਰਮੁਖਾਂ ਹਰਿ ਫੜੇ ਬਾਂਹ, ਰਸਨਾ ਰਸ ਸੋਹੰ ਸ਼ਬਦ ਸਾਚਾ ਚਾਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਤੇਰੀ ਕਾਇਆ ਝੂਠੀ ਮਾਟੀ। ਸਚ ਦਵਾਰ ਸੱਚਾ ਥਾਉਂ। ਏਥੇ ਓਥੇ ਹੁੰਦਾ ਸਚ ਨਿਆਉਂ। ਦਰਗਹਿ ਸਾਚੀ ਪਾਵੇ ਸਾਰ, ਗੁਰਮੁਖਾਂ ਦੇਵੇ ਠੰਡੀਆਂ ਛਾਉਂ। ਆਪ ਬਿਠਾਏ ਸ਼ਬਦ ਬਬਾਣ, ਆਪਣੀ ਗੋਦ ਉਠਾਏ ਜਿਉਂ ਬਾਲਕ ਮਾਂਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੁਲ ਰਹੇ ਨਾ ਰਾਓ। ਨਾ ਭੁਲਣਾ ਜਗਤ ਨਾ ਰੁਲਣਾ, ਦਰਗਹਿ ਸਾਚੀ ਪੈਂਦਾ ਮੁਲਣਾ। ਮਾਨਸ ਜਨਮ ਮਾਤ ਫਲਨਾ ਫੁਲਨਾ। ਪਾਇਆ ਨਾਮ ਦਰ ਨਿਧਾਨਾ। ਗੁਰਮੁਖ ਨਾ ਬਣਨਾ ਫੇਰ ਅੰਞਾਣਾ। ਪ੍ਰਭ ਅਬਿਨਾਸ਼ੀ ਦੂਰ ਦੁਰਾਡਾ ਵੇਖੇ, ਮਾਰੇ ਸ਼ਬਦ ਨਿਸ਼ਾਨਾ। ਇਕ ਇਕ ਫੜੇ ਬਣਿਆ ਸਾਚਾ ਗਾਡੀ, ਨਾ ਕੋਈ ਭੇਵ ਛੁਪਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬਾਡੀ, ਕਾਇਆ ਮਹੱਲ ਸਦਾ ਅਟੱਲ ਜਿਸ ਰਖਾਨਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਨਾ ਮਨੋਂ ਭੁਲਾਨਾ। ਅਗਲਾ ਪਿਛਲਾ ਮਿਲਦਾ ਲੇਖਾ। ਬਿਧਨਾ ਲਿਖੇ ਜਿਹੜੀ ਲੇਖਾ। ਵਿਚ ਮਾਤ ਨਾ ਮਿਲੇ ਦਾਤ ਸਚ ਸੁਗਾਤ, ਕਿਸੇ ਧਾਰੀ ਭੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਸਰਨਾਈ ਮਿਲੇ ਵਡਿਆਈ ਕਰੇ ਬੇਨੰਤੀ ਆਪ ਲਿਖਾਏ ਸਾਚੇ ਲੇਖਾ। ਕਰੇ ਬੇਨੰਤੀ ਦਰ ਦਰਬਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ ਦੇਵੇ ਵਰ ਫਲ ਲਗਾਏ ਸਾਚੇ ਡਾਰ। ਭੁੱਲ ਨਾ ਜਾਣਾ ਰੁਲ ਨਾ ਜਾਣਾ ਸਾਚੀ ਵਸਤ ਕਿਤੋਂ ਹੱਥ ਨਾ ਆਏ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਵਿਚ ਸਮਾਏ, ਜੋਤ ਸਰੂਪੀ ਡਗਮਗਾਏ, ਸਭ ਨੂੰ ਦੇਵਣਹਾਰ ਦਾਤਾਰ। ਦੇਵੇ ਦਾਨ ਵਡ ਵਡ ਦਾਨੀ। ਜੋ ਜਨ ਕਰੇ ਚਰਨ ਧਿਆਨੀ। ਅੰਤਮ ਕੱਢੇ ਸਰਬ ਮਾਣੀ। ਕਰੇ ਚਰਨ ਧੂੜ ਇਸ਼ਨਾਨੀ। ਇਕੋ ਵੱਜੇ ਤੀਰ ਸ਼ਬਦ ਕਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਇਆ ਕਮਾਏ, ਤੇਰੇ ਡਾਲੇ ਫਲ ਲਗਾਏ ਕਰੇ ਮਿਹਰਬਾਨੀ। ਸਾਚਾ ਲੱਗੇ ਡਾਲ ਫਲ। ਸਚ ਦਵਾਰੇ ਆਉਣਾ ਚਲ। ਨਾ ਕਰੇ ਕੋਈ ਵਲ ਛਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਿਆਏ ਅੰਮ੍ਰਿਤ ਘੁੱਟ ਅੰਮ੍ਰਿਤ ਸੀਰ ਸਾਚਾ ਜਲ। ਸ਼ਬਦ ਜੈਕਾਰਾ ਲੈਣਾ ਬੋਲ। ਹਰਿ ਜੀ ਚੁਕਾਉਂਦਾ ਅਗਲਾ ਪਿਛਲਾ ਮੂਲ। ਕਲਜੁਗ ਮਾਇਆ ਵਡੀ ਛਾਇਆ ਅੰਤਮ ਨਾ ਜਾਣਾ ਭੂਲ। ਜਿਸ ਨੇ ਅੰਧਾ ਜਗਤ ਬਣਾਇਆ। ਉਲਟੇ ਧੰਦੇ ਫੜ ਕੇ ਲਾਇਆ। ਆਤਮ ਅੰਧੇ ਪਾਪੀ ਗੰਦੇ ਸਾਚਾ ਰਾਹ ਨਾ ਕਿਸੇ ਵਖਾਇਆ। ਗੁਰਮੁਖਾਂ ਅੰਤਮ ਪ੍ਰਭ ਸੋਹੰ ਰੰਦੇ ਆਪੇ ਰੰਦੇ, ਦੂਈ ਦਵੈਤੀ ਪੜਦਾ ਲਾਹਿਆ। ਆਪ ਚੜ੍ਹਾਏ ਸਾਚੇ ਚੰਦੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਧਾਰੇ ਭੇਖ ਲਿਖਾਏ ਲੇਖ, ਗੁਰਮੁੱਖ ਗੁਰਸਿਖ ਏਕਾ ਧਾਮ ਬਹਾਇਆ। ਸ਼ਬਦ ਨਾਮ ਸੱਚਾ ਗਹਿਣਾ। ਗੁਰਮੁਖ ਸਾਚੇ ਦਰ ਘਰ ਸਾਚੇ ਇਕੋ ਬਹਿਣਾ। ਸਾਚਾ ਤਨ ਸ਼ਿੰਗਾਰ ਆਪ ਕਰਾਏ ਹਰਿ ਰਘੁਰਾਏ, ਆਪੇ ਚੁਕਾਏ ਲਹਿਣਾ ਦੇਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਾਚੀ ਧਾਰ ਬੰਨ੍ਹਾਏ, ਸ਼ਬਦ ਕਟਾਰ ਹੱਥ ਫੜਾਏ, ਦਰਸ ਦਿਖਾਏ ਤੀਜੇ ਨੈਣਾਂ। ਸ਼ਬਦ ਨਾਮ ਜਗਤ ਅਨਮੁਲੜਾ। ਸੁੱਕਾ ਕਰੇ ਹਰਿਆ ਚਾਮ, ਵਸੇ ਕਾਇਆ ਕੁਲੜਾ। ਨਾ ਲੱਗੇ ਕੋਈ ਦਾਮ, ਜੋ ਦਰ ਆਏ ਗੁਰਮੁਖ ਭੁੱਲੜਾ। ਪ੍ਰਭ ਪਿਆਏ ਅੰਮ੍ਰਿਤ ਸਾਚਾ ਜਾਮ, ਆਪ ਲਗਾਏ ਸਾਚਾ ਬੁੱਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰ ਕਰਾਏ ਕਾਮ ਦੇਵੇ ਨਾਮ ਗੁਰਮੁਖ ਸਾਚਾ ਵਿਰਲਾ ਕੋਈ ਵਿਚ ਪੂਰੇ ਤੋਲ ਤੁਲੜਾ। ਦਇਆਵਾਨ ਦਏ ਦਿਲਾਸਾ। ਜੋ ਜਨ ਤਜਾਏ ਮਦਿਰਾ ਮਾਸਾ। ਹਿਰਦੇ ਹਰਿ ਜੀ ਰੱਖੇ ਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜਾਂ ਚੋਰਾਂ ਕਰੇ ਨਾਸਾ। ਕਰੇ ਨਾਸ ਪੰਜੇ ਚੋਰ। ਸਾਚੇ ਘਰੋਂ ਕੱਢੇ ਬਾਹਰ ਹਰਾਮਖੋਰ। ਅੱਠੇ ਪਹਿਰ ਭੌਂਦੇ ਰਹਿਣ ਪਾਉਂਦੇ ਸ਼ੋਰ। ਸਾਚਾ ਸ਼ਬਦ ਗਿਆਨ ਚਰਨ ਧਿਆਨ, ਦੇਵੇ ਦਾਤ ਵਡ ਕਰਾਮਾਤ, ਆਪ ਚੁਕਾਏ ਮੋਰ ਤੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਡੂੰਘੀ ਕੰਦਰ ਸਾਚੇ ਮੰਦਰ ਵਸੇ ਅੰਦਰ, ਆਪ ਮਿਟਾਏ ਅੰਧ ਘੋਰ। ਅੰਧ ਘੋਰ ਮਿਟਾਏ ਸੱਚਾ ਜੋਗੀ। ਸੋਹੰ ਸ਼ਬਦ ਸਾਚੀ ਦਾਤ ਲਿਆਇਆ, ਕਟੇ ਹਉਮੇ ਰੋਗੀ। ਗੁਰਮੁਖਾਂ ਸਾਚਾ ਮੇਲ ਮਿਲਾਇਆ, ਮਿਲਿਆ ਹਰਿ ਸੱਚਾ ਧੁਰਦਰਗਾਹੀ ਸਚ ਸੰਜੋਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਮਾਣ ਤਾਣ ਰਖਾਏ, ਮਿਲਿਆ ਸੱਚਾ ਰਸ, ਪ੍ਰਭ ਅਬਿਨਾਸ਼ੀ ਹੋਇਆ ਵਸ, ਰਾਹ ਸਾਚਾ ਜਾਏ ਦੱਸ, ਸਾਚਾ ਸੁਖ ਵਿਚ ਮਾਤ ਭੋਗੀ। ਦੇਵੇ ਸੁਖ ਸਹਿਜ ਸੁਭਾਏ। ਗੁਰਮੁਖ ਸਾਚੇ ਆਸ ਰਖਾਏ। ਹੋਏ ਦਾਸ ਚਰਨ ਸਰਨ ਹਰਿ ਸਭ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਸ ਇਕੀਸ ਇਕੀਸ ਬੀਸ ਭੇਵ ਚੁਕਾਏ। ਸਾਚੇ ਘਰ ਦਿਸੇ ਖੁਆਰੀ। ਦੁਖੀ ਹੋਈ ਨਰ ਨਾਰੀ। ਬਿਰਧ ਬਾਲ ਜਵਾਨ ਹੋਏ, ਨਾ ਕੋਈ ਪਾਵੇ ਕਿਸੇ ਸਾਰੀ। ਆਤਮ ਹੋਈ ਸਰਬ ਬੇਈਮਾਨ, ਵਿਚੋਂ ਗਿਆ ਸਚ ਨਿਸ਼ਾਨ ਮਾਰ ਉਡਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਧਿਆਨ ਸੁਣ ਸੱਚੀ ਪੁਕਾਰੀ। ਨਾ ਕੋਈ ਤਾਣਾ ਨਾ ਕੋਈ ਪੇਟਾ। ਨਾ ਕੋਈ ਮਿਤ ਮਾਤ ਪਿਤ, ਨਾ ਕੋਈ ਭੈਣ ਭਾਈ ਨਾ ਕੋਈ ਬੇਟਾ। ਕਲਜੁਗ ਜੀਵ, ਹਰਿ ਇਕ ਸੱਚਾ ਖੇਵਟ ਖੇਟਾ। ਬਾਹੋਂ ਫੜ ਕੇ ਪਾਰ ਲਗਾਏ, ਸਾਚੇ ਰਾਹੇ ਆਪੇ ਪਾਏ, ਰੰਗ ਰੰਗਾਏ ਇਕ ਰੰਗੇਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਧਾਰੀ ਸੱਚਾ ਸੂਤਰ, ਕਾਇਆ ਤਨ ਬੱਧਾ ਮਨ ਜਿਸ ਦੇ ਵਿਚ ਲਪੇਟਾ। ਨਾ ਕੋਈ ਤੰਦ ਨਾ ਕੋਈ ਤਾਣਾ, ਨਾ ਕੋਈ ਸੁਘੜ ਸਿਆਣਾ। ਨਾ ਦਰ ਸੀਸ ਕਿਸੇ ਝੁਕਾਣਾ। ਗੁਰਮੁਖ ਵਿਰਲੇ ਜਾਣਾ, ਪ੍ਰਭ ਅਬਿਨਾਸ਼ੀ ਤੇਰਾ ਭਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਅੰਸ। ਆਪ ਬੰਨ੍ਹਾਏ ਪੰਜ ਦੁਸ਼ਟ ਦੁਰਾਚਾਰ, ਹੰਕਾਰ ਵਿਕਾਰ ਮਾਰ ਮੁਕਾਏ, ਜਿਉਂ ਕਾਹਨਾ ਕੰਸ ਦਏ ਖਪਾਏ। ਜੋਤ ਸਰੂਪੀ ਜੋਤ ਹਰਿ, ਸਭ ਦੇ ਹਿਰਦੇ ਰਿਹਾ ਸਮਾਏ। ਆਤਮ ਦੇਵੇ ਸਾਚੀ ਮਤ। ਸਾਚੀ ਰਸਨਾ ਗੁਰਸਿਖ, ਚਰਖਾ ਲੈਣਾ ਕੱਤ। ਏਕਾ ਗੇੜਾ ਆਪ ਦਵਾਏ, ਘਰ ਦਾ ਝੇੜਾ ਆਪ ਚੁਕਾਏ, ਸਾਚਾ ਬੀਜ ਸਭ ਦੀ ਆਤਮ ਦੇਵੇ ਘਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇੜਾ ਦੇਵੇ ਬੰਨ੍ਹ, ਜਨ ਰਸਨਾ ਕਹੇ ਧੰਨ, ਆਤਮ ਜਾਏ ਸਾਚੀ ਮੰਨ, ਬੀਜੇ ਬੀਜ ਸਾਚੇ ਵਤ। ਸਾਚੇ ਸੰਤ ਹਰਿ ਉਪਜਾਇੰਦਾ। ਵਿਚ ਮਾਤ ਜਨਮ ਦਵਾਇੰਦਾ। ਸਾਚੀ ਵਸਤ ਝੋਲੀ ਪਾਇੰਦਾ। ਸ਼ਬਦ ਡੋਲੀ ਵਿਚ ਪਾਇੰਦਾ। ਦਰ ਆਪਣੇ ਦੀ ਸੱਚੀ ਗੰਢ, ਸੰਤ ਹਰਿ ਬੰਨ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਸਾਚਾ ਹੁਕਮ ਧੁਰਦਰਗਾਹੀ, ਬੈਠ ਵਿਚ ਮਾਤ ਸ਼ਬਦ ਸਰੂਪੀ ਆਪ ਸੁਣਾਇੰਦਾ। ਸਾਚੇ ਸੰਤ ਹਰਿ ਧਿਆਨ। ਅੱਠੇ ਪਹਿਰ ਰਸਨਾ ਗਾਨ। ਦੂਰ ਦੁਰਾਡਾ ਹਰਿ ਜੀ ਵਸੇ ਸਦਾ ਸਦਾ ਮਿਹਰਬਾਨ। ਉਤੇ ਬੈਠਾ ਹਰਿ ਜੀ ਹੱਸੇ, ਥੱਲੇ ਵੇਖੇ ਸੰਤ ਜਨ ਕਿਵੇਂ ਪਾਉਂਦੇ ਵੈਣ। ਜੋਤ ਸਰੂਪੀ ਜੋਤ ਹਰਿ ਸੁਣ ਪੁਕਾਰ ਕਿਰਪਾ ਧਾਰ ਸਾਚੇ ਸੰਤਾਂ ਆਪ ਖੁਲ੍ਹਾਏ ਤੀਜਾ ਨੈਣ। ਸਾਚਾ ਹਰਿ ਸਾਚੇ ਸੰਤਾਂ ਵਿਚ ਮਾਤ ਦੇਂਦਾ ਸ਼ਬਦ ਧਾਰ ਹੈ। ਸਚਖੰਡ ਨਿਵਾਸੀ ਸਚ ਧਾਮ ਵਸੇ ਵਡ ਅਤੁੱਲ ਅਡੁੱਲ ਸਰਬ ਗੁਣ ਭਰਪੂਰ ਹੈ। ਜਨ ਸੰਤ ਵਿਚ ਮਾਤ ਝੂਠੀ ਖ਼ਾਕ ਰੁਲੇ ਪ੍ਰਭ ਦੇਵੇ ਕਰ ਤਰਸ ਅੰਤਮ ਹਰਿ ਹਜ਼ੂਰ ਹੈ। ਹਰਿ ਸੰਤਾਂ ਪਾਵੇ ਆਪੇ ਮੁੱਲ, ਵਿਚ ਮਾਤ ਲਗਾਏ ਸਾਚੇ ਫੁੱਲ, ਬੇਮੁਖ ਦੁਰਕਾਰੇ ਦੂਰ ਦੂਰ ਹੈ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਸੰਤ ਅਨੇਕ ਦੇਵੇ ਨਾਮ ਰਸ ਸਚ ਸਰੂਰ ਹੈ। ਸੰਤਾਂ ਦੇਵੇ ਨਾਮ ਅਧਾਰ। ਆਪ ਬੈਠਾ ਇਕੱਲਾ ਅਚਲ ਨਿਰੰਕਾਰ। ਸੰਤ ਜਨਾਂ ਹਿਰਦੇ ਹਰਿ ਵਿਚਾਰ। ਦੋਏ ਜੋੜ ਦਿਵਸ ਰੈਣ ਕਰਨ ਨਿਮਸਕਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਅੰਮ੍ਰਿਤ ਬੂੰਦ ਝਿਰਨਾ ਝਿਰੇ ਅਪਰ ਅਪਾਰ। ਡਿੱਗੇ ਬੂੰਦ ਖੁਲ੍ਹੇ ਕਵਲ, ਸੰਤ ਜਨਾਂ ਦੀ ਆਤਮ ਜਾਏ ਮਵਲ, ਖੁਲ੍ਹੇ ਦਸਮ ਦਵਾਰ। ਮਿਲੇ ਮਾਣ ਉਪਰ ਧਵਲ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸ਼ਬਦ ਧਾਰ। ਸ਼ਬਦ ਧਾਰੀ ਕਲ ਵਿਚ ਆਏ। ਸੰਤ ਜਨਾਂ ਦੇ ਕੰਨ ਸੁਣਾਏ। ਸਾਚਾ ਦਰ ਖੋਲ੍ਹ ਵਖਾਏ। ਬਜ਼ਰ ਕਪਾਟੀ ਚੀਰ ਵਖਾਏ। ਅੰਮ੍ਰਿਤ ਸਾਚਾ ਸੀਰ ਪਿਆਏ। ਨਾਭ ਕਵਲ ਹਰਿ ਉਲਟਾਏ। ਸੰਤ ਜਨਾਂ ਦੀ ਤ੍ਰਿਖਾ ਬੁਝਾਏ। ਜੋਤੀ ਜੋਤ ਸਰੂਪ ਹਰਿ, ਸਿੰਘ ਸਿੰਘਾਸਣ ਬੈਠ ਸਭ ਦੀ ਰਿਹਾ ਆਸ ਪੁਜਾਏ। ਕਾਇਆ ਅਗਨ ਦਿਵਸ ਰੈਣ। ਸੌਖਾ ਸਾਹ ਨਾ ਦੇਵੇ ਲੈਣ। ਔਖਾ ਹੋਇਆ ਚਲਣ ਫਿਰਨ, ਨਾ ਦੇਵੇ ਕਿਤੇ ਬਹਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ ਦੁਖੀ ਹੋਈ ਆਤਮ ਨਿਮਾਣੀ ਰੋ ਰੋ ਪਾਵੇ ਵੈਣ। ਅੰਗ ਅੰਗ ਲੱਗਾ ਦੁੱਖ। ਨਾ ਕੋਈ ਤੇਹ ਨਾ ਕੋਈ ਭੁੱਖ। ਸੁਕਦਾ ਜਾਏ ਕਾਇਆ ਰੁੱਖ। ਬਾਹਰ ਆਇਆ ਹੋਇਆ ਸੁਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਪਿਆਏ, ਆਪ ਉਪਜਾਏ ਸਾਚਾ ਸੁਖ। ਦੁੱਖ ਦਰਦ ਜੀਵ ਹੋਏ ਦੂਰਾ। ਹਾਕਨ ਡਾਕਨ ਪ੍ਰਭ ਕਰੇ ਚੂਰਾ ਚੂਰਾ। ਸਾਚਾ ਨਾਮ ਗੁਣ ਨਿਧਾਨ ਰਸਨਾ ਗਾਓ, ਹੋਏ ਕਾਇਆ ਨੂਰ ਨੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਬੇੜਾ ਬੰਨ੍ਹ ਵਖਾਏ, ਆਪ ਲੰਘਾਏ ਪਹਿਲੇ ਪੂਰਾ। ਅੰਮ੍ਰਿਤ ਤੇਰੀ ਠੰਡੀ ਧਾਰ। ਦੁੱਖ ਰੋਗ ਚਿੰਤਾ ਸੋਗ ਜਗਤ ਵਿਯੋਗ ਦਏ ਨਿਵਾਰ। ਦਰਸ ਅਮੋਘ ਕਿਰਪਾ ਕਰ ਦੇਵੇ ਨਰ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਨਿਮਾਣਾ ਹੋਏ ਨਿਤਾਣਾ ਆਏ ਸਚ ਦਰਬਾਰ। ਹੱਡ ਹੱਡ ਨਾੜੀ ਨਾੜੀ। ਅਗਨ ਜੋਤੀ ਰਹੀ ਸਾੜੀ। ਜਗਤ ਦਿਸੇ ਕਿਸਮਤ ਮਾੜੀ। ਪ੍ਰਭ ਅਬਿਨਾਸ਼ੀ ਦਇਆ ਕਮਾ, ਅੰਮ੍ਰਿਤ ਦੇਵੇ ਮੁਖ ਚੁਆ, ਦੁੱਖ ਮਿਟਾਏ ਬਹੱਤਰ ਨਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖਾਂ ਰੋਗਾਂ ਆਪੇ ਦੇਵੇ ਝਾੜੀ। ਦੁੱਖਾਂ ਰੋਗਾਂ ਛੁਟੇ ਤਨ। ਪ੍ਰਭ ਅਬਿਨਾਸ਼ੀ ਲਏ ਫੜ ਅੰਦਰ ਵੜ, ਜੂਠੇ ਝੂਠੇ ਦੇਵੇ ਭੰਨ। ਸ਼ਬਦ ਤੀਰ ਚਲੇ ਕੜ ਕੜ, ਪਵਣ ਮਸਾਣੀ ਰਿਹਾ ਲੜ, ਅੰਮ੍ਰਿਤ ਦੇਵੇ ਸਾਚਾ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਬਖ਼ਸ਼ੇ ਸਾਚਾ ਨੀਰ। ਲੱਗੀ ਰਹੇ ਪੀੜ ਤਨ। ਪ੍ਰਭ ਅਬਿਨਾਸ਼ੀ ਦੇਵੇ ਬੰਨ੍ਹ। ਦੁੱਖਾਂ ਰੋਗਾਂ ਦੇਵੇ ਡੰਨ। ਝੂਠਾ ਭਾਂਡਾ ਦੇਵੇ ਭੰਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਗ ਸੁਣਾਏ ਕੰਨ। ਲੱਗੇ ਰੋਗ ਤਨ ਖਿੱਟਾ। ਪ੍ਰਭ ਸਾਚਾ ਸ਼ਬਦ ਦੇਵੇ ਦਾਤ, ਪੜਦਾ ਪਾਏ ਚਿੱਟਾ। ਸਾਚਾ ਲੇਖ ਹਰਿ ਫੇਰ ਲਿਖਾਏ, ਬਿਧਨਾ ਲੇਖ ਮਿਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਰੋਗ ਸੋਗ ਸਰਬ ਮਿਟਾਏ ਜੋ ਲੱਗਾ ਰਹੇ ਤਨ ਹੱਟਾ। ਗੁਰ ਸਰਨ ਜਗਤ ਵਡਿਆਈ। ਗੁਰ ਸੰਗਤ ਰਲ ਮਿਲ ਬਹਿਣਾ ਸਾਚੇ ਥਾਈਂ। ਆਤਮ ਜਾਏ ਨਾ ਕਿਸੇ ਹਿੱਲ, ਨਾ ਜਾਏ ਕੋਈ ਸ਼ਰਮਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਪੀੜੇ ਜਿਉਂ ਕੋਹਲੂ ਤਿਲ, ਵੇਲੇ ਅੰਤ ਕਲਜੁਗ ਆਈ। ਲਿਖੇ ਲਿਖਤ ਲੇਖ ਹਰਿ ਮਿਹਰਵਾਨ। ਦੇਵੇ ਵਰ ਹਰਿ ਭਗਵਾਨ। ਗੁਰਮੁਖ ਸਾਚਾ ਸਚ ਵਿਹਾਜੇ, ਦੇਸ ਮਾਝੇ ਜਗੇ ਜੋਤ ਮਹਾਨ। ਚਰਨ ਕਵਲ ਵਡ ਰਾਜਨ ਰਾਜੇ, ਨੀਚ ਊਚ ਊਚ ਨੀਚ ਭੇਵ ਸਰਬ ਮਿਟ ਜਾਣ। ਚਾਰ ਵਰਨ ਹਰਿ ਸਾਜਣ ਸਾਜੇ, ਆਪ ਚੜ੍ਹਾਏ ਸ਼ਬਦ ਤਾਜੇ, ਗੁਰਮੁਖਾਂ ਸਵਾਰੇ ਮਾਤ ਕਾਜੇ, ਨਰ ਹਰਿ ਸ੍ਰੀ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਮੁਖਾਂ ਦੇਵੇ ਸੋਹੰ ਸ਼ਬਦ ਬ੍ਰਹਮ ਗਿਆਨ। ਸ਼ਬਦ ਬਾਣ ਤਿਖਾ ਤੀਰ। ਦੁਰਮਤ ਮੈਲ ਰਿਹਾ ਚੀਰ। ਵਿਚੋਂ ਕੱਢੇ ਹਉਮੇ ਪੀੜ। ਆਤਮ ਪੜਦਾ ਝੂਠਾ ਵੱਢੇ ਦਿਸੇ ਗਹਿਰ ਗੰਭੀਰ। ਆਪ ਲਡਾਏ ਸਾਚੇ ਲੱਡੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਸ਼ਾਂਤ ਸਰੀਰ। ਆਪ ਪਿਆਏ ਬੂੰਦ ਸਵਾਂਤੀ। ਕੋਈ ਨਾ ਜਾਣੇ ਜਾਤੀ ਪਾਤੀ। ਦਰਸ ਦਿਖਾਏ ਹਰਸ ਮਿਟਾਏ, ਗੁਰਮੁੱਖ ਸੋਇਆ ਆਪ ਜਗਾਏ ਸੁੱਤਿਆਂ ਰਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚੀ ਜੋਤ ਬਿਲੋਏ ਤਿੰਨਾਂ ਲੋਏ, ਨਾ ਕੋਈ ਤੇਲ ਨਾ ਬਾਤੀ। ਆਤਮ ਤੀਰਥ ਕਰ ਇਸ਼ਨਾਨ। ਸੋਹੰ ਮਿਲੇ ਸਾਚਾ ਦਾਨ। ਰਸਨਾ ਗਾਉਣਾ ਹਰਿ ਭਗਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਜੀਆਂ ਦਾ ਜਾਣੀ ਜਾਣ। ਗੁਰਮੁਖਾਂ ਤਾਰੇ ਹਰਿ ਸਮਰੱਥ। ਬੇਮੁਖਾਂ ਵਿਚੋਂ ਕੀਨੇ ਵੱਖ। ਸ੍ਰਿਸ਼ਟ ਸਬਾਈ ਅੰਤਮ ਕਲ ਲਾਉਂਦੇ ਦਿਸਣ ਭੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਅੰਤਮ ਕਲ ਲਏ ਰੱਖ। ਦੇਵੇ ਨਾਮ ਵਡ ਬਲਕਾਰੀ। ਫੜ ਫੜ ਬਾਹੋਂ ਜਾਏ ਤਾਰੀ। ਕਾਇਆ ਤਨ ਰਿਹਾ ਸ਼ਿੰਗਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਕਰੇ ਸਾਚੀ ਕਾਰੀ। ਨਾਮ ਨਿਰਵੈਰ ਵਡ ਹਰਿ ਦੀਨਾ। ਗੁਰਮੁਖਾਂ ਦੇਵੇ ਦਾਨਾ ਬੀਨਾ। ਗੁਰਮੁਖ ਸਾਚੇ ਵਿਰਲੇ ਰਸਨਾ ਚੀਨਾ। ਆਪ ਨੁਹਾਏ ਸਚ ਸਰੋਵਰ ਜਿਉਂ ਜਲ ਮੀਨਾ ਹਰਿ ਜੀ ਭੀਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਗੁਰਮੁਖ ਸਾਚਾ ਸਾਚੇ ਰਾਹੇ ਪਾਇਆ, ਬਾਹੋਂ ਫੜ ਕੇ ਵੱਖ ਕੀਨਾ। ਛੋਟੇ ਬਾਲੇ ਜਨਮ ਦਵਾਇਆ। ਜਨਮ ਕਰਮ ਧਰਮ, ਹਰਿ ਜੀ ਆਪਣੇ ਹੱਥ ਰਖਾਇਆ। ਆਪ ਮਿਟਾਏ ਚਿੰਤਾ ਰੋਗ, ਸਾਚਾ ਰਾਗ ਦਏ ਸੁਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਏ ਜੋੜ ਚਰਨ ਸਰਨ ਜਿਸ ਜਨ ਸੀਸ ਝੁਕਾਇਆ। ਦਸਵੇਂ ਮਾਸ ਹੋਇਆ ਵਾਸ। ਪੂਰੀ ਕੀਨੀ ਹਰਿ ਜੀ ਆਸ। ਗੁਰਮੁਖ ਸਾਚਾ ਹੋਇਆ ਉਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ ਰਸਨਾ ਜਪਿਆ ਸਵਾਸ ਸਵਾਸ। ਨਾਮ ਸਵਾਸਾ ਏਕਾ ਕਰ ਗੁਰ ਚਰਨ ਭਰਵਾਸਾ ਦੇਵੇ ਧਰ। ਆਤਮ ਹੋਏ ਗੁਰਮੁਖ ਤੇਰੀ ਰਹਿਰਾਸਾ, ਪ੍ਰਭ ਅਬਿਨਾਸ਼ੀ ਦੇਵੇ ਕਿਰਪਾ ਕਰ। ਰਸਨਾ ਤਜਣਾ ਮਦਿਰਾ ਮਾਸਾ, ਸ਼ਬਦ ਭੰਡਾਰੇ ਦੇਵੇ ਭਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਰ ਹਰਿ ਜਨਮ ਦਵਾਇਆ। ਮਾਤ ਘਰ ਭਾਗ ਲਗਾਇਆ। ਸਾਚੀ ਸ਼ਬਦ ਲੱਗੇ ਜਾਗ, ਸਾਚਾ ਵਕਤ ਹਰਿ ਸੁਹਾਇਆ। ਬੁਝੇ ਤ੍ਰਿਸ਼ਨਾ ਆਗ, ਅੰਮ੍ਰਿਤ ਸਾਚਾ ਸੀਰ ਪਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਬਲਬੀਰ ਨਾਮ ਧਰਾਇਆ। ਦੋਏ ਜੋੜ ਕਰੇ ਚਰਨ ਨਿਮਸਕਾਰੀ। ਪ੍ਰਭ ਅਬਿਨਾਸ਼ੀ ਤੁਟੀ ਜੋੜ, ਆਏ ਦਰ ਦਵਾਰੀ। ਕਲਜੁਗ ਬੇੜਾ ਰਿਹਾ ਰੋੜ੍ਹ, ਲਾ ਪਾਰ ਕਿਨਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਚੁਫੇਰ ਕਰੇ ਸ਼ਬਦ ਵਾੜੀ। ਗੁਰਮੁਖ ਕਰੇ ਦਰ ਪੁਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਬਿਰਧ ਬਾਲ ਜਵਾਨ ਅੰਞਾਣੇ, ਸਾਰੇ ਦੇਵੇ ਤਾਰ। ਮਦਿਰਾ ਮਾਸ ਜੋ ਰਸਨ ਲਗਾਏ, ਮਾਰੇ ਡਾਹਢੀ ਮਾਰ। ਸ਼ਬਦ ਹਥੌੜਾ ਹੱਥ ਰਖਾਏ, ਨਾ ਕੋਈ ਸਕੇ ਸਹਾਰ। ਮਿੱਠਾ ਕੌੜਾ ਵੇਖ ਵਖਾਏ, ਆਤਮ ਕਰੇ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਰਨ ਚੁੱਕੇ ਮਰਨ ਡਰਨ, ਸਾਚਾ ਦੇਵੇ ਨਾਮ ਅਧਾਰ। ਆਤਮ ਸ਼ਬਦ ਲੱਗੇ ਡੰਗ। ਵਾਸ ਹੋਏ ਅੰਗ ਅੰਗ। ਮਾਨਸ ਜਨਮ ਹੋਏ ਭੰਗ। ਸਦਾ ਸਹਾਈ ਅੰਗ ਸੰਗ। ਗੁਰਮੁਖਾਂ ਕਟੇ ਭੁੱਖ ਨੰਗ। ਸਾਚਾ ਸ਼ਬਦ ਤਨ ਪਹਿਨਾਏ, ਗੁਰਮੁਖ ਨਾ ਜਾਣੋ ਕੱਚੀ ਵੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਮਿਹਰਵਾਨ ਚਿੱਟੇ ਅਸਵ ਕਸੀ ਬੈਠਾ ਤੰਗ। ਹਾਕਨ ਡਾਕਨ ਸਿਰ ਮੁੰਡਵਾਏ। ਸ਼ਬਦ ਡੰਡਾ ਸਿਰ ਲਗਾਏ। ਵੱਢੀ ਜਾਏ ਕੰਡਾਂ, ਜੋਤ ਸਰੂਪੀ ਸ਼ਬਦ ਖੰਡਾ ਹੱਥ ਉਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਹੋਏ ਜਿਸ ਦੀ ਰੰਡਾ, ਵਿਚ ਨਵ ਖੰਡਾਂ ਬੀਰ ਬੇਤਾਲੇ ਮਗਰੋਂ ਲਾਹੇ। ਆਪੇ ਲਾਹੇ ਬੀਰ ਬੇਤਾਲ। ਫੇਰ ਨਾ ਵੱਜੇ ਕਿਸੇ ਤਾਲ। ਆਪੇ ਤੋੜੇ ਜਗਤ ਜੰਜ਼ਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਰਸਨਾ ਗਾਏ ਆਤਮ ਸਾਚੀ ਜੋਤ ਜਗਾਏ, ਜਿਉਂ ਦੀਪਕ ਵਿਚ ਥਾਲ। ਗੁਰ ਪੂਰਾ ਦਇਆ ਕਮਾਇੰਦਾ। ਗੁਰ ਸੰਗਤ ਸਾਚੀ ਬਣਤ ਬਣਾਇੰਦਾ। ਦਰ ਘਰ ਸਾਚੇ ਆਏ। ਰਸਨਾ ਹਰਿ ਜੀ ਲਿਆ ਧਿਆਏ। ਨੇਤਰ ਨੈਣ ਰਹੇ ਤ੍ਰਿਖਾ ਬੁਝਾਏ। ਚਰਨ ਧੂੜ ਮਸਤਕ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਦਿਤਾ ਸਾਚਾ ਵਰ, ਸਾਚੇ ਫੂਲ ਕੰਤ ਕੰਤੂਹਲ ਆਪੇ ਆਪ ਬਰਸਾਏ। ਸੰਗਤ ਆਈ ਸਚ ਦੁਲਾਰੀ। ਦੂਜੀ ਰਲੀ ਨਾਲ ਭਿੰਨੜੀ ਰੈਣ ਪਿਆਰੀ। ਤੀਜੇ ਇਕੱਠੇ ਹੋਏ ਭਾਈ ਭੈਣ, ਬੱਧੀ ਸੱਚੀ ਧਾਰੀ। ਚੌਥੇ ਕੋਇ ਨਾ ਰਹੇ ਖਾਲੀ ਗੁਰ ਦਰ ਬਹਿਣ, ਦੇਵਣਹਾਰ ਸਰਬ ਵਰਤਾਰੀ। ਪੰਜਵੇਂ ਇਕੱਠੇ ਹੋਏ ਬਹਿਣ, ਨਾ ਕੋਈ ਵੇਖੇ ਉਲਟੇ ਨੈਣ, ਗੁਰ ਦਰ ਸਰਬ ਨਰ ਨਾਰੀ। ਛੇਵੇਂ ਸ਼ਰਅ ਨਾ ਕੋਈ ਹਦੀਸ, ਸੱਚਾ ਸ਼ਬਦ ਇਕ ਅਤੀਤ, ਦੇਵੇ ਹਰਿ ਨਰ ਨਿਰੰਕਾਰੀ। ਸਤਵੇਂ ਸਤਿ ਸੰਤੋਖ ਗਿਆਨ, ਏਕਾ ਜੋੜੇ ਚਰਨ ਧਿਆਨ, ਹਰਿ ਮਿਹਰਵਾਨ ਗੁਰਸਿਖਾਂ ਕਿਰਪਾ ਧਾਰੀ। ਅਠਵਾਂ ਅੱਠੇ ਤੱਤ, ਗੁਰਮੁਖਾਂ ਦੇਵੇ ਮਤ, ਸਚ ਸ਼ਬਦ ਬੀਜ ਸੋਹੰ ਸਾਚੇ ਵਤ, ਗੁਰਮੁਖ ਤੇਰੀ ਕਾਇਆ ਕਲ ਕਿਆਰੀ। ਨਾਵੇਂ ਨੌਂ ਨਿਧ, ਗੁਰਮੁਖਾਂ ਕਾਰਜ ਕਰੇ ਸਿਧ, ਆਤਮ ਤੀਰ ਇਕ ਚਲਾਇਆ, ਜੋਤੀ ਜੋਤ ਸਰੂਪ ਹਰਿ, ਖੇਲ ਅਪਰ ਅਪਾਰੀ। ਦਸਵੇਂ ਦਹਿ ਦਿਸ਼ ਧਾਵੇ, ਸ਼ਬਦ ਡੋਰੀ ਪ੍ਰਭ ਅਬਿਨਾਸ਼ੀ ਗੁਰਮੁਖ ਤੇਰਾ ਮਨ ਬੰਧਾਵੇ, ਪੰਜ ਚੋਰ ਤੇਰੇ ਆਤਮ ਘਰ ਨਾ ਕਰਨ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਸਵੇਂ ਘਰ ਸਾਚੇ ਦਰ ਸਾਚੇ ਸਰ, ਅੱਠੇ ਪਹਿਰ ਵਾਸ ਰਖਾਏ। ਇਕ ਦਸ ਦਸ ਇਕ ਗਿਆਰਾਂ। ਮਿਲਿਆ ਹਰਿ ਸੱਚਾ ਭਤਾਰਾ। ਦੇਵੇ ਵਰ ਕਿਰਪਾ ਕਰ ਮਾਤਲੋਕ ਜਾਣਾ ਤਰ। ਦਸ ਦੋ ਦੋ ਦਸ ਬਾਰਾਂ। ਲੱਗੀਆਂ ਗੁਰ ਦਰ ਬਹਾਰਾਂ। ਗੁਰਮੁਖਾਂ ਖਿੱਚੀਆਂ ਪ੍ਰਭ ਆਤਮ ਤਾਰਾਂ। ਦੇਵੇ ਆਤਮ ਜੋਤ ਹਰਿ, ਪਾਵੇ ਸਭ ਦੀਆਂ ਸਾਰਾਂ। ਦਸ ਤਿੰਨ ਤੇਰਾਂ। ਪ੍ਰਭ ਅਬਿਨਾਸ਼ੀ ਗੁਰ ਸੰਗਤ ਤਾਰੇ ਕਰ ਕਰ ਆਪਣੀਆਂ ਮਿਹਰਾਂ। ਚਾਰ ਦਸ ਦਸ ਚਾਰ ਚੌਦਾਂ, ਜੋਤੀ ਜੋਤ ਸਰੂਪ ਹਰਿ, ਅੱਠੇ ਪਹਿਰ ਨਾ ਹੋਏ ਕਹਿਰ, ਗੁਰਮੁਖ ਸਾਚਾ ਸਦਾ ਗਾਉਂਦਾ। ਦਸ ਪੰਜ ਪੰਦਰਾਂ। ਹਰਿ ਜੀ ਵਸੇ ਤੇਰੀ ਕਾਇਆ ਕੰਦਰਾਂ। ਨਾ ਭੁਲ ਰੁਲ ਬੇਮੁਖ ਬਣ ਬੰਦਰਾ। ਜੋਤੀ ਜੋਤ ਸਰੂਪ ਹਰਿ, ਆਪੇ ਤੋੜੇ ਤੇਰਾ ਆਤਮ ਵੱਜਾ ਜੰਦਰਾ। ਛੇ ਦਸ ਦਸ ਛੇ ਸੋਲਾਂ। ਗੁਰਸਿਖ ਤੇਰੀ ਆਤਮ ਸੇਜਾ ਸੁੱਤਾ ਰਹੇ ਕੋਲ ਕੋਲਾ। ਸੱਤ ਦਸ ਦਸ ਸੱਤ ਸਤਾਰਾਂ। ਪ੍ਰਭ ਅਬਿਨਾਸ਼ੀ ਵਿਚ ਮਾਤ ਸੋਹੰ ਸ਼ਬਦ ਤੇਰੀਆਂ ਦੋਵੇਂ ਰੱਖੀਆਂ ਤਿੱਖੀਆਂ ਧਾਰਾਂ। ਗੁਰਸਿਖਾਂ ਬੇੜਾ ਪਾਰ ਕਰਾਏ, ਬੇਮੁਖ ਡੋਬੇ ਵਿਚ ਮੰਝਧਾਰਾ। ਅੱਠ ਦਸ ਦਸ ਅੱਠ ਅਠਾਰਾਂ। ਗੁਰਮੁਖ ਲੱਭੇ ਵਿਚੋਂ ਲੱਖਾਂ ਤੇ ਹਜ਼ਾਰਾਂ। ਸਾਚੇ ਹਰਿ ਵਿਚ ਮਾਤ ਬਾਗ਼ ਲਗਾਇਆ, ਗੁਰ ਸੰਗਤ ਮੰਦਰ ਸਾਚੀ ਧਾਰਾ। ਜੋਤੀ ਜੋਤ ਸਰੂਪ ਹਰਿ, ਉਤੇ ਅੰਮ੍ਰਿਤ ਆਤਮ ਬਰਸੇ ਸਾਚੀ ਧਾਰਾ। ਨੌਂ ਦਸ ਦਸ ਨੌਂ ਉਨੀਂ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਸੋਹੰ ਸ਼ਬਦ ਸਿਰ ਧਰੀ ਸੱਚੀ ਚੁੰਨੀ। ਬੇਮੁਖ ਅੰਤਮ ਅੰਤ ਕਲ, ਚੋਟੀ ਉਤੋਂ ਮੁੰਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਲਾਲੇ ਬਾਲੇ ਆਪੇ ਪਾਲੇ, ਸ੍ਰਿਸ਼ਟ ਸਬਾਈ ਛਾਣੀ ਪੁੰਨੀ। ਦਸ ਦਸ ਬੀਸ, ਸ੍ਰਿਸ਼ਟ ਸਬਾਈ ਜਾਏ ਪੀਸ, ਗੁਰਸਿਖ ਸਾਚੇ ਸੰਤ ਜਨੋਂ ਤੇਰੀ ਕੋਈ ਨਾ ਕਰੇ ਰੀਸ। ਸਚ ਵਰ ਹਰਿ ਦਰ ਮੰਗਦੇ ਫਿਰਨ ਕੋਟਨ ਕੋਟ ਅਪਾਰਾ, ਦੇਵਣਹਾਰ ਸੱਚੀ ਸਰਕਾਰ ਇਕ ਦਾਤਾਰ, ਨਾ ਲਾਉਂਦਾ ਕੋਈ ਫੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਭੇਵ ਚੁਕਾਏ ਬੀਸ ਇਕੀਸ। ਪਹਿਲੀ ਚੇਤ ਹਰਿ ਵਿਚਾਰੀ। ਮਾਤਲੋਕ ਜੋਤ ਧਾਰੀ। ਸਾਧ ਸੰਗਤ ਸਾਚੀ ਤਾਰੀ। ਚੇਤ ਦੋ ਆਈ ਵਾਰੀ। ਪ੍ਰਭ ਅਬਿਨਾਸ਼ੀ ਗੁਰਮੁਖ ਸਾਚੇ ਸੰਤ ਜਨਾਂ ਆਤਮ ਪਾਏ ਸਾਚੀ ਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦਰ ਇਕ ਖੁਲ੍ਹਾਇਆ, ਸਿੱਧਾ ਰਾਹ ਇਕ ਵਖਾਇਆ, ਗੁਰਮੁੱਖਾਂ ਬਾਹੋਂ ਫੜ ਫੜ ਜਾਏ ਵਾੜੀ। ਤੀਜੇ ਚੇਤ ਤਿੰਨ ਦਿਨ। ਪ੍ਰਭ ਅਬਿਨਾਸ਼ੀ ਕਰੇ ਖੇਲ ਭਿੰਨ ਭਿੰਨ। ਗੁਰਮੁਖ ਸਾਚੇ ਮਾਤ ਗਿਣ ਗਿਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਜਗਾਏ ਕਰੇ ਰੁਸ਼ਨਾਏ ਛਿਨ ਛਿਨ। ਚਾਰ ਚੇਤ ਚਾਰ ਰੰਗ। ਪੰਚਮ ਜੇਠ ਬਣੇ ਸੰਗ। ਚਿੱਟਾ ਕਾਲਾ ਸੂਹਾ ਲਾਲ, ਪ੍ਰਭ ਬਣਾਏ ਸ਼ਬਦ ਦਲਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰੰਗਾਏ ਇਕ ਰੰਗ। ਪੰਚਮ ਚੇਤ ਪੰਚਮ ਰਾਣੀ। ਪ੍ਰਭ ਅਬਿਨਾਸ਼ੀ ਤੇਰੇ ਦਰ ਸਾਚੇ ਘਰ, ਅੱਠੇ ਪਹਿਰ ਭਰੇ ਪਾਣੀ। ਗੁਰਮੁਖਾਂ ਦਿਤਾ ਸੱਚਾ ਵਰ, ਜਗਤ ਤ੍ਰਿਸ਼ਨਾ ਚੁੱਕੇ ਜਮ ਕੀ ਕਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਗਾਤ ਵਡੀ ਦਾਤ ਕਲਜੁਗ ਮਿਟੇ ਮਾਇਆ ਰਾਣੀ। ਛੇ ਚੇਤ ਗੁਰਮੁਖ ਤੇਰੀ ਆਤਮ ਖੇਤ। ਪ੍ਰਭ ਅਬਿਨਾਸ਼ੀ ਨੇਤਨ ਨੇਤ ਆਪ ਖੁਲ੍ਹਾਏ ਕਰੇ ਛੇਕ। ਇੰਦਲੋਕ ਨਾ ਪਾਇਣ ਦੇਵੀ ਦੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੰਗਲ ਜੂਹ ਉਜਾੜ ਪਹਾੜ ਵੇਂਹਦੇ ਫਿਰਦੇ ਕਲਜੁਗ ਵੇਤ। ਸੱਤ ਚੇਤ ਸੱਚੀ ਸਰਕਾਰ। ਖੇਲ ਕਰੇ ਅਪਰ ਅਪਾਰ। ਗੁਰਮੁਖਾਂ ਤਾਰ ਦੇਵੇ ਵਿਚ ਮੰਝਧਾਰ। ਸ਼ਬਦ ਦੇਵੇ ਹਰਿ ਨਿਰੰਕਾਰੇ, ਖੋਲ੍ਹੇ ਬੰਦ ਕਵਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਚਬਾਏ ਆਪਣੀ ਦਾੜ੍ਹ। ਅੱਠ ਚੇਤ ਅੱਠੇ ਤੱਤ। ਪ੍ਰਭ ਅਬਿਨਾਸ਼ੀ ਦੇਵੇ ਮਤ। ਰਸਨਾ ਚਰਖਾ ਲੈਣਾ ਕੱਤ। ਸੋਹੰ ਬੀਜ ਸਾਚਾ ਲੈਣਾ ਆਤਮ ਘਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਡਾਲ ਫਲ ਲਗਾਏ ਮਾਤਲੋਕ ਨਾ ਝੜਨ ਪੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇ ਸਮਝਾਵੇ ਮਤ। ਨੌਂ ਚੇਤ ਨਿਰਗੁਣ ਰੂਪ। ਜੋਤ ਸਰੂਪੀ ਹਰਿ ਵਡ ਭੂਪ। ਗੁਰਮੁਖਾਂ ਮਿਟਾਏ ਆਤਮ ਅੰਧੇਰ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਵਿਚ ਜਗਾਏ ਕਰੇ ਰੁਸ਼ਨਾਏ, ਏਕਾ ਦਿਸੇ ਸਤਿ ਸਰੂਪ। ਦਸ ਚੇਤ ਹਰਿ ਦਰਸ ਦਿਖਾਇਆ। ਕਰ ਤਰਸ ਅੰਮ੍ਰਿਤ ਮੇਘ ਆਪ ਬਰਸਾਇਆ। ਗੁਰਮੁਖਾਂ ਮਿਟਾਏ ਹਰਸ, ਬੇਮੁਖਾਂ ਤਨ ਅਗਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੂਠੇ ਝੂਠੇ ਜੀਵ ਅੰਤਮ ਕਲ ਨਗਨ ਰਖਾਇਆ। ਦਸ ਚੇਤ ਦਸਮ ਦਵਾਰੀ। ਗੁਰਮੁਖਾਂ ਖੁਲ੍ਹਾਏ ਹਰਿ ਨਿਰੰਕਾਰੀ। ਰਸਨਾ ਗਾਏ ਭਰਮ ਚੁਕਾਏ, ਨਰ ਹਰਿ ਹਰਿ ਨਰ ਸਿਰਜਣ ਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਕਰੇ ਸਦ ਪਿਆਰੀ। ਸਾਧ ਸੰਗਤ ਸਚ ਵਖਾਨਿਆਂ। ਪ੍ਰਭ ਅਬਿਨਾਸ਼ੀ ਦਰ ਆਇਆਂ ਦੇਵੇ ਮਾਣਿਆਂ। ਹਉਮੇ ਰੋਗ ਜਗਤ ਵਿਜੋਗ ਦਏ ਚੁਕਾਈ, ਦੇਵੇ ਨਾਮ ਵਡ ਮਹਾਨਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਆਇਆਂ ਦੇਵੇ ਮਾਣ ਦੋ ਜਹਾਨਿਆਂ। ਮੰਗਣੀ ਭਿੱਖ ਸਚ ਦਵਾਰੇ। ਉਤਰੇ ਤ੍ਰਿਖ ਪੀਓ ਅੰਮ੍ਰਿਤ ਧਾਰੇ। ਲੱਥੇ ਵਿਸ ਕਲਜੁਗ ਲੱਗੀ ਭਾਰੇ। ਸਾਚੀ ਸਿਖਿਆ ਲੈਣੀ ਸਿੱਖ, ਸੋਹੰ ਸ਼ਬਦ ਰਸਨ ਉਚਾਰੇ। ਸਚ ਲੇਖ ਪ੍ਰਭ ਦੇਵੇ ਲਿਖ, ਮਾਨਸ ਜਨਮ ਸੁਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਵਸਤ ਹਰਿ ਝੋਲੀ ਪਾਏ, ਗੁਰਮੁਖ ਨਾ ਮੰਗਣ ਜਾਏ ਦੂਜੇ ਕਿਸੇ ਹੋਰ ਦਵਾਰੇ। ਸ਼ਬਦ ਨਾਮ ਸਚ ਪੰਘੂੜਾ। ਰੰਗ ਚੜ੍ਹਾਏ ਤਨ ਗੂੜ੍ਹਾਂ। ਚਤੁਰ ਸੁਜਾਨ ਬਣਾਏ ਬੇਮੁਖ ਮੂੜ੍ਹਾ। ਆਤਮ ਬ੍ਰਹਮ ਗਿਆਨ ਦਵਾਏ ਜੋ ਜਨ ਮਸਤਕ ਲਾਏ ਚਰਨ ਧੂੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਕਲਜੁਗ ਕਟਾਏ ਜੋ ਪਾਈ ਬੈਠਾ ਜੂੜਾ। ਹਰਿ ਸਾਚਾ ਤਨ ਵਸਾਣਾ। ਮਨ ਝੂਠਾ ਆਪ ਸਮਝਾਣਾ। ਹੱਥੀਂ ਫੜੀ ਫਿਰਦਾ ਠੂਠਾ, ਸਾਚੀ ਵਸਤ ਖੈਰ ਕਿਸੇ ਨਾ ਪਾਣਾ। ਸਾਚੇ ਦਰ ਤੋਂ ਫਿਰਦਾ ਰੂਠਾ, ਨਾ ਫੇਰ ਕਿਸੇ ਮਨਾਣਾ। ਧਰਮ ਰਾਏ ਟੰਗਾਏ ਕਰ ਕਰ ਪੁੱਠਾ, ਦੇਵੇ ਦੁੱਖ ਮਹਾਨਾ। ਗੁਰ ਪੂਰਾ ਗੁਰਮੁਖਾਂ ਤੁਠਾ, ਦੇਵੇ ਨਾਮ ਨਿਧਾਨਾ। ਬੇਮੁਖ ਰਹਿਣ ਨਾ ਦੇਵੇ ਲੁਕਿਆ ਕਿਸੇ ਗੁੱਠਾ, ਸ਼ਬਦ ਡੰਡਾ ਮਗਰ ਲਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਨਾਮ ਨਿਧਾਨਾ। ਆਪ ਚੁਕਾਏ ਪਿਛਲੀ ਬਾਕੀ। ਆਤਮ ਖੋਲ੍ਹੇ ਗੁਰਮੁਖਾਂ ਤਾਕੀ। ਅੰਦਰ ਬੈਠਾ ਮਾਰੇ ਝਾਕੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟਾ ਬਾਣਾ ਇਕ ਰਖਾਇਆ, ਕੋਈ ਨਾ ਅੱਗੇ ਰਹੇ ਆਕੀ। ਅੰਦਰ ਵੜਿਆ ਸੱਚਾ ਸ਼ਾਹ। ਲੇਖਾ ਲਵੇ ਪੰਜਾਂ ਚੋਰਾਂ, ਬਾਹੀਂ ਫੜ ਕੇ ਪਾਵੇ ਫਾਹ। ਕਲਜੁਗ ਜੀਵ ਕਿਸੇ ਦਿਸ ਨਾ ਆਏ, ਅੰਦਰ ਅੰਧ ਅੰਧੇਰਾ ਡੂੰਘਾ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਬੇੜਾ ਬੰਨੇ ਦੇਵੇ ਲਾ। ਮਨ ਪੰਖੀ ਲਾਏ ਉਡਾਰੀ। ਦਹਿ ਦਿਸ਼ ਭਰਮੇ ਜਾਏ ਵਾਰੋ ਵਾਰੀ। ਗੁਰਮੁਖ ਗੂੜ੍ਹੀ ਨੀਂਦ ਸੌਂਦਾ ਜਾਏ, ਪ੍ਰਭ ਅਬਿਨਾਸ਼ੀ ਕਰੇ ਰਖਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਫੜ ਫੜ ਤੋੜੇ ਕਿਲ੍ਹੇ ਹੰਕਾਰੀ। ਗੜ੍ਹ ਅੰਦਰ ਵੜ ਸਾਚੇ ਰਾਹੇ ਪਾਉਂਦਾ ਜਾਏ। ਤਨ ਮਨ ਮਨ ਚੈਂਚਲਹਾਰਾ। ਪੰਚਾਂ ਨਾਲ ਕਰੇ ਪਿਆਰਾ। ਪ੍ਰਭ ਅਬਿਨਾਸ਼ੀ ਸ਼ਬਦ ਡੰਡਾ ਸਾਚਾ ਕੰਡਾ ਇਕੋ ਦੇਵੇ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਆਪ ਬੰਨ੍ਹਾਏ ਆਤਮ ਸਾਚੀ ਧਾਰ। ਸੁਰਤ ਸ਼ਬਦ ਮੇਲ ਮਿਲਾਵਾ। ਗੁਰਮੁਖ ਰੱਖ ਸਾਚਾ ਦਾਅਵਾ। ਕਲਜੁਗ ਨਾ ਪਾਉਣਾ ਝੂਠਾ ਹਾਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਗਲੇ ਲਗਾਏ ਦਇਆ ਕਮਾਏ ਗੁਰਮੁਖਾਂ ਫੜ ਕੇ ਬਾਹਾਂ। ਸੁਰਤ ਸ਼ਬਦ ਮੇਲ ਮਿਲਾਏ। ਸੁਰਤ ਸ਼ਬਦ ਸੁਨ ਮੁਨ ਖੁਲ੍ਹਾਏ। ਸੁਰਤ ਸ਼ਬਦ ਧੁਨ ਇਕ ਉਪਜਾਏ। ਸੁਰਤ ਸ਼ਬਦ ਗੁਣ ਅਵਗੁਣ ਜਨ ਕਢਾਏ। ਸੁਰਤ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰਦਰਗਾਹੀ ਸੁਰਤ ਸ਼ਬਦ ਸੱਚੀ ਉਡਾਰੀ। ਸੁਰਤ ਸ਼ਬਦ ਖੋਲ੍ਹੇ ਬੰਦ ਕਵਾੜੀ। ਸੁਰਤ ਸ਼ਬਦ ਦਿਖਾਏ ਵਾਰੋ ਵਾਰੀ। ਸੁਰਤ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਸੰਤ ਜਨਾਂ ਆਪ ਖੁਲ੍ਹਾਏ ਦਇਆ ਕਮਾਏ, ਜੋ ਜਨ ਕਰੇ ਚਰਨ ਪਿਆਰੀ। ਤੀਜਾ ਨੈਣ ਨੇਤਰ ਅਪਰ ਅਪਾਰਾ। ਅੱਠੇ ਪਹਿਰ ਅੰਮ੍ਰਿਤ ਰੂਪੀ ਜਲ ਰਹੇ ਧਾਰਾ। ਸਾਚਾ ਦਿਸੇ ਹਰਿ ਸਚ ਸਰੂਪੀ, ਜੋਤ ਸਰੂਪੀ ਨਿਹਕਲੰਕ ਨਿਰਾਹਾਰਾ ਨਿਰਾਧਾਰਾ। ਨਾ ਕੋਈ ਰੰਗ ਨਾ ਕੋਈ ਰੇਖ, ਏਕਾ ਜੋਤ ਜਗੇ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਸਮ ਦਵਾਰੀ ਖੋਲ੍ਹੇ, ਦੇਵੇ ਅੰਮ੍ਰਿਤ ਧਾਰਾ। ਦਸਮ ਦਵਾਰ ਹਰਿ ਜੀ ਖੋਲ੍ਹੇ। ਅੰਦਰ ਬੈਠਾ ਹਰਿ ਜੀ ਬੋਲੇ। ਗੁਰਮੁਖ ਗੁਰ ਦੋਵੇਂ ਦਿਸਣ ਕੋਲ ਕੋਲੇ। ਨਾ ਕੋਈ ਪੜਦਾ ਨਾ ਕੋਈ ਉਹਲੇ। ਆਪੇ ਵਸੇ ਗੁਰਸਿਖ ਤੇਰੇ ਕਾਇਆ ਚੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪੜਦੇ ਸਾਰੇ ਖੋਲ੍ਹੇ। ਖੁਲ੍ਹੇ ਦਸਮ ਦਵਾਰ ਜੋਤ ਆਕਾਰਿਆ। ਦੀਪਕ ਜੋਤ ਕਰ ਉਜਿਆਰ, ਚਲਦੀ ਦਿਸੇ ਇਕੋ ਧਾਰ, ਜਗੇ ਵਿਚ ਲਲਾਟ ਅਪਰ ਅਪਾਰ ਹੈ। ਆਪ ਕਰਾਏ ਪੂਰਾ ਘਾਟ, ਵਿਚੋਂ ਪਰਦਾ ਰਿਹਾ ਕਾਟ ਹੈ। ਜਗੇ ਜੋਤ ਕਾਇਆ ਮਾਟ, ਖੁਲ੍ਹੇ ਇਕੋ ਸਾਚਾ ਹਾਟ, ਦੇਵੇ ਸੁਰਤ ਹਰਿ ਨਰ ਨਿਰੰਕਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਹ ਵੱਡਾ ਸ਼ਹਿਨਸ਼ਾਹ ਆਪਣਾ ਆਪ ਵਖਾਲ ਹੈ। ਵੇਖੋ ਰਾਹ ਹਰਿ ਬਲਵਾਨ ਦਾ। ਦੱਸੇ ਕਿਹੜਾ ਥਾਂ, ਰੰਗ ਗੁਰਸਿਖ ਕਿਹੜਾ ਮਾਣਦਾ। ਜਿਥੇ ਰਹਿੰਦੀ ਠੰਡੀ ਛਾਂ, ਲੇਖਾ ਚੁੱਕੇ ਪੀਣ ਖਾਣ ਦਾ। ਆਪ ਉਠਾਏ ਗੁਰਸਿਖਾਂ ਆਪਣੀ ਉਤੇ ਬਾਂਹ, ਸਾਚੇ ਪਾਲਨ ਹਰਿ ਜੀ ਪਾਲਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਇਕੋ ਹਰਿ ਇਕੋ ਨਰ ਧਾਰਿਆ ਭੇਖ ਸ੍ਰੀ ਭਗਵਾਨ ਦਾ। ਦਸਮ ਦਵਾਰ ਨਿਕਲੇ ਲਾਟ। ਕਾਇਆ ਬਜ਼ਰੀ ਜਾਏ ਪਾਟ। ਜਨ ਭਗਤਾਂ ਗੁਰਮੁਖਾਂ ਨੇੜੇ ਆਈ ਵਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਇਆ ਕਮਾਏ, ਨੇਤਰ ਤੀਜੇ ਵਾਸ ਰਖਾਏ, ਝੂਠਾ ਪਰਦਾ ਜਾਏ ਪਾਟ। ਦੇਂਦਾ ਜਾਏ ਨਾਮ ਭੰਡਾਰਾ। ਮੰਗਣ ਆਏ ਗੁਰਸਿਖ ਦਵਾਰਾ। ਆਪ ਮਿਟਾਏ ਤ੍ਰਿਸ਼ਨਾ ਭੁੱਖ, ਇਕ ਉਪਜਾਏ ਸਾਚਾ ਸੁਖ, ਭੁਲ ਨਾ ਜਾਏ ਜੀਵ ਗਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਹਰਿ ਝੋਲੀ ਪਾਏ, ਗੁਰਮੁਖ ਆਤਮ ਸੁੰਨ ਖੁਲ੍ਹਾਏ, ਰਸਨਾ ਗਾਏ ਸੋਹੰ ਸ਼ਬਦ ਅਪਰ ਅਪਾਰਾ। ਕਲਜੁਗ ਡੂੰਘੀ ਦਿਸੇ ਭਵਰ। ਅੱਖੀਂ ਵੇਖਿਆ ਗਹਿਰ ਗਵਰ। ਚਰਨ ਲਾਗ ਧੋਣਾ ਦਾਗ, ਮਾਨਸ ਜਨਮ ਜਾਏ ਸਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਇਕ ਗੁਣ ਨਿਧਾਨ, ਨਾ ਦਿਸੇ ਕੋਈ ਅਵਰ। ਭਿੰਨੀ ਰੈਨੜੀਏ ਤੇਰੀ ਰੁੱਤ ਸੁਹੰਜਣੀ। ਭਿੰਨੀ ਰੈਨੜੀਏ ਗੁਰ ਸੰਗਤ ਗੁਰ ਚਰਨ ਮਜਨੀ। ਭਿੰਨੀ ਰੈਨੜੀਏ ਪੀ ਅੰਮ੍ਰਿਤ ਰਸ ਗੁਰਮੁਖਾਂ ਰਾਹ ਸਾਚਾ ਦੱਸਣੀ। ਭਿੰਨੀ ਰੈਨੜੀਏ ਜਗੀ ਜੋਤ ਕਲ ਇਕ ਨਿਰੰਜਣੀ। ਸਭ ਦੇ ਹਿਰਦੇ ਵਸੀ, ਬਣੀ ਦੁੱਖ ਦਰਦ ਭੰਜਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜ ਸਾਚੀ ਦੇਵੇ ਨੇਤਰ ਸਾਚਾ ਅੰਜਨੀ। ਭਿੰਨੀ ਰੈਣ ਗੁਰ ਚਰਨ ਦਵਾਰੇ। ਭਿੰਨੜੀ ਰੈਣ ਦੋਏ ਇਕੱਠੇ ਸਾਚੇ ਸੰਤ ਆਪ ਬਣਾਏ ਸਾਚੇ ਦੁਲਾਰੇ। ਭਿੰਨੀ ਰੈਣ ਗੁਰ ਸੰਗਤ ਤੇਰੀ ਬਣੇ ਸਾਚੀ ਭੈਣ, ਆਪ ਬਹਾਏ ਸਚ ਦਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਜੀਆ ਸੱਚਾ ਦਾਨ, ਜਗਾਏ ਜੋਤ ਮਹੱਲ ਮੁਨਾਰੇ। ਭਿੰਨੜੀ ਰੈਣ ਵਕਤ ਸੁਹੇਲਾ। ਭਿੰਨੜੀ ਰੈਣ ਹਰਿ ਦੁਲਾਰੀ, ਗੁਰ ਸੰਗਤ ਸਾਚਾ ਮੇਲਾ। ਭਿੰਨੜੀ ਰੈਣ ਜੋਤ ਸਰੂਪੀ ਜੋਤ ਸਰੂਪ, ਸਾਚਾ ਖੇਲ ਹਰਿ ਜੀ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਆਪ ਚੁਕਾਇਆ ਵਕਤ ਦੁਹੇਲਾ। ਭਿੰਨੜੀ ਰੈਣ ਹਰਿ ਦੁਲਾਰੀ। ਵਿਚ ਮਾਤ ਆਈ ਕਰਨ ਬੇਚਾਰੀ ਚਰਨ ਨਿਮਸਕਾਰੀ। ਗੁਰ ਸੰਗਤ ਸਾਚੇ ਸਚ ਦਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰੇ ਸੀਸ ਛਤਰ ਝੁਲਾਰੀ। ਭਿੰਨੜੀ ਰੈਣ ਰਾਜ ਰਾਣੀ। ਭਿੰਨੜੀ ਰੈਣ ਗੁਰਸਿਖ ਸਾਚੇ ਸਾਚੀ ਮਾਣੀ। ਭਿੰਨੜੀ ਰੈਣ ਵਡ ਚਤੁਰ ਸੁਘੜ ਸਿਆਣੀ। ਬੇਮੁਖ ਗੂੜ੍ਹੀ ਨੀਂਦ ਸਵਾਏ, ਗੁਰਮੁਖਾਂ ਪਿਆਏ ਅੰਮ੍ਰਿਤ ਜਲ ਸੁੱਚਾ ਪਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰੀ ਧਾਰ ਇਕ ਬੰਨ੍ਹਾਏ ਇਕ ਚਲਾਏ ਸੋਹੰ ਸ਼ਬਦ ਸੱਚੀ ਬਾਣੀ। ਅੰਮ੍ਰਿਤ ਅੰਮ੍ਰਿਤ ਅੰਮ੍ਰਿਤ ਧਾਰਾ। ਸਚਖੰਡ ਨਿਵਾਸੀ ਤੇਰਾ ਅਪਰ ਅਪਾਰਾ। ਸਚ ਜੋਤ ਮਾਤ ਪ੍ਰਕਾਸ਼ੀ, ਮਿਟਾਏ ਅੰਧ ਅੰਧਿਆਰਾ। ਸ੍ਰਿਸ਼ਟ ਸਬਾਈ ਹੋਈ ਚਰਨ ਦਾਸੀ, ਦੇਵੇ ਨਾਮ ਸ਼ਬਦ ਅਪਰ ਅਪਾਰਾ। ਸੋਹੰ ਸ਼ਬਦ ਜਪ ਸਵਾਸ ਸਵਾਸੀ, ਲਾਹੇ ਜੂਠਾ ਝੂਠਾ ਤਨ ਅਫਾਰਾ। ਜੋ ਜਨ ਤਜਾਏ ਮਦਿਰਾ ਮਾਸੀ, ਪ੍ਰਭ ਦੇਵੇ ਸੱਚਾ ਇਕ ਦਵਾਰਾ। ਬੇਮੁਖਾਂ ਗਲ ਪਾਏ ਅੰਤਮ ਫਾਸੀ, ਦੇਵੇ ਦਰ ਦੁਰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਸੀਰ ਪਿਆਏ ਕਾਇਆ ਕਰੇ ਠੰਡੀ ਠਾਰਾ। ਅੰਮ੍ਰਿਤ ਨੀਰ ਨੀਰ ਵਰੋਲਿਆ। ਪ੍ਰਭ ਅਬਿਨਾਸ਼ੀ ਸਾਚਾ ਸਾਗਰ, ਵਡ ਗਾਗਰ ਆਪਣੀ ਹੱਥੀਂ ਭਰ ਲਿਆ। ਬਾਸ਼ਕ ਨਾਗ ਦਿਤਾ ਗੇੜਾ, ਆਪੇ ਖਿਚੇ ਲਾਏ ਗੇੜਾ, ਚੌਦਾਂ ਰਤਨ ਕੱਢੇ ਦੇਵੇ ਆਪ ਅਮੋਲਿਆ। ਚਿੱਟਾ ਘੋੜਾ ਐਰਾਪਤ ਹਾਥੀ ਕਾਮ ਧੇਨ ਅੰਮ੍ਰਿਤ ਵਿਖ ਸ਼ਰਾਬ ਮਦਿ ਬਿਰਖ ਪਾਰਜਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਖੁਲ੍ਹਾਏ ਤਾਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸੋਲਾਂ ਕਲਾਂ ਚੌਦਾਂ ਲੋਕ ਰਸਨਾ ਆਪਣੀ ਬੋਲੇ। ਅੰਮ੍ਰਿਤ ਪੀ ਅਮਰ ਪਦ ਪਾਏ ਨਿਰਮਲ ਹੋਏ ਜੀ ਗੁਰਮੁਖ ਸਾਚੇ ਸਦ ਹਰਿ ਜੀ ਆਪਣੇ ਘਰ ਬਹਾਏ, ਪ੍ਰਭ ਚਰਨ ਬਲ ਬਲ ਥੀਂ। ਆਪ ਬਣਾਏ ਪੁੱਤਰ ਧੀ, ਸਾਚੀ ਦਇਆ ਕਮਾਏ, ਸਤਿਜੁਗ ਬੰਧਾਏ ਸਾਚੀ ਨੀਂਹ। ਗੁਰਮੁਖਾਂ ਮੁਖ ਚੁਆਏ, ਅੰਮ੍ਰਿਤ ਬਰਖੇ ਸਾਚਾ ਮੀਂਹ। ਤ੍ਰਿਖਾ ਅਗਨ ਬੁਝਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੀਪਕ ਜੋਤੀ ਜਗਣ, ਵਿਚ ਗਗਨ ਕਰੇ ਰੁਸ਼ਨਾਈ।

Leave a Reply

This site uses Akismet to reduce spam. Learn how your comment data is processed.