੮ ਚੇਤ ੨੦੧੧ ਬਿਕ੍ਰਮੀ ਮੇਰਠ ਛਾਉਣੀ ਹਰਿ ਸੰਗਤ ਦੇ ਨਵਿਤ
ਵਡ ਬਲੀ ਬਲਵਾਨ ਹਰਿ ਨਿਰੰਕਾਰ, ਏਕਾ ਬਖ਼ਸ਼ੇ ਗੁਰਸਿਖਾਂ ਚਰਨ ਧਿਆਨ, ਦੇਵੇ ਸ਼ਬਦ ਆਪ ਮਹਾਨ ਹੈ। ਆਪ ਮਿਟਾਏ ਆਤਮ ਤ੍ਰਿਖਾ, ਜੋ ਜਨ ਮੰਗਣ ਆਏ ਸਾਚੀ ਭਿਖਾ, ਦੇਵੇ ਨਾਮ ਗੁਣਵੰਤ ਗੁਣ ਨਿਧਾਨ ਹੈ। ਸਾਚੇ ਲੇਖ ਹਰਿ ਜੀ ਲਿਖੇ, ਆਤਮ ਲਾਹੇ ਝੂਠੀ ਵਿਖੇ, ਸੋਹੰ ਸ਼ਬਦ ਤੀਰ ਤਿਖਾ ਰਸਨਾ ਖਿਚ ਚਲਾਏ ਇਕ ਤੀਰ ਕਮਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਵਜਾਏ ਡੰਕ ਸੱਚਾ ਹਰਿ ਸ਼ਾਹ ਸੁਲਤਾਨ ਹੈ। ਸੱਚਾ ਹਰਿ ਗੁਰਮੁਖ ਜਾਣ ਲੈ। ਮਾਤ ਜੋਤ ਸਚ ਧਰਾਈ, ਮਾਝੇ ਦੇਸ ਕਰੇ ਰੁਸ਼ਨਾਈ, ਲੈ ਕੇ ਆਇਆ ਸਾਚੀ ਕਾਨ। ਬੇਮੁਖਾਂ ਰਿਹਾ ਭੁਲਾਈ, ਆਤਮ ਪਰਦਾ ਝੂਠਾ ਪਾਈ, ਹੋਏ ਅੰਧ ਅੰਧਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਅੰਤਮ ਵੇਲੇ ਇਕ ਮੁਕਾਨ। ਕਲਜੁਗ ਵੇਲਾ ਅੰਤਮ ਅੰਤ। ਭੁਲੇ ਫਿਰਨ ਜੀਵ ਜੰਤ। ਨਾ ਕੋਈ ਬਣਾਏ ਕਿਸੇ ਬਣਤ। ਮੇਲ ਮਿਲਾਵਾ ਕਿਸੇ ਨਾ ਹੋਇਆ ਗੁਰਮੁਖ ਵਿਰਲਾ ਵਿਚ ਮਾਤ ਆਪ ਜਗਾਇਆ। ਹਰਿ ਜੀ ਸੋਇਆ ਦੁਬਧਾ ਹੋਈ ਨਾਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕਾ ਦਾਤ ਵਡ ਕਰਾਮਾਤ ਸਚ ਸੁਗਾਤ ਗੁਰਸਿਖਾਂ ਝੋਲੀ ਪਾਇਆ। ਆਪ ਪੜ੍ਹਾਏ ਇਕ ਸੱਚੀ ਜਮਾਤ, ਗੁਰਸਿਖਾਂ ਪੜ੍ਹਿਆ ਇਕੋ ਅੱਖਰ। ਲੱਖ ਚੁਰਾਸੀ ਵਿਚੋਂ ਕੀਨਾ ਵੱਖਰ। ਬੇਮੁਖਾਂ ਅੰਤ ਕਲਜੁਗ ਮਾਇਆ ਪਾਈ ਤਨ ਕੀਨਾ ਪੱਥਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਗੁਰਮੁਖਾਂ ਫੜਦਾ ਆਪੇ ਬਾਹੀਂ। ਗੁਰਮੁਖਾਂ ਭਰਮ ਨਿਵਾਰੇ। ਸਰਬ ਜੀਆਂ ਆਪੇ ਪਾਵੇ ਸਾਰੇ। ਆਪ ਜਗਾਏ ਜੋਤ ਅਪਰ ਅਪਾਰੇ। ਕਲਜੁਗ ਵੇਲਾ ਅੰਤਮ ਆਇਆ, ਨਿਹਕਲੰਕ ਕਲ ਜਾਮਾ ਧਾਰੇ। ਗੁਰਮੁਖ ਸਾਚੇ ਸੰਤ ਜਨਾਂ ਅੰਤਮ ਬੇੜਾ ਪਾਰ ਉਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਇਕਾ ਬੈਠਾ ਗੁਰਸਿਖਾਂ ਅਵਾਜਾਂ ਮਾਰੇ। ਆਤਮ ਬੈਠਾ ਤਟ ਗਿਆਨੀ। ਸਾਚੀ ਦੇਵੇ ਸ਼ਬਦ ਨਿਸ਼ਾਨੀ। ਇਕੋ ਮਾਰੇ ਸਾਚਾ ਤੀਰ, ਵੱਜੇ ਗੁਰਮੁਖ ਤੇਰੇ ਹਿਰਦੇ ਕਾਨੀ। ਆਪ ਪਿਆਏ ਅੰਮ੍ਰਿਤ ਸਾਚਾ ਨੀਰ, ਦੂਈ ਦਵੈਤ ਦੇਵੇ ਚੀਰ, ਵੇਲਾ ਅੰਤ ਕਲ ਅਖੀਰ, ਮਿਟਦੇ ਜਾਣ ਪੀਰ ਫਕੀਰ, ਚਾਰੋਂ ਤਰਫ ਪਏ ਵਹੀਰ, ਗੁਰਸਿਖਾਂ ਬਣੇ ਆਪੇ ਬਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਗੁਰ ਸੰਗਤ ਤੇਰੀ ਗਾਂਦੀ। ਗੁਰ ਸੰਗਤ ਹਰਿ ਦੇਵੇ ਮਾਣ। ਦੇਵੇ ਸਾਚਾ ਸ਼ਬਦ ਦਾਨ। ਗੁਰਮੁਖ ਸਾਚੇ ਸੰਤ ਜਨਾਂ ਮੇਲ ਮਿਲਾਏ ਹਰਿ ਮਿਹਰਵਾਨ। ਆਪੇ ਬੈਠਾ ਹਰਿ ਜੀ ਵੇਖੇ, ਕਲਜੁਗ ਜੀਵ ਭਾਂਡੇ ਕਾਚੇ ਵਿਚ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਰਚਾਏ ਵਿਚ ਮਾਤ ਮਹਾਨ। ਗੁਰਮੁਖ ਸਾਚੇ ਲਏ ਰੱਖ, ਹਰਿ ਮਿਹਰਵਾਨ ਹੈ। ਬੇਮੁਖਾਂ ਪਾਏ ਨੱਥ ਫੜੇ ਹੱਥ, ਗੁਰਮੁਖਾਂ ਦੇਵੇ ਮਾਣ ਹੈ। ਗੁਰਮੁਖ ਸਾਚੇ ਨੇਤਰ ਪੇਖ ਆਤਮ ਉਤਾਰੇ ਤ੍ਰਿਖ, ਅੰਮ੍ਰਿਤ ਪਿਆਏ ਬੂੰਦ ਮਹਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਚਰਨ ਰਖਾਏ ਮਾਣ ਤਾਣ ਹੈ। ਕਲਜੁਗ ਤੇਰੀ ਅੰਤਮ ਵਾਰੀ। ਲੱਖ ਚੁਰਾਸੀ ਹੋਈ ਮਾਤ ਖੁਆਰੀ। ਤਟ ਤੀਰਥਾਂ ਬੈਠੇ ਠਗ ਚੋਰ ਯਾਰੀ। ਮਿਟਾਏ ਕਲ ਸਾਚੇ ਸੀਰਥਾ, ਧੀਆਂ ਭੈਣਾਂ ਕਰਨ ਖੁਆਰੀ। ਨਾ ਰਹੇ ਕੋਈ ਸਾਚਾ ਨੀਰਥਾ, ਕਲਜੁਗ ਹੋਏ ਦੁਰਾਚਾਰੀ। ਜੋਤੀ ਜੋਤ ਸਰੂਪ ਹਰਿ, ਧਰਤ ਮਾਤ ਸਾਚੇ ਦਰ ਬਹਾਏ, ਅੰਤਮ ਕਲ ਜਾਮਾ ਧਾਰੀ। ਧਰਤ ਮਾਤ ਦਰ ਪੁਕਾਰੇ। ਕਲਜੁਗ ਜੀਵ ਸਰਬ ਹੰਕਾਰੇ। ਆਤਮ ਅੰਧੇ ਪਾਪੀ ਗੰਦੇ, ਭੁਲਿਆ ਹਰਿ ਦਾਤਾਰੇ। ਮਾਇਆ ਲੱਗੇ ਝੂਠੇ ਧੰਦੇ, ਨਾ ਕੱਢੇ ਕੋਈ ਬਾਹਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਕਿਰਪਾ ਕਰ ਸਾਚੇ ਹਰਿ, ਮੇਰੇ ਉਤੋਂ ਲਾਹ ਪਾਪਾਂ ਭਾਰੇ। ਧਰਤ ਮਾਤ ਹਰਿ ਦਰ ਸਾਚੇ ਵੈਣ ਪਾਵੇ। ਮੇਲ ਮਿਲਾਵਾ ਪ੍ਰਭ ਅਬਿਨਾਸ਼ੀ, ਤੇਰੇ ਬਿਨਾਂ ਕਿਹੜਾ ਦੁਰਮਤ ਮੈਲ ਬੇਮੁਖਾਂ ਦੀ ਮਾਤ ਧੋਵੇ। ਆਪ ਪਿਆਏ ਅੰਮ੍ਰਿਤ ਸਾਚਾ ਸੀਰ, ਸਾਚਾ ਦੀਪਕ ਹਰਿ ਆਪ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਲੱਗੀ ਛਾਹੀ ਵੇਲੇ ਅੰਤ ਆਪੇ ਸ੍ਰਿਸ਼ਟ ਸਬਾਈ ਮਲ ਮਲ ਧੋਵੇ। ਧਰਤ ਮਾਤ ਆਈ ਦਰ ਅੱਗੇ। ਹਰਿ ਜੀ ਸਾਚੇ ਵਿਚ ਮਾਤ ਲੱਗੀ ਬੜੀ ਅੱਗੇ। ਬੇਮੁਖ ਜੀਵ ਚਾਰੋਂ ਕੁੰਟ ਉਠ ਉਠ ਵੇਖਣ, ਸਾਰੇ ਬੱਧੇ ਏਕਾ ਤੱਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸਾਚੇ ਹਰਿ, ਲਾੜੀ ਮੌਤ ਮਾਤ ਧਰ, ਇਕੋ ਮਾਰ ਮਾਰੇ ਲਾਵੇ ਸਾਰੇ ਅੱਗੇ। ਧਰਤ ਮਾਤ ਸੁਣ ਪੁਕਾਰ। ਨਿਹਕਲੰਕ ਕਲ ਲਿਆ ਅਵਤਾਰ। ਪੁਰੀ ਘਨਕ ਆਇਆ ਵਾਰੋ ਵਾਰੀ ਜਾਮਾ ਧਾਰ। ਚਿੱਟੇ ਅਸਵ ਹੋ ਅਸਵਾਰ। ਸਾਚਾ ਡੰਕ ਜਿਸ ਵਜਾਇਆ, ਸ੍ਰਿਸ਼ਟ ਸਬਾਈ ਦਏ ਸੁਣਾਇਆ, ਪੜਦਾ ਉਹਲਾ ਨਾ ਕੋਈ ਰਖਾਇਆ, ਜੋਤ ਸਰੂਪੀ ਜਾਮਾ ਪਾਇਆ, ਗੁਰਸਿਖਾਂ ਆਤਮ ਡੇਰਾ ਲਾਇਆ, ਸਾਚੀ ਜੋਤ ਜਗਾਏ ਅਪਰ ਅਪਾਰ। ਗੁਰਸਿਖਾਂ ਹਰਿ ਘੇਰਾ ਪਾਇਆ, ਸ਼ਬਦ ਸਰੂਪੀ ਮੇਲ ਮਿਲਾਇਆ, ਆਪ ਆਪਣੀ ਕਿਰਪਾ ਧਾਰ। ਏਕਾ ਗੇੜਾ ਦਏ ਦਵਾਇਆ, ਪਹਿਲੀ ਕੂਟ ਦੇ ਸਜਾਇਆ। ਕਲਜੁਗ ਅੰਤਮ ਬੇਮੁਖਾਂ ਪੈਂਦੀ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੇ ਦੁੱਖ ਮਿਟਾਏ, ਪੂਰਬ ਕਰਮ ਵਿਚਾਰ। ਧਰਤ ਮਾਤ ਤੇਰੀ ਵੰਡ ਵਖ ਕਰਾਏ। ਗੁਰਸਿਖ ਸਾਚੇ ਲੈਣੇ ਰੱਖ, ਤੇਰੀ ਗੋਦ ਬਹਾਏ। ਤੇਰੀ ਆਤਮ ਉਪਜਾਏ ਸੁਖ, ਬੇਮੁਖ ਹਰਿ ਧਰਮ ਰਾਏ ਦੇ ਦਰ ਬਹਾਏ। ਬਚਿਆ ਕੋਈ ਨਾ ਰਹੇ ਵਿਚ ਮਾਤ ਕੁੱਖ, ਸਾਚਾ ਹਰਿ ਜੀ ਗਏ ਭੁਲਾਏ। ਉਲਟੇ ਦਸ ਮਾਸ ਰਖਾਏ। ਬੇਮੁਖ ਜੂਠੇ ਝੂਠੇ ਕਲਜੁਗ ਅੰਤਮ ਗਏ ਥੱਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ। ਅਮਾਮ ਮਹਿੰਦੀ ਬਣ ਕੇ ਆਇਆ। ਪੱਲੇ ਦਾਮ ਨਾ ਕੋਈ ਲਿਆਇਆ। ਕਰੇ ਕਰਾਏ ਜੋ ਮਨ ਭਾਇਆ। ਭੇਵ ਨਾ ਰੱਖੇ ਕੋਈ ਰਾਇਆ। ਸਤਿਜੁਗ ਸਾਚੇ ਸਾਧਾਂ ਸੰਤਾਂ ਲਏ ਬੁਲਾਇਆ। ਸ਼ਬਦ ਗੰਢ ਦੇਵੇ ਵੰਡ, ਝੋਲੀ ਦਏ ਭਰਾਇਆ। ਆਪੇ ਪਾਏ ਸੀਨੇ ਠੰਡ, ਲੱਗੀ ਪ੍ਰੀਤ ਜਾਏ ਨਿਭਾਇਆ। ਗੁਰ ਪੂਰਾ ਦੇਵੇ ਨਾ ਕਦੇ ਕੰਡ, ਬਾਹੋਂ ਪਕੜ ਪਾਰ ਕਰਾਇਆ। ਬੇਮੁਖਾਂ ਕਰੇ ਖੰਡ ਖੰਡ। ਆਪ ਕਰਾਏ ਵਿਚ ਨੌਂ ਖੰਡਾਂ ਵੰਡ। ਕਲਜੁਗ ਜੀਵ ਦੇਣ ਦੁਹਾਈ, ਰੋਵੇ ਘਰ ਘਰ ਨਾਰ ਰੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਆਪ ਵਰਤਾਇਆ। ਕਲਜੁਗ ਤੇਰੀ ਪਾਈ ਚਾਲ। ਬੇਮੁਖ ਨਾ ਸਕੇ ਮਾਤ ਸੰਭਾਲ। ਸਭ ਦੇ ਭੰਨੇ ਹਰਿ ਜੀ ਡਾਲ। ਲੱਖ ਚੁਰਾਸੀ ਦੇਵੇ ਗਾਲ। ਏਕਾ ਦੀਪਕ ਲਏ ਬਾਲ। ਆਪ ਤਨਾਇਆ ਲੱਖ ਚੁਰਾਸੀ ਜਾਲ। ਵਿਚ ਬੰਨ੍ਹ ਕੇ ਲਿਆਵਾਂ ਸ਼ਬਦ ਡੋਰ ਨਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਤਣਿਆ ਮਾਇਆ ਜਾਲ। ਮਾਇਆ ਜਾਲ ਹਰਿ ਤਣਾਇਆ। ਲੱਖ ਚੁਰਾਸੀ ਵਿਚ ਫਸਾਇਆ। ਸ਼ਬਦ ਡੋਰ ਨਾਲ ਬੰਧਾਇਆ। ਕਲਜੁਗ ਰੋ ਰੋ ਪਾਵੇ ਵੈਣ, ਵੇਲਾ ਅੰਤਮ ਗਿਆ ਕਿਸੇ ਹੱਥ ਨਾ ਆਇਆ। ਆਪਣੇ ਦਰ ਦਏ ਦੁਰਕਾਇਆ। ਏਕਾ ਧੱਕਾ ਦਏ ਲਗਾਏ, ਹਰਿ ਜੀ ਆਪਣਾ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਖਾਏ ਜਿਉਂ ਮੌਤ ਡੈਣ, ਬੇਮੁਖਾਂ ਮਾਨਸ ਜਨਮ ਗਿਆ। ਗੁਰਮੁਖਾਂ ਹਰਿ ਲਿਆ ਵਰ, ਬੇਮੁਖ ਸੁੱਤੇ ਪੈਰ ਪਸਾਰ। ਅੰਤਮ ਕਲਜੁਗ ਪੈਣੀ ਮਾਰ। ਹਰਿ ਜੀ ਆਇਆ ਜਾਮਾ ਧਾਰ। ਬੇਮੁਖ ਡੋਬੇ ਅੱਧਵਿਚਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾ ਲੋਕਾਂ ਪਾਵੇ ਸਾਰ, ਤਿੰਨ ਲੋਕ ਚੌਦਾਂ ਹੱਟ। ਹਰਿ ਜੀ ਵਸੇ ਘਟ ਘਟ। ਦੁਰਮਤ ਮੈਲ ਰਿਹਾ ਕਟ। ਆਪ ਲਪੇਟੇ ਸਾਚੇ ਪੱਟ। ਦੂਈ ਦਵੈਤੀ ਗਏ ਫਟ। ਸਾਚਾ ਲਾਹਾ ਗੁਰਮੁਖ ਸਾਚੇ, ਪ੍ਰਭ ਦਰ ਲੈਣ ਖੱਟ। ਪ੍ਰਭ ਅਬਿਨਾਸ਼ੀ ਆਤਮ ਜੋਤ ਜਗਾਏ ਲਟ ਲਟ। ਆਪ ਬਣੇ ਬਣਾਏ ਸਾਕ ਸੱਜਣ ਸੈਣ, ਸੋਹੰ ਸ਼ਬਦ ਸਾਚਾ ਰਸਨਾ ਲੈਣਾ ਚੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਕਲਜੁਗ ਜੀਆਂ ਅੰਤਮ ਵੇਲੇ ਆਪੇ ਭੰਨੇ ਕਾਇਆ ਝੂਠਾ ਮਟ। ਝੂਠਾ ਮਟ ਦੇਵੇ ਭੰਨ। ਕਲਜੁਗ ਅੰਤਮ ਆਇਆ ਬੇਮੁਖਾਂ ਲਾਏ ਡੰਨ। ਗੁਰਸਿਖਾਂ ਸਾਚਾ ਸ਼ਬਦ ਵਿਚ ਸੁਣਾਏ ਕੰਨ। ਸੋਹੰ ਸ਼ਬਦ ਜਿਸ ਰਸਨਾ ਗਾਇਆ, ਬੇੜਾ ਦੇਵੇ ਬੰਨ੍ਹ। ਸਤਿਜੁਗ ਸਾਚਾ ਮਾਤ ਧਰਾਇਆ, ਬੇੜਾ ਉਠਾਇਆ ਕੰਨ੍ਹ। ਧਰਤ ਮਾਤ ਦੀ ਗੋਦ ਬਿਠਾਇਆ, ਸਾਚਾ ਬਚਨ ਰਿਹਾ ਮੰਨ। ਗੁਰਮੁਖ ਸਾਚੇ ਸੰਗ ਰਲਾਇਆ, ਬੇਮੁਖਾਂ ਦੇਵੇ ਡੰਨ। ਆਤਮ ਮੇਵਾ ਇਕ ਲਗਾਇਆ, ਭਾਂਡਾ ਭਰਮ ਪ੍ਰਭ ਦਿਤਾ ਭੰਨ। ਕਰੋੜ ਤੇਤੀਸ ਸੁਰਪਤ ਰਾਜਾ ਇੰਦ ਚਰਨ ਟਿਕਾਇਆ। ਨਿੱਕਾ ਬਾਲਾ ਅੱਗੇ ਲਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟਾ ਦੋਸ਼ਾਲਾ ਏਕਾ ਏਕ ਗੁਰਮੁਖ ਸਾਚੇ ਤੇਰੀ ਕਾਇਆ ਚੋਲੀ ਉਤੇ ਪਾਇਆ। ਸੁਰਪਤ ਰਾਜਾ ਇੰਦ ਚਰਨ ਦਵਾਰਿਆ। ਹਰਿ ਆਪ ਉਠਾਏ ਬੰਨ੍ਹੇ ਬੇੜਾ, ਦਰਸ ਦਿਖਾਏ ਕ੍ਰਿਸ਼ਨ ਮੁਰਾਰਿਆ। ਆਪ ਚੜ੍ਹਾਏ ਸਾਚੇ ਚੰਦੇ, ਜਗੇ ਜੋਤ ਅਗੰਮ ਅਪਾਰਿਆ। ਗੁਰਸਿਖ ਜਗਾਏ ਬਣ ਜਾਏ ਪ੍ਰਭ ਸਾਚੇ ਦੀ ਸਾਚੀ ਬਿੰਦੇ, ਭਰਮ ਭੁਲੇਖਾ ਦੂਰ ਕਰਾ ਰਿਹਾ। ਬੇਮੁਖ ਜੀਵ ਕਲਜੁਗ ਅੰਤਮ ਹੰਕਾਰੇ ਕਰਨ ਨਿੰਦੇ, ਪਰਦਾ ਉਹਲਾ ਇਕ ਰਖਾ ਰਿਹਾ। ਪ੍ਰਗਟੀ ਜੋਤ ਹਰਿ ਮਰਗਿੰਦੇ, ਭਾਣਾ ਆਪਣੇ ਹੱਥ ਰਖਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਲੇਖੇ ਅੰਤਮ ਕਲ ਗੁਰਮੁਖਾਂ ਆਪ ਲਿਖਾ ਰਿਹਾ। ਇਕ ਇਕ ਇਕ ਅਕਾਰ ਹੈ। ਦੂਜੇ ਬੰਧੇ ਸ਼ਬਦ ਸਾਚੀ ਧਾਰ ਹੈ। ਤੀਜੇ ਤੀਜਾ ਨੇਤਰ ਖੋਲ੍ਹੇ, ਬੂਝ ਬੁਝਾਏ ਦਸਮ ਦਵਾਰ ਹੈ। ਚੌਥੇ ਘਰ ਸਾਚੇ ਵਿਚ ਬੋਲੇ, ਗੁਰਮੁਖ ਤੇਰੀ ਆਤਮ ਬੈਠਾ ਸੁੱਤਾ ਪੈਰ ਪਸਾਰ ਹੈ। ਪੰਚਮ ਗੁਰਮੁਖ ਮੁਖੋਂ ਕੋਈ ਨਾ ਬੋਲੇ, ਪ੍ਰਭ ਸੋਹੰ ਸ਼ਬਦ ਤਨ ਪਹਿਨਾਈ ਸੱਚੀ ਇਕ ਕਟਾਰ ਹੈ। ਛੇਵੇਂ ਘਰ ਪੜਦੇ ਦੇਵੇ ਖੋਲ੍ਹੇ, ਨਾ ਕਰੇ ਕੋਈ ਉਧਾਰ ਹੈ। ਸਤਵੇਂ ਸੱਤਾਂ ਦੀਪਾਂ ਆਪੇ ਕਰੇ ਚੋਹਲੇ, ਜੋਤ ਹਰਿ ਨਿਰੰਕਾਰ ਹੈ। ਅਠਵੇਂ ਅੱਠੇ ਪਹਿਰ ਰਹਾਏ ਵਿਚ ਕਾਇਆ ਚੋਲੇ, ਨਾ ਜਾਣੇ ਜੀਵ ਗਵਾਰ ਹੈ। ਨਾਵਾਂ ਨਾਵੇਂ ਦਰ ਨਾ ਵਸੇ ਕਿਸੇ ਘਰ, ਚਾਰ ਕੁੰਟ ਆਵੇ ਡਰ, ਨਾ ਮਿਲੇ ਹਰਿ ਮਿਹਰਵਾਨ ਹੈ। ਦਸਵਾਂ ਦੱਸੇ ਸਾਚਾ ਰਾਹ। ਆਤਮ ਦੇਵੇ ਖੋਟਾ ਭਰਮ ਮਿਟਾ। ਪ੍ਰਭ ਅਬਿਨਾਸ਼ੀ ਕਿਰਪਾ ਕਰੇ ਦੇਵੇ ਵਰੇ, ਸਾਚਾ ਸ਼ਬਦ ਝੋਲੀ ਪਾ। ਦਸ ਚੇਤ ਦਿਵਸ ਵਿਚਾਰ। ਪ੍ਰਭ ਅਬਿਨਾਸ਼ੀ ਕਰੇ ਸੱਚਾ ਇਹ ਵਿਹਾਰ। ਜਗਤ ਸਾਚੀ ਬਣਤ ਬਣਾ, ਦੇਵੇ ਚੇਤ ਮਹੀਨੇ ਸਚ ਧਾਰ। ਗੁਰਬਾਣੀ ਦੀ ਨੀਂਹ ਰਖਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਦਸ ਚੇਤ ਜਾਣਾ ਜਾਗ। ਪ੍ਰਭ ਅਬਿਨਾਸ਼ੀ ਲਾਏ ਭਾਗ। ਇਕ ਸੁਣਾਏ ਸ਼ਬਦ ਰਾਗ। ਕਿਰਪਾ ਕਰੇ ਗੁਰਮੁਖਾਂ ਲਾਹੇ ਪਿਛਲਾ ਧੋ ਪਾਪਾਂ ਦਾਗ। ਅੰਮ੍ਰਿਤ ਸਾਚਾ ਜਾਮ ਪਿਆਏ, ਆਪ ਬਣਾਏ ਹੰਸ ਕਾਗ। ਆਤਮ ਤ੍ਰਿਖਾ ਹਰਿ ਬੁਝਾਏ, ਲੱਗੀ ਨਾ ਰਹੇ ਤਨ ਵਿਚ ਆਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸਾਧ ਸੰਤ ਜੀਵ ਜੰਤ ਲਾਹੁੰਦਾ ਆਇਆ ਪਾਪਾਂ ਦਾਗ। ਸਾਧ ਸੰਤ ਸਚ ਸੁਹੇਲੇ। ਜੁਗਾਂ ਜੁਗਾਂ ਦੇ ਵਿਛੜੇ ਦਸਮ ਚੇਤ ਕਰੇ ਮੇਲੇ। ਅਚਰਜ ਖੇਲ ਪਾਰਬ੍ਰਹਮ ਪ੍ਰਭ ਅਬਿਨਾਸ਼ੀ ਵਿਚ ਮਾਤ ਦੇ ਖੇਲੇ। ਲੇਖੇ ਲਾਏ ਮਾਨਸ ਜਨਮ ਜੋਤ ਜਗਾਏ ਬਿਨ ਬਾਤੀ ਬਿਨ ਤੇਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਕਾਇਆ ਫਲ ਲਗਾਏ ਇਕੋ ਬਾਰ। ਸੱਚਾ ਫਲ ਜਾਏ ਲੱਗ। ਆਤਮ ਜੋਤੀ ਜਾਏ ਜਗ। ਸ਼ਬਦ ਸਰੂਪੀ ਗੁਰਮੁਖਾਂ ਬੰਨ੍ਹੇ ਤਗ। ਬੇਮੁਖ ਜੀਵ ਕਲਜੁਗ ਮਾਰੇ, ਆਪ ਲਗਾਏ ਧਰਮ ਰਾਏ ਦੇ ਅੱਗੇ ਵਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਆਪੇ ਪਕੜੇ ਬੇਮੁਖਾਂ ਦੀ ਸ਼ਾਹ ਰਗ। ਸ਼ਾਹ ਰਗ ਪਾਏ ਹੱਥ। ਬੇਮੁਖਾਂ ਹਰਿ ਸੋਹੰ ਪਾਏ ਨੱਥ। ਗੁਰਮੁਖ ਚੜ੍ਹਾਏ ਸਾਚੇ ਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਪ੍ਰਗਟਾਈ ਜਿਉਂ ਰਾਮਾ ਘਰ ਦਸਰਥ। ਰਾਮ, ਰਾਮ ਰੂਪ ਅਵਤਾਰ। ਤ੍ਰੇਤਾ ਜਿਸ ਨੇ ਕੀਆ ਪਾਰ। ਰਾਵਣ ਕੀਆ ਜਿਸ ਖ਼ਵਾਰ। ਨਿਮਾਣਿਆਂ ਪਾਈ ਸਾਰ। ਜਾਏ ਭੀਲਣੀ ਦਿਤੀ ਤਾਰ। ਚਰਨ ਛੁਹਾਇਆ ਸਾਚੀ ਸਿਲਾ, ਅਹੱਲਿਆ ਉਡੀ ਮਾਰ ਛਾਲ। ਬੈਠਾ ਰਹੇ ਇਕ ਇਕੱਲਾ, ਜੋਤ ਸਰੂਪੀ ਹਰਿ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਮਾਤਲੋਕ ਕਲ ਆਵੇ ਜਾਵੇ ਵਾਰੋ ਵਾਰ। ਦਵਾਪਰ ਆਇਆ ਹਰਿ ਮੁਰਾਰੀ। ਮਾਤਲੋਕ ਖੇਲ ਨਿਆਰੀ। ਸਾਚੀ ਕੀਤੀ ਆਪੇ ਕਾਰੀ। ਹੱਥ ਨਾ ਫੜੇ ਕੋਇ ਕਟਾਰੀ। ਏਕਾ ਕਰੇ ਰਥ ਸਵਾਰੀ। ਫੜ ਹੱਥ ਵਾਗ ਪਿਆਰੀ। ਜਨ ਭਗਤਾਂ ਹੋਇਆ ਚੋਬਦਾਰੀ। ਜੋਤ ਸਰੂਪੀ ਜੋਤ ਹਰਿ, ਆਪੇ ਕਰੇ ਆਪਣੀ ਕਾਰੀ। ਕਲਜੁਗ ਅੰਤਮ ਲਿਆ ਵਿਚਾਰ। ਹਰਿ ਜੀ ਕੀਆ ਖੇਲ ਅਪਾਰ। ਜੋਤ ਸਰੂਪੀ ਜਾਮਾ ਧਾਰ। ਬੇਮੁਖ ਸੁੱਟੇ ਮੂੰਹ ਦੇ ਭਾਰ। ਆਪੇ ਪਾਵੇ ਦੋ ਹੱਥਾਂ ਦਾ ਭਾਰ। ਗੁਰਸਿਖਾਂ ਦੇਵੇ ਇਕ ਪਿਆਰ। ਆਪ ਬਹਾਏ ਸਚ ਦਰਬਾਰ। ਜਿਥੇ ਵਸੇ ਹਰਿ ਨਿਰੰਕਾਰ। ਜੋਤ ਸਰੂਪੀ ਹਰਿ ਵਡਾ ਵਡ ਸ਼ਾਹੋ ਭੂਪੀ, ਖੜੇ ਰਹਿਣ ਦਰ ਦਰਬਾਰ। ਏਕਾ ਦਿਸੇ ਹਰਿ ਸੱਚਾ ਸਤਿ ਸਰੂਪੀ, ਜਨ ਭਗਤਾਂ ਰਿਹਾ ਤਾਰ। ਨਾ ਕੋਈ ਜਗਾਏ ਨਾ ਕੋਈ ਵਖਾਏ ਕਿਸੇ ਰੰਗ ਰੂਪੀ, ਜੋਤ ਸਰੂਪੀ ਹਰਿ ਹਿਰਦੇ ਰਿਹਾ ਵਿਚਾਰ। ਸ੍ਰਿਸ਼ਟ ਸਬਾਈ ਹੋਈ ਅੰਧ ਕੂਪੀ, ਨਾ ਕੋਈ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਏਕਾ ਏਕ ਸੱਚਾ ਨਾਮ ਅਧਾਰ। ਇਕ ਸੱਚਾ ਹਰਿ ਸੁਹਾਨਾ। ਨਾ ਕੋਈ ਜਾਣੇ ਬਿਰਧ ਬਾਲ ਜਵਾਨਾ। ਸਰਬ ਜੀਆਂ ਦੀ ਆਪੇ ਜਾਣੇ ਆਪੇ ਦੇਵੇ ਮਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਬਣਾਏ ਵਿਚ ਮਾਤ ਸਿੱਖ ਸਿਆਣਾ। ਚਰਨ ਕਵਲ ਜਿਸ ਜਨ ਸੇਵ ਕਮਾਈ। ਮਾਨਸ ਜਨਮ ਲੇਖੇ ਲਾਈ। ਚਰਨ ਕਵਲ ਮਿਲੇ ਵਡਿਆਈ। ਲੱਖ ਚੁਰਾਸੀ ਹਰਿ ਦਏ ਟਿਕਾਈ। ਚਰਨ ਕਵਲ ਗੁਰਮੁਖਾਂ ਹਿਰਦੇ ਰਿਹਾ ਮਵਲ, ਆਤਮ ਜੋਤ ਕਰੇ ਰੁਸ਼ਨਾਈ। ਦੇਵੇ ਮਾਣ ਉਪਰ ਧਵਲ, ਵਿਚ ਮਾਤ ਸੱਚੀ ਵਡਿਆਈ। ਆਪ ਉਲਟਾਏ ਨਾਭ ਕਵਲ, ਅੰਮ੍ਰਿਤ ਬੂੰਦ ਉਤੋਂ ਇਕ ਚੁਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤੀ ਦੇ ਜਗਾਈ। ਆਤਮ ਜੋਤੀ ਨਿਕਲੇ ਲਾਟ। ਪੂਰਾ ਕਰੇ ਗੁਰਮੁਖ ਤੇਰਾ ਪਿਛਲਾ ਘਾਟ। ਅੱਗੇ ਕਰ ਗੁਰ ਚਰਨ ਵਸੇਰਾ, ਤੇਰੇ ਆਪ ਜਗਾਏ ਏਕਾ ਸੱਚੀ ਜੋਤ ਲਲਾਟ। ਅੰਤਮ ਵੇਲਾ ਆਇਆ ਨੇੜਾ, ਕਲਜੁਗ ਚੋਲਾ ਗਿਆ ਪਾਟ। ਸਤਿਜੁਗ ਸਾਚੇ ਵਿਚ ਮਾਤ ਲਾਇਆ ਡੇਰਾ, ਸੋਹੰ ਸ਼ਬਦ ਰਸਨਾ ਰਸ ਗੁੁਰਮੁਖ ਸਾਚੇ ਚਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਸਾਚੀ ਜੋਤ ਜਗਾਏ, ਦੂਸਰ ਹੋਰ ਨਾ ਦਿਸੇ ਕੋਇ, ਭਾਗ ਲਗਾਇਆ ਕਾਇਆ ਮਾਟ। ਅੰਮ੍ਰਿਤ ਤੇਰੀ ਧਾਰ, ਰੰਗ ਅਪਾਰਿਆ। ਗੁਰਮੁਖਾਂ ਦੇਵੇ ਕਰ ਪਿਆਰ, ਠੰਡੀ ਠਾਰਿਆ। ਮਾਨਸ ਜਨਮ ਜਾਏ ਸਵਾਰ, ਨਾ ਆਏ ਦੂਜੀ ਵਾਰ ਵਿਚ ਵਰਭੰਡਿਆ। ਆਪ ਬਹਾਏ ਸਚ ਦਰਬਾਰ, ਨਾ ਹੋਵੇ ਕਦੀ ਰੰਡੀਆ। ਗੁਰਮੁਖਾਂ ਲਿਆ ਵਕਤ ਵਿਚਾਰ, ਸੋਹੰ ਫੜੀ ਹੱਥ ਵਿਚ ਡੰਡੀਆਂ। ਸੋਹੰ ਸ਼ਬਦ ਦੇਵੇ ਤਾਰ, ਪ੍ਰਭ ਪਾਈ ਸਾਚੀ ਵੰਡੀਆ। ਗੁਰਮੁਖ ਸਾਚੇ ਸੰਤ ਜਨੋਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਕੇ ਰਾਹੇ ਪਾਏ ਧੁਰਦਰਗਾਹੇ ਨਾ ਦੇਵੇ ਕੰਡੀਆ। ਸੋਹੰ ਕੰਡਾ ਉਠਾਇਆ। ਜਿਸ ਦਾ ਦਿਸੇ ਇਕੋ ਡੰਡਾ, ਵਿੰਗ ਨਾ ਕੋਈ ਵਿਚ ਰਖਾਇਆ। ਗੁਰਮੁਖ ਤੇਰਾ ਅੰਤਮ ਵੇਖੇ ਪਿੰਡਾ, ਜੋਤ ਸਰੂਪੀ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਜਗਤ ਅਮੋਲਾ ਗੁਰਮੁਖਾਂ ਬਣੇ ਗੋਲਾ ਵਿਚ ਮਾਤ ਦੇ ਆਇਆ। ਸਾਚਾ ਤੋਲ ਹਰਿ ਜੀ ਤੋਲੇ। ਗੁਰਮੁਖਾਂ ਦੇ ਆਤਮ ਬੋਲੇ। ਬੇਮੁਖਾਂ ਦੇ ਪਰਦੇ ਖੋਲ੍ਹੇ। ਗੁਰਮੁਖਾਂ ਦੇਵੇ ਸ਼ਬਦ ਝਕੋਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਇਆ ਪਰਦਾ ਪਾਇਆ, ਆਤਮ ਅੰਧੇਰ ਜਗਤ ਰਖਾਇਆ, ਆਪੇ ਵਸੇ ਉਹਦੇ ਉਹਲੇ। ਮਾਇਆ ਪੜਦਾ ਪਾ। ਆਪਣਾ ਆਪ ਲਿਆ ਛੁਪਾ। ਕਿਸੇ ਨਾ ਦਿਸੇ ਸੱਚਾ ਥਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਹਿਰਦੇ ਵਸੇ ਦਿਸੇ ਕਿਸੇ ਨਾ ਲੱਗੇ ਭੋਗ ਸਾਚੇ ਸੀਰ। ਆਪੇ ਕੱਢੇ ਵਿੱਚੋਂ ਪੀੜ। ਗੁਰਮੁਖ ਸਾਚੇ ਸੰਤ ਜਨਾਂ, ਅੰਮ੍ਰਿਤ ਆਤਮ ਦੇਵੇ ਸੱਚਾ ਸੀਰ। ਸਾਚਾ ਨਾਮ ਦੇਵੇ ਹਰਿ ਸੋਹੰ ਸ਼ਬਦ ਧਨ ਧਨਾ, ਨਾ ਮਿਲੇ ਕੋਲੋਂ ਕਿਸੇ ਅਮੀਰ ਵਜ਼ੀਰ। ਸਾਚਾ ਸ਼ਬਦ ਸੁਣਾਏ ਹਰਿ ਕੰਨਾ, ਬਜ਼ਰ ਕਪਾਟੀ ਦੇਵੇ ਚੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਸਨਾ ਨਾਮ ਜਪਾਏ, ਸੋਹੰ ਸ਼ਬਦ ਦੇਵੇ ਸਾਚੀ ਧੀਰ। ਸੱਚੀ ਧੀਰ ਸਚ ਨਿਸ਼ਾਨਾ। ਆਪ ਚਲਾਏ ਵਾਲੀ ਦੋ ਜਹਾਨਾ। ਨਾ ਸਕੇ ਕੋਈ ਅਟਕਾਏ, ਬੇਮੁਖਾਂ ਲੱਗੇ ਬਾਨਾ। ਚਾਰੋਂ ਕੁੰਟ ਕਰਨ ਹਾਏ ਹਾਏ, ਨਾ ਛੁਡਾਏ ਅੰਤਮ ਮੇਰੀ ਮਾਏ, ਜੂਠਾ ਝੂਠਾ ਹੱਥੀਂ ਬੱਧਾ ਗਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਦੇਵੇ ਨਾਮ ਨਿਧਾਨਾ।