੫ ਚੇਤ ੨੦੧੧ ਬਿਕ੍ਰਮੀ ਨਸੀਬ ਸਿੰਘ ਦੇ ਗ੍ਰਹਿ ਮੇਰਠ ਛਾਉਣੀ
ਸ਼ਬਦ ਗੁਰ ਜਗਤ ਉਪਦੇਸ਼। ਦੇਵੇ ਹਰਿ ਕਿਰਪਾ ਕਰ, ਧਰ ਅਵਲੜਾ ਭੇਸ। ਆਤਮ ਨੁਹਾਏ ਸਾਚੇ ਸਰ, ਆਪ ਰਖਾਏ ਖੁਲ੍ਹੜੇ ਕੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਜੋਤ ਜਗਾਏ ਬੇਮੁੱਖ ਜੀਵ ਲੱਭਦੇ ਫਿਰਨ ਸ੍ਰੀ ਦਸਮੇਸ਼। ਗੁਰ ਸ਼ਬਦ ਪਵਣ ਅਸਵਾਰ। ਪਵਣ ਮਸਾਣੀ ਜੀਆਂ ਜੰਤਾਂ ਅਧਾਰ। ਸਾਚਾ ਨਾਮ ਸੋਹੰ ਸ਼ਬਦ ਸਤਿਜੁਗ ਤੇਰੀ ਸੱਚੀ ਬਾਣੀ, ਉਪਜਾਏ ਆਪ ਨਿਰੰਕਾਰ। ਚਹੁੰ ਜੁਗਾਂ ਬਣਾਏ ਸਾਚੀ ਰਾਣੀ, ਬੰਨ੍ਹੇ ਸਾਚੀ ਧਾਰ। ਦਿਨੋ ਦਿਨ ਹੁੰਦੀ ਜਾਏ ਜਵਾਨੀ, ਕਲਜੁਗ ਚੜ੍ਹਦਾ ਜਾਏ ਬੁਖਾਰ। ਬੇਮੁਖ ਜੀਵ ਬੇਮੁਹਾਣੇ ਝੂਠੀ ਕਾਇਆ ਅੰਧੀ ਕਾਣੀ, ਨਾ ਜਾਨਣ ਹਰਿ ਸੱਚਾ ਭਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸੰਤ ਜਨਾਂ ਆਪੇ ਮੇਲ ਮਿਲਾਏ ਕਰ ਕਰ ਆਤਮ ਡੂੰਘੀ ਸੱਚੀ ਕਾਰ। ਗੁਰ ਸ਼ਬਦ ਗੁਰਸਿਖ ਵਿਚਾਰ। ਪ੍ਰਭ ਅਬਿਨਾਸ਼ੀ ਦੇਵੇ ਆਏ ਦਰ ਘਰ ਕਿਰਪਾ ਕਰ, ਨਾ ਕਰੇ ਕੋਈ ਅਧਾਰ। ਅੰਤਮ ਵੇਲਾ ਆਇਆ ਕਲਜੁਗ, ਨਾ ਪਾਈ ਕਿਸੇ ਕੋਈ ਸਾਰ। ਗੁਰਮੁਖਾਂ ਹਰਿ ਜੀ ਆਇਆ ਹਿੱਸੇ, ਸ੍ਰਿਸ਼ਟ ਸਬਾਈ ਹੋਈ ਅੰਧ ਅੰਧਿਆਰ। ਆਤਮ ਲਾਹੇ ਨਾ ਕੋਈ ਝੂਠੀ ਵਿਸੇ, ਅੰਮ੍ਰਿਤ ਦੇਵੇ ਨਾ ਕੋਈ ਗੁਰਸਿਖ ਸਾਚੇ ਸਾਚੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਾਈ, ਦਿਉ ਵਧਾਈ, ਤਿੰਨਾਂ ਲੋਕਾਂ ਗੁਰਮੁਖਾਂ ਪਾਵੇ ਸਾਰ। ਗੁਰ ਸ਼ਬਦ ਗੁਰ ਗਿਆਨ। ਗੁਰ ਸ਼ਬਦ ਜਨ ਭਗਤਾਂ ਦੇਵੇ ਦਰਗਹਿ ਸਾਚੀ ਸਾਚਾ ਮਾਣ। ਏਕਾ ਏਕ ਆਪ ਹਰਿ ਰਾਏ, ਦੂਜਾ ਕੋਈ ਦਿਸੇ ਨਾਹੇ, ਓਥੇ ਜਾਏ ਏਕਾ ਜੋਤ ਜਗਾਏ ਸਰਬ ਭਗਵਾਨ। ਸ੍ਰੀ ਭਗਵਾਨ ਹਰਿ ਗੁਣਵੰਤ। ਸਾਚਾ ਸ਼ਬਦ ਕੰਨ ਸੁਣਾਏ, ਗੁਰਮੁਖ ਸਾਚੇ ਸੰਤ। ਏਥੇ ਓਥੇ ਬਣਤ ਬਣਾਏ, ਮੇਲ ਮਿਲਾਵਾ ਸਾਚੇ ਕੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਛਾਣ ਪੁਣ, ਗੁਰਮੁਖ ਸਾਚੇ ਲਾਲ ਅਨਮੁਲੜੇ ਲੇਵੇ ਚੁਣ, ਕਲਜੁਗ ਬਣਾਏ ਸਾਚੀ ਬਣਤ। ਲੱਖ ਚੁਰਾਸੀ ਵੇਖ ਵਿਚਾਰੀ। ਚਾਰੋਂ ਤਰਫ ਦਿਸਣ ਠੱਗ ਚੋਰ ਯਾਰੀ। ਲੱਖਾਂ ਵਿਚੋਂ ਗੁਰਮੁਖ ਵਿਰਲਾ ਕੋਈ ਹੱਥ ਆਏ, ਵੇਲੇ ਅੰਤ ਹੋਏ ਖੁਆਰੀ। ਆਤਮ ਭਾਂਡੇ ਹੋਏ ਸ਼ਬਦ ਸਖਣੇ, ਅੰਮ੍ਰਿਤ ਦਿਸੇ ਨਾ ਕਿਸੇ ਧਾਰੀ। ਫੜ ਫੜ ਬਾਹੋਂ ਹਰਿ ਜੀ ਗੁਰਮੁਖਾਂ ਦੇਵੇ ਸ਼ਬਦ ਉਡਾਰੀ। ਵੇਲੇ ਅੰਤ ਹਰਿ ਜੀ ਸਾਚਾ ਲਏ ਰੱਖ, ਆਪ ਬਹਾਏ ਚਰਨ ਦਵਾਰੀ। ਕਲਜੁਗ ਚਾਰੋਂ ਤਰਫ ਸ੍ਰਿਸ਼ਟ ਸਬਾਈ ਲਾਉਂਦੇ ਭੱਖ, ਨਿਹਕਲੰਕ ਲਾੜੀ ਮੌਤ ਮਗਰ ਲਗਾਈ, ਚਾਰੋਂ ਤਰਫ ਦਏ ਬਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਖਪਾਏ ਵੇਖ ਚਾਰੇ ਤਰਫ ਚਾਰ ਯਾਰੀ। ਗੁਰ ਸੰਗਤ ਗੁਰ ਏਕ ਥਾਉਂ, ਮਾਣ ਦਵਾਏ ਥਾਏਂ ਥਾਉਂ। ਸਾਚੀ ਸੇਵਾ ਲੇਖੇ ਲਾਏ, ਪ੍ਰਭ ਅਬਿਨਾਸ਼ੀ ਅਗੰਮ ਅਥਾਹੋ। ਸਾਚੇ ਮਾਰਗ ਗੁਰਮੁਖਾਂ ਲਾਏ, ਦੇਵੇ ਸਾਚਾ ਨਾਉਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਮਾਣ ਦਵਾਏ, ਕਲਜੁਗ ਅੰਤਮ ਪਾਰ ਕਰਾਏ ਫੜ ਫੜ ਗੁਰਮੁਖ ਸਾਚੇ ਬਾਂਹੋ। ਗੁਰ ਸੰਗਤ ਮਨ ਵੱਜੀ ਵਧਾਈ। ਮਿਲਿਆ ਹਰਿ ਜੀ ਜੋਤ ਸਰੂਪੀ ਚਾਈਂ ਚਾਈਂ। ਫੂਲਣਹਾਰ ਤਨ ਸ਼ਿੰਗਾਰ, ਆਤਮ ਤਨ ਪਹਿਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕੰਤ ਕੰਤੂਹਲ ਦੇਵੇ ਸਾਚਾ ਨਾਉਂ, ਆਤਮ ਸਾਚੀ ਜੋਤ ਜਗਾਈ। ਆਤਮ ਸੇਜਾ ਤਨ ਸ਼ਿੰਗਾਰ। ਜਗਾਏ ਜੋਤ ਅਗੰਮ ਅਪਾਰ। ਦੁਰਮਤ ਮੈਲ ਧੋਤ ਕਰੇ ਰੁਸ਼ਨਾਈ, ਆਪੇ ਆਪ ਕਰਨਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਿਲਾਏ ਸਾਚਾ ਗੁਰ, ਦਰਗਹਿ ਸਾਚੀ ਦਰ ਬਹਾਏ ਕਰਤਾਰ। ਗੁਰ ਦਰ ਸ਼ਬਦ ਸਚ ਪ੍ਰਕਾਸ਼ਿਆ। ਆਵੇ ਦਰ ਮਿਲੇ ਹਰਿ, ਦੁੱਖੜਾ ਜਾਏ ਨਾਸਿਆ। ਸੁਖ ਵਖਾਏ ਸਾਚੇ ਘਰ, ਪ੍ਰਭ ਅਬਿਨਾਸ਼ੀ ਪੁਰਖ ਅਬਿਨਾਸ਼ਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰ, ਰੱਖੇ ਘਟ ਘਟ ਵਾਸਿਆ। ਘਟ ਘਟ ਵਸੇ ਹਰਿ ਨਿਰੰਕਾਰੀ। ਵੇਖੇ ਵਿਗਸੇ ਜੀਆਂ ਜੰਤਾਂ ਸਾਧਾਂ ਸੰਤਾਂ ਪਾਵੇ ਸਾਰੀ। ਆਤਮ ਸੁਖ ਉਪਜਾਵੇ ਮੇਲ ਮਿਲਾਵਾ ਸਾਚੇ ਕੰਤਾ ਸਚ ਦੇਵੇ ਸ਼ਬਦ ਉਡਾਰੀ। ਸਾਚਾ ਮੇਲ ਹਰਿ ਮਿਲਾਇਆ, ਮਾਨਸ ਜਨਮ ਲੇਖੇ ਲਾਇਆ, ਗੁਰਸਿਖ ਸਾਚੇ ਮਾਣ ਦਵਾਇਆ ਨਾ ਆਏ ਦੂਜੀ ਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਤੰਗ ਕਸਾਇਆ, ਪੰਚਮ ਜੇਠ ਕਰਨ ਵਾਲਾ ਅਸਵਾਰੀ। ਪੰਚਮ ਜੇਠ ਸਾਚੀ ਕਰਨੀ ਕਾਰ। ਸਚਖੰਡ ਨਿਵਾਸੀ ਕਰੇ ਤਿਆਰੀ, ਆਪਣਾ ਚਰਨ ਕੱਢੇ ਬਾਹਰ। ਚਿੱਟਾ ਅਸਵ ਪਾਵੇ ਸ਼ੋਰ। ਕਲਜੁਗ ਵਿਚ ਹੋਇਆ ਅੰਧ ਘੋਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਵਡਿਆਈ ਗੁਰਮੁਖਾਂ ਮਾਰੇ ਪੰਜੇ ਚੋਰ। ਗੁਰਸਿਖ ਤੇਰੀ ਆਤਮ ਜੋਤ ਜਗੀ, ਜਗਾਏ ਹਰਿ ਨਿਰੰਕਾਰ। ਓਅੰ ਗੁਰਮੁਖ ਆਤਮ ਵੇਖ, ਜੋਤ ਸਰੂਪੀ ਹਰਿ ਜੋਤ ਜਗਾਏ ਤੇਰੀ ਆਤਮ ਕਾਇਆ ਸਚ ਸਮਗਰੀ ਵੇਖ। ਅੱਠੇ ਪਹਿਰ ਆਪਣਾ ਆਪ ਕਰਮ ਕਮਾਏ, ਲਿਖਾਏ ਤੇਰੇ ਸਾਚੇ ਲੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਲੇਖ ਚੁਕਾਏ ਦਿਸ ਨਾ ਆਏ ਕਿਸੇ ਔਲੀਏ ਪੀਰ ਸ਼ੇਖ਼। ਸੋਹੰ ਨਾਦ ਸਦਾ ਵੱਜੇ ਵੇਦ ਸ਼ਾਮ। ਰਿਗ ਵੇਦ ਰਾਮ ਹਰਿ ਕਾ ਨਾਮ। ਯੁਜਰ ਹੋਇਆ ਦਵਾਪਰ ਪੂਰਾ ਕਾਮ। ਅਥਰਬਣ ਅੱਲ੍ਹਾ ਆਈ ਹਿੱਸੇ, ਅੰਤਮ ਕਲਜੁਗ ਪੱਲੇ ਰਹੇ ਕੋਈ ਨਾ ਦਾਮ। ਨਿਹਕਲੰਕ ਕਲ ਜਾਮਾ ਪਾਇਆ, ਗੁਰਮੁਖਾਂ ਪਿਆਏ ਏਕਾ ਏਕ ਸੋਹੰ ਸੱਚਾ ਜਾਮ। ਆਪਣਾ ਆਪ ਹਰਿ ਉਪਾਇਆ, ਜੋਤ ਸਰੂਪੀ ਕਿਸੇ ਦਿਸ ਨਾ ਆਇਆ, ਲੱਭਦੇ ਫਿਰਦੇ ਮੰਦਰ ਘਨਈਆ ਸ਼ਾਮ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰਾਗ ਇਕ ਸੁਣਾਏ, ਬੁਝਾਏ ਆਗ, ਪੂਰ ਕਰਾਏ ਗੁਰਸਿਖਾਂ ਕਾਮ। ਗੁਰਮੁਖ ਸਾਚਾ ਰਾਗ ਗਾਉਂਦੇ। ਪ੍ਰਭ ਅਬਿਨਾਸ਼ੀ ਰਿਦੇ ਧਿਆਉਂਦੇ। ਛੱਤੀ ਰਾਗ ਸਰਬ ਸ਼ਰਮਾਉਂਦੇ। ਨਾਰਦ ਮੁਨ ਬੁਝੀ ਧੁਨ ਮਾਤ ਸੁਰਸਤੀ ਜੋ ਉਪਜਾਉਂਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਵੇਲਾ ਹੋਇਆ ਪੂਰਾ ਮਤਾ ਸਰਬ ਪਕਾਉਂਦੇ। ਰਾਗ ਰਾਗਣੀ ਗੁਰਸਿਖ ਵਿਚਾਰ। ਏਕਾ ਰੱਖ ਗੁਰ ਚਰਨ ਪਿਆਰ। ਸਾਚੀ ਧੁਨ ਟੁੱਟੇ ਮੁਨ ਖੁਲ੍ਹੇ ਸੁਨ, ਉਪਜੇ ਸ਼ਬਦ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਭੇਵ ਨਾ ਪਾਏ ਰਿਖ ਮੁਨ, ਰਾਗ ਰੰਗ ਅੰਮ੍ਰਿਤ ਰਸ। ਪ੍ਰਭ ਅਬਿਨਾਸ਼ੀ ਗੁਰਸਿਖ ਤੇਰੇ ਹੋਇਆ ਵਸ। ਪੰਜੇ ਚੋਰ ਹਰਾਮਖੋਰ ਤਨ ਕਾਇਆ ਵਿਚੋਂ ਜਾਣ ਨੱਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਏਕਾ ਸ਼ਬਦ ਤੀਰ ਚਲਾਏ ਸੋਹੰ ਬਾਣ ਰਸਨਾ ਕਸ। ਰਾਗ ਰਾਗਨੀ ਮਨ ਸਰਬ ਵਿਚਾਰਦੇ। ਸਾਚੀ ਧਾਰ ਕਿਸੇ ਹੱਥ ਨਾ ਆਈ ਮਾਨਸ ਜਨਮ ਲੱਖ ਚੁਰਾਸੀ ਸੱਚੋ ਸਚ ਆਪਣਾ ਆਪੇ ਵੇਖੋ ਖੇਲ ਕਰਤਾਰ ਦੇ। ਗੁਰਮੁਖ ਸਾਚੇ ਸਾਚਾ ਰਾਗ, ਕਲਜੁਗ ਵੇਲਾ ਅੰਤਮ ਜਾਣਾ ਜਾਗ, ਪੂਰਨ ਹੋਏ ਭਾਗ, ਗੁਰਚਰਨ ਸਰਨ ਨਿਮਸਕਾਰਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲਜੁਗ ਪਾਇਆ, ਬਾਹੋਂ ਪਕੜ ਪਾਰ ਉਤਾਰ ਦੇ। ਸ਼ਬਦ ਰਾਗ ਵਸੇ ਸਾਚੇ ਘਰ। ਬੇਮੁੱਖ ਫਿਰਨ ਦਰ ਦਰ। ਆਤਮ ਨਾ ਖੁਲ੍ਹਾਇਆ ਕਿਸੇ ਸਾਚੇ ਘਰ। ਜੋਤ ਸਰੂਪੀ ਹਰਿ ਡਗਮਗਾਇਆ, ਏਕਾ ਰੂਪ ਏਕਾ ਵਸੇ ਘਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਨਾਮ ਇਕੋ ਇਕ ਰਖਾਇਆ, ਸਤਿਜੁਗ ਸਾਚਾ ਨਾਮ ਧਰਾਇਆ, ਸ੍ਰਿਸ਼ਟ ਸਬਾਈ ਵਿਚੋਂ ਵੱਖ ਕਰਾਇਆ, ਏਕਾ ਕੰਮ ਹਰਿ ਨਿਰੰਕਾਰ ਦਾ। ਦੂਜਾ ਨਾਹੀਂ ਕੋਇ ਥਾਉਂ। ਕਲਜੁਗ ਜੀਵ ਦਰ ਦਰ ਭੌਂਦੇ ਜਿਉਂ ਸੁੰਞੇ ਘਰ ਕਾਉਂ। ਤੀਜਾ ਖੋਲ੍ਹੇ ਤੀਜਾ ਨੈਣ, ਬੇਮੁੱਖ ਵਹਾਏ ਵਹਿੰਦੇ ਵਹਿਣ। ਚੌਥੇ ਚਾਰੇ ਜੁਗ ਵੇਖ, ਪ੍ਰਭ ਅਬਿਨਾਸ਼ੀ ਧਾਰੇ ਮਾਤ ਭੇਖ। ਪੰਚਮ ਹੋਏ ਸਾਚਾ ਮੇਲ, ਜੋਤ ਜਗਾਏ ਬਿਨ ਬਾਤੀ ਬਿਨ ਤੇਲ। ਦੂਈ ਦਵੈਤੀ ਪਰਦਾ ਗੁਰਸਿਖਾਂ ਆਪੇ ਪਾੜਦਾ। ਗੁਰ ਦਰ ਮੰਦਰ ਹਰਿ ਕਾ ਦਵਾਰ ਹੈ। ਲਹਿੰਦਾ ਏਥੇ ਤ੍ਰਿਸ਼ਨਾ ਅਗਨ ਬੁਖਾਰ ਹੈ। ਦੇਵੇ ਸੱਚਾ ਮਾਣ ਤਾਣ ਨਾ ਕਰੇ ਕੋਈ ਉਧਾਰ ਹੈ। ਨਾਮ ਸ਼ਬਦ ਸੱਚੀ ਖਾਟੀ ਕਰਾਏ ਸੱਚੋ ਸੱਚਾ ਪਿਆਰ ਹੈ। ਧੁਰਦਰਗਾਹੀ ਨਾਮ ਨਿਧਾਨ ਹਰਿ ਸਾਚਾ ਦੇਵੇ, ਗੁਰਸਿਖ ਬਾਲ ਨਿਧਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਕਟਾਏ ਜਮ ਕੀ ਕਾਨ ਹੈ। ਘਰ ਮੰਦਰ ਹਰਿ ਘਰ ਵੇਖ। ਘਰ ਮੰਦਰ ਕਾਇਆ ਅੰਦਰ ਚਿਤਰ ਗੁਪਤ ਲਿਖੇ ਸਾਚਾ ਲੇਖ। ਖੁਲ੍ਹਾ ਮੰਦਰ ਡੂੰਘੀ ਕੰਦਰ, ਨਾ ਜਾਣੇ ਕੋਈ ਸ਼ੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮੇਲ ਮਿਲਾਵਾ ਜਿਨ੍ਹਾਂ ਲਿਖਿਆ ਧੁਰੋਂ ਲੇਖ। ਮਿਲਿਆ ਮੇਲ ਮਸਤਕ ਲਾਲੀ। ਦੇਵੇ ਸਾਚਾ ਨਾਮ ਰੰਗ, ਕਰੇ ਲਾਲ ਗੁਲਾਲੀ। ਆਪੇ ਵਸੇ ਅੰਗ ਸੰਗ, ਸਾਚਾ ਦਾਤਾ ਦੇਵੇ ਸੱਚੀ ਨਾਮ ਦਲਾਲੀ। ਸ਼ਬਦ ਸਰੂਪੀ ਹਰਿ ਹਰਿ ਰੰਗ, ਨਾ ਦਿਸੇ ਕੋਈ ਪਾਸਾ ਖਾਲੀ। ਕਲਜੁਗ ਮਾਇਆ ਝੂਠੀ ਕਾਇਆ ਵੱਜੇ ਮਰਦੰਗ, ਫਲ ਰਹੇ ਨਾ ਕਿਸੇ ਡਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣਿਆ ਰਹੇ ਆਪ ਸੱਚਾ ਪਾਲੀ। ਘਰ ਮੰਦਰ ਸ਼ਬਦ ਘਨਘੋਰਾ। ਬਾਹਰ ਕੱਢੇ ਸਾਚਾ ਹਰਿ ਫੜ ਕੇ ਪੰਜਾਂ ਚੋਰਾਂ। ਆਪ ਫੜਾਏ ਆਪਣਾ ਲੜ, ਖਿਚੀ ਰੱਖੇ ਵਿਚ ਅਕਾਸ਼ੀ ਸ਼ਬਦ ਸਰੂਪੀ ਡੋਰਾ। ਸਾਚੇ ਅੰਦਰ ਗੁਰਸਿਖ ਸਾਚਾ ਜਾਏ ਵੜ। ਰਹਿਣ ਨਾ ਦੇਵੇ ਬੇਮੁਖ ਜੀਵਾਂ, ਨਾ ਕੋਈ ਦੀਸੇ ਕਿਲ੍ਹਾ ਗੜ੍ਹ। ਨਾ ਕੋਈ ਅਟਕਾਏ। ਗੁਰਸਿਖ ਨਾ ਜਾਏ ਰਾਹ ਵਿਚ ਅੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਹੋਏ ਅਸਵਾਰ, ਪਹਿਲਾਂ ਮਾਰੇ ਬੇਮੁਖਾਂ ਸਿਰ ਵਿਚ ਪੌੜ। ਬੇਮੁਖਾਂ ਮਾਰੇ ਸਿਰ ਵਿਚ ਪੌੜ੍ਹ। ਅੰਤਮ ਕਲਜੁਗ ਹੋਏ ਚੌੜ। ਗੁਰਮੁਖ ਸਾਚੇ ਸੰਤ ਜਨਾਂ ਹਰਿ ਸਾਚਾ ਘਰ ਆਏ ਦੌੜ। ਬੇਮੁਖ ਵੇਦ ਵਖਾਨਣ ਸਾਰ ਨਾ ਜਾਨਣ, ਰਸਨਾ ਕਹਿਣ ਪ੍ਰਗਟ ਹੋਣਾ ਘਰ ਬ੍ਰਹਿਮਣ ਗੌੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਗੁਰਮੁਖਾਂ ਆਤਮ ਤ੍ਰਿਖਾ ਬੁਝਾਈ, ਮਾਨਸ ਦੇਹੀ ਲੱਗੀ ਔੜ। ਵੇਦ ਵਿਆਸ ਲੇਖ ਲਿਖਾਰਾ। ਕਲਜੁਗ ਅੰਤਮ ਜਿਸ ਵਿਚਾਰਾ। ਸਾਚਾ ਹਰਿ ਦਰ ਘਰ ਦੀਆ ਜੋਤ ਅਧਾਰਾ। ਜੋਤ ਸਰੂਪੀ ਜੋਤ ਹਰਿ, ਆਪੇ ਬਣੇ ਜੁਗੋ ਜੁਗ ਭਗਤ ਜਗਤ ਲਿਖਾਰਾ। ਸਾਚਾ ਲੇਖ ਆਪ ਲਿਖਾਇਆ। ਪੁਰਾਨ ਅਠਾਰਾਂ ਦੇ ਮੱਤ ਸਮਝਾਇਆ। ਅੰਤਮ ਅੰਤ ਕਲਜੁਗ ਨਿਹਕਲੰਕ ਸ੍ਰਿਸ਼ਟ ਸਬਾਈ ਹੋਏ ਤੇਰੀ ਸਰਨਾਇਆ। ਕਲਜੁਗ ਜੀਵ ਭੁੱਲੇ ਰੁੱਲੇ ਮਾਇਆ ਡੁੱਲੇ, ਭੇਵ ਕਿਸੇ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਸਾਚਾ ਦੀਪਕ ਜੋਤੀ ਦਏ ਜਗਾਇਆ। ਗੁਰਮੁਖ ਗੁਰਸਿਖ ਜਨ ਭਗਤ ਸੋਏ ਲਏ ਜਗਾ। ਆਤਮ ਸਾਚੀ ਰੰਗਤ ਬਣ ਕੇ ਸਾਚੇ ਮੰਗਤ ਦਰ ਘਰ ਸਾਚੇ ਲਏ ਚੜ੍ਹਾ। ਦੂਜੇ ਦਰ ਨਾ ਹੋਏ ਮੰਗਤ, ਨਾ ਲੱਭੇ ਕੋਈ ਦੂਜਾ ਥਾਂ। ਬੇਮੁੱਖ ਕਲਜੁਗ ਜੀਵ ਹੋਏ ਬੈਠੇ ਨੰਗਤ, ਸਿਰ ਛਾਹੀ ਲਈ ਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਨਾਮ ਨਿਸ਼ਾਨ, ਜਿਸ ਦਾ ਦਾਗ ਕਦੇ ਲੱਥੇ ਨਾ। ਸ਼ਬਦ ਵਾਗੀ ਹਰਿ ਦੇਵੇ ਲਾ। ਜਗਤ ਜੰਜਾਲੇ ਤੋੜੇ ਗਲੋਂ ਕੱਟੀ ਜਾਂਦਾ ਫਾਹ। ਏਕਾ ਰੰਗ ਮਿਲੇ ਗੁਰ ਦਰ ਸਾਚੇ ਹੱਟੇ, ਨਾ ਮਿਲੇ ਕਿਸੇ ਹੋਰ ਥਾਂ। ਦੁਰਮਤ ਮੈਲ ਸਾਰੀ ਕੱਟੇ, ਸਦਾ ਰੱਖੇ ਠੰਡੀ ਛਾਂ। ਲਾਲ ਗੁਲਾਲ ਗੁਰਸਿਖ ਸਾਚਾ ਰਸਨਾ ਚੱਟੇ, ਪ੍ਰਭ ਦੇਵੇ ਮਾਣ ਤਾਣ ਜਿਉਂ ਸੀਰ ਪਿਲਾਏ ਪੁੱਤਾਂ ਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਪਾਰ ਕਰਾਏ ਗੁਰਸਿਖਾਂ ਫੜ ਕੇ ਬਾਂਹ। ਮਨ ਤਨ ਰੱਤਾ ਰੰਗ ਚਲੂਲ। ਪ੍ਰਭ ਅਬਿਨਾਸ਼ੀ ਦੇਵੇ ਸਾਚੀ ਮੱਤਾ, ਨਾ ਜਾਣਾ ਭੂਲ। ਸੋਹੰ ਬੀਜ ਤਨ ਸਾਚੇ ਵਤਾ, ਹਰਿ ਬਿਜਾਏ ਕੰਤ ਕੰਤੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਵਸੇ ਧਾਮ ਅਸਥੂਲ। ਸ਼ਬਦ ਡੋਰ ਹੱਥ ਰਖਾਈਆ। ਗੁਰਸਿਖਾਂ ਆਤਮ ਤਨ ਨਾਲ ਬੰਧਾਈਆ। ਖਿਚੀ ਆਏ ਵਾਰੋ ਵਾਰ, ਪ੍ਰਭ ਅਬਿਨਾਸ਼ੀ ਸਾਚੀ ਰੀਤ ਆਪਣੀ ਆਪ ਚਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਗਲ ਪਾਉਂਦਾ ਜਾਏ ਆਪਣੀ ਹੱਥੀਂ ਫਾਹੀਆ। ਗੁਰਮੁਖ ਗੁਰਸਿਖ ਹਰਿ ਆਪ ਉਪਜਾਵੇ। ਆਪ ਬਹਾਵੇ ਫੜ ਫੜ ਚਰਨ ਦਵਾਰੇ। ਕਲਜੁਗ ਅੰਤਮ ਨੇੜੇ ਆਏ ਸਾਚਾ ਨਾਮ ਹਰਿ ਸੁਣਾਏ ਕੰਨ, ਏਕਾ ਮਾਰੇ ਜੋਤ ਸਰੂਪੀ ਸ਼ਬਦ ਫੰੁਕਾਰੇ। ਗੁਰਸਿਖ ਹਰਿ ਘਰ ਘਰ ਵਖਾਣਿਆਂ। ਕਲਜੁਗ ਅੰਧ ਅੰਧੇਰ ਨਾ ਸੰਞ ਨਾ ਸਵੇਰ, ਹਰਿ ਸਾਚੇ ਆਪ ਪਛਾਣਿਆਂ। ਚੁਕਾਏ ਮੇਰ ਤੇਰ, ਨਾ ਹੋਏ ਜਨਮ ਫੇਰ, ਦੇਵੇ ਮਾਣ ਨਿਮਾਣ ਨਿਮਾਣਿਆਂ। ਚਰਨ ਲਿਆਏ ਘੇਰ ਘੇਰ, ਪੰਚਮ ਜੇਠ ਸਿੰਘ ਸ਼ੇਰ ਸ਼ੇਰ ਦਲੇਰ ਜੋਤ ਸਰੂਪੀ ਪਹਿਰੇ ਬਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸਾਚੀ ਜੋਤ ਜਗਾਏ, ਸੋਏ ਉਠਾਏ ਰਾਜੇ ਰਾਣਿਆਂ। ਸਾਚੀ ਜੋਤ ਲਈ ਜਗਾ। ਰਾਜੇ ਰਾਣੇ ਲਏ ਉਠਾ। ਰਾਣੇ ਸੰਗਰੂਰ ਦਰਸ ਦਿਖਾਏ, ਤਰਸ ਕਮਾਏ ਸਵੱਛ ਸਰੂਪੀ ਦਰਸ ਦਿਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਹੋਂ ਫੜ ਲਾਏ ਗਲੇ, ਰੱਖੇ ਠੰਡੀ ਛਾਂ। ਰਾਣਾ ਸੰਗਰੂਰ ਉਠ ਉਠ ਪਿਆ ਜਾਗ। ਸਾਚਾ ਸ਼ਬਦ ਹਰਿ ਕੰਨ ਸੁਣਾਏ ਸੋਹੰ ਰਾਗ। ਆਤਮ ਤ੍ਰਿਸ਼ਨਾ ਅਗਨ ਬੁਝਾਏ, ਤਨ ਲੱਗੀ ਰਹੀ ਜੋ ਆਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸਾਬਣ ਲਾਏ, ਕਾਇਆ ਧੋਏ ਝੂਠੇ ਦਾਗ। ਰਾਣੇ ਸੰਗਰੂਰ ਸੁਰਤ ਸੰਭਾਲ। ਕਲਜੁਗ ਅੰਤਮ ਅੰਤ ਨਾ ਬਣ ਕੰਗਾਲ। ਸੰਤ ਮਨੀ ਸਿੰਘ ਸਾਚਾ ਲੇਖ ਲਿਖਾਇਆ, ਤੇਰੇ ਮਸਤਕ ਜੋਤੀ ਦੇਵੇ ਬਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਭਾਗ ਲਗਾਇਆ, ਜੋਤ ਜਗਾਈ ਵੱਜੀ ਵਧਾਈ, ਆਓ ਸਰਨਾਈ ਮਾਰ ਇਕੋ ਲੰਮੀ ਛਾਲ। ਆਇਆ ਹਰਿ ਇਕ ਇਕੱਲੜਾ। ਜੋਤ ਸਰੂਪੀ ਜਾਮਾ ਪਾਏ, ਦੱਸੇ ਰਾਹ ਇਕ ਅਵੱਲੜਾ। ਗੁਰਮੁਖਾਂ ਉਤੇ ਦਇਆ ਕਮਾਏ, ਆਪ ਫੜਾਏ ਆਪਣਾ ਪਲੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਰ ਗੁਰਮੁਖ ਵਿਰਲੇ ਵਿਚ ਮਾਤ ਦੇ ਮਲੜਾ। ਕਲਜੁਗ ਆਏ ਹਰਿ ਦਵਾਰ। ਦੋਏ ਜੋੜ ਕਰੇ ਨਿਮਸਕਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਅੰਤਮ ਵੇਲਾ ਬੇੜਾ ਕਰ ਪਾਰ। ਮਾਤਲੋਕ ਵਿਚੋਂ ਕੱਢੀ ਬਾਹਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਈ ਫੜ ਬਾਹੋਂ ਦੇਵੇ ਤਾਰ। ਕਲਜੁਗ ਰੋਵੇ ਰੋ ਰੋ ਪੁਕਾਰੇ। ਦਰ ਘਰ ਸਾਚੇ ਧਾਹਾਂ ਮਾਰੇ। ਫੜ ਕੇ ਬਾਹੋਂ ਕੱਢਿਆ ਬਾਹਰੇ। ਕਲਜੁਗ ਜੂਠਾ ਝੂਠਾ ਭਰਿਆ ਪੂਰ, ਨਾ ਕੋਈ ਦਿਸੇ ਵੰਞ ਮੁਹਾਣੇ। ਨਾ ਜਾਨਣ ਹਰਿ ਬੈਠੇ ਦੂਰ, ਭੁਲਾਏ ਵਡ ਵਡ ਸੁਘੜ ਸਿਆਣੇ। ਫੜ ਫੜ ਕੀਨੇ ਚੂਰੋ ਚੂਰ, ਬਣਾਏ ਕਲ ਨਿਧਾਨੇ। ਜੋਤੀ ਜੋਤ ਸਰੂਪ ਹਰਿ, ਸਰਬ ਜੀਆਂ ਦੀ ਆਪੇ ਜਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਤੁਟਾ ਜੱਤ ਅੰਤਮ ਮਿਲੇ ਸਾਢੇ ਤਿੰਨ ਹੱਥ ਸੀਆਂ ਵੱਡੇ ਵਡ ਰਾਜੇ ਰਾਣੇ। ਕਲਜੁਗ ਸਾਚੀ ਕਰੇ ਵਿਚਾਰ। ਵੇਲੇ ਅੰਤਮ ਆਈ ਹਾਰ। ਗਿਆ ਹਰਿ ਦੁਆਰੇ ਵਿਚ ਅੰਧ ਅੰਧਿਆਰ। ਮੈਂ ਹਾਂ ਛੋਟਾ ਬਾਲਾ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਮੈਂ ਹਾਂ ਕਾਲ ਕਾਲ ਲੱਖ ਚੁਰਾਸੀ ਜਿਸ ਪਾਈ ਉਲਟੇ ਰਾਹ, ਬਣਿਆ ਰਿਹਾ ਪਾਲੀ ਪਾਲਾ, ਧਰਮ ਰਾਏ ਦੇ ਘਲਾਂ ਇਕ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਾਈ, ਗੁਰਸਿਖਾਂ ਪਾਏ ਸਾਰ। ਕਲਜੁਗ ਕਾਲ ਰੂਪ ਕੁਲਵੰਤ, ਦਰ ਘਰ ਸਾਚੇ ਆਇਆ ਹੋਏ ਨਿਮਾਣਾ ਮੈਂ ਭੁਲਾਇਆ ਜੀਵ ਜੰਤ। ਨਾ ਕੋਈ ਛੱਡਿਆ ਸੁਘੜ ਸਿਆਣਾ, ਨਾ ਮੇਲ ਮਿਲਾਇਆ ਕਿਸੇ ਸਾਚੇ ਕੰਤ। ਫੜ ਬਾਹੋਂ ਦਏ ਹਿਲਾਇਆ, ਰਾਜੇ ਰਾਣਿਆਂ ਕਲਜੁਗ ਮਾਇਆ ਪਾਈ ਬੇਅੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਆਪ ਲਿਖਾਇਆ, ਸ਼ਬਦ ਲਿਖਾਏ ਸਿੰਘ ਮਨੀ ਸਿੰਘ ਸਾਚੇ ਸੰਤ। ਕਲਜੁਗ ਅੰਤਮ ਹੋ ਤਿਆਰ। ਆਵੇ ਦਰ ਸੱਚੇ ਦਰਬਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ ਦੇ ਦੇ ਵਰ, ਮਾਤਲੋਕ ਆਇਆ ਜਾਮਾ ਧਾਰ। ਗੁਰਮੁਖਾਂ ਨੁਹਾ ਸਾਚੇ ਸਰ, ਅੰਮ੍ਰਿਤ ਭੰਡਾਰੇ ਦੇ ਭਰ, ਬਾਹੋਂ ਫੜ ਦੇਣਾ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਣ ਤਾਣ ਚਰਨ ਧਿਆਨ ਭਗਤ ਭਗਵਾਨ ਦੇ ਮੈਂ ਕਰਾਂ ਪੁਕਾਰ। ਸਤਿਜੁਗ ਦੇਵੇ ਹਰਿ ਵਧਾਈ। ਮਾਤਲੋਕ ਜਾਣਾ ਚਾਈਂ ਚਾਈਂ। ਗੁਰਸਿਖਾਂ ਮਿਲਣਾ ਹਰਿ ਮਿਲਾਉਣਾ ਫੜ ਕੇ ਬਾਹੀਂ। ਬੇਮੁੱਖ ਦਰ ਦੁਰਕਾਰੀਂ ਦੂਜੇ ਕਰਨ ਧਿਆਨ ਸੁੱਟੀ ਡੂੰਘੀ ਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦਿਤਾ ਮਾਣ ਤਾਣ ਸੋਹੰ ਦਾਤ ਚਾਈਂ ਚਾਈਂ। ਸੋਹੰ ਦਾਤ ਹਰਿ ਦਰ ਪਾ। ਸਤਿਜੁਗ ਸਾਚੇ ਚੜ੍ਹਿਆ ਚਾਅ। ਦੇਵਾਂ ਮਾਣ ਸਾਰੇ ਥਾਂ। ਨਿਹਕਲੰਕ ਕਲ ਜੋਤ ਜਗਾਈ ਸਾਚੇ ਹਰਿ, ਜਿਸ ਦਾ ਨਾ ਕੋਈ ਪਿਤਾ ਨਾ ਕੋਈ ਮਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੋਹਾਂ ਧਿਰਾਂ ਪਹਿਲੀ ਮਾਘੀ ਦਿ਼ਤਾ ਮੇਲ ਮਿਲਾ। ਸਤਿਜੁਗ ਸਾਚਾ ਕਰੇ ਸਚ ਸਲਾਹ। ਹਰਿ ਜੀ ਸਾਚੇ ਗੁਰਸਿਖਾਂ ਦਈਂ ਮਿਲਾ। ਤੇਰਾ ਮੇਰਾ ਇਕੋ ਰਾਹ ਗੁਰਸਿਖਾਂ ਦਈਂ ਵਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਮੇਰੇ ਤੇ ਰੱਖੀਂ ਹੱਥ ਕਰ ਕੇ ਲੰਮੀ ਬਾਂਹ। ਅਠ ਸਠ ਰੋਵੇ ਦਰ ਦਵਾਰ। ਮੈਂ ਜਾਵਾਂ ਗੁਰਸਿਖਾਂ ਦੇ ਆਤਮ ਘਰ। ਬੇਮੁੱਖ ਪੰਜੇ ਚੋਰ ਅੰਦਰੋਂ ਕੱਢਾਂ ਬਾਹਰ ਫੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਤੇਰਾ ਸੋਹੰ ਸ਼ਬਦ ਗੁਰਮੁਖਾਂ ਆਤਮ ਝੋਲੀ ਦੇਵਾਂ ਭਰ। ਸਾਚੀ ਦਾਤ ਭਿਛਿਆ ਮੰਗ। ਸਤਿਜੁਗ ਸਾਚੇ ਚਾੜ੍ਹੇ ਰੰਗ। ਮਾਤਲੋਕ ਨਾ ਹੋਏ ਭੰਗ। ਗੁਰਮੁਖ ਸਾਚੇ ਸੰਤ ਜਨ ਆਪ ਰਲਾਏ ਆਪਣੇ ਸੰਗ। ਬੇਮੁਖ ਕਲਜੁਗ ਜੀਵ ਧਰਮ ਰਾਏ ਦਰ ਦੇਵੇ ਟੰਗ। ਨਾ ਕੋਈ ਓਥੇ ਹੋਏ ਸਹਾਏ, ਅੱਡੋ ਅੱਡ ਕਰਨ ਅੰਗ ਅੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਤੇਰਾ ਲੇਖ ਆਪ ਲਿਖਾਇਆ, ਪਹਿਲੀ ਮਾਘੀ ਮੰਗੀ ਇਕੋ ਮੰਗ। ਗੁਰ ਪੂਰਾ ਭਾਗ ਲਗਾਇੰਦਾ। ਆਤਮ ਭੁੱਖਾਂ ਸਰਬ ਗਵਾਇੰਦਾ। ਸਾਚਾ ਸੁੱਖਾ ਇਕ ਦਵਾਇੰਦਾ। ਉਜਲ ਮੁੱਖਾ ਜਗਤ ਕਰਾਇੰਦਾ। ਗੁਰਮੁਖ ਸਾਚੀ ਸੇਵਾ ਲਾਇੰਦਾ। ਮਾਨਸ ਜਨਮ ਲੇਖੇ ਪਾਇੰਦਾ। ਲੱਖ ਚੁਰਾਸੀ ਕੱਟ ਵਖਾਇੰਦਾ। ਘਨਕਪੁਰ ਵਾਸੀ ਪ੍ਰਗਟ ਜੋਤ ਦਰਸ ਦਿਖਾਇੰਦਾ। ਕਰੇ ਬੰਦ ਖਲਾਸੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਆਪ ਚਲਾਇੰਦਾ। ਭੋਗ ਲਗਾਏ ਹਰਿ ਦਾਤਾਰ। ਚਿੰਤਾ ਰੋਗ ਸੋਗ ਮਿਟਾਏ, ਮਿਟਾਏ ਅੰਧ ਅੰਧਿਆਰ। ਸਾਚੀ ਜੋਤ ਇਕ ਜਗਾਏ, ਗੁਰਮੁਖਾਂ ਆਤਮ ਕਰੇ ਉਜਿਆਰ। ਊਚ ਨੀਚ ਨਾ ਕੋਈ ਪਛਾਣੇ, ਵਿਚ ਮਾਤ ਕਿਰਪਾ ਕਰ ਹਰਿ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਿੰਚ ਗੁਰਸਿਖਾਂ ਕਰੇ ਠੰਡਾ ਠਾਰ। ਲੱਗੇ ਭੋਗ ਦਰ ਪ੍ਰਵਾਨ। ਗੁਰਸਿਖ ਸਾਚੇ ਸੰਤ ਜਨ ਹੋਏ ਚਤੁਰ ਸੁਜਾਨ। ਬੁਝਾਏ ਅਗਨ ਲੱਗੀ ਤਨ ਦੇਵੇ ਨਾਮ ਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਆਪ ਚੁਕਾਏ ਜਮ ਕੀ ਕਾਨ। ਭੋਗ ਭਗਵਾਨ ਭਗਤ ਵਡਿਆਈ। ਸਾਚੀ ਸੇਵਾ ਲੇਖੇ ਲਾਈ। ਆਉਣਾ ਜਾਣਾ ਜਮ ਕਾ ਫਾਹ, ਵਿਚ ਮਾਤ ਰਿਹਾ ਫੰਦ ਕਟਾਈ। ਏਕਾ ਸ਼ਬਦ ਧਰੇ ਸੋਹੰ ਵਡ ਕਰਾਮਾਤ, ਭਰਮ ਭੁਲੇਖਾ ਦਿਸੇ ਨਾਹੀ। ਗੁਰ ਸੰਗਤ ਬਣਾਏ ਇਕ ਜਮਾਤ, ਗੁਰਸਿਖ ਭੈਣ ਭਰਾਤ ਵਿਚ ਵਿਚੋਲਾ ਨਾ ਕੋਈ ਰਖਾਈ। ਨਾ ਕੋਈ ਜਾਣੇ ਹਰਿ ਜਾਤ ਪਾਤ, ਏਕਾ ਰੰਗ ਲੱਖ ਚੁਰਾਸੀ ਰਿਹਾ ਚੜ੍ਹਾਈ। ਗੁਰਸਿਖ ਸਾਚੇ ਅੰਦਰ ਵੇਖ ਮਾਰ ਝਾਤ, ਜੋਤ ਸਰੂਪੀ ਡਗਮਗਾਈ। ਵਿਚ ਬੈਠਾ ਰਹੇ ਇਕ ਇਕਾਂਤ, ਬੇਮੁਖਾਂ ਹਰਿ ਦੀਸੇ ਨਾਹੀ। ਗੁਰਮੁਖਾਂ ਦੇਵੇ ਅੰਮ੍ਰਿਤ ਬੂੰਦ ਸਵਾਂਤ, ਜੋ ਆਏ ਚਲ ਹਰਿ ਸਰਨ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਹਰਿ ਰਘੁਰਾਈ। ਲਾਏ ਭੋਗ ਭਗਤ ਭਗਵਾਨਿਆਂ। ਵੇਲਾ ਗਿਆ ਹੱਥ ਨਾ ਆਵੇ, ਕਿਸੇ ਰਾਜੇ ਰਾਣਿਆਂ। ਵਡ ਵਡ ਭੁੱਲੇ ਸ਼ਾਹ ਸੁਲਤਾਨ ਬੇਈਮਾਨ ਪ੍ਰਭ ਡੰਨੇ ਹੰਕਾਰੀ ਸ਼ੈਤਾਨਿਆਂ। ਗੁਰਮੁਖ ਸਾਚਾ ਚਤੁਰ ਸੁਜਾਨ ਹੋਵੇ ਦਰ ਪ੍ਰਵਾਨ, ਦੇਵੇ ਨਾਮ ਕਰ ਕਰ ਵਡ ਮਿਹਰਬਾਨੀਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਧਾਰੇ, ਗੁਰਮੁਖ ਵਿਰਲੇ ਕਲ ਪਛਾਣਿਆਂ। ਕਲਜੁਗ ਕੀ ਕਰੇ ਵਿਚਾਰਾ। ਕਲਜੁਗ ਅੰਤਮ ਆਈ ਹਾਰਾ। ਸਤਿਜੁਗ ਸਾਚਾ ਲੱਗਾ ਪਿਆਰਾ। ਕਲਜੁਗ ਜੂਠਾ ਝੂਠਾ ਮਾਤ ਵਿਚੋਂ ਹੋਇਆ ਬਾਹਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਪ੍ਰਗਟਾਈ, ਨਰ ਹਰਿ ਸੱਚਾ ਅਵਤਾਰਾ। ਨਰ ਹਰਿ ਸੱਚਾ ਅਵਤਾਰਾ। ਭੋਗ ਲਗਾਏ ਪਾਏ ਸਾਰ। ਚਿੰਤਾ ਸੋਗ ਹਉਮੇ ਰੋਗ ਗਵਾਏ, ਮਿਲਿਆ ਸਚ ਭਤਾਰ। ਦਰਸ ਅਮੋਘ ਆਪ ਦਿਖਾਏ, ਦੀਪਕ ਜੋਤੀ ਸਤਿ ਜਗਾਏ, ਸੋਹੰ ਸਾਚਾ ਜਾਪ ਜਪਾਏ ਆਤਮ ਤਨ ਦੇਵੇ ਸ਼ੰਗਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਦਿ ਅੰਤ ਪਾਉਂਦਾ ਰਹੇ ਸਾਰ।