Granth 04 Likhat 006: 12 Chet 2011 Bikarmi Meruth Chhauni Vihar hoyea

੧੨ ਚੇਤ ੨੦੧੧ ਬਿਕ੍ਰਮੀ ਮੇਰਠ ਛਾਉਣੀ ਵਿਹਾਰ ਹੋਇਆ

ਜਗਤ ਭੇਖਾ ਅੰਧ ਅੰਧਿਆਨ ਹੈ। ਸਾਚਾ ਲੇਖਾ ਮੁਕਾਏ ਸ੍ਰੀ ਭਗਵਾਨ ਹੈ। ਜੋ ਜਨ ਰਹੇ ਵੇਖੀ ਵੇਖਾ, ਨਾ ਮਿਲੇ ਕੋਈ ਥਾਨ ਹੈ। ਧੰਨ ਧੰਨ ਗੁਰਮੁਖ ਸਾਚੇ ਨੇਤਰ ਪੇਖਾ, ਮਿਲੇ ਜਗਤ ਵਡਿਆਈ ਹੈ। ਮਿਟਦੀ ਜਾਏ ਝੂਠੀ ਰੇਖਾ, ਸਾਚਾ ਲੇਖਾ ਦਏ ਲਿਖਾਈ ਹੈ। ਜੋਤ ਸਰੂਪੀ ਧਾਰੇ ਭੇਖਾ, ਅਚਰਜ ਖੇਲ ਖੇਲੇ ਆਪ ਰਘੁਰਾਈ ਹੈ। ਗੁਰਮੁਖ ਤੇਰੀ ਆਤਮ ਮਾਰੇ ਸੋਹੰ ਸ਼ਬਦ ਸਾਚੀ ਮੇਖਾ, ਦੂਈ ਦਵੈਤੀ ਚੀਰ ਵਖਾਈ ਹੈ। ਨਾ ਕੋਈ ਜਾਣੇ ਪੀਰ ਸ਼ੇਖਾ, ਭੁਲੀ ਸਰਬ ਲੋਕਾਈ ਹੈ। ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਮਾਤ ਜਗਾਈ ਹੈ। ਜਗਤ ਭੁਲੇਖਾ ਅੰਧ ਅੰਧਿਆਰ ਹੈ। ਬੇਮੁਖਾਂ ਲੱਗੀ ਅਗਨ, ਤਨ ਹੋਈ ਝੂਠੀ ਛਾਰ ਹੈ। ਗੁਰਮੁਖ ਆਤਮ ਜੋਤੀ ਜਗਣ, ਦੇਵੇ ਜੋਤ ਅਪਰ ਅਪਾਰ ਹੈ। ਬੇਮੁਖ ਮਾਇਆ ਦੇ ਵਿਚ ਮਗਨ, ਨਾ ਪਾਵੇ ਕੋਈ ਸਾਰ ਹੈ। ਗੁਰਮੁਖ ਗੁਰ ਚਰਨ ਸਾਚੇ ਲਗਣ, ਦੇਵੇ ਨਾਮ ਅਪਾਰ ਹੈ। ਬੇਮੁਖ ਵਹਿੰਦੀ ਧਾਰ ਵਗਣ, ਹਰਿ ਦੇਵੇ ਧੱਕਾ ਮਾਰ ਹੈ। ਗੁਰਮੁਖਾਂ ਮੁਖ ਲਗਾਏ ਸੋਹੰ ਸਾਚਾ ਸਗਨ, ਦੇਵੇ ਦਾਤ ਅਪਰ ਅਪਾਰ ਹੈ। ਬੇਮੁਖ ਜੀਵ ਕਲਜੁਗ ਫਿਰਨ ਨਗਨ, ਸ਼ਬਦ ਪੜਦਾ ਨਾ ਦੇਵੇ ਕੋਈ ਡਾਰ ਹੈ। ਗੁਰਮੁਖ ਸਾਚੇ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਇਕ ਪਿਆਰ ਹੈ। ਜਗਤ ਭੁਲੇਖਾ ਅੰਧ ਅੰਧਿਆਨੀ। ਨਾ ਕੋਈ ਜਾਣੇ ਜੀਵ ਨਿਧਾਨੀ। ਆਤਮ ਰੱਖੇ ਅੰਧ ਅਗਿਆਨੀ। ਮਾਰੇ ਸ਼ਬਦ ਹਰਿ ਸੱਚਾ ਇਕੋ ਕਾਨੀ। ਪ੍ਰਗਟ ਹੋਏ ਹਰਿ ਦੋ ਜਹਾਨਾਂ ਵਾਲੀ। ਗੁਰਮੁਖ ਸਾਚੇ ਸੰਤ ਜਨਾਂ ਕਰੇ ਆਪ ਰਖਵਾਲੀ। ਦੇਵੇ ਸੱਚਾ ਨਾਮ ਜਿਨ੍ਹਾਂ ਗੁਰਮੁਖਾਂ, ਤਿਨ੍ਹਾਂ ਆਤਮ ਝੋਲੀ ਭਰਾ ਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਫੂਲ ਲਗਾਏ ਡਾਲੀ ਡਾਲੀ। ਜਗਤ ਭੁਲੇਖਾ ਜਗਤ ਭੁਲਾਏ ਆਪ ਮੁਕਾਏ ਕਲਜੁਗ ਤੇਰਾ ਅੰਤਮ ਲੇਖਾ। ਸ੍ਰਿਸ਼ਟ ਸਬਾਈ ਖ਼ਾਕ ਮਿਲਾਏ, ਚਾਰੋਂ ਕੁੰਟ ਜੋ ਜਨ ਧਾਰੀ ਫਿਰਦੇ ਭੇਖਾ। ਪ੍ਰਭ ਅੰਤਮ ਨਸ਼ਟ ਕਰਾਏ, ਸੱਚਾ ਹਰਿ ਜਿਸ ਜਨ ਨਾ ਆਤਮ ਨੇਤਰ ਪੇਖਾ। ਹਉਮੇ ਰੋਗ ਦਏ ਗਵਾਏ, ਪ੍ਰਭ ਆਪ ਚੁਕਾਏ ਪਿਛਲਾ ਲੇਖਾ। ਸਾਚੇ ਰਾਹੇ ਪਾਏ, ਜੋਤੀ ਜੋਤ ਸਰੂਪ ਹਰਿ, ਕਲਜੁਗ ਦਿੱਤੀ ਵਧਾਈ, ਮਾਇਆ ਰਾਣੀ ਸੰਗ ਰਲਾਈ, ਬੇਮੁਖਾਂ ਆਤਮ ਰਹੀ ਛਾਹੀ, ਨਾ ਕੋਈ ਚੁਕਾਵੇ ਅੰਤਮ ਲੇਖਾ। ਕਲਜੁਗ ਤੇਰੇ ਅੰਤਮ ਨਾਲ। ਬੇਮੁਖ ਜੀਵ ਕਲਜੁਗ ਰੱਖੇ ਸੰਭਾਲ। ਸਤਿਜੁਗ ਰਖਾਏ ਹਰਿ ਸਾਚੀ ਨੀਵ, ਬੇਮੁਖਾਂ ਆਤਮ ਹੋਈ ਕੰਗਾਲ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਕਾਇਆ ਗਗਨ ਮੰਡਲ ਸਾਚੀ ਜੋਤ ਜਗਾਏ, ਜਿਉਂ ਦੀਪਕ ਵਿਚ ਥਾਲ। ਜਗਤ ਭੁਲੇਖਾ ਅੰਧ ਘੋਰ। ਬੇਮੁਖਾਂ ਲੁੱਟੀ ਜਾਂਦੇ ਦਿਨ ਦਿਹਾੜੇ ਪੰਜੇ ਚੋਰ। ਜੜ੍ਹ ਪੁੱਟੀ ਜਾਂਦੇ, ਅੱਠੇ ਪਹਿਰ ਚੜ੍ਹਦੇ ਰਹਿਣ ਕਾਇਆ ਘੋੜ। ਸ਼ੌਹ ਦਰਿਆਏ ਸੁੱਟੀ ਜਾਂਦੇ, ਚਾਰੋਂ ਕੁੰਟ ਦੌੜ ਦੌੜ। ਸਾਚਾ ਮਾਲ ਖਜ਼ਾਨਾ ਲੁੱਟੀ ਜਾਂਦੇ, ਬੇਮੁਖਾਂ ਆਤਮ ਹੁੰਦੀ ਜਾਏ ਕੌੜ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਵੇਖ ਵਿਚਾਰੇ ਬੇਮੁਖਾਂ ਉਤੇ ਕੀਤਾ ਗੌਰ। ਭਰਮ ਭੁਲੇਖਾ ਝੂਠੀ ਚਿੰਦਾ। ਕਲਜੁਗ ਜੀਵ ਕਰਦੇ ਨਿੰਦਾ। ਏਕਾ ਜੋਤ ਏਕਾ ਗੋਤ ਏਕਾ ਪੂਤ ਏਕਾ ਬਿੰਦਾ। ਬੇਮੁਖ ਦਰ ਦਰ ਬਹੇ ਰੋਤ, ਨਾ ਮਿਲੇ ਗੁਣੀ ਗਹਿੰਦਾ। ਝੂਠੀ ਮਾਇਆ ਜਗਤ ਬਿੰਦਾ। ਪੂਤ ਹੋਇਆ ਆਤਮ ਅੰਧਾ। ਦੁਰਮਤ ਮੈਲ ਗੁਰਮੁਖ ਵਿਰਲੇ ਧੋਤ, ਆਤਮ ਗਵਾਏ ਦਇਆ ਕਮਾਏ ਹੰਕਾਰੀ ਨਿੰਦਾ। ਆਪ ਵਖਾਏ ਗੁਰਮੁਖਾਂ ਜੋਤ ਜਗਾਏ ਸਾਚਾ ਚੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜਨ ਭਗਤਾਂ ਸਦ ਬਖ਼ਸ਼ਿੰਦਾ। ਜਗਤ ਭੁਲੇਖਾ ਡੂੰਘੀ ਗਾਰ। ਮਨਮੁਖ ਡੁੱਬੇ ਜੀਵ ਅੰਧਿਆਰ। ਡੂੰਘੇ ਵਹਿਣ ਕਲਜੁਗ ਖੁਭੇ, ਕੋਈ ਨਾ ਕੱਢੇ ਬਾਹਰ। ਇਕੋ ਕੁੰਡਾ ਹੰਕਾਰੀ ਵੱਜਾ, ਆਤਮ ਦੁੱਖ ਲੱਗਾ ਭਾਰ। ਗੁਰਮੁਖ ਸਾਚੇ ਸੰਤ ਜਨ ਆਤਮ ਸਤਿ ਸਰੋਵਰ ਮਾਰਨ ਚੁੱਭੇ, ਪ੍ਰਭ ਕਰੇ ਠੰਡਿਆ ਠਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰੀ ਇਕੋ ਬੰਨ੍ਹੇ ਸਾਚੀ ਧਾਰ। ਜਗਤ ਭੁਲੇਖਾ ਅੰਧ ਅੰਧੇਰ ਹੈ। ਨਾ ਕੋਈ ਜਾਣੇ ਸੰਞ ਸਵੇਰ ਹੈ। ਕਲਜੁਗ ਜੀਵ ਭੁਲੇ ਰੁਲੇ ਮਾਇਆ ਡੁੱਲੇ, ਨਾ ਲੱਥੇ ਮੈਲ ਤਨ ਹੈ। ਅਗਨ ਲੱਗੀ ਰਹੇ ਕਾਇਆ ਕੁੱਲੇ, ਨਾ ਵਸੇ ਨਗਰ ਖੇੜ ਹੈ। ਆਤਮ ਪਿਆਲੇ ਬੇਮੁਖਾਂ ਡੁੱਲ੍ਹੇ, ਪ੍ਰਭ ਆਪ ਪੁਆਏ ਚੁਰਾਸੀ ਗੇੜ ਹੈ। ਸਚ ਦਵਾਰਾ ਏਕਾ ਖੁਲ੍ਹੇ, ਨਿਹਕਲੰਕ ਸੱਚਾ ਸ਼ਾਇਰ ਹੈ। ਜੋ ਜਨ ਆਏ ਹਰਿ ਦਰ ਭੁਲੇ, ਪ੍ਰਭ ਲਹਿਣਾ ਦੇਣਾ ਦਏ ਨਬੇੜ ਹੈ। ਸਦ ਭੰਡਾਰੇ ਰਹਿਣ ਖੁਲ੍ਹੇ, ਪ੍ਰਭ ਰੱਖੇ ਖੁਲ੍ਹੇ ਵਿਹੜ ਹੈ। ਨਾ ਕੋਈ ਲੈਂਦਾ ਹਰਿ ਜੀ ਮੁੱਲੇ, ਦੇਵੇ ਸ਼ਬਦ ਰਸਨਾ ਹਰਿ ਹਰਿ ਸਚ ਲਬੇੜ ਹੈ। ਜੋਤੀ ਜੋਤ ਸਰੂਪ ਹਰਿ, ਬੇਮੁਖਾਂ ਲਾਏ ਇਕੋ ਇਕ ਉਖੇੜ ਹੈ। ਜਗਤ ਭੁਲੇਖਾ ਦੂਰਨ ਦੂਰ। ਮੁੱਕੇ ਲੇਖਾ ਹਰਿ ਹਜ਼ੂਰ। ਏਥੇ ਟੂੱਟੇ ਮਾਣ ਗਰੂਰ। ਅੱਗੋਂ ਮਿਲੇ ਸ਼ਬਦ ਤੂਰ। ਜਗੇ ਜੋਤ ਸੱਚਾ ਨੂਰ। ਬੇਮੁਖਾਂ ਲਾਏ ਸ਼ਬਦ ਡੰਡਾ, ਕਰੇ ਚੂਰੋ ਚੂਰ। ਰਹਿਣ ਨਾ ਦੇਵੇ ਮਨ ਕਿਸੇ ਘੁਮੰਡਾ, ਸਰਬ ਕਲਾ ਹਰਿ ਭਰਪੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਸਭ ਦੀ ਰਿਹਾ ਪੂਰ। ਜਗਤ ਭੁਲੇਖਾ ਅੰਧਿਆਰੀ ਰੈਣ। ਕਲਜੁਗ ਤੇਰੇ ਨਾਲ ਰਲੀ ਵਿਚ ਮਾਤ ਰੈਣ ਕਾਲੀ ਭੈਣ। ਦੋਹਾਂ ਚਾਲ ਸਾਚੀ ਚਲੀ, ਬੇਮੁਖਾਂ ਫੜ ਲੈਣ। ਆਤਮ ਖੁਲ੍ਹੇ ਨਾ ਕਿਸੇ ਕਲੀ, ਘਰ ਘਰ ਦਰ ਦਰ ਪੈਂਦੇ ਵੈਣ। ਗੁਰਮੁਖਾਂ ਮਿਲਦਾ ਹਰਿ ਗਲੀ ਗਲੀ, ਬਣੇ ਸਾਕ ਸੱਜਣ ਸੈਣ। ਆਤਮ ਕੋਠੀ ਹਰਿ ਸਾਚੇ ਇਕੋ ਮੱਲੀ, ਦਰਸ ਦਿਖਾਏ ਤੀਜੇ ਨੈਣ। ਕਿਆ ਕੋਈ ਕਰੇ ਵਲ ਛਲੀ, ਭਰਮ ਭੁਲੇਖੇ ਸਰਬ ਮਿਟੇਣ। ਕਿਆ ਕੋਈ ਕਰੇ ਹਿਲੀ ਜੁਲੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਜਗਤ ਭੁਲੇਖਾ ਧੁਰ ਵਿਛੋੜਾ। ਦੋ ਜਹਾਨੀ ਨਾ ਹੋਏ ਚਰਨ ਜੋੜਾ। ਮੁੱਲ ਨਾ ਪਾਏ ਬੇਮੁਖਾਂ ਇਕ ਦਵਾਨੀ, ਨਾ ਮਿਲੇ ਸ਼ਬਦ ਘੋੜਾ। ਗੁਰਮੁਖਾਂ ਆਤਮ ਹਰਿ ਪਛਾਨੀ, ਧੁਰ ਦਰਗਾਹੋਂ ਆਏ ਦੌੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸ਼ਬਦ ਵਿਚ ਮਾਤ ਧਰਾਇਆ, ਇਕ ਰਖਾਇਆ ਪੌੜਾ। ਜਗਤ ਭੁਲੇਖਾ ਹਰਿ ਹਰਿ ਰਖਣਾ। ਗੁਰਮੁਖ ਵਿਰੋਲੇ, ਜਿਉਂ ਦੁੱਧ ਵਿਚੋਂ ਮੱਖਣਾ। ਬੇਮੁਖ ਹੋਏ ਅੰਤਮ ਕਲਜੁਗ ਗੋਲੇ, ਤਨ ਭਾਂਡਾ ਦਿਸੇ ਸੱਖਣਾ। ਪੰਜ ਤੱਤ ਹੰਕਾਰੀ ਵਿਚੋਂ ਬੋਲੇ, ਨਾ ਪੜਦਾ ਕਿਸੇ ਰਖਣਾ। ਸਚ ਵਸਤ ਨਾ ਕਿਸੇ ਕੋਲੇ, ਮੁੱਲ ਨਾ ਪੈਣਾ ਕੱਖਣਾ। ਜੋਤ ਸਰੂਪੀ ਸ੍ਰਿਸ਼ਟ ਸਬਾਈ ਆਪਣੇ ਤੋਲ ਸਾਚੇ ਤੋਲੇ, ਗੁਰਮੁਖ ਲੱਭੇ ਵਿਚੋਂ ਇਕ ਲਾਲ ਲੱਖਨਾ। ਬੇਮੁਖਾਂ ਅੰਤਮ ਕਲਜੁਗ ਆਤਮ ਡੋਲੇ, ਚਾਰੋਂ ਤਰਫ ਲਾਉਂਦੇ ਭੱਖਨਾ। ਗੁਰਮੁਖਾਂ ਹਰਿ ਵਸੇ ਕੋਲੇ, ਅੰਮ੍ਰਿਤ ਰਸ ਰਸਨਾ ਸਾਚਾ ਚੱਖਣਾ। ਜੋਤ ਸਰੂਪੀ ਹਰਿ ਵਸੇ ਸਦਾ ਕੋਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣੇ ਹੱਥ ਰੱਖਣਾ। ਜਗਤ ਭੁਲੇਖਾ ਜੀਵ ਗਵਾਰੀ। ਚਰਨ ਧੂੜ ਨਾ ਮਿਲੇ ਜੀਵ ਹੰਕਾਰੀ। ਸ਼ਬਦ ਸਰੂਪੀ ਪਾਏ ਜੂੜ, ਕਲਜੁਗ ਜੀਵ ਅੰਤਮ ਵਾਰੀ। ਗੁਰਮੁਖਾਂ ਰੰਗ ਚੜ੍ਹਾਏ ਗੂੜ੍ਹ, ਦੇਵੇ ਸ਼ਬਦ ਘੋੜ ਅਸਵਾਰੀ। ਸ੍ਰਿਸ਼ਟ ਸਬਾਈ ਕੂੜੋ ਕੂੜ, ਏਕਾ ਅਟਲ ਜੋਤ ਨਿਰੰਕਾਰੀ। ਆਪੇ ਪੀੜੇ ਜਿਉਂ ਵੇਲਨੇ ਬੂੜ, ਨਾ ਕਿਸੇ ਹੋਇਆ ਕੋਈ ਸਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਭੁਲੇਖਾ ਏਕਾ ਪਾਇਆ ਸ੍ਰਿਸ਼ਟ ਸਬਾਈ ਹੋਈ ਖੁਆਰੀ। ਨੇਤਰ ਪੇਖ ਸੁਰਤ ਸੰਭਾਲੇ। ਨੇਤਰ ਪੇਖ ਕਰੇ ਪ੍ਰਿਤਪਾਲੇ। ਨੇਤਰ ਪੇਖ ਨਾ ਬਣ ਕੰਗਾਲੇ। ਨੇਤਰ ਪੇਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੋੜੇ ਜਗਤ ਜੰਜ਼ਾਲੇ। । ਨੇਤਰ ਪੇਖ ਨਰ ਨਿਰੰਕਾਰ। ਨੇਤਰ ਪੇਖ ਜੋਤ ਸਰੂਪੀ ਹਰਿ ਨਿਰਾਧਾਰ। ਨੇਤਰ ਪੇਖ ਨਰ ਹਰਿ ਹਰਿ ਨਰ ਕਰੇ ਖੇਲ ਅਪਰ ਅਪਾਰ। ਨੇਤਰ ਪੇਖ ਲਿਖਾਓ ਲੇਖ, ਨਾ ਮਾਨਸ ਜਨਮ ਆਵੇ ਦੂਜੀ ਵਾਰ। ਨੇਤਰ ਪੇਖ ਪ੍ਰਭ ਅਬਿਨਾਸ਼ੀ ਸਾਚਾ ਨਾ ਭੁਲ ਜੀਵ ਗਵਾਰ, ਨੇਤਰ ਪੇਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਦਰਸ ਅਗੰਮ ਅਪਾਰ। ਨੇਤਰ ਪੇਖ ਨਰ ਨਿਰਮੋਹ। ਨੇਤਰ ਪੇਖ ਦੁਰਮਤ ਮੈਲ ਲੈਣੀ ਧੋ। ਨੇਤਰ ਪੇਖ ਏਕਾ ਹਰਿ ਦੂਜਾ ਨਾਹੀ ਕੋ। ਨੇਤਰ ਪੇਖ ਗੁਰ ਚਰਨ ਜਾਣ ਛੋਹ। ਨੇਤਰ ਪੇਖ ਪ੍ਰਭ ਅਬਿਨਾਸ਼ੀ ਰਾਹ ਚਲਾਏ ਦੋ। ਨੇਤਰ ਪੇਖ ਬੇਮੁਖਾਂ ਪ੍ਰਭ ਰਿਹਾ ਕੋਹ। ਨੇਤਰ ਪੇਖ ਗੁਰਮੁਖਾਂ ਸੁਣੇ ਹਰਿ ਸਾਚੀ ਸੋ। ਨੇਤਰ ਪੇਖ ਸ੍ਰਿਸ਼ਟ ਸਬਾਈ ਵੇਖ, ਸ਼ਬਦ ਸਰੂਪੀ ਹਲ ਰਿਹਾ ਜੋ। ਨੇਤਰ ਪੇਖ ਲਿਖੇ ਲੇਖ ਮਿਟਾਏ ਭੇਖ, ਸਾਚਾ ਬੀਜ ਗੁਰਮੁਖਾਂ ਆਤਮ ਰਿਹਾ ਬੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਦ ਸਦ ਮਿਹਰਵਾਨ, ਗੱਲੋਂ ਕਟੇ ਜਗਤ ਜੰਜ਼ਾਲਾ ਬੇਮੁਖਾਂ ਪੁੱਛੇ ਨਾਹੀ ਕੋ। ਨੇਤਰ ਪੇਖ ਨੈਣ ਮੁੰਧਾਰ। ਨੇਤਰ ਪੇਖ ਵਿਚ ਸੰਸਾਰ। ਨੇਤਰ ਪੇਖ ਜੋਤ ਅਕਾਰ। ਨੇਤਰ ਪੇਖ ਸਰਬ ਜੀਆਂ ਹਰਿ ਪਾਵੇ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤਾ ਸਾਧਨ ਸੰਤਾ ਆਦਿਨ ਅੰਤਾ ਬੰਨ੍ਹੇ ਸਾਚੀ ਧਾਰ। ਨੇਤਰ ਪੇਖ ਜਿਥੇ ਧਾਰ। ਦੇਵੇ ਸ਼ਬਦ ਇਕ ਅਪਾਰ। ਗੁਰਮੁਖ ਸਾਚੇ ਸੰਤ ਜਨ ਇਕ ਸੋਹੰ ਕਰਨ ਆਹਾਰ। ਆਪ ਚੁਕਾਏ ਭੇਵ ਦੋਅੰ, ਇਕੋ ਜੋਤ ਹਰਿ ਨਿਰੰਕਾਰ। ਨੇਤਰ ਖੋਲ੍ਹ ਵਖਾਏ ਤਰੈ ਲੋਅੰ, ਮਿਟਾਏ ਅੰਧ ਅੰਧਿਆਰ। ਚੌਥੇ ਘਰ ਗੁਰਮੁਖ ਸਾਚੇ ਇਕੋ ਜਾਣੇ ਸੋਹੰ, ਨਾ ਕੋਈ ਹੋਰ ਆਕਾਰ। ਜੋਤੀ ਜੋਤ ਸਰੂਪ ਹਰਿ, ਸਚ ਬੈਠਾ ਉਤੇ ਹੋ ਅਸਵਾਰ। ਪੰਚਮ ਹੋਇਆ ਆਪ ਅਸਵਾਰ। ਚਾਰੇ ਘਰ ਥੱਲੇ ਲੱਗਾ ਦਰਬਾਰ। ਸੰਤ ਜਨਾਂ ਦੀ ਸੁਣ ਪੁਕਾਰ। ਘਰ ਸਾਚੇ ਵਾੜੀ ਜਾਏ ਵਾਰੋ ਵਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਅੱਗੇ ਕਰੇ ਸ਼ਬਦ ਸੱਚੀ ਵਾੜ। ਸਾਚੀ ਜੋਤੀ ਆਤਮ ਧਰ ਹਰਿ ਨਰ, ਕਾਮ ਕਰੋਧ ਲੋਭ ਮੋਹ ਹੰਕਾਰ ਪੰਜਾਂ ਦੇਵੇ ਸਾੜ। ਸੱਚੀ ਜੋਤ ਇਕ ਅਕਾਲਨ ਨਾ ਕੋਈ ਸਕੇ ਨਾਲ ਛੋਹ, ਪਰੇ੍ਹ ਹਟਾਏ ਪੰਜਾਂ ਧਾੜ। ਬੇਮੁਖਾਂ ਵਧਾਇਆ ਝੂਠਾ ਮੋਹ, ਅੰਤਮ ਭਾਗ ਆਏ ਮਾੜ। ਸਰਬ ਥਾਂ ਪ੍ਰਭ ਲਏ ਖੋਹ, ਬਾਹਰ ਕੱਢੇ ਝਾੜ ਝਾੜ। ਚੌਬਲਦ ਸੁਹਾਗਾ ਹਰਿ ਲੈਣਾ ਜੋ, ਬੇਮੁਖ ਖਪਾਏ ਨਾ ਵੇਖੇ ਚੰਗੇ ਮਾੜ। ਅੰਤਮ ਕਲਜੁਗ ਲਏ ਢਾਹ, ਚਬਾਏ ਆਪਣੀ ਹੇਠਾਂ ਦਾੜ੍ਹ। ਆਬ ਨਾ ਕਿਸੇ ਹੱਥ ਆਇੰਦਾ, ਬੇਮੁਖ ਤਪਾਏ ਜਿਉਂ ਅਗਨ ਹਾੜ। ਗੁਰਮੁਖਾਂ ਰੱਖੇ ਠੰਡੀ ਛਾਂ, ਮਾਤ ਉਪਜਾਏ ਸਾਚੇ ਲਾੜ। ਲਾਡ ਲਡਾਏ ਜਿਉਂ ਪੁੱਤਾਂ ਮਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਜੰਗਲ ਜੂਹ ਵਿਚ ਪਹਾੜ। ਨੇਤਰ ਪੇਖ ਰੰਗ ਕਰਤਾਰ ਦਾ। ਗੁਰਮੁਖਾਂ ਪੈਜ ਸਵਾਰਦਾ। ਬੇਮੁਖਾਂ ਭਾਂਡਾ ਭੰਨੇ ਹੰਕਾਰ ਦਾ। ਦਰ ਸਾਚੇ ਡੰਨੇ ਵੇਲਾ ਰਿਹਾ ਨਾ ਕਲਜੁਗ ਤੇਰੇ ਅੰਤ ਉਧਾਰ ਦਾ। ਲੱਖ ਚੁਰਾਸੀ ਘੜੇ ਵੇਲੇ ਅੰਤਮ ਪ੍ਰਭ ਜੀ ਭੰਨੇ, ਮਾਰੇ ਸ਼ਬਦ ਡਾਢੀ ਮਾਰਦਾ। ਘਰੋਂ ਚੁਕਣਾ ਨਾ ਮਿਲੇ ਥਾਲੀ ਛੰਨੇ, ਸ਼ਬਦ ਫੁੰਕਾਰਾ ਇਕੋ ਮਾਰਦਾ। ਝੂਠਾ ਛੁੱਟੇ ਪੀਣ ਖਾਣ ਅੰਨੇ, ਆਇਆ ਵਕਤ ਨਿਹਕਲੰਕ ਸੱਚੇ ਅਵਤਾਰ ਦਾ। ਗੁਰਮੁਖ ਵਿਰਲੇ ਤੇਰੀ ਆਤਮ ਮੰਨੇ, ਕਲਜੁਗ ਭਰਿਆ ਪਾਪੀ ਹੰਕਾਰ ਦਾ। ਵੇਲੇ ਅੰਤਮ ਕਲ ਗੁਰਮੁਖਾਂ ਬੇੜੇ ਬੰਨ੍ਹੇ, ਬੇਮੁਖਾਂ ਦਰ ਦੁਰਕਾਰਦਾ। ਆਪ ਚੜ੍ਹਾਏ ਸਾਚੇ ਚਿੱਲੇ, ਰਸਨਾ ਤੀਰ ਇਕੋ ਮਾਰਦਾ। ਕਲਜੁਗ ਜੀਵ ਆਤਮ ਅੰਨ੍ਹੇ ਨਾ ਹਿਰਦਾ ਮੰਨੇ, ਨਾ ਜਾਣੇ ਭਾਣਾ ਸੱਚੀ ਸਰਕਾਰ ਦਾ। ਜੋਤ ਸਰੂਪੀ ਗੁਰਮੁਖਾਂ ਤਾਰੇ ਜਿਉਂ ਮਾਲ ਚਰਾਏ ਧੰਨੇ, ਆਦਿ ਅੰਤ ਜਨ ਭਗਤਾਂ ਪੈਜ ਸਵਾਰਦਾ। ਗੁਰਮੁਖਾਂ ਭਾਰ ਉਠਾਏ ਆਪਣੇ ਕੰਨ੍ਹੇ, ਫੜ ਫੜ ਬਾਹੋਂ ਕਲਜੁਗ ਅੰਤਮ ਵਿਚੋਂ ਤਾਰਦਾ। ਬੇਮੁਖਾਂ ਜੜ੍ਹ ਉਖੜੇ ਜਿਉਂ ਉਖੜੇ ਜੜ੍ਹ ਗੰਨੇ, ਪ੍ਰਭ ਏਕਾ ਸ਼ਬਦ ਹੁਲਾਰਾ ਮਾਰਦਾ। ਖੜ੍ਹੀ ਰਹੇ ਨਾ ਕਿਸੇ ਦੀ ਫੰਨੇ, ਸ਼ਬਦ ਕੁਹਾੜਾ ਇਕੋ ਮਾਰਦਾ। ਸ੍ਰਿਸ਼ਟ ਸਬਾਈ ਹੰਨੇ ਬੰਨੇ, ਨਿਹਕਲੰਕ ਵਿਚ ਮਾਤ ਜਾਮਾ ਧਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਜਾਣੇ ਖੇਲ ਅਪਰ ਅਪਾਰ ਦਾ। ਨੇਤਰ ਪੇਖ ਭਗਤ ਭਗਵਾਨਿਆ। ਟੁੱਟੇ ਮਾਣ ਤਾਣ ਮਿਲੇ ਥਾਉਂ ਨਾ ਵਿਚ ਜਹਾਨਿਆਂ। ਬਣਾਏ ਚਤੁਰ ਸੁਘੜ ਸਿਆਣ, ਦੇਵੇ ਨਾਮ ਸ਼ਬਦ ਨਿਧਾਨਿਆ। ਆਪ ਰਖਾਏ ਆਪਣੀ ਆਣ, ਦਰਗਹਿ ਸਾਚੀ ਦੇਵੇ ਮਾਣ, ਹੋਏ ਸਹਾਈ ਹਰਿ ਭਗਵਾਨਿਆ। ਸ੍ਰਿਸ਼ਟ ਸਬਾਈ ਪੁਣ ਛਾਣ, ਵਿਚੋਂ ਲੱਭੇ ਗੁਰਮੁਖ ਲਾਲ ਬਾਲ ਨਿਧਾਨ, ਮਾਰੇ ਸ਼ਬਦ ਤੀਰ ਨਿਸ਼ਾਨਿਆ। ਸਾਚਾ ਸ਼ਬਦ ਨਾਮ ਗੁਰਮੁਖ ਪੀਣ ਖਾਣ ਚੁੱਕੇ ਕਾਨ, ਦੇਵੇ ਦਾਨ ਵਡ ਵਡ ਮਿਹਰਬਾਨਿਆ। ਚਰਨ ਧੂੜ ਕਰਨ ਇਸ਼ਨਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ, ਵਾਲੀ ਦੋ ਜਹਾਨਿਆ। ਨੇਤਰ ਪੇਖ ਸਚ ਦਵਾਰ ਗਿਆ ਖੁਲ੍ਹ, ਸੱਚਾ ਵਿਚ ਸੰਸਾਰ। ਨੇਤਰ ਪੇਖ ਮਿਲੇ ਨਾਮ ਇਕ ਅਨਮੁੱਲ, ਜਿਸ ਦੇ ਕੋਈ ਨਾ ਦਿਸੇ ਤੁਲ, ਕਰ ਸਾਚਾ ਜੀਵ ਵਣਜ ਵਪਾਰ। ਕਲਜੁਗ ਅੰਤਮ ਗਿਆ ਹੁਲ, ਕਿਸੇ ਡਾਲ ਨਾ ਦਿਸੇ ਫੁੱਲ, ਗੁਰਮੁਖ ਤੇਰੀ ਆਤਮ ਲੱਗੇ ਸਚ ਬਹਾਰ। ਭਾਗ ਲਗਾਉਣਾ ਆਪਣੀ ਕੁੱਲ, ਕਲਜੁਗ ਮਾਇਆ ਵਿਚ ਨਾ ਜਾਣਾ ਰੁਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸ਼ਬਦ ਦਾਤ ਜਗਤ ਕਰਾਮਾਤ ਝੋਲੀ ਪਾਏ ਵਡ ਵਡ ਅਨਮੁੱਲ। ਸਚ ਦਰ ਦਰਵਾਜ਼ਾ। ਜਿਥੇ ਵਸੇ ਗਰੀਬ ਨਿਵਾਜਾ। ਅੱਠੇ ਪਹਿਰ ਅੰਦਰ ਬੈਠਾ ਵਸੇ, ਜਿਉਂ ਜਨ ਰੱਖੇ ਲਾਜਾ। ਪੰਜੇ ਚੋਰ ਦਰ ਤੋਂ ਜਾਇਣ ਨੱਸੇ, ਏਕਾ ਜਾਗੇ ਹਰਿ ਸਾਚਾ ਸ਼ਾਹੋ ਸ਼ਾਬਾਸ਼ਾ। ਗੁਰਮੁਖਾਂ ਹਰਿ ਹਿਰਦੇ ਵਸੇ, ਅੰਤਮ ਕਲਜੁਗ ਰੱਖੇ ਲਾਜਾ। ਬੇਮੁਖਾਂ ਪੈਰਾਂ ਹੇਠ ਝੱਸੇ, ਚਾਰੋਂ ਕੁੰਟ ਪੈਣ ਭਾਜਾ। ਗੁਰਮੁਖਾਂ ਰਾਹ ਇਕੋ ਸਾਚਾ ਦੱਸੇ, ਅੰਤਮ ਆਪ ਸਵਾਰੇ ਕਾਜਾ। ਆਪ ਬੰਧਾਏ ਸ਼ਬਦ ਡੋਰ ਵਡੇ ਰੱਸੇ, ਜੋਤ ਸਰੂਪੀ ਸ਼ਬਦ ਮਾਰੇ ਸਾਚੀ ਅਵਾਜ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਜਗਾਈ, ਪ੍ਰਗਟ ਹੋਏ ਦੇਸ ਵਿਚ ਮਾਝਾ। ਮਾਝੇ ਦੇਸ ਪ੍ਰਗਟ ਹੋਣਾ। ਸ੍ਰਿਸ਼ਟ ਸਬਾਈ ਬਹਿ ਬਹਿ ਰੋਣਾ। ਰਾਤੀ ਮਿਲੇ ਨਾ ਕਿਸੇ ਸੌਣਾ। ਵਾਂਗ ਬੱਕਰੇ ਬੇਮੁਖਾਂ ਕੋਹਣਾ। ਕਾਇਆ ਤਨ ਝੂਠਾ ਕੱਪੜ ਫੇਰ ਕਿਸੇ ਨਾ ਮਿਲੇ ਧੋਣਾ। ਕਲਜੁਗ ਡੁੱਬੇ ਮਾਇਆ ਡੂੰਘੇ ਛੱਪੜ, ਸਾਚਾ ਬੀਜ ਨਾ ਕਿਸੇ ਬੋਣਾ। ਗੁਰਮੁਖਾਂ ਹਰਿ ਜਾਏ ਅੱਪੜ, ਸ਼ਬਦ ਸਰੂਪੀ ਵਿਚ ਤਾਉਣਾ। ਸੋਹੰ ਸ਼ਬਦ ਤਨ ਸ਼ਿੰਗਾਰ ਪਹਿਨਾਏ ਸਾਚਾ ਕੱਪੜ, ਕਲਜੁਗ ਅੰਤ ਗੁਰਮੁਖ ਤੇਰੇ ਗਲੋਂ ਨਾ ਕਿਸੇ ਲਾਹੁਣਾ। ਨਾ ਕੋਈ ਮਾਈ ਨਾ ਕੋਈ ਬੱਪੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਫੜ ਫੜ ਮਾਰੇ ਦੋ ਹੱਥੀਂ ਧੌਣਾ। ਮਾਝੇ ਦੇਸ ਜੋਤ ਜਗਾਏ। ਗੁਰਮੁਖ ਵਿਰਲਾ ਹਰਿ ਆਪ ਉਠਾਏ। ਬੇਮੁਖ ਸੋਏ ਨਾ ਕੋਈ ਜਗਾਏ। ਗੁਰ ਗੋਬਿੰਦ ਵਾਲੀ ਹਿੰਦ ਜੋ ਬਚਨ ਲਿਖਾਏ। ਨਿਹਕਲੰਕ ਪੂਰ ਕਰਾਏ। ਗੁਰ ਪੂਰਾ ਹਰਿ ਸਾਚੇ ਦੀ ਸਾਚੀ ਬਿੰਦ, ਇਕ ਜੋਤ ਇਕ ਗੋਤ ਭੇਵ ਨਾ ਕੋਈ ਰਾਏ। ਪ੍ਰਗਟ ਹੋਏ ਗੁਣੀ ਗਹਿੰਦ, ਕਿਸੇ ਦਿਸ ਨਾ ਆਏ। ਸੁਰਪਤ ਰਾਜੇ ਇੰਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪਣਾ ਆਪ ਕਰਾਏ। ਕਲਜੁਗ ਅੰਤਮ ਪ੍ਰਭ ਕਰੇ ਵਿਚਾਰ। ਦੁਖੀ ਹੋਏ ਸਾਧ ਸੰਤ, ਨਾ ਕੋਈ ਪਾਵੇ ਸਾਰ। ਕਲਜੁਗ ਮਾਇਆ ਵਧੀ ਬੇਅੰਤ, ਸ੍ਰਿਸ਼ਟ ਸਬਾਈ ਆਤਮ ਕੱਢੇ ਹੰਕਾਰ। ਚਾਰੋਂ ਤਰਫ ਰੋਵਣ ਜੀਵ ਜੰਤ, ਦੁਖੀ ਹੋਏ ਨਰ ਨਾਰ। ਕਿਸੇ ਨਾ ਮਿਲੇ ਸਾਚਾ ਕੰਤ, ਸੱਚਾ ਹਰਿ ਭਤਾਰ। ਇਕੋ ਜੋਤ ਆਦਿ ਅੰਤ, ਜੁਗਾ ਜੁਗੰਤ ਗੁਰਮੁਖ ਵਿਰਲੇ ਜਾਨਣ ਸੰਤ, ਕਲਜੁਗ ਜੀਵ ਹੋਏ ਖੁਆਰ। ਇਕੋ fੰੲਕ ਹਰਿ ਭਗਵੰਤ, ਮਹਿੰਮਾ ਗਣੇ ਜਗਤ ਅਗਣਤ, ਸ੍ਰਿਸ਼ਟ ਸਬਾਈ ਬਣਾਏ ਬਣਤ, ਆਪਣੀ ਕਰੇ ਆਪ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਪ੍ਰਗਟਾਈ, ਗੁਰ ਗੋਬਿੰਦ ਤੇਰੇ ਬਚਨ ਪੂਰ ਕਰਾਈ, ਆਇਆ ਅੰਤਮ ਵਾਰ। ਗੁਰ ਗੋਬਿੰਦ ਇਹ ਬਚਨ ਲਿਖਾਇਆ। ਸੰਬਲ ਦੇਸ ਵਾਸ ਰਖਾਇਆ। ਗਿਆਨੀ ਧਿਆਨੀ ਵਡ ਵਿਦਵਾਨੀ ਭਾਲ ਥੱਕੇ, ਤੇਰਾ ਕਿਸੇ ਭੇਵ ਨਾ ਪਾਇਆ। ਸੰਬਲ ਦੇਸ ਕਿਹੜਾ ਵੇਸ ਕਿਹੜਾ ਭੇਸ, ਨਾ ਭੇਵ ਕਿਸੇ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਪੰਚਮ ਜੇਠ ਮਾਝੇ ਦੇਸ, ਗੁਰ ਗੋਬਿੰਦ ਤੇਰਾ ਪਿਛਲਾ ਲੇਖਾ ਦਏ ਚੁਕਾਇਆ। ਸਭਨਾ ਪਾਏ ਸਾਰ, ਨਿਹਕਲੰਕ ਲੈ ਅਵਤਾਰ, ਗੌੜ ਬ੍ਰਹਿਮਣ ਜੋ ਅਖਵਾਇਆ। ਵੇਦ ਵਿਆਸ, ਸਰ ਅੰਮ੍ਰਿਤ ਤੇਰੇ ਵਸੇ ਆਸ ਪਾਸ, ਪੰਚਮ ਜੇਠ ਗੁਰ ਨਾਨਕ ਤੇਰਾ ਲੱਗਾ ਖੇਤ, ਗੁਰਸਿਖਾਂ ਪੂਰੀ ਕਰੇ ਆਸ, ਸੰਬਲ ਦੇਸ ਸੂਰਬੀਰ। ਉਠੇ ਜੋਧਾ ਇਕ ਚਲਾਏ ਸ਼ਬਦ ਤੀਰ। ਸ੍ਰਿਸ਼ਟ ਸਬਾਈ ਅਗਾਧ ਬੋਧਾ, ਆਪ ਮਿਟਾਏ ਪੀਰ ਫ਼ਕੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸੰਤਾਂ ਦੇਵੇ ਸ਼ਬਦ ਧੀਰ। ਸੰਬਲ ਦੇਸ ਸਾਰ ਸਮਾਲੇ। ਗਲੋਂ ਲਾਹੇ ਸੂਸੇ ਕਾਲੇ। ਪਹਿਲੋਂ ਪਹਿਨੇ ਚਿੱਟੇ ਬਾਣੇ। ਗੁਰਮੁਖ ਬਣਾਏ ਸਾਚੇ ਰਾਣੇ। ਸ਼ਬਦ ਫੜਾਏ ਤੀਰ ਕਮਾਨੇ। ਖਿੱਚੇ ਰਸਨਾ ਵਾਲੀ ਦੋ ਜਹਾਨੇ। ਗੁਰ ਗੋਬਿੰਦ ਤੇਰੇ ਲਿਖੇ ਬਚਨ, ਹਰਿ ਪੂਰੇ ਪੂਰ ਕਰਾਨੇ। ਜੋਤ ਸਰੂਪੀ ਜਾਮਾ ਧਾਰ, ਅਚਰਜ ਖੇਲ ਮਾਤ ਕਰੇ, ਬੇਮੁਖਾਂ ਮਾਰੇ ਬੇਮੁਹਾਨੇ। ਸੰਬਲ ਦੇਸ ਸਿਧਾ ਰਾਹ। ਰਾਹੇ ਦੇਵੇ ਪਾ। ਅੱਗੇ ਹਰਿ ਜੀ ਨਰਾਇਣ ਨਰ ਖਲੋਤਾ, ਨੇਤਰ ਖੋਲ੍ਹ ਦਏ ਦਿਖਾ। ਕਲਜੁਗ ਜੀਵ ਜੋ ਗੂੜ੍ਹੀ ਨੀਂਦ ਰਿਹਾ ਸੋਤਾ, ਨਾ ਮਿਲੇ ਕੋਈ ਥਾਂ। ਆਦਿ ਅੰਤ ਜੁਗਾ ਜੁਗੰਤ ਏਕਾ ਜੋਤ ਹਰਿ ਪੁਰਖ ਨਿਰੰਜਣ ਹੋਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਲ ਅਨਮੁਲੜੇ ਸੰਸਾਰ ਸਾਗਰ ਡੂੰਘਰ ਵਿਚੋਂ ਲੱਭੇ, ਮਾਰਿਆ ਏਕੋ ਗੋਤਾ। ਸੰਸਾਰ ਸਾਗਰ ਡੂੰਘੀ ਗਾਰ। ਨਿਹਕਲੰਕ ਜੋਤ ਸਰੂਪੀ ਚੁੱਭੀ ਮਾਰ। ਦੋਹੀਂ ਹੱਥੀਂ ਧਰਤ ਮਾਤ ਤੇਰਾ ਪੇਟ ਫਿਰੋਲੇ, ਵਿਚੋਂ ਲੱਭੇ ਸਿੱਖ ਦੁਲਾਰ। ਆਪ ਮਿਟਾਏ ਕਾਇਆ ਮਾਇਆ ਪੜਦੇ ਉਹਲੇ, ਜਗਾਏ ਜੋਤ ਅਪਰ ਅਪਾਰ। ਗੁਰਮੁਖਾਂ ਦੇਵੇ ਸ਼ਬਦ, ਨਾ ਮਾਤ ਡੋਲੇ, ਕਿਰਪਾ ਕਰੇ ਹਰਿ ਨਿਰੰਕਾਰ। ਬੇਮੁਖਾਂ ਹਰਿ ਵਸੇ ਕੋਲੇ, ਨਾ ਦਿਸੇ ਸੱਚਾ ਯਾਰ। ਅੰਦਰ ਬੈਠਾ ਹਰਿ ਹੌਲੀ ਹੌਲੀ ਬੋਲੇ, ਦੇਵੇ ਸ਼ਬਦ ਸੱਚੀ ਧੁਨਕਾਰ। ਪਹਿਲੋਂ ਮਾਰੋ ਝਾਤੀ ਕਾਇਆ ਚੋਲੇ, ਜਿਥੇ ਵਸੇ ਨਰ ਨਿਰਾਹਾਰ। ਬਣ ਗਏ ਜੀਵ ਭਾਲੇ ਭੋਲੇ, ਮਾਨਸ ਮਿਲਿਆ ਜਨਮ ਅਪਾਰ। ਪੂਰੇ ਤੋਲ ਹਰਿ ਸਾਚਾ ਤੋਲੇ, ਨਾ ਕਰੇ ਕੋਈ ਉਧਾਰ। ਏਕਾ ਸ਼ਬਦ ਰਸਨਾ ਸੱਚਾ ਬੋਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਨਿਹਕਲੰਕ ਉਠੇ ਸੂਰਬੀਰ। ਸੋਹੰ ਸ਼ਬਦ ਚਲਾਏ ਸੱਚਾ ਤੀਰ। ਇੰਦਰਪੁਰੀ ਹੋਏ ਵਹੀਰ। ਸੁਰਪਤ ਰਾਜਾ ਇੰਦ, ਸਿੰਘ ਸਿੰਘਾਸਣ ਉਤੇ ਬੈਠਾ ਕੱਢੀ ਜਾਏ ਲਕੀਰ। ਸੋਲਾਂ ਮੱਘਰ ਖੇਲ ਰਚਾਏ। ਛੋਟੇ ਬਾਲੇ ਉਤੇ ਹਰਿ ਚਿੱਟਾ ਪੜਦਾ ਪਾਏ। ਫੜ ਕੇ ਬਾਹੋਂ ਸਾਚੇ ਰਾਹੇ ਆਪ ਰਖਾਏ। ਸਿੰਘ ਸਿੰਘਾਸਣ ਦਏ ਤਜਾਏ, ਉਤੇ ਬੈਠਾ ਸਿੰਘ ਮਨਜੀਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਨੀਂਹ ਰਖਾਏੇ, ਪਹਿਲੀ ਹਾੜ ਉਸਾਰੀ ਲਾਏ, ਪੂਰ ਕਰਾਏ ਸਤਾਰਾਂ ਹਾੜ ਸਾਚੀ ਬਣਤ ਆਪ ਬਣਾਏ, ਆਪ ਚਲਾਏ ਸੱਚੀ ਇਕੋ ਰੀਤ। ਪੰਚਮ ਜੇਠ ਨੀਂਹ ਰਖਾਵਣੀ। ਗੁਰ ਸੰਗਤ ਸੇਵਾ ਸਚ ਕਮਾਵਣੀ। ਸਤਿਜੁਗ ਤੇਰੀ ਸੱਚੀ ਨੀਂਹ, ਆਪਣੀ ਹੱਥੀਂ ਆਪ ਬੰਨ੍ਹਾਵਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਜਗਤ ਦਲਾਲੇ ਦਿੱਤੀ ਇਕ ਸੁਨਾਵਣੀ। ਛੋਟਾ ਬਾਲਾ ਗਿਆ ਭੱਜ। ਮਾਤਲੋਕ ਨੂੰ ਗਿਆ ਤਜ। ਸਿੰਘ ਸਿੰਘਾਸਣ ਬੈਠਾ ਸਜ। ਕਰੋੜ ਤੇਤੀਸ ਤੇਰੇ ਪਰਦੇ ਲਏ ਕੱਜ। ਨਿਹਕਲੰਕ ਜਾਮਾ ਪਾਇਆ, ਪ੍ਰਗਟ ਹੋਏ ਕਲ ਕਿ ਅੱਜ। ਗੁਰਸਿਖ ਸਾਚੇ ਸੰਤ ਜਨਾਂ ਵਿਚ ਮਾਤ ਜਨਮ ਦਵਾਇਆ, ਸਚ ਦਵਾਰੇ ਰਹੇ ਸੱਜ। ਸਾਚਾ ਹੁਕਮ ਏਕਾ ਇਕ ਸੁਣਾਇਆ, ਮੈਂ ਰੱਖਣ ਆਇਆ ਤੁਹਾਡੀ ਲਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਜਗਾਈ, ਅੰਮ੍ਰਿਤ ਪੀਓ ਵਿਚ ਜਾ ਕੇ ਮਾਤ ਰੱਜ। ਕਰੋੜ ਤੇਤੀਸ ਚੜ੍ਹੇ ਚਾਅ। ਸਿੰਘ ਮਨਜੀਤ ਤੇਰੇ ਅੱਗੇ ਦੇਵਣ ਸੀਸ ਝੁਕਾ। ਦੱਸੀਂ ਸਾਚੀ ਰੀਤ ਅਸੀਂ ਜਾਈਏ ਕਿਹੜੇ ਥਾਂ। ਕਿਹੜਾ ਗਾਈਏ ਸੁਹਾਗੀ ਗੀਤ, ਕਿਹੜੀ ਬਣਾਈਏ ਜਾ ਕੇ ਮਾਂ। ਕਿਹੜਾ ਪਰਖੇ ਨੀਤ, ਕਿਹੜਾ ਦੇਵੇ ਠੰਡੀ ਛਾਂ। ਅਸੀਂ ਆਪਣਾ ਆਪ ਲਈਏ ਜੀਤ, ਦੱਸੀ ਸੱਚੀ ਥਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਪੁਰੀ ਘਨਕ ਭਾਗ ਲਗਾਇਆ, ਸੰਬਲ ਦੇਸ ਨਾਮ ਰਖਾਇਆ, ਅੱਗੋਂ ਪਕੜੇ ਤੁਹਾਡੀ ਬਾਂਹ। ਕਰੋੜ ਤੇਤੀਸ ਕਰਨ ਵਿਚਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਜਨਮ ਦਵਾ ਵਿਚ ਸੰਸਾਰ। ਸਾਚੇ ਸੰਤ ਆਪ ਬਣਾ ਖਿਚ ਲਿਆ ਸਚ ਦਰਬਾਰ। ਆਪਣੀ ਸੇਵ ਆਪ ਲਗਾ, ਕਰ ਸੱਚਾ ਇਕ ਪਿਆਰ। ਅੰਮ੍ਰਿਤ ਮੁਖ ਇਕ ਚੁਆ, ਹੋਈਏ ਠੰਡੇ ਠਾਰ। ਦਰਗਹਿ ਸਾਚੀ ਦਾ ਦਰ ਆਪਣੀਂ ਹੱਥੀਂ ਆਪ ਖੁਲ੍ਹਾ, ਕਰੀਏ ਏਥੇ ਸਚ ਬਹਾਰ। ਅੰਤਮ ਜੋਤੀ ਜੋਤ ਮਿਲਾ, ਤਿੰਨਾਂ ਲੋਕਾਂ ਹੋਈਏ ਬਾਹਰ। ਇਕੋ ਗੋਤੀ ਗੁਰਸਿਖ ਮਾਣਕ ਮੋਤੀ ਸਭਨਾਂ ਮਿਲਦਾ ਸੱਚਾ ਥਾਂ, ਕਰੋੜ ਤੇਤੀਸ ਕਰਨ ਪੁਕਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ ਪੰਚਮ ਜੇਠ ਸ਼ਿਵ ਸ਼ੰਕਰ ਪੁਰੀ ਸ਼ਿਵ ਹਰਿ ਭੇਵ ਖੁਲ੍ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ। ਬ੍ਰਹਮਾ ਤੈਨੂੰ ਵੇਖੇ ਜਿਹੜੇ ਵਸੇ ਇਕ ਚੁਬਾਰੇ, ਚੰਦ ਸੂਰਜ ਹਰਿ ਪਾਵੇ ਸਾਰ। ਸਤਿ ਸ਼ਬਦੀ ਜੋ ਅਸਵਾਰ। ਸੱਤ ਵਾਰਾਂ ਬੰਨ੍ਹੇ ਲੇਖਾ, ਐਤ ਸੋਮ ਮੰਗਲ ਕਿਉਂ ਬਣਾਏ ਵਿਚ ਸੰਸਾਰ। ਬੇਮੁਖਾਂ ਅੰਤਮ ਪਾਏ ਸੰਗਲ, ਗੁਰਮੁਖਾਂ ਕਰੇ ਆਤਮ ਸੁੱਧ, ਚਲੇ ਸ਼ਬਦ ਤੀਰ, ਬੇਮੁਖ ਹੱਥ ਨਾ ਆਵੇ, ਨਾ ਕੋਈ ਪਾਵੇ ਸਾਰ। ਲੁਕਿਆ ਕੋਈ ਨਾ ਰਹੇ ਦੱਖਣ ਪੱਛਮ ਪੂਰਬ ਉੱਤਰ, ਪ੍ਰਭ ਮਾਰੇ ਸ਼ਬਦ ਮਾਰ। ਬੁਧ ਵੀਰ ਸ਼ੁੱਕਰ ਹਰਿ ਕਰੇ ਵਿਚਾਰ। ਛੰਨ ਛਨਿੱਚਰਵਾਰ ਬੇਮੁਖਾਂ ਲੱਗੀ ਤਨ ਅਗਨ, ਹੋਏ ਜੀਵ ਗਵਾਰ। ਪ੍ਰਭ ਅੰਤਮ ਕਰੇ ਸੱਚਾ ਲੇਖ ਲਿਖਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਹੋਏ ਸੇਵਾਦਾਰ। ਸੱਚੀ ਸੇਵਾ ਆਪ ਕਮਾਏ। ਦੇਵੀ ਦੇਵ ਹਰਿ ਰਘੁਰਾਏ। ਕਲਜੁਗ ਅੰਧੇਰੀ ਰਾਤ ਕੁਲੱਖਣੀ ਨਾਰ ਵਡ ਕਮਜਾਤ, ਨਾ ਕੋਈ ਸਾਰ ਪਾਏ। ਨਾ ਕੋਈ ਜਾਣੇ ਭੈਣ ਭਰਾ ਪਿਤ ਮਾਤ, ਪ੍ਰਭ ਚਰਨ ਨਾ ਨਾਤਾ ਕੋਈ ਬੰਧਾਏ। ਗੁਰਮੁਖ ਦਿਸੇ ਇਕ ਇਕਾਂਤ, ਅੰਮ੍ਰਿਤ ਬੂੰਦ ਪਿਆਏ ਸਵਾਂਤ, ਆਪ ਖੁਲ੍ਹਾਏ ਆਤਮ ਤਾਕ, ਜੋਤ ਸਰੂਪੀ ਦਰਸ ਦਿਖਾਏ। ਸਾਚਾ ਨਾਤਾ ਜੋੜ ਜੁੜਾਇੰਦਾ। ਪੁਰਖ ਬਿਧਾਤਾ ਦਇਆ ਕਮਾਇੰਦਾ। ਕਲਜੁਗ ਅੰਧੇਰੀ ਰਾਤਾ, ਸਾਚਾ ਦੀਪਕ ਸ਼ਬਦ ਜਗਾਇੰਦਾ। ਆਪੇ ਬਣੇ ਪਿਤਾ ਮਾਤਾ, ਗੁਰਸਿਖ ਗੋਦੀ ਬਾਲ ਉਠਾਇੰਦਾ। ਦੇਵੇ ਸ਼ਬਦ ਸੱਚੀ ਸੁਗਾਤਾ, ਆਤਮ ਝੋਲੀ ਹਰਿ ਭਰਾਇੰਦਾ। ਆਪ ਮਿਟਾਏ ਅੰਧੇਰੀ ਰਾਤਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਦਇਆਨਿਧ ਕਰ ਜਾਏ ਕਾਰਜ ਸਿੱਧ, ਸਾਚੇ ਰਾਹੇ ਪਾਇੰਦਾ। ਪ੍ਰਭ ਕਾਰਜ ਕਰੇ ਪੂਰੇ। ਪ੍ਰਭ ਅਬਿਨਾਸ਼ੀ ਹਾਜ਼ਰ ਹਜ਼ੂਰੇ। ਸਭਨਾ ਚਿੰਤਾ ਕਰੇ ਦੂਰੇ। ਹੋਇਆ ਸਚ ਸੰਜੋਗ, ਦੇਵੇ ਨਾਮ ਰਸ ਸੱਚਾ ਭੋਗ, ਕਟੇ ਹਉਮੇ ਰੋਗ, ਉਤਰੇ ਸਗਲ ਵਸੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸਦ ਵਸੇ ਨੇੜੇ, ਬੇਮੁਖਾਂ ਦਿਸੇ ਦੂਰ ਦੂਰੇ। ਦੂਰ ਦੁਰਾਡਾ ਦਿਸੇ ਸ਼ਾਹ। ਬੇਮੁਖ ਬੈਠੇ ਹਿੱਸੇ ਪਾ। ਅੰਤਮ ਵੇਲਾ ਕੋਈ ਨਾ ਜਾਣੇ, ਅੰਤਮ ਮਿਲਣਾ ਕਿਸੇ ਥਾਂ। ਜਗੇ ਜੋਤ ਇਕ ਭਗਵਾਨੇ, ਚਾਰ ਵਰਨ ਪਕੜੇ ਬਾਂਹ। ਸੋਹੰ ਸ਼ਬਦ ਦੇਵੇ ਦਾਨੇ, ਸਤਿਜੁਗ ਲਗਾਇਆ ਤੇਰੇ ਨਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਊਚ ਨੀਚ ਨੀਚ ਊਚ, ਚਾਰ ਵਰਨ ਏਕਾ ਸਰਨ ਮਾਣੇ ਠੰਡੀ ਛਾਂ। ਚਾਰ ਵਰਨ ਇਕ ਦਵਾਰ। ਚਾਰ ਵਰਨ ਇਕ ਘਰ ਬਾਹਰ। ਚਾਰ ਵਰਨ ਇਕ ਨਿਰੰਕਾਰ। ਚਾਰ ਵਰਨ ਜੋਤ ਅਧਾਰ। ਚਾਰ ਵਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਦੇਵੇ ਚਰਨ ਪਿਆਰ। ਚਾਰ ਵਰਨ ਇਕੋ ਜਾਤੀ। ਇਕੋ ਪਿਤਾ ਇਕੋ ਮਾਤੀ। ਇਕੋ ਕਰੇ ਸਾਚਾ ਹਿੱਤਾ, ਨਿਤ ਨਵਿਤਾ, ਦੇਵੇ ਸੱਚੀ ਦਾਤੀ। ਮਾਨਸ ਜਨਮ ਗੁਰਸਿਖਾਂ ਜਿੱਤਾ, ਪ੍ਰਭ ਮਿਲਿਆ ਸਾਚਾ ਮਿਤਾ, ਊਚ ਨੀਚ ਨੀਚ ਊਚ ਅੰਤਮ ਕਲ ਪ੍ਰਭ ਸਾਚੇ ਇਕੋ ਕੀਤਾ, ਮਿਟਾਏ ਕਲਜੁਗ ਅੰਧੇਰੀ ਰਾਤੀ। ਰਾਓ ਰੰਕ ਸ਼ਾਹ ਸੁਲਤਾਨ ਏਕਾ ਸੱਚੇ ਕੀਤਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸ਼ਬਦ ਦਾਤੀ। ਹਰਿ ਸੱਚਾ ਕਰਮ ਕਮਾਇੰਦਾ। ਸੱਚਾ ਧਰਮ ਜਗਤ ਚਲਾਇੰਦਾ। ਪੰਚਮ ਜੇਠ ਨੀਂਹ ਰਖਾਇੰਦਾ। ਅੰਮ੍ਰਿਤ ਸਾਚਾ ਸੀਰ ਆਪ ਬਣਾਇੰਦਾ। ਗੁਰਮੁਖਾਂ ਦੇਵੇ ਧੀਰ ਮੁਖ ਚੁਆਇੰਦਾ। ਕਲਜੁਗ ਵੇਲਾ ਅੰਤ ਅਖ਼ੀਰ, ਦੇ ਮਤੀ ਹਰਿ ਸਮਝਾਇੰਦਾ। ਸ੍ਰਿਸ਼ਟ ਸਬਾਈ ਅੰਤਮ ਹੋਈ ਭੀੜ, ਨਾ ਕੋਈ ਕਿਸੇ ਛੁਡਾਇੰਦਾ। ਪ੍ਰਭ ਸ਼ਬਦ ਸਰੂਪੀ ਰਿਹਾ ਪੀੜ, ਹਰਿ ਭਾਂਡਾ ਭੰਨ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇੰਦਾ। ਪਹਿਲੀ ਦੇਵੇ ਅੰਮ੍ਰਿਤ ਧਾਰ। ਦੂਜਾ ਦੱਸੇ ਚਰਨ ਪਿਆਰ। ਤੀਜਾ ਵਸੇ ਆਤਮ ਘਰ ਨਰ ਨਿਰੰਕਾਰ। ਚੌਥੇ ਚੋਰਾਂ ਯਾਰਾਂ ਠੱਗਾਂ, ਕਰਦਾ ਰਹੇ ਖੁਆਰ। ਪੰਚਾਂ ਸਾਚੀਆਂ ਦੇਵੇ ਮਤਾਂ, ਰੱਖੇ ਪਤਾਂ, ਜਤਾ ਸਤਾ ਧੀਰਜ ਧਰੇ ਵਿਚ ਸੰਸਾਰ। ਛੇਵੇਂ ਆਇਆ ਪਾੜ ਗਗਨ ਦੀਆਂ ਛੱਤਾਂ, ਆਪੇ ਜਾਣੇ ਮਿਤਾਂ ਗਤਾਂ, ਸਰਬ ਰਿਹਾ ਕਰਮ ਵਿਚਾਰ। ਸੋਹੰ ਸ਼ਬਦ ਨਾਮ ਜਪਾਏ ਦੀਪਾਂ ਸੱਤਾਂ, ਏਕਾ ਇਕ ਰਖਾਏ ਸਾਚਾ ਤੱਤਾ, ਆਪ ਬੰਨ੍ਹੇ ਸਾਚੀ ਧਾਰ। ਅਠਵਾਂ ਅਠ ਸਠ ਤੀਰਥ ਵੇਖ, ਝੂਠਾ ਦਿਸੇ ਕਲਜੁਗ ਭੇਖ, ਲੱਗੀ ਰਹੇ ਨਾ ਕਿਤੇ ਮੇਖ, ਕਲਜੁਗ ਦਿੱਤੀ ਜੜ੍ਹ ਉਖਾੜ। ਨੌਵਾਂ ਨਿਰਗੁਣ ਰੂਪ ਪਛਾਣ। ਧਰੇ ਜੋਤ ਬਲੀ ਬਲਵਾਨ। ਜੋਤ ਸਰੂਪੀ ਦਿਸ ਨਾ ਆਏ, ਪਵਣ ਸਰੂਪੀ ਦੇਹ ਮਸਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਹਿ ਦਿਸ਼ ਆਪ ਵਿਚਾਰੇ, ਗੁਰਮੁਖਾਂ ਲੱਭੇ ਲਾਲ ਪਿਆਰੇ, ਖਿੱਚ ਲਿਆਏ ਚਰਨ ਦਵਾਰੇ। ਗੁਰ ਗੋਬਿੰਦ ਵਾਲੀ ਹਿੰਦ, ਪ੍ਰਗਟ ਹੋਇਆ ਵਿਚ ਸੰਸਾਰੇ। ਜੋਤ ਸਰੂਪੀ ਜਾਮਾ ਪਾਇਆ, ਆਪਣਾ ਭੇਵ ਆਪ ਛੁਪਾਇਆ, ਗੁਰਮੁਖਾਂ ਲਏ ਆਪ ਜਗਾਇਆ, ਦੇਵੇ ਅੰਤ ਸੱਚੀ ਧਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਵਸੇ ਦਸਮ ਦਵਾਰੇ। ਦਸਮ ਦਵਾਰ ਵੇਖ ਜੋਤੀ। ਗੁਰਮੁਖ ਪਛਾਣੇ ਵਿਚੋਂ ਕਲਜੁਗ, ਅੰਤਮ ਬੇਮੁਖ ਜੀਵਾਂ ਆਤਮ ਖੋਟੀ। ਅੰਤਮ ਵੇਲਾ ਕਲਜੁਗ ਆਇਆ, ਪ੍ਰਭ ਆਪ ਕਟਾਏ ਬੋਟੀ ਬੋਟੀ। ਬੇਮੁਖ ਦਏ ਖਪਾਇਆ, ਕਿਸੇ ਹੱਥ ਨਾ ਆਵੇ ਦਾਣਾ ਅੰਨ ਰੋਟੀ। ਸਾਚਾ ਹਰਿ, ਗੁਰਮੁਖਾਂ ਦੇਣ ਆਇਆ ਵਰ, ਸਾਚਾ ਸ਼ਬਦ ਤਨ ਪਹਿਨਾਏ, ਸਾਧ ਸੰਤ ਅਠਸਠ ਤੀਰਥ ਲੱਭਦੇ ਉਤੇ, ਕੋਟਨ ਬੈਠੇ ਮੂੰਡ ਮੁੰਡਾਏ, ਤਨ ਖ਼ਾਕ ਲਗਾਏ, ਕੋਈ ਬੰਨ੍ਹੀ ਫਿਰਨ ਲੰਗੋਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਰਾਹ ਵਖਾਏ, ਪੂਰਾ ਹਰਿ, ਰਖੋ ਉਹਦੀ ਓਟੀ। ਏਕਾ ਰੱਖੋ ਓਟ। ਹਰਿ ਸ਼ਬਦ ਲਾਏ ਚੋਟ। ਘਰ ਕਦੇ ਨਾ ਆਵੇ ਤੋਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਮੁਖ ਚੁਆਏ, ਗੁਰਮੁਖਾਂ ਦੇਵੇ ਭਰ ਪੋਟ। ਅੰਮ੍ਰਿਤ ਤੇਰੀ ਧਾਰ ਨਿਰਾਲੀ। ਕਲਜੁਗ ਚਲਾਈ ਹਿੰਦ ਦੇ ਵਾਲੀ। ਗੁਰਮੁਖਾਂ ਬਣਤ ਬਣਾਈ ਜਗਾਈ ਜੋਤ ਅਕਾਲੀ। ਮਹਿੰਮਾ ਅਗਣਤ ਗਣੀ ਨਾ ਜਾਏ, ਚਾਰੋਂ ਤਰਫ ਰਹੇ ਭਾਲੀ। ਸਾਧ ਸੰਤ ਭੇਵ ਨਾ ਆਏ, ਜੋ ਮੰਗਦੇ ਝੂਠੀ ਮਾਇਆ ਵਿਚ ਦਲਾਲੀ। ਗੁਰਮੁਖ ਵਿਰਲਾ ਸਾਚਾ ਕੰਤ ਘਰ ਸਾਚੇ ਪਾਏ, ਦਰ ਆਏ ਦੋਏ ਜੋੜ ਬਣੇ ਸਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਗੁਰਮੁਖਾਂ ਰਖਵਾਲੀ। ਇਕ ਇਕੱਲਾ ਹਰਿ ਵਸਦਾ। ਦੂਜਾ ਰਾਹ ਸਤਿਜੁਗ ਸਾਚਾ ਦੱਸਦਾ। ਤੀਜਾ ਗੁਰਸਿਖ ਕੋਲੋਂ ਕਦੇ ਨਾ ਨੱਸਦਾ। ਚੌਥੇ ਹਿਰਦੇ ਅੰਦਰ ਆਪੇ ਵਸਦਾ। ਪੰਜਵੇਂ ਤੀਰ ਸ਼ਬਦ ਸਾਚਾ ਕਸਦਾ। ਛੇਵੇਂ ਛੇਵੇਂ ਘਰ ਵੇਖ, ਗੁਰਮੁਖ ਤੇਰੀ ਕਾਇਆ ਦੇ ਵਿਚ ਵਸਦਾ। ਸੱਤਵੇਂ ਦੇਵੇ ਸਤਿ ਉਪਦੇਸ਼ ਨਰ ਨਰੇਸ਼, ਗੁਰ ਸੰਗਤ ਦਵਾਰੇ ਆਏ ਹਾਸੇ ਹੱਸਦਾ। ਅਠਵਾਂ ਉਠ ਉਠ ਨੇਤਰ ਲਏ ਪੇਖ, ਚਾਰੋਂ ਤਰਫ ਹਰਿ ਜੀ ਲਏ ਵੇਖ, ਗੁਰਮੁਖ ਸਾਚਾ ਕਿਹੜੇ ਪਾਸੇ ਵਸਦਾ। ਨਾਵੇਂ ਨੌਂ ਨਿਧ ਗੁਰ ਦਰ ਪ੍ਰਵਾਨਾ। ਆਉਣਾ ਬਣ ਹੋ ਨਿਧਾਨ ਨਿਮਾਣਾ। ਪ੍ਰਭ ਅਬਿਨਾਸ਼ੀ ਕਿਰਪਾ ਕਰੇ ਗੁਰਮੁਖਾਂ ਝੋਲੀ ਭਰਾਨਾ। ਦਸਵੇਂ ਦਿਵਸ ਰਾਤ ਰਾਤ ਦਿਵਸ ਹਰਿ ਵਿਚਾਰੇ। ਦਸ ਮਾਸ ਗਰਭ ਵਾਸ, ਉਲਟਾ ਸਵਾਸ ਨਰ ਨਰਾਇਣ ਰਸਨ ਪੁਕਾਰੇ। ਹੋਇਆ ਰਹੇ ਦਾਸ, ਨਾ ਮਿਲੇ ਸੁਖ ਗਰਭਵਾਸ, ਏਕਾ ਅੰਮ੍ਰਿਤ ਬੁਝਾਏ ਸੱਚੀ ਰਾਸ। ਕਰੇ ਜੀਵ ਪੁਕਾਰੇ। ਬਾਹਰ ਆਇਆ ਰਸਨਾ ਲਾਏ ਮਦਿਰਾ ਮਾਸ, ਮਾਨਸ ਜਨਮ ਗਵਾਇਆ। ਕਲਜੁਗ ਝੂਠੇ ਕੀਨਾ ਵਾਸ, ਪੂਰਾ ਹਰਿ ਭੁਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਬੰਦ ਖਲਾਸ, ਅੰਮ੍ਰਿਤ ਸਾਚਾ ਦੇਵੇ ਮੁਖ ਚਵਾਇਆ। ਸਿਰ ਰੱਖੇ ਦੇ ਕਰ ਹਾਥ, ਚਰਨ ਲਿਆਇੰਦਾ। ਸਿਰ ਰੱਖੇ ਦੇ ਕਰ ਹਾਥ, ਮਾਤਲੋਕ ਦਇਆ ਕਮਾਇੰਦਾ। ਸਿਰ ਰੱਖੇ ਦੇ ਕਰ ਹਾਥ, ਸਾਚਾ ਸ਼ਬਦ ਜਾਮ ਹਰਿ ਏਕਾ ਆਪ ਪਿਲਾਇੰਦਾ। ਸਿਰ ਰੱਖੇ ਦੇ ਕਰ ਹਾਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਕਾਮ ਆਪ ਕਰਾਇੰਦਾ। ਸਿਰ ਰੱਖੇ ਦੇ ਕਰ ਹਾਥ, ਜਿਸ ਕਰਾਇਆ ਸਾਚਾ ਮੇਲੜਾ। ਸਿਰ ਰੱਖੇ ਦੇ ਕਰ ਹੱਥ, ਬਣੇ ਸੱਜਣ ਸੁਹੇਲੜਾ। ਸਿਰ ਰੱਖੇ ਦੇ ਕਰ ਹੱਥ, ਆਪ ਸੁਹਾਏ ਅੰਤਮ ਵੇਲੜਾ। ਸਿਰ ਰੱਖੇ ਦੇ ਕਰ ਹੱਥ, ਗੁਰਮੁਖਾਂ ਧਾਮ ਬਹਾਏ ਜਿਥੇ ਵਸੇ ਇਕ ਇਕੇਲੜਾ। ਸਿਰ ਰੱਖੇ ਦੇ ਕਰ ਹੱਥ, ਆਤਮ ਚਾਨਣਾ। ਸਿਰ ਰੱਖੇ ਦੇ ਕਰ ਹੱਥ, ਦੇਵੇ ਸ਼ਬਦ ਸੱਚਾ ਗਿਆਨਣਾ। ਸਿਰ ਰੱਖੇ ਦੇ ਕਰ ਹੱਥ, ਕਰੇ ਪ੍ਰਕਾਸ਼ ਕੋਟਨ ਭਾਨਨਾ। ਸਿਰ ਰੱਖੇ ਦੇ ਕਰ ਹੱਥ, ਗੁਰਮੁਖ ਸਾਚਾ ਵਿਚ ਮਾਤ ਹਰਿ ਆਪ ਪਛਾਨਣਾ। ਸਿਰ ਰੱਖੇ ਦੇ ਕਰ ਹੱਥ, ਲਾਏ ਨਾਮ ਸੱਚਾ ਬਾਨਣਾ। ਸਿਰ ਰੱਖੇ ਦੇ ਕਰ ਹੱਥ, ਗੁਣਵੰਤ ਗੁਣੀ ਨਿਧਾਨਣਾ। ਸਿਰ ਰੱਖੇ ਦੇ ਕਰ ਹੱਥ, ਝੋਲੀ ਪਾਏ ਸੋਹੰ ਸਾਚੀ ਵਥ ਸ਼ਬਦ ਮਹਾਨਣਾ। ਸਿਰ ਰੱਖੇ ਦੇ ਕਰ ਹੱਥ, ਸਗਲ ਵਸੂਰੇ ਜਾਇਣ ਲੱਥ, ਕਲਜੁਗ ਦੁੱਖੜੇ ਜਾਇਣ ਲੱਥ, ਆਪ ਚੜ੍ਹਾਏ ਸ਼ਬਦ ਬਬਾਨਣਾ। ਸਿਰ ਰੱਖੇ ਦੇ ਕਰ ਹੱਥ, ਸੋਹੰ ਸ਼ਬਦ ਚਲਾਏ ਸੱਚੀ ਗੱਥ, ਗੁਰਮੁਖ ਚੜ੍ਹਾਏ ਸੱਚੇ ਰਥ, ਆਪ ਚਲਾਏ ਵਡ ਬਲੀ ਬਲਵਾਨਣਾ। ਬੇਮੁਖਾਂ ਪਾਏ ਨੱਥ, ਅੰਤਮ ਕਲਜੁਗ ਨੱਠ, ਸ੍ਰਿਸ਼ਟ ਸਬਾਈ ਹੋਈ ਭੱਠ, ਮਾਰੇ ਸ਼ਬਦ ਬਾਣ ਸ੍ਰੀ ਹਰਿ ਭਗਵਾਨਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਸਾਚੇ ਜਾਨਣਾ। ਸਿਰ ਰੱਖੇ ਦੇ ਕਰ ਹੱਥ, ਬਣਤ ਬਣਾਇੰਦਾ। ਸਿਰ ਰੱਖੇ ਦੇ ਕਰ ਹੱਥ, ਮਾਨਸ ਜਨਮ ਲੇਖੇ ਲਾਇੰਦਾ। ਸਿਰ ਰੱਖੇ ਦੇ ਕਰ ਹੱਥ, ਭਰਮ ਭੁਲੇਖੇ ਸਰਬ ਗਵਾਇੰਦਾ। ਸਿਰ ਰੱਖੇ ਦੇ ਕਰ ਹੱਥ, ਗੁਰਮੁਖ ਅੰਤਮ ਚੜ੍ਹਿਆ ਰਥ, ਸਾਚੇ ਰਾਹੇ ਆਪੇ ਪਾਇੰਦਾ। ਸਿਰ ਰੱਖੇ ਦੇ ਕਰ ਹੱਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਸਤਿਜੁਗ ਸਾਚੇ ਤੇਰੇ ਨਾਲ ਰਖਾਇੰਦਾ। ਸਤਿਜੁਗ ਸਾਚੇ ਉਠ ਲਲਕਾਰ। ਕਲਜੁਗ ਹੋ ਜਾਏ ਘਰ ਤੇਰੇ ਵਿਚੋਂ ਬਾਹਰ। ਗੁਰਮੁਖਾਂ ਦੇਵੇ ਸਾਚਾ ਵਰ, ਸੋਹੰ ਸ਼ਬਦ ਅਪਾਰ। ਸਤਿਜੁਗ ਸਾਚਾ ਉਠੇ , ਪ੍ਰਭ ਗੁਰਮੁਖ ਕਰੇ ਇਕੱਠੇ ਮੁੱਠ, ਪਾਵੇ ਸਾਚੀ ਸਾਰ। ਬੇਮੁਖ ਗਏ ਦਰ ਤੋਂ ਰੁੱਠ, ਪ੍ਰਭ ਆਪ ਟਿਕਾਏ ਧਰਮ ਰਾਏ ਘਰ ਪੁੱਠ, ਨਾ ਹੋਏ ਕੋਈ ਸਹਾਰ। ਸਤਿਜੁਗ ਸਾਚੇ ਪ੍ਰਭ ਅਬਿਨਾਸ਼ੀ ਗਿਆ ਤੁਠ, ਜਨ ਭਗਤ ਉਪਜਾਏ ਕਲਜੁਗ ਅੰਤਮ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਖੁਲ੍ਹਾਏ ਸੱਚਾ ਸਚ ਦਰਬਾਰ। ਸਚ ਦਰਬਾਰਾ ਆਪ ਖੁਲ੍ਹਾਇੰਦਾ। ਨੀਚ ਊਚ ਏਕਾ ਘਰ ਬਹਾਇੰਦਾ। ਏਕਾ ਰੱਖੇ ਪੱਲਾ ਭਾਰਾ, ਸਦਾ ਸਦਾ ਸਦਾ ਰਖਾਇੰਦਾ। ਦੂਜਾ ਚਲਾਏ ਸ਼ਬਦ ਅਪਾਰਾ, ਗੋਰਖ ਟਿੱਲਾ ਆਪ ਹਿਲਾਇੰਦਾ। ਚੌਥੇ ਮਾਰੇ ਬੂਰਾ ਕੱਕਾ ਬਿੱਲਾ, ਹਰਿ ਆਪਣੀ ਖੇਲ ਉਪਾਇੰਦਾ। ਪੰਜਵੇਂ ਵੇਖੇ ਕੱਚਾ ਪਿੱਲਾ, ਫੜ ਫੜ ਆਪਣੀ ਹੱਥੀਂ ਢਾਹਿੰਦਾ। ਛੇਵੇਂ ਕਰ ਪੁਣ ਛਾਣ, ਗੁਰਮੁਖ ਸਾਚੇ ਫੜ ਫੜ ਬਾਹੋਂ ਵਿਚੋਂ ਆਪੇ ਬਾਹਰ ਲਿਆਇੰਦਾ। ਗੁਰਮੁਖ ਸਾਚੇ ਵੇਖ ਸਤਿਗੁਰ ਫੜਾਏ ਲੜ, ਬੇਮੁਖ ਜੂਠੇ ਝੂਠੇ ਮਰਨ ਲੜ ਲੜ ਨਾ ਕੋਈ ਛੁਡਾਇੰਦਾ। ਅਠਵੇਂ ਅਠ ਦਸ ਅਠਾਰਾਂ, ਗਿਆ ਵੇਲਾ ਚਾਰ ਯਾਰਾਂ, ਨਾ ਰਹੀਆਂ ਕਲ ਬਹਾਰਾਂ, ਸਤਿਜੁਗ ਤੇਰੀ ਖਿੜੀ ਸੱਚੀ ਗੁਲਜ਼ਾਰਾ, ਪ੍ਰਭ ਸਾਚੇ ਮਾਤ ਲਗਾਈਆ। ਨਾਵੇਂ ਨਿਵ ਨਿਵ ਝਾਤੀਆਂ ਮਾਰੇ। ਬ੍ਰਹਮਾ ਬੈਠਾ ਉਤੇ ਚੁਬਾਰੇ। ਨਿਹਕਲੰਕ ਕਲ ਜਾਮਾ ਧਾਰੇ। ਮੇਰੀ ਪਾਵੇ ਅੰਤਮ ਸਾਰੇ। ਇਕ ਉਪਜਾਵੇ ਆਪਣਾ ਸੱਚਾ ਲਾਲ ਦੁਲਾਰੇ। ਕਲਜੁਗ ਅੰਤਮ ਅੰਤ ਖਿੱਚ ਬਹਾਏ ਚਰਨ ਦਵਾਰੇ। ਸੱਚਾ ਦੇਵੇ ਮਾਣ ਤਾਣ, ਮੈਨੂੰ ਕੱਢੇ ਬਾਹਰੇ। ਚੁੱਕੇ ਕਲਜੁਗ ਅੰਤਮ ਕਾਣ ਪ੍ਰਭ, ਬ੍ਰਹਮਾ ਹਰਿ ਜੀ ਰਿਹਾ ਪਛਾਣੇ। ਚਾਰੇ ਮੁਖ ਜਿਸ ਚਾਰੇ ਵੇਦ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿੰਨਾਂ ਲੋਕਾਂ ਆਪ ਉਲਟਾਏ, ਨਿਹਕਲੰਕੀ ਜਾਮਾ ਪਾਏ। ਗੁਰਮੁਖ ਸਾਚੇ ਮਾਤ ਪੁਕਾਰਦੇ। ਬੇੜਾ ਅੰਤਮ ਪਾਰ ਉਤਾਰਦੇ। ਪ੍ਰਗਟ ਜੋਤ ਦੇਵੇ ਦਰਸ ਕਲਗੀ ਧਰ, ਅੱਠੇ ਪਹਿਰ ਦਿਵਸ ਰਹਿਣ ਗੁਰਮੁਖ ਚਿਤਾਰਦੇ। ਕਲਜੁਗ ਡੁਬਦਾ ਜਾਏ ਚਲਦੇ ਵਹਿਣ, ਗੁਰਮੁਖਾਂ ਖੁਲ੍ਹੇ ਰਹਿਣ ਨੈਣ, ਵਿਛੜ ਜਾਣ ਭਾਈ ਭੈਣ, ਕਰ ਕਿਰਪਾ ਸ਼ਬਦ ਅਧਾਰ ਦੇ। ਗੁਰਮੁਖ ਸਾਚੇ ਸੰਤ ਜਨ ਭਾਣਾ ਸਾਚਾ ਸਹਿੰਦੇ, ਰਸਨਾ ਕਹਿੰਦੇ ਪ੍ਰਗਟ ਹੋ ਗੁਰ ਗੋਬਿੰਦ ਗੋਬਿੰਦ ਗੁਰ ਗੋਪਾਲ ਦਰ ਭਗਤ ਉਧਾਰ ਦੇ। ਜੋਤੀ ਜੋਤ ਸਰੂਪ ਹਰਿ, ਸੁਣੀਏ ਏਕਾ ਬੈਠਾ ਸਾਚੇ ਘਰ, ਨਿਹਕਲੰਕ ਵਿਚ ਮਾਤ ਜੋਤ ਅਕਾਰ ਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸ਼ਬਦ ਸੱਚੀ ਦਾਤ, ਧੁਰਦਰਗਾਹੀ ਇਕ ਸੁਗਾਤ, ਜਨ ਭਗਤਾਂ ਵਿਚ ਸੰਸਾਰ ਦੇ। ਗੁਰਮੁਖ ਸਾਚਾ ਸੰਤ ਪੁਕਾਰਿਆ। ਕਲਜੁਗ ਵੇਲਾ ਅੰਤ ਨੇੜੇ ਆ ਰਿਹਾ। ਲਿਖਿਆ ਲੇਖ ਸਤਿਗੁਰ, ਗੁਰਮੁਖ ਤੇਰੇ ਹਿਰਦੇ ਵਿਚ ਸਮਾ ਰਿਹਾ। ਜਪਿਆ ਨਾਮ ਇਕੋ ਸ਼ਬਦ, ਜੋਤੀ ਦੀਪਕ ਏਕਾ ਆਪ ਜਗਾ ਰਿਹਾ। ਮਿਲਿਆ ਮੇਲ ਲਿਖਿਆ ਧੁਰ, ਸਾਚਾ ਲੇਖ ਆਪ ਲਿਖਾ ਰਿਹਾ। ਪ੍ਰਭ ਅਬਿਨਾਸ਼ੀ ਚਰਨ ਪ੍ਰੀਤੀ ਜਾਏ ਜੁੜ, ਮਾਨਸ ਜਨਮ ਲੇਖੇ ਲਾ ਰਿਹਾ। ਸਚ ਘਰ ਸੱਚਾ ਦਰਬਾਰ, ਨਿਹਕਲੰਕ ਨਰ ਅਵਤਾਰ ਕੋਈ ਖਾਲੀ ਨਾ ਜਾਏ ਮੁੜ, ਪ੍ਰਭ ਆਤਮ ਭੰਡਾਰੇ ਸਰਬ ਭਰਾ ਰਿਹਾ। ਏਕਾ ਚੜ੍ਹਿਆ ਫਿਰਦਾ ਸ਼ਬਦ ਘੋੜ ਪੰਚਮ ਜੇਠ ਵਾਗਾਂ ਮੋੜ, ਵਿਚ ਮਾਤ ਆ ਰਿਹਾ। ਆਪ ਮਿਟਾਏ ਵਡ ਵਡ ਸੇਠ, ਗਰੀਬ ਨਿਮਾਣਿਆਂ ਗਲੇ ਲਗਾ ਰਿਹਾ। ਕਲਜੁਗ ਜੀਵ ਕੌੜੇ ਰੇਠ, ਪ੍ਰਭ ਪੈਰਾਂ ਨਾਲ ਭੰਨਾ ਰਿਹਾ। ਗੁਰ ਰੰਗੇ ਆਪਣੀ ਕਾਇਆ ਫੜ, ਲੜ ਆਪਣੇ ਨਾਲ ਬੰਨ੍ਹਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਤੇਰਾ ਤੰਗ ਆਪਣੀ ਹੱਥੀਂ ਕਸਾ ਰਿਹਾ। ਚਿੱਟੇ ਅਸਵ ਕਸਿਆ ਤੰਗ। ਗੁਰਮੁਖਾਂ ਕਰ ਪੁਕਾਰ, ਹਰਿ ਦਵਾਰ ਮੰਗੀ ਸੱਚੀ ਮੰਗ। ਪ੍ਰਭ ਆਪਣਾ ਕਰ ਤਨ ਸ਼ਿੰਗਾਰ, ਹੱਥ ਫੜ ਸ਼ਬਦ ਕਟਾਰ, ਉਤੇ ਹੋਣ ਲੱਗਾ ਅਸਵਾਰ, ਚਾਰ ਕੁੰਟ ਲਗਾਏ ਜੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰੀ ਉਲਟੀ ਵਹਾਏ ਗੰਗ। ਕਸੇ ਤੰਗ ਹਰਿ ਸਾਚੇ ਘੋੜਾ। ਪੈਂਰੀ ਪਾਉਣ ਨਾ ਦੇਵੇ ਕਿਸੇ ਜੋੜਾ। ਪੰਚਮ ਜੇਠ ਧੁਰਦਰਗਾਹੀ ਸਾਚਾ ਮਾਹੀ, ਸਿਰ ਲਗਾਉਣ ਵਾਲਾ ਤੋੜਾ। ਗੁਰ ਗੋਬਿੰਦ ਭਾਗ ਲਗਾਏ ਵਿਚ ਮਾਤ ਹਿੰਦ, ਸਚਖੰਡ ਨਿਵਾਸੀ ਪੰਚਮ ਜੇਠ ਆਏ ਦੌੜਾ। ਪਹਿਲਾ ਕਰਮ ਹਰਿ ਆਪ ਕਮਾਏ, ਅਸਵ ਹੋ ਅਸਵਾਰ ਦਿਖਾਏ, ਸ਼ਬਦ ਹੱਥ ਕਟਾਰ ਉਠਾਏ, ਤਿੱਖੀਆਂ ਧਾਰਾਂ ਦੋ ਰਖਾਏ, ਸੱਚੇ ਘੋੜੇ ਵਾਗ ਉਠਾਏ, ਅਗਲੇ ਸੁੰਮ ਉਪਰ ਉਠਾਏ, ਕਲਜੁਗ ਤੇਰੇ ਅੰਤਮ ਲੇਖ ਲਿਖਾਏ, ਮਾਰੇ ਸਿਰ ਵਿਚ ਪੌੜਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤਮ ਗੁਰ ਗੋਬਿੰਦ ਗੋਬਿੰਦ ਗੁਰ ਗੁਰਮੁਖਾਂ ਆਏ ਬਹੁੜਾ। ਕੱਚਾ ਤੰਦ ਸ਼ਬਦ ਡੋਰੀ। ਬੰਨ੍ਹੇ ਬੰਦ ਬੰਦ, ਵਸ ਕਰੇ ਸਚ ਜੋਰੀ। ਦਿਖਾਏ ਨਿਜਾਨੰਦ, ਨਾਲ ਜਾਏ ਹੌਲੀ ਹੌਲੀ ਤੋਰੀ। ਜੋ ਜਨ ਮਦਿਰਾ ਮਾਸ ਲਾਇਣ ਬੱਤੀ ਦੰਦ, ਪ੍ਰਭ ਪਾਏ ਨਰਕ ਘੋਰੀ। ਗੁਰਮੁਖ ਆਤਮ ਹੋਏ ਨਾ ਅੰਧ, ਢਹਿ ਜਾਏ ਭਰਮਾਂ ਕੰਧ, ਨਾ ਪਾਇਣ ਪੰਜ ਕੋਲ ਸ਼ੋਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨੋ, ਆਪਣੇ ਹੱਥ ਰਖਾਏ ਡੋਰੀ। ਦੇਵੇ ਹਾਰ ਤਨ ਸ਼ਿੰਗਾਰ। ਕਿਰਪਾ ਕਰ ਅਪਰ ਅਪਾਰ। ਏਕਾ ਫਲ ਇਹਦਾ ਕੋਈ ਨਾ ਪਾਏ ਮੁੱਲ, ਨਾ ਤੁਲ ਸਕੇ ਕਿਸੇ ਤੁਲ, ਗੁਰਮੁਖਾਂ ਦਰ ਸਚ ਰਹੇ ਪਿਆਰ। ਗੁਰਮੁਖ ਕੀਆ ਸੱਚਾ ਇਕ ਪਿਆਰ। ਇਕਾ ਹਾਰ ਕੀਆ ਤਿਆਰ। ਗੁਰ ਪੂਰੇ ਗਲ ਵਿਚ ਦਿਤਾ ਡਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਆਪਣੇ ਗਲੋਂ ਲਏ ਉਤਾਰ। ਪ੍ਰਭ ਅਬਿਨਾਸ਼ੀ ਦੇਵੇ ਤਾਰ। ਗੁਰਸਿਖਾਂ ਤਨ ਪਹਿਨਾਏ, ਕਰਾਏ ਸਤਿ ਸ਼ਿੰਗਾਰ। ਕਲਜੁਗ ਲੱਗੇ ਨਾ ਤੱਤੀ ਵਾ, ਕਰੇ ਕਾਇਆ ਠੰਡੀ ਠਾਰ। ਵੇਲੇ ਅੰਤਮ ਫੜੇ ਬਾਂਹ, ਨਾ ਡੋਬੇ ਅੱਧਵਿਚਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਚਾ ਸੁੱਚਾ ਇਕੋ ਇਕ ਦਰਬਾਰ। ਗੁਰਮੁਖ ਤੇਰੀ ਪਿਆਰੀ ਯਾਦ ਸੋਹਣਾ ਹਾਰ। ਸੱਚੇ ਦਰਬਾਰ ਕਰੇ ਨਿਰੰਕਾਰ। ਜਨ ਭਗਤਾਂ ਪਾਈ ਸਾਰ, ਹਰਿ ਨਿਰੰਕਾਰ। ਪਾਵੇ ਸਾਰ ਵਿਚ ਸੰਸਾਰ। ਦੇਵੇ ਮਾਣ ਆਦਿ ਜੁਗਾਦਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਸੋਹਣਾ ਸੱਚਾ ਹਾਰ, ਗੁਰਮੁਖ ਹਿਰਦਾ ਧੋਣਾ ਗਲ ਸੱਚੇ ਵਿਚ ਦੇਵੇ ਡਾਰ। ਹੋਵੇ ਤਨ ਸੁੱਕਾ ਹਰਿਆ। ਜੋ ਚਲ ਆਏ ਸਾਚੇ ਟਿੱਲਿਆ। ਪ੍ਰਭ ਦੇਵੇ ਸਾਚਾ ਭਰ ਸਚ ਭੰਡਾਰਾ, ਇਕੋ ਵਰਤਾਰਾ ਹਰਿ ਨਿਰੰਕਾਰਾ ਗੁਰਮੁਖਾਂ ਦਿਸੇ ਅੱਗੇ ਖੜਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸਾਚਾ ਦਾਨ ਹਰਿ ਮਿਹਰਵਾਨ ਅੰਮ੍ਰਿਤ ਭੰਡਾਰ ਸਾਚਾ ਭਰਿਆ। ਸਾਚੇ ਫੂਲ ਗੁਰਸਿਖ ਨਾ ਜਾਣਾ ਭੂਲ। ਚੁਕਾਉਣਾ ਪਿਛਲਾ ਮੂਲ। ਮਿਲਾਉਣਾ ਕੰਤ ਕੰਤੂਹਲ। ਸ਼ਬਦ ਪੰਘੂੜਾ ਲੈਣਾ ਝੂਲ। ਪ੍ਰਭ ਅਬਿਨਾਸ਼ੀ ਆਪ ਬਹਾਏ। ਗੁਰਸਿਖ ਉਠਾਏ ਫੂਲਾਂ ਥੱਲੇ ਸੇਜ ਵਿਛਾਏ। ਕਰੋੜ ਤੇਤੀਸ ਗਣ ਗੰਧਰਬ, ਉਤੋਂ ਰਿਹਾ ਆਪ ਵਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਧਾਮ ਆਪ ਬਹਾਏ ਜਿਸ ਦੀ ਨਾ ਕੋਈ ਪਾਵਾ ਨਾ ਕੋਈ ਚੂਲ। ਤਨ ਸ਼ਿੰਗਾਰ ਭਰਮ ਗਵਾਸੀ, ਜਿਸ ਤਨ ਲੱਗਾ ਸੱਚਾ ਹਾਰ। ਦੁੱਖੜਾ ਨਾਸੇ, ਪ੍ਰਭ ਦੇਵੇ ਸ਼ਬਦ ਅਧਾਰ। ਕਿਰਪਾ ਕਰ ਘਟ ਘਟ ਵਾਸੀ, ਦਰ ਆਏ ਜੋ ਨਰ ਨਾਰ ਗੁਰ ਚਰਨ ਕਰੇ ਪਿਆਰ। ਮਾਨਸ ਜਨਮ ਹੋਏ ਰਹਿਰਾਸੇ, ਮਾਨਸ ਜਨਮ ਨਾ ਪਾਵੇ ਦੂਜੀ ਵਾਰ। ਲੱਖ ਚੁਰਾਸੀ ਦੇਵੇ ਗੇੜ ਨਿਵਾਰ। ਖਿੱਚ ਲਿਆਵੇ ਸੱਚੇ ਸਚ ਦਰਬਾਰ। ਖੁਲ੍ਹੇ ਰੱਖੇ ਸਦ ਕਿਵਾੜ। ਗੁਰਮੁਖ ਸਾਚੇ ਸੰਤ, ਪ੍ਰਭ ਅੰਦਰ ਦੇਵੇ ਵਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੇ ਧਾਮ ਆਪ ਬਹਾਏ, ਛੱਤ ਗਗਨ ਦੀ ਪਾੜ। ਗੁਰਸਿਖ ਤੇਰਾ ਧਾਮ ਨਿਆਰਾ। ਜਿਥੇ ਵਸੇ ਹਰਿ ਨਿਰੰਕਾਰਾ। ਜੋਤ ਸਰੂਪੀ ਇਕ ਅਕਾਰਾ। ਸ਼ਬਦ ਸਰੂਪੀ ਸੱਚੀ ਧੁਨਕਾਰਾ। ਬਿਨ ਰੰਗ ਰੂਪੀ ਵਡਾ ਸ਼ਾਹ ਭੂਪੀ, ਅੱਠੇ ਪਹਿਰ ਏਕਾ ਜੋਤ ਜਗੇ ਅਗੰਮ ਅਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਥ ਆਪਣੇ ਰੱਖੇ ਡੋਰ, ਜਿਧਰ ਚਾਹੇ ਲਏ ਤੋਰ, ਕਲਜੁਗ ਹੋਇਆ ਅੰਧਘੋਰ, ਨਾ ਦਿਸੇ ਕੋਈ ਕਿਨਾਰਾ। ਵਡ ਭੰਡਾਰ ਹਰਿ ਨਿਰੰਕਾਰ ਦੇਵਣਹਾਰ। ਬੇਮੁਖਾਂ ਪਾਏ ਮਾਇਆ ਬੇਅੰਤ, ਕਲਜੁਗ ਅੰਤਮ ਰਹੇ ਝੱਖ ਮਾਰ। ਜੋਤ ਸਰੂਪੀ ਹਰਿ ਆਪੇ ਜਾਣੇ ਆਪਣੀ ਸਾਰ। ਜਗਤ ਧਾਰ ਹਰਿ ਨਿਰਾਲੀ। ਜਗਦੀ ਰਹੇ ਇਕੋ ਜੋਤ, ਨਰ ਨਰਾਇਣ ਇਕ ਅਕਾਲੀ। ਕਲਜੁਗ ਜੀਵ ਚਾਰੋਂ ਕੁੰਟ, ਭਾਂਡੇ ਦਿਸਣ ਕਾਇਆ ਖ਼ਾਲੀ। ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਸਾਚਾ ਫਲ ਲਗਾਏ ਆਤਮ ਸੱਚੀ ਡਾਲੀ, ਸਾਚਾ ਮਾਣ ਆਪ ਦਵਾਏ, ਗੁਰਮੁਖ ਸੱਚਾ ਆਪ ਉਠਾਏ ਦੇਵੇ ਮਸਤਕ ਸੱਚੀ ਲਾਲੀ। ਦਰ ਘਰ ਸਾਚੇ ਮਾਣ ਦਵਾਏ, ਸ਼ਬਦ ਬਬਾਣ ਆਪ ਬਿਠਾਏ ਨਾ ਮੰਗੇ ਕੋਈ ਦਲਾਲੀ। ਨਾ ਕੋਈ ਮੰਗੇ ਵਿਚ ਦਲਾਲ। ਗੁਰਮੁਖ ਸਾਚੇ ਆਪੇ ਲੱਭੇ ਅਨਮੁੱਲੇ ਲਾਲ। ਪ੍ਰਗਟ ਹੋਏ ਵਿਚ ਮਾਤ ਝੱਬੇ, ਸ਼ਬਦ ਘੋੜੇ ਉਤੇ ਮਾਰ ਛਾਲ। ਗੁਰ ਸੰਗਤ ਵਿਚ ਗੁਰ ਸਾਚਾ ਬੋਲੇ, ਗੁਰਮੁਖਾਂ ਹਰਿ ਆਤਮ ਜੋਤੀ ਦੇਵੇ ਬਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਕਟਣ ਆਇਆ ਅੰਤ ਜੰਜ਼ਾਲ। ਕਲਜੁਗ ਤੇਰਾ ਕਟ ਜੰਜ਼ਾਲ। ਸਤਿਜੁਗ ਸਾਚਾ ਹੋਏ ਹੱਟ, ਗੁਰਮੁਖ ਰੱਖੇ ਵਿਚ ਸਾਚੇ ਲਾਲ। ਤਨ ਪਹਿਨਾਏ ਸੋਹੰ ਸਾਚਾ ਪੱਟ, ਉਤੇ ਦੇਵੇ ਸ਼ਬਦ ਦੋਸ਼ਾਲ। ਜਗੇ ਜੋਤ ਕਾਇਆ ਮਟ, ਵਸੇ ਹਰਿ ਜੀ ਘਟ ਘਟ, ਆਪ ਨਿਵਾਰੇ ਅੰਮ੍ਰਿਤ ਸੁਹਾਏ ਸਾਚਾ ਤਾਲ। ਮਸਤਕ ਜੋਤੀ ਲਟ ਲਟ, ਮੇਟੀ ਜਾਏ ਕਾਇਆ ਫੱਟ, ਢਾਹੁੰਦਾ ਜਾਏ ਆਤਮ ਹੱਟ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੱਚੀ ਜੋਤ ਜਗਾਏ, ਦੇਵੇ ਨਾਮ ਸੱਚਾ ਧਨ ਮਾਲ। ਜਗੇ ਜੋਤ ਅਪਰ ਅਪਾਰੀ। ਕਲਜੁਗ ਤੇਰੀ ਅੰਤਮ ਵਾਰੀ। ਨਿਹਕਲੰਕ ਨਰ ਅਵਤਾਰ, ਵੱਜੇ ਡੰਕ ਸ਼ਬਦ ਅਪਾਰੀ। ਰਾਓ ਰੰਕ ਆਇਣ ਚਰਨ ਦਵਾਰੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਘਰ ਦਏ ਬਹਾਰੀ। ਆਏ ਦਰ ਰਾਜਾ ਰਾਣਾ। ਬਣ ਜਾਏ ਗਰੀਬ ਨਿਮਾਣਾ। ਦੇਵੇ ਮਾਣ ਗੁਣ ਨਿਧਾਨਾ। ਰੱਖੇ ਆਣ ਵਿਚ ਜਹਾਨ, ਦੇਵੇ ਚਰਨ ਧਿਆਨਾ। ਸਰਬ ਜੀਆਂ ਹਰਿ ਜਾਣੀ ਜਾਣਾ। ਬਿਰਧ ਬਾਲ ਹਰਿ ਜਵਾਨਾ। ਸ੍ਰਿਸ਼ਟ ਸਬਾਈ ਕਰੇ ਪਛਾਣ, ਤੀਰ ਚਲਾਏ ਸੱਚਾ ਬਾਣਾ। ਸੱਚਾ ਰਾਣਾ ਹਰਿ ਸੁਲਤਾਨ। ਦੂਸਰ ਨਾ ਕੋਈ ਹੋਰ ਜਹਾਨ। ਨਿਹਕਲੰਕ ਵਡ ਬਲੀ ਬਲਵਾਨ। ਏਕਾ ਅੰਕ ਰਾਓ ਰੰਕ, ਚਰਨ ਡਿੱਗਣ ਆਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੱਥ ਨਾ ਆਏ, ਵੱਡੇ ਵਡ ਰਾਜ ਰਾਜਾਨ। ਹੱਥ ਨਾ ਆਏ ਰਾਜੇ ਰਾਣੇ। ਕਲਜੁਗ ਲੱਭਣ ਬੇਮੁਹਾਨੇ। ਗੁਰਮੁਖ ਸਾਚੇ ਗੁਰ ਦਰ ਸੱਜਣ, ਜੋ ਹੋਏ ਚਰਨ ਨਿਮਾਣੇ। ਆਪ ਕਰਾਏ ਸਾਚਾ ਮਜਨ, ਚਰਨ ਧੂੜ ਇਸ਼ਨਾਨੇ। ਸਾਚੇ ਤਾਲ ਦੋ ਹੱਥੀਂ ਵੱਜਣ, ਗੁਰਸਿਖ ਸਿੱਖ ਗੁਰ ਏਕਾ ਰੰਗ ਰੰਗਾਨੇ। ਬੇਮੁਖ ਦਰ ਤੋਂ ਭੱਜਣ, ਪਰਦੇ ਆਪਣੇ ਕੱਜਣ ਹੋਏ ਰਹੇ ਬੇਈਮਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸੋਹੰ ਸ਼ਬਦ ਨਾਮ ਨਿਧਾਨੇ। ਨਾਮ ਦਾਤ ਝੋਲੀ ਭਰਾਈਆ। ਗੁਰਮੁਖਾਂ ਮਿਲੇ ਸਚ ਸੁਗਾਤ, ਲਿਆਇਆ ਧੁਰਦਰਗਾਹੀਆ। ਨਾ ਕੋਈ ਪੁੱਛੇ ਜਾਤ ਪਾਤ, ਚਰਨ ਪ੍ਰੀਤੀ ਇਕ ਰਖਾਈਆ। ਆਪੇ ਪੁੱਛੇ ਸਭ ਦੀ ਵਾਤ, ਜਿਸ ਗੁਰਮੁਖ ਤੇਰੀ ਬਣਤ ਬਣਾਈਆ। ਇੱਕ ਬੰਨ੍ਹਾਏ ਚਰਨ ਨਾਤ, ਤੋੜ ਵਿਛੋੜ ਨਾ ਕੋਇ ਕਰਾਈਆ। ਸਤਿਜੁਗ ਚਲਾਏ ਸਾਚੀ ਗਾਥ, ਸੋਹੰ ਸ਼ਬਦ ਚਾਰ ਵਰਨ ਜਪਾਈਆ। ਸਾਚੇ ਲੇਖ ਲਿਖਾਵੇ ਵਿਚ ਮਾਤ, ਪ੍ਰਭ ਅਬਿਨਾਸ਼ੀ ਤ੍ਰੈਲੋਕੀ ਨਾਥ, ਗੁਰਮੁਖਾਂ ਦੇ ਵਡਿਆਈਆ। ਆਪ ਨਿਭਾਏ ਸਗਲਾ ਸਾਥ, ਸੋਹੰ ਸ਼ਬਦ ਚੜ੍ਹਾਏ ਸਾਚੇ ਰਾਥ, ਦਰਗਹਿ ਸਾਚੀ ਦਏ ਬਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਨੂਰ ਸੱਚੋ ਸਚ ਹਰਿ ਅਲਾਹੀਆ। ਇਕੋ ਨੂਰ ਹਰਿ ਨਿਰੰਕਾਰ ਹੈ। ਇਕੋ ਨੂਰ ਗਹਿਰ ਗੰਭੀਰ ਹੈ। ਇਕੋ ਨੂਰ ਤੇਰਾ ਕਲਜੁਗ ਅੰਤ ਅਖ਼ੀਰ ਹੈ। ਪ੍ਰਗਟ ਹੋਇਆ ਸਰਬ ਕਲਾ ਭਰਪੂਰ, ਬੇਮੁਖਾਂ ਕਰੇ ਚੂਰ ਹੈ। ਕਲਜੁਗ ਜੀਵਾਂ ਦਿਸੇ ਦੂਰ, ਗੁਰਮੁਖਾਂ ਹਾਜ਼ਰ ਹਜ਼ੂਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚੀ ਜੋਤੀ ਇਕੋ ਸੱਚਾ ਨੂਰ ਹੈ। ਸੱਜਣ ਸੰਤ ਪਿਆਰੇ ਖ਼ੁਸ਼ੀ ਮਨਾਉਂਦੇ। ਬਣ ਸਚ ਦੁਲਾਰੇ ਵਿਚ ਸੰਸਾਰੇ, ਪ੍ਰਭ ਅਬਿਨਾਸ਼ੀ ਰਸਨ ਧਿਆਉਂਦੇ। ਜਗੇ ਜੋਤ ਕਾਇਆ ਮਹੱਲ ਮੁਨਾਰੇ, ਲਾਹੇ ਤਨ ਅਫਾਰੇ ਰੋਗ ਸੋਗ ਸਰਬ ਮਿਟਾਉਂਦੇ। ਜੋ ਜਨ ਸੱਚਾ ਨਾਮ ਧਨ ਮੰਗਣ ਆਏ ਦਵਾਰੇ, ਵਰ ਘਰ ਸੱਚਾ ਹਰਿ ਜੀ ਪਾਉਂਦੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਰਸਨਾ ਚਾਈਂ ਚਾਈਂ ਗਾਉਂਦੇ। ਰਸਨਾ ਗਾਇਣ ਹਰਿ ਨਰਾਇਣ। ਦੁੱਖਾਂ ਡੇਰਾ ਆਪਣਾ ਢਾਹਿਣ। ਹੋਏ ਅੰਤ ਨਬੇੜਾ ਚੁਕਾਏ ਲਹਿਣ ਦੇਣ। ਚੁੱਕੇ ਜਗਤ ਝੇੜਾ, ਦਰਸ ਪੇਖੇ ਸਾਚੇ ਨੈਣ। ਕਲਜੁਗ ਅੰਤਮ ਆਉਣ ਵਾਲਾ ਗੇੜਾ, ਘਰ ਘਰ ਪੈਣੇ ਵੈਣ। ਝੂਠਾ ਢਹਿਣ ਵਾਲਾ ਨਗਰ ਖੇੜਾ, ਨਾ ਸੁਰਤ ਸੰਭਾਲੇ ਕੋਈ ਭਾਈ ਭੈਣ। ਕਲਜੁਗ ਜੀਵਾਂ ਕਰੇ ਨਬੇੜਾ, ਮੌਤ ਲਾੜੀ ਦਰ ਖਲੋਤੀ ਵੇਖੇ ਡੈਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਤੇਰਾ ਭਾਣਾ ਸਿਰ ਆਪਣੇ ਤੇ ਸਹਿਣ। ਲਾੜੀ ਮੌਤ ਨੈਣ ਉਘਾੜੇ। ਚਾਰੋਂ ਤਰਫ ਉਠ ਉਠ ਵੇਖੇ ਪਰਖੇ ਚੰਗੇ ਮਾੜੇ। ਜੋ ਜਨ ਰਹੇ ਭਰਮ ਭੁਲੇਖੇ, ਕਰੀ ਜਾਏ ਕਲਜੁਗ ਅੰਤਮ ਦੋ ਫਾੜੇ। ਆਪ ਮਿਟਾਏ ਅੰਤਮ ਵੇਖੇ ਇਕੋ ਵਾਰ, ਕਟੇ ਕਲਜੁਗ ਤੇਰੀ ਫ਼ਸਲ ਹਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲਜੁਗ ਤੇਰੇ ਕੱਚੇ ਫਲ ਸ਼ਬਦ ਡੰਡੇ ਨਾਲ ਝਾੜੇ। ਸ਼ਬਦ ਡੰਡਾ ਹਰਿ ਰਿਹਾ ਹੁਲਾਰ। ਪੰਚਮ ਜੇਠ ਦੇਵੇ ਮਾਰ। ਕਲਜੁਗ ਜੀਵ ਡਿੱਗਣ ਮੂੰਹ ਦੇ ਭਾਰ। ਉਪਰ ਪਾਏ ਹਰਿ ਜੀ ਭਾਰ। ਖੰਡਾ ਵੱਜੇ ਸੋਹੰ ਸੱਚੀ ਧਾਰ। ਬੇਮੁਖ ਥੱਲੇ ਰੋ ਰੋ ਪੁਕਾਰਨ, ਨਾ ਸੁਣੇ ਕੋਈ ਪੁਕਾਰ। ਕਲਜੁਗ ਜੀਵ ਹੋਏ ਹੰਕਾਰਨ, ਡੁੱਬੇ ਮੰਞਧਾਰ। ਸਤਿਜੁਗ ਪਾਏ ਸਾਚੀ ਸਾਰਨ, ਮਾਤ ਜਨਮ ਦਵਾਇਆ ਹਰਿ ਨਿਰੰਕਾਰ। ਸਤਿਜੁਗ ਸਾਚਾ ਵਡ ਬਲੀ ਬਲਕਾਰਨ, ਕਲਜੁਗ ਉਤੇ ਹੋ ਬੈਠਾ ਅਸਵਾਰ। ਸਤਿਜੁਗ ਸਾਚਾ ਧੱਕੇ ਮਾਰੇ, ਕਲਜੁਗ ਹੋ ਜਾ ਲੋਕਮਾਤ ਵਿਚੋਂ ਬਾਹਰ। ਜੂਠੇ ਝੂਠੇ ਤੇਰੇ ਕੱਚੇ ਫਲ ਪ੍ਰਭ ਅਬਿਨਾਸ਼ੀ ਹੱਥੀਂ ਝਾੜੇ, ਰਹਿਣ ਨਾ ਦੇਵੇ ਡਾਲ। ਧਰਮ ਰਾਏ ਦੇ ਘਰ ਵਿਚ ਬਾਹੋਂ ਫੜ ਬਹਾਵੇ, ਨਾ ਲਏ ਕੋਈ ਸੁਰਤ ਸੰਭਾਲ। ਇਕ ਉਠਾਏ ਅਗੰਮੀ ਧਾੜੇ, ਜੋਤ ਸਰੂਪੀ ਤਿੰਨਾਂ ਲੋਕਾਂ ਮਾਰੇ ਇਕੋ ਛਾਲ। ਚਾਰੋਂ ਕੁੰਟ ਹੋਏ ਕਾੜ ਕਾੜੇ, ਨਾ ਝੱਲੇ ਕੋਈ ਝਾਲ। ਸ੍ਰਿਸ਼ਟ ਸਬਾਈ ਪ੍ਰਭ ਆਪ ਚਬਾਏ ਆਪਣੀ ਦਾੜ੍ਹੇ, ਗੁਰਮੁਖਾਂ ਰਿਹਾ ਆਪਣੀ ਹੱਥੀਂ ਪਾਲ। ਸ੍ਰਿਸ਼ਟ ਚਬਾਏ, ਬੇਮੁਖ ਖਪਾਏ, ਗੁਰਮੁਖ ਬਚਾਏ ਆਪਣੀ ਗੋਦ ਉਠਾਏ, ਹਿਰਦਾ ਦੇਵੇ ਸੋਧ ਸਾਚੀ ਜੋਤ ਜਗਾਏ, ਸ਼ਬਦ ਲਿਖਾਏ ਅਗਾਧ ਬੋਧ, ਕੁਰਾਨ ਅੰਜੀਲ ਖਾਣੀ ਬਾਣੀ ਵੇਦ ਪੁਰਾਨੀ ਕਿਤੋਂ ਹੱਥ ਨਾ ਆਏ। ਪ੍ਰਭ ਅਬਿਨਾਸ਼ੀ ਵਡ ਜੋਧਨ ਜੋਧਾ ਤੀਰ ਕਮਾਨ ਨਾ ਕੋਈ ਹੱਥ ਰਖਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰੀ ਉਲਟੀ ਲਠ ਗਿੜਾਏ।

Leave a Reply

This site uses Akismet to reduce spam. Learn how your comment data is processed.